ਤਾਜਾ ਖ਼ਬਰਾਂ


ਭਾਜਪਾ ਯੁਵਾ ਮੋਰਚਾ ਨੇ ਘੇਰਿਆ ਵਿਧਾਇਕ ਅਗਨੀਹੋਤਰੀ ਦਾ ਕੈਂਪ ਆਫਿਸ, ਕੀਤੀ ਨਾਅਰੇਬਾਜ਼ੀ
. . .  3 minutes ago
ਤਰਨਤਾਰਨ, 7 ਅਗਸਤ ( ਹਰਿੰਦਰ ਸਿੰਘ , ਵਿਕਾਸ ਮਰਵਾਹਾ) - ਪੰਜਾਬ ਦੇ ਸਰਹੱਦੀ ਜ਼ਿਲਿਆਂ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਵਾਰਿਸਾਂ ਨੂੰ 25-25 ਲੱਖ ਰੁਪਏ ਮੁਆਵਜਾ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਵੱਡੇ ਸ਼ਰਾਬ ਤਸਕਰਾਂ ਖਿਲਾਫ ਕਰਵਾਈ ਦੀ ਮੰਗ ਨੂੰ ਲੈ ਕੇ ਭਾਜਪਾ ਯੁਵਾ ਮੋਰਚਾ ਵੱਲੋਂ ਵਿਧਾਇਕ ਅਗਨੀਹੋਤਰੀ...
ਜ਼ਿਲ੍ਹਾ ਫ਼ਿਰੋਜ਼ਪੁਰ ਵਿਚ 36 ਮਰੀਜ਼ਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  6 minutes ago
ਫਿਰੋਜ਼ਪੁਰ , 7 ਅਗਸਤ (ਕੁਲਬੀਰ ਸਿੰਘ ਸੋਢੀ) - ਜ਼ਿਲ੍ਹਾ ਫ਼ਿਰੋਜ਼ਪੁਰ ਚ ਕੋਰੋਨਾ ਪੀੜਤਾਂ ਦੀ ਸੰਖਿਆ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵੱਖ ਵੱਖ ਖੇਤਰਾਂ ਨਾਲ ਸਬੰਧਿਤ 36 ਨਵੇਂ ਪਾਜ਼ੀਟਿਵ ਮਰੀਜਾਂ ਦੀ ਪੁਸ਼ਟੀ ਹੋਈ ਹੈ । ਜਿਸ ਨਾਲ ਜਿਲਾ ਵਾਸੀਆਂ...
ਮੱਧ ਪ੍ਰਦੇਸ਼ 'ਚ ਸਿੱਖਾਂ 'ਤੇ ਪੁਲਿਸ ਵਲੋਂ ਕੀਤੇ ਜੁਲਮ ਦੀ ਵੱਖ ਵੱਖ ਆਗੂਆਂ ਵਲੋਂ ਨਿਖੇਧੀ, ਸਖ਼ਤ ਕਾਰਵਾਈ ਕੀਤੀ ਮੰਗ
. . .  13 minutes ago
ਜਲੰਧਰ, 7 ਅਗਸਤ - ਮੱਧ ਪ੍ਰਦੇਸ਼ ਵਿਚ ਸਿੱਖਾਂ 'ਤੇ ਸਥਾਨਕ ਪੁਲਿਸ ਵਲੋਂ ਕੀਤੇ ਗਏ ਜ਼ਾਲਮਾਨਾ ਹਮਲੇ ਦੀ ਵੀਡੀਓ ਵਾਇਰਲ ਹੋਣ ਉਪਰੰਤ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉੱਥੇ ਹੀ, ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ...
ਵਿਧਾਇਕ ਤਲਵਾੜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ
. . .  23 minutes ago
ਲੁਧਿਆਣਾ, 7 ਅਗਸਤ ਸਲੇਮਪੁਰੀ - ਵਿਧਾਨ ਸਭਾ ਹਲਕਾ ਪੂਰਬੀ ਲੁਧਿਆਣਾ ਤੋਂ ਕਾਂਗਰਸ ਦੇ ਵਿਧਾਇਕ ਸੰਜੇ ਤਲਵਾੜ ਦੀ ਲੈਬ ਜਾਂਚ ਦੌਰਾਨ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ ।ਮਿਲੀ ਜਾਣਕਾਰੀ ਅਨੁਸਾਰ ਵਿਧਾਇਕ ਤਲਵਾੜ ਤੋਂ ਇਲਾਵਾ ਉਨ੍ਹਾਂ ਦੀ ਪਤਨੀ, ਦੋ ਬੱਚਿਆਂ ਅਤੇ ਉਨ੍ਹਾਂ ਦੇ...
ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਤੇ ਹੁਣ ਨਿਗਾ ਰੱਖੇਗਾ ਡਰੋਨ
. . .  31 minutes ago
ਰਾਜਾਸਾਂਸੀ 7ਅਗਸਤ (ਹੇਰ)- ਮਾਝੇ ਦੇ ਤਿੰਨ ਜ਼ਿਲਿਆਂ ਅੰਮ੍ਰਿਤਸਰ ਗੁਰਦਾਸਪੁਰ ਅਤੇ ਤਰਨਤਾਰਨ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਪੁਲਿਸ ਵਿਭਾਗ ਵੱਲੋਂ ਪੰਜਾਬ ਭਰ ਵਿੱਚ ਸ਼ਰਾਬ ਤਸਕਰਾਂ ਖਿਲਾਫ ਸਖਤੀ ਕੀਤੀ ਜਾ ਰਹੀ ਹੈ, ਇਸੇ ਦੇ ਚੱਲਦਿਆਂ ਹੀ ਪੁਲਿਸ ਵੱਲੋਂ ਸ਼ਰਾਬ ਤਸਕਰਾਂ ਤੇ ਨਿਗਾਹ...
ਕੇਰਲ 'ਚ ਜਮੀਨ ਖਿਸਕਣ ਕਾਰਨ ਵਾਪਰਿਆ ਵੱਡਾ ਹਾਦਸਾ, 5 ਦੀ ਮੌਤ, 80 ਮਲਬੇ ਹੇਠਾਂ ਦੱਬੇ
. . .  35 minutes ago
ਕੋਚੀ, 7 ਅਗਸਤ - ਕੇਰਲ ਦੇ ਇਡੁੱਕੀ ਜ਼ਿਲ੍ਹੇ ਦੇ ਰਾਜਮਾਲਾ ਇਲਾਕੇ 'ਚ ਦਰਦਨਾਕ ਹਾਦਸਾ ਵਾਪਰਿਆ ਹੈ। ਰਾਜ ਵਿਚ ਹੋ ਰਹੀ ਲਗਾਤਾਰ ਬਾਰਿਸ਼ ਤੋਂ ਬਾਅਦ ਇਲਾਕੇ ਵਿਚ ਅੱਜ ਜਮੀਨ ਖਿਸਕਣ ਦਾ ਹਾਦਸਾ ਵਾਪਰ ਗਿਆ। ਜਿਸ ਵਿਚ 5 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਤੇ 80 ਤੋਂ ਵਧੇਰੇ ਮਜ਼ਦੂਰ ਮਲਬੇ...
ਜ਼ਹਿਰੀਲੀ ਸ਼ਰਾਬ ਮਾਮਲੇ ਚ ਭਾਜਪਾ ਯੁਵਾ ਮੋਰਚਾ ਦੇ ਆਗੂਆਂ ਦਿੱਤਾ ਕੈਬਨਿਟ ਮੰਤਰੀ ਰਾਣਾ ਸੋਢੀ ਦੀ ਕੋਠੀ ਅੱਗੇ ਧਰਨਾ
. . .  53 minutes ago
ਗੁਰੂਹਰਸਹਾਏ, 7 ਅਗਸਤ (ਹਰਚਰਨ ਸਿੰਘ ਸੰਧੂ) - ਬੀਤੇ ਦਿਨੀਂ ਪੰਜਾਬ ਅੰਦਰ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਪੰਜਾਬ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮੁੱਚੇ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਅੱਗੇ ਧਰਨਾ ਪਰਦਰਸ਼ਨ ਕੀਤਾ ਗਿਆ । ਉਧਰ ਗੁਰੂਹਰਸਹਾਏ ਵਿਖੇ...
ਈ.ਡੀ. ਦਫ਼ਤਰ ਪਹੁੰਚੀ ਰੀਆ ਚੱਕਰਵਰਤੀ
. . .  about 1 hour ago
ਨਵੀਂ ਦਿੱਲੀ, 7 ਅਗਸਤ - ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਦੇ ਮਾਮਲੇ ਵਿਚ ਹੁਣ ਜਾਂਚ ਸੀ.ਬੀ.ਆਈ. ਦੇ ਹੱਥ ਹੈ। ਉੱਥੇ ਹੀ, ਈ.ਡੀ. ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ। ਇਸ ਮਾਮਲੇ ਵਿਚ ਰੀਆ ਚੱਕਰਵਰਤੀ...
ਭਾਰਤੀ ਜਨਤਾ ਪਾਰਟੀ ਨੇ ਸ਼ਰਾਬ ਮਾਫ਼ੀਆ ਖਿਲਾਫ ਕੀਤਾ ਰੋਸ ਮੁਜ਼ਾਹਰਾ
. . .  about 1 hour ago
ਰਾਜਪੁਰਾ, 7 ਅਗਸਤ (ਰਣਜੀਤ ਸਿੰਘ) - ਅੱਜ ਇਥੇ ਟਾਹਲੀ ਵਾਲਾ ਚੌਂਕ ਚ ਭਾਰਤੀ ਜਨਤਾ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਵਿਕਾਸ ਸ਼ਰਮਾ ਅਤੇ ਸਾਬਕਾ ਪਰਧਾਨ ਪ੍ਰਵੀਨ ਛਾਬੜਾ ਦੀ ਅਗਵਾਈ ਵਿਚ ਸ਼ਰਾਬ ਮਾਫ਼ੀਆ ਖਿਲਾਫ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ।ਆਗੂਆਂ ਨੇ ਮੰਗ ਕੀਤੀ ਹੈ ਕਿ ਸ਼ਰਾਬ ਮਾਫੀਆ...
ਪਠਾਨਕੋਟ ਦੇ 29 ਹੋਰ ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  about 1 hour ago
ਪਠਾਨਕੋਟ, 7 ਅਗਸਤ (ਆਰ. ਸਿੰਘ) - ਕੋਰੋਨਾਵਾਇਰਸ ਦੇ ਚੱਲਦਿਆਂ ਅੱਜ 29 ਹੋਰ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ । ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ 429 ਸੈਂਪਲ ਅੰਮ੍ਰਿਤਸਰ ਟੈੱਸਟ ਲਈ ਭੇਜੇ ਗਏ...
ਜ਼ਹਿਰੀਲੀ ਸ਼ਰਾਬ ਕਾਂਡ : ਪੀੜਤ ਪਰਿਵਾਰਾਂ ਨੂੰ ਵੰਡੇ ਗਏ ਚੈੱਕ, ਵਿਧਾਇਕ ਡੈਨੀ ਬੰਡਾਲਾ ਨੇ ਆਪਣੀ ਜੇਬ ਵਿਚੋਂ ਵੀ ਪੀੜਤ ਪਰਿਵਾਰਾਂ ਦੀ ਕੀਤੀ ਮਦਦ
. . .  about 1 hour ago
ਟਾਂਗਰਾ, 7 ਅਗਸਤ (ਹਰਜਿੰਦਰ ਸਿੰਘ ਕਲੇਰ) - ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮੁੱਛਲ ਵਿਖੇ ਜ਼ਹਿਰੀਲੀ ਸ਼ਰਾਬ ਕਾਂਡ 'ਚ ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਨੂੰ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਐਸ.ਡੀ.ਐਮ. ਸੁਮਿਤ ਮੁੱਧ, ਚੇਅਰਮੈਨ ਸਾਧੂ ਸਿੰਘ ਸ਼ਾਹ ਵਲੋਂ ਅੱਜ ਪੀੜਤ ਪਰਿਵਾਰਾਂ ਨੂੰ ਸਰਕਾਰ ਵਲੋਂ ਦੋ ਲੱਖ 10 ਹਜ਼ਾਰ ਪਰ...
ਸਿੱਖਿਆ ਬੋਰਡ ਵੱਲੋਂ ਐਸੋਸੀਏਟਿਡ ਸਕੂਲਾਂ ਵਾਸਤੇ ਕੰਟੀਨਿਊਸ਼ਨ ਫ਼ੀਸ ਜਮ੍ਹਾ ਕਰਵਾਉਣ ਦੀਆਂ ਮਿਤੀਆਂ ਵਿੱਚ ਕੀਤਾ ਵਾਧਾ
. . .  about 1 hour ago
ਐੱਸ. ਏ. ਐੱਸ. ਨਗਰ, 7 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਸੋਸੀਏਟਿਡ ਸਕੂਲਾਂ ਵਾਸਤੇ ਅਕਾਦਮਿਕ ਸਾਲ 2020-21 ਲਈ ਕੰਟੀਨਿਊਸ਼ਨ ਫ਼ੀਸ ਜਮ੍ਹਾ ਕਰਵਾਉਣ ਦੀਆਂ ਮਿਤੀਆਂ ਵਿੱਚ ਇੱਕ ਵਾਰ ਫ਼ੇਰ ਵਾਧਾ ਕੀਤਾ ਗਿਆ ਹੈ|ਸਿਖਿਆ ਬੋਰਡ...
ਪਤਨੀ ਤੋਂ ਤੰਗ ਆਏ ਪਤੀ ਨੇ ਜ਼ਿੰਦਗੀ ਮੁਕਾਈ,ਮੁਕੱਦਮਾ ਦਰਜ
. . .  about 1 hour ago
ਮੰਡੀ ਕਿੱਲਿਆਂਵਾਲੀ, 7 ਅਗਸਤ (ਇਕਬਾਲ ਸਿੰਘ ਸ਼ਾਂਤ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਿੱਡੂਖੇੜਾ ਵਿਖੇ ਪਤਨੀ ਤੋਂ ਤੰਗ ਆ ਕੇ ਉਸਦੇ ਪਤੀ ਵੱਲੋਂ ਜੀਵਨ ਲੀਲਾ ਖ਼ਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ 'ਤੇ ਉਸਨੂੰ ਨੂੰਹ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਇਹ ਮਾਮਲਾ ਨਾਜ਼ਾਇਜ਼ ਸਬੰਧਾਂ...
ਚੰਡੀਗੜ੍ਹ ਦੇ ਨਵੇਂ ਐਸ.ਐਸ. ਪੀ. ਹੋਣਗੇ ਕੁਲਦੀਪ ਸਿੰਘ ਚਹਲ
. . .  about 1 hour ago
ਚੰਡੀਗੜ੍ਹ, 7 ਅਗਸਤ (ਰਣਜੀਤ ਸਿੰਘ) - ਚੰਡੀਗੜ੍ਹ ਦੇ ਨਵੇਂ ਐਸ.ਐਸ.ਪੀ. 2009 ਬੈਚ ਦੇ ਕੁਲਦੀਪ ਸਿੰਘ ਚਹਲ ਹੋਣਗੇ। ਰਾਜਪਾਲ ਨੇ ਵਿਪੀ ਸਿੰਘ ਬਦਨੌਰ ਨੇ ਚੰਡੀਗੜ੍ਹ ਦੇ ਐਸ.ਐਸ. ਪੀ. ਅਹੁਦੇ ਲਈ ਆਈ.ਪੀ.ਐਸ. ਵਿਵੇਕਸ਼ੀਲ ਸੋਨੀ ਦੇ ਨਾਮ ਦੀ ਸਿਫਾਰਿਸ਼ ਕੀਤੀ ਸੀ ਪਰੰਤੂ ਗ੍ਰਹਿ ਮੰਤਰਾਲਾ ਨੇ ਕੁਲਦੀਪ ਸਿੰਘ...
ਭਾਜਪਾ ਯੁਵਾ ਮੋਰਚੇ ਦੇ ਵਰਕਰਾਂ ਨੇ ਸੰਗਰੂਰ ਵਿਖੇ ਸਿੱਖਿਆ ਮੰਤਰੀ ਪੰਜਾਬ ਦੀ ਕੋਠੀ ਅੱਗੇ ਦਿੱਤਾ ਧਰਨਾ
. . .  about 1 hour ago
ਸੰਗਰੂਰ, 7 ਅਗਸਤ (ਧੀਰਜ ਪਸ਼ੋਰੀਆ) - ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫ਼ੇ ਦੀ ਮੰਗ ਨੂੰ ਭਾਜਪਾ ਯੁਵਾ ਮੋਰਚੇ ਦੇ ਵਰਕਰਾਂ ਨੇ ਸੰਗਰੂਰ ਵਿਖੇ ਸਿਖਿਆ ਮੰਤਰੀ ਪੰਜਾਬ ਦੀ ਕੋਠੀ ਅੱਗੇ ਧਰਨਾ ਦਿੱਤਾ ਹੋਇਆ ਹੈ ਅਤੇ...
ਬਸਪਾ ਦੇ ਸੂਬਾ ਪ੍ਰਧਾਨ ਪਿੰਡ ਮੁੱਛਲ ਵਿਖੇ ਜਹਿਰੀਲੀ ਸ਼ਰਾਬ ਨਾਲ ਪੀੜਿਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ
. . .  about 1 hour ago
ਬਲਾਚੌਰ 7 ਅਗਸਤ (ਦੀਦਾਰ ਸਿੰਘ ਬਲਾਚੌਰੀਆ ) ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ 8 ਅਗਸਤ ਨੂੰ ਪਿੰਡ ਮੁੱਛਲ੍ਹ ਜਿਲਾ ਅੰਮ੍ਰਿਤਸਰ ਵਿਖੇ ਜਹਿਰੀਲੀ ਸਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਪਰਿਵਾਰਾਂ ਨਾਲ ਅਫਸੋਸ ਕਰਨਗੇ ਇਹ ਜਾਣਕਾਰੀ ਬਸਪਾ ਦੇ ਸੂਬਾ ਜਨਰਲ ਸਕੱਤਰ ਸਵਿੰਦਰ ਸਿੰਘ ਛੱਜਲਵੱਡੀ ਨੇ ਦਿੱਤੀ ਤੇ ਦੱਸਿਆ...
ਕਾਰਗਰ ਸਾਬਿਤ ਹੋਵੇਗੀ ਨਵੀਂ ਸਿੱਖਿਆ ਨੀਤੀ- ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 7 ਅਗਸਤ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖਿਆ ਮੰਤਰਾਲੇ ਵਲੋਂ ਆਯੋਜਿਤ ਇਕ ਕਾਨਫਰੰਸ ਨੂੰ ਸੰਬੋਧਨ...
ਹਾਈਵੇ 'ਤੇ ਬਿਜਲੀ ਬੋਰਡ ਦੇ ਜੇ ਈ ਦੇ ਮਾਰੀਆਂ ਗੋਲੀਆਂ
. . .  about 2 hours ago
ਸਰਹਾਲੀ ਕਲਾਂ, 7 ਅਗਸਤ (ਅਜੇ ਸਿੰਘ ਹੁੰਦਲ) - ਜ਼ਿਲ੍ਹਾ ਤਰਨ ਤਾਰਨ ਵਿਖੇ ਅੱਜ ਆਪਣੀ ਡਿਊਟੀ ਲਈ ਪਿੰਡ ਸਰਹਾਲੀ ਆ ਰਹੇ ਬਿਜਲੀ ਬੋਰਡ ਦੇ ਜੇ ਈ ਨੂੰ ਅਣਪਛਾਤੇ ਕਾਰ ਸਵਾਰਾਂ ਨੇ ਗੋਲੀਆਂ ਮਾਰੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਛਿੰਦਾ ਸਿੰਘ ਜੇ ਈ ਬਿਜਲੀ ਬੋਰਡ ਵਾਸੀ ਨੋਸ਼ਹਿਰਾ ਪੰਨੂਆਂ ਰੋਜ ਦੀ ਤਰਾਂ ਆਪਣੀ ਡਿਊਟੀ ਲਈ ਪਿੰਡ ਸਰਹਾਲੀ...
ਸੁਖਬੀਰ ਬਾਦਲ ਪਟਿਆਲਾ ਵਿਖੇ ਧਰਨਾ ਦੇਣ ਲਈ ਪਹੁੰਚੇ
. . .  about 2 hours ago
ਪਟਿਆਲਾ, 7 ਅਗਸਤ (ਗੁਰਪ੍ਰੀਤ ਸਿੰਘ ਚੱਠਾ) - ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿੰਡ ਕਲਿਆਣ ਵਿਖੇ ਗੁਰੂ ਸਾਹਿਬ ਦੇ ਗੁਆਚੇ ਸਰੂਪਾਂ ਨੂੰ ਲੈ ਕੇ ਨਾ ਲੱਭਣ ਦੇ ਰੋਸ ਵਿਚ ਅੱਜ ਪਟਿਆਲਾ ਵਿਖੇ ਧਰਨਾ ਦੇਣ ਲਈ ਪਹੁੰਚੇ। ਇਸ ਤੋਂ ਪਹਿਲਾ ਉਨ੍ਹਾਂ ਗੁਰਦੁਆਰਾ ਦੂਖ ਨਿਵਾਰਨ...
ਯੂਵਾ ਭਾਜਪਾ ਵਰਕਰਾਂ ਵਲੋਂ ਜਹਿਰੀਲੀ ਸ਼ਰਾਬ ਮਾਮਲੇ ਤਹਿਤ ਮੰਤਰੀ ਧਰਮਸੋਤ ਦੀ ਕੋਠੀ ਬਾਹਰ ਦਿੱਤਾ ਰੋਸ ਧਰਨਾ
. . .  about 2 hours ago
ਨਾਭਾ, 7 ਅਗਸਤ (ਕਰਮਜੀਤ ਸਿੰਘ) - ਪੰਜਾਬ ਦੀ ਕਾਂਗਰਸ ਸਰਕਾਰ ਵਿਰੁੱਧ ਭਾਜਪਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਪੰਜਾਬ ਯੂਵਾ ਭਾਜਪਾ ਪ੍ਰਧਾਨ ਭਾਨੂ ਪਰਤਾਪ ਦੇ ਆਦੇਸ਼ਾਂ ਅਨੁਸਾਰ ਸ਼ੁਕਰਵਾਰ ਨੂੰ ਨਾਭਾ ਵਿਖੇ ਜਹਿਰੀਲੀ ਸ਼ਰਾਬ ਦੇ ਕਾਰਨ 130 ਹੋਇਆ ਮੌਤਾਂ ਦੇ ਦੋਸ਼ੀਆ ਵਿਰੁੱਧ ਕਾਰਵਾਈ ਕਰਉਣ ਲਈ ਪ੍ਰਦੇਸ਼ ਯੂਵਾ ਭਾਜਪਾ ਸਕੱਤਰ ਵਿਸ਼ਾਲ...
ਇਕ ਹੋਰ ਨਵ ਵਿਆਹੁਤਾ ਦਾਜ ਦੀ ਬਲੀ ਚੜ੍ਹੀ
. . .  about 2 hours ago
ਬਾਬਾ ਬਕਾਲਾ ਸਾਹਿਬ, 7 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ) - ਅੰਮ੍ਰਿਤਸਰ ਜ਼ਿਲ੍ਹੇ 'ਚ ਪੈਂਦੇ ਬਾਬਾ ਬਕਾਲਾ ਸਾਹਿਬ ਵਿਖੇ ਇਕ ਨਵ ਵਿਆਹੁਤਾ ਵੱਲੋਂ ਕੋਈ ਜ਼ਹਿਰੀਲੀ ਨਿਗਲਣ ਨਾਲ ਉਸਦੀ ਮੌਤ ਹੋਣ ਦਾ ਸਮਾਚਾਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਅਮਨਦੀਪ ਕੌਰ ਪੁੱਤਰੀ ਲਖਵਿੰਦਰ ਸਿੰਘ ਵਾਸੀ ਵਡਾਲਾ ਕਲਾਂ ਦਾ ਵਿਆਹ ਅੱਜ ਤੋਂ ਤਿੰਨ ਕੁ ਸਾਲ...
ਸ੍ਰੀ ਮੁਕਤਸਰ ਸਾਹਿਬ ਵਿਖੇ 5 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 7 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 5 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ 26 ਸਾਲ ਦਾ ਨੌਜਵਾਨ ਪਟੇਲ ਨਗਰ ਗਲੀ ਨੰ: 11 ਮਲੋਟ, 39 ਸਾਲਾਂ ਵਿਅਕਤੀ ਵਾਰਡ ਨੰ: 1 ਗਿੱਦੜਬਾਹਾ, 24 ਸਾਲ ਦੀ ਗਰਭਵਤੀ...
ਜਲੰਧਰ ਵਿਚ 44 ਹੋਰ ਆਏ ਕੋਰੋਨਾ ਪਾਜ਼ੀਟਿਵ, 1 ਦੀ ਮੌਤ
. . .  about 2 hours ago
ਜਲੰਧਰ, 7 ਅਗਸਤ (ਐਮ. ਐੱਸ. ਲੋਹੀਆ) - ਜਲੰਧਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਆਈਆਂ ਰਿਪੋਰਟਾਂ ਅਨੁਸਾਰ ਜਲੰਧਰ 'ਚ 44 ਕੋਰੋਨਾ ਪਾਜ਼ੀਟਿਵ ਮਰੀਜ਼ ਹੋਰ ਮਿਲੇ ਹਨ। ਇਸ ਦੇ ਨਾਲ ਹੀ 1 ਮਰੀਜ਼ ਦੀ ਮੌਤ ਹੋ...
ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ ਦੀ ਸੁਣਵਾਈ 21 ਅਗਸਤ ਤੱਕ ਮੁਲਤਵੀ
. . .  about 2 hours ago
ਮੁੰਬਈ, 7 ਅਗਸਤ- ਬੰਬੇ ਹਾਈਕੋਰਟ ਵੱਲੋਂ ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ ਦੀ ਸੁਣਵਾਈ 21 ਅਗਸਤ....
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਗਵਰਨਰ ਹਾਊਸ ਨੇੜੇ ਪ੍ਰਦਰਸ਼ਨ
. . .  about 2 hours ago
ਚੰਡੀਗੜ੍ਹ, 7 ਅਗਸਤ (ਗੁਰਿੰਦਰ ਸਿੰਘ) - ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਬਲਜਿੰਦਰ ਸਿੰਘ ਭੂੰਦੜ ਤੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਅਕਾਲੀ ਦਲ (ਬ) ਵਲੋਂ ਗਵਰਨਰ ਹਾਊਸ ਨੇੜੇ ਪ੍ਰਦਰਸ਼ਨ...
ਹੋਰ ਖ਼ਬਰਾਂ..

ਨਾਰੀ ਸੰਸਾਰ

ਕੌਮਾਂਤਰੀ 'ਮਾਂ ਦਾ ਦੁੱਧ' ਹਫ਼ਤੇ 'ਤੇ ਵਿਸ਼ੇਸ਼

ਨਵ-ਜੰਮੇ ਬੱਚੇ ਲਈ ਅੰਮ੍ਰਿਤ ਹੈ ਮਾਂ ਦਾ ਦੁੱਧ

ਮਾਂ ਦੇ ਦੁੱਧ ਦੀ ਮਹੱਤਤਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਦੁਨੀਆ ਭਰ ਵਿਚ ਕੌਮਾਂਤਰੀ 'ਮਾਂ ਦਾ ਦੁੱਧ' ਹਫ਼ਤਾ ਪਹਿਲੀ ਅਗਸਤ ਤੋਂ ਸੱਤ ਅਗਸਤ ਤੱਕ ਹਰ ਸਾਲ ਮਨਾਇਆ ਜਾਂਦਾ ਹੈ। ਬੱਚੇ ਨੂੰ ਸਿਹਤਮੰਦ ਰੱਖਣ ਲਈ ਮਾਂ ਦਾ ਦੁੱਧ ਬਹੁਤ ਪੌਸ਼ਟਿਕ ਹੁੰਦਾ ਹੈ। ਮਾਂ ਦਾ ਦੁੱਧ ਬੱਚੇ ਲਈ ਤਾਜ਼ਾ ਅਤੇ ਕੁਦਰਤੀ ਖੁਰਾਕ ਹੈ, ਜੋ ਬੱਚੇ ਨੂੰ ਜਨਮ ਤੋਂ ਇਕ ਘੰਟੇ ਵਿਚ ਪਿਲਾਉਣਾ ਬਹੁਤ ਜ਼ਰੂਰੀ ਹੈ। ਮਾਂ ਦੇ ਗਰਭ ਵਿਚ ਪਲ ਰਿਹਾ ਬੱਚਾ ਆਪਣੀ ਖੁਰਾਕ ਲਈ ਪੂਰਨ ਰੂਪ ਵਿਚ ਮਾਂ ਦੀ ਖੁਰਾਕ 'ਤੇ ਹੀ ਨਿਰਭਰ ਕਰਦਾ ਹੈ। ਇਕ ਕੋਸ਼ਿਕਾ ਤੋਂ ਸ਼ੁਰੂ ਹੋ ਕੇ ਭਰੂਣ ਨੌਂ ਮਹੀਨੇ ਵਿਚ ਔਸਤਨ ਤਿੰਨ ਕਿਲੋਗ੍ਰਾਮ ਭਾਰ ਦਾ ਹੋ ਜਾਂਦਾ ਹੈ। ਗਰਭ ਅਵਸਥਾ ਵਿਚ ਗਰਭਵਤੀ ਔਰਤ ਦਾ ਭਾਰ ਔਸਤਨ 10-12 ਕਿਲੋਗ੍ਰਾਮ ਵਧ ਜਾਂਦਾ ਹੈ। ਆਮ ਹਾਲਤ ਵਿਚ ਇਕ ਔਰਤ ਨੂੰ ਰੋਜ਼ਾਨਾ 1900 ਕੈਲਰੀਜ਼ ਅਤੇ 50 ਗ੍ਰਾਮ ਪ੍ਰੋਟੀਨ ਚਾਹੀਦੇ ਹਨ। ਪਰ ਗਰਭਵਤੀ ਔਰਤ ਨੂੰ ਬੱਚੇ ਦੇ ਵਾਧੇ ਅਤੇ ਵਿਕਾਸ ਲਈ ਰੋਜ਼ਾਨਾ 300 ਕੈਲਰੀਜ਼ ਅਤੇ 15 ਗ੍ਰਾਮ ਪ੍ਰੋਟੀਨ ਦੀ ਵਧੇਰੇ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਵਿਟਾਮਨ, ਕੈਲਸ਼ੀਅਮ, ਲੋਹਾ, ਫੋਲਿਕ ਐਸਿਡ ਅਤੇ ਖਣਿਜ ਪਦਾਰਥਾਂ ਦੀ ਵੀ ਵਧੇਰੇ ਮਾਤਰਾ ਵਿਚ ਲੋੜੀਂਦੇ ਹਨ। ਗਰਭ ਵਿਚ ਪਲ ਰਹੇ ਬੱਚੇ ਸਰਬਪੱਖੀ ਵਿਕਾਸ ਲਈ ਗਰਭਵਤੀ ਔਰਤ ਨੂੰ ਪੌਸ਼ਟਿਕ ਭੋਜਨ ਹੀ ਖਾਣਾ ਚਾਹੀਦਾ ਹੈ। ਬੱਚੇ ਦੇ ਜਨਮ ਤੋਂ ਇਕ ਘੰਟੇ ਤੱਕ ਨਵ-ਜੰਮੇ ਬੱਚੇ ਨੂੰ ਮਾਂ ਦਾ ਦੁੱਧ ਪਿਲਾ ਦੇਣਾ ਚਾਹੀਦਾ ਹੈ। ਮਾਂ ਦਾ ਪਹਿਲਾ ਦੁੱਧ ਬੱਚੇ ਲਈ ਅੰਮ੍ਰਿਤ ਹੈ। ਇਹ ਦੁੱਧ ਪੀਣ ਨਾਲ ਬੱਚਾ ਤੰਦਰੁਸਤ ਰਹਿੰਦਾ ਹੈ ਅਤੇ ਬਿਮਾਰੀਆਂ ਨਾਲ ਲੜਨ ਦੀ ਪ੍ਰਤੀਰੋਧਕ ਸ਼ਕਤੀ ਵਧਦੀ ਹੈ। ਇਸ ਦੁੱਧ ਵਿਚ ਖ਼ਾਸ ਕਿਸਮ ਦੇ ਐਟੀਂਬਾਇਟਿਕਸ ਹੁੰਦੇ ਹਨ, ਜਿਹੜੇ ਬੱਚੇ ਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ। ਮਾਂ ਦਾ ਦੁੱਧ ਬੱਚੇ ਲਈ ਸਭ ਤੋਂ ਉੱਤਮ ਆਹਾਰ ਹੈ। ਇਸ ਵਿਚ ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਸਾਰੇ ਜ਼ਰੂਰੀ ਤੱਤ ਮੌਜੂਦ ਹੁੰਦੇ ਹਨ। 6 ਮਹੀਨੇ ਦੀ ਉਮਰ ਤੱਕ ਬੱਚੇ ਨੂੰ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ। ਪਹਿਲੇ 6 ਮਹੀਨੇ ਮਾਂ ਦੇ ਦੁੱਧ ਦੀ ਮਾਤਰਾ 600 ਤੋਂ 800 ਗ੍ਰਾਮ ਹੁੰਦੀ ਹੈ ਜੋ ਬਾਅਦ ਵਿਚ ਘਟ ਕੇ 400 ਗ੍ਰਾਮ ਰਹਿ ਜਾਂਦੀ ਹੈ। ਮਾਂ ਨੂੰ ਦੁੱਧ ਪੈਦਾ ਕਰਨ ਲਈ ਪਹਿਲੇ 6 ਮਹੀਨੇ 550 ਕੈਲਰੀਜ਼ ਅਤੇ ਅਗਲੇ 6 ਮਹੀਨੇ 400 ਕੈਲਰੀਜ਼ ਦੀ ਵਧੇਰੇ ਲੋੜ ਪੈਂਦੀ ਹੈ। ਬੱਚੇ ਦੀ ਮਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਸਰੀਰ ਨੇ ਦੁੱਧ ਪੈਦਾ ਕਰਨਾ ਹੈ ਅਤੇ ਬੱਚੇ ਨੇ ਪੀ ਲੈਣਾ ਹੈ। ਇਸ ਸਮੇਂ ਜੇ ਮਾਂ ਵਧੇਰੇ ਅਤੇ ਸੰਤੁਲਿਤ ਭੋਜਨ ਨਹੀਂ ਲਵੇਗੀ ਤਾਂ ਉਸ ਦਾ ਸਰੀਰ ਕਮਜ਼ੋਰ ਪੈ ਜਾਵੇਗਾ। ਫਲਸਰੂਪ ਦੁੱਧ ਦੀ ਮਿਕਦਾਰ ਘਟ ਜਾਣ ਕਾਰਨ ਬੱਚਾ ਵੀ ਭੁੱਖਾ ਰਹੇਗਾ। ਇਸ ਲਈ ਬੱਚੇ ਨੂੰ ਦੁੱਧ ਪਿਲਾਉਣ ਤੱਕ ਮਾਂ ਨੂੰ ਪੌਸ਼ਟਿਕ ਖੁਰਾਕ ਹੀ ਲੈਣੀ ਚਾਹੀਦੀ ਹੈ।
ਛੇ ਮਹੀਨੇ ਤੋਂ ਬਾਅਦ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ-ਨਾਲ ਨਰਮ ਖੁਰਾਕ ਜਿਵੇਂ ਚਾਵਲ, ਖਿਚੜੀ, ਦਲੀਆ ਅਤੇ ਦਾਲ ਦਾ ਪਾਣੀ ਆਦਿ ਵੀ ਦੇਣਾ ਚਾਹੀਦਾ ਹੈ। ਪੌਸ਼ਟਿਕ ਖੁਰਾਕ ਦੇ ਨਾਲ-ਨਾਲ ਬੱਚੇ ਨੂੰ ਦੋ ਸਾਲ ਦੀ ਉਮਰ ਤੱਕ ਮਾਂ ਦਾ ਦੁੱਧ ਪਿਲਾਉਣਾ ਜਾਰੀ ਰੱਖਣਾ ਚਾਹੀਦਾ ਹੈ। ਜੇਕਰ ਮਾਂ ਬੱਚੇ ਨੂੰ ਦੁੱਧ ਪਿਲਾਉਂਦੀ ਰਹੇਗੀ ਤਾਂ ਉਹ ਵੀ ਤੰਦਰੁਸਤ ਰਹੇਗੀ ਅਤੇ ਇਸ ਅਰਸੇ ਦੌਰਾਨ ਗਰਭ ਧਾਰਨ ਕਰਨ ਦੀ ਸੰਭਾਵਨਾ ਵੀ ਘਟ ਜਾਂਦੀ ਹੈ। ਅਜੋਕੀਆਂ ਮਾਵਾਂ ਵਿਚ ਬੱਚੇ ਨੂੰ ਆਪਣਾ ਦੁੱਧ ਪਿਲਾਉਣ ਦੀ ਘਟਦੀ ਜਾ ਰਹੀ ਪ੍ਰਵਿਰਤੀ ਇਕ ਚਿੰਤਾ ਵਾਲੀ ਗੱਲ ਹੈ। ਇਸ ਲਈ ਮਾਂ ਦੇ ਦੁੱਧ ਦੀ ਮਹੱਤਤਾ ਨੂੰ ਦੇਖਦੇ ਹੋਏ ਡਾਕਟਰਾਂ, ਅਧਿਆਪਕਾਂ, ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਸੰਗਠਨਾਂ ਅਤੇ ਮੀਡੀਏ ਨੂੰ ਲੋਕਾਂ ਖਾਸ ਕਰਕੇ ਗਰਭਵਤੀ ਮਾਵਾਂ ਅਤੇ ਛੋਟਿਆਂ ਬੱਚਿਆਂ ਦੀਆਂ ਮਾਵਾਂ ਨੂੰ ਸੈਮੀਨਾਰ ਕਰਵਾ ਕੇ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ।

-ਗਰੀਨ ਬਰੋ, ਸਾਹਮਣੇ ਅੰਬੇ ਵੈਲੀ, ਹੁਸ਼ਿਆਰਪੁਰ-146001
ਮੋਬਾ : 94177-67226

 


ਖ਼ਬਰ ਸ਼ੇਅਰ ਕਰੋ

ਜ਼ਰਾ ਸੋਚੋ! ਤੁਸੀਂ ਕਿੰਨੇ ਕੁ ਇਮਾਨਦਾਰ ਹੋ

ਸਾਡੀ ਜ਼ਿੰਦਗੀ ਦੀ ਖ਼ੁਸ਼ੀ, ਅਨੰਦ, ਤਸੱਲੀ ਅਤੇ ਸਫ਼ਲਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਅਸੀਂ ਆਪਣੇ-ਆਪ ਪ੍ਰਤੀ, ਆਪਣੇ ਕੰਮਾਂ ਪ੍ਰਤੀ, ਆਪਣੇ ਫ਼ਰਜ਼ਾਂ ਪ੍ਰਤੀ, ਆਪਣੇ ਆਲੇ-ਦੁਆਲੇ ਦੇ ਲੋਕਾਂ ਪ੍ਰਤੀ ਕਿੰਨੇ ਕੁ ਇਮਾਨਦਾਰ ਹਾਂ। ਇਮਾਨਦਾਰੀ ਭਰੋਸੇ ਦੀ ਅਤੇ ਵਫ਼ਾਦਾਰੀਆਂ ਦੀ ਮਾਂ ਹੈ। ਇਮਾਨਦਾਰੀ ਸਾਡੇ ਸੱਚੇ ਹੋਣ ਦਾ ਸਬੂਤ ਹੈ। ਇਹ ਜ਼ਿੰਦਗੀ ਦਾ ਇਕ ਅਜਿਹਾ ਨਿਯਮ ਅਤੇ ਅਸੂਲ ਹੈ ਜੋ ਤੁਹਾਨੂੰ ਕਦੇ ਵੀ ਦੂਜਿਆਂ ਦੀਆਂ ਨਜ਼ਰਾਂ ਵਿਚੋਂ ਡਿਗਣ ਨਹੀਂ ਦਿੰਦਾ। ਇਮਾਨਦਾਰੀ ਵੀ ਇਕ ਇਸ਼ਕ ਹੈ, ਨਸ਼ਾ ਹੈ।
ਬਿਨਾਂ ਸ਼ੱਕ ਅੱਜਕਲ੍ਹ ਸਾਡੇ ਸਮਾਜ ਵਿਚ ਲੜਕੀਆਂ ਵੀ ਜ਼ਿੰਦਗੀ ਦੇ ਹਰ ਖੇਤਰ ਵਿਚ ਤਰੱਕੀ ਕਰ ਰਹੀਆਂ ਹਨ। ਇਹ ਤਰੱਕੀ ਉਨ੍ਹਾਂ ਦੀ ਇਮਾਨਦਾਰੀ ਦਾ ਨਤੀਜਾ ਹੈ। ਸਫ਼ਲ ਵਿਅਕਤੀ ਇਮਾਨਦਾਰ ਹੁੰਦੇ ਹਨ ਅਤੇ ਕਿਸੇ ਵੀ ਵਿਅਕਤੀ ਦੀ ਅਸਫ਼ਲਤਾ ਉਸ ਦੇ ਬੇਈਮਾਨ ਹੋਣ ਦਾ ਪ੍ਰਮਾਣ ਹੈ। ਭ੍ਰਿਸ਼ਟ ਵਿਅਕਤੀ ਕਿੰਨੇ ਮਰਜ਼ੀ ਵੱਡੇ ਅਹੁਦੇ ਤੱਕ ਪਹੁੰਚ ਜਾਣ ਲੋਕ ਦਿਲ ਵਿਚ ਉਨ੍ਹਾਂ ਨੂੰ ਕਦੇ ਸਤਿਕਾਰ ਜਾਂ ਪਿਆਰ ਨਹੀਂ ਦਿੰਦੇ। ਅੱਜ ਸਾਡੀਆਂ ਲੜਕੀਆਂ ਵਕੀਲ, ਜੱਜ, ਡਾਕਟਰ, ਪੁਲਿਸ ਅਫ਼ਸਰ, ਆਰਮੀ ਅਫ਼ਸਰ, ਪ੍ਰਿੰਸੀਪਲ, ਅਧਿਆਪਕ, ਮੰਤਰੀ, ਸਮਾਜ ਸੇਵੀ, ਕਲਾਕਾਰ, ਖਿਡਾਰਨਾਂ ਆਦਿ ਬਣ ਕੇ ਜਿਥੇ ਆਪਣਾ ਨਾਂਅ ਚਮਕਾ ਰਹੀਆਂ ਹਨ, ਉਥੇ ਉਨ੍ਹਾਂ ਦੀ ਸਿਫ਼ਤ ਉਨ੍ਹਾਂ ਦਾ ਇਮਾਨਦਾਰ ਹੋਣਾ ਵੀ ਹੈ। ਉਹ ਸਿਆਣਪ ਅਤੇ ਸਬਰ ਨਾਲ ਹਾਲਾਤ ਨਾਲ ਲੜਨਾ ਜਾਣਦੀਆਂ ਹਨ। ਔਖੀ ਤੋਂ ਔਖੀ ਸਥਿਤੀ ਨਾਲ ਨਜਿੱਠਣ ਲਈ ਉਨ੍ਹਾਂ ਕੋਲ ਸਮਝ ਦੀ ਦੌਲਤ ਹੈ। ਉਨ੍ਹਾਂ ਦੇ ਫੈਸਲਿਆਂ ਵਿਚ ਦਲੇਰੀ ਅਤੇ ਸਿਆਣਪ ਝਲਕਦੀ ਹੈ।
ਜ਼ਿੰਦਗੀ ਖ਼ੁਸ਼ੀ ਦਾ ਸਬੰਧ ਦਿਲ ਅਤੇ ਰੂਹ ਨਾਲ ਵੀ ਹੁੰਦਾ ਹੈ। ਗ਼ਲਤ ਖ਼ਿਆਲਾਂ ਦਾ ਬੋਝ ਸਾਨੂੰ ਉਦਾਸ ਅਤੇ ਨਿਰਾਸ਼ ਕਰਦਾ ਹੈ। ਬੇਈਮਾਨੀ ਅਤੇ ਝੂਠ ਹਰ ਵੇਲੇ ਦਾ ਬੋਝ ਹੈ। ਗ਼ਲਤ ਤਰੀਕਿਆਂ ਨਾਲ ਆਪਣੀ ਆਮਦਨ ਨੂੰ ਵਧਾਉਣ ਦਾ ਤਰੀਕਾ ਤੁਹਾਨੂੰ ਹਰ ਪੱਖ ਤੋਂ ਗ਼ਰੀਬ ਕਰਦਾ ਹੈ। ਸਿਰਫ਼ ਦੌਲਤ ਹੀ ਕਮਾਈ ਨਹੀਂ ਹੈ, ਗੁਜ਼ਾਰੇ ਲਈ ਖ਼ੁਸ਼ੀਆਂ, ਚਾਅ, ਵਫ਼ਾਦਾਰੀਆਂ ਅਤੇ ਤਸੱਲੀਆਂ ਵੀ ਜ਼ਰੂਰੀ ਹਨ। ਸੱਚ ਹੈ ਕਿ ਤੁਸੀਂ ਕਦੇ ਵੀ ਏਨੇ ਵੱਡੇ ਨਹੀਂ ਹੁੰਦੇ ਕਿ ਨਵਾਂ ਟੀਚਾ ਨਾ ਤੈਅ ਕਰ ਸਕੋ ਜਾਂ ਨਵਾਂ ਸੁਪਨਾ ਨਾ ਵੇਖ ਸਕੋ।
ਇਹ ਕਦੇ ਨਹੀਂ ਹੋ ਸਕਦਾ ਕਿ ਤੁਸੀਂ ਇਮਾਨਦਾਰ ਹੋਵੋ ਅਤੇ ਤੁਹਾਨੂੰ ਕੋਈ ਪਸੰਦ ਨਾ ਕਰੇ। ਤੁਸੀਂ ਸੱਚੇ ਹੋਵੋ ਅਤੇ ਕੋਈ ਤੁਹਾਨੂੰ ਪਿਆਰ ਨਾ ਕਰੇ। ਤੁਸੀਂ ਇਮਾਨਦਾਰ ਹੋਵੋ ਅਤੇ ਤੁਹਾਡਾ ਕੋਈ ਦੋਸਤ ਨਾ ਹੋਵੇ। ਇਹ ਕਦੇ ਨਹੀਂ ਹੋ ਸਕਦਾ। ਕਹਿੰਦੇ ਹਨ ਕਿ ਦੇਰ ਨਾਲ ਬੋਲਿਆ ਸੱਚ ਵੀ ਝੂਠ ਦਾ ਹਮਾਇਤੀ ਹੋ ਨਿੱਬੜਦਾ ਹੈ। ਕਿਸੇ ਦੇ ਦਿਲ ਵਿਚ ਉਤਰਨਾ ਅਤੇ ਕਿਸੇ ਦੇ ਦਿਲ 'ਚੋਂ ਉਤਰਨਾ ਬਹੁਤ ਵੱਡਾ ਫ਼ਰਕ ਹੈ। ਹੋਰਾਂ ਉੱਪਰ ਜਿੱਤ ਪ੍ਰਾਪਤ ਕਰਨ ਨਾਲੋਂ ਆਪਣੇ ਆਪ ਨੂੰ ਜਿੱਤਣਾ ਜ਼ਿਆਦਾ ਮੁਸ਼ਕਿਲ ਕੰਮ ਹੈ। ਸਾਡੀ ਨਿਰਾਸ਼ਤਾ ਇਸ ਗੱਲ ਵਿਚ ਹੈ ਕਿ ਕੋਈ ਸਾਡਾ ਬਣਿਆ ਨਹੀਂ ਪਰ ਸਾਡੇ ਕੋਲ ਇਸ ਗੱਲ ਦਾ ਕੋਈ ਚਾਅ ਨਹੀਂ ਕਿ ਅਸੀਂ ਕਿੰਨਿਆਂ ਦੇ ਬਣੇ।
ਇਮਾਨਦਾਰੀ ਤੁਹਾਡਾ ਚਰਿੱਤਰ ਹੈ ਜੋ ਤੁਹਾਡੇ ਕਿਰਦਾਰ ਨੂੰ ਉਚਾਈਆਂ ਵੱਲ ਲੈ ਕੇ ਜਾਂਦਾ ਹੈ। ਇਕ ਬੁਲੰਦ ਸੋਚ ਵਾਲਾ ਵਿਅਕਤੀ ਹੀ ਬੁਲੰਦੀਆਂ ਤੱਕ ਪਹੁੰਚਦਾ ਹੈ। ਇਮਾਨਦਾਰੀ ਦਾ ਸਬੰਧ ਸਿਰਫ਼ ਦੌਲਤ ਨਾਲ ਹੀ ਨਹੀਂ ਹੁੰਦਾ, ਇਮਾਨਦਾਰੀ ਸਾਡੇ ਸਮੁੱਚੇ ਵਿਹਾਰ ਵਿਚੋਂ ਵੀ ਝਲਕਦੀ ਹੈ। ਝੂਠ ਜ਼ਿੰਦਗੀ ਦੇ ਸਮੁੱਚੇ ਵਿਹਾਰ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਸਾਰੇ ਮਾਨਵੀ ਰਿਸ਼ਤੇ ਪ੍ਰਭਾਵਿਤ ਹੁੰਦੇ ਹਨ। ਇਕ ਰਿਸ਼ਵਤਖੋਰ ਵਿਅਕਤੀ ਆਪਣੇ ਬੱਚਿਆਂ ਨੂੰ ਸੱਚ ਦਾ ਪਾਠ ਨਹੀਂ ਪੜ੍ਹਾ ਸਕਦਾ, ਜੇਕਰ ਸਾਡਾ ਕੋਈ ਦੋਸਤ ਜਾਂ ਸਹੇਲੀ, ਰਿਸ਼ਤੇਦਾਰ ਰਿਸ਼ਵਤ ਲੈਂਦਾ ਹੈ ਅਤੇ ਜਲਣ ਦੀ ਭਾਵਨਾ ਅਧੀਨ ਰੀਸ ਕਰਕੇ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਇਸ ਦਾ ਭਾਵ ਇਹ ਹੈ ਕਿ ਤੁਹਾਡੀ ਜ਼ਿੰਦਗੀ ਦਾ ਆਪਣਾ ਕੋਈ ਅਸੂਲ ਜਾਂ ਨਿਯਮ ਨਹੀਂ ਹੈ।
ਸਲਾਮ ਆਪਣੇ ਦੇਸ਼ ਦੀਆਂ ਉਨ੍ਹਾਂ ਬੇਟੀਆਂ ਅਤੇ ਬੇਟਿਆਂ ਨੂੰ ਜਿਨ੍ਹਾਂ ਨੇ ਕਦੇ ਆਪਣੇ ਉਦੇਸ਼, ਅਸੂਲ ਅਤੇ ਸੋਚ ਨਾਲ ਸਮਝੌਤਾ ਨਹੀਂ ਕੀਤਾ। ਉਨ੍ਹਾਂ ਆਪਣੀ ਜ਼ਮੀਰ ਨੂੰ ਕਦੇ ਵੇਚਣ ਦੀ ਕੋਸ਼ਿਸ਼ ਨਹੀਂ ਕੀਤੀ। ਕਹਿੰਦੇ ਹਨ ਕਿ ਜਿਊਣਾ ਹੈ ਤਾਂ ਇਕ ਦੀਵੇ ਵਾਂਗ ਜੀਓ ਜੋ ਇਕ ਰਾਜੇ ਦੇ ਮਹਿਲ ਨੂੰ ਵੀ ਓਨੀ ਹੀ ਰੌਸ਼ਨੀ ਦਿੰਦਾ ਹੈ, ਜਿੰਨੀ ਇਕ ਗ਼ਰੀਬ ਦੀ ਝੌਂਪੜੀ ਨੂੰ। ਘਰ ਵਿਚ ਇਕ ਬੇਟੀ ਅਤੇ ਬੇਟੇ ਦੀ ਪਰਵਰਿਸ਼ ਵਿਚ ਇਮਾਨਦਾਰੀ ਦਿਖਾਓ। ਯਕੀਨ ਮੰਨਿਓ ਇਸ ਦਾ ਨਤੀਜਾ ਤੁਹਾਨੂੰ ਕਦੇ ਨਿਰਾਸ਼ ਨਹੀਂ ਹੋਣ ਦੇਵੇਗਾ। ਬਹੁਤ ਜ਼ਰੂਰੀ ਹੈ ਦਿਲਾਂ ਦਾ ਅਮੀਰ ਹੋਣਾ। ਇਹ ਸੱਚ ਹੈ ਕਿ ਅੱਜਕਲ੍ਹ ਲੋਕਾਂ ਨੇ ਸ਼ਕਲਾਂ-ਸੂਰਤਾਂ ਸੰਵਾਰਦੇ ਸੰਵਾਰਦੇ ਆਪਣੀਆਂ ਨੀਅਤਾਂ ਨੂੰ ਕਾਲੀਆਂ ਕਰ ਲਿਆ ਹੈ। ਸੱਚ ਤਾਂ ਆਖ਼ਰ ਸੱਚ ਹੀ ਹੈ ਅਤੇ ਸੱਚ ਸੱਚ ਹੀ ਰਹਿੰਦਾ ਹੈ, ਜਦ ਕਿ ਝੂਠ ਦੀਆਂ ਭਾਵੇਂ ਕਿੰਨੀਆਂ ਮਰਜ਼ੀ ਪੰਡਾਂ ਬੰਨ੍ਹ ਲਵੋ। ਇਮਾਨਦਾਰ ਹੋਣਾ ਅਤੇ ਇਮਾਨਦਾਰ ਜ਼ਿੰਦਗੀ ਦਾ ਸਭ ਤੋਂ ਵੱਡਾ ਮਾਣ-ਸਨਮਾਨ ਹੈ ਜੋ ਤੁਹਾਡੀ ਆਤਮਾ ਤੁਹਾਨੂੰ ਦਿੰਦੀ ਹੈ।

-ਪਿੰਡ ਗੋਲੇਵਾਲਾ (ਫ਼ਰੀਦਕੋਟ)। ਮੋਬਾਈਲ : 94179-49079

ਆਓ ਬੁੱਲ੍ਹਾਂ ਦੀ ਸੁੰਦਰਤਾ ਨੂੰ ਵਧਾਈਏ

ਜਦੋਂ ਕਿਸੇ ਨੂੰ ਮਿਲੀਏ ਤਾਂ ਚਿਹਰੇ ਉੱਤੇ ਧਿਆਨ ਜ਼ਰੂਰ ਜਾਂਦਾ ਹੈ। ਸਭ ਤੋਂ ਪਹਿਲਾਂ ਅੱਖਾਂ ਤੇ ਫਿਰ ਬੁੱਲ੍ਹਾਂ ਵੱਲ ਹਰ ਕਿਸੇ ਦੀ ਨਜ਼ਰ ਜਾਂਦੀ ਹੈ। ਜੇ ਬੁੱਲ੍ਹਾਂ ਉੱਤੇ ਮੁਸਕਾਨ ਹੋਵੇ ਤਾਂ ਬਣਤਰ ਨਾਲੋਂ ਵੱਧ ਉਸ ਮੁਸਕਾਨ ਦਾ ਅਸਰ ਪੈਂਦਾ ਹੈ।
ਬੁੱਲ੍ਹਾਂ ਨੂੰ ਸਿਹਤਮੰਦ ਰੱਖਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ :
* ਰਾਤ ਨੂੰ ਸੌਣ ਲੱਗਿਆਂ ਮਲਾਈ ਨਾਲ ਜਾਂ ਜੋਜੋਬਾ ਤੇਲ ਜਾਂ ਓਲਿਵ ਤੇਲ ਨਾਲ ਹਲਕੀ ਮਾਲਿਸ਼ ਕਰ ਲਈ ਜਾਵੇ ਤਾਂ ਬੁੱਲ੍ਹਾਂ ਵਿਚ ਲਹੂ ਦੀ ਰਵਾਨੀ ਵਧ ਜਾਂਦੀ ਹੈ।
* ਬਾਰੀਕ ਪੀਸੀ ਹੋਈ ਖੰਡ ਨਾਲ ਬੁੱਲ੍ਹਾਂ ਨੂੰ ਹਲਕਾ ਰਗੜਨ ਤੋਂ ਬਾਅਦ ਬਦਾਮਾਂ ਦੇ ਤੇਲ ਅਤੇ ਸ਼ਹਿਦ ਨਾਲ ਪੋਲਾ ਪੋਲਾ ਮਲਿਆ ਜਾਵੇ ਤਾਂ ਇਹ ਬੁੱਲ੍ਹਾਂ ਦੇ ਰੰਗ ਨੂੰ ਹਲਕਾ ਗੁਲਾਬੀ ਅਤੇ ਨਮੀ ਭਰਪੂਰ ਕਰ ਦਿੰਦੇ ਹਨ।
* ਰੋਜ਼ ਦੇ 8 ਗਿਲਾਸ ਪਾਣੀ ਪੀਣ ਨਾਲ ਸਰੀਰ ਦੇ ਅੰਦਰੂਨੀ ਅੰਗ ਤੇ ਚਮੜੀ ਦੀ ਲਚਕ ਬਰਕਰਾਰ ਰਹਿੰਦੀ ਹੈ। ਬੁੱਲ੍ਹਾਂ ਵਿਚ ਤ੍ਰੇੜਾਂ ਵੀ ਨਹੀਂ ਪੈਂਦੀਆਂ।
* ਕਦੇ ਵੀ ਮਿਆਦ ਪੁੱਗੀ ਲਿਪਸਟਿਕ ਨਹੀਂ ਲਾਉਣੀ ਚਾਹੀਦੀ। ਘਟੀਆ ਕਿਸਮ ਦੀ ਲਿਪਸਟਿਕ ਬੁੱਲ੍ਹ ਛੇਤੀ ਕਾਲੇ ਕਰ ਦਿੰਦੀ ਹੈ।
* ਜੇ ਘਰ ਵਿਚ ਕੁਆਰ ਗੰਦਲ ਲੱਗੀ ਹੋਵੇ ਤਾਂ ਉਸ ਦਾ ਤਾਜ਼ਾ ਗੁੱਦਾ ਮਲਣ ਨਾਲ ਬੁੱਲ੍ਹ ਹੌਲੀ-ਹੌਲੀ ਨਰਮ ਅਤੇ ਕੁਦਰਤੀ ਲਿਸ਼ਕ ਵਾਲੇ ਰਤਾ ਉੱਭਰੇ ਹੋਏ ਬਣ ਜਾਂਦੇ ਹਨ।
* ਤਾਜ਼ਾ ਚੁਕੰਦਰ ਖਾਣ ਨਾਲ ਅਤੇ ਕੱਟੇ ਹੋਏ ਨੂੰ ਬੁੱਲ੍ਹਾਂ ਉੱਤੇ ਪੋਲਾ ਪੋਲਾ ਰੋਜ਼ ਰਾਤ ਨੂੰ ਮਲਣ ਨਾਲ ਬੁੱਲ੍ਹ ਹਲਕੇ ਗੁਲਾਬੀ ਭਾਅ ਮਾਰਨ ਲੱਗ ਪੈਂਦੇ ਹਨ।
* ਜੇ ਬੁੱਲ੍ਹ ਫਟੇ ਨਾ ਹੋਣ ਤਾਂ ਰੋਜ਼ ਕੁਝ ਬੂੰਦਾਂ ਨਿੰਬੂ ਦੀਆਂ ਬੁੱਲ੍ਹਾਂ ਉੱਤੇ ਰਗੜਨ ਨਾਲ ਮਰੇ ਹੋਏ ਕਾਲੇ ਸੈੱਲ ਝੜ ਜਾਂਦੇ ਹਨ।
* ਬੁੱਲ੍ਹਾਂ ਉੱਤੇ ਆਮ ਤੌਰ ਉੱਤੇ ਕੋਈ ਸਨਸਕਰੀਨ ਲਾਉਂਦਾ ਨਹੀਂ। ਜੇ ਧੁੱਪੇ ਬਹੁਤੀ ਦੇਰ ਖੜ੍ਹੇ ਹੋਣਾ ਹੋਵੇ ਤਾਂ ਐਸ. ਪੀ. ਐਫ. 15 ਵਾਲੀ ਸਨਸਕਰੀਨ ਕਰੀਮ ਬੁੱਲ੍ਹਾਂ ਉੱਤੇ ਲਾ ਲੈਣੀ ਚਾਹੀਦੀ ਹੈ।
* ਅਨਾਰ ਖਾਣਾ ਬਹੁਤ ਚੰਗਾ ਹੈ। ਅਨਾਰ ਤੇ ਰਸਭਰੀ ਨੂੰ ਬੁੱਲ੍ਹਾਂ ਉੱਤੇ ਮਲਣ ਨਾਲ ਵੀ ਬੁੱਲ੍ਹ ਸਿਹਤਮੰਦ ਰੱਖੇ ਜਾ ਸਕਦੇ ਹਨ।
* ਪਿਪਰਾਮੈਂਟ ਤੇਲ ਮਲਣ ਨਾਲ ਬੁੱਲ੍ਹਾਂ ਵਿਚ ਲਹੂ ਦੀ ਰਵਾਨੀ ਵਧਾਈ ਜਾ ਸਕਦੀ ਹੈ। ਪਿਪਰਾਮੈਂਟ ਤੇਲ, ਬਦਾਮਾਂ ਦਾ ਤੇਲ ਤੇ ਖੋਪੇ ਦਾ ਤੇਲ ਮਿਲਾ ਕੇ ਮਲਣ ਨਾਲ ਹੋਰ ਵੀ ਚੰਗਾ ਅਸਰ ਦਿਸ ਸਕਦਾ ਹੈ।
* ਸੌਣ ਤੋਂ ਪਹਿਲਾਂ ਬੁੱਲ੍ਹਾਂ ਉੱਤੇ ਲੱਗੀ ਹਰ ਚੀਜ਼ ਚੰਗੀ ਤਰ੍ਹਾਂ ਸਾਫ਼ ਕਰ ਲੈਣੀ ਚਾਹੀਦੀ ਹੈ। ਬੁੱਲ੍ਹਾਂ ਉੱਤੇ ਲੱਗੀ ਲਿਪਸਟਿਕ ਨੂੰ ਰੋਜ਼ ਸਾਫ਼ ਕਰ ਕੇ ਸੌਣਾ ਚਾਹੀਦਾ ਹੈ।

-ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ : 0175-2216783.

ਭੋਜਨ ਵਿਚ ਫਾਈਬਰ ਦੇ ਫਾਇਦਿਆਂ ਨੂੰ ਤੁਸੀਂ ਕਿੰਨਾ ਜਾਣਦੇ ਹੋ?

ਖਾਣ-ਪੀਣ ਦੇ ਮਾਮਲੇ ਵਿਚ ਜਦੋਂ ਵੀ ਡਾਕਟਰ ਸਾਨੂੰ ਕੋਈ ਸਲਾਹ ਦਿੰਦੇ ਹਨ ਤਾਂ ਉਹ ਇਕ ਗੱਲ ਅਕਸਰ ਕਹਿੰਦੇ ਹਨ ਕਿ ਤੁਹਾਡੇ ਭੋਜਨ ਵਿਚ ਫਾਈਬਰ ਭਾਵ ਰੇਸ਼ੇਦਾਰ ਪਦਾਰਥ ਜ਼ਰੂਰ ਹੋਣੇ ਚਾਹੀਦੇ ਹਨ। ਸਵਾਲ ਹੈ ਆਖ਼ਰ ਡਾਕਟਰ ਅਜਿਹਾ ਕਿਉਂ ਕਹਿੰਦੇ ਹਨ? ਜ਼ਾਹਰ ਹੈ ਕਿ ਫਾਈਬਰ ਵਾਲੇ ਭੋਜਨ ਤੰਦਰੁਸਤੀ ਲਈ ਬਿਹਤਰ ਹੁੰਦੇ ਹਨ, ਕੀ ਤੁਸੀਂ ਇਸ ਗੱਲ ਨੂੰ ਜਾਣਦੇ ਹੋ? ਆਓ! ਇਸ ਕੁਇਜ਼ ਰਾਹੀਂ ਪਰਖਦੇ ਹਾਂ।
1. ਵਧਦੀ ਉਮਰ ਦੇ ਲੋਕਾਂ ਦੇ ਭੋਜਨ ਵਿਚ ਫਾਈਬਰ ਇਸ ਲਈ ਜ਼ਰੂਰੀ ਹੁੰਦਾ ਹੈ ਤਾਂ ਕਿ
(ੳ) ਉਨ੍ਹਾਂ ਨੂੰ ਕਬਜ਼ ਦੀ ਸ਼ਿਕਾਇਤ ਨਾ ਹੋਵੇ। (ਅ) ਉਨ੍ਹਾਂ ਨੂੰ ਭੋਜਨ ਸਵਾਦੀ ਲੱਗੇ। (ੲ) ਉਹ ਭੋਜਨ ਚਬਾ ਕੇ ਖਾਣ, ਜਿਸ ਨਾਲ ਜਬਾੜਿਆਂ ਦੀ ਕਸਰਤ ਹੋ ਜਾਏ।
2. ਫਾਈਬਰ ਵਾਲੇ ਭੋਜਨ ਇਸ ਲਈ ਜ਼ਰੂਰੀ ਹਨ ਕਿਉਂਕਿ ਦੇਸ਼ ਵਿਚ ਸ਼ੂਗਰ ਅਤੇ ਕੋਲੈਸਟ੍ਰੋਲ ਵਰਗੀਆਂ ਬਿਮਾਰੀਆਂ 'ਤੇ ਕਾਬੂ ਪਾਉਣ ਵਿਚ ਇਸ ਨਾਲ ਮਦਦ ਮਿਲਦੀ ਹੈ। ਕੀ ਇਹ ਗੱਲ ਸਹੀ ਹੈ
(ੳ) ਨਹੀਂ (ਅ) ਹਾਂ (ੲ) ਪਤਾ ਨਹੀਂ। 3. ਫਾਈਬਰ ਵਾਲੇ ਭੋਜਨ ਸਾਡੀ ਰੋਗਾਂ ਨਾਲ ਲੜਨ ਵਾਲੀ ਸਮਰੱਥਾ ਵਧਾਉਂਦੇ ਹਨ, ਕਿਉਂਕਿ ਇਨ੍ਹਾਂ ਨਾਲ
(ੳ) ਸਰੀਰ ਵਿਚ ਲਹੂ ਦੀ ਰਫ਼ਤਾਰ ਸਾਧਾਰਨ ਰਹਿੰਦੀ ਹੈ। (ਅ) ਅਸੀਂ ਵਧੇਰੇ ਭੋਜਨ ਨਹੀਂ ਖਾਂਦੇ। (ੲ) ਫਾਈਬਰ ਵਾਲੇ ਭੋਜਨ ਸਾਡੇ ਸਰੀਰ ਦੀ ਕਾਰਜ ਪ੍ਰਣਾਲੀ ਨੂੰ ਸੁਚਾਰੂ ਰੱਖਦੇ ਹਨ।
4. ਫਾਈਬਰ ਇਨ੍ਹਾਂ ਪਦਾਰਥਾਂ ਵਿਚ ਵੱਡੀ ਮਾਤਰਾ ਵਿਚ ਪਾਇਆ ਜਾਂਦਾ ਹੈ(ੳ) ਹਰੀਆਂ ਪੱਤੇਦਾਰ ਸਬਜ਼ੀਆਂ, ਸੇਬ, ਪਪੀਤਾ ਅਤੇ ਅੰਗੂਰ (ਅ) ਮੈਦਾ, ਦਹੀਂ ਅਤੇ ਲੱਸੀ (ੲ) ਸਭ ਤਰ੍ਹਾਂ ਦੀਆਂ ਮਠਿਆਈਆਂ।
5. ਭੋਜਨ ਵਿਚ ਫਾਈਬਰ ਦੀ ਕਮੀ ਕਾਰਨ
(ੳ) ਸਰੀਰ ਵਿਚ ਲਹੂ ਦੀ ਕਮੀ ਹੋ ਜਾਂਦੀ ਹੈ। (ਅ) ਅਸੀਂ ਮੁਟਾਪੇ ਦਾ ਸ਼ਿਕਾਰ ਹੋ ਜਾਂਦੇ ਹਾਂ। (ੲ) ਕਬਜ਼, ਗੈਸ ਵਰਗੀਆਂ ਪੇਟ ਦੀਆਂ ਬਿਮਾਰੀਆਂ ਤੋਂ ਪੀੜਤ ਰਹਿੰਦੇ ਹਾਂ।
ਸਿੱਟਾ : ਜੇ ਤੁਸੀਂ ਇਸ ਕੁਇਜ਼ ਦੇ ਸਵਾਲਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ ਹੈ ਅਤੇ ਉਨ੍ਹਾਂ ਦੇ ਬਦਲਾਂ 'ਤੇ ਸਹੀ ਦੇ ਨਿਸ਼ਾਨ ਲਗਾਏ ਹਨ, ਜਿਸ ਨੂੰ ਤੁਸੀਂ ਪੂਰੀ ਤਰ੍ਹਾਂ ਸਹੀ ਮੰਨਦੇ ਹੋ ਤਾਂ ਹੁਣ ਇਹ ਜਾਣਨ ਲਈ ਤਿਆਰ ਹੋ ਜਾਓ ਕਿ ਤੁਸੀਂ ਫਾਈਬਰ ਵਾਲੇ ਭੋਜਨ ਦੇ ਫ਼ਾਇਦਿਆਂ ਨੂੰ ਕਿੰਨਾ ਜਾਣਦੇ ਹੋ?
(ੳ) ਜੇ ਤੁਹਾਡੇ ਕੁੱਲ ਹਾਸਲ ਅੰਕ 10 ਜਾਂ ਇਸ ਤੋਂ ਘੱਟ ਹਨ ਤਾਂ ਤੁਸੀਂ ਫਾਈਬਰ ਵਾਲੇ ਭੋਜਨ ਤੋਂ ਕੋਈ ਪ੍ਰਹੇਜ਼ ਤਾਂ ਨਹੀਂ ਕਰਦੇ ਅਤੇ ਨਾ ਹੀ ਉਨ੍ਹਾਂ ਨੂੰ ਗ਼ਲਤ ਮੰਨਦੇ ਹੋ, ਪਰ ਤੁਹਾਨੂੰ ਇਸ ਚੰਗੀ ਤਰ੍ਹਾਂ ਇਹ ਵੀ ਨਹੀਂ ਪਤਾ ਕਿ ਫ਼ਾਈਬਰ ਵਾਲੇ ਭੋਜਨ ਖਾਣ ਨਾਲ ਕੀ ਫ਼ਾਇਦੇ ਹੁੰਦੇ ਹਨ? ਕਿਉਂਕਿ ਜੇ ਇਹ ਪਤਾ ਹੁੰਦਾ ਤਾਂ ਤੁਸੀਂ ਕਈ ਗ਼ੈਰ-ਫਾਈਬਰ ਵਾਲੇ ਭੋਜਨ ਨੂੰ ਤਰਜੀਹ ਨਾ ਦਿੰਦੇ।
(ਅ) ਜੇ ਤੁਹਾਡੇ ਕੁੱਲ ਹਾਸਲ ਅੰਕ 10 ਤੋਂ ਜ਼ਿਆਦਾ ਪਰ 15 ਜਾਂ 15 ਤੋਂ ਘੱਟ ਹਨ ਤਾਂ ਇਹ ਗੱਲ ਤਾਂ ਹੈ ਕਿ ਤੁਸੀਂ ਭੋਜਨ ਵਿਚ ਫਾਈਬਰ ਦੀ ਅਹਿਮੀਅਤ ਨੂੰ ਜਾਣਦੇ ਹੋ। ਪਰ ਜਾਂ ਤਾਂ ਤੁਹਾਡੀ ਲਾਪ੍ਰਵਾਹੀ ਨਾਲ ਜਾਂ ਭੱਜ-ਦੌੜ ਦੀ ਪ੍ਰੇਸ਼ਾਨੀ ਦੇ ਚਲਦਿਆਂ ਫਾਈਬਰ ਵਾਲੇ ਭੋਜਨ ਬਾਰੇ ਆਪਣੀ ਦ੍ਰਿੜ੍ਹਤਾ ਕਾਇਮ ਨਹੀਂ ਰੱਖਦੇ। ਫਿਰ ਵੀ ਇਹ ਮੰਨਿਆ ਜਾ ਸਕਦਾ ਹੈ ਕਿ ਤੁਸੀਂ ਫਾਈਬਰ ਵਾਲੇ ਭੋਜਨ ਦਾ ਮਹੱਤਵ ਸਮਝਦੇ ਹੋ ਅਤੇ ਲੋੜ ਪੈਣ 'ਤੇ ਇਨ੍ਹਾਂ ਨੂੰ ਹੀ ਤਰਜੀਹ ਦਿੰਦੇ ਹੋ।
(ੲ) ਜੇ ਤੁਹਾਡੇ ਕੁੱਲ ਹਾਸਲ ਅੰਕ 15 ਤੋਂ ਵਧੇਰੇ ਹਨ ਤਾਂ ਤੁਸੀਂ ਭੋਜਨ ਵਿਚ ਫਾਈਬਰ ਦੇ ਮਹੱਤਵ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹੋ। ਬਿਹਤਰ ਹੈ ਤੁਸੀਂ ਆਪਣੀਆਂ ਕੁਝ ਸਹੇਲੀਆਂ ਨੂੰ ਵੀ ਇਸ ਬਾਰੇ ਜਾਣਕਾਰੀ ਦਿਓਗੇ।

ਕੀ ਤੁਹਾਨੂੰ ਨਵੇਂ ਘਰ ਵਿਚ ਤਾਲਮੇਲ ਬਣਾਉਣ ਦੀ ਕਲਾ ਆਉਂਦੀ ਹੈ?

ਭਾਰਤ ਵਿਚ ਹੀ ਨਹੀਂ, ਦੁਨੀਆ ਦੇ ਬਹੁਤੇ ਦੇਸ਼ਾਂ ਵਿਚ ਬਹੁਤ ਸਾਰੀਆਂ ਔਰਤਾਂ ਨੂੰ ਸ਼ਾਦੀ ਤੋਂ ਬਾਅਦ ਆਪਣੇ ਸਹੁਰੇ ਜਾ ਕੇ ਰਹਿਣਾ ਪੈਂਦਾ ਹੈ। ਅਜਿਹੇ ਵਿਚ ਨਵੀਆਂ ਵਿਆਹੀਆਂ ਔਰਤਾਂ ਨੂੰ ਕਈ ਵਾਰ ਇਕ ਅਜਨਬੀ ਘਰ ਵਿਚ ਖ਼ੁਦ ਨੂੰ ਘਰ ਦੇ ਮਾਹੌਲ ਮੁਤਾਬਿਕ ਢਾਲਣ ਵਿਚ ਕਾਫ਼ੀ ਮੁਸ਼ਕਿਲਾਂ ਆਉਂਦੀਆਂ ਹਨ। ਦਰਅਸਲ, ਇੰਝ ਕਰਨਾ ਵੀ ਇਕ ਕਲਾ ਹੈ ਅਤੇ ਉਸ ਨੂੰ ਕਿਤਾਬਾਂ ਤੋਂ ਨਹੀਂ ਸਿੱਖਿਆ ਜਾ ਸਕਦਾ। ਜਾਂ ਤਾਂ ਇਹ ਪਰਵਰਿਸ਼ ਰਾਹੀਂ ਆਉਂਦੀ ਹੈ ਜਾਂ ਸਥਿਤੀਆਂ ਤੋਂ ਸਿੱਖਿਆ ਜਾਂਦਾ ਹੈ। ਕੀ ਤੁਹਾਡੇ ਵਿਚ ਇਹ ਕਲਾ ਹੈ? ਆਉ ਪਰਖਦੇ ਹਾਂ।
1. ਕਿਹੜੀ ਸ਼ੁਰੂਆਤੀ ਗੱਲ ਤੋਂ ਇਹ ਸਮਝਣਾ ਚਾਹੀਦਾ ਹੈ ਕਿ ਕੋਈ ਨਵੀਂ ਵਿਆਹੀ ਔਰਤ ਆਪਣੇ ਸਹੁਰੇ ਘਰ ਵਿਚ ਖ਼ੁਦ ਨੂੰ ਸਥਾਪਤ ਨਹੀਂ ਕਰ ਪਾ ਰਹੀ?
(ੳ) ਜੇ ਉਹ ਆਪਣੇ ਪਤੀ ਨੂੰ ਅਲੱਗ ਰਹਿਣ ਲਈ ਦਬਾਅ ਬਣਾ ਰਹੀ ਹੈ। (ਅ) ਜੇ ਉਸ ਨੂੰ ਘਰ ਦੇ ਦੂਸਰੇ ਮੈਂਬਰਾਂ ਦੇ ਖਾਣ-ਪੀਣ ਪਸੰਦ ਨਾ ਹੋਣ, ਉਹ ਉਨ੍ਹਾਂ ਵਿਚ ਨੁਕਸ ਕੱਢ ਰਹੀ ਹੋਵੇ। (ੲ) ਜੇ ਉਸ ਦਾ ਹਰ ਦੂਜੇ ਦਿਨ ਆਪਣੀ ਸੱਸ ਨਾਲ ਝਗੜਾ ਹੋ ਜਾਂਦਾ ਹੋਵੇ।
2. ਜੇ ਪਤੀ ਦੇ ਪਰਿਵਾਰ ਨੂੰ ਆਪਣਾ ਪਰਿਵਾਰ ਮੰਨਦੇ ਹੋ ਜਾਂ ਆਪਣੇ ਪਤੀ ਦਾ ਪਰਿਵਾਰ?
(ੳ) ਆਪਣਾ ਪਰਿਵਾਰ। (ਅ) ਪਤੀ ਦਾ ਪਰਿਵਾਰ।
(ੲ) ਇਸ ਬਾਰੇ ਸੋਚਿਆ ਹੀ ਨਹੀਂ।
3. ਵਿਆਹ ਤੋਂ ਬਾਅਦ ਸਹੁਰੇ ਘਰ ਦੇ ਤੌਰ-ਤਰੀਕਿਆਂ ਨੂੰ ਸਿੱਖਣਾ ਸਾਰੀਆਂ ਔਰਤਾਂ ਲਈ ਕਿਉਂ ਮੁਸ਼ਕਿਲ ਹੁੰਦਾ ਹੈ?
(ੳ) ਕਿਉਂਕਿ ਉਹ ਦਿਲੋਂ ਉਨ੍ਹਾਂ ਤੌਰ-ਤਰੀਕਿਆਂ ਨੂੰ ਚੰਗਾ ਨਹੀਂ ਸਮਝਦੀਆਂ।
(ਅ) ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਸ ਦੇ ਤੌਰ-ਤਰੀਕਿਆਂ ਨੂੰ ਉਨ੍ਹਾਂ ਦੇ ਸਹੁਰੇ ਘਰ ਵਾਲੇ ਕਦੇ ਨਹੀਂ ਸਿੱਖਦੇ।
(ੲ) ਇਸ ਸਬੰਧ ਵਿਚ ਜ਼ਿਆਦਾ ਕਦੇ ਸੋਚਿਆ ਨਹੀਂ ਹੈ।
4. ਸਹੁਰੇ ਘਰ ਖ਼ੁਦ ਨੂੰ ਚੰਗੀ ਤਰ੍ਹਾਂ ਸਥਾਪਤ ਕਰਨ ਲਈ ਜ਼ਰੂਰੀ ਹੁੰਦਾ ਹੈ ਕਿ ਪਤੀ ਦੇ ਰਿਸ਼ਤੇਦਾਰਾਂ ਨਾਲ
(ੳ) ਚੰਗਾ ਵਿਹਾਰ ਕਰੋ, ਉਨ੍ਹਾਂ ਦੀ ਇੱਜ਼ਤ ਕਰੋ। (ਅ) ਕੋਈ ਮਤਲਬ ਨਾ ਰੱਖੋ। (ੲ) ਸਥਿਤੀ ਅਨੁਸਾਰ ਫ਼ੈਸਲਾ ਕਰੋ।
5. ਮਾਇਕੇ ਦੀ ਸਹੁਰੇ ਘਰ ਨਾਲ ਅਤੇ ਸਹੁਰੇ ਘਰ ਦੀ ਮਾਇਕੇ ਦੇ ਨਾਲ ਤੁਲਨਾ ਕਰਨਾ ਕਿਉਂ ਸਹੀ ਨਹੀਂ ਹੁੰਦਾ?
(ੳ) ਇਸ ਤੋਂ ਪਤਾ ਲਗਦਾ ਹੈ, ਕੌਣ ਸਹੀ ਹੈ, ਕੌਣ ਗ਼ਲਤ ਹੈ। (ਅ) ਇਸ ਨਾਲ ਗ਼ਲਤਫ਼ਹਿਮੀ ਪੈਦਾ ਹੁੰਦੀ ਹੈ। (ੲ) ਇਸ ਨਾਲ ਤੁਹਾਡੇ 'ਤੇ ਕੋਈ ਭਰੋਸਾ ਨਹੀਂ ਕਰਦਾ।
ਸਿੱਟਾ : ਜੇ ਤੁਸੀਂ ਆਪਣੇ ਸਵਾਲਾਂ ਨੂੰ ਧਿਆਨ ਨਾਲ ਪੜ੍ਹਿਆ ਹੈ ਅਤੇ ਜਿਹੜਾ ਤੁਹਾਨੂੰ ਸਭ ਤੋਂ ਵਧੇਰੇ ਚੰਗਾ ਲੱਗਿਆ ਹੋਵੇ, ਉਸ 'ਤੇ ਸਹੀ ਦਾ ਨਿਸ਼ਾਨ ਲਗਾਇਆ ਹੈ ਤਾਂ ਹੁਣ ਇਹ ਜਾਣਨ ਲਈ ਤਿਆਰ ਹੋ ਜਾਓ ਕਿ ਤੁਹਾਡੇ ਵਿਚ ਖ਼ੁਦ ਨੂੰ ਆਪਣੇ ਸਹੁਰੇ ਘਰ ਮੁਤਾਬਿਕ ਢਾਲਣ ਦੀ ਕਲਾ ਹੈ ਜਾਂ ਨਹੀਂ।
(ੳ) ਜੇ ਤੁਹਾਡੇ ਕੁੱਲ ਅੰਕ 10 ਤੋਂ ਘੱਟ ਹਨ ਤਾਂ ਤੁਹਾਡੇ ਵਿਚ ਸਥਾਪਤ ਕਰਨ ਦੀ ਕਲਾ ਨਹੀਂ ਹੈ। ਜਿੰਨਾ ਛੇਤੀ ਹੋ ਸਕੇ, ਇਸ ਨੂੰ ਆਪਣੇ ਸ਼ੁੱਭਚਿੰਤਕਾਂ ਰਾਹੀਂ ਸਿੱਖੀਏ।
(ਅ) ਜੇ ਤੁਹਾਡੇ ਕੁੱਲ ਅੰਕ 10 ਤੋਂ ਵਧੇਰੇ ਹਨ ਪਰ 15 ਜਾਂ 15 ਤੋਂ ਘੱਟ ਹਨ ਤਾਂ ਤੁਸੀਂ ਕਾਫ਼ੀ ਹੱਦ ਤੱਕ ਸਫਲ ਹੋ ਪਰ 100 ਫ਼ੀਸਦੀ ਸਥਾਪਤ ਕਰਨ ਦੀ ਕਲਾ ਤੁਹਾਨੂੰ ਨਹੀਂ ਆਉਂਦੀ।
(ੲ) ਜੇ ਤੁਹਾਡੇ ਕੁੱਲ ਹਾਸਲ ਅੰਕ 20 ਜਾਂ ਇਸ ਤੋਂ ਵਧੇਰੇ ਹਨ ਤਾਂ ਤੁਹਾਡੇ ਵਿਚ ਸਹੁਰੇ ਘਰ ਵਿਚ ਹੀ ਨਹੀਂ, ਸਗੋਂ ਕਿਤੇ ਵੀ ਸਥਾਪਤ ਕਰਨ ਦੀ ਸ਼ਾਨਦਾਰ ਕਲਾ ਹੈ।

ਬਚੇ ਹੋਏ ਅੰਨ ਤੇ ਸਬਜ਼ੀਆਂ ਨੂੰ ਸੁੱਟੋ ਨਾ, ਵਰਤੋਂ ਕਰੋ

ਆਮ ਤੌਰ 'ਤੇ ਸੁਆਣੀਆਂ ਬਚੀਆਂ ਹੋਈਆਂ ਚੀਜ਼ਾਂ ਨੂੰ ਸੁੱਟ ਦਿੰਦੀਆਂ ਹਨ। ਅਸਲ ਵਿਚ ਅਸੀਂ ਥੋੜ੍ਹੀ ਜਿਹੀ ਮਿਹਨਤ ਕਰਕੇ ਉਨ੍ਹਾਂ ਨੂੰ ਵਰਤੋਂ ਵਿਚ ਲਿਆ ਸਕਦੇ ਹਾਂ, ਜਿਵੇਂ :-
* ਸੰਤਰੇ ਦੇ ਛਿਲਕੇ ਸੁਕਾ ਕੇ ਬਾਰੀਕ ਕੁੱਟ ਕੇ ਇਸ ਚੂਰਨ ਨੂੰ ਦੁੱਧ ਵਿਚ ਮਿਲਾ ਚਿਹਰੇ 'ਤੇ ਮਲੋ। ਇਹ ਚਿਹਰੇ ਲਈ ਬਹੁਤ ਚੰਗਾ ਵਟਣਾ ਹੈ।
* ਮਟਰ, ਸੇਮ, ਲੋਬੀਆ ਆਦਿ ਦੇ ਛਿਲਕੇ ਨੂੰ ਪਾਣੀ ਨਾਲ ਧੋ ਕੇ, ਉਬਾਲ ਕੇ ਸੂਪ ਤਿਆਰ ਕਰ ਸਕਦੇ ਹੋ ਕਿਉਂਕਿ ਛਿਲਕਿਆਂ ਵਿਚ ਵਿਟਾਮਿਨ ਆਦਿ ਬਹੁਤ ਹੁੰਦੇ ਹਨ।
* ਪਾਲਕ ਦੇ ਡੰਡਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੂਪ ਜਾਂ ਸਬਜ਼ੀ ਬਣਾਈ ਜਾ ਸਕਦੀ ਹੈ।
* ਇਸੇ ਤਰ੍ਹਾਂ ਪੱਕੇ ਹੋਏ ਕੇਲਿਆਂ ਦੇ ਛਿਲਕੇ, ਤੋਰੀ ਦੇ ਛਿਲਕੇ ਆਦਿ ਦੀ ਵੀ ਸਬਜ਼ੀ ਬਣਾਈ ਜਾ ਸਕਦੀ ਹੈ।
* ਆਲੂ ਉਬਾਲਣ ਤੋਂ ਬਾਅਦ ਜੋ ਪਾਣੀ ਬਚਦਾ ਹੈ, ਉਸ ਪਾਣੀ ਵਿਚ ਚਾਂਦੀ ਦੇ ਗਹਿਣਿਆਂ ਨੂੰ ਪਾ ਕੇ, ਕੁਝ ਦੇਰ ਸੇਕ 'ਤੇ ਰੱਖਣ ਤੋਂ ਬਾਅਦ ਬੁਰਸ਼ ਨਾਲ ਸਾਫ਼ ਕਰਨ 'ਤੇ ਉਨ੍ਹਾਂ 'ਤੇ ਚਮਕ ਆ ਜਾਂਦੀ ਹੈ।
* ਸੁੱਕੀ ਡਬਲਰੋਟੀ ਦਾ ਚੂਰਾ ਬਣਾ ਕੇ ਰੱਖ ਲਓ। ਇਹ ਚੂਰਾ ਥੋੜ੍ਹੀ ਮਾਤਰਾ ਵਿਚ ਸਬਜ਼ੀਆਂ ਵਿਚ ਪਾਉਣ ਨਾਲ ਸਵਾਦ ਤੇ ਪੌਸ਼ਟਿਕਤਾ ਵਿਚ ਵਾਧਾ ਹੁੰਦਾ ਹੈ। ਉਹ ਚੂਰਾ ਕਟਲੇਟ ਬਣਾਉਣ ਵਿਚ ਵੀ ਕੰਮ ਆਉਂਦਾ ਹੈ। * ਪੱਕੇ ਹੋਏ ਚੌਲ ਬਚ ਜਾਣ ਤਾਂ ਇਨ੍ਹਾਂ ਵਿਚ ਨਮਕ, ਮਿਰਚ, ਕੁਝ ਉੱਬਲੇ ਆਲੂ ਪਾ ਕੇ ਪਕੌੜੀਆਂ ਬਣਾਈਆਂ ਜਾ ਸਕਦੀਆਂ ਹਨ। ਇਨ੍ਹਾਂ ਨੂੰ ਬਾਰੀਕ ਪੀਸ ਕੇ ਭਾਂਡੇ ਵਿਚ ਪਾ ਕੇ ਪਾਣੀ ਮਿਲਾ ਕੇ ਚੰਗੀ ਤਰ੍ਹਾਂ ਫੈਂਟ ਲਓ। ਪਿੱਠੀ ਦੀ ਤਰ੍ਹਾਂ ਗਾੜ੍ਹਾ ਹੋਣ 'ਤੇ ਉਸ ਵਿਚ ਨਮਕ, ਮਿਰਚ, ਗਰਮ ਮਸਾਲਾ ਤੇ ਹਿੰਗ ਪਾ ਕੇ ਫੁੱਲ ਵੜੀਆਂ ਦੀ ਤਰ੍ਹਾਂ ਧੁੱਪ ਵਿਚ ਸੁਕਾ ਲਓ। ਤਲ ਕੇ ਚਾਹ ਦੇ ਨਾਲ ਪਰੋਸੋ। * ਚੌਲਾਂ ਦਾ ਮੰਡ ਕਦੀ ਨਹੀਂ ਸੁੱਟਣਾ ਚਾਹੀਦਾ ਕਿਉਂਕਿ ਇਸ ਵਿਚ ਪੌਸ਼ਟਿਕ ਤੱਤਾਂ ਦਾ ਬਹੁਤ ਵੱਡਾ ਹਿੱਸਾ ਹੁੰਦਾ ਹੈ। ਮੰਡ ਵਿਚ ਨਮਕ ਜਾਂ ਚੀਨੀ ਮਿਲਾ ਕੇ ਗਰਮ-ਗਰਮ ਪੀ ਸਕਦੇ ਹੋ ਜਾਂ ਇਸ ਨੂੰ ਤਰੀ ਵਾਲੀ ਸਬਜ਼ੀ ਜਾਂ ਦਾਲ ਵਿਚ ਪਾ ਕੇ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ।
* ਜੇਕਰ ਬਣਾਈ ਹੋਈ ਸਬਜ਼ੀ ਬਚ ਜਾਵੇ ਤਾਂ ਕੜਾਹੀ ਵਿਚ ਪਾ ਕੇ ਗਰਮ ਕਰ ਲਓ ਤੇ ਉਸ ਨੂੰ ਪਰੌਂਠਿਆਂ ਵਿਚ ਭਰ ਕੇ ਵਰਤੋਂ ਕਰੋ।
* ਬਚੇ ਹੋਏ ਆਟੇ ਵਿਚ ਜੇਕਰ ਖਟਾਸ ਆ ਜਾਂਦੀ ਹੈ ਤਾਂ ਉਸ ਨੂੰ ਸੁੱਟੋ ਨਾ ਸਗੋਂ ਉਸ ਵਿਚ ਥੋੜ੍ਹਾ ਗੁੜ, ਸੌਂਫ ਅਤੇ ਇਲਾਇਚੀ ਦੇ ਦਾਣੇ ਪਾ ਦਿਓ। ਰਾਤ ਭਰ ਖਮੀਰ ਉੱਠਣ ਲਈ ਰਖ ਦਿਓ। ਸਵੇਰੇ ਇਸ ਦੀਆਂ ਪੂਰੀਆਂ ਬਣਾ ਲਓ। ਪੂਰੀਆਂ ਬਹੁਤ ਸਵਾਦੀ ਹੁੰਦੀਆਂ ਹਨ। ਗੁਲਗੁਲੇ ਬਣਾਉਣ ਲਈ ਇਸ ਵਿਚ ਦੁੱਧ ਪਾ ਕੇ ਚੰਗੀ ਤਰ੍ਹਾਂ ਫੈਂਟ ਲਓ। ਇਸ ਆਟੇ ਵਿਚ ਨਮਕ, ਬਾਰੀਕ ਕੱਟੀ ਹੋਈ ਹਰੀ ਮਿਰਚ, ਧਨੀਆ, ਅਦਰਕ ਪਾ ਕੇ ਪਰੌਂਠੇ ਬਣਾਏ ਜਾ ਸਕਦੇ ਹਨ।



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX