ਤਾਜਾ ਖ਼ਬਰਾਂ


ਜਲੰਧਰ 'ਚ ਅੱਜ ਕੁੱਲ 16 ਮਰੀਜ਼ ਮਿਲੇ ਕੋਰੋਨਾ ਪਾਜ਼ੀਟਿਵ
. . .  34 minutes ago
ਜਲੰਧਰ, 25 ਮਈ (ਐੱਮ. ਐੱਸ. ਲੋਹੀਆ) - ਜਲੰਧਰ 'ਚ ਕੋਵਿਡ-19 (ਕੋਰੋਨਾ) ਵਾਇਰਸ ਤੋਂ ਪੀੜਤ 16 ਹੋਰ ਮਰੀਜ਼ਾਂ ਦੇ ਮਿਲਣ ਨਾਲ ਗਿਣਤੀ ਵੱਧ ਕੇ 238 ਹੋ ਗਈ ਹੈ। ਇਨ੍ਹਾਂ 'ਚ ਸਿਵਲ ਹਸਪਤਾਲ ਦੇ ...
ਕੋਰੋਨਾ ਵਾਇਰਸ ਨੇ ਮੁੜ ਦਿੱਤੀ ਦਸਤਕ ਇਕ ਮਰੀਜ਼ ਆਇਆ ਪਾਜ਼ੀਟਿਵ
. . .  about 1 hour ago
ਨਵਾਂਸ਼ਹਿਰ, 25 ਮਈ (ਗੁਰਬਖ਼ਸ਼ ਸਿੰਘ ਮਹੇ)-ਅੱਜ ਦੋ ਮਰੀਜ਼ਾਂ ਦੇ ਠੀਕ ਹੋ ਕੇ ਘਰ ਜਾਣ ਕਾਰਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਾਲੇ ਸ਼ਾਮ ਸਮੇਂ ਹੀ ਕੋਰੋਨਾ ਮੁਕਤ ਹੋਇਆ ਸੀ ਕਿ ਦੇਰ ਸ਼ਾਮ ...
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ 'ਤੇ ਸੰਗਤ ਆਪਣੇ ਘਰ 'ਚ ਸੁਖਮਨੀ ਸਾਹਿਬ ਦੇ ਪਾਠ ਕਰਨ- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
. . .  about 2 hours ago
ਸ੍ਰੀ ਅੰਮ੍ਰਿਤਸਰ , 25 ਮਈ (ਰਾਜੇਸ਼ ਕੁਮਾਰ ਸੰਧੂ) - ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਜਾਰੀ ਕਰਦਿਆਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸੰਸਾਰ ਭਰ ਵਿਚ ਫੈਲੀ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਰਕਾਰ ਵੱਲੋਂ ...
ਕਰੀਬ 51 ਦਿਨ ਬਾਅਦ ਫ਼ਰੀਦਕੋਟ ਜ਼ਿਲ੍ਹਾ ਹੋਇਆ ਕੋਰੋਨਾ ਮੁਕਤ
. . .  about 3 hours ago
ਫ਼ਰੀਦਕੋਟ, 25 ਮਈ (ਜਸਵੰਤ ਸਿੰਘ ਪੁਰਬਾ) - ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ਵਿਚੋਂ ਅੱਜ ਬਾਕੀ ਦੇ ਰਹਿੰਦੇ 10 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਸਿਹਤਮੰਦ ਹੋਣ ਮਗਰੋਂ ਛੁੱਟੀ ਦਿੱਤੀ ਗਈ ਹੈ। ਇਹ ਲੋਕ ਹਜ਼ੂਰ ਸਾਹਿਬ ਨਾਂਦੇੜ ਤੋਂ ਪਰਤੇ ਸ਼ਰਧਾਲੂ ਜਿਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ..,.
ਪਠਾਨਕੋਟ 'ਚ ਕੋਰੋਨਾ ਦੇ 5 ਨਵੇਂ ਮਾਮਲਿਆਂ ਦੀ ਪੁਸ਼ਟੀ
. . .  about 3 hours ago
ਪਠਾਨਕੋਟ, 25 ਮਈ (ਸੰਧੂ) - ਪਠਾਨਕੋਟ 'ਚ ਕੋਰੋਨਾ ਵਾਇਰਸ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੀ ਪੁਸ਼ਟੀ ਐੱਸ.ਐਮ.ਓ ਡਾ. ਭੁਪਿੰਦਰ ਸਿੰਘ ਨੇ...
ਪੰਜਾਬ ਸਰਕਾਰ ਵੱਲੋਂ 45 ਪੁਲਿਸ ਅਧਿਕਾਰੀਆਂ ਦੇ ਤਬਾਦਲੇ
. . .  about 3 hours ago
ਚੰਡੀਗੜ੍ਹ, 25 ਮਈ (ਵਿਕਰਮਜੀਤ ਮਾਨ) - ਪੰਜਾਬ ਸਰਕਾਰ ਵੱਲੋਂ 45 ਆਈ.ਪੀ.ਐੱਸ ਤੇ ਪੀ.ਪੀ.ਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ...
ਐਲ.ਪੀ.ਯੂ ਦੇ ਚਾਂਸਲਰ ਸਬੰਧੀ ਗਲਤ ਖ਼ਬਰ ਲਾਉਣ ਵਾਲੇ ਵੈੱਬ ਪੋਰਟਲ ਸੰਚਾਲਕ ਖ਼ਿਲਾਫ਼ ਕੇਸ ਦਰਜ
. . .  about 3 hours ago
ਫਗਵਾੜਾ, 25 ਮਈ (ਹਰੀਪਾਲ ਸਿੰਘ ) - ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਨੂੰ ਕੋਰੋਨਾ ਹੋਣ ਸਬੰਧੀ ਝੂਠੀ ਖ਼ਬਰ ਵੈੱਬ ਪੋਰਟਲ 'ਤੇ ਚਲਾਉਣ ਵਾਲੇ ਵੈੱਬ ਪੋਰਟਲ ਦੇ ਸੰਚਾਲਕ ਵਿਨੋਦ ਸ਼ਰਮਾ ਵਾਸੀ ਥਾਣੇਦਾਰ ਮੁਹੱਲਾ ਫਗਵਾੜਾ ਦੇ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ...
ਰਾਜਪੁਰਾ 'ਚ ਕੋਰੋਨਾ ਪਾਜ਼ੀਟਿਵ ਕੇਸ ਆਇਆ ਸਾਹਮਣੇ
. . .  about 4 hours ago
ਰਾਜਪੁਰਾ, 25 ਮਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿੱਚ ਅੱਜ ਇਕ ਔਰਤ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੀਟਿਵ ਆਈ ਹੈ ।ਇਹ ਔਰਤ ਕਾਲਕਾ ਰੋਡ ਗਰਗ ਕਲੋਨੀ ਦੀ ਵਸਨੀਕ ਹੈ ਜੋ ਕਿ ਦਿੱਲੀ ਰਹਿ ਕੇ ਆਈ ਹੈ ।ਇਹ ਜਾਣਕਾਰੀ ਸੀ.ਐਮ.ਓ ਡਾ. ਹਰੀਸ਼ ਮਲਹੋਤਰਾ...
ਸੁਖਪਾਲ ਖਹਿਰਾ ਜਲੰਧਰ 'ਚ ਗ੍ਰਿਫ਼ਤਾਰ
. . .  about 4 hours ago
ਜਲੰਧਰ, 25 ਮਈ (ਚਿਰਾਗ਼ ਸ਼ਰਮਾ) - ਕਬੱਡੀ ਖਿਡਾਰੀ ਅਰਵਿੰਦਰ ਪਹਿਲਵਾਨ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬੀ ਏਕਤਾ ਪਾਰਟੀ ਦੇ ਪ੍ਰਮੁੱਖ ਸੁਖਪਾਲ ਸਿੰਘ ਖਹਿਰਾ ਅੱਜ ਜਲੰਧਰ 'ਚ ਦੇਸ਼ ਭਗਤ ਹਾਲ ਤੋਂ ਕੈਂਡਲ ਮਾਰਚ ਕੱਢਣ ਜਾ ਰਹੇ ਸਨ ਕਿ ਪੁਲਿਸ ਨੇ ਉਸ ਤੋਂ ਪਹਿਲਾ ਹੀ ਖਹਿਰਾ...
ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੰਮ੍ਰਿਤਸਰ ਤੋਂ 28ਵੀਂ ਰੇਲਗੱਡੀ ਰਵਾਨਾ
. . .  about 4 hours ago
ਅੰਮ੍ਰਿਤਸਰ, 25 ਮਈ (ਰਾਜੇਸ਼ ਕੁਮਾਰ) - ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੱਜ ਅੰਮ੍ਰਿਤਸਰ ਤੋਂ 28ਵੀਂ ਰੇਲਗੱਡੀ ਬਿਹਾਰ ਲਈ ਰਵਾਨਾ ਹੋਈ। ਇਸ ਰੇਲਗੱਡੀ 'ਚ ਅੰਮ੍ਰਿਤਸਰ ਜ਼ਿਲ੍ਹੇ 'ਚੋਂ 897, ਗੁਰਦਾਸਪੁਰ...
ਅੰਮ੍ਰਿਤਸਰ 'ਚ ਕੋਰੋਨਾ ਦੇ 8 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਅੰਮ੍ਰਿਤਸਰ, 25 ਮਈ (ਸੁਰਿੰਦਰਪਾਲ ਸਿੰਘ ਵਰਪਾਲ/ਰੇਸ਼ਮ ਸਿੰਘ/ਰਾਜੇਸ਼ ਸ਼ਰਮਾ) - ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ ਅੱਜ 8 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 335 ਹੋ ਗਈ ਹੈ। ਹੁਣ ਤੱਕ 301 ਮਰੀਜ਼ ਡਿਸਚਾਰਜ...
ਪਰਾਲੀ ਦੀਆਂ ਗੰਢਾ ਨੂੰ ਲੱਗੀ ਭਿਆਨਕ ਅੱਗ
. . .  about 5 hours ago
ਫ਼ਾਜ਼ਿਲਕਾ, 25 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਅਬੋਹਰ ਰੋਡ 'ਤੇ ਪਿੰਡ ਬੰਨਵਾਲਾ ਹਨਵੰਤਾ ਨੇੜੇ ਰੱਖੀਆਂ ਪਰਾਲੀ ਦੀਆਂ ਗੰਢਾਂ ਨੂੰ ਭਿਆਨਕ ਅੱਗ ਲੱਗ ਗਈ, ਜਿਸ ਤੇ ਕਾਬੂ ਪਾਉਣ ਲਈ ਫ਼ਾਜ਼ਿਲਕਾ, ਅਬੋਹਰ, ਮਲੋਟ ਆਦਿ ਸ਼ਹਿਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ। ਮਿਲੀ ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ 10 'ਤੇ ਸਥਿਤ ਪਿੰਡ ਬੰਨਵਾਲਾ ਹਨਵੰਤਾ ਦੇ ਨੇੜੇ ਕਿਸੇ ਵਿਅਕਤੀ ਵਲ਼ੋਂ ਵੱਡੀ ਮਾਤਰਾ ਵਿਚ ਪਰਾਲੀ ਦੀਆਂ ਗੰਢਾਂ ਸਟੋਰ ਕੀਤੀਆਂ ਹੋਇਆ ਸਨ ਅਤੇ ਉਸ ਵਿਚੋਂ ਰਾਜਸਥਾਨ ਦਾ ਇਕ ਟਰੱਕ ਪਰਾਲੀ ਦੀਆਂ ਗੰਢਾ ਨੂੰ ਲੱਦ ਰਿਹਾ ਸੀ ਕਿ ਅਚਾਨਕ...
ਇੰਗਲੈਂਡ 'ਚ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼, ਦੋਸ਼ੀ ਕਾਬੂ
. . .  about 5 hours ago
ਲੈਸਟਰ (ਯੂ.ਕੇ), 25 ਮਈ (ਸੁਖਜਿੰਦਰ ਸਿੰਘ ਢੱਡੇ) - ਇੰਗਲੈਂਡ ਦੇ ਸ਼ਹਿਰ ਡਰਬੀ ਦੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਅੱਜ ਸਵੇਰੇ 5.30 ਵਜੇ ਇਕ ਸ਼ਰਾਰਤੀ ਅਨਸਰ ਵੱਲੋਂ ਕੰਧ ਟੱਪ ਕੇ ਗੁਰਦੁਆਰਾ ਸਾਹਿਬ ਚ ਦਾਖਲ ਹੋ ਕੇ ਗੁਰੂ ਘਰ ਦੇ ਕੱਚ ਦੇ ਦਰਵਾਜ਼ਿਆਂ ਦੀ ਭੰਨਤੋੜ ਕਰ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਪਰੰਤੂ ਸਵੇਰ ਦਾ ਸਮਾਂ ਹੋਣ ਕਾਰਨ ਗੁਰੂ ਘਰ ਵਿੱਚ ਦੋ ਪਾਠੀ ਸਿੰਘ ਮੌਜੂਦ ਹੋਣ ਕਰ ਕੇ ਹਮਲਾਵਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਨਹੀਂ ਪਹੁੰਚ ਸਕਿਆ, ਜਿਸ ਕਰ ਕੇ ਕੋਈ ਵੀ ਅਣਸੁਖਾਵੀਂ ਘਟਨਾ ਹੋਣ ਤੋਂ ਬਚਾਅ ਹੋ ਗਿਆ। ਗੁਰਦੁਆਰਾ ਸਾਹਿਬ...
ਹੁਸ਼ਿਆਰਪੁਰ ਤੋਂ ਚੱਲੀ ਪਹਿਲੀ ਸ਼ਰੱਮਿਕ ਐਕਸਪ੍ਰੈੱਸ, 1600 ਯਾਤਰੀ ਬਿਹਾਰ ਲਈ ਰਵਾਨਾ
. . .  about 5 hours ago
ਹੁਸ਼ਿਆਰਪੁਰ, 25 ਮਈ (ਬਲਜਿੰਦਰਪਾਲ ਸਿੰਘ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼-ਵਿਆਪੀ ਲਾਕਡਾਊਨ ਕਾਰਨ ਹੋਰਨਾਂ ਰਾਜਾਂ ਦੇ ਚਾਹਵਾਨ ਵਸਨੀਕਾਂ ਨੂੰ ਆਪਣੇ ਘਰ ਵਾਪਸ ਭੇਜਣ ਲਈ...
ਐੱਸ. ਏ. ਐੱਸ. ਨਗਰ 'ਚ ਕੋਰੋਨਾ ਦੀ ਮੁੜ ਦਸਤਕ
. . .  about 5 hours ago
ਐੱਸ ਏ ਐੱਸ ਨਗਰ, 25 ਮਈ (ਕੇ. ਐੱਸ .ਰਾਣਾ)- ਕੋਰੋਨਾ ਤੋਂ ਮੁਕਤ ਹੋਏ ਜ਼ਿਲ੍ਹਾ ਜ਼ਿਲ੍ਹਾ ਐੱਸ. ਏ. ਐੱਸ. ਨਗਰ ਅੰਦਰ ਇੱਕ ਵਾਰ ਫਿਰ ਜਣੇਪੇ ਦੌਰਾਨ ਮਹਿਲਾ ਨੂੰ ਕੋਰੋਨਾ ਪੀੜਤ ਪਾਏ ਜਾਣ 'ਤੇ ਸਿਹਤ ਵਿਭਾਗ...
ਤੇਜਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
. . .  about 6 hours ago
ਮਲੇਰਕੋਟਲਾ, 25 ਮਈ (ਕੁਠਾਲਾ) - ਅੱਜ ਸ਼ਾਮੀ ਕਰੀਬ 4 ਵਜੇ ਮਲੇਰਕੋਟਲਾ ਦੇ ਮੁਹੱਲਾ ਜਮਾਲਪੁਰਾ ਵਿਖੇ ਦੋ ਮੋਟਰਸਾਈਕਲਾਂ 'ਤੇ ਸਵਾਰ ਤਿੰਨ ਹਮਲਾਵਰਾਂ ਨੇ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਮਾਰੇ ਗਏ ਨੌਜਵਾਨ ਦੀ ਪਛਾਣ ਮੁਹੰਮਦ ਸ਼ਮਸ਼ਾਦ...
ਤਾਲਾਬੰਦੀ ਕਾਰਨ ਲਾਹੌਰ 'ਚ ਫਸੇ ਸਤਬੀਰ ਸਿੰਘ ਦੇ ਬੇਟੇ ਦੀ ਸਰਕਾਰ ਨੂੰ ਅਪੀਲ
. . .  about 6 hours ago
ਅੰਮ੍ਰਿਤਸਰ, 25 ਮਈ - ਅੰਮ੍ਰਿਤਸਰ 'ਚ ਕਮਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸਤਬੀਰ ਸਿੰਘ, ਮਾਤਾ ਤੇ 3 ਜਣੇ ਹੋਰ 10 ਮਾਰਚ ਨੂੰ ਪਾਕਿਸਤਾਨ ਗਏ ਸਨ, ਜਿੱਥੇ ਕਿ ਉਨ੍ਹਾਂ ਗੁਰਧਾਮਾਂ ਦੇ ਦਰਸ਼ਨ ਕੀਤੇ ਸਨ। ਇਸ ਦੌਰਾਨ ਤਾਲਾਬੰਦੀ ਦੇ ਚੱਲਦਿਆਂ ਉਹ ਲਾਹੌਰ 'ਚ ਫਸ ਗਏ। ਕਮਲਜੀਤ ਸਿੰਘ ਨੇ ਸਰਕਾਰ ਨੂੰ ਅਪੀਲ...
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਫਿਰ ਹੋਇਆ ਕੋਰੋਨਾ ਮੁਕਤ
. . .  about 6 hours ago
ਬੰਗਾ, 25 ਮਈ (ਜਸਬੀਰ ਸਿੰਘ ਨੂਰਪੁਰ) - ਕੋਰੋਨਾ ਵਾਇਰਸ ਖ਼ਿਲਾਫ਼ ਇਕ ਮਹੀਨੇ ਦੀ ਲੰਬੀ ਲੜਾਈ ਬਾਅਦ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਆਪਣੇ ਆਖ਼ਰੀ ਦੋ ਕੋਵਿਡ ਮਰੀਜ਼ਾਂ ਨੂੰ ਸਿਹਤਯਾਬ ਕਰ ਕੇ ਘਰ ਭੇਜਣ ਬਾਅਦ ਇਕ ਵਾਰ ਫਿਰ ਕੋਵਿਡ ਮੁਕਤ ਜ਼ਿਲ੍ਹਾ ਬਣ ਗਿਆ ਹੈ। ਘਰਾਂ ਨੂੰ ਭੇਜੇ ਗਏ ਦੋਵੇਂ ਮਰੀਜ਼...
ਏ.ਆਈ.ਓ.ਸੀ.ਡੀ ਨੇ ਪ੍ਰਧਾਨ ਮੰਤਰੀ ਅਤੇ ਵਿਤ ਮੰਤਰੀ ਨੂੰ ਲਿਖਿਆ ਪੱਤਰ
. . .  about 7 hours ago
ਸੰਗਰੂਰ, 25 ਮਈ (ਧੀਰਜ ਪਸ਼ੋਰੀਆ)- ਦੇਸ਼ ਭਰ ਦੇ ਕਰੀਬ 8.50 ਲੱਖ ਕੈਮਿਸਟਾਂ ਦੀ ਅਗਵਾਈ ਕਰ ਰਹੀ ਆਲ ਇੰਡੀਆ...
ਈਦ ਮੌਕੇ ਭਾਰਤ ਪਾਕਿ ਵਿਚਾਲੇ ਅਟਾਰੀ ਸਰਹੱਦ 'ਤੇ ਨਹੀਂ ਹੋ ਸਕਿਆ ਮਿਠਿਆਈਆਂ ਦਾ ਆਦਾਨ-ਪ੍ਰਦਾਨ
. . .  about 7 hours ago
ਅਟਾਰੀ, 25 ਮਈ (ਰੁਪਿੰਦਰਜੀਤ ਸਿੰਘ ਭਕਨਾ)- ਭਾਰਤ ਪਾਕਿਸਤਾਨ ਵਿਚਾਲੇ ਚੱਲ ਰਹੇ ਖਟਾਸ ਭਰੇ ਸੰਬੰਧਾਂ ਕਾਰਨ...
ਚੰਡੀਗੜ੍ਹ 'ਚ ਸਿਹਤਯਾਬ ਹੋਏ ਕੋਰੋਨਾ ਤੋਂ ਪੀੜਤ 3 ਸਾਲਾ ਬੱਚਾ ਅਤੇ ਮਾਂ
. . .  about 7 hours ago
ਚੰਡੀਗੜ੍ਹ, 25 ਮਈ (ਮਨਜੋਤ ਸਿੰਘ)- ਚੰਡੀਗੜ੍ਹ 'ਚ ਕੋਰੋਨਾ ਦੇ ਦੋ ਮਰੀਜ਼ ਮਾਂ-ਪੁੱਤ ਦੇ ਸਿਹਤਯਾਬ ਹੋਣ ...
ਮੋਟਰਸਾਈਕਲ ਨੂੰ ਅਚਾਨਕ ਲੱਗੀ ਅੱਗ
. . .  about 8 hours ago
ਜਲੰਧਰ, 25 ਮਈ- ਨਕੋਦਰ ਰੋਡ 'ਤੇ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਇਕ ਮੋਟਰਸਾਈਕਲ...
ਰੇਤਾ ਦੀ ਨਜਾਇਜ਼ ਮਾਈਨਿੰਗ ਤਹਿਤ ਟਰੈਕਟਰ ਟਰਾਲੀ ਕਾਬੂ, ਚਾਲਕ ਫ਼ਰਾਰ
. . .  about 8 hours ago
ਮੁੰਬਈ ਤੋਂ ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀਆਂ ਦੋ ਉਡਾਣਾਂ ਰੱਦ
. . .  about 8 hours ago
ਰਾਜਾਸਾਂਸੀ, 25 ਮਈ (ਹੇਰ/ਖੀਵਾ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਵਿਖੇ ਮੁੰਬਈ ਤੋਂ ...
ਪਾਰਕ 'ਚੋਂ ਨੌਜਵਾਨ ਦੀ ਮਿਲੀ ਲਾਸ਼
. . .  about 8 hours ago
ਤਲਵੰਡੀ ਸਾਬੋ, 25 ਮਈ (ਰਣਜੀਤ ਸਿੰਘ ਰਾਜੂ) - ਅੱਜ ਸਿਖਰ ਦੁਪਹਿਰੇ ਸ਼ਹਿਰ ਦੇ ਡੱਲ ਸਿੰਘ ਪਾਰਕ....
ਹੋਰ ਖ਼ਬਰਾਂ..

ਫ਼ਿਲਮ ਅੰਕ

ਆ ਰਹੀ ਹੈ 'ਗੁਲਾਬੋ ਸਿਤਾਬੋ'

ਪਹਿਲਾਂ 'ਜਿਸਮ', 'ਪਾਪ', 'ਪਿੰਕ' ਆਦਿ ਫ਼ਿਲਮਾਂ ਦਾ ਨਿਰਮਾਣ ਕਰਨ ਵਾਲੇ ਨਿਰਮਾਤਾ ਸ਼ੀਲ ਕੁਮਾਰ ਹੁਣ ਅਮਿਤਾਭ ਬੱਚਨ ਅਤੇ ਆਯੂਸ਼ਮਾਨ ਖੁਰਾਣਾ ਨੂੰ ਲੈ ਕੇ 'ਗੁਲਾਬੋ ਸਿਤਾਬੋ' ਲੈ ਕੇ ਆਏ ਹਨ। ਸੁਜੀਤ ਸਰਕਾਰ ਵਲੋਂ ਨਿਰਦੇਸ਼ਿਤ ਕੀਤੀ ਗਈ ਇਹ ਫ਼ਿਲਮ ਜਦੋਂ ਬਣ ਰਹੀ ਸੀ ਉਦੋਂ ਇਸ ਦੀ ਚਰਚਾ ਇਸ ਵਿਚ ਅਮਿਤਾਭ ਦੇ ਬਜ਼ੁਰਗ ਇਨਸਾਨ ਦੀ ਦਿੱਖ ਨੂੰ ਲੈ ਕੇ ਕਾਫ਼ੀ ਹੁੰਦੀ ਰਹੀ ਸੀ।
ਲਾਕਡਾਊਨ ਤੇ ਸਮਾਜਿਕ ਦੂਰੀ ਦੇ ਚਲਦਿਆਂ ਅੱਜ ਦੇ ਮਾਹੌਲ ਵਿਚ ਜਦੋਂ ਫ਼ਿਲਮਾਂ ਦੇ ਪ੍ਰਦਰਸ਼ਨ 'ਤੇ ਕਈ ਸਵਾਲ ਖੜ੍ਹੇ ਹੋ ਗਏ ਹਨ ਤਾਂ ਇਸ ਤਰ੍ਹਾਂ ਦੇ ਮਾਹੌਲ 'ਚ ਸ਼ੀਲ ਕੁਮਾਰ ਨੇ ਆਪਣੀ ਫ਼ਿਲਮ ਨੂੰ ਓ. ਟੀ. ਟੀ. ਪਲੇਟਫਾਰਮ ਰਾਹੀਂ ਲੋਕਾਂ ਤੱਕ ਪਹੁੰਚਾਉਣ ਦਾ ਨਿਰਣਾ ਲਿਆ ਹੈ। ਇਹ ਬਾਲੀਵੁੱਡ ਦੀ ਪਹਿਲੀ ਇਸ ਤਰ੍ਹਾਂ ਦੀ ਵੱਡੇ ਬਜਟ ਵਾਲੀ ਫ਼ਿਲਮ ਹੈ, ਜੋ ਓ. ਟੀ. ਟੀ. ਹੇਠ ਰਿਲੀਜ਼ ਹੋਵੇਗੀ ਅਤੇ ਇਹ 12 ਜੂਨ ਨੂੰ ਪ੍ਰਦਰਸ਼ਿਤ ਹੋ ਰਹੀ ਹੈ। ਓ. ਟੀ. ਟੀ. ਭਾਵ 'ਓਵਰ ਦ ਟੌਪ'। ਭਾਵ ਸਿਨੇਮਾ ਘਰ ਜਾਂ ਸੈਟੇਲਾਈਟ ਚੈਨਲ ਦੇ ਮਾਧਿਅਮ ਤੋਂ ਪਰ੍ਹੇ ਰਹਿ ਕੇ ਫ਼ਿਲਮ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਮਾਧਿਅਮ। ਨੈੱਟ ਫਿਲਕਸ ਆਦਿ ਨਾਂਅ ਓ. ਟੀ. ਟੀ. ਦੀ ਦੁਨੀਆ ਵਿਚ ਵੱਡੇ ਮੰਨੇ ਜਾਂਦੇ ਹਨ ਅਤੇ 'ਗੁਲਾਬੋ ਸਿਤਾਬੋ' ਨੂੰ ਐਮਾਜ਼ੋਨ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਸ਼ੀਲ ਕੁਮਾਰ ਨੂੰ ਖੁਸ਼ੀ ਹੈ ਕਿ ਅਖੀਰ ਉਨ੍ਹਾਂ ਦੀ ਫ਼ਿਲਮ ਲੋਕਾਂ ਤੱਕ ਪਹੁੰਚ ਰਹੀ ਹੈ। ਉਹ ਕਹਿੰਦੇ ਹਨ, 'ਅਸੀਂ ਇਸ ਫ਼ਿਲਮ ਨੂੰ ਸਿਨੇਮਾ ਘਰਾਂ ਵਿਚ ਲਿਆਉਣ ਦੀ ਯੋਜਨਾ 'ਤੇ ਕੰਮ ਕਰ ਰਹੇ ਸੀ ਕਿ ਤਾਲਾਬੰਦੀ ਦਾ ਐਲਾਨ ਹੋ ਗਿਆ ਅਤੇ ਦੇਸ਼ ਦੇ ਸਿਨੇਮਾ ਘਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ। ਅੱਜ ਦੀ ਤਰੀਕ ਵਿਚ ਇਹ ਕਿਹਾ ਨਹੀਂ ਜਾ ਸਕਦਾ ਕਿ ਸਿਨੇਮਾ ਘਰ ਕਦੋਂ ਖੁੱਲ੍ਹਣਗੇ ਅਤੇ ਜਦੋਂ ਖੁੱਲ੍ਹਣਗੇ ਉਦੋਂ ਜਨਤਾ ਦਾ ਮੂਡ ਕੀ ਹੋਵੇਗਾ, ਇਹ ਵੀ ਪਤਾ ਨਹੀਂ ਹੈ। ਨਾਲ ਹੀ ਰਿਲੀਜ਼ ਲਈ ਤਿਆਰ ਫ਼ਿਲਮਾਂ ਦੀ ਕਤਾਰ ਦੇਖ ਕੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਫ਼ਿਲਮ ਨੂੰ ਸਹੀ ਸਿਨੇਮਾ ਘਰ ਮਿਲਣਗੇ ਜਾਂ ਨਹੀਂ। ਇਸ ਤਰ੍ਹਾਂ 'ਚ ਸਾਨੂੰ ਓ. ਟੀ. ਟੀ. ਹੇਠ ਰਿਲੀਜ਼ ਕਰਨ ਦੀ ਪੇਸ਼ਕਸ਼ ਆਈ ਅਤੇ ਸਾਡੀ ਫ਼ਿਲਮ ਦੇ ਕਾਰੋਬਾਰ ਪੋਟੈਂਸ਼ੀਅਲ ਨੂੰ ਦੇਖ ਕੇ ਸਾਨੂੰ ਪੇਸ਼ਕਸ਼ ਸਹੀ ਲੱਗੀ ਤੇ ਅਸੀਂ ਇਹ ਸਵੀਕਾਰ ਕਰ ਲਈ। ਹੁਣ ਜਦੋਂ ਫ਼ਿਲਮ ਪ੍ਰਦਰਸ਼ਨ ਦੇ ਖੇਤਰ ਵਿਚ ਕੋਰੋਨਾ ਕਾਲ ਦੀ ਵਜ੍ਹਾ ਕਰਕੇ ਕਈ ਬਦਲਾਅ ਆਉਣੇ ਸੁਭਾਵਿਕ ਹਨ ਤਾਂ ਇਸ ਤਰ੍ਹਾਂ ਸਾਨੂੰ ਖੁਸ਼ੀ ਹੈ ਕਿ ਇਸ ਬਦਲਾਅ ਦੀ ਸ਼ੁਰੂਆਤ ਸਾਡੀ ਫ਼ਿਲਮ ਤੋਂ ਹੋ ਰਹੀ ਹੈ।

-ਇੰਦਰਮੋਹਨ ਪੰਨੂੰ


ਖ਼ਬਰ ਸ਼ੇਅਰ ਕਰੋ

ਕ੍ਰਿਤੀ ਸੈਨਨ ਕਵਿੱਤਰੀ ਬਣਾ 'ਤੀ ਕੋਰੋਨਾ ਨੇ

ਦੇਸ਼ ਭਰ ਵਿਚ ਚੌਥਾ ਲਾਕਡਾਊਨ ਚਾਲੂ ਹੈ ਤੇ ਘਰੇ ਹੀ ਸਾਰਾ ਟੱਬਰ ਬੱਝੇ ਹੋਣ ਕਾਰਨ ਘਰੇਲੂ ਕੁੱਟ-ਮਾਰ ਦੇ ਮਾਮਲੇ ਦੇਸ਼ ਭਰ ਵਿਚ ਵਾਧੂ ਹੋਣ 'ਤੇ ਕ੍ਰਿਤੀ ਸੈਨਨ ਦੇ ਸੱਤੀਂ ਕੱਪੜੇ ਅੱਗ ਲੱਗਣ ਵਾਲੀ ਗੱਲ ਹੋਈ ਪਈ ਹੈ। ਉਸ ਤੋਂ ਜ਼ਰਿਆ ਨਹੀਂ ਜਾ ਰਿਹਾ ਹੈ। ਕ੍ਰਿਤੀ ਨੇ ਖ਼ਾਸ ਤੌਰ 'ਤੇ ਇਸ ਮਸਲੇ 'ਤੇ 11ਵੀਂ ਵਿਚ ਪੜ੍ਹਦਿਆਂ ਲਿਖੀ ਕਵਿਤਾ ਆਪਣੇ ਇੰਸਟਾਗ੍ਰਾਮ 'ਤੇ ਪਾਈ ਹੈ। ਨਾਲ ਹੀ ਕ੍ਰਿਤੀ ਨੇ ਕਿਹਾ ਹੈ ਕਿ ਆਪ ਅੱਗੇ ਆਉਣ ਔਰਤਾਂ, ਰਿਪੋਰਟ ਦਰਜ ਕਰਵਾਉਣ। ਪੂਰੇ 700 ਕੇਸ ਪੰਜਾਬ 'ਚ ਹੀ ਘਰੇਲੂ ਹਿੰਸਾ ਹੋਣ ਦੇ 'ਲਾਕਡਾਊਨ-4' ਤੱਕ ਆ ਜਾਣੇ ਔਰਤਾਂ ਲਈ ਹੈਰਾਨ ਕਰਨ ਵਾਲੀ ਗੱਲ ਹੈ। ਨਾਲ ਹੀ ਉਸ ਨੇ ਆਪਣੀ ਧਿਆਨ ਮੁਦਰਾ ਵਾਲੀ ਫੋਟੋ ਵੀ ਪਾਈ ਹੈ ਤੇ ਲੋਕਾਂ ਨੂੰ ਕਿਹਾ ਹੈ ਕਿ ਸਿਹਤ ਦਾ ਧਿਆਨ ਰੱਖੋ। ਇਸ ਸਮੇਂ ਉਹ 'ਮਿਮੀ' ਫ਼ਿਲਮ ਕਰ ਰਹੀ ਹੈ। 'ਲਾਕਡਾਊਨ' 'ਚ ਕ੍ਰਿਤੀ ਨੇ ਆਪਣੀਆਂ ਮੋਬਾਈਲ ਨਾਲ ਫੋਟੋਜ਼ ਖਿੱਚ ਕੇ ਪਾਈਆਂ। ਕਾਰਤਿਕ ਆਰੀਅਨ ਨੇ ਲਿਖਿਆ ਕਿ ਕਿਸੇ ਮਜਨੂੰ ਟੇਲਰ ਨੇ ਇਹ ਪਹਿਰਾਵਾ ਤਿਆਰ ਕੀਤਾ ਹੈ। ਕ੍ਰਿਤੀ ਕਿਹੜੀ ਘੱਟ ਹੈ ਫਿਰ ਮਗਰ ਹੀ ਉਸ ਲਿਖਿਆ ਕਿ ਜੀ ਹਾਂ, ਉਹੀ 'ਮਜਨੂੰ ਦਰਜੀ' ਜਿਹੜਾ ਤੇਰੇ ਵੀ ਕੱਪੜੇ ਸਿਉਂਦਾ ਹੈ। ਕ੍ਰਿਤੀ ਨੇ ਆਪਣੇ-ਆਪ ਨੂੰ ਸੈਲਫ਼ ਆਈਸੋਲੀਏਸ਼ਨ 'ਚ ਰੱਖਿਆ ਹੈ। ਗੁਆਂਢੀਆਂ ਦੇ ਘਰੇ ਉਹ ਮਾਸਕ ਪਹਿਨ ਕੇ ਜਾ ਰਹੀ ਹੈ। 'ਥਮ ਜਾ, ਰੁਕ ਜਾ, ਠਹਿਰ ਜਾ' ਇਹ ਕਵਿਤਾ ਵੀ ਉਸ ਨੇ ਲਿਖੀ ਹੈ ਤੇ ਕਿਹਾ ਹੈ ਕਿ ਦੁਨੀਆ ਤੇਜ਼ੀ ਨਾਲ ਦੌੜ ਰਹੀ ਸੀ, ਹੌਲੀ ਹੋਣਾ ਵੀ ਜ਼ਰੂਰੀ ਸੀ। ਧੰਨਵਾਦ ਰੱਬਾ! ਕਵਿੱਤਰੀ ਕ੍ਰਿਤੀ ਦੀ ਕਵਿਤਾ ਦੇ ਕੁਝ ਅੰਸ਼: 'ਭੀੜ ਮੇਂ ਗੁੰਮ ਹੋ, ਖ਼ੁਦ ਕੋ ਤਨਹਾ ਪਾਏਗਾ, ਮੇਰੀ ਪ੍ਰਵਾਹ ਬਿਨ, ਖਰੀਦਨੇ ਲਗਾ ਹੈ, ਕੁਦਰਤ ਹੂੰ ਮੈਂ, ਹਵਾ-ਪਾਨੀ ਬਿਨ, ਮਿੱਟੀ ਬਿਨ ਤੂੰ ਕੈਸੇ ਜ਼ਿੰਦਾ ਰਹੇਗਾ, ਤੂੰ ਥਮ ਜਾ, ਠਹਿਰ ਜਾ...।'

ਗੋਵਿੰਦਾ ਨੂੰ ਮਿਲਿਆ ਸੀ ਰਾਜ ਕਪੂਰ ਦਾ ਗੀਤ

ਗੋਵਿੰਦਾ ਨੇ ਜਦੋਂ ਅਭਿਨੈ ਦੀ ਦੁਨੀਆ ਵਿਚ ਕਦਮ ਰੱਖਿਆ ਸੀ ਉਦੋਂ ਰਾਜ ਕਪੂਰ ਅਭਿਨੈ ਤੋਂ ਸੰਨਿਆਸ ਲੈ ਚੁੱਕੇ ਸਨ। ਦੋਵਾਂ ਵਿਚਾਲੇ ਕਾਫ਼ੀ ਪੀੜ੍ਹੀ ਪਾੜਾ ਸੀ ਪਰ ਫਿਰ ਵੀ ਇਹ ਸੱਚ ਹੈ ਕਿ ਗੋਵਿੰਦਾ ਦੀ ਕਿਸਮਤ ਵਿਚ ਰਾਜ ਕਪੂਰ ਦਾ ਗੀਤ ਆਇਆ ਸੀ। ਰਾਜ ਕਪੂਰ ਨੂੰ ਸੰਗੀਤ ਦਾ ਬਹੁਤ ਸ਼ੌਕ ਸੀ ਅਤੇ ਜਦੋਂ ਉਹ 'ਬੌਬੀ' ਦਾ ਨਿਰਮਾਣ ਕਰ ਰਹੇ ਸਨ ਉਦੋਂ ਉਹ ਫ਼ਿਲਮ ਦੀ ਨੌਜਵਾਨ ਅਪੀਲ ਨੂੰ ਧਿਆਨ ਵਿਚ ਰੱਖ ਕੇ ਇਸ ਦੇ ਸੰਗੀਤ 'ਤੇ ਵਿਸ਼ੇਸ਼ ਤੌਰ 'ਤੇ ਧਿਆਨ ਦੇ ਰਹੇ ਸਨ। ਇਸੇ ਫ਼ਿਲਮ ਤੋਂ ਲਕਸ਼ਮੀ ਕਾਂਤ-ਪਿਆਰੇ ਲਾਲ ਤੇ ਆਨੰਦ ਬਖਸ਼ੀ ਦਾ ਵੀ ਆਰ. ਕੇ. ਕੈਂਪ ਵਿਚ ਦਾਖ਼ਲਾ ਹੋਇਆ ਸੀ। ਸੋ, ਉਹ ਵੀ ਮਧੁਰ ਸੰਗੀਤ ਨੂੰ ਲੈ ਕੇ ਆਰ. ਕੇ. ਬੈਨਰ ਦੀ ਪਰੰਪਰਾ ਨੂੰ ਅੱਗੇ ਵਧਾਉਣ ਲਈ ਬਹੁਤ ਉਤਸ਼ਾਹੀ ਸਨ। ਫ਼ਿਲਮ ਲਈ ਰਾਜ ਕਪੂਰ ਨੇ ਕਈ ਗੀਤ ਫਾਈਨਲ ਕੀਤੇ ਸਨ ਅਤੇ ਇਨ੍ਹਾਂ ਵਿਚੋਂ ਇਕ ਗੀਤ 'ਅੱਖੀਓਂ ਕੋ ਰਹਿਨੇ ਦੇ...' ਪੰਜਾਬੀ ਗੀਤ ਤੋਂ ਪ੍ਰੇਰਿਤ ਸੀ। ਰਾਜ ਕਪੂਰ ਨੇ ਗੀਤਕਾਰ ਵਿੱਠਲ ਭਾਈ ਪਟੇਲ ਤੋਂ ਵੀ ਕੁਝ ਗੀਤ ਲਿਖਵਾਏ ਸਨ। ਇਨ੍ਹਾਂ ਵਿਚੋਂ ਇਕ ਗੀਤ ਸੀ 'ਝੂਠ ਬੋਲੇ ਕਊਆ ਕਾਟੇ...' ਤੇ ਦੂਜਾ ਸੀ 'ਵੋ ਕਹਿਤੇ ਹੈਂ ਹਮਸੇ...' ਇਸ ਦੂਜੇ ਗੀਤ ਦਾ ਪੂਰਾ ਮੁਖੜਾ ਸੀ 'ਵੋ ਕਹਿਤੇ ਹੈਂ ਹਮਸੇ, ਅਭੀ ਉਮਰ ਨਹੀਂ ਹੈ ਪਿਆਰ ਕੀ...'। ਰਾਜ ਜੀ ਨੂੰ ਇਹ ਗੀਤ ਬਹੁਤ ਪਸੰਦ ਸੀ ਅਤੇ ਉਹ ਅਕਸਰ ਇਸ ਨੂੰ ਗੁਣਗੁਣਾਇਆ ਵੀ ਕਰਦੇ ਸਨ। ਬਾਅਦ ਵਿਚ ਜਦੋਂ ਫ਼ਿਲਮ ਵਿਚ ਗੀਤ ਦਾ ਮਾਹੌਲ ਬਦਲ ਦਿੱਤਾ ਗਿਆ ਤਾਂ ਨਵਾਂ ਗੀਤ ਆਨੰਦ ਬਖਸ਼ੀ ਤੋਂ ਲਿਖਵਾਇਆ ਗਿਆ ਅਤੇ ਉਹ ਸੀ 'ਹਮ ਤੁਮ ਏਕ ਕਮਰੇ ਮੇਂ ਬੰਦ ਹੋਂ...'। ਸਾਲਾਂ ਬਾਅਦ ਜਦੋਂ ਗੋਵਿੰਦਾ-ਕਿਮੀ ਕਾਟਕਰ ਨੂੰ ਲੈ ਕੇ 'ਦਰਿਆ ਦਿਲ' ਬਣਾਈ ਗਈ ਤਾਂ ਇਸ ਵਿਚ 'ਵੋ ਕਹਿਤੇ ਹੈਂ ਹਮ ਸੇ...' ਗੀਤ ਰੱਖਿਆ ਗਿਆ। ਖ਼ੁਦ ਗੋਵਿੰਦਾ ਵੀ ਇਸ ਗੱਲ ਤੋਂ ਅਣਜਾਨ ਸਨ ਕਿ ਕਦੀ ਇਹ ਗੀਤ 'ਬੌਬੀ' ਦਾ ਹਿੱਸਾ ਬਣਨ ਵਾਲਾ ਸੀ, ਜੋ ਹੁਣ ਉਨ੍ਹਾਂ ਦੇ ਨਸੀਬ ਵਿਚ ਆਇਆ ਹੈ। ਜਦੋਂ 'ਦਰਿਆ ਦਿਲ' ਪ੍ਰਦਰਸ਼ਿਤ ਹੋਈ, ਉਦੋਂ ਵਿੱਠਲ ਭਾਈ ਪਟੇਲ ਮੱਧ ਪ੍ਰਦੇਸ਼ ਦੇ ਉਦਯੋਗ ਮੰਤਰੀ ਸਨ। ਇਕ ਦਿਨ ਉਨ੍ਹਾਂ ਨੇ ਰੇਡੀਓ 'ਤੇ ਇਹ ਗੀਤ ਸੁਣਿਆ ਅਤੇ ਉਹ ਹੈਰਾਨ ਰਹਿ ਗਏ। ਜਦੋਂ ਪਤਾ ਕੀਤਾ ਤਾਂ ਇਹ ਪਤਾ ਲੱਗਾ ਕਿ ਇਸ ਗੀਤ ਦਾ ਸਿਹਰਾ ਵੀ ਉਨ੍ਹਾਂ ਨੂੰ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਨੇ ਕੇਸ ਦਾਇਰ ਕੀਤਾ ਅਤੇ ਉਹ ਗੀਤ ਦੇ ਸਿਹਰੇ ਨੂੰ ਲੈ ਕੇ ਕੇਸ ਜਿੱਤਣ ਵਿਚ ਕਾਮਯਾਬ ਵੀ ਰਹੇ। ਜਦੋਂ ਇਸ ਕੇਸ ਬਾਰੇ ਅਖ਼ਬਾਰਾਂ ਵਿਚ ਛਪਿਆ ਉਦੋਂ ਗੋਵਿੰਦਾ ਨੂੰ ਪਤਾ ਲੱਗਿਆ ਕਿ ਇਹ ਗੀਤ 'ਬੌਬੀ' ਲਈ ਰਚਿਆ ਗਿਆ ਸੀ। ਗੀਤ ਦੇ ਨਾਲ ਰਾਜ ਕਪੂਰ ਦਾ ਨਾਂਅ ਜੁੜਿਆ ਹੋਣ ਦੀ ਵਜ੍ਹਾ ਕਰਕੇ ਇਹ ਅੱਜ ਵੀ ਗੋਵਿੰਦਾ ਦਾ ਹਰਮਨਪਿਆਰਾ ਗੀਤ ਬਣਿਆ ਹੋਇਆ ਹੈ।

-ਮੁੰਬਈ ਪ੍ਰਤੀਨਿਧ

ਸੰਗੀਤਕ ਵਿਹੜੇ ਨੂੰ ਰੁਸ਼ਨਾਉਣ ਆਈ ਮੰਨਤ ਬਾਜਵਾ

ਪੰਜਾਬੀ ਗਾਇਕੀ ਦੇ ਖੇਤਰ ਵਿਚ ਕਈ ਉੱਘੀਆਂ ਗਾਇਕਾਵਾਂ ਨੇ ਸਮਾਜ ਨੂੰ ਨਰੋਈ ਸੇਧ ਦੇਣ ਲਈ ਆਪਣੀ ਅੰਦਰਲੀ ਕਲਾ ਨੂੰ ਉਜਾਗਰ ਕਰ ਕੇ ਸੋਲੋ ਤੇ ਦੋਗਾਣੇ ਗੀਤਾਂ ਨਾਲ ਇਕ ਮਿਸਾਲ ਪੇਸ਼ ਕੀਤੀ ਹੈ ਅਤੇ ਕਰ ਰਹੀਆਂ ਹਨ। ਅਜਿਹੀ ਹੀ ਪੰਜਾਬੀ ਗਾਇਕੀ ਦੀ ਸੁਰੀਲੀ ਆਵਾਜ਼ ਦੀ ਮਲਿਕਾ ਹੈ ਮੰਨਤ ਬਾਜਵਾ। ਗਾਇਕਾ ਸਤਵਿੰਦਰ ਬਿੱਟੀ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਉਸ ਦਾ ਰੁਝਾਨ ਗਾਉਣ ਵੱਲ ਵਧਿਆ। ਪਰ ਗਾਉਣ ਦੀ ਕਲਾ ਨੂੰ ਚੰਗੀ ਨਾ ਸਮਝਦੇ ਹੋਏ ਮਾਪਿਆਂ ਵਲੋਂ ਇਸ ਖੇਤਰ ਵੱਲ ਆਉਣ ਤੋਂ ਕਈ ਵਾਰੀ ਰੋਕਿਆ ਜਾਂਦਾ ਰਿਹਾ, ਪਰ ਮਨ ਅੰਦਰ ਗਾਇਕਾ ਬਣਨ ਦੇ ਜਨੂੰਨ ਨਾਲ ਮੰਨਤ ਬਾਜਵਾ ਨੇ ਗਾਇਕੀ ਦੇ ਖੇਤਰ 'ਚ ਕਦਮ ਰੱਖਿਆ ਹੈ। ਗਾਉਣ ਦੀ ਕਲਾ ਨਾਲ ਮੰਨਤ ਬਾਜਵਾ ਕਾਲਜ ਸਮੇਂ ਦੇ ਕਲਚਰ ਪ੍ਰੋਗਰਾਮਾਂ ਅਤੇ ਸੱਭਿਆਚਾਰਕ ਮੇਲਿਆਂ ਦੀਆਂ ਸਟੇਜ਼ਾਂ ਦਾ ਵੀ ਸ਼ਿੰਗਾਰ ਬਣਦੀ ਰਹੀ। ਸੰਨ 2008 ਵਿਚ ਐਲਬਮ 'ਜ਼ਿੰਦ ਮੇਰੀ' ਨਾਲ ਮੰਨਤ ਬਾਜਵਾ ਨੇ ਸੰਗੀਤਕ ਵਿਹੜੇ ਕਦਮ ਰੱਖਿਆ। ਫਿਰ ਮੰਨਤ ਨੇ ਸਿੰਗਲ ਟਰੈਕ 'ਅਨ ਕੰਡੀਸ਼ਨ ਲਵ' ਨਾਲ ਹਾਜ਼ਰੀ ਲਗਾਈ। ਉਸ ਦੇ ਹਿੱਟ ਸੋਲੋ ਗੀਤਾਂ 'ਚ 'ਮੁੰਡਾ ਬਣ ਕੇ ਖੜੱਪਾ ਸੱਪ ਲੜਿਆ', 'ਜ਼ਿੰਦ ਮੇਰੀ ਤਾਂ ਬੱਚਦੀ ਲੈ ਚੱਲ ਮੁੰਡਿਆਂ ਨਾਲ ', 'ਦਿਲਵਰਾ...', 'ਸੋਹਣੀ ਡੁੱਬ ਗਈ ਨਾਲ ਦਲੇਰੀ', ਆਦਿ ਮਕਬੂਲ ਹੋਏ ਗੀਤ ਹਨ। ਦੁਆਬੇ ਦੇ ਸ਼ਹਿਰ ਬਲਾਚੌਰ ਦੀ ਜੰਮਪਲ ਮੰਨਤ ਬਾਜਵਾ ਖ਼ੁਦ ਨੂੰ ਖ਼ੁਸ਼ਕਿਸਮਤ ਸਮਝਦੀ ਹੈ ਕਿ ਸਕੂਲ ਸਮੇਂ ਤੋਂ ਗਾਉਣ ਦੇ ਪਏ ਸ਼ੌਕ ਨੂੰ ਵਿਆਹ ਤੋਂ ਬਾਅਦ ਉਸ ਦੇ ਜੀਵਨ ਸਾਥੀ ਉੱਘੇ ਗਾਇਕ ਗੁਰਿੰਦਰ ਗੈਰੀ ਨੇ ਕਦੇ ਫਿੱਕਾ ਨਹੀਂ ਪੈਣ ਦਿੱਤਾ। ਉਸ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਕੁੜੀਆਂ ਦੇ ਸੁਪਨਿਆਂ ਨੂੰ ਦਫ਼ਨਾਉਣ ਦੀ ਬਜਾਏ ਉਨ੍ਹਾਂ ਦੇ ਹੌਸਲੇ ਬੁਲੰਦ ਕਰਨੇ ਚਾਹੀਦੇ ਹਨ। ਹਾਲ ਹੀ 'ਚ ਲੰਮੇ ਸਮੇਂ ਤੋਂ ਬਾਅਦ ਸੁਰੀਲੀ ਗਾਇਕਾ ਮੰਨਤ ਬਾਜਵਾ ਆਪਣੇ ਸਿੰਗਲ ਟਰੈਕ 'ਸਪੈਸ਼ਲ ਫੋਰ ਯੂ', ਨਾਲ ਮੁੜ ਸੰਗੀਤਕ ਵਿਹੜੇ ਨੂੰ ਰੁਸ਼ਨਾਉਣ ਆਈ ਹੈ। ਮੰਨਤ ਬਾਜਵਾ ਦੀ ਆਵਾਜ਼ ਦਾ ਜਾਦੂ ਸਰੋਤਿਆਂ ਦੇ ਦਿਲਾਂ ਦੀਆਂ ਤਾਰਾਂ ਨੂੰ ਛੂਹਦਾ ਪ੍ਰਤੀਤ ਹੁੰਦਾ ਹੈ। ਗਾਉਣ ਦੀ ਕਲਾ ਨਾਲ ਕੁਝ ਕਰ-ਗੁਜ਼ਰਨ ਦੀ ਤਮੰਨਾ ਉਸ ਦੇ ਦਿਲ ਵਿਚ ਹੈ। ਮੰਨਤ ਬਾਜਵਾ ਪਿੱਠਵਰਤੀ ਗਾਇਕਾ ਵਜੋਂ ਪਛਾਣ ਬਣਾ ਕੇ ਆਪਣਾ ਸੁਪਨਾ ਸਾਕਾਰ ਕਰਨਾ ਚਾਹੁੰਦੀ ਹੈ। #56, ਸਵਰਾਜ ਨਗਰ,ਖਰੜ,ਜ਼ਿਲ੍ਹਾ ਐਸ.ਏ.ਐਸ. ਨਗਰ, ਮੋਹਾਲੀ।

ਪੰਜਾਬੀ ਸਿਨੇਮਾ ਦੀ ਨਵੀਂ ਆਸ ਆਂਚਲ ਸਿੰਘ

'ਜ਼ਖ਼ਮੀ' ਫ਼ਿਲਮ 'ਚ ਨਾਇਕ ਦੇਵ ਖਰੌੜ ਨਾਲ ਮੇਨ ਰੋਲ 'ਚ ਨਜ਼ਰ ਆਈ ਖ਼ੂਸਬਸੁਰਤ ਅਦਾਕਾਰਾ ਆਂਚਲ ਸਿੰਘ ਦੇ ਪ੍ਰੇਮਿਕਾ, ਪਤਨੀ ਅਤੇ ਮਾਂ ਦੀ ਭੂਮਿਕਾ ਵਾਲੇ ਤੀਹਰੇ ਕਿਰਦਾਰ ਦੀ ਚਰਚਾ ਬਹੁਤ ਹੋਈ। ਜ਼ਿਕਰਯੋਗ ਹੈ ਕਿ ਆਂਚਲ ਸਿੰਘ ਦੱਖਣ ਦੇ ਸਿਨੇਮੇ ਦੀ ਇਕ ਨਾਮੀ ਅਦਾਕਾਰਾ ਹੈ। ਇਹ ਉਸ ਦੀ ਪਹਿਲੀ ਪੰਜਾਬੀ ਫ਼ਿਲਮ ਸੀ।
ਪੰਜਾਬੀ ਪਰਿਵਾਰ ਨਾਲ ਸਬੰਧਿਤ ਆਂਚਲ ਸਿੰਘ ਦੇ ਪਿਤਾ ਫ਼ੌਜ 'ਚ ਸਨ। ਉਸ ਦਾ ਪਰਿਵਾਰਕ ਪਿਛੋਕੜ ਚੰਡੀਗੜ੍ਹ ਦਾ ਹੋਣ ਕਰਕੇ ਉਹ ਪੰਜਾਬੀ ਮਾਹੌਲ ਨਾਲ ਜੁੜੀ ਰਹੀ ਹੈ। ਕਲਾ ਦਾ ਸ਼ੌਕ ਉਸ ਨੂੰ ਸਕੂਲ-ਕਾਲਜ ਦੇ ਦਿਨਾਂ ਤੋਂ ਹੀ ਸੀ। ਮਾਡਲਿੰਗ ਦਾ ਸ਼ੌਕ ਉਸ ਨੂੰ ਮੁੰਬਈ ਲੈ ਗਿਆ ਜਿੱਥੇ ਉਸ ਨੂੰ 'ਫੈਮੀਨਾ ਮੈਗਜ਼ੀਨ' ਦੇ ਕਵਰ ਪੇਜ ਲਈ ਫੋਟੋ ਸ਼ੂਟ ਕਰਵਾਉਣ ਦਾ ਮੌਕਾ ਮਿਲਿਆ ਤੇ ਫ਼ਿਰ ਵੱਖ-ਵੱਖ ਪ੍ਰੋਡਕਟਸ ਦੀਆਂ ਵਿਗਿਆਪਨ ਫ਼ਿਲਮਾਂ ਵਿਚ ਕੰਮ ਕਰ ਕੇ ਵੱਡੀ ਪਛਾਣ ਬਣਾਈ। ਆਂਚਲ ਨੂੰ ਮੁੰਬਈ ਵਿਚ 'ਐਡ ਕੁਈਨ' ਦੇ ਨਾਂਅ ਨਾਲ ਜਾਣਦੇ ਹਨ ਕਿਉਂਕਿ ਉਸ ਨੇ 400 ਤੋਂ ਵੱਧ 'ਐਡ ਫ਼ਿਲਮਾਂ' ਕੀਤੀਆਂ ਤੇ ਵੱਡੀ ਗੱਲ ਇਹ ਕਿ ਉਸ ਨੇ ਪ੍ਰਿਅੰਕਾ ਚੋਪੜਾ, ਹੇਮਾ ਮਾਲਿਨੀ, ਰਣਬੀਰ ਕਪੂਰ ਅਤੇ ਰਿਤਿਕ ਰੌਸ਼ਨ ਵਰਗੇ ਵੱਡੇ ਸਿਤਾਰਿਆਂ ਨਾਲ ਇਹ ਫ਼ਿਲਮਾਂ ਕੀਤੀਆਂ। ਇਸੇ ਦੌਰਾਨ ਦੱਖਣ ਦੀਆਂ ਫ਼ਿਲਮਾਂ ਵਿਚ ਕੰਮ ਕਰਨ ਦੇ ਚੰਗੇ ਮੌਕੇ ਮਿਲੇ ਜਿਸ ਨਾਲ ਉਸ ਦੀ ਟਾਲੀਵੁੱਡ ਵਿਚ ਇਕ ਵੱਖਰੀ ਪਛਾਣ ਬਣੀ। ਉਸ ਨੇ ਇਕ ਇੰਟਰਨੈਸ਼ਨਲ ਫ਼ਿਲਮ 'ਸ੍ਰੀ ਸਿਧਾਰਥਾ ਗੌਤਮਾ' ਵਿਚ ਵੀ ਬਤੌਰ ਮੁੱਖ ਅਦਾਕਾਰਾ ਕੰਮ ਕੀਤਾ ਹੈ ਜੋ ਕਿ 22 ਦੇਸ਼ਾਂ ਵਿਚ ਰਿਲੀਜ਼ ਹੋਈ ਹੈ ਅਤੇ ਜਿਸ ਲਈ ਉਸ ਨੂੰ 'ਬੈਸਟ ਐਕਟ੍ਰੈੱਸ' ਦਾ ਐਵਾਰਡ ਵੀ ਮਿਲ ਚੁੱਕਾ ਹੈ।

-ਮਨਜੀਤ ਕੌਰ 'ਸੱਪਲ'

ਸਲਮਾਨ - ਜੈਕਲੀਨ 'ਤੇ ਫ਼ਿਲਮਾਇਆ 'ਤੇਰੇ ਬਿਨਾ'

ਉਂਝ ਤਾਂ ਤਾਲਾਬੰਦੀ ਦੀ ਵਜ੍ਹਾ ਕਰਕੇ ਫ਼ਿਲਮ ਤੇ ਲੜੀਵਾਰ ਨਿਰਮਾਣ ਨਾਲ ਸਬੰਧਿਤ ਸਰਗਰਮੀਆਂ ਠੱਪ ਹੋ ਗਈਆਂ ਹਨ। ਇਸ ਤਰ੍ਹਾਂ ਦੇ ਸਮੇਂ 'ਚ ਸ਼ੂਟਿੰਗ ਦੀ ਕੋਈ-ਕੋਈ ਖ਼ਬਰ ਦਿਲ ਨੂੰ ਸਕੂਨ ਦੇ ਦਿੰਦੀ ਹੈ। ਇਸ ਤਰ੍ਹਾਂ ਦੀ ਹੀ ਇਕ ਖ਼ਬਰ ਸਲਮਾਨ ਖਾਨ ਦੇ ਪਨਵੈੱਲ ਸਥਿਤ ਫਾਰਮ ਹਾਊਸ ਤੋਂ ਆਈ ਹੈ।
ਸਰਕਾਰ ਵਲੋਂ ਜਦੋਂ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਸੀ ਉਦੋਂ ਸਲਮਾਨ ਆਪਣੇ ਪਰਿਵਾਰ ਵਾਲਿਆਂ ਤੇ ਨੇੜਲੇ ਮਿੱਤਰਾਂ ਨਾਲ ਪਨਵੈੱਲ ਵਿਚ ਆਪਣੇ ਫਾਰਮ ਹਾਊਸ ਵਿਚ ਸੀ। ਉਥੇ ਖ਼ੁਦ ਨੂੰ ਰੁਝੇਵੇਂ 'ਚ ਰੱਖਣ ਲਈ ਸਲਮਾਨ ਨੇ ਇਕ ਗੀਤ 'ਪਿਆਰ ਕੋਰੋਨਾ' ਜਾਰੀ ਕੀਤਾ। ਖ਼ੁਦ ਸਲਮਾਨ 'ਤੇ ਫ਼ਿਲਮਾਏ ਇਸ ਗੀਤ ਵਿਚ ਕੋਰੋਨਾ ਦੀ ਬਿਮਾਰੀ ਤੋਂ ਸਾਵਧਾਨ ਰਹਿਣ ਦਾ ਸੰਦੇਸ਼ ਦਿੱਤਾ ਗਿਆ ਹੈ।
ਕਿਉਂਕਿ ਤਾਲਾਬੰਦੀ ਚੰਗੀ ਕਾਫ਼ੀ ਲੰਬੀ ਚੱਲੀ ਤਾਂ ਸਲਮਾਨ ਨੇ ਇਕ ਹੋਰ ਗੀਤ 'ਤੇਰੇ ਬਿਨਾ...' ਜਾਰੀ ਕੀਤਾ। ਇਸ ਗੀਤ ਦੀ ਜ਼ਿਆਦਾਤਰ ਸ਼ੂਟਿੰਗ ਸਲਮਾਨ ਦੇ ਫਾਰਮ ਹਾਊਸ ਵਿਚ ਕੀਤੀ ਗਈ ਹੈ ਅਤੇ ਇਸ ਦੇ ਵੀਡੀਓ ਦਾ ਫ਼ਿਲਮਾਂਕਣ ਸਲਮਾਨ ਅਤੇ ਜੈਕਲੀਨ 'ਤੇ ਕੀਤਾ ਗਿਆ ਹੈ।
ਇਸ ਗੀਤ ਦਾ ਫ਼ਿਲਮਾਂਕਣ ਜ਼ਿਆਦਾ ਤਾਮ-ਝਾਮ ਬਗ਼ੈਰ ਕੀਤਾ ਗਿਆ ਹੈ। ਸਲਮਾਨ ਦੇ ਫਾਰਮ ਹਾਊਸ ਵਿਚ ਗਾਂ-ਘੋੜਾ ਵਗੈਰਾ ਹੈ ਅਤੇ ਵੀਡੀਓ ਵਿਚ ਇਨ੍ਹਾਂ ਨੂੰ ਵੀ ਦਿਖਾਇਆ ਗਿਆ ਹੈ। ਤਾਲਾਬੰਦੀ ਦੀ ਵਜ੍ਹਾ ਨਾਲ ਭਾਰੀ ਤਕਨੀਕੀ ਸਾਮਾਨ ਤੇ ਆਧੁਨਿਕ ਕੈਮਰੇ ਦੀ ਸੁਵਿਧਾ ਉਪਲਬਧਨ ਨਹੀਂ ਸੀ, ਇਸ ਵਜ੍ਹਾ ਕਰਕੇ ਗੀਤ ਦਾ ਫ਼ਿਲਮਾਂਕਣ ਸਿੱਧੇ-ਸਾਦੇ ਢੰਗ ਨਾਲ ਕੀਤਾ ਗਿਆ ਹੈ ਅਤੇ ਤਕਨੀਕੀ ਪੱਖ ਤੋਂ ਜ਼ਿਆਦਾ ਸਜਾਏ ਨਾ ਗਏ ਇਸ ਗੀਤ ਤੋਂ ਕੁਦਰਤੀ ਅਪੀਲ ਝਲਕਦੀ ਹੈ।
ਇਹ ਗੀਤ ਅਜੈ ਭਾਟੀਆ ਵਲੋਂ ਤਿਆਰ ਕੀਤਾ ਗਿਆ ਹੈ। ਉਹ ਸਲਮਾਨ ਦਾ ਬਚਪਨ ਦਾ ਦੋਸਤ ਹੈ ਅਤੇ ਸਲਮਾਨ ਉਸ ਨੂੰ ਅੱਜੂ ਕਹਿ ਕੇ ਬੁਲਾਉਂਦਾ ਹੈ। ਅੱਜੂ ਵੀ ਸਲਮਾਨ ਦੀ ਹੀ ਬਿਲਡਿੰਗ ਗੈਲੈਕਸੀ ਅਪਾਰਟਮੈਂਟ ਵਿਚ ਰਹਿੰਦਾ ਹੈ। ਅੱਜੂ ਨੂੰ ਗਾਉਣ ਦਾ ਸ਼ੌਕ ਹੈ ਅਤੇ ਉਸ ਨੇ ਆਪਣੀ ਆਵਾਜ਼ ਵਿਚ ਕੁਝ ਗੀਤ ਰਿਕਾਰਡ ਕਰਕੇ ਸਲਮਾਨ ਨੂੰ ਦਿੱਤੇ ਸਨ। ਸਲਮਾਨ ਆਪਣੀਆਂ ਫ਼ਿਲਮਾਂ ਵਿਚ ਇਨ੍ਹਾਂ ਗੀਤਾਂ ਦੀ ਵਰਤੋਂ ਨਹੀਂ ਕਰ ਸਕਿਆ। ਸੋ, ਉਹ ਅੱਜੂ ਦਾ ਇਕ ਗੀਤ ਹੁਣ ਸੋਲੋ ਗੀਤ ਦੇ ਰੂਪ ਵਿਚ ਲੈ ਆਏ ਹਨ। ਆਪਣੇ ਗੀਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਅੱਜੂ ਹੁਣ ਸਲਮਾਨ ਨੂੰ ਧੰਨਵਾਦ ਤਾਂ ਕਹਿੰਦੇ ਹੀ ਹਨ, ਨਾਲ ਹੀ ਉਹ ਮਨੋਮਨ ਤਾਲਾਬੰਦੀ ਦਾ ਵੀ ਸ਼ੁਕਰੀਆ ਅਦਾ ਕਰਨਾ ਨਹੀਂ ਭੁੱਲਦੇ।

-ਮੁੰਬਈ ਪ੍ਰਤੀਨਿਧ

ਮੌਜੂਦਾ ਹਾਲਾਤ ਦੀ ਕਹਾਣੀ ਹੈ ਫ਼ਿਲਮ 'ਯੂ ਕੇ ਟੂ ਪੰਜਾਬ' ਰਾਣਾ ਸੰਧੂ

ਕੋਰੋਨਾ ਵਾਇਰਸ ਦੀ ਮਹਾਂਮਾਰੀ ਨੇ ਸਭ ਕੁਝ ਬਦਲ ਦਿੱਤਾ ਹੈ। ਕੋਰੋਨਾ ਵਾਇਰਸ ਨੂੰ ਮੁੱਖ ਰੱਖ ਕੇ ਰਾਣਾ ਸੰਧੂ ਦੀ ਕਲਮ ਨੇ ਅਜਿਹੀ ਕਹਾਣੀ ਲਿਖੀ ਹੈ ਜੋ ਯੂ.ਕੇ. 'ਚ ਹੋਈ ਤਬਾਹੀ, ਯੂ.ਕੇ. ਦੇ ਪੰਜਾਬੀਆਂ ਦੇ ਮਹਾਂਮਾਰੀ 'ਚ ਯੋਗਦਾਨ ਤੇ ਇਧਰਲੇ ਪੰਜਾਬ 'ਚ ਪ੍ਰਵਾਸੀਆਂ ਦੇ ਉਠੇ ਮੁੱਦੇ 'ਤੇ ਆਧਾਰਿਤ ਹੈ। 'ਯੂ. ਕੇ. ਟੂ ਪੰਜਾਬ' ਫ਼ਿਲਮ ਦੇ ਲੇਖਕ ਰਾਣਾ ਸੰਧੂ ਦਾ ਪਿਛੋਕੜ ਰਸੂਲਪੁਰ ਪਿੰਡ, ਪੱਟੀ ਤਹਿਸੀਲ ਤੇ ਜ਼ਿਲ੍ਹਾ ਤਰਨ ਤਾਰਨ ਨਾਲ ਹੈ। ਰੇਡੀਓ ਤੇ ਦੂਰਦਰਸ਼ਨ ਦੇ ਪ੍ਰਵਾਨਿਤ ਕਲਾਕਾਰ ਰਾਣਾ ਸੰਧੂ ਨੇ ਸਾਹਿਲ ਸ਼ਰਮਾ ਦੇ ਨਿਰਦੇਸ਼ਨ 'ਚ ਆਪਣੀ ਕਹਾਣੀ ਨੂੰ ਇਨਸਾਫ਼ ਮਿਲਣ ਦੀ ਉਮੀਦ ਪ੍ਰਗਟਾਈ ਹੈ। ਖਾਸ ਗੱਲ ਇਹ ਹੈ ਕਿ ਅੱਜ ਦੇ ਮਸ਼ਹੂਰ ਪਾਲੀਵੁੱਡ ਫ਼ਿਲਮ ਲੇਖਕ ਦੀਦਾਰ ਗਿੱਲ ਨਾਲ ਮਿਲ ਕੇ ਰਾਣਾ ਸੰਧੂ ਨੇ 'ਯੂ. ਕੇ. ਟੂ ਪੰਜਾਬ' ਦੀ ਕਥਾ-ਪਟਕਥਾ-ਸੰਵਾਦ ਤਿਆਰ ਕਰਦੇ ਸਮੇਂ ਮਨੋਰੰਜਨ, ਸਿੱਖਿਆ ਤੇ ਹਕੀਕਤ ਸਭ ਦਾ ਧਿਆਨ ਰੱਖਿਆ ਹੈ। ਅਲਫ਼ਾਜ਼, ਨੇਹਾ ਮਲਿਕ, ਵਰੁਣ ਕਪੂਰ ਤੇ ਗਿੰਨੀ ਕਪੂਰ ਨੂੰ ਲੈ ਕੇ ਬਣਨ ਵਾਲੀ 'ਯੂ. ਕੇ. ਟੂ ਪੰਜਾਬ' ਲਈ ਸੰਦੀਪ ਕੌਰ ਸੰਧੂ ਤੇ ਜਸਵੀਰ ਕੌਰ ਦੇ ਨਿਰਮਾਣ ਸਹਿਯੋਗ ਸਦਕਾ ਰਾਣਾ ਸੰਧੂ ਨੂੰ ਆਸ ਹੈ ਕਿ ਇਹ ਇਕ ਯਾਦਗਾਰ ਫ਼ਿਲਮ ਬਣੇਗੀ।

-ਅੰਮ੍ਰਿਤ ਪਵਾਰ

ਸਫ਼ਲ ਅਭਿਨੇਤਾ ਤੇ ਨੇਤਾ ਸਨ : ਸੁਨੀਲ ਦੱਤ

25 ਮਈ ਲਈ ਵਿਸ਼ੇਸ਼

'ਜਦੋਂ ਕਿਸੇ ਬੱਚੇ ਦੇ ਸਿਰ ਤੋਂ ਬਾਪ ਦਾ ਸਾਇਆ ਨਿੱਕੀ ਉਮਰ 'ਚ ਹੀ ਉੱਠ ਜਾਵੇ ਤਾਂ ਉਸ ਨੂੰ ਜ਼ਿੰਦਗੀ ਵਿਚ ਉਚੇਰਾ ਮੁਕਾਮ ਹਾਸਲ ਕਰਨ ਲਈ ਜੋ ਸੰਘਰਸ਼ ਅਤੇ ਤਕਲੀਫ਼ਾਂ ਹੰਢਾਉਣੀਆਂ ਪੈਂਦੀਆਂ ਹਨ, ਉਹ ਸਭ ਮੈਨੂੰ ਹੰਢਾਉਣੇ ਪਏ ਪਰ ਮਾਂ ਦਾ ਅਸ਼ੀਰਵਾਦ ਨਾਲ ਸੀ ਜਿਸ ਨੇ ਮੈਨੂੰ ਆਪਣੀ ਮੰਜ਼ਿਲ 'ਤੇ ਪੁੱਜਣ ਤੱਕ ਹੌਸਲਾ ਨਹੀਂ ਹਾਰਨ ਦਿੱਤਾ ਸੀ।' ਇਹ ਵਿਚਾਰ ਸੁਨੀਲ ਦੱਤ ਨੇ ਪੰਜਾਬੀ ਫ਼ਿਲਮ 'ਮਨ ਜੀਤੇ ਜਗ ਜੀਤ' ਦੀ ਸ਼ੂਟਿੰਗ ਦੌਰਾਨ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜੁਗਿਆਲ ਵਿਖੇ ਇਕ ਗੱਲਬਾਤ ਦੌਰਾਨ ਪ੍ਰਗਟ ਕੀਤੇ ਸਨ। ਦਰਅਸਲ ਸੁਨੀਲ ਦੱਤ 6 ਜੂਨ, 1929 ਨੂੰ ਪੈਦਾ ਹੋਇਆ ਸੀ ਤੇ ਠੀਕ 5 ਸਾਲ ਬਾਅਦ ਉਸ ਦੇ ਪਿਤਾ ਦੀਵਾਨ ਰਘੁਨਾਥ ਦੱਤ ਦਾ ਦਿਹਾਂਤ ਹੋ ਗਿਆ ਸੀ ਤੇ ਮਾਂ ਕੁਲਵੰਤੀ ਦੇਵੀ ਦੀ ਘਾਲਣਾ ਅਤੇ ਆਪਣੀ ਸਖ਼ਤ ਮਿਹਨਤ ਸਦਕਾ ਸੁਨੀਲ ਦੱਤ ਬਾਲੀਵੁੱਡ ਵਿਚ ਆਪਣੇ ਨਾਂਅ ਦਾ ਸਿੱਕਾ ਜਮਾਉਣ 'ਚ ਕਾਮਯਾਬ ਰਿਹਾ ਸੀ।
ਸੰਨ 1947 ਵਿਚ ਹੋਈ ਮੁਲਕ ਵੰਡ ਪਿੱਛੋਂ ਸੁਨੀਲ ਤੇ ਉਸ ਦਾ ਬਾਕੀ ਪਰਿਵਾਰ ਉਸ ਵਕਤ ਦੇ ਪੰਜਾਬ ਅਤੇ ਹੁਣ ਹਰਿਆਣਾ 'ਚ ਪੈਂਦੇ ਪਿੰਡ ਮੰਡੋਲੀ ਵਿਖੇ ਆਣ ਵੱਸਿਆ ਸੀ। ਜਵਾਨੀ ਵੇਲੇ ਸੁਨੀਲ ਦੱਤ ਮੁੰਬਈ ਆ ਗਿਆ ਤੇ ਇੱਥੋਂ ਦੇ ਜੈ ਹਿੰਦ ਕਾਲਜ 'ਚੋਂ ਬੀ.ਏ.ਕਰਨ ਪਿੱਛੋਂ ਮੁੰਬਈ ਦੀ 'ਬੈਸਟ' ਨਾਮਕ ਬੱਸ ਕੰਪਨੀ ਵਿਚ ਕੰਡਕਟਰ ਵਜੋਂ ਨੌਕਰੀ ਕਰਨ ਲੱਗ ਪਿਆ। ਫਿਰ ਉਸ ਨੇ ਕੁਝ ਸਮਾਂ ਰੇਡੀਓ ਸਿਲੋਨ 'ਤੇ ਬਤੌਰ ਅਨਾਊਂਸਰ ਵੀ ਕੰਮ ਕੀਤਾ ਤੇ ਫਿਰ ਸੰਨ 1955 ਵਿਚ ਫ਼ਿਲਮ 'ਰੇਲਵੇ ਸਟੇਸ਼ਨ' ਰਾਹੀਂ ਫ਼ਿਲਮੀ ਦੁਨੀਆ ਵਿਚ ਵੀ ਕਦਮ ਰੱਖ ਦਿੱਤਾ। ਇਸ ਤੋਂ ਬਾਅਦ ਉਸ ਨੇ 'ਕੁੰਦਨ', 'ਰਾਜਧਾਨੀ', 'ਏਕ ਹੀ ਰਾਸਤਾ' ਨਾਮੀ ਫ਼ਿਲਮਾਂ ਵਿਚ ਵੀ ਕੰਮ ਕੀਤਾ ਪਰ ਉਸ ਨੂੰ ਆਪਣੀ ਆਸ ਅਨੁਸਾਰ ਕਾਮਯਾਬੀ ਨਾ ਮਿਲੀ। ਸੰਨ 1957 ਵਿਚ ਫ਼ਿਲਮਕਾਰ ਮਹਿਬੂਬ ਖ਼ਾਨ ਦੀ ਸ਼ਾਹਕਾਰ ਫ਼ਿਲਮ 'ਮਦਰ ਇੰਡੀਆ' ਵਿਚ ਉਸ ਵਲੋਂ ਨਿਭਾਈ ਗਈ ਅਦਾਕਾਰਾ ਨਰਗਿਸ ਦੇ ਬਿਗੜੈਲ ਪੁੱਤਰ ਦੀ ਭੂਮਿਕਾ ਨੇ ਉਸ ਦੀ ਹਰ ਪਾਸੇ ਬੱਲੇ-ਬੱਲੇ ਕਰਵਾ ਦਿੱਤੀ। ਬਸ, ਫਿਰ ਕੀ ਸੀ ਇਸ ਕਾਮਯਾਬੀ ਤੋਂ ਬਾਅਦ ਉਸ ਨੇ ਹਿੱਟ ਫ਼ਿਲਮਾਂ ਦੀ ਝੜੀ ਲਗਾ ਦਿੱਤੀ।
ਆਪਣੀ ਜ਼ਬਰਦਸਤ ਤੇ ਜਜ਼ਬਾਤਪੂਰਨ ਅਦਾਕਾਰੀ ਨਾਲ ਸੁਨੀਲ ਦੱਤ ਨੇ ਆਪਣੀ ਹਰੇਕ ਫ਼ਿਲਮ ਵਿਚਲੇ ਆਪਣੇ ਕਿਰਦਾਰ ਨੂੰ ਯਾਦਗਾਰੀ ਬਣਾ ਦਿੱਤਾ ਸੀ। ਉਸ ਦੀਆਂ ਕੁਝ ਬੇਹੱਦ ਦਿਲਕਸ਼ ਫ਼ਿਲਮਾਂ ਵਿਚ 'ਨਾਗਿਨ', 'ਪ੍ਰਾਣ ਜਾਏ ਪਰ ਵਚਨ ਨਾ ਜਾਏ', 'ਸਾਧਨਾ', 'ਸੁਜਾਤਾ', 'ਮੁਝੇ ਜੀਨੇ ਦੋ', 'ਅਮਰਪਾਲੀ', 'ਗ਼ਜ਼ਲ', 'ਜਾਨੀ ਦੁਸ਼ਮਣ', '36 ਘੰਟੇ', 'ਜ਼ਖ਼ਮੀ', 'ਦਰਿੰਦਾ', 'ਕਾਲਾ ਧੰਦਾ ਗੋਰੇ ਲੋਗ', 'ਸ਼ਾਨ', 'ਰਾਜ ਤਿਲਕ', 'ਵਤਨ ਕੇ ਰਖਵਾਲੇ', 'ਪ੍ਰੰਪਰਾ', 'ਕਸ਼ੱਤਰੀਆ' ਅਤੇ 'ਮੁੰਨਾ ਭਾਈ ਐਮ.ਬੀ.ਬੀ.ਐਸ.' ਦੇ ਨਾਂਅ ਪ੍ਰਮੁੱਖ ਤੌਰ 'ਤੇ ਲਏ ਜਾ ਸਕਦੇ ਹਨ।
ਅਦਾਕਾਰੀ ਤੋਂ ਇਲਾਵਾ ਸੁਨੀਲ ਦੱਤ ਨੇ ਫ਼ਿਲਮਾਂ ਦੇ ਨਿਰਮਾਣ ਤੇ ਨਿਰਦੇਸ਼ਨ ਵਿਚ ਵੀ ਹੱਥ ਅਜ਼ਮਾਇਆ ਸੀ। ਉਸ ਨੇ 'ਦਰਦ ਕਾ ਰਿਸ਼ਤਾ', 'ਯਾਦੇਂ', 'ਰੌਕੀ' ਅਤੇ 'ਯੇ ਆਗ ਕਬ ਬੁਝੇਗੀ' ਆਦਿ ਜਿਹੀਆਂ ਚਰਚਿਤ ਫ਼ਿਲਮਾਂ ਵੀ ਬਣਾਈਆਂ ਸਨ। 'ਰੌਕੀ' ਰਾਹੀਂ ਉਸ ਨੇ ਆਪਣੇ ਪੁੱਤਰ ਸੰਜੇ ਦੱਤ ਨੂੰ ਬਾਲੀਵੁੱਡ ਵਿਚ ਪ੍ਰਵੇਸ਼ ਕਰਵਾਇਆ ਸੀ ਤੇ ਉਸ ਲਈ ਦੁੱਖ ਦੀ ਗੱਲ ਇਹ ਸੀ ਕਿ ਇਸ ਫ਼ਿਲਮ ਦੇ ਰਿਲੀਜ਼ ਹੋਣ ਤੋਂ ਚੰਦ ਦਿਨ ਪਹਿਲਾਂ ਉਸ ਦੀ ਪਤਨੀ ਤੇ ਨਾਮਵਰ ਅਦਾਕਾਰਾ ਨਰਗਿਸ ਕੈਂਸਰ ਰੋਗ ਕਾਰਨ ਸਦੀਵੀ ਵਿਛੋੜਾ ਦੇ ਗਈ ਸੀ। 'ਯਾਦੇਂ' ਉਸ ਦੀ ਅਜਿਹੀ ਫ਼ਿਲਮ ਸੀ ਜਿਸ ਵਿਚ ਕੇਵਲ ਇਕ ਹੀ ਅਦਾਕਾਰ ਸੀ। ਇਸ ਫ਼ਿਲਮ ਲਈ ਉਸ ਨੂੰ ਬਿਹਤਰੀਨ ਫ਼ਿਲਮ ਦਾ ਕੌਮੀ ਪੁਰਸਕਾਰ ਵੀ ਹਾਸਲ ਹੋਇਆ ਸੀ। ਉਸ ਨੇ 'ਮਨ ਜੀਤੇ ਜਗ ਜੀਤ', 'ਦੁੱਖ ਭੰਜਨ ਤੇਰਾ ਨਾਮ' ਅਤੇ 'ਸਤਿ ਸ੍ਰੀ ਅਕਾਲ' ਜਿਹੀਆਂ ਉੱਚ-ਕੋਟੀ ਦੀਆਂ ਪੰਜਾਬੀ ਫ਼ਿਲਮਾਂ ਵਿਚ ਆਪਣੀ ਲਾਮਿਸਾਲ ਅਦਾਕਾਰੀ ਦੇ ਜੌਹਰ ਵੀ ਵਿਖਾਏ ਸਨ। ਸੁਨੀਲ ਦੱਤ ਦਾ ਸੁਭਾਅ ਬੜਾ ਮਿੱਠਬੋਲੜਾ ਤੇ ਮਿਲਾਪੜਾ ਸੀ। ਸੰਨ 1965 ਵਿਚ ਪਦਮਸ੍ਰੀ ਨਾਲ ਨਿਵਾਜੇ ਜਾਣ ਤੋਂ ਇਲਾਵਾ ਬਾਅਦ ਦੇ ਵਰ੍ਹਿਆਂ ਵਿਚ ਉਸ ਨੂੰ ਹੋਰ ਵੀ ਕਈ ਵਾਰ ਸਨਮਾਨਿਤ ਕੀਤਾ ਗਿਆ ਸੀ। 25 ਮਈ, 2005 ਨੂੰ ਇਸ ਮਹਾਨ ਫ਼ਨਕਾਰ ਦਾ ਦਿਹਾਂਤ ਹੋ ਗਿਆ ਸੀ।

-410, ਚੰਦਰ ਨਗਰ, ਬਟਾਲਾ (ਗੁਰਦਾਸਪੁਰ)।



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX