ਤਾਜਾ ਖ਼ਬਰਾਂ


ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਦੂਜਾ ਝਟਕਾ, ਵਾਰਨਰ 85 ਦੌੜਾਂ ਬਣਾ ਕੇ ਆਊਟ
. . .  5 minutes ago
ਮਹਾਰਾਸ਼ਟਰ 'ਚ ਵਾਪਰੇ ਬੱਸ ਹਾਦਸੇ 'ਚ ਛੇ ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  12 minutes ago
ਮੁੰਬਈ, 24 ਮਾਰਚ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਅੱਜ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 45 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਲਿਜਾਇਆ ਗਿਆ ਹੈ। ਦੱਸਿਆ...
ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਪਹਿਲਾ ਝਟਕਾ
. . .  8 minutes ago
ਫ਼ਿਰੋਜ਼ਪੁਰ 'ਚ ਫੌਜੀ ਖੇਤਰ 'ਚੋਂ ਮਿਲਿਆ ਮਾਈਨ ਨੁਮਾ ਬੰਬ, ਲੋਕਾਂ 'ਚ ਦਹਿਸ਼ਤ
. . .  25 minutes ago
ਫ਼ਿਰੋਜ਼ਪੁਰ, 24 ਮਾਰਚ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਛਾਉਣੀ ਫੌਜੀ ਖੇਤਰ 'ਚ ਸਥਿਤ ਫੌਜ ਦੀ ਗੋਲਡਨ ਐਰੋ ਡਿਵੀਜ਼ਨ ਨਾਮੀ ਕੰਟੀਨ ਦੇ ਸਾਹਮਣਿਓਂ ਅੱਜ ਬਾਰੂਦੀ ਸੁਰੰਗ ਵਿਛਾਉਣ ਲਈ ਇਸਤੇਮਾਲ ਕੀਤਾ ਜਾਂਦਾ ਬੰਬ (ਮਾਈਨ) ਮਿਲਿਆ। ਇਸ ਮਗਰੋਂ ਫੌਜ ਨੇ...
ਆਈ.ਪੀ.ਐਲ.12 : 10 ਓਵਰਾਂ ਤੋਂ ਬਾਅਦ ਹੈਦਰਾਬਾਦ 92/0
. . .  8 minutes ago
ਆਈ.ਪੀ.ਐਲ.12 : 31 ਗੇਂਦਾਂ 'ਚ ਵਾਰਨਰ ਦੀਆਂ 53 ਦੌੜਾਂ ਪੂਰੀਆਂ
. . .  38 minutes ago
ਉਪ ਰਾਸ਼ਟਰਪਤੀ ਨਾਇਡੂ ਨੇ ਮਨੋਹਰ ਪਾਰੀਕਰ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ
. . .  44 minutes ago
ਪਣਜੀ, 24 ਮਾਰਚ- ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅੱਜ ਗੋਆ ਦੇ ਮਰਹੂਮ ਮੁੱਖ ਮੰਤਰੀ ਮਨੋਹਰ ਪਾਰੀਕਰ ਦੀ ਰਿਹਾਇਸ਼ 'ਤੇ ਗਏ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਸੰਬੰਧੀ ਨਾਇਡੂ ਨੇ ਟਵੀਟ ਕਰਕੇ ਕਿਹਾ, ''ਅੱਜ ਗੋਆ 'ਚ...
ਆਈ.ਪੀ.ਐਲ.12 : ਕੋਲਕਾਤਾ ਨੇ ਜਿੱਤਿਆ ਟਾਸ, ਪਹਿਲਾ ਬੱਲੇਬਾਜ਼ੀ ਕਰੇਗਾ ਹੈਦਰਾਬਾਦ
. . .  about 1 hour ago
ਇਮਰਾਨ ਨੇ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਅਤੇ ਨਿਕਾਹ ਮਾਮਲੇ ਦੀ ਜਾਂਚ ਦੇ ਦਿੱਤੇ ਹੁਕਮ
. . .  about 1 hour ago
ਇਸਲਾਮਾਬਾਦ, 24 ਮਾਰਚ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਿੰਧ ਸੂਬੇ 'ਚ ਦੋ ਨਾਬਾਲਗ ਹਿੰਦੂ ਲੜਕੀਆਂ ਦੀ ਅਗਵਾਕਾਰੀ, ਜਬਰਨ ਵਿਆਹ, ਧਰਮ ਪਰਿਵਰਤਨ ਅਤੇ ਘੱਟ ਉਮਰ 'ਚ ਵਿਆਹ ਕਰਾਏ ਜਾਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ...
ਮੈਂ ਕਾਂਗਰਸ ਵਿਚ ਸ਼ਾਮਲ ਨਹੀਂ ਹੋਈ - ਸਪਨਾ ਚੌਧਰੀ
. . .  about 1 hour ago
ਨਵੀਂ ਦਿੱਲੀ, 24 ਮਾਰਚ - ਹਰਿਆਣਾ ਦੀ ਪ੍ਰਸਿੱਧ ਸਿੰਗਰ ਤੇ ਡਾਂਸਰ ਸਪਨਾ ਚੌਧਰੀ ਨੇ ਕਿਹਾ ਹੈ ਕਿ ਉਹ ਕਾਂਗਰਸ ਵਿਚ ਸ਼ਾਮਲ ਨਹੀਂ ਹੋਏ ਹਨ। ਪ੍ਰਿਅੰਕਾ ਗਾਂਧੀ ਵਾਡਰਾ ਨਾਲ ਜੋ ਉਨ੍ਹਾਂ ਦੀਆਂ ਤਸਵੀਰਾਂ ਛਾਇਆ ਹੋਇਆਂ ਹਨ, ਉਹ ਪੁਰਾਣੀਆਂ ਹਨ। ਸਪਨਾ ਨੇ ਕਿਹਾ ਕਿ ਉਹ...
ਹੋਰ ਖ਼ਬਰਾਂ..

ਬਾਲ ਸੰਸਾਰ

ਬੱਚਿਓ! ਆਓ ਜਾਣੀਏ ਬੂਟਿਆਂ ਨੂੰ ਮਾਪਣ ਵਾਲੇ ਯੰਤਰ ਦਾ ਨਾਂਅ

ਰੱੁਖ ਅਤੇ ਬੂਟੇ ਵਧਦੇ ਹਨ, ਇਸ ਬਾਰੇ ਸਾਰਿਆਂ ਨੂੰ ਪਤਾ ਹੈ ਕਿ ਸਾਡੀ ਧਰਤੀ 'ਤੇ ਅਨੇਕਾਂ ਤਰ੍ਹਾਂ ਦੇ ਰੱੁਖ-ਬੂਟੇ ਹਨ | ਉਹ ਹਮੇਸ਼ਾ ਵਧਦੇ ਰਹਿੰਦੇ ਹਨ ਪਰ ਇਨ੍ਹਾਂ ਨੂੰ ਕਿਸ ਤਰ੍ਹਾਂ ਮਾਪਿਆ ਜਾ ਸਕਦਾ ਹੈ, ਇਸ ਬਾਰੇ ਅੱਜ ਮੈਂ ਤੁਹਾਨੂੰ ਉਸ ਅਜੀਬੋ-ਗਰੀਬ ਮਸ਼ੀਨ ਦਾ ਨਾਂਅ ਦੱਸਾਂਗਾ ਜੋ ਕਿ ਰੱੁਖ ਅਤੇ ਬੂਟਿਆਂ ਦੇ ਵਧਣ ਅਤੇ ਸਾਹ ਲੈਣ ਦੀ ਕਿਰਿਆ ਬਾਰੇ ਦੱਸਦੀ ਹੈ | ਇਹ ਮਸ਼ੀਨ ਭਾਰਤੀ ਸਾਇੰਸਦਾਨੀ ਜਗਦੀਸ਼ ਚੰਦਰ ਬੋਸ ਨੇ ਈਜਾਦ ਕੀਤੀ, ਜਿਸ ਦਾ ਨਾਂਅ ਹੈ 'ਕ੍ਰੈਸਕੋਗ੍ਰਾਫ' | ਇਸ ਮਸ਼ੀਨ ਨੂੰ ਈਜਾਦ ਕਰਨ ਵਾਲੇ ਵਿਗਿਆਨੀ ਸ੍ਰੀ ਜਗਦੀਸ਼ ਚੰਦਰ ਬੋਸ ਨੇ ਇਹ ਸਿੱਧ ਕਰਕੇ ਦਿਖਾਇਆ ਕਿ ਰੱੁਖ-ਬੂਟੇ ਵੀ ਸਾਹ ਲੈਂਦੇ ਹਨ | ਹੈਰਾਨੀਜਨਕ ਉਪਕਰਨ ਜੋ ਪੌਦਿਆਂ ਦੇ ਵਾਧੇ ਦਾ ਰਿਕਾਰਡ ਕ੍ਰੈਸਕੋਗ੍ਰਾਫ ਰਾਹੀਂ ਪੌਦਿਆਂ ਨੂੰ ਵੱਖ-ਵੱਖ ਕਿਰਿਆ ਕਰਦੇ ਦੇਖਿਆ ਜਾ ਸਕਦਾ ਹੈ | ਪੌਦੇ ਮਨੱੁਖਾਂ ਦੀ ਤਰ੍ਹਾਂ ਅਨੁਭਵ ਕਰਦੇ ਹਨ, ਉਹ ਥਕਾਵਟ, ਉਦਾਸੀ ਜਾਂ ਪ੍ਰਸੰਨਤਾ ਅਨੁਭਵ ਕਰ ਸਕਦੇ ਹਨ | ਤੁਸੀਂ ਹਰ ਰੋਜ਼ ਆਪਣੇ ਲਗਾਏ ਪੌਦੇ ਕੋਲ ਜਾਓ | ਉਸ ਨੂੰ ਦੇਖੋ ਤਾਂ ਤੁਹਾਡੀ ਉਸ ਨਾਲ ਦੋਸਤੀ ਹੋ ਜਾਵੇਗੀ ਕਿ ਹਰ ਰੋਜ਼ ਪੌਦਾ ਵਧਦਾ ਹੈ, ਸਾਹ ਲੈਂਦਾ ਹੈ, ਪਾਣੀ ਪੀਂਦਾ ਹੈ, ਧੱੁਪ ਸੇਕਦਾ ਹੈ | ਉਹ ਮਨੱੁਖ ਦੀ ਤਰ੍ਹਾਂ ਕਿਰਿਆ ਕਰਦਾ ਹੈ | ਸੋ, ਸਾਨੂੰ ਜਿਥੇ ਨਵੇਂ ਪੌਦੇ ਲਗਾਉਣੇ ਚਾਹੀਦੇ ਹਨ, ਉਥੇ ਪੁਰਾਣੇ ਲੱਗੇ ਪੌਦਿਆਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ |

-ਸ: ਸੀ: ਸੈ: ਸਕੂਲ (ਲੜਕੇ), ਅਮਲੋਹ (ਫਤਹਿਗੜ੍ਹ ਸਾਹਿਬ) |


ਖ਼ਬਰ ਸ਼ੇਅਰ ਕਰੋ

ਕਹਾਣੀ: ਜਨਮ ਦਿਨ ਦਾ ਤੋਹਫ਼ਾ

ਹਰਜੀਤ ਦਾ ਜਨਮ ਦਿਨ ਨੇੜੇ ਆ ਰਿਹਾ ਸੀ | ਇਸੇ ਖੁਸ਼ੀ ਵਿਚ ਉਹਦੇ ਮੰਮੀ-ਪਾਪਾ ਇਕ ਦਿਨ ਉਸ ਨੂੰ ਪੱੁਛ ਬੈਠੇ, 'ਸਾਡੇ ਸੋਹਣੇ ਲਾਲ ਨੇ ਇਸ ਵਾਰੀ ਆਪਣੇ ਜਨਮ ਦਿਨ 'ਤੇ ਕਿਹੜਾ ਤੋਹਫ਼ਾ ਲੈਣਾ?'
'ਕੋਈ ਵੀ ਨਹੀਂ |' ਆਖ ਕੇ ਉਸ ਨੇ ਆਪਣਾ ਬੈਗ ਚੱੁਕਿਆ ਤੇ ਗੇਟੋਂ ਬਾਹਰ ਨਿਕਲ ਗਿਆ |
'ਹੈਾ, ਇਹਨੂੰ ਕੀ ਹੋਇਆ ਅੱਜ, ਪਹਿਲਾਂ ਤਾਂ ਕਦੇ ਵੀ ਹਰਜੀਤ ਇੰਜ ਨਹੀਂ ਬੋਲਿਆ ਸੀ |' ਉਸ ਦੀ ਮੰਮੀ ਨੇ ਚਿਹਰੇ 'ਤੇ ਚਿੰਤਾ ਪ੍ਰਗਟ ਕਰਦਿਆਂ ਆਪਣੇ ਪਤੀ ਨੂੰ ਆਖਿਆ |
'ਕੋਈ ਗੱਲ ਨਹੀਂ, ਬੱਚਿਆਂ ਦਾ ਮੂਡ ਹੁੰਦਾ, ਹੋਣਾ ਕਿਸੇ ਗੱਲੋਂ ਪ੍ਰੇਸ਼ਾਨ, ਤੰੂ ਫਿਕਰ ਨਾ ਕਰ, ਮੈਂ ਦੇਖਦਾਂ |' ਆਖ ਕੇ ਉਹ ਬਾਹਰ ਨਿਕਲਿਆ ਦੇ ਹਰਜੀਤ ਨੂੰ ਨਾਲ ਲੈ ਕੇ ਉਸ ਨੂੰ ਸਕੂਲ ਛੱਡਣ ਲਈ ਚਲਾ ਗਿਆ | ਅੱਜ ਹਰਜੀਤ ਨੇ ਗੱਡੀ ਵਿਚ ਵੀ ਆਪਣੇ ਪਾਪਾ ਨਾਲ ਕੋਈ ਖਾਸ ਗੱਲ ਨਹੀਂ ਕੀਤੀ | ਬਸ ਉਦਾਸ ਜਿਹਾ, ਚੱੁਪਚਾਪ ਬੈਠਾ ਆਪਣੀ ਮੰਜ਼ਿਲ ਵੱਲ ਜਾਂਦਾ ਰਿਹਾ |
ਸ਼ਾਮ ਨੂੰ ਸਕੂਲੋਂ ਆ ਕੇ ਕੁਝ ਖਾਧੇ ਬਗੈਰ ਹੀ ਟਿਊਸ਼ਨ ਚਲਾ ਗਿਆ | ਅੱਜ ਉਸ ਦਾ ਮਨ ਪੜ੍ਹਾਈ ਵਿਚ ਨਹੀਂ ਲੱਗ ਰਿਹਾ ਸੀ | ਉਸ ਨੂੰ ਪ੍ਰੇਸ਼ਾਨ ਦੇਖ ਕੇ ਟਿਊਸ਼ਨ ਵਾਲੀ ਮੈਡਮ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਤੇ ਪੱੁਛਿਆ, 'ਕੀ ਗੱਲ ਆ ਬੇਟਾ, ਬੜਾ ਚੱੁਪ-ਚਾਪ ਬੈਠਾਂ, ਤੇਰੀ ਤਬੀਅਤ ਤਾਂ ਠੀਕ ਆ?'
'ਜੀ ਮੈਡਮ |'
'ਘਰ ਵਿਚ ਸਭ ਠੀਕ-ਠਾਕ ਐ?'
'ਹਾਂ ਜੀ |'
'ਤੇ ਫਿਰ ਤੇਰੇ ਚਿਹਰੇ ਦੀਆਂ ਹਵਾਈਆਂ ਕਿਉਂ ਉਡੀਆਂ ਪਈਆਂ ਨੇ?' ਜਦ ਮੈਡਮ ਨੇ ਉਸ ਨੂੰ ਬਾਹਾਂ ਵਿਚ ਲੈ ਕੇ ਪਲੋਸਿਆ ਤਾਂ ਉਸ ਦੇ ਦਿਲ ਦੀ ਗੱਲ ਉਸ ਦੀਆਂ ਅੱਖਾਂ ਥਾਣੀ ਹੰਝੂ ਬਣ ਕੇ ਬਹਿ ਤੁਰੀ |
'ਆਖਰ ਗੱਲ ਕੀ ਏ, ਕੁਝ ਦੱਸੇਂਗਾ, ਤਾਂ ਹੀ ਉਸ ਦਾ ਹੱਲ ਲੱਭੇਗਾ |'
'ਮੈਡਮ ਜੀ, ਮੇਰੇ ਨਾਲ ਇਕ ਲੜਕਾ ਪੜ੍ਹਦਾ, ਉਸ ਦੇ ਪਾਪਾ ਬਿਮਾਰ ਹੋ ਗਏ ਸੀ, ਜਿਸ ਕਰਕੇ ਉਸ ਦੀ ਫੀਸ ਜਮ੍ਹਾਂ ਨਹੀਂ ਹੋ ਸਕੀ | ਅੱਜ ਮੈਡਮ ਨੇ ਕਲਾਸ ਵਿਚ ਖੜ੍ਹਾ ਕਰਕੇ ਉਸ ਨੂੰ ਡਾਂਟਿਆ ਤੇ ਕਿਹਾ ਕਿ ਇਸ ਹਫਤੇ ਵਿਚ ਜੇ ਤੇਰੀਆਂ ਫੀਸਾਂ ਜਮ੍ਹਾਂ ਨਾ ਹੋਈਆਂ ਤਾਂ ਤੇਰਾ ਨਾਂਅ ਕੱਟ ਦਿੱਤਾ ਜਾਵੇਗਾ | ਵਿਚਾਰਾ ਪੜ੍ਹਨ ਨੂੰ ਬੜਾ ਹੁਸ਼ਿਆਰ ਆ ਪਰ ਹੈ ਗਰੀਬ |'
'ਤੇ ਫਿਰ ਤੰੂ ਕੀ ਚਾਹੁੰਨਾ?'
'ਜੀ ਮੈਂ ਚਾਹੁੰਨਾ ਮੇਰੇ ਮੰਮੀ-ਪਾਪਾ ਇਸ ਵਾਰੀ ਮੇਰਾ ਜਨਮ ਦਿਨ ਨਾ ਮਨਾਉਣ ਤੇ ਉਸ ਦੀ ਫੀਸ ਜਮ੍ਹਾਂ ਕਰਵਾ ਦੇਣ | ਜਨਮ ਦਿਨ 'ਤੇ ਖਰਚਿਆ ਪੈਸਾ ਕਿਹੜੇ ਕੰਮ ਆਉਣਾ, ਵਿਚਾਰੇ ਦੀ ਪੜ੍ਹਾਈ ਚਲਦੀ ਰਹੂ |' ਨੰਨੇ ਹਰਜੀਤ ਦੀਆਂ ਗੱਲਾਂ ਸੁਣ ਕੇ ਮੈਡਮ ਦੀਆਂ ਅੱਖਾਂ ਵੀ ਨਮ ਹੋ ਗਈਆਂ ਤੇ ਫਿਰ ਅਜਿਹਾ ਹੀ ਹੋਇਆ, ਜਿਵੇਂ ਹਰਜੀਤ ਚਾਹੁੰਦਾ ਸੀ | ਹਰਜੀਤ ਦੀ ਮੈਡਮ ਨੇ ਜਦ ਹਰਜੀਤ ਦੇ ਦਿਲ ਦੀ ਗੱਲ ਉਸ ਦੇ ਮਾਪਿਆਂ ਨੂੰ ਦੱਸੀ ਤਾਂ ਉਹ ਫਖ਼ਰ ਨਾਲ ਗਿੱਠ ਚੌੜੇ ਹੋ ਗਏ ਕਿ ਸਾਡਾ ਬੇਟਾ ਏਨਾ ਸਿਆਣਾ ਹੋ ਗਿਆ ਕਿ ਉਹ ਦੂਜਿਆਂ ਦੇ ਦੱੁਖ-ਤਕਲੀਫਾਂ ਮਹਿਸੂਸ ਕਰਨ ਲੱਗ ਪਿਆ ਹੈ ਤੇ ਫਿਰ ਉਨ੍ਹਾਂ ਨੇ ਉਸ ਨੂੰ ਜਨਮ ਦਿਨ 'ਤੇ ਅਜਿਹਾ ਤੋਹਫ਼ਾ ਦਿੱਤਾ ਜੋ ਉਸ ਨੇ ਚਾਹਿਆ ਸੀ, ਜਿਸ ਨੂੰ ਪਾ ਕੇ ਹਰਜੀਤ ਅੱਜ ਖੁਸ਼ੀ ਵਿਚ ਫੱੁਲਿਆ ਨਹੀਂ ਸਮਾ ਰਿਹਾ ਸੀ | ਕਿਉਂਕਿ ਅੱਜ ਉਸ ਦੇ ਮਨ ਨੂੰ ਉਹ ਖੁਸ਼ੀ ਮਿਲੀ ਸੀ, ਜੋ ਦੁਨੀਆ ਦਾ ਕੋਈ ਵੀ ਕੀਮਤੀ ਤੋਹਫ਼ਾ ਉਸ ਨੂੰ ਨਹੀਂ ਦੇ ਸਕਦਾ ਸੀ |
ਬੱਚਿਓ, ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਐਵੇਂ ਲੋਕ-ਦਿਖਾਵੇ ਲਈ ਫਜ਼ੂਲ ਖਰਚ ਨਾ ਕਰੋ, ਸਗੋਂ ਜੇ ਪੈਸੇ ਖਰਚ ਕਰਨੇ ਹੀ ਹਨ ਤਾਂ ਅਜਿਹੇ ਕੰਮਾਂ 'ਤੇ ਕਰੀਏ, ਜਿਸ ਨਾਲ ਕਿਸੇ ਮਜਬੂਰ/ਲਾਚਾਰ ਦਾ ਭਲਾ ਹੋ ਸਕੇ ਤੇ ਕਿਸੇ ਦਾ ਕੋਈ ਵਿਗੜਿਆ ਕੰਮ ਸੰਵਰ ਸਕੇ |

-ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ) | ਮੋਬਾ: 97790-43348

ਅਨਮੋਲ ਬਚਨ

• ਆਪ ਆਪਣਾ ਭਵਿੱਖ ਨਹੀਂ ਬਦਲ ਸਕਦੇ ਪਰ ਆਪਣੀਆਂ ਆਦਤਾਂ ਤਾਂ ਬਦਲ ਸਕਦੇ ਹੋ ਤੇ ਬਦਲੀਆਂ ਹੋਈਆਂ ਆਦਤਾਂ ਭਵਿੱਖ ਬਦਲ ਦੇਣਗੀਆਂ |
• ਜਿੱਤਣ ਤੋਂ ਪਹਿਲਾਂ ਜਿੱਤ ਤੇ ਹਾਰਨ ਤੋਂ ਪਹਿਲਾਂ ਹਾਰ ਕਦੇ ਨਹੀਂ ਮੰਨਣੀ ਚਾਹੀਦੀ |
• ਕੁਝ ਕਰ ਸਕਣ ਦੀ ਇੱਛਾ ਰੱਖਣ ਵਾਲੇ ਲਈ ਇਸ ਦੁਨੀਆ ਵਿਚ ਕੁਝ ਵੀ ਅਸੰਭਵ ਨਹੀਂ ਹੈ, ਜੋ ਚਾਹੇਗਾ, ਕਰ ਸਕਦਾ ਹੈ |
• ਪਿਓ ਨਿੰਮ ਦੇ ਦਰੱਖਤ ਵਾਂਗ ਹੈ, ਜਿਸ ਦੇ ਪੱਤੇ ਭਾਵੇਂ ਹੀ ਕੌੜੇ ਹੋਣ ਪਰ ਛਾਂ ਹਮੇਸ਼ਾ ਠੰਢੀ ਦਿੰਦਾ ਹੈ |
• ਜ਼ਿੰਦਗੀ ਦੀ ਹਰ ਤਪਸ਼ ਨੂੰ ਮੁਸਕਰਾ ਕੇ ਝੱਲੋ, ਧੱੁਪ ਕਿੰਨੀ ਵੀ ਹੋਵੇ, ਸਮੁੰਦਰ ਕਦੇ ਸੱੁਕਦੇ ਨਹੀਂ |
• ਦੁਨੀਆ ਵਿਚ ਕਿਸੇ 'ਤੇ ਹੱਦ ਤੋਂ ਜ਼ਿਆਦਾ ਨਿਰਭਰ ਨਾ ਰਹੋ, ਕਿਉਂਕਿ ਜਦੋਂ ਤੁਸੀਂ ਕਿਸੇ ਦੀ ਛਾਂ ਵਿਚ ਰਹਿੰਦੇ ਹੋ ਤਾਂ ਤੁਹਾਡਾ ਆਪਣਾ ਪ੍ਰਛਾਵਾਂ ਨਜ਼ਰ ਨਹੀਂ ਆਉਂਦਾ |

-ਜਗਜੀਤ ਸਿੰਘ ਭਾਟੀਆ,
ਨੂਰਪੁਰ ਬੇਦੀ (ਰੋਪੜ) | ਮਬੋਾ: 9801810181

ਬੁਝਾਰਤ (40)

ਮਨੁੱਖ ਦਾ ਸਭ ਤੋਂ ਪੱਕਾ ਆੜੀ,
ਸਾਥ ਦਿੰਦਾ ਏ ਜ਼ਿੰਦਗੀ ਸਾਰੀ |
ਅਣਗਿਣਤ ਹੀ ਸੁੱਖ ਇਹ ਦੇਵੇ,
ਖਾਣ ਲਈ ਦੇਵੇ ਮਿੱਠੇ ਮੇਵੇ |
ਇਸ ਬਿਨਾਂ ਇਨਸਾਨ ਹੈ ਹੀਣਾ,
ਇਸ ਤੋਂ ਬਿਨਾਂ ਮੁਸ਼ਕਿਲ ਜੀਣਾ |
ਪਰ ਮਨੁੱਖ ਨੇ ਕਦਰ ਨਾ ਪਾਈ,
ਇਸ ਨਾਲ ਕੀਤੀ ਬੇਵਫਾਈ |
ਬੱਚਿਓ ਭਲੂਰੀਏ ਪਾਈ ਬਾਤ,
ਕੁਦਰਤ ਦੀ ਇਹ ਕਿਹੜੀ ਦਾਤ |
ਭਲੂਰੀਆ ਜੀ ਦਿਓ ਹੋਰ ਹਿੰਟ,
ਬੁੱਝਣ ਲਈ ਫਿਰ ਲੱਗੂ ਮਿੰਟ |
ਧਰਤੀ 'ਤੇ ਜੋ ਜੀਵ ਨੇ ਰਹਿੰਦੇ,
ਇਹਦੇ ਕਰਕੇ ਸਾਹ ਨੇ ਲੈਂਦੇ |
       --0--
ਉੱਠਿਆ ਝੱਟ ਸੁਖਵਿੰਦਰ 'ਸੁੱਖ'
ਇਹ ਨੇ ਸਾਡੇ ਸਾਥੀ ਰੁੱਖ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) | ਮੋਬਾ: 99159-95505

ਚੁਟਕਲੇ

• ਇਕ ਆਦਮੀ ਦਾ ਟਰੱਕ ਨਾਲ ਐਕਸੀਡੈਂਟ ਹੋ ਗਿਆ | ਪੰਜ ਦਿਨਾਂ ਬਾਅਦ ਜਦੋਂ ਉਸ ਆਦਮੀ ਨੂੰ ਹਸਪਤਾਲ ਵਿਚ ਹੋਸ਼ ਆਈ ਤਾਂ ਡਾਕਟਰ ਸਾਹਿਬ ਉਸ ਆਦਮੀ ਨੂੰ ਕਹਿਣ ਲੱਗੇ, 'ਹੁਣ ਤੁਸੀਂ ਖਤਰੇ ਤੋਂ ਬਾਹਰ ਹੋ |' ਉਹ ਆਦਮੀ ਡਾਕਟਰ ਸਾਹਿਬ ਨੂੰ ਕਹਿਣ ਲੱਗਾ, 'ਰੱਬ ਦਾ ਸ਼ੁਕਰ ਹੈ, ਮੈਂ ਬਚ ਗਿਆ ਹਾਂ | ਪਰ ਜਿਹੜੇ ਟਰੱਕ ਨਾਲ ਮੇਰਾ ਐਕਸੀਡੈਂਟ ਹੋਇਆ ਸੀ, ਉਸ ਦੇ ਮਗਰ ਲਿਖਿਆ ਹੋਇਆ ਸੀ 'ਜ਼ਿੰਦਗੀ ਰਹੀ ਤਾਂ ਫੇਰ ਮਿਲਾਂਗੇ |'
• ਮਾਸਟਰ ਦੇ ਕਹਿਣ 'ਤੇ ਇਕ ਬੱਚਾ ਆਪਣੇ ਡੈਡੀ ਨੂੰ ਸਕੂਲ ਨਾਲ ਲੈ ਗਿਆ | ਮਾਸਟਰ ਨੇ ਬੱਚੇ ਦੇ ਡੈਡੀ ਨੂੰ ਕਿਹਾ, 'ਇਸ ਕਾਗਜ਼ ਉੱਪਰ ਦਸਤਖਤ ਕਰ ਦਿਓ |' ਬੱਚੇ ਦੇ ਡੈਡੀ ਨੇ ਉਸ ਕਾਗਜ਼ ਉੱਪਰ ਅੰਗੂਠਾ ਲਾ ਦਿੱਤਾ | ਬੱਚਾ ਆਪਣੇ ਡੈਡੀ ਨੂੰ ਕਹਿਣ ਲੱਗਾ, 'ਡੈਡੀ ਜੀ, ਤੁਸੀਂ ਕਾਗਜ਼ ਉੱਪਰ ਦਸਤਖਤ ਕਿਉਂ ਨਹੀਂ ਕੀਤੇ? ਅੰਗੂਠਾ ਕਿਉਂ ਲਾਇਆ ਹੈ?' ਡੈਡੀ ਕਹਿਣ ਲੱਗਾ, 'ਮੈਂ ਇਸ ਕਰਕੇ ਅੰਗੂਠਾ ਲਾਇਆ ਹੈ ਕਿਉਂਕਿ ਜੇਕਰ ਦਸਤਖਤ ਕਰ ਦਿੰਦਾ ਤਾਂ ਤੇਰੇ ਮਾਸਟਰ ਨੇ ਕਹਿਣਾ ਸੀ ਕਿ ਤੇਰਾ ਡੈਡੀ ਬਹੁਤ ਪੜਿ੍ਹਆ-ਲਿਖਿਆ ਹੈ |'
• ਪਤਨੀ ਤੋਂ ਦੁਖੀ ਹੋ ਕੇ ਇਕ ਪਤੀ ਜਦੋਂ ਘਰ ਤੋਂ ਬਾਹਰ ਜਾਣ ਲੱਗਾ ਤਾਂ ਉਸ ਦੀ ਪਤਨੀ ਨੇ ਕਿਹਾ, 'ਤੁਸੀਂ ਕਿੱਥੇ ਜਾ ਰਹੇ ਹੋ?
ਅੱਗੋਂ ਪਤੀ ਬੋਲਿਆ, 'ਮਰਨ ਲਈ ਜਾ ਰਿਹਾ ਹਾਂ |'
ਪਤੀ ਬੋਲੀ-'ਜ਼ਰਾ ਸਵੈਟਰ ਪਾ ਕੇ ਜਾਇਓ, ਬਾਹਰ ਠੰਢ ਬਹੁਤ ਹੈ | ਫਿਰ ਕਹੋਗੇ ਠੰਢ ਲੱਗ ਗਈ |'

-ਪਿੰਡ ਤੇ ਡਾਕ: ਮਲੋਟ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ |
ਮੋਬਾ: 94172-29410

ਤਾਰਾ ਅਤੇ ਭੌਤਿਕ ਵਿਗਿਆਨੀ ਗਲੀਲੀਓ

ਬੱਚਿਓ, ਗਲੀਲੀਓ ਗਲੀਲੀ ਦਾ ਜਨਮ 1564 ਈ: ਵਿਚ ਇਟਲੀ ਵਿਚ ਹੋਇਆ | ਇਹ ਬਹੁਤ ਹੀ ਵੱਡਾ ਤਾਰਾ ਅਤੇ ਭੌਤਿਕ ਵਿਗਿਆਨੀ ਸੀ | ਇਸ ਵਿਗਿਆਨੀ ਨੇ 1609 ਈ: ਵਿਚ ਇਕ ਦੂਰਬੀਨ ਈਜਾਦ ਕੀਤੀ, ਜਿਸ ਨਾਲ ਆਕਾਸ਼ ਵਿਚ ਮੌਜੂਦ ਵਸਤੂਆਂ ਨੂੰ ਚੰਗੀ ਤਰ੍ਹਾਂ ਦੇਖਿਆ ਜਾ ਸਕਦਾ ਸੀ | ਇਸ ਦੂਰਬੀਨ ਦੀ ਮਦਦ ਨਾਲ ਇਸ ਨੇ ਦੇਖਿਆ ਕਿ ਸ਼ੱੁਕਰ ਗ੍ਰਹਿ ਵੀ ਚੰਦਰਮਾ ਦੀ ਤਰ੍ਹਾਂ ਵਧਦਾ ਅਤੇ ਘਟਦਾ ਹੈ | ਇਸ ਤੋਂ ਇਲਾਵਾ ਉਸ ਨੇ ਇਸ ਦੂਰਬੀਨ ਦੀ ਮਦਦ ਨਾਲ ਹੇਠ ਲਿਖੇ ਅਨੁਸਾਰ ਦੁਨੀਆ ਨੂੰ ਦੱਸਿਆ |
ਆਕਾਸ਼ ਗੰਗਾ : ਸੰਨ 1610 ਵਿਚ ਗਲੀਲੀਓ ਨੇ ਇਕ ਸੋਧੀ ਹੋਈ ਦੂਰਬੀਨ ਤਿਆਰ ਕੀਤੀ, ਜਿਸ ਨਾਲ 1000 ਗੁਣਾ ਜ਼ਿਆਦਾ ਆਕਾਸ਼ ਵਿਚ ਮੌਜੂਦ ਵਸਤੂਆਂ ਨੂੰ ਨੇੜਿਓਾ ਦੇਖਿਆ ਜਾ ਸਕਦਾ ਸੀ | ਉਸ ਨੇ ਹਜ਼ਾਰਾਂ ਹੀ ਤਾਰਿਆਂ ਦੇ ਸਮੂਹ ਨੂੰ ਸਭ ਤੋਂ ਪਹਿਲਾਂ ਦੇਖਿਆ | ਆਕਾਸ਼ ਗੰਗਾ ਬਾਰੇ ਉਸ ਨੇ ਦੱਸਿਆ ਕਿ ਇਹ ਹਜ਼ਾਰਾਂ ਹੀ ਤਾਰਿਆਂ ਦਾ ਇਕ ਇਕੱਠ ਹੈ, ਜਿਸ ਵਿਚ ਧੂੜ ਅਤੇ ਗੈਸਾਂ ਵੀ ਮੌਜੂਦ ਹਨ | ਆਕਾਸ਼ ਗੰਗਾਵਾਂ ਦੇ ਅੱਡ-ਅੱਡ ਆਕਾਰਾਂ ਬਾਰੇ ਵੀ ਇਸ ਵਿਗਿਆਨੀ ਨੇ ਦੁਨੀਆ ਨੂੰ ਦੱਸਿਆ |
ਗ੍ਰਹਿ ਅਤੇ ਚੰਨ : ਇਸ ਵਿਗਿਆਨੀ ਨੇ ਦੱਸਿਆ ਕਿ ਸਨਿਚਰ ਗ੍ਰਹਿ ਦੇ ਆਲੇ-ਦੁਆਲੇ ਦੋ ਚੰਦ ਚੱਕਰ ਲਗਾ ਰਹੇ ਹਨ ਅਤੇ ਚਾਰ ਚੰਦ ਬੱੁਧ ਗ੍ਰਹਿ ਦੇ ਆਲੇ-ਦੁਆਲੇ ਘੁੰਮ ਰਹੇ ਹਨ | ਧਰਤੀ ਤੋਂ ਦਿਖਣ ਵਾਲੇ ਸਾਡੇ ਚੰਦ ਬਾਰੇ ਉਸ ਨੇ ਦੂਰਬੀਨ ਦੀ ਮਦਦ ਨਾਲ ਦੱਸਿਆ ਕਿ ਇਸ ਵਿਚ ਡੰੂਘੇ-ਡੰੂਘੇ ਟੋਏ ਪਏ ਹੋਏ ਹਨ |
ਬੱਚਿਓ, ਇਸ ਵਿਗਿਆਨੀ ਤੋਂ ਪਹਿਲਾਂ ਇਹ ਸਮਝਿਆ ਜਾਂਦਾ ਸੀ ਕਿ ਸੂਰਜ ਧਰਤੀ ਦੇ ਆਲੇ-ਦੁਆਲੇ ਘੁੰਮਦਾ ਹੈ ਪਰ ਇਸ ਵਿਗਿਆਨੀ ਨੇ ਸਿੱਧ ਕੀਤਾ ਕਿ ਸੂਰਜ ਇਕ ਜਗ੍ਹਾ ਟਿਕਿਆ ਹੋਇਆ ਹੈ ਤੇ ਧਰਤੀ ਉਸ ਦੁਆਲੇ ਚੱਕਰ ਕੱਟਦੀ ਹੈ, ਜਿਸ ਨੂੰ ਉਸ ਸਮੇਂ ਦੇ ਕੈਥੋਲਿਕ ਚਰਚ ਦੇ ਪਾਦਰੀਆਂ ਨੂੰ ਮਨਜ਼ੂਰ ਨਹੀਂ ਸੀ | ਸੰਨ 1633 ਵਿਚ ਚਰਚ ਨੇ ਜਾਂਚ-ਪੜਤਾਲ ਕਰਨ ਲਈ ਕੋਰਟ ਵਿਚ ਸੱਦ ਲਿਆ ਅਤੇ ਘਰ ਵਿਚ ਹੀ ਕੈਦ ਕਰ ਦਿੱਤਾ ਅਤੇ 1642 ਵਿਚ ਇਸ ਮਹਾਨ ਵਿਗਿਆਨੀ ਦੀ ਮੌਤ ਹੋ ਗਈ |

-8/29, ਨਿਊ ਕੁੰਦਨਪੁਰੀ, ਲੁਧਿਆਣਾ |

ਬਾਲ ਸਾਹਿਤ

ਜਾਗੋ ਆਈ ਏ
ਲੇਖਕ : ਮਹਿੰਦਰ ਸਿੰਘ ਕੈਂਥ
ਪ੍ਰਕਾਸ਼ਕ : ਕੈਂਥ ਪ੍ਰਕਾਸ਼ਨ, ਖੰਨਾ |
ਪੰਨੇ : 20, ਮੁੱਲ : 45 ਰੁਪਏ
ਸੰਪਰਕ : 94642-55003

'ਜਾਗੋ ਆਈ ਏ' ਜਾਣੇ-ਪਛਾਣੇ ਲੇਖਕ ਮਹਿੰਦਰ ਸਿੰਘ ਕੈਂਥ ਦੀ ਨਵੀਂ ਛਪੀ ਪੁਸਤਕ ਹੈ,ਜਿਸ ਵਿਚ ਵਰਤਮਾਨ ਸਮਾਜ ਵਿਸ਼ੇਸ਼ ਕਰਕੇ ਬਚਪਨ ਨਾਲ ਜੁੜੇ ਹੋਏ ਵੰਨ-ਸੁਵੰਨੇ ਵਿਸ਼ਿਆਂ ਨਾਲ ਸਬੰਧਤ ਕਵਿਤਾਵਾਂ ਸ਼ਾਮਿਲ ਹਨ | ਇਸ ਕਾਵਿ-ਸੰਗ੍ਰਹਿ ਵਿਚ ਕੈਂਥ ਦੀਆਂ ਕਵਿਤਾਵਾਂ ਦੇਸ਼ ਭਗਤੀ, ਸਾਂਝੀਵਾਲਤਾ, ਦਿ੍ੜ੍ਹ ਨਿਸਚੇ ਅਤੇ ਕੁਦਰਤੀ ਨਜ਼ਾਰਿਆਂ ਨੂੰ ਜ਼ੰਜੀਰ ਦੀਆਂ ਕੜੀਆਂ ਵਾਂਗ ਇਕ-ਦੂਜੇ ਵਿਚ ਪ੍ਰੋਇਆ ਹੋਇਆ ਹੈ | ਕਵੀ ਇਨ੍ਹਾਂ ਕਵਿਤਾਵਾਂ ਅਤੇ ਗੀਤਾਂ ਵਿਚ ਆਲਾ-ਦੁਆਲਾ ਸਾਫ਼-ਸੁਥਰਾ ਰੱਖਣ, ਸਮੇਂ ਦੀ ਕਦਰ ਪਾਉਣ, ਪਿਆਰ-ਸਤਿਕਾਰ ਦੀ ਭਾਵਨਾ ਨੂੰ ਦਿ੍ੜ੍ਹਾਉਣ, ਜਨੌਰ ਪੰਛੀਆਂ ਪ੍ਰਤੀ ਹਮਦਰਦੀ ਵਾਲਾ ਵਿਵਹਾਰ ਰੱਖਣ ਦੇ ਖ਼ੂਬਸੂਰਤ ਸੁਨੇਹੇ ਦਿੰਦਾ ਹੈ | 'ਜਾਗੋ ਆਈ ਏ' ਕਵਿਤਾ ਰਾਹੀਂ ਕੈਂਥ ਆਪਣੀਆਂ ਭਾਵਨਾਵਾਂ ਨੂੰ ਇਸ ਤਰ੍ਹਾਂ ਜ਼ਬਾਨ ਦਿੰਦਾ ਹੈ :
ਸਭ ਨੂੰ ਸਾਹ ਜ਼ਹਿਰੀਲੇ ਆਵਣ
ਖਾਵਣ ਨੂੰ ਸਭ ਜ਼ਹਿਰਾਂ ਖਾਵਣ
ਪਲੀਤ ਹੋਏ ਪਾਣੀ ਤੇ ਮਿੱਟੀ
ਆਓ ਇਹਨਾਂ ਨੂੰ ਸ਼ੁੱਧ ਬਣਾਈਏ
ਜਾਗੋ ਲੋਕੋ, ਜਾਗੋ ਆਈ ਏ | (ਪੰਨਾ 17)
'ਘਰ ਦੀ ਬਗੀਚੀ ਵਿਚ', 'ਤਿੱਤਲੀ ਨੂੰ ਫੁੱਲ ਬਹੁਤ ਪਿਆਰੇ', 'ਰੁੱਖਾਂ ਦੀ ਪੁਕਾਰ', 'ਬਸੰਤ ਦਾ ਗੀਤ', 'ਪਾਣੀ ਨੂੰ ਬਚਾਓ', 'ਸੂਰਜ' ਆਦਿ ਪ੍ਰਕਿ੍ਤੀ ਦੀ ਵਡਿਆਈ ਨੂੰ ਦਰਸਾਉਂਦੀਆਂ ਹਨ ਜਦੋਂ ਕਿ 'ਇਹ ਭਾਰਤ ਦੇਸ਼ ਅਸਾਡਾ' ਅਤੇ 'ਦੀਵਾਲੀ ਦੇ ਤਿਉਹਾਰ 'ਤੇ' ਆਦਿ ਕਵਿਤਾਵਾਂ ਦੇਸ਼ ਭਗਤੀ ਅਤੇ ਭਾਈਚਾਰਕ-ਭਾਵਨਾ ਨੂੰ ਰੂਪਮਾਨ ਕਰਦੀਆਂ ਹਨ | ਕੁੱਲ ਮਿਲਾ ਕੇ ਇਹ ਕਵਿਤਾਵਾਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਪ੍ਰਤੀ ਵੀ ਜਾਗਰੂਕ ਕਰਦੀਆਂ ਹਨ ਅਤੇ ਸਮਾਜਕ ਸਮੱਸਿਆਵਾਂ ਦਾ ਹੱਲ ਕਰਨ ਦੇ ਗੁਰ ਵੀ ਦੱਸਦੀਆਂ ਹਨ | ਪੁਸਤਕ ਪੜ੍ਹਨਯੋਗ ਹੈ |

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 9814423703

ਬੁਝਾਰਤਾਂ

1. ਜਦੋਂ ਵੀ ਨਹਾਉਂਦਾ ਹਾਂ,
ਛੋਟਾ ਹੋ ਜਾਂਦਾ ਹਾਂ |
2. ਅੱਗੇ ਜਾਵੇ, ਪਿੱਛੇ ਜਾਵੇ,
ਪਰ ਅਸਲ ਵਿਚ ਕਿਤੇ ਨਾ ਜਾਵੇ |
3. ਲੰਮ-ਸਲੰਮਾ ਆਦਮੀ,
ਉਹਦੇ ਗਿੱਟੇ ਦਾੜ੍ਹੀ |
4. ਨਾ ਕੁਝ ਖਾਂਦਾ, ਨਾ ਕੁਝ ਪੀਂਦਾ,
ਫਿਰ ਵੀ ਘਰ-ਘਰ ਖਬਰ ਪਹੁੰਚਾਉਂਦਾ |
5. ਹਵਾ ਖਾਵੇ ਤਾਂ ਜੁਗ-ਜੁਗ ਜੀਵੇ,
ਮਰ ਜਾਵੇ ਜੇ ਪਾਣੀ ਪੀਵੇ |
ਉੱਤਰ : (1) ਸਾਬਣ, (2) ਪੀਂਘ, (3) ਗੰਨਾ, (4) ਅਖ਼ਬਾਰ, (5) ਅੱਗ |

-ਅਵਤਾਰ ਸਿੰਘ ਕਰੀਰ,
ਮੋਗਾ | ਮੋਬਾ: 94170-05183

ਅਧਿਆਪਕਾਂ ਦਾ ਸਤਿਕਾਰ

ਅਧਿਆਪਕਾਂ ਦਾ ਕਰੋ ਸਤਿਕਾਰ ਬੱਚਿਓ,
ਪੜ੍ਹੋ-ਲਿਖੋ ਬਣੋ ਹੁਸ਼ਿਆਰ ਬੱਚਿਓ |
ਅਧਿਆਪਕਾਂ ਦੇ ਮੋਹਰੇ ਤੁਸੀਂ ਨਹੀਓਾ ਬੋਲਣਾ,
ਬਿਨਾਂ ਪੱੁਛੇ ਬੈਗ ਨਹੀਂ ਕਿਸੇ ਦਾ ਫੋਲਣਾ |
ਚੋਰੀ ਹੁੰਦੀ ਬੜੀ ਬਦਕਾਰ ਬੱਚਿਓ,
ਅਧਿਆਪਕਾਂ ਦਾ ਕਰੋ ਸਤਿਕਾਰ ਬੱਚਿਓ |
ਸਾਫ਼ ਸਦਾ ਆਪਣਾ ਸਕੂਲ ਰੱਖਣਾ,
ਆਪਣੀ ਸਫ਼ਾਈ ਦਾ ਵੀ ਖਿਆਲ ਰੱਖਣਾ |
ਹੋਵੋਗੇ ਨਾ ਕਦੇ ਵੀ ਬਿਮਾਰ ਬੱਚਿਓ,
ਅਧਿਆਪਕਾਂ ਦਾ ਕਰੋ ਸਤਿਕਾਰ ਬੱਚਿਓ |
ਕਲਾਸ ਵਿਚ ਕਦੇ ਨਾ ਮਚਾਉਣ ਸ਼ੋਰ ਬਈ,
ਗੱਲਾਂ ਮੇਰੀਆਂ ਦਾ ਕਰਨਾ ਹੈ ਗੌਰ ਬਈ |
'ਬਸਰੇ' ਦਾ ਕਹਿਣਾ ਵਾਰ-ਵਾਰ ਬੱਚਿਓ,
ਅਧਿਆਪਕਾਂ ਦਾ ਕਰੋ ਸਤਿਕਾਰ ਬੱਚਿਓ |
ਪੜ੍ਹੋ-ਲਿਖੋ ਬਣੋ ਹੁਸ਼ਿਆਰ ਬੱਚਿਓ |

-ਨੇਹਾ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ) | ਮੋਬਾ: 97790-43348

ਬਾਲ ਨਾਵਲ-103: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਸਾਰੇ ਗੱਲਾਂਬਾਤਾਂ ਕਰਦੇ ਸਕੂਲ ਦੇ ਵਿਹੜੇ ਵੱਲ ਜਾਣ ਲੱਗੇ | ਸਾਰਿਆਂ ਦੀ ਗੱਲਬਾਤ ਦਾ ਵਿਸ਼ਾ ਹਸਪਤਾਲ ਦੀ ਤਰੱਕੀ, ਡਾ: ਹਰੀਸ਼ ਦੀ ਸੇਵਾ ਭਾਵਨਾ ਅਤੇ ਸਿਧਾਰਥ ਦੀ ਮਿਹਨਤ ਅਤੇ ਲਗਨ ਨਾਲ ਸਾਰੇ ਪ੍ਰਾਜੈਕਟ ਨੂੰ ਸਿਰੇ ਚਾੜ੍ਹਨਾ ਸੀ | ਚਾਹ ਪੀਂਦੇ ਅਤੇ ਗਰਮ-ਗਰਮ ਪਕੌੜੇ ਖਾਂਦਿਆਂ ਸਾਰੇ ਵਿਦਿਆਰਥੀ ਕਹਿ ਰਹੇ ਸਨ ਕਿ ਸਾਨੂੰ ਅੱਜ ਦਾ ਸ਼ੱੁਭ ਦਿਨ ਹਰ ਸਾਲ ਇਕੱਠੇ ਹੋ ਕੇ ਮਨਾਉਣਾ ਚਾਹੀਦਾ ਹੈ ਅਤੇ ਇਸ ਦੀ ਹੋਰ ਤਰੱਕੀ ਲਈ ਸਾਨੂੰ ਸਾਰਿਆਂ ਨੂੰ ਸਿਰਤੋੜ ਮਿਹਨਤ ਕਰਨੀ ਚਾਹੀਦੀ ਹੈ | ਸਾਨੂੰ ਸਾਰਿਆਂ ਨੂੰ ਇਸ ਹਸਪਤਾਲ ਦੀ ਸਹਾਇਤਾ ਕਰਕੇ ਇਸ ਨੂੰ ਸ਼ਹਿਰ ਦਾ ਇਕ ਵੱਡਾ ਹਸਪਤਾਲ ਬਣਾਉਣਾ ਚਾਹੀਦਾ ਹੈ |
ਚਾਹ ਪੀਂਦਿਆਂ-ਪੀਂਦਿਆਂ ਹੀ ਮਾਤਾ ਜੀ, ਮਨਜੀਤ ਦੇ ਮੰਮੀ ਅਤੇ ਮੇਘਾ ਤਿੰਨੇ ਥੋੜ੍ਹਾ ਪਾਸੇ ਹੋ ਕੇ ਕੋਈ ਗੱਲ ਕਰਨ ਲੱਗ ਪਈਆਂ | ਫੇਰ ਮਾਤਾ ਜੀ ਨੇ ਸਾਰਿਆਂ ਨੂੰ ਚੱੁਪ ਕਰਾਉਂਦਿਆਂ ਕਹਿਣਾ ਸ਼ੁਰੂ ਕੀਤਾ, 'ਹੁਣ ਤੱਕ ਜਿਹੜੀਆਂ ਵੀ ਗੱਲਾਂ ਹੋਈਆਂ ਹਨ, ਸਾਰੀਆਂ ਹੀ ਬਹੁਤ ਚੰਗੀਆਂ ਹੋਈਆਂ ਹਨ | ਸਾਰਿਆਂ ਨੇ ਹਸਪਤਾਲ ਬਾਰੇ, ਡਾ: ਹਰੀਸ਼ ਬਾਰੇ ਹੀ ਗੱਲਾਂ ਕੀਤੀਆਂ ਹਨ ਪਰ ਕਿਸੇ ਨੇ ਵੀ ਹਰੀਸ਼ ਦੀ 'ਡਾਕਟਰਨੀ' ਬਾਰੇ ਕੋਈ ਗੱਲ ਨਹੀਂ ਕੀਤੀ | ਹੁਣ ਤੁਸੀਂ ਸਾਰੇ ਦੱਸੋ ਕਿ ਕੀ ਹਰੀਸ਼ ਨੂੰ ਸਾਰੀ ਉਮਰ ਛੜਾ-ਛਾਂਟ ਹੀ ਰੱਖਣਾ ਹੈ?' ਮਾਤਾ ਜੀ ਦੀ ਗੱਲ ਸੁਣ ਕੇ ਸਾਰੇ ਬੜੇ ਖੁਸ਼ ਹੋਏ | ਕਈਆਂ ਨੇ ਖੁਸ਼ੀ ਵਿਚ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ |
ਮਾਤਾ ਜੀ ਦੀ ਗੱਲ ਸੁਣਦਿਆਂ ਹੀ ਡਾ: ਪ੍ਰੀਤੀ ਸ਼ਰਮਾਉਂਦੀ ਹੋਈ ਇਕ ਪਾਸੇ ਚਲੀ ਗਈ | ਹਰੀਸ਼, ਜਿਹੜਾ ਪਹਿਲਾਂ ਪ੍ਰੀਤੀ ਦੇ ਕੋਲ ਖਲੋਤਾ ਚਾਹ ਪੀ ਰਿਹਾ ਸੀ, ਫੱੁਲਾਂ ਵਾਲੇ ਪਾਸੇ ਚਲਾ ਗਿਆ | ਉਸ ਦੇ ਹੱਥ ਵਿਚ ਚਾਹ ਦਾ ਕੱਪ ਫੜਿਆ ਹੀ ਰਹਿ ਗਿਆ | ਉਹ ਇਕ ਗੁਲਾਬ ਦੇ ਫੱੁਲ ਨੂੰ ਦੇਖਦਾ ਹੋਇਆ ਅਤੀਤ ਵਿਚ ਪਹੁੰਚ ਗਿਆ | ਉਸ ਦੇ ਦਿਮਾਗ ਵਿਚ ਪ੍ਰੀਤੀ ਨੂੰ ਪਹਿਲੀ ਵਾਰ ਦੇਖਣ ਤੋਂ ਲੈ ਕੇ ਹੁਣ ਤੱਕ ਦੀ ਹਰ ਘਟਨਾ ਕਿਸੇ ਫਿਲਮ ਦੀ ਰੀਲ੍ਹ ਵਾਂਗ ਘੁੰਮਣ ਲੱਗੀ |
ਤੀਜੇ ਪ੍ਰਾਫ਼ ਨੂੰ ਸ਼ੁਰੂ ਹੋਇਆਂ ਕੁਝ ਦਿਨ ਹੀ ਹੋਏ ਸਨ ਕਿ ਹਰੀਸ਼ ਨੇ ਲਾਇਬ੍ਰੇਰੀ ਦੇ ਕੋਨੇ ਵਿਚ ਪੜ੍ਹ ਰਹੀ ਇਕ ਸਾਦ-ਮੁਰਾਦੀ ਜਿਹੀ ਲੜਕੀ ਨੂੰ ਦੇਖਿਆ | 'ਕੋਈ ਨਵੀਂ ਵਿਦਿਆਰਥਣ ਆਈ ਹੋਵੇਗੀ' ਸੋਚ ਕੇ ਉਹ ਪੜ੍ਹਾਈ ਵਿਚ ਰੱੁਝ ਗਿਆ |
ਅਗਲੇ ਦਿਨ ਉਸ ਨੇ ਫਿਰ ਉਸ ਲੜਕੀ ਨੂੰ ਕਿਤਾਬਾਂ ਚੱੁਕੀ, ਉਸੇ ਨੱੁਕਰ ਵੱਲ ਜਾਂਦਿਆਂ ਦੇਖਿਆ | ਪਹਿਰਾਵੇ ਤੋਂ ਉਹ ਪੰਜਾਬਣ ਲੱਗ ਰਹੀ ਸੀ | ਕਲਾਸਾਂ ਤੋਂ ਬਾਅਦ ਹਰੀਸ਼ ਜਦੋਂ ਵੀ ਲਾਇਬ੍ਰੇਰੀ ਜਾਂਦਾ, ਉਹ ਉਸ ਨੂੰ ਉਸੇ ਕੋਨੇ ਵਾਲੀ ਸੀਟ 'ਤੇ ਕਿਤਾਬਾਂ ਵਿਚ ਗੁਆਚੀ ਹੋਈ ਦੇਖਦਾ |
ਉਸ ਲੜਕੀ ਦੇ ਪੰਜਾਬੀ ਪਹਿਰਾਵੇ ਅਤੇ ਪੜ੍ਹਾਈ ਦੀ ਲਗਨ ਕਰਕੇ ਹਰੀਸ਼ ਦੇ ਮਨ ਵਿਚ ਕਈ ਵਾਰ ਉਸ ਨਾਲ ਗੱਲਾਂ ਕਰਨ ਨੂੰ ਜੀਅ ਕਰਦਾ ਪਰ ਉਸ ਦਾ ਕਦੇ ਵੀ ਹੌਸਲਾ ਨਾ ਪਿਆ ਕਿ ਉਹ ਉਸ ਨਾਲ ਗੱਲ ਕਰ ਸਕੇ |
ਇਸੇ ਤਰ੍ਹਾਂ ਉਸ ਨੂੰ ਲਾਇਬ੍ਰੇਰੀ ਵਿਚ ਪੜ੍ਹਦਿਆਂ ਜਾਂ ਕਦੀ ਕਾਲਜ ਵਿਚ ਇਕ ਵਿਭਾਗ ਤੋਂ ਦੂਜੇ ਵਿਭਾਗ ਵਿਚ ਜਾਂਦਿਆਂ ਦੇਖਦਿਆਂ ਇਕ ਸਾਲ ਲੰਘ ਗਿਆ | ਉਸ ਲੜਕੀ ਨੇ ਵੀ ਕਈ ਵਾਰ ਲਾਇਬ੍ਰੇਰੀ ਵਿਚ ਜਾਂ ਆਉਂਦਿਆਂ-ਜਾਂਦਿਆਂ ਹਰੀਸ਼ ਨੂੰ ਦੇਖਿਆ ਸੀ ਪਰ ਕਦੇ ਗੱਲਬਾਤ ਦਾ ਮੌਕਾ ਨਾ ਬਣਿਆ |
ਚੌਥਾ ਪ੍ਰਾਫ਼ ਸ਼ੁਰੂ ਹੋ ਗਿਆ ਸੀ | ਇਕ ਦਿਨ ਪੀਰੀਅਡ ਵਿਹਲਾ ਹੋਣ ਕਰਕੇ ਹਰੀਸ਼ ਕਾਲਜ ਕੰਟੀਨ ਵਿਚ ਕੌਫੀ ਪੀਣ ਚਲਾ ਗਿਆ | ਕੰਟੀਨ ਵਿਚ ਕੁੜੀਆਂ-ਮੁੰਡਿਆਂ ਦੀ ਕਾਫੀ ਚਹਿਲ-ਪਹਿਲ ਸੀ | ਹਰੀਸ਼ ਕੌਫੀ ਦਾ ਆਰਡਰ ਦੇ ਕੇ ਇਕ ਖਾਲੀ ਟੇਬਲ ਕੋਲ ਪਈ ਕੁਰਸੀ 'ਤੇ ਬੈਠਾ ਹੀ ਸੀ ਕਿ ਉਸ ਨੇ ਦੇਖਿਆ ਕਿ ਉਹੀ ਲਾਇਬ੍ਰੇਰੀ ਵਾਲੀ ਕੁੜੀ ਕੰਟੀਨ ਅੰਦਰ ਆ ਰਹੀ ਹੈ | ਹਰੀਸ਼ ਨੂੰ ਥੋੜ੍ਹੀ ਘਬਰਾਹਟ ਹੋਣੀ ਸ਼ੁਰੂ ਹੋ ਗਈ, ਕਿਉਂਕਿ ਕੋਈ ਹੋਰ ਮੇਜ਼ ਖਾਲੀ ਨਾ ਹੋਣ ਕਰਕੇ ਉਹ ਉਸੇ ਦੀ ਮੇਜ਼ ਵੱਲ ਆ ਰਹੀ ਸੀ |

(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)
- ਮੋਬਾ: 98889-24664


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX