ਤਾਜਾ ਖ਼ਬਰਾਂ


ਅਣਪਛਾਤੇ ਵਿਅਕਤੀ ਦੀ ਅੱਧਸੜੀ ਲਾਸ਼ ਮਿਲਣ ਨਾਲ ਇਲਾਕੇ ਚ ਸਨਸਨੀ
. . .  0 minutes ago
ਰਾਏਕੋਟ 2 ਜੂਨ (ਸੁਸ਼ੀਲ) ਰਾਏਕੋਟ ਲੁਧਿਆਣਾ ਮਾਰਗ ਤੇ ਪੈਂਦੇ ਪਿੰਡ ਨੂਰਪੁਰਾ ਨੇੜੇ ਅੱਜ ਸ਼ਾਮ ਇਕ ਅਣਪਛਾਤੇ ਅੱਧਖੜ੍ਹ ਵਿਅਕਤੀ ਦੀ ਨਗਨ ਹਾਲਤ ਵਿੱਚ ਅੱਧ ਸੜੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਸੂਚਨਾ ਮਿਲਣ ਤੇ ਜ਼ਿਲ੍ਹਾ ਪੁਲਿਸ ਮੁਖੀ ਲੁਧਿਆਣਾ ਦਿਹਾਤੀ ਵਿਵੇਕਸ਼ੀਲ ਸੋਨੀ...
ਪਿੰਡ ਫਰਾਲਾ ਦੀ ਔਰਤ ਦਾ ਕੋਰੋਨਾ ਸੈਂਪਲ ਪਾਜ਼ੀਟਿਵ
. . .  2 minutes ago
ਬੰਗਾ, 2 ਜੂਨ (ਜਸਬੀਰ ਸਿੰਘ ਨੂਰਪੁਰ) - ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਚ ਅੱਜ ਆਏ ਕੋਵਿਡ ਨਮੂਨਿਆਂ ਦੇ ਨਤੀਜਿਆਂ ਚੋਂ ਇਕ ਮਹਿਲਾ ਦਾ ਟੈਸਟ ਪਾਜ਼ੀਟਿਵ ਪਾਇਆ ਗਿਆ। ਸਿਵਲ ਸਰਜਨ ਡਾ . ਰਾਜਿੰਦਰ ਭਾਟੀਆ ਅਨੁਸਾਰ ਜ਼ਿਲ੍ਹੇ ਦੇ ਫ਼ਰਾਲਾ ਪਿੰਡ ਨਾਲ ਸਬੰਧਤ ਇਕ 36 ਸਾਲਾਂ ਮਹਿਲਾ ਜੋ ਕਿ ਦਿੱਲੀ...
ਸਹਾਇਕ ਡਾਇਰੈਕਟਰ ਲਲਿਤ ਕਿਸ਼ੋਰ ਘਈ ਨੂੰ ਡੀ.ਪੀ.ਆਈ. ਐਲੀਮੈਂਟਰੀ ਦਾ ਵਾਧੂ ਚਾਰਜ ਸੌਂਪਿਆ
. . .  25 minutes ago
ਐੱਸ. ਏ. ਐੱਸ. ਨਗਰ, 2 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਸਹਾਇਕ ਡਾਇਰੈਕਟਰ ਲਲਿਤ ਕਿਸ਼ੋਰ ਘਈ ਨੂੰ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਪੰਜਾਬ ਦਾ ਵਾਧੂ ਚਾਰਜ ਅਗਲੇ ਹੁਕਮਾਂ ਤੱਕ ਦਿੱਤਾ ਗਿਆ ਹੈ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਵਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ...
ਦਿੱਲੀ ਤੋਂ ਆਈ ਮਹਿਲਾ ਦਾ ਕੋਰੋਨਾ ਟੈੱਸਟ ਆਇਆ ਪਾਜੀਟਿਵ
. . .  31 minutes ago
ਨਵਾਂਸ਼ਹਿਰ, 2 ਜੂਨ (ਗੁਰਬਖ਼ਸ਼ ਸਿੰਘ ਮਹੇ)- ਫ਼ਰਾਲਾ ਪਿੰਡ ਨਾਲ ਸਬੰਧਿਤ ਇਕ 36 ਸਾਲਾਂ ਮਹਿਲਾ ਜੋ ਕਿ....
ਕੋਰੋਨਾ ਨੂੰ ਲੈ ਕੇ ਫ਼ਾਜ਼ਿਲਕਾ ਜ਼ਿਲ੍ਹੇ ਦੇ 333 ਹਵਾਲਾਤੀਆਂ ਨੂੰ ਦਿੱਤੀ ਗਈ ਅੰਤਰਿਮ ਜ਼ਮਾਨਤ
. . .  42 minutes ago
ਫ਼ਾਜ਼ਿਲਕਾ, 2 ਜੂਨ (ਪ੍ਰਦੀਪ ਕੁਮਾਰ)- ਕੋਵਿਡ- 19 ਮਹਾਂਮਾਰੀ ਨੂੰ ਲੈ ਕੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਫ਼ਾਜ਼ਿਲਕਾ ਦੇ ਸੈਂਕੜੇ...
ਨਵਾਂਸ਼ਹਿਰ 'ਚ ਕੁਵੈਤ ਤੋਂ ਆਏ ਵਿਅਕਤੀ ਦਾ ਕੋਰੋਨਾ ਟੈੱਸਟ ਆਇਆ ਪਾਜ਼ੀਟਿਵ
. . .  49 minutes ago
ਨਵਾਂਸ਼ਹਿਰ, 2 ਜੂਨ (ਗੁਰਬਖ਼ਸ਼ ਸਿੰਘ ਮਹੇ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਅੱਜ ਸ਼ਾਮ ਆਏ ਕੋਵਿਡ ਨਮੂਨਿਆਂ ਦੇ ਨਤੀਜਿਆਂ ...
ਅਣਪਛਾਤੇ ਵਿਅਕਤੀ ਨੇ ਸਮਾਣਾ ਨੇੜੇ ਡਰਾਈਵਰ ਨੂੰ ਗੋਲੀ ਮਾਰ ਕੇ ਖੋਹੀ ਕਾਰ
. . .  56 minutes ago
ਖਟਕੜ ਕਲਾਂ 'ਚ ਤੇਜ਼ਧਾਰ ਹਥਿਆਰਬੰਦਾਂ ਵੱਲੋਂ ਨੌਜਵਾਨਾ 'ਤੇ ਹਮਲਾ
. . .  57 minutes ago
ਬੰਗਾ 2 ਜੂਨ (ਜਸਬੀਰ ਸਿੰਘ ਨੂਰਪੁਰ) - ਖਟਕੜ ਕਲਾ 'ਚ ਹਥਿਆਰਬੰਦ ਨੌਜਵਾਨਾਂ ਵੱਲੋਂ ਗੁੰਡਾਗਰਦੀ ਕਰਦਿਆਂ ਚਾਰ ...
ਸਰਨਾ ਨੇ ਵਲੂੰਧਰੇ ਸਿੱਖ ਸੰਗਤ ਦੇ ਹਿਰਦੇ - ਕਾਲਕਾ
. . .  about 1 hour ago
ਨਵੀਂ ਦਿੱਲੀ, 2 ਜੂਨ - ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕਰਨ ਵਾਲੀ ਕਾਂਗਰਸ ਪਾਰਟੀ ਨੇ ਗੁਰੂ ਨਾਨਕ ਦੇਵ ਜੀ...
ਅਣਪਛਾਤੇ ਵਿਅਕਤੀ ਨੇ ਸਮਾਣਾ ਨੇੜੇ ਡਰਾਈਵਰ ਨੂੰ ਗੋਲੀ ਮਾਰ ਕੇ ਖੋਹੀ ਕਾਰ
. . .  about 1 hour ago
ਪੰਜਾਬ ਦੇ 5 ਵੱਡੇ ਧਾਰਮਿਕ ਸਥਾਨਾਂ ਨੂੰ ਐਕਸਪ੍ਰੈੱਸ ਮਾਰਗ ਨਾਲ ਜੋੜਨ ਦੀ ਮਿਲੀ ਮਨਜ਼ੂਰੀ : ਕੈਪਟਨ
. . .  about 1 hour ago
ਚੰਡੀਗੜ੍ਹ, 2 ਜੂਨ (ਅ.ਬ)- ਪੰਜਾਬ ਦੇ 5 ਵੱਡੇ ਧਾਰਮਿਕ ਸਥਾਨਾਂ ਨੂੰ ਐਕਸਪ੍ਰੈੱਸ ਮਾਰਗ ਨਾਲ ਜੋੜਨ ਲਈ ਮਨਜ਼ੂਰੀ ਮਿਲ ...
ਸੀ.ਐਮ ਸਿਟੀ 'ਚ ਇਕੋ ਦਿਨ ਆਏ ਕੋਰੋਨਾ ਦੇ 11 ਮਾਮਲੇ
. . .  about 2 hours ago
ਕਰਨਾਲ, 2 ਜੂਨ (ਗੁਰਮੀਤ ਸਿੰਘ ਸੱਗੂ) - ਸੀ.ਐਮ ਸਿਟੀ ਕੋਰੋਨਾ ਪਾਜ਼ੀਟਿਵ ਮਾਮਲਿਆਂ ਨੂੰ ...
ਡਾ.ਬੀ.ਐੱਸ.ਘੁੰਮਣ ਦੇ ਉਪ-ਕੁਲਪਤੀ ਵਜੋਂ ਕਾਰਜਕਾਲ 'ਚ ਤਿੰਨ ਸਾਲ ਦਾ ਵਾਧਾ
. . .  about 2 hours ago
ਅਕਾਲੀ ਦਲ ਦੇ ਸੀਨੀਅਰ ਆਗੂ ਹਰਮਨਜੀਤ ਸਿੰਘ ਨੇ ਅਹੁਦੇ ਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  about 2 hours ago
ਨਵੀਂ ਦਿੱਲੀ, 2 ਜੂਨ(ਜਗਤਾਰ ਸਿੰਘ)- ਦਿੱਲੀ 'ਚ ਅਕਾਲੀ ਦਲ ਦੇ ਕੌਮੀ ਸੀਨੀਅਰ ਪ੍ਰਧਾਨ ਹਰਮਨਜੀਤ ਸਿੰਘ ਨੇ ਆਪਣੇ ਅਹੁਦੇ...
ਅਮਰੀਕਾ ਤੋਂ ਡਿਪੋਰਟ ਕੀਤੇ 162 ਭਾਰਤੀਆਂ ਨੂੰ ਅੰਮ੍ਰਿਤਸਰ ਪਹੁੰਚੀ ਵਿਸ਼ੇਸ਼ ਉਡਾਣ
. . .  about 2 hours ago
ਰਾਜਾਸਾਂਸੀ, 2 ਜੂਨ (ਹੇਰ)- ਬੀਤੇ ਵੱਖ-ਵੱਖ ਸਮਿਆਂ ਦੌਰਾਨ ਅਮਰੀਕਾ ਵਿਖੇ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ 'ਚ ਦਾਖਲ...
ਅੰਮ੍ਰਿਤਸਰ 'ਚ ਕੋਰੋਨਾ ਦੇ ਦੋ ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  about 2 hours ago
ਅੰਮ੍ਰਿਤਸਰ, 2 ਜੂਨ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਦੇ ਦੋ ਹੋਰ ਮਾਮਲਿਆਂ ਦੀ ਪੁਸ਼ਟੀ ...
ਸਿਵਲ ਸਰਜਨ ਪਠਾਨਕੋਟ ਨੇ ਆਪਣਾ ਅਸਤੀਫ਼ਾ ਲਿਆ ਵਾਪਸ
. . .  about 2 hours ago
ਪਠਾਨਕੋਟ, 2 ਜੂਨ (ਸੰਧੂ)- ਕੋਵਿਡ-19 ਦੇ ਔਖੇ ਸਮੇਂ ਦੇ 'ਚ ਸਿਵਲ ਸਰਜਨ ਪਠਾਨਕੋਟ ਡਾ. ਵਿਨੋਦ ਸਰੀਨ ਵੱਲੋਂ ਬੀਤੇ ਦਿਨੀਂ ਆਪਣੇ ....
ਮੋਗਾ 'ਚ ਦੋ ਔਰਤਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਮੋਗਾ, 2 ਜੂਨ- ਅਹਿਮਦਾਬਾਦ ਤੋਂ ਵਾਪਸ ਪਰਤੀ ਮੋਗਾ ਦੀ ਰਹਿਣ ਵਾਲੀਆਂ ਔਰਤਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ...
ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈੱਸ ਹਾਈਵੇ ਅਕਾਲੀ ਦਲ ਦੀ ਦੇਣ- ਵਿਰਸਾ ਸਿੰਘ ਵਲਟੋਹਾ
. . .  1 minute ago
ਅੰਮ੍ਰਿਤਸਰ, 2 ਜੂਨ(ਰਾਜੇਸ਼ ਕੁਮਾਰ ਸੰਧੂ)- ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈੱਸ ਹਾਈਵੇ ਨੂੰ ਲੈ ਕੇ ਅੱਜ ਅਕਾਲੀ..
ਜੰਡਿਆਲਾ 'ਚ ਉੱਡੀਆਂ ਸਰਕਾਰੀ ਨਿਯਮਾਂ ਅਤੇ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ
. . .  about 3 hours ago
ਕਟਾਰੀਆਂ, 2 ਜੂਨ (ਨਵਜੋਤ ਸਿੰਘ ਜੱਖੂ)- ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੀ ਲਾਗ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਦਾ ਕਾਰਜਕਾਲ 3 ਸਾਲ ਲਈ ਵਧਾਇਆ
. . .  about 3 hours ago
ਅੰਮ੍ਰਿਤਸਰ, 2 ਜੂਨ (ਹਰਜਿੰਦਰ ਸਿੰਘ ਸ਼ੈਲੀ)-ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਵੱਲੋਂ ਇੱਕ ਅਹਿਮ ਫ਼ੈਸਲਾ ਲੈਂਦਿਆਂ ਗੁਰੂ ਨਾਨਕ ਦੇਵ ...
ਕਰੰਟ ਲੱਗਣ ਨਾਲ ਦੋ ਵਿਅਕਤੀਆਂ ਦੀ ਮੌਤ
. . .  about 3 hours ago
ਲਹਿਰਾਗਾਗਾ/ਛਾਹੜ 2 ਜੂਨ (ਸੂਰਜ ਭਾਨ ਗੋਇਲ/ਜਸਵੀਰ ਸਿੰਘ ਔਜਲਾ) - ਨਜ਼ਦੀਕੀ ਪਿੰਡ ਅੜਕਵਾਸ ...
ਸਿਹਤ ਵਿਭਾਗ ਵੱਲੋਂ ਪਨੈਚਾਂ 'ਚੋ ਲਏ 20 ਸ਼ੱਕੀ ਵਿਅਕਤੀਆਂ ਦੇ ਸੈਂਪਲ
. . .  about 3 hours ago
ਸੰਘੋਲ 2 ਜੂਨ (ਹਰਜੀਤ ਸਿੰਘ ਮਾਵੀ) ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਬਲਾਕ ਖਮਾਣੋਂ ਦੇ ਪਿੰਡ ਪਨੈਚਾਂ 'ਚੋਂ ਪੰਜ ਕੇਸ...
ਝੋਨੇ ਦੇ ਭਾਅ 'ਚ ਕੀਤਾ ਵਾਧਾ ਕਿਸਾਨਾਂ ਨਾਲ ਮਜ਼ਾਕ ਭਾਕਿਯੂ
. . .  about 3 hours ago
ਮਲੌਦ, 2 ਜੂਨ (ਨਿਜ਼ਾਮਪੁਰ/ਚਾਪੜਾ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੁਦਾਗਰ ਸਿੰਘ ਘੁਢਾਣੀ ...
ਦੇਸ਼ 'ਚ ਹੁਣ ਤੱਕ ਕੋਰੋਨਾ ਦੇ 95,527 ਮਰੀਜ਼ ਹੋਏ ਸਿਹਤਯਾਬ : ਸਿਹਤ ਮੰਤਰਾਲੇ
. . .  about 3 hours ago
ਨਵੀਂ ਦਿੱਲੀ, 2 ਜੂਨ- ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਦੇਸ਼ 'ਚ ਹੁਣ ਤੱਕ...
ਹੋਰ ਖ਼ਬਰਾਂ..

ਫ਼ਿਲਮ ਅੰਕ

ਤਾਪਸੀ ਪੰਨੂੰ ਰਿਸ਼ਤੇ ਦੀ ਗਵਾਹੀ

ਘਰ ਵਿਚ ਵਿਹਲੀ ਰਹਿਣ ਕਾਰਨ ਤਾਪਸੀ ਪੰਨੂੰ ਦਾ ਦਿਲ-ਦਿਮਾਗ, ਤਰੋਤਾਜ਼ਾ ਹੈ ਤੇ ਗੱਲਾਂ ਵੀ ਉਹ ਸੱਚੀਆਂ ਕਰਨ ਲੱਗ ਪਈ ਹੈ। ਸੱਚੀਆਂ ਤੋਂ ਭਾਵ ਕਿ ਦੂਸਰਿਆਂ ਦੀ ਤਰ੍ਹਾਂ ਸਬੰਧਾਂ ਨੂੰ ਲੈ ਕੇ ਝੂਠ ਨਹੀਂ ਬੋਲ ਰਹੀ। ਤਾਪਸੀ ਨੇ ਸਾਫ਼ ਕਿਹਾ ਹੈ ਕਿ ਬੈਡਮਿੰਟਨ ਦੇ ਖਿਡਾਰੀ ਮੈਥੀਅਸ ਬੋ ਨਾਲ ਉਸ ਦੀ ਗਿੱਟ-ਮਿੱਟ ਕਿਸੇ ਪਿਆਰ ਦੇ ਨਤੀਜੇ 'ਤੇ ਪਹੁੰਚਣ ਵਾਲੀ ਹੈ। 6 ਸਾਲ ਪਹਿਲਾਂ ਤਾਪਸੀ ਦੀ ਮਿਲਣੀ ਮੈਥੀਅਸ ਨਾਲ ਹੋਈ ਸੀ। ਇਸ ਰਿਸ਼ਤੇ ਦੀ ਗਵਾਹੀ ਤਾਪਸੀ ਦੀ ਮਾਂ ਨਿਰਮਲਜੀਤ ਕੌਰ ਪੰਨੂੰ ਨੇ ਵੀ ਭਰੀ ਹੈ ਕਿ ਤਾਪਸੀ ਹੁਣ ਇਸ ਰਾਹ 'ਤੇ ਹੈ, ਸਿਆਣੀ ਹੈ, ਉਸ ਦੇ ਫੈਸਲੇ ਦੀ ਪੂਰੀ-ਪੂਰੀ ਭਰਪਾਈ ਉਸ ਦਾ ਪਰਿਵਾਰ ਕਰਨ ਨੂੰ ਤਿਆਰ ਹੈ। ਰਹੀ ਗੱਲ ਮੈਥੀਅਸ ਨਾਲ ਸਬੰਧਾਂ ਦੀ ਤਾਂ ਇਕ ਗੱਲ ਹੋਰ ਤਾਪਸੀ ਨੇ ਕਹੀ ਕਿ ਮਾਪੇ ਨਹੀਂ ਮੰਨੇ ਤਾਂ ਸਭ ਕੁਝ ਅਸੰਭਵ ਹੈ। ਤਾਪਸੀ ਸਹਿਮਤ ਹੈ ਕਿ ਲਾਕਡਾਊਨ ਕਾਰਨ ਜੇ ਕਲਾਕਾਰਾਂ ਦੀ ਫੀਸ ਘਟਾਈ ਜਾਂਦੀ ਹੈ ਤਾਂ ਉਹ ਤਿਆਰ ਹੈ। ਹਾਂ ਸਿੱਧੀਆਂ ਆਨਲਾਈਨ ਫ਼ਿਲਮਾਂ ਦੀ ਰਿਲੀਜ਼ ਸਿਨੇਮਾ ਦਾ ਧੰਦਾ ਚੌਪਟ ਕਰੇਗੀ। ਇਹ ਵੀ ਉਸ ਨੇ ਕਿਹਾ ਕਿ ਵਕਤ ਦਾ ਪਹੀਆ ਕਿਧਰ ਮੁੜਦਾ ਹੈ, ਇਹ ਉਹ ਵੀ ਦੇਖ ਰਹੀ ਹੈ। 'ਰਸ਼ਿਮ ਰਾਕੇਟ', 'ਸਾਬਾਸ਼ ਮਿੱਠੂ', 'ਲੂਪ ਲਪੇਨਾ', 'ਹਸੀਨ ਦਿਲਰੁਬਾ' ਤਾਪਸੀ ਪੰਨੂੰ ਦੀਆਂ ਆਉਣ ਵਾਲੀਆਂ ਫਿਲਮਾਂ ਹਨ।


ਖ਼ਬਰ ਸ਼ੇਅਰ ਕਰੋ

ਕੱਥਕ ਨ੍ਰਿਤ ਸਿੱਖ ਰਹੀ ਹੈ ਭੂਮੀ

ਭੂਮੀ ਪੇਡਣੇਕਰ ਨੇ ਹੁਣ ਤੱਕ ਵੱਡੇ ਪਰਦੇ 'ਤੇ ਜੋ ਵੀ ਕਿਰਦਾਰ ਨਿਭਾਏ ਹਨ, ਉਹ ਅਸਲੀਅਤ ਦੇ ਨੇੜੇ ਰਹੇ ਹਨ। 'ਦਮ ਲਗਾ ਕੇ ਹਈਸ਼ਾ', 'ਟਾਇਲੇਟ-ਏਕ ਪ੍ਰੇਮ ਕਥਾ', 'ਸ਼ੁਭ ਮੰਗਲ ਸਾਵਧਾਨ', 'ਸੋਨਚਿੜੀਆ', 'ਸਾਂਡ ਕੀ ਆਂਖ', 'ਬਾਲਾ', 'ਪਤੀ ਪਤਨੀ ਔਰ ਵੋ' ਆਦਿ ਫ਼ਿਲਮਾਂ ਗਵਾਹ ਹਨ ਕਿ ਭੂਮੀ ਨੂੰ ਹੋਰ ਹੀਰੋਇਨਾਂ ਵਾਂਗ ਨੱਚਣ-ਗਾਉਣ ਵਾਲੀਆਂ ਭੂਮਿਕਾਵਾਂ ਵਿਚ ਹੁਣ ਤੱਕ ਪੇਸ਼ ਨਹੀਂ ਕੀਤਾ ਗਿਆ ਹੈ।
ਪਰ ਹੁਣ ਲਗਦਾ ਹੈ ਕਿ ਭੂਮੀ ਜਲਦੀ ਹੀ ਕਿਸੇ ਫ਼ਿਲਮ ਵਿਚ ਨੱਚਦੀ ਨਜ਼ਰ ਆ ਸਕਦੀ ਹੈ। ਉਹ ਇਸ ਲਈ ਕਿਉਂਕਿ ਹੁਣ ਤਾਲਾਬੰਦੀ ਸਮੇਂ ਭੂਮੀ ਕੱਥਕ ਨ੍ਰਿਤ ਸਿੱਖ ਰਹੀ ਹੈ ਅਤੇ ਉਹ ਇਹ ਨ੍ਰਿਤ ਕਲਾ ਆਪਣੀ ਮਾਂ ਤੋਂ ਸਿੱਖ ਰਹੀ ਹੈ। ਭੂਮੀ ਦੀ ਮਾਤਾ ਸੁਮਿੱਤਰਾ ਨਾਮੀ ਕੱਥਕ ਨ੍ਰਿਤਾਂਗਣਾ ਹੈ ਅਤੇ ਉਹ ਵੀ ਚਾਹੁੰਦੀ ਸੀ ਕਿ ਬੇਟੀ ਵੀ ਇਸ ਕਲਾ ਨੂੰ ਗ੍ਰਹਿਣ ਕਰੇ। ਭੂਮੀ ਨੇ ਵੀ ਨ੍ਰਿਤ ਸਿੱਖਣਾ ਸ਼ੁਰੂ ਕੀਤਾ ਸੀ ਪਰ ਬਾਅਦ ਵਿਚ ਉਹ ਅਭਿਨੈ ਵਿਚ ਰੁੱਝ ਗਈ ਅਤੇ ਨ੍ਰਿਤ ਦੀ ਗੱਲ ਪਿੱਛੇ ਪੈ ਰਹਿ ਗਈ।
ਹੁਣ ਜਦੋਂ ਤਾਲਾਬੰਦੀ ਦੀ ਵਜ੍ਹਾ ਕਰਕੇ ਭੂਮੀ ਨੂੰ ਚੰਗਾ ਸਮਾਂ ਮਿਲ ਗਿਆ ਹੈ ਤਾਂ ਉਸ ਨੇ ਮਾਂ ਨੂੰ ਕੱਥਕ ਦੀ ਸਿੱਖਿਆ ਦੇਣ ਦੀ ਬੇਨਤੀ ਕੀਤੀ ਅਤੇ ਮਾਂ ਨੇ ਵੀ ਹਾਂ ਕਹਿਣ ਵਿਚ ਦੇਰ ਨਹੀਂ ਕੀਤੀ।
ਭੂਮੀ ਨੇ ਉਮੀਦ ਪ੍ਰਗਟਾਈ ਹੈ ਕਿ ਸ਼ਾਸਤਰੀ ਨ੍ਰਿਤ ਦੇ ਕੌਸ਼ਲ ਦੀ ਵਜ੍ਹਾ ਕਰਕੇ ਹੁਣ ਉਸ ਨੂੰ ਵੱਖਰੇ ਤਰ੍ਹਾਂ ਦੀ ਭੂਮਿਕਾ ਦੀ ਪੇਸ਼ਕਸ਼ ਹੋ ਸਕਦੀ ਹੈ।

-ਮੁੰਬਈ ਪ੍ਰਤੀਨਿਧ

ਸਲਮਾਨ ਦੇ ਨਾਂਅ 'ਤੇ ਠੱਗੀ

ਉੱਭਰਦੇ ਅਦਾਕਾਰ ਅੰਸ਼ ਅਰੋੜਾ ਨੇ ਮੁੰਬਈ ਦੇ ਓਸ਼ੀਵਰਾ ਪੁਲਿਸ ਸਟੇਸ਼ਨ ਵਿਚ ਇਹ ਸ਼ਿਕਾਇਤ ਦਰਜ ਕਰਵਾਈ ਹੈ ਕਿ ਬਾਲੀਵੁੱਡ ਵਿਚ ਸਲਮਾਨ ਖਾਨ ਦੇ ਨਾਂਅ 'ਤੇ ਠੱਗੀ ਕੀਤੀ ਜਾ ਰਹੀ ਹੈ। ਅਸਲ ਵਿਚ ਅੰਸ਼ ਨੂੰ ਸ਼ਰੂਤੀ ਨਾਮੀ ਕੁੜੀ ਦਾ ਇਹ ਈਮੇਲ ਆਇਆ ਕਿ ਉਹ ਸਲਮਾਨ ਖਾਨ ਦੇ ਬੈਨਰ ਲਈ ਕਾਸਟਿੰਗ ਦਾ ਕੰਮ ਕਰ ਰਹੀ ਹੈ ਅਤੇ ਆਪਣੀ ਸੰਖੇਪ ਜਾਣ-ਪਛਾਣ ਦੇਣ ਤੋਂ ਬਾਅਦ ਅੰਸ਼ ਨੂੰ ਇਹ ਕਿਹਾ ਕਿ ਸਲਮਾਨ ਦੀ ਅਗਲੀ ਫ਼ਿਲਮ 'ਟਾਈਗਰ ਜ਼ਿੰਦਾ ਹੈ 3' ਲਈ ਉਸ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਇਹ ਨਾਂਹਪੱਖੀ ਭੂਮਿਕਾ ਹੈ, ਇਸ ਲਈ ਕਮੀਜ਼ ਤੋਂ ਬਿਨਾਂ ਫੋਟੋ ਭੇਜੀ ਜਾਵੇ।
ਅੰਸ਼ ਦਾ ਸ਼ਰੂਤੀ ਨਾਲ ਸੰਦੇਸ਼ ਵਿਹਾਰ ਚਲਦਾ ਰਿਹਾ ਅਤੇ ਬਾਅਦ ਵਿਚ ਜਦੋਂ ਅੰਸ਼ ਨੂੰ ਦਾਲ ਵਿਚ ਕੁਝ ਕਾਲਾ ਨਜ਼ਰ ਆਇਆ ਤਾਂ ਉਸ ਨੇ ਆਪਣੇ ਢੰਗ ਨਾਲ ਛਾਣਬੀਨ ਕੀਤੀ ਤਾਂ ਪਤਾ ਲੱਗਿਆ ਕਿ ਕਾਸਟਿੰਗ ਦਾ ਪੂਰਾ ਮਾਮਲਾ ਫ਼ਰਜ਼ੀ ਹੈ।
ਖ਼ੁਦ ਸਲਮਾਨ ਨੇ ਵੀ ਇਸ ਤਰ੍ਹਾਂ ਦੇ ਫ਼ਰਜ਼ੀ ਲੋਕਾਂ ਤੋਂ ਬਚਣ ਦੀ ਅਪੀਲ ਕੀਤੀ ਹੈ।

-ਮੁੰਬਈ ਪ੍ਰਤੀਨਿਧ

ਨਵਾਜ਼ੂਦੀਨ ਨੂੰ ਮਿਲਿਆ ਤਲਾਕ ਦਾ ਨੋਟਿਸ

ਕਹਿੰਦੇ ਹਨ ਕਿ ਜਦੋਂ ਸਫ਼ਲਤਾ ਆਉਂਦੀ ਹੈ ਤਾਂ ਨਾਲ ਹੀ ਰਿਸ਼ਤੇਦਾਰਾਂ ਨੂੰ ਵੀ ਲੈ ਆਉਂਦੀ ਹੈ। ਦੂਜੇ ਪਾਸੇ ਇਹ ਵੀ ਦੇਖਿਆ ਗਿਆ ਹੈ ਕਿ ਜਦੋਂ ਸਫ਼ਲਤਾ ਆਉਂਦੀ ਹੈ ਤਾਂ ਨਾਲ ਹੀ ਮਨ-ਮੁਟਾਵ ਵੀ ਲੈ ਆਉਂਦੀ ਹੈ। ਅਦਾਕਾਰ ਨਵਾਜ਼ੂਦੀਨ ਸਦੀਕੀ ਦੇ ਮਾਮਲੇ ਵਿਚ ਇਹ ਸਾਹਮਣੇ ਆਇਆ ਹੈ ਕਿ ਉਨ੍ਹਾਂ ਨੂੰ ਆਪਣੀ ਸਫ਼ਲਤਾ ਦੀ ਕੀਮਤ ਮਨ-ਮੁਟਾਵ ਦੇ ਰੂਪ ਵਿਚ ਚੁਕਾਉਣੀ ਪੈ ਰਹੀ ਹੈ।
ਇਕ ਸਮਾਂ ਉਹ ਸੀ ਜਦੋਂ ਨਵਾਜ਼ ਫ਼ਿਲਮਾਂ ਵਿਚ ਕੰਮ ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਸਨ ਅਤੇ ਛੋਟੀਆਂ-ਮੋਟੀਆਂ ਭੂਮਿਕਾਵਾਂ ਕਰਕੇ ਆਪਣਾ ਪੇਟ ਪਾਲ ਰਹੇ ਸਨ। 'ਮੁੰਨਾਭਾਈ ਐਮ.ਬੀ.ਬੀ.ਐਸ.', 'ਸਰਫਰੋਸ਼' ਸਮੇਤ ਕਈ ਫ਼ਿਲਮਾਂ ਵਿਚ ਉਨ੍ਹਾਂ ਨੂੰ ਕੁਝ ਸੈਕਿੰਡ ਦੀ ਭੂਮਿਕਾ ਵਿਚ ਦੇਖਿਆ ਜਾ ਸਕਦਾ ਹੈ। ਜਦੋਂ ਉਹ ਥੋੜ੍ਹੇ ਜਿਹੇ ਸਫਲ ਹੋਏ ਤਾਂ ਸਾਲ 2009 ਵਿਚ ਉਨ੍ਹਾਂ ਨੇ ਪ੍ਰੇਮ ਵਿਆਹ ਕਰਵਾਇਆ। ਉਨ੍ਹਾਂ ਨੇ ਅੰਜਨਾ ਪਾਂਡੇ ਨਾਲ ਵਿਆਹ ਕਰਾਇਆ ਅਤੇ ਵਿਆਹ ਤੋਂ ਬਾਅਦ ਅੰਜਨਾ ਦਾ ਨਾਂਅ ਆਲੀਆ ਰੱਖਿਆ ਗਿਆ। ਇਸ ਵਿਆਹ ਤੋਂ ਆਲੀਆ ਇਕ ਬੇਟੀ ਤੇ ਬੇਟੇ ਦੀ ਮਾਂ ਬਣੀ। ਹੁਣ ਆਲੀਆ ਨੇ ਨਵਾਜ਼ ਤੋਂ ਵੱਖ ਹੋਣ ਦਾ ਫ਼ੈਸਲਾ ਕਰ ਲਿਆ ਹੈ ਅਤੇ ਆਪਣੇ ਵਕੀਲ ਰਾਹੀਂ ਉਸ ਨੇ ਨਵਾਜ਼ ਨੂੰ ਤਲਾਕ ਦਾ ਨੋਟਿਸ ਭਿਜਵਾਇਆ ਹੈ। ਆਲੀਆ ਨੇ ਹੁਣ ਇਹ ਵੀ ਐਲਾਨ ਕੀਤਾ ਹੈ ਕਿ ਉਸ ਨੇ ਆਪਣਾ ਪੁਰਾਣਾ ਨਾਂਅ ਅੰਜਨਾ ਕਿਸ਼ੋਰ ਪਾਂਡੇ ਦੁਬਾਰਾ ਰੱਖ ਲਿਆ ਹੈ ਅਤੇ ਹੁਣ ਉਹ ਨਿਰਦੇਸ਼ਨ ਦੇ ਖੇਤਰ ਵਿਚ ਨਾਂਅ ਰੌਸ਼ਨ ਕਰਨਾ ਚਾਹੁੰਦੀ ਹੈ।

'ਦ ਕਸੀਨੋ' ਵਿਚ ਮੰਦਨਾ ਕਰੀਮੀ

ਇਰਾਨ ਵਿਚ ਜਨਮੀ ਤੇ ਵੱਡੀ ਹੋਈ ਮੰਦਨਾ ਕਰੀਮੀ ਨੇ ਰਿਆਲਿਟੀ ਸ਼ੋਅ 'ਬਿੱਗ ਬੌਸ' ਵਿਚ ਹਿੱਸਾ ਲਿਆ ਤੇ ਨਾਲ ਹੀ 'ਭਾਗ ਜੌਨੀ', 'ਰਾਏ' ਤੇ 'ਕਿਆ ਫੂਲ ਹੈਂ ਹਮ 3' ਆਦਿ ਫ਼ਿਲਮਾਂ ਵੀ ਕੀਤੀਆਂ ਪਰ ਫਿਰ ਵੀ ਉਹ ਸਫਲਤਾ ਦਰਜ ਨਹੀਂ ਕਰ ਸਕੀ ਜਿਸ ਸਫ਼ਲਤਾ ਦਾ ਸੁਪਨਾ ਲੈ ਕੇ ਉਹ ਈਰਾਨ ਤੋਂ ਬਾਲੀਵੁੱਡ ਵਿਚ ਪਹੁੰਚੀ ਸੀ।
ਹੁਣ ਮੰਦਨਾ ਨੇ ਵੈੱਬ ਸੀਰੀਜ਼ 'ਦ ਕਸੀਨੋ' ਤੋਂ ਆਪਣੀ ਉਮੀਦਾਂ ਲਾ ਰੱਖੀਆਂ ਹਨ। ਕਿਉਂਕਿ ਇਹ ਵੈੱਬ ਸੀਰੀਜ਼ ਅਪ੍ਰੈਲ ਮਹੀਨੇ ਵਿਚ ਜੀ-45 'ਤੇ ਆ ਜਾਣੀ ਸੀ ਪਰ ਤਾਲਾਬੰਦੀ ਦੇ ਚਲਦਿਆਂ ਇਸ ਦਾ ਨਿਰਮਾਣ ਕੰਮ ਪੂਰਾ ਨਾ ਹੋ ਸਕਿਆ ਅਤੇ ਇਸ ਦਾ ਪ੍ਰਦਰਸ਼ਨ ਅੱਗੇ ਖਿਸਕਾ ਦਿੱਤਾ ਗਿਆ।
ਨੀਰਜ ਪਾਂਡੇ ਵਲੋਂ ਨਿਰਦੇਸ਼ਿਤ ਇਸ ਕ੍ਰਾਈਮ-ਥ੍ਰਿਲਰ ਸੀਰੀਜ਼ ਵਿਚ ਮੰਦਨਾ ਵਲੋਂ ਰੇਹਾਨਾ ਦਾ ਕਿਰਦਾਰ ਨਿਭਾਇਆ ਗਿਆ ਹੈ। ਇਹ ਨਾਂਹਪੱਖੀ ਕਿਰਦਾਰ ਹੈ ਅਤੇ ਇਸ ਵਿਚ ਰੇਹਾਨਾ ਨੂੰ ਇਕ ਇਸ ਤਰ੍ਹਾਂ ਦੀ ਹਸੀਨਾ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ ਜੋ ਇਕ ਅਰਬਪਤੀ ਕਸੀਨੋ ਦੇ ਮਾਲਕ ਨੂੰ ਆਪਣੇ ਹੁਸਨ ਦੇ ਜਾਲ ਵਿਚ ਫਸਾਉਣਾ ਚਾਹੁੰਦੀ ਹੈ। ਜਾਲ ਬਿਛਾਉਣ ਦਾ ਇਹ ਕੰਮ ਰੇਹਾਨਾ ਨੂੰ ਕਸੀਨੋ ਮਾਲਿਕ ਦੇ ਪਿਤਾ ਨੇ ਹੀ ਸੌਂਪਿਆ ਹੋਇਆ ਹੁੰਦਾ ਹੈ। ਮੰਦਨਾ ਦੇ ਨਾਲ ਇਸ ਵਿਚ ਕਰਨਵੀਰ ਬੋਹਰਾ ਤੇ ਸੁਧਾਂਸ਼ੂ ਪਾਂਡੇ ਵੀ ਅਭਿਨੈ ਕਰ ਰਹੇ ਹਨ।
ਮੰਦਨਾ ਅਨੁਸਾਰ ਇਸ ਵੈੱਬ ਸੀਰੀਜ਼ ਰਾਹੀਂ ਮਜ਼ਬੂਤ ਔਰਤ ਦਾ ਕਿਰਦਾਰ ਨਿਭਾਉਣ ਦੀ ਉਸ ਦੀ ਤਮੰਨਾ ਪੂਰੀ ਹੋਈ ਹੈ। 'ਇਥੇ ਰੇਹਾਨਾ ਨੂੰ ਤਾਕਤਵਰ ਤੇ ਗਲੈਮਰਸ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ। ਇਸ ਤਰ੍ਹਾਂ ਦੇ ਕਿਰਦਾਰ ਨਿਭਾਉਣ ਦੀ ਮੇਰੀ ਦਿਲੀ ਇੱਛਾ ਸੀ। ਮੈਂ 2 ਸਾਲ ਦੇ ਵਕਫ਼ੇ ਬਾਅਦ ਕੈਮਰੇ ਸਾਹਮਣੇ ਆਈ ਹਾਂ ਅਤੇ ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਇਕ ਚੁਣੌਤੀਪੂਰਨ ਭੂਮਿਕਾ ਰਾਹੀਂ ਵੈੱਬ ਸੀਰੀਜ਼ ਵਿਚ ਮੇਰੀ ਸ਼ੁਰੂਆਤ ਹੋ ਰਹੀ ਹੈ, ਉਹ ਕਹਿੰਦੀ ਹੈ।
ਕਸੀਨੋ ਭਾਵ ਜੂਏਖਾਨੇ ਵਿਚ ਜੁਆਰੀ ਆਪਣੀ ਕਿਸਮਤ ਅਜ਼ਮਾਉਣ ਜਾਂਦਾ ਹੈ। ਦੇਖੋ, 'ਦ ਕਸੀਨੋ' ਹੁਣ ਮੰਦਨਾ ਦੀ ਕਿਸਮਤ ਕਿਸ ਹੱਦ ਤੱਕ ਚਮਕਾਉਣ ਵਿਚ ਕਾਮਯਾਬ ਹੁੰਦੀ ਹੈ।

ਇਸ ਤਰ੍ਹਾਂ ਮਿਲਿਆ ਸੀ ਟਾਈਟਲ 'ਏਕ ਦੂਜੇ ਕੇ ਲੀਏ'

ਨਿਰਮਾਤਾ-ਨਿਰਦੇਸ਼ਕ ਐਲ. ਵੀ. ਪ੍ਰਸਾਦ ਨੇ ਜਦੋਂ ਕਮਲ ਹਸਨ ਅਤੇ ਰੱਤੀ ਅਗਨੀਹੋਤਰੀ ਨੂੰ ਲੈ ਕੇ ਹਿੰਦੀ ਫ਼ਿਲਮ ਬਣਾਉਣੀ ਸ਼ੁਰੂ ਕੀਤੀ ਤਾਂ ਉਦੋਂ ਉਹ ਭੰਬਲਭੂਸੇ ਵਿਚ ਸਨ ਕਿ ਫ਼ਿਲਮ ਦਾ ਨਾਂਅ ਕੀ ਰੱਖਿਆ ਜਾਵੇ। ਐਲ. ਵੀ. ਪ੍ਰਸਾਦ ਨੇ ਆਪਣੀ ਫ਼ਿਲਮ ਦੀ ਕਹਾਣੀ ਵਿਚ ਜਾਤੀਵਾਦ ਨੂੰ ਕੇਂਦਰ ਵਿਚ ਰੱਖਿਆ ਸੀ ਅਤੇ ਕਹਾਣੀ ਦੱਖਣ ਭਾਰਤੀ ਵਾਸੂ ਅਤੇ ਉੱਤਰ ਭਾਰਤੀ ਸਪਨਾ ਦੇ ਪਿਆਰ ਨੂੰ ਲੈ ਕੇ ਤਿਆਰ ਕੀਤੀ ਗਈ ਸੀ। ਪ੍ਰਸਾਦ ਜੀ ਨੂੰ ਲੱਗਿਆ ਕਿ ਉਨ੍ਹਾਂ ਦੀ ਕਹਾਣੀ ਵਿਚ ਨਵਾਂ ਪੱਖ ਹੈ ਅਤੇ ਉਹ ਨਵਾਂ ਇਤਿਹਾਸ ਰਚਣ ਜਾ ਰਿਹਾ ਹੈ। ਸੋ, ਉਨ੍ਹਾਂ ਨੇ ਖ਼ੁਸ਼ੀ-ਖ਼ੁਸ਼ੀ ਫ਼ਿਲਮ ਦਾ ਨਾਂਅ 'ਏਕ ਨਯਾ ਇਤਿਹਾਸ' ਰੱਖ ਦਿੱਤਾ। ਇਹੀ ਨਹੀਂ, ਫ਼ਿਲਮ ਦੇ ਗੀਤ 'ਹਮ ਤੁਮ ਦੋਨੋਂ ਜਬ ਮਿਲ ਜਾਏਂਗੇ...' ਵਿਚ ਵੀ ਇਸ ਟਾਈਟਲ ਦੀ ਵਰਤੋਂ ਕੀਤੀ ਗਈ ਅਤੇ ਗੀਤ ਦੀ ਅਗਲੀ ਸਤਰ ਬਣਾਈ ਗਈ 'ਏਕ ਨਯਾ ਇਤਿਹਾਸ ਰਚਾਏਂਗੇ...'। ਹਰ ਕਿਸੇ ਨੂੰ ਫ਼ਿਲਮ ਦਾ ਨਾਂਅ ਤੇ ਗੀਤ ਪਸੰਦ ਆਇਆ ਅਤੇ ਪ੍ਰਸਾਦ ਜੀ ਨੂੰ ਲੱਗਿਆ ਕਿ ਉਹ ਸਹੀ ਰਸਤੇ 'ਤੇ ਜਾ ਰਹੇ ਹਨ। ਬਾਅਦ ਵਿਚ ਉਹ ਫ਼ਿਲਮ ਦੇ ਟਾਈਟਲ ਨੂੰ ਗ਼ਲਤ ਮੰਨਣ ਲੱਗੇ। ਉਦੋਂ ਮੁਸ਼ਕਿਲ ਇਹ ਸੀ ਕਿ ਨਵਾਂ ਨਾਂਅ ਕਿਥੋਂ ਲਿਆਂਦਾ ਜਾਵੇ।
ਇਸ ਤਰ੍ਹਾਂ ਇਕ ਦਿਨ ਜਦੋਂ ਉਹ ਮਦਰਾਸ ਦੀ ਇਕ ਸੜਕ 'ਤੋਂ ਲੰਘ ਰਹੇ ਸਨ ਤਾਂ ਉਨ੍ਹਾਂ ਦੀ ਨਜ਼ਰ ਸਿਗਰਟ ਦੇ ਇਕ ਇਸ਼ਤਿਹਾਰ ਵਾਲੇ ਬੋਰਡ 'ਤੇ ਪਈ ਅਤੇ ਉਸ ਇਸ਼ਤਿਹਾਰ ਵਿਚ 'ਮੇਡ ਫਾਰ ਈਚ ਅਦਰ' ਵੱਡੇ ਅੱਖਰਾਂ ਵਿਚ ਲਿਖਿਆ ਹੋਇਆ ਸੀ। ਐਲ. ਵੀ. ਪ੍ਰਸਾਦ ਨੂੰ ਲੱਗਿਆ ਕਿ ਇਹੀ ਨਾਂਅ ਉਨ੍ਹਾਂ ਦੀ ਫ਼ਿਲਮ ਲਈ ਸਹੀ ਰਹੇਗਾ, ਕਿਉਂਕਿ ਕਹਾਣੀ ਵਿਚ ਹੀਰੋ-ਹੀਰੋਇਨ ਦੇ ਵਿਚਾਲੇ ਡੂੰਘਾ ਪਿਆਰ ਦਿਖਾਇਆ ਗਿਆ ਹੈ। ਉਦੋਂ ਫ਼ਿਲਮਾਂ ਦੇ ਨਾਂਅ ਅੰਗਰੇਜ਼ੀ ਵਿਚ ਰੱਖਣ ਦਾ ਰਿਵਾਜ ਨਹੀਂ ਸੀ। ਸੋ, ਉਨ੍ਹਾਂ ਆਪਣੀ ਫ਼ਿਲਮ ਦਾ ਨਾਂਅ ਅੰਗਰੇਜ਼ੀ ਵਿਚ ਰੱਖਣ ਦਾ ਇਰਾਦਾ ਬਦਲ ਦਿੱਤਾ। ਉਹ ਚਾਹੁੰਦੇ ਸਨ ਕਿ ਫ਼ਿਲਮ ਦਾ ਨਾਂਅ ਹਿੰਦੀ ਵਿਚ ਹੋਵੇ ਅਤੇ ਇਸ ਤਰ੍ਹਾਂ ਦਾ ਨਾਂਅ ਹੋਵੇ, ਜਿਸ ਨਾਲ ਬੇਸ਼ੁਮਾਰ ਮੁਹੱਬਤ ਦਾ ਅਹਿਸਾਸ ਛਲਕੇ। ਅਚਾਨਕ ਉਨ੍ਹਾਂ ਨੇ 'ਮੇਡ ਫਾਰ ਈਚ ਅਦਰ' ਦਾ ਹਿੰਦੀ ਵਿਚ ਅਨੁਵਾਦ ਕੀਤਾ ਅਤੇ ਨਾਂਅ ਉੱਭਰਿਆ 'ਏਕ ਦੂਜੇ ਕੇ ਲੀਏ'। ਉਨ੍ਹਾਂ ਨੂੰ ਆਪਣੀ ਫ਼ਿਲਮ ਲਈ ਇਹ ਨਾਂਅ ਸਹੀ ਲੱਗਿਆ ਅਤੇ ਇਹ ਨਾਂਅ ਫਾਈਨਲ ਕਰ ਲਿਆ।

-ਮੁੰਬਈ ਪ੍ਰਤੀਨਿਧ

ਸੰਗੀਤਕ ਦੁਨੀਆ 'ਚ ਨਵੀਆਂ ਪੈੜਾਂ ਪੁੱਟ ਰਹੀ ਹੈ ਪੰਜਾਬ ਦੀ ਸੁਰੀਲੀ ਗਾਇਕਾ ਗੁਰਕੀਰਤ ਰਾਏ

ਦੇਸ਼ਾਂ-ਵਿਦੇਸ਼ਾਂ ਵਿਚ ਸੰਗੀਤ ਰਾਹੀਂ ਨਾਮਣਾ ਖੱਟਣ ਵਾਲੀ ਪੰਜਾਬ ਦੀ ਉੱਭਰਦੀ ਸੁਰੀਲੀ ਗਾਇਕਾ ਗੁਰਕੀਰਤ ਰਾਏ ਦਾ ਜਨਮ 18 ਨਵੰਬਰ, 1999 ਵਿਚ ਪਿਤਾ ਹਕੀਕਤ ਸਿੰਘ ਰਾਏ ਦੇ ਘਰ ਅਤੇ ਮਾਤਾ ਲਖਵੀਰ ਕੌਰ ਦੀ ਕੁੱਖੋਂ ਪਿੰਡ ਭੈਣੀ ਸਾਹਿਬ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਮੁਢਲੀ ਪੜ੍ਹਾਈ ਮਾਲਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਹਾੜਾ ਅਤੇ ਗ੍ਰੈਜੂਏਸ਼ਨ ਗੁਰੂ ਨਾਨਕ ਨੈਸ਼ਨਲ ਕਾਲਜ ਦੁਰਾਹਾ (ਲੁਧਿਆਣਾ) ਤੋਂ ਪਾਸ ਕੀਤੀ। ਬਚਪਨ ਤੋਂ ਹੀ ਘਰ ਵਿਚ ਸੰਗੀਤਕ ਮਾਹੌਲ ਸੀ। ਵੱਡੇ ਦਾਦਾ ਜੀ ਸੰਤਾ ਸਿੰਘ ਕੰਵਲ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਵਿਖੇ ਹਜ਼ੂਰੀ ਰਾਗੀ ਸਨ ਅਤੇ ਗਿਆਨੀ ਹਰਭਜਨ ਸਿੰਘ ਜੀ ਵੀ ਗੁਰਦੁਆਰਾ ਸ੍ਰੀ ਭੈਣੀ ਸਾਹਿਬ ਵਿਚ ਹਜ਼ੂਰੀ ਰਾਗੀ ਸਨ।
ਸੰਗੀਤਕ ਸਿੱਖਿਆ: ਗੁਰਕੀਰਤ ਰਾਏ ਨੇ 2011 ਵਿਚ ਇਸ਼ਮੀਤ ਸਿੰਘ ਮਿਊਜਿਕ ਅਕੈਡਮੀ ਲੁਧਿਆਣਾ ਵਿਖੇ ਸੰਗੀਤਕ ਸਿੱਖਿਆ ਲੈਣ ਦੀ ਸ਼ੁਰੁਆਤ ਕੀਤੀ, ਜਿਥੇ ਸ੍ਰੀ ਕਪਿਲ ਸ਼ਰਮਾ ਨੂੰ ਗੁਰੂ ਧਾਰਿਆ ਤੇ ਉਨ੍ਹਾਂ ਤੋਂ ਕਲਾਸੀਕਲ ਤੇ ਪ੍ਰੋ: ਰਾਮ ਪਾਲ ਬੰਗਾ ਤੋਂ ਮਿਊਜ਼ਿਕ ਦੀ ਸਿੱਖਿਆ ਗ੍ਰਹਿਣ ਕੀਤੀ।
ਸਕੂਲ ਵਿਚ ਰਹਿੰਦਿਆਂ ਗੁਰਕੀਰਤ ਰਾਏ ਨੇ ਜ਼ਿਲ੍ਹਾ ਪੱਧਰੀ ਮੁਕਾਬਲੇ ਜਿੱਤੇ ਅਤੇ ਫਿਰ ਕਾਲਜ ਵਿਚ ਯੁਵਕ ਮੇਲਿਆਂ 'ਚ ਭਾਗ ਲਿਆ ਤੇ ਗਰੁੱਪ ਸਿੰਗਿੰਗ, ਗ਼ਜ਼ਲ, ਕਲੀ ਆਦਿ ਮੁਕਾਬਲਿਆਂ 'ਚ ਹਮੇਸ਼ਾ ਪਹਿਲਾ ਸਥਾਨ ਪ੍ਰਾਪਤ ਕੀਤਾ।
ਗੁਰਕੀਰਤ ਰਾਏ ਨੇ 2015 ਵਿਚ ਐਮ.ਐਚ.ਵਨ.ਚੈਨਲ ਤੇ ਚੱਲੇ 'ਨਿੱਕੀ ਆਵਾਜ਼ ਪੰਜਾਬ' ਰਿਆਲਿਟੀ ਸ਼ੋਅ ਵਿਚ ਹਿੱਸਾ ਲਿਆ ਅਤੇ ਫਸਟ ਰਨਰਅਪ ਬਣੀ। 2018 ਵਿਚ ਪੀ.ਟੀ.ਸੀ. ਪੰਜਾਬੀ ਚੈਨਲ ਦੇ ਰਿਆਲਿਟੀ ਸ਼ੋਅ 'ਵਾਈਸ ਆਫ ਪੰਜਾਬ' ਸੀਜ਼ਨ 8 ਵਿਚ ਹਿੱਸਾ ਲਿਆ। ਇਸ ਰਿਆਲਿਟੀ ਸ਼ੋਅ ਵਿਚ ਆਪਣੀ ਬੁਲੰਦ ਅਵਾਜ਼ ਨਾਲ ਸਾਰੇ ਜੱਜ ਸਾਹਿਬਾਨ ਸਚਿਨ ਅਹੂਜਾ, ਰੋਸ਼ਨ ਪ੍ਰਿੰਸ, ਮਿਸ ਪੂਜਾ ਅਤੇ ਫ਼ਿਰੋਜ਼ ਖ਼ਾਨ ਦਾ ਦਿਲ ਜਿੱਤਿਆ। ਇਸ ਰਿਆਲਿਟੀ ਸ਼ੋਅ ਵਿਚ ਜਿਹੜਾ ਵੀ ਗਾਇਕ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦਾ, ਗੁਰਕੀਰਤ ਰਾਏ ਦੀ ਗਾਇਕੀ ਨੂੰ ਸਲਾਮ ਕਰਦਾ। ਇਸ ਸ਼ੋਅ ਦੇ ਫਾਈਨਲ ਮੁਕਾਬਲੇ ਵਿਚ ਟੱਕਰ ਦਿੰਦਿਆਂ ਗੁਰਕੀਰਤ ਰਾਏ ਨੇ ਜਿੱਤ ਦਾ ਤਾਜ ਆਪਣੇ ਨਾਂਅ ਕੀਤਾ। ਉਸ ਬਾਅਦ ਗੁਰਕੀਰਤ ਰਾਏ ਦੇ ਸੰਗੀਤਕ ਕੈਰੀਅਰ ਦੀ ਸ਼ੁਰੂਆਤ ਹੋਈ ਤੇ ਪਹਿਲਾ ਗੀਤ 'ਝਾਂਜਰਾ' ਨੂੰ ਸਰੋਤਿਆਂ ਨੇ ਭਰਪੂਰ ਪਿਆਰ ਦਿੱਤਾ। ਉਸ ਤੋਂ ਬਾਅਦ ਗੀਤ 'ਨਨਕਾਣਾ ਦੇਖਣ ਜਾਣਾ', 'ਡੋਲੀ', 'ਨਾ ਜਾ ਜੋਗੀਆ' ਅੱਜ ਵੀ ਸਰੋਤਿਆਂ ਦੇ ਦਿਲਾਂ 'ਤੇ ਛਾਏ ਹੋਏ ਹਨ। ਗੁਰਕੀਰਤ ਰਾਏ ਨੇ ਹੁਣ ਪਾਲੀਵੁੱਡ ਫ਼ਿਲਮਾਂ ਲਈ ਖ਼ੂਬਸੂਰਤ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ ਦਿੱਤੀ, ਜੋ ਜਲਦ ਫ਼ਿਲਮਾਂ ਰਿਲੀਜ਼ ਹੋਣ 'ਤੇ ਸਰੋਤਿਆਂ ਦੀ ਕਚਹਿਰੀ ਵਿਚ ਹੋਣਗੇ।
ਗੁਰਕੀਰਤ ਰਾਏ ਦਾ ਕਹਿਣਾ ਹੈ ਕਿ ਉਹ ਸੱਭਿਆਚਾਰ ਤੇ ਸਾਫ-ਸੁਥਰੀ ਗਾਇਕੀ ਰਾਹੀਂ ਲੋਕਾਂ ਦਾ ਮਨੋਰੰਜਨ ਕਰਨਗੇ ਅਤੇ ਸੰਗੀਤ ਰਾਹੀਂ ਇਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰਿਆ ਕਰਨਗੇ।

-ਪਿੰਡ ਥਾਂਦੇਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਜਦੋਂ ਆਨੰਦ-ਮਿਲਿੰਦ ਨੇ ਮਾਧੁਰੀ ਦੀਕਸ਼ਿਤ ਨੂੰ ਫਲਾਪ ਹੀਰੋਇਨ ਕਿਹਾ

ਇਹ ਉਦੋਂ ਦੀ ਗੱਲ ਹੈ ਜਦੋਂ ਮਾਧੁਰੀ ਦੀਕਸ਼ਿਤ ਫ਼ਿਲਮਾਂ ਵਿਚ ਕੰਮ ਲੈਣ ਲਈ ਸੰਘਰਸ਼ ਕਰ ਰਹੀ ਸੀ। ਉਨ੍ਹਾਂ ਦਿਨਾਂ 'ਚ ਨਿਰਦੇਸ਼ਕ ਸੁਦਰਸ਼ਨ ਰਤਨ ਆਪਣੀ ਫ਼ਿਲਮ 'ਮਾਨਵ ਹੱਤਿਆ' ਲਈ ਹੀਰੋਇਨ ਲੱਭ ਰਹੇ ਸਨ ਅਤੇ ਜਦੋਂ ਉਨ੍ਹਾਂ ਦੀ ਮੁਲਾਕਾਤ ਮਾਧੁਰੀ ਨਾਲ ਹੋਈ ਤਾਂ ਉਨ੍ਹਾਂ ਨੂੰ ਲੱਗਿਆ ਕਿ ਇਹ ਉਨ੍ਹਾਂ ਦੀ ਫ਼ਿਲਮ ਲਈ ਸਹੀ ਰਹੇਗੀ ਅਤੇ ਉਨ੍ਹਾਂ ਨੇ ਮਾਧੁਰੀ ਨੂੰ ਆਪਣੀ ਫ਼ਿਲਮ ਲਈ ਸਾਈਨ ਕਰ ਲਿਆ। ਇਹ ਮਾਧੁਰੀ ਵਲੋਂ ਸਾਈਨ ਕੀਤੀ ਗਈ ਪਹਿਲੀ ਫ਼ਿਲਮ ਸੀ। ਸੁਦਰਸ਼ਨ ਰਤਨ ਪੈਸਿਆਂ ਦੀ ਘਾਟ 'ਚ ਆਪਣੀ ਫ਼ਿਲਮ ਸ਼ੁਰੂ ਨਹੀਂ ਕਰ ਸਕੇ। ਇਸ ਤਰ੍ਹਾਂ ਮਾਧੁਰੀ ਨੂੰ ਰਾਜਸ੍ਰੀ ਬੈਨਰ ਦੀ ਫ਼ਿਲਮ 'ਅਬੋਧ' ਮਿਲੀ ਅਤੇ 'ਅਬੋਧ' ਨੂੰ ਮਾਧੁਰੀ ਦੀ ਪਹਿਲੀ ਰਿਲੀਜ਼ ਹੋਣ ਵਾਲੀ ਫ਼ਿਲਮ ਦਾ ਸਿਹਰਾ ਮਿਲ ਗਿਆ। ਇਹ ਗੱਲ ਵੱਖਰੀ ਹੈ ਕਿ 'ਅਬੋਧ' ਟਿਕਟ ਖਿੜਕੀ 'ਤੇ ਫਲਾਪ ਸਾਬਤ ਹੋਈ ਸੀ। ਆਨੰਦ-ਮਿਲਿੰਦ ਵੀ ਉਦੋਂ ਕੰਮ ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਸਨ ਅਤੇ 'ਮਾਨਵ ਹੱਤਿਆ' ਲਈ ਸਾਈਨਿੰਗ ਦੇ ਰੂਪ ਵਿਚ ਉਨ੍ਹਾਂ ਨੂੰ 251 ਰੁਪਏ ਦਾ ਚੈੱਕ ਦਿੱਤਾ ਗਿਆ ਸੀ। ਸੁਦਰਸ਼ਨ ਰਤਨ ਨੂੰ ਆਨੰਦ-ਮਿਲਿੰਦ ਤੱਕ ਪਹੁੰਚਾਉਣ ਵਿਚ ਅਨਿਲ ਰਾਜ ਦਾ ਵੱਡਾ ਹੱਥ ਸੀ।
ਜਦੋਂ ਫ਼ਿਲਮ ਦਾ ਸੰਗੀਤ ਤਿਆਰ ਕਰਨ ਦੀ ਵਾਰੀ ਆਈ ਅਤੇ ਸੁਦਰਸ਼ਨ ਆਪਣੀ ਸੰਗੀਤਕਾਰ ਜੋੜੀ ਦੇ ਕੋਲ ਗਏ ਤਾਂ ਆਨੰਦ-ਮਿਲਿੰਦ ਨੇ ਫ਼ਿਲਮ ਦੀ ਕਾਸਟਿੰਗ ਬਾਰੇ ਪੁੱਛਿਆ। ਸੁਦਰਸ਼ਨ ਨੇ ਬਹੁਤ ਉਤਸ਼ਾਹ ਨਾਲ ਮਾਧੁਰੀ ਦੀਕਸ਼ਿਤ ਦਾ ਨਾਂਅ ਲਿਆ ਤੇ ਇਹ ਜਵਾਬ ਮਿਲਿਆ ਕਿ ਉਸ ਦੀ 'ਅਬੋਧ' ਫਲਾਪ ਹੋ ਚੁੱਕੀ ਹੈ ਅਤੇ ਉਹ ਫਲਾਪ ਹੀਰੋਇਨ ਲਈ ਸੰਗੀਤ ਦੇਣਾ ਨਹੀਂ ਚਾਹੁੰਦੇ। ਹਾਰ ਕੇ ਸੁਦਰਸ਼ਨ ਨੂੰ ਇਕ ਹੋਰ ਸੰਘਰਸ਼ਸ਼ੀਲ ਸੰਗੀਤਕਾਰ ਅਨੂ ਮਲਿਕ ਦੇ ਕੋਲ ਜਾਣਾ ਪਿਆ ਅਤੇ ਉਨ੍ਹਾਂ ਨੂੰ ਸਾਈਨ ਕੀਤਾ ਗਿਆ। ਇਹ ਗੱਲ ਵੱਖਰੀ ਹੈ ਕਿ ਜਦੋਂ ਮਾਧੁਰੀ ਹਿੱਟ ਸਟਾਰ ਬਣ ਗਈ ਤਾਂ ਇਸੇ ਆਨੰਦ-ਮਿਲਿੰਦ ਨੇ ਉਸ ਦੇ ਲਈ 'ਦਿਲ', 'ਬੇਟਾ' ਆਦਿ ਫ਼ਿਲਮਾਂ ਵਿਚ ਸੰਗੀਤ ਦਿੱਤਾ ਸੀ।

-ਮੁੰਬਈ ਪ੍ਰਤੀਨਿਧ

ਅਲਬੇਲਾ ਗੀਤਕਾਰ-ਦਿਉਣ ਵਾਲਾ ਅਲਬੇਲਾ

ਉਹ ਬੜਾ ਸਪੱਸ਼ਟਵਾਦੀ ਬੰਦਾ ਹੈ-ਉਸ ਕੋਲ ਸ਼ਬਦਾਂ ਦਾ ਬੇਸ਼ੁਮਾਰ ਭੰਡਾਰ ਜਮ੍ਹਾਂ ਹੈ। ਉਹ ਹਰ ਗੱਲ ਬੜੀ ਸਹਿਜਤਾ, ਸਪੱਸ਼ਟਤਾ, ਸਲੀਕੇ ਤੇ ਤਰਕ ਨਾਲ ਕਰਦਾ ਹੈ। ਦੂਜਿਆਂ ਦੀ ਨਿੰਦਿਆ ਕਰਨਾ, ਉਸ ਦੇ ਸੁਭਾਅ ਵਿਚ ਸ਼ਾਮਿਲ ਨਹੀ। ਉਸ ਦੇ ਲਿਖੇ ਸਾਰੇ ਗੀਤ ਯਥਾਰਥ ਨਾਲ ਜੁੜੇ ਹੋਏ ਹਨ-ਏਸੇ ਕਰ ਕੇ ਇਨ੍ਹਾਂ ਗੀਤਾਂ ਵਿਚੋਂ ਪੰਜਾਬੀ ਤੇ ਪੰਜਾਬੀ ਸੱਭਿਆਚਾਰਕ ਦੀ ਸੁਗੰਧੀ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਸੈਂਕੜੇ ਹੀ ਗੀਤਾਂ ਨੂੰ ਜਨਮ ਦੇਣ ਵਾਲੀ ਇਸ ਖ਼ੂਬਸੂਰਤ ਕਲਮ ਦਾ ਨਾਂਅ ਅਲਬੇਲ ਬਰਾੜ ਉਰਫ਼ ਦਿਉਣ ਵਾਲਾ ਅਲਬੇਲਾ ਹੈ।
ਜਦੋਂ ਕੁਲਦੀਪ ਮਾਣਕ ਦੀ ਆਵਾਜ਼ ਵਿਚ ਉਸ ਦਾ ਪਲੇਠਾ ਗੀਤ 'ਅੱਖਾਂ ਮੂਹਰੇ ਦੀਂਹਦਾ ਰਹਿੰਦਾ ਹੈ ਰੜਕਦਾ ਛੱਡੀਏ ਨਾ ਵੈਰੀ ਨੂੰ' ਰਿਕਾਰਡ ਕਰਵਾਇਆ ਤਾਂ ਇਹ ਗੀਤ ਲੋਕਾਂ ਦੇ ਸਿਰ ਚੜ੍ਹ ਬੋਲਿਆ। ਕੁਲਦੀਪ ਮਾਣਕ ਨੇ ਅਲਬੇਲ ਬਰਾੜ ਦੇ ਲਿਖੇ 114 ਗੀਤ ਰਿਕਾਰਡ ਕਰਵਾਏ, ਜਿਨ੍ਹਾਂ ਵਿਚ 'ਹੋਇਆ ਕੀ ਜੇ ਧੀ ਜੰਮ ਪਈ', 'ਨਖਰੇ ਬਿਨ ਸੋਹਣੀ ਤੀਵੀਂ', 'ਤੇਰੇ ਨੱਕ ਦਾ ਨੀ ਕੋਕਾ', 'ਮਣਾਂ ਮੂੰਹੀ ਰੂਪ ਦਾ ਗੁਮਾਨ ਕਰਦੀ', 'ਦਫ਼ਾ ਹੋਜਾ ਨੀ ਅੱਖਾਂ ਤੋਂ ਉਹਲੇ', 'ਸੱਚੀ ਗੱਲ ਜ਼ੁਬਾਨ 'ਤੇ ਆਇਆ ਨਹੀਂ ਰੁਕਦੀ', 'ਪਿਉ-ਪੁੱਤ ਦੀ ਯਾਰੀ', 'ਉਹ ਕੀ ਬੰਦੇ ਜਿਹੜੇ ਖਾਣ ਕਮਾਈ ਰੰਨਾਂ ਦੀ', 'ਖੁਦਾ ਤੋਂ ਤੇਰੀ ਖ਼ੈਰ ਮੰਗਦੀ' ਤੇ ਹੋਰ ਅਨੇਕਾਂ ਗੀਤ ਸ਼ਾਮਿਲ ਹਨ।
'ਮੁੰਡਾ ਆਪਣੇ ਵਿਆਹ ਦੇ ਵਿਚ ਨੱਚਦਾ ਫਿਰੇ' (ਬਲਕਾਰ ਸਿੱਧੂ), 'ਅੱਜ ਨਿਕਲੀ ਸਰੋਂ੍ਹ ਦਾ ਫੁੱਲ ਬਣ ਕੇ' (ਰੌਸ਼ਨ ਪ੍ਰਿੰਸ), 'ਫੇਰ ਨੀ ਇਹੋ ਜਿਹੇ ਬੰਦੇ ਫੋਨ ਚੱਕਦੇ' (ਹਰਿੰਦਰ ਸੰਧੂ), 'ਦੇਖੀ ਜਾ ਛੇੜੀ ਨਾ' (ਅੰਮ੍ਰਿਤਾ ਵਿਰਕ), 'ਬਾਰਾਂ ਡੱਬੇ ਲੱਗੇ ਨੀ ਬਠਿੰਡੇ ਵਾਲੀ ਨੂੰ' (ਜਸਵਿੰਦਰ ਬਰਾੜ) ਗੀਤਾਂ ਨੂੰ ਵੀ ਅਲਬੇਲ ਬਰਾੜ ਨੇ ਹੀ ਲਿਖਿਆ ਹੈ। ਇਨ੍ਹਾਂ ਤੋਂ ਬਿਨਾਂ ਜੈਜ਼ੀ ਬੀ, ਸੁਰਜੀਤ ਬਿੰਦਰੱਖੀਆ, ਜਗਮੋਹਣ ਕੌਰ, ਸੁਰਿੰਦਰ ਛਿੰਦਾ, ਕਰਤਾਰ ਰਮਲਾ ਆਦਿ ਸਮੇਤ ਸੌ ਦੇ ਕਰੀਬ ਕਲਾਕਾਰਾਂ ਨੇ ਅਲਬੇਲ ਬਰਾੜ ਦੇ ਗੀਤ ਰਿਕਾਰਡ ਕਰਵਾਏ ਹਨ।
ਗੀਤਕਾਰੀ ਵਿਚ ਅਨੇਕਾਂ ਮਾਣ-ਸਨਮਾਨ ਉਸ ਦੀ ਝੋਲੀ ਪਏ ਹਨ। ਹੁਣ ਬਠਿੰਡਾ ਵਿਖੇ ਆਪਣੀ ਪਤਨੀ ਤੇ ਬੇਟੀ ਨਾਲ ਅਨੰਦਮਈ ਜ਼ਿੰਦਗੀ ਬਤੀਤ ਕਰ ਰਿਹਾ ਹੈ।

-ਮੇਜਰ ਸਿੰਘ ਜਖੇਪਲ



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX