ਤਾਜਾ ਖ਼ਬਰਾਂ


ਨਾਕੇ 'ਤੇ ਡਿਊਟੀ ਦੌਰਾਨ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਨਾਲ ਮੌਤ
. . .  1 day ago
ਸ਼ਾਹਕੋਟ, 23 ਅਪ੍ਰੈਲ (ਸੁਖਦੀਪ ਸਿੰਘ)- ਸ਼ਾਹਕੋਟ ਦੇ ਨਜ਼ਦੀਕ ਵਹਿੰਦੇ ਸਤਲੁਜ ਦਰਿਆ 'ਤੇ ਪੁਲ ਉੱਪਰ ਅੱਜ ਦੇਰ ਰਾਤ ਨਾਕੇ ਦੌਰਾਨ ਡਿਊਟੀ ਦੇ ਰਹੇ ਇੱਕ ਪੁਲਿਸ ਮੁਲਾਜ਼ਮ ਦੀ ਗੋਲੀ ਲੱਗਣ ਕਾਰਨ ...
ਆਈ.ਪੀ.ਐੱਲ 2019 : ਚੇਨਈ ਨੇ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
'ਟਵਿੱਟਰ 'ਤੇ ਸਾਂਪਲਾ ਨੇ ਆਪਣੇ ਨਾਂ ਅੱਗਿਓਂ 'ਚੌਕੀਦਾਰ' ਹਟਾਇਆ
. . .  1 day ago
ਹੁਸ਼ਿਆਰਪੁਰ ,23 ਅਪ੍ਰੈਲ - ਟਿਕਟ ਕੱਟੇ ਜਾਣ ਪਿੱਛੋਂ ਬੋਲੇ ਵਿਜੇ ਸਾਂਪਲਾ, 'ਬਹੁਤ ਦੁੱਖ ਹੋਇਆ ਭਾਜਪਾ ਨੇ ਗਊ ਹੱਤਿਆ ਕਰ ਦਿੱਤੀ। ਉਨ੍ਹਾਂ ਨੇ 'ਟਵਿੱਟਰ 'ਤੇ ਆਪਣੇ ਨਾਂ ਅੱਗਿਓਂ 'ਚੌਕੀਦਾਰ' ਵੀ ਹਟਾਇਆ...
ਆਈ.ਪੀ.ਐੱਲ 2019 : ਹੈਦਰਾਬਾਦ ਨੇ ਚੇਨਈ ਨੂੰ ਦਿੱਤਾ ਜਿੱਤਣ ਲਈ 176 ਦੌੜਾਂ ਦਾ ਟੀਚਾ
. . .  1 day ago
ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼, ਗੁਰਦਾਸਪੁਰ ਤੋਂ ਸੰਨੀ ਦਿਉਲ ਅਤੇ ਚੰਡੀਗੜ੍ਹ ਤੋਂ ਕਿਰਨ ਖੇਰ ਹੋਣਗੇ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 23 ਅਪ੍ਰੈਲ - ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ ਦੇ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਚੇਨਈ ਵੱਲੋਂ ਹੈਦਰਾਬਾਦ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਜੈਸ਼ ਨੇ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਦਿੱਤੀ ਧਮਕੀ
. . .  1 day ago
ਲਖਨਊ, 23 ਅਪ੍ਰੈਲ- ਪੱਛਮੀ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਰੇਲਵੇ ਸਟੇਸ਼ਨਾਂ ਸਮੇਤ ਕਈ ਵੱਡੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵੱਲੋਂ ਇਕ ਚਿੱਠੀ ਦੇ ਜਰੀਏ ਦਿੱਤੀ ....
7.50 ਕਰੋੜ ਦੀ ਹੈਰੋਇਨ ਸਮੇਤ ਪੁਲਿਸ ਵੱਲੋਂ ਇਕ ਵਿਅਕਤੀ ਗ੍ਰਿਫ਼ਤਾਰ
. . .  1 day ago
ਮੋਗਾ, 23 ਅਪ੍ਰੈਲ- ਮੋਗਾ ਦੇ ਪਿੰਡ ਕੋਟ ਈਸੇ ਖਾਂ ਦੇ ਕੋਲ ਨਾਕਾਬੰਦੀ ਦੌਰਾਨ ਪੁਲਿਸ ਨੇ ਇਕ ਸ਼ੱਕੀ ਵਿਅਕਤੀ ਤੋਂ ਡੇਢ ਕਿੱਲੋ ਗਰਾਮ ਹੈਰੋਇਨ ਬਰਾਮਦ ਕੀਤੀ ਹੈ ਜੋ ਕਿ ਮੋਗਾ ਦੇ ਪਿੰਡ ਦੋਲੇ ਵਾਲਾ ਵਿਖੇ ਸਪਲਾਈ ਹੋਣੀ ਸੀ। ਪੁਲਿਸ ਵੱਲੋਂ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ .....
ਪਟਿਆਲਾ ਤੋਂ ਦੋ ਆਜ਼ਾਦ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
. . .  1 day ago
ਪਟਿਆਲਾ, 23 ਅਪ੍ਰੈਲ (ਅ.ਸ. ਆਹਲੂਵਾਲੀਆ)- ਲੋਕ ਸਭਾ ਹਲਕਾ ਪਟਿਆਲਾ ਤੋਂ ਦੋ ਆਜ਼ਾਦ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਇਨ੍ਹਾਂ ਉਮੀਦਵਾਰਾਂ ਦੇ ਨਾਂਅ ਗੁਰਨਾਮ ਸਿੰਘ ਅਤੇ ਜਸਵੀਰ ਸਿੰਘ ....
ਗੌਤਮ ਗੰਭੀਰ ਨੇ ਭਰਿਆ ਨਾਮਜ਼ਦਗੀ ਪੱਤਰ
. . .  1 day ago
ਨਵੀਂ ਦਿੱਲੀ, 23 ਅਪ੍ਰੈਲ- ਭਾਜਪਾ ਉਮੀਦਵਾਰ ਗੌਤਮ ਗੰਭੀਰ ਨੇ ਪੂਰਬੀ ਦਿੱਲੀ ਲੋਕ ਸਭਾ ਹਲਕੇ ਤੋਂ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ....
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ ਦਸਤਕ

ਉਸ ਛੋਟੇ ਜਿਹੇ ਪਿੰਡ 'ਚ ਵਸਦੀ ਮੇਰੀ ਬੇਟੀ ਅਤੇ ਦਾਮਾਦ ਦੇ ਅਕਸਰ ਕਈ ਹਫ਼ਤਿਆਂ ਤੋਂ ਫੋਨ ਆ ਰਹੇ ਸੀ, 'ਡੈਡੀ ਜੀ, ਕੀ ਨਰਾਜ਼ਗੀ ਸਾਡੇ ਨਾਲ... ਸਾਲ ਤੋਂ ਵੀ ਵੱਧ ਸਮਾਂ ਹੋ ਗਿਐ, ਸਾਡੇ ਕੋਲ ਆਇਆਂ ਨੂੰ ...?' ਸੋ ਇਸ ਪਿਆਰ ਭਰੇ ਉਲ੍ਹਾਮੇ ਅਤੇ ਨੰਨ੍ਹੇ-ਮੰੁਨੇ ਦੋਹਤੇ ਨੂੰ ਮਿਲਣ ਦੀ ਚਾਹਤ ਸਦਕਾ ਮੈਂ ਦਫ਼ਤਰੋਂ ਦੋ ਦਿਨ ਦੀ ਛੁੱਟੀ ਲੈ ਉਚੇਚੇ ਤੌਰ 'ਤੇ ਉਸ ਪਿੰਡ ਪੁੱਜਾ ਸਾਂ | ਰਾਤ ਸਮੇਂ ਸਰ੍ਹੋਂ ਦੇ ਸਾਗ, ਮੱਕੀ ਦੀ ਰੋਟੀ, ਦੇਸੀ ਘਿਓ ਮਿਲੀ ਸ਼ੱਕਰ ਜਿਹੇ ਸਵਾਦੀ ਖਾਣੇ ਖਾਣ ਉਪਰੰਤ ਘਰ ਦੇ ਖੁੱਲ੍ਹੇ ਵਿਹੜੇ ਵਿਚ ਡੱਠੀਆਂ ਮੰਜੀਆਂ ਉੱਪਰ ਬੈਠ ਕੇ ਗੱਲਾਂ ਕਰਦਿਆਂ ਪਤਾ ਹੀ ਨਹੀਂ ਲੱਗਾ ਕਿ ਕਦੋਂ ਰਾਤ ਦੇ 11.30 ਹੋ ਗਏ | ਨੀਂਦ ਨਾਲ ਬੋਝਲ ਹੋਈਆਂ ਅੱਖਾਂ ਸਦਕਾ ਬਿਸਤਰੇ 'ਤੇ ਪੈਂਦਿਆਂ ਹੀ ਮਿੱਠੀ ਨੀਂਦ ਦੇ ਆਗੋਸ਼ 'ਚ ਸਾਂ |
ਆਪਣੀ ਕਈ ਸਾਲਾਂ ਤੋਂ ਬਣੀ ਆਦਤ ਅਨੁਸਾਰ ਤੜਕੇ ਪੰਜ ਵਜੇ ਉੱਠ, ਨਿੱਤ ਕਰਮ ਉਪਰੰਤ ਯੋਗਾ-ਕਸਰਤ ਵਾਲਾ ਮੈਟ ਕੱਛੇ ਮਾਰ ਛੱਤ ਵੱਲ ਜਾਂਦੀਆਂ ਪੌੜੀਆਂ ਚੜ੍ਹ ਗਿਆ ਸੀ | ਅੰਮਿ੍ਤ ਵੇਲੇ ਦੂਰ-ਦੂਰ ਤੱਕ ਫੈਲੀ ਹਰੇ-ਭਰੇ ਖੇਤਾਂ ਦੀ ਹਰਿਆਲੀ, ਕੋਇਲ ਅਤੇ ਹੋਰ ਪੰਛੀਆਂ ਦੇ ਮਿੱਠੜੇ ਬੋਲ, ਅਸਮਾਨੀਂ ਛਾ ਰਹੀਆਂ ਕਾਲੀਆਂ ਘਟਾਵਾਂ ਅਤੇ ਤਾਜ਼ੀ ਠੰਢੀ ਹਵਾ ਦੇ ਝੌਾਕੇ... ਬਈ ਵਾਹ | ਇਉਂ ਲੱਗਾ ਜਿਵੇਂ ਕੁਦਰਤ ਰਾਣੀ ਸਾਖਸ਼ਾਤ ਅਸਮਾਨੋਂ ਉੱਤਰ ਕੇ ਸਰਬ ਲੋਕਾਈ ਨੂੰ ਅਸ਼ੀਰਵਾਦ ਦੇ ਰਹੀ ਹੋਵੇ | 'ਧਰਮ ਨਾਲ ਅੱਜ ਤਾਂ ਇਸ ਕੁਦਰਤੀ ਗੋਦ 'ਚ ਬੈਠ ਕੇ ਯੋਗਾ ਕਰਨ ਦਾ ਸਵਾਦ ਹੀ ਆ ਜਾਊ... ਭਲਾ ਸਾਡੇ ਭੀੜ ਮਾਰੇ ਸ਼ਹਿਰਾਂ 'ਚ ਅਜਿਹੀਆਂ ਮੌਜਾਂ ਕਿੱਥੋਂ? ਯੋਗਾ ਮੈਟ ਛੱਤ 'ਤੇ ਵਿਛਾਉਂਦਿਆਂ ਆਪ-ਮੁਹਾਰੇ ਹੀ ਉਕਤ ਬੋਲ ਮੇਰੇ ਮੰੂਹੋਂ ਨਿਕਲ ਤੁਰੇ ਸਨ |
ਯੋਗਾ ਕਾਇਦੇ-ਕਾਨੂੰਨ ਮੁਤਾਬਿਕ ਆਸੇ-ਪਾਸੇ ਤੋਂ ਬੇਖ਼ਬਰ ਅਤੇ ਆਪਣੇ ਧਿਆਨ ਮਗਨ ਹੁੰਦਿਆਂ ਹਾਲੇ ਮੈਂ ਸੱਤ ਕੁ ਮਿੰਟਾਂ ਤੋਂ ਪ੍ਰਾਣਾਯਾਮ ਕਰ ਹੀ ਰਿਹਾ ਸੀ ਕਿ ਘਰ ਦੇ ਪੱਛਮ ਵਾਲੇ ਪਾਸੇ ਦੇ ਧਾਰਮਿਕ ਅਸਥਾਨ ਵਾਲੇ ਲਾਊਡ ਸਪੀਕਰ ਦੀ ਉੱਚੀ ਆਵਾਜ਼ ਨੇ ਜਿਵੇਂ ਮੇਰਾ ਧਿਆਨ ਭੰਗ ਕਰ ਕੇ ਰੱਖ ਦਿੱਤਾ | ਇਸ ਅਣਕਿਆਸੇ ਰੌਲੇ ਤੋਂ ਬਚਣ ਦੀ ਝੰੁਜਲਾਹਟ ਜਿਹੀ 'ਚ ਮੈਂ ਮੈਟ ਚੁੱਕ ਚੁਬਾਰੇ ਵਾਲੀ ਕੰਧ ਓਹਲੇ ਮੁੜ ਪ੍ਰਾਣਾਯਾਮ ਸ਼ੁਰੂ ਕਰਨ ਦੀ ਕੋਸ਼ਿਸ਼ ਵਿਚ ਹੀ ਸੀ | ਪਰ ਇਹ ਕੀ? ...ਹੁਣ ਚੜ੍ਹਦੇ ਪਾਸੇ ਵਾਲੇ ਦੂਜੇ ਹੋਰ ਧਾਰਮਿਕ ਅਸਥਾਨ ਵਾਲੇ ਲਾਊਡ ਸਪੀਕਰ ਦੀ ਕੰਨ ਪਾੜ੍ਹਵੀਂ ਆਵਾਜ਼ ਵੀ ਮੱਲੋ-ਜ਼ੋਰੀ ਰੱਬ ਦਾ ਨਾਂਅ ਸੁਣਾਉਣ ਲੱਗੀ ਸੀ | ਦੋਵਾਂ ਪਾਸਿਆਂ ਦੇ ਭਾਰੀ ਸ਼ੋਰ-ਸ਼ਰਾਬੇ ਸਦਕਾ ਕੁਝ ਵੀ ਤਾਂ ਪੱਲੇ ਨਹੀਂ ਪੈ ਰਿਹਾ ਸੀ | ਬੁੜਬੁੜਾਉਂਦਿਆਂ ਪ੍ਰਾਣਾਯਾਮ ਅਧਵਾਟੇ ਹੀ ਛੱਡ ਮੈਂ ਪੌੜੀਆਂ ਉੱਤਰ ਗਿਆ ਸੀ | ਚੌਾਕੇ 'ਚ ਕੰਮੀਂਕਾਰੀਂ ਰੁੱਝੀ ਬੇਟੀ ਨੇ ਹੈਰਾਨ ਹੁੰਦਿਆਂ ਪੁੱਛਿਆ, 'ਡੈਡੀ ਜੀ, ਬੜੀ ਜਲਦੀ ਯੋਗਾ ਕਰ...? 'ਕਾਹਦਾ ਯੋਗਾ?... ਦੋਵੀਂ ਪਾਸੀਂ ਥੋਡੇ ਧਾਰਮਿਕ ਸਥਾਨਾਂ ਦੇ ਲਾਊਡ ਸਪੀਕਰਾਂ ਨੇ ਅੱਜ ਤਾਂ ਚੰਗੇ ਭਲੇ ਯੋਗਾ ਦੀ ਡੰਡ ਲਾਹ... ਚਿੜੀ ਦੇ ਪਹੰੁਚੇ ਜਿੰਨਾ ਛੋਟਾ ਜਿਹਾ ਪਿੰਡ... ਦੋ-ਦੋ ਧਰਾਮਿਕ ਸਥਾਨ... ਉਤੋਂ ਸਪੀਕਰਾਂ ਦੀ ਕੰਨ ਪਾੜ੍ਹਵੀਂ ਆਵਾਜ਼... ਧੰਨ ਇਹ ਪਿੰਡ ਅਤੇ ਧੰਨ ਇਹ ਪਿੰਡ ਵਾਲੇ... | ਬੇਟੀ ਦੀ ਗੱਲ ਕੱਟਦਿਆਂ ਮੈਂ ਕਿਹਾ |
'ਡੈਡੀ ਜੀ! ਥੋਡੀ ਗੱਲ ਤਾਂ ਸੋਲ੍ਹਾਂ ਆਨੇ ਸੱਚ... ਪਰ ਇਥੇ ਸੁੱਖ ਨਾਲ ਮਸਾਂ 35-40 ਹੀ ਘਰ ਹੋਣਗੇ... ਇਕ ਹੀ ਧਰਮ ਦੀਆਂ ਦੋ ਪੱਤੀਆਂ ਵਿਚ ਵੱਖ-ਵੱਖ ਧਾਰਮਿਕ ਅਸਥਾਨ', ਉਹ ਸੋਚਮਈ ਹੌਲੀ ਜਿਹੀ ਆਵਾਜ਼ ਵਿਚ ਬੋਲੀ |
'ਪਰ ਰੱਬ ਅਤੇ ਗੁਰੂ ਘਰ ਤਾਂ ਸਭ ਦੇ ਸਾਂਝੇ ਹੁੰਦੇ... ਪਰ ਪਿੰਡ, ਕਸਬੇ 'ਚ ਤਾਂ ਸਿਰਫ਼ ਇਕ ਹੀ ਗੁਰੂ ਘਰ ਹੋਣਾ ਚਾਹੀਦੈ... ਕੀ ਇਸ ਪਿੰਡ ਦਾ ਸਰਪੰਚ ਜਾਂ ਪੰਚ..., ਮੇਰੀ ਗੱਲ ਵਿਚਾਲੇ ਹੀ ਕੱਟਦਿਆਂ ਤਪਾਕ ਦੇਣੇ ਬੇਟੀ ਕੁਝ ਰੋਹਬਦਾਰ ਆਵਾਜ਼ ਵਿਚ ਬੋਲੀ, 'ਸਾਰੇ ਪੁਆੜੇ ਦੀ ਜੜ੍ਹ ਹੀ ਸਰਪੰਚ ਅਤੇ ਪੰਚ ਨੇ... ਜਿਨ੍ਹਾਂ ਸਰਪੰਚੀਆਂ, ਪੰਚੀਆਂ ਪੱਕੀਆਂ ਕਰਨ ਅਤੇ ਲੋਕਾਂ ਦੀਆਂ ਵੋਟਾਂ ਬਟੋਰਨ ਲਈ ਹੀ ਵੱਖ-ਵੱਖ ਧਾਰਮਿਕ ਅਸਥਾਨ ਬਣਵਾਏ ਪਰ ਬੁੱਧੂ ਬਣੇ ਲੋਕ ਉਨ੍ਹਾਂ ਦੀਆਂ ਲੰੂਬੜਚਾਲਾਂ 'ਚ ਫਸ ਕੇ ਪਿੱਛਲੱਗ ਬਣੇ ਹੋਏ... |
'ਧੀਏ!... ਕੋਈ ਗੱਲ ਨਹੀਂ... ਹਾਲੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ... ਛੋਟੇ ਜਿਹੇ ਪਿੰਡ 'ਚ ਦੋ-ਦੋ ਧਾਰਮਿਕ ਸਥਾਨਾਂ ਦੀ ਕੀ ਲੋੜ?... ਨਾਲੇ ਹੁਣ ਤਾਂ ਸ਼੍ਰੋਮਣੀ ਕਮੇਟੀ ਵਾਲੇ ਅਤੇ ਬੁੱਧੀਜੀਵੀ ਵੀ ਤਾਂ ਇਕ ਪਿੰਡ 'ਚ ਸਿਰਫ਼ ਇਕ ਹੀ ਧਾਰਮਿਕ ਅਸਥਾਨ ਲਈ ਜ਼ੋਰ ਪਾ ਰਹੇ ਨੇ... |'
...ਅਤੇ ਸਮਾਂ ਹੋਰ ਵਿਅਰਥ ਨਾ ਗਵਾਉਂਦਿਆਂ ਮੈਂ ਅਗਲੇ ਕੁਝ ਹੀ ਮਿੰਟਾਂ ਉਪਰੰਤ ਉਸ ਪਿੰਡ ਦੇ ਸਰਪੰਚ, ਪੰਚਾਇਤ, ਪੰਚਾਂ ਨੂੰ ਪਿੰਡ 'ਚ ਸਿਰਫ਼ ਇਕ ਹੀ ਧਾਰਮਿਕ ਅਸਥਾਨ ਰੱਖਣ ਅਤੇ ਆਵਾਜ਼ ਪ੍ਰਦੂਸ਼ਣ ਦੀ ਸਮੱਸਿਆ ਪ੍ਰਤੀ ਜਾਗਰੂਕ ਕਰਵਾਉਣ ਲਈ ਉਨ੍ਹਾਂ ਦੇ ਦਰਵਾਜ਼ਿਆਂ 'ਤੇ ਦਸਤਕ ਦੇਣ ਲਈ ਘਰੋਂ ਨਿਕਲ ਤੁਰਿਆ ਸੀ |

-ਮਸੀਤਾਂ ਰੋਡ, ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ |
ਮੋਬਾਈਲ : 70870-48140.


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀ ਲਿਫ਼ਾਫ਼ੀ

ਸਕੂਲ ਵਿਚ ਕਾਫ਼ੀ ਰੌਣਕ ਬੱਝੀ ਸੀ, ਬੱਚੇ ਸੱਜ-ਧੱਜ ਕੇ ਆਏ ਸਨ | ਪਿੰ੍ਰਸੀਪਲ ਨੇ ਚੰਗਾ ਪ੍ਰਬੰਧ ਕਰ ਰੱਖਿਆ ਸੀ | ਸਕੂਲ ਦੀਆਂ ਚੰਗੀਆਂ ਪ੍ਰਾਪਤੀਆਂ ਕਰਕੇ ਸਕੂਲ ਸੂਬੇ ਦੇ ਚੰਗੇ ਸਕੂਲਾਂ ਵਿਚ ਗਿਣਿਆ ਜਾਂਦਾ ਸੀ | ਇਸੇ ਕਰਕੇ ਹੀ ਅੱਜ ਸਾਲਾਨਾ ਇਨਾਮ ਵੰਡ ਸਮਾਰੋਹ 'ਤੇ ਮਾਪਿਆਂ, ਨੇਤਾਵਾਂ, ਅਫ਼ਸਰਾਂ ਦਾ ਭਰਵਾਂ ਇਕੱਠ ਹੋ ਗਿਆ ਸੀ | ਤਾੜੀਆਂ ਦੀ ਗੜਗੜਾਹਟ ਅਤੇ ਕੈਮਰਿਆਂ ਦੀਆਂ ਰੌਸ਼ਨੀਆਂ ਵਿਚ ਬੱਚਿਆਂ ਦੇ ਨਾਂਅ ਪੁਕਾਰ ਕੇ ਨੇਤਾਵਾਂ, ਅਫ਼ਸਰਾਂ ਹੱਥੋਂ ਇਨਾਮ ਤਕਸੀਮ ਕਰਵਾਏ ਜਾ ਰਹੇ ਸਨ | ਮਹਿਮਾਨਾਂ ਵਿਚ ਭਰਿਆ ਹਾਸਾ ਉਦੋਂ ਫੈਲ ਗਿਆ ਜਦ ਨਾਂਅ ਅਚੰਭੇ ਪੁਕਾਰਿਆ ਗਿਆ ਕਿ ਦੂਸਰੀ ਜਮਾਤ ਵਿਚੋਂ ਅੱਵਲ ਰਹਿਣ ਵਾਲੀ ਬੱਚੀ 'ਲਿਫ਼ਾਫ਼ੀ |'
ਕਈ ਪਾਸਿਉਂ ਆਵਾਜ਼ ਆਈ, 'ਏਹ ਕੀ ਨਾਮ ਹੋਇਆ ਭਲਾ |' ਥੋੜ੍ਹੀ ਘੁਸਰ-ਮੁਸਰ ਤੋਂ ਬਾਅਦ ਦਰਸ਼ਕ ਜਲਦ ਹੀ ਅਗਲੇ ਪ੍ਰੋਗਰਾਮ ਵਿਚ ਮਸ਼ਗੂਲ ਹੋ ਗਏ |
ਪ੍ਰੋਗਰਾਮ ਖ਼ਤਮ ਹੋਣ 'ਤੇ ਸਾਰੇ ਮਾਪੇ ਆਪਣੇ-ਆਪਣੇ ਬੱਚਿਆਂ ਨਾਲ ਲਾਡ-ਪਿਆਰ ਵਿਚ ਖੁਸ਼ੀ ਮਨਾ ਰਹੇ ਸਨ | ਬਹੁਤੇ ਬੱਚੇ ਪਾਰਕ ਵਿਚ ਪੰਘੂੜਿਆਂ ਵਿਚ ਕਿਲਕਾਰੀਆਂ ਮਾਰਨ ਲੱਗ ਪਏ | ਲਿਫ਼ਾਫ਼ੀ ਦੇ ਮੰਮੀ-ਡੈਡੀ ਵੀ ਲਿਫ਼ਾਫ਼ੀ ਨੂੰ ਮੋਢੇ ਚੁੱਕੀ ਪਾਰਕ ਵਿਚ ਜਾ ਰਹੇ ਸਨ ਕਿ ਇਕ ਮਹਿਲਾ ਪੱਤਰਕਾਰ ਹੱਥ ਵਿਚ ਮਾਈਕ ਫੜੀ ਆਪਣੇ ਕੈਮਰੇ ਵਾਲੇ ਸਾਥੀ ਸਮੇਤ ਅੱਗੇ ਆਣ ਖਲੋਤੀ ਤੇ ਵਧਾਈਆਂ ਤੋਂ ਬਾਅਦ ਮਾਈਕ ਬੱਚੀ ਦੇ ਮੰੂਹ ਲਾਗੇ ਕਰ ਕੇ ਪਹਿਲਾ ਹੀ ਸਵਾਲ ਕੀਤਾ, 'ਬੇਟੀ ਤੇਰਾ ਨਾਂਅ ਕੀ ਹੈ?'
ਚਹਿਕਦੀ, ਮਾਸੂਮ, ਪਿਆਰੀ ਬੱਚੀ ਦਾ ਰਟਿਆ-ਰਟਾਇਆ ਜਵਾਬ ਸੀ, 'ਲਿਫਾਫ਼ੀ' |
'ਇਹ ਕਿੱਦਾਂ ਦਾ ਨਾਂਅ ਹੈ, ਕਿਸ ਨੇ ਰੱਖਿਆ?' ਦੂਸਰਾ ਸਵਾਲ ਸੀ |
'ਮੈਨੂੰ ਕੀ ਪਤਾ, ਮੰਮੀ-ਡੈਡੀ ਨੂੰ ਪੁੱਛੋ', ਕਹਿੰਦਿਆਂ ਲਿਫ਼ਾਫ਼ੀ ਕੁੱਛੜੋਂ ਉੱਤਰ ਕੇ ਪਾਰਕ ਵਿਚ ਭੱਜ ਗਈ |
'ਇਹ ਲਿਫ਼ਾਫ਼ੀ ਨਾਂਅ ਦਾ ਕੀ ਮਤਲਬ, ਇਹ ਨਾਂਅ ਕਿਥੋਂ ਲੈ ਲਿਆ?' ਪੱਤਰਕਾਰਾ ਨੇ ਅਗਲਾ ਸਵਾਲ ਲਿਫ਼ਾਫ਼ੀ ਦੇ ਮੰਮੀ-ਡੈਡੀ ਨੂੰ ਕੀਤਾ |
ਮੰਮੀ-ਡੈਡੀ ਨੇ ਇਕ ਵਾਰ ਇਕ-ਦੂਜੇ ਵੱਲ ਦੇਖਿਆ, ਫਿਰ ਡੈਡੀ ਬੋਲਿਆ, 'ਵੈਸੇ ਅਸੀਂ ਇਹ ਰਾਜ ਲੁਕੋ ਕੇ ਹੀ ਰੱਖਿਆ ਸੀ, ਤੇ ਤੁਸੀਂ ਵੀ ਕਿਸੇ ਨੂੰ ਦੱਸਿਓ ਨਾ |'
'ਲਫਾਫ਼ੀ ਨੂੰ ਅਸੀਂ ਆਪਣੀ ਕੁੱਖੋਂ ਜਨਮ ਨਹੀਂ ਦਿੱਤਾ... ਇਹ ਸਾਨੂੰ ਕੂੜੇ ਦੇ ਢੇਰ ਤੋਂ ਲਿਫਾਫ਼ੇ ਵਿਚ ਲਪੇਟੀ ਉਥੇ ਸਾਹ ਲੈਂਦੀ ਮਿਲੀ ਸੀ |'
ਪੱਤਰਕਾਰਾ ਸ਼ਾਇਦ ਕੋਈ ਹੋਰ ਸਵਾਲ ਕਰਨਾ ਚਾਹੁੰਦੀ ਸੀ, ਪਰ ਉਸ ਦਾ ਮੰੂਹ ਖੁੱਲ੍ਹੇ ਦਾ ਖੁੱਲ੍ਹਾ ਹੀ ਰਹਿ ਗਿਆ | ਉਹਦੀਆਂ ਅੱਖਾਂ ਵਿਚ ਤਰਦੇ ਦੋ ਹੰਝੂ ਅਤੇ ਬਦਲਦੇ ਚਿਹਰੇ ਦੇ ਰੰਗ ਕੋਈ ਹੋਰ ਹੀ ਕਹਾਣੀ ਬਿਆਨ ਕਰ ਰਹੇ ਸਨ |

-ਜਲੰਧਰ | ਮੋਬਾਈਲ : 98550-53839.

ਨਹਿਲੇ 'ਤੇ ਦਹਿਲਾ- ਨਾ ਮੌਲਵੀ ਨੂੰ ਅਕਲ ਆਈ ਨਾ ਮੈਨੂੰ ਸਿੱਖਿਆ

ਜਨਾਬ ਅਕਬਰ ਇਲਾਹਾਬਾਦੀ ਜਦੋਂ ਬਹੁਤ ਮਸ਼ਹੂਰ ਹੋ ਗਏ ਤਾਂ ਕਈ ਨਵੇਂ ਸ਼ਾਇਰਾਂ ਨੇ ਉਨ੍ਹਾਂ ਦੇ ਸ਼ਾਗਿਰਦ ਹੋਣ ਦਾ ਦਾਅਵਾ ਕਰ ਦਿੱਤਾ ਪਰ ਇਕ ਲੇਖਕ ਨੂੰ ਦੂਰ ਦੀ ਸੁਝੀ ਉਸ ਨੇ ਜਨਾਬ ਅਕਬਰ ਇਲਾਹਾਬਾਦੀ ਨੂੰ ਆਪਣਾ ਸ਼ਾਗਿਰਦ ਐਲਾਨ ਕਰਦਿਆਂ ਖੂਬ ਪ੍ਰਾਪੇਗੰਡਾ ਕੀਤਾ | ਜਦੋਂ ਇਸ ਦੀ ਖਬਰ ਅਕਬਰ ਇਲਾਹਾਬਾਦੀ ਤੱਕ ਪਹੁੰਚੀ ਕਿ ਹੈਦਰਾਬਾਦ ਵਿਖੇ ਉਨ੍ਹਾਂ ਦਾ ਉਸਤਾਦ ਜੰਮ ਪਿਆ ਤਾਂ ਉਨ੍ਹਾਂ ਨੇ ਆਪਣੇ ਉਸਤਾਦ ਹੋਣ ਦਾ ਦਾਅਵਾ ਕਰਨ ਵਾਲੇ ਮੌਲਵੀ ਬਾਰੇ ਬੜੀ ਸਖ਼ਤ ਟਿੱਪਣੀ ਕਰਦੇ ਹੋਏ ਕਿਹਾ, 'ਉਸ ਮੌਲਵੀ ਸਾਹਬ ਦਾ ਕਿਹਾ ਠੀਕ ਵੀ ਹੈ | ਮੈਨੂੰ ਯਾਦ ਆਉਂਦਾ ਹੈ ਮੇਰੇ ਬਚਪਨ ਵਿਚ ਇਕ ਮੌਲਵੀ ਸਾਹਬ ਇਲਾਹਾਬਾਦ ਵਿਖੇ ਰਹਿੰਦਾ ਸੀ ਅਤੇ ਮੈਨੂੰ ਸਿੱਖਿਆ ਦਿੰਦਾ ਸੀ ਅਤੇ ਮੈਂ ਉਨ੍ਹਾਂ ਨੂੰ ਅਕਲ ਦਿੰਦਾ ਸਾਂ | ਕਾਫੀ ਸਾਲ ਇਹ ਸਿਲਸਿਲਾ ਚਲਦਾ ਰਿਹਾ ਅਤੇ ਅਸੀਂ ਦੋਵੇਂ ਅਸਫ਼ਲ ਰਹੇ | ਨਾ ਮੌਲਵੀ ਸਾਹਬ ਨੂੰ ਅਕਲ ਆਈ ਤੇ ਨਾ ਮੈਨੂੰ ਸਿੱਖਿਆ |'
ਇਹ ਸੁਣਦੇ ਹੀ ਕੋਲ ਬੈਠੇ ਲੇਖਕ ਮੁਸਕਰਾਉਂਦੇ ਰਹੇ ਅਤੇ ਦਿਲ ਵਿਚ ਉਨ੍ਹਾਂ ਦੀ ਇਸ ਟਿੱਪਣੀ ਨੂੰ ਹੀਰੇ ਮੋਤੀਆਂ ਵਾਂਗ ਸੰਭਾਲਦੇ ਰਹੇ |
ਇਕ ਵਾਰੀ ਇਕ ਸਾਹਬ ਨੇ ਅਕਬਰ ਸਾਹਬ ਦੇ ਘਰ ਪਹੁੰਚ ਕੇ ਸਲਾਮ ਕੀਤੀ ਤਾਂ ਉਨ੍ਹਾਂ ਨੇ ਆਉਣ ਵਾਲੇ ਨੂੰ ਪੁੱਛਿਆ, 'ਅੱਜ ਇਧਰ ਕਿਵੇਂ ਆਉਣਾ ਹੋਇਆ?' ਆਏ ਬੰਦੇ ਨੇ ਅਰਜ਼ ਕੀਤੀ, 'ਅੱਜ ਸ਼ਬਬਰਾਤ ਦਾ ਤਿਉਹਾਰ ਹੈ ਇਸ ਲਈ ਸ਼ਬਬਰਾਤੀ (ਦਾਨ) ਲੈਣ ਆਇਆ ਹਾਂ |' ਇਹ ਸੁਣਦੇ ਸਾਰ ਹੀ ਅਕਬਰ ਸਾਹਬ ਨੇ ਤੁਰੰਤ ਇਕ ਸ਼ਿਅਰ ਸੁਣਾ ਦਿੱਤਾ |
ਤੋਹਫ਼ਾ-ਏ-ਸ਼ੁਬਰਾਤ ਤੁਮ੍ਹੇਂ ਕਯਾ ਦੂੰ,
ਜਾਨੇ ਮਨ ਤੁਮ ਤੋ ਖ਼ੁਦ ਪਟਾਖਾ ਹੋ |

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ) |
ਮੋਬਾਈਲ : 94170-91668.

ਮਾਪੇ

(ਲੜੀ ਜੋੜਨ ਲਈ ਪਿਛਲੇ
ਐਤਵਾਰ ਦਾ ਅੰਕ ਦੇਖੋ)
• ਬੱਚਿਆਂ ਨੂੰ ਗਹਿਣਾ ਨਹੀਂ ਪਾਉਣਾ ਚਾਹੀਦਾ, ਉੱਚ ਸਿੱਖਿਆ ਦੇਣੀ ਚਾਹੀਦੀ ਹੈ |
• ਜਦ ਪੁੱਤਰ 16 ਸਾਲ ਦਾ ਹੋ ਜਾਵੇ ਤਾਂ ਪਿਤਾ ਨੂੰ ਚਾਹੀਦਾ ਹੈ ਕਿ ਉਸ ਨਾਲ ਦੋਸਤ ਵਾਂਗ ਗੱਲਬਾਤ ਕਰੇ |
• ਆਪਣੇ ਬੱਚਿਆਂ ਨੂੰ ਪਹਿਲੇ 5 ਸਾਲ ਤੋਂ ਬਾਅਦ ਉਸ ਨਾਲ ਦੋਸਤਾਨਾ ਵਤੀਰਾ ਕਰੋ |
• ਜਦੋਂ ਵੀ ਸ਼ੀਸ਼ੇ ਵਿਚ ਦੇਖੋ ਤਾਂ ਇਕ ਅਜਿਹਾ ਇਨਸਾਨ ਦੇਖਣ ਦੀ ਕੋਸ਼ਿਸ਼ ਕਰੋ, ਜਿਸ ਨੂੰ ਮਾਂ, ਭੈਣ, ਪਤਨੀ ਅਤੇ ਬੱਚੇ ਆਪਣਾ ਕਹਿਣ ਤੇ ਮਾਣ ਮਹਿਸੂਸ ਕਰਨ |
• ਤੁਸੀਂ ਵੱਡਿਆਂ ਦਾ ਹੁਕਮ ਮੰਨੋ, ਛੋਟੇ ਤੁਹਾਡਾ ਹੁਕਮ ਮੰਨਣਗੇ |
• ਜੇਕਰ ਤੁਸੀਂ ਸਮਝਦੇ ਹੋ ਕਿ ਤੁਹਾਡੇ ਬੱਚੇ ਆਪਣੀ ਜ਼ਿੰਮੇਵਾਰੀ ਸਮਝਣ, ਵਿਵਹਾਰਕ ਬਣਨ ਤਾਂ ਤੁਸੀਂ ਉਨ੍ਹਾਂ ਦੇ ਮੋਢਿਆਂ 'ਤੇ ਕੁਝ ਜ਼ਿੰਮੇਵਾਰੀ ਪਾ ਕੇ ਦੇਖੋ |
• ਮਾਪਿਆਂ ਲਈ ਉਹ ਜੀਵਨ ਜਿਊਣਾ ਬਹੁਤ ਜ਼ਰੂਰੀ ਹੈ ਜਿਸ ਦੀ ਕਲਪਨਾ ਉਹ ਆਪਣੇ ਬੱਚਿਆਂ ਤੋਂ ਕਦੇ ਹੋਣ |
• ਜੀਵਨ ਵਿਚ ਇਮਾਨਦਾਰੀ ਨਾਲ ਏਨਾ ਕਮਾਓ ਕਿ ਬੇਟੇ ਦੀ ਸ਼ਾਦੀ ਸਮੇਂ ਦਹੇਜ ਮੰਗਣ ਦੀ ਨੌਬਤ ਨਾ ਆਵੇ ਅਤੇ ਬੇਟੀ ਨੂੰ ਏਨਾ ਪੜ੍ਹਾਓ ਕਿ ਦਹੇਜ ਦੇਣ ਦੀ ਜ਼ਰੂਰਤ ਹੀ ਨਾ ਪਵੇ |
• ਮਾਤਾ-ਪਿਤਾ ਆਪਣੀ ਬੇਟੀ ਲਈ ਚੰਗਾ ਵਰ ਲੱਭਣ ਵੇਲੇ ਦੋ ਗੱਲਾਂ ਦਾ ਧਿਆਨ ਰੱਖਦੇ ਹਨ ਕਿ ਇਕ ਤਾਂ ਮੰੁਡਾ ਖਾਂਦੇ-ਪੀਂਦੇ ਘਰ ਦਾ ਹੋਵੇ ਅਤੇ ਦੂਜਾ ਉਹ ਖਾਂਦਾ-ਪੀਂਦਾ ਨਾ ਹੋਵੇ |
• ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਧੀਆਂ ਵਿਚ ਇਕ ਸੁਘੜ-ਸਿਆਣੀ ਗ੍ਰਹਿਣੀ ਵਾਲੇ ਗੁਣ ਵੀ ਪੈਦਾ ਕਰਨ |
• ਹਾਸਰਸ:
ਮਾਂ-ਬੇਟਾ ਕਿਥੇ ਸੀ ਸਾਰੀ ਰਾਤ?
ਬੇਟਾ-ਮੈਂ ਇਮੋਸ਼ਨਲ ਫ਼ਿਲਮ 'ਪਿਆਰੀ ਮਾਂ' ਦੇਖਣ ਗਿਆ ਸੀ |
ਮਾਂ-ਅੰਦਰ ਤੇਰੇ ਪਾਪਾ ਇੰਤਜ਼ਾਰ ਕਰ ਰੇ ਹਨ, ਹੁਣ ਉਹ ਦਿਖਾਉਣਗੇ 'ਐਕਸ਼ਨ ਫ਼ਿਲਮ-ਜ਼ਾਲਮ ਬਾਪ |'
ਉਕਤ ਹਾਸਰਸ ਲਾਈਨਾਂ ਦੱਸਦੀਆਂ ਹਨ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਗ਼ਲਤ ਕੰਮ ਕਰਨ ਤੋਂ ਰੋਕਣ ਲਈ ਸਮੇਂ-ਸਮੇਂ ਸਿਰ ਦਬਕਾਉਣਾ ਵੀ ਚਾਹੀਦਾ ਹੈ |
• ਉਹ ਮਾਪੇ ਕਿਸਮਤ ਵਾਲੇ ਹੁੰਦੇ ਹਨ ਜਿਨ੍ਹਾਂ ਦੀ ਔਲਾਦ ਨੇਕ ਤੇ ਲਾਇਕ ਹੁੰਦੀ ਹੈ | ਇਹ ਬੜਾ ਵੱਡਾ ਸਰਮਾਇਆ ਹੁੰਦਾ ਹੈ |
• ਜੇ ਤੁਹਾਡੀ ਔਲਾਦ ਚੰਗੀ ਹੈ ਤਾਂ ਤੁਹਾਨੂੰ ਪੈਸੇ ਦੀ ਕੋਈ ਲੋੜ ਨਹੀਂ | ਜੇ ਔਲਾਦ ਨਿਕੰਮੀ ਹੈ ਤਾਂ ਫਿਰ ਪੈਸਾ ਬਚਾ ਕੇ ਕਰਵਾਉਣਾ ਵੀ ਕੀ ਹੈ |
• ਜਿੰਨਾ ਚਿਰ ਬੱਚੇ ਕੁਆਰੇ ਹੁੰਦੇ ਹਨ ਕਿਸੇ ਵੀ ਮਾਂ ਜਾਂ ਪਿਓ ਨੂੰ ਬਿਰਧ ਆਸ਼ਰਮ ਨਹੀਂ ਜਾਣਾ ਪੈਂਦਾ, ਆਮ ਕਰਕੇ ਅਜਿਹੀ ਸਮੱਸਿਆ ਧੀਆਂ-ਪੁੱਤਾਂ ਦੇ ਵਿਆਹੇ ਜਾਣ ਤੋਂ ਬਾਅਦ ਹੀ ਆਉਂਦੀ ਹੈ | ਇਸ ਦਾ ਕਾਰਨ ਹੈ ਕਿ ਵਿਆਹ ਕਰਵਾਉਣ ਤੱਕ ਪੁੱਤਰਾਂ ਨੂੰ ਮਾਪਿਆਂ ਦੀ ਲੋੜ ਹੁੰਦੀ ਹੈ, ਜਿਹੜੇ ਬੱਚੇ ਮਾਪਿਆਂ ਨੂੰ ਬਿਰਧ ਆਸ਼ਰਮ ਛੱਡਣ ਬਾਰੇ ਸੋਚਦੇ ਹਨ, ਉਨ੍ਹਾਂ ਨੂੰ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਹੈ ਕਿ ਸਾਨੂੰ ਅਜਿਹਾ ਵਿਹਾਰ ਕਿਸੇ ਨਾਲ ਨਹੀਂ ਕਰਨਾ ਚਾਹੀਦਾ ਜਿਹੜਾ ਤੁਸਾਂ ਆਪਣੇ ਨਾਲ ਪਸੰਦ ਨਹੀਂ ਕਰਦੇ |
• ਬਚਪਨ ਵਿਚ ਗੋਦੀ ਖਿਡਾਉਣ ਵਾਲੇ ਮਾਂ-ਬਾਪ ਨੂੰ ਧੋਖਾ ਦੇਣ ਤੋਂ ਵੱਡਾ ਇਸ ਦੁਨੀਆ 'ਤੇ ਕੋਈ ਪਾਪ ਨਹੀਂ ਹੈ |
• ਦੁਨੀਆ ਦਾ ਕੋਈ ਯੰਤਰ ਮਾਂ-ਬਾਪ ਦੇ ਉਪਕਾਰ ਨੂੰ ਗਿਣ-ਮਿਣ ਨਹੀਂ ਸਕਦਾ |

-ਮੋਬਾਈਲ : 99155-63406.

ਔਰਤਾਂ ਦਾ ਦਿਨ

'ਅੱਜ ਦਿਨ ਚੜਿ੍ਹਆ, ਤੇਰੇ ਮੁੱਖ ਵਰਗਾ' ਜ਼ਾਹਰ ਹੈ ਕਿ ਇਹ ਲਾਈਨਾਂ ਕਿਸੇ ਕਵੀ ਨੇ ਹੀ ਲਿਖੀਆਂ ਹੋਣਗੀਆਂ, ਆਪਣੀ ਵਹੁਟੀ ਨੂੰ ਖੁਸ਼ ਕਰਨ ਲਈ, ਸਵੇਰੇ-ਸਵੇਰੇ ਉੱਠ ਕੇ...
ਵਰਨਾ, ਮਹਿਬੂਬਾ ਲਈ ਤਾਂ ਹਰ ਕਿਸੇ ਦੀ ਇਹੋ ਖੁਸ਼ਾਮਦ ਭਰੀਆਂ ਦਿਲਕੁਸ਼ ਲਾਈਨਾਂ ਹੁੰਦੀਆਂ ਹਨ:
'ਤੁਝੇ ਬਨਾਇਆ ਗਇਆ ਹੈ ਮੇਰੇ ਲੀਏ'
(ਲਿਖ ਤੁਮ... ਸਵ: ਸਾਹਿਰ ਲੁਧਿਆਣਵੀ, ਬੋਲਤਮ... ਅਮਿਤਾਭ ਬੱਚਨ)
ਆਸ਼ਕਾਂ ਲਈ, ਪਤੀਆਂ ਲਈ, ਐਹੋ ਜਿਹੇ ਦਿਲਕਸ਼ ਗੀਤ ਲਿਖ-ਲਿਖ, ਆਪ ਛੜਾ ਸੀ, ਛੜਾ ਹੀ ਸੰਸਾਰ ਤੋਂ ਤੁਰ ਗਿਆ | ਪਰ ਐਹੋ ਜਿਹੇ ਪਿਆਰੇ ਗੀਤਾਂ ਦੇ ਤੋਹਫ਼ੇ ਪਤੀਆਂ ਤੇ ਆਸ਼ਿਕਾਂ ਨੂੰ ਦੇ ਗਿਆ ਕਿ ਰਹਿੰਦੀ ਦੁਨੀਆ ਤੱਕ ਉਹੋ ਇਹੋ ਗਾ-ਗਾ ਕੇ (ਭਾਵੇਂ ਬੇਸੁਰੇ ਹੀ ਹੋਣ) ਆਪਣੀਆਂ ਪਤਨੀਆਂ, ਆਪਣੀਆਂ ਪ੍ਰੀਤੀਆਂ' ਨੂੰ ਖ਼ੁਸ਼ ਕਰਨ ਲਈ (ਭਾਵੇਂ ਝੂਠਮੂਠ ਹੀ ਸਹੀ) ਇਹੋ ਗੀਤ ਗਾਉਂਦੇ ਰਹਿਣਗੇ | 8 ਮਾਰਚ ਦੀ ਤਰੀਕ ਲੰਘ ਗਈ ਏ ਨਾ, ਇਸ ਦਿਨ ਤਾਂ ਸਭ ਪਤੀਆਂ ਨੇ, ਸਭ ਪ੍ਰੇਮੀਆਂ ਨੇ ਆਪਣਾ-ਆਪਣਾ ਮਕਸਦ ਪੂਰਾ ਕਰਨ ਹਿਤ ਇਨ੍ਹਾਂ ਦਾ ਪ੍ਰਯੋਗ, ਖੁੱਲ੍ਹ ਕੇ ਕੀਤਾ ਹੋਵੇਗਾ, ਕਿਉਂਕਿ ਇਹ ਦਿਹਾੜਾ ਸੀ:
'ਔਰਤਾਂ ਦਾ ਦਿਨ, ਇਸਤਰੀਆਂ ਦਾ ਦਿਨ ਯਾਨਿ ਵੋਮੈਨ ਡੇ |
ਪਰ ਇਕ ਇਕੱਲਾ ਦਿਨ ਕਿਉਂ? ਕਿਹੜਾ ਦਿਨ ਹੈ ਜਿਹੜਾ ਜ਼ਨਾਨੀਆਂ ਦਾ ਦਿਨ ਨਹੀਂ |
ਦਿਨ-ਰਾਤ ਇਨ੍ਹਾਂ ਦੇ, ਮਹੀਨੇ-ਸਾਲ ਇਨ੍ਹਾਂ ਦੇ, ਹਰ ਯੁੱਗ ਇਨ੍ਹਾਂ ਦਾ, ਹਰ ਕਾਲ ਇਨ੍ਹਾਂ ਦਾ, ਧਰਤ ਸੁਹਾਵੀ ਇਨ੍ਹਾਂ ਕਾਰਨ, ਛਮ-ਛਮ ਇਨ੍ਹਾਂ ਦੀ, ਸੁਰਤਾਲ ਇਨ੍ਹਾਂ ਦਾ, ਕੌਲੀ ਅਤੇ ਥਾਲ ਇਨ੍ਹਾਂ ਦਾ, ਇਹ ਮੱਛਲੀ, ਅਨੋਖੀ ਮੱਛਲੀ, ਫਾਹੇ ਮਛੇਰੇ ਜਾਲ ਇਨ੍ਹਾਂ ਦਾ |
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਜੀਅ ਕਰੇ ਵੇਖਦਾ ਰਹਾਂ |
ਔਰਤ ਦੇ ਤਿੰਨ ਰੂਪ...
* ਬੇਬੀ
* ਬੀਬੀ
* ਬੇਬੇ |
ਪਿਆਰ ਦੀ ਗਾਗਰ, ਮਮਤਾ ਦਾ ਸਾਗਰ, ਸੁੱਖਾਂ ਦੀ ਚਾਦਰ, ਦੁੱਖ ਸਹੇ ਜਿਉਂ ਬਲਾਟਿੰਗ ਪੇਪਰ ਬਿਲਕੁਲ, ਉਸ ਤਰ੍ਹਾਂ ਜਿਵੇਂ ਧਰਤੀ ਹੈ...ਇਸੇ ਲਈ ਤਾਂ ਧਰਤੀ ਨੂੰ 'ਮਾਤਾ' ਕਹਿੰਦੇ ਹਨ | ਧਰਤੀ ਮਾਤਾ, ਮਦਰ, ਵਤਨ, ਮਦਰ ਲੈਂਡ |
(ਸ਼ਾਇਦ ਜਰਮਨੀ ਇਕੋ-ਇਕ ਇਕੱਲਾ ਦੇਸ਼ ਹੈ, ਜਿਸ ਨੂੰ ਫਾਦਰਲੈਂਡ ਆਖਦੇ ਹਨ)
ਮਾਂ ਦਾ ਤਾਂ ਕੋਈ ਜਵਾਬ ਹੀ ਨਹੀਂ, ਨਵੀਆਂ ਨੇ ਮਮਤਾਮਯ ਵਾਲੀ ਮਾਂ ਨੂੰ ਇਹੋ ਮਾਣ ਬਖਸ਼ਿਆ ਹੈ |
'ਮਾਂ ਹੁੰਦੀ ਏ ਮਾਂ, ਦੁਨੀਆ ਵਾਲਿਓ |'
ਮਾਂ ਦੀ ਪੂਜਾ, ਰੱਬ ਦੀ ਪੂਜਾ
ਮਾਂ ਜਿਹਾ ਕੋਈ ਹੋਰ ਨਾ ਦੂਜਾ |
'ਸੀਤਾ' ਮਾਂ ਦਾ ਅਜਿਹਾ ਸਬੂਤ ਹੈ ਕਿ ਜਿਸ ਨੇ ਇਕ ਰਾਜਾ ਦੀ ਬੇਟੀ ਹੋ ਕੇ ਵੀ ਸਾਰੀ ਉਮਰ ਅਪਾਰ ਦੁੱਖ ਸਹੇ, 'ਸੀ' ਤੱਕ ਨਹੀਂ ਕੀਤੀ | ਅੰਤਰਰਾਸ਼ਟਰੀ ਵੋਮੈਨ-ਡੇ 'ਤੇ, ਸੁਪਰੀਮ ਕੋਰਟ ਦੀ ਵਕੀਲ, ਅਵਨੀ ਬਾਂਸਲ ਨੇ ਇਕ ਲੇਖ ਲਿਖਿਆ ਹੈ, ਜਿਸ ਵਿਚ ਉਸ ਨੇ ਹਿੰਦੂ ਮਿਥਿਹਾਸ (ਮਾਈਥਲੋਜੀ) 'ਚ ਦਰਜ ਸੀਤਾ ਜੀ ਤੇ ਕਾਲੀ-ਮਾਤਾ ਦੋ ਦੇਵੀਆਂ ਦੇ ਵੱਖਰੇ-ਵੱਖਰੇ ਰੂਪ ਦਾ ਵਰਣਨ ਕੀਤਾ ਹੈ |
ਇਸ ਲੇਖ ਅਨੁਸਾਰ ਲੇਖਿਕਾ ਨੇ ਇਹ ਸਾਬਤ ਕਰਨ ਦਾ ਯਤਨ ਕੀਤਾ ਹੈ ਕਿ ਸ਼ਿਵ ਜੀ ਔਰਤਾਂ ਦੇ ਬਰਾਬਰ ਹੱਕਾਂ ਦਾ ਸਨਮਾਨ ਕਰਨ ਵਾਲੇ, ਇਕੋ-ਇਕ ਦੇਵਤਾ ਸਨ |
ਅੰਤ 'ਚ ਵਕੀਲ ਸਾਹਿਬਾ ਨੇ ਔਰਤਾਂ ਦੇ ਇਸ ਅੰਤਰਰਾਸ਼ਟਰੀ ਦਿਨ 'ਤੇ, ਸਾਡੇ ਦੇਸ਼ 'ਚ ਚੱਲ ਰਹੇ ਸਿਆਸੀ ਮਾਹੌਲ 'ਤੇ ਇਕ ਵਿਅੰਗ ਕੱਸਿਆ ਹੈ ਕਿ 'ਇਹ ਕਿੰਨੀ ਮਜ਼ੇਦਾਰ, ਨੋਟ ਕਰਨ ਵਾਲੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤਾਂ ਥਾਂ-ਥਾਂ, ਹਰ ਸਮੇਂ ਭਗਵਾਨ ਰਾਮ ਦਾ ਗੁਣਗਾਨ ਕਰਦੇ ਹਨ, ਪਰ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਸ਼ਿਵ ਭਗਤ ਹਨ |
ਵੱਡੀਆਂ ਤੋਂ ਵੱਡੀਆਂ ਲੜਾਈਆਂ ਦੀ ਵਜ੍ਹਾ ਬਣੀਆਂ, ਜਿਨ੍ਹਾਂ ਨੂੰ ਰੱਬ ਨੇ ਰੂਪ ਬਖਸ਼ਿਆ ਜਿਵੇਂ ਰਾਜਸਥਾਨ ਦੀ ਰਾਣੀ ਪਦਮਾਵਤੀ ਸੀ, ਜਿਸ ਦਾ ਖਿਲਜ਼ੀ ਨੇ ਸਿਰਫ਼ ਇਕ ਝਲਕਾਰਾ ਵੇਖਿਆ, ਮਸਤ ਹੋ ਗਿਆ ਤੇ ਹੱਲਾ ਬੋਲ ਦਿੱਤਾ | ਇਹ ਵੱਖਰੀ ਗੱਲ ਏ ਕਿ ਰਾਣੀ ਨੇ ਆਪਣੀ ਪੱਤ ਬਚਾਉਣ ਲਈ ਉਸ ਜ਼ਾਲਮ ਦੇ ਗੰਦੇ ਹੱਥ ਸਰੀਰ ਨੂੰ ਲੱਗਣ ਤੋਂ ਪਹਿਲਾਂ ਹੀ ਕਈ ਹੋਰ ਰਾਣੀਆਂ ਸਮੇਤ ਬਲਦੀ ਚਿਤਾ 'ਚ ਬਹਿ ਕੇ ਆਪਣੇ-ਆਪ ਨੂੰ ਸਤੀ ਕਰ ਲਿਆ | 'ਹੈਲਨ ਆਫ਼ ਟ੍ਰਾਏ' ਕਲਿਓਪਾਟਰਾ ਆਦਿ ਆਪਣੀ 'ਖੂਬਸੂਰਤੀ' ਕਾਰਨ ਹੀ ਕਈ ਜੰਗਾਂ ਦਾ ਕਾਰਨ ਬਣੀਆਂ |
ਖੂਬ ਲੜੀ ਮਰਦਾਨੀ,
ਵੋਹ ਤੋ ਝਾਂਸੀ ਵਾਲੀ ਰਾਨੀ ਥੀ |
ਤੁਸੀਂ ਮੰਨੋਗੇ ਨਹੀਂ, ਇਥੇ ਮੇਰੀ ਜਾਣ-ਪਛਾਣ ਵਾਲੀ ਇਕ ਬੀਬੀ ਵਕੀਲ ਸੀ, ਹੁਣ ਉਹ ਸਵਰਗਵਾਸ ਹੋ ਚੁੱਕੀ ਹੈ, ਇਕ ਮੁਕੱਦਮੇ ਦੇ ਸਿਲਸਿਲੇ 'ਚ ਪਹਿਲੀ ਵਾਰ ਮੈਨੂੰ ਇਕ ਦੋਸਤ ਨਾਲ ਉਹਦੇ ਕੋਲ ਜਾਣਾ ਪਿਆ | ਉਸ ਨੇ ਸਾਰਾ ਮਾਜ਼ਰਾ ਸੁਣਿਆ, 'ਅਰੇ ਕੁਛ ਨਹੀਂ ਭਾਈ, ਸਮਝੋ ਮੁਕੱਦਮਾ ਤੁਮ ਨੇ ਜੀਤ ਲੀਆ |'
ਮੇਰੇ ਦੋਸਤ ਨੇ ਚਿੰਤਾ ਜਤਾਈ, ਵਕੀਲ ਸਾਹਿਬਾ, ਸਾਮਨੇ ਵਾਲੋਂ ਕਾ ਵਕੀਲ ਬੜੇ ਨਾਮ ਵਾਲਾ ਹੈ |
'ਤੋ ਕਯਾ ਹੂਆ, ਮੈਂ ਤੋ ਮੌਕਾ ਤਾੜ ਲੇਤੀ ਹੰੂ | ਜੱਜ ਭੀ ਹੱਕ ਮੇਂ ਫ਼ੈਸਲਾ ਦੇਤਾ ਹੈ | ਮੈਂ ਆਜ ਤੱਕ ਕੋਈ ਵੀ ਮੁਕੱਦਮਾ ਨਹੀਂ ਹਾਰੀ |'
ਕਮਾਲ ਹੈ ਨਾ | ਉਪਰ ਵੀ ਖਜ਼ਾਨੇ ਦਾ ਮਾਲਕ ਰਖਵਾਲਾ ਕੁਬੇਰ ਹੈ | ਪਰ ਦੌਲਤ ਦੀ ਦੇਵੀ ਲਕਸ਼ਮੀ ਹੈ |
ਸੰਗੀਤ ਦੀ ਦੇਵੀ ਸਰਸਵਤੀ ਹੈ |
ਵਿੱਦਿਆ ਵਿਚਾਰੀ ਤਾਂ ਪਰਉਪਕਾਰੀ |
'ਵਿੱਦਿਆ' ਤਾਂ ਅੱਜ ਵੀ ਕਈ ਗ੍ਰਹਿਣੀਆਂ ਦਾ ਨਾਂਅ ਹੈ, ਅੱਜ ਤਾੲੀਂ ਕਿਸੇ ਮਰਦ ਦਾ ਨਾਂਅ 'ਵਿੱਦਿਆ' ਨਹੀਂ ਹੈ ਪਰ 'ਵਿਦਿਆਰਥੀ' ਜ਼ਰੂਰ ਹੈ |
ਇਕ ਆਮ ਮਾਨਤਾ ਹੈ ਕਿ ਇਕ ਦਿਨ ਪਰਲੋ (ਪ੍ਰਲਯ, ਡੂਮਜ਼ ਡੇਅ) ਆਏਗੀ ਤੇ ਇਹ ਦੁਨੀਆ ਤਬਾਹ ਹੋ ਜਾਏਗੀ |
ਮੈਨੂੰ ਕਿਸੇ ਨੇ ਪੁੱਛਿਆ ਸੀ, 'ਪਰਲੋ ਕਿਸ ਦਿਨ ਆਏਗੀ?'
'ਜਿਸ ਦਿਨ ਇਸ ਧਰਤੀ 'ਤੇ ਔਰਤ ਨਹੀਂ ਰਹੇਗੀ, ਉਸ ਦਿਨ' ਮੇਰਾ ਜਵਾਬ ਸੀ |
ਏਨਾ ਉਪਕਾਰ ਹੈ ਜਣਨੀ ਦਾ, ਮਾਂ ਦਾ, ਔਰਤ ਦਾ, ਫਿਰ ਵੀ ਪਤਾ ਨਹੀਂ ਕਿਉਂ ਦੁਨੀਆ ਦੀ ਹਰ ਜ਼ਬਾਨ ਵਿਚ, ਜਿੰਨੀਆਂ ਗਾਲ੍ਹਾਂ ਹਨ, ਉਹ ਸਿਰਫ਼ 'ਔਰਤ' ਲਈ ਹੀ ਰਾਖਵੀਆਂ ਹਨ |

ਭੁੱਲ-ਵਿਸਰ ਰਹੀਆਂ ਨੇ ਹੁਣ ਲੋਰੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਬੱਚੇ ਨੂੰ ਲਾਡ-ਲਡਾਈ ਜਾਂਦੀਆਂ ਹਨ ਅਤੇ ਨਾਲੋ-ਨਾਲ ਆਪਣਾ ਲੋੜੀਂਦਾ ਕਾਰਜ ਵੀ ਨਿਭਾਈ ਜਾਂਦੀਆਂ ਹਨ | ਇਨ੍ਹਾਂ ਲਾਡਾਂ ਚਾਵਾਂ ਨਾਲ ਵਰਾਉਣ ਪਰਚਾਉਣ ਦੇ ਬੋਲ ਜਦੋਂ ਮਿੱਠੀ ਸੁਰ ਵਿਚ ਦਿਲੋਂ ਨਿਕਲ ਉੱਠਦੇ ਹਨ ਤਾਂ ਇਹੋ ਲੋਰੀ ਦਾ ਰੂਪ ਧਾਰ ਜਾਂਦੇ ਹਨ—
ਚੁੱਪ ਕਰ ਮੇਰੇ ਲਾਡ ਦੁਲਾਰੇ
ਚੁੱਪ ਕਰ ਤੂੰ ਊਾ....ਊਾ....ਊਾ....
ਤੇਰਾ ਕੀ ਚੁੰਮਾਂ
ਤੇਰਾ ਹੱਥ ਚੁੰਮਾਂ, ਊਾ....ਊਾ....ਊਾ....
ਤੇਰਾ ਮੱਥਾ ਚੁੰਮਾਂ
ਊਾ....ਊਾ....ਊਾ....
ਹੋਰ ਤੇਰਾ ਕੀ ਚੁੰਮਾਂ
ਚੁੰਮਾਂ ਤੇਰੀਆਂ ਅੱਖਾਂ, ਊਾ....ਊਾ....
ਹੋਰ ਤੇਰਾ ਕੀ ਚੁੰਮਾਂ
ਚੁੰਮਾਂ ਤੇਰੀ ਬਾਂਹ, ਊਾ....ਊਾ....
ਤੇਰੇ ਸਦਕੇ ਜਾਂਦੀ ਮਾਂ
ਊਾ....ਊਾ....ਊਾ....
ਲੋਰੀ ਦੀ ਹੋਰ ਵਿਸ਼ੇਸ਼ ਗੱਲ ਇਹ ਹੈ ਕਿ ਇਸ ਵਿਚ ਸਹਿਜ ਸੁਭਾਵਕ ਤੌਰ ਤੇ ਸਾਡਾ ਸਮਾਜਕ, ਰਾਜਨੀਤਕ, ਆਰਥਿਕ ਅਤੇ ਭਾਈਚਾਰਕ ਵਰਤਾਰੇ ਦਾ ਸਕਿਰਿਆਤਮਕ ਰੂਪ ਵੀ ਆ ਟਪਕਦਾ ਹੈ | ਲੈਣ-ਦੇਣ, ਰਿਸ਼ਤਾ-ਨਾਤਾ, ਪ੍ਰਾਪਤੀ-ਅਪ੍ਰਾਪਤੀ, ਪ੍ਰਗਤੀ-ਅਧੋਗਤੀ ਅਤੇ ਹੋਰ ਕਈ ਤਰ੍ਹਾਂ ਦੀਆਂ ਜੀਵਨ ਵਿਚ ਦਰ-ਪੇਸ਼ ਸੰਗਤੀਆਂ-ਵਿਸੰਗਤੀਆਂ, ਮਾਣ-ਸਵੈਮਾਨ, ਦਾ ਪ੍ਰਭਾਵ ਵੀ ਇਨ੍ਹਾਂ ਲੋਰੀ-ਗੀਤਾਂ ਵਿਚ ਆ ਹੀ ਜਾਂਦਾ ਹੈ |
ਇਥੇ ਹੀ ਬੱਸ ਨਹੀਂ, ਪਸ਼ੂ-ਪੰਛੀਆਂ, ਰਾਜਿਆਂ-ਮਹਾਰਾਜਿਆਂ, ਸ਼ਹਿਰਾਂ-ਪਿੰਡਾਂ ਆਦਿ ਦਾ ਜ਼ਿਕਰ ਵੀ ਇਨ੍ਹਾਂ ਲੋਰੀਆਂ ਵਿਚ ਸਹਿਜੇ ਹੀ ਆ ਜਾਂਦਾ ਹੈ | ਇਸ ਸਬੰਧੀ ਦੋ ਉਦਾਹਰਣਾਂ ਪੇਸ਼ ਹਨ—
ਤੋ ਵੇ ਤੋਤੜਿਆ
ਤੋਤਾ ਸ਼ਹਿਰ ਸਿਕੰਦਰ ਦਾ,
ਪਾਣੀ ਪੀਵੇ ਮੰਦਰ ਦਾ,
ਕੰਮ ਕਰੇ ਦੁਪਹਿਰਾਂ ਦਾ,
ਕਜਲਾ ਪਾਵੇ ਲਹਿਰਾਂ ਦਾ,
ਸ਼ੀਸ਼ਾ ਵੇਖੇ ਕਹਿਰਾਂ ਦਾ,
ਚਿੱਟੀ ਚਾਦਰ ਕਾਕੇ ਦੀ,
ਕੰਗਨਾਂ ਵਾਲੇ ਕਾਕੇ ਦੀ,
ਕਾਕੜਾ ਖਿਡਾਨੀ ਆਂ,
ਚਾਰ ਛੱਲੇ ਪਾਨੀ ਆਂ,
ਇੱਕ ਛੱਲਾ ਟੁੱਟ ਗਿਆ,
ਵੀਰ ਮੇਰਾ ਰੁੱਸ ਗਿਆ
ਊਾ....ਊਾ....ਊਾ....
ਵਾ....ਵਾ....ਵਾ....
* * * * *
ਸੌਾ ਜਾ ਨੈਵੀ ਸੌਾ ਜਾ ਵੇ....ਏ....ਏ |
ਤੇਰਾ ਬਾਪੂ ਆਇਆ ਵੇ....ਹੇ....ਵੇ....
ਖੇਡ ਖਿਡਾਉਣਾ ਲਿਆਇਆ ਵੇ....ਹੇ....ਏ....
ਤੇਰੀ ਭੂਆ ਵੱਡੀ ਆਈ ਵੇ....ਹੇ....ਵੇ....
ਝੱਗਾ ਟੋਪੀ ਲਿਆਈ ਵੇ...ਹੇ....ਵੇ....
ਮਾਮਾ ਤੇਰਾ ਆਇਆ ਵੇ....ਏ....ਹੇ....
ਸੋਨੇ ਦੀਆਂ ਮੋਹਰਾਂ ਲਿਆਇਆ ਵੇ...ਹੇ...ਏ...
ਹੇ....ਵੇ....ਏ...ਰੇ....
ਏਸੇ ਤਰ੍ਹਾਂ ਮਾਸੀ, ਮਾਮੀ, ਨਾਨੀ ਆਦਿ ਸਾਕ ਸਬੰਧੀਆਂ ਵੱਲੋਂ ਬੱਚੇ ਵਾਸਤੇ ਚੀਜ਼ਾਂ-ਵਸਤਾਂ ਲਿਆਉਣ ਦਾ ਜ਼ਿਕਰ ਵੀ ਲੋਰੀ ਕਾਵਿ-ਰੂਪ ਵਿਚੋਂ ਦਿ੍ਸ਼ਟੀਮਾਨ ਹੁੰਦਾ ਹੈ |
ਲੋਰੀ ਵਿਚ ਜਿਥੇ ਬੱਚੇ ਨੂੰ ਪ੍ਰਚਾਉਣ, ਸੁਲਾਉਣ ਅਤੇ ਖਿਡਾਉਣ ਦੀ ਸੁਰ ਬਲਵਾਨ ਹੁੰਦੀ ਹੈ, ਉਥੇ ਮਾਂ ਦੇ ਮਨ ਦੀ ਅਵਸਥਾ ਦਾ ਜ਼ਿਕਰ, ਤਣਾਓ ਗ੍ਰਸਤ ਮਾਨਸਿਕਤਾ ਦਾ ਜ਼ਿਕਰ, ਬੱਚੇ ਦੇ ਪਿਤਾ ਲਈ ਉਪ ਭਾਵਮਈ ਉਡੀਕ, ਰੋਸਾ ਤੇ ਗਿਲਾ-ਸ਼ਿਕਵਾ ਵੀ ਵਿਆਪਕ ਹੁੰਦਾ ਹੈ |
ਜਿਵੇਂ ਹੇਠ ਦਰਸਾਏ ਲੋਰੀ ਗੀਤ ਵਿਚ ਮਾਂ ਵਰਚਾਅ ਤਾਂ ਬੱਚੇ ਨੂੰ ਰਹੀ ਹੈ ਪਰ ਵਿਥਿਆ ਆਪਣੀ ਬਿਆਨ ਕਰ ਰਹੀ ਹੈ:
ਭੜੋਲਿਓਾ ਕੱਢਾਂ ਖੰਡ
ਆਲਿਓਾ ਕੱਢਾਂ ਘਿਓ
ਚੁੱਕ ਬਣਾਈਆਂ ਪਿੰਨੀਆਂ
ਖਾਏ ਮੁੰਡੇ ਦਾ ਪਿਓ
ਲਾਲ ਮੇਰੀ ਗੋਦੀ ਖੇਡੇ
ਬਾਹਰੋਂ ਆਇਆ ਸੜਿਆ ਬਲਿਆ
ਸਿਰ ਵਿਚ ਲਾਉਂਦਾ ਦੋ
ਮੁੰਡੇ ਨੂੰ ਕਿਉਂ ਰੁਸਾਇਆ ?
ਮੁੰਡੇ ਨੂੰ ਕਿਉਂ ਪਿਟਾਇਆ
ਲਾਲ ਮੇਰੀ ਗੋਦੀ ਖੇਡੇ
ਮੇਰੀਆਂ ਚਾਰ ਨਣਾਨਾਂ
ਮੁੰਡੇ ਨੂੰ ਕੋਈ ਨਾ ਫੜਦੀ
ਮੀਤੋ, ਜੀਤੋ, ਸੀਤੋ, ਕਰਮੀ
ਆਖੇ ਕੋਈ ਨਾ ਲਗਦੀ,
ਲਾਲ ਮੇਰੀ ਗੋਦੀ ਖੇਡੇ,
ਇਨ੍ਹਾਂ ਲਾਲਾਂ ਨਾਲੋਂ ਮੈਨੂੰ ਕੀ ਚੰਗੇਰਾ?
ਵੇ ਇਕ ਪਲ ਸੌਾ ਜਾ ਕਾਕਾ....
ਵੇ ਮੈਂ ਆਪ ਕਲਾਪੀ, ਸੌਾ ਜਾ ਕਾਕਾ....
ਵੇ...ਏ...ਊਾ....ਊਾ....
ਪਤੀ ਦੀ ਉਡੀਕ ਵਿਚ ਪਤਨੀ ਆਕਾਸ਼ ਦੇ ਤਾਰੇ ਗਿਣਦੀ ਹੋਈ ਬੱਚੇ ਨੂੰ ਇਉਂ ਆਖਦੀ ਹੈ—
ਔ....ਗਈਆਂ ਖਿੱਤੀਆਂ ਤੇ ਔ.... ਗਏ ਤਾਰੇ.....
ਅਜੇ ਨਾ ਆਏ ਮੇਰੇ ਗੰਨਿਆਂ ਵਾਲੇ |
ਇਸੇ ਤਰ੍ਹਾਂ ਦਾਦੀਆਂ, ਫੁੱਫੀਆਂ, ਮਾਸੀਆਂ ਵੀ ਆਪੋ ਆਪਣੇ ਲਹਿਜੇ ਵਿਚ ਬੱਚਿਆਂ ਨੂੰ ਲੋਰੀਆਂ ਦਿੰਦੀਆਂ ਹਨ | ਮਾਸੀ ਆਖਦੀ ਹੈ—
ਸੌਾ ਜਾ ਕਾਕੇ
ਸੌਾ ਜਾ ਨੈਵੀ ਤੂੰ
ਤੇਰੇ ਬੋਦੇ ਲੜਗੀ ਜੂੰ
ਕੱਢਣ ਵਾਲੀਆਂ ਮਾਸੀਆਂ
ਕਢਾਉਣ ਵਾਲਾ ਤੂੰ.....
ਜਿਵੇਂ ਕਿ ਪਹਿਲਾਂ ਸੰਖੇਪ ਮਾਤਰ ਕਿਹਾ ਗਿਆ ਹੈ ਕਿ ਲੋਰੀਆਂ ਬੱਚੇ ਨੂੰ ਪੰਘੂੜੇ, ਝੋਲੀ ਅਥਵਾ ਝਲੂੰਗੀ ਵਿਚ ਵੀ ਦਿੱਤੀਆਂ ਜਾਂਦੀਆਂ ਹਨ | ਪਰ ਇਹ ਕਾਫੀ ਨਹੀਂ, ਇਸ ਤੋਂ ਇਲਾਵਾ ਹੋਰ ਵੀ ਕਈ ਵਿਧੀਆਂ ਹਨ, ਜਿਵੇਂ ਬੱਚੇ ਨੂੰ ਬਾਹਾਂ ਵਿਚ ਲੈ ਕੇ, ਮੋਢੇ 'ਤੇ ਲਾ ਕੇ, ਆਪਣੇ ਪਿੰਡੇ ਪਿੱਛੇ ਲਟਕਾ ਕੇ ਜਿਸ ਵਿਚ ਉਸਦੀਆਂ ਬਾਹਾਂ ਆਪਣੀ ਧੌਣ ਦੁਆਲੇ ਪਾ ਕੇ ਫੜੀਆਂ ਜਾਂਦੀਆਂ ਹਨ, ਤੋਂ ਛੁਟ ਲੱਤਾਂ, ਗੋਡਿਆਂ ਅਤੇ ਪੈਰਾਂ 'ਤੇ ਪਾ ਕੇ ( ਲਿਟਾ ਕੇ ) ਲੱਤਾਂ, ਗੋਡਿਆਂ ਅਤੇ ਪੈਰਾਂ ਨੂੰ ਉਪਰ ਥੱਲੇ ਕਰਕੇ ਵੀ ਲੋਰੀਆਂ ਦਿੱਤੀਆਂ ਜਾਂਦੀਆਂ ਹਨ | ਇਸ ਪ੍ਰਕਾਰ ਦੀਆਂ ਲੋਰੀਆਂ ਵਿਚ ਪੰਘੂੜੇ ਦੀ ਲੋਰੀ ਦੇ ਨਿਸਬਤ ਬੱਚੇ ਨੂੰ ਸਰੀਰਕ ਛੂਹ (ਸਪਰਸ਼) ਪ੍ਰਾਪਤ ਹੁੰਦੀ ਹੈ ਅਤੇ ਨਾਲ ਨਾਲ ਪੰਘੂੜੇ ਵਾਂਗ ਹੂਟੇ ਵੀ ਮਿਲਦੇ ਹਨ ਅਤੇ ਰਾਗਮਈ ਆਵਾਜ਼ (ਸੁਰ) ਵੀ ਸੁਣਨ ਨੂੰ ਮਿਲਦੀ ਹੈ | ਇਸ ਸਦਕਾ ਉਹ (ਬੱਚਾ) ਛੇਤੀ ਪਰਚ ਜਾਂਦਾ ਹੈ ਜਾਂ ਖੇਡਣ ਲੱਗ ਪੈਂਦਾ ਹੈ ਜਾਂ ਜਲਦੀ ਸੌਾ ਜਾਂਦਾ ਹੈ | ਇਸ ਵੰਨਗੀ ਦੀਆਂ ਦੋ ਉਦਾਹਰਣਾਂ ਪੇਸ਼ ਹਨ:
ਹੂਟੇ ਮਾਟੇ, ਖੰਡ ਖੀਰੇ ਖਾਟੇ,
ਸੋਨੇ ਦੀ ਗੱਡ ਘੜਾ ਦੇ,
ਰੁਪੈ ਦੇ ਪਿੰਜ ਪੁਆ ਦੇ,
ਕਾਕੇ ਨੂੰ ਉੱਤੇ ਬਿਠਾ ਦੇ,
ਮਾਈਓ, ਭੈਣੋ!
ਮੀਂਹ ਹਨੇਰੀ ਆਇਆ,
ਭਾਂਡੇ ਟੀਂਡੇ ਸਾਂਭ ਲਓ,
ਦੁੱਧ ਦਾ ਛੰਨਾ ਪਿਆ ਦਿਓ,
ਕਾਕੇ ਦਾ ਬੋਦਾ ਵੱਡਾ ਹੋ ਗਿਆ....
ਆ....ਆ....ਆ....ਆ....
( ਅ ) ਹੂਟੇ-ਮਾਟੇ, ਅੰਬ ਪੱਕੇ ਖਰਬੂਜ਼ੇ
ਪੱਕੇ ਪੱਕੇ ਨੈਵੀ ਦੇ,
ਕੱਚੇ ਕੱਚੇ ਲੋਕਾਂ ਦੇ,
ਮਾਈਓ ! ਬੀਬੀਓ !!
ਭਾਂਡੇ ਟੀਂਡੇ ਸਾਂਭ ਲਉ,
ਨੈਵੀ ਦੀ ਗੱਡੀ ਆਈ ਜੇ.....
ਏ....ਏ....ਏ.....ਏ.....
ਸਪੱਸ਼ਟ ਹੈ ਕਿ ਇਹ ਲੋਰੀਆਂ ਬੱਚੇ ਦੇ ਖਿਡਾਉਣ, ਜਾਂ ਸੁਲਾਉਣ ਦੇ ਭਾਵਾਂ ਜਾਂ ਪ੍ਰਕਾਰ ਤੱਕ ਹੀ ਸੀਮਤ ਨਹੀਂ ਰਹਿੰਦੀਆਂ, ਸਗੋਂ ਇਨ੍ਹਾਂ ਦੇ ਉਚਾਰ ਅਤੇ ਵਹਾਓ-ਸੰਚਾਰ ਵਿਚ ਜੀਵਨ ਦਾ ਵਿਸ਼ਾਲ ਰੰਗ ਵੇਖਿਆ ਜਾ ਸਕਦਾ ਹੈ |
ਸਮਾਜਕ ਅਤੇ ਧਾਰਮਿਕ ਪੱਖ ਦੀ ਰੰਗਤ ਵੀ ਇਨ੍ਹਾਂ ਵਿਚੋਂ ਉਘੜਦੀ ਦਿਸਦੀ ਹੈ | ਧਾਰਮਿਕ ਰੰਗਣ ਦੇ ਅਲਾਪ ਦੀ ਪਰੰਪਰਾ ਚਿਰਕਾਲ ਤੋਂ ਇਨ੍ਹਾਂ ਦੀ ਸੁਰ ਵਿਚ ਵਿਆਪਕ ਰਹੀ ਹੈ | ਉਦਾਹਰਨ ਵੇਖੋ:
ਸਤਿਨਾਮ, ਵਾ-ਹ-ਵਾ....ਵਾਹਿਗੁਰੂ
ਊਾ-ਹੂ-ਊਾ.....
ਸੱਚੇ ਪਾਤਸ਼ਾਹ ਜੀਓ....ਓ....
ਮੇਰਾ ਨਿਕੜਾ ਬਾਲ ਨਾ ਰੋਵੇ....ਏ....ਏ....
ਤੈਨੂੰ ਰੱਬ ਦੀਆਂ ਰੱਖਾਂ
ਊਾ....ਊਾ....ਊਾ....
ਤੇਰਾ ਵਾਹਿਗੁਰੂੂ ਸਹਾਈ |
ਊਾ....ਊਾ....ਊਾ.....
ਜਾਂ
ਸੌਾ ਜਾ ਮੇਰੇ ਲਾਡਲੇ ਵੇ....
ਤੈਨੂੰ ਅੱਲਾ-ਤ-ਆਲਾ ਦੀਆਂ ਰੱਖਾਂ..ਆਂ....
ਤੈਨੂੰ ਰਹਿਬਰ ਰਹੀਮ ਦੀਆਂ ਰੱਖਾਂ..ਆਂ...
ਪੀਰ ਪੈਗੰਬਰਾਂ ਦੀਆਂ ਰੱਖਾਂ..ਆਂ...
ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਸੱਭਿਆਚਾਰ ਦੇ ਮਹੱਤਵਪੂਰਨ ਪੱਖਾਂ ਦਾ ਦਿਲਚਸਪ ਉਲੇਖ ਇਸ ਲੋਕ-ਕਾਵਿ ਰੂਪ ਵਿਚ ਵਿਸ਼ੇਸ਼ ਭਾਂਤ ਮਿਲਦਾ ਹੈ | ਪਰ ਅਫਸੋਸ ਦੀ ਗੱਲ ਇਹ ਹੈ ਕਿ ਇਹ ਪ੍ਰਵਿਰਤੀ ਅੱਜ ਦੀਆਂ ਮਾਵਾਂ ਵਿਚ ਦਿਨੋ-ਦਿਨ ਘਟਦੀ ਜਾ ਰਹੀ ਹੈ | ਸ਼ਾਇਦ ਵਿਦੇਸ਼ੀ ਲਿਸ਼ਕ-ਪੁਸ਼ਕ ਜਾਂ ਤੌਰ ਤਰੀਕਿਆਂ ਨੂੰ ਅਪਣਾਉਣ ਸਦਕਾ ਜਾਂ ਮਸ਼ੀਨੀਕਰਨ ਸਦਕਾ | ਪਰ ਇਸ ਪ੍ਰਵਿਰਤੀ ਨੂੰ ਸੁਰਜੀਤ ਰੱਖਣਾ ਸਾਡੇ ਸੱਭਿਆਚਾਰ ਲਈ ਸ਼ਾਨ ਵਾਲੀ ਗੱਲ ਸਾਬਤ ਹੋਵੇਗੀ | ਕੀ ਇਨ੍ਹਾਂ ਬੋਲਾਂ ਵਿਚ ਸਦੀਵਤਾ ਨਹੀਂ....
ਅੱਲੜ ਬੱਲੜ ਬਾਵੇ ਦਾ,
ਬਾਵਾ ਕਣਕ ਲਿਆਵੇਗਾ,
ਖਰਾਸੋਂ ਕਣਕ ਪਿਸਾਵਾਂਗੇ,
ਆਟਾ ਘਰ ਲਿਆਵਾਂਗੇ,
ਬਾਵੀ ਮੰਨ ਪਕਾਵੇਗੀ,
ਬਾਵਾ ਬਹਿ ਕੇ ਖਾਵੇਗਾ,
ਵੱਡਾ ਹੋ ਕੇ ਸੁਹਣੀ ਵਹੁਟੀ ਲਿਆਵੇਗਾ...ਆ....
* * * * *
ਅੱਲੜ ਬੱਲੜ ਬਾਵੇ ਦਾ,
ਬਾਵਾ ਰੂੰ ਲਿਆਵੇਗਾ,
ਮਾਂ ਪੂਣੀਆਂ ਵੱਟੇਗੀ,
ਬਾਵੀ ਬਹਿ ਕੇ ਕੱਤੇਗੀ,
ਕੱਤੇਗੀ, ਅਟੇਰੇਗੀ,
ਅਟੇਰੇਗੀ ਤੇ ਉਣਾਵੇਗੀ,
ਸੁਹਣੇ ਕੱਪੜੇ ਬੁਣਵਾਵੇਗੀ,
ਬਾਵੇ ਦੇ ਗਲ ਪਾਵਾਂਗੇ,
ਬਾਵਾ ਬਹਿ ਕੇ ਖੇਡੇਗਾ....
ਖੇਡੇਗਾ ਤੇ ਮੱਲੇਗਾ....
ਇਸ ਤਰ੍ਹਾਂ ਪੰਜਾਬੀ ਲੋਰੀਆਂ ਪੰਜਾਬੀਅਤ ਦੀ ਪਛਾਣ ਹਨ | ਪੰਜਾਬੀ ਸੱਭਿਆਚਾਰ ਦਾ ਦਰਪਣ ਹਨ | ਇਹ ਮਾਵਾਂ, ਭੈਣਾਂ, ਦਾਦੀਆਂ, ਨਾਨੀਆਂ, ਮਾਮੀਆਂ, ਮਾਸੀਆਂ, ਫੁੱਫੀਆਂ ਅਤੇ ਹੋਰ ਸਾਕ-ਸਬੰਧੀਆਂ ਦੇ ਤਹਿ ਦਿਲਾਂ ਵਿਚੋਂ ਉਗਮੀਆਂ ਸ਼ੁੱਭ ਕਾਮਨਾਵਾਂ ਹਨ, ਸ਼ੁੱਭ ਅਸੀਸਾਂ ਹਨ, ਜਿਨ੍ਹਾਂ ਨੂੰ ਨਿੱਕੇ ਬਾਲਾਂ ਨੇ ਸੁਣ ਕੇ ਪਿਆਰ, ਨਿੱਘ, ਖੁਸ਼ੀ ਅਤੇ ਖੇੜਾ ਮਾਨਣਾ ਹੈ ਅਤੇ ਮਾਣਦੇ ਰਹਿਣਾ ਹੈ |
(ਸਮਾਪਤ)

-ਏ-9, ਚਾਹਲ ਨਗਰ, ਫਗਵਾੜਾ-144401
ਮੋਬਾ : 98142-09732.

ਨਹਿਲੇ 'ਤੇ ਦਹਿਲਾ ਬਾਲੜੀ ਦੀਆਂ ਗੱਲਾਂ

ਕਹਿਣ ਨੂੰ ਬਾਲੜੀ ਅਣਜਾਣ ਬੱਚਾ ਹੀ ਹੁੰਦਾ ਹੈ ਪਰ ਇਨ੍ਹਾਂ ਦੀਆਂ ਅਣਜਾਣ ਉਮਰ ਵਿਚ ਕੀਤੀਆਂ ਟਿੱਪਣੀਆਂ, ਮਜ਼ਾਕ ਅਤੇ ਟਿੱਚਰਾਂ ਇਨਸਾਨ ਦੀ ਯਾਦਦਾਸ਼ਤ ਦੇ ਖਜ਼ਾਨੇ ਦੀ ਅਮੁੱਲ ਦੌਲਤ ਬਣ ਜਾਂਦੀ ਹੈ | ਸੁੱਚੇ ਹੀਰਿਆਂ ਵਰਗੀਆਂ ਇਨ੍ਹਾਂ ਦੀਆਂ ਗੱਲਾਂ ਜਦ ਵੀ ਸੁਣੋ, ਮਨ ਮਹਿਕ ਟਹਿਕ ਉੱਠਦਾ ਹੈ | ਇਨ੍ਹਾਂ ਦੀਆਂ ਇਨ੍ਹਾਂ ਗੱਲਾਂ ਵਿਚ ਹਾਜ਼ਰ ਜਵਾਬੀ ਦਾ ਰੰਗ ਵੀ ਭਰਪੂਰ ਹੁੰਦਾ ਹੈ | ਮੇਰੇ ਮਕਾਨ ਤੋਂ ਦੋ ਘਰ ਅੱਗੇ ਇਕ ਪਰਿਵਾਰ ਰਹਿੰਦਾ ਹੈ ਜਿਨ੍ਹਾਂ ਦੀ ਕੇਵਲ ਇਕ ਹੀ ਬੇਟੀ ਕੰਗਨਾ ਹੈ ਜੋ ਪਹਿਲੀ ਜਮਾਤ ਵਿਚ ਪੜ੍ਹਦੀ ਹੈ | ਸਕੂਲ ਤੋਂ ਆ ਕੇ ਉਹ ਜਦੋਂ ਖਾ-ਪੀ ਕੇ ਆਰਾਮ ਕਰ ਲੈਂਦੀ ਹੈ ਤਾਂ ਆਪਣੇ ਘਰ ਦੇ ਸਾਹਮਣੇ ਇਕੱਲੀ ਹੀ ਡਾਂਸ, ਐਕਸ਼ਨ ਆਦਿ ਸ਼ੁਰੂ ਕਰ ਦਿੰਦੀ ਹੈ | ਆਪਣੇ ਇਸ ਕੰਮ ਵਿਚ ਉਹ ਕਿਸੇ ਦੀ ਦਖਲਅੰਦਾਜ਼ੀ ਤੋਂ ਦੁਖੀ ਨਹੀਂ ਹੁੰਦੀ | ਇਕ ਐਕਸ਼ਨ ਛੱਡ ਹੋਰ ਐਕਸ਼ਨ ਫੜ ਲੈਂਦੀ ਹੈ | ਉਹ ਮੈਨੂੰ ਦਾਦੂ ਕਹਿ ਕੇ ਬੁਲਾਉਂਦੀ ਹੈ | ਇਕ ਦਿਨ ਆਪਣਾ ਐਕਸ਼ਨ ਪੂਰਾ ਕਰਕੇ ਮੇਰੇ ਕੋਲ ਆਈ | ਮੈਂ ਆਪਣੇ ਘਰ ਦੇ ਗੇਟ ਦੇ ਬਾਹਰ ਕੁਰਸੀ 'ਤੇ ਬੈਠਾ ਹੋਇਆ ਸਾਂ, ਮੈਨੂੰ ਕਹਿਣ ਲੱਗੀ, 'ਦਾਦੂ ਕੋਕਾ-ਕੋਲਾ ਪੀਣਾ ਏ?' ਮੈਂ ਉਸ ਦੇ ਦੋਵੇਂ ਹੱਥ ਵੇਖ ਕੇ ਕਿਹਾ, 'ਹਾਂ ਪੀ ਲਾਂਗਾ |' ਉਸ ਨੇ ਝੱਟ ਪਾਸਾ ਵੱਟਿਆ | ਮੇਰੇ ਵੱਲ ਪਿੱਠ ਕੀਤੀ ਅਤੇ ਆਪਣੇ ਹੱਥ ਨੂੰ ਇਕ-ਦੂਜੇ 'ਤੇ ਧਰ ਕੇ ਮੰੂਹ ਵਿਚੋਂ 'ਸ਼ੰੂ' ਦੀ ਆਵਾਜ਼ ਕੱਢੀ ਜਿਵੇਂ ਕੋਕਾ-ਕੋਲਾ ਦੀ ਬੋਤਲ ਦਾ ਢੱਕਣ ਖੋਲ੍ਹਣ ਲੱਗਿਆਂ 'ਸ਼ੰੂ' ਦੀ ਆਵਾਜ਼ ਆਉਂਦੀ ਹੈ | ਫਿਰ ਮੇਰੇ ਵੱਲ ਦੋਵੇਂ ਹੱਥ ਅੱਗੇ ਕਰਕੇ ਕਹਿਣ ਲੱਗੀ, 'ਲਓ ਦਾਦੂ ਪੀ ਲਓ |' ਮੈਂ ਬਾਲੜੀ ਦੇ ਇਸ ਐਕਸ਼ਨ ਤੋਂ ਬਹੁਤ ਖੁਸ਼ ਹੋਇਆ |
ਮੇਰੇ ਘਰ ਦੇ ਸਾਹਮਣੇ ਇਕ ਵੱਡਾ ਮਕਾਨ ਹੈ ਜਿਸ ਦੇ ਗੇਟ 'ਤੇ ਮਕਾਨ ਦਾ ਨਾਂਅ ਤੇ ਨੰਬਰ ਲਿਖਿਆ ਹੈ | ਮਕਾਨ ਦਾ ਨਾਂਅ ਅੰਗਰੇਜ਼ੀ ਵਿਚ ਲਿਖਿਆ ਹੈ 'ਕਾਜਾਲਾ ਹਾਊਸ' ਕੰਗਨਾ ਹੱਥ ਵਿਚ ਛੋਟੀ ਸੋਟੀ ਲਈ ਮੇਰੇ ਕੋਲ ਆਈ ਤੇ ਕਹਿਣ ਲੱਗੀ, 'ਦਾਦੂ ਅੰਗਰੇਜ਼ੀ ਆਉਂਦੀ ਆ?' ਮੈਂ ਕਿਹਾ 'ਹਾਂ', ਕਹਿਣ ਲੱਗੀ, 'ਔਹ ਸਾਹਮਣੇ ਕੀ ਲਿਖਿਆ ਏ? ਪੜ੍ਹ ਕੇ ਦੱਸੋ |' ਮੈਂ ਕਹਿਣਾ ਸ਼ੁਰੂ ਕੀਤਾ 'ਕੇ' ਉਹ ਬੋਲੀ ਅੱਗੇ' ਮੈਂ ਕਿਹਾ 'ਏ', ਉਹ ਬੋਲੀ ਅੱਗੇ? ਮੈਂ ਕਿਹਾ, 'ਮੈਨੂੰ ਨਹੀਂ ਆਉਂਦਾ |' ਕੰਗਨਾ ਨੇ ਹੱਥ ਫੜੀ ਸੋਟੀ ਘੁਮਾਈ ਅਤੇ ਜ਼ੋਰ ਨਾਲ ਕਿਹਾ, 'ਚੱਲ ਦਾਦੂ ਮੇਰੀ ਕਲਾਸ ਤੋਂ ਬਾਹਰ ਹੋ ਜਾ |' ਮੈਂ ਹੱਸਦਾ-ਹੱਸਦਾ ਕਮਲਾ ਹੁੰਦਾ ਮਹਿਸੂਸ ਕਰ ਰਿਹਾ ਸਾਂ ਅਤੇ ਦੋਸਤੋ ਫਿਰ ਦੋ-ਤਿੰਨ ਦਿਨ ਬਾਅਦ ਜੋ ਐਕਸ਼ਨ ਉਸ ਨੇ ਕੀਤਾ, ਉਹ ਮੇਰੀਆਂ ਯਾਦਾਂ ਵਿਚ ਸਦਾ ਤਾਜ਼ਾ ਰਹੇਗਾ |
ਮੈਂ ਹਮੇਸ਼ਾ ਵਾਂਗ ਆਪਣੇ ਘਰ ਦੇ ਸਾਹਮਣੇ ਕੁਰਸੀ 'ਤੇ ਬੈਠਾ ਅਖ਼ਬਾਰ ਪੜ੍ਹ ਰਿਹਾ ਸਾਂ | ਮੈਂ ਕੰਗਨਾ ਦੀ ਆਵਾਜ਼ ਸੁਣ ਕੇ ਅਖ਼ਬਾਰ ਰੱਖ ਦਿੱਤੀ ਅਤੇ ਉਹਦੇ ਵੱਲ ਵੇਖਿਆ | ਇਕ ਤੌਲੀਏ ਨੂੰ ਲਪੇਟ ਕੇ ਗੋਲ ਕਰਕੇ ਦੋਵਾਂ ਹੱਥਾਂ ਵਿਚ ਫੜੀ ਮੇਰੇ ਕੋਲ ਆਈ, ਉਹਨੇ ਤੌਲੀਏ ਨੂੰ ਇਸ ਤਰ੍ਹਾਂ ਲਪੇਟਿਆ ਹੋਇਆ ਸੀ ਕਿ ਜਿਵੇਂ ਨਵਜੰਮੇ ਬੱਚੇ ਨੂੰ ਰੱਖਿਆ ਜਾਂਦਾ ਹੈ | ਮੈਂ ਉਹਦੀ ਗੱਲ ਸੁਣ ਕੇ ਸੰੁਨ ਹੋ ਗਿਆ ਸਾਂ | ਉਸ ਨੇ ਮੈਨੂੰ ਤੌਲੀਏ ਵਾਲਾ ਬਾਲ ਫੜਾਉਂਦੀ ਹੋਈ ਨੇ ਕਿਹਾ, 'ਦਾਦੂ ਮੇਰੇ ਮੰੁਡੇ ਨੂੰ ਫੜ ਲੈ | ਮੈਂ ਇਹਦੇ ਲਈ ਦੁੱਧ ਗਰਮ ਕਰ ਲਿਆਵਾਂ |'
ਮੈਂ ਹੱਸ-ਹੱਸ ਦੁਹਰਾ ਹੋ ਗਿਆ | ਮੈਨੂੰ ਪਿਆਰੀ ਕੰਗਨਾ ਦੀ ਇਕ ਗੱਲ ਬੜੀ ਹਸਾਉਂਦੀ ਹੈ |
ਸਾਡੇ ਗੁਆਂਢੀਆਂ ਦੇ ਪੋਤਾ ਹੋਇਆ ਹੈ, ਉਹਨੂੰ ਭੁੱਖ ਲੱਗੇ ਜਾਂ ਤੇਹ, ਉਹ ਰੋਂਦਾ ਹੈ ਪਰ ਦੁੱਧ ਪੀ ਕੇ ਜਾਂ ਪਾਣੀ ਪੀ ਕੇ ਫਿਰ ਰੋਣ ਲੱਗ ਜਾਂਦਾ ਹੈ | ਉਹ ਕਿਸੇ ਤਰ੍ਹਾਂ ਵਰਾਇਆਂ ਚੁੱਪ ਨਹੀਂ ਕਰਦਾ | ਇਕ ਦਿਨ ਉਹ ਉੱਚੀ-ਉੱਚੀ ਰੋ ਰਿਹਾ ਸੀ, ਉਹਦੀ ਦਾਦੀ ਗੋਦੀ ਵਿਚ ਲਈ ਚੁੱਪ ਕਰਾਂਦੀ ਸੀ ਪਰ ਚੁੱਪ ਨਹੀਂ ਸੀ ਕਰਦਾ | ਕੰਗਨਾ ਉਹਦੀ ਦਾਦੀ ਕੋਲ ਜਾ ਕੇ ਕਹਿੰਦੀ ਹੈ, 'ਦਾਦੀ ਜੀ ਕਾਕੇ ਨੂੰ ਮੈਨੂੰ ਦੇਵੋ ਮੈਂ ਏਹਨੂੰ ਚੁੱਪ ਕਰਾ ਦੇਂਦੀ ਹਾਂ |' ਕੰਗਨਾ ਨੇ ਕਾਕੇ ਨੂੰ ਝੋਲੀ ਵਿਚ ਬਿਠਾ ਲਿਆ ਤੇ ਕਿਹਾ, 'ਚੁੱਪ ਕਰ ਜਾ ਨਹੀਂ ਤੇ ਮੈਂ ਤੇਰਾ ਵਿਆਹ ਕਰ ਦੰੂ |' ਮੰੁਡਾ ਚੁੱਪ ਹੋ ਗਿਆ |

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ) |
ਮੋਬਾਈਲ : 94170-91668.

ਬੀਬੀ ਪਿੰਨੀਆਂ ਵਾਲੀ

ਇਕ ਵੇਲਾ ਸੀ, ਜਦੋਂ ਮੋਹ ਦੀਆਂ ਤੰਦਾਂ ਗੂੜ੍ਹੀਆਂ ਕਰਨ ਦੇ ਲਈ ਕਿਸੇ ਨਾ ਕਿਸੇ ਜ਼ਰੀਏ, ਮੁਲਾਕਾਤਾਂ ਹੁੰਦੀਆਂ ਸੀ | ਚੀਜ਼ਾਂ ਦਾ ਅਦਾਨ-ਪ੍ਰਦਾਨ ਹੁੰਦਾ ਸੀ | ਉਦੋਂ ਰਿਸ਼ਤਿਆਂ ਦੇ ਨਾਂਅ ਪੁਕਾਰਨ ਦਾ ਅੰਦਾਜ਼ ਵੀ ਬੜਾ ਹੀ ਵੱਖਰਾ ਹੁੰਦਾ ਸੀ | ਜਿਵੇਂ 'ਦਾਦੀ ਮਾਂ' ਨੂੰ 'ਬੀਬੀ' ਅਤੇ 'ਦਾਦਾ ਜੀ' ਨੂੰ 'ਪਾਪਾ' ਆਖ ਪੁਕਾਰਦੇ ਸਾਂ | ਉਸ ਵੇਲੇ ਦੀ ਗੱਲ ਚੇਤੇ ਕਰਦਿਆਂ, ਮੇਰੇ ਖਿਆਲਾਂ ਵਾਲੇ ਰਾਹ 'ਚ ਬੀਬੀ ਪਿੰਨੀਆਂ ਵਾਲਾ ਪੀਪਾ ਲਈ ਆਉਂਦੀ ਹੈ |
ਚੜ੍ਹੇ ਸਿਆਲ ਪਿੰਡੋਂ ਲਾਰੀ ਆਉਂਦੀ,
ਵਿਚੋਂ ਨਿਕਲ ਬੀਬੀ ਪਿਆਰੀ ਆਉਂਦੀ |
ਹੱਥ 'ਚ ਪੀਪਾ ਹੁੰਦਾ ਪਿੰਨੀਆਂ ਦਾ,
ਭੁੱਲਦੀਆਂ ਨੀਂ ਯਾਦਾਂ ਵਿਸਰੀਆਂ ਕਿੰਨੀਆਂ ਦਾ |
ਧੰੁਦਾਂ ਪੈਣੀਆਂ ਸ਼ੁਰੂ ਹੁੰਦੀਆਂ | ਬੀਬੀ ਸ਼ਾਲ ਦੀ ਬੁੱਕਲ ਜਿਹੀ ਮਾਰ ਆਪਣੇ ਸ਼ਹਿਰ ਵਸਦੇ, ਪੁੱਤ ਦੀ ਯਾਦ ਵਿਚ ਨਿੱਘ ਜਿਹਾ ਮਾਣਦੀ | ਉਸ ਵੇਲੇ ਟਾਵੇਂ-ਟਾਵੇਂ ਕੋਲ ਹੁੰਦੇ ਸੀ ਫੋਨ | ਬੀਬੀ ਸਾਂਝੀ ਕੰਧ ਵਾਲੇ ਗੁਆਂਢੀਆਂ ਨੈਬ ਸਿੰਘ ਦੇ ਘਰ ਜਾਂਦੀ, ਆਪਣੇ ਸ਼ਹਿਰੀ ਪੁੱਤ ਨਾਲ ਫੋਨ 'ਤੇ ਗੱਲ ਕਰਨ ਲਈ | ਪੁੱਤਰ ਨੂੰ ਨਿੱਕੇ ਜਿਹੇ ਹੁੰਦਿਆਂ ਹੀ ਘਰ ਦੀ ਕਿਸੇ ਕਮਜ਼ੋਰੀ ਕਾਰਨ ਸ਼ਹਿਰ ਛੱਡ ਆਈ ਸੀ, ਤੇ ਹੁਣ ਨੂੰ ਹ-ਪੁੱਤ, ਪੋਤਾ-ਪੋਤੀ ਸਭ ਸ਼ਹਿਰੀ ਹੋ ਗਏ ਸਨ | ਬੀਬੀ-ਪਾਪਾ ਨੂੰ ਪੋਤਾ-ਪੋਤੀ ਨਾਲ ਬੜਾ ਹੀ ਮੋਹ ਸੀ | ਉਹ ਚੜ੍ਹਦੇ ਸਿਆਲ ਹੀ ਪਿੰਨੀਆਂ ਦੇਣ ਬਹਾਨੇ ਉਨ੍ਹਾਂ ਨੂੰ ਮਿਲ ਆਉਂਦੀ ਸੀ | 'ਪਾਪਾ' ਪਿੰਡ ਵਾਲੇ ਘਰ ਦੀ ਬਾਹਰਲੀ ਬੈਠਕ 'ਚੋਂ ਬੀਬੀ ਨੂੰ ਆਵਾਜ਼ ਦਿੰਦਾ, 'ਓ ਮੈਖਿਆ ਜਵਾਕਾਂ ਵਾਸਤੇ ਖੋਆ ਕੱਢ ਲਓ | ਉਧਰ ਬੀਬੀ ਤਾਂ ਤਿਆਰ ਈ ਬੈਠੀ ਹੁੰਦੀ ਸੀ | ਬੀਬੀ ਵਿਹੜੇ 'ਚ ਡੰੂਘਾ ਜਿਹਾ ਟੋਆ ਪੁੱਟ ਕੇ ਖੁੱਲ੍ਹਾ ਚੁੱਲ੍ਹਾ ਬਣਾਉਂਦੀ | ਪਹਿਲਾਂ ਖੋਆ ਕੱਢਦੀ, ਫਿਰ ਉਸ ਨੂੰ ਘਿਓ 'ਚ ਰਲਾਉਂਦੀ | ਬੀਬੀ ਚਾਅ-ਚਾਅ 'ਚ ਤਿੰਨ ਪੀਪੇ ਭਰ ਲੈਂਦੀ | ਪਿੰਨੀਆਂ ਦਾ ਵਿਆਹ ਜਿੰਨਾ ਚਾਅ ਚੜਿ੍ਹਆ ਹੁੰਦਾ ਸੀ, ਬੀਬੀ ਨੂੰ ਕਿਉਂਕਿ ਆਪਣੇ ਜਿਗਰ ਦੇ ਟੋਟਿਆਂ ਨੂੰ ਮਿਲਣ ਜੋ ਜਾਣਾ ਹੁੰਦਾ ਸੀ | ਫਿਰ ਬੀਬੀ ਪੀਪਾ ਲੈ ਕੇ ਬੈਠ ਜਾਇਆ ਕਰਦੀ | ਪਿੰਡ ਵਾਲੇ ਅੱਡੇ 'ਚ ਇੰਨੇ ਨੂੰ ਬੱਸ ਆ ਜਾਂਦੀ ਤੇ ਪੀਪਾ ਲੈ ਕੇ ਚੱਲ ਪਿਆ ਕਰਦੀ ਸ਼ਹਿਰੀ ਰਸਤੇ | ਉਧਰੋਂ ਪੋਤਾ-ਪੋਤੀ ਨੂੰ ਵੀ ਪਤਾ ਹੁੰਦਾ ਸੀ ਕਿ ਬੀਬੀ ਨੇ ਆਉਣਾ, ਘਰ ਪਿੰਨੀਆਂ ਲੈ ਕੇ | ਸਕੂਲੋਂ ਆ ਕੇ ਜਦੋਂ ਅੰਦਰ ਕਮਰੇ 'ਚ ਵੇਖਦੇ ਅਗਾਂਹ ਬੀਬੀ ਬੈਠੀ ਹੁੰਦੀ | ਬੀਬੀ ਦਾ ਉਹ ਨੂਰੀ ਚਿਹਰਾ ਜੋ ਸਾਨੂੰ ਵੇਖ ਚਮਕਦਾ ਸੀ, ਅੱਜ ਵੀ ਨਹੀਂ ਭੁੱਲਦਾ | ਫਿਰ ਆਪਣੇ ਹੱਥੀਂ ਪਿੰਨੀਆਂ ਖਵਾਉਂਦੀ | ਖੌਰੇ ਕੀ ਪਾਉਂਦੀ ਸੀ, ਪਿੰਨੀਆਂ 'ਚ ਜਾਂ ਰੱਬੀ ਬਾਣੀ ਪੜ੍ਹਦੀ | ਪਿੰਨੀਆਂ 'ਚ ਵੱਖਰੇ ਕਿਸਮ ਦਾ ਸਵਾਦ ਹੁੰਦਾ ਸੀ | ਅੱਜ ਵਰ੍ਹੇ ਹੀ ਬੀਤ ਗਏ ਸੀ, ਮੋਹ ਦੀਆਂ ਤੱਦਾਂ ਉਸੇ ਤਰ੍ਹਾਂ ਬਰਕਰਾਰ ਸਨ, ਪਰ ਹੁਣ ਨਾ ਤਾਂ ਕਦੇ ਪਿੰਡੋਂ ਉਹ ਲਾਰੀ ਆਈ ਤੇ ਨਾ ਹੀ ਬੀਬੀ |
ਖੌਰੇ ਕਿਹੜੇ ਸਵਰਗੀਂ ਗਈ
ਉਹ ਬੀਬੀ ਪਿੰਨੀਆਂ ਵਾਲੀ ਜੀ |
ਉਹ ਪੀਪਾ ਵੀ ਲਕੋ ਗਈ,
ਕਿਸੇ ਮਹਿਲ ਕਿਨਾਰੀਂ ਜੀ |
ਹੁਣ ਮਿੱਟੀ-ਘੱਟਾ ਕਦੇ ਉਡਿਆ ਨੀਂ,
ਜਿਹੜੇ ਪਿੰਡ ਦੀ ਉਹ ਲਾਰੀ ਸੀ |
ਹੁਣ ਵਰ੍ਹੇ ਬੀਤ ਗਏ ਕੌਰੇ ਸਮੇਤ,
ਗੰੁਮ ਗਈ ਬੀਬੀ ਪਿੰਨੀਆਂ ਵਾਲੀ ਸੀ |

-ਬੁਢਲਾਡਾ (ਮਾਨਸਾ) | ਮੋਬਾਈਲ : 97797-16174.

ਸਬੂਤ ਚਾਹੀਦੈ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਪਾਕਿਸਤਾਨ ਨੂੰ ਡਰ ਤਾਂ ਲੱਗਾ ਸੀ ਕਿ ਭਾਰਤ ਕੋਈ ਫ਼ੌਜੀ ਕਾਰਵਾਈ ਨਾ ਕਰ ਦਏ, ਉਨ੍ਹਾਂ ਨੇ ਇਕ ਜ਼ਬਾਨੀ ਹਵਾਈ ਛੱਡੀ ਸੀ ਕਿ 'ਅਸਾਂ ਵੀ ਕੋਈ ਚੂੜੀਆਂ ਨਹੀਂ ਪਾਈਆਂ ਹੋਈਆਂ, ਇੰਡੀਆ ਕੁਝ ਕਰਕੇ ਤਾਂ ਵਿਖਾਏ |' ਇੰਡੀਆ ਨੇ ਸੱਚਮੁੱਚ ਹਵਾਈ ਹੱਲਾ ਬੋਲ ਦਿੱਤਾ, ਸਿਰਫ਼ ਅੱਤਵਾਦੀਆਂ ਦੇ ਅੱਡਿਆਂ 'ਤੇ ਜਿਵੇਂ ਵਿਧਵਾ ਹੋਈ ਸੁਹਾਗਣ, ਚੂੜੀਆਂ ਆਪੇ ਹੀ ਤੋੜ ਦਿੰਦੀ ਹੈ, ਵਿਚਾਰਿਆਂ ਨੂੰ ਲੱਗਾ ਕਿ ਵਿਧਵਾ ਹੋਣ ਨਾਲੋਂ ਚੰਗੈ, ਚੂੜੀਆਂ ਛਣਕਾ ਦਈਏ | 'ਸਾਡੇ ਕੋਲ ਵੀ ਜਹਾਜ਼ ਹੈਗੇ ਨੇ, ਤੁਹਾਡੇ ਕੋਲ ਮਿਗ ਨੇ ਤਾਂ ਸਾਡੇ ਕੋਲ ਤੁਹਾਡੇ ਤੋਂ ਵਧੀਆ ਅਮਰੀਕਾ ਵਾਲੇ ਐਫ-16 ਨੇ, ਉਡਾਏ ਜਹਾਜ਼ ਭਾਰਤੀ ਮਿਗਾਂ ਨੇ ਹਵਾ 'ਚੋਂ ਹੀ ਵਾਪਸ ਭੱਜਣ 'ਤੇ ਮਜਬੂਰ ਕਰ ਦਿੱਤਾ | ਮਸ਼ੀਨਾਂ ਨਹੀਂ ਲੜਦੀਆਂ ਮਸ਼ੀਨਾਂ ਚਲਾਉਣ ਵਾਲੇ ਜਾਂਬਾਜ਼ ਲੜਦੇ ਨੇ | ਸਾਡੇ ਇਕ ਜਾਂਬਾਜ਼ ਪਾਇਲਟ ਅਭਿਨੰਦਨ ਨੇ ਆਪਣੇ ਮਿਗ-21 ਨਾਲ, ਉਨ੍ਹਾਂ ਦੇ ਇਕ ਐਫ-16 ਨੂੰ ਹਵਾ 'ਚ ਹੀ ਮਾਰ ਸੁੱਟਿਆ | ਸੰਯੋਗ ਹੀ ਆਖਾਂਗੇ ਕਿ ਜਹਾਜ਼ ਡਿੱਗਾ ਪਾਕਿਸਤਾਨੀ ਸਰਹੱਦ 'ਚ ਹੀ | ਅਭਿਨੰਦਨ ਨੂੰ ਪੈਰਾਸ਼ੂਟ ਰਾਹੀਂ ਉਤਰਨਾ ਪਿਆ ਪਾਕਿਸਤਾਨੀ ਇਲਾਕੇ 'ਚ, ਨਾਲ ਹੀ ਉਨ੍ਹਾਂ ਦੇ ਇਕ ਪਾਇਲਟ ਨੂੰ , ਜਿਸ ਨੇ ਮਿੱਗ ਢਾਹਿਆ ਸੀ, ਉਸ ਨੂੰ ਵੀ ਆਪਣੇ ਹੀ ਪਾਕਿਸਤਾਨ ਦੀ ਧਰਤੀ 'ਤੇ ਉਤਰਨਾ ਪਿਆ | ਉਥੋਂ ਦੇ ਇਲਾਕਾ ਨਿਵਾਸੀਆਂ, ਪਾਕਿਸਤਾਨੀਆਂ ਨੇ ਦੋਵਾਂ ਪਾਇਲਟਾਂ ਨੂੰ ਫੜ ਲਿਆ, ਅਲੱਗ-ਅਲੱਗ ਥਾਵਾਂ 'ਤੇ | ਦੋਵਾਂ ਥਾਵਾਂ 'ਤੇ ਉਨ੍ਹਾਂ ਸਮਝਿਆ ਕਿ ਦੋਵੇਂ ਭਾਰਤੀ ਹਵਾਈ ਸੈਨਾ ਦੇ ਪਾਇਲਟ ਹਨ | ਇਨ੍ਹਾਂ ਨੇ ਕੁੱਟ-ਕੁੱਟ ਆਪਣਾ ਹੀ ਪਾਇਲਟ ਮਾਰ ਸੁੱਟਿਆ | ਅਭਿਨੰਦਨ ਨੂੰ ਤਾਂ ਪਛਾਣ ਦੀ ਲੋੜ ਹੀ ਨਹੀਂ ਸੀ, ਉਹ ਪਾਕਿਸਤਾਨੀ ਫ਼ੌਜ ਦੇ ਹਵਾਲੇ ਕਰ ਦਿੱਤਾ ਗਿਆ | ਬਿਨਾਂ ਸਬੂਤ ਦੇ ਪਾਕਿਸਤਾਨੀਆਂ ਨੇ ਆਪਣਾ ਹੀ ਪਾਇਲਟ ਪਾਰ ਬੁਲਾ ਦਿੱਤਾ ਤੇ ਅਭਿਨੰਦਨ ਨੂੰ ਭਾਰਤੀ ਸਰਕਾਰ ਨੇ ਇਮਰਾਨ ਖ਼ਾਨ ਦੀ ਪਾਕਿਸਤਾਨੀ ਸਰਕਾਰ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਲਈ ਮਜਬੂਰ ਕਰ ਦਿੱਤਾ |
ਇਕ ਪਾਕਿਸਤਾਨੀ ਬੰਦਾ ਮਰਿਆ,
ਇਕ ਪਾਕਿਸਤਾਨੀ ਜਹਾਜ਼ ਮਰਿਆ |
ਇਕ ਪਾਕਿਸਤਾਨੀ ਪਾਇਲਟ ਮਰਿਆ,
ਹੋਰ ਕੀ ਸਬੂਤ ਚਾਹੀਦਾ?
ਜਿਹੜਾ ਵੀ ਬੰਦਾ ਮਰਿਆ, ਜਿਹੜਾ ਵੀ ਪਾਇਲਟ ਮਰਿਆ, ਉਹਦੇ ਲਈ ਤਾਂ ਤਾਬੂਤ ਚਾਹੀਦਾ |
ਹੋਰ ਕੀ ਸਬੂਤ ਚਾਹੀਦਾ?
ਇਕ ਫਿਲਮ ਆਈ ਸੀ ਨਾ 'ਬੰਬੇ ਟੂ ਗੋਆ' ਉਸ ਵਿਚ ਗੋਆ ਨੂੰ ਜਾਂਦੀ ਬੱਸ 'ਚ ਕਈ ਯਾਤਰੀ ਸਵਾਰ ਸਨ | ਉਸ 'ਚ ਇਕ ਮਾਈ ਲਲਿਤਾ ਪਵਾਰ ਆਪਣੇ ਪੁੱਤਰ ਨਾਲ ਬੈਠੀ ਸੀ, ਉਸ ਨੇ ਪੁੱਤ ਦੇ ਮੰੂਹ 'ਤੇ ਇਕ ਕੱਪੜਾ ਬੰਨਿ੍ਹਆ ਹੋਇਆ ਸੀ, ਲੋਕਾਂ ਨੇ ਪੁੱਛਿਆ, 'ਮਾਈ ਇਸ ਦੇ ਮੰੂਹ 'ਤੇ ਕੱਪੜਾ ਕਿਉਂ ਬੰਨਿ੍ਹਆ ਈ?' ਉਹਨੇ ਕਿਹਾ, 'ਏਹਨੂੰ ਐਦਾਂ ਹੀ ਬੱਧਾ ਰਹਿਣ ਦਿਓ, ਜਿਥੇ ਇਸ ਨੇ ਪਕੌੜਾ ਵੇਖਿਆ, ਇਹਨੇ ਰੌਲਾ ਪਾ ਦੇਣੈ 'ਪਕੌੜਾ... ਪਕੌੜਾ...', ਸੱਚਮੁੱਚ ਜਦ ਇਕ ਢਾਬੇ 'ਤੇ ਬੱਸ ਰੁਕੀ ਤਾਂ ਮੰੁਡੇ ਨੇ ਸਾਹਮਣੇ ਪਕੌੜਿਆਂ ਭਰਿਆ ਥਾਲ ਵੇਖ ਕੇ 'ਪਕੌੜਾ... ਪਕੌੜਾ' ਦਾ ਰੌਲਾ ਪਾ ਕੇ, ਪਕੌੜਿਆਂ 'ਤੇ ਟੁੱਟ ਪਿਆ | ਜਿਸ ਐਕਟਰ ਨੇ ਉਸ ਬੱਚੇ ਦਾ ਰੋਲ ਕੀਤਾ ਸੀ, ਉਸ ਦਾ ਨਾਂਅ ਸੀ 'ਕਾਦਰ' ਫਿਰ ਉਹ ਕਾਦਰ ਪਕੌੜਾ ਦੇ ਨਾਂਅ ਨਾਲ ਮਸ਼ਹੂਰ ਹੋ ਗਿਆ |
ਆਪਣੇ ਕਾਂਗਰਸ ਵਾਲੇ ਵੀ ਜਦ ਵੀ ਮੰੂਹ ਖੋਲ੍ਹਦੇ 'ਰਫੇਲ... ਰਫੇਲ...' ਦਾ ਰੌਲਾ ਸ਼ੋਰਾ ਪਾ ਦਿੰਦੇ | ਚੌਕੀਦਾਰ 'ਤੇ ਚੋਰ ਦਾ ਵਾਰ ਕਰਦੇ ਜਾਂ ਚੌਕੀਦਾਰ ਨੇ ਪਾਕਿਸਤਾਨ ਦੇ ਅੱਤਵਾਦੀਆਂ ਤੇ ਹਵਾਈ ਹੱਲਾ ਬੋਲਿਆ, 'ਕੁਝ ਦਿਨ ਲਈ ਕਾਂਗਰਸੀਆਂ ਦਾ ਮੰੂਹ ਬੰਦ ਰਿਹਾ | ਥੋੜ੍ਹੇ ਦਿਨ ਇਹੀ ਆਵਾਜ਼ ਆਈ, 'ਹਮ ਮੋਦੀ ਸਰਕਾਰ ਕੇ ਸਾਥ ਹੈਾ', ਪਰ ਹੁਣ ਥਾਂ-ਥਾਂ ਘਰ-ਘਰ 'ਮੋਦੀ-ਮੋਦੀ' ਦੀ ਜੈ ਜੈਕਾਰ ਹੋ ਉਠੀ ਤਾਂ 'ਕਾਦਰ ਪਕੌੜਾ' ਦੀ ਯਾਦ ਫਿਰ ਤਾਜ਼ਾ ਕਰ ਦਿੱਤੀ, 'ਰਫੇਲ... ਰਫੇਲ...' ਜ਼ੋਰ ਨਾਲੇ, ਚੌਕੀਦਾਰ ਨੇ 30 ਹਜ਼ਾਰ ਕਰੋੜ ਰੁਪਏ ਆਪਣੇ ਦੋਸਤ ਅਨਿਲ ਅੰਬਾਨੀ ਨੂੰ ਦੇ ਦਿੱਤੇ ਹਨ |
ਕਿੰਨੇ ਚਿਰ ਤੋਂ ਸਭੇ ਪੁੱਛ ਰਹੇ ਹਨ ਕਿ ਰਾਹੁਲ ਜੀ 'ਜੋ ਇਲਜ਼ਾਮ ਲਾ ਰਹੇ ਹੋ, ਉਹਦਾ ਸਬੂਤ ਕੀ ਹੈ?' ਕਾਂ ਸਬੂਤ ਥੋੜ੍ਹਾ ਦਿੰਦੇ ਹਨ, ਕਾਵਾਂ ਰੌਲੀ ਪਾਉਂਦੇ ਹਨ |
ਸਬੂਤ ਦੇਣ ਲਈ 56 ਇੰਚ ਦਾ ਸੀਨਾ ਚਾਹੀਦਾ ਹੈ... ਪਿਆਰਿਓ...
••

ਮਿੰਨੀ ਕਹਾਣੀਆਂ

ਓਦਣ ਤੇ ਅੱਜ
ਵੋਟਾਂ ਤੋਂ ਪਹਿਲਾਂ ਜਿਹੜੇ ਲੀਡਰ ਹੱਥ ਜੋੜੀ ਨਿਮਾਣੇ ਜਿਹੇ ਹੋ ਕੇ ਅਰਜ਼ਾਂ ਕਰਦੇ ਲੋਕਾਂ ਦੇ ਘਰੀਂ ਤੁਰੇ ਫਿਰਦੇ ਸੀ ਓਹੀ ਜਿੱਤਣ ਤੋਂ ਬਾਅਦ ਕੁਰਸੀ ਮਿਲਣ ਤੇ ਏਅਰਕੰਡੀਸਨ ਵਿਚ ਬੈਠੇ ਉਨ੍ਹਾਂ ਹੀ ਲੋਕਾਂ ਤੋਂ ਹੱਥ ਜੁੜਾ ਕੇ ਹਿਸਾਬ ਬਰਾਬਰ ਕਰ ਰਹੇ ਸੀ | ਜੀਵਨ ਸਿਉਂ ਵੀ ਅੱਜ ਇਲਾਕੇ ਦੇ ਐੱਮ.ਐੱਲ.ਏ. ਤੋਂ ਮੰਤਰੀ ਬਣੇ ਲੀਡਰ ਦੀ ਕੋਠੀ ਮੂਹਰੇ ਲੱਗੀ ਭੀੜ ਵਿਚ ਬੜੀ ਦੇਰ ਤੋਂ ਬੈਠਾ ਸੀ | ਉਹ ਸੰਤਰੀ ਨੂੰ ਕਈ ਵਾਰੀ ਅਰਜ਼ ਕਰ ਚੁੱਕਿਆ ਸੀ ਅੰਦਰ ਜਾਣ ਲਈ | ਜਾਣ ਪਛਾਣ ਵਾਸਤੇ ਉਸ ਨੇ ਦੱਸਿਆ ਸੀ ਕਿ, ਮੰਤਰੀ ਜੀ ਨੂੰ ਦੱਸ ਦਿਓ ਕਿ ਢੋਲਪੁਰ ਤੋਂ ਜੀਵਨ ਸਿੰਘ ਆਇਆ ਹੈ, ਜਿਸ ਦੇ ਘਰ ਤੁਸੀਂ ਖੁਦ ਗਏ ਸੀ | 'ਕਦੋਂ ਗਏ ਸੀ?' ਸੰਤਰੀ ਨੇ ਪੁੱਛ ਲਿਆ | 'ਜੀ ਵੋਟਾਂ ਤੋਂ ਪਹਿਲਾਂ' | ਜੀਵਨ ਸਿੰਘ ਨੇ ਝੱਟ ਜਵਾਬ ਦਿੱਤਾ | 'ਅੱਛਾ ਠੀਕ ਐ, ਬੈਠ ਜਾਓ ਹਾਲੇ | ਉਹ ਜ਼ਰੂਰੀ ਕੰਮ ਕਰਦੇ ਨੇ |' ਸੰਤਰੀ ਨੇ ਖਚਰੀ ਜਿਹੀ ਮੁਸਕਰਾਹਟ ਦਿੰਦੇ ਹੋਏ ਕਿਹਾ | ਉਡੀਕ ਹੋਰ ਲੰਮੀ ਹੋ ਗਈ | ਜੀਵਨ ਸਿਉਂ ਨੂੰ ਪਿਆਸ ਲੱਗੀ ਪਰ ਉਹ ਪਾਣੀ ਪੀਣ ਲਈ ਵੀ ਨਹੀਂ ਉੱਠਿਆ | ਉਸ ਨੂੰ ਡਰ ਸੀ ਕਿ ਕਿਧਰੇ ਵਾਰੀ ਹੀ ਨਾ ਕੱਟੀ ਜਾਵੇ | ਅਚਾਨਕ ਉਸ ਨੂੰ ਭੀੜ ਵਿੱਚ ਘਿਰੇ ਮੰਤਰੀ ਜੀ ਕਮਰੇ 'ਚੋਂ ਬਾਹਰ ਆਉਂਦੇ ਦਿਖਾਈ ਦਿੱਤੇ ਤਾਂ ਬਾਕੀ ਭੀੜ ਦੇ ਨਾਲ ਹੀ ਉਹ ਵੀ ਤੇਜ਼ੀ ਨਾਲ ਉਨ੍ਹਾਂ ਦੇ ਸਾਹਮਣੇ ਹੋ ਗਿਆ | 'ਸਾ ਸਰੀ ਕਾਲ ਜੀ ਮੈਂ ਢੋਲਪੁਰ ਤੋਂ ਆਂ ਜੀਵਨ, ਤੁਸੀਂ ਸਰਪੰਚ ਸਾਹਿਬ ਨਾਲ ਗਏ ਸੀ ਮੇਰੇ ਘਰ | ਮੇਰੀ ਬੇਟੀ ਤੋਂ ਅਰਜ਼ੀ ਵੀ ਲਿਖਵਾ ਕੇ ਲਿਆਏ ਸੀ | ਓਹੀ ਜੀ ਜਿਹਦੀ ਅਰਜ਼ੀ ਦੇਖ ਕੇ ਤੁਸੀਂ ਕਿਹਾ ਸੀ ਕਿ ਐਨੀਆਂ ਜਮਾਤਾਂ ਪੜ੍ਹ ਕੇ ਵੀ ਧੀਏ ਤੂੰ ਵਿਹਲੀ ਐਾ | ਕੋਈ ਨਾ ਹੁਣ ਸਰਕਾਰ ਬਣ ਜਾਣ ਦੇ ਸਭ ਤੋਂ ਪਹਿਲਾਂ ਤੇਰੀ ਵਾਰੀ ਲਾਵਾਂਗੇ | ਤੁਸੀਂ ਉਹ ਅਰਜ਼ੀ ਅਪਣੇ ਨਾਲ ਦੇ ਬੰਦੇ ਨੂੰ ਫੜਾ ਕੇ ਮੇਰੇ ਸਾਹਮਣੇ ਹੀ ਕਹਿ ਦਿੱਤਾ ਸੀ ਕਿ ਧੀ ਧਿਆਣੀ ਦਾ ਕੰਮ ਐ ਸਭ ਤੋਂ ਪਹਿਲਾ ਨੰਬਰ ਲਾ ਦਿਓ | ਤੁਸੀਂ ਤਾਂ ਜੀ ਸਾਡੇ ਘਰ ਮੰਜੇ 'ਤੇ ਬੈਠ ਕੇ ਚਾਹ ਵੀ ਪੀ ਕੇ ਆਏ ਸੀ' | ਜੀਵਨ ਸਿੰਘ ਨੇ ਆਪਣੇ ਦਿਮਾਗ ਵਿਚ ਵਾਰ ਵਾਰ ਤਰਾਸ਼ ਕੇ ਜਮ੍ਹਾਂ ਕੀਤੀ ਸਾਰੀ ਗੱਲ ਬਿਨਾ ਰੁਕੇ, ਛੇਤੀ-ਛੇਤੀ ਮੰਤਰੀ ਜੀ ਨੂੰ ਯਾਦ ਕਰਾਉਣੀ ਚਾਹੀ | ਫੋਨ ਤੇ ਗੱਲ ਕਰਦੇ ਹੋਏ ਮੰਤਰੀ ਨੇ ਅੱਧ ਪਚੱਧ ਸੁਣੀ ਗੱਲ ਦਾ ਜਵਾਬ ਦਿੱਤਾ, 'ਓ ਭਾਈ ਜੀਵਨ ਸਿਆਂ, ਹਾਲੇ ਤਾਂ ਤਰਸ ਦੇ ਆਧਾਰ ਵਾਲਿਆਂ ਦੀ ਵਾਰੀ ਲੱਗੀ ਹੋਈ ਐ | ਓਸ ਤੋਂ ਪਿੱਛੋਂ ਦੇਖਾਂਗੇ' | ਮੰਤਰੀ ਜੀ ਗੱਲ ਮੁਕਾ ਕੇ ਤੇਜ਼ੀ ਨਾਲ ਤੁਰਨ ਲੱਗੇ | 'ਉਹ ਕਿਵੇਂ ਜੀ, ਮੈਂ ਸਮਝਿਆ ਨੀ, ਇਹ ਕੀ ਹੁੰਦੈ?' ਜੀਵਨ ਫੇਰ ਮੂਹਰੇ ਹੋ ਗਿਆ | 'ਜਿਨ੍ਹਾਂ ਬੱਚਿਆਂ ਦੇ ਮਾਪੇ ਨੌਕਰੀ ਕਰਨ ਦੌਰਾਨ ਮਰ ਜਾਂਦੇ ਨੇ ਉਹਨਾਂ ਨੂੰ ਸਰਕਾਰ ਨੂੰ ਤਰਸ ਖਾ ਕੇ ਪਹਿਲਾਂ ਨੌਕਰੀ ਦੇਣੀ ਪੈਂਦੀ ਐ |' ਮੰਤਰੀ ਨੇ ਕਾਹਲੀ ਨਾਲ ਖਹਿੜਾ ਛੁਡਾਉਣਾ ਚਾਹਿਆ | ਪਰ ਜੀਵਨ ਧੱਕੇ ਨਾਲ ਹੀ ਫਿਰ ਇੱਕਦਮ ਉਸ ਦੇ ਅੱਗੇ ਹੋ ਗਿਆ, 'ਫੇਰ ਸਾਡੇ ਤਾਂ ਮਰਨ ਦਾ ਵੀ ਕੋਈ ਫਾਇਦਾ ਨੀ ਜੀ, ਅਸੀਂ ਕਿਹੜਾ ਨੌਕਰੀ ਕਰਦੇ ਹਾਂ?' ਮੰਤਰੀ ਜੀ ਨੇ ਜੀਵਨ ਸਿੰਘ ਦੇ 'ਪੁੱਠੇ ਜਿਹੇ' ਲੱਗਦੇ ਸਵਾਲ ਨੂੰ ਅਣਸੁਣਿਆ ਕਰ ਦਿੱਤਾ | ਕਾਰ ਦੀ ਤਾਕੀ ਬੰਦ ਹੋਣ ਸਾਰ ਹੀ ਹੂਟਰ ਵੱਜਣੇ ਸ਼ੁਰੂ ਹੋ ਗਏ ਅਤੇ ਜੀਵਨ ਸਿਉਂ ਓਦਣ ਤੇ ਅੱਜ ਦੇ ਫ਼ਰਕ 'ਚ ਉਲਝਿਆ ਖੜ੍ਹਾ ਰਹਿ ਗਿਆ |

-ਜਗਮੀਤ ਸਿੰਘ ਪੰਧੇਰ
ਪਿੰਡ ਤੇ ਡਾਕ : ਕਲਾਹੜ (ਲੁਧਿਅਣਾ) –141117
ਸੰਪਰਕ : 9878337222

ਅਰਮਾਨ
ਗੋਲਡੀ ਦੇ ਜਨਮ ਦਿਨ 'ਤੇ ਘਰ ਨੂੰ ਗੁਬਾਰੇ ਤੇ ਫੁੱਲਾਂ ਦੀਆਂ ਲੜੀਆਂ ਨਾਲ ਖੂਬ ਸਜਾਇਆ ਗਿਆ | ਮਹਿਮਾਨ ਬੁਲਾਏ ਗਏ ਜੋ ਉਸ ਦੇ ਲਈ ਤਰ੍ਹਾਂ-ਤਰ੍ਹਾਂ ਦੀਆਂ ਸੌਗਾਤਾਂ ਲੈ ਕੇ ਆਏ | ਕੇਕ ਕੱਟਿਆ ਗਿਆ, ਬੱਚਿਆਂ ਨੇ ਤਰ੍ਹਾਂ-ਤਰ੍ਹਾਂ ਦੇ ਮਖੌਟੇ ਲਾ ਕੇ ਫੋਟੋ ਖਿਚਾਈਆਂ, ਗੀਤ ਗਾਣੇ ਗਾਏ ਗਏ | ਗੋਲਡੀ ਦੇ ਪਾਪਾ ਕ੍ਰਿਸ਼ਨ ਲਾਲ ਨੇ ਉਸ ਨੂੰ ਨਵੇਂ ਕੱਪੜੇ ਅਤੇ ਬੈਟਰੀ ਨਾਲ ਚੱਲਣ ਵਾਲੀ ਕਾਰ ਤੇ ਬਾਈਕ ਲਿਆ ਕੇ ਦਿੱਤੇ | ਇਕ ਮਹਿੰਗਾ ਜਿਹਾ ਛੋਟਾ ਸਾਈਕਲ ਵੀ ਲਿਆ ਕੇ ਦਿੱਤਾ | ਗੋਲਡੀ ਤੋਹਫ਼ੇ 'ਚ ਮਿਲਿਆ ਸਾਮਾਨ ਆਪਣੇ ਦੋਸਤਾਂ ਨੂੰ ਬੜੇ ਚਾਅ ਨਾਲ ਵਿਖਾ ਰਿਹਾ ਸੀ |
ਗੋਲਡੀ ਦੇ ਘਰ ਕੰਮ ਕਰਨ ਵਾਲੀ ਸ਼ੀਲੋ ਦੇ ਨਾਲ ਅੱਜ ਉਸ ਦਾ ਬੇਟਾ ਸੋਨੂੰ ਵੀ ਆਇਆ ਸੀ, ਜੋ ਇਹ ਸਾਰਾ ਕੁਝ ਬੜੀ ਗੌਰ ਨਾਲ ਵੇਖ ਰਿਹਾ ਸੀ |
'ਮੰਮੀ, ਗੋਲਡੀ ਘਰ ਐਨੇ ਜਣੇ ਤੇ ਬੱਚੇ ਕਿਉਂ ਆਏ ਸੀ...?' ਘਰ ਵਾਪਸ ਜਾਂਦਿਆਂ ਸੋਨੂੰ ਨੇ ਸ਼ੀਲਾ ਤੋਂ ਪੁੱਛਿਆ |
'ਗੋਲਡੀ ਦਾ ਬਰਥ-ਡੇ ਸੀ ਬੇਟਾ... |'
'ਮੰਮੀ ਉਹ ਕੀ ਹੁੰਦੈ...?'
'ਜਨਮ ਦਿਨ... |'
'ਆਪਾਂ ਆਪਣੇ ਘਰ ਸਾਰਿਆਂ ਨੂੰ ਕਦੋਂ ਬੁਲਾਵਾਂਗੇ ਮੰਮੀ...? ਮੈਨੂੰ ਵੀ ਤੂੰ ਐਨਾ ਕੁਝ ਲੈ ਕੇ ਦੇਵੇਂਗੀ ਉਦੋਂ...?'
'ਚੱਲ, ਚੱਲ ਸੋਨੂੰ ਜਲਦੀ ਚੱਲ, ਤੇਰੇ ਪਾਪਾ ਨੂੰ ਰੋਟੀ ਪਕਾ ਕੇ ਦੇਣੀ ਐ, ਵੇਖ ਰਾਤ ਪੈਣ ਲੱਗੀ ਐ...', ਬੱਚੇ ਦੇ ਸਵਾਲ ਦਾ ਜਿਵੇਂ ਉਸ ਕੋਲ ਕੋਈ ਜਵਾਬ ਨਹੀਂ ਸੀ | ਚੰੁਨੀ ਦੇ ਲੜ ਬੰਨ੍ਹੇ ਵੀਹ ਰੁਪਈਆਂ ਨੂੰ ਸ਼ੀਲੋ ਟੋਂਹਦੀ ਜਾ ਰਹੀ ਸੀ, ਜੋ ਉਸ ਨੇ ਗੋਲਡੀ ਦੀ ਮੰਮੀ ਤੋਂ ਆਟਾ ਲੈਣ ਲਈ ਉਧਾਰੇ ਫੜੇ ਸਨ | ਡੁਸਕਦੇ ਸੋਨੂੰ ਨੂੰ ਉਹ ਬਾਹੋਂ ਫੜ ਕੇ ਜਿਵੇਂ ਘਸੀਟੀ ਜਾ ਰਹੀ ਸੀ | ਪਰ ਉਸ ਦੇ ਦਿਲ ਦੇ ਅਰਮਾਨ ਅੱਖਾਂ ਰਾਹੀਂ ਹੰਝੂ ਬਣ ਕੇ ਕਿਰ ਰਹੇ ਸਨ |

-ਲਾਲ ਸਿੰਘ ਕਲਸੀ
ਫਰੀਦਕੋਟ |
ਮੋਬਾਈਲ : 98149-76639.

ਮਾਪੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਪੰਜਾਬੀ ਦੀ ਪ੍ਰਸਿੱਧ ਕਹਾਵਤ ਹੈ, 'ਮਾਂ ਪਿਓ ਦੀਆਂ ਗਾਲਾਂ, ਘਿਓ ਦੀਆਂ ਨਾਲਾਂ |'
• ਮੰਦਰ, ਗੁਰਦੁਆਰੇ ਰੋਜ਼ ਜਾਣਾ ਚੰਗਾ ਹੈ ਪਰ ਮਾਂ-ਬਾਪ ਦੀ ਸੇਵਾ ਵੀ ਓਨੀ ਹੀ ਜ਼ਰੂਰੀ ਹੈ |
• ਜਿਸ ਨੇ ਮਾਂ-ਬਾਪ ਨੂੰ ਰੋਟੀ ਨਹੀਂ ਦਿੱਤੀ, ਉਸ ਨੂੰ ਲੰਗਰ ਲਗਾਉਣ ਦਾ ਕੋਈ ਹੱਕ ਨਹੀਂ |
• ਜਿਸ ਨੇ ਮਾਂ-ਬਾਪ ਨੂੰ ਪਾਣੀ ਨਾ ਪਿਆਇਆ, ਉਸ ਨੂੰ ਛਬੀਲ ਲਾਉਣ ਦਾ ਕੋਈ ਹੱਕ ਨਹੀਂ |
• ਜਿਸ ਨੇ ਮਾਂ-ਬਾਪ ਦਾ ਤਨ ਨਹੀਂ ਢਕਿਆ, ਉਸ ਨੂੰ ਲੱਖਾਂ ਦਾਨ ਕਰਨ ਦਾ ਕੋਈ ਹੱਕ ਨਹੀਂ |
• ਭਗਵਾਨ ਨੂੰ ਵੀ ਪੂਜਣਾ ਚਾਹੀਦਾ ਹੈ, ਮਾਂ-ਬਾਪ ਦੇ ਚਰਨਾਂ ਨੂੰ ਵੀ ਪੂਜਣਾ ਚਾਹੀਦਾ ਹੈ |
• ਜੋ ਜਿਊਾਦੇ ਮਾਂ-ਬਾਪ ਨੂੰ ਗਾਲਾਂ ਕੱਢਦਾ ਹੈ, ਉਸ ਨੂੰ ਮਾਂ-ਬਾਪ ਮਰਿਆਂ ਤੇ ਰੋਣ ਦਾ ਕੋਈ ਹੱਕ ਨਹੀਂ |
• ਮਾਤਾ-ਪਿਤਾ ਦੀ ਸੇਵਾ ਕਰੋ | ਇਨ੍ਹਾਂ ਤੋਂ ਵੱਡਾ ਧਨ ਦੁਨੀਆ ਵਿਚ ਨਹੀਂ ਹੈ | ਇਨ੍ਹਾਂ ਦੀ ਕੀਮਤ ਦਾ ਪਤਾ ਉਦੋਂ ਚਲਦਾ ਹੈ ਜਦੋਂ ਉਹ ਦੁਨੀਆ ਤੋਂ ਚਲੇ ਜਾਂਦੇ ਹਨ |
• ਮਾਪਿਆਂ ਤੋਂ ਵੱਡਾ ਤੇ ਉੱਚਾ ਕੋਈ ਧਰਮ ਸਥਾਨ ਤੇ ਤੀਰਥ ਨਹੀਂ ਹੈ |
• ਪੰਜਾਬੀ ਦੀ ਪ੍ਰਸਿੱਧ ਕਹਾਵਤ ਹੈ,'ਮਾਂ-ਪਿਓ ਨੂੰ ਘਰ 'ਚੋਂ ਕੱਢੀਏ ਨਾ, ਪੁੱਤ ਵਿਆਹੁਣ ਵੇਲੇ ਮੰੂਹ ਅੱਡੀਏ ਨਾ |'
• ਮਾਂ-ਪਿਓ ਦੀ ਸੇਵਾ ਨਾ ਕਰਨ ਵਾਲੇ ਨੂੰ ਪਵਿੱਤਰ ਗੁਰਬਾਣੀ ਨੇ ਬੇਈਮਾਨ ਦਾ ਦਰਜਾ ਦਿੱਤਾ ਹੈ |
• ਮਾਤਾ-ਪਿਤਾ ਦੀ ਸੇਵਾ ਕਰਨ ਨਾਲ ਮਨੁੱਖ ਦਾ ਗੌਰਵ ਵਧਦਾ ਹੈ | ਬੁੱਧੀ ਅਤੇ ਉਮਰ ਵਿਚ ਵਾਧਾ ਹੁੰਦਾ ਹੈ ਅਤੇ ਘਰ ਵਿਚ ਬਹਕਤ ਬਣੀ ਰਹਿੰਦੀ ਹੈ | ਇਨ੍ਹਾਂ ਤੋਂ ਵਧ ਕੇ ਸੰਸਾਰ ਵਿਚ ਸਾਡਾ ਕੋਈ ਹਮਦਰਦ ਨਹੀਂ ਹੈ |
• ਮਾਤਾ-ਪਿਤਾ ਦੇ ਕੋਲ ਬੈਠਣ ਦੇ ਦੋ ਫਾਇਦੇ ਹਨ-ਤੁਸੀਂ ਕਦੇ ਵੱਡੇ ਨਹੀਂ ਹੁੰਦੇ ਅਤੇ ਮਾਤਾ-ਪਿਤਾ ਕਦੇ ਬੁੱਢੇ ਨਹੀਂ ਹੁੰਦੇ |
• ਪਤਾ ਨਹੀਂ ਕਿਵੇਂ ਪੱਥਰ ਦੀ ਮੂਰਤੀ ਦੇ ਲਈ ਜਗ੍ਹਾ ਬਣਾ ਲੈਂਦੇ ਹਨ ਘਰ ਵਿਚ ਉਹ ਲੋਕ ਜਿਨ੍ਹਾਂ ਦੇ ਘਰ ਵਿਚ ਮਤਾ-ਪਿਤਾ ਦੇ ਲਈ ਕੋਈ ਸਥਾਨ ਨਹੀਂ ਹੁੰਦਾ |
• ਸਾਨੂੰ ਕੋਈ ਅਜਿਹਾ ਮਾੜਾ ਕੰਮ ਜਾਂ ਘਟੀਆ ਕਾਰਵਾਈ ਆਦਿ ਨਹੀਂ ਕਰਨੀ ਚਾਹੀਦੀ ਜਿਸ ਤੋਂ ਮਾਪਿਆਂ ਨੂੰ ਮਜਬੂਰ ਹੋ ਕੇ ਆਪਣੇ ਪੁੱਤਰਾਂ ਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰਨਾ ਪਵੇ |
• ਮਾਪਿਆਂ ਨੂੰ ਇਕ ਨੇਕ ਸਲਾਹ ਹੈ ਕਿ ਉਹ ਮਮਤਾ ਦੇ ਵੇਗ ਵਿਚ ਵਹਿ ਕੇ ਆਪਣਾ ਸਭ ਕੁਝ ਔਲਾਦ ਦੇ ਹਵਾਲੇ ਨਾ ਕਰ ਦੇਣ, ਸਗੋਂ ਬੁਢਾਪੇ ਵਿਚ ਆਪਣੇ ਗੁਜ਼ਾਰੇ ਲਈ ਕੁਝ ਨਾ ਕੁਝ ਆਪਣੇ ਪਾਸ ਵੀ ਰੱਖਣ ਕਿਉਂਕਿ ਬੱਚਿਆਂ ਵਲੋਂ ਅਣਗਹਿਲੀ ਦੀ ਸੂਰਤ ਵਿਚ ਇਹ ਬ੍ਰਹਮ-ਅਸਤਰ ਸਾਬਤ ਹੋ ਸਕਦਾ ਹੈ |
• ਜੇ ਅਸੀਂ ਆਪਣੇ ਬੱਚਿਆਂ ਦੀ ਮੁਢਲੀ ਪਰਵਰਿਸ਼ ਤੇ ਸੰਭਾਲ ਹੀ ਨਹੀਂ ਕਰ ਸਕਦੇ ਤਾਂ ਸਾਨੂੰ ਮਾਪੇ ਬਣਨ ਜਾਂ ਮਾਪੇ ਕਹਾਉਣ ਦਾ ਕੋਈ ਹੱਕ ਨਹੀਂ | ਕਿਉਂਕਿ ਬੱਚੇ ਦੀ ਸ਼ਖ਼ਸੀਅਤ ਦੀ ਉਸਾਰੀ ਹੀ ਬੁਨਿਆਦ ਘਰ ਹੈ |
• ਉਹ ਮਾਪੇ ਸਹੀ ਰੂਪ ਵਿਚ ਸਨਮਾਨ ਯੋਗ ਹੁੰਦੇ ਹਨ ਜੋ ਨਾ ਤਾਂ ਖੁਦ ਨਸ਼ੇ ਕਰਦੇ ਹਨ ਤੇ ਨਾ ਹੀ ਆਪਣੇ ਬੱਚਿਆਂ ਨੂੰ ਨਸ਼ਿਆਂ ਦਾ ਸ਼ਿਕਾਰ ਹੋਣ ਦਿੰਦੇ ਹਨ |
• ਮਾਪਿਆਂ ਨੂੰ ਚਾਹੀਦਾ ਹੈ ਕਿ ਧੀਆਂ-ਪੁੱਤਰਾਂ ਵਿਚ ਫਰਕ ਨਾ ਸਮਝਣ | ਦੋਵੇਂ ਪਰਮਾਤਮਾ ਦੀਆਂ ਦਾਤਾਂ ਹੁੰਦੀਆਂ ਹਨ | ਬਾਕੀ ਸੁੱਖ ਤਾਂ ਕਰਮਾਂ ਦੇ ਹੁੰਦੇ ਹਨ | ਜ਼ਰੂਰੀ ਨਹੀਂ ਕਿ ਉਹ ਪੁੱਤਾਂ ਤੋਂ ਹੀ ਮਿਲਣ | ਧੀਆਂ ਵੀ ਮਾਪਿਆਂ ਲਈ ਜਾਨਾਂ ਦਿੰਦੀਆਂ ਹਨ |
• ਬੱਚੇ ਨੂੰ ਨਾ ਪੜ੍ਹਾਉਣ ਵਾਲੀ ਮਾਤਾ ਦੁਸ਼ਮਣ ਅਤੇ ਪਿਤਾ ਵੈਰੀ ਹੁੰਦੇ ਹਨ | ਅਨਪੜ੍ਹ ਆਦਮੀ ਪੜਿ੍ਹਆ-ਲਿਖਿਆਂ ਵਿਚਕਾਰ ਹੰਸਾਂ 'ਚ ਘਿਰੇ ਕਾਂ ਵਾਂਗ ਕਦੇ ਆਦਰ-ਮਾਣ ਹਾਸਲ ਨਹੀਂ ਕਰ ਸਕਦਾ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਬਾਂਦਰ ਤੋਂ ਮਨੁੱਖ ਤੱਕ ਦਾ ਸਫ਼ਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਹ ਸਾਧਾਰਨ ਰੂਪ ਵਿਚ ਬਾਹਰੀ ਉਤੇਜਨਾਵਾਂ (Stimuli) ਨੂੰ ਅਧੀਨਤਾ (Passive) ਵਾਲੇ ਜਵਾਬ ਸਨ ਜੋ ਕਿ ਦੋਵੇਂ ਪਹਿਲੀ ਸੰਕੇਤ ਪ੍ਰਣਾਲੀ ਹੇਠ ਆਉਂਦੇ ਹਨ | ਪ੍ਰੰਤੂ ਬੱਚੇ ਨੇ ਜਦੋਂ ਘੰਟੀ ਸ਼ਬਦ ਦੀ ਆਵਾਜ਼, ਦਿ੍ਸ਼ ਅਤੇ ਸੋਚ ਪ੍ਰਤੀ ਪ੍ਰਤੀਕਿਰਿਆ ਕੀਤੀ ਤਾਂ ਜਵਾਬ ਵੱਖਰੇ ਸਨ | ਇਨ੍ਹਾਂ ਕੇਸਾਂ ਵਿਚ ਬੱਚੇ ਨੇ ਸ਼ਬਦ ਦੇ ਵੱਖੋ-ਵੱਖ ਰੂਪਾਂ ਵਿਚ ਇਸਤੇਮਾਲ ਨੂੰ ਕਰੰਟ ਦੇ ਵਰਤਾਰੇ ਨਾਲ ਜੋੜ (7eneralise) ਲਿਆ | ਸ਼ਬਦ ਕੇਵਲ ਇਕ ਸੰਕੇਤ ਨਹੀਂ ਹੈ ਬਲਕਿ ਇਹ ਸੰਕੇਤਾਂ ਦਾ ਸੰਕੇਤ ਹੈ | ਇਸ ਤਰ੍ਹਾਂ ਦੀ ਜਵਾਬੀ ਕਾਰਵਾਈ ਦੂਜੀ ਸੰਕੇਤ ਪ੍ਰਣਾਲੀ ਨਾਲ ਸੰਬੰਧਿਤ ਹੈ | ਜਿਸ ਵਿਚ ਵਿਸ਼ੇਸ਼ ਉਤੇਜਨਾ (3hararterstic Stimulus) ਇਨ੍ਹਾਂ ਸੰਵੇਦਨਸ਼ੀਲ ਅੰਗਾਂ ਉਪਰ ਕੰਮ ਕਰ ਰਿਹਾ ਕੋਈ ਉਦੇਸ਼ਾਤਮਿਕ ਕੁਦਰਤੀ ਵਰਤਾਰਾ ਨਹੀਂ ਬਲਕਿ ਸਮਾਜਿਕ ਤੌਰ 'ਤੇ ਵਿਅਕਤੀਗਤ ਕਦਰਾਂ ਨਾਲ ਭਰੀ ਇਕ ਨਕਲੀ ਆਵਾਜ਼ (Sound) ਹੈ | 'ਘੰਟੀ' ਸ਼ਬਦ ਦੇ ਉਚਾਰਨ ਵਿਚ ਅਜਿਹਾ ਕੁਝ ਨਹੀਂ ਜਿਸ ਨਾਲ ਇਹ ਕੇਵਲ ਉਹ ਹੀ ਅਰਥ ਦੇਵੇ ਜੋ ਬੱਚੇ ਨੇ ਸਮਝ ਲਏ ਹਨ ਬਲਕਿ ਦੂਜੇ ਪਾਸੇ ਹੋਰ ਭਾਸ਼ਾਵਾਂ ਵਿਚ 'ਘੰਟੀ' ਲਈ ਵੱਖਰੇ ਸ਼ਬਦ ਵਰਤੇ ਜਾਂਦੇ ਹਨ ਅਤੇ ਜਿਵੇਂ ਇਸ ਦਾ ਰੂਪ (6orm) ਸਮਾਜਿਕ ਤੌਰ 'ਤੇ ਨਿਰਧਾਰਿਤ ਹੈ, ਉਵੇਂ ਹੀ ਇਸਦੀ ਸਮੱਗਰੀ (3ontent) ਵੀ ਸਮਾਜਿਕ ਹੀ ਹੈ | ਘੰਟੀ ਦੀ ਅਵਾਜ਼ ਤੋਂ ਬਿਨਾਂ ਸ਼ਬਦ 'ਘੰਟੀ' ਕੇਵਲ ਇਹੋ ਹੀ ਨਹੀਂ ਹੋਰ ਘੰਟੀਆਂ ਦੀ ਵੀ ਬਣਤਰ ਤੇ ਕਾਰਜ ਦਾ ਪ੍ਰਗਟਾਵਾ ਕਰਦਾ ਹੈ | ਇਹ ਉਨ੍ਹਾਂ ਸਾਰੀਆਂ ਖੂਬੀਆਂ ਦਾ ਪ੍ਰਗਟਾਵਾ ਕਰਦਾ ਹੈ ਜੋ ਖਾਸ ਘੰਟੀਆਂ ਦੇ ਠੋਸ ਗੁਣਾਂ ਤੋਂ ਲਈਆਂ ਗਈਆਂ ਹਨ | ਸੰਖੇਪ ਵਿਚ ਇਹ ਇਕ ਸੰਕਲਪ (3oncept) ਹੈ |
ਪਾਵਲੋਵ ਤੇ ਉਸ ਦੇ ਅਧਿਐਨ ਸਕੂਲ ਨੇ ਲੈਨਿਨ ਦੇ ਪ੍ਰਤੀਬਿੰਬ ਸਿਧਾਂਤ (Theory of Reflection) ਦਾ ਇਕ ਪ੍ਰਯੋਗਾਤਮਕ ਸਬੂਤ ਪੇਸ਼ ਕੀਤਾ ਹੈ:
ਹਰੇਕ ਵਿਗਿਆਨੀ ਲਈ ਜੋ ਕਦੇ ਕਿੱਤਾ-ਮੁਖੀ ਫਿਲਾਸਫ਼ੀ ਦੇ ਕੁਰਾਹੇ ਨਹੀਂ ਪਿਆ ਅਤੇ ਨਾਲ ਹੀ ਹਰੇਕ ਪਦਾਰਥਵਾਦੀ ਲਈ ਸੰਵੇਦਨਾ ਚੇਤਨਾ ਅਤੇ ਬਾਹਰੀ ਸੰਸਾਰ ਵਿਚਕਾਰ ਸਿੱਧੇ ਸੰਬੰਧ ਦਾ ਨਤੀਜਾ ਹੈ | ਇਹ ਬਾਹਰੀ ਉਤੇਜਨਾ ਦੀ ਊਰਜਾ ਦਾ ਚੇਤਨਾ ਦੇ ਤੱਥ ਵਿਚ ਵੱਟ ਜਾਣਾ ਹੈ | (L3W 14.51.)
ਸਹਿਯੋਗ
ਦੂਜੀ ਸੰਕੇਤ ਪ੍ਰਣਾਲੀ ਦਾ ਵਿਕਾਸ ਸਾਫ਼ ਤੌਰ 'ਤੇ ਦਿਮਾਗ ਦੇ ਅਗਾਂਹਵਧੂ ਪਾਸਾਰ ਨਾਲ ਜੁੜਿਆ ਹੋਇਆ ਹੈ ਜੋ ਕਿ ਅਸੀਂ ਪਹਿਲਾਂ ਹੀ ਉਚ-ਪੱਧਰੀ ਥਣਧਾਰੀ ਜੀਵਾਂ ਵਿਚ ਨੋਟ ਕਰ ਚੁੱਕੇ ਹਾਂ | ਇਹ ਨੁਕਤਾ ਅਗਲੇ ਤੱਥਾਂ ਰਾਹੀਂ ਹੋਰ ਸਪੱਸ਼ਟ ਹੋ ਜਾਂਦਾ ਹੈ |
ਖੁਰਾਂ ਵਾਲੇ ਬਹੁਤ ਸਾਰੇ ਜਾਨਵਰ ਬਹੁਤ ਤੇਜ਼ੀ ਨਾਲ ਵਧਦੇ-ਫੁਲਦੇ ਹਨ | ਦੂਜੇ ਪਾਸੇ ਮਾਸਾਹਾਰੀ ਜਨਮ ਤੋਂ ਹੀ ਬੇਸਹਾਰਾ ਹੁੰਦੇ ਹਨ ਅਤੇ ਕਈ ਮਹੀਨਿਆਂ ਲਈ ਪਰ-ਨਿਰਭਰ ਰਹਿੰਦੇ ਹਨ | ਮੁਢਲਿਆਂ ਵਿਚੋਂ ਔਰੰਗੁਟਾਨ (Orang-utang—ਲੰਗੂਰ ਦੀ ਇਕ ਕਿਸਮ) ਆਪਣੇ ਜਨਮ ਦਾ ਪਹਿਲਾ ਮਹੀਨਾ ਆਪਣੀ ਪਿੱਠ ਆਸਰੇ ਗੁਜ਼ਾਰਦਾ ਹੈ, ਫੇਰ ਹੌਲੀ ਹੌਲੀ ਚੱਲਣਾ ਸਿੱਖਦਾ ਹੈ, ਤਿੰਨ ਸਾਲਾਂ ਵਿਚ ਸਵੈ-ਨਿਰਭਰ ਹੁੰਦਾ ਹੈ ਅਤੇ ਦਸ ਤੋਂ ਗਿਆਰਾਂ ਸਾਲਾਂ ਵਿਚ ਸੰਪੂਰਨ ਵਿਕਸਤ ਹੁੰਦਾ ਹੈ | ਮਨੁੱਖੀ ਸਰੀਰ ਲਗਪਗ ਪਹਿਲੇ ਸਾਲ ਦੇ ਅੰਤ ਤੋਂ ਪਹਿਲਾਂ ਚੱਲਣਾ ਸ਼ੁਰੂ ਕਰ ਦਿੰਦਾ ਹੈ |
ਸਿਰਫ਼ ਇਹੋ ਨਹੀਂ ਕਿ ਮੁੱਢਲੇ (ਉੱਚ ਪੱਧਰੀ ਜੀਵ—Primates) ਜੀਵ ਹੇਠਲੀਆਂ ਸ਼੍ਰੇਣੀਆਂ ਨਾਲੋਂ ਲੰਮੇ ਸਮੇਂ ਵਿਚ ਪਰਪੱਕ (Mature) ਹੁੰਦੇ ਹਨ ਪ੍ਰੰਤੂ ਉਨ੍ਹਾਂ ਦੇ ਸਰੀਰਕ ਅੰਗਾਂ ਵਿਚੋਂ ਸਭ ਤੋਂ ਪਹਿਲਾਂ ਪਰਪੱਕ ਹੋਣ ਵਾਲਾ ਅੰਗ ਦਿਮਾਗ ਹੁੰਦਾ ਹੈ | ਮਨੁੱਖ ਵਿਚ ਇਹ ਵਖਰੇਵਾਂ ਹੋਰ ਵੀ ਵੱਡਾ ਹੈ | ਦਿਮਾਗ ਦਾ ਵਜ਼ਨ ਹੋਰ ਅੰਗਾਂ ਨਾਲੋਂ ਤੇਜ਼ੀ ਨਾਲ ਵਧਦਾ ਹੈ ਅਤੇ ਇਸਦਾ ਫੈਲਾਓ ਮੁੱਖ ਤੌਰ 'ਤੇ ਇਸ ਕਰਕੇ ਪਿੱਛੇ ਹੁੰਦਾ ਹੈ ਕਿਉਂਕਿ ਚੇਤਨਾ (3ortex) ਦੇ ਕੁਝ ਹਿੱਸਿਆਂ (ਖਾਸ ਕਰਕੇ ਦੋ ਭਾਗ ਜੋ ਹੱਥ ਅਤੇ ਉਂਗਲਾਂ ਅਤੇ ਜੀਭ ਅਤੇ ਬੁੱਲ੍ਹਾਂ ਨੂੰ ਨਿਯਮਿਤ ਕਰਦੇ ਹਨ) ਅਤੇ ਰੇਸ਼ੇ ਵਿਚਕਾਰ ਤੰਤਰ—ਪੂਰਾ ਤੰਤਰ ਹੌਲੀ-ਹੌਲੀ ਵਿਕਸਤ ਹੁੰਦਾ ਹੈ | ਇਹ ਭਾਗ ਪ੍ਰੇਰਕ ਪੇਸ਼ੀਆਂ (Motor 1reas) ਨਾਲੋਂ ਅਨੁਪਾਤ ਵਿਚ ਬਹੁਤ ਵੱਡੇ ਹੁੰਦੇ ਹਨ ਅਤੇ ਗ਼ੈਰ-ਮਨੁੱਖੀ ਮੁੱਢਲੇ ਪ੍ਰਮੁੱਖ ਜੀਵਾਂ (Primates) ਦੇ ਅਜਿਹੇ ਭਾਗਾਂ ਨਾਲੋਂ ਤਾਂ ਬਹੁਤ ਹੀ ਜ਼ਿਆਦਾ ਵੱਡੇ | ਅਪਰਪੱਕਤਾ ਦੇ ਸਮੇਂ ਦੌਰਾਨ ਜਦੋਂ ਇਹ ਤੰਤਰ ਬਣ ਰਿਹਾ ਹੁੰਦਾ ਹੈ ਤਦ ਸਭ ਤੋਂ ਲੰਮਾ ਸਮਾਂ ਚੱਲਣ ਵਾਲੇ ਨਿਰਧਾਰਤ ਪ੍ਰਤੀਬਿੰਬ ਸਥਾਪਿਤ ਹੁੰਦੇ ਹਨ | ਅਸੀਂ ਪਹਿਲਾਂ ਹੀ ਚਿੰਨ੍ਹਤ ਕਰ ਚੁੱਕੇ ਹਾਂ ਕਿ ਆਪਣੇ ਦਿਮਾਗ ਤੋਂ ਇਲਾਵਾ ਸ਼ੁਰੂਆਤੀ ਮਨੁੱਖ ਸਰੀਰਕ ਸੁਰੱਖਿਆ ਲਈ ਬੇਆਸਰਾ ਸੀ ਅਤੇ ਅਸੀਂ ਅੱਜ ਵੀ ਇਹ ਲਿਖ ਸਕਦੇ ਹਾਂ ਕਿ ਮਨੁੱਖ ਨੂੰ ਆਪਣੇ ਬੇਆਸਰਾ ਬੱਚਿਆਂ ਦੇ ਪਾਲਣ-ਪੋਸ਼ਣ ਵਿਚ ਲੰਮਾ ਸਮਾਂ ਲਗਾਉਣਾ ਪੈਂਦਾ ਹੈ | ਇਨ੍ਹਾਂ ਹਾਲਤਾਂ ਨੇ ਔਜ਼ਾਰਾਂ ਅਤੇ ਬੋਲੀ ਦੀ ਵਰਤੋਂ ਨਾਲ ਸਾਂਝੀ ਕਿਰਤ ਦੀ ਲੋੜ ਪੈਦਾ ਕੀਤੀ ਅਤੇ ਇਸ ਦੇ ਵਿਕਾਸ ਵਿਚ ਸਹਾਈ ਸਿੱਧ ਹੋਏ |
ਨਿਰਧਾਰਿਤ ਪ੍ਰਤੀਬਿੰਬਾਂ (Reflexes) ਦੀ ਬਣਤਰ ਨੂੰ ਸਰੀਰਵਾਦੀ (Physiological) ਸੰਕਲਪਾਂ ਵਿਚ ਅਸੀਂ ਸਿੱਖਣਾ ਕਹਿੰਦੇ ਹਾਂ | ਇਕ ਛੋਟਾ ਜੀਵ ਨਕਲ ਰਾਹੀਂ ਸਿੱਖਦਾ ਹੈ | ਇਹ ਆਪਣੀ ਮਾਂ ਨੂੰ ਚਿੰਬੜਦਾ ਹੈ, ਉਸਦੇ ਪਿੱਛੇ ਰਹਿੰਦਾ ਹੈ ਅਤੇ ਉਸਦੀ ਨਕਲ ਕਰਦਾ ਹੈ | ਇਹ ਸਮਰੱਥਾ ਬਹੁਤੇ ਪੱਖੋਂ ਪਰਪੱਕਤਾ ਦੇ ਸਮੇਂ ਤੱਕ ਸੀਮਿਤ ਅਤੇ ਅਵਚੇਤ ਹੁੰਦੀ ਹੈ | ਜਦੋਂ ਜੀਵ ਪੂਰਾ ਵਿਕਸਿਤ ਹੋ ਜਾਂਦਾ ਹੈ ਤਾਂ ਉਹ ਇਹ ਸਭ ਸੌਖੀਆਂ ਚੀਜ਼ਾਂ ਸਿੱਖਣ ਵਿਚ ਬਹੁਤ ਧੀਮਾ ਹੋ ਜਾਂਦਾ ਹੈ ਅਤੇ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਨੂੰ ਉਹ ਪਹਿਲਾਂ ਅਸਾਨੀ ਨਾਲ ਸਿੱਖ ਸਕਦਾ ਸੀ ਹੁਣ ਉਸਦੀ ਪਹੁੰਚ ਤੋਂ ਬਾਹਰ ਹੋ ਜਾਂਦੀਆਂ ਹਨ | ਪ੍ਰੰਤੂ ਇਸ ਨਿਯਮ ਵਿਚ ਇਕ ਮਹੱਤਵਪੂਰਨ ਛੋਟ (5xception) ਹੈ | ਬਾਂਦਰ ਚੇਤੰਨ ਤੌਰ 'ਤੇ ਨਕਲ ਕਰਦੇ ਹਨ | ਮੁਢਲਿਆਂ (Primetes) ਵਿਚ ਇਹ ਵਿਕਾਸ ਬਿਨਾਂ ਸ਼ੱਕ ਉਨ੍ਹਾਂ ਦੀ ਇਕੱਠੇ ਰਹਿਣ ਦੀ ਪ੍ਰਵਿਰਤੀ ਦਾ ਨਤੀਜਾ ਸੀ ਜਿਸ ਵਿਚ ਮੁੱਖ ਤੌਰ 'ਤੇ ਮਾਦਾਵਾਂ ਅਤੇ ਉਨ੍ਹਾਂ ਦੇ ਬੱਚੇ ਹੁੰਦੇ ਸਨ | ਚੇਤੰਨ ਤੌਰ 'ਤੇ ਕੀਤੀ ਗਈ ਨਕਲ ਸਹਿਯੋਗ ਲਈ ਮੁੱਢਲਾ ਕਦਮ ਹੈ | ਇਹ ਬੱਚਿਆਂ ਵਿਚ ਦੇਖਿਆ ਜਾ ਸਕਦਾ ਹੈ | ਇਕ ਬਾਲਗ ਦੇ ਕਾਰਜ ਦੀ ਕੇਵਲ ਉਂਝ ਹੀ ਨਕਲ ਕਰਨ ਸਿੱਖਣ ਤੋਂ ਬਾਅਦ ਬੱਚਾ ਹੌਲੀ-ਹੌਲੀ ਸਮੇਂ ਅਨੁਸਾਰ ਉਸ ਕਾਰਜ ਦੇ ਮੰਤਵ ਨੂੰ ਸਮਝਣਾ ਸ਼ੁਰੂ ਕਰ ਦਿੰਦਾ ਹੈ ਅਤੇ ਫਿਰ ਲੋੜ ਅਨੁਸਾਰ ਆਪਣੀ ਨਕਲ ਵਿਚ ਤਬਦੀਲੀਆਂ ਕਰਦਾ ਹੋਇਆ ਸਹਿਯੋਗ ਸਿੱਖਦਾ ਹੈ | ਇਹ ਮੰਨਿਆ ਜਾ ਸਕਦਾ ਹੈ ਕਿ ਚੇਤੰਨ ਨਕਲ ਦੀ ਸਮਰੱਥਾ ਦੇ ਵਿਕਸਿਤ ਹੋਣ ਤੋਂ ਬਾਅਦ ਸਹਿਯੋਗ ਆਉਣਾ ਜ਼ਰੂਰੀ ਹੈ | ਪ੍ਰੰਤੂ ਅਜਿਹਾ ਨਹੀਂ ਹੁੰਦਾ | ਲੰਗੂਰ ਅਤੇ ਬਾਂਦਰ ਬਹੁਤ ਵੱਡੇ ਨਕਲਚੀ ਹਨ ਪ੍ਰੰਤੂ ਕੁਝ ਕੁ ਨੂੰ ਛੱਡ ਕੇ ਉਹ ਕਦੇ ਸਹਿਯੋਗ ਨਹੀਂ ਕਰਦੇ |
ਇਥੇ ਇਹ ਤਰਕ ਦਿੱਤਾ ਜਾ ਸਕਦਾ ਹੈ ਕਿ ਸਹਿਯੋਗ ਦਾ ਵਿਕਾਸ ਔਜ਼ਾਰਾਂ ਦੇ ਇਸਤੇਮਾਲ ਅਤੇ ਬੋਲੀ ਨਾਲ ਡੂੰਘੇ ਤੌਰ 'ਤੇ ਜੁੜਿਆ ਹੋਇਆ ਹੈ | ਸਹਿਯੋਗ ਤੋਂ ਬਿਨਾਂ ਕੋਈ ਬੋਲੀ ਨਹੀਂ ਹੋ ਸਕਦੀ ਕਿਉਂਕਿ ਇਹ ਇਸ ਦਾ ਮਾਧਿਅਮ ਹੈ | ਫੇਰ ਸਹਿਯੋਗ ਦਾ ਕਾਰਜ ਕੀ ਹੈ? ਉਤਰ ਬੜਾ ਸਧਾਰਣ ਹੈ ਕਿ ਕਈ ਦਿਮਾਗ ਇਕੱਲੇ ਨਾਲੋਂ ਅਕਸਰ ਬੇਹਤਰ ਹੁੰਦੇ ਹਨ | ਸਿੱਧੀ ਸਰੀਰਕ ਬਣਤਰ ਅਤੇ ਬੌਧਿਕ ਵਿਕਾਸ ਵਿਚ ਸਾਡੇ ਲੰਗੂਰ/ਬਾਂਦਰ ਵਰਗੇ ਪੂਰਵਜ ਨਵੇਂ ਪੜਾਅ ਵਿਚ ਦਾਖਲ ਹੋਏ ਜਿਸ ਵਿਚ ਇਸ ਅੰਗ ਦੇ ਹੋਰ ਵਿਕਾਸ ਨਾਲ ਹੀ ਜੀਵਨ ਸੰਭਵ ਸੀ | ਉਨ੍ਹਾਂ ਨੂੰ ਅੱਗੇ ਵਧਣਾ ਪੈਣਾ ਸੀ ਜਾਂ ਅੰਤ ਸੀ ਅਤੇ ਜਿਵੇਂ ਪੁਰਾਤਤਵ (1rchaeological) ਰਿਕਾਰਡ ਦੱਸਦਾ ਹੈ ਉਨ੍ਹਾਂ ਦੀਆਂ ਬਹੁਤ ਸਾਰੀਆਂ ਨਸਲਾਂ ਦਾ ਨਾਸ਼ ਹੋ ਗਿਆ | ਉਨ੍ਹਾਂ ਨੂੰ ਆਪਣੀ ਬੌਧਿਕ ਸ਼ਕਤੀ ਕੁਦਰਤੀ ਹੱਦਾਂ ਤੋਂ ਵਧਾਉਣੀ ਪਈ | ਉਨ੍ਹਾਂ ਨੇ ਮਿਲ ਕੇ ਇਸ ਨੂੰ ਸੰਗਠਿਤ ਕੀਤਾ | ਇਸ ਨਾਲ ਉਨ੍ਹਾਂ ਨੂੰ ਇਕ ਨਵਾਂ ਹਥਿਆਰ ਮਿਲਿਆ | ਆਪਣੇ ਵਾਤਾਵਰਨ ਦੇ ਅਨੁਕੂਲ ਹੋਣ ਲਈ ਉਨ੍ਹਾਂ ਨੇ ਕੇਵਲ ਇਸਨੂੰ ਬਦਲਣ ਦੀ ਬਜਾਇ ਆਪਣੀਆਂ ਲੋੜਾਂ ਅਨੁਸਾਰ ਚੇਤੰਨ ਤੌਰ 'ਤੇ ਜਿਊਣ ਦੇ ਸਾਧਨ ਪੈਦਾ ਕਰਦੇ ਹੋਏ ਇਸਨੂੰ ਬਦਲਣਾ ਸ਼ੁਰੂ ਕੀਤਾ | ਇਸ ਤਰ੍ਹਾਂ ਜਿਹੜੀਆਂ ਤਿੰਨ ਵਿਸ਼ੇਸ਼ਤਾਵਾਂ (3haracterstics) ਔਜ਼ਾਰ, ਬੋਲੀ ਅਤੇ ਸਹਿਯੋਗ ਜੋ ਅਸੀਂ ਵਖਰਾਈਆਂ ਹਨ ਉਹ ਇਕਹਿਰੀ ਪ੍ਰਕਿਰਿਆ (Process), ਉਤਪਾਦਨ ਦੀ ਕਿਰਤ, ਦਾ ਹੀ ਹਿੱਸਾ ਹਨ | ਇਹ ਪ੍ਰਕਿਰਿਆ ਮਨੁੱਖੀ ਹੈ ਅਤੇ ਇਸ ਨੂੰ ਸੰਗਠਿਤ ਕਰਨ ਵਾਲਾ ਸਾਡਾ ਸਮਾਜ ਹੈ |
ਬਾਂਦਰਾਂ ਵਿਚ ਬੋਲੀ ਅਤੇ ਸੋਚ
ਬੋਲੀ ਅਤੇ ਸੋਚ ਇਕ ਦੂਸਰੇ ਨਾਲ ਇਸ ਤਰ੍ਹਾਂ ਜੁੜੇ ਹੋਏ ਹਨ ਕਿ ਸਾਨੂੰ ਲੱਗ ਸਕਦਾ ਹੈ ਕਿ ਉਹ ਸ਼ੁਰੂਆਤ ਤੋਂ ਹੀ ਇਕ ਦੂਜੇ ਤੋਂ ਅਨਿਖੜਵੇਂ ਹਨ, ਪ੍ਰੰਤੂ ਅਜਿਹਾ ਨਹੀਂ |
ਭਾਵੇਂ ਕਿ ਉਹ ਉਚਾਰ ਨਹੀਂ ਸਕਦੇ, ਬਾਂਦਰ ਦਾ ਆਪਣਾ ਇਕ ਲੰਮਾ ਚੌੜਾ ਧੁੰਨੀ-ਸ਼ਾਸਤਰ ਹੈ ਜਿਸਨੂੰ ਉਹ ਪੂਰਨ ਤੌਰ 'ਤੇ ਵਰਤਦੇ ਹਨ | ਉਹ ਬਹੁਤ ਬੋਲਦੇ ਹਨ | ਬੇਸ਼ੱਕ ਉਨ੍ਹਾਂ ਦਾ ਉਚਾਰਨ ਬਹੁਤ ਕੁਝ ਬਿਆਨ ਕਰਦਾ ਹੈ ਪ੍ਰੰਤੂ ਇਹ ਅਕਰਮਕ (Passive) ਹੈ | ਉਹ ਡੂੰਘੇ ਅਹਿਸਾਸ ਜਿਵੇਂ ਕਿ ਗੁੱਸਾ, ਡਰ, ਇੱਛਾ ਅਤੇ ਸੰਤੁਸ਼ਟੀ ਨੂੰ ਹੀ ਬਿਆਨ ਕਰ ਸਕਦੇ ਹਨ | ਇਨ੍ਹਾਂ ਸਾਧਨਾ ਰਾਹੀਂ ਉਹ ਲਗਾਤਾਰ ਅਤੇ ਸੁਰਜੀਤ ਗੱਲਾਂ ਕਰ ਸਕਦੇ ਹਨ | ਇਹ ਬੋਲੀ ਦਾ ਇਕ ਮੌਲਿਕ ਰੂਪ ਹੈ ਪ੍ਰੰਤੂ ਨਾਲ ਹੀ ਉਤੇਜਿਤ ਕਰਨ ਵਾਲਾ ਅਤੇ ਸੋਚ ਨਾਲੋਂ ਟੁੱਟਿਆ ਹੋਇਆ ਹੈ |
ਭਾਵੇਂ ਕਿ ਉਹ ਬਹੁਤ ਸੌਖੇ ਸੰਕਲਪ ਵੀ ਨਹੀਂ ਬਣਾ ਸਕਦੇ ਪ੍ਰੰਤੂ ਕੁਦਰਤੀ ਚੀਜ਼ਾਂ ਨਾਲ ਦੋ-ਚਾਰ ਹੋਣ ਦੌਰਾਨ ਜਿਵੇਂ ਕਿ ਸੋਟੀ ਬਣਾ ਕੇ ਉਸ ਨਾਲ ਪਹੁੰਚ ਤੋਂ ਬਾਹਰ ਵਾਲਾ ਕੇਲਾ ਤੋੜਨਾ ਵਰਗੀਆਂ ਵਿਵਹਾਰਿਕ ਸਮੱਸਿਆਵਾਂ ਨਾਲ ਜੂਝਣ ਦੀ ਯੋਗਤਾ ਰੱਖਦੇ ਹਨ | ਇਹ ਸੋਚ ਦਾ ਮੌਲਿਕ ਰੂਪ ਹੈ ਜੋ ਬੋਲੀ ਨਾਲੋਂ ਟੁੱਟਿਆ ਹੋਇਆ ਹੈ |
ਇਸੇ ਤਰ੍ਹਾਂ ਦੀ ਵੱਖਰਤਾ ਬੱਚਿਆਂ ਵਿਚ ਵੀ ਦੇਖੀ ਜਾ ਸਕਦੀ ਹੈ | ਉਨ੍ਹਾਂ ਦੇ ਵੀ ਮੁਢਲੇ ਪੜਾਅ ਦੌਰਾਨ ਬੋਲੀ ਅਤੇ ਸੋਚ ਇਕ ਦੂਸਰੇ ਤੋਂ ਸਵੈ-ਨਿਰਭਰ ਹੁੰਦੀਆਂ ਹਨ | ਅਗਲੇਰੇ ਪੜਾਵਾਂ ਉਪਰ ਬੋਲੀ ਤਰਕਸੰਗਤ ਹੋ ਜਾਂਦੀ ਹੈ ਅਤੇ ਵਿਚਾਰ ਸ਼ਾਬਦਿਕ |
ਆਓ ਹੁਣ ਸੰਕੇਤ-ਤੰਤਰ (7esticulation) ਦੀ ਗੱਲ ਕਰੀਏ | ਬੱਚਿਆਂ ਵਿਚ ਦੋ ਕਿਸਮ ਦੇ ਸੰਕੇਤ ਪਾਏ ਜਾਂਦੇ ਹਨ | ਇਕ ਹੈ ਨਕਲਚੀ ਸੰਕੇਤ (Mimetic 7esture) ਜਿਸ ਵਿਚ ਬੱਚਾ ਇੱਛੁਤ ਕਾਰਜ ਦੀ ਨਕਲ ਕਰਦਾ ਹੈ | ਉਦਾਹਰਣ ਦੇ ਤੌਰ 'ਤੇ ਉਪਰ ਚੁੱਕੇ ਜਾਣ ਦੀ ਇੱਛਾ ਤਹਿਤ ਉਹ ਆਪਣੀਆਂ ਬਾਹਵਾਂ ਅਤੇ ਲੱਤਾਂ ਚੁੱਕਦਾ ਹੈ ਜਿਵੇਂ ਕਿ ਉਹ ਚੁਕਿਆ ਜਾ ਰਿਹਾ ਹੋਵੇ | ਅਜਿਹੇ ਸੰਕੇਤ ਬਹੁਤ ਹੀ ਛੋਟੀ ਉਮਰ ਵਿਚ ਵਿਕਸਤ ਹੁੰਦੇ ਹਨ | ਦੂਜੀ ਕਿਸਮ ਤਦ ਤਕ ਨਹੀਂ ਉਭਰਦੀ ਜਦੋਂ ਤੱਕ ਲੋੜੀਂਦੀ ਬੋਲਚਾਲ ਦਾ ਵਿਕਾਸ ਨਾ ਹੋਇਆ ਹੋਵੇ | ਇਸ ਨੂੰ ਇਸ਼ਾਰੇ ਵਾਲਾ ਸੰਕੇਤ (Pointing 7esture) ਕਹਿੰਦੇ ਹਨ | ਬੱਚਾ ਕਿਸੇ ਵਸਤੂ ਵੱਲ ਇਸ਼ਾਰਾ ਕਰ ਕੇ ਇਸ ਪ੍ਰਤੀ ਧਿਆਨ ਖਿੱਚਦਾ ਹੈ | ਬਾਅਦ ਵਿਚ ਕਿਸੇ ਕੰਮ ਨੂੰ ਸ਼ਬਦ ਨਾਲ ਜੋੜ ਕੇ ਉਹ ਉਸ ਨੂੰ ਨਾਮ ਪ੍ਰਦਾਨ ਕਰਦਾ ਹੈ | ਇਸ ਤਰ੍ਹਾਂ ਇਸ਼ਾਰਾ ਸ਼ਬਦਾਂ ਵਿਚ ਵਟ ਜਾਂਦਾ ਹੈ | ਅਗਲੇ ਪੜਾਅ ਵਿਚ ਬੱਚਾ ਆਪਣੇ ਨਕਲਚੀ ਸੰਕੇਤਾਂ ਨੂੰ ਇਸੇ ਤਰੀਕੇ ਰਾਹੀਂ ਭਾਸ਼ਾਬੱਧ ਕਰ ਦਿੰਦਾ ਹੈ | ਹੱਥਾਂ ਅਤੇ ਬੋਲੀ ਦਾ ਸਾਂਝਾ ਕਾਰਜ ਸੰਕਲਪਾਂ ਦੀ ਰਚਨਾ ਕਰਦਾ ਹੈ |
ਨਕਲਚੀ ਸੰਕੇਤ ਬਾਂਦਰਾਂ ਵਿਚ ਆਮ ਹਨ | ਉਦਾਹਰਨ ਦੇ ਤੌਰ 'ਤੇ ਇਕ ਬਾਂਦਰ ਦੂਜੇ ਨੂੰ ਆਪਣੀ ਮੁਠੀ ਬੰਦ ਕਰ ਕੇ ਹਵਾ ਵਿਚ ਹਿਲਾਉਂਦੇ ਹੋਏ ਕੇਲੇ ਦੀ ਗੁਜਾਰਿਸ਼ ਕਰਦਾ ਹੈ | ਇੱਦਾਂ ਦੇ ਇਸ਼ਾਰੇ ਉਤੇਜਕ ਹੁੰਦੇ ਹਨ ਪ੍ਰੰਤੂ ਉਸ ਸਮੇਂ ਉਪਰ ਉਨ੍ਹਾਂ ਦਾ ਇਕ ਲਕਸ਼ ਹੁੰਦਾ ਹੈ | ਇਹ ਅਣਬੋਲੇ ਹੁਕਮ ਹੁੰਦੇ ਹਨ | ਦੂਜੇ ਪਾਸੇ ਇਸ਼ਾਰੇ ਵਾਲਾ ਸੰਕੇਤ ਬਾਂਦਰਾਂ ਵਿਚਕਾਰ ਬਹੁਤ ਘੱਟ ਹੁੰਦਾ ਹੈ |
ਇਨ੍ਹਾਂ ਸਬੂਤਾਂ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਔਜ਼ਾਰਾਂ ਦੇ ਇਸਤੇਮਾਲ ਵਿਚ ਜੋ ਸਹਿਯੋਗ ਦਾ ਵਿਕਾਸ ਹੋਇਆ ਉਹ ਬਾਂਦਰ ਤੋਂ ਮਨੁੱਖ ਤੱਕ ਤਬਦੀਲੀ ਵਿਚ ਮਹੱਤਵਪੂਰਨ ਰੋਲ ਨਿਭਾਉਂਦਾ ਹੈ | ਪੁਨਰ-ਮਨੁੱਖੀ ਪੜਾਅ ਉਪਰ ਚੀਕਾਂ ਅਤੇ ਇਸ਼ਾਰੇ ਸਾਂਝੀ ਕਿਰਤ ਵਿਚ ਜੁੜ ਕੇ ਸਹਿਯੋਗ ਕਰਦੇ ਹੋਏ ਗੱਲਬਾਤ ਦਾ ਇਕ ਨਵਾਂ ਢੰਗ ਸਿਰਜਦੇ ਹਨ ਜਿਸ ਵਿਚ ਅਧਾਰਭੂਤ ਇਕਾਈ ਬੋਲਚਾਲ ਦਾ ਸ਼ਬਦ ਸੀ ਜੋ ਇੰਦਰੀਆਂ ਰਾਹੀਂ ਮਹਿਸੂਸ ਕੀਤੀ ਗਈ ਬਾਹਰੀ ਦੁਨੀਆ ਦਾ ਸਧਾਰਨੀਕ੍ਰਿਤ ਪ੍ਰਤੀਬਿੰਬ ਸੀ | ਇਸ ਨੂੰ ਬੋਲੀ ਦੀ ਉਤਪਤੀ ਦਾ ਕਿਰਤ ਸਿਧਾਂਤ ਆਖਿਆ ਜਾ ਸਕਦਾ ਹੈ:
ਪਹਿਲਾਂ, ਕਿਰਤ; ਵੀ ਇਸ ਤੋਂ ਬਾਅਦ ਅਤੇ ਇਸ ਨਾਲ, ਬੋਲੀ-ਇਹ ਉਹ ਬਹੁਤ ਹੀ ਜ਼ਰੂਰੀ ਪ੍ਰੇਰਨਾਵਾਂ (Stimuli) ਸਨ ਜਿਨ੍ਹਾਂ ਦੇ ਪ੍ਰਭਾਵ ਹੇਠ ਬਾਂਦਰ ਦਾ ਦਿਮਾਗ਼ ਹੌਲੀ-ਹੌਲੀ ਮਨੁੱਖ ਦੇ ਦਿਮਾਗ ਵਿਚ ਬਦਲਿਆ ਜੋ ਸਮਰੂਪਤਾ ਵਿਚ ਬਹੁਤ ਵੱਡਾ ਅਤੇ ਜ਼ਿਆਦਾ ਸੰਪੂਰਨ ਸੀ | (M5 3.69.) (ਸਮਾਪਤ)

-ਅਨੁਵਾਦ: ਵਿਨੋਦ ਮਿੱਤਲ (ਡਾ.)
ਮੋਬਾਈਲ : 94631-53296
vinodpru@gmail.com






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX