ਤਾਜਾ ਖ਼ਬਰਾਂ


ਫ਼ਿਰੋਜ਼ਪੁਰ 'ਚ ਕੋਰੋਨਾ ਦੇ 18 ਮਾਮਲਿਆਂ ਦੀ ਹੋਈ ਪੁਸ਼ਟੀ
. . .  9 minutes ago
ਫ਼ਿਰੋਜ਼ਪੁਰ, 8 ਅਗਸਤ (ਗੁਰਿੰਦਰ ਸਿੰਘ) ਜ਼ਿਲ੍ਹਾ ਫ਼ਿਰੋਜ਼ਪੁਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ 'ਚ ਦੋ ਔਰਤਾਂ....
ਕੈਪਟਨ ਨਾ ਬਰਗਾੜੀ ਵਾਲਿਆਂ ਨੂੰ ਸਜ਼ਾ ਦਿਵਾ ਸਕਿਆ ਤੇ ਨਾ ਹੀ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਿਆ : ਢੀਂਡਸਾ
. . .  14 minutes ago
ਬਟਾਲਾ , 8 ਅਗਸਤ (ਕਾਹਲੋਂ)- ਬਟਾਲਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ...
ਪਠਾਨਕੋਟ ਦੇ ਵਿਧਾਇਕ ਅਮਿਤ ਵਿਜ ਨੂੰ ਹੋਇਆ ਕੋਰੋਨਾ
. . .  36 minutes ago
ਪਠਾਨਕੋਟ, 8 ਅਗਸਤ (ਸੰਧੂ) - ਪਠਾਨਕੋਟ ਦੇ ਵਿਧਾਇਕ ਅਮਿਤ ਵਿਜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਸਬੰਧੀ ਪੁਸ਼ਟੀ ਸਿਵਲ ਸਰਜਨ....
ਸ਼ਹੀਦਾਂ ਦੇ ਅਸਥਾਨ 'ਤੇ ਵਾਪਰੀ ਘਟਨਾ ਸੁਖਬੀਰ ਬਾਦਲ ਅਤੇ ਮਜੀਠੀਆ ਦੀ ਡੂੰਘੀ ਸਾਜ਼ਿਸ਼ - ਸੇਖਵਾਂ
. . .  48 minutes ago
ਬਟਾਲਾ, 8 ਅਗਸਤ (ਕਾਹਲੋਂ)- ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਸ਼ਹੀਦਾਂ ਦੇ ਅਸਥਾਨ 'ਤੇ ਵਾਪਰੀ ਘਟਨਾ ਸੁਖਬੀਰ ਬਾਦਲ ਅਤੇ ਬਿਕਰਮ...
ਕੋਜ਼ੀਕੋਡ ਜਹਾਜ਼ ਹਾਦਸਾ: ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਹਰਦੀਪ ਸਿੰਘ ਪੁਰੀ
. . .  56 minutes ago
ਤਿਰੂਵਨੰਤਪੁਰਮ, 8 ਅਗਸਤ- ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਸ਼ਨੀਵਾਰ ਨੂੰ ਕੋਜ਼ੀਕੋਡ ਏਅਰਪੋਰਟ ਪਹੁੰਚੇ.....
ਅਕਾਲੀ ਦਲ ਬਾਦਲ ਨੂੰ ਗੁਰੂ ਜੀ ਨੇ ਚੰਗੀ ਸਜਾ ਦਿੱਤੀ ਤੇ ਉਹ ਵਿਰੋਧੀ ਧਿਰ 'ਚ ਬੈਠਕ ਜੋਗੇ ਵੀ ਨਹੀਂ ਰਹੇ : ਨਿਧੜਕ ਸਿੰਘ ਬਰਾੜ
. . .  about 1 hour ago
ਬਟਾਲਾ , 8 ਅਗਸਤ( ਕਾਹਲੋਂ)- ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ...
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪਾਂ ਦੀ ਜਾਂਚ ਦਾ ਮਸਲਾ ਸ਼ੱਕ ਦੇ ਘੇਰੇ 'ਚ - ਪ੍ਰੋ.ਬਲਜਿੰਦਰ ਸਿੰਘ
. . .  about 1 hour ago
ਅੰਮ੍ਰਿਤਸਰ, 8 ਅਗਸਤ (ਰਾਜੇਸ਼ ਕੁਮਾਰ)- ਸਰਬਤ ਖ਼ਾਲਸਾ ਵਲੋਂ ਥਾਪੇ ਗਏ ਜਥੇਦਾਰ ਜਗਤਾਰ ਹਵਾਰਾ ਵਲੋਂ ਬਣਾਈ ਕਮੇਟੀ ਦੇ ਮੈਂਬਰਾਂ...
ਕੌਮ ਦਾ ਕਾਫ਼ਲਾ ਢੀਂਡਸਾ ਸਾਬ ਦੇ ਨਾਲ : ਭਾਈ ਮੋਹਕਮ ਸਿੰਘ
. . .  about 1 hour ago
ਬਟਾਲਾ , 8 ਅਗਸਤ( ਕਾਹਲੋਂ)- ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਬਟਾਲਾ...
ਅੰਮ੍ਰਿਤਸਰ 'ਚ ਪਟਾਕਾ ਫ਼ੈਕਟਰੀ 'ਚ ਹੋਇਆ ਧਮਾਕਾ
. . .  about 1 hour ago
ਅਜਨਾਲਾ, 8 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਸਰ 'ਚ ਇਕ ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਦੀ ਖ਼ਬਰ ਮਿਲੀ ...
ਸੁਸ਼ਾਂਤ ਖ਼ੁਦਕੁਸ਼ੀ ਮਾਮਲੇ 'ਚ ਪੁੱਛਗਿੱਛ ਦੇ ਲਈ ਈ.ਡੀ ਦਫ਼ਤਰ ਪਹੁੰਚਿਆ ਰਿਆ ਚੱਕਰਵਰਤੀ ਦਾ ਭਰਾ
. . .  about 1 hour ago
ਨਵੀਂ ਦਿੱਲੀ, 8 ਅਗਸਤ- ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ 'ਚ ਮੁੜ ਪੁੱਛ-ਗਿੱਛ ਦੇ ਲਈ ਰਿਆ ਚੱਕਰਵਰਤੀ....
ਕੋਜ਼ੀਕੋਡ 'ਚ ਜਹਾਜ਼ ਹਾਦਸੇ ਦਾ ਸ਼ਿਕਾਰ ਹੋਏ ਕਪਤਾਨ ਡੀ.ਵੀ ਸਾਥੀ ਦੀ ਮਾਂ ਨੇ ਬਿਆਨ ਕੀਤਾ ਆਪਣਾ ਦਰਦ
. . .  about 1 hour ago
ਨਵੀਂ ਦਿੱਲੀ, 8 ਅਗਸਤ- ਦੁਬਈ ਤੋਂ ਕੇਰਲ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਕੋਜ਼ੀਕੋਡ 'ਚ ਉੱਤਰਦੇ ਸਮੇਂ ਰਨਵੇ 'ਤੇ ਹਾਦਸੇ...
ਅਣਪਛਾਤਿਆਂ ਦੀ ਗੋਲੀ ਨਾਲ ਪਿਆਲਾਂ ਦਾ ਪੰਚਾਇਤ ਮੈਂਬਰ ਜ਼ਖਮੀ
. . .  about 1 hour ago
ਨਸਰਾਲਾ, 8 ਅਗਸਤ (ਸਤਵੰਤ ਸਿੰਘ ਥਿਆੜਾ)- ਪਿੰਡ ਪਿਆਲਾਂ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕਾਰ ਸਵਾਰ ਅਣਪਛਾਤੇ ਹਮਲਾਵਰਾਂ ਵਲੋਂ ਗੋਲੀ...
ਬਟਾਲਾ ਪਹੁੰਚੇ ਸੁਖਦੇਵ ਸਿੰਘ ਢੀਂਡਸਾ
. . .  about 2 hours ago
ਬਟਾਲਾ, 8 ਅਗਸਤ ( ਕਾਹਲੋਂ)- ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ....
ਮਜੀਠਾ ਪੁਲਿਸ ਵੱਲੋਂ ਸ਼ਰਾਬ ਤਸਕਰਾਂ ਵਿਰੁੱਧ ਵੱਡੀ ਕਾਰਵਾਈ, 200 ਲੀਟਰ ਸ਼ਰਾਬ ਸਮੇਤ ਦੋ ਕਾਬੂ
. . .  about 2 hours ago
ਮਜੀਠਾ, 8 ਅਗਸਤ (ਮਨਿੰਦਰ ਸਿੰਘ ਸੋਖੀ)- ਸੂਬੇ 'ਚ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਸੈਂਕੜੇ ਮੌਤਾਂ ਹੋਣ ਤੋਂ ਬਾਅਦ ਪੰਜਾਬ ਸਰਕਾਰ...
ਭਾਰਤ ਅਤੇ ਚੀਨ ਅੱਜ ਦੌਲਤ ਬੇਗ਼ ਓਲਦੀ ਖੇਤਰ 'ਚ ਵੱਡੇ ਪੱਧਰ 'ਤੇ ਕਰਨਗੇ ਗੱਲਬਾਤ
. . .  about 2 hours ago
ਗਿਰੀਸ਼ ਚੰਦਰ ਮੁਰਮੂ ਨੇ ਭਾਰਤ ਦੇ ਨਿਗਰਾਨ ਅਤੇ ਆਡੀਟਰ ਜਨਰਲ (ਕੈਗ) ਵਜੋਂ ਸੰਭਾਲਿਆ ਅਹੁਦਾ
. . .  about 2 hours ago
ਨਵੀਂ ਦਿੱਲੀ, 8 ਅਗਸਤ- ਗਿਰੀਸ਼ ਚੰਦਰ ਮੁਰਮੂ ਨੇ ਭਾਰਤ ਦੇ ਨਿਗਰਾਨ ਅਤੇ ਆਡੀਟਰ ਜਨਰਲ (ਕੈਗ) ਵਜੋਂ....
ਚੰਡੀਗੜ੍ਹ ਦੇ ਸੈਕਟਰ 27 'ਚ ਸਥਿਤ ਕਿਰਪਾਲ ਕੇਟਰਜ਼ 'ਚ ਲੱਗੀ ਭਿਆਨਕ ਅੱਗ
. . .  about 3 hours ago
ਚੰਡੀਗੜ੍ਹ, 8 ਅਗਸਤ (ਵਿਕਰਮਜੀਤ ਸਿੰਘ ਮਾਨ)- ਚੰਡੀਗੜ੍ਹ ਦੇ ਸੈਕਟਰ 27 'ਚ ਸਥਿਤ ਕਿਰਪਾਲ ਕੇਟਰਜ਼ 'ਚ ਭਿਆਨਕ ....
ਸਬ ਡਿਵੀਜ਼ਨ ਪਾਤੜਾਂ (ਪਟਿਆਲਾ) ਅੰਦਰ ਕੋਰੋਨਾ ਦੇ ਦੋ ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 3 hours ago
ਪਾਤੜਾਂ, 8 ਅਗਸਤ (ਗੁਰਇਕਬਾਲ ਸਿੰਘ ਖ਼ਾਲਸਾ/ਜਗਦੀਸ਼ ਸਿੰਘ ਕੰਬੋਜ) - ਸਬ ਡਿਵੀਜ਼ਨ ਪਾਤੜਾਂ ਅੰਦਰ ਕੋਰੋਨਾ ਵਾਇਰਸ ਨਾਲ ਸਬੰਧਿਤ ਮਰੀਜ਼ਾਂ ....
ਮਾਸਟਰ ਹਰਬੰਸ ਸਿੰਘ ਸਿੱਧੂ ਸੇਖਾ ਕਲਾਂ ਵਾਲੇ ਨਹੀਂ ਰਹੇ
. . .  about 3 hours ago
ਠੱਠੀ ਭਾਈ, 8 ਅਗਸਤ (ਜਗਰੂਪ ਸਿੰਘ ਮਠਾੜੂ)- ਹਲਕਾ ਬਾਘਾ ਪੁਰਾਣਾ 'ਚ ਆਪਣੀ ਨਿਵੇਕਲੀ ਪਹਿਚਾਣ ....
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਗਿਰੀਸ਼ ਚੰਦਰ ਮੁਰਮੂ ਨੂੰ ਸੀ.ਏ.ਜੀ ਅਹੁਦੇ ਦੀ ਸਹੁੰ ਚੁਕਾਈ
. . .  about 3 hours ago
ਨਵੀਂ ਦਿੱਲੀ, 08 ਅਗਸਤ - ਦਿੱਲੀ ਵਿਚ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ 'ਚ ਗਿਰੀਸ਼ ਚੰਦਰ....
ਸੁਖਦੇਵ ਸਿੰਘ ਢੀਂਡਸਾ ਅੱਜ ਬਟਾਲਾ 'ਚ ਗੁਰਿੰਦਰ ਸਿੰਘ ਬਾਜਵਾ ਨੂੰ ਪਾਰਟੀ 'ਚ ਕਰਨਗੇ ਸ਼ਾਮਲ
. . .  about 3 hours ago
ਬਟਾਲਾ, 8 ਅਗਸਤ (ਕਾਹਲੋਂ)- ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਅੱਜ ਬਟਾਲਾ....
ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 61,537 ਮਾਮਲੇ ਆਏ ਸਾਹਮਣੇ
. . .  about 4 hours ago
ਨਵੀਂ ਦਿੱਲੀ, 8 ਅਗਸਤ- ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 61,537 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਕੋਰੋਨਾ ਤੋਂ ਪੀੜਤ 933 ....
ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ 'ਚ ਦੋ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਸਰਦੂਲਗੜ੍ਹ, 8 ਅਗਸਤ (ਪਰਕਾਸ਼ ਸਿੰਘ ਜ਼ੈਲਦਾਰ/ਜੀ. ਐੱਮ ਅਰੋੜਾ) - ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ ਸ਼ਹਿਰ ਦੇ ਵਾਰਡ ਨੰਬਰ 11 'ਚ ਇੱਕ 45 ਸਾਲਾ ਵਿਅਕਤੀ....
ਕੇਰਲ ਦੇ ਰਾਜਪਾਲ ਅਤੇ ਮੁੱਖ ਮੰਤਰੀ ਪਿਨਾਰਈ ਵਿਜਯਨ ਅੱਜ ਕਰੀਪੁਰ ਦਾ ਕਰਨਗੇ ਦੌਰਾ
. . .  about 5 hours ago
ਤਿਰੂਵਨੰਤਪੁਰਮ, 8 ਅਗਸਤ- ਕੇਰਲ ਦੇ ਰਾਜਪਾਲ ਆਰਿਫ਼ ਮੁਹੰਮਦ ਖਾਨ ਅਤੇ ਮੁੱਖ ਮੰਤਰੀ ਪਿਨਾਰਈ ...
ਸੜਕ ਹਾਦਸੇ 'ਚ ਨੌਜਵਾਨ ਦੀ ਹੋਈ ਮੌਤ
. . .  about 5 hours ago
ਕੁੱਲਗੜ੍ਹੀ, 8 ਅਗਸਤ (ਸੁਖਜਿੰਦਰ ਸਿੰਘ ਸੰਧੂ) - ਬੱਸ ਅੱਡਾ ਸ਼ੇਰ ਖਾਂ 'ਤੇ ਹੋਏ ਇੱਕ ਸੜਕ ਹਾਦਸੇ 'ਚ ਇਕ ਨੌਜਵਾਨ ....
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਤੇਰਾ ਅੰਤੁ ਨ ਜਾਈ ਲਖਿਆ

ਇਸ ਸਦੀ ਨੂੰ ਗਿਆਨ ਅਤੇ ਵਿਗਿਆਨ ਦੀ ਸਦੀ ਆਖਿਆ ਜਾਂਦਾ ਹੈ। ਮਨੁੱਖ ਅਨੁਸਾਰ ਇਸ ਸਦੀ ਦੌਰਾਨ ਗਿਆਨ ਅਤੇ ਵਿਗਿਆਨ ਵਿਚ ਜਿਸ ਤੇਜ਼ੀ ਨਾਲ ਵਾਧਾ ਹੋਇਆ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਸੀ। ਮਨੁੱਖ ਨੇ ਆਪਣੇ ਸੁੱਖ ਦੇ ਸਾਧਨਾਂ ਲਈ ਕੁਦਰਤੀ ਦਾਤਾਂ ਦੀ ਰੱਜ ਕੇ ਵਰਤੋਂ ਕੀਤੀ ਹੈ। ਇਸ ਗਿਆਨ ਨੇ ਮਨੁੱਖ ਦੀ ਹਉਮੈ ਵਿਚ ਵਾਧਾ ਕੀਤਾ ਹੈ, ਜਿਸ ਕਰਕੇ ਉਸ ਨੇ ਕੁਦਰਤ ਦਾ ਸਤਿਕਾਰ ਕਰਨਾ ਹੀ ਨਹੀਂ ਛੱਡਿਆ ਸਗੋਂ ਉਸ ਦੀ ਹੋਂਦ ਤੋਂ ਵੀ ਮੁਨਕਰ ਹੋ ਗਿਆ ਹੈ। ਕੁਦਰਤ ਦੀਆਂ ਤਿੰਨ ਪ੍ਰਮੁੱਖ ਦਾਤਾਂ ਧਰਤੀ, ਹਵਾ, ਪਾਣੀ ਨੂੰ ਉਸ ਰੱਜ ਕੇ ਪਲੀਤ ਕੀਤਾ ਹੈ ਭਾਵੇਂ ਕਿ ਉਹ ਜਾਣਦਾ ਹੈ ਕਿ ਹਵਾ ਅਤੇ ਪਾਣੀ ਤੋਂ ਬਗ਼ੈਰ ਜੀਵਨ ਅਸੰਭਵ ਹੈ, ਧਰਤੀ ਬਗ਼ੈਰ ਮੁਢਲੀਆਂ ਲੋੜਾਂ ਰੋਟੀ, ਕੱਪੜਾ ਅਤੇ ਮਕਾਨ ਨਹੀਂ ਮਿਲ ਸਕਦੇ। ਮੁੱਢ ਕਦੀਮ ਤੋਂ ਇਨ੍ਹਾਂ ਤਿੰਨਾਂ ਨੂੰ ਦੇਵਤਾ ਮਨ ਹੋ ਰਹੇ ਸਤਿਕਾਰ ਤੇ ਪੂਜਾ ਨੂੰ ਉਸ ਕਰਮ-ਕਾਂਡ ਦਾ ਨਾਂਅ ਦੇ ਕੇ ਇਸ ਦਾ ਮਖੌਲ ਉਡਾਉਣਾ ਸ਼ੁਰੂ ਕਰ ਦਿੱਤਾ। ਜਗਤ ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਦੀ ਮਹੱਤਤਾ ਨੂੰ ਸਮਝਦਿਆਂ ਹੋਇਆਂ ਮਨੁੱਖ ਦੇ ਸਭ ਤੋਂ ਕਰੀਬੀ ਰਿਸ਼ਤਿਆਂ ਨਾਲ ਤੁਲਨਾ ਕੀਤੀ ਹੈ।
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ
ਗੁਰੂ ਜੀ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਉਨ੍ਹਾਂ ਦਾ ਆਦੇਸ਼ ਹੈ ਕਿ ਜਿਵੇਂ ਅਸੀਂ ਆਪਣੇ ਗੁਰੂ ਤੇ ਮਾਤਾ ਪਿਤਾ ਦਾ ਸਤਿਕਾਰ ਤੇ ਸੰਭਾਲ ਕਰਦੇ ਹਾਂ ਉਵੇਂ ਵੀ ਇਨ੍ਹਾਂ ਤਿੰਨਾਂ ਦੀ ਸਾਂਭ-ਸੰਭਾਲ ਜ਼ਰੂਰੀ ਹੈ। ਆਪਣੇ ਸੱਭਿਆਚਾਰ ਅਤੇ ਗੁਰੂ ਜੀ ਦੇ ਹੁਕਮਾਂ ਨੂੰ ਭੁੱਲ ਅਸੀਂ ਇਨ੍ਹਾਂ ਤਿੰਨਾਂ ਦੀ ਹੀ ਰੱਜ ਕੇ ਦੁਰਵਰਤੋਂ ਕੀਤੀ ਤੇ ਪ੍ਰਦੂਸ਼ਿਤ ਕੀਤਾ ਹੈ। ਆਲਮੀ ਤਪਸ਼ ਦੇ ਨਾਂਅ ਹੇਠ ਅਰਬਾਂ ਖਰਬਾਂ ਰੁਪਏ ਖ਼ਰਚ ਕਰਕੇ ਖੋਜ ਤਾਂ ਕਰ ਰਹੇ ਹਾਂ ਪਰ ਇਨ੍ਹਾਂ ਉਤੇ ਅਮਲ ਕੋਈ ਨਹੀਂ ਕੀਤਾ ਕੇਵਲ ਇਕ-ਦੂਜੇ ਦੇ ਸਿਰ ਦੋਸ਼ ਹੀ ਮੜ੍ਹੇ ਹਨ। ਇਸੇ ਤਰ੍ਹਾਂ ਕੁਦਰਤੀ ਦਾਤਾਂ ਜੰਗਲ, ਧਾਤਾਂ, ਤੇਲ, ਕੋਲਾ ਆਦਿ ਦੀ ਵੀ ਬੇਰਹਿਮੀ ਨਾਲ ਵਰਤੋਂ ਕਰ ਰਹੇ ਹਨ। ਇਸ ਧਰਤੀ ਉਤੇ ਵਸਦੀ ਘੱਟੋ-ਘੱਟ ਅੱਧੀ ਵਸੋਂ ਨੂੰ ਢਿੱਡ ਭਰ ਕੇ ਰੋਟੀ ਨਸੀਬ ਨਹੀਂ ਹੁੰਦੀ। ਉਸ ਦੀ ਫ਼ਿਕਰ ਕਰਨ ਦੀ ਥਾਂ ਅੰਨ੍ਹੇਵਾਹ ਖਰਚ ਕਰਕੇ ਦੂਜੇ ਦੇ ਗ੍ਰਹਿਆਂ ਉਤੇ ਪੁੱਜਣ ਲਈ ਯਤਨ ਕਰ ਰਹੇ ਹਾਂ। ਭਲਾ ਕੋਈ ਪੁੱਛੇ ਚੰਨ ਨੇ ਤੁਹਾਡਾ ਕੀ ਵਿਗਾੜਿਆ ਹੈ ਉਹ ਤਾਂ ਸਾਡੇ ਬੱਚਿਆਂ ਦਾ ਪਿਆਰਾ ਮਾਮਾ ਹੈ। ਠੰਢੀ ਚਾਨਣੀ ਪ੍ਰਦਾਨ ਕਰਦਾ ਹੈ ਤੇ ਮਨੁੱਖੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਿਚ ਸਹਾਇਤਾ ਕਰਦਾ ਹੈ। ਚੰਨ ਤਾਂ ਸੁਹੱਪਣ ਅਤੇ ਸ਼ਾਂਤੀ ਦਾ ਪ੍ਰਤੀਕ ਹੈ, ਪਰ ਉਸ ਨੂੰ ਵੀ ਪਲੀਤ ਕਰਨਾ ਸ਼ੁਰੂ ਕਰ ਦਿੱਤਾ ਹੈ। ਕੁਦਰਤ ਸਾਹਮਣੇ ਕੋਈ ਚਤੁਰ ਚਲਾਕੀਆਂ ਨਹੀਂ ਚਲਦੀਆਂ। ਗੁਰੂ ਨਾਨਕ ਸਾਹਿਬ ਦੇ ਬਖ਼ਸ਼ੀਸ਼, ਸੱਚ, ਸੰਤੋਖ ਤੇ ਵਿਚਾਰ ਦੇ ਆਦੇਸ਼ ਨੂੰ ਭੁੱਲ ਗਏ ਹਾਂ। ਹਰ ਪਾਸੇ ਆਪਾਧਾਪੀ ਪੈ ਗਈ ਹੈ। ਪਰਾਏ ਹੱਕ ਨੂੰ ਮਾਰਨਾ ਅਸੀਂ ਆਪਣਾ ਧਰਮ ਬਣਾ ਲਿਆ ਹੈ। ਦੂਜਿਆਂ ਦੇ ਦਰਦ ਨੂੰ ਸਮਝਣਾ ਹੀ ਛੱਡ ਦਿੱਤਾ ਹੈ ਇਸ ਕਰਕੇ ਸਭ ਕੁਝ ਹੁੰਦਿਆਂ ਵੀ ਸੰਸਾਰ ਦੀ ਅੱਧੀ ਆਬਾਦੀ ਭੁੱਖ ਨਾਲ ਜੂਝ ਰਹੀ ਹੈ। ਬਰਦਾਸ਼ਤ ਦੀ ਵੀ ਹੱਦ ਹੁੰਦੀ ਹੈ। ਆਖਰ ਕੁਦਰਤ ਨੂੰ ਕਦੇ ਤਾਂ ਗੁੱਸਾ ਆਉਣਾ ਸੀ। ਅੱਜ ਸੰਸਾਰ ਕੁਦਰਤ ਦੀ ਮਾਰ ਝੱਲ ਰਿਹਾ ਹੈ। ਆਪਣੇ-ਆਪ ਨੂੰ ਵਿਕਸਤ ਸਮਝਣ ਵਾਲੇ ਦੇਸ਼ ਇਸ ਦੀ ਸਭ ਤੋਂ ਵੱਧ ਮਾਰ ਝੱਲ ਰਹੇ ਹਨ। ਉਹ ਦੇਸ਼ ਜੋ ਗ਼ਰੀਬ ਦੇਸ਼ਾਂ ਨੂੰ ਆਪਸ ਵਿਚ ਉਲਝਾਉਂਦੇ ਤੇ ਆਪਣੇ ਹਥਿਆਰ ਵੇਚਦੇ ਹਨ, ਕੁਦਰਤ ਦੀ ਕਰੋਪੀ ਦਾ ਸਭ ਤੋਂ ਵੱਧ ਸ਼ਿਕਾਰ ਹੋਏ ਹਨ। ਉਹ ਪੈਸਾ ਜਿਹੜਾ ਗ਼ਰੀਬੀ ਤੇ ਅਨਪੜ੍ਹਤਾ ਨੂੰ ਦੂਰ ਕਰਨ ਲਈ ਵਰਤਿਆ ਜਾਣਾ ਸੀ, ਉਹ ਤਬਾਹੀ ਦੇ ਸਾਧਨ ਇਕੱਠੇ ਕਰਨ ਲਈ ਵਰਤਿਆ ਜਾ ਰਿਹਾ ਹੈ।
ਕੁਦਰਤ ਨੇ ਸਾਰੇ ਸੰਸਾਰ ਨੂੰ ਬੇਵੱਸ ਕਰ ਦਿੱਤਾ ਹੈ ਘੱਟੋ-ਘੱਟ ਦੋ ਮਹੀਨਿਆਂ ਲਈ ਸਭਨਾਂ ਨੂੰ ਘਰਾਂ ਵਿਚ ਕੈਦ ਕਰ ਦਿੱਤਾ ਹੈ। ਪੈਸੇ ਦੇ ਜ਼ੋਰ ਨਾਲ ਅਮੀਰ ਵੀ ਇਸ ਕੈਦ ਤੋਂ ਛੁਟਕਾਰਾ ਨਹੀਂ ਪਾ ਸਕੇ। ਗੰਧਲੀ ਕੀਤੀ ਹਵਾ ਨੂੰ ਕੁਦਰਤ ਨੇ ਆਪਣੇ ਢੰਗ ਨਾਲ ਸਾਫ਼ ਕੀਤਾ ਹੈ। ਪਿੱਛੋਂ ਬਾਰਸ਼ ਪਾ ਕੇ ਧੋ ਧਵਾਈ ਵੀ ਕਰ ਦਿੱਤੀ ਹੈ। ਜਿਹੜੇ ਬਰਫ਼ਾਂ ਦੇ ਪਿਘਲਣ ਦੇ ਡਰਾਵੇ ਦੇ ਰਹੇ ਹਨ ਬਰਫ਼ਾਂ ਦੇ ਢੇਰ ਲਗਾ ਕੇ ਉਨ੍ਹਾਂ ਦੇ ਮੂੰਹ ਬੰਦ ਕਰ ਦਿੱਤੇ ਹਨ। ਮੈਂ ਤਾਂ ਅੱਜ ਤਕ ਕਦੇ ਨਹੀਂ ਸੀ ਵੇਖਿਆ ਕਿ ਅਪ੍ਰੈਲ ਦੇ ਮਹੀਨੇ ਕਮਰੇ ਅੰਦਰ ਕੰਬਲ ਲੈ ਕੇ ਸੌਣਾ ਪਵੇਗਾ।
ਪੂਰਬ ਦੇ ਲੋਕ ਪੱਛਮੀ ਲੋਕਾਂ ਦੀ ਨਕਲ ਮਾਰ ਆਪਣੇ ਸੱਭਿਆਚਾਰ ਨੂੰ ਬੇਦਾਵਾ ਦੇ ਰਹੇ ਹਨ। ਗੁਰੂਆਂ ਨੇ ਸਾਨੂੰ ਹੱਥ ਜੋੜ ਫ਼ਤਹਿ ਬੁਲਾਉਣ ਦੀ ਸੋਝੀ ਬਖ਼ਸ਼ੀ ਸੀ ਪਰ ਅਸੀਂ ਘੁੱਟ ਘੁੱਟ ਹੱਥ ਮਿਲਾਉਣ ਲਗ ਪਏ ਹਾਂ। ਇਥੋਂ ਤੀਕ ਕਿ ਔਰਤਾਂ ਵੀ ਹੁਣ ਹੱਥ ਮਿਲਾਉਂਦੀਆਂ ਹਨ ਤੇ ਘੁੱਟ ਜੱਫ਼ੀ ਪਾਉਂਦੀਆਂ ਹਨ। ਸਾਰੇ ਦਿਨ ਵਿਚ ਪਤਾ ਨਹੀਂ ਅਸੀਂ ਕਿਤਨੇ ਲੋਕਾਂ ਨਾਲ ਹੱਥ ਮਿਲਾਉਂਦੇ ਹਾਂ ਪਰ ਕਦੇ ਉਨ੍ਹਾਂ ਨੂੰ ਧੌਣ ਵੱਲ ਧਿਆਨ ਨਹੀਂ ਦਿੱਤਾ ਸਗੋਂ ਇਕ ਦੂਜੇ ਦੀ ਬਿਮਾਰੀ ਨੂੰ ਫੈਲਾਉਂਦੇ ਹਾਂ। ਮੈਨੂੰ ਯਾਦ ਹੈ ਕਿ ਨਿੱਕੇ ਹੁੰਦਿਆਂ ਸਾਨੂੰ ਰੋਟੀ ਖਾਣ ਤੋਂ ਪਹਿਲਾਂ ਹੱਥ ਧੋਣ ਦੀ ਹਦਾਇਤ ਹੁੰਦੀ ਸੀ ਤੇ ਰੋਟੀ ਖਾ ਕੇ ਮੁੜ ਕੁਰਲਾ ਕਰਕੇ ਹੱਥ ਧੋਣੇ ਪੈਂਦੇ ਸਨ। ਜੁੱਤੀ ਪਾ ਕੇ ਕੋਈ ਵੀ ਚੌਕੇ ਜਾਂ ਰਸੋਈ ਵਿਚ ਨਹੀਂ ਜਾਂਦਾ ਸੀ ਤੇ ਰੋਟੀ ਖਾਣ ਵੇਲੇ ਜੁੱਤੀ ਲਾਹ ਲਈ ਜਾਂਦੀ ਸੀ। ਕੋਈ ਵੀ ਪ੍ਰਾਹੁਣਾ ਆਉਂਦਾ ਸੀ ਤਾਂ ਰੋਟੀ ਪਰੋਸਣ ਤੋਂ ਪਹਿਲਾਂ ਉਸ ਦੇ ਹੱਥ ਧੁਆਏ ਜਾਂਦੇ ਸਨ ਤੇ ਰੋਟੀ ਖਾ ਚੁੱਕਣ ਪਿਛੋਂ ਮੁੜ ਹੱਥ ਧੁਆਏ ਜਾਂਦੇ ਸਨ। ਬਿਨਾਂ ਹੱਥ ਧੋਇਆਂ ਰੋਟੀ ਨੂੰ ਕੋਈ ਹੱਥ ਨਹੀਂ ਸੀ ਲਾ ਸਕਦਾ, ਇਸ ਨੂੰ ਸੁੱਚਮਤਾ ਆਖਿਆ ਜਾਂਦਾ ਹੈ। ਬਰਾਤ ਵੀ ਜਦੋਂ ਰੋਟੀ ਖਾਂਦੀ ਸੀ ਤਾਂ ਉਨ੍ਹਾਂ ਨੂੰ ਕੋਰਿਆਂ 'ਤੇ ਬਿਠਾ ਪਹਿਲਾਂ ਅਦਬ ਨਾਲ ਹੱਥ ਧੁਆਏ ਜਾਂਦੇ ਸਨ ਤੇ ਰੋਟੀ ਖਾ ਚੁੱਕਣ ਪਿੱਛੋਂ ਮੁੜ ਹੱਥ ਧੁਆਏ ਜਾਂਦੇ ਸਨ। ਖਾਣ ਪੀਣ ਦੀ ਕਿਸੇ ਵੀ ਵਸਤੂ ਨੂੰ ਸੁੱਚੀ ਆਖ ਬਿਨਾਂ ਹੱਥ ਧੋਇਆਂ ਕਿਸੇ ਨੂੰ ਹੱਥ ਲਗਾਉਣ ਦੀ ਆਗਿਆ ਨਹੀਂ ਸੀ। ਹੁਣ ਤਾਂ ਇਕ ਹੱਥ ਨਾਲ ਜੁੱਤੀ ਪਾ ਰਹੇ ਹੁੰਦੇ ਹਨ ਤੇ ਦੂਜੇ ਹੱਥ ਵਿਚ ਟੋਸਟ ਫੜਿਆ ਹੁੰਦਾ ਹੈ। ਵਿਆਹ ਸਮੇਂ ਖਾਣਾ ਖਾਣ ਤੋਂ ਪਹਿਲਾਂ ਮੈਂ ਸ਼ਾਇਦ ਹੀ ਕਿਸੇ ਨੂੰ ਹੱਥਾਂ ਨੂੰ ਧੋਂਦਿਆਂ ਵੇਖਿਆ ਹੋਵੇ। ਆਓ ਆਪਣੇ ਇਸ ਪੁਰਾਤਨ ਗਿਆਨ ਨੂੰ ਆਪ ਵੀ ਅਪਣਾਈਏ ਤੇ ਦੂਜਿਆਂ ਨੂੰ ਵੀ ਸੋਝੀ ਦੇਈਏ। ਪੱਛਮੀ ਦੇਸ਼ਾਂ ਦੇ ਮਗਰ ਲੱਗਣ ਦੀ ਥਾਂ ਸਗੋਂ ਉਨ੍ਹਾਂ ਨੂੰ ਆਪਣੇ ਪਿੱਛੇ ਲਾਈਏ।


ਖ਼ਬਰ ਸ਼ੇਅਰ ਕਰੋ

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੋੜ੍ਹੀ ਗੱਡ ਕੇ ਵਸਾਇਆ ਪਿੰਡ ਮਹਿਰਾਜ

ਪੰਜਾਬ ਦੇ ਵੱਡੇ ਪਿੰਡਾਂ ਵਿਚੋਂ ਇਕ ਅਤੇ ਮਾਲਵੇ ਦਾ ਉੱਘਾ ਪਿੰਡ ਮਹਿਰਾਜ ਜਿਸ ਨੂੰ ਪਾਤਿਸ਼ਾਹੀ ਛੇਵੀਂ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਵਰਦਾਨ ਦੇ ਕੇ ਵਸਾਉਣ ਲਈ ਸਵਾ ਲੱਖ ਘੁਮਾਂ ਜ਼ਮੀਨ ਦੀ ਬਖ਼ਸ਼ਿਸ਼ ਵੀ ਕੀਤੀ ਸੀ। ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਜਬਰ ਤੇ ਜ਼ੁਲਮ ਦੇ ਖ਼ਿਲਾਫ਼ ਲੜੀਆਂ ਚਾਰ ਜੰਗਾਂ ਵਿਚੋਂ, ਆਪਣੇ ਜੀਵਨ ਦੀ ਤੀਜੀ ਜੰਗ ਇਸ ਧਰਤੀ 'ਤੇ ਲੜੀ ਗਈ ਸੀ। ਇਸ ਜੰਗ ਦੇ ਸਮੇਂ ਪਿੰਡ ਮਹਿਰਾਜ ਦੇ ਵਡੇਰੇ ਬਾਬਾ ਮੋਹਣ ਜੀ ਆਪਣੇ ਪੁੱਤਰਾਂ ਅਤੇ ਪਰਿਵਾਰ ਸਮੇਤ ਇਥੇ ਵਿਚਰੇ ਸਨ, ਜੋ ਕਿ ਕੁਝ ਸਮਾਂ ਪਹਿਲਾਂ ਜੈਸਲਮੇਰ ਤੋਂ ਮੁਗ਼ਲ ਹਾਕਮਾਂ ਨਾਲ ਟਕਰਾਅ ਉਪਰੰਤ ਇਥੇ ਆ ਗਏ ਸਨ। ਬਾਬਾ ਮੋਹਣ ਅਤੇ ਉਨ੍ਹਾਂ ਦੇ ਪੁੱਤਰ, ਪੋਤਰਿਆਂ ਵਲੋਂ ਜੰਗ ਵਿਚ ਗੁਰੂ ਸਾਹਿਬ ਜੀ ਦੀ ਤਨ ਮਨ ਨਾਲ ਸੇਵਾ ਕੀਤੀ ਤਾਂ ਗੁਰੂ ਸਾਹਿਬ ਨੇ ਬਾਬਾ ਮੋਹਣ ਨੂੰ ਪਿੰਡ ਬੰਨ੍ਹਣ ਦਾ ਵਰਦਾਨ ਦਿੱਤਾ, ਜਿਨ੍ਹਾਂ ਨੇ ਚੇਤ ਸੁਦੀ ਪੰਚਮੀ ਬਿਕਰਮੀ ਸੰਮਤ 1684, ਈਸਵੀ 1627 ਨੂੰ ਮੋੜ੍ਹੀ ਗੱਡ ਕੇ ਨਾਲ ਹੀ ਸਵਾ ਲੱਖ ਘੁਮਾਂ ਜ਼ਮੀਨ ਦੀ ਬਖ਼ਸ਼ਿਸ਼ ਕੀਤੀ ਅਤੇ ਆਪਣਾ ਘੋੜਾ ਬਾਬਾ ਕਾਲਾ ਜੀ, ਬਾਬਾ ਮੋਹਣ ਦੇ ਪੁੱਤਰ ਨੂੰ ਦੇ ਕੇ ਇਸ ਜ਼ਮੀਨ 'ਤੇ ਕਾਬਜ਼ ਵੀ ਕਰਵਾਇਆ। ਇਤਿਹਾਸ ਅਨੁਸਾਰ ਅਕਬਰ ਬਾਦਸ਼ਾਹ ਇਕ ਵਾਰ ਨਥਾਣੇ ਦੀ ਢਾਬ 'ਤੇ ਸਿੱਧ ਮਹਾਂਪੁਰਸ਼ ਬਾਬਾ ਕਾਲੂ ਨਾਥ ਦੇ ਡੇਰੇ 'ਤੇ ਇਕ ਰਾਤ ਠਹਿਰਿਆ ਸੀ। ਬਾਬਾ ਕਾਲੂ ਨਾਥ ਦੀ ਸੇਵਾ ਤੋਂ ਖ਼ੁਸ਼ ਹੋ ਕੇ ਅਕਬਰ ਬਾਦਸ਼ਾਹ ਨੇ ਸਵਾ ਲੱਖ ਘੁਮਾਂ ਜ਼ਮੀਨ ਬਾਬਾ ਕਾਲੂ ਨਾਥ ਦੀਆਂ ਗਊਆਂ ਦੀ ਚਰਾਂਦ ਲਈ ਦੇ ਦਿੱਤੀ ਅਤੇ ਨਾਲ ਹੀ ਪਟਾ ਲਿਖ ਦਿੱਤਾ ਕਿ ਇਸ ਜ਼ਮੀਨ ਮਾਲਕ ਵਜੋਂ ਬਾਬਾ ਕਾਲੂ ਨਾਥ ਨੂੰ ਮਾਮਲਾ ਨਹੀਂ ਭਰਨਾ ਪਵੇਗਾ। ਜਦੋਂ ਗੁਰੂ ਹਰਿਗੋਬਿੰਦ ਸਾਹਿਬ ਬਾਬਾ ਕਾਲੂ ਨਾਥ ਨੂੰ ਮਿਲੇ ਤਾਂ ਬਾਬਾ ਜੀ ਨੇ ਜ਼ਮੀਨ ਦੀ ਮਾਲਕੀ ਵਾਲਾ ਪਟਾ ਗੁਰੂ ਸਾਹਿਬ ਨੂੰ ਭੇਟ ਕਰ ਦਿੱਤਾ। ਗੁਰੂ ਸਾਹਿਬ ਨੇ ਅੱਗੇ ਜ਼ਮੀਨ ਦੀ ਮਾਲਕੀ ਵਾਲਾ ਪਟਾ ਬਾਬਾ ਮੋਹਣ ਨੂੰ ਬਖ਼ਸ਼ ਦਿੱਤਾ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਕਬਰ ਬਾਦਸ਼ਾਹ ਤੋਂ ਲੈ ਕੇ 1947 ਤੱਕ ਪਿੰਡ ਮਹਿਰਾਜ ਦੀ ਸਵਾ ਲੱਖ ਘੁਮਾਂ ਜ਼ਮੀਨ ਦਾ ਮਾਮਲਾ ਨਹੀਂ ਸੀ ਲਿਆ ਜਾਂਦਾ। ਇਸ ਪਿੰਡ ਵਿਚੋਂ ਸਿੱਧੂਆਂ ਦੇ ਵੱਖ-ਵੱਖ ਬੱਝੇ 22 ਪਿੰਡਾਂ ਕਰਕੇ ਇਸ ਇਲਾਕੇ ਨੂੰ ਬਾਹੀਏ ਦਾ ਇਲਾਕਾ ਕਰਕੇ ਜਾਣਿਆ ਜਾਂਦਾ ਹੈ। ਚਾਰ ਪੱਤੀਆਂ ਸੋਲ ਪੱਤੀ, ਕਾਲਾ ਪੱਤੀ, ਸੰਦਲੀ ਪੱਤੀ ਤੇ ਕਰਮਚੰਦ ਪੱਤੀ ਵਾਲੇ ਇਸ ਪਿੰਡ ਵਿਚ ਕਿਸੇ ਸਮੇਂ ਨੌਂ ਪੰਚਾਇਤਾਂ ਚੁਣੀਆਂ ਜਾਂਦੀਆਂ ਸਨ, ਪਰ ਪੱਤੀਆਂ ਨੂੰ ਇਕੱਠਾ ਕਰਦਿਆਂ ਪਿੰਡ ਮਹਿਰਾਜ ਨੂੰ ਨਗਰ ਪੰਚਾਇਤ ਬਣਾਇਆ ਗਿਆ ਤੇ ਨਗਰ ਪੰਚਾਇਤ ਤੋਂ ਇਲਾਵਾ ਅੱਜ ਵੀ ਅੱਠ ਪੰਚਾਇਤਾਂ ਚੁਣੀਆਂ ਜਾਂਦੀਆਂ ਹਨ, ਜਿਸ ਵਿਚ ਕੋਠੇ ਮੱਲੂਆਣਾ, ਕੋਠੇ ਮਹਾਂ ਸਿੰਘ, ਕੋਠੇ ਗੁਰੂਸਰ, ਕੋਠੇ ਪਿੱਪਲੀ, ਕੋਠੇ ਟੱਲਵਾਲੀ, ਕੋਠੇ ਰੱਥੜੀਆਂ, ਕੋਠੇ ਹਿੰਮਤਪੁਰਾ ਤੇ ਮਹਿਰਾਜ ਖ਼ੁਰਦ ਸ਼ਾਮਿਲ ਹੈ। ਪੰਜਾਬ ਵਿਚ ਸਭ ਤੋਂ ਵੱਡੇ ਪਿੰਡਾਂ ਵਿਚ ਮਸ਼ਹੂਰ ਪਿੰਡ ਮਹਿਰਾਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਹੋਣ ਦੇ ਬਾਵਜੂਦ ਪ੍ਰਸ਼ਾਸਨਿਕ ਪੱਧਰ 'ਤੇ ਇਸ ਪਿੰਡ ਵੱਲ ਵਿਸ਼ੇਸ਼ ਸਵੱਲੀ ਨਜ਼ਰ ਨਹੀਂ ਰੱਖੀ ਗਈ, ਜਿਸ ਸਦਕਾ ਪਿੰਡ ਵਾਸੀ ਅੱਜ ਵੀ ਸੀਵਰੇਜ ਤੇ ਟੁੱਟੀਆਂ ਸੜਕਾਂ ਸਮੇਤ ਹੋਰ ਕਈ ਪ੍ਰੇਸ਼ਾਨੀਆਂ ਝੱਲ ਰਹੇ ਹਨ। ਮਹਾਰਾਜਾ ਯਾਦਵਿੰਦਰ ਸਿੰਘ ਦੀ ਯਾਦ ਵਿਚ ਖੇਡ ਸਟੇਡੀਅਮ ਅਤੇ ਬਾਬਾ ਆਲਾ ਮੈਮੋਰੀਅਲ ਹਸਪਤਾਲ ਵੀ ਬਣਾਇਆ ਗਿਆ ਹੈ।
ਬਾਬਾ ਆਲਾ ਮੈਮੋਰੀਅਲ ਹਸਪਤਾਲ ਇਮਾਰਤ ਸੁੰਦਰ ਪਰ ਸਟਾਫ਼ ਤੋਂ ਖਾਲੀ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ 17 ਦਸੰਬਰ 2003 ਨੂੰ ਪਿੰਡ ਮਹਿਰਾਜ ਵਾਸੀਆਂ ਦੀ ਸਹੂਲਤ ਲਈ ਹਸਪਤਾਲ ਦਾ ਨੀਂਹ-ਪੱਥਰ ਰੱਖਿਆ ਸੀ ਤੇ 5 ਦਸੰਬਰ 2005 ਨੂੰ ਉਨ੍ਹਾਂ ਦੇ ਬਜ਼ੁਰਗਾਂ ਦੇ ਨਾਂਅ 'ਤੇ ਪਿੰਡ ਮਹਿਰਾਜ ਵਿਖੇ ਸਥਾਪਿਤ ਬਾਬਾ ਆਲਾ ਮੈਮੋਰੀਅਲ ਹਸਪਤਾਲ ਦੀ ਇਮਾਰਤ ਦਾ ਉਦਘਾਟਨ ਕੀਤਾ ਗਿਆ ਪਰ ਅਤਿ ਸੁੰਦਰ ਬਣਾਈ ਇਸ ਇਮਾਰਤ ਵਿਚ ਡਾਕਟਰਾਂ ਸਮੇਤ ਹੋਰ ਸਟਾਫ਼ ਦੀ ਵੱਡੀ ਘਾਟ ਹੋਣ ਕਾਰਨ ਅੱਜ ਵੀ ਪਿੰਡ ਵਾਸੀਆਂ ਨੂੰ ਰਾਮਪੁਰਾ ਤੇ ਬਠਿੰਡਾ ਇਲਾਜ ਲਈ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਗੁਰਦੁਆਰਾ ਬੇਰ ਸਾਹਿਬ ਦਾ ਇਤਿਹਾਸ :ਮਹਿਰਾਜ ਵਿਖੇ ਵੀ ਉਹ ਵਿਸ਼ਾਲ ਬੇਰੀ ਮੌਜੂਦ ਹੈ, ਜਿਥੇ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਜੀ ਨੇ ਮਹਿਰਾਜ ਦੀ ਇਤਿਹਾਸਕ ਜੰਗ ਜਿੱਤਣ ਤੋਂ ਬਾਅਦ ਆ ਕੇ ਆਪਣਾ ਘੋੜਾ ਬੰਨ੍ਹਿਆ ਤੇ ਆਰਾਮ ਕੀਤਾ ਸੀ। ਇਸ ਜਗ੍ਹਾ 'ਤੇ ਗੁਰਦੁਆਰਾ ਸੀਸ ਗੰਜ ਸਾਹਿਬ ਵੀ ਸੁਸ਼ੋਭਿਤ ਹੈ, ਜਿਥੇ ਸ਼ਹੀਦ ਸਿੰਘਾਂ ਦਾ ਗੁਰੂ ਸਾਹਿਬ ਜੀ ਨੇ ਅੰਤਿਮ ਸੰਸਕਾਰ ਕੀਤਾ ਸੀ।
ਨਗਰ ਪੰਚਾਇਤ ਵਲੋਂ ਬਣਾਏ ਗਏ ਸੁੰਦਰ ਪਾਰਕ : 27000 ਆਬਾਦੀ ਤੇ 16 ਹਜ਼ਾਰ ਵੋਟਰਾਂ ਵਾਲੇ ਪਿੰਡ ਮਹਿਰਾਜ ਨੂੰ ਅਕਾਲੀ-ਭਾਜਪਾ ਸਰਕਾਰ ਸਮੇਂ ਨਗਰ ਪੰਚਾਇਤ ਦਾ ਦਰਜਾ ਮਿਲਣ ਤੋਂ ਬਾਅਦ ਹਰਿੰਦਰ ਸਿੰਘ ਹਿੰਦਾ ਮਹਿਰਾਜ ਨਗਰ ਪੰਚਾਇਤ ਦੇ ਪਹਿਲੇ ਪ੍ਰਧਾਨ ਬਣੇ, ਜਿਨ੍ਹਾਂ ਦੀ ਪ੍ਰਧਾਨਗੀ ਹੇਠ ਚੱਲੇ ਵਿਕਾਸ ਕਾਰਜ ਨਗਰ ਪੰਚਾਇਤ ਮਹਿਰਾਜ ਵਲੋਂ ਪਿੰਡ ਨੂੰ ਸੁੰਦਰੀਕਰਨ ਲਈ ਕਰੋੜਾਂ ਰੁਪਏ ਖਰਚ ਕੇ ਆਧੁਨਿਕ ਤਕਨੀਕ ਨਾਲ ਲੈਸ ਸੁੰਦਰ ਪਾਰਕ ਬਣਾਏ ਗਏ, ਜਿਥੇ ਹੁਣ ਪਿੰਡ ਦੇ ਬਜ਼ੁਰਗਾਂ ਸਮੇਤ ਬੱਚੇ ਤੇ ਨੌਜਵਾਨ ਜਾ ਕੇ ਆਪਣਾ ਮਨ ਪ੍ਰਚਾਵਾ ਕਰਦੇ ਹਨ। ਪਿੰਡ ਵਿਚ ਪਾਰਕ ਬਣਨ ਨਾਲ ਪਿੰਡ ਨੇ ਸ਼ਹਿਰ ਦਾ ਰੂਪ ਧਾਰਨ ਕਰ ਲਿਆ ਹੈ।
ਮਹਿਰਾਜ ਵਿਚ 12 ਸਰਕਾਰੀ ਸਕੂਲ, ਇਕ ਹਸਪਤਾਲ, ਤਿੰਨ ਕੋਆਪਰੇਟਿਵ ਸੁਸਾਇਟੀਆਂ ਤੇ ਇਕ ਕਿਸਾਨ ਸਿਖਲਾਈ ਕੇਂਦਰ ਤੋਂ ਇਲਾਵਾ ਪਿੰਡ 'ਚ ਤਿੰਨ ਅਨਾਜ ਮੰਡੀਆਂ : ਮਹਿਰਾਜ ਵਾਸੀਆਂ ਨੂੰ ਉੱਚ ਸਿੱਖਿਆ ਦੇਣ ਲਈ ਪਿੰਡ ਵਿਖੇ ਸਰਕਾਰ ਵਲੋਂ ਅੱਠ ਪ੍ਰਾਇਮਰੀ, ਦੋ ਮਿਡਲ ਤੇ ਦੋ ਸੀਨੀਅਰ ਸੈਕੰਡਰੀ ਸਕੂਲ ਬਣਾਏ ਗਏ, ਜਿਸ ਵਿਚ ਲੜਕੀਆਂ ਨੂੰ ਉੱਚ ਸਿੱਖਿਆ ਦੇਣ ਲਈ ਵਿਸ਼ੇਸ਼ ਤੌਰ 'ਤੇ ਲੜਕੀਆਂ ਲਈ ਅਲੱਗ ਸਕੂਲ ਦਾ ਨਿਰਮਾਣ ਕੀਤਾ ਗਿਆ। ਸਰਕਾਰੀ ਸਕੂਲਾਂ ਤੋਂ ਇਲਾਵਾ ਪਿੰਡ ਵਿਚ ਅਨੇਕਾਂ ਨਿੱਜੀ ਸਕੂਲ ਵੀ ਪਿੰਡ ਦੇ ਬੱਚਿਆਂ ਨੂੰ ਵਧੀਆ ਸਿੱਖਿਆ ਦੇ ਰਹੇ ਹਨ। ਪਿੰਡ ਦੇ ਕਿਸਾਨਾਂ ਨੂੰ ਫ਼ਸਲਾਂ ਸਬੰਧੀ ਮਹੱਤਵਪੂਰਨ ਜਾਣਕਾਰੀ ਦੇਣ ਲਈ ਅਤੇ ਪਿੰਡ ਦੇ ਨੌਜਵਾਨਾਂ ਨੂੰ ਵੱਖ-ਵੱਖ ਕਿੱਤਿਆਂ ਦੀ ਸਿਖਲਾਈ ਦੇਣ ਲਈ ਪੰਜਾਬ ਨੈਸ਼ਨਲ ਬੈਂਕ ਵਲੋਂ ਕਿਸਾਨ ਸਿਖਲਾਈ ਕੇਂਦਰ ਖੋਲ੍ਹਿਆ ਗਿਆ ਹੈ, ਜਿਥੇ ਪਿੰਡ ਦੇ ਨੌਜਵਾਨ ਮੁੰਡੇ ਕੁੜੀਆਂ ਕੰਪਿਊਟਰ, ਸਿਲਾਈ, ਰਸੋਈ ਸਮੇਤ ਆਚਾਰ ਆਦਿ ਬਣਾਉਣ ਦੀ ਟ੍ਰੇਨਿੰਗ ਲੈ ਕੇ ਆਪਣਾ ਰੁਜ਼ਗਾਰ ਆਪ ਚਲਾ ਰਹੇ ਹਨ। ਪਿੰਡ ਵਿਚ ਤਿੰਨ ਕੋਆਪਰੇਟਿਵ ਸੁਸਾਇਟੀਆਂ ਹਨ, ਜਿਥੇ ਕਿਸਾਨਾਂ ਨੂੰ ਖੇਤੀਬਾੜੀ ਲਈ ਕਰਜ਼ੇ, ਖੇਤੀਬਾੜੀ ਦੇ ਸੰਦ, ਦਵਾਈਆਂ, ਘਰ ਦਾ ਸਾਮਾਨ ਆਦਿ ਫ਼ਸਲ ਆਉਣ ਤੱਕ ਉਧਾਰ ਦਿੱਤਾ ਜਾਂਦਾ ਹੈ। ਉੱਚ ਮੀਟਿੰਗਾਂ ਕਰਨ ਲਈ ਬਾਬਾ ਆਲਾ ਸਿੰਘ ਗ੍ਰਾਮ ਸਭਾ ਹਾਲ ਵੀ ਮੌਜੂਦ ਹੈ। ਪਿੰਡ ਵਿਖੇ ਬਣਾਇਆ ਗਿਆ ਬਾਬਾ ਆਲਾ ਮੈਮੋਰੀਅਲ ਹਸਪਤਾਲ ਡਾਕਟਰਾਂ ਤੇ ਸਟਾਫ਼ ਦੀ ਘਾਟ ਕਾਰਨ ਚਿੱਟਾ ਹਾਥੀ ਬਣਿਆ ਹੋਇਆ ਹੈ, ਪਰ ਸਮੇਂ-ਸਮੇਂ ਸਿਰ ਹਸਪਤਾਲ ਵਿਖੇ ਲੱਗਣ ਵਾਲੇ ਕੈਂਪ ਤੇ ਸਰਕਾਰੀ ਸਹੂਲਤਾਂ ਲੋਕਾਂ ਲਈ ਸਹਾਈ ਹੋ ਰਹੀਆਂ ਹਨ।
ਨੰਨ੍ਹੇ-ਮੁੰਨੇ ਬੱਚਿਆਂ ਦੀ ਦੇਖਭਾਲ ਲਈ 29 ਆਂਗਣਵਾੜੀ ਸੈਂਟਰ : ਪੰਜਾਬ ਦੇ ਸਭ ਤੋਂ ਵੱਡੇ ਪਿੰਡਾਂ ਵਿਚ ਸ਼ਾਮਿਲ ਪਿੰਡ ਮਹਿਰਾਜ ਦੇ ਵੱਖ-ਵੱਖ ਖੇਤਰਾਂ ਵਿਚ ਸਰਕਾਰ ਵਲੋਂ 29 ਆਂਗਣਵਾੜੀ ਸੈਂਟਰ ਬਣਾਏ ਗਏ ਹਨ।
ਪਿੰਡ ਦੇ ਛੱਪੜਾਂ ਨੂੰ ਦਿੱਤਾ ਝੀਲ ਦਾ ਰੂਪ : ਪਿੰਡ ਮਹਿਰਾਜ ਵਿਖੇ ਪਿੰਡ ਦੇ ਪਸ਼ੂਆਂ ਲਈ ਬਣਾਏ ਗਏ ਪੁਰਾਣੇ ਛੱਪੜਾਂ ਨੂੰ ਬਾਬਾ ਸ਼ੇਰ ਸਿੰਘ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਆਧੁਨਿਕ ਸੈਰਗਾਹ ਬਣਾ ਦਿੱਤਾ ਹੈ।

-ਮੋਬਾਈਲ : 98141-33303

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ -18

ਗਾਥਾ ਸ਼ਹੀਦੀ ਸਾਕਾ ਸ੍ਰੀ ਨਨਕਾਣਾ ਸਾਹਿਬ

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਗੁਰੂ ਨਾਨਕ ਪਾਤਸ਼ਾਹ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਚਾਲੀ ਸਾਲ ਬਾਅਦ ਗੁਰੂ ਨਾਨਕ ਪਾਤਸ਼ਾਹ ਦੇ ਪੋਤਰੇ, ਬਾਬਾ ਲਖ਼ਮੀ ਦਾਸ ਦੇ ਸਪੁੱਤਰ ਬਾਬਾ ਧਰਮ ਚੰਦ ਨੇ ਡੇਹਰਾ ਬਾਬਾ ਨਾਨਕ ਤੋਂ ਆ ਕੇ ਬਾਬੇ ਨਾਨਕ ਦੇ ਜਨਮ ਲੈਣ ਵਾਲੇ ਕੋਠੇ ਨੂੰ ਬਣਾ ਕੇ ਕੋਠਾ ਸਾਹਿਬ ਨਾਂਅ ਰੱਖਿਆ। ਬਾਬਾ ਧਰਮ ਚੰਦ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਬਾਬਾ ਮੇਹਰ ਚੰਦ ਅਤੇ ਫਿਰ ਉਨ੍ਹਾਂ ਦੇ ਸਪੁੱਤਰ ਬਾਬਾ ਨਿਧਾਨ ਚੰਦ ਇਸ ਅਸਥਾਨ ਦੀ ਸੇਵਾ ਕਰਦੇ ਰਹੇ। ਸਮੇਂ-ਸਮੇਂ 'ਤੇ ਇਸ ਅਸਥਾਨ ਦੀ ਸੇਵਾ ਉਦਾਸੀ ਤੇ ਨਿਰਮਲੇ ਵੀ ਕਰਦੇ ਰਹੇ। ਸਮੇਂ ਨੇ ਕਰਵਟ ਲਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਅੰਗਰੇਜ਼ ਰਾਜ ਸਮੇਂ ਗੁਰੂ ਅਸਥਾਨਾਂ ਦੀ ਸੇਵਾ ਮਹੰਤਾਂ ਨੇ ਸੰਭਾਲ ਲਈ। ਸੰਮਤ 1890 ਤੱਕ ਸਾਰੇ ਗੁਰਦੁਆਰਿਆਂ ਦੇ ਸੇਵਾਦਾਰ ਇਕੋ ਹੀ ਥਾਂ ਰਹਿੰਦੇ ਸਨ ਅਤੇ ਕੋਠਾ ਸਾਹਿਬ ਦੇ ਮਹੰਤ ਹੀ ਸਾਰੇ ਪ੍ਰਬੰਧ ਦੀ ਨਿਗਰਾਨੀ ਕਰਦੇ ਸਨ। ਪਰ ਆਪੋ ਵਿਚ ਗੁਜ਼ਾਰਾ ਨਾ ਹੁੰਦਾ ਦੇਖ ਕੇ ਤਿੰਨ ਅਸਥਾਨਾਂ ਦੇ ਮਹੰਤ ਵੱਖ-ਵੱਖ ਹੋ ਗਏ। ਕੋਠਾ ਸਾਹਿਬ ਦੇ ਮਹੰਤਾਂ ਨੇ ਕੋਠਾ ਸਾਹਿਬ ਦੇ ਕੋਲ ਨਵੀਂ ਆਬਾਦੀ ਕਾਇਮ ਕਰ ਲਈ। ਮਹੰਤ ਗੁਲਾਬ ਦਾਸ 11 ਅਸੂ ਸੰਮਤ 1919 ਦਿਨ ਐਤਵਾਰ ਸਵਰਗਵਾਸ ਹੋਏ। ਮਹੰਤ ਗੁਲਾਬ ਦਾਸ ਦੇ ਚੇਲੇ ਮਹੰਤ ਝੰਡਾ ਦਾਸ 8 ਹਾੜ ਸੰਮਤ 1939 ਨੂੰ ਸਵਰਗਵਾਸ ਹੋਏ। ਮਹੰਤ ਸਾਧੂ ਰਾਮ 1 ਚੇਤ ਸੰਮਤ 1962 ਨੂੰ ਸਵਰਗਵਾਸ ਹੋਏ। ਮਹੰਤ ਕ੍ਰਿਸ਼ਨ ਦਾਸ 16 ਮੱਘਰ 1971 ਨੂੰ ਸਵਰਗਵਾਸ ਹੋਏ ਅਤੇ ਉਨ੍ਹਾਂ ਦੀ ਥਾਂ ਭਾਈ ਫੇਰੂ ਦੇ ਰਹਿਣ ਵਾਲੇ ਬਾਵਾ ਜਵਾਹਰ ਦਾਸ ਦੇ ਪੁੱਤਰ ਨਾਰਾਇਣ ਦਾਸ ਨੂੰ ਮਹੰਤ ਬਣਾਇਆ ਗਿਆ।
ਮਹੰਤ ਸਾਧੂ ਰਾਮ ਤੋਂ ਗੁਰਦੁਆਰੇ ਦਾ ਪ੍ਰਬੰਧ ਬਹੁਤ ਹੀ ਬਦਨਾਮ ਹੋਣਾ ਸ਼ੁਰੂ ਹੋ ਗਿਆ ਸੀ। ਇਹ ਮਹੰਤ ਹਰ ਸਮੇਂ ਸ਼ਰਾਬ ਵਿਚ ਗੁੱਟ ਅਤੇ ਵਿਭਚਾਰਾਂ ਵਿਚ ਖਚਤ ਰਹਿੰਦਾ ਸੀ। ਅਖੀਰ ਇਨ੍ਹਾਂ ਕੁਕਰਮਾਂ ਕਰਕੇ ਹੀ ਖ਼ਤਰਨਾਕ ਬਿਮਾਰੀ ਵਿਚ ਫਸ ਗਿਆ ਤੇ ਫਿਰ ਚਲਾਣਾ ਕਰ ਗਿਆ। ਇਸ ਤੋਂ ਮਗਰੋਂ ਮਹੰਤ ਕ੍ਰਿਸ਼ਨ ਦਾਸ ਗੱਦੀ 'ਤੇ ਬੈਠਾ, ਇਹ ਸਾਧੂ ਰਾਮ ਦਾ ਵੀ ਗੁਰੂ ਨਿਕਲਿਆ। ਮਹੰਤ ਕਿਸ਼ਨ ਦਾਸ ਇਕ ਤਾਂ ਆਪ ਸ਼ਰਾਬ ਪੀਣ ਤੇ ਵਿਭਚਾਰ ਕਰਨ ਵਿਚ ਸਾਧੂ ਰਾਮ ਨੂੰ ਮਾਤ ਪਾ ਰਿਹਾ ਸੀ ਅਤੇ ਦੂਜਾ ਸਿੱਖ ਸੰਗਤਾਂ ਵਲੋਂ ਸਿੱਖੀ ਪ੍ਰਚਾਰ ਕਰਨ ਵਿਚ ਰੋਕਾਂ ਪਾਉਣ ਲੱਗ ਪਿਆ ਸੀ। ਸਭ ਤੋਂ ਵੱਧ ਇਸ ਨੇ ਜੋ ਅਨਰਥ ਕੀਤਾ, ਉਹ ਇਹ ਸੀ ਕਿ ਉਸ ਦੇ ਭਰਾ ਲਧਾ ਰਾਮ ਦੇ ਪੁੱਤਰ ਰਲਿਆ ਰਾਮ ਦਾ ਵਿਆਹ ਸੀ। ਇਹ ਗੱਲ ਸੰਨ 1911-12 ਈ: ਦੀ ਹੈ। ਇਨ੍ਹਾਂ ਨੇ ਵਿਆਹ 'ਤੇ ਕੰਜਰੀਆਂ ਮੰਗਵਾਈਆਂ ਅਤੇ ਜਨਮ ਅਸਥਾਨ ਦੇ ਅੰਦਰ ਕੰਜਰੀਆਂ ਦਾ ਨਾਚ ਕਰਵਾਇਆ। ਸ਼ਾਮ ਦਾ ਸਮਾਂ ਸੀ, ਮੁਜਰਾ ਹੋ ਰਿਹਾ ਸੀ, ਸ਼ਰਾਬ ਦਾ ਦੌਰ ਚੱਲ ਰਿਹਾ ਸੀ। ਉਸ ਸਮੇਂ ਸ: ਨਰੈਣ ਸਿੰਘ ਵਕੀਲ ਅਤੇ ਡਾਕਟਰ ਮਹਾਂ ਸਿੰਘ ਗੁੱਜਰਾਂਵਾਲੀਏ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਆਏ। ਇਹ ਅਨਰਥ ਵੇਖ ਕੇ ਉਨ੍ਹਾਂ ਦੇ ਹਿਰਦੇ ਕੰਬ ਉੱਠੇ। ਉਨ੍ਹਾਂ ਨੇ ਮਹੰਤ ਨੂੰ ਇਹ ਮੁਜਰਾ ਬੰਦ ਕਰਨ ਲਈ ਕਿਹਾ ਪਰ ਉਸ ਸਮੇਂ ਕੌਣ ਸੁਣਦਾ ਸੀ। ਉਨ੍ਹਾਂ ਨੇ ਗੁੱਜਰਾਂਵਾਲੇ ਵਾਪਸ ਪਹੁੰਚ ਕੇ ਇਹ ਖ਼ਬਰ ਅਖ਼ਬਾਰਾਂ ਵਿਚ ਛਪਾਈ ਅਤੇ ਅਗਲੇ ਜੋੜ ਮੇਲੇ ਸਮੇਂ ਇਸ਼ਤਿਹਾਰ ਛਪਵਾ ਕੇ ਵੰਡੇ ਗਏ।
ਮਹੰਤ ਕ੍ਰਿਸ਼ਨ ਦਾਸ ਦਾ ਅੰਤ ਵੀ ਉਸ ਦੇ ਦੁਰਾਚਾਰਾਂ ਕਰਕੇ ਬਿਮਾਰ ਪੈਣ ਕਾਰਨ ਹੋਇਆ। ਇਹ ਜਦ ਲਾਹੌਰ ਵਿਚ ਮਰਨ ਕਿਨਾਰੇ ਸੀ ਤਾਂ ਇਸ ਦੇ ਚੇਲੇ ਨਰਾਇਣ ਦਾਸ ਨੇ ਇਸ ਦੀ ਜੇਬ ਵਿਚੋਂ ਚਾਬੀਆਂ ਕੱਢ ਲਈਆਂ ਤੇ ਨਨਕਾਣਾ ਸਾਹਿਬ ਪਹੁੰਚ ਕੇ ਖਜ਼ਾਨਾ ਸੰਭਾਲ ਲਿਆ ਅਤੇ ਫਿਰ ਮਹੰਤ ਬਣ ਗਿਆ। ਮਹੰਤ ਨਾਰਾਇਣ ਦਾਸ ਨੇ ਮਹੰਤੀ ਸਾਂਭਣ ਸਮੇਂ ਮੈਜਿਸਟ੍ਰੇਟ ਦੇ ਸਾਹਮਣੇ ਇਕਰਾਰ ਕੀਤਾ ਕਿ ਮੈਂ ਆਪਣਾ ਚਾਲ-ਚਲਣ ਸੁੱਚਾ ਰੱਖਾਂਗਾ ਅਤੇ ਪਿਛਲੇ ਮਹੰਤਾਂ ਦੀ ਤਰ੍ਹਾਂ ਕਿਸੇ ਕਿਸਮ ਦਾ ਕੋਈ ਵਿਭਚਾਰ ਨਹੀਂ ਕਰਾਂਗਾ ਤੇ ਇਹ ਵੀ ਕਿਹਾ ਕਿ ਜੇ ਮੈਂ ਕਸੂਰਵਾਰ ਹੋਵਾਂਗਾ ਤਾਂ ਸੰਗਤ ਮੈਨੂੰ ਬੇਸ਼ੱਕ ਮਹੰਤੀ ਤੋਂ ਹਟਾ ਦੇਵੇ। ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦਾ ਮੁੱਖ ਪੁਜਾਰੀ ਬਣਨ ਤੋਂ ਬਾਅਦ ਨਾਰਾਇਣ ਦਾਸ ਸਭ ਤੋਂ ਵਿਭਚਾਰੀ ਤੇ ਕੁਕਰਮੀ ਨਿਕਲਿਆ। ਮਹੰਤ ਨਾਰਾਇਣ ਦਾਸ ਨੇ ਵਿਆਹ ਤੋਂ ਬਿਨਾਂ ਹੀ ਲਛਮੀ ਨਾਂਅ ਦੀ ਮਰਾਸਣ ਨੂੰ ਘਰ ਰੱਖਿਆ ਸੀ। ਇਸ ਦੇ ਪੇਟੋਂ ਚਾਰ ਬੱਚਿਆਂ ਨੇ ਜਨਮ ਲਿਆ। ਮਹੰਤ ਨਾਰਾਇਣ ਦਾਸ ਨੇ ਵੀ ਅਗਸਤ 1917 ਈ: ਨੂੰ ਕੰਜਰੀਆਂ ਮੰਗਵਾ ਕੇ ਉਨ੍ਹਾਂ ਦਾ ਮੁਜਰਾ ਜਨਮ ਅਸਥਾਨ ਦੇ ਅੰਦਰ ਕਰਵਾਇਆ। ਮਹੰਤ ਨਾਰਾਇਣ ਦਾਸ ਦੇ ਭੈੜੇ ਆਚਰਣ ਤੇ ਉਸ ਦੀਆਂ ਕਈ ਹੋਰ ਕਰਤੂਤਾਂ ਦੀ ਚਰਚਾ ਸਾਰੇ ਪੰਥ ਵਿਚ ਫੈੇਲੀ ਹੋਈ ਸੀ ਅਤੇ ਇਥੋਂ ਦੇ ਪ੍ਰਬੰਧ ਨੂੰ ਪੰਥਕ ਹੱਥਾਂ ਵਿਚ ਲਿਆਉਣ ਲਈ ਸਭ ਦੀ ਇੱਛਾ ਬੜੀ ਤੀਬਰ ਸੀ।

-ਬਠਿੰਡਾ। ਮੋਬਾਈਲ : 98155-33725

ਸ਼ਬਦ ਵਿਚਾਰ

ਧਰਮ ਖੰਡ ਕਾ ਏਹੋ ਧਰਮੁ

(ਲੜੀ ਜੋੜਨ ਲਈ ਪਿਛਲੇ ਸੋਮਵਾਰ ਦਾ ਅੰਕ ਦੇਖੋ)
ਦੂਜੇ ਬੰਨੇ ਨਿਰੀਆਂ ਗੱਲਾਂ ਕਰਨ ਨਾਲ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਦਾ ਵਰਨਣ ਕਰਨਾ ਲੋਹੇ ਵਾਂਗ ਬੜਾ ਸਖ਼ਤ ਕੰਮ ਹੈ, ਭਾਵ ਬੜਾ ਔਖਾ ਹੈ। ਰਾਗੁ ਆਸਾ ਕੀ ਵਾਰ ਮਹਲਾ ੧ ਵਿਚ ਜਗਤ ਗੁਰੂ ਬਾਬੇ ਦੇ ਪਾਵਨ ਬਚਨ ਹਨ:
ਗਿਆਨੁ ਨ ਗਲੀਈ ਢੂਢੀਐ
ਕਥਨਾ ਕਰੜਾ ਸਾਰੁ (ਅੰਗ : 465)
ਗਲੀਈ-ਗੱਲਾਂ ਨਾਲ। ਕਰੜਾ-ਸਖ਼ਤ। ਸਾਰੁ-ਲੋਹਾ।
ਪਰਮਾਤਮਾ ਦੀ ਮਿਹਰ ਨਾਲ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਉਸ ਦੀ ਮਿਹਰ ਤੋਂ ਬਿਨਾਂ ਹੋਰ ਕੋਈ ਉੱਦਮ ਕਰਨਾ ਖ਼ੁਆਰ ਹੋਣ ਵਾਲੀ ਗੱਲ ਹੈ, ਸਭ ਵਿਅਰਥ ਹੈ:
ਕਰਮਿ ਮਿਲੈ ਤਾ ਪਾਈਐ
ਹੋਰ ਹਿਕਮਤਿ ਹੁਕਮੁ ਖੁਆਰੁ
(ਅੰਗ : 465)
ਕਰਮਿ-ਪ੍ਰਭੂ ਦੀ ਬਖ਼ਸ਼ਿਸ਼, ਮਿਹਰ। ਹਿਕਮਤਿ-ਇਲਾਜ, ਤਰੀਕਾ, ਉੱਦਮ।
ਆਪ ਜੀ ਦੇ ਰਾਗੁ ਸੂਹੀ ਵਿਚ ਵੀ ਅਨਮੋਲ ਬਚਨ ਹਨ ਕਿ ਹਰ ਕੋਈ ਜ਼ਬਾਨੀ-ਜ਼ਬਾਨੀ ਇਸ ਗੱਲ ਦਾ ਦਾਅਵਾ ਕਰਦਾ ਹੈ ਕਿ ਮੈਨੂੰ ਆਤਮਿਕ ਗਿਆਨ ਦੀ ਪ੍ਰਾਪਤੀ ਹੋ ਗਈ ਹੈ, ਮੇਰੀ ਸੁਰਤ ਪਰਮਾਤਮਾ ਵਿਚ ਜੁੜ ਗਈ ਹੈ ਪਰ ਅਸੀਂ ਦੇਖਿਆ ਹੈ ਕਿ ਸਾਰਾ ਜਗਤ ਮਾਇਆ ਮੋਹ ਦੇ ਬੰਧਨਾਂ ਵਿਚ ਬੱਝਾ ਹੋਇਆ ਭਟਕਣਾ ਵਿਚ ਪਿਆ ਰਹਿੰਦਾ ਹੈ:
ਗਿਆਨੁ ਧਿਆਨੁ ਸਭੁ ਕੋਈ ਰਵੈ
ਬਾਂਧਨਿ ਬਾਂਧਿਆ ਸਭੁ ਜਗੁ ਭਵੈ
(ਅੰਗ : 728)
ਰਵੈ-ਜ਼ਬਾਨੀ ਜ਼ਬਾਨੀ ਆਖਦਾ ਹੈ। ਬਾਂਧਨਿ ਬਾਂਧਿਆ-ਬੰਧਨਾਂ ਵਿਚ ਬੱਝਿਆ ਹੋਇਆ। ਭਵੈ-ਭਟਕ ਰਿਹਾ ਹੈ। ਗੁਰੂ ਬਾਬਾ ਸੋਝੀ ਬਖ਼ਸ਼ਿਸ਼ ਕਰ ਰਹੇ ਹਨ ਕਿ ਜਿਵੇਂ ਘੜੇ ਵਿਚ ਬੱਝਾ ਹੋਇਆ ਪਾਣੀ ਟਿਕਿਆ ਰਹਿੰਦਾ ਹੈ ਪ੍ਰੰਤੂ ਪਾਣੀ ਤੋਂ ਬਿਨਾਂ ਘੜਾ ਬਣ ਨਹੀਂ ਸਕਦਾ, ਇਸੇ ਤਰ੍ਹਾਂ ਗੁਰੂ ਦੇ ਗਿਆਨ ਅਥਵਾ ਉਪਦੇਸ਼ ਵਿਚ ਬੱਝਾ ਹੋਇਆ ਮਨ ਇਕ ਥਾਂ ਟਿਕਿਆ ਰਹਿੰਦਾ ਹੈ ਅਤੇ ਇਸ ਪ੍ਰਕਾਰ ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ:
ਕੁੰਭੇ ਬਧਾ ਜਲੁ ਰਹੈ
ਜਲ ਬਿਨੁ ਕੁੰਭ ਨ ਹੋਇ
ਗਿਆਨ ਕਾ ਬਧਾ ਮਨੁ ਰਹੈ,
ਗੁਰ ਬਿਨੁ ਗਿਆਨੁ ਨ ਹੋਇ
(ਰਾਗੁ ਆਸਾ ਦੀ ਵਾਰ ਮਹਲਾ ੧,
ਅੰਗ : 469)
ਕੁੰਭੇ-ਘੜੇ ਵਿਚ। ਬਧਾ-ਬੱਝਾ ਹੋਇਆ। ਰਹੈ-ਰਹਿ ਸਕਦਾ ਹੈ। ਨ ਹੋਇ-ਨਹੀਂ ਹੋ ਸਕਦਾ, ਬਣ ਨਹੀਂ ਸਕਦਾ। ਮਨੁ ਰਹੈ-ਮਨ ਟਿਕਿਆ ਰਹਿੰਦਾ ਹੈ।
ਪਉੜੀ ਦੇ ਅੱਖਰੀਂ ਅਰਥ : ਜਗਤ ਗੁਰੂ ਬਾਬਾ ਦੇ ਪਾਵਨ ਬਚਨ ਹਨ ਕਿ ਧਰਮ ਖੰਡ ਦਾ ਇਹੋ ਧਰਮ ਹੈ ਜੋ ਪਉੜੀ 34 ਵਿਚ ਵਰਨਣ ਕੀਤਾ ਗਿਆ ਹੈ ਕਿ ਇਸ ਧਰਤੀ ਅਰਥਾਤ ਧਰਮਸਾਲ ਵਿਚ ਮਨੁੱਖ ਨੇ ਧਰਮ ਦੀ ਕਮਾਈ ਕਰਨੀ ਹੈ। ਇਸ ਤੋਂ ਅੱਗੇ ਗਿਆਨ ਖੰਡ ਬਾਰੇ ਵਰਨਣ ਕੀਤਾ ਹੈ।
ਅਕਾਲ ਪੁਰਖ ਦੇ ਸਾਜੇ ਹੋਏ ਇਸ ਖੰਡ ਵਿਚ ਕਈ ਪ੍ਰਕਾਰ ਦੇ ਪਉਣ ਪਾਣੀ ਅਤੇ ਅਗਨੀ ਤੋਂ ਛੁੱਟ ਕਿਤਨੇ ਹੀ ਕ੍ਰਿਸ਼ਨ ਜੀ ਅਤੇ ਸ਼ਿਵ ਜੀ ਹਨ ਅਤੇ ਅਨੇਕਾਂ ਬ੍ਰਹਮਾ ਵੱਖ-ਵੱਖ ਪ੍ਰਕਾਰ ਦੇ ਰੂਪਾਂ, ਰੰਗਾਂ ਅਤੇ ਵੇਸਾਂ ਵਾਲੇ ਜੀਵਾਂ ਦੀ ਘਾੜਤ (ਪੈਦਾ ਕਰਨ) ਵਿਚ ਲੱਗੇ ਹੋਏ ਹਨ।
ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਰਚਨਾ ਵਿਚ ਕਿੰਨੀਆਂ ਹੀ ਧਰਮ ਕਮਾਉਣ ਵਾਲੀਆਂ ਧਰਤੀਆਂ ਹਨ, ਬੇਅੰਤ ਪਰਬਤ, ਧ੍ਰੂ (ਧਰੂ) ਭਗਤ ਅਤੇ ਉਸ ਨੂੰ ਉਪਦੇਸ਼ ਦੇਣ ਵਾਲੇ (ਨਾਰਦ ਮੁਨੀ)।
ਕਿਨੇ ਹੀ ਇੰਦ੍ਰ (ਦੇਵਤਾ), ਚੰਦ, ਸੂਰਜ, ਕਿੰਨੇ ਹੀ ਤਾਰਿਆਂ ਦੇ ਮੰਡਲ ਅਤੇ ਅਣਗਿਣਤ ਦੇਸ਼ ਹਨ। ਕਿਤਨੇ ਹੀ ਸਿੱਧ, ਬੁੱਧ, ਅਵਤਾਰ, ਜੋਗੀ ਅਤੇ ਕਿਤਨੇ ਹੀ ਸਰੂਪਾਂ ਵਾਲੀਆਂ ਦੇਵੀਆਂ ਹਨ।
ਆਪ ਜੀ ਦੇ ਹੋਰ ਬਚਨ ਹਨ ਕਿ ਅਕਾਲ ਪੁਰਖ ਦੀ ਰਚੀ ਹੋਈ ਸ੍ਰਿਸ਼ਟੀ ਵਿਚ ਕਿੰਨੇ ਹੀ ਦੇਵਤੇ ਹਨ, ਕਿੰਨੇ ਹੀ ਰਾਖਸ਼ (ਦੈਂਤ), ਕਿੰਨੇ ਹੀ ਰਿਸ਼ੀ-ਮੁਨੀ ਅਤੇ ਕਿੰਨੇ ਹੀ ਰਤਨਾਂ ਦੇ ਖਾਣਾਂ ਵਾਲੇ ਸਮੁੰਦਰ ਹਨ। ਕਿੰਨੀਆਂ ਹੀ ਜੀਵ-ਰਚਨਾਵਾਂ ਦੀਆਂ ਖਾਣੀਆਂ (ਅੰਡਜ਼, ਜੇਰਜ, ਸੇਤਜ, ਉਤਭੁਜ ਆਦਿ ਕਿਤਨੀਆਂ ਹੀ ਖਾਣੀਆਂ) ਹਨ ਅਤੇ ਕਿੰਨੀਆਂ ਹੀ ਇਨ੍ਹਾਂ ਜੀਵਾਂ ਦੀਆਂ ਬੋਲ ਬਾਣੀਆਂ ਹਨ। ਬੇਅੰਤ ਪਾਤਸ਼ਾਹ ਅਤੇ ਰਾਜੇ ਹਨ ਅਤੇ ਬੇਅੰਤ ਹੀ ਉਸ ਅਕਾਲ ਪੁਰਖ ਵਿਚ ਧਿਆਨ ਲਾਉਣ ਵਾਲੇ ਸੇਵਕ ਜਨ ਹਨ। ਅੰਤ ਵਿਚ ਜਗਤ ਗੁਰੂ ਬਾਬਾ ਸੋਝੀ ਬਖ਼ਸ਼ਿਸ਼ ਕਰ ਰਹੇ ਹਨ ਕਿ ਬੇਅੰਤ ਪ੍ਰਭੂ ਦੀ ਰਚਨਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਆਪ ਜੀ ਦੇ ਰਾਗੁ ਆਸਾ ਵਿਚ ਵੀ ਪਾਵਨ ਬਚਨ ਹਨ:
ਵਡੇ ਮੇਰੇ ਸਾਹਿਬਾ ਗਹਿਰ
ਗੰਭੀਰਾ ਗੁਣੀ ਗਹੀਰਾ
ਕੋਈ ਨ ਜਾਣੈ ਤੇਰਾ
ਕੇਤਾ ਕੇਵਡੁ ਚੀਰਾ (ਅੰਗ : 9 ਅਤੇ 349)
ਗਹਿਰ ਗੰਭੀਰਾ-ਡੂੰਘੇ ਤੇ ਵੱਡੇ ਜਿਗਰੇ ਵਾਲਾ। ਗੁਣੀ ਗਹੀਰਾ-ਬੇਅੰਤ ਗੁਣਾਂ ਵਾਲਾ। ਕੇਤਾ ਕੇਵਡੁ-ਕਿਤਨਾ ਵੱਡਾ। ਚੀਰਾ-ਵਿਸਥਾਰ।

-217 ਆਰ, ਮਾਡਲ ਟਾਊਨ, ਜਲੰਧਰ।

ਭਾਈ ਚੈਂਚਲ ਸਿੰਘ ਪਿੰਡ ਜੰਡਿਆਲਾ (ਜਲੰਧਰ)

ਅਕਾਲੀ ਲਹਿਰ-14

ਭਾਈ ਚੈਂਚਲ ਸਿੰਘ ਦਾ ਜਨਮ 1880 ਦੇ ਨੇੜ ਪਿੰਡ ਜੰਡਿਆਲਾ ਜ਼ਿਲ੍ਹਾ ਜਲੰਧਰ ਵਿਚ ਹੋਇਆ। ਉਸ ਦੇ ਪਿਤਾ ਦਾ ਨਾਉਂ ਸ: ਅਤਰ ਸਿੰਘ ਸੀ। ਉਸ ਦਾ ਬਚਪਨ ਪਿੰਡ ਵਿਚ ਹੀ ਬੀਤਿਆ। ਚੰਗੀ ਰੋਟੀ ਰੋਜ਼ੀ ਦੀ ਤਲਾਸ਼ ਵਿਚ ਉਹ 1912 ਵਿਚ ਅਮਰੀਕਾ ਚਲਾ ਗਿਆ ਅਤੇ ਉੱਥੋਂ ਕੈਨੇਡਾ ਵਿਚ। ਗ਼ਦਰੀ ਦੇਸ਼ਭਗਤਾਂ ਦੇ ਸੰਪਰਕ ਵਿਚ ਆ ਕੇ ਉਹ ਗ਼ਦਰ ਪਾਰਟੀ ਵਿਚ ਸ਼ਾਮਿਲ ਹੋ ਗਿਆ। ਉਹ ਗ਼ਦਰ ਪਾਰਟੀ ਵਲੋਂ ਆਪਣੇ ਮੈਂਬਰਾਂ ਨੂੰ ਪਹਿਲੀ ਸੰਸਾਰ ਜੰਗ ਸਮੇਂ ਦੇਸ਼ ਪਹੁੰਚ ਕੇ ਹਥਿਆਰਬੰਦ ਗ਼ਦਰ ਦੁਆਰਾ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਕੱਢ ਦੇਣ ਦੇ ਸੱਦੇ ਉੱਤੇ ਤੋਸਾ ਮਾਰੂ ਜਹਾਜ਼ ਰਾਹੀਂ 29 ਅਕਤੂਬਰ 1914 ਨੂੰ ਦੇਸ਼ ਪਰਤਿਆ। ਕਲੱਕਤੇ ਬੰਦਰਗਾਹ ਉੱਤੇ ਹੀ ਉਸ ਨੂੰ ਗ੍ਰਿਫ਼ਤਾਰ ਕਰ ਕੇ 1 ਨਵੰਬਰ 1914 ਨੂੰ ਮੁਲਤਨ ਜੇਲ੍ਹ ਵਿਚ ਭੇਜ ਦਿੱਤਾ ਗਿਆ, ਜਿੱਥੋਂ ਉਸ ਨੂੰ ਜੂਨ 1916 ਵਿਚ ਰਿਹਾਅ ਕਰਨ ਪਿੱਛੋਂ ਪਿੰਡ ਲੈ ਜਾ ਕੇ ਜੂਹਬੰਦੀ ਲਾਗੂ ਕਰ ਦਿੱਤੀ ਗਈ। ਸ਼ਾਹੀ ਮਾਫੀ ਦੇ ਐਲਾਨ ਪਿੱਛੋਂ ਉਸ ਨੂੰ ਜਨਵਰੀ 1920 ਵਿਚ ਜੂਹਬੰਦੀ ਦੀ ਬੰਦਸ਼ ਤੋਂ ਮੁਕਤ ਕੀਤਾ ਗਿਆ। ਇਸ ਪਿੱਛੋਂ ਉਹ ਰਾਜਸੀ ਗਤੀਵਿਧੀਆਂ ਲਈ ਸਿੱਖ ਲੀਗ ਵਿਚ ਸਰਗਰਮ ਹੋ ਗਿਆ, ਉਹ ਦੀਵਾਨਾਂ ਵਿਚ ਅੰਗਰੇਜ਼ ਵਿਰੋਧੀ ਕਵਿਤਾਵਾਂ ਪੜ੍ਹਿਆ ਕਰਦਾ ਸੀ।
ਭਾਵੇਂ ਗ਼ਦਰ ਪਾਰਟੀ ਵਲੋਂ ਅੰਗਰੇਜ਼ ਸਰਕਾਰ ਵਿਰੁੱਧ ਹਥਿਆਰਬੰਦ ਅੰਦੋਲਨ ਕਰਨ ਦੀ ਯੋਜਨਾ ਅਸਫਲ ਹੋ ਗਈ ਸੀ ਪਰ ਅਮਰੀਕਾ ਅਤੇ ਕੈਨੇਡਾ ਵਿਚ ਰਹਿ ਰਹੇ ਗ਼ਦਰੀ ਅਜੇ ਵੀ ਪੰਜਾਬੀ ਲੋਕਾਂ ਦੇ ਮਨਾਂ ਵਿਚ ਅੰਗਰੇਜ਼ ਸਰਕਾਰ ਵਿਰੋਧੀ ਭਾਵਨਾ ਪੈਦਾ ਕਰਨ ਲਈ ਯਤਨਸ਼ੀਲ ਸਨ। ਇਸ ਮੰਤਵ ਵਾਸਤੇ ਉਨ੍ਹਾਂ ਜਲੰਧਰ ਵਿਚ 'ਦੇਸ਼ ਸੇਵਕ ਬੁੱਕ ਏਜੰਸੀ' ਸਥਾਪਤ ਕੀਤੀ ਜਿਸ ਦੀ ਦੇਖਭਾਲ ਭਾਈ ਚੈਂਚਲ ਸਿੰਘ ਦੇ ਜ਼ਿੰਮੇ ਸੀ। ਮਨੋਰਥ ਇਹ ਸੀ ਕਿ ਬੁੱਕ ਏਜੰਸੀ ਤੋਂ ਪ੍ਰਕਾਸ਼ਿਤ ਕਿਤਾਬਾਂ ਰਾਹੀਂ ਸਰਕਾਰ ਵਿਰੁੱਧ ਪ੍ਰਚਾਰ ਕੀਤਾ ਜਾਵੇ ਅਤੇ ਇਹ ਦੁਕਾਨ ਦੇਸ਼ਭਗਤਾਂ ਦੇ ਮਿਲ ਬੈਠਣ ਦੇ ਕੰਮ ਵੀ ਆਵੇ। ਛੇਤੀ ਹੀ ਉਹ ਮਾਸਟਰ ਮੋਤਾ ਸਿੰਘ, ਸ. ਕਿਸ਼ਨ ਸਿੰਘ ਗੜਗੱਜ ਆਦਿ ਗਰਮ ਖਿਆਲੀ ਸਿੱਖਾਂ ਨਾਲ ਜੁੜ ਗਿਆ। ਗੁਰਦੁਆਰਿਆਂ ਉੱਤੇ ਕਾਬਜ਼ ਮਹੰਤਾਂ, ਉਨ੍ਹਾਂ ਦੀ ਸਰਪ੍ਰਸਤੀ ਕਰ ਰਹੇ ਅੰਗਰੇਜ਼ ਅਫ਼ਸਰਾਂ ਅਤੇ ਸਰਕਾਰੀ ਨੀਤੀਆਂ ਦੇ ਹਮਾਇਤੀ ਸਿੱਖਾਂ ਦੇ 'ਅਖੌਤੀ' ਆਗੂਆਂ ਨੂੰ ਸਬਕ ਸਿਖਾਉਣ ਵਾਸਤੇ ਰਚੀ ਗਈ 'ਪਹਿਲੀ ਅਕਾਲੀ ਸਾਜਿਸ਼' ਵਿਚ ਉਹ ਵੀ ਸ਼ਾਮਿਲ ਸੀ। ਪੁਲਿਸ ਨੇ ਉਸ ਨੂੰ ਮੁਕੱਦਮੇ ਵਿਚ ਨਾਮਜ਼ਦ ਕੀਤਾ। ਉਸ ਵਿਰੁੱਧ ਹਿੰਦ ਦੰਡਾਵਲੀ ਦੀ ਧਾਰਾ 302, 120 ਅਤੇ ਆਰਮਜ਼ ਐਕਟ ਦੀ ਧਾਰਾ 19 ਅਤੇ 20 ਅਧੀਨ ਦੋਸ਼ ਲਾਏ ਗਏ ਸਨ ਪਰ ਸਬੂਤਾਂ ਦੀ ਘਾਟ ਕਾਰਨ ਉਹ ਰਿਹਾਅ ਹੋ ਗਿਆ। ਪੁਲਿਸ ਨੇ ਉਸ ਪਾਸੋਂ ਜ਼ਾਬਤਾ ਫ਼ੌਜਦਾਰੀ ਦੇ ਦਫਾ 110 ਹੇਠ ਇਕ ਸਾਲ ਵਾਸਤੇ ਨੇਕਚਲਣੀ ਦੀ ਜ਼ਮਾਨਤ ਮੰਗੀ ਪਰ ਉਸ ਵਲੋਂ ਜ਼ਮਾਨਤ ਦੇਣ ਤੋਂ ਇਨਕਾਰ ਕੀਤੇ ਜਾਣ ਉੱਤੇ ਉਸ ਨੂੰ ਇਕ ਸਾਲ ਲਈ ਜੇਲ ਭੇਜਿਆ ਗਿਆ।
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)

-ਮੋਬਾਈਲ : 094170-49417.

'ਸਾਚਾ ਗੁਰੂ ਲਾਧੋ ਰੇ' ਦਿਵਸ 'ਤੇ ਵਿਸ਼ੇਸ਼

ਗੁਰੂ ਤੇਗ ਬਹਾਦਰ ਸਾਹਿਬ ਦੀ ਵਰੋਸਾਈ ਪਵਿੱਤਰ ਧਰਤੀ : ਬਾਬਾ ਬਕਾਲਾ ਸਾਹਿਬ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਸਨ। ਆਪਣੇ ਬੇਟੇ ਤੇਗ ਬਹਾਦਰ ਸਾਹਿਬ ਨੂੰ ਸਤਿਗੁਰ ਬਹੁਤ ਜ਼ਿਆਦਾ ਪਿਆਰ ਕਰਦੇ ਸਨ। ਗੁਰੂ ਜੀ ਜਾਣਦੇ ਸਨ ਕਿ ਇਕ ਦਿਨ ਇਨ੍ਹਾਂ ਨੇ ਆਪਣਾ ਸੀਸ ਦਾ ਬਲੀਦਾਨ ਦੇ ਕੇ ਸਾਰੇ ਹਿੰਦ ਦੀ ਅਤੇ ਧਰਮ ਦੀ ਚਾਦਰ ਬਣਨਾ ਹੈ। ਇਤਿਹਾਸ ਦੱਸਦਾ ਹੈ ਕਿ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਜਦੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੱਚਖੰਡ ਪਿਆਨਾ ਕਰਨ ਦਾ ਸਮਾਂ ਨੇੜੇ ਜਾਣਿਆ ਤਾਂ ਗੁਰੂ ਤੇਗ ਬਹਾਦਰ ਜੀ ਨੂੰ ਕਿਹਾ ਬੇਟਾ ਤੁਸੀਂ ਮਾਤਾ ਜੀ ਅਤੇ ਆਪਣੇ ਮਹਿਲਾਂ ਨੂੰ ਨਾਲ ਲੈ ਕੇ ਆਪਣੇ ਨਾਨਕੇ ਪਿੰਡ ਬਕਾਲੇ ਚਲੇ ਜਾਣਾ, ਗੁਰਗੱਦੀ ਆਪਣੇ ਆਪ ਤੁਹਾਡੇ ਪਿੱਛੇ ਆ ਜਾਵੇਗੀ। ਪਿਤਾ ਜੀ ਦਾ ਹੁਕਮ ਸੱਤ ਮੰਨ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ, ਮਾਤਾ ਨਾਨਕੀ ਜੀ ਅਤੇ ਆਪਣੇ ਮਹਿਲ ਮਾਤਾ ਗੁਜਰੀ ਜੀ ਨੂੰ ਲੈ ਕੇ ਬਕਾਲੇ ਪਿੰਡ ਪਹੁੰਚ ਗਏ। ਇਥੇ ਆ ਕੇ ਤੇਗ ਬਹਾਦਰ ਜੀ ਨੇ ਭੋਰੇ ਵਿਚ ਬੈਠ ਕੇ ਘੋਰ ਤਪੱਸਿਆ ਆਰੰਭ ਕਰ ਦਿੱਤੀ। ਸਵੇਰੇ ਅਤੇ ਸ਼ਾਮ ਨੂੰ ਸਤਿਗੁਰੂ ਕਿਰਿਆ ਸੋਧਣ ਵਾਸਤੇ ਥੋੜ੍ਹੇ ਸਮੇਂ ਲਈ ਭੋਰੇ ਵਿਚੋਂ ਬਾਹਰ ਆਉਂਦੇ ਅਤੇ ਫਿਰ ਕਿਰਿਆ ਸੋਧ ਕੇ ਭੋਰੇ ਵਿਚ ਬੈਠ ਕੇ ਅਕਾਲ ਪੁਰਖ ਦੇ ਚਰਨਾਂ ਵਿਚ ਲਿਵ ਜੋੜ ਕੇ ਸਿਮਰਨ ਵਿਚ ਜੁਟ ਜਾਂਦੇ। ਸਾਰੀ ਸੰਗਤ ਨੇ ਗਲ ਵਿਚ ਪੱਲੇ ਪਾ ਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਾਸ ਬੇਨਤੀ ਕੀਤੀ ਕਿ ਪਾਤਿਸ਼ਾਹ ਜੀ, ਪਹਿਲੇ ਗੁਰੂ ਜੀ ਜਦੋਂ ਚੋਲਾ ਛੱਡਦੇ ਸੀ, ਉਸੇ ਵੇਲੇ ਅੱਗੇ ਸੰਗਤ ਦੀ ਬਾਂਹ ਫੜਾ ਦਿੰਦੇ ਸੀ ਕਿਸੇ ਨੂੰ, ਆਪ ਜੀ ਕ੍ਰਿਪਾ ਕਰਕੇ ਦੱਸੋ ਸੰਗਤ ਕਿੱਥੇ ਜਾਵੇ। ਸਾਨੂੰ ਕਿਸਦੇ ਲੜ ਲਾ ਚੱਲੇ ਹੋ ਤਾਂ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਹੱਥ ਵਿਚ ਨਾਰੀਅਲ ਲੈ ਕੇ ਪੰਜਾਬ ਵੱਲ ਦਾ ਰੁਖ਼ ਕਰਕੇ ਤਿੰਨ ਵਾਰੀ ਘੁਮਾ ਕੇ ਕਿਹਾ ਸੀ ਕਿ 'ਬਾਬਾ ਵਸੈ ਬਕਾਲੇ। ਬਲ ਗੁਰ ਸੰਗਤ ਆਪ ਸੰਭਾਲੇ।' ਇਸ਼ਾਰਾ ਕਰ ਗਏ ਕਿ ਬਾਬਾ ਲਗਦਾ ਹੈ ਸਾਡਾ, ਜਿਨ੍ਹਾਂ ਨੇ ਸਭ ਸੰਭਾਲਣਾ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਸੰਗਤਾਂ ਨੇ ਬਕਾਲੇ ਨਗਰ ਵੱਲ ਰੁਖ਼ ਕੀਤਾ। ਉਧਰ ਗੁਰੂ ਦੇ ਦੋਖੀਆਂ ਨੂੰ ਜਦੋਂ ਪਤਾ ਲੱਗਾ ਕਿ ਅੱਠਵੇਂ ਪਾਤਸ਼ਾਹ 'ਬਾਬੇ ਬਕਾਲੇ' ਦਾ ਬਚਨ ਕਰਕੇ ਪ੍ਰਲੋਕ ਨੂੰ ਗਮਨ ਕਰ ਗਏ ਹਨ, ਤਾਂ ਉਨ੍ਹਾਂ ਵੀ ਜਿਨ੍ਹਾਂ ਵਿਚ ਧੀਰ ਮੱਲੀਏ, ਰਾਮ ਰਾਈਏ ਅਤੇ ਸ਼ੀਹੇਂ ਮਸੰਦ ਵਰਗੇ ਭੇਖੀ ਗੁਰੂਆਂ ਨੇ ਆ ਕੇ ਬਕਾਲੇ ਨਗਰ ਡੇਰੇ ਲਾ ਲਏ ਅਤੇ 22 ਮੰਜੀਆਂ ਭਾਵ ਕਿ ਬਾਈ ਗੁਰੂ ਬਣ ਕੇ ਭੋਲੀਆਂ-ਭਾਲੀਆਂ ਸੰਗਤਾਂ ਨੂੰ ਦੋਵੇਂ ਹੱਥੀਂ ਲੁੱਟਣ ਲੱਗ ਪਏ। ਉਧਰ ਮੱਖਣ ਸ਼ਾਹ ਲੁਬਾਣਾ, ਜੋ ਬਹੁਤ ਵੱਡਾ ਸ਼ਾਹੂਕਾਰ ਸੀ, ਬੇੜਿਆਂ ਵਿਚ ਸਾਮਾਨ ਲੱਦ ਕੇ ਦੂਸਰੇ ਦੇਸ਼ਾਂ ਨੂੰ ਭੇਜਦਾ ਸੀ, ਬੇੜੇ ਵਿਚ ਸਾਮਾਨ ਲੱਦ ਕੇ ਲੈ ਕੇ ਜਾ ਰਿਹਾ ਸੀ, ਕਿ ਉਸ ਦਾ ਜਹਾਜ਼ ਸਮੁੰਦਰ ਵਿਚ ਡੱਕੋ-ਡੋਲੇ ਖਾਣ ਲੱਗ ਪਿਆ।
ਮੱਖਣ ਸ਼ਾਹ ਨੇ ਗਲ ਵਿਚ ਪੱਲਾ ਪਾ ਕੇ ਬੈਰਾਗ ਵਿਚ ਆ ਕੇ ਗੁਰੂ ਨਾਨਕ ਦੇ ਦਰ 'ਤੇ ਅਰਦਾਸ ਕੀਤੀ। ਪਾਤਸ਼ਾਹ ਜੀ ਮੇਰਾ ਬੇੜਾ ਬੰਨੇ ਲਾ ਦਿਉ ਮੈਂ ਆਪਦੇ ਦਰ 'ਤੇ ਪੰਜ ਸੌ ਮੋਹਰਾਂ ਭੇਟ ਚੜ੍ਹਾਵਾਂਗਾ। ਮੱਖਣ ਸ਼ਾਹ ਦੀ ਅਰਦਾਸ ਗੁਰੂ ਨਾਨਕ ਦੇ ਘਰ ਪ੍ਰਵਾਨ ਹੋਈ, ਬੇੜਾ ਬੰਨੇ ਲੱਗ ਗਿਆ। ਸੁੱਖੀ-ਸਾਂਦੀ ਘਰ ਪਹੁੰਚਿਆ। ਪਤਾ ਕੀਤਾ ਗੁਰੂ ਨਾਨਕ ਦੀ ਗੱਦੀ 'ਤੇ ਇਸ ਵਕਤ ਕੌਣ ਹੈ? ਪਤਾ ਲੱਗਿਆ ਕਿ ਅੱਠਵੇਂ ਪਾਤਸ਼ਾਹ ਜੀ ਨੇ ਕਿਹਾ ਸੀ 'ਬਾਬਾ ਵਸੈ ਬਕਾਲੇ' ਮੱਖਣ ਸ਼ਾਹ ਆਪਣੇ ਸੰਗੀਆਂ-ਸਾਥੀਆਂ ਨੂੰ ਲੈ ਕੇ ਪਰਿਵਾਰ ਸਮੇਤ ਆਪਣੀ ਸੁੱਖੀ ਹੋਈ ਸੁੱਖਣਾ ਲਾਹਣ ਵਾਸਤੇ ਬਕਾਲੇ ਨਗਰ ਪਹੁੰਚ ਗਿਆ। ਮੱਖਣ ਸ਼ਾਹ ਕੀ ਦੇਖਦਾ ਹੈ ਕਿ ਝੂਠੇ ਗੁਰੂ ਇਥੇ ਬਾਈ ਮੰਜੀਆਂ ਡਾਹ ਕੇ ਬੈਠੇ ਹੋਏ ਹਨ। ਮੱਖਣ ਸ਼ਾਹ ਹਰੇਕ ਅੱਗੇ ਪੰਜ-ਪੰਜ ਮੋਹਰਾਂ ਰੱਖ ਕੇ ਮੱਥਾ ਟੇਕੀ ਜਾਂਦਾ। ਮੱਖਣ ਸ਼ਾਹ ਵਲੋਂ ਸੁਖੀ ਹੋਈ ਸੁੱਖਣਾ ਕਿਸੇ ਨੇ ਵੀ ਨਾ ਮੰਗੀ। ਹਾਰ ਕੇ ਮੱਖਣ ਸ਼ਾਹ ਨੇ ਉਥੇ ਖੇਡਦੇ ਬੱਚਿਆਂ ਨੂੰ ਪੁੱਛਿਆ ਕਿ ਇਨ੍ਹਾਂ ਤੋਂ ਬਿਨਾਂ ਇਥੇ ਕੋਈ ਹੋਰ ਵੀ ਗੁਰੂ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਥੇ ਤੇਗ ਬਹਾਦਰ ਵੀ ਹਨ, ਪਰ ਉਹ ਜ਼ਿਆਦਾ ਸਮਾਂ ਭੋਰੇ ਵਿਚ ਹੀ ਰਹਿੰਦੇ ਹਨ। ਬਾਹਰ ਘੱਟ ਹੀ ਨਿਕਲਦੇ ਹਨ। ਉਨ੍ਹਾਂ ਤੋਂ ਟਿਕਾਣਾ ਪੁੱਛਿਆ। ਆ ਕੇ ਮਾਤਾ ਨਾਨਕੀ ਜੀ ਨੂੰ ਬੇਨਤੀ ਕੀਤੀ ਕਿ ਮੈਂ ਬਹੁਤ ਦੂਰੋਂ ਆਇਆ ਹਾਂ, ਤੇਗ ਬਹਾਦਰ ਜੀ ਦੇ ਦਰਸ਼ਨ ਕਰਨੇ ਹਨ। ਮਾਤਾ ਜੀ ਨੇ ਗੁਰੂ ਜੀ ਤੋਂ ਆਗਿਆ ਲੈ ਕੇ ਮੱਖਣ ਸ਼ਾਹ ਨੂੰ ਜਦੋਂ ਗੁਰੂ ਜੀ ਦੇ ਦਰਸ਼ਨ ਕਰਵਾਏ ਤਾਂ ਸਤਿਗੁਰੂ ਜੀ ਦਾ ਨੂਰਾਨੀ ਚੇਹਰਾ ਦੇਖ ਕੇ ਮਨ ਨੂੰ ਧਰਵਾਸ ਬੱਝਿਆ। ਪੰਜ ਮੋਹਰਾਂ ਗੁਰੂ ਜੀ ਅੱਗੇ ਰੱਖ ਕੇ ਮੱਥਾ ਟੇਕਿਆ। ਸਤਿਗੁਰੂ ਜੀ ਕਹਿਣ ਲੱਗੇ, ਮੱਖਣ ਸ਼ਾਹ ਗੁਰੂ ਘਰ ਮਾਇਆ ਦੀ ਕੋਈ ਘਾਟ ਨਹੀਂ ਹੈ, ਪਰ ਗੁਰਸਿੱਖਾ ਜਿਹੜਾ ਵਾਅਦਾ ਕਰੀਏ, ਉਹ ਪੂਰਾ ਨਿਭਾਈਦਾ ਹੈ। ਪੰਜ ਸੌ ਮੋਹਰਾਂ ਸੁੱਖ ਕੇ ਹੁਣ ਪੰਜ ਹੀ ਚੜ੍ਹਾ ਰਿਹਾ ਹੈ। ਇਹ ਬਚਨ ਸੁਣ ਕੇ ਮੱਖਣ ਸ਼ਾਹ ਗਦ-ਗਦ ਹੋ ਗਿਆ। ਤਾਂ ਕਹਿਣ ਲੱਗਾ ਸਤਿਗੁਰੂ ਆਪ ਜੀ ਭੋਰੇ ਵਿਚ ਲੁਕ ਕੇ ਬੈਠੇ ਹੋ, ਉਧਰ ਪਾਖੰਡੀ ਗੁਰੂ ਭੋਲੀ-ਭਾਲੀ ਸੰਗਤ ਨੂੰ ਦੋਵੇਂ ਹੱਥੀਂ ਲੁੱਟ ਰਹੇ ਹਨ। ਸੰਗਤਾਂ ਨੂੰ ਤਾਰੋ। ਮੱਖਣ ਸ਼ਾਹ ਨੇ ਕੋਠੇ ਚੜ੍ਹ ਕੇ ਰੌਲਾ ਪਾ ਦਿੱਤਾ 'ਸਾਚਾ ਗੁਰੂ ਲਾਧੋ ਰੇ', 'ਸਾਚਾ ਗੁਰੂ ਲਾਧੋ ਰੇ' ਗੁਰੂ ਜੀ ਨੂੰ ਪ੍ਰਗਟ ਕਰ ਦਿੱਤਾ। ਸੰਗਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਈਆਂ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਸ ਪਵਿੱਤਰ ਯਾਦ ਨੂੰ ਸਮਰਪਿਤ ਹੀ ਬਾਬਾ ਬਕਾਲਾ ਸਾਹਿਬ ਵਿਖੇ 'ਸਾਚਾ ਗੁਰੂ ਲਾਧੋ ਰੇ' ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਹਰ ਸਾਲ ਹੀ ਲਗਾਤਾਰ ਤਿੰਨ ਦਿਨ ਬੜੀ ਧੂਮ-ਧਾਮ ਅਤੇ ਸ਼ਰਧਾ ਪੂਰਵਕ ਮਨਾਇਆ ਜਾਂਦਾ ਹੈ। ਸ਼੍ਰੋਮਣੀ ਕਮੇਟੀ ਅਤੇ ਸੰਗਤਾਂ ਵਲੋਂ ਹੁਣ ਮੇਲੇ ਨੂੰ 'ਸਾਚਾ ਗੁਰੂ ਲਾਧੋ ਰੇ' ਦਿਵਸ ਦੇ ਤੌਰ 'ਤੇ ਮਨਾਇਆ ਜਾਣ ਲੱਗ ਪਿਆ ਹੈ। ਐਤਕੀਂ ਇਹ ਮੇਲਾ 2-3-4 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਸਰਕਾਰ ਵਲੋਂ ਸਿਆਸੀ ਕਾਨਫ਼ਰੰਸਾਂ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ 3 ਤੇ 4 ਨੂੰ ਸਥਾਨਕ ਬਾਜ਼ਰ ਵੀ ਬੰਦ ਰੱਖੇ ਜਾ ਰਹੇ ਹਨ।

-ਪ੍ਰਤੀਨਿਧ ਬਾਬਾ ਬਕਾਲਾ ਸਾਹਿਬ।
ਮੋਬਾਈਲ : 98157-69164, 98157-69164Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX