ਤਾਜਾ ਖ਼ਬਰਾਂ


ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ਵੱਲੋਂ ਇਲਾਕੇ ...
ਆਈ.ਪੀ.ਐੱਲ 2019 : ਦਿੱਲੀ ਨੇ ਰਾਜਸਥਾਨ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਪਿੰਡ ਰਾਣੀਪੁਰ 'ਚ ਸ਼ਰੇਆਮ ਹੋ ਰਹੀ ਗ਼ੈਰਕਾਨੂੰਨੀ ਰੇਤ ਦੀ ਪੁਟਾਈ
. . .  1 day ago
ਫਗਵਾੜਾ ,22 ਅਪ੍ਰੈਲ [ਅਸ਼ੋਕ ਵਾਲੀਆ }- ਫਗਵਾੜਾ ਬਲਾਕ ਦੇ ਪਿੰਡ ਰਾਣੀਪੁਰ 'ਚ 3 ਪੰਚਾਇਤਾਂ ਦੇ ਕਹਿਣ ਦੇ ਬਾਵਜੂਦ ਰਾਤ ਵੇਲੇ ਸ਼ਰੇਆਮ ਰੇਤ ਦੀ ਪੁਟਾਈ ਹੁੰਦੀ ਹੈ। ਪਿੰਡ ਵਾਸੀਆ'' ਵੱਲੋਂ ਟਿਪਰਾਂ ਦੀ ਹਵਾ ਵੀ ਕੱਢੀ...
ਚਾਰ ਏਕੜ ਦੇ ਕਰੀਬ ਕਣਕ ਸੜ ਕੇ ਸੁਆਹ ਹੋਈ
. . .  1 day ago
ਦੋਰਾਹਾ, 22 (ਜਸਵੀਰ ਝੱਜ)- ਦੋਰਾਹਾ ਨੇੜਲੇ ਪਿੰਡ ਲੰਢਾ ਵਿਖੇ ਕਰੀਬ ਚਾਰ ਏਕੜ ਕਣਕ ਦੇ ਸੜ ਕੇ ਸੁਆਹ ਹੋਣ ਦਾ ਸਮਾਚਾਰ ਹੈ। ਦੇਰ ਸ਼ਾਮ ਕਰੀਬ ਅੱਠ ਕ ਵਜੇ ਦੀਪ ਨਗਰ ਪੁਲ਼ ਵਾਲ਼ੇ ...
ਆਈ.ਪੀ.ਐੱਲ 2019 : ਰਾਜਸਥਾਨ ਨੇ ਦਿੱਲੀ ਨੂੰ 192 ਦੌੜਾਂ ਦਾ ਦਿੱਤਾ ਟੀਚਾ
. . .  1 day ago
ਖੰਨਾ ਦੇ ਸਭ ਤੋਂ ਵੱਡੇ ਮਲਟੀ ਸ਼ੋਅ ਰੂਮ 'ਚ ਲੱਗੀ ਅੱਗ
. . .  1 day ago
ਖੰਨਾ 22 ਅਪ੍ਰੈਲ ,{ਹਰਜਿੰਦਰ ਸਿੰਘ ਲਾਲ} -ਖੰਨਾ ਦੇ ਹੁਕਮ ਚੰਦ ਸੂਦ ਐਂਡ ਸੰਨਜ਼ 'ਚ ਭਿਆਨਕ ਅੱਗ ਲੱਗ ਗਈ ਜਿਸ ਨੂੰ ਬੁਝਾਉਣ ਲਈ ਕਈ ਗਡੀਆ ਨੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ।ਇਸ ਮੌਕੇ 'ਤੇ ਲੱਖਾਂ ਦਾ ਨੁਕਸਾਨ ...
ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਨਹੀ ਰਹੇ
. . .  1 day ago
ਪਾਤੜਾਂ ,22 ਅਪ੍ਰੈਲ (ਗੁਰਵਿੰਦਰ ਸਿੰਘ ਬੱਤਰਾ) -ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਹਮੀਰ ਸਿੰਘ ਘੱਗਾ ਦਾ ਅੱਜ ਸ਼ਾਮ ਪੰਜ ਵਜੇ ਦੇਹਾਂਤ ਹੋ ਗਿਆ । ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ ...
ਸੇਮ ਨਾਲੇ 'ਚ ਰੁੜ੍ਹੇ ਦੋ ਬੱਚਿਆਂ 'ਚੋਂ ਇਕ ਦੀ ਲਾਸ਼ ਮਿਲੀ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਪਿੰਡ ਮਦਰੱਸਾ ਵਿਖੇ ਨਹਾਉਣ ਸਮੇਂ ਸੇਮ ਨਾਲੇ ਵਿਚ ਰੁੜ੍ਹੇ ਦੋ ਬੱਚਿਆਂ ਵਿਚੋਂ ਅਜੇ ਸਿੰਘ (13) ਦੀ ਲਾਸ਼ ਘਟਨਾ ਸਥਾਨ ਤੋਂ ਇਕ ਕਿੱਲੋਮੀਟਰ ਦੂਰ...
ਨੂਰਪੁਰ ਬੇਦੀ ਦੇ ਜੰਗਲਾਂ ਵਿਚ ਖ਼ੈਰ ਮਾਫ਼ੀਆ ਹੋਇਆ ਸਰਗਰਮ
. . .  1 day ago
ਨੂਰਪੁਰ ਬੇਦੀ ,22 ਅਪ੍ਰੈਲ (ਢੀਂਡਸਾ,ਚੌਧਰੀ ) -ਨੂਰਪੁਰ ਬੇਦੀ ਇਲਾਕੇ ਵਿਚ ਫੈਲੀਆਂ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਵੀ ਖੈਰ ਮਾਫ਼ੀਆ ਵੱਲੋਂ ਆਪਣੇ ਪੈਰ ਪਸਾਰ ਲਏ ਗਏ ਹਨ ।ਖੈਰ ਮਾਫ਼ੀਆ ...
ਟਰੈਕਟਰ ਪਲਟਣ ਨਾਲ ਨੌਜਵਾਨ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 22 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਲੱਖੇਵਾਲੀ ਤੋਂ ਭਾਗਸਰ ਰੋਡ ਤੇ ਟਰੈਕਟਰ ਅਤੇ ਤੂੜੀ ਵਾਲੀ ਟਰਾਲੀ ਪਲਟਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ ਦਸਤਕ

ਉਸ ਛੋਟੇ ਜਿਹੇ ਪਿੰਡ 'ਚ ਵਸਦੀ ਮੇਰੀ ਬੇਟੀ ਅਤੇ ਦਾਮਾਦ ਦੇ ਅਕਸਰ ਕਈ ਹਫ਼ਤਿਆਂ ਤੋਂ ਫੋਨ ਆ ਰਹੇ ਸੀ, 'ਡੈਡੀ ਜੀ, ਕੀ ਨਰਾਜ਼ਗੀ ਸਾਡੇ ਨਾਲ... ਸਾਲ ਤੋਂ ਵੀ ਵੱਧ ਸਮਾਂ ਹੋ ਗਿਐ, ਸਾਡੇ ਕੋਲ ਆਇਆਂ ਨੂੰ ...?' ਸੋ ਇਸ ਪਿਆਰ ਭਰੇ ਉਲ੍ਹਾਮੇ ਅਤੇ ਨੰਨ੍ਹੇ-ਮੰੁਨੇ ਦੋਹਤੇ ਨੂੰ ਮਿਲਣ ਦੀ ਚਾਹਤ ਸਦਕਾ ਮੈਂ ਦਫ਼ਤਰੋਂ ਦੋ ਦਿਨ ਦੀ ਛੁੱਟੀ ਲੈ ਉਚੇਚੇ ਤੌਰ 'ਤੇ ਉਸ ਪਿੰਡ ਪੁੱਜਾ ਸਾਂ | ਰਾਤ ਸਮੇਂ ਸਰ੍ਹੋਂ ਦੇ ਸਾਗ, ਮੱਕੀ ਦੀ ਰੋਟੀ, ਦੇਸੀ ਘਿਓ ਮਿਲੀ ਸ਼ੱਕਰ ਜਿਹੇ ਸਵਾਦੀ ਖਾਣੇ ਖਾਣ ਉਪਰੰਤ ਘਰ ਦੇ ਖੁੱਲ੍ਹੇ ਵਿਹੜੇ ਵਿਚ ਡੱਠੀਆਂ ਮੰਜੀਆਂ ਉੱਪਰ ਬੈਠ ਕੇ ਗੱਲਾਂ ਕਰਦਿਆਂ ਪਤਾ ਹੀ ਨਹੀਂ ਲੱਗਾ ਕਿ ਕਦੋਂ ਰਾਤ ਦੇ 11.30 ਹੋ ਗਏ | ਨੀਂਦ ਨਾਲ ਬੋਝਲ ਹੋਈਆਂ ਅੱਖਾਂ ਸਦਕਾ ਬਿਸਤਰੇ 'ਤੇ ਪੈਂਦਿਆਂ ਹੀ ਮਿੱਠੀ ਨੀਂਦ ਦੇ ਆਗੋਸ਼ 'ਚ ਸਾਂ |
ਆਪਣੀ ਕਈ ਸਾਲਾਂ ਤੋਂ ਬਣੀ ਆਦਤ ਅਨੁਸਾਰ ਤੜਕੇ ਪੰਜ ਵਜੇ ਉੱਠ, ਨਿੱਤ ਕਰਮ ਉਪਰੰਤ ਯੋਗਾ-ਕਸਰਤ ਵਾਲਾ ਮੈਟ ਕੱਛੇ ਮਾਰ ਛੱਤ ਵੱਲ ਜਾਂਦੀਆਂ ਪੌੜੀਆਂ ਚੜ੍ਹ ਗਿਆ ਸੀ | ਅੰਮਿ੍ਤ ਵੇਲੇ ਦੂਰ-ਦੂਰ ਤੱਕ ਫੈਲੀ ਹਰੇ-ਭਰੇ ਖੇਤਾਂ ਦੀ ਹਰਿਆਲੀ, ਕੋਇਲ ਅਤੇ ਹੋਰ ਪੰਛੀਆਂ ਦੇ ਮਿੱਠੜੇ ਬੋਲ, ਅਸਮਾਨੀਂ ਛਾ ਰਹੀਆਂ ਕਾਲੀਆਂ ਘਟਾਵਾਂ ਅਤੇ ਤਾਜ਼ੀ ਠੰਢੀ ਹਵਾ ਦੇ ਝੌਾਕੇ... ਬਈ ਵਾਹ | ਇਉਂ ਲੱਗਾ ਜਿਵੇਂ ਕੁਦਰਤ ਰਾਣੀ ਸਾਖਸ਼ਾਤ ਅਸਮਾਨੋਂ ਉੱਤਰ ਕੇ ਸਰਬ ਲੋਕਾਈ ਨੂੰ ਅਸ਼ੀਰਵਾਦ ਦੇ ਰਹੀ ਹੋਵੇ | 'ਧਰਮ ਨਾਲ ਅੱਜ ਤਾਂ ਇਸ ਕੁਦਰਤੀ ਗੋਦ 'ਚ ਬੈਠ ਕੇ ਯੋਗਾ ਕਰਨ ਦਾ ਸਵਾਦ ਹੀ ਆ ਜਾਊ... ਭਲਾ ਸਾਡੇ ਭੀੜ ਮਾਰੇ ਸ਼ਹਿਰਾਂ 'ਚ ਅਜਿਹੀਆਂ ਮੌਜਾਂ ਕਿੱਥੋਂ? ਯੋਗਾ ਮੈਟ ਛੱਤ 'ਤੇ ਵਿਛਾਉਂਦਿਆਂ ਆਪ-ਮੁਹਾਰੇ ਹੀ ਉਕਤ ਬੋਲ ਮੇਰੇ ਮੰੂਹੋਂ ਨਿਕਲ ਤੁਰੇ ਸਨ |
ਯੋਗਾ ਕਾਇਦੇ-ਕਾਨੂੰਨ ਮੁਤਾਬਿਕ ਆਸੇ-ਪਾਸੇ ਤੋਂ ਬੇਖ਼ਬਰ ਅਤੇ ਆਪਣੇ ਧਿਆਨ ਮਗਨ ਹੁੰਦਿਆਂ ਹਾਲੇ ਮੈਂ ਸੱਤ ਕੁ ਮਿੰਟਾਂ ਤੋਂ ਪ੍ਰਾਣਾਯਾਮ ਕਰ ਹੀ ਰਿਹਾ ਸੀ ਕਿ ਘਰ ਦੇ ਪੱਛਮ ਵਾਲੇ ਪਾਸੇ ਦੇ ਧਾਰਮਿਕ ਅਸਥਾਨ ਵਾਲੇ ਲਾਊਡ ਸਪੀਕਰ ਦੀ ਉੱਚੀ ਆਵਾਜ਼ ਨੇ ਜਿਵੇਂ ਮੇਰਾ ਧਿਆਨ ਭੰਗ ਕਰ ਕੇ ਰੱਖ ਦਿੱਤਾ | ਇਸ ਅਣਕਿਆਸੇ ਰੌਲੇ ਤੋਂ ਬਚਣ ਦੀ ਝੰੁਜਲਾਹਟ ਜਿਹੀ 'ਚ ਮੈਂ ਮੈਟ ਚੁੱਕ ਚੁਬਾਰੇ ਵਾਲੀ ਕੰਧ ਓਹਲੇ ਮੁੜ ਪ੍ਰਾਣਾਯਾਮ ਸ਼ੁਰੂ ਕਰਨ ਦੀ ਕੋਸ਼ਿਸ਼ ਵਿਚ ਹੀ ਸੀ | ਪਰ ਇਹ ਕੀ? ...ਹੁਣ ਚੜ੍ਹਦੇ ਪਾਸੇ ਵਾਲੇ ਦੂਜੇ ਹੋਰ ਧਾਰਮਿਕ ਅਸਥਾਨ ਵਾਲੇ ਲਾਊਡ ਸਪੀਕਰ ਦੀ ਕੰਨ ਪਾੜ੍ਹਵੀਂ ਆਵਾਜ਼ ਵੀ ਮੱਲੋ-ਜ਼ੋਰੀ ਰੱਬ ਦਾ ਨਾਂਅ ਸੁਣਾਉਣ ਲੱਗੀ ਸੀ | ਦੋਵਾਂ ਪਾਸਿਆਂ ਦੇ ਭਾਰੀ ਸ਼ੋਰ-ਸ਼ਰਾਬੇ ਸਦਕਾ ਕੁਝ ਵੀ ਤਾਂ ਪੱਲੇ ਨਹੀਂ ਪੈ ਰਿਹਾ ਸੀ | ਬੁੜਬੁੜਾਉਂਦਿਆਂ ਪ੍ਰਾਣਾਯਾਮ ਅਧਵਾਟੇ ਹੀ ਛੱਡ ਮੈਂ ਪੌੜੀਆਂ ਉੱਤਰ ਗਿਆ ਸੀ | ਚੌਾਕੇ 'ਚ ਕੰਮੀਂਕਾਰੀਂ ਰੁੱਝੀ ਬੇਟੀ ਨੇ ਹੈਰਾਨ ਹੁੰਦਿਆਂ ਪੁੱਛਿਆ, 'ਡੈਡੀ ਜੀ, ਬੜੀ ਜਲਦੀ ਯੋਗਾ ਕਰ...? 'ਕਾਹਦਾ ਯੋਗਾ?... ਦੋਵੀਂ ਪਾਸੀਂ ਥੋਡੇ ਧਾਰਮਿਕ ਸਥਾਨਾਂ ਦੇ ਲਾਊਡ ਸਪੀਕਰਾਂ ਨੇ ਅੱਜ ਤਾਂ ਚੰਗੇ ਭਲੇ ਯੋਗਾ ਦੀ ਡੰਡ ਲਾਹ... ਚਿੜੀ ਦੇ ਪਹੰੁਚੇ ਜਿੰਨਾ ਛੋਟਾ ਜਿਹਾ ਪਿੰਡ... ਦੋ-ਦੋ ਧਰਾਮਿਕ ਸਥਾਨ... ਉਤੋਂ ਸਪੀਕਰਾਂ ਦੀ ਕੰਨ ਪਾੜ੍ਹਵੀਂ ਆਵਾਜ਼... ਧੰਨ ਇਹ ਪਿੰਡ ਅਤੇ ਧੰਨ ਇਹ ਪਿੰਡ ਵਾਲੇ... | ਬੇਟੀ ਦੀ ਗੱਲ ਕੱਟਦਿਆਂ ਮੈਂ ਕਿਹਾ |
'ਡੈਡੀ ਜੀ! ਥੋਡੀ ਗੱਲ ਤਾਂ ਸੋਲ੍ਹਾਂ ਆਨੇ ਸੱਚ... ਪਰ ਇਥੇ ਸੁੱਖ ਨਾਲ ਮਸਾਂ 35-40 ਹੀ ਘਰ ਹੋਣਗੇ... ਇਕ ਹੀ ਧਰਮ ਦੀਆਂ ਦੋ ਪੱਤੀਆਂ ਵਿਚ ਵੱਖ-ਵੱਖ ਧਾਰਮਿਕ ਅਸਥਾਨ', ਉਹ ਸੋਚਮਈ ਹੌਲੀ ਜਿਹੀ ਆਵਾਜ਼ ਵਿਚ ਬੋਲੀ |
'ਪਰ ਰੱਬ ਅਤੇ ਗੁਰੂ ਘਰ ਤਾਂ ਸਭ ਦੇ ਸਾਂਝੇ ਹੁੰਦੇ... ਪਰ ਪਿੰਡ, ਕਸਬੇ 'ਚ ਤਾਂ ਸਿਰਫ਼ ਇਕ ਹੀ ਗੁਰੂ ਘਰ ਹੋਣਾ ਚਾਹੀਦੈ... ਕੀ ਇਸ ਪਿੰਡ ਦਾ ਸਰਪੰਚ ਜਾਂ ਪੰਚ..., ਮੇਰੀ ਗੱਲ ਵਿਚਾਲੇ ਹੀ ਕੱਟਦਿਆਂ ਤਪਾਕ ਦੇਣੇ ਬੇਟੀ ਕੁਝ ਰੋਹਬਦਾਰ ਆਵਾਜ਼ ਵਿਚ ਬੋਲੀ, 'ਸਾਰੇ ਪੁਆੜੇ ਦੀ ਜੜ੍ਹ ਹੀ ਸਰਪੰਚ ਅਤੇ ਪੰਚ ਨੇ... ਜਿਨ੍ਹਾਂ ਸਰਪੰਚੀਆਂ, ਪੰਚੀਆਂ ਪੱਕੀਆਂ ਕਰਨ ਅਤੇ ਲੋਕਾਂ ਦੀਆਂ ਵੋਟਾਂ ਬਟੋਰਨ ਲਈ ਹੀ ਵੱਖ-ਵੱਖ ਧਾਰਮਿਕ ਅਸਥਾਨ ਬਣਵਾਏ ਪਰ ਬੁੱਧੂ ਬਣੇ ਲੋਕ ਉਨ੍ਹਾਂ ਦੀਆਂ ਲੰੂਬੜਚਾਲਾਂ 'ਚ ਫਸ ਕੇ ਪਿੱਛਲੱਗ ਬਣੇ ਹੋਏ... |
'ਧੀਏ!... ਕੋਈ ਗੱਲ ਨਹੀਂ... ਹਾਲੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ... ਛੋਟੇ ਜਿਹੇ ਪਿੰਡ 'ਚ ਦੋ-ਦੋ ਧਾਰਮਿਕ ਸਥਾਨਾਂ ਦੀ ਕੀ ਲੋੜ?... ਨਾਲੇ ਹੁਣ ਤਾਂ ਸ਼੍ਰੋਮਣੀ ਕਮੇਟੀ ਵਾਲੇ ਅਤੇ ਬੁੱਧੀਜੀਵੀ ਵੀ ਤਾਂ ਇਕ ਪਿੰਡ 'ਚ ਸਿਰਫ਼ ਇਕ ਹੀ ਧਾਰਮਿਕ ਅਸਥਾਨ ਲਈ ਜ਼ੋਰ ਪਾ ਰਹੇ ਨੇ... |'
...ਅਤੇ ਸਮਾਂ ਹੋਰ ਵਿਅਰਥ ਨਾ ਗਵਾਉਂਦਿਆਂ ਮੈਂ ਅਗਲੇ ਕੁਝ ਹੀ ਮਿੰਟਾਂ ਉਪਰੰਤ ਉਸ ਪਿੰਡ ਦੇ ਸਰਪੰਚ, ਪੰਚਾਇਤ, ਪੰਚਾਂ ਨੂੰ ਪਿੰਡ 'ਚ ਸਿਰਫ਼ ਇਕ ਹੀ ਧਾਰਮਿਕ ਅਸਥਾਨ ਰੱਖਣ ਅਤੇ ਆਵਾਜ਼ ਪ੍ਰਦੂਸ਼ਣ ਦੀ ਸਮੱਸਿਆ ਪ੍ਰਤੀ ਜਾਗਰੂਕ ਕਰਵਾਉਣ ਲਈ ਉਨ੍ਹਾਂ ਦੇ ਦਰਵਾਜ਼ਿਆਂ 'ਤੇ ਦਸਤਕ ਦੇਣ ਲਈ ਘਰੋਂ ਨਿਕਲ ਤੁਰਿਆ ਸੀ |

-ਮਸੀਤਾਂ ਰੋਡ, ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ |
ਮੋਬਾਈਲ : 70870-48140.


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀ ਲਿਫ਼ਾਫ਼ੀ

ਸਕੂਲ ਵਿਚ ਕਾਫ਼ੀ ਰੌਣਕ ਬੱਝੀ ਸੀ, ਬੱਚੇ ਸੱਜ-ਧੱਜ ਕੇ ਆਏ ਸਨ | ਪਿੰ੍ਰਸੀਪਲ ਨੇ ਚੰਗਾ ਪ੍ਰਬੰਧ ਕਰ ਰੱਖਿਆ ਸੀ | ਸਕੂਲ ਦੀਆਂ ਚੰਗੀਆਂ ਪ੍ਰਾਪਤੀਆਂ ਕਰਕੇ ਸਕੂਲ ਸੂਬੇ ਦੇ ਚੰਗੇ ਸਕੂਲਾਂ ਵਿਚ ਗਿਣਿਆ ਜਾਂਦਾ ਸੀ | ਇਸੇ ਕਰਕੇ ਹੀ ਅੱਜ ਸਾਲਾਨਾ ਇਨਾਮ ਵੰਡ ਸਮਾਰੋਹ 'ਤੇ ਮਾਪਿਆਂ, ਨੇਤਾਵਾਂ, ਅਫ਼ਸਰਾਂ ਦਾ ਭਰਵਾਂ ਇਕੱਠ ਹੋ ਗਿਆ ਸੀ | ਤਾੜੀਆਂ ਦੀ ਗੜਗੜਾਹਟ ਅਤੇ ਕੈਮਰਿਆਂ ਦੀਆਂ ਰੌਸ਼ਨੀਆਂ ਵਿਚ ਬੱਚਿਆਂ ਦੇ ਨਾਂਅ ਪੁਕਾਰ ਕੇ ਨੇਤਾਵਾਂ, ਅਫ਼ਸਰਾਂ ਹੱਥੋਂ ਇਨਾਮ ਤਕਸੀਮ ਕਰਵਾਏ ਜਾ ਰਹੇ ਸਨ | ਮਹਿਮਾਨਾਂ ਵਿਚ ਭਰਿਆ ਹਾਸਾ ਉਦੋਂ ਫੈਲ ਗਿਆ ਜਦ ਨਾਂਅ ਅਚੰਭੇ ਪੁਕਾਰਿਆ ਗਿਆ ਕਿ ਦੂਸਰੀ ਜਮਾਤ ਵਿਚੋਂ ਅੱਵਲ ਰਹਿਣ ਵਾਲੀ ਬੱਚੀ 'ਲਿਫ਼ਾਫ਼ੀ |'
ਕਈ ਪਾਸਿਉਂ ਆਵਾਜ਼ ਆਈ, 'ਏਹ ਕੀ ਨਾਮ ਹੋਇਆ ਭਲਾ |' ਥੋੜ੍ਹੀ ਘੁਸਰ-ਮੁਸਰ ਤੋਂ ਬਾਅਦ ਦਰਸ਼ਕ ਜਲਦ ਹੀ ਅਗਲੇ ਪ੍ਰੋਗਰਾਮ ਵਿਚ ਮਸ਼ਗੂਲ ਹੋ ਗਏ |
ਪ੍ਰੋਗਰਾਮ ਖ਼ਤਮ ਹੋਣ 'ਤੇ ਸਾਰੇ ਮਾਪੇ ਆਪਣੇ-ਆਪਣੇ ਬੱਚਿਆਂ ਨਾਲ ਲਾਡ-ਪਿਆਰ ਵਿਚ ਖੁਸ਼ੀ ਮਨਾ ਰਹੇ ਸਨ | ਬਹੁਤੇ ਬੱਚੇ ਪਾਰਕ ਵਿਚ ਪੰਘੂੜਿਆਂ ਵਿਚ ਕਿਲਕਾਰੀਆਂ ਮਾਰਨ ਲੱਗ ਪਏ | ਲਿਫ਼ਾਫ਼ੀ ਦੇ ਮੰਮੀ-ਡੈਡੀ ਵੀ ਲਿਫ਼ਾਫ਼ੀ ਨੂੰ ਮੋਢੇ ਚੁੱਕੀ ਪਾਰਕ ਵਿਚ ਜਾ ਰਹੇ ਸਨ ਕਿ ਇਕ ਮਹਿਲਾ ਪੱਤਰਕਾਰ ਹੱਥ ਵਿਚ ਮਾਈਕ ਫੜੀ ਆਪਣੇ ਕੈਮਰੇ ਵਾਲੇ ਸਾਥੀ ਸਮੇਤ ਅੱਗੇ ਆਣ ਖਲੋਤੀ ਤੇ ਵਧਾਈਆਂ ਤੋਂ ਬਾਅਦ ਮਾਈਕ ਬੱਚੀ ਦੇ ਮੰੂਹ ਲਾਗੇ ਕਰ ਕੇ ਪਹਿਲਾ ਹੀ ਸਵਾਲ ਕੀਤਾ, 'ਬੇਟੀ ਤੇਰਾ ਨਾਂਅ ਕੀ ਹੈ?'
ਚਹਿਕਦੀ, ਮਾਸੂਮ, ਪਿਆਰੀ ਬੱਚੀ ਦਾ ਰਟਿਆ-ਰਟਾਇਆ ਜਵਾਬ ਸੀ, 'ਲਿਫਾਫ਼ੀ' |
'ਇਹ ਕਿੱਦਾਂ ਦਾ ਨਾਂਅ ਹੈ, ਕਿਸ ਨੇ ਰੱਖਿਆ?' ਦੂਸਰਾ ਸਵਾਲ ਸੀ |
'ਮੈਨੂੰ ਕੀ ਪਤਾ, ਮੰਮੀ-ਡੈਡੀ ਨੂੰ ਪੁੱਛੋ', ਕਹਿੰਦਿਆਂ ਲਿਫ਼ਾਫ਼ੀ ਕੁੱਛੜੋਂ ਉੱਤਰ ਕੇ ਪਾਰਕ ਵਿਚ ਭੱਜ ਗਈ |
'ਇਹ ਲਿਫ਼ਾਫ਼ੀ ਨਾਂਅ ਦਾ ਕੀ ਮਤਲਬ, ਇਹ ਨਾਂਅ ਕਿਥੋਂ ਲੈ ਲਿਆ?' ਪੱਤਰਕਾਰਾ ਨੇ ਅਗਲਾ ਸਵਾਲ ਲਿਫ਼ਾਫ਼ੀ ਦੇ ਮੰਮੀ-ਡੈਡੀ ਨੂੰ ਕੀਤਾ |
ਮੰਮੀ-ਡੈਡੀ ਨੇ ਇਕ ਵਾਰ ਇਕ-ਦੂਜੇ ਵੱਲ ਦੇਖਿਆ, ਫਿਰ ਡੈਡੀ ਬੋਲਿਆ, 'ਵੈਸੇ ਅਸੀਂ ਇਹ ਰਾਜ ਲੁਕੋ ਕੇ ਹੀ ਰੱਖਿਆ ਸੀ, ਤੇ ਤੁਸੀਂ ਵੀ ਕਿਸੇ ਨੂੰ ਦੱਸਿਓ ਨਾ |'
'ਲਫਾਫ਼ੀ ਨੂੰ ਅਸੀਂ ਆਪਣੀ ਕੁੱਖੋਂ ਜਨਮ ਨਹੀਂ ਦਿੱਤਾ... ਇਹ ਸਾਨੂੰ ਕੂੜੇ ਦੇ ਢੇਰ ਤੋਂ ਲਿਫਾਫ਼ੇ ਵਿਚ ਲਪੇਟੀ ਉਥੇ ਸਾਹ ਲੈਂਦੀ ਮਿਲੀ ਸੀ |'
ਪੱਤਰਕਾਰਾ ਸ਼ਾਇਦ ਕੋਈ ਹੋਰ ਸਵਾਲ ਕਰਨਾ ਚਾਹੁੰਦੀ ਸੀ, ਪਰ ਉਸ ਦਾ ਮੰੂਹ ਖੁੱਲ੍ਹੇ ਦਾ ਖੁੱਲ੍ਹਾ ਹੀ ਰਹਿ ਗਿਆ | ਉਹਦੀਆਂ ਅੱਖਾਂ ਵਿਚ ਤਰਦੇ ਦੋ ਹੰਝੂ ਅਤੇ ਬਦਲਦੇ ਚਿਹਰੇ ਦੇ ਰੰਗ ਕੋਈ ਹੋਰ ਹੀ ਕਹਾਣੀ ਬਿਆਨ ਕਰ ਰਹੇ ਸਨ |

-ਜਲੰਧਰ | ਮੋਬਾਈਲ : 98550-53839.

ਨਹਿਲੇ 'ਤੇ ਦਹਿਲਾ- ਨਾ ਮੌਲਵੀ ਨੂੰ ਅਕਲ ਆਈ ਨਾ ਮੈਨੂੰ ਸਿੱਖਿਆ

ਜਨਾਬ ਅਕਬਰ ਇਲਾਹਾਬਾਦੀ ਜਦੋਂ ਬਹੁਤ ਮਸ਼ਹੂਰ ਹੋ ਗਏ ਤਾਂ ਕਈ ਨਵੇਂ ਸ਼ਾਇਰਾਂ ਨੇ ਉਨ੍ਹਾਂ ਦੇ ਸ਼ਾਗਿਰਦ ਹੋਣ ਦਾ ਦਾਅਵਾ ਕਰ ਦਿੱਤਾ ਪਰ ਇਕ ਲੇਖਕ ਨੂੰ ਦੂਰ ਦੀ ਸੁਝੀ ਉਸ ਨੇ ਜਨਾਬ ਅਕਬਰ ਇਲਾਹਾਬਾਦੀ ਨੂੰ ਆਪਣਾ ਸ਼ਾਗਿਰਦ ਐਲਾਨ ਕਰਦਿਆਂ ਖੂਬ ਪ੍ਰਾਪੇਗੰਡਾ ਕੀਤਾ | ਜਦੋਂ ਇਸ ਦੀ ਖਬਰ ਅਕਬਰ ਇਲਾਹਾਬਾਦੀ ਤੱਕ ਪਹੁੰਚੀ ਕਿ ਹੈਦਰਾਬਾਦ ਵਿਖੇ ਉਨ੍ਹਾਂ ਦਾ ਉਸਤਾਦ ਜੰਮ ਪਿਆ ਤਾਂ ਉਨ੍ਹਾਂ ਨੇ ਆਪਣੇ ਉਸਤਾਦ ਹੋਣ ਦਾ ਦਾਅਵਾ ਕਰਨ ਵਾਲੇ ਮੌਲਵੀ ਬਾਰੇ ਬੜੀ ਸਖ਼ਤ ਟਿੱਪਣੀ ਕਰਦੇ ਹੋਏ ਕਿਹਾ, 'ਉਸ ਮੌਲਵੀ ਸਾਹਬ ਦਾ ਕਿਹਾ ਠੀਕ ਵੀ ਹੈ | ਮੈਨੂੰ ਯਾਦ ਆਉਂਦਾ ਹੈ ਮੇਰੇ ਬਚਪਨ ਵਿਚ ਇਕ ਮੌਲਵੀ ਸਾਹਬ ਇਲਾਹਾਬਾਦ ਵਿਖੇ ਰਹਿੰਦਾ ਸੀ ਅਤੇ ਮੈਨੂੰ ਸਿੱਖਿਆ ਦਿੰਦਾ ਸੀ ਅਤੇ ਮੈਂ ਉਨ੍ਹਾਂ ਨੂੰ ਅਕਲ ਦਿੰਦਾ ਸਾਂ | ਕਾਫੀ ਸਾਲ ਇਹ ਸਿਲਸਿਲਾ ਚਲਦਾ ਰਿਹਾ ਅਤੇ ਅਸੀਂ ਦੋਵੇਂ ਅਸਫ਼ਲ ਰਹੇ | ਨਾ ਮੌਲਵੀ ਸਾਹਬ ਨੂੰ ਅਕਲ ਆਈ ਤੇ ਨਾ ਮੈਨੂੰ ਸਿੱਖਿਆ |'
ਇਹ ਸੁਣਦੇ ਹੀ ਕੋਲ ਬੈਠੇ ਲੇਖਕ ਮੁਸਕਰਾਉਂਦੇ ਰਹੇ ਅਤੇ ਦਿਲ ਵਿਚ ਉਨ੍ਹਾਂ ਦੀ ਇਸ ਟਿੱਪਣੀ ਨੂੰ ਹੀਰੇ ਮੋਤੀਆਂ ਵਾਂਗ ਸੰਭਾਲਦੇ ਰਹੇ |
ਇਕ ਵਾਰੀ ਇਕ ਸਾਹਬ ਨੇ ਅਕਬਰ ਸਾਹਬ ਦੇ ਘਰ ਪਹੁੰਚ ਕੇ ਸਲਾਮ ਕੀਤੀ ਤਾਂ ਉਨ੍ਹਾਂ ਨੇ ਆਉਣ ਵਾਲੇ ਨੂੰ ਪੁੱਛਿਆ, 'ਅੱਜ ਇਧਰ ਕਿਵੇਂ ਆਉਣਾ ਹੋਇਆ?' ਆਏ ਬੰਦੇ ਨੇ ਅਰਜ਼ ਕੀਤੀ, 'ਅੱਜ ਸ਼ਬਬਰਾਤ ਦਾ ਤਿਉਹਾਰ ਹੈ ਇਸ ਲਈ ਸ਼ਬਬਰਾਤੀ (ਦਾਨ) ਲੈਣ ਆਇਆ ਹਾਂ |' ਇਹ ਸੁਣਦੇ ਸਾਰ ਹੀ ਅਕਬਰ ਸਾਹਬ ਨੇ ਤੁਰੰਤ ਇਕ ਸ਼ਿਅਰ ਸੁਣਾ ਦਿੱਤਾ |
ਤੋਹਫ਼ਾ-ਏ-ਸ਼ੁਬਰਾਤ ਤੁਮ੍ਹੇਂ ਕਯਾ ਦੂੰ,
ਜਾਨੇ ਮਨ ਤੁਮ ਤੋ ਖ਼ੁਦ ਪਟਾਖਾ ਹੋ |

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ) |
ਮੋਬਾਈਲ : 94170-91668.

ਮਾਪੇ

(ਲੜੀ ਜੋੜਨ ਲਈ ਪਿਛਲੇ
ਐਤਵਾਰ ਦਾ ਅੰਕ ਦੇਖੋ)
• ਬੱਚਿਆਂ ਨੂੰ ਗਹਿਣਾ ਨਹੀਂ ਪਾਉਣਾ ਚਾਹੀਦਾ, ਉੱਚ ਸਿੱਖਿਆ ਦੇਣੀ ਚਾਹੀਦੀ ਹੈ |
• ਜਦ ਪੁੱਤਰ 16 ਸਾਲ ਦਾ ਹੋ ਜਾਵੇ ਤਾਂ ਪਿਤਾ ਨੂੰ ਚਾਹੀਦਾ ਹੈ ਕਿ ਉਸ ਨਾਲ ਦੋਸਤ ਵਾਂਗ ਗੱਲਬਾਤ ਕਰੇ |
• ਆਪਣੇ ਬੱਚਿਆਂ ਨੂੰ ਪਹਿਲੇ 5 ਸਾਲ ਤੋਂ ਬਾਅਦ ਉਸ ਨਾਲ ਦੋਸਤਾਨਾ ਵਤੀਰਾ ਕਰੋ |
• ਜਦੋਂ ਵੀ ਸ਼ੀਸ਼ੇ ਵਿਚ ਦੇਖੋ ਤਾਂ ਇਕ ਅਜਿਹਾ ਇਨਸਾਨ ਦੇਖਣ ਦੀ ਕੋਸ਼ਿਸ਼ ਕਰੋ, ਜਿਸ ਨੂੰ ਮਾਂ, ਭੈਣ, ਪਤਨੀ ਅਤੇ ਬੱਚੇ ਆਪਣਾ ਕਹਿਣ ਤੇ ਮਾਣ ਮਹਿਸੂਸ ਕਰਨ |
• ਤੁਸੀਂ ਵੱਡਿਆਂ ਦਾ ਹੁਕਮ ਮੰਨੋ, ਛੋਟੇ ਤੁਹਾਡਾ ਹੁਕਮ ਮੰਨਣਗੇ |
• ਜੇਕਰ ਤੁਸੀਂ ਸਮਝਦੇ ਹੋ ਕਿ ਤੁਹਾਡੇ ਬੱਚੇ ਆਪਣੀ ਜ਼ਿੰਮੇਵਾਰੀ ਸਮਝਣ, ਵਿਵਹਾਰਕ ਬਣਨ ਤਾਂ ਤੁਸੀਂ ਉਨ੍ਹਾਂ ਦੇ ਮੋਢਿਆਂ 'ਤੇ ਕੁਝ ਜ਼ਿੰਮੇਵਾਰੀ ਪਾ ਕੇ ਦੇਖੋ |
• ਮਾਪਿਆਂ ਲਈ ਉਹ ਜੀਵਨ ਜਿਊਣਾ ਬਹੁਤ ਜ਼ਰੂਰੀ ਹੈ ਜਿਸ ਦੀ ਕਲਪਨਾ ਉਹ ਆਪਣੇ ਬੱਚਿਆਂ ਤੋਂ ਕਦੇ ਹੋਣ |
• ਜੀਵਨ ਵਿਚ ਇਮਾਨਦਾਰੀ ਨਾਲ ਏਨਾ ਕਮਾਓ ਕਿ ਬੇਟੇ ਦੀ ਸ਼ਾਦੀ ਸਮੇਂ ਦਹੇਜ ਮੰਗਣ ਦੀ ਨੌਬਤ ਨਾ ਆਵੇ ਅਤੇ ਬੇਟੀ ਨੂੰ ਏਨਾ ਪੜ੍ਹਾਓ ਕਿ ਦਹੇਜ ਦੇਣ ਦੀ ਜ਼ਰੂਰਤ ਹੀ ਨਾ ਪਵੇ |
• ਮਾਤਾ-ਪਿਤਾ ਆਪਣੀ ਬੇਟੀ ਲਈ ਚੰਗਾ ਵਰ ਲੱਭਣ ਵੇਲੇ ਦੋ ਗੱਲਾਂ ਦਾ ਧਿਆਨ ਰੱਖਦੇ ਹਨ ਕਿ ਇਕ ਤਾਂ ਮੰੁਡਾ ਖਾਂਦੇ-ਪੀਂਦੇ ਘਰ ਦਾ ਹੋਵੇ ਅਤੇ ਦੂਜਾ ਉਹ ਖਾਂਦਾ-ਪੀਂਦਾ ਨਾ ਹੋਵੇ |
• ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਧੀਆਂ ਵਿਚ ਇਕ ਸੁਘੜ-ਸਿਆਣੀ ਗ੍ਰਹਿਣੀ ਵਾਲੇ ਗੁਣ ਵੀ ਪੈਦਾ ਕਰਨ |
• ਹਾਸਰਸ:
ਮਾਂ-ਬੇਟਾ ਕਿਥੇ ਸੀ ਸਾਰੀ ਰਾਤ?
ਬੇਟਾ-ਮੈਂ ਇਮੋਸ਼ਨਲ ਫ਼ਿਲਮ 'ਪਿਆਰੀ ਮਾਂ' ਦੇਖਣ ਗਿਆ ਸੀ |
ਮਾਂ-ਅੰਦਰ ਤੇਰੇ ਪਾਪਾ ਇੰਤਜ਼ਾਰ ਕਰ ਰੇ ਹਨ, ਹੁਣ ਉਹ ਦਿਖਾਉਣਗੇ 'ਐਕਸ਼ਨ ਫ਼ਿਲਮ-ਜ਼ਾਲਮ ਬਾਪ |'
ਉਕਤ ਹਾਸਰਸ ਲਾਈਨਾਂ ਦੱਸਦੀਆਂ ਹਨ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਗ਼ਲਤ ਕੰਮ ਕਰਨ ਤੋਂ ਰੋਕਣ ਲਈ ਸਮੇਂ-ਸਮੇਂ ਸਿਰ ਦਬਕਾਉਣਾ ਵੀ ਚਾਹੀਦਾ ਹੈ |
• ਉਹ ਮਾਪੇ ਕਿਸਮਤ ਵਾਲੇ ਹੁੰਦੇ ਹਨ ਜਿਨ੍ਹਾਂ ਦੀ ਔਲਾਦ ਨੇਕ ਤੇ ਲਾਇਕ ਹੁੰਦੀ ਹੈ | ਇਹ ਬੜਾ ਵੱਡਾ ਸਰਮਾਇਆ ਹੁੰਦਾ ਹੈ |
• ਜੇ ਤੁਹਾਡੀ ਔਲਾਦ ਚੰਗੀ ਹੈ ਤਾਂ ਤੁਹਾਨੂੰ ਪੈਸੇ ਦੀ ਕੋਈ ਲੋੜ ਨਹੀਂ | ਜੇ ਔਲਾਦ ਨਿਕੰਮੀ ਹੈ ਤਾਂ ਫਿਰ ਪੈਸਾ ਬਚਾ ਕੇ ਕਰਵਾਉਣਾ ਵੀ ਕੀ ਹੈ |
• ਜਿੰਨਾ ਚਿਰ ਬੱਚੇ ਕੁਆਰੇ ਹੁੰਦੇ ਹਨ ਕਿਸੇ ਵੀ ਮਾਂ ਜਾਂ ਪਿਓ ਨੂੰ ਬਿਰਧ ਆਸ਼ਰਮ ਨਹੀਂ ਜਾਣਾ ਪੈਂਦਾ, ਆਮ ਕਰਕੇ ਅਜਿਹੀ ਸਮੱਸਿਆ ਧੀਆਂ-ਪੁੱਤਾਂ ਦੇ ਵਿਆਹੇ ਜਾਣ ਤੋਂ ਬਾਅਦ ਹੀ ਆਉਂਦੀ ਹੈ | ਇਸ ਦਾ ਕਾਰਨ ਹੈ ਕਿ ਵਿਆਹ ਕਰਵਾਉਣ ਤੱਕ ਪੁੱਤਰਾਂ ਨੂੰ ਮਾਪਿਆਂ ਦੀ ਲੋੜ ਹੁੰਦੀ ਹੈ, ਜਿਹੜੇ ਬੱਚੇ ਮਾਪਿਆਂ ਨੂੰ ਬਿਰਧ ਆਸ਼ਰਮ ਛੱਡਣ ਬਾਰੇ ਸੋਚਦੇ ਹਨ, ਉਨ੍ਹਾਂ ਨੂੰ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਹੈ ਕਿ ਸਾਨੂੰ ਅਜਿਹਾ ਵਿਹਾਰ ਕਿਸੇ ਨਾਲ ਨਹੀਂ ਕਰਨਾ ਚਾਹੀਦਾ ਜਿਹੜਾ ਤੁਸਾਂ ਆਪਣੇ ਨਾਲ ਪਸੰਦ ਨਹੀਂ ਕਰਦੇ |
• ਬਚਪਨ ਵਿਚ ਗੋਦੀ ਖਿਡਾਉਣ ਵਾਲੇ ਮਾਂ-ਬਾਪ ਨੂੰ ਧੋਖਾ ਦੇਣ ਤੋਂ ਵੱਡਾ ਇਸ ਦੁਨੀਆ 'ਤੇ ਕੋਈ ਪਾਪ ਨਹੀਂ ਹੈ |
• ਦੁਨੀਆ ਦਾ ਕੋਈ ਯੰਤਰ ਮਾਂ-ਬਾਪ ਦੇ ਉਪਕਾਰ ਨੂੰ ਗਿਣ-ਮਿਣ ਨਹੀਂ ਸਕਦਾ |

-ਮੋਬਾਈਲ : 99155-63406.

ਔਰਤਾਂ ਦਾ ਦਿਨ

'ਅੱਜ ਦਿਨ ਚੜਿ੍ਹਆ, ਤੇਰੇ ਮੁੱਖ ਵਰਗਾ' ਜ਼ਾਹਰ ਹੈ ਕਿ ਇਹ ਲਾਈਨਾਂ ਕਿਸੇ ਕਵੀ ਨੇ ਹੀ ਲਿਖੀਆਂ ਹੋਣਗੀਆਂ, ਆਪਣੀ ਵਹੁਟੀ ਨੂੰ ਖੁਸ਼ ਕਰਨ ਲਈ, ਸਵੇਰੇ-ਸਵੇਰੇ ਉੱਠ ਕੇ...
ਵਰਨਾ, ਮਹਿਬੂਬਾ ਲਈ ਤਾਂ ਹਰ ਕਿਸੇ ਦੀ ਇਹੋ ਖੁਸ਼ਾਮਦ ਭਰੀਆਂ ਦਿਲਕੁਸ਼ ਲਾਈਨਾਂ ਹੁੰਦੀਆਂ ਹਨ:
'ਤੁਝੇ ਬਨਾਇਆ ਗਇਆ ਹੈ ਮੇਰੇ ਲੀਏ'
(ਲਿਖ ਤੁਮ... ਸਵ: ਸਾਹਿਰ ਲੁਧਿਆਣਵੀ, ਬੋਲਤਮ... ਅਮਿਤਾਭ ਬੱਚਨ)
ਆਸ਼ਕਾਂ ਲਈ, ਪਤੀਆਂ ਲਈ, ਐਹੋ ਜਿਹੇ ਦਿਲਕਸ਼ ਗੀਤ ਲਿਖ-ਲਿਖ, ਆਪ ਛੜਾ ਸੀ, ਛੜਾ ਹੀ ਸੰਸਾਰ ਤੋਂ ਤੁਰ ਗਿਆ | ਪਰ ਐਹੋ ਜਿਹੇ ਪਿਆਰੇ ਗੀਤਾਂ ਦੇ ਤੋਹਫ਼ੇ ਪਤੀਆਂ ਤੇ ਆਸ਼ਿਕਾਂ ਨੂੰ ਦੇ ਗਿਆ ਕਿ ਰਹਿੰਦੀ ਦੁਨੀਆ ਤੱਕ ਉਹੋ ਇਹੋ ਗਾ-ਗਾ ਕੇ (ਭਾਵੇਂ ਬੇਸੁਰੇ ਹੀ ਹੋਣ) ਆਪਣੀਆਂ ਪਤਨੀਆਂ, ਆਪਣੀਆਂ ਪ੍ਰੀਤੀਆਂ' ਨੂੰ ਖ਼ੁਸ਼ ਕਰਨ ਲਈ (ਭਾਵੇਂ ਝੂਠਮੂਠ ਹੀ ਸਹੀ) ਇਹੋ ਗੀਤ ਗਾਉਂਦੇ ਰਹਿਣਗੇ | 8 ਮਾਰਚ ਦੀ ਤਰੀਕ ਲੰਘ ਗਈ ਏ ਨਾ, ਇਸ ਦਿਨ ਤਾਂ ਸਭ ਪਤੀਆਂ ਨੇ, ਸਭ ਪ੍ਰੇਮੀਆਂ ਨੇ ਆਪਣਾ-ਆਪਣਾ ਮਕਸਦ ਪੂਰਾ ਕਰਨ ਹਿਤ ਇਨ੍ਹਾਂ ਦਾ ਪ੍ਰਯੋਗ, ਖੁੱਲ੍ਹ ਕੇ ਕੀਤਾ ਹੋਵੇਗਾ, ਕਿਉਂਕਿ ਇਹ ਦਿਹਾੜਾ ਸੀ:
'ਔਰਤਾਂ ਦਾ ਦਿਨ, ਇਸਤਰੀਆਂ ਦਾ ਦਿਨ ਯਾਨਿ ਵੋਮੈਨ ਡੇ |
ਪਰ ਇਕ ਇਕੱਲਾ ਦਿਨ ਕਿਉਂ? ਕਿਹੜਾ ਦਿਨ ਹੈ ਜਿਹੜਾ ਜ਼ਨਾਨੀਆਂ ਦਾ ਦਿਨ ਨਹੀਂ |
ਦਿਨ-ਰਾਤ ਇਨ੍ਹਾਂ ਦੇ, ਮਹੀਨੇ-ਸਾਲ ਇਨ੍ਹਾਂ ਦੇ, ਹਰ ਯੁੱਗ ਇਨ੍ਹਾਂ ਦਾ, ਹਰ ਕਾਲ ਇਨ੍ਹਾਂ ਦਾ, ਧਰਤ ਸੁਹਾਵੀ ਇਨ੍ਹਾਂ ਕਾਰਨ, ਛਮ-ਛਮ ਇਨ੍ਹਾਂ ਦੀ, ਸੁਰਤਾਲ ਇਨ੍ਹਾਂ ਦਾ, ਕੌਲੀ ਅਤੇ ਥਾਲ ਇਨ੍ਹਾਂ ਦਾ, ਇਹ ਮੱਛਲੀ, ਅਨੋਖੀ ਮੱਛਲੀ, ਫਾਹੇ ਮਛੇਰੇ ਜਾਲ ਇਨ੍ਹਾਂ ਦਾ |
ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ ਜੀਅ ਕਰੇ ਵੇਖਦਾ ਰਹਾਂ |
ਔਰਤ ਦੇ ਤਿੰਨ ਰੂਪ...
* ਬੇਬੀ
* ਬੀਬੀ
* ਬੇਬੇ |
ਪਿਆਰ ਦੀ ਗਾਗਰ, ਮਮਤਾ ਦਾ ਸਾਗਰ, ਸੁੱਖਾਂ ਦੀ ਚਾਦਰ, ਦੁੱਖ ਸਹੇ ਜਿਉਂ ਬਲਾਟਿੰਗ ਪੇਪਰ ਬਿਲਕੁਲ, ਉਸ ਤਰ੍ਹਾਂ ਜਿਵੇਂ ਧਰਤੀ ਹੈ...ਇਸੇ ਲਈ ਤਾਂ ਧਰਤੀ ਨੂੰ 'ਮਾਤਾ' ਕਹਿੰਦੇ ਹਨ | ਧਰਤੀ ਮਾਤਾ, ਮਦਰ, ਵਤਨ, ਮਦਰ ਲੈਂਡ |
(ਸ਼ਾਇਦ ਜਰਮਨੀ ਇਕੋ-ਇਕ ਇਕੱਲਾ ਦੇਸ਼ ਹੈ, ਜਿਸ ਨੂੰ ਫਾਦਰਲੈਂਡ ਆਖਦੇ ਹਨ)
ਮਾਂ ਦਾ ਤਾਂ ਕੋਈ ਜਵਾਬ ਹੀ ਨਹੀਂ, ਨਵੀਆਂ ਨੇ ਮਮਤਾਮਯ ਵਾਲੀ ਮਾਂ ਨੂੰ ਇਹੋ ਮਾਣ ਬਖਸ਼ਿਆ ਹੈ |
'ਮਾਂ ਹੁੰਦੀ ਏ ਮਾਂ, ਦੁਨੀਆ ਵਾਲਿਓ |'
ਮਾਂ ਦੀ ਪੂਜਾ, ਰੱਬ ਦੀ ਪੂਜਾ
ਮਾਂ ਜਿਹਾ ਕੋਈ ਹੋਰ ਨਾ ਦੂਜਾ |
'ਸੀਤਾ' ਮਾਂ ਦਾ ਅਜਿਹਾ ਸਬੂਤ ਹੈ ਕਿ ਜਿਸ ਨੇ ਇਕ ਰਾਜਾ ਦੀ ਬੇਟੀ ਹੋ ਕੇ ਵੀ ਸਾਰੀ ਉਮਰ ਅਪਾਰ ਦੁੱਖ ਸਹੇ, 'ਸੀ' ਤੱਕ ਨਹੀਂ ਕੀਤੀ | ਅੰਤਰਰਾਸ਼ਟਰੀ ਵੋਮੈਨ-ਡੇ 'ਤੇ, ਸੁਪਰੀਮ ਕੋਰਟ ਦੀ ਵਕੀਲ, ਅਵਨੀ ਬਾਂਸਲ ਨੇ ਇਕ ਲੇਖ ਲਿਖਿਆ ਹੈ, ਜਿਸ ਵਿਚ ਉਸ ਨੇ ਹਿੰਦੂ ਮਿਥਿਹਾਸ (ਮਾਈਥਲੋਜੀ) 'ਚ ਦਰਜ ਸੀਤਾ ਜੀ ਤੇ ਕਾਲੀ-ਮਾਤਾ ਦੋ ਦੇਵੀਆਂ ਦੇ ਵੱਖਰੇ-ਵੱਖਰੇ ਰੂਪ ਦਾ ਵਰਣਨ ਕੀਤਾ ਹੈ |
ਇਸ ਲੇਖ ਅਨੁਸਾਰ ਲੇਖਿਕਾ ਨੇ ਇਹ ਸਾਬਤ ਕਰਨ ਦਾ ਯਤਨ ਕੀਤਾ ਹੈ ਕਿ ਸ਼ਿਵ ਜੀ ਔਰਤਾਂ ਦੇ ਬਰਾਬਰ ਹੱਕਾਂ ਦਾ ਸਨਮਾਨ ਕਰਨ ਵਾਲੇ, ਇਕੋ-ਇਕ ਦੇਵਤਾ ਸਨ |
ਅੰਤ 'ਚ ਵਕੀਲ ਸਾਹਿਬਾ ਨੇ ਔਰਤਾਂ ਦੇ ਇਸ ਅੰਤਰਰਾਸ਼ਟਰੀ ਦਿਨ 'ਤੇ, ਸਾਡੇ ਦੇਸ਼ 'ਚ ਚੱਲ ਰਹੇ ਸਿਆਸੀ ਮਾਹੌਲ 'ਤੇ ਇਕ ਵਿਅੰਗ ਕੱਸਿਆ ਹੈ ਕਿ 'ਇਹ ਕਿੰਨੀ ਮਜ਼ੇਦਾਰ, ਨੋਟ ਕਰਨ ਵਾਲੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤਾਂ ਥਾਂ-ਥਾਂ, ਹਰ ਸਮੇਂ ਭਗਵਾਨ ਰਾਮ ਦਾ ਗੁਣਗਾਨ ਕਰਦੇ ਹਨ, ਪਰ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਸ਼ਿਵ ਭਗਤ ਹਨ |
ਵੱਡੀਆਂ ਤੋਂ ਵੱਡੀਆਂ ਲੜਾਈਆਂ ਦੀ ਵਜ੍ਹਾ ਬਣੀਆਂ, ਜਿਨ੍ਹਾਂ ਨੂੰ ਰੱਬ ਨੇ ਰੂਪ ਬਖਸ਼ਿਆ ਜਿਵੇਂ ਰਾਜਸਥਾਨ ਦੀ ਰਾਣੀ ਪਦਮਾਵਤੀ ਸੀ, ਜਿਸ ਦਾ ਖਿਲਜ਼ੀ ਨੇ ਸਿਰਫ਼ ਇਕ ਝਲਕਾਰਾ ਵੇਖਿਆ, ਮਸਤ ਹੋ ਗਿਆ ਤੇ ਹੱਲਾ ਬੋਲ ਦਿੱਤਾ | ਇਹ ਵੱਖਰੀ ਗੱਲ ਏ ਕਿ ਰਾਣੀ ਨੇ ਆਪਣੀ ਪੱਤ ਬਚਾਉਣ ਲਈ ਉਸ ਜ਼ਾਲਮ ਦੇ ਗੰਦੇ ਹੱਥ ਸਰੀਰ ਨੂੰ ਲੱਗਣ ਤੋਂ ਪਹਿਲਾਂ ਹੀ ਕਈ ਹੋਰ ਰਾਣੀਆਂ ਸਮੇਤ ਬਲਦੀ ਚਿਤਾ 'ਚ ਬਹਿ ਕੇ ਆਪਣੇ-ਆਪ ਨੂੰ ਸਤੀ ਕਰ ਲਿਆ | 'ਹੈਲਨ ਆਫ਼ ਟ੍ਰਾਏ' ਕਲਿਓਪਾਟਰਾ ਆਦਿ ਆਪਣੀ 'ਖੂਬਸੂਰਤੀ' ਕਾਰਨ ਹੀ ਕਈ ਜੰਗਾਂ ਦਾ ਕਾਰਨ ਬਣੀਆਂ |
ਖੂਬ ਲੜੀ ਮਰਦਾਨੀ,
ਵੋਹ ਤੋ ਝਾਂਸੀ ਵਾਲੀ ਰਾਨੀ ਥੀ |
ਤੁਸੀਂ ਮੰਨੋਗੇ ਨਹੀਂ, ਇਥੇ ਮੇਰੀ ਜਾਣ-ਪਛਾਣ ਵਾਲੀ ਇਕ ਬੀਬੀ ਵਕੀਲ ਸੀ, ਹੁਣ ਉਹ ਸਵਰਗਵਾਸ ਹੋ ਚੁੱਕੀ ਹੈ, ਇਕ ਮੁਕੱਦਮੇ ਦੇ ਸਿਲਸਿਲੇ 'ਚ ਪਹਿਲੀ ਵਾਰ ਮੈਨੂੰ ਇਕ ਦੋਸਤ ਨਾਲ ਉਹਦੇ ਕੋਲ ਜਾਣਾ ਪਿਆ | ਉਸ ਨੇ ਸਾਰਾ ਮਾਜ਼ਰਾ ਸੁਣਿਆ, 'ਅਰੇ ਕੁਛ ਨਹੀਂ ਭਾਈ, ਸਮਝੋ ਮੁਕੱਦਮਾ ਤੁਮ ਨੇ ਜੀਤ ਲੀਆ |'
ਮੇਰੇ ਦੋਸਤ ਨੇ ਚਿੰਤਾ ਜਤਾਈ, ਵਕੀਲ ਸਾਹਿਬਾ, ਸਾਮਨੇ ਵਾਲੋਂ ਕਾ ਵਕੀਲ ਬੜੇ ਨਾਮ ਵਾਲਾ ਹੈ |
'ਤੋ ਕਯਾ ਹੂਆ, ਮੈਂ ਤੋ ਮੌਕਾ ਤਾੜ ਲੇਤੀ ਹੰੂ | ਜੱਜ ਭੀ ਹੱਕ ਮੇਂ ਫ਼ੈਸਲਾ ਦੇਤਾ ਹੈ | ਮੈਂ ਆਜ ਤੱਕ ਕੋਈ ਵੀ ਮੁਕੱਦਮਾ ਨਹੀਂ ਹਾਰੀ |'
ਕਮਾਲ ਹੈ ਨਾ | ਉਪਰ ਵੀ ਖਜ਼ਾਨੇ ਦਾ ਮਾਲਕ ਰਖਵਾਲਾ ਕੁਬੇਰ ਹੈ | ਪਰ ਦੌਲਤ ਦੀ ਦੇਵੀ ਲਕਸ਼ਮੀ ਹੈ |
ਸੰਗੀਤ ਦੀ ਦੇਵੀ ਸਰਸਵਤੀ ਹੈ |
ਵਿੱਦਿਆ ਵਿਚਾਰੀ ਤਾਂ ਪਰਉਪਕਾਰੀ |
'ਵਿੱਦਿਆ' ਤਾਂ ਅੱਜ ਵੀ ਕਈ ਗ੍ਰਹਿਣੀਆਂ ਦਾ ਨਾਂਅ ਹੈ, ਅੱਜ ਤਾੲੀਂ ਕਿਸੇ ਮਰਦ ਦਾ ਨਾਂਅ 'ਵਿੱਦਿਆ' ਨਹੀਂ ਹੈ ਪਰ 'ਵਿਦਿਆਰਥੀ' ਜ਼ਰੂਰ ਹੈ |
ਇਕ ਆਮ ਮਾਨਤਾ ਹੈ ਕਿ ਇਕ ਦਿਨ ਪਰਲੋ (ਪ੍ਰਲਯ, ਡੂਮਜ਼ ਡੇਅ) ਆਏਗੀ ਤੇ ਇਹ ਦੁਨੀਆ ਤਬਾਹ ਹੋ ਜਾਏਗੀ |
ਮੈਨੂੰ ਕਿਸੇ ਨੇ ਪੁੱਛਿਆ ਸੀ, 'ਪਰਲੋ ਕਿਸ ਦਿਨ ਆਏਗੀ?'
'ਜਿਸ ਦਿਨ ਇਸ ਧਰਤੀ 'ਤੇ ਔਰਤ ਨਹੀਂ ਰਹੇਗੀ, ਉਸ ਦਿਨ' ਮੇਰਾ ਜਵਾਬ ਸੀ |
ਏਨਾ ਉਪਕਾਰ ਹੈ ਜਣਨੀ ਦਾ, ਮਾਂ ਦਾ, ਔਰਤ ਦਾ, ਫਿਰ ਵੀ ਪਤਾ ਨਹੀਂ ਕਿਉਂ ਦੁਨੀਆ ਦੀ ਹਰ ਜ਼ਬਾਨ ਵਿਚ, ਜਿੰਨੀਆਂ ਗਾਲ੍ਹਾਂ ਹਨ, ਉਹ ਸਿਰਫ਼ 'ਔਰਤ' ਲਈ ਹੀ ਰਾਖਵੀਆਂ ਹਨ |

ਭੁੱਲ-ਵਿਸਰ ਰਹੀਆਂ ਨੇ ਹੁਣ ਲੋਰੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਬੱਚੇ ਨੂੰ ਲਾਡ-ਲਡਾਈ ਜਾਂਦੀਆਂ ਹਨ ਅਤੇ ਨਾਲੋ-ਨਾਲ ਆਪਣਾ ਲੋੜੀਂਦਾ ਕਾਰਜ ਵੀ ਨਿਭਾਈ ਜਾਂਦੀਆਂ ਹਨ | ਇਨ੍ਹਾਂ ਲਾਡਾਂ ਚਾਵਾਂ ਨਾਲ ਵਰਾਉਣ ਪਰਚਾਉਣ ਦੇ ਬੋਲ ਜਦੋਂ ਮਿੱਠੀ ਸੁਰ ਵਿਚ ਦਿਲੋਂ ਨਿਕਲ ਉੱਠਦੇ ਹਨ ਤਾਂ ਇਹੋ ਲੋਰੀ ਦਾ ਰੂਪ ਧਾਰ ਜਾਂਦੇ ਹਨ—
ਚੁੱਪ ਕਰ ਮੇਰੇ ਲਾਡ ਦੁਲਾਰੇ
ਚੁੱਪ ਕਰ ਤੂੰ ਊਾ....ਊਾ....ਊਾ....
ਤੇਰਾ ਕੀ ਚੁੰਮਾਂ
ਤੇਰਾ ਹੱਥ ਚੁੰਮਾਂ, ਊਾ....ਊਾ....ਊਾ....
ਤੇਰਾ ਮੱਥਾ ਚੁੰਮਾਂ
ਊਾ....ਊਾ....ਊਾ....
ਹੋਰ ਤੇਰਾ ਕੀ ਚੁੰਮਾਂ
ਚੁੰਮਾਂ ਤੇਰੀਆਂ ਅੱਖਾਂ, ਊਾ....ਊਾ....
ਹੋਰ ਤੇਰਾ ਕੀ ਚੁੰਮਾਂ
ਚੁੰਮਾਂ ਤੇਰੀ ਬਾਂਹ, ਊਾ....ਊਾ....
ਤੇਰੇ ਸਦਕੇ ਜਾਂਦੀ ਮਾਂ
ਊਾ....ਊਾ....ਊਾ....
ਲੋਰੀ ਦੀ ਹੋਰ ਵਿਸ਼ੇਸ਼ ਗੱਲ ਇਹ ਹੈ ਕਿ ਇਸ ਵਿਚ ਸਹਿਜ ਸੁਭਾਵਕ ਤੌਰ ਤੇ ਸਾਡਾ ਸਮਾਜਕ, ਰਾਜਨੀਤਕ, ਆਰਥਿਕ ਅਤੇ ਭਾਈਚਾਰਕ ਵਰਤਾਰੇ ਦਾ ਸਕਿਰਿਆਤਮਕ ਰੂਪ ਵੀ ਆ ਟਪਕਦਾ ਹੈ | ਲੈਣ-ਦੇਣ, ਰਿਸ਼ਤਾ-ਨਾਤਾ, ਪ੍ਰਾਪਤੀ-ਅਪ੍ਰਾਪਤੀ, ਪ੍ਰਗਤੀ-ਅਧੋਗਤੀ ਅਤੇ ਹੋਰ ਕਈ ਤਰ੍ਹਾਂ ਦੀਆਂ ਜੀਵਨ ਵਿਚ ਦਰ-ਪੇਸ਼ ਸੰਗਤੀਆਂ-ਵਿਸੰਗਤੀਆਂ, ਮਾਣ-ਸਵੈਮਾਨ, ਦਾ ਪ੍ਰਭਾਵ ਵੀ ਇਨ੍ਹਾਂ ਲੋਰੀ-ਗੀਤਾਂ ਵਿਚ ਆ ਹੀ ਜਾਂਦਾ ਹੈ |
ਇਥੇ ਹੀ ਬੱਸ ਨਹੀਂ, ਪਸ਼ੂ-ਪੰਛੀਆਂ, ਰਾਜਿਆਂ-ਮਹਾਰਾਜਿਆਂ, ਸ਼ਹਿਰਾਂ-ਪਿੰਡਾਂ ਆਦਿ ਦਾ ਜ਼ਿਕਰ ਵੀ ਇਨ੍ਹਾਂ ਲੋਰੀਆਂ ਵਿਚ ਸਹਿਜੇ ਹੀ ਆ ਜਾਂਦਾ ਹੈ | ਇਸ ਸਬੰਧੀ ਦੋ ਉਦਾਹਰਣਾਂ ਪੇਸ਼ ਹਨ—
ਤੋ ਵੇ ਤੋਤੜਿਆ
ਤੋਤਾ ਸ਼ਹਿਰ ਸਿਕੰਦਰ ਦਾ,
ਪਾਣੀ ਪੀਵੇ ਮੰਦਰ ਦਾ,
ਕੰਮ ਕਰੇ ਦੁਪਹਿਰਾਂ ਦਾ,
ਕਜਲਾ ਪਾਵੇ ਲਹਿਰਾਂ ਦਾ,
ਸ਼ੀਸ਼ਾ ਵੇਖੇ ਕਹਿਰਾਂ ਦਾ,
ਚਿੱਟੀ ਚਾਦਰ ਕਾਕੇ ਦੀ,
ਕੰਗਨਾਂ ਵਾਲੇ ਕਾਕੇ ਦੀ,
ਕਾਕੜਾ ਖਿਡਾਨੀ ਆਂ,
ਚਾਰ ਛੱਲੇ ਪਾਨੀ ਆਂ,
ਇੱਕ ਛੱਲਾ ਟੁੱਟ ਗਿਆ,
ਵੀਰ ਮੇਰਾ ਰੁੱਸ ਗਿਆ
ਊਾ....ਊਾ....ਊਾ....
ਵਾ....ਵਾ....ਵਾ....
* * * * *
ਸੌਾ ਜਾ ਨੈਵੀ ਸੌਾ ਜਾ ਵੇ....ਏ....ਏ |
ਤੇਰਾ ਬਾਪੂ ਆਇਆ ਵੇ....ਹੇ....ਵੇ....
ਖੇਡ ਖਿਡਾਉਣਾ ਲਿਆਇਆ ਵੇ....ਹੇ....ਏ....
ਤੇਰੀ ਭੂਆ ਵੱਡੀ ਆਈ ਵੇ....ਹੇ....ਵੇ....
ਝੱਗਾ ਟੋਪੀ ਲਿਆਈ ਵੇ...ਹੇ....ਵੇ....
ਮਾਮਾ ਤੇਰਾ ਆਇਆ ਵੇ....ਏ....ਹੇ....
ਸੋਨੇ ਦੀਆਂ ਮੋਹਰਾਂ ਲਿਆਇਆ ਵੇ...ਹੇ...ਏ...
ਹੇ....ਵੇ....ਏ...ਰੇ....
ਏਸੇ ਤਰ੍ਹਾਂ ਮਾਸੀ, ਮਾਮੀ, ਨਾਨੀ ਆਦਿ ਸਾਕ ਸਬੰਧੀਆਂ ਵੱਲੋਂ ਬੱਚੇ ਵਾਸਤੇ ਚੀਜ਼ਾਂ-ਵਸਤਾਂ ਲਿਆਉਣ ਦਾ ਜ਼ਿਕਰ ਵੀ ਲੋਰੀ ਕਾਵਿ-ਰੂਪ ਵਿਚੋਂ ਦਿ੍ਸ਼ਟੀਮਾਨ ਹੁੰਦਾ ਹੈ |
ਲੋਰੀ ਵਿਚ ਜਿਥੇ ਬੱਚੇ ਨੂੰ ਪ੍ਰਚਾਉਣ, ਸੁਲਾਉਣ ਅਤੇ ਖਿਡਾਉਣ ਦੀ ਸੁਰ ਬਲਵਾਨ ਹੁੰਦੀ ਹੈ, ਉਥੇ ਮਾਂ ਦੇ ਮਨ ਦੀ ਅਵਸਥਾ ਦਾ ਜ਼ਿਕਰ, ਤਣਾਓ ਗ੍ਰਸਤ ਮਾਨਸਿਕਤਾ ਦਾ ਜ਼ਿਕਰ, ਬੱਚੇ ਦੇ ਪਿਤਾ ਲਈ ਉਪ ਭਾਵਮਈ ਉਡੀਕ, ਰੋਸਾ ਤੇ ਗਿਲਾ-ਸ਼ਿਕਵਾ ਵੀ ਵਿਆਪਕ ਹੁੰਦਾ ਹੈ |
ਜਿਵੇਂ ਹੇਠ ਦਰਸਾਏ ਲੋਰੀ ਗੀਤ ਵਿਚ ਮਾਂ ਵਰਚਾਅ ਤਾਂ ਬੱਚੇ ਨੂੰ ਰਹੀ ਹੈ ਪਰ ਵਿਥਿਆ ਆਪਣੀ ਬਿਆਨ ਕਰ ਰਹੀ ਹੈ:
ਭੜੋਲਿਓਾ ਕੱਢਾਂ ਖੰਡ
ਆਲਿਓਾ ਕੱਢਾਂ ਘਿਓ
ਚੁੱਕ ਬਣਾਈਆਂ ਪਿੰਨੀਆਂ
ਖਾਏ ਮੁੰਡੇ ਦਾ ਪਿਓ
ਲਾਲ ਮੇਰੀ ਗੋਦੀ ਖੇਡੇ
ਬਾਹਰੋਂ ਆਇਆ ਸੜਿਆ ਬਲਿਆ
ਸਿਰ ਵਿਚ ਲਾਉਂਦਾ ਦੋ
ਮੁੰਡੇ ਨੂੰ ਕਿਉਂ ਰੁਸਾਇਆ ?
ਮੁੰਡੇ ਨੂੰ ਕਿਉਂ ਪਿਟਾਇਆ
ਲਾਲ ਮੇਰੀ ਗੋਦੀ ਖੇਡੇ
ਮੇਰੀਆਂ ਚਾਰ ਨਣਾਨਾਂ
ਮੁੰਡੇ ਨੂੰ ਕੋਈ ਨਾ ਫੜਦੀ
ਮੀਤੋ, ਜੀਤੋ, ਸੀਤੋ, ਕਰਮੀ
ਆਖੇ ਕੋਈ ਨਾ ਲਗਦੀ,
ਲਾਲ ਮੇਰੀ ਗੋਦੀ ਖੇਡੇ,
ਇਨ੍ਹਾਂ ਲਾਲਾਂ ਨਾਲੋਂ ਮੈਨੂੰ ਕੀ ਚੰਗੇਰਾ?
ਵੇ ਇਕ ਪਲ ਸੌਾ ਜਾ ਕਾਕਾ....
ਵੇ ਮੈਂ ਆਪ ਕਲਾਪੀ, ਸੌਾ ਜਾ ਕਾਕਾ....
ਵੇ...ਏ...ਊਾ....ਊਾ....
ਪਤੀ ਦੀ ਉਡੀਕ ਵਿਚ ਪਤਨੀ ਆਕਾਸ਼ ਦੇ ਤਾਰੇ ਗਿਣਦੀ ਹੋਈ ਬੱਚੇ ਨੂੰ ਇਉਂ ਆਖਦੀ ਹੈ—
ਔ....ਗਈਆਂ ਖਿੱਤੀਆਂ ਤੇ ਔ.... ਗਏ ਤਾਰੇ.....
ਅਜੇ ਨਾ ਆਏ ਮੇਰੇ ਗੰਨਿਆਂ ਵਾਲੇ |
ਇਸੇ ਤਰ੍ਹਾਂ ਦਾਦੀਆਂ, ਫੁੱਫੀਆਂ, ਮਾਸੀਆਂ ਵੀ ਆਪੋ ਆਪਣੇ ਲਹਿਜੇ ਵਿਚ ਬੱਚਿਆਂ ਨੂੰ ਲੋਰੀਆਂ ਦਿੰਦੀਆਂ ਹਨ | ਮਾਸੀ ਆਖਦੀ ਹੈ—
ਸੌਾ ਜਾ ਕਾਕੇ
ਸੌਾ ਜਾ ਨੈਵੀ ਤੂੰ
ਤੇਰੇ ਬੋਦੇ ਲੜਗੀ ਜੂੰ
ਕੱਢਣ ਵਾਲੀਆਂ ਮਾਸੀਆਂ
ਕਢਾਉਣ ਵਾਲਾ ਤੂੰ.....
ਜਿਵੇਂ ਕਿ ਪਹਿਲਾਂ ਸੰਖੇਪ ਮਾਤਰ ਕਿਹਾ ਗਿਆ ਹੈ ਕਿ ਲੋਰੀਆਂ ਬੱਚੇ ਨੂੰ ਪੰਘੂੜੇ, ਝੋਲੀ ਅਥਵਾ ਝਲੂੰਗੀ ਵਿਚ ਵੀ ਦਿੱਤੀਆਂ ਜਾਂਦੀਆਂ ਹਨ | ਪਰ ਇਹ ਕਾਫੀ ਨਹੀਂ, ਇਸ ਤੋਂ ਇਲਾਵਾ ਹੋਰ ਵੀ ਕਈ ਵਿਧੀਆਂ ਹਨ, ਜਿਵੇਂ ਬੱਚੇ ਨੂੰ ਬਾਹਾਂ ਵਿਚ ਲੈ ਕੇ, ਮੋਢੇ 'ਤੇ ਲਾ ਕੇ, ਆਪਣੇ ਪਿੰਡੇ ਪਿੱਛੇ ਲਟਕਾ ਕੇ ਜਿਸ ਵਿਚ ਉਸਦੀਆਂ ਬਾਹਾਂ ਆਪਣੀ ਧੌਣ ਦੁਆਲੇ ਪਾ ਕੇ ਫੜੀਆਂ ਜਾਂਦੀਆਂ ਹਨ, ਤੋਂ ਛੁਟ ਲੱਤਾਂ, ਗੋਡਿਆਂ ਅਤੇ ਪੈਰਾਂ 'ਤੇ ਪਾ ਕੇ ( ਲਿਟਾ ਕੇ ) ਲੱਤਾਂ, ਗੋਡਿਆਂ ਅਤੇ ਪੈਰਾਂ ਨੂੰ ਉਪਰ ਥੱਲੇ ਕਰਕੇ ਵੀ ਲੋਰੀਆਂ ਦਿੱਤੀਆਂ ਜਾਂਦੀਆਂ ਹਨ | ਇਸ ਪ੍ਰਕਾਰ ਦੀਆਂ ਲੋਰੀਆਂ ਵਿਚ ਪੰਘੂੜੇ ਦੀ ਲੋਰੀ ਦੇ ਨਿਸਬਤ ਬੱਚੇ ਨੂੰ ਸਰੀਰਕ ਛੂਹ (ਸਪਰਸ਼) ਪ੍ਰਾਪਤ ਹੁੰਦੀ ਹੈ ਅਤੇ ਨਾਲ ਨਾਲ ਪੰਘੂੜੇ ਵਾਂਗ ਹੂਟੇ ਵੀ ਮਿਲਦੇ ਹਨ ਅਤੇ ਰਾਗਮਈ ਆਵਾਜ਼ (ਸੁਰ) ਵੀ ਸੁਣਨ ਨੂੰ ਮਿਲਦੀ ਹੈ | ਇਸ ਸਦਕਾ ਉਹ (ਬੱਚਾ) ਛੇਤੀ ਪਰਚ ਜਾਂਦਾ ਹੈ ਜਾਂ ਖੇਡਣ ਲੱਗ ਪੈਂਦਾ ਹੈ ਜਾਂ ਜਲਦੀ ਸੌਾ ਜਾਂਦਾ ਹੈ | ਇਸ ਵੰਨਗੀ ਦੀਆਂ ਦੋ ਉਦਾਹਰਣਾਂ ਪੇਸ਼ ਹਨ:
ਹੂਟੇ ਮਾਟੇ, ਖੰਡ ਖੀਰੇ ਖਾਟੇ,
ਸੋਨੇ ਦੀ ਗੱਡ ਘੜਾ ਦੇ,
ਰੁਪੈ ਦੇ ਪਿੰਜ ਪੁਆ ਦੇ,
ਕਾਕੇ ਨੂੰ ਉੱਤੇ ਬਿਠਾ ਦੇ,
ਮਾਈਓ, ਭੈਣੋ!
ਮੀਂਹ ਹਨੇਰੀ ਆਇਆ,
ਭਾਂਡੇ ਟੀਂਡੇ ਸਾਂਭ ਲਓ,
ਦੁੱਧ ਦਾ ਛੰਨਾ ਪਿਆ ਦਿਓ,
ਕਾਕੇ ਦਾ ਬੋਦਾ ਵੱਡਾ ਹੋ ਗਿਆ....
ਆ....ਆ....ਆ....ਆ....
( ਅ ) ਹੂਟੇ-ਮਾਟੇ, ਅੰਬ ਪੱਕੇ ਖਰਬੂਜ਼ੇ
ਪੱਕੇ ਪੱਕੇ ਨੈਵੀ ਦੇ,
ਕੱਚੇ ਕੱਚੇ ਲੋਕਾਂ ਦੇ,
ਮਾਈਓ ! ਬੀਬੀਓ !!
ਭਾਂਡੇ ਟੀਂਡੇ ਸਾਂਭ ਲਉ,
ਨੈਵੀ ਦੀ ਗੱਡੀ ਆਈ ਜੇ.....
ਏ....ਏ....ਏ.....ਏ.....
ਸਪੱਸ਼ਟ ਹੈ ਕਿ ਇਹ ਲੋਰੀਆਂ ਬੱਚੇ ਦੇ ਖਿਡਾਉਣ, ਜਾਂ ਸੁਲਾਉਣ ਦੇ ਭਾਵਾਂ ਜਾਂ ਪ੍ਰਕਾਰ ਤੱਕ ਹੀ ਸੀਮਤ ਨਹੀਂ ਰਹਿੰਦੀਆਂ, ਸਗੋਂ ਇਨ੍ਹਾਂ ਦੇ ਉਚਾਰ ਅਤੇ ਵਹਾਓ-ਸੰਚਾਰ ਵਿਚ ਜੀਵਨ ਦਾ ਵਿਸ਼ਾਲ ਰੰਗ ਵੇਖਿਆ ਜਾ ਸਕਦਾ ਹੈ |
ਸਮਾਜਕ ਅਤੇ ਧਾਰਮਿਕ ਪੱਖ ਦੀ ਰੰਗਤ ਵੀ ਇਨ੍ਹਾਂ ਵਿਚੋਂ ਉਘੜਦੀ ਦਿਸਦੀ ਹੈ | ਧਾਰਮਿਕ ਰੰਗਣ ਦੇ ਅਲਾਪ ਦੀ ਪਰੰਪਰਾ ਚਿਰਕਾਲ ਤੋਂ ਇਨ੍ਹਾਂ ਦੀ ਸੁਰ ਵਿਚ ਵਿਆਪਕ ਰਹੀ ਹੈ | ਉਦਾਹਰਨ ਵੇਖੋ:
ਸਤਿਨਾਮ, ਵਾ-ਹ-ਵਾ....ਵਾਹਿਗੁਰੂ
ਊਾ-ਹੂ-ਊਾ.....
ਸੱਚੇ ਪਾਤਸ਼ਾਹ ਜੀਓ....ਓ....
ਮੇਰਾ ਨਿਕੜਾ ਬਾਲ ਨਾ ਰੋਵੇ....ਏ....ਏ....
ਤੈਨੂੰ ਰੱਬ ਦੀਆਂ ਰੱਖਾਂ
ਊਾ....ਊਾ....ਊਾ....
ਤੇਰਾ ਵਾਹਿਗੁਰੂੂ ਸਹਾਈ |
ਊਾ....ਊਾ....ਊਾ.....
ਜਾਂ
ਸੌਾ ਜਾ ਮੇਰੇ ਲਾਡਲੇ ਵੇ....
ਤੈਨੂੰ ਅੱਲਾ-ਤ-ਆਲਾ ਦੀਆਂ ਰੱਖਾਂ..ਆਂ....
ਤੈਨੂੰ ਰਹਿਬਰ ਰਹੀਮ ਦੀਆਂ ਰੱਖਾਂ..ਆਂ...
ਪੀਰ ਪੈਗੰਬਰਾਂ ਦੀਆਂ ਰੱਖਾਂ..ਆਂ...
ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਸੱਭਿਆਚਾਰ ਦੇ ਮਹੱਤਵਪੂਰਨ ਪੱਖਾਂ ਦਾ ਦਿਲਚਸਪ ਉਲੇਖ ਇਸ ਲੋਕ-ਕਾਵਿ ਰੂਪ ਵਿਚ ਵਿਸ਼ੇਸ਼ ਭਾਂਤ ਮਿਲਦਾ ਹੈ | ਪਰ ਅਫਸੋਸ ਦੀ ਗੱਲ ਇਹ ਹੈ ਕਿ ਇਹ ਪ੍ਰਵਿਰਤੀ ਅੱਜ ਦੀਆਂ ਮਾਵਾਂ ਵਿਚ ਦਿਨੋ-ਦਿਨ ਘਟਦੀ ਜਾ ਰਹੀ ਹੈ | ਸ਼ਾਇਦ ਵਿਦੇਸ਼ੀ ਲਿਸ਼ਕ-ਪੁਸ਼ਕ ਜਾਂ ਤੌਰ ਤਰੀਕਿਆਂ ਨੂੰ ਅਪਣਾਉਣ ਸਦਕਾ ਜਾਂ ਮਸ਼ੀਨੀਕਰਨ ਸਦਕਾ | ਪਰ ਇਸ ਪ੍ਰਵਿਰਤੀ ਨੂੰ ਸੁਰਜੀਤ ਰੱਖਣਾ ਸਾਡੇ ਸੱਭਿਆਚਾਰ ਲਈ ਸ਼ਾਨ ਵਾਲੀ ਗੱਲ ਸਾਬਤ ਹੋਵੇਗੀ | ਕੀ ਇਨ੍ਹਾਂ ਬੋਲਾਂ ਵਿਚ ਸਦੀਵਤਾ ਨਹੀਂ....
ਅੱਲੜ ਬੱਲੜ ਬਾਵੇ ਦਾ,
ਬਾਵਾ ਕਣਕ ਲਿਆਵੇਗਾ,
ਖਰਾਸੋਂ ਕਣਕ ਪਿਸਾਵਾਂਗੇ,
ਆਟਾ ਘਰ ਲਿਆਵਾਂਗੇ,
ਬਾਵੀ ਮੰਨ ਪਕਾਵੇਗੀ,
ਬਾਵਾ ਬਹਿ ਕੇ ਖਾਵੇਗਾ,
ਵੱਡਾ ਹੋ ਕੇ ਸੁਹਣੀ ਵਹੁਟੀ ਲਿਆਵੇਗਾ...ਆ....
* * * * *
ਅੱਲੜ ਬੱਲੜ ਬਾਵੇ ਦਾ,
ਬਾਵਾ ਰੂੰ ਲਿਆਵੇਗਾ,
ਮਾਂ ਪੂਣੀਆਂ ਵੱਟੇਗੀ,
ਬਾਵੀ ਬਹਿ ਕੇ ਕੱਤੇਗੀ,
ਕੱਤੇਗੀ, ਅਟੇਰੇਗੀ,
ਅਟੇਰੇਗੀ ਤੇ ਉਣਾਵੇਗੀ,
ਸੁਹਣੇ ਕੱਪੜੇ ਬੁਣਵਾਵੇਗੀ,
ਬਾਵੇ ਦੇ ਗਲ ਪਾਵਾਂਗੇ,
ਬਾਵਾ ਬਹਿ ਕੇ ਖੇਡੇਗਾ....
ਖੇਡੇਗਾ ਤੇ ਮੱਲੇਗਾ....
ਇਸ ਤਰ੍ਹਾਂ ਪੰਜਾਬੀ ਲੋਰੀਆਂ ਪੰਜਾਬੀਅਤ ਦੀ ਪਛਾਣ ਹਨ | ਪੰਜਾਬੀ ਸੱਭਿਆਚਾਰ ਦਾ ਦਰਪਣ ਹਨ | ਇਹ ਮਾਵਾਂ, ਭੈਣਾਂ, ਦਾਦੀਆਂ, ਨਾਨੀਆਂ, ਮਾਮੀਆਂ, ਮਾਸੀਆਂ, ਫੁੱਫੀਆਂ ਅਤੇ ਹੋਰ ਸਾਕ-ਸਬੰਧੀਆਂ ਦੇ ਤਹਿ ਦਿਲਾਂ ਵਿਚੋਂ ਉਗਮੀਆਂ ਸ਼ੁੱਭ ਕਾਮਨਾਵਾਂ ਹਨ, ਸ਼ੁੱਭ ਅਸੀਸਾਂ ਹਨ, ਜਿਨ੍ਹਾਂ ਨੂੰ ਨਿੱਕੇ ਬਾਲਾਂ ਨੇ ਸੁਣ ਕੇ ਪਿਆਰ, ਨਿੱਘ, ਖੁਸ਼ੀ ਅਤੇ ਖੇੜਾ ਮਾਨਣਾ ਹੈ ਅਤੇ ਮਾਣਦੇ ਰਹਿਣਾ ਹੈ |
(ਸਮਾਪਤ)

-ਏ-9, ਚਾਹਲ ਨਗਰ, ਫਗਵਾੜਾ-144401
ਮੋਬਾ : 98142-09732.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX