ਤਾਜਾ ਖ਼ਬਰਾਂ


ਫ਼ਿਲਮੀ ਅਦਾਕਾਰ ਸੰਜੇ ਦੱਤ ਹਸਪਤਾਲ ਦਾਖਲ
. . .  1 day ago
ਮੁੰਬਈ, 8 ਅਗਸਤ - ਮਸ਼ਹੂਰ ਫ਼ਿਲਮੀ ਅਦਾਕਾਰ ਸੰਜੇ ਦੱਤ ਨੂੰ ਸਾਹ ਲੈਣ 'ਚ ਤਕਲੀਫ਼ ਦੇ ਚੱਲਦਿਆਂ ਮੁੰਬਈ ਦੇ ਲੀਲਾਵਤੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ ਪਰ ਡਾਕਟਰੀ ਨਿਰੀਖਣ ਲਈ ਉਨ੍ਹਾਂ ਨੂੰ ਕੁੱਝ ਸਮਾਂ ਹਸਪਤਾਲ...
ਜਲਾਲਾਬਾਦ 'ਚ (ਫ਼ਾਜ਼ਿਲਕਾ) ਕੋਰੋਨਾ ਦੇ 7 ਹੋਰ ਨਵੇਂ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  1 day ago
ਜਲਾਲਾਬਾਦ 8 ਅਗਸਤ (ਪ੍ਰਦੀਪ ਕੁਮਾਰ) - ਜ਼ਿਲ੍ਹਾ ਫ਼ਾਜ਼ਿਲਕਾ ਦੇ ਜਲਾਲਾਬਾਦ ਵਿਚ 7 ਹੋਰ ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ 2 ਔਰਤਾਂ ਅਤੇ 5 ਮਰਦ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਸਿਹਤ ਵਿਭਾਗ...
ਸ਼ਾਹਕੋਟ (ਜਲੰਧਰ)'ਚ ਕੋਰੋਨਾ ਦਾ ਕਹਿਰ ਵਧਿਆ, ਨਵੇਂ 17 ਮਾਮਲੇ ਆਏ ਸਾਹਮਣੇ
. . .  1 day ago
ਸ਼ਾਹਕੋਟ, 8 ਅਗਸਤ (ਆਜ਼ਾਦ ਸਚਦੇਵਾ/ਸੁਖਦੀਪ ਸਿੰਘ) ਸ਼ਨੀਵਾਰ ਨੂੰ ਜ਼ਿਲ੍ਹਾ ਜਲੰਧਰ ਦੇ ਸਿਹਤ ਬਲਾਕ ਸ਼ਾਹਕੋਟ ਨਾਲ ਜੁੜੇ 17 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਐੱਸ.ਐੱਮ.ਓ. ਡਾ. ਅਮਰਦੀਪ ਸਿੰਘ ਦੁੱਗਲ ਅਤੇ ਬੀਈਈ ਚੰਦਨ ਮਿਸ਼ਰਾ...
ਭੁਲੱਥ (ਕਪੂਰਥਲਾ) ਸਬ ਡਵੀਜ਼ਨਲ ਹਸਪਤਾਲ 24 ਘੰਟੇ ਲਈ ਸੀਲ
. . .  1 day ago
ਭੁਲੱਥ, 8 ਅਗਸਤ (ਸੁਖਜਿੰਦਰ ਸਿੰਘ ਮੁਲਤਾਨੀ) - ਜ਼ਿਲ੍ਹਾ ਕਪੂਰਥਲਾ ਦਾ ਭੁਲੱਥ ਸਬ ਡਵੀਜ਼ਨਲ ਹਸਪਤਾਲ ਵਿਚ ਇੱਕ ਕਰਮਚਾਰੀ ਦੀ ਕੋਵਿਡ 19 ਰਿਪੋਰਟ ਪਾਜ਼ੀਟਿਵ ਆਉਣ ਕਰ ਕੇ ਹਸਪਤਾਲ 24 ਘੰਟੇ ਲਈ...
ਜੰਡਿਆਲਾ ਗੁਰੂ (ਅੰਮ੍ਰਿਤਸਰ) 'ਚ 5 ਮਾਮਲੇ ਕੋਰੋਨਾ ਪਾਜ਼ੀਟਿਵ
. . .  1 day ago
ਜੰਡਿਆਲਾ ਗੁਰੂ, 8 ਅਗਸਤ (ਰਣਜੀਤ ਸਿੰਘ ਜੋਸਨ) - ਜ਼ਿਲ੍ਹਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਸ਼ਹਿਰ ਵਿਖੇ ਅੱਜ 5 ਵਿਅਕਤੀਆਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਨ੍ਹਾਂ ਵਿਚੋਂ 4 ਪਾਜ਼ੀਟਿਵ ਮਰੀਜ਼ਾਂ ਨੂੰ ਡਾਕਟਰਾਂ ਦੀ ਟੀਮ ਵੱਲੋਂ ਐਂਬੂਲੈਂਸ ਰਾਹੀਂ ਅੰਮ੍ਰਿਤਸਰ ਵਿਖੇ ਭੇਜ...
ਰਾਜਪੁਰਾ (ਪਟਿਆਲਾ) 'ਚ ਕੋਰੋਨਾ ਦੇ 20 ਨਵੇਂ ਮਾਮਲੇ ਪਾਜ਼ੀਟਿਵ
. . .  1 day ago
ਰਾਜਪੁਰਾ, 8 ਅਗਸਤ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ 20 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ ।ਇਸ ਗੱਲ ਨੂੰ ਲੈ ਕੇ ਰਾਜਪੁਰਾ ਸ਼ਹਿਰ ਵਿਚ ਸਥਿਤੀ ਦਿਨੋਂ ਦਿਨ ਬਦਤਰ ਤੋਂ ਬਦਤਰ ਹੁੰਦੀ ਜਾ ਰਹੀ ਹੈ ।ਅੱਜ ਅਮਰੀਕ ਕਲੋਨੀ, ਦਸ਼ਮੇਸ਼...
ਭਾਰਤੀ ਕ੍ਰਿਕਟਰ ਯੁਜਵੇਂਦਰ ਚਹਲ ਨੇ ਕੀਤੀ ਮੰਗਣੀ
. . .  1 day ago
ਨਵੀਂ ਦਿੱਲੀ, 8 ਅਗਸਤ - ਭਾਰਤੀ ਟੀਮ ਦੇ ਲੈੱਗ ਸਪਿੰਨਰ ਯੁਜਵੇਂਦਰ ਚਹਲ ਨੇ ਆਈ.ਪੀ.ਐਲ. 13 ਦੀ ਸ਼ੁਰੂਆਤ ਤੋਂ ਪਹਿਲਾ ਮੰਗਣੀ ਕਰ ਲਈ ਹੈ। ਉਨ੍ਹਾਂ ਨੇ ਧਨਾਸ਼੍ਰੀ ਵਰਮਾ...
ਜ਼ਿਲ੍ਹਾ ਕਪੂਰਥਲਾ ਵਿਚ 25 ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  1 day ago
ਕਪੂਰਥਲਾ, 8 ਅਗਸਤ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹਾ ਕਪੂਰਥਲਾ ਵਿਚ ਅੱਜ ਕੋਰੋਨਾ ਨਾਲ ਸਬੰਧਿਤ 25 ਮਾਮਲੇ ਨਵੇਂ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 7 ਫਗਵਾੜਾ ਦੇ, ਇਕ ਟਿੱਬਾ, 13 ਕਪੂਰਥਲਾ ਸ਼ਹਿਰ ਤੇ ਨੇੜਲੇ ਪਿੰਡਾਂ ਦੇ, 2 ਢਿਲਵਾਂ ਦੇ ਅਤੇ 2 ਮਾਮਲੇ...
ਲੁਧਿਆਣਾ 'ਚ ਨਿੱਤ ਕੋਰੋਨਾ ਧਮਾਕਾ- 314 ਮਾਮਲੇ ਆਏ ਸਾਹਮਣੇ, 10 ਮਰੀਜ਼ਾਂ ਦੀ ਮੌਤ
. . .  1 day ago
ਲੁਧਿਆਣਾ, 8 ਅਗਸਤ (ਸਲੇਮਪੁਰੀ) - ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਨਿਰਵਿਘਨ ਜਾਰੀ ਹੈ ।ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਵਿਚੋਂ 10 ਮਰੀਜ਼ਾਂ ਦੀ ਮੌਤ ਹੋ ਗਈ ਹੈ ਅਤੇ ਸਾਰੇ ਮ੍ਰਿਤਕ ਮਰੀਜ਼ ਲੁਧਿਆਣਾ ਨਾਲ ਸਬੰਧਿਤ...
ਸ਼ਹਿਰ ਨਾਭਾ ਵਿਚ 33 ਮਰੀਜ਼ ਆਏ ਕੋਰੋਨਾ ਪਾਜ਼ੀਟਿਵ
. . .  1 day ago
ਨਾਭਾ, 8 ਅਗਸਤ ( ਅਮਨਦੀਪ ਸਿੰਘ ਲਵਲੀ) ਸ਼ਹਿਰ ਨਾਭਾ ਵਿੱਚ ਕੋਰੋਨਾ ਮਹਾਮਾਰੀ ਨੂੰ ਲੈ ਪਾਜੀਟਿਵ ਮਰੀਜਾ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ। ਜਿਸ ਦੇ ਚਲਦਿਆ ਅੱਜ ਨਾਭਾ ਵਿੱਚ ਮੁੜ 33 ਦੇ ਕਰੀਬ ਕੋਰੋਨਾ ਮਰੀਜ਼ ਆਉਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਨਾਇਬ ਤਹਿਸੀਲਦਾਰ ਕਰਮਜੀਤ...
ਕੈਪਟਨ ਨੇ ਮਨਜੀਤ ਸਿੰਘ ਦੀ ਬਹਾਦਰੀ ਤੇ ਕੁਰਬਾਨੀ ਨੂੰ ਕੀਤਾ ਸਲਾਮ
. . .  1 day ago
ਚੰਡੀਗੜ੍ਹ, 8 ਅਗਸਤ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ 29 ਸਾਲਾ ਪੰਜਾਬੀ ਨੌਜਵਾਨ ਮਨਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕੀਤਾ ਹੈ ਜਿਸ ਨੇ ਕੈਲੇਫੋਰਨੀਆ ਦੀ ਕਿੰਗਸ ਨਦੀ 'ਚ ਡੁੱਬ ਰਹੇ 3 ਬੱਚਿਆਂ ਦੀ ਜਾਨ ਬਚਾਈ ਪਰ ਆਪਣੀ ਜਾਨ ਗੁਆ ਬੈਠਾ। ਉਨ੍ਹਾਂ ਨੇ ਕਿਹਾ ਕਿ...
ਪਿੰਡ ਵਜੀਦਕੇ ਕਲਾਂ (ਬਰਨਾਲਾ) ਦੇ ਨੌਜਵਾਨ ਦੀ ਕੈਨੇਡਾ 'ਚ ਮੌਤ
. . .  1 day ago
ਮਹਿਲ ਕਲਾਂ, 8 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਵਜੀਦਕੇ ਕਲਾਂ ਨਾਲ ਸਬੰਧਤ 31 ਸਾਲਾ ਨੌਜਵਾਨ ਦੀ ਕੈਨੇਡਾ 'ਚ ਮੌਤ ਹੋਣ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਪਰਿਵਾਰ ਨਾਲ ਸਬੰਧਤ ਨੌਜਵਾਨ ਰਾਜਵੀਰ ਸਿੰਘ ਚੀਮਾ ਪੁੱਤਰ ਸੁਖਦੇਵ ਸਿੰਘ ਕਾਲਖ ਵਾਲੇ...
ਮਾਛੀਵਾੜਾ ਵਿਚ ਫਿਰ ਕੋਰੋਨਾ ਧਮਾਕਾ, 5 ਨਵੇਂ ਆਏ ਕੇਸਾਂ ਨਾਲ ਦਹਿਸ਼ਤ ਦਾ ਮਾਹੌਲ, ਕੰਨਟੇਨਮੈਂਟ ਜ਼ੋਨ ਐਲਾਨਿਆ
. . .  1 day ago
ਮਾਛੀਵਾੜਾ ਸਾਹਿਬ, 8 ਅਗਸਤ (ਮਨੋਜ ਕੁਮਾਰ) - ਅੱਜ ਇੱਕ ਵਾਰ ਫਿਰ ਵੱਖ ਵੱਖ ਥਾਵਾਂ ਤੋ ਆਏ ਕਰੋਨਾ ਦੇ ਨਵੇਂ 5 ਕੇਸਾਂ ਨੇ ਸ਼ਹਿਰ ਵਾਸੀਆ ਲਈ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚ ਇੱਕ ਗੈਸ ਏਜੰਸੀ ਦਾ ਕਰਿੰਦਾ,ਧਾਗਾ ਮਿੱਲ ਦਾ ਵਰਕਰ,ਗੁਰਾਂ ਕਲੋਨੀ ਦੇ ਆੜੁਤੀ ਪਰਿਵਾਰ...
ਆਈ.ਟੀ. ਆਈ. ਇੰਪਲਾਈਜ ਐਸੋਸੀਏਸ਼ਨ ਪੰਜਾਬ ਵੱਲੋਂ 14 ਤੱਕ ਦੇ ਮੁਲਾਜਮ ਸੰਘਰਸ਼ ਚ ਸ਼ਾਮਲ ਹੋਣ ਦਾ ਫੈਸਲਾ
. . .  1 day ago
ਬੁਢਲਾਡਾ 8 ਅਗਸਤ (ਸਵਰਨ ਸਿੰਘ ਰਾਹੀ) ਆਈ. ਟੀ. ਆਈ. ਇੰਪਲਾਈਜ ਐਸੋਸੀਏਸ਼ਨ ਪੰਜਾਬ ਨੇ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸ਼ਾਂਝਾ ਫਰੰਟ ਵਲੋਂ 14 ਅਗਸਤ ਤੱਕ ਕੀਤੇ ਜਾ ਰਹੇ ਮੁਲਾਜਮ ਹੱਕੀ ਸੰਘਰਸ਼ ਨੂੰ ਪੂਰਨ ਹਮਾਇਤ ਦੇਣ ਦਾ ਫੈਸਲਾ ਕੀਤਾ ਹੈ।ਇਸ...
ਮੋਗਾ 'ਚ ਕੋਰੋਨਾ ਦੇ 37 ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 8 ਅਗਸਤ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ 'ਚ ਇਕ ਵਾਰ ਫਿਰ ਕੋਰੋਨਾ ਬਲਾਸਟ ਹੋਇਆ ਹੈ। ਇਕੋ ਦਿਨ ਵਿਚ ਹੀ 37 ਮਾਮਲੇ ਕੋਰੋਨਾ ਪਾਜ਼ੀਟਿਵ ਆਏ ਹਨ ਤੇ ਜ਼ਿਲ੍ਹੇ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 577 ਤੇ ਪਹੁੰਚ ਗਿਆ ਹੈ...
ਇਕ ਜੱਜ ਤੇ 5 ਗੈਂਗਸਟਰਾਂ ਸਣੇ 111 ਲੋਕਾਂ ਨੂੰ ਹੋਇਆ ਕੋਰੋਨਾ ਦੋ ਹੋਰ ਮੌਤਾਂ
. . .  1 day ago
ਅੰਮ੍ਰਿਤਸਰ , 8 ਅਗਸਤ (ਰੇਸ਼ਮ ਸਿੰਘ) ਕੋਰੋਨਾ ਦੀ ਲਗਾਤਾਰ ਵੱਧ ਰਹੀ ਮਾਰ ਤਹਿਤ ਅੱਜ ਇਕੋਂ ਦਿਨ 'ਚ 111 ਨਵੇਂ ਮਾਮਲੇ ਸਾਹਮਣੇ ਆਂਹੇ ਹਨ ਜਿਨਾਂ 'ਚ ਇਕ ਜੱਜ ਤੇ ਕੇਂਦਰੀ ਜੇਲ 'ਚ ਬੰਦ 5 ਗੈਂਗਸਟਰ ਵੀ ਸ਼ਾਮਿਲ ਹਨ ਜਿਨਾਂ ਦੇ ਲਏ ਨਮੂਨਿਆਂ ਦੀ ਰਿਪੋਰਟ ਅੱਜ ਪਾਜਟਿਵ ਪਾਈ ਗਈ ਹੈ । ਇਸ ਦੇ ਨਾਲ ਹੀ...
ਭਗਵੰਤ ਮਾਨ ਤੇ ਜਰਨੈਲ ਸਿੰਘ ਨੇ ਪੰਜਾਬ ਆਪ ਜਥੇਬੰਦੀ ਨੂੰ ਕੀਤਾ ਭੰਗ
. . .  1 day ago
ਚੰਡੀਗੜ੍ਹ, 8 ਅਗਸਤ (ਸੁਰਜੀਤ ਸਿੰਘ ਸੱਤੀ) - ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਤੇ ਪੰਜਾਬ ਆਪ ਦੇ ਇੰਚਾਰਜ ਜਰਨੈਲ ਸਿੰਘ ਨੇ ਪੰਜਾਬ ਵਿਚ ਆਪ ਦੀ ਜਥੇਬੰਦੀ ਨੂੰ ਭੰਗ ਕਰ ਦੇਣ ਦਾ ਐਲਾਨ ਕੀਤਾ ਹੈ...
ਨਵਾਂਸ਼ਹਿਰ 'ਚ‌‌‌ ਦੋ ਔਰਤਾਂ ਸਮੇਤ ਪੰਜ ਆਏ ਕੋਰੋਨਾ ਪਾਜ਼ੀਟਿਵ
. . .  1 day ago
ਨਵਾਂਸ਼ਹਿਰ,8 ਅਗਸਤ (ਗੁਰਬਖਸ਼ ਸਿੰਘ ਮਹੇ)-ਜਿਲ੍ਹੇ ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਜਿਸਦੇ ਤਹਿਤ ਅੱਜ ਫਿਰ ਦੋ ਔਰਤਾਂ ਸਮੇਤ ਪੰਜਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ...
ਪੰਜਾਬ ਸਰਕਾਰ ਨੇ ਬਾਜਵਾ ਤੋਂ ਸੁਰੱਖਿਆ ਵਾਪਸ ਲੈਣ ਦਾ ਕੀਤਾ ਫੈਸਲਾ
. . .  1 day ago
ਚੰਡੀਗੜ੍ਹ, 8 ਅਗਸਤ - ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਤੀ ਗਈ ਸੂਬਾ ਪੁਲਿਸ ਦੀ ਸੁਰੱਖਿਆ ਨੂੰ ਵਾਪਸ ਲਿਆ ਜਾਵੇਗਾ। ਮੁਲਾਂਕਣ ਕਰਨ ਮਗਰੋਂ ਇਹ ਪ੍ਰਤਖ ਹੋਇਆ ਹੈ ਅਸਲ ਵਿਚ ਉਨ੍ਹਾਂ ਨੂੰ ਕਿਸੇ ਖਤਰੇ ਦੀ ਅਨੁਭੂਤੀ ਨਹੀਂ ਹੈ। ਇਸ ਦੇ ਨਾਲ...
ਕੇਂਦਰੀ ਜੇਲ੍ਹ ਅੰਮ੍ਰਿਤਸਰ 'ਚ ਬੰਦ 5 ਗੈਂਗਸਟਰਾਂ ਨੂੰ ਵੀ ਹੋਇਆ ਕੋਰੋਨਾ
. . .  1 day ago
ਅੰਮ੍ਰਿਤਸਰ, 8 ਅਗਸਤ (ਸੁਰਿੰਦਰ ਕੋਛੜ)-ਦੱਸਿਆ ਜਾ ਰਿਹਾ ਹੈ ਕਿ 6 ਅਗਸਤ ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ 'ਚ ਹੋਏ ਕੋਰੋਨਾ ਟੈਸਟ ਲਈ ਜੋ ਸੈਂਪਲ ਲਏ ਗਏ ਸਨ, ਉਨ੍ਹਾਂ ਦੀ ਅੱਜ ਆਈ ਰਿਪੋਰਟ 'ਚ ਪਤਾ ਲੱਗਾ ਹੈ ਕਿ ਉਨ੍ਹਾਂ 'ਚੋਂ 28 ਬੰਦੀ 20 ਚੱਕੀਆਂ 'ਚੋਂ ਅਤੇ 8 ਬੰਦੀ 24 ਚੱਕੀਆਂ 'ਚੋਂ ਪਾਜ਼ਿਟਿਵ ਪਾਏ ਗਏ ਹਨ। ਉਕਤ...
ਅੱਜ ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 11 ਹੋਰ ਮਾਮਲੇ ਆਏ ਸਾਹਮਣੇ
. . .  1 day ago
ਮਹਿਲ ਕਲਾਂ, 8 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ 11 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਅਨੁਸਾਰ ਜਾਰੀ ਮੀਡੀਆ ਬੁਲੇਟਿਨ ਕੋਵਿਡ-19 ਅਨੁਸਾਰ ਅੱਜ ਕੋਰੋਨਾ ਵਾਇਰਸ ਦੇ 11 ਮਾਮਲਿਆਂ 'ਚ 5 ਮਾਮਲੇ ਸ਼ਹਿਰ ਬਰਨਾਲਾ, 1 ਮਾਮਲਾ...
ਹਨੇਰੀ ਝੱਖੜ 'ਚ ਦਰਖਤ ਦਾ ਟਾਹਣਾਂ ਡਿੱਗਣ ਕਾਰਨ ਜ਼ਖਮੀ ਹੋਏ ਸਬ-ਇੰਸਪੈਕਟਰ ਦੀ ਹੋਈ ਮੌਤ
. . .  1 day ago
ਅਜਨਾਲਾ, 8 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਅੰਮ੍ਰਿਤਸਰ ਮੁੱਖ ਮਾਰਗ 'ਤੇ ਪਿਛਲੇ ਦਿਨੀਂ ਹਨੇਰੀ ਝੱਖੜ 'ਚ ਦਰਖਤ ਦਾ ਟਾਹਣਾਂ ਡਿੱਗਣ ਕਾਰਨ ਜ਼ਖਮੀ ਹੋਏ ਪੁਲਸ ਸਬ-ਇੰਸਪੈਕਟਰ ਪਰਗਟ ਸਿੰਘ ਔਲਖ ਦੀ ਅੰਮ੍ਰਿਤਸਰ ਦੇ...
ਸਿਹਤ ਵਿਭਾਗ ਦੀ ਕਥਿਤ ਗਲਤੀ ਕਾਰਨ ਲਾਸ਼ਾ ਬਦਲੀਆਂ
. . .  1 day ago
ਸੂਬੇ ਦੇ ਲੋਕਾਂ ਨੂੰ ਕਾਂਗਰਸ ਦਾ ਕਾਰਜਕਾਲ ਪੂਰਾ ਹੋਣ ਤੱਕ 1 ਲੱਖ ਕਰੋੜ ਰੁਪਏ ਕਰਜ਼ੇ ਦਾ ਵਾਧੂ ਬੋਝ ਝੱਲਣਾ ਪਏਗਾ - ਢੀਂਡਸਾ
. . .  1 day ago
ਟਾਂਡਾ ਉੜਮੁੜ, 8 ਅਗਸਤ (ਭਗਵਾਨ ਸਿੰਘ ਸੈਣੀ) - ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਟਾਂਡਾ ਵਿਖੇ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਚਰਮਰਾ ਗਈ ਹੈ ਤੇ ਕਾਨੂੰਨ ਦਾ ਕਿਧਰੇ ਵੀ ਡਰ ਨਹੀਂ ਹੈ। ਕਾਂਗਰਸ ਦੀ ਸ਼ਹਿ 'ਤੇ ਡਰੱਗ...
ਗੁਰਦਾਸਪੁਰ ਜ਼ਿਲ੍ਹੇ 'ਚ 42 ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਗੁਰਦਾਸਪੁਰ, 8 ਅਗਸਤ (ਸੁਖਵੀਰ ਸਿੰਘ ਸੈਣੀ) - ਜ਼ਿਲ੍ਹਾ ਗੁਰਦਾਸਪੁਰ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਅੱਜ ਜ਼ਿਲ੍ਹਾ ਗੁਰਦਾਸਪੁਰ ਅੰਦਰ 42 ਨਵੇਂ ਕੋਰੋਨਾ ਪਾਜ਼ੀਟਿਵ...
ਹੋਰ ਖ਼ਬਰਾਂ..

ਬਾਲ ਸੰਸਾਰ

ਮਹਾਨ ਰਸਾਇਣ ਵਿਗਿਆਨੀ ਪ੍ਰਫੁਲ ਚੰਦਰ ਰਾਏ

ਪਿਆਰੇ ਨਿੱਕੇ ਸਾਥੀਓ, ਮਹਾਨ ਰਸਾਇਣ ਵਿਗਿਆਨੀ ਪ੍ਰਫੁਲ ਚੰਦਰ ਰਾਏ ਦਾ ਜਨਮ 2 ਅਗਸਤ 1861 ਈਸਵੀ ਨੂੰ ਪਿਤਾ ਸ੍ਰੀ ਹਰੀਸ਼ ਚੰਦਰ ਰਾਏ ਦੇ ਘਰ ਮਾਤਾ ਸ੍ਰੀਮਤੀ ਭੁਬਨਮੋਹੀਨੀ ਦੇਵੀ ਦੀ ਕੁੱਖੋਂ ਜ਼ਿਲ੍ਹਾ ਜੇਸੋਰ (ਬੰਗਲਾਦੇਸ਼) 'ਚ ਹੋਇਆ। ਮੁਢਲੀ ਸਿੱਖਿਆ ਪਿੰਡ ਤੋਂ ਪ੍ਰਾਪਤ ਕਰਨ ਉਪਰੰਤ ਇੰਗਲੈਂਡ ਦੀ ਐਡਿਨਬਰਗ ਯੂਨੀਵਰਸਿਟੀ ਤੋਂ ਬੀ. ਐਸਸੀ. ਅਤੇ ਡਾਕਟਰੇਟ ਆਫ਼ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਇਸੇ ਯੂਨੀਵਰਸਿਟੀ ਤੋਂ 'ਦ ਹੋਪ ਪ੍ਰਾਈਜ਼' ਪ੍ਰਾਪਤ ਕੀਤਾ। ਵਿਦਿਆਰਥੀ ਜੀਵਨ 'ਚ ਐਡਿਨਬਰਗ ਯੂਨੀਵਰਸਿਟੀ ਦੀ 'ਕੈਮੀਕਲ ਸੁਸਾਇਟੀ' ਦੇ ਪ੍ਰਧਾਨ ਚੁਣੇ ਗਏ। ਪੜ੍ਹਾਈ ਪੂਰੀ ਕਰਨ ਉਪਰੰਤ ਵਾਪਸ ਭਾਰਤ ਆ ਗਏ। ਪ੍ਰਤਿਭਾਸ਼ਾਲੀ ਪ੍ਰਫੁਲ ਚੰਦਰ 1888 'ਚ 27 ਸਾਲ ਦੀ ਉਮਰ 'ਚ ਕਲਕੱਤਾ ਦੇ ਪ੍ਰਾਓਜ਼ੀਡੈਂਸੀ ਕਾਲਜ 'ਚ ਅਸਿਸਟੈਂਟ ਪ੍ਰੋਫੈਸਰ ਨਿਯੁਕਤ ਹੋ ਗਏ ਸਨ। 1896 'ਚ ਪ੍ਰਫੁਲ ਚੰਦਰ ਰਾਏ ਨੇ ਪ੍ਰਯੋਗਸ਼ਾਲਾ 'ਚ ਮਰਕੂਰਸ ਨਾਈਟ੍ਰਾਏਟ ਰਸਾਇਣ ਤਿਆਰ ਕੀਤਾ। ਭਾਰਤ 'ਚ ਵਿਗਿਆਨ ਦੇ ਪ੍ਰਸਾਰ ਲਈ ਬਹੁਤ ਕੰਮ ਕੀਤਾ। ਦੇਸ਼ 'ਚ ਮੌਜੂਦ ਮਿੱਟੀ ਤੋਂ ਚੀਨੀ ਦੇ ਬਰਤਨ ਤਿਆਰ ਕਰਨ ਦਾ ਕੰਮ ਅਰੰਭਿਆ। ਰਬੜ ਦੀਆਂ ਵਸਤਾਂ ਦੇਸ਼ 'ਚ ਹੀ ਤਿਆਰ ਕਰਵਾਉਣੀਆਂ ਸ਼ੁਰੂ ਕੀਤੀਆਂ। ਦੇਸ਼ ਦੀ ਆਰਥਿਕ ਹਾਲਤ ਸੁਧਾਰਨ ਲਈ ਉਨ੍ਹਾਂ ਨੇ ਕਾਰਖਾਨੇਦਾਰਾਂ ਨੂੰ ਕੱਚੇ ਮਾਲ ਦੀ ਜਾਣਕਾਰੀ ਦਿੱਤੀ ਤਾਂ ਕਿ ਕੱਚੇ ਮਾਲ ਨਾਲ ਭਾਰਤ 'ਚ ਰਬੜ ਤਿਆਰ ਕਰਵਾਈ ਜਾ ਸਕੇ। ਇਸ ਨਾਲ ਦੇਸ਼ 'ਚ ਦਵਾਈਆਂ ਬਣਾਉਣ ਲਈ ਬਹੁਤ ਸਹਾਇਤਾ ਮਿਲੀ।
ਪ੍ਰਫੁਲ ਚੰਦਰ ਰਾਏ ਨੇ 'ਹਿਸਟਰੀ ਆਫ਼ ਹਿੰਦੂ ਕੈਮਿਸਟਰੀ' ਨਾਮੀ ਇਕ ਪੁਸਤਕ ਲਿਖੀ, ਜਿਸ ਦਾ ਅਰਥ ਹਿੰਦੂ ਰਸਾਇਣ ਵਿਗਿਆਨ ਦਾ ਇਤਿਹਾਸ ਹੈ। ਇਹ ਪੁਸਤਕ ਅੱਜ ਵੀ ਬਹੁਮੁੱਲਾ ਖਜ਼ਾਨਾ ਹੈ। ਉਨ੍ਹਾਂ ਭਾਰਤ 'ਚ 'ਦ ਬੰਗਾਲ ਕੈਮੀਕਲ ਐਂਡ ਫਾਰਮੇਸੀਟੀਕਲ ਵਰਕਸ ਅਤੇ ਇੰਡੀਅਨ ਸਕੂਲ ਆਫ਼ ਕੈਮਿਸਟਰੀ' ਸੰਸਥਾਵਾਂ ਦੀ ਸਥਾਪਨਾ ਕੀਤੀ। ਪ੍ਰਫੁਲ ਚੰਦਰ ਰਾਏ ਉੱਘੇ ਵਿਗਿਆਨੀ ਹੋਣ ਦੇ ਨਾਲ-ਨਾਲ ਇਕ ਮਹਾਨ ਸੁਤੰਤਰਤਾ ਸਿਪਾਹੀ ਵੀ ਸਨ। ਉਨ੍ਹਾਂ ਦਾ ਵਿਚਾਰ ਸੀ ਕਿ ਖੋਜ ਦਾ ਕੰਮ ਤਾਂ ਬਾਅਦ 'ਚ ਵੀ ਕੀਤਾ ਜਾ ਸਕਦਾ ਹੈ ਅਤੇ ਦੇਸ਼ ਦੇ ਕਾਰਖਾਨੇ ਵੀ ਬਾਅਦ 'ਚ ਲਗਾਏ ਜਾ ਸਕਦੇ ਹਨ, ਪਰ ਦੇਸ਼ ਦੀ ਆਜ਼ਾਦੀ ਲੈਣ ਲਈ ਦੇਰ ਨਹੀਂ ਹੋਣੀ ਚਾਹੀਦੀ। ਸਰ ਪ੍ਰਫੁਲ ਚੰਦਰ ਰਾਏ ਦੁਆਰਾ ਲਿਖਿਆ 'ਇੰਡੀਆ ਬਿਫੋਰ ਐਂਡ ਆਫਟਰ ਮਿਊਟਨੀ' ਪੜ੍ਹ ਕੇ ਬਹੁਤ ਸਾਰੇ ਅੰਗਰੇਜ਼ ਹੈਰਾਨ ਅਤੇ ਕ੍ਰੋਧਿਤ ਹੋ ਗਏ।
1922 'ਚ ਉੱਤਰੀ ਬੰਗਾਲ 'ਚ ਆਏ ਹੜ੍ਹਾਂ ਦੌਰਾਨ ਉਨ੍ਹਾਂ ਨੇ ਪੀੜਤਾਂ ਦੀ ਬਹੁਤ ਸੇਵਾ ਕੀਤੀ। ਆਖਰ 16 ਜੂਨ 1944 ਨੂੰ 83 ਸਾਲ ਦੀ ਉਮਰ ਭੋਗ ਕੇ ਇਸ ਫਾਨੀ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ। ਅੱਜ ਸਮੁੱਚਾ ਰਾਸ਼ਟਰ ਮਹਾਨ ਵਿਗਿਆਨੀ ਪ੍ਰਫੁਲ ਚੰਦਰ ਰਾਏ ਨੂੰ ਉਨ੍ਹਾਂ ਦੁਆਰਾ ਨਿਭਾਈਆਂ ਵਿਲੱਖਣ ਸੇਵਾਵਾਂ ਲਈ ਯਾਦ ਕਰ ਰਿਹਾ ਹੈ।

ਗ੍ਰੀਨ ਬਰੋ, ਸਾਹਮਣੇ ਅੰਬੇ ਵੈਲੀ, ਹੁਸ਼ਿਆਰਪੁਰ-146001
ਮੋਬਾਈਲ 94631-62825
E-mail: jassahota04@yahoo.com


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ

ਮੋਤੀ

ਪਿੰਡ ਦੇ ਬਾਹਰਵਾਰ ਨਹਿਰ ਵਗਦੀ ਸੀ। ਨਹਿਰ ਦੇ ਪੁਲ ਲਾਗੇ ਝੁੱਗੀਆਂ ਸਨ। ਝੁੱਗੀਆਂ ਮੂਹਰੇ ਇੱਟਾਂ ਦੇ ਬਣੇ ਚੁੱਲ੍ਹਿਆਂ ਵਿਚੋਂ ਰੋਜ਼ ਧੂੰਆਂ ਹਵਾ 'ਚ ਉੱਡਦਾ। ਕਾਲੇ ਕਲੂਟੇ ਜੁਆਕ ਨਹਿਰ ਦੇ ਪੁਲ 'ਤੇ ਚੜ੍ਹੇ ਬੈਠੇ ਹੁੰਦੇ। ਮੋਤੀ ਉਨ੍ਹਾਂ ਵਿਚ ਸਭ ਤੋਂ ਛੋਟਾ ਸੀ।
ਨਹਿਰ 'ਤੇ ਕਈ ਕਾਰਾਂ ਤੇ ਸਕੂਟਰਾਂ ਵਾਲੇ ਆਉਂਦੇ। ਕੋਈ ਨਹਿਰ 'ਚ ਨਾਰੀਅਲ ਤਾਰ ਜਾਂਦਾ, ਕੋਈ ਹੋਰ ਨਿੱਕ-ਸੁੱਕ। ਨਾਰੀਅਲ ਤੈਰਦੇ ਦੇਖ ਕੇ ਝੁੱਗੀਆਂ ਵਾਲੇ ਮੁੰਡੇ ਨਹਿਰ ਵਿਚ ਛਾਲਾਂ ਮਾਰ ਦਿੰਦੇ। ਨਾਰੀਅਲ ਬਾਹਰ ਕੱਢ ਲਿਆਉਂਦੇ। ਉਧੇੜ ਕੇ ਭੰਨ ਲੈਂਦੇ। ਗਿਰੀ ਵੰਡ ਕੇ ਖਾਂਦੇ। ਕੋਈ ਉਨ੍ਹਾਂ ਨੂੰ ਪੁੱਛਦਾ, 'ਲੋਕ ਤਾਂ ਦੁੱਖਾਂ ਤੋਂ ਛੁਟਕਾਰਾ ਪਾਉਣ ਖ਼ਾਤਰ ਨਾਰੀਅਲ ਤਾਰਦੇ ਹਨ, ਤੁਸੀਂ ਕੱਢ ਕੇ ਗਿਰੀ ਖਾਂਦੇ ਹੋ। ਤੁਹਾਨੂੰ ਪਾਪ ਨਹੀਂ ਲੱਗਦਾ?'
'ਭੁੱਖ ਅੱਗੇ ਪਾਪ ਤੇ ਪੁੰਨ ਦਾ ਕੋਈ ਅਰਥ ਨਹੀਂ ਹੁੰਦਾ', ਉਨ੍ਹਾ 'ਚੋਂ ਵੱਡੀ ਉਮਰ ਦਾ ਇਕ ਮੁੰਡਾ ਬੋਲਿਆ।
ਮੁੜ ਕੇ ਉਨ੍ਹਾ ਨੂੰ ਕੋਈ ਸਵਾਲ ਹੀ ਨਾ ਪੁੱਛਦਾ।
ਇਕ ਦਿਨ ਮੈਂ ਦੇਖਿਆ ਸ਼ਾਮੀਂ ਝੁੱਗੀਆਂ ਵਾਲੇ ਮੁੰਡੇ, ਲੰਬੀ ਸੋਟੀ ਨਾਲ ਜਾਲੀਦਾਰ ਥੈਲਾ ਬੰਨ੍ਹ ਕੇ, ਨਹਿਰ ਵਿਚ ਲਟਕਾਈ ਬੈਠੇ ਸਨ। ਮੈਂ ਉਨ੍ਹਾਂ ਦੇ ਕੋਲ ਚਲਾ ਗਿਆ। ਮੈਂ ਉਨ੍ਹਾਂ ਨੂੰ ਪੁੱਛਿਆ, 'ਅੱਜ ਕਾਹਦੀ ਝਾਕ ਵਿਚ ਬੈਠੇ ਹੋ, ਅੱਜ ਤਾਂ ਨਾਰੀਅਲ ਵੀ ਕੋਈ ਨਹੀਂ ਤਰਦਾ?'
'ਮੱਛੀ ਫੜਨ ਲਈ ਕੁੰਡੀ ਲਾਈ ਹੈ', ਉਨ੍ਹਾਂ 'ਚੋਂ ਇਕ ਬੋਲਿਆ। ਮੇਰੇ ਮਨ ਵਿਚ ਇੱਕੋ ਸਮੇਂ ਕਿੰਨੇ ਹੀ ਸਵਾਲ ਉੱਭਰ ਆਏ। ਖਾਣ ਨੂੰ ਮੱਛੀ ਮੁਫਤ ਮਿਲ ਜਾਣ ਕਰਕੇ ਹੀ ਸ਼ਾਇਦ ਇਹ ਲੋਕ ਨਹਿਰਾਂ ਕੰਢੇ ਝੁੱਗੀਆਂ ਪਾਉਂਦੇ ਹੋਣ। ਠੰਢ ਵਿਚ ਵੀ ਇਨ੍ਹਾਂ ਦੇ ਜੁਆਕ ਕਿਉਂ ਨੰਗੇ ਹੀ ਘੁੰਮਦੇ ਰਹਿੰਦੇ ਹਨ?
ਮੈਂ ਤਾਂ ਘਰ ਮੁੜ ਆਇਆ ਸਾਂ। ਰਾਤੀਂ ਜ਼ੋਰ ਦੀ ਨ੍ਹੇਰੀ ਝੁੱਲੀ ਸੀ। ਝੁੱਗੀਆਂ ਉੱਪਰਲਾ ਕੱਪੜਾ ਹਵਾ ਵਿਚ ਉੱਡ ਗਿਆ ਸੀ। ਸਵੇਰੇ ਦੇਖਿਆ ਬਾਂਸ ਦੀਆਂ ਕਮਾਨ ਬਣੀਆਂ ਸੋਟੀਆਂ ਹੀ ਦਿਖਾਈ ਦੇ ਰਹੀਆਂ ਸਨ। ਰੁੱਖਾਂ ਦੇ ਟਾਹਣ ਵੀ ਟੁੱਟੇ ਸਨ। ਨਹਿਰ ਦੇ ਪੁਲ 'ਤੇ ਲੋਕਾਂ ਦਾ ਇਕੱਠ ਸੀ। ਮੋਤੀ ਦਾ ਬਾਪੂ ਲੋਕਾਂ ਨੂੰ ਦੱਸ ਰਿਹਾ ਸੀ-'ਰਾਤੀਂ ਨਹਿਰ ਵਿਚ ਪਾਣੀ ਪਤਾ ਨਹੀਂ ਕਿੱਥੋਂ ਆ ਗਿਆ। ਮੁੰਡਿਆਂ ਨੇ ਦੇਖਿਆ ਕਿ ਕੁੰਡੀ ਵਾਲੇ ਥੈਲੇ ਵਿਚ ਮੋਟੀ ਮੱਛੀ ਡਿਗੀ ਸੀ। ਪਲਾਂ ਵਿਚ ਥੈਲਾ ਸੋਟੀ ਨਾਲੋਂ ਅਲੱਗ ਹੋ ਕੇ ਪਾਣੀ ਵਿਚ ਰੁੜ੍ਹ ਗਿਆ ਸੀ। ਬੇਸਮਝ ਮੁੰਡੇ ਨਹਿਰ 'ਚ ਛਾਲਾਂ ਮਾਰ ਗਏ। ਡੁਬਕੀਆਂ ਖਾਂਦਾ ਥੈਲਾ ਅੱਗੇ ਤੇ ਸਾਡੇ ਜੁਆਕ ਪਿੱਛੇ। ਅਗਲੇ ਪੁਲ ਤੱਕ ਚਲੇ ਗਏ। ਨਾ ਥੈਲਾ ਮਿਲਿਆ ਨਾ ਮੱਛੀ। ਕੁਝ ਵੀ ਹੱਥ ਨਾ ਆਇਆ। ਕਹਿੰਦੇ ਮੋਤੀ ਨੇ ਵੀ ਛਲਾਂਗ ਲਗਾ ਦਿੱਤੀ ਸੀ। ਨਹਿਰ ਦਾ ਪਾਣੀ ਮੋਤੀ ਨੂੰ ਰੋੜ੍ਹ ਕੇ ਲੈ ਗਿਆ ਸੀ। ਬਥੇਰਾ ਭਾਲਿਆ ਕਿਤੇ ਨਹੀਂ ਲੱਭਿਆ। ਫੇਰ ਮੋਤੀ ਦਾ ਬਾਪੂ ਰੋਣ ਲੱਗਾ। ਲੋਕ ਉਸ ਨਾਲ ਹਮਦਰਦੀ ਜਤਾ ਰਹੇ ਸਨ।
ਦਿਨ ਚੜ੍ਹਿਆ, ਸਕੂਲ ਨੂੰ ਜਾਣ ਵਾਲੀ ਬੱਘੀ, ਨਹਿਰ ਦੇ ਪੁਲ ਉੱਪਰੋਂ ਲੰਘੀ। ਲੋਕੀਂ ਗੱਲਾਂ ਕਰ ਰਹੇ ਸਨ ਕਿ ਰਾਤੀਂ ਮੋਤੀ ਨੂੰ ਨਹਿਰ ਦਾ ਪਾਣੀ ਰੋੜ੍ਹ ਕੇ ਲੈ ਗਿਆ ਸੀ।
ਬੱਚਿਆਂ ਨੂੰ ਵੀ ਪਤਾ ਲੱਗ ਗਿਆ ਸੀ। ਬੱਚਿਆਂ 'ਚ ਘੁਸਰ-ਮੁਸਰ ਹੋਣ ਲੱਗੀ।
'ਓਹੀ ਮੁੰਡਾ ਮੋਤੀ ਹੋਣਾ, ਜੋ ਹਰ ਰੋਜ਼ ਸਾਡੀ ਬੱਘੀ ਵੱਲ ਦੇਖਦਾ ਹੁੰਦਾ ਸੀ', ਇਕ ਬੱਚੇ ਨੇ ਕਿਹਾ।
ਦੂਰ ਤੱਕ ਸਾਨੂੰ ਬਾਏ-ਬਾਏ ਕਰਦਾ ਹੁੰਦਾ ਸਾਂ ਉਹ। ਦੂਜੇ ਬੱਚੇ ਨੇ ਕਿਹਾ।
ਬੱਚਿਆਂ ਨੂੰ ਸਕੂਲ ਕਿਉਂ ਨਹੀਂ ਭੇਜਦੇ ਝੁੱਗੀਆਂ ਵਾਲੇ?ਤੀਜੇ ਬੱਚੇ ਨੇ ਸਵਾਲ ਕੀਤਾ।
ਜੇ ਇਨ੍ਹਾਂ ਦੇ ਬੱਚੇ ਸਕੂਲ ਪੜ੍ਹਨ ਲੱਗ ਪੈਣ, ਤਾਂ ਇਨ੍ਹਾਂ ਦੀ ਜੂਨ ਨਾ ਸੁਧਰ ਜਾਵੇ। ਬੱਚਿਆਂ ਦੀਆਂ ਗੱਲਾਂ ਵਿਚ ਬੱਘੀ ਵਾਲਾ ਵੀ ਸ਼ਾਮਿਲ ਹੋ ਗਿਆ ਸੀ।

-398-ਵਿਕਾਸ ਨਗਰ ਗਲੀ-10 ਪੱਖੋਵਾਲ ਰੋਡ ਲੁਧਿਆਣਾ-141013 ਪੰਜਾਬ।
ਮੋਬਾਈਲ : 97806-67686.

ਸਾਡਾ ਤਿਰੰਗਾ ਝੰਡਾ ਕਿਵੇਂ ਹੋਂਦ ਵਿਚ ਆਇਆ?

ਬੱਚਿਓ, ਜਰਮਨੀ 'ਚ ਰਹਿ ਕੇ ਆਜ਼ਾਦੀ ਦੀ ਲੜਾਈ ਪ੍ਰਤੀ ਸੰਘਰਸ਼ ਕਰ ਰਹੀ ਇਕ ਕ੍ਰਾਂਤੀਕਾਰੀ ਔਰਤ ਦਾ ਨਾਂਅ ਮੈਡਮ ਕਾਮਾ ਸੀ। ਉਸ ਸਮੇਂ ਭਾਰਤ 'ਚ ਅੰਗਰੇਜ਼ਾਂ ਦਾ ਰਾਜ ਹੋਣ ਕਰਕੇ ਭਾਰਤ ਵਿਚ ਅਤੇ ਵਿਦੇਸ਼ਾਂ 'ਚ ਵਸੇ ਭਾਰਤੀ ਅੰਗਰੇਜ਼ ਸਾਮਰਾਜ ਦਾ ਝੰਡਾ ਜਿਸ ਨੂੰ ਯੂਨੀਅਨ ਜੈੱਕ ਕਿਹਾ ਜਾਂਦਾ ਸੀ, ਹੀ ਲਹਿਰਾਉਂਦੇ ਸਨ ਪਰ ਮੈਡਮ ਕਾਮਾ ਨੂੰ ਇਹ ਗੱਲ ਉੱਕਾ ਹੀ ਪਸੰਦ ਨਹੀਂ ਸੀ। ਉਸ ਨੇ ਭਾਰਤ ਦਾ ਝੰਡਾ ਤਿਆਰ ਕਰਨ ਦੀ ਸੋਚੀ। ਉਸ ਵਲੋਂ ਤਿਆਰ ਕੀਤੇ ਝੰਡੇ ਵਿਚ ਲਾਲ, ਪੀਲੀ ਅਤੇ ਹਰੇ ਰੰਗ ਦੀਆਂ ਤਿੰਨ ਧਾਰੀਆਂ ਸਨ। ਸੰਨ 1916 ਤੱਕ ਤਾਂ ਆਜ਼ਾਦੀ ਲਈ ਸੰਘਰਸ਼ ਕਰ ਰਹੇ ਭਾਰਤੀਆਂ ਨੇ ਇਸੇ ਝੰਡੇ ਨੂੰ ਰਾਸ਼ਟਰੀ ਝੰਡਾ ਮੰਨੀ ਰੱਖਿਆ। ਸੰਨ 1917 ਵਿਚ ਹੋਮ-ਰੂਲ ਅੰਦੋਲਨ ਸਮੇਂ ਭਾਰਤੀ ਝੰਡੇ ਦਾ ਇਕ ਹੋਰ ਰੂਪ ਸਾਹਮਣੇ ਆਇਆ। ਲੋਕਮਾਨਿਆ ਬਾਲ ਗੰਗਾਧਰ ਤਿਲਕ ਅਤੇ ਮੈਡਮ ਐਨੀ ਬੇਸੈਂਟ ਵਲੋਂ ਬਣਾਏ ਇਸ ਝੰਡੇ ਵਿਚ ਲਾਲ ਰੰਗ ਦੀਆਂ ਪੰਜ ਪੱਟੀਆਂ, ਹਰੇ ਰੰਗ ਦੀਆਂ ਚਾਰ ਪੱਟੀਆਂ, ਜਿਸ ਦੇ ਸੱਜੇ ਪਾਸੇ ਚੰਦ-ਤਾਰੇ, ਵਿਚਕਾਰ ਲਾਲ ਰੰਗ ਦੇ ਤਾਰੇ ਅਤੇ ਛੋਟਾ ਜਿਹਾ ਯੂਨੀਅਨ ਜੈੱਕ ਵੀ ਸੀ ਪਰ ਕੁਝ ਮਹੀਨਿਆਂ ਬਾਅਦ ਹੀ ਇਹ ਝੰਡਾ ਵੀ ਅਸਵੀਕਾਰ ਕਰ ਦਿੱਤਾ ਗਿਆ। ਸੰਨ 1931 ਵਿਚ ਸਰਬ-ਪ੍ਰਵਾਨਿਤ ਅਤੇ ਲੋਕਪ੍ਰਿਆ ਰਾਸ਼ਟਰੀ ਝੰਡੇ ਦੇ ਨਿਰਮਾਣ ਲਈ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਨੇ ਸਭ ਦੀ ਰਾਏ ਅਤੇ ਬੜੇ ਸੋਚ-ਵਿਚਾਰ ਅਨੁਸਾਰ ਝੰਡੇ ਵਿਚ ਕੇਸਰੀ (ਲਾਲ) ਰੰਗ ਬਲੀਦਾਨ ਅਤੇ ਤਿਆਗ ਦਾ, ਸਫ਼ੈਦ ਰੰਗ ਸੱਚ ਅਤੇ ਸ਼ਾਂਤੀ ਦਾ, ਹਰਾ ਰੰਗ ਹਰਿਆਲੀ, ਖ਼ੁਸ਼ਹਾਲੀ ਅਤੇ ਵੀਰਤਾ ਦਾ ਪ੍ਰਤੀਕ ਦੱਸ ਕੇ ਵਿਆਖਿਆ ਕੀਤੀ ਗਈ ਸੀ। ਇਸ 'ਚ ਚਰਖੇ ਦਾ ਨਿਸ਼ਾਨ ਪਹਿਲਾਂ ਵਾਂਗ ਹੀ ਰਹਿਣ ਦਿੱਤਾ ਗਿਆ ਅਤੇ ਕਈ ਸਾਲਾਂ ਤੱਕ ਇਹੀ ਰਾਸ਼ਟਰੀ ਝੰਡਾ ਬਣਿਆ ਰਿਹਾ। 22 ਜੁਲਾਈ ਨੂੰ ਸਾਡੇ ਨੇਤਾਵਾਂ ਨੇ ਇਕ ਵਾਰ ਫਿਰ ਇਸ ਵਿਚ ਫੇਰਬਦਲ ਕਰਦਿਆਂ ਚਰਖੇ ਦੇ ਨਿਸ਼ਾਨ ਨੂੰ ਹਟਾ ਕੇ ਉਸ ਸਥਾਨ 'ਤੇ ਸਾਰਨਾਥ ਸਥਿਤ ਅਸ਼ੋਕ ਮਹਾਨ ਦੀ ਲਾਟ ਤੋਂ ਲਿਆ ਧਰਮ ਚੱਕਰ ਅੰਕਿਤ ਕਰ ਦਿੱਤਾ। ਸਫ਼ੈਦ ਪੱਟੀ ਦੇ ਵਿਚਕਾਰ ਪੱਟੀ ਦੀ ਚੌੜਾਈ ਦੇ ਬਰਾਬਰ ਵਿਆਸ ਵਾਲੇ ਇਸ ਚੱਕਰ ਵਿਚ 24 ਡੰਡੇ ਹੁੰਦੇ ਹਨ ਜੋ 24 ਘੰਟੇ ਹੀ ਦੇਸ਼, ਸਮਾਜ ਦੇ ਵਿਕਸਿਤ ਹੋਣ ਦੀ ਨਿਸ਼ਾਨੀ ਦਾ ਪ੍ਰਤੀਕ ਹੈ। 1947 ਤੋਂ ਬਾਅਦ ਇਸੇ ਝੰਡੇ ਨੂੰ ਹੀ ਸਰਬਸੰਮਤੀ ਨਾਲ ਆਜ਼ਾਦ ਭਾਰਤ ਦੇ ਰਾਸ਼ਟਰੀ ਝੰਡੇ ਦੇ ਰੂਪ ਵਜੋਂ ਸਵੀਕਾਰ ਕਰ ਲਿਆ ਗਿਆ। ਸਾਡਾ ਤਿਰੰਗਾ ਝੰਡਾ ਖੱਦਰ ਦੇ ਕੱਪੜੇ ਦਾ ਬਣਾਇਆ ਜਾਂਦਾ ਹੈ। ਇਸ ਦੀ ਲੰਬਾਈ 3 ਫੁੱਟ ਅਤੇ ਚੌੜਾਈ 2 ਫੁੱਟ ਦੇ ਹਿਸਾਬ ਨਾਲ ਹੀ ਆਕਾਰ ਵੱਧ-ਘੱਟ ਕੀਤਾ ਜਾ ਸਕਦਾ ਹੈ।

-ਮਸੀਤਾਂ ਰੋਡ, ਕੋਟ ਈਸੇ ਖਾਂ (ਜ਼ਿਲ੍ਹਾ ਮੋਗਾ)।
ਮੋਬਾਈਲ : 70870-48140.

ਬਾਲ ਨਾਵਲ-37

ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
'ਅਸੀਂ ਐਹੋ ਹੀ ਦਾਲ-ਸਬਜ਼ੀ ਰਾਤੀਂ ਵੀ ਖਾ ਲਵਾਂਗੇ। ਪਰ ਹੁਣ ਚਾਵਲ ਹੀ ਜ਼ਿਆਦਾ ਖਾਵਾਂਗੇ।'
ਸਾਰੇ ਬੱਚੇ ਥਾਲੀਆਂ ਵਿਚ ਫੁਲਕੇ ਦੇ ਨਾਲ ਹੀ ਚਾਵਲ ਪਵਾ ਕੇ ਕਮਰੇ ਵਿਚ ਪੱਖੇ ਥੱਲੇ ਚਲੇ ਗਏ। ਉਨ੍ਹਾਂ ਨੇ ਪੂਰੀ ਤਸੱਲੀ ਨਾਲ ਗੁੜ ਵਾਲੇ ਚਾਵਲ ਖਾਧੇ। ਖਾਣਾ ਖਾ ਕੇ ਸਾਰਿਆਂ ਨੇ ਆਪੋ-ਆਪਣੇ ਜੂਠੇ ਭਾਂਡੇ ਰਸੋਈ ਵਿਚ ਰੱਖ ਕੇ, ਹੱਥ ਧੋਤੇ ਅਤੇ ਦੰਦ ਸਾਫ਼ ਕੀਤੇ।
ਆਪਣਾ ਮਨਪਸੰਦ ਖਾਣਾ ਖਾਅ ਕੇ, ਬੱਚੇ ਮਸਤੀ ਦੇ ਮੂਡ ਵਿਚ ਆ ਗਏ। ਹੁਣ ਉਨ੍ਹਾਂ ਨੂੰ ਪੜ੍ਹਾਈ ਜਾਂ ਆਰਾਮ ਕਰਨਾ ਭੁੱਲ ਚੁੱਕਾ ਸੀ। ਬਾਹਰ ਭਾਵੇਂ ਕਾਫ਼ੀ ਗਰਮੀ ਸੀ ਪਰ ਉਸ ਦੇ ਬਾਵਜੂਦ ਵੀ ਉਹ ਦਰੱਖ਼ਤਾਂ ਦੇ ਝੁੰਡ ਵੱਲ ਤੁਰ ਪਏ। ਨਾਨੀ ਜੀ ਨੇ ਉਨ੍ਹਾਂ ਨੂੰ ਬਥੇਰੀਆਂ ਆਵਾਜ਼ਾਂ ਮਾਰੀਆਂ ਪਰ ਉਹ 'ਹੁਣੇ ਆਉਂਦੇ ਹਾਂ', ਕਹਿ ਕੇ ਅੱਗੇ ਵੱਲ ਤੁਰੀ ਗਏ।
ਥੋੜ੍ਹੀ ਦੇਰ ਬਾਅਦ ਨਾਨੀ ਜੀ ਉਨ੍ਹਾਂ ਨੂੰ ਬੁਲਾਉਣ ਲਈ ਵੀ ਗਏ ਪਰ ਉਹ ਉਨੀ ਦੇਰ ਨਹੀਂ ਆਏ, ਜਿੰਨੀ ਦੇਰ ਤਕ ਉਹ ਪੂਰੀ ਤਰ੍ਹਾਂ ਥੱਕ ਨਹੀਂ ਗਏ। ਥੱਕਣ ਤੋਂ ਬਾਅਦ ਉਹ ਸਿੱਧਾ ਕਮਰੇ ਵਿਚ ਆਏ ਅਤੇ ਫੁਲ ਸਪੀਡ ਪੱਖਾ ਚਲਾ ਕੇ ਲੇਟ ਗਏ। ਉਨ੍ਹਾਂ ਨੇ ਇਕ ਦਮ ਸੌਂ ਜਾਣਾ ਸੀ ਜੇ ਨਾਨੀ ਜੀ ਆ ਕੇ ਉਨ੍ਹਾਂ ਨੂੰ ਨਾ ਕਹਿੰਦੇ, 'ਬੱਚਿਓ! ਐਸ ਵਕਤ ਨਾ ਸੌਣਾ, ਜੇ ਤੁਸੀਂ ਹੁਣ ਸ਼ਾਮ ਵੇਲੇ ਸੌਂ ਗਏ ਤਾਂ ਰਾਤੀ ਉਠੋਗੇ। ਮੈਂ ਤੁਹਾਨੂੰ ਦੁੱਧ ਗਰਮ ਕਰ ਦੇਂਦੀ ਹਾਂ, ਤੁਸੀਂ ਓਨੀਂ ਦੇਰ ਮੂੰਹ-ਹੱਥ ਧੋ ਕੇ ਸੁਸਤੀ ਲਾ ਦਿਓ। ਫੇਰ ਦੁੱਧ ਪੀ ਕੇ ਤੁਸੀਂ ਪੜ੍ਹਾਈ ਸ਼ੁਰੂ ਕਰ ਦਿਓ।'
'ਦਸ ਮਿੰਟ ਤਕ ਉਠਾਂਗੇ ਨਾਨੀ ਜੀ', ਜੀਤੀ ਨੇ ਨਾਨੀ ਜੀ ਨੂੰ ਕਿਹਾ।
'ਹੁਣ ਸੁਸਤੀ ਨਹੀਂ ਪਾਉਣੀ। ਤੁਹਾਨੂੰ ਸਵੇਰੇ ਨਾਨਾ ਜੀ ਨੇ ਵੀ ਕਿਹਾ ਸੀ ਕਿ 'ਸੁਸਤੀ ਬੜੀ ਭੈੜੀ ਚੀਜ਼ ਹੈ'। ਜਲਦੀ ਜਲਦੀ ਉੱਠ ਕੇ ਗੁਸਲਖਾਨੇ ਜਾਓ ਅਤੇ ਮੂੰਹ ਹੱਥ ਧੋਵੋ। ਮੈਂ ਦੁੱਧ ਲੈ ਕੇ ਆ ਰਹੀ ਆਂ।'
ਨਾਨੀ ਜੀ ਦੀ ਗੱਲ ਸੁਣ ਕੇ ਸੁਖਮਨੀ ਮੰਜੇ ਤੋਂ ਛਾਲ ਮਾਰ ਕੇ ਉੱਠ ਪਈ। ਉਸ ਨੂੰ ਵੇਖ ਕੇ ਬਾਕੀ ਬੱਚੇ ਵੀ ਉੱਠ ਕੇ ਆਕੜਾਂ ਭੰਨਦੇ ਮੂੰਹ ਧੋਣ ਚਲੇ ਗਏ।
ਦੁੱਧ ਪੀ ਕੇ ਉਹ ਨਾਨੀ ਜੀ ਦੇ ਕਹਿਣ 'ਤੇ ਬੱਧੋ-ਰੁੱਧੀ ਪੜ੍ਹਨ ਬੈਠ ਗਏ। ਉਹ ਅਜੇ ਪੰਦਰਾਂ ਕੁ ਮਿੰਟ ਹੀ ਪੜ੍ਹੇ ਸਨ ਕਿ ਉਨ੍ਹਾਂ ਨੂੰ ਫੇਰ ਸੁਸਤੀ ਪੈਣੀ ਸ਼ੁਰੂ ਹੋ ਗਈ। ਸੁਖਮਨੀ ਨੇ ਕਿਤਾਬ ਬੰਦ ਕਰਕੇ ਲਿਖਣ ਵਾਲਾ ਕੰਮ ਸ਼ੁਰੂ ਕਰ ਦਿੱਤਾ। ਉਸ ਨੂੰ ਵੇਖ ਕੇ ਜੀਤੀ ਅਤੇ ਪੰਮੀ ਵੀ ਸਕੂਲ ਦਾ ਲਿਖਣ ਵਾਲਾ ਕੰਮ ਕਰਨ ਲੱਗੀਆਂ ਪਰ ਅੱਜ ਉਨ੍ਹਾਂ ਦਾ ਮਨ ਪੜ੍ਹਾਈ ਵਿਚ ਨਹੀਂ ਸੀ ਲੱਗ ਰਿਹਾ। ਸੋ ਉਨ੍ਹਾਂ ਨੇ ਕਾਪੀਆਂ-ਕਿਤਾਬਾਂ ਸਾਂਭ ਦਿੱਤੀਆਂ ਅਤੇ ਆਪ ਬਾਹਰ ਵਿਹੜੇ ਵਿਚ ਆ ਗਏ।
ਅੱਜ ਨਾਨਾ ਜੀ ਘਰ ਨਾ ਹੋਣ ਕਰਕੇ, ਉਨ੍ਹਾਂ ਦਾ ਦਿਲ ਨਹੀਂ ਸੀ ਲੱਗ ਰਿਹਾ। ਉਹ ਕਦੀ ਅੰਦਰ ਆਉਂਦੇ ਅਤੇ ਕਦੀ ਬਾਹਰ ਜਾਂਦੇ। ਉਹ ਦੋ ਵਾਰੀ ਗਵਾਂਢੀਆਂ ਦੇ ਘਰੋਂ ਵੀ ਹੋ ਆਏ। ਉਨ੍ਹਾਂ ਦੇ ਬੱਚੇ ਵੀ ਕਿਤੇ ਗਏ ਹੋਏ ਸਨ। ਥੋੜ੍ਹੀ ਦੇਰ ਬਾਅਦ ਉਹ ਆਪਸ ਵਿਚ ਖੇਡਣ ਲੱਗ ਪਏ। ਖੇਡਦਿਆਂ ਖੇਡਦਿਆਂ ਉਨ੍ਹਾਂ ਨੇ ਨਾਨੀ ਜੀ ਨੂੰ ਇਕ ਦੂਜੇ ਦੀਆਂ ਸ਼ਿਕਾਇਤਾਂ ਵੀ ਲਗਾਈਆਂ।
ਹਨੇਰਾ ਹੁੰਦਿਆਂ ਹੀ ਨਾਨੀ ਜੀ ਨੇ ਬੱਚਿਆਂ ਨੂੰ ਕਿਹਾ ਕਿ 'ਹੁਣੇ ਤੁਹਾਡੇ ਨਾਨਾ ਜੀ ਦਾ ਫ਼ੋਨ ਆਇਐ ਕਿ ਉਹ ਰਾਤੀਂ ਥੋੜ੍ਹਾ ਲੇਟ ਆਉਣਗੇ। ਸੋ ਤੁਸੀਂ ਅੱਜ ਰੋਟੀ ਖਾ ਕੇ ਵੇਲੇ ਸਿਰ ਸੌਂ ਜਾਣਾ।'
'ਅਸੀਂ ਅੱਜ ਕਹਾਣੀ ਕਿਸ ਕੋਲੋਂ ਸੁਣਾਂਗੇ?' ਨਵਰਾਜ ਨੇ ਹੌਲੀ ਜਿਹੀ ਕਿਹਾ।
'ਤੁਸੀਂ ਇਕ ਦਿਨ ਕਹਾਣੀ ਨਾ ਸੁਣਨੀ। ਕਹਾਣੀ ਸੁਣਨ ਤੋਂ ਬਿਨਾਂ ਹੀ ਸੌਂ ਜਾਣਾ।'
'ਨਾਨੀ ਜੀ, ਅੱਜ ਤੁਸੀਂ ਕੋਈ ਕਹਾਣੀ ਸੁਣਾ ਦਿਓ', ਸੁਖਮਨੀ ਨੇ ਕਿਹਾ।
'ਬੇਟਾ, ਕਹਾਣੀਆਂ ਤੁਹਾਡੇ ਨਾਨਾ ਜੀ ਨੂੰ ਹੀ ਆਉਂਦੀਆਂ ਹਨ, ਮੈਨੂੰ ਕੋਈ ਕਹਾਣੀ ਨਹੀਂ ਆਉਂਦੀ।' ਨਾਨੀ ਜੀ ਨੇ ਬੜੀ ਮੁਸ਼ਕਲ ਬੱਚਿਆਂ ਨੂੰ ਟਾਲਿਆ।
ਰਾਤ ਦੀ ਰੋਟੀ ਖਾ ਕੇ ਬੱਚੇ ਵੇਲੇ ਸਿਰ ਹੀ ਲੇਟ ਗਏ। ਸਾਰੇ ਦਿਨ ਦੀ ਥਕਾਵਟ ਹੋਣ ਕਰਕੇ ਬੱਚੇ ਜਲਦੀ ਹੀ ਸੌਂ ਗਏ।
ਰਾਤੀਂ ਨਾਨਾ ਜੀ ਜਦੋਂ ਘਰ ਆਏ ਤਾਂ ਬੱਚੇ ਘੋੜੇ ਵੇਚ ਕੇ ਸੁੱਤੇ ਪਏ ਸਨ।
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-ਮੋਬਾਈਲ : 98889-24664

ਬਾਲ ਕਵਿਤਾ

ਕੋਰੋਨਾ

ਕੋਰੋਨਾ ਆਇਆ ਕੋਰੋਨਾ ਆਇਆ,
ਜਨਤਾ ਨੂੰ ਹੈ ਬਹੁਤ ਸਤਾਇਆ।
ਅੰਦਰ ਰਹਿਣ ਦੀ ਕੀਤੀ ਅਪੀਲ,
ਹੋਈਆਂ ਸਾਰੀਆਂ ਸਰਹੱਦਾਂ ਸੀਲ।
ਸਾਰੇ ਕੰਮ ਧੰਦੇ ਹੋ ਗਏ ਠੱਪ,
ਜਿਵੇਂ ਸੁੰਘ ਗਿਆ ਹੋਵੇ ਕੋਈ ਸੱਪ।
ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋਇਆ,
ਕਿਸੇ ਤੋਂ ਵੀ ਇਹ ਰੋਕ ਨਾ ਹੋਇਆ।
ਬੰਦ ਹੋਈ ਆਵਾਜਾਈ,
ਕੋਈ ਵੀ ਨਹੀਂ ਕਰ ਰਿਹਾ ਕਾਰਵਾਈ।
ਕਈ ਭੁੱਲ ਗਏ ਸਾਰੇ ਸੰਸਕਾਰ,
ਇਨਸਾਨੀਅਤ ਵੀ ਹੋਈ ਸ਼ਰਮਸਾਰ।
ਢਾਡਿਆ ਰੱਬਾ ਇਹ ਕੀ ਕੀਤਾ,
ਆਪਣਿਆਂ ਨੂੰ ਆਪਣਿਆਂ ਤੋਂ ਦੂਰ ਕੀਤਾ।
ਕੋਰੋਨਾ ਦਾ ਕੋਈ ਇਲਾਜ ਨਾ ਲੱਭਿਆ,
ਸਾਰਾ ਜੱਗ ਕੋਸ਼ਿਸ਼ ਕਰ ਹੰਭਿਆ।
ਮਾਸਕ ਦੀ ਵਰਤੋਂ ਹੈ ਬਹੁਤ ਜ਼ਰੂਰੀ,
ਇਕ ਦੂਜੇ ਤੋਂ ਰੱਖੋ ਇਕ ਮੀਟਰ ਦੂਰੀ।
ਇਲਾਜ ਨਾਲੋਂ ਪ੍ਰਹੇਜ਼ ਹੀ ਚੰਗਾ,
ਸਮਝ ਲਵੇ ਜੇ ਹਰ ਬੰਦਾ।
ਕੁਦਰਤ ਐਸਾ ਖੇਲ ਰਚਾਇਆ,
ਭੁੱਲਿਆਂ ਨੂੰ ਵੀ ਰੱਬ ਚੇਤੇ ਆਇਆ।
'ਸੈਣੀ', ਰੱਬ ਅੱਗੇ ਕਰੇ ਅਰਦਾਸ,
ਐਸਾ ਕਰ ਕੋਈ ਚਮਤਕਾਰ,
ਹੱਸਦੇ-ਵੱਸਦੇ ਰਹਿਣ ਪਰਿਵਾਰ।

-ਦਲਜੀਤ ਸਿੰਘ ਸੈਣੀ
ਈ.ਟੀ.ਟੀ. ਅਧਿਆਪਕ, ਸਪ੍ਰਸ ਮੀਰਾਂਪੁਰ ਗੁਜਰਾਤਾਂ, ਬਲਾਕ ਫਗਵਾੜਾ-2, ਜ਼ਿਲ੍ਹਾ ਕਪੂਰਥਲਾ।

ਲੋਹੇ ਨੂੰ ਜੰਗਾਲ ਕਿਉਂ ਲਗਦਾ ਹੈ?

ਜੰਗ ਇਕ ਭੂਰਾ ਲਾਲ ਪਦਾਰਥ ਹੈ ਜੋ ਲੋਹੇ ਅਤੇ ਇਸਪਾਤ ਨਾਲ ਬਣੀ ਸਤ੍ਹਾ 'ਤੇ ਉਸ ਸਮੇਂ ਬਣਦਾ ਹੈ ਜਦੋਂ ਉਹ ਸਲ੍ਹਾਬਾ ਭਰਪੂਰ ਹਵਾ 'ਚ ਕਾਫ਼ੀ ਸਮਾਂ ਰਹਿੰਦੀ ਹੈ। ਜੰਗਾਲ ਆਇਰਨ ਆਕਸਾਈਡ (6e੨®੩) ਦੀ ਇਕ ਹਾਈਡ੍ਰੇਟਿਡ ਕਿਸਮ ਹੈ। ਜੰਗ ਉਦੋਂ ਲਗਦਾ ਹੈ ਜਦੋਂ ਹਵਾ 'ਚ ਮੌਜੂਦ ਆਕਸੀਜਨ ਇਕ ਪ੍ਰਕਿਰਿਆ ਦੁਆਰਾ ਲੋਹੇ ਨਾਲ ਮਿਲ ਜਾਂਦਾ ਹੈ, ਜਿਸ ਨੂੰ ਆਕਸੀਜਨ ਕਿਹਾ ਜਾਦਾ ਹੈ, ਉਸ ਨੂੰ ਕੋਰੋਜ਼ਨ ਵੀ ਕਿਹਾ ਜਾਂਦਾ ਹੈ ਪਰ ਜੰਗ ਲੱਗਣਾ ਸਿਰਫ਼ ਆਕਸੀਡੇਸ਼ਨ ਦੀ ਪ੍ਰਕਿਰਿਆ ਨਹੀਂ ਹੈ ਕਿਉਂਕਿ ਇਸ ਤਬਦੀਲੀ ਲਈ ਨਮੀ ਦਾ ਹੋਣਾ ਵੀ ਜ਼ਰੂਰੀ ਹੈ। ਜੰਗ ਦੀ ਪੇਚੀਦਾ ਪ੍ਰਕਿਰਿਆ ਇਕ ਇਲੈਕਟ੍ਰੋਕੈਮੀਕਲ ਪ੍ਰਤੀਕਿਰਿਆ ਹੈ ਜਿਸ ਨੂੰ ਸਾਲਟਸ ਅਤੇ ਐਸਿਡਾਂ ਦੀ ਮੌਜੂਦਗੀ ਕਾਰਨ ਬਲ ਮਿਲਦਾ ਹੈ। ਇਹੀ ਕਾਰਨ ਹੈ ਕਿ ਤਟੀ ਖੇਤਰਾਂ ਅਤੇ ਉਦਯੋਗਿਕ ਖੇਤਰਾਂ, ਜਿਥੇ ਹਵਾ 'ਚ ਸਲਫ਼ਰ ਡਾਇਆਕਸਾਈਡ ਦੇ ਕਣ ਮੌਜੂਦ ਹੋਣ, 'ਚ ਜੰਗ ਲੱਗਣ ਦੀ ਪ੍ਰਕਿਰਿਆ ਬਹੁਤ ਜ਼ਿਆਦਾ ਅਤੇ ਤੇਜ਼ੀ ਨਾਲ ਹੁੰਦੀ ਹੈ। ਜੰਗ ਨਾ ਸਿਰਫ਼ ਧਾਤੂ ਦੀ ਸਤ੍ਹਾ ਨੂੰ ਨੁਕਸਾਨ ਪਹੁੰਚਾਉਂਦਾ ਹੈ ਸਗੋਂ ਉਸ ਨੂੰ ਕੰਮਜ਼ੋਰ ਵੀ ਬਣਾ ਦਿੰਦਾ ਹੈ। ਨੁਕਸਾਨ ਹੋਣ ਵਾਲੀ ਧਾਤੂ 'ਚ ਛੋਟੇ-ਛੋਟੇ ਸੈੱਲ ਬਣ ਜਾਂਦੇ ਹਨ। ਇਹ ਮੁੱਖ ਤੌਰ 'ਤੇ ਧਾਤੂ ਦੇ ਕੰਢਿਆਂ 'ਤੇ ਸ਼ੁਰੂ ਹੁੰਦਾ ਹੈ। ਲੰਮੇ ਸਮੇਂ ਤਕ ਨਮੀ ਭਰਪੂਰ ਹਵਾ 'ਚ ਰਹਿਣ ਨਾਲ ਲੋਹੇ ਦੀਆਂ ਵਸਤੂਆਂ ਅਤੇ ਲੋਹੇ ਦੀਆਂ ਸ਼ੀਟਸ 'ਚ ਮੌਜੂਦ ਛੇਕਾਂ 'ਚ ਜੰਗ ਲੱਗ ਜਾਂਦਾ ਹੈ।
ਗ੍ਰਾਇੰਡਿੰਗ ਏਬ੍ਰੇਸਿਬਸ ਦਾ ਇਸਤੇਮਾਲ ਕਰ ਕੇ ਲੋਹੇ ਜਾਂ ਇਸਪਾਤ ਨੂੰ ਘਸਾਉਣ ਨਾਲ ਜੰਗ ਨੂੰ ਹਟਾਇਆ ਜਾ ਸਕਦਾ ਹੈ। ਜੰਗ ਤੋਂ ਬਚਣ ਲਈ ਦੋ ਜ਼ਰੂਰੀ ਵਿਧੀਆਂ ਹਨ। ਲੋਹੇ ਜਾਂ ਇਸਪਾਤ 'ਤੇ ਪੇਂਟ, ਪਲਾਸਟਿਕ ਜਾਂ ਕਿਸੇ ਦੂਸਰੀ ਜੰਗਰੋਧੀ ਧਾਤੂ ਦੀ ਪਰਤ ਚੜ੍ਹਾਈ ਜਾਵੇ ਜਿਵੇਂ ਕਿ ਟਿਨ (ਕਲਈ) ਜਾਂ ਜ਼ਿੰਕ (ਜਿਸਤ) ਤਾਂ ਕਿ ਆਕਸੀਜਨ ਨੂੰ ਹੇਠਾਂ ਲੋਹੇ ਜਾਂ ਇਸਪਾਤ ਤਕ ਪਹੁੰਚਣ ਤੋਂ ਰੋਕਿਆ ਜਾ ਸਕੇ। ਰਸਾਇਣਕ ਪਰਤ ਚੜ੍ਹੇ ਕਾਗਜ਼ ਨੂੰ ਵੀ ਧਾਤੂਆਂ ਨਾਲ ਬਣੀਆਂ ਵਸਤੂਆਂ ਦੇ ਆਲੇ-ਦੁਆਲੇ ਲਪੇਟਣ ਨਾਲ ਉਨ੍ਹਾਂ ਨੂੰ ਜੰਗ ਤੋਂ ਬਚਾਇਆ ਜਾ ਸਕਦਾ ਹੈ। ਧਾਤੂ ਨੂੰ ਨਿਕਲ ਅਤੇ ਕ੍ਰੋਮਿਯਮ ਵਰਗੀ ਛਿੱਜਣ ਨੂੰ ਰੋਕਣ ਵਾਲੀਆਂ ਧਾਤੂਆਂ ਦੇ ਨਾਲ ਮਿਸ਼ਰਤ ਵੀ ਕੀਤਾ ਜਾ ਸਕਦਾ ਹੈ।

-ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ,
ਜ਼ਿਲ੍ਹਾ ਗੁਰਦਾਸਪੁਰ।

ਬਾਲ ਕਵਿਤਾ

ਰੁੱਖਾਂ ਦੇ ਘੇਰੇ

ਚੰਗੇ ਬੜੇ ਲੱਗਦੇ ਰੁੱਖਾਂ ਦੇ ਘੇਰੇ,
ਚਹਿਕਣ ਪੰਛੀ ਜਿਥੇ ਸੁਬਹ ਸਵੇਰੇ।
ਤੁਰੇ ਜਾਂਦੇ ਰਾਹੀ ਨੂੰ ਦਿੰਦੇ ਛਾਵਾਂ,
ਲੱਗੇ ਜਿਵੇਂ ਸਿਰ ਤੇ ਮਾਂ ਦਾ ਪਰਛਾਵਾਂ।
ਵਾਤਾਵਰਨ ਨੂੰ ਸੁਗੰਧਿਤ ਨੇ ਕਰਦੇ,
ਮਹਿਕਾਂ ਨਾਲ ਨੇ ਝੋਲੀਆਂ ਭਰਦੇ।
ਰਿਸ਼ਤਾ ਰੁੱਖਾਂ ਨਾਲ ਗੂੜ੍ਹਾ ਰੱਖੀਏ,
ਮਾੜਾ ਇਨ੍ਹਾਂ ਦਾ ਕਦੇ ਨਾ ਤੱਕੀਏ।
ਕੁਦਰਤ ਦਾ ਰੁੱਖ ਆਸ਼ੀਰਵਾਦ ਨੇ,
ਕਈ ਜੰਗਲ ਬਸਤੀਆਂ ਆਬਾਦ ਨੇ।
ਕਦੇ ਰੁੱਖਾਂ ਤੋਂ ਮੂੰਹ ਨਾ ਮੋੜੀਏ,
ਮੋਹ ਪਿਆਰ ਇਨ੍ਹਾਂ ਨਾਲ ਜੋੜੀਏ।
ਹਵਾ ਵਿਚ ਮਸਤੀ ਨਾਲ ਲਹਿਰਾਉਂਦੇ,
ਗੱਭਰੂ ਜਿਵੇਂ ਭੰਗੜੇ ਨੇ ਪਾਉਂਦੇ।
ਬਣੀਏ ਆਪਾਂ ਰੁੱਖਾਂ ਦੇ ਕਦਰਦਾਨ,
ਧਰਤੀ ਅੰਬਰ 'ਵਿਵੇਕ' ਹੋਵੇ ਮੇਹਰਬਾਨ।

-ਵਿਵੇਕ
ਕੋਟ ਈਸੇ ਖਾਂ, ਮੋਗਾ।
ਮੋਬਾਈਲ : 94633-84051.

ਗੀਤ

ਕੀ-ਕੀ ਸਿਫ਼ਤ ਸੁਣਾਈਏ ਆਪਾਂ,
ਵਤਨ ਪਿਆਰੇ ਦੀ।
ਸਵਰਗ ਤੋਂ ਸੋਹਣਾ ਦਿਸਦਾ ਜਿੱਥੇ,
ਅਜਬ ਨਜ਼ਾਰੇ ਦੀ।
ਰਹਿਣ ਰੁਮਕਦੀਆਂ ਪੌਣਾਂ ਇਥੇ,
ਖਿੜੀਆਂ ਦਿਸਣ ਬਹਾਰਾਂ।
ਦੇਸ਼ ਭਗਤੀ ਦਾ ਜਜ਼ਬਾ ਉੱਠੇ,
ਜਦ ਗਾਉਂਦੇ ਹਾਂ ਵਾਰਾਂ।
ਦਰ-ਦਰ ਤੱਕ ਫ਼ੈਲ ਗਈ ਹੈ,
ਮਹਿਕ ਕਿਆਰੇ ਦੀ।
ਕੀ-ਕੀ ਸਿਫ਼ਤ....
ਸੋਨੇ ਰੰਗੀ ਫ਼ਸਲ ਵੇਖ ਲਓ,
ਚਾਂਦੀ ਵਰਗਾ ਪਾਣੀ।
ਦੇਸ਼ ਮੇਰੇ ਦੀ ਸ਼ਾਨ ਨਿਰਾਲੀ,
ਅਨੋਖੀ ਬੜੀ ਕਹਾਣੀ।
ਮੂੰਹ ਦੇ ਬੋਲ ਪੁਗਾਵਣ ਸਾਰੇ,
ਗੱਲ ਨਾ ਲਾਰੇ ਦੀ।
ਕੀ-ਕੀ ਸਿਫ਼ਤ....
ਰੁਤਬਾ ਬੜਾ ਮਹਾਨ।
'ਭੱਟੀ' ਦੂਸਰੀ ਏ ਗੱਲ ਆਖੀ ਜਿਹੜੀ,
ਵਜ਼ਨ ਹੈ ਭਾਰੇ ਦੀ।
ਕੀ-ਕੀ ਸਿਫ਼ਤ....

-ਕੁੰਦਨ ਲਾਲ ਭੱਟੀ
ਮੋਬਾਈਲ : 94785-90189

ਬਾਲ ਕਵਿਤਾ

ਲੁਕਣਮਚਾਈ

ਚੰਦ ਸੂਰਜ ਤਾਂ ਕਹਿਣ ਲੱਗੇ,
ਗੱਲ ਸੁਣ ਲੈ ਤੂੰ ਧਰਤੀ ਮਾਈ।
ਅਸੀਂ ਤੇਰੇ ਨਾਲ ਖੇਡਣਾ ਚਾਹੁੰਦੇ,
ਦੋਨੇਂ ਜਣੇ ਹਾਂ ਲੁਕਣਮਚਾਈ।
ਧਰਤੀ ਸੁਣ ਕੇ ਗੱਲ ਦੋਨਾਂ ਦੀ,
ਮਨ ਹੀ ਮਨ ਦੇ ਵਿਚ ਮੁਸਕਾਈ,
ਜਦੋਂ ਖੇਡਣ ਸੀ ਦੋਨੋਂ ਲੱਗੇ,
ਸੂਰਜ ਛੁਪ ਗਿਆ ਰਾਤ ਸੀ ਆਈ।
ਨਿਕਲ ਆਏ ਸੀ ਚੰਦ ਤੇ ਤਾਰੇ,
ਧਰਤੀ ਵੱਲ ਨੂੰ ਤੱਕਣ ਭਾਈ।
ਸੂਰਜ ਕਿੱਥੇ ਲੱਭਣ ਲੱਗੇ,
ਕੰਨ 'ਚ ਦੱਸਦੇ ਧਰਤੀ ਮਾਈ,
ਪੁੱਛਦੇ-ਪੁਛਾਉਂਦੇ ਰਾਤ ਬੀਤ ਗਈ।
ਐਨੇ ਨੂੰ ਫੇਰ ਸੂਰਜ ਚੜ੍ਹਿਆ,
ਹੋਈ ਰੌਸ਼ਨੀ ਧਰਤੀ ਉੱਤੇ,
ਸੂਰਜ ਆ ਧਰਤੀ ਕੋਲ ਖੜ੍ਹਿਆ,
ਧਰਤੀ ਦੁਆਲੇ ਘੁੰਮਦੇ ਰਹਿੰਦੇ।
ਬੱਚਿਓ ਵੇਖੋ ਗ੍ਰਹਿ ਨੇ ਸਾਰੇ,
'ਪਰਵਿੰਦਰ' ਵੇਖੇ ਲੁਕਣਮਚਾਈ।
ਖੇਡ ਸੂਰਜ ਚੰਦ ਤੇ ਤਾਰੇ।

-ਪਰਵਿੰਦਰ ਕੌਰ ਸੁੱਖ
ਮੋਬਾਈਲ : 81960-63335.Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX