ਤਾਜਾ ਖ਼ਬਰਾਂ


ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਸੰਗਰੂਰ, 21 ਅਪ੍ਰੈਲ - (ਧੀਰਜ ਪਿਸ਼ੌਰੀਆ) ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਸਮੇਤ ਕਈ ਮੰਗਾਂ ਨੂੰ ਲੈ ਕੇ ਕੱਲ੍ਹ 22 ਅਪ੍ਰੈਲ ਤੋਂ ਅਧਿਆਪਕ ਪੂਰੇ ਰਾਜ ਵਿਚ ਅਧਿਆਪਕ ਸੰਘਰਸ਼ ਕਮੇਟੀ ਦੀ...
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਖੇਮਕਰਨ, 21 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ) - ਸ੍ਰੀਲੰਕਾ ਵਿਖੇ ਸੀਰੀਅਲ ਬੰਬ ਧਮਾਕਿਆਂ ਤੋਂ ਬਾਅਦ ਖੇਮਕਰਨ ਵਿਖੇ ਇੱਕ ਮਸਜਿਦ ਦੇ ਮੌਲਵੀ ਉੱਪਰ ਇੱਕ ਵਿਅਕਤੀ ਨੇ ਤੇਜ਼ਧਾਰ...
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਜਲਾਲਾਬਾਦ, 21 ਅਪ੍ਰੈਲ (ਕਰਨ ਚੁਚਰਾ) - ਵੀਰਵਾਰ ਦੀ ਸ਼ਾਮ ਨੂੰ ਅਗਵਾ ਹੋਏ ਜਲਾਲਾਬਾਦ ਦੇ ਵਪਾਰੀ ਅਤੇ ਮੰਡੀ ਪੰਜੇਕੇ ਵਸਨੀਕ ਸੁਮਨ ਮੁਟਨੇਜਾ ਦੀ ਲਾਸ਼ ਫ਼ਾਜ਼ਿਲਕਾ ਅਤੇ ਅਬੋਹਰ...
ਚੌਧਰੀ ਬੱਗਾ ਦੀ 2 ਸਾਲ ਬਾਅਦ ਅਕਾਲੀ ਦਲ ਵਿਚ ਘਰ ਵਾਪਸੀ
. . .  1 day ago
ਲੁਧਿਆਣਾ, 21 ਅਪ੍ਰੈਲ ( ਪੁਨੀਤ ਬਾਵਾ)2019 ਦੀ ਵਿਧਾਨ ਸਭਾ ਚੋਣ ਦੌਰਾਨ ਅਕਾਲੀ ਦਲ ਤੋਂ ਬਾਗ਼ੀ ਹੋ ਕੇ ਆਜ਼ਾਦ ਵਿਧਾਨ ਸਭਾ ਹਲਕਾ ਉਤਰੀ ਤੋਂ ਚੋਣ ਲੜਨ ਵਾਲੇ ਚੌਧਰੀ ਮਦਨ ਲਾਲ ਬੱਗਾ...
ਬਾਲੀਵੁੱਡ ਅਭਿਨੇਤਰੀ ਕ੍ਰਿਸ਼ਮਾ ਕਪੂਰ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ
. . .  1 day ago
ਅੰਮ੍ਰਿਤਸਰ, 21 ਅਪ੍ਰੈਲ (ਜਸਵੰਤ ਸਿੰਘ ਜੱਸ) - ਬਾਲੀਵੁੱਡ ਅਭਿਨੇਤਰੀ ਅਤੇ ਕਪੂਰ ਖਾਨਦਾਨ ਦੀ ਬੇਟੀ ਕ੍ਰਿਸ਼ਮਾ ਕਪੂਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ। ਉਹ...
ਹਰਦੀਪ ਸਿੰਘ ਪੁਰੀ ਹੋਣਗੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ
. . .  1 day ago
ਨਵੀਂ ਦਿੱਲੀ, 21 ਅਪ੍ਰੈਲ - ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਲੋਕ ਸਭਾ ਚੋਣਾਂ ਲਈ 7 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ ਲੋਕ-ਸਭਾ ਹਲਕੇ ਤੋਂ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ...
ਆਈ.ਪੀ.ਐੱਲ : 2019 - ਟਾਸ ਜਿੱਤ ਕੇ ਚੇਨਈ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਆਈ.ਪੀ.ਐੱਲ : 2019 - ਹੈਦਰਾਬਾਦ ਨੇ ਕੋਲਕਾਤਾ ਨੂੰ 9 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਹੋਰ ਖ਼ਬਰਾਂ..

ਨਾਰੀ ਸੰਸਾਰ

ਆਪਣੇ 'ਵੋਟ ਅਧਿਕਾਰ' ਲਈ ਕਿੰਨੇ ਸੁਚੇਤ ਹੋ ਤੁਸੀਂ?

ਚੋਣਾਂ ਵਿਚ ਇਕ-ਇਕ ਵੋਟ ਦਾ ਵੀ ਬਹੁਤ ਮਹੱਤਵ ਹੁੰਦਾ ਹੈ, ਕਿਉਂਕਿ ਸਿਰਫ ਇਕ ਵੋਟ ਨਾਲ ਕੋਈ ਉਮੀਦਵਾਰ ਹਾਰ ਜਾਂਦਾ ਹੈ ਅਤੇ ਇਕ ਵੋਟ ਨਾਲ ਹੀ ਕਿਸੇ ਦੇ ਸਿਰ 'ਤੇ ਜਿੱਤ ਦਾ ਸਿਹਰਾ ਬੱਝ ਜਾਂਦਾ ਹੈ। ਇਹ ਵੋਟ ਤੁਹਾਡਾ ਵੀ ਹੋ ਸਕਦਾ ਹੈ ਅਤੇ ਕਿਸੇ ਹੋਰ ਦਾ ਵੀ। ਕੀ ਤੁਸੀਂ ਆਪਣੀ ਵੋਟ ਦੀ ਇਸ ਨਜ਼ਰੀਏ ਨਾਲ ਕਦੇ ਮਹੱਤਤਾ ਆਂਕੀ ਹੈ? ਚਲੋ ਇਸ ਕੁਇਜ਼ ਰਾਹੀਂ ਜਾਣਦੇ ਹਾਂ ਕਿ ਤੁਸੀਂ ਆਪਣੀ ਵੋਟ ਦਾ ਕਿੰਨਾ ਮਹੱਤਵ ਜਾਣਦੇ ਹੋ।
1. ਹਫ਼ਤੇ ਦੇ ਅਖ਼ੀਰ ਵਿਚ ਤੁਹਾਡੇ ਇਲਾਕੇ ਵਿਚ ਵੋਟਾਂ ਹਨ, ਇਸ ਲਈ ਤੁਹਾਡੀ ਛੁੱਟੀ ਹੈ। ਪਰ ਤੁਹਾਡੀ ਸਹੇਲੀ ਨੇੜੇ ਦੇ ਕਿਸੇ ਦੂਜੇ ਸ਼ਹਿਰ ਵਿਚ ਰਹਿੰਦੀ ਹਨ, ਉਸ ਦਾ ਫੋਨ ਆਉਂਦਾ ਹੈ ਕਿ ਵੋਟ-ਵੂਟ ਛੱਡ, ਲੰਬੇ ਸਮੇਂ ਤੋਂ ਆਪਾਂ ਦੋਵੇਂ ਮਿਲੀਆਂ ਨਹੀਂ, ਇਸ ਲਈ ਆ ਜਾ, ਛੁੱਟੀ ਵਾਲੇ ਦਿਨ ਗੱਪ-ਸ਼ੱਪ ਕਰਾਂਗੇ। ਇਸ 'ਤੇ ਤੁਸੀਂ-
(ਕ) ਸੋਚਦੇ ਹੋ ਕਿ ਸਹੀ ਤਾਂ ਕਹਿ ਰਹੀ ਹੈ, ਵੋਟ ਨਾ ਵੀ ਪਾਈ ਤਾਂ ਕੀ ਹੋ ਜਾਵੇਗਾ ਅਤੇ ਉਸ ਦੇ ਕੋਲ ਜਾਣ ਦਾ ਪ੍ਰੋਗਰਾਮ ਬਣਾ ਲੈਂਦੇ ਹੋ। (ਖ) ਸਹੇਲੀ ਨੂੰ ਸਪੱਸ਼ਟ ਕਹਿ ਦਿੰਦੇ ਹੋ ਕਿ ਨਹੀਂ, ਇਸ ਦਿਨ ਆਉਣਾ ਸੰਭਵ ਨਹੀਂ ਹੈ, ਕਿਉਂਕਿ ਮੈਂ ਵੋਟ ਪਾਉਣੀ ਹੈ। (ਗ) ਸਹੇਲੀ ਨੂੰ ਕਹਿੰਦੇ ਹੋ ਕਿ ਦੇਖਾਂਗੀ, ਜੇ ਪਤੀਦੇਵ ਤਿਆਰ ਹੋ ਜਾਂਦੇ ਹਨ ਤਾਂ ਆਵਾਂਗੀ।
2. ਪਤੀਦੇਵ ਦੇ ਨਾਲ ਤੁਸੀਂ ਵੋਟ ਪਾਉਣ ਜਾ ਰਹੇ ਹੋ, ਉਹ ਰਾਹ ਵਿਚ ਕਹਿੰਦੇ ਹਨ ਕਿਸ ਨੂੰ ਵੋਟ ਪਾਓਗੀ ਅਤੇ ਤੁਸੀਂ ਜਿਸ ਉਮੀਦਵਾਰ ਦਾ ਨਾਂਅ ਦੱਸਦੇ ਹੋ, ਪਤੀਦੇਵ ਕਹਿੰਦੇ ਹਨ ਨਹੀਂ, ਉਸ ਨੂੰ ਨਹੀਂ, ਸਗੋਂ ਦੂਜੇ ਨੂੰ ਵੋਟ ਪਾਉਣੀ, ਜਿਸ ਨੂੰ ਮੈਂ ਪਾ ਰਿਹਾ ਹਾਂ। ਤੁਸੀਂ ਇਸ 'ਤੇ ਬਹਿਸ ਕਰਨੀ ਚਾਹੁੰਦੇ ਹੋ ਪਰ ਪਤੀਦੇਵ ਕਹਿੰਦੇ ਹਨ ਕਿ ਜੋ ਕਹਿ ਦਿੱਤਾ ਹੈ, ਓਨਾ ਹੀ ਸੁਣਨਾ... ਅਤੇ ਤੁਸੀਂ-
(ਕ) ਉਸ ਨੂੰ ਹੀ ਵੋਟ ਪਾਉਂਦੇ ਹੋ, ਜਿਸ ਨੂੰ ਪਾਉਣੀ ਤੁਸੀਂ ਤੈਅ ਕੀਤੀ ਹੈ, ਨਾ ਕਿ ਉਸ ਨੂੰ ਜਿਸ ਨੂੰ ਤੁਹਾਡੇ ਪਤੀ ਨੇ ਕਿਹਾ ਹੈ। (ਖ) ਸੋਚਦੇ ਹੋ ਕਿ ਵੋਟ ਲਈ ਕੀ ਝਗੜਾ ਕਰਨਾ, ਜਿਸ ਨੂੰ ਪਤੀ ਕਹਿ ਰਹੇ ਹਨ, ਉਸ ਨੂੰ ਹੀ ਪਾ ਦਿੰਦੀ ਹਾਂ। (ਗ) ਪਾਉਣੀ ਤਾਂ ਆਪਣੀ ਮਰਜ਼ੀ ਨਾਲ ਚਾਹੁੰਦੇ ਹੋ ਪਰ ਡਰਦੇ ਹੋ ਕਿ ਕਿਤੇ ਪਤਾ ਲੱਗ ਗਿਆ ਤਾਂ ਕੀ ਹੋਵੇਗਾ, ਇਸ ਲਈ ਨੋਟਾ ਦਾ ਬਟਨ ਦਬਾਅ ਦਿੰਦੇ ਹੈ।
3. ਕੀ ਤੁਸੀਂ ਜਾਣਦੇ ਹੋ ਕਿ ਅਮਰੀਕਾ, ਬ੍ਰਿਟੇਨ ਅਤੇ ਭਾਰਤ ਇਨ੍ਹਾਂ ਚਾਰਾਂ ਦੇਸ਼ਾਂ ਵਿਚੋਂ ਕਿਸ ਦੇਸ਼ ਦੀਆਂ ਔਰਤਾਂ ਨੂੰ ਆਪਣੇ ਵੋਟ ਦਾ ਅਧਿਕਾਰ ਹਾਸਲ ਕਰਨ ਵਿਚ ਸਭ ਤੋਂ ਘੱਟ ਸੰਘਰਸ਼ ਕਰਨਾ ਪਿਆ ਹੈ?
(ਕ) ਅਮਰੀਕਾ (ਖ) ਬ੍ਰਿਟੇਨ (ਗ) ਭਾਰਤ
4. ਕੀ ਤੁਸੀਂ ਜਾਣਦੇ ਹੋ ਕਿ ਆਜ਼ਾਦੀ ਤੋਂ ਪਹਿਲਾਂ ਦੇਸ਼ ਦੇ ਕਿਹੜੇ ਦੋ ਪ੍ਰਾਂਤਾਂ ਵਿਚ ਸਭ ਤੋਂ ਪਹਿਲਾਂ ਔਰਤਾਂ ਨੂੰ ਸੀਮਤ ਵੋਟ ਦਾ ਅਧਿਕਾਰ ਦਿੱਤਾ ਗਿਆ?
(ਕ) ਬਿਹਾਰ ਅਤੇ ਬੰਗਾਲ। (ਖ) ਮੁੰਬਈ ਅਤੇ ਮਦਰਾਸ। (ਗ) ਇਕੱਠੇ ਇਲਾਕੇ ਅਤੇ ਕੇਂਦਰੀ ਇਲਾਕੇ।
5. ਵੋਟ ਪਾਉਣ ਵਿਚ 'ਪਿੰਕ ਬੂਥ' ਦਾ ਸਬੰਧ ਕਿਸ ਨਾਲ ਹੈ?
(ਕ) ਔਰਤਾਂ ਨਾਲ। (ਖ) ਸੰਵੇਦਨਸ਼ੀਲਤਾ ਨਾਲ। (ਗ) ਅਨਿਵਾਸੀ ਵੋਟਰਾਂ ਨਾਲ।
ਨਤੀਜਾ : ਜੇ ਤੁਸੀਂ ਸਾਰੇ ਸਵਾਲਾਂ ਨੂੰ ਧਿਆਨ ਨਾਲ ਪੜ੍ਹਿਆ ਹੈ ਅਤੇ ਇਨ੍ਹਾਂ ਸਵਾਲਾਂ ਦੇ ਉਨ੍ਹਾਂ ਜਵਾਬਾਂ 'ਤੇ ਸਹੀ ਦਾ ਨਿਸ਼ਾਨ ਲਗਾਇਆ ਹੈ, ਜਿਸ ਨਾਲ ਤੁਸੀਂ ਵਾਕਿਆ ਸਹਿਮਤ ਹੋ ਤਾਂ ਅਸੀਂ ਦੱਸਦੇ ਹਾਂ ਕਿ ਤੁਸੀਂ ਆਪਣੇ ਵੋਟ ਦੇ ਅਧਿਕਾਰ ਨੂੰ ਲੈ ਕੇ ਕਿੰਨੇ ਸੁਚੇਤ ਹੋ।
ਕ-ਜੇ ਤੁਸੀਂ 10 ਜਾਂ ਇਸ ਤੋਂ ਘੱਟ ਅੰਕ ਪ੍ਰਾਪਤ ਕੀਤੇ ਹਨ ਤਾਂ ਤੁਸੀਂ ਵੋਟ ਦਾ ਮਤਲਬ ਤਾਂ ਜਾਣਦੇ ਹੋ ਪਰ ਇਸ ਵਾਸਤੇ ਹਾਲੇ ਪੂਰੀ ਤਰ੍ਹਾਂ ਸੁਚੇਤ ਨਹੀਂ ਹੋ। ਤੁਸੀਂ ਮਤਦਾਨ ਤਾਂ ਕਰਦੇ ਹੋ ਪਰ ਇਹ ਤੁਹਾਡੀ ਪਹਿਲੀ ਪ੍ਰਾਥਮਿਕਤਾ ਨਹੀਂ ਹੈ। ਇਸ ਲਈ ਆਪਣੇ ਵੋਟ ਦੇ ਅਧਿਕਾਰ ਨੂੰ ਲੈ ਕੇ ਤੁਹਾਨੂੰ ਹੋਰ ਸੰਵੇਦਨਸ਼ੀਲ ਹੋਣ ਦੀ ਲੋੜ ਹੈ।
ਖ-ਜੇ ਤੁਸੀਂ 10 ਤੋਂ ਜ਼ਿਆਦਾ ਪਰ 15 ਜਾਂ ਇਸ ਤੋਂ ਘੱਟ ਅੰਕ ਪ੍ਰਾਪਤ ਕੀਤੇ ਹਨ ਤਾਂ ਉਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਆਪਣੇ ਵੋਟ ਦੇ ਅਧਿਕਾਰ ਦਾ ਮਹੱਤਵ ਤਾਂ ਪਤਾ ਹੈ ਪਰ ਇਸ ਸਬੰਧ ਵਿਚ ਸਪੱਸ਼ਟਤਾ ਅਤੇ ਦ੍ਰਿੜ੍ਹਤਾ ਹਾਲੇ ਓਨੀ ਨਹੀਂ ਹੈ, ਜਿੰਨੀ ਕਿ ਇਕ ਸੁਚੇਤ ਨਾਰੀਵਾਦੀ ਔਰਤ ਵਿਚ ਆਪਣੇ ਵੋਟ ਦੇ ਅਧਿਕਾਰ ਨੂੰ ਲੈ ਕੇ ਹੁੰਦੀ ਹੈ।
ਗ-ਜੇ ਤੁਸੀਂ 15 ਤੋਂ ਜ਼ਿਆਦਾ ਅੰਕ ਹਾਸਲ ਕੀਤੇ ਹਨ ਤਾਂ ਤੁਸੀਂ ਆਪਣੇ ਵੋਟ ਦੇ ਅਧਿਕਾਰ ਨੂੰ ਲੈ ਕੇ ਨਾ ਸਿਰਫ ਪੂਰੀ ਤਰ੍ਹਾਂ ਸੁਚੇਤ ਹੋ, ਸਗੋਂ ਸੰਵੇਦਨਸ਼ੀਲ ਵੀ ਹੈ।


-ਪਿੰਕੀ ਅਰੋੜਾ,
ਇਮੇਜ ਰਿਫਲੈਕਸ਼ਨ ਸੈਂਟਰ


ਖ਼ਬਰ ਸ਼ੇਅਰ ਕਰੋ

ਬਗ਼ੀਚੀ ਦੇ ਪੌਦਿਆਂ ਨੂੰ ਪਾਣੀ ਕਦੋਂ ਅਤੇ ਕਿਵੇਂ ਦੇਈਏ

ਪੌਦਿਆਂ ਨੂੰ ਤੇਜ਼ ਧੁੱਪ ਵਿਚ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ। ਬਗ਼ੀਚੀ ਵਿਚ ਲੱਗੇ ਪੌਦਿਆਂ ਨੂੰ ਉਨ੍ਹਾਂ ਦੀ ਕਿਸਮ ਅਤੇ ਲੋੜ ਦੇ ਹਿਸਾਬ ਨਾਲ ਪਾਣੀ ਕਦੋਂ ਅਤੇ ਕਿਵੇਂ ਦੇਣਾ ਹੈ, ਆਓ ਇਸ ਬਾਰੇ ਜਾਣੀਏ-
ਸਹੀ ਸਮਾਂ : ਕਈ ਮੌਸਮਾਂ ਵਿਚ ਪੌਦਿਆਂ ਨੂੰ ਪਾਣੀ ਸਵੇਰ ਦੇ ਸਮੇਂ ਦੇਣਾ ਚਾਹੀਦਾ ਹੈ। ਰਾਤ ਨੂੰ ਕੋਹਰੇ ਅਤੇ ਪਾਲੇ ਨਾਲ ਪੌਦਿਆਂ ਨੂੰ ਜੋ ਨੁਕਸਾਨ ਹੁੰਦਾ ਹੈ, ਉਸ ਦੀ ਪੂਰਤੀ ਸੂਰਜ ਦੀ ਧੁੱਪ ਅਤੇ ਗਰਮੀ ਨਾਲ ਉਨ੍ਹਾਂ ਨੂੰ ਊਰਜਾ ਮਿਲਣ 'ਤੇ ਹੋ ਜਾਂਦੀ ਹੈ। ਗਰਮੀ ਦੇ ਦਿਨਾਂ ਵਿਚ ਸੂਰਜ ਛੁਪਣ ਤੋਂ ਬਾਅਦ ਪਾਣੀ ਦਿਓ। ਗਰਮੀ ਦੌਰਾਨ ਜੇ ਧੁੱਪ ਵਿਚ ਉਨ੍ਹਾਂ ਨੂੰ ਪਾਣੀ ਦਿੱਤਾ ਜਾਂਦਾ ਹੈ ਤਾਂ ਪਾਣੀ ਵਾਸ਼ਪੀਕ੍ਰਿਤ ਹੋ ਜਾਂਦਾ ਹੈ ਅਤੇ ਪੌਦੇ ਮੁਰਝਾ ਜਾਂਦੇ ਹਨ।
ਕਿੰਨਾ ਪਾਣੀ ਦਿਓ : ਪੌਦਿਆਂ ਵਿਚ ਏਨਾ ਪਾਣੀ ਪਾਓ ਕਿ ਉਹ ਜੜ੍ਹਾਂ ਤੱਕ ਪਹੁੰਚ ਸਕੇ। ਪੌਦਿਆਂ ਵਿਚ ਰੋਜ਼ ਪੱਤਿਆਂ 'ਤੇ ਪਾਣੀ ਦੇ ਸਿਰਫ ਛਿੜਕਾਅ ਨਾਲ ਮਿੱਟੀ ਦਾ ਉਪਰਲਾ ਸਿਰਾ ਸੁੱਕਾ ਰਹਿੰਦਾ ਹੈ ਅਤੇ ਪੌਦਾ ਜੜ੍ਹ ਦੇ ਆਸ-ਪਾਸ ਤੋਂ ਹੀ ਵਿਕਾਸ ਕਰਦਾ ਹੈ, ਇਸ ਲਈ ਪੌਦਿਆਂ ਨੂੰ ਪਾਣੀ ਜੜ੍ਹ ਵਿਚ ਦੇਣਾ ਚਾਹੀਦਾ ਹੈ।
ਪੌਦਾ ਜੇ ਵੱਡਾ ਹੋਵੇ ਤਾਂ ਇਕ ਹੀ ਜਗ੍ਹਾ 'ਤੇ ਜ਼ਿਆਦਾ ਪਾਣੀ ਪਾਓ। ਛੋਟੇ ਅਤੇ ਕੋਮਲ ਪੌਦਿਆਂ ਨੂੰ ਹਲਕੇ ਹੱਥਾਂ ਨਾਲ ਪਾਣੀ ਦਿਓ। ਹੌਲੀ-ਹੌਲੀ ਛਿੜਕਾਓ ਨਾਲ ਉਸ ਦੀ ਮਿੱਟੀ ਇਧਰ-ਉਧਰ ਨਹੀਂ ਹੁੰਦੀ ਅਤੇ ਛੋਟੇ ਪੌਦੇ ਆਪਣੀ ਜਗ੍ਹਾ 'ਤੇ ਖੜ੍ਹੇ ਰਹਿੰਦੇ ਹਨ।
ਨਮੀ ਬਣੀ ਰਹੇ : ਮਿੱਟੀ ਵਿਚ ਨਮੀ ਦੀ ਮਾਤਰਾ ਨੂੰ ਬਣਾਈ ਰੱਖਣ ਲਈ ਉਸ ਦੇ ਉਪਰਲੇ ਸਿਰੇ 'ਤੇ ਛੋਟੀਆਂ ਟਹਿਣੀਆਂ ਦੀ ਸੁਰੱਖਿਆ ਦੇਣੀ ਚਾਹੀਦੀ ਹੈ, ਇਸ ਨਾਲ ਉਨ੍ਹਾਂ ਦੀਆਂ ਜੜ੍ਹਾਂ ਵਿਚ ਮੌਜੂਦ ਪਾਣੀ ਵਾਸ਼ਪੀਕ੍ਰਿਤ ਹੋ ਕੇ ਉਡਦਾ ਨਹੀਂ ਹੈ ਅਤੇ ਪੌਦਿਆਂ ਵਿਚ ਨਮੀ ਬਣੀ ਰਹਿੰਦੀ ਹੈ।
ਤੇਜ਼ ਧੁੱਪ ਵਿਚ ਪਾਣੀ ਨਾ ਦਿਓ: ਤੇਜ਼ ਧੁੱਪ ਵਿਚ ਪੌਦਿਆਂ ਨੂੰ ਪਾਣੀ ਦੇਣ ਨਾਲ ਉਨ੍ਹਾਂ ਦੇ ਪੱਤੇ ਸੜ ਜਾਂਦੇ ਹਨ। ਇਸ ਲਈ ਪਾਣੀ ਸੂਰਜ ਚੜ੍ਹਨ ਤੋਂ ਪਹਿਲਾਂ ਅਤੇ ਸੂਰਜ ਛੁਪਣ ਤੋਂ ਬਾਅਦ ਹੀ ਦੇਣਾ ਚਾਹੀਦਾ ਹੈ।
ਫੁਹਾਰੇ ਦੁਆਰਾ ਸਿੰਚਾਈ : ਲੰਬੇ ਪੌਦਿਆਂ ਨੂੰ ਪਾਣੀ ਦੇਣ ਲਈ ਜੇ ਫੁਹਾਰੇ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਕੁਝ ਮੀਟਰ ਦੀ ਦੂਰੀ 'ਤੇ ਹੋਣੀ ਚਾਹੀਦੀ ਹੈ। ਇਸ ਨਾਲ ਪੌਦਿਆਂ ਦੇ ਉੱਪਰੋਂ ਦੀ ਪਾਣੀ ਛਿੜਕਿਆ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਟਹਿਣੀਆਂ ਅਤੇ ਮਿੱਟੀ ਵਿਚ ਨਮੀ ਬਣੀ ਰਹਿੰਦੀ ਹੈ। ਫੁਹਾਰੇ ਦੁਆਰਾ ਪੌਦਿਆਂ ਨੂੰ ਪਾਣੀ ਦੇਣ ਨਾਲ ਉਨ੍ਹਾਂ ਵਿਚ ਜੰਮੀ ਧੂੜ ਅਤੇ ਮਿੱਟੀ ਧੋ ਹੋ ਜਾਂਦੀ ਹੈ।


-ਇਮੇਜ ਰਿਫਲੈਕਸ਼ਨ ਸੈਂਟਰ

ਬਦਲਦੇ ਮੌਸਮ ਵਿਚ ਬਰਕਰਾਰ ਰੱਖੋ ਚਮੜੀ ਦੀ ਸੁੰਦਰਤਾ

ਪੱਤਝੜ ਤੋਂ ਬਾਅਦ ਬਸੰਤ ਪੰਚਮੀ ਆਉਣ ਦੇ ਨਾਲ ਹੀ ਚਾਰੇ ਪਾਸੇ ਖੁਸ਼ਹਾਲੀ ਦਾ ਵਾਤਾਵਰਨ ਛਾ ਜਾਂਦਾ ਹੈ। ਬਸੰਤ ਰੁੱਤ ਨੂੰ ਰੁੱਤਾਂ ਦੀ ਰਾਣੀ ਕਿਹਾ ਜਾਂਦਾ ਹੈ, ਕਿਉਂਕਿ ਇਸ ਮੌਸਮ ਵਿਚ ਰਾਗ ਰੰਗ ਅਤੇ ਅਨੇਕ ਤਿਉਹਾਰ ਮਨਾਏ ਜਾਂਦੇ ਹਨ। ਇਸ ਮੌਸਮ ਵਿਚ ਹਰ ਪਾਸੇ ਰੰਗ-ਬਿਰੰਗੀਆਂ ਤਿਤਲੀਆਂ ਉਡਣ ਲਗਦੀਆਂ ਹਨ। ਕੋਇਲ ਦੀ ਕੁਹੂ-ਕੁਹੂ ਦੀ ਆਵਾਜ਼ ਮਨ ਨੂੰ ਮੋਹ ਜਾਂਦੀ ਹੈ। ਮੌਸਮ ਦਾ ਗਰਮ ਹੋਣਾ, ਖੇਤਾਂ ਵਿਚ ਪੀਲੇ ਫੁੱਲਾਂ ਦਾ ਖਿੜਨਾ, ਵਾਤਾਵਰਨ ਵਿਚ ਹਰਿਆਲੀ, ਬਰਫ਼ ਦਾ ਪਿਘਲਣਾ, ਰੁੱਖਾਂ ਵਿਚ ਨਵੇਂ ਪੱਤੇ ਅਤੇ ਅੰਬ ਦੇ ਪੌਦਿਆਂ 'ਤੇ ਬੂਰ ਦਾ ਆਉਣਾ ਬਸੰਤ ਰੁੱਤ ਦੀ ਖਾਸੀਅਤ ਮੰਨੀ ਜਾਂਦੀ ਹੈ। ਇਸ ਰੁੱਤ ਵਿਚ ਸਰਦੀ ਖ਼ਤਮ ਹੋਣ ਦੇ ਨਾਲ ਹੀ ਗਰਮੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ, ਜਦੋਂ ਕਿ ਇਹ ਮੌਸਮ ਸੰਤੁਲਿਤ ਮੰਨਿਆ ਜਾਂਦਾ ਹੈ ਪਰ ਮੌਸਮ ਦੇ ਬਦਲਣ ਦੇ ਨਾਲ ਹੀ ਸੁੰਦਰਤਾ ਨਾਲ ਜੁੜੀਆਂ ਅਨੇਕਾਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। ਬਸੰਤ ਰੁੱਤ ਵਿਚ ਮੌਸਮ ਵਿਚ ਖੁਸ਼ਕ ਹਵਾ ਅਤੇ ਤਾਪਮਾਨ ਵਿਚ ਵਾਧੇ ਨਾਲ ਚਮੜੀ ਦੇ ਜਲਣ ਅਤੇ ਹੋਰ ਸੁੰਦਰਤਾ ਸਮੱਸਿਆ ਆ ਜਾਂਦੀਆਂ ਹਨ। ਮੌਸਮ ਵਿਚ ਬਦਲਾਅ ਦੇ ਨਾਲ ਹੀ ਸਾਨੂੰ ਆਪਣੀ ਸੁੰਦਰਤਾ ਲੋੜਾਂ ਨੂੰ ਬਦਲ ਕੇ ਮੌਸਮ ਦੇ ਅਨੁਸਾਰ ਢਾਲਣਾ ਚਾਹੀਦਾ ਹੈ ਤਾਂ ਕਿ ਸਾਡੀ ਚਮੜੀ ਅਤੇ ਵਾਲਾਂ ਨੂੰ ਲੋੜੀਂਦੀ ਦੇਖਭਾਲ ਮਿਲ ਸਕੇ।
ਅਸੀਂ ਹਰ ਮੌਸਮ ਵਿਚ ਸੁੰਦਰ ਦਿਸਣਾ ਚਾਹੁੰਦੇ ਹਾਂ ਪਰ ਇਸ ਵਾਸਤੇ ਚਮੜੀ ਦੀ ਪ੍ਰਕ੍ਰਿਤੀ ਮੌਸਮ ਦੇ ਮਿਜ਼ਾਜ ਅਤੇ ਇਸ ਦੀਆਂ ਪੋਸ਼ਕ ਲੋੜਾਂ ਦੇ ਪ੍ਰਤੀ ਨਿਰੰਤਰ ਸੁਚੇਤ ਰਹਿਣਾ ਪੈਂਦਾ ਹੈ। ਬਸੰਤ ਰੁੱਤ ਸ਼ੁਰੂ ਹੁੰਦੇ ਹੀ ਚਮੜੀ ਰੁੱਖੀ ਅਤੇ ਪੇਪੜੀਦਾਰ ਹੋ ਜਾਂਦਾ ਹੈ। ਇਸ ਮੌਸਮ ਵਿਚ ਚਮੜੀ ਵਿਚ ਨਮੀ ਦੀ ਵਜ੍ਹਾ ਨਾਲ ਰੁੱਖੇ ਲਾਲ ਦਾਗ ਵੀ ਪੈ ਜਾਂਦੇ ਹਨ। ਦਾਗ ਹੋਣ 'ਤੇ ਤੁਰੰਤ ਰਸਾਇਣਕ ਸਾਬਣ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ। ਸਾਬਣ ਦੀ ਬਜਾਏ ਸਵੇਰੇ-ਸ਼ਾਮ ਕਲੀਨਜ਼ਰ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਘਰੇਲੂ ਆਯੁਰਵੈਦਿਕ ਇਲਾਜ ਦੇ ਤੌਰ 'ਤੇ ਚਮੜੀ 'ਤੇ ਤਿਲਾਂ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੋ। ਬਦਲਵੇਂ ਤੌਰ 'ਤੇ ਦੁੱਧ ਵਿਚ ਕੁਝ ਸ਼ਹਿਦ ਦੀਆਂ ਬੂੰਦਾਂ ਪਾ ਕੇ ਇਸ ਨੂੰ ਚਮੜੀ 'ਤੇ ਲਗਾ ਕੇ 10-15 ਮਿੰਟ ਤੱਕ ਲੱਗਾ ਰਹਿਣ ਦਿਓ ਅਤੇ ਬਾਅਦ ਵਿਚ ਇਸ ਨੂੰ ਤਾਜ਼ੇ ਸ਼ੁੱਧ ਪਾਣੀ ਨਾਲ ਧੋ ਦਿਓ। ਇਹ ਇਲਾਜ ਆਮ ਅਤੇ ਖੁਸ਼ਕ ਦੋਵੇਂ ਤਰ੍ਹਾਂ ਦੀ ਚਮੜੀ ਲਈ ਫ਼ਾਇਦੇਮੰਦ ਹੈ।
ਜੇ ਚਮੜੀ ਤੇਲੀ ਹੈ ਤਾਂ 50 ਮਿਲੀਲਿਟਰ ਗੁਲਾਬ ਜਲ ਵਿਚ ਇਕ ਚਮਚ ਗਲਿਸਰੀਨ ਮਿਲਾਓ। ਇਸ ਮਿਸ਼ਰਣ ਨੂੰ ਬੋਤਲ ਵਿਚ ਪਾ ਕੇ ਇਸ ਨੂੰ ਪੂਰੀ ਤਰ੍ਹਾਂ ਮਿਲਾ ਕੇ ਇਸ ਮਿਸ਼ਰਣ ਨੂੰ ਚਿਹਰੇ 'ਤੇ ਲਗਾ ਲਓ। ਇਸ ਨਾਲ ਚਮੜੀ ਵਿਚ ਲੋੜੀਂਦਾ ਆਦਰਤਾ ਬਣੀ ਰਹਿੰਦੀ ਅਤੇ ਤਾਜ਼ਗੀ ਦਾ ਅਹਿਸਾਸ ਹੋਵੇਗਾ। ਤੇਲੀ ਚਮੜੀ 'ਤੇ ਵੀ ਸ਼ਹਿਦ ਦਾ ਲੇਪ ਕਰ ਸਕਦੇ ਹੋ। ਸ਼ਹਿਦ ਪ੍ਰਭਾਵਸ਼ਾਲੀ ਪ੍ਰਕਿਰਤੀ ਆਦਰਤਾ ਪ੍ਰਦਾਨ ਕਰਕੇ ਚਮੜੀ ਨੂੰ ਮੁਲਾਇਮ ਅਤੇ ਕੋਮਲ ਬਣਾਉਂਦਾ ਹੈ। ਅਸਲ ਵਿਚ ਬਸੰਤ ਰੁੱਤ ਦੇ ਦੌਰਾਨ ਰੋਜ਼ਾਨਾ 15 ਮਿੰਟ ਤੱਕ ਸ਼ਹਿਦ ਦਾ ਲੇਪ ਚਿਹਰੇ 'ਤੇ ਕਰਕੇ ਉਸ ਨੂੰ ਸ਼ੁੱਧ ਤਾਜ਼ੇ ਪਾਣੀ ਨਾਲ ਧੋ ਸਕਦੇ ਹੋ। ਇਸ ਨਾਲ ਚਮੜੀ 'ਤੇ ਸਰਦੀਆਂ ਦੇ ਦੌਰਾਨ ਪਏ ਉਲਟ ਪ੍ਰਭਾਵ ਨੂੰ ਘੱਟ ਕਰਨ ਵਿਚ ਮਦਦ ਮਿਲਦੀ ਹੈ। ਬਸੰਤ ਰੁੱਤ ਵਿਚ ਐਲਰਜੀ ਦੀ ਸਮੱਸਿਆ ਵਧ ਜਾਂਦੀ ਹੈ, ਜਿਸ ਨਾਲ ਚਮੜੀ 'ਤੇ ਖਾਰਿਸ਼, ਚਕੱਤੇ ਅਤੇ ਲਾਲ ਧੱਬੇ ਹੋ ਜਾਂਦੇ ਹਨ। ਅਜਿਹੇ ਵਿਚ ਚੰਦਨ ਕ੍ਰੀਮ ਨੂੰ ਚਮੜੀ ਦਾ ਸੰਰਕਸ਼ਣ ਅਤੇ ਰੰਗਤ ਰੱਖਣ ਵਿਚ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
ਚਮੜੀ ਦੇ ਰੋਗਾਂ ਖਾਸ ਕਰਕੇ ਫੋੜੇ-ਫਿਨਸੀਆਂ, ਲਾਲ ਦਾਗ ਅਤੇ ਚਕੱਤੇ ਵਿਚ ਵੀ ਬਹੁਤ ਫਾਇਦੇਮੰਦ ਹਨ। ਚਮੜੀ ਦੇ ਘਰੇਲੂ ਇਲਾਜ ਵਿਚ ਨਿੰਮ ਅਤੇ ਪੁਦੀਨੇ ਦੇ ਪੱਤਿਆਂ ਨੂੰ ਵੀ ਕਾਫੀ ਸਹਾਇਕ ਮੰਨਿਆ ਜਾਂਦਾ ਹੈ।
ਬਸੰਤ ਰੁੱਤ ਵਿਚ ਘਰੇਲੂ ਇਲਾਜ
* ਚਮੜੀ ਦੀ ਖ਼ਾਜ, ਖ਼ੁਜਲੀ ਅਤੇ ਫ਼ਿਨਸੀਆਂ ਵਿਚ ਚੰਦਨ ਪੇਸਟ ਦਾ ਲੇਪ ਕਰੋ। ਚੰਦਨ ਪੇਸਟ ਵਿਚ ਥੋੜ੍ਹਾ ਜਿਹਾ ਗੁਲਾਬ ਜਲ ਮਿਲਾ ਕੇ ਉਸ ਨੂੰ ਪ੍ਰਭਾਵਿਤ ਚਮੜੀ 'ਤੇ ਲਗਾ ਕੇ ਅੱਧੇ ਘੰਟੇ ਬਾਅਦ ਤਾਜ਼ੇ ਸ਼ੁੱਧ ਪਾਣੀ ਨਾਲ ਧੋ ਦਿਓ।
* ਚੰਦਨ ਦੀਆਂ 2 ਜਾਂ 3 ਬੂੰਦਾਂ ਤੇਲ ਨੂੰ 50 ਮਿਲੀਲਿਟਰ ਗੁਲਾਬ ਜਲ ਵਿਚ ਮਿਲਾਓ ਅਤੇ ਇਸ ਨੂੰ ਪ੍ਰਭਾਵਿਤ ਜਗ੍ਹਾ 'ਤੇ ਲਗਾਓ। ਚਮੜੀ ਦੀ ਖ਼ਾਰਿਸ਼ ਵਿਚ ਸੇਬ ਦਾ ਸਿਰਕਾ ਕਾਫ਼ੀ ਮਦਦਗਾਰ ਸਾਬਤ ਹੁੰਦਾ ਹੈ। ਇਸ ਨਾਲ ਗਰਮੀ ਦੀ ਜਲਣ ਅਤੇ ਵਾਲਾਂ ਵਿਚ ਸਿੱਕਰੀ ਦੀ ਸਮੱਸਿਆ ਨੂੰ ਹਟਾਉਣ ਵਿਚ ਮਦਦ ਮਿਲਦੀ ਹੈ।
* ਨਿੰਬੂ ਦੇ ਪੱਤੇ ਨੂੰ 4 ਕੱਪ ਪਾਣੀ ਵਿਚ ਹਲਕੀ ਅੱਗ 'ਤੇ ਇਕ ਘੰਟਾ ਉਬਾਲੋ। ਇਸ ਮਿਸ਼ਰਣ ਨੂੰ ਬੰਦ ਜਾਰ ਵਿਚ ਰਾਤ ਭਰ ਰਹਿਣ ਦਿਓ। ਅਗਲੀ ਸਵੇਰ ਮਿਸ਼ਰਣ ਵਿਚੋਂ ਪਾਣੀ ਨਿਚੋੜ ਕੇ ਪੱਤਿਆਂ ਦਾ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਪ੍ਰਭਾਵਿਤ ਚਮੜੀ 'ਤੇ ਲਗਾ ਲਓ।
* ਇਕ ਚਮਚ ਮੁਲਤਾਨੀ ਮਿੱਟੀ ਨੂੰ ਗੁਲਾਬ ਜਲ ਵਿਚ ਮਿਲਾ ਕੇ ਇਸ ਪੇਸਟ ਨੂੰ ਪ੍ਰਭਾਵਿਤ ਜਗ੍ਹਾ 'ਤੇ ਲਗਾ ਕੇ 15-20 ਮਿੰਟ ਬਾਅਦ ਧੋ ਦਿਓ। ਚਮੜੀ ਦੀ ਖਾਰਸ਼ ਵਿਚ ਬਾਈਕਾਰਬੋਨੇਟ ਸੋਢਾ ਵੀ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ। ਬਾਈਕਾਬੋਨੇਟ ਸੋਢੇ ਅਤੇ ਮੁਲਤਾਨੀ ਮਿੱਟੀ ਅਤੇ ਗੁਲਾਬ ਜਲ ਦਾ ਮਿਸ਼ਰਣ ਬਣਾ ਕੇ ਪੈਕ ਬਣਾ ਲਓ ਅਤੇ ਇਸ ਨੂੰ ਖ਼ਾਰਿਸ਼, ਖ਼ੁਜਲੀ, ਚਕੱਤੇ ਅਤੇ ਫੋੜੇ-ਫਿਨਸੀਆਂ 'ਤੇ ਲਗਾ ਕੇ 10 ਮਿੰਟ ਬਾਅਦ ਤਾਜ਼ੇ ਸ਼ੁੱਧ ਪਾਣੀ ਨਾਲ ਧੋ ਲਓ। ਇਸ ਨਾਲ ਚਮੜੀ ਨੂੰ ਕਾਫ਼ੀ ਰਾਹਤ ਮਿਲੇਗੀ।
**

ਖ਼ੁਦ ਹੀ ਸਿੱਖੇ ਔਰਤ ਆਪਣੇ ਪੈਰਾਂ 'ਤੇ ਤੁਰਨਾ

ਅਕਸਰ ਬੇਲੋੜੀਆਂ ਉਮੀਦਾਂ ਅਤੇ ਆਸਾਂ ਤੁਹਾਨੂੰ ਸਭ ਤੋਂ ਵੱਧ ਨਿਰਾਸ਼ ਕਰਦੀਆਂ ਹਨ। ਬਿਗਾਨੀਆਂ ਛਾਵਾਂ ਨਾਲੋਂ ਆਪਣੀ ਧੁੱਪ ਕਿਤੇ ਵੱਧ ਚੰਗੀ ਹੁੰਦੀ ਹੈ। ਅਕਸਰ ਮੰਗਣ ਨਾਲ ਉਹੀ ਕੁਝ ਮਿਲਦਾ ਹੈ ਜੋ ਦੇਣ ਵਾਲਾ ਤੁਹਾਨੂੰ ਦੇਣਾ ਚਾਹੁੰਦਾ ਹੈ। ਜ਼ਿੰਦਗੀ ਆਕਾਸ਼ ਵਿਚ ਉਡ ਰਹੀ ਉਸ ਪਤੰਗ ਦੀ ਤਰ੍ਹਾਂ ਹੈ, ਜਿਸ ਦੀ ਡੋਰ ਤੁਹਾਡੇ ਆਪਣੇ ਹੱਥ ਹੁੰਦੀ ਹੈ। ਸਾਡੇ ਸਮਾਜ ਵਿਚ ਔਰਤ ਦੀ ਜ਼ਿੰਦਗੀ ਦਾ ਸਭ ਤੋਂ ਕਮਜ਼ੋਰ ਪੱਖ ਉਸ ਦਾ ਬਿਗਾਨੀਆਂ ਆਸਾਂ ਉਮੀਦਾਂ ਦੇ ਅਨੁਸਾਰ ਜਿਊਣਾ ਹੈ। ਕਈ ਵਾਰ ਮੰਜ਼ਿਲ ਮਿਲ ਜਾਂਦੀ ਹੈ ਪਰ ਮਨ ਨੂੰ ਸ਼ਾਂਤੀ ਨਹੀਂ ਮਿਲਦੀ। ਤਕਦੀਰਾਂ ਸਿਰਜਣ ਵਾਲੀ ਜਦੋਂ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਕਰਨੇ ਸਿੱਖ ਲਵੇਗੀ ਤਾਂ ਉਸ ਦੀ ਜ਼ਿੰਦਗੀ ਦੇ ਕਈ ਕਮਜ਼ੋਰ ਪੱਖ ਆਪਣੇ-ਆਪ ਮਜ਼ਬੂਤ ਹੋ ਜਾਣਗੇ। ਅਸਲ ਸੁਪਨੇ ਤਾਂ ਉਹ ਹੁੰਦੇ ਹਨ ਜੋ ਖੁਦ ਸੋਚੇ ਤੇ ਸਿਰਜੇ ਜਾਂਦੇ ਹਨ। ਖਿਆਲ ਜਿੰਨੇ ਵੀ ਵੱਧ ਅਮੀਰ ਹੋਣਗੇ, ਤੁਸੀਂ ਓਨੇ ਹੀ ਵੱਧ ਖੁਸ਼ਹਾਲ ਹੋਵੋਗੇ। ਤੁਹਾਡੀਆਂ ਅੱਖਾਂ ਵਿਚਲੀ ਚਮਕ ਹੀ ਦੱਸ ਦਿੰਦੀ ਹੈ ਕਿ ਤੁਹਾਡੀ ਜ਼ਿੰਦਗੀ ਦਾ ਮਨੋਰਥ ਕੀ ਹੈ। ਇਕ ਮਿੰਟ ਦੀ ਗ਼ਲਤੀ ਦੀ ਸਜ਼ਾ ਕਈ ਵਾਰ ਪੂਰੀ ਜ਼ਿੰਦਗੀ ਨੂੰ ਭੁਗਤਣੀ ਪੈਂਦੀ ਹੈ। ਸਮਾਜ ਦਾ ਔਰਤ ਪ੍ਰਤੀ ਕੀ ਨਜ਼ਰੀਆ ਹੈ, ਇਸ ਨਾਲੋਂ ਇਹ ਜ਼ਿਆਦਾ ਮਹੱਤਵਪੂਰਨ ਹੈ ਕਿ ਔਰਤ ਦਾ ਆਪਣੇ-ਆਪ ਪ੍ਰਤੀ ਕੀ ਨਜ਼ਰੀਆ ਹੈ। ਔਰਤ ਦੀ ਜ਼ਿੰਦਗੀ ਦੇ ਕਮਜ਼ੋਰ ਪੱਖਾਂ 'ਤੇ ਹੀ ਮਰਦ ਪ੍ਰਧਾਨ ਸਮਾਜ ਰਾਜ ਕਰਦਾ ਹੈ। ਕਿਸੇ ਵੀ ਸਮਾਜ ਵਿਚ ਔਰਤ ਦੇ ਸਹੀ ਫੈਸਲੇ ਹੀ ਉਸ ਸਮਾਜ ਨੂੰ ਮਜ਼ਬੂਤ ਕਰਦੇ ਹਨ। ਦੁਨੀਆ ਦੇ ਨਕਸ਼ੇ 'ਤੇ ਉਹੀ ਸਮਾਜ ਖੁਸ਼ਹਾਲ ਹੋਏ ਹਨ, ਜਿਸ ਸਮਾਜ ਵਿਚ ਔਰਤ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਕਰਦੀ ਹੈ।
ਅਕਸਰ ਕਈ ਵਾਰ ਜ਼ਿੰਦਗੀ ਦੇ ਦੀਵੇ ਨੂੰ ਡਰ ਦੀ ਹਵਾ ਬੁਝਾ ਦਿੰਦੀ ਹੈ। ਜੇਕਰ ਸੋਚ ਸਹੀ ਨਾ ਹੋਵੇ ਤਾਂ ਅੰਦਾਜ਼ੇ ਵੀ ਗ਼ਲਤ ਹੀ ਹੁੰਦੇ ਹਨ। ਕੋਈ ਵੀ ਮਸਲਾ ਉਦੋਂ ਹੀ ਗੰਭੀਰ ਬਣਦਾ ਹੈ, ਜਦੋਂ ਅਸੀਂ ਉਸ ਨੂੰ ਖੁਦ ਹੱਲ ਕਰਨ ਦੀ ਤਾਕਤ ਗੁਆ ਦਿੰਦੇ ਹਾਂ। ਇਕ ਚੰਗੀ ਪੁਸਤਕ ਤੁਹਾਡੀ ਉਦਾਸ ਰਹਿਣ ਦੀ ਆਦਤ ਨੂੰ ਬਦਲ ਦਿੰਦੀ ਹੈ। ਅੱਖਾਂ ਮੀਚ ਕੇ ਪਰੰਪਰਾ ਨਾਲ ਬੱਝੇ ਰਹਿਣ ਦੀ ਬਜਾਏ ਤੁਸੀਂ ਖੁਦ ਇਕ ਨਵੀਂ ਪਰੰਪਰਾ ਨੂੰ ਸਿਰਜੋ। ਇਕ ਅਜਿਹੀ ਪਰੰਪਰਾ, ਜੋ ਦੂਜਿਆਂ ਦੀ ਜ਼ਿੰਦਗੀ ਲਈ ਵੀ ਚਾਨਣ ਮੁਨਾਰਾ ਬਣੇ। ਤਬਦੀਲੀ ਕੁਦਰਤੀ ਨਿਯਮ ਹੈ ਅਤੇ ਉਹ ਲੋਕ ਸਭ ਤੋਂ ਵੱਧ ਦੁਖੀ ਹੁੰਦੇ ਹਨ, ਜੋ ਕੁਦਰਤ ਦੇ ਇਸ ਨਿਯਮ ਨੂੰ ਸਵੀਕਾਰ ਨਹੀਂ ਕਰਦੇ। ਕਿਸੇ ਵੀ ਔਰਤ ਦੇ ਸਿਰਫ ਆਰਥਿਕ ਪੱਖ ਤੋਂ ਆਤਮਨਿਰਭਰ ਹੋਣ ਨੂੰ ਉਸ ਦੇ ਪੈਰਾਂ 'ਤੇ ਖਲੋ ਜਾਣਾ ਨਹੀਂ ਮੰਨਿਆ ਜਾ ਸਕਦਾ, ਬਲਕਿ ਇਹ ਜ਼ਿੰਦਗੀ ਦਾ ਸਿਰਫ ਇਕ ਪੱਖ ਹੈ। ਲੋੜ ਤਾਂ ਤੰਗ ਨਜ਼ਰੀਏ ਤੋਂ ਮੁਕਤ ਹੋਣ ਦੀ ਹੈ। ਕੋਈ ਵੀ ਵਿਅਕਤੀ ਤੁਹਾਨੂੰ ਓਨਾ ਤੰਗ ਨਹੀਂ ਕਰਦਾ, ਜਿੰਨਾ ਤੰਗ ਤੁਹਾਨੂੰ ਤੁਹਾਡੀ ਆਪਣੀ ਸੋਚ ਅਤੇ ਸੁਆਰਥ ਕਰਦਾ ਹੈ। ਭੀੜ ਵਿਚ ਸਾਰੇ ਲੋਕ ਚੰਗੇ ਨਹੀਂ ਹੁੰਦੇ ਅਤੇ ਚੰਗੇ ਲੋਕਾਂ ਦੀ ਕਦੇ ਭੀੜ ਨਹੀਂ ਹੁੰਦੀ।
ਜੇਕਰ ਤੁਹਾਡਾ ਅੱਜ ਤੁਹਾਡੇ ਕੱਲ੍ਹ ਤੋਂ ਬਿਹਤਰ ਨਹੀਂ ਹੈ ਤਾਂ ਸਮਝੋ ਜ਼ਰੂਰ ਤੁਹਾਡੇ ਵਿਚ ਕੋਈ ਕਮੀ ਹੈ। ਜਿਥੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ, ਉਥੇ ਤੁਸੀਂ ਕੋਸ਼ਿਸ਼ ਜ਼ਰੂਰ ਕਰੋ। ਕਿਸਮਤ ਦੇ ਜਿੰਦਰੇ ਨੂੰ ਖੋਲ੍ਹਣ ਲਈ ਸਿਰਫ ਇਕੋ ਚਾਬੀ ਹੁੰਦੀ ਹੈ ਅਤੇ ਉਹ ਹੈ ਮਿਹਨਤ। ਰਸਤੇ ਦੀ ਹਰ ਠੋਕਰ ਤੁਹਾਨੂੰ ਇਹ ਸਿੱਖਿਆ ਦਿੰਦੀ ਹੈ-ਸਿੱਖੋ, ਸੰਭਲੋ ਅਤੇ ਸੁਧਰੋ। ਅਕਸਰ ਮਹਿਕਾਂ ਦੇਣ ਦੀ ਉਮਰ ਵਿਚ ਫੁੱਲ ਤੋੜ ਲਏ ਜਾਂਦੇ ਹਨ। ਵਿਖਾਵਾ ਦੂਜਿਆਂ ਦੀ ਰੀਸ ਕਰਨ ਦੀ ਸੋਚ ਵਿਚੋਂ ਪੈਦਾ ਹੁੰਦਾ ਹੈ। ਖਰੀਦੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਕਿਸੇ ਸਮੇਂ ਵੀ ਖਰੀਦਿਆ ਜਾ ਸਕਦਾ ਹੈ ਪਰ ਇਕ ਉਸਾਰੂ ਸੋਚ, ਜ਼ਿੰਦਗੀ ਦੇ ਅਸੂਲ, ਨਿਯਮ, ਚਰਿੱਤਰ, ਵਿਹਾਰ, ਸਲੀਕਾ ਆਦਿ ਅਜਿਹੀਆਂ ਬੁਨਿਆਦਾਂ ਹਨ, ਜਿਨ੍ਹਾਂ ਨੂੰ ਜ਼ਿੰਦਗੀ ਵਿਚ ਢਾਲਣ ਲਈ ਖੁਦ ਹੀ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਕਿ ਤੁਸੀਂ ਸਹੀ ਹੋ। ਆਪਣੀ ਗ਼ਲਤੀ ਨੂੰ ਨਾ ਮੰਨਣਾ ਘੁਮੰਡ ਹੈ। ਸਿੱਖਣ ਦੀ ਕੋਸ਼ਿਸ਼ ਨਾ ਕਰਨਾ ਮੂਰਖਤਾ ਹੈ। ਸਹੀ ਵਕਤ 'ਤੇ ਸਹੀ ਫੈਸਲਾ ਕਰਨਾ ਸਿਆਣਪ ਹੈ। ਚੰਗੇ-ਬੁਰੇ ਦੀ ਪਛਾਣ ਕਰ ਲੈਣਾ ਅਨੇਕਾਂ ਮੁਸ਼ਕਿਲਾਂ ਦਾ ਹੱਲ ਹੈ। ਸਸਤੇ ਲੋਕ ਨਹੀਂ ਜਾਣਦੇ ਕਿ ਤੁਹਾਡੀ ਇੱਜ਼ਤ ਕਿੰਨੀ ਕੀਮਤੀ ਹੈ। ਉਸਾਰੂ ਤੇ ਸਹੀ ਸੋਚ ਜਿੰਨੀ ਵੱਧ ਤਾਕਤਵਰ ਹੁੰਦੀ ਹੈ, ਗ਼ਲਤ ਸੋਚ ਓਨਾ ਹੀ ਵੱਧ ਤੁਹਾਨੂੰ ਕਮਜ਼ੋਰ ਕਰਦੀ ਹੈ। ਜੇਕਰ ਤਾਕਤ ਜ਼ਿੰਮੇਵਾਰੀ ਵਿਚ ਤਬਦੀਲ ਹੋ ਜਾਵੇ ਤਾਂ ਅਨੇਕਾਂ ਮਸਲੇ ਆਪਣੇ-ਆਪ ਹੀ ਹੱਲ ਹੋ ਜਾਂਦੇ ਹਨ। ਜ਼ਿਆਦਾਤਰ ਕੰਮ ਤਾਕਤ ਨਾਲ ਨਹੀਂ, ਸਗੋਂ ਪਿਆਰ ਨਾਲ ਹੁੰਦੇ ਹਨ। ਸਹੀ ਸਮੇਂ 'ਤੇ ਤੁਰਨ ਵਾਲੇ ਵਿਅਕਤੀ ਨੂੰ ਕਦੇ ਦੌੜਨਾ ਨਹੀਂ ਪੈਂਦਾ। ਸਾਨੂੰ ਆਪਣੀ ਮੂਰਖਤਾ ਦਾ ਗਿਆਨ ਨਹੀਂ ਹੈ, ਇਸੇ ਲਈ ਅਸੀਂ ਸਿਆਣੇ ਨਹੀਂ ਹਾਂ। ਅਸੀਂ ਸਮਝਦਾਰ ਨਹੀਂ ਹਾਂ, ਇਸੇ ਲਈ ਅਸੀਂ ਦੂਜਿਆਂ ਨੂੰ ਸਿਆਣੇ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਕਿਸੇ ਵੀ ਸਮੱਸਿਆ ਪ੍ਰਤੀ ਸਾਡੇ ਨਜ਼ਰੀਏ ਦਾ ਸਹੀ ਨਾ ਹੋਣਾ ਹੀ ਸਭ ਤੋਂ ਵੱਡੀ ਸਮੱਸਿਆ ਹੈ।
ਤੁਸੀਂ ਆਪਣੀਆਂ ਬੇਟੀਆਂ ਨੂੰ ਪੜ੍ਹਾ-ਲਿਖਾ ਕੇ ਉਨ੍ਹਾਂ ਨੂੰ ਸੋਚ ਅਤੇ ਸਮਝ ਪੱਖੋਂ ਅਮੀਰ ਬਣਾਓ, ਜਿਸ ਦਿਨ ਤੁਸੀਂ ਇਨ੍ਹਾਂ ਪੱਖਾਂ ਤੋਂ ਆਪਣੀਆਂ ਧੀਆਂ ਨੂੰ ਖੁਸ਼ਹਾਲ ਬਣਾ ਦਿੱਤਾ ਤਾਂ ਸਮਝੋ ਤੁਸੀਂ ਸਮਾਜ ਵਿਚ ਆਪਣਾ ਬਣਦਾ ਯੋਗਦਾਨ ਪਾ ਚੁੱਕੇ ਹੋਵੋਗੇ। ਵਿੱਦਿਆ ਔਰਤ ਦਾ ਸਿਰਫ ਗਹਿਣਾ ਹੀ ਨਹੀਂ, ਦੌਲਤ ਅਤੇ ਪਹਿਰਾਵਾ ਵੀ ਹੈ। ਤੁਸੀਂ ਆਪਣੇ ਪੈਰਾਂ 'ਤੇ ਆਪ ਤੁਰਨਾ ਸਿੱਖੋ ਤਾਂ ਕਿ ਤੁਸੀਂ ਵੀ ਕਿਸੇ ਨੂੰ ਤੁਰਨ ਦੀ ਜਾਚ ਸਿਖਾ ਸਕੋ।


-ਪਿੰਡ ਗੋਲੇਵਾਲਾ (ਫ਼ਰੀਦਕੋਟ)। ਮੋਬਾ: 94179-49079

ਸੇਲ ਦੇ ਨਾਂਅ 'ਤੇ ਕਿਤੇ ਤੁਸੀਂ ਲੁੱਟ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ?

ਹਰ ਬਾਜ਼ਾਰ/ਸ਼ਹਿਰ ਦੀ ਸੜਕ ਜਾਂ ਕਿਸੇ ਵੀ ਸ਼ਾਪਿੰਗ ਕੰਪਲੈਕਸ ਨੂੰ ਦੇਖ ਲਓ, ਉਥੇ 'ਸੇਲ' ਦੇ ਵੱਡੇ-ਵੱਡੇ ਬੈਨਰ, ਬੋਰਡ ਅਤੇ ਹੋਰਡਿੰਗ ਨਜ਼ਰੀਂ ਪੈਣਗੇ, ਜਿਨ੍ਹਾਂ 'ਤੇ ਦਿਲਖਿੱਚਵੇਂ ਅੱਖਰ ਦੇਖ ਕੇ ਹਰ ਕੋਈ ਦੁਕਾਨ ਦੇ ਅੰਦਰ ਜਾਣ ਨੂੰ ਮਜਬੂਰ ਹੋ ਜਾਂਦਾ ਹੈ। ਸੇਲ ਕਿਸੇ ਚੀਜ਼ ਦੀ ਹੋਵੇ, ਹਿਸਾਬ ਸਭ ਦਾ ਇਕੋ ਹੀ ਹੁੰਦਾ ਹੈ ਕਿ ਸੇਲ ਦੇ ਨਾਂਅ 'ਤੇ ਵੱਧ ਤੋਂ ਵੱਧ ਗਾਹਕਾਂ ਨੂੰ ਆਪਣੇ ਵੱਲ ਖਿੱਚਣਾ ਤੇ ਆਪਣੀ ਦੁਕਾਨਦਾਰੀ ਵਧਾਉਣਾ। ਗਾਹਕ ਨੂੰ ਇਸ ਦੇ ਬਦਲੇ ਮਿਲਦੀ ਹੈ ਘਟੀਆ, ਆਊਟ ਡੇਟਿਡ, ਪੁਰਾਣੀ ਤੇ ਛਾਂਟੀ ਹੋਈ ਚੀਜ਼। ਬਿਹਤਰ ਤਾਂ ਇਹੀ ਹੈ ਕਿ ਸੇਲ ਤੋਂ ਬਚਿਆ ਜਾਵੇ ਪਰ ਜੇਕਰ ਤੁਸੀਂ ਸੇਲ ਤੋਂ ਵਸਤਾਂ ਖਰੀਦਣਾ ਹੀ ਚਾਹੁੰਦੇ ਹੋ ਤਾਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ ਤਾਂ ਕਿ ਤੁਹਾਨੂੰ ਘੱਟ ਤੋਂ ਘੱਟ ਨੁਕਸਾਨ ਹੋਵੇ-
* ਪਹਿਲੀ ਵਾਰੀ 'ਚ ਹੀ ਢੇਰ ਸਾਰੇ ਕੱਪੜੇ ਨਾ ਖਰੀਦੋ, ਸਿਰਫ ਇਕ-ਦੋ ਕੱਪੜੇ ਖਰੀਦ ਕੇ ਉਨ੍ਹਾਂ ਨੂੰ 2-3 ਵਾਰੀ ਧੋ/ਪਾ ਕੇ ਦੇਖੋ ਤੇ ਸੰਤੁਸ਼ਟੀ ਹੋਵੇ ਤਾਂ ਫਿਰ ਉਸ ਦੁਕਾਨ ਦੀ ਸੇਲ ਤੋਂ ਹੀ ਕੱਪੜੇ ਖ਼ਰੀਦੋ।
* ਕੱਪੜੇ ਦੀ ਛਪਾਈ ਵੱਲ ਧਿਆਨ ਦਿਓ ਕਿ ਪ੍ਰਿੰਟ ਠੀਕ ਹੈ ਜਾਂ ਨਹੀਂ। ਕਈ ਵਾਰੀ ਪ੍ਰਿੰਟ ਵਿਚ ਤੋਂ ਉਡਿਆ ਹੀ ਹੁੰਦਾ ਹੈ ਜਾਂ ਕਿਤੇ ਗੂੜ੍ਹਾ ਤੇ ਕਿਤੇ ਫਿੱਕਾ ਹੁੰਦਾ ਹੈ। ਛਾਪਾ ਪੱਕਾ ਹੈ ਜਾਂ ਨਹੀਂ, ਇਹ ਵੀ ਦੇਖ ਲਓ।
* ਇਹ ਵੀ ਯਕੀਨੀ ਬਣਾ ਲਓ ਕਿ ਪਲੇਨ ਕੱਪੜੇ ਦਾ ਰੰਗ ਵੀ ਪੱਕਾ ਹੈ? ਕੱਚਾ ਤਾਂ ਨਹੀਂ, ਪਲੇਨ ਕੱਪੜਾ ਵੀ ਕਿਤਿਓਂ ਫਿੱਕਾ ਜਾਂ ਗੂੜ੍ਹਾ ਹੋ ਸਕਦਾ ਹੈ। ਇਸ ਲਈ ਇਕ ਚਿੱਟੇ ਰੁਮਾਲ ਨਾਲ ਕੋਲ ਪਏ ਪਾਣੀ 'ਚ ਭਿਉਂ ਕੇ ਰੰਗਦਾਰ ਕੱਪੜੇ 'ਤੇ ਰਗੜੋ, ਜੇਕਰ ਰੰਗ ਕੱਚਾ ਹੋਇਆ ਤਾਂ ਰੁਮਾਲ 'ਤੇ ਚੜ੍ਹ ਜਾਵੇਗਾ।
* ਜਿਹੜਾ ਸਾਮਾਨ ਤੁਸੀਂ ਸੇਲ 'ਚ ਖਰੀਦਣ ਜਾ ਰਹੇ ਹੋ, ਉਸ ਦਾ ਬਾਜ਼ਾਰ ਵਿਚਲਾ ਰੇਟ ਪਹਿਲਾਂ ਪਤਾ ਹੋਣਾ ਚਾਹੀਦਾ ਹੈ। ਜੇਕਰ ਸੇਲ ਦੇ ਨਾਂਅ 'ਤੇ ਤੁਹਾਨੂੰ ਬਾਜ਼ਾਰ ਵਾਲੇ ਰੇਟ 'ਤੇ ਹੀ ਸਾਮਾਨ ਮਿਲ ਰਿਹਾ ਹੈ ਤਾਂ ਫਿਰ ਸੇਲ ਦਾ ਕੀ ਫਾਇਦਾ, ਫਿਰ ਬਾਜ਼ਾਰ 'ਚੋਂ ਹੀ ਤਾਜ਼ਾ ਅਤੇ ਗਰੰਟੀਸ਼ੁਦਾ ਸਾਮਾਨ ਹੀ ਖਰੀਦੋ।
* ਜਿਹੜਾ ਸਾਮਾਨ ਤੁਸੀਂ ਖ਼ਰੀਦ ਰਹੇ ਹੋ, ਇਹ ਦੇਖੋ ਕਿ ਉਸ ਵਿਚ ਕੋਈ ਖਰਾਬੀ ਤਾਂ ਨਹੀਂ। ਜਿਵੇਂ ਕਰਾਕਰੀ ਆਦਿ 'ਤੇ ਦਾਗ ਪਏ ਹੋਣ, ਸਾੜ੍ਹੀ ਰਫੂ ਕੀਤੀ ਹੋਵੇ, ਸ਼ੋਅ-ਪੀਸ ਪੇਂਟਿੰਗਜ਼ ਆਦਿ ਪੁਰਾਣੇ ਪੈ ਗਏ ਹੋਣ, ਮੈਟੀਰੀਅਲ ਘਟੀਆ ਹੋਵੇ ਆਦਿ ਤਾਂ ਉਸ ਨੂੰ ਖ਼ਰੀਦਣ ਦਾ ਕੀ ਲਾਭ? ਅਜਿਹੀ ਕਰਾਕਰੀ/ਬਰਤਨ ਆਦਿ ਕਿਸੇ ਮਹਿਮਾਨ ਅੱਗੇ ਰੱਖੇ ਚੰਗੇ ਵੀ ਨਹੀਂ ਲਗਦੇ।
* ਇਸੇ ਤਰ੍ਹਾਂ ਕੂਲਰ, ਪੱਖਾ, ਵਾਸ਼ਿੰਗ ਮਸ਼ੀਨ, ਫਰਿੱਜ ਆਦਿ ਉਪਕਰਨ ਵੀ ਸਸਤੇ ਸਮਝ ਕੇ ਸੇਲ 'ਚੋਂ ਨਾ ਲਵੋ। ਅਕਸਰ ਇਹ ਸੇਲ ਲੋਕਲ ਕੰਪਨੀਆਂ ਵਲੋਂ ਲਗਾਈ ਜਾਂਦੀ ਹੈ, ਜਿਸ ਵਿਚ ਘਟੀਆ ਮਸ਼ੀਨਰੀ, ਸਸਤੀ ਟੀਨ ਆਦਿ 'ਤੇ ਕੰਮ ਚਲਾਊ ਰੰਗ ਕੀਤਾ ਗਿਆ ਹੁੰਦਾ ਹੈ। ਫਿਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਚੀਜ਼ਾਂ ਨੂੰ ਆਈ.ਐਸ.ਆਈ. ਮਾਰਕ ਨਹੀਂ ਮਿਲਿਆ ਹੁੰਦਾ, ਜਿਸ ਲਈ ਇਹ ਚੀਜ਼ਾਂ ਜਾਨ ਲਈ ਸੁਰੱਖਿਅਤ ਨਹੀਂ ਹੁੰਦੀਆਂ ਅਤੇ ਛੇਤੀ ਹੀ ਕਬਾੜ ਬਣ ਜਾਂਦੀਆਂ ਹਨ।
ਮੁੱਕਦੀ ਗੱਲ ਇਹ ਹੈ ਕਿ ਸੇਲ ਦੇ ਨਾਂਅ 'ਤੇ ਮਚਾਈ ਜਾ ਰਹੀ ਲੁੱਟ ਤੋਂ ਬਚੋ। ਸੇਲ ਇਕ ਖੇਡ ਹੈ, ਜਿਸ ਵਿਚ ਹਾਰ ਗਾਹਕ ਦੀ ਹੀ ਹੁੰਦੀ ਹੈ।


-ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048

ਉੱਨੀ ਕੱਪੜਿਆਂ ਨੂੰ ਰੱਖੋ ਸੰਭਾਲ ਕੇ

ਵੈਸੇ ਹੀ ਸਰਦੀ ਦੇ ਮੌਸਮ ਤੋਂ ਬਾਅਦ ਥੋੜ੍ਹਾ ਬਦਲਾਅ ਆਉਂਦਾ ਹੈ ਤਾਂ ਸਭ ਤੋਂ ਵੱਡਾ ਕੰਮ ਔਰਤਾਂ ਨੂੰ ਉੱਨੀ ਕੱਪੜੇ ਜਾਂ ਗਰਮ ਕੱਪੜੇ ਸੰਭਾਲਣ ਦਾ ਹੁੰਦਾ ਹੈ।
ਵੈਸੇ ਤਾਂ ਕੁਝ ਉੱਨੀ ਕੱਪੜੇ ਡ੍ਰਾਈਕਲੀਨ ਹੁੰਦੇ ਹਨ ਅਤੇ ਕੁਝ ਨੂੰ ਘਰ ਵਿਚ ਧੋਣਾ ਪੈਂਦਾ ਹੈ। ਬਿਨਾਂ ਸਾਫ਼ ਕੀਤੇ ਗਰਮ ਕੱਪੜਿਆਂ ਨੂੰ ਸੰਭਾਲਣਾ ਨੁਕਸਾਨਦਾਇਕ ਹੋ ਸਕਦਾ ਹੈ। ਗਰਮ ਕੱਪੜਿਆਂ ਨੂੰ ਸਾਧਾਰਨ ਕੱਪੜਿਆਂ ਨਾਲੋਂ ਧੋਣ ਦਾ ਤਰੀਕਾ ਵੱਖਰਾ ਹੁੰਦਾ ਹੈ, ਕਿਉਂਕਿ ਨਾ ਤਾਂ ਇਨ੍ਹਾਂ ਨੂੰ ਜ਼ੋਰ ਲਗਾ ਕੇ ਨਿਚੋੜਿਆ ਜਾਂਦਾ ਹੈ ਅਤੇ ਨਾ ਹੀ ਬੁਰਸ਼ ਦੀ ਸਹਾਇਤਾ ਨਾਲ ਧੋਤਾ ਜਾਂਦਾ ਹੈ। ਇਨ੍ਹਾਂ ਨੂੰ ਤਾਂ ਬਸ ਕੋਸੇ ਪਾਣੀ ਵਿਚ ਡਿਟਰਜੈਂਟ ਪਾ ਕੇ ਅੱਧੇ ਘੰਟੇ ਤੱਕ ਭਿਉਂਇਆ ਜਾਂਦਾ ਹੈ, ਫਿਰ ਹਲਕੇ ਹੱਥਾਂ ਨਾਲ ਮਲ ਕੇ ਸਾਫ਼ ਪਾਣੀ ਨਾਲ ਨਿਖਾਰਿਆ ਜਾਂਦਾ ਹੈ। ਹਲਕੇ-ਹਲਕੇ ਦਬਾਅ ਕੇ ਸਾਫ਼ ਪਾਣੀ ਨਾਲ ਨਿਖਾਰੋ। ਫਿਰ ਉਨ੍ਹਾਂ ਨੂੰ ਸਮਤਲ ਜਗ੍ਹਾ 'ਤੇ ਸੁਕਾਓ। ਅਜਿਹਾ ਕਰਨ ਨਾਲ ਉਨ੍ਹਾਂ ਦਾ ਆਕਾਰ ਸਹੀ ਰਹੇਗਾ ਅਤੇ ਇਨ੍ਹਾਂ ਦੇ ਮੁਲਾਇਮ ਰੇਸ਼ੇ ਵੀ ਬਰਕਰਾਰ ਰਹਿਣਗੇ।
ਜਦੋਂ ਚੰਗੀ ਤਰ੍ਹਾਂ ਉੱਨੀ ਕੱਪੜੇ ਸੁੱਕ ਜਾਣ ਤਾਂ ਹੁਣ ਇਨ੍ਹਾਂ ਨੂੰ ਸੰਭਾਲ ਕੇ ਰੱਖ ਸਕਦੇ ਹੋ।
ਨੁਸਖੇ :
* ਸੰਭਾਲਣ ਤੋਂ ਪਹਿਲਾਂ ਉਨ੍ਹਾਂ ਨੂੰ ਧੋ ਕੇ, ਸੁਕਾ ਕੇ ਰੱਖੋ। ਜੇ ਕਿਸੇ ਕੱਪੜੇ 'ਤੇ ਕੁਝ ਖਾਣ ਜਾਂ ਪੀਣ ਵਾਲਾ ਡਿਗ ਜਾਵੇ ਤਾਂ ਉਸ ਜਗ੍ਹਾ ਤੋਂ ਵਿਸ਼ੇਸ਼ ਰੂਪ ਨਾਲ ਹਲਕਾ ਜਿਹਾ ਮਲ ਕੇ ਧੋਵੋ।
* ਜੈਕਟਾਂ, ਮਰਦਾਨਾ ਗਰਮ ਸੂਟ ਸੰਭਾਲਣ ਤੋਂ ਪਹਿਲਾਂ ਡ੍ਰਾਈਕਲੀਨ ਜ਼ਰੂਰ ਕਰਵਾ ਲਓ।
* ਮਹਿੰਗੇ ਕੱਪੜਿਆਂ ਨੂੰ ਹਵਾਬੰਦ ਬੈਗ ਵਿਚ ਸੰਭਾਲ ਕੇ ਰੱਖੋ।
* ਸਾਰੇ ਕੱਪੜਿਆਂ ਨੂੰ ਧੁੱਪ ਲਗਵਾ ਕੇ ਹੀ ਅੰਦਰ ਰੱਖੋ।
* ਧਿਆਨ ਦਿਉ ਕਿ ਕਿਸੇ ਵੀ ਕੱਪੜੇ ਵਿਚ ਕੋਈ ਨਮੀ ਨਾ ਰਹੇ। ਜੇ ਅਜਿਹਾ ਮਹਿਸੂਸ ਹੋਵੇ ਤਾਂ ਉਸ ਨੂੰ ਧੁੱਪ, ਹਵਾ ਦੁਬਾਰਾ ਲਗਵਾਓ।
* ਵੱਖ-ਵੱਖ ਸਵੈਟਰ, ਸ਼ਾਲ ਅਤੇ ਜੈਕਟਾਂ ਨੂੰ ਪੋਲੀਥੀਨ ਵਿਚ ਸੰਭਾਲੋ ਤਾਂ ਕਿ ਉਨ੍ਹਾਂ ਦੇ ਰੇਸ਼ੇ ਰਗੜ ਨਾ ਖਾ ਸਕਣ।
* ਹਰ ਸਵੈਟਰ, ਸ਼ਾਲ ਵਿਚ ਅਖ਼ਬਾਰ ਦਾ ਟੁਕੜਾ ਰੱਖੋ ਤਾਂ ਕਿ ਉਨ੍ਹਾਂ ਨੂੰ ਕੀੜਾ ਨਾ ਲੱਗੇ। ਇਸ ਨਾਲ ਸਵੈਟਰ ਦਾ ਆਕਾਰ ਵੀ ਖ਼ਰਾਬ ਨਹੀਂ ਹੋਵੇਗਾ।
* ਉੱਨੀ ਕੱਪੜਿਆਂ ਨੂੰ ਸੰਭਾਲਦੇ ਸਮੇਂ ਨੇਪਥਾਲੀਨ ਗੋਲੀਆਂ ਦੀ ਵਰਤੋਂ ਜ਼ਰੂਰ ਕਰੋ। ਨੇਪਥਾਲੀਨ ਗੋਲੀਆਂ ਉੱਨੀ ਕੱਪੜਿਆਂ ਨੂੰ ਕੀੜਿਆਂ ਦੇ ਖਤਰੇ ਤੋਂ ਦੂਰ ਰੱਖਦੀਆਂ ਹਨ।
* ਸਰਦੀ ਰੁੱਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਕ ਵਾਰ ਸਾਰੇ ਗਰਮ ਕੱਪੜਿਆਂ ਨੂੰ ਧੁੱਪ ਲਗਵਾ ਕੇ ਦੁਬਾਰਾ ਸੰਭਾਲ ਦਿਓ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX