ਤਾਜਾ ਖ਼ਬਰਾਂ


ਨਵੀਂ ਦਿੱਲੀ : ਲਾਹੌਰ 'ਚ ਧਮਾਕਾ ਇਕ ਦੀ ਮੌਤ , ਕਈ ਜ਼ਖ਼ਮੀ
. . .  1 day ago
ਨਵੀਂ ਦਿੱਲੀ : ਉਨਾਓ ਪੁੱਜੀ ਜਬਰ ਜਨਾਹ ਪੀੜਤਾ ਦੀ ਮ੍ਰਿਤਕ ਦੇਹ
. . .  1 day ago
ਪਾਵਰ ਕਾਮ ਦੇ ਲਾਈਨਮੈਨ ਦੀ ਕਰੰਟ ਲੱਗਣ ਕਾਰਨ ਮੌਤ
. . .  1 day ago
ਮੁੱਲਾਂਪੁਰ ਗਰੀਬਦਾਸ, 7 ਦਸੰਬਰ (ਦਿਲਬਰ ਸਿੰਘ ਖੈਰਪੁਰ) - ਸਥਾਨਿਕ ਉਪਮੰਡਲ ਅਧੀਨ ਪਿੰਡ ਚਾਹੜਮਾਜਰਾ ਨੇੜੇ ਉਮੈਕਸ ਸਿਟੀ (ਨਿਊ ਚੰਡੀਗੜ੍ਹ) ਵਿਖੇ ਕਰੰਟ ਲੱਗਣ ਕਾਰਨ ਪਾਵਰ ਕਾਮ ਦੇ ...
ਘਿਣਾਉਣੇ ਅਪਰਾਧਾਂ ਲਈ ਬਦਲਿਆ ਜਾਵੇ ਕਾਨੂੰਨ - ਹੈਦਰਾਬਾਦ ਸਮੂਹਿਕ ਜਬਰ ਜਨਾਹ ਪੀੜਤ ਦੀ ਭੈਣ
. . .  1 day ago
ਹੈਦਰਾਬਾਦ, 7 ਦਸੰਬਰ - ਹੈਦਰਾਬਾਦ ਸਮੂਹਿਕ ਜਬਰ ਜਨਾਹ ਮਾਮਲੇ 'ਚ ਪੀੜਤਾ ਦੀ ਭੈਣ ਨੇ ਉਨਾਓ ਜਬਰ ਜਨਾਹ ਮਾਮਲੇ 'ਤੇ ਬੋਲਦਿਆਂ ਕਿਹਾ ਕਿ ਅਜਿਹੀਆਂ ਵਾਰਦਾਤਾਂ ਮੁਕੰਮਲ ਰੁਕ ਜਾਣੀਆਂ ਚਾਹੀਦੀਆਂ ਹਨ। ਅਜਿਹੇ ਮਾਮਲਿਆਂ 'ਤੇ ਇਨਸਾਫ਼ ਵਿਚ ਦੇਰੀ ਨਹੀਂ ਹੋਣੀ...
ਇਨਸਾਫ਼ ਬਦਲਾ ਬਣ ਜਾਵੇ ਤਾਂ ਆਪਣਾ ਚਰਿੱਤਰ ਗੁਆ ਦਿੰਦਾ ਹੈ- ਚੀਫ਼ ਜਸਟਿਸ
. . .  1 day ago
ਨਵੀਂ ਦਿੱਲੀ, 7 ਦਸੰਬਰ - ਚੀਫ਼ ਜਸਟਿਸ ਐਸ.ਏ. ਬੋਬੜੇ ਨੇ ਇਨਸਾਫ਼ ਦੇ ਨਾਮ 'ਤੇ ਕੀਤੀਆਂ ਜਾਣ ਵਾਲੀਆਂ ਹੱਤਿਆਵਾਂ ਦੀ ਨਿਖੇਧੀ ਕੀਤੀ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਜਦੋਂ ਇਨਸਾਫ਼ ਬਦਲੇ ਦਾ ਰੂਪ ਲੈਂਦਾ ਹੈ ਤਾਂ ਉਹ ਆਪਣਾ ਚਰਿੱਤਰ ਗੁਆ ਦਿੰਦਾ ਹੈ। ਇਹ ਗੱਲ ਚੀਫ਼...
ਦਿੱਲੀ 'ਚ ਜਬਰ ਜਨਾਹ ਦੀਆਂ ਵਾਰਦਾਤਾਂ ਖਿਲਾਫ ਲੋਕਾਂ ਦਾ ਜੋਰਦਾਰ ਪ੍ਰਦਰਸ਼ਨ, ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ
. . .  1 day ago
ਨਵੀਂ ਦਿੱਲੀ, 7 ਦਸੰਬਰ - ਦੇਸ਼ ਵਿਚ ਵੱਧ ਰਹੇ ਔਰਤਾਂ ਖਿਲਾਫ ਘਿਣਾਉਣੇ ਅਪਰਾਧ ਤੇ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿਚ ਜ਼ਬਰਦਸਤ ਗ਼ੁੱਸਾ ਹੈ। ਉਨਾਓ ਤੋਂ ਲੈ ਕੇ ਲਖਨਊ ਤੇ ਦਿੱਲੀ ਤੱਕ ਜ਼ੋਰਦਾਰ ਪ੍ਰਦਰਸ਼ਨ ਹੋ ਰਹੇ ਹਨ। ਅੱਜ ਸ਼ਾਮ ਮਹਿਲਾ...
ਉਨਾਓ ਪੀੜਤਾ ਦੇ ਪਰਿਵਾਰ ਨੂੰ 25 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ
. . .  1 day ago
ਉਨਾਓ, 7 ਦਸੰਬਰ - ਉਤਰ ਪ੍ਰਦੇਸ਼ ਦੀ ਯੋਗੀ ਸਰਕਾਰ ਨੇ ਉਨਾਓ ਜਬਰ ਜਨਾਹ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੂੰ 25 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਯੋਗੀ ਸਰਕਾਰ ਵਿਚ ਕੈਬਨਿਟ ਮੰਤਰੀ ਕਮਲਾ ਰਾਣੀ ਵਰੁਣ ਨੇ ਇਸ ਸਬੰਧੀ ਐਲਾਨ...
ਸੌਰਵ ਖੁੱਲਰ ਜ਼ਿਲ੍ਹਾ ਯੂਥ ਕਾਂਗਰਸ ਕਪੂਰਥਲਾ ਦੇ ਬਣੇ ਪ੍ਰਧਾਨ
. . .  1 day ago
ਲੁੱਟ ਖੋਹ ਦਾ ਸ਼ਿਕਾਰ ਹੋਈ ਸਕੂਲ ਮੁਖੀ ਦੀ ਹੋਈ ਮੌਤ
. . .  1 day ago
ਨਾਭਾ, 7 ਦਸੰਬਰ (ਕਰਮਜੀਤ ਸਿੰਘ) - ਪੰਜਾਬ ਵਿਚ ਦਿਨੋ-ਦਿਨ ਲੁੱਟ ਖੋਹ ਦੀਆ ਵਾਰਦਾਤਾਂ ਵਿਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ ਅਤੇ ਲੁਟੇਰੇ ਹੁਣ ਦਿਨ ਦਿਹਾੜੇ ਲੁੱਟ ਦੀਆ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਵਿਖੇ ਜਿੱਥੇ ਲੁੱਟ...
ਗੁਰਸੇਵਕ ਸਿੰਘ ਗੈਵੀ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਉਪ ਪ੍ਰਧਾਨ ਬਣੇ
. . .  1 day ago
ਲੋਪੋਕੇ, 7 ਦਸੰਬਰ (ਗੁਰਵਿੰਦਰ ਸਿੰਘ ਕਲਸੀ) - ਜ਼ਿਲ੍ਹਾ ਯੂਥ ਕਾਂਗਰਸ ਦੀਆਂ ਚੋਣਾ 'ਚ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਯੂਥ ਕਾਂਗਰਸ ਦੇ ਗੁਰਸੇਵਕ ਸਿੰਘ ਗੈਵੀ ਲੋਪੋਕੇ ਉਪ...
ਹੋਰ ਖ਼ਬਰਾਂ..

ਦਿਲਚਸਪੀਆਂ

ਯਾਦਾਂ ਦੇ ਝਰੋਖੇ 'ਚੋਂ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ

ਖੇਤੀ ਦੀ ਸਿੰਚਾਈ ਲਈ ਖੂਹਾਂ ਦਾ ਬੜਾ ਯੋਗਦਾਨ ਰਿਹਾ ਹੈ | ਕੋਈ ਵਿਰਲਾ ਵਾਂਝਾ ਹੀ ਹੁੰਦਾ ਸੀ ਕਿ ਜਿਸ ਦਾ ਆਪਣਾ ਨਿੱਜੀ ਖੂਹ ਹੋਵੇ | ਬਹੁਤੇ ਖੂਹ ਸਾਂਝੇ ਹੀ ਹੁੰਦੇ ਸਨ | ਵਾਰੀ ਨਾਲ ਹੀ ਖੂਹ ਜੋੜਨ ਦਾ ਮੌਕਾ ਮਿਲਦਾ ਸੀ | ਵਾਰੀ ਦਾ ਮੌਕਾ ਮਿਲਣ ਵਾਲੇ ਦੀ ਇਹੀ ਇੱਛਾ ਹੁੰਦੀ ਕਿ ਮਿਲੀ ਵਾਰੀ ਵਿਚ ਵੱਧ ਤੋਂ ਵੱਧ ਖੇਤ ਨੂੰ ਸਿੰਜ ਲਿਆ ਜਾਏ | ਇਸ ਲਈ ਖੇਤ ਨੂੰ ਛੋਟੇ-ਛੋਟੇ ਭਾਗਾਂ ਵਿਚ ਵੰਡ ਲਿਆ ਜਾਂਦਾ | ਜਿਸ ਨੂੰ 'ਵੱਘੀਆਂ ਪਾਉਣਾ' ਵੀ ਆਖਿਆ ਜਾਂਦਾ ਸੀ | ਭਾਵ ਥੋੜੇ੍ਹ ਪਾਣੀ ਨਾਲ ਵਧੇਰੇ ਸਿੰਚਾਈ |
ਕਣਕ ਨੂੰ ਪਹਿਲਾ ਪਾਣੀ ਲਾਉਣ ਦੇ ਦਿਨ ਆ ਚੁੱਕੇ ਸਨ | ਮੱਘਰ ਮਹੀਨੇ ਦੀ ਠੰਢੀ ਠਾਰ ਰਾਤ | ਭਾਈਏ (ਪਿਤਾ) ਨੇ ਆਪਣੀ ਵਾਰੀ ਅਨੁਸਾਰ ਜੋਗ (ਖੂਹ 'ਤੇ ਜੋੜੇ ਜਾਂਦੇ ਪਸ਼ੂਆਂ) ਨਾਲ ਜਾ ਖੂਹ ਜੋੜਿਆ ਅਤੇ ਨਾਲ ਹੀ ਅਸੀਂ (ਮਾਂ -ਪੁੱਤ ਤੇ ਦੋ ਭੈਣਾਂ) ਪਹੁੰਚ ਗਏ | ਖੇਤ ਕੁਝ ਉੱਚਾ ਵੀ ਸੀ ਤੇ ਖੂਹ ਤੋਂ ਦੁਰੇਡਾ ਵੀ ਸੀ | ਰਾਹ ਵਿਚ ਪੈਂਦੇ ਖਾਲ ਤੋਂ ਪਾਣੀ ਪਾਰ ਕਰਾਉਣ ਲਈ ਆਡ ਬਣਾ ਲਈ ਗਈ | ਪਾਣੀ ਦਾ ਨਕਾਲ ਪਹੁੰਚ ਗਿਆ | ਅੱਗੇ ਮੰਜ਼ਿਲ ਵੱਲ ਪਹੁੰਚਣ ਲਈ ਪਾਣੀ ਨਿਰੰਤਰ ਵਹਿ ਰਿਹਾ ਸੀ | ਸਾਨੂੰ ਇਸ ਕੱਚੀ ਆਡ ਦੀ ਰਾਖੀ ਦਾ ਕੰਮ ਸੌਾਪਿਆ ਗਿਆ ਸੀ | ਅਸਾਂ ਆਡ ਦਾ ਚੰਗੀ ਤਰ੍ਹਾਂ ਨਿਰੀਖਣ ਕੀਤਾ | ਸਭ ਕੁਝ ਠੀਕ-ਠਾਕ ਸੀ | ਮਾਂ ਖੇਤ ਨੂੰ ਹੋ ਤੁਰੀ | ਅਸਾਂ ਕੁਝ ਨਿਸਚਿੰਤ ਹੋ ਕੇ ਰਜਾਈ ਓਢ ਲਈ | ਥੋੜ੍ਹਾ ਜਿਹਾ ਨਿੱਘ ਆਉਣ 'ਤੇ ਨੀਂਦਰ ਨੇ ਆਣ ਘੇਰਿਆ | ਅੱਗੇ ਉਚਾਣ ਹੋਣ ਕਰਕੇ ਪਾਣੀ ਦੀ ਡਾਫ ਲੱਗ ਗਈ | ਆਡ ਵੀ ਕੱਚੀ ਸੀ | ਪਾਣੀ ਦੇ ਵਹਾਅ ਨੂੰ ਝੱਲ ਨਾ ਸਕੀ | ਖੁਰਦੀ-ਖੁਰਦੀ ਪਾਣੀ ਵਿਚ ਸਾਰੀ ਵਹਿ ਗਈ | ਖੇਤ ਵੱਲ ਗਿਆ ਪਾਣੀ ਵੀ ਵਾਪਸ ਹੋਣਾ ਸ਼ੁਰੂ ਹੋ ਗਿਆ | ਨੀਵੇ ਥਾਂ ਲੱਗਾ ਬਿਸਤਰਾ ਮੇਰੇ ਸਮੇਤ ਪਾਣੀ 'ਤੇ ਤੈਰਨ ਲੱਗਾ |
ਪਾਣੀ ਟੁੱਟਣ ਦਾ ਪਤਾ ਲੱਗਣ ਤੇ ਮਾਂ ਦੌੜੀ ਆਈ | ਪਹਿਲਾਂ ਮੈਨੂੰ ਬਿਸਤਰੇ ਸਮੇਤ ਪਾਣੀ 'ਚੋਂ ਕੱਢਿਆ ਤੇ ਫਿਰ ਆਡ ਨੂੰ ਬੰਨ੍ਹਣ ਲਈ ਹੱਥ-ਪੈਰ ਮਾਰੇ ਜਾਣ ਲੱਗ ਪਏ | ਭਾਈਏ ਦੀਆਂ ਝਿੜਕਾਂ ਤੋਂ ਡਰਦਿਆਂ ਉਸ ਨੂੰ ਆਵਾਜ਼ ਦੇਣ ਦੀ ਹਿੰਮਤ ਨਾ ਪਈ | ਪਰ ਜਦ ਆਡ ਬੰਨ੍ਹਣ ਦੀਆਂ ਕੋਸ਼ਿਸ਼ਾਂ ਨੇਪਰੇ ਨਾ ਚੜ੍ਹੀਆਂ ਤਾਂ ਭਾਈਏ ਨੂੰ ਬਲਾਉਣਾ ਹੀ ਪਿਆ | ਉਹ ਭਰਿਆ ਪੀਤਾ ਤਾਂ ਆਇਆ ਪਰ ਗੁੱਸੇ 'ਤੇ ਕਾਬੂ ਰੱਖਦਿਆਂ ਆਡ ਬੰਨ੍ਹਣ ਵਿਚ ਜੁੱਟ ਪਿਆ | ਬੜੀ ਮੁਸ਼ਕਿਲ ਨਾਲ ਆਡ ਬੰਨ੍ਹੀ ਗਈ | ਗਾਧੀ ਦੇ ਪਿੱਛੇ ਹਿੱਕਣ ਵਾਲਾ ਨਾ ਹੋਣ ਕਰਕੇ ਜੋਗ ਵੀ ਖਲੋ ਗਈ ਤੇ ਖੂਹ ਵੀ ਵਗਣਾ ਬੰਦ ਹੋ ਗਿਆ |
ਆਡ ਦੀ ਰਾਖੀ ਦੀ ਤਾਕੀਦ ਕਰਦਾ ਹੋਇਆ ਭਾਈਆ ਖੂਹ ਵੱਲ ਦੌੜਿਆ ਤੇ ਜਾ ਪਸ਼ੂਆਂ ਨੂੰ ਲਲਕਾਰਾ ਮਾਰਿਆ | ਖੂਹ ਨੂੂੰ ਗੇੜਾ ਆਉਣ ਨਾਲ ਟਿੰਡਾਂ ਫਿਰ ਤੋਂ ਪਾੜਛੇ 'ਚ ਪਾਣੀ ਸੁੱਟਣ ਲਗੀਆਂ ਤੇ ਪਾਣੀ ਆਡ ਰਾਹੀਂ ਖੇਤ ਨੂੂੰ ਹੋ ਤੁਰਿਆ |
ਆਡ ਖੁਰਨ ਕਾਰਨ ਖੂਹ ਦੀ ਵਾਰੀ ਦਾ ਸਮਾਂ ਕਾਫੀ ਨਿਕਲ ਚੁੱਕਾ ਸੀ | ਅਜੇ ਪਾਣੀ ਖੇਤ ਕੋਲ ਪਹੁੰਚਿਆ ਹੀ ਸੀ ਕਿ ਅਗਲੀ ਵਾਰੀ ਵਾਲੇ ਜੋਗ ਲੈ ਕੇ ਪਹੁੰਚ ਗਏ | ਭਾਈਏ ਨੇ ਆਪਣੀ ਜੋਗ ਪਾਸੇ ਕੀਤੀ ਤੇ ਆਪ ਖੇਤ ਵੱਲ ਨੂੂੰ ਹੋ ਤੁਰਿਆ | ਖੇਤ ਵਿਚਲੀ ਪਿਆਸੀ ਕਣਕ ਆਪਣੇ ਮਾਲਿਕ (ਭਾਈਏ) ਨੂੰ ਇੰਜ ਕਹਿੰਦੀ ਜਾਪ ਰਹੀ ਸੀ, 'ਕੋਈ ਨਾ, ਨਿਰਾਸ਼ ਨਾ ਹੋਈਾ, ਅਗਲੀ ਵਾਰੀ ਸਹੀ | ' ਸਾਡੀਆਂ ਅੱਖਾਂ ਵਿਚ ਵੀ ਪਛਤਾਵਾ ਸੀ ਕਿ ਜੇਕਰ ਅਸੀਂ ਅਵੇਸਲੇ ਨਾ ਹੁੰਦੇ ਤੇ ਖੁਰ ਰਹੀ ਕੱਚੀ ਆਡ ਦੀ ਨਾਲੋ-ਨਾਲ ਮੁਰੰਮਤ ਕਰੀ ਜਾਂਦੇ ਤਾਂ ਆਡ ਰੁੜ੍ਹਨ ਤੋਂ ਬਚ ਸਕਦੀ ਸੀ | ਘਰ ਵਾਪਸੀ ਸਮੇਂ ਭਾਈਏ ਨੇ ਸਾਨੂੰ ਇਹ ਸਮਝਾਉਣੀ ਦਿੱਤੀ, 'ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ |'
ਅਗਲੀ ਵਾਰੀ ਕੱਚੀ ਆਡ ਦੀ ਪੂਰੀ ਤਨ ਦੇਹੀ ਨਾਲ ਰਾਖੀ ਕੀਤੀ ਤੇ ਅਸੀਂ ਪਿਆਸੀ ਕਣਕ ਦੀ ਪਿਆਸ ਬੁਝਾਉਣ 'ਚ ਸਫ਼ਲ ਹੋ ਗਏ ਅਤੇ ਨਾਲ ਭਾਈਏ ਦੀ ਸਮਝਾਉਣੀ ਦੇ ਅਰਥ ਵੀ ਸਮਝ ਗਏ ਕਿ ਸੁੁਚੇਤ ਹੋਇਆਂ ਹੀ ਸਫ਼ਲਤਾ ਹਾਸਲ ਹੁੰਦੀ ਹੈ, ਜਦ ਕਿ ਅਵੇਸਲਿਆਂ ਨੂੰ ਧੱਕੇ ਹੀ ਮਿਲਦੇ ਹਨ |

-ਜ਼ਿਲ੍ਹਾ ਅੰਮਿ੍ਤਸਰ | ਫੋਨ : 9876474858


ਖ਼ਬਰ ਸ਼ੇਅਰ ਕਰੋ

ਖੋਖਲੇ ਵਾਅਦੇ

ਸ਼ਾਮ ਦਾ ਸਮਾਂ ਸੀ | ਰੀਆ ਆਪਣੇ ਘਰ ਦੇ ਕੰਮਕਾਜ ਤੋਂ ਬਾਅਦ ਆਪਣੇ ਕਮਰੇ ਵਿਚ ਲੱਗੇ ਟੈਲੀਵਿਜ਼ਨ ਨੂੰ ਦੇਖਣ ਲੱਗੀ | ਟੈਲੀਵਿਜ਼ਨ 'ਤੇ ਖ਼ਬਰਾਂ ਚੱਲ ਰਹੀਆਂ ਸਨ | ਟੈਲੀਵਿਜ਼ਨ 'ਤੇ ਖ਼ਬਰ ਆਈ ਕਿ ਭਾਰਤੀ ਫ਼ੌਜ ਦੇ ਦੋ ਜਵਾਨ ਜੰਮੂ-ਕਸ਼ਮੀਰ ਵਿਚ ਦੁਸ਼ਮਣ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ | ਉਨ੍ਹਾਂ ਵਿਚੋਂ ਇਕ ਦਾ ਨਾਂਅ ਲੇਖ ਰਾਜ ਸੀ | ਜਦ ਰੀਆ ਨੇ ਆਪਣੇ ਪਤੀ ਲੇਖ ਰਾਜ ਦੇ ਸ਼ਹੀਦ ਹੋਣ ਦੀ ਖ਼ਬਰ ਸੁਣੀ ਤਾਂ ਉਹ ਬੇਹੋਸ਼ ਹੋ ਕੇ ਡਿਗ ਪਈ | ਰੀਆ ਦਾ ਬੇਟੇ ਕਮਲ ਦਾ ਵੀ ਰੋ-ਰੋ ਕੇ ਬੁਰਾ ਹਾਲ ਸੀ | ਏਨੇ ਨੂੰ ਹੋਰ ਵੀ ਨੇੜਿਓਾ ਲੋਕ ਇਕੱਠੇ ਹੋ ਗਏ ਤੇ ਉਹ ਲੇਖ ਦੀ ਸ਼ਹੀਦੀ 'ਤੇ ਮਾਣ ਮਹਿਸੂਸ ਕਰ ਰਹੇ ਸਨ | ਜਿਸ ਦਿਨ ਲੇਖ ਰਾਜ ਦੀ ਮਿ੍ਤਕ ਦੇਹ ਤਿਰੰਗੇ ਵਿਚ ਲਪੇਟੀ ਪਿੰਡ ਦੇ ਚੁਰਸਤੇ ਵਿਚ ਪਹੁੰਚੀ ਤਾਂ ਸਾਰੇ ਪਿੰਡ ਵਿਚ ਮਾਤਮ ਛਾ ਗਿਆ |
ਸ਼ਹੀਦ ਲੇਖ ਰਾਜ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਪਰ ਉਸ ਦਿਨ ਕੋਈ ਵੀ ਸਰਕਾਰੀ ਨੁਮਾਇੰਦਾ ਨਾ ਪੁੱਜਾ | ਜਿਹੜਾ ਛੋਟਾ-ਵੱਡਾ ਸੈਨਿਕ ਅਫ਼ਸਰ ਪਹੁੰਚਿਆ ਉਹ ਵੀ ਸਿਆਸੀ ਗੱਲਾਂ ਕਰ ਕੇ ਅਤੇ ਪੂਰੀ ਮਦਦ ਕਰਨ ਦਾ ਭਰੋਸਾ ਦੇ ਕੇ ਤੁਰਦਾ ਬਣਿਆ | ਅਸਲ ਵਿਚ ਸ਼ਹੀਦ ਲੇਖ ਰਾਜ ਦੇ ਮਾਤਾ-ਪਿਤਾ, ਛੋਟੀ ਉਮਰੇ ਹੀ ਰੱਬ ਨੂੰ ਪਿਆਰੇ ਹੋ ਗਏ ਸਨ | ਕਾਫ਼ੀ ਸਮਾਂ ਬੀਤ ਜਾਣ 'ਤੇ ਵੀ ਰੀਆ ਦੀ ਨਾ ਕੋਈ ਪੈਨਸ਼ਨ ਲੱਗੀ ਤੇ ਨਾ ਕੋਈ ਹੋਰ ਸਰਕਾਰੀ ਕੰਮ | ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਚੱਲ ਰਿਹਾ ਸੀ | ਆਖਰਕਾਰ ਉਸ ਦਾ ਬੇਟਾ ਕਮਲ ਵੀ ਮਿਹਨਤ ਮਜ਼ਦੂਰੀ ਕਰਨ ਲੱਗਾ ਤੇ ਰੀਆ ਆਪ ਵੀ ਮਿਹਨਤ ਮਜ਼ਦੂਰੀ ਕਰਨ ਲੱਗੀ | ਰੀਆ ਸੋਚ ਰਹੀ ਸੀ ਕਿ ਸ਼ਹੀਦਾਂ ਨਾਲ ਆਮ ਆਦਮੀ ਵਰਗਾ ਵਤੀਰਾ ਕਿਉਂ ਕੀਤਾ ਜਾਂਦਾ ਹੈ? ਉਹ ਸੋਚਦੀ ਕਿ ਕੀ ਸ਼ਹੀਦਾਂ ਦੀ ਜਾਨ ਇੰਨੀ ਸਸਤੀ ਹੋ ਗਈ ਹੈ ਕਿ ਬਾਅਦ ਵਿਚ ਕੋਈ ਬਾਤ ਨਹੀਂ ਪੁੱਛਦਾ |

-ਮੋਬਾਈਲ : 97790-99315.

ਕਾਵਿ-ਵਿਅੰਗ: ਅਹਿਸਾਸ

• ਨਵਰਾਹੀ ਘੁਗਿਆਣਵੀ •
ਮੇਰੇ ਦੇਸ਼ ਦੇ ਨੌਜਵਾਨ ਮਿੱਤਰੋ,
ਜ਼ਿੰਮੇਵਾਰੀ ਦਾ ਕਰੋ ਅਹਿਸਾਸ ਚੰਗੂੰ |
ਤਨ ਮਨ ਆਪਣਾ ਕਰੋ ਨਿਰੋਗ ਪਹਿਲਾਂ,
ਕਰਤੱਵ ਕਰਨ ਦਾ ਕਰੋ ਅਭਿਆਸ ਚੰੰਗੂੰ |
ਮਿਹਨਤ ਨਾਲ ਪ੍ਰਾਪਤੀ ਹੋਏ ਹਰ ਥਾਂ,
ਜਮ੍ਹਾਂ ਕਰੋ ਪ੍ਰੇਮ ਦੀ ਰਾਸ ਚੰਗੂੰ |
ਦੁਬਿਧਾ, ਦੂਈ ਦÉੈਤ ਨੂੰ ਦੂਰ ਕਰ ਕੇ,
ਪੱਲੇ ਬੰਨ੍ਹ ਲਓ ਠੋਸ ਵਿਸ਼ਵਾਸ ਚੰਗੂੰ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਕਾਵਿ ਮਹਿਫ਼ਲ

ਬਹਿ ਕੇ ਕਰ ਲਓ ਸੋਚ ਵਿਚਾਰਾਂ
• ਡਾ: ਬਲਵਿੰਦਰ ਸਿੰਘ ਕਾਲੀਆ •
ਬਹਿ ਕੇ ਕਰ ਲਓ ਸੋਚ ਵਿਚਾਰਾਂ,
ਕੁੜੀਆਂ ਚੱਲੀਆਂ ਬੰਨ੍ਹ ਬੰਨ੍ਹ ਡਾਰਾਂ |
ਗੱਭਰੂ ਸੈਂਕੜੇ ਨਹੀਂ ਹਜ਼ਾਰਾਂ,
ਨਿੱਤ ਜਹਾਜ਼ੇ ਚੜ੍ਹਦੇ ਨੇ,
ਸੋਚੋ ਵਤਨ ਮੇਰੇ ਦੇ ਲੋਕ ਕਿਉਂ ਜ਼ਹਿਰਾਂ ਖਾ ਖਾ ਮਰਦੇ ਨੇ |
ਬੇਰੁਜ਼ਗਾਰੀ ਹੋ ਗਈ ਭਾਰੂ,
ਇਹ ਦੀ ਕੋਈ ਤਾਂ ਲੱਭ ਲਓ ਦਾਰੂ |
ਲੀਡਰ ਲੋਕ ਸਿਆਸਤ ਕਰਦੇ,
ਬੋਝੇ ਆਪਣੇ ਹੀ ਨਿੱਤ ਭਰਦੇ
ਬਿਜ਼ਨਸ ਨਿੱਤ ਇਨ੍ਹਾਂ ਦੇ ਚੜ੍ਹਦੇ,
ਹਿੱਕਾਂ ਤਣ ਤਣ ਖੜ੍ਹਦੇ ਨੇ,
ਸੋਚੋ ਵਤਨ ਮੇਰੇ ਦੇ ਲੋਕ ਕਿਉਂ ਜ਼ਹਿਰਾਂ ਖਾ ਖਾ ਮਰਦੇ ਨੇ |
ਚਿੱਟੇ ਨੇ ਬਾਹਲਾ ਕਹਿਰ ਕਮਾਇਆ,
ਕੁੜੀਆਂ ਨੂੰ ਵੀ ਚਾਟ 'ਤੇ ਲਾਇਆ |
ਪਹੁੰਚਾਂ ਵਾਲੇ ਧੰਦੇ ਕਰਦੇ,
ਤਸਕਰ ਨਹੀਂ ਕਿਸੇ ਤੋਂ ਡਰਦੇ,
ਰਾਖੇ ਹਮ੍ਹਾਂ-ਤਮ੍ਹਾਂ ਨੂੰ ਫੜ੍ਹਦੇ,
ਵੱਡਿਆਂ ਦੇ ਸੰਗ ਖੜ੍ਹਦੇ ਨੇ,
ਸੋਚੋ ਵਤਨ ਮੇਰੇ ਦੇ ਲੋਕ ਕਿਉਂ ਜ਼ਹਿਰਾਂ ਖਾ ਖਾ ਮਰਦੇ ਨੇ |
ਵਾਤਾਵਰਨ ਰਿਹਾ ਨਾ ਚੰਗਾ,
ਇੱਕ ਦਿਨ ਸੁੱਕ ਜੂ ਰਾਵੀ-ਗੰਗਾ |
ਤੱਤੀਆਂ ਰੁੱਖਾਂ ਬਾਝ ਹਵਾਵਾਂ,
ਕਾਗਜ਼ ਖਾਂਦੀਆਂ ਫਿਰਦੀਆਂ ਗਾਂਵਾਂ,
ਦੁੱਖੜੇ ਕਿੰਝ, ਕੀਹਨੂੰ ਸਮਝਾਂਵਾਂ,
ਲੋਕੀਂ ਕੀ ਕੀ ਜਰਦੇ ਨੇ,
ਸੋਚੋ ਵਤਨ ਮੇਰੇ ਦੇ ਲੋਕ ਕਿਉਂ ਜ਼ਹਿਰਾਂ ਖਾ ਖਾ ਮਰਦੇ ਨੇ |
ਅਨਪੜ੍ਹ ਕੁਰਸੀ ਮੱਲ ਕੇ ਬਹਿ ਗਏ,
ਗੋਰੇ ਲੁੱਟ ਦੌਲਤਾਂ ਲੈ ਗਏ |
ਛੱਡਦੀ ਵਤਨ ਜਵਾਨੀ ਜਾਵੇ,
ਗੱਭਰੂ ਪਿੰਡ ਵਿਚ ਕੋਈ ਨਾ ਧਿਆਵੇ,
ਮੱਥਾ ਕੌਣ ਠਗਾਂ ਨਾਲ ਲਾਵੇ,
ਬੇਵਸ ਪਾਣੀ ਭਰਦੇ ਨੇ,
ਸੋਚੋ ਵਤਨ ਮੇਰੇ ਦੇ ਲੋਕ ਕਿਉਂ ਜ਼ਹਿਰਾਂ ਖਾ ਖਾ ਮਰਦੇ ਨੇ |
ਜੰਗਲ ਰਾਜ ਬਣਾ ਕੇ ਰੱਖਤਾ,
ਰਿਸ਼ਵਤਖੋਰੀ ਇੰਡੀਆ ਪੱਟਤਾ |
ਸਮਝੇ ਕੋਈ ਨਾ ਜ਼ਿੰਮੇਵਾਰੀ,
ਹਰ ਥਾਂ ਧੱਕੜਾਂ ਦੀ ਸਰਦਾਰੀ,
ਚੌਕੀਦਾਰਾਂ ਨੇ ਚੁੱਪ ਧਾਰੀ,
ਕੁੱਤੇ ਵੀ ਸਾਧ ਨੂੰ ਫੜਦੇ ਨੇ,
ਸੋਚੋ ਵਤਨ ਮੇਰੇ ਦੇ ਲੋਕ ਕਿਉਂ ਜ਼ਹਿਰਾਂ ਖਾ ਖਾ ਮਰਦੇ ਨੇ |
ਲੁੱਟ ਕੇ ਲੋਕ ਖਰੀਦੀਆਂ ਕਾਰਾਂ,
ਹਟਦੇ ਨਹੀਂ ਮਾਰਨੋ ਟਾਹਰਾਂ |
ਨਾਢੂ ਖਾਂ ਨਾਲੋਂ ਕੋਈ ਘੱਟ ਨੀਂ,
ਖੇਤਾਂ ਵੱਲੀਓਾ ਭਾਵੇਂ ਜੱਟ ਨੀਂ,
ਰੌਲ਼ਾ ਪਾਉਣ ਨੂੰ ਭਾਵੇਂ ਵੱਟ ਨੀਂ,
ਸੜਕਾਂ 'ਤੇ ਹੀ ਅੜਦੇ ਨੇ,
ਸੋਚੋ ਵਤਨ ਮੇਰੇ ਦੇ ਲੋਕ ਕਿਉਂ ਜ਼ਹਿਰਾਂ ਖਾ ਖਾ ਮਰਦੇ ਨੇ |
ਛੱਡੋ ਖਰਚ ਫਜ਼ੂਲ ਦੇ ਕਰਨੇ,
ਪੁੱਛੋ ਕਿਉਂ ਲਾਏ ਲੋਕਾਂ ਨੇ ਧਰਨੇ |
ਖੋਲ੍ਹੋ ਕੰਟੀਨ ਕੋਈ ਸੰਸਦ ਵਰਗੀ,
ਜਨਤਾ ਭੁੱਖ ਨਾਲ ਕਾਹਤੋਂ ਮਰਗੀ,
ਕੀਮਤ ਸਾਡੇ ਲਈ ਕਿਉਂ ਚੜ੍ਹਗੀ,
ਪੁੱਛਦੇ ਬਲਵਿੰਦਰਾ ਘਰਦੇ ਨੇ,
ਸੋਚੋ ਵਤਨ ਮੇਰੇ ਦੇ ਲੋਕ ਕਿਉਂ ਜ਼ਹਿਰਾਂ ਖਾ ਖਾ ਮਰਦੇ ਨੇ |

-ਮੋਬਾਈਲ : 99140-09160

• ਗੋਗੀ ਜ਼ੀਰਾ •
ਦੁਸ਼ਮਣ ਨੂੰ ਕਮਜ਼ੋਰ ਨਾ ਸਮਝੋ,
ਹਰ ਇਕ ਬੰਦਾ ਚੋਰ ਨਾ ਸਮਝੋ |
ਕਦੇ ਤਾਂ ਬਾਜ ਵੀ ਬਣਨਾ ਪੈਂਦਾ,
ਸਦਾ ਹੀ ਖੁਦ ਨੂੰ ਮੋਰ ਨਾ ਸਮਝੋ |
ਦਿਲ ਮੇਰਾ ਵੀ ਪਿਘਲ ਜਾਂਦਾ,
ਇਸ ਨੂੰ ਬਹੁਤ ਕਠੋਰ ਨਾ ਸਮਝੋ |
ਹੱਕ ਆਪਣੇ ਲਈ ਆਵਾਜ਼ ਉਠਾਵਾਂ,
ਪਾ ਰਿਹਾ ਹਾਂ ਐਵੇਂ ਸ਼ੋਰ ਨਾ ਸਮਝੋ |
ਭਾਵੇਂ ਕੱਚੀ ਪਰ ਚੜ੍ਹ ਰਹੀ ਗੁੱਡੀ,
ਟੁੱਟ ਗਈ ਹੈ ਹੱਥੋਂ ਡੋਰ ਨਾ ਸਮਝੋ |
ਆਪਣੇ ਵੱਸ ਵੀ ਕੁਝ ਹੁੰਦਾ 'ਗੋਗੀ',
ਸਭ ਕਿਸਮਤ ਦਾ ਜ਼ੋਰ ਨਾ ਸਮਝੋ |

-ਮੁਹੱਲਾ ਕੰਬੋਆ ਜ਼ੀਰਾ (ਫਿਰੋਜ਼ਪੁਰ)
ਮੋਬਾਈਲ : 97811-36240.

ਬੱਝੇ ਦਿਨ

ਦਿਨ ਬੱਝਿਆਂ ਨੂੰ ਦਸ ਕੁ ਦਿਨ ਹੋਏ ਸਨ | ਦਸ ਕੁ ਦਿਨ ਹੀ ਵਿਆਹ 'ਚ ਬਾਕੀ ਸਨ | ਦਾਜ ਅਤੇ ਵਰੀ ਬਣਾਉਣ ਆਏ ਦੋਵੇਂ ਪਰਿਵਾਰਾਂ ਦਾ ਕੱਪੜੇ ਦੀ ਦੁਕਾਨ 'ਚ ਅਚਾਨਕ ਮੇਲ ਹੋ ਗਿਆ | ਦੋਵੇਂ ਪਰਿਵਾਰ ਬੜੀ ਗਰਮ ਜੋਸ਼ੀ ਨਾਲ ਮਿਲੇ, ਲੜਕਾ ਪਰਿਵਾਰ ਨਾਲ ਵਿਆਹ ਵਾਲਾ ਕਾਕਾ ਵੀ ਬਾਜ਼ਾਰ ਆਇਆ ਹੋਇਆ ਸੀ | ਗੱਲਾਂ ਕਰਦਿਆਂ-ਕਰਦਿਆਂ ਲੜਕੀ ਦਾ ਬਾਪ ਆਖਣ ਲੱਗਾ, 'ਦੇਖ ਲੈ ਪ੍ਰੀਤਮ ਸਿਆਂ, ਬੱਝੇ ਦਿਨ ਤਾਂ ਅੱਖ ਝਪਕਦਿਆਂ ਹੀ ਲੰਘੀ ਜਾਂਦੇ ਨੇ |'
'ਬਿਲਕੁਲ ਠੀਕ ਕਿਹਾ ਜੈਬ ਸਿਆਂ, ਬੱਝੇ ਦਿਨ ਤਾਂ ਇੰਜ ਲੰਘਦੇ ਨੇ ਜਿਵੇਂ ਦਿਨ ਬਾਰ੍ਹਾਂ ਘੰਟਿਆਂ ਦਾ ਨਹੀਂ ਬਾਰ੍ਹਾਂ ਮਿੰਟਾਂ ਦਾ ਹੋਵੇ |' ਮੰੁਡੇ ਦੇ ਬਾਪ ਨੇ ਵੀ ਹਾਂ 'ਚ ਹਾਂ ਮਿਲਾਈ | ਦੋਵੇਂ ਪਰਿਵਾਰਾਂ 'ਚ ਘਿਰਿਆ ਬੈਠਾ ਵਿਆਹ ਵਾਲਾ ਕਾਕਾ ਮਨ ਹੀ ਮਨ ਵਿਚ ਆਖ ਰਿਹਾ ਸੀ, 'ਵੱਡਿਓਾ ਸਿਆਣਿਓਾ ਮੈਨੂੰ ਤਾਂ ਪੁੱਛ ਕੇ ਦੇਖੋ ਕਿਵੇਂ ਇਕ-ਇਕ ਦਿਨ ਵਰਿ੍ਹਆਂ ਵਾਂਗੂ ਲੰਘਦਾ... |'

-ਗੁਰਦੀਪ ਮਣਕੂ (ਪੋਨਾਂ)
ਮੋਬਾਈਲ : 94639-88918.

ਅਕਲ

12ਵੀਂ ਜਮਾਤ ਵਿਚ ਪੜ੍ਹਦਾ ਰਿੰਕੂ ਪੁੱਜ ਕੇ ਸ਼ਰਾਰਤੀ ਸੀ | ਉਹ ਨਾ ਆਪ ਪੜ੍ਹਦਾ ਤੇ ਦੂਜੇ ਵਿਦਿਆਰਥੀਆਂ ਤੋਂ ਕਾਪੀ ਪੈੱਨ ਖੋਹ ਕੇ ਪ੍ਰੇਸ਼ਾਨ ਕਰਦਾ ਸੀ | ਸਾਲਾਨਾ ਪੇਪਰਾਂ ਤੋਂ ਬਾਅਦ ਸਕੂਲ ਦਾ ਨਤੀਜਾ ਆ ਚੁੱਕਾ ਸੀ | ਇਕ ਦਿਨ ਸਾਰੇ ਵਿਦਿਆਰਥੀ ਸਰਟੀਫਿਕੇਟ ਲੈਣ ਲਈ ਸਕੂਲ ਪਹੁੰਚ ਗਏ | ਰਿੰਕੂ ਆਪਣਾ ਨੰਬਰ ਕਾਰਡ ਉੱਚਾ ਕਰ ਕੇ ਬੋਲਿਆ, 'ਦੇਖਿਆ ਤੁਸੀਂ ਐਵੇਂ ਕਿਤਾਬੀ ਕੀੜੇ ਬਣੇ ਰਹਿੰਦੇ ਸੀ, ਮੇਰੇ ਨੰਬਰ ਤੁਹਾਡੇ ਨਾਲੋਂ ਜ਼ਿਆਦਾ ਆਏ ਹਨ |'
ਗੋਪੀ ਅਤੇ ਕੁਝ ਹੋਰ ਸਾਥੀਆਂ ਨੇ ਕਿਹਾ, 'ਕੋਈ ਗੱਲ ਨਹੀਂ ਜੇ ਸਾਡੇ ਨੰਬਰ ਘੱਟ ਆਏ ਹਨ ਪਰ ਇਹ ਨੰਬਰ ਅਕਲ ਦੇ ਹਨ, ਨਕਲ ਦੇ ਨਹੀਂ |'

-ਦਵਿੰਦਰਜੀਤ ਬੁਜਰਗ
ਸਾਹਿਤ ਸਭਾ, ਜਗਰਾਉਂ | ਮੋਬਾਈਲ : 98551-27254.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX