ਤਾਜਾ ਖ਼ਬਰਾਂ


ਨਾਕੇ 'ਤੇ ਡਿਊਟੀ ਦੌਰਾਨ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ
. . .  1 day ago
ਸ਼ਾਹਕੋਟ, 23 ਅਪ੍ਰੈਲ (ਸੁਖਦੀਪ ਸਿੰਘ)- ਸ਼ਾਹਕੋਟ ਦੇ ਨਜ਼ਦੀਕ ਵਹਿੰਦੇ ਸਤਲੁਜ ਦਰਿਆ 'ਤੇ ਪੁਲ ਉੱਪਰ ਅੱਜ ਦੇਰ ਰਾਤ ਨਾਕੇ ਦੌਰਾਨ ਡਿਊਟੀ ਦੇ ਰਹੇ ਇੱਕ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ...
ਆਈ.ਪੀ.ਐੱਲ 2019 : ਚੇਨਈ ਨੇ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
'ਟਵਿੱਟਰ 'ਤੇ ਸਾਂਪਲਾ ਨੇ ਆਪਣੇ ਨਾਂ ਅੱਗਿਓਂ 'ਚੌਕੀਦਾਰ' ਹਟਾਇਆ
. . .  1 day ago
ਹੁਸ਼ਿਆਰਪੁਰ ,23 ਅਪ੍ਰੈਲ - ਟਿਕਟ ਕੱਟੇ ਜਾਣ ਪਿੱਛੋਂ ਬੋਲੇ ਵਿਜੇ ਸਾਂਪਲਾ, 'ਬਹੁਤ ਦੁੱਖ ਹੋਇਆ ਭਾਜਪਾ ਨੇ ਗਊ ਹੱਤਿਆ ਕਰ ਦਿੱਤੀ। ਉਨ੍ਹਾਂ ਨੇ 'ਟਵਿੱਟਰ 'ਤੇ ਆਪਣੇ ਨਾਂ ਅੱਗਿਓਂ 'ਚੌਕੀਦਾਰ' ਵੀ ਹਟਾਇਆ...
ਆਈ.ਪੀ.ਐੱਲ 2019 : ਹੈਦਰਾਬਾਦ ਨੇ ਚੇਨਈ ਨੂੰ ਦਿੱਤਾ ਜਿੱਤਣ ਲਈ 176 ਦੌੜਾਂ ਦਾ ਟੀਚਾ
. . .  1 day ago
ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼, ਗੁਰਦਾਸਪੁਰ ਤੋਂ ਸੰਨੀ ਦਿਉਲ ਅਤੇ ਚੰਡੀਗੜ੍ਹ ਤੋਂ ਕਿਰਨ ਖੇਰ ਹੋਣਗੇ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 23 ਅਪ੍ਰੈਲ - ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ ਦੇ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਚੇਨਈ ਵੱਲੋਂ ਹੈਦਰਾਬਾਦ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਜੈਸ਼ ਨੇ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਦਿੱਤੀ ਧਮਕੀ
. . .  1 day ago
ਲਖਨਊ, 23 ਅਪ੍ਰੈਲ- ਪੱਛਮੀ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਰੇਲਵੇ ਸਟੇਸ਼ਨਾਂ ਸਮੇਤ ਕਈ ਵੱਡੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵੱਲੋਂ ਇਕ ਚਿੱਠੀ ਦੇ ਜਰੀਏ ਦਿੱਤੀ ....
7.50 ਕਰੋੜ ਦੀ ਹੈਰੋਇਨ ਸਮੇਤ ਪੁਲਿਸ ਵੱਲੋਂ ਇਕ ਵਿਅਕਤੀ ਗ੍ਰਿਫ਼ਤਾਰ
. . .  1 day ago
ਮੋਗਾ, 23 ਅਪ੍ਰੈਲ- ਮੋਗਾ ਦੇ ਪਿੰਡ ਕੋਟ ਈਸੇ ਖਾਂ ਦੇ ਕੋਲ ਨਾਕਾਬੰਦੀ ਦੌਰਾਨ ਪੁਲਿਸ ਨੇ ਇਕ ਸ਼ੱਕੀ ਵਿਅਕਤੀ ਤੋਂ ਡੇਢ ਕਿੱਲੋ ਗਰਾਮ ਹੈਰੋਇਨ ਬਰਾਮਦ ਕੀਤੀ ਹੈ ਜੋ ਕਿ ਮੋਗਾ ਦੇ ਪਿੰਡ ਦੋਲੇ ਵਾਲਾ ਵਿਖੇ ਸਪਲਾਈ ਹੋਣੀ ਸੀ। ਪੁਲਿਸ ਵੱਲੋਂ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ .....
ਪਟਿਆਲਾ ਤੋਂ ਦੋ ਆਜ਼ਾਦ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
. . .  1 day ago
ਪਟਿਆਲਾ, 23 ਅਪ੍ਰੈਲ (ਅ.ਸ. ਆਹਲੂਵਾਲੀਆ)- ਲੋਕ ਸਭਾ ਹਲਕਾ ਪਟਿਆਲਾ ਤੋਂ ਦੋ ਆਜ਼ਾਦ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਇਨ੍ਹਾਂ ਉਮੀਦਵਾਰਾਂ ਦੇ ਨਾਂਅ ਗੁਰਨਾਮ ਸਿੰਘ ਅਤੇ ਜਸਵੀਰ ਸਿੰਘ ....
ਗੌਤਮ ਗੰਭੀਰ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਨਵੀਂ ਦਿੱਲੀ, 23 ਅਪ੍ਰੈਲ- ਭਾਜਪਾ ਉਮੀਦਵਾਰ ਗੌਤਮ ਗੰਭੀਰ ਨੇ ਪੂਰਬੀ ਦਿੱਲੀ ਲੋਕ ਸਭਾ ਹਲਕੇ ਤੋਂ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ....
ਹੋਰ ਖ਼ਬਰਾਂ..

ਬਾਲ ਸੰਸਾਰ

ਧਰੁਵ ਅਤੇ ਜੰਗਲੀ ਜੀਵ-ਜੰਤੂ

ਬੱਚਿਓ, ਜ਼ਰਾ ਸੋਚੋ, ਜੇਕਰ ਆਪਾਂ ਨੂੰ ਮਨਫ਼ੀ ਡਿਗਰੀ ਤੋਂ ਹੇਠਾਂ ਤਾਪਮਾਨ ਵਿਚ, 6 ਮਹੀਨਿਆਂ ਦੇ ਹਨੇਰੇ ਵਿਚ, ਠੰਢੀਆਂ ਅਤੇ ਤੇਜ਼ ਹਵਾਵਾਂ ਅਤੇ ਵੀਰਾਨ ਸਥਾਨ 'ਤੇ ਰਹਿਣਾ ਪੈ ਜਾਵੇ ਤਾਂ ਕਿੰਨਾ ਮੁਸ਼ਕਿਲ ਹੋਵੇਗਾ | ਇਨ੍ਹਾਂ ਸਥਾਨਾਂ ਉੱਤੇ ਸਿਰਫ ਉਹੀ ਜਾਨਵਰ, ਪੰਛੀ ਅਤੇ ਬਨਸਪਤੀ ਰਹਿ ਸਕਦੀ ਹੈ, ਜਿਨ੍ਹਾਂ ਨੇ ਆਪਣੇ-ਆਪ ਨੂੰ ਇਨ੍ਹਾਂ ਮੁਸ਼ਕਿਲ ਹਾਲਾਤ ਦੇ ਅਨੁਕੂਲ ਬਣਾ ਲਿਆ ਹੋਵੇ |
ਧਰੁਵ ਕਿਹੜੇ ਖਿੱਤੇ ਨੂੰ ਕਹਿੰਦੇ ਹਨ : ਉੱਤਰੀ ਧਰੁਵ ਅਤੇ ਐਨਟਾਰਕਟਿਕਾ ਖੇਤਰ ਨੂੰ ਧਰੁਵ ਮੰਨਿਆ ਗਿਆ ਹੈ | ਇਥੇ ਸਾਲ ਵਿਚ ਇਕ ਵਾਰ 24 ਘੰਟੇ ਦਾ ਦਿਨ ਅਤੇ 24 ਘੰਟਿਆਂ ਦੀ ਰਾਤ ਹੁੰਦੀ ਹੈ | ਬੇਸ਼ੱਕ ਇਹ ਧਰੁਵ ਮੰਨੇ ਗਏ ਹਨ ਪਰ ਇਹ ਆਪਣੇ-ਆਪ ਵਿਚ ਇਕ-ਦੂਜੇ ਨਾਲੋਂ ਬਿਲਕੁਲ ਉਲਟ ਹਨ | ਉੱਤਰੀ ਧਰੁਵ ਬਰਫ ਦਾ ਵਹਿੰਦਾ ਹੋਇਆ ਇਕ ਸਮੁੰਦਰ ਹੈ, ਜੋ ਧਰਤੀ ਨਾਲ ਘਿਰਿਆ ਹੋਇਆ ਹੈ, ਜਦੋਂ ਕਿ ਐਾਟਾਰਕਟਿਕਾ ਬਰਫ ਨਾਲ ਢਕਿਆ ਹੋਇਆ ਇਕ ਮਹਾਂਦੀਪ ਹੈ, ਜੋ ਸਮੁੰਦਰ ਵਿਚਕਾਰ ਘਿਰਿਆ ਹੋਇਆ ਹੈ |
ਦੱੁਧਾਧਾਰੀ ਜੀਵ : ਉੱਤਰੀ ਧਰੁਵ ਐਾਟਾਰਕਟਿਕਾ ਨਾਲੋਂ ਕੁਝ ਗਰਮ ਹੈ, ਇਸ ਲਈ ਇਥੇ ਬਨਸਪਤੀ ਪੈਦਾ ਹੁੰਦੀ ਹੈ | ਇਸ ਕਰਕੇ ਸ਼ਾਕਾਹਾਰੀ ਜੀਵ ਇਥੇ ਜੀਵਤ ਰਹਿ ਸਕਦੇ ਹਨ, ਜਦੋਂ ਕਿ ਕਈਆਂ ਨੂੰ ਸਿੱਧੇ ਅਤੇ ਅਸਿੱਧੇ ਤੌਰ 'ਤੇ ਭੋਜਨ ਲਈ ਸਮੁੰਦਰ 'ਤੇ ਨਿਰਭਰ ਹੋਣਾ ਪੈਂਦਾ ਹੈ | ਮਾਸਾਹਾਰੀ ਜੀਵ ਹਮੇਸ਼ਾ ਹੀ ਪੈਨਯੂਅਨਜ਼ ਉੱਪਰ ਖਤਰਾ ਪੈਦਾ ਕਰੀ ਰੱਖਦੇ ਹਨ | ਇਨ੍ਹਾਂ ਜੀਵਾਂ ਵਿਚ ਰਿੱਛ, ਖਰਗੋਸ਼ ਬਲਦ ਅਤੇ ਵੇਲ ਮੱਛੀਆਂ ਆਦਿ ਆਉਂਦੀਆਂ ਹਨ |
ਪੰਛੀ : ਇਥੇ ਪੰਛੀਆਂ ਦੇ ਦੋ ਗਰੱੁਪ ਹਨ-ਉਡਣ ਵਾਲੇ ਅਤੇ ਨਾ ਉਡਣ ਵਾਲੇ | ਇਨ੍ਹਾਂ ਵਿਚੋਂ ਬਹੁਤ ਸਾਰੇ ਪ੍ਰਵਾਸੀ ਪੰਛੀ ਜੋ ਪਰਿਵਾਰ ਵਧਾਉਣ ਲਈ ਅਤੇ ਭੋਜਨ ਦੀ ਕਮੀ ਨੂੰ ਦੂਰ ਕਰਨ ਲਈ ਦੂਰ-ਦੂਰ ਤੱਕ ਪ੍ਰਵਾਸ ਕਰ ਜਾਂਦੇ ਹਨ | ਸਮੁੰਦਰੀ ਟਿਟੀਹਰੀ ਹਰੇਕ ਸਾਲ 31,000 ਕਿਲੋਮੀਟਰ ਜਾਣ ਅਤੇ ਵਾਪਸ ਆਉਣ ਦਾ ਪ੍ਰਵਾਸ ਕਰਦੀ ਹੈ | ਇਨ੍ਹਾਂ ਪੰਛੀਆਂ ਵਿਚ ਬਰਫੀਲਾ ਉੱਲੂ, ਸਮੁੰਦਰੀ ਮੁਰਗਾ ਅਤੇ ਪੈਨਯੂਅਨਜ਼ ਆਦਿ ਆਉਂਦੇ ਹਨ |
ਬਨਸਪਤੀ : ਅਜਿਹੇ ਵਾਤਾਵਰਨ ਵਿਚ ਆਪਣੇ-ਆਪ ਨੂੰ ਜੀਵਤ ਰੱਖਣ ਲਈ ਬਨਸਪਤੀ ਨੂੰ ਬਹੁਤ ਹੀ ਸੰਘਰਸ਼ ਕਰਨਾ ਪੈਂਦਾ ਹੈ | ਫੱੁਲਾਂ ਵਾਲੀ ਬਨਸਪਤੀ ਘੱਟ ਪੈਦਾ ਹੁੰਦੀ ਹੈ ਪਰ ਧਰੁਵਾਂ ਦੇ ਤੱਟਵਰਤੀ ਇਲਾਕਿਆਂ ਵਿਚ ਜ਼ਿਆਦਾ ਮਾਤਰਾ ਵਿਚ ਬਨਸਪਤੀ ਪੈਦਾ ਹੋ ਜਾਂਦੀ ਹੈ | ਇਹ ਬਹੁਤ ਹੀ ਹੌਲੀ-ਹੌਲੀ ਵਧਦੇ ਹਨ ਅਤੇ ਤੇਜ਼ ਠੰਢੀਆਂ ਹਵਾਵਾਂ ਤੋਂ ਵੀ ਇਨ੍ਹਾਂ ਨੂੰ ਬਚਣਾ ਪੈਂਦਾ ਹੈ | ਇਨ੍ਹਾਂ ਵਿਚ ਕਾਈ, ਲਾਇਕਨ, ਹੇਅਰ ਗਰਾਸ ਅਤੇ ਬੈਂਤ ਦੇ ਰੱੁਖ ਸ਼ਾਮਿਲ ਹਨ |

-8/29, ਨਿਊ ਕੁੰਦਨਪੁਰੀ, ਲੁਧਿਆਣਾ |


ਖ਼ਬਰ ਸ਼ੇਅਰ ਕਰੋ

ਬਾਲ ਕਵਿਤਾ: ਨਕਲ ਨਹੀਂ ਕਰਾਂਗੇ

ਇਮਤਿਹਾਨਾਂ ਦੇ ਦਿਨ ਆ ਗਏ ਨੇੜੇ,
ਪੇਪਰਾਂ ਵਿਚ ਦਿਨ ਰਹਿ ਗਏ ਕਿਹੜੇ |
ਸਿਲੇਬਸ ਦੁਹਰਾਉਣ ਦਾ ਸਮਾਂ ਹੈ ਆਇਆ,
ਪ੍ਰੀਖਿਆ ਤੋਂ ਨਹੀਂ ਡਰਾਂਗੇ,
ਨਕਲ ਨਹੀਂ ਕਰਾਂਗੇ, ਮਿਹਨਤ ਨਾਲ ਪੜ੍ਹਾਂਗੇ |
ਜਿਹੜੇ ਨਕਲ 'ਤੇ ਆਸ ਨੇ ਰੱਖਦੇ,
ਕਦੇ ਸਫ਼ਲ ਨਾ ਹੁੰਦੇ ਉਹ |
ਮਿਹਨਤਾਂ ਨਾਲ ਜੋ ਕਰਨ ਪੜ੍ਹਾਈ,
ਸਦਾ ਹੀ ਮੈਡਲ ਚੁੰਮਦੇ ਉਹ |
ਆਪਣੇ ਅਧਿਆਪਕਾਂ ਦਾ ਨਾਂਅ ਰੁਸ਼ਨਾ ਕੇ,
ਸਿਰ ਉੱਚਾ ਕਰ ਖੜ੍ਹਾਂਗੇ |
ਨਕਲ ਨਹੀਂ ਕਰਾਂਗੇ, ਮਿਹਨਤ ਨਾਲ ਪੜ੍ਹਾਂਗੇ |

-ਗੁਰਪ੍ਰੀਤ ਕੌਰ ਚਹਿਲ,
ਪੰਜਾਬੀ ਅਧਿਆਪਕਾ, ਸ: ਸੀ: ਸੈ: ਸਕੂਲ, ਚਹਿਲਾਂਵਾਲੀ (ਮਾਨਸਾ) |

ਚੁਟਕਲੇ

• ਪਤਨੀ (ਪਤੀ ਨੂੰ )-ਜੀ ਸੁਣਦੇ ਹੋ, ਰਵੀ ਆਪਣੀ ਘਰ ਵਾਲੀ ਨੂੰ ਕਿੰਨੀਆਂ ਮਹਿੰਗੀਆਂ ਥਾਵਾਂ 'ਤੇ ਘੁਮਾਉਣ ਲੈ ਕੇ ਜਾਂਦੈ |
ਪਤੀ-ਹਾਂ ਫੇਰ?
ਪਤਨੀ-ਤੁਸੀਂ ਮੈਨੂੰ ਕਦੇ ਮਹਿੰਗੀ ਥਾਂ 'ਤੇ ਘੁਮਾਉਣ ਨਹੀਂ ਲੈ ਕੇ ਗਏ, ਕਦੇ ਤਾਂ ਲੈ ਜਾਓ ਨਾ |
ਪਤੀ-ਚੱਲ ਫਿਰ ਤਿਆਰ ਹੋ ਜਾ |
ਪਤਨੀ-ਆਪਾਂ ਕਿਥੇ-ਕਿਥੇ ਜਾਵਾਂਗੇ?
ਪਤੀ-ਪਹਿਲਾਂ ਪੈਟਰੋਲ ਪੰਪ, ਫਿਰ ਗੈਸ ਏਜੰਸੀ ਅਤੇ ਅਖੀਰ ਵਿਚ ਸਬਜ਼ੀ ਮੰਡੀ |
• ਰਮੇਸ਼ (ਦਰਜੀ ਨੂੰ )-ਪੈਂਟ ਦੀ ਸਿਲਾਈ ਦਾ ਕੀ ਰੇਟ ਹੈ?
ਦਰਜੀ-400 ਰੁਪਏ |
ਰਮੇਸ਼-ਤੇ ਨਿੱਕਰ ਦੀ?
ਦਰਜੀ-100 ਰੁਪਏ |
ਰਮੇਸ਼-ਤਾਂ ਫਿਰ ਤੁਸੀਂ ਨਿੱਕਰ ਹੀ ਬਣਾ ਦਿਓ ਤੇ ਨਿੱਕਰ ਦੀ ਲੰਬਾਈ ਪੈਰਾਂ ਤੱਕ ਰੱਖ ਦਿਓ |
• ਰਮਨ (ਕਮਲ ਨੂੰ )-ਕੀ ਕੋਈ ਔਰਤ ਕਿਸੇ ਆਦਮੀ ਨੂੰ ਲੱਖਪਤੀ ਬਣਾ ਸਕਦੀ ਹੈ?
ਕਮਲ-ਹਾਂ, ਕਿਉਂ ਨਹੀਂ, ਪਰ ਸ਼ਰਤ ਹੈ ਕਿ ਆਦਮੀ ਕਰੋੜਪਤੀ ਹੋਣਾ ਚਾਹੀਦੈ |
• ਪਤਨੀ (ਪਤੀ ਨੂੰ )-ਦੱਸੋ ਸਾਡੇ ਦੋਵਾਂ ਵਿਚੋਂ ਕੌਣ ਸੋਹਣਾ ਹੈ?
ਪਤੀ-ਸੋਹਣਾ ਮੈਂ ਹਾਂ |
ਪਤਨੀ-ਤੁਹਾਨੂੰ ਕਿਵੇਂ ਯਕੀਨ ਹੈ ਕਿ ਤੁਸੀਂ ਹੀ ਸੋਹਣੇ ਹੋ?
ਪਤੀ-ਤੰੂ ਕਦੇ ਮੈਨੂੰ ਬਿਊਟੀ ਪਾਰਲਰ ਜਾਂਦੇ ਦੇਖਿਆ?
• ਪਤੀ (ਪਤਨੀ ਨੂੰ )-ਭਾਗਵਾਨੇ, ਤੰੂ ਕਿੰਨੀ ਖੁਸ਼ਕਿਸਮਤ ਏਾ!
ਪਤਨੀ-ਕਿਵੇਂ?
ਪਤੀ-ਜਿਵੇਂ ਮੈਂ ਚਾਰ ਸਾਲ ਪਹਿਲਾਂ ਸੀ, ਅੱਜ ਵੀ ਉਸ ਤਰ੍ਹਾਂ ਹੀ ਹਾਂ |
ਪਤਨੀ-ਸਹੀ ਕਿਹਾ, ਤੁਸੀਂ ਚਾਰ ਸਾਲ ਪਹਿਲਾਂ ਵੀ ਬੇਰੁਜ਼ਗਾਰ ਸੀ ਤੇ ਅੱਜ ਵੀ ਬੇਰੁਜ਼ਗਾਰ ਹੀ ਹੋ |

-ਮਨਜੀਤ ਪਿਉਰੀ,
ਨੇੜੇ ਭਾਰੂ ਗੇਟ, ਗਿੱਦੜਬਾਹਾ |
ਮੋਬਾ: 94174-47986

'ਬੈੱਲ' ਦਾ ਨਾਂਅ ਬੈੱਲ ਕਿਵੇਂ ਪਿਆ?

ਪਿਆਰੇ ਬੱਚਿਓ! ਸਮਾਜ ਵਿਚ ਸਕੂਲਾਂ, ਘਰਾਂ, ਦਫ਼ਤਰਾਂ, ਦੁਕਾਨਾਂ ਹਰ ਜਗ੍ਹਾ 'ਤੇ ਸਮੇਂ ਦੇ ਪਾਬੰਦ ਹੋਣ ਲਈ ਘੰਟੀ ਜਾਂ ਬੈੱਲ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ | ਬੈੱਲ ਦਾ ਨਾਂਅ ਉਸ ਵਕਤ ਜੁੜਿਆ ਜਦੋਂ ਮਹਾਨ ਵਿਗਿਆਨੀ ਐਲਗਜ਼ੈਂਡਰ ਗ੍ਰਾਹਮਬੈੱਲ ਨੇ ਅਮਰੀਕਾ ਦੀ ਟੈਲੀਫੋਨ ਪ੍ਰਣਾਲੀ ਦਾ ਨਾਂਅ ਆਪਣੇ ਨਾਂਅ 'ਤੇ 'ਬੈੱਲ ਟੈਲੀਫੋਨ ਪ੍ਰਣਾਲੀ' ਰੱਖਿਆ | ਬੱਚਿਓ! ਤੁਸੀਂ ਜਾਣਦੇ ਹੀ ਹੋ ਕਿ ਟੈਲੀਫੋਨ ਜੋ ਕਿ ਅਜੋਕੇ ਸਮੇਂ ਦੀ ਸਭ ਤੋਂ ਪਸੰਦੀਦਾ ਤੇ ਲੋੜਵੰਦ ਵਸਤੂ ਹੈ, ਦੀ ਕਾਢ ਐ: ਗ੍ਰਾਹਮਬੈੱਲ ਨੇ ਆਪਣੇ ਸਾਥੀ ਥਾਮਸ ਏ. ਵਾਟਸਨ ਨਾਲ ਕੀਤੀ | ਸਭ ਤੋਂ ਪਹਿਲਾਂ ਟੈਲੀਫੋਨ ਵਿਚ ਉੱਤਰ ਦੇਣ ਲਈ 'ਅਹੋਏ' ਸ਼ਬਦ ਦੀ ਵਰਤੋਂ ਬੈੱਲ ਦੁਆਰਾ ਕੀਤੀ ਗਈ, ਜੋ ਬਾਅਦ ਵਿਚ 'ਹੈਲੋ' ਸ਼ਬਦ ਵਿਚ ਤਬਦੀਲ ਹੋ ਗਿਆ | ਬੱਚਿਓ, ਆਓ! ਆਪਾਂ ਇਨ੍ਹਾਂ ਦੀ ਜੀਵਨੀ 'ਤੇ ਇਕ ਝਾਤ ਮਾਰਨ ਦੀ ਕੋਸ਼ਿਸ਼ ਕਰੀਏ | ਕਿਉਂਕਿ ਵਿਗਿਆਨੀ ਸਾਡੇ ਮਾਰਗ ਦਰਸ਼ਕ ਤੇ ਪ੍ਰੇਰਨਾਦਾਇਕ ਸਰੋਤ ਹੁੰਦੇ ਹਨ | ਐਲਗਜ਼ੈਂਡਰ ਗ੍ਰਾਹਮਬੈੱਲ ਦਾ ਜਨਮ 3 ਮਾਰਚ, 1857 ਈ: ਨੂੰ ਸਕਾਟਲੈਂਡ ਦੀ ਰਾਜਧਾਨੀ ਐਡਨਬਰਾ ਵਿਚ ਹੋਇਆ, ਜੋ ਕਿ ਬਾਅਦ ਵਿਚ ਆਪਣੇ ਦੋ ਭਰਾਵਾਂ ਦੀ ਤਪਦਿਕ ਨਾਲ ਮੌਤ ਤੋਂ ਬਾਅਦ ਕੈਨੇਡਾ ਵਿਚ ਆ ਵਸੇ | ਇਥੇ ਇਨ੍ਹਾਂ ਨੂੰ ਗੂੰਗੇ-ਬੋਲੇ ਬੱਚਿਆਂ ਦੇ ਸਕੂਲ ਪੜ੍ਹਾਉਣ ਦਾ ਮੌਕਾ ਮਿਲਿਆ |
ਉਨ੍ਹਾਂ ਦੇ ਪਿਤਾ ਦਾ ਨਾਂਅ ਐਲਗਜ਼ੈਂਡਰ ਮੇਲਵਿਲੀ ਬੈੱਲ ਅਤੇ ਮਾਤਾ ਦਾ ਨਾਂਅ ਈਲੀਜ਼ਾ ਸਾਈਮੇਡਸ ਬੈੱਲ ਸੀ | ਇਨ੍ਹਾਂ ਦੀ ਮਾਤਾ ਤੇ ਪਤਨੀ ਦੋਵੇਂ ਹੀ ਬਹਿਰੇ ਸਨ, ਜਿਸ ਦਾ ਪ੍ਰਭਾਵ ਬੈੱਲ ਦੀ ਜੀਵਨ ਸ਼ੈਲੀ 'ਤੇ ਹੋਣਾ ਸੁਭਾਵਿਕ ਹੀ ਸੀ | ਇਸ ਲਈ ਇਸ ਦਾ ਝੁਕਾਅ ਗੂੰਗੇ-ਬੋਲੇ ਬੱਚਿਆਂ ਵੱਲ ਵਧੇਰੇ ਹੋ ਗਿਆ ਤੇ ਇਸ ਨੇ ਪੂਰੀ ਤਨਦੇਹੀ ਤੇ ਲਗਨ ਨਾਲ ਉਨ੍ਹਾਂ ਨੂੰ ਸਿੱਖਿਆ ਦਿੱਤੀ ਅਤੇ 400 ਸ਼ਬਦ ਅੰਗਰੇਜ਼ੀ ਦੇ ਵੀ ਸਿਖਾਏ | ਬਾਅਦ ਵਿਚ ਆਪਣੇ ਬੋਸਟਨ ਸਕੂਲ ਵਿਚ ਪ੍ਰੋਫੈਸਰ ਦੀ ਨੌਕਰੀ ਵੀ ਕੀਤੀ ਤੇ ਆਰਥਿਕ ਪੱਖੋਂ ਵੀ ਕੁਝ ਸੁਧਾਰ ਹੋ ਗਿਆ | ਉਹ ਸ਼ੁਰੂ ਤੋਂ ਹੀ ਨਵੀਆਂ-ਨਵੀਆਂ ਕਾਢਾਂ ਕੱਢਣ ਵਿਚ ਰੁਚੀ ਰੱਖਦਾ ਸੀ | ਵਿਹਲੇ ਸਮੇਂ ਇਹ ਗੂੰਗੇ-ਬੋਲੇ ਬੱਚਿਆਂ ਨੂੰ ਪੜ੍ਹਾਉਂਦਾ ਸੀ ਤੇ ਨਾਲ ਹੀ ਗੂੰਗੇ-ਬੋਲੇ ਬੱਚਿਆਂ ਦੀ 'ਬੋਲਣ ਵਾਲੀ ਮਸ਼ੀਨ' ਦੀ ਕਾਢ ਵਿਚ ਵੀ ਲੱਗ ਗਿਆ | ਫਿਰ ਇਸ ਨੇ 'ਹਾਰਮੋਨਿਕ ਟੈਲੀਗ੍ਰਾਫ' ਦੀ ਖੋਜ ਕੀਤੀ, ਜਿਸ ਨਾਲ ਸੁਨੇਹੇ ਭੇਜੇ ਜਾ ਸਕਦੇ ਸਨ | ਆਖਿਰਕਾਰ 1876 ਈ: ਵਿਚ ਇਸ ਨੇ ਟੈਲੀਫੋਨ ਦੀ ਖੋਜ ਕੀਤੀ ਅਤੇ ਆਪਣੇ ਨਾਂਅ ਨਾਲ ਪਹਿਲੀ ਵਾਰ ਇਸ ਪ੍ਰਾਪਤੀ ਨੂੰ ਪੇਟੈਂਟ ਕਰਵਾਇਆ | ਇਸ ਵਿਗਿਆਨੀ ਨੇ ਹੋਰ ਕਾਢਾਂ ਵਿਚ ਵੀ ਆਪਣਾ ਯੋਗਦਾਨ ਪਾਇਆ, ਜਿਵੇਂ ਹਵਾਈ ਜਹਾਜ਼ ਤੇ ਏਅਰ ਕੰਡੀਸ਼ਨਰਾਂ ਸਬੰਧੀ ਸੁਝਾਅ, ਘਰਾਂ ਨੂੰ ਗਰਮ ਤੇ ਹਵਾਦਾਰ ਰੱਖਣ ਦੇ ਢੰਗ ਆਦਿ |
2 ਅਗਸਤ, 1922 ਈ: ਨੂੰ ਇਸ ਮਹਾਨ ਵਿਗਿਆਨੀ ਦੀ ਮੌਤ ਹੋ ਗਈ | ਉਹ ਹਮੇਸ਼ਾ ਹੀ ਆਪਣੇ-ਆਪ ਨੂੰ ਗੂੰਗੇ ਤੇ ਬੋਲੇ ਬੱਚਿਆਂ ਦੇ ਅਧਿਆਪਕ ਵਜੋਂ ਤਰਜੀਹ ਦਿੰਦੇ ਸਨ | ਉਨ੍ਹਾਂ ਨੂੰ ਅਮਰੀਕਾ, ਕੈਨੇਡਾ, ਇੰਗਲੈਂਡ, ਸਕਾਟਲੈਂਡ ਅਤੇ ਜਰਮਨ ਯੂਨੀਵਰਸਿਟੀ ਵਲੋਂ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਗਈ ਤੇ ਕਈ ਪੁਰਸਕਾਰ ਵੀ ਦਿੱਤੇ ਗਏ | ਇਸ ਤਰ੍ਹਾਂ ਬੱਚਿਓ! ਇਕ ਅਧਿਆਪਕ ਤੋਂ ਸ਼ੁਰੂ ਹੋ ਕੇ ਇਕ ਵਿਗਿਆਨੀ ਤੱਕ ਦਾ ਸਫਰ ਕੀਤਾ, ਰਾਤਾਂ ਜਾਗ-ਜਾਗ ਕੇ ਬੈੱਲ ਨੇ ਜ਼ਿਆਦਾ ਪ੍ਰਯੋਗ 'ਧੁਨੀ' ਨਾਲ ਸਬੰਧਿਤ ਕੀਤੇ 'ਕਿਵੇਂ ਤਰੰਗਾਂ ਪੈਦਾ ਹੁੰਦੀਆਂ ਹਨ ਤੇ ਇਕ ਸਥਾਨ ਤੋਂ ਦੂਸਰੇ ਸਥਾਨ 'ਤੇ ਜਾਂਦੀਆਂ ਹਨ |' ਇਸ ਤਰ੍ਹਾਂ ਸੱਚੀ ਲਗਨ ਤੇ ਮਿਹਨਤ ਨਾਲ ਸਫਲਤਾ ਪ੍ਰਾਪਤ ਕੀਤੀ ਜਾ ਸਕਦੀ ਹੈ |


-ਸ: ਸੀ: ਸੈ: ਸਕੂਲ, ਡਿਹਰੀਵਾਲਾ, ਅੰਮਿ੍ਤਸਰ-143116.
ਮੋਬਾ: 98155-24349

ਬੁਝਾਰਤ (41)

ਬਾਪੂ ਲਿਆਂਦੀ ਇਕ ਵਛੇਰੀ,
ਚਿੱਟਾ ਰੰਗ ਪਸੰਦ ਹੈ ਮੇਰੀ |
ਨਾ ਕੁਝ ਖਾਵੇ, ਨਾ ਕੁਝ ਪੀਵੇ,
ਇਹ ਤਾਂ ਬਿਨ ਹਵਾ ਦੇ ਜੀਵੇ |
ਚੁੱਪ ਰਹੇ ਇਹ ਕਦੇ ਨਾ ਹਿਣਕੇ,
ਦੌੜੀ ਜਾਵੇ ਵਾਟ ਨੂੰ ਮਿਣ ਕੇ |
ਵਾਤਾਵਰਨ ਦਾ ਰੱਖੇ ਿਖ਼ਆਲ,
ਗੰਦ ਨਾ ਪਾਵੇ ਲਿੱਦ ਦੇ ਨਾਲ |
ਬੁੱਝੋ ਬਾਤ ਤੇ ਅਕਲ ਦੌੜਾਓ,
ਪਿਆਰੇ ਬੱਚਿਓ ਦਿਮਾਗ ਵਧਾਓ |
ਭਲੂਰੀਆ ਜੀ ਅਸੀਂ ਮੰਨਗੇ ਹਾਰ,
ਅਕਲ ਦੇ ਘੇਰੇ ਤੋਂ ਹੈ ਬਾਹਰ |
          --0--
ਸੁਣ ਉੱਤਰ ਫਿਰ ਸਿੰਮੀ ਪੁੱਤਰੀ
ਬੈਟਰੀ ਵਾਲੀ ਇਹ ਸਕੂਟਰੀ

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) | ਮੋਬਾ: 99159-95505

ਬਾਲ ਕਹਾਣੀ : ਮਾਂ ਦੀ ਮਿਹਨਤ

ਗੇਲਾ ਇਕ ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਮੁੰਡਾ ਸੀ, ਭਾਵੇਂ ਉਸ ਦਾ ਅਸਲ ਨਾਂਅ ਤਾਂ ਗੁਰਮੇਲ ਸਿੰਘ ਸੀ ਪਰ ਪਿੰਡ ਵਿਚ ਉਸ ਦੇ ਸੰਗੀ-ਸਾਥੀ ਅਕਸਰ ਹੀ ਉਹਨੂੰ ਗੇਲੂ ਆਖ ਕੇ ਬੁਲਾਉਂਦੇ | ਉਹ ਪੜ੍ਹਾਈ ਵਿਚ ਬਹੁਤਾ ਹੁਸ਼ਿਆਰ ਨਹੀਂ ਸੀ ਅਤੇ ਉਸ ਦਾ ਦਿਮਾਗ ਹਮੇਸ਼ਾ ਸ਼ਰਾਰਤਾਂ ਕਰਨ ਅਤੇ ਖੇਡਣ ਵਿਚ ਹੀ ਲੱਗਾ ਰਹਿੰਦਾ ਸੀ ਪਰ ਉਸ ਦੀ ਮਾਂ ਦੀ ਤਮੰਨਾ ਸੀ ਕਿ ਉਹ ਪੜ੍ਹ-ਲਿਖ ਕੇ ਅਤੇ ਕਿਸੇ ਅਹੁਦੇ 'ਤੇ ਲੱਗ ਕੇ ਘਰ ਨੂੰ ਵਧੀਆ ਢੰਗ ਨਾਲ ਚਲਾਉਣ ਦੇ ਕਾਬਲ ਬਣ ਸਕੇ | ਗੇਲੇ ਦਾ ਪਿਓ ਸ਼ਰਾਬੀ ਹੋਣ ਕਾਰਨ ਗੇਲੇ ਦੀ ਮਾਂ ਨੇ ਇਸ ਘਰ ਵਿਚ ਅੱਜ ਤੱਕ ਨਰਕ ਵਰਗੀ ਜ਼ਿੰਦਗੀ ਹੰਢਾਈ ਸੀ | ਗੇਲੇ ਦੇ ਦੋ ਹੋਰ ਛੋਟੇ ਭੈਣ-ਭਰਾ ਸਨ | ਘਰ ਦੀ ਆਰਥਿਕ ਹਾਲਤ ਕੋਈ ਬਹੁਤੀ ਚੰਗੀ ਨਹੀਂ ਸੀ | ਮਾਂ ਦੀਆਂ ਹੱਲਾਸ਼ੇਰੀਆਂ ਨਾਲ ਜਦੋਂ ਉਹ ਅੱਠਵੀਂ ਤੱਕ ਪਹੁੰਚ ਗਿਆ ਤਾਂ ਮਾਂ ਨੂੰ ਵੀ ਇੰਜ ਲੱਗਣ ਲੱਗਾ ਸੀ ਕਿ ਉਹਦਾ ਪੁੱਤ ਹੁਣ ਜ਼ਰੂਰ ਉਸ ਦੀਆਂ ਆਸਾਂ ਨੂੰ ਫ਼ਲ ਲਾਵੇਗਾ ਪਰ ਜਦੋਂ ਉਹ ਅੱਠਵੀਂ ਵਿਚੋਂ ਫੇਲ੍ਹ ਹੋਇਆ ਤਾਂ ਨਤੀਜਾ ਸੁਣਨ ਤੋਂ ਬਾਅਦ ਘਰ ਆ ਕੇ ਉਹ ਪਖ਼ਾਨੇ ਵਿਚ ਵੜ ਗਿਆ | ਦਿਨ ਭਰ ਐਨੀਆਂ ਸ਼ਰਾਰਤਾਂ ਕਰਨ ਵਾਲਾ ਅੱਜ ਲੁਕਦਾ ਕਿਉਂ ਫਿਰਦਾ ਹੈ, ਇਹ ਉਸ ਦੀ ਮਾਂ ਨੇ ਝੱਟ ਸਮਝ ਲਿਆ ਸੀ | ਆਪਣੇ ਪਿਓ ਤੋਂ ਡਰਦਿਆਂ ਉਸ ਨੇ ਆਪਣੀ ਮਾਂ ਦੀ ਬੁੱਕਲ ਵਿਚ ਵੜ ਕੇ ਜਦੋਂ ਇਹ ਸ਼ਬਦ ਬੋਲੇ ਕਿ 'ਬੀਬੀ ਮੈਂ ਤਾਂ ਫੇਲ੍ਹ ਹੋ ਗਿਆ' ਤਾਂ ਉਸ ਦੀ ਮਾਂ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ ਸਨ | ਕਿਉਂਕਿ ਉਹ ਜਾਣਦੀ ਸੀ ਕਿ ਉਹ ਆਪਣੇ ਬੱਚਿਆਂ ਨੂੰ ਕਿਨ੍ਹਾਂ ਹਾਲਤਾਂ ਵਿਚ ਪੜ੍ਹਾ ਰਹੀ ਹੈ ਪਰ ਉਸ ਦਾ ਨਿਸ਼ਚਾ ਦਿ੍ੜ੍ਹ ਸੀ | ਉਸ ਨੇ ਅੱਜ ਵੀ ਹੌਸਲਾ ਨਹੀਂ ਸੀ ਹਾਰਿਆ, ਸਗੋਂ ਗੇਲੇ ਨੂੰ ਧਰਵਾਸਾ ਹੀ ਦਿੱਤਾ ਸੀ ਅਤੇ ਅੱਗੇ ਪੜ੍ਹਨ ਲਈ ਉਸ ਦਾ ਹੌਸਲਾ ਵਧਾਇਆ ਸੀ |
ਸਮਾਂ ਬੀਤਦਾ ਗਿਆ | ਆਖਿਰ ਮਾਂ ਦੀਆ ਹੱਲਾਸ਼ੇਰੀਆਂ ਨਾਲ ਉਹ ਬਾਰ੍ਹਵੀਂ ਤੱਕ ਪਹੁੰਚ ਗਿਆ ਸੀ ਪਰ ਜਦੋਂ ਬਾਰ੍ਹਵੀਂ ਕਲਾਸ ਵਿਚੋਂ ਉਹ ਫੇਲ੍ਹ ਹੋ ਗਿਆ ਤਾਂ ਉਸ ਦਾ ਪਿਤਾ, ਜੋ ਪਹਿਲਾਂ ਹੀ ਉਸ ਤੋਂ ਕਾਫੀ ਪ੍ਰੇਸ਼ਾਨ ਹੋ ਚੁੱਕਾ ਸੀ, ਉਸ ਨੂੰ ਅੱਗੇ ਨਹੀਂ ਸੀ ਪੜ੍ਹਾਉਣਾ ਚਾਹੁੰਦਾ | ਉਸ ਦੇ ਪਿਤਾ ਨੇ ਘਰ ਵਿਚ ਉਸ ਦੀ ਮਾਂ ਨੂੰ ਵੀ ਸਖ਼ਤੀ ਨਾਲ ਕਹਿ ਦਿੱਤਾ ਸੀ ਕਿ ਹੁਣ ਇਸ ਨੂੰ ਕੋਈ ਪੈਸਾ ਵੀ ਨਹੀਂ ਦੇਣਾ ਅਤੇ ਪੜ੍ਹਨ ਵੀ ਨਹੀਂ ਲਾਉਣਾ | ਇਹ ਆਪੇ ਘਰ ਦੀ ਗੁਜ਼ਾਰੇ ਜੋਗੀ ਖੇਤੀ ਕਰ ਛੱਡਿਆ ਕਰੇਗਾ ਪਰ ਉਸ ਦੀ ਮਾਂ ਦੇ ਦਿਲ ਵਿਚ ਇਕ ਰੀਝ ਸੀ ਜੋ ਉਹ ਪੂਰੀ ਕਰਨੀ ਚਾਹੁੰਦੀ ਸੀ | ਉਹ ਹਮੇਸ਼ਾ ਲੋਕਾਂ ਦੇ ਸਵੈਟਰ-ਕੋਟੀਆਂ ਬੁਣ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ | ਗੇਲੇ ਦਾ ਬਾਪ ਪਹਿਲਾਂ ਹੀ ਉਸ ਨੂੰ ਅੱਗੇ ਪੜ੍ਹਾਉਣ ਲਈ ਰਾਜ਼ੀ ਨਹੀਂ ਸੀ | ਅਜਿਹੇ ਹਾਲਾਤ ਵਿਚ ਕੀ ਕੀਤਾ ਜਾਵੇ, ਇਹ ਸਵਾਲ ਗੇਲੇ ਦੀ ਮਾਂ ਦੇ ਦਿਮਾਗ ਵਿਚ ਹਰ ਸਮੇਂ ਪਾਰੇ ਵਾਂਗ ਉੱਤੇ-ਥੱਲੇ ਹੁੰਦਾ ਰਹਿੰਦਾ | ਗੇਲੇ ਦਾ ਨਾਨਾ ਲਾਗਲੇ ਪਿੰਡ ਦੇ ਇਕ ਗੁਰੂ-ਘਰ ਵਿਚ ਪਾਠੀ ਸੀ | ਆਖਰ ਗੇਲੇ ਦੀ ਮਾਂ ਨੇ ਇਹ ਸਾਰੀ ਗੱਲ ਆਪਣੇ ਪਿਤਾ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਨੇ ਕੁਝ ਰੁਪਏ ਦੇ ਕੇ ਉਸ ਦੀ ਮਾਂ ਨੂੰ ਗੇਲੂ ਨੂੰ ਸਕੂਲ ਦਾਖ਼ਲ ਕਰਾਉਣ ਲਈ ਕਿਹਾ | ਸਵੈਟਰ-ਕੋਟੀਆਂ ਆਦਿ ਬੁਣ ਕੇ ਕਮਾਏ ਗਏ ਆਪਣੇ ਪੈਸਿਆਂ ਵਿਚੋਂ ਹੀ ਉਸ ਦੀ ਮਾਂ ਨੇ ਗੇਲੂ ਨੂੰ ਪੜ੍ਹਨ ਲਈ ਕਿਤਾਬਾਂ ਅਤੇ ਵਰਦੀ ਆਦਿ ਖਰੀਦ ਕੇ ਦਿੱਤੀਆਂ | ਆਖਰ ਉਸ ਨੇ ਬਾਰ੍ਹਵੀਂ ਕਲਾਸ ਚੰਗੇ ਨੰਬਰਾਂ ਵਿਚ ਪਾਸ ਕਰ ਲਈ | ਹੁਣ ਗੇਲਾ ਖੁਦ ਵੀ ਆਪਣੇ ਘਰ ਦੇ ਹਾਲਾਤ ਨੂੰ ਸਮਝਣ ਲੱਗ ਪਿਆ ਸੀ | ਉਸ ਨੇ ਬੀ.ਏ. ਵਿਚ ਦਾਖ਼ਲਾ ਲੈ ਲਿਆ ਅਤੇ ਕਾਲਜ ਤੋਂ ਆ ਕੇ ਉਹ ਜਿੱਥੇ ਘਰ ਦੇ ਕੰਮਾਂ ਵਿਚ ਆਪਣੀ ਮਾਂ ਨਾਲ ਹੱਥ ਵਟਾਉਂਦਾ, ਉੱਥੇ ਹੀ ਕਿਸੇ ਨਾ ਕਿਸੇ ਦੇ ਖੇਤ ਜਾਂ ਦੁਕਾਨ ਆਦਿ 'ਤੇ ਕੰਮ ਕਰਕੇ ਆਪਣਾ ਜੇਬ ਖਰਚ ਅਤੇ ਪੜ੍ਹਾਈ ਦਾ ਖਰਚ ਚਲਾਉਂਦਾ |
ਮਾਂ ਵਲੋਂ ਕੀਤੇ ਗਏ ਅਣਥੱਕ ਯਤਨਾਂ ਅਤੇ ਬੇਹੱਦ ਸਹਿਯੋਗ ਨਾਲ ਹੁਣ ਗੇਲੇ ਨੇ ਐਮ.ਏ. ਅਤੇ ਬੀ.ਐੱਡ. ਦੀ ਪੜ੍ਹਾਈ ਵੀ ਚੰਗੇ ਨੰਬਰਾਂ ਵਿਚ ਪੂਰੀ ਕਰ ਲਈ ਸੀ | ਉਸ ਦੀ ਪੜ੍ਹਾਈ ਪੂਰੀ ਹੁੰਦਿਆਂ ਹੀ ਅਧਿਆਪਕਾਂ ਦੀਆਂ ਅਸਾਮੀਆਂ ਨਿਕਲੀਆਂ ਤਾਂ ਉਹ ਅਧਿਆਪਕ ਲੱਗ ਗਿਆ | ਇਹ ਖ਼ਬਰ ਮਿਲਦਿਆਂ ਹੀ ਗੇਲੇ ਦੀ ਮਾਂ ਨੇ ਉਸ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ | ਉਸ ਦੀਆਂ ਅੱਖਾਂ ਵਿਚੋਂ ਖੁਸ਼ੀ ਦੇ ਅੱਥਰੂ ਵਹਿ ਤੁਰੇ | ਵਰਿ੍ਹਆਂ ਤੋਂ ਦਿਲ ਵਿਚ ਸੰਜੋਈ ਉਸ ਦੀ ਆਸ ਅੱਜ ਪੂਰੀ ਹੋ ਗਈ ਸੀ | ਉਸ ਨੂੰ ਮਿਹਨਤ ਦਾ ਮੁੱਲ ਮਿਲ ਗਿਆ ਸੀ | ਇਹ ਉਸ ਦੀ ਮਾਂ ਦੀ ਮਿਹਨਤ ਹੀ ਸੀ ਕਿ ਅੱਜ ਪਿੰਡ ਦੇ ਲੋਕਾਂ ਨੇ ਵੀ ਗੇਲੇ ਨੂੰ ਮਾਸਟਰ ਗੁਰਮੇਲ ਸਿੰਘ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਸੀ |

-ਬਾਈਪਾਸ ਰੋਡ, ਏਲਨਾਬਾਦ, ਜ਼ਿਲ੍ਹਾ ਸਿਰਸਾ (ਹਰਿਆਣਾ) | ਮੋਬਾ: 094670-95953

ਬੁਝਾਰਤਾਂ

1. ਇਹਦੀ ਸੱਸ ਤੇ ਮੇਰੀ ਸੱਸ, ਦੋਵੇਂ ਮਾਵਾਂ-ਧੀਆਂ,
ਇਹਦਾ ਤਾਂ ਮੈਂ ਨਾਂਅ ਨਹੀਂ ਲੈਣਾ, ਮੇਰਾ ਨਾਂਅ ਹੈ ਜੀਆ |
2. ਸੈਰ ਹਵਾ ਦੀ ਕਰਵਾ ਸਕਦੀ ਹਾਂ, ਕਰ ਸਕਦੀ ਹਾਂ ਜੱਗ ਦਾ ਨਾਸ਼,
ਜਲ ਸਕਦੀ ਹਾਂ ਪੂਰੇ ਜ਼ੋਰ ਨਾਲ, ਪਰ ਜਲ ਵਿਚ ਮੇਰਾ ਨਾਸ਼ |
3. ਕਾਠ ਉੱਤੇ ਕਾਠ, ਵਿਚ ਬੈਠਾ ਜਗਨ ਨਾਥ |
4. ਮੈਂ ਹਰੀ ਮੇਰੇ ਬੱਚੇ ਕਾਲੇ, ਮੈਨੂੰ ਛੱਡ ਮੇਰੇ ਬੱਚੇ ਖਾ ਲਏ |
5. ਐਨਕ ਵਾਲਾ ਅੰਨ੍ਹਾ ਨਰ, ਮੋਢੇ ਚੱੁਕਿਆ ਕਾਠ ਦਾ ਘਰ |
ਕਈ ਕੋਹਾਂ ਦੀ ਮੰਜ਼ਲ ਕਰੇ, ਫਿਰ ਵੀ ਉਥੇ ਦਾ ਉਥੇ ਫਿਰੇ |
6. ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਨੂੰ ਲਾਵਾਂ ਆਦਾਂ,
ਪੱੁਤ ਪੜੋਤੇ ਵਿਆਹੇ ਗਏ, ਕੁਆਰਾ ਰਹਿ ਗਿਆ ਦਾਦਾ |
7. ਉਜਾੜ ਬੀਆਬਾਨ ਵਿਚ, ਸੀਂਢਾ ਨਰੜਿਆ |
8. ਕਿਹੜਾ ਹੈ ਉਹ ਸਰਕਾਰੀ ਮੈਨ,
ਜਿਸ ਦੇ ਮੋਹਰ ਬਿਨਾਂ ਚਲਦੇ ਸਾਈਨ |
9. ਸਬਜ਼ ਕਟੋਰੀ ਮਿੱਠਾ ਤੱਤ, ਲੱੁਟੋ ਸਈਏ ਹੱਥੋ-ਹੱਥ |
10. ਬੱਤੀ ਜਿਸ ਦੇ ਪਹਿਰੇਦਾਰ, ਫਿਰ ਵੀ ਨਾ ਰੁਕਦੀ ਮੁਟਿਆਰ |
ਉੱਤਰ : (1) ਨੂੰ ਹ ਤੇ ਸਹੁਰਾ, (2) ਹਾਈਡ੍ਰੋਜਨ ਗੈਸ, (3) ਬਦਾਮ, (4) ਇਲਾਇਚੀ, (5) ਖੂਹ ਦਾ ਬਲਦ, (6) ਘੁਮਿਆਰ ਦਾ ਚੱਕ, (7) ਤੂੜੀ ਦਾ ਕੱੁਪ, (8) ਪਟਵਾਰੀ, (9) ਖਰਬੂਜ਼ਾ, (10) ਜੀਭ |

-ਤਸਵਿੰਦਰ ਸਿੰਘ ਬੜੈਚ,
ਪਿੰਡ ਦੀਵਾਲਾ, ਤਹਿ: ਸਮਰਾਲਾ (ਲੁਧਿਆਣਾ) |
ਮੋਬਾ: 98763-22677

ਬਾਲ ਗੀਤ: ਜੋ ਕਰਿਆ ਸੀ ਯਾਦ

ਮੰਮੀ ਪੇਪਰ ਕਰਨ ਦਾ,
ਅੱਜ ਆ ਗਿਆ ਨਜ਼ਾਰਾ |
ਜੋ ਕਰਿਆ ਸੀ ਯਾਦ,
ਓਹੀ ਆ ਗਿਆ ਏ ਸਾਰਾ |
ਜੋ ਕਰਿਆ ਸੀ ਯਾਦ...... |
ਪੇਪਰ ਸਾਰੇ ਦੇ ਕੇ ਮੰਮੀ,
ਘੁੰਮਣ-ਫਿਰਨ ਜਾਵਾਂਗੇ |
'ਤਲਵੰਡੀ' ਸਰ ਨੂੰ ਆ ਕੇ,
ਗੱਲਾਂ ਨਵੀਆਂ ਸੁਣਾਵਾਂਗੇ |
ਸਾਲ ਪਿਛਲੇ ਦੇ ਵਾਂਗੰੂ,
ਮੰਮੀ ਸੁਣਨਾ ਨਾ ਲਾਰਾ |
ਜੋ ਕਰਿਆ ਸੀ ਯਾਦ...... |

-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ: 13, ਮੱੁਲਾਂਪੁਰ ਦਾਖਾ ਲੁਧਿਆਣਾ) | ਮੋਬਾ: 94635-42896

ਗਿਆਨ ਪਟਾਰੀ

• ਸਾਡਾ ਦਿਮਾਗ 5 ਸਾਲ ਦੀ ਉਮਰ ਤੱਕ 95 ਫੀਸਦੀ ਵਧਦਾ ਹੈ ਅਤੇ 18 ਸਾਲ ਦੀ ਉਮਰ ਤੱਕ 100 ਫੀਸਦੀ ਵਿਕਸਿਤ ਹੋ ਜਾਂਦਾ ਹੈ |
• ਪੜ੍ਹਨ ਅਤੇ ਬੋਲਣ ਨਾਲ ਬੱਚਿਆਂ ਦੇ ਦਿਮਾਗ ਦਾ ਵਿਕਾਸ ਜ਼ਿਆਦਾ ਹੁੰਦਾ ਹੈ |
• ਜਦੋਂ ਅਸੀਂ ਕਿਸੇ ਵਿਅਕਤੀ ਦੇ ਚਿਹਰੇ ਨੂੰ ਗੌਰ ਨਾਲ ਦੇਖਦੇ ਹਾਂ ਤਾਂ ਸਾਡੇ ਦਿਮਾਗ ਦਾ ਸੱਜਾ ਪਾਸਾ ਪ੍ਰਯੋਗ ਹੁੰਦਾ ਹੈ |
• ਸਾਡੇ ਦਿਮਾਗ ਦਾ ਸੱਜਾ ਪਾਸਾ ਸਰੀਰ ਦੇ ਖੱਬੇ ਪਾਸੇ ਨੂੰ ਅਤੇ ਖੱਬਾ ਪਾਸਾ ਸਰੀਰ ਦੇ ਸੱਜੇ ਪਾਸੇ ਨੂੰ ਕੰਟਰੋਲ ਕਰਦਾ ਹੈ |
• ਸਾਡੇ ਦਿਮਾਗ ਵਿਚ ਰੋਜ਼ਾਨਾ ਔਸਤਨ 60 ਹਜ਼ਾਰ ਵਿਚਾਰ ਆਉਂਦੇ ਹਨ |
• ਮਨੱੁਖੀ ਦਿਮਾਗ ਦਾ ਭਾਰ ਲਗਪਗ 1500 ਗ੍ਰਾਮ ਹੁੰਦਾ ਹੈ |
• ਇਕ ਜਿਊਾਦਾ ਦਿਮਾਗ ਬਹੁਤ ਨਰਮ ਹੁੰਦਾ ਹੈ ਅਤੇ ਇਸ ਨੂੰ ਅਸਾਨੀ ਨਾਲ ਕੱਟਿਆ ਜਾ ਸਕਦਾ ਹੈ |

-ਗੁਰਪ੍ਰੀਤ ਸਿੰਘ,
ਡੀ.ਪੀ.ਈ., ਏ. ਡੀ. ਸੀ: ਸੈ: ਸਕੂਲ, ਧਰਮਕੋਟ (ਮੋਗਾ) |

ਬਾਲ ਨਾਵਲ-104: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਮੇਜ਼ ਕੋਲ ਆ ਕੇ ਉਸ ਲੜਕੀ ਨੇ ਉਸ ਦੇ ਸਾਹਮਣੇ ਵਾਲੀ ਖਾਲੀ ਕੁਰਸੀ 'ਤੇ ਬੈਠਣ ਲਈ ਪੱੁਛਿਆ, 'ਕੀ ਮੈਂ ਇਥੇ ਬੈਠ ਸਕਦੀ ਹਾਂ?'
'ਹਾਂ ਜੀ, ਜ਼ਰੂਰ ਬੈਠੋ', ਹਰੀਸ਼ ਨੇ ਝਕਦਿਆਂ-ਝਕਦਿਆਂ ਕਿਹਾ |
ਉਹ ਬੈਠ ਗਈ ਤਾਂ ਹਰੀਸ਼ ਨੇ ਥੋੜ੍ਹਾ ਹੌਸਲਾ ਕਰਕੇ ਪੱੁਛਿਆ, 'ਤੁਸੀਂ ਕੌਫ਼ੀ ਪੀਓਗੇ? ਮੈਂ ਹੁਣੇ ਹੀ ਆਪਣੇ ਲਈ ਆਰਡਰ ਦੇ ਕੇ ਆਇਆ ਹਾਂ |'
'ਆਈ ਤਾਂ ਮੈਂ ਵੀ ਕੌਫ਼ੀ ਪੀਣ ਹੀ ਹਾਂ | ਮੈਂ ਆਪਣਾ ਆਰਡਰ ਦੇ ਕੇ ਆਉਂਦੀ ਹਾਂ |'
'ਨਹੀਂ, ਨਹੀਂ ਤੁਸੀਂ ਬੈਠੋ | ਮੈਂ ਹੁਣ ਕਹਿ ਕੇ ਆਉਂਦਾ ਹਾਂ', ਇਹ ਕਹਿ ਕੇ ਉਹ ਇਕ ਦਮ ਕੁਰਸੀ ਤੋਂ ਉੱਠਿਆ ਅਤੇ ਕਾਊਾਟਰ ਵੱਲ ਚਲਾ ਗਿਆ | ਕਾਊਾਟਰ 'ਤੇ ਰਸ਼ ਨਾ ਹੋਣ ਕਰਕੇ ਉਹ ਕੌਫ਼ੀ ਦਾ ਆਰਡਰ ਦੇ ਕੇ ਜਲਦੀ ਵਾਪਸ ਆ ਗਿਆ |
ਥੋੜ੍ਹੀ ਦੇਰ ਵਿਚ ਹੀ ਦੋ ਕੱਪ ਕੌਫ਼ੀ ਦੇ ਆ ਗਏ | ਉਹ ਛੋਟੇ-ਛੋਟੇ ਘੱੁਟ ਕੌਫ਼ੀ ਦੇ ਭਰਦੇ ਹੋਏ ਗੱਲਾਂ ਕਰਨ ਲੱਗ ਪਏ-
'ਮੇਰਾ ਨਾਂਅ ਹਰੀਸ਼ ਹੈ | ਮੈਂ ਅੰਮਿ੍ਤਸਰ ਤੋਂ ਆਇਆ ਹੋਇਆ ਹਾਂ |'
'ਫਿਰ ਤੇ ਤੁਸੀਂ ਮੇਰੇ ਗੁਆਂਢੀ ਹੋਏ | ਮੈਂ ਜਲੰਧਰ ਤੋਂ ਹਾਂ | ਮੇਰਾ ਨਾਂਅ ਪ੍ਰੀਤੀ ਹੈ | ਮੈਂ ਪਿਛਲੇ ਸਾਲ ਹੀ ਦਾਖਲਾ ਲਿਆ ਹੈ | ਤੁਸੀਂ ਕਿਹੜੇ ਪ੍ਰਾਫ਼ ਵਿਚ ਹੋ?'
'ਮੇਰਾ ਚੌਥਾ ਯਾਨੀ ਆਖਰੀ ਪ੍ਰਾਫ਼ ਹੈ |'
ਇਸੇ ਤਰ੍ਹਾਂ ਛੋਟੀਆਂ-ਛੋਟੀਆਂ ਗੱਲਾਂ ਕਰਦਿਆਂ ਉਨ੍ਹਾਂ ਨੂੰ ਪਤਾ ਹੀ ਨਾ ਲੱਗਾ ਕਿ ਅਗਲੇ ਪੀਰੀਅਡ ਦਾ ਵਕਤ ਹੋ ਗਿਆ | ਉਹ ਦੋਵੇਂ ਕਾਹਲੀ-ਕਾਹਲੀ ਤੁਰਦੇ ਆਪੋ-ਆਪਣੀਆਂ ਕਲਾਸਾਂ ਵੱਲ ਚਲੇ ਗਏ |
ਹਰੀਸ਼ ਆਪਣੀ ਕਲਾਸ ਵਿਚ ਚਲਾ ਤਾਂ ਗਿਆ ਪਰ ਅੱਜ ਸ਼ਾਇਦ ਪਹਿਲੀ ਵਾਰ ਸੀ ਕਿ ਉਸ ਦਾ ਮਨ ਪੜ੍ਹਾਈ ਵਿਚ ਨਹੀਂ ਸੀ ਲੱਗ ਰਿਹਾ | ਉਹ ਅਜੇ ਵੀ ਮਨ ਹੀ ਮਨ 'ਚ ਕੰਟੀਨ ਵਿਚ ਬੈਠਾ ਪ੍ਰੀਤੀ ਨਾਲ ਹੀ ਗੱਲਾਂ ਕਰੀ ਜਾ ਰਿਹਾ ਸੀ |
ਆਖਰੀ ਸਾਲ ਪੜ੍ਹਾਈ ਦਾ ਜ਼ੋਰ ਅਤੇ ਕੁਝ ਬਣਨ ਦੀ ਇੱਛਾ ਕਰਕੇ ਹਰੀਸ਼ ਨੇ ਪੜ੍ਹਾਈ ਤੋਂ ਇਲਾਵਾ ਹੋਰ ਸਭ ਕੁਝ ਭੁਲਾ ਦਿੱਤਾ | ਇਸ ਦੇ ਬਾਵਜੂਦ ਵੀ ਉਹ ਜਦੋਂ ਵੀ ਲਾਇਬ੍ਰੇਰੀ ਜਾਂਦਾ ਤਾਂ ਉਸ ਦੀ ਨਜ਼ਰ ਸਭ ਤੋਂ ਪਹਿਲਾਂ ਉਸ ਨੱੁਕਰ ਵਾਲੀ ਸੀਟ 'ਤੇ ਜ਼ਰੂਰ ਜਾਂਦੀ, ਜਿਥੇ ਪ੍ਰੀਤੀ ਬੈਠੀ ਪੜ੍ਹ ਰਹੀ ਹੁੰਦੀ | ਕਦੀ-ਕਦਾਈਾ ਲੰਘਦਿਆਂ ਜਾਂਦਿਆਂ ਉਸ ਦੀ ਪ੍ਰੀਤੀ ਨਾਲ ਹੈਲੋ-ਹਾਏ ਹੋ ਜਾਂਦੀ ਸੀ |
ਐਮ. ਡੀ. ਵਿਚ ਦਾਖਲਾ ਮਿਲਣ ਤੋਂ ਬਾਅਦ ਹਰੀਸ਼ ਦੀ ਦੋ-ਚਾਰ ਵਾਰੀ ਪ੍ਰੀਤੀ ਨਾਲ ਸਾਧਾਰਨ ਜਿਹੀ ਮੁਲਾਕਾਤ ਜ਼ਰੂਰ ਹੋਈ ਪਰ ਕਦੇ ਵੀ ਉਸ ਨਾਲ ਖੱੁਲ੍ਹ ਕੇ ਗੱਲਬਾਤ ਦਾ ਮੌਕਾ ਨਹੀਂ ਸੀ ਬਣਿਆ | ਇਸ ਦੇ ਬਾਵਜੂਦ ਉਸ ਦੇ ਦਿਲ ਦੇ ਕਿਸੇ ਕੋਨੇ ਵਿਚ ਪ੍ਰੀਤੀ ਦੀ ਯਾਦ ਹਰ ਵੇਲੇ ਸਮਾਈ ਰਹਿੰਦੀ |
ਹਰੀਸ਼ ਜਦੋਂ ਐਮ.ਡੀ. ਦੇ ਤੀਜੇ ਸਾਲ ਵਿਚ ਆ ਗਿਆ ਤਾਂ ਇਕ ਦਿਨ ਪ੍ਰੀਤੀ ਨੇ ਉਸ ਨੂੰ ਦੱਸਿਆ ਕਿ ਉਸ ਨੂੰ ਵੀ ਐਮ. ਡੀ. (ਮੈਡੀਸਨ) ਵਿਚ ਦਾਖਲਾ ਮਿਲ ਗਿਆ ਹੈ | ਉਸ ਦੀ ਗੱਲ ਸੁਣ ਕੇ ਹਰੀਸ਼ ਨੂੰ ਇਕ ਅੰਤਰੀਵ ਖੁਸ਼ੀ ਮਹਿਸੂਸ ਹੋਈ |
ਐਮ.ਡੀ. ਕਰਨ ਤੋਂ ਬਾਅਦ ਹਰੀਸ਼ ਨੂੰ ਦਿੱਲੀ ਨੌਕਰੀ ਮਿਲ ਗਈ | ਉਹ ਨਵੀਂ ਨੌਕਰੀ ਦੇ ਰੁਝੇਵਿਆਂ ਵਿਚ ਪੂਰੀ ਤਰ੍ਹਾਂ ਉਲਝ ਗਿਆ | ਜਦ ਕਦੇ ਉਸ ਨੂੰ ਬੰਬਈ ਵਿਚ ਗੁਜ਼ਾਰੇ ਕਾਲਜ ਦੇ ਦਿਨਾਂ ਦੀ ਕੋਈ ਯਾਦ ਆਉਂਦੀ ਤਾਂ ਹਰ ਵਾਰੀ ਪ੍ਰੀਤੀ ਦਾ ਸਾਦਮੁਰਾਦਾ ਚਿਹਰਾ ਵੀ ਉਸ ਦੀਆਂ ਅੱਖਾਂ ਸਾਹਮਣੇ ਆ ਖਲੋਂਦਾ |
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001.
ਮੋਬਾ: 98889-24664


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX