ਤਾਜਾ ਖ਼ਬਰਾਂ


ਭਾਰਤ ਵੈਸਟ ਇੰਡੀਜ਼ ਟੀ20 ਮੈਚ : ਭਾਰਤ ਨੇ 6 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ
. . .  1 day ago
ਸਾਬਕਾ ਪੈਰਾ ਮਿਲਟਰੀ ਫੋਰਸ ਵੱਲੋਂ 13 ਨੂੰ ਕੀਤਾ ਜਾਵੇਗਾ ਦਿੱਲੀ ਸੰਸਦ ਭਵਨ ਦਾ ਘਿਰਾਓ
. . .  1 day ago
ਫ਼ਤਿਹਗੜ੍ਹ ਸਾਹਿਬ, 6 ਦਸੰਬਰ (ਅਰੁਣ ਅਹੂਜਾ)- ਆਪਣੀਆਂ ਮੰਗਾਂ ਨੂੰ ਲੈ ਕੇ ਸਾਬਕਾ ਆਲ ਇੰਡੀਆ ਪੈਰਾਂ ਮਿਲਟਰੀ ਫੋਰਸ ਵੱਲੋਂ 13 ਦਸੰਬਰ ਨੂੰ ਦਿੱਲੀ ਸੰਸਦ ਭਵਨ ਅਗੇ ਕੌਮੀ ਪੱਧਰੀ ਰੋਸ ਧਰਨਾ ਲਗਾਇਆ ਜਾ ਰਿਹਾ ਹੈ, ਜਿਸ ...
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 208 ਦੌੜਾਂ ਦਾ ਟੀਚਾ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦਾ 101 ਦੌੜਾਂ 'ਤੇ ਡਿੱਗਿਆ ਤੀਸਰਾ ਵਿਕਟ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦੀ ਤੇਜ਼ ਸ਼ੁਰੂਆਤ, 10 ਓਵਰਾਂ ਮਗਰੋਂ ਦੋ ਵਿਕਟਾਂ ਦੇ ਨੁਕਸਾਨ 'ਤੇ 101 ਦੌੜਾਂ
. . .  1 day ago
ਫ਼ਾਜ਼ਿਲਕਾ ਪੁਲਿਸ ਨੇ ਔਰਤਾਂ ਲਈ 'ਪਿੱਕ ਐਂਡ ਡਰੋਪ' ਸੇਵਾ ਦੀ ਕੀਤੀ ਸ਼ੁਰੂ
. . .  1 day ago
ਫ਼ਾਜ਼ਿਲਕਾ, 6 ਦਸੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਪੁਲਿਸ ਵੱਲੋਂ ਔਰਤਾਂ ਦੀਆਂ ਸੁਰੱਖਿਆ ਨੂੰ ਲੈ ਕੇ ਜ਼ਿਲ੍ਹੇ ਵਿਚ ਸ਼ਕਤੀ ਐਪ ਨੂੰ ਲਾਂਚ ਕੀਤਾ ਗਿਆ। ਇਸ ਤੋਂ ਇਲਾਵਾ 'ਪਿੱਕ ਐਂਡ ਡਰੋਪ' ਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ...
ਸ੍ਰੀ ਮੁਕਤਸਰ ਸਾਹਿਬ ਤੋਂ ਅਗਵਾ ਨੌਜਵਾਨ ਬਰਾਮਦ,3 ਦੋਸ਼ੀ ਕਾਬੂ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ ਬਾਈਪਾਸ ਤੋਂ ਅਗਵਾ ਹੋਏ ਨੌਜਵਾਨ ਨੂੰ ਪੁਲਿਸ ਨੇ ਮਹਿਜ ਕੁਝ ਘੰਟਿਆਂ ਮਗਰੋਂ ਹੀ ਬਰਾਮਦ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਨੇ...
ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਦੂਸਰਾ ਝਟਕਾ, ਸਕੋਰ 64
. . .  1 day ago
ਭਾਰਤ ਵੈਸਟ ਇੰਡੀਜ਼ ਟੀ 20 ਮੈਚ : 5 ਓਵਰਾਂ ਮਗਰੋਂ ਵੈਸਟ ਇੰਡੀਜ਼ ਨੇ ਇਕ ਵਿਕਟ ਦੇ ਨੁਕਸਾਨ 'ਤੇ ਬਣਾਈਆਂ 57 ਦੌੜਾਂ
. . .  1 day ago
ਭਾਰਤ ਵੈਸਟ ਇੰਡੀਜ਼ : ਦੂਸਰੇ ਓਵਰ 'ਚ ਵੈਸਟ ਇੰਡੀਜ ਨੂੰ ਲੱਗਾ ਪਹਿਲਾ ਝਟਕਾ, ਸਕੋਰ 13/1
. . .  1 day ago
ਹੋਰ ਖ਼ਬਰਾਂ..

ਦਿਲਚਸਪੀਆਂ

ਸਾਥੀ ਹਾਥ ਬੜਾਨਾ

ਇਕ ਇਕ ਤੇ ਦੋ ਗਿਆਰਾਂ

ਮੈਂ ਘਰ ਤੋਂ ਚੱਲ ਕੇ ਮੇਨ ਸੜਕ 'ਤੇ ਪਹੁੰਚਿਆ ਹੀ ਸਾਂ ਤਾਂ ਮੈਨੂੰ ਮੇਨ ਸੜਕ 'ਤੇ ਵਾਹਵਾ ਭੀੜ (ਰਸ਼) ਦਿਖਾਈ ਦਿੱਤੀ | ਕਾਰਾਂ ਅਤੇ ਸਕੂਟਰਾਂ ਦੀਆਂ ਲਾਈਨਾਂ ਲੱਗੀਆਂ ਸਨ, ਜਿਨ੍ਹਾਂ 'ਚ ਇਕ ਤਿੰਨ ਪਹੀਆ ਹੱਥ ਨਾਲ ਚਲਾਉਣ ਵਾਲੀ ਰਿਕਸ਼ਾ ਵੀ ਨਜ਼ਰ ਆਈ, ਜਿਸ ਉਤੇ ਇਕ ਅੰਗਹੀਣ ਬਜ਼ੁਰਗ ਬੈਠਾ ਸੀ, ਜੋ ਇਕ ਹੱਥ ਨਾਲ ਹੈਾਡਲ ਸੰਭਾਲੀ ਬੈਠਾ ਸੀ ਅਤੇ ਦੂਜੇ ਹੱਥ ਨਾਲ ਕੋਲ ਹੀ ਲੱਗੇ ਪੈਡਲ ਨੂੰ ਘੁਮਾਈ ਜਾਂਦਾ ਸੀ | ਮੈਂ ਹੈਰਾਨ ਹੋਇਆ ਕਿ ਇਹ ਇਕੱਲਾ ਬਜ਼ੁਰਗ ਕਿਵੇਂ ਐਨੀ ਤੇਜ਼ ਰਿਕਸ਼ਾ ਚਲਾਈ ਜਾਂਦਾ ਏ | ਪਰ ਜਦੋਂ ਮੈਂ ਜ਼ਰਾ ਕੁ ਅੱਗੇ ਵਧ ਕੇ ਗੌਰ ਨਾਲ ਵੇਖਿਆ ਤਾਂ ਪਤਾ ਲੱਗਾ ਕਿ ਉਸ ਵਡੇਰੀ ਉਮਰ ਵਾਲੇ ਸੱਜਣ ਨਾਲ ਉਹਦੀ ਜੀਵਨ ਸਾਥਣ ਵੀ ਬੈਠੀ ਹੋਈ ਸੀ ਜੋ ਕੋਲ ਲੱਗੇ ਪੈਡਲ ਨੂੰ ਵੀ ਪੂਰੇ ਜ਼ੋਰ ਨਾਲ ਘੁਮਾ ਰਹੀ ਸੀ | ਇਹ ਦੇਖ ਕੇ ਜਿਥੇ ਮੈਨੂੰ ਇਹ ਮੁਹਾਵਰਾ ਚੇਤੇ ਆਇਆ ਕਿ ਇਕ ਇਕ ਅਤੇ ਦੋ ਗਿਆਰਾਂ ਹੁੰਦੇ ਨੇ, ਉਥੇ ਮੈਨੂੰ ਗੀਤ ਦੀਆਂ ਕੁਝ ਸਤਰਾਂ ਵੀ ਯਾਦ ਆ ਗਈਆਂ...
ਸਾਥੀ ਹਾਥ ਬੜਾਨਾ, ਏਕ ਇਕੇਲਾ ਥੱਕ ਜਾਏਗਾ
ਮਿਲ ਕਰ ਬੋਝ ਉਠਾਨਾ, ਸਾਥੀ ਹਾਥ ਬੜਾਨਾ |

-ਮੋਬਾਈਲ : 98157-60156.


ਖ਼ਬਰ ਸ਼ੇਅਰ ਕਰੋ

ਬਾਪੂ ਦੀ ਕੁੱਤੇਖਾਣੀ... ਪੰਖੇਰੂਆਂ ਦੀ ਸੇਵਾ

ਸਿਆਲ ਦੇ ਮਹੀਨਿਆਂ 'ਚ ਪੰਛੀਆਂ ਦੀਆਂ ਦਿਲ-ਖਿੱਚਵੀਆਂ ਅਵਾਜ਼ਾਂ ਵਾਗਲ 'ਚ ਡਹੀ ਢਿੱਲੀ ਜਿਹੀ ਮੰਜੀ 'ਤੇ ਪਏ ਬਾਪੂ ਦੇ ਕੰਨ੍ਹੀ ਪੈ ਰਹੀਆਂ ਸਨ | ਪਰ, ਉਹ ਤਾਂ ਆਪਣੇ ਫਰਜ਼ੰਦ ਨੂੰ ਪਾਣੀ ਪਿਲਾਉਣ ਲਈ ਅਵਾਜ਼ਾਂ ਦਿੰਦਾ ਥੱਕ ਚੁੱਕਿਆ ਸੀ | ਅਚਾਨਕ ਉਸ ਦੇ ਕੰਨੀਂ ਪੈਰ-ਚਾਲ ਦੀ ਅਵਾਜ਼ ਪਈ, ਜਿਵੇ ਕੋਈ ਕੋਠੀ ਦੀਆਂ ਪੌੜੀਆਂ ਚੜ੍ਹ ਰਿਹਾ ਹੋਵੇ | ਉਸ ਨੇ ਅੱਖਾਂ ਘੁਮਾਈਆਂ ਘਾਲਾ ਪੌੜੀਆਂ ਚੜ੍ਹਦਾ ਵੇਖਿਆ, ਉਸਨੇ ਵੇਖ ਅਵਾਜ਼ ਦਿੱਤੀ, 'ਘਾਲੇ ਪੁੱਤ ਉਰਾਂ ਹੋ ਕੇ ਗੱਲ ਸੁਣੀ..., ਮੇਰਾ ਸਰੀਰ ਟੁੱਟੀ ਜਾਂਦੈ..., ਨਾਲੇ ਮੇਰਾ ਸੰਘ ਸੁਕਦੈ... |' 'ਸਿਵਿਆਂ 'ਚ ਲੱਤਾਂ ਨੇ, ਤੈਨੂੰ ਠਰੰਮਾ ਨਹੀਂ ਆਇਆ ਤੈਨੂੰ | ਪੰਛੀਆਂ ਨੂੰ ਦਾਣੇ ਤੇ ਪਾਣੀ ਕੀ ਪਾਉਣ ਚਲਿਆਂ ਵੇਖ ਲਿਆ, ਹੁਣ ਤੇਰਾ ਸੰਘ ਵੀ ਸੁੱਕਣ ਲੱਗਿਆ' ਪੁੱਤ ਦੀ ਰੁੱਖੀ ਤੇ ਕੜਕਵੀਂ ਬੋਲੀ ਨੇ ਬਾਪੂ ਦੇ ਬੁੱਲ਼੍ਹ ਜੋੜ ਦਿੱਤੇ | ਬਾਪੂ ਚੁੱਪ ਹੋ ਗਿਆ | ਪਰ ਘਾਲਾ ਇਕੋ ਸਾਹ ਬੋਲਦਿਆਂ ਕਹਿ ਗਿਆ, 'ਚੱਲਦਾ ਹਾਂ ਸੈਂਟਰੀ ਵਾਲੇ ਕੋਲ, ਤੇਰੀ ਮੰਜੀ ਲਾਗੇ ਨਲਕਾ ਲਗਵਾ ਦਿੰਦਾ ਹਾਂ, ਸੰਘ ਨੂੰ ਤਰ ਰੱਖੀਂ |' ਬੁਢਾਪੇ ਦੀ ਸਰੀਰਕ ਮਜਬੂਰੀ ਅਤੇ ਕੱਬੇ ਸੁਭਾਅ ਦੇ ਪੁੱਤ ਤੋਂ ਜਾਣੂ ਹੋਣ ਕਰਕੇ ਬਾਪੂ ਪਾਸਾ ਵੱਟਦਾ ਸੋਚਾਂ 'ਚ ਗਵਾਚਦਾ ਆਪਣੇ-ਆਪ ਤੋਂ ਸਵਾਲ ਪੁੱਛਣ ਲੱਗਾ | ਕੀ ਇਸੇ ਪੁੱਤ ਲਈ ਸੁੱਖਾਂ ਸੁੱਖਦਾ ਰਿਹਾਂ ਹਾਂ..., ਇਹ ਦਿਨ ਵੇਖਣ ਲਈ ਹੀ ਲੋਹੜੀਆਂ ਵੰਡਦਾ ਰਿਹਾ... |
ਘਾਲਾ ਕੋਠੇ ਦੀ ਛੱਤ ਦੇ ਬੰਨੇਰਿਆਂ 'ਤੇ ਇੰਤਜ਼ਾਰ 'ਚ ਬੈਠੇ ਪੰਛੀਆਂ ਵੱਲ ਵੇਖ ਮਨ ਹੀ ਮਨ 'ਚ ਗੱਲਾਂ ਕਰਦਾ ਕਹਿਣ ਲੱਗਿਆ ਰੱਬ ਦੇ ਪਿਅਰੇ ਨੇ, ਇਹ ਮਾਸੂਮ ਪੰਛੀ, ਮੇਰੀ ਆਸ ਲਈ ਕੋਠੀ ਦੀ ਛੱਤ 'ਤੇ ਆਉਂਦੇ ਨੇ... | ਸ਼ਹਿਰ ਵਾਲਾ ਬਾਬਾ ਕਹਿੰਦਾ ਸੀ 'ਪੰਛੀਆਂ ਨੂੰ ਸਤਨਾਜਾ ਪਾਇਆ ਕਰ, ਗਰਮੀਆਂ 'ਚ ਪਾਣੀ ਰੱਖਿਆ ਕਰ, ਘਰ-ਪਰਿਵਾਰ 'ਚ ਸੁੱਖ-ਸਾਂਦ ਬਣੀ ਰਹੇਗੀ...' | ਤਾਂਹੀਓ ਪਾਉਂਦਾ ਹਾਂ, ਉਸ ਨੇ ਛੱਤ 'ਤੇ ਪੰਛੀਆਂ ਨੂੰ ਦਾਣੇ ਖਿਲਾਰੇ-ਕੂੰਡੇ 'ਚ ਪਾਣੀ ਪਾਇਆ | ਜੇਬ੍ਹ 'ਚੋਂ ਫੋਨ ਕੱਢਿਆ ਸੈਲਫੀ ਲਈ ਤੇ ਫੇਸਬੁੱਕ 'ਤੇ ਚਾੜ੍ਹਦਿਆਂ ਛੱਤ ਤੋਂ ਹੇਠਾਂ ਆਉਣ ਲੱਗਿਆ | ਪੰਛੀ ਬਨੇਰੇ ਤੋਂ ਉੱਠ ਦਾਣਿਆਂ ਵੱਲ ਆਏ | ਪਰ ਅੱਜ ਉਹ ਖਾਮੋਸ਼ ਸਨ, ਉਨ੍ਹਾਂ ਇਕ ਵੀ ਦਾਣਾ ਨਾ ਚੁੱਗਿਆ ਅਤੇ ਨਾ ਹੀ ਕੂੰਡੇ 'ਚ ਪਾਏ ਪਾਣੀ ਦੀ ਇਕ ਚੁੰਝ ਭਰੀ | ਸ਼ਾਇਦ ਉਨ੍ਹਾਂ ਘਾਲੇ ਵਲੋਂ ਬਾਪੂ ਨੂੰ ਕਹੇ ਰੁੱਖੇ ਤੇ ਕੌੜੇ ਬੋਲ ਨਾਲ ਕੀਤੀ ਕੁੱਤੇਖਾਣੀ ਨੂੰ ਸੁਣ ਲਿਆ ਹੋਵੇਗਾ | ਉਨ੍ਹਾਂ ਜਿਵੇਂ ਅੱਖਾਂ-ਅੱਖਾਂ 'ਚ ਹੀ ਇਕ ਦੂਜੇ ਨੂੰ ਸਮਝਾਇਆ ਅਤੇ ਝੁੰਡ ਬਣਾ ਇਕੋ ਉਡਾਰੀ ਉੱਥੋਂ ਉੱਡ ਗਏ |
ਬਾਪੂ ਵਲੋਂ ਬੇ-ਪ੍ਰਵਾਹ ਘਾਲਾ ਛੱਤ ਤੋਂ ਹੇਠਾਂ ਉਤਰਦਿਆਂ ਕੋਠੀ ਅੰਦਰ ਜਾ ਵੜਿਆ ਅਤੇ ਅੰਦਰ ਵੜ੍ਹਦਿਆਂ ਹੀ ਟੈਲੀਵੀਜ਼ਨ ਦਾ ਸਵਿੱਚ ਆਨ ਕਰ ਚੱਲਦਾ ਪ੍ਰੋਗਰਾਮ ਵੇਖਣ ਲੱਗਿਆ | ਪ੍ਰੋਗਰਾਮ 'ਚ ਵਿਚਾਰ-ਚਰਚਾ ਚੱਲ ਰਹੀ ਸੀ, 'ਜਿਸ ਘਰ 'ਚ ਬਜ਼ੁਰਗਾਂ ਦੀ ਇੱਜ਼ਤ ਨਹੀਂ ਹੁੰਦੀ, ਉਸ ਘਰੋਂ ਬਰਕਤਾਂ ਵੀ ਉੱਡਣ ਲੱਗ ਜਾਂਦੀਆਂ ਨੇ... |' ਵਿਚਾਰ-ਚਰਚਾ 'ਚ ਇਹ ਵੀ ਸਾਹਮਣੇ ਆਇਆ ਕਿ ਹਾਲਾਤ ਇਹੋ-ਜਿਹੇ ਬਣਦੇ ਨੇ ਕਿ ਉਸ ਘਰ 'ਚ ਚਿੜੀਆਂ-ਘੁੱਗੀਆਂ-ਕਬੂਤਰ-ਕਾਂ ਆਦਿ ਪੰਖੇਰੂ ਦਾਣਾ ਚੁਗਣ ਲਈ ਮੂੰਹ ਤੱਕ ਨਹੀਂ ਕਰਦੇ | ਚੱਲਦੇ ਦਿਲਚਸਪ ਵਿਸ਼ੇ ਦਰਮਿਆਨ ਉਸ ਦੇ ਟੈਲੀਫ਼ੋਨ ਦੀ ਘੰਟੀ ਖੜ੍ਹਕੀ, ਉਸ ਨੇ ਫ਼ੋਨ ਜੇਬ 'ਚੋਂ ਕੱਢਿਆ ਤੇ ਅੱਗੋਂ ਜਬਾਬ ਸੀ 'ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋ ਗਿਆ, ਹਸਪਤਾਲ ਦੇ ਐਮਰਜੈਂਸੀ 'ਚ ਦਾਖ਼ਲ ਹੈ...ਜਲਦੀ ਪਹੁੰਚੋ' | ਉਸ ਦਾ ਧਿਆਨ ਕੋਠੇ 'ਤੇ ਖਿਲਾਰੇ ਦਾਣਿਆਂ ਵੱਲ ਖਿੱਚਿਆ ਗਿਆ, ਉਸ ਦੀਆਂ ਅੱਖਾਂ ਸਾਹਮਣੇ ਉਹੀ ਦਿ੍ਸ਼ ਆਇਆ | ਜਦੋਂ ਪੰਛੀ ਦਾਣਾ ਚੁਗੇ ਬਗ਼ੈਰ ਇਕੋ-ਦਮ ਝੁੰਡ ਬਣਾ ਉੱਡ ਗਏ ਸਨ, ਦੂਜੇ ਪਾਸੇ ਪਾਣੀ ਮੰਗਦਾ ਬਾਪੂ | ਉਹ ਕੋਠੀ ਤੋਂ ਬਾਹਰ ਨਿਕਲਿਆ ਤੇ ਬਾਪੂ ਨੂੰ ਕਿਹਾ ਬਾਪੂ, ਮੁੰਡੇ ਦਾ ਐਕਸੀਡੈਂਟ ਹੋ ਗਿਆ, ਮੈਂ ਹਸਪਤਾਲ ਚੱਲਿਆਂ, ਿਖ਼ਆਲ ਰੱਖੀਂ | ਪੁੱਤਰ ਦੇ ਸੱਜਰੇ-ਸੱਜਰੇ ਕਬੋਲ ਬਾਪੂ ਨੂੰ ਭੁੱਲ ਗਏ, ਇਕ-ਦਮ ਹੱਥ ਜੁੜ ਗਏ...ਕਿਉਂਕਿ ਮੂਲ ਨਾਲੋਂ ਵੱਧ ਪਿਆਰੇ ਪੋਤਰੇ ਦੀ ਗੱਲ ਸੀ |

-ਪਿੰਡ ਤੇ ਡਾਕ: ਘਵੱਦੀ, ਜ਼ਿਲ੍ਹਾ ਲੁਧਿਆਣਾ |
ਮੋਬਾਈਲ : 9417870492

ਮਿੰਨੀ ਕਹਾਣੀ: ਆਖ਼ਰ ਕਿਉਂ?

'ਮੁਹੱਲਾ ਨਿਵਾਸੀਓ, ਅੱਜ ਮੁਹੱਲਾ ਚੰਦਰ ਨਗਰ ਦੀ 'ਐਕਸ਼ਨ ਕਮੇਟੀ' ਦੀ ਮੀਟਿੰਗ ਦਾ ਅਹਿਮ ਮੁੱਦਾ ਇਹ ਹੈ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਮੁਹੱਲੇ ਵਿਚ ਪੈਂਦੇ ਅੱਠ ਗਟਰਾਂ ਵਿਚੋਂ ਦੋ ਦੇ ਢੱਕਣ ਗਾਇਬ ਹਨ..ਇੱਥੇ ਬੱਚਿਆਂ ਦੀ ਜਾਨ ਨੂੰ ਨਿੱਤ ਦਾ ਖ਼ੌਅ ਬਣਿਆ ਰਹਿੰਦੈ..ਹਨੇਰੇ-ਸਵੇਰੇ ਕੋਈ ਵੀ ਬਜ਼ੁਰਗ ਗਟਰ ਵਿਚ ਡਿਗ ਕੇ ਹੱਡ-ਗੋਡੇ ਤੁੜਵਾ ਸਕਦੈ..ਇਨ੍ਹਾ ਖੁੱਲ੍ਹੇ ਗਟਰਾਂ ਕਾਰਨ ਵਾਪਰੇ ਹਾਦਸਿਆਂ ਵਿਚ ਹੁਣ ਤੱਕ ਡੇਢ ਦਰਜਨ ਮੁਹੱਲਾ ਵਾਸੀ ਫੱਟੜ ਹੋ ਚੁੱਕੇ ਹਨ... | '
ਪਰਮਿੰਦਰ ਉੱਥੇ ਖ਼ਾਮੋਸ਼ ਖੜ੍ਹਾ ਸੁਣ ਰਿਹਾ ਸੀ |
'...ਅਸੀਂ ਨਗਰਪਾਲਿਕਾ ਅਫ਼ਸਰਾਂ ਨੂੰ ਕਈ ਵਾਰ ਬੇਨਤੀ ਕੀਤੀ ਪਰ ਉਨ੍ਹਾ ਦੇ ਕੰਨਾਂ 'ਤੇ ਜੰੂ ਤੱਕ ਨਹੀਂ ਸਰਕੀ | ਅੱਜ ਮਾਸਟਰ ਕਿਸ਼ਨ ਲਾਲ ਹੁਰਾਂ ਦਾ ਛੇ ਸਾਲਾ ਪੋਤਾ ਗਟਰ 'ਚ ਡਿਗ ਜਾਣ ਕਰਕੇ ਗੰਭੀਰ ਜ਼ਖ਼ਮੀ ਹੋ ਗਿਐ ਤੇ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਦਾਖ਼ਲ ਐ..ਭਰਾਵੋ ਤੇ ਭੈਣੋਂ ਹੁਣ ਤਾਂ ਹੱਦ ਹੀ ਹੋ ਗਈ ਹੈ..ਆਓ ਸਾਰੇ ਕਾਰਜਸਾਧਕ ਅਫ਼ਸਰ ਦੇ ਦਫ਼ਤਰ ਮੂਹਰੇ ਧਰਨਾ ਦੇਈਏ ਤੇ ਫਿਰ ਟਰੈਫ਼ਿਕ ਜਾਮ ਕਰਕੇ ਅਫ਼ਸਰਸ਼ਾਹੀ ਦੇ ਕੰਨ ਖੋਲ੍ਹੀਏ... | '
'ਐਕਸ਼ਨ ਕਮੇਟੀ' ਦੇ ਪ੍ਰਧਾਨ ਮਹਿਤਾ ਸਾਹਿਬ ਬੋਲ ਰਹੇ ਸਨ ਤੇ ਭੀੜ ਦੇ ਪਿੱਛੇ ਖੜ੍ਹਾ ਪਰਮਿੰਦਰ ਸੋਚ ਰਿਹਾ ਸੀ ਕਿ ਪਿਛਲੇ ਦੋ ਮਹੀਨਿਆਂ ਤੋਂ ਗਟਰਾਂ ਦੇ ਢੱਕਣ ਗਾਇਬ ਹੋਣ ਕਰਕੇ ਮੁਹੱਲਾ ਵਾਸੀਆਂ ਦੀਆਂ ਜਾਨਾਂ ਖ਼ਤਰੇ ਵਿਚ ਪਾਉਣ ਤੇ ਅੱਜ ਧਰਨੇ ਤੇ ਰੋੋਸ ਮੁਜ਼ਾਹਰੇ ਕਰਕੇ ਟਰੈਫ਼ਿਕ ਜਾਮ ਲਗਾਉਣ ਨਾਲ ਆਮ ਲੋਕਾਂ ਲਈ ਹੋਰ ਸਮੱਸਿਆ ਖੜ੍ਹੀ ਕਰਨ ਨਾਲੋਂ ਜੇ 'ਐਕਸ਼ਨ ਕਮੇਟੀ' ਦੇ ਪ੍ਰਧਾਨ ਮਹਿਤਾ ਸਾਹਿਬ ਦੋਵਾਂ ਗਟਰਾਂ ਦੇ ਢੱਕਣ ਹੀ ਲਗਵਾ ਦਿੰਦੇ ਤਾਂ ਸਾਰਾ ਮਾਮਲਾ ਹੱਲ ਹੋ ਜਾਣਾ ਸੀ | ਕਿਉਂ ਲੀਡਰ ਲੋਕ ਮਸਲੇ ਹੱਲ ਨਹੀਂ ਕਰਨੇ ਚਾਹੰੁਦੇ?..ਕਿਉਂ?..ਆਿਖ਼ਰ ਕਿਉਂ?

-410, ਚੰਦਰ ਨਗਰ, ਬਟਾਲਾ |
ਮੋਬਾਈਲ : 97816-46008

ਕਾਵਿ-ਵਿਅੰਗ: ਹਸ਼ਰ

• ਨਵਰਾਹੀ ਘੁਗਿਆਣਵੀ •
ਚੰਗੇ ਸਮੇਂ ਦੀ ਰੱਖੀਏ ਆਸ ਬੇਸ਼ੱਕ
ਹਸ਼ਰ ਵਾਸਤੇ ਸਦਾ ਤਿਆਰ ਰਹੀਏ |
ਪੈਰ ਪੈਰ 'ਤੇ ਜਾਲ ਵਿਛਾਏ ਦੁਸ਼ਟਾਂ,
ਚੌਕਸ ਹੋਵੀਏ ਅਤੇ ਹੁਸ਼ਿਆਰ ਰਹੀਏ |
ਅਣਖ ਕਾਇਮ ਜੇ ਰੱਖਣੀ ਲੋਚਦੇ ਹੋ,
ਬਹੁਤੀ ਦੇਰ ਨਾ ਕਿਸ ਦੇ ਬਾਰ ਰਹੀਏ |
ਤਾਕਤ ਪਰਖੀਏ ਆਪਣੇ ਡੌਲਿਆਂ ਦੀ,
ਐਵੇਂ ਕਿਸੇ 'ਤੇ ਬਣੇ ਨਾ ਭਾਰ ਰਹੀਏ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਸਬਰ ਦਾ ਘੁੱਟ

ਤਿੰਨ ਨੂੰ ਹਾਂ ਦੀ ਸੱਸ 10 ਦਿਨ ਪੇਕੇ ਗੁਜ਼ਾਰਨ ਉਪਰੰਤ ਆਪਣੇ ਘਰ ਆ ਕੇ ਆਪਣੀਆਂ ਤਿੰਨੇ ਇਕੱਠੀਆਂ ਬੈਠੀਆਂ ਨੂੰ ਹਾਂ ਤੋਂ ਪੁੱਛਣ ਲੱਗੀ, ਕੁੜੇ ਮੇਰੇ ਘਰੋਂ ਚਲੇ ਜਾਣ ਉਪਰੰਤ ਥੋਨੂੰ ਮੇਰੇ ਬਾਰੇ ਕੀ ਮਹਿਸੂਸ ਹੋਇਆ, ਤੁਹਾਡਾ ਚਿੱਤ ਵਗੈਰਾ ਲੱਗ ਗਿਆ ਸੀ ਜਾਂ ਕੋਈ ਹੋਰ ਘਾਟ ਵਗੈਰਾ ਤਾਂ ਨਹੀਂ ਰੜਕੀ...?
ਬੇਬੇ ਜੀ ਹੋਰ ਭਾਵੇਂ ਕੁਝ ਵੀ ਹੋਵੇ ਪ੍ਰੰਤੂ ਸਾਨੂੰ ਸਬਰ ਦਾ ਘੁੱਟ ਭਰਨ ਦੀ ਸਿੱਖਿਆ ਜ਼ਰੂਰ ਮਿਲ ਗਈ ਐ, ਛੋਟੀ ਨੂੰ ਹ ਨੇ ਬਾਕੀ ਦੋਵਾਂ ਦੇ ਬੋਲਣ ਦਾ ਪਹਿਲਾਂ ਹੀ ਆਪਣਾ ਪ੍ਰਧਾਨਗੀ ਪੱਖ ਪੇਸ਼ ਕਰਦਿਆਂ ਕਿਹਾ... |
ਕੁੜੇ ਉਹ ਕਿਵੇਂ...?
ਬੇਬੇ ਜੀ, ਉਹ ਏਵੇਂ ਕਿ ਰੱਬ ਨਾ ਕਰੇ, ਭਲਕੇ ਕਿਤੇ ਅਚਾਨਕ ਤੁਹਾਡਾ ਦਮ ਬੰਦ ਹੋ ਜਾਵੇ ਤਾਂ ਸਾਨੂੰ ਬਾਕੀ ਟੱਬਰ ਨੂੰ ਤੁਹਾਡੀ ਘਾਟ ਝੱਲਣਾ ਆਸਾਨ ਰਹੇਗਾ | ਇਸ ਦਮ ਦਾ ਕੀ ਵਸਾਹ, ਦਮ ਆਵੇ ਜਾਂ ਨਾ ਆਵੇ... |
ਨੂੰ ਹ ਦੇ ਸ਼ਬਦੀ ਤੀਰ ਨੇ ਸੱਸ ਦਾ ਕਾਲਜਾ ਵਲੂੰਧਰ ਕੇ ਰੱਖ ਦਿੱਤਾ ਸੀ | ਸਬਰ ਦਾ ਘੁੱਟ ਭਰੀ ਬੈਠੀ ਸੱਸ ਹੁਣ ਟਾਹਣ ਨਾਲੋਂ ਟੁੱਟੇ ਹੋਏ ਫੁੱਲ ਵਾਂਗ ਆਪਣੇ-ਆਪ ਨੂੰ ਮੁਰਝਾਈ-ਮੁਰਝਾਈ ਮਹਿਸੂਸ ਕਰ ਰਹੀ ਸੀ ਤੇ ਨੂੰ ਹਾਂ ਦੇ ਚਿਹਰੇ 'ਤੇ ਅਜੇ ਵੀ ਖੁਸ਼ੀ ਦਾ ਨੂਰ ਲਸ਼-ਲਸ਼ ਕਰ ਰਿਹਾ ਸੀ |

-ਪਿੰਡ:-ਲੰਗੇਆਣਾ ਕਲਾਂ (ਮੋਗਾ)
ਮੋਬਾਈਲ : 98781-17285.

ਅਖ਼ਬਾਰ ਦਾ ਜੂਸ

ਮਾਸਟਰ ਬਿੱਕਰ ਸਿੰਘ ਦੇ ਘਰ ਪੰਜ ਅਖ਼ਬਾਰ ਆਉਂਦੇ ਨੇ | ਚਾਰ ਅਖ਼ਬਾਰ ਪੰਜਾਬੀ ਦੇ ਅਤੇ ਪੰਜਵਾਂ ਅੰਗਰੇਜ਼ੀ ਦਾ | ਪਹਿਲਾਂ ਉਹ ਸਾਰੇ ਅਖ਼ਬਾਰਾਂ 'ਤੇ ਘਰ ਬੈਠ ਕੇ ਸਰਸਰੀ ਨਜ਼ਰ ਮਾਰਦੇ ਨੇ | ਕਈ ਗੁਆਂਢੀ ਵੀ ਉਨ੍ਹਾਂ ਤੋਂ ਅਖ਼ਬਾਰ ਮੰਗ ਕੇ ਲੈ ਜਾਂਦੇ ਨੇ | ਬਾਅਦ ਵਿਚ ਉਹ ਸਾਰੇ ਅਖ਼ਬਾਰ ਸੱਥ ਵਿਚ ਲੈ ਜਾਂਦੇ ਨੇ | ਸੱਥ ਵਿਚ ਬੈਠਣ ਵਾਲੇ ਸਾਰੇ ਲੋਕ ਤਾਸ਼ ਛੱਡ ਕੇ ਅਖ਼ਬਾਰ ਪੜ੍ਹਨ ਲੱਗ ਜਾਂਦੇ ਨੇ ਅਤੇ ਉਸ ਤੋਂ ਬਾਅਦ ਖ਼ਬਰਾਂ ਉਤੇ ਤਵਸਰਾ ਵੀ ਕਰਦੇ ਨੇ |
ਅੱਜ ਮਾਸਟਰ ਬਿੱਕਰ ਸਿੰਘ ਸ਼ਾਮ ਦੇ ਪੰਜ ਵਜੇ ਸੱਥ ਵਿਚ ਬੈਠੇ ਅਖ਼ਬਾਰ ਪੜ੍ਹ ਰਹੇ ਸਨ | ਸੱਥ ਕੋਲ ਦੀ ਲੰਘਣ ਲੱਗੇ ਕਿੱਕਰ ਨਿਘੋਚੀ ਨੇ ਮਾਸਟਰ ਜੀ ਨੂੰ ਟਾਂਚ ਕਰਦੇ ਹੋਏ ਕਿਹਾ, 'ਮਾਸਟਰ ਜੀ ਪਹਿਲਾਂ ਤੁਸੀਂ ਘਰ ਬੈਠ ਕੇ ਅਖ਼ਬਾਰ ਪੜ੍ਹਦੇ ਹੋ, ਫਿਰ ਸਾਰੇ ਜਣੇ ਸੱਥ ਵਿਚ ਇਹੋ ਅਖ਼ਬਾਰ ਪੜ੍ਹਦੇ ਨੇ, ਹੁਣ ਤਾਂ ਇਹਦਾ ਖਹਿੜਾ ਛੱਡ ਦਿਓ, ਹੁਣ ਅਖ਼ਬਾਰ ਬੇਹਾ ਹੋ ਗਿਐ?'
ਮਾਸਟਰ ਜੀ ਤਾਂ ਅਜੇ ਜਵਾਬ ਦੇਣ ਲਈ ਸੋਚ ਹੀ ਰਹੇ ਸਨ ਤਾਂ ਬਲਕਾਰਾ ਮਖੌਲੀ ਝੱਟ ਬੋਲ ਪਿਆ, 'ਮਾਸਟਰ ਜੀ ਅਖ਼ਬਾਰ ਦਾ ਜੂਸ ਕੱਢ ਰਹੇ ਨੇ, ਜੂਸ |'
ਬਲਕਾਰੇ ਮਖੌਲੀ ਦੀ ਗੱਲ ਸੁਣ ਕੇ ਸਾਰੀ ਸੱਥ ਵਿਚ ਹਾਸੜ ਪੈ ਗਈ |

-ਪਿੰਡ ਤੇ ਡਾਕ: ਭਲੂਰ (ਮੋਗਾ) |
ਮੋਬਾਈਲ : 99159-95505

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX