ਤਾਜਾ ਖ਼ਬਰਾਂ


'ਸ਼ਬਦ ਗੁਰੂ ਯਾਤਰਾ' ਦਾ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਮੱਤੇਵਾਲ ਪੁੱਜਣ 'ਤੇ ਮਜੀਠੀਆ ਅਤੇ ਸੰਗਤਾਂ ਵਲੋਂ ਸਵਾਗਤ
. . .  9 minutes ago
ਮੱਤੇਵਾਲ, 21 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 'ਸ਼ਬਦ ਗੁਰੂ ਯਾਤਰਾ' ਅੱਜ ਹਲਕਾ ਮਜੀਠਾ ਦੇ ਪਿੰਡ ਨਾਥ ਦੀ ਖੂਹੀ, ਮੱਤੇਵਾਲ ਵਿਖੇ ਸਥਿਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ...
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਹੋਈ 129
. . .  26 minutes ago
ਕੋਲੰਬੋ, 21 ਅਪ੍ਰੈਲ- ਈਸਟਰ ਮੌਕੇ ਅੱਜ ਰਾਜਧਾਨੀ ਕੋਲੰਬੋ ਅਤੇ ਸ੍ਰੀਲੰਕਾ 'ਚ ਇੱਕੋ ਸਮੇਂ ਕਈ ਥਾਈਂ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 129 ਹੋ ਗਈ ਹੈ। ਉੱਥੇ ਹੀ ਇਨ੍ਹਾਂ ਧਮਾਕਿਆਂ 'ਚ 450 ਲੋਕ ਜ਼ਖ਼ਮੀ ਹੋਏ ਹਨ। ਧਮਾਕੇ ਰਾਜਧਾਨੀ...
ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਆਟੋ ਚਾਲਕ ਦੀ ਮੌਤ
. . .  46 minutes ago
ਜਲੰਧਰ, 21 ਅਪ੍ਰੈਲ- ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਗੁਰੂ ਗੋਬਿੰਦ ਸਿੰਘ ਐਵਨਿਊ ਨੇੜੇ ਅੱਜ ਇੱਕ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਆਟੋ ਰਿਕਸ਼ਾ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅਜੇ ਤੱਕ ਨਹੀਂ ਹੋ ਸਕੀ ਹੈ। ਦੱਸਿਆ ਜਾ ਰਿਹਾ ਹੈ...
ਵਿਸਾਖੀ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਜਥਾ ਭਾਰਤ ਪਰਤਿਆ
. . .  about 1 hour ago
ਅਟਾਰੀ, 21ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ)- ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਵਿਖੇ ਖ਼ਾਲਸੇ ਦਾ ਸਾਜਨਾ ਦਿਵਸ ਵਿਸਾਖੀ ਦਾ ਤਿਉਹਾਰ ਮਨਾਉਣ ਅਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ 'ਤੇ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਵਾਪਸ ਪਰਤ ਆਇਆ...
ਸ੍ਰੀਲੰਕਾ ਧਮਾਕੇ : ਕੋਲੰਬੋ 'ਚ ਭਾਰਤੀ ਹਾਈ ਕਮਿਸ਼ਨਰ ਨਾਲ ਲਗਾਤਾਰ ਸੰਪਰਕ 'ਚ ਹਾਂ- ਸੁਸ਼ਮਾ
. . .  about 1 hour ago
ਕੋਲੰਬੋ, 21 ਅਪ੍ਰੈਲ- ਸ੍ਰੀਲੰਕਾ 'ਚ ਅੱਜ ਤਿੰਨ ਚਰਚਾਂ ਅਤੇ ਤਿੰਨ ਹੋਟਲਾਂ 'ਚ ਧਮਾਕਿਆਂ ਦੀ ਖ਼ਬਰ ਨਾਲ ਕਰੋੜਾਂ ਭਾਰਤੀ ਵੀ ਚਿੰਤਾ 'ਚ ਹਨ। ਵੱਡੀ ਗਿਣਤੀ ਭਾਰਤੀ ਨਾਗਰਿਕ ਅਤੇ ਭਾਰਤੀ ਮੂਲ ਦੇ ਲੋਕ ਸ੍ਰੀਲੰਕਾ 'ਚ ਰਹਿੰਦੇ ਹਨ। ਹਾਲਾਂਕਿ ਇਨ੍ਹਾਂ ਧਮਾਕਿਆਂ 'ਚ ਅਜੇ ਤੱਕ...
ਸ੍ਰੀਲੰਕਾ 'ਚ ਹੋਏ ਲੜੀਵਾਰ ਧਮਾਕਿਆਂ ਕਾਰਨ 49 ਲੋਕਾਂ ਦੀ ਮੌਤ, 300 ਤੋਂ ਵੱਧ ਜ਼ਖ਼ਮੀ
. . .  about 1 hour ago
ਕੋਲੰਬੋ, 21 ਅਪ੍ਰੈਲ- ਈਸਟਰ ਮੌਕੇ ਰਾਜਧਾਨੀ ਕੋਲੰਬੋ ਸਮੇਤ ਸ੍ਰੀਲੰਕਾ 'ਚ ਅੱਜ ਇੱਕੋ ਸਮੇਂ ਕਈ ਥਾਈਂ ਲੜੀਵਾਰ ਧਮਾਕੇ ਹੋਏ, ਜਿਨ੍ਹਾਂ 'ਚ 49 ਲੋਕਾਂ ਦੀ ਮੌਤ ਹੋ ਗਈ, ਜਦਕਿ 300 ਤੋਂ ਵੱਧ ਹੋਰ ਜ਼ਖ਼ਮੀ ਹੋਏ ਹਨ। ਸ੍ਰੀਲੰਕਾ ਦੀ ਪੁਲਿਸ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ...
ਈਸਟਰ ਮੌਕੇ ਸ੍ਰੀਲੰਕਾ 'ਚ ਲੜੀਵਾਰ ਧਮਾਕੇ, ਚਰਚਾਂ ਅਤੇ ਹੋਟਲਾਂ ਨੂੰ ਬਣਾਇਆ ਗਿਆ ਨਿਸ਼ਾਨਾ
. . .  about 2 hours ago
ਕੋਲੰਬੋ, 21 ਅਪ੍ਰੈਲ- ਰਾਜਧਾਨੀ ਕੋਲੰਬੋ ਸਮੇਤ ਸ੍ਰੀਲੰਕਾ ਦੇ ਕਈ ਇਲਾਕਿਆਂ 'ਚ ਅੱਜ ਈਸਟਰ ਮੌਕੇ ਬੰਬ ਧਮਾਕੇ ਹੋਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਧਮਾਕੇ ਇੱਥੇ ਦੋ ਚਰਚਾਂ ਤੇ ਹੋਟਲਾਂ 'ਚ ਹੋਏ ਹਨ ਅਤੇ ਇਨ੍ਹਾਂ 'ਚ ਕਈ ਲੋਕਾਂ ਦੇ ਮਾਰੇ ਜਾਣ ਤੇ ਜ਼ਖ਼ਮੀ ਹੋਣ ਦਾ...
ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਨਾਲ ਮੁਠਭੇੜ 'ਚ ਦੋ ਨਕਸਲੀ ਢੇਰ
. . .  about 1 hour ago
ਰਾਏਪੁਰ, 21 ਅਪ੍ਰੈਲ- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਖੇਤਰ ਬੀਜਾਪੁਰ ਦੇ ਪਾਮੇੜ ਪਿੰਡ ਦੇ ਜੰਗਲਾਂ 'ਚ ਅੱਜ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ ਹੋਈ। ਇਸ ਮੁਠਭੇੜ 'ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ...
ਨਾਨਕੇ ਪਿੰਡ ਆਏ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਮਿਲੀ ਲਾਸ਼
. . .  about 3 hours ago
ਅਮਰਕੋਟ, 21 ਅਪ੍ਰੈਲ (ਗੁਰਚਰਨ ਸਿੰਘ ਭੱਟੀ)- ਸਰਹੱਦੀ ਖੇਤਰ ਦੇ ਪਿੰਡ ਵਲਟੋਹਾ ਵਿਖੇ ਬੀਤੀ ਰਾਤ ਇਕ ਨੌਜਵਾਨ ਦੇ ਕਤਲ ਹੋਣ ਦਾ ਪਤਾ ਲੱਗਾ, ਜਾਣਕਾਰੀ ਅਨੁਸਾਰ ਪਿੰਡ ਵਲਟੋਹਾ ਵਿਖੇ ਆਪਣੇ ਨਾਨਕੇ ਘਰ ਆਏ ਨੌਜਵਾਨ ਮਲਕੀਤ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਨੂਰਵਾਲਾ ਜੋ ਕਿ ਬੀਤੀ ਰਾਤ ਆਪਣੇ...
ਰੈਲੀ ਦੌਰਾਨ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਦੇ ਵਰਕਰਾਂ ਨੂੰ ਦਿੱਤੀ ਨਸੀਹਤ
. . .  about 3 hours ago
ਨਵੀਂ ਦਿੱਲੀ, 21 ਅਪ੍ਰੈਲ - ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਬੀਤੇ ਲੰਘੇ ਦਿਨ ਸਨਿੱਚਰਵਾਰ ਨੂੰ ਸਪਾ ਨੇਤਾ ਤੇ ਰਾਮਗੋਪਾਲ ਯਾਦਵ ਦੇ ਬੇਟੇ ਅਕਸ਼ੈ ਯਾਦਵ ਲਈ ਰੈਲੀ ਵਿਚ ਵੋਟ ਮੰਗਿਆ। ਫ਼ਿਰੋਜ਼ਾਬਾਦ 'ਚ ਗੱਠਜੋੜ ਦੀ ਰੈਲੀ 'ਚ ਭਾਜਪਾ ਤੇ ਪ੍ਰਧਾਨ ਮੰਤਰੀ ਮੋਦੀ 'ਤੇ ਬਰਸ ਰਹੀ ਮਾਇਆਵਤੀ...
ਹੋਰ ਖ਼ਬਰਾਂ..

ਨਾਰੀ ਸੰਸਾਰ

ਪਾਵਨ ਹੋਲੀ ਦੌਰਾਨ ਵਾਲਾਂ ਅਤੇ ਚਮੜੀ ਦੀ ਦੇਖਭਾਲ

ਹੋਲੀ ਦਾ ਤਿਉਹਾਰ ਖੁਸ਼ੀਆਂ, ਮਸਤੀ, ਰੋਮਾਂਚ ਅਤੇ ਉਤਸ਼ਾਹ ਲੈ ਕੇ ਆਉਂਦਾ ਹੈ ਪਰ ਰੰਗਾਂ ਦੇ ਇਸ ਤਿਉਹਾਰ ਨੂੰ ਅਸੀਂ ਸਾਰੇ ਲੋਕ ਉਤਸ਼ਾਹ ਨਾਲ ਮਨਾਉਣ ਦੇ ਨਾਲ ਹੀ ਰੰਗ ਖੇਡਣ ਵਿਚ ਜ਼ਿਆਦਾ ਰੰਗ ਲਾਹੁਣ, ਚਮੜੀ ਅਤੇ ਵਾਲਾਂ ਨੂੰ ਹੋਏ ਨੁਕਸਾਨ ਨੂੰ ਲੈ ਕੇ ਚਿੰਤਾ ਵਿਚ ਜ਼ਿਆਦਾ ਰਹਿੰਦੇ ਹਾਂ, ਕਿਉਂਕਿ 'ਬੁਰਾ ਨਾ ਮੰਨੋ, ਹੋਲੀ ਹੈ' ਕਹਿ ਕੇ ਰੰਗ ਸੁੱਟਣ ਵਾਲੇ ਅੱਲੜ੍ਹ ਨੌਜਵਾਨਾਂ-ਮੁਟਿਆਰਾਂ ਦੀਆਂ ਟੋਲੀਆਂ ਪਿਚਕਾਰੀ, ਗੁਬਾਰਿਆਂ, ਡਾਈ ਜਾਂ ਗੁਲਾਲ ਵਿਚ ਬਾਜ਼ਾਰ ਵਿਚ ਵਿਕਣ ਵਾਲੇ ਜਿਨ੍ਹਾਂ ਰੰਗਾਂ ਦੀ ਵਰਤੋਂ ਕਰਦੇ ਹਨ ਉਨ੍ਹਾਂ ਵਿਚ ਮਾਇਕਾ, ਲੈੱਡ ਵਰਗੇ ਹਾਨੀਕਾਰਕ ਰਸਾਇਣਕ ਮਿਲੇ ਹੁੰਦੇ ਹਨ, ਜਿਸ ਨਾਲ ਵਾਲ ਅਤੇ ਚਮੜੀ ਰੁੱਖੀ ਅਤੇ ਬੇਜਾਨ ਹੋ ਜਾਂਦੀ ਹੈ, ਵਾਲ ਝੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਚਮੜੀ ਵਿਚ ਜਲਣ ਅਤੇ ਖਾਰਸ਼ ਸ਼ੁਰੂ ਹੋ ਜਾਂਦੀ ਹੈ। ਹੋਲੀ ਵਿਚ ਵਰਤੇ ਜਾਣ ਵਾਲੇ ਰੰਗਾਂ ਨਾਲ ਚਮੜੀ ਵਿਚ ਅਲਰਜੀ, ਅੱਖਾਂ ਵਿਚ ਜਲਣ ਅਤੇ ਪੇਟ ਦੀਆਂ ਅਨੇਕ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਸਭ ਤੋਂ ਪਹਿਲਾਂ ਤੁਸੀਂ ਇਹ ਕੋਸ਼ਿਸ਼ ਕਰੋ ਕਿ ਤੁਸੀਂ ਆਰਗੈਨਿਕਸ/ਹਰਬਲ ਰੰਗਾਂ ਨਾਲ ਹੀ ਹੋਲੀ ਖੇਡੋ ਪਰ ਇਨ੍ਹਾਂ ਰੰਗਾਂ ਦੀ ਪਛਾਣ ਵੀ ਜ਼ਰੂਰੀ ਹੈ। ਹੋਲੀ ਦੌਰਾਨ ਬਾਜ਼ਾਰਾਂ ਵਿਚ ਇਕੋ ਫ੍ਰੈਂਡਲੀ ਰੰਗਾਂ ਦੀ ਭਰਮਾਰ ਆ ਜਾਂਦੀ ਹੈ ਪਰ ਜੇ ਇਨ੍ਹਾਂ ਰੰਗਾਂ ਵਿਚੋਂ ਕਿਸੇ ਰਸਾਇਣ ਜਾਂ ਪੈਟਰੋਲ ਦੀ ਮਹਿਕ ਆ ਜਾਵੇ ਜਾਂ ਰੰਗ ਪਾਣੀ ਵਿਚ ਅਸਾਨੀ ਨਾਲ ਨਾ ਘੁਲਣ ਤਾਂ ਤੁਸੀਂ ਉਨ੍ਹਾਂ ਨੂੰ ਕਦੇ ਨਾ ਖਰੀਦੋ, ਕਿਉਂਕਿ ਤੁਰੰਤ ਪੈਸਾ ਕਮਾਉਣ ਦੇ ਚੱਕਰ ਵਿਚ ਲੋਕ ਅਕਸਰ ਤਿਉਹਾਰਾਂ ਨੂੰ ਹੀ ਚੁਣਦੇ ਹੋ। ਆਰਗੈਨਿਕ ਰੰਗਾਂ ਵਿਚ ਗੂੜ੍ਹੇ ਸ਼ੇਡ ਵਿਚ ਚਮਕਦਾਰ ਕਣ ਕਦੇ ਨਹੀਂ ਹੁੰਦੇ, ਇਸ ਲਈ ਕਾਲਾ, ਸਿਲਵਰ, ਗੂੜ੍ਹਾ ਪੀਲਾ ਰੰਗ ਕਦੇ ਨਾ ਖਰੀਦੋ।
ਇਹ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਸਿਰਫ ਮਸ਼ਹੂਰ ਕੰਪਨੀਆਂ ਦੇ ਬਾਜ਼ਾਰ ਵਿਚ ਵਿਕਣ ਵਾਲੇ ਰੰਗਾਂ ਨੂੰ ਹੀ ਚੁਣੋ, ਸਗੋਂ ਬਿਹਤਰ ਰਹੇਗਾ ਜੇ ਤੁਸੀਂ ਘਰ ਵਿਚ ਹੀ ਹਰਬਲ ਰੰਗਾਂ ਨੂੰ ਬਣਾਓ। ਤੁਸੀਂ ਬੇਸਣ ਵਿਚ ਹਲਦੀ ਮਿਲਾ ਕੇ ਪੀਲਾ ਹਰਬਲ ਰੰਗ ਬਣਾ ਸਕਦੇ ਹੋ। ਗੇਂਦੇ ਦੇ ਫੁੱਲਾਂ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਪਿਚਕਰੀ ਲਈ ਪੀਲਾ ਰੰਗ ਬਣਾ ਸਕਦੇ ਹੋ ਜਦੋਂ ਕਿ ਗੁੜਹਲ ਫੁੱਲਾਂ ਦੇ ਪੱਤਿਆਂ ਦੇ ਪਾਊਡਰ ਨੂੰ ਆਟੇ ਨਾਲ ਮਿਲਾਉਣ ਨਾਲ ਲਾਲ ਰੰਗ ਬਣ ਜਾਂਦਾ ਹੈ। ਪਾਣੀ ਵਿਚ ਕੇਸਰ ਜਾਂ ਮਹਿੰਦੀ ਮਿਲ ਕੇ ਨਾਰੰਗੀ ਰੰਗ ਬਣ ਜਾਂਦਾ ਹੈ। ਇਸੇ ਤਰ੍ਹਾਂ ਅਨਾਰ ਦੇ ਦਾਣੇ ਪਾਣੀ ਵਿਚ ਮਿਲਾ ਕੇ ਗੁਲਾਬੀ ਰੰਗ ਦਾ ਪਾਣੀ ਬਣ ਜਾਂਦਾ ਹੈ।
ਹੋਲੀ ਦੇ ਪਾਵਨ ਤਿਉਹਾਰ ਵਿਚ ਆਪਣੀ ਚਮੜੀ ਦੀ ਰੱਖਿਆ ਲਈ ਹੋਲੀ ਖੇਡਣ ਤੋਂ 20 ਮਿੰਟ ਪਹਿਲਾਂ ਚਮੜੀ 'ਤੇ 20 ਐਸ.ਪੀ.ਐਫ. ਸਨਸਕ੍ਰੀਨ ਦਾ ਲੇਪ ਕਰੋ। ਜੇ ਤੁਹਾਡੀ ਚਮੜੀ 'ਤੇ ਫੋੜੇ, ਫਿਨਸੀਆਂ ਆਦਿ ਹਨ ਤਾਂ 20 ਐਸ.ਪੀ.ਐਫ. ਤੋਂ ਜ਼ਿਆਦਾ ਦਰਜ ਦੀ ਸਨਸਕ੍ਰੀਨ ਦੀ ਵਰਤੋਂ ਕਰਨੀ ਚਾਹੀਦੀ ਹੈ। ਜ਼ਿਆਦਾਤਰ ਸਨਸਕ੍ਰੀਨ ਵਿਚ ਮਾਇਸਚਰਾਈਜ਼ਰ ਹੀ ਮੌਜੂਦ ਹੁੰਦਾ ਹੈ। ਜੇ ਤੁਹਾਡੀ ਚਮੜੀ ਬਹੁਤ ਜ਼ਿਆਦਾ ਖੁਸ਼ਕ ਹੈ ਤਾਂ ਪਹਿਲਾਂ ਸਨਸਕ੍ਰੀਨ ਲਗਾਉਣ ਤੋਂ ਬਾਅਦ ਕੁਝ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਚਮੜੀ 'ਤੇ ਮਾਇਸਚਰਾਈਜ਼ਰ ਦਾ ਲੇਪ ਕਰੋ।
ਤੁਸੀਂ ਆਪਣੀਆਂ ਬਾਹਾਂ ਅਤੇ ਸਾਰੇ ਨੰਗੇ ਅੰਗਾਂ 'ਤੇ ਮਾਇਸਚਰਾਈਜ਼ਰ ਲੋਸ਼ਣ ਜਾਂ ਕ੍ਰੀਮ ਦੀ ਵਰਤੋਂ ਕਰੋ। ਹੋਲੀ ਖੇਡਣ ਤੋਂ ਪਹਿਲਾਂ ਸਿਰ ਦੇ ਵਾਲਾਂ 'ਤੇ ਹੇਅਰ ਸੀਰਮ ਜਾਂ ਕੰਡੀਸ਼ਨਰ ਦੀ ਵਰਤੋਂ ਕਰੋ। ਇਸ ਨਾਲ ਵਾਲਾਂ ਨੂੰ ਗੁਲਾਲ ਦੇ ਰੰਗਾਂ ਕਾਰਨ ਹੋਣ ਵਾਲੇ ਸੁੱਕੇਪਣ ਤੋਂ ਸੁਰੱਖਿਆ ਮਿਲੇਗੀ ਅਤੇ ਸੂਰਜ ਦੀਆਂ ਕਿਰਨਾਂ ਨਾਲ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਅ ਰਹੇਗਾ।
ਅੱਜਕਲ੍ਹ ਬਾਜ਼ਾਰ ਵਿਚ ਸਨਸਕ੍ਰੀਨ ਸਹਿਤ ਹੇਅਰ ਕ੍ਰੀਮ ਅਸਾਨੀ ਨਾਲ ਉਪਲਬਧ ਹੋ ਜਾਂਦੀ ਹੈ। ਥੋੜ੍ਹੀ ਜਿਹੀ ਹੇਅਰ ਕ੍ਰੀਮ ਲੈ ਕੇ ਉਸ ਨੂੰ ਦੋਵਾਂ ਹਥੇਲੀਆਂ 'ਤੇ ਫੈਲਾਅ ਕੇ ਵਾਲਾਂ ਦੀ ਹਲਕੀ-ਹਲਕੀ ਮਾਲਿਸ਼ ਕਰੋ। ਇਸ ਵਾਸਤੇ ਤੁਸੀਂ ਵਿਸ਼ੁੱਧ ਨਾਰੀਅਲ ਤੇਲ ਦੀ ਵਾਲਾਂ 'ਤੇ ਮਾਲਿਸ਼ ਵੀ ਕਰ ਸਕਦੇ ਹੋ। ਇਸ ਨਾਲ ਵੀ ਰਸਾਇਣਕ ਰੰਗਾਂ ਨਾਲ ਵਾਲਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
ਹੋਲੀ ਦੇ ਰੰਗਾਂ ਤੋਂ ਨਹੁੰਆਂ ਨੂੰ ਬਚਾਉਣ ਲਈ ਨਹੁੰਆਂ 'ਤੇ ਤੇਲ ਵਾਰਨਿਸ਼ ਦੀ ਮਾਲਿਸ਼ ਕਰਨੀ ਚਾਹੀਦੀ ਹੈ। ਹੋਲੀ ਖੇਡਣ ਤੋਂ ਬਾਅਦ ਚਮੜੀ ਅਤੇ ਵਾਲਾਂ 'ਤੇ ਜੰਮੇ ਰੰਗਾਂ ਨੂੰ ਲਾਹੁਣਾ ਬਹੁਤ ਮੁਸ਼ਕਿਲ ਕੰਮ ਹੈ। ਇਸ ਵਾਸਤੇ ਸਭ ਤੋਂ ਪਹਿਲਾਂ ਚਿਹਰੇ ਨੂੰ ਵਾਰ-ਵਾਰ ਸਾਫ ਠੰਢੇ ਪਾਣੀ ਨਾਲ ਧੋਵੋ ਅਤੇ ਇਸ ਤੋਂ ਬਾਅਦ ਕਲੀਜ਼ਿੰਗ ਕ੍ਰੀਮ ਜਾਂ ਲੋਸ਼ਨ ਦਾ ਲੇਪ ਕਰ ਲਓ ਅਤੇ ਕੁਝ ਸਮੇਂ ਬਾਅਦ ਇਸ ਨੂੰ ਗਿੱਲੇ ਰੂੰ ਨਾਲ ਧੋ ਦਿਓ। ਅੱਖਾਂ ਦੇ ਆਲੇ-ਦੁਆਲੇ ਦੇ ਹਿੱਸੇ ਨੂੰ ਹਲਕੇ-ਹਲਕੇ ਸਾਫ ਕਰਨਾ ਨਾ ਭੁੱਲੋ। ਕਲੀਜ਼ਿੰਗ ਜੈੱਲ ਨਾਲ ਚਿਹਰੇ 'ਤੇ ਲੱਗੇ ਰੰਗਾਂ ਨੂੰ ਧੋਣ ਅਤੇ ਲਾਹੁਣ ਵਿਚ ਕਾਫੀ ਮਦਦ ਮਿਲਦੀ ਹੈ। ਆਪਣਾ ਘਰੇਲੂ ਕਲੀਂਜ਼ਰ ਬਣਾਉਣ ਲਈ ਅੱਧਾ ਕੱਪ ਠੰਢਾ ਦੁੱਧ ਵਿਚ ਤਿਲ, ਜੈਤੂਨ, ਸੂਰਜਮੁਖੀ ਜਾਂ ਕੋਈ ਵੀ ਬਨਸਪਤੀ ਤੇਲ ਮਿਲਾ ਲਓ। ਰੂੰ ਨੂੰ ਇਸ ਮਿਸ਼ਰਣ ਵਿਚ ਡੁਬੋ ਕੇ ਚਮੜੀ ਨੂੰ ਸਾਫ ਕਰਨ ਲਈ ਵਰਤੋ। ਸਰੀਰ ਤੋਂ ਰਸਾਇਣਕ ਰੰਗਾਂ ਨੂੰ ਹਟਾਉਣ ਵਿਚ ਤਿਲ ਦੇ ਤੇਲ ਦੀ ਮਾਲਿਸ਼ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਨਾਲ ਨਾ ਸਿਰਫ ਰਸਾਇਣਕ ਰੰਗ ਹਟ ਜਾਣਗੇ ਸਗੋਂ ਚਮੜੀ ਨੂੰ ਵਾਧੂ ਸੁਰੱਖਿਆ ਵੀ ਮਿਲੇਗੀ। ਤਿਲ ਦੇ ਤੇਲ ਦੀ ਮਾਲਿਸ਼ ਨਾਲ ਸੂਰਜ ਦੀਆਂ ਕਿਰਨਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਨ ਵਿਚ ਵੀ ਮਦਦ ਮਿਲਦੀ ਹੈ। ਨਹਾਉਂਦੇ ਸਮੇਂ ਸਰੀਰ ਨੂੰ ਕੱਪੜੇ ਦੀ ਮਦਦ ਨਾਲ ਸਕਰੱਬ ਕਰੋ ਅਤੇ ਨਹਾਉਣ ਤੋਂ ਤੁਰੰਤ ਬਾਅਦ ਸਰੀਰ ਅਤੇ ਚਿਹਰੇ 'ਤੇ ਮਾਇਸਚਰਾਈਜ਼ਰ ਦੀ ਵਰਤੋਂ ਕਰੋ। ਇਸ ਨਾਲ ਸਰੀਰ ਵਿਚ ਨਮੀ ਬਣਾਈ ਰੱਖਣ ਵਿਚ ਮਦਦ ਮਿਲੇਗੀ।
ਜੇ ਚਮੜੀ 'ਤੇ ਖੁਜਲੀ ਹੈ ਤਾਂ ਪਾਣੀ ਦੇ ਮੱਗ ਵਿਚ ਦੋ ਚਮਚ ਸਿਰਕਾ ਮਿਲਾ ਕੇ ਉਸ ਨੂੰ ਚਮੜੀ 'ਤੇ ਵਰਤੋ ਤਾਂ ਇਸ ਨਾਲ ਖੁਜਲੀ ਖ਼ਤਮ ਹੋ ਜਾਵੇਗੀ। ਇਸ ਤੋਂ ਬਾਅਦ ਵੀ ਚਮੜੀ 'ਤੇ ਖੁਜਲੀ ਨਾ ਹਟੇ ਤਾਂ ਚਮੜੀ 'ਤੇ ਲਾਲ ਦਾਗ ਅਤੇ ਦਾਣੇ ਉੱਭਰ ਆਉਂਦੇ ਹਨ ਤਾਂ ਤੁਹਾਡੀ ਚਮੜੀ ਨੂੰ ਰੰਗਾਂ ਤੋਂ ਅਲਰਜੀ ਹੋ ਗਈ ਹੈ ਅਤੇ ਇਸ ਵਾਸਤੇ ਤੁਹਾਨੂੰ ਡਾਕਟਰ ਨਾਲ ਜ਼ਰੂਰ ਸੰਪਰਕ ਕਰਨਾ ਚਾਹੀਦਾ ਹੈ। ਵਾਲਾਂ ਨੂੰ ਸਾਫ਼ ਕਰਨ ਲਈ ਵਾਲਾਂ ਵਿਚ ਫਸੇ ਸੁੱਕੇ ਰੰਗਾਂ ਅਤੇ ਮਾਈਕਾ ਨੂੰ ਹਟਾਉਣ ਲਈ ਵਾਲਾਂ ਨੂੰ ਵਾਰ-ਵਾਰ ਸਾਦੇ ਤਾਜ਼ੇ ਪਾਣੀ ਨਾਲ ਧੋਂਦੇ ਰਹੋ। ਇਸ ਤੋਂ ਬਾਅਦ ਵਾਲਾਂ ਨੂੰ ਹਲਕੇ ਹਰਬਲ ਸ਼ੈਂਪੂ ਨਾਲ ਧੋਵੋ ਅਤੇ ਉਂਗਲੀਆਂ ਦੀ ਮਦਦ ਨਾਲ ਸ਼ੈਂਪੂ ਨੂੰ ਪੂਰੇ ਸਿਰ 'ਤੇ ਫੈਲਾਅ ਲਓ ਅਤੇ ਇਸ ਨੂੰ ਪੂਰੀ ਤਰ੍ਹਾਂ ਲਗਾਉਣ ਤੋਂ ਬਾਅਦ ਪਾਣੀ ਨਾਲ ਚੰਗੀ ਤਰ੍ਹਾਂ ਧੋ ਦਿਓ।
ਹੋਲੀ ਤੋਂ ਅਗਲੇ ਦਿਨ ਦੋ ਚਮਚ ਸ਼ਹਿਦ ਨੂੰ ਅੱਧਾ ਕੱਪ ਦਹੀਂ ਵਿਚ ਮਿਲਾ ਕੇ ਥੋੜ੍ਹੀ ਜਿਹੀ ਹਲਦੀ ਵਿਚ ਮਿਲਾਓ ਅਤੇ ਇਸ ਮਿਸ਼ਰਣ ਨੂੰ ਚਿਹਰੇ, ਬਾਹਾਂ ਅਤੇ ਸਾਰੇ ਨੰਗੇ ਅੰਗਾਂ 'ਤੇ ਲਗਾ ਲਓ। ਇਸ ਨੂੰ 20 ਮਿੰਟ ਲੱਗਾ ਰਹਿਣ ਦਿਓ ਅਤੇ ਬਾਅਦ ਵਿਚ ਸਾਫ਼-ਤਾਜ਼ੇ ਪਾਣੀ ਨਾਲ ਧੋ ਦਿਓ। ਇਸ ਨਾਲ ਚਮੜੀ ਤੋਂ ਕਾਲਾਪਨ ਹਟ ਜਾਵੇਗਾ ਅਤੇ ਚਮੜੀ ਮੁਲਾਇਮ ਹੋ ਜਾਵੇਗੀ। ਹੋਲੀ ਤੋਂ ਅਗਲੇ ਦਿਨਾਂ ਦੌਰਾਨ ਆਪਣੀ ਚਮੜੀ ਅਤੇ ਵਾਲਾਂ ਨੂੰ ਪੋਸ਼ਾਹਾਰ ਤੱਤਾਂ ਦੀ ਪੂਰਤੀ ਕਰੋ। ਇਕ ਚਮਚ ਸ਼ੁੱਧ ਨਾਰੀਅਲ ਤੇਲ ਵਿਚ ਇਕ ਚਮਚ ਅਰੰਡੀ ਦਾ ਤੇਲ ਮਿਲਾ ਕੇ ਇਸ ਨੂੰ ਗਰਮ ਕਰਕੇ ਆਪਣੇ ਵਾਲਾਂ 'ਤੇ ਲਗਾ ਲਓ। ਕਿ ਤੌਲੀਏ ਨੂੰ ਗਰਮ ਪਾਣੀ ਵਿਚ ਭਿਉਂ ਕੇ ਪਾਣੀ ਨੂੰ ਨਿਚੋੜ ਦਿਓ ਅਤੇ ਤੌਲੀਏ ਨੂੰ ਸਿਰ 'ਤੇ ਲਪੇਟ ਲਓ ਅਤੇ ਇਸ ਨੂੰ 5 ਮਿੰਟ ਤੱਕ ਪਗੜੀ ਵਾਂਗ ਸਿਰ 'ਤੇ ਬੱਝਾ ਰਹਿਣ ਦਿਓ। ਇਸ ਪ੍ਰਕਿਰਿਆ ਨੂੰ 4-5 ਵਾਰ ਦੁਹਰਾਓ। ਇਸ ਨੂੰ ਖੋਪੜੀ 'ਤੇ ਤੇਲ ਨੂੰ ਜੰਮਣ ਵਿਚ ਮਦਦ ਮਿਲਦੀ ਹੈ। ਇਕ ਘੰਟਾ ਬਾਅਦ ਵਾਲਾਂ ਨੂੰ ਸਾਫ਼-ਤਾਜ਼ੇ ਪਾਣੀ ਨਾਲ ਧੋ ਦਿਓ।


ਖ਼ਬਰ ਸ਼ੇਅਰ ਕਰੋ

ਨੰਨ੍ਹੇ-ਮੁੰਨੇ ਬੱਚੇ ਦਾ ਸਕੂਲ 'ਚ ਦਾਖਲਾ ਸੋਚ-ਸਮਝ ਕੇ

ਸਕੂਲਾਂ ਅੰਦਰ ਦਾਖ਼ਲਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਵੱਖ-ਵੱਖ ਥਾਵਾਂ 'ਤੇ ਸਕੂਲਾਂ 'ਚ ਦਾਖ਼ਲੇ ਸਬੰਧੀ ਵੱਡੇ-ਵੱਡੇ ਫਲੈਕਸ ਅਤੇ ਇਸ਼ਤਿਹਾਰ ਆਦਿ ਦਿਖਾਈ ਦੇਣ ਲੱਗੇ ਹਨ। ਅਜਿਹੀ ਹਾਲਤ 'ਚ ਆਪਣੇ ਨੰਨ੍ਹੇ-ਮੁੰਨੇ ਬੱਚੇ ਨੂੰ ਸਕੂਲ 'ਚ ਦਾਖਲ ਕਰਵਾਉਣ ਦੇ ਚਾਹਵਾਨ ਮਾਪੇ ਅਕਸਰ ਦੁਚਿੱਤੀ 'ਚ ਪੈ ਜਾਂਦੇ ਹਨ, ਕਿਉਂਕਿ ਇਸ ਦੌਰ 'ਚ ਹਰੇਕ ਸਕੂਲ ਦੇ ਪ੍ਰਬੰਧਕ ਆਪਣੇ ਸਕੂਲ ਨੂੰ ਸਭ ਤੋਂ ਉੱਤਮ ਦਰਸਾ ਰਹੇ ਹਨ। ਅਜਿਹੀ ਹਾਲਤ 'ਚ ਜੇਕਰ ਤੁਸੀਂ ਆਪਣੇ ਬੱਚੇ ਨੂੰ ਕਿਸੇ ਸਕੂਲ 'ਚ ਦਾਖਲ ਕਰਵਾਉਣ ਜਾ ਰਹੇ ਹੋ ਤਾਂ ਤੁਹਾਨੂੰ ਇਹ ਫ਼ੈਸਲਾ ਪੂਰੀ ਸਮਝਦਾਰੀ ਨਾਲ ਲੈਣਾ ਚਾਹੀਦਾ ਹੈ। ਬੇਸ਼ੱਕ ਆਧੁਨਿਕ ਸਮੇਂ ਦੌਰਾਨ ਜ਼ਿਆਦਾਤਰ ਮਾਪੇ ਪੜ੍ਹੇ-ਲਿਖੇ ਅਤੇ ਅਗਾਂਹਵਧੂ ਸੋਚ ਦੇ ਧਾਰਨੀ ਹਨ। ਪਰ ਅਕਸਰ ਸਮੇਂ ਦੀ ਘਾਟ ਦੇ ਚੱਲਦਿਆਂ ਇਹ ਮਹੱਤਵਪੂਰਨ ਫ਼ੈਸਲਾ ਲੈਂਦੇ ਸਮੇਂ ਅਨੇਕਾਂ ਮਾਪੇ ਅਣਗਹਿਲੀ ਵਰਤ ਜਾਂਦੇ ਹਨ। ਪਰ ਜਾਗਰੂਕ ਮਾਪੇ ਹੋਣ ਦਾ ਸਬੂਤ ਦਿੰਦੇ ਹੋਏ ਤੁਹਾਡੇ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਪੌੜੀ ਦੇ ਪਹਿਲੇ ਡੰਡੇ 'ਤੇ ਖੜ੍ਹਾ ਕਰਨ ਲਈ ਫ਼ੈਸਲਾ ਪੂਰੀ ਸਮਝਦਾਰੀ ਨਾਲ ਲਵੋ। ਇਸ ਦੇ ਲਈ ਆਪਣੇ ਨੰਨ੍ਹੇ-ਮੁੰਨੇ ਬੱਚੇ ਨੂੰ ਕਿਸੇ ਸਕੂਲ 'ਚ ਦਾਖਲ ਕਰਵਾਉਣ ਤੋਂ ਪਹਿਲਾਂ ਤੁਹਾਨੂੰ ਸਬੰਧਿਤ ਸਕੂਲ ਬਾਰੇ ਕੁਝ ਜ਼ਰੂਰੀ ਤੇ ਮੁੱਢਲੀ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ।
* ਸਭ ਤੋਂ ਪਹਿਲਾਂ ਇਹ ਜ਼ਰੂਰ ਦੇਖਣਾ ਚਾਹੀਦਾ ਹੈ ਕਿ ਸਕੂਲ ਦੀ ਇਮਾਰਤ ਕਿੰਨੀ ਸੁਰੱਖਿਅਤ ਅਤੇ ਅਨੁਕੂਲ ਹੈ। ਇਹ ਕਿਤੇ ਜ਼ਿਆਦਾ ਭੀੜ-ਭੜੱਕੇ ਵਾਲੇ ਇਲਾਕੇ 'ਚ ਤਾਂ ਨਹੀਂ ਹੈ। ਇਸ ਨੂੰ ਜਾਣ ਵਾਲੇ ਰਸਤੇ ਕਿੰਨੇ ਸੁਰੱਖਿਅਤ ਹਨ।
* ਇਸ ਗੱਲ ਦੀ ਵੀ ਘੋਖ ਕਰਨ ਦੀ ਸਖ਼ਤ ਜ਼ਰੂਰਤ ਹੈ ਕਿ ਕਿਸੇ ਸਕੂਲ ਪ੍ਰਬੰਧਕ/ਮਾਲਕ ਤੁਹਾਡੇ ਤੋਂ ਦਾਖ਼ਲੇ ਦੇ ਨਾਂਅ 'ਤੇ ਮੋਟੀ ਰਕਮ ਲੈ ਕੇ ਤੁਹਾਡੇ ਨਾਲ ਠੱਗੀ ਤਾਂ ਨਹੀਂ ਮਾਰ ਰਹੇ। ਫ਼ੀਸ ਦੇ ਬਦਲੇ ਸਕੂਲ 'ਚ ਕਿਹੜੀਆਂ ਅਤੇ ਕਿਸ ਪੱਧਰ ਦੀਆਂ ਸਹੂਲਤਾਂ ਉਪਲਬਧ ਹਨ।
* ਸਕੂਲ ਅੰਦਰ ਕਿਸ ਤਰ੍ਹਾਂ ਦੇ ਅਧਿਆਪਕ ਤਾਇਨਾਤ ਹਨ ਅਤੇ ਉਨ੍ਹਾਂ ਦਾ ਵਰਤਾਓ ਕਿਸ ਤਰ੍ਹਾਂ ਹੈ। * ਲੋੜ ਪੈਣ 'ਤੇ ਬੱਚੇ ਨੂੰ ਸਾਂਭਣ ਲਈ ਚੌਥਾ ਦਰਜਾ ਮਹਿਲਾ ਮੁਲਾਜ਼ਮ ਤਾਇਨਾਤ ਹਨ ਜਾਂ ਨਹੀਂ, ਕਿਉਂਕਿ ਇਨ੍ਹਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ।
* ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਹੋਰ ਕਿਹੜੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਅਤੇ ਸਕੂਲ ਅੰਦਰ ਸਮੇਂ-ਸਮੇਂ ਸਮਾਗਮ ਹੁੰਦੇ ਹਨ ਜਾਂ ਨਹੀਂ।
* ਸਕੂਲ ਅੰਦਰ ਖੋਲ੍ਹੀ ਗਈ ਕੰਟੀਨ 'ਚ ਕਿਸ ਪੱਧਰ ਦੇ ਖਾਧ ਪਦਾਰਥ ਹਨ, ਕੰਟੀਨ ਦੀ ਸਫ਼ਾਈ ਅਤੇ ਪੀਣ ਵਾਲੇ ਪਾਣੀ ਆਦਿ ਬਾਰੇ ਵੀ ਪਤਾ ਕਰਨਾ ਚਾਹੀਦਾ ਹੈ।


-ਵਰਸੋਲਾ (ਗੁਰਦਾਸਪੁਰ)। ਮੋਬਾ: 84379-25062

ਤੁਹਾਡੇ ਕੋਲ ਕਿੰਨੀ ਹੈ ਖ਼ੁਸ਼ੀ ਦੀ ਪੂੰਜੀ?

ਕਿਸੇ ਦੇ ਕੋਲ ਬਹੁਤ ਉੱਚੇ ਅਹੁਦੇ ਦੀ ਨੌਕਰੀ ਹੁੰਦੀ ਹੈ, ਫਿਰ ਵੀ ਉਹ ਹਰ ਸਮੇਂ ਤਣਾਅਗ੍ਰਸਤ ਰਹਿੰਦਾ ਹੈ। ਕਿਸੇ ਦੇ ਕੋਲ ਭਰਪੂਰ ਲੋਕਪ੍ਰਿਅਤਾ ਹੁੰਦੀ ਹੈ, ਪਰ ਨਿੱਜੀ ਜ਼ਿੰਦਗੀ ਵਿਚ ਉਹ ਬੁਝਿਆ-ਬੁਝਿਆ ਜਿਹਾ ਰਹਿੰਦਾ ਹੈ। ਕਿਸੇ ਦੇ ਕੋਲ ਕਈ-ਕਈ ਮਹਿੰਗੀਆਂ ਗੱਡੀਆਂ ਹੁੰਦੀਆਂ ਹਨ ਪਰ ਉਸ ਦਾ ਕਿਤੇ ਵੀ ਜਾਣ ਨੂੰ ਮਨ ਨਹੀਂ ਕਰਦਾ। ਆਖਰ ਕਿਉਂ? ਕਿਉਂਕਿ ਇਨ੍ਹਾਂ ਸਾਰੇ ਲੋਕਾਂ ਦੇ ਜੀਵਨ ਵਿਚ ਅਨੇਕਾਂ ਜ਼ਿਕਰਯੋਗ ਸਫਲਤਾਵਾਂ ਤਾਂ ਹਨ ਪਰ ਖੁਸ਼ੀਆਂ ਨਹੀਂ ਹਨ। ਜੀਵਨ ਵਿਚ ਖੁਸ਼ੀ ਭਾਵ ਉਮੰਗ ਭਰੀਆਂ ਖੁਸ਼ੀਆਂ ਇਸ ਦੀ ਸਭ ਤੋਂ ਵੱਡੀ ਪੂੰਜੀ ਹੈ। ਹੋਲੀ ਵਰਗੇ ਤਿਉਹਾਰ ਇਸੇ ਪੂੰਜੀ ਦੀ ਮਹੱਤਤਾ ਨੂੰ ਦਰਸਾਉਂਦੇ ਹਨ। ਪਰ ਸਵਾਲ ਹੈ ਕਿ ਤੁਹਾਡੇ ਕੋਲ ਇਹ ਪੂੰਜੀ ਹੈ? ਆਓ ਪਰਖਦੇ ਹਾਂ-
1. ਹਰ ਦਿਨ ਤੁਸੀਂ ਸਵੇਰੇ ਜਦੋਂ ਘਰੋਂ ਦਫ਼ਤਰ ਲਈ ਨਿਕਲਦੇ ਹੋ ਤਾਂ-
(ਕ) ਤੁਸੀਂ ਕਾਫੀ ਗੰਭੀਰ ਹੁੰਦੇ ਹੋ, ਪੂਰੇ ਦਿਨ ਦਾ ਪ੍ਰੋਗਰਾਮ ਦਿਮਾਗ ਵਿਚ ਚਲਦਾ ਰਹਿੰਦਾ ਹੈ।
(ਖ) ਰਹਿ-ਰਹਿ ਕੇ ਕੁਝ ਸੋਚਦੇ ਹੋਏ ਇਕੱਲੇ ਹੀ ਮੁਸਕੁਰਾਉਣ ਲਗਦੇ ਹੋ।
(ਗ) ਭੱਜ-ਦੌੜ ਦੀ ਹਾਲਤ ਮਨ ਵਿਚ ਹੁੰਦੀ ਹੈ ਅਤੇ ਸੋਚਦੇ ਹੋ ਕਿ ਅੱਜ ਦੇਰ ਹੋ ਗਈ, ਕੱਲ੍ਹ ਤੋਂ ਸਮੇਂ ਸਿਰ ਨਿਕਲਾਂਗੇ।
2. ਤੁਸੀਂ ਤਿੰਨ ਜਗ੍ਹਾ ਨੌਕਰੀ ਲਈ ਅਰਜ਼ੀ ਦਿੱਤੀ ਹੈ ਅਤੇ ਤਿੰਨੋਂ ਜਗ੍ਹਾ ਤੁਹਾਨੂੰ ਬੁਲਾਇਆ ਗਿਆ ਹੈ। ਇਕ ਜਗ੍ਹਾ ਸਕੂਲ ਅਧਿਆਪਕ ਦਾ ਕੰਮ ਹੈ, ਜੋ ਤੁਹਾਨੂੰ ਹਮੇਸ਼ਾ ਤੋਂ ਪਸੰਦ ਹੈ ਪਰ ਉਸ ਵਿਚ ਤਨਖਾਹ ਘੱਟ ਹੈ। ਦੂਜੇ ਦੋਵੇਂ ਕੰਮ ਮਾਰਕੀਟਿੰਗ ਦੇ ਹਨ, ਜਿਨ੍ਹਾਂ ਵਿਚ ਚੰਗਾ ਪੈਸਾ ਹੈ। ਅਜਿਹੇ ਵਿਚ ਤੁਸੀਂ-
(ਕ) ਸਕੂਲ ਅਧਿਆਪਕ ਦੀ ਨੌਕਰੀ ਕਰੋਗੇ। ਕਿਉਂਕਿ ਪੜ੍ਹਾਉਣਾ ਤੁਹਾਡਾ ਮਨਪਸੰਦ ਕੰਮ ਹੈ।
(ਖ) ਜੀਵਨ ਵਿਚ ਸਭ ਤੋਂ ਮਹੱਤਵਪੂਰਨ ਹੈ ਪੈਸਾ। ਇਸ ਲਈ ਤੁਸੀਂ ਮਾਰਕੀਟਿੰਗ ਦਾ ਕੰਮ ਕਰੋਗੇ।
(ਗ) ਕਿਸੇ ਦੋਸਤ ਦੀ ਸਲਾਹ ਲਓਗੇ, ਉਸੇ ਦੇ ਮੁਤਾਬਿਕ ਕਦਮ ਚੁੱਕੋਗੇ।
3. ਤੁਹਾਡਾ ਮੰਨਣਾ ਹੈ ਕਿ ਸਾਨੂੰ ਖੁਸ਼ੀ-
(ਕ) ਆਪਣੇ ਸੁਭਾਅ ਨਾਲ ਮਿਲਦੀ ਹੈ। (ਖ) ਆਪਣੀ ਪਰਿਵਾਰਕ ਹੈਸੀਅਤ ਨਾਲ ਮਿਲਦੀ ਹੈ। (ਗ) ਪੈਸੇ ਨਾਲ ਮਿਲਦੀ ਹੈ।
4. ਤੁਹਾਨੂੰ ਸਵੇਰੇ-ਸਵੇਰੇ ਲੰਬੀ ਸੈਰ ਕਰਨੀ ਬਹੁਤ ਪਸੰਦ ਹੈ ਪਰ ਤੁਹਾਨੂੰ ਇਕ ਵੈੱਬਸਾਈਟ ਨੇ ਬਿਲਕੁਲ ਸਵੇਰੇ-ਸਵੇਰੇ ਦੀ ਲਾਈਵ ਕੁਮੈਂਟਰੀ ਦਾ ਕੰਮ ਦਿੱਤਾ ਹੈ। ਤੁਸੀਂ ਇਹ ਕੰਮ ਕਰਦੇ ਹੋ ਤਾਂ ਆਪਣੀ ਸਵੇਰ ਦੀ ਸੈਰ ਨਾਲ ਸਮਝੌਤਾ ਕਰਨਾ ਪਵੇਗਾ। ਅਜਿਹੇ ਵਿਚ ਤੁਸੀਂ-
(ਕ) ਕੰਮ ਕਰ ਲਓਗੇ। ਸਵੇਰ ਦੀ ਸੈਰ ਤਾਂ ਜੀਵਨ ਵਿਚ ਕਦੇ ਵੀ ਕੀਤੀ ਜਾ ਸਕਦੀ ਹੈ।
(ਖ) ਜੀਵਨ ਵਿਚ ਖੁਸ਼ੀਆਂ ਹਨ ਤਾਂ ਸਭ ਕੁਝ ਹੈ ਅਤੇ ਤੁਹਾਨੂੰ ਸਵੇਰ ਦੀ ਸੈਰ ਕਰਨੀ ਖੁਸ਼ੀ ਦਿੰਦੀ ਹੈ, ਇਸ ਲਈ ਤੁਸੀਂ ਸਵੇਰ ਦੇ ਕੰਮ ਨੂੰ ਠੁਕਰਾ ਦਿਓਗੇ।
(ਗ) ਅਜਿਹੇ ਮੌਕੇ ਹਮੇਸ਼ਾ ਕਿਸੇ ਤੀਜੇ ਦਾ ਸੁਝਾਅ ਠੀਕ ਹੁੰਦਾ ਹੈ, ਤੁਸੀਂ ਵੀ ਲੈਣਾ ਚਾਹੋਗੇ।
5. ਅਸੀਂ ਅਕਸਰ ਪ੍ਰੇਸ਼ਾਨ ਇਸ ਲਈ ਹੁੰਦੇ ਹਾਂ, ਕਿਉਂਕਿ ਜੀਵਨ ਦੇ ਪ੍ਰਤੀ ਅਸੀਂ ਸਕਾਰਾਤਮਕ ਨਜ਼ਰੀਆ ਨਹੀਂ ਰੱਖਦੇ। ਕੀ ਇਸ ਕਥਨ ਨੂੰ ਤੁਸੀਂ ਸਹੀ ਮੰਨਦੇ ਹੋ?
(ਕ) ਨਹੀਂ, ਖੁਸ਼ੀਆਂ ਸਿਰਫ ਨਜ਼ਰੀਏ ਨਾਲ ਨਹੀਂ ਹੁੰਦੀਆਂ।
(ਖ) ਹਾਂ, ਨਜ਼ਰੀਆ ਸਾਡੇ ਅਹਿਸਾਸ ਨੂੰ ਆਧਾਰ ਦਿੰਦਾ ਹੈ।
(ਗ) ਖੁਸ਼ੀ ਲਈ ਇਹ ਵੱਡੀਆਂ-ਵੱਡੀਆਂ ਦਾਰਸ਼ਨਿਕ ਗੱਲਾਂ ਮੈਨੂੰ ਸਮਝ ਨਹੀਂ ਆਉਂਦੀਆਂ।
ਨਤੀਜਾ : ਜੇ ਤੁਸੀਂ ਇਥੇ ਪੁੱਛੇ ਗਏ ਸਾਰੇ ਸਵਾਲਾਂ ਦੇ ਉਨ੍ਹਾਂ ਬਦਲਾਂ 'ਤੇ ਆਪਣੀ ਸਹਿਮਤੀ ਦਿੱਤੀ ਹੈ, ਜਿਨ੍ਹਾਂ ਨੂੰ ਇਮਾਨਦਾਰੀ ਨਾਲ ਤੁਸੀਂ ਆਪਣੇ ਦਿਲ ਦੇ ਕਰੀਬ ਮੰਨਦੇ ਹੋ ਤਾਂ ਅਸੀਂ ਦੱਸਦੇ ਹਾਂ ਕਿ ਤੁਹਾਡੇ ਕੋਲ ਖੁਸ਼ੀ ਦੀ ਪੂੰਜੀ ਕਿੰਨੀ ਹੈ?
ਕ-ਜੇ ਤੁਸੀਂ 10 ਤੋਂ ਜ਼ਿਆਦਾ ਪਰ 15 ਤੋਂ ਘੱਟ ਅੰਕ ਹਾਸਲ ਕੀਤੇ ਹਨ ਤਾਂ ਤੁਸੀਂ ਕਿਸੇ ਹੱਦ ਤੱਕ ਵਿਵਹਾਰਕ ਹੋ, ਜ਼ਿੰਮੇਵਾਰ ਹੈ ਅਤੇ ਇਸ ਤੋਂ ਸੰਤੁਸ਼ਟ ਵੀ ਰਹਿੰਦੇ ਹੋ। ਪਰ ਸੰਤੁਸ਼ਟ ਰਹਿਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਖੁਸ਼ ਵੀ ਰਹਿੰਦੇ ਹੋ। ਖੁਸ਼ੀ ਸੰਤੁਸ਼ਟੀ ਤੋਂ ਉੱਪਰ ਵਾਲੀ ਗੱਲ ਹੈ।
ਖ-ਜੇ ਤੁਹਾਡੇ ਕੁਲ ਹਾਸਲ ਅੰਕ 16 ਤੋਂ ਜ਼ਿਆਦਾ ਪਰ 19 ਜਾਂ 19 ਤੋਂ ਘੱਟ ਹਨ ਤਾਂ ਤੁਸੀਂ ਖੁਸ਼ੀਆਂ ਲੱਭਣ ਲਈ ਇਮਾਨਦਾਰੀ ਨਾਲ ਕੋਸ਼ਿਸ਼ ਕਰ ਰਹੇ ਹੋ ਅਤੇ ਤੁਸੀਂ ਆਪਣੀ ਮੰਜ਼ਿਲ ਦੇ ਬਿਲਕੁਲ ਕਰੀਬ ਹੋ।
ਗ-ਜੇ ਤੁਹਾਡੇ ਕੁੱਲ ਹਾਸਲ ਅੰਕ 19 ਤੋਂ ਜ਼ਿਆਦਾ ਹਨ ਤਾਂ ਤੁਹਾਡੀ ਜ਼ਿੰਦਗੀ ਵਿਚ ਖੁਸ਼ੀਆਂ ਦੀ ਭਰਪੂਰ ਪੂੰਜੀ ਹੈ। ਤੁਸੀਂ ਨਾ ਸਿਰਫ ਮਾਲਾ-ਮਾਲ ਹੋ, ਸਗੋਂ ਤੁਹਾਡੀ ਇਹ ਪੂੰਜੀ ਤੁਹਾਡੇ ਆਸ-ਪਾਸ ਦੇ ਲੋਕਾਂ ਨੂੰ ਵੀ ਖੁਸ਼ ਰੱਖਦੀ ਹੈ।


-ਪਿੰਕੀ ਅਰੋੜਾ,
ਇਮੇਜ ਰਿਫਲੈਕਸ਼ਨ ਸੈਂਟਰ

ਵਧ ਰਹੀ ਉਮਰ ਦੇ ਨਾਲ-ਨਾਲ ਸਰੀਰਕ ਜਾਂਚ ਵੀ ਜ਼ਰੂਰੀ ਹੈ

ਬਿਲਕੁਲ ਸੱਚ ਜੀ, ਵਧ ਰਹੀ ਉਮਰ ਦੇ ਨਾਲ-ਨਾਲ ਸਰੀਰਕ ਜਾਂਚ ਵੀ ਬਹੁਤ ਜ਼ਰੂਰੀ ਹੈ ਜੀ। ਪਰ ਅੱਜਕਲ੍ਹ ਹਰ ਇਨਸਾਨ ਇੰਨਾ ਕੁ ਆਪਣੇ ਰੁਝੇਵਿਆਂ ਵਿਚ ਰੁੱਝਿਆ ਹੋਇਆ ਹੈ ਕਿ ਹਰ ਪਲ ਅਮੀਰ ਹੋਣ ਦੇ ਲਾਲਚ ਵਿਚ ਮਸ਼ੀਨ ਵਾਂਗ ਕੰਮ ਕਰਦਾ ਰਹਿੰਦਾ ਹੈ। ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਦੇ ਸਫਰ ਨੂੰ ਤਾਂ ਕੰਮਾਕਾਰਾਂ ਵਿਚ ਲੰਘਦਿਆ ਜਿਵੇਂ ਪਤਾ ਹੀ ਨਾ ਲੱਗਾ ਹੋਵੇ। ਫਿਰ ਇਕ ਉਮਰ ਆ ਜਾਂਦੀ ਹੈ ਕਿ ਸਾਨੂੰ ਆਪਣੀ ਵਧ ਰਹੀ ਉਮਰ ਦਾ ਪਤਾ ਜਿਹਾ ਲੱਗਣ ਲੱਗ ਜਾਂਦਾ ਹੈ, ਬੱਸ ਉਹੀ ਉਮਰ ਵਿਚ ਸਾਨੂੰ ਵੱਧ ਤੋਂ ਵੱਧ ਲੋੜ ਹੁੰਦੀ ਹੈ ਜੀ ਸਰੀਰਕ ਜਾਂਚ ਦੀ, ਕਿਉਂਕਿ ਉਮਰ ਮੁਤਾਬਿਕ ਸਾਡੇ ਸਰੀਰ ਦੀ ਪਾਚਣ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਤੇ ਸਰੀਰ ਨੂੰ ਬਿਮਾਰੀਆਂ ਵੀ ਘੇਰ ਲੈਂਦੀਆਂ ਹਨ। ਇਸ ਲਈ ਤੰਦਰੁਸਤ ਰਹਿਣ ਲਈ ਸਰੀਰਕ ਜਾਂਚ ਬਹੁਤ ਜ਼ਰੂਰੀ ਹੈ। ਇਸ ਦੇ ਨਾਲ-ਨਾਲ ਹਲਕਾ ਅਤੇ ਤਾਜ਼ਾ ਭੋਜਨ ਕਰਨਾ ਵੀ ਸਰੀਰ ਦੀ ਤੰਦਰੁਸਤੀ ਵਿਚ ਬਹੁਤ ਕਾਰਗਰ ਸਿੱਧ ਹੁੰਦਾ ਹੈ। ਕਿਉਂਕਿ ਅਸੀਂ ਔਰਤਾਂ ਆਪਣੇ ਸਰੀਰ ਪ੍ਰਤੀ ਬਹੁਤ ਹੀ ਲਾਪ੍ਰਵਾਹੀ ਵਰਤਦੀਆਂ ਹਾਂ। ਜਿਵੇਂ ਪੇਟ ਦਰਦ, ਕਮਰ ਦਰਦ, ਜੋੜਾਂ ਦਾ ਦਰਦ, ਸਿਰ ਦਰਦ, ਬਲੱਡ ਪ੍ਰੈਸ਼ਰ ਅਤੇ ਹੋਰ ਵੀ ਔਰਤਾਂ ਦੇ ਅਨੇਕਾਂ ਰੋਗ ਜਿਨ੍ਹਾਂ ਦੇ ਹੋਣ 'ਤੇ ਦਵਾਈ ਲੈਣ ਜਾਣ ਤੋਂ ਆਨਾਕਾਨੀ ਕਰਕੇ ਕਿਸੇ ਭਿਆਨਕ ਰੋਗ ਨੂੰ ਸੱਦਾ ਦੇਣ ਵਾਲੀ ਗੱਲ ਕਰ ਬੈਠਦੀਆਂ ਹਨ, ਜੋ ਬਿਲਕੁਲ ਗਲਤ ਹੈ।
ਮੇਰੇ ਹਿਸਾਬ ਨਾਲ ਸਾਨੂੰ ਇਕ ਸਾਲ ਵਿਚ ਇਕ ਵਾਰ ਜ਼ਰੂਰ ਹੀ ਸਰੀਰਕ ਜਾਂਚ ਕਰਾਉਣੀ ਚਾਹੀਦੀ ਹੈ ਅਤੇ ਆਪਣੀ ਖੁਰਾਕ ਵੱਲ ਵੀ ਖਾਸ ਧਿਆਨ ਦੇਣਾ ਚਾਹੀਦਾ ਹੈ। ਜਿਵੇਂ ਔਰਤਾਂ ਵਿਚ ਵਡੇਰੀ ਉਮਰ ਵਿਚ ਜਾ ਕੇ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ, ਇਸ ਕਮੀ ਨੂੰ ਪੂਰਾ ਕਰਨ ਲਈ ਸਾਨੂੰ ਦੁੱਧ, ਦਹੀਂ, ਪਨੀਰ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਖਾਣੀਆਂ ਚਾਹੀਦੀਆਂ ਹਨ ਤਾਂ ਕਿ ਹੱਡੀਆਂ ਦੀ ਮਜ਼ਬੂਤੀ ਬਣੀ ਰਹੇ। ਸੋ ਦੋਸਤੋ! ਸਮੇਂ-ਸਮੇਂ 'ਤੇ ਸਰੀਰਕ ਜਾਂਚ ਕਰਵਾਓ ਤੇ ਤੰਦਰੁਸਤੀ ਪਾਓ। ਨਾਲ-ਨਾਲ ਨਾਮ ਸਿਮਰਨ ਕਰਕੇ ਚੰਗੇ ਵਿਚਾਰਾਂ ਦੇ ਧਾਰਨੀ ਬਣੋ ਤੇ ਜੀਵਨ ਖੁਸ਼ਹਾਲ ਬਣਾਉ।


-ਭਗਤਾ ਭਾਈ ਕਾ।
ਮੋਬਾ: 94786-58384

ਪੂਰਾ ਲਾਭ ਉਠਾਓ ਅਲਮਾਰੀ ਦਾ

* ਹਰੇਕ ਕੱਪੜੇ ਦੀ ਇਕ ਨਿਸਚਿਤ ਥਾਂ ਬਣਾਓ।
* ਸਾੜ੍ਹੀਆਂ ਕੀਮਤੀ ਹੋਣ ਜਾਂ ਸਸਤੀਆਂ, ਸੂਤੀ ਹੋਣ ਜਾਂ ਰੇਸ਼ਮੀ, ਸਾਰਿਆਂ ਨੂੰ ਮੈਚਿੰਗ ਬਲਾਊਜ਼ ਦੇ ਨਾਲ ਹੈਂਗਰ ਵਿਚ ਸਲੀਕੇ ਨਾਲ ਟੰਗ ਕੇ ਰੱਖੋ। ਦੋ ਹੈਂਗਰਾਂ ਦੇ ਵਿਚ ਏਨੀ ਦੂਰੀ ਹੋਵੇ ਕਿ ਸਾੜ੍ਹੀਆਂ ਕੱਢਦੇ ਸਮੇਂ ਉਨ੍ਹਾਂ ਦੀ ਪ੍ਰੈੱਸ ਖਰਾਬ ਨਾ ਹੋਵੇ।
* ਅੰਤਰੰਗ ਕੱਪੜਿਆਂ ਵਾਂਗ ਰੁਮਾਲ, ਜੁਰਾਬਾਂ ਦੀ ਵੀ ਜਗ੍ਹਾ ਨਿਸਚਿਤ ਕਰੋ।
* ਸਾੜ੍ਹੀਆਂ ਵਾਂਗ ਸਲਵਾਰ-ਕਮੀਜ਼ਾਂ ਨੂੰ ਵੀ ਹੈਂਗਰਾਂ ਵਿਚ ਟੰਗ ਕੇ ਰੱਖੋ। ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੇ ਨਾਲ ਵਾਲਾ ਦੁਪੱਟਾ ਵੀ ਨਾਲ ਹੀ ਰੱਖੋ।
* ਪਾਰਟੀ ਜਾਂ ਬਾਜ਼ਾਰ ਤੋਂ ਆਉਣ ਤੋਂ ਬਾਅਦ ਸਾੜ੍ਹੀਆਂ ਦੀ ਗੰਦਗੀ ਤੁਰੰਤ ਸਾਫ਼ ਕਰ ਦਿਓ ਤਾਂ ਕਿ ਉਸ ਨੂੰ ਦੁਬਾਰਾ ਪਹਿਨਦੇ ਸਮੇਂ ਤੁਹਾਨੂੰ ਪ੍ਰੇਸ਼ਾਨੀ ਨਾ ਹੋਵੇ।
* ਅਲਮਾਰੀ ਵਿਚ ਕੱਪੜੇ ਰੱਖਦੇ ਸਮੇਂ ਉਸ ਨੂੰ ਚੰਗੀ ਤਰ੍ਹਾਂ ਰੱਖੋ। ਜੇ ਕੱਪੜਿਆਂ ਵਿਚ ਪ੍ਰੈੱਸ ਨਹੀਂ ਹੋਏ ਹਨ ਤਾਂ ਵੀ ਉਨ੍ਹਾਂ ਨੂੰ ਤਹਿ ਲਗਾ ਕੇ ਰੱਖੋ ਤਾਂ ਕਿ ਲੋੜ ਪੈਣ 'ਤੇ ਉਨ੍ਹਾਂ ਨੂੰ ਪਹਿਨਿਆ ਜਾ ਸਕੇ।
* ਰੇਸ਼ਮੀ ਅਤੇ ਕਾਮਦਾਰ ਸਾੜ੍ਹੀਆਂ ਨੂੰ ਹਮੇਸ਼ਾ ਡਰਾਈਕਲੀਨ ਕਰਵਾ ਕੇ ਹੀ ਰੱਖੋ ਤਾਂ ਕਿ ਉਨ੍ਹਾਂ ਦੀ ਚਮਕ ਅਤੇ ਉਮਰ ਵਿਚ ਕਮੀ ਨਾ ਆਵੇ।
* ਸਲਵਾਰ-ਕਮੀਜ਼-ਬਲਾਊਜ਼ ਨੂੰ ਅਲਮਾਰੀ ਵਿਚ ਰੱਖਣ ਤੋਂ ਪਹਿਲਾਂ ਉਸ ਦੇ ਪਸੀਨੇ ਨੂੰ ਸੁਕਾ ਲਓ ਤਾਂ ਕਿ ਉਸ ਵਿਚੋਂ ਬਦਬੂ ਨਾ ਆਵੇ।
* ਜੇ ਘਰ ਵਿਚ ਸਿਰਫ ਇਕ ਹੀ ਅਲਮਾਰੀ ਹੈ ਤਾਂ ਉਸ ਵਿਚ ਪਤੀ ਅਤੇ ਬੱਚਿਆਂ ਦੇ ਕੱਪੜਿਆਂ ਨੂੰ ਵੀ ਜਗ੍ਹਾ ਦਿਓ।
* ਅਲਮਾਰੀ ਵਿਚ ਕੱਪੜੇ ਝਾੜਨ ਵਾਲਾ ਇਕ ਬੁਰਸ਼ ਜ਼ਰੂਰ ਰੱਖੋ।
* ਅਲਮਾਰੀ ਦੀ ਸਹੀ ਵਿਵਸਥਾ ਅਤੇ ਸਫ਼ਾਈ ਤਨ ਅਤੇ ਮਨ ਦੋਵਾਂ ਨੂੰ ਹੀ ਤਰੋਤਾਜ਼ਾ ਅਤੇ ਖੁਸ਼ ਰੱਖੇਗੀ।
* ਰੋਜ਼ਾਨਾ ਪਹਿਨਣ ਵਾਲੇ ਗਹਿਣੇ ਲਾਕਰ ਵਿਚ ਨਾ ਰੱਖੋ। ਇਸ ਨਾਲ ਵਾਰ-ਵਾਰ ਲਾਕਰ ਖੋਲ੍ਹਣ ਵਿਚ ਪ੍ਰੇਸ਼ਾਨੀ ਹੋ ਸਕਦੀ ਹੈ।
* ਸੈੱਟ ਦੇ ਨਾਲ ਹੀ ਸਾਰੀਆਂ ਚੀਜ਼ਾਂ ਜਿਵੇਂ ਹਾਰ, ਟੌਪਸ ਅਤੇ ਅੰਗੂਠੀ ਹਮੇਸ਼ਾ ਇਕ ਹੀ ਡੱਬੇ ਵਿਚ ਰੱਖੋ।
* ਹੀਰੇ-ਜਵਾਹਰਾਤ ਅਤੇ ਮਹਿੰਗੇ ਗਹਿਣੇ ਹਮੇਸ਼ਾ 'ਚੋਰ ਲਾਕਰ' ਵਿਚ ਹੀ ਸਾਵਧਾਨੀ ਨਾਲ ਰੱਖੋ।
* ਅਲਮਾਰੀ ਵਿਚ ਪੱਤਰ-ਪੱਤ੍ਰਿਕਾਵਾਂ ਵਰਗੀਆਂ ਚੀਜ਼ਾਂ ਨਾ ਰੱਖੋ।
* ਕੱਚ ਦੀਆਂ ਚੂੜੀਆਂ ਲਈ ਅਲਮਾਰੀ ਦੇ ਦਰਵਾਜ਼ੇ ਦੇ ਹੁੱਕ ਦੀ ਵਰਤੋਂ ਕੀਤੀ ਜਾ ਸਕਦੀ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX