ਤਾਜਾ ਖ਼ਬਰਾਂ


ਨਿਊਜ਼ੀਲੈਂਡ-ਦੱਖਣੀ ਅਫਰੀਕਾ ਮੈਚ : ਨਿਊਜ਼ੀਲੈਂਡ ਨੇ ਦੱਖਣੀ ਅਫ਼ਰੀਕਾ ਨੂੰ 4 ਵਿਕਟਾਂ ਨਾਲ ਹਰਾਇਆ
. . .  about 7 hours ago
ਟਰੇਨਿੰਗ ਕਰ ਰਹੇ ਪੁਲਿਸ ਮੁਲਾਜ਼ਮ ਦੇ ਪੱਟ 'ਚ ਲੱਗੀ ਗੋਲੀ
. . .  1 day ago
ਫਿਲੌਰ ,19 ਜੂਨ - ਫਿਲੌਰ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ਚ ਟਰੇਨਿੰਗ ਕਰ ਰਹੇ ਪੁਲਿਸ ਮੁਲਾਜ਼ਮ ਸੰਜੀਵ ਕੁਮਾਰ ਪਿੰਡ ਢੋਲਵਾਹਾ ਰੋਡ ਨੇੜੇ ਆਈ ਟੀ ਆਈ ਹਰਿਆਣਾ ਦੇ ਟਰੇਨਿੰਗ ...
ਮੋਟਰ ਸਾਈਕਲ ਸਵਾਰਾਂ ਕੋਲੋਂ 280 ਗ੍ਰਾਮ ਹੈਰੋਇਨ ਬਰਾਮਦ
. . .  1 day ago
ਹਰੀਕੇ ਪੱਤਣ , 19 ਜੂਨ {ਸੰਜੀਵ ਕੁੰਦਰਾ} -ਨਾਰਕੋਟੈਕ ਸੈੱਲ ਤਰਨਤਾਰਨ ਦੀ ਟੀਮ ਨੇ ਪਿੰਡ ਬੂਰ ਨਜ਼ਦੀਕ 3 ਮੋਟਰ ਸਾਈਕਲ ਸਵਾਰਾਂ ਕੋਲੋਂ 280 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ...
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : ਦੱਖਣੀ ਅਫ਼ਰੀਕਾ ਨੇ ਨਿਊਜ਼ੀਲੈਂਡ ਨੂੰ 242 ਦੌੜਾਂ ਦਾ ਦਿੱਤਾ ਟੀਚਾ
. . .  1 day ago
ਮੰਜੇ ਦਾ ਸੇਰੁ ਮਾਰ ਕੇ ਪੁੱਤਰ ਨੇ ਆਪਣੇ ਪਿਤਾ ਨੂੰ ਮਾਰ ਮੁਕਾਇਆ
. . .  1 day ago
ਕੋਟਕਪੂਰਾ, 19 ਜੂਨ (ਮੋਹਰ ਸਿੰਘ ਗਿੱਲ)- ਸਿਰ 'ਚ ਮੰਜੇ ਦੇ ਸੇਰੁ ਮਾਰ ਕੇ ਇਕ ਪੁੱਤਰ ਵੱਲੋਂ ਆਪਣੇ ਹੀ ਪਿਤਾ ਨੂੰ ਮਾਰ ਮੁਕਾਉਣ ਦਾ ਮਾਮਲਾ ਸਾਹਮਣੇ ਆਇਆ ਹਾ ਜਿਸ 'ਤੇ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਪੜਤਾਲ ਆਰੰਭ ....
ਬਿਹਾਰ 'ਚ ਚਮਕੀ ਬੁਖ਼ਾਰ ਦਾ ਕਹਿਰ, ਹੁਣ ਤੱਕ 128 ਬੱਚਿਆਂ ਨੇ ਤੋੜਿਆ ਦਮ
. . .  1 day ago
ਪਟਨਾ, 18 ਜੂਨ- ਬਿਹਾਰ 'ਚ ਚਮਕੀ ਬੁਖ਼ਾਰ ਕਾਰਨ ਹਰ ਘੰਟੇ ਬੱਚਿਆ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਸਰਕਾਰੀ ਅੰਕੜਿਆਂ ਦੇ ਅਨੁਸਾਰ, ਮਰਨ ਵਾਲੇ ਬੱਚਿਆਂ ਦੀ ਗਿਣਤੀ 128 ਤੱਕ ਪਹੁੰਚ ਗਈ...
ਸਿੱਖ ਡਰਾਈਵਰ ਕੁੱਟਮਾਰ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਪੁਲਿਸ ਅਤੇ ਗ੍ਰਹਿ ਮੰਤਰਾਲੇ ਨੂੰ ਨੋਟਿਸ ਕੀਤਾ ਜਾਰੀ
. . .  1 day ago
ਨਵੀਂ ਦਿੱਲੀ, 19 ਜੂਨ- ਦਿੱਲੀ ਹਾਈਕੋਰਟ ਨੇ ਪੁਲਿਸ ਅਤੇ ਗ੍ਰਹਿ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਦੇ ਮੁਖਰਜੀ ਨਗਰ 'ਚ 17 ਜੂਨ ਨੂੰ ਸਿੱਖ ਡਰਾਈਵਰ ਸਰਬਜੀਤ ਸਿੰਘ ਅਤੇ ਨਾਬਾਲਗ ਬੇਟੇ 'ਤੇ ਪੁਲਿਸ ਦੇ ਤਸ਼ੱਦਦ ਦੀ ਘਟਨਾ 'ਤੇ ਇਕ ਹਫ਼ਤੇ ...
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : 36 ਓਵਰਾਂ ਤੋ ਬਾਅਦ ਦੱਖਣੀ ਅਫ਼ਰੀਕਾ 149/4
. . .  1 day ago
ਅਨੰਤਨਾਗ 'ਚ ਸ਼ਹੀਦ ਹੋਏ ਅਨਿਲ ਜਸਵਾਲ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
. . .  1 day ago
ਊਨਾ, 19 ਜੂਨ (ਹਰਪਾਲ ਸਿੰਘ ਕੋਟਲਾ) - ਕਸ਼ਮੀਰ ਘਾਟੀ ਦੇ ਅਨੰਤਨਾਗ 'ਚ ਬੀਤੇ ਸੋਮਵਾਰ-ਮੰਗਲਵਾਰ ਦੀ ਰਾਤ ਨੂੰ ਇੱਕ ਮੁੱਠਭੇੜ 'ਚ ਸ਼ਹੀਦ ਹੋਏ ਊਨਾ ਦੇ ਸਪੂਤ ਅਨਿਲ ਜਸਵਾਲ ਦੀ ਮ੍ਰਿਤਕ ਦੇਹ ਦਾ ਬੁੱਧਵਾਰ ਨੂੰ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ....
ਨਿਊਜ਼ੀਲੈਂਡ-ਦੱਖਣੀ ਅਫਰੀਕਾ ਮੈਚ : 30 ਓਵਰਾਂ ਤੋ ਦੱਖਣੀ ਅਫਰੀਕਾ 124/3
. . .  1 day ago
ਹੋਰ ਖ਼ਬਰਾਂ..

ਨਾਰੀ ਸੰਸਾਰ

ਕਿਵੇਂ ਪਹਿਨੇ ਔਰਤ ਸਾੜ੍ਹੀ?

• ਸਾੜ੍ਹੀ ਦਾ ਚੋਣ ਮੌਸਮ, ਸਮੇਂ ਅਤੇ ਮੌਕੇ ਦੇ ਅਨੁਕੂਲ ਹੀ ਕਰਨੀ ਚਾਹੀਦੀ ਹੈ | ਸਾੜ੍ਹੀ ਦੀ ਚੋਣ ਦੇ ਨਾਲ-ਨਾਲ ਜੇ ਬਲਾਊਜ਼ ਦੀ ਚੋਣ ਵਿਚ ਵੀ ਸੂਝ-ਬੂਝ ਵਰਤੀ ਜਾਵੇ ਤਾਂ ਇਸ ਨਾਲ ਸਾੜ੍ਹੀ ਵਿਚ ਹੋਰ ਵੀ ਨਿਖਾਰ ਆਉਂਦਾ ਹੈ |
• ਸਾੜ੍ਹੀ ਦੇ ਨਾਲ ਹਮੇਸ਼ਾ ਮੈਚਿੰਗ ਬਲਾਊਜ਼ ਹੀ ਪਹਿਨਣਾ ਚਾਹੀਦਾ ਹੈ | ਜੇ ਮੈਚਿੰਗ ਨਾ ਹੋਵੇ ਤਾਂ ਕੰਟਰਾਸਟ ਪਹਿਨੋ | ਵੈਸੇ ਵੀ ਅੱਜਕਲ੍ਹ ਸਾੜ੍ਹੀ ਦੇ ਨਾਲ ਕੰਟਰਾਸਟ ਰੰਗ ਵਾਲੇ ਬਲਾਊਜ਼ ਦਾ ਹੀ ਰਿਵਾਜ ਹੈ | ਜੇ ਤੁਹਾਨੂੰ ਕੰਟਰਾਸਟ ਰੰਗ ਪਸੰਦ ਹੈ ਤਾਂ ਜ਼ਰੂਰ ਪਹਿਨੋ ਪਰ ਬੇਮੇਲ ਰੰਗ ਦਾ ਬਲਾਊਜ਼ ਨਾ ਪਹਿਨੋ | ਇਹ ਸਾੜ੍ਹੀ ਦੀ ਸ਼ੋਭਾ ਨੂੰ ਘੱਟ ਕਰ ਦਿੰਦਾ ਹੈ |
• ਹਲਕੀ ਅਤੇ ਬਰੀਕ ਸਾੜ੍ਹੀ ਦੇ ਹੇਠਾਂ ਗੰਦਾ ਅਤੇ ਉਡਿਆ ਹੋਇਆ ਜਾਂ ਬੇਮੇਲ ਰੰਗ ਦਾ ਪੇਟੀਕੋਟ ਨਾ ਪਹਿਨੋ | ਇਸ ਨਾਲ ਸਾੜ੍ਹੀ ਭੱਦੀ ਦਿਖਾਈ ਦੇਵੇਗੀ | ਪੇਟੀਕੋਟ ਦੀ ਡੋਰੀ (ਨਾੜੇ) ਨੂੰ ਜ਼ਿਆਦਾ ਕੱਸ ਕੇ ਨਾ ਬੰਨ੍ਹੋ, ਕਿਉਂਕਿ ਇਸ ਨਾਲ ਕਮਰ 'ਤੇ ਕਾਲਾ ਨਿਸ਼ਾਨ ਪੈ ਸਕਦਾ ਹੈ |
• ਜੇ ਤੁਸੀਂ ਸ਼ਾਮ ਨੂੰ ਕਿਸੇ ਪਾਰਟੀ ਵਿਚ ਜਾ ਰਹੇ ਹੋ ਜਾਂ ਫਿਰ ਖਰੀਦੋ-ਫਰੋਖਤ ਲਈ ਜਾ ਰਹੇ ਹੋ ਤਾਂ ਉਲਟੇ ਪੱਲੇ ਦੀ ਸਾੜ੍ਹੀ ਬੰਨ੍ਹੋ ਜਾਂ ਵੱਖ-ਵੱਖ ਤਰ੍ਹਾਂ ਪੱਲੇ ਵਾਲੀ ਸਾੜ੍ਹੀ ਬੰਨ੍ਹੋ | ਇਸ ਤੋਂ ਇਲਾਵਾ ਆਕਰਸ਼ਕ ਪੱਲੇ ਵਾਲੀ ਸਾੜੀ ਦੀ ਚੋਣ ਕਰਨੀ ਹੋਵੇਗੀ |
• ਸਿੱਧੇ ਪੱਲੇ ਵਾਲੀ ਸਾੜ੍ਹੀ ਸਾਰਿਆਂ ਦਾ ਮਨ ਮੋਹ ਲੈਂਦੀ ਹੈ | ਜੇ ਹਲਕੇ ਪਿੰ੍ਰਟ ਵਾਲੀ ਸਾੜ੍ਹੀ ਸਿੱਧਾ ਪੱਲਾ ਲੈ ਕੇ ਪਹਿਨੀ ਜਾਵੇ ਤਾਂ ਉਹ ਖੂਬਸੂਰਤੀ ਨੂੰ ਹੋਰ ਵਧਾ ਦੇਵੇਗੀ | • ਮੋਢੇ 'ਤੇ ਪੱਲੇ ਵਾਲੀ ਸਾੜ੍ਹੀ ਪਹਿਨਣ ਲਈ ਸਾੜ੍ਹੀ ਬੰਨ੍ਹ ਕੇ ਲਹਿਰਾਉਂਦਾ ਪੱਲਾ ਮੋਢੇ 'ਤੇ ਪਾਓ | ਅਜਿਹਾ ਕਰਕੇ ਤੁਸੀਂ ਨਾ ਜਾਣੇ ਕਿੰਨਿਆਂ ਦਾ ਦਿਲ ਚੁਰਾ ਲਓਗੇ | ਸ਼ਾਲੀਨਤਾ ਦਾ ਦਿਖਾਵਾ ਜ਼ਰੂਰੀ ਹੈ |
• ਸਾੜ੍ਹੀ ਪਹਿਨਦੇ ਸਮੇਂ ਘੱਟ ਤੋਂ ਘੱਟ ਪਿੰਨਾਂ ਦੀ ਵਰਤੋਂ ਕਰੋ | ਥੋੜ੍ਹੀ ਜਿਹੀ ਵੀ ਖਿੱਚਣ 'ਤੇ ਪੱਲੇ ਅਤੇ ਪਲੇਟਾਂ ਦੇ ਫਟਣ ਦਾ ਡਰ ਬਣਿਆ ਰਹਿੰਦਾ ਹੈ |
• ਸਾੜ੍ਹੀ ਪਹਿਨ ਕੇ ਉਸ 'ਤੇ ਤਿੱਖੇ ਪਰਫਿਊਮ ਦਾ ਸਿੱਧਾ ਛਿੜਕਾਅ ਨਾ ਕਰੋ, ਕਿਉਂਕਿ ਇਸ ਨਾਲ ਸਾੜ੍ਹੀ ਦੀ ਜਰੀ, ਕਢਾਈ, ਰੰਗ ਅਤੇ ਪਿੰ੍ਰਟ ਖਰਾਬ ਹੋ ਸਕਦੇ ਹਨ | ਪਰਫਿਊਮ ਨੂੰ ਕਨਪਟੀ, ਗਲੇ ਦੇ ਹੇਠਾਂ, ਗੱੁਟਾਂ 'ਤੇ ਲਗਾਇਆ ਜਾ ਸਕਦਾ ਹੈ |
• ਲੰਬੇ ਕੱਦ ਵਾਲੀਆਂ ਔਰਤਾਂ ਨੂੰ ਵੱਡੇ ਪਿੰ੍ਰਟ ਦੀ ਸਾੜ੍ਹੀ ਜਾਂ ਧਾਰੀ ਵਾਲੀ ਅਤੇ ਛੋਟੇ ਕੱਦ ਦੀਆਂ ਔਰਤਾਂ ਨੂੰ ਛੋਟੇ ਪਿੰ੍ਰਟ ਵਾਲੀ ਅਤੇ ਲੰਬੀ ਧਾਰੀ ਵਾਲੀ ਸਾੜ੍ਹੀ ਪਹਿਨਣੀ ਚਾਹੀਦੀ ਹੈ |
• ਛੋਟੇ ਕੱਦ ਵਾਲੀਆਂ ਔਰਤਾਂ ਇਕ ਹੀ ਰੰਗ ਦੀ ਸਾੜ੍ਹੀ-ਬਲਾਊਜ਼ ਪਹਿਨਣ ਤਾਂ ਚੰਗਾ ਹੈ | ਵੱਡੇ ਵੇਲ-ਬੂਟੇ, ਛੋਟੇ ਬਾਰਡਰ ਅਤੇ ਆਡੇ ਰੁਖ਼ ਧਾਰੀਆਂ ਵਾਲੀ ਸਾੜ੍ਹੀ ਉਨ੍ਹਾਂ ਨੂੰ ਕਦੇ ਨਹੀਂ ਪਹਿਨਣੀ ਚਾਹੀਦੀ | ਇਸ ਨਾਲ ਉਨ੍ਹਾਂ ਦਾ ਕੱਦ ਹੋਰ ਵੀ ਛੋਟਾ ਲੱਗੇਗਾ | ਲੰਬੇ ਕੱਦ ਵਾਲੀਆਂ ਔਰਤਾਂ 'ਤੇ ਚੌੜੇ ਬਾਰਡਰ ਵਾਲੀ ਅਤੇ ਸਾੜ੍ਹੀ ਦੇ ਉਲਟ ਰੰਗ ਦਾ ਬਲਾਊਜ਼ ਜ਼ਿਆਦਾ ਜਚਦਾ ਹੈ |
• ਭਾਰੀ ਸਰੀਰ ਵਾਲੀਆਂ ਔਰਤਾਂ ਨੂੰ ਵੱਡੇ ਪਿੰ੍ਰਟ, ਆਡੇ ਰੁਖ਼ ਧਾਰੀਆਂ ਵਾਲੀ, ਜਾਰਜੈੱਟ, ਸ਼ਿਫਾਨ ਅਤੇ ਕਲਫ ਲੱਗੀਆਂ ਸਾੜ੍ਹੀਆਂ ਨਹੀਂ ਪਹਿਨਣੀਆਂ ਚਾਹੀਦੀਆਂ | ਭਾਰੀ ਸਰੀਰ ਵਾਲੀਆਂ ਔਰਤਾਂ ਨੂੰ ਢਿੱਲਾ-ਖੱੁਲ੍ਹਾ ਪੇਟੀਕੋਟ ਨਾ ਪਹਿਨ ਕੇ ਕੁਝ ਟਾਈਟ ਫਿਟਿੰਗ ਵਾਲਾ ਪੇਟੀਕੋਟ ਹੀ ਪਹਿਨਣਾ ਚਾਹੀਦਾ ਹੈ |
• ਪਤਲੇ-ਦੁਬਲੇ ਸਰੀਰ ਵਾਲੀਆਂ ਔਰਤਾਂ ਜੇ ਸੂਤੀ, ਆਰਗੇਂਜਾ, ਸੂਤੀ ਸਿਲਕ, ਡੋਰੀਆ ਜਾਂ ਵਾਇਲ ਦੀ ਸਾੜ੍ਹੀ ਪਹਿਨਣ ਅਤੇ ਢਿੱਲਾ-ਖੱੁਲ੍ਹਾ ਪੇਟੀਕੋਟ ਪਹਿਨਣ ਤਾਂ ਉਨ੍ਹਾਂ ਦਾ ਪਤਲਾਪਨ ਕਾਫੀ ਹੱਦ ਤੱਕ ਲੁਕ ਜਾਂਦਾ ਹੈ |
• ਗੋਰੀਆਂ ਔਰਤਾਂ 'ਤੇ ਹਲਕੇ ਅਤੇ ਗੂੜ੍ਹੇ ਦੋਵੇਂ ਹੀ ਰੰਗ ਖਿੜਦੇ ਹਨ ਪਰ ਸਾਂਵਲੀ ਔਰਤ ਨੂੰ ਹਲਕੇ ਰੰਗ ਦੀ ਹੀ ਸਾੜ੍ਹੀ ਪਹਿਨਣੀ ਚਾਹੀਦੀ ਹੈ | ਬਹੁਤ ਪਤਲੀ ਔਰਤ ਨੂੰ ਗੂੜ੍ਹੇ ਰੰਗ ਦੀ ਸਾੜ੍ਹੀ ਜ਼ਿਆਦਾ ਜਚਦੀ ਹੈ |
• ਪ੍ਰੌੜ੍ਹ ਅਤੇ ਬਜ਼ੁਰਗ ਔਰਤਾਂ ਨੂੰ ਗੂੜ੍ਹੇ ਅਤੇ ਚਟਕ ਰੰਗ ਦੀ ਸਾੜ੍ਹੀ ਨਹੀਂ ਪਹਿਨਣੀ ਚਾਹੀਦੀ | ਕਿਸੇ ਵੀ ਮੌਕੇ 'ਤੇ ਉਨ੍ਹਾਂ ਨੂੰ ਸਾਦੀ ਸਾੜ੍ਹੀ ਹੀ ਪਹਿਨਣੀ ਚਾਹੀਦੀ ਹੈ |
• ਹਮੇਸ਼ਾ ਆਪਣੀ ਸ਼ਖ਼ਸੀਅਤ ਨਾਲ ਮੇਲ ਖਾਂਦੇ ਰੰਗਾਂ ਦੀ ਹੀ ਚੋਣ ਕਰਨੀ ਚਾਹੀਦੀ ਹੈ |


ਖ਼ਬਰ ਸ਼ੇਅਰ ਕਰੋ

ਔਰਤ ਨੂੰ ਵੀ ਜਾਗਣ ਦੀ ਲੋੜ

ਬਹੁਤ ਹੱਦ ਤੱਕ ਔਰਤ ਦੇ ਆਪਣੇ ਹੱਥ ਵਿਚ ਹੈ ਆਪਣੀ ਜਾਤੀ ਦਾ ਮਾਣ-ਸਨਮਾਨ ਕਰਨਾ ਅਤੇ ਉਸ ਨੂੰ ਸਸ਼ਕਤ ਬਣਾਉਣਾ | ਅੱਜ ਉਸ ਨੂੰ ਆਪਣੇ-ਆਪ ਨੂੰ ਕਮਜ਼ੋਰ ਮੰਨਣ ਵਾਲੀ ਮਾਨਸਿਕਤਾ ਦੇ ਵਿਰੱੁਧ ਆਵਾਜ਼ ਉਠਾਉਣੀ ਪਵੇਗੀ | ਪਰ ਉਸ ਤੋਂ ਵੀ ਪਹਿਲਾਂ ਹਰ ਔਰਤ ਨੂੰ ਔਰਤ ਦੇ ਪ੍ਰਤੀ ਨਜ਼ਰੀਆ ਬਦਲਣਾ ਪਵੇਗਾ | ਇਸ ਲਈ ਤਾਂ ਕਹਿੰਦੇ ਹਨ ਕਿ ਜੇ ਔਰਤ ਇਕ-ਦੂਜੇ ਦਾ ਸਾਥ ਦੇਵੇ ਤਾਂ ਉਹ ਪੁਰਖ ਦੀ ਮਾਨਸਿਕਤਾ ਵੀ ਬਦਲ ਸਕਦੀ ਹੈ, ਤਾਂ ਕਿ ਸਮਾਜ ਉਸ ਦੇ ਪ੍ਰਤੀ ਆਪਣੀ ਸੋਚ ਬਦਲਣ ਲਈ ਮਜਬੂਰ ਹੋ ਜਾਵੇ | ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਸਾਡੇ ਸਮਾਜ ਵਿਚ ਜਿੰਨੇ ਵੀ ਰੀਤੀ-ਰਿਵਾਜ ਹਨ, ਉਹ ਔਰਤਾਂ ਨਾਲ ਜ਼ਿਆਦਾ ਜੁੜੇ ਹੋਏ ਹਨ | ਜਿਥੇ ਵੀ ਉਹ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਨਹੀਂ ਨਿਭਾਏ ਜਾਂਦੇ ਜਾਂ ਉਮੀਦਾਂ 'ਤੇ ਖਰੇ ਨਹੀਂ ਉਤਰਦੇ ਤਾਂ ਉਥੇ ਹੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ | ਪਰ ਕਦੇ ਇਸ 'ਤੇ ਵਿਚਾਰ ਕੀਤਾ ਹੈ ਕਿ ਇਹ ਕਿਉਂ ਹੋ ਰਿਹਾ ਹੈ? ਸਮਾਜ ਨੇ ਕਦੇ ਧਰਮ ਤੇ ਕਦੇ ਸੰਸਕਾਰਾਂ ਦਾ ਨਾਂਅ ਲੈ ਕੇ ਸਾਰੀਆਂ ਜ਼ਿੰਮੇਵਾਰੀਆਂ ਔਰਤ ਦੀ ਝੋਲੀ ਵਿਚ ਪਾ ਦਿੱਤੀਆਂ ਅਤੇ ਨਾਲ ਹੀ ਔਰਤ ਨੂੰ ਔਰਤ ਦੇ ਵਿਰੱੁਧ ਹਥਿਆਰ ਬਣਾ ਕੇ ਖੜ੍ਹਾ ਕਰ ਦਿੱਤਾ, ਜਿਸ ਕਾਰਨ ਇਨ੍ਹਾਂ ਦੇ ਆਪਸੀ ਰਿਸ਼ਤਿਆਂ ਵਿਚ ਨਿੱਘ ਦੀ ਬਹੁਤ ਘਾਟ ਹੈ | ਸ਼ਾਇਦ ਇਹੀ ਕਾਰਨ ਹੈ ਕਿ ਸੱਸ ਮਾਂ ਨਹੀਂ ਬਣ ਸਕੀ ਅਤੇ ਨੂੰ ਹ ਧੀ ਨਹੀਂ ਬਣ ਸਕੀ |
ਆਮ ਤੌਰ 'ਤੇ ਸ਼ੁਰੂ ਤੋਂ ਹੀ ਲੜਕੀਆਂ ਨੂੰ ਇਸ ਤਰ੍ਹਾਂ ਦੇ ਮਾਹੌਲ ਵਿਚ ਪਾਲਿਆ ਜਾਂਦਾ ਹੈ ਜਿਵੇਂ ਉਹ ਬਹੁਤ ਕਮਜ਼ੋਰ ਹੋਣ | ਗੱਲ-ਗੱਲ 'ਤੇ ਉਨ੍ਹਾਂ ਨੂੰ ਪਰਾਇਆ ਧਨ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ | ਇਹ ਦਰਦ ਉਸ ਨੂੰ ਉਮਰ ਭਰ ਹੰਢਾਉਣਾ ਪੈਂਦਾ ਹੈ | ਕਿਤੇ ਪੱੁਤ ਦੀ ਆਸ ਵਿਚ ਧੀ ਨੂੰ ਗਰਭ ਵਿਚ ਹੀ ਮਾਰਿਆ ਜਾਂਦਾ ਹੈ | ਬਹੁਤੇ ਘਰਾਂ ਵਿਚ ਧੀ ਤੇ ਪੱੁਤਰ ਦੇ ਪਾਲਣ-ਪੋਸ਼ਣ ਵਿਚ ਬਹੁਤ ਫਰਕ ਕੀਤਾ ਜਾਂਦਾ ਹੈ ਅਤੇ ਉਸ ਨੂੰ ਦੂਜੇ ਦਰਜਾ ਦਾ ਲਿੰਗ ਸਮਝਿਆ ਜਾਂਦਾ ਹੈ | ਇਸ ਤਰ੍ਹਾਂ ਦਾ ਫਰਕ ਉਸ ਦੇ ਵਿਕਾਸ ਵਿਚ ਬਹੁਤ ਵੱਡੀ ਰੁਕਾਵਟ ਬਣਦਾ ਹੈ |
ਜਦੋਂ ਅਸੀਂ ਸਭ ਜਾਣਦੇ ਹਾਂ ਕਿ ਸਮਾਜ ਵਿਚ ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੈ, ਸਮੇਂ ਸਿਰ ਬਣਦੇ ਹੱਕ ਉਸ ਨੂੰ ਮਿਲਣੇ ਚਾਹੀਦੇ ਹਨ | ਜੇ ਇਸ ਤਰ੍ਹਾਂ ਨਹੀਂ ਹੋਵੇਗਾ ਤਾਂ ਘਰ ਵਿਚ ਕਲੇਸ਼ ਰਹੇਗਾ | ਇਸ ਤਰ੍ਹਾਂ ਦਾ ਮਾਹੌਲ ਘਰ ਵਿਚ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਜਨਮ ਦਿੰਦਾ ਹੈ | ਇਸ ਲਈ ਘਰ ਨੂੰ ਇਕਮੱੁਠ ਕਰਨ ਵਿਚ ਘਰ ਦੀ ਸਭ ਤੋਂ ਵੱਡੀ ਔਰਤ ਦਾ ਬਹੁਤ ਵੱਡਾ ਹੱਥ ਹੁੰਦਾ ਹੈ | ਮਾਵਾਂ ਅਕਸਰ ਧੀਆਂ ਦੀਆਂ ਸਾਰੀਆਂ ਗ਼ਲਤੀਆਂ ਨਜ਼ਰਅੰਦਾਜ਼ ਕਰਕੇ ਪਰਦੇ ਪਾ ਦਿੰਦੀਆਂ ਹਨ ਅਤੇ ਨੂੰ ਹਾਂ ਦੀ ਛੋਟੀ ਜਿਹੀ ਗ਼ਲਤੀ ਨੂੰ ਰਾਈ ਦਾ ਪਹਾੜ ਬਣਾ ਦਿੰਦੀਆਂ ਹਨ | ਦਰਾਣੀ-ਜੇਠਾਣੀ, ਨੂੰ ਹ-ਸੱਸ, ਨਣਾਨ-ਭਰਜਾਈ, ਸਾਰੇ ਰਿਸ਼ਤਿਆਂ ਦੀ ਧੁਰੀ ਔਰਤ ਹੈ | ਇਸ ਲਈ ਉਸ ਨੂੰ ਸੋਚਣਾ, ਸਮਝਣਾ ਅਤੇ ਜਾਗਣਾ ਪਵੇਗਾ, ਤਾਂ ਕਿ ਉਹ ਰਿਸ਼ਤੇ ਵਿਚ ਗਰਮਾਹਟ ਪੈਦਾ ਕਰ ਸਕੇ | ਜੇ ਇਨ੍ਹਾਂ ਰਿਸ਼ਤਿਆਂ ਨੂੰ ਨਿੱਘ ਮਿਲ ਜਾਵੇ ਤਾਂ ਸਮਾਜ ਵਿਚ ਮਿਸਾਲ ਬਣ ਜਾਂਦੇ ਹਨ |
ਬਹੁਤ ਸਾਰੀਆਂ ਸਮੱਸਿਆਵਾਂ ਅਸੀਂ ਆਪ ਪੈਦਾ ਕਰ ਲੈਂਦੇ ਹਾਂ | ਹਰ ਰਿਸ਼ਤਾ ਕੁਝ ਚਾਹੁੰਦਾ ਹੈ, ਉਸ ਦੀ ਕਦਰ ਕਰੋ, ਸਤਿਕਾਰ ਕਰੋ ਅਤੇ ਉਸ ਨੂੰ ਉਸ ਦੇ ਢੰਗ ਜਿਊਣ ਦਿਓ | ਦੂਜਿਆਂ ਦੇ ਜੀਵਨ ਵਿਚ ਘੱਟ ਤੋਂ ਘੱਟ ਦਖਲਅੰਦਾਜ਼ੀ ਕਰੋ | ਹਰ ਸਮੇਂ ਦੂਜਿਆਂ ਬਾਰੇ ਸੋਚਣ ਦੀ ਬਜਾਏ ਜੇ ਕੁਝ ਸਮਾਂ ਚੰਗੀਆਂ ਕਿਤਾਬਾਂ ਜਾਂ ਸਾਹਿਤ ਪੜਿ੍ਹਆ ਜਾਵੇ ਤਾਂ ਲਾਭਦਾਇਕ ਹੋਵੇਗਾ | ਜੇ ਕੁਝ ਸਮਾਂ ਸਮਾਜ ਕਲਿਆਣ ਵਾਸਤੇ ਵਰਤਿਆ ਜਾਵੇ ਤਾਂ ਔਰਤ ਜਾਤ ਨੂੰ ਲਾਭ ਹੋਵੇਗਾ | ਨਵੀਂ ਪੀੜ੍ਹੀ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਜਾ ਸਕਦੇ ਹਨ | ਇਸ ਤਰ੍ਹਾਂ ਸਾਡੀ ਸੋਚ ਬਦਲੇਗੀ ਅਤੇ ਹਰ ਔਰਤ ਇਕ-ਦੂਜੇ ਦੀ ਹਮਦਰਦ ਬਣ ਕੇ ਢਾਲ ਵਾਂਗ ਔਖੇ ਵੇਲੇ ਖੜ੍ਹੀ ਹੋਵੇਗੀ | ਆਪਸੀ ਤਾਲਮੇਲ ਨਾਲ ਹੀ ਭਰੂਣਹੱਤਿਆ, ਦਹੇਜ ਪ੍ਰਥਾ ਅਤੇ ਬਿਰਧ ਆਸ਼ਰਮ ਵਰਗੀਆਂ ਬੁਰਾਈਆਂ ਖ਼ਤਮ ਹੋ ਸਕਦੀਆਂ ਹਨ | ਨਿਰੋਏ ਸਮਾਜ ਦੀ ਸਿਰਜਣਾ ਲਈ ਔਰਤ ਦਾ ਔਰਤ ਦੇ ਪ੍ਰਤੀ ਜਾਗਣਾ ਅਤੇ ਉਸ ਦਾ ਹਮਦਰਦ ਬਣਨਾ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ, ਜਿਸ ਨਾਲ ਬਹੁਤ ਸਾਰੀਆਂ ਬੁਰਾਈਆਂ ਦਾ ਖਾਤਮਾ ਹੋ ਜਾਵੇਗਾ ਅਤੇ ਰਿਸ਼ਤੇ ਸਤਿਕਾਰ ਦਾ ਨਿੱਘ ਮਾਨਣਗੇ | -ਮੋਬਾ: 98782-49944


ਸੁੰਦਰਤਾ ਵਿਚ ਆਮ ਗ਼ਲਤੀਆਂ

(ਲੜੀ ਜੋੜਨ ਲਈ ਪਿਛਲੇ ਸ਼ੁੱਕਰਵਾਰ ਦਾ ਅੰਕ ਦੇਖੋ)
• ਵਾਲਾਂ ਨੂੰ ਸਾਫ਼ ਰੱਖਣ ਲਈ ਹਰ ਰੋਜ਼ ਸ਼ੈਂਪੂ ਦੀ ਵਰਤੋਂ ਨੁਕਸਾਨਦੇਹ ਸਾਬਤ ਹੁੰਦੀ ਹੈ | ਹਫਤੇ ਵਿਚ 3 ਦਿਨ ਤੋਂ ਜ਼ਿਆਦਾ ਸ਼ੈਂਪੂ ਦੀ ਵਰਤੋਂ ਤੋਂ ਪ੍ਰਹੇਜ਼ ਕਰੋ ਤਾਂ ਬਿਹਤਰ ਰਹੇਗਾ |
• ਰਾਤ ਨੂੰ ਅੱਖਾਂ ਦੇ ਆਸ-ਪਾਸ ਰਾਤ ਭਰ ਕ੍ਰੀਮ ਲਗਾਉਣ ਨਾਲ ਝੁਰੜੀਆਂ ਰੋਕਣ ਵਿਚ ਕਦੇ ਮਦਦ ਨਹੀਂ ਮਿਲਦੀ ਅਤੇ ਇਹ ਗ਼ਲਤ ਪਰੰਪਰਾ ਹੈ | ਅਸਲ ਵਿਚ ਅੱਖਾਂ ਦੇ ਆਸ-ਪਾਸ ਦੀ ਚਮੜੀ ਬਾਕੀ ਖੇਤਰਾਂ ਦੇ ਮੁਕਾਬਲੇ ਕਾਫੀ ਸੰਵੇਦਨਸ਼ੀਲ ਅਤੇ ਪਤਲੀ ਹੁੰਦੀ ਹੈ | ਕ੍ਰੀਮ ਨੂੰ ਰਾਤ ਭਰ ਅੱਖਾਂ ਦੇ ਆਸ-ਪਾਸ ਲਗਾ ਕੇ ਨਹੀਂ ਛੱਡਣਾ ਚਾਹੀਦਾ | ਇਕ ਵਿਸ਼ੇਸ਼ ਤਰ੍ਹਾਂ ਦੀ ਪਛਅੰਡਰ ਆਈਪਸ਼ ਕ੍ਰੀਮ ਨੂੰ ਅੱਖਾਂ ਦੇ ਆਸ-ਪਾਸ ਦੀ ਚਮੜੀ 'ਤੇ ਲਗਾ ਕੇ 10 ਮਿੰਟ ਬਾਅਦ ਧੋ ਦੇਣਾ ਚਾਹੀਦਾ ਹੈ |
• ਆਮ ਚਮੜੀ ਨੂੰ ਵੀ ਨਿਯਮਤ ਦੇਖਭਾਲ ਦੀ ਲੋੜ ਹੁੰਦੀ ਹੈ | ਚਮੜੀ 'ਤੇ ਜੰਮੀ ਮੈਲ ਅਤੇ ਪ੍ਰਦੂਸ਼ਣ ਨੂੰ ਹਟਾਉਣ ਲਈ ਸਾਰੇ ਤਰ੍ਹਾਂ ਦੀ ਚਮੜੀ ਨੂੰ ਨਿਯਮਤ ਦੇਖਭਾਲ ਦੀ ਲੋੜ ਹੁੰਦੀ ਹੈ ਤਾਂ ਕਿ ਉਸ ਦੀ ਸੁੰਦਰਤਾ ਅਤੇ ਤੰਦਰੁਸਤੀ ਨੂੰ ਬਣਾਈ ਰੱਖਿਆ ਜਾ ਸਕੇ |
• ਇਹ ਸਹੀ ਨਹੀਂ ਹੈ ਕਿ ਕਾਲੇ ਮੱਸੇ ਅਤੇ ਮੁਹਾਸੇ ਮੁਸਾਮਾਂ 'ਤੇ ਜਮ੍ਹਾਂ ਗੰਦਗੀ ਹੁੰਦੀ ਹੈ, ਜਦੋਂ ਕਿ ਸਚਾਈ ਇਹ ਹੈ ਕਿ ਕਾਲੇ ਮੱਸੇ ਅਤੇ ਮੁਹਾਸੇ ਚਮੜੀ ਦੇ ਕੁਦਰਤੀ ਤੇਲ ਸੀਵਮ ਦੇ ਸਖ਼ਤ ਹੋਣ ਦੀ ਵਜ੍ਹਾ ਨਾਲ ਹੁੰਦੇ ਹਨ | ਕਿਉਂਕਿ ਚਮੜੀ ਦੇ ਮੁਸਾਮ ਖੱੁਲ੍ਹੇ ਹੁੰਦੇ ਹਨ ਅਤੇ ਇਨ੍ਹਾਂ ਦੀ ਨੋਕ ਹਵਾ ਵੱਲ ਉਜਾਗਰ ਹੁੰਦੀ ਹੈ, ਜਿਸ ਨਾਲ ਇਸ ਦਾ ਆਕਸੀਕਰਨ ਹੋ ਜਾਂਦਾ ਹੈ ਅਤੇ ਇਸ ਦਾ ਰੰਗ ਕਾਲਾ ਪੈ ਜਾਂਦਾ ਹੈ, ਜਿਸ ਨਾਲ ਇਸ ਨੂੰ ਕਾਲੇ ਮੱਸੇ ਕਹਿੰਦੇ ਹਨ |
• ਹੇਅਰ ਪ੍ਰੋਡਕਟਸ ਦੀ ਲੋੜ ਤੋਂ ਜ਼ਿਆਦਾ ਵਰਤੋਂ ਤੋਂ ਬਚਣਾ ਚਾਹੀਦਾ ਹੈ | ਹੇਅਰ ਆਇਲ ਟ੍ਰੀਟਮੈਂਟ ਜਾਂ ਸੀਰਮ ਆਦਿ ਦੀ ਹਫਤੇ ਵਿਚ ਇਕ ਵਾਰ ਹੀ ਵਰਤੋਂ ਕਰਨੀ ਬਿਹਤਰ ਰਹੇਗੀ ਅਤੇ ਇਸ ਤੋਂ ਜ਼ਿਆਦਾ ਵਰਤੋਂ ਨਾਲ ਵਾਲ ਖਰਾਬ ਹੋ ਸਕਦੇ ਹਨ |
• ਇਹ ਬਿਲਕੁਲ ਗ਼ਲਤ ਸਲਾਹ ਹੈ ਕਿ ਅੱਲੜ੍ਹ ਬੱਚਿਆਂ ਨੂੰ ਮੁਹਾਸਿਆਂ ਦੀ ਕੋਈ ਪ੍ਰਵਾਹ ਨਹੀਂ ਕਰਨੀ ਚਾਹੀਦੀ, ਇਹ ਆਪਣੇ-ਆਪ ਹੀ ਹਟ ਜਾਣਗੇ | ਅਸਲ ਵਿਚ ਅੱਲੜ੍ਹ ਬੱਚਿਆਂ ਨੂੰ ਮੁਹਾਸਿਆਂ ਤੋਂ ਬਚਾਅ ਅਤੇ ਇਲਾਜ ਦੀ ਜ਼ਿਆਦਾ ਲੋੜ ਹੁੰਦੀ ਹੈ, ਕਿਉਂਕਿ ਇਹ ਸਰੀਰ ਦੇ ਦੂਜੇ ਹਿੱਸਿਆਂ ਵਿਚ ਫੈਲ ਕੇ ਵਿਆਪਕ ਨੁਕਸਾਨ ਪਹੁੰਚਾ ਸਕਦੇ ਹਨ | ਮੁਹਾਸਿਆਂ ਨੂੰ ਹਰ ਰੋਜ਼ ਉਚਿਤ ਇਲਾਜ ਨਾਲ ਰੋਕਿਆ ਅਤੇ ਨਿਯਮਤ ਕੀਤਾ ਜਾ ਸਕਦਾ ਹੈ |
• ਇਹ ਸੱਚ ਨਹੀਂ ਹੈ ਕਿ ਚਿਹਰੇ 'ਤੇ ਨਿਸ਼ਾਨ ਅਤੇ ਧੱਬੇ ਗਰਭ ਅਵਸਥਾ ਤੋਂ ਬਾਅਦ ਹੀ ਉੱਭਰਦੇ ਹਨ | ਚਿਹਰੇ 'ਤੇ ਦਾਗ-ਧੱਬਿਆਂ ਦੇ ਨਿਸ਼ਾਨ ਗਰਭ ਅਵਸਥਾ ਤੋਂ ਪਹਿਲਾਂ ਵੀ ਉੱਭਰ ਸਕਦੇ ਹਨ, ਕਿਉਂਕਿ ਇਹ ਚਮੜੀ ਵਿਚ ਲਚੀਲੇਪਨ ਦੀ ਕਮੀ ਨਾਲ ਪੈਦਾ ਹੁੰਦੇ ਹਨ | ਇਹ ਆਮ ਤੌਰ 'ਤੇ ਭਾਰ ਵਧਣ ਤੋਂ ਬਾਅਦ ਘਟਾਉਣ ਦੀ ਪ੍ਰਕਿਰਿਆ ਦੌਰਾਨ ਉੱਭਰਦੇ ਹਨ |
• ਸਰਦੀਆਂ ਵਿਚ ਸਨਸਕ੍ਰੀਨ ਲਗਾਉਣ ਦੀ ਵੀ ਲੋੜ ਹੁੰਦੀ ਹੈ | ਸਨਸਕ੍ਰੀਨ ਨੂੰ ਸਰਦੀਆਂ ਵਿਚ ਵੀ ਲਗਾਉਣਾ ਚਾਹੀਦਾ ਹੈ, ਖਾਸ ਕਰਕੇ ਜਦੋਂ ਸਰਦੀਆਂ ਵਿਚ ਕਾਫੀ ਸਮਾਂ ਸੂਰਜ ਦੀਆਂ ਕਿਰਨਾਂ ਦਾ ਸਾਹਮਣਾ ਕਰਨਾ ਪਵੇ | ਸਨਸਕ੍ਰੀਨ ਚਮੜੀ ਨੂੰ ਨੁਕਸਾਦਾਇਕ ਕਿਰਨਾਂ ਤੋਂ ਬਚਾਉਣ ਵਿਚ ਮਦਦਗਾਰ ਸਾਬਤ ਹੁੰਦਾ ਹੈ |
• ਨਹਾਉਣ ਤੋਂ ਬਾਅਦ ਵਾਲਾਂ ਨੂੰ ਕੁਦਰਤੀ ਤੌਰ 'ਤੇ ਸੱੁਕਣ ਦਿਓ ਅਤੇ ਤੌਲੀਏ ਜਾਂ ਹੇਅਰ ਡਰਾਇਰ ਦੀ ਘੱਟ ਵਰਤੋਂ ਕਰੋ, ਕਿਉਂਕਿ ਇਸ ਨਾਲ ਵਾਲਾਂ ਦੇ ਟੱੁਟਣ ਦੀ ਸਮੱਸਿਆ ਖੜ੍ਹੀ ਹੋ ਜਾਂਦੀ ਹੈ |
• ਇਹ ਸਹੀ ਨਹੀਂ ਹੈ ਕਿ ਜੇ ਵਾਲ ਲਗਾਤਾਰ ਝੜ ਰਹੇ ਹਨ ਅਤੇ ਸਿਰ ਵਿਚ ਤੇਲ ਦੀ ਮਾਲਿਸ਼ ਕਰਨ ਨਾਲ ਵਾਲ ਵਧਦੇ ਹਨ | ਜੇ ਵਾਲ ਝੜ ਰਹੇ ਹਨ ਤਾਂ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹਨ ਅਤੇ ਵਾਲਾਂ ਦੀ ਮਾਲਿਸ਼ ਕਰਨ ਨਾਲ ਵਾਲਾਂ ਦਾ ਝੜਨਾ ਵਧ ਸਕਦਾ ਹੈ | ਮਾਲਿਸ਼ ਕਰਦੇ ਸਮੇਂ ਵਾਲਾਂ ਨੂੰ ਨਾ ਰਗੜੋ | ਅਸਲ ਵਿਚ ਖੋਪੜੀ ਦੀ ਚਮੜੀ ਨੂੰ ਉਂਗਲੀਆਂ ਨਾਲ ਗੋਲਾਕਾਰ ਤਰੀਕੇ ਨਾਲ ਮਾਲਿਸ਼ ਕਰੋ |
• ਅੱਖਾਂ ਵਿਚ ਕੱਜਲ ਲਗਾਉਂਦੇ ਸਮੇਂ ਪੂਰੀ ਸਾਵਧਾਨੀ ਵਰਤੋ ਅਤੇ ਆਪਣੇ ਹੱਥਾਂ ਦੀਆਂ ਉਂਗਲੀਆਂ ਨਾਲ ਕਦੇ ਕੱਜਲ ਨਾ ਲਗਾਓ, ਕਿਉਂਕਿ ਇਸ ਨਾਲ ਹੱਥਾਂ 'ਤੇ ਜਮ੍ਹਾਂ ਕੀਟਾਣੂ ਅੱਖਾਂ ਵਿਚ ਪ੍ਰਵੇਸ਼ ਕਰਕੇ ਅਲਰਜੀ ਪੈਦਾ ਕਰ ਦਿੰਦੇ ਹਨ, ਜਿਸ ਨਾਲ ਅੱਖਾਂ ਨੂੰ ਨੁਕਸਾਨ ਹੁੰਦਾ ਹੈ | (ਸਮਾਪਤ)

ਆਓ ਕੁਝ ਕਰੀਏ ਅਜਿਹਾ ਕਿ ਲਹਿਰਾਉਣ ਲੱਗਣ ਵਾਲ

ਵਾਲਾਂ ਨੂੰ ਸੁੰਦਰ, ਸਿਹਤਮੰਦ ਅਤੇ ਰੇਸ਼ਮੀ ਬਣਾਉਣ ਲਈ ਔਰਤਾਂ ਕੀ ਕੁਝ ਨਹੀਂ ਕਰਦੀਆਂ, ਪਰ ਵਾਲਾਂ ਨੂੰ ਆਪਣੇ ਅਨੁਸਾਰ ਉਹ ਫਿਰ ਵੀ ਨਹੀਂ ਢਾਲ ਪਾਉਂਦੀਆਂ | ਅਸਲੀਅਤ ਤਾਂ ਇਹ ਹੈ ਕਿ ਜੋ ਕੁਦਰਤ ਦੀ ਦੇਣ ਹੈ, ਉਸ ਵਿਚ ਫੇਰਬਦਲ ਜ਼ਿਆਦਾ ਕੀਤੀ ਹੀ ਨਹੀਂ ਜਾ ਸਕਦੀ |
ਜੇ ਤੁਹਾਡੇ ਵਾਲ ਰੱੁਖੇ ਹਨ ਤਾਂ ਤੁਸੀਂ ਉਨ੍ਹਾਂ ਨੂੰ ਨਾਰਮਲ ਵੀ ਨਹੀਂ ਬਣਾ ਸਕਦੇ | ਜੇ ਤੁਹਾਡੇ ਵਾਲ ਤੇਲੀ ਹਨ ਤਾਂ ਤੁਸੀਂ ਉਨ੍ਹਾਂ ਨੂੰ ਰੱੁਖੇ ਅਤੇ ਤੇਲੀ ਨਹੀਂ ਬਣਾ ਸਕਦੇ | ਸੱਚ ਪੱੁਛੋ ਤਾਂ ਕੋਈ ਵੀ ਔਰਤ ਆਪਣੇ ਵਾਲਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੁੰਦੀ | ਕੋਈ ਨਾ ਕੋਈ ਵਾਲਾਂ ਦੀ ਸਮੱਸਿਆ ਹਰ ਕਿਸੇ ਨੂੰ ਘੇਰੀ ਰੱਖਦੀ ਹੈ | ਵੱਖ-ਵੱਖ ਤਰ੍ਹਾਂ ਦੇ ਸਾਬਣ, ਸ਼ੈਂਪੂ ਅਤੇ ਤੇਲ ਲਗਾਉਣ ਦੇ ਬਾਵਜੂਦ ਤੁਸੀਂ ਆਪਣੇ ਵਾਲਾਂ ਨੂੰ ਮਨਚਾਹਿਆ ਨਹੀਂ ਬਣਾ ਸਕਦੇ | ਕਿਸੇ ਦੇ ਵਾਲ ਬਹੁਤ ਛੇਤੀ ਵਧਦੇ ਹਨ ਅਤੇ ਗੋਡਿਆਂ ਤੋਂ ਵੀ ਹੇਠਾਂ ਚਲੇ ਜਾਂਦੇ ਹਨ ਅਤੇ ਉਨ੍ਹਾਂ ਔਰਤਾਂ ਨੂੰ ਜੇ ਛੋਟੇ ਵਾਲ ਪਸੰਦ ਹੋਣ ਤਾਂ ਵਾਲਾਂ ਨੂੰ ਵਾਰ-ਵਾਰ ਕਟਵਾਉਣਾ ਉਨ੍ਹਾਂ ਲਈ ਮਹਿੰਗਾ ਪੈ ਸਕਦਾ ਹੈ | ਵਾਰ-ਵਾਰ ਬਿਊਟੀਪਾਰਲਰ ਦੇ ਚੱਕਰ ਲਗਾਉਣਾ ਉਹ ਪਸੰਦ ਨਹੀਂ ਕਰਨਗੀਆਂ | ਉਨ੍ਹਾਂ ਦੇ ਵਾਲ ਹੋਰ ਨਾ ਵਧਣ, ਇਸ ਵਾਸਤੇ ਉਹ ਵਾਲਾਂ ਦੀ ਦੇਖਭਾਲ ਕਰਨੀ ਬੰਦ ਕਰ ਦੇਣਗੀਆਂ | ਸ਼ਾਇਦ ਇਸ ਨਾਲ ਉਨ੍ਹਾਂ ਦੇ ਵਾਲਾਂ ਦੀ ਚਮਕ ਹੀ ਖ਼ਤਮ ਹੋ ਜਾਵੇ ਅਤੇ ਵਾਲ ਵਧਣੇ ਫਿਰ ਵੀ ਘੱਟ ਨਾ ਹੋਣ | ਕੁਦਰਤੀ ਤੌਰ 'ਤੇ ਵਾਲ ਜਿਹੋ ਜਿਹੇ ਹਨ, ਉਹੋ ਜਿਹੇ ਹੀ ਰਹਿਣਗੇ | ਥੋੜ੍ਹੀ ਜਿਹੀ ਲਾਪ੍ਰਵਾਹੀ ਨਾਲ ਤੁਸੀਂ ਉਨ੍ਹਾਂ ਦੀ ਸੁੰਦਰਤਾ ਵੀ ਗੁਆ ਬੈਠੋਗੇ |
ਕਿਸੇ ਵੀ ਕੁਦਰਤੀ ਚੀਜ਼ ਨੂੰ ਤੁਸੀਂ ਬਦਲ ਨਹੀਂ ਸਕਦੇ ਪਰ ਤੁਸੀਂ ਉਸ ਨੂੰ ਸੰਵਾਰ ਜ਼ਰੂਰ ਸਕਦੇ ਹੋ | ਜੇ ਤੁਹਾਡੇ ਵਾਲ ਰੱੁਖੇ ਹਨ ਤਾਂ ਵਾਲਾਂ ਨੂੰ ਕੁਦਰਤੀ ਤੇਲ ਵਿਚ ਡੁਬੋ ਕੇ ਮਾਲਿਸ਼ ਕਰੋ | ਜੇ ਤੁਹਾਡੇ ਵਾਲ ਆਮ ਹਨ ਤਾਂ ਉਨ੍ਹਾਂ ਨੂੰ ਹਫ਼ਤੇ ਵਿਚ ਇਕ ਵਾਰ ਤੇਲ ਲਗਾਓ ਅਤੇ ਜੇ ਤੁਹਾਡੇ ਵਾਲ ਤੇਲੀ ਹਨ ਤਾਂ ਵੀ ਆਪਣੇ ਵਾਲਾਂ ਵਿਚ ਕਦੇ-ਕਦੇ ਤੇਲ ਲਗਾਉਣਾ ਨਾ ਭੱੁਲੋ | ਹਾਂ, ਵਾਲਾਂ ਨੂੰ ਤੇਲ ਵਿਚ ਤਰ ਤਾਂ ਹੀ ਕਰੋ ਜੇ ਉਹ ਰੱੁਖੇ ਹੋਣ, ਤੇਲੀ ਨਹੀਂ | ਉਸੇ ਸ਼ੈਂਪੂ ਅਤੇ ਉਸੇ ਤੇਲ ਦੀ ਵਰਤੋਂ ਕਰੋ, ਜੋ ਤੁਹਾਡੇ ਵਾਲਾਂ ਦੇ ਅਨੁਕੂਲ ਹੋਵੇ |
ਜੇ ਤੁਹਾਡੇ ਵਾਲ ਝੜਦੇ ਹਨ ਤਾਂ ਇਸ ਦਾ ਇਲਾਜ ਕੋਈ ਦਵਾਈ, ਖਾਸ ਸ਼ੈਂਪੂ ਜਾਂ ਸਾਬਣ ਨਹੀਂ, ਸਗੋਂ ਸੰਤੁਲਤ ਭੋਜਨ ਹੈ | ਭੋਜਨ ਵਿਚ ਜੇ ਤੁਸੀਂ ਪ੍ਰੋਟੀਨ ਸੰਤੁਲਤ ਮਾਤਰਾ ਵਿਚ ਲੈਂਦੇ ਹੋ ਤਾਂ ਤੁਹਾਡੇ ਵਾਲਾਂ ਦਾ ਝੜਨਾ ਨਿਸਚਿਤ ਹੀ ਘੱਟ ਹੋ ਜਾਵੇਗਾ | ਵਾਲਾਂ ਨੂੰ ਵੀ ਭੋਜਨ ਦੀ ਲੋੜ ਹੁੰਦੀ ਹੈ ਅਤੇ ਉਨ੍ਹਾਂ ਦਾ ਭੋਜਨ ਹੈ ਪ੍ਰੋਟੀਨ | ਵਾਲ ਕਿਉਂਕਿ ਨਿਰਜੀਵ ਹੁੰਦੇ ਹਨ, ਸੋ ਜ਼ਰੂਰਤ ਹੈ ਉਨ੍ਹਾਂ ਦੀ ਜ਼ਿਆਦਾ ਦੇਖਭਾਲ ਦੀ | ਤੁਸੀਂ ਜੇ ਵਾਲਾਂ ਨੂੰ ਜ਼ਿਆਦਾ ਕੰਘੀ ਕਰੋਗੇ ਤਾਂ ਵਾਲ ਝੜਨਗੇ ਹੀ | ਵਾਲਾਂ ਵਿਚ ਸਿਕਰੀ ਅਤੇ ਵਾਲਾਂ ਦੇ ਸਫੈਦ ਹੋਣ ਦਾ ਕਾਰਨ ਸੰਤੁਲਿਤ ਭੋਜਨ ਦੀ ਕਮੀ ਹੈ |
ਆਪਣੇ ਵਾਲਾਂ ਨੂੰ ਗੰਦਾ ਨਾ ਹੋਣ ਦਿਓ | ਹਫ਼ਤੇ ਵਿਚ ਦੋ ਵਾਰ ਵਾਲਾਂ ਨੂੰ ਜ਼ਰੂਰ ਧੋਵੋ | ਵਾਲਾਂ ਵਿਚ ਰੋਜ਼ ਕੰਘੀ ਕਰੋ | ਇਸ ਨਾਲ ਵਾਲਾਂ ਦੀ ਗੰਦਗੀ ਦੂਰ ਹੋਵੇਗੀ | ਵਾਲਾਂ 'ਤੇ ਜ਼ਿਆਦਾ ਸਮੇਂ ਲਈ ਸਕਾਰਫ ਵੀ ਨਹੀਂ ਬੰਨ੍ਹ ਕੇ ਰੱਖਣਾ ਚਾਹੀਦਾ | ਇਸ ਨਾਲ ਵਾਲਾਂ ਦੇ ਟੱੁਟਣ ਦੀ ਸਮੱਸਿਆ ਜ਼ਿਆਦਾ ਬਣ ਜਾਂਦੀ ਹੈ | ਵਾਲਾਂ ਦੀ ਸਾਫ਼-ਸਫ਼ਾਈ ਨਾਲ ਵੀ ਬਹੁਤ ਫਰਕ ਪੈਂਦਾ ਹੈ | ਫਿਰ ਕਿਉਂ ਨਹੀਂ ਪਾਓਗੇ ਤੁਸੀਂ ਲਹਿਰਾਉਂਦੇ ਹੋਏ ਵਾਲ?

ਗਰਮੀਆਂ ਵਿਚ ਤਾਜ਼ਗੀ ਅਤੇ ਫ਼ੁਰਤੀ ਦੇਵੇਗਾ ਮਾਕਟੇਲ ਡਿੰ੍ਰਕ

ਫਰੂਟ ਪੰਚ
ਸਮੱਗਰੀ : 1 ਕੱਪ ਸੰਤਰੇ ਦਾ ਰਸ, 1 ਕੱਪ ਅਨਾਨਾਸ ਦਾ ਰਸ, 1/2 ਕੱਪ ਫਰੈਸ਼ ਕ੍ਰੀਮ, 1/2-1 ਛੋਟਾ ਚਮਚ ਰੂਹਅਫਜ਼ਾ |
ਸਜਾਵਟ ਲਈ : ਅੰਬ ਅਤੇ ਤਰਬੂਜ ਦੇ ਟੁਕੜੇ, ਕਾਲੇ ਅੰਗੂਰ, ਪੁਦੀਨੇ ਦੇ ਪੱਤੇ ਠੰਢੇ ਪਾਣੀ ਵਿਚ ਭਿੱਜੇ ਹੋਏ |
ਵਿਧੀ : 1. ਮੈਂਗੋ ਟੁਕੜੇ, ਅੰਗੂਰ ਅਤੇ ਤਰਬੂਜ ਟੁਕੜੇ ਨੂੰ ਪੁਦੀਨੇ ਦੇ ਪੱਤਿਆਂ ਨਾਲ ਇਕ ਲੱਕੜੀ ਦੇ ਟੁਕੜਿਆਂ ਵਿਚ ਪਾਓ ਅਤੇ ਮਿਕਸ ਕਰਨ ਲਈ ਇਕ ਪਾਸੇ ਰੱਖੋ | 2. ਪੰਚ ਦੀ ਸਾਰੀ ਸਮੱਗਰੀ ਨੂੰ ਇਕੱਠੀ ਕਰਕੇ ਮਿਕਸੀ ਵਿਚ ਚਲਾਓ | 3. ਬਰਫ਼ ਦੇ ਟੁਕੜਿਆਂ ਨੂੰ ਇਕ ਗਿਲਾਸ ਵਿਚ ਰੱਖੋ | ਮਿਕਸਚਰ ਨੂੰ ਉੱਪਰ ਪਾਓ | 4. ਫਲਾਂ ਨਾਲ ਬਣੀ ਹੋਈ ਸਟਿਕ ਨੂੰ ਗਿਲਾਸ ਵਿਚ ਰੱਖੋ | ਸਟ੍ਰਾਅ ਦੇ ਨਾਲ ਸਰਵ ਕਰੋ |
ਜਿੰਜਰ ਪੰਚ
ਸਮੱਗਰੀ : ਇਕੱਠੇ ਉਬਾਲੋ-
100 ਗ੍ਰਾਮ ਅਦਰਕ ਧੋ ਕੇ, ਛਿੱਲ ਸਮੇਤ ਕੱੁਟ ਲਓ, 1 ਕੱਪ ਖੰਡ, 3 ਕੱਪ ਪਾਣੀ, 6-8 ਅਦਰਕ ਦੇ ਪਤਲੇ ਟੁਕੜੇ (ਗਲਾਸ ਵਿਚ ਰੱਖਣ ਲਈ), ਬਲੈਕ ਟੀ, 2 ਕੱਪ ਪਾਣੀ, ਛੋਟੇ ਚਮਚ ਸਾਧਾਰਨ ਚਾਹ ਪੱਤੀ |
ਹੋਰ ਸਮੱਗਰੀ : 1 ਕੱਪ ਸੰਤਰੇ ਦਾ ਰਸ, 8 ਵੱਡੇ ਚਮਚ ਨਿੰਬੂ ਦਾ ਰਸ, 3 ਕੱਪ ਕੱੁਟੀ ਹੋਈ ਬਰਫ਼ |
ਵਿਧੀ : 1. ਕੱੁਟਿਆ ਹੋਇਆ ਅਦਰਕ, ਅਦਰਕ ਦੇ ਟੁਕੜੇ, ਖੰਡ ਅਤੇ 3 ਕੱਪ ਸੌਸ ਪੈਨ ਵਿਚ ਉਬਾਲੋ | ਉਬਾਲਾ ਆਉਣ ਤੋਂ ਬਾਅਦ ਘੱਟ ਸੇਕ 'ਤੇ 10 ਮਿੰਟ ਪਕਾਓ | ਜਿੰਜਰ ਸਿਰਪ ਛਾਣ ਲਓ | ਅਦਰਕ ਦੇ ਟੁਕੜਿਆਂ ਉੱਪਰ ਪਾਉਣ ਲਈ ਵੱਖਰੇ ਰੱਖੋ | 2. ਬਲੈਕ ਟੀ ਬਣਾਉਣ ਲਈ ਚਾਹ-ਪੱਤੀ 'ਤੇ 2 ਕੱਪ ਉਬਲਦਾ ਪਾਣੀ ਪਾਓ | ਠੰਢਾ ਹੋਣ ਦਿਓ | 3. ਜਿੰਜਰ ਸਿਰਪ ਵਿਚ ਬਲੈਕ ਟੀ ਅਤੇ ਹੋਰ ਸਮੱਗਰੀ ਮਿਲਾਓ | 4. ਗਿਲਾਸ ਵਿਚ ਅਦਰਕ ਦੇ ਟੁਕੜੇ ਪਾਓ ਅਤੇ ਉੱਪਰੋਂ ਜਿੰਜਰ ਪੰਚ ਪਾ ਕੇ ਪਰੋਸੋ |

-ਨੀਤਾ ਮਹਿਤਾ

ਬੱਚਿਆਂ ਵਿਚ ਮੁੱਢ ਤੋਂ ਹੀ ਪਾਓ ਚੰਗੀਆਂ ਆਦਤਾਂ

ਬੱਚਾ ਆਪਣੇ ਮਾਂ-ਬਾਪ, ਪਰਿਵਾਰ ਅਤੇ ਆਲੇ-ਦੁਆਲੇ ਤੋਂ ਹਮੇਸ਼ਾ ਹੀ ਸਿੱਖਦਾ ਰਹਿੰਦਾ ਹੈ, ਜੋ ਕੁਦਰਤ ਦਾ ਨਿਯਮ ਵੀ ਹੈ | ਉਹ ਚੰਗੇ-ਬੁਰੇ ਤੋਂ ਬੇਖਬਰ ਹੁੰਦਾ ਹੈ | ਜੋ ਵੀ ਦੇਖਦਾ ਹੈ, ਉਹੀ ਸਿੱਖਦਾ ਹੈ | ਇਥੇ ਮਾਂ ਜਾਂ ਬਾਪ ਹੋਣ ਦੇ ਨਾਤੇ ਸਾਡਾ ਪਹਿਲਾ ਫ਼ਰਜ਼ ਇਹੀ ਬਣਦਾ ਹੈ ਕਿ ਉਸ ਦੀ ਸਿੱਖਣ ਪ੍ਰਕਿਰਿਆ ਉੱਤੇ ਨਿਗਰਾਨੀ ਰੱਖੀ ਜਾਵੇ ਕਿ ਉਹ ਕੀ ਅਨੁਕਰਣ ਕਰਦਾ ਹੈ, ਜੇ ਸਹੀ ਹੈ ਤਾਂ ਸਿੱਖਣ ਦਿਓ, ਨਹੀਂ ਤਾਂ ਉਸ ਨੂੰ ਮੋੜੋ | ਸਾਨੂੰ ਕੁਝ ਵੀ ਵਾਧੂ ਨਹੀਂ ਸਿਖਾਉਣਾ ਚਾਹੀਦਾ, ਕਿਉਂਕਿ ਸਿੱਖਣ ਲਈ ਤਾਂ ਉਹ ਆਪ ਹੀ ਬਹੁਤ ਉਤਾਵਲਾ ਹੁੰਦਾ ਹੈ, ਸਾਡਾ ਫ਼ਰਜ਼ ਹੈ ਉਸ ਦੇ ਚੰਗੇ ਜਾਂ ਬੁਰੇ ਪ੍ਰਭਾਵਾਂ 'ਤੇ ਪਹਿਰਾ ਦੇਣਾ | ਜਦ ਉਹ ਥੋੜ੍ਹਾ ਜਿਹਾ ਪ੍ਰਪੱਕ ਹੋਣ ਲੱਗੇ ਤਾਂ ਸਾਨੂੰ ਉਸ ਵਿਚ ਚੰਗੀਆਂ ਆਦਤਾਂ ਵਿਕਸਿਤ ਕਰਨੀਆਂ ਚਾਹੀਦੀਆਂ ਹਨ | ਨਿੱਕਾ ਬੱਚਾ ਸਭ ਨੂੰ ਪਿਆਰਾ ਲਗਦਾ ਹੈ | ਉਸ ਦੀਆਂ ਗੱਲਾਂ ਵੀ ਸਭ ਨੂੰ ਮੋਂਹਦੀਆਂ ਹਨ ਪਰ ਕਈ ਵਾਰ ਜੇ ਬੱਚਾ ਕੋਈ ਮਾੜੀ ਗੱਲ ਜਾਂ ਹਰਕਤ ਵੀ ਕਰਦਾ ਹੈ ਜਾਂ ਗਲਤ ਸ਼ਰਾਰਤ ਕਰਦਾ ਹੈ ਤਾਂ ਅਸੀਂ ਉਸ ਨੂੰ ਦੇਖ ਕੇ ਹੱਸਦੇ ਹਾਂ, ਉਸ ਨੂੰ ਟੋਕਣ ਦੀ ਥਾਂ ਉਸ ਦੀਆਂ ਹਰਕਤਾਂ ਨੂੰ ਉਤਸ਼ਾਹਿਤ ਕਰਕੇ ਉਸ ਤੋਂ ਵਾਰ-ਵਾਰ ਉਹੀ ਨਕਲ ਕਰਾਉਂਦੇ ਹਾਂ ਪਰ ਅੱਗੇ ਜਾ ਕੇ ਉਸ ਦਾ ਅੰਜਾਮ ਗਲਤ ਨਿਕਲਦਾ ਹੈ |
ਬੱਚਾ ਜਦ ਸੁਰਤ ਸੰਭਾਲਦਾ ਹੈ, 2-3 ਵਰਿ੍ਹਆਂ ਦਾ ਹੁੰਦਾ ਹੈ ਤਾਂ ਸਾਨੂੰ ਉਸ ਦੀਆਂ ਆਦਤਾਂ ਦਾ ਬਰੀਕੀ ਨਾਲ ਨਿਰੀਖਣ ਕਰਕੇ ਇਹ ਅੰਦਾਜ਼ਾ ਲਗਾ ਲੈਣਾ ਚਾਹੀਦਾ ਹੈ ਕਿ ਉਹ ਸਹੀ ਪਾਸੇ ਜਾ ਰਿਹਾ ਹੈ ਜਾਂ ਗਲਤ | ਉਸ ਨੂੰ ਹਰ ਰੋਜ਼ ਕਦਮ-ਕਦਮ 'ਤੇ ਇਕ-ਇਕ ਕਰਕੇ ਕੋਈ ਵਧੀਆ ਆਦਤ ਤੇ ਸੰਸਕਾਰ ਸਿਖਾਇਆ ਜਾਵੇ, ਖਾਣ-ਪੀਣ ਦਾ, ਬੈਠਣ-ਉਠਣ ਦਾ, ਬੋਲਣ-ਚੱਲਣ ਦਾ ਢੰਗ ਸੋਧਿਆ ਜਾਵੇ | ਬੱਚੇ ਇਕਦਮ ਸਖਤੀ ਨਾਲ ਨਹੀਂ ਸਿੱਖਦੇ, ਬੱਚੇ ਨਕਲ ਕਰਕੇ ਸਿੱਖਦੇ ਹਨ | ਜਿਵੇਂ ਅਸੀਂ ਕਰਾਂਗੇ, ਉਵੇਂ ਹੀ ਉਹ ਸਿੱਖਦੇ ਹਨ, ਜਿਵੇਂ ਅਸੀਂ ਬੋਲਾਂਗੇ, ਉਠਾਂਗੇ, ਬੈਠਾਂਗੇ, ਖਾਵਾਂਗੇ, ਪੀਵਾਂਗੇ, ਦੂਜਿਆਂ ਨਾਲ ਵਿਚਰਾਂਗੇ, ਉਵੇਂ ਹੀ ਕਰਨਗੇ | ਇਸ ਲਈ ਸਾਨੂੰ ਖੁਦ ਨੂੰ ਉਨ੍ਹਾਂ ਦਾ ਸ਼ੀਸ਼ਾ ਬਣਨਾ ਪਵੇਗਾ | ਥੋੜ੍ਹਾ ਜਿਹਾ ਹੋਰ ਵੱਡਾ ਹੋਣ ਲਗਦਾ ਹੈ 4-5 ਕੁ ਵਰਿ੍ਹਆਂ ਦਾ, ਤਾਂ ਹੋਰ ਆਲੇ-ਦੁਆਲੇ ਨੂੰ ਸਵਾਰ ਕੇ ਰੱਖਣ ਦੀਆਂ ਆਦਤਾਂ ਪਾਓ, ਜਿਵੇਂ ਕਿ ਹਰ ਚੀਜ਼ ਟਿਕਾਣੇ 'ਤੇ ਰੱਖਣੀ, ਆਪਣੀਆਂ ਚੀਜ਼ਾਂ ਤੇ ਖਿਡੌਣਿਆਂ ਨੂੰ ਸੰਭਾਲ ਕੇ ਰੱਖਣਾ, ਕੁਝ ਵੀ ਖਾ ਕੇ ਬਰਤਨ ਜਾਂ ਲਿਫ਼ਾਫ਼ਾ ਵਗੈਰਾ ਉਥੇ ਹੀ ਨਹੀਂ ਸੱੁਟਣਾ, ਸਫ਼ਾਈ ਬਾਰੇ ਵੀ ਜਾਗਰੂਕ ਕਰਨਾ ਆਦਿ ਕਈ ਗੱਲਾਂ |
ਮੁੱਢ ਤੋਂ ਇਕ ਹੋਰ ਅਹਿਮ ਗਲਤ ਆਦਤ ਤੋਂ ਉਸ ਨੂੰ ਦੂਰ ਰੱਖਣਾ ਜੋ ਕਿ ਅੱਜ ਦੇ ਯੁੱਗ ਦੀ ਵੱਡੀ ਸਮੱਸਿਆ ਹੈ, ਉਹ ਹੈ 'ਮੋਬਾਈਲ ਫ਼ੋਨ' | ਕਈ ਵਾਰ ਅਸੀਂ ਖੇਡਣ ਦੇ ਤੌਰ 'ਤੇ ਬੱਚਿਆਂ ਨੂੰ ਫ਼ੋਨ ਦੇ ਦਿੰਦੇ ਹਾਂ ਤੇ ਬੱਚਿਆ ਨੂੰ ਵੀ ਬਹੁਤ ਜ਼ਬਰਦਸਤ ਚਸਕਾ ਲੱਗ ਜਾਂਦਾ ਹੈ ਕਿ ਫ਼ੋਨ ਤੋਂ ਬਿਨਾਂ ਨਾ ਖਾਣਾ, ਨਾ ਪੀਣਾ, ਨਾ ਕੋਈ ਹੋਰ ਕੰਮ ਦੇ ਆਖੇ ਲੱਗਣਾ | ਬਾਅਦ 'ਚ ਮਾਪਿਆਂ ਨੂੰ ਖੁਦ ਦੀ ਸਹੇੜੀ ਮੁਸੀਬਤ ਬਹੁਤ ਤੰਗ ਕਰਦੀ ਹੈ | ਇਸ ਲਈ ਕੋਸ਼ਿਸ਼ ਇਹੀ ਹੋਵੇ ਕਿ ਬੱਚਿਆਂ ਦੀ ਮੌਜੂਦਗੀ ਵਿਚ ਫ਼ੋਨ ਜਾਂ ਟੀ.ਵੀ. ਦੀ ਬਹੁਤ ਹੀ ਘੱਟ ਵਰਤੋਂ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਪਹੁੰਚ ਤੋਂ ਪਾਸੇ ਹੀ ਰੱਖਣਾ ਚਾਹੀਦਾ ਹੈ | ਦੂਜੀ ਵੱਡੀ ਮੁਸੀਬਤ ਹੈ ਅੱਜ ਦੇ ਸਮੇਂ ਵਿਚ 'ਜੰਕ ਫ਼ੂਡ, ਟਾਫ਼ੀਆਂ ਅਤੇ ਸਨੈਕਸ' | ਜੋ ਵੀ ਘਰ ਵਿਚ ਪੱਕਿਆ, ਉਹੀ ਖਵਾਓ ਤਾਂ ਜੋ ਉਨ੍ਹਾਂ ਦੇ ਮੂੰਹ ਨੂੰ ਸਾਰੇ ਭੋਜਨ ਲੱਗ ਜਾਣ ਤੇ ਬਾਹਰ ਦਾ ਖਾਣ ਦੀ ਉਨ੍ਹਾਂ ਵਿਚ ਲਾਲਸਾ ਨਾ ਵਧੇ | ਅਸੀਂ ਸ਼ੌਾਕ ਨਾਲ ਉਨ੍ਹਾਂ ਨੂੰ ਬਾਹਰੋਂ ਵੰਨ-ਸੁਵੰਨੀਆਂ ਚੀਜ਼ਾਂ ਲਿਆ ਕੇ ਪਰੋਸਦੇ ਹਾਂ | ਬਸ ਫ਼ਿਰ ਜੋ ਇਕ ਵਾਰ ਮੂੰਹ ਨੂੰ ਸਵਾਦ ਲੱਗ ਗਿਆ, ਉਸ ਤੋਂ ਖਹਿੜਾ ਛੁਡਾਉਣਾ ਨਾਮੁਮਕਿਨ ਹੈ ਤੇ ਘਰੇਲੂ ਭੋਜਨ ਤੋਂ ਬੱਚਾ ਮੂੰਹ ਮੋੜ ਲੈਂਦਾ ਹੈ ਤੇ ਇਸ ਗੱਲ ਦੇ ਜੋ ਸਰੀਰਕ ਤੇ ਬੌਧਿਕ ਨੁਕਸਾਨ ਹਨ, ਉਹ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ | ਜੇ ਇਨ੍ਹਾਂ ਚੀਜ਼ਾਂ ਤੋਂ ਬੱਚਾ ਵਾਕਿਫ਼ ਨਹੀਂ, ਅਸੀਂ ਉਹਨੂੰ ਵਾਕਿਫ਼ ਕਿਉਂ ਕਰਾਉਂਦੇ ਹਾਂ?
ਬਾਕੀ ਰਹੀ ਗੱਲ ਆਦਤਾਂ ਅਤੇ ਸੰਸਕਾਰਾਂ ਦੀ ਤਾਂ ਇਹ ਸਾਡੀ ਪਲ-ਪਲ ਦੀ ਮਿਹਨਤ ਹੁੰਦੀ ਹੈ, ਅਸੀਂ ਬੱਚੇ ਦੀ ਕੋਈ ਵੀ ਚੰਗੀ-ਬੁਰੀ ਗੱਲ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਕਿਉਂਕਿ ਜੋ ਆਦਤ ਇਕ ਵਾਰ ਪੱਕ ਗਈ, ਉਸ ਨੂੰ ਬਦਲਣਾ ਬਹੁਤ ਮੁਸ਼ਕਿਲ ਹੈ, ਜਿਸ ਨਾਲ ਬੱਚੇ ਨੂੰ ਵੀ ਕਈ ਵਾਰ ਕੁੱਟ ਜਾਂ ਝਿੜਕਾਂ ਪੈਂਦੀਆਂ ਹਨ, ਜਿਸ ਨਾਲ ਉਹ ਹੋਰ ਬਾਗ਼ੀ ਹੋ ਜਾਂਦਾ ਹੈ ਤੇ ਅਸੀਂ ਵੀ ਪ੍ਰੇਸ਼ਾਨ ਹੁੰਦੇ ਹਾਂ | ਸੋ ਕੁਦਰਤ ਦੇ ਨਿਯਮਾਂ ਅਨੁਸਾਰ ਚਲਦੇ ਹੋਏ ਮਸ਼ੀਨੀ ਯੁੱਗ ਵਿਚੋਂ ਨਿਕਲ ਕੇ ਬੱਚੇ ਨੂੰ ਕੁਦਰਤੀ ਰੂਪ ਵਿਚ ਸਿਖਾਓ, ਤਾਂ ਜੋ ਬੱਚੇ ਦਾ, ਮਾਪਿਆਂ ਦਾ ਤੇ ਕੁਦਰਤ ਦਾ ਕੋਈ ਨੁਕਸਾਨ ਨਾ ਹੋਵੇ |

-ਸ: ਸ: ਸ: ਰੱਲੀ (ਮਾਨਸਾ) | ਮੋਬਾ: 82838-32839


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX