ਤਾਜਾ ਖ਼ਬਰਾਂ


ਤੇਲੰਗਾਨਾ 'ਚ ਕੋਲੇ ਦੀ ਖਾਨ 'ਚ ਹੋਇਆ ਧਮਕਾ, 4 ਮੌਤਾਂ
. . .  3 minutes ago
ਦੂਸਰੇ ਦਿਨ ਵੀ 600 ਟੈਲੀਫ਼ੋਨਾਂ ਤੋਂ ਹੈਲੋ ਹੈਲੋ ਬੰਦ
. . .  18 minutes ago
ਦੂਸਰੇ ਦਿਨ ਵੀ 600 ਟੈਲੀਫ਼ੋਨਾਂ ਤੋਂ ਹੈਲੋ ਹੈਲੋ ਬੰਦ...
ਦਿੱਲੀ 'ਚ ਕੋਰੋਨਾ ਨਾਲ ਸੰਬੰਧਿਤ ਜਾਣਕਾਰੀ ਦੇਣ ਦੇ ਲਈ ਕੇਜਰੀਵਾਲ ਸਰਕਾਰ ਨੇ ਐੱਪ ਕੀਤੀ ਲਾਂਚ
. . .  43 minutes ago
ਨਵੀਂ ਦਿੱਲੀ, 2 ਜੂਨ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਕੋਰੋਨਾ...
ਅੰਮ੍ਰਿਤਸਰ ਵਿਖੇ ਤੇਜ ਹਵਾਵਾਂ ਅਤੇ ਗੜੇਮਾਰੀ ਨਾਲ ਹੋਈ ਤੇਜ ਬਾਰਸ਼
. . .  about 1 hour ago
ਅੰਮ੍ਰਿਤਸਰ, 2 ਜੂਨ (ਰਾਜੇਸ਼ ਕੁਮਾਰ ਸੰਧੂ)- ਅੱਜ ਅੰਮ੍ਰਿਤਸਰ ਵਿਖੇ ਤੇਜ ਹਵਾਵਾਂ ਅਤੇ ਗੜੇਮਾਰੀ ਦੇ ਨਾਲ ਤੇਜ ਬਾਰਸ਼ ਹੋਣ ਕਾਰਨ ਮੌਸਮ ਇਕ...
ਸਰਹੱਦੀ ਪਿੰਡ ਅਟਾਰੀ ਅਤੇ ਰੋੜਾਂ ਵਾਲਾ ਕਲਾਂ 'ਚ ਡੀਪੂ ਹੋਲਡਰਾਂ ਵੱਲੋਂ ਕਣਕ ਨਾ ਦੇਣ ਤੇ ਲੋਕਾਂ ਵੱਲੋਂ ਪ੍ਰਦਰਸ਼ਨ
. . .  about 1 hour ago
ਅਟਾਰੀ, 2 ਜੂਨ (ਰੁਪਿੰਦਰਜੀਤ ਸਿੰਘ ਭਕਨਾ)- ਸਰਹੱਦੀ ਪਿੰਡ ਅਟਾਰੀ ਅਤੇ ਰੋੜਾਂ ਵਾਲਾ ਕਲਾਂ 'ਚ ਡੀਪੂ ਹੋਲਡਰਾਂ ਵੱਲੋਂ ਲਾਭਪਾਤਰੀਆਂ ਨੂੰ ਕਣਕ ਨਾ ਦਿੱਤੇ...
ਪਾਵਰਕਾਮ ਸੀ.ਐੱਚ.ਬੀ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਦਫ਼ਤਰ ਅੱਗੇ ਦਿੱਤਾ ਧਰਨਾ
. . .  about 1 hour ago
ਪਟਿਆਲਾ 2 ਜੂਨ (ਧਰਮਿੰਦਰ ਸਿੰਘ ਸਿੱਧੂ)- ਪਾਵਰਕਾਮ ਸੀ.ਐੱਚ.ਬੀ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਦਫ਼ਤਰ ....
ਹਲਕਾ ਪਾਇਲ ਸ਼੍ਰੋਮਣੀ ਅਕਾਲੀ ਦਲ ਦੇ ਆਈ.ਟੀ ਵਿੰਗ ਇੰਚਾਰਜ ਰਿੰਕਾ ਦੁਧਾਲ ਦੇ ਪਿਤਾ ਦਾ ਹੋਇਆ ਦਿਹਾਂਤ
. . .  about 1 hour ago
ਮਲੌਦ, 2 ਜੂਨ (ਸਹਾਰਨ ਮਾਜਰਾ)- ਸ਼੍ਰੋਮਣੀ ਅਕਾਲੀ ਦਲ ਦੇ ਐਕਟਿਵ ਆਗੂ ਅਤੇ ਆਈ.ਟੀ ਵਿੰਗ ਹਲਕਾ ਪਾਇਲ ਦੇ ਇੰਚਾਰਜ...
ਪਠਾਨਕੋਟ 'ਚ ਦੋ ਬੱਚਿਆ ਸਮੇਤ 7 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਪਠਾਨਕੋਟ, 2 ਜੂਨ (ਸੰਧੂ) - ਪਠਾਨਕੋਟ 'ਚ ਲਗਾਤਾਰ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ। ਸਿਹਤ ਵਿਭਾਗ ਨੂੰ ਅੱਜ ...
ਟੈਕਨੀਕਲ ਸਰਵਿਸ ਯੂਨੀਅਨ ਦੇ ਬਿਜਲੀ ਕਾਮਿਆਂ ਵੱਲੋਂ ਠੇਕਾ ਮੁਲਾਜ਼ਮਾਂ ਦੇ ਹੱਕ 'ਚ ਰੈਲੀ ਸ਼ੁਰੂ
. . .  about 2 hours ago
ਬਾਘਾਪੁਰਾਣਾ, 2 ਜੂਨ (ਬਲਰਾਜ ਸਿੰਗਲਾ)- ਟੈਕਨੀਕਲ ਸਰਵਿਸ ਯੂਨੀਅਨ ਬਾਘਾਪੁਰਾਣਾ ਵੱਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਠੇਕਾ ਮੁਲਾਜ਼ਮ ਪਾਵਰ ਕਾਰਪੋਰੇਸ਼ਨ ਅਤੇ ....
ਕੈਬਨਿਟ ਮੰਤਰੀ ਸੋਨੀ ਵੱਲੋਂ ਅੰਮ੍ਰਿਤਸਰ ਵਿਖੇ ਕੋਰੋਨਾ ਲੈਬ ਦਾ ਉਦਘਾਟਨ
. . .  about 2 hours ago
ਅੰਮ੍ਰਿਤਸਰ, 2 ਜੂਨ (ਰਾਜੇਸ਼ ਸੰਧੂ)- ਅੱਜ ਅੰਮ੍ਰਿਤਸਰ ਵਿਖੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਹਸਪਤਾਲ...
ਦਿੱਲੀ 'ਚ ਉਪ ਰਾਜਪਾਲ ਦੇ ਦਫ਼ਤਰ 'ਚ 13 ਲੋਕਾਂ 'ਚ ਕੋਰੋਨਾ ਦੀ ਹੋਈ ਪੁਸ਼ਟੀ
. . .  about 2 hours ago
ਨਵੀਂ ਦਿੱਲੀ, 2 ਜੂਨ- ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਦੇ ਦਫ਼ਤਰ 'ਚ 13 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ...
ਲਾਕਡਾਊਨ ਦੌਰਾਨ ਗ਼ਰੀਬਾਂ ਨੂੰ ਦਿੱਤੇ 8 ਕਰੋੜ ਤੋ ਜ਼ਿਆਦਾ ਮੁਫ਼ਤ ਸਿਲੰਡਰ - ਮੋਦੀ
. . .  about 2 hours ago
ਨਵੀਂ ਦਿੱਲੀ, 2 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਲੰਗਾਨਾ ਦੇ ਸਟੂਡੈਂਟ ਡੇ ਦੀ ਵਧਾਈ ਦਿੱਤੀ। ਇਸ ਮੌਕੇ ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਅਨਲਾਕ-1 ਵਿਚ ਅਰਥ ਵਿਵਸਥਾ ਦਾ ਵੱਡਾ ਹਿੱਸਾ ਖੁੱਲ੍ਹ ਚੁੱਕਾ ਹੈ। ਇੱਕ ਪਾਸੇ ਹੁਣ ਜੀਵਨ ਬਚਾਉਣਾ ਹੋਵੇ ਤੇ ਦੂਜੇ ਪਾਸੇ ਅਰਥ ਵਿਵਸਥਾ ਨੂੰ ਵੀ ਸਥਿਰ ਰੱਖਣਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲਾਕਡਾਊਨ...
ਪਠਾਨਕੋਟ 'ਚ ਕੋਰੋਨਾ ਕਾਰਨ ਚੌਥੀ ਮੌਤ
. . .  about 2 hours ago
ਪਠਾਨਕੋਟ, 2 ਜੂਨ (ਸੰਧੂ) - ਪਠਾਨਕੋਟ ਦੀ ਇੰਦਰਾ ਕਲੋਨੀ ਦੇ ਰਹਿਣ ਵਾਲਾ 60 ਸਾਲਾ ਕੋਰੋਨਾ ਪੀੜਤ ਵਿਅਕਤੀ ਦੀ ਅੱਜ ਅੰਮ੍ਰਿਤਸਰ ਵਿਖੇ ਮੌਤ ਹੋ ਗਈ। ਪਠਾਨਕੋਟ ਜ਼ਿਲ੍ਹੇ 'ਚ ਹੁਣ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 25 ਤੇ ਕੁੱਲ...
ਜਲੰਧਰ 'ਚ 10 ਹੋਰ ਮਰੀਜ਼ ਮਿਲੇ ਕੋਰੋਨਾ ਪਾਜ਼ੀਟਿਵ
. . .  about 3 hours ago
ਜਲੰਧਰ, 2 ਜੂਨ (ਐੱਮ. ਐੱਸ. ਲੋਹੀਆ) - ਜਲੰਧਰ 'ਚ ਅੱਜ ਕੋਰੋਨਾ ਪੀੜਤ 10 ਹੋਰ ਮਰੀਜ਼ਾਂ ਦੇ ਮਿਲਣ ਨਾਲ ਗਿਣਤੀ ਵੱਧ ਕੇ 265 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਪਾਜ਼ੀਟਿਵ ਆਏ ਵਿਅਕਤੀ ਡਿਫੈਂਸ ਕਾਲੋਨੀ 'ਚ ਰਹਿੰਦੇ ਪਾਜ਼ੀਟਿਵ ਆਏ ਸੈਨੇਟਰੀ ਕਾਰੋਬਾਰੀ ਦੇ ਸੰਪਰਕ 'ਚ ਸਨ। ਇਨ੍ਹਾਂ 'ਚੋਂ 2 ਵਿਅਕਤੀ ਹਿਮਾਚਲ ਦੇ ਰਹਿਣ ਵਾਲੇ ਹੋਣ ਕਰ ਕੇ ਫਿਲਹਾਲ ਵਿਭਾਗ ਵੱਲੋਂ 8 ਵਿਅਕਤੀਆਂ ਨੂੰ ਹੀ ਜਲੰਧਰ...
ਸੰਗਰੂਰ 'ਚ ਕੋਰੋਨਾ ਦੇ 3 ਹੋਰ ਮਾਮਲੇ ਪਾਜ਼ੀਟਿਵ
. . .  about 3 hours ago
ਸੰਗਰੂਰ, 2 ਜੂਨ (ਧੀਰਜ ਪਿਸ਼ੌਰੀਆ) - ਸੰਗਰੂਰ 'ਚ ਕੋਰੋਨਾ ਦੇ 3 ਹੋਰ ਮਾਮਲੇ ਪਾਜ਼ੀਟਿਵ ਆਏ ਹਨ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 11 ਹੋ ਗਈ...
ਮੁੱਠਭੇੜ 'ਚ ਇੱਕ ਨਕਸਲੀ ਢੇਰ
. . .  about 3 hours ago
ਰਾਏਪੁਰ, 2 ਜੂਨ - ਛੱਤੀਸਗੜ੍ਹ ਦੇ ਬੀਜਾਪੁਰ ਵਿਖੇ ਨਕਸਲੀਆਂ ਅਤੇ ਡੀ.ਆਰ.ਜੀ ਅਤੇ ਐੱਸ.ਟੀ.ਐਫ ਦੀ ਸਾਂਝੀ ਟੀਮ ਵਿਚਕਾਰ ਹੋਏ ਮੁਕਾਬਲੇ ਵਿਚ ਇੱਕ ਨਕਸਲੀ ਢੇਰ ਹੋ ਗਿਆ। ਇਸ ਸਬੰਧੀ ਪੁਲਿਸ...
ਫ਼ਤਿਹਗੜ੍ਹ ਚੂੜੀਆਂ 'ਚ ਸੰਨੀ ਦਿਉਲ ਦੀ ਗੁੰਮਸ਼ੁਦਗੀ ਦੇ ਲੱਗੇ ਪੋਸਟਰ
. . .  about 3 hours ago
ਫ਼ਤਿਹਗੜ੍ਹ ਚੂੜੀਆਂ, 2 ਜੂਨ (ਧਰਮਿੰਦਰ ਸਿੰਘ ਬਾਠ) - ਕਾਂਗਰਸ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਰੌਸ਼ਨ ਜੋਸਫ ਦੀ ਅਗਵਾਈ ਵਿਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਫ਼ਿਲਮੀ ਅਦਾਕਾਰ ਸੰਨੀ ਦਿਉਲ ਦੀ ਗੁੰਮਸ਼ੁਦਗੀ ਦੇ ਕਸਬਾ ਫ਼ਤਿਹਗੜ੍ਹ ਚੂੜੀਆਂ ਵਿਖੇ ਪੋਸਟਰ ਲਗਾਏ...
ਕਾਂਗਰਸੀ ਆਗੂ ਦੇ ਪੁੱਤਰ ਨੇ ਸ਼ੱਕੀ ਹਾਲਾਤਾਂ 'ਚ ਲਿਆ ਫਾਹਾ, ਮੌਤ
. . .  about 3 hours ago
ਡੇਰਾਬੱਸੀ, 2 ਜੂਨ (ਗੁਰਮੀਤ ਸਿੰਘ) ਕਾਂਗਰਸੀ ਆਗੂ ਅਤੇ ਫ਼ਰਨੀਚਰ ਮਾਰਕੀਟ ਬਲਟਾਨਾ ਦੇ ਪ੍ਰਧਾਨ ਪਰਮਜੀਤ ਸਿੰਘ ਪੰਮੀ ਦੇ ਪੁੱਤਰ ਰਾਮਜੀਤ ਧੀਮਾਨ ਉਰਫ਼ ਬੰਟੀ ਨੇ ਸ਼ੱਕੀ ਹਾਲਾਤਾਂ 'ਚ ਆਪਣੇ ਘਰ ਅੰਦਰ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ...
ਤਪਾ ਇਲਾਕੇ 'ਚ ਭਾਰੀ ਮੀਂਹ
. . .  about 3 hours ago
ਤਪਾ ਮੰਡੀ, 2 ਜੂਨ (ਪ੍ਰਵੀਨ ਗਰਗ, ਵਿਜੇ ਸ਼ਰਮਾ) - ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨਾਲ ਜਿੱਥੇ ਤਾਪਮਾਨ ਵਧ ਚੁੱਕਾ ਸੀ, ਉੱਥੇ ਅੱਜ ਸ਼ਵੇਰ ਸਮੇ ਹੀ ਪਏ ਮੀਂਹ ਨੇ ਤਪਾ ਵਾਸੀਆਂ ਨੂੰ ਗਰਮੀ ਤੋਂ ਕੁਝ ਰਾਹਤ ਦਿਵਾਈ ਹੈ, ਜਿਸ ਨਾਲ ਲੋਕ ਖੁਸ਼ ਨਜ਼ਰ ਆਏ। ਅੱਜ ਸਵੇਰ ਤੋਂ ਹੀ ਸੁਹਾਵਣੇ ਹੋਏ ਮੌਸਮ ਤੋਂ ਬਾਅਦ ਨਿੱਕੀਆਂ ਨਿੱਕੀਆਂ ਕਣੀਆਂ ਸ਼ੁਰੂ ਹੋ ਗਈਆਂ ਅਤੇ ਬਾਅਦ 'ਚ ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ, ਜਦੋਂ ਕਿ...
ਚੰਡੀਗੜ੍ਹ 'ਚ ਕੋਰੋਨਾ ਕਾਰਨ 5ਵੀਂ ਮੌਤ
. . .  about 4 hours ago
ਚੰਡੀਗੜ੍ਹ, 2 ਜੂਨ (ਮਨਜੋਤ) - ਚੰਡੀਗੜ੍ਹ ਦੇ ਸੈਕਟਰ 30 ਦੀ 80 ਸਾਲਾ ਔਰਤ ਜਿਸ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ, ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਤੋਂ ਇਲਾਵਾ ਬਾਪੂਧਾਮ ਕਲੋਨੀ 'ਚ ਇੱਕ 35 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ, ਜਿਸ ਨਾਲ ਚੰਡੀਗੜ੍ਹ 'ਚ ਕੋਰੋਨਾ...
ਛੋਟੇ ਭਰਾ ਵੱਲੋਂ 2 ਵੱਡੇ ਭਰਾਵਾਂ ਦਾ ਗੋਲੀਆਂ ਮਾਰ ਕੇ ਕਤਲ
. . .  about 4 hours ago
ਤਰਨਤਾਰਨ, 2 ਜੂਨ (ਹਰਿੰਦਰ ਸਿੰਘ/ਵਿਕਾਸ ਮਰਵਾਹਾ) - ਤਰਨਤਾਰਨ ਦੇ ਕੋਟ ਧਰਮ ਚੰਦ ਕਲਾਂ ਵਿਖੇ ਪਰਿਵਾਰਕ ਝਗੜੇ ਨੂੰ ਲੈ ਕੇ ਛੋਟੇ ਭਰਾ ਵੱਲੋਂ ਸਾਥੀਆਂ ਨਾਲ ਮਿਲ ਕੇ ਦੋ ਵੱਡੇ ਭਰਾਵਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿ੍ਰਤਕਾਂ ਦੀ ਪਹਿਚਾਣ ਲਾਲ ਸਿੰਘ ਤੇ ਦਿਲਬਾਗ ਸਿੰਘ ਦੀ ਮੌਤ ਹੋ ਗਈ ਹੈ ਜਦਕਿ ਜਦਕਿ ਮੁੱਖ ਦੋਸ਼ੀ...
ਦਿੱਲੀ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 990 ਮਾਮਲੇ ਆਏ ਸਾਹਮਣੇ
. . .  about 4 hours ago
ਨਵੀਂ ਦਿੱਲੀ, 2 ਜੂਨ - ਦਿੱਲੀ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 990 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੋਰੋਨਾ ਦੇ ਕੁੱਲ...
ਦੇਸ਼ ਭਰ 'ਚ ਕੋਰੋਨਾ ਨਾਲ ਪਿਛਲੇ 24 ਘੰਟਿਆਂ 'ਚ 204 ਮੌਤਾਂ
. . .  about 4 hours ago
ਨਵੀਂ ਦਿੱਲੀ, 2 ਜੂਨ- ਦੇਸ਼ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ ਰਿਕਾਰਡ 8171 ਕੇਸ ਸਾਹਮਣੇ ਆਏ ਹਨ, ਜਦੋਂਕਿ 204 ਲੋਕਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਕੋਰੋਨਾ ਨਾਲ ਪੀੜਤਾਂ ਦੀ ਸੰਖਿਆ 1,98,706 ਹੋ ਗਈ...
ਸਰਚ ਆਪ੍ਰੇਸ਼ਨ ਦੌਰਾਨ ਭਾਰੀ ਮਾਤਰਾ 'ਚ ਹਥਿਆਰ ਤੇ ਗੋਲਾ ਬਾਰੂਦ ਬਰਾਮਦ
. . .  about 5 hours ago
ਸ੍ਰੀਨਗਰ, 2 ਜੂਨ - ਜੰਮੂ ਕਸ਼ਮੀਰ ਦੇ ਨੌਸ਼ੇਰਾ 'ਚ ਸੁਰੱਖਿਆ ਬਲਾਂ ਵੱਲੋਂ 4 ਦਿਨਾਂ ਤੋਂ ਜਾਰੀ ਸਰਚ ਆਪ੍ਰੇਸ਼ਨ ਦੌਰਾਨ ਭਾਰੀ ਮਾਤਰਾ 'ਚ ਹਥਿਆਰ ਤੇ ਗੋਲਾ...
ਅਮਰੀਕਾ ਤੋਂ 119 ਭਾਰਤੀਆਂ ਨੂੰ ਲੈ ਕੇ ਅੱਜ ਆਵੇਗੀ ਉਡਾਣ
. . .  about 5 hours ago
ਰਾਜਾਸਾਂਸੀ, 2 ਜੂਨ (ਹੇਰ) - ਹੁਕਮ ਦੇ ਯੱਕੇ ਬਣਨ ਦੀ ਲਾਲਸਾ ਮਨ 'ਚ ਲੈ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ ਹੋਏ ਅਤੇ ਉੱਥੋਂ ਦੇ ਪੱਕੇ ਵਸਨੀਕ ਹੋਣ ਦੀ ਕਾਨੂੰਨੀ ਲੜਾਈ ਹਾਰਨ ਵਾਲੇ ਹਜ਼ਾਰਾਂ ਭਾਰਤੀਆਂ ਨੂੰ ਵਾਪਸ ਭੇਜਣ ਲਈ ਟਰੰਪ ਸਰਕਾਰ ਵੱਲੋਂ ਲਏ ਗਏ ਸਖ਼ਤ ਫ਼ੈਸਲੇ ਤਹਿਤ ਅਮਰੀਕਾ ਤੋਂ ਅੱਜ ਇਕ ਉਡਾਣ...
ਹੋਰ ਖ਼ਬਰਾਂ..

ਦਿਲਚਸਪੀਆਂ

ਹਥਿਆਰ ਜੋ ਮੌਕੇ 'ਤੇ ਕੰਮ ਆਵੇ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹਾੜ੍ਹੀ ਅਤੇ ਸਾਉਣੀ ਦੀ ਬਿਜਾਈ ਤੋਂ ਪਹਿਲਾਂ ਹਰ ਛੇ ਮਹੀਨੇ ਬਾਅਦ ਖੇਤੀਬਾੜੀ ਮਹਿਕਮਾ ਪੰਜਾਬ ਸਰਕਾਰ ਦੇ ਅਫ਼ਸਰਾਂ ਦੀ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਗੋਸ਼ਟੀ ਕਰਵਾਉਂਦੀ ਹੈ। ਇਸ ਗੋਸ਼ਟੀ ਵਿਚ ਨਵੀਆਂ ਖੋਜਾਂ 'ਤੇ ਆਪਸੀ ਵਿਚਾਰ-ਵਟਾਂਦਰਾ ਕਰਕੇ ਫ਼ਸਲਾਂ ਬਾਰੇ ਸਿਫ਼ਾਰਸ਼ਾਂ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਹੈ ਅਤੇ ਕਿਤਾਬ ਦੇ ਰੂਪ ਵਿਚ ਛਾਪਿਆ ਜਾਂਦਾ ਹੈ।
ਪੰਜਾਬ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਅਧਿਕਾਰੀ ਤੇ ਖੇਤੀ ਵਿਗਿਆਨੀ ਆਪਸੀ ਮਿੱਤਰ ਅਤੇ ਜਮਾਤੀ ਹੋਣ ਦੇ ਨਾਤੇ ਰਜਿਸਟਰੇਸ਼ਨ ਕਰਵਾ ਕੇ ਟੋਲੀਆਂ ਦੇ ਰੂਪ ਵਿਚ ਗੱਪ ਸ਼ੱਪ ਵਿਚ ਰੁੱਝ ਜਾਂਦੇ ਹਨ। ਉਦਘਾਟਨੀ ਸਮਾਰੋਹ ਦੇ ਅਰੰਭ ਹੋਣ ਵੇਲੇ ਉਨ੍ਹਾਂ ਨੂੰ ਹਾਲ ਦੇ ਅੰਦਰ ਬੁਲਾਉਣ ਲਈ ਆਵਾਜ਼ਾਂ ਮਾਰ ਕੇ ਜਾਂ ਹਰ ਇਕ ਟੋਲੀ ਕੋਲ ਜਾ ਕੇ ਕਹਿਣ ਵਿਚ ਕਾਫੀ ਸਮਾਂ ਲੱਗ ਜਾਂਦਾ ਸੀ। ਇਸ ਦੇ ਹੱਲ ਵਜੋਂ ਪਿੱਤਲ ਦੀ ਇਕ ਘੰਟੀ ਲਿਆਂਦੀ ਗਈ ਜੋ ਕਿ ਇਕ ਕਰਮਚਾਰੀ ਘੰਟੀ ਵਜਾਉਂਦਾ ਹੋਇਆ ਦੋ ਤਿੰਨ ਚੱਕਰ ਲਾ ਦਿੰਦਾ ਸੀ। ਹੌਲੀ-ਹੌਲੀ ਸਾਰੇ ਇਸ ਘੰਟੀ ਤੇ ਲੱਗ ਗਏ ਤੇ ਘੰਟੀ ਸੁਣਦੇ ਸਾਰ ਅੰਦਰ ਸੀਟਾਂ ਤੇ ਜਾ ਬੈਠਦੇ ਸਨ। ਸੰਨ 1994 ਵਿਚ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਵਜੋਂ ਤਾਇਨਾਤ ਹੋਣ 'ਤੇ ਇਸ ਗੋਸ਼ਟੀ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਮੇਰੇ 'ਤੇ ਸੀ। ਡਾਇਰੈਕਟਰ ਖੇਤੀਬਾੜੀ ਪੰਜਾਬ ਪਹੁੰਚ ਚੁੱਕੇ ਸਨ ਤੇ ਵਾਈਸ ਚਾਂਸਲਰ ਦੇ ਸੈਕਟਰੀ ਦਾ ਸੁਨੇਹਾ ਆ ਗਿਆ ਸੀ ਕਿ ਜਦ ਤਿਆਰੀ ਹੋ ਜਾਵੇ ਤਾਂ ਟੈਲੀਫੋਨ ਕਰ ਦੇਣਾ, ਵੀ. ਸੀ. ਸਾਹਿਬ ਆ ਜਾਣਗੇ। ਜਦ ਘੰਟੀ ਵਜਾਉਣ ਵਾਲੇ ਕਰਮਚਾਰੀ ਨੂੰ ਮੈਂ ਘੰਟੀ ਵਜਾਉਣ ਲਈ ਕਿਹਾ ਤਾਂ ਜੁਆਬ ਮਿਲਿਆ ਪ੍ਰੋਫੈਸਰ ਅਮਨਜੀਤ, ਜਿਸ ਕੋਲ ਘੰਟੀ ਵਾਲੀ ਅਲਮਾਰੀ ਦੀ ਚਾਬੀ ਸੀ, ਪਹੁੰਚਿਆ ਨਹੀਂ ਸੀ। ਲੋਕ ਕਹਿਣ ਨਾਲ ਅੰਦਰ ਨਾ ਜਾਣ, ਕਿਉਂਕਿ ਘੰਟੀ 'ਤੇ ਲੱਗੇ ਸੀ। ਬਹੁਤ ਪ੍ਰੇਸ਼ਾਨੀ ਦੀ ਹਾਲਤ ਵਿਚ ਮੈਨੂੰ ਉਸ ਪ੍ਰੋਫੈਸਰ ਉਤੇ ਬਹੁਤ ਗੁੱਸਾ ਆ ਰਿਹਾ ਸੀ। 'ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ' ਦੀਆਂ ਟਕੋਰਾਂ ਅੱਗ 'ਤੇ ਮਿੱਟੀ ਦਾ ਤੇਲ ਪਾ ਰਹੀਆਂ ਸਨ। ਏਨੇ ਵਿਚ ਇਕ ਸਾਥੀ ਨੇ ਮੇਰੇ ਕੰਨ ਵਿਚ ਕਿਹਾ ਕਿ ਡਾਕਟਰ ਸਾਹਿਬ ਅਮਨ ਨੇ ਨਹੀਂ ਆਉਣਾ। ਤੁਹਾਡਾ ਗੁੱਸਾ ਵੇਖ ਕੇ ਪਿੱਛੇ ਹੀ ਮੁੜ ਗਿਆ, ਕਿਉਂਕਿ ਉਹ ਪਿੰਡੋਂਆਇਆ ਸੀ ਤੇ ਚਾਬੀ ਉਥੇ ਹੀ ਭੁੱਲ ਆਇਆ। ਮੈਂ ਅਮਨ ਦੀ ਐਮ.ਐਸ.ਸੀ. ਦੀ ਖੋਜ ਦਾ ਮੇਜਰ ਅਡਵਾਈਜ਼ਰ ਸੀ । ਉਸ ਨੂੰ ਨੌਕਰੀ ਤੇ ਲੱਗੇ ਨੂੰ ਕੁਝ ਮਹੀਨੇ ਹੀ ਹੋਏ ਸਨ। ਮੈਂ ਜਾਣਦਾ ਸੀ ਕਿ ਉਸ ਨੇ ਲੋਕਾਂ ਵਿਚ ਝਿੜਕਾ ਖਾਣ ਨਾਲੋਂ ਇਕੱਲੇ ਨੇ ਖਾਣ ਵਿਚ ਬਿਹਤਰੀ ਸਮਝੀ ਸੀ। ਸਤਿਕਾਰ ਇਤਨਾ ਕਰਦਾ ਸੀ ਕਿ ਗ਼ਲਤੀ ਹੋਣ ਤੇ ਇਕਦਮ ਮੰਨ ਜਾਂਦਾ ਸੀ ਕਹਿ ਦਿੰਦਾ ਸੀ ਡਾਕਟਰ ਸਾਹਿਬ ਜੋ ਸਜਾ ਮਰਜ਼ੀ ਦੇ ਲਉ। ਗੁੱਸੇ ਵਿਚ ਮੇਰਾ ਖੂਨ ਉਬਾਲੇ ਖਾ ਰਿਹਾ ਸੀ ਕਿ ਕੰਨਾਂ ਵਿਚ ਇਕਦਮ ਟੱਲ ਦੀ ਆਵਾਜ਼ ਪਈ। ਇਹ ਟੱਲ ਕੋਈ ਹੋਰ ਨਹੀਂ ਅਮਨ ਹੀ ਵਜਾ ਰਿਹਾ ਸੀ। ਮੇਰੇ ਵਿਚ ਇਕਦਮ ਹੈਰਾਨੀ ਭਰੀ ਸ਼ਾਂਤੀ ਆ ਗਈ। ਗੁੱਸਾ ਉੱਡ ਗਿਆ। ਉਦਘਾਟਨੀ ਸਮਾਰੋਹ ਤੋਂ ਬਾਅਦ ਚਾਹ ਪੀਣ ਵੇਲੇ ਮੈਂ ਉਸਨੂੰ ਜੱਫੀ ਵਿਚ ਲੈ ਕੇ ਪੁੱਛਿਆ ਪਤੰਦਰਾ ਇਹ ਟੱਲ ਕਿੱਥੋਂ ਪੈਦਾ ਕਰ ਲਿਆ। ਗੋਡੀਂ ਹੱਥ ਲਾ ਕੇ ਕਹਿੰਦਾ ਜੀ ਤੁਸੀਂ ਹੀ ਤਾਂ ਸਿਖਾਇਆ ਹੈ ਕਿ ਹਥਿਆਰ ਉਹ ਜੋ ਮੌਕੇ 'ਤੇ ਕੰਮ ਆਵੇ। ਉਹ ਕਹਿਣ ਲੱਗਾ ਕਿ ਮੈਨੂੰ ਗੁੱਸੇ ਵਿਚ ਵੇਖ ਕੇ ਸਿੱਧਾ ਇਕ ਨੇੜਲੇ ਮੰਦਰ ਵਿਚ ਗਿਆ ਤੇ ਟੱਲ ਖੋਲ੍ਹ ਲਿਆ। ਇਸ ਤੋਂ ਪਹਿਲਾਂ ਕਿ ਪੁਜਾਰੀ ਕੁਝ ਬੋਲ ਸਕਦਾ ਸੋ ਰੁਪਏ ਦਾ ਨੋਟ ਉਸ ਦੇ ਮੂਹਰੇ ਸੁੱਟ ਕੇ ਸਕੂਟਰ ਦੀ ਕਿੱਕ ਮਾਰੀ ਤੇ ਯੂਨੀਵਰਸਿਟੀ ਆ ਕੇ ਟੱਲ ਵਜਾਉਣ ਲੱਗ ਪਿਆ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਮੋਬਾਈਲ : 98551-30393


ਖ਼ਬਰ ਸ਼ੇਅਰ ਕਰੋ

ਬਾਪੂ ਬਨਾਮ ਸੀਰੀ

'ਓਹ ਸੌਹਰੀ ਦਿਉ ਪੰਜਾਹ ਹਜ਼ਾਰ ਲਾ ਕੇ ਮੇਰਾ ਇਲਾਜ ਹੀ ਕਰਵਾ ਦਿਓ, ਮਗਰੋਂ ਭੋਗ 'ਤੇ ਲੱਖਾਂ ਲਾਉਂਗੇ', ਮੰਜੇ 'ਤੇ ਪਿਆ ਸੱਤਰਾਂ ਨੂੰ ਪਹੁੰਚਿਆ ਕਿਸ਼ਨ ਸਿੰਘ ਬੋਲਿਆ।
ਕਿਸ਼ਨ ਸਿੰਘ ਦੇ ਦੋਵੇਂ ਪੁੱਤਰ ਤੇ ਨੂੰਹਾਂ ਕਿਸ਼ਨ ਸਿੰਘ ਨੂੰ ਹਸਪਤਾਲ ਦਾਖਲ ਕਰਵਾਉਣ ਦੀਆਂ ਸਲਾਹਾਂ ਕਰਨ ਲੱਗੇ।
ਵੱਡਾ ਪੁੱਤਰ ਕਹਿੰਦਾ, 'ਮੈਨੂੰ ਬਾਪੂ ਦੀ ਗੱਲ ਠੀਕ ਲੱਗੀ।' ਵਿਚੋਂ ਛੋਟੀ ਨੂੰਹ ਬੋਲੀ, 'ਆਹੋ ਠੀਕ ਆ ਭਾਈਆ, ਜੇ ਏਨੇ ਕੁ ਪੈਸੇ ਲੱਗ ਕੇ ਬਾਪੂ ਠੀਕ ਹੁੰਦਾ ਤਾਂ ਕਰਵਾ ਲਵੋ, ਲੱਖ ਲੱਖ ਰੁਪਏ ਤਾਂ ਹੁਣ ਸੀਰੀ ਲੱਗਣ ਵਾਲੇ ਮੰਗੀ ਜਾਂਦੇ ਆ, ਜੇ ਬਾਪੂ ਦੋ ਸਾਲ ਹੋਰ ਕੱਟ ਗਿਆ ਤਾਂ ਆਪਣੇ ਪੈਸੇ ਪੂਰੇ ਸਮਝੋ।'
ਇਹ ਗੱਲ ਸੁਣਦਿਆਂ ਸਾਰਿਆਂ ਨੇ 'ਹਾਂ' ਵਿਚ 'ਹਾਂ' ਮਿਲਾਈ।


-ਪਿੰਡੇ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ-142049.
ਮੋਬਾਈਲ : 94172-18378.

ਕੋਰੋਨਾ 'ਚ ਕੀ ਕਰੀਏ

ਇਹ ਸੱਚਾਈ ਮੰਨ ਲਈ ਗਈ ਹੈ ਕਿ ਰਚਨਾਤਮਿਕਤਾ ਹਰ ਇਨਸਾਨ ਦੀ ਮੁਢਲੀ ਜ਼ਰੂਰਤ ਹੈ। ਹਰ ਕੋਈ ਕਿਸ ਹੱਦ ਤੱਕ ਰਚਨਾਤਮਿਕ ਹੁੰਦਾ ਹੈ, ਬਸ ਲੋੜ ਹੈ ਤਾਂ ਉਸ ਯੋਗਤਾ ਨੂੰ ਤਲਾਸ਼ਣ ਦੀ। ਕੋਰੋਨਾ ਦੇ ਪ੍ਰਭਾਵ ਵਾਲੇ ਦਿਨਾਂ ਵਿਚ ਇਸ ਨੂੰ ਅਪਣਾਇਆ ਜਾ ਸਕਦਾ ਹੈ। ਰਚਨਾਤਮਿਕਤਾ ਦਿਲ-ਦਿਮਾਗ-ਹੱਥਾਂ ਦਾ ਸੁਮੇਲ ਹੈ। ਇਸ ਕਿਰਿਆ ਨੂੰ ਹੌਬੀ ਵੀ ਆਖਿਆ ਜਾਂਦਾ ਹੈ। ਇਹ ਘਰ ਅੰਦਰ ਤੇ ਦੂਜੀ ਬਾਹਰ ਵੰਡੀ ਜਾਂਦੀ ਹੈ। ਇਥੇ ਘਰ ਅੰਦਰ ਰਹਿ ਕੇ ਕਰਨ ਵਾਲੀਆਂ ਗਤੀਵਿਧੀਆਂ ਦੀ ਗੱਲ ਕਰਦੇ ਹਾਂ।
ਲਿਖਣਾ : ਲਿਖਣਾ ਉੱਪਰ ਲਿਖੀਆਂ ਤਿੰਨੋਂ ਗੱਲਾਂ ਦਾ ਵਧੀਆ ਗਠਜੋੜ ਹੈ। ਇਹ ਧਾਰਨਾ ਗ਼ਲਤ ਹੈ ਕਿ ਮੈਂ ਤਾਂ ਕਦੇ ਕੁਝ ਲਿਖਿਆ ਹੀ ਨਹੀਂ। ਬਸ ਅੱਜਤੋਂ ਕਾਗਜ਼ ਪੈਨਸਿਲ ਫੜੋ ਤੇ ਸ਼ੁਰੂ ਹੋ ਜਾਓ, ਇਸ ਦੇ ਹੌਲੀ-ਹੌਲੀ ਨਤੀਜੇ ਦੇਖੋ। ਲਿਖਣਾ ਜ਼ਿਆਦਾ ਪੜ੍ਹੇ-ਲਿਖਿਆਂ ਦੀ ਮਲਕੀਅਤ ਨਹੀਂ। ਕਿਸੇ ਘਟਨਾ ਬਾਰੇ ਜਾਂ ਰੋਜ਼ਾਨਾ ਡਾਇਰੀ ਲਿਖਣ ਤੋਂ ਸ਼ੁਰੂ ਕਰ ਸਕਦੇ ਹਾਂ। ਜੇ ਲਿਖਣਾ ਸੌਣ ਤੋਂ ਪਹਿਲਾਂ ਕੀਤਾ ਜਾਵੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ। ਇਹ ਗਤੀਵਿਧੀ ਉਮਰ ਭਰ ਦਾ ਸਾਥ ਹੈ। ਖ਼ੁਸ਼ਵੰਤ ਸਿੰਘ ਵਰਗੇ ਲੇਖਕ ਅਖੀਰ ਤੱਕ ਰਚਨਾਤਮਿਕ ਰਹੇ। ਦੋਸਤੋ ਲਿਖਣਾ ਇਕ ਅਲੱਗ ਖ਼ੁਸ਼ੀ ਦਾ ਸੋਮਾ ਹੈ।
ਗੀਤ-ਸੰਗੀਤ ਸੁਣਨਾ ਤਾਂ ਆਨੰਦਮਈ ਹੈ ਹੀ ਪਰ ਸਿਖਣਾ ਹੋਰ ਵੀ ਵਧੀਆ ਹੈ। ਇਸ ਵਿਚ ਦਿਲ-ਦਿਮਾਗ-ਹੱਥਾਂ ਦਾ ਸੁਮੇਲ ਹੈ। ਹਰਮੋਨੀਅਮ, ਗਿਟਾਰ, ਵਾਇਲਨ, ਤਬਲਾ, ਕੈਸੀਓ ਵਗੈਰਾ ਕੋਈ ਵੀ ਸਾਜ ਸਿਖਿਆ ਜਾ ਸਕਦਾ ਹੈ। ਇਹ ਹੌਬੀ ਵੀ ਉਮਰ ਭਰ ਦਾ ਸਾਥ ਹੈ। ਇਥੇ ਅਸੀਂ ਡਰਾਇੰਗ, ਪੇਂਟਿੰਗ, ਸ਼ਿਲਪਕਾਰੀ, ਕਾਰਪੈਂਟਰੀ, ਡਾਂਸ ਆਦਿ ਵੀ ਸ਼ਾਮਿਲ ਕਰ ਸਕਦੇ ਹਾਂ। ਸਿੱਖਣ ਲਈ ਬਾਬਾ ਗੂਗਲ ਤੇ ਭੈਣ ਯੂ-ਟਿਊਬ ਹਾਜ਼ਰ ਹਨ। ਇਹੋ ਜਿਹੀਆਂ ਸਰਗਰਮੀਆਂ ਬੱਚਿਆਂ ਲਈ ਬਹੁਤ ਲਾਭਕਾਰੀ ਹਨ।
ਸੈਰ ਤੇ ਯੋਗ : ਘਰ 'ਚ ਸੈਰ ਕਰਦਿਆਂ ਅਸੀਂ ਪੌੜੀਆਂ ਦਾ ਚੜ੍ਹਨਾ-ਉਤਰਨਾ ਵੀ ਕਰ ਸਕਦੇ ਹਾਂ। ਸੁਬਹਾ-ਸਵੇਰੇ ਯੋਗ, ਕਪਾਲ ਭਾਤੀ ਤੇ ਅਨੁਲੋਮ ਵਿਲੋਮ ਵਧੀਆ ਕਿਰਿਆਵਾਂ ਹਨ। ਰੱਸੀ ਟੱਪਣਾ ਵੀ ਲਾਭਦਾਇਕ ਹੈ। ਸਵੇਰ ਸਾਰ ਪੰਛੀ ਵੀ ਆਪਣਾ ਗੀਤ ਛੇੜਦੇ ਹਨ। ਕਦੇ-ਕਦਾਈਂ ਆਸਮਾਨੀ ਉੱਡਦੇ ਚਿੱਟੇ ਕਬੂਤਰ ਵੀ ਦੇਖਣੇ ਚਾਹੀਦੇ ਹਨ।
ਕੁਝ ਹੋਰ
ਖਾਣਾ ਬਣਾਉਣ ਤੇ ਯੂ-ਟਿਊਬ ਤੋਂ ਖਾਣਾ ਬਣਾਉਣ ਦੀ ਨਵੀਂ ਵਿਧੀ ਵੀ ਸਿੱਖੀ ਜਾ ਸਕਦੀ ਹੈ। ਇਸ ਨਾਲ ਘਰਵਾਲੀ ਵੀ ਖੁਸ਼ ਹੁੰਦੀ ਹੈ। ਇੰਜ ਹੀ ਕਿਚਨ ਗਾਰਡਨ, ਵਾੜ, ਘਾਹ ਕੱਟਣਾ, ਫੁੱਲ ਉਗਾਉਣੇ, ਪਾਣੀ ਦੇਣਾ ਵੀ ਵਕਤ ਗੁਜ਼ਾਰਨ ਦੇ ਵਧੀਆ ਤਰੀਕੇ ਹਨ।
ਦਿਮਾਗੀ ਕਸਰਤ ਲਈ, ਸਡੂਕੋ, ਚੈੱਸ, ਟੁੱਟੀਆਂ ਚੀਜ਼ਾਂ ਦਾ ਇਸਤੇਮਾਲ, ਬੱਚਿਆਂ ਨੂੰ ਪੜ੍ਹਾਉਣ ਆਦਿ ਲਾਭਦਾਇਕ ਹਨ। ਇਸ ਨਾਲ ਡੀਮੈਂਸ਼ੀਆ ਤੋਂ ਬਚਾਅ ਹੋ ਸਕਦਾ ਹੈ। ਅੱਜਕਲ੍ਹ ਮਜ਼ਾਕ ਵਜੋਂ ਸੋਸ਼ਲ ਮੀਡੀਆ 'ਤੇ ਪਤੀ ਘਰ ਦੇ ਕੰਮ ਕਰਦੇ ਦੇਖਦੇ ਹਾਂ। ਦੋਸਤੋ ਇਹ ਸਿੱਧ ਹੋ ਚੁੱਕਾ ਹੈ ਕਿ ਘਰ ਦੀ ਸਫਾਈ, ਪੋਚਾ ਮਾਰਨਾ, ਘਰ-ਕਾਰ ਦੇ ਸ਼ੀਸ਼ੇ ਸਾਫ਼ ਕਰਨਾ ਆਦਿ ਕੋਲੈਸਟਰੋਲ ਨੂੰ ਘੱਟ ਕਰਦੇ ਹਨ। ਇਸ ਕਰਕੇ ਪਤੀਆਂ ਨੂੰ ਇਨ੍ਹਾਂ ਕੰਮਾਂ ਤੋਂ ਗੁਰੇਜ਼ ਕਰਨ ਦੀ ਲੋੜ ਨਹੀਂ ਚਾਹੀਦੀ। ਪਤਨੀ ਦੀ ਸਹਾਇਤਾ ਤੇ ਤੁਹਾਡੀ ਵਰਜਿਸ਼ ਦੋਵੇਂ ਹੋ ਜਾਂਦੇ ਹਨ।
ਅੰਤ : ਆਓ, ਇਸ ਔਖੇ ਵਕਤ ਦਾ ਸਦਉਪਯੋਗ ਕਰੀਏ ਤੇ ਕੁਝ ਨਵਾਂ ਸਿੱਖੀਏ। ਉਪਰੋਕਤ ਹੌਬੀਜ਼ ਤੋਂ ਇਲਾਵਾ, ਕਿਤਾਬਾਂ-ਅਖ਼ਬਾਰਾਂ ਪੜ੍ਹਨਾ, ਟੀ.ਵੀ. ਦੇਖਣਾ, ਭਗਤੀ ਤੇ ਪੂਜਾ ਪਾਠ ਕਰਨਾ ਵੀ ਸ਼ਾਮਿਲ ਹਨ। ਆਓ, ਇਨ੍ਹਾਂ ਦਿਨਾਂ 'ਚ ਖੁਸ਼ ਰਹੀਏ ਤੇ ਖ਼ੁਸ਼ੀ ਵੰਡੀਏ।

ਕਾਵਿ-ਵਿਅੰਗ

ਭਾਵਨਾ

* ਨਵਰਾਹੀ ਘੁਗਿਆਣਵੀ *

ਪੁੰਨ ਦਾਨ ਦੀ ਭਾਵਨਾ ਬਹੁਤ ਚੰਗੀ,
ਕਿਰਤ ਹੋਵੇ ਜੇ ਹੱਕ-ਹਲਾਲ ਵਾਲੀ।
ਸਾਨੂੰ ਨਹੀਂ ਪਕਵਾਨ ਸੁਆਦ ਲਗਦੇ,
ਰੋਟੀ ਭਲੀ ਸਾਨੂੰ ਮੂੰਗੀ ਦਾਲ ਵਾਲੀ।
ਲੁਤਫ਼ ਲੱਭਦਾ ਨਹੀਂ ਖੜੋਤ ਵਿਚੋਂ,
ਆਦਤ ਛੱਡ ਨਾ ਖੋਜ ਤੇ ਭਾਲ ਵਾਲੀ।
ਗਰਮੀ ਵਿਚ ਗ਼ਰੀਬ ਨੂੰ ਸੌਖ਼ ਰਹਿੰਦੀ,
ਰੁੱਤ ਹੁੰਦੀ ਏ ਸਖ਼ਤ ਸਿਆਲ ਵਾਲੀ।


-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਸੱਚ ਦਾ ਸਮੁੰਦਰ

ਮਲੂਕ ਸਿੰਘ ਨੂੰ ਵਿਦੇਸ਼ੋਂ ਆਇਆਂ ਦੋ ਕੁ ਦਿਨ ਹੋ ਹੋਏ ਸਨ। ਇਕ ਸ਼ਾਮ ਉਸ ਨੇ ਆਪਣੇ ਪੁਰਾਣੇ ਮਿੱਤਰ ਸੁਰਜੀਤ ਸਿੰਘ ਨੂੰ ਮਿਲਣ ਲਈ ਉਸ ਦੇ ਘਰ ਦਾ ਦਰਵਾਜ਼ਾ ਜਾ ਖੜਕਾਇਆ। ਸੁਰਜੀਤ ਸਿੰਘ ਦੇ ਪੁੱਤਰ ਜਗਮੀਤ ਨੇ ਦਰਵਾਜ਼ਾ ਖੋਲ੍ਹਣ ਉਪਰੰਤ ਮਲੂਕ ਚਾਚੇ ਨੂੰ ਸਤਿ ਸ੍ਰੀ ਅਕਾਲ ਬੁਲਾਈ ਅਤੇ ਉਸ ਨੂੰ ਡਰਾਇੰਗ ਰੂਮ ਵਿਚ ਬਿਠਾ ਲਿਆ। ਜਗਮੀਤ ਨੇ ਸ਼ਰਾਬ ਦੇ ਦੋ ਕੁ ਪੈੱਗ ਲਗਾਏ ਹੋਏ ਸਨ। ਉਸ ਨੇ ਮਲੂਕ ਸਿੰਘ ਨੂੰ ਕਿਹਾ, 'ਚਾਚਾ ਬਹੁਤ ਚੰਗੇ ਵੇਲੇ ਆਇਆਂ, ਅੱਜ ਮੇਰਾ ਪੀਣ ਦਾ ਵਧੀਆ ਸਾਥ ਬਣੂ।' ਮਲੂਕ ਨੇ ਕਿਹਾ, 'ਨਹੀਂ ਭਤੀਜ, ਮੈਂ ਤਾਂ ਆਪਣੇ ਮਿੱਤਰ ਦੀ ਖ਼ਬਰਸਾਰ ਲੈਣ ਆਇਆਂ, ਮੈਂ ਸੁਣਿਆ ਉਹ ਬਿਮਾਰ ਰਹਿੰਦੈ।' ਜਗਮੀਤ ਨੇ ਕਿਹਾ, 'ਕੀ ਦੱਸੀਏ ਚਾਚਾ, ਬੁੜ੍ਹੇ ਨੇ ਤਾਂ ਤੰਗ ਕੀਤਾ ਪਿਆ ਐ ਨਾ ਤਾਂ ਉਸ ਨੂੰ ਚੰਗੀ ਤਰ੍ਹਾਂ ਦਿਖਦਾ, ਨਾ ਸੁਣਦਾ, ਉੱਚੀ-ਉੱਚੀ ਆਵਾਜ਼ਾਂ ਮਾਰ ਕੇ ਪੁੱਛਦਾ ਰਹਿੰਦਾ ਅੱਜ ਮੇਰੀ ਖ਼ਬਰ ਨੂੰ ਕੌਣ ਆਇਆ ਕੌਣ ਨਹੀਂ। ਇਕ ਗੱਲ ਨੂੰ ਦੋ-ਦੋ ਵਾਰ ਪੁੱਛਦਾ, ਮੈਂ ਦਵਾਈ ਵੀ ਦਵਾਉਂਦਾ ਫਿਰ ਵੀ ਬੁੜ-ਬੁੜ ਕਰਦਾ ਰਹਿੰਦੈ, ਹੁਣ ਮੈਂ ਕੰਮ ਕਰਾਂ ਜਾਂ ਇਹ ਨੂੰ ਸਾਂਭਾਂ। ਉਸ ਦੀਆਂ ਕੰਨ ਪਾੜ੍ਹਵੀਆਂ ਆਵਾਜ਼ਾਂ ਤੋਂ ਬਚਣ ਲਈ ਅਸੀਂ ਮਜ਼ਬੂਰੀ ਵੱਸ ਉਸ ਦਾ ਮੰਜਾ ਪਿਛਲੇ ਬਰਾਂਡੇ ਟਿਕਾ ਦਿੱਤਾ ਏ। ਚਾਚਾ ਤੁਹਾਨੂੰ ਤਾਂ ਕੈਨੇਡਾ ਵਿਚ ਮੌਜਾਂ ਨੇ, ਸੁਣਿਆ ਉੱਥੇ ਕੋਈ ਬੁੜ੍ਹਾ ਤੰਗ ਹੀ ਨਹੀਂ ਕਰਦਾ।'
ਜਗਮੀਤ ਦੇ ਇਹ ਕਥਨ ਸੁਣ ਕੇ ਮਲੂਕ ਨੂੰ ਕਾਫ਼ੀ ਬੁਰਾ ਲੱਗਿਆ ਅਤੇ ਉਸ ਨੇ ਜਗਮੀਤ ਨੂੰ ਕਿਹਾ, 'ਭਤੀਜ ਜੇ ਕੁਝ ਕਹਾਂ ਤਾਂ ਬੁਰਾ ਤਾਂ ਨੀਂ ਮਨਾਏਂਗਾ।' ਜਗਮੀਤ ਨੇ ਨਾਂਹ ਵਿਚ ਸਿਰ ਹਲਾਇਆ। ਮਲੂਕ ਸਿੰਘ ਨੇ ਦੱਸਣਾ ਸ਼ੁਰੂ ਕੀਤਾ, 'ਭਤੀਜ, ਆਹ ਜਿਸਨੂੰ ਤੂੰ ਬੁੜ੍ਹਾ-ਬੁੜ੍ਹਾ ਕਹਿ ਰਿਹਾ ਏਂ, ਤੈਨੂੰ ਪਤਾ ਇਹਨੇ ਤੇਰੇ ਲਈ ਕੀ-ਕੀ ਕੀਤਾ? ਜਦੋਂ ਤੂੰ ਛੋਟਾ ਹੁੰਦਾ ਸੀ ਤਾਂ ਇਹੀ ਬੁੜ੍ਹਾ ਤੈਨੂੰ ਆਪਣੇ ਮੋਢਿਆਂ ਉੱਪਰ ਚੁੱਕ ਕੇ ਘੁੰਮਦਾ ਹੁੰਦਾ ਸੀ। ਇਸ ਦੀ ਨਿਗ੍ਹਾ ਕਮਜ਼ੋਰ ਹੈ, ਇਸ ਨੂੰ ਕੁਝ ਘੱਟ ਸੁਣਾਈ ਦਿੰਦਾ ਏ ਇਸੇ ਕਰਕੇ ਇਹ ਤੇਰੇ ਕੋਲੋਂ ਵਾਰ-ਵਾਰ ਪੁੱਛਦਾ ਏ, ਫਿਰ ਵੀ ਜੇਕਰ ਤੂੰ ਇਸ ਦੀ ਗੱਲ ਦਾ ਜਵਾਬ ਨਾ ਹੀ ਦੇਵੇਂਗਾ, ਫਿਰ ਕਿਹੜਾ ਇਹ ਤੇਰੇ ਸੋਟੀ ਮਾਰਨ ਲੱਗਿਆ। ਪਰ ਜਦੋਂ ਤੂੰ ਛੋਟਾ ਹੁੰਦਾ ਸੀ ਤੇਰੀ ਨਿਗ੍ਹਾ ਵੀ ਸੀ, ਤੈਨੂੰ ਦਿਸਦਾ ਵੀ ਸੀ ਪਰ ਤੂੰ ਤੋਤਲੀ ਆਵਾਜ਼ ਵਿਚ ਇਸਦੇ ਮੋਢਿਆਂ ਉੱਪਰ ਬੈਠਾ ਇਕ ਗੱਲ ਨੂੰ ਸੌ-ਸੌ ਵਾਰ ਪੁੱਛਦਾ ਹੁੰਦਾ ਸੀ। ਕਿਸੇ ਵੀ ਜਾਨਵਰ ਦੇ ਨਾਂਅ ਨੂੰ ਵੀਹ-ਵੀਹ ਵਾਰ ਪੁੱਛਦਾ ਹੁੰਦਾ ਸੀ। ਇਹ ਤੈਨੂੰ ਇਕੋ ਜਾਨਵਰ ਦਾ ਨਾਂਅ ਵਾਰ-ਵਾਰ ਦੱਸਦਾ ਨਹੀਂ ਸੀ ਥੱਕਦਾ। ਤੈਨੂੰ ਦੱਸਣ ਲਈ ਇਸ ਨੂੰ ਜਾਨਵਰ ਦੀ ਆਵਾਜ਼ ਵੀ ਕੱਢ ਕੇ ਦਿਖਾਉਣੀ ਪੈਂਦੀ ਸੀ ਅਤੇ ਜੇਕਰ ਇਹ ਤੇਰੀ ਕਿਸੇ ਗੱਲ ਦਾ ਹੁੰਗਾਰਾ ਨਹੀਂ ਸੀ ਭਰਦਾ ਹੁੰਦਾ ਤਾਂ ਤੂੰ ਮੋਢਿਆਂ ਉੱਪਰ ਬੈਠਾ ਇਸ ਦੇ ਵਾਲ ਪੁੱਟ ਦਿੰਦਾ ਸੀ। ਰਹੀ ਗੱਲ ਦਵਾਈ ਦਿਵਾਉਣ ਦੀ ਹੁਣ ਤੇਰੇ ਕੋਲ ਤਾਂ ਕਾਰ ਏ, ਪਰ ਬਚਪਨ ਵਿਚ ਜਦੋਂ ਤੂੰ ਬਿਮਾਰ ਹੁੰਦਾ ਸੀ ਤਾਂ ਸ਼ਹਿਰ ਡਾਕਟਰ ਨੂੰ ਦਿਖਾਉਣ ਲਈ ਤੇਰੀ ਮਾਂ ਨੂੰ ਸਾਈਕਲ ਪਿੱਛੇ ਬਿਠਾ ਕੇ ਇਹ ਪੰਦਰਾਂ-ਪੰਦਰਾਂ ਮੀਲ ਸਾਈਕਲ ਚਲਾਉਂਦਾ ਸੀ। ਤੂੰ ਕਹਿਨਾ ਕਿ ਮੈਂ ਕੰਮ ਕਰਾਂ ਜਾਂ ਇਹ ਨੂੰ ਸਾਂਭਾਂ ਪਰ ਭਤੀਜ ਕੰਮ ਤਾਂ ਇਹ ਵੀ ਖੇਤਾਂ ਵਿਚ ਕਰਦਾ ਹੁੰਦਾ ਸੀ। ਫਿਰ ਸ਼ਾਮ ਨੂੰ ਸਮਾਂ ਕੱਢ ਕੇ ਤੈਨੂੰ ਗੋਦੀ ਚੁੱਕ ਆਪ-ਮੁਹਾਰੇ ਹੱਟੀ 'ਚੋਂ ਕੁਝ ਨਾ ਕੁਝ ਦਿਵਾਉਣ ਤੁਰ ਪੈਂਦਾ ਸੀ। ਰਹੀ ਗੱਲ ਸਾਡੇ ਕੈਨੇਡਾ ਜਾਣ ਦੀ ਅਸੀਂ ਤਾਂ ਰਿਸਕ ਲੈ ਪੈਲੀਆਂ ਗਹਿਣੇ ਧਰ ਕੇ ਏਜੰਟਾਂ ਦੇ ਪੱਲੇ ਪੈ ਕੇ ਦੋ ਨੰਬਰ ਵਿਚ ਬਾਹਰ ਸੈੱਟ ਹੋਏ ਹਾਂ। ਪਰ ਤੇਰਾ ਇਹ ਬਾਪੂ ਕਿਹਾ ਕਰਦਾ ਸੀ ਕਿ ਮੈਂ ਆਪਣੇ ਪੁੱਤਰ ਦੀ ਇਕ ਇੰਚ ਵੀ ਪੈਲੀ ਗਹਿਣੇ ਨਹੀਂ ਕਰਨੀ ਅਤੇ ਵਿਦੇਸ਼ ਨਹੀਂ ਜਾਣਾ। ਇਸ ਨੇ ਰੱਜ ਕੇ ਮਿਹਨਤ ਕੀਤੀ ਤੇਰੀ ਪੈਲੀ ਬਚਾਈ ਰੱਖੀ। ਨਾ ਹੀ ਕਦੇ ਕਰਜ਼ਾ ਲਿਆ, ਤੇਰੀ ਭੈਣ ਦਾ ਚੰਗਾ ਵਿਆਹ ਕੀਤਾ। ਤੈਨੂੰ ਸੋਹਣਾ ਘਰ ਬਣਾ ਕੇ ਦਿੱਤਾ, ਕੀ ਇਸ ਦੇ ਅਖੀਰਲੇ ਸਮੇਂ ਤੇਰੇ ਕੋਲ ਇਸ ਲਈ ਟਾਇਮ ਨਹੀਂ?' ਮਲੂਕ ਸਿੰਘ ਵਲੋਂ ਵਹਾਏ ਸੱਚ ਦੇ ਸਮੁੰਦਰ ਨੇ ਜਗਮੀਤ ਦੀ ਨਾ ਸਮਝੀ ਨੂੰ ਵਹਾਅ ਕੇ ਰੱਖ ਦਿੱਤਾ। ਉਸ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ। ਉਹ ਚਾਚੇ ਨੂੰ ਨਾਲ ਲੈ ਕੇ ਬਰਾਂਡੇ ਵਿਚ ਬਾਪੂ ਕੋਲ ਜਾ ਬੈਠਾ ਅਤੇ ਬਾਪੂ ਦਾ ਹੱਥ ਆਪਣੇ ਹੱਥਾਂ ਵਿਚ ਲੈ ਲਿਆ।


-ਪਿੰਡ ਤੇ ਡਾਕ. ਘੁੰਗਰਾਲੀ ਰਾਜਪੂਤਾਂ (ਲੁਧਿਆਣਾ)
ਮੋਬਾਈਲ : 94172-51959.

ਦਰਿਆਦਿਲੀ

ਉਨ੍ਹਾਂ ਦੋਵਾਂ ਨੇ ਇਕ-ਦੂਜੇ ਵੱਲ ਬੁਰੀ ਤਰ੍ਹਾਂ ਕਹੀਆਂ ਉਲਾਰ ਰੱਖੀਆਂ ਸਨ, 'ਪਹਿਲਾਂ ਪਾਣੀ ਮੈਂ ਹੀ ਛੱਡਾਂਗਾ ਆਪਣੇ ਖੇਤ ਨੂੰ, ਕਾਹਲੀ ਨਾਲ ਪੱਗ ਠੀਕ ਕਰਦਿਆਂ ਨ੍ਹੋਣੀ ਨੇ ਕਿਹਾ ।
'ਕੁਸ਼ ਵੀ ਹੋਜੇ ਨ੍ਹੋਣੀ ਸਿਆਂ, 'ਨੱਕਾ ਤਾਂ ਪਹਿਲਾਂ ਮੈਂ ਹੀ ਛੱਡਣਾ, 'ਗੁੱਟ 'ਤੇ ਬੰਨ੍ਹੀ ਘੜੀ ਉੱਪਰ ਉਂਗਲਾਂ ਮਾਰਦਿਆਂ ਉੱਚੀ ਦੇਣੇ ਮੰਦਰ ਬੋਲਿਆ ।
ਦੋਵਾਂ ਦੇ ਨੇੜ-ਤੇੜ ਕੋਈ ਵੀ ਆਦਮੀ ਨਹੀਂ ਸੀ, ਦੋਵੇਂ ਇਕ ਦੂਜੇ ਉੱਪਰ ਕਹੀ ਦਾ ਵਾਰ ਕਰਨ ਲਈ ਅੜੇ ਖੜ੍ਹੇ ਸਨ।
ਪਤਾ ਨਹੀਂ ਨ੍ਹੋਣੀ ਦੇ ਮਨ ਕੀ ਆਇਆ, ਛੱਡ ਲੈ ਨੱਕਾ ਮੰਦਰ ਸਿਆਂ ਪਹਿਲਾਂ ਤੂੰ, ਖ਼ਾਲ ਤੋਂ ਪਾਸੇ ਹਟਦੇ ਨੇ ਆਖਿਆ।ਨਹੀਂ? ਨਹੀਂ? ਬਾਈ ਨ੍ਹੋਣੀ ਤੂੰ ਈ ਛੱਡ ਪਹਿਲਾਂ ਆਪਣੇ ਖੇਤ ਨੂੰ, ਮੰਦਰ ਨਿੱਘੇ ਸ਼ਬਦਾਂ ਨਾਲ ਬੋਲਿਆ। ਦੋਵਾਂ ਅੰਦਰ ਖ਼ੁਸ਼ੀ ਦਾ ਦਰਿਆ ਵਹਿ ਤੁਰਿਆ।


-ਪਿੰਡ ਤੇ ਡਾਕਖਾਨਾ ਭਲੂਰ (ਮੋਗਾ) ਮੋਬਾਈਲ : 99143-81958

ਰੋਗ ਦੇ ਨਾਲ ਹੀ ਸੋਗ ਤੋਂ ਵੀ ਬਚੋ

'ਸੋਗ' ਵੀ ਇਕ ਰੋਗ ਹੈ, ਪਰ ਇਹ ਮਾਨਸਿਕ ਰੋਗ ਹੈ। ਰੋਗਾਂ ਨੂੰ ਹਟਾਉਣ ਹਿਤ ਸਿਹਤ ਮਾਹਿਰਾਂ ਨੇ ਕਈ ਪੈਥੀਆਂ ਇਜ਼ਾਦ ਕੀਤੀਆਂ ਹਨ। ਅਣਗਿਣਤ ਦਵਾਈਆਂ ਬਣਾਈਆਂ ਹਨ। ਐਲੋਪੈਥੀ, ਹੋਮਿਓਪੈਥੀ, ਨੈਚਰੋਪੈਥੀ, ਆਯੂਰਵੈਦ ਵਰਗੀਆਂ ਕਿੰਨੀਆਂ ਪੈਥੀਆਂ ਹਨ, ਜੋ ਮਨੁੱਖ ਦੀਆਂ ਸਰੀਰਕ ਬਿਮਾਰੀਆਂ ਦਾ ਇਲਾਜ ਕਰ ਕੇ ਉਸ ਨੂੰ ਤੰਦਰੁਸਤੀ ਬਖ਼ਸ਼ਦੀਆਂ ਹਨ।
ਪਰ ਇਹ 'ਸੋਗ' ਦੀ ਬਿਮਾਰੀ ਕੀ ਹੈ? ਇਹ ਉਹ ਰੋਗ ਹੈ ਜੋ ਮਨੁੱਖ ਦੇ ਮਨ ਨੂੰ ਚਿੰਬੜਿਆ ਰਹਿੰਦਾ ਹੈ। ਅੱਜ ਸਾਰੀਆਂ ਪੈਥੀਆਂ ਦੇ ਡਾਕਟਰਾਂ ਨੂੰ ਇਸ ਰੋਗ ਦਾ ਬੜੀ ਸ਼ਿੱਦਤ ਨਾਲ ਅਹਿਸਾਸ ਹੋ ਰਿਹਾ ਹੈ। ਇਸੇ ਲਈ ਉਹ ਜਦੋਂ ਕਿਸੇ ਮਰੀਜ਼ ਦਾ ਇਲਾਜ ਕਰਦੇ ਹਨ ਤਾਂ ਅਕਸਰ ਇਕ ਸਵਾਲ ਮਰੀਜ਼ ਨੂੰ ਜ਼ਰੂਰ ਪੁੱਛਦੇ ਹਨ ਕਿ ਉਹ ਬਹੁਤਾ ਸੋਚਦਾ ਤਾਂ ਨਹੀਂ? ਫਿਰ ਉਹ ਮਰੀਜ਼ ਨੂੰ ਕਹਿੰਦੇ ਹਨ, 'ਬਹੁਤਾ ਸੋਚਿਆ ਨਾ ਕਰੋ।'
ਬਸ, ਇਹੋ ਜੋ ਮਨੁੱਖ ਦਿਨ-ਰਾਤ 'ਕੁਝ' ਸੋਚੀ ਜਾਂਦਾ ਹੈ, ਇਸੇ ਵਿਚੋਂ ਸੋਗ ਦੀ ਬਿਮਾਰੀ ਪਨਪਦੀ ਹੈ। ਬੰਦੇ ਕੋਲ ਸਭ ਕੁਝ ਹੈ। ਦੌਲਤ ਹੈ, ਸ਼ੁਹਰਤ ਹੈ, ਜ਼ਮੀਨ-ਜਾਇਦਾਦ ਹੈ, ਸਭ ਸੁੱਖ-ਸਹੂਲਤਾਂ ਹਨ। ਧੀਆਂ-ਪੁੱਤਰਾਂ ਵਲੋਂ ਕੋਈ ਕਮੀ ਨਹੀਂ। ਸਭ ਭਲੀ-ਬਾਂਤ ਵੱਸਦੇ ਰਸਦੇ ਹਨ। ਬੰਦਾ ਫਿਰ ਵੀ ਉਦਾਸ ਹੈ। ਚਿਹਰੇ 'ਤੇ ਖੇੜਾ ਖ਼ੁਸ਼ੀ ਨਹੀਂ ਹੈ। ਅੱਖਾਂ ਬੁਝੀਆਂ-ਬੁਝੀਆਂ ਰਹਿੰਦੀਆਂ ਹਨ। ਅੱਖਾਂ ਵਿਚ ਜੀਵਨ ਦੀ ਚਾਹਤ ਦੀ ਜਗਮਗਾਉਂਦੀ 'ਲੋਅ' ਨਹੀਂ ਹੈ। ਬਸ, ਇਹੋ ਹੈ, ਉਸ ਰੋਗ ਦੀ ਨਿਸ਼ਾਨੀ, ਇਸ ਦੇ ਲੱਛਣ।
ਗੁਰਬਾਣੀ ਨੇ ਇਸ ਰੋਗ ਦੇ ਕਾਰਨ ਚਿੰਤਾ, ਵੈਰ, ਸਾੜਾ, ਈਰਖਾ ਦੱਸੇ ਹਨ। ਬਿਨਾਂ ਗੱਲ ਤੋਂ ਫਿਕਰ 'ਚ ਗ੍ਰਸੇ ਰਹਿਣਾ, ਬਿਨਾਂ ਕਾਰਨ ਦੂਜਿਆਂ ਨੂੰ ਵੇਖ ਕੇ ਨਾ ਸੁਖਾਉਣਾ। ਮਨੋ-ਮਨੀ ਦੂਜਿਆਂ ਨੂੰ ਆਪਣੇ ਵੈਰੀ ਸਮਝ ਕੇ ਉਨ੍ਹਾਂ ਨਾਲ ਮਨ 'ਚ ਵੈਰ ਪਾਲੀ ਰੱਖਣਾ। 'ਹਉਮੈ' ਦਾ ਰੋਗ ਵੀ ਇਸ ਰੋਗ ਨੂੰ 'ਤੀਜੀ' ਸਟੇਜ 'ਤੇ ਪਹੁੰਚਾਉਣ ਲਈ ਚੋਟੀ ਦੀ ਭੂਮਿਕਾ ਨਿਭਾਉਂਦਾ ਹੈ। ਇਹ ਉਹ ਮਨੁੱਖੀ ਪ੍ਰਵਿਰਤੀਆਂ ਹਨ, ਜਿਹੜੀਆਂ ਮਨੁੱਖੀ ਮਨ ਦੀ ਹਰੇਕ ਤਹਿ ਵਿਚ ਡੂੰਘੀਆਂ ਰਸੀਆਂ-ਵਸੀਆਂ ਹੋਈਆਂ ਹਨ। ਇਹੋ ਕਾਰਨ ਹਨ ਸੋਗ ਵਰਗੀ ਇਸ ਅਦ੍ਰਿਸ਼ ਜਹਿਮਤ ਦੇ ਜੋ ਕਈ ਵਾਰੀ ਮਨੁੱਖ ਦੀ ਮੌਤ ਦਾ ਕਾਰਨ ਵੀ ਬਣ ਜਾਂਦੇ ਹਨ। ਲੋਕ ਇਸ ਰੋਗ ਕਰਕੇ ਆਤਮ-ਹੱਤਿਆ ਵੀ ਕਰ ਬਹਿੰਦੇ ਹਨ।
ਗੁਰੂ ਸਾਹਿਬਾਨ ਨੇ ਇਸ ਰੋਗ ਦਾ ਇਲਾਜ ਪਰਮਾਤਮਾ ਦੇ ਨਾਮ ਦਾ ਸਿਮਰਨ ਦੱਸਿਆ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ 'ਸੁਖਮਨੀ ਸਾਹਿਬ' ਇਸੇ ਲਈ ਬਚਨ ਕਰਦੀ ਹੈ 'ਸਰਬ ਰੋਗ ਕਾ ਅਉਖਧ ਨਾਮ'। ਯੋਗ ਅਚਾਰੀਆ ਇਸ ਦਾ ਇਲਾਜ 'ਮੈਡੀਟੇਸ਼ਨ' ਦੱਸਦੇ ਹਨ। ਤੰਦਰੁਸਤ ਅਤੇ ਖੁਸ਼ਹਾਲ ਜ਼ਿੰਦਗੀ ਲਈ ਗੁਰਬਾਣੀ ਅਤੇ ਯੋਗ-ਮਤ ਦੀ ਆਗਿਆ ਮੰਨਣੀ ਸਿਆਣਪ ਅਤੇ ਅਕਲਮੰਦੀ ਹੈ ਕਿਉਂਕਿ ਇਸ ਰੋਗ ਦੇ ਸੌਖੇ ਇਲਾਜ ਲਈ ਮਨ ਨੂੰ ਸਮਝਾਉਣਾ। ਅਤਿ ਜ਼ਰੂਰੀ ਹੈ। ਇਸ ਭਿਆਨਕ ਰੋਗ 'ਸੋਗ' ਦਾ ਇਹੋ ਸਭ ਤੋਂ ਵਧੀਆ ਇਲਾਜ ਹੈ।


-ਮੋਬਾਈਲ : 98146-81444.

ਬੰਦੇ ਦੇ ਪੁੱਤ

* ਹਰਦੀਪ ਢਿੱਲੋਂ *

ਪਹਿਲਾਂ ਆਉਂਦਾ ਸੀ ਫੁੱਲਾਂ ਦੀ ਮਹਿਕ ਲੈ ਕੇ,
ਆਇਆ ਚੇਤ ਕੋਰੋਨਾ ਦੀ ਰੁੱਤ ਬਣ ਕੇ।
ਲਾਉਂਦਾ ਜਾਪਦਾ ਫ਼ੈਸ਼ਨ ਦੀ ਦੌੜ ਮੁੰਡਾ,
ਜੂੜਾ ਗਿੱਚੀ 'ਤੇ ਲਮਕਿਆ ਗੁੱਤ ਬਣ ਕੇ।
ਬਿਨਾਂ ਮਾਸਕੋਂ ਘੁੰਮੀ ਵਜ਼ੀਰ ਜਾਂਦਾ,
ਡੰਡਾ ਖੜ੍ਹ ਗਿਆ ਮਿੱਟੀ ਦਾ ਬੁੱਤ ਬਣ ਕੇ।
'ਮੁਰਾਦਵਾਲਿਆ' ਰੋਗਾਂ ਤੋਂ ਬਚੂ ਦੁਨੀਆ,
ਬੰਦੇ ਰਹੇ ਜੇ ਬੰਦੇ ਦੇ ਪੁੱਤ ਬਣ ਕੇ।


-105/7, ਪੱਛਮ ਵਿਹਾਰ, ਸੀਤੋ ਰੋਡ, ਅਬੋਹਰ-152116.
ਮੋਬਾਈਲ : 98764-57242.

ਡਰ

ਟੀ.ਵੀ. ਉੱਪਰ ਸੈਨੇਟਾਈਜ਼ਰ ਦੀ ਸਪਰੇਅ ਕਰਦੇ ਆਪਣੇ ਤਿੰਨ ਸਾਲ ਦੇ ਦੋਹਤੇ ਨੂੰ ਨਾਨੇ ਨੇ ਹੈਰਾਨਗੀ ਭਰੇ ਲਹਿਜੇ ਵਿਚ ਕਿਹਾ ਦੋਤਮਾਨ ਇਹ ਕੀ ਕਰ ਰਿਹਾਂ। ਨਾਨੂੰ ਦਿਨ ਰਾਤ ਕੋਰੋਨਾ ਦੀ ਖ਼ਬਰਾਂ ਟੀ.ਵੀ. 'ਤੇ ਚਲਦੀਆਂ ਰਹਿੰਦੀਆਂ, ਮੈਂ ਡਰਦਾ ਕਿ ਕਿਤੇ ਟੀ.ਵੀ. ਨੂੰ ਕੋਰੋਨਾ ਹੀ ਨਾ ਹੋ ਜਾਵੇ, ਮੈਂ ਆਪਣੇ ਮਨਪਸੰਦ ਪ੍ਰੋਗਰਾਮ ਕਿਥੋਂ ਵੇਖਾਂਗਾ। ਦੋਤਮਾਨ ਦੀ ਭੋਲੇਪਨ ਦੀ ਭੋਲੀ ਗੱਲ ਸੁਣ ਕੇ ਨਾਨਾ ਸੋਚਣ ਲੱਗਿਆ ਕਿ ਅਸੀਂ ਕੋਰੋਨੇ ਤੋਂ ਕਦੋਂ ਡਰ ਮੁਕਤ ਹੋਵਾਂਗੇ। ਨੰਗੀ ਅੱਖ ਨਾਲ ਨਾ ਵੇਖੇ ਜਾ ਸਕਦੇ ਇਸ ਮਹੀਨ ਵਾਇਰਸ ਨੇ ਸਾਨੂੰ ਡਰਪੋਕ ਬਣਾ ਰੱਖਿਆ ਹੈ।


-ਰਣਜੀਤ ਸਿੰਘ ਟੱਲੇਵਾਲ
ਪਿੰਡ ਤੇ ਡਾਕ: ਟੱਲੇਵਾਲ (ਰੰਧਾਵਾ ਪੱਤੀ), ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ-148100.

ਹੀਰੋ

ਤਾਰਾ ਸਿੰਘ ਦੇ ਬੱਚੇ ਤਾਲਾਬੰਦੀ ਦੇ ਕਾਰਨ ਸਾਰਾ ਦਿਨ ਘਰ ਵਿਚ ਬੈਠੇ-ਬੈਠੇ ਬੋਰ ਹੋ ਗਏ ਸਨ। ਇਸ ਲਈ ਸ਼ਾਮ ਨੂੰ ਕੋਠੇ 'ਤੇ ਖੇਡਣ ਲੱਗ ਪਏ। ਨਾਲ ਦੇ ਗੁਆਂਢੀ ਦਾ ਬੱਚਾ ਹੈਪੀ ਵੀ ਆਪਣੀ ਛੱਤ 'ਤੇ ਆ ਗਿਆ। ਖੇਡਦੇ-ਖੇਡਦੇ ਫ਼ਿਲਮਾਂ ਦੀਆਂ ਗੱਲਾਂ ਕਰਨ ਲੱਗੇ। ਆਪਣੇ-ਆਪਣੇ ਫ਼ਿਲਮੀ ਹਰੋ ਦੱਸਣ ਲੱਗ ਪਏ। ਫਿਰ ਹੈਪੀ ਨੇ ਕਿਹਾ ਕਿ ਫ਼ਿਲਮਾਂ ਦੇ ਹੀਰੋ ਤਾਂ ਨਕਲੀ ਹੁੰਦੇ ਨੇ, ਮੇਰੇ ਪਾਪਾ ਨੇ ਅਸਲੀ ਹੀਰੋ। ਇਹ ਸੁਣ ਕੇ ਤਾਰਾ ਸਿੰਘ ਦੇ ਬੇਟੇ ਜਸ ਨੇ ਆਪਣੇ ਪਿਤਾ ਜੀ ਨੂੰ ਹੀਰੋ ਸਾਬਤ ਕਰਨਾ ਸ਼ੁਰੂ ਕਰ ਦਿੱਤਾ। ਹੈਪੀ ਨੇ ਹੱਸ ਕੇ ਮਖੌਲ ਉਡਾਉਂਦੇ ਹੋਏ ਕਿਹਾ, 'ਮੂੰਹ ਸਿਰ ਲਪੇਟ ਕੇ ਘਰੇ ਬੈਠਣ ਵਾਲੇ ਕੋਈ ਹੀਰੋ ਨਹੀਂ ਹੁੰਦੇ। ਮੇਰੇ ਪਾਪਾ ਪੁਲਿਸ ਵਿਚ ਦਿਨ-ਰਾਤ ਇਕ ਕਰਕੇ ਡਿਊਟੀ ਕਰਦੇ ਨੇ, ਉਹ ਹੀ ਨੇ ਅਸਲੀ ਹੀਰੋ।' ਇਸ 'ਤੇ ਉਹ ਲੜਨ ਲੱਗ ਪਏ। ਰੌਲਾ ਸੁਣ ਕੇ ਹੈਪੀ ਦੇ ਦਾਦੀ ਜੀ ਆ ਗਏ। ਉਹ ਸਾਰੀ ਗੱਲਬਾਤ ਸੁਣ ਕੇ ਬੱਚਿਆਂ ਨੂੰ ਸਮਝਾਉਂਦੇ ਹੋਏ ਕਹਿਣ ਲੱਗੇ, 'ਬੱਚਿਓ ਇਸ ਵਿਚ ਕੋਈ ਸ਼ੱਕ ਨਹੀਂ ਕਿ ਪੁਲਿਸ ਵਾਲੇ ਇਸ ਦੁੱਖ ਦੀ ਘੜੀ ਵਿਚ ਆਪਣੀ ਜਾਨ ਜੋਖ਼ਿਮ ਵਿਚ ਪਾ ਕੇ ਬਹੁਤ ਵਧੀਆ ਤਰੀਕੇ ਨਾਲ ਡਿਊਟੀ ਕਰ ਰਹੇ ਹਨ ਪਰ ਘਰਾਂ ਵਿਚ ਮੂੰਹ ਲਪੇਟ ਕੇ ਬੈਠਣ ਵਾਲੇ ਵੀ ਆਪਣੀ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹਨ। ਬੱਚਿਓ ਇਕ-ਦੂਸਰੇ ਤੋਂ ਦੂਰੀ ਬਣਾ ਕੇ ਰੱਖਣੀ ਵੀ ਜ਼ਰੂਰੀ ਹੈ। ਇਸ ਤਰ੍ਹਾਂ ਬਿਨਾਂ ਮਾਸਕ ਖੇਡਣਾ ਜਾਂ ਲੜਨਾ ਠੀਕ ਨਹੀਂ ਹੈ। ਇਸ ਵੇਲੇ ਖੁਦ ਬਚਣਾ ਵੀ ਦੂਸਰਿਆਂ ਨੂੰ ਬਚਾਉਣਾ ਹੈ ਅਤੇ ਦੂਸਰੇ ਨੂੰ ਬਚਾਉਣ ਵਾਲੇ ਹੀ ਹੀਰੋ ਹੁੰਦੇ ਹਨ।


-ਮਾਨਸਾ। ਮੋਬਾਈਲ : 94174-51887.

ਅਣਹੋਂਦ ਦਾ ਅਹਿਸਾਸ

ਕਿਸੇ ਬੰਦੇ ਦੀ ਅਣਹੋਂਦ ਹੀ ਉਸ ਦੇ ਹੋਣ ਜਾਂ ਨਾ ਹੋਣ ਦਾ ਅਹਿਸਾਸ ਕਰਵਾਉਂਦੀ ਹੈ। ਇਸੇ ਪ੍ਰਸੰਗ ਵਿਚ ਪਿੰਡੇ 'ਤੇ ਹੰਢਾਏ ਆਪਣੇ ਤਜਰਬੇ ਨਾਲ ਹੀ ਹੋਂਦ ਨੂੰ ਅਣਹੋਂਦ ਵਿਚ ਬਦਲਣ ਸਮੇਂ ਸਹੀ ਪਤਾ ਚੱਲਦਾ ਹੈ। ਪਿੱਛਲੇ ਸਾਲ ਮੇਰੇ ਪਿਤਾ ਜੀ ਦੀ ਮੌਤ ਨੇ ਅਣਹੋਂਦ ਦਾ ਅਹਿਸਾਸ ਕਰਵਾਇਆ। ਇਕ ਗੱਲ ਹੋਰ ਉਪਜੀ ਕਿ ਜਿਵੇਂ ਫੁੱਲ ਦੀ ਕੀਮਤ ਖੁਸ਼ਬੂ ਲਈ ਹੁੰਦੀ ਹੈ, ਉਸੇ ਤਰਾਂ ਬੰਦੇ ਦੀ ਕੀਮਤ ਵੀ ਉਸਦੀ ਹੋਂਦ ਲਈ ਹੁੰਦੀ ਹੈ। ਅੰਤਿਮ ਰਸਮਾਂ ਤੋਂ ਬਾਅਦ ਮੈਨੂੰ 45 ਸਾਲਾ ਗੁਜ਼ਰੀ ਜ਼ਿੰਦਗੀ ਫੁੱਲਾਂ ਦੀ ਸੇਜ ਹੀ ਲੱਗੀ।
ਥੋੜ੍ਹੇ ਦਿਨਾਂ ਬਾਅਦ ਇਕ ਬੰਦਾ ਮੋਟਰ ਦੀ ਚਾਬੀ ਲੈਣ ਆਇਆ , ਮੈਨੂੰ ਉਸਦਾ ਆਉਣਾ ਅਜੀਬ ਲੱਗਾ। ਹੋਰ ਵੀ ਅਜੀਬ ਲੱਗਾ ਜਦੋਂ ਉਸ ਨੇ ਮੇਰੇ ਤੋਂ ਮੋਟਰ ਦੀ ਚਾਬੀ ਮੰਗੀ । ਹੋਰ ਵੀ ਜ਼ਿੰਮੇਵਾਰੀ ਮੇਰੇ ਸਿਰ 'ਤੇ ਰੱਖ ਗਿਆ ਇਹ ਸੁਣਾ ਕੇ ਹੁਣ ਤੂੰ ਹੀ ਘਰ ਦਾ ਮਾਲਕ ਹੈਂ । ਇਸ ਤੋਂ ਬਾਅਦ ਇਕ ਹੋਰ ਬੰਦਾ ਪੁੱਛਣ ਆਇਆ ਕਿ ਮੈਂ ਤੁਹਾਡੇ ਖੇਤ ਵਿਚੋਂ ਆੜ ਕੱਢ ਕੇ ਪਾਣੀ ਦੇਣਾ ਹੈ। ਮੈਂ ਇਕ ਦਮ ਫੈਸਲਾ ਤਾਂ ਨਹੀਂ ਲੈ ਸਕਿਆ ਪਰ ਇਹ ਸੋਚ ਕੇ ਪਹਿਲੇ ਵੀ ਇਨ੍ਹਾਂ ਦੇ ਕੰਮ ਚੱਲਦੇ ਸੀ, ਹਾਂ ਕਰ ਦਿੱਤੀ । ਇਸ ਵਲੋਂ ਇਹ ਵੀ ਕਿਹਾ ਗਿਆ ਕਿ ਤੁਹਾਡੇ ਪਿਤਾ ਜੀ ਨੂੰ ਮੈਂ ਕਦੇ ਨਹੀਂ ਸੀ ਪੁੱਛਿਆ। ਮੈਂ ਇਨ੍ਹਾਂ ਫ਼ੈਸਲਿਆਂ 'ਤੇ ਆਪਣੇ ਆਪ ਵਿਚ ਗੁਆਚ ਗਿਆ। ਮੈਨੂੰ ਜ਼ਿੰਮੇਵਾਰੀ ਦੇ ਅਹਿਸਾਸ ਨੇ ਅਣਹੋਂਦ ਦੇ ਅਹਿਸਾਸ ਦੇ ਸਾਹਮਣੇ ਖੜ੍ਹਾ ਕਰ ਦਿੱਤਾ।
ਅਹਿਸਾਸ ਹੋਇਆ ਜੇ ਮੈਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਚੱਲਾਂ ਤਾਂ ਦੋ ਪਾਸੀਂ ਫਸਦਾ ਨਜ਼ਰ ਆਇਆ। ਇਕ ਪਾਸੇ ਪਿਓ ਦੀ ਦਿਸ਼ਾ ਨੂੰ ਨਕਾਰਨਾ ਤੇ ਦੂਜੇ ਪਾਸੇ ਸਮਾਜਿਕ ਏਕਤਾ ਖਦੇੜਨੀ। ਸੋਚ ਵਿਚਾਰ ਤੋਂ ਬਾਅਦ ਰੀਤ ਅਨੁਸਾਰ ਤੁਰੇ ਆਉਂਦੇ ਪਰਿਵਾਰਕ ਫੈਸਲਿਆਂ 'ਤੇ ਤੁਰਨ ਦਾ ਫੈਸਲਾ ਕਰ ਲਿਆ। ਨਿੱਤ ਦਿਨ ਨਵੇਂ ਤਜਰਬੇ ਹੋਂਦ ਵਿਚ ਆਉਣ ਲੱਗੇ। ਇਨ੍ਹਾਂ ਵਿਚੋਂ ਪਿਤਾ ਨਾਲ ਗੁਜ਼ਾਰੇ 45 ਵਰ੍ਹੇ , ਅਣਹੋਂਦ ਦਾ ਇਕ ਸਾਲ ਅਤੇ ਪਲ-ਪਲ ਅਹਿਸਾਸ ਜ਼ਿੰਦਗੀ ਲਈ ਬਹੁਤ ਕੁਝ ਨਵਾਂ ਸਿਰਜ ਰਿਹਾ ਹੈ। ਸੱਚੀ ਸ਼ਰਧਾ ਵੀ ਇਹੀ ਹੈ ਕਿ ਉਨ੍ਹਾਂ ਦੇ ਪਾਏ ਪੂਰਨੇ ਚੇਤੇ ਵਿਚ ਵਸੇ ਰਹਿਣ ਨਾਲ ਹੀ ਉਨ੍ਹਾਂ ਦੀ ਅਣਹੋਂਦ ਨੂੰ ਹੋਂਦ ਵਿਚ ਸਮਝਣ ਦਾ ਸਬਕ ਵੀ ਮਿਲਦਾ ਰਹੇਗਾ।


-ਅਬਿਆਣਾ ਕਲਾਂ। ਮੋਬਾਈਲ : 98781-11445

ਖ਼ੁਸ਼ੀ

ਫੋਨ ਦੀ ਘੰਟੀ ਵੱਜੀ ਤਾਂ ਸੋਚਾਂ ਵਿਚ ਡੁੱਬੀ ਗਰਿਮਾ ਇਕਦਮ ਹੀ ਡਰ ਗਈ। ਜਿਵੇਂ ਫੇਰ ਕੋਈ ਤੂਫਾਨ ਉਸ ਦਾ ਇੰਤਜ਼ਾਰ ਕਰ ਰਿਹਾ ਹੋਵੇ। ਡਰਦੀ ਵੀ ਕਿਉਂ ਨਾ। ਪਿਛਲੇ ਕੁਝ ਸਮੇਂ ਤੋਂ ਉਸ ਦੀ ਜ਼ਿੰਦਗੀ ਵਿਚ ਖੇਡ ਹੀ ਬਣ ਗਈ ਸੀ ਰੱਬ ਲਈ। ਸੱਜਰੀ ਵਿਆਹੀ ਆਈ ਸੀ ਹਜੇ, ਫ਼ੌਜ ਵਿਚ ਡਿਊਟੀ 'ਤੇ ਪਤੀ ਅੱਤਵਾਦੀਆਂ ਨਾਲ ਲੜਦੇ ਸ਼ਹੀਦ ਹੋ ਗਿਆ, ਫੇਰ ਸਹੁਰਿਆਂ ਨੇ ਵੀ ਇਹ ਹਵਾਲਾ ਦੇ ਕੇ ਘਰੋਂ ਕੱਢ ਦਿੱਤਾ ਕਿ ਉਹ ਉਨ੍ਹਾਂ ਦਾ ਪੁੱਤ ਖਾ ਗਈ। ਹੁਣ ਮਾਂ ਦੇ ਘਰ ਵੀ ਭਰਾ-ਭਾਬੀ ਦੇ ਤਾਹਨੇ ਸੁਣਦੀ। ਪੜ੍ਹੀ-ਲਿਖੀ ਵੀ ਨਹੀਂ ਸੀ, ਜੋ ਆਪਣੇ ਬਲਬੂਤੇ 'ਤੇ ਜੀਵਨ ਬਸਰ ਕਰ ਲੈਂਦੀ। ਕੁਝ ਚਾਹੀਦਾ ਹੁੰਦਾ, ਤਾਂ ਭਾਬੀ ਦੇ ਮੂੰਹ ਵੱਲ ਵੇਖਣਾ ਪੈਂਦਾ ਤੇ ਭਾਬੀ ਉਸ ਨੂੰ ਪੈਸੇ ਦੇਣ ਲੱਗੇ ਏਦਾਂ ਦੇਖਦੀ, ਜਿਵੇਂ ਉਸ ਨੇ ਪੈਸੇ ਨਹੀਂ, ਉਸ ਦੇ ਸਰੀਰ ਦਾ ਕੋਈ ਅੰਗ ਮੰਗ ਲਿਆ ਹੋਵੇ। ਜਿੱਦਾਂ-ਕਿੱਦਾਂ ਹਿੰਮਤ ਕਰ ਕੇ ਉਸ ਨੇ ਫੋਨ ਚੁੱਕਿਆ ਤਾਂ ਅੱਗੋਂ ਕੋਈ ਬੋਲਿਆ, 'ਸੌਰੀ, ਸ਼ੀ ਇਜ਼ ਨੋ ਮੋਰ।' ਇਹ ਸੁਣਦਿਆਂ ਹੀ ਉਸ ਉਤੇ ਜਿਵੇਂ ਬਿਜਲੀ ਡਿਗ ਗਈ। ਉਸ ਦੀ ਮਾਂ ਕਾਫੀ ਦਿਨਾਂ ਤੋਂ ਬਿਮਾਰ ਸੀ ਤੇ ਹਸਪਤਾਲ 'ਚ ਦਾਖਲ ਸੀ। ਅੱਜ ਉਹ ਵੀ ਰੱਬ ਨੂੰ ਪਿਆਰੀ ਹੋ ਗਈ। ਮਾਂ ਕਰਕੇ ਹੀ ਤਾਂ ਭਰਾ ਉਸ ਨੂੰ ਘਰ 'ਚ ਰੱਖਣ ਨੂੰ ਤਿਆਰ ਸੀ। ਹੁਣ ਮਾਂ ਤੋਂ ਬਿਨਾਂ ਕਿਥੇ ਜਾਊਂਗੀ ਮੈਂ। ਜਿਵੇਂ ਉਸ ਨੂੰ ਮਾਂ ਦੇ ਮਰਨ ਦਾ ਘੱਟ, ਆਪਣੇ ਘਰੋਂ ਕੱਢੇ ਜਾਣ ਦਾ ਦੁੱਖ ਜ਼ਿਆਦਾ ਸੀ। ਡਰਦੀ ਹੋਈ ਉਹ ਭਰਾ ਨੂੰ ਇਹ ਖਬਰ ਦੱਸਣ ਲੱਗੀ ਤਾਂ ਦੇਖਿਆ ਦੋਵੇਂ ਭਰਾ-ਭਰਜਾਈ ਕਮਰੇ 'ਚ ਬੈਠੇ ਕੁੜ੍ਹੀ ਜਾ ਰਹੇ ਸਨ। ਕੁਝ ਬੋਲਣ ਦੀ ਬਜਾਏ ਉਸ ਨੇ ਚੁੱਪ ਰਹਿਣਾ ਮੁਨਾਸਿਬ ਸਮਝਿਆ ਤੇ ਸੋਚਿਆ ਕਿ ਪਹਿਲਾਂ ਹੀ ਜਾ ਕੇ ਸਾਮਾਨ ਬੰਨ੍ਹ ਲਵੇ। ਵਾਪਸ ਜਾਣ ਹੀ ਲੱਗੀ ਸੀ ਕਿ ਪਿੱਛੋਂ ਆਵਾਜ਼ ਆਈ 'ਗਰਿਮਾ!' ਇਹ ਆਵਾਜ਼ ਉਸ ਦੇ ਭਰਾ ਦੀ ਸੀ। ਉਹ ਕੁਝ ਕਹਿੰਦਾ ਉਸ ਤੋਂ ਪਹਿਲਾਂ ਹੀ ਗਰਿਮਾ ਬੋਲ ਪਈ, 'ਤੈਨੂੰ ਕੁਝ ਕਹਿਣ ਦੀ ਲੋੜ ਨਹੀਂ, ਮੈਨੂੰ ਪਤਾ ਹੁਣ ਮੇਰੀ ਇਸ ਘਰ 'ਚ ਜਗ੍ਹਾ ਨਹੀਂ, ਤੇਰੇ ਕਹਿਣ ਤੋਂ ਪਹਿਲਾਂ ਹੀ ਮੈਂ ਸਾਮਾਨ ਬੰਨ੍ਹ ਲਿਆ ਹੈ ਤੇ ਕੱਲ੍ਹ ਤੱਕ ਕੋਈ ਇੰਤਜ਼ਾਮ ਕਰ ਕੇ ਮੈਂ ਚਲੀ ਜਾਊਂ।' ਗਰਿਮਾ ਦੇ ਏਨੇ ਕੌੜੇ ਸ਼ਬਦਾਂ ਦਾ ਭਰਾ 'ਤੇ ਕੋਈ ਅਸਰ ਨਾ ਹੋਇਆ ਤੇ ਖਿਝਦਾ ਹੋਇਆ ਬੋਲਿਆ, 'ਤੈਨੂੰ ਜਾਣ ਦੀ ਕੋਈ ਲੋੜ ਨਹੀਂ, ਮਾਂ ਨੇ ਜੋ ਵਸੀਅਤ ਲਿਖੀ ਸੀ, 70 ਫ਼ੀਸਦੀ ਜਾਇਦਾਦ ਤੇਰੇ ਨਾਂਅ ਕਰਤੀ, ਜਿਸ ਵਿਚ ਇਹ ਘਰ ਵੀ ਆਉਂਦਾ ਹੈ।'
ਗਰਿਮਾ ਨੂੰ ਸਮਝ ਨਾ ਆਵੇ ਕਿ ਉਹ ਖ਼ੁਸ਼ੀ ਮਨਾਵੇ ਜਾਂ ਫੇਰ ਦੁਖੀ ਹੋਵੇ। ਚਿਹਰੇ 'ਤੇ ਆਈ ਖ਼ੁਸ਼ੀ ਨੂੰ ਲੁਕਾਉਂਦੀ ਹੋਈ ਉਹ ਬਿਨਾਂ ਕੁਝ ਬੋਲੇ ਆਪਣੇ ਕਮਰੇ ਵੱਲ ਨੂੰ ਭੱਜ ਗਈ। ਜਿਵੇਂ ਮਾਂ ਦੇ ਜਾਣ ਦਾ ਦੁੱਖ ਘੱਟ ਤੇ ਸਿਰ 'ਤੇ ਛੱਤ ਰਹਿਣ ਦੀ ਖ਼ੁਸ਼ੀ ਉਸ ਨੂੰ ਜ਼ਿਆਦਾ ਸੀ।


kauranmol274@gmail.com

ਅੱਖੀਆਂ ਦਾ ਤਾਰਾ

ਸਾਲਾਂ ਦਾ ਲੰਮਾ ਪੈਂਡਾ ਤੈਅ ਕਰਨ ਤੋਂ ਬਾਅਦ ਜ਼ਿੰਦਗੀ ਨੇ ਉਸ ਰਸਮੋ ਰਿਵਾਜ ਭਰੇ ਦੂਸਰੇ ਪਰਿਵਾਰ ਵਿਚ ਲਿਆ ਖੜ੍ਹਾ ਕਰ ਦਿੱਤਾ ਸੀ, ਜਿਸ ਨੂੰ ਜਹਾਨ ਸਹੁਰਾ ਪਰਿਵਾਰ ਆਖਦਾ ਹੈ। ਮੈਂ ਪੇਕਿਆਂ ਦੇ ਖਿਆਲਾਂ ਦੀ ਧੁਖਧੁਖੀ ਵਿਚੋਂ ਨਿਕਲ ਕੇ ਸਹੁਰਿਆਂ ਦੀ ਇੱਜ਼ਤ ਦੇ ਮੱਥੇ ਚੁੰਨੀ ਨਾਲ ਕੱਜਣ ਦੀਆਂ ਅਥਾਹ ਕੋਸ਼ਿਸਾਂ ਕਰਨ ਲੱਗੀ ਪਰ ਮੇਰੀਆਂ ਕੋਸ਼ਿਸ਼ਾਂ ਦੇ ਬੂਟੇ ਉਸੇ ਵੇਲੇ ਸੁੱਕ ਜਾਂਦੇ ਜਦੋਂ ਕੰਨੀਂ ਆਵਾਜ਼ ਪੈਂਦੀ 'ਨੀ, ਆਹ ਸਿਖਾਇਆ ਤੇਰੀ ਮਾਂ ਨੇ'। ਬਸ ਏਨਾ ਸੁਣਦੇ ਸਾਰ ਹੀ ਮੇਰੀ ਕਲਪਨਾ ਦੇ ਸਰਕੜੇ ਟੁੱਟ ਜਾਂਦੇ ਤੇ ਮੈਂ ਉਸ ਵਿਚ ਡੁੱਬ ਜਾਂਦੀ ਸਾਂ। ਮੈਂ ਅਕਸਰ ਉਸ ਖ਼ੁਸ਼ੀ ਦਾ ਅਹਿਸਾਸ ਕਰਦੀ ਸਾਂ ਜੋ ਮੇਰੀ ਮਾਂ ਦੀਆਂ ਅੱਖਾਂ ਵਿਚ ਹੋਵੇਗੀ, ਜਦੋਂ ਮੈਂ ਇਸ ਫਾਨੀ ਦੁਨੀਆ ਵਿਚ ਆਈ ਸਾਂ, ਉਹ ਸਾਰੇ ਸ਼ਾਹੀ ਲਫ਼ਜ਼ ਜੋ ਵਿਰਾਸਤ ਵਿਚ ਮੇਰੀ ਨਾਨੀ ਤੋਂ ਮੇਰੀ ਮਾਂ ਰਾਹੀਂ ਮੇਰੇ ਵਿਚ ਆਏ ਮੈਨੂੰ ਪੁਰਖਿਆਂ ਨਾਲ ਜੋੜ ਜਾਂਦੇ। ਹਮੇਸ਼ਾ ਜ਼ਿੰਦਗੀ ਦੇ ਵਲਵਲਿਆਂ ਵਿਚ ਫਸੀ ਭੰਬੀਰੀ ਬਣੀ ਮੇਰੀ ਮਾਂ ਰਿਸ਼ਤਿਆਂ ਦੀਆਂ ਤੰਦਾਂ ਮਜ਼ਬੂਤ ਕਰਨ ਵਿਚ ਰੁੱਝੀ ਰਹੀ। ਉਹ ਬਿਨਾਂ ਕਿਸੇ ਡਿਗਰੀ ਤੋਂ ਵੀ ਦੁਆਵਾਂ ਵਰਗੀਆਂ ਦਵਾਈਆਂ ਨਾਲ ਮੈਨੂੰ ਕਈ ਭੈੜੀਆਂ ਰੂਹਾਂ ਤੋਂ ਬਚਾਉਂਦੀ ਰਹੀ ਤੇ ਨਜ਼ਰ ਉਤਾਰ ਕੇ ਮੇਰੀਆਂ ਬਲਾਵਾਂ ਆਪਣੇ ਸਿਰ ਲੈਂਦੀ ਰਹੀ। ਮੈਨੂੰ ਅਕਸਰ ਯਾਦ ਆਉਂਦਾ ਹੈ ਉਸ ਦਾ ਇਹ ਆਖਣਾ, ਤੇਰੇ ਹੱਥਾਂ ਵਿਚ ਕੋਠੇ ਲਿੱਪਣ ਵਾਲੀ ਮਿੱਟੀ ਨਹੀਂ ਸਗੋਂ ਕਿਤਾਬਾਂ ਅਤੇ ਫਰਦਾਂ ਸੋਭਦੀਆਂ ਹਨ। ਉਸ ਨੇ ਮੇਰੇ ਸੁਪਨਿਆਂ ਦੇ ਦੀਵਿਆਂ ਵਿਚ ਆਪਣੀਆਂ ਸਧਰਾਂ ਦਾ ਤੇਲ ਪਾ ਕੇ ਜ਼ਿੰਦਗੀ ਵਿਚ ਚਾਨਣ ਕਰ ਦਿੱਤਾ ਸੀ। ਫਿਰ ਮੈਂ ਵੀ ਉਸ ਦੇ ਸੁਪਨਿਆਂ ਦੇ ਪਾਣੀ ਵਿਚ ਬੱਤਖ ਬਣ ਤਰਦੀ ਸਾਂ। ਉਹ ਚਾਦਰਾਂ ਜੋ ਕਈ ਪੀੜ੍ਹੀਆਂ ਤੋਂ ਦਾਜ ਵਿਚ ਲਿਆ ਰਹੀਆਂ ਸਨ, ਮੈਨੂੰ ਉਨ੍ਹਾਂ ਦਾ ਇਕੱਲਾ-ਇਕੱਲਾ ਧਾਗਾ ਸਗਾ ਜਾਪਦਾ। ਉਹ ਜ਼ਿੰਦਗੀ ਮਿੰਨਤਾਂ, ਮਿਹਣਿਆਂ ਵਿਚ ਲੰਘਾਉਂਦੀ ਰਹੀ ਫਿਰ ਵੀ ਹਰ ਵਾਰ ਉਸ 'ਤੇ ਸਵਾਲ ਕਿਉਂ?
ਮੇਰੀ ਕਲਪਨਾ ਦੇ ਦਰਵਾਜ਼ੇ ਬੰਦ ਹੁੰਦੇ ਹਨ ਅਤੇ ਮੈਂ ਹਕੀਕਤ ਦੀਆਂ ਦਹਿਲੀਜ਼ਾਂ 'ਤੇ ਪੈਰ ਧਰਦੀ ਹਾਂ। ਫਿਰ ਵੀ ਮੇਰੇ ਕੰਨੀਂ ਪੈਂਦੇ ਮੇਰੀ ਮਾਂ ਨੂੰ ਦਿੱਤੇ ਜਾ ਰਹੇ ਮਿਹਣਿਆਂ ਦਾ ਸਿਲਸਿਲਾ ਨਹੀਂ ਰੁਕਦਾ। ਮੈਂ ਕੰਮ-ਧੰਦੇ ਵਿਚ ਰੁੱਝ ਜਾਂਦੀ ਹਾਂ। ਕੁਝ ਸਮੇਂ ਬਾਅਦ ਡਾਕੀਆ ਮੇਰੀ ਮਾਂ ਦੇ ਬਿਮਾਰ ਹੋਣ ਦੀ ਖ਼ਬਰ ਪਹੁੰਚਾਉਂਦਾ ਹੈ। ਮੇਰੇ ਮਨ ਵਿਚ ਸਵਾਲ ਖੜ੍ਹੇ ਹੁੰਦੇ ਹਨ ਕਿ ਮੇਰੀ ਮਾਂ ਕੀ ਕਰੇ? ਮੈਂ ਉਸ ਨੂੰ ਮਿਲਣ ਜਾਂਦੀ ਹਾਂ ਤੇ ਉਹ ਆਖਦੀ ਹੈ ਕਿ ਉਹ ਕਦੇ ਸੁਖਦੇਵ ਸਿੰਘ ਦੀ ਧੀ, ਕਦੇ ਕੁਲਦੀਪ ਸਿੰਘ ਦੀ ਪਤਨੀ ਹੀ ਬਣੀ ਰਹੀ, ਉਸ ਦਾ ਖੁਦ ਦਾ ਕਿਰਦਾਰ ਕਦੇ ਸਾਹਮਣੇ ਨਾ ਆ ਸਕਿਆ। ਏਦਾਂ ਤੇਰੇ ਨਾਲ ਵੀ ਹੋਵੇਗਾ ਕਿਉਂਕਿ ਇਹ ਚੱਕਰ ਕਦੇ ਨਹੀਂ ਰੁਕਦੇ। ਫਿਰ ਭਿੱਜੀਆਂ ਅੱਖਾਂ ਨਾਲ ਮੇਰੀ ਸੱਸ ਨੂੰ ਇਹ ਕਹਿ ਕੇ ਅਲਵਿਦਾ ਕਹਿ ਗਈ ਕਿ 'ਅੱਖੀਆਂ ਦੇ ਤਾਰੇ ਨੂੰ ਜੀ ਤੁਸੀਂ ਦਿਲ ਵਿਚ ਰੱਖ ਲੈਣਾ।'


-1856, ਗਲੀ ਨੰ: 5, ਮਹਾਰਾਜਾ ਨਗਰ, ਲੁਧਿਆਣਾ-141001.



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX