ਤਾਜਾ ਖ਼ਬਰਾਂ


ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ਵੱਲੋਂ ਇਲਾਕੇ ...
ਆਈ.ਪੀ.ਐੱਲ 2019 : ਦਿੱਲੀ ਨੇ ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪਿੰਡ ਰਾਣੀਪੁਰ 'ਚ ਸ਼ਰੇਆਮ ਹੋ ਰਹੀ ਗ਼ੈਰਕਾਨੂੰਨੀ ਰੇਤ ਦੀ ਪੁਟਾਈ
. . .  1 day ago
ਫਗਵਾੜਾ ,22 ਅਪ੍ਰੈਲ [ਅਸ਼ੋਕ ਵਾਲੀਆ }- ਫਗਵਾੜਾ ਬਲਾਕ ਦੇ ਪਿੰਡ ਰਾਣੀਪੁਰ 'ਚ 3 ਪੰਚਾਇਤਾਂ ਦੇ ਕਹਿਣ ਦੇ ਬਾਵਜੂਦ ਰਾਤ ਵੇਲੇ ਸ਼ਰੇਆਮ ਰੇਤ ਦੀ ਪੁਟਾਈ ਹੁੰਦੀ ਹੈ। ਪਿੰਡ ਵਾਸੀਆ'' ਵੱਲੋਂ ਟਿਪਰਾਂ ਦੀ ਹਵਾ ਵੀ ਕੱਢੀ...
ਚਾਰ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋਈ
. . .  1 day ago
ਦੋਰਾਹਾ, 22 (ਜਸਵੀਰ ਝੱਜ)- ਦੋਰਾਹਾ ਨੇੜਲੇ ਪਿੰਡ ਲੰਢਾ ਵਿਖੇ ਕਰੀਬ ਚਾਰ ਏਕੜ ਕਣਕ ਦੇ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਦੇਰ ਸ਼ਾਮ ਕਰੀਬ ਅੱਠ ਕ ਵਜੇ ਦੀਪ ਨਗਰ ਪੁਲ਼ ਵਾਲ਼ੇ ...
ਆਈ.ਪੀ.ਐੱਲ 2019 : ਰਾਜਸਥਾਨ ਨੇ ਦਿੱਲੀ ਨੂੰ 192 ਦੌੜਾਂ ਦਾ ਦਿੱਤਾ ਟੀਚਾ
. . .  1 day ago
ਖੰਨਾ ਦੇ ਸਭ ਤੋਂ ਵੱਡੇ ਮਲਟੀ ਸ਼ੋਅ ਰੂਮ 'ਚ ਲੱਗੀ ਅੱਗ
. . .  1 day ago
ਖੰਨਾ 22 ਅਪ੍ਰੈਲ ,{ਹਰਜਿੰਦਰ ਸਿੰਘ ਲਾਲ} -ਖੰਨਾ ਦੇ ਹੁਕਮ ਚੰਦ ਸੂਦ ਐਂਡ ਸੰਨਜ਼ 'ਚ ਭਿਆਨਕ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਕਈ ਗਡੀਆ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ।ਇਸ ਮੌਕੇ 'ਤੇ ਲੱਖਾਂ ਦਾ ਨੁਕਸਾਨ ...
ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਨਹੀ ਰਹੇ
. . .  1 day ago
ਪਾਤੜਾਂ ,22 ਅਪ੍ਰੈਲ (ਗੁਰਵਿੰਦਰ ਸਿੰਘ ਬੱਤਰਾ) -ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਦਾ ਅੱਜ ਸ਼ਾਮ ਪੰਜ ਵਜੇ ਦੇਹਾਂਤ ਹੋ ਗਿਆ । ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ...
ਸੇਮ ਨਾਲੇ 'ਚ ਰੁੜ੍ਹੇ ਦੋ ਬੱਚਿਆਂ 'ਚੋਂ ਇਕ ਦੀ ਲਾਸ਼ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿੰਡ ਮਦਰੱਸਾ ਵਿਖੇ ਨਹਾਉਣ ਸਮੇਂ ਸੇਮ ਨਾਲੇ ਵਿਚ ਰੁੜ੍ਹੇ ਦੋ ਬੱਚਿਆਂ ਵਿਚੋਂ ਅਜੇ ਸਿੰਘ (13) ਦੀ ਲਾਸ਼ ਘਟਨਾ ਸਥਾਨ ਤੋਂ ਇਕ ਕਿੱਲੋਮੀਟਰ ਦੂਰ...
ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ...
ਟਰੈਕਟਰ ਪਲਟਣ ਨਾਲ ਨੌਜਵਾਨ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਲੱਖੇਵਾਲੀ ਤੋਂ ਭਾਗਸਰ ਰੋਡ ਤੇ ਟਰੈਕਟਰ ਅਤੇ ਤੂੜੀ ਵਾਲੀ ਟਰਾਲੀ ਪਲਟਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ...
ਹੋਰ ਖ਼ਬਰਾਂ..

ਫ਼ਿਲਮ ਅੰਕ

ਜੈਕਲਿਨ

ਪ੍ਰੇਸ਼ਾਨ ਝੂਠੀਆਂ ਖ਼ਬਰਾਂ ਤੋਂ

ਸਿਡਨੀ ਤੋਂ ਕੀਤੀ ਪੱਤਰਕਾਰੀ ਦੀ ਡਿਗਰੀ ਨੂੰ ਦੇਖ ਕੇ ਅੱਜ ਵੀ ਕਦੇ-ਕਦੇ ਜੈਕਲਿਨ ਫਰਨਾਂਡਿਜ਼ ਸੋਚਦੀ ਹੈ ਕਿ ਕਿਉਂ ਨਾ ਨਾਲ-ਨਾਲ ਉਹ ਪੱਤਰਕਾਰਤਾ ਵੀ ਕਰੇ ਪਰ ਸਮਾਂ ਉਸ ਨੂੰ ਇਜਾਜ਼ਤ ਨਹੀਂ ਦੇ ਰਿਹਾ। 'ਦਾ ਬਾਡੀ ਸ਼ਾਪ' ਨਾਂਅ ਦੇ ਸਮਾਜ ਭਲਾਈ ਕੰਮ ਨਾਲ ਉਹ ਜੁੜ ਚੁੱਕੀ ਹੈ ਤੇ ਉਹ ਚਾਹੁੰਦੀ ਹੈ ਕਿ ਅੱਜ ਥਾਂ-ਥਾਂ ਲੱਗ ਰਹੇ ਮੋਬਾਈਲ ਟਾਵਰ ਨਿੱਕੇ ਪਰਿੰਦਿਆਂ ਦੀ ਜ਼ਿੰਦਗੀ ਖਾ ਰਹੇ ਹਨ। ਜ਼ਹਿਰੀਲੀਆਂ ਕਿਰਨਾਂ ਪੰਛੀ ਮਾਰ ਰਹੀਆਂ ਹਨ। ਧਿਆਨ ਭਟਕ ਜਾਂਦਾ ਹੈ ਤਾਂ ਉਹ ਜਜ਼ਬਾਤੀ ਹੋ ਜਾਂਦੀ ਹੈ। ਉਹ ਜਿਮ ਜਾਂਦੀ ਹੈ, ਯੋਗਾ ਕਰਦੀ ਹੈ ਤੇ ਧਿਆਨ ਲਾਉਂਦੀ ਹੈ। ਕੁਦਰਤੀ ਭੋਜਨ, ਸਿਹਤ ਤੇ ਸਰੀਰਕ ਫਿਟਨੈੱਸ 'ਤੇ ਜੈਕੀ ਨੇ ਹੁਣ ਕੁਝ ਦਸਤਾਵੇਜ਼ੀ ਫ਼ਿਲਮਾਂ ਬਣਾਉਣ ਦੀ ਵਿਉਂਤ ਘੜੀ ਹੈ। ਜਲਦੀ ਹੀ ਉਹ ਅਜਿਹੀਆਂ ਦਸਤਾਵੇਜ਼ੀ ਫ਼ਿਲਮਾਂ ਤਿਆਰ ਕਰੇਗੀ। ਸ੍ਰੀਲੰਕਾ ਵਿਖੇ ਉਸ ਦਾ ਰੈਸਟੋਰੈਂਟ ਵਧੀਆ ਚਲ ਰਿਹਾ ਹੈ। ਹੁਣ ਤਾਂ ਉਸ ਨੇ ਘੋੜ ਸਵਾਰੀ ਵੀ ਸਿੱਖ ਲਈ ਹੈ। ਪ੍ਰਿੰਸ ਬਿਹਰੀਨ ਤੇ ਸਾਜਿਦ ਅਲੀ ਬਾਅਦ ਸਿਧਾਰਥ ਕਪੂਰ, ਵਰੁਣ ਧਵਨ ਤੇ ਕਾਰਤਿਕ ਆਰੀਅਨ ਨਾਲ ਉਸ ਦੇ ਕਿੱਸੇ ਕਾਫ਼ੀ ਮਸ਼ਹੂਰ ਹੋਏ ਹਨ। ਪਰ ਜੈਕੀ ਅਜਿਹੇ ਮਨਘੜਤ ਸਮਾਚਾਰਾਂ ਤੋਂ ਪ੍ਰੇਸ਼ਾਨ ਨਹੀਂ ਹੈ। 'ਓ ਸਾਥੀ' ਉਸ ਨੇ ਸੰਗੀਤ ਵੀਡੀਓ ਕੀਤਾ ਸੀ ਤੇ ਅਜਿਹੇ ਵੀਡੀਓ ਉਹ ਹੋਰ ਕਰ ਸਕਦੀ ਹੈ ਪਰ ਸਮੇਂ ਦੀ ਘਾਟ ਤੇ ਚੋਟੀ ਦੇ ਗੀਤ ਨਾ ਮਿਲਣ ਕਾਰਨ ਉਹ ਹੋਰ ਵੀਡੀਓ ਗੀਤ ਨਹੀਂ ਕਰ ਸਕੀ। ਕੰਮ, ਕੰਮ ਤੇ ਸਿਰਫ਼ ਕੰਮ ਸਖ਼ਤ ਮਿਹਨਤ ਇਹ ਨਿਯਮ ਉਸ ਨੇ ਆਪਣੇ 'ਤੇ ਲਾਗੂ ਕਰ ਲਿਆ ਹੈ। ਕੰਮ ਕਰ ਕੇ ਸਮੇਂ ਸਿਰ ਨੀਂਦ ਲੈ ਲਈ ਜਾਵੇ ਤਾਂ ਜੈਕਲਿਨ ਫਰਨਾਂਡਿਜ਼ ਅਨੁਸਾਰ ਫਿਰ ਕੋਈ ਦਿੱਕਤ ਹੀ ਨਹੀਂ ਆਉਂਦੀ ਤੇ ਹਾਂ ਸ੍ਰੀਲੰਕਾ 'ਚ ਜੈਕਲਿਨ ਨੇ ਇਕ ਟਾਪੂ ਵੀ ਖਰੀਦ ਲਿਆ ਹੈ। ਉਹ ਭਾਰਤ 'ਚ ਜ਼ਮੀਨ ਨਹੀਂ ਖਰੀਦ ਰਹੀ। ਸ੍ਰੀਲੰਕਾ 'ਚ ਉਸ ਦਾ ਹੁਣ ਵਿਚਾਰ ਪ੍ਰਾਪਰਟੀ ਡੀਲਰ ਬਣਨ ਦਾ ਵੀ ਹੈ। ਫ਼ਿਲਮਾਂ ਇਥੋਂ ਦੀਆਂ ਤੇ ਪਿਆਰ ਮੂਲ ਦੇਸ਼ ਨਾਲ ਜੈਕਲਿਨ ਦਿਖਾ ਰਹੀ ਹੈ।


ਖ਼ਬਰ ਸ਼ੇਅਰ ਕਰੋ

ਅਦਾ ਸ਼ਰਮਾ ਦੀ ਨਿਰਾਲੀ ਅਦਾ

ਆਪਣੇ ਨਵੇਂ-ਨਵੇਂ ਵੀਡੀਓ ਪਾ ਕੇ ਅਦਾ ਸ਼ਰਮਾ ਸਾਰਿਆਂ ਦਾ ਧਿਆਨ ਖਿੱਚਦੀ ਰਹੀ ਹੈ। ਆਪਣੇ ਸਵੈਗ ਵੱਖਰੇ-ਸਟਾਈਲ ਵੱਖਰੇ ਲਈ ਮਸ਼ਹੂਰ ਅਦਾ ਸ਼ਰਮਾ ਸਦਾ ਸੁਰਖੀਆਂ 'ਚ ਰਹੀ ਹੈ। ਅਦਾ ਸ਼ਰਮਾ ਦੀ ਸਬਜ਼ੀ ਵੇਚਣ ਦੀ ਤਸਵੀਰ ਦੇਖ ਕੇ ਸਾਰੇ ਕਹਿਣ ਕਿ ਮਾੜੇ ਦਿਨ ਆ ਗਏ ਨੇ ਪਰ ਨਹੀਂ ਇਹ ਤਾਂ ਹਾਲੀਵੁੱਡ ਫ਼ਿਲਮ ਲਈ ਉਸ ਦਾ ਸਕਰੀਨ ਟੈਸਟ ਹੈ, ਜਿਸ ਲਈ ਇਹ ਸਬਜ਼ੀ, ਆਲੂ-ਮਟਰ, ਪਿਆਜ਼ ਵੇਚਣ ਦੇ ਅੰਦਾਜ਼ 'ਚ ਉਸ ਨੇ ਫੋਟੋਆਂ ਖਿਚਵਾਈਆਂ ਹਨ। '1920' ਫ਼ਿਲਮ ਨਾਲ ਗਿਆਰਾਂ ਸਾਲ ਪਹਿਲਾਂ ਡੈਬਿਊ ਕਰਨ ਵਾਲੀ ਅਦਾ ਸ਼ਰਮਾ 'ਕਮਾਂਡੋ-2' ਨਾਲ ਚਰਚਿਤ ਹੋਈ ਹੈ। ਐਸ. ਐਲ. ਸ਼ਰਮਾ ਤੇ ਸ਼ੀਲਾ ਸ਼ਰਮਾ ਦੀ ਅਭਿਨੇਤਰੀ ਬਿਟੀਆ ਅਦਾ ਬਾਰੇ ਪ੍ਰਸਿੱਧ ਹੈ ਕਿ ਗਰਮੀ ਹੋਵੇ ਜਾਂ ਸਰਦੀ, ਉਸ ਨੇ ਪੰਜ ਲੀਟਰ ਪਾਣੀ ਪੀਣਾ ਹੀ ਹੈ। ਇਕ ਮੋਬਾਈਲ ਕੰਪਨੀ ਦੀ ਬਰਾਂਡ ਅੰਬੈਸਡਰ ਰਹੀ ਅਦਾ ਸ਼ਰਮਾ ਨੇ ਹਿੰਦੀ 'ਚ ਘੱਟ ਤੇ ਦੱਖਣ ਦੀਆਂ ਫ਼ਿਲਮਾਂ 'ਚ ਜ਼ਿਆਦਾ ਨਾਂਅ ਕਮਾਇਆ ਹੈ। ਚੇਨਈ ਉਸ ਲਈ ਨਵਾਂ ਨਹੀਂ, ਕਿਉਂਕਿ ਉਸ ਦੇ ਪਿਤਾ ਮਦੁਰਾਈ ਤੋਂ ਹਨ। ਅਦਾ ਖੁਸ਼ ਹੈ ਕਿ ਚੇਨਈ 'ਚ ਉਸ ਦਾ ਸਵਾਗਤ ਸ਼ਾਨਦਾਰ ਹੁੰਦਾ ਹੈ। ਅਸਲੀ ਜ਼ਿੰਦਗੀ 'ਚ ਕੋਈ ਪ੍ਰਸੰਸਕ/ਦੀਵਾਨਾ ਚੁੰਮਣ ਮੰਗੇ ਤਾਂ ਉਸ ਨੂੰ ਮਾਰ ਦੇਵਾਂਗੀ ਕਹਿ ਕੇ ਚਰਚਾ 'ਚ ਆਈ ਅਦਾ ਸ਼ਰਮਾ ਦੀ ਸੋਸ਼ਲ ਮੀਡੀਆ 'ਤੇ ਆਲੋਚਨਾ ਹੋਈ ਕਿ ਇਹ ਕੀ ਹੋ ਰਿਹਾ ਹੈ? ਉਹ ਤਾਂ ਘੱਟੋ-ਘੱਟ ਜ਼ਿੰਮੇਵਾਰ ਅਭਿਨੇਤਰੀ ਬਣ ਕੇ ਦਿਖਾਉਂਦੀ। ਹਾਂ ਉਹ ਖ਼ੁਸ਼ ਹੈ ਕਿ ਉਸ ਦੇ ਚਹੇਤਿਆਂ ਦੀ ਸੰਖਿਆ ਵਧ ਰਹੀ ਹੈ। ਕੰਨੜ ਤੇ ਤੇਲਗੂ/ਹਿੰਦੀ 'ਚ ਬਣਨ ਵਾਲੀ 'ਚਾਰਲੀ ਚੈਪਲਿਨ-2' ਉਹ ਕਰ ਰਹੀ ਹੈ। ਅਦਾ ਦੇ ਇਹ ਲਫ਼ਜ਼ ਗੌਰ ਕਰਨ ਵਾਲੇ ਹਨ ਕਿ ਉਹ ਮਰਦ ਵਿਰੋਧੀ ਨਹੀਂ ਹੈ। ਉਸ ਦੇ ਪਿਤਾ ਅਧਿਆਪਕ, ਡਾਕਟਰ, ਡਾਇਰੈਕਟਰ, ਹੀਰੋ ਸਾਰੇ ਮਰਦ ਹਨ, ਚੰਗੇ ਮਰਦ ਤੇ ਮਾੜੀ ਤਾਂ ਫਿਰ ਔਰਤ ਵੀ ਹੋ ਸਕਦੀ ਹੈ। ਵਾਹ ਅਦਾ ਦੀ ਕੀ ਅਦਾ ਹੈ?

ਆਯੂਸ਼ਮਨ ਖੁਰਾਣਾ

ਮਿਹਨਤੀ ਮੁੰਡਾ ਚੰਡੀਗੜ੍ਹੀਆ

ਬਹੁਪੱਖੀ ਕਲਾਕਾਰ, ਹਰਫਨ ਮੌਲਾ ਵਿਅਕਤੀ ਇਹ ਲਫ਼ਜ਼ ਬੀ-ਟਾਊਨ ਵਾਲੇ ਆਯੂਸ਼ਮਨ ਖੁਰਾਣਾ ਲਈ ਸਹਿਜ-ਸੁਭਾਅ ਨਾਲ ਵਰਤਦੇ ਹਨ। ਅਦਾਕਾਰ ਉਹ ਕਮਾਲ, ਲੇਖਕ ਵਧੀਆ ਆਯੂਸ਼ਮਨ ਤੇ ਗਾਇਕ ਸੁਰੀਲਾ ਆਯੂਸ਼ ਤੇ ਸੰਗੀਤਕਾਰ ਪ੍ਰਤਿਭਾਵਾਨ ਇਹੀ ਖੁਰਾਣਾ 'ਸਾਡੀ ਗਲੀ ਆ ਜਾ', 'ਪਾਨੀ ਕਾ ਰੰਗ', 'ਨਜ਼ਮ-ਨਜ਼ਮ' ਹਿੱਟ ਟਰੈਕ ਉਸ ਦੇ ਹੀ ਹਨ। ਸੰਗੀਤ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ ਹੈ ਕਿ ਆਯੂਸ਼ਮਨ ਸੋਸ਼ਲ ਮੀਡੀਆ 'ਤੇ ਇਕ ਮੁਕਾਬਲਾ ਸ਼ੁਰੂ ਕਰ ਰਹੇ ਹਨ। ਪ੍ਰਤਿਭਾਵਾਂ ਦਾ ਸੰਗੀਤ ਸੁਮੇਲ ਤੇ ਆਯੂਸ਼ ਨਾਲ ਮਸ਼ਵਰੇ ਯਾਨੀ ਸੋਸ਼ਲ ਮੀਡੀਆ 'ਤੇ ਸੰਗੀਤ ਦਾ ਸ਼ਾਨਦਾਰ ਸੰਗਮ ਆਯੂਸ਼ ਕਰ ਰਿਹਾ ਹੈ। 'ਜੈਮ (ਜਸਟ ਏ ਮਿੰਟ) ਸੈਸ਼ਨ' ਇਸ ਮੁਕਾਬਲੇ ਦਾ ਨਾਂਅ ਹੈ। ਫੇਸਬੁੱਕ ਨਾਲ ਮਿਲ ਕੇ ਆਯੂਸ਼ਮਨ ਨੇ ਮੌਲਿਕ ਗੀਤ-ਸੰਗੀਤ ਉਭਾਰਨ ਲਈ ਹੁਣ ਕੰਮ ਕਰਨਾ ਹੈ। 'ਬਧਾਈ ਹੋ', 'ਅੰਧਾਧੁੰਦ' ਦੀ ਸਫ਼ਲਤਾ ਅਤੇ ਹੁਣ ਨਵੀਂ ਫ਼ਿਲਮ 'ਆਰਟੀਕਲ-15' ਦੀ ਸ਼ੂਟਿੰਗ ਉਹ ਕਰ ਰਿਹਾ ਹੈ। ਇਸ ਫ਼ਿਲਮ ਦੀ ਸ਼ੂਟਿੰਗ ਉਸ ਨੇ ਛੱਪੜ ਵਿਚ ਕੀਤੀ ਤੇ ਜੋਕਾਂ ਦੇ ਹਮਲੇ ਕਾਰਨ ਉਹ ਲਹੂ-ਲੁਹਾਣ ਵੀ ਹੋਇਆ ਪਰ ਅਨੁਭਵ ਸਿਨਹਾ ਦੀ 'ਆਰਟੀਕਲ-15' ਲਈ ਇਕ ਤਰ੍ਹਾਂ ਨਾਲ ਖ਼ੂਨ ਵਹਾਉਣ ਤੱਕ ਆਯੂਸ਼ਮਨ ਗਿਆ। ਆਯੂਸ਼ ਹੁਣ ਕੌਸ਼ਿਕ ਨਾਲ ਮਿਲ ਕੇ ਨਵੀਂ ਫ਼ਿਲਮ 'ਬਾਲਾ' ਬਣਾਏਗਾ। ਆਯੂਸ਼ ਹੀਰੋ ਤੇ ਭੂਮੀ ਪੇਡਨਕਰ ਹੀਰੋਇਨ ਹੋਵੇਗੀ 'ਬਾਲਾ' ਦੀ, ਜਦਕਿ ਅਮਰ ਇਸ ਨੂੰ ਡਾਇਰੈਕਟ ਕਰੇਗਾ। ਅਮਰ ਕੌਸ਼ਿਕ 'ਸਤਰੀ' (ਇਸਤਰੀ) ਫ਼ਿਲਮ ਵਾਲਾ ਹੈ ਤੇ ਆਯੂਸ਼ ਦੀ 'ਬਧਾਈ ਹੋ' ਖੂਬ ਰਹੀ ਹੈ। 'ਆਰਟੀਕਲ-15' ਤਾਂ ਆ ਹੀ ਰਹੀ ਹੈ। 'ਬਾਲਾ' ਦਾ ਵਿਸ਼ਾ ਵੀ ਸ਼ਾਨਦਾਰ ਹੈ। ਪਤਨੀ ਤਹਿਰਾ ਕਸ਼ਯਪ ਦੇ ਕੈਂਸਰ ਦਾ ਇਲਾਜ ਵੀ ਆਯੂਸ਼ ਕਰਵਾ ਰਿਹਾ ਹੈ ਤੇ ਮਾਯੂਸ ਹੋਣ ਦੀ ਥਾਂ ਸਾਰੇ ਕੰਮਾਂ ਨੂੰ ਨਿਬੇੜ ਰਿਹਾ ਹੈ। 'ਆਰਟੀਕਲ-15' ਤੇ 'ਬਾਲਾ' ਲਈ ਉਸ ਨੂੰ ਵਧਾਈ ਹੋਵੇ, ਕਿਉਂਕਿ ਕਹਾਣੀ ਦੇ ਦਮ 'ਤੇ ਚੱਲਣ ਵਾਲੀਆਂ ਫ਼ਿਲਮਾਂ ਹੁਣ ਉਹ ਕਰ ਰਿਹਾ ਹੈ।

ਸਾਰਾ ਅਲੀ ਖ਼ਾਨ

ਸ਼ੌਕ ਰਾਜਨੀਤੀ ਦਾ

ਅੱਜਕਲ੍ਹ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ ਸਾਰਾ ਅਲੀ ਖਾਨ ਛੁੱਟੀਆਂ ਬਤੀਤ ਕਰ ਰਹੀ ਹੈ। ਸੋਸ਼ਲ ਮੀਡੀਆ 'ਤੇ ਉਸ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਇੰਸਟਾਗ੍ਰਾਮ 'ਤੇ ਪਈਆਂ ਉਸ ਦੀਆਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। 'ਕੇਦਾਰਨਾਥ', 'ਸਿੰਬਾ' ਵਾਲੀ ਸਾਰਾ ਹੁਣ ਕਾਰਤਿਕ ਆਰੀਅਨ ਦੇ ਨਾਲ 'ਲਵ ਆਜਕਲ੍ਹ-2' ਕਰ ਰਹੀ ਹੈ। 'ਕੁਲੀ ਨੰਬਰ ਵੰਨ' ਦੇ ਰੀਮੇਕ 'ਚ ਵੀ ਉਹ ਨਜ਼ਰ ਆਏਗੀ। ਹੁਣ ਟੀ.ਵੀ. ਦੇ ਇਕ ਵਿਗਿਆਪਨ 'ਚ ਅੰਮ੍ਰਿਤਾ ਸਿੰਘ/ਸੈਫ਼ ਅਲੀ ਦੀ ਧੀ ਸਾਰਾ ਅਲੀ ਭਾਰਤੀ ਕ੍ਰਿਕਟਰ ਟੀਮ ਦੇ ਕਪਤਾਨ ਵਿਰਾਟ ਕੋਹਲੀ ਨਾਲ ਨਜ਼ਰ ਆਏਗੀ। 'ਲਵ ਆਜਕਲ੍ਹ-2' ਦੀ ਕੁਝ ਕੁ ਸ਼ੂਟਿੰਗ ਕਰ ਕੇ ਉਹ ਵਾਪਸ ਅਮਰੀਕਾ ਛੁੱਟੀਆਂ ਮਨਾਉਣ ਗਈ ਹੈ। ਬਿੱਨ ਹੈਲਮੈਂਟ ਦੇ ਚਲਾਨ ਕਾਰਨ ਸਾਰਾ ਅਲੀ ਖ਼ਾਨ ਨੂੰ ਦਿੱਲੀ ਪੁਲਿਸ ਨੇ ਕਾਨੂੰਨੀ ਨੋਟਿਸ ਭੇਜਣ ਦੀ ਤਿਆਰੀ ਕੀਤੀ ਹੈ ਕਿ ਨਹੀਂ, ਇਸ ਦਾ ਪਤਾ ਨਹੀਂ। ਸਾਰਾ ਨੇ ਇਹ ਵੀ ਕਿਹਾ ਹੈ ਕਿ ਆ ਰਹੇ ਸਮੇਂ 'ਚ ਉਹ ਰਾਜਨੀਤੀ 'ਚ ਆਏਗੀ। ਸ਼ਰਧਾ ਕਪੂਰ ਤੇ ਸ਼ਰੂਤੀ ਹਸਨ ਤੋਂ ਦੋ ਮਸ਼ਹੂਰੀਆਂ ਖੋਹ ਲੈਣੀਆਂ ਤੇ ਦਿਸ਼ਾ ਪਟਾਨੀ ਦੀ ਛੁੱਟੀ ਕਰਵਾ ਕੇ ਆਪ ਕਿਸੇ ਉਤਪਾਦ ਦੀ 'ਬਰਾਂਡ ਅੰਬੈਸਡਰ' ਬਣਨ ਤੋਂ ਜਾਪਦਾ ਹੈ ਕਿ ਸਾਰਾ ਅਲੀ ਖ਼ਾਨ ਇਕ ਤਰ੍ਹਾਂ ਨਾਲ ਰਾਜਨੀਤੀ ਤਾਂ ਹੁਣ ਤੋਂ ਹੀ ਕਰ ਰਹੀ ਹੈ। ਸਿਆਣੀ ਨੇਤਰੀ ਤਾਂ ਉਹ ਹੁਣ ਵੀ ਹੈ। ਇਕ ਸਮਾਰੋਹ 'ਚ ਸ਼ਾਹਰੁਖ ਖ਼ਾਨ ਨੂੰ ਅੰਕਲ ਕਹਿਣਾ ਵੀ ਕੀ ਰਾਜਨੀਤੀ ਨਹੀਂ ਹੈ? ਕਈ ਕਹਿ ਰਹੇ ਨੇ ਠੀਕ ਕੀਤਾ ਹੈ। ਸਾਰਾ 23 ਦੀ ਹੈ ਤੇ ਸ਼ਾਹਰੁਖ 50 ਤੋਂ ਉੱਪਰ। ਪਰ ਸਾਰਾ ਉਸ ਨੂੰ 'ਸਰ ਜੀ' 'ਭਾਅ ਜੀ' ਕਹਿ ਸਕਦੀ ਸੀ। ਕੁੱਲ ਮਿਲਾ ਕੇ ਸਾਰਾ ਅਲੀ ਖਾਨ ਦੇ ਤੌਰ-ਤਰੀਕੇ ਇਹੀ ਦੱਸਦੇ ਹਨ ਕਿ ਫ਼ਿਲਮੀ ਕੈਰੀਅਰ ਉਸ ਦਾ ਸਹੀ ਚੱਲ ਰਿਹਾ ਹੈ ਤੇ ਚਲਾਕ ਅਭਿਨੇਤਰੀ, ਨੇਤਰੀ, ਨੇਤਾ ਉਹ ਬਣਦੀ ਜਾ ਰਹੀ ਹੈ। 'ਸਿੰਬਾ' ਗਰਲ 'ਲਵ ਆਜਕਲ੍ਹ-2' ਜਿਹੀਆਂ ਵੱਡੀਆਂ ਫ਼ਿਲਮਾਂ ਕਰ ਰਹੀ ਹੈ ਤੇ ਆ ਰਹੇ ਸਮੇਂ ਦੀ ਸਟਾਰ ਹੀਰੋਇਨ ਹੈ, ਇਹ ਪ੍ਰਭਾਵ ਉਹ ਦੇ ਰਹੀ ਹੈ।


-ਸੁਖਜੀਤ ਕੌਰ

ਜਾਹਨਵੀ ਕਪੂਰ ਲਿਆਏਗੀ 'ਰੂਹ ਅਫ਼ਜ਼ਾ'

'ਹਿੰਦੀ ਮੀਡੀਅਮ', 'ਇਸਤਰੀ', 'ਲੁਕਾ ਛੁਪੀ' ਰਾਹੀਂ ਪ੍ਰਸਿੱਧ ਹੋਏ ਨਿਰਮਾਤਾ ਦਿਨੇਸ਼ ਵਿਜ਼ਨ ਨੇ ਹੁਣ ਜਾਹਨਵੀ ਕਪੂਰ ਨੂੰ ਲੈ ਕੇ 'ਰੂਹ ਅਫ਼ਜ਼ਾ' ਬਣਾਉਣ ਦਾ ਐਲਾਨ ਕੀਤਾ ਹੈ। 'ਧੜਕ' ਦੀ ਇਸ ਨਾਇਕਾ ਦੇ ਨਾਲ ਇਸ ਵਿਚ ਰਾਜ ਕੁਮਾਰ ਰਾਓ ਤੇ ਵਰੁਣ ਸ਼ਰਮਾ ਹੋਣਗੇ। ਇਹ ਫ਼ਿਲਮ ਹਾਰਦਿਕ ਮਹਿਤਾ ਵਲੋਂ ਨਿਰਦੇਸ਼ਿਤ ਕੀਤੀ ਜਾਵੇਗੀ। ਬਤੌਰ ਨਿਰਦੇਸ਼ਕ ਇਹ ਉਨ੍ਹਾਂ ਦੀ ਪਹਿਲੀ ਫ਼ਿਲਮ ਹੈ ਅਤੇ ਦਿਨੇਸ਼ ਵਿਜ਼ਨ ਅਨੁਸਾਰ ਲਘੂ ਫ਼ਿਲਮ 'ਅਮਦਾਬਾਦ ਮਾ ਫੇਮਸ' ਦੇਖ ਕੇ ਉਹ ਹਾਰਦਿਕ ਦੀ ਕਾਬਲੀਅਤ ਤੋਂ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਨੇ ਹਾਰਦਿਕ ਨੂੰ ਫ਼ਿਲਮ ਨਿਰਦੇਸ਼ਕ ਦੇ ਤੌਰ 'ਤੇ ਮੌਕਾ ਦੇਣ ਦਾ ਨਿਰਣਾ ਲਿਆ। ਜਾਹਨਵੀ ਵਲੋਂ ਇਸ ਵਿਚ ਇਕ ਇਸ ਤਰ੍ਹਾਂ ਦੀ ਕੁੜੀ ਦੀ ਭੂਮਿਕਾ ਨਿਭਾਈ ਜਾਵੇਗੀ, ਜੋ ਦੋ ਵੱਖਰੇ-ਵੱਖਰੇ ਕਿਰਦਾਰ ਜੀਅ ਰਹੀ ਹੁੰਦੀ ਹੈ। ਉਹ ਇਸ ਤਰ੍ਹਾਂ ਦੀ ਚੁਣੌਤੀਪੂਰਨ ਭੂਮਿਕਾ ਹਾਸਲ ਕਰਕੇ ਬਹੁਤ ਉਤਸ਼ਾਹੀ ਹੈ ਅਤੇ ਇਸ ਕਿਰਦਾਰ ਦੀਆਂ ਤਿਆਰੀਆਂ ਵਿਚ ਲਗ ਗਈ ਹੈ। ਫ਼ਿਲਮ ਦੀ ਸ਼ੂਟਿੰਗ ਜੂਨ ਮਹੀਨੇ ਵਿਚ ਉੱਤਰ ਪ੍ਰਦੇਸ਼ ਵਿਚ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਨੂੰ 20 ਮਾਰਚ, 2020 ਵਿਚ ਰਿਲੀਜ਼ ਕਰਨ ਦੀ ਯੋਜਨਾ ਹੈ।


-ਪੰਨੂੰ

ਦੀਪਿਕਾ ਪਾਦੂਕੋਨ ਮੁੜ ਸਰਗਰਮ

ਕਦੇ ਗੌਰ ਨਾਲ ਤੱਕੋ, ਦੇਖੋ ਦੀਪਿਕਾ ਪਾਦੂਕੋਨ ਦਾ ਸਟਾਈਲ, ਉਸ ਦੀ ਤੱਕਣੀ ਤੇ ਦੇਖਣੀ ਕਦੇ ਵੀ ਬਾਹਰ ਦੀ ਨਹੀਂ ਹੋਊ। ਉਸ ਦਾ ਅੰਦਾਜ਼ ਸਦਾਬਹਾਰ ਹੈ। ਉਸ ਦੀ ਉੱਚੇ ਗਲੇ ਵਾਲੀ ਪੂਰੀ ਸਟਰਾਈਪ ਟੀ-ਸ਼ਰਟ ਕੋਈ 2504 ਰੁਪਏ ਦੀ ਬਜ਼ਾਰੋਂ ਮਿਲਦੀ ਹੈ। ਬਾਕੀ ਇਕ ਗੱਲ ਹੋਰ ਕਿ ਆਪਣੀ ਦੀਦੀ ਅਨਿਸ਼ਾ ਨਾਲ ਉਸ ਨੇ 'ਵੋਗ' ਦੇ 'ਬੀ.ਐਫ.ਐਫ.' ਲਈ ਸ਼ੂਟਿੰਗ ਕੀਤੀ ਤੇ ਇਸ ਦੌਰਾਨ ਡਿਪੀ ਨੇ ਕਿਹਾ ਕਿ ਐਮ.ਐਸ. ਧੋਨੀ ਉਸ ਦੇ ਮਨਪਸੰਦ ਕ੍ਰਿਕਟਰ ਹਨ। ਡਿਪੀ ਅੱਜਕਲ੍ਹ 'ਛਪਾਕ' ਦੀ ਸ਼ੂਟਿੰਗ ਕਰ ਰਹੀ ਹੈ। ਇਸ ਫ਼ਿਲਮ 'ਚ ਉਹ ਤੇਜ਼ਾਬ ਪ੍ਰਭਾਵਿਤ ਕੁੜੀ ਮਾਲਹੀ ਦੀ ਭੂਮਿਕਾ ਨਿਭਾਅ ਰਹੀ ਹੈ। 'ਛਪਾਕ' ਦੇ ਸੈੱਟ ਤੋਂ ਕਈ ਫੋਟੋਆਂ ਹੁਣ ਵਾਇਰਲ ਹੋ ਰਹੀਆਂ ਹਨ। ਇਕ ਤਸਵੀਰ ਉਸ ਦੀ ਵਿਕਰਾਂਤ ਮੈਸੀ ਨਾਲ ਆਈ ਹੈ। ਇਧਰ ਥਾਂ-ਥਾਂ 'ਤੇ ਦੀਪਿਕਾ ਪਾਦੂਕੋਨ ਮਾਂ ਬਣਨ ਵਾਲੀ ਹੈ ਦੀਆਂ ਖ਼ਬਰਾਂ ਆ ਰਹੀਆਂ ਹਨ। ਹਾਂ, ਇਹ ਜ਼ਰੂਰ ਉਸ ਨੇ ਕਿਹਾ ਹੈ ਕਿ ਵਿਆਹ ਤੋਂ ਬਾਅਦ ਮਾਂ ਬਣਨ ਵਾਲੀ ਔਰਤ ਨੂੰ ਦਬਾਅ ਨਹੀਂ ਦੇਣਾ ਚਾਹੀਦਾ। ਇਹ ਸੋਚ ਬਦਲਣ ਦੀ ਲੋੜ ਹੈ। ਜਦ ਮਾਂ ਬਣਾਂਗੀ, ਸਭ ਨੂੰ ਪਤਾ ਚੱਲੇਗਾ ਕਹਿ ਕੇ ਡਿਪੀ ਨੇ ਸਾਰਾ ਮਾਮਲਾ ਹੀ ਸ਼ਾਂਤ ਕੀਤਾ ਹੈ। ਦੀਪਿਕਾ ਦੇ ਕੈਰੀਅਰ ਲਈ ਸਭ ਤੋਂ ਜ਼ਿਆਦਾ ਸਮਾਂ ਲੈਣ ਵਾਲੀ ਫ਼ਿਲਮ 'ਛਪਾਕ' ਹੈ। ਹਰ ਰੋਜ਼ ਛਪਾਕ ਲਈ ਰੂਪ-ਸੱਜਾ ਵਾਸਤੇ 4 ਘੰਟੇ ਦਾ ਸਮਾਂ ਉਹ ਲੈ ਰਹੀ ਹੈ। ਦੀਪਿਕਾ ਨੇ ਕਿਹਾ ਹੈ ਕਿ ਰਣਵੀਰ ਸਿੰਘ ਪਤੀ ਚੰਗਾ ਹੈ। ਇਕ ਐਵਾਰਡ ਸਮਾਰੋਹ ਦੌਰਾਨ ਉਹ ਪੁਰਾਣੇ ਸੱਜਣ ਰਹੇ ਰਣਬੀਰ ਕਪੂਰ ਨੂੰ ਵੀ ਮਿਲੀ ਤੇ ਵਿੱਕੀ ਕੌਸ਼ਲ ਨੂੰ ਵੀ ਤੇ ਦੀਪਿਕਾ ਨੇ ਇਸ ਸਮਾਰੋਹ 'ਚ ਵਿੱਕੀ ਕੌਸ਼ਲ ਦੀ ਕਾਫੀ ਲਾਹ-ਪਾਹ ਕੀਤੀ, ਕਿਉਂਕਿ ਉਹ ਵਾਰ-ਵਾਰ ਉਸ ਨੂੰ ਭਾਬੀ-ਭਾਬੀ ਕਹਿ ਕੇ ਬੁਲਾ ਰਿਹਾ ਸੀ ਤੇ ਦੀਪਿਕਾ ਨੇ ਸਾਫ਼ ਕਿਹਾ ਕਿ ਮੁੜ ਕਿਹਾ ਤਾਂ ਖ਼ੈਰ ਨਹੀਂ। 'ਛਪਾਕ' ਵਾਲੀ ਦੀਪਿਕਾ ਪਾਦੂਕੋਨ ਸੱਚਮੁੱਚ ਕਾਫੀ ਜਾਗਰੂਕ ਹੋ ਗਈ ਹੈ ਤੇ ਬਦਲ ਗਈ ਹੈ। ਵਿੱਕੀ ਕੌਸ਼ਲ ਨੇ ਆਖਿਰ ਦੀਪਿਕਾ ਤੋਂ ਮੁਆਫ਼ੀ ਮੰਗ ਜਾਨ ਬਚਾਈ।

'ਸਬਕ ਦੇਗੀ ਨਾਨੀ' : ਕਿਰਨ ਅਗਰਵਾਲ

ਬਦਲਦੇ ਸਮੇਂ ਦੇ ਨਾਲ ਹੁਣ ਯੂ-ਟਿਊਬ ਵੀ ਮਨੋਰੰਜਨ ਦਾ ਚੰਗਾ ਸਾਧਨ ਬਣ ਗਿਆ ਹੈ। ਵੱਡਿਆਂ ਦੇ ਨਾਲ-ਨਾਲ ਹੁਣ ਬੱਚਿਆਂ ਲਈ ਵੀ ਯੂ-ਟਿਊਬ 'ਤੇ ਕਈ ਮਨੋਰੰਜਕ ਪ੍ਰੋਗਰਾਮ ਉਪਲਬਧ ਹਨ। ਇਨ੍ਹਾਂ ਵਿਚੋਂ ਇਕ ਹੈ ਕਿਰਨ ਅਗਰਵਾਲ ਦਾ 'ਸਬਕ ਦੇਗੀ ਨਾਨੀ' ਅਤੇ ਇਹ ਬੱਚਿਆਂ ਵਿਚ ਬਹੁਤ ਹਰਮਨਪਿਆਰਾ ਵੀ ਹੈ। ਯੂ-ਟਿਊਬ 'ਤੇ 'ਵਾਕ' ਭਾਵ ਵਰਲਡ ਆਫ਼ ਕਿਰਨ ਅਗਰਵਾਲ ਰਾਹੀਂ ਆਪਣੇ ਇਸ ਸ਼ੋਅ ਵਿਚ ਉਹ ਐਨੀਮੇਟਡ ਕਿਰਦਾਰਾਂ ਜ਼ਰੀਏ ਦਿਲਚਸਪ ਕਹਾਣੀਆਂ ਪੇਸ਼ ਕਰਦੀ ਹੈ। ਸ਼ੋਅ ਦੇ ਪਹਿਲੇ ਸੀਜ਼ਨ ਵਿਚ ਕਿਰਨ ਵਲੋਂ ਚੌਵੀ ਕਹਾਣੀਆਂ ਪੇਸ਼ ਕੀਤੀਆਂ ਗਈਆਂ ਸਨ। ਪਹਿਲੇ ਸੀਜ਼ਨ ਦੀ ਸਫਲਤਾ ਤੋਂ ਉਤਸ਼ਾਹੀ ਹੋ ਕੇ ਹੁਣ ਉਹ ਸ਼ੋਅ ਦਾ ਦੂਜਾ ਭਾਗ ਲੈ ਆਈ ਹੈ ਅਤੇ ਇਥੇ ਸ਼ੇਰ, ਭਾਲੂ, ਗਧਾ, ਹਾਥੀ, ਹਿੱਪੋ ਆਦਿ ਐਨੀਮੇਟਡ ਕਿਰਦਾਰਾਂ ਰਾਹੀਂ ਕਹਾਣੀਆਂ ਪੇਸ਼ ਕੀਤੀਆਂ ਜਾਣਗੀਆਂ।
ਆਪਣੇ ਇਸ ਸ਼ੋਅ ਬਾਰੇ ਕਿਰਨ ਕਹਿੰਦੀ ਹੈ, 'ਮੈਂ ਜੁਆਇੰਟ ਫੈਮਿਲੀ' ਦੇ ਸੱਭਿਆਚਾਰ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਸਾਂਝੇ ਪਰਿਵਾਰ ਸਿਸਟਮ ਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਇਥੇ ਨਾਨੀ-ਦਾਦੀ ਵਲੋਂ ਬੱਚਿਆਂ ਵਿਚ ਸੰਸਕਾਰਾਂ ਦਾ ਸੰਚਾਰ ਕੀਤਾ ਜਾਂਦਾ ਹੈ। ਮੈਂ ਪੱਤਰਕਾਰਤਾ ਦਾ ਕੋਰਸ ਕੀਤਾ ਹੈ, ਨਾਲ ਹੀ ਮਨੋਰੰਜਨ ਦੀ ਦੁਨੀਆ ਦਾ ਵੀ ਹਿੱਸਾ ਰਹੀ ਹਾਂ। ਭਾਵ ਮੈਨੂੰ ਬਾਹਰੀ ਦੁਨੀਆ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਮਿਲਿਆ ਹੈ। ਮੈਂ ਦੇਖਿਆ ਹੈ ਕਿ ਟੁੱਟਦੇ ਪਰਿਵਾਰਾਂ ਦੀ ਵਜ੍ਹਾ ਕਰਕੇ ਬੱਚਿਆਂ ਨੂੰ ਸੰਤਾਪ ਸਹਿਣਾ ਪੈ ਜਾਂਦਾ ਹੈ। ਅੱਜ ਦੇ ਮਾਪਿਆਂ ਦੇ ਕੋਲ ਏਨਾ ਸਮਾਂ ਨਹੀਂ ਕਿ ਉਹ ਆਪਣੇ ਬੱਚਿਆਂ ਦੇ ਨਾਲ ਢੰਗ ਨਾਲ ਸਮਾਂ ਬਿਤਾਉਣ ਤੇ ਉਨ੍ਹਾਂ ਨੂੰ ਕਹਾਣੀਆਂ ਸੁਣਾਉਣ। ਇਥੋਂ ਮੈਨੂੰ ਕਹਾਣੀਆਂ 'ਤੇ ਆਧਾਰਿਤ ਸ਼ੋਅ ਬਣਾਉਣ ਦਾ ਖਿਆਲ ਆਇਆ ਅਤੇ ਇਸ ਦਾ ਨਾਂਅ ਰੱਖਿਆ 'ਸਬਕ ਦੇਗੀ ਨਾਨੀ'। ਨਾਂਅ ਤੋਂ ਹੀ ਇਹ ਸਾਫ਼ ਹੈ ਕਿ ਇਸ ਵਿਚ ਬੱਚਿਆਂ ਲਈ ਸੰਦੇਸ਼ ਹੈ।


-ਮੁੰਬਈ ਪ੍ਰਤੀਨਿਧ

ਮੈਨੂੰ ਵੀ ਮੂੰਹ ਤੋੜ ਜਵਾਬ ਦੇਣਾ ਆ ਗਿਐ : ਜਸਲੀਨ ਮਠਾਰੂ

ਰਿਆਲਿਟੀ ਸ਼ੋਅ 'ਬਿੱਗ ਬੌਸ' ਵਿਚ ਅਨੂਪ ਜਲੋਟਾ ਨਾਲ ਹਿੱਸਾ ਲੈਣ ਤੋਂ ਪਹਿਲਾਂ ਜਸਲੀਨ ਮਠਾਰੂ ਦੀ ਪਛਾਣ ਨਿਰਮਾਤਾ ਕੇਸਰ ਮਠਾਰੂ ਦੀ ਬੇਟੀ ਤੇ ਅਭਿਨੇਤਰੀ ਦੇ ਤੌਰ 'ਤੇ ਸੀ। ਬਾਅਦ ਵਿਚ ਜਸਲੀਨ ਨੇ ਗਾਇਕੀ ਦੀ ਦੁਨੀਆ ਵਿਚ ਵੀ ਆਪਣਾ ਆਗਮਨ ਕਰ ਲਿਆ। ਪਰ ਉਹ ਉਦੋਂ ਘਰ-ਘਰ ਹਰਮਨਪਿਆਰੀ ਹੋ ਗਈ ਜਦੋਂ ਉਸ ਨੇ ਅਨੂਪ ਜਲੋਟਾ ਨਾਲ ਜੋੜੀ ਦੇ ਰੂਪ ਵਿਚ 'ਬਿੱਗ ਬੌਸ' ਦੇ ਘਰ ਵਿਚ ਦਾਖਲਾ ਲਿਆ। ਅਨੂਪ ਜਲੋਟਾ ਵਰਗੇ ਪ੍ਰੌੜ੍ਹ ਵਿਅਕਤੀ ਤੇ ਭਜਨ ਗਾਇਕ ਨਾਲ ਜਸਲੀਨ ਨੂੰ ਦੇਖ ਕੇ ਦੋਵਾਂ 'ਤੇ ਕਈ ਚੁਟਕਲੇ ਵੀ ਬਣੇ। ਉਹ ਕਹਿੰਦੀ ਹੈ, 'ਜਦੋਂ ਮੈਂ ਅੰਦਰ ਸੀ ਤਾਂ ਬਾਹਰੀ ਦੁਨੀਆ ਨਾਲ ਕੋਈ ਸੰਪਰਕ ਨਹੀਂ ਸੀ। ਸੋ, ਪਤਾ ਨਹੀਂ ਲਗਦਾ ਸੀ ਕਿ ਬਾਹਰ ਕੀ ਹੋ ਰਿਹਾ ਹੈ ਅਤੇ ਮੇਰੇ ਤੇ ਅਨੂਪ ਜੀ ਦੇ ਨਾਂਅ ਦੀ ਕਿੰਨੀ ਖੱਪ ਪਈ ਹੈ। ਮੈਂ ਆਪਣੀ ਪਛਾਣ ਬਣਾਉਣ ਲਈ ਇਸ ਸ਼ੋਅ ਦਾ ਹਿੱਸਾ ਬਣਨਾ ਚਾਹੁੰਦੀ ਸੀ ਅਤੇ ਮੈਨੂੰ ਖੁਸ਼ੀ ਹੈ ਕਿ ਸ਼ੋਅ ਨੇ ਮੈਨੂੰ ਪਛਾਣ ਦਿੱਤੀ। ਅੱਜ ਸਥਿਤੀ ਇਹ ਹੈ ਕਿ ਮੇਰੇ ਨਾਲ ਜੁੜੀਆਂ ਛੋਟੀਆਂ-ਛੋਟੀਆਂ ਗੱਲਾਂ ਵੀ ਨੋਟ ਕੀਤੀਆਂ ਜਾ ਰਹੀਆਂ ਹਨ। ਮੈਂ ਕੀ ਬੋਲ ਰਹੀ ਹਾਂ, ਕੀ ਕਰ ਰਹੀ ਹਾਂ, ਕਿਥੇ ਜਾ ਰਹੀ ਹਾਂ ਆਦਿ ਗੱਲਾਂ ਮੀਡੀਆ ਵਿਚ ਬਹੁਤ ਆਉਣ ਲੱਗੀਆਂ ਹਨ। 'ਬਿੱਗ ਬੌਸ' ਦੀ ਬਦੌਲਤ ਮੈਨੂੰ ਸੈਲੀਬ੍ਰਿਟੀ ਸਟੇਟਸ ਹਾਸਲ ਹੋਈ ਹੈ। ਸੋ, ਇਸ ਸ਼ੋਅ ਵਿਚ ਮੇਰਾ ਜਾਣਾ ਸਫਲ ਰਿਹਾ।'
* ਪਰ ਇਸ ਸ਼ੋਅ ਵਿਚ ਹਿੱਸਾ ਲੈ ਕੇ ਅਨੂਪ ਜਲੋਟਾ ਤਾਂ ਬਦਨਾਮ ਹੋ ਗਏ ਹਨ, ਤੁਹਾਡੀ ਵਜ੍ਹਾ ਨਾਲ ਉਨ੍ਹਾਂ ਨੂੰ ਬੜਾ ਕੁਝ ਸਹਿਣਾ ਪਿਆ ਹੈ?
-ਮੈਂ ਅਨੂਪ ਜੀ ਨੂੰ ਕਾਫੀ ਸਮੇਂ ਤੋਂ ਜਾਣਦੀ ਹਾਂ। ਉਹ ਉਨ੍ਹਾਂ ਵਿਚੋਂ ਨਹੀਂ ਹਨ ਜੋ ਚਿੰਤਾ ਕਰਦੇ ਫਿਰਦੇ ਹਨ ਕਿ ਦੁਨੀਆ ਵਾਲੇ ਕੀ ਕਹਿਣਗੇ? ਸੱਚ ਤਾਂ ਇਹ ਹੈ ਕਿ ਪਹਿਲਾਂ ਵੀ ਅਨੂਪ ਜੀ ਨੂੰ 'ਬਿੱਗ ਬੌਸ' ਦੀ ਪੇਸ਼ਕਸ਼ ਆਉਂਦੀ ਰਹੀ ਸੀ ਪਰ ਆਪਣੇ ਰੁਝੇਵੇਂ ਤੇ ਭਜਨ ਸੰਧਿਆ ਸ਼ੋਅ ਦੀ ਵਜ੍ਹਾ ਕਰਕੇ ਉਹ ਇਸ ਰਿਆਲਿਟੀ ਸ਼ੋਅ ਵਿਚ ਹਿੱਸਾ ਲੈਣਾ ਟਾਲਦੇ ਆਏ ਸਨ। ਇਹ ਤਾਂ ਮੇਰੇ ਸੁਝਾਅ 'ਤੇ ਹੀ ਉਨ੍ਹਾਂ ਨੇ ਹਿੱਸਾ ਲਿਆ ਅਤੇ ਬਿੱਗ ਬੌਸ ਦੇ ਘਰ ਵਿਚ ਰਹਿਣ ਦਾ ਅਨੁਭਵ ਹਾਸਲ ਕੀਤਾ। ਸ਼ੋਅ ਦੀ ਵਜ੍ਹਾ ਨਾਲ ਨੌਜਵਾਨ ਵਰਗ ਵਿਚ ਉਨ੍ਹਾਂ ਨੂੰ ਨਵੀਂ ਹਰਮਨਪਿਆਰਤਾ ਮਿਲੀ ਹੈ।
* ਤਿੰਨ ਮਹੀਨੇ ਉਥੇ ਰਹਿਣ ਤੋਂ ਬਾਅਦ ਤੁਸੀਂ ਖ਼ੁਦ ਵਿਚ ਕਿੰਨਾ ਬਦਲਾਅ ਪਾਇਆ?
-ਕਾਫੀ ਬਦਲਾਅ ਆਇਆ ਹੈ। ਪਹਿਲਾਂ ਮੈਂ ਕਿਸੇ ਵੀ ਗੱਲ ਦਾ ਜਲਦੀ ਬੁਰਾ ਮਨਾ ਜਾਂਦੀ ਸੀ ਪਰ ਹੁਣ ਲੋਕਾਂ ਦੀਆਂ ਗੱਲਾਂ ਦਾ ਬੁਰਾ ਨਹੀਂ ਲਗਦਾ। ਪਹਿਲਾਂ ਮੈਨੂੰ ਲੋਕਾਂ ਦੀਆਂ ਗੱਲਾਂ ਦਾ ਜਵਾਬ ਦੇਣਾ ਨਹੀਂ ਆਉਂਦਾ ਸੀ, ਹੁਣ ਮੂੰਹ ਤੋੜ ਜਵਾਬ ਦੇਣਾ ਆ ਗਿਆ ਹੈ। ਆਤਮਵਿਸ਼ਵਾਸ ਵਿਚ ਵੀ ਵਾਧਾ ਹੋਇਆ ਹੈ।
* ਸ਼ੋਅ ਦੀ ਬਦੌਲਤ ਤੁਹਾਡੇ ਕਰੀਅਰ ਨੂੰ ਕਿੰਨਾ ਫਾਇਦਾ ਹੋਇਆ?
-ਇਕ ਫਾਇਦਾ ਤਾਂ ਇਹ ਹੋਇਆ ਕਿ ਹੋਰ ਰਿਆਲਿਟੀ ਸ਼ੋਆਂ ਦੀਆਂ ਪੇਸ਼ਕਸ਼ਾਂ ਆਈਆਂ। ਪਰ ਉਨ੍ਹਾਂ ਦੀ ਸ਼ਰਤ ਇਹ ਹੁੰਦੀ ਹੈ ਕਿ ਅਨੂਪ ਜੀ ਨਾਲ ਹਿੱਸਾ ਲੈਣਾ ਹੋਵੇਗਾ। ਉਹ ਬਹੁਤ ਰੁੱਝੇ ਰਹਿੰਦੇ ਹਨ ਇਸ ਲਈ ਉਨ੍ਹਾਂ ਨਾਲ ਸ਼ੋਅ ਵਿਚ ਹਿੱਸਾ ਲੈਣਾ ਸੰਭਵ ਨਹੀਂ। ਹਾਂ, ਅਨੂਪ ਜੀ ਨੇ ਇਹ ਵਾਅਦਾ ਜ਼ਰੂਰ ਕੀਤਾ ਹੈ ਕਿ ਉਹ ਅੱਗੇ ਕਿਸੇ ਨਾ ਕਿਸੇ ਸ਼ੋਅ ਵਿਚ ਜ਼ਰੂਰ ਮੇਰੇ ਨਾਲ ਹੋਣਗੇ। ਸਾਨੂੰ ਦੋਵਾਂ ਨੂੰ ਇਕੱਠਿਆਂ ਦੇਖ ਕੇ ਸਟੇਜ ਸ਼ੋਆਂ ਦੀਆਂ ਪੇਸ਼ਕਸ਼ਾਂ ਵੀ ਆਉਣ ਲੱਗੀਆਂ ਹਨ ਪਰ ਇਥੇ ਵੀ ਗੱਲ ਨਹੀਂ ਬਣ ਸਕੀ। ਮੈਂ ਪਹਿਲਾਂ ਵੀ ਸ਼ੋਅ ਕਰਿਆ ਕਰਦੀ ਸੀ ਪਰ ਹੁਣ ਮੇਰੇ ਸ਼ੋਅ ਦੀ ਮੰਗ ਵਧ ਗਈ ਹੈ।


- ਇੰਦਰਮੋਹਨ ਪੰਨੂੰ

ਜੈਕੀ ਸ਼ਰਾਫ

ਨੱਚਣਾ ਆ ਗਿਆ!

ਨਿਰਦੇਸ਼ਕ ਰਾਜ ਕੁਮਾਰ ਸੰਤੋਸ਼ੀ ਦੇ ਨਾਲ ਬਤੌਰ ਸਹਾਇਕ ਕੰਮ ਕਰਕੇ ਨਿਰਦੇਸ਼ਨ ਦੀਆਂ ਬਾਰੀਕੀਆਂ ਸਿੱਖਣ ਵਾਲੇ ਦਿਵਿਆਂਸ਼ ਪੰਡਿਤ ਨੇ ਆਜ਼ਾਦ ਤੌਰ 'ਤੇ ਆਪਣੀ ਸ਼ੁਰੂਆਤ ਕਰਦੇ ਹੋਏ ਲਘੂ ਫ਼ਿਲਮ 'ਰਾਤ ਬਾਕੀ ਬਾਤ ਬਾਕੀ' ਬਣਾਈ ਹੈ। ਫ਼ਿਲਮ 'ਨਮਕ ਹਲਾਲ' ਦੇ ਇਕ ਗੀਤ ਦੇ ਮੁਖੜੇ 'ਤੇ ਉਨ੍ਹਾਂ ਨੇ ਆਪਣੀ ਫ਼ਿਲਮ ਦਾ ਨਾਂਅ ਰੱਖਿਆ ਹੈ ਅਤੇ ਇਸ ਵਿਚ ਜੈਕੀ ਸ਼ਰਾਫ ਵਲੋਂ ਪਿਤਾ ਦੀ ਭੂਮਿਕਾ ਨਿਭਾਈ ਗਈ ਹੈ। ਇਕ ਇਸ ਤਰ੍ਹਾਂ ਦਾ ਪਿਤਾ ਜਿਸ ਦਾ ਜਵਾਨ ਬੇਟਾ ਸਰਹੱਦ 'ਤੇ ਦੇਸ਼ ਦੀ ਰੱਖਿਆ ਕਰਦਾ ਸ਼ਹੀਦ ਹੋ ਗਿਆ ਹੈ।
ਪਿਤਾ-ਪੁੱਤਰ ਦੇ ਸਬੰਧਾਂ 'ਤੇ ਆਧਾਰਿਤ ਇਸ ਲਘੂ ਫ਼ਿਲਮ ਬਾਰੇ ਜੈਕੀ ਕਹਿੰਦੇ ਹਨ, 'ਪਤਾ ਨਹੀਂ ਕਿਉਂ ਮੇਰੇ ਬਾਰੇ ਇਹ ਮਿਥ ਫੈਲ ਗਈ ਹੈ ਕਿ ਬੇਟਾ ਐਕਟਿੰਗ ਵਿਚ ਰੁੱਝਾ ਹੋਣ ਨਾਲ ਜੈਕੀ ਸ਼ਰਾਫ ਘਰ ਵਿਚ ਆਰਾਮ ਫਰਮਾ ਰਿਹਾ ਹੈ। ਇਹੀ ਵਜ੍ਹਾ ਹੈ ਕਿ ਹਰ ਕੋਈ ਮੇਰੇ ਕੋਲ ਲਘੂ ਫ਼ਿਲਮ ਦੀ ਪੇਸ਼ਕਸ਼ ਲੈ ਕੇ ਆ ਰਿਹਾ ਹੈ ਅਤੇ ਇਹ ਮੇਰੀ 10ਵੀਂ ਲਘੂ ਫ਼ਿਲਮ ਹੈ। ਜ਼ਿਆਦਾਤਰ ਨੌਜਵਾਨ ਮੇਰੇ ਕੋਲ ਇਸ ਤਰ੍ਹਾਂ ਦੀਆਂ ਫ਼ਿਲਮਾਂ ਦੀ ਪੇਸ਼ਕਸ਼ ਲੈ ਕੇ ਆਉਂਦੇ ਹਨ। ਬਾਲੀਵੁੱਡ ਵਿਚ ਆਪਣਾ ਕੈਰੀਅਰ ਸ਼ੁਰੂ ਕਰਨ ਦੀ ਖੁਸ਼ੀ ਮੈਂ ਸਾਫ ਉਨ੍ਹਾਂ ਦੇ ਚਿਹਰਿਆਂ 'ਤੇ ਦੇਖ ਸਕਦਾ ਹਾਂ। ਇਹ ਸਾਰੇ ਮੇਰੇ ਬੇਟੇ ਟਾਈਗਰ ਦੀ ਉਮਰ ਦੇ ਹਨ। ਹੁਣ ਇਨ੍ਹਾਂ ਨੂੰ ਨਾਂਹ ਥੋੜ੍ਹੀਂ ਕਹਿ ਸਕਦਾ ਹਾਂ।
ਸੱਚ ਕਹਾਂ ਤਾਂ ਨੌਜਵਾਨਾਂ ਦੇ ਨਾਲ ਕੰਮ ਕਰਕੇ ਮੈਂ ਖ਼ੁਦ ਤਰੋਤਾਜ਼ਾ ਹੋ ਜਾਂਦਾ ਹਾਂ। ਉਹ ਨਵੇਂ ਵਿਸ਼ੇ ਲੈ ਕੇ ਆਉਂਦੇ ਹਨ ਅਤੇ ਲਘੂ ਫ਼ਿਲਮਾਂ ਵਿਚ ਕੰਮ ਕਰਨ ਦਾ ਮੇਰਾ ਅਨੁਭਵ ਇਹ ਰਿਹਾ ਹੈ ਕਿ ਜੇਕਰ ਇਸ ਵਿਚ ਕੋਈ ਗੱਲ ਭਾਵੁਕ ਢੰਗ ਨਾਲ ਕਹੀ ਜਾਵੇ ਤਾਂ ਇਹ ਅਪੀਲ ਕਰ ਜਾਂਦੀ ਹੈ। ਇਥੇ ਪਿਤਾ-ਪੁੱਤਰ ਦੇ ਰਿਸ਼ਤੇ ਨੂੰ ਬਹੁਤ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ ਅਤੇ ਹਾਂ, ਇਥੇ ਮੇਰੇ ਤੋਂ ਡਾਂਸ ਵੀ ਕਰਵਾਇਆ ਗਿਆ ਹੈ ਜੋ ਕਰਨਾ ਮੇਰੇ ਲਈ ਮੁਸ਼ਕਿਲ ਸੀ। ਜਦੋਂ ਦਿਵਿਆਂਸ਼ ਨੇ ਜੈਕੀ ਨੂੰ ਇਹ ਦੱਸਿਆ ਸੀ ਕਿ ਫ਼ਿਲਮ ਵਿਚ ਉਨ੍ਹਾਂ ਨੂੰ ਲੇਝਿਮ ਡਾਂਸ ਕਰਨਾ ਹੈ ਤਾਂ ਜੈਕੀ ਨੇ ਸਾਫ ਸ਼ਬਦਾਂ ਵਿਚ ਕਹਿ ਦਿੱਤਾ ਸੀ ਕਿ ਗਣੇਸ਼ ਅਚਾਰੀਆ, ਫਰਹਾ ਖਾਨ ਤੇ ਸਰੋਜ਼ ਖਾਨ ਵੀ ਉਸ ਨੂੰ ਨਚਾਉਣ ਵਿਚ ਅਸਫ਼ਲ ਰਹੇ ਹਨ ਪਰ ਉਦੋਂ ਵੀ ਦਿਵਿਆਂਸ਼ ਨੇ ਆਪਣੀ ਜ਼ਿੱਦ ਨਹੀਂ ਛੱਡੀ ਅਤੇ ਇਸ ਦਾ ਨਤੀਜਾ ਇਹ ਹੈ ਕਿ ਫ਼ਿਲਮ ਦੇ ਅਖੀਰ ਵਿਚ ਜੈਕੀ ਦਾ ਲੇਝਿਮ ਡਾਂਸ ਦੇਖਣ ਲਾਇਕ ਬਣ ਗਿਆ ਹੈ। ਅਤੇ ਹਾਂ, ਇਸ ਫ਼ਿਲਮ ਵਿਚ ਕੰਮ ਕਰਨ ਦਾ ਜੈਕੀ ਨੇ ਆਪਣਾ ਕੋਈ ਮਿਹਨਤਾਨਾ ਨਹੀਂ ਲਿਆ ਹੈ।


-ਮੁੰਬਈ ਪ੍ਰਤੀਨਿਧ

'ਕੇਸਰੀ' ਵਰਗੀ ਫ਼ਿਲਮ ਰੋਜ਼-ਰੋਜ਼ ਨਹੀਂ ਬਣਦੀ : ਰਾਜੂ ਸਿੰਘ

ਯੁੱਧ ਦੇ ਇਤਿਹਾਸ ਵਿਚ ਦਰਜ ਹੋ ਚੁੱਕੇ ਸਾਰਾਗੜ੍ਹੀ ਦੇ ਯੁੱਧ 'ਤੇ ਬਣੀ ਫ਼ਿਲਮ 'ਕੇਸਰੀ' ਟਿਕਟ ਖਿੜਕੀ 'ਤੇ ਆਪਣੀ ਜੰਗ ਜਿੱਤਣ ਵਿਚ ਕਾਮਯਾਬ ਰਹੀ ਹੈ। ਹਾਲਾਂਕਿ ਇਸ ਫ਼ਿਲਮ ਵਿਚ ਪਰਿਣੀਤੀ ਚੋਪੜਾ ਦੀ ਛੋਟੀ ਭੂਮਿਕਾ ਸੀ ਪਰ ਫਿਰ ਵੀ ਉਹ ਇਸ ਫ਼ਿਲਮ ਦਾ ਹਿੱਸਾ ਬਣ ਕੇ ਫ਼ਖ਼ਰ ਮਹਿਸੂਸ ਕਰ ਰਹੀ ਹੈ। ਕੁਝ ਇਸ ਤਰ੍ਹਾਂ ਦੀਆਂ ਹੀ ਗੱਲਾਂ ਸੰਗੀਤਕਾਰ ਰਾਜੂ ਸਿੰਘ ਵੀ ਕਹਿੰਦੇ ਹਨ। ਉਨ੍ਹਾਂ ਨੇ ਫ਼ਿਲਮ ਵਿਚ ਪਿੱਠਵਰਤੀ ਸੰਗੀਤ ਦਿੱਤਾ ਹੈ ਅਤੇ ਉਹ ਵੀ ਫ਼ਿਲਮ ਦੇ ਨਾਲ ਆਪਣਾ ਨਾਂਅ ਜੁੜਿਆ ਦੇਖ ਕੇ ਫ਼ਖ਼ਰ ਮਹਿਸੂਸ ਕਰ ਰਹੇ ਹਨ। ਇਕ ਸੰਯੋਗ ਇਹ ਵੀ ਹੈ ਕਿ ਰਾਜੂ ਸਿੰਘ ਨੇ ਅਕਸ਼ੈ ਕੁਮਾਰ ਦੀ ਪਹਿਲੀ ਫ਼ਿਲਮ 'ਸੌਗੰਧ' ਵਿਚ ਪਿੱਠਵਰਤੀ ਸੰਗੀਤ ਦਿੱਤਾ ਸੀ ਅਤੇ ਹੁਣ ਅਕਸ਼ੈ ਦੇ ਕਰੀਅਰ ਲਈ ਮਹੱਤਵਪੂਰਨ ਸਾਬਤ ਹੋਈ 'ਕੇਸਰੀ' ਦੇ ਦ੍ਰਿਸ਼ਾਂ ਨੂੰ ਉਨ੍ਹਾਂ ਨੇ ਪਿੱਠਵਰਤੀ ਸੰਗੀਤ ਰਾਹੀਂ ਅਸਰਦਾਰ ਬਣਾ ਦਿੱਤਾ ਹੈ।
'ਕੇਸਰੀ' ਵਿਚ ਸੰਗੀਤ ਦੇਣ ਦੇ ਅਨੁਭਵ ਬਾਰੇ ਉਹ ਕਹਿੰਦੇ ਹਨ, 'ਮੇਰੀ ਨਿਰਦੇਸ਼ਕ ਅਨੁਰਾਗ ਸਿੰਘ ਨਾਲ ਪੁਰਾਣੀ ਜਾਣ-ਪਛਾਣ ਹੈ। ਉਨ੍ਹਾਂ ਦੀ ਫ਼ਿਲਮ 'ਪੰਜਾਬ 1984' ਵਿਚ ਦੋਵਾਂ ਨੇ ਇਕੱਠਿਆਂ ਕੰਮ ਕੀਤਾ ਸੀ। ਇਸ ਪੁਰਾਣੀ ਪਛਾਣ ਦੀ ਵਜ੍ਹਾ ਨਾਲ ਹੀ ਉਨ੍ਹਾਂ ਨੇ 'ਕੇਸਰੀ' ਦੇ ਨਿਰਮਾਣ ਦੇ ਪਹਿਲੇ ਦਿਨ ਤੋਂ ਮੈਨੂੰ ਨਾਲ ਰੱਖਿਆ, ਨਹੀਂ ਤਾਂ ਪਿੱਠਵਰਤੀ ਸੰਗੀਤਕਾਰ ਨੂੰ ਉਦੋਂ ਯਾਦ ਕੀਤਾ ਜਾਂਦਾ ਹੈ ਜਦੋਂ ਫ਼ਿਲਮ ਦਾ ਪੋਸਟ ਪ੍ਰੋਡਕਸ਼ਨ ਕੰਮ ਸ਼ੁਰੂ ਹੁੰਦਾ ਹੈ। ਸ਼ੁਰੂ ਤੋਂ ਹੀ ਇਸ ਫ਼ਿਲਮ ਦੇ ਨਾਲ ਜੁੜਨ ਦੀ ਵਜ੍ਹਾ ਕਰਕੇ ਮੈਨੂੰ ਪਤਾ ਸੀ ਕਿ ਇਥੇ ਕਿੱਥੇ ਕਿੱਥੇ ਸੰਗੀਤ ਦਾ ਸਕੋਪ ਹੈ। ਉਂਜ, ਜਦੋਂ ਅਨੁਰਾਗ ਨੇ ਇਸ ਫ਼ਿਲਮ ਦੀ ਪੇਸ਼ਕਸ਼ ਕੀਤੀ, ਉਦੋਂ ਦਿਲ ਵਿਚ ਆਇਆ ਕਿ ਇਹ ਬਿਨਾਂ ਸੰਗੀਤ ਫ਼ਿਲਮ ਹੈ। ਫ਼ਿਲਮ ਵਿਚ ਸੰਗੀਤ ਦਾ ਮੌਕਾ ਬਹੁਤ ਘੱਟ ਹੈ। ਪਰ ਇਹ ਮਰਦਾਨਾ ਕਿਸਮ ਦੀ ਫ਼ਿਲਮ ਹੈ। ਇਥੇ ਮਾਰ-ਧਾੜ, ਖੂਨ-ਖਰਾਬਾ, ਬੰਬ-ਬਰਛੇ ਹਨ ਪਰ ਰੋਮਾਂਸ ਨਾ ਦੇ ਬਰਾਬਰ ਹੈ ਅਤੇ ਨਾ ਹੀ ਲਾਈਟ ਮੂਵਮੈਂਟਸ ਹਨ। ਪਰ ਮੇਰੇ ਲਈ ਇਸ ਫ਼ਿਲਮ ਦਾ ਹਿੱਸਾ ਬਣਨਾ ਮਹੱਤਵਪੂਰਨ ਗੱਲ ਸੀ। ਉਹ ਇਸ ਲਈ ਵੀ ਕਿਉਂਕਿ ਮੇਰਾ ਸਬੰਧ ਫਿਰੋਜ਼ਪੁਰ ਸ਼ਹਿਰ ਨਾਲ ਹੈ ਅਤੇ ਮੈਨੂੰ ਪਤਾ ਹੈ ਕਿ ਉਥੇ ਸਾਰਾਗੜ੍ਹੀ ਦੇ ਵੀਰ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਹੈ। ਮੈਂ ਇਸ ਯੁੱਧ ਬਾਰੇ ਵੀ ਜਾਣਦਾ ਸੀ।


-ਮੁੰਬਈ ਪ੍ਰਤੀਨਿਧ

ਸਫ਼ਲ ਗੀਤਕਾਰ/ਅਭਿਨੇਤਾ

ਨਿਰਮਲ ਟਪਿਆਲਾ

ਸਾਹਿਤਕ, ਸੱਭਿਆਚਾਰਕ ਰੁਚੀਆਂ ਤੇ ਕਾਮੇ ਸੁਭਾਅ ਵਾਲੇ ਟਪਿਆਲਾ ਪਿੰਡ, ਬਾਬਾ ਬਕਾਲਾ (ਤਹਿਸੀਲ) ਦੇ ਇਸ ਫ਼ੌਜੀ ਤੇ ਫਿਰ ਅਧਿਆਪਕ ਰਹੇ ਨਿਰਮਲ ਟਪਿਆਲਾ ਦੀ ਪੁਸਤਕ 'ਸੱਚ ਦੇ ਨੇੜੇ' 'ਚ 157 ਲੋਕ ਤੱਥ ਰੂਪੀ ਬੈਂਤ/ਸ਼ੇਅਰ ਸੱਚਮੁੱਚ ਜ਼ਿੰਦਗੀ ਦਾ ਸੱਚ ਹਨ। ਉਹ ਕਹਿੰਦਾ ਹੈ ਕਿ ਪਿੰਡ ਦੇ ਕਿਸੇ ਵਿਅਕਤੀ ਦੀ ਕਵਿਤਾ ਕਦੇ ਅਖ਼ਬਾਰ 'ਚ ਛਪੀ ਤਾਂ ਉਸ ਨਿੱਕੇ ਹੁੰਦੇ ਸੋਚਿਆ ਕਿ ਕਦੇ ਮੇਰਾ ਵੀ ਨਾਂਅ ਇੰਜ ਹੀ ਲਿਖਣ ਕਾਰਨ ਛਪੂ। ਇਥੋਂ ਮਿਲੀ ਪ੍ਰੇਰਨਾ ਦੀ ਉਸ ਨੂੰ ਲੇਖਕ, ਕਵੀ, ਗੀਤਕਾਰ ਤੇ ਅਭਿਨੇਤਾ ਬਣਾ ਗਈ। ਪਾਲੀ ਦੇਤਵਾਲੀਆ ਜਿਹੇ ਗਾਇਕ ਤੇ ਦੂਰਦਰਸ਼ਨ ਜਲੰਧਰ ਦੇ ਰੰਗਾਰੰਗ ਪ੍ਰੋਗਰਾਮਾਂ ਲਈ ਵਿਸ਼ੇਸ਼ ਗੀਤ ਲਿਖਣ ਵਾਲੇ ਨਿਰਮਲ ਟਪਿਆਲਾ ਦਾ ਕਹਿਣਾ ਹੈ ਕਿ ਸੱਚ ਲਿਖਦਾਂ ਆਲੇ-ਦੁਆਲੇ ਦਾ ਤੇ ਇਸ ਨੂੰ ਨਾਮਵਰ ਸੁਰੀਲੇ ਉਭਰਦੇ ਫਨਕਾਰ ਆਵਾਜ਼ ਦਾ ਜਾਦੂ ਦੇਣ ਇਹ ਉਸ ਦੀ ਇੱਛਾ ਹੈ। ਸੱਤ ਵੀਡੀਓਜ਼ 'ਚ ਮਾਡਲਿੰਗ ਕਰ ਸਾਬਤ ਕੀਤਾ ਕਿ ਉਹ ਅਭਿਨੇਤਾ ਵੀ ਹੈ। ਅੱਤ ਦੀ ਦੇਖੀ ਗ਼ਰੀਬੀ ਪਰ ਫਿਰ ਵੀ ਵਿਦਿਆਦਾਨ ਨੇ ਉਸ ਨੂੰ ਮਾਪਿਆਂ ਦਾ ਉਮਰਾਂ ਭਰ ਲਈ ਕਰਜ਼ਾਈ ਬਣਾਇਆ ਹੈ। ਦਸਮ ਪਿਤਾ ਦੀ 'ਬੰਦਨਾ' ਤੋਂ ਲੈ ਕੇ 'ਮਾਂ', 'ਸਾਧੂ ਜੀਵਨ', 'ਕੋਮਲ ਦਿਲ', 'ਨਸ਼ਿਆਂ ਦੀ ਜ਼ਿੰਦਗੀ' ਤੇ ਆਜ਼ਾਦੀ ਪਰਵਾਨੇ' ਤੋਂ ਲੈ ਕੇ 'ਕੌਮਾਂ ਦੀ ਕੁਰਬਾਨੀ', 'ਸਮੇਂ ਦੀ ਪਰਖ' ਤੇ 'ਮਹਿਕ ਪੰਜਾਬ ਦੀ' ਜਿਹੇ ਨਿਰਮਲ ਟਪਿਆਲਾ ਦੇ ਕੀਤੇ ਜਿਸ ਵੀ ਸੁਣੇ ਉਹ ਦਾਦ ਦਿੱਤੇ ਬਿਨਾਂ ਨਾ ਰਿਹਾ। ਇਸ ਸਮੇਂ ਇਕ ਸਾਹਿਤਕ ਗੀਤਾਂ ਦੀ ਤੇ ਇਕ ਸੱਭਿਆਚਾਰਕ ਤੇ ਉਸ ਦੀਆਂ ਕਿਤਾਬਾਂ ਪ੍ਰਕਾਸ਼ਨ ਅਧੀਨ ਹਨ। 'ਬੰਦਾ ਸਦਾ ਜਵਾਨ ਰਹਿੰਦਾ' ਕਦਮਾਂ ਦੀ ਤਾਂ ਉਮਰ ਹੀ ਹਮੇਸ਼ਾ ਨਿਆਣੀ ਹੁੰਦੀ ਹੈ, ਕਹਿਣ ਵਾਲੇ ਨਿਰਮਲ ਟਪਿਆਲਾ ਨੇ ਫ਼ਿਲਮਾਂ ਤੱਕ ਦੇ ਗੀਤ ਲਿਖਣ ਤੱਕ ਸੋਚਿਆ ਹੈ। ਕੀ ਹੋਇਆ ਗੁੰਮਨਾਮ ਹਾਂ ਪਰ ਕਦੇ ਤਾਂ ਨਾਂਅ ਹੋਵੇਗਾ, ਹੀ ਉਸ ਦਾ ਜੀਵਨ ਮੰਤਰ ਹੈ, ਜਿਸ ਨੂੰ ਲੈ ਕੇ ਉਹ ਚੱਲਦਾ ਹੈ।


-ਜਸਦੀਸ਼ ਸਿੰਘ ਬਮਰਾਹ
ਚੌਕ ਮਹਿਤਾ।

ਫ਼ਿਲਮੀ ਖ਼ਬਰਾਂ

'ਤੇਰਾ ਯਾਰ ਹੂੰ ਮੈਂ' ਵਿਚ ਅਮਿਤਾਭ-ਸੂਰਿਆ

ਨਿਰਦੇਸ਼ਕ ਟੀ. ਤਾਮਿਲਵਨਨ ਨੇ ਅਮਿਤਾਭ ਬੱਚਨ ਨੂੰ ਲੈ ਕੇ 'ਤੇਰਾ ਯਾਰ ਹੂੰ ਮੈਂ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਹਿੱਟ ਫ਼ਿਲਮ 'ਸੋਨੂੰ ਕੇ ਟੀਟੂ ਕੀ ਸਵੀਟੀ' ਦੇ ਗੀਤ ਦੇ ਮੁਖੜੇ ਤੋਂ ਨਾਂਅ ਰੱਖੇ ਜਾਣ ਵਾਲੀ ਇਸ ਫ਼ਿਲਮ ਵਿਚ ਅਮਿਤਾਭ ਦੇ ਨਾਲ ਦੱਖਣ ਦੀਆਂ ਫ਼ਿਲਮਾਂ ਦੇ ਸੁਪਰ ਸਟਾਰ ਸੂਰਿਆ ਵੀ ਹਨ ਅਤੇ ਰਾਮਿਆ ਕ੍ਰਿਸ਼ਣਨ ਵੀ ਇਸ ਵਿਚ ਅਭਿਨੈ ਕਰ ਰਹੀ ਹੈ। ਇਹ ਹਿੰਦੀ ਦੇ ਨਾਲ-ਨਾਲ ਤਾਮਿਲ ਵਿਚ ਵੀ ਬਣਾਈ ਜਾ ਰਹੀ ਹੈ।
ਮਦਰਸ ਡੇ 'ਤੇ 'ਮੌਮ' ਚੀਨ ਵਿਚ ਪ੍ਰਦਰਸ਼ਿਤ ਹੋਵੇਗੀ

ਭਾਰਤੀ ਫ਼ਿਲਮਾਂ ਚੀਨ ਵਿਚ ਕਾਫੀ ਪਸੰਦ ਕੀਤੀਆਂ ਜਾਣ ਲੱਗੀਆਂ ਹਨ ਅਤੇ ਇਸ ਦਾ ਤਾਜ਼ਾ ਨਮੂਨਾ 'ਅੰਧਾਧੂਨ' ਦਾ ਉਥੇ ਤਗੜਾ ਕਾਰੋਬਾਰ ਕਰਨਾ ਹੈ। ਇਹ ਫ਼ਿਲਮ ਉਥੇ 3 ਅਪ੍ਰੈਲ ਨੂੰ ਪ੍ਰਦਰਸ਼ਿਤ ਹੋਈ ਅਤੇ ਪਹਿਲੇ ਦੋ ਦਿਨ ਵਿਚ ਹੀ ਫ਼ਿਲਮ ਨੇ ਵੀਹ ਕਰੋੜ ਤੋਂ ਜ਼ਿਆਦਾ ਰੁਪਏ ਦੀ ਕਮਾਈ ਕਰ ਲਈ। ਹੁਣ 'ਮੌਮ' ਨੂੰ ਉਥੇ ਰਿਲੀਜ਼ ਕਰਨ ਦੀ ਤਿਆਰੀ ਕੀਤੀ ਲਈ ਹੈ ਅਤੇ ਇਹ ਮਦਰਜ਼ ਡੇਅ ਦੇ ਦਿਨ ਭਾਵ 10 ਮਈ ਨੂੰ ਉਥੇ ਪ੍ਰਦਰਸ਼ਿਤ ਹੋਵੇਗੀ।
ਕਰਨ ਜੌਹਰ ਬਣਾ ਰਹੇ ਹਨ
ਕੈਪਟਨ ਬੱਤਰਾ 'ਤੇ ਬਾਇਓਪਿਕ

ਕਰਨ ਜੌਹਰ ਨੇ ਕੈਪਟਨ ਵਿਕਰਮ ਬੱਤਰਾ ਦੀ ਜ਼ਿੰਦਗੀ 'ਤੇ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਹੈ। ਵਿਸ਼ਣੂਵਰਧਨ ਵਲੋਂ ਨਿਰਦੇਸ਼ਿਤ ਕੀਤੀ ਜਾਣ ਵਾਲੀ ਇਸ ਫ਼ਿਲਮ ਵਿਚ ਸਿਧਾਰਥ ਮਲਹੋਤਰਾ ਵਲੋਂ ਵਿਕਰਮ ਬੱਤਰਾ ਦੀ ਭੂਮਿਕਾ ਨਿਭਾਈ ਜਾਵੇਗੀ ਅਤੇ ਇਸ ਦੀ ਸ਼ੂਟਿੰਗ ਚੰਡੀਗੜ੍ਹ, ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਵਿਚ ਕੀਤੀ ਜਾਵੇਗੀ।


-ਮੁੰਬਈ ਪ੍ਰਤੀਨਿਧ

'ਮਿੱਟੀ-ਵਿਰਾਸਤ ਬੱਬਰਾਂ ਦੀ' ਦਾ ਬਰਤਾਨਵੀ ਅਫ਼ਸਰ ਹੈਰੀ ਸਚਦੇਵਾ

ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰ ਹੈਰੀ ਸੱਚਦੇਵਾ ਨੇ ਲੰਬੇ ਸੰਘਰਸ਼ ਮਗਰੋਂ ਫ਼ਿਲਮ ਇੰਡਸਟਰੀ ਵਿਚ ਪਛਾਣ ਬਣਾ ਲਈ ਹੈ। ਸ: ਜੋਗਿੰਦਰ ਸਿੰਘ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ 24 ਜੁਲਾਈ 1970 ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਜਨਮੇ ਹੈਰੀ ਸੱਚਦੇਵਾ ਆਪਣੀ ਕਲਾ ਸਦਕਾ ਹੁਣ ਤੱਕ ਕੈਨੇਡਾ, ਅਮਰੀਕਾ ਵਿਚ ਕਈ ਲਾਈਵ ਸ਼ੋਅ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਇੰਗਲੈਂਡ, ਜਾਪਾਨ ਆਦਿ ਦੇਸ਼ਾਂ ਵਿਚ ਜਾਣ ਦਾ ਮੌਕਾ ਵੀ ਮਿਲਿਆ। ਮਾਤਾ-ਪਿਤਾ ਤੋਂ ਇਲਾਵਾ ਧਰਮ ਪਤਨੀ ਸੁਖਵਿੰਦਰ ਕੌਰ, ਬੇਟਾ ਕਰਨਬੀਰ ਸਿੰਘ ਅਤੇ ਬੇਟੀ ਮਨਪ੍ਰੀਤ ਕੌਰ ਨਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਰਹਿੰਦੇ ਹੈਰੀ ਸੱਚਦੇਵਾ ਜਿੱਥੇ ਆਪਣੀ ਹਾਲੀਆ ਰਿਲੀਜ਼ ਫ਼ਿਲਮ 'ਦੁੱਲਾ ਵੈਲੀ' ਨੂੰ ਲੈ ਕੇ ਚਰਚਾਵਾਂ ਵਿਚ ਰਹੇ, ਉੱਥੇ ਹੁਣ ਨਿਰਦੇਸ਼ਕ ਹਾਰਡੀ ਸ਼ੈਟੀ ਦੀ ਆਉਣ ਵਾਲੀ ਪੰਜਾਬੀ ਫ਼ਿਲਮ 'ਮਿੱਟੀ-ਵਿਰਾਸਤ ਬੱਬਰਾਂ ਦੀ' ਵਿਚ ਹੈਰੀ ਸੱਚਦੇਵਾ ਬਰਤਾਨਵੀ ਅਫ਼ਸਰ 'ਹਾਟਨ' ਦੇ ਕਿਰਦਾਰ ਵਿਚ ਨਜ਼ਰ ਆਉਣਗੇ। ਫ਼ਿਲਮ ਵਿਚ ਨਿਸ਼ਾਨ ਭੁੱਲਰ ਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾ ਰਹੇ ਹਨ। ਇਸ ਫ਼ਿਲਮ ਦੀ ਨਿਰਮਾਤਾ ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਹੈ। ਹੈਰੀ ਸੱਚਦੇਵਾ ਦੱਸਦੇ ਹਨ ਕਿ ਉਹ ਕਈ ਹਿੰਦੀ, ਪੰਜਾਬੀ ਫ਼ਿਲਮਾਂ ਤੋਂ ਇਲਾਵਾ ਆਉਂਦੇ ਦਿਨਾਂ ਵਿਚ ਇਕ ਹਾਲੀਵੁੱਡ ਪ੍ਰਾਜੈਕਟ 'ਤੇ ਵੀ ਕੰਮ ਕਰ ਰਹੇ ਹਨ। 'ਮਿੱਟੀ-ਵਿਰਾਸਤ ਬੱਬਰਾਂ ਦੀ' ਤੋਂ ਇਲਾਵਾ ਐਕਟਰ ਤੇ ਨਿਰਦੇਸ਼ਕ ਪੁਨੀਤ ਇੱਸਰ ਦੀ ਹਿੰਦੀ ਫ਼ਿਲਮ 'ਹੀ-ਮੈਨ' ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ। ਇਸ ਵਿਚ ਉਹ ਮੁੱਖ ਖਲਨਾਇਕ 'ਚਾਚਾ' ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਹ ਅਜਿਹਾ ਕਿਰਦਾਰ ਹੈ, ਜਿਸ ਦੀ ਸ਼ਹਿ 'ਤੇ ਸਾਰੇ ਗੁੰਡਾ ਤੱਤ ਕੰਮ ਕਰਦੇ ਹਨ। ਫ਼ਿਲਮ ਵਿਚ 'ਚਾਚਾ' ਨੂੰ ਕਾਫ਼ੀ ਸ਼ਾਤਰ ਦਿਮਾਗ ਦਿਖਾਇਆ ਗਿਆ ਹੈ। ਇਸ ਫ਼ਿਲਮ ਵਿਚ ਅਦਾਕਾਰ ਵਰਿੰਦਰ ਘੁੰਮਣ, ਰਿਤੂ ਓਮ ਸ਼ਿਵਪੁਰੀ, ਪੁਨੀਤ ਇੱਸਰ, ਸੋਨੀਆ ਬਿਰਜੇ ਆਦਿ ਮੁੱਖ ਭੂਮਿਕਾਵਾਂ ਵਿਚ ਹਨ।


-ਰਣਜੀਤ ਸਿੰਘ ਢਿੱਲੋਂ ਭੁੱਟੀਵਾਲਾ
ਜ਼ਿਲ੍ਹਾ ਇੰਚਾਰਜ 'ਅਜੀਤ' ਉੱਪ-ਦਫ਼ਤਰ ਸ੍ਰੀ ਮੁਕਤਸਰ ਸਾਹਿਬ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX