ਤਾਜਾ ਖ਼ਬਰਾਂ


ਆਵਾਰਾ ਸਾਨ੍ਹ ਨੇ ਲਈ ਬਜ਼ੁਰਗ ਦੀ ਜਾਨ
. . .  0 minutes ago
ਖਮਾਣੋਂ, 25 ਜੂਨ (ਪਰਮਵੀਰ ਸਿੰਘ)- ਇੱਥੋਂ ਦੇ ਨਜ਼ਦੀਕੀ ਪਿੰਡ ਰਾਵਣਾ ਦੇ ਇੱਕ ਬਜ਼ੁਰਗ ਦੀ ਆਵਾਰਾ ਸਾਨ੍ਹ ਵਲੋਂ ਮਾਰੇ ਜਾਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜੋਧ ਸਿੰਘ ਦੇ ਰੂਪ 'ਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਸਾਨ੍ਹ ਵਲੋਂ ਮਾਰੇ ਜਾਣ ਕਾਰਨ ਬਜ਼ੁਰਗ...
ਅੱਜ ਦਾ ਵਿਚਾਰ
. . .  22 minutes ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ 62 ਦੌੜਾਂ ਨਾਲ ਹਰਾਇਆ
. . .  1 day ago
ਝੌਂਪੜ 'ਤੇ ਖੰਭਾਂ ਡਿੱਗਣ ਕਾਰਨ ਇਕ ਬਜ਼ੁਰਗ ਔਰਤ ਦੀ ਮੌਤ ,ਇਕ ਗੰਭੀਰ
. . .  1 day ago
ਬਲਾਚੌਰ,24 ਜੂਨ (ਦੀਦਾਰ ਸਿੰਘ ਬਲਾਚੌਰੀਆ)--ਅੱਜ ਬਾਅਦ ਦੁਪਹਿਰ ਹੋਈ ਬਾਰਸ਼ ਸ਼ੈਲਰ ਕਾਲੋਨੀ ਵਾਰਡ ਨੰਬਰ 3 ਨੇੜੇ ਕਚਰਾ ੳੇਠਾਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਇਕ ਪਰਿਵਾਰ ਲਈ ਆਫ਼ਤ ਬਣ ਗਈ ...
ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਿਆ
. . .  1 day ago
ਖਮਾਣੋਂ, 24 ਜੂਨ (ਮਨਮੋਹਣ ਸਿੰਘ ਕਲੇਰ)- ਅੱਜ ਸ਼ਾਮ ਪਿੰਡ ਰਣਵਾਂ ਵਿਖੇ ਇਕ ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਜੋਧ ਸਿੰਘ ਨਾਮਕ ਵਿਅਕਤੀ ਨੂੰ ਮੌਕੇ 'ਤੇ ਹੀ ਜਾਨੋਂ ਮਾਰ ਦਿੱਤਾ। ਮ੍ਰਿਤਕ ਦੇ ਭਰਾ ਕਸ਼ਮੀਰ ਸਿੰਘ ਅਤੇ ਬਚਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ...
ਅਰਬਨ ਸਪਲਾਈ ਦੀ ਤਾਰ ਟੁੱਟ ਕੇ ਨੌਜਵਾਨ 'ਤੇ ਡਿੱਗੀ, ਮੌਤ
. . .  1 day ago
ਖਡੂਰ ਸਾਹਿਬ, 24 ਜੂਨ (ਮਾਨ ਸਿੰਘ)- ਪਾਵਰ ਕਾਮ ਸਬ ਡਵੀਜ਼ਨ ਨਾਗੋਕੇ ਅਧੀਨ ਆਉਂਦੇ ਪਿੰਡ ਰਾਮਪੁਰ ਭੂਤਵਿੰਤ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਜਾਣ ਸਬੰਧੀ ਖ਼ਬਰ ਮਿਲੀ ਹੈ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨੌਜਵਾਨ ....
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 5 ਓਵਰਾਂ ਤੋਂ ਬਾਅਦ ਅਫ਼ਗ਼ਾਨਿਸਤਾਨ 21/0
. . .  1 day ago
ਸਬ-ਡਵੀਜ਼ਨ ਤਪਾ 'ਚ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਨੇ ਕੱਢਿਆ ਫਲੈਗ ਮਾਰਚ
. . .  1 day ago
ਤਪਾ ਮੰਡੀ, 24 ਜੂਨ (ਵਿਜੇ ਸ਼ਰਮਾ)- ਪਿਛਲੇ ਦਿਨੀਂ ਨਾਭਾ ਜੇਲ੍ਹ 'ਚ ਬੰਦ ਡੇਰਾ ਸਿਰਸਾ ਦੇ ਕੱਟੜ ਸਮਰਥਕ ਮਹਿੰਦਰਪਾਲ ਬਿੱਟੂ ਦੇ ਹੋਏ ਕਤਲ ਨੂੰ ਲੈ ਕੇ ਸਬ-ਡਵੀਜ਼ਨ ਦੇ ਡੀ.ਐੱਸ.ਪੀ ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਪੈਰਾ ਮਿਲਟਰੀ ਫੋਰਸ ਦੇ ਸਹਿਯੋਗ ਨਾਲ ....
ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ ਨੇ ਇਕ ਵਿਅਕਤੀ ਨੂੰ ਕੀਤਾ ਕਾਬੂ
. . .  1 day ago
ਅਜਨਾਲਾ, 24 ਜੂਨ (ਐੱਸ. ਪ੍ਰਸ਼ੋਤਮ)- ਅਜਨਾਲਾ ਸੈਕਟਰ ਦੇ ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ. 32 ਬਟਾਲੀਅਨ ਦੇ ਇੰਸਪੈਕਟਰ ਸੰਜੀਵ ਕੁਮਾਰ ਵੱਲੋਂ ਕੌਮਾਂਤਰੀ ਸਰਹੱਦ ਦੇ ਮਨਾਹੀ ਵਾਲੇ ਖੇਤਰ 'ਚ ਘੁੰਮ ਰਹੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ। ਕਾਬੂ ...
ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ ਜਿੱਤ ਲਈ ਦਿੱਤਾ 263 ਦੌੜਾਂ ਦਾ ਟੀਚਾ
. . .  1 day ago
ਹੋਰ ਖ਼ਬਰਾਂ..

ਦਿਲਚਸਪੀਆਂ

ਝੁਲਸ ਰਹੇ ਫੁੱਲ

ਸ਼ਾਮੀਂ ਮੂੰਹ ਕੌੜਾ ਕਰਕੇ ਛੁਪਾਉਣ ਦੀ ਆਦਤ ਤੋਂ ਮਜਬੂਰ ਪਿੱਪਲ ਸਿੰਘ ਆਪਣੀ ਵਾਸਕਟ ਦੀ ਜੇਬ ਵਿਚ ਛੋਟੀਆਂ ਲਾਚੀਆਂ ਤੇ ਟੌਫੀਆਂ ਤਾਂ ਆਮ ਹੀ ਰੱਖਦਾ ਸੀ ਪਰ ਅਜਿਹਾ ਕੋਈ ਮੌਕਾ ਹੀ ਲੰਘਿਆ ਹੋਊ ਜਦੋਂ ਉਹ ਘਰੇ ਆਉਂਦਾ ਹੀ ਫੜਿਆ ਨਾ ਜਾਂਦਾ, ਕਿਉਂਕਿ ਮੂੰਹ ਨੂੰ ਮਗਰੋਂ ਲੱਗਦੀ ਸੀ ਕਿ ਆਪ-ਮੁਹਾਰੇ ਹੀ ਉਹਦੀ ਬੋਲ-ਚਾਲ ਦਾ ਅੰਦਾਜ਼ ਬਦਲਦਿਆਂ ਹੀ ਘਰ ਵਾਲੇ ਜਾਣ ਜਾਂਦੇ | ਕਿਸੇ ਤਕਲੀਫ ਕਰਕੇ ਡਾਕਟਰ ਪਿੱਪਲ ਸਿੰਘ ਨੂੰ ਪੀਣੋਂ ਵਰਜਦੇ ਸਨ, ਜਿਸ ਕਰਕੇ ਘਰਦਿਆਂ ਦੀ ਨਿਗ੍ਹਾਹ ਉਸ 'ਤੇ ਰਹਿੰਦੀ ਸੀ | ਅੱਜ ਨਹੀਂ ਕਿਸੇ ਨੂੰ ਪਤਾ ਲੱਗਣ ਦੇਣਾ, ਨਾ ਹੀ ਮੈਂ ਅੱਜ ਗੱਲਬਾਤ ਵਿਚ ਕੋਈ ਫਰਕ ਪੈਣ ਦੇਣੈ, ਸ਼ਾਮੀਂ ਮੰਡੀਓਾ ਘਰੇ ਆਉਂਦਾ ਉਹ ਸਾਰੇ ਰਾਹ ਸੋਚਦਾ ਆਇਆ ਤੇ ਚੁੱਪ-ਚਪੀਤਾ ਆ ਕੇ ਵਿਹੜੇ ਵਿਚ ਡੱਠੇ ਮੰਜੇ 'ਤੇ ਬਹਿ ਗਿਆ | ਸ਼ਾਮੀਂ ਸਹੁਰਿਆਂ ਤੋਂ ਆਈ ਤਾਰੋ ਨੂੰ ਆਪਣੇ ਵੱਲ ਮਿਲਣ ਆਉਂਦੀ ਵੇਖ ਖੁਸ਼ੀ ਵਿਚ ਫਿਰ ਉਹਦੇ ਮੂੰਹੋਂ ਉਸੇ ਸੁਰ 'ਚ ਨਿਕਲਿਆ ਕੋਈ ਸ਼ਬਦ ਸੁਣਦਿਆਂ ਹੀ ਤਾਰੋ ਹਕੀਕਤ ਜਾਣ ਗਈ | ਬਾਪੂ ਤੈਨੂੰ ਡਾਕਟਰਾਂ ਨੇ ਕਿੰਨਾ ਰੋਕਿਆ ਏ ਤੂੰ ਫਿਰ | ਤੂੰ ਆਪਣੀ ਸੁੱਖ-ਸਾਂਦ ਬਾਰੇ ਦੱਸਣ ਤੋਂ ਪਹਿਲਾਂ ਹੀ ਮੇਰੀ ਤਫਤੀਸ਼ ਸ਼ੁਰੂ ਕਰ 'ਤੀ | ਆ ਬਹਿ ਜਾ ਮੰਜੇ 'ਤੇ ਦੱਸ ਕਦੋਂ ਕੁ ਆਈ ਏਾ ਧੀਏ, ਉਥੇ ਸਭ ਸੁੱਖ-ਸਾਂਦ ਏ , ਬੂਟਾ ਸਿਹੁੰ ਵੀ ਆਇਆ ਕਿ ਨਹੀਂ, ਹੁਣ ਤਾਂ ਚੜ੍ਹਦੀ ਕਲਾ 'ਚ ਏ ਨਾ, ਵਿਚਾਰਾ ਬੜਾ ਢਿੱਲਾ ਰਿਹੈ? ਕਈ ਸਵਾਲ ਪਿੱਪਲ ਸਿੰਘ ਨੇ ਇਕੋ ਸਾਹੇ ਕਰ ਦਿੱਤੇ | ਕਾਹਦਾ ਠੀਕ ਏ ਬਾਪੂ ਜਿਵੇਂ ਕਹਿੰਦੇ ਨੇ ਕਦੇ ਤੁੜਕੇ ਤੇ ਕਦੇ ਲੁੜ੍ਹਕੇ ਵਾਲਾ ਹਾਲ ਏ | ਦਿਨ ਭਰ ਡਿਗੂੰ-ਡਿਗੂੰ ਬੜਾ ਸਮਝਾਉਂਦੇ ਆਂ ਕੁਝ ਨਹੀਂ ਖਾਨੇ ਪੈਂਦੀ | ਅੱਛਾ, ਡਾਕਟਰ ਭਲਾ ਕੀ ਕਹਿੰਦੇ ਨੇ? ਉਹੀ ਜੋ ਤੈਨੂੰ ਕਹਿੰਦੇ ਨੇ, ਤਾਰੋ ਦਾ ਜਵਾਬ ਸੁਣ ਕੇ ਕੇਰਾਂ ਤਾਂ ਪਿੱਪਲ ਸਿੰਘ ਸੋਚੀਂ ਪੈ ਗਿਆ, ਫਿਰ ਬੋਲਿਆ ਮੈਂ ਆਊਾ ਤੇਰੇ ਕੋਲ, ਸਮਝਾਊਾ ਉਹਨੂੰ ਪਈ ਭਲਿਆ ਲੋਕਾ ਦੁੱਧ, ਦਹੀਂ, ਲੱਸੀ ਤੇ ਹੋਰ ਰੱਬ ਦੀਆਂ ਦਿੱਤੀਆਂ ਨਿਆਮਤਾਂ ਛੱਡ ਕੇ ਜ਼ਹਿਰ 'ਚ ਕੀ ਰੱਖਿਆ ਏ | ਠੀਕ ਏ ਬਾਪੂ ਕਹਿੰਦੀ ਹੋਈ ਤਾਰੋ ਕਿਸੇ ਡੂੰਘੀ ਸੋਚ ਵਿਚ ਗੁਆਚ ਗਈ | ਤੈਂ ਕੀ ਸਮਝਾਉਣਾ ਏਾ ਬਾਪੂ, ਤੂੰ ਤਾਂ ਆਥਣੇ ਆਪ ਭਾਲਣ ਲੱਗ ਪੈਨਾ ਏਾ | ਮੇਰੀ ਤਾਂ ਉਸ ਸੱਚੇ ਪਾਤਸ਼ਾਹ ਅੱਗੇ ਸਾਹ-ਸਾਹ ਏਹੀ ਅਰਦਾਸ ਏ, ਰੱਬ ਜੀ ਸਮੱਤ ਬਖਸ਼ੋ ਕਿਤੇ ਸੰਭਲ ਜਾਵੇ ਨਸ਼ਿਆਂ 'ਚ ਗਰਕਦੀ ਜਾ ਰਹੀ ਜਵਾਨੀ, ਬਚ ਜਾਣ ਭਲਾ ਜੇ ਬਜ਼ੁਰਗਾਂ ਦੀਆਂ ਡੰਗੋਰੀਆਂ, ਨਹੀਂ ਤਾਂ ਉਹ ਵਿਚਾਰੇ ਕਾਹਦੇ ਸਹਾਰੇ ਦਿਨ-ਕਟੀ ਕਰਨਗੇ?

-ਸਾਹਨੇਵਾਲ | ਮੋਬਾ : 98144-51558


ਖ਼ਬਰ ਸ਼ੇਅਰ ਕਰੋ

ਤੀਰ ਤੁੱਕਾ: ਖੜਾਕ ਤਾਂ ਸੀ ਪਰ ਉਹ ਨਹੀਂ ਸੀ

ਮੇਰੇ ਤੋਂ ਪੰਦਰਾਂ ਸਾਲ ਵਡੇਰਾ ਮੇਰਾ ਦੋਸਤ ਅੱਖਾਂ ਵਿਚ ਹੰਝੂ ਭਰਕੇ ਮੈਨੂੰ ਦੱਸ ਰਿਹਾ ਸੀ, 'ਮੇਰੇ ਮਨ ਤੇ ਬਹੁਤ ਵੱਡਾ ਬੋਝ ਹੈ ਕਿ ਮੈਂ ਮਾਪਿਆਂ ਦੇ ਜਿਉਂਦੇ ਜੀਅ, ਉਨ੍ਹਾਂ ਦੀ ਸੇਵਾ ਨਹੀਂ ਕਰ ਸਕਿਆ ਸਗੋਂ ਦੁਰਕਾਰਦਾ ਰਿਹਾ ਹਾਂ' | ਉਸ ਦੀਆਂ ਗਿੱਲੀਆਂ ਅੱਖਾਂ ਵਿਚ ਮੈਂ ਡੂੰਘੇ ਪਸਰੇ ਪਛਤਾਵੇ ਨੂੰ ਸਾਫ਼ ਦੇਖ ਰਿਹਾ ਸੀ | ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ | ਸੱਚ ਦੱਸਾਂ ਮੈਨੂੰ ਬੜਾ ਹੀ ਘਟਾਅ ਮਹਿਸੂਸ ਹੋਇਆ ਕਿ ਮੈਂ ਅਜਿਹੇ ਵਿਅਕਤੀ ਨੂੰ ਦੋਸਤ ਕਹਿ ਰਿਹਾ ਹਾਂ ਜੋ ਆਪਣੇ ਮਾਪਿਆ ਦਾ ਦਾ ਹੀ ਸਕਾ ਨਾ ਬਣਿਆ | ਬੱਚਿਆਂ ਦੀ ਹਰ ਖ਼ਾਹਿਸ਼ ਨੂੰ ਪੂਰਾ ਕਰਨ ਲਈ ਟਿੱਲ ਲਾਉਣ ਵਾਲੇ ਮਾਪੇ ਬੁਢਾਪੇ ਵਿਚ ਰੁਲਦੇ ਦੇਖੇ ਨਹੀਂ ਜਾਂਦੇ |
ਮੇਰੀ ਮਾਂ ਨੂੰ ਵਿਛੜਿਆਂ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਜਦੋਂ ਵੀ ਮੈਂ ਆਪਣੇ ਕਮਰੇ ਵਿਚ ਬੈਠਦਾ ਹਾਂ, ਤਾਂ ਕਦੇ ਕਦੇ ਮਾਂ ਦੇ ਕਦਮਾਂ ਦਾ ਖੜਾਕ,ਮਾਂ ਦੇ ਬੋਲਾਂ ਦਾ ਅਹਿਸਾਸ ਹੁੰਦਾ ਹੈ | ਮੈਂ ਤੁਰੰਤ ਧੌਣ ਘੁੰਮਾ ਦਰਵਾਜ਼ੇ ਵੱਲ ਦੇਖਦਾ ਹਾਂ, ਖੜਾਕ ਤਾਂ ਹੁੰਦਾ ਹੈ ਪਰ ਹੁਣ ਵਿਹੜੇ ਵਿਚ ਮਾਂ ਨਹੀਂ ਹੁੰਦੀ, ਉਸ ਦੇ ਬੋਲ ਨਹੀਂ ਹੁੰਦੇ | ਭੁਲੇਖਿਆਂ ਵਿਚ ਜ਼ਿੰਦਗੀ ਨਿਕਲ ਰਹੀ ਹੈ | ਹਰ ਵਰ੍ਹੇ ਜਨਮ ਦਿਨ ਤੇ ਉਸ ਵਲੋਂ ਦਿੱਤੀ ਜਾਣ ਵਾਲੀ ਅਸੀਸ ਹੁਣ ਮਨਫ਼ੀ ਹੋ ਗਈ ਹੈ | ਮਾਪਿਆਂ ਬਿਨਾਂ ਬਣੇ ਖ਼ਲਾਅ ਵਿਚੋਂ ਮੈਂ ਨਿਕਲਣ ਦਾ ਯਤਨ ਕਰਦਾ ਹਾਂ, ਪਰ ਨਹੀਂ ਇਹ ਸੰਭਵ ਨਹੀਂ ਹੈ | ਬਿਰਧ ਆਸ਼ਰਮ ਵਿਚ ਜਾ ਕੇ ਬਜ਼ੁਰਗਾਂ ਨੂੰ ਮਿਲਦਾ ਹਾਂ,ਫਿਰ ਇਹ ਸੋਚ ਕੇ ਮਨ ਹੋਰ ਵੀ ਦੁਖੀ ਹੋ ਜਾਂਦਾ ਹੈ ਕਿ ਉਹ ਕਿਹੜੇ ਲੋਕ ਹਨ ਜੋ ਮਾਪਿਆਂ ਨੂੰ ਇੱਥੇ ਛੱਡ ਗਏ ਹਨ, ਜਿਉਂਦੇ-ਜਾਗਦੇ |

-ਕ੍ਰਿਸ਼ਨਾ ਕਾਲੋਨੀ ਗੁਰਾਇਆ, ਜ਼ਿਲ੍ਹਾ ਜਲੰਧਰ |
ਫ਼ੋਨ-9417058020

ਭੜਥਾ

ਮੀਤੇ ਤੇ ਚੰਨੋ ਦੀ ਜੋੜੀ ਵੀ ਰੱਬ ਨੇ ਖੂਬ ਬਣਾਈ ਸੀ, ਜਿਥੇ ਮੀਤਾ ਖਾਣ ਦਾ ਸ਼ੌਕੀਨ ਸੀ ਉਥੇ ਹੀ ਚੰਨੋ ਨੂੰ ਪਕਾਉਣ-ਬਣਾਉਣ ਦਾ ਸਲੀਕਾ ਸੀ | ਉਂਜ ਮੀਤਾ ਹੌਲੇ ਦਿਮਾਗ ਦਾ ਸੀ ਤੇ ਭੁਲੱਕੜ ਸੀ | ਮੀਤੇ ਦੇ ਸਹੁਰੇ ਤਾਂ ਕੋਈ ਦੂਰ ਨਹੀਂ ਸੀ ਪਰ ਉਦੋਂ ਹੁਣ ਵਾਂਗ ਕਾਰਾਂ-ਮੋਟਰਾਂ ਨਹੀ ਹੁੰਦੀਆਂ ਸਨ, ਇਸ ਕਰਕੇ ਤੁਰ ਕੇ ਹੀ ਜਾਣਾ ਪੈਂਦਾ ਸੀ |
ਇਕ ਵਾਰ ਮੀਤਾ ਸਹੁਰੇ ਗਿਆ, ਮੀਤੇ ਦੀ ਸੱਸ ਨੇ ਖੂਬ ਸੇਵਾ ਕੀਤੀ, ਮੀਤੇ ਨੇ ਜੋ ਸਬਜ਼ੀ ਖਾਧੀ ਉਹ ਬਹੁਤ ਸਵਾਦੀ ਲੱਗੀ | ਮੀਤੇ ਨੇ ਝਕਦੇ-ਝਕਦੇ ਪੁੱਛ ਹੀ ਲਿਆ ਕਿ ਸਬਜ਼ੀ ਕਾਹਦੀ ਹੈ, ਪਹਿਲਾਂ ਤਾਂ ਕਦੇ ਨਹੀਂ ਖਾਧੀ | ਸੱਸ ਨੇ ਦੱਸਿਆ ਕਿ ਇਹ ਭੜਥਾ ਹੈ, ਚੰਨੋ ਬਹੁਤ ਵਧੀਆ ਬਣਾ ਲੈਂਦੀ ਹੈ | 'ਮੈਨੂੰ ਤਾਂ ਕਦੇ ਬਣਾ ਕੇ ਨਹੀ ਖਵਾਇਆ', ਮੀਤੇ ਨੇ ਅੰਦਰੋਂ-ਅੰਦਰੀ ਗੁੱਸਾ ਕਰਦਿਆਂ ਕਹਿ ਦਿੱਤਾ | ਹੁਣ ਮੀਤੇ ਨੂੰ ਕਾਹਲੀ ਪੈਣ ਲੱਗ ਪਈ ਕਿ ਕਿਹੜੇ ਵੇਲੇ ਘਰ ਜਾ ਕੇ ਚੰਨੋ ਦੇ ਹੱਥ ਦਾ ਬਣਿਆ ਭੜਥਾ ਖਾਵੇ |
ਸੱਸ ਤੋਂ ਇਜਾਜ਼ਤ ਲੈ ਕੇ ਮੀਤਾ ਪਿੰਡੋਂ ਨਿਕਲਦੇ ਹੀ ਦੁੜਕੀ ਪੈ ਗਿਆ | ਹਰ ਕਦਮ ਨਾਲ ਮੰੂਹ 'ਚੋਂ 'ਭੜਥਾ-ਭੜਥਾ' ਕਹਿੰਦਾ ਭੱਜਿਆ ਜਾਵੇ ਕਿਤੇ ਭੜਥੇ ਦਾ ਨਾਂਅ ਹੀ ਨਾ ਭੁੱਲ ਜਾਵੇ | ਰਾਹ ਵਿਚ ਪਾਣੀ ਦੀ ਖਾਲ (ਆੜ) ਆ ਗਈ | ਛਾਲ ਮਾਰ ਕੇ ਟੱਪਣ ਲੱਗੇ ਦੇ ਮੂੰਹੋਂ ਨਿਕਲ ਗਿਆ 'ਹੁੰਬਲਾ' | ਹੁਣ ਫਿਰ ਮੀਤਾ ਦੁੜਕੀ ਪੈ ਗਿਆ ਪਰ ਭੜਥੇ-ਭੜਥੇ ਦੀ ਜਗਾਹ ਮੂੰਹ 'ਚੋਂ 'ਹੁੰਬਲਾ-ਹੁੰਬਲਾ' ਕਹੀ ਜਾਵੇ | ਭੜਥੇ ਦਾ ਨਾਂਅ ਹੀ ਭੁੱਲ ਗਿਆ | ਹੁੰਬਲਾ-ਹੁੰਬਲਾ ਕਰਦੇ ਘਰ ਪਹੁੰਚਿਆ, ਆਉਂਦੇ ਹੀ ਚੰਨੋ ਨੂੰ ਕਹਿਣ ਲੱਗਾ ਹੁੰਬਲਾ ਬਣਾ ਜਲਦੀ | ਚੰਨੋ ਸੁੱਖ-ਸਾਂਦ ਪੁੱਛੇ, ਮੀਤਾ ਕਹੇ ਹੁੰਬਲਾ ਬਣਾ ਕੇ ਦੇ | ਹੁਣ ਮੀਤਾ ਕਹੇ ਹੁੰਬਲਾ ਬਣਾ,ਚੰਨੋ ਕਹੇ ਮੈਨੂੰ ਬਣਾਉਣਾ ਨਹੀਂ ਆਉਂਦਾ | ਘਰ 'ਚ ਕਲੇਸ਼ ਪੈ ਗਿਆ | ਮੀਤਾ ਕਹੇ ਤੇਰੀ ਮਾਂ ਨੇ ਮੈਨੂੰ ਬਣਾ ਕੇ ਖਵਾਇਆ ਨਾਲੇ ਕਹਿੰਦੀ ਸੀ ਚੰਨੋ ਨੂੰ ਬਣਾਉਣਾ ਆਉਂਦਾ | ਪਰ ਚੰਨੋ ਸੌਾਹਾਂ ਖਾਵੇ ਕਿ ਉਹਨੂੰ ਕੋਈ ਹੁੰਬਲਾ ਬਣਾਉਣਾ ਨਹੀਂ ਆਉਂਦਾ | ਦੁਖੀ ਤੇ ਖਿਝਿਆ ਮੀਤਾ ਧੌਲ-ਧੱਫੇ 'ਤੇ ਆ ਗਿਆ | ਮੀਤੇ ਨੇ ਕੁੱਟ-ਕੁੱਟ ਚੰਨੋ ਅੱਧ-ਮਰੀ ਕਰਤੀ,ਚੀਕ-ਚਿਹਾੜਾ ਸੁਣ ਕੇ ਆਂਢ-ਗੁਆਂਢ ਇਕੱਠਾ ਹੋ ਗਿਆ |
'ਕੀ ਹੋਇਆ', ਦਾ ਰੌਲਾ ਪੈ ਗਿਆ |
ਮੀਤਾ ਕਹੇ ਮੈਨੂੰ ਹੁੰਬਲਾ ਨਹੀਂ ਬਣਾ ਕੇ ਦਿੰਦੀ | ਲੋਕ ਚੰਨੋ ਨੂੰ ਕਹਿਣ ਨੀ ਬਣਾ ਦੇ |
ਚੰਨੋ ਪਿੱਟਣ ਲੱਗ ਪਈ, 'ਹਾਏ ਓਏ ਰੱਬਾ! ਨੀ ਮੈਂ ਇਹਨੂੰ ਕਿਹੜਾ ਹੁੰਬਲਾ ਬਣਾ ਕੇ ਦੇਵਾਂ | ਇਹਨੇ ਤਾਂ ਕੁੱਟ-ਕੁੱਟ ਕੇ ਮੇਰਾ ਭੜਥਾ ਬਣਾ ਦਿੱਤਾ |'
ਮੀਤਾ ਇਕਦਮ ਬੋਲ ਪਿਆ, 'ਆਹੋ-ਆਹੋ, ਇਹੋ ਭੜਥਾ ਬਣਾ ਕੇ ਦੇਹ |' ਮੀਤੇ ਨੂੰ ਚੇਤਾ ਆ ਗਿਆ |
ਆਏ ਲੋਕਾਂ ਦਾ ਹੱਸ-ਹੱਸ ਬੁਰਾ ਹਾਲ ਹੋ ਗਿਆ | ਚੰਨੋ ਦਾ ਵੀ ਰੋਂਦੀ-ਰੋਂਦੀ ਦਾ ਹਾਸਾ ਨਿਕਲ ਗਿਆ |
ਰੋਂਦੀ-ਹੱਸਦੀ ਚੰਨੋ ਨੇ ਭੜਥਾ ਬਣਾ ਕੇ ਮੀਤੇ ਅੱਗੇ ਲਿਆ ਰੱਖਿਆ |
ਹੁਣ ਨਾਲੇ ਭੁਲੱਕੜ ਮੀਤਾ ਖਾਵੇ ਨਾਲੇ ਚੰਨੋ ਨੂੰ ਮਨਾਵੇ |

-(ਜਲੰਧਰ) ਮੋਬਾਈਲ : 9855053839.

ਕਾਵਿ-ਵਿਅੰਗ: ਧੂੜ 'ਚ ਟੱਟੂ

• ਨਵਰਾਹੀ ਘੁਗਿਆਣਵੀ •
ਕੋਈ ਕਿਸੇ ਦੀ ਗੱਲ ਨਾ ਸੁਣੇ ਚੰਗੂੰ,
ਟੱਟੂ ਧੂੜ ਦੇ ਵਿਚ ਭਜਾਈ ਫਿਰਦੇ |
ਇਕ-ਦੂਜੇ ਨੂੰ ਕੋਸਦੇ ਰਹਿਣ ਹਰਦਮ,
ਤਾਅ ਮੁੱਛਾਂ ਨੂੰ ਖ਼ੂਬ ਚੜ੍ਹਾਈ ਫਿਰਦੇ |
ਬਹਿ ਕੇ ਸ਼ਾਂਤੀ ਨਾਲ ਨਾ ਗੱਲ ਕਰਦੇ,
ਬਿਨਾਂ ਵਜ੍ਹਾ ਕ੍ਰੋਧ ਵਧਾਈ ਫਿਰਦੇ |
ਵਾਂਙ ਛੱਤਰੇ ਮਾਰਦੇ ਢੁੱਡ ਮੂਰਖ,
ਪੂਛ ਆਪਣੀ ਉਤਾਂਹ ਉਠਾਈ ਫਿਰਦੇ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਚਾਬੀ

ਤਾਲਾ ਤਾਂ ਤਾਲਾ | ਛੋਟਾ ਜਾਂ ਵੱਡਾ | ਚੀਜ਼ ਭਲੇ ਵੇਲੇ ਦੀ ਭਲੀ, ਆਪਣੇ ਨਾਂਅ ਤੋਂ |
ਉਹ ਦਫ਼ਤਰ ਛੱਡਣ ਤੋਂ ਪਹਿਲਾਂ ਹਰ ਰੋਜ਼ ਆਪਣੀ ਮੇਜ਼ ਨਾਲ ਲੱਗੇ ਇਕ ਛੋਟੇ ਜਿਹੇ ਦਰਾਜ ਨੂੰ ਤਾਲਾ ਲਾ ਕੇ ਆਉਂਦਾ | ਉਹ ਦੂਜਿਆਂ ਦੀ ਨਜ਼ਰ ਤੋਂ ਬਚਾਅ ਆਪਣੇ ਸੁਭਾਅ ਮੁਤਾਬਿਕ ਉਸ ਨੂੰ ਖਿੱਚ-ਖਿੱਚ, ਟੋਹ-ਟੋਹ ਵਾਰ-ਵਾਰ ਦੇਖਦਾ |
ਇਕ ਦਿਨ ਕਿਸੇ ਕਾਰਨ ਤਾਲਾ ਖੁੱਲ੍ਹਾ ਰਹਿ ਗਿਆ | ਅਜੇ ਉਹ ਦਫ਼ਤਰ ਪਹੁੰਚਿਆ ਹੀ ਸੀ ਕਿ ਬਿਨਾਂ ਸੋਚੇ ਸਮਝੇ ਘਬਰਾਹਟ 'ਚ ਰੌਲਾ ਪਾਉਣ ਲੱਗ ਪਿਆ | ਉਸ ਵੱਲ ਵੇਖੇ ਤਾਂ ਕੌਣ? ਉਸ ਦੀ ਸੁਣੇ ਤਾਂ ਕੌਣ? ਵਿਚਾਰਾ ਬੇਵੱਸ ਚੁੱਪ-ਚਾਪ ਆਪਣੀ ਸੀਟ 'ਤੇ ਜਾ ਬੈਠਾ, ਕਿਉਂਕਿ ਉਸ ਨੂੰ ਸਮਝਾਉਣ ਵਾਲਾ ਕੋਈ ਹੋਰ ਨਹੀਂ ਸੀ | ਆਪਣੀ ਮਰਜ਼ੀ ਦਾ ਮਾਲਕ ਆਪ ਸੀ ਉਹ |
ਉਸ ਨੇ ਲਏ ਦਰਾਜ ਉਤੇ ਇਕ ਠੋਸ ਤਾਲਾ ਜੜ੍ਹ ਦਿੱਤਾ |
ਕੁਦਰਤ ਨੇ ਤਾਲੇ ਦੀ ਵੀ ਕੀ ਬਨਾਵਟ ਬਣਾਈ ਐ? ਪਹਿਲਾਂ ਤਾਂ ਅਸੀਂ ਉਸ ਨੂੰ ਲਗਾ ਦਿੰਦੇ ਹਾਂ | ਮਗਰੋਂ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਾਂ | ਕਿਤੇ ਖੁੱਲ੍ਹਾ ਤਾਂ ਨ੍ਹੀਂ | ਬਾਅਦ ਵਿਚ ਉਸ ਦਾ ਦੋਸ਼ ਦੂਜਿਆਂ 'ਤੇ ਮੜ੍ਹ ਦਿੰਦੇ ਹਾਂ | ਜਦੋਂ ਕਿ ਉਸ ਦੀ ਚਾਬੀ ਆਪਣੇ ਹੱਥਾਂ 'ਚ ਹੈ |

ਪਿਤਾ ਦੇ ਆਖਰੀ ਬੋਲ

ਅਸੀਂ ਹੁਣ ਜ਼ਿਆਦਾ ਦਿਨ ਨੀ ਜੀਣਾ ਵੀਰੋ | ਹਰਪਾਲ ਦੇ ਬਾਹਰ ਚਲੇ ਜਾਣ ਪਿਛੋਂ ਇਹ ਘਰ ਸੰੁਨਾ-ਸੰੁਨਾ ਲੱਗਣੈ, ਕੋਈ ਨਹੀਂ ਹੋਣਾ ਸਾਨੂੰ ਤੇ ਇਸ ਘਰ ਨੂੰ ਸਾਂਭਣ ਵਾਲਾ | ਹਰਪਾਲ ਮਜਬੂਰ ਜਾਂ ਤਾਂ ਆਪਣੀ ਪਤਨੀ ਤੇ ਬੱਚਿਆਂ ਕੋਲ ਜਾ ਕੇ ਕੈਨੇਡਾ ਰਹੇ ਜਾਂ ਪਿੰਡ 'ਚ ਰਹਿੰਦੇ ਬਜ਼ੁਰਗ ਮਾਤਾ-ਪਿਤਾ ਦੀ ਸੇਵਾ ਕਰੇ | ਪਿਤਾ ਦੀ ਮੌਤ ਤੋਂ ਬਾਅਦ ਵੀਰੋ ਦੇ ਕੰਨਾਂ ਵਿਚ ਉਸ ਵਲੋਂ ਕਹੇ ਆਖਰੀ ਬੋਲ ਗੰੂਜਦੇ ਰਹੇ ਅਤੇ ਦਿਨ-ਰਾਤ ਬੇਚੈਨ ਕਰਦੇ ਰਹੇ ਤੇ ਹਰ ਪਲ ਰੁਆਉਂਦੇ |

-ਸੈਕਟਰ-3, ਤਲਵਾੜਾ ਟਾਊਨਸ਼ਿਪ, ਹੁਸ਼ਿਆਰਪੁਰ | ਮੋਬਾਈਲ : 99146-10729.

ਬੇਰੁਜ਼ਗਾਰ ਤੇ ਮੰਗਤਾ

ਰੋਜ਼ਾਨਾ ਦੀ ਤਰ੍ਹਾਂ ਇਕ ਮੰਗਤਾ ਬੱਸ ਵਿਚ ਬੈਠੀਆਂ ਸਵਾਰੀਆਂ ਤੋਂ ਪੈਸੇ ਮੰਗਣ ਲੱਗਿਆ | ਦੀਵਾਲੀ ਦਾ ਤਿਉਹਾਰ ਹੋਣ ਕਾਰਨ ਉਸ ਦਿਨ ਉਹ ਤਿਉਹਾਰ ਦਾ ਹਵਾਲਾ ਦੇ ਕੇ ਹਰੇਕ ਨੂੰ ਕੁਝ ਨਾ ਕੁਝ ਰੁਪਏ ਦੇਣ ਲਈ ਕਹਿ ਰਿਹਾ ਸੀ ਤਾਂ ਏਨੇ ਨੂੰ ਉਹ ਦੋ ਨੌਜਵਾਨਾਂ ਕੋਲ ਪਹੁੰਚਿਆ ਜੋ ਦੇਖਣ ਨੂੰ ਪੜ੍ਹਾਈ ਕਰਨ ਵਾਲੇ ਲੱਗਦੇ ਸਨ | ਉਨ੍ਹਾਂ ਕੋਲ ਆ ਕੇ ਜੋ ਰੁਪਏ ਮੰਗ ਕੇ ਇਕੱਤਰ ਕੀਤੇ ਹੋਏ ਸਨ ਉਨ੍ਹਾਂ ਨੂੰ ਦਿਖਾ ਕੇ ਕਹਿਣ ਲੱਗਾ ਤੁਸੀਂ ਵੀ ਦਿਓ ਕੁਝ ਨਾ ਕੁਝ | ਤਾਂ ਇਕ ਲੜਕੇ ਨੇ ਕਿਹਾ ਕਿ 'ਅਸੀਂ ਤਾਂ ਅਜੇ ਬੇਰੁਜ਼ਗਾਰ ਹਾਂ ਤੇ ਮਹਿੰਗੀਆਂ ਫ਼ੀਸਾਂ ਦੇ ਕੇ ਪੜ੍ਹਾਈਆਂ ਕਰ ਰਹੇ ਹਾਂ, ਜੋ ਤੁਹਾਡੇ ਕੋਲ ਪੈਸੇ ਇਕੱਠੇ ਕੀਤੇ ਹੋਏ ਹਨ ਉਨ੍ਹਾਂ 'ਚੋਂ ਕੁਝ ਸਾਨੂੰ ਦੇ ਦਿਓ, ਅਸੀਂ ਬੱਸ ਦਾ ਕਿਰਾਇਆ ਲਾ ਲਵਾਂਗੇ |' ਇਹ ਸੁਣ ਮੰਗਤਾ ਰਫ਼ੂ ਚੱਕਰ ਹੋ ਗਿਆ | ਉਹ ਦੋਵੇਂ ਜਣੇ ਆਪਸ 'ਚ ਗੱਲਾਂ ਕਰਨ ਲੱਗੇ ਕਿ ਮੰਗਤਿਆਂ ਦੀ ਗਿਣਤੀ ਵਧੇਰੇ ਹੋ ਗਈ | ਹਰ ਰੋਜ਼ ਹੀ ਦੋ-ਤਿੰਨ ਤਾਂ ਮਿਲ ਹੀ ਜਾਂਦੇ ਹਨ |
ਦੂਸਰਾ ਕਹਿਣ ਲੱਗਾ ਕਿ, 'ਲਗਦਾ ਆਪਣੇ ਨਾਲੋਂ ਤਾਂ ਇਹੀ ਚੰਗੇ ਹਨ, ਜਿਹੜੇ ਬਿਨ੍ਹਾਂ ਪੜ੍ਹੇ-ਲਿਖੇ ਤੇ ਬਿਨ੍ਹਾਂ ਕੁਝ ਲੱਗੇ ਰੁਪਏ ਕਮਾ ਰਹੇ ਹਨ ਤੇ ਆਪਾਂ ਹਜ਼ਾਰਾਂ ਰੁਪਏ ਲਗਾ ਕੇ ਪੜ੍ਹਾਈਆਂ ਕਰਦੇ ਰਹਿ ਜਾਂਦੇ ਹਾਂ ਤੇ ਰੁਜ਼ਗਾਰ ਪੱਲੇ ਫਿਰ ਵੀ ਨਹੀਂ ਪੈਂਦਾ |'

-ਮੋਬਾਈਲ : 97810-48055.






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX