ਤਾਜਾ ਖ਼ਬਰਾਂ


ਜੰਮੂ-ਕਸ਼ਮੀਰ 'ਚ ਫੌਜ ਨੇ ਨਕਾਰਾ ਕੀਤਾ ਆਈ. ਈ. ਡੀ., ਟਲਿਆ ਵੱਡਾ ਹਾਦਸਾ
. . .  12 minutes ago
ਸ੍ਰੀਨਗਰ, 27 ਮਈ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਜੰਮੂ-ਪੁੰਛ ਕੌਮੀ ਹਾਈਵੇਅ 'ਤੇ ਫੌਜ ਨੇ ਅੱਜ ਅਤਿ ਆਧੁਨਿਕ ਵਿਸਫੋਟਕ ਉਪਕਰਨ (ਆਈ. ਈ. ਡੀ.) ਨੂੰ ਨਕਾਰਾ ਕੀਤਾ ਹੈ। ਅਧਿਕਾਰਕ ਸੂਤਰਾਂ ਨੇ ਕਿਹਾ ਕਿ ਚਿੰਗੁਸ ਦੇ ਕੱਲਾਰ ਪਿੰਡ 'ਚ ਅੱਜ ਸਵੇਰੇ ਫੌਜ ਨੂੰ ਗਸ਼ਤ...
ਵਿਕਾਸ ਕਾਰਜਾਂ ਦੀ ਸਮੀਖਿਆ ਲਈ ਕੇਜਰੀਵਾਲ ਵੱਲੋਂ ਕੈਬਨਿਟ ਨਾਲ ਬੈਠਕ
. . .  24 minutes ago
ਨਵੀਂ ਦਿੱਲੀ, 27 ਮਈ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੌਮੀ ਰਾਜਧਾਨੀ ਦਿੱਤੀ 'ਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਕੈਬਨਿਟ ਨਾਲ ਬੈਠਕ ਕੀਤੀ। ਕੈਬਨਿਟ 'ਚ ਦਿੱਲੀ ਸਰਕਾਰ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਗੋਪਾਲ ਰਾਏ ਸਮੇਤ......
ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪਾਰਟੀ ਹਾਈ ਕਮਾਂਡ ਨੂੰ ਭੇਜਿਆ ਅਸਤੀਫ਼ਾ
. . .  13 minutes ago
ਅਬੋਹਰ, 27 ਮਈ (ਸੁਖਜਿੰਦਰ ਸਿੰਘ ਢਿੱਲੋਂ)- ਪੰਜਾਬ ਵਿਚ ਗੁਰਦਾਸਪੁਰ ਤੋਂ ਹੋਈ ਹਾਰ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣਾ ਅਸਤੀਫ਼ਾ ਹਾਈਕਮਾਂਡ ਨੂੰ ਭੇਜ ਦਿੱਤਾ ਹੈ। ਜਾਖੜ ਦੇ ਸਿਆਸੀ ਸਕੱਤਰ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ...
ਯੂਰਪੀਅਨ ਸੰਸਦੀ ਚੋਣਾਂ 'ਚ ਪੰਜਾਬੀ ਮੂਲ ਦੀ ਨੀਨਾ ਗਿੱਲ ਨੇ ਮੁੜ ਜਿੱਤ ਦਰਜ ਕੀਤੀ
. . .  about 1 hour ago
ਲੰਡਨ, 27 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਵਿਸ਼ਵ ਦੀ ਸਭ ਤੋਂ ਵੱਡੀ ਲੋਕ-ਤੰਤਰ ਸੰਸਦ ਯੂਰਪੀਅਨ ਸੰਸਦ ਦੀ ਹੋਈ ਚੋਣ 'ਚ ਲੁਧਿਆਣਾ ਦੀ ਜਨਮੀ ਨੀਨਾ ਗਿੱਲ ਨੇ ਮੁੜ ਜਿੱਤ ਦਰਜ ਕੀਤੀ ਹੈ। ਨੀਨਾ ਗਿੱਲ ਨੂੰ ਵੈਸਟ ਮਿਡਲੈਂਡ ਦੇ ਹਲਕੇ ਤੋਂ ਜਿੱਤ ਪ੍ਰਾਪਤ...
ਆਈ.ਐਸ.ਆਈ. ਨੇ ਪਠਾਨਕੋਟ ਰੇਲਵੇ ਸਟੇਸ਼ਨ ਉਡਾਉਣ ਦੀ ਦਿੱਤੀ ਧਮਕੀ
. . .  about 1 hour ago
ਪਠਾਨਕੋਟ, 27 ਮਈ (ਆਸ਼ੀਸ਼ ਸ਼ਰਮਾ)- ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਦੇ ਹਵਾਲੇ ਤੋਂ ਫ਼ਿਰੋਜ਼ਪੁਰ ਡਿਵੀਜ਼ਨ ਦੇ ਅਧੀਨ ਪਠਾਨਕੋਟ ਸਿਟੀ ਅਤੇ ਕੈਂਟ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜੀ.ਆਰ.ਪੀ ਪਠਾਨਕੋਟ .....
ਯੂਰਪੀਅਨ ਸੰਸਦੀ ਚੋਣਾਂ 'ਚ ਸੱਤਾਧਾਰੀ ਪਾਰਟੀ ਦਾ ਸਭ ਤੋਂ ਮਾੜਾ ਪ੍ਰਦਰਸ਼ਨ, ਸਿਰਫ਼ 3 ਸੀਟਾਂ ਮਿਲੀਆਂ
. . .  about 1 hour ago
ਲੰਡਨ, 27 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਵਿਸ਼ਵ ਦੀ ਸਭ ਤੋਂ ਵੱਡੀ ਲੋਕ-ਤੰਤਰ ਸੰਸਦ ਯੂਰਪੀਅਨ ਸੰਸਦ ਦੀ ਹੋਈ ਚੋਣ 'ਚ 28 ਦੇਸ਼ਾਂ ਦੇ 400 ਮਿਲੀਅਨ ਲੋਕਾਂ ਨੇ ਹਿੱਸਾ ਲਿਆ। ਯੂ. ਕੇ. ਵਲੋਂ ਯੂਰਪੀਅਨ ਸੰਸਦ 'ਚ 73 ਮੈਂਬਰ ਹੁੰਦੇ ਹਨ, ਜਿਨ੍ਹਾਂ 'ਚ ਇਸ ਵਾਰ ਯੂਰਪ ਨਾਲੋਂ...
ਚੀਨ 'ਚ ਫ਼ੈਕਟਰੀ ਦੀ ਛੱਤ ਡਿੱਗਣ ਕਾਰਨ ਦੋ ਮੌਤਾਂ, 15 ਜ਼ਖਮੀ
. . .  about 1 hour ago
ਬੀਜਿੰਗ, 27 ਮਈ- ਚੀਨ ਦੇ ਜਿਆਂਗਸ਼ੂ ਸੂਬੇ 'ਚ ਫ਼ੈਕਟਰੀ ਦੀ ਛੱਤ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 15 ਹੋਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ 'ਚੋਂ 5 ਦੀ ਹਾਲਤ ਗੰਭੀਰ ਦੱਸੀ....
ਡੇਰਾ ਬਾਬਾ ਨਾਨਕ ਸਰਹੱਦ 'ਤੇ ਭਾਰਤ-ਪਾਕਿਸਤਾਨ ਅਧਿਕਾਰੀਆਂ ਦੀ ਬੈਠਕ ਸ਼ੁਰੂ
. . .  about 1 hour ago
ਡੇਰਾ ਬਾਬਾ ਨਾਨਕ, 27 ਮਈ (ਹੀਰਾ ਸਿੰਘ ਮਾਂਗਟ)- ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ 'ਤੇ ਅੱਜ ਪਾਕਿਸਤਾਨ ਅਤੇ ਭਾਰਤ ਦੋਹਾਂ ਦੇਸ਼ਾਂ ਦੇ ਤਕਨੀਕੀ ਅਧਿਕਾਰੀਆਂ ਦੀ ਬੈਠਕ ਸ਼ੁਰੂ ਹੋ ਗਈ ਹੈ। ਬੈਠਕ...
ਪੀ. ਐੱਸ. ਗੋਲੇ ਨੇ ਸਿੱਕਮ ਦੇ ਮੁੱਖ ਮੰਤਰੀ ਦੇ ਰੂਪ 'ਚ ਚੁੱਕੀ ਸਹੁੰ
. . .  about 2 hours ago
ਗੰਗਟੋਕ, 27 ਮਈ- ਸਿੱਕਮ ਕ੍ਰਾਂਤੀਕਾਰੀ ਮੋਰਚਾ (ਐੱਸ. ਕੇ. ਐੱਮ.) ਦੇ ਪ੍ਰਧਾਨ ਪ੍ਰੇਮ ਸਿੰਘ ਤਮਾਂਗ ਨੇ ਅੱਜ ਸਿੱਕਮ ਦੇ ਮੁੱਖ ਮੰਤਰੀ ਦੇ ਰੂਪ 'ਚ ਹਲਫ਼ ਲਿਆ। ਉਨ੍ਹਾਂ ਨੂੰ ਪੀ. ਐੱਸ. ਗੋਲੇ ਦੇ ਰੂਪ 'ਚ ਜਾਣਿਆ ਜਾਂਦਾ ਹੈ। ਰਾਜਪਾਲ ਗੰਗਾ ਪ੍ਰਸਾਦ ਨੇ ਇੱਥੇ ਪਲਜੋਰ ਸਟੇਡੀਅਮ 'ਚ...
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਿਆਈ ਗੁਰਪੁਰਬ ਦੇ ਸੰਬੰਧ 'ਚ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸਜਾਏ ਗਏ ਸੁੰਦਰ ਜਲੋ
. . .  about 2 hours ago
ਅੰਮ੍ਰਿਤਸਰ, 27 ਮਈ (ਜਸਵੰਤ ਸਿੰਘ ਜੱਸ)- ਅੱਜ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਿਆਈ ਗੁਰਪੁਰਬ ਦੇ ਸੰਬੰਧ 'ਚ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਸੁੰਦਰ ਜਲੋ ਸਜਾਏ ਗਏ...
ਹੋਰ ਖ਼ਬਰਾਂ..

ਸਾਡੀ ਸਿਹਤ

ਕੀ ਤੁਸੀਂ ਅਲਰਜੀ ਤੋਂ ਪ੍ਰੇਸ਼ਾਨ ਹੋ?

ਅਲਰਜੀ ਦਾ ਨਾਂਅ ਸੁਣਦੇ ਹੀ ਯਾਦ ਆਉਂਦਾ ਹੈ ਜ਼ੁਕਾਮ, ਖੰਘ, ਨੱਕ ਵਗਣਾ, ਤੇਜ਼ ਸੁਗੰਧ ਅਤੇ ਬਦਬੂ ਦਾ ਬਰਦਾਸ਼ਤ ਨਾ ਹੋਣਾ, ਛਿੱਕਾਂ ਆਉਣੀਆਂ, ਨੱਕ ਦਾ ਬੰਦ ਹੋਣਾ, ਨੱਕ ਰਾਹੀਂ ਖੂਨ ਆਉਣਾ, ਤਕਲੀਫ ਹੋਣਾ ਆਦਿ। ਇਹ ਸਭ ਅਲਰਜੀ ਦੇ ਕਾਰਨ ਹੀ ਹੁੰਦੇ ਹਨ।
ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਅਲਰਜੀ ਸਾਹ ਪ੍ਰਣਾਲੀ ਵਿਚ ਸੰਕ੍ਰਮਣ ਦੇ ਦਾਖਲ ਹੋਣ ਨਾਲ ਹੁੰਦੀ ਹੈ, ਕਿਉਂਕਿ ਸਾਹ ਪ੍ਰਣਾਲੀ ਸਾਡੀ ਸਾਹ ਲੈਣ ਅਤੇ ਛੱਡਣ ਦੀ ਪ੍ਰਕਿਰਿਆ ਵਿਚ ਸਹਿਯੋਗ ਕਰਦੀ ਹੈ। ਨੱਕ ਵਿਚ ਕਿਸੇ ਵੀ ਤਰ੍ਹਾਂ ਦਾ ਸੰਕ੍ਰਮਣ ਜਾਂ ਰੁਕਾਵਟ ਇਸ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਅਲਰਜੀ ਵੈਸੇ ਕਈ ਤਰ੍ਹਾਂ ਨਾਲ ਹੋ ਸਕਦੀ ਹੈ ਜਿਵੇਂ ਭੋਜਨ ਅਲਰਜੀ, ਵਾਯੂਮੰਡਲ ਵਿਚ ਪੈਦਾ ਹੋਣ ਵਾਲੀ ਅਲਰਜੀ, ਦਵਾਈਆਂ ਦੁਆਰਾ ਅਲਰਜੀ, ਪੇਂਟ, ਤਾਰਪੀਨ ਤੇਲ, ਸੈਂਟ, ਡਿਓ ਦੀ ਤੇਜ਼ ਮਹਿਕ ਤੋਂ ਅਲਰਜੀ, ਬਿਮਾਰਾਂ ਦੇ ਸੰਪਰਕ ਨਾਲ ਅਲਰਜੀ।
ਕਦੇ-ਕਦੇ ਵਿਰੋਧੀ ਖਾਧ ਪਦਾਰਥਾਂ ਨੂੰ ਖਾਣ ਨਾਲ ਅਲਰਜੀ ਹੋ ਜਾਂਦੀ ਹੈ, ਜਿਸ ਨਾਲ ਸਰੀਰ 'ਤੇ ਦਾਗ ਪੈਣ ਲਗਦੇ ਹਨ ਅਤੇ ਉਲਟੀ ਆਉਣ ਨੂੰ ਕਰਦੀ ਹੈ। ਅਕਸਰ ਤੁਹਾਨੂੰ ਅਜਿਹਾ ਮਹਿਸੂਸ ਹੁੰਦਾ ਹੈ ਤਾਂ ਤੁਸੀਂ ਆਪਣੇ ਰੋਜ਼ਾਨਾ ਖਾਣ-ਪੀਣ ਨੂੰ ਨੋਟ ਕਰੋ ਅਤੇ ਦੇਖੋ ਕਿ ਕਿਸ ਦਿਨ ਕੀ ਖਾਣ ਨਾਲ ਤੁਹਾਨੂੰ ਅਲਰਜੀ ਹੋਈ ਹੈ। ਕਿਸੇ-ਕਿਸੇ ਨੂੰ ਆਂਡਾ, ਕਣਕ, ਪੇਸਟਰੀ ਆਦਿ ਤੋਂ ਅਲਰਜੀ ਹੋ ਸਕਦੀ ਹੈ।
ਜਦੋਂ ਮੌਸਮ ਵਿਚ ਬਦਲਾਅ ਆਉਂਦਾ ਹੈ, ਜਿਵੇਂ ਗਰਮੀਆਂ ਤੋਂ ਬਾਅਦ ਬਰਸਾਤ ਅਤੇ ਬਰਸਾਤ ਤੋਂ ਬਾਅਦ ਸਰਦੀਆਂ ਆਉਣ 'ਤੇ ਕੁਝ ਲੋਕਾਂ ਦਾ ਨੱਕ ਬੰਦ ਹੋ ਜਾਂਦਾ ਹੈ, ਕੁਝ ਦਾ ਜ਼ਿਆਦਾ ਵਗਣ ਲਗਦਾ ਹੈ। ਸਾਧਾਰਨ ਖੰਘ, ਜ਼ੁਕਾਮ, ਛਿੱਕਾਂ ਆਦਿ ਤੁਹਾਡੇ ਸਰੀਰ 'ਤੇ ਪ੍ਰਭਾਵ ਪਾਉਂਦੀਆਂ ਹਨ। ਇਸ ਦਾ ਅਰਥ ਹੈ ਵਾਤਾਵਰਨ ਵਿਚ ਬਦਲਾਅ ਦੇ ਕਾਰਨ ਅਜਿਹਾ ਹੋ ਰਿਹਾ ਹੈ। ਆਪਣੇ-ਆਪ ਨੂੰ ਪਹਿਲਾਂ ਹੀ ਬਦਲਾਅ ਲਈ ਤਿਆਰ ਰੱਖੋ।
ਜਿਨ੍ਹਾਂ ਦਿਨਾਂ ਵਿਚ ਫਸਲਾਂ ਕੱਟੀਆਂ ਜਾਂਦੀਆਂ ਹਨ, ਉਨ੍ਹਾਂ ਦਿਨਾਂ ਵਿਚ ਵਾਤਾਵਰਨ ਵਿਚ ਪ੍ਰਾਗਕਣ ਉਡਦਾ ਹੈ। ਇਹ ਵੀ ਅਲਰਜੀ ਦਾ ਕਾਰਨ ਹੈ। ਪ੍ਰਦੂਸ਼ਣ ਵੀ ਅਲਰਜੀ ਦਾ ਬਹੁਤ ਵੱਡਾ ਕਾਰਨ ਹੈ। ਆਵਾਜਾਈ ਦੇ ਸਾਧਨਾਂ ਵਿਚੋਂ ਨਿਕਲਣ ਵਾਲਾ ਧੂੰਆਂ, ਸੁੱਕੇ ਪੱਤਿਆਂ ਨੂੰ ਸਾੜਨ ਨਾਲ ਨਿਕਲਣ ਵਾਲਾ ਧੂੰਆਂ, ਫੈਕਟਰੀਆਂ ਵਿਚੋਂ ਨਿਕਲਣ ਵਾਲਾ ਧੂੰਆਂ ਆਦਿ ਸਾਹ ਨਲੀ ਰਾਹੀਂ ਅੰਦਰ ਪਹੁੰਚ ਕੇ ਸਾਹ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ।
ਬਹੁਤ ਸਾਰੇ ਲੋਕਾਂ ਨੂੰ ਇਤਰ ਜਾਂ ਸੁਗੰਧ ਜਾਂ ਕਿਸੇ ਚੀਜ਼ ਦੀ ਤੇਜ਼ ਮਹਿਕ ਤੋਂ ਅਲਰਜੀ ਹੁੰਦੀ ਹੈ। ਸਰੀਰ 'ਤੇ ਛੋਟੇ-ਛੋਟੇ ਦਾਣੇ ਜਾਂ ਦਾਗ ਹੋ ਜਾਂਦੇ ਹਨ, ਜਿਨ੍ਹਾਂ 'ਤੇ ਬਹੁਤ ਖੁਜਲੀ ਹੁੰਦੀ ਹੈ। ਅਜਿਹੇ ਵਿਚ ਇਤਰ ਦੀ ਵਰਤੋਂ ਨਾ ਕਰੋ, ਬਦਬੂ ਵਾਲੀਆਂ ਚੀਜ਼ਾਂ ਜਾਂ ਜਗ੍ਹਾ ਤੋਂ ਦੂਰ ਰਹੋ।
ਸਾਧਾਰਨ ਬਚਾਅ ਦੇ ਉਪਾਅ : ਪੋਲੇਨ ਅਤੇ ਧੂੜ ਤੋਂ ਅਲਰਜੀ ਹੋਣ 'ਤੇ ਮਾਸਕ ਦੀ ਵਰਤੋਂ ਕਰੋ।
* ਜ਼ਿਆਦਾ ਠੰਢਾ ਪਾਣੀ, ਕੋਲਡ ਡ੍ਰਿੰਕਸ, ਜ਼ਿਆਦਾ ਗਰਮ ਪੀਣ ਵਾਲੀਆਂ ਚੀਜ਼ਾਂ ਦਾ ਸੇਵਨ ਨਾ ਕਰੋ।
* ਨਮੀ ਵਾਲੀਆਂ ਥਾਵਾਂ 'ਤੇ ਨਾ ਰਹੋ।
* ਘਰ ਨੂੰ ਅਲਰਜੀ ਮੁਕਤ ਬਣਾਓ। ਘਰ ਨੂੰ ਸਾਫ਼ ਰੱਖੋ। ਪਾਲਤੂ ਜਾਨਵਰ ਨਾ ਪਾਲੋ, ਦਿਨ ਵਿਚ ਖਿੜਕੀ, ਦਰਵਾਜ਼ੇ ਥੋੜ੍ਹੀ ਦੇਰ ਲਈ ਖੋਲ੍ਹ ਦਿਓ।
* ਘਰ ਵਿਚ ਜ਼ਿਆਦਾ ਫਰਨੀਚਰ ਜਾਂ ਸਾਮਾਨ ਦੀ ਭੀੜ ਨਾ ਰੱਖੋ।
* ਪਰਦਿਆਂ, ਚਾਦਰਾਂ, ਸਿਰਹਾਣੇ ਦੇ ਗ਼ਿਲਾਫ਼ ਨੂੰ ਨਿਯਮਤ ਸਮੇਂ ਬਾਅਦ ਬਦਲਦੇ ਰਹੋ। ਜਾਂਚ ਕਰਦੇ ਰਹੋ। ਜਦੋਂ ਵੀ ਫੋਮ, ਰਬੜ ਟੁੱਟਣ ਲੱਗੇ, ਤੁਰੰਤ ਬਦਲ ਦਿਓ।
* ਪਾਲਤੂ ਜਾਨਵਰਾਂ ਤੋਂ ਦੂਰੀ ਬਣਾ ਕੇ ਰੱਖੋ।
* ਜ਼ਿਆਦਾ ਐਂਟੀ ਅਲਰਜਿਕ ਦਵਾਈਆਂ ਦੀ ਵਰਤੋਂ ਨਾ ਕਰੋ। ਇਸ ਨਾਲ ਇਮਿਊਨਟੀ ਸਿਸਟਮ ਪ੍ਰਭਾਵਿਤ ਹੁੰਦਾ ਹੈ।
* ਨਿਯਮਤ ਕਸਰਤ ਕਰੋ। ਭੋਜਨ ਪੌਸ਼ਟਿਕ ਅਤੇ ਹਲਕਾ ਕਰੋ।
**


ਖ਼ਬਰ ਸ਼ੇਅਰ ਕਰੋ

ਤੁਸੀਂ ਵੀ ਗੈਸਟ੍ਰਿਕ ਤੋਂ ਬਚ ਸਕਦੇ ਹੋ

ਖਾਣ-ਪੀਣ ਅਤੇ ਜੀਵਨਸ਼ੈਲੀ ਵਿਚ ਕੁਝ ਬਦਲਾਅ ਆਉਂਦੇ ਹੀ ਕਈ ਬਿਮਾਰੀਆਂ ਤੁਹਾਡੇ ਸਰੀਰ ਵਿਚ ਅਚਾਨਕ ਦਾਖਲ ਹੋ ਜਾਂਦੀਆਂ ਹਨ, ਜਿਨ੍ਹਾਂ ਦਾ ਪਤਾ ਕੁਝ ਦੇਰੀ ਨਾਲ ਲਗਦਾ ਹੈ। ਕਦੇ-ਕਦੇ ਕੁਝ ਬਿਮਾਰੀਆਂ ਸਰੀਰ ਲਈ ਬਹੁਤ ਦੁਖਦਾਈ ਬਣ ਜਾਂਦੀਆਂ ਹਨ।
* ਅਜਿਹੇ ਵਿਚ ਜ਼ਿਆਦਾ ਚਰਬੀ ਵਾਲਾ ਭੋਜਨ ਨਾ ਕਰੋ।
* ਵਿਟਾਮਿਨ 'ਸੀ' ਨਾਲ ਭਰਪੂਰ ਫਲਾਂ ਦਾ ਸੇਵਨ ਬਹੁਤ ਘੱਟ ਕਰੋ, ਜਿਵੇਂ ਸੰਤਰਾ, ਨਿੰਬੂ, ਟਮਾਟਰ ਆਦਿ।
* ਕੌਫੀ ਅਤੇ ਚਾਹ ਦਾ ਸੇਵਨ ਵੀ ਨਾ ਦੇ ਬਰਾਬਰ ਕਰੋ। ਚਾਹ ਪੀਣ ਦੇ ਜ਼ਿਆਦਾ ਆਦੀ ਹੋਣ 'ਤੇ ਪਹਿਲਾਂ ਪਾਣੀ ਪੀਓ, ਫਿਰ ਚਾਹ ਠੰਢੀ ਕਰਕੇ ਪੀਓ।
* ਭੋਜਨ ਕਰਦੇ ਸਮੇਂ ਪਾਣੀ ਦੀ ਵਰਤੋਂ ਜਿਥੋਂ ਤੱਕ ਸੰਭਵ ਹੋਵੇ, ਬਹੁਤ ਘੱਟ ਮਾਤਰਾ ਵਿਚ ਕਰੋ।
* ਮੁੱਖ ਰੂਪ ਨਾਲ ਦੋ ਵਾਰ ਪੇਟ ਭਰ ਕੇ ਖਾਣ ਦੀ ਬਜਾਏ ਦਿਨ ਵਿਚ 4-5 ਵਾਰ ਥੋੜ੍ਹੀ ਮਾਤਰਾ ਵਿਚ ਖਾਓ।
* ਰਾਤ ਨੂੰ ਭੋਜਨ ਸੌਣ ਤੋਂ 2-3 ਘੰਟੇ ਪਹਿਲਾਂ ਕਰੋ। ਰਾਤ ਨੂੰ ਭੋਜਨ ਕਰਨ ਤੋਂ ਤੁਰੰਤ ਬਾਅਦ ਨਾ ਸੌਵੋਂ।
* ਜ਼ਿਆਦਾ ਭਾਰ ਵਾਲੇ ਲੋਕਾਂ ਨੂੰ ਕਸਰਤ ਕਰਕੇ ਅਤੇ ਲਗਾਤਾਰ ਸੈਰ ਕਰਕੇ ਆਪਣਾ ਭਾਰ ਕਾਬੂ ਵਿਚ ਰੱਖਣਾ ਚਾਹੀਦਾ ਹੈ।
* ਨਸ਼ੀਲੀਆਂ ਚੀਜ਼ਾਂ ਦੀ ਵਰਤੋਂ ਨਾ ਕਰੋ, ਜਿਵੇਂ ਸ਼ਰਾਬ, ਸਿਗਰਟ, ਤੰਬਾਕੂ, ਪਾਨ ਮਸਾਲਾ ਅਤੇ ਬੀੜੀ ਆਦਿ।
* ਚਾਕਲੇਟ ਦੀ ਵਰਤੋਂ ਆਪਣੇ ਭੋਜਨ ਵਿਚੋਂ ਹਟਾ ਦੇਣ ਵਿਚ ਤੁਹਾਡੀ ਭਲਾਈ ਹੈ।
* ਠੰਢੇ ਬੋਤਲਬੰਦ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ।
* ਸੌਣ ਸਮੇਂ ਮਨ ਨੂੰ ਸ਼ਾਂਤ ਰੱਖੋ, ਜਿਸ ਨਾਲ ਤੁਸੀਂ ਚੰਗੀ ਨੀਂਦ ਲੈ ਸਕੋ।
* ਜੀਵਨ ਨੂੰ ਨੀਰਸ ਨਾ ਬਣਾ ਕੇ ਮਨੋਰੰਜਨ ਦੇ ਵੱਖ-ਵੱਖ ਤਰੀਕਿਆਂ ਨਾਲ ਜੀਵਨ ਵਿਚ ਰਸ ਬਣਾਈ ਰੱਖੋ।
* ਕੋਈ ਹੋਰ ਬਿਮਾਰੀ ਹੋਣ 'ਤੇ ਡਾਕਟਰ ਨੂੰ ਆਪਣੀ ਗੈਸਟ੍ਰਿਕ ਸਮੱਸਿਆ ਦੇ ਬਾਰੇ ਵਿਚ ਜ਼ਰੂਰ ਦੱਸੋ, ਕਿਉਂਕਿ ਅਜਿਹੇ ਵਿਚ ਕੁਝ ਦਵਾਈਆਂ ਜ਼ਿਆਦਾ ਅਮਲ ਬਣਾਉਣ ਵਿਚ ਸਹਾਇਕ ਹੁੰਦੀਆਂ ਹਨ।
* ਜਿਸ ਬਿਸਤਰ 'ਤੇ ਤੁਸੀਂ ਸੌਣ ਜਾ ਰਹੇ ਹੋ, ਸਿਰ ਵਾਲੀ ਜਗ੍ਹਾ ਨੂੰ 5 ਜਾਂ 6 ਇੰਚ ਉੱਚੀ ਰੱਖੋ। ਸਿਰ ਵੱਲ ਬਿਸਤਰ ਦੇ ਹੇਠਾਂ ਇੱਟ ਜਾਂ ਲੱਕੜੀ ਦੇ ਟੁਕੜੇ ਰੱਖ ਸਕਦੇ ਹੋ।
ਇਸ ਤਰ੍ਹਾਂ ਦਵਾਈ ਦੇ ਨਾਲ ਆਪਣੀ ਜੀਵਨਸ਼ੈਲੀ ਅਤੇ ਖਾਣ-ਪੀਣ ਵਿਚ ਜ਼ਰੂਰ ਬਦਲਾਅ ਲਿਆਓ, ਤਾਂ ਹੀ ਤੁਸੀਂ ਇਸ ਰੋਗ ਤੋਂ ਛੁਟਕਾਰਾ ਪਾ ਸਕਦੇ ਹੋ।

ਕੁਦਰਤੀ ਤਰੀਕੇ ਨਾਲ ਫਿੱਟ ਰਹਿਣ ਦੇ ਕੁਝ ਮੰਤਰ

* ਫਲ ਖਾਣ ਤੋਂ ਪਹਿਲਾਂ ਖਾਣੇ ਦੇ ਨਾਲ ਜਾਂ ਖਾਣੇ ਤੋਂ ਬਾਅਦ ਨਾ ਖਾਓ। ਫਲ ਇਕ ਸਮੇਂ ਦੇ ਭੋਜਨ ਦੀ ਜਗ੍ਹਾ 'ਤੇ ਖਾਓ।
* ਫਲ ਹਮੇਸ਼ਾ ਇਕ ਸਮੇਂ 'ਤੇ ਇਕ ਹੀ ਤਰ੍ਹਾਂ ਦਾ ਖਾਓ, ਜਿਵੇਂ ਸੇਬ, ਕੇਲਾ, ਸੰਤਰਾ ਇਕੱਠੇ 2 ਤੋਂ 3 ਖਾ ਸਕਦੇ ਹੋ ਪਰ ਇਕ-ਇਕ ਮਿਲਾ ਕੇ ਇਕੱਠੇ ਨਾ ਖਾਓ।
* ਜਿੰਨੀ ਮਿਹਨਤ ਕਰੋ, ਓਨਾ ਹੀ ਖਾਣਾ ਖਾਓ।
* ਖਾਣਾ ਭੁੱਖ ਲੱਗਣ 'ਤੇ ਹੀ ਚਬਾ-ਚਬਾ ਕੇ ਖਾਓ।
* ਪਾਣੀ ਵੀ ਪਿਆਸ ਲੱਗਣ 'ਤੇ ਪੀਓ, ਇਕਦਮ ਪੂਰਾ ਗਿਲਾਸ ਪਾਣੀ ਇਕੱਠਾ ਨਾ ਪੀਓ, ਥੋੜ੍ਹਾ-ਥੋੜ੍ਹਾ ਕਰਕੇ ਪੀਓ। ਲੋੜ ਤੋਂ ਜ਼ਿਆਦਾ ਪੀਤਾ ਪਾਣੀ ਗੁਰਦੇ 'ਤੇ ਬੋਝ ਪਾਉਂਦਾ ਹੈ।
* ਸਲਾਦ ਵਿਚ ਵੱਖ-ਵੱਖ ਕੱਚੀਆਂ ਸਬਜ਼ੀਆਂ ਮਿਲਾ ਕੇ ਖਾਓ। ਇਨ੍ਹਾਂ ਨੂੰ ਵੀ ਖਾਣੇ ਦੇ ਨਾਲ, ਖਾਣੇ ਤੋਂ ਪਹਿਲਾਂ ਜਾਂ ਖਾਣੇ ਤੋਂ ਬਾਅਦ ਨਾ ਖਾਓ। ਦੋ ਖਾਣਿਆਂ ਦੇ ਵਿਚਕਾਰ ਸਨੈਕ ਦੀ ਤਰ੍ਹਾਂ ਸਲਾਦ ਦਾ ਸੇਵਨ ਕਰੋ।
* ਸਲਾਦ ਵਿਚ ਕਿਸੇ ਤਰ੍ਹਾਂ ਦਾ ਨਮਕ ਜਾਂ ਨਿੰਬੂ ਨਾ ਮਿਲਾਓ। ਸਲਾਦ ਵਾਲੀਆਂ ਚੀਜ਼ਾਂ ਅਲਕਲਾਈਨ ਹੁੰਦੀਆਂ ਹਨ। ਨਿੰਬੂ ਅਤੇ ਲੂਣ ਵਿਚ ਐਸਿਡ ਹੁੰਦਾ ਹੈ।
* ਹੋ ਸਕੇ ਤਾਂ ਦਿਨ ਦੀ ਸ਼ੁਰੂਆਤ ਨਾਰੀਅਲ ਪਾਣੀ ਅਤੇ ਸਫੈਦ ਪੇਠੇ ਦੇ ਰਸ ਨਾਲ ਕਰੋ।
* ਪੱਕਿਆ ਹੋਇਆ ਭੋਜਨ ਇਕ ਵਾਰ ਲੈਣਾ ਬਹੁਤ ਉੱਤਮ ਹੁੰਦਾ ਹੈ। ਰਾਤ ਨੂੰ ਪੱਕਿਆ ਹੋਇਆ ਭੋਜਨ ਛੇਤੀ 6 ਤੋਂ 7 ਵਜੇ ਤੱਕ ਕਰ ਲਓ ਤਾਂ ਲਾਭ ਪੂਰਾ ਮਿਲਦਾ ਹੈ। ਦੇਰ ਰਾਤ ਵਿਚ ਪੱਕਿਆ ਭੋਜਨ ਲੈਣ ਨਾਲ ਪਾਚਣ ਪ੍ਰਕਿਰਿਆ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਅਤੇ ਪੂਰਾ ਪਚਦਾ ਵੀ ਨਹੀਂ ਹੈ।
* ਬੈਠਣ ਅਤੇ ਸੌਣ ਵਾਲੀ ਜਗ੍ਹਾ ਸਖ਼ਤ ਹੋਣੀ ਬਿਹਤਰ ਹੁੰਦੀ ਹੈ। ਜ਼ਿਆਦਾ ਨਰਮ ਗੱਦੇ ਜਾਂ ਕੁਰਸੀ ਦੀ ਗੱਦੀ ਸਰੀਰ ਲਈ ਠੀਕ ਨਹੀਂ।
* ਖੁਸ਼ ਰਹੋ। ਵਾਤਾਵਰਨ ਵਿਚ ਖੁਸ਼ੀ ਫੈਲਾਓ ਤਾਂ ਕਿ ਖੁਸ਼ੀ ਵਾਲੀ ਸਾਕਾਰਾਤਮਿਕ ਊਰਜਾ ਤੁਹਾਨੂੰ ਵਾਪਸ ਮਿਲ ਸਕੇ।
* ਕਿਸੇ ਲੋੜਵੰਦ ਦੀ ਮਦਦ ਹੋ ਸਕੇ ਤਾਂ ਜ਼ਰੂਰ ਕਰੋ।
* ਆਪਣੀ ਜ਼ਬਾਨ ਮਿੱਠੀ ਰੱਖੋ। ਜੋ ਬੋਲੋ, ਤੋਲ ਕੇ ਬੋਲੋ। ਦੂਜਿਆਂ ਨੂੰ ਆਪਣੀ ਭਾਸ਼ਾ ਨਾਲ ਆਹਤ ਨਾ ਕਰੋ।


-ਸੁਨੀਤਾ ਗਾਬਾ

ਹੱਸਣਾ-ਹਸਾਉਣਾ ਹੀ ਜ਼ਿੰਦਗੀ ਹੈ

ਅੱਜ ਦੀ ਜ਼ਿੰਦਗੀ ਵਿਚ ਸਿਵਾਏ ਭੱਜ-ਦੌੜ ਦੇ ਹੈ ਹੀ ਕੀ? ਜ਼ਿੰਦਗੀ ਦੀ ਇਸ ਭੱਜ-ਦੌੜ ਵਿਚ ਇਨਸਾਨ ਲਈ ਸੁਖ ਅਤੇ ਤੰਦਰੁਸਤੀ ਕਲਪਨਾ ਹੀ ਬਣ ਕੇ ਰਹਿ ਜਾਂਦੀ ਹੈ। ਇਸ ਬੇਢੰਗੀ ਜ਼ਿੰਦਗੀ ਨੂੰ ਜ਼ਿੰਦਾਦਿਲ ਜ਼ਿੰਦਗੀ ਬਣਾਉਣ ਦਾ ਇਕ ਹੀ ਸੌਖਾ ਉਪਾਅ ਹੈ ਹੱਸਣਾ-ਹਸਾਉਣਾ, ਮੌਜ ਮਨਾਉਣਾ।
ਜੇ ਚਿਹਰੇ 'ਤੇ ਹਾਸਾ, ਦਿਲ ਵਿਚ ਖੁਸ਼ੀ ਹੋਵੇ ਤਾਂ ਸਿਹਤ 'ਤੇ ਭੱਜ-ਦੌੜ ਦਾ ਜ਼ਿਆਦਾ ਅਸਰ ਨਹੀਂ ਪਵੇਗਾ।
ਹੱਸਣ-ਹਸਾਉਣ ਦਾ ਇਹ ਮਤਲਬ ਨਹੀਂ ਕਿ ਦਿਨ-ਰਾਤ ਇਨਸਾਨ ਹੱਸਦਾ ਅਤੇ ਹਸਾਉਂਦਾ ਹੀ ਰਹੇ। ਇਨਸਾਨ ਜੇ ਦਿਨ ਵਿਚ 3-4 ਵਾਰ ਖੁਸ਼ ਹੋ ਕੇ ਜ਼ੋਰ ਨਾਲ ਖਿੜਖਿੜਾ ਕੇ ਹੱਸ ਲਵੇ ਤਾਂ ਉਸ ਦੇ ਸਾਰੇ ਦੁੱਖ, ਪ੍ਰੇਸ਼ਾਨੀਆਂ ਅਤੇ ਰੋਗ ਦੂਰ ਹੋ ਜਾਂਦੇ ਹਨ।
ਖਿੜਖਿੜਾ ਕੇ ਹੱਸਣ ਨਾਲ ਫੇਫੜਿਆਂ 'ਤੇ ਇਕ ਤੋਂ ਬਾਅਦ ਇਕ, 3-4 ਝਟਕੇ ਲਗਦੇ ਹਨ। ਹਰੇਕ ਝਟਕੇ ਦੇ ਨਾਲ ਖ਼ੂਨ ਵਹਿਣੀਆਂ ਨਾਲੀਆਂ ਦਾ ਖ਼ੂਨ ਦਿਲ ਤੱਕ ਪਹੁੰਚਦਾ ਹੈ ਅਤੇ ਖ਼ੂਨ ਦਾ ਸੰਚਾਰ ਵਧਦਾ ਹੀ ਜਾਂਦਾ ਹੈ, ਜਿਸ ਨਾਲ ਫੇਫੜਿਆਂ ਵਿਚ ਸ਼ੁੱਧ ਹਵਾ ਪਹੁੰਚਦੀ ਹੈ ਅਤੇ ਦੂਸ਼ਤ ਹਵਾ ਦੂਰ ਹੁੰਦੀ ਹੈ। ਨਾਲ ਹੀ ਨਾਲ ਭੋਜਨ ਪਚਦਾ ਵੀ ਹੈ, ਜਿਸ ਨਾਲ ਲੋਕਾਂ ਨੂੰ ਪੇਟ ਸਬੰਧੀ ਕੋਈ ਰੋਗ ਨਹੀਂ ਹੁੰਦਾ।
ਇਕ ਨਿਰਾਸ਼ ਵਿਅਕਤੀ ਜੋ ਕਦੇ ਹੱਸਦਾ ਹੀ ਨਹੀਂ ਹੈ, ਜੇ ਉਸ ਨੂੰ ਦੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਉਸ ਨੂੰ ਕਿਸੇ ਭਿਅੰਕਰ ਰੋਗ ਨੇ ਘੇਰ ਲਿਆ ਹੈ ਜਾਂ ਉਸ ਦੀ ਉਮਰ ਸੀਮਤ ਹੈ।
ਜਿਸ ਤਰ੍ਹਾਂ ਜ਼ਿੰਦਗੀ ਜਿਊਣ ਲਈ ਚੰਗੀ ਹਵਾ ਅਤੇ ਚੰਗੇ ਵਾਤਾਵਰਨ ਦਾ ਹੋਣਾ ਜ਼ਰੂਰੀ ਹੈ, ਠੀਕ ਉਸੇ ਤਰ੍ਹਾਂ ਜ਼ਿੰਦਗੀ ਦੇ ਸੱਚੇ ਮਜ਼ੇ ਲਈ ਹੱਸਣਾ ਜ਼ਰੂਰੀ ਹੈ। ਅੱਜਕਲ੍ਹ ਤਾਂ ਡਾਕਟਰ ਰੋਗੀ ਨੂੰ ਹਸਾ-ਹਸਾ ਕੇ ਠੀਕ ਕਰ ਦਿੰਦੇ ਹਨ। ਨਿਰਾਸ਼ ਵਿਅਕਤੀ ਹੱਸਦਾ ਨਹੀਂ ਹੈ, ਜਿਸ ਨਾਲ ਉਸ ਦੇ ਅੰਦਰ ਦਾ ਵਿਕਾਰ ਦੂਰ ਨਹੀਂ ਹੁੰਦਾ। ਇਸ ਦੀ ਤੁਲਨਾ ਵਿਚ ਹੱਸਣ ਵਾਲਾ ਵਿਅਕਤੀ ਤੰਦਰੁਸਤ ਅਤੇ ਰੋਗਹੀਣ ਰਹਿੰਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਹੱਸਣਾ ਇਕ ਉੱਤਮ ਕਸਰਤ ਹੈ, ਜਿਸ ਨਾਲ ਦਿਮਾਗ ਵਿਚ ਭਰਪੂਰ ਮਾਤਰਾ ਵਿਚ ਖ਼ੂਨ ਦਾ ਸੰਚਾਰ ਹੁੰਦਾ ਹੈ, ਸਮਰਣ ਸ਼ਕਤੀ ਵਧਦੀ ਹੈ ਅਤੇ ਛੋਟੇ-ਵੱਡੇ ਰੋਗ ਦੂਰ ਹੋ ਜਾਂਦੇ ਹਨ। ਇਸ ਲਈ ਜਵਾਨੀ ਨੂੰ ਤਰੋਤਾਜ਼ਾ ਬਣਾਈ ਰੱਖਣ ਲਈ ਜ਼ਿੰਦਗੀ ਦਾ ਸੁਖ ਲੈਣ ਲਈ, ਸਿਹਤ ਠੀਕ ਰੱਖਣ ਲਈ ਅਤੇ ਪੱਤਝੜ ਜਿਹੀ ਜ਼ਿੰਦਗੀ ਵਿਚ ਹਰਿਆਲੀ ਲਿਆਉਣ ਲਈ ਹੱਸਣਾ ਬਹੁਤ ਜ਼ਰੂਰੀ ਹੈ।
ਫਿਰ ਆਓ ਆਪਾਂ ਅੱਜ ਤੋਂ ਹੀ ਭੱਜ-ਦੌੜ ਦੀ ਜ਼ਿੰਦਗੀ ਦੀ ਰਫ਼ਤਾਰ ਵਧਾਈਏ, ਕਿਉਂਕਿ ਅਰਥਯੁਗ ਵਿਚ ਇਸ ਦਾ ਕਾਫੀ ਮਹੱਤਵ ਹੈ ਪਰ ਇਕ ਮੰਤਰ ਯਾਦ ਕਰ ਲਈਏ ਕਿ ਹੱਸਣਾ-ਹਸਾਉਣਾ ਹੀ ਜ਼ਿੰਦਗੀ ਹੈ।
ਇਸ ਨੂੰ ਜਾਣਨ ਨਾਲ ਨਹੀਂ, ਅਪਣਾਉਣ ਨਾਲ ਫਾਇਦਾ ਹੋਵੇਗਾ। ਇਸ ਲਈ ਖੂਬ ਹੱਸੋ ਅਤੇ ਜ਼ਿੰਦਗੀ ਨੂੰ ਜ਼ਿੰਦਾ ਦਿਲ ਬਣਾਈ ਰੱਖੋ।
**

ਸਿਹਤ ਲਈ ਵਰਦਾਨ ਹੈ ਅੰਬ

ਗਰਮੀਆਂ ਵਿਚ ਜਗ੍ਹਾ-ਜਗ੍ਹਾ ਰਸੀਲੇ ਅੰਬਾਂ ਦੇ ਢੇਰ ਦੇਖ ਕੇ ਇਨ੍ਹਾਂ ਦੇ ਜ਼ਿਆਦਾ ਸਵਾਦ ਦਾ ਮਜ਼ਾ ਲੈਣ ਨੂੰ ਕਿਸ ਦਾ ਮਨ ਨਹੀਂ ਕਰਦਾ? ਅੰਬ ਆਪਣੇ ਵਧੀਆ ਸਵਾਦ ਦੇ ਨਾਲ-ਨਾਲ ਅਨੇਕ ਬਿਮਾਰੀਆਂ ਦੇ ਇਲਾਜ ਅਤੇ ਉਨ੍ਹਾਂ ਦੀ ਰੋਕਥਾਮ ਵਿਚ ਵੀ ਕਾਫੀ ਫਾਇਦੇਮੰਦ ਫਲ ਹੈ।
ਗਰਮੀਆਂ ਦਾ ਬਿਹਤਰੀਨ ਤੋਹਫ਼ਾ ਬਾਗਾਂ ਦੀ ਰੌਣਕ ਅਤੇ ਫਲਾਂ ਦਾ ਸਿਰਤਾਜ ਅੰਬ ਇਕ ਅਜਿਹਾ ਮੌਸਮੀ ਫਲ ਹੈ, ਜਿਸ ਦੇ ਸਵਾਦ ਦਾ ਖੱਟਾ-ਮਿੱਠਾ ਮਜ਼ਾ ਸਦੀਆਂ ਤੋਂ ਇਨਸਾਨ ਦੀ ਪਹਿਲੀ ਪਸੰਦ ਰਹੀ ਹੈ। ਅੰਬ ਸਵਾਦ ਵਿਚ ਮਧੁਰ ਅਤੇ ਪੌਸ਼ਟਿਕਤਾ ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਭਰਪੂਰ ਮਾਤਰਾ ਵਿਚ ਵਿਟਾਮਿਨ 'ਏ' ਤੋਂ ਇਲਾਵਾ ਵਿਟਾਮਿਨ 'ਬੀ' ਅਤੇ ਵਿਟਾਮਿਨ 'ਸੀ' ਵੀ ਮੌਜੂਦ ਹੁੰਦਾ ਹੈ।
ਅੰਬ ਦੇ ਪੱਤੇ, ਰੁੱਖ ਦੀ ਛਿੱਲ, ਅੰਬ ਦਾ ਫਲ, ਕੋਂਪਲ, ਅੰਬ ਦੇ ਫਲ ਦੀ ਗਿਟਕ ਦੀ ਗਿਰੀ, ਇਹ ਸਾਰੇ ਦਵਾਈਆਂ ਦੇ ਰੂਪ ਵਿਚ ਵੀ ਵਰਤੇ ਜਾਂਦੇ ਹਨ। ਆਸਟ੍ਰੇਲੀਆ ਦੇ ਵਿਗਿਆਨੀਆਂ ਦੁਆਰਾ ਕੀਤੀ ਗਈ ਵਿਆਪਕ ਖੋਜ ਨਾਲ ਪਤਾ ਲੱਗਾ ਹੈ ਕਿ ਅੰਬ ਸ਼ੂਗਰ ਅਤੇ ਕੋਲੈਸਟ੍ਰੋਲ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਸੇਟੀਨ ਅਤੇ ਨੇਰਾਥਾਈਰੀਓਲ ਨਾਮਕ ਰਸਾਇਣ ਅੰਬ ਦੀ ਛਿੱਲ ਵਿਚ ਵਿਸ਼ੇਸ਼ ਮਾਤਰਾ ਵਿਚ ਮੌਜੂਦ ਹੁੰਦੇ ਹਨ, ਜੋ ਸ਼ੂਗਰ ਵਿਚ ਲਾਭਦਾਇਕ ਹੁੰਦੇ ਹਨ। ਅਸਲ ਵਿਚ ਇਹ ਫਲਾਂ ਦਾ ਸਿਰਤਾਜ ਅੰਬ ਸਸਤਾ ਅਤੇ ਮਿਲਣਦਾਇਕ ਫਲ ਸ੍ਰੇਸ਼ਠ ਗੁਣਾਂ ਦਾ ਭੰਡਾਰ ਹੈ।
ਅੰਬ ਦੇ ਦਵਾਈ ਵਾਲੇ ਗੁਣਾਂ 'ਤੇ ਇਕ ਨਜ਼ਰ : ਗਰਮੀ ਦੇ ਮੌਸਮ ਵਿਚ ਲੂ ਲੱਗਣ ਦੀ ਸੰਭਾਵਨਾ ਕਾਫੀ ਜ਼ਿਆਦਾ ਹੁੰਦੀ ਹੈ। ਇਸ ਤੋਂ ਬਚਾਅ ਲਈ ਕੱਚੇ ਅੰਬ ਨੂੰ ਪਕਾ ਕੇ ਜਾਂ ਉਬਾਲ ਕੇ ਇਸ ਦੀ ਛਿੱਲ ਅਤੇ ਗਿਟਕ ਨੂੰ ਅਲੱਗ ਕਰਕੇ ਉਸ ਦੇ ਗੁੱਦੇ ਵਿਚ ਹਰਾ ਪੁਦੀਨਾ, ਭੁੰਨਿਆ ਹੋਇਆ ਪੀਸਿਆ ਜ਼ੀਰਾ, ਕਾਲਾ ਨਮਕ ਅਤੇ ਸਵਾਦ ਅਨੁਸਾਰ ਖੰਡ ਜਾਂ ਗੁੜ ਦੇ ਨਾਲ ਚੰਗੀ ਤਰ੍ਹਾਂ ਮਿਲਾ ਕੇ ਸਵੇਰੇ-ਸ਼ਾਮ ਸੇਵਨ ਕਰਨ ਨਾਲ ਲੂ ਲੱਗਣ ਦੀ ਸੰਭਾਵਨਾ ਖ਼ਤਮ ਹੋ ਜਾਂਦੀ ਹੈ।
ਰੇਸ਼ੇਦਾਰ ਅੰਬ ਜ਼ਿਆਦਾ ਪਚਣਯੋਗ, ਗੁਣਕਾਰੀ ਅਤੇ ਕਬਜ਼ ਨੂੰ ਦੂਰ ਕਰਨ ਵਾਲਾ ਹੁੰਦਾ ਹੈ। ਅੰਬ ਦੇ ਸੇਵਨ ਨਾਲ ਦਿਮਾਗ ਦੀ ਕਾਰਜ ਸਮਰੱਥਾ ਅਤੇ ਯਾਦ ਸ਼ਕਤੀ ਵਿਚ ਵਾਧਾ ਹੁੰਦਾ ਹੈ।
ਪਾਚਣ ਕਿਰਿਆ ਰਹਿਣ ਰੱਖਣ, ਭੁੱਖ ਵਧਾਉਣ ਅਤੇ ਤੁਰੰਤ ਸ਼ਕਤੀ ਅਤੇ ਚੁਸਤੀ ਪ੍ਰਾਪਤ ਕਰਨ ਲਈ ਅੰਬ ਨੂੰ ਇਕ ਵਧੀਆ ਟਾਨਿਕ ਮੰਨਿਆ ਜਾਂਦਾ ਹੈ। ਇਹ ਮਿਹਦੇ ਦੀ ਨਿਰਬਲਤਾ ਅਤੇ ਖੂਨ ਦੀ ਕਮੀ ਨੂੰ ਠੀਕ ਕਰਦਾ ਹੈ।
ਅੰਬ ਦੇ ਰਸ ਦੇ ਸੇਵਨ ਨਾਲ ਸ਼ੂਗਰ ਰੋਗ ਵੀ ਠੀਕ ਹੋ ਜਾਂਦਾ ਹੈ। ਲੋਕਾਂ ਨੂੰ ਇਹ ਭਰਮ ਹੈ ਕਿ ਅੰਬ ਵਿਚ ਮਿਠਾਸ ਹੋਣ ਨਾਲ ਸ਼ੂਗਰ ਵਿਚ ਲਾਭ ਨਹੀਂ ਹੁੰਦਾ ਪਰ ਇਸ ਫਲ ਵਿਚ ਇਹ ਵਿਸ਼ੇਸ਼ਤਾ ਹੈ ਕਿ ਇਸ ਦੇ ਰਸ ਨਾਲ ਪੇਟ ਸਾਫ਼ ਹੋ ਜਾਂਦਾ ਹੈ ਅਤੇ ਪਾਚਣ ਸ਼ਕਤੀ ਵਿਚ ਵਾਧਾ ਹੋਣ ਨਾਲ ਸਰੀਰ ਵਿਚ ਇੰਸੁਲਿਨ ਦਾ ਨਿਰਮਾਣ ਹੁੰਦਾ ਹੈ, ਜੋ ਸ਼ੂਗਰ ਦੀ ਬੇਜੋੜ ਦਵਾਈ ਹੈ। ਅੰਬ ਖਾਣ ਨਾਲ ਖੂਨ ਵਧਦਾ ਹੈ ਅਤੇ ਸਰੀਰ ਵਿਚ ਚੁਸਤੀ ਆਉਂਦੀ ਹੈ।
ਅੰਬ ਦੀਆਂ ਗਿਟਕਾਂ ਦੀ ਗਿਰੀ ਵੀ ਕਾਫੀ ਫਾਇਦੇਮੰਦ ਹੁੰਦੀ ਹੈ, ਜਿਸ ਨੂੰ ਅਸੀਂ ਅਕਸਰ ਅੰਬ ਖਾਣ ਤੋਂ ਬਾਅਦ ਕੂੜੇ ਵਿਚ ਸੁੱਟ ਦਿੰਦੇ ਹਾਂ। ਆਯੁਰਵੈਦ ਅਨੁਸਾਰ ਅੰਬ ਦੀ ਗਿਟਕ ਦੀ ਗਿਰੀ ਦੇ ਚੂਰਨ ਦਾ ਨਿਯਮਤ ਸੇਵਨ ਕਰਨ ਨਾਲ ਅਨੇਕ ਰੋਗ ਜਿਵੇਂ ਖੰਘ, ਸਾਹ ਦੀ ਬਿਮਾਰੀ, ਪਤਲੇ ਦਸਤ, ਸ਼ਵੇਤ ਅਤੇ ਖੂਨ ਪ੍ਰਦਰ ਤੋਂ ਇਲਾਵਾ ਕ੍ਰਮਿ ਰੋਗ ਤੋਂ ਵੀ ਛੁਟਕਾਰਾ ਮਿਲਦਾ ਹੈ। ਅੰਬ ਦੇ ਪੱਤਿਆਂ ਦਾ ਰਸ ਕੱਢ ਕੇ ਦੰਦਾਂ 'ਤੇ ਮਾਲਿਸ਼ ਕਰਨ ਨਾਲ ਪਾਇਰੀਆ ਰੋਗ ਵਿਚ ਲਾਭ ਹੁੰਦਾ ਹੈ।
ਸਾਵਧਾਨੀਆਂ
* ਅੰਬ ਨੂੰ ਖਾਣ ਤੋਂ ਪਹਿਲਾਂ ਹਮੇਸ਼ਾ ਇਸ ਨੂੰ ਠੰਢਾ ਕਰਕੇ ਅਤੇ ਇਸ ਦੀ ਗਰਮੀ ਕੱਢ ਕੇ ਹੀ ਸੇਵਨ ਕਰਨਾ ਚਾਹੀਦਾ ਹੈ।
* ਮੋਟੇ ਵਿਅਕਤੀਆਂ ਨੂੰ ਅੰਬ ਦਾ ਸੇਵਨ ਘੱਟ ਤੋਂ ਘੱਟ ਮਾਤਰਾ ਵਿਚ ਕਰਨਾ ਚਾਹੀਦਾ ਹੈ, ਕਿਉਂਕਿ ਇਹ ਮੋਟਾਪਾ ਵਧਾਉਂਦਾ ਹੈ।
* ਜਿਥੋਂ ਤੱਕ ਸੰਭਵ ਹੋਵੇ, ਹਮੇਸ਼ਾ ਸ਼ੁੱਧ ਅਤੇ ਤਾਜ਼ੇ ਅੰਬ ਦਾ ਹੀ ਸੇਵਨ ਕਰਨਾ ਚਾਹੀਦਾ।

ਘਰੇਲੂ ਨੁਸਖ਼ੇ

* ਸਬਜ਼ੀਆਂ ਨੂੰ ਹਮੇਸ਼ਾ ਵੱਡੇ-ਵੱਡੇ ਡੱਕਰਿਆਂ ਵਿਚ ਕੱਟੋ। ਇਸ ਤਰ੍ਹਾਂ ਉਨ੍ਹਾਂ ਦੇ ਵਿਟਾਮਿਨ ਵੱਧ ਤੋਂ ਵੱਧ ਰਹਿ ਸਕਣਗੇ ਅਤੇ ਤੁਹਾਨੂੰ ਪੂਰਾ ਪੋਸ਼ਣ ਮਿਲ ਜਾਵੇਗਾ।
* ਮੌਸਮ ਕੋਈ ਵੀ ਹੋਵੇ, ਦਿਨ ਵਿਚ ਬਾਹਰ ਨਿਕਲਣ ਤੋਂ ਪਹਿਲਾਂ ਇਕ ਗਿਲਾਸ ਪਾਣੀ ਜ਼ਰੂਰ ਪੀਓ।
* ਆਇਰਨ ਅਤੇ ਵਿਟਾਮਿਨ 'ਬੀ' ਆਪਣੀ ਖੁਰਾਕ ਵਿਚ ਜ਼ਰੂਰ ਸ਼ਾਮਿਲ ਕਰੋ। ਇਹ ਸਰੀਰ ਨੂੰ ਊਰਜਾ ਦਿੰਦਾ ਹੈ। ਵਿਦਿਆਰਥੀਆਂ ਲਈ ਇਹ ਕਾਫੀ ਲਾਭਦਾਇਕ ਹੈ।
* ਮਟਰ ਵਿਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਦੁੱਧ, ਟੋਫੂ, ਯੋਗਰਟ ਅਤੇ ਸੋਇਆ ਵੀ ਪ੍ਰੋਟੀਨ ਦੇ ਚੰਗੇ ਸਰੋਤ ਹਨ। ਇਨ੍ਹਾਂ ਚੀਜ਼ਾਂ ਦਾ ਸੇਵਨ ਸਿਹਤ ਨੂੰ ਫਿੱਟ ਰੱਖਣ ਵਿਚ ਫਾਇਦੇਮੰਦ ਹੁੰਦਾ ਹੈ। ਵਧਦੇ ਬੱਚਿਆਂ ਲਈ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ।
* ਜੇ ਤੁਸੀਂ ਰੋਜ਼ਾਨਾ ਦੁੱਧ ਨਾਲ ਥੋੜ੍ਹੀ ਜਿਹੀ ਹਲਦੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਹ ਆਸਟਿਓਪੋਰੋਸਿਸ ਤੋਂ ਵੀ ਬਚਾਉਂਦਾ ਹੈ।
* ਮੂਲੀ ਕਈ ਤਰ੍ਹਾਂ ਦੇ ਰੋਗਾਂ ਵਿਚ ਵਧੀਆ ਦਵਾਈ ਹੈ। ਜਿਵੇਂ ਪੀਲੀਏ ਵਿਚ ਮੂਲੀ ਦਾ ਰਸ ਪੀਣ ਨਾਲ ਇਹ ਕਾਫੀ ਹੱਦ ਤੱਕ ਠੀਕ ਹੋ ਜਾਂਦਾ ਹੈ। ਇਸ ਵਿਚ ਗੰਨੇ ਦਾ ਰਸ ਵੀ ਕਾਫੀ ਅਸਰਦਾਰ ਹੁੰਦਾ ਹੈ।
* ਬਦਾਮ ਖਾਣਾ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਹ ਦਿਲ ਦੀ ਬਿਮਾਰੀ ਹੋਣ ਦੀ 50 ਫੀਸਦੀ ਸੰਭਾਵਨਾ ਘੱਟ ਕਰ ਦਿੰਦਾ ਹੈ। ਨਾਲ ਹੀ ਬਦਾਮ ਦੇ ਤੇਲ ਦੀ ਮਸਾਜ ਵਾਲਾਂ ਅਤੇ ਤੁਹਾਡੇ ਸਰੀਰ ਨੂੰ ਵੀ ਮਜ਼ਬੂਤ ਬਣਾਉਂਦੀ ਹੈ।
* ਛਿੱਲ ਵਾਲੀ ਕਣਕ, ਜੌਂ, ਚੌਲ, ਮੂੰਗੀ ਦੀ ਦਾਲ, ਖੀਰਾ, ਤੋਰੀ, ਲੌਕੀ, ਬਾਥੂ, ਮੇਥੀ ਅਤੇ ਮੱਕੀ ਹਲਕੇ ਅਤੇ ਪਚਣਯੋਗ ਹਨ, ਇਸ ਲਈ ਇਨ੍ਹਾਂ ਨੂੰ ਆਪਣੇ ਖਾਣੇ ਵਿਚ ਵੱਧ ਤੋਂ ਵੱਧ ਮਾਤਰਾ ਵਿਚ ਸ਼ਾਮਿਲ ਕਰੋ।
* ਇਕ ਵਾਰ ਵਿਚ ਪੇਟ ਭਰ ਕੇ ਨਾ ਖਾਓ। ਦਿਨ ਭਰ ਵਿਚ 4 ਜਾਂ 5 ਵਾਰ ਖਾਣਾ ਖਾਓ। ਇਸ ਨਾਲ ਮੋਟਾਪਾ ਨਹੀਂ ਵਧਦਾ ਅਤੇ ਤੁਹਾਨੂੰ ਦਿਨ ਭਰ ਵਿਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪ੍ਰਾਪਤ ਹੋ ਜਾਂਦੇ ਹਨ।
**

ਗੁਣਕਾਰੀ ਹਨ ਸਬਜ਼ੀਆਂ ਦੇ ਰਸ

ਤਾਜ਼ੇ ਫਲਾਂ ਅਤੇ ਸਬਜ਼ੀਆਂ ਦੇ ਰਸ ਸਰੀਰ ਵਿਚ ਖੂਨ ਦੀ ਸ਼ੁੱਧੀ ਅਤੇ ਸਰੀਰ ਨੂੰ ਊਰਜਾ ਦੇਣ ਵਿਚ ਸਹਾਇਕ ਹੁੰਦੇ ਹਨ। ਹਰ ਸਬਜ਼ੀ ਅਤੇ ਫਲ ਦਾ ਰਸ ਸਰੀਰ ਨੂੰ ਵੱਖਰੇ ਢੰਗ ਨਾਲ ਲਾਭ ਪਹੁੰਚਾਉਂਦਾ ਹੈ।
ਪਾਲਕ ਦਾ ਰਸ : ਪਾਲਕ ਦਾ ਰਸ ਅੰਤੜੀਆਂ ਦੀ ਸਫ਼ਾਈ ਲਈ ਬਹੁਤ ਚੰਗਾ ਹੁੰਦਾ ਹੈ। ਪਾਲਕ ਦੇ ਰਸ ਵਿਚ ਵਿਟਾਮਿਨ 'ਈ' ਦੀ ਮਾਤਰਾ ਭਰਪੂਰ ਹੁੰਦੀ ਹੈ। ਇਸ ਨੂੰ ਗਾਜਰ ਦੇ ਰਸ ਨਾਲ ਮਿਲਾ ਕੇ ਪੀਤਾ ਜਾ ਸਕਦਾ ਹੈ। ਕਬਜ਼ ਦੀ ਸ਼ਿਕਾਇਤ ਹੋਣ 'ਤੇ ਤਾਜ਼ੀ ਪਾਲਕ ਦਾ ਰਸ ਲਾਭ ਪਹੁੰਚਾਉਂਦਾ ਹੈ। ਗਰਭਵਤੀ, ਸਤਨਪਾਨ ਕਰਨ ਵਾਲੀਆਂ ਔਰਤਾਂ ਲਈ ਪਾਲਕ ਦਾ ਰਸ ਬਹੁਤ ਗੁਣਕਾਰੀ ਹੁੰਦਾ ਹੈ। ਪੱਥਰੀ ਦੇ ਰੋਗੀਆਂ ਨੂੰ ਇਸ ਦਾ ਸੇਵਨ ਬਿਨਾਂ ਡਾਕਟਰ ਦੀ ਸਲਾਹ ਦੇ ਨਹੀਂ ਕਰਨਾ ਚਾਹੀਦਾ।
ਸ਼ਲਗਮ ਦਾ ਰਸ : ਸ਼ਲਗਮ ਫਲ ਅਤੇ ਪੱਤੇ ਦੋਵੇਂ ਹੀ ਸਿਹਤ ਲਈ ਲਾਭਦਾਇਕ ਹਨ। ਸ਼ਲਗਮ ਵਿਚ ਵਿਟਾਮਿਨ 'ਸੀ' ਅਤੇ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਕੈਲਸ਼ੀਅਮ ਦੀ ਭਰਪੂਰ ਮਾਤਰਾ ਹੋਣ ਕਾਰਨ ਸ਼ਲਗਮ ਦੰਦਾਂ ਅਤੇ ਹੱਡੀਆਂ ਲਈ ਲਾਭਦਾਇਕ ਹੁੰਦਾ ਹੈ। ਸ਼ਲਗਮ ਦਾ ਸਵਾਦ ਹਲਕਾ ਜਿਹਾ ਖਾਰਾ ਹੋਣ ਦੇ ਕਾਰਨ ਨਿੰਬੂ ਦੇ ਰਸ ਦੇ ਨਾਲ ਮਿਲਾ ਕੇ ਲੈਣਾ ਚਾਹੀਦਾ ਹੈ। ਸ਼ਲਗਮ ਦਾ ਰਸ ਨਿਯਮਤ ਲੈਣ ਨਾਲ ਖੰਘ ਤੋਂ ਵੀ ਆਰਾਮ ਮਿਲਦਾ ਹੈ।
ਟਮਾਟਰ ਦਾ ਰਸ : ਰਸ ਵਿਚ ਵਿਟਾਮਿਨ 'ਡੀ', 'ਈ', ਕੈਲਸ਼ੀਅਮ, ਪੋਟਾਸ਼ੀਅਮ ਅਤੇ ਖਣਿਜ ਆਦਿ ਕਾਫੀ ਮਾਤਰਾ ਵਿਚ ਹੁੰਦੇ ਹਨ। ਟਮਾਟਰ ਦਾ ਰਸ ਸਰੀਰ ਦੀ ਪਾਚਣ ਕਿਰਿਆ ਅਤੇ ਖੂਨ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਜ਼ਿਆਦਾ ਖੱਟੇ ਟਮਾਟਰ ਦਾ ਰਸ ਇਕੱਲਾ ਨਾ ਲਓ। ਉਸ ਵਿਚ ਮੌਸਮ ਅਨੁਸਾਰ ਗਾਜਰ ਜਾਂ ਪਾਲਕ ਮਿਲਾ ਕੇ ਲੈਣਾ ਚਾਹੀਦਾ ਹੈ। ਗਾਜਰ ਅਤੇ ਪਾਲਕ ਦਾ ਰਸ ਮਿਲਾ ਕੇ ਪੀਣ ਨਾਲ ਖੂਨ ਦੀ ਕਮੀ ਵੀ ਦੂਰ ਹੁੰਦੀ ਹੈ। ਬੱਚਿਆਂ ਦੇ ਵਿਕਾਸ ਲਈ ਟਮਾਟਰ ਦਾ ਰਸ ਲਾਭਦਾਇਕ ਹੁੰਦਾ ਹੈ। ਗੁਰਦੇ ਦੇ ਪੱਥਰੀ ਵਾਲੇ ਰੋਗੀਆਂ ਨੂੰ ਟਮਾਟਰ ਦਾ ਰਸ ਡਾਕਟਰ ਦੀ ਸਲਾਹ ਅਨੁਸਾਰ ਹੀ ਲੈਣਾ ਚਾਹੀਦਾ ਹੈ।
ਖੀਰੇ-ਤਰ ਦਾ ਰਸ : ਖੀਰੇ-ਤਰ ਦਾ ਰਸ ਗੁਰਦੇ ਅਤੇ ਮੂਤਰਸ਼ਯ ਦੀਆਂ ਬਿਮਾਰੀਆਂ ਲਈ ਗੁਣਕਾਰੀ ਹੁੰਦਾ ਹੈ। ਖੀਰੇ, ਤਰ ਦੇ ਰਸ ਦੇ ਸੇਵਨ ਨਾਲ ਪਿਸ਼ਾਬ ਜ਼ਿਆਦਾ ਬਣਦਾ ਹੈ। ਖੀਰਾ-ਤਰ ਚਮੜੀ ਲਈ ਉੱਤਮ ਮੰਨੇ ਗਏ ਹਨ। ਇਸ ਦਾ ਸੇਵਨ ਕੱਚਾ ਖਾ ਕੇ ਵੀ ਕੀਤਾ ਜਾ ਸਕਦਾ ਹੈ ਅਤੇ ਰਸ ਪੀ ਕੇ ਵੀ।
ਬੰਦਗੋਭੀ ਦਾ ਰਸ : ਬੰਦਗੋਭੀ ਦਾ ਰਸ ਭਾਰ ਘੱਟ ਕਰਨ ਵਿਚ ਸਹਾਇਕ ਹੁੰਦਾ ਹੈ। ਖੂਨ ਨੂੰ ਸ਼ੁੱਧ ਕਰਨ ਅਤੇ ਮਾਸਪੇਸ਼ੀਆਂ ਦੇ ਨਿਰਮਾਣ ਵਿਚ ਵੀ ਬੰਦਗੋਭੀ ਦਾ ਰਸ ਸਹਾਇਕ ਹੁੰਦਾ ਹੈ। ਇਸ ਵਿਚ ਵਿਟਾਮਿਨ 'ਸੀ' ਕਾਫੀ ਮਾਤਰਾ ਵਿਚ ਹੁੰਦਾ ਹੈ। ਇਸ ਦਾ ਰਸ ਮਸੂੜਿਆਂ ਦੀ ਬਿਮਾਰੀ ਵਿਚ ਵੀ ਲਾਭ ਪਹੁੰਚਾਉਂਦਾ ਹੈ।
ਰਸ ਪੀਣ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਰਸ ਤਾਜ਼ਾ ਕੱਢ ਕੇ ਉਸੇ ਸਮੇਂ ਪੀਣਾ ਚਾਹੀਦਾ ਹੈ। ਕੱਢ ਕੇ ਰੱਖਿਆ ਹੋਇਆ ਰਸ ਨਾ ਪੀਓ। ਰਸ ਕੱਢਣ ਤੋਂ ਪਹਿਲਾਂ ਭਾਂਡੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ। ਰਸ ਕੱਢਣ ਵਾਲੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਨਮਕ ਵਾਲੇ ਪਾਣੀ ਵਿਚ ਇਕ ਘੰਟੇ ਤੱਕ ਭਿਉਂ ਦਿਓ, ਤਾਂ ਕਿ ਜੇ ਉਨ੍ਹਾਂ ਵਿਚ ਕੀੜੇ ਹੋਣ ਤਾਂ ਮਰ ਜਾਣ। ਧਿਆਨ ਰੱਖੋ, ਸਬਜ਼ੀਆਂ ਤਾਜ਼ੀਆਂ ਅਤੇ ਸਾਫ਼-ਸੁਥਰੀਆਂ ਹੋਣ। ਗਲੀਆਂ-ਸੜੀਆਂ ਸਬਜ਼ੀਆਂ ਦਾ ਰਸ ਲਾਭ ਦੀ ਬਜਾਏ ਨੁਕਸਾਨ ਪਹੁੰਚਾਉਂਦਾ ਹੈ।

ਸਿਹਤ ਖ਼ਬਰਨਾਮਾ

ਪੈਦਲ ਚੱਲਣਾ ਸਭ ਤੋਂ ਚੰਗਾ

ਸਿਹਤ ਪ੍ਰਤੀ ਜਾਗਰੂਕ ਲੋਕ ਪੈਦਲ ਚੱਲਣ ਨੂੰ ਸਭ ਤੋਂ ਜ਼ਿਆਦਾ ਪਹਿਲ ਦਿੰਦੇ ਹਨ। ਕੁਝ ਇਕ ਵੇਲੇ ਅਤੇ ਕੁਝ ਦੋਵੇਂ ਵੇਲੇ ਪੈਦਲ ਚੱਲਣ ਲਈ ਸਮਾਂ ਕੱਢਦੇ ਹਨ। ਪੈਦਲ ਚੱਲਣਾ ਸਰੀਰਕ ਗਤੀਸ਼ੀਲਤਾ ਲਈ ਕਸਰਤ ਦੀ ਇਕ ਅਜਿਹੀ ਕਿਸਮ ਹੈ, ਜੋ ਸਭ ਨੂੰ ਭਾਉਂਦੀ ਹੈ। ਇਸ ਨਾਲ ਜਿਮ ਜਾਣ ਅਤੇ ਪਸੀਨੇ ਵਹਾਉਣ ਵਰਗੇ ਕੰਮ ਨਹੀਂ ਕਰਨੇ ਪੈਂਦੇ।
ਪੈਦਲ ਚੱਲਣ ਨੂੰ ਮਹੱਤਵ ਦੇਣ ਵਾਲੇ ਜਦੋਂ ਮਨ ਕਰਦਾ ਹੈ, ਪੈਦਲ ਨਿਕਲ ਪੈਂਦੇ ਹਨ। ਇਸ ਨਾਲ ਸਰੀਰਕ ਗਤੀ ਤੋਂ ਇਲਾਵਾ ਊਰਜਾ ਦੀ ਖਪਤ ਹੁੰਦੀ ਹੈ। ਭਾਰ ਅਤੇ ਮੋਟਾਪਾ ਘੱਟ ਹੁੰਦਾ ਹੈ। ਫੇਫੜੇ ਸਹੀ ਕੰਮ ਕਰਦੇ ਹਨ। ਖੂਨ ਸੰਚਾਰ ਸੁਧਰਦਾ ਹੈ। ਦਿਲ ਠੀਕ ਕੰਮ ਕਰਦਾ ਹੈ। ਖੂਨ ਦਾ ਦਬਾਅ, ਦਿਲ ਦੇ ਰੋਗ ਅਤੇ ਸ਼ੂਗਰ ਕਾਬੂ ਵਿਚ ਆਉਂਦੇ ਹਨ। ਪੈਦਲ ਘੁੰਮਣ ਦਾ ਕੰਮ ਘਰ-ਬਾਹਰ ਕਿਤੇ ਵੀ ਕੀਤਾ ਜਾ ਸਕਦਾ ਹੈ।
ਭਾਰਤੀਆਂ 'ਤੇ ਕੰਮ ਦਾ ਦਬਾਅ ਵਧਿਆ

ਭੌਤਿਕ ਸੁੱਖ ਸਾਧਨਾਂ ਦੀ ਇੱਛਾ ਅਤੇ ਮਹਿੰਗਾਈ ਦੇ ਕਾਰਨ ਭਾਰਤੀਆਂ 'ਤੇ ਕੰਮ ਦਾ ਬੋਝ ਵਧ ਗਿਆ ਹੈ। ਉਹ ਕੰਮ ਕਰਨ ਵਾਲੀਆਂ ਥਾਵਾਂ 'ਤੇ 6 ਤੋਂ 8 ਘੰਟੇ ਕੰਮ ਕਰਨ ਦੀ ਬਜਾਏ 11-11 ਘੰਟੇ ਕੰਮ ਕਰ ਰਹੇ ਹਨ। ਇਸ ਆਪਾਧਾਪੀ ਵਿਚ ਘਰ ਦੇ ਸਮੇਂ ਦਾ ਸੰਤੁਲਨ ਵਿਗੜ ਗਿਆ ਹੈ।
ਲੋਕ ਇਕੋ ਵੇਲੇ ਦੋ-ਦੋ ਥਾਵਾਂ 'ਤੇ ਵੀ ਕੰਮ ਕਰ ਰਹੇ ਹਨ। ਇਹ ਜਨ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਕ ਆਰਥਿਕ ਸਰਵੇਖਣ ਮੁਤਾਬਿਕ ਕੰਮ ਦੀ ਇਸ ਬਹੁਤਾਤ ਦੇ ਕਾਰਨ ਅੱਗੇ ਚੱਲ ਕੇ ਕੰਮ ਕਰਨ ਵਾਲਿਆਂ ਦੀ ਸਿਹਤ ਗੜਬੜਾ ਸਕਦੀ ਹੈ, ਜਿਸ ਨਾਲ ਕੁਲ ਉਤਪਾਦਨ 'ਤੇ ਪ੍ਰਭਾਵ ਪੈ ਸਕਦਾ ਹੈ। ਇਹ ਵੈਸ਼ਵਿਕ ਫਰਮ ਰੇਗਸ ਦੀ ਸਰਵੇ ਰਿਪੋਰਟ ਵਿਚ ਕਿਹਾ ਗਿਆ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX