ਤਾਜਾ ਖ਼ਬਰਾਂ


ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਦੂਜਾ ਝਟਕਾ, ਵਾਰਨਰ 85 ਦੌੜਾਂ ਬਣਾ ਕੇ ਆਊਟ
. . .  3 minutes ago
ਮਹਾਰਾਸ਼ਟਰ 'ਚ ਵਾਪਰੇ ਬੱਸ ਹਾਦਸੇ 'ਚ ਛੇ ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  10 minutes ago
ਮੁੰਬਈ, 24 ਮਾਰਚ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਅੱਜ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ, ਜਦਕਿ 45 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ 'ਚ ਲਿਜਾਇਆ ਗਿਆ ਹੈ। ਦੱਸਿਆ...
ਆਈ.ਪੀ.ਐਲ.12 : ਹੈਦਰਾਬਾਦ ਨੂੰ ਲੱਗਾ ਪਹਿਲਾ ਝਟਕਾ
. . .  6 minutes ago
ਫ਼ਿਰੋਜ਼ਪੁਰ 'ਚ ਫੌਜੀ ਖੇਤਰ 'ਚੋਂ ਮਿਲਿਆ ਮਾਈਨ ਨੁਮਾ ਬੰਬ, ਲੋਕਾਂ 'ਚ ਦਹਿਸ਼ਤ
. . .  23 minutes ago
ਫ਼ਿਰੋਜ਼ਪੁਰ, 24 ਮਾਰਚ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਛਾਉਣੀ ਫੌਜੀ ਖੇਤਰ 'ਚ ਸਥਿਤ ਫੌਜ ਦੀ ਗੋਲਡਨ ਐਰੋ ਡਿਵੀਜ਼ਨ ਨਾਮੀ ਕੰਟੀਨ ਦੇ ਸਾਹਮਣਿਓਂ ਅੱਜ ਬਾਰੂਦੀ ਸੁਰੰਗ ਵਿਛਾਉਣ ਲਈ ਇਸਤੇਮਾਲ ਕੀਤਾ ਜਾਂਦਾ ਬੰਬ (ਮਾਈਨ) ਮਿਲਿਆ। ਇਸ ਮਗਰੋਂ ਫੌਜ ਨੇ...
ਆਈ.ਪੀ.ਐਲ.12 : 10 ਓਵਰਾਂ ਤੋਂ ਬਾਅਦ ਹੈਦਰਾਬਾਦ 92/0
. . .  6 minutes ago
ਆਈ.ਪੀ.ਐਲ.12 : 31 ਗੇਂਦਾਂ 'ਚ ਵਾਰਨਰ ਦੀਆਂ 53 ਦੌੜਾਂ ਪੂਰੀਆਂ
. . .  36 minutes ago
ਉਪ ਰਾਸ਼ਟਰਪਤੀ ਨਾਇਡੂ ਨੇ ਮਨੋਹਰ ਪਾਰੀਕਰ ਦੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਮੁਲਾਕਾਤ
. . .  42 minutes ago
ਪਣਜੀ, 24 ਮਾਰਚ- ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਅੱਜ ਗੋਆ ਦੇ ਮਰਹੂਮ ਮੁੱਖ ਮੰਤਰੀ ਮਨੋਹਰ ਪਾਰੀਕਰ ਦੀ ਰਿਹਾਇਸ਼ 'ਤੇ ਗਏ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਸੰਬੰਧੀ ਨਾਇਡੂ ਨੇ ਟਵੀਟ ਕਰਕੇ ਕਿਹਾ, ''ਅੱਜ ਗੋਆ 'ਚ...
ਆਈ.ਪੀ.ਐਲ.12 : ਕੋਲਕਾਤਾ ਨੇ ਜਿੱਤਿਆ ਟਾਸ, ਪਹਿਲਾ ਬੱਲੇਬਾਜ਼ੀ ਕਰੇਗਾ ਹੈਦਰਾਬਾਦ
. . .  about 1 hour ago
ਇਮਰਾਨ ਨੇ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਅਤੇ ਨਿਕਾਹ ਮਾਮਲੇ ਦੀ ਜਾਂਚ ਦੇ ਦਿੱਤੇ ਹੁਕਮ
. . .  about 1 hour ago
ਇਸਲਾਮਾਬਾਦ, 24 ਮਾਰਚ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਿੰਧ ਸੂਬੇ 'ਚ ਦੋ ਨਾਬਾਲਗ ਹਿੰਦੂ ਲੜਕੀਆਂ ਦੀ ਅਗਵਾਕਾਰੀ, ਜਬਰਨ ਵਿਆਹ, ਧਰਮ ਪਰਿਵਰਤਨ ਅਤੇ ਘੱਟ ਉਮਰ 'ਚ ਵਿਆਹ ਕਰਾਏ ਜਾਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ...
ਮੈਂ ਕਾਂਗਰਸ ਵਿਚ ਸ਼ਾਮਲ ਨਹੀਂ ਹੋਈ - ਸਪਨਾ ਚੌਧਰੀ
. . .  about 1 hour ago
ਨਵੀਂ ਦਿੱਲੀ, 24 ਮਾਰਚ - ਹਰਿਆਣਾ ਦੀ ਪ੍ਰਸਿੱਧ ਸਿੰਗਰ ਤੇ ਡਾਂਸਰ ਸਪਨਾ ਚੌਧਰੀ ਨੇ ਕਿਹਾ ਹੈ ਕਿ ਉਹ ਕਾਂਗਰਸ ਵਿਚ ਸ਼ਾਮਲ ਨਹੀਂ ਹੋਏ ਹਨ। ਪ੍ਰਿਅੰਕਾ ਗਾਂਧੀ ਵਾਡਰਾ ਨਾਲ ਜੋ ਉਨ੍ਹਾਂ ਦੀਆਂ ਤਸਵੀਰਾਂ ਛਾਇਆ ਹੋਇਆਂ ਹਨ, ਉਹ ਪੁਰਾਣੀਆਂ ਹਨ। ਸਪਨਾ ਨੇ ਕਿਹਾ ਕਿ ਉਹ...
ਹੋਰ ਖ਼ਬਰਾਂ..

ਦਿਲਚਸਪੀਆਂ

ਜਮ੍ਹਾਂਖੋਰੀ

'ਲਓ ਬੇਬੇ ਜੀ ਪੇਟੀ ਦਾ ਢੱਕਣ ਮੈਂ ਫੜਦੀ ਆਂ, ਜੇ ਪੇਟੀ ਵਿਚ ਬੰਦ ਹੋ ਗਏ ਤਾਂ ਹੋਰ ਪੰਗਾ ਖੜ੍ਹਾ ਹ ੋਜੂ |' ਜੀਤਾਂ ਨੇ ਸ਼ਰਾਰਤ ਜਿਹੀ ਨਾਲ ਕਿਹਾ ਅਤੇ ਸੱਸ ਨੇ ਨਾਂਹ-ਨਾਂਹ ਕਹਿਣ 'ਤੇ ਵੀ ਉਸ ਨੇ ਪੇਟੀ ਦੇ ਢੱਕਣ ਨੂੰ ਜਾ ਹੱਥ ਪਾਇਆ |
ਸੱਸ ਦੀ ਛਾਪ ਪੇਟੀ ਵਿਚ ਡਿੱਗ ਪਈ ਸੀ ਅਤੇ ਉਹ ਪੇਟੀ ਵਿਚ ਵੜ ਕੇ ਪੇਟੀ ਵਿਚਲੇ ਕੱਪੜੇ ਬਾਹਰ ਮੰਜੇ 'ਤੇ ਸੁੱਟ ਰਹੀ ਸੀ ਤੇ ਬੁੜਬੁੜ ਕਰ ਰਹੀ ਸੀ | 'ਪਤਾ ਨਹੀਂ ਕਿਹੜੇ ਖੂਹ ਵਿਚ ਉੱਤਰ 'ਗੀ, ਹੁਣ ਮੇਰੇ ਹੱਥ 'ਚੋਂ ਬੁੜ੍ਹਕ ਕੇ |'
'ਬੇਬੇ ਜੀ ਹੱਥ ਨਾਲ ਵਜ਼ਨ ਕਰਕੇ ਦੇਖਦੇ ਹੋਵੋਂਗੇ ਤੁਸੀਂ?' ਜੀਤਾਂ ਨੇ ਫਿਰ ਮਖੌਲ ਨਾਲ ਗੱਲ ਕੀਤੀ |
'ਮਖੌਲ ਆਉਂਦੇ ਨੇ ਏਹਨੂੰ', ਬੇਬੇ ਨੂੰ ਗੁੱਸਾ ਆ ਰਿਹਾ ਸੀ | ਜੀਤਾਂ ਚੁੱਪ ਹੋ ਗਈ | ਜੀਤਾਂ ਨੇ ਬੇਬੇ ਦੀ ਪੇਟੀ ਅੰਦਰ ਨਿਗ੍ਹਾ ਮਾਰੀ | ਇਕ ਪਾਸੇ ਕਿੰਨੇ ਸਾਰੇ ਕੰਬਲ ਪਏ ਸਨ ਤੇ ਅੱਠ-ਦਸ ਸੂਟ ਵੀ | ਉਸ ਨੇ ਧਿਆਨ ਨਾਲ ਦੇਖਿਆ ਇਹ ਤਾਂ ਉਹੀ ਸੂਟ ਤੇ ਕੰਬਲ ਸਨ, ਜਿਹੜੇ ਉਸ ਦੇ ਮਾਪਿਆਂ ਨੇ ਉਸ ਦੇ ਸਹੁਰਿਆਂ ਦੀ ਮੰਗ 'ਤੇ ਦਿੱਤੇ ਸਨ | ਉਸ ਨੇ ਕਈ ਕੁੜੀਆਂ ਤੋਂ ਸੁਣਿਆ ਹੋਇਆ ਸੀ ਕਿ ਕਈ ਔਰਤਾਂ ਪੁੱਤਾਂ ਦੇ ਸਹੁਰਿਆਂ ਤੋਂ ਵੱਧ ਕਪੜੇ ਮੰਗਵਾ ਕੇ ਪੇਟੀਆਂ ਵਿਚ ਰੱਖੀ ਰੱਖਦੀਆਂ ਹਨ | ਪਰ ਉਸ ਨੂੰ ਇਹ ਉਮੀਦ ਨਹੀਂ ਸੀ ਕਿ ਲੋਕਾਂ ਦੀ ਅਕਲ 'ਤੇ ਸ਼ੱਕ ਕਰਨ ਵਾਲੀ ਉਸ ਦੀ ਸੱਸ ਵੀ ਇਸ ਤਰ੍ਹਾਂ ਕਰ ਸਕਦੀ ਹੈ | ਸੂਟਾਂ ਤੇ ਕੰਬਲਾਂ ਦਾ ਰਿਵਾਜ ਜਾ ਚੁੱਕਿਆ ਸੀ ਕਿਉਂਕਿ ਇਹ ਬਾਰਾਂ-ਤੇਰਾਂ ਸਾਲ ਪੁਰਾਣੇ ਹੋ ਚੁੱਕੇ ਸਨ | ਉਹ ਸੋਚ ਰਹੀ ਸੀ, ਉਸ ਦੇ ਮਾਪਿਆਂ ਨੂੰ ਕਿੰਨੇ ਮਹਿੰਗੇ ਪਏ ਹੋਣੇ ਨੇ ਇਹ ਕੱਪੜੇ ਕਿਉਂਕਿ ਵਿਆਜ 'ਤੇ ਪੈਸੇ ਲੈ ਕੇ ਤਾਂ ਕੀਤਾ ਸੀ ਉਸ ਦਾ ਵਿਆਹ | ਉਸ ਦੀਆਂ ਅੱਖਾਂ ਭਰ ਆਈਆਂ ਤੇ ਇਸ ਜਮ੍ਹਾਂਖੋਰੀ ਦਾ ਕੋਈ ਫ਼ਾਇਦਾ ਨਹੀਂ ਸੀ ਕਿਸੇ ਨੂੰ ਵੀ |
-ਅੱਧੀ ਟਿੱਬੀ, ਬਡਰੁੱਖਾਂ (ਸੰਗਰੂਰ) ਮੋਬਾਈਲ : 98767-14004.


ਖ਼ਬਰ ਸ਼ੇਅਰ ਕਰੋ

ਨਾਂਅ ਬਦਲੀ

ਸੰਤਾ ਬੰਤੇ ਨੂੰ ਮਿਲਣ ਉਸ ਦੇ ਘਰ ਗਿਆ ਤਾਂ ਜਾ ਕੇ ਵੇਖਿਆ ਕਿ ਉਹ ਉਦਾਸ ਬੈਠਾ ਸੀ | ਸੰਤੇ ਨੇ ਪੁੱਛਿਆ, 'ਕੀ ਗੱਲ ਭਾਈ, ਮੰੂਹ ਲਟਕਾਈ ਬੈਠਾ ਹੈਾ?'
'ਭਾਈ ਫਿਕਰ ਵਾਲੀ ਗੱਲ ਹੈ', ਬੰਤਾ ਬੋਲਿਆ | 'ਲੋਕ ਸਾਡਾ ਨਾਂਅ ਲੈ ਕੇ ਹੱਸ-ਬੋਲ ਲੈਂਦੇ ਸੀ ਪਰ ਹੁਣ ਕਿਸੇ ਪੜ੍ਹੇ-ਲਿਖੇ ਵਿਦਵਾਨ ਨੇ ਕੋਰਟ ਵਿਚ ਕੇਸ ਪਾਇਆ ਹੈ ਕਿ ਸੰਤਾ-ਬੰਤਾ ਬੰਦ ਕੀਤੀ ਜਾਵੇ | ਇਸ ਨਾਲ ਇਕ ਫਿਰਕੇ ਦੇ ਲੋਕਾਂ ਦੀ ਬੇਇੱਜ਼ਤੀ ਹੁੰਦੀ ਹੈ |'
'ਏਸ ਵਿਚ ਬੇਇੱਜ਼ਤੀ ਵਾਲੀ ਕੀ ਗੱਲ ਹੈ?' ਸੰਤੇ ਨੇ ਪੁੱਛਿਆ |
'ਪਿੰਡਾਂ ਵਿਚ ਤਾਂ ਇਹ ਗੱਲ ਆਮ ਹੈ ਕਿ ਨਾਂਅ ਕੁਝ ਹੈ ਪਰ ਲੋਕ ਬੁਲਾਉਂਦੇ ਹੋਰ ਨਾਂਅ ਨਾਲ ਹਨ, ਇਤਿਹਾਸ ਵਿਚ ਤਾਂ ਕਈ ਬੇਵਕੂਫ਼ ਰਾਜਿਆਂ ਦਾ ਜ਼ਿਕਰ ਹੈ | ਉਨ੍ਹਾਂ ਬਾਰੇ ਤਾਂ ਕਦੇ ਕਿਸੇ ਰੌਲਾ ਪਾਇਆ ਨਹੀਂ |'
'ਚੱਲ ਅਸੀਂ ਕੀ ਲੈਣਾ' ਬੰਤੇ ਨੇ ਕਿਹਾ, 'ਆਪਾਂ ਆਪਣਾ ਨਾਂਅ ਬਦਲ ਲੈਂਦੇ ਹਾਂ |'
ਦੋਵਾਂ ਨੇ ਸਲਾਹ ਕਰਕੇ ਦੂਜੇ ਦਿਨ ਅਖ਼ਬਾਰ ਵਿਚ ਇਸ਼ਤਿਹਾਰ ਦੇ ਦਿੱਤਾ ਕਿ ਅਸੀਂ ਸੰਤਾ-ਬੰਤਾ ਨੇ ਆਪਣਾ ਨਾਂਅ ਬਦਲ ਕੇ 'ਕਿਸ਼ਨਾ-ਬਿਸ਼ਨਾ' ਰੱਖ ਲਿਆ ਹੈ | ਅੱਗੇ ਤੋਂ ਸਾਨੂੰ ਏਸ ਨਾਂਅ ਨਾਲ ਬੁਲਾਇਆ ਜਾਵੇ | ਸਾਰੇ ਨੋਟ ਕਰਨ |

-26-ਏ, ਫਰੈਂਡ ਇਨਕਲੇਵ, ਚੰਡੀਗੜ੍ਹ ਰੋਡ, ਖਰੜ (ਰੋਪੜ) |
ਮੋਬਾਈਲ : 098726-28168.

ਕਾਵਿ-ਵਿਅੰਗ ਗਿਰਝਾਂ

• ਨਵਰਾਹੀ ਘੁਗਿਆਣਵੀ •
ਬੇੜਾ ਗਰਕ ਕੀਤਾ ਸ਼ਾਤਰ ਲੀਡਰਾਂ ਨੇ,
ਖਾ ਪੀ ਕੇ ਢਿੱਡ ਪਲੋਸਦੇ ਰਹਿਣ |
ਗਿਰਝਾਂ ਵਾਂਗ ਹੈ ਇਨ੍ਹਾਂ ਦੀ ਚੰੁਝ ਤਿੱਖੀ,
ਪਲ ਪਲ ਮਾਸ ਮਨੁੱਖ ਦਾ ਨੋਚਦੇ ਰਹਿਣ |
ਆ ਜਾਂਦਾ ਏ ਇਨ੍ਹਾਂ ਨੂੰ ਮੁਸ਼ਕ ਦੂਰੋਂ,
ਪਹੁੰਚੇ ਮਾਰ ਕੇ ਹੱਡ ਖਰੋਚਦੇ ਰਹਿਣ |
ਕੋਈ ਪ੍ਰਵਾਹ ਨਾ, ਕੋਈ ਨੀ ਆਖਦਾ ਏ,
ਨਹੀਂ ਰੱਜਦੇ, ਤਾਂਘਦੇ ਲੋਚਦੇ ਰਹਿਣ |
ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ-151203.
ਮੋਬਾਈਲ : 98150-02302.

ਕਰਮਾਂ ਵਾਲੀ

'ਨੰਬਰਦਾਰਾ, ਆਹ ਮੱਝ ਤਾਂ ਬੁੱਢੀ ਹੋ ਗਈ ਹੈ, ਹੁਣ ਭਾਵੇਂ ਇਸ ਨੂੰ ਵੇਚ ਛੱਡ |' ਕੇਹਰੂ ਨੇ ਮੱਝਾਂ ਵਾਲੇ ਵਾੜੇ ਵੜਦਿਆਂ ਹੀ ਨੰਬਰਦਾਰ ਨੂੰ ਸਲਾਹ ਦਿੱਤੀ, ਜੋ ਮੱਝਾਂ ਦੀ ਸੇਵਾ ਕਰ ਰਿਹਾ ਸੀ |
'ਨਾ... ਨਾ...ਨਾ... ਕੇਹਰ ਸਿਆਂ, ਇਹ ਤਾਂ ਕਰਮਾਂ ਵਾਲੀ ਮੱਝ ਹੈ | ਹਰ ਸੂਏ ਇਹਨੇ ਕੱਟੀਆਂ ਹੀ ਦਿੱਤੀਆਂ ਨੇ | ਜਿਨ੍ਹਾਂ ਨੇ ਮੱਝਾਂ ਬਣ ਕੇ ਘਰ ਵਿਚ ਦੁੱਧ ਦੀਆਂ ਨਦੀਆਂ ਵਗਾ ਦਿੱਤੀਆਂ |' ਨੰਬਰਦਾਰ ਨੇ ਮੱਝ ਨੂੰ ਥਾਪੀ ਦੇ ਕੇ ਉਸ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਦਿੱਤੇ |
ਨੰਬਰਦਾਰ ਜਦੋਂ ਮੱਝਾਂ ਦੀ ਸਾਂਭ-ਸੰਭਾਈ ਕਰਕੇ ਮੱਝਾਂ ਵਾਲੇ ਵਾੜੇ ਤੇ ਅੰਦਰਲੇ ਘਰ ਗਿਆ ਤਾਂ ਉਸ ਦੀ ਘਰਵਾਲੀ ਉਸ ਦੀ ਨੂੰ ਹ ਨੂੰ ਉੱਚੀ-ਉੱਚੀ ਬੋਲ ਕੇ ਲੜ ਰਹੀ ਸੀ, 'ਨੀ ਜਿੱਦਣ ਦੀ ਏਸ ਕੜੱਮੀ ਨੇ ਘਰ ਵਿਚ ਪੈਰ ਪਾਇਆ ਘਰ ਦਾ ਬੇੜਾ ਹੀ ਗਰਕ ਕਰ ਦਿੱਤਾ | ਨੀ ਆਉਂਦੀ ਨੇ ਹੀ ਲਗਾਤਾਰ ਦੋ ਕੁੜੀਆਂ ਜੰਮ ਦਿੱਤੀਆਂ | ਕੀ ਬਣੂ ਮੇਰੇ ਪੁੱਤ ਦਾ', ਜੇ ਇਹ ਕੁੜੀਆਂ ਜੰਮਣੀ ਸਾਡੇ ਮਗਰੋਂ ਲਹੇ ਤਾਂ ਮੈਂ ਹੋਰ ਸੋਹਣੀ ਸੁਨੱਖੀ ਨੂੰ ਹ ਲੈ ਆਵਾਂ |'
ਹੁਣ ਨੰਬਰਦਾਰ ਕਰਮਾਂ ਵਾਲੀ ਕੌਣ... ਬਾਰੇ ਸੋਚ ਰਿਹਾ ਸੀ |
-ਪਿੰਡ ਤੇ ਡਾਕ: ਮਹਿਰਾਜ (ਬਠਿੰਡਾ)
ਮੋਬਾਈਲ : 94633-80503.

ਵਿਅੰਗ :ਤੇੇਂਦੂਏ ਦੀ ਚਿੱਠੀ

ਪਿਆਰੇ ਜਲੰਧਰ ਵਾਸੀਓ!
ਮੈਂ ਇਹ ਚਿੱਠੀ ਆਪ ਸਾਰਿਆਂ ਵਲੋਂ ਮੇਰੇ ਨਾਲ ਕੀਤੇ ਮਾੜੇ ਵਰਤਾਓ ਕਰਕੇ ਅਤੇ ਦੂਸਰਾ ਮੇਰੇ ਆਪਣੇ ਘਰ ਜੰਗਲ ਤੋਂ 'ਪੱਥਰ ਦੇ ਜੰਗਲ' ਤੱਕ ਆਉਣ ਦੀ ਕਹਾਣੀ ਦੱਸਣ ਕਰਕੇ ਲਿਖ ਰਿਹਾ ਹਾਂ | ਤੁਹਾਡੇ 'ਵਧੀਆ' ਵਰਤਾਓ ਕਾਰਨ ਮੈਂ ਤੁਹਾਨੂੰ ਯਾਦ ਤਾਂ ਨਹੀਂ ਕਰ ਸਕਦਾ ਸੀ, ਪਰ ਮੈਂ ਤੁਹਾਡੇ ਵਲੋਂ ਮੇਰੀ ਕੀਤੀ 'ਆਓ ਭਗਤ' ਕਾਰਨ ਜਲੰਧਰੀਆਂ ਨੂੰ ਚਿੱਠੀ ਜ਼ਰੂਰ ਲਿਖਣ ਲਈ ਮਜਬੂਰ ਹੋਇਆ ਹਾਂ ਤਾਂ ਕਿ ਅੱਗੇ ਤੋਂ ਸਾਡਾ ਕੋਈ ਭੈਣ-ਭਰਾ ਜਾਂ ਸਕਾ-ਸਬੰਧੀ ਭੁੱਲਿਆ ਭਟਕਿਆ ਵੀ 'ਪੱਥਰ ਦੇ ਜੰਗਲ' ਅਤੇ 'ਬਿਨਾਂ ਦਿਲ ਦਿਮਾਗ' ਵਾਲੇ ਲੋਕਾਂ ਵਿੱਚ ਨਾ ਜਾਵੇ ਤਾਂ ਨਾ ਉਹ ਖੱਜਲ-ਖੁਆਰ ਹੋਵੇ |
ਸਭ ਤੋਂ ਪਹਿਲਾਂ ਮੈਂ ਆਪਣੇ ਘਰ (ਜੰਗਲ) ਤੋਂ ਆਉਣ ਦੇ ਕਾਰਨ ਬਾਰੇ ਦੱਸਦਾ ਹਾਂ | ਤੁਸੀਂ ਇਨਸਾਨ ਲੋਕਾਂ ਨੇ ਸਾਡੇ ਘਰ (ਜੰਗਲ) ਨੂੰ ਏਨਾ ਛੋਟਾ ਕਰ ਦਿੱਤਾ ਹੈ ਕਿ ਟਹਿਲਦਿਆਂ-ਟਹਿਲਦਿਆਂ ਕਦੋਂ ਮੈਂ ਆਪਣੇ ਘਰ ਤੋਂ ਬਾਹਰ ਆ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ |
ਇਨਸਾਨ ਨੇ ਸਾਡੇ ਘਰਾਂ ਨੂੰ ਤੋੜ ਕੇ ਸੋਹਣੀਆਂ-ਸੋਹਣੀਆਂ ਇਮਾਰਤਾਂ ਬਣਾਂ ਲਈਆਂ | ਦਰੱਖਤਾਂ ਨੂੰ ਕੱਟ ਕੇ ਵਾਤਾਵਰਨ ਦਾ ਸੱਤਿਆਨਾਸ ਕਰ ਦਿੱਤਾ ਹੈ ਅਤੇ ਨਾਲ-ਨਾਲ ਸਾਡਾ ਜੀਣਾ ਵੀ ਦੁੱਭਰ ਕਰ ਦਿੱਤਾ ਹੈ | ਇਨਸਾਨ ਪੈਸੇ ਦੇ ਲਾਲਚ ਵਿੱਚ ਅੰਨ੍ਹਾ ਹੋ ਕੇ ਸਾਡੇ ਜੰਗਲੀ ਭਾਈਚਾਰੇ ਦੇ ਲੋਕਾਂ ਦੀ ਖੱਲ, ਦੰਦ, ਖੰਭ ਅਤੇ ਹੱਡੀਆਂ ਨੂੰ ਪ੍ਰਾਪਤ ਕਰਨ ਲਈ ਸ਼ਿਕਾਰ ਕਰ ਰਿਹਾ ਹੈ | ਕਈ ਜੰਗਲੀ ਜੀਵਾਂ ਦੀਆਂ ਨਸਲਾਂ ਤਾਂ ਲੱਗਪਗ ਖ਼ਤਮ ਹੀ ਹੋ ਗਈਆਂ ਹਨ |
ਸਾਡੇ ਭਾਈਚਾਰੇ ਵਿੱਚ ਤੁਹਾਡੇ ਪ੍ਰਤੀ ਨਫ਼ਰਤ ਵੱਧ ਰਹੀ ਹੈ | ਜੇਕਰ ਇਨਸਾਨ ਇਸ ਤਰ੍ਹਾਂ ਹੀ ਆਪਣੀਆਂ ਲੋੜਾਂ ਲਈ ਸਾਡੇ ਘਰਾਂ ਨੂੰ ਉਜਾੜਦਾ ਰਿਹਾ ਤਾਂ ਇਕ ਦਿਨ ਉਹ ਖੁਦ ਵੀ ਉੱਜੜ ਜਾਵੇਗਾ |
ਮੈਂ ਸੱਚਮੁੱਚ ਹੀ ਕਿਸੇ ਇਨਸਾਨ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ ਸੀ | ਇਹ ਗੱਲ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਜੇਕਰ ਮੈਂ ਕਿਸੇ ਇਨਸਾਨ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਤਾਂ ਮੈਂ ਉਸ ਨੂੰ ਫੜ ਕੇ ਛੱਡਦਾ ਨਾ ਅਤੇ ਜਾਨ ਲੈ ਕੇ ਹੀ ਸਾਹ ਲੈਂਦਾ, ਕਿਉਂਕਿ ਮੈਂ ਕਈ ਘੰਟਿਆਂ ਦਾ ਭੁੱਖਾ ਵੀ ਸੀ | ਪਰ ਮੈਂ ਤਾਂ ਤੁਹਾਡੇ ਤੋਂ ਅਪਣੀ ਜਾਨ ਬਚਾਅ ਰਿਹਾ ਸੀ | ਜਿਨ੍ਹਾਂ ਲੋਕਾਂ ਨੂੰ ਮੈਂ ਫੱਟੜ ਵੀ ਕੀਤਾ ਉਹ ਵੀ ਆਪਣੇ ਬਚਾਅ ਲਈ ਹੀ ਕੀਤਾ |
ਪਰ ਲੋਕ ਮੈਨੂੰ ਪੱਥਰ ਮਾਰ ਰਹੇ ਸਨ | ਮੈਂ ਆਪਣੇ ਘਰ ਵਿੱਚ ਸ਼ਹਿਨਸ਼ਾਹ ਹਾਂ | ਜੰਗਲ ਵਿੱਚ ਮੇਰੀ ਰਫ਼ਤਾਰ ਦੇ ਚਰਚੇ ਹਨ | ਸਾਰੇ ਜਾਨਵਰਾਂ ਨੂੰ ਮੇਰੀ ਦੌੜ ਪਤਾ ਹੈ ਪਰ ਇਨਸਾਨਾਂ ਅੱਗੇ ਮੈਂ ਲਾਚਾਰ ਬਣਿਆ ਗਲੀਆਂ ਵਿੱਚ ਘੁੰਮ ਰਿਹਾ ਸੀ | ਭਲਾ ਹੋਵੇ ਵਣ ਮਹਿਕਮੇ ਦਾ ਜਿਨ੍ਹਾਂ ਨੇ ਜਿਊਾਦਾ ਫੜ ਕੇ ਮੇਰੇ ਘਰ ਛੱਡ ਦਿੱਤਾ ਨਹੀਂ ਤਾਂ ਤੁਸੀਂ ਤਾਂ ਮੇਰੀ ਜਾਨ ਹੀ ਲੈ ਲੈਣੀ ਸੀ | ਬੇਨਤੀ ਹੈ ਕਿ ਕੁਦਰਤ ਵਲੋਂ ਬਣਾਏ ਸਾਡੇ ਘਰਾਂ ਨੂੰ ਨਾ ਉਜਾੜੋ | ਜੇਕਰ ਸਾਡਾ ਕੋਈ ਪਰਿਵਾਰਕ ਮੈਂਬਰ ਗਲਤੀ ਨਾਲ ਤੁਹਾਡੇ ਘਰਾਂ ਵੱਲ ਆ ਜਾਵੇ ਤਾਂ 100 ਨੰਬਰ ਤੇ ਫੋਨ ਕਰਕੇ ਪੁਲਿਸ ਨੂੰ ਸੱਦ ਲਵੋ ਤਾਂ ਜੋ ਸਾਡੀ ਜਾਨ ਬਚ ਜਾਵੇ | ਆਪ ਦਾ ਕੁੱਟਿਆ, ਡਰਾਇਆ, ਧਮਕਾਇਆ ਅਤੇ ਦੁੜ੍ਹਾਇਆ, ਤੁਹਾਡਾ ਆਪਣਾ ਤੇਂਦੂਆ |

-ਸ. ਸ. ਮਾਸਟਰ, ਸਰਕਾਰੀ ਹਾਈ ਸਕੂਲ ਭੋਜੋਵਾਲ, ਜਲੰਧਰ |
ਮੋਬਾਈਲ: 99888-53936.

ਵੇਖ ਲਿਆ ਏ...

• ਹਰਮਿੰਦਰ ਸਿੰਘ ਭੱਟ •
ਕਿਵੇਂ ਹੋਇਆ ਮਸਤ ਕਲੰਦਰ, ਤੈਂ ਵੇਖ ਲਿਆ ਏ...
ਜਿਵੇਂ ਬਾਹਰ ਸੀ ਓਵੇਂ ਅੰਦਰ, ਤੈਂ ਵੇਖ ਲਿਆ ਏ...
ਕੀ ਲੁਧਿਆਣਾ ਕੀ ਜਲੰਧਰ, ਤੈਂ ਵੇਖ ਲਿਆ ਏ...
ਮੇਰੀ ਮੁਹੱਬਤ ਦਾ ਉਹ ਮੰਦਰ, ਤੈਂ ਵੇਖ ਲਿਆ ਏ...
ਬਣਾ ਦਿੱਤਾ ਗਿਆ ਜੋ ਖੰਡਰ, ਤੈਂ ਵੇਖ ਲਿਆ ਏ...
ਮੇਰੀ ਪਿੱਠ 'ਤੇ ਮਾਰਿਆ ਖੰਜਰ, ਤੈਂ ਵੇਖ ਲਿਆ ਏ...
ਮੇਰੀ ਤੜਫਣ ਦਾ ਉਹ ਮੰਜਰ, ਤੈਂ ਵੇਖ ਲਿਆ ਏ...
ਮੇਰੀ ਉਜੜਨ ਦਾ ਉਹ ਬੰਜਰ, ਤੈਂ ਵੇਖ ਲਿਆ ਏ...
ਸਰੀਰ ਦਾ ਬਣਿਆ ਹੱਡ ਪਿੰਜਰ, ਤੈਂ ਵੇਖ ਲਿਆ ਏ...
ਕਿਹੜਾ ਨਾਲ ਐ ਤੇਰੇ ਪਤੰਦਰ, ਤੈਂ ਵੇਖ ਲਿਆ ਏ...
'ਭੱਟ' ਲਾ ਜਜ਼ਬਾਤਾਂ ਨੂੰ ਜੰਦਰ, ਤੈਂ ਵੇਖ ਲਿਆ ਏ...
ਕਿਵੇਂ ਹੋਇਆ ਮਸਤ ਕਲੰਦਰ, ਤੈਂ ਵੇਖ ਲਿਆ ਏ...
ਜਿਵੇਂ ਬਾਹਰ ਸੀ ਓਵੇਂ ਅੰਦਰ, ਤੈਂ ਵੇਖ ਲਿਆ ਏ...

-ਬਿਸ਼ਨਗੜ੍ਹ (ਬਈਏਵਾਲ) ਸੰਗਰੂਰ |
ਮੋਬਾਈਲ : 099140-62205.

ਸਾਡੇ ਦਾਨ ਦੀ ਸਿਫ਼ਤ ਹੋਈ

ਸਤਿਕਾਰਯੋਗ ਮੋਦੀ ਜੀ ਦੀ ਨੋਟਬੰਦੀ ਦਾ ਦੌਰ ਸੀ | ਪੁਰਾਣੇ ਨੋਟ ਗਏ ਤੇ ਨਵੇਂ ਆ ਗਏ | ਹਜ਼ਾਰ ਦੀ ਥਾਂ ਦੋ ਹਜ਼ਾਰ ਦਾ ਨੋਟ ਆ ਗਿਆ | ਸਾਡੇ ਕੋਲ ਕੋਈ ਧਾਰਮਿਕ ਸਥਾਨ ਵਲੇ ਦਾਨ ਲੈਣ ਆ ਗਏ | ਅਸੀਂ ਆਪਣੀ ਬੇਟੀ ਦਾ ਵਿਆਹ ਕਰਕੇ ਵਿਹਲੇ ਹੋਏ ਸੀ ਤੇ ਚੰਗੇ ਰਿਸ਼ਤੇਦਾਰ ਜੁੜਨ ਕਾਰਨ ਸੰਤੁਸ਼ਟ ਤੇ ਖ਼ੁਸ਼ ਸੀ | ਸ਼ੁਕਰਾਨੇ ਵਜੋਂ ਇਕਵੰਜਾ ਸੌ ਰੁਪਏ ਦਾਨ ਦੇਣ ਦਾ ਮਨ ਸੀ | ਅਸੀਂ ਪੰਜ ਨੋਟ ਵੱਡੇ ਤੇ ਇਕ ਸੌ ਦਾ ਨੋਟ ਦੇ ਦਿੱਤਾ | ਜਦੋਂ ਸਾਡੇ ਨਾਉਂ ਦੀ ਪਰਚੀ ਕੱਟੀ ਗਈ ਤਾਂ ਰਕਮ ਦਸ ਹਜ਼ਾਰ ਇਕ ਸੋ ਲਿਖਿਆ ਹੋਇਆ ਸੀ |
ਅਸੀਂ ਪੁਰਾਣੇ ਪ੍ਰਭਾਵ ਹੇਠ ਭੁਲੇਖੇ ਨਾਲ ਦੋ ਹਜ਼ਾਰ ਦੇ ਨੋਟ ਨੂੰ ਇਕ ਹਜ਼ਾਰ ਹੀ ਸਮਝ ਕੇ ਪੈਸੇ ਦਿੱਤੇ | ਆਏ ਬੰਦੇ ਸਾਡੇ ਦਾਨ ਦੀ ਸਿਫ਼ਤ ਕਰਨ ਲੱਗੇ ਤੇ ਸਾਡੀ ਸ਼ਲਾਘਾ ਦੇ ਨਾਲ-ਨਾਲ ਧੰਨਵਾਦ ਕਰਨ ਲੱਗੇ | ਅਸੀਂ ਵੀ ਭੁਲੇਖਾ ਬਣ ਕੇ ਆਪਣੀ ਮੂਰਖਤਾ ਸਮਝ ਗਏ ਤੇ ਕੀਤੀ ਜਾ ਰਹੀ ਸਿਫ਼ਤ ਦਿਖਾਵੇ ਲਈ ਹਜ਼ਮ ਕਰੀ ਗਏ | ਉਂਜ ਅੰਦਰੋਂ ਸਾਨੂੰ ਧੁੜਧੁੜੀ ਜਿਹੀ ਆਈ ਜਾਵੇ | ਦਾਨ ਲੈਣ ਵਾਲਿਆਂ ਦੇ ਚਲੇ ਜਾਣ ਪਿਛੋਂ ਸਾਡਾ ਸੰਤੁਲਣ ਵਿਗੜਿਆ ਰਿਹਾ | ਪਰ ਇਹ ਸੋਚ-ਵਿਚਾਰ ਕੇ ਮਨ ਟਿਕਾਇਆ, ਕਿਉਂਕਿ ਦਾਨ ਹੀ ਜ਼ਿਆਦਾ ਹੋਇਆ ਸੀ, ਕਿਹੜਾ ਡੰਨ ਭਰਿਆ ਸੀ | ਇਕ ਅਸੀਂ ਰਸੀਦ ਘਰ ਵਾਲਿਆਂ ਤੋਂ ਲੁਕਾ ਕੇ ਰੱਖੀ | ਕੁਝ ਸਮਾਂ ਪਾ ਕੇ ਜਦ ਸੱਚੀ ਗੱਲ ਘਰਦਿਆਂ ਨੂੰ ਦੱਸੀ ਤਾਂ ਸਭ ਹੱਸ ਪਏ ਤੇ ਸਾਡਾ ਮਨ ਟਿਕਾਅ ਫੜ ਗਿਆ |

-ਗਲੀ ਨੰ: 8-ਸੀ, ਹੀਰਾ ਬਾਗ, ਜਗਰਾਉਂ (ਲੁਧਿਆਣਾ) |
ਮੋਬਾਈਲ : 98886-31634.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX