ਤਾਜਾ ਖ਼ਬਰਾਂ


ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਦੂਜਾ ਝਟਕਾ, ਵਾਰਨਰ 85 ਦੌੜਾਂ ਬਣਾ ਕੇ ਆਊਟ
. . .  4 minutes ago
ਮਹਾਰਾਸ਼ਟਰ 'ਚ ਵਾਪਰੇ ਬੱਸ ਹਾਦਸੇ 'ਚ ਛੇ ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  11 minutes ago
ਮੁੰਬਈ, 24 ਮਾਰਚ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਅੱਜ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 45 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਲਿਜਾਇਆ ਗਿਆ ਹੈ। ਦੱਸਿਆ...
ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਪਹਿਲਾ ਝਟਕਾ
. . .  7 minutes ago
ਫ਼ਿਰੋਜ਼ਪੁਰ 'ਚ ਫੌਜੀ ਖੇਤਰ 'ਚੋਂ ਮਿਲਿਆ ਮਾਈਨ ਨੁਮਾ ਬੰਬ, ਲੋਕਾਂ 'ਚ ਦਹਿਸ਼ਤ
. . .  24 minutes ago
ਫ਼ਿਰੋਜ਼ਪੁਰ, 24 ਮਾਰਚ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਛਾਉਣੀ ਫੌਜੀ ਖੇਤਰ 'ਚ ਸਥਿਤ ਫੌਜ ਦੀ ਗੋਲਡਨ ਐਰੋ ਡਿਵੀਜ਼ਨ ਨਾਮੀ ਕੰਟੀਨ ਦੇ ਸਾਹਮਣਿਓਂ ਅੱਜ ਬਾਰੂਦੀ ਸੁਰੰਗ ਵਿਛਾਉਣ ਲਈ ਇਸਤੇਮਾਲ ਕੀਤਾ ਜਾਂਦਾ ਬੰਬ (ਮਾਈਨ) ਮਿਲਿਆ। ਇਸ ਮਗਰੋਂ ਫੌਜ ਨੇ...
ਆਈ.ਪੀ.ਐਲ.12 : 10 ਓਵਰਾਂ ਤੋਂ ਬਾਅਦ ਹੈਦਰਾਬਾਦ 92/0
. . .  7 minutes ago
ਆਈ.ਪੀ.ਐਲ.12 : 31 ਗੇਂਦਾਂ 'ਚ ਵਾਰਨਰ ਦੀਆਂ 53 ਦੌੜਾਂ ਪੂਰੀਆਂ
. . .  37 minutes ago
ਉਪ ਰਾਸ਼ਟਰਪਤੀ ਨਾਇਡੂ ਨੇ ਮਨੋਹਰ ਪਾਰੀਕਰ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ
. . .  43 minutes ago
ਪਣਜੀ, 24 ਮਾਰਚ- ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅੱਜ ਗੋਆ ਦੇ ਮਰਹੂਮ ਮੁੱਖ ਮੰਤਰੀ ਮਨੋਹਰ ਪਾਰੀਕਰ ਦੀ ਰਿਹਾਇਸ਼ 'ਤੇ ਗਏ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਸੰਬੰਧੀ ਨਾਇਡੂ ਨੇ ਟਵੀਟ ਕਰਕੇ ਕਿਹਾ, ''ਅੱਜ ਗੋਆ 'ਚ...
ਆਈ.ਪੀ.ਐਲ.12 : ਕੋਲਕਾਤਾ ਨੇ ਜਿੱਤਿਆ ਟਾਸ, ਪਹਿਲਾ ਬੱਲੇਬਾਜ਼ੀ ਕਰੇਗਾ ਹੈਦਰਾਬਾਦ
. . .  about 1 hour ago
ਇਮਰਾਨ ਨੇ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਅਤੇ ਨਿਕਾਹ ਮਾਮਲੇ ਦੀ ਜਾਂਚ ਦੇ ਦਿੱਤੇ ਹੁਕਮ
. . .  about 1 hour ago
ਇਸਲਾਮਾਬਾਦ, 24 ਮਾਰਚ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਿੰਧ ਸੂਬੇ 'ਚ ਦੋ ਨਾਬਾਲਗ ਹਿੰਦੂ ਲੜਕੀਆਂ ਦੀ ਅਗਵਾਕਾਰੀ, ਜਬਰਨ ਵਿਆਹ, ਧਰਮ ਪਰਿਵਰਤਨ ਅਤੇ ਘੱਟ ਉਮਰ 'ਚ ਵਿਆਹ ਕਰਾਏ ਜਾਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ...
ਮੈਂ ਕਾਂਗਰਸ ਵਿਚ ਸ਼ਾਮਲ ਨਹੀਂ ਹੋਈ - ਸਪਨਾ ਚੌਧਰੀ
. . .  about 1 hour ago
ਨਵੀਂ ਦਿੱਲੀ, 24 ਮਾਰਚ - ਹਰਿਆਣਾ ਦੀ ਪ੍ਰਸਿੱਧ ਸਿੰਗਰ ਤੇ ਡਾਂਸਰ ਸਪਨਾ ਚੌਧਰੀ ਨੇ ਕਿਹਾ ਹੈ ਕਿ ਉਹ ਕਾਂਗਰਸ ਵਿਚ ਸ਼ਾਮਲ ਨਹੀਂ ਹੋਏ ਹਨ। ਪ੍ਰਿਅੰਕਾ ਗਾਂਧੀ ਵਾਡਰਾ ਨਾਲ ਜੋ ਉਨ੍ਹਾਂ ਦੀਆਂ ਤਸਵੀਰਾਂ ਛਾਇਆ ਹੋਇਆਂ ਹਨ, ਉਹ ਪੁਰਾਣੀਆਂ ਹਨ। ਸਪਨਾ ਨੇ ਕਿਹਾ ਕਿ ਉਹ...
ਹੋਰ ਖ਼ਬਰਾਂ..

ਨਾਰੀ ਸੰਸਾਰ

ਕਿੱਟੀ ਕਲੱਬ ਫੈਸ਼ਨ ਜਾਂ ਲੋੜ

ਕਿੱਟੀ ਕਲੱਬ ਨਾਲ ਜੁੜਨਾ ਫੈਸ਼ਨ ਅਤੇ ਪ੍ਰਤਿਸ਼ਠਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕਿੱਟੀ ਕਲੱਬ ਦੀ ਸਥਾਪਨਾ ਦਾ ਮੁੱਖ ਉਦੇਸ਼ ਔਰਤਾਂ ਦੀਆਂ ਰਚਨਾਤਮਕ ਪ੍ਰਵਿਰਤੀਆਂ ਨੂੰ ਬੜਾਵਾ ਦੇਣਾ ਅਤੇ ਮਨੋਰੰਜਨ ਕਰਨਾ ਹੈ। ਜਦੋਂ ਇਕੋ ਜਿਹਾ ਸ਼ੌਕ ਰੱਖਣ ਵਾਲੇ (ਜਿਵੇਂ ਲੇਖਨ ਕਲੱਬ, ਰਿਵਿਊ ਕਲੱਬ, ਸਾਹਿਤਕ ਕਲੱਬ, ਗਾਰਡਨ ਕਲੱਬ, ਕਿਚਨ ਕਲੱਬ, ਵਿਵਸਾਇਕ ਕਲੱਬ) ਲੋਕ ਕਲੱਬ ਦਾ ਗਠਨ ਕਰਦੇ ਹਨ ਤਾਂ ਅਜਿਹੇ ਕਲੱਬਾਂ ਵਿਚ ਬਹੁਤ ਕੁਝ ਸਿੱਖਣ ਨੂੰ ਤਾਂ ਮਿਲਦਾ ਹੀ ਹੈ, ਨਾਲ ਹੀ ਗਿਆਨ ਵੀ ਵਧਦਾ ਹੈ। ਕਿੱਟੀ ਕਲੱਬ ਦਾ ਮਹੱਤਵ ਹੇਠ ਲਿਖੇ ਕਾਰਨਾਂ ਕਰਕੇ ਹੈ-
* ਕਿੱਟੀ ਕਲੱਬਾਂ ਵਿਚ ਵੱਖ-ਵੱਖ ਪਰਿਵਾਰਾਂ ਦੀਆਂ ਹਮਉਮਰ ਔਰਤਾਂ ਹੁੰਦੀਆਂ ਹਨ, ਜਿਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਅਤੇ ਸਮਝਿਆ ਜਾ ਸਕਦਾ ਹੈ।
* ਜਗ੍ਹਾ-ਜਗ੍ਹਾ ਬਦਲੀ ਵਾਲੀਆਂ ਨੌਕਰੀਆਂ ਵਿਚ ਰਹਿਣ ਵਾਲੇ ਲੋਕਾਂ ਲਈ ਸਾਥੀ ਬਣਾਉਣ ਦਾ ਇਕ ਚੰਗਾ ਮਾਧਿਅਮ ਹੈ।
* ਔਰਤਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦਾ ਮੌਕਾ ਮਿਲਦਾ ਹੈ।
* ਘਰ ਦੀ ਚਾਰਦੀਵਾਰੀ, ਬੱਚਿਆਂ ਦੇ ਝੰਜਟਾਂ ਤੋਂ ਦੂਰ ਕੁਝ ਦੇਰ ਲਈ ਆਪਣੀਆਂ ਹਮਜੋਲੀਆਂ ਨਾਲ ਮੁਲਾਕਾਤ ਉਨ੍ਹਾਂ ਵਿਚ ਤਾਜ਼ਗੀ ਅਤੇ ਫੁਰਤੀ ਲਿਆ ਦਿੰਦੀ ਹੈ।
* ਕਈ ਕਿੱਟੀ ਕਲੱਬਾਂ ਵਿਚ ਔਰਤਾਂ ਬੱਚਤ ਦੇ ਰੂਪ ਵਿਚ ਕੁਝ ਰੁਪਏ ਇਕੱਠੇ ਕਰਦੀਆਂ ਹਨ। ਵਧਦੀ ਮਹਿੰਗਾਈ ਵਿਚ ਜਦੋਂ ਉਨ੍ਹਾਂ ਨੂੰ ਇਕੱਠੀ ਇਕਮੁਸ਼ਤ ਰਕਮ ਮਿਲਦੀ ਹੈ ਤਾਂ ਉਹ ਮਨਚਾਹੀ ਚੀਜ਼ ਖਰੀਦ ਲੈਂਦੀਆਂ ਹਨ।
* ਸਮੇਂ-ਸਮੇਂ 'ਤੇ ਹੋਣ ਵਾਲੇ ਉਤਸਵਾਂ, ਤਿਉਹਾਰਾਂ ਨੂੰ ਮਿਲ-ਜੁਲ ਕੇ ਮਨਾਉਣ ਨਾਲ ਅਨੰਦ ਅਤੇ ਖੁਸ਼ੀ ਮਿਲਦੀ ਹੈ।
* ਅਲੱਗ ਜਾਤੀ, ਪ੍ਰਾਂਤ ਦੇ ਲੋਕਾਂ ਨਾਲ ਉਨ੍ਹਾਂ ਦੇ ਵਿਹਾਰ, ਪਹਿਰਾਵੇ ਆਦਿ ਬਾਰੇ ਜਾਣਕਾਰੀ ਮਿਲਦੀ ਹੈ।
* ਇਨ੍ਹਾਂ ਵਿਚ ਖੇਡੀਆਂ ਜਾਣ ਵਾਲੀਆਂ ਖੇਡਾਂ ਔਰਤਾਂ ਨੂੰ ਬੀਤੇ ਦਿਨਾਂ ਦੀ ਯਾਦ ਤਾਜ਼ਾ ਕਰਾ ਦਿੰਦੀਆਂ ਹਨ।
* ਤਰ੍ਹਾਂ-ਤਰ੍ਹਾਂ ਦੇ ਲੋਕਾਂ ਨਾਲ ਜਾਣ-ਪਛਾਣ, ਦੋਸਤੀ ਹੁੰਦੀ ਹੈ, ਨਾ ਕਿ ਸੀਮਤ ਦਾਇਰੇ ਵਿਚ ਇਕ ਹੀ ਤਰ੍ਹਾਂ ਦੇ ਕਾਰੋਬਾਰ ਵਾਲਿਆਂ ਨਾਲ।
ਪਰ ਹਰ ਸਿੱਕੇ ਦੇ ਦੋ ਪਹਿਲੂ ਹਨ। ਇਹੀ ਗੱਲ ਕਿੱਟੀ ਕਲੱਬਾਂ ਦੇ ਨਾਲ ਹੈ। ਬਹੁਤ ਸਾਰੀਆਂ ਔਰਤਾਂ ਆਪਣੇ ਨਾਂਅ, ਅਹੁਦੇ, ਪੈਸੇ ਦੀ ਦੁਰਵਰਤੋਂ ਕਰਕੇ ਇਨ੍ਹਾਂ ਨੂੰ ਚੁਗਲੀ, ਦਿਖਾਵਾ, ਫੈਸ਼ਨ ਦਾ ਅਖਾੜਾ ਬਣਾ ਕੇ ਇਨ੍ਹਾਂ ਦਾ ਹੁਲੀਆ ਹੀ ਵਿਗਾੜ ਦਿੰਦੀਆਂ ਹਨ ਤਾਂ ਕਈ ਦਿਖਾਵੇ ਦੀ ਹੋੜ ਦੇ ਕਾਰਨ ਘਰ ਦੀ ਅਰਥ ਵਿਵਸਥਾ ਤਹਿਸ-ਨਹਿਸ ਕਰ ਦਿੰਦੀਆਂ ਹਨ।


ਖ਼ਬਰ ਸ਼ੇਅਰ ਕਰੋ

ਬੱਚਿਆਂ ਨੂੰ ਚੰਗੇ ਗੁਣਾਂ ਸਬੰਧੀ ਸੇਧ ਦੇਣਾ ਮਾਪਿਆਂ ਦਾ ਫ਼ਰਜ਼

ਅਸੀਂ ਭਲੀਭਾਂਤ ਜਾਣਦੇ ਹਾਂ ਕਿ ਅੱਜ ਦੇ ਬੱਚਿਆਂ ਨੇ ਹੀ ਕੱਲ੍ਹ ਦੇ ਨੇਤਾ ਅਤੇ ਨਾਗਰਿਕ ਬਣ ਦੇਸ਼-ਸਮਾਜ ਦੇ ਭਵਿੱਖ ਨੂੰ ਸੰਭਾਲਣਾ ਹੈ ਅਤੇ ਇਹ ਗੱਲ ਤਹਿ ਹੈ ਕਿ ਜੇ ਸਾਡੇ ਬੱਚੇ ਪੜ੍ਹੇ-ਲਿਖੇ, ਸੂਝਵਾਨ ਹਨ ਤਾਂ ਸਾਡਾ ਭਵਿੱਖ ਖੁਦ-ਬ-ਖੁਦ ਹੀ ਉਜਵਲ ਹੋਵੇਗਾ। ਇਸ ਪ੍ਰਤੀ ਸਜਗ ਹੁੰਦਿਆਂ ਹੀ ਸਾਡੀ ਸਰਕਾਰ, ਸਮਾਜਿਕ ਸੰਸਥਾਵਾਂ ਵਲੋਂ ਬੱਚਿਆਂ ਨੂੰ ਪੜ੍ਹਿਆ-ਲਿਖਿਆ ਬਣਾਉਣ ਖਾਤਰ ਕਈ ਸਹੂਲਤਾਂ ਵੀ ਪ੍ਰਦਾਨ ਕਰਵਾ ਰੱਖੀਆਂ ਹਨ। ਇਨਸਾਨੀ ਜ਼ਿੰਦਗੀ 'ਚ ਪੜ੍ਹਾਈ ਦੇ ਮਹੱਤਵ ਨੂੰ ਸਮਝਦਿਆਂ ਹਰ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਆਮਦਨ ਦਾ ਵੱਡਾ ਹਿੱਸਾ ਖਰਚ ਕਰ ਰਹੇ ਹਨ ਅਤੇ ਉਨ੍ਹਾਂ ਦੀ ਸਫਲਤਾ ਲਈ ਚਿੰਤਤ ਵੀ ਰਹਿੰਦੇ ਹਨ ਪਰ ਸਭ ਕਾਸੇ ਦੇ ਬਾਵਜੂਦ ਵੀ ਜੇ ਮਾਪੇ ਕੁਝ ਗੱਲਾਂ ਤੋਂ ਅਵੇਸਲੇ ਹੋ ਜਾਣ ਤਾਂ ਜਿਥੇ ਬੱਚੇ ਪੜ੍ਹਾਈ ਤੋਂ ਕੰਨੀ ਕਤਰਾਉਣ ਲਗਦੇ ਹਨ, ਉਥੇ ਹੀ ਇੱਕਾ-ਦੁੱਕਾ ਗ਼ਲਤ ਰਸਤਿਆਂ 'ਤੇ ਵੀ ਪੈ ਸਕਦੇ ਹਨ।
ਬੱਚੇ ਦਾ ਮਨ ਕੋਰੀ ਸਲੇਟ ਜਿਹਾ ਹੁੰਦਾ ਹੈ। ਇਸ 'ਤੇ ਜੋ ਵੀ ਲਿਖਿਆ ਗਿਆ, ਉਸ ਦਾ ਪ੍ਰਭਾਵ ਸਾਰੀ ਉਮਰ ਹੀ ਰਹਿੰਦਾ ਹੈ। ਅੱਜਕਲ੍ਹ ਮੋਬਾਈਲ, ਟੀ. ਵੀ. ਅਤੇ ਸੋਸ਼ਲ ਮੀਡੀਆ ਵਗੈਰਾ ਬੱਚਿਆਂ ਦਾ ਧਿਆਨ ਪੜ੍ਹਾਈ ਤੋਂ ਹਟਾ ਕੇ ਗ਼ਲਤ ਦਿਸ਼ਾ ਵੱਲ ਲਾਉਣ ਲਈ ਵੱਡਾ ਰੋਲ ਨਿਭਾਅ ਰਹੇ ਹਨ। ਕਈ ਮਾਪੇ ਵੀ ਤਾਂ ਖੁਦ ਬੱਚਿਆਂ ਸਾਹਮਣੇ ਹੀ ਵਧੇਰੇ ਸਮਾਂ ਮੋਬਾਈਲ, ਟੀ.ਵੀ. ਸੀਰੀਅਲਾਂ ਵਿਚ ਖੁੱਭੇ ਰਹਿੰਦੇ ਹਨ। ਅੱਜ ਸਰਕਾਰ, ਸਿੱਖਿਆ ਵਿਭਾਗੀ ਮਾਹਿਰ ਚੰਗੀ ਤਰ੍ਹਾਂ ਜਾਣਦੇ ਹਨ ਕਿ ਬੱਚਿਆਂ 'ਤੇ ਔਖੇ ਸਿਲੇਬਸਾਂ ਵਾਲੀ ਪੜ੍ਹਾਈ ਅਤੇ ਭਾਰੇ ਬਸਤਿਆਂ ਦਾ ਬੋਝ ਦਿਨੋ-ਦਿਨ ਵਧ ਰਿਹਾ ਹੈ, ਜਿਸ ਕਰਕੇ ਬੱਚੇ ਦਾ ਸਰੀਰਕ-ਮਾਨਸਿਕ ਵਿਕਾਸ ਪ੍ਰਭਾਵਿਤ ਹੋ ਕੇ ਰਹਿ ਜਾਂਦਾ ਹੈ। ਮਾਪੇ ਬੱਚਿਆਂ ਵਲੋਂ ਸ਼ਤ/ਪ੍ਰਤੀਸ਼ਤ ਅੰਕ ਹਾਸਲ ਕਰਨ, ਡਾਕਟਰ, ਇੰਜੀਨੀਅਰ ਜਾਂ ਵੱਡਾ ਅਫਸਰ ਬਣਨ ਦੀ ਚਾਹਤ ਪੂਰਤੀ ਅਧੀਨ ਬੱਚਿਆਂ ਨੂੰ ਵੱਡੇ/ਮਹਿੰਗੇ ਸਕੂਲ 'ਚ ਦਾਖਲ ਕਰਵਾ ਕੇ ਵੱਧ ਤੋਂ ਵੱਧ ਖਰਚੇ ਤਾਂ ਭਰ ਲੈਣਗੇ ਪਰ ਉਹ ਇਹ ਸਮਝਣ ਦੀ ਉੱਕਾ ਹੀ ਕੋਸ਼ਿਸ਼ ਨਹੀਂ ਕਰਦੇ ਕਿ ਬੱਚਾ ਕਿਸ ਖੇਤਰ/ਵਿਸ਼ੇ ਵਿਚ ਦਿਲਚਸਪੀ ਰੱਖਦਾ ਹੈ। ਸਕੂਲ ਪ੍ਰਬੰਧਕ ਵੀ ਇਸ ਪੱਖ ਨੂੰ ਅਣਗੌਲਿਆਂ ਕਰਕੇ ਸਿਰਫ ਮਾਪਿਆਂ ਦੀਆਂ ਜੇਬਾਂ ਵੱਲ ਹੀ ਨਿਗ੍ਹਾ ਰੱਖਦੇ ਹਨ। ਨਤੀਜੇ ਵਜੋਂ ਜਬਰੀ ਵਿਸ਼ੇ ਠੋਸਣ ਸਦਕਾ ਬੱਚੇ ਨਾਖੁਸ਼, ਉਲਝੇ ਜਾਂ ਪ੍ਰੇਸ਼ਾਨ ਜਿਹੇ ਰਹਿਣ ਲਗਦੇ ਹਨ। ਕਈ ਮਾਤਾ-ਪਿਤਾ ਤਾਂ ਵਪਾਰਕ, ਘਰੇਲੂ ਰੁਝੇਵਿਆਂ ਸਦਕਾ ਬੱਚਿਆਂ ਦੀ ਪਰਵਰਿਸ਼, ਪੜ੍ਹਾਈ ਦਾ ਜ਼ਿੰਮਾ ਨੌਕਰਾਂ/ਚਾਕਰਾਂ ਜਾਂ ਕਿਸੇ ਹੋਰ ਵਿਅਕਤੀ ਨੂੰ ਸੌਂਪ ਕੇ ਬੱਚਿਆਂ ਨੂੰ ਖੁੱਲ੍ਹਮ-ਖੁੱਲ੍ਹਾ ਜੇਬ ਖ਼ਰਚਾ ਦੇ ਛੱਡਦੇ ਹਨ। ਸ਼ਾਇਦ ਉਨ੍ਹਾਂ ਦੀ ਸੋਚ ਹੋਵੇਗੀ ਕਿ ਉਹ ਪੈਸੇ ਦੇ ਜ਼ੋਰ 'ਤੇ ਬੱਚਿਆਂ ਨੂੰ ਉੱਤਮ ਵਿੱਦਿਆ, ਸੰਸਕਾਰਾਂ ਅਤੇ ਗੁਣਾਂ ਨਾਲ ਲੈਸ ਕਰ ਲੈਣਗੇ ਪਰ ਉਹ ਇਹ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿ ਬੱਚਾ ਏਨੇ ਪੈਸੇ ਦੀ ਕਿਥੇ ਵਰਤੋਂ ਕਰ ਰਿਹਾ ਹੈ? ਅਕਸਰ ਕਈ ਵਾਰ ਵਧੇਰੇ ਜੇਬ ਖ਼ਰਚਾ ਮਿਲਣ ਕਰਕੇ ਬੱਚਾ ਵਿਗੜ ਜਾਂਦਾ ਹੈ ਅਤੇ ਗ਼ਲਤ ਆਦਤਾਂ ਦਾ ਸ਼ਿਕਾਰ ਹੋ ਜਾਂਦਾ ਹੈ। ਕਈ ਮਾਪੇ ਤਾਂ ਲਾਡ-ਲਾਡ 'ਚ ਬੱਚਿਆਂ ਨੂੰ ਕੋਝੀਆਂ ਹਰਕਤਾਂ-ਆਦਤਾਂ ਪ੍ਰਤੀ ਉਤਸ਼ਾਹਿਤ ਵੀ ਕਰਦੇ ਹਨ। ਆਦਤਾਂ ਪੱਕ ਜਾਂਦੀਆਂ ਹਨ ਤਾਂ ਮਾਪਿਆਂ ਨੂੰ ਸ਼ਰਮਿੰਦਗੀ ਵੀ ਉਠਾਉਣੀ ਪੈ ਸਕਦੀ ਹੈ। ਮਾਪੇ ਹਮੇਸ਼ਾ ਪੂਰਾ ਖ਼ਿਆਲ ਰੱਖਣ ਕਿ ਬੱਚਾ ਸਕੂਲ, ਕਲਾਸ ਵਿਚ ਸਹੀ ਤਰੀਕੇ ਬੈਠ, ਪੜ੍ਹ ਰਿਹਾ ਹੈ? ਉਸ ਦੇ ਦੋਸਤ, ਸੰਗਤ ਕਿਹੋ ਜਿਹੀ ਹੈ? ਦਿੱਤਾ ਜੇਬ ਖ਼ਰਚ ਕਿਥੇ ਖ਼ਰਚ ਕਰ ਰਿਹਾ ਹੈ? ਆਦਿ-ਆਦਿ। ਬੱਚਿਆਂ ਨੂੰ ਲੋੜ ਅਨੁਸਾਰ ਜੇਬ ਖਰਚਾ ਹੀ ਦਿੱਤਾ ਜਾਵੇ ਪਰ ਅਜਿਹਾ ਵੀ ਨਾ ਹੋਵੇ ਕਿ ਜੇਬ ਖ਼ਰਚਾ ਦਿੱਤਾ ਹੀ ਨਾ ਜਾਵੇ ਅਤੇ ਉਹ ਦੋਸਤਾਂ ਸਾਹਵੇਂ ਹੀਣ ਭਾਵਨਾ ਮਹਿਸੂਸ ਕਰਦਾ ਰਹੇ।
ਚੰਗੀਆਂ ਆਦਤਾਂ ਜ਼ਿੰਦਗੀ ਦੇ ਉਸਾਰੂ ਪੱਖ ਅਤੇ ਮਾੜੀਆਂ ਆਦਤਾਂ ਜ਼ਿੰਦਗੀ ਦੇ ਨਕਾਰਾਤਮਿਕ ਪੱਖ ਦੀ ਮੂੰਹ ਬੋਲਦੀ ਤਸਵੀਰ ਹੁੰਦੀਆਂ ਹਨ। ਮਾਪੇ ਆਪਣੇ ਲਾਡਲਿਆਂ ਨੂੰ ਮੁੱਢ ਤੋਂ ਹੀ ਨੈਤਿਕ ਕਦਰਾਂ-ਕੀਮਤਾਂ, ਸ਼ਿਸ਼ਟਾਚਾਰ, ਵੱਡਿਆਂ ਦਾ ਆਦਰ-ਸਤਿਕਾਰ, ਮਿਲਵਰਤਣ, ਸਹਿਣਸ਼ੀਲਤਾ, ਨਿਮਰਤਾ ਆਦਿ ਚੰਗੀਆਂ ਆਦਤਾਂ, ਗੁਣਾਂ ਸਬੰਧੀ ਸਹੀ ਸੇਧ ਦੇਣ। ਬੱਚਿਆਂ ਨਾਲ ਦੋਸਤਾਂ ਵਾਂਗ ਮਿਲ-ਬੈਠ ਕੇ ਸਮਾਂ ਬਿਤਾਉਂਦਿਆਂ ਹਰ ਨੁਕਤਾ ਸਾਂਝਾ ਕਰਨ। ਸਕੂਲ ਪ੍ਰਬੰਧਕ ਵੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਬੱਚੇ ਦੇ ਰੁਝਾਨ ਮੁਤਾਬਿਕ ਸਿਲੇਬਸ, ਵਿਸ਼ੇ ਪੜ੍ਹਾਉਣ। 'ਸੌ ਹੱਥ ਰੱਸਾ ਤੇ ਸਿਰੇ 'ਤੇ ਗੰਢ' ਵਾਲੀ ਗੱਲ ਹੈ ਕਿ ਜੇ ਮਾਪੇ ਆਪਣੇ ਬੱਚਿਆਂ ਵਿਚ ਸਹੀ ਗੁਣਾਂ, ਆਦਤਾਂ ਦਾ ਵਿਕਾਸ ਕਰਨ ਜਾਂ ਸਿਖਾਉਣ ਪ੍ਰਤੀ ਸਫਲ ਹੁੰਦੇ ਹਨ ਤਾਂ ਜਿਥੇ ਬੱਚੇ ਕੱਲ੍ਹ ਨੂੰ ਆਦਰਸ਼ ਨਾਗਰਿਕ ਬਣ ਆਪਣਾ ਅਤੇ ਦੇਸ਼ ਦਾ ਭਵਿੱਖ ਉਜਵਲ ਕਰਨਗੇ, ਉਥੇ ਹੀ ਮਾਪਿਆਂ ਦੀ ਸ਼ੋਭਾ ਵੀ ਦੂਣਸਵਾਈ ਵਧੇਗੀ।


-ਮਸੀਤਾਂ ਰੋਡ, ਕੋਟ ਈਸੇ ਖਾਂ (ਮੋਗਾ)। ਮੋਬਾ: 70870-48140

ਮੂੰਗ ਡੋਸਾ ਕਿਵੇਂ ਬਣਾਈਏ?

ਸਮੱਗਰੀ
* 2 ਕੱਪ ਮੂੰਗ ਦਾਲ * 1 ਹਰੀ ਮਿਰਚ (ਕੱਟੀ ਹੋਈ) * 1 ਚੁਟਕੀ ਹਿੰਗ * 1/2 ਇੰਚ ਅਦਰਕ (ਕੱਟਿਆ ਹੋਇਆ) * 1/4 ਕੱਪ ਧਨੀਆ ਪੱਤੇ (ਬਰੀਕ ਕੱਟੇ ਹੋਏ) * ਨਮਕ ਸਵਾਦ ਅਨੁਸਾਰ * 3 ਤੋਂ 4 ਚਮਚੇ ਚੌਲਾਂ ਦਾ ਆਟਾ
ਹੋਰ ਸਮੱਗਰੀ
* 1 ਮੱਧਿਅਮ ਆਕਾਰ ਦਾ ਪਿਆਜ਼ ਬਰੀਕ ਕੱਟਿਆ
* ਹਰੀ ਮਿਰਚ ਬਰੀਕ ਕੱਟੀ ਹੋਈ
* ਕੁਝ ਪੱਤੇ ਧਨੀਏ ਦੇ ਕੱਟੇ ਹੋਏ
* ਤੇਲ ਜਾਂ ਘਿਓ ਡੋਸੇ ਨੂੰ ਤਿਆਰ ਕਰਨ ਲਈ (ਲੋੜ ਅਨੁਸਾਰ)
ਘੋਲ ਤਿਆਰ ਕਰਨਾ
* ਸਭ ਤੋਂ ਪਹਿਲਾਂ ਮੂੰਗ ਦਾਲ ਨੂੰ ਪਾਣੀ ਵਿਚ ਧੋ ਲਓ।
* ਇਸ ਨੂੰ ਰਾਤ ਭਰ ਪਾਣੀ ਵਿਚ ਭਿਉਂ ਦਿਓ।
* ਸਵੇਰੇ ਪਾਣੀ ਅਲੱਗ ਕਰਕੇ ਇਸ ਨੂੰ ਅਦਰਕ, ਹਰੀ ਮਿਰਚ, ਹਿੰਗ ਅਤੇ ਧਨੀਆ ਪੱਤੇ ਨਾਲ ਮਿਕਸੀ ਵਿਚ ਥੋੜ੍ਹਾ ਪਾਣੀ ਪਾ ਕੇ ਇਕਸਾਰ ਘੋਲ ਤਿਆਰ ਕਰ ਲਓ।
* ਇਸ ਘੋਲ ਨੂੰ ਇਕ ਬਾਊਲ ਵਿਚ ਰੱਖ ਲਓ।
* ਹੁਣ ਚੌਲਾਂ ਦੇ ਆਟੇ ਨਾਲ ਇਕ ਘੋਲ ਤਿਆਰ ਕਰੋ, ਜੋ ਕਿ ਡੋਸੇ ਲਈ ਤਿਆਰ ਕੀਤੇ ਘੋਲ ਵਾਂਗ ਹੋਵੇ।
ਤਿਆਰੀ
* ਹੁਣ ਇਕ ਫਲੈਟ ਪੈਨ ਜਾਂ ਤਵੇ ਨੂੰ ਚੁੱਲ੍ਹੇ 'ਤੇ ਰੱਖੋ ਅਤੇ ਇਸ 'ਤੇ ਥੋੜ੍ਹਾ ਤੇਲ/ਘਿਓ ਲਗਾਓ।
* ਇਕ ਚੌੜੇ ਚਮਚੇ ਦੀ ਮਦਦ ਨਾਲ ਘੋਲ ਨੂੰ ਪੈਨ/ਤਵੇ 'ਤੇ ਪਾ ਕੇ ਡੋਸੇ ਦੀ ਸ਼ਕਲ ਦਿਓ।
* ਹੁਣ ਇਸ ਉੱਪਰ ਤੇ ਕਿਨਾਰਿਆਂ 'ਤੇ ਤੇਲ/ਘਿਓ ਛਿੜਕੋ।
* ਇਸ ਉੱਪਰ ਬਰੀਕ ਕੱਟਿਆ ਪਿਆਜ਼, ਹਰੀ ਮਿਰਚ ਤੇ ਧਨੀਆ ਪੱਤੇ ਪਾ ਕੇ ਥੋੜ੍ਹਾ ਪੱਕਣ 'ਤੇ ਗੋਲ ਮੋੜ ਕੇ ਡੋਸੇ ਦਾ ਆਕਾਰ ਦਿਓ। * ਇਸ ਨੂੰ ਚਟਣੀ ਨਾਲ ਪਰੋਸੋ।

ਖੂਬਸੂਰਤੀ ਦੀ ਖਾਣ ਸੇਬ

ਕਿਹਾ ਜਾਂਦਾ ਹੈ ਕਿ ਰੋਜ਼ ਇਕ ਸੇਬ ਖਾਣ ਨਾਲ ਡਾਕਟਰ ਦੀ ਲੋੜ ਮਹਿਸੂਸ ਨਹੀਂ ਹੁੰਦੀ। ਖੂਬਸੂਰਤੀ ਦਾ ਖਾਣ-ਪੀਣ ਨਾਲ ਸਿੱਧਾ ਸਬੰਧ ਹੁੰਦਾ ਹੈ। ਤੁਸੀਂ ਜੋ ਵੀ ਖਾਂਦੇ ਹੋ, ਉਹ ਤੁਹਾਡੇ ਚਿਹਰੇ ਅਤੇ ਬਾਹਰੀ ਸੁੰਦਰਤਾ 'ਤੇ ਸਾਫ਼ ਝਲਕਦਾ ਹੈ। ਸੇਬ ਵਿਚ ਪਾਇਆ ਜਾਣ ਵਾਲਾ ਤਾਂਬਾ ਤੁਹਾਡੀ ਭੂਰੇ ਰੰਗ ਦੀ ਚਮੜੀ ਨੂੰ ਮੇਲੇਨਿਨ ਵਿਚ ਬਦਲਣ ਵਿਚ ਸਹਾਇਕ ਹੁੰਦਾ ਹੈ ਅਤੇ ਵਿਟਾਮਿਨ 'ਸੀ' ਚਮੜੀ ਨੂੰ ਅੰਦਰੋਂ ਨਿਖਾਰਨ ਵਿਚ ਮਦਦ ਕਰਦਾ ਹੈ। ਸੇਬ ਵਿਚ ਮੌਜੂਦ ਫ੍ਰੀ ਰੈਡੀਕਲਸ ਤੁਹਾਡੇ ਚਿਹਰੇ ਦੇ ਕੋਲੇਜ਼ਨ ਨੂੰ ਬਰਕਰਾਰ ਰੱਖ ਕੇ ਚਮੜੀ ਨੂੰ ਨਰਮ ਤੇ ਮੁਲਾਇਮ ਰੱਖ ਕੇ ਚਿਹਰੇ 'ਤੇ ਆਉਣ ਵਾਲੀਆਂ ਝੁਰੜੀਆਂ ਨੂੰ ਰੋਕਣ ਵਿਚ ਮਦਦ ਕਰਦਾ ਹੈ ਅਤੇ ਚਿਹਰੇ ਦੀ ਜੋਬਨਤਾ ਬਰਕਰਾਰ ਰੱਖਦਾ ਹੈ। ਸੇਬ ਦੀਆਂ ਛਿੱਲਾਂ ਵਿਚ ਫਲ ਦੇ ਮੁਕਾਬਲੇ ਐਂਟੀ ਆਕਸੀਡੈਂਟ ਦੀ ਮਾਤਰਾ ਕਿਤੇ ਜ਼ਿਆਦਾ ਹੁੰਦੀ ਹੈ, ਜਿਸ ਨਾਲ ਸਰੀਰ ਦੀ ਪ੍ਰਤੀਰੱਖਿਆ ਪ੍ਰਣਾਲੀ ਮਜ਼ਬੂਤ ਹੁੰਦੀ ਹੈ।
ਸੇਬ ਦੀ ਤੰਦਰੁਸਤੀ ਤੋਂ ਇਲਾਵਾ ਸੁੰਦਰਤਾ ਲਈ ਵੀ ਖੂਬ ਵਰਤੋਂ ਕੀਤੀ ਜਾਂਦੀ ਹੈ। ਸੇਬ ਨੂੰ ਵਿਸ਼ਵ ਭਰ ਵਿਚ ਸਿਹਤਵਰਧਕ ਅਤੇ ਤਾਜ਼ੇ ਫਲਾਂ ਲਈ ਜਾਣਿਆ ਜਾਂਦਾ ਹੈ। ਤਾਜ਼ੇ ਸੇਬ ਫਾਈਬਰ, ਵਿਟਾਮਿਨ 'ਸੀ', ਕਾਪਰ ਅਤੇ ਵਿਟਾਮਿਨ 'ਏ' ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਅਤੇ ਸੇਬ ਵਿਚ ਮੌਜੂਦ ਰੈਟੀਨਾਅਇਸ ਸਰੀਰ ਵਿਚ ਨਿਰੋਗੀ ਚਮੜੀ ਦੇ ਵਿਕਾਸ ਅਤੇ ਚਮੜੀ ਦੇ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦੀ ਹੈ।
ਸੇਬ ਸਿਰਫ ਇਕ ਸਵਾਦੀ ਫਲ ਹੀ ਨਹੀਂ ਹੈ, ਸਗੋਂ ਸੁੰਦਰਤਾ ਦੇ ਗੁਣਾਂ ਦੀ ਖਾਣ ਵੀ ਹੈ। ਸੇਬ ਦੀ ਲਗਾਤਾਰ ਵਰਤੋਂ ਨਾਲ ਸਰੀਰ ਵਿਚ ਚਿਕਨਾਈ ਅਤੇ ਰੋਗਾਣੂਆਂ ਤੋਂ ਛੁਟਕਾਰਾ ਮਿਲਦਾ ਹੈ, ਜਿਸ ਨਾਲ ਸਰੀਰ ਵਿਚ ਤਾਜ਼ਗੀ ਅਤੇ ਚਮੜੀ ਵਿਚ ਲਾਲਿਮਾ ਆਉਂਦੀ ਹੈ। ਸੇਬ ਦੀ ਲਗਾਤਾਰ ਵਰਤੋਂ ਨਾਲ ਚਮੜੀ 'ਤੇ ਕਾਲੇ ਦਾਗ ਅਤੇ ਕਿੱਲ-ਮੁਹਾਸਿਆਂ ਦੇ ਇਲਾਜ ਵਿਚ ਮਦਦ ਮਿਲਦੀ ਹੈ। ਸੇਬ ਵਿਚ ਮਿਨਰਲ ਅਤੇ ਵਿਟਾਮਿਨ ਤੋਂ ਇਲਾਵਾ ਪੈਕਟਿਨ ਅਤੇ ਟੈਨਿਨ ਮੌਜੂਦ ਹੁੰਦੇ ਹਨ, ਜਿਸ ਨਾਲ ਚਮੜੀ ਦੀ ਰੰਗਤ ਵਿਚ ਗੋਰਾਪਣ ਆਉਂਦਾ ਹੈ। ਅਤਿਅੰਤ ਸੰਵੇਦਨਸ਼ੀਲ ਚਮੜੀ 'ਤੇ ਪੈਕਿਟਨ ਦਾ ਅਤਿਅੰਤ ਆਰਾਮਦੇਹ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਸੇਬ ਨੂੰ ਬਿਹਤਰੀਨ ਸਕਿਨ ਟੋਨਰ ਤੇ ਫੇਸ਼ੀਅਲ ਟੋਨਰ ਮੰਨਿਆ ਜਾਂਦਾ ਹੈ ਅਤੇ ਸੇਬ ਚਮੜੀ ਨੂੰ ਸ਼ਾਂਤ ਕਰਦਾ ਹੈ, ਸਿਰ ਦੀ ਚਮੜੀ ਸਾਫ ਕਰਦਾ ਹੈ ਅਤੇ ਚਿਹਰੇ ਤੋਂ ਝੁਰੜੀਆਂ ਨੂੰ ਮਿਟਾਉਂਦਾ ਹੈ, ਜਿਸ ਨਾਲ ਧਮਨੀਆਂ ਵਿਚ ਖੂਨ ਸੰਚਾਰ ਵਧਦਾ ਹੈ ਅਤੇ ਚਮੜੀ ਵਿਚ ਖਿਚਾਅ ਆਉਂਦਾ ਹੈ। ਸੇਬ ਵਿਚ ਐਂਟੀ-ਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ, ਜਿਸ ਨਾਲ ਚਮੜੀ ਵਿਚ ਜੋਬਨਤਾ ਬਰਕਰਾਰ ਰਹਿੰਦੀ ਹੈ ਅਤੇ ਬੁਢਾਪੇ ਨੂੰ ਰੋਕਦੀ ਹੈ। ਨਵੀਆਂ ਖੋਜਾਂ ਵਿਚ ਇਹ ਪਾਇਆ ਗਿਆ ਹੈ ਕਿ ਹਰੇ ਸੇਬਾਂ ਵਿਚ ਪਾਲੀ ਫੀਨਾਈਲਨ ਤੱਤ ਮੌਜੂਦ ਹੁੰਦੇ ਹਨ, ਜਿਸ ਨਾਲ ਵਾਲ ਝੜਨ ਤੋਂ ਰੋਕਣ ਵਿਚ ਅਹਿਮ ਮਦਦ ਮਿਲਦੀ ਹੈ। ਸੇਬ ਵਿਚ ਪ੍ਰਫੂਟ ਐਸਿਡ ਮੌਜੂਦ ਹੁੰਦੇ ਹਨ ਜੋ ਕਿ ਚਮੜੀ ਨੂੰ ਸਾਫ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ ਅਤੇ ਚਮੜੀ ਦੀਆਂ ਮ੍ਰਿਤ ਕੋਸ਼ਿਕਾਵਾਂ ਨੂੰ ਹਟਾਉਂਦੇ ਹਨ, ਜਿਸ ਨਾਲ ਚਮੜੀ ਵਿਚ ਚਮਕ ਆਉਂਦੀ ਹੈ ਅਤੇ ਕਾਲੇ ਧੱਬਿਆਂ ਤੋਂ ਮੁਕਤੀ ਮਿਲਦੀ ਹੈ। ਸੇਬ ਦੇ ਰਸ ਨੂੰ ਚਿਹਰੇ 'ਤੇ 20 ਮਿੰਟ ਤੱਕ ਲਗਾ ਕੇ ਸਾਦੇ ਪਾਣੀ ਨਾਲ ਧੋਣ ਨਾਲ ਚਮੜੀ ਵਿਚ ਚਮਕ ਅਤੇ ਨਿਖਾਰ ਆਉਂਦਾ ਹੈ। ਪ੍ਰਫੂਟ ਐਸਿਡ ਨਾਲ ਚਮੜੀ ਵਿਚ ਤੇਲੀਪਨ ਘੱਟ ਹੁੰਦਾ ਹੈ, ਜਿਸ ਨਾਲ ਕਿੱਲ-ਮੁਹਾਸਿਆਂ ਨੂੰ ਰੋਕਣ ਵਿਚ ਮਦਦ ਮਿਲਦੀ ਹੈ। ਸੇਬ ਦੇ ਰਸ ਵਿਚ ਬਦਾਮ ਤੇਲ ਅਤੇ ਦੁੱਧ ਜਾਂ ਦਹੀਂ ਮਿਲਾ ਕੇ ਸਕਰੱਬ ਦੇ ਰੂਪ ਵਿਚ ਵੀ ਵਰਤਿਆ ਜਾ ਸਕਦਾ ਹੈ। ਸੇਬ ਦੇ ਕੱਦੂਕਸ਼ ਨੂੰ ਦਹੀਂ ਵਿਚ ਮਿਲਾ ਕੇ ਚਿਹਰੇ 'ਤੇ ਲਗਾਉਣ ਨਾਲ ਦਾਗ-ਧੱਬੇ ਦੂਰ ਹੁੰਦੇ ਹਨ। ਸੇਬ ਨੂੰ ਜਈ, ਦਹੀਂ, ਸ਼ਹਿਦ ਵਿਚ ਮਿਲਾ ਕੇ ਪੇਸਟ ਬਣਾ ਕੇ ਚਿਹਰੇ 'ਤੇ ਲਗਾ ਕੇ 20 ਮਿੰਟ ਬਾਅਦ ਚਿਹਰੇ ਨੂੰ ਧੋ ਦਿਓ। ਸੇਬ ਦੇ ਸਿਰਕੇ ਨੂੰ ਅਨੇਕ ਸੁੰਦਰਤਾ ਸਮੱਸਿਆਵਾਂ ਦਾ ਹੱਲ ਮੰਨਿਆ ਜਾਂਦਾ ਹੈ। ਇਸ ਨਾਲ ਚਮੜੀ ਅਤੇ ਖੋਪੜੀ ਦੇ ਐਸਿਡ ਇਲਕਾਈਨ ਸੰਤੁਲਨ ਬਣਿਆ ਰਹਿੰਦਾ ਹੈ ਅਤੇ ਇਹ ਕਿੱਲ-ਮੁਹਾਸਿਆਂ ਵਿਚ ਕਾਫੀ ਮਦਦਗਾਰ ਸਾਬਤ ਹੁੰਦੀ ਹੈ। ਸੇਬ ਦੇ ਸਿਰਕੇ ਨੂੰ ਬਾਹਰੀ ਰੂਪ ਵਿਚ ਚਮੜੀ ਅਤੇ ਵਾਲਾਂ ਦੀਆਂ ਸੁੰਦਰਤਾ ਸਮੱਸਿਆਵਾਂ ਲਈ ਵਰਤਿਆ ਜਾਂਦਾ ਰਿਹਾ ਹੈ,ਇਸ ਨਾਲ ਵਾਲ ਧੋਣ ਦੇ ਅਨੇਕ ਫਾਇਦੇ ਹੁੰਦੇ ਹਨ। ਸ਼ੈਂਪੂ ਤੋਂ ਬਾਅਦ ਦੋ ਚਮਚ ਸੇਬ ਦੇ ਰਸ ਦੇ ਸਿਰਕੇ ਨੂੰ ਪਾਣੀ ਦੇ ਮੱਗ ਵਿਚ ਪਾ ਕੇ ਸਿਰ ਨੂੰ ਧੋਣ ਨਾਲ ਵਾਲਾਂ ਦੀਆਂ ਸੁੰਦਰਤਾ ਸਮੱਸਿਆਵਾਂ ਖ਼ਤਮ ਹੁੰਦੀਆਂ ਹਨ ਅਤੇ ਵਾਲਾਂ ਵਿਚ ਚਮਕ ਆਉਂਦੀ ਹੈ। ਜੇ ਤੁਸੀਂ ਵਾਲਾਂ ਦੀ ਸਿੱਕਰੀ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਵਾਲਾਂ ਨੂੰ ਸ਼ੈਂਪੂ ਕਰਨ ਤੋਂ ਅੱਧਾ ਘੰਟਾ ਪਹਿਲਾਂ ਦੋ ਚਮਚ ਸੇਬ ਦੇ ਸਤ ਦੇ ਸਿਰਕੇ ਨੂੰ ਖੋਪੜੀ 'ਤੇ ਹੌਲੀ-ਹੌਲੀ ਮਲੋ। ਇਸ ਤੋਂ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋਣ ਨਾਲ ਵਾਲਾਂ ਦੀ ਸਿੱਕਰੀ ਖ਼ਤਮ ਹੋ ਜਾਂਦੀ ਹੈ। ਜੇ ਤੁਸੀਂ ਗੰਭੀਰ ਸਿੱਕਰੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਸੇਬ ਦੇ ਸਤ ਦੇ ਸਿਰਕੇ ਵਿਚ ਰੂੰ ਨੂੰ ਡੁਬੋ ਕੇ ਪੂਰੀ ਖੋਪੜੀ 'ਤੇ ਹੌਲੀ-ਹੌਲੀ ਲਗਾਓ ਅਤੇ ਇਸ ਨੂੰ ਵਾਲਾਂ ਵਿਚ ਸੋਖਣ ਦਿਓ। ਇਸ ਤੋਂ ਅੱਧਾ ਘੰਟਾ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਦਿਓ ਅਤੇ ਸਿੱਕਰੀ ਦੀ ਸਮੱਸਿਆ ਖ਼ਤਮ ਹੋ ਜਾਵੇਗੀ।
ਸੇਬ ਦੇ ਸਤ ਦੇ ਸਿਰਕੇ ਨੂੰ ਪਾਣੀ ਵਿਚ ਮਿਲਾ ਕੇ ਰੂੰ ਦੀ ਮਦਦ ਨਾਲ ਚਿਹਰੇ 'ਤੇ ਲਗਾਉਣ ਨਾਲ ਚਿਹਰੇ ਦਾ ਐਸਿਡ-ਅਲਕਾਲੀਨ ਸੰਤੁਲਨ ਬਣਿਆ ਰਹਿੰਦਾ ਹੈ ਅਤੇ ਚਮੜੀ ਦੀਆਂ ਸੁੰਦਰਤਾ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਸੇਬ ਦੇ ਸਤ ਦੇ ਸਿਰਕੇ ਨਾਲ ਚਮੜੀ ਦੀ ਖਾਰਸ਼, ਖੁਜਲੀ ਵਿਚ ਵੀ ਮਦਦ ਮਿਲਦੀ ਹੈ। ਆਪਣੇ ਨਹਾਉਣ ਵਾਲੇ ਪਾਣੀ ਵਿਚ ਸੇਬ ਦੇ ਸਤ ਦੇ ਸਿਰਕੇ ਨੂੰ ਪਾ ਕੇ ਨਹਾਉਣ ਨਾਲ ਚਮੜੀ ਦੀ ਖਾਜ-ਖੁਜਲੀ ਤੋਂ ਰਾਹਤ ਮਿਲਦੀ ਹੈ। ਸੇਬ ਦੇ ਸਤ ਦੇ ਸਿਰਕੇ ਨਾਲ ਸਰੀਰ ਦੀ ਗੰਠ ਅਤੇ ਸਰ੍ਹੋਂ ਤੋਂ ਵੀ ਮੁਕਤੀ ਮਿਲਦੀ ਹੈ। ਸਰੀਰ ਦੇ ਮੱਸਿਆਂ 'ਤੇ ਸੇਬ ਦੇ ਸਤ ਦੇ ਸਿਰਕੇ ਨੂੰ ਰੋਜ਼ਾਨਾ ਲਗਾਉਣ ਨਾਲ ਮੱਸੇ ਖ਼ਤਮ ਹੋ ਜਾਂਦੇ ਹਨ। ਸੇਬ ਦੇ ਲਗਾਤਾਰ ਸੇਵਨ ਨਾਲ ਤੁਸੀਂ ਲੰਬੇ, ਚਮਕੀਲੇ ਵਾਲ ਪਾ ਸਕਦੇ ਹੋ। ਸੇਬ ਵਿਚ ਪਰੋਸਾਇਨਾ ਈਡਨ ਬੀ-2 ਮੌਜੂਦ ਹੁੰਦੇ ਹਨ, ਜੋ ਕਿ ਵਾਲਾਂ ਦੀ ਸਿਹਤ ਲਈ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ।
ਸੇਬ ਨੂੰ ਉਬਾਲ ਕੇ ਉਸ ਵਿਚ ਨਿੰਬੂ, ਹਰਾ ਧਨੀਆ ਅਤੇ ਪੁਦੀਨੇ ਨੂੰ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ 20 ਮਿੰਟ ਤੱਕ ਚਿਹਰੇ 'ਤੇ ਲਗਾ ਕੇ ਚਿਹਰੇ ਨੂੰ ਸਾਫ ਤਾਜ਼ੇ ਪਾਣੀ ਨਾਲ ਧੋ ਦਿਓ। ਇਸ ਦੀ ਹਫਤੇ ਵਿਚ ਦੋ ਵਾਰ ਵਰਤੋਂ ਨਾਲ ਚਿਹਰੇ 'ਤੇ ਨਿਖਾਰ ਅਤੇ ਆਭਾ ਦਿਸੇਗੀ।
ਇਕ ਮੈਸ਼ ਕੀਤੇ ਹੋਏ ਸੇਬ ਵਿਚ ਆਂਡੇ ਦਾ ਸਫੈਦ ਹਿੱਸਾ ਅਤੇ ਅੱਧਾ ਪੱਕਿਆ ਹੋਇਆ ਦਲੀਆ ਮਿਲਾ ਕੇ ਤਿਆਰ ਕੀਤੇ ਗਏ ਮਿਸ਼ਰਨ ਨੂੰ ਰੋਜ਼ਾਨਾ 20 ਮਿੰਟ ਤੱਕ ਚਿਹਰੇ 'ਤੇ ਲਗਾਉਣ ਤੋਂ ਬਾਅਦ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਦਿਓ ਅਤੇ ਇਸ ਨਾਲ ਚਮੜੀ ਵਿਚ ਤਾਜ਼ਗੀ ਅਤੇ ਨਿਖਾਰ ਆ ਜਾਵੇਗਾ।
ਦੋ ਚਮਚ ਸੇਬ ਦੇ ਪਲਪ ਵਿਚ ਇਕ ਚਮਚ ਸ਼ਹਿਦ ਅਤੇ ਇਕ ਚਮਚ ਕਣਕ ਦੇ ਆਟੇ ਦਾ ਮਿਸ਼ਰਨ ਬਣਾ ਕੇ ਮੁਹਾਸਿਆਂ 'ਤੇ 15 ਦਿਨ ਤੱਕ ਲਗਾਉਣ ਨਾਲ ਚਿਹਰੇ ਤੋਂ ਕਿੱਲ-ਮੁਹਾਸੇ ਖ਼ਤਮ ਹੁੰਦੇ ਹਨ। ਇਸ ਪੈਕ ਨੂੰ ਹਫਤੇ ਵਿਚ 2 ਵਾਰ ਲਗਾ ਸਕਦੇ ਹੋ।

ਬਦਲਦੇ ਮੌਸਮ ਨੂੰ ਲੈ ਕੇ ਕਿੰਨੇ ਸੁਚੇਤ ਹੋ?

ਭਾਵੇਂ ਸਰਦੀ ਤੋਂ ਬਾਅਦ ਸ਼ੁਰੂ ਹੋਣ ਵਾਲਾ ਗਰਮੀ ਦਾ ਮੌਸਮ ਹੋਵੇ ਜਾਂ ਬਰਸਾਤ ਤੋਂ ਬਾਅਦ ਆਇਆ ਸਰਦੀ ਦਾ ਮੌਸਮ ਹੋਵੇ ਜਾਂ ਗਰਮੀ ਅਤੇ ਬਰਸਾਤ ਦੇ ਮੌਸਮ ਵਿਚਕਾਰ ਲੁਕਣਮੀਚੀ ਹੋਵੇ। ਬਦਲਦਾ ਮੌਸਮ ਹਮੇਸ਼ਾ ਕਈ ਕਿਸਮ ਦੀਆਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਲੈ ਕੇ ਆਉਂਦਾ ਹੈ ਪਰ ਮੌਸਮ ਕੋਈ ਪਹਿਲੀ ਵਾਰ ਨਹੀਂ ਬਦਲ ਰਿਹਾ, ਲੱਖਾਂ-ਕਰੋੜਾਂ ਸਾਲ ਤੋਂ ਇਸ ਦਾ ਇਹੀ ਚੱਕਰ ਹੈ। ਇਸ ਲਈ ਇਸ ਨਾਲ ਨਿਪਟਣ ਦੇ ਤਰੀਕੇ ਵੀ ਹਨ, ਬਸ਼ਰਤੇ ਅਸੀਂ ਸੁਚੇਤ ਹੋਈਏ। ਕੀ ਕਿਹਾ ਤੁਸੀਂ ਸੁਚੇਤ ਹੋ, ਚਲੋ ਇਸ ਕੁਵਿਜ਼ ਰਾਹੀਂ ਪਰਖ ਲੈਂਦੇ ਹਾਂ।
1. ਬਦਲਦੇ ਮੌਸਮ ਸਮੇਂ ਸਾਡੀ ਖੁਰਾਕ ਹੋਣੀ ਚਾਹੀਦੀ ਹੈ-(ਕ) ਹਲਕੀ-ਫੁਲਕੀ। (ਖ) ਸਿਹਤਵਰਧਕ ਅਤੇ ਭਰਪੂਰ। (ਗ) ਜਿਵੇਂ ਨਿਯਮਤ ਹੁੰਦੀ ਹੈ।
2. ਬਰਸਾਤ ਤੋਂ ਬਾਅਦ ਸਰਦੀਆਂ ਦੀ ਸ਼ੁਰੂਆਤ ਵਿਚ ਜਦੋਂ ਪਾਣੀ ਦੀ ਪਿਆਸ ਘੱਟ ਲਗਦੀ ਹੈ ਤਾਂ ਕੀ ਕਰਨਾ ਚਾਹੀਦਾ ਹੈ?
(ਕ) ਸੁਚੇਤ ਰਹਿ ਕੇ ਘੱਟ ਤੋਂ ਘੱਟ 5 ਗਿਲਾਸ ਪਾਣੀ ਹਰ ਦਿਨ ਪੀਣਾ ਚਾਹੀਦਾ। (ਖ) ਸਰੀਰ ਦੀ ਲੋੜ ਹੋਵੇਗੀ ਤਾਂ ਉਹ ਖੁਦ ਦੱਸੇਗਾ। ਇਸ ਲਈ ਜਿੰਨੀ ਪਿਆਸ ਹੋਵੇ, ਓਨਾ ਹੀ ਪਾਣੀ ਪੀਣਾ ਚਾਹੀਦਾ ਹੈ। (ਗ) ਪਤਾ ਨਹੀਂ।
3. ਬਦਲਦੇ ਮੌਸਮ ਦੀ ਖੁਰਾਕ ਵਿਚ ਸਾਨੂੰ ਕੀ ਚੀਜ਼ ਸ਼ਾਮਿਲ ਕਰਨੀ ਚਾਹੀਦੀ ਹੈ?
(ਕ) ਮੌਸਮੀ ਫਲ ਅਤੇ ਸਬਜ਼ੀਆਂ। (ਖ) ਖਾਧੀਆਂ ਜਾਣ ਵਾਲੀਆਂ ਹਰਬਸ। (ਗ) ਜਿਵੇਂ ਖਾਂਦੇ ਹਾਂ, ਉਵੇਂ ਹੀ ਖਾਣੀ ਚਾਹੀਦੀ।
4. ਬਦਲਦੇ ਮੌਸਮ ਵਿਚ ਬੱਚਿਆਂ ਨੂੰ ਬਾਜ਼ਾਰ ਦੀਆਂ ਬਣੀਆਂ ਚੀਜ਼ਾਂ ਖਵਾਉਣ ਤੋਂ ਇਸ ਲਈ ਪ੍ਰਹੇਜ਼ ਕਰਨਾ ਚਾਹੀਦਾ ਹੈ-
(ਕ) ਇਸ ਨਾਲ ਉਨ੍ਹਾਂ ਦਾ ਗਲਾ ਖਰਾਬ ਹੋ ਸਕਦਾ ਹੈ। (ਖ) ਇਸ ਨਾਲ ਉਨ੍ਹਾਂ ਨੂੰ ਅਕਸਰ ਡਾਇਰੀਆ ਹੋ ਜਾਂਦਾ ਹੈ ਅਤੇ ਪੇਟ ਵੀ ਖਰਾਬ ਰਹਿੰਦਾ ਹੈ। (ਗ) ਬਦਲਦੇ ਮੌਸਮ ਵਿਚ ਬੱਚੇ ਬਾਜ਼ਾਰ ਦੀ ਚੀਜ਼ ਜ਼ਿਆਦਾ ਖਾਂਦੇ ਹਨ।
5. ਅਸਥਿਰ ਤਾਪਮਾਨ ਸਾਡੇ ਲਈ ਇਸ ਲਈ ਨੁਕਸਾਨਦਾਇਕ ਹੈ-
(ਕ) ਕਿਉਂਕਿ ਇਸ ਨਾਲ ਤਬੀਅਤ ਵਿਗੜਨ ਦੀ ਸੰਭਾਵਨਾ ਰਹਿੰਦੀ ਹੈ। (ਖ) ਕਿਉਂਕਿ ਇਸ ਨਾਲ ਪਹਿਨੇ ਜਾਣ ਵਾਲੇ ਕੱਪੜਿਆਂ ਨੂੰ ਲੈ ਕੇ ਭਰਮ ਰਹਿੰਦਾ ਹੈ। (ਗ) ਕਿਉਂਕਿ ਇਸ ਨਾਲ ਕੰਮ ਵਿਚ ਮਨ ਨਹੀਂ ਲਗਦਾ।
ਨਤੀਜਾ : ਜੇ ਤੁਸੀਂ ਸਾਰੇ ਸਵਾਲਾਂ ਨੂੰ ਧਿਆਨ ਨਾਲ ਪੜ੍ਹਿਆ ਹੈ ਅਤੇ ਉਸ ਦੇ ਉੱਤਰਾਂ ਵਿਚੋਂ ਉਸੇ ਉੱਤਰ 'ਤੇ ਸਹੀ ਦਾ ਨਿਸ਼ਾਨ ਲਗਾਇਆ ਹੈ, ਜੋ ਵਾਕਿਆ ਹੀ ਤੁਹਾਡੀ ਸੋਚ ਮੁਤਾਬਿਕ ਸਹੀ ਹਨ ਤਾਂ ਬਦਲਦੇ ਮੌਸਮ ਦੇ ਪ੍ਰਤੀ ਆਪਣੀ ਸੁਚੇਤਤਾ ਨੂੰ ਇੰਜ ਸਮਝੋ।
ਕ-ਜੇ ਤੁਹਾਡੇ ਕੁਲ ਹਾਸਲ ਅੰਕ 10 ਜਾਂ ਇਸ ਤੋਂ ਘੱਟ ਹਨ ਤਾਂ ਇਹ ਚਿੰਤਾਜਨਕ ਹੈ। ਤੁਸੀਂ ਬਦਲਦੇ ਹੋਏ ਮੌਸਮ ਦੀ ਸੰਵੇਦਨਸ਼ੀਲਤਾ ਨੂੰ ਨਹੀਂ ਸਮਝਦੇ। ਜਿੰਨਾ ਛੇਤੀ ਹੋ ਸਕੇ, ਇਸ ਦੇ ਸਬੰਧ ਵਿਚ ਆਪਣੇ ਸਵਾਲਾਂ ਨੂੰ ਲੈ ਕੇ ਬਜ਼ੁਰਗਾਂ ਜਾਂ ਡਾਕਟਰਾਂ ਦੇ ਰੂ-ਬਰੂ ਹੋਵੋ।
ਖ-ਜੇ ਤੁਹਾਡੇ ਕੁਲ ਹਾਸਲ ਅੰਕ 10 ਤੋਂ ਜ਼ਿਆਦਾ ਪਰ 15 ਤੋਂ ਘੱਟ ਹਨ ਤਾਂ ਵਿਵਹਾਰਕ ਰੂਪ ਨਾਲ ਕਾਫੀ ਕੁਝ ਜਾਣਦੇ ਹੋ ਕਿ ਬਦਲਦੇ ਮੌਸਮ ਵਿਚ ਕਿਵੇਂ ਸੁਚੇਤ ਰਹਿਣਾ ਚਾਹੀਦਾ, ਪਰ ਤੁਹਾਡੇ ਕੋਲ ਸਟੀਕ ਜਾਣਕਾਰੀ ਦੀ ਕਮੀ ਹੈ, ਇਸ ਲਈ ਆਪਣੀ ਵਿਵਹਾਰਿਕਤਾ ਵਿਚ ਥੋੜ੍ਹੀ ਵਿਗਿਆਨਿਕਤਾ ਨੂੰ ਵੀ ਸ਼ਾਮਿਲ ਕਰੋ।
ਗ-ਜੇ ਤੁਹਾਡੇ ਕੁਲ ਹਾਸਲ ਅੰਕ 15 ਤੋਂ ਜ਼ਿਆਦਾ ਹਨ ਤਾਂ ਤੁਸੀਂ ਬਦਲਦੇ ਮੌਸਮ ਨੂੰ ਲੈ ਕੇ ਨਾ ਸਿਰਫ ਪੂਰੀ ਤਰ੍ਹਾਂ ਸੁਚੇਤ ਹੋ, ਸਗੋਂ ਦਿਲ-ਦਿਮਾਗ ਅਤੇ ਸਿਹਤ 'ਤੇ ਪੈਣ ਵਾਲੇ ਇਸ ਦੇ ਅਸਰ ਨੂੰ ਵੀ ਬਾਖੂਬੀ ਜਾਣਦੇ ਹੋ। ਇਸ ਲਈ ਤੁਹਾਨੂੰ ਬਦਲਦਾ ਮੌਸਮ ਜ਼ਿਆਦਾ ਪ੍ਰੇਸ਼ਾਨ ਨਹੀਂ ਕਰਦਾ।


-ਇਮੇਜ ਰਿਫਲੈਕਸ਼ਨ ਸੈਂਟਰ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX