ਤਾਜਾ ਖ਼ਬਰਾਂ


ਐਸ.ਸੀ ਕਮਿਸ਼ਨਰ ਪੰਜਾਬ ਦੇ ਮੈਂਬਰ ਵਲੋਂ ਪੱਖੋ ਕਲਾਂ ਜਮੀਨੀ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਉਪਰੰਤ ਦੋਸ਼ੀਆਂ ਖਿਲਾਫ਼ ਕਾਰਵਾਈ ਦੇ ਆਦੇਸ਼
. . .  12 minutes ago
ਬਰਨਾਲਾ/ਰੂੜੇਕੇ ਕਲਾਂ 2 ਜੁਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਪੱਖੋਂ ਕਲਾਂ ਵਿਖੇ ਗ੍ਰਾਮ ਪੰਚਾਇਤ ਪੱਖੋਂ ਕਲਾਂ ਦੀ ਐੱਸ.ਸੀ ਭਾਈਚਾਰੇ ਲਈ ਰਾਖਵੀਂ ਜ਼ਮੀਨ ਕਰੀਬ 14 ਏਕੜ ਦੀ ਬੋਲੀ ਸਬੰਧੀ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਵਿਵਾਦ ਅਤੇ ਆਪਣੇ...
ਮਲੇਰਕੋਟਲਾ ਦੀ 60 ਸਾਲਾ ਔਰਤ ਦੀ ਕੋਰੋਨਾ ਕਾਰਨ ਮੌਤ, ਜ਼ਿਲ੍ਹਾ ਸੰਗਰੂਰ 'ਚ 14ਵੀਂ ਮੌਤ
. . .  22 minutes ago
ਸੰਗਰੂਰ, 2 ਜੁਲਾਈ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਨੇ 14ਵੀਂ ਜਾਨ ਲੈ ਲਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਦੱਸਿਆ ਕਿ ਕੋਰੋਨਾ ਪੀੜਤ ਮਲੇਰਕੋਟਲਾ ਦੀ 60 ਸਾਲਾ ਔਰਤ ਰਜ਼ੀਆ ਬੇਗਮ ਜੋ ਬਲੱਡ ਪ੍ਰੈਸ਼ਰ ਸਮੇਤ ਕਈ ਬਿਮਾਰੀਆਂ ਤੋਂ ਪੀੜਤ ਸੀ। 23 ਜੂਨ ਤੋਂ ਲੁਧਿਆਣਾ...
ਮੋਗਾ 'ਚ ਦੋ ਹੋਰ ਪੁਲਿਸ ਮੁਲਾਜ਼ਮਾਂ ਸਮੇਤ ਚਾਰ ਨੂੰ ਹੋਇਆ ਕੋਰੋਨਾ
. . .  32 minutes ago
ਮੋਗਾ, 2 ਜੁਲਾਈ (ਗੁਰਤੇਜ ਸਿੰਘ ਬੱਬੀ) - ਅੱਜ ਆਈਆਂ ਰਿਪੋਰਟਾਂ 'ਚ ਦੋ ਪੁਲਿਸ ਮੁਲਾਜਮਾਂ ਸਮੇਤ 4 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਚਾਰੇ ਪਾਜ਼ੀਟਿਵ ਮਰੀਜ਼ ਬਾਘਾ ਪੁਰਾਣਾ ਤੋਂ ਪਾਜ਼ੀਟਿਵ ਪੁਲਿਸ ਦੇ ਹੀ ਸੰਪਰਕ 'ਚ ਰਹੇ ਸਨ। ਜ਼ਿਲ੍ਹੇ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ 4 ਹੋਰ ਮਾਮਲੇ ਆਏ ਸਾਹਮਣੇ
. . .  39 minutes ago
ਬਰਨਾਲਾ, 2 ਜੁਲਾਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਕਰੋਨਾ ਦੇ 4 ਹੋਰ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਡਾ. ਗੁਰਿੰਦਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਆਈਆਂ ਰਿਪੋਰਟਾਂ ਵਿਚ ਸ਼ਹਿਰ ਬਰਨਾਲਾ ਦੀ ਇੱਕ 23 ਸਾਲਾ ਲੜਕੀ...
ਸ੍ਰੀ ਮੁਕਤਸਰ ਸਾਹਿਬ ਵਿਖੇ ਨੌਜਵਾਨ ਨੇ ਸਰੋਵਰ ਵਿਚ ਛਾਲ ਮਾਰੀ-ਭਾਲ ਜਾਰੀ
. . .  43 minutes ago
ਸ੍ਰੀ ਮੁਕਤਸਰ ਸਾਹਿਬ, 2 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ ਦੇ ਸਰੋਵਰ ਵਿਚ ਇਕ ਦੁਕਾਨਦਾਰ ਨੌਜਵਾਨ ਵਲੋਂ ਛਾਲ ਮਾਰ ਦਿੱਤੀ ਗਈ ਅਤੇ ਉਸ ਦੀ ਭਾਲ ਲਈ ਗੋਤਾਖੋਰ ਬੁਲਾਏ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਗਾਂਧੀ ਚੌਂਕ ਨੇੜੇ...
ਕੈਪਟਨ ਨੇ ਡਾ. ਬਰਜਿੰਦਰ ਸਿੰਘ ਹਮਦਰਦ ਨੂੰ 'ਜੰਗ-ਏ-ਆਜ਼ਾਦੀ' ਮੈਮੋਰੀਅਲ ਦੀਆਂ ਜ਼ਿਮੇਵਾਰੀਆਂ ਤੋਂ ਮੁਕਤ ਕਰਨ ਤੋਂ ਕੀਤਾ ਇਨਕਾਰ, ਬਣੇ ਰਹਿਣਗੇ ਚੇਅਰਮੈਨ
. . .  57 minutes ago
ਚੰਡੀਗੜ੍ਹ, 2 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰੋਜ਼ਾਨਾ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ 'ਜੰਗ-ਏ-ਆਜ਼ਾਦੀ' ਮੈਮੋਰੀਅਲ ਫਾਊਂਡੇਸ਼ਨ ਦੇ ਮੈਂਬਰ ਸਕੱਤਰ ਅਤੇ ਇਸ ਦੀ ਐਗਜ਼ੀਕਿਊਟਿਵ ਕਮੇਟੀ...
ਅਬੋਹਰ ਇਲਾਕੇ ਵਿਚ ਖ਼ਾਲਿਸਤਾਨ ਪੱਖੀ ਪੋਸਟਰ ਲੱਗੇ
. . .  about 1 hour ago
ਅਬੋਹਰ, 2 ਜੁਲਾਈ (ਕੁਲਦੀਪ ਸਿੰਘ ਸੰਧੂ) ਅਬੋਹਰ ਦੇ ਨਾਲ ਲੱਗਦੇ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਮਲੂਕਪੁਰਾ ਵਿੱਚ ਅੱਜ ਖ਼ਾਲਿਸਤਾਨ ਪੱਖੀ ਪੋਸਟਰ ਲੱਗੇ ਦੇਖੇ ਗਏ । ਥਾਣਾ ਸਦਰ ਪੁਲਿਸ ਦੇ ਏ. ਐੱਸ. ਆਈ. ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਮਲੁਕਪੁਰ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ...
ਜਲੰਧਰ 'ਚ ਕੋਰੋਨਾ ਦੇ 18 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  about 1 hour ago
ਜਲੰਧਰ, 2 ਜੁਲਾਈ (ਐਮ. ਐੱਸ. ਲੋਹੀਆ) - ਅੱਜ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚੋਂ 18 ਕੋਰੋਨਾ ਪਾਜ਼ੀਟਿਵ ਮਰੀਜ਼ਾਂ ....
ਪ੍ਰਧਾਨ ਮੰਤਰੀ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫ਼ੋਨ 'ਤੇ ਕੀਤੀ ਗੱਲਬਾਤ
. . .  about 1 hour ago
ਨਵੀਂ ਦਿੱਲੀ, 2 ਜੁਲਾਈ- ਪਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ...
ਖ਼ਿਆਲਾ ਦੇ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਨ ਤੇ ਇਲਾਕਾ ਨਿਵਾਸੀਆਂ ਵੱਲੋਂ ਸਵਾਗਤ
. . .  about 1 hour ago
ਰਾਮ ਤੀਰਥ, 2 ਜੁਲਾਈ (ਧਰਵਿੰਦਰ ਸਿੰਘ ਔਲਖ) - ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਇੱਕ ਵਾਰ ਫਿਰ ਕਸ਼ਮੀਰ ਸਿੰਘ ਖ਼ਿਆਲਾ '...
ਜੰਮੂ-ਕਸ਼ਮੀਰ 'ਚ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ
. . .  about 1 hour ago
ਸ੍ਰੀਨਗਰ, 2 ਜੁਲਾਈ- ਜੰਮੂ-ਕਸ਼ਮੀਰ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.6 ਮਹਿਸੂਸ ਕੀਤੀ ...
ਫ਼ਿਰੋਜ਼ਪੁਰ 'ਚ ਸਿਹਤਯਾਬ ਹੋਏ 5 ਕੋਰੋਨਾ ਮਰੀਜ਼ਾਂ ਨੂੰ ਹਸਪਤਾਲ ਤੋਂ ਮਿਲੀ ਛੁੱਟੀ
. . .  about 1 hour ago
ਫ਼ਿਰੋਜ਼ਪੁਰ, 2 ਜੁਲਾਈ (ਕੁਲਬੀਰ ਸਿੰਘ ਸੋਢੀ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਮੁੱਖ ਸਿਵਲ ਹਸਪਤਾਲ 'ਚ 22 ਜੂਨ ਨੂੰ 5 ਕੋਰੋਨਾ ...
ਪੰਚਕੂਲਾ 'ਚ ਕੋਰੋਨਾ ਦੇ 10 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ, 1 ਮੌਤ
. . .  about 2 hours ago
ਪੰਚਕੂਲਾ, 2 ਜੁਲਾਈ (ਕਪਿਲ)- ਪੰਚਕੂਲਾ 'ਚ ਕੋਰੋਨਾ ਦੇ 10 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ 'ਚੋਂ 6 ਪੰਚਕੂਲਾ ...
ਜਿਲ੍ਹਾ ਬਰਨਾਲਾ ਦੇ ਪਿੰਡ ਭੋਤਨਾ ਦਾ ਇਕ ਵਿਅਕਤੀ ਆਇਆ ਕੋਰੋਨਾ ਪਾਜ਼ੀਟਿਵ
. . .  about 2 hours ago
ਟੱਲੇਵਾਲ 2 ਜੁਲਾਈ (ਸੋਨੀ ਚੀਮਾ )-ਜਿਲ੍ਹਾ ਬਰਨਾਲਾ ਦੇ ਪਿੰਡ ਭੋਤਨਾ ਵਿਖੇ ਬੀਤੇ ਦਿਨੀਂ ਦੁਬਈ ਤੋਂ ਆਇਆ ਇਕ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ...
ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ 6 ਹੋਰ ਮਾਮਲੇ ਆਏ ਸਾਹਮਣੇ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 2 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ 'ਚ 6 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ....
ਪਿੰਡ ਕੁਹਾੜਿਆਵਾਲੀ (ਫ਼ਾਜ਼ਿਲਕਾ) 'ਚ ਕੋਰੋਨਾ ਦਾ ਇਕ ਮਾਮਲਾ ਆਇਆ ਸਾਹਮਣੇ
. . .  about 2 hours ago
ਮੰਡੀ ਅਰਨੀਵਾਲਾ, 2 ਜੁਲਾਈ (ਨਿਸ਼ਾਨ ਸਿੰਘ ਸੰਧੂ)- ਸੀ.ਐੱਚ.ਸੀ ਡੱਬਵਾਲਾ ਕਲਾਂ ਅਧੀਨ ਆਉਂਦੇ ਸਬ ਸੈਂਟਰ ਪਿੰਡ ਕੁਹਾੜਿਆਵਾਲੀ....
ਘਰੇਲੂ ਕਲੇਸ਼ ਤੋਂ ਤੰਗ ਆਈ ਨਵ-ਵਿਆਹੁਤਾ ਵੱਲੋਂ ਖ਼ੁਦਕੁਸ਼ੀ
. . .  about 2 hours ago
ਪ੍ਰੇਮ ਸੰਬੰਧਾਂ 'ਚ ਅਸਫਲ ਨੌਜਵਾਨ ਵਲੋਂ ਖ਼ੁਦਕੁਸ਼ੀ
. . .  about 3 hours ago
ਮਾਹਿਲਪੁਰ, 2 ਜੁਲਾਈ (ਦੀਪਕ ਅਗਨੀਹੋਤਰੀ)- ਮਾਹਿਲਪੁਰ ਦੇ ਨਜ਼ਦੀਕ ਪਿੰਡ ਪੈਂਸਰਾ ਵਿਖੇ ਇਕ ਨੌਜਵਾਨ ਨੇ ...
ਸੁਮੇਧ ਸੈਣੀ ਵਿਰੁੱਧ ਮੁਲਤਾਨੀ ਦੇ ਲਾਪਤਾ ਹੋਣ ਦਾ ਮਾਮਲਾ ਰਜਨੀਸ਼ ਗਰਗ ਦੀ ਅਦਾਲਤ 'ਚ ਤਬਦੀਲ
. . .  about 3 hours ago
ਚੰਡੀਗੜ੍ਹ, 2 ਜੁਲਾਈ(ਹਰਕੰਵਲ ਜੀਤ)- ਪੰਜਾਬ ਦੇ ਸਾਬਕਾ ਡੀ.ਜੀ.ਪੀ ਸੁਮੇਧ ਸਿੰਘ ਸੈਣੀ ਵਿਰੁੱਧ ਮੁਲਤਾਨੀ ਦੇ ...
ਵਿਪਨ ਕੁਮਾਰ ਨੇ ਸੰਭਾਲਿਆ ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਦਾ ਅਹੁਦਾ
. . .  about 3 hours ago
ਪਠਾਨਕੋਟ, 2 ਜੁਲਾਈ (ਚੌਹਾਨ) - ਅੱਜ ਪਸ਼ੂ ਹਸਪਤਾਲ ਪਠਾਨਕੋਟ ਵਿਖੇ ਵਿਪਨ ਕੁਮਾਰ ਨੇ ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਦਾ ਅਹੁਦਾ ਸੰਭਾਲ ...
ਲੁਧਿਆਣਾ 'ਚ ਕੋਰੋਨਾ ਕਾਰਨ ਇਕ ਹੋਰ ਮਰੀਜ਼ ਦੀ ਹੋਈ ਮੌਤ
. . .  about 3 hours ago
ਲੁਧਿਆਣਾ, 2 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰਕੇ ਇੱਕ ਹੋਰ ਮਰੀਜ਼...
ਮਾਲਖ਼ਾਨੇ 'ਚ ਅੱਗ ਲੱਗਣ ਕਾਰਨ ਕਈ ਮੋਟਰਸਾਈਕਲਾਂ ਸਮੇਤ ਅੱਧੀ ਦਰਜਨ ਤੋਂ ਵੱਧ ਕਾਰਾਂ ਸੜ ਕੇ ਸੁਆਹ
. . .  27 minutes ago
ਮੰਡੀ ਕਿਲਿਆਂਵਾਲੀ, 2 ਜੁਲਾਈ (ਇਕਬਾਲ ਸਿੰਘ ਸ਼ਾਂਤ)- ਲੰਬੀ ਥਾਣਾ ਵਿਖੇ ਅੱਜ ਬਾਅਦ ਦੁਪਹਿਰ ਅੱਗ ਲੱਗਣ ਕਾਰਨ ਮਾਲ ਖਾਣੇ 'ਚ ਕਰੀਬ 50-60 ਮੋਟਰ ਸਾਈਕਲ....
ਫਾਰਮੇਸੀ ਅਫ਼ਸਰਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਦਾ ਧਰਨਾ 14ਵੇਂ ਦਿਨ 'ਚ ਸ਼ਾਮਲ
. . .  about 2 hours ago
ਲੁਧਿਆਣਾ, 2 ਜੁਲਾਈ (ਸਿਹਤ ਪ੍ਰਤੀਨਿਧੀ) - ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਪਿਛਲੇ 14 ਸਾਲਾਂ ਤੋਂ...
ਕੇਰਲ ਸਰਕਾਰ ਨੇ ਕੋਰੋਨਾ ਦੇ ਮਰੀਜ਼ਾਂ ਨੂੰ ਲੈ ਕੇ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ 'ਚ ਕੀਤਾ ਬਦਲਾਅ
. . .  about 3 hours ago
ਤਿਰੂਵਨੰਤਪੁਰਮ, 2 ਜੁਲਾਈ- ਕੇਰਲ ਸਰਕਾਰ ਨੇ ਕੋਰੋਨਾ ਤੋਂ ਪੀੜਤ ਮਰੀਜ਼ਾਂ ਸੰਬੰਧੀ ਦਿਸ਼ਾ-ਨਿਰਦੇਸ਼ਾਂ 'ਚੇ ਕੁਝ ਬਦਲਾਅ ਕੀਤੇ...
ਤਲਵੰਡੀ ਭਾਈ 'ਚ 7 ਵਰ੍ਹਿਆਂ ਦੇ ਬੱਚੇ ਸਮੇਤ ਦੋ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਤਲਵੰਡੀ ਭਾਈ, 2 ਜੁਲਾਈ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਦੇ 7 ਵਰ੍ਹਿਆਂ ਦੇ ਬੱਚੇ ਸਮੇਤ ਦੋ ਜਣਿਆਂ ਦੀ ਕੋਰੋਨਾ ਰਿਪੋਰਟ ...
ਹੋਰ ਖ਼ਬਰਾਂ..

ਨਾਰੀ ਸੰਸਾਰ

ਕਰੋ ਰਿਸ਼ਤਿਆਂ ਦੀ ਕਦਰ

ਕਿਸੇ ਵੀ ਬੱਚੇ ਦੇ ਜਨਮ ਲੈਣ ਸਾਰ ਹੀ ਉਹ ਬੱਚਾ ਵੱਖੋ-ਵੱਖਰੇ ਰਿਸ਼ਤਿਆਂ ਵਿਚ ਬੱਝ ਜਾਂਦਾ ਹੈ | ਕੁਝ ਕੁ ਰਿਸ਼ਤੇ ਕੁਦਰਤ ਵਲੋਂ ਬਣੇ-ਬਣਾਏ ਮਿਲਦੇ ਹਨ ਜਿਵੇਂ ਕਿ ਮਾਂ-ਬਾਪ, ਦਾਦਾ-ਦਾਦੀ, ਨਾਨਾ-ਨਾਨੀ ਆਦਿ ਅਤੇ ਕੁਝ ਦੀ ਚੋਣ ਬੱਚਾ ਆਪਣੀ ਮਰਜ਼ੀ ਨਾਲ ਕਰਦਾ ਹੈ, ਜਿਸ ਵਿਚ ਆਪਣੇ ਦੋਸਤਾਂ ਦੀ ਅਤੇ ਜੀਵਨ ਸਾਥੀ ਦੀ ਚੋਣ ਸ਼ਾਮਿਲ ਹੈ | ਇਹ ਇਕ ਸੱਚਾਈ ਹੈ ਕਿ ਇਨਸਾਨ ਦੀ ਜ਼ਿੰਦਗੀ ਵਿਚ ਦੁੱਖ-ਸੁੱਖ ਆਉਂਦੇ ਰਹਿੰਦੇ ਹਨ ਅਤੇ ਦੁੱਖ-ਸੁੱਖ ਜਿਊਾਦੇ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਹਨ | ਅਕਸਰ ਸੁੱਖ ਵੇਲੇ ਨਾਲ-ਨਾਲ ਰਹਿਣ ਵਾਲੇ ਲੋਕ ਦੁੱਖ ਆਉਣ 'ਤੇ ਇਕਦਮ ਗਾਇਬ ਹੋ ਜਾਂਦੇ ਹਨ | ਅੱਜ ਸਥਿਤੀਆਂ ਇਹ ਹਨ ਕਿ ਉੱਚ ਅਹੁਦੇ 'ਤੇ ਤਾਇਨਾਤ ਜਾਂ ਵਿੱਤੀ ਪੱਖੋਂ ਮਜ਼ਬੂਤ ਇਨਸਾਨ ਨਾਲ ਸਭ ਆਪਣੀ ਨੇੜਤਾ ਦੱਸਣ ਵਿਚ ਮਾਣ ਮਹਿਸੂਸ ਕਰਦੇ ਹਨ ਪਰ ਇਸ ਦੇ ਉਲਟ ਆਪਣੇ ਖੂਨ ਦੇ ਰਿਸ਼ਤੇਦਾਰ ਜੋ ਵਿੱਤੀ ਪੱਖੋਂ ਕਮਜ਼ੋਰ ਹਨ, ਉਨ੍ਹਾਂ ਨੂੰ ਪਹਿਚਾਣ ਤੋਂ ਵੀ ਇਨਕਾਰੀ ਹਨ | ਅੱਜ ਤੋਂ ਕੁਝ ਦਹਾਕੇ ਪਹਿਲਾਂ ਸਮਾਂ ਅਜਿਹਾ ਨਹੀਂ ਸੀ ਲੋਕ ਇਕ-ਦੂਜੇ ਨਾਲ ਦਿਲ ਤੋਂ ਪਿਆਰ ਕਰਦੇ ਸਨ ਅਤੇ ਕਿਸੇ ਵੀ ਹਾਲਾਤ ਵਿਚ ਇਕ-ਦੂਜੇ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਸਨ ਪਰ ਅੱਜ ਦੇ ਪਦਾਰਥਵਾਦੀ ਯੁੱਗ ਵਿਚ ਰਿਸ਼ਤੇ ਉਸ ਵਿਅਕਤੀ ਨਾਲ ਰੱਖੇ ਅਤੇ ਨਿਭਾਏ ਜਾਂਦੇ ਹਨ, ਜਿਸ ਤੋਂ ਕਿਸੇ ਪ੍ਰਕਾਰ ਦਾ ਲਾਭ ਹੋਣ ਦੀ ਉਮੀਦ ਹੋਏ | ਅੱਜ ਮਤਲਬ ਸਭ ਹੱਦ ਬੰਨੇ੍ਹ ਟੱਪ ਗਿਆ ਹੈ, ਲੋਕ ਇਕ-ਦੂਜੇ ਦਾ ਹਾਲ-ਚਾਲ ਵੀ ਇਸ ਲਈ ਪੁੱਛਦੇ ਹਨ ਤਾਂ ਜੋ ਕੱਲ੍ਹ ਨੂੰ ਜ਼ਰੂਰਤ ਪੈਣ 'ਤੇ ਉਸ ਤੋਂ ਕੋਈ ਲਾਭ ਲੈ ਸਕਣ | ਅਜਿਹਾ ਵਰਤਾਰਾ ਜਿਥੇ ਸਮਾਜਿਕ ਤੌਰ 'ਤੇ ਮਾੜੀ ਗੱਲ ਹੈ, ਉਥੇ ਹੀ ਹਰ ਸੰਵੇਦਨਸ਼ੀਲ ਇਨਸਾਨ ਲਈ ਘਾਤਕ ਸਾਬਤ ਹੁੰਦਾ ਹੈ | ਇਹ ਇਕ ਅਟੱਲ ਸਚਾਈ ਹੈ ਕਿ ਕੁਰਸੀ ਅਤੇ ਪੈਸੇ ਕਰਕੇ ਜੁੜੇ ਰਿਸ਼ਤੇ ਸਿਰਫ਼ ਉਸ ਵੇਲੇ ਤੱਕ ਸਾਡੇ ਨਾਲ ਹਨ, ਜਦ ਤੱਕ ਇਹ ਚੀਜ਼ਾਂ ਸਾਡੇ ਕੋਲ ਹਨ ਪਰ ਜਿਹੜੇ ਲੋਕ ਕਿਸੇ ਵੀ ਹਾਲਾਤ ਵਿਚ ਸਾਡੇ ਨਾਲ ਖੜ੍ਹੇ ਹਨ, ਅਸਲ ਵਿਚ ਉਹ ਹੀ ਸਾਡੇ ਆਪਣੇ ਹਨ | ਜੋ ਇਨਸਾਨ ਦਿਲ ਤੋਂ ਤੁਹਾਡੀ ਕਦਰ ਕਰੇਗਾ, ਉਹ ਮਾੜੀ ਤੋਂ ਮਾੜੀ ਸਥਿਤੀ ਵਿਚ ਵੀ ਤੁਹਾਨੂੰ ਛੱਡ ਕੇ ਨਹੀਂ ਜਾਵੇਗਾ, ਜਦ ਕਿ ਮਤਲਬ ਲਈ ਨਾਲ ਜੁੜਿਆ ਇਨਸਾਨ ਆਪਣਾ ਮਤਲਬ ਨਿਕਲਣ ਸਾਰ ਤੁਹਾਡੇ ਤੋਂ ਮੂੰਹ ਫੇਰ ਲਵੇਗਾ |
ਬਿਮਾਰੀ ਵੇਲੇ ਤਨੋਂ, ਮਨੋਂ, ਧਨੋਂ ਸਾਥ ਦੇਣ ਵਾਲਾ ਹੀ ਸਾਡਾ ਸੱਚਾ ਸਾਥੀ ਹੁੰਦਾ ਹੈ | ਜ਼ਿਆਦਾਤਰ ਲੋਕਾਂ ਨੇ ਇਹ ਨਿਯਮ ਬਣਾ ਲਿਆ ਹੈ ਕਿ ਜਦ ਤੱਕ ਕੋਈ ਇਨਸਾਨ ਸੁਖੀ ਹੈ, ਉਦੋਂ ਤੱਕ ਉਹ ਉਸ ਦੇ ਪੂਰੇ ਸਾਥੀ ਹਨ ਪਰ ਸੁੱਖ ਦੇ ਦਿਨ ਬਦਲਣ ਦੇ ਨਾਲ ਹੀ ਅਜਿਹੇ ਲੋਕ ਵੀ ਬਦਲ ਜਾਂਦੇ ਹਨ | ਜਿਹੜਾ ਇਨਸਾਨ ਸਾਡਾ ਸੱਚਾ ਸਾਥੀ ਹੋਵੇਗਾ, ਉਹ ਹਰ ਹਾਲ ਵਿਚ ਸਾਡੇ ਨਾਲ ਰਹੇਗਾ | ਕਈ ਵਾਰ ਇਨਸਾਨ ਦੀ ਜ਼ਿੰਦਗੀ ਵਿਚ ਅਜਿਹੀ ਸਥਿਤੀ ਆਉਂਦੀ ਹੈ ਕਿ ਉਹ ਖ਼ੁਦ ਫ਼ੈਸਲਾ ਨਹੀਂ ਲੈ ਪਾਉਂਦਾ, ਅਜਿਹੇ ਹਾਲਾਤ ਵਿਚ ਸੱਚਾ ਸਾਥੀ ਫ਼ੈਸਲਾ ਲੈਣ ਵਿਚ ਜ਼ਰੂਰ ਮਦਦ ਕਰੇਗਾ | ਕਿਸੇ ਵੀ ਮੁਸੀਬਤ ਅਤੇ ਗ਼ਰੀਬੀ ਦੇ ਵੇਲੇ ਸਾਡਾ ਸਾਥ ਨਿਭਾਉਣ ਵਾਲੇ ਸਾਡੇ ਆਪਣੇ ਹੁੰਦੇ ਹਨ | ਸਾਨੂੰ ਇਕ ਗੱਲ ਆਪਣੇ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਦੁੱਖ-ਸੁੱਖ, ਪੈਸਾ ਸ਼ੋਹਰਤ ਆਉਣੀ-ਜਾਣੀ ਚੀਜ਼ਾਂ ਹਨ, ਜਦ ਕਿ ਰਿਸ਼ਤੇ ਸਦੀਵੀ ਹੁੰਦੇ ਹਨ, ਸਾਨੂੰ ਪਦਾਰਥਵਾਦੀ ਗੱਲਾਂ ਦਾ ਪਿੱਛਾ ਛੱਡ ਕੇ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਸਥਿਤੀ ਵਿਚ ਆਪਣਿਆਂ ਦਾ ਸਾਥ ਨਹੀਂ ਛੱਡਣਾ ਚਾਹੀਦਾ |

-ਮਲੌਦ, ਲੁਧਿਆਣਾ |
princearora1510gmail.com


ਖ਼ਬਰ ਸ਼ੇਅਰ ਕਰੋ

ਹੌਟ ਮਿਲਕ ਕੇਕ

ਸਾਮਾਨ : • ਚਾਰ ਵੱਡੇ ਆਂਡੇ,
• 2 ਕੱਪ ਖੰਡ,
• ਇਕ ਛੋਟਾ ਚਮਚ ਵਨੀਲਾ ਦਾ ਸਤ,
• 2-1/4 ਕੱਪ ਆਟਾ,
• 2-1/4 ਛੋਟੇ ਚਮਚ ਬੇਕਿੰਗ ਪਾਊਡਰ,
• 1-1/4 ਕੱਪ 2 ਫੀਸਦੀ ਫੈਟ ਵਾਲਾ ਦੁੱਧ,
• 10 ਵੱਡੇ ਚਮਚ ਮੱਖਣ |
ਵਿਧੀ : ਓਵਨ ਨੂੰ 350 ਡਿਗਰੀ ਤੱਕ ਗਰਮ ਕਰੋ | ਇਕ ਵੱਡੇ ਭਾਂਡੇ ਵਿਚ ਆਂਡਿਆਂ ਨੂੰ ਭੰਨ ਕੇ ਉਨ੍ਹਾਂ ਵਿਚਲੇ ਗੁੱਦੇ ਨੂੰ 5 ਮਿੰਟ ਤੱਕ ਤੇਜ਼ੀ ਨਾਲ ਫੈਂਟੋ ਜਾਂ ਉਦੋਂ ਤੱਕ ਫੈਂਟੋ ਜਦੋਂ ਤੱਕ ਇਹ ਪਤਲਾ ਅਤੇ ਨਿੰਬੂ ਰੰਗਾ ਨਾ ਹੋ ਜਾਵੇ |
ਫਿਰ ਇਸ ਵਿਚ ਹੌਲੀ-ਹੌਲੀ ਮਿੱਠਾ ਮਿਲਾਓ, ਇਸ ਨੂੰ ਮੁਲਾਇਮ ਅਤੇ ਹਲਕਾ ਹੋਣ ਤੱਕ ਫੈਂਟਦੇ ਰਹੋ | ਫਿਰ ਇਸ ਨੂੰ ਵੈਨੀਲਾ ਵਿਚ ਮਿਲਾਓ, ਫਿਰ ਆਟਾ ਅਤੇ ਬੇਕਿੰਗ ਪਾਊਡਰ ਮਿਲਾਓ | ਫਿਰ ਇਸ ਨੂੰ ਮੁਲਾਇਮ ਹੋਣ ਤੱਕ ਹੌਲੀ-ਹੌਲੀ ਫੈਂਟਦੇ ਰਹੋ |
ਇਕ ਛੋਟੇ ਸੌਸਪੈਨ ਵਿਚ ਦੁੱਧ ਅਤੇ ਮੱਖਣ ਨੂੰ ਉਦੋਂ ਤੱਕ ਗਰਮ ਕਰੋ ਜਦੋਂ ਤੱਕ ਮੱਖਣ ਪਿਘਲ ਨਾ ਜਾਵੇ, ਫਿਰ ਇਸ ਵਿਚ ਬਾਕੀ ਸਮੱਗਰੀ ਪਾਓ ਅਤੇ ਚੰਗੀ ਤਰ੍ਹਾਂ ਮਿਲਾ ਲਓ |
ਫਿਰ ਇਸ ਨੂੰ 13__1MP__9 ਦੇ ਇਕ ਬੇਕਿੰਗ ਪੈਨ ਵਿਚ ਪਾ ਦਿਓ | ਇਸ ਨੂੰ 30-35 ਮਿੰਟ ਤੱਕ ਪਕਾਓ | ਹੁਣ ਇਹ ਤਿਆਰ ਹੈ |

ਕੱਪੜਿਆਂ ਨਾਲ ਪਾਓ ਮੈਚਿੰਗ ਮਾਸਕ

ਡਬਲਿਊ. ਐਚ. ਓ. ਭਾਵ ਵਿਸ਼ਵ ਸਿਹਤ ਸੰਗਠਨ ਨੇ ਵਾਰ-ਵਾਰ ਕੋਰੋਨਾ ਵਰਗੇ ਸੰਕ੍ਰਮਣ ਦੇ ਸੰਦਰਭ ਵਿਚ ਮਾਸਕ ਦੀ ਅਹਿਮੀਅਤ ਬਣਾਈ ਹੈ | ਪਰ ਕੋਰੋਨਾ ਇਕੱਲਾ ਇਸ ਤਰ੍ਹਾਂ ਦਾ ਸੰਕ੍ਰਮਣ ਨਹੀਂ ਹੈ, ਜਿਸ ਵਿਚ ਮਾਸਕ ਦੀ ਵਰਤੋਂ ਫਾਇਦੇਮੰਦ ਹੁੰਦੀ ਹੋਵੇ | ਸੱਚੀ ਗੱਲ ਇਹ ਹੈ ਕਿ ਮਾਸਕ ਕਿਸੇ ਵੀ ਤਰ੍ਹਾਂ ਦੀ ਲਾਗ ਦੀ ਬਿਮਾਰੀ ਵਿਚ ਫਾਇਦੇਮੰਦ ਹੈ |
ਪਰ ਇਨ੍ਹੀਂ ਦਿਨੀਂ ਮਾਸਕ ਇਕ ਹੋਰ ਗੱਲ ਲਈ ਮਸ਼ਹੂਰ ਹੈ ਜਾਂ ਇੰਝ ਕਹੋ ਕਿ ਜ਼ਿਆਦਾ ਰਿਵਾਜ ਵਿਚ ਆ ਰਹੇ ਹਨ | ਦਰਅਸਲ ਔਰਤਾਂ ਅਤੇ ਖ਼ਾਸ ਤੌਰ 'ਤੇ ਕੁੜੀਆਂ ਜਲਦੀ ਹੀ ਇਹ ਸਮਝ ਗਈਆਂ ਹਨ ਕਿ ਮਾਸਕ ਦੇ ਨਾਲ ਲੰਮੇ ਸਮੇਂ ਤੱਕ ਰਹਿਣਾ ਪੈਣਾ ਹੈ | ਇਸ ਲਈ ਉਨ੍ਹਾਂ ਨੇ ਇਸ ਨੂੰ ਆਪਣੇ ਫ਼ੈਸ਼ਨ ਦੇ ਅਨੁਸਾਰ ਢਾਲ ਲਿਆ ਹੈ | ਅੱਜ ਬਾਜ਼ਾਰ ਵਿਚ ਵੱਡੇ ਪੱਧਰ 'ਤੇ ਸੂਟ ਅਤੇ ਸਾੜ੍ਹੀਆਂ ਦੇ ਮੈਚਿੰਗ ਮਾਸਕ ਮਿਲਦੇ ਹਨ, ਜਿਨ੍ਹਾਂ ਨੂੰ ਕੁੜੀਆਂ ਬਹੁਤ ਪਸੰਦ ਕਰ ਰਹੀਆਂ ਹਨ ਅਤੇ ਖ਼ੁਸ਼ੀ-ਖ਼ੁਸ਼ੀ ਪਾ ਰਹੀਆਂ ਹਨ | ਮਾਸਕ ਤਾਂ ਤਿਰੰਗੇ ਦੇ ਰੰਗਾਂ ਵਾਲੇ ਅਤੇ ਦੋ ਵਾਕਿਆਂ ਨੂੰ ਮਿਲਾ ਕੇ ਕੋਈ ਜੁਮਲਾ ਕਹਿਣ ਵਾਲੇ ਵੀ ਬਾਜ਼ਾਰ ਵਿਚ ਉਪਲਬਧ ਹਨ | ਕਹਿਣ ਦਾ ਭਾਵ ਇਹ ਕਿ ਭਾਵੇਂ ਕੋਰੋਨਾ ਦੇ ਸੰਕ੍ਰਮਣ ਦੀ ਸ਼ੁਰੂਆਤ ਵਿਚ ਮਾਸਕ ਪਾਉਣਾ ਮਜਬੂਰੀ ਰਿਹਾ ਹੋਵੇ, ਪਰ ਹੁਣ ਇਹ ਸਿਰਫ਼ ਮਜਬੂਰੀ ਦੇ ਚਲਦਿਆਂ ਨਹੀਂ ਪਾਇਆ ਜਾ ਰਿਹਾ, ਸਗੋਂ ਹੁਣ ਇਸ ਦੇ ਪਾਏ ਜਾਣ ਵਿਚ ਫੈਸ਼ਨ ਦਾ ਵੀ ਵੱਡਾ ਯੋਗਦਾਨ ਹੈ |
ਬਾਜ਼ਾਰ ਵਿਚ ਜਦੋਂ ਕਿਸੇ ਚੀਜ਼ ਦੀ ਮੰਗ ਹੁੰਦੀ ਹੈ ਤਾਂ ਉਸ ਨੂੰ ਬਾਜ਼ਾਰ ਵਿਚ ਉਪਲਬਧ ਕਰਾਉਣ ਵਾਲੇ ਕਈ ਤਰ੍ਹਾਂ ਦੇ ਲੋਕ ਸਾਹਮਣੇ ਆ ਜਾਂਦੇ ਹਨ | ਇਕ ਪਾਸੇ ਜਿਥੇ ਬਾਜ਼ਾਰ ਵਿਚ ਵਿਸ਼ਵ ਸਿਹਤ ਸੰਗਠਨ ਦੀਆਂ ਹਦਾਇਤਾਂ ਵਾਲੇ ਮਾਸਕ ਮੌਜੂਦ ਹਨ, ਤਾਂ ਦੂਜੇ ਪਾਸੇ ਰੁਮਾਲ ਅਤੇ ਗਮਛੇ ਦੀ ਭਰਪਾਈ ਕਰਨ ਵਾਲੇ ਮਾਸਕ ਵੀ ਬਾਜ਼ਾਰ ਵਿਚ ਆ ਗਏ ਹਨ | ਕਿਉਂਕਿ ਇਨ੍ਹੀਂ ਦਿਨੀਂ ਸਾਰੇ ਬੁਟੀਕ ਅਤੇ ਟੇਲਰਿੰਗ ਦੀਆਂ ਦੂਸਰੀਆਂ ਦੁਕਾਨਾਂ ਮਾਸਕ ਬਣਾਉਣ ਦਾ ਕੰਮ ਕਰ ਰਹੀਆਂ ਹਨ | ਨਤੀਜਾ ਉਨ੍ਹਾਂ ਵਿਚ ਥੋੜ੍ਹਾ ਡਿਜ਼ਾਈਨਿੰਗ ਦਾ ਵੀ ਪੁੱਟ ਹੈ ਅਤੇ ਸੁੰਦਰ ਦਿਸਣ ਦਾ ਵੀ | ਨਤੀਜਾ ਅੱਜ ਦੀ ਤਰੀਕ ਵਿਚ ਮਾਸਕ ਕਈ ਜ਼ਰੂਰਤਾਂ ਪੂਰੀਆਂ ਕਰ ਰਿਹਾ ਹੈ | ਸਿਹਤ ਦੇ ਸਬੰਧ ਵਿਚ ਸਾਰੇ ਸੰਕ੍ਰਮਣਾਂ ਤੋਂ ਬਚਾਅ ਕਰ ਰਹੇ ਹਨ ਤੇ ਉਥੇ ਦੂਜੇ ਪਾਸੇ ਫੈਸ਼ਨ ਦੀ ਵੀ ਜ਼ਰੂਰਤ ਪੂਰੀ ਕਰ ਰਹੇ ਹਨ | ਇਸ ਤਰ੍ਹਾਂ ਜੇਕਰ ਹਾਲੇ ਤੱਕ ਤੁਸੀਂ ਮਾਸਕ ਤੋਂ ਇਸ ਲਈ ਦੂਰ ਰਹਿੰਦੇ ਹੋ ਕਿ ਇਸ ਨਾਲ ਤੁਹਾਡੀ ਖ਼ੂਬਸੂਰਤੀ ਵਿਚ ਕਮੀ ਆਉਂਦੀ ਹੈ ਤਾਂ ਹੁਣ ਇਸ ਬਹਾਨੇ ਨੂੰ ਭੁੱਲ ਜਾਓ |

ਬੱਚਿਆਂ ਨੂੰ ਤਣਾਅ ਤੋਂ ਬਚਾਈਏ

ਆਪਣੇ ਬੱਚਿਆਂ ਨੂੰ ਜੀਵਨ ਵਿਚ ਤਣਾਅ ਦਾ ਸਫ਼ਲਤਾ ਸਿਹਤ ਸਾਹਮਣਾ ਕਰਨਾ ਸਿਖਾਉਣਾ ਕਿੰਨਾ ਜ਼ਰੂਰੀ ਹੈ | ਅਸਲ ਵਿਚ ਅਜੋਕੀ ਤੇਜ਼ ਰਫ਼ਤਾਰ ਵਾਲੀ ਅਤੇ ਭੱਜ-ਦੌੜ ਭਰੀ ਜ਼ਿੰਦਗੀ ਵਿਚ ਸਾਡੇ ਬੱਚਿਆਂ ਨੂੰ ਵੀ ਪੈਰ-ਪੈਰ 'ਤੇ ਮਾਰਗ ਦਰਸ਼ਨ ਦੀ ਲੋੜ ਹੁੰਦੀ ਹੈ | ਬੱਚਿਆਂ ਲਈ ਇਹ ਕੰਮ ਮਾਂ-ਬਾਪ ਹੀ ਕਰ ਸਕਦੇ ਹਨ | ਮਾਂ-ਬਾਪ ਵਿਚੋਂ ਵੀ ਮਾਂ ਇਹ ਕੰਮ ਬਿਹਤਰ ਢੰਗ ਨਾਲ ਕਰ ਸਕਦੀ ਹੈ, ਕਿਉਂਕਿ ਮਾਂ ਹੀ ਬੱਚੇ ਦੇ ਦਿਲ ਦੇ ਸਭ ਤੋਂ ਵੱਧ ਕਰੀਬ ਹੁੰਦੀ ਹੈ |
ਅੱਜ ਦੇ ਸਮੇਂ ਹਰ ਪਾਸੇ ਤੋਂ ਆਪਣੀ ਤਥਾ ਕਥਿਤ ਕਾਰਗੁਜ਼ਾਰੀ ਦਿਖਾਉਣ ਖ਼ਾਤਰ ਬੱਚੇ ਪਿਸਦੇ ਜਾ ਰਹੇ ਹਨ | 'ਉਸ ਦੀ ਕਮੀਜ਼ ਮੇਰੀ ਕਮੀਜ਼ ਨਾਲੋਂ ਸਫ਼ੈਦ ਕਿਉਂ' ਵਾਂਗ ਉਸ ਦਾ ਬੱਚਾ ਮੇਰੇ ਬੱਚੇ ਨਾਲੋਂ ਅੱਗੇ ਕਿਵੇਂ ਦੀ ਦੌੜ ਵਿਚ ਬੱਚਿਆਂ ਨੂੰ ਦਰੜਿਆ ਜਾ ਰਿਹਾ ਹੈ | ਛੋਟੇ-ਛੋਟੇ ਬੱਚੇ ਆਪਣੀਆਂ ਨਾਜ਼ੁਕ ਪਿੱਠਾਂ 'ਤੇ ਕਿਤਾਬਾਂ ਭਰੇ ਬਸਤੇ, ਮਾਪਿਆਂ ਦੀਆਂ ਅਧੂਰੀਆਂ ਕਾਮਨਾਵਾਂ ਨੂੰ ਢੋਂਹਦੇ ਮਹਿਸੂਸ ਹੁੰਦੇ ਹਨ | ਸਿੱਟੇ ਵਜੋਂ ਉਮਰ ਦੇ ਨਾਲ-ਨਾਲ ਤਣਾਅ ਵੀ ਵਧਦਾ ਜਾਂਦਾ ਹੈ | ਏਕਲ ਪਰਿਵਾਰ ਦੇ ਚਲਨ ਕਰਕੇ ਦਾਦਾ-ਦਾਦੀ, ਚਾਚਾ-ਚਾਚੀ ਕੋਈ ਵੀ ਅਜਿਹਾ ਨਹੀਂ, ਜਿਸ ਨਾਲ ਬੱਚਾ ਆਪਣਾ ਮਨ ਫਰੋਲ ਸਕੇ, ਤਣਾਅ ਬਰਫ਼ ਦੀਆਂ ਤੈਹਾਂ ਵਾਂਗ ਜੰਮਣ ਲੱਗਦਾ ਹੈ, ਕੋਈ ਨਿੱਘ ਨਹੀਂ, ਕੋਈ ਪਿਆਰ ਦਾ ਸੇਕ ਨਹੀਂ ਜੋ ਇਸ ਨੂੰ ਪਿਘਲਾ ਸਕੇ ਤੇ ਅੰਤ ਬਰਫ਼ ਦੀ ਇਸ ਠੰਢੀ ਤੇ ਭਾਰੀ ਸਿੱਲ੍ਹ ਹੇਠ ਕਮਜ਼ੋਰ ਬਚਪਨ ਫਿੱਸ ਕੇ ਰਹਿ ਜਾਂਦਾ ਹੈ | ਕੋਰੋਨਾ ਕਹਿਰ ਦੇ ਇਸ ਦੌਰ ਵਿਚ ਬੱਚਿਆਂ ਨੂੰ ਪਿੱਠੂ ਤੋਂ ਮੁਕਤੀ ਮਿਲੀ ਹੈ ਤਾਂ 'ਆਨਲਾਈਨ ਕਲਾਸ' ਦੇ ਨਾਂਅ 'ਤੇ ਵਿਚਾਰੇ ਨੌਨਿਹਾਲ ਕਲੀਆਂ ਵਰਗੀਆਂ ਮਾਸੂਮ ਅੱਖਾਂ ਨਾਲ ਫੋਨ ਜਾਂ ਕੰਪਿਊਟਰ ਦੀਆਂ ਹਰਕਤਾਂ ਨੂੰ ਨਿਹਾਰ-ਨਿਹਾਰ ਕੇ ਥੱਕ ਜਾਂਦੇ ਹਨ, ਦਿਮਾਗ਼, ਅੱਖਾਂ ਸਰੀਰ ਦਾ ਕਿਹੜਾ ਹਿੱਸਾ ਹੈ ਜਿਹੜਾ ਤਣਾਅ ਮੁਕਤ ਹੁੰਦਾ ਹੈ |
ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਬੱਚੇ ਨੂੰ ਪਦਾਰਥਾਂ ਨਾਲ ਨਹੀਂ, ਪਿਆਰ ਨਾਲ ਰਜਾਇਆ ਜਾਵੇ | ਬੱਚੇ ਨੂੰ ਅਸਫ਼ਲਤਾਵਾਂ ਦਾ ਵੀ ਖਿੜੇ ਮੱਥੇ ਸਾਹਮਣਾ ਕਰਨਾ ਸਿਖਾਇਆ ਜਾਵੇ | ਉਸ ਨੂੰ ਜੀਵਨ ਦਾ ਮਹੱਤਵ ਸਮਝਾਇਆ ਜਾਵੇ ਅਤੇ ਦੱਸਿਆ ਜਾਵੇ ਕਿ ਮਨੁੱਖ ਦਾ ਜੀਵਨ ਛੋਟੀਆਂ ਛੋਟੀਆਂ ਜਿੱਤਾਂ-ਹਾਰਾਂ ਤੋਂ ਕਿਤੇ ਵਡੇਰਾ ਤੇ ਵਿਸ਼ਾਲ ਹੈ | ਬੱਚੇ ਦੀ ਕੋਮਲ ਰੂਹ ਵਿਚ ਮਾਂ ਜਾਂ ਪਿਤਾ ਜਾਂ ਦੋਵੇਂ ਰਲ ਕੇ ਆਪਣੇ ਪਿਆਰ ਦੇ ਬੀਜ ਬੀਜਣਗੇ ਤਾਂ ਉਸ ਗਿੱਲੀ ਮਿੱਟੀ ਵਿਚ ਗੁਲਾਬ ਦੇ ਫੁੱਲ ਜ਼ਰੂਰ ਖਿੜਨਗੇ, ਜਿਸ ਨਾਲ ਤਣਾਅ ਦੇ ਕੰਡੇ ਤਾਂ ਹੋਣਗੇ ਪਰ ਮਾਪਿਆਂ ਦਾ ਪਿਆਰ, ਸਾਥ ਤੇ ਸਲਾਹ ਉਨ੍ਹਾਂ ਕੰਡਿਆਂ ਨੂੰ ਦੂਰ ਕਰ ਕੇ ਅਜਿਹੀ ਸ਼ਖ਼ਸੀਅਤ ਦਾ ਨਿਰਮਾਣ ਕਰਨਗੇ, ਜਿਹੜੀ ਨਾ ਸਿਰਫ਼ ਖ਼ੁਦ ਉਸ ਲਈ, ਮਾਪਿਆਂ ਲਈ ਸਗੋਂ ਸਮਾਜ, ਦੇਸ਼ ਅਤੇ ਸੰਸਾਰ ਲਈ ਅਕਾਲ ਪੁਰਖ ਦੇ ਵਰਦਾਨ ਤੋਂ ਘੱਟ ਨਹੀਂ ਹੋਵੇਗੀ |

-1, ਰਾਮ ਐਵੀਨਿਊ, ਜੀ. ਟੀ. ਰੋਡ, ਅੰਮਿ੍ਤਸਰ |
ਮੋਬਾਈਲ : 81988-37374.

ਐਲੋਵੇਰਾ ਵਿਚ ਲੁਕਿਆ ਹੈ ਸੁੰਦਰਤਾ ਅਤੇ ਸਿਹਤ ਦਾ ਖਜ਼ਾਨਾ

ਐਲੋਵੇਰਾ ਜਾਂ ਕੁਆਰ ਗੰਦਲ ਚਿਹਰੇ ਲਈ ਅੰਮਿ੍ਤ ਅਤੇ ਦਵਾਈ ਵਾਲੇ ਗੁਣਾਂ ਦਾ ਭੰਡਾਰ ਹੈ | ਐਲੋਵੇਰਾ ਦੇ ਕਣ-ਕਣ ਵਿਚ ਸੁੰਦਰ ਅਤੇ ਸਿਹਤਮੰਦ ਰਹਿਣ ਦੇ ਅਨੇਕ ਰਾਜ਼ ਲੁਕੇ ਹੁੰਦੇ ਹਨ | ਐਲੋਵੇਰਾ ਵਿਚ ਮਿਨਲਰਜ਼, ਅਮੀਨੋ ਐਸਿਡ, ਐਨਜ਼ਾਈਮ, ਵਿਟਾਮਿਨ ਵਰਗੇ ਲਾਭਕਾਰੀ ਤੱਤ ਪਾਏ ਜਾਂਦੇ ਹਨ ਜੋ ਕਿ ਅਨੇਕ ਬਿਮਾਰੀਆਂ ਦੇ ਇਲਾਜ ਵਿਚ ਸਹਾਇਕ ਹੁੰਦੇ ਹਨ |
ਐਲੋਵੇਰਾ ਜੈੱਲ/ਜੂਸ ਨੂੰ ਮਹਿੰਦੀ ਵਿਚ ਮਿਲਾ ਕੇ ਵਾਲਾਂ ਵਿਚ ਲਗਾਉਣ ਨਾਲ ਤੁਹਾਡੇ ਵਾਲ ਮੁਲਾਇਮ, ਕਾਲੇ, ਚਮਕਦਾਰ ਅਤੇ ਸਿਹਤਮੰਦ ਹੋ ਜਾਣਗੇ | ਐਲੋਵੇਰਾ ਜੂਸ ਦੇ ਲਗਾਤਾਰ ਸੇਵਨ ਨਾਲ ਕਬਜ਼ ਦੀ ਬਿਮਾਰੀ ਦੂਰ ਹੁੰਦੀ ਹੈ ਜਿਸ ਨਾਲ ਪੇਟ ਨਾਲ ਜੁੜੇ ਰੋਗ ਖ਼ਤਮ ਹੋ ਜਾਂਦੇ ਹਨ | ਐਲੋਵੇਰਾ ਅਸਟਿ੍ਨਜੰਟ ਕਿਰਿਆ ਕਰਕੇ ਚਮੜੀ ਨੂੰ ਚਮਕਦਾਰ ਬਣਾ ਦਿੰਦਾ ਹੈ, ਜਿਸ ਨਾਲ ਚਿਹਰੇ 'ਤੇ ਸਮੇਂ ਤੋਂ ਪਹਿਲਾਂ ਝੁਰੜੀਆਂ ਨਹੀਂ ਪੈਂਦੀਆਂ ਅਤੇ ਬੁਢਾਪੇ ਨੂੰ ਰੋਕਣ ਵਿਚ ਮਦਦਗਾਰ ਸਾਬਤ ਹੁੰਦਾ ਹੈ | ਐਲੋਵੇਰਾ ਜੂਸ ਦੇ ਲਗਾਤਾਰ ਸੇਵਨ ਨਾਲ ਸਰੀਰ ਵਿਚ ਖੂਨ ਦੀ ਕਮੀ ਦੂਰ ਹੁੰਦੀ ਹੈ, ਜਿਸ ਨਾਲ ਚਿਹਰੇ 'ਤੇ ਝੁਰੜੀਆਂ ਆਦਿ ਨਹੀਂ ਪੈਂਦੀਆਂ | ਇਹ ਵਜ਼ਨ ਘੱਟ ਕਰਨ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ ਅਤੇ ਸਰੀਰ ਨੂੰ ਜ਼ਰੂਰੀ ਊਰਜਾ ਅਤੇ ਪੋਸ਼ਣ ਪ੍ਰਦਾਨ ਕਰਦਾ ਹੈ | ਐਲੋਵੇਰਾ ਨੂੰ ਸਰ੍ਹੋਂ ਦੇ ਤੇਲ ਵਿਚ ਗਰਮ ਕਰਕੇ ਲਗਾਉਣ ਨਾਲ ਜੋੜਾਂ ਦਾ ਦਰਦ ਘੱਟ ਹੁੰਦਾ ਹੈ | ਐਲੋਵੇਰਾ ਦੇ ਬੂਟੇ ਵਿਚ ਅੰਧਰਾਤਾ ਰੋਕਣ ਦੀ ਭਰਪੂਰ ਤਾਕਤ ਹੁੰਦੀ ਹੈ | ਇਹ ਤਾਕਤਵਰ ਕੁਦਰਤੀ ਮਾਈਸਚਾਈਜ਼ਰ ਮੰਨਿਆ ਜਾਂਦਾ ਹੈ ਅਤੇ ਗਿੱਲੇਪਨ ਨੂੰ ਰੋਕਣ ਵਿਚ ਕੰਮ ਕਰਦਾ ਹੈ |
ਐਲੋਵੇਰਾ ਜੂਸ ਜਾਂ ਜੈੱਲ ਨੂੰ ਹਰ ਰੋਜ਼ ਚਿਹਰੇ 'ਤੇ 20 ਮਿੰਟ ਤੱਕ ਲਗਾ ਕੇ ਸਾਫ਼ ਤਾਜ਼ੇ ਪਾਣੀ ਨਾਲ ਧੋ ਦੇਣਾ ਚਾਹੀਦਾ ਹੈ | ਇਹ ਚਮੜੀ ਨੂੰ ਮੁਲਾਇਮ ਅਤੇ ਗਿੱਲੀ ਬਣਾਈ ਰੱਖਣ ਵਿਚ ਮਦਦ ਕਰਦਾ ਹੈ | ਜੇਕਰ ਇਸਦਾ ਲਗਾਤਾਰ ਸੇਵਨ ਕੀਤਾ ਜਾਵੇ ਤਾਂ ਇਹ ਚਮੜੀ ਦੀ ਜਵਾਨੀ ਨੂੰ ਬਰਕਰਾਰ ਰੱਖਣ ਵਿਚ ਮਦਦਗਾਰ ਸਾਬਤ ਹੁੰਦਾ ਹੈ | ਚਮੜੀ ਵਿਚ ਨਮੀ ਪ੍ਰਦਾਨ ਕਰਨ ਲਈ ਇਕ ਕਟੋਰੀ ਵਿਚ ਦੋ ਚਮਚ ਐਲੋਵੇਰਾ ਜੈੱਲ ਅਤੇ ਦੋ ਚਮਚ ਬਾਦਾਮ ਤੇਲ ਮਿਲਾ ਕੇ ਸੌਣ ਤੋਂ ਪਹਿਲਾਂ ਚਿਹਰੇ 'ਤੇ ਲਗਾ ਲਓ |
ਚਿਹਰੇ 'ਤੇ ਝੁਰੜੀਆਂ ਮਿਟਾਉਣ ਲਈ ਐਲੋਵੇਰਾ ਦਾ ਗੁੱਦਾ ਅਤੇ ਵੇਸਣ ਮਿਲਾ ਕੇ ਬਣੇ ਲੇਪ ਨੂੰ ਚਿਹਰੇ 'ਤੇ ਲਗਾ ਕੇ ਬਾਅਦ ਵਿਚ ਤਾਜ਼ੇ ਸਾਫ਼ ਪਾਣੀ ਨਾਲ ਧੋ ਦਿਓ | ਇਸ ਪ੍ਰਕਿਰਿਆ ਨੂੰ ਤੁਸੀਂ ਹਫ਼ਤੇ ਵਿਚ ਦੋ ਵਾਰ ਕਰ ਸਕਦੇ ਹੋ |
ਗਰਮੀਆਂ ਦੇ ਦਿਨਾਂ ਵਿਚ ਸੂਰਜ ਦੀ ਤੇਜ਼ ਧੁੱਪ ਦੀ ਵਜ੍ਹਾ ਨਾਲ ਚਮੜੀ ਵਿਚ ਕਾਲਾਪਨ ਅਕਸਰ ਆ ਜਾਂਦਾ ਹੈ | ਇਸ ਕਾਲੇਪਨ ਨੂੰ ਰੋਕਣ ਲਈ ਐਲੋਵੇਰਾ ਦੇ ਗੁੱਦੇ ਵਿਚ ਨਿੰਬੂ ਦਾ ਰਸ ਮਿਲਾ ਕੇ ਚਮੜੀ 'ਤੇ ਲਗਾ ਕੇ ਅੱਧੇ ਘੰਟੇ ਬਾਅਦ ਤਾਜ਼ੇ ਸਾਫ਼ ਪਾਣੀ ਨਾਲ ਧੋ ਲਓ | ਗਰਮੀਆਂ ਵਿਚ ਤੁਸੀਂ ਇਸ ਨੂੰ ਹਫ਼ਤੇ ਵਿਚ ਤਿੰਨ ਵਾਰ ਕਰ ਸਕਦੇ ਹੋ |
ਕਿੱਲ ਮੁਹਾਂਸੇ ਦੀ ਸਮੱਸਿਆ ਨਾਲ ਸਾਨੂੰ ਅਕਸਰ ਜੂਝਣਾ ਪੈਂਦਾ ਹੈ | ਐਲੋਵੇਰਾ ਜੈੱਲ ਵਿਚ ਗੁਲਾਬ ਜਲ ਮਿਲਾ ਕੇ ਬਣੇ ਪੇਸਟ ਨੂੰ ਅੱਧੇ ਘੰਟੇ ਤੱਕ ਲਗਾਉਣ ਤੋਂ ਬਾਅਦ ਸਾਫ਼ ਤਾਜ਼ੇ ਪਾਣੀ ਨਾਲ ਧੋ ਲਓ, ਇਸ ਨਾਲ ਸਮੱਸਿਆ ਦਾ ਹੱਲ ਮਿਲ ਸਕਦਾ ਹੈ | ਇਸ ਨੂੰ ਤੁਸੀਂ ਹਫ਼ਤੇ ਵਿਚ ਤਿੰਨ ਦਿਨ ਤੱਕ ਕਰ ਸਕਦੇ ਹੋ | ਜੇਕਰ ਤੁਹਾਡੇ ਵਾਲ ਸਾਧਾਰਨ ਹਨ ਤਾਂ ਤੁਸੀਂ ਐਲੋਵੇਰਾ ਜੈੱਲ/ਜੂਸ ਵਾਲਾਂ 'ਤੇ ਲਗਾ ਕੇ ਬਾਅਦ ਵਿਚ ਵਾਲਾਂ ਨੂੰ ਧੋ ਲਓ | ਇਸ ਨਾਲ ਵਾਲ ਸੰਘਣੇ, ਮੁਲਾਇਮ ਅਤੇ ਚਮਕਦਾਰ ਹੋ ਜਾਣਗੇ | ਜੇਕਰ ਤੁਸੀਂ ਵਾਲਾਂ ਵਿਚ ਸਿੱਕਰੀ ਤੋਂ ਪ੍ਰੇਸ਼ਾਨ ਹੋ ਤਾਂ ਐਲੋਵੇਰਾ ਜੈੱਲ ਵਿਚ ਨਿੰਬੂ ਦਾ ਰਸ ਅਤੇ ਦਹੀਂ ਮਿਲਾ ਕੇ ਬਣੇ ਮਿਸ਼ਰਣ ਨੂੰ ਵਾਲਾਂ ਵਿਚ ਲਗਾ ਕੇ ਕੁਝ ਸਮੇਂ ਬਾਅਦ ਤਾਜ਼ੇ ਸਾਫ਼ ਪਾਣੀ ਨਾਲ ਧੋ ਲਓ | ਐਲੋਵੇਰਾ ਜੈੱਲ ਅਤੇ ਨਿੰਮ ਦੇ ਪੱਤੇ ਦਾ ਕਾੜ੍ਹਾ ਬਣਾ ਕੇ ਵਰਤੋਂ ਕਰਨ ਨਾਲ ਵੀ ਵਾਲਾਂ ਦੀ ਸਿੱਕਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ | ਐਲੋਵੇਰਾ ਜੈੱਲ ਵਿਚ ਪਿਆਜ਼ ਦਾ ਰਸ, ਕੜ੍ਹੀਪੱਤੇ ਦਾ ਰਸ, ਗੁਡਹਲ ਦੇ ਫੁੱਲ ਦਾ ਰਸ ਮਿਲਾ ਕੇ ਇਸ ਨੂੰ ਤੇਲ ਵਿਚ ਪਾ ਦਿਓ | ਇਸ ਮਿਸ਼ਰਨ ਨੂੰ ਰਾਤ ਨੂੰ ਸੌਾਦੇ ਸਮੇਂ ਵਾਲਾਂ ਦੀਆਂ ਜੜ੍ਹਾਂ ਵਿਚ ਲਾ ਕੇ ਸਵੇਰੇ ਤਾਜ਼ੇ ਠੰਢੇ ਪਾਣੀ ਨਾਲ ਧੋ ਲਓ | ਇਸ ਨੂੰ ਤੁਸੀਂ ਲਗਾਤਾਰ ਵਰਤੋਂ ਕਰ ਸਕਦੇ ਹੋ ਅਤੇ ਇਸ ਦੇ ਕੋਈ ਮਾੜੇ ਪ੍ਰਭਾਵ ਵੀ ਨਹੀਂ ਹਨ |
ਐਲੋਵੇਰਾ ਨੂੰ ਫੇਸਮਾਸਕ ਵਿਚ ਵੀ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ | ਇਕ ਚਮਚ ਜੇਈ ਜਾਂ ਮੁਲਤਾਨੀ ਮਿੱਟੀ, ਇਕ ਚਮਚ ਸੰਤਰੇ ਦੀ ਛਿੱਲ ਦਾ ਪਾਊਡਰ, ਦਹੀਂ ਅਤੇ ਇਕ ਚਮਚ ਐਲੋਵੇਰਾ ਜੈੱਲ ਮਿਲਾ ਕੇ ਇਸ ਮਿਸ਼ਰਨ ਨੂੰ ਚਮੜੀ 'ਤੇ 30 ਮਿੰਟ ਤੱਕ ਲਗਾ ਕੇ ਚਮੜੀ ਨੂੰ ਧੋ ਲਓ |
ਐਲੋਵੇਰਾ ਨੂੰ ਵਾਲਾਂ ਦੀ ਸੁੰਦਰਤਾ ਵਧਾਉਣ ਲਈ ਵੀ ਵਰਤਿਆ ਜਾ ਸਕਦਾ ਹੈ | ਜੈੱਲ ਨੂੰ ਵਾਲਾਂ 'ਤੇ 20 ਮਿੰਟ ਤੱਕ ਲਗਾਉਣ ਤੋਂ ਬਾਅਦ ਧੋ ਲਓ | ਉਸ ਨਾਲ ਵਾਲ ਮੁਲਾਇਮ ਅਤੇ ਚਮਕੀਲੇ ਬਣ ਜਾਂਦੇ ਹਨ | ਐਲੋਵੇਰਾ ਨੂੰ ਹੇਅਰ ਪੈਕ ਵਿਚ ਵੀ ਵਰਤਿਆ ਜਾ ਸਕਦਾ ਹੈ | ਐਲੋਵੇਰਾ ਦਾ ਕਲੀਨਜ਼ਿੰਗ ਪੈਕ ਬਣਾਉਣ ਲਈ ਵੇਸਣ, ਦਹੀਂ ਅਤੇ ਇਕ ਚਮਚ ਐਲੋਵੇਰਾ ਜੈੱਲ ਨੂੰ ਮਿਲਾ ਕੇ ਪੇਸਟ ਬਣਾ ਕੇ ਵਾਲਾਂ ਵਿਚ ਲਗਾ ਲਓ ਅਤੇ ਇਸ ਮਿਸ਼ਰਨ ਨੂੰ ਅੱਧੇ ਘੰਟੇ ਬਾਅਦ ਧੋ ਲਓ |
ਜੇਕਰ ਤੁਹਾਡੇ ਵਾਲ ਜ਼ਿਆਦਾ ਖ਼ੁਸ਼ਕ, ਰੁੱਖੇ ਅਤੇ ਨਾਜ਼ੁਕ ਹੋਣ ਤਾਂ ਇਕ ਅੰਡਾ, ਇਕ ਚਮਚ ਅਰੰਡੀ ਦਾ ਤੇਲ, ਨਿੰਬੂ ਜੂਸ ਅਤੇ ਇਕ ਚਮਚ ਐਲੋਵੇਰਾ ਜੈੱਲ ਨੂੰ ਮਿਲਾ ਕੇ ਇਸ ਮਿਸ਼ਰਨ ਨੂੰ ਵਾਲਾਂ 'ਤੇ ਲਗਾ ਕੇ ਸਿਰ 'ਤੇ ਪਲਾਸਟਿਕ ਟੋਲੀ ਪਾ ਲਓ ਅਤੇ ਵਾਲਾਂ ਨੂੰ ਅੱਧਾ ਘੰਟੇ ਬਾਅਦ ਤਾਜ਼ੇ ਸਾਫ਼ ਪਾਣੀ ਨਾਲ ਧੋ ਲਓ |

ਸੰਪੂਰਨ ਕਸਰਤ 'ਪਾਵਰ ਯੋਗਾ'

ਪਾਵਰ ਯੋਗਾ ਇਕ ਤਰ੍ਹਾਂ ਦਾ ਯੋਗਾ ਆਸਣ ਹੈ, ਜਿਸ ਨੂੰ ਤੇਜ਼ ਰਫ਼ਤਾਰ ਨਾਲ ਕੀਤਾ ਜਾਂਦਾ ਹੈ ਅਤੇ ਇਸ ਦਾ ਸਰੀਰ ਨੂੰ ਬਹੁਤ ਫਾਇਦਾ ਹੁੰਦਾ ਹੈ | ਇਹ ਮਸਲ ਨੂੰ ਟੋਨਅਪ ਕਰਦਾ ਹੈ ਅਤੇ ਹਾਜ਼ਮਾਤੰਤਰ ਨੂੰ ਦਰੁਸਤ ਰੱਖਦਾ ਹੈ | ਇਸ ਲਈ ਇਸ ਨੂੰ ਪਾਵਰ ਯੋਗਾ ਕਿਹਾ ਜਾਂਦਾ ਹੈ | ਇਹ ਇਕ ਤਰ੍ਹਾਂ ਦਾ ਯੋਗਾ ਆਸਣ ਹੈ ਪਰ ਵਿਨਆਸ ਯੋਗਾ ਦੀ ਹੀ ਇਕ ਕਿਸਮ ਹੈ | ਇਸ ਦੇ ਬਹੁਤ ਫਾਇਦੇ ਹੁੰਦੇ ਹਨ | ਤੇਜ਼ ਗਤੀ ਨਾਲ ਕੀਤੇ ਜਾਣ ਵਾਲੇ ਇਸ ਯੋਗਾ ਆਸਣ ਦੇ ਹਾਂ-ਪੱਖੀ ਨਤੀਜੇ ਹੁੰਦੇ ਹਨ | ਇਹ ਸੂਰਜ ਨਮਸਕਾਰ ਦੀ ਤਰ੍ਹਾਂ ਹੁੰਦਾ ਹੈ, ਜਿਸ ਵਿਚ ਯੋਗਾ ਆਸਣ ਦੀਆਂ ਵੱਖ-ਵੱਖ ਢੰਗ ਹੁੰਦੇ ਹਨ | ਪਾਵਰ ਯੋਗਾ ਸਾਡੇ ਸਰੀਰ ਦੇ ਅੰਦਰੂਨੀ ਹਿੱਸਿਆਂ ਦੀ ਕਾਰਜ ਪ੍ਰਣਾਲੀ ਨੂੰ ਦਰੁਸਤ ਕਰਦਾ ਹੈ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤੀ ਦਿੰਦਾ ਹੈ | ਇਸ ਯੋਗਾ ਨੂੰ ਕਰਨ ਲਈ ਇਕਾਗਰਤਾ ਦੀ ਜ਼ਰੂਰਤ ਹੁੰਦੀ ਹੈ | ਇਹ ਦਿਲ ਅਤੇ ਦਿਮਾਗ਼ ਨੂੰ ਸਕੂਨ ਦਿੰਦਾ ਹੈ | ਬੇਹੱਦ ਲਚੀਲਾ, ਸਟੈਮਿਨਾ ਵਿਚ ਵਾਧਾ ਕਰਨ ਵਾਲਾ ਅਤੇ ਸਰੀਰ ਨੂੰ ਤਾਕਤ ਦੇਣ ਵਾਲਾ ਇਹ ਇਕ ਸੰਪੂਰਨ ਵਰਕਆਊਟ ਹੈ | ਇਸ ਨਾਲ ਵਜ਼ਨ ਘਟਾਉਣ ਵਿਚ ਵੀ ਮਦਦ ਮਿਲਦੀ ਹੈ | ਤੇਜ਼ ਗਤੀ ਨਾਲ ਕੀਤੇ ਜਾਣ ਵਾਲੇ ਇਸ ਯੋਗਾ ਆਸਣ ਵਿਚ ਸੱਟ ਲੱਗਣ ਦਾ ਡਰ ਨਹੀਂ ਰਹਿੰਦਾ | ਇਸ ਲਈ ਦੂਜੇ ਹੋਰ ਯੋਗਾ ਆਸਣਾਂ ਦੀ ਤੁਲਨਾ ਵਿਚ ਇਹ ਜ਼ਿਆਦਾ ਹਰਮਨ ਪਿਆਰਾ ਹੈ | ਪੱਛਮੀ ਜਗਤ ਦੀ ਸੈਲੀਬਿ੍ਟੀਜ਼ ਹੀ ਨਹੀਂ ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਅਤੇ ਸਮੀਰਾ ਰੈਡੀ ਵੀ ਇਸ ਨੂੰ ਲਗਾਤਾਰ ਕਰਦੀਆਂ ਹਨ |
ਫਾਇਦੇ : ਇਹ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾ ਕੇ ਮੈਟੋਬਾਲਿਕ ਪੱਧਰ ਵਿਚ ਵਾਧਾ ਕਰਦਾ ਹੈ | ਰੀੜ੍ਹ ਦੀ ਹੱਡੀ ਨੂੰ ਮਜ਼ਬੂਤੀ ਦੇ ਕੇ ਸਰੀਰ ਨੂੰ ਦੂਜੀਆਂ ਮਾਸਪੇਸ਼ੀਆਂ ਲਈ ਇਹ ਫ਼ਾਇਦੇਮੰਦ ਯੋਗਾ ਇਕਾਗਰਤਾ ਵਧਾਉਂਦਾ ਹੈ ਅਤੇ ਤਣਾਅ ਨੂੰ ਘੱਟ ਕਰਦਾ ਹੈ | ਇਹ ਦਿਲ ਦੀ ਧੜਕਣ ਨੂੰ ਵਧਾਉਂਦਾ ਹੈ, ਜਿਸ ਨਾਲ ਦਿਲ ਦੀ ਕਾਰਜਕੁਸ਼ਲਤਾ ਵਿਚ ਸੁਧਾਰ ਹੁੰਦਾ ਹੈ ਅਤੇ ਖੂਨ ਸੰਚਾਰ ਵਿਚ ਵਾਧਾ ਹੁੰਦਾ ਹੈ | ਇਸ ਨਾਲ ਖੂਨ ਦੇ ਦਬਾਅ ਦੇ ਮਰੀਜ਼ਾਂ ਨੂੰ ਵੀ ਕਾਫ਼ੀ ਫਾਇਦਾ ਹੁੰਦਾ ਹੈ | ਇਸ ਨੂੰ ਹਫ਼ਤੇ ਵਿਚ 3 ਤੋਂ 4 ਵਾਰ ਲਗਪਗ ਇਕ ਘੰਟੇ ਤੱਕ ਕਰਨਾ ਚਾਹੀਦਾ ਹੈ | ਜੇਕਰ ਤੁਸੀਂ ਇਸ ਤੋਂ ਜ਼ਿਆਦਾ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਇਸ ਨੂੰ ਕਾਰਡੀਓ ਅਤੇ ਵੇਟ ਟ੍ਰੇਨਿੰਗ ਦੇ ਨਾਲ ਕਰੋ | ਇਸ ਦੇ ਨਾਲ-ਨਾਲ ਸਿਹਤਮੰਦ ਖਾਣਾ ਖਾਓ | ਆਪਣੇ ਡਾਕਟਰ ਨਾਲ ਸਲਾਹ ਕਰਨ ਤੋਂ ਬਾਅਦ ਹੀ ਇਸ ਦੀ ਸ਼ੁਰੂਆਤ ਕਰੋ ਅਤੇ ਥੋੜ੍ਹੇ ਸਮੇਂ ਬਾਅਦ ਇਸ ਦੇ ਨਤੀਜਿਆਂ ਦੀ ਵੀ ਜਾਂਚ ਕਰੋ |
ਕੌਣ ਪਾਵਰ ਯੋਗਾ ਨਾ ਕਰਨ :
• ਜੇਕਰ ਤੁਹਾਡਾ ਵਜ਼ਨ ਜ਼ਿਆਦਾ ਹੈ, ਕਿਉਂਕਿ ਪਾਵਰ ਯੋਗਾ ਵਿਚ ਫਿਟਨੈੱਸ ਦਾ ਵੀ ਮਹੱਤਵ ਹੈ | ਸਰੀਰ ਲਈ ਮੁਸ਼ਕਿਲ ਅਤੇ ਭਾਰੀ ਇਹ ਆਸਣ ਦੀਆਂ ਮੁਦਰਾਵਾਂ ਫਾਇਦੇ ਦੀ ਥਾਂ ਨੁਕਸਾਨ ਪਹੁੰਚਾ ਸਕਦੀਆਂ ਹਨ |
• ਗਰਭ ਅਵਸਥਾ ਵਿਚ ਪਾਵਰ ਯੋਗਾ ਦੀਆਂ ਕਈ ਮੁਦਰਾਵਾਂ ਤੁਹਾਡੇ ਸਰੀਰ ਲਈ ਭਾਰੀ ਪੈ ਸਕਦੀਆਂ ਹਨ | ਇਸ ਲਈ ਗਰਭ ਅਵਸਥਾ ਦੌਰਾਨ ਔਰਤਾਂ ਨੂੰ ਯੋਗਾ ਆਸਣ ਲਈ ਆਸਾਨ ਅਤੇ ਗਰਭ ਅਵਸਥਾ ਵਿਚ ਕੀਤੇ ਜਾਣ ਵਾਲੇ ਆਸਣ ਹੀ ਕਰਨੇ ਚਾਹੀਦੇ |
• ਸ਼ੂਗਰ ਅਤੇ ਆਰਥਰਾਈਟਸ ਦੇ ਰੋਗੀ ਵੀ ਇਸ ਨੂੰ ਨਾ ਕਰਨ | ਇਸ ਤਰ੍ਹਾਂ ਦੀ ਫਿਜੀਕਲ ਐਕਸਰਸਾਈਜ਼ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰ ਲਓ |
-0-



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX