ਤਾਜਾ ਖ਼ਬਰਾਂ


ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  about 2 hours ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  about 2 hours ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  about 2 hours ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  about 2 hours ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  about 3 hours ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  about 3 hours ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  about 3 hours ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  about 3 hours ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  about 4 hours ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਆਈ. ਪੀ. ਐੱਲ. 2019 : ਮੁੰਬਈ ਨੇ ਰਾਜਸਥਾਨ ਨੂੰ ਜਿੱਤ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  about 3 hours ago
ਹੋਰ ਖ਼ਬਰਾਂ..

ਸਾਡੀ ਸਿਹਤ

ਫਸਟ-ਏਡ ਵਿਚ ਤੁਸੀਂ ਵੀ ਬਣ ਸਕਦੇ ਹੋ ਨੰਬਰ ਵੰਨ

ਅਧੂਰਾ ਗਿਆਨ ਕਦੇ-ਕਦੇ ਗਿਆਨ ਨਾ ਹੋਣ ਤੋਂ ਵੀ ਜ਼ਿਆਦਾ ਖ਼ਤਰਨਾਕ ਹੁੰਦਾ ਹੈ। ਜੇ ਕੋਈ ਦੁਰਘਟਨਾ ਵਾਪਰ ਜਾਵੇ ਜਾਂ ਅਚਾਨਕ ਤਬੀਅਤ ਵਿਗੜ ਜਾਵੇ ਤਾਂ ਮੁਢਲੀ ਸਹਾਇਤਾ ਦੇ ਕੇ ਰੋਗੀ ਨੂੰ ਸਹੀ-ਸਲਾਮਤ ਹਸਪਤਾਲ ਤੱਕ ਪਹੁੰਚਾ ਕੇ ਤੁਸੀਂ ਕਿਸੇ ਆਪਣੇ ਜਾਂ ਲੋੜਵੰਦ ਦੀ ਜਾਨ ਬਚਾ ਸਕਦੇ ਹੋ।
ਦਿਲ ਦਾ ਦੌਰਾ
ਇਹ ਇਕ ਅਜਿਹੀ ਬਿਮਾਰੀ ਹੈ, ਜਿਸ ਦੇ ਮਰੀਜ਼ਾਂ ਦੀ ਗਿਣਤੀ ਨਾ ਸਿਰਫ ਭਾਰਤ ਵਿਚ ਸਗੋਂ ਵਿਦੇਸ਼ਾਂ ਵਿਚ ਵੀ ਬੜੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਜੇ ਕਦੇ ਵੀ ਕਿਸੇ ਨੂੰ ਅਚਾਨਕ ਛਾਤੀ ਵਿਚ ਦਰਦ ਹੋਣ ਲੱਗੇ ਤਾਂ ਸਭ ਤੋਂ ਪਹਿਲਾਂ ਇਹੀ ਸੋਚਣਾ ਚਾਹੀਦਾ ਹੈ ਕਿ ਇਹ ਦਿਲ ਦਾ ਦੌਰਾ ਵੀ ਹੋ ਸਕਦਾ ਹੈ।
ਇਸ ਸਥਿਤੀ ਵਿਚ ਐਂਬੂਲੇਂਸ ਨੂੰ ਸਭ ਤੋਂ ਪਹਿਲਾਂ ਕੋਈ ਵਿਅਕਤੀ ਫੋਨ ਕਰਕੇ ਪੂਰੀ ਸੂਚਨਾ ਦੇਵੇ ਅਤੇ ਐਂਬੂਲੈਂਸ ਨੂੰ ਦੱਸ ਦੇਵੇ ਉਹ ਕਰੰਟ ਮਾਰਨ ਵਾਲੀ ਮਸ਼ੀਨ 'ਏਡਾ' ਆਟੋਮੈਟਿਕ ਐਕਸਟਰਨਲ ਡੈਫੀਬਿਰਲੇਡਰ ਨਾਲ ਲੈ ਕੇ ਆਵੇ। ਜਦੋਂ ਤੱਕ ਮਸ਼ੀਨ ਆਉਂਦੀ ਹੈ, ਉਦੋਂ ਤੱਕ ਤੁਸੀਂ ਮਰੀਜ਼ ਦਾ ਧਿਆਨ ਕੁਝ ਇਸ ਤਰ੍ਹਾਂ ਰੱਖ ਸਕਦੇ ਹੋ-
* ਮਰੀਜ਼ ਤੋਂ ਜਾਣਕਾਰੀ ਲੈ ਲਓ ਕਿ ਉਹ ਦਿਲ ਦੀ ਬਿਮਾਰੀ ਨਾਲ ਸਬੰਧਤ ਕੋਈ ਦਵਾਈ ਪਹਿਲਾਂ ਤਾਂ ਨਹੀਂ ਖਾ ਰਿਹਾ।
* ਜੇ ਉਸ ਦਾ ਜਵਾਬ ਹਾਂ ਹੋਵੇ ਤਾਂ ਮਰੀਜ਼ ਤੋਂ ਦਵਾਈ ਦਾ ਨਾਂਅ ਪੁੱਛ ਕੇ ਦਵਾਈ ਲਿਆ ਕੇ ਦਿਓ।
* ਦਵਾਈ ਆਉਣ ਤੱਕ ਜਾਂ ਕੋਈ ਦਵਾਈ ਨਾ ਹੋਣ 'ਤੇ ਮਰੀਜ਼ ਨੂੰ ਸਿੱਧਾ ਜ਼ਮੀਨ 'ਤੇ ਲਿਟਾ ਦਿਓ।
* ਛਾਤੀ ਦੇ ਦੋਵੇਂ ਨਿਪਲਾਂ ਦੇ ਵਿਚਕਾਰ ਬਣਨ ਵਾਲੀ ਲਾਈਨ ਦੇ ਮੱਧ ਵਿਚ ਦੋਵੇਂ ਹੱਥਾਂ ਨਾਲ ਛਾਤੀ ਨੂੰ ਪੂਰੇ ਜ਼ੋਰ ਨਾਲ ਵਾਰ-ਵਾਰ ਦਬਾਉਂਦੇ ਰਹੋ, ਜਦੋਂ ਤੱਕ ਕਿ ਐਂਬੂਲੈਂਸ ਜਾਂ ਡਾਕਟਰ ਨਹੀਂ ਆ ਜਾਂਦਾ।
* ਜੇ ਤੁਹਾਨੂੰ 'ਮਾਊਥ ਟੂ ਮਾਊਥ' ਸਾਹ ਦੇਣਾ ਆਉਂਦਾ ਹੈ ਤਾਂ 30 ਵਾਰ ਛਾਤੀ ਨੂੰ ਦਬਾਉਣ ਤੋਂ ਬਾਅਦ 2 ਵਾਰ ਮੂੰਹ ਰਾਹੀਂ ਮਰੀਜ਼ ਨੂੰ ਸਾਹ ਦਿਓ ਅਤੇ ਫਿਰ ਦੁਬਾਰਾ ਉਹੀ ਪ੍ਰਕਿਰਿਆ ਦੁਹਰਾਓ।
* ਮਦਦ ਆਉਣ ਤੱਕ ਮਰੀਜ਼ ਨੂੰ 150 ਆਊਂਸ/ਐਸਪਰਿਨ ਦੀ ਦਵਾਈ ਵੀ ਦੇ ਸਕਦੇ ਹੋ।
ਨੋਟ : ਕਦੇ ਵੀ ਛਾਤੀ ਨੂੰ ਉੱਪਰੋਂ ਨਾ ਦਬਾਓ, ਕਿਉਂਕਿ ਉਥੇ ਨਾਜ਼ੁਕ ਹੱਡੀ ਹੋਣ ਕਾਰਨ ਉਸ ਦੇ ਟੁੱਟਣ ਦਾ ਡਰ ਹੁੰਦਾ ਹੈ। ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਮਰੀਜ਼ ਨੂੰ ਬਚਾਉਣ ਦੀ ਬਜਾਏ ਮੌਤ ਵੱਲ ਲੈ ਜਾਓਗੇ।
ਖਾਂਦੇ ਸਮੇਂ ਜੇ ਗਲੇ ਵਿਚ ਕੁਝ ਫਸ ਜਾਵੇ
ਅਕਸਰ ਵਿਆਹ-ਪਾਰਟੀ ਵਿਚ ਕੁਝ ਲੋਕਾਂ ਦੇ ਖਾਂਦੇ-ਖਾਂਦੇ ਗਲੇ ਵਿਚ ਖਾਣਾ ਫਸ ਜਾਂਦਾ ਹੈ ਤਾਂ ਤੁਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹੋ। ਜੇ ਵਿਅਕਤੀ ਖੰਘ ਰਿਹਾ ਹੈ ਤਾਂ ਕੁਝ ਕਰਨ ਦੀ ਲੋੜ ਨਹੀਂ, ਉਹ ਖ਼ੁਦ ਹੀ ਠੀਕ ਹੋ ਜਾਵੇਗਾ, ਪਰ ਜੇ ਉਹ ਕੁਝ ਬੋਲ ਵੀ ਨਹੀਂ ਸਕਦਾ ਅਤੇ ਸਿਰਫ਼ ਇਸ਼ਾਰੇ ਨਾਲ ਸਾਰੀ ਗੱਲ ਸਮਝਾ ਰਿਹਾ ਹੈ ਤਾਂ ਤੁਸੀਂ ਉਸ ਦੀ ਇਸ ਤਰ੍ਹਾਂ ਮਦਦ ਕਰ ਸਕਦੇ ਹੋ-* ਮਰੀਜ਼ ਨੂੰ ਸਿੱਧਾ ਖੜ੍ਹਾ ਕਰੋ।
* ਉਸ ਦੇ ਪਿੱਛੇ ਜਾ ਕੇ ਉਸ ਦੀ ਸੇਧ ਵਿਚ ਖੜ੍ਹੇ ਹੋ ਜਾਓ। * ਪੇਟ ਦੇ ਉੱਪਰ ਉਂਗਲੀ ਰੱਖ ਕੇ ਚੈੱਕ ਕਰੋ ਕਿ ਨਾਭੀ ਕਿਥੇ ਹੈ।
* ਨਾਭੀ ਦੇ ਇਕਦਮ ਉੱਪਰ ਵਾਲੀ ਹੱਡੀ ਨੂੰ ਇਕ ਹੱਥ ਨਾਲ ਮੁੱਠੀ ਬਣਾ ਕੇ ਦੂਜੇ ਹੱਥ ਨਾਲ ਕੱਸ ਕੇ ਫੜ ਕੇ ਪੇਟ ਨੂੰ ਉੱਪਰ ਵੱਲ ਪੂਰੀ ਤਾਕਤ ਨਾਲ ਦਬਾਓ। ਖਾਣਾ ਆਪਣੇ-ਆਪ ਹੀ ਨਿਕਲ ਜਾਵੇਗਾ।
ਪਾਣੀ ਵਿਚ ਡੁੱਬ ਰਹੇ ਵਿਅਕਤੀ ਨੂੰ ਕੱਢਣ ਤੋਂ ਬਾਅਦ ਕੀ ਕੀਤਾ ਜਾਵੇ
* ਸਭ ਤੋਂ ਪਹਿਲਾਂ ਐਂਬੂਲੈਂਸ ਨੂੰ ਫੋਨ ਕਰਕੇ ਪੂਰੀ ਜਾਣਕਾਰੀ ਦੇ ਦਿਓ ਅਤੇ ਉਸ ਨੂੰ 'ਏਡਾ' ਮਸ਼ੀਨ ਨਾਲ ਲਿਆਉਣ ਨੂੰ ਕਹਿ ਦਿਓ।
* ਤੁਸੀਂ ਮਰੀਜ਼ ਨੂੰ ਸਿਰਫ ਸੁਰੱਖਿਅਤ ਜਗ੍ਹਾ 'ਤੇ ਲਿਟਾ ਦਿਓ।
* ਜੇ 'ਏਡਾ' ਮਸ਼ੀਨ ਦੀ ਸਹੂਲਤ ਹੋਵੇ ਤਾਂ ਉਸ ਦੀ ਸਹਾਇਤਾ ਨਾਲ ਬਿਜਲੀ ਦਾ ਝਟਕਾ ਦੇ ਕੇ ਖ਼ੂਨ ਦਾ ਪ੍ਰਵਾਹ ਆਮ ਕੀਤਾ ਜਾ ਸਕਦਾ ਹੈ।
* ਕਰੰਟ ਲੱਗਣ 'ਤੇ ਕਦੇ ਵਿਅਕਤੀ ਨੂੰ ਸਿੱਧੇ ਹੱਥ ਨਾਲ ਹਟਾਉਣ ਦੀ ਕੋਸ਼ਿਸ਼ ਨਾ ਕਰੋ। ਅਜਿਹੇ ਵਿਚ ਤੁਹਾਨੂੰ ਵੀ ਕਰੰਟ ਲੱਗ ਸਕਦਾ ਹੈ। ਹਮੇਸ਼ਾ ਪਹਿਲਾਂ ਮੇਨ ਸਵਿੱਚ ਬੰਦ ਕਰੋ, ਫਿਰ ਵਿਅਕਤੀ ਨੂੰ ਕਿਸੇ ਬਿਜਲੀ ਰੋਧਕ ਚੀਜ਼ ਨਾਲ ਹਟਾਓ।
ਨੋਟ : ਹਾਈ ਵੋਲਟੇਜ ਤਾਰ 'ਤੇ ਕੋਈ ਵੀ ਬਿਜਲੀ ਵਿਰੋਧੀ ਚੀਜ਼ ਕੰਮ ਨਹੀਂ ਕਰਦੀ। ਅਜਿਹੇ ਵਿਚ ਮਦਦ ਕਰਨਾ ਖੁਦ ਦੀ ਜਾਨ ਨੂੰ ਖ਼ਤਰੇ ਵਿਚ ਪਾਉਣਾ ਹੋਵੇਗਾ।
* ਜੇ ਕਿਸੇ ਦਾ ਖ਼ੂਨ ਦਾ ਦਬਾਅ ਘੱਟ ਹੋ ਜਾਂਦਾ ਹੈ ਤਾਂ ਉਸ ਵਿਅਕਤੀ ਨੂੰ ਸਿੱਧਾ ਜ਼ਮੀਨ 'ਤੇ ਲਿਟਾ ਕੇ ਪੈਰ ਥੋੜ੍ਹੇ ਉੱਪਰ ਕਰ ਦਿਓ। ਥੋੜ੍ਹੀ ਦੇਰ ਵਿਚ ਸਭ ਠੀਕ ਹੋ ਜਾਵੇਗਾ।
ਨੋਟ : ਕਦੇ ਵੀ ਮਰੀਜ਼ ਦੇ ਹੱਥ ਜਾਂ ਪੈਰ ਰਗੜੋ ਨਾ, ਉਹ ਖ਼ੂਨ ਦੇ ਸਹੀ ਪ੍ਰਵਾਹ ਵਿਚ ਸਮੱਸਿਆ ਪੈਦਾ ਕਰਦਾ ਹੈ।
* ਅਚਾਨਕ ਬੇਹੋਸ਼ ਹੋਣ 'ਤੇ ਕਦੇ ਵੀ ਪਾਣੀ ਪਿਲਾਉਣਾ ਜਾਂ ਪਾਣੀ ਦੇ ਛਿੱਟੇ ਨਹੀਂ ਮਾਰਨੇ ਚਾਹੀਦੇ।


ਖ਼ਬਰ ਸ਼ੇਅਰ ਕਰੋ

ਰੇਕੀ

ਇਕ ਅਸਰਦਾਰ ਇਲਾਜ ਪ੍ਰਣਾਲੀ

ਕੀ ਹੁੰਦੀ ਹੈ ਰੇਕੀ? ਰੇਕੀ ਇਕ ਜਾਪਾਨੀ ਸ਼ਬਦ ਹੈ, ਜਿਸ ਵਿਚ 'ਰੇ' ਦਾ ਅਰਥ ਹੈ ਸਰਬਵਿਆਪੀ ਜੀਵ ਊਰਜਾ ਸ਼ਕਤੀ, 'ਕੀ' ਦਾ ਅਰਥ ਹੈ ਪ੍ਰਾਣ। ਇਸ ਤਰ੍ਹਾਂ ਰੇਕੀ ਦਾ ਅਰਥ ਹੋਇਆ ਸਰਬਵਿਆਪੀ ਜੀਵਨ-ਪ੍ਰਾਣ ਊਰਜਾ ਸ਼ਕਤੀ।
ਰੇਕੀ ਮਾਹਿਰ ਇਸ ਊਰਜਾ ਨੂੰ ਕਿਸੇ ਵੀ ਵਿਅਕਤੀ ਵਿਚ ਪ੍ਰਵਾਹਿਤ ਕਰਨ ਦੀ ਸਮਰੱਥਾ ਰੱਖਦੇ ਹਨ। ਕੋਈ ਵੀ ਵਿਅਕਤੀ ਕਿੰਨਾ ਵੀ ਤਣਾਅਗ੍ਰਸਤ, ਡਿਪ੍ਰੈਸਡ ਅਤੇ ਥੱਕਿਆ-ਹਾਰਿਆ ਕਿਉਂ ਨਾ ਹੋਵੇ, ਰੇਕੀ ਉਸ ਵਿਚ ਪਹਿਲਾਂ ਵਰਗੀ ਊਰਜਾ, ਉਤਸ਼ਾਹ ਅਤੇ ਫੁਰਤੀ ਲਿਆ ਸਕਦੀ ਹੈ। ਰੇਕੀ ਮਾਹਿਰ ਸਰੀਰ ਦੇ ਅਨੇਕਾਂ ਅੰਗਾਂ 'ਤੇ ਵਾਰੀ-ਵਾਰੀ ਤਿੰਨ-ਤਿੰਨ ਮਿੰਟ ਹਥੇਲੀ ਨਾਲ ਛੂਹ ਕੇ ਊਰਜਾ ਪ੍ਰਵਾਹਿਤ ਕਰਦੇ ਹਨ। ਸਰੀਰ ਵਿਚ ਜਿਥੇ ਵਿਕਾਰ ਹੁੰਦਾ ਹੈ, ਕਰੀਬ ਅੱਧੇ ਘੰਟੇ ਤੱਕ ਰੇਕੀ ਦਿੱਤੀ ਜਾਂਦੀ ਹੈ।
ਰੇਕੀ ਇਲਾਜ 3-4 ਦਿਨ ਤੋਂ 20-22 ਦਿਨਾਂ ਤੱਕ ਗੰਭੀਰਤਾ ਦੀ ਤੀਬਰਤਾ ਅਨੁਸਾਰ ਚੱਲ ਸਕਦਾ ਹੈ। ਰੇਕੀ ਅਸਲ ਵਿਚ ਇਕ ਤਿੱਬਤੀ ਹੀਲਿੰਗ ਤਕਨੀਕ ਹੈ। ਇਸ ਦੀ ਖੋਜ ਜਾਪਾਨ ਦੇ ਇਕ ਇਸਾਈ ਮਿਸ਼ਨਰੀ ਡਾਕਟਰ ਮਿਕਾਓ ਉਸੁਈ ਨੇ ਕੀਤੀ ਸੀ। ਉਨ੍ਹਾਂ ਨੇ ਭਾਰਤੀ ਅਭਿਲੇਖਾਂ ਦੀ ਸਹਾਇਤਾ ਨਾਲ ਯੂਨੀਵਰਸਲ ਅਨਰਜੀ ਨੂੰ ਮਨੁੱਖ ਦੇ ਅੰਦਰ ਪਰਦਾਪਣ ਕਰਾਉਣ ਦਾ ਤਰੀਕਾ ਲੱਭ ਲਿਆ। ਰੇਕੀ ਵਿਚ ਇਹ ਮੰਨਿਆ ਜਾਂਦਾ ਹੈ ਕਿ ਰੋਗ ਨੂੰ ਪਹਿਲਾਂ ਸੰਗਿਆਨ ਦੁਆਰਾ ਆਭਾਮੰਡਲ (ਆਰਾ) ਵਿਚ ਦੇਖਿਆ ਜਾ ਸਕਦਾ ਹੈ।
ਰੇਕੀ ਨਾਲ ਹੋਣ ਵਾਲੇ ਲਾਭ : ਰੇਕੀ ਨਾਲ ਦੇਹ, ਮਨ ਅਤੇ ਭਾਵਨਾਵਾਂ ਵਿਚ ਸੰਤੁਲਨ ਬੈਠਦਾ ਹੈ। ਸੋਚ ਵਿਚੋਂ ਕਨਫਿਊਜ਼ਨ ਦੂਰ ਹੋਣ 'ਤੇ ਸਪੱਸ਼ਟਤਾ ਆਉਂਦੀ ਹੈ। ਦਬਾਅ ਤੋਂ ਵੀ ਰਾਹਤ ਮਿਲਦੀ ਹੈ। ਇਸ ਨਾਲ ਧਿਆਨ ਇਧਰ-ਉਧਰ ਭਟਕਣ ਦੀ ਬਜਾਏ ਕੇਂਦ੍ਰਿਤ ਹੋ ਕੇ ਕੀਤੇ ਜਾਣ ਵਾਲੇ ਕੰਮ 'ਤੇ ਟਿਕ ਕੇ ਉਸ ਦੀ ਗੁਣਵੱਤਾ ਨੂੰ ਵਧਾਉਂਦਾ ਹੈ। ਸਾਈਕੋਸੋਮੈਟਿਕ ਬਿਮਾਰੀਆਂ ਅਰਥਾਤ ਉਹ ਸਰੀਰਕ ਵਿਕਾਰਾਂ ਜਿਨ੍ਹਾਂ ਦਾ ਕੇਂਦਰ ਮਨ ਹੁੰਦਾ ਹੈ, ਤੋਂ ਵੀ ਮੁਕਤੀ ਮਿਲਦੀ ਹੈ। ਆਤਮਵਿਸ਼ਵਾਸ ਵਧਣ ਨਾਲ ਜੀਵਨ ਦੇ ਪ੍ਰਤੀ ਉਤਸ਼ਾਹ ਵਧਦਾ ਹੈ। ਸੋਚ ਨੂੰ ਸਕਾਰਾਤਮਿਕ ਦਿਸ਼ਾ ਮਿਲਣ ਨਾਲ ਮਨ ਸ਼ਾਂਤ ਰਹਿਣਾ ਸਿੱਖ ਜਾਂਦਾ ਹੈ। ਦਿਮਾਗ ਅਤੇ ਸਰੀਰਕ ਸੰਤੁਲਨ ਬਣਿਆ ਰਹਿੰਦਾ ਹੈ। ਰੇਕੀ ਦਾ ਆਗਮਨ ਸਾਡੇ ਦੇਸ਼ ਵਿਚ ਇਕ ਅਮਰੀਕਨ ਔਰਤ ਪਾਡਲਾ ਹਾਰਨ ਦੁਆਰਾ 1989 ਵਿਚ ਹੋਇਆ। ਰੇਕੀ ਸਿੱਖਣ ਲਈ 8-10 ਹਜ਼ਾਰ ਤੱਕ ਦਾ ਖਰਚ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਤੁਸੀਂ ਦੂਜਿਆਂ ਨੂੰ ਵੀ ਸਿਖਾ ਸਕਦੇ ਹੋ। ਰੇਕੀ ਗਰੁੱਪ ਵਿਚ ਸਿੱਖੀ ਜਾਂਦੀ ਹੈ। ਇਸ ਵਿਚ ਆਂਤਰਿਕ ਧਾਰਾ ਦੁਆਰਾ ਸਰਬਵਿਆਪੀ ਜੀਵਨ-ਪ੍ਰਾਣ ਊਰਜਾ ਸ਼ਕਤੀ ਨੂੰ ਅੰਦਰ ਸਮਾਹਿਤ ਕਰਨਾ ਹੁੰਦਾ ਹੈ, ਜਿਸ ਦਾ ਪ੍ਰਯਤਨ ਰੇਕੀ ਗੁਰੂ ਦੇ ਹੱਥਾਂ ਦੁਆਰਾ ਕਰਦੇ ਹਨ। ਮਨੋਵਿਕਾਰਾਂ ਨੂੰ ਦੂਰ ਕਰਨ ਅਤੇ ਸਮਾਜ ਵਿਚ ਸਮਾਯੋਜਨ ਬਣਾਈ ਰੱਖਣ ਵਿਚ ਰੇਕੀ ਇਲਾਜ ਕਾਰਗਰ ਸਿੱਧ ਹੋਇਆ ਹੈ। ਰੇਕੀ ਆਰਟ ਆਫ ਲਿਵਿੰਗ ਲਈ ਹੈ। ਇਹ ਨਕਾਰਾਤਮਿਕਤਾ ਦੂਰ ਕਰਕੇ ਤੁਹਾਨੂੰ ਇਕ ਸੁਲਝਿਆ ਹੋਇਆ ਨੇਕ ਇਨਸਾਨ ਬਣਾਉਣ ਵਿਚ ਸਹਾਇਕ ਹੈ। ਤੰਦਰੁਸਤ ਮਨ-ਦਿਮਾਗ ਲਈ ਇਸ ਤਿੱਬਤੀ ਹੀਲਿੰਗ ਤਕਨੀਕ ਨੂੰ ਅੱਜ ਸੰਸਾਰ ਭਰ ਵਿਚ ਮਾਨਤਾ ਮਿਲਣ ਲੱਗੀ ਹੈ।

ਘਰ ਵਿਚ ਜ਼ਰੂਰ ਰੱਖੋ ਇਹ ਦਵਾਈਆਂ

ਬਿਮਾਰੀ ਦੱਸ ਕੇ ਨਹੀਂ ਆਉਂਦੀ। ਪਤਾ ਨਹੀਂ ਘਰ ਦੇ ਕਿਸੇ ਮੈਂਬਰ ਨੂੰ ਕਦੋਂ ਕੋਈ ਮੁਸ਼ਕਿਲ ਆ ਜਾਵੇ, ਇਸ ਲਈ ਸੰਕਟਮਈ ਸਥਿਤੀ ਲਈ ਕੁਝ ਦਵਾਈਆਂ ਘਰ ਵਿਚ ਜ਼ਰੂਰ ਰੱਖਣੀਆਂ ਚਾਹੀਦੀਆਂ ਹਨ। ਛੋਟੀਆਂ-ਮੋਟੀਆਂ ਬਿਮਾਰੀਆਂ ਇਸ ਨਾਲ ਠੀਕ ਹੋ ਜਾਂਦੀਆਂ ਹਨ।
ਪੈਰਾਸਿਟਾਮੋਲ : ਬੁਖਾਰ, ਸਿਰਦਰਦ ਅਤੇ ਬਦਨ ਦਰਦ ਆਦਿ ਦੇ ਇਲਾਜ ਲਈ ਪੈਰਾਸਿਟਾਮੋਲ ਗੋਲੀ ਕਾਫੀ ਅਸਰਦਾਇਕ ਹੁੰਦੀ ਹੈ। ਬੱਚਿਆਂ ਲਈ ਤਰਲ ਰੂਪ ਵਿਚ ਵੀ ਮਿਲਦੀ ਹੈ।
ਡਿਸਪ੍ਰਿਨ : ਕਿਸੇ ਵਿਅਕਤੀ ਨੂੰ ਛਾਤੀ ਵਿਚ ਦਰਦ ਹੋਵੇ ਅਤੇ ਦਿਲ ਦੇ ਦੌਰੇ ਦੀ ਸੰਭਾਵਨਾ ਹੋਵੇ ਤਾਂ ਹਸਪਤਾਲ ਲਿਜਾਣ ਤੋਂ ਪਹਿਲਾਂ ਦੋ ਗੋਲੀਆਂ ਡਿਸਪ੍ਰਿਨ ਪਾਣੀ ਵਿਚ ਘੋਲ ਕੇ ਪਿਲਾ ਸਕਦੇ ਹੋ।
ਅਲਰਿਡ ਅਤੇ ਸਰਦੀ-ਖੰਘ ਦੀਆਂ ਹੋਰ ਦਵਾਈਆਂ : ਕਈ ਲੋਕਾਂ ਨੂੰ ਅਲਰਜੀ ਦੇ ਕਾਰਨ ਨੱਕ ਵਿਚੋਂ ਪਾਣੀ ਵਗਣ ਲਗਦਾ ਹੈ, ਛਿੱਕਾਂ ਆਉਣ ਲਗਦੀਆਂ ਹਨ ਅਤੇ ਤੇਜ਼ ਜ਼ੁਕਮ ਹੋ ਜਾਂਦਾ ਹੈ। ਅਜਿਹੇ ਵਿਚ ਅਲਰਿਡ, ਸਿਟ੍ਰੀਜ਼ੀਨ, ਜਵਿਲ ਵਰਗੀਆਂ ਦਵਾਈਆਂ ਦੇ ਸਕਦੇ ਹੋ।
ਐਂਟੀ-ਡਾਇਰੀਆ ਅਤੇ ਵਾਮਿਟਿੰਗ ਟੇਬਲੇਟ : ਪੇਟ ਦਰਦ ਨਾਲ ਲੂਜ ਮੋਸ਼ਨ ਹੋ ਗਏ ਹੋਣ ਤਾਂ ਰੋਕਣ ਲਈ ਦਵਾਈ ਲੈ ਸਕਦੇ ਹੋ। ਉਲਟੀ ਆਉਣ 'ਤੇ ਡੋਮੇਸਟਲ ਅਤੇ ਸਿਰ ਚਕਰਾਉਣ 'ਤੇ ਸਟੇਮੇਟਿਲ ਗੋਲੀ ਲਈ ਜਾ ਸਕਦੀ ਹੈ। ਨਾਲ ਹੀ ਇਲੈਕਟ੍ਰਾਲ ਪਾਊਡਰ ਦੇ ਪੈਕਿਟ ਵੀ ਘਰ ਵਿਚ ਹਰ ਸਮੇਂ ਰੱਖੋ, ਜੋ ਡਿਹਾਈਡ੍ਰੇਸ਼ਨ ਤੋਂ ਬਚਾਅ ਕਰਨਗੇ।
ਇੰਟਾਸਿਡ : ਕਈ ਵਾਰ ਭੋਜਨ ਕਰਦੇ ਹੀ ਸੀਨੇ ਵਿਚ ਜਲਣ, ਬਦਹਜ਼ਮੀ, ਮੂੰਹ ਵਿਚ ਖੱਟੇ ਡਕਾਰ ਆਉਣੇ, ਬੇਚੈਨੀ ਆਦਿ ਸਮੱਸਿਆਵਾਂ ਹੋਣ ਲਗਦੀਆਂ ਹਨ। ਅਜਿਹੇ ਵਿਚ ਡਾਇਜੀਨ ਜਾਂ ਜੇਲੁਸਿਲ ਵਰਗੀਆਂ ਇੰਟਾਸਿਡ ਦਵਾਈਆਂ ਲੈ ਸਕਦੇ ਹੋ। ਇਹ ਅਮਲ ਨੂੰ ਸ਼ਾਂਤ ਕਰ ਦਿੰਦੀਆਂ ਹਨ।
ਪੇਟ ਦਰਦ : ਸਾਧਾਰਨ ਪੇਟ ਦਰਦ ਹੋਵੇ ਜਾਂ ਮਾਸਿਕ ਦੇ ਦੌਰਾਨ ਪੇਟ ਵਿਚ ਦਰਦ ਹੋਣ 'ਤੇ ਤੁਰੰਤ ਆਰਾਮ ਲਈ ਸਪਾਰਮੋਪ੍ਰੋਵਿਸਵਨ ਜਾਂ ਮੇਫਟਾਲ ਸਪਾਸ ਵਰਗੀਆਂ ਦਵਾਈਆਂ ਲਈਆਂ ਜਾ ਸਕਦੀਆਂ ਹਨ। ਇਹ ਅਮਲ ਨੂੰ ਸ਼ਾਂਤ ਕਰ ਦਿੰਦੀਆਂ ਹਨ।
ਨੇਜਲ ਡ੍ਰਾਪ : ਜ਼ੁਕਾਮ ਨਾਲ ਨੱਕ ਬੰਦ ਹੋਣ 'ਤੇ ਤੇਜ਼ ਬੇਚੈਨੀ ਹੋ ਜਾਂਦੀ ਹੈ ਅਤੇ ਦਮ ਘੁਟਣ ਲਗਦਾ ਹੈ। ਅਜਿਹੇ ਵਿਚ ਓਟ੍ਰਿਵਿਨ ਜਾਂ ਨੈਸੋਕਿਲਯਰ ਵਰਗੀ ਡ੍ਰਾਪ ਨੱਕ ਵਿਚ ਪਾ ਕੇ ਰਾਹਤ ਪਾ ਸਕਦੇ ਹੋ। ਸੋਲਸਪ੍ਰੇ ਵੀ ਚੰਗੀ ਦਵਾਈ ਹੈ।
ਅੱਖ ਅਤੇ ਕੰਨ ਦੇ ਡ੍ਰਾਪਸ : ਮੁਸੀਬਤ ਸਮੇਂ ਜੇਂਟਿਸਿਨ, ਓਫਲਾਕਸ ਜਾਂ ਸਿਪਲਾਕਸ ਵਰਗੇ ਡ੍ਰਾਪਸ ਘਰ ਵਿਚ ਜ਼ਰੂਰ ਰੱਖੋ। ਅੱਖਾਂ ਵਿਚ ਜਲਣ, ਦਰਦ, ਕੁਝ ਪੈ ਜਾਣ ਜਾਂ ਕੰਨ ਵਿਚ ਦਰਦ ਹੋਣ 'ਤੇ ਇਨ੍ਹਾਂ ਦੀਆਂ ਦੋ ਬੂੰਦਾਂ ਪਾਓ ਤਾਂ ਕਾਫੀ ਰਾਹਤ ਮਿਲ ਸਕਦੀ ਹੈ। ਹਾਂ, ਇਨ੍ਹਾਂ ਨੂੰ ਇਕ ਵਾਰ ਖੋਲ੍ਹਣ ਤੋਂ ਬਾਅਦ ਮਹੀਨੇ ਦੇ ਵਿਚ-ਵਿਚ ਵਰਤਣਾ ਚਾਹੀਦਾ ਹੈ।
ਸਭ ਤੋਂ ਮਹੱਤਵਪੂਰਨ
ਇਹ ਦਵਾਈਆਂ ਤੁਰੰਤ ਰਾਹਤ ਲਈ ਹਨ। ਬਿਮਾਰ ਹੋਣ 'ਤੇ ਰੋਗੀ ਨੂੰ ਡਾਕਟਰ ਕੋਲ ਜ਼ਰੂਰ ਲਿਜਾਓ। ਖੁਦ ਇਲਾਜ ਕਰਨ ਦੀ ਕੋਸ਼ਿਸ਼ ਨਾ ਕਰੋ। ਘਰ ਵਿਚ ਸ਼ੂਗਰ, ਹਾਰਟ ਡਿਜੀਜ਼, ਮਿਰਗੀ, ਦਮੇ ਦਾ ਕੋਈ ਮਰੀਜ਼ ਹੋਵੇ ਤਾਂ ਉਸ ਦੀ ਸਮੁੱਚੀ ਦਵਾਈ ਹਰ ਵੇਲੇ ਤਿਆਰ ਰੱਖੋ।
ਨਜ਼ਦੀਕੀ ਹਸਪਤਾਲ, ਐਂਬੂਲੈਂਸ ਸੇਵਾ ਅਤੇ ਡਾਕਟਰਾਂ ਦੇ ਫੋਨ ਨੰਬਰ ਅਤੇ ਪਤੇ ਵੀ ਹਰ ਸਮੇਂ ਅਸਾਨੀ ਨਾਲ ਮਿਲਣ ਵਾਲੀ ਜਗ੍ਹਾ 'ਤੇ ਨੋਟ ਕਰਕੇ ਰੱਖੋ।
**

ਦਿਲ ਦੇ ਰੋਗ ਵਿਚ ਘਰੇਲੂ ਇਲਾਜ

ਦਿਲ ਦਾ ਰੋਗ ਨਾ ਹੋਵੇ, ਹੋ ਗਿਆ ਹੈ ਤਾਂ ਅੱਗੇ ਨਾ ਵਧੇ, ਗੰਭੀਰ ਨਾ ਹੋਵੇ, ਹੌਲੀ-ਹੌਲੀ ਪੂਰੀ ਤਰ੍ਹਾਂ ਠੀਕ ਵੀ ਹੋ ਜਾਵੇ, ਇਸ ਵਾਸਤੇ ਘਰੇਲੂ ਇਲਾਜ ਬਹੁਤ ਜ਼ਰੂਰੀ ਹਨ, ਬਹੁਤ ਸਸਤੇ ਹਨ, ਬਹੁਤ ਫਾਇਦੇਮੰਦ ਹਨ। ਦਿਲ ਦੇ ਰੋਗ 'ਚੋਂ ਬਾਹਰ ਕੱਢ, ਨਿਰੋਗਤਾ ਦਿੰਦੇ ਹਨ ਇਹ, ਇਨ੍ਹਾਂ ਦਾ ਲਾਭ ਉਠਾਓ।
ਪਿਆਜ਼ ਅਤੇ ਸ਼ਹਿਦ : ਇਹ ਦੋਵੇਂ ਚੀਜ਼ਾਂ ਹਰ ਘਰ ਵਿਚ, ਹਰ ਸਮੇਂ ਉਪਲਬਧ ਰਹਿੰਦੀਆਂ ਹਨ। ਪਿਆਜ਼ ਦਾ ਰਸ ਦੋ ਛੋਟੇ ਚਮਚ ਅਤੇ ਏਨਾ ਹੀ ਸ਼ਹਿਦ ਮਿਲਾ ਕੇ ਰੋਟੀ ਚੱਟ ਲਵੋ। ਦਿਨ ਵਿਚ ਦੋ ਖੁਰਾਕਾਂ ਲਵੋ, ਲਾਭ ਹੋਵੇਗਾ। ਅਸਲ ਵਿਚ ਪਿਆਜ਼ ਦਾ ਰਸ ਕੋਲੈਸਟ੍ਰੋਲ ਨੂੰ ਘੱਟ ਕਰਨ ਦੇ ਸਮਰੱਥ ਹੈ। ਜ਼ਰੂਰ ਠੀਕ ਹੋਵੋਗੇ।
ਲਸਣ ਦਾ ਸੇਵਨ : ਰਾਤ ਨੂੰ ਪੰਜ ਤੁਰੀਆਂ ਛਿੱਲ ਕੇ ਇਕ ਗਿਲਾਸ ਵਿਚ ਭਿਉਂ ਦਿਓ। ਸਵੇਰੇ ਇਨ੍ਹਾਂ ਲਸਣ ਦੀਆਂ ਤੁਰੀਆਂ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਓ। ਨਾਲ ਹੀ ਗਿਲਾਸ ਵਾਲਾ ਪਾਣੀ ਵੀ ਲਓ। ਫਾਇਦਾ ਹੋਵੇਗਾ। ਜਦੋਂ ਤੱਕ ਪੂਰਾ ਲਾਭ ਨਹੀਂ ਹੁੰਦਾ, ਇਹ ਇਲਾਜ ਜਾਰੀ ਰੱਖੋ। ਇਹ ਦਿਲ ਦੀਆਂ ਸੁੰਗੜੀਆਂ ਹੋਈਆਂ ਧਮਣੀਆਂ ਨੂੰ ਠੀਕ ਕਰ ਦਿੰਦਾ ਹੈ। ਕੋਲੈਸਟ੍ਰੋਲ ਘਟਾ ਦਿੰਦਾ ਹੈ।
ਸ਼ਹਿਦ ਦਾ ਸੇਵਨ : ਦੋਵੇਂ ਸਮੇਂ ਖਾਣਾ ਖਾਣ ਤੋਂ ਬਾਅਦ ਸ਼ਹਿਦ ਦਾ ਇਕ-ਇਕ ਚਮਚ ਖਾਣ ਨਾਲ ਦਿਲ ਦਾ ਰੋਗ ਘਟਦਾ ਜਾਂਦਾ ਹੈ। ਜੇ ਕੋਈ ਇਸ ਨੂੰ ਇਵੇਂ ਭੋਜਨ ਤੋਂ ਬਾਅਦ ਖਾਂਦਾ ਰਹੇ ਤਾਂ ਰੋਗ ਹੋਵੇਗਾ ਹੀ ਨਹੀਂ।
ਸੇਬ ਦਾ ਰਸ ਅਤੇ ਸੇਬ : ਅਜਿਹੇ ਰੋਗੀ ਲਈ ਸੇਬ ਖਾਣਾ ਬਹੁਤ ਵਧੀਆ ਰਹਿੰਦਾ ਹੈ। ਉਹ ਘੱਟ ਤੋਂ ਘੱਟ ਦੋ ਸੇਬ, ਦਿਨ ਵਿਚ ਦੋ ਵਾਰ ਜ਼ਰੂਰ ਖਾਇਆ ਕਰੇ। ਜੇ ਦਿਨ ਵਿਚ ਇਕ ਵਾਰ ਪੌਣਾ ਗਿਲਾਸ ਸੇਬ ਦਾ ਰਸ ਵੀ ਪੀ ਸਕੋ ਤਾਂ ਜ਼ਰੂਰ ਪੀਆ ਕਰੋ। ਰੋਗੀ ਨੂੰ ਕਾਫੀ ਆਰਾਮ ਮਿਲੇਗਾ।
ਅੰਗੂਰ ਅਤੇ ਅੰਗੂਰ ਦਾ ਰਸ : ਦਿਲ ਦੇ ਰੋਗ ਤੋਂ ਪੀੜਤ ਵਿਅਕਤੀ ਲਈ ਅੰਗੂਰ ਬਹੁਤ ਠੀਕ ਰਹਿੰਦੇ ਹਨ। ਉਸ ਨੂੰ ਜ਼ਰੂਰ ਖਾਣੇ ਚਾਹੀਦੇ ਹਨ। ਦਿਲ ਨੂੰ ਸ਼ਾਂਤੀ ਮਿਲੇਗੀ। ਜੇ ਅਜਿਹਾ ਵਿਅਕਤੀ ਅੰਗੂਰ ਦਾ ਰਸ ਵੀ ਪੀਆ ਕਰੇ ਤਾਂ ਹੋਰ ਜ਼ਿਆਦਾ ਲਾਭ ਹੋਵੇਗਾ। ਅੱਧਾ ਗਿਲਾਸ ਅੰਗੂਰ ਦਾ ਰਸ ਹਰ ਰੋਜ਼ ਕਾਫੀ ਹੈ।
ਕੇਵਲ ਅੰਗੂਰ : ਜਦੋਂ ਅਜਿਹੇ ਰੋਗੀ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਪੂਰੇ ਚਾਰ ਦਿਨ ਕੇਵਲ ਅੰਗੂਰ ਜਾਂ ਅੰਗੂਰ ਦੇ ਰਸ 'ਤੇ ਰੱਖਿਆ ਜਾਵੇ ਤਾਂ ਬਹੁਤ ਛੇਤੀ ਰੋਗ ਤੋਂ ਛੁਟਕਾਰਾ ਮਿਲੇਗਾ ਪਰ ਇਹ ਸ਼ੂਗਰ ਦੇ ਮਰੀਜ਼ਾਂ ਲਈ ਠੀਕ ਨਹੀਂ ਹੈ।
ਅਰਜਨ ਦੀ ਛਿੱਲ ਦਾ ਚੂਰਨ : ਅਰਜਨ ਦੇ ਰੁੱਖ ਦੀ ਛਿੱਲ ਲੈ ਕੇ, ਛਾਂ ਵਿਚ ਸੁਕਾ ਕੇ, ਕੁੱਟ-ਪੀਸ ਕੇ, ਕੱਪੜੇ ਨਾਲ ਛਾਣ ਲਓ। ਇਕ ਵੱਡਾ ਚਮਚ ਪਾਣੀ ਦੇ ਅੱਧੇ ਗਿਲਾਸ ਵਿਚ ਪਾਓ। ਇਸ ਚੂਰਨ ਮਿਲੇ ਪਾਣੀ ਵਿਚ ਸ਼ਹਿਦ ਦਾ ਇਕ ਚਮਚ ਵੀ ਮਿਲਾਓ। ਇਸ ਨੂੰ ਰੋਗੀ ਪੀ ਲਵੇ। ਅਜਿਹੀਆਂ ਦੋ ਖੁਰਾਕਾਂ ਹਰ ਰੋਜ਼ ਲਓ।
ਖੁਰਾਕ ਵਿਚ : ਖੁਰਾਕ ਵਿਚ ਪਤਲੇ ਪਦਾਰਥ, ਘਿਓ, ਤੇਲ, ਮਸਾਲੇ ਨਾ ਲਏ ਜਾਣ, ਪੁੰਗਰੇ ਅਨਾਜ ਅਤੇ ਪੁੰਗਰੀਆਂ ਦਾਲਾਂ ਖਾਓ। ਨਾਲ ਹੀ ਔਲਾ, ਨਿੰਬੂ, ਲਸਣ, ਪਿਆਜ਼, ਸੂਰਜਮੁਖੀ ਬੀਜ ਖਾਓ। ਈਸਬਗੋਲ ਦਾ ਤੇਲ ਇਕ ਛੋਟਾ ਚਮਚ ਸਵੇਰੇ ਅਤੇ ਇਕ ਛੋਟਾ ਚਮਚ ਸ਼ਾਮ ਨੂੰ ਲਓ। ਧਨੀਏ ਦੇ ਬੀਜ ਦੋ ਚਮਚ ਇਕ ਗਿਲਾਸ ਪਾਣੀ ਵਿਚ ਭਿਉਂ ਕੇ, ਉਬਾਲ ਕੇ, ਕੋਸਾ ਹੋਣ 'ਤੇ ਪੀਤਾ ਜਾਵੇ ਤਾਂ ਰੋਗ ਤੋਂ ਛੁਟਕਾਰਾ ਮਿਲੇਗਾ।

ਸਿਹਤ ਦੇ 7 ਦੁਸ਼ਮਣ

ਖੂਨ ਦਾ ਦਬਾਅ ਅਤੇ ਦਿਲ ਦੇ ਰੋਗ
ਹਾਇਪਰਟੈਂਸ਼ਨ, ਖੂਨ ਦਬਾਅ ਅਤੇ ਦਿਲ ਦੀਆਂ ਸਮੱਸਿਆਵਾਂ ਮਰਦਾਂ ਲਈ ਹੁਣ ਆਮ ਬਿਮਾਰੀ ਹੋ ਗਈ ਹੈ। ਇਹ ਆਧੁਨਿਕ ਜੀਵਨ ਸ਼ੈਲੀ ਅਤੇ ਖਾਣ-ਪੀਣ ਦੇ ਨਵੇਂ ਤਰੀਕਿਆਂ ਕਾਰਨ ਤੇਜ਼ੀ ਨਾਲ ਫੈਲ ਰਹੀਆਂ ਹਨ। ਦੁਨੀਆ ਦੇ ਅੱਧੇ ਨੌਜਵਾਨ ਅਤੇ ਮਰਦ ਇਸ ਦੀ ਲਪੇਟ ਵਿਚ ਹਨ। ਪਹਿਲਾਂ ਇਹ ਵੱਡਿਆਂ ਦੀ ਬਿਮਾਰੀ ਸੀ ਜੋ ਹੁਣ ਘੱਟ ਉਮਰ ਦੇ ਨੌਜਵਾਨਾਂ ਤੱਕ ਵਿਚ ਦੇਖਣ ਨੂੰ ਮਿਲ ਰਹੀ ਹੈ। ਇਸ ਨੂੰ ਖਾਣ-ਪੀਣ ਅਤੇ ਜੀਵਨ ਸ਼ੈਲੀ ਵਿਚ ਸੁਧਾਰ ਕਰਕੇ ਅਤੇ ਦਵਾਈ ਦੇ ਸਹਾਰੇ ਕਾਬੂ ਰੱਖਿਆ ਜਾ ਸਕਦਾ ਹੈ ਪਰ ਖਤਰਾ ਬਣਿਆ ਰਹਿੰਦਾ ਹੈ।
ਟਾਈਪ-ਟੂ ਸ਼ੂਗਰ
ਸ਼ੂਗਰ ਦੇ ਮਾਮਲੇ ਵਿਚ ਵਿਸ਼ਵ ਦੀ ਰਾਜਧਾਨੀ ਬਣਦੇ ਜਾ ਰਹੇ ਭਾਰਤ ਵਿਚ ਟਾਈਪ-ਟੂ ਸ਼੍ਰੇਣੀ ਦੇ ਸ਼ੂਗਰ ਦੇ ਮਰੀਜ਼ ਜ਼ਿਆਦਾ ਹਨ। ਇਨ੍ਹਾਂ ਵਿਚ ਮਰਦਾਂ ਦੀ ਗਿਣਤੀ ਜ਼ਿਆਦਾ ਹੈ। ਖਾਣ-ਪੀਣ, ਆਰਾਮ ਪਸੰਦ ਜ਼ਿੰਦਗੀ ਅਤੇ ਸਾਧਨ-ਸਹੂਲਤ ਦੇ ਕਾਰਨ ਇਸ ਦੇ ਰੋਗੀ ਲਗਾਤਾਰ ਵਧ ਰਹੇ ਹਨ। ਇਹ ਵੀ ਖਾਣ-ਪੀਣ ਅਤੇ ਜੀਵਨਸ਼ੈਲੀ ਵਿਚ ਸੁਧਾਰ ਕਰਕੇ ਮਿਹਨਤ ਪੂਰਨ ਜ਼ਿੰਦਗੀ ਅਤੇ ਦਵਾਈ ਅਪਣਾ ਕੇ ਕਾਬੂ ਵਿਚ ਰੱਖਿਆ ਜਾ ਸਕਦਾ ਹੈ। ਫਿਰ ਵੀ ਸ਼ੂਗਰ ਦਾ ਡਰ ਕਾਇਮ ਰਹਿੰਦਾ ਹੈ।
ਪ੍ਰੋਸਟੇਟ ਸਮੱਸਿਆ
ਮਰਦਾਂ ਨੂੰ ਮਰਦ ਗ੍ਰੰਥੀ ਦੀ ਸਮੱਸਿਆ ਅਤੇ ਪ੍ਰੋਸਟੇਟ ਕੈਂਸਰ ਹੁੰਦਾ ਹੈ। ਇਹ ਬਿਮਾਰੀ ਹੁਣ 40 ਸਾਲ ਦੀ ਉਮਰ ਤੋਂ ਬਾਅਦ ਮਰਦਾਂ ਵਿਚ ਦੇਖਣ ਨੂੰ ਮਿਲ ਰਹੀ ਹੈ। ਕਸਰਤ ਅਤੇ ਦਵਾਈ ਨਾਲ ਇਸ ਨੂੰ ਕੁਝ ਹੱਦ ਤੱਕ ਕਾਬੂ ਵਿਚ ਲਿਆਂਦਾ ਜਾ ਸਕਦਾ ਹੈ ਪਰ ਉਨ੍ਹਾਂ ਦੀ ਤਕਲੀਫ ਬਣੀ ਰਹਿੰਦੀ ਹੈ।
ਐਚ.ਆਈ.ਵੀ./ਏਡਜ਼
ਆਧੁਨਿਕ ਜੀਵਨ ਦੀਆਂ ਨਵੀਆਂ ਖ਼ਤਰਨਾਕ ਬਿਮਾਰੀਆਂ ਵਿਚੋਂ ਇਕ ਆਈ.ਬੀ./ਏਡਜ਼ ਪ੍ਰਮੁੱਖ ਹੈ। ਇਹ ਹੁਣ ਤੱਕ ਦਵਾਈ ਅਤੇ ਇਲਾਜ ਨਾਲ ਕਾਬੂ ਵਿਚ ਨਹੀਂ ਲਿਆਂਦੀ ਜਾ ਸਕੀ। ਯੌਨ ਸੰਕ੍ਰਮਣ ਦੀ ਇਹ ਬਿਮਾਰੀ ਅਨੇਕ ਮਾਧਿਅਮਾਂ ਨਾਲ ਫੈਲ ਰਹੀ ਹੈ। ਦਵਾਈ ਨਾਲ ਮਰੀਜ਼ ਨੂੰ ਕੁਝ ਦਿਨ ਹੋਰ ਜੀਵਤ ਰੱਖਿਆ ਜਾ ਸਕਦਾ ਹੈ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਦਾ। ਜਾਗਰੂਕਤਾ ਅਤੇ ਸਾਵਧਾਨੀ ਹੀ ਸਭ ਤੋਂ ਸੁਰੱਖਿਅਤ ਉਪਾਅ ਹੈ।
ਸਾਹ ਨਾਲ ਸਬੰਧਤ ਬਿਮਾਰੀਆਂ
ਖੰਘ, ਦਮਾ ਅਤੇ ਸਾਹ ਨਾਲ ਸਬੰਧਤ ਬਿਮਾਰੀਆਂ ਮਰਦਾਂ ਨੂੰ ਜ਼ਿਆਦਾ ਹੁੰਦੀਆਂ ਹਨ। ਤੰਬਾਕੂ, ਸਿਗਰਟਨੋਸ਼ੀ, ਧੂੜ, ਧੂੰਆਂ ਅਤੇ ਪ੍ਰਦੂਸ਼ਣ ਇਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਕਰ ਰਿਹਾ ਹੈ। ਇਨ੍ਹਾਂ ਤੋਂ ਬਚਾਅ ਕਰਕੇ ਕੁਝ ਹੱਦ ਤੱਕ ਦਵਾਈ ਨਾਲ ਰਾਹਤ ਪਾਈ ਜਾ ਸਕਦੀ ਹੈ।
ਚਿੰਤਾ, ਤਣਾਅ, ਉਦਾਸੀ
ਅੱਜ ਦੇ ਮਰਦ ਨੂੰ ਰੋਜ਼ਾਨਾ ਚਿੰਤਾ, ਤਣਾਅ ਅਤੇ ਉਦਾਸੀ ਸਭ ਤੋਂ ਵੱਧ ਪ੍ਰੇਸ਼ਾਨ ਕਰਦੀਆਂ ਹਨ। ਇਹ ਉਸ ਨੂੰ ਨਸ਼ੇ ਦਾ ਆਦੀ ਬਣਾਉਂਦੀਆਂ ਹਨ ਅਤੇ ਉਸ ਦੀ ਕਾਰਜ ਸਮਰਥਾ ਅਤੇ ਸਰੀਰਕ ਕਿਰਿਆ ਨੂੰ ਪ੍ਰਭਾਵਿਤ ਕਰਦੀਆਂ ਹਨ। ਇਹ ਖੂਨ ਦਾ ਦਬਾਅ, ਦਿਲ ਦਾ ਰੋਗ, ਸ਼ੂਗਰ ਅਤੇ ਸਾਹ ਨਾਲ ਸਬੰਧਤ ਪ੍ਰੇਸ਼ਾਨੀਆਂ ਨੂੰ ਵਧਾਉਂਦਾ ਹੈ। ਇਨ੍ਹਾਂ ਤੋਂ ਬਚਣ ਲਈ ਹੱਸਣ ਅਤੇ ਸ਼ੌਕ ਨੂੰ ਅਪਣਾਓ। ਰਿਸ਼ਤੇਦਾਰਾਂ, ਮਿੱਤਰਾਂ ਅਤੇ ਕੁਦਰਤ ਦੇ ਨਾਲ ਕੁਝ ਪਲ ਬਿਤਾਓ। ਮਾਨਸਿਕ ਦਬਾਅ ਤੋਂ ਬਚੋ।
ਖਾਮੋਸ਼ ਜਾਂ ਮੁਖਰ
ਮਰਦ ਜਾਂ ਤਾਂ ਖਾਮੋਸ਼ ਰਹਿੰਦਾ ਹੈ ਜਾਂ ਮੁਖਰ ਹੋ ਜਾਂਦਾ ਹੈ। ਦੋਵੇਂ ਹੀ ਉਸ ਨੂੰ ਬਿਮਾਰ ਬਣਾਉਂਦੇ ਹਨ। ਮੁਖਰ ਜਾਂ ਖਾਮੋਸ਼ ਰਹਿਣ ਦੀ ਬਜਾਏ ਸਹਿਜ ਅਤੇ ਆਮ ਰਹੇ। ਲੋੜ ਪੈਣ 'ਤੇ ਬੋਲੋ, ਨਹੀਂ ਤਾਂ ਖਾਮੋਸ਼ੀ ਅਪਣਾਓ।


-ਸੀਤੇਸ਼ ਕੁਮਾਰ ਦਿਵੇਦੀ

ਸਿਹਤ ਖ਼ਬਰਨਾਮਾ

ਬਹੁਤ ਲਾਭ ਹਨ ਵਿਟਾਮਿਨ 'ਈ' ਦੇ

ਮਾਹਿਰਾਂ ਅਨੁਸਾਰ ਵਿਟਾਮਿਨ 'ਈ' ਨਾਲ ਹੋਣ ਵਾਲੇ ਲਾਭ ਅਸੀਮਤ ਹਨ। ਵਿਟਾਮਿਨ 'ਈ' ਸਰਦੀ, ਜ਼ੁਕਾਮ ਅਤੇ ਫਲੂ ਤੋਂ ਵੀ ਬਚਾਉਂਦਾ ਹੈ। ਵਿਟਾਮਿਨ 'ਈ' ਚਮੜੀ ਲਈ ਵੀ ਚੰਗਾ ਹੈ। ਇਹ ਦਾਗ-ਧੱਬੇ ਅਤੇ ਝੁਰੜੀਆਂ ਘੱਟ ਕਰਨ ਵਿਚ ਸਹਾਇਕ ਹੈ। ਹੁਣ ਕੁਝ ਸਮਾਂ ਪਹਿਲਾਂ ਅਮਰੀਕਾ ਵਿਚ ਨੈਸ਼ਨਲ ਇੰਸਟੀਚਿਊਟ ਆਫ ਈਜਿੰਗ ਨੇ 1,00,000 ਬਜ਼ੁਰਗ ਵਿਅਕਤੀਆਂ 'ਤੇ ਖੋਜ ਕੀਤੀ। ਇਸ ਖੋਜ ਵਿਚ 65 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਨੂੰ ਲਿਆ ਗਿਆ ਅਤੇ ਉਨ੍ਹਾਂ ਨੂੰ ਵਿਟਾਮਿਨ 'ਈ' ਦੇ ਸਰੋਤਾਂ ਦਾ ਸੇਵਨ ਕਰਵਾਇਆ ਗਿਆ ਅਤੇ ਪਾਇਆ ਗਿਆ ਕਿ ਵਿਟਾਮਿਨ 'ਈ' ਨੇ ਉਨ੍ਹਾਂ ਦੀ ਸਿਹਤ 'ਤੇ ਚੰਗਾ ਪ੍ਰਭਾਵ ਪਾਇਆ। ਇਨ੍ਹਾਂ ਵਿਚੋਂ ਜਿਨ੍ਹਾਂ ਵਿਅਕਤੀਆਂ ਨੂੰ ਦਿਲ ਦਾ ਰੋਗ ਸੀ, ਉਨ੍ਹਾਂ ਨੂੰ ਵੀ ਵਿਸ਼ੇਸ਼ ਲਾਭ ਪਹੁੰਚਿਆ। ਮਾਹਿਰਾਂ ਅਨੁਸਾਰ ਵਿਟਾਮਿਨ 'ਈ' ਅਰਥਾਰੋਕਲੋਰੋਸਿਸ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ। ਜੋ ਵਿਅਕਤੀ ਸਿਗਰਟ ਅਤੇ ਤੰਬਾਕੂ ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਵੀ ਇਹ ਫਾਇਦਾ ਪਹੁੰਚਾਉਂਦਾ ਹੈ। ਵਿਟਾਮਿਨ 'ਈ' ਦੇ ਏਨੇ ਫਾਇਦਿਆਂ ਦੇ ਕਾਰਨ ਹੀ ਇਹ ਚਮਤਕਾਰੀ ਵਿਟਾਮਿਨ ਮੰਨਿਆ ਜਾਂਦਾ ਹੈ।
ਪੈਦਲ ਚੱਲੋ, ਉਮਰ ਵਧਾਓ

ਸਟਾਨਫੋਰਡ ਯੂਨੀਵਰਸਿਟੀ ਵਿਚ ਹੋਈ ਇਕ ਖੋਜ ਅਨੁਸਾਰ ਪੈਦਲ ਚੱਲਣਾ ਤੁਹਾਡੇ ਜੀਵਨ ਦੇ ਕਈ ਘੰਟੇ ਵਧਾ ਦਿੰਦਾ ਹੈ। ਵੈਸੇ ਵੀ ਚੱਲਣਾ ਸਿਹਤ ਲਈ ਸਭ ਤੋਂ ਚੰਗੀ ਕਸਰਤ ਹੈ। ਇਹੀ ਨਹੀਂ, ਦਿਲ ਦੇ ਰੋਗੀਆਂ ਲਈ ਤਾਂ ਚੱਲਣਾ ਹੋਰ ਵੀ ਜ਼ਰੂਰੀ ਹੈ, ਕਿਉਂਕਿ ਚੱਲਣ ਨਾਲ ਧਮਨੀਆਂ ਦੀ ਰੁਕਾਵਟ ਖੁੱਲ੍ਹ ਜਾਂਦੀ ਹੈ ਅਤੇ ਖੂਨ ਸੰਚਾਰ ਸਹੀ ਹੁੰਦਾ ਹੈ। ਜਦੋਂ ਅਸੀਂ ਪੈਦਲ ਚਲਦੇ ਹਾਂ ਤਾਂ ਖੁੱਲ੍ਹੀ ਹਵਾ ਵਿਚ ਸਾਹ ਲੈਂਦੇ ਹਾਂ, ਜਿਸ ਨਾਲ ਸਾਡੇ ਸਰੀਰ ਨੂੰ ਜ਼ਿਆਦਾ ਆਕਸੀਜਨ ਦੀ ਪ੍ਰਾਪਤੀ ਹੁੰਦੀ ਹੈ।
ਹਾਲ ਹੀ ਵਿਚ ਇਕ ਏਰੋਬਿਕਸ ਰਿਸਰਚ ਅਨੁਸਾਰ ਤੁਹਾਡਾ ਸਰੀਰ ਚੁਸਤ ਨਹੀਂ ਹੈ ਤਾਂ ਉਹ ਵੀ ਤੁਹਾਡੇ ਲਈ ਓਨਾ ਖ਼ਤਰਨਾਕ ਹੋ ਸਕਦਾ ਹੈ, ਜਿੰਨਾ ਸਿਗਰਟਨੋਸ਼ੀ ਅਤੇ ਜ਼ਿਆਦਾ ਕੋਲੈਸਟ੍ਰੋਲ। ਇਸੇ ਰਿਸਰਚ ਦੇ ਅਨੁਸਾਰ ਜੇ ਤੁਸੀਂ ਸਰੀਰਕ ਮਿਹਨਤ ਕਰਦੇ ਹੋ ਤਾਂ ਤੁਸੀਂ ਦਿਲ ਦੇ ਰੋਗ, ਕੈਂਸਰ ਅਤੇ ਹੋਰ ਰੋਗਾਂ ਦੇ ਹੋਣ ਦੀ ਸੰਭਾਵਨਾ ਨੂੰ ਘੱਟ ਕਰਦੇ ਹੋ। ਇਸ ਨਾਲ ਸਾਡਾ ਸਰੀਰ ਵੀ ਲਚਕੀਲਾ ਬਣਦਾ ਹੈ ਅਤੇ ਮਾਸਪੇਸ਼ੀਆਂ ਵਿਚ ਕਸਾਅ ਰਹਿੰਦਾ ਹੈ ਅਤੇ ਜੋੜਾਂ ਦਾ ਦਰਦ ਆਦਿ ਸਮੱਸਿਆਵਾਂ ਦਾ ਸਾਹਮਣਾ ਵੀ ਘੱਟ ਕਰਨਾ ਪੈਂਦਾ ਹੈ।

ਸਿਹਤ ਲਈ ਘਾਤਕ ਹੈ ਸ਼ੋਰ

ਮਨੁੱਖ ਨੂੰ ਸੁੱਖ ਸਹੂਲਤਾਂ ਮਿਲਣ ਨਾਲ ਅਸਾਨੀ ਹੋਣ ਦੇ ਨਾਲ-ਨਾਲ ਨੁਕਸਾਨ ਵੀ ਹੋਇਆ ਹੈ। ਅੱਜ ਸੰਪੂਰਨ ਸਾਰੀ ਧਰਤੀ ਦੇ ਜੈਵਿਕ ਅਤੇ ਭੌਤਿਕ ਤੱਤ ਵਾਤਾਵਰਨ ਪ੍ਰਦੂਸ਼ਣ ਤੋਂ ਪ੍ਰਭਾਵਿਤ ਹਨ। ਵਾਯੂ ਮੰਡਲ ਵਿਚ ਪ੍ਰਿਥਵੀ ਦਾ ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈ।
ਵਾਯੂ ਮੰਡਲ ਅਤੇ ਮਨੁੱਖ ਨੂੰ ਨੁਕਸਾਨ ਪਹੁੰਚਾਉਣ ਵਾਲੇ ਇਨ੍ਹਾਂ ਘਟਕਾਂ ਵਿਚੋਂ ਇਕ ਹੈ ਸ਼ੋਰ ਪ੍ਰਦੂਸ਼ਣ ਦਾ ਵਧਦਾ ਮਾੜਾ ਪ੍ਰਭਾਵ। ਸ਼ੋਰ ਪ੍ਰਦੂਸ਼ਣ ਕਾਰਨ ਜਾਨ-ਮਾਲ ਦਾ ਹਰ ਰੋਜ਼ ਨਾ ਪੂਰਨਯੋਗ ਨੁਕਸਾਨ ਹੋ ਰਿਹਾ ਹੈ। ਸ਼ੋਰ ਪ੍ਰਦੂਸ਼ਣ ਇਕ ਅਜਿਹਾ ਮਿੱਠਾ ਜ਼ਹਿਰ ਹੈ, ਜੋ ਹੌਲੀ-ਹੌਲੀ ਖ਼ਤਰਨਾਕ ਰੂਪ ਨਾਲ ਸਾਡੇ ਮਨ ਦਿਮਾਗ ਨੂੰ ਗਤੀਹੀਣ ਕਰਦਾ ਜਾਂਦਾ ਹੈ।
ਹਾਲਾਂਕਿ ਇਸ ਦਾ ਅਸਲ ਅਸੀਂ ਰੋਜ਼ਾਨਾ ਆਪਣੇ ਸਰੀਰ ਅਤੇ ਮਨ 'ਤੇ ਮਹਿਸੂਸ ਤਾਂ ਕਰਦੇ ਹਾਂ ਪਰ ਉਸ ਨੂੰ ਅਣਡਿੱਠ ਕਰਦੇ ਜਾਂਦੇ ਹਾਂ। ਬਾਅਦ ਵਿਚ ਇਕ ਸਥਿਤੀ ਅਜਿਹੀ ਆਉਂਦੀ ਹੈ ਜਦੋਂ ਉਹ ਸਾਡੇ ਸਰੀਰ ਨੂੰ ਖ਼ਤਮ ਕਰ ਚੁੱਕਾ ਹੁੰਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਅਸੀਂ ਸ਼ੋਰ ਪ੍ਰਦੂਸ਼ਣ ਦੇ ਵਧਦੇ ਪ੍ਰਕੋਪ ਤੋਂ ਆਪਣੇ-ਆਪ ਨੂੰ ਘੱਟ ਤੋਂ ਘੱਟ ਪ੍ਰਭਾਵਿਤ ਹੋਣ ਦੇਈਏ।
ਸ਼ੋਰ ਊਰਜਾ ਦਾ ਸਥਾਨ ਬਦਲੀ ਤਰੰਗਾਂ ਨਾਲ ਹੁੰਦਾ ਹੈ। ਸ਼ੋਰ ਦੀ ਤੀਬਰਤਾ ਮਾਪਣ ਦੀ ਇਕਾਈ ਦਾ ਨਾਂਅ 'ਡੈਸੀਬਲ' ਹੈ। ਇਕ ਆਵਾਜ਼ ਦਾ ਰੂਪ ਸ਼ੋਰ ਪ੍ਰਦੂਸ਼ਣ ਦੇ ਪੱਧਰ 'ਤੇ ਕਦੋਂ ਪਹੁੰਚ ਜਾਂਦਾ ਹੈ, ਇਹ ਇਕ ਸਾਪੇਕਸ਼ ਧਾਰਨਾ ਹੈ। ਇਕ ਵਿਅਕਤੀ ਨੂੰ ਕੋਈ ਆਵਾਜ਼ ਸ਼ੋਰ ਲਗਦੀ ਹੈ ਤਾਂ ਉਹੀ ਆਵਾਜ਼ ਕਿਸੇ ਦੂਜੇ ਵਿਅਕਤੀ ਨੂੰ ਆਮ ਆਵਾਜ਼ ਲਗਦੀ ਹੈ।
ਕਿਸੇ ਵਿਅਕਤੀ ਲਈ ਕੋਈ ਆਵਾਜ਼ ਕਦੋਂ ਸ਼ੋਰ ਬਣ ਜਾਂਦੀ ਹੈ, ਇਸ ਦੇ ਬਾਰੇ ਵਿਚ ਨਿਸਚਿਤ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ। ਇਕ ਹਲਕੀ ਫੁਸਫੁਸਾਹਟ 10 ਡੈਸੀਬਲ ਦੀ ਹੁੰਦੀ ਹੈ। ਵੱਖ-ਵੱਖ ਸਰੋਤਾਂ ਤੋਂ ਪੈਦਾ ਆਵਾਜ਼ ਦੀ ਪ੍ਰਬਲਤਾ ਡੈਸੀਬਲ ਮਾਪ ਦੇ ਅਨੁਸਾਰ ਹੁੰਦੀ ਹੈ।
ਇਕ ਸਰਵੇਖਣ ਅਨੁਸਾਰ ਆਮ ਤੌਰ 'ਤੇ 45 ਤੋਂ 60 ਡੈਸੀਬਲ ਦੀ ਆਵਾਜ਼ ਦਾ ਵਿਵਹਾਰ ਅਸੀਂ ਆਪਣੇ ਰੋਜ਼ਾਨਾ ਜੀਵਨ ਵਿਚ ਕਰਦੇ ਹਾਂ। ਇਸ ਸੀਮਾ ਦੇ ਅੰਦਰ ਦੀ ਆਵਾਜ਼ ਆਮ ਤੌਰ 'ਤੇ ਮਨੁੱਖੀ ਸਿਹਤ ਲਈ ਹਾਨੀਕਾਰਕ ਨਹੀਂ ਮੰਨੀ ਜਾਂਦੀ ਪਰ 65 ਡੈਸੀਬਲ ਤੋਂ ਜ਼ਿਆਦਾ ਦੀ ਆਵਾਜ਼ ਮਨੁੱਖ ਲਈ ਕਸ਼ਟਦਾਇਕ ਸਿੱਧ ਹੋ ਸਕਦੀ ਹੈ। ਸਰਵੇਖਣ ਅਨੁਸਾਰ 85 ਡੈਸੀਬਲ ਤੋਂ ਜ਼ਿਆਦਾ ਆਵਾਜ਼ ਦਾ ਲਗਾਤਾਰ ਸੁਣਨਾ ਬੋਲੇਪਨ ਦਾ ਕਾਰਨ ਹੋ ਸਕਦਾ ਹੈ। 130 ਤੋਂ 150 ਡੈਸੀਬਲ ਆਵਾਜ਼ ਸੁਣਨ ਵਾਲੇ ਵਿਅਕਤੀ ਦੇ ਕੰਨ ਦੇ ਪਰਦੇ ਵੀ ਫਟ ਸਕਦੇ ਹਨ।
ਹਾਲ ਹੀ ਦੇ ਸਾਲਾਂ ਵਿਚ ਵੱਡੇ ਮਹਾਂਨਗਰਾਂ ਵਿਚ ਸ਼ੋਰ ਪ੍ਰਦੂਸ਼ਣ ਦੇ ਕਾਰਨ ਲੋਕਾਂ ਵਿਚ ਬੋਲੇਪਨ ਦੀ ਸਮੱਸਿਆ ਵਿਚ ਕਾਫੀ ਤੇਜ਼ੀ ਨਾਲ ਵਾਧਾ ਹੋਇਆ ਹੈ। ਜ਼ਿਆਦਾ ਸ਼ੋਰ-ਸ਼ਰਾਬੇ ਵਿਚ ਜਨਮ ਲੈਣ ਵਾਲੇ ਅਤੇ ਪਲਣ ਵਾਲੇ ਬੱਚਿਆਂ ਦੀ ਸਿਹਤ 'ਤੇ ਵੀ ਇਸ ਦਾ ਉਲਟ ਪ੍ਰਭਾਵ ਪੈਂਦਾ ਹੈ। ਇਹ ਅਜਿਹੇ ਬੱਚਿਆਂ ਦੀ ਅਪੰਗਤਾ, ਬੋਲੇਪਨ ਅਤੇ ਉਨ੍ਹਾਂ ਦੀ ਬੇਵਕਤੀ ਮੌਤ ਦਾ ਕਾਰਨ ਵੀ ਬਣ ਸਕਦਾ ਹੈ।
ਆਵਾਜ਼ ਪ੍ਰਦੂਸ਼ਣ ਸਾਡੇ ਜਨਜੀਵਨ ਵਿਚ ਮਹਾਂਮਾਰੀ ਦਾ ਰੂਪ ਲੈਂਦਾ ਜਾ ਰਿਹਾ ਹੈ, ਇਸ ਲਈ ਜੇ ਇਸ ਨੂੰ ਰੋਕਣ ਲਈ ਤੁਰੰਤ ਪ੍ਰਭਾਵਸ਼ਾਲੀ ਕਦਮ ਨਾ ਚੁੱਕੇ ਗਏ ਤਾਂ ਇਸ ਦਾ ਪ੍ਰਕੋਪ ਕਾਫੀ ਭਿਆਨਕ ਹੋ ਸਕਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਆਵਾਜ਼ ਪ੍ਰਦੂਸ਼ਣ ਨੂੰ ਰੋਕਣ ਲਈ ਸਰਕਾਰੀ ਅਤੇ ਗ਼ੈਰ-ਸਰਕਾਰੀ ਦੋਵੇਂ ਹੀ ਪੱਧਰਾਂ 'ਤੇ ਸਾਂਝੇ ਤੌਰ 'ਤੇ ਯਤਨ ਕੀਤੇ ਜਾਣ।

ਇਨ੍ਹਾਂ ਨੂੰ ਭੋਜਨ ਵਿਚ ਜ਼ਰੂਰ ਸ਼ਾਮਿਲ ਕਰੋ

ਅਸੀਂ ਰੋਜ਼ਾਨਾ ਭੋਜਨ ਵਿਚ ਅਨੇਕ ਤਰ੍ਹਾਂ ਦੀਆਂ ਚੀਜ਼ਾਂ ਲੈਂਦੇ ਹਾਂ ਪਰ ਇਨ੍ਹਾਂ ਵਿਚ ਮਿਰਚ, ਕਾਲੀ ਮਿਰਚ, ਪੀਪਰ, ਦਾਲਚੀਨੀ, ਅਦਰਕ, ਸੁੰਢ, ਨਿੰਬੂ ਪ੍ਰਜਾਤੀ, ਬੇਰ, ਸੇਬ, ਲਸਣ, ਹਰੀ ਚਾਹ, ਬਦਾਮ, ਮੂੰਗਫਲੀ ਆਦਿ ਨੂੰ ਵੀ ਸ਼ਾਮਿਲ ਕਰੋ। ਮਿਰਚ, ਕਾਲੀ ਮਿਰਚ, ਪੀਪਰ ਕਫ ਅਤੇ ਮੋਟਾਪੇ ਨੂੰ ਵਧਣ ਤੋਂ ਰੋਕਦੇ ਹਨ। ਦਾਲਚੀਨੀ ਨਾਲ ਸਵਾਦ ਵਧਦਾ ਹੈ ਪਰ ਇਹ ਸ਼ੂਗਰ ਨੂੰ ਕਾਬੂ ਕਰਦੀ ਹੈ। ਅਦਰਕ ਜਾਂ ਸੁੰਢ ਕਫ ਰੋਧੀ ਹਨ ਅਤੇ ਪਾਚਣ ਤੰਤਰ ਸੁਧਾਰਦੇ ਹਨ।
ਨਿੰਬੂ ਪ੍ਰਜਾਤੀ ਦੇ ਫਲਾਂ ਨਾਲ ਵਿਟਾਮਿਨ 'ਸੀ' ਮਿਲਦਾ ਹੈ। ਇਹ ਫਲ ਰੋਗਾਂ ਨਾਲ ਲੜਨ ਦੀ ਸਮਰੱਥਾ ਦਿੰਦੇ ਹਨ। ਇਸ ਨਾਲ ਮੋਟਾਪਾ ਦੂਰ ਹੁੰਦਾ ਹੈ। ਵਾਧੂ ਊਰਜਾ ਦੀ ਖਪਤ ਹੁੰਦੀ ਹੈ। ਸ਼ੂਗਰ ਵੀ ਕਾਬੂ ਹੁੰਦਾ ਹੈ। ਬੇਰ, ਬੇਰੀ ਅਤੇ ਸੇਬ ਨਾਲ ਅਨੇਕ ਜ਼ਰੂਰੀ ਤੱਤਾਂ ਦੀ ਪੂਰਤੀ ਹੁੰਦੀ ਹੈ। ਇਨ੍ਹਾਂ ਦੇ ਸੇਵਨ ਨਾਲ ਸੰਤੁਸ਼ਟੀ ਮਿਲਦੀ ਹੈ। ਲਸਣ ਕੋਲੈਸਟ੍ਰੋਲ ਕੰਟਰੋਲ ਕਰਕੇ ਦਿਲ ਨੂੰ ਲਾਭ ਪਹੁੰਚਾਉਂਦਾ ਹੈ। ਇਹ ਸ਼ੂਗਰ ਵੀ ਕਾਬੂ ਕਰਦਾ ਹੈ। ਮੇਥੀ ਵੀ ਇਹੀ ਕੰਮ ਕਰਦੀ ਹੈ। ਹਰੀ ਚਾਹ ਨਾਲ ਦਿਲ ਨੂੰ ਲਾਭ ਮਿਲਦਾ ਹੈ। ਸ਼ੂਗਰ ਦਾ ਪੱਧਰ ਸੁਧਰਦਾ ਹੈ। ਬਦਾਮ, ਮੂੰਗਫਲੀ ਨਾਲ ਦਿਲ ਅਤੇ ਦਿਮਾਗ ਨੂੰ ਲਾਭ ਮਿਲਦਾ ਹੈ।

ਸ਼ਾਕਾਹਾਰ ਵਿਚ ਵੀ ਪਾਈ ਜਾਂਦੀ ਹੈ ਬਹੁਤ ਜ਼ਿਆਦਾ ਚਰਬੀ

ਅਕਸਰ ਸ਼ਾਕਾਹਾਰੀ ਲੋਕ, ਮਾਸਾਹਾਰੀ ਲੋਕਾਂ ਦੇ ਮੁਕਾਬਲੇ ਘੱਟ ਮੋਟੇ ਮੰਨੇ ਜਾਂਦੇ ਹਨ। ਉਨ੍ਹਾਂ ਦੇ ਦਿਮਾਗ ਵਿਚ ਇਹ ਆਮ ਧਾਰਨਾ ਰਚੀ-ਵਸੀ ਹੋਈ ਹੈ ਕਿ ਸਾਹ ਵਿਚ ਪ੍ਰੋਟੀਨ ਅਤੇ ਚਰਬੀ ਬਹੁਤ ਜ਼ਿਆਦਾ ਮਾਤਰਾ ਵਿਚ ਹੁੰਦੀ ਹੈ ਪਰ ਅੱਜ ਦੇ ਆਧੁਨਿਕ ਜ਼ਮਾਨੇ ਦਾ ਸ਼ਾਕਾਹਾਰ ਚਰਬੀ ਤੋਂ ਮੁਕਤ ਕਦੇ ਨਹੀਂ ਹੋ ਸਕਦਾ। ਇਕ ਖੋਜ ਦੇ ਮੁਤਾਬਿਕ ਜ਼ਿਆਦਾਤਰ ਸ਼ਾਕਾਹਾਰੀ ਭਾਰਤੀਆਂ ਵਿਚ ਦਿਲ ਦੇ ਦੌਰੇ ਦੀ ਸੰਭਾਵਨਾ ਜ਼ਿਆਦਾ ਪਾਈ ਜਾਂਦੀ ਹੈ। ਇਥੋਂ ਤੱਕ ਕਿ 35 ਸਾਲ ਤੋਂ ਵੀ ਘੱਟ ਉਮਰ ਦੇ ਸ਼ਾਕਾਹਾਰੀ ਲੋਕ ਦਿਲ ਦੇ ਦੌਰੇ ਨਾਲ ਜ਼ਿਆਦਾ ਮਰਦੇ ਹਨ।
ਡਾਕਟਰਾਂ ਦੇ ਮੁਤਾਬਿਕ ਸ਼ੁੱਧ ਸ਼ਾਕਾਹਾਰ ਦਾ ਮਤਲਬ ਹੈ ਹਰੀਆਂ ਸਬਜ਼ੀਆਂ ਦਾ ਸੇਵਨ, ਮੌਸਮੀ ਫਲ, ਅਨਾਜ, ਘਿਓ, ਮੱਖਣ ਦੀ ਸੀਮਤ ਮਾਤਰਾ ਅਤੇ ਥੋੜ੍ਹੀ ਜਿਹੀ ਮਾਤਰਾ ਵਿਚ ਮਿੱਠੇ ਪਦਾਰਥ। ਸ਼ਾਕਾਹਾਰੀ ਲੋਕ ਮਾਸਾਹਾਰੀ ਲੋਕਾਂ ਨਾਲੋਂ ਜ਼ਿਆਦਾ ਚਰਬੀ ਦਾ ਸੇਵਨ ਕਰਦੇ ਹਨ, ਕਿਉਂਕਿ ਉਹ ਬਹੁਤ ਜ਼ਿਆਦਾ ਮਾਤਰਾ ਵਿਚ ਤਲੇ-ਭੁੰਨੇ ਅਤੇ ਮਿੱਠੇ ਖਾਧ ਪਦਾਰਥਾਂ ਦਾ ਸੇਵਨ ਕਰਦੇ ਹਨ, ਜਿਸ ਨਾਲ ਚਰਬੀ ਉਨ੍ਹਾਂ ਦੇ ਸਰੀਰ ਵਿਚ ਜੰਮ ਜਾਂਦੀ ਹੈ ਅਤੇ ਇਹ ਚਰਬੀ ਇਕੱਠੀ ਹੋ ਕੇ ਉੱਚ ਖੂਨ ਦਬਾਅ, ਮੋਟਾਪਾ, ਸ਼ੂਗਰ, ਦਿਲ ਦਾ ਕੰਮ ਬੰਦ ਹੋਣਾ ਅਤੇ ਕੋਲੈਸਟ੍ਰੋਲ ਦਾ ਕਾਰਨ ਬਣਦੀ ਹੈ। ਖੋਜ ਮੁਤਾਬਿਕ ਨੌਜਵਾਨਾਂ ਨੂੰ ਦੁਨੀਆ ਵਿਚ ਸਭ ਤੋਂ ਜ਼ਿਆਦਾ ਦਿਲ ਦੇ ਦੌਰੇ ਭਾਰਤ ਵਿਚ ਪੈਂਦੇ ਹਨ। ਖੋਜ ਕਰਤਾਵਾਂ ਅਨੁਸਾਰ ਭਾਰਤੀ ਪਾਕ ਪੱਧਤੀ ਨੂੰ ਇਸ ਵਾਸਤੇ ਦੋਸ਼ੀ ਮੰਨਿਆ ਜਾ ਸਕਦਾ ਹੈ।
ਭਾਰਤ ਵਿਚ ਅਕਸਰ ਭੋਜਨ ਨੂੰ ਜ਼ਿਆਦਾ ਦੇਰ ਤੱਕ ਪਕਾਇਆ ਜਾਂਦਾ ਹੈ, ਜਿਸ ਨਾਲ ਉਸ ਦੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਇਸ ਤੋਂ ਇਲਾਵਾ ਤੇਲ ਦੀ ਖਪਤ ਜ਼ਿਆਦਾ ਮਾਤਰਾ ਵਿਚ ਹੁੰਦੀ ਹੈ। ਭੋਜਨ ਨੂੰ ਬਣਾਉਂਦੇ ਸਮੇਂ ਤੇਲ ਦੀ ਕਾਫੀ ਮਾਤਰਾ ਦੀ ਵਰਤੋਂ ਕੀਤੀ ਜਾਂਦੀ ਹੈ, ਇਥੋਂ ਤੱਕ ਕਿ ਰੋਟੀ ਨੂੰ ਵੀ ਘਿਓ ਨਾਲ ਚੋਪੜਿਆ ਜਾਂਦਾ ਹੈ। ਤਲੀਆਂ-ਭੁੰਨੀਆਂ ਚੀਜ਼ਾਂ ਦਾ ਸੇਵਨ ਭਾਰਤ ਵਿਚ ਆਮ ਗੱਲ ਹੈ।
ਖੋਜ ਕਰਤਾਵਾਂ ਮੁਤਾਬਿਕ ਭਾਰਤ ਵਿਚ 55 ਫੀਸਦੀ ਭਾਰਤੀ, ਜੋ ਦਿਲ ਦੇ ਰੋਗਾਂ ਤੋਂ ਪੀੜਤ ਹਨ, ਸ਼ਾਕਾਹਾਰੀ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਭਾਰਤੀ ਗੁਜਰਾਤੀ ਜਾਂ ਮਾਰਵਾੜੀ ਹਨ। ਅਕਸਰ ਇਨ੍ਹਾਂ ਲੋਕਾਂ ਦੇ ਘਰਾਂ ਵਿਚ ਤਲੇ ਹੋਏ ਭੋਜਨ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ। ਤਿਉਹਾਰਾਂ 'ਤੇ ਤਾਂ ਇਨ੍ਹਾਂ ਦੇ ਘਰਾਂ ਵਿਚ ਤਵੇ 'ਤੇ ਰੋਟੀ ਬਣਾਉਣੀ ਅਪਸ਼ਗਨ ਮੰਨੀ ਜਾਂਦੀ ਹੈ, ਸੋ ਇਹ ਪੂਰਾ ਦਿਨ ਤਲੇ ਹੋਏ ਪਕਵਾਨਾਂ ਦਾ ਹੀ ਸੇਵਨ ਕਰਦੇ ਹਨ, ਜਿਸ ਨਾਲ ਇਨ੍ਹਾਂ ਦੀ ਸਿਹਤ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ।
ਇਸ ਤੋਂ ਇਲਾਵਾ ਅਜਿਹੇ ਲੋਕਾਂ ਵਿਚ ਮਿੱਠੇ ਪਕਵਾਨਾਂ ਦਾ ਵੀ ਕਾਫੀ ਜ਼ਿਆਦਾ ਪ੍ਰਚਲਨ ਹੈ। ਇਨ੍ਹਾਂ ਪਦਾਰਥਾਂ ਨਾਲ ਇਨ੍ਹਾਂ ਦੇ ਸਰੀਰ ਵਿਚ ਕੈਲੋਰੀ ਅਤੇ ਚਰਬੀ ਦੀ ਬਹੁਤ ਜ਼ਿਆਦਾ ਜਮ੍ਹਾਂ ਹੋ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ ਦਿਲ ਦੇ ਰੋਗਾਂ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਤੋਂ ਬਚਣ ਲਈ ਕੱਚੀਆਂ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਬਹੁਤ ਲਾਭਦਾਇਕ ਹੋ ਸਕਦਾ ਹੈ। ਇਸ ਤੋਂ ਇਲਾਵਾ ਬੱਕਰੀ ਦਾ ਦੁੱਧ, ਫਲ ਜਿਵੇਂ ਕੇਲਾ, ਸੰਤਰਾ, ਮੌਸੰਮੀ ਆਦਿ ਲਾਭਦਾਇਕ ਹੋ ਸਕਦੇ ਹਨ। ਮਿੱਠਾ ਖਾਣ ਦੇ ਸ਼ੌਕੀਨ ਹੋ ਤਾਂ ਖੰਡ ਦੀ ਬਜਾਏ ਗੁੜ ਦਾ ਸੇਵਨ ਕਰੋ, ਕਿਉਂਕਿ ਇਸ ਵਿਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ।

ਤੁਹਾਡੀ ਸਾਵਧਾਨੀ ਹੀ ਤੁਹਾਨੂੰ ਦੇ ਸਕਦੀ ਹੈ ਸੁਰੱਖਿਆ ਸ਼ੂਗਰ ਤੋਂ

ਅੱਜ ਕਰੋੜਾਂ ਦੀ ਗਿਣਤੀ ਵਿਚ ਲੋਕ ਸ਼ੂਗਰ ਦੀ ਸਮੱਸਿਆ ਤੋਂ ਪੀੜਤ ਹਨ ਅਤੇ ਬਹੁਤ ਸਾਰੇ ਵਿਅਕਤੀਆਂ ਨੂੰ ਇਹ ਰੋਗ ਹੋਣ 'ਤੇ ਵੀ ਇਸ ਬਾਰੇ ਪਤਾ ਨਹੀਂ ਹੈ। ਇਸ ਰੋਗ 'ਤੇ ਕਾਬੂ ਪਾਉਣ ਲਈ ਦਵਾਈ ਹੈ ਪਰ ਇਸ ਰੋਗ ਨੂੰ ਖ਼ਤਮ ਕਰਨ ਲਈ ਕੋਈ ਦਵਾਈ ਉਪਲਬਧ ਨਹੀਂ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਰੋਗ ਤੋਂ ਬਚਣ ਲਈ ਵਿਅਕਤੀ ਸਿਰਫ ਸਾਵਧਾਨੀਆਂ ਵਰਤ ਸਕਦਾ ਹੈ ਅਤੇ ਇਹ ਸਾਵਧਾਨੀਆਂ ਰੋਗ ਦੀ ਸੰਭਾਵਨਾ ਨੂੰ ਘੱਟ ਕਰਨ ਵਿਚ ਮਦਦਗਾਰ ਹੋ ਸਕਦੀਆਂ ਹਨ।
ਪੈਨਕ੍ਰੀਆਸ ਗਲੈਂਡ ਦੇ ਬੀਟਾ ਸੈੱਲ ਇਕ ਹਾਰਮੋਨ ਪੈਦਾ ਕਰਦੇ ਹਨ, ਜਿਸ ਨੂੰ ਇੰਸੁਲਿਨ ਕਿਹਾ ਜਾਂਦਾ ਹੈ। ਸ਼ੂਗਰ ਦੇ ਕਾਰਨ ਇੰਸੁਲਿਨ ਦਾ ਪੱਧਰ ਘੱਟ ਹੋ ਜਾਂਦਾ ਹੈ ਅਤੇ ਇਸ ਹਾਰਮੋਨ ਦੀ ਗ਼ੈਰ-ਮੌਜੂਦਗੀ ਕਾਰਨ ਇੰਸੁਲਿਨ ਗੁਲੂਕੋਜ਼ ਸਰੀਰ ਦੇ ਸੈੱਲਾਂ ਵਿਚ ਦਾਖਲ ਨਹੀਂ ਹੁੰਦਾ ਅਤੇ ਖੂਨ ਵਿਚ ਜ਼ਿਆਦਾ ਮਾਤਰਾ ਵਿਚ ਰਹਿੰਦਾ ਹੈ, ਜਿਸ ਕਾਰਨ ਖੂਨ ਸ਼ੱਕਰ ਦੇ ਪੱਧਰ ਵਿਚ ਬਹੁਤਾਤ ਆਉਣ ਲਗਦੀ ਹੈ ਅਤੇ ਇਹ ਸ਼ੱਕਰ ਪਿਸ਼ਾਬ ਵਿਚ ਚਲੀ ਜਾਂਦੀ ਹੈ। ਸੈੱਲਾਂ ਨੂੰ ਜਦੋਂ ਸ਼ੱਕਰ ਨਹੀਂ ਮਿਲਦੀ ਤਾਂ ਉਨ੍ਹਾਂ ਨੂੰ ਊਰਜਾ ਨਹੀਂ ਮਿਲਦੀ, ਜਿਸ ਕਾਰਨ ਵਿਅਕਤੀ ਕਮਜ਼ੋਰ ਹੋਣ ਲਗਦਾ ਹੈ। ਇਸ ਲਈ ਸ਼ੂਗਰ ਦੇ ਰੋਗੀਆਂ ਵਿਚ ਭਾਰ ਘੱਟ ਹੋਣਾ ਆਮ ਦੇਖਣ ਨੂੰ ਮਿਲਦਾ ਹੈ।
ਸ਼ੂਗਰ ਇੰਸੁਲਿਨ ਦੀ ਸਥਿਤੀ ਦੇ ਆਧਾਰ 'ਤੇ ਦੋ ਤਰ੍ਹਾਂ ਦੀ ਹੁੰਦੀ ਹੈ-ਇਕ ਜਿਸ ਨੂੰ ਟਾਈਪ-1 ਸ਼ੂਗਰ ਕਿਹਾ ਜਾਂਦਾ ਹੈ ਅਤੇ ਦੂਜੀ ਟਾਈਪ-2 ਸ਼ੂਗਰ। ਜੇ ਵਿਅਕਤੀ ਦੇ ਸਰੀਰ ਵਿਚ ਇੰਸੁਲਿਨ ਨਹੀਂ ਹੈ ਜਾਂ ਬਹੁਤ ਘੱਟ ਮਾਤਰਾ ਵਿਚ ਹੈ ਤਾਂ ਇਹ ਟਾਈਪ-1 ਸ਼ੂਗਰ ਹੈ। ਇਸ ਹਾਲਤ ਵਿਚ ਵਿਅਕਤੀ ਨੂੰ ਇੰਸੁਲਿਨ ਦੇ ਟੀਕੇ ਲਗਾਉਣੇ ਪੈਂਦੇ ਹਨ। ਇਹ ਹਾਲਤ ਜ਼ਿਆਦਾਤਰ ਛੋਟੀ ਉਮਰ ਵਿਚ ਦੇਖਣ ਨੂੰ ਮਿਲਦੀ ਹੈ ਅਤੇ ਇਸ ਵਿਚ ਵਿਅਕਤੀ ਨੂੰ ਨਿਯਮਤ ਟੀਕੇ ਲਗਾਉਣੇ ਪੈਂਦੇ ਹਨ। ਨਿਯਮਤ ਟੀਕੇ ਨਾ ਲਗਾਉਣ ਦੀ ਸਥਿਤੀ ਵਿਚ ਮੂਤਰ ਵਿਚ ਕੀਟੋਨ ਵਿਕਸਿਤ ਹੋਣ ਲਗਦੇ ਹਨ, ਜੋ ਨੁਕਸਾਨਦਾਇਕ ਹੁੰਦੇ ਹਨ।
ਟਾਈਪ-2 ਸ਼ੂਗਰ ਵਿਚ ਵੀ ਇੰਸੁਲਿਨ ਦੀ ਕਮੀ ਜਾਂ ਸਰੀਰ ਵਿਚ ਇੰਸੁਲਿਨ ਦੇ ਆਮ ਕੰਮ ਵਿਚ ਰੁਕਾਵਟ ਆ ਜਾਂਦੀ ਹੈ। ਟਾਈਪ-2 ਦੇ ਰੋਗੀ ਜ਼ਿਆਦਾਤਰ ਮੋਟਾਪੇ ਤੋਂ ਪੀੜਤ ਅਤੇ 40 ਸਾਲ ਦੀ ਉਮਰ ਤੋਂ ਜ਼ਿਆਦਾ ਹੁੰਦੇ ਹਨ। ਟਾਈਪ-2 ਸ਼ੂਗਰ 'ਤੇ ਕਾਬੂ ਪਾਉਣ ਲਈ ਮਾਹਿਰ ਸਹੀ ਖੁਰਾਕ, ਨਿਯਮਤ ਕਸਰਤ, ਸੈਰ ਅਤੇ ਦਵਾਈ ਆਦਿ 'ਤੇ ਜ਼ੋਰ ਦਿੰਦੇ ਹਨ। ਇਨ੍ਹਾਂ ਰੋਗੀਆਂ ਨੂੰ ਸ਼ੁਰੂਆਤ ਵਿਚ ਤਾਂ ਇੰਸੁਲਿਨ ਦੇ ਟੀਕਿਆਂ ਦੀ ਲੋੜ ਨਹੀਂ ਹੁੰਦੀ ਪਰ ਬਾਅਦ ਵਿਚ ਕਦੇ-ਕਦੇ ਇਸ ਦੀ ਲੋੜ ਪੈ ਜਾਂਦੀ ਹੈ।
ਜਦੋਂ ਖੂਨ ਸ਼ੱਕਰ ਜ਼ਿਆਦਾ ਹੋ ਜਾਂਦੀ ਹੈ ਤਾਂ ਰੋਗੀ ਬਹੁਤ ਹੀ ਕਮਜ਼ੋਰ ਹੋ ਜਾਂਦਾ ਹੈ। ਚੱਕਰ ਆਉਂਦੇ ਹਨ ਅਤੇ ਰੋਗੀ ਦੀ ਚਮੜੀ ਵਿਚ ਰੁੱਖਾਪਨ ਆ ਜਾਂਦਾ ਹੈ। ਅਜਿਹਾ ਮਹਿਸੂਸ ਹੋਣ 'ਤੇ ਤੁਰੰਤ ਮਾਹਿਰ ਦੀ ਸਲਾਹ ਲਓ। ਖੂਨ ਸ਼ੱਕਰ ਦਾ ਪੱਧਰ ਘੱਟ ਹੋ ਜਾਣ 'ਤੇ ਰੋਗੀ ਦੀ ਕੰਮ ਕਰਨ ਦੀ ਗਤੀ ਹੌਲੀ ਹੋ ਜਾਂਦੀ ਹੈ, ਉਸ ਨੂੰ ਕੁਝ ਸੁੱਝਦਾ ਨਹੀਂ ਹੈ, ਚਿੜਚਿੜਾਪਨ ਆ ਜਾਂਦਾ ਹੈ। ਦਿਲ ਦੀ ਗਤੀ ਵਧ ਜਾਣੀ, ਕੰਪਕੰਪੀ, ਪਸੀਨਾ ਆਉਣਾ, ਉਨੀਂਦਰਾ, ਜੀਅ ਮਿਚਲਾਉਣਾ ਆਦਿ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਦੋਵਾਂ ਸਥਿਤੀਆਂ ਦਾ ਸਾਹਮਣਾ ਕਰਨ ਲਈ ਰੋਗੀ ਨੂੰ ਆਪਣੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।
ਇਸ ਤੋਂ ਇਲਾਵਾ ਵੀ ਸ਼ੂਗਰ ਦੇ ਰੋਗੀਆਂ ਨੂੰ ਕੁਝ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਆਪਣੇ ਭਾਰ, ਖੁਰਾਕ ਅਤੇ ਜੀਵਨ ਸ਼ੈਲੀ 'ਤੇ ਵਿਸ਼ੇਸ਼ ਧਿਆਨ ਦਿਓ।
ਅਨਾਜ, ਦਾਲਾਂ, ਹਰੀਆਂ ਸਬਜ਼ੀਆਂ ਦਾ ਸੇਵਨ ਕਰੋ। ਕਈ ਵਾਰ ਸ਼ੂਗਰ ਦੇ ਰੋਗੀ ਜ਼ਿਆਦਾ ਚਰਬੀ ਵਾਲੇ ਭੋਜਨ ਜਾਂ ਮਿੱਠੇ ਖਾਧ ਪਦਾਰਥ ਖਾਣ ਦੇ ਚੱਕਰ ਵਿਚ ਦਵਾਈ ਦੀ ਮਾਤਰਾ ਆਪਣੇ-ਆਪ ਜ਼ਿਆਦਾ ਕਰ ਲੈਂਦੇ ਹਨ। ਬਿਨਾਂ ਮਾਹਿਰ ਦੀ ਸਲਾਹ ਦੇ ਖੁਦ ਆਪਣੀ ਡਾਕਟਰੀ ਕਰਨੀ ਤੁਹਾਡੀ ਜਾਨ ਨੂੰ ਜੋਖਮ ਵਿਚ ਪਾ ਸਕਦੀ ਹੈ।


-ਸੋਨੀ ਮਲਹੋਤਰਾ

ਸਿਹਤ ਦਾ ਦੁਸ਼ਮਣ ਨਾ ਬਣ ਜਾਵੇ ਕੰਪਿਊਟਰ

ਮੌਜੂਦਾ ਸਮੇਂ ਵਿਚ ਕੰਪਿਊਟਰ ਦੀ ਤੇਜ਼ੀ ਨਾਲ ਵਧਦੀ ਵਰਤੋਂ ਕਾਰਨ ਧੌਣ ਵਿਚ ਦਰਦ, ਉਂਗਲੀਆਂ ਨੂੰ ਬੇਕਾਰ ਕਰ ਦੇਣ ਵਾਲੇ ਕਾਰਪਲ ਟਨਲ ਸਿੰਡ੍ਰੋਮ (ਸੀ. ਟੀ. ਸੀ.) ਵਰਗੇ ਸਨਾਯੂ ਰੋਗਾਂ ਅਤੇ ਅੱਖਾਂ ਦੀਆਂ ਸਮੱਸਿਆਵਾਂ ਦਾ ਪ੍ਰਕੋਪ ਤੇਜ਼ੀ ਨਾਲ ਵਧ ਰਿਹਾ ਹੈ।
ਅਮਰੀਕਾ ਦੇ ਐਟਲਾਂਟਾ ਵਿਚ ਕੀਤੇ ਗਏ ਇਕ ਵਿਆਪਕ ਅਧਿਐਨ ਦੇ ਅਨੁਸਾਰ ਰੋਜ਼ਾਨਾ ਦੋ ਤੋਂ ਤਿੰਨ ਘੰਟੇ ਅਤੇ ਉਸ ਤੋਂ ਜ਼ਿਆਦਾ ਸਮੇਂ ਤੱਕ ਕੰਪਿਊਟਰ ਦੀ ਵਰਤੋਂ ਕਰਨ ਵਾਲੇ ਲੋਕਾਂ ਵਿਚੋਂ 50 ਫੀਸਦੀ ਲੋਕਾਂ ਨੂੰ 5 ਸਾਲ ਦੇ ਅੰਦਰ ਧੌਣ ਅਤੇ ਕਮਰ ਦਰਦ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।
ਅਮਰੀਕਾ ਵਿਚ ਨਿਊਯਾਰਕ ਦੇ ਬਫਾਲੋ ਸਥਿਤ ਮਰਸੀ ਹਸਪਤਾਲ ਦੇ ਨਿਊਰੋ ਸਰਜਰੀ ਵਿਭਾਗ ਦੇ ਸਾਬਕਾ ਮੁਖੀ ਅਤੇ ਸਟੇਟ ਯੂਨੀਵਰਸਿਟੀ ਆਫ ਨਿਊਯਾਰਕ ਵਿਚ ਨਿਊਰੋਸਰਜਰੀ ਦੇ ਪ੍ਰੋਫੈਸਰ ਰਹਿ ਚੁੱਕੇ ਡਾ: ਵਿਜਯਸ਼ੀਲ ਕੁਮਾਰ ਦਾ ਕਹਿਣਾ ਹੈ ਕਿ ਗੁੱਟਾਂ ਅਤੇ ਉਂਗਲੀਆਂ ਨੂੰ ਬੇਕਾਰ ਕਰ ਦੇਣ ਵਾਲੀਆਂ ਕਾਰਪਲ ਟਨਲ ਸਿੰਡਰੋਮ ਵਰਗੀਆਂ ਬਿਮਾਰੀਆਂ ਅਮਰੀਕਾ ਵਰਗੇ ਵਿਕਸਤ ਦੇਸ਼ਾਂ ਵਿਚ ਮਹਾਂਮਾਰੀ ਬਣ ਚੁੱਕੀਆਂ ਹਨ ਪਰ ਹੁਣ ਇਹ ਬਿਮਾਰੀਆਂ ਭਾਰਤ ਵਿਚ ਵੀ ਤੇਜ਼ੀ ਨਾਲ ਫੈਲ ਰਹੀਆਂ ਹਨ। ਹੱਥਾਂ ਵਿਚ ਸੁੰਨਾਪਨ, ਸਨਸਨਾਹਟ ਅਤੇ ਝੁਣਝੁਣੀ, ਛੋਟੀਆਂ-ਮੋਟੀਆਂ ਚੀਜ਼ਾਂ ਨੂੰ ਫੜਨ ਵਿਚ ਕਮਜ਼ੋਰੀ, ਹੱਥ ਨੂੰ ਮੋਢੇ ਤੱਕ ਚੁੱਕਣ ਵਿਚ ਦਰਦ ਅਤੇ ਅੰਗੂਠੇ, ਤਰਜਨੀ ਅਤੇ ਮੱਧਿਅਮਾ ਵਿਚ ਸੰਵੇਦਨਾ ਦੀ ਕਮੀ ਵਰਗੇ ਲੱਛਣ ਇਸ ਬਿਮਾਰੀ ਦੇ ਸੰਕੇਤ ਹਨ। ਸਾਈਬਰ ਕ੍ਰਾਂਤੀ ਦੇ ਇਸ ਯੁੱਗ ਵਿਚ ਹਰ ਕਿਸੇ ਦਾ ਵਾਸਤਾ ਕੰਪਿਊਟਰ ਨਾਲ ਪੈਂਦਾ ਹੈ। ਦੁਨੀਆ ਭਰ ਵਿਚ ਹੋਏ ਕਈ ਸਰਵੇਖਣਾਂ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਕੰਪਿਊਟਰ 'ਤੇ ਕੰਮ ਕਰਨ ਵਾਲੇ ਲੋਕਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਖਤਰਾ ਜ਼ਿਆਦਾ ਰਹਿੰਦਾ ਹੈ ਪਰ ਜੇ ਅਸੀਂ ਸਾਵਧਾਨੀ ਅਤੇ ਸੁਚੇਤਤਾ ਵਰਤੀਏ ਤਾਂ ਕਾਫੀ ਹੱਦ ਤੱਕ ਸਿਹਤ ਸਬੰਧੀ ਸਮੱਸਿਆਵਾਂ ਨੂੰ ਟਾਲਿਆ ਜਾ ਸਕਦਾ ਹੈ। ਆਓ ਜਾਣੀਏ ਕਿ ਕੰਪਿਊਟਰ ਦੀ ਵਰਤੋਂ ਦੇ ਨਾਲ-ਨਾਲ ਅਸੀਂ ਸਿਹਤ ਨੂੰ ਵੀ ਕਿਵੇ ਦਰੁਸਤ ਰੱਖ ਸਕਦੇ ਹਾਂ-
* ਕੰਪਿਊਟਰ ਅਤੇ ਇਸ ਨਾਲ ਜੁੜੇ ਕਈ ਉਪਕਰਨ ਅਤੇ ਕੀ-ਬੋਰਡ, ਸੀ.ਪੀ.ਯੂ., ਪ੍ਰਿੰਟਰ, ਯੂ.ਪੀ.ਐਸ. ਸਾਰੇ ਆਪਣੇ ਢੁਕਵੇਂ ਸਥਾਨ 'ਤੇ ਰੱਖੋ ਅਤੇ ਇਕ-ਦੂਜੇ ਨਾਲ ਜੁੜੇ ਹੋਣ ਤਾਂ ਕਿ ਕੰਮ ਕਰਦੇ ਸਮੇਂ ਵਿਅਰਥ ਦੀ ਭੱਜ-ਦੌੜ ਨਾ ਕਰਨੀ ਪਵੇ।
* ਕੰਪਿਊਟਰ ਦੀ ਮੇਜ਼ ਦੀ ਉਚਾਈ ਸਹੀ ਹੋਣੀ ਚਾਹੀਦੀ ਹੈ। ਕੰਪਿਊਟਰ ਬਿਲਕੁਲ ਅੱਖਾਂ ਦੀ ਸੇਧ ਵਿਚ ਰੱਖਣਾ ਚਾਹੀਦਾ ਹੈ।
* ਕੰਪਿਊਟਰ ਦੀ ਮੇਜ਼ ਤੋਂ ਥੋੜ੍ਹੀ ਨੀਵੀਂ ਸੈਲਫ 'ਤੇ ਕੀ-ਬੋਰਡ ਅਤੇ ਮਾਊਸ ਨੂੰ ਰੱਖਿਆ ਜਾਣਾ ਚਾਹੀਦਾ ਹੈ, ਜਿਸ ਨਾਲ ਹੱਥ ਇਕਦਮ ਆਰਾਮ ਦੀ ਸਥਿਤੀ ਵਿਚ ਰਹਿਣ, ਨਹੀਂ ਤਾਂ ਹੱਥਾਂ ਨੂੰ ਵਾਰ-ਵਾਰ ਉੱਪਰ ਲਿਜਾਣ ਨਾਲ ਨਸਾਂ ਵਿਚ ਖਿਚਾਅ ਵੀ ਆ ਸਕਦਾ ਹੈ।
* ਕੰਪਿਊਟਰ 'ਤੇ ਕੰਮ ਕਰਦੇ ਸਮੇਂ ਬੈਠਣ ਦੀ ਸਥਿਤੀ ਬਹੁਤ ਮਹੱਤਵਪੂਰਨ ਹੈ। ਇਸ ਵਾਸਤੇ ਕੁਰਸੀ ਦੀ ਚੋਣ ਬਹੁਤ ਮਹੱਤਵ ਰੱਖਦੀ ਹੈ। ਕੁਰਸੀ ਝੁਕੀ ਹੋਈ ਜਾਂ ਰਾਊਂਡ ਨਾ ਹੋਵੇ, ਸਗੋਂ ਸਟ੍ਰੇਟ ਹੋਵੇ ਤਾਂ ਕਿ ਪਿੱਠ ਦੀ ਸਥਿਤੀ ਕੰਟਰੋਲ ਵਿਚ ਰਹੇ। ਬੈਠਣ 'ਤੇ ਪਿੱਠ ਇਕਦਮ ਕੁਰਸੀ ਨਾਲ ਸਟੀ ਹੋਵੇ।
* ਧੌਣ ਦੀ ਸਥਿਤੀ ਵੀ ਸਹੀ ਹੋਵੇ। ਇਸ ਤੋਂ ਇਲਾਵਾ ਕੰਪਿਊਟਰ ਮੇਜ਼ ਦੀ ਉਚਾਈ ਨੂੰ ਠੀਕ-ਠੀਕ ਰੱਖਣਾ ਚਾਹੀਦਾ ਹੈ। ਧੌਣ ਝੁਕਾ ਕੇ ਜਾਂ ਚੁੱਕ ਕੇ ਜ਼ਿਆਦਾ ਦੇਰ ਤੱਕ ਕੰਮ ਨਹੀਂ ਕਰਨਾ ਚਾਹੀਦਾ। ਇਸ ਨਾਲ ਧੌਣ ਅਤੇ ਰੀੜ੍ਹ ਦੀ ਹੱਡੀ 'ਤੇ ਸਟ੍ਰੇਨ ਪੈਂਦਾ ਹੈ।
* ਲੰਬੇ ਸਮੇਂ ਤੱਕ ਕੰਪਿਊਟਰ ਸਕ੍ਰੀਨ 'ਤੇ ਕੰਮ ਕਰਨ ਨਾਲ ਅੱਖਾਂ ਥੱਕ ਜਾਂਦੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਕੰਪਿਊਟਰ ਸਕ੍ਰੀਨ 'ਤੇ ਜ਼ਿਆਦਾ ਲੰਬੇ ਸਮੇਂ ਤੱਕ ਲਗਾਤਾਰ ਕੰਮ ਨਾ ਕਰੋ। ਕੰਪਿਊਟਰ ਵਿਚੋਂ ਕੁਝ ਮਾਤਰਾ ਵਿਚ ਘਾਤਕ ਕਿਰਨਾਂ ਵੀ ਨਿਕਲਦੀਆਂ ਹਨ, ਜਿਸ ਦਾ ਅੱਖਾਂ ਅਤੇ ਸਰੀਰ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਤੋਂ ਬਚਣ ਲਈ ਕੰਪਿਊਟਰ ਮੌਨੀਟਰ 'ਤੇ ਐਂਟੀ-ਗਲੇਅਰ ਸਕ੍ਰੀਨ ਲਗਾਉਣਾ ਠੀਕ ਹੁੰਦਾ ਹੈ।
* ਕੰਪਿਊਟਰ ਨੂੰ ਰੱਖਣ ਲਈ ਹਵਾਬੰਦ ਕਮਰਾ ਠੀਕ ਮੰਨਿਆ ਜਾਂਦਾ ਹੈ, ਜਿਸ ਨਾਲ ਬੰਦ ਕਮਰਿਆਂ ਵਿਚ ਸਾਹ ਦੀ ਤਕਲੀਫ, ਘੁਟਣ ਜਾਂ ਸਿਰਦਰਦ ਦੀ ਸ਼ਿਕਾਇਤ ਹੁੰਦੀ ਹੈ। ਇਸ ਲਈ ਜ਼ਰੂਰੀ ਹੈ ਕਿ ਕਮਰੇ ਵਿਚ ਇਕ ਛੋਟੀ ਖਿੜਕੀ ਜਾਂ ਰੌਸ਼ਨਦਾਨ ਹੋਵੇ, ਜਿਸ ਰਾਹੀਂ ਤਾਜ਼ੀ ਹਵਾ ਵੀ ਅੰਦਰ ਆ ਸਕੇ।
* ਕੰਪਿਊਟਰ ਵਰਤਣ ਵਾਲੇ ਨੂੰ 2 ਤੋਂ 3 ਘੰਟੇ ਕੰਮ ਕਰਨ ਤੋਂ ਬਾਅਦ ਥੋੜ੍ਹਾ ਆਰਾਮ ਕਰਨਾ ਚਾਹੀਦਾ ਹੈ। ਲਗਾਤਾਰ ਜ਼ਿਆਦਾ ਦੇਰ ਤੱਕ ਕੰਪਿਊਟਰ 'ਤੇ ਕੰਮ ਕਰਨ ਨਾਲ ਅੱਖਾਂ ਵਿਚ ਵਿਕਾਰ ਵੀ ਆ ਸਕਦਾ ਹੈ ਅਤੇ ਥਕਾਵਟ ਵੀ।
* ਕੰਪਿਊਟਰ 'ਤੇ ਕੰਮ ਕਰਦੇ ਸਮੇਂ ਇਕ ਹੀ ਸਥਿਤੀ ਵਿਚ ਲਗਾਤਾਰ ਨਾ ਬੈਠੋ। ਵਿਚ-ਵਿਚ ਰੁਕੋ, ਆਪਣੇ ਪੈਰਾਂ ਨੂੰ ਦ੍ਰਿੜ੍ਹਤਾਪੂਰਵਕ ਜ਼ਮੀਨ 'ਤੇ ਰੱਖੋ।

ਸਿਹਤ ਖ਼ਬਰਨਾਮਾ

ਤੰਦਰੁਸਤ ਹੁੰਦੀਆਂ ਹਨ
ਕੰਮਕਾਜੀ ਔਰਤਾਂ

ਕੰਮਕਾਜੀ ਔਰਤਾਂ 'ਤੇ ਭਾਵੇਂ ਘਰ ਅਤੇ ਬਾਹਰ ਦਾ ਦੋਹਰਾ ਕੰਮ ਦਾ ਬੋਝ ਹੋਵੇ ਅਤੇ ਇਸ ਦਾ ਉਨ੍ਹਾਂ 'ਤੇ ਦਬਾਅ ਹੋਵੇ ਪਰ ਤਣਾਅ ਤੋਂ ਬਾਅਦ ਵੀ ਸਿਹਤ ਪੱਖੋਂ ਉਹ ਤੰਦਰੁਸਤ ਹੁੰਦੀਆਂ ਹਨ। ਉਹ ਘਰੇਲੂ ਮਹਿਲਾ ਦੀ ਤੁਲਨਾ ਵਿਚ ਹਰ ਕੰਮ ਨੂੰ ਬਿਹਤਰ ਅੰਜ਼ਾਮ ਦਿੰਦੀਆਂ ਹਨ। ਦੋਹਰੀ ਚੁਣੌਤੀ ਦੇ ਕਾਰਨ ਸਾਰੀਆਂ ਹਾਲਤਾਂ ਵਿਚੋਂ ਨਿਕਲਣ ਦੀ ਸਮਰੱਥਾ ਰੱਖਦੀਆਂ ਹਨ। ਛੋਟੀਆਂ-ਛੋਟੀਆਂ ਗੱਲਾਂ ਨਾਲ ਖੁਦ ਰਹਿਣਾ ਸਿੱਖ ਜਾਂਦੀਆਂ ਹਨ। ਬਾਹਰ ਦੀ ਦੁਨੀਆਦਾਰੀ ਦੀ ਸਮਝ ਰੱਖਦੀਆਂ ਹਨ। ਇਸ ਲਈ ਇਹ ਸਰੀਰਕ, ਮਾਨਸਿਕ ਰੂਪ ਨਾਲ ਤੰਦਰੁਸਤ ਰਹਿੰਦੀਆਂ ਹਨ। ਘਰ ਅਤੇ ਬਾਹਰ ਦੇ ਦੋਵੇਂ ਤਰ੍ਹਾਂ ਦੇ ਲੋਕਾਂ ਨਾਲ ਜੁੜੇ ਹੋਣ ਕਾਰਨ ਉਹ ਤਣਾਅ ਤੋਂ ਮੁਕਤ ਅਤੇ ਸਿਹਤਮੰਦ ਰਹਿੰਦੀਆਂ ਹਨ।
ਇਕੱਲੇ ਸੌਣ
ਦੇ ਲਾਭ

ਇਕੱਲੇ ਸੌਂ ਕੇ ਜ਼ਿਆਦਾ ਤੰਦਰੁਸਤ ਰਿਹਾ ਜਾ ਸਕਦਾ ਹੈ। ਖੋਜ ਕਰਤਾਵਾਂ ਅਨੁਸਾਰ ਇਹ ਗੱਲ ਅਜੀਬ ਜ਼ਰੂਰ ਹੈ ਪਰ ਸੱਚ ਹੈ। ਹਾਲ ਹੀ ਵਿਚ ਹੋਈ ਇਕ ਖੋਜ ਮੁਤਾਬਿਕ ਇਕੱਲੇ ਸੌਣ ਵਾਲਿਆਂ ਦੀ ਨੀਂਦ ਟੁੱਟਦੀ ਨਹੀਂ, ਜਦੋਂ ਕਿ ਸਾਥੀ ਦੇ ਕਾਰਨ 50 ਫੀਸਦੀ ਦੀ ਨੀਂਦ ਟੁੱਟਦੀ ਹੈ ਅਤੇ ਪੂਰੀ ਨਹੀਂ ਹੁੰਦੀ। ਨਤੀਜੇ ਵਜੋਂ ਅੱਗੇ ਅਜਿਹੇ ਵਿਚ ਤਣਾਅ, ਸਿਰਦਰਦ, ਦਿਲ ਦੇ ਰੋਗ ਅਤੇ ਸ਼ੂਗਰ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਖੋਜ ਦੇ ਮੁਤਾਬਿਕ ਜ਼ਿਆਦਾ ਉਮਰ ਦੇ 40 ਫੀਸਦੀ ਦੰਪਤੀ ਇਕੱਲੇ ਸੌਣਾ ਪਸੰਦ ਕਰਦੇ ਹਨ। ਬੱਚੇ ਦੇ ਇਕੱਲੇ ਸੌਣ 'ਤੇ ਉਸ ਦਾ ਆਤਮ-ਵਿਸ਼ਵਾਸ ਵਧਦਾ ਹੈ।
ਪਸੀਨਾ ਇੰਜ ਘੱਟ ਹੋਵੇਗਾ

ਗਰਮੀ ਵਿਚ ਕੰਮ ਕਰਨ ਭਾੇ ਖਾਣੇ ਤੋਂ ਬਾਅਦ ਚਾਹ, ਕੌਫੀ, ਸਿਗਰਟ ਪੀਣ ਤੋਂ ਬਾਅਦ ਅਨੇਕ ਲੋਕਾਂ ਨੂੰ ਪਸੀਨੇ ਦੀ ਸ਼ਿਕਾਇਤ ਹੁੰਦੀ ਹੈ। ਇਹ ਲੋਕ ਤਣਅ, ਉਦਾਸੀ ਅਤੇ ਜ਼ਿਆਦਾ ਕਸਰਤ ਤੋਂ ਬਚਣ। ਸਰੀਰਕ, ਮਾਨਸਿਕ ਪੱਖੋਂ ਸ਼ਾਂਤ ਰਹਿਣ। ਢਿੱਲੇ ਕੱਪੜੇ ਪਹਿਨਣ। ਖੂਬ ਪਾਣੀ ਪੀਣ। ਸੂਤੀ ਕੱਪੜੇ ਪਹਿਨਣ। ਸਿਗਰਟਨੋਸ਼ੀ, ਮਦਿਰਾਪਾਨ, ਚਾਹ, ਕੌਫੀ ਨੂੰ ਸੀਮਤ ਜਾਂ ਬੰਦ ਕਰ ਦੇਣ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX