ਤਾਜਾ ਖ਼ਬਰਾਂ


ਭਗੌੜੇ ਨੇ ਪਤਨੀ ਤੇ ਧੀ ਦੇ ਮਾਰੀਆਂ ਗੋਲੀਆਂ , ਧੀ ਦੀ ਮੌਤ, ਪਤਨੀ ਗੰਭੀਰ
. . .  1 day ago
ਗੜ੍ਹਸ਼ੰਕਰ, 21 ਮਾਰਚ (ਧਾਲੀਵਾਲ)- ਪੁਲਿਸ ਹਿਰਾਸਤ ਵਿਚੋਂ ਭਗੌੜੇ ਇੱਥੋਂ ਦੇ ਪਿੰਡ ਬਸਤੀ ਸੈਂਸੀਆਂ (ਦੇਨੋਵਾਲ ਖ਼ੁਰਦ) ਦੇ ਮੇਜਰ ਨਾਮੀ ਵਿਅਕਤੀ ਵੱਲੋਂ ਅੱਜ ਦੇਰ ਸ਼ਾਮ 7.15 ਕੁ ਵਜੇ ਆਪਣੇ ਘਰ ਵਿਚ ਰਿਵਾਲਵਰ ...
ਨਾਗਾਲੈਂਡ ਤੋਂ ਕੇ.ਐੱਲ ਚਿਸ਼ੀ ਹੋਣਗੇ ਕਾਂਗਰਸ ਦੇ ਲੋਕ ਸਭਾ ਉਮੀਦਵਾਰ
. . .  1 day ago
ਕੋਹਿਮਾ, 21 - ਨਾਗਾਲੈਂਡ ਕਾਂਗਰਸ ਦੇ ਪ੍ਰਧਾਨ ਕੇ ਥੈਰੀ ਨੇ ਅੱਜ ਐਲਾਨ ਕੀਤਾ ਕਿ ਸਾਬਕਾ ਮੁੱਖ ਮੰਤਰੀ ਕੇ.ਐੱਲ ਚਿਸ਼ੀ ਨਾਗਾਲੈਂਡ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਹੋਣਗੇ।
ਪ੍ਰੇਸ਼ਾਨੀ ਕਾਰਨ ਸ਼ਾਦੀਸ਼ੁਦਾ ਨੌਜਵਾਨ ਨੇ ਨਹਿਰ ’ਚ ਮਾਰੀ ਛਾਲ
. . .  1 day ago
ਸੁਲਤਾਨਵਿੰਡ, 21 ਮਾਰਚ (ਗੁਰਨਾਮ ਸਿੰਘ ਬੁੱਟਰ)-ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ’ਚ ਘਰ ਪ੍ਰੇਸ਼ਾਨੀ ਤੇ ਚੱਲਦਿਆਂ ਇਕ ਸ਼ਾਦੀਸ਼ੁਦਾ ਨੋਜਵਾਨ ਵੱਲੋਂ ਨਹਿਰ ’ਚ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ।ਇਸ ਦੀ ...
ਹੋਲੇ ਮਹੱਲੇ ਦੀ ਸੰਪੂਰਨਤਾ 'ਤੇ ਐੱਸ.ਜੀ.ਪੀ.ਸੀ ਨੇ ਸਜਾਇਆ ਮਹੱਲਾ
. . .  1 day ago
ਸ੍ਰੀ ਅਨੰਦਪੁਰ ਸਾਹਿਬ, 21 ਮਾਰਚ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ) - ਸਿੱਖ ਪੰਥ ਦੇ ਨਿਆਰੇਪਣ ਦੇ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਦੀ ਸੰਪੂਰਨਤਾ 'ਤੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ...
ਭਾਜਪਾ ਵੱਲੋਂ 182 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ
. . .  1 day ago
ਨਵੀਂ ਦਿੱਲੀ, 21 ਮਾਰਚ - ਕੇਂਦਰੀ ਮੰਤਰੀ ਜੇ.ਪੀ ਨੱਢਾ ਨੇ ਅੱਜ ਪ੍ਰੈੱਸ ਵਾਰਤਾ ਦੌਰਾਨ ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦੇ 182 ਉਮੀਦਵਾਰਾਂ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ...
ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਕੀਤਾ ਢੇਰ
. . .  1 day ago
ਸ੍ਰੀਨਗਰ, 21 ਮਾਰਚ - ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ ਇੱਕ ਅੱਤਵਾਦੀ ਨੂੰ ਢੇਰ ਕਰ...
15 ਹਜ਼ਾਰ ਰੁਪਏ ਰਿਸ਼ਵਤ ਦੇ ਮਾਮਲੇ 'ਚ ਏ.ਐੱਸ.ਆਈ ਗ੍ਰਿਫ਼ਤਾਰ
. . .  1 day ago
ਨਵਾਂਸ਼ਹਿਰ, 21 ਮਾਰਚ - ਵਿਜੀਲੈਂਸ ਬਿਊਰੋ ਜਲੰਧਰ ਦੀ ਟੀਮ ਨੇ ਥਾਣਾ ਰਾਹੋਂ ਵਿਖੇ ਤਾਇਨਾਤ ਏ.ਐਸ.ਆਈ ਬਲਵਿੰਦਰ ਸਿੰਘ ਨੂੰ 15 ਹਾਜ਼ਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਚ...
ਕਮਿਊਨਿਸਟ ਆਗੂ ਤੇ ਸਾਬਕਾ ਵਿਧਾਇਕ ਬਲਵੰਤ ਸਿੰਘ ਦਾ ਦੇਹਾਂਤ
. . .  1 day ago
ਚੰਡੀਗੜ੍ਹ, 21 ਮਾਰਚ - ਕਮਿਊਨਿਸਟ ਆਗੂ ਤੇ ਸਾਬਕਾ ਵਿਧਾਇਕ ਬਲਵੰਤ ਸਿੰਘ ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। 92 ਸਾਲਾਂ ਬਲਵੰਤ ਸਿੰਘ ਸੀ.ਪੀ.ਆਈ (ਐਮ) ਦੇ ਜਨਰਲ ਸਕੱਤਰ...
ਸਕੂਲ ਪ੍ਰਿੰਸੀਪਲ ਦੀ ਹਿਰਾਸਤ 'ਚ ਹੋਈ ਮੌਤ ਖ਼ਿਲਾਫ਼ ਵਪਾਰੀਆਂ ਵੱਲੋਂ ਪ੍ਰਦਰਸ਼ਨ
. . .  1 day ago
ਸ੍ਰੀਨਗਰ, 21 ਮਾਰਚ - - ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਦੀ ਪੁਲਿਸ ਹਿਰਾਸਤ 'ਚ ਹੋਈ ਮੌਤ ਦੇ ਵਿਰੋਧ ਵਿਚ ਸ੍ਰੀਨਗਰ ਵਿਖੇ ਵਪਾਰੀਆਂ ਨੇ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਦੋਸ਼ੀਆਂ ਖ਼ਿਲਾਫ਼...
ਬੀਜੂ ਜਨਤਾ ਦਲ ਰਾਜ ਸਭਾ ਮੈਂਬਰ ਦਾ ਪੁੱਤਰ ਭਾਜਪਾ 'ਚ ਸ਼ਾਮਲ
. . .  1 day ago
ਭੁਵਨੇਸ਼ਵਰ, 21 ਮਾਰਚ - ਭੁਵਨੇਸ਼ਵਰ ਤੋਂ ਰਾਜ ਸਭਾ ਮੈਂਬਰ ਪ੍ਰਸ਼ਾਂਤ ਨੰਦਾ ਦੇ ਬੇਟਾ ਰਿਸ਼ਵ ਨੰਦਾ ਅੱਜ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਲ...
ਹੋਰ ਖ਼ਬਰਾਂ..

ਸਾਡੀ ਸਿਹਤ

ਤੰਦਰੁਸਤੀ ਲਈ ਖਾਓ ਹਰੀਆਂ ਸਬਜ਼ੀਆਂ

ਮੇਵੇ ਅਤੇ ਫਲ ਹਰ ਵਿਅਕਤੀ ਨਹੀਂ ਖ਼ਰੀਦ ਸਕਦਾ ਪਰ ਹਰੀਆਂ ਸਬਜ਼ੀਆਂ ਖਰੀਦਣਾ ਕੋਈ ਮੁਸ਼ਕਿਲ ਗੱਲ ਨਹੀਂ। ਗਰਮੀ ਦੇ ਮੌਸਮ ਵਿਚ ਹਰੀਆਂ ਸਬਜ਼ੀਆਂ ਮਹਿੰਗੀਆਂ ਜ਼ਰੂਰ ਮਿਲਦੀਆਂ ਹਨ ਪਰ ਸਰਦੀ ਦੇ ਮੌਸਮ ਵਿਚ ਹਰੀਆਂ ਸਬਜ਼ੀਆਂ ਜ਼ਿਆਦਾ ਮਾਤਰਾ ਵਿਚ ਘੱਟ ਕੀਮਤ 'ਤੇ ਮਿਲਦੀਆਂ ਹਨ। ਹਰੀਆਂ ਸਬਜ਼ੀਆਂ ਦੀ ਵਰਤੋਂ ਜਿਥੇ ਸਰੀਰ ਨੂੰ ਤੰਦਰੁਸਤ ਬਣਾਈ ਰੱਖਦੀ ਹੈ, ਉਥੇ ਕੱਚੇ ਰੂਪ ਵਿਚ ਹਰੀਆਂ ਸਬਜ਼ੀਆਂ ਖਾਣ ਨਾਲ ਦੰਦਾਂ ਨੂੰ ਮਜ਼ਬੂਤੀ ਮਿਲਦੀ ਹੈ। ਹਰੀਆਂ ਸਬਜ਼ੀਆਂ ਦੀ ਵਰਤੋਂ ਦਵਾਈ ਦੇ ਰੂਪ ਵਿਚ ਕੀਤੀ ਜਾ ਸਕਦੀ ਹੈ।
ਪਾਲਕ ਵਿਚ ਵਿਟਾਮਿਨ 'ਏ' ਭਰਪੂਰ ਮਾਤਰਾ ਵਿਚ ਮਿਲਦਾ ਹੈ। ਆਇਰਨ ਦੀ ਮਾਤਰਾ ਵੀ ਇਸ ਵਿਚ ਪਾਈ ਜਾਂਦੀ ਹੈ। ਅੱਖਾਂ ਦੀ ਕਮਜ਼ੋਰੀ ਅਤੇ ਵਾਲ ਝੜਨੇ ਆਦਿ ਰੋਗਾਂ ਵਿਚ ਪਾਲਕ ਦਾ ਸੇਵਨ ਲਾਭਦਾਇਕ ਹੈ। ਪਾਲਕ ਦੇ ਪਾਣੀ ਨਾਲ ਵਾਲ ਧੋਣ ਨਾਲ ਵਾਲ ਝੜਨੇ ਘੱਟ ਹੁੰਦੇ ਹਨ। ਕੱਚੀ ਪਾਲਕ ਦੇ ਪੱਤੇ ਧੋ ਕੇ ਸਾਫ਼ ਕਰਕੇ ਜੀਰੇ ਦੇ ਨਾਲ ਚਬਾਉਣ ਨਾਲ ਵਾਲ ਲੰਬੇ ਹੁੰਦੇ ਹਨ।
ਮੇਥੀ ਦਾ ਸੇਵਨ ਗਠੀਏ ਦੇ ਰੋਗੀ ਲਈ ਕਾਫੀ ਲਾਭਦਾਇਕ ਹੈ। ਅੱਖਾਂ ਦੀ ਰੌਸ਼ਨੀ ਵਧਦੀ ਹੈ। ਇਸ ਵਿਚ ਵਿਟਾਮਿਨ 'ਏ' ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਸਰੀਰ ਦੇ ਦਰਦ ਵਿਚ ਵੀ ਮੇਥੀ ਦਾ ਸੇਵਨ ਲਾਭਦਾਇਕ ਹੈ।
ਭੋਜਨ ਵਿਚ ਲੌਕੀ, ਤੋਰੀ ਦੀ ਨਿਯਮਤ ਵਰਤੋਂ ਨਾਲ ਭੋਜਨ ਛੇਤੀ ਪਚਦਾ ਹੈ, ਪੇਟ ਸਾਫ਼ ਰਹਿੰਦਾ ਹੈ ਅਤੇ ਸਾਰੇ ਵਿਟਾਮਿਨ ਮਿਲਦੇ ਹਨ। ਰੋਗੀ ਵਿਅਕਤੀ ਨੂੰ ਵੀ ਲੌਕੀ-ਤੋਰੀ ਖਾਣ ਨੂੰ ਦਿੱਤੀ ਜਾਂਦੀ ਹੈ। ਲੌਕੀ ਦੀਆਂ ਛਿੱਲਾਂ ਨਾਲ ਚਿਹਰਾ ਸਾਫ਼ ਕਰਨ ਨਾਲ ਚਿਹਰੇ ਦੀ ਗੰਦਗੀ ਦੂਰ ਹੁੰਦੀ ਹੈ। ਚਮੜੀ ਦੇ ਰੋਮ ਖੁੱਲ੍ਹ ਜਾਂਦੇ ਹਨ। ਲੌਕੀ ਦੀਆਂ ਛਿੱਲਾਂ ਪੀਸ ਕੇ ਪਾਣੀ ਵਿਚ ਮਿਲਾ ਕੇ ਪੀਣ ਨਾਲ ਦਸਤਾਂ ਵਿਚ ਲਾਭ ਮਿਲਦਾ ਹੈ।
ਪੁਦੀਨੇ ਅਤੇ ਹਰੇ ਧਨੀਏ ਵਿਚ ਵਿਟਾਮਿਨ 'ਏ' ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਪੁਦੀਨੇ ਦਾ ਅਰਕ ਉਲਟੀ/ਦਸਤ ਹੋਣ 'ਤੇ ਸੇਵਨ ਕਰਨ ਨਾਲ ਲਾਭ ਮਿਲਦਾ ਹੈ। ਪੁਦੀਨੇ ਦੀ ਭਾਫ ਲੈਣ ਨਾਲ ਜ਼ੁਕਾਮ ਵਿਚ ਫਾਇਦਾ ਮਿਲਦਾ ਹੈ। ਜ਼ੁਕਾਮ ਪੁਰਾਣਾ ਪੈ ਗਿਆ ਹੋਵੇ ਤਾਂ ਪੁਦੀਨਾ ਅਤੇ ਨਿੰਬੂ ਦਾ ਰਸ ਦੋਵਾਂ ਨੂੰ ਮਿਲਾ ਕੇ ਉਬਾਲੋ ਅਤੇ ਉਸ ਪਾਣੀ ਦੀ ਭਾਫ ਲਓ। ਥੋੜ੍ਹੇ ਦਿਨ ਇਸ ਦੀ ਵਰਤੋਂ ਨਾਲ ਜ਼ੁਕਾਮ ਤੋਂ ਰਾਹਤ ਮਿਲੇਗੀ। ਪੁਦੀਨੇ ਦੇ ਪਾਣੀ ਨਾਲ ਨਹਾਉਣ 'ਤੇ ਚਰਮ ਰੋਗ ਦੂਰ ਹੋਣਗੇ।
ਮੂਲੀ ਸਲਾਦ ਦੇ ਰੂਪ ਵਿਚ ਖਾਣ ਨਾਲ ਦੰਦ ਮਜ਼ਬੂਤ ਹੁੰਦੇ ਹਨ। ਮੂਲੀ ਦੇ ਪੱਤਿਆਂ ਵਿਚ ਵਿਟਾਮਿਨ 'ਏ' ਦੀ ਮਾਤਰਾ ਭਰਪੂਰ ਹੁੰਦੀ ਹੈ। ਮੂਲੀ ਦਾ ਰਸ ਪੀਲੀਏ ਵਾਲੇ ਰੋਗੀ ਲਈ ਲਾਭਦਾਇਕ ਹੈ। ਮੂਲੀ ਵਿਚ ਨਿੰਬੂ ਦਾ ਰਸ ਮਿਲਾ ਕੇ ਲੈਣ ਨਾਲ ਪੇਟ ਸਾਫ ਹੁੰਦਾ ਹੈ ਅਤੇ ਆਲਸ ਦੂਰ ਹੁੰਦਾ ਹੈ। ਇਹ ਸਰੀਰ ਨੂੰ ਸ਼ਕਤੀ ਦਿੰਦਾ ਹੈ।
ਗਾਜਰ ਵਿਚ ਸਾਰੇ ਵਿਟਾਮਿਨ ਅਤੇ ਬੀਟਾ ਕੈਰੋਟਿਨ ਜ਼ਿਆਦਾ ਮਿਲਦਾ ਹੈ। ਗਾਜਰ ਦਿਮਾਗੀ ਸ਼ਕਤੀ ਵਧਾਉਂਦੀ ਹੈ ਅਤੇ ਅੱਖਾਂ ਦੀ ਕਮਜ਼ੋਰੀ ਦੂਰ ਕਰਦੀ ਹੈ। ਦਸਤ ਪੇਚਿਸ਼, ਅਲਸਰ ਵਿਚ ਵੀ ਗਾਜਰ ਦਾ ਸੇਵਨ ਲਾਭਦਾਇਕ ਹੈ। ਗਾਜਰ ਦਾ ਰਸ ਕੱਢ ਕੇ ਕਮਜ਼ੋਰ ਬੱਚਿਆਂ ਨੂੰ ਦਿਓ। ਮਸੂੜਿਆਂ ਵਿਚੋਂ ਖੂਨ ਨਿਕਲਣਾ ਦੂਰ ਹੁੰਦਾ ਹੈ ਅਤੇ ਪੇਟ ਦੇ ਕੀੜੇ ਦੂਰ ਹੁੰਦੇ ਹਨ। ਟੌਂਸਲ ਵਿਚ ਲਾਭ ਮਿਲਦਾ ਹੈ। ਮਾਨਸਿਕ ਸ਼ਕਤੀ ਵਧਦੀ ਹੈ।
ਵੱਡੇ ਤਾਂ ਹਰੀ ਸਬਜ਼ੀ ਖਾ ਲੈਂਦੇ ਹਨ ਪਰ ਬੱਚੇ ਹਰੀ ਸਬਜ਼ੀ ਖਾਣ ਵਿਚ ਰੁਚੀ ਨਹੀਂ ਰੱਖਦੇ। ਬੱਚਿਆਂ ਨੂੰ ਆਲੂ ਦੇ ਪਰੌਂਠੇ ਬਣਾ ਕੇ ਦਿਓ। ਜੇ ਬੱਚੇ ਸੂਪ ਜਾਂ ਚਟਣੀ ਜ਼ਿਆਦਾ ਖਾਂਦੇ ਹੋਣ ਤਾਂ ਹਰੀਆਂ ਸਬਜ਼ੀਆਂ ਉਬਾਲ ਕੇ ਟਮਾਟਰ ਮਿਲਾ ਕੇ ਬੱਚਿਆਂ ਨੂੰ ਚਟਣੀ ਦੇ ਰੂਪ ਵਿਚ ਵੀ ਦੇ ਸਕਦੇ ਹੋ। ਤੁਹਾਡਾ ਫਰਜ਼ ਹੈ ਬੱਚਿਆਂ ਨੂੰ ਹਰੀਆਂ ਸਬਜ਼ੀਆਂ ਖਵਾਓ। ਬੱਚੇ ਜਿਸ ਰੂਪ ਵਿਚ ਪਸੰਦ ਕਰਨ, ਉਸੇ ਰੂਪ ਵਿਚ ਹੀ ਬਣਾ ਕੇ ਦਿਓ, ਜਿਸ ਨਾਲ ਤੁਹਾਡੇ ਬੱਚੇ ਤੰਦਰੁਸਤ ਅਤੇ ਨਿਰੋਗ ਰਹਿ ਸਕਣ।


ਖ਼ਬਰ ਸ਼ੇਅਰ ਕਰੋ

ਸਿਹਤ ਲਈ ਬੇਹੱਦ ਲਾਭਦਾਇਕ ਹੈ ਨੰਗੇ ਪੈਰ ਚੱਲਣਾ

ਕਿਹਾ ਜਾਂਦਾ ਹੈ ਕਿ ਪੁਰਾਣੇ ਜ਼ਮਾਨੇ ਦੇ ਲੋਕਾਂ ਨੂੰ ਬਿਨਾਂ ਜੁੱਤੀ-ਚੱਪਲ ਦੇ ਪੈਦਲ ਚੱਲਣਾ ਬਹੁਤ ਪਸੰਦ ਸੀ ਪਰ ਹੁਣ ਇਹ ਗੱਲ ਬਹੁਤ ਹੀ ਘੱਟ ਦੇਖਣ ਨੂੰ ਮਿਲਦੀ ਹੈ, ਕਿਉਂਕਿ ਸਮਾਂ ਬੀਤਣ ਦੇ ਨਾਲ-ਨਾਲ ਅੱਜਕਲ੍ਹ ਸਖ਼ਤ ਸੜਕਾਂ 'ਤੇ ਬਗੈਰ ਜੁੱਤੀ-ਚੱਪਲ ਦੇ ਚੱਲਣਾ ਲਗਪਗ ਅਸੰਭਵ ਜਿਹਾ ਹੋ ਗਿਆ ਹੈ ਪਰ ਪਿੰਡਾਂ ਦੇ ਕੁਝ ਲੋਕ ਅੱਜ ਵੀ ਨੰਗੇ ਪੈਰ ਪੈਦਲ ਚੱਲਣਾ ਕਦੇ ਨਹੀਂ ਭੁੱਲਦੇ। ਉਹ ਇਸ ਵਿਸ਼ੇ ਵਿਚ ਕਹਿੰਦੇ ਹਨ ਕਿ ਅਸੀਂ ਸਾਰੇ ਅਕਸਰ ਪੈਰ ਵਿਚ ਗੰਦਗੀ ਜਾਂ ਸੱਟ ਨਾ ਲੱਗੇ, ਇਸ ਤੋਂ ਬਚਣ ਲਈ ਹੀ ਜੁੱਤੀ-ਚੱਪਲ ਪਹਿਨਦੇ ਹਾਂ ਪਰ ਜੇ ਅਸੀਂ ਘਾਹ ਦੇ ਮੈਦਾਨ ਜਾਂ ਸਾਫ਼ ਜ਼ਮੀਨ 'ਤੇ ਚੱਲਦੇ ਹਾਂ ਤਾਂ ਸ਼ਾਇਦ ਇਸ ਦੀ ਬਿਲਕੁਲ ਵੀ ਲੋੜ ਨਹੀਂ ਹੁੰਦੀ, ਸਗੋਂ ਇਸ ਦੇ ਅਨੇਕ ਸਿਹਤਵਰਧਕ ਫਾਇਦੇ ਹੁੰਦੇ ਹਨ। ਫਿਰ ਚਲੋ ਜਾਣਦੇ ਹਾਂ ਇਨ੍ਹਾਂ ਫਾਇਦਿਆਂ ਬਾਰੇ-
ਸਭ ਤੋਂ ਪਹਿਲਾਂ ਅਸੀਂ ਪੂਰੇ ਦਿਨ ਕਾਲਜ ਜਾਂ ਦਫ਼ਤਰ ਵਿਚ ਆਪਣੇ ਪੈਰ ਜੁੱਤੀ ਜਾਂ ਚੱਪਲਾਂ ਵਿਚ ਪੈਕ ਰੱਖਦੇ ਤਾਂ ਪੈਰ ਬਦਬੂ ਮਾਰਨ ਲਗਦੇ ਹਨ, ਨਾਲ ਹੀ ਥਕਾਵਟ ਵੀ ਹੋਣ ਲਗਦੀ ਹੈ। ਉਥੇ ਹੀ ਜਦੋਂ ਨੰਗੇ ਪੈਰ ਪੈਦਲ ਚਲਦੇ ਹਾਂ ਤਾਂ ਖੁੱਲ੍ਹੀ ਹਵਾ ਦੇ ਸੰਪਰਕ ਵਿਚ ਆਉਣ ਕਾਰਨ ਪੈਰਾਂ ਨੂੰ ਭਰਪੂਰ ਮਾਤਰਾ ਵਿਚ ਆਕਸੀਜਨ ਮਿਲਦੀ ਹੈ। ਇਸ ਨਾਲ ਖੂਨ ਸੰਚਾਰ ਬਿਹਤਰ ਹੁੰਦਾ ਹੈ ਅਤੇ ਦਿਨ ਭਰ ਦੀ ਥਕਾਵਟ ਅਤੇ ਦਰਦ ਵੀ ਛੂਮੰਤਰ ਹੋ ਜਾਂਦੀ ਹੈ।
ਕੁਝ ਦਿਨ ਪਹਿਲਾਂ ਹੋਈ ਇਕ ਖੋਜ ਦੱਸਦੀ ਹੈ ਕਿ ਲਗਾਤਾਰ ਨੰਗੇ ਪੈਰ ਚੱਲਣ ਨਾਲ ਸਰੀਰ ਨੂੰ ਐਕਿਊਪ੍ਰੈਸ਼ਰ ਥਰੈਪੀ ਮਿਲਦੀ ਹੈ ਅਤੇ ਸਰੀਰ ਲੰਬੇ ਸਮੇਂ ਤੱਕ ਤੰਦਰੁਸਤ ਬਣਿਆ ਰਹਿੰਦਾ ਹੈ। ਖੋਜ ਕਰਤਾਵਾਂ ਮੁਤਾਬਿਕ ਨੰਗੇ ਪੈਰ ਰਹਿਣ ਨਾਲ ਉਹ ਸਾਰੀਆਂ ਮਾਸਪੇਸ਼ੀਆਂ ਸੁਚਾਰੂ ਰੂਪ ਨਾਲ ਕੰਮ ਕਰਨ ਲਗਦੀਆਂ ਹਨ ਜੋ ਜੁੱਤੀ-ਚੱਪਲ ਪਹਿਨਣ ਦੌਰਾਨ ਨਹੀਂ ਚੱਲ ਸਕਦੀਆਂ। ਦੂਜੇ ਸ਼ਬਦਾਂ ਵਿਚ ਅਸੀਂ ਕਹੀਏ ਤਾਂ ਇਸ ਨਾਲ ਸਮੁੱਚਾ ਸਰੀਰਕ ਭਾਗ ਕਿਰਿਆਸ਼ੀਲ ਹੋ ਜਾਂਦਾ ਹੈ।
ਸਿਹਤ ਮਾਹਿਰਾਂ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਹਨ ਕਿ ਜੇ ਤੁਸੀਂ ਹਫਤੇ ਵਿਚ ਤਿੰਨ ਦਿਨ 40 ਮਿੰਟ ਸਵੇਰੇ ਨੰਗੇ ਪੈਰ ਪਾਰਕ ਵਿਚ ਹਰੇ-ਹਰੇ ਘਾਹ 'ਤੇ ਚਹਿਲਕਦਮੀ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਦਿਮਾਗ ਕਾਫੀ ਤੇਜ਼ ਗਤੀ ਨਾਲ ਕੰਮ ਕਰਨ ਲਗਦਾ ਹੈ ਜਦੋਂ ਕਿ ਇਸ ਬਾਰੇ ਵਿਚ ਬਹੁਤੇ ਡਾਕਟਰਾਂ ਦਾ ਇਹ ਮੰਨਣਾ ਹੈ ਕਿ ਨੰਗੇ ਪੈਰ ਚੱਲਣ ਨਾਲ ਤਣਾਅ, ਹਾਈਪਰਟੈਂਸ਼ਨ, ਜੋੜਾਂ ਵਿਚ ਦਰਦ, ਉਨੀਂਦਰਾ, ਦਿਲ ਸਬੰਧੀ ਸਮੱਸਿਆ, ਆਰਥਰਾਈਟਿਸ, ਅਸਥਮਾ, ਆਸਟਿਓਪੋਰੋਸਿਸ ਵਰਗੀਆਂ ਸਮੱਸਿਆਵਾਂ ਦਾ ਖਾਤਮਾ ਹੁੰਦਾ ਹੈ ਅਤੇ ਇਸ ਦੇ ਨਾਲ ਹੀ ਰੋਗਪ੍ਰਤੀਰੋਧਕ ਸਮਰੱਥਾ ਵੀ ਵਧਦੀ ਹੈ।
ਸਾਵਧਾਨੀ : ਅਜਿਹੇ ਵਿਅਕਤੀ ਨੰਗੇ ਪੈਰ ਪੈਦਲ ਕਦੇ ਨਾ ਚੱਲਣ ਜੋ ਕਿ ਸ਼ੂਗਰ, ਆਰਥਰਾਈਟਿਸ, ਪੇਰਿਫੇਰਲ ਵਸਕੁਲਰ ਬਿਮਾਰੀਆਂ ਆਦਿ ਦੇ ਮਰੀਜ਼ ਹੋਣ, ਕਿਉਂਕਿ ਇਸ ਨਾਲ ਉਨ੍ਹਾਂ ਦੀ ਬਿਮਾਰੀ ਦੇ ਵਧਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸ ਲਈ ਇਹ ਸਾਰੇ ਲੋਕ ਅਜਿਹਾ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਨੇਕ ਸਲਾਹ ਲੈਣੀ ਬਿਲਕੁਲ ਵੀ ਨਾ ਭੁੱਲਣ।

ਇੰਜ ਰੱਖੋ ਖ਼ੁਦ ਨੂੰ ਪਤਲੇ

ਇਹ ਗੱਲ ਸੌ ਫੀਸਦੀ ਸੱਚ ਹੈ ਕਿ ਅੱਜਕਲ੍ਹ ਦੀਆਂ ਬਹੁਤੀਆਂ ਔਰਤਾਂ ਆਪਣੇ-ਆਪ ਨੂੰ ਪਤਲਾ ਦੇਖਣਾ ਬੇਹੱਦ ਪਸੰਦ ਕਰਦੀਆਂ ਹਨ ਅਤੇ ਇਸ ਵਾਸਤੇ ਉਹ ਸਖਤ ਮਿਹਨਤ ਵੀ ਕਰਦੀਆਂ ਹਨ ਪਰ ਇਸ ਦੇ ਬਾਵਜੂਦ ਵੀ ਜਦੋਂ ਉਨ੍ਹਾਂ ਦਾ ਮੋਟਾਪਾ ਨਹੀਂ ਘਟਦਾ ਤਾਂ ਉਹ ਨਾ ਜਾਣੇ ਕੀ-ਕੀ ਕਰਨ 'ਤੇ ਉਤਾਰੂ ਹੋ ਜਾਂਦੀਆਂ ਹਨ। ਪਰ ਤੁਹਾਨੂੰ ਅਜਿਹਾ ਕੁਝ ਕਰਨ ਦੀ ਲੋੜ ਨਹੀਂ, ਕਿਉਂਕਿ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹੇ ਹੀ ਕੁਝ ਅਨਮੋਲ ਟਿਪਸ ਜਿਨ੍ਹਾਂ ਦੇ ਜ਼ੋਰ ਨਾਲ ਤੁਸੀਂ ਪਤਲੇ ਤਾਂ ਬਣੋਗੇ ਹੀ, ਨਾਲ ਹੀ ਸਟਾਈਲਿਸ਼ ਵੀ ਨਜ਼ਰ ਆਓਗੇ।
ਜ਼ਿਆਦਾ ਪਾਣੀ ਪੀਓ
ਇਕ ਖੋਜ ਤੋਂ ਪਤਾ ਲੱਗਾ ਹੈ ਕਿ ਪਾਣੀ ਸਾਡੇ ਮੇਟਾਬਾਲਿਜ਼ਮ ਪੱਧਰ ਨੂੰ ਦਰੁਸਤ ਰੱਖਣ ਵਿਚ ਆਪਣੀ ਅਹਿਮ ਭੂਮਿਕਾ ਅਦਾ ਕਰਦਾ ਹੈ ਅਤੇ ਇਸ ਨਾਲ ਪੇਟ ਭਰਿਆ ਹੋਣ ਦਾ ਵੀ ਅਹਿਸਾਸ ਹੁੰਦਾ ਹੈ। ਇਸ ਲਈ ਭੋਜਨ ਕਰਨ ਤੋਂ ਪਹਿਲਾਂ ਇਕ ਗਿਲਾਸ ਪਾਣੀ ਪੀਓ, ਕਿਉਂਕਿ ਇਹ ਵਾਧੂ ਕੈਲੋਰੀਜ਼ ਨੂੰ ਬਰਨ ਕਰਕੇ ਸਰੀਰ ਨੂੰ ਸੁਡੌਲ ਬਣਾਉਂਦਾ ਹੈ।
ਰੋਜ਼ਾਨਾ ਕਸਰਤ ਕਰੋ
ਦੇਖਣ ਵਿਚ ਆਇਆ ਹੈ ਕਿ ਅਸੀਂ ਸਾਰੇ ਅਕਸਰ ਕਸਰਤ ਨੂੰ ਲੈ ਕੇ ਕਾਫੀ ਕੁਤਾਹੀ ਵਰਤਦੇ ਹਾਂ, ਜਿਸ ਨਾਲ ਸਰੀਰ ਨੂੰ ਮੋਟਾਪਾ ਘੇਰਨ ਲਗਦਾ ਹੈ। ਜੇ ਤੁਹਾਡੇ ਕੋਲ ਵੀ ਸਮੇਂ ਦੀ ਬੇਹੱਦ ਕਮੀ ਹੈ ਤਾਂ ਰੋਜ਼ਾਨਾ ਸਿਰਫ ਸਵੇਰੇ ਉਠ ਕੇ ਟਹਿਲ ਲਓ ਜਾਂ ਫਿਰ ਸਾਈਕਲਿੰਗ ਜਾਂ ਸਵੀਮਿੰਗ ਜ਼ਰੂਰ ਕਰੋ। ਅਜਿਹਾ ਕਰਨ ਨਾਲ ਨਾ ਸਿਰਫ ਤੁਹਾਡੀ ਝਟਪਟ ਕਸਰਤ ਹੋ ਜਾਵੇਗੀ, ਸਗੋਂ ਵਧਦੇ ਭਾਰ ਨੂੰ ਘੱਟ ਕਰਨ ਦੇ ਨਾਲ-ਨਾਲ ਕਈ ਹੋਰ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲ ਜਾਵੇਗਾ।
ਖੂਬ ਫ਼ਲ ਅਤੇ ਸਬਜ਼ੀਆਂ ਖਾਓ
ਬਹੁਤੇ ਆਹਾਰ ਮਾਹਿਰ ਮੰਨਦੇ ਹਨ ਕਿ ਖੁਦ ਨੂੰ ਪਤਲੇ ਬਣਾਉਣ ਲਈ ਹਮੇਸ਼ਾ ਭੋਜਨ ਵਿਚ ਬਹੁਤ ਜ਼ਿਆਦਾ ਮਾਤਰਾ ਵਿਚ ਫਲ ਅਤੇ ਸਬਜ਼ੀਆਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ, ਕਿਉਂਕਿ ਇਹ ਸਰੀਰ ਦੀ ਚਰਬੀ ਨੂੰ ਘੱਟ ਕਰਦੇ ਹਨ। ਇਹੀ ਨਹੀਂ, ਇਸ ਨਾਲ ਤੁਹਾਡੀ ਭੁੱਖ ਵੀ ਕਾਫੀ ਘੱਟ ਹੋ ਜਾਂਦੀ ਹੈ ਅਤੇ ਤੁਸੀਂ ਘੱਟ ਮਾਤਰਾ ਵਿਚ ਹੀ ਖਾਣਾ ਖਾ ਸਕਦੇ ਹੋ। ਨਤੀਜੇ ਵਜੋਂ ਮੋਟਾਪੇ ਨੂੰ ਕਾਬੂ ਵਿਚ ਰੱਖ ਕੇ ਭਾਰ ਘਟਾਇਆ ਜਾ ਸਕਦਾ ਹੈ।
ਊਲ-ਜਲੂਲ ਖਾਣੇ ਤੋਂ ਬਚੋ
ਅਸੀਂ ਜਦੋਂ ਆਪਣੇ ਘਰ ਜਾਂ ਦਫ਼ਤਰ ਵਿਚ ਖਾਲੀ ਬੈਠੇ ਹੁੰਦੇ ਹਾਂ ਤਾਂ ਨਮਕੀਨ, ਸਮੋਸੇ, ਬਿਸਕੁਟ, ਕੇਕ ਵਗੈਰਾ ਕੁਝ ਨਾ ਕੁਝ ਖਾਂਦੇ ਰਹਿੰਦੇ ਹਾਂ, ਜਦੋਂ ਕਿ ਬਹੁਤੇ ਡਾਕਟਰ ਦੱਸਦੇ ਹਨ ਕਿ ਸਾਨੂੰ ਇਸ ਤਰ੍ਹਾਂ ਦੀ ਪ੍ਰਵਿਰਤੀ ਤੋਂ ਸਦਾ ਬਚ ਕੇ ਰਹਿਣਾ ਚਾਹੀਦਾ ਹੈ, ਕਿਉਂਕਿ ਇਹ ਸਾਡੇ ਭਾਰ ਨੂੰ ਵਧਾਉਣ ਵਿਚ ਕਾਫੀ ਸਹਾਇਕ ਹੁੰਦੇ ਹਨ, ਸੋ ਅੱਗੇ ਤੋਂ ਅਜਿਹੀਆਂ ਹਾਈ ਕੈਲੋਰੀ ਵਾਲੀਆਂ ਚੀਜ਼ਾਂ ਤੋਂ ਹਮੇਸ਼ਾ ਉਚਿਤ ਦੂਰੀ ਬਣਾ ਕੇ ਰੱਖੋ ਜਾਂ ਫਿਰ ਘਰ ਵਿਚ ਹੀ ਰੱਖਣਾ ਬੰਦ ਕਰ ਦਿਓ ਤਾਂ ਜ਼ਰੂਰ ਵਾਧੂ ਚਰਬੀ ਨੂੰ ਖ਼ਤਮ ਕਰਦੇ ਹੋਏ ਪਤਲੇ ਬਣ ਸਕਦੇ ਹੋ।
ਨਿਰਧਾਰਤ ਸਮੇਂ 'ਤੇ ਖਾਓ
ਅਨੇਕ ਜਾਣਕਾਰਾਂ ਦਾ ਇਹ ਮੰਨਣਾ ਹੈ ਕਿ ਭਾਰ ਘੱਟ ਕਰਨ ਲਈ ਸਮੇਂ ਸਿਰ ਭੋਜਨ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਤੁਸੀਂ ਹਮੇਸ਼ਾ ਕੋਸ਼ਿਸ਼ ਕਰੋ ਕਿ ਇਕ ਨਿਸਚਿਤ ਸਮੇਂ 'ਤੇ ਹੀ ਭੋਜਨ ਕਰੋ। ਬਿਨਾਂ ਸ਼ੱਕ ਇਹ ਤੁਹਾਡੇ ਲਈ ਥੋੜ੍ਹਾ ਮੁਸ਼ਕਿਲ ਤਾਂ ਜ਼ਰੂਰ ਹੈ ਪਰ ਪਤਲੇ ਬਣਾਉਣ ਵਿਚ ਕਾਫੀ ਲਾਭ ਦੇਵੇਗਾ।
ਖੁਦ ਨੂੰ ਸਰਗਰਮ ਰੱਖੋ
ਸਿਹਤ ਮਾਹਿਰਾਂ ਦੀ ਮੰਨੀਏ ਤਾਂ ਜੇ ਤੁਸੀਂ ਪਤਲੇ ਅਤੇ ਚੁਸਤ ਰਹਿਣਾ ਚਾਹੁੰਦੇ ਹੋ ਤਾਂ ਆਪਣੇ-ਆਪ ਨੂੰ ਹਮੇਸ਼ਾ ਸਰਗਰਮ ਬਣਾ ਕੇ ਰੱਖਣਾ ਵੀ ਬੇਹੱਦ ਜ਼ਰੂਰੀ ਹੁੰਦਾ ਹੈ, ਕਿਉਂਕਿ ਅਜਿਹਾ ਕਰਨ ਨਾਲ ਬਹੁਤ ਜ਼ਿਆਦਾ ਕੈਲੋਰੀਜ਼ ਖਰਚ ਹੁੰਦੀਆਂ ਹਨ ਅਤੇ ਭਾਰ ਕਾਬੂ ਵਿਚ ਰਹਿੰਦਾ ਹੈ। ਇਸ ਲਈ ਜਦੋਂ ਵੀ ਬੱਚਿਆਂ ਦੇ ਨਾਲ ਖੇਡਣਾ ਹੋਵੇ, ਕੱਪੜੇ ਸੁਕਾਉਣ ਲਈ ਛੱਤ 'ਤੇ ਚੜ੍ਹਨਾ ਹੋਵੇ ਜਾਂ ਫਿਰ ਦਫਤਰ ਵਿਚ ਸਹਿਕਰਮੀ ਤੋਂ ਕੁਝ ਪੁੱਛਣਾ ਹੋਵੇ ਤਾਂ ਫੋਨ ਦੀ ਮਦਦ ਲੈਣ ਦੀ ਬਜਾਏ ਸਿੱਧੇ ਉਨ੍ਹਾਂ ਦੀ ਸੀਟ ਤੱਕ ਚੱਲ ਕੇ ਜਾਣ ਤੋਂ ਕਦੇ ਵੀ ਗੁਰੇਜ਼ ਨਾ ਕਰੋ, ਸਗੋਂ ਚੁਸਤ ਬਣ ਕੇ ਦੂਜਿਆਂ ਨੂੰ ਦਿਖਾਉਂਦੇ ਹੋਏ ਚਹਿਲਕਦਮੀ ਕਰਕੇ ਕਮਰ ਅਤੇ ਝਾਂਗਾਂ ਨੂੰ ਸੁਡੌਲ ਬਣਾਓ ਜੋ ਕਿਤੇ ਜ਼ਿਆਦਾ ਫਾਇਦੇਮੰਦ ਸਾਬਤ ਹੋਵੇਗਾ।
ਡਾਕਟਰ ਦੇ ਸੰਪਰਕ ਵਿਚ ਰਹੋ
ਖੁਦ ਨੂੰ ਪਤਲੇ ਬਣਾਉਣ ਦੇ ਦੌਰਾਨ ਇਹ ਗੱਲ ਵੀ ਜ਼ਰੂਰ ਯਾਦ ਰੱਖੋ ਕਿ ਤੁਸੀਂ ਆਪਣੇ ਡਾਕਟਰ ਨਾਲ ਵੀ ਨਿਯਮਤ ਸੰਪਰਕ ਨਾਲ ਜੁੜੇ ਰਹਿਣਾ ਹੈ, ਤਾਂ ਵੀ ਅਸਲ ਵਿਚ ਸਾਨੂੰ ਪਤਾ ਚੱਲ ਸਕੇਗਾ ਕਿ ਸਾਡੀ ਕੋਸ਼ਿਸ਼ ਕਿੰਨਾ ਰੰਗ ਲਿਆ ਰਹੀ ਹੈ। ਏਨਾ ਹੀ ਨਹੀਂ, ਜੇ ਥੋੜ੍ਹੀ ਜਿਹੀ ਵੀ ਲਾਪ੍ਰਵਾਹੀ ਦੇ ਚਲਦੇ ਭਾਰ ਕਾਬੂ ਤੋਂ ਬਾਹਰ ਹੋਣ ਲਗਦਾ ਹੈ ਤਾਂ ਤੁਰੰਤ ਉਸ ਦੀ ਜਾਣਕਾਰੀ ਵਿਚ ਲਿਆਓ ਅਤੇ ਉਸ ਦੀ ਨੇਕ ਸਲਾਹ ਨੂੰ ਅਮਲ ਵਿਚ ਲਿਆਉਂਦੇ ਹੋਏ ਆਪਣੀ ਕੋਸ਼ਿਸ਼ ਨੂੰ ਹੋਰ ਤੇਜ਼ ਕਰ ਦਿਓ। ਇਸ ਤੋਂ ਇਲਾਵਾ ਲਗਾਤਾਰ ਆਪਣਾ ਭਾਰ ਵੀ ਚੈੱਕ ਕਰਦੇ ਰਹੋ।
ਪਸੰਦੀਦਾ ਕੰਮ ਕਰੋ
ਵੈਸੇ ਤਾਂ ਕਈ ਵਾਰ ਬੋਰ ਹੋਣ ਦੀ ਸਥਿਤੀ ਵਿਚ ਵੀ ਸਾਡੀ ਖਾਣਾ ਖਾਣ ਦੀ ਇੱਛਾ ਬਲਵਤੀ ਹੋਣ ਲਗਦੀ ਹੈ। ਜੇ ਤੁਹਾਡੇ ਨਾਲ ਵੀ ਅਜਿਹਾ ਹੀ ਕੁਝ ਹੋਣ ਲਗਦਾ ਹੈ ਤਾਂ ਆਪਣੇ ਮਨ ਨੂੰ ਕੰਟਰੋਲ ਕਰਨ ਲਈ ਜਾਂ ਫਿਰ ਡਾਇਬਰਟ ਕਰਨ ਲਈ ਆਪਣਾ ਮਨਪਸੰਦ ਕੋਈ ਅਜਿਹਾ ਕੰਮ ਕਰੋ, ਜਿਸ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੋਵੇ। ਇਸ ਤਰ੍ਹਾਂ ਕਰਨ ਨਾਲ ਜਿਥੇ ਤੁਹਾਨੂੰ ਭੁੱਖ ਦੀ ਯਾਦ ਨਹੀਂ ਆਵੇਗੀ, ਉਥੇ ਸਰੀਰ ਦਾ ਭਾਰ ਵੀ ਘਟ ਜਾਵੇਗਾ।
ਬਾਹਰੀ ਖਾਣੇ ਤੋਂ ਬਚੋ
ਅੱਜਕਲ੍ਹ ਹੋਟਲ ਅਤੇ ਰੈਸਟੋਰੈਂਟ ਵਿਚ ਜਾ ਕੇ ਖਾਣਾ ਖਾਣ ਦਾ ਰਿਵਾਜ ਲੋਕਾਂ ਵਿਚ ਕਾਫੀ ਜ਼ੋਰ ਫੜ ਰਿਹਾ ਹੈ। ਨਤੀਜੇ ਵਜੋਂ ਇਸ ਨਾਲ ਵੀ ਉਨ੍ਹਾਂ ਦਾ ਭਾਰ ਕਾਫੀ ਵਧਣ ਲੱਗਾ ਹੈ ਪਰ ਜੇ ਤੁਸੀਂ ਪਤਲੇ ਬਣਨ ਦੀ ਇੱਛਾ ਰੱਖਦੇ ਹੋ ਤਾਂ ਇਹ ਕਦੇ ਨਾ ਭੁੱਲੋ ਕਿ ਤੁਸੀਂ ਹਮੇਸ਼ਾ ਬਾਹਰ ਦੇ ਹੋਟਲ ਰੂਪੀ ਖਾਣੇ ਤੋਂ ਉਚਿਤ ਦੂਰੀ ਬਣਾ ਕੇ ਰੱਖਣੀ ਹੈ। ਇਸ ਵਾਸਤੇ ਜਿਥੋਂ ਤੱਕ ਸੰਭਵ ਹੋ ਸਕੇ, ਆਪਣੇ ਘਰ ਦਾ ਬਣਿਆ ਹੋਇਆ ਖਾਣਾ ਹੀ ਖਾਓ। ਤਾਂ ਹੀ ਅਸੀਂ ਆਪਣੇ ਸਰੀਰ ਦੀ ਵਾਧੂ ਚਰਬੀ ਨੂੰ ਖ਼ਤਮ ਕਰਕੇ ਪਤਲੀ ਦਿੱਖ ਦੇਣ ਦੇ ਮਕਸਦ ਵਿਚ ਕਾਮਯਾਬ ਹੋਵਾਂਗੇ, ਨਹੀਂ ਤਾਂ ਕਦੇ ਨਹੀਂ।


-ਅਨੂਪ

ਗੁਣਾਂ ਨਾਲ ਭਰਪੂਰ ਹੈ ਅਦਰਕ

ਅਦਰਕ ਵਿਚ ਵਿਟਾਮਿਨ ਏ ਅਤੇ ਸੀ ਪਾਇਆ ਜਾਂਦਾ ਹੈ। ਇਹ ਖਾਰ ਪੈਦਾ ਕਰਦਾ ਹੈ। ਭੋਜਨ ਤੋਂ ਪਹਿਲਾਂ ਥੋੜ੍ਹੀ ਜਿਹੀ ਅਦਰਕ ਰੋਜ਼ਾਨਾ ਕਾਲੇ ਲੂਣ ਨਾਲ ਖਾਣ ਨਾਲ ਭੁੱਖ ਪੈਦਾ ਹੁੰਦੀ ਹੈ, ਭੋਜਨ ਛੇਤੀ ਪਚਦਾ ਹੈ, ਅਫਾਰਾ, ਦਰਦ ਦੂਰ ਹੋ ਜਾਂਦਾ ਹੈ, ਪਿੱਤ ਉਤੇਜਿਤ ਹੁੰਦਾ ਹੈ, ਦਿਲ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ।
ਅਦਰਕ ਦੀ ਵਰਤੋਂ ਕਰਨ ਨਾਲ ਕਫ ਅਤੇ ਗਲੇ ਦੇ ਰੋਗਾਂ ਨੂੰ ਬਹੁਤ ਲਾਭ ਹੁੰਦਾ ਹੈ। ਸਾਹ, ਮੰਦਾਗਨੀ ਅਤੇ ਲਹੂ ਦੇ ਰੋਗਾਂ ਨੂੰ ਨਸ਼ਟ ਕਰ ਦਿੰਦਾ ਹੈ। ਕੋਹੜ, ਪਾਂਡੂ, ਮੂਤਰ ਸਬੰਧੀ ਰੋਗ, ਹਾਈ ਬਲੱਡ ਪ੍ਰੈਸ਼ਰ, ਬੁਖਾਰ ਆਦਿ ਵਿਚ ਇਸ ਦੀ ਵਰਤੋਂ ਬਹੁਤ ਹੀ ਲਾਭਦਾਇਕ ਹੈ।
ਖਾਂਸੀ ਵਿਚ : ਇਕ ਤੋਲਾ ਅਦਰਕ ਦਾ ਰਸ, ਇਕ ਤੋਲਾ ਸ਼ਹਿਦ ਵਿਚ ਮਿਲਾ ਕੇ ਦਿਨ ਵਿਚ ਦੋ ਵਾਰ ਲੈਣ ਨਾਲ ਦਮਾ ਖਾਂਸੀ ਲਈ ਵਧੀਆ ਦਵਾਈ ਦਾ ਕੰਮ ਕਰਦਾ ਹੈ। ਦਹੀਂ, ਖਟਾਈ, ਲੱਸੀ ਦੀ ਵਰਤੋਂ ਨਾ ਕਰੋ।
ਭੁੱਖ ਦੀ ਕਮੀ ਵਿਚ : 6 ਮਾਸ਼ਾ ਅਦਰਕ ਨੂੰ ਬਾਰੀਕ-ਬਾਰੀਕ ਕੱਟ ਕੇ ਥੋੜ੍ਹਾ ਜਿਹਾ ਲੂਣ ਲਗਾ ਕੇ ਦਿਨ ਵਿਚ ਇਕ ਵਾਰ 8 ਦਿਨਾਂ ਤੱਕ ਲੈਣ ਨਾਲ ਹਾਜ਼ਮਾ ਠੀਕ ਹੋ ਜਾਏਗਾ ਅਤੇ ਭੁੱਖ ਲੱਗਣ ਲੱਗੇਗੀ। ਕਬਜ਼ ਨੂੰ ਵੀ ਦੂਰ ਕਰਦਾ ਹੈ। ਇਸ ਦੀ ਵਰਤੋਂ ਨਾਲ ਪੇਟ ਦੀ ਹਵਾ ਵੀ ਸਾਫ਼ ਹੋ ਜਾਂਦੀ ਹੈ।
ਹਾਜ਼ਮੇ ਲਈ : ਦੋ ਤੋਲਾ ਸੁੰਢ, ਦੋ ਤੋਲਾ ਅਜਵਾਇਣ ਅਤੇ ਨਿੰਬੂ ਦਾ ਰਸ ਏਨਾ ਲਓ ਕਿ ਉਹ ਭਿੱਜ ਜਾਏ ਅਤੇ ਛਾਂ ਵਿਚ ਸੁਕਾ ਕੇ ਬਾਰੀਕ ਪੀਸ ਕੇ ਥੋੜ੍ਹਾ ਲੂਣ ਮਿਲਾ ਕੇ ਰੱਖ ਦਿਓ। ਇਸ ਦੀ ਵਰਤੋਂ ਮਿਹਦੇ ਨੂੰ ਤਾਕਤ ਦਿੰਦਾ ਹੈ, ਪੇਟ ਦਾ ਦਰਦ ਦੂਰ ਕਰਦਾ ਹੈ। ਖੱਟੇ ਡਕਾਰਾਂ ਨੂੰ ਰੋਕ ਕੇ ਭੋਜਨ ਨੂੰ ਹਜ਼ਮ ਕਰ ਦਿੰਦਾ ਹੈ।
ਉਲਟੀ ਵਿਚ : ਅਦਰਕ ਅਤੇ ਪਿਆਜ਼ ਦਾ ਰਸ ਦੋ ਚਮਚ ਪਿਲਾਉਣ ਦੀ ਉਲਟੀ ਬੰਦ ਹੋ ਜਾਂਦੀ ਹੈ।
ਜੁਕਾਮ ਅਤੇ ਬੰਦ ਗਲੇ ਵਿਚ : ਅਦਰਕ ਦਾ ਰਸ ਇਕ ਤੋਲਾ, ਸ਼ਹਿਦ ਇਕ ਤੋਲਾ ਗਰਮ ਕਰਕੇ ਦਿਨ ਵਿਚ ਦੋ ਵਾਰ ਲੈਣ ਨਾਲ ਆਰਾਮ ਮਿਲਦਾ ਹੈ।
ਮਸੂੜਿਆਂ ਦਾ ਫੁੱਲਣਾ : ਜੇ ਮਸੂੜੇ ਫੁੱਲ ਜਾਣ ਤਾਂ ਤਿੰਨ ਮਾਸ਼ਾ ਸੁੰਢ ਦਿਨ ਵਿਚ ਇਕ ਵਾਰ ਪਾਣੀ ਨਾਲ ਚਾਰ ਦਿਨਾਂ ਤੱਕ ਰੋਜ਼ਾਨਾ ਖਾਣ ਨਾਲ ਦੰਦ ਦਾ ਦਰਦ ਅਤੇ ਮਸੂੜਿਆਂ ਦਾ ਫੁੱਲਣਾ ਠੀਕ ਹੋ ਜਾਂਦਾ ਹੈ।
ਬਾਏ ਦੇ ਦਰਦ ਵਿਚ : 250 ਗ੍ਰਾਮ ਅਦਰਕ ਨੂੰ ਅੱਧੇ ਲੀਟਰ ਦੁੱਧ ਵਿਚ ਭਿਉਂ ਕੇ ਰੱਖ ਦਿਓ। ਸਵੇਰੇ ਸੁੰਢ ਨੂੰ ਮਿਲਾ ਕੇ ਬਾਰੀਕ ਛਾਣ ਲਓ, ਇਕ ਕਿੱਲੋ ਆਟੇ ਨੂੰ ਅੱਧਾ ਕਿੱਲੋ ਘਿਓ ਵਿਚ ਭੁੰਨ ਕੇ ਪੀਸੀ ਹੋਈ ਸੁੰਢ ਮਿਲਾ ਦਿਓ ਅਤੇ ਅੱਧਾ ਕਿੱਲੋ ਚੀਨੀ ਮਿਲਾ ਕੇ ਰੱਖ ਲਓ। ਇਕ ਛਟਾਂਕ ਚੂਰਨ ਨੂੰ ਰੋਜ਼ਾਨਾ 250 ਗ੍ਰਾਮ ਪੰਜੀਰੀ ਨਾਲ ਵਰਤੋਂ ਕਰਨ ਨਾਲ ਬਾਏ ਦਾ ਦਰਦ ਅਤੇ ਕਮਰ ਦਰਦ ਨੂੰ ਲਾਭ ਮਿਲਦਾ ਹੈ। ਅਦਰਕ ਵਾਲਾ ਦੁੱਧ ਸੁੱਟ ਦੇਣਾ ਚਾਹੀਦਾ ਹੈ।
ਵਾਲਖੋਰਾ ਵਿਚ : ਵਾਲਖੋਰਾ ਹੋ ਜਾਣ 'ਤੇ ਰੋਜ਼ਾਨਾ ਕੁਝ ਸਮਾਂ ਉਸ ਥਾਂ 'ਤੇ ਅਦਰਕ ਦਾ ਰਸ ਮਲਣ ਨਾਲ ਵਾਲ ਮੁੜ ਆ ਜਾਂਦੇ ਹਨ।
ਭੰਗ ਦੇ ਨਸ਼ੇ ਵਿਚ : ਅਦਰਕ ਦਾ ਰਸ ਪਿਲਾਉਣ ਨਾਲ ਭੰਗ ਦਾ ਨਸ਼ਾ ਉਤਰ ਜਾਂਦਾ ਹੈ।
ਮੂੰਹ ਦੇ ਸਵਾਦ ਵਿਚ : ਅਦਰਕ ਦਾ ਰਸ ਜੀਭ 'ਤੇ ਮਲਣ ਨਾਲ ਮੂੰਹ ਦਾ ਸਵਾਦ ਠੀਕ ਹੋ ਜਾਂਦਾ ਹੈ।
**

ਹੁਣ ਲਾਇਲਾਜ ਨਹੀਂ

ਅੱਡੀ ਦਾ ਦਰਦ

40 ਸਾਲ ਤੋਂ ਜ਼ਿਆਦਾ ਉਮਰ ਵਾਲੀਆਂ ਮੋਟੀਆਂ ਔਰਤਾਂ ਵਿਚ ਅੱਡੀ ਦੇ ਦਰਦ ਦਾ ਕਾਰਨ ਅੱਡੀ ਦੇ ਤੰਤੂਆਂ ਦਾ ਨੁਕਸਾਨਿਆ ਜਾਣਾ ਹੈ। ਅੱਡੀ ਦੀ ਹੱਡੀ ਦੇ ਤਲੇ ਵਿਚ ਚਰਬੀ ਦੀ ਗੱਦੀ ਹੁੰਦੀ ਹੈ। ਇਸ ਵਿਚ ਕਰੜੇ ਫਾਈਬਰਜ਼ ਤੰਤੂਆਂ ਦੇ ਵਿਚ ਲਚੀਲੀ ਚਰਬੀ ਭਰੀ ਹੁੰਦੀ ਹੈ। ਉਮਰ ਵਧਣ 'ਤੇ ਪੂਰੇ ਸਰੀਰ ਦੇ ਤੰਤੂਆਂ ਦੇ ਨਾਲ-ਨਾਲ ਅੱਡੀ ਦੀ ਚਰਬੀ ਦੀ ਗੱਦੀ ਵੀ ਹੌਲੀ-ਹੌਲੀ ਨੁਕਸਾਨੀ ਜਾਣ ਲਗਦੀ ਹੈ। ਹੌਲੀ-ਹੌਲੀ ਅੱਡੀ ਦੇ ਫਾਈਬਰਜ਼ ਤੰਤੂ ਫਟਣ ਲਗਦੇ ਹਨ ਅਤੇ ਚਰਬੀ ਮੁਕਤ ਹੋਣ ਲਗਦੀ ਹੈ, ਜਿਸ ਨਾਲ ਸਰੀਰ ਦਾ ਪੂਰਾ ਭਾਰ ਸਿੱਧੇ ਅੱਡੀ ਦੀ ਹੱਡੀ 'ਤੇ ਪੈਣ ਲਗਦਾ ਹੈ ਅਤੇ ਅੱਡੀ ਵਿਚ ਦਰਦ ਹੋਣ ਲਗਦੀ ਹੈ। ਅੱਡੀ ਦੀ ਚਰਬੀ ਅੱਡੀ ਦੀ ਹੱਡੀ ਦੇ ਫ੍ਰੈਕਚਰ ਕਾਰਨ ਵੀ ਫਟ ਸਕਦੀ ਹੈ, ਜਿਸ ਨਾਲ ਅੱਡੀ ਵਿਚ ਦਰਦ ਸ਼ੁਰੂ ਹੋ ਜਾਂਦੀ ਹੈ ਪਰ ਫ੍ਰੈਕਚਰ ਜੁੜਨ ਤੋਂ ਬਾਅਦ ਵੀ ਅੱਡੀ ਦਰਦ ਦੀ ਸ਼ਿਕਾਇਤ ਬਣੀ ਰਹਿ ਸਕਦੀ ਹੈ।
ਅੱਡੀ ਦੀ ਦਰਦ ਨੂੰ ਕਿਰਿਆਸ਼ੀਲ ਜੀਵਨ ਵਿਚ ਰੁਕਾਵਟ ਨਹੀਂ ਬਣਨ ਦੇਣਾ ਅਤੇ ਉਸ ਨੂੰ ਬੇਕਾਬੂ ਹੋਣ ਤੋਂ ਰੋਕਣ ਲਈ ਸਹੀ ਸਮੇਂ 'ਤੇ ਇਲਾਜ ਸ਼ੁਰੂ ਕਰਾਉਣਾ ਜ਼ਰੂਰੀ ਹੈ। ਇਸ ਦਾ ਛੇਤੀ ਇਲਾਜ ਸ਼ੁਰੂ ਹੋ ਜਾਣ 'ਤੇ ਇਸ ਸਮੱਸਿਆ ਤੋਂ ਪੂਰਨ ਛੁਟਕਾਰਾ ਪਾਉਣਾ ਸੰਭਵ ਹੈ। ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਅੱਡੀ ਦਰਦ ਦੇ ਕਾਰਨ ਦਾ ਪਤਾ ਲਗਾ ਕੇ ਉਸ ਕਾਰਨ ਨੂੰ ਦੂਰ ਕੀਤਾ ਜਾਂਦਾ ਹੈ। ਮਿਸਾਲ ਦੇ ਤੌਰ 'ਤੇ ਜੇ ਕੋਈ ਵਿਅਕਤੀ ਗਠੀਏ ਦੇ ਕਾਰਨ ਅੱਡੀ ਦੇ ਦਰਦ ਤੋਂ ਪੀੜਤ ਹੈ ਤਾਂ ਗਠੀਏ ਦਾ ਇਲਾਜ ਕਰਨ ਨਾਲ ਅੱਡੀ ਦਾ ਦਰਦ ਦੂਰ ਹੋ ਜਾਂਦਾ ਹੈ।
ਫਿਜ਼ੀਓਥਰੈਪੀ ਤਹਿਤ ਮਰੀਜ਼ ਦੀ ਗਰਮ ਅਤੇ ਠੰਢੇ ਪਾਣੀ ਨਾਲ ਸੇਕਾਈ ਕੀਤੀ ਜਾਂਦੀ ਹੈ। ਮਰੀਜ਼ ਦੀ ਹਰ ਰੋਜ਼ 3-4 ਵਾਰ ਗਰਮ ਪਾਣੀ ਨਾਲ ਅਤੇ ਫਿਰ ਇਕ ਮਿੰਟ ਠੰਢੇ ਪਾਣੀ ਨਾਲ ਸਿੰਕਾਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਗਰਮ ਮੋਮ ਨਾਲ ਸੇਕਾਈ ਕੀਤੀ ਜਾਂਦੀ ਹੈ। ਅੱਡੀ ਦੇ ਦਰਦ ਵਿਚ ਸ਼ਾਰਟ ਵੇਵ ਡਾਇਥਰਮੀ, ਅਲਟ੍ਰਾਸੋਨਿਕ ਥੈਰੇਪੀ ਅਤੇ ਸਟ੍ਰੈਂਥਨਿੰਗ ਅਤੇ ਮੋਬਿਲਾਇਜ਼ਿੰਗ ਕਸਰਤ ਦਾ ਸਹਾਰਾ ਲਿਆ ਜਾਂਦਾ ਹੈ।
ਮਰੀਜ਼ ਨੂੰ ਅੱਡੀ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਖਾਣ-ਪੀਣ ਦਾ ਵੀ ਪ੍ਰਹੇਜ਼ ਰੱਖਣਾ ਚਾਹੀਦਾ ਹੈ। ਉਸ ਨੂੰ ਚਰਬੀ ਰਹਿਤ ਭੋਜਨ ਲੈਣਾ ਚਾਹੀਦਾ ਹੈ। ਜ਼ਿਆਦਾ ਤਲੇ ਹੋਏ ਅਤੇ ਮਸਾਲੇਦਾਰ ਭੋਜਨ ਤੋਂ ਬਚਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜ਼ਿਆਦਾ ਖੰਡ ਵਾਲੇ ਖਾਧ ਪਦਾਰਥਾਂ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ।
ਘਰੇਲੂ ਉਪਾਵਾਂ ਅਤੇ ਖਾਣ-ਪੀਣ ਦੀਆਂ ਸਾਵਧਾਨੀਆਂ ਦੇ ਬਾਵਜੂਦ ਅੱਡੀ ਦੇ ਦਰਦ ਤੋਂ ਆਰਾਮ ਨਾ ਮਿਲਣ 'ਤੇ ਅਤੇ ਦਰਦ ਦੇ ਗੰਭੀਰ ਹੋ ਜਾਣ ਦੇ ਕਾਰਨ ਸਵੇਰੇ ਜਾਗਣ 'ਤੇ ਜੋੜਾਂ ਵਿਚ ਜਕੜਨ ਮਹਿਸੂਸ ਹੋਵੇ ਤਾਂ ਮਰੀਜ਼ ਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਦੇ ਸ਼ੁਰੂਆਤੀ ਇਲਾਜ ਦੇ ਤੌਰ 'ਤੇ ਦਰਦ ਨਿਵਾਰਕ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਸ ਦੇ ਬਾਵਜੂਦ ਆਰਾਮ ਨਾ ਮਿਲਣ 'ਤੇ ਅੱਡੀ ਵਿਚ ਦਰਦ ਵਾਲੀ ਜਗ੍ਹਾ 'ਤੇ ਸਟੇਰਾਇਡ ਦੇ ਟੀਕੇ ਦਿੱਤੇ ਜਾਂਦੇ ਹਨ। ਇਸ ਨਾਲ ਰੋਗੀ ਨੂੰ ਪੂਰਨ ਆਰਾਮ ਮਿਲਦਾ ਹੈ। ਕੁਝ ਗੰਭੀਰ ਮਾਮਲਿਆਂ ਵਿਚ ਸਰਜਰੀ ਦੀ ਮਦਦ ਲੈਣੀ ਪੈ ਸਕਦੀ ਹੈ।
ਦਰਦ ਤੋਂ ਬਚਣ ਲਈ ਕੁਝ ਘਰੇਲੂ ਇਲਾਜ
* ਹਰ ਰੋਜ਼ 3-4 ਵਾਰ 10-10 ਮਿੰਟ ਤੱਕ ਗਰਮ ਪਾਣੀ ਨਾਲ ਅੱਡੀ ਦੀ ਸਿੰਕਾਈ ਕਰੋ।
* ਅੱਡੀ ਵਿਚ ਦਰਦ ਨਿਵਾਰਕ ਮਲ੍ਹਮ ਲਗਾਓ।
* ਅੱਡੀ ਵਿਚ ਸੱਟ ਲੱਗਣ 'ਤੇ ਤੁਰੰਤ 10 ਮਿੰਟ ਤੱਕ ਬਰਫ ਦੀ ਮਾਲਿਸ਼ ਕਰੋ।
* ਅੱਡੀ ਅਤੇ ਪੈਰਾਂ ਦੇ ਜੋੜਾਂ ਅਤੇ ਮਾਸਪੇਸ਼ੀਆਂ ਦੀ ਕਸਰਤ ਕਰੋ।
* ਹਰ ਰੋਜ਼ ਲੂਣ ਵਾਲੇ ਗਰਮ ਪਾਣੀ ਵਿਚ 3-4 ਵਾਰ ਪੈਰ ਚਲਾਓ।
* ਅੱਡੀ ਦੀ ਸਾਧਾਰਨ ਤੇਲ ਨਾਲ ਮਾਲਿਸ਼ ਕਰੋ।
* ਘਰ ਵਿਚ ਵਰਤੀਆਂ ਜਾਣ ਵਾਲੀਆਂ ਚੱਪਲਾਂ ਅਤੇ ਜੁੱਤੀਆਂ ਦੇ ਅੱਡੀ ਵਾਲੇ ਹਿੱਸੇ 'ਤੇ ਸਪੰਜ ਦੀ ਵਰਤੋਂ ਕਰੋ।
* ਕਿਸੇ ਉੱਚੀ ਜਗ੍ਹਾ 'ਤੇ ਬੈਠ ਕੇ ਪੈਰ ਲਟਕਾ ਕੇ ਪੰਜੇ ਨੂੰ ਗੋਲ-ਗੋਲ ਘੁਮਾਉਂਦੇ ਹੋਏ 10-15 ਵਾਰ ਚਲਾਓ।
* ਪੈਰ ਦੀਆਂ ਉਂਗਲੀਆਂ ਨੂੰ ਪਹਿਲਾਂ ਆਪਣੇ ਵੱਲ ਖਿੱਚੋ ਅਤੇ ਫਿਰ ਬਾਹਰ ਵੱਲ ਖਿੱਚੋ।
* ਪੈਰ ਦੀ ਮਾਲਿਸ਼ ਲਈ ਪੰਜੇ ਨੂੰ ਟੈਨਿਸ ਦੀ ਗੇਂਦ 'ਤੇ ਘੁਮਾਓ। ਇਸ ਨਾਲ ਖੂਨ ਸੰਚਾਰ ਵਧ ਜਾਂਦਾ ਹੈ ਅਤੇ ਰੋਗੀ ਨੂੰ ਆਰਾਮ ਮਿਲਦਾ ਹੈ।
* ਐਕਿਊਪ੍ਰੈਸ਼ਰ ਥੈਰੇਪਿਸਟ ਦੀ ਮਦਦ ਨਾਲ ਲਗਾਤਾਰ ਇਕ ਹਫਤੇ ਤੱਕ ਪੈਰ 'ਤੇ ਐਕਿਊਪ੍ਰੈਸ਼ਰ ਕਰਾਉਣ ਨਾਲ ਅੱਡੀ ਵਿਚ ਖੂਨ ਸੰਚਾਰ ਵਧ ਜਾਂਦਾ ਹੈ ਅਤੇ ਅੱਡੀ ਦੀ ਦਰਦ ਤੋਂ ਰਾਹਤ ਮਿਲਦੀ ਹੈ।

ਸਿਹਤ ਖ਼ਬਰਨਾਮਾ

ਸ਼ਕਤੀ ਦਿੰਦੀ ਹੈ ਨੀਂਦ

ਨੀਂਦ ਸਰੀਰ ਦੀ ਅਜਿਹੀ ਆਰਾਮ ਅਵਸਥਾ ਹੈ, ਜਿਸ ਵਿਚ ਅਨੇਕ ਰੋਗਾਂ ਤੋਂ ਆਰਾਮ ਮਿਲਦਾ ਹੈ। ਸਾਨੂੰ ਰੋਜ਼ਾਨਾ 6 ਤੋਂ 8 ਘੰਟੇ ਦੀ ਗੂੜ੍ਹੀ ਨੀਂਦ ਦੀ ਲੋੜ ਪੈਂਦੀ ਹੈ। ਸਾਰੀ ਉਮਰ ਵਿਚ ਨੀਂਦ ਦਾ ਮਹੱਤਵ ਹੈ। ਨਵਜਨਮੇ ਅਤੇ ਬੱਚੇ ਜ਼ਿਆਦਾ ਨੀਂਦ ਲੈਂਦੇ ਹਨ। ਇਸ ਨਾਲ ਇਨ੍ਹਾਂ ਦੇ ਸਰੀਰ ਦਾ ਵਿਕਾਸ ਹੁੰਦਾ ਹੈ।
ਬਜ਼ੁਰਗਾਂ ਦੀ ਨੀਂਦ ਵੱਖ-ਵੱਖ ਤਰ੍ਹਾਂ ਦੀ ਹੁੰਦੀ ਹੈ। ਕੁਝ ਘੱਟ ਅਤੇ ਕੁਝ ਜ਼ਿਆਦਾ ਸੌਂਦੇ ਹਨ। ਕਈਆਂ ਦੀ ਨੀਂਦ ਹਲਕੀ ਅਤੇ ਕਈਆਂ ਦੀ ਨੀਂਦ ਡੂੰਘੀ ਹੁੰਦੀ ਹੈ। ਬੁੱਢਿਆਂ ਨੂੰ ਕਦੇ ਵੀ ਨੀਂਦ ਆ ਜਾਂਦੀ ਹੈ। ਕਈਆਂ ਨੂੰ ਝਪਕੀ ਦੀ ਤਰ੍ਹਾਂ ਨੀਂਦ ਆਉਂਦੀ ਹੈ। ਥੱਕਿਆ ਵਿਅਕਤੀ ਗੂੜ੍ਹੀ ਨੀਂਦ ਸੌਂਦਾ ਹੈ। ਨੀਂਦ ਨਾਲ ਸਰੀਰ ਅਤੇ ਦਿਮਾਗ ਨੂੰ ਆਰਾਮ ਮਿਲਦਾ ਹੈ, ਜਿਸ ਨਾਲ ਇਹ ਊਰਜਾ ਨਾਲ ਭਰ ਜਾਂਦਾ ਹੈ। ਗੂੜ੍ਹੀ ਅਤੇ ਲੋੜੀਂਦੀ ਨੀਂਦ ਨਾਲ ਸਾਰੇ ਅੰਗ ਸਹੀ ਕੰਮ ਕਰਦੇ ਹਨ। ਇਸ ਨਾਲ ਚਿਹਰੇ ਦੀ ਸੁੰਦਰਤਾ ਵਧਦੀ ਹੈ।
ਘੱਟ ਨਮਕ ਨਾਲ ਕੈਂਸਰ ਦੇ ਖ਼ਤਰੇ ਵਿਚ ਕਮੀ

ਕੈਂਸਰ ਸੰਕ੍ਰਾਮਕ ਬਿਮਾਰੀ ਨਹੀਂ ਹੈ ਪਰ ਇਸ ਦੇ ਰੋਗੀਆਂ ਦੀ ਵਧਦੀ ਗਿਣਤੀ ਨਾਲ ਮਹਾਂਮਾਰੀ ਦਾ ਰੂਪ ਲੈ ਲਿਆ ਹੈ। ਕੈਂਸਰ ਸੈਂਕੜੇ ਤਰ੍ਹਾਂ ਦਾ ਹੁੰਦਾ ਹੈ। ਇਨ੍ਹਾਂ ਵਿਚੋਂ ਸਭ ਦੇ ਪਿੱਛੇ ਕਾਰਨ ਵੱਖ-ਵੱਖ ਹਨ। ਇਹ ਸਰੀਰ ਵਿਚ ਹੋਣ ਤੋਂ ਬਾਅਦ ਤੇਜ਼ੀ ਨਾਲ ਫੈਲਣ ਲਗਦਾ ਹੈ। ਪਹਿਲੇ ਪੜਾਅ ਵਿਚ ਪਤਾ ਲੱਗ ਜਾਣ 'ਤੇ ਸਾਰੇ ਤਰ੍ਹਾਂ ਦੇ ਕੈਂਸਰ ਦਾ ਇਲਾਜ ਸੰਭਵ ਹੈ।
ਨਮਕ ਅਜਿਹਾ ਤੱਤ ਹੈ ਜੋ ਖੂਨ ਦਾ ਦਬਾਅ ਅਤੇ ਦਿਲ ਦੇ ਰੋਗਾਂ ਨੂੰ ਵਧਾਉਂਦਾ ਹੈ। ਅਜਿਹੇ ਰੋਗੀਆਂ ਨੂੰ ਨਮਕ ਘੱਟ ਖਾਣ ਦੀ ਸਲਾਹ ਦਿੰਦੇ ਹਨ। ਨਮਕ ਦੀ ਬਹੁਤਾਤ ਸਰੀਰ ਵਿਚ ਹਾਈਡ੍ਰੋਕਲੋਰਿਕ ਐਸਿਡ ਦੀ ਮਾਤਰਾ ਵਧਾਉਂਦੀ ਹੈ। ਇਸ ਤੋਂ ਇਲਾਵਾ ਇਸ ਦੀ ਬਹੁਤਾਤ ਨਾਲ ਪੇਟ ਵਿਚ ਹੋਣ ਵਾਲੇ ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ। ਜੋ ਰੋਜ਼ਾਨਾ ਇਕ ਚਮਚ ਤੋਂ ਵੱਧ ਨਮਕ ਖਾਂਦਾ ਹੈ, ਉਸ ਨੂੰ ਇਹ ਖ਼ਤਰਾ ਜ਼ਿਆਦਾ ਹੁੰਦਾ ਹੈ। 'ਵਰਲਡ ਕੈਂਸਰ ਰਿਸਰਚ ਫੰਡ' ਦੇ ਮੁਤਾਬਿਕ ਪੇਟ ਦੇ ਕੈਂਸਰ ਤੋਂ ਬਚਣ ਲਈ ਨਮਕ ਨੂੰ ਘੱਟ ਕਰ ਦਿਓ। ਫਲ-ਸਬਜ਼ੀਆਂ ਦੀ ਮਾਤਰਾ ਵਧਾ ਦਿਓ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX