ਤਾਜਾ ਖ਼ਬਰਾਂ


ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਦੂਜਾ ਝਟਕਾ, ਵਾਰਨਰ 85 ਦੌੜਾਂ ਬਣਾ ਕੇ ਆਊਟ
. . .  4 minutes ago
ਮਹਾਰਾਸ਼ਟਰ 'ਚ ਵਾਪਰੇ ਬੱਸ ਹਾਦਸੇ 'ਚ ਛੇ ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  11 minutes ago
ਮੁੰਬਈ, 24 ਮਾਰਚ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਅੱਜ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 45 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਲਿਜਾਇਆ ਗਿਆ ਹੈ। ਦੱਸਿਆ...
ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਪਹਿਲਾ ਝਟਕਾ
. . .  7 minutes ago
ਫ਼ਿਰੋਜ਼ਪੁਰ 'ਚ ਫੌਜੀ ਖੇਤਰ 'ਚੋਂ ਮਿਲਿਆ ਮਾਈਨ ਨੁਮਾ ਬੰਬ, ਲੋਕਾਂ 'ਚ ਦਹਿਸ਼ਤ
. . .  24 minutes ago
ਫ਼ਿਰੋਜ਼ਪੁਰ, 24 ਮਾਰਚ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਛਾਉਣੀ ਫੌਜੀ ਖੇਤਰ 'ਚ ਸਥਿਤ ਫੌਜ ਦੀ ਗੋਲਡਨ ਐਰੋ ਡਿਵੀਜ਼ਨ ਨਾਮੀ ਕੰਟੀਨ ਦੇ ਸਾਹਮਣਿਓਂ ਅੱਜ ਬਾਰੂਦੀ ਸੁਰੰਗ ਵਿਛਾਉਣ ਲਈ ਇਸਤੇਮਾਲ ਕੀਤਾ ਜਾਂਦਾ ਬੰਬ (ਮਾਈਨ) ਮਿਲਿਆ। ਇਸ ਮਗਰੋਂ ਫੌਜ ਨੇ...
ਆਈ.ਪੀ.ਐਲ.12 : 10 ਓਵਰਾਂ ਤੋਂ ਬਾਅਦ ਹੈਦਰਾਬਾਦ 92/0
. . .  7 minutes ago
ਆਈ.ਪੀ.ਐਲ.12 : 31 ਗੇਂਦਾਂ 'ਚ ਵਾਰਨਰ ਦੀਆਂ 53 ਦੌੜਾਂ ਪੂਰੀਆਂ
. . .  37 minutes ago
ਉਪ ਰਾਸ਼ਟਰਪਤੀ ਨਾਇਡੂ ਨੇ ਮਨੋਹਰ ਪਾਰੀਕਰ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ
. . .  43 minutes ago
ਪਣਜੀ, 24 ਮਾਰਚ- ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅੱਜ ਗੋਆ ਦੇ ਮਰਹੂਮ ਮੁੱਖ ਮੰਤਰੀ ਮਨੋਹਰ ਪਾਰੀਕਰ ਦੀ ਰਿਹਾਇਸ਼ 'ਤੇ ਗਏ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਸੰਬੰਧੀ ਨਾਇਡੂ ਨੇ ਟਵੀਟ ਕਰਕੇ ਕਿਹਾ, ''ਅੱਜ ਗੋਆ 'ਚ...
ਆਈ.ਪੀ.ਐਲ.12 : ਕੋਲਕਾਤਾ ਨੇ ਜਿੱਤਿਆ ਟਾਸ, ਪਹਿਲਾ ਬੱਲੇਬਾਜ਼ੀ ਕਰੇਗਾ ਹੈਦਰਾਬਾਦ
. . .  about 1 hour ago
ਇਮਰਾਨ ਨੇ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਅਤੇ ਨਿਕਾਹ ਮਾਮਲੇ ਦੀ ਜਾਂਚ ਦੇ ਦਿੱਤੇ ਹੁਕਮ
. . .  about 1 hour ago
ਇਸਲਾਮਾਬਾਦ, 24 ਮਾਰਚ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਿੰਧ ਸੂਬੇ 'ਚ ਦੋ ਨਾਬਾਲਗ ਹਿੰਦੂ ਲੜਕੀਆਂ ਦੀ ਅਗਵਾਕਾਰੀ, ਜਬਰਨ ਵਿਆਹ, ਧਰਮ ਪਰਿਵਰਤਨ ਅਤੇ ਘੱਟ ਉਮਰ 'ਚ ਵਿਆਹ ਕਰਾਏ ਜਾਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ...
ਮੈਂ ਕਾਂਗਰਸ ਵਿਚ ਸ਼ਾਮਲ ਨਹੀਂ ਹੋਈ - ਸਪਨਾ ਚੌਧਰੀ
. . .  about 1 hour ago
ਨਵੀਂ ਦਿੱਲੀ, 24 ਮਾਰਚ - ਹਰਿਆਣਾ ਦੀ ਪ੍ਰਸਿੱਧ ਸਿੰਗਰ ਤੇ ਡਾਂਸਰ ਸਪਨਾ ਚੌਧਰੀ ਨੇ ਕਿਹਾ ਹੈ ਕਿ ਉਹ ਕਾਂਗਰਸ ਵਿਚ ਸ਼ਾਮਲ ਨਹੀਂ ਹੋਏ ਹਨ। ਪ੍ਰਿਅੰਕਾ ਗਾਂਧੀ ਵਾਡਰਾ ਨਾਲ ਜੋ ਉਨ੍ਹਾਂ ਦੀਆਂ ਤਸਵੀਰਾਂ ਛਾਇਆ ਹੋਇਆਂ ਹਨ, ਉਹ ਪੁਰਾਣੀਆਂ ਹਨ। ਸਪਨਾ ਨੇ ਕਿਹਾ ਕਿ ਉਹ...
ਹੋਰ ਖ਼ਬਰਾਂ..

ਸਾਡੀ ਸਿਹਤ

ਈਅਰ ਫੋਨ ਨਾ ਬਣ ਜਾਵੇ ਕਿੱਲਰ ਫੋਨ

ਮੋਬਾਈਲ ਅਤੇ ਆਈਪੈਡ 'ਤੇ ਈਅਰ ਫੋਨ ਨਾਲ ਮਿਊਜ਼ਿਕ ਸੁਮਨ ਦਾ ਰੁਝਾਨ ਜਦੋਂ ਤੋਂ ਵਧਿਆ ਹੈ, ਉਦੋਂ ਤੋਂ ਦੁਰਘਟਨਾਵਾਂ ਵੀ ਵਧ ਗਈਆਂ ਹਨ, ਚਾਹੇ ਉਹ ਦੁਰਘਟਨਾਵਾਂ ਜਾਨ ਜਾਣ ਵਾਲੀਆਂ ਹੋਣ, ਐਕਸੀਡੈਂਟ ਦੀਆਂ ਹੋਣ ਜਾਂ ਕੰਨ ਤੋਂ ਘੱਟ ਸੁਣਾਈ ਦੇਣ ਦੀਆਂ। ਈਅਰਫੋਨ ਨਾਲ ਮਿਊਜ਼ਿਕ ਸੁਣਨ ਜਾਂ ਗੱਲ ਕਰਨ ਨਾਲ ਹੌਲੀ ਆਵਾਜ਼ ਵੀ ਸਾਫ਼ ਅਤੇ ਤੇਜ਼ ਸੁਣਾਈ ਦਿੰਦੀ ਹੈ, ਕਿਉਂਕਿ ਈਅਰ ਫੋਨ ਕੰਨ ਦੇ ਬਹੁਤ ਨੇੜੇ ਹੁੰਦੇ ਹਨ ਅਤੇ ਆਵਾਜ਼ ਦਾ ਨੁਕਸਾਨ ਬਹੁਤ ਘੱਟ ਹੁੰਦਾ ਹੈ।
ਸਾਊਂਡ ਲਾਸ ਘੱਟ ਹੋਣ ਦੇ ਕਾਰਨ ਆਸ-ਪਾਸ ਦੇ ਸ਼ੋਰ ਦੀਆਂ ਆਵਾਜ਼ਾਂ ਸੁਣਾਈ ਨਹੀਂ ਦਿੰਦੀਆਂ, ਜੇ ਸੁਣਾਈ ਵੀ ਦਿੰਦੀਆਂ ਹਨ ਤਾਂ ਏਨੀਆਂ ਘੱਟ ਕਿ ਸਾਡਾ ਧਿਆਨ ਉਸ ਪਾਸੇ ਆਕਰਸ਼ਤ ਨਹੀਂ ਹੁੰਦਾ। ਏਨੇ ਨੂੰ ਦੁਰਘਟਨਾ ਹੋ ਜਾਂਦੀ ਹੈ। ਕਿੰਨੇ ਹੀ ਪੜ੍ਹੇ-ਲਿਖੇ ਨੌਜਵਾਨ-ਮੁਟਿਆਰਾਂ ਮਿਊਜ਼ਿਕ ਸੁਣਦੇ-ਸੁਣਦੇ ਮੌਤ ਦੀ ਗ੍ਰਿਫ਼ਤ ਵਿਚ ਆ ਜਾਂਦੇ ਹਨ, ਫਿਰ ਵੀ ਲੋਕ ਸਿੱਖਦੇ ਨਹੀਂ।
ਡਰਾਈਵਿੰਗ ਕਰਦਿਆਂ ਨਾ ਕਰੋ ਮੋਬਾਈਲ ਦੀ ਵਰਤੋਂ
* ਡਰਾਈਵਿੰਗ ਕਰਦੇ ਹੋਏ ਮੋਬਾਈਲ ਫੋਨ 'ਤੇ ਗੱਲ ਕਰਨੀ ਸੜਕ ਹਾਦਸਿਆਂ ਨੂੰ ਸੱਦਾ ਦੇਣਾ ਹੈ। ਜਦੋਂ ਵੀ ਡਰਾਈਵਿੰਗ ਕਰ ਰਹੇ ਹੋਵੋ ਤਾਂ ਮੋਬਾਈਲ 'ਤੇ ਗੱਲ ਨਾ ਕਰੋ। ਜੇ ਕੋਈ ਕਾਲ ਆਉਂਦੀ ਵੀ ਹੈ ਤਾਂ ਉਸ ਨੂੰ ਕੱਟ ਦਿਓ ਜਾਂ ਸੜਕ ਦੇ ਇਕ ਕਿਨਾਰੇ 'ਤੇ ਸਕੂਟਰ, ਗੱਡੀ ਲਗਾ ਕੇ ਗੱਲ ਕਰੋ।
* ਸ਼ਰਾਬ ਪੀ ਕੇ ਗੱਡੀ ਚਲਾਉਣੀ ਜਿੰਨੀ ਖਤਰਨਾਕ ਹੈ, ਓਨੀ ਹੀ ਮੋਬਾਈਲ 'ਤੇ ਗੱਲ ਕਰਦੇ ਹੋਏ ਗੱਡੀ ਚਲਾਉਣੀ ਹੈ, ਇਸ ਲਈ ਗੱਡੀ ਚਲਾਉਂਦੇ ਹੋਏ ਮੋਬਾਈਲ ਦੀ ਵਰਤੋਂ ਨਾ ਕਰੋ।
* ਬਹੁਤ ਸਾਰੇ ਲੋਕ ਸੋਚਦੇ ਹਨ ਕਿ ਹੈਂਡਸ ਫ੍ਰੀ ਈਅਰ ਫੋਨ ਦੇ ਜ਼ਰੀਏ ਮੋਬਾਈਲ 'ਤੇ ਗੱਲ ਕਰਨੀ ਸੁਰੱਖਿਅਤ ਹੈ ਪਰ ਮਾਹਿਰਾਂ ਅਨੁਸਾਰ ਤੁਹਾਡਾ ਧਿਆਨ ਗੱਡੀ ਚਲਾਉਣ ਵਿਚ ਲਗਪਗ 40 ਫੀਸਦੀ ਘਟ ਜਾਂਦਾ ਹੈ।
* ਫੋਨ 'ਤੇ ਜ਼ਿਆਦਾ ਐਸ.ਐਮ.ਐਸ. ਪੜ੍ਹਨਾ ਜਾਂ ਕਰਨਾ ਖਤਰਨਾਕ ਹੈ, ਕਿਉਂਕਿ ਐਸ.ਐਮ.ਐਸ. ਪੜ੍ਹਦੇ ਅਤੇ ਕਰਦੇ ਸਮੇਂ ਤੁਹਾਡੀਆਂ ਆਪਣੀਆਂ ਅੱਖਾਂ ਸੜਕਾਂ ਤੋਂ ਹਟਾ ਕੇ ਮੋਬਾਈਲ ਦੀ ਸਕ੍ਰੀਨ 'ਤੇ ਲਗਾਉਣੀਆਂ ਪੈਂਦੀਆਂ ਹਨ। ਇਹ ਤਾਂ ਹੋਰ ਵੀ ਖ਼ਤਰਨਾਕ ਸਥਿਤੀ ਹੈ।
ਈਅਰਫੋਨ ਦੀ ਵਰਤੋਂ ਇਨ੍ਹਾਂ
ਥਾਵਾਂ 'ਤੇ ਨਾ ਕਰੋ
* ਈਅਰਫੋਨ ਲਗਾ ਕੇ ਗਾਣੇ ਸੁਣਨਾ ਜਾਂ ਗੱਲ ਕਰਨਾ ਮੋਬਾਈਲ 'ਤੇ ਗ਼ਲਤ ਨਹੀਂ ਹੈ ਪਰ ਕੁਝ ਥਾਵਾਂ ਅਜਿਹੀਆਂ ਹਨ, ਜਿਥੇ ਅਸੀਂ ਈਅਰਫੋਨ ਦੀ ਵਰਤੋਂ ਕਰਦੇ ਹਾਂ ਤਾਂ ਅਸੀਂ ਖਤਰਿਆਂ ਨਾਲ ਘਿਰ ਸਕਦੇ ਹਾਂ, ਜਿਵੇਂ-
* ਸੜਕ ਪਾਰ ਕਰਦੇ ਸਮੇਂ ਜਾਂ ਸੜਕ ਦੇ ਕਿਨਾਰੇ ਚਲਦੇ ਸਮੇਂ।
* ਗੱਡੀ ਚਲਾਉਂਦੇ ਸਮੇਂ।
* ਸਟੇਸ਼ਨ, ਬੱਸ ਸਟੈਂਡ, ਹਵਾਈ ਅੱਡੇ 'ਤੇ।
* ਗੱਡੀ ਪਾਰਕ ਕਰਦੇ ਸਮੇਂ ਜਾਂ ਗੱਡੀ ਖੜ੍ਹੀ ਕਰਨ ਵਾਲੀ ਥਾਂ 'ਤੇ।
* ਮਾਲ ਜਾਂ ਹੋਰ ਭੀੜ-ਭਾੜ ਵਾਲੀਆਂ ਥਾਵਾਂ 'ਤੇ।
* ਉਸਾਰੀ ਵਾਲੀ ਥਾਂ 'ਤੇ।
* ਪੁਲ 'ਤੇ, ਪੁਲ ਦੇ ਹੇਠਾਂ ਜਾਂ ਪੁਲ ਖ਼ਤਮ ਹੋਣ ਦੇ ਆਸ-ਪਾਸ।
* ਕੋਈ ਵੀ ਜ਼ਰੂਰੀ ਕੰਮ ਕਰਦੇ ਸਮੇਂ।
* ਜਦੋਂ ਤੁਸੀਂ ਮੋਬਾਈਲ 'ਤੇ ਗਾਣੇ ਸੁਣ ਰਹੇ ਹੋ ਜਾਂ ਦੂਜਿਆਂ ਨਾਲ ਗੱਲ ਕਰ ਰਹੇ ਹੋ ਤਾਂ ਆਵਾਜ਼ ਘੱਟ ਰੱਖੋ।
* ਦੋ ਘੰਟੇ ਤੋਂ ਜ਼ਿਆਦਾ ਈਅਰਫੋਨ ਕੰਨ 'ਤੇ ਨਾ ਲਗਾ ਕੇ ਰੱਖੋ, ਜੇ ਲੰਬੇ ਸਮੇਂ ਤੱਕ ਲਗਾਉਣਾ ਵੀ ਹੋਵੇ ਤਾਂ ਥੋੜ੍ਹੇ ਸਮੇਂ ਬਾਅਦ ਕੰਨਾਂ ਨੂੰ ਆਰਾਮ ਦਿਓ।
* ਰਾਤ ਨੂੰ ਜੇ ਤੁਸੀਂ ਈਅਰਫੋਨ ਦੀ ਵਰਤੋਂ ਕਰਕੇ ਗੱਲ ਕਰ ਰਹੇ ਹੋ ਜਾਂ ਮਿਊਜ਼ਿਕ ਸੁਣ ਰਹੇ ਹੋ ਤਾਂ ਉਨ੍ਹਾਂ ਨੂੰ ਕੱਢ ਕੇ ਰੱਖ ਦਿਓ, ਫਿਰ ਸੌਣ ਜਾਓ, ਨਹੀਂ ਤਾਂ ਕੰਨਾਂ ਨੂੰ ਕਾਫੀ ਨੁਕਸਾਨ ਪਹੁੰਚ ਸਕਦਾ ਹੈ।
* ਅਜਿਹੇ ਈਅਰਫੋਨ ਦੀ ਚੋਣ ਕਰੋ, ਜੋ ਕੰਨਾਂ ਦੇ ਅੰਦਰ ਜ਼ਿਆਦਾ ਨਾ ਜਾਣ, ਸਗੋਂ ਬਾਹਰੀ ਹਿੱਸੇ ਤੱਕ ਹੀ ਰਹਿਣ।
* ਵਿਚ-ਵਿਚ ਸਿੰਗਲ ਈਅਰ ਫੋਨ ਦੀ ਵੀ ਵਰਤੋਂ ਕਰ ਸਕਦੇ ਹੋ।
ਈਅਰ ਫੋਨ ਨਾਲ ਸਿਹਤ 'ਤੇ ਪੈਣ ਵਾਲੇ ਪ੍ਰਭਾਵ ਤੋਂ ਬਚੋ
* ਈਅਰ ਫੋਨ ਅਤੇ ਹੈੱਡਫੋਨ ਦੀ ਜ਼ਿਆਦਾ ਵਰਤੋਂ ਤੁਹਾਡੀ ਸੁਣਨ ਦੀ ਸਮਰੱਥਾ 'ਤੇ ਪ੍ਰਭਾਵ ਪਾ ਸਕਦੀ ਹੈ।
* ਪੂਰੀ ਉੱਚੀ ਆਵਾਜ਼ 'ਤੇ ਮਿਊਜ਼ਿਕ ਨਾ ਸੁਣੋ। ਇਸ ਨਾਲ ਸੁਣਨ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਜੇ ਮਿਊਜ਼ਿਕ ਸੁਣਨਾ ਵੀ ਹੈ ਤਾਂ 10 ਤੋਂ 50 ਫੀਸਦੀ ਆਵਾਜ਼ 'ਤੇ ਹੀ ਸੁਣੋ।
* ਲਗਾਤਾਰ ਆਈ ਪੈਡ 'ਤੇ ਮਿਊਜ਼ਿਕ ਨਾ ਸੁਣੋ। ਵੱਧ ਤੋਂ ਵੱਧ 60 ਮਿੰਟ ਤੱਕ ਸੁਣੋ ਅਤੇ ਆਵਾਜ਼ ਵੀ 60 ਫੀਸਦੀ ਤੋਂ ਜ਼ਿਆਦਾ ਨਾ ਰੱਖੋ।


ਖ਼ਬਰ ਸ਼ੇਅਰ ਕਰੋ

ਸਾਹ ਵਿਚ ਬਦਬੂ : ਕਾਰਨ ਅਤੇ ਬਚਾਅ

ਸਾਹ ਦੀ ਬਦਬੂ ਸਾਡੀ ਸ਼ਖ਼ਸੀਅਤ 'ਤੇ ਪਹਾੜ ਵਰਗਾ ਹਮਲਾ ਹੈ। ਅਸੀਂ ਦੂਜਿਆਂ ਨਾਲ ਗੱਲ ਕਰਨ ਤੋਂ ਕਤਰਾਉਂਦੇ ਹਾਂ, ਦੂਜੇ ਵੀ ਸਾਡੇ ਨਾਲ ਗੱਲ ਕਰਨ ਤੋਂ ਗੁਰੇਜ਼ ਕਰਦੇ ਹਨ।
ਤੁਸੀਂ ਇਸ ਦੇ ਕਾਰਨ ਜਾਣ ਕੇ ਇਸ ਰੋਗ ਤੋਂ ਛੁਟਕਾਰਾ ਪਾਓ। ਮੂੰਹ ਵਿਚ ਉੱਲੀ ਜਾਂ ਬੈਕਟੀਰੀਅਲ ਇਨਫੈਕਸ਼ਨ ਦੇ ਕਾਰਨ, ਲੰਬੀ ਕਬਜ਼ ਜਾਂ ਦੰਦਾਂ, ਮਸੂੜਿਆਂ ਦੇ ਪਿੱਛੇ ਟਾਰ ਜੰਮਣ, ਦੰਦਾਂ ਵਿਚ ਫਸਿਆ ਭੋਜਨ ਸੜਨ ਦੇ ਕਾਰਨ, ਪਾਇਰੀਆ ਜਾਂ ਜਿਜੀਵਾਇਟਸ ਦੇ ਕਾਰਨ ਮੂੰਹ ਬਦਬੂ ਵਾਲਾ ਹੋ ਸਕਦਾ ਹੈ।
ਜੇ ਤੁਸੀਂ ਚਾਹੁੰਦੇ ਹੋ ਕਿ ਸਾਹਮਣੇ ਵਾਲਾ ਤੁਹਾਡੇ ਨਾਲ ਗੱਲ ਕਰਨ ਤੋਂ ਨਾ ਕਤਰਾਏ, ਨਾ ਤੁਸੀਂ ਕਿਸੇ ਨਾਲ ਗੱਲ ਕਰਨ ਤੋਂ ਕਤਰਾਓ, ਤੁਹਾਨੂੰ ਮੂੰਹ ਦੀ ਬਦਬੂ ਨਾ ਸਤਾਏ, ਤੁਹਾਨੂੰ ਤੁਹਾਡਾ ਪਤੀ ਜਾਂ ਪਤਨੀ ਇਹ ਨਾ ਕਹਿ ਦੇਵੇ ਕਿ ਤੇਰੇ ਸਾਹ ਵਿਚੋਂ ਮੈਨੂੰ ਬਦਬੂ ਆ ਰਹੀ ਹੈ ਤਾਂ ਕੁਝ ਸਾਵਧਾਨੀਆਂ ਵਰਤੋ। ਆਪਣੀ ਜੀਵਨਸ਼ੈਲੀ, ਖਾਣ-ਪੀਣ ਅਤੇ ਰੋਜ਼ਮਰਾ ਵਿਚ ਤਬਦੀਲੀ ਲਿਆਓ। ਜਾਗਰੂਕਤਾ ਅਤੇ ਸਾਵਧਾਨੀ ਹੀ ਸਮਝਦਾਰੀ ਅਤੇ ਰੋਗ-ਮੁਕਤ ਕਰਨ ਦੀ ਨਿਸ਼ਾਨੀ ਹੈ। ਕੁਝ ਸੁਵਿਧਾ ਸੂਤਰਾਂ ਨੂੰ ਰੋਜ਼ਾਨਾ ਜੀਵਨ ਵਿਚ ਧਾਰਨ ਕਰਨਾ ਹੋਵੇਗਾ।
* ਹਰ ਰੋਜ਼ ਸਵੇਰੇ ਅਤੇ ਰਾਤ ਨੂੰ ਚੰਗੇ ਮੈਡੀਕੇਟਿਡ ਟੁੱਥ ਪੇਸਟ ਨਾਲ ਦੰਦ ਸਾਫ਼ ਕਰੋ।
* ਬੁਰਸ਼ ਕਰਨ ਦਾ ਸੂਤਰ ਹੈ ਹੇਠਾਂ ਤੋਂ ਉੱਪਰ, ਉੱਪਰ ਤੋਂ ਹੇਠਾਂ, ਅੰਦਰ ਤੋਂ ਬਾਹਰ ਵੱਲ ਹੌਲੀ-ਹੌਲੀ ਚਲਾਓ। ਨਰਮ ਜੀਭੀ ਨਾਲ ਜ਼ਬਾਨ ਸਾਫ਼ ਰੱਖੋ। ਗਰਮ ਪਾਣੀ ਨਾਲ ਮੂੰਹ ਸਾਫ਼ ਕਰੋ। ਜ਼ਬਾਨ ਦਾ ਪਿਛਲਾ ਹਿੱਸਾ ਵਿਸ਼ੇਸ਼ ਤੌਰ 'ਤੇ ਸਾਫ਼ ਕਰੋ। ਉਥੇ ਬੈਕਟੀਰੀਆ ਛੁਪੇ ਰਹਿੰਦੇ ਹਨ।
* ਸਵੇਰੇ-ਸ਼ਾਮ ਗਰਾਰੇ ਕਰੋ, ਭੋਜਨ ਤੋਂ ਬਾਅਦ ਕੋਸਾ, ਗਰਮ ਪਾਣੀ ਪੀਓ।
* ਕਬਜ਼ ਨਾ ਹੋਣ ਦਿਓ। ਫਾਈਬਰ, ਸਲਾਦ, ਸ਼ਾਕ ਸਬਜ਼ੀ ਖਾਓ। ਰਸਾਯੁਕਤ ਆਹਾਰ ਜ਼ਿਆਦਾ ਲਓ।
* ਦੰਦਾਂ ਦੇ ਅੰਦਰ ਮਸੂੜਿਆਂ 'ਤੇ ਟਾਰ ਦੀ ਪਰਤ ਨਾ ਜੰਮਣ ਦਿਓ। ਡੈਂਟਿਸਟ ਤੋਂ ਦੰਦਾਂ ਦੀ ਸਫ਼ਾਈ ਕਰਵਾਓ।
* ਸਿਗਰਟ, ਸ਼ਰਾਬ ਘੱਟ ਕਰੋ, ਸਿਗਰਟ ਨਾ ਪੀਓ। ਤੁਹਾਡੇ ਕੱਪੜਿਆਂ ਵਿਚੋਂ ਵੀ ਨਿਕੋਟਿਨ ਵਰਗੀ ਬਦਬੂ ਆਉਣ ਲਗਦੀ ਹੈ। ਪਾਨ-ਤੰਬਾਕੂ ਨਾ ਚਬਾਓ।
* ਨਕਲੀ ਦੰਦ ਹੋਣ ਤਾਂ ਹਰ ਭੋਜਨ ਤੋਂ ਬਾਅਦ ਦੰਦ ਕੱਢ ਕੇ ਬੁਰਸ਼ ਨਾਲ ਸਾਫ਼ ਕਰੋ। ਨਕਲੀ ਦੰਦਾਂ ਨੂੰ ਰਾਤ ਨੂੰ ਪਾਣੀ ਵਿਚ ਰੱਖ ਦਿਓ।
* ਹਿਲਦੇ ਦੰਦਾਂ ਨੂੰ ਕਢਵਾ ਲਓ। ਦੰਦ ਗਲੇ ਅਤੇ ਮੂੰਹ ਦੀ ਸਮੁੱਚੀ ਸਫ਼ਾਈ ਰੱਖੋ।
* ਇਲਾਇਚੀ, ਸੌਂਫ, ਮੁਲੱਠੀ ਚਬਾਉਂਦੇ ਰਹੋ। ਮਾਊਥ ਫ੍ਰੈਸ਼ਨਰ ਦੀ ਵਰਤੋਂ ਕਰੋ। ਲਿਸਟਰੀਨ ਨਾਲ ਗਰਾਰੇ ਕਰੋ। ਪਾਣੀ ਪਾ ਕੇ ਮੂੰਹ ਵਿਚ ਘੁਮਾਓ।
* ਸਰੀਰ ਦੀ ਪ੍ਰਤੀਰੱਖਿਆ ਪ੍ਰਣਾਲੀ ਵਧਾਓ। ਵਿਟਾਮਿਨ 'ਸੀ' ਵਾਲਾ ਭੋਜਨ ਖਾਓ। ਨਿੰਬੂ, ਔਲਾ, ਅਮਰੂਦ, ਟਮਾਟਰ, ਸੰਤਰਾ, ਕਿੰਨੂ ਅਤੇ ਮੌਸੰਮੀ ਖਾਓ। ਮੂੰਹ ਦੀ ਬਦਬੂ ਅਤੇ ਦੰਦਾਂ ਦੀ ਸੜਨ ਤੋਂ ਛੁਟਕਾਰਾ ਪਾਓ।


-ਵਿਜੇਂਦਰ ਕੋਹਲੀ ਗੁਰਦਾਸਪੁਰੀ

ਸੁੰਢ ਇਕ ਦਵਾਈ ਵੀ ਹੈ

ਸੁੰਢ ਅਦਰਕ ਦਾ ਸੁੱਕਿਆ ਹੋਇਆ ਦੂਜਾ ਰੂਪ ਹੈ। ਸੁੰਢ ਸਵਾਦ ਵਿਚ ਤੇਜ਼ ਹੁੰਦੀ ਹੈ। ਇਹ ਕਫ ਨਾਸ਼ਕ, ਉਦਰ ਵਿਕਾਰ ਲਈ ਵਧੀਆ ਮੰਨੀ ਜਾਂਦੀ ਹੈ। ਅਦਰਕ ਅਤੇ ਸੁੰਢ ਦੇ ਗੁਣ ਇਕੋ ਜਿਹੇ ਹੁੰਦੇ ਹਨ।
ਜਿੱਥੇ ਅਦਰਕ ਦੀ ਵਰਤੋਂ ਅਚਾਰ ਅਤੇ ਸਬਜ਼ੀ ਦੇ ਮਸਾਲੇ ਵਿਚ ਕੀਤੀ ਜਾਂਦੀ ਹੈ, ਉਥੇ ਸੁੰਢ ਦੀ ਵਰਤੋਂ ਕੁਝ ਪਕਵਾਨਾਂ ਅਤੇ ਦਵਾਈਆਂ ਦੇ ਰੂਪ ਵਿਚ ਕੀਤੀ ਜਾਂਦੀ ਹੈ। ਆਓ ਜਾਣੀਏ ਸੁੰਢ ਸਾਡੇ ਕਿਨ੍ਹਾਂ-ਕਿਨ੍ਹਾਂ ਰੋਗਾਂ ਨੂੰ ਦੂਰ ਕਰਨ ਵਿਚ ਮਦਦ ਕਰਦੀ ਹੈ।
* ਹਿਚਕੀ ਲੱਗਣ 'ਤੇ ਸੁੰਢ ਅਤੇ ਛੋਟੀ ਹਰੜ ਨੂੰ ਪਾਣੀ ਵਿਚ ਰਗੜ ਕੇ ਉਸ ਸੰਘਣੇ ਘੋਲ ਨੂੰ ਕੋਸੇ ਪਾਣੀ ਨਾਲ ਲੈਣ ਨਾਲ ਹਿਚਕੀ ਬੰਦ ਹੋ ਜਾਂਦੀ ਹੈ।
* ਮੰਦਾਗਿਨ ਵਿਚ ਸੁੰਢ ਦੇ ਚੂਰਨ ਨੂੰ ਅੱਧਾ ਚਮਚਾ ਗੁੜ ਵਿਚ ਮਿਲਾ ਕੇ ਖਾਣਾ ਖਾਣ ਤੋਂ ਬਾਅਦ ਕੁਝ ਦਿਨ ਨਿਯਮਤ ਲੈਣ ਨਾਲ ਲਾਭ ਹੁੰਦਾ ਹੈ।
* ਅੱਧੇ ਸਿਰ ਦੇ ਦਰਦ ਵਿਚ ਸੁੰਢ ਨੂੰ ਪਾਣੀ ਵਿਚ ਘੋਲ ਕੇ ਮੱਥੇ 'ਤੇ ਲੇਪ ਕਰਨ ਨਾਲ ਅੱਧੇ ਸਿਰ ਦਾ ਦਰਦ ਦੂਰ ਹੁੰਦਾ ਹੈ।
* ਸਰਦੀਆਂ ਵਿਚ ਖੰਘ ਹੋਣ 'ਤੇ ਗੁੜ ਨੂੰ ਥੋੜ੍ਹਾ ਪਿਘਲਾ ਕੇ ਸੁੰਢ ਦਾ ਚੂਰਨ ਪਾ ਕੇ ਦਿਨ ਵਿਚ 2-3 ਵਾਰ ਹੌਲੀ-ਹੌਲੀ ਚੱਟਣ ਨਾਲ ਖੰਘ ਵਿਚ ਆਰਾਮ ਮਿਲਦਾ ਹੈ।
ਜਦੋਂ ਗਰਮੀ ਵਿਚ ਅਦਰਕ ਜ਼ਿਆਦਾ ਮਹਿੰਗਾ ਹੋ ਜਾਵੇ ਤਾਂ ਸੁੰਢ ਦੇ ਚੂਰਨ ਨੂੰ ਮਸਾਲੇ ਵਿਚ ਵਰਤਿਆ ਜਾ ਸਕਦਾ ਹੈ।


-ਸੁਦਰਸ਼ਨ ਚੌਧਰੀ

ਕੇਲਾ ਖਾਓ, ਸਿਹਤ ਬਣਾਓ

ਵੈਸੇ ਤਾਂ ਹਰੇਕ ਫਲ ਸਾਡੀ ਸਿਹਤ ਲਈ ਬੇਹੱਦ ਜ਼ਰੂਰੀ ਹੁੰਦਾ ਹੈ ਪਰ ਜਦੋਂ ਗੱਲ ਕੇਲੇ ਦੀ ਆਉਂਦੀ ਹੈ ਤਾਂ ਇਸ ਨੂੰ ਖਾਣ ਨਾਲ ਜਿਥੇ ਪੇਟ ਸਬੰਧੀ ਤਕਲੀਫਾਂ ਕੋਹਾਂ ਦੂਰ ਹੋ ਜਾਂਦੀਆਂ ਹਨ, ਉਥੇ ਰੋਜ਼ਾਨਾ ਇਕ ਕੇਲੇ ਦਾ ਸੇਵਨ ਕਰਨਾ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਵਿਚ ਪੋਟਾਸ਼ੀਅਮ, ਕੈਲਸ਼ੀਅਮ, ਵਿਟਾਮਿਨ 'ਏ' ਅਤੇ 'ਬੀ' ਭਰਪੂਰ ਮਾਤਰਾ ਵਿਚ ਮੌਜੂਦ ਹੁੰਦੇ ਹਨ, ਜੋ ਊਰਜਾ ਪੈਦਾ ਕਰਨ ਲਈ ਸਭ ਤੋਂ ਵਧੀਆ ਸਰੋਤ ਸਮਝੇ ਜਾਂਦੇ ਹਨ। ਇਸ ਨਾਲ ਵਾਲ ਅਤੇ ਚਮੜੀ ਵੀ ਬੇਹੱਦ ਖੂਬਸੂਰਤ ਬਣ ਜਾਂਦੀ ਹੈ। ਆਓ ਇਸ ਦੇ ਹੋਰ ਮਹੱਤਵਪੂਰਨ ਫਾਇਦੇ ਬਾਰੇ ਕੁਝ ਨੇੜਿਓਂ ਜਾਣਦੇ ਹਾਂ।
ਅਨੀਮੀਆ ਦੇ ਰੋਗੀਆਂ ਲਈ ਲਾਭਦਾਇਕ : ਬਹੁਤੇ ਡਾਕਟਰਾਂ ਦੀ ਰਾਏ ਮੁਤਾਬਿਕ ਕੇਲੇ ਦੇ ਅੰਦਰ ਆਇਰਨ ਮੌਜੂਦ ਹੋਣ ਕਾਰਨ ਇਸ ਨਾਲ ਸਰੀਰ ਵਿਚ ਖੂਨ ਵਿਚ ਹੀਮੋਗਲੋਬਿਨ ਦੀ ਮਾਤਰਾ ਵਧ ਜਾਂਦੀ ਹੈ। ਸੋ, ਅਨੀਮੀਆ ਤੋਂ ਪੀੜਤ ਹੋ ਚੁੱਕੇ ਲੋਕਾਂ ਨੂੰ ਰੋਜ਼ਾਨਾ ਇਕ ਕੇਲਾ ਜ਼ਰੂਰ ਖਾਣਾ ਚਾਹੀਦਾ ਹੈ। ਇਸ ਨਾਲ ਰੋਗੀ ਨੂੰ ਛੇਤੀ ਹੀ ਰੋਗ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਤਣਾਅ ਭਜਾਓ : ਦੇਖਣ ਵਿਚ ਆਇਆ ਹੈ ਕਿ ਨਿਯਮਤ ਕੇਲੇ ਦਾ ਸੇਵਨ ਕਰਨ ਨਾਲ ਵਿਅਕਤੀ ਨੂੰ ਤਣਾਅ ਰੂਪੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ। ਜੇ ਤੁਸੀਂ ਵੀ ਅਕਸਰ ਤਣਾਅ ਤੋਂ ਪੀੜਤ ਰਹਿੰਦੇ ਹੋ ਤਾਂ ਬਿਨਾਂ ਸ਼ੱਕ ਸਵੇਰੇ ਨਾਸ਼ਤੇ ਵਿਚ ਕੇਲਾ ਖਾ ਕੇ ਸਮੱਸਿਆ ਦਾ ਹੱਲ ਕਰ ਸਕਦੇ ਹੋ।
ਮੋਟਾਪਾ ਕਾਬੂ ਕਰੋ : ਆਪਣੇ ਭਾਰੇ ਸਰੀਰ ਤੋਂ ਪ੍ਰੇਸ਼ਾਨ ਵਿਅਕਤੀਆਂ ਲਈ ਵੀ ਕੇਲਾ ਬਹੁਤ ਮਦਦਗਾਰ ਸਾਬਤ ਹੁੰਦਾ ਹੈ। ਇਸ ਵਾਸਤੇ ਹਰ ਰੋਜ਼ ਸਵੇਰੇ ਇਕ ਕੇਲਾ ਅਤੇ ਇਕ ਗਲਾਸ ਦੁੱਧ ਪੀ ਕੇ ਵੀ ਤੁਸੀਂ ਮੋਟਾਪੇ ਨੂੰ ਛੂਮੰਤਰ ਕਰ ਸਕਦੇ ਹੋ ਅਤੇ ਵਾਰ-ਵਾਰ ਭੁੱਖ ਵੀ ਨਹੀਂ ਲੱਗੇਗੀ।
ਪਾਚਣ ਕਿਰਿਆ ਵਿਚ ਮਦਦਗਾਰ : ਕੇਲੇ ਵਿਚ ਫਾਈਬਰ ਦੀ ਮਾਤਰਾ ਵੀ ਬਹੁਤ ਜ਼ਿਆਦਾ ਹੁੰਦੀ ਹੈ। ਇਸ ਲਈ ਖਾਣਾ ਖਾਣ ਤੋਂ ਬਾਅਦ ਕੇਲਾ ਖਾਣ ਨਾਲ ਭੋਜਨ ਆਸਾਨੀ ਨਾਲ ਪਚ ਜਾਂਦਾ ਹੈ। ਇਸ ਤਰ੍ਹਾਂ ਇਹ ਪਾਚਣ ਕਿਰਿਆ ਵਿਚ ਵੀ ਬੇਹੱਦ ਮਦਦ ਕਰਦਾ ਹੈ।
ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਫਾਇਦੇਮੰਦ : ਦੇਖਿਆ ਗਿਆ ਹੈ ਕਿ ਛੋਟੇ ਬੱਚਿਆਂ ਦੇ ਨਾਲ-ਨਾਲ ਗਰਭਵਤੀ ਔਰਤਾਂ ਲਈ ਕੇਲਾ ਇਕ ਬਿਹਤਰੀਨ ਦਵਾਈ ਸਾਬਤ ਹੋਇਆ ਹੈ, ਕਿਉਂਕਿ ਇਹ ਵਿਟਾਮਿਨ ਨਾਲ ਭਰਪੂਰ ਹੁੰਦਾ ਹੈ, ਜੋ ਆਪਣੇ-ਆਪ ਵਿਚ ਸੰਪੂਰਨ ਆਹਾਰ ਹੁੰਦਾ ਹੈ। ਇਸ ਲਈ ਜਿਥੋਂ ਤੱਕ ਹੋ ਸਕੇ, ਸਵੇਰ ਦੇ ਨਾਸ਼ਤੇ ਵਿਚ ਇਕ ਕੇਲਾ ਉਨ੍ਹਾਂ ਨੂੰ ਜ਼ਰੂਰ ਦਿਓ। ਯਕੀਨਨ ਫਾਇਦੇਮੰਦ ਸਿੱਧ ਹੋਵੇਗਾ।
ਪੇਟ ਨੂੰ ਠੰਢਕ ਪਹੁੰਚਾਏ : ਭੋਜਨ ਮਾਹਿਰਾਂ ਅਨੁਸਾਰ ਕੇਲੇ ਦਾ ਮਿਲਕ ਸ਼ੇਕ ਗਰਮੀ ਰੁੱਤ ਵਿਚ ਪੇਟ ਨੂੰ ਠੰਢਕ ਪਹੁੰਚਾਉਂਦਾ ਹੈ, ਜਿਸ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ। ਇਸ ਲਈ ਹਰ ਰੋਜ਼ ਕੇਲਾ ਖਾਣਾ ਸਿਹਤ ਲਈ ਬਹੁਤ ਹੀ ਲਾਭਦਾਇਕ ਹੁੰਦਾ ਹੈ।
ਉੱਚ ਖੂਨ ਦਬਾਅ ਅਤੇ ਖੂਨ ਵਿਚ ਸ਼ੂਗਰ ਨੂੰ ਘਟਾਏ : ਡਾਕਟਰਾਂ ਦੀ ਮੰਨੀਏ ਤਾਂ ਕੇਲਾ ਪੋਟਾਸ਼ੀਅਮ ਦਾ ਕੁਦਰਤੀ ਸਰੋਤ ਹੈ। ਇਸ ਲਈ ਇਹ ਖੂਨ ਦੇ ਦਬਾਅ ਨੂੰ ਕਾਬੂ ਕਰਨ ਦੇ ਨਾਲ-ਨਾਲ ਖੂਨ ਵਿਚ ਸ਼ੂਗਰ ਦੇ ਪੱਧਰ ਨੂੰ ਵੀ ਘਟਾਉਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਹੈ।
ਇਸ ਤੋਂ ਇਲਾਵਾ ਕੇਲਾ ਅਲਸਰ ਅਤੇ ਡਾਇਰੀਆ ਵਰਗੇ ਰੋਗਾਂ ਵਿਚ ਵੀ ਸਾਫੀ ਲਾਭਦਾਇਕ ਪਾਇਆ ਗਿਆ ਹੈ। ਇਸ ਲਈ ਹਰੇਕ ਮੌਸਮ ਵਿਚ ਆਸਾਨੀ ਨਾਲ ਸਸਤੇ ਮੁੱਲ 'ਤੇ ਸੁਲਭ ਹੋ ਜਾਣ ਵਾਲੇ ਇਸ ਕੇਲੇ ਰੂਪੀ ਫਲ ਨੂੰ ਖਾ ਕੇ ਆਪਣੀ ਸਿਹਤ ਬਣਾ ਲਈ ਜਾਵੇ ਤਾਂ ਵਧੀਆ ਹੋਵੇਗਾ।

ਖੂਨ ਦੀ ਕਮੀ ਦੂਰ ਕਰਨ ਦੇ ਤਰੀਕੇ

ਤੁਹਾਡਾ ਭਾਰ ਠੀਕ ਹੈ, ਤੁਸੀਂ ਮੋਟੇ-ਤਕੜੇ ਹੋ, ਫਿਰ ਵੀ ਤੰਦਰੁਸਤ ਨਾ ਰਹਿਣਾ ਤੁਹਾਡੀ ਸਦਾਬਹਾਰ ਸਮੱਸਿਆ ਹੈ। ਡਾਕਟਰ ਕਹਿੰਦਾ ਹੈ ਖੂਨ ਦੀ ਕਮੀ ਹੈ। ਗੱਲ ਪਚਦੀ ਨਹੀਂ, ਨਾ ਤੁਹਾਨੂੰ, ਨਾ ਤੁਹਾਡੇ ਆਪਣਿਆਂ ਨੂੰ ਪਰ ਇਹ ਸੱਚ ਹੈ। ਖੂਨ ਦੀ ਕਮੀ ਦਾ ਅਰਥ ਹਮੇਸ਼ਾ ਇਹੀ ਨਹੀਂ ਹੁੰਦਾ ਕਿ ਵਿਅਕਤੀ ਪਤਲਾ ਹੈ, ਉਸ ਦੀਆਂ ਹੱਡੀਆਂ ਗਿਣੀਆਂ ਜਾ ਸਕਣ। ਮੋਟੇ-ਤਗੜੇ ਲੋਕ ਵੀ ਇਸ ਸਮੱਸਿਆ ਦੇ ਘੱਟ ਸ਼ਿਕਾਰ ਨਹੀਂ ਹੁੰਦੇ। ਅਨੀਮੀਆ ਮਹਿਲਾ ਵਰਗ ਦੀ ਤਾਂ ਆਮ ਸਮੱਸਿਆ ਹੀ ਹੈ। ਇਸ 'ਤੇ ਲੋੜੀਂਦਾ ਧਿਆਨ ਨਾ ਦੇਣ ਕਾਰਨ ਪ੍ਰਸਵ ਦੇ ਦੌਰਾਨ ਔਰਤ ਦੀ ਮੌਤ ਤੱਕ ਹੋ ਸਕਦੀ ਹੈ। ਅਨੀਮੀਆ ਦੇ ਕੀ ਕਾਰਨ ਹਨ ਅਤੇ ਉਨ੍ਹਾਂ ਨੂੰ ਕਿਵੇਂ ਦੂਰ ਕੀਤਾ ਜਾਵੇ, ਆਓ ਦੇਖੀਏ। ਖੂਨ ਦੀ ਕਮੀ ਜਾਂਚਣ ਲਈ ਹੀਮੋਗਲੋਬਿਨ ਦੀ ਜਾਂਚ ਕਰਾਈ ਜਾਂਦੀ ਹੈ। ਲਾਲ ਖੂਨ ਦੇ ਕਣਾਂ ਵਿਚ ਵਿਆਪਤ ਇਹ ਪਿਗਮੈਂਟ ਪ੍ਰਾਣਵਾਯੂ ਅਰਥਾਤ ਆਕਸੀਜਨ ਨੂੰ ਸਰੀਰ ਦੇ ਸਾਰੇ ਹਿੱਸਿਆਂ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ। ਆਇਰਨ (ਲੋਹ ਤੱਤ) ਅਤੇ ਫੋਲਿਕ ਐਸਿਡ ਦੀ ਕਮੀ ਨਾਲ ਹੀਮੋਗਲੋਬਿਨ ਦਾ ਪੱਧਰ ਡਿਗਦਾ ਹੈ। ਇਸ ਵਾਸਤੇ ਸੰਤੁਲਿਤ ਆਹਾਰ-ਵਿਹਾਰ ਅਤੇ ਆਚਾਰ ਦੀ ਕਮੀ ਉਤਰਦਾਈ ਬਣਦੀ ਹੈ। ਹੀਮੋਗਲੋਬਿਨ ਦਾ ਘੱਟ ਹੋਣਾ ਅਨੀਮੀਆ ਦਾ ਪਰਿਚਾਰਕ ਹੈ। ਸੋਇਆਬੀਨ, ਹਰੀਆਂ ਸਬਜ਼ੀਆਂ, ਤਾਜ਼ੇ ਫਲ, ਦੁੱਧ, ਦਹੀਂ, ਪਨੀਰ, ਦਾਲਾਂ ਆਦਿ ਦੇ ਸੰਤੁਲਤ ਸੇਵਨ ਦੁਆਰਾ ਇਸ ਹਾਲਾਤ ਦੇ ਨਿਰਮਾਣ 'ਤੇ ਬ੍ਰੇਕ ਲਗਾਈ ਜਾ ਸਕਦੀ ਹੈ। ਬਾਜ਼ਾਰ ਵਿਚ ਆਇਰਨ ਟਾਨਿਕ ਵੀ ਉਪਲਬਧ ਹੈ। ਆਯੁਰਵੈਦਿਕ ਦਵਾ ਲੋਹਾਸਵ ਬਗੈਰਾ ਦਾ ਸੇਵਨ ਕੀਤਾ ਜਾ ਸਕਦਾ ਹੈ। ਆਇਰਨ, ਫੋਲਿਕ ਐਸਿਡ ਅਤੇ ਵਿਟਾਮਿਨ ਬੀ-12 ਮਿਸ਼ਰਤ ਗੋਲੀਆਂ ਨੂੰ ਪਾਣੀ ਨਾਲ ਲਿਆ ਜਾ ਸਕਦਾ ਹੈ। ਕੋਸ਼ਿਸ਼ ਕਰੋ ਕਿ ਤੁਹਾਡੀ ਮਰਜ਼ੀ ਦੇ ਨਾਲ ਡਾਕਟਰ ਦੀ ਰਾਏ ਵੀ ਸ਼ਾਮਿਲ ਹੋਵੇ। ਸਿਰਫ ਮਨਮਾਨੀ ਹੋਰ ਵੀ ਮੁਸ਼ਕਿਲਾਂ ਖੜ੍ਹੀਆਂ ਕਰ ਸਕਦੀ ਹੈ। ਬੱਚਿਆਂ ਵਿਚ ਰਕਤਾਲਪਤਾ ਜਾਂ ਪੀਲਾਪਨ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਦੀ ਇਕ ਪ੍ਰਮੁੱਖ ਸਮੱਸਿਆ ਹੈ। ਇਹ ਸਮੱਸਿਆ ਔਰਤ ਨਾਲ ਜੁੜੀ ਹੋਈ ਹੈ। ਜਨਣੀ ਹੀ ਰੋਗੀ ਰਹੇਗੀ ਤਾਂ ਔਲਾਦ ਦੀ ਤੰਦਰੁਸਤੀ ਦੀ ਕਲਪਨਾ ਬੇਮਤਲਬ ਹੋਵੇਗੀ। ਇਸ ਤੋਂ ਇਲਾਵਾ ਛੋਟੇ ਬੱਚੇ ਅਕਸਰ ਮਿੱਟੀ ਜਾਂ ਦੀਵਾਰ ਦਾ ਚੂਨੇ, ਪਲਸਤਰ, ਚਾਕ ਆਦਿ ਖਾਣ ਲਗਦੇ ਹਨ।
ਗੰਦਗੀ ਦੇ ਕਾਰਨ ਪੇਟ ਵਿਚ ਕੀੜੇ ਹੋਣਾ ਇਕ ਆਮ ਗੱਲ ਹੈ। ਕੀੜੇ ਖੂਨ ਨਿਰਮਾਣ ਵਿਚ ਨਾ ਸਿਰਫ ਰੁਕਾਵਟ ਬਣਦੇ ਹਨ ਸਗੋਂ ਖੂਨ ਚੂਸਦੇ ਵੀ ਹਨ। ਇਨ੍ਹਾਂ ਨੂੰ ਮਾਰਨ ਲਈ ਐਲੋਪੈਥੀ ਦਾ ਨਿਮੋਸਿਡ ਸੀਰਪ ਜਾਂ ਹੋਮਿਓਪੈਥੀ ਦੀਆਂ ਸਿਨਾ-30 ਦੀਆਂ ਗੋਲੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਬੱਚਿਆਂ 'ਤੇ ਨਜ਼ਰ ਰੱਖਣੀ ਚਾਹੀਦੀ ਹੈ। ਉਨ੍ਹਾਂ ਨੂੰ ਲੋਹ ਤੱਤ (ਆਇਰਨ) ਵਾਲੀ ਟੌਨਿਕ ਪਿਲਾਉਂਦੇ ਰਹਿਣਾ ਚਾਹੀਦਾ ਹੈ।
ਖੂਨ ਦੇ ਲਾਲ ਕਣ ਹੀਮੋਗਲੋਬਿਨ ਫੀਸਦੀ ਦਾ ਆਮ ਪੱਧਰ ਮਰਦਾਂ ਵਿਚ ਬੀ-17 ਗ੍ਰਾਮ ਅਤੇ ਔਰਤਾਂ ਵਿਚ 12-14 ਗ੍ਰਾਮ ਤੱਕ ਹੋਣਾ ਚਾਹੀਦਾ ਹੈ। ਅੱਜ ਇਹ ਪੱਧਰ ਦਿਨੋ-ਦਿਨ ਡਿਗ ਰਿਹਾ ਹੈ। ਸੰਤੁਲਤ ਭੋਜਨ ਦੀ ਕਮੀ ਅਤੇ ਪ੍ਰਦੂਸ਼ਣ ਦੀ ਬਹੁਤਾਤ ਚਰਬੀ ਆਕਸੀਜਨ ਨਾ ਮਿਲਣ ਨਾਲ ਆਮ ਤੌਰ 'ਤੇ 8-9 ਗ੍ਰਾਮ ਤੱਕ ਦਾ ਹੀ ਪੱਧਰ ਖੂਨ ਕਣਾਂ ਦੀ ਜਾਂਚ ਵਿਚ ਪਾਇਆ ਜਾ ਰਿਹਾ ਹੈ। ਅਜਿਹੇ ਵਿਚ ਜੀਵਨ ਨਾਲ ਪਿਆਰ ਕਰਨ ਵਾਲਿਆਂ ਨੂੰ ਆਪਣੀ ਸਿਹਤ ਦੇ ਪ੍ਰਤੀ ਵਿਸ਼ੇਸ਼ ਜਾਗਰੂਕਤਾ ਦਿਖਾਉਣੀ ਚਾਹੀਦੀ ਹੈ। ਨਿਰੋਗੀ ਕਾਇਆ ਨੂੰ ਪਹਿਲਾ ਸੁਖ ਮੰਨਿਆ ਗਿਆ ਹੈ।

ਕਿਵੇਂ ਦੂਰ ਕਰੀਏ ਸਰੀਰਕ ਅਤੇ ਮਾਨਸਿਕ ਥਕਾਨ

ਸਾਡੀ ਸਾਰਿਆਂ ਦੀ ਰੋਜ਼ਮਰਾ ਵਿਚ ਕੁਝ ਅਜਿਹੇ ਪਲ ਆਉਂਦੇ ਹਨ ਜਦੋਂ ਅਸੀਂ ਮਾਨਸਿਕ ਅਤੇ ਸਰੀਰਕ ਤੌਰ 'ਤੇ ਥਕਾਨ ਮਹਿਸੂਸ ਕਰਦੇ ਹਾਂ। ਆਮ ਤੌਰ 'ਤੇ ਤਾਂ ਅਸੀਂ ਆਪਣੀ ਥਕਾਨ ਕੁਝ ਸਮਾਂ ਆਰਾਮ ਕਰਕੇ ਭਜਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਆਰਾਮ ਲਈ ਜ਼ਿਆਦਾ ਸਮੇਂ ਦੀ ਲੋੜ ਹੁੰਦੀ ਹੈ। ਹਰ ਸਮੇਂ ਆਰਾਮ ਕਰਨਾ ਸੰਭਵ ਵੀ ਨਹੀਂ ਹੁੰਦਾ। ਅਜਿਹੇ ਵਿਚ ਥਕਾਨ ਦੂਰ ਭਜਾਉਣ ਲਈ ਕਈ ਹੋਰ ਉਪਾਵਾਂ ਦਾ ਸਹਾਰਾ ਲਿਆ ਜਾ ਸਕਦਾ ਹੈ।
* ਥਕਾਨ ਜ਼ਿਆਦਾ ਹੋਣ 'ਤੇ ਹੱਥ-ਪੈਰ ਢਿੱਲੇ ਛੱਡ ਕੇ, ਅੱਖਾਂ ਬੰਦ ਕਰਕੇ ਪਲੰਘ 'ਤੇ ਲੰਮੇ ਪੈ ਜਾਓ। ਅਜਿਹੇ ਵਿਚ ਮਾਸਪੇਸ਼ੀਆਂ ਦਾ ਤਣਾਅ ਦੂਰ ਹੁੰਦਾ ਹੈ।
* ਜ਼ਿਆਦਾ ਸਮਾਂ ਖੜ੍ਹੇ ਹੋ ਕੇ ਕੰਮ ਕਰਨ ਨਾਲ ਪੈਰਾਂ ਦੀਆਂ ਅੱਡੀਆਂ ਦਰਦ ਕਰਨ ਲਗਦੀਆਂ ਹਨ। ਅਜਿਹੇ ਵਿਚ ਗਰਮ ਪਾਣੀ ਵਿਚ ਥੋੜ੍ਹਾ ਲੂਣ ਪਾ ਕੇ ਪੌਰ ਕੁਝ ਸਮਾਂ ਪਾਣੀ ਵਿਚ ਰੱਖੋ, ਜਿਸ ਨਾਲ ਦਰਦ ਘੱਟ ਹੋ ਜਾਵੇਗੀ।
* ਲੱਤਾਂ ਦੀਆਂ ਪਿੰਡਲੀਆਂ ਦਰਦ ਕਰਨ 'ਤੇ ਗੋਡਿਆਂ ਦੇ ਉੱਪਰੋਂ ਦੀ ਠੰਢਾ ਪਾਣੀ ਪਾਓ। ਪਿੰਡਲੀਆਂ ਦੀ ਦਰਦ ਘੱਟ ਹੋ ਜਾਵੇਗੀ।
* ਸਫਰ ਤੋਂ ਬਾਅਦ ਥਕਾਨ ਹੋਣ ਨਾਲ ਘਰ ਜਾਂ ਹੋਟਲ ਪਹੁੰਚ ਕੇ ਮੌਸਮ ਦੇ ਅਨੁਸਾਰ ਕੋਸੇ ਜਾਂ ਤਾਜ਼ੇ ਪਾਣੀ ਨਾਲ ਇਸ਼ਨਾਨ ਕਰਕੇ ਢਿੱਲੇ ਕੱਪੜੇ ਪਹਿਨ ਲਓ।
* ਆਪਣੀ ਰੁਚੀ ਅਤੇ ਮੌਸਮ ਦੇ ਅਨੁਸਾਰ ਚਾਹ, ਕੌਫੀ, ਦੁੱਧ, ਸ਼ਰਬਤ, ਸ਼ਿਕੰਜਵੀ, ਰਸ ਪੀਣ ਨਾਲ ਵੀ ਥਕਾਨ ਤੋਂ ਰਾਹਤ ਮਿਲਦੀ ਹੈ।
* ਰਸੋਈ ਅਤੇ ਘਰ ਦੇ ਦੂਜੇ ਕੰਮਾਂ ਨਾਲ ਨਿਪਟ ਕੇ ਤਾਜ਼ੇ ਪਾਣੀ ਨਾਲ ਹੱਥ-ਮੂੰਹ ਧੋ ਕੇ ਕੱਪੜੇ ਬਦਲ ਲਓ ਅਤੇ ਵਾਲ ਵੀ ਸੰਵਾਰ ਲੈਣ ਨਾਲ ਥਕਾਨ ਦੂਰ ਹੁੰਦੀ ਹੈ।
* ਕਮਰ ਦਰਦ ਕਰਨ 'ਤੇ ਦਰੀ ਜਾਂ ਚਟਾਈ ਵਿਛਾ ਕੇ ਫਰਸ਼ 'ਤੇ ਸਿੱਧੇ ਲੰਮੇ ਪੈ ਜਾਓ। ਕਮਰ ਦਰਦ ਜ਼ਿਆਦਾ ਹੋਣ 'ਤੇ ਗਰਮ ਪਾਣੀ, ਰੇਤ ਜਾਂ ਨਮਕ ਗਰਮ ਕਰਕੇ ਥੈਲੀ ਵਿਚ ਪਾ ਕੇ ਸੇਕ ਦੇਣ ਨਾਲ ਵੀ ਆਰਾਮ ਮਿਲਦਾ ਹੈ।
* ਕੰਮ ਦੌਰਾਨ ਆਰਾਮ ਨਾ ਕਰ ਸਕੋ ਤਾਂ ਅੱਖਾਂ ਬੰਦ ਕਰਕੇ ਅੱਖਾਂ 'ਤੇ ਹਥੇਲੀਆਂ ਰੱਖ ਲਓ, ਜਿਸ ਨਾਲ ਅੱਖਾਂ ਨੂੰ ਆਰਾਮ ਮਿਲੇਗਾ।
* ਧੂੰਏਂ, ਧੁੱਪ ਅਤੇ ਧੂੜ ਨਾਲ ਅੱਖਾਂ ਨੂੰ ਥਕਾਨ ਮਹਿਸੂਸ ਹੋਵੇ ਤਾਂ ਤਾਜ਼ੇ ਪਾਣੀ ਨਾਲ ਅੱਖਾਂ ਧੋਵੋ ਅਤੇ ਮੂੰਹ ਵੀ ਧੋ ਲਓ। ਅੱਖਾਂ ਦੀ ਥਕਾਨ ਦੂਰ ਕਰਨ ਲਈ ਗੁਲਾਬ ਜਲ ਅੱਖਾਂ ਵਿਚ ਪਾਓ, ਜਿਸ ਨਾਲ ਅੱਖਾਂ ਵਿਚੋਂ ਧੂੜ ਬਾਹਰ ਨਿਕਲ ਜਾਵੇਗੀ ਅਤੇ ਅੱਖਾਂ ਨੂੰ ਆਰਾਮ ਮਿਲੇਗਾ।
* ਛੋਟੀਆਂ-ਛੋਟੀਆਂ ਗੱਲਾਂ ਤੋਂ ਪ੍ਰੇਸ਼ਾਨ ਹੋਣਾ ਛੱਡੋ। ਇਹ ਸਭ ਤਾਂ ਜ਼ਿੰਦਗੀ ਦਾ ਹਿੱਸਾ ਹੈ, ਇਹ ਸੋਚ ਕੇ ਕੁਝ ਤਣਾਅ ਅਤੇ ਥਕਾਨ ਘੱਟ ਕਰ ਸਕਦੇ ਹੋ।
* ਹੱਸਣ, ਹਸਾਉਣ ਦੀ ਆਦਤ ਨੂੰ ਵਿਕਸਿਤ ਕਰੋ। ਖੁਸ਼ ਰਹਿਣ ਵਾਲੇ ਲੋਕ ਘੱਟ ਥਕਾਨ ਮਹਿਸੂਸ ਕਰਦੇ ਹਨ।
* ਦਰਦ ਨਿਵਾਰਕ ਗੋਲੀਆਂ ਦਾ ਸੇਵਨ ਘੱਟ ਤੋਂ ਘੱਟ ਕਰੋ। ਇਹ ਸਾਰੇ ਤਾਂ ਆਰਾਮ ਦਿਵਾਉਣਗੇ ਪਰ ਬਾਅਦ ਵਿਚ ਘਾਤਕ ਵੀ ਸਿੱਧ ਹੋ ਸਕਦੇ ਹਨ।
* ਨੀਂਦ ਪੂਰੀ ਲੈਣ ਨਾਲ ਵੀ ਸਰੀਰਕ ਅਤੇ ਮਾਨਸਿਕ ਥਕਾਨ ਦੂਰ ਹੁੰਦੀ ਹੈ। ਨੀਂਦ ਸਭ ਤੋਂ ਵੱਡੀ ਟਾਨਿਕ ਹੈ, ਜਿਸ ਨਾਲ ਸਰੀਰ ਨੂੰ ਸੰਪੂਰਨ ਆਰਾਮ ਮਿਲਦਾ ਹੈ। ਚੰਗੀ ਨੀਂਦ ਸਾਡੇ ਸਰੀਰ ਨੂੰ ਹੀ ਨਹੀਂ, ਦਿਮਾਗ ਨੂੰ ਵੀ ਪੂਰਾ ਆਰਾਮ ਦਿੰਦੀ ਹੈ। ਇਸ ਲਈ ਚੰਗੀ ਨੀਂਦ ਮਿਲਣ ਨਾਲ ਤੁਸੀਂ ਦੁਬਾਰਾ ਪੂਰੇ ਜੋਸ਼ ਨਾਲ ਕੰਮ ਕਰਨ ਦੇ ਯੋਗ ਹੋ ਜਾਂਦੇ ਹੋ।
***

ਸਿਹਤ ਖ਼ਬਰਨਾਮਾ

ਛੇਤੀ-ਛੇਤੀ ਖਾਣ ਨਾਲ ਵਧਦੀ ਹੈ ਖੂਨ ਸ਼ੂਗਰ

ਕੁਝ ਲੋਕ ਬਹੁਤ ਤੇਜ਼ੀ ਨਾਲ ਖਾਂਦੇ ਹਨ। ਉਹ ਭੋਜਨ ਦੇਖ ਕੇ ਉਸ 'ਤੇ ਟੁੱਟ ਪੈਂਦੇ ਹਨ। ਅਜਿਹੇ ਲੋਕਾਂ ਨੂੰ ਬਦਹਜ਼ਮੀ ਤੋਂ ਇਲਾਵਾ ਸ਼ੂਗਰ ਅਤੇ ਟਾਈਪ-2 ਦਾ ਖ਼ਤਰਾ ਵਧ ਜਾਂਦਾ ਹੈ। ਤੇਜ਼ੀ ਨਾਲ ਖਾਣ ਨਾਲ ਸੇਵਨਕਰਤਾ ਦਾ ਸ਼ੂਗਰ ਦਾ ਪੱਧਰ ਵੀ ਤੇਜ਼ੀ ਨਾਲ ਵਧ ਜਾਂਦਾ ਹੈ।
ਟਮਾਟਰ ਦਿਮਾਗ ਦੇ ਦੌਰੇ ਤੋਂ ਬਚਾਉਂਦਾ ਹੈ

ਟਮਾਟਰ ਪਹਿਲਾਂ ਮੌਸਮੀ ਸਬਜ਼ੀ ਦੇ ਰੂਪ ਵਿਚ ਜਾਣਿਆ ਜਾਂਦਾ ਸੀ ਪਰ ਹੁਣ ਇਹ ਵਿਕਸਿਤ ਹੋ ਕੇ ਬਾਰਾਂ ਮਹੀਨੇ ਮਿਲ ਜਾਂਦਾ ਹੈ। ਇਹ ਸਬਜ਼ੀ, ਸਲਾਦ, ਸੂਪ, ਜੂਸ, ਚਟਣੀ, ਸਾਸ ਆਦਿ ਦੇ ਰੂਪ ਵਿਚ ਵਰਤਿਆ ਜਾਂਦਾ ਹੈ। ਕੱਚਾ ਅਤੇ ਪੱਕਾ ਟਮਾਟਰ ਦੋਵੇਂ ਲਾਭਦਾਇਕ ਹਨ। ਟਮਾਟਰ ਨੂੰ ਚੀਰ ਕੇ ਸਲਾਦ ਦੇ ਰੂਪ ਵਿਚ ਖਾਣ ਨਾਲ ਬਹੁਤ ਲਾਭ ਮਿਲਦਾ ਹੈ।
ਇਸ ਵਿਚ ਜਲਾਂਸ਼ ਜ਼ਿਆਦਾ ਹੋਣ ਦੇ ਕਾਰਨ ਇਹ ਚਮੜੀ ਵਿਚ ਚਮਕ ਲਿਆਉਂਦਾ ਹੈ। ਇਹ ਕਬਜ਼, ਬਦਹਜ਼ਮੀ ਅਤੇ ਅਮਲਤਾ ਦੀ ਸ਼ਿਕਾਇਤ ਦੂਰ ਕਰਦਾ ਹੈ। ਇਹ ਕੋਲੈਸਟ੍ਰੋਲ ਘੱਟ ਕਰਦਾ ਹੈ। ਦਿਮਾਗ ਦੇ ਦੌਰੇ ਤੋਂ ਬਚਾਉਂਦਾ ਹੈ ਅਤੇ ਰੋਗਾਣੂ ਰੋਧਕ ਬਣ ਕੇ ਸੰਕ੍ਰਮਣ ਰੋਕਦਾ ਹੈ। ਮਸੂੜਿਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਹ ਖੂਨ ਸ਼ੋਧਕ ਹੈ ਅਤੇ ਜੋੜਾਂ ਦੇ ਦਰਦ ਨੂੰ ਦੂਰ ਕਰਦਾ ਹੈ।
ਦਹੀਂ ਬਿਮਾਰੀ ਦੂਰ ਭਜਾਏ

ਭਾਰਤੀ ਪਰੰਪਰਾ ਅਤੇ ਖਾਣ-ਪੀਣ ਵਿਚ ਵੱਖ-ਵੱਖ ਮੌਕਿਆਂ 'ਤੇ ਦਹੀਂ ਦੀ ਵਰਤੋਂ ਕੀਤੀ ਜਾਂਦੀ ਹੈ। ਮੱਖਣ, ਦਹੀਂ ਦਾ ਟਿੱਕਾ ਲਗਾਇਆ ਜਾਂਦਾ ਹੈ। ਪੰਚਗਵਯ, ਪੰਚਾਮ੍ਰਤ, ਪ੍ਰਸਾਦ ਬਣਾਇਆ ਜਾਂਦਾ ਹੈ। ਦਹੀਂ ਚਖਾ ਕੇ ਸ਼ੁੱਭ ਕੰਮ ਲਈ ਰਵਾਨਾ ਕੀਤਾ ਜਾਂਦਾ ਹੈ। ਦਹੀਂ ਨਾਲ ਬਣੀ ਸਬਜ਼ੀ, ਦਹੀਂ, ਵੜਾ, ਲੱਸੀ, ਮੱਠਾ ਆਦਿ ਤੋਂ ਸਾਰੇ ਜਾਣੂ ਹਨ। ਇਸ ਨਾਲ ਖਮੀਰ ਉਠਾ ਕੇ ਇਡਲੀ, ਡੋਸਾ, ਉਤਪਮ, ਡੋਕਲਾ ਆਦਿ ਬਣਾ ਕੇ ਖਾਧਾ ਜਾਂਦਾ ਹੈ। ਦਹੀਂ ਨੂੰ ਪ੍ਰੋਬਾਇਓਟਿਕਸ ਕਿਹਾ ਜਾਂਦਾ ਹੈ।
ਹੁਣ ਵਿਗਿਆਨਿਕ ਅਤੇ ਖੋਜਕਰਤਾ ਵੀ ਇਸ ਦੇ ਕਾਇਲ ਹੋ ਗਏ ਹਨ। ਦਹੀਂ ਵਿਚ ਮੌਜੂਦ ਬੈਕਟੀਰੀਆ ਸਾਡੇ ਲਈ ਮਿੱਤਰ ਹਨ। ਇਹ ਪੇਟ ਦੀਆਂ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਦੇ ਹਨ। ਏਨਾ ਹੀ ਨਹੀਂ, ਇਹ ਸਾਨੂੰ ਖੂਨ ਦੇ ਦਬਾਅ, ਦਿਲ ਦੇ ਰੋਗ ਆਦਿ ਦੇ ਖ਼ਤਰਿਆਂ ਤੋਂ ਬਚਾਉਂਦਾ ਹੈ। ਸ਼ੂਗਰ, ਫਲੂ, ਅਲਰਜੀ ਆਦਿ ਬਿਮਾਰੀਆਂ ਨੂੰ ਦੂਰ ਕਰਦਾ ਹੈ। ਇਹ ਪਾਚਣ ਤੰਤਰ ਸਹੀ ਕਰਦਾ ਹੈ ਅਤੇ ਭਾਰ ਨੂੰ ਸੰਤੁਲਤ ਰੱਖਦਾ ਹੈ। ਪਸੀਨੇ ਦੀ ਬਦਬੂ, ਮੂੰਹ ਦੀ ਬਦਬੂ, ਸਰਦੀ-ਜ਼ੁਕਾਮ ਆਦਿ ਵਿਚ ਵੀ ਦਹੀਂ ਦੀ ਵਰਤੋਂ ਚੰਗੀ ਰਹਿੰਦੀ ਹੈ। ਦਹੀਂ ਅਤੇ ਉਸ ਨਾਲ ਬਣੀਆਂ ਚੀਜ਼ਾਂ ਨੂੰ ਆਪਣੇ ਆਹਾਰ ਵਿਚ ਸ਼ਾਮਿਲ ਕਰੋ ਪਰ ਸੀਮਤ ਮਾਤਰਾ ਵਿਚ ਖਾਓ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX