ਤਾਜਾ ਖ਼ਬਰਾਂ


ਸਾਊਦੀ ਅਰਬ ਤੋਂ ਆਏ ਪਿੰਡ ਮਠੋਲਾ ਦੇ ਵਿਅਕਤੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  52 minutes ago
ਘੁਮਾਣ ,16 ਜੁਲਾਈ {ਬਮਰਾਹ }-ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਬਾਬਾ ਨਾਮਦੇਵ ਭਵਨ ਵਿੱਚ ਇਕਾਂਤਵਾਸ ਕੀਤੇ ਗਏ ਸਾਊਦੀ ਅਰਬ ਤੋਂ ਆਏ 25 ਲੋਕਾਂ ਵਿੱਚੋਂ ਇੱਕ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ । ਇਸ ਸਬੰਧੀ ...
ਸੁਨਾਮ ਦੇ ਕੱਚਾ ਪਹਾ ਰੋਡ ਦੀ ਇਕ ਔਰਤ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  55 minutes ago
ਸੁਨਾਮ ਊਧਮ ਸਿੰਘ ਵਾਲਾ ,16 ਜੁਲਾਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)- ਸੁਨਾਮ ਸ਼ਹਿਰ 'ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀ ਲੈ ਰਿਹਾ ਕਿਉਂਕਿ ਇਕ ਦੋ ਦਿਨ ਛੱਡ ਕੇ ਸ਼ਹਿਰ 'ਚ ਕੋਰੋਨਾ ਦਾ ਕੋਈ ਨਾਂ ...
ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਸਵ-ਡਿਵੀਜਨ ਪੱਧਰ 'ਤੇ ਸਿਵਲ ਤੇ ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਕਰੇਗਾ ਗਠਿਤ
. . .  about 2 hours ago
ਰਾਜਪੁਰਾ 'ਚ ਕੋਰੋਨਾ ਦੇ ਤਿੰਨ ਮਰੀਜ਼ਾਂ ਦੀ ਪੁਸ਼ਟੀ
. . .  about 2 hours ago
ਰਾਜਪੁਰਾ 16 ਜੁਲਾਈ (ਰਣਜੀਤ ਸਿੰਘ)- ਰਾਜਪੁਰਾ ਸ਼ਹਿਰ 'ਚ ਅੱਜ ਫਿਰ 3 ਮਰੀਜ਼ ਕੋਰੋਨਾ ...
ਜ਼ਿਲ੍ਹਾ ਜਲੰਧਰ ਮੈਜਿਸਟਰੇਟ ਵੱਲੋਂ ਹੋਟਲਾਂ ਸਮੇਤ ਹੋਰ ਥਾਵਾਂ 'ਤੇ ਹੋਣ ਵਾਲੇ ਫੰਕਸ਼ਨਾ ਸੰਬੰਧੀ ਹਦਾਇਤਾ ਜਾਰੀ
. . .  about 2 hours ago
ਜ਼ਿਲ੍ਹਾ ਜਲੰਧਰ ਮੈਜਿਸਟਰੇਟ ਵੱਲੋਂ ਹੋਟਲਾਂ ਸਮੇਤ ਹੋਰ ਥਾਵਾਂ 'ਤੇ ਹੋਣ ਵਾਲੇ ਫੰਕਸ਼ਨਾ ਸੰਬੰਧੀ ਹਦਾਇਤਾ ਜਾਰੀ ...
ਕਣਕ ਨਾ ਮਿਲਣ ਕਾਰਨ ਲੋਕਾਂ ਨੇ ਡੀਪੂ ਅੱਗੇ ਕੀਤਾ ਰੋਸ ਪ੍ਰਦਰਸ਼ਨ
. . .  about 2 hours ago
ਬਾਘਾ ਪੁਰਾਣਾ, 16 ਜੁਲਾਈ (ਬਲਰਾਜ ਸਿੰਗਲਾ)- ਅੱਜ ਬਾਘਾ ਪੁਰਾਣਾ ਦੇ ਵਾਰਡ ਨੰਬਰ 1 ਵਿਚਲੇ ਡੀਪੂ ...
ਸਿਵਲ ਹਸਪਤਾਲ ਗੁਰਦਾਸਪੁਰ ਦਾ ਲੈਬ ਟੈਕਨੀਸ਼ੀਅਨ ਨੂੰ ਹੋਇਆ ਕੋਰੋਨਾ
. . .  about 2 hours ago
ਗੁਰਦਾਸਪੁਰ, 16 ਜੁਲਾਈ (ਆਰਿਫ਼)- ਸਿਵਲ ਹਸਪਤਾਲ ਗੁਰਦਾਸਪੁਰ ਦੀ ਲੈਬ ਅੰਦਰ ਕੰਮ ਕਰਦੇ ਇਕ ਸੀਨੀਅਰ ਲੈਬ...
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੌਰ ਕਮੇਟੀ ਦੀ ਮੀਟਿੰਗ 'ਚ 8 ਅਹਿਮ ਮਤੇ ਕੀਤੇ ਗਏ ਪਾਸ
. . .  about 2 hours ago
ਚੰਡੀਗੜ੍ਹ, 16 ਜੁਲਾਈ (ਸੁਰਿੰਦਰਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੌਰ ਕਮੇਟੀ ਦੀ ਮੀਟਿੰਗ ਅੱਜ ਪਾਰਟੀ ਪ੍ਰਧਾਨ...
ਨਵਾਂ ਸ਼ਹਿਰ 'ਚ ਦੋ ਡਾਕਟਰਾਂ ਸਮੇਤ 6 ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਨਵਾਂਸ਼ਹਿਰ,16 ਜੁਲਾਈ (ਗੁਰਬਖ਼ਸ਼ ਸਿੰਘ ਮਹੇ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਖ਼ਾਸ ਕਰ ਕੇ ਨਵਾਂਸ਼ਹਿਰ ਸ਼ਹਿਰੀ ਹਲਕੇ 'ਚ ...
ਸ਼ੇਰਾਂਵਾਲਾ 'ਚ ਚਾਰ ਸਾਲਾ ਬੱਚਾ, ਦਾਦਾ ਅਤੇ ਮਾਂ ਕੋਰੋਨਾ ਪਾਜ਼ੀਟਿਵ
. . .  about 3 hours ago
ਮੰਡੀ ਕਿੱਲਿਆਂਵਾਲੀ, 16 ਜੁਲਾਈ (ਇਕਬਾਲ ਸਿੰਘ ਸ਼ਾਂਤ)- ਮਹਾਂਮਾਰੀ ਦੀ ਲਾਗ ਲੰਬੀ ਹਲਕੇ ਦੇ ਪੇਂਡੂ ਖੇਤਰਾਂ 'ਚ ਘਰਾਂ 'ਚ ਵੜ...
ਖਿਲਚੀਆਂ ਪੁਲਿਸ ਵੱਲੋਂ ਪਿਸਤੌਲ ਤੇ ਅਫ਼ੀਮ ਸਮੇਤ 2 ਵਿਅਕਤੀ ਕਾਬੂ
. . .  about 3 hours ago
ਟਾਂਗਰਾ, 16 ਜੁਲਾਈ (ਹਰਜਿੰਦਰ ਸਿੰਘ ਕਲੇਰ) - ਪੁਲਿਸ ਜ਼ਿਲ੍ਹਾ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐੱਸ.ਪੀ ਹਰਕ੍ਰਿਸ਼ਨ ਸਿੰਘ ...
ਕੋਰੋਨਾ ਕਾਰਨ ਭਾਜਪਾ ਨੇ ਸੂਬੇ 'ਚ ਸਾਰੇ ਰਾਜਨੀਤਿਕ ਪ੍ਰੋਗਰਾਮ 31 ਜੁਲਾਈ ਤਕ ਕੀਤੇ ਮੁਲਤਵੀ
. . .  about 3 hours ago
ਪਠਾਨਕੋਟ, 16 ਜੁਲਾਈ (ਸੰਧੂ /ਚੌਹਾਨ/ਆਸ਼ੀਸ਼ ਸ਼ਰਮਾ)- ਕੋਵੀਡ -19 ਮਹਾਂਮਾਰੀ ਦੀ ਗੰਭੀਰਤਾ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ...
ਕੋਰੋਨਾ ਦਾ ਮਰੀਜ਼ ਨਾ ਲੱਭਣ ਕਾਰਨ ਪ੍ਰਸ਼ਾਸਨ ਨੂੰ ਪਈ ਹੱਥਾਂ ਪੈਰਾਂ ਦੀ
. . .  about 3 hours ago
ਲਹਿਰਾਗਾਗਾ ਦੇ ਚੇਅਰਮੈਨ ਨੂੰ ਹੋਇਆ ਕੋਰੋਨਾ
. . .  1 minute ago
ਲਹਿਰਾਗਾਗਾ, 16 ਜੁਲਾਈ (ਅਸ਼ੋਕ ਗਰਗ)- ਮਾਰਕੀਟ ਕਮੇਟੀ ਲਗਿਰਗਾਗਾ ਦੇ ਚੇਅਰਮੈਨ ਅਤੇ ਪਿੰਡ ਲਹਿਲਾ ਕਲਾਂ ...
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ 3 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ 3 ਹੋਰ ਕੋਰੋਨਾ...
ਲੁਧਿਆਣਾ 'ਚ ਕੋਰੋਨਾ ਦੇ 61 ਨਵੇਂ ਮਾਮਲਿਆਂ ਦੀ ਪੁਸ਼ਟੀ, 1 ਮੌਤ
. . .  about 4 hours ago
ਲੁਧਿਆਣਾ, 16 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ ਨਾਲ ਸਬੰਧਿਤ ਅੱਜ ਇੱਕ ਹੋਰ ਮਰੀਜ਼ ਦੀ ਕੋਰੋਨਾ ਨਾਲ....
ਅੰਮ੍ਰਿਤਸਰ 'ਚ ਕੋਰੋਨਾ ਦਾ ਉਛਾਲ, 23 ਹੋਰ ਨਵੇਂ ਮਾਮਲੇ ਆਏ ਸਾਹਮਣੇ, ਇੱਕ ਹੋਰ ਮੌਤ
. . .  about 4 hours ago
ਅੰਮ੍ਰਿਤਸਰ , 16 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਦਾ ਮੁੜ ਉਛਾਲ ਆਇਆ ਹੈ। ਇੱਥੇ ਅੱਜ ਇੱਕੋ ਦਿਨ 'ਚ 23 ਨਵੇਂ ਮਾਮਲੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਸਾਹਮਣੇ ਆਏ ਹਨ। ਇਸੇ ਦੇ ਨਾਲ ਹੀ...
ਅਰਨੀਵਾਲਾ ਖੇਤਰ ਨਾਲ ਸੰਬੰਧਿਤ ਚਾਰ ਜਣਿਆਂ ਦੀ ਰਿਪੋਰਟ ਆਈ ਪਾਜ਼ੀਟਿਵ
. . .  about 4 hours ago
ਮੰਡੀ ਅਰਨੀਵਾਲਾ, 16 ਜੁਲਾਈ (ਨਿਸ਼ਾਨ ਸਿੰਘ ਸੰਧੂ)- ਸਿਹਤ ਵਿਭਾਗ ਵਲੋਂ ਕੋਰੋਨਾ ਸੰਬੰਧੀ ਕੀਤੀ ਗਈ ਸੈਂਪਲਿੰਗ ਦੌਰਾਨ ਫ਼ਾਜ਼ਿਲਕਾ ਦੇ ਅਰਨੀਵਾਲਾ ਖੇਤਰ ਨਾਲ ਸੰਬੰਧਿਤ ਚਾਰ ਜਣਿਆਂ ਦੀ ਰਿਪੋਰਟ ਪਾਜ਼ੀਟਿਵ...
ਪੰਜਾਬ ਸਰਕਾਰ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਦਾ ਰੇਟ ਕੀਤਾ ਨਿਰਧਾਰਿਤ
. . .  about 4 hours ago
ਚੰਡੀਗੜ੍ਹ, 16 ਜੁਲਾਈ- ਪੰਜਾਬ ਸਰਕਾਰ ਨੇ ਸੂਬੇ 'ਚ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਦਾ ਰੇਟ ਨਿਰਧਾਰਿਤ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ...
ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਸੂਬੇ 'ਚ ਨਿੰਮ ਦੇ ਬੂਟੇ ਲਗਾਉਣ ਦਾ ਆਗਾਜ਼
. . .  about 4 hours ago
ਬੇਗੋਵਾਲ, 16 ਜੁਲਾਈ (ਸੁਖਜਿੰਦਰ ਸਿੰਘ)- ਇਸਤਰੀ ਅਕਾਲੀ ਦਲ ਵਲੋਂ ਸੂਬੇ ਭਰ 'ਚ 16 ਤੋਂ 21 ਜੁਲਾਈ ਤੱਕ ਨਿੰਮ ਦੇ ਬੂਟੇ ਲਾਉਣ ਦੀ ਮੁਹਿੰਮ ਦਾ ਆਗਾਜ਼ ਅੱਜ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ...
ਹੁਸ਼ਿਆਰਪੁਰ 'ਚ ਕੋਰੋਨਾ ਦੇ ਚਾਰ ਹੋਰ ਮਾਮਲੇ ਆਏ ਸਾਹਮਣੇ
. . .  about 4 hours ago
ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 4 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 220 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਸ਼ਾਹਕੋਟ : ਨਾਰੰਗਪੁਰ ਦੇ ਨੌਜਵਾਨ ਦੀ ਪਤਨੀ ਵੀ ਆਈ ਕੋਰੋਨਾ ਪਾਜ਼ੀਟਿਵ
. . .  about 1 hour ago
ਮਲਸੀਆਂ, 16 ਜੁਲਾਈ (ਅਜ਼ਾਦ ਸਚਦੇਵਾ, ਸੁਖਦੀਪ ਸਿੰਘ)- ਸ਼ਾਹਕੋਟ ਬਲਾਕ ਦੇ ਪਿੰਡ ਨਾਰੰਗਪੁਰ ਦੇ ਇੱਕ ਨੌਜਵਾਨ ਰਮਨਦੀਪ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਦੀ ਪਤਨੀ...
ਕੋਰੋਨਾ ਦਾ ਮਰੀਜ਼ ਆਉਣ ਕਾਰਨ ਅੰਮ੍ਰਿਤਸਰ ਦੇ ਓਠੀਆਂ 'ਚ ਦਹਿਸ਼ਤ ਦਾ ਮਾਹੌਲ
. . .  about 5 hours ago
ਓਠੀਆਂ, 16 ਜੁਲਾਈ (ਗੁਰਵਿੰਦਰ ਸਿੰਘ ਛੀਨਾ)- ਅੰਮ੍ਰਿਤਸਰ ਦੇ ਓਠੀਆਂ ਦੇ ਇੱਕ ਮਰੀਜ਼, ਜੋ ਕਿ ਬਿਮਾਰ ਸੀ, ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਹੁਣ ਉਸ ਦੀ ਕੋਰੋਨਾ ਰਿਪੋਰਟ...
ਬੀ. ਐੱਸ. ਐੱਫ. ਦੇ ਜਵਾਨਾਂ ਸਣੇ ਫ਼ਾਜ਼ਿਲਕਾ ਜ਼ਿਲ੍ਹੇ 'ਚ 27 ਹੋਰ ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ
. . .  about 5 hours ago
ਫ਼ਾਜ਼ਿਲਕਾ, 16 ਜੁਲਾਈ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 27 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ 5 ਬੀ. ਐੱਸ. ਐੱਫ. ਜਵਾਨ ਵੀ ਸ਼ਾਮਲ ਹਨ। ਜਾਣਕਾਰੀ ਦਿੰਦਿਆਂ...
ਜਲਾਲਾਬਾਦ 'ਚ ਕੋਰੋਨਾ ਦੇ ਸੱਤ ਹੋਰ ਮਾਮਲੇ ਆਏ ਸਾਹਮਣੇ
. . .  about 5 hours ago
ਜਲਾਲਾਬਾਦ, 16 ਜੁਲਾਈ (ਕਰਨ ਚੁਚਰਾ)- ਜਲਾਲਾਬਾਦ 'ਚ ਅੱਜ ਕੋਰੋਨਾ ਦੇ ਸੱਤ ਹੋਰ ਮਾਮਲੇ ਸਾਹਮਣੇ ਆਏ ਹਨ। ਪੀੜਤਾਂ 'ਚ ਦੋ ਮਰਦ, ਚਾਰ ਔਰਤਾਂ ਅਤੇ ਇੱਕ ਦਸ ਸਾਲਾ ਬੱਚਾ ਸ਼ਾਮਲ ਹੈ। ਕੋਰੋਨਾ ਦੇ ਅੱਜ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਬਾਸਮਤੀ ਦਾ ਜੀ. ਆਈ. ਟੈਗ ਮੌਜੂਦਾ 7 ਰਾਜਾਂ ਤੱਕ ਸੀਮਤ ਰੱਖਿਆ ਜਾਵੇ

ਬਾਸਮਤੀ ਇਕ ਅਹਿਮ ਫ਼ਸਲ ਹੈ | ਇਹ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਉੱਤਰਾਖੰਡ, ਦਿੱਲੀ ਅਤੇ ਉੱਤਰ ਪ੍ਰਦੇਸ਼ (ਕੇਵਲ ਪੱਛਮੀ ਯੂ ਪੀ) ਵਿਚ ਪੈਦਾ ਕੀਤੀ ਜਾਂਦੀ ਹੈ | ਇਨ੍ਹਾਂ ਸੱਤੇ ਰਾਜਾਂ ਵਿਚ ਪੈਦਾ ਕੀਤੀ ਜਾਂਦੀ ਬਾਸਮਤੀ ਨੂੰ ਜੀ.ਆਈ. ਟੈੱਗ ਹਾਸਿਲ ਹੈ | ਹੋਰ ਕਿਸੇ ਰਾਜ 'ਚ ਹੋਈ ਪੈਦਾਵਾਰ ਨੂੰ ਬਾਸਮਤੀ ਦਾ ਦਰਜਾ ਹਾਸਲ ਨਹੀਂ | ਪਿਛਲੇ ਸਾਲ 44.14 ਲੱਖ ਟਨ ਬਾਸਮਤੀ ਭਾਰਤ ਤੋਂ ਬਰਾਮਦ ਕੀਤੀ ਗਈ | ਇਸ ਤੋਂ 33000 ਕਰੋੜ ਰੁਪਏ ਦੀਆਂ ਵਿਦੇਸ਼ੀ ਮੁਦਰਾਂ ਮੌਸੂਲ ਹੋਈਆਂ | ਪੰਜਾਬ 'ਚ ਬਾਸਮਤੀ ਦੀ ਵਿਸ਼ੇਸ਼ ਮਹੱਤਤਾ ਹੈ | ਫ਼ਸਲੀ-ਵਿਭਿੰਨਤਾ ਯੋਜਨਾ 'ਚ ਇਸ ਦੀ ਖਾਸ ਥਾਂ ਹੈ | ਪਿਛਲੇ ਸਾਲ ਇਸ ਦੀ ਕਾਸ਼ਤ ਥੱਲੇ ਰਾਜ 'ਚ 6.29 ਲੱਖ ਹੈਕਟੇਅਰ ਰਕਬਾ ਸੀ ਜੋ ਇਸ ਸਾਲ ਵਧ ਕੇ 7 ਲੱਖ ਹੈਕਟੇਅਰ ਤੇ ਪਹੁੰਚ ਜਾਣ ਦੀ ਸੰਭਾਵਨਾ ਹੈ | ਬਾਸਮਤੀ ਨੂੰ ਝੋਨੇ ਦੇ ਮੁਕਾਬਲੇ ਪਾਣੀ ਦੀ ਘੱਟ ਲੋੜ ਹੈ | ਪੰਜਾਬ ਤੇ ਹਰਿਆਣਾ ਦਾ ਬਰਾਮਦ ਵਿਚ ਪ੍ਰਮੁਖ ਯੋਗਦਾਨ ਹੈ | ਪੰਜਾਬ ਦੀ ਅੰਮਿ੍ਤਸਰ ਬਾਸਮਤੀ ਤੇ ਹਰਿਆਣਾ ਦੀ ਤਰਾਵੜੀ ਬਾਸਮਤੀ ਵਿਸ਼ੇਸ਼ ਕਰ ਕੇ ਗੁਣਵੱਤਾ ਕਾਰਨ ਜਾਣੀਆਂ ਜਾਂਦੀਆਂ ਹਨ | ਬਾਸਮਤੀ 'ਚ ਭਾਰਤ ਦਾ ਇਕੋ ਸ਼ਰੀਕ ਪਾਕਿਸਤਾਨ ਹੈ | ਪਾਕਿਸਤਾਨ ਦੇ 18 ਜ਼ਿਲਿ੍ਹਆਂ ਵਿਚ ਬਾਸਮਤੀ ਪੈਦਾ ਕੀਤੀ ਜਾਂਦੀ ਹੈ |
ਜੀ. ਆਈ. ਰਜਿਸਟਰੀ ਵਲੋਂ ਇੰਟਲੈਕਚੁਅਲ ਪ੍ਰਾਪਰਟੀ ਐਪੇਲੇਟ ਬੋਰਡ ਦੀਆਂ ਹਦਾਇਤਾਂ ਅਨੁਸਾਰ ਜੀ. ਆਈ. ਰਜਿਸਟਰੀ ਵਲੋਂ ਉਪਰੋਕਤ ਸੱਤੇ ਰਾਜਾਂ ਵਿਚ ਪੈਦਾ ਕੀਤੀ ਜਾ ਰਹੀ ਬਾਸਮਤੀ ਨੂੰ ਜੀ.ਆਈ. ਮਿਲਿਆ ਹੋਇਆ ਹੈ | ਇਨ੍ਹਾਂ ਸੱਤੇ ਰਾਜਾਂ ਵਿਚ ਪੈਦਾ ਕੀਤੀਆਂ ਜਾ ਰਹੀਆਂ ਬਾਸਮਤੀ ਕਿਸਮਾਂ ਦੀ ਫ਼ਸਲ ਨੂੰ ਹੀ ਬਾਸਮਤੀ ਮੰਨਿਆ ਜਾਂਦਾ ਹੈ | ਇਨ੍ਹਾਂ ਸੱਤੇ ਰਾਜਾਂ ਦੀ ਫ਼ਸਲ ਹੀ ਬਾਸਮਤੀ ਦੇ ਤੌਰ 'ਤੇ ਬਰਾਮਦ ਕੀਤੀ ਜਾਂਦੀ ਹੈ | ਹਿਮਾਲੀਆ ਦੇ ਤਲਹਟੀ ਦਾ ਇਲਾਕਾ ਹੀ ਬਾਸਮਤੀ ਪੈਦਾ ਕਰਨ ਦੇ ਯੋਗ ਹੈ | ਜਿਸ ਉੱਤੇ ਸੈਂਕੜੇ ਸਾਲਾਂ ਤੋਂ ਬਾਸਮਤੀ ਪੈਦਾ ਕੀਤੀ ਜਾਂਦੀ ਹੈ | ਭਾਵੇਂ ਜੀ. ਆਈ. ਦੀ ਗੱਲ ਸੰਨ 2008 ਦੇ ਨੇੜੇ ਸ਼ੁਰੂ ਹੋਈ ਅਤੇ ਅਖ਼ੀਰ ਵਿਚ ਇਨ੍ਹਾਂ ਸੱਤੇ ਰਾਜਾਂ ਵਿਚ ਪੈਦਾ ਹੋਈ ਬਾਸਮਤੀ ਨੂੰ ਜੀ. ਆਈ ਟੈੱਗ ਦਿੱਤਾ ਗਿਆ |
ਹੁਣ ਮੱਧ- ਪ੍ਰਦੇਸ਼ ਪੱਬਾਂ-ਭਾਰ ਹੈ ਕਿ ਉੱਥੇ ਪੈਦਾ ਕੀਤੀਆਂ ਜਾ ਰਹੀਆਂ ਬਾਸਮਤੀ ਕਿਸਮਾਂ ਦੀ ਫ਼ਸਲ ਬਾਸਮਤੀ ਤੱਸਵਰ ਹੋਵੇ ਅਤੇ ਉਸ ਨੂੰ ਜੀ. ਆਈ. ਟੈੱਗ ਮਿਲੇ | ਮੱਧ ਪ੍ਰਦੇਸ਼ ਰਾਜ ਵਲੋਂ ਇਹ ਉਪਰਾਲਾ 2017 ਦੇ ਕਰੀਬ ਸ਼ੁਰੂ ਕੀਤਾ ਗਿਆ | ਓੱਥੇ ਦੇ ਮੁੱਖ ਮੰਤਰੀ ਇਸ ਮਾਮਲੇ ਵਿਚ ਵਿਸ਼ੇਸ਼ ਧਿਆਨ ਦੇ ਰਹੇ ਹਨ | ਜੀ. ਆਈ. ਰਜਿਸਟਰੀ ਨੇ ਘੋਖ ਤੋਂ ਬਾਅਦ ਮੱਧ ਪ੍ਰਦੇਸ਼ ਦੀ ਇਸ ਮੰਗ ਨੂੰ ਰੱਦ ਕਰ ਦਿੱਤਾ ਸੀ | ਫੇਰ ਮੱਧ ਪ੍ਰਦੇਸ਼ ਨੇ ਇੰਟਲੈਕਚੁਅਲ ਪ੍ਰਾਪਰਟੀ ਬੋਰਡ ਕੋਲ ਪਹੁੰਚ ਕੀਤੀ ਪਰ ਓਥੇ ਵੀ ਮੱਧ ਪ੍ਰਦੇਸ਼ ਦੀ ਇਸ ਮੰਗ ਨੂੰ ਪ੍ਰਵਾਨ ਨਾ ਕੀਤਾ ਗਿਆ | ਫੇਰ ਮੱਧ ਪ੍ਰਦੇਸ਼ ਨੇ ਮਦਰਾਸ ਹਾਈ ਕੋਰਟ ਵਿਚ ਜੀ. ਆਈ. ਰਜਿਸਟਰੀ ਦੇ ਇਸ ਫੈਸਲੇ ਦੇ ਖਿਲਾਫ ਅਪੀਲ ਕੀਤੀ | ਓਥੇ ਵੀ ਇਹ ਪ੍ਰਵਾਨ ਨ ਹੋਈ | ਭਾਰਤ ਸਰਕਾਰ ਨੇ ਇਸ ਸਬੰਧੀ ਪੀ. ਏ. ਯੂ. ਦੇ ਉੱਪ ਕੁਲਪਤੀ ਡਾ: ਬਲਦੇਵ ਸਿੰਘ ਢਿੱਲੋਂ ਦੀ ਪ੍ਰਧਾਨਗੀ ਥੱਲੇ ਮਾਹਿਰਾਂ ਦੀ ਇਕ ਕਮੇਟੀ ਬਣਾ ਕੇ ਮੱਧ ਪ੍ਰਦੇਸ਼ ਦੀ ਇਸ ਮੰਗ ਨੂੰ ਪਰਖ ਕਰ ਕੇ ਆਪਣੀ ਸਿਫ਼ਾਰਸ਼ ਕਰਨ ਲਈ ਕਿਹਾ | ਇਸ ਕਮੇਟੀ ਵਿਚ ਬਾਸਮਤੀ ਦੇ ਪ੍ਰਸਿੱਧ ਬਰੀਡਰ ਡਾ: ਅਸ਼ੋਕ ਕੁਮਾਰ ਸਿੰਘ (ਮੌਜੂਦਾ ਡਾਇਰੈਕਟਰ ਆਈ ਸੀ ਏ ਆਰ - ਭਾਰਤੀ ਖੇਤੀ ਖੋਜ ਸੰਸਥਾਨ), ਪਦਮ ਸ੍ਰੀ ਡਾ: ਵੀ. ਪੀ. ਸਿੰਘ, ਡਾ: ਬੀ. ਮਿਸ਼ਰਾ ਅਤੇ ਪੀ. ਵੀ. ਐਸ. ਪਨਵਰ, ਜਵਾਹਰ ਲਾਲ ਨਹਿਰੂ ਕਿ੍ਸ਼ੀ ਵਿਸ਼ਵ ਵਿਦਿਆਲਿਆ ਜੱਬਲਪੁਰ ਦੇ ਪੀ. ਕੇ. ਸ਼ਰਮਾ ਅਤੇ ਅਪੀਡਾ ਦੇ ਡਾਇਰੈਕਟਰ ਸ਼ਾਮਿਲ ਸਨ | ਇਸ ਕਮੇਟੀ ਵਲੋਂ ਵੀ ਮੱਧ ਪ੍ਰਦੇਸ਼ ਦਾ ਬਾਸਮਤੀ ਪੈਦਾ ਕਰਨ ਦਾ ਕਲੇਮ ਰੱਦ ਕਰਨ ਦੀ ਸਿਫ਼ਾਰਸ਼ ਕਰ ਦਿੱਤੀ ਗਈ | ਹੁਣ ਮੱਧ ਪ੍ਰਦੇਸ਼ ਨੇ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਹੈ | ਜਿੱਥੇ ਇਹ ਮਾਮਲਾ ਵਿਚਾਰ - ਅਧੀਨ ਹੈ |
ਹੁਣ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੁਪਰੀਮ ਕੋਰਟ ਤੋਂ ਬਾਹਰ ਭਾਰਤ ਸਰਕਾਰ ਹੀ ਮੱਧ ਪ੍ਰਦੇਸ਼ ਵਿਚ ਉਗਾਈਆਂ ਜਾ ਰਹੀਆਂ ਬਾਸਮਤੀ ਕਿਸਮਾਂ ਦੀ ਪੈਦਾਵਾਰ ਨੂੰ ਜੀ. ਆਈ ਦੇ ਕੇ ਬਾਸਮਤੀ ਦਾ ਟੈੱਗ ਦੇ ਦੇਵੇ | ਇਸ ਦੀ ਆਲ - ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਨੇ ਜ਼ਬਰਦਸਤ ਵਿਰੋਧਤਾ ਕੀਤੀ ਹੈ | ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵਿਜੇ ਸੇਤੀਆ ਨੇ ਕਿਹਾ ਕਿ ਮੱਧ ਪ੍ਰਦੇਸ਼ ਦੀ ਪੈਦਾਵਾਰ ਨੂੰ ਜੀ. ਆਈ. ਟੈੱਗ ਦੇ ਕੇ ਸੱਤੇ ਰਾਜਾਂ ਦੇ ਹਜ਼ਾਰਾਂ ਕਿਸਾਨਾਂ ਦਾ ਬੜਾ ਨੁਕਸਾਨ ਹੋਵੇਗਾ | ਜੇ ਮੱਧ ਪ੍ਰਦੇਸ਼ ਨੂੰ ਜੀ. ਆਈ. ਜ਼ੋਨ ਵਿਚ ਸ਼ਾਮਿਲ ਕਰ ਲਿਆ ਜਾਂਦਾ ਹੈ ਤਾਂ ਹੋਰ ਰਾਜ ਵੀ ਉਨ੍ਹਾਂ ਵਿਚ ਪੈਦਾ ਕੀਤੀ ਜਾ ਰਹੀ ਫ਼ਸਲ ਨੂੰ ਜੀ. ਆਈ. ਦਿਵਾਉਣ ਲਈ ਅੱਗੇ ਆਉਣਗੇ | ਰਾਜਸਥਾਨ ਵਿਚ ਸ਼ਾਇਦ ਮੱਧ ਪ੍ਰਦੇਸ਼ ਨਾਲੋਂ ਵੱਧ ਬਾਸਮਤੀ ਕਿਸਮਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ | ਪ੍ਰੰਤੂ ਉੱਥੇ ਦੇ ਉਸ ਸਮੇਂ ਦੇ ਸੰਯੁਕਤ ਸੱਕਤਰ ਦਿਨੇਸ਼ ਸ਼ਰਮਾ ਨੇ ਹੀ ਵਿਗਿਆਨਿਕ ਦਿ੍ਸ਼ਟੀਕੋਣ ਨਾਲ ਰਾਜਸਥਾਨ ਦੇ ਇਸ ਸਬੰਧੀ ਕਲੇਮ ਨੂੰ ਰੱਦ ਕਰ ਦਿੱਤਾ ਸੀ | ਬਾਸਮਤੀ ਕਿਸਮਾਂ ਤਾਂ ਵਿਸ਼ਵ 'ਚ ਕਿਤੇ ਵੀ ਪੈਦਾ ਕੀਤੀਆਂ ਜਾ ਸਕਦੀਆਂ ਹਨ ਪਰ ਇਸ ਵਿਚ ਉਹ ਖੁਸ਼ਬੂ, ਗੁਣਵੱਤਾ ਤੇ ਜ਼ਾਇਕਾ ਨਹੀਂ ਆ ਸਕਦੇ ਜੋ ਇਨ੍ਹਾਂ ਸੱਤੇ ਰਾਜਾਂ ਵਿਚ ਪੈਦਾ ਕੀਤੀ ਗਈ ਬਾਸਮਤੀ ਵਿਚ ਹਨ | ਇਨ੍ਹਾਂ ਰਾਜਾਂ ਵਿਚ ਪੈਦਾ ਕੀਤੀ ਗਈ ਬਾਸਮਤੀ ਦਾ ਸੁਆਦ ਆਪਣਾ ਹੀ ਹੈ | ਜੋ ਵਿਸ਼ਵ 'ਚ ਪ੍ਰਸਿੱਧ ਹੈ | ਮੂੰਹ ਨੂੰ ਲੱਗੀ ਇਹ ਛੱਡੀ ਨਹੀਂ ਜਾ ਸਕਦੀ | ਇਕ ਖਾਸ ਥਾਂ ਦੀ ਪੈਦਾ ਕੀਤੀ ਹੋਈ ਸ਼ਰਾਬ (ਵਾਈਨ) ਨੂੰ 'ਸ਼ੈਂਪੇਅਨ' ਦਾ ਦਰਜਾ ਹਾਸਿਲ ਹੈ | ਹਰ ਕਿਤੇ ਜੋ ਸ਼ਰਾਬ ਪੈਦਾ ਕੀਤੀ ਜਾਂਦੀ ਹੈ | ਉਹ ਸੈਂਪੇਅਨ ਨਹੀਂ ਕਹਾ ਸਕਦੀ |
ਸ੍ਰੀ ਸੇਤੀਆ ਅਨੁਸਾਰ ਮੱਧ ਪ੍ਰਦੇਸ਼ ਵਿਚ ਪੈਦਾ ਕੀਤੀਆਂ ਜਾ ਰਹੀਆਂ ਬਾਸਮਤੀ ਦੀਆਂ ਕਿਸਮਾਂ ਦਾ ਭਾਅ 5 ਰੁਪਏ ਤੱਕ ਬਾਸਮਤੀ ਨਾਲੋਂ ਘੱਟ ਮਿਲਦਾ ਹੈ | ਇਸ ਲਈ ਉੱਥੇ ਦੇ ਮੁੱਖ ਮੰਤਰੀ ਉਤਪਾਦਕਾਂ ਨੂੰ ਇਹ ਭਾਅ ਦਿਵਾਉਣ ਲਈ ਕੇਂਦਰ ਦੇ ਕਿ੍ਸ਼ੀ ਮੰਤਰੀ ਸ੍ਰੀ ਨਰਿੰਦਰ ਸਿੰਘ ਤੋਮਰ ਨੂੰ ਪਹੁੰਚ ਕਰ ਰਹੇ ਹਨ | ਪ੍ਰੰਤੂ ਅਜਿਹਾ ਕਰਨਾ ਦੇਸ਼ ਦੇ ਹਿੱਤ ਵਿਚ ਨਹੀਂ | ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਤਾਂ ਬਹੁਤ ਹੀ ਨੁਕਸਾਨ ਉਠਾਉਣਾ ਪਵੇਗਾ | ਬਰਾਮਦ ਵਿਚ ਪੰਜਾਬ ਤੇ ਹਰਿਆਣਾ ਦੀ ਬਾਸਮਤੀ ਦਾ ਮੁੱਖ ਹਿੱਸਾ ਹੈ ਅਤੇ ਪੰਜਾਬ ਦਾ ਝੋਨੇ ਦੀ ਕਾਸ਼ਤ ਥੱਲੇ ਕੁੱਲ ਰਕਬੇ ਦਾ 25 ਪ੍ਰਤੀਸ਼ਤ ਅਤੇ ਹਰਿਆਣੇ ਦਾ 65 ਪ੍ਰਤੀਸ਼ਤ ਰਕਬਾ ਬਾਸਮਤੀ ਪੈਦਾ ਕਰ ਰਿਹਾ ਹੈ |
ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਕਿਹਾ ਕਿ ਮੱਧ ਪ੍ਰਦੇਸ਼ ਵਿਚ ਪੈਦਾ ਕੀਤੀਆਂ ਜਾ ਰਹੀਆਂ ਬਾਸਮਤੀ ਦੀਆਂ ਕਿਸਮਾਂ ਨੂੰ ਜੀ. ਆਈ. ਦੇਣ ਲਈ ਪੰਜਾਬ ਸਰਕਾਰ ਸਖ਼ਤ ਵਿਰੋਧਤਾ ਕਰੇਗੀ | ਪਿੱਛੇ ਜਿਹੇ ਵੀ ਜਦੋਂ ਸਾਬਕਾ ਕਿ੍ਸ਼ੀ ਮੰਤਰੀ ਰਾਧਾ ਮੋਹਨ ਸਿੰਘ ਨੇ ਅਜਿਹਾ ਕਰਨਾ ਚਾਹਿਆ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿਸਾਨਾਂ ਦੇ ਮੁਫਾਦ ਲਈ ਡਟ ਕੇ ਖੜ੍ਹੇ ਹੋ ਗਏ ਅਤੇ ਇਹ ਫੈਸਲਾ ਨਾ ਹੋਣ ਦਿੱਤਾ | ਭਰੋਸੇਯੋਗ ਸੂਤਰਾਂ ਤੋਂ ਇਹ ਪਤਾ ਲੱਗਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੀ ਮੱਧ ਪ੍ਰਦੇਸ਼ ਨੂੰ ਜੀ. ਆਈ. ਜ਼ੋਨ 'ਚ ਸ਼ਾਮਿਲ ਕੀਤੇ ਜਾਣ ਦੀ ਵਿਰੋਧਤਾ ਕਰਨਗੇ | ਆਲ-ਇੰਡੀਆ ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਨੇ ਅਪੀਲ ਕੀਤੀ ਹੈ ਕਿ ਮੱਧ ਪ੍ਰਦੇਸ਼ ਸਰਕਾਰ ਦੇਸ਼ ਦੇ ਮੁਫਾਦ ਨੂੰ ਮੂੁਹਰੇ ਰੱਖ ਕੇ ਮੱਧ ਪ੍ਰਦੇਸ਼ ਦੀ ਬਾਸਮਤੀ ਨੂੰ ਜੀ. ਆਈ. ਟੈੱਗ ਦਿਵਾਉਣ ਦੇ ਉਪਰਾਲੇ ਛੱਡ ਦੇਵੇ | ਇਸ ਦੇ ਨਾਲ ਦੂਜੇ ਰਾਜ ਵੀ ਅਜਿਹੀ ਮੰਗ ਕਰਨਗੇ | ਪਾਕਿਸਤਾਨ ਦੇ ਬਾਸਮਤੀ ਪੈਦਾ ਕਰਨ ਵਾਲੇ ਇਲਾਕੇ ਨੂੰ ਵਧਾਉਣ ਲਈ ਸੰਭਾਵਨਾ ਹੋਵੇਗੀ |

-bhagwandass2260gmail.com


ਖ਼ਬਰ ਸ਼ੇਅਰ ਕਰੋ

ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਸਬੰਧੀ ਕਾਨੂੰਨੀ ਨਜ਼ਰੀਆ ਅਤੇ ਕਿਸਾਨਾਂ ਦੀ ਬੇਵਸੀ

ਕਹਿੰਦੇ ਨੇ ਕਿ ਕਿਸੇ ਵੀ ਦੇਸ਼ ਅੰਦਰ ਕਾਨੂੰਨ ਨੂੰ ਉਦੋਂ ਤੱਕ ਅਮਲ ਵਿਚ ਨਹੀਂ ਲਿਆਂਦਾ ਜਾ ਸਕਦਾ ਜਦੋਂ ਤੱਕ ਉਸ ਦੇਸ਼ ਦੇ ਬਹੁਗਿਣਤੀ ਨਾਗਰਿਕ ਉਸ ਵਿਚ ਰੁਚੀ ਰੱਖਦਿਆਂ ਉਸ ਨੂੰ ਸਵੀਕਾਰ ਨਹੀਂ ਲੈਂਦੇ | ਵਧ ਰਹੀ ਦੁਨਿਆਵੀ ਤਪਸ਼ ਅਤੇ ਵਾਤਾਵਰਨ ਅੰਦਰ ਦਿਨ ਬ-ਦਿਨ ਵਧ ਰਹੇ ਪਰਦੂਸ਼ਕ ਕਾਰਕਾਂ ਤੋਂ ਮੁਕਤੀ ਪਾਉਣ ਲਈ ਬੇਸ਼ੱਕ ਵਿਸ਼ਵ ਪੱਧਰ 'ਤੇ ਬਹਿਸ ਛਿੜੀ ਹੋਈ ਹੈ ਪਰ ਅਜੋਕੇ ਸਮੇਂ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਸ ਨੂੰ ਰੋਕਣ ਲਈ ਉਠਾਏ ਗਏ ਕਦਮਾਂ ਅਤੇ ਸਜ਼ਾਵਾਂ ਵਰਗੇ ਕਾਨੂੰਨ ਬਣਨ ਦੇ ਉਪਰੰਤ ਵੀ ਇਹ ਅਜੇ ਤੱਕ ਸਾਰਥਿਕ ਸਿੱਧ ਨਹੀਂ ਹੋ ਸਕੇ ਹਨ | ਵਾਤਾਵਰਣ ਮਾਹਿਰਾਂ, ਵਾਤਾਵਰਨ ਪ੍ਰੇਮੀਆਂ ਅਤੇ ਖੇਤੀ ਵਿਗਿਆਨੀ ਫ਼ਸਲਾਂ ਦੀ ਪਰਾਲੀ ਅਤੇ ਹੋਰ ਰਹਿੰਦ-ਖੂੰਹਦ ਨੂੰ ਅੱਗ ਲਗਾ ਕੇ ਸਾੜੇ ਜਾਣ ਦੀ ਬਜਾਏ ਖੇਤਾਂ ਵਿਚ ਹੀ ਵਾਹੇ ਜਾਣ ਦਾ ਮਸ਼ਵਰਾ ਕਿਸਾਨਾਂ ਨੂੰ ਦੇ ਰਹੇ ਹਨ, ਪਰ ਨਾ ਤਾਂ ਕਿਸਾਨਾਂ ਨੇ ਅਤੇ ਨਾ ਹੀ ਸੂਬਾ ਸਰਕਾਰਾਂ ਨੇ ਅਜੇ ਤੱਕ ਇਸ ਚਣੌਤੀ ਨੂੰ ਬਹੁਤੀ ਗੰਭੀਰਤਾ ਨਾਲ ਲਿਆ ਹੈ | ਉੱਚ ਕੋਟੀ ਦੇ ਖੇਤੀ ਵਿਗਿਆਨੀਆਂ ਦੀ ਰਾਇ ਹੈ ਕਿ ਖੇਤਾਂ 'ਚ ਪਰਾਲੀ ਸਾੜਨ ਨਾਲ ਵਾਤਾਵਰਨ ਤਾਂ ਖਰਾਬ ਹੁੰਦਾ ਹੀ ਹੈ ਪਰ ਇਸ ਦੇ ਨਾਲ ਹੀ ਜ਼ਮੀਨ ਅੰਦਰ ਜੈਵਿਕ ਤੱਤਾਂ ਅਤੇ ਮਿੱਤਰ ਕੀੜਿਆਂ ਦਾ ਬਹੁਤ ਵੱਡੀ ਮਾਤਰਾ ਵਿਚ ਖ਼ਾਤਮਾ ਹੁੰਦਾ ਹੈ ਜਿਸ ਦਾ ਸਿੱਧਾ ਅਸਰ ਜ਼ਮੀਨ ਦੀ ਉਪਜਾਊ ਸ਼ਕਤੀ 'ਤੇ ਪੈਂਦਾ ਹੈ ਜਦੋਂ ਕਿ ਪਰਾਲੀ ਜ਼ਮੀਨ ਵਿਚ ਵਾਹੁਣ ਨਾਲ ਇਸ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ | ਵਾਤਾਵਰਨ ਮਾਹਿਰਾਂ ਅਤੇ ਡਾਕਟਰਾਂ ਦੇ ਮਤ ਅਨੁਸਾਰ ਇਸ ਤਰ੍ਹਾਂ ਪਰਾਲੀ ਸਾੜੇ ਜਾਣ ਕਾਰਨ ਪਿਛਲੇ ਕੁਝ ਸਾਲਾਂ ਦੌਰਾਨ ਲੋਕਾਂ ਵਿਚ ਸਾਹ, ਦਮਾ, ਐਲਰਜੀ, ਚਮੜੀ ਦੇ ਰੋਗ ਅਤੇ ਅੱਖਾਂ ਦੀ ਜਲਣ ਵਰਗੀਆਂ ਅਨੇਕਾਂ ਬਿਮਾਰੀਆਂ ਅਤੇ ਹੋਰ ਅਲਾਮਤਾਂ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ | ਸਵਾਲ ਇਹ ਹੈ ਕਿ ਇੰਨ੍ਹਾਂ ਸੁਝਾਵਾਂ ਅਤੇ ਕਾਨੂੰਨ ਦੇ ਡੰਡੇ ਦੇ ਖ਼ੌਫ਼ ਦੇ ਚਲਦਿਆਂ ਵੀ ਇਸ ਦੇ ਉਲਟ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਬਹੁਤੇ ਖ਼ੇਤਰਾਂ ਵਿਚ ਅਜੇ ਵੀ ਪਰਾਲੀ ਸਾੜੇ ਜਾਣ ਦਾ ਰੁਝਾਣ ਲਗਾਤਾਰ ਕਿਉਂ ਚੱਲ ਰਿਹਾ ਹੈ? ਉਧਰ ਕਿਸਾਨਾਂ ਦਾ ਤਰਕ ਹੈ ਕਿ ਜੇਕਰ ਉਹ ਖੇਤਾਂ ਅੰਦਰ ਖੜ੍ਹੀ ਪਰਾਲੀ ਨੂੰ ਵਾਹੁੰਦੇ ਹਨ ਤਾਂ ਇਸ ਨਾਲ ੳਨ੍ਹਾਂ ਨੂੰ ਬਿਜਾਈ ਲਈ ਜ਼ਮੀਨ ਤਿਆਰ ਕਰਨ ਲਈ 2 ਜਾਂ 3 ਗੁਣਾ ਜ਼ਿਆਦਾ ਖ਼ਰਚਾ ਕਰਨਾ ਪੈਂਦਾ ਹੈ ਤੇ ਨਤੀਜੇ ਵਜੋਂ ਖੇਤੀ ਉਨ੍ਹਾਂ ਲਈ ਘਾਟੇ ਵਾਲਾ ਸੌਦਾ ਹੋ ਨਿੱਬੜਦੀ ਹੈ ਜਿਸ ਕਰਕੇ ਕਿਸਾਨ ਮੰਗ ਕਰਦੇ ਹਨ ਕਿ ਸਰਕਾਰਾਂ ਨੂੰ ਇਸ ਵਾਧੂ ਕੀਤੇ ਜਾਣ ਵਾਲੇ ਖ਼ਰਚੇ ਦੇ ਸਬੰਧ ਵਿਚ ਅਲੱਗ ਸਬਸਿਡੀ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ | ਇਸ ਦੇ ਚਲਦਿਆਂ ਕਣਕ ਦੀ ਫ਼ਸਲ ਵੱਢਣ ਪਿੱਛੋਂ ਕਿਸਾਨਾਂ ਵੱਲੋਂ ਖੇਤਾਂ ਵਿਚ ਬਾਕੀ ਬਚੀ ਕਣਕ ਦੀ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਅੱਗ ਲਗਾ ਕੇ ਸਾੜੇ ਜਾਣ ਦੇ ਸਿੱਟੇ ਵਜੋਂ ਪਹਿਲਾਂ ਤੋਂ ਹੀ ਗੰਧਲਾ ਹੋਇਆ ਵਾਤਾਵਰਣ ਹੋਰ ਵੀ ਦੂਸ਼ਿਤ ਹੋ ਰਿਹਾ ਹੈ, ਇਸ ਨਾਲ ਵਾਤਾਵਰਨ ਵਿਚ ਪਹਿਲਾਂ ਨਾਲੋਂ ਤਾਪਮਾਨ 'ਚ ਵਾਧਾ ਹੋ ਰਿਹਾ ਦਰਜ ਕੀਤਾ ਜਾ ਰਿਹਾ ਹੈ ਅਤੇ ਇਹ ਸਿਲਸਿਲਾ ਬ-ਦਸਤੂਰ ਜਾਰੀ ਹੈ |
ਦੂਸ਼ਿਤ ਹੋਏ ਵਾਤਾਵਰਨ ਦੇ ਨਤੀਜੇ ਵਜੋਂ ਵਾਯੂਮੰਡਲ ਵਿਚ ਲਗਾਤਾਰ ਜ਼ਹਿਰੀਲੇ ਤੱਤ ਵਧਣ ਕਰਕੇ ਇਹ ਵਿਸ਼ੈਲੇ ਤੱਤ ਮਨੁੱਖਤਾ ਲਈ ਗੰਭੀਰ ਸੰਕਟ ਖੜ੍ਹੇ ਕਰਨ ਲਈ ਸਾਡੇ ਵਾਤਾਵਰਨ ਵਿਚ ਬੜੀ ਤੇਜ਼ੀ ਨਾਲ ਫ਼ੈਲ ਰਹੇ ਹਨ ਜਿਸ ਦਾ ਸਭ ਤੋਂ ਬੁਰਾ ਅਸਰ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਉੱਪਰ ਪੈ ਰਿਹਾ ਹੈ | ਇੰਨ੍ਹਾਂ ਜ਼ਹਿਰੀਲੇ ਤੱਤਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਵਿਚ ਸਾਹ, ਦਮਾਂ, ਜ਼ੁਕਾਮ, ਖੰਘ ਅਤੇ ਛਾਤੀ ਦੇ ਰੋਗ ਆਦਿ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ ਅਤੇ ਨਤੀਜੇ ਵਜੋਂ ਹਸਪਤਾਲਾਂ ਵਿਚ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ | ਸਰਕਾਰ ਜਿਸ ਤਰ੍ਹਾਂ ਆਵਾਜਾਈ ਦੇ ਸਾਧਨਾਂ, ਕਾਰਖਾਨਿਆਂ, ਭੱਠਿਆਂ ਆਦਿ ਵਲੋਂ ਪੈਦਾ ਕੀਤੇ ਜਾ ਰਹੇ ਪ੍ਰਦੂਸ਼ਣ ਨੂੰ ਕਾਨੂੰਨ ਦੁਆਰਾ ਰੋਕਣ ਦੇ ਉਪਰਾਲੇ ਕਰ ਰਹੀ ਹੈ ਉਸੇ ਤਰ੍ਹਾਂ ਹੀ ਪਰਾਲੀ ਸਾੜੇ ਜਾਣ ਦੇ ਮਾਮਲੇ ਵਿਚ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ ਪਰ ਇਸ ਤੋਂ ਪਹਿਲਾਂ ਕਿਸਾਨਾਂ ਦੀ ਖੇਤੀ 'ਤੇ ਆਉਣ ਵਾਲੇ ਖ਼ਰਚਿਆਂ ਅਤੇ ਉਨ੍ਹਾਂ 'ਤੇ ਪੈ ਰਹੇ ਆਰਥਿਕ ਬੋਝ ਘਟਾਉਣ ਲਈ ਸਰਕਾਰਾਂ ਨੂੰ ਕੁਝ ਜ਼ਰੂਰੀ ਕਦਮ ਉਠਾਉਣ ਦੀ ਲੋੜ ਹੈ | ਖੇਤੀ ਪ੍ਰਤੀ ਸਰਕਾਰਾਂ ਵੱਲੋਂ ਕੀਤੇ ਗਏ ਸੰਜੀਦਾ ਯਤਨਾਂ ਦੇ ਨਤੀਜੇ ਵਜੋਂ ਜਦੋਂ ਖੇਤੀ ਕਿਸਾਨਾਂ ਲਈ ਲਾਹੇਵੰਦ ਧੰਦਾ ਸਾਬਿਤ ਹੋਣ ਲੱਗੇਗੀ ਤਾਂ ਉਹ ਖ਼ੁਦ ਹੀ ਪਰਾਲੀ ਸਾੜਨ ਦਾ ਰਸਤਾ ਛੱਡ ਕੇ ਇਸ ਨੂੰ ਖੇਤਾਂ ਵਿਚ ਹੀ ਵਾਹੁਣ ਨੂੰ ਤਰਜੀਹ ਦੇਣਗੇ |

-ਦਾਨ ਸਿੰਘ ਵਾਲਾ, ਜ਼ਿਲ੍ਹਾ: ਬਠਿੰਡਾ ਮੋ: 98140-14914

ਜੈਵਿਕ ਖਾਦ ਬਣਾਉਣਾ ਕਿਸਾਨਾਂ ਲਈ ਸਮੇਂ ਦੀ ਲੋੜ

ਜ਼ਹਿਰਾਂ ਨਾਲ ਵਾਤਾਵਰਨ 'ਤੇ ਬਹੁਤ ਬੁਰਾ ਅਸਰ ਪਿਆ | ਬਿਮਾਰੀਆਂ ਦਾ ਬਹੁਤਾ ਕਾਰਨ ਸਿੰਥੈਟਿਕ ਦਵਾਈਆਂ ਤੇ ਖਾਦਾਂ ਹਨ¢ ਪ੍ਰਾਪੰਰਿਕ ਪੰਜਾਬੀ ਖੇਤੀਬਾੜੀ ਦੇ ਰੁਝਾਨ ਵਿਚ ਆਮ ਕਚਰਾ, ਗੋਬਰ, ਜਾਨਵਰਾਂ ਦਾ ਮਲਮੂਤਰ ਅਤੇ ਹੋਰ ਸਬਜ਼ੀਆਂ ਫਲਾਂ ਦਾ ਛਿਲਕਾ ਇਕੱਠਾ ਕਰਕੇ ਖਾਦ ਬਣਾਉਣ ਦੀ ਪ੍ਰਥਾ ਪ੍ਰਚਲਿਤ ਸੀ¢ ਜਿਸ ਵਿਚ ਪੌਦਿਆਂ ਦੇ ਲਈ ਜ਼ਰੂਰੀ ਸਾਰੇ ਪੌਸ਼ਟਿਕ ਤੱਤ ਅਤੇ ਮਿੱਟੀ ਵਿਚ ਜੈਵਿਕ ਪਦਾਰਥਾਂ ਦਾ ਵਿਘਟਨ ਕਰਨ ਵਾਲੇ ਸਾਰੇ ਤਰ੍ਹਾਂ ਦੇ ਸੂਖ਼ਮਜੀਵੀ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ¢ ਪਿੰਡਾਂ ਵਿਚ ਆਮ ਢੇਰ ਮਿਲ ਜਾਂਦੇ ਸਨ¢ ਕਿਸਾਨ ਆਪਣੇ ਬਲਦਾਂ ਦੀਆਂ ਖੁਰਲੀਆਂ ਖੇਤਾਂ ਵਿਚ ਰੱਖ ਦਿੰਦੇ ਸਨ¢ ਇੰਝ ਕਰਨ ਨਾਲ ਸਾਰਾ ਦਿਨ ਚਾਰਾ ਖਾ ਕੇ ਪਸ਼ੂ ਮਲ-ਮੂਤਰ ਗੋਬਰ ਸਿੱਧਾ ਹੀ ਖੇਤਾਂ ਵਿਚ ਖਿਲਾਰ ਦਿੰਦੇ ਸਨ¢ ਜਿਸ ਖੇਤ ਵਿਚ ਘਾਟ ਹੁੰਦੀ ਸੀ ਉਸ ਵਿਚ ਢੇਰ ਲਿਆ ਕੇ ਪਾਇਆ ਜਾਂਦਾ ਸੀ¢  ਇਸ ਵਿਧੀ ਨਾਲ ਜੈਵਿਕ ਖਾਦ ਦੇ ਇਸਤੇਮਾਲ ਨਾਲ ਮਿੱਟੀ ਦੀ ਕੁਦਰਤੀ ਉਪਜਾਊ ਸ਼ਕਤੀ ਦਾ ਵਿਕਾਸ ਹੁੰਦਾ ਰਹਿੰਦਾ ਸੀ¢ ਇਹ ਵਿਧੀ ਘਰਾਂ ਵਿਚ ਸਬਜ਼ੀ ਫਲਾਂ ਤੇ ਹੋਰ ਰਹਿੰਦ ਖੂੰਹਦ ਨੂੰ ਖਾਦ ਵਿਚ ਬਦਲ ਸਕਦੇ ਹਾਂ¢ ਮੈਂ ਆਪ ਵੀ ਇਹ ਵਿਧੀ ਅਪਣਾ ਕੇ ਸਾਰੇ ਘਰ ਦੀ ਸਬਜ਼ੀ ਉਗਾ ਲੈਂਦਾ ਹਾਂ¢ ਇੰਝ ਤੁਹਾਨੂੰ ਘਰ ਵਿਚ ਹੋਰ ਬਾਹਰੋਂ ਲਿਆ ਕੇ ਖਾਦ ਪਾਉਣ ਦੀ ਜ਼ਰੂਰਤ ਨਹੀਂ ਰਹਿੰਦੀ¢ ਪੈਸੇ ਵੀ ਬਚਦੇ ਨੇ ਦੂਸਰੇ ਪਾਸੇ ਸਿੰਥੈਟਿਕ ਖਾਦਾਂ ਤੋਂ ਵੀ ਰਾਹਤ ਮਿਲਦੀ ਹੈ¢ ਇੰਜ ਉਗਾਈਆਂ ਸਬਜ਼ੀਆਂ ਮਿੱਠੀਆਂ ਗੁਣਕਾਰੀ ਤੱਤਾਂ ਨਾਲ ਭਰਪੂਰ ਵੀ ਹੁੰਦੀਆਂ ਹਨ¢ ਅਜਿਹੀਆਂ ਸਬਜ਼ੀਆਂ ਖਾਣ ਨਾਲ ਅਸੀਂ ਬਿਮਾਰੀਆਂ ਤੋਂ ਵੀ ਰਾਹਤ ਪਾਈ ਰੱਖਦੇ ਹਾਂ¢ ਮਿੱਟੀ ਵੀ ਜ਼ਿਆਦਾ ਸਮੇਂ ਤੱਕ ਚੰਗੀ ਫ਼ਸਲ ਦੇਣ ਦੇ ਯੋਗ ਬਣੀ ਰਹਿੰਦੀ ਸੀ¢ ਸਾਰੇ ਕਿਸਾਨਾਂ ਦੇ ਖੇਤ ਵਿਚ ਹੀ ਖਾਦ ਬਣਾਉਣ ਦਾ ਕੱਚਾ ਮਾਲ ਉਪਲਬਧ ਹੋਣ ਦੇ ਕਾਰਨ ਉਸਨੂੰ ਬਣਾਉਣ 'ਤੇ ਵਿਸ਼ੇਸ਼ ਖਰਚ ਨਹੀਂ ਕਰਨਾ ਪੈਦਾ ਹੈ¢ ਫ਼ਸਲ ਅਤੇ ਮਿੱਟੀ ਦੋਵਾਂ ਦੇ ਲਈ ਜੈਵਿਕ ਖਾਦ ਲਾਭਕਾਰੀ ਹੁੰਦੀ ਹੈ¢ ਅੱਜਕਲ੍ਹ ਇਹ ਸਮਝਦੇ ਹੋਏ ਵੀ ਕਿਸਾਨ ਜੈਵਿਕ ਖਾਦ ਬਣਾਉਣ ਅਤੇ ਉਸ ਦਾ ਇਸਤੇਮਾਲ ਖੇਤੀ ਵਿਚ ਕਰਨ ਪ੍ਰਤੀ ਵੀ ਉਦਾਸੀਨ ਹਨ¢ ਇਸ ਦੇ ਸੰਭਾਵਿਤ ਕਾਰਨ ਕਈ ਹੋ ਸਕਦੇ ਹਨ¢
ਜੈਵਿਕ ਖਾਦ ਬਣਾਉਣ ਲਈ ਰਹਿੰਦ-ਖੂੰਹਦ ਮਲ ਮੂਤਰ ਸਬਜ਼ੀਆਂ ਫਲਾਂ ਦੇ ਛਿਲਕੇ, ਗੋਬਰ ਆਦਿ ਤਾਂ ਕਿਸਾਨ ਦੇ ਖੇਤ ਵਿਚ ਹੀ ਉਪਲਬਧ ਹੁੰਦਾ ਹੈ¢ ਪਰ ਉਸ ਤੋਂ ਵਧੀਆ ਖਾਦ ਬਣਾਉਣ ਦੇ ਨਿਯੋਜਿਤ ਤਰੀਕੇ ਅਤੇ ਤਕਨੀਕਾਂ ਬਾਰੇ ਕਿਸਾਨਾਂ ਨੂੰ ਜ਼ਰੂਰੀ ਜਾਣਕਾਰੀ ਨਹੀਂ ਹੁੰਦੀ¢ ਉਚਿਤ ਜਾਣਕਾਰੀ ਦੇ ਅਭਾਵ ਵਿਚ ਵਧੀਆ ਖਾਦ ਨਾ ਬਣ ਪਾਉਣ ਕਾਰਨ ਕਿਸਾਨਾਂ ਨੂੰ ਸੰਤੋਸ਼ਜਨਕ ਨਤੀਜੇ ਨਹੀਂ ਮਿਲ ਪਾਉਂਦੇ, ਜਿਸ ਕਰਕੇ ਕਿਸਾਨ ਜੈਵਿਕ ਖਾਦ ਦੀ ਜਗ੍ਹਾ ਰਸਾਇਣਕ ਖਾਦ ਨੂੰ ਤਰਜੀਹ ਤੇ ਪਹਿਲ ਦਿੰਦੇ ਹਨ¢ ਉਹ ਅਜਿਹੀ ਵਿਧੀ ਖੇਤੀਬਾੜੀ ਮਾਹਿਰਾਂ ਕੋਲੋਂ ਸੌਖਿਆਂ ਹੀ ਥੋੜ੍ਹੇ ਜਿਹੇ ਸਮੇਂ ਵਿਚ ਸਿੱਖ ਸਕਦਾ ਹੈ¢ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਛੋਟੇ-ਛੋਟੇ ਕੋਰਸ ਲਾਏ ਜਾਂਦੇ ਹਨ, ਜੋ ਕਿ ਬਹੁਤ ਹੀ ਗੁਣਕਾਰੀ ਤੇ ਲਾਭਦਾਇਕ ਸਿੱਧ ਹੋਏ ਹਨ¢
ਜੈਵਿਕ ਖਾਦ ਬਣਾਉਣ ਲਈ ਉਪਲਬਧ ਜੈਵਿਕ ਪਦਾਰਥ ਕਿਸੇ ਵੀ ਪ੍ਰਕਾਰ ਦੇ ਪਸ਼ੂਆਂ ਅਤੇ ਬਨਸਪਤੀ ਤੋਂ ਪ੍ਰਾਪਤ ਪਦਾਰਥ ਜਾਂ ਗਲਣਯੋਗ ਰਹਿੰਦ ਖੂੰਹਦ ਗਲੇ ਸੜੇ ਪੱਤਿਆਂ ਤੋਂ  ਬਣਾਈ ਜਾ ਸਕਦੀ ਹੈ¢ ਕਚਰੇ ਦੇ ਪ੍ਰਕਾਰ, ਉਸ ਦੀ ਗੁਣਵੱਤਾ ਅਤੇ ਉਸ ਦੀ ਮਾਤਰਾ ਵਿਚ ਖੇਤਰ ਅਤੇ ਮੌਸਮ ਅਨੁਸਾਰ ਪਰਿਵਰਤਨ ਹੁੰਦਾ ਹੈ¢ ਜਿਵੇਂ ਪਿੰਡ ਅਤੇ ਖੇਤ ਵਿਚ ਉਤਪੰਨ ਹੋਣ ਵਾਲਾ ਕਚਰਾ ਉੱਥੋਂ ਦੇ ਵਾਤਾਵਰਨ, ਖੇਤ ਦੇ ਖੇਤਰਫਲ, ਉਸ ਖੇਤ ਵਿਚ ਹੋਣ ਵਾਲੀਆਂ ਫ਼ਸਲਾਂ, ਉਸ ਵਿਚ ਰਹਿਣ ਵਾਲੇ ਆਦਮੀਆਂ ਅਤੇ ਜਾਨਵਰਾਂ ਦੀ ਸੰਖਿਆ ਅਤੇ ਉਨ੍ਹਾਂ ਦੇ ਭੋਜਨ ਦੇ ਪ੍ਰਕਾਰ ਉੱਪਰ ਨਿਰਭਰ ਕਰੇਗਾ¢ ਇਸੇ ਪ੍ਰਕਾਰ ਉਸ ਪਿੰਡ ਵਿਚ ਈਾਧਨ ਦੇ ਲਈ ਉਪਲਬਧ ਸਾਧਨ, ਉਸ ਪਿੰਡ ਦੀ ਆਰਥਿਕ-ਸਮਾਜਿਕ ਅਵਸਥਾ ਅਤੇ ਕਚਰੇ ਦੀ ਸੰਭਾਲ ਦੇ ਤਰੀਕਿਆਂ ਉਪਰ ਕਚਰੇ ਦੀ ਉਪਲਬਧਤਾ ਨਿਰਭਰ ਕਰੇਗੀ¢ ਇਸੇ ਪ੍ਰਕਾਰ ਸ਼ਹਿਰਾਂ ਵਿਚ ਜੈਵਿਕ ਕਚਰੇ ਦੇ ਨਾਲ-ਨਾਲ ਨਾ-ਗਲਣਯੋਗ ਕਚਰਾ ਜਿਵੇਂ ਪਲਾਸਟਿਕ ਆਦਿ ਵੀ ਹੋਵੇਗਾ¢ਸੋ, ਇਸ ਤਰ੍ਹਾਂ ਅਲੱਗ-ਅਲੱਗ ਖੇਤਰਾਂ ਲਈ ਕਚਰੇ ਦੇ ਪ੍ਰਕਾਰ, ਗੁਣਵੱਤਾ ਅਤੇ ਉਪਲਬਧਤਾ ਦੇ ਆਧਾਰ 'ਤੇ ਖਾਦ ਬਣਾਉਣ ਦੀ ਪ੍ਰਕਿਰਿਆ ਦਾ ਇਕ ਹੀ ਹੋਣਾ ਸੰਭਵ ਨਹੀਂ ਹੈ¢ ਫਿਰ ਵੀ ਕਚਰੇ ਦੇ ਵਿਘਟਨ ਦੀ ਪ੍ਰਕਿਰਿਆ ਨਾਲ ਸਬੰਧਿਤ ਕੁਝ ਮੂਲਭੂਤ ਜਾਣਕਾਰੀ, ਸਥਾਨ ਅਤੇ ਕਚਰੇ ਦੀ ਮਾਤਰਾ ਅਤੇ ਗੁਣਵੱਤਾ ਦੇ ਆਧਾਰ 'ਤੇ ਖਾਦ/ਕੰਪੋਸਟ ਦੀ ਪ੍ਰਕਿਰਿਆ ਨਿਰਧਾਰਿਤ ਕਰਨ ਵਿਚ ਮਦਦਗਾਰ ਹੋ ਸਕਦੀ ਹੈ¢

-ਜੀ-193 ਭਾਈ ਰਣਧੀਰ ਸਿੰਘ ਨਗਰ ਲੁਧਿਆਣਾ

ਕੁਝ ਰਕਬੇ ਵਿਚ ਕਿਸਾਨ ਬਾਸਮਤੀ ਜ਼ਰੂਰ ਲਗਾਉਣ

ਇਸ ਵਾਰ ਕੁਝ ਰਕਬੇ ਵਿਚ ਬਾਸਮਤੀ ਜ਼ਰੂਰੀ ਬੀਜੀ ਜਾਵੇ | ਜੇਕਰ ਮੰਡੀ ਵਿਚ ਵਿਕਰੀ ਦੀ ਦਿੱਕਤ ਆਉਂਦੀ ਹੈ ਤਾਂ ਆਪ ਵਿਕਰੀ ਦਾ ਯਤਨ ਕੀਤਾ ਜਾਵੇ | ਚੌਲ ਭਾਵੇਂ ਸਾਉਣੀ ਦੀ ਮੁੱਖ ਫ਼ਸਲ ਬਣ ਗਏ ਹਨ ਪਰ ਫਿਰ ਵੀ ਇਹ ਪੰਜਾਬੀਆਂ ਦੀ ਖ਼ੁਰਾਕ ਦਾ ਹਿੱਸਾ ਨਹੀਂ ਬਣ ਸਕੇ | ਹੁਣ ਵੀ ਪੰਜਾਬੀ ਆਮ ਕਰਕੇ ਬਾਸਮਤੀ ਚੌਲਾਂ ਦੀ ਹੀ ਵਰਤੋਂ ਕਰਦੇ ਹਨ | ਇਹ ਚਾਵਲ ਵੀ ਖ਼ੁਰਾਕ ਦਾ ਹਿੱਸਾ ਨਹੀਂ ਹਨ ਸਗੋਂ ਮਿੱਠੀਆਂ ਵਸਤਾਂ ਬਣਾਉਣ ਲਈ ਵਰਤੇ ਜਾਂਦੇ ਹਨ | ਖੀਰ ਪੰਜਾਬੀਆਂ ਦੀ ਮਨਭਾਉਂਦੀ ਮਿੱਠੀ, ਵਸਤੂ ਹੈ | ਬਾਸਮਤੀ ਚੌਲਾਂ ਨੂੰ ਦੁੱਧ ਵਿਚ ਰਿੰਨਿ੍ਹਆ ਜਾਂਦਾ ਹੈ ਇਸ ਵਿਚ ਖੰਡ ਤੇ ਖੁਸ਼ਕ ਮੇਵੇ ਮਿਲਾਏ ਜਾਂਦੇ ਹਨ | ਪੰਜਾਬੀ ਸੰਸਾਰ ਦੇ ਕਿਸੇ ਵੀ ਹਿੱਸੇ ਵਿਚ ਰਹਿੰਦਾ ਹੋਵੇ ਉਸ ਦੇ ਘਰ ਖੀਰ ਜ਼ਰੂਰ ਬਣਦੀ ਹੈ | ਬਾਸਮਤੀ ਚੌਲਾਂ ਦਾ ਜਰਦਾ/ਪਲਾਉ ਵੀ ਬਣਾਇਆ ਜਾਂਦਾ ਹੈ | ਇਸ ਲਈ ਚੌਲਾਂ ਨੂੰ ਦੁੱਧ ਦੀ ਥਾਂ ਪਾਣੀ ਵਿਚ ਰਿੰਨਿ੍ਹਆ ਜਾਂਦਾ ਹੈ | ਇਸ ਵਿਚ ਖੰਡ ਅਤੇ ਖ਼ੁਸ਼ਕ ਮੇਵੇ ਮਿਲਾਏ ਜਾਂਦੇ ਹਨ | ਇਸ ਨੂੰ ਕੇਸਰ ਪਾ ਕੇ ਪੀਲਾ ਰੰਗ ਦਿੱਤਾ ਜਾਂਦਾ ਹੈ | ਜੇਕਰ ਚੌਲਾਂ ਨੂੰ ਉਬਾਲਿਆ ਵੀ ਜਾਂਦਾ ਹੈ ਤਾਂ ਵੀ ਉਨ੍ਹਾਂ ਉੱਤੇ ਸ਼ੱਕਰ ਜਾਂ ਪੀਸੀ ਚੀਨੀ ਤੇ ਦੇਸੀ ਘਿਓ ਪਾ ਕੇ ਖਾਧਾ ਜਾਂਦਾ ਹੈ | ਬਾਸਮਤੀ ਚੌਲਾਂ ਦੀ ਇਹ ਖ਼ੂਬੀ ਹੈ ਕਿ ਜਦੋਂ ਇਨ੍ਹਾਂ ਨੂੰ ਪਕਾਇਆ ਜਾਂਦਾ ਹੈ ਤਾਂ ਇਹ ਬਹੁਤ ਲੰਬੇ ਹੋ ਜਾਂਦੇ ਹਨ ਤੇ ਇਨ੍ਹਾਂ ਵਿਚ ਮਹਿਕ ਆਉਣ ਲਗਦੀ ਹੈ ਜਿਸ ਨੂੰ ਬਾਸਮਤੀ ਦੀ ਮਹਿਕ ਆਖਿਆ ਜਾਂਦਾ ਹੈ | ਬਾਸਮਤੀ ਦੀ ਵਿਦੇਸ਼ਾਂ ਵਿਚ ਵੀ ਮੰਗ ਹੈ | ਇਸ ਮੰਗ ਵਿਚ ਵਾਧਾ ਹੋ ਰਿਹਾ ਹੈ | ਸਾਲ 2010-11 ਵਿਚ ਭਾਰਤ ਨੇ 23.70 ਲੱਖ ਟਨ ਬਾਸਮਤੀ ਚਾਵਲ ਬਰਾਮਦ ਕੀਤੇ ਜਿਹੜੇ ਵਧ ਕੇ 2013-14 ਵਿਚ 37.57 ਲੱਖ ਟਨ ਹੋ ਗਏ ਸਨ | ਬਾਸਮਤੀ ਲਈ ਵਿਸ਼ੇਸ਼ ਪੌਣਪਾਣੀ ਦੀ ਲੋੜ ਪੈਂਦੀ ਹੈ | ਪੰਜਾਬ ਦਾ ਪੌਣ ਪਾਣੀ ਇਸ ਲਈ ਬਹੁਤ ਢੁਕਵਾਂ ਹੈ | ਇਸੇ ਕਰਕੇ ਪੰਜਾਬੀ ਬਾਸਮਤੀ ਚੌਲਾਂ ਦੇ ਸ਼ੌਕੀਨ ਹਨ | ਪਾਕਿਸਤਾਨ ਵਿਚ ਵੀ ਪੰਜਾਬ ਹੀ ਬਾਸਮਤੀ ਦੀ ਖੇਤੀ ਦਾ ਮੁੱਖ ਕੇਂਦਰ ਹੈ | ਪਾਕਿਸਤਾਨ ਬਰਾਮਦ ਲਈ ਸਾਥੋਂ ਅੱਗੇ ਹੈ ਕਿਉਂਕਿ ਉਨ੍ਹਾਂ ਦੇ ਚੌਲਾਂ ਨੂੰ ਸਾਡੇ ਨਾਲੋਂ ਵਧੀਆ ਗਿਣਿਆ ਜਾਂਦਾ ਹੈ | ਬਾਸਮਤੀ ਦੀ ਪਨੀਰੀ ਜੂਨ ਦੇ ਮਹੀਨੇ ਬੀਜੀ ਜਾਂਦੀ ਹੈ | ਵੱਧ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਪਨੀਰੀ 10 ਜੂਨ ਘਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਪਨੀਰੀ 15 ਜੂਨ ਨੂੰ ਬੀਜਣੀ ਚਾਹੀਦੀ ਹੈ | ਪੰਜਾਬ ਵਿਚ ਕਾਸ਼ਤ ਲਈ ਪੰਜਾਬ ਬਾਸਮਤੀ 5, ਪੰਜਾਬ ਬਾਸਮਤੀ 4, ਪੰਜਾਬ ਬਾਸਮਤੀ 3, ਪੰਜਾਬ ਬਾਸਮਤੀ 2, ਬਾਸਮਤੀ 386, ਬਾਸਮਤੀ 370, ਪੂਸਾ ਬਾਸਮਤੀ 1509 ਅਤੇ ਪੂਸਾ ਬਾਸਮਤੀ 1121 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ | ਪੰਜਾਬ ਬਾਸਮਤੀ 2, ਪੰਜਾਬ ਬਾਸਮਤੀ 3 ਅਤੇ ਪੂਸਾ ਬਾਸਮਤੀ 1121 ਦੀ ਪਨੀਰੀ ਪਹਿਲਾਂ ਬੀਜੀ ਜਾਵੇ | ਇਨ੍ਹਾਂ ਤੋਂ ਬਗੈਰ ਪੂਸਾ ਬਾਸਮਤੀ 1718, ਪੂਸਾ ਬਾਸਮਤੀ 1637 ਕਿਸਮਾਂ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ | ਸਭ ਤੋਂ ਵੱਧ ਝਾੜ ਪੂਸਾ ਬਾਸਮਤੀ 1637 ਦਾ ਹੈ | ਇਕ ਏਕੜ ਵਿਚੋਂ 17.5 ਕੁਇੰਟਲ ਝਾੜ ਪ੍ਰਾਪਤ ਹੋ ਜਾਂਦਾ ਹੈ ਤੇ ਇਹ ਪੱਕਣ ਵਿਚ 138 ਦਿਨ ਲੈਂਦੀ ਹੈ | ਪੂਸਾ ਬਾਸਮਤੀ 1509 ਦਾ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ ਪਰ ਇਹ ਤਿਆਰ ਹੋਣ ਵਿਚ ਕੇਵਲ 120 ਦਿਨ ਲੈਂਦੀ ਹੈ | ਇਸ ਕਿਸਮ ਨੂੰ ਬੀਜਣ ਲਈ ਪਹਿਲ ਦੇਣੀ ਚਾਹੀਦੀ ਹੈ | ਪੰਜਾਬ ਬਾਸਮਤੀ 5, 4, 3, 2, ਪੂਸਾ ਬਾਸਮਤੀ 1121, 1638, 1637 ਦੀ ਪਨੀਰੀ ਪੁੱਟ ਕੇ ਜੁਲਾਈ ਦੇ ਪਹਿਲੇ ਪੰਦਰਵਾੜੇ ਤੇ ਬਾਕੀ ਕਿਸਮਾਂ ਦੀ ਲੁਆਈ ਦੂਜੇ ਪੰਦਰਵਾੜੇ ਕੀਤੀ ਜਾਵੇ | ਅਗੇਤੀ ਲੁਆਈ ਨਾ ਕੀਤੀ ਜਾਵੇ | ਇਕ ਏਕੜ ਲਈ ਅੱਠ ਕਿਲੋ ਬੀਜ ਦੀ ਪਨੀਰੀ ਚਾਹੀਦੀ ਹੈ | ਜਦੋਂ ਪਨੀਰੀ 25 ਤੋਂ 30 ਦਿਨਾਂ ਦੀ ਹੋ ਜਾਵੇ ਤਾਂ ਇਸ ਨੂੰ ਪੁੱਟ ਕੇ ਖੇਤ ਵਿਚ ਲਗਾਇਆ ਜਾ ਸਕਦਾ ਹੈ | ਪਨੀਰੀ ਪੁੱਟਣ ਤੋਂ ਪਹਿਲਾਂ ਪਾਣੀ ਦੇਵੋ ਅਤੇ ਪੁੱਟਣ ਪਿਛੋਂ ਜੜ੍ਹਾਂ ਨੂੰ ਧੋਵੋ | ਪਨੀਰੀ ਲਾਈਨਾਂ ਵਿਚ ਲਗਾਈ ਜਾਵੇ | ਲਾਈਨਾਂ ਵਿਚਕਾਰ 20 ਤੇ ਬੂਟਿਆਂ ਵਿਚਕਾਰ 15 ਸੈਂਟੀ ਮੀਟਰ ਦਾ ਫ਼ਾਸਲਾ ਰੱਖਿਆ ਜਾਵੇ | ਇਕ ਥਾਂ ਦੋ ਬੂਟੇ ਲਗਾਵੋ | ਬਾਸਮਤੀ ਨੂੰ ਬਹੁਤੀਆਂ ਰਸਾਇਣਿਕ ਖਾਦਾਂ ਦੀ ਲੋੜ ਨਹੀਂ ਹੈ | ਜੇਕਰ ਕਣਕ ਨੂੰ ਫ਼ਾਸਫ਼ੋਰਸ ਪਾਈ ਗਈ ਹੈ ਤਾਂ ਲੁਆਈ ਸਮੇਂ ਕਿਸੇ ਖਾਦ ਦੀ ਲੋੜ ਨਹੀਂ ਹੈ | ਨਾਈਟ੍ਰੋਜਨ ਵਾਲੀ ਖਾਦ ਵੀ ਘੱਟ ਹੀ ਪਾਈ ਜਾਵੇ | ਪਨੀਰੀ ਲਗਾਉਣ ਦੇ ਤਿੰਨ ਹਫ਼ਤਿਆਂ ਪਿਛੋਂ ਨਾਈਟ੍ਰੋਜਨ ਖਾਦ ਪਾਈ ਜਾ ਸਕਦੀ ਹੈ | ਜੇਕਰ ਲੋੜ ਹੋਵੇ ਤਾਂ ਛੇ ਹਫ਼ਤਿਆਂ ਪਿੱਛੋਂ ਹੋਰ ਯੂਰੀਆ ਪਾਇਆ ਜਾ ਸਕਦਾ ਹੈ | ਯੂਰੀਆ ਉਦੋਂ ਪਾਵੋ ਜਦੋਂ ਖੇਤ ਵਿਚ ਪਾਣੀ ਖੜਾ ਨਾ ਹੋਵੇ | ਖਾਦ ਪਾਉਣ ਦੇ ਤਿੰਨ ਦਿਨਾਂ ਪਿੱਛੋਂ ਪਾਣੀ ਲਗਾ ਦਿੱਤਾ ਜਾਵੇ | ਪਨੀਰੀ ਲਗਾਉਣ ਪਿਛੋਂ ਦੋ ਹਫ਼ਤੇ ਪਾਣੀ ਖੇਤ ਵਿਚ ਖੜ੍ਹਾ ਰੱਖਿਆ ਜਾਵੇ | ਮੁੜ ਕੇਵਲ ਧਰਤੀ ਨੂੰ ਹੀ ਗਿੱਲਾ ਰੱਖਿਆ ਜਾਵੇ | ਫ਼ਸਲ ਵਿਚੋਂ ਨਦੀਨਾਂ ਨੂੰ ਜ਼ਰੂਰ ਕੱਢਿਆ ਜਾਵੇ | ਬਾਸਮਤੀ ਉਤੇ ਬਿਮਾਰੀਆਂ ਤੇ ਕੀੜਿਆਂ ਦਾ ਹਮਲਾ ਵਧੇਰੇ ਹੁੰਦਾ ਹੈ | ਬਿਮਾਰੀਆਂ ਨੂੰ ਦੂਰ ਰੱਖਣ ਲਈ ਰੋਗ ਰਹਿਤ ਬੀਜ ਅਤੇ ਉਪਚਾਰ ਕੀਤਾ ਹੋਇਆ ਬੀਜ ਵਰਤਿਆ ਜਾਵੇ | ਜੇਕਰ ਕਿਸੇ ਕੀਟ ਦਾ ਹਮਲਾ ਨਜ਼ਰ ਆਵੇ ਤਾਂ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਜ਼ਹਿਰਾਂ ਦੀ ਵਰਤੋਂ ਕੀਤੀ ਜਾਵੇ | ਫ਼ਸਲ ਨੂੰ ਪੱਕਣ ਸਾਰ ਹੀ ਕੱਟ ਲੈਣਾ ਚਾਹੀਦਾ ਹੈ | ਵਾਢੀ ਵਿਚ ਕੀਤੀ ਦੇਰੀ ਨਾਲ ਦਾਣੇ ਝੜ ਜਾਂਦੇ ਹਨ | ਫ਼ਸਲ ਦੀ ਉਸੇ ਦਿਨ ਝੜਾਈ ਕਰ ਲੈਣੀ ਚਾਹੀਦੀ ਹੈ | ਬਾਸਮਤੀ ਦੀ ਵੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ | ਇਸ ਲਈ ਪੂਸਾ ਬਾਸਮਤੀ 1121 ਅਤੇ ਪੂਸਾ ਬਾਸਮਤੀ 1509 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ | ਇਹ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ ਕੀਤੀ ਜਾਵੇ |

ਸਾਉਣੀ ਰੱੁਤ ਵਿਚ ਦਾਲਾਂ ਦੀ ਸਫ਼ਲ ਕਾਸ਼ਤ ਦੇ ਢੰਗ

ਦਾਲਾਂ ਦੀ ਕਾਸ਼ਤ ਕਰਨੀ ਸਾਡੇ ਲਈ ਬਹੁਤ ਮਹੱਤਤਾ ਰੱਖਦੀ ਹੈ ਕਿਉਂਕਿ ਦਾਲਾਂ ਮਨੁੱਖੀ ਸਿਹਤ ਲਈ ਜ਼ਰੂਰੀ ਤੱਤ ਜਿਵੇਂ ਕਿ ਪ੍ਰੋਟੀਨ, ਵਿਟਾਮਿਨ ਆਦਿ ਮੁਹੱਈਆ ਕਰਾਉਣ ਦੇ ਨਾਲ-ਨਾਲ ਜ਼ਮੀਨ ਦੀ ਸਿਹਤ ਸੁਧਾਰਨ ਵਿਚ ਵੀ ਅਹਿਮ ਰੋਲ ਨਿਭਾਉਂਦੀਆਂ ਹਨ¢ ਇਕ ਰਿਪੋਰਟ ਅਨੁਸਾਰ ਸਾਡੀ ਰੋਜ਼ਾਨਾ ਖੁਰਾਕ ਵਿਚ ਦਾਲਾਂ ਦੀ ਖਪਤ ਘੱਟੋ ਘੱਟ 80 ਗ੍ਰਾਮ/ਮਨੁੱਖ/ਦਿਨ ਹੋਣੀ ਚਾਹੀਦੀ ਹੈ ਪਰ ਭਾਰਤ ਵਿਚ ਇਹ ਸਿਰਫ਼ 30-35 ਗ੍ਰਾਮ/ਮਨੁੱਖ/ਦਿਨ ਹੈ¢ ਸਾਉਣੀ ਰੱੁਤ ਵਿਚ ਮੂੰਗੀ, ਮਾਂਹ, ਅਰਹਰ ਅਤੇ ਸੋਇਆਬੀਨ ਦੀ ਕਾਸ਼ਤ ਕੀਤੀ ਜਾ ਸਕਦੀ ਹੈ¢ ਇਨ੍ਹਾਂ ਫ਼ਸਲਾਂ ਦਾ ਵਧੇਰੇ ਝਾੜ ਲੈਣ ਲਈ ਕਿਸਾਨਾਂ ਨੂੰ ਹੇਠ ਦੱਸੇ ਨੁਕਤੇ ਅਪਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ¢
ਬੀਜ ਦੀ ਮਾਤਰਾ ਅਤੇ ਬੀਜ ਨੂੰ ਟੀਕਾ ਲਾਉਣਾ : ਇਕ ਏਕੜ ਵਿਚ ਕਾਸ਼ਤ ਲਈ ਮੂੰਗੀ ਦਾ 8 ਕਿਲੋ, ਮਾਂਹ ਦਾ 6-8 ਕਿਲੋ, ਅਰਹਰ ਦਾ 6 ਕਿਲੋ ਅਤੇ ਸੋਇਆਬੀਨ ਦਾ 25-30 ਕਿਲੋ ਬੀਜ ਪਾਉਣਾ ਚਾਹੀਦਾ ਹੈ¢ ਬਿਜਾਈ ਤੋਂ ਪਹਿਲਾਂ ਬੀਜ ਨੂੰ ਸਿਫ਼ਾਰਿਸ਼ ਕੀਤੀਆਂ ਜੀਵਾਣੂੰ ਖਾਦਾਂ ਦੇ ਟੀਕੇ ਨਾਲ ਚੰਗੀ ਤਰ੍ਹਾਂ ਰਲਾ ਦੇਣਾ ਚਾਹੀਦਾ ਹੈ¢
ਬਿਜਾਈ ਦਾ ਸਮਾਂ ਅਤੇ ਢੰਗ : ਮੂੰਗੀ ਦੀ ਬਿਜਾਈ ਲਈ ਜੁਲਾਈ ਦਾ ਦੂਜਾ, ਅਰਹਰ ਲਈ ਮਈ ਦਾ ਦੂਜਾ ਅਤੇ ਸੋਇਆਬੀਨ ਲਈ ਜੂਨ ਦਾ ਪਹਿਲਾ ਪੰਦਰਵਾੜਾ ਢੁਕਵਾਂ ਸਮਾਂ ਹੈ¢ ਸੇਂਜੂ ਹਾਲਤਾਂ ਲਈ ਮਾਂਹ ਦੀ ਬਿਜਾਈ ਜੂਨ ਦੇ ਆਖਰੀ ਹਫ਼ਤੇ ਤੋਂ ਜੁਲਾਈ ਦਾ ਪਹਿਲੇ ਹਫ਼ਤੇ ਤੱਕ, ਜਦਕਿ ਨੀਮ ਪਹਾੜੀ ਇਲਾਕਿਆਂ ਵਿਚ 15 ਤੋਂ 25 ਜੁਲਾਈ ਤੱਕ ਕਰਨੀ ਚਾਹੀਦੀ ਹੈ¢ ਮੂੰਗੀ, ਅਰਹਰ ਅਤੇ ਸੋਇਆਬੀਨ ਦੀ ਬਿਜਾਈ ਬਿਨਾਂ ਜ਼ਮੀਨ ਤਿਆਰ ਕੀਤਿਆਂ ਜ਼ੀਰੋ-ਟਿਲ ਡਰਿੱਲ ਨਾਲ ਵੀ ਕੀਤੀ ਜਾ ਸਕਦੀ ਹੈ¢
ਖਾਦ ਪ੍ਰਬੰਧਨ : ਖਾਦਾਂ ਦੀ ਵਰਤੋਂ ਹਮੇਸ਼ਾ ਮਿੱਟੀ ਪਰਖ ਦੇ ਆਧਾਰ 'ਤੇ ਹੀ ਕਰਨੀ ਚਾਹੀਦੀ ਹੈ¢ਜੇਕਰ ਮਿੱਟੀ ਦੀ ਪਰਖ ਨਾ ਕਰਾਈ ਹੋਵੇ ਤਾਂ ਮੂੰਗੀ ਨੂੰ 11 ਕਿਲੋ ਯੂਰੀਆ ਦੇ ਨਾਲ 100 ਕਿਲੋ ਸਿੰਗਲ ਸੁਪਰਫ਼ਾਸਫ਼ੇਟ,ਮਾਂਹ ਨੂੰ 11 ਕਿਲੋ ਯੂਰੀਆ ਦੇ ਨਾਲ 60 ਕਿਲੋ ਸਿੰਗਲ ਸੁਪਰਫ਼ਾਸਫ਼ੇਟ, ਅਰਹਰ ਨੂੰ 13 ਕਿਲੋ ਯੂਰੀਆ ਦੇ ਨਾਲ 100 ਕਿਲੋ ਸੁਪਰਫ਼ਾਸਫ਼ੇਟ ਅਤੇ ਸੋਇਆਬੀਨ ਨੂੰ 28 ਕਿਲੋ ਯੂਰੀਆ ਦੇ ਨਾਲ-ਨਾਲ 200 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ¢ ਸਾਰੀਆਂ ਖਾਦਾਂ ਬਿਜਾਈ ਸਮੇਂ ਹੀ ਪਾਉਣੀਆਂ ਚਾਹੀਦੀਆਂ ਹਨ¢ ਜੇ ਅਰਹਰ ਤੋਂ ਪਹਿਲਾਂ ਕਣਕ ਨੂੰ ਸਿਫ਼ਾਰਸ਼ ਮਾਤਰਾ ਵਿਚ ਫ਼ਾਸਫ਼ੋਰਸ ਪਾਈ ਗਈ ਹੋਵੇ ਤਾਂ ਇਸ ਨੂੰ ਫ਼ਾਸਫ਼ੋਰਸ ਪਾਉਣ ਦੀ ਲੋੜ ਨਹੀਂ ਹੁੰਦੀ¢ ਇਸੇ ਤਰਾਂ ਜੇਕਰ ਸੋਇਆਬੀਨ ਤੋਂ ਪਹਿਲਾਂ ਕਣਕ ਨੂੰ ਸਿਫ਼ਾਰਸ਼ ਮਾਤਰਾ ਵਿਚ ਫ਼ਾਸਫ਼ੋਰਸ ਪਾਈ ਗਈ ਹੋਵੇ ਤਾਂ ਇਸ ਨੂੰ ਸਿਰਫ਼ 150 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਪਾਉਣ ਦੀ ਲੋੜ ਹੁੰਦੀ ਹੈ¢ ਸੋਇਆਬੀਨ ਦਾ ਵਧੇਰੇ ਝਾੜ ਲੈਣ ਵਾਸਤੇ, ਉਪਰੋਕਤ ਖਾਦਾਂ ਤੋਂ ਇਲਾਵਾ, ਫ਼ਸਲ ਬੀਜਣ ਤੋਂ 60 ਅਤੇ 75 ਦਿਨਾਂ ਬਾਅਦ 2 ਫ਼ੀਸਦੀ ਯੂਰੀਆ ਦਾ ਛਿੜਕਾਅ ਕਰਨਾ ਲਾਹੇਵੰਦ ਹੈ¢
ਨਦੀਨਾਂ ਦੀ ਰੋਕਥਾਮ : ਮੂੰਗੀ ਵਿਚ ਨਦੀਨਾਂ ਨੂੰ ਇਕ ਜਾਂ ਦੋ ਗੋਡੀਆਂ (ਪਹਿਲੀ ਗੋਡੀ ਬਿਜਾਈ ਤੋਂ 4 ਹਫ਼ਤੇ ਪਿੱਛੋਂ ਅਤੇ ਦੂਜੀ, ਜੇ ਲੋੜ ਪਵੇ ਤਾਂ, ਬਿਜਾਈ ਤੋਂ 6 ਹਫ਼ਤੇ ਪਿੱਛੋਂ) ਅਤੇ ਮਾਂਹ ਵਿਚ ਇਕ ਗੋਡੀ (ਬਿਜਾਈ ਤੋਂ 4 ਹਫ਼ਤੇ ਪਿੱਛੋਂ) ਨਾਲ ਕਾਬੂ ਕੀਤਾ ਜਾ ਸਕਦਾ ਹੈ¢ ਅਰਹਰ ਅਤੇ ਸੋਇਆਬੀਨ ਵਿਚ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 3 ਅਤੇ 6 ਹਫ਼ਤਿਆਂ ਬਾਅਦ ਦੋ ਗੋਡੀਆਂ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ¢ ਇਸ ਤੋਂ ਇਲਾਵਾ, ਅਰਹਰ ਵਿਚ ਬਿਜਾਈ ਤੋਂ ਦੋ ਦਿਨਾਂ ਦੇ ਅੰਦਰ ਇਕ ਲਿਟਰ ਅਤੇ ਸੋਇਆਬੀਨ ਵਿਚ 600 ਮਿਲੀਲਿਟਰ ਸਟੌਾਪ 30 ਈ. ਸੀ. (ਪੈਂਡੀਮੈਥਾਲਿਨ) ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ 'ਚ ਘੋਲ ਕੇ ਛਿੜਕਾਅ ਕਰਨ ਨਾਲ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ¢ ਅਰਹਰ ਅਤੇ ਸੋਇਆਬੀਨ ਵਿਚ ਨਦੀਨਾਂ ਦੀ ਸਰਵਪੱਖੀ ਰੋਕਥਾਮ ਲਈ 600 ਮਿਲੀਲਿਟਰ ਸਟੌਾਪ 30 ਈ ਸੀ ਪ੍ਰਤੀ ਏਕੜ ਛਿੜਕਾਅ ਤੋਂ ਬਾਅਦ ਬਿਜਾਈ ਤੋਂ 6-7 ਹਫ਼ਤਿਆਂ ਬਾਅਦ ਇਕ ਗੋਡੀ ਕਰਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ¢ ਸੋਇਆਬੀਨ ਵਿਚ 300 ਮਿਲੀਲੀਟਰ ਪ੍ਰਤੀ ਏਕੜ ਪਰੀਮੇਜ਼ 10 ਐੱਸ ਅੱੈਲ (ਇਮੇਜ਼ਥਾਪਾਇਰ) ਨੂੰ 150 ਲਿਟਰ ਪਾਣੀ ਚ ਘੋਲ ਕੇ ਬਿਜਾਈ ਤੋਂ 15-20 ਦਿਨਾਂ ਬਾਅਦ ਛਿੜਕਾਅ ਕਰਨ ਨਾਲ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ¢
ਸਿੰਚਾਈ : ਮੂੰਗੀ ਅਤੇ ਮਾਂਹ ਨੂੰ ਆਮ ਤੌਰ 'ਤੇ ਪਾਣੀ ਲਗਾਉਣ ਦੀ ਲੋੜ ਨਹੀਂ ਪੈਂਦੀ ਪ੍ਰੰਤੂ ਔੜ ਲੱਗਣ ਤੇ ਇਹਨਾਂ ਦੀ ਸਿੰਚਾਈ ਕਰਨੀ ਚਾਹੀਦੀ ਹੈ¢ ਅਰਹਰ ਨੂੰ ਪਹਿਲਾ ਪਾਣੀ ਬਿਜਾਈ ਤੋਂ 3-4 ਹਫ਼ਤਿਆਂ ਬਾਅਦ ਅਤੇ ਅਗਲੇ ਪਾਣੀ ਬਾਰਿਸ਼ ਨਾ ਹੋਣ ਦੀ ਸੂਰਤ ਵਿਚ ਹੀ ਲਗਾਉਣੇ ਚਾਹੀਦੇ ਹਨ¢
ਵਾਢੀ ਅਤੇ ਗਹਾਈ : ਮੂੰਗੀ ਦੀ ਕਟਾਈ ਤਕਰੀਬਨ 80 ਫ਼ੀਸਦੀ ਫ਼ਲੀਆਂ ਪੱਕ ਜਾਣ ਤੇ ਅਤੇ ਮਾਂਹ ਦੀ ਕਟਾਈ ਪੱਤੇ ਝੜ ਜਾਣ ਅਤੇ ਫ਼ਲੀਆਂ ਸਲੇਟੀ-ਕਾਲੀਆਂ ਹੋ ਜਾਣ 'ਤੇ ਕਰਨੀ ਚਾਹੀਦੀ ਹੈ¢ ਸੋਇਆਬੀਨ ਦੀ ਕਟਾਈ ਉਸ ਸਮੇਂ ਕਰਨੀ ਚਾਹੀਦੀ ਹੈ ਜਦੋਂ ਬਹੁਤ ਸਾਰੇ ਪੱਤੇ ਝੜ ਜਾਣ ਅਤੇ ਫ਼ਲੀਆਂ ਦਾ ਰੰਗ ਬਦਲ ਜਾਵੇ |

-ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਬਰਨਾਲਾ
ਮੋਬਾਈਲ : 98556-03629.

ਆਧੁਨਿਕ ਸੱਥ

ਸਾਨੂੰ ਸਭ ਤੋਂ ਪਹਿਲਾਂ ਮੈਂ ਸੱਥ ਸ਼ਬਦ ਦਾ ਅਰਥ ਦੱਸਦਾ ਹਾਂ, ਭਾਵੇਂ ਬਹੁਤਿਆਂ ਨੂੰ ਪਤਾ ਹੀ ਹੋਵੇਗਾ ਪਰ ਅੱਜਕਲ੍ਹ ਦੀ ਪੀੜ੍ਹੀ ਦੇ ਜ਼ਿਆਦਾ ਹੋਣਗੇ ਜਿਹੜੇ ਨਹੀਂ ਜਾਣਦੇ ਹੋਣਗੇ¢ 'ਸੱਥ' ਪਿੰਡ ਵਿਚ ਇਕ ਸਾਂਝੀ ਥਾਂ ਨੂੰ ਕਿਹਾ ਜਾਦਾ ਹੈ, ਜਿਥੇ ਲੋਕ ਆਪਣੇ ਕੰਮਾਂਕਾਰਾਂ ਤੋਂ ਵਿਹਲੇ ਹੋ ਕੇ ਇਕੱਠੇ ਬੈਠਦੇ ਸਨ¢ ਜਵਾਨ, ਬਜ਼ੁਰਗਾਂ ਦੇ ਜ਼ਿੰਦਗੀ ਦੇ ਤਜਰਬਿਆਂ ਵਿਚੋਂ ਬਹੁਤ ਕੁਝ ਸਿੱਖਦੇ ਸਨ¢ ਇਸ ਥਾਂ 'ਤੇ ਸਾਰਾ ਹੀ ਦਿਨ ਵਿਆਹ ਵਾਗੂੰ ਰੌਣਕਾਂ ਲੱਗੀਆਂ ਰਹਿੰਦੀਆਂ ਸਨ, ਪਰ ਹੁਣ ਇਹ ਸਾਂਝੀਆਂ ਥਾਵਾਂ ਜ਼ਿਆਦਾਤਰ ਖ਼ਤਮ ਹੀ ਹੋ ਰਹੀਆਂ ਹਨ¢ ਇਸੇ ਕਰਕੇ ਹੀ ਲੋਕਾਂ ਵਿਚ ਆਪਣਾਪਣ ਖ਼ਤਮ ਹੋ ਰਿਹਾ ਹੈ¢ ਇਹ ਉਹ ਥਾਂ ਹੁੰਦੀ ਸੀ ਜਿੱਥੇ ਪਿੰਡ ਦੀ ਸਾਰੀ ਹੀ ਖ਼ਬਰ ਜਿਵੇਂ ਕਿਸੇ ਦੇ ਘਰ ਕੋਈ ਪਰਾਹੁਣੇ ਆਏ ਹਨ, ਖ਼ੁਸ਼ੀ, ਗ਼ਮੀ ਤੇ ਇਥੇ ਤੱਕ ਪਤੀ-ਪਤਨੀ ਦੇ ਝਗੜੇ ਬਾਰੇ ਵੀ ਕਿਸੇ ਆਂਢੀ-ਗੁਆਂਢੀ ਤੋਂ ਪਤਾ ਲੱਗ ਹੀ ਜਾਂਦਾ ਸੀ¢ ਅੱਜਕਲ੍ਹ ਤੇਜ਼ ਰਫ਼ਤਾਰ ਜ਼ਿੰਦਗੀ ਇਹ ਸਭ ਗੱਲਾਂ ਨੂੰ ਹਜ਼ਮ ਕਰ ਗਈ ਹੈ¢ ਸਾਰਿਆਂ ਨੂੰ ਹੀ ਕਾਹਲੀ ਮੱਚੀ ਪਈ ਹੈ | ਆਧੁਨਿਕ ਜੀਵਨ ਵਿਚ ਇਹ ਸੱਥਾਂ ਵਾਲਾ ਕੰਮ ਹਜ਼ਾਮਤਾਂ ਵਾਲੀਆਂ ਦੁਕਾਨਾ ਕਰ ਰਹੀਆਂ ਹਨ, ਜੋ ਹਰ ਖ਼ਬਰ ਸਾਨੂੰ ਸੱਥ ਵਿਚੋਂ ਮਿਲਦੀ ਹੁੰਦੀ ਸੀ, ਉਹੀ ਹੁਣ ਸਾਨੂੰ ਸਾਰੀ ਜਾਣਕਾਰੀ ਇਥੋਂ ਮਿਲ ਜਾਦੀਂ ਹੈ ਕਿਉਂਕਿ ਜਿਵੇਂ ਸੱਥ ਵਿਚ ਤਰ੍ਹਾਂ-ਤਰ੍ਹਾਂ ਦੇ ਬੰਦੇ ਆ ਕੇ ਜਾਣਕਾਰੀ ਸਾਂਝੀ ਕਰਦੇ ਸਨ, ਹੁਣ ਸਾਨੂੰ ਇਹ ਸਾਰੀ ਜਾਣਕਾਰੀ ਇਥੋਂ ਮਿਲਦੀ ਹੈ ਕਿਉਂਕਿ ਉੱਥੇ ਵੀ ਤਰ੍ਹਾਂ-ਤਰ੍ਹਾਂ ਦੇ ਬੰਦੇ ਆਉਂਦੇ ਹਨ¢ ਇਸੇ ਲਈ ਹੀ ਮੈਂ ਹਜ਼ਾਮਤਾਂ ਦੀਆਂ ਦੁਕਾਨਾਂ ਨੂੰ ਆਧੁਨਿਕ ਸੱਥ ਦਾ ਨਾਂਅ ਦਿੱਤਾ ਹੈ |

-ਮੋਬਾਈਲ : 8437556667Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX