ਤਾਜਾ ਖ਼ਬਰਾਂ


ਸਾਊਦੀ ਅਰਬ ਤੋਂ ਆਏ ਪਿੰਡ ਮਠੋਲਾ ਦੇ ਵਿਅਕਤੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  about 1 hour ago
ਘੁਮਾਣ ,16 ਜੁਲਾਈ {ਬਮਰਾਹ }-ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਦੇ ਬਾਬਾ ਨਾਮਦੇਵ ਭਵਨ ਵਿੱਚ ਇਕਾਂਤਵਾਸ ਕੀਤੇ ਗਏ ਸਾਊਦੀ ਅਰਬ ਤੋਂ ਆਏ 25 ਲੋਕਾਂ ਵਿੱਚੋਂ ਇੱਕ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ । ਇਸ ਸਬੰਧੀ ...
ਸੁਨਾਮ ਦੇ ਕੱਚਾ ਪਹਾ ਰੋਡ ਦੀ ਇਕ ਔਰਤ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ ,16 ਜੁਲਾਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)- ਸੁਨਾਮ ਸ਼ਹਿਰ 'ਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਂਅ ਨਹੀ ਲੈ ਰਿਹਾ ਕਿਉਂਕਿ ਇਕ ਦੋ ਦਿਨ ਛੱਡ ਕੇ ਸ਼ਹਿਰ 'ਚ ਕੋਰੋਨਾ ਦਾ ਕੋਈ ਨਾਂ ...
ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਸਵ-ਡਿਵੀਜਨ ਪੱਧਰ 'ਤੇ ਸਿਵਲ ਤੇ ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਕਰੇਗਾ ਗਠਿਤ
. . .  about 2 hours ago
ਰਾਜਪੁਰਾ 'ਚ ਕੋਰੋਨਾ ਦੇ ਤਿੰਨ ਮਰੀਜ਼ਾਂ ਦੀ ਪੁਸ਼ਟੀ
. . .  about 2 hours ago
ਰਾਜਪੁਰਾ 16 ਜੁਲਾਈ (ਰਣਜੀਤ ਸਿੰਘ)- ਰਾਜਪੁਰਾ ਸ਼ਹਿਰ 'ਚ ਅੱਜ ਫਿਰ 3 ਮਰੀਜ਼ ਕੋਰੋਨਾ ...
ਜ਼ਿਲ੍ਹਾ ਜਲੰਧਰ ਮੈਜਿਸਟਰੇਟ ਵੱਲੋਂ ਹੋਟਲਾਂ ਸਮੇਤ ਹੋਰ ਥਾਵਾਂ 'ਤੇ ਹੋਣ ਵਾਲੇ ਫੰਕਸ਼ਨਾ ਸੰਬੰਧੀ ਹਦਾਇਤਾ ਜਾਰੀ
. . .  about 2 hours ago
ਜ਼ਿਲ੍ਹਾ ਜਲੰਧਰ ਮੈਜਿਸਟਰੇਟ ਵੱਲੋਂ ਹੋਟਲਾਂ ਸਮੇਤ ਹੋਰ ਥਾਵਾਂ 'ਤੇ ਹੋਣ ਵਾਲੇ ਫੰਕਸ਼ਨਾ ਸੰਬੰਧੀ ਹਦਾਇਤਾ ਜਾਰੀ ...
ਕਣਕ ਨਾ ਮਿਲਣ ਕਾਰਨ ਲੋਕਾਂ ਨੇ ਡੀਪੂ ਅੱਗੇ ਕੀਤਾ ਰੋਸ ਪ੍ਰਦਰਸ਼ਨ
. . .  about 2 hours ago
ਬਾਘਾ ਪੁਰਾਣਾ, 16 ਜੁਲਾਈ (ਬਲਰਾਜ ਸਿੰਗਲਾ)- ਅੱਜ ਬਾਘਾ ਪੁਰਾਣਾ ਦੇ ਵਾਰਡ ਨੰਬਰ 1 ਵਿਚਲੇ ਡੀਪੂ ...
ਸਿਵਲ ਹਸਪਤਾਲ ਗੁਰਦਾਸਪੁਰ ਦਾ ਲੈਬ ਟੈਕਨੀਸ਼ੀਅਨ ਨੂੰ ਹੋਇਆ ਕੋਰੋਨਾ
. . .  about 3 hours ago
ਗੁਰਦਾਸਪੁਰ, 16 ਜੁਲਾਈ (ਆਰਿਫ਼)- ਸਿਵਲ ਹਸਪਤਾਲ ਗੁਰਦਾਸਪੁਰ ਦੀ ਲੈਬ ਅੰਦਰ ਕੰਮ ਕਰਦੇ ਇਕ ਸੀਨੀਅਰ ਲੈਬ...
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੌਰ ਕਮੇਟੀ ਦੀ ਮੀਟਿੰਗ 'ਚ 8 ਅਹਿਮ ਮਤੇ ਕੀਤੇ ਗਏ ਪਾਸ
. . .  about 3 hours ago
ਚੰਡੀਗੜ੍ਹ, 16 ਜੁਲਾਈ (ਸੁਰਿੰਦਰਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੌਰ ਕਮੇਟੀ ਦੀ ਮੀਟਿੰਗ ਅੱਜ ਪਾਰਟੀ ਪ੍ਰਧਾਨ...
ਨਵਾਂ ਸ਼ਹਿਰ 'ਚ ਦੋ ਡਾਕਟਰਾਂ ਸਮੇਤ 6 ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਨਵਾਂਸ਼ਹਿਰ,16 ਜੁਲਾਈ (ਗੁਰਬਖ਼ਸ਼ ਸਿੰਘ ਮਹੇ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਖ਼ਾਸ ਕਰ ਕੇ ਨਵਾਂਸ਼ਹਿਰ ਸ਼ਹਿਰੀ ਹਲਕੇ 'ਚ ...
ਸ਼ੇਰਾਂਵਾਲਾ 'ਚ ਚਾਰ ਸਾਲਾ ਬੱਚਾ, ਦਾਦਾ ਅਤੇ ਮਾਂ ਕੋਰੋਨਾ ਪਾਜ਼ੀਟਿਵ
. . .  about 3 hours ago
ਮੰਡੀ ਕਿੱਲਿਆਂਵਾਲੀ, 16 ਜੁਲਾਈ (ਇਕਬਾਲ ਸਿੰਘ ਸ਼ਾਂਤ)- ਮਹਾਂਮਾਰੀ ਦੀ ਲਾਗ ਲੰਬੀ ਹਲਕੇ ਦੇ ਪੇਂਡੂ ਖੇਤਰਾਂ 'ਚ ਘਰਾਂ 'ਚ ਵੜ...
ਖਿਲਚੀਆਂ ਪੁਲਿਸ ਵੱਲੋਂ ਪਿਸਤੌਲ ਤੇ ਅਫ਼ੀਮ ਸਮੇਤ 2 ਵਿਅਕਤੀ ਕਾਬੂ
. . .  about 3 hours ago
ਟਾਂਗਰਾ, 16 ਜੁਲਾਈ (ਹਰਜਿੰਦਰ ਸਿੰਘ ਕਲੇਰ) - ਪੁਲਿਸ ਜ਼ਿਲ੍ਹਾ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐੱਸ.ਪੀ ਹਰਕ੍ਰਿਸ਼ਨ ਸਿੰਘ ...
ਕੋਰੋਨਾ ਕਾਰਨ ਭਾਜਪਾ ਨੇ ਸੂਬੇ 'ਚ ਸਾਰੇ ਰਾਜਨੀਤਿਕ ਪ੍ਰੋਗਰਾਮ 31 ਜੁਲਾਈ ਤਕ ਕੀਤੇ ਮੁਲਤਵੀ
. . .  about 4 hours ago
ਪਠਾਨਕੋਟ, 16 ਜੁਲਾਈ (ਸੰਧੂ /ਚੌਹਾਨ/ਆਸ਼ੀਸ਼ ਸ਼ਰਮਾ)- ਕੋਵੀਡ -19 ਮਹਾਂਮਾਰੀ ਦੀ ਗੰਭੀਰਤਾ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ...
ਕੋਰੋਨਾ ਦਾ ਮਰੀਜ਼ ਨਾ ਲੱਭਣ ਕਾਰਨ ਪ੍ਰਸ਼ਾਸਨ ਨੂੰ ਪਈ ਹੱਥਾਂ ਪੈਰਾਂ ਦੀ
. . .  about 4 hours ago
ਲਹਿਰਾਗਾਗਾ ਦੇ ਚੇਅਰਮੈਨ ਨੂੰ ਹੋਇਆ ਕੋਰੋਨਾ
. . .  about 4 hours ago
ਲਹਿਰਾਗਾਗਾ, 16 ਜੁਲਾਈ (ਅਸ਼ੋਕ ਗਰਗ)- ਮਾਰਕੀਟ ਕਮੇਟੀ ਲਗਿਰਗਾਗਾ ਦੇ ਚੇਅਰਮੈਨ ਅਤੇ ਪਿੰਡ ਲਹਿਲਾ ਕਲਾਂ ...
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ 3 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ 3 ਹੋਰ ਕੋਰੋਨਾ...
ਲੁਧਿਆਣਾ 'ਚ ਕੋਰੋਨਾ ਦੇ 61 ਨਵੇਂ ਮਾਮਲਿਆਂ ਦੀ ਪੁਸ਼ਟੀ, 1 ਮੌਤ
. . .  about 4 hours ago
ਲੁਧਿਆਣਾ, 16 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ ਨਾਲ ਸਬੰਧਿਤ ਅੱਜ ਇੱਕ ਹੋਰ ਮਰੀਜ਼ ਦੀ ਕੋਰੋਨਾ ਨਾਲ....
ਅੰਮ੍ਰਿਤਸਰ 'ਚ ਕੋਰੋਨਾ ਦਾ ਉਛਾਲ, 23 ਹੋਰ ਨਵੇਂ ਮਾਮਲੇ ਆਏ ਸਾਹਮਣੇ, ਇੱਕ ਹੋਰ ਮੌਤ
. . .  1 minute ago
ਅੰਮ੍ਰਿਤਸਰ , 16 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਦਾ ਮੁੜ ਉਛਾਲ ਆਇਆ ਹੈ। ਇੱਥੇ ਅੱਜ ਇੱਕੋ ਦਿਨ 'ਚ 23 ਨਵੇਂ ਮਾਮਲੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਸਾਹਮਣੇ ਆਏ ਹਨ। ਇਸੇ ਦੇ ਨਾਲ ਹੀ...
ਅਰਨੀਵਾਲਾ ਖੇਤਰ ਨਾਲ ਸੰਬੰਧਿਤ ਚਾਰ ਜਣਿਆਂ ਦੀ ਰਿਪੋਰਟ ਆਈ ਪਾਜ਼ੀਟਿਵ
. . .  about 5 hours ago
ਮੰਡੀ ਅਰਨੀਵਾਲਾ, 16 ਜੁਲਾਈ (ਨਿਸ਼ਾਨ ਸਿੰਘ ਸੰਧੂ)- ਸਿਹਤ ਵਿਭਾਗ ਵਲੋਂ ਕੋਰੋਨਾ ਸੰਬੰਧੀ ਕੀਤੀ ਗਈ ਸੈਂਪਲਿੰਗ ਦੌਰਾਨ ਫ਼ਾਜ਼ਿਲਕਾ ਦੇ ਅਰਨੀਵਾਲਾ ਖੇਤਰ ਨਾਲ ਸੰਬੰਧਿਤ ਚਾਰ ਜਣਿਆਂ ਦੀ ਰਿਪੋਰਟ ਪਾਜ਼ੀਟਿਵ...
ਪੰਜਾਬ ਸਰਕਾਰ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਦਾ ਰੇਟ ਕੀਤਾ ਨਿਰਧਾਰਿਤ
. . .  about 5 hours ago
ਚੰਡੀਗੜ੍ਹ, 16 ਜੁਲਾਈ- ਪੰਜਾਬ ਸਰਕਾਰ ਨੇ ਸੂਬੇ 'ਚ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਦਾ ਰੇਟ ਨਿਰਧਾਰਿਤ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ...
ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਸੂਬੇ 'ਚ ਨਿੰਮ ਦੇ ਬੂਟੇ ਲਗਾਉਣ ਦਾ ਆਗਾਜ਼
. . .  about 5 hours ago
ਬੇਗੋਵਾਲ, 16 ਜੁਲਾਈ (ਸੁਖਜਿੰਦਰ ਸਿੰਘ)- ਇਸਤਰੀ ਅਕਾਲੀ ਦਲ ਵਲੋਂ ਸੂਬੇ ਭਰ 'ਚ 16 ਤੋਂ 21 ਜੁਲਾਈ ਤੱਕ ਨਿੰਮ ਦੇ ਬੂਟੇ ਲਾਉਣ ਦੀ ਮੁਹਿੰਮ ਦਾ ਆਗਾਜ਼ ਅੱਜ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ...
ਹੁਸ਼ਿਆਰਪੁਰ 'ਚ ਕੋਰੋਨਾ ਦੇ ਚਾਰ ਹੋਰ ਮਾਮਲੇ ਆਏ ਸਾਹਮਣੇ
. . .  about 5 hours ago
ਹੁਸ਼ਿਆਰਪੁਰ, 16 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 4 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 220 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਸ਼ਾਹਕੋਟ : ਨਾਰੰਗਪੁਰ ਦੇ ਨੌਜਵਾਨ ਦੀ ਪਤਨੀ ਵੀ ਆਈ ਕੋਰੋਨਾ ਪਾਜ਼ੀਟਿਵ
. . .  about 2 hours ago
ਮਲਸੀਆਂ, 16 ਜੁਲਾਈ (ਅਜ਼ਾਦ ਸਚਦੇਵਾ, ਸੁਖਦੀਪ ਸਿੰਘ)- ਸ਼ਾਹਕੋਟ ਬਲਾਕ ਦੇ ਪਿੰਡ ਨਾਰੰਗਪੁਰ ਦੇ ਇੱਕ ਨੌਜਵਾਨ ਰਮਨਦੀਪ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਦੀ ਪਤਨੀ...
ਕੋਰੋਨਾ ਦਾ ਮਰੀਜ਼ ਆਉਣ ਕਾਰਨ ਅੰਮ੍ਰਿਤਸਰ ਦੇ ਓਠੀਆਂ 'ਚ ਦਹਿਸ਼ਤ ਦਾ ਮਾਹੌਲ
. . .  about 5 hours ago
ਓਠੀਆਂ, 16 ਜੁਲਾਈ (ਗੁਰਵਿੰਦਰ ਸਿੰਘ ਛੀਨਾ)- ਅੰਮ੍ਰਿਤਸਰ ਦੇ ਓਠੀਆਂ ਦੇ ਇੱਕ ਮਰੀਜ਼, ਜੋ ਕਿ ਬਿਮਾਰ ਸੀ, ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਹੁਣ ਉਸ ਦੀ ਕੋਰੋਨਾ ਰਿਪੋਰਟ...
ਬੀ. ਐੱਸ. ਐੱਫ. ਦੇ ਜਵਾਨਾਂ ਸਣੇ ਫ਼ਾਜ਼ਿਲਕਾ ਜ਼ਿਲ੍ਹੇ 'ਚ 27 ਹੋਰ ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ
. . .  about 5 hours ago
ਫ਼ਾਜ਼ਿਲਕਾ, 16 ਜੁਲਾਈ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 27 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ 5 ਬੀ. ਐੱਸ. ਐੱਫ. ਜਵਾਨ ਵੀ ਸ਼ਾਮਲ ਹਨ। ਜਾਣਕਾਰੀ ਦਿੰਦਿਆਂ...
ਜਲਾਲਾਬਾਦ 'ਚ ਕੋਰੋਨਾ ਦੇ ਸੱਤ ਹੋਰ ਮਾਮਲੇ ਆਏ ਸਾਹਮਣੇ
. . .  about 5 hours ago
ਜਲਾਲਾਬਾਦ, 16 ਜੁਲਾਈ (ਕਰਨ ਚੁਚਰਾ)- ਜਲਾਲਾਬਾਦ 'ਚ ਅੱਜ ਕੋਰੋਨਾ ਦੇ ਸੱਤ ਹੋਰ ਮਾਮਲੇ ਸਾਹਮਣੇ ਆਏ ਹਨ। ਪੀੜਤਾਂ 'ਚ ਦੋ ਮਰਦ, ਚਾਰ ਔਰਤਾਂ ਅਤੇ ਇੱਕ ਦਸ ਸਾਲਾ ਬੱਚਾ ਸ਼ਾਮਲ ਹੈ। ਕੋਰੋਨਾ ਦੇ ਅੱਜ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਰਗਾਂ ਵਿਚ ਵਗਦੇ ਲਹੂ ਦੀ ਦਹਿਸ਼ਤ

'ਵੇ ਪਤਾ ਨੀ ਤੂੰ ਕਿਹੜੇ ਹਿਰਨਾਂ ਦੇ ਸਿੰਗੀਂ ਚੜ੍ਹਿਆ ਰਹਿਨਾਂ, ਮੈਨੂੰ ਪੰਜ ਦਿਨ ਹੋ ਗੇ ਮੁੜਦੀ ਨੂੰ', ਚਾਚੀ ਨੰਜੋ ਹੱਥ ਵਿਚ ਦੂਹਰਾ ਤੀਹਰਾ ਕੀਤਾ ਪਲਾਸਟਿਕ ਦਾ ਲਿਫਾਫਾ ਫੜੀ ਸਵੇਰੇ ਸੁਵੱਖਤੇ ਹੀ ਮੇਰੇ ਘਰ ਪਹੁੰਚ ਗਈ।
'ਚਾਚੀ ਸੁਨੇਹਾ ਭੇਜ ਦਿੰਦੀ ਮੈਂ ਆਪੇ ਤੈਨੂੰ ਮਿਲਣ ਪਹੁੰਚ ਜਾਂਦਾ', ਮੈਂ ਗੋਡੀਂ ਹੱਥ ਲਾਉਂਦਿਆਂ ਉਸ ਦੇ ਬੈਠਣ ਲਈ ਕੁਰਸੀ ਅੱਗੇ ਕਰ ਦਿੱਤੀ।
'ਵੇ ਪੁੱਤ ਆਹ ਦੇਖ ਤਾਂ.......', ਪਲਾਸਟਿਕ ਦਾ ਲਿਫ਼ਾਫ਼ਾ ਮੈਨੂੰ ਫੜਾਉਂਦਿਆਂ ਚਾਚੀ ਦਾ ਗੱਚ ਭਰ ਆਇਆ।
'ਚਾਚੀ ਤੂੰ ਇਹ ਕਿਉਂ ਚੁੱਕੀ ਫਿਰਦੀ ਏਂ ? ਇਹ ਤਾਂ ਘਰੇ ਸਾਂਭ ਕੇ ਰੱਖਣ ਵਾਲੇ ਜਰੂਰੀ ਕਾਗਜ ਨੇ'? ਮੈਂ ਮੇਜ 'ਤੇ ਢੇਰੀ ਕੀਤੇ ਚਾਚੀ ਦੇ ਸਾਰੇ ਟੱਬਰ ਦੇ ਅਧਾਰ ਕਾਰਡ, ਵੋਟਰ ਕਾਰਡ ਤੇ ਹੋਰ ਕਈ ਪੁਰਾਣੀਆਂ ਰਸੀਦਾਂ, ਬਿੱਲ ਵਗੈਰਾ ਮੁੜ ਲਿਫ਼ਾਫ਼ੇ 'ਚ ਪਾਉਂਦਿਆਂ ਕਿਹਾ। ਚਾਚੀ ਦਾ ਚਿਹਰਾ ਉਤਰਿਆ ਪਿਆ ਸੀ ਜਿਵੇਂ ਉਹ ਕਈ ਦਿਨਾਂ ਤੋਂ ਸੁੱਤੀ ਨਾ ਹੋਵੇ।
ਦਸ ਬਾਰਾਂ ਸਾਲ ਪਹਿਲਾਂ ਚਾਚੇ ਕੈਲੇ ਦੀ ਮੌਤ ਪਿਛੋਂ ਚਾਚੀ ਨੰਜੋ ਦਾ ਪਰਿਵਾਰ ਸਾਡੇ ਗੁਆਂਢ ਵਾਲਾ ਕੱਚਾ ਕੋਠੜਾ ਵੇਚ ਕੇ ਪਿੰਡੋਂ ਦੂਰ ਟੋਭੇ 'ਤੇ ਬਣੀ ਪੰਚਾਇਤੀ ਕਾਲੋਨੀ 'ਚ ਅਲਾਟ ਪੱਕੇ ਮਕਾਨ ਵਿਚ ਚਲਿਆ ਗਿਆ ਸੀ। ਬਚਪਨ ਵਿਚ ਮਾਂ ਨਾਲੋਂ ਵੱਧ ਪਿਆਰ ਕਰਨ ਵਾਲੀ ਚਾਚੀ ਨੰਜੋ ਨਾਲ ਫਿਰ ਕਦੇ-ਕਦਾਈਂ ਹੀ ਮੁਲਾਕਾਤ ਹੁੰਦੀ। ਕੱਚੇ ਕੋਠੜੇ ਮੂਹਰੇ ਮੰਜੀ 'ਤੇ ਬੈਠਾ ਚਾਚਾ ਕੈਲਾ ਸਾਰਾ ਦਿਨ ਖਊਂ-ਖਊਂ ਕਰਦਾ ਰਹਿੰਦਾ। ਉਹਦੇ ਉਪਰੋਥਲੀ ਜੰਮੇ ਪੰਜ ਪੁੱਤਾਂ ਵਿਚੋਂ ਬਸ 'ਕੱਲਾ ਬਿੱਲੂ ਹੀ ਬਚਿਆ ਸੀ। ਮੇਰੇ ਨਾਲ ਪੜ੍ਹਦਾ ਬਿੱਲੂ ਪੰਜਵੀਂ ਜਮਾਤ ਅੱਧ ਵਿਚਾਲੇ ਛੱਡ ਕੇ ਪਹਿਲਾਂ ਜਿਮੀਂਦਾਰਾਂ ਦੀਆ ਮੱਝਾਂ ਚਾਰਨ ਲੱਗ ਪਿਆ, ਫਿਰ ਕਿਸੇ ਟਰੱਕ ਵਾਲੇ ਦੇ ਢਹੇ ਚੜ੍ਹ ਕੇ ਕਲਕੱਤੇ ਜਾ ਵੜਿਆ। ਵਰ੍ਹਿਆਂ ਬਾਅਦ ਜਦੋਂ ਘਰ ਮੁੜਿਆ ਤਾਂ ਕਿਸੇ ਐਕਸੀਡੈਂਟ 'ਚ ਤੁਰਨ-ਫਿਰਨ ਤੋਂ ਆਹਰੀ ਹੋਇਆ ਪਿਉ ਵਾਂਗ ਸਿਰੇ ਦਾ ਅਮਲੀ ਬਣ ਚੁੱਕਿਆ ਸੀ। ਮੇਰੀ ਮਾਂ ਚਾਚੀ ਨੰਜੋ ਨੂੰ ਆਪਣੀਆਂ ਧੀਆਂ ਵਾਂਗ ਲਾਡ ਪਿਆਰ ਕਰਦੀ। ਨਸ਼ੇ ਦੀ ਤੋੜ 'ਚ ਚਾਚਾ ਕੈਲਾ ਅਕਸਰ ਚਾਚੀ ਨੰਜੋ ਨੂੰ ਕੁੱਟਦਾ। ਉਹ ਭੱਜ ਕੇ ਮੇਰੀ ਮਾਂ ਕੋਲ ਆ ਜਾਂਦੀ। ਮਾਂ ਨੂੰ ਉਹ ਵੀ ਸਾਡੇ ਵਾਂਗੂ ਹੀ ਬੇਬੇ ਜੀ ਕਹਿ ਕੇ ਬੁਲਾਉਂਦੀ। ਆਪਣਾ ਹਰ ਦੁੱਖ-ਸੁੱਖ ਮਾਂ ਨਾਲ ਸਾਂਝਾ ਕਰਦੀ। ਚਾਚੀ ਨੰਜੋ ਮਿਹਨਤ ਮਜ਼ਦੂਰੀ ਕਰਕੇ ਪਹਿਲਾਂ ਚਾਚੇ ਕੈਲੇ ਨੂੰ ਪਾਲਦੀ ਰਹੀ ਫਿਰ ਨਸ਼ੇ ਨਾਲ ਹੱਡੀਆਂ ਦੀ ਮੁੱਠ ਬਣੇ ਪੁੱਤ ਨੂੰ। ਉਹ ਵਰ੍ਹਿਆਂ ਤੋਂ ਲੰਬੜਾਂ ਦੇ ਘਰ ਗੋਹਾ ਕੂੜਾ ਤੇ ਘਰੇਲੂ ਕੰਮ ਧੰਦਾ ਕਰਦੀ ਇਕ ਤਰ੍ਹਾਂ ਉਨ੍ਹਾਂ ਦੇ ਪਰਿਵਾਰ ਦਾ ਅੰਗ ਹੀ ਬਣ ਗਈ ਸੀ। ਤਿੰਨੇ ਵਕਤ ਦੀ ਰੋਟੀ ਤੇ ਚਾਹ ਦੁੱਧ ਸਭ ਕੁਝ ਲੰਬੜਾਂ ਦੇ ਘਰੋਂ ਚਲਦਾ।
'ਨੰਜੋ ਜਦੋਂ ਕੈਲੇ ਨਾਲ ਵਿਆਹੀ ਤੀ ਤਾਂ ਲੋਕ ਖੜ੍ਹ-ਖੜ੍ਹ ਦੇਖਦੇ ਤੀ, ਕਿਸੇ ਵੱਡੇ ਘਰ ਦੀ ਜਾਈ ਹੋਣੀ ਆਂ', ਮੇਰੀ ਮਾਂ ਨੰਜੋ ਚਾਚੀ ਬਾਰੇ ਅਕਸਰ ਦਸਦੀ। ਹੱਲਿਆਂ ਦੀ ਵੱਢ-ਟੁੱਕ ਵੇਲੇ ਤਿੰਨ ਚਾਰ ਕੁ ਮਹੀਨਿਆਂ ਦੀ ਮਲੂਕੜੀ ਜਿਹੀ ਨੰਜੋ ਨੂੰ ਉਸ ਦੇ ਮਾਪੇ ਕੱਪੜੇ 'ਚ ਲਪੇਟ ਨਹਿਰ ਦੇ ਪੁਲ ਕੋਲ ਖੇਤ 'ਚ ਸੁੱਟ ਗਏ ਸਨ। ਕੱਖ ਲੈਣ ਗਈ ਬਿਸ਼ਨੀ ਵਿਲਕਦੀ ਬਲੂਰ ਨੂੰ ਛਾਤੀ ਨਾਲ ਲਾ ਕੇ ਘਰ ਲੈ ਆਈ।
'ਕਿਹੜੀ ਮਾਂ ਦਾ ਜੀਅ ਕਰਦਾ ਆਪਣੀਆਂ ਆਂਦਰਾਂ ਦੇ ਟੋਟੇ ਨੂੰ ਇਉਂ ਸੁੱਟਣ ਨੂੰ , ਕੋਈ ਤਾਂ ਮਜਬੂਰੀ ਹੋਊਗੀ, ਖੌਰੇ ਫਸਾਦੀ ਲੁਟੇਰਿਆਂ ਨੇ ਨੰਜੋ ਦੇ ਮਾਂ-ਪਿਉ ਕਤਲ ਈ ਕਰ ਦਿੱਤੇ ਹੋਣ, ਕਹਿੰਦੇ ਨਹਿਰ ਮੁਸਲਮਾਨਾਂ ਦੀਆਂ ਲਾਸ਼ਾਂ ਨਾਲ ਭਰੀ ਪਈ ਤੀ', ਚਾਚੀ ਨੰਜੋ ਬਾਰੇ ਦੱਸਦੀ ਮਾਂ ਦੀਆਂ ਅੱਖਾਂ ਭਰ ਆਉਂਦੀਆਂ। ਕਹਿੰਦੇ ਮਾਪਿਆਂ ਨੇ ਖੇਤ ਵਿਚ ਸੁੱਟਣ ਵੇਲੇ ਸੋਨੇ ਦੇ ਪਾਈਆ ਪੱਕੇ ਗਹਿਣਿਆਂ ਦੀ ਪੋਟਲੀ ਨੰਜੋ ਦੇ ਲੱਕ ਨਾਲ ਬੰਨ੍ਹੀ ਹੋਈ ਸੀ। ਇਹ ਭੇਤ ਦੀ ਗੱਲ ਨੰਜੋ ਚਾਚੀ ਦੀ ਪਾਲਣਹਾਰੀ ਮਾਂ ਬਿਸ਼ਨੀ ਨੇ ਮੇਰੀ ਮਾਂ ਨੂੰ ਖੁਦ ਦੱਸੀ ਸੀ।
ਗਲੀ ਗੁਆਂਢ ਵਿਚ ਲੜਦੀਆਂ-ਝਗੜਦੀਆਂ ਜ਼ਨਾਨੀਆਂ ਚਾਚੀ ਨੰਜੋ ਨੂੰ 'ਮੁਸਲਮਾਨਣੀ' ਕਹਿ ਕੇ ਮਿਹਣੇ ਮਾਰਦੀਆਂ।
'ਭਲਾ ਬੇਬੇ ਜੀ ਇਨ੍ਹਾਂ ਤੀਵੀਆਂ ਨੂੰ ਕੀ ਪਤੈ ਬਈ ਮੈਂ ਮੁਸਲਮਾਨ ਮਾਪਿਆਂ ਦੀ ਧੀ ਆਂ', ਉਹ ਮੇਰੀ ਮਾਂ ਕੋਲ ਆ ਕੇ ਆਪਣੇ ਅਤੀਤ ਬਾਰੇ ਸੋਚਦੀ ਵਿਲਕਣ ਲਗਦੀ।
'ਐਵੇਂ ਕੁੱਤੀਆਂ ਭੌਂਕਦੀਆਂ ਨੇ , ਤੂੰ ਐਵੇਂ ਨਾ ਦਿਲ ਨੂੰ ਲਾਇਆ ਕਰ', ਮੇਰੀ ਮਾਂ ਉਸ ਨੂੰ ਹੌਸਲਾ ਦਿੰਦੀ।
'ਵੇ ਪੁੱਤ ਊਂ ਇਹ ਕਾਗਜ਼ ਤਾਂ ਠੀਕ ਨੇ ? ਮੈਨੂੰ ਤਾਂ ਡਰ ਲੱਗੀ ਜਾਂਦਾ ਲੋਕਾਂ ਦੀਆਂ ਸੁਣ ਸੁਣ, ਅਖੇ ਦੋ ਪੀੜ੍ਹੀਆਂ ਦਾ ਜੰਮਣਾ ਮਰਨਾ ਦੱਸਣਾ ਪਊ, ਏਥੇ ਰਹਿਣ ਵਾਸਤੇ', ਚਾਚੀ ਨੰਜੋ ਜਿਵੇਂ ਬਹੁਤ ਡਰੀ ਹੋਈ ਸੀ।
'ਚੱਲ ਮੇਰਾ ਤਾਂ ਜੋ ਹੋਊ ਦੇਖੀ ਜਾਊ ਪਰ ਵਿਚਾਰੇ ਬਿੱਲੂ ਬਾਰੇ ਸੋਚ-ਸੋਚ ਮੈਨੂੰ ਤਾਂ ਪੁੱਤ ਨੀਂਦ ਈ ਨੀ ਆਉਂਦੀ, ਪਤਾ ਨੀ ਉਹਦਾ ਕੀ ਬਣੂ'? ਲੰਬੜਾਂ ਦੀਆਂ ਕੁੜੀਆਂ ਕਹਿੰਦੀਆਂ ਬਈ ਜੀਹਦੇ ਕਾਗਜ਼ ਨਾ ਹੋਏ ਉਹਦਾ ਨਾੜ 'ਚੋਂ ਲਹੂ ਕੱਢਕੇ ਟੈਸਟ ਕਰਨਗੇ...,' ਚਾਚੀ ਨੰਜੋ ਨਾਲ ਚਹੇਡਾਂ ਕਰਦਿਆਂ ਲੰਬੜਾਂ ਦੀਆਂ ਕਾਲਜ ਪੜ੍ਹਦੀਆਂ ਕੁੜੀਆਂ ਵਲੋਂ ਕਹੀਆਂ ਗੱਲਾਂ ਜਿਵੇਂ ਉਸ ਨੂੰ ਧੁਰ ਅੰਦਰ ਤੱਕ ਹਿਲਾ ਗਈਆਂ ਸਨ।
'ਚਾਚੀ ਐਵੇਂ ਨਾ ਲੋਕਾਂ ਦੀਆਂ ਸੁਣੀਆਂ-ਸੁਣਾਈਆਂ ਦਿਲ ਨੂੰ ਲਾਇਆ ਕਰ, ਕੁਛ ਨੀ ਹੁੰਦਾ, ਕੋਈ ਖ਼ੂਨ ਟੈਸਟ ਨੀ ਹੋਣਾ, ਕੋਈ ਜੰਮਣਾ ਮਰਨਾ ਨੀ ਪੁੱਛਣਾ ਕਿਸੇ ਨੇ..', ਮੈਂ ਚਾਚੀ ਨੰਜੋ ਨੂੰ ਚਾਹ ਦਾ ਕੱਪ ਫੜਾ ਕੇ ਹੌਸਲਾ ਦਿੱਤਾ।
'ਪੁੱਤ ਕਹਿੰਦੇ ਲਹੂ ਨੂੰ ਟੈਸਟ ਕਰਕੇ ਮਸ਼ੀਨਾਂ ਅਗਲੇ ਦਾ ਅੱਗਾ-ਪਿੱਛਾ ਸਭ ਕੁਛ ਦੱਸ ਦਿੰਦੀਆਂ ਨੇ', 'ਚਾਚੀ ਕੁੜੀਆਂ ਨੇ ਤੈਨੂੰ ਐਵੇਂ ਛੇੜਨ ਵਾਸਤੇ ਭਕਾਈ ਮਾਰਤੀ.. ਇਉਂ ਨੀ ਹੁੰਦਾ ..', ਮੈਂ ਚਾਚੀ ਨੰਜੋ ਨੂੰ ਤਸੱਲੀ ਲਈ ਡੀ.ਐਨ.ਏ. ਟੈਸਟ ਦੀ ਵਿਆਖਿਆ ਸਮਝਾਈ।
'ਚੱਲ ਪੁੱਤ ਜੇ ਤੂੰ ਕਹਿਨੈਂ ਤਾਂ ਠੀਕ ਆ.. ਪਰ...', ਉਹ ਆਪਣੇ ਕਾਗਜ਼ਾਂ ਵਾਲਾ ਲਿਫ਼ਾਫ਼ਾ ਚੁੱਕ ਕੇ ਘਰ ਨੂੰ ਚਲੀ ਗਈ। ਚਾਚੀ ਨੰਜੋ ਦੇ ਮਨ ਅੰਦਰਲੇ ਸਾਰੇ ਸ਼ੰਕੇ ਦੂਰ ਕਰਕੇ ਜਿਵੇਂ ਮੈਨੂੰ ਵੀ ਸੰਤੁਸ਼ਟੀ ਜਿਹੀ ਮਹਿਸੂਸ ਹੋਣ ਲੱਗੀ। ਅਗਲੇ ਦਿਨ ਸ਼ਹਿਰ 'ਚ ਔਰਤਾਂ ਵਲੋਂ ਕੱਢੇ ਰੋਸ ਮੁਜ਼ਾਹਰੇ 'ਚ ਮੋਢੇ 'ਤੇ ਝੰਡਾ ਚੁੱਕੀ ਬਾਹਾਂ ਉਲਾਰ-ਉਲਾਰ ਨਾਅਰੇ ਮਾਰਦੀ ਚਾਚੀ ਨੰਜੋ ਨੂੰ ਵੇਖ ਕੇ ਮੈਨੂੰ ਆਪਣੀ ਸੋਚ ਬੌਣੀ ਜਿਹੀ ਮਹਿਸੂਸ ਹੋਣ ਲੱਗੀ।

ਪਿੰਡ ਕੁਠਾਲਾ, ਤਹਿਸੀਲ ਮਲੇਰਕੋਟਲਾ (ਸੰਗਰੂਰ)
ਮੋਬਾਈਲ : 98153-47904.


ਖ਼ਬਰ ਸ਼ੇਅਰ ਕਰੋ

ਮੋਰਪੰਖੀ

ਪਿਛਲੇ ਕਰੀਬ ਇਕ ਮਹੀਨੇ ਤੋਂ ਸੁੰਦਰਮਨੀ ਮੋਰ ਪਾਰਕ ਵਿਚ ਸੈਰ ਕਰਨ ਜਾਂਦੀ ਹੈ। ਇਹ ਕਾਫੀ ਵੱਡਾ ਗੋਲ ਪਾਰਕ ਹੈ, ਜਿਸ ਦੇ ਇਕ ਪਾਸੇ ਘਣੇ ਦਰੱਖਤ ਲੱਗੇ ਹੋਏ ਹਨ। ਇਸ ਦੇ ਘੇਰੇ ਵਿਚ ਪੈਦਲ ਸੈਰ ਕਰਨ ਵਾਲਿਆਂ ਲਈ ਸੀਮੈਂਟ ਦੀ ਪੱਟੀ ਬਣੀ ਹੋਈ ਹੈ। ਸਵੇਰੇ-ਸ਼ਾਮ ਘੁੰਮਣ ਵਾਲਿਆਂ ਦੀ ਵੱਡੀ ਗਿਣਤੀ ਪਾਰਕ ਵਿਚ ਆਉਂਦੀ ਹੈ। ਹਰ ਕੋਈ ਆਪਣੇ-ਆਪ ਵਿਚ ਮਸਤ ਤੋਰ ਤੁਰਦਾ ਸੈਰ ਕਰਦਾ ਹੈ, ਕੋਈ ਹੌਲੀ ਤੇ ਕੋਈ ਤੇਜ਼।
ਕੁਝ ਦਿਨਾਂ ਤੋਂ ਸੁੰਦਰਮਨੀ ਨੂੰ ਜਾਪਣ ਲੱਗਾ ਹੈ ਕਿ ਇਕ ਅੱਧਖੜ ਉਮਰ ਦਾ ਵਿਅਕਤੀ ਉਸ ਨੂੰ ਨਿਹਾਰਦਾ ਹੈ। ਉਹ ਤੇਜ਼ ਕਦਮੀ ਤੁਰਦਾ, ਉਸ ਦੇ ਨਜ਼ਦੀਕ ਆ ਕੇ ਹੌਲੀ ਹੋ ਜਾਂਦਾ ਹੈ ਤੇ ਫਿਰ ਉਸ ਦੇ ਅੱਗੇ ਨਿਕਲ ਜਾਂਦਾ ਹੈ। ਦੋ-ਤਿੰਨ ਦਿਨਾਂ ਤੋਂ ਉਸ ਨੇ ਸਾਹਮਣਿਓਂ ਆਉਣਾ ਸ਼ੁਰੂ ਕਰ ਦਿੱਤਾ ਹੈ। ਉਹ ਮੁਸਕਰਾਉਂਦਿਆਂ ਉਸ ਨੂੰ ਨਿਹਾਰਦਾ ਹੈ। ਉਸ ਨੇ ਆਪਣੀ ਸ਼ੰਕਾ ਪਤੀ ਨਾਲ ਸਾਂਝੀ ਕੀਤੀ।
'ਤੈਨੂੰ ਘੁੱਟਵੀਂ ਜੀਨ ਤੇ ਟੌਪ ਪਾਉਣ ਦੀ ਥਾਂ ਸਲਵਾਰ-ਕਮੀਜ਼ ਪਹਿਨ ਕੇ ਸਾਦਗੀ ਨਾਲ ਜਾਣਾ ਚਾਹੀਦਾ ਹੈ। ਇਕ ਤਾਂ ਤੂੰ ਇਨ੍ਹਾਂ ਵਾਲਾਂ ਨੂੰ ਐਵੇਂ ਲਮਕਾਈ ਫਿਰਦੀ ਹੈਂ। ਘੰਟਾ ਭਰ ਇਨ੍ਹਾਂ ਨੂੰ ਧੋਣ, ਸੁਕਾਉਣ ਤੇ ਸੰਭਾਲਣ ਨੂੰ ਲਗਾ ਦਿੰਦੀ ਹੈਂ, ਫਿਰ ਬਿਸਤਰੇ 'ਤੇ ਪਈ ਦੇ ਅੱਧਾ ਬੈੱਡ ਤਾਂ ਤੇਰੇ ਵਾਲ ਹੀ ਰੋਕ ਲੈਂਦੇ ਨੇ।'
ਸੁੰਦਰਮਨੀ ਦਾ ਪਤੀ ਉਸ ਨੂੰ ਵਾਲ ਕਟਾਉਣ ਲਈ ਅਕਸਰ ਕਹਿੰਦਾ ਹੈ। ਵਾਲਾਂ ਦੀ ਸਾਂਭ-ਸੰਭਾਲ ਉਸ ਨੂੰ ਵਾਧੂ ਦੀ ਸਿਰਦਰਦੀ ਲਗਦੀ ਹੈ, ਅੱਜ ਉਸ ਨੂੰ ਫਿਰ ਟੋਕਣ ਦਾ ਮੌਕਾ ਮਿਲ ਗਿਆ।
'ਤੁਸੀਂ ਕਹਿੰਦੇ ਹੋ ਤਾਂ ਵਾਲ ਕਟਵਾ ਕੇ ਛੋਟੇ ਕਰਵਾ ਲਵਾਂਗੀ।'
ਪਤੀ ਦੇ ਵਾਰ-ਵਾਰ ਕਹਿਣ 'ਤੇ ਸੁੰਦਰਮਨੀ ਨੇ ਹਾਮੀ ਭਰ ਦਿੱਤੀ।
ਅੱਜ ਸਾਵਣ ਦੇ ਬੱਦਲ ਛਾਏ ਹੋਏ ਹਨ। ਠੰਢੀ-ਠੰਢੀ ਹਵਾ ਰੁਮਕ ਰਹੀ ਹੈ। ਉਹ ਸਲਵਾਰ ਕਮੀਜ਼ ਪਹਿਨੀ ਮੋਰ ਪਾਰਕ ਵਿਚ ਆ ਗਈ ਹੈ। ਘਣੇ ਦਰੱਖਤਾਂ ਵਾਲੇ ਪਾਸੇ ਇਕ ਮੋਰ ਪੈਲਾਂ ਪਾਉਂਦਿਆਂ ਮੋਰਨੀ ਨੂੰ ਰਿਝਾਅ ਰਿਹਾ ਹੈ। ਇਹ ਸਾਰਾ ਮਾਹੌਲ ਉਸ ਨੂੰ ਪਿਆਰਾ-ਪਿਆਰਾ ਲਗਦਾ ਹੈ ਪਰ ਦੂਸਰੇ ਪਲ ਉਸ ਨੂੰ ਨਿਹਾਰਨ ਵਾਲੇ ਵਿਅਕਤੀ ਦਾ ਖਿਆਲ ਆ ਜਾਂਦਾ ਹੈ। ਉਸ ਨੇ ਮਨ ਪੱਕਾ ਕਰ ਲਿਆ ਕਿ ਜੇ ਉਸ ਕੋਈ ਹਰਕਤ ਕੀਤੀ ਤਾਂ ਸਭ ਦੇ ਸਾਹਮਣੇ ਭੁਗਤ ਸਵਾਰ ਦਿਆਂਗੀ।
ਪਾਰਕ ਦੇ ਦੋ ਕੁ ਚੱਕਰ ਲਗਾਉਂਦਿਆਂ ਉਹੋ ਆਦਮੀ ਵੀ ਸਾਹਮਿਣਓਂ ਆ ਗਿਆ। 'ਨਮਸਤੇ ਭੈਣ ਜੀ। ਜੇ ਇਜਾਜ਼ਤ ਦਿਓ, ਇਕ ਗੱਲ ਕਹਾਂ', ਉਸ ਨੇ ਹਲੀਮੀ ਨਾਲ ਕਿਹਾ।
'ਹਾਇ ਮਾਂ, ਇਹ ਤਾਂ ਆਪਣੀ ਆਈ 'ਤੇ ਆ ਗਿਆ। ਅੱਜ ਛਿੱਤਰ ਖਾ ਕੇ ਹੀ ਜਾਊ,' ਸੁੰਦਰਮਨੀ ਨੇ ਮਨ ਹੀ ਮਨ ਕਿਹਾ।
'ਤੁਹਾਡੇ ਵਾਲ ਬਹੁਤ ਸੁੰਦਰ ਹਨ। ਲੰਬੇ ਤੇ ਘਣੇ, ਮੋਰ ਦੇ ਖੰਭਾਂ ਵਾਂਗ, ਤੁਸੀਂ ਬਹੁਤ ਚੰਗੀ ਤਰ੍ਹਾਂ ਸੰਭਾਲ ਕੇ ਰੱਖੇ ਹੋਏ ਹਨ, ਅੱਜਕਲ੍ਹ ਦੀਆਂ ਕੁੜੀਆਂ ਤਾਂ...', ਉਸ ਆਦਮੀ ਨੇ ਵਾਲਾਂ ਦੀ ਤਾਰੀਫ਼ ਕੀਤੀ।
'ਧੰਨਵਾਦ', ਸੁੰਦਰਮਨੀ ਦੇ ਮੂੰਹੋਂ ਸਹਿਜ ਸੁਭਾਅ ਕਹਿ ਹੋ ਗਿਆ।
ਪ੍ਰਸੰਸਾਮਈ ਸ਼ਬਦ ਸੁਣਦਿਆਂ ਸੁੰਦਰਮਨੀ ਸੈਰ ਵਿਚੇ ਛੱਡ ਵਾਲਾਂ 'ਤੇ ਹੱਥ ਫੇਰਦਿਆਂ ਉਤਸ਼ਾਹਪੂਰਵਕ ਘਰ ਨੂੰ ਚੱਲ ਪਈ।

-ਮੋਬਾਈਲ : 98725-91653.

ਦੋਗਲਾਪਣ-ਮਿੰਨੀ ਕਹਾਣੀ

ਸੁਖਚੈਨ ਸਿੰਘ ਦੀ ਮਾਤਾ ਨੇ ਸਾਰੀ ਰਾਤ ਬੇਚੈਨੀ 'ਚ ਲੰਘਾਈ। ਸੁਖਚੈਨ ਸਿੰਘ ਤੇ ਉਸ ਦੀ ਪਤਨੀ ਲਖਵਿੰਦਰ ਕੌਰ ਵੀ ਸਾਰੀ ਰਾਤ ਮਾਤਾ ਦੀ ਤੰਦਰੁਸਤੀ ਲਈ ਓਹੜ-ਪੋਹੜ ਕਰਦੇ ਰਹੇ। ਸਵੇਰ ਹੁੰਦਿਆਂ ਹੀ ਸੁਖਚੈਨ ਸਿੰਘ ਨੇ ਆਪਣੀ ਮਾਤਾ ਨੂੰ ਸ਼ਹਿਰ ਦੇ ਨਾਮੀ ਡਾਕਟਰ ਕੋਲ ਲੈ ਜਾਣ ਦਾ ਫੈਸਲਾ ਕੀਤਾ। ਡਾਕਟਰ ਦਾ ਹਸਪਤਾਲ ਖੋਲ੍ਹਣ ਦਾ ਸਮਾਂ ਸਵੇਰੇ 8 ਵਜੇ ਦਾ ਸੀ ਜਿਸ ਕਰਕੇ ਸੁਖਚੈਨ ਸਿੰਘ ਹੋਰਾਂ ਨੂੰ ਕਾਹਲ ਸੀ ਕਿ ਰਾਤ ਭਰ ਬੇਚੈਨੀ 'ਚ ਕੱਟਣ ਵਾਲੀ ਮਾਤਾ ਨੂੰ ਜਲਦੀ ਤੋਂ ਜਲਦੀ ਡਾਕਟਰ ਨੂੰ ਦਿਖਾਇਆ ਜਾਵੇ। ਇਸੇ ਕਰਕੇ ਸੁਖਚੈਨ ਸਿੰਘ ਤਕਰੀਬਨ ਪੌਣੇ ਅੱਠ ਵਜੇ ਆਪਣੀ ਮਾਤਾ ਨੂੰ ਲੈ ਕੇ ਹਸਪਤਾਲ ਪੁੱਜ ਗਿਆ। ਕੰਪਾਊਂਡਰ ਤੇ ਨਰਸਾਂ ਹਸਪਤਾਲ ਦੀ ਸਾਫ਼-ਸਫ਼ਾਈ 'ਚ ਲੱਗੇ ਹੋਏ ਸਨ। ਅੱਠ ਵੱਜੇ, ਤਾਂ ਸੁਖਚੈਨ ਸਿੰਘ ਨੇ ਰਿਸੈਪਸ਼ਨ 'ਤੇ ਬੈਠੀ ਲੜਕੀ ਨੂੰ ਪੁੱਛਿਆ ਕਿ ਡਾਕਟਰ ਸਾਹਿਬ ਕਦੋਂ ਪੁੱਜਣਗੇ ਤਾਂ ਉਸ ਨੇ ਦੱਸਿਆ ਕਿ ਡਾਕਟਰ ਸਾਹਿਬ ਸਵੇਰੇ-ਸਵੇਰੇ ਤਕਰੀਬਨ ਡੇਢ ਘੰਟਾ ਸੈਰ ਅਤੇ ਯੋਗਾ ਕਰਦੇ ਹਨ। ਇਸ ਕਰਕੇ ਕਈ ਵਾਰ ਥੋੜ੍ਹੀ ਦੇਰ ਹੋ ਜਾਂਦੀ ਹੈ। ਸੁਖਚੈਨ ਸਿੰਘ ਲੜਕੀ ਦੀ ਗੱਲ ਸੁਣ ਕੇ ਹੋਰ ਪ੍ਰੇਸ਼ਾਨ ਹੋ ਗਿਆ ਕਿਉਂਕਿ ਉਹ 200 ਰੁਪਏ ਫੀਸ ਜਮ੍ਹਾਂ ਕਰਵਾ ਚੁੱਕਿਆ ਸੀ ਅਤੇ ਹੋਰ ਕਿਸੇ ਡਾਕਟਰ ਕੋਲ ਵੀ ਨਹੀਂ ਜਾ ਸਕਦਾ ਸੀ ਤੇ ਮਾਤਾ ਦੀ ਬੇਚੈਨੀ ਵਧ ਰਹੀ ਸੀ।
ਅਖੀਰ ਨੂੰ ਸਾਢੇ ਅੱਠ ਵਜੇ ਡਾਕਟਰ ਸਾਹਿਬ ਕਲੀਨਿਕ 'ਚ ਪੁੱਜੇ। ਸੁਖਚੈਨ ਸਿੰਘ ਨੇ ਆਪਣੀ ਮਾਤਾ ਦੀ ਹਾਲਤ ਬਾਰੇ ਸੰਖੇਪ 'ਚ ਦੱਸਿਆ ਕਿ ਡਾਕਟਰ ਸਾਹਿਬ ਮਾਤਾ ਜੀ ਨੂੰ ਸ਼ੂਗਰ ਤਾਂ ਕਈ ਸਾਲਾਂ ਤੋਂ ਹੈ ਅਤੇ ਬਲੱਡ ਪ੍ਰੈਸ਼ਰ ਵੀ ਕਦੇ-ਕਦੇ ਵਧ ਜਾਂਦਾ ਹੈ। ਡਾਕਟਰ ਮਾਤਾ ਦਾ ਬਲੱਡ ਪ੍ਰੈਸ਼ਰ ਚੈੱਕ ਕਰਨ ਲੱਗ ਪਿਆ ਤੇ ਨਾਲ ਹੀ ਕੰਪਾਊਡਰ ਨੂੰ ਆਦੇਸ਼ ਦੇ ਦਿੱਤਾ ਕਿ ਮਾਤਾ ਦੇ ਖੂੁਨ ਦਾ ਸੈਂਪਲ ਲੈ ਕੇ ਸ਼ੂਗਰ ਚੈੱਕ ਕਰਵਾਓ। ਇਸ ਦੌਰਾਨ ਸੁਖਚੈਨ ਸਿੰਘ, ਡਾਕਟਰ ਨੂੰ ਮਿੱਠਾ ਜਿਹਾ ਉਲਾਂਭਾ ਦੇਣ ਲੱਗਿਆ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਰਾਤ ਭਰ ਮਾਤਾ ਜੀ ਕਰਕੇ ਪ੍ਰੇਸ਼ਾਨ ਰਿਹਾ, ਇਸ ਕਰਕੇ ਉਹ ਪੌਣੇ ਅੱਠ ਵਜੇ ਹੀ ਤੁਹਾਡੇ ਕਲੀਨਿਕ ਪੁੱਜ ਗਏ ਸਨ। ਡਾਕਟਰ ਨੇ ਦਵਾਈਆਂ ਲਿਖਦਿਆਂ ਕਿਹਾ ਕਿ ਦੇਖੋ ਜੀ ਮੈਂ ਆਪਣੀ ਸਿਹਤ ਨਾਲ ਕੋਈ ਸਮਝੌਤਾ ਨਹੀਂ ਕਰਦਾ। ਹਰ ਰੋਜ਼ ਸਵੇਰੇ ਇੱਕ ਘੰਟਾ ਸੈਰ ਤੇ ਅੱਧਾ ਘੰਟਾ ਯੋਗਾ ਕਰਦਾ ਹਾਂ। ਸ਼ੂਗਰ, ਬਲੱਡ ਪ੍ਰੈਸ਼ਰ, ਹਾਰਟ ਅਟੈਕ ਤੇ ਹੋਰ ਕੋਈ ਵੀ ਬੀਮਾਰੀ ਮੇਰੇ ਕੋਲ ਦੀ ਨੀ ਲੰਘਦੀ। ਬੱਸ ਇਸੇ ਕਰਕੇ ਕਲੀਨਿਕ 'ਚ ਆਉਣ ਲਈ ਸਵੇਰੇ-ਸਵੇਰੇ ਕਈ ਵਾਰ ਦੇਰੀ ਹੋ ਜਾਂਦੀ ਹੈ। ਡਾਕਟਰ ਨੇ ਦੱਸਿਆ ਕਿ ਮਾਤਾ ਜੀ ਦਾ ਬਲੱਡ ਪ੍ਰੈਸ਼ਰ ਵਧਿਆ ਹੋਇਆ ਹੈ ਅਤੇ ਸ਼ੂਗਰ ਦੇ ਟੈਸਟ ਦਾ ਰਿਜ਼ਲਟ ਵੀ ਕੁਝ ਟਾਈਮ 'ਚ ਆ ਜਾਂਦੈ। ਇੰਨੇ ਟਾਈਮ 'ਚ ਇਹ ਦਵਾਈਆਂ ਸਾਹਮਣੇ ਤੋਂ ਖਰੀਦ ਲਓ। ਸੁਖਚੈਨ ਸਿੰਘ ਆਪਣੀ ਮਾਤਾ ਨੂੰ ਡਾਕਟਰ ਦੇ ਕੈਬਿਨ ਤੋਂ ਬਾਹਰ ਬਿਠਾ ਕੇ, ਦਵਾਈਆਂ ਲੈਣ ਚਲਾ ਗਿਆ। ਤਕਰੀਬਨ ਚਾਰ ਸੌ ਰੁਪਏ ਮੁੱਲ ਦੀਆਂ ਕਈ ਕਿਸਮ ਦੀਆਂ ਦਵਾਈਆਂ ਲੈ ਕੇ ਸੁਖਚੈਨ ਸਿੰਘ ਹਸਪਤਾਲ 'ਚ ਆ ਗਿਆ ਅਤੇ ਰਿਸੈਪਸ਼ਨ 'ਤੇ ਬੈਠੀ ਲੜਕੀ ਨੂੰ ਦਿਖਾਉਂਦਾ ਹੋਇਆ, ਉਹ ਆਪਣੇ ਮਨ ਦੀ ਭੜਾਸ ਕੱਢ ਹੀ ਬੈਠਾ। ਉਸ ਨੇ ਕਿਹਾ ਕਿ ਬੇਟਾ, ਡਾਕਟਰ ਸਾਹਿਬ ਜਿਸ ਤਰ੍ਹਾਂ ਆਪ ਬੀਮਾਰੀਆਂ ਤੋਂ ਬਚਣ ਲਈ ਸੈਰ ਤੇ ਯੋਗਾ ਕਰਦੇ ਹਨ ਅਤੇ ਉਸੇ ਤਰ੍ਹਾਂ ਮਰੀਜ਼ਾਂ ਨੂੰ ਥੱਬਿਆਂ ਦੇ ਥੱਬੇ ਦਵਾਈਆਂ ਦੇਣ ਦੀ ਥਾਂ ਯੋਗਾ ਤੇ ਸੈਰ ਕਰਨ ਦੀ ਸਲਾਹ ਕਿਉਂ ਨਹੀਂ ਦਿੰਦੇ? ਰਿਸੈਪਸ਼ਨ ਵਾਲੀ ਲੜਕੀ ਨੂੰ ਵੀ ਮਰੀਜ਼ਾਂ ਦੀ ਲੁੱਟ ਦਾ ਅਹਿਸਾਸ ਹੋਇਆ ਤੇ ਬੋਲੀ, ਅੰਕਲ ਜੀ ਇਹ ਡਾਕਟਰ ਸਾਹਿਬ ਦਾ ਧੰਦਾ ਹੈ, ਇਹ ਸਲਾਹਾਂ ਦੇਣ ਨਾਲ ਨਹੀਂ ਚਲਦਾ ਤੇ ਇਹ ਤਾਂ ਦਵਾਈਆਂ, ਟੈਸਟਾਂ ਤੇ ਚੈਕਅੱਪ ਨਾਲ ਹੀ ਚੱਲਦਾ ਹੈ। ਸੁਖਚੈਨ ਸਿੰਘ ਦੀ ਮਾਤਾ ਤਾਂ ਦਵਾਈ ਲੈ ਕੇ ਅਰਾਮ ਨਾਲ ਸੌਂ ਗਈ ਪਰ ਉਹ ਬੈਚੈਨ ਹੋ ਗਿਆ।

-ਪਟਿਆਲਾ। ਮੋਬਾਈਲ : 97795-90575.

ਨਹਿਲੇ 'ਤੇ ਦਹਿਲਾ ਜੇਲ੍ਹਾਂ ਕੱਟਣ ਦਾ ਫਾਇਦਾ ਕੀ

ਦੇਸ਼ ਦੀ ਆਜ਼ਾਦੀ ਪ੍ਰਾਪਤ ਹੋ ਚੁੱਕੀ ਸੀ। ਕੁਝ ਲੋਕ ਬਹੁਤ ਖ਼ੁਸ਼ ਸਨ ਅਤੇ ਕੁਝ ਲੋਕ ਗ਼ਮਗੀਨ ਸਨ। ਸਮਾਂ ਗੁਜ਼ਰਨ ਦੇ ਨਾਲ-ਨਾਲ ਭਾਰਤ ਵਿਚ ਚੋਣਾਂ ਕਰਾਉਣ ਦਾ ਐਲਾਨ ਹੋ ਗਿਆ ਤੇ ਦੇਸ਼ ਦੇ ਸਾਰੇ ਸੂਬਿਆਂ ਵਿਚ ਹਲਚਲ ਮਚ ਗਈ। ਸੱਤਾ ਵਿਚ ਆਈ ਕਾਂਗਰਸ ਪਾਰਟੀ ਵਿਚ ਟਿਕਟ ਲੈਣ ਲਈ ਹੋੜ ਲੱਗ ਗਈ। ਮੇਰੇ ਪਿਤਾ ਜੀ ਸਰਦਾਰ ਫ਼ੌਜਾ ਸਿੰਘ ਬਿਜਲਾ ਜੀ ਆਜ਼ਾਦੀ ਘੁਲਾਟੀਏ ਸਨ। ਉਨ੍ਹਾਂ ਕਈ ਸਾਲ ਜੇਲ੍ਹ ਦੀ ਸਜ਼ਾ ਕੱਟੀ ਸੀ। ਇਕ ਵਾਰੀ ਸ੍ਰੀ ਨਨਕਾਣਾ ਸਾਹਿਬ ਵਿਖੇ ਕਾਂਗਰਸ ਦੇ ਜਲਸੇ ਤੇ ਲੱਗੇ ਤੰਬੂਆਂ ਦੇ ਰੱਸੇ ਕੱਟ ਦਿੱਤੇ ਸਨ, ਕਾਂਗਰਸ ਵਿਰੋਧੀਆਂ ਨੇ, ਜਿਸ ਕਰਕੇ ਪੰਡਿਤ ਜਵਾਹਰ ਲਾਲ ਨਹਿਰੂ ਤੰਬੂ ਥੱਲੇ ਦੱਬ ਗਏ ਸਨ। ਮੇਰੇ ਪਿਤਾ ਜੀ ਨੇ ਜਾਨ ਦੀ ਬਾਜ਼ੀ ਲਗਾ ਕੇ ਉਨ੍ਹਾਂ ਨੂੰ ਬਚਾ ਲਿਆ ਸੀ। ਪੰਡਿਤ ਜੀ ਮੇਰੇ ਪਿਤਾ ਜੀ ਦੀ ਬੜੀ ਇੱਜ਼ਤ ਕਰਦੇ ਸਨ। ਇਸ ਲਈ ਜਦੋਂ ਚੋਣਾਂ ਦਾ ਐਲਾਨ ਹੋਇਆ ਅਤੇ ਕਾਂਗਰਸ ਨੇ ਟਿਕਟਾਂ ਵੰਡਣੀਆਂ ਸ਼ੁਰੂ ਕੀਤੀਆਂ ਤਾਂ ਰਾਜਸਥਾਨ ਦੇ ਜ਼ਿਲ੍ਹਾ ਅਲਵਰ ਦੀ ਤਹਿਸੀਲ ਰਾਮਗੜ੍ਹ ਤੋਂ ਮੇਰੇ ਪਿਤਾ ਜੀ ਨੂੰ ਟਿਕਟ ਦੇਣ ਦੀ ਪੇਸ਼ਕਸ਼ ਹੋਈ ਪਰ ਮੇਰੇ ਪਿਤਾ ਜੀ ਨੇ ਕਾਂਗਰਸ ਦੀ ਟਿਕਟ ਲੈਣ ਤੋਂ ਇਨਕਾਰ ਕਰ ਦਿਆਂ ਲਿਖ ਕੇ ਦਿੱਤਾ, ਕਿ ਮੈਂ ਜੇਲ੍ਹਾਂ ਦੀ ਸਜ਼ਾ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿਚ ਹਿੱਸਾ ਲੈਣ ਕਰਕੇ ਪਾਈ। ਇਹਕੰਮ ਮੈਂ ਐਮ.ਐਲ.ਏ. ਬਣਨ ਲਈ ਨਹੀਂ ਕੀਤਾ।
ਦੂਜੇ ਪਾਸੇ ਕੇਰਲਾ ਵਿਚ ਕਾਂਗਰਸ ਨੂੰ ਬੁਰੀ ਤਰ੍ਹਾਂ ਹਰਾ ਕੇ ਕਮਿਊਨਿਸਟ ਪਾਰਟੀ ਨੇ ਬਹੁਮਤ ਹਾਸਲ ਕਰ ਲਿਆ। ਜਨਾਬ ਨੰਬੂਦਰੀਪਾਦ ਸਾਹਿਬ ਮੁੱਖ ਮੰਤਰੀ ਬਣ ਗਏ। ਹਰ ਇਕ ਮੰਤਰੀ ਦੀ ਤਨਖਾਹ ਐਮ.ਐਲ.ਏ. ਦੇ ਮਹੀਨੇਵਾਰ ਭੱਤੇ ਦੇ ਬਰਾਬਰ ਸੀ, ਲਗਪਗ 300 ਰੁਪਏ ਮਹੀਨਾ। ਮੁੱਖ ਮੰਤਰੀ ਤੋਂ ਇਲਾਵਾ ਕਿਸੇ ਮੰਤਰੀ ਕੋਲ ਕਾਰ ਨਹੀਂ ਸੀ। ਸਾਰੇ ਮੰਤਰੀ ਵਿਧਾਇਕਾਂ ਵਾਂਗੂੰ ਹੀ ਸਾਈਕਲਾਂ 'ਤੇ ਹੀ ਆਪਣੇ-ਆਪਣੇ ਦਫ਼ਤਰ ਜਾਂਦੇ ਸਨ। ਇਸ ਗੱਲ ਦੀ ਚਰਚਾ ਅਖ਼ਬਾਰਾਂ ਵਿਚ ਹੋਈ ਤਾਂ ਸਾਰੇ ਦੇਸ਼ ਅੰਦਰ ਹਲਚਲ ਮਚ ਗਈ। ਕੇਰਲਾ ਸਰਕਾਰ ਦੀ ਤਾਰੀਫ਼ ਦੇ ਪੁਲ ਬੱਝਣੇ ਸ਼ੁਰੂ ਹੋ ਗਏ। ਬਾਕੀ ਸੂਬਿਆਂ ਦੇ ਕਾਂਗਰਸੀ ਵਿਧਾਇਕ ਅਤੇ ਕਾਰਾਂ ਵਾਲੇ ਮੰਤਰੀ ਪੰਡਿਤ ਨਹਿਰੂ ਨੂੰ ਮਿਲੇ ਅਤੇ ਆਪਣੇ ਦਿਲ ਦੀ ਭੜਾਸ ਕੱਢੀ ਕਿ ਜੇਕਰ ਮੰਤਰੀ ਨੂੰ ਕਾਰ ਨਹੀਂ ਦੇਣੀ ਅਤੇ ਉਸ ਨੇ ਸਾਈਕਲ 'ਤੇ ਹੀ ਅਸੰਬਲੀ ਅਤੇ ਆਪਣੇ ਦਫ਼ਤਰ ਆਉਣਾ-ਜਾਣਾ ਹੈ ਤਾਂ ਆਜ਼ਾਦੀ ਦਾ ਕੀ ਫਾਇਦਾ। ਪੰਡਿਤ ਨਹਿਰੂ ਨੇ ਕਾਂਗਰਸੀ ਲੀਡਰਾਂ ਦੀ ਗੱਲ ਮੰਨ ਲਈ ਅਤੇ ਕੇਰਲਾ ਦੀ ਸਰਕਾਰ ਭੰਗ ਕਰਕੇ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ।

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ)।
ਮੋਬਾਈਲ : 94170-91668

ਇੱਛਾ ਅਤੇ ਕਲਪਨਾ

ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਅੰਤਹੀਣ ਖਾਹਿਸ਼ਾਂ, ਪ੍ਰਾਪਤੀਆਂ ਤੋਂ ਮਜ਼ਾ ਲੈਣ ਤੋਂ ਵੀ ਰੋਕਦੀਆਂ ਹਨ।
* ਮਿਹਨਤ ਦਾ ਸੰਕਲਪ ਲਏ ਬਿਨਾਂ, ਇਛਾਵਾਂ ਦੀ ਪੂਰਤੀ ਨਹੀਂ ਹੁੰਦੀ।
* ਇਨਸਾਨ ਖਾਹਿਸ਼ਾਂ ਨਾਲ ਬੱਧਾ ਜ਼ਿੱਦੀ ਪਰਿੰਦਾ ਹੈ, ਉਮੀਦਾਂ ਨਾਲ ਹੀ ਜ਼ਖ਼ਮੀ ਹੈ ਅਤੇ ਉਮੀਦਾਂ 'ਤੇ ਹੀ ਜ਼ਿੰਦਾ ਹੈ।
* ਮਹਾਨ ਤੇ ਖਾਸ ਲੋਕਾਂ ਕੋਲ ਉਦੇਸ਼ ਹੁੰਦੇ ਹਨ, ਬਾਕੀ ਲੋਕਾਂ ਕੋਲ ਸਿਰਫ਼ ਇਛਾਵਾਂ ਦੀਆਂ ਪੰਡਾਂ।
* ਬੱਚਿਆਂ ਨੂੰ ਵੇਖ ਕੇ ਇੱਛਾ ਹੁੰਦੀ ਹੈ ਕਿ ਜੀਵਨ ਫਿਰ ਤੋਂ ਸ਼ੁਰੂ ਕਰੀਏ।
* ਜਦੋਂ ਕੋਈ ਜੀਵ ਰੌਸ਼ਨੀ ਦੇਖ ਲਵੇ ਤਾਂ ਉਸ ਦੀ ਹਨੇਰੇ ਵਿਚ ਜਾਣ ਦੀ ਇੱਛਾ ਮਰ ਜਾਂਦੀ ਹੈ।
* ਸਿਰਫ਼ ਓਨੀਆਂ ਹੀ ਕਾਮਨਾਵਾਂ ਤੇ ਸੱਧਰਾਂ ਰੱਖੋ ਜਿੰਨੀਆਂ ਨੂੰ ਹਕੀਕਤ ਦਾ ਜਾਮਾ ਪਹਿਨਾਇਆ ਜਾ ਸਕੇ।
* ਮਹਾਂਪੁਰਸ਼ ਉਦੇਸ਼ਾਂ ਅਧੀਨ ਚਲਦੇ ਹਨ, ਸਧਾਰਨ ਲੋਕ ਇਛਾਵਾਂ ਦੇ ਚਲਾਏ ਚਲਦੇ ਹਨ।
* ਇਛਾਵਾਂ ਦੀ ਪੰਡ ਓਨੀ ਕੁ ਭਾਰੀ ਰੱਖੋ ਜਿੰਨੀ ਕੁ ਆਸਾਨੀ ਨਾਲ ਚੁੱਕੀ ਜਾ ਸਕੇ।
* ਲੋੜਾਂ ਕਦੇ ਮਹਿੰਗੀਆਂ ਨਹੀਂ ਹੁੰਦੀਆਂ ਅਤੇ ਇਛਾਵਾਂ ਕਦੇ ਸਸਤੀਆਂ ਨਹੀਂ ਹੁੰਦੀਆਂ।
* ਇਛਾਵਾਂ ਵੱਡੇ ਤੋਂ ਵੱਡੇ ਧਨੀ ਦੀਆਂ ਵੀ ਪੂਰੀਆਂ ਨਹੀਂ ਹੁੰਦੀਆਂ।
* ਘਟ ਇਛਾਵਾਂ ਤੇ ਸਬਰ ਨਾਲ ਜਿਊਣਾ ਹੀ, ਮਹਾਨ ਦੌਲਤ ਹੈ।
* ਇੱਛਾ ਦੇ ਵੇਗ 'ਤੇ ਰੋਕ ਨਾਲ ਹੀ ਸਬਰ ਦਾ ਧਨ ਪ੍ਰਾਪਤ ਹੋ ਸਕਦਾ ਹੈ।
* ਹਰ ਜੀਵਤ ਪ੍ਰਾਣੀ ਵਿਚ ਪਿਆਰ ਪਾਉਣ ਦੀ ਇੱਛਾ ਜ਼ਰੂਰ ਹੁੰਦੀ ਹੈ।
* ਇੱਛਾ ਪੂਰੀ ਕਰਨ ਲਈ ਪਹਿਲਾਂ ਉਸ ਦਾ ਸੰਕਲਪ ਲੈਣਾ ਪੈਂਦਾ ਹੈ।
* ਲਾਲਚ ਦਾ ਤੇ ਇਛਾਵਾਂ ਦਾ ਇਕ ਅਜਿਹਾ ਖੂਹ ਹੈ ਜਿਸ ਵਿਚੋਂ ਆਦਮੀ ਨਿਕਲ ਨਹੀਂ ਸਕਦਾ।
* ਖਾਹਿਸ਼ਾਂ ਲਈ ਵੀ ਆਧਾਰ ਚਾਹੀਦਾ ਹੈ।
* ਕਾਮਨਾਵਾਂ ਹਮੇਸ਼ਾ ਬੁਰੀਆਂ ਨਹੀਂ ਹੁੰਦੀਆਂ। ਜੀਵਨ ਨੂੰ ਗਤੀਸ਼ੀਲ ਰੱਖਣ ਲਈ ਕੁਝ ਇਛਾਵਾਂ ਦਾ ਹੋਣਾ ਵੀ ਜ਼ਰੂਰੀ ਹੈ।
* ਖਾਹਿਸ਼ ਬੜੀ ਹੀ ਬੇਵਫ਼ਾ ਹੁੰਦੀ ਹੈ, ਜਦੋਂ ਵੀ ਪੂਰੀ ਹੁੰਦੀ ਹੈ, ਬਦਲ ਜਾਂਦੀ ਹੈ।
* ਇਛਾਵਾਂ ਨਾਲ ਭਰਿਆ ਵਿਅਕਤੀ ਭਿਖਾਰੀ ਹੁੰਦਾ ਹੈ। ਅਸਲ ਵਿਚ ਜਦੋਂ ਤੱਕ ਮੰਗ ਹੈ, ਉਸ ਵੇਲੇ ਤੱਕ ਕੋਈ ਸਮਰਾਟ ਨਹੀਂ ਹੁੰਦਾ।
* ਜ਼ਰੂਰਤਾਂ ਗ਼ਰੀਬ ਤੋਂ ਗ਼ਰੀਬ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਹਨ ਪਰ ਇਛਾਵਾਂ ਅਮੀਰ ਤੋਂ ਅਮੀਰ ਦੀਆਂ ਵੀ ਅਧੂਰੀਆਂ ਰਹਿ ਜਾਂਦੀਆਂ ਹਨ।
* ਜਾਨਣਾ ਕਾਫ਼ੀ ਨਹੀਂ ਹੈ, ਸਾਨੂੰ ਉਸ ਨੂੰ ਲਾਗੂ ਕਰਨਾ ਚਾਹੀਦਾ ਹੈ। ਇਛਾ ਰੱਖਣੀ ਕਾਫ਼ੀ ਨਹੀਂ ਹੈ, ਸਾਨੂੰ ਕੰਮ ਵੀ ਕਰਨਾ ਚਾਹੀਦਾ ਹੈ।
* ਇਛਾਵਾਂ ਦਾ ਕਦੇ ਅੰਤ ਨਹੀਂ ਹੁੰਦਾ। ਜੇਕਰ ਤੁਹਾਡੀ ਇਕ ਇੱਛਾ ਪੂਰੀ ਹੁੰਦੀ ਹੈ ਤਾਂ ਦੂਸਰੀ ਇੱਛਾ ਤੁਰੰਤ ਜਾਗ ਪੈਂਦੀ ਹੈ।
* ਖਾਹਿਸ਼ਾਂ ਸਭ ਦੁੱਖਾਂ ਦਾ ਕਾਰਨ ਹੁੰਦੀਆਂ ਹਨ।
* ਜੇਕਰ ਸ਼ਾਂਤੀ ਦੀ ਇੱਛਾ ਹੋਵੇ ਤਾਂ ਪਹਿਲਾਂ ਇੱਛਾ ਨੂੰ ਸ਼ਾਂਤ ਕਰਨਾ ਜ਼ਰੂਰੀ ਹੈ।
* ਜ਼ਿੰਦਗੀ ਦੀ ਚੱਕੀ ਵਿਚ ਖਾਹਿਸ਼ਾਂ ਪਿਸਦੀਆਂ ਹਨ ਤਾਂ ਜਾ ਕੇ ਲੋੜ ਅਨੁਸਾਰ ਆਟਾ ਮਿਲਦਾ ਹੈ।
* ਤ੍ਰਿਸ਼ਨਾ ਦੀ ਅੱਗ ਸੰਤੋਖ ਦੇ ਸੁਆਦ ਨੂੰ ਸਾੜ ਦਿੰਦੀ ਹੈ।
* ਇਕ ਘਟਨਾ ਦੱਸਦੀ ਹੈ ਕਿ ਜਿਸ ਸਮੇਂ 'ਸਿਕੰਦਰ ਮਹਾਨ' ਫ਼ਾਰਸ ਦੇ ਰਾਜਾ ਦਾਰਾ ਨੂੰ ਜਿੱਤ ਕੇ ਨਗਰ ਵਿਚ ਪ੍ਰਵੇਸ਼ ਕਰ ਰਿਹਾ ਸੀ ਤਾਂ ਥੋੜ੍ਹੀ ਦੂਰ ਗਿਆ ਤਾਂ ਸਾਹਮਣੇ ਫ਼ਕੀਰਾਂ ਦੀ ਇਕ ਟੋਲੀ ਆ ਰਹੀ ਸੀ। ਜਦੋਂ ਟੋਲੀ ਨੇ ਸਿਕੰਦਰ ਮਹਾਨ ਨੂੰ ਨਮਸਤੇ, ਨਮਸਕਾਰ ਆਦਿ ਨਾ ਕੀਤੀ ਤਾਂ ਇਸ ਟੋਲੀ ਨੂੰ ਰਾਊਂਡ ਅਪ ਕਰ ਲਿਆ ਗਿਆ। ਉਸ ਸਮੇਂ ਫ਼ਕੀਰਾਂ ਵਿਚੋਂ ਇਕ ਫ਼ਕੀਰ ਨੇ ਕਿਹਾ ਕਿ ਤ੍ਰਿਸ਼ਨਾ ਸਾਡੇ ਪੈਰਾਂ ਦੀ ਦਾਸੀ ਹੈ, ਪਰ ਇਹ ਤ੍ਰਿਸ਼ਨਾ ਤੁਹਾਡੇ ਸਿਰ 'ਤੇ ਸਵਾਰ ਹੈ। ਅਸੀਂ ਤ੍ਰਿਸ਼ਨਾ ਨੂੰ ਮਿਟਾ ਦਿੱਤਾ ਹੈ। ਤ੍ਰਿਸ਼ਨਾ ਕਰਕੇ ਹੀ ਤੁਸੀਂ ਦੁਨੀਆ ਨੂੰ ਜਿੱਤਦੇ ਹੋ। ਇਸ ਤਰ੍ਹਾਂ ਤੁਸੀਂ ਸਾਡੀ ਉਸ ਦਾਸੀ ਦੇ ਦਾਸ ਹੋ, ਇਸ ਲਈ ਅਸੀਂ ਤੁਹਾਨੂੰ ਨਮਸਕਾਰ ਨਹੀਂ ਕਰਦੇ ਤੇ ਨਾ ਤੁਹਾਡੇ ਅੱਗੇ ਝੁਕ ਸਕਦੇ ਹਾਂ। 'ਸਿਕੰਦਰ' ਦਾ ਸਾਰਾ ਹੰਕਾਰ ਚਕਨਾਚੂਰ ਹੋ ਗਿਆ। ਉਸ ਨੇ ਤੁਰੰਤ ਸਾਰੇ ਫ਼ਕੀਰਾਂ ਨੂੰ ਮੁਕਤ ਕਰਨ ਦਾ ਹੁਕਮ ਦਿੱਤਾ।
* ਲੋੜਾਂ ਘੱਟ ਹੋਣਗੀਆਂ ਤਾਂ ਗ਼ਲਤ ਕੰਮ ਵੀ ਘੱਟ ਹੋਣਗੇ।
* ਲੋੜ ਗ਼ਰੀਬ ਦਾ ਸੁਧਾਰ ਕਰਦੀ ਹੈ ਤੇ ਸੰਤੁਸ਼ਟਤਾ ਧਨਾਢ ਦਾ।
* ਲੋੜ ਕਿਸੇ ਨਿਯਮ ਦਾ ਪਾਲਣ ਨਹੀਂ ਕਰਦੀ, ਜਿਸ ਦੀਆਂ ਲੋੜਾਂ ਘੱਟ ਹੋਣ ਅਸਲ ਵਿਚ ਉਹ ਹੀ ਅਮੀਰ ਹੁੰਦਾ ਹੈ।
* ਲੋੜ ਕੰਮਜ਼ੋਰ ਵਿਅਕਤੀ ਨੂੰ ਵੀ ਸਾਹਸੀ ਬਣਾ ਦਿੰਦੀ ਹੈ।
* ਲੋੜਾਂ ਜਿੰਨੀਆਂ ਘੱਟ ਹੋਣਗੀਆਂ, ਸੁੱਖ ਓਨਾ ਹੀ ਵੱਧ ਹੋਵੇਗਾ।
* ਗ਼ਰੀਬ ਉਹ ਨਹੀਂ ਜਿਸ ਕੋਲ ਧਨ ਨਹੀਂ, ਸਗੋਂ ਉਹ ਹੈ ਜਿਸ ਦੀ ਲਾਲਸਾ/ਲੋੜ ਵੱਡੀ ਹੈ।
* ਲੋੜ ਤੋਂ ਵੱਧ ਛੋਟ ਅਪਰਾਧ ਨੂੰ ਬੜਾਵਾ/ਉਤਸ਼ਾਹ ਦਿੰਦੀ ਹੈ।
* ਰਹਿਣ-ਸਹਿਣ, ਪਹਿਰਾਵਾ ਅਤੇ ਆਪਣੀਆਂ ਲੋੜਾਂ 'ਤੇ ਘੱਟ ਤੋਂ ਘੱਟ ਖਰਚ ਕਰਨਾ ਚਾਹੀਦਾ ਹੈ।
* ਲੋੜ ਕਦੇ ਮੁਨਾਫ਼ੇ ਦਾ ਸੌਦਾ ਨਹੀਂ ਕਰਦੀ।
* ਦਿਲ ਬਹਿਲਾਉਣ ਲਈ ਨਹੀਂ, ਜ਼ਰੂਰਤ ਲਈ ਖਰੀਦਦਾਰੀ ਕਰਨੀ ਚਾਹੀਦੀ ਹੈ।
* ਧਰਤੀ ਹਰ ਮਨੁੱਖ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਸਮਰੱਥਾ ਰੱਖਦੀ ਹੈ ਪਰ ਲੋਕਾਂ ਦੀ ਲਾਲਸਾ ਦੀ ਨਹੀਂ।
* ਬੇਅੰਤ ਲੋੜ ਨਹੀਂ, ਇੱਛਾ ਹੁੰਦੀ ਹੈ।
* ਖ਼ੁਸ਼ ਰਹਿਣ ਦੇ ਦੋ ਹੀ ਢੰਗ ਹਨ, ਪਹਿਲਾ ਆਪਣੀਆਂ ਲੋੜਾਂ ਘਟਾਓ ਅਤੇ ਦੂਜਾ ਹਰ ਤਰ੍ਹਾਂ ਦੀ ਸਥਿਤੀ ਨਾਲ ਤਾਲਮੇਲ ਬਿਠਾਉਣਾ। ਅਜਿਹਾ ਕਰਨ ਨਾਲ ਹੀ ਤੁਸੀਂ ਹਮੇਸ਼ਾ ਸੁਖੀ ਰਹਿ ਸਕਦੇ ਹੋ।
* ਲੋੜਾਂ ਘੱਟ ਕਰ ਕੇ ਹੀ ਅਸੀਂ ਅਸਲੀ ਸ਼ਾਂਤੀ ਹਾਸਲ ਕਰ ਸਕਦੇ ਹਾਂ।
* ਦੌਲਤ ਬਹੁਤੀ ਗਿਣਤੀ ਵਿਚ ਨਹੀਂ, ਸਗੋਂ ਘੱਟ ਜ਼ਰੂਰਤਾਂ ਹੋਣ ਵਿਚ ਹੈ।
* ਦੁਨੀਆ ਵਿਚ ਪ੍ਰਸੰਨ ਅਤੇ ਸਿਹਤਮੰਦ ਰਹਿਣ ਦਾ ਇਕ ਹੀ ਉਪਾਅ ਹੈ ਕਿ ਆਪਣੀਆਂ ਜ਼ਰੂਰਤਾਂ ਨੂੰ ਘੱਟ ਤੋਂ ਘੱਟ ਕਰ ਦੇਣਾ ਚਾਹੀਦਾ ਹੈ।
* ਜਿੰਨੀਆਂ ਕਿਸੇ ਮਨੁੱਖ ਦੀਆਂ ਲੋੜਾਂ ਘੱਟ ਹੁੰਦੀਆਂ ਹਨ, ਓਨਾ ਹੀ ਵੱਧ ਆਜ਼ਾਦ ਹੁੰਦਾ ਹੈ ਅਤੇ ਓਨਾ ਹੀ ਉਹ ਈਸ਼ਵਰ ਦੇ ਨੇੜੇ ਹੋ ਜਾਂਦਾ ਹੈ।
* ਲੋੜ ਬਹੁਤ ਵੱਡੀ ਤਾਕਤ ਹੈ ਜੋ ਫੌਲਾਦ ਨੂੰ ਵੀ ਮਰੋੜ ਸਕਦੀ ਹੈ।
* ਸਾਡੀਆਂ ਲੋੜਾਂ ਗੇਅਰਾਂ ਵਾਲੇ ਸਾਈਕਲ ਵਾਂਗ ਹੁੰਦੀਆਂ ਹਨ ਪਰ ਬਹੁਤ ਸਾਰੇ ਗੇਅਰ ਅਸੀਂ ਵਰਤਦੇ ਹੀ ਨਹੀਂ।
* ਇਛਾਵਾਂ ਘਟਾ ਲਈਆਂ ਜਾਣ ਤਾਂ ਪ੍ਰੇਸ਼ਾਨੀਆਂ ਆਪਣੇ-ਆਪ ਘੱਟ ਹੋ ਜਾਂਦੀਆਂ ਹਨ।
* ਮੈਂ ਆਪਣੀਆਂ ਇਛਾਵਾਂ ਨੂੰ ਕਾਬੂ ਵਿਚ ਰੱਖ ਕੇ ਸੁੱਖ ਪਾਉਣਾ ਸਿੱਖ ਲਿਆ ਹੈ।
* ਇਛਾਵਾਂ 'ਤੇ ਜਿੱਤ ਹਾਸਲ ਕੀਤਿਆਂ ਸੰਸਾਰ ਜਿਤਿਆ ਜਾ ਸਕਦਾ ਹੈ।
* ਵਿਅਕਤੀ ਦੀਆਂ ਅਸੀਮਤ ਖਾਹਿਸ਼ਾਂ/ਲੋੜਾਂ ਹੀ ਨਿਰਾਦਰ ਦਾ ਕਾਰਨ ਬਣਦੀਆਂ ਹਨ।
* ਜਿੰਨੀਆਂ ਸਾਡੀਆਂ ਇਛਾਵਾਂ ਘੱਟ ਹੋਣ, ਓਨੇ ਹੀ ਅਸੀਂ ਮਹਾਂਪੁਰਖਾਂ ਦੇ ਸਮਾਨ ਹੁੰਦੇ ਹਾਂ।
* ਆਪਣੀ ਯੋਗਤਾ ਦੇ ਹਿਸਾਬ ਨਾਲ ਹੀ ਖਾਹਿਸ਼ਾਂ ਰੱਖਣੀਆਂ ਠੀਕ ਹੁੰਦੀਆਂ ਹਨ ਕਿਉਂਕਿ ਵੱਸੋਂ ਬਾਹਰ ਖਾਹਿਸ਼ਾਂ ਰੱਖਣ ਨਾਲ ਪੱਲੇ ਕੁਝ ਨਹੀਂ ਪੈਂਦਾ।
* ਜੋ ਇਛਾਵਾਂ ਦਾ ਤਿਆਗ ਕਰਦਾ ਹੈ, ਉਹ ਸਭ ਤੋਂ ਅਮੀਰ ਹੁੰਦਾ ਹੈ।
* ਜਿਸ ਇੱਛਾ ਦੀ ਪੂਰਤੀ ਲੋਕ ਹਿਤ ਲਈ ਕੀਤੀ ਜਾਂਦੀ ਹੈ, ਉਸ ਨੂੰ ਧਰਮਪੂਰਵਕ ਮੰਨਿਆ ਜਾਂਦਾ ਹੈ।
* ਹੰਕਾਰ ਦੇ ਪੂਰਨ ਖ਼ਾਤਮੇ ਨਾਲ ਹੀ ਇਛਾਵਾਂ ਦਾ ਅੰਤ ਹੁੰਦਾ ਹੈ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਪੂਜਾ

ਹਰੇਕ ਸਾਲ ਮਾਰਚ ਮਹੀਨੇ ਵਿਚ ਮੰਦਰ 'ਚ ਥੰਮ੍ਹ ਲਾਇਆ ਜਾਂਦਾ ਹੈ! ਮੈਂ ਪਤਨੀ ਨੂੰ ਸੁਵੱਖਤੇ ਕੋਈ ਪੰਜ ਵਜੇ ਸਕੂਟਰ 'ਤੇ ਬਿਠਾ ਮੱਥਾ ਟੇਕਣ ਲਈ ਲੈ ਗਿਆ! ਮੰਦਰ ਤੋਂ ਕੁਝ ਅਗੇਰੇ ਜਿਥੇ ਖਿਡੌਣਿਆਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਸਨ। ਸਕੂਟਰ ਰੋਕ ਸਟੈਂਡ 'ਤੇ ਖੜ੍ਹਾ ਕਰ ਦਿਤਾ ਤੇ ਪਤਨੀ ਆਪਣੀ ਜੁੱਤੀ ਲਾਹ ਮੱਥਾ ਟੇਕਣ ਲਈ ਚਲੀ ਗਈ! ਤਾਜ਼ੇ ਪਏ ਮੀਂਹ ਕਰਕੇ ਠੰਢੀ ਤੇਜ਼ ਹਵਾ ਚੱਲ ਰਹੀ ਸੀ! ਮੈਂ ਇਕ ਪਾਸੇ ਹੋ ਸਕੂਟਰ ਕੋਲ ਖਲੋ ਗਿਆ! ਮੈਂ ਕੀ ਵੇਖਦਾ ਹਾਂ ਕਿ ਇਕ ਸੱਤ-ਅੱਠ ਸਾਲ ਦੀ ਬੱਚੀ ਜਿਸ ਦੇ ਪੈਰ ਨੰਗੇ ਤੇ ਤਨ 'ਤੇ ਬਹੁਤ ਹੀ ਪੁਰਾਣੇ-ਪਤਲੇ ਕੱਪੜੇ ਪਹਿਨੇ ਹੋਏ ਸਨ, ਕੋਲ ਦੀ ਲੰਘਣ ਵਾਲੀ ਹਰੇਕ ਔਰਤ ਨੂੰ ਉਹ ਬੱਚੀ ਸੂਣੀਂ ਦੇ ਤੀਲੇ ਲੈਣ (ਖਰੀਦਣ ) ਲਈ ਕਹਿੰਦੀ ਅੱਗੇ ਵਧਦੀ ਤੇ ਉਨ੍ਹਾਂ ਨੂੰ ਜੁੱਤੇ ਉਸ ਕੋਲ ਰੱਖਣ ਲਈ ਵੀ ਆਖਦੀ, 'ਬੀਬੀ ਜੀ ! ਤੀਲੇ ਲੈ ਲਵੋ ਤੇ ਜੁੱਤੀ ਵੀ ਇਥੇ ਹੀ ਮੇਰੇ ਲਾਹ ਦਿਉ! ਅੱਗੇ ਬਹੁਤ ਭੀੜ ਹੈ! ਜੁੱਤੇ ਕਿਤੇ ਰੁਲ ਨਾ ਜਾਣ! ਉਸ ਬੱਚੇ ਦੇ ਹਰੇਕ ਬੋਲ ਵਿਚ ਗਹਿਰਾ ਤਰਲਾ ਸੀ! ਬੱਚੀ ਤੋਂ ਕੋਈ ਤੀਲੇ ਲੈ ਲੈਂਦਾ ਤੇ ਕੋਈ ਨਹੀਂ ਵੀ! ਮੈਂ ਉਥੇ ਖਲੋਤਾ ਕੋਈ ਅੱਧਾ ਘੰਟਾ ਉਸ ਬੱਚੀ ਦੀ ਮਾਸੂਮੀਅਤ ਰੂਪੀ ਇਸ ਪ੍ਰਕਿਰਿਆ ਨੂੰ ਨਜ਼ਰ ਗੱਡ ਕੇ ਤੱਕਦਾ ਰਿਹਾ! ਉਸ ਬੱਚੀ ਤੋਂ ਦੋ ਤਿੰਨ ਔਰਤਾਂ ਨੇ ਹੀ ਤੀਲੇ ਖਰੀਦੇ ਹੋਣਗੇ ! ਬਹੁਤ ਤੇਜ਼ ਠੰਢ ਤੇ ਨਾਲ ਹੀ ਚਲਦੀ ਠੰਢੀ ਹਵਾ ਵਿਚ ਕਦੇ ਉਹ ਨੰਗੇ ਪੈਰ ਏਧਰ, ਕਦੇ ਉਧਰ ਹੋ ਕੇ ਆਪਣੇ ਤੀਲੇ ਵੇਚਣ ਲਈ ਵਾਹ ਲਾ ਰਹੀ ਸੀ!
ਮਨ ਵਿਚ ਕਈ ਸਵਾਲ ਉੱਠੇ ਤੇ ਸ਼ਾਂਤ ਹੋ ਗਏ ਪਰ ਇਕ ਨਿਕੰਮੇ ਜਿਹੇ ਸਵਾਲ ਨੇ ਮੈਨੂੰ ਬੇਚੈਨ ਕਰ ਦਿੱਤਾ ! ਮੰਦਰ 'ਚ ਪਤਾ ਨਹੀਂ ਕਿੰਨੇ-ਕਿੰਨੇ ਪੈਸਿਆਂ ਨਾਲ ਤੇ ਹੋਰ ਨਿੱਕ-ਸੁੱਕ, ਗੁਲਗੁਲੇ ਆਦਿ ਰੱਖ ਨੱਕ ਮੱਥਾ ਟੇਕਦੀਆਂ ਨੇ ਇਹ ਔਰਤਾਂ ਪਰ ਇਹ ਅਸਲ ਜਿਊਂਦੀ-ਜਾਗਦੀ ਦੇਵੀ ਤਾਂ ਕੁਝ ਪੈਸਿਆਂ ਤੇ ਪੇਟ ਦੀ ਖ਼ਾਤਰ ਨੰਗੇ ਪੈਰੀਂ ਐਨੀ ਤੇਜ਼ ਸਰਦੀ ਵਿਚ ਠੁਰ - ਠੁਰ ਕਰਦੀ ਤੀਲੇ ਵੇਚ ਰਹੀ ਹੈ !...!!
ਮੈਂ ਜੇਬ ਵਿਚ ਹੱਥ ਮਾਰਿਆ , ਸਿਰਫ਼ ਵੀਹ ਰੁਪਏ ਹੀ ਮਿਲੇ! ਮੈਂ ਉਹ ਵੀਹ ਰੁਪਏ ਉਸ ਬੱਚੀ ਨੂੰ ਦਿੰਦੇ ਹੋਏ ਐਨਾ ਹੀ ਕਹਿ ਸਕਿਆ, 'ਬੇਟੀ! ਹੋਰ ਪੈਸੇ ਰਲਾ ਕੇ ਪੈਰਾਂ ਲਈ ਚੱਪਲ ਜ਼ਰੂਰ ਖਰੀਦ ਲੈਣੀ...! 'ਮੈਨੂੰ ਆਪਣੇ-ਆਪ 'ਤੇ ਖਿਝ ਚੜ੍ਹ ਰਹੀ ਸੀ ਕਿ ਹੋਰ ਵੱਧ ਪੈਸੇ ਜੇਬ 'ਚ ਕਿਉਂ ਨਾ ਰੱਖੇ? ਇਹ ਵੀ ਵੀਹ ਰੁਪਏ ਕਿਤੇ ਸ਼ਾਮ ਨੂੰ ਖਰੀਦੀ ਸਬਜ਼ੀ ਵਿਚੋਂ ਬਚੇ ਜੇਬ ਵਿਚ ਰਹਿ ਗਏ ਸਨ!
ਐਨੇ ਕੁ ਸਮੇਂ ਵਿਚ ਪਤਨੀ ਵੀ ਮੱਥਾ ਟੇਕ ਕੇ ਮੇਰੇ ਪਾਸ ਆ ਖਲੋਤੀ ਤੇ ਬੋਲੀ, 'ਐਨੇ ਚਿਰ ਵਿਚ ਤਾਂ ਤੁਸੀਂ ਵੀ ਮੱਥਾ ਟੇਕ ਆਉਂਦੇ ਜਿੰਨੀ ਦੇਰ ਇਥੇ ਖਲੋਤੇ ਰਹੇ...!'
'ਮੈਂ ਤਾਂ ਆਪਣਾ ਮੱਥਾ ਇਥੇ ਹੀ ਖੜ੍ਹੇ-ਖਲੋਤੇ ਟੇਕ ਲਿਆ ਹੈ...!' ਉਸ ਬੱਚੀ ਵੱਲ ਉਂਗਲ ਕਰ ਪਤਨੀ ਨੂੰ ਕਿਹਾ !

-ਸ਼ਿਵਪੁਰੀ ਮੁਹੱਲਾ, ਧੂਰੀ (ਪੰਜਾਬ)
ਮੋਬਾਈਲ : 094646-97781 /
095019-77814.



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX