ਤਾਜਾ ਖ਼ਬਰਾਂ


ਨਾਕੇ 'ਤੇ ਡਿਊਟੀ ਦੌਰਾਨ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ
. . .  1 day ago
ਸ਼ਾਹਕੋਟ, 23 ਅਪ੍ਰੈਲ (ਸੁਖਦੀਪ ਸਿੰਘ)- ਸ਼ਾਹਕੋਟ ਦੇ ਨਜ਼ਦੀਕ ਵਹਿੰਦੇ ਸਤਲੁਜ ਦਰਿਆ 'ਤੇ ਪੁਲ ਉੱਪਰ ਅੱਜ ਦੇਰ ਰਾਤ ਨਾਕੇ ਦੌਰਾਨ ਡਿਊਟੀ ਦੇ ਰਹੇ ਇੱਕ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ...
ਆਈ.ਪੀ.ਐੱਲ 2019 : ਚੇਨਈ ਨੇ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
'ਟਵਿੱਟਰ 'ਤੇ ਸਾਂਪਲਾ ਨੇ ਆਪਣੇ ਨਾਂ ਅੱਗਿਓਂ 'ਚੌਕੀਦਾਰ' ਹਟਾਇਆ
. . .  1 day ago
ਹੁਸ਼ਿਆਰਪੁਰ ,23 ਅਪ੍ਰੈਲ - ਟਿਕਟ ਕੱਟੇ ਜਾਣ ਪਿੱਛੋਂ ਬੋਲੇ ਵਿਜੇ ਸਾਂਪਲਾ, 'ਬਹੁਤ ਦੁੱਖ ਹੋਇਆ ਭਾਜਪਾ ਨੇ ਗਊ ਹੱਤਿਆ ਕਰ ਦਿੱਤੀ। ਉਨ੍ਹਾਂ ਨੇ 'ਟਵਿੱਟਰ 'ਤੇ ਆਪਣੇ ਨਾਂ ਅੱਗਿਓਂ 'ਚੌਕੀਦਾਰ' ਵੀ ਹਟਾਇਆ...
ਆਈ.ਪੀ.ਐੱਲ 2019 : ਹੈਦਰਾਬਾਦ ਨੇ ਚੇਨਈ ਨੂੰ ਦਿੱਤਾ ਜਿੱਤਣ ਲਈ 176 ਦੌੜਾਂ ਦਾ ਟੀਚਾ
. . .  1 day ago
ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼, ਗੁਰਦਾਸਪੁਰ ਤੋਂ ਸੰਨੀ ਦਿਉਲ ਅਤੇ ਚੰਡੀਗੜ੍ਹ ਤੋਂ ਕਿਰਨ ਖੇਰ ਹੋਣਗੇ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 23 ਅਪ੍ਰੈਲ - ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ ਦੇ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਚੇਨਈ ਵੱਲੋਂ ਹੈਦਰਾਬਾਦ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਜੈਸ਼ ਨੇ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਦਿੱਤੀ ਧਮਕੀ
. . .  1 day ago
ਲਖਨਊ, 23 ਅਪ੍ਰੈਲ- ਪੱਛਮੀ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਰੇਲਵੇ ਸਟੇਸ਼ਨਾਂ ਸਮੇਤ ਕਈ ਵੱਡੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵੱਲੋਂ ਇਕ ਚਿੱਠੀ ਦੇ ਜਰੀਏ ਦਿੱਤੀ ....
7.50 ਕਰੋੜ ਦੀ ਹੈਰੋਇਨ ਸਮੇਤ ਪੁਲਿਸ ਵੱਲੋਂ ਇਕ ਵਿਅਕਤੀ ਗ੍ਰਿਫ਼ਤਾਰ
. . .  1 day ago
ਮੋਗਾ, 23 ਅਪ੍ਰੈਲ- ਮੋਗਾ ਦੇ ਪਿੰਡ ਕੋਟ ਈਸੇ ਖਾਂ ਦੇ ਕੋਲ ਨਾਕਾਬੰਦੀ ਦੌਰਾਨ ਪੁਲਿਸ ਨੇ ਇਕ ਸ਼ੱਕੀ ਵਿਅਕਤੀ ਤੋਂ ਡੇਢ ਕਿੱਲੋ ਗਰਾਮ ਹੈਰੋਇਨ ਬਰਾਮਦ ਕੀਤੀ ਹੈ ਜੋ ਕਿ ਮੋਗਾ ਦੇ ਪਿੰਡ ਦੋਲੇ ਵਾਲਾ ਵਿਖੇ ਸਪਲਾਈ ਹੋਣੀ ਸੀ। ਪੁਲਿਸ ਵੱਲੋਂ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ .....
ਪਟਿਆਲਾ ਤੋਂ ਦੋ ਆਜ਼ਾਦ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
. . .  1 day ago
ਪਟਿਆਲਾ, 23 ਅਪ੍ਰੈਲ (ਅ.ਸ. ਆਹਲੂਵਾਲੀਆ)- ਲੋਕ ਸਭਾ ਹਲਕਾ ਪਟਿਆਲਾ ਤੋਂ ਦੋ ਆਜ਼ਾਦ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਇਨ੍ਹਾਂ ਉਮੀਦਵਾਰਾਂ ਦੇ ਨਾਂਅ ਗੁਰਨਾਮ ਸਿੰਘ ਅਤੇ ਜਸਵੀਰ ਸਿੰਘ ....
ਗੌਤਮ ਗੰਭੀਰ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਨਵੀਂ ਦਿੱਲੀ, 23 ਅਪ੍ਰੈਲ- ਭਾਜਪਾ ਉਮੀਦਵਾਰ ਗੌਤਮ ਗੰਭੀਰ ਨੇ ਪੂਰਬੀ ਦਿੱਲੀ ਲੋਕ ਸਭਾ ਹਲਕੇ ਤੋਂ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ....
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ ਆਓ! ਦੋਸ਼ੀ ਲੱਭੀਏ

ਘਰ ਅੰਦਰ ਆਉਂਦਿਆਂ ਹੀ ਗੁੱਸੇ ਵਿਚ ਨਿਰਾਸ਼ਾ ਨਾਲ ਭਰੇ ਬੰਸੇ ਨੇ ਸਾਈਕਲ ਤੋਂ ਦੋਵੇਂ ਦਾਤੀਆਂ ਪਸ਼ੂਆਂ ਵਾਲੇ ਛਤੜੇ ਵੱਲ ਵਗਾਹ ਮਾਰੀਆਂ | ਖੜਕਾ ਸੁਣ ਕੇ ਅੰਦਰੋਂ ਬੰਸੇ ਦੀ ਘਰ ਵਾਲੀ ਚਰਨੋਂ ਭੱਜੀ ਆਈ ਅਤੇ ਪੁੱਛਣ ਲੱਗੀ,'ਕੀ ਗੱਲ ਖੇਤੋਂ ਵਾਪਸ ਕਿਉਂ ਆ ਗਏ', ਬੰਸੇ ਦੇ ਚਿਹਰੇ 'ਤੇ ਗੁੱਸਾ ਅਤੇ ਨਿਰਾਸ਼ਾ ਸਾਫ਼ ਝਲਕ ਰਹੀ ਸੀ | ਉਸ ਤੋਂ ਕੁਝ ਬੋਲਿਆ ਨਾ ਗਿਆ | ਚਰਨੋਂ ਦੇ ਦੁਬਾਰਾ ਪੁੱਛਣ 'ਤੇ ਜਦ ਬੰਸੇ ਨੇ ਦੱਸਿਆ, ਤਾਂ ਜਿਵੇਂ ਚਰਨੋਂ ਦੇ ਹੋਸ਼ ਉੱਡ ਗਏ ਹੋਣ, ਉਸ ਦੇ ਖੁੱਲ੍ਹੇ ਮੰੂਹ ਵਿਚੋਂ ਨਿਕਲਿਆ, 'ਹਾਏ ਵੇ... ਇਹ ਕੀ ਹੋ ਗਿਆ?'
ਅਜੇ ਸੁਬਹਾ ਹੀ ਤਾਂ ਦੋਵੇਂ ਬੜੇ ਹੌਸਲੇ ਅਤੇ ਖੁਸ਼ੀ ਨਾਲ ਮੰੂਹ ਹਨੇਰੇ ਹੀ ਉੱਠ ਖੜ੍ਹੇ ਸਨ | ਮਘਰ ਮਹੀਨੇ ਦਾ ਆਖ਼ਰੀ ਪੱਖ ਹੋਣ ਕਾਰਨ, ਥੋੜ੍ਹੀ-ਥੋੜ੍ਹੀ ਠੰਢ ਉੱਤਰ ਆਈ ਸੀ | ਬੰਸੇ ਨੇ ਅੱਜ ਹਰੀ ਜਵੀ ਵੱਢ ਕੇ ਪਹਿਲੀ ਟਰਾਲੀ ਭਰ ਕੇ ਸ਼ਹਿਰ ਵੇਚ ਕੇ ਆਉਣੀ ਸੀ ਅਤੇ ਉਸ ਨੂੰ ਵਾਹਵਾ ਕਮਾਈ ਦੀ ਆਸ ਸੀ | ਉਸ ਦੀ ਜਵੀ ਤੋਂ ਪਹਿਲਾਂ ਨਰਮੇ ਦੀ ਫ਼ਸਲ ਪਹਿਲਾਂ ਤਾਂ ਬੜੀ ਵਧੀਆ ਲੱਗੀ ਸੀ, ਪਰ ਟੀਂਡਿਆਂ 'ਤੇ ਆਈ ਸਾਰੀ ਫ਼ਸਲ, ਮਾੜੀਆਂ ਅਤੇ ਬਨਾਵਟੀ ਸਪਰੇਆਂ ਕਾਰਨ ਕਾਲੀ ਪੈ ਗਈ ਸੀ, ਜਿਵੇਂ ਵਿਚਦੀ ਅੱਗ ਨਿਕਲ ਗਈ ਹੋਵੇ | ਕੁਝ ਹੱਥ-ਪੱਲੇ ਨਾ ਪੈਂਦਾ ਵੇਖ ਕੇ ਉਸ ਨੇ ਨਿਰਾਸ਼ ਹੋ ਕੇ ਭਰੇ ਹੋਏ ਮਨ ਨਾਲ ਪੁੱਤਾਂ ਵਾਂਗ ਪਾਲੀ ਫ਼ਸਲ 'ਤੇ ਤਵੀਆਂ ਫੇਰ ਦਿੱਤੀਆਂ ਸਨ | ਅਜੇ ਅੱਸੂ ਦਾ ਮਹੀਨ ਹੀ ਤਾਂ ਸੀ | ਕਣਕ ਬੀਜਣ ਲਈ ਅਜੇ ਕਾਫ਼ੀ ਸਮਾਂ ਸੀ | ਉਸ ਨੇ ਇਹ ਸੋਚ ਕੇ ਇਕ ਵਿਘਾ ਜਵੀ ਬੀਜ ਦਿੱਤੀ ਕਿ ਮੱਘਰ ਵਿਚ ਹਰੀ ਜਵੀ ਵੱਢ ਕੇ ਸ਼ਹਿਰ ਵੇਚ ਆਵੇਗਾ ਤੇ ਉਸ ਤੋਂ ਬਾਅਦ ਉਥੇ ਕਣਕ ਬੀਜ ਦੇਵੇਗਾ | ਇਸ ਤਰ੍ਹਾਂ ਉਸ ਦਾ ਨਰਮੇ ਦੀ ਫ਼ਸਲ ਦਾ ਘਾਟਾ ਵੀ ਪੂਰਾ ਹੋ ਜਾਵੇਗਾ |
ਜਵੀ ਬੀਜਣ ਵੇਲੇ ਹੀ ਉਸ ਨੇ ਬੀਜ ਨਾਲ ਹੀ ਇਕ ਗੱਟਾ ਡਾਈਮੋਨੀਆ ਖਾਦ ਦਾ ਬੀਜ ਦਿੱਤਾ ਅਤੇ ਪਹਿਲੇ ਪਾਣੀ 'ਤੇ ਇਕ ਗੱਟਾ ਯੂਰੀਆ ਖਾਦ ਦਾ ਪਾ ਦਿੱਤਾ | ਦਿਨਾਂ ਵਿਚ ਹੀ ਜਵੀ ਦੀ ਫ਼ਸਲ ਗਿੱਟੇ ਤੋਂ ਗੋਡੇ ਅਤੇ ਫਿਰ ਮੱਘਰ ਮਹੀਨੇ ਤੱਕ ਲੱਕ ਤੋਂ ਉੱਪਰ ਟੱਪ ਗਈ | ਫ਼ਸਲ ਐਨੀ ਹਰੀ ਕਚੂਰ ਅਤੇ ਸੰਘਣੀ ਕਿ ਉੱਪਰ ਥਾਲੀ ਮਾਰੀਏ ਤਾਂ ਥਾਲੀ ਤਰਦੀ ਸੀ | ਬੰਸੇ ਦਾ ਫ਼ਸਲ ਵੇਖ ਕੇ ਬੜਾ ਮਨ ਖੁਸ਼ ਹੁੰਦਾ ਸੀ |
ਅੱਜ ਉਸ ਨੇ ਪਹਿਲੀ ਜਵੀ ਦੀ ਟਰਾਲੀ ਸ਼ਹਿਰ ਵੇਚ ਕੇ ਆਉਣੀ ਸੀ | ਇਸ ਲਈ ਉਹ ਦੋਵੇਂ ਬੜੇ ਖੁਸ਼ ਸਨ | ਬੰਸੇ ਨੇ ਹਨੇਰੇ ਹੀ ਸਾਈਕਲ ਤਿਆਰ ਕਰ ਕੇ ਉਸ 'ਤੇ ਪਰਖ ਕੇ ਜਵੀ ਵੱਢਣ ਲਈ ਤਿੰਨ ਦਾਤੀਆਂ ਟੰਗ ਲਈਆਂ | ਇਕ ਆਪਣੇ ਲਈ, ਇਕ ਭਗਤੂ ਕਾਮੇ ਲਈ ਅਤੇ ਇਕ ਵਾਧੂ, ਤੁਰਨ ਲੱਗਿਆਂ, ਉਸ ਨੇ ਘਰ ਵਾਲੀ ਚਰਨੀ ਨੂੰ ਪੁੱਛਿਆ ਕਿ ਸ਼ਹਿਰੋਂ ਕੁਝ ਲਿਆਉਣਾ ਤਾਂ ਨਹੀਂ? ਉਸ ਨੇ ਕਿਹਾ 'ਬੱਚਿਆਂ ਦੇ ਸਰਦੀ ਦੇ ਕੱਪੜੇ, ਘਰ ਲਈ ਰਾਸ਼ਨ, ਮੇਰਾ ਗਰਮ ਸੂਟ ਅਤੇ ਮੇਰਾ ਨਿੱਕ-ਸੁੱਕ ਅਤੇ ਮੁਸਕਰਾ ਕੇ ਅੱਡੀਆਂ ਵਿਖਾ ਕੇ ਕਿਹਾ 'ਮੇਰੀਆਂ ਝਾਂਜਰਾਂ |' ਉਸ ਨੇ ਕਿਹਾ, 'ਫਿਰ ਜਵੀ ਦੀ ਇਕ ਟਰਾਲੀ ਨਾਲ ਤਾਂ ਤੇਰਾ ਹੀ ਸਾਮਾਨ ਆਊ, ਤੂੰ ਐਾ ਕਰੀਂ ਕੱਲ੍ਹ ਨੂੰ ਮੇਰੇ ਨਾਲ ਸ਼ਹਿਰ ਚੱਲੀਂ, ਜੋ ਚਾਹੀਦਾ ਹੈ ਖ਼ਰੀਦ ਲਿਆੲੀਂ | ਹਾਂ ਡੇਢ ਕੁ ਘੰਟੇ ਤੱਕ ਖੇਤ ਚਾਹ ਅਤੇ ਮੇਰੇ ਸ਼ਹਿਰ ਜਾਣ ਲਈ ਕੱਪੜੇ ਲਈ ਆੲੀਂ |' ਸਾਈਕਲ 'ਤੇ ਚੜ੍ਹਦਿਆਂ ਉਸ ਨੇ ਚਰਨੀ ਨੂੰ ਤਾਕੀਦ ਕੀਤੀ |
ਰਸਤੇ ਤੋਂ ਉਸ ਨੇ ਟਰੈਕਟਰ ਵਾਲੇ ਨੂੰ ਚੇਤਾ ਕਰਵਾ ਦਿੱਤਾ ਕਿ ਦੋ ਘੰਟੇ ਨੂੰ ਖੇਤ ਟਰੈਕਟਰ ਟਰਾਲੀ ਲੈ ਕੇ ਆ ਜਾਵੀਂ ਅਤੇ ਫਿਰ ਭਗਤੂ ਨੂੰ ਉਸ ਦੇ ਘਰੋਂ ਸਾਈਕਲ 'ਤੇ ਚੜ੍ਹਾ ਕੇ ਜਵੀਂ ਵੱਢਣ ਲਈ ਖੇਤ ਵੱਲ ਸਾਈਕਲ ਰੇੜ ਲਿਆ | ਉਹ ਬਹੁਤ ਖ਼ੁਸ਼ ਸੀ ਅਤੇ ਸੋਚ ਰਿਹਾ ਸੀ ਕਿ ਜਦੋਂ ਸੜਕ 'ਤੇ ਸ਼ਹਿਰ ਨੂੰ ਜਵੀ ਦੀ ਭਰੀ ਟਰਾਲੀ ਜਾਂਦੀ ਹੋਵੇਗੀ ਅਤੇ ਉਹ ਉੱਪਰ ਬੈਠਾ ਹੋਵੇਗਾ ਤਾਂ ਇਕ ਤਰ੍ਹਾਂ ਸ਼ਹਿਨਸ਼ਾਹ ਲੱਗੇਗਾ ਅਤੇ ਸ਼ਹਿਰ ਵਿਚ ਬੋਲੀ ਵਾਲੇ ਥਾਂ ਟਰਾਲੀ ਪਹੁੰਚਣ ਤੇ ਜਵੀ ਖ਼ਰੀਦਣ ਵਾਲੇ ਲੋਕ ਉਸ ਵੱਲ ਕਿਵੇਂ ਹਸਰਤ ਭਰੀਆਂ ਨਜ਼ਰਾਂ ਨਾਲ ਵੇਖਣਗੇ ਅਤੇ ਉਸ ਦੀ ਕਿੰਨੀ ਟੌਹਰ ਹੋਵੇਗੀ ਅਤੇ ਆਉਣ ਵੇਲੇ ਉਸ ਦੀ ਜੇਬ ਨੋਟਾਂ ਨਾਲ ਭਰੀ ਹੋਵੇਗੀ |
'ਓਏ ਸਾਈਕਲ ਹੋਲੀ ਚਲਾ, ਕੋਈ ਟੋਅ ਟਿੱਬਾ ਤਾਂ ਵੇਖ ਲੈ, ਜੇ ਡਿੱਗ ਪਏ ਤਾਂ ਆਹ ਦਾਤੀਆਂ ਕੁੱਖ ਚੀਰ ਸੁੱਟਣਗੀਆਂ', ਸਾਈਕਲ ਪਿੱਛੇ ਬੈਠੇ ਭਗਤੂ ਨੇ ਕਿਹਾ | ਬੰਸੇ ਨੂੰ ਪਤਾ ਹੀ ਨਹੀਂ ਲੱਗਾ ਕਦੋਂ ਸਾਈਕਲ ਡੰੂਘੀ ਲੀਹੇ ਚਲਾ ਗਿਆ ਅਤੇ ਉਹ ਦੋਵੇਂ ਡਿਗਦੇ-ਡਿਗਦੇ ਮਸਾਂ ਬਚੇ |
ਖੇਤ ਪਹੁੰਚ ਕੇ ਜਦੋਂ ਉਸ ਨੇ ਜਵੀ ਦੀ ਫ਼ਸਲ ਵੱਲ ਵੇਖਿਆ ਤਾਂ ਜਿਵੇਂ ਉਸ ਦੀਆਂ ਧਾਹਾਂ ਨਿਕਲ ਗਈਆਂ ਹੋਣ | ਜਵੀ ਦੀ ਸਾਰੀ ਫ਼ਸਲ ਉਜਾੜੀ ਪਈ ਸੀ | 'ਹਾਏ ਓਏ ਭਗਤੂ ਇਹ ਕੀ ਹੋ ਗਿਆ, ਹਾਏ ਓਏ ਪੱਟੇ ਗਏ? ਉਸ ਦਾ ਜਿਵੇਂ ਰੋਣ ਨਿਕਲ ਗਿਆ ਹੋਵੇ | ਸਾਰੀ ਵਿਘਾ ਪੱਕੀ ਜਵੀ ਮੁੱਛੀ ਪਈ ਸੀ, ਕਿਤੇ ਤਾਂ ਗਿੱਠ-ਗਿੱਠ ਕਰ ਕੇ ਹੀ ਰਹਿ ਗਈ ਸੀ ਅਤੇ ਕਿਤੇ ਛੋਟੀਆਂ-ਛੋਟੀਆਂ ਮੁੱਛੀਆਂ ਹੋਈਆਂ ਦੋਗੀਆਂ ਖੜ੍ਹੀਆਂ ਸਨ | ਭਗਤੂ ਵੀ ਜਿਵੇਂ ਇਕਦਮ ਭਵੰਤਰ ਜਿਹਾ ਗਿਆ ਅਤੇ ਜਵੀ ਵਾਲੇ ਕਿਆਰੇ ਵਿਚ ਜਾ ਕੇ ਵੇਖ ਕੇ ਕਹਿਣ ਲੱਗਾ, 'ਆਹ ਵੇਖ ਚਾਚਾ ਇਥੇ ਅਵਾਰਾ ਪਸ਼ੂਆਂ ਦੀਆਂ ਪੈੜਾਂ ਹੀ ਪੈੜਾਂ ਪਈਆਂ ਹਨ ਤੇ ਕਿੰਨੇ ਥਾਂ ਗੋਹਾ ਅਤੇ ਮੂਤਰ ਕੀਤਾ ਪਿਆ ਹੈ, ਲਗਦਾ ਹੈ ਰਾਤ ਅਵਾਰਾ ਪਸ਼ੂਆਂ ਦਾ ਵੱਡਾ ਸਾਰਾ ਵਗ ਇਥੇ ਆਇਆ ਸੀ ਅਤੇ ਸਾਰੀ ਜਵੀ ਮੁੱਛ ਗਿਆ ਤੇ ਉਜਾੜਾ ਪਾ ਗਿਆ |' ਬੰਸਾ ਵੱਟ 'ਤੇ ਬੈਠ ਕੇ ਬੱਚਿਆਂ ਵਾਂਗ ਰੋਣ ਲੱਗਿਆ, 'ਹਾਏ ਓਏ ਨਰਮਾ ਨਕਲੀ ਸਪਰੇਆਂ ਕਰਕੇ ਪੱਲੇ ਨੀ ਪਿਆ ਤੇ ਜਵੀ ਦੀ ਫ਼ਸਲ ਚੰਦਰੇ ਅਵਾਰਾ ਪਸ਼ੂਆਂ ਨੇ ਉਜਾੜ ਦਿੱਤੀ, ਓਏ ਕਿੱਧਰ ਜਾਈਏ, ਮੈਂ ਘਰਵਾਲੀ ਅਤੇ ਬੱਚਿਆਂ ਨੂੰ ਕੀ ਮੰੂਹ ਵਿਖਾਵਾਂ |' ਐਨਾ ਨੁਕਸਾਨ ਵੇਖ ਕੇ ਜਿਵੇਂ ਭਗਤੂ ਦਾ ਵੀ ਮਨ ਭਰ ਆਇਆ, ਫਿਰ ਵੀ ਹੌਸਲਾ ਕਰ ਕੇ ਉਸ ਨੇ ਬੰਸੇ ਨੂੰ ਬਾਂਹ ਫੜ ਕੇ ਵੱਟ ਤੋਂ ਉਠਾਇਆ ਅਤੇ ਕਹਿਣ ਲੱਗਾ, 'ਚਾਚਾ ਇਹਦੇ ਵਿਚ ਆਪਣਾ ਕੀ ਕਸੂਰ ਐ, ਇਹ ਆਪਣੀ ਕਿਸਮਤ ਵਿਚ ਨਹੀਂ ਸੀ, ਤੂੰ ਹੌਸਲਾ ਕਰ ਅਤੇ ਐਾ ਬੱਚਿਆਂ ਵਾਂਗੂ ਨਾ ਕਰ, ਉਹ ਇਸ ਤਰ੍ਹਾਂ ਦੁੱਖ ਭਰੀਆਂ ਅਤੇ ਵੈਰਾਗਮਈ ਗੱਲਾਂ ਕਰ ਕੇ ਉਜਾੜੀ ਗਈ ਜਵੀ ਵਿਚ ਫਿਰਦੇ ਰਹੇ |
ਫਿਰ ਭਗਤੂ ਬੰਸੇ ਨੂੰ ਹੌਸਲਾ ਦੇ ਕੇ ਕਹਿਣ ਲੱਗਿਆ, 'ਚਾਚਾ ਜਿਹੜਾ ਕੁਝ ਹੋਣਾ ਸੀ ਹੋ ਗਿਆ, ਇਹਦਾ ਹੁਣ ਕੋਈ ਇਲਾਜ ਨੀਂ, ਤੂੰ ਹੁਣ ਇਉਂ ਕਰ ਟਰੈਕਟਰ ਵਾਲੇ ਕੋਲ ਜਾ, ਉਸ ਨੂੰ ਕਹੀਂ ਕਿ ਟਰੈਕਟਰ ਨਾਲ ਟਰਾਲੀ ਦੀ ਥਾਂ ਤਵੀਆਂ ਜੋੜ ਲਿਆਵੇ, ਇਹ ਜਵੀ ਵਾਹ ਕੇ ਆਪਾਂ ਅਗਲੀ ਕਣਕ ਤਾਂ ਬੀਜ ਦੇਈਏ | ਹੋਰ ਤਾਂ ਕੋਈ ਇਲਾਜ ਨੀਂ, ਮੈਂ ਓਨਾ ਚਿਰ ਦਾਤੀ ਨਾਲ ਇਹ ਵੱਡੀਆਂ ਦੋਗੀਆਂ ਵੱਢ ਦਿੰਨਾਂ |' ਬੰਸੇ ਨੂੰ ਭਗਤੂ ਦੀ ਗੱਲ ਠੀਕ ਲੱਗੀ ਅਤੇ ਉਹ ਦੁਖੀ ਮਨ ਅਤੇ ਕੰਬਦੀਆਂ ਜਿਹੀਆਂ ਲੱਤਾਂ ਨਾਲ ਸਾਈਕਲ ਚਲਾਉਂਦਾ ਪਿੰਡ ਵੱਲ ਚੱਲ ਪਿਆ |'
ਘਰ ਆ ਕੇ ਉਸ ਨੇ ਗੁੱਸੇ ਅਤੇ ਨਿਰਾਸ਼ਾ ਵਿਚ ਸਾਈਕਲ ਤੋਂ ਲਾਹ, ਦੋਵੇਂ ਦਾਤੀਆਂ ਛਤੜੇ ਵੱਲ ਵਗਾਹ ਮਾਰੀਆਂ | ਖੜਕਾ ਸੁਣ ਕੇ ਆਈ ਘਰਵਾਲੀ ਨੂੰ ਜਦੋਂ ਉਸ ਨੇ ਸਾਰੀ ਗੱਲ ਦੱਸੀ ਤਾਂ ਵਿਚਾਰੀ ਸਿਰ ਫੜ ਕੇ ਬੈਠ ਗਈ ਅਤੇ ਰੌਣਹਾਕੀ ਹੋ ਕੇ ਕਹਿਣ ਲੱਗੀ, 'ਹਾਏ ਵੇ ਇਹ ਕੀ ਹੋ ਗਿਆ?' ਮਾਲਕ ਨੂੰ ਵੇਖ ਕੇ ਕਿੱਲੇ 'ਤੇ ਬੰਨ੍ਹੀ ਗਾਂ ਚਾਰੇ ਲਈ ਰੰਭਣ ਲੱਗੀ ਤਾਂ ਉਸ ਨੇ ਉੱਠ ਕੇ ਗੁੱਸੇ ਵਿਚ ਦੋ-ਤਿੰਨ ਸੋਟੀਆਂ ਗਾਂ ਦੇ ਮਾਰੀਆਂ, ਵਿਚਾਰੀ ਡਰੀ ਅਤੇ ਸਹਿਮੀ ਗਾਂ ਖੁਰਲੀ ਨਾਲ ਜਾ ਲੱਗੀ | ਦੁਖੀ ਬੰਸਾ ਸਾਈਕਲ ਚੱਕ ਕੇ ਟਰੈਕਟਰ ਵਾਲੇ ਦੇ ਘਰ ਵੱਲ ਚੱਲ ਪਿਆ | ਰਸਤੇ ਵਿਚ ਉਹ ਆਪਣੀ ਸੋਚ ਨੂੰ ਤਾਸ਼ ਵਾਂਗ ਤਰਾਸ਼-ਤਰਾਸ਼ ਕੇ ਨਕਲੀ ਅਤੇ ਮਿਲਾਵਟੀ ਸਪਰੇਅ ਕਾਰਨ ਹੋਏ ਨਰਮੇ ਦੇ ਨੁਕਸਾਨ ਦੇ ਅਤੇ ਅਵਾਰਾ ਪਸ਼ੂਆਂ ਕਾਰਨ ਜਵੀ ਦੇ ਹੋਏ ਉਜਾੜੇ ਦੇ ਦੋਸ਼ੀ ਲੱਭ ਰਿਹਾ ਸੀ, ਪਰ ਸ਼ਾਇਦ ਉਹ ਇਸ ਦੀ ਸੋਚ ਅਤੇ ਪਕੜ ਤੋਂ ਕੋਹਾਂ ਦੂਰ ਮਾਇਆ ਦੇ ਰੰਗੀਨ ਪਰਛਾਵਿਆਂ ਨਾਲ ਖੇਡ ਰਹੇ ਹੋਣਗੇ |

-ਸਾਹਿਬਜ਼ਾਦਾ ਜੁਝਾਰ ਨਗਰ, ਗਲੀ ਨੰਬਰ 10, ਬਠਿੰਡਾ |
ਮੋਬਾਈਲ : 98151-60994.


ਖ਼ਬਰ ਸ਼ੇਅਰ ਕਰੋ

ਜਿੰਦ-ਜਾਨ

ਉਹ ਨੌਕਰੀ ਕਰਕੇ ਘਰ ਤੋਂ ਦੂਰ ਦੇ ਸ਼ਹਿਰ ਰਹਿ ਰਿਹਾ ਸੀ | ਉਸ ਦੇ ਬੱਚੇ ਤੇ ਪਤਨੀ ਗਲੀ-ਮੁਹੱਲੇ 'ਚ ਰਚ-ਮਿਚ ਗਏ ਸੀ | ਪਰ ਉਹ ਚਾਹੁੰਦਾ ਹੈ ਕਿ ਸੇਵਾਮੁਕਤੀ ਉਪਰੰਤ ਆਪਣੇ ਪਿੰਡ ਚਲਾ ਜਾਵੇਗਾ | ਆਪਣੇ ਭਰਾ-ਭਰਜਾਈਆਂ, ਭਤੀਜਿਆਂ ਸੰਗ ਜੀਵਨ ਬਤੀਤ ਕਰੇਗਾ | ਆਪਣੀਆਂ ਜੜ੍ਹਾਂ ਨਾਲ ਜੁੜ ਜਾਵੇਗਾ | ਜੀਵਨ ਨੂੰ ਹਰਿਆ-ਭਰਿਆ ਕਰੇਗਾ | ਪਰ ਪਤਨੀ ਇਸ ਸ਼ਹਿਰ ਨੂੰ ਛੱਡਣ ਨੂੰ ਤਿਆਰ ਨਹੀਂ ਸੀ | ਉਸ ਦਾ ਤਰਕ ਸੀ ਕਿ ਨੇੜੇ-ਨੇੜੇ ਰਹਿਣ ਨਾਲ ਇੱਜ਼ਤ-ਮਾਣ, ਪਿਆਰ-ਮੁਹੱਬਤ ਘਟਦਾ ਹੈ, ਸਗੋਂ ਦੂਰ ਰਹਿਣ ਨਾਲ ਇਨ੍ਹਾਂ 'ਚ ਬੜੌਤਰੀ ਹੁੰਦੀ ਹੈ | ਉਹ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਭਾਵੇਂ ਅਸੀਂ ਅੱਡੋ-ਅੱਡ ਰਹੀਏ ਪਰ ਕੋਲ-ਕੋਲ ਤਾਂ ਰਹੀਏ, ਸਵੇਰੇ ਸ਼ਾਮ ਦੁਆ-ਸਲਾਮ ਹੁੰਦੀ ਰਹਿੰਦੀ ਹੈ | ਦੁੱਖ-ਸੁੱਖ ਸਾਂਝਾ ਹੋ ਜਾਂਦਾ ਹੈ | ਆਪਣਿਆਂ ਤੋਂ ਦੂਰ ਤਾਂ ਬੰਦਾ ਪ੍ਰਦੇਸੀਆਂ ਵਾਂਗ ਹੁੰਦਾ ਹੈ | ਪਰ ਨਹੀਂ, ਬੱਚੇ ਮੰਨ ਨਹੀਂ ਸੀ ਰਹੇ, ਕਿਉਂਕਿ ਉਨ੍ਹਾਂ ਦੀ ਤਰਫ਼ਦਾਰੀ ਉਸ ਦੀ ਪਤਨੀ ਹੀ ਕਰ ਰਹੀ ਸੀ |
ਇਕ ਦਿਨ ਛੁੱਟੀ ਵਾਲੇ ਦਿਨ ਸਵੇਰੇ-ਸਵੇਰੇ ਨਾਸ਼ਤਾ ਕਰ ਰਹੇ ਪਤੀ-ਪਤਨੀ 'ਚ ਇਸ ਗੱਲ 'ਤੇ ਫੇਰ ਚਰਚਾ ਹੋਣੀ ਸ਼ੁਰੂ ਹੋਈ ਤਾਂ ਪਤਨੀ ਨੇ ਨੱਕ ਜਿਹਾ ਚੜ੍ਹਾ ਕੇ ਕਿਹਾ, ਤੁਹਾਨੂੰ ਪਿੰਡ ਦਾ ਬਹੁਤ ਹੀਜ-ਪਿਆਜ ਆਉਂਦਾ ਹੈ, ਪਿੰਡਾਂ 'ਚ ਨਾ ਕੋਈ ਚੀਜ਼ ਵਸਤ ਟਾਈਮ ਸਿਰ ਮਿਲੇ ਤਾਂ ਮਿੰਟਾਂ 'ਚ ਸ਼ਹਿਰ ਨੂੰ ਭੱਜਣਾ ਪੈਂਦਾ ਹੈ | ਨਾਲੇ ਆਪਾਂ ਉਨ੍ਹਾਂ ਨੂੰ ਕਦੇ ਕਦਾੲੀਂ ਮਿਲ-ਗਿਲ ਵੀ ਤਾਂ ਆਉਂਦੇ ਹਾਂ | ਇਹ ਸਭ ਕੁਝ ਸੁਣ ਕੇ ਪਤੀ ਬੋਲਿਆ ਕਿ ਆਪਾਂ ਦੋਵੇਂ ਵੀ ਫੇਰ ਵਰ੍ਹੇ-ਛਿਮਾਹੀਂ ਜਾਂ ਮਹੀਨੇ ਹਫ਼ਤੇ ਬਾਅਦ ਮਿਲਿਆ ਕਰੀਏ ਤਾਂ ਵੇਖਣਾ ਕਿ ਆਪਣਾ ਪ੍ਰੇਮ ਪਿਆਰ ਕਿੰਨਾ ਕੁ ਹੋਰ ਵਧਦਾ-ਫੁਲਦਾ ਹੈ | ਇਹ ਸੁਣ ਨਿਰਉੱਤਰ ਹੋਈ ਪਤਨੀ ਆਪਣੇ ਪਤੀ ਦੇ ਗਲੇ ਲੱਗ ਗਈ | ਕੁਝ ਚਿਰ ਖਾਮੋਸ਼ੀ ਤੋਂ ਬਾਅਦ ਗਲੇ ਮਿਲਣ ਉਪਰੰਤ ਜਦੋਂ ਅਲੱਗ ਹੋਏ ਤਾਂ ਦੋਵਾਂ ਦੀਆਂ ਅੱਖਾਂ ਨਮ ਸਨ | ਆਪਾਂ ਤਾਂ ਇਕ-ਦੂਜੇ ਦੀ ਜਿੰਦ-ਜਾਨ ਹਾਂ, ਆਪਾਂ ਕਦੇ ਵੀ ਵੱਖ ਨਹੀਂ ਹੋ ਸਕਦੇ, ਪਤਨੀ ਨੇ ਚਿਹਰੇ 'ਤੇ ਨਿੰਮੀ-ਨਿੰਮੀ ਮੁਸਕਰਾਹਟ ਲਿਆ ਕੇ ਕਹਿੰਦੀ ਨੇ ਚਾਹ ਦੀ ਘੁੱਟ ਭਰੀ |

-932/25, ਖੰਨਾ-141401. ਮੋਬਾਈਲ : 93163-17356.

ਕਹਾਣੀ ਸਹੀ ਫ਼ੈਸਲਾ

'ਮੈਨੂੰ ਤਾਂ ਪਹਿਲਾਂ ਹੀ ਡਰ ਲੱਗਦੈ ਸੀ... ਰੱਬ ਦਿਆ ਬੰਦਿਆ... ਤੈਨੂੰ ਕਹਿੰਦੀ ਰਹੀ... ਛੱਡ ਪਰ੍ਹੇ | ਬਾਰ ਨੂੰ ...ਤੰੂ... ਕਿਹੜਾ ਮੇਰੀ ਮੰਨੀ... ਅਖੇ ਕੁੜੀ ਕੈਨੇਡਾ ਉਠਗੀ ਤਾਂ ਬੱਲੇ-ਬੱਲੇ ਹੋ ਜੂ... ਹੁਣ ਦੱਸ...?' ਨੀਵੀਂ ਪਾਈ ਬੈਠਾ ਗੁਰਦਿਆਲ ਸਿਹੰੁ ਆਪਣੀ ਪਤਨੀ ਹਰਨਾਮੀ ਦੀ ਗੱਲ ਸੁਣਦਾ ਕਦੇ ਦਾੜ੍ਹੀ ਖੁਰਕਦਾ ਤੇ ਕਦੇ ਪੱਗ ਉਤਾਂਹ ਕਰਕੇ ਮੱਥੇ 'ਤੇ ਹੱਥ ਫੇਰ ਰਿਹਾ ਸੀ |
ਕੈਨੇਡਾ ਤੋਂ ਆਈ ਧੀ ਕੁਲਵੰਤ ਅੱਜ ਫਿਰ ਸਵੇਰੇ ਸੁਵਖਤੇ ਹੀ ਤਿਆਰ ਹੋ ਕੇ ਸ਼ਹਿਰ ਚਲੀ ਗਈ | ਅੱਜ ਲਗਾਤਾਰ ਤੀਜਾ ਦਿਨ ਸੀ ਸ਼ਹਿਰ ਜਾਂਦੀ ਨੂੰ , ਸ਼ਾਮ ਨੂੰ ਘਰੇ ਮੁੜਦੀ ਤੇ ਨਾ ਕੁਝ ਦੱਸਦੀ | ਰਾਤ ਵੀ ਦੋਵਾਂ ਜੀਆਂ ਨੇ ਗੱਲ ਤੋਰੀ ਕਿ 'ਕੁਲਵੰਤ, ਆਪਾਂ ਸ਼ਗਨ ਤਾਂ ਪੱਕਾ ਕਰ ਆਏ ਆਂ... ਹੁਣ ਵਿਆਹ ਦੀ ਤਰੀਕ ਬਾਰੇ ਮੰੁਡੇ ਆਲਿਆਂ ਨੂੰ ਕੁਝ ਦੱਸ ਦੇਈਏ... ਤੂੰ ਵਿਆਹ ਕਰਾ ਕੇ ਹੀ ਮੁੜੀਂ... ਪੱਕੀ ਤਾਂ ਹੋ ਗਈ ਏਾ... ਨਾਲੇ ਸਾਡਾ ਬੋਝ ਘਟ ਜੂ... ਕਬੀਲਦਾਰੀ ਕਿਉਂਟ ਕੇ ਵਿਹਲੇ ਹੋਵਾਂਗੇ... ਬਗਾਨੇ ਮੁਲਕ 'ਚ 'ਕੱਲੇ ਰਹਿਣਾ ਕਿਹੜਾ ਠੀਕ ਏ... ਰੋਜ਼ ਭੈੜੀਆਂ ਖ਼ਬਰਾਂ ਸੁਣ ਕੇ ਚਿੰਤਾ ਹੋ ਜਾਂਦੀ ਏ ਤੇਰੀ... |' ....'ਚਿੰਤਾ ਏ ਤਾਂ ਚਲੋ ਮੇਰੇ ਨਾਲ... ਤੁਸੀਂ ਤਾਂ ਕਹਿੰਦੇ ਓ... ਅਸੀਂ ਘਰਬਾਰ ਛੱਡ ਕੇ ਨੀਂ ਜਾਣਾ... ਮਿੱਟੀ ਹੋਜੂ ਬੰਦ ਪਿਆ...', ਕੁਲਵੰਤ ਨੇ ਮੁੱਖ ਮੁੱਦੇ ਤੋਂ ਗੱਲ ਹੋਰ ਪਾਸੇ ਤੋਰ ਲਈ ਸੀ |
ਪਿਛਲੇ ਪਹਿਰੀਂ ਹੋਈ ਕੁਲਵੰਤ ਮਾਪਿਆਂ ਦੀ ਇਕਲੌਤੀ ਧੀ ਸੀ | ਸਟੱਡੀ ਬੇਸ 'ਤੇ ਕੈਨੇਡਾ ਗਈ ਤੇ ਹੁਣ ਪੱਕੀ ਹੋ ਕੇ ਆਈ ਸੀ | ਗੁਰਦਿਆਲ ਸਿਹੰੁ ਚਾਹੁੰਦਾ ਸੀ ਕਿ ਕਿਸੇ ਪੜ੍ਹੇ-ਲਿਖੇ ਪਰ ਠੀਕ-ਠਾਕ ਘਰ ਦੇ ਮੰੁਡੇ ਨਾਲ ਰਿਸ਼ਤਾ ਹੋਵੇ | ਅਮੀਰਾਂ ਦੇ ਨਖਰੇ ਤਾਂ ਸਾਥੋਂ ਸਹਿ ਨਹੀਂ ਹੋਣੇ | ਭਾਵੇਂ ਸਾਰੇ ਰਿਸ਼ਤੇਦਾਰ ਕਹਿ ਰਹੇ ਸਨ ਕਿ 'ਮੰੁਡਿਆਂ ਦੀਆਂ ਤਾਂ ਲੈਨਾਂ ਹੀ ਲੱਗ ਜਾਣਗੀਆਂ... ਕੁੜੀ ਦੇ ਹਾਂ ਕਰਨ ਦੀ ਦੇਰ ਹੈ... ਅਗਲੇ ਤਾਂ ਪੰਜਾਹ-ਪੰਜਾਹ ਲੱਖ ਚੱਕੀ ਫਿਰਦੇ ਨੇ |' ਪਰ ਹਰਨਾਮੀ ਕਹਿੰਦੀ, 'ਆਪਾਂ ਤਾਂ ਇਕ ਰੁਪਿਆ ਨੀ ਲੈਣਾ... ਸਾਰਾ ਕੁਝ ਕੁਲਵੰਤ ਦਾ ਹੀ ਤਾਂ ਹੈ... ਫਿਰ ਆਪਾਂ ਬੁਢਾਪੇ 'ਚ ਕੁੜੀ ਦੇ ਬਾਰ 'ਤੇ ਡਿੱਗਣਾ ਏ... ਫੇਰ ਜੁਆਈ ਕੀ ਕਹੂ...?'
ਚੰਗੇ ਭਾਗੀਂ ਕੁਲਵੰਤ ਲਈ ਮੰੁਡਾ ਨੇੜਲੀ ਰਿਸ਼ਤੇਦਾਰੀ 'ਚੋਂ ਹੀ ਪਸੰਦ ਆ ਗਿਆ | ਬੰਦੇ ਓਬੜ ਨਹੀਂ ਸਨ | ਸ਼ਗਨ ਤਾਂ ਹੋ ਗਿਆ ਸੀ | ਹੁਣ ਕੁਲਵੰਤ ਵਿਆਹ ਦੀ ਤਰੀਕ ਬਾਰੇ ਕੁਝ ਦੱਸ ਨਹੀਂ ਰਹੀ ਸੀ | ਮਾਪਿਆਂ ਨੂੰ ਚਿੰਤਾ ਹੋਣੀ ਤਾਂ ਸੁਭਾਵਿਕ ਹੀ ਸੀ | ਹਰਨਾਮੀ ਨੂੰ ਤਾਂ ਇਹ ਵੀ ਫਿਕਰ ਸੀ ਕਿ 'ਸੌ ਲੀੜਾ ਲੱਤਾ ਬਣਾਉਣਾ ਏ... ਟੰੂਮਾਂ ਵੀ ਕਰਾਉਨੀਆਂ ਏ... ਧੀ ਦਾ ਇੰਜ ਕੱਚੇ-ਕੈਰ੍ਹੇ ਸਾਕਾਂ 'ਤੇ ਘਰੋਂ ਬਾਹਰ ਰਹਿਣਾ ਠੀਕ ਨਹੀਂ...', ਦੋਵੇਂ ਜੀਅ ਡੰੂਘਾ ਸੋਚ-ਸੋਚ ਕੇ ਚਿੰਤਾ ਦੇ ਦਰਿਆ ਵਿਚ ਡੁੱਬੇ ਬੈਠੇ ਸਨ |
ਅੱਜ ਸ਼ਾਮੀਂ ਜਦੋਂ ਕੁਲਵੰਤ ਸ਼ਹਿਰੋਂ ਮੁੜੀ ਤਾਂ ਆਉਂਦੀ ਹੀ ਹਰਨਾਮੀ ਦੇ ਗੋਡੇ 'ਤੇ ਬਹਿ ਗਈ | ਬਾਪੂ ਵੱਲ ਦੇਖ ਮੁਸਕਰਾਉਂਦੀ ਬੋਲੀ, 'ਹਾਂ ਜੀ ਬਾਪੂ, ਦੱਸੋ ਕਦੋਂ ਰੱਖੀਏ... ਵਿਆਹ ਦਾ ਦਿਨ...?... ਪਰ ਮੈਂ... ਇਕ ਗੱਲ ਸਾਂਝੀ ਕਰਨੀ ਏ... |' '...ਕਿਹੜੀ ਗੱਲ...?' ਦੋਵਾਂ ਜੀਆਂ ਦੀ ਜੀਭ ਅਣਜਾਣੇ ਡਰ ਨਾਲ ਸੁੱਕ ਕੇ ਸੰਘ ਨਾਲ ਲੱਗ ਗਈ |
'...ਬਾਪੂ... ਤੁਹਾਨੂੰ ਯਾਦ ਹੋਣਾ... ਵਿਹੜੇ ਆਲਾ ਗੋਗੀ... ਗੋਗੀ ਬਾਈ... ਮੈਨੂੰ ਨਿੱਕੀ ਹੁੰਦੀ ਨੂੰ ਸ਼ਹਿਰ ਸਕੂਲੇ ਰਿਕਸ਼ੇ 'ਤੇ ਛੱਡਣ ਜਾਂਦਾ ਸੀ... ਵਿਚਾਰੇ ਦੇ ਪੁਰਾਣੇ ਰਿਕਸ਼ੇ ਦੀ ਕਦੇ ਚੈਨ ਲਹਿ ਜਾਣੀ... ਕਦੇ ਸੀਟ ਪਾਟੀ ਹੋਣੀ... ਮੈਨੂੰ ਕਹਿੰਦਾ ਹੁੰਦਾ ਸੀ... ਜਦੋਂ ਚਾਰ ਛਿੱਲੜ 'ਕੱਠੇ ਹੋਗੇ... ਕੁੜੇ... ਉਦੋਂ ਪੋਲੀ ਕਾਠੀ ਲਗਾ ਲਊਾਗਾ... ਕਦੇ ਮੀਂਹ ਆਉਣ 'ਤੇ ਛੱਤ ਦਾ ਰੋਣਾ ਰੋਂਦਾ ਸੀ... ਮੈਨੂੰ ਉਹਦੇ 'ਤੇ ਬਹੁਤ ਤਰਸ ਆਉਂਦਾ ਸੀ... ਪਾਣੀ ਵਰਗਾ ਪਤਲਾ ਝੱਗਾ... ਤੇ ਟੁੱਟੀਆਂ ਚੱਪਲਾਂ ਮੈਨੂੰ ਹਾਲੇ ਵੀ ਯਾਦ ਨੇ.... |' ਕੁਲਵੰਤ ਨੇ ਅੱਖਾਂ 'ਚੋਂ ਛਲਕੇ ਹੰਝੂ ਮਾਂ ਦੀ ਚੰੁਨੀ 'ਚ ਸਮੇਟ ਲਏ |
'...ਬਾਪੂ, ਮੈਂ ਜਿਹੜੇ ਚਾਰ ਛਿੱਲੜ ਕਮਾ ਕੇ ਲਿਆਈ ਆਂ... ਉਹ ਲੀੜੇ-ਲੱਤਿਆਂ ਤੇ ਟੰੂਮਾਂ 'ਤੇ ਖਰਚ ਨਹੀਂ ਕਰਨੇ... ਲੋਕ ਤਾਂ ਵਿਆਹਾਂ 'ਚ ਖਾ-ਪੀ ਕੇ ਢਿੱਡ ਤੇ ਹੱਥ ਫੇਰ ਤੁਰਦੇ ਬਣਦੇ ਨੇ... ਤੁਸੀਂ ਆਪਣਾ ਨੱਕ ਰੱਖਣ ਲਈ ਮੇਰੀ ਤੇ ਆਪਣੀ ਮਿਹਨਤ ਦੀ ਕਮਾਈ ਰੋੜ੍ਹੋ ਨਾ... ਮੈਂ ਗੋਗੀ ਬਾਈ ਵਰਗੇ ਗਰੀਬਾਂ ਨੂੰ ਨਵੇਂ ਰਿਕਸ਼ੇ ਲੈ ਕੇ ਦੇਣੇ ਨੇ.... ਤਾਂ ਹੀ ਤਾਂ ਰੋਜ਼ ਸ਼ਹਿਰ ਜਾਂਦੀ ਆਂ... ਮੇਰਾ ਇਹ ਫੈਸਲਾ ਮੰੁਡੇ ਆਲਿਆਂ ਨੂੰ ਦੱਸ ਦਿਓ... ਜੇ ਮਨਜ਼ੂਰ ਹੈ ਤਾਂ ਵਿਆਹ ਦੀ ਤਾਰੀਕ ਪੱਕੀ ਕਰ ਲਓ... ਨਹੀਂ ਤਾਂ...?' ਕਮਰੇ ਵੱਲ ਜਾਂਦੀ ਧੀ ਨੂੰ ਦੇਖਦੇ ਦੋਵੇਂ ਜੀਅ, ਉਸ ਦੇ ਸਹੀ ਫ਼ੈਸਲੇ 'ਤੇ ਮਾਣ ਮਹਿਸੂਸ ਕਰ ਰਹੇ ਸਨ |

-ਈ.ਟੀ.ਟੀ. ਟੀਚਰ, ਸ.ਪ.ਸ. ਬਾਜ਼ੀਗਰ ਬਸਤੀ, ਫਰੀਦਕੋਟ |
ਮੋਬਾਈਲ : 95011-08280.

ਮਾਂ-ਬੋਲੀ ਪੰਜਾਬੀ ਸਾਡੀ...

         • ਜਸਵੰਤ ਸਿੰਘ ਸੇਖਵਾਂ •
ਮੈਂ ਤੇਰੇ ਸੰਗ ਬੋਲਾਂ ਬੇਲੀਆ, ਤੂੰ ਮੇਰੇ ਸੰਗ ਬੋਲ |
ਮਾਂ-ਬੋਲੀ ਪੰਜਾਬੀ ਸਾਡੀ, ਮਿੱਠੇ ਇਸ ਦੇ ਬੋਲ... |

ਇਸ ਬੋਲੀ ਦੇ ਦੇਸ਼ ਦੇ ਅੰਦਰ ਵਗਦੇ ਨੇ ਪੰਜ ਪਾਣੀ |
ਸੋਨੇ ਰੰਗੀਆਂ ਕਣਕਾਂ ਦੇਖੋ, ਚੜ੍ਹੀਆਂ ਲੱਕ-ਲੱਕ ਤਾਣੀ |
ਝੂਮਰ ਗਿੱਧੇ, ਭੰਗੜੇ ਪੈਂਦੇ ਥਾਂ-ਥਾਂ ਵੱਜਦੇ ਢੋਲ |
ਮਾਂ-ਬੋਲੀ ਪੰਜਾਬੀ ਸਾਡੀ, ਮਿੱਠੇ ਇਸ ਦੇ ਬੋਲ... |

ਇਸ ਬੋਲੀ ਦੇ ਦੇਸ ਦਾ, ਲੋਕਾਂ ਰੱਖਿਆ ਨਾਂਅ ਪੰਜਾਬ |
ਏਨੀ ਬਰਕਤ ਪਾਈ ਰੱਬ ਨੇ, ਲਗਦਾ ਨਹੀਂ ਹਿਸਾਬ |
ਜਿਵੇਂ ਕਿਸੇ ਨੇ ਸਵਰਗਾਂ ਦੇ, ਹੀ ਬੂਹੇ ਦਿੱਤੇ ਖੋਲ੍ਹ |
ਮਾਂ-ਬੋਲੀ ਪੰਜਾਬੀ ਸਾਡੀ, ਮਿੱਠੇ ਇਸ ਦੇ ਬੋਲ... |

ਇਸ ਬੋਲੀ 'ਚੋਂ ਸੂਫੀ ਕਵੀਆਂ, ਰੱਬ ਦੀ ਨਬਜ਼ ਪਛਾਣੀ |
ਇਸ ਬੋਲੀਵਿਚ ਵਾਰਿਸ ਸ਼ਾਹ ਨੇ ਹੀਰ ਦੀ ਲਿਖੀ ਕਹਾਣੀ |
ਅੱਜ ਵੀ ਜਾਪੇ ਹੀਰ ਤੇ ਰਾਂਝਾ, ਵਸਦੇ ਸਾਡੇ ਕੋਲ |
ਮਾਂ-ਬੋਲੀ ਪੰਜਾਬੀ ਸਾਡੀ, ਮਿੱਠੇ ਇਸ ਦੇ ਬੋਲ... |

ਇਸ ਬੋਲੀ ਦੇ ਅੱਖਰਾਂ ਨੇ ਜਦ, ਛੁਹ ਗੁਰਾਂ ਦੀ ਪਾਈ |
ਤਾਂ ਹੀ ਇਸ ਦੀ ਅੱਖਰ ਮਾਲਾ, ਗੁਰਮੁਖੀ ਲਿਪੀ ਕਹਾਈ |
ਬੋਲੋ, ਲਿਖੋ, ਪੜ੍ਹੋ ਪੰਜਾਬੀ, ਕਰੋ ਨਾ ਟਾਲ ਮਟੋਲ |
ਮਾਂ-ਬੋਲੀ ਪੰਜਾਬੀ ਸਾਡੀ, ਮਿੱਠੇ ਇਸ ਦੇ ਬੋਲ... |

ਇਸ ਬੋਲੀ ਦੀਆਂ ਧੀਆਂ ਗਾਵਣ, ਉੱਡ ਵੇ ਕਾਲਿਆ ਕਾਵਾਂ |
ਜੇ ਮੇਰਾ ਅੱਜ ਵੀਰਾ ਆਵੇ, ਤੈਨੂੰ ਚੂਰੀ ਪਾਵਾਂ |
ਇਸ ਦੇ ਮਿੱਠੜੇ ਗੀਤਾਂ ਇਸ, ਵਿਚ ਮਿਸ਼ਰੀ ਦਿੱਤੀ ਘੋਲ |
ਮਾਂ-ਬੋਲੀ ਪੰਜਾਬੀ ਸਾਡੀ, ਮਿੱਠੇ ਇਸ ਦੇ ਬੋਲ... |

ਇਸ ਬੋਲੀ ਦੇ ਪੁੱਤ ਅਣਖੀਲੇ ਸੂਰੇ, ਸੰਤ ਸਿਪਾਹੀ |
ਦੁਨੀਆ ਅੰਦਰ ਜਿਨ੍ਹਾਂ ਨੇ ਆਪਣੀ, ਸੋਹਣੀ ਥਾਂ ਬਣਾਈ |
ਦੇਸ਼ ਦੀ ਖਾਤਰ ਦੇਣ 'ਸੇਖਵਾਂ' ਜਿੰਦ ਅਪਣੀ ਅਨਮੋਲ |
ਮਾਂ-ਬੋਲੀ ਪੰਜਾਬੀ ਸਾਡੀ, ਮਿੱਠੇ ਇਸ ਦੇ ਬੋਲ... |

ਮੋਬਾਈਲ : 98184-89010.

ਮੈਂ ਅਤੇ ਮੇਰੇ ਪਿਤਾ

• ਮੇਰਾ ਜਨਮ ਸੰਨ 1948 ਵਿਚ ਹੋਇਆ | ਜਿਉਂ-ਜਿਉਂ ਮੈਂ ਵੱਡਾ ਹੁੰਦਾ ਗਿਆ, ਮੇਰੇ ਆਪਣੇ ਪਿਤਾ ਪ੍ਰਤੀ ਵਿਚਾਰ ਬਦਲਦੇ ਗਏ ਜਿਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:
• ਜਦੋਂ ਮੇਰੀ ਉਮਰ ਤਿੰਨ ਸਾਲ ਦੀ ਸੀ, ਉਸ ਵਕਤ ਮੇਰੀ ਸੋਚ ਇਹ ਸੀ ਕਿ ਮੇਰੇ ਪਿਤਾ ਜੀ ਦੁਨੀਆ ਦੇ ਸਭ ਤੋਂ ਮਜ਼ਬੂਤ ਅਤੇ ਤਾਕਤਵਰ ਆਦਮੀ ਹਨ |
• ਜਦੋਂ ਮੈਂ 6 ਸਾਲ ਦਾ ਹੋਇਆ, ਉਸ ਵਕਤ ਮੈਂ ਇਹ ਮਹਿਸੂਸ ਕੀਤਾ ਕਿ ਮੇਰੇ ਪਿਤਾ ਜੀ ਦੁਨੀਆ ਦੇ ਸਭ ਤੋਂ ਤਾਕਤਵਰ ਹੀ ਨਹੀਂ, ਸਭ ਤੋਂ ਸਮਝਦਾਰ ਆਦਮੀ ਵੀ ਹਨ |
• ਜਦੋਂ ਮੈਂ 9 ਸਾਲ ਦਾ ਹੋਇਆ, ਉਦੋਂ ਮੈਂ ਮਹਿਸੂਸ ਕੀਤਾ ਕਿ ਮੇਰੇ ਪਿਤਾ ਜੀ ਨੂੰ ਦੁਨੀਆ ਦੀ ਹਰ ਚੀਜ਼ ਦੇ ਬਾਰੇ ਗਿਆਨ ਹੈ |
• ਜਦੋਂ ਮੈਂ 12 ਸਾਲ ਦਾ ਹੋਇਆ, ਉਦੋਂ ਮੈਂ ਮਹਿਸੂਸ ਕਰਨ ਲੱਗਾ ਕਿ ਮੇਰੇ ਦੋਸਤਾਂ ਦੇ ਪਿਤਾ, ਮੇਰੇ ਪਿਤੇ ਦੇ ਮੁਕਾਬਲੇ ਜ਼ਿਆਦਾ ਸਮਝਦਾਰ ਹਨ |
• ਜਦੋਂ ਮੈਂ 15 ਸਾਲ ਦਾ ਹੋਇਆ, ਉਦੋਂ ਮੈਂ ਮਹਿਸੂਸ ਕੀਤਾ ਕਿ ਮੇਰੇ ਪਿਤਾ ਨੂੰ ਦੁਨੀਆ ਦੇ ਨਾਲ ਚਲਣ ਦੇ ਲਈ ਕੁਝ ਹੋਰ ਗਿਆਨ ਦੀ ਜ਼ਰੂਰਤ ਹੈ |
• ਜਦੋਂ ਮੈਂ 20 ਸਾਲ ਦਾ ਹੋਇਆ ਤਾਂ ਉਸ ਵਕਤ ਮੈਂ ਮਹਿਸੂਸ ਕੀਤਾ ਕਿ ਮੇਰੇ ਪਿਤਾ ਜੀ ਕਿਸੇ ਹੋਰ ਹੀ ਦੁਨੀਆ ਦੇ ਹਨ ਅਤੇ ਉਹ ਸਾਡੀ ਸੋਚ ਦੇ ਨਾਲ ਨਹੀਂ ਚਲ ਸਕਦੇ |
• ਜਦੋਂ ਮੈਂ 25 ਸਾਲ ਦਾ ਹੋਇਆ, ਉਦੋਂ ਮੈਂ ਮਹਿਸੂਸ ਕੀਤਾ ਕਿ ਮੈਨੂੰ ਕਿਸੇ ਵੀ ਕੰਮ ਬਾਰੇ ਆਪਣੇ ਪਿਤਾ ਨਾਲ ਸਲਾਹ ਨਹੀਂ ਕਰਨੀ ਚਾਹੀਦੀ, ਕਿਉਂਕਿ ਉਨ੍ਹਾਂ ਨੂੰ ਹਰ ਕੰਮ ਵਿਚ ਨੁਕਸ ਕੱਢਣ ਦੀ ਆਦਤ ਜਿਹੀ ਪੈ ਗਈ ਹੈ | ਇਸ ਉਮਰ ਵਿਚ ਮੈਂ ਕਈ ਵਾਰ ਕਈ ਹੋਰ ਵਿਅਕਤੀਆਂ ਨਾਲ ਗੱਲਬਾਤ ਦੌਰਾਨ ਆਪਣੇ ਪਿਤਾ ਨੂੰ 'ਸਾਡਾ ਬੁੱਢਾ' ਵੀ ਕਹਿ ਕੇ ਸੰਬੋਧਨ ਕਰਦਾ ਰਿਹਾ, ਕਿਉਂਕਿ ਉਸ ਸਮੇਂ ਮੇਰੀ ਇਸ ਉਮਰ ਦੇ ਜ਼ਿਆਦਾਤਰ ਪਿੰਡਾਂ ਦੇ ਨੌਜਵਾਨ ਮੰੁਡੇ ਆਪਣੇ ਪਿਤਾ ਨੂੰ ਆਮ ਤੌਰ 'ਤੇ ਹੀ 'ਸਾਡਾ ਬੁੱਢਾ' ਕਹਿ ਕੇ ਸੰਬੋਧਨ ਕਰਦੇ ਸਨ | ਕੁਝ ਕੁ ਤਾਂ ਆਪਣੇ ਪਿਤਾ ਨੂੰ ਉਸ ਦੇ ਮੰੂਹ 'ਤੇ ਉਸ ਦੇ ਸਾਹਮਣੇ ਬੁੜਿ੍ਹਆ ਤੱਕ ਕਹਿ ਦਿੰਦੇ ਸਨ | ਅਜਿਹੀ ਸੰਗਤ ਦਾ ਮੇਰੇ 'ਤੇ ਅਸਰ ਹੋਣਾ ਵੀ ਲਾਜ਼ਮੀ ਸੀ |
• ਜਦੋਂ ਮੈਂ 30 ਸਾਲ ਦਾ ਹੋਇਆ ਤਾਂ ਮਹਿਸੂਸ ਕਰਨ ਲੱਗਾ ਕਿ ਮੇਰੇ ਪਿਤਾ ਨੂੰ ਮੇਰੀ ਨਕਲ ਕਰਕੇ ਕੁਝ ਸਮਝ ਆ ਗਈ ਹੈ |
• ਜਦੋਂ ਮੈਂ 35 ਸਾਲ ਦਾ ਹੋਇਆ ਤਾਂ ਮਹਿਸੂਸ ਕਰਨ ਲੱਗਾ ਕਿ ਉਨ੍ਹਾਂ ਤੋਂ ਛੋਟੀਆਂ-ਛੋਟੀਆਂ ਗੱੱਲਾਂ ਬਾਰੇ ਸਲਾਹ/ਮਸ਼ਵਰਾ ਲਿਆ ਜਾ ਸਕਦਾ ਹੈ |
• ਜਦੋਂ ਮੈਂ 40 ਸਾਲ ਦਾ ਹੋਇਆ ਉਸ ਵਕਤ ਮੈਂ ਮਹਿਸੂਸ ਕੀਤਾ ਕਿ ਕੁਝ ਜ਼ਰੂਰੀ ਮਾਮਲਿਆਂ ਵਿਚ ਵੀ ਪਿਤਾ ਜੀ ਤੋਂ ਸਲਾਹ ਲਈ ਜਾ ਸਕਦੀ ਹੈ |
• ਜਦੋਂ ਮੈਂ 60 ਸਾਲ ਦਾ ਹੋਇਆ ਤਾਂ ਉਸ ਵਕਤ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਕਿਸੇ ਵੀ ਨੌਜਵਾਨ ਮੰੁਡੇ ਨੂੰ ਆਪਣੀ ਜਵਾਨੀ ਵੇਲੇ ਆਪਣੇ ਪਿਤਾ ਨੂੰ 'ਸਾਡਾ ਬੁੜ੍ਹਾ' ਕਹਿ ਕੇ ਸੰਬੋਧਨ ਨਹੀਂ ਕਰਨਾ ਚਾਹੀਦਾ ਕਿਉਂਕਿ ਪਿਤਾ ਦੀ ਪਰਿਵਾਰ ਪ੍ਰਤੀ ਬੜੀ ਵੱਡੀ ਦੇਣ ਤੇ ਕੁਰਬਾਨੀ ਹੁੰਦੀ ਹੈ | 'ਸਾਡਾ ਬੁੜ੍ਹਾ' ਜਾਂ 'ਓਏ ਬੁੱੜਿ੍ਹਆ' ਦਾ ਸ਼ਬਦ ਪਿਤਾ ਦੇ ਮਨ ਨੂੰ ਬੜੀ ਠੇਸ ਪਹੁੰਚਾਉਂਦਾ ਹੈ | ਜਦੋਂ ਮੈਂ 60 ਸਾਲ ਦਾ ਹੋਇਆ ਉਸ ਵਕਤ ਮੈਂ ਫੈਸਲਾ ਕੀਤਾ ਕਿ ਮੈਨੂੰ ਆਪਣੇ ਪਿਤਾ ਦੀ ਸਲਾਹ ਦੇ ਬਿਨਾਂ ਕੁਝ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਮੈਨੂੰ ਹੁਣ ਇਹ ਗਿਆਨ ਹੋ ਚੁੱਕਾ ਸੀ ਕਿ ਮੇਰੇ ਪਿਤਾ ਬਹੁਤ ਸਿਆਣੇ ਤੇ ਸਮਝਦਾਰ ਵਿਅਕਤੀ ਹਨ | ਪਰ ਇਸ ਤੋਂ ਪਹਿਲਾਂ ਕਿ ਮੈਂ ਆਪਣੇ ਫ਼ੈਸਲੇ 'ਤੇ ਅਮਲ ਕਰ ਪਾਉਂਦਾ, ਮੇਰੇ ਪਿਤਾ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਅਤੇ ਮੈਂ ਆਪਣੇ ਪਿਤਾ ਦੀ ਹਰ ਸਲਾਹ ਅਤੇ ਤਜਰਬੇ ਤੋਂ ਵਾਂਝਾ ਰਹਿ ਗਿਆ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 99155-63406.

ਲਓ ਜੀ ਹੁਣ ਸ਼ਰਾਬ ਛੱਡੀ


ਸ਼ਰਾਬ, ਸ਼ਬਦ ਦਾ ਮਤਲਬ ਕੀ ਹੈ | ਸਰ...ਸ਼ੈਤਾਨ, ਆਬ...ਪਾਣੀ | ਸ਼ੈਤਾਨ ਦਾ ਪਾਣੀ | ਇਸੇ ਲਈ ਸ਼ੈਤਾਨ ਦੀ ਖ਼ਸਲਤ ਹੈ, ਸ਼ੈਤਾਨੀ, ਖੁਰਾਫਾਤੀ, ਪ੍ਰਵਿਰਤੀਆਂ ਦਾ ਪਸਾਰ ਕਰਨਾ... ਅਛਾਈ-ਭਲਾਈ ਵਾਲਾ ਕੋਈ ਕੰਮ ਨਹੀਂ, ਕਰਨ ਦੇਣਾ | ਭੈੜੇ-ਭੈੜੇ ਕਸਬ ਕਰਾਉਣਾ, ਸੱਚੇ ਮਾਰਗ 'ਤੇ ਚੱਲਣ ਨਹੀਂ ਦੇਣਾ | ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ, ਪਰ ਕਿਸੇ ਸ਼ਰਾਬੀ ਦੀ, ਅਜੇ ਤਾੲੀਂ ਕਿਸੇ ਨੇ ਉਸਤਤ ਕੀਤੀ ਹੈ? ਜਿੰਨੇ ਧਰਮ ਨੇ, ਸਭ ਧਰਮਾਂ ਦੇ ਪ੍ਰਚਾਰਕ ਸ਼ਰਾਬ ਦੀ ਨਿੰਦਾ ਕਰਦੇ ਨੇ... ਮਨੁੱਖ ਨੂੰ ਹੋੜਦੇ ਨੇ, ਸ਼ਰਾਬ ਨੂੰ ਮੁੱਖ ਨਾ ਲਾਏ, ਜੇਕਰ ਕੋਈ ਪਿਆਕੜ ਹੈ ਤਾਂ ਮੋੜਦੇ ਨੇ ਕਿ ਸ਼ਰਾਬ ਤੋਂ ਤੌਬਾ ਪਾਣੀ... ਮਤ ਪੀ... ਸੁੱਚਾ ਜੀਵਨਜੀਅ | ਆਦਿ |
ਤੌਬਾ, ਕਰ ਤੌਬਾ... ਕਰ ਤੌਬਾ... ਹਾਂ ਜੀ, ਖ਼ਬਰ ਆ ਗੀ ਹੈ ਕਿ ਪੰਜਾਬ ਦੇ ਇਕ ਸੰਸਦ ਮੈਂਬਰ ਨੇ ਸ਼ਰਾਬ ਤੋਂ ਤੌਬਾ ਕਰ ਲਈ ਹੈ, ਉਨ੍ਹਾਂ ਪਬਲਿਕ 'ਚ ਐਲਾਨ ਕੀਤਾ ਹੈ,ਛੱਡ ਦਿੱਤੀ, ਮੈਂ ਛੱਡ ਦਿੱਤੀ ਅੱਜ ਤੋਂ ਪੀਣੀ ਛੱਡ ਦਿੱਤੀ | ਮੇਰੀ ਤੌਬਾ, ਮੇਰੀ ਤੌਬਾ | ਪਤੈ ਨਾ ਸ਼ਰਾਬੀਆਂ ਨੂੰ ਸ਼ਰਾਬ ਕਿੰਨੀ ਪਿਆਰੀ ਹੁੰਦੀ ਹੈ | ਇਕ ਸ਼ਰਾਬੀ ਸ਼ਰਾਬ ਨਾਲ ਭਰੀ ਬੋਤਲ ਚੁੱਕੀ ਜਾ ਰਿਹਾ ਸੀ ਕਿ ਸੜਕ 'ਤੇ ਪੈਰ ਫਿਸਲ ਗਿਆ ਤੇ ਉਹ ਸੜਕ 'ਤੇ ਢਹਿ ਪਿਆ | ਰਤਾ ਸੰਭਲ ਕੇ ਉਠਿਆ ਤਾਂ ਵੇਖਿਆ, ਉਹਦੇ ਹੱਥ 'ਚੋਂ ਜਿਸ 'ਚ ਬੋਤਲ ਚੁੱਕੀ ਸੀ, ਖ਼ੂਨ ਵਗ ਰਿਹਾ ਹੈ, ਉਹਨੇ ਬੋਤਲ ਨੂੰ ਗ਼ੌਰ ਨਾਲ ਤੱਕਿਆ ਤੇ ਉੱਪਰ ਅਸਮਾਨ ਵੱਲ ਮੰੂਹ ਕਰਕੇ ਆਖਿਆ, 'ਸ਼ੁਕਰ ਏ ਰੱਬਾ, ਮੇਰਾ ਖ਼ੂਨ ਡੁੱਲਿ੍ਹਆ, ਦਾਰੂ ਬੋਤਲ 'ਚ ਕਾਇਮ ਏ |'
ਗੁੜ ਨਾਲੋਂ ਇਸ਼ਕ ਮਿੱਠਾ
ਰੱਬਾ ਲੱਗ ਨਾ ਕਿਸੇ ਨੂੰ ਜਾਵੇ |
ਲਹੂ ਨਾਲੋਂ ਦਾਰੂ ਚੰਗਾ,
ਰੱਬਾ ਡੁੱਲ੍ਹ ਨਾ ਕਿਸੇ ਦਾ ਜਾਵੇ |
ਸਹੰੁ ਸ਼ਰਾਬੀਆਂ ਦੀ?
ਇਹ ਹੈਨ ਬੜੇ ਸਿਆਣੇ, ਇਨ੍ਹਾਂ ਦੇ ਤਰਕਸ਼ 'ਚ, ਵਿਅੰਗ ਬਾਣ ਬੜੇ ਤਿੱਖੇ ਹਨ, ਕਰਾਰੀ ਚੋਟ ਕਰਦੇ ਹਨ, ਮੈਨੂੰ ਯਾਦ ਹੈ, ਬਹੁਤ ਪਹਿਲਾਂ 'ਅਜੀਤ' 'ਚ ਵੀ ਬਾਕਾਇਦਾ ਇਕ ਫੀਚਰ ਲਿਖਦੇ ਸਨ : 'ਚੌਕੇ....' ਸੁਲਝੇ ਹੋਏ ਹੋਏ, ਚੌਕੇ ਤੇ ਕਈ ਕਰਾਰੇ ਛੱਕੇ ਹੁੰਦੇ ਸਨ | ਅਨੰਦ ਆਉਂਦਾ ਸੀ ਪੜ੍ਹ ਕੇ | ਇਹ ਕਵਿਤਾ ਵੀ ਇਸੇ ਅੰਦਾਜ਼ 'ਚ ਲਿਖਦੇ ਸਨ, ਬੋਲਦੇ ਸਨ ਤਾਂ ਲੱਕ ਟੁਣੰੂ-ਟੁਣੰੂ ਕਰਾ ਦਿੰਦੇ ਸਨ | ਹੋਰ ਤਾਂ ਹੋਰ, ਲੋਕ ਸਭਾ ਵਿਚ ਵੀ ਕਈ ਵਾਰ ਏਦਾਂ ਹੀ ਵਿਅੰਗਮਈ ਟਕੋਰਾਂ ਕਰ ਦਿੰਦੇ ਸਨ |
ਇਹ ਇਕੱਲੇ ਹੀ ਨਹੀਂ ਹਨ, ਜਿਹੜੇ ਪੀ ਕੇ ਵੀ ਅਕਲਮੰਦਾਂ ਵਾਲੀਆਂ ਟਕੋਰਾਂ ਕਰਦੇ ਸਨ | ਹੋਰ ਵੀ ਹੈਨ ਬੜੀਆਂ ਨਾਮਵਰ ਪੰਜਾਬੀ ਹਸਤੀਆਂ, ਲੇਖਕ, ਕਈ ਕਵਿੱਤਰੀਆਂ, ਗਾਇਕ ਪੀਣ ਮਗਰੋਂ ਹੀ ਜਿਹੜੇ ਜੋਸ਼ 'ਚ ਆਉਂਦੇ ਸਨ ਤੇ ਪ੍ਰਸੰਸਕਾਂ ਦੀ ਵਾਹ-ਵਾਹ ਲੁਟਦੇ ਸਨ |
ਸੁਰਾ ਬਿਨਾਂ ਸੁਰ ਨਹੀਂ | ਪੰਜਾਬ ਦੇ ਪ੍ਰਸਿੱਧ ਭਰਾਵਾਂ ਦੀ ਜੋੜੀ ਨੇ ਪੰਜਾਬੀ ਗਾਇਕੀ ਨੂੰ ਸਿਖਰ 'ਤੇ ਪਹੁੰਚਾ ਦਿੱਤਾ... ਪਰ ਸੁਰਾ ਬਿਨਾਂ ਇਨ੍ਹਾਂ ਦੇ ਸੁਰ ਵੀ ਨਹੀਂ ਲਗਦੇ ਸਨ | ਕਈਆਂ ਦੇ ਪੀੜਾਂ ਦੇ ਪਰਾਗੇ ਵੀ ਸੁਰਾ ਕਾਰਨ ਸੁਰ 'ਚ ਆਏ... | ਮੈਂ ਨਾਂਅ ਨਹੀਂ ਲਵਾਂਗਾ, ਪੰਜਾਬ ਦਾ ਇਕ ਵੱਡਾ ਵਕਤਾ, ਜਿਹਦਾ ਲੈਕਚਰ ਸੁਣਨ ਲਈ, ਹਜ਼ਾਰਾਂ ਦੀ ਭੀੜ ਖਿੱਚੀ ਆਉਂਦੀ ਸੀ, ਮੇਰਾ ਜਾਣਕਾਰ ਸੀ | ਇਕ ਦਿਨ ਚਾਣਚੱਕ ਮੇਰਾ ਮੇਲ ਉਸ ਨਾਲ ਇਕ ਨਿਵੇਕਲੀ ਥਾੲੀਂ ਹੋ ਗਿਆ | ਸੁਖ ਨਾਲ ਸੁਰਾ ਦੀ ਅੱਧੀ ਬੋਤਲ ਪੀ ਚੁੱਕਾ ਸੀ, ਰਤਾ ਵੀ ਨਸ਼ਾ ਨਹੀਂ ਸੀ ਚੜਿ੍ਹਆ, ਮੈਂ ਹੈਰਾਨੀ ਨਾਲ ਪੁੱਛਿਆ, 'ਅਹਿ ਕੀ?' ਤਾਂ ਉਨ੍ਹਾਂ ਬੇਝਿਜਕ ਆਖਿਆ ਸੀ, 'ਅੱਜ ਇਕ ਜਲਸੇ ਵਿਚ ਸ਼ਰਾਬ ਨਾ ਪੀਣ ਦੇ ਵਿਸ਼ੇ 'ਤੇ ਲੈਕਚਰ ਦੇਣਾ ਹੈ |'
ਸਾਡੇ ਸੱਭਿਆਚਾਰ 'ਚ ਵਿਆਹਾਂ ਦੇ ਮੌਕੇ 'ਤੇ ਲੇਡੀਜ਼ ਸੰਗੀਤ 'ਚ ਢੋਲਕੀ ਵੱਜਦੀ ਹੈ, ਨਾਲੇ ਚਮਚੇ ਦੀ ਤਾਲ 'ਤੇ ਕਿਵੇਂ ਮਸਤੀ ਨਾਲ ਬੀਬੀਆਂ ਖ਼ੁਦ ਗਾਉਂਦੀਆਂ ਹਨ:
ਨਸ਼ੇ ਦੀਏ ਬੰਦ ਬੋਤਲੇ,
ਤੈਨੂੰ ਪੀਣਗੇ ਨਸੀਬਾਂ ਵਾਲੇ |
ਸਿਰਫ਼ ਨਸੀਬਾਂ ਵਾਲੇ ਹੀ ਨਹੀਂ, ਕਈ ਬਦਨਸੀਬ ਵੀ ਪੀਂਦੇ ਹਨ, ਗ਼ਮ ਗ਼ਲਤ ਕਰਨ ਲਈ |
ਦੁੱਖ-ਦਰਦ-ਗ਼ਮ ਤਾਂ ਭਰੇ ਪਏ ਨੇ ਇਸ ਦੁਨੀਆ 'ਚ | ਇਸ਼ਕੇ ਦੀ ਮਾਰ, ਇਸ਼ਕੇ ਦੀ ਪੀੜਾ, ਇਸ਼ਕੇ ਦਾ ਦਰਦ, ਇਸ਼ਕੇ ਦਾ ਗ਼ਮ... ਦੋਸਤੀ ਦਾ ਗ਼ਮ...
ਦੋਸਤ, ਦੋਸਤ ਨਾ ਰਹਾ
ਪਿਆਰ ਪਿਆਰ ਨਾ ਰਹਾ |
ਕਿਸੇ ਦੀ ਵਹੁਟੀ, ਉਧਲ ਗਈ, ਕਿਸੇ ਦੇ ਧੀਆਂ-ਪੁੱਤ ਧੋਖਾ ਦੇ ਗਏ... ਗਮਾਂ ਦੀ ਰਾਤ ਲੰਮੀ ਏ... |
ਕਿੰਨੇ ਮਹਾਨ ਗਾਇਕ ਸਨ, ਆਪਣੇ ਸਮੇਂ ਦੇ ਕੇ. ਐਲ. ਸਹਿਗਲ... ਉਸ ਸਮੇਂ ਦੇ ਟਾਪ ਦੇ ਹੀਰੋ ਸਨ... ਸਭ ਤੋਂ ਵਧੇਰੇ ਪੈਸੇ ਕਮਾਉਣ ਵਾਲੇ... ਉਹ ਵੀ ਗ਼ਮਾਂ ਦਾ ਅਨਮੋਲ ਗੀਤ ਗਾ ਗਏ... ਬੋਤਲ ਦਾ ਦਾਰੂ ਪੀ ਕੇ...
ਗ਼ਮ ਦੀਏ ਮੁਸਤਕਿਲ
ਇਤਨਾ ਨਾਜ਼ੁਕ ਹੈ ਦਿਲ
ਯੇ ਨਾ ਜਾਨਾ...
ਹਾਏ... ਹਾਏ... ਯੇ ਜ਼ਾਲਿਮ ਜ਼ਮਾਨਾ |
ਇਕ ਖਾਸ ਖਾਸੀਅਤ ਹੈਾ, ਸ਼ਰਾਬੀਆਂ ਦੀ ਉਹ ਨਸ਼ੇ 'ਚ ਟੰੁਨ ਹੋਣ ਤਾਂ ਵੀ ਆਪਣੇ ਘਰ ਦੀ ਕਿਸੇ ਧੀ, ਭੈਣ ਨੂੰ ਟਿੱਚਰ ਨਹੀਂ ਕਰਦੇ... ਸਿਰ ਨੀਵਾਂ ਕਰ ਦੇਖ... ਕਈ ਤਾਂ ਨਸ਼ੇ ਵਿਚ ਧੁੱਤ ਹੋਣ ਦੇ ਬਾਵਜੂਦ ਵੀ, ਬੇਸ਼ੱਕ ਲੜਖੜਾਉਂਦੇ ਹੋਏ, ਡਿਗਦੇ-ਢਹਿੰਦੇ ਚਲ ਰਹੇ ਹੋਣ, ਦੋਵੇਂ ਹੱਥ ਜੋੜਕੇ ਇਉਂ ਆਪਣੀ ਸ਼ਰਾਫ਼ਤ ਦਾ ਸਬੂਤ ਦਿੰਦੇ ਹਨ...
ਮੁਝਕੋ ਯਾਰੋ ਮਾਫ਼ ਕਰਨਾ
ਮੈਂ ਨਸ਼ੇ ਮੇਂ ਹੰੂ |
ਸ਼ਰਾਬੀਆਂ ਦੀ ਟੋਲੀ, ਆਪਸ 'ਚ ਜਾਮ ਟਕਰਾ-ਟਕਰਾ ਕੇ ਆਨੰਦਿਤ ਹੁੰਦੀ ਹੈ-ਇਨ੍ਹਾਂ ਦਾ ਤਰੀਕਾ ਇਕੋ ਹੀ ਹੁੰਦਾ ਹੈ, 'ਚਕੋ ਜੀ ਚੱਕੋ |'
ਭਰੀਆਂ ਗਿਲਾਸੀਆਂ ਚੱਕੀਆਂ ਜਾਂਦੀਆਂ ਹਨ, ਛਕੀਆਂ ਜਾਂਦੀਆਂ ਹਨ, ਫਿਰ ਭਰੀਆਂ ਜਾਂਦੀਆਂ ਹਨ, ਫਿਰ ਸਮੂਹਕ ਆਵਾਜ਼ ਉਠਦੀ ਹੈ, ਚੱਕੋ ਜੀ ਚੱਕੋ |
ਇਸ ਟੋਲੀ ਵਿਚ ਜਿਹੜਾ ਕੋਈ ਵਿਚਾਰਾ, ਪਹਿਲੀ ਵਾਰ ਫਸਿਆ ਹੋਵੇ, ਉਹ ਜਦ ਇਕੱਲਾ ਝੂਮਦਾ ਖੁੱਲ੍ਹੀ ਸੜਕ 'ਤੇ ਨਿਕਲਦਾ ਹੈ ਤਾਂ ਇਹੋ ਪੁਕਾਰਦਾ ਹੈ:
'ਮੈਂ ਪੀਤਾ ਨਹੀਂ ਹੂੰ,
ਮੁਝਕੋ ਪਿਲਾਈ ਗਈ ਹੈ |
ਕਈ ਤਾਂ ਮਜ਼ਾਕ ਉਡਾਉਂਦੇ ਹਨ ਕਿ ਸ਼ਰਾਬ 'ਚ ਨਸ਼ਾ ਹੁੰਦਾ ਹੈ | 'ਕੌਣ ਕਹਿੰਦਾ ਹੈ ਕਿ ਸ਼ਰਾਬ 'ਚ ਨਸ਼ਾ ਹੁੰਦਾ ਹੈ, ਜੇ ਨਸ਼ਾ ਹੁੰਦਾ ਤਾਂ ਬੰਦ ਬੋਤਲ ਨਾ ਨੱਚਣਾ ਸ਼ੁਰੂ ਕਰ ਦਿੰਦੀ |'
ਪੀਣ ਵਾਲੇ ਛਕੀ ਜਾਂਦੇ ਹਨ, ਜਦ ਤਾੲੀਂ ਕੁੱਕੜ ਬਾਂਗ ਨਹੀਂ ਦੇ ਦਿੰਦਾ:
ਸਾਕੀ ਆ ਆਜ ਤੁਮ੍ਹੇਂ ਨੀਂਦ
ਨਹੀਂ ਆਏਗੀ...
ਸੁਨਾ ਹੈ ਤੇਰੀ ਆਖੋਂ ਮੇਂ
ਰਤ-ਜਗਾ (ਰਾਤ ਭਰ ਜਾਗਣਾ) ਹੈ |
ਮੈਂ ਫਿਲਮ ਲਾਈਨ 'ਚ ਹਾਂ ਮੈਂ ਕਈ ਵਾਰ 'ਰਤ ਜਗਿਆ' 'ਚ ਫਸਿਆ ਹਾਂ | ਇਥੇ ਤਾਂ ਪਾਰਟੀਆਂ 'ਚ ਬੋਤਲਾਂ ਆਮ ਖੁੱਲ੍ਹਦੀਆਂ ਹਨ | ਵੱਡੀਆਂ-ਵੱਡੀਆਂ ਹਸਤੀਆਂ ਟੰੁਨ ਹੋ ਜਾਂਦੀਆਂ ਤਾਂ ਕਈ ਤਾਂ ਥਾਂ 'ਤੇ ਹੀ ਬੋਲਣ ਲੱਗਦੇ, ਕਈਆਂ ਨੂੰ ਹੋਸ਼ ਹੀ ਨਾ ਰਹਿੰਦੀ, ਮੇਰੀ ਡਿਊਟੀ ਲਗਦੀ ਹੈ ਕਿ ਫਲਾਣੇ ਨੂੰ ਉਹਦੇ ਘਰ ਛੱਡ ਦਿਆਂ | ਮੈਂ ਬੜੇ ਨਜ਼ਾਰੇ ਵੇਖੇ ਹਨ, ਉਨ੍ਹਾਂ ਨੂੰ ਘਰ ਤੱਕ ਛੱਡਦਿਆਂ ਤੱਕ, ਮੈਂ ਯਾਦ ਕਰ-ਕਰ ਅੱਜ ਵੀ ਹੱਸ ਹੱਸ ਨਿਹਾਲ ਹੁੰਦਾ ਹਾਂ |
ਹੁਣ ਮੈਂ ਪਾਰਟੀਆਂ 'ਚ ਜਾਣਾ ਛੱਡ ਦਿੱਤਾ ਹੈ | ਪਰ ਮੈਨੂੰ ਇਹ ਤਾਅਨਾ ਅੱਜ ਵੀ ਦਿੱਤਾ ਜਾਂਦਾ ਹੈ, 'ਜੇ ਪੀਣੀ ਨਹੀਂ ਸੀ ਤਾਂ ਫਿਲਮ ਲਾਈਨ 'ਚ ਕਿਉਂ ਆਏ?'
ਸੋਮਰਸ ਸਾਧੂਆਂ-ਰਿਸ਼ੀਆਂ-ਮੁਨੀਆਂ ਲਈ ਅੰਗੂਰ, ਸੰਤਰਾ, ਮਾਲਟਾ ਬ੍ਰਾਂਡ ਭਗਵੰਤਾ ਤੇ ਭਗਤਾਂ ਲਈ | ਮੇਰਾ ਰਿਸ਼ਤੇ 'ਚ ਨੇੜੇ ਦਾ ਇਕ ਭਰਾ ਸੀ, ਪੀਣ ਦੇ ਮਾਮਲੇ 'ਚ ਉਹ ਕਮਾਲ ਕਰਦਾ ਸੀ, ਲੀਵਰ ਖਰਾਬ ਹੋਇਆ ਤਾਂ ਡਾਕਟਰਾਂ ਨੇ ਪੱਕਾ ਮਨ੍ਹਾ ਕਰ ਦਿੱਤਾ ਕਿ ਹਰਗਿਜ਼ ਹਰਗਿਜ਼ ਪੀਣੀ ਨਹੀਂ | ਸ਼ਾਮ ਹੁੰਦੀ ਤਾਂ ਉਹਦੇ ਅੰਦਰੋਂ ਆਵਾਜ਼ ਉਠਦੀ 'ਚੱਲ ਭਾਈ ਸ਼ੁਰੂ ਹੋ ਜਾ | ਤਾਂ ਉਹਨੂੰ ਸ਼ਰਾਬ ਕੰਪਨੀ ਵਾਲਿਆਂ ਇਕ ਛੱਲਾ ਦਿੱਤਾ ਹੋਇਆ ਸੀ, ਜਿਸ 'ਤੇ ਸ਼ਰਾਬ ਦੀ ਬੋਤਲ ਉਕਰੀ ਸੀ | ਸਾਡਾ ਭਰਾ ਗਿਲਾਸ'ਚ ਪਾਣੀ ਭਰਦਾ, ਫੇਰ ਉਹ ਛੱਲਾ ਪਾਣੀ 'ਚ ਡੋਬਕੇ ਘੁਮਾਈ ਜਾਂਦਾ, ਫਿਰ ਡੀਕ ਲਾ ਕੇ ਪਾਣੀ ਛਕ ਜਾਂਦਾ | ਇੰਜ ਉਹਦੀ ਤਿ੍ਸ਼ਨਾ ਪੂਰੀ ਹੋ ਜਾਂਦੀ | ਇਹ ਫਾਰਮੂਲਾ ਤੁਸੀਂ ਵੀ ਦੁਹਰਾ ਸਕਦੇ ਹੋ |


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX