ਤਾਜਾ ਖ਼ਬਰਾਂ


ਤਬੀਅਤ ਵਿਗੜਨ 'ਤੇ ਕੈਦੀ ਦੀ ਮੌਤ
. . .  1 day ago
ਪਟਿਆਲਾ ,15 ਜੁਲਾਈ ( ਸਿੱਧੂ, ਖਰੌੜ ) -ਨਾਭਾ ਜੇਲ੍ਹ ਕਾਂਡ ਦੇ ਮੁਲਜ਼ਮ ਗੈਂਗਸਟਰ ਚਰਨਪ੍ਰੀਤ ਸਿੰਘ ਚੰਨਾ ਉਮਰ ਤੀਹ ਸਾਲ ਦੀ ਅੱਜ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਮੌਤ ਹੋ ਗਈ। ਜ਼ਿਕਰਯੋਗ ਹੈ ...
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਕੋਠੀ ਵਿਚ ਚੋਰੀ
. . .  1 day ago
ਜੰਡਿਆਲਾ ਮੰਜਕੀ ,15 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਸਰਦਾਰ ਦਰਬਾਰਾ ਸਿੰਘ ਦੀ ਜੰਡਿਆਲਾ ਵਿਚ ਨਕੋਦਰ ਮੋੜ ਨੇੜੇ ਬੰਦ ਪਈ ਕੋਠੀ ਵਿਚ ਚੋਰੀ ਹੋਣ ਦਾ ...
ਭਰਜਾਈ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਸੰਗਰੂਰ, 15 ਜੁਲਾਈ (ਧੀਰਜ ਪਸ਼ੋਰੀਆ)- ਜ਼ਿਲ੍ਹਾ ਅਤੇ ਸੈਸ਼ਨ ਜੱਜ ਬੀ.ਐੱਸ.ਸੰਧੂ ਦੀ ਅਦਾਲਤ ਨੇ ਭਰਜਾਈ ਦਾ ਕਤਲ ਕਰਨ ਵਾਲੇ ਇਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ....
ਤਿੰਨ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਕਈ ਜ਼ਖਮੀ
. . .  1 day ago
ਤਪਾ ਮੰਡੀ, 15 ਜੁਲਾਈ (ਵਿਜੇ ਸ਼ਰਮਾ)- ਕੌਮੀ ਮਾਰਗ ਬਠਿੰਡਾ ਅਤੇ ਚੰਡੀਗੜ੍ਹ 'ਤੇ ਤਿੰਨ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ, ਕੌਮੀ ਮਾਰਗ ਤਪਾ ...
ਲੋਕ ਸਭਾ 'ਚ ਪੰਜਾਬ ਦੇ ਪਾਣੀ ਦਾ ਮੁੱਦਾ ਚੁੱਕਣ 'ਤੇ ਬੈਂਸ ਨੇ ਸੁਖਬੀਰ ਬਾਦਲ ਦੀ ਕੀਤੀ ਸ਼ਲਾਘਾ
. . .  1 day ago
ਜਲੰਧਰ, 15 ਜੁਲਾਈ (ਚਿਰਾਗ਼)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਅੱਜ ਕਪੂਰਥਲਾ ਤੋਂ ਆਪਣੀ 'ਪਾਣੀ ਬਚਾਓ' ਮੁਹਿੰਮ ਦੀ ਸ਼ੁਰੂਆਤ ਕੀਤੀ। ਜਲੰਧਰ ਪਹੁੰਚੇ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ...
ਸ੍ਰੀ ਮੁਕਤਸਰ ਸਾਹਿਬ: ਪਾਵਰਕਾਮ ਦਾ ਲਾਈਨਮੈਨ ਰਿਸ਼ਵਤ ਲੈਂਦਾ ਕਾਬੂ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)- ਪਾਵਰਕਾਮ ਸਬ ਸਟੇਸ਼ਨ ਲੁਬਾਣਿਆਂਵਾਲੀ ਦੇ ਲਾਈਨਮੈਨ ਰਾਜੂ ਨੂੰ ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਨੇ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਅਤੇ ਡੀ.ਐੱਸ.ਪੀ ਰਾਜ ....
ਕੈਪਟਨ ਵੱਲੋਂ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 15 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਹਾਂ ਨੇਤਾਵਾਂ ਵਿਚਾਲੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਹੋਈ। ਇਸ ਦੇ ਨਾਲ ਹੀ ਕੈਪਟਨ ....
ਸ੍ਰੀ ਮੁਕਤਸਰ ਸਾਹਿਬ: ਨਵਜੋਤ ਸਿੱਧੂ ਨੂੰ ਸੰਭਾਲਣਾ ਚਾਹੀਦਾ ਹੈ ਬਿਜਲੀ ਮਹਿਕਮਾ -ਚੰਨੀ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)- ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ....
ਘੱਗਰ ਦਰਿਆ ਦੇ ਪਾਣੀ ਦੀ ਮਾਰ ਹੇਠ ਦਰਜਨਾਂ ਪਿੰਡ, ਨੁਕਸਾਨੀਆਂ ਗਈਆਂ ਕਿਸਾਨਾਂ ਦੀਆਂ ਫ਼ਸਲਾਂ
. . .  1 day ago
ਘਨੌਰ, 15ਜੁਲਾਈ (ਜਾਦਵਿੰਦਰ ਸਿੰਘ ਜੋਗੀਪੁਰ)- ਮਾਨਸੂਨ ਦੇ ਚੱਲਦਿਆਂ ਉੱਤਰੀ ਭਾਰਤ ਸਮੇਤ ਪੰਜਾਬ 'ਚ ਹੋਈ ਭਰਵੀਂ ਬਰਸਾਤ ਨਾਲ ਪਿੰਡ ਸਰਾਲਾ ਕਲਾਂ ਨੇੜੇ ਵਗਦੇ ਘੱਗਰ ਦਰਿਆ ਦਾ ਪਾਣੀ ਉੱਛਲਨ ਕਾਰਨ ਨੇੜਲੇ ਪਿੰਡ ਜੰਡ ਮੰਗੋਲੀ, ਉਂਟਸਰ, ਗਦਾਪੁਰ, ....
ਪਾਕਿਸਤਾਨ ਦੀ ਅੱਤਵਾਦੀ ਵਿਰੋਧੀ ਅਦਾਲਤ ਨੇ ਹਾਫ਼ਿਜ਼ ਸਈਦ ਨੂੰ ਦਿੱਤੀ ਅਗਾਊਂ ਜ਼ਮਾਨਤ
. . .  1 day ago
ਇਸਲਾਮਾਬਾਦ, 15 ਜੁਲਾਈ- ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਅੱਜ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਅਤੇ ਤਿੰਨ ਹੋਰਾਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਇਹ ਜ਼ਮਾਨਤ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਜ਼ਮੀਨ...
ਹੋਰ ਖ਼ਬਰਾਂ..

ਨਾਰੀ ਸੰਸਾਰ

ਤੋਹਫ਼ਾ ਦੇਣਾ ਤੇ ਲੈਣਾ

ਵਿਆਹ-ਸ਼ਾਦੀ ਹੋਵੇ ਜਾਂ ਕੋਈ ਹੋਰ ਖ਼ੁਸ਼ੀ ਦਾ ਮੌਕਾ, ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਵਲੋਂ ਤੋਹਫ਼ੇ ਦਿੱਤੇ-ਲਏ ਜਾਂਦੇ ਹਨ। ਹਰ ਕੋਈ ਆਪਣੀ ਤੌਫ਼ੀਕ ਅਨੁਸਾਰ ਤੋਹਫ਼ਾ ਦਿੰਦਾ ਹੈ ਅਤੇ ਉਸ ਦੀ ਇੱਛਾ ਹੁੰਦੀ ਹੈ ਕਿ ਉਸ ਦਾ ਤੋਹਫ਼ਾ ਕੀਮਤੀ ਅਤੇ ਸਮੇਂ ਅਨੁਸਾਰ ਢੁਕਵਾਂ ਵੀ ਹੋਵੇ। ਤੋਹਫ਼ਾ ਕਦੇ ਵੀ ਆਪਣੇ ਵਿੱਤੋਂ ਵੱਧ ਨਾ ਖਰੀਦੋ। ਹਾਂ, ਇਹ ਜ਼ਰੂਰੀ ਹੈ ਕਿ ਤੋਹਫ਼ੇ ਵਿਚ ਤੁਹਾਡਾ ਪਿਆਰ ਅਤੇ ਸ਼ੁੱਭ ਇੱਛਾਵਾਂ ਨਜ਼ਰ ਆ ਰਹੀਆਂ ਹੋਣ। ਤੋਹਫ਼ਾ ਖਰੀਦਣ ਤੋਂ ਪਹਿਲਾਂ ਇਹ ਦੇਖੋ ਕਿ ਤੋਹਫ਼ਾ ਪ੍ਰਾਪਤ ਕਰਤਾ ਔਰਤ, ਮਰਦ ਜਾਂ ਬੱਚਾ ਹੈ। ਉਸ ਦੀ ਉਮਰ ਮੁਤਾਬਿਕ ਅਤੇ ਲੋੜ ਮੁਤਾਬਿਕ ਹੀ ਤੋਹਫ਼ਾ ਦਿਓ, ਜੋ ਉਸ ਦੀ ਵਰਤੋਂ ਵਿਚ ਆ ਸਕੇ। ਜੇ ਬੱਚਾ 8-10 ਸਾਲ ਦਾ ਹੈ ਤਾਂ ਉਸ ਨੂੰ ਛੋਟਾ ਸਾਈਕਲ ਦਿੱਤਾ ਜਾ ਸਕਦਾ ਹੈ। ਜੇ ਬੱਚਾ ਬਹੁਤ ਛੋਟਾ ਹੈ ਤਾਂ ਉਸ ਨੂੰ ਟੈਡੀ ਬੀਅਰ ਵੀ ਦਿੱਤਾ ਜਾ ਸਕਦਾ ਹੈ। ਇਕ ਗੱਲ ਦਾ ਧਿਆਨ ਰਹੇ ਕਿ ਛੋਟੇ ਬੱਚੇ ਨੂੰ ਸੋਨੇ ਜਾਂ ਚਾਂਦੀ ਦਾ ਗਹਿਣਾ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਉਹ ਗਲੀ-ਮੁਹੱਲੇ 'ਚ ਖੇਡਦੇ ਸਮੇਂ ਕਿਸੇ ਵਲੋਂ ਉਤਾਰਿਆ ਵੀ ਜਾ ਸਕਦਾ ਹੈ। ਵੱਡੇ ਸਕੂਲ ਪੜ੍ਹਦੇ ਬੱਚਿਆਂ ਨੂੰ ਘੜੀ ਦਾ ਤੋਹਫ਼ਾ ਵੀ ਦਿੱਤਾ ਜਾ ਸਕਦਾ ਹੈ। ਕੁਝ ਤੋਹਫ਼ੇ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਸ਼ੋਅ ਕੇਸ ਵਿਚ ਰੱਖਣ ਵਾਲੇ ਹੁੰਦੇ ਹਨ, ਉਹ ਤੁਹਾਨੂੰ ਸ਼ੋਅ ਰੂਮ ਜਾਂ ਗਿਫਟ ਸੈਂਟਰ ਤੋਂ ਕਈ ਕਿਸਮਾਂ ਵਿਚ ਮਿਲ ਸਕਦੇ ਹਨ। ਜੇ ਤੁਸੀਂ ਤੋਹਫ਼ਾ ਪ੍ਰਾਪਤ ਕਰਤਾ ਦੇ ਬਹੁਤ ਨਜ਼ਦੀਕੀ ਹੋ ਤਾਂ ਤੁਸੀਂ ਤੋਹਫ਼ੇ ਬਾਰੇ ਉਸ ਦੀ ਪਸੰਦ ਬਾਰੇ ਵੀ ਪਤਾ ਲੈ ਸਕਦੇ ਹੋ। ਕੁਝ ਤੋਹਫ਼ੇ ਖੂਬਸੂਰਤ ਜ਼ਰੂਰ ਲਗਦੇ ਹਨ ਪਰ ਉਨ੍ਹਾਂ ਦੀ ਉਮਰ ਘੱਟ ਹੁੰਦੀ ਹੈ, ਜਿਵੇਂ ਟੀ ਸੈੱਟ ਜਾਂ ਲੈਮਨ ਸੈੱਟ ਵਿਚੋਂ ਇਕ ਵੀ ਪੀਸ ਟੁੱਟ ਜਾਵੇ ਤਾਂ ਸਾਰਾ ਸੈੱਟ ਬੇਕਾਰ ਹੋ ਜਾਂਦਾ ਹੈ। ਜੇ ਤੁਹਾਡੀ ਜੇਬ ਆਗਿਆ ਦਿੰਦੀ ਹੈ ਤਾਂ ਸੋਨੇ ਜਾਂ ਚਾਂਦੀ ਦਾ ਛੋਟਾ-ਮੋਟਾ ਗਹਿਣਾ ਵੀ ਤੋਹਫ਼ੇ ਦੇ ਤੌਰ 'ਤੇ ਦਿੱਤਾ ਜਾ ਸਕਦਾ ਹੈ।
ਔਰਤਾਂ ਆਮ ਤੌਰ 'ਤੇ ਸੂਟ ਜਾਂ ਸਾੜ੍ਹੀ ਦਾ ਤੋਹਫ਼ਾ ਲੈਣਾ ਪਸੰਦ ਕਰਦੀਆਂ ਹਨ, ਕਿਉਂਕਿ ਆਏ ਦਿਨ ਨਵੇਂ-ਨਵੇਂ ਡਿਜ਼ਾਈਨ ਅਤੇ ਫੈਸ਼ਨ ਦੇ ਕੱਪੜੇ ਬਾਜ਼ਾਰ ਵਿਚ ਆਉਂਦੇ ਰਹਿੰਦੇ ਹਨ। ਉਨ੍ਹਾਂ ਦੀ ਪਸੰਦ ਦਾ ਖਿਆਲ ਰੱਖਣ ਵਿਚ ਕੋਈ ਹਰਜ ਨਹੀਂ। ਤੋਹਫ਼ਾ ਦੇਣ ਵਾਲੇ ਦੀ ਇੱਛਾ ਹੁੰਦੀ ਹੈ ਕਿ ਉਸ ਦਾ ਤੋਹਫ਼ਾ ਕਿਸੇ ਤੋਂ ਘੱਟ ਨਾ ਹੋਵੇ, ਫਿਰ ਵੀ ਹਮੇਸ਼ਾ ਵਿੱਤੋਂ ਵੱਧ ਤੋਹਫ਼ਾ ਨਹੀਂ ਖਰੀਦਣਾ ਚਾਹੀਦਾ। ਇਕ ਗੱਲ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ, ਤੋਹਫ਼ਾ ਲੈਣ ਲੱਗਿਆਂ ਖੁਸ਼ੀ ਭਰੇ ਮੂਡ ਵਿਚ ਤੋਹਫ਼ਾ ਸਵੀਕਾਰ ਕਰੋ ਅਤੇ ਤੋਹਫ਼ਾ ਦੇਣ ਵਾਲੇ ਦਾ ਵਧੀਆ ਢੰਗ ਨਾਲ ਧੰਨਵਾਦ ਕਰੋ। ਇਸ ਤਰ੍ਹਾਂ ਕਰਨ ਨਾਲ ਤੋਹਫ਼ੇ ਦੀ ਅਹਿਮੀਅਤ ਵਧ ਜਾਂਦੀ ਹੈ। ਅੰਗਰੇਜ਼ੀ ਦੀ ਇਕ ਕਹਾਵਤ ਤੁਸੀਂ ਸੁਣੀ ਹੋਵੇਗੀ, 'ਏ ਗਿਫ਼ਟ ਹਾਰਸ ਇਜ਼ ਨਾਟ ਸੀਨ ਇਨ ਦਾ ਮਾਊਥ', ਭਾਵ ਤੋਹਫ਼ੇ ਵਿਚ ਮਿਲੇ ਘੋੜੇ ਦੇ ਦੰਦ ਨਹੀਂ ਗਿਣੀਦੇ। ਦੰਦ ਆਮ ਤੌਰ 'ਤੇ ਘੋੜੇ ਦੀ ਉਮਰ ਦੇਖਣ ਲਈ ਗਿਣੇ ਜਾਂਦੇ ਹਨ। ਤੋਹਫ਼ੇ ਦੀ ਕੀਮਤ ਅਤੇ ਬਰਾਂਡ ਬਾਰੇ ਭੁੱਲ ਕੇ ਵੀ ਪੁੱਛਗਿੱਛ ਨਹੀਂ ਕਰਨੀ ਚਾਹੀਦੀ। ਬਸ ਤੋਹਫ਼ਾ ਦੇਣ ਵਾਲੇ ਨੂੰ ਇਹ ਮਹਿਸੂਸ ਹੋਵੇ ਕਿ ਤੁਹਾਨੂੰ ਇਸ ਤੋਹਫ਼ੇ ਦੀ ਪਹਿਲਾਂ ਹੀ ਲੋੜ ਸੀ। 'ਇਹ ਤੁਸੀਂ ਬਹੁਤ ਵਧੀਆ ਤੋਹਫ਼ਾ ਦਿੱਤਾ ਹੈ', ਤੁਹਾਡੇ ਮੂੰਹੋਂ ਇਹ ਸ਼ਬਦ ਸੁਣ ਕੇ ਤੋਹਫ਼ਾ ਦੇਣ ਵਾਲਾ ਬਾਗੋ-ਬਾਗ ਹੋ ਜਾਵੇਗਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਤੋਹਫ਼ਿਆਂ ਦੇ ਲੈਣ-ਦੇਣ ਨਾਲ ਆਪਸੀ ਪਿਆਰ ਵਿਚ ਵਾਧਾ ਹੁੰਦਾ ਹੈ ਅਤੇ ਇਸ ਭਾਵਨਾ ਨੂੰ ਕਾਇਮ ਰੱਖਣਾ ਚਾਹੀਦਾ ਹੈ।


-ਮਸੀਤਾਂ, ਜ਼ਿਲ੍ਹਾ ਕਪੂਰਥਲਾ। ਮੋਬਾ: 99157-31345


ਖ਼ਬਰ ਸ਼ੇਅਰ ਕਰੋ

ਗਰਮੀਆਂ ਦੀਆਂ ਛੁੱਟੀਆਂ ਕਿਵੇਂ ਬਤੀਤ ਕੀਤੀਆਂ ਜਾਣ

ਛੁੱਟੀ ਦਾ ਨਾਂਅ ਲੈਂਦੇ ਹੀ ਹਰ ਛੋਟੇ-ਵੱਡੇ ਦੇ ਚਿਹਰੇ 'ਤੇ ਮੁਸਕਾਨ ਆ ਜਾਂਦੀ ਹੈ। ਸਕੂਲਾਂ/ਕਾਲਜਾਂ ਵਿਚ ਜੂਨ ਦੇ ਭਰ ਗਰਮੀ ਦੇ ਮੌਸਮ ਵਿਚ ਛੁੱਟੀਆਂ ਹੋ ਜਾਂਦੀਆਂ ਹਨ। ਇਨ੍ਹਾਂ ਛੁੱਟੀਆਂ ਨੂੰ ਮਾਪੇ ਅਤੇ ਬੱਚੇ ਸਮਝਦਾਰੀ ਨਾਲ ਬਿਤਾ ਸਕਦੇ ਹਨ। ਛੁੱਟੀਆਂ ਵਿਚ ਬੱਚੇ ਕਿਤੇ ਜਾਣ ਦੀ ਜ਼ਿੱਦ ਕਰਦੇ ਹਨ। ਜੋ ਮਾਤਾ-ਪਿਤਾ ਇਕੱਲੇ ਰਹਿੰਦੇ ਹਨ, ਉਹ ਇਨ੍ਹਾਂ ਛੁੱਟੀਆਂ ਵਿਚ ਬੱਚਿਆਂ ਨੂੰ ਨਾਨਕੇ/ਦਾਦਕੇ ਲੈ ਕੈ ਜਾਣ। ਇਸ ਨਾਲ ਇਕ ਤਾਂ ਬੱਚਿਆਂ ਨੂੰ ਰਿਸ਼ਤੇਦਾਰੀ ਦਾ ਪਤਾ ਲਗਦਾ ਹੈ, ਦੂਸਰਾ ਮਿਲਜੁਲ ਕੇ ਰਹਿਣ ਦੀ ਭਾਵਨਾ ਵਿਕਸਤ ਹੁੰਦੀ ਹੈ। ਨਾਨਕਾ/ਦਾਦਕਾ ਪਰਿਵਾਰ ਅਜਿਹੀ ਥਾਂ ਹੈ, ਜਿਥੇ ਰਹਿ ਕੇ ਹਰੇਕ ਮਨੁੱਖ ਕੁਝ ਨਾ ਕੁਝ ਸਿੱਖਦਾ ਹੈ। ਇਸ ਤਰ੍ਹਾਂ ਰਿਸ਼ਤਿਆਂ ਦੀ ਕਦਰ ਵੀ ਹੁੰਦੀ ਹੈ।
ਜੇ ਘਰ ਵਿਚ ਥੋੜ੍ਹੇ ਸਿਆਣੇ ਬੱਚੇ ਹਨ ਤਾਂ ਉਨ੍ਹਾਂ ਨੂੰ ਘਰ ਦੇ ਕੰਮਾਂ ਵਿਚ ਲਗਾਇਆ ਜਾਏ ਜਿਵੇਂ ਕੱਪੜੇ ਧੋਣਾ, ਰੋਟੀ ਬਣਾਉਣਾ, ਘਰ ਦੀ ਸਫਾਈ ਅਤੇ ਰਸੋਈ ਦੇ ਸਾਰੇ ਕੰਮ ਸਿਖਾਏ ਜਾਣ ਤਾਂ ਕਿ ਲੋੜ ਪੈਣ 'ਤੇ ਬੱਚੇ ਵਲੋਂ ਬਿਨਾਂ ਕਿਸੇ ਦੀ ਮਦਦ ਲਏ ਸਾਰੇ ਕੰਮ ਕੀਤੇ ਜਾ ਸਕਣ। ਬੱਚੇ ਨੂੰ ਜੇ ਇਹ ਸਾਰੇ ਕੰਮ ਸਿਖਾਏ ਹੋਣਗੇ ਤਾਂ ਲੋੜ ਪੈਣ 'ਤੇ ਬੱਚਾ ਕਦੇ ਮਾਰ ਨਹੀਂ ਖਾਏਗਾ ਅਤੇ ਬੇਲੋੜੀਆਂ ਬਾਜ਼ਾਰੀ ਚੀਜ਼ਾਂ ਵੀ ਨਹੀਂ ਖਾਏਗਾ। ਛੁੱਟੀਆਂ ਦੌਰਾਨ ਹੀ ਬੱਚਿਆਂ ਦੀਆਂ ਕੁਕਿੰਗ, ਡਾਂਸ, ਕੰਪਿਊਟਰ ਆਦਿ ਕਲਾਸਾਂ ਲਗਾਈਆਂ ਜਾਣ। ਲੜਕੀਆਂ ਨੂੰ ਸਿਲਾਈ-ਕਢਾਈ ਦੀ ਸਿਖਲਾਈ ਦਿਵਾਈ ਜਾਏ। ਇਸ ਤਰ੍ਹਾਂ ਬੱਚਾ ਆਪਣੇ ਹੁਨਰ ਦਾ ਇਸਤੇਮਾਲ ਕਰਨਾ ਸਿੱਖੇਗਾ। ਮਿਲ ਕੇ ਕੰਮ ਕਰਨ ਨਾਲ ਇਕ ਤਾਂ ਆਪਸੀ ਪਿਆਰ ਵਧਦਾ ਹੈ, ਦੂਸਰਾ ਬੱਚੇ ਆਪਣੇ-ਆਪ ਨੂੰ ਵੀ ਪਰਿਵਾਰ ਦਾ ਇਕ ਅਹਿਮ ਹਿੱਸਾ ਮੰਨਦੇ ਹਨ।
ਬੱਸ, ਟ੍ਰੇਨ ਅਤੇ ਹਵਾਈ ਸਫਰ ਕਰਨ ਵੇਲੇ ਛੋਟੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਬੱਚਿਆਂ ਦੇ ਕੱਪੜਿਆਂ ਦੇ ਨਾਲ ਖਾਣ-ਪੀਣ ਦਾ ਸਾਮਾਨ, ਪਾਣੀ ਦੀਆਂ ਬੋਤਲਾਂ ਅਤੇ ਫਲ-ਫਰੂਟ ਆਦਿ ਲਿਜਾਇਆ ਜਾਏ ਤਾਂ ਕਿ ਬੱਚਿਆਂ ਨੂੰ ਸਫਰ ਵਿਚ ਔਖ ਨਾ ਹੋਵੇ। ਗਰਮੀ ਤੋਂ ਬਚਣ ਵਾਸਤੇ ਬੱਚਿਆਂ ਦੇ ਸੂਤੀ ਕੱਪੜੇ ਪਹਿਨਾਏ ਜਾਣ ਅਤੇ ਸਿਰ 'ਤੇ ਠੰਢਾ ਸੂਤੀ ਕੱਪੜਾ ਜਾਂ ਟੋਪੀ ਆਦਿ ਪਹਿਨਾਈ ਜਾਵੇ ਤਾਂ ਕਿ ਬੱਚੇ ਦਾ ਗਰਮੀ ਤੋਂ ਬਚਾ ਰਹੇ। ਪਹਾੜੀ ਜਗ੍ਹਾ 'ਤੇ ਹੋ ਤਾਂ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਏ, ਅਕਸਰ ਬੱਚੇ ਵੱਡਿਆਂ ਦਾ ਹੱਥ ਛੱਡ ਦਿੰਦੇ ਹਨ।
ਆਓ ਇਨ੍ਹਾਂ ਗਰਮੀਆਂ ਦੀਆਂ ਛੁੱਟੀਆਂ ਵਿਚ ਬੱਚਿਆਂ ਨਾਲ ਪਰਿਵਾਰਕ, ਧਾਰਮਿਕ ਅਤੇ ਇਤਿਹਾਸਕ ਆਨੰਦ ਮਾਣੀਏ।


-ਸੈਲੀ ਰੋਡ, ਪਠਾਨਕੋਟ।
ਮੋਬਾ: 97807-85049

ਗਰਮੀਆਂ ਵਿਚ ਘਰ ਨੂੰ ਰੱਖੋ ਠੰਢਾ-ਠੰਢਾ

ਗਰਮੀ ਆਉਂਦੇ ਹੀ ਸਭ ਕੁਝ ਠੰਢਾ-ਠੰਢਾ ਚੰਗਾ ਲਗਦਾ ਹੈ, ਖਾਣੇ ਵਿਚ, ਪਹਿਨਣ ਵਿਚ, ਪੀਣ ਵਿਚ ਅਤੇ ਰਹਿਣ ਵਿਚ। ਠੰਢੇ-ਠੰਢੇ ਘਰ ਵਿਚ ਆਰਾਮ ਕਰਨਾ ਸਾਰਿਆਂ ਨੂੰ ਚੰਗਾ ਲਗਦਾ ਹੈ। ਘਰ ਨੂੰ ਕਿਵੇਂ ਠੰਢਾ ਰੱਖਿਆ ਜਾਵੇ, ਧਿਆਨ ਦਿਓ ਕੁਝ ਵਿਸ਼ੇਸ਼ ਗੱਲਾਂ 'ਤੇ।
* ਘਰ ਨੂੰ ਠੰਢਾ-ਠੰਢਾ ਬਣਾਈ ਰੱਖਣ ਲਈ ਦਿਨ ਵਿਚ ਘਰ ਦੀਆਂ ਸਾਰੀਆਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖੋ। ਦੇਰ ਸ਼ਾਮ ਨੂੰ ਦਰਵਾਜ਼ੇ-ਖਿੜਕੀਆਂ ਖੋਲ੍ਹੋ, ਕਿਉਂਕਿ ਉਸ ਸਮੇਂ ਹਵਾ ਠੰਢੀ ਹੁੰਦੀ ਹੈ। * ਆਹਮੋ-ਸਾਹਮਣੇ ਵਾਲੀਆਂ ਖਿੜਕੀਆਂ, ਦਰਵਾਜ਼ੇ ਸ਼ਾਮ ਨੂੰ ਖੋਲ੍ਹ ਕੇ ਰੱਖੋ, ਤਾਂ ਕਿ ਹਵਾ ਆਰ-ਪਾਰ ਹੁੰਦੀ ਰਹੇ।
* ਜੇ ਕਮਰੇ ਵਿਚ ਧੁੱਪ ਆਉਂਦੀ ਹੋਵੇ ਤਾਂ ਉਸ ਨੂੰ ਰੋਕਣ ਲਈ ਮੋਟੇ ਪਰਦੇ ਅਤੇ ਬਲਾਇੰਡਸ ਲਗਵਾਓ। ਬਾਲਕੋਨੀ ਵਿਚ ਧੁੱਪ ਆਉਂਦੀ ਹੋਵੇ ਤਾਂ ਉਸ ਵਿਚ ਚਿਕ ਲਗਵਾ ਕੇ ਧੁੱਪ ਨੂੰ ਰੋਕ ਸਕਦੇ ਹੋ।
* ਘਰ ਨੂੰ ਠੰਢਾ ਬਣਾਈ ਰੱਖਣ ਲਈ ਮਿੱਟੀ ਦੇ ਕਿਸੇ ਚੌੜੇ ਭਾਂਡੇ ਵਿਚ ਪਾਣੀ ਭਰ ਕੇ ਰੱਖੋ ਅਤੇ ਉਸ ਵਿਚ ਫੁੱਲਾਂ ਦੀਆਂ ਪੱਤੀਆਂ ਪਾ ਦਿਓ। ਪਾਣੀ ਦਿਨ ਵਿਚ ਦੋ ਵਾਰ ਬਦਲ ਦਿਓ।
* ਬਿਜਲੀ ਦੇ ਸਾਧਨ, ਜਿਨ੍ਹਾਂ ਨੂੰ ਤੁਸੀਂ ਵਰਤੋਂ ਵਿਚ ਨਹੀਂ ਲਿਆ ਰਹੇ ਜਿਵੇਂ ਟਿਊਬ, ਬੱਲਬ, ਪ੍ਰੈੱਸ, ਮਿਕਸੀ ਆਦਿ, ਉਨ੍ਹਾਂ ਨੂੰ ਬੰਦ ਕਰ ਦਿਓ, ਕਿਉਂਕਿ ਇਨ੍ਹਾਂ ਨਾਲ ਵਾਤਾਵਰਨ ਵਿਚ ਗਰਮੀ ਵਧਦੀ ਹੈ। ਬੱਲਬ ਦੀ ਘੱਟ ਤੋਂ ਘੱਟ ਵਰਤੋਂ ਕਰੋ। ਉਸ ਦੀ ਜਗ੍ਹਾ ਟਿਊਬਲਾਈਟ ਦੀ ਵਰਤੋਂ ਕਰੋ।
* ਘਰ ਵਿਚ ਹਲਕੇ ਅਤੇ ਸਫੈਦ ਰੰਗ ਦੇ ਬੈੱਡ ਕਵਰ, ਚਾਦਰਾਂ ਦੀ ਵਰਤੋਂ ਕਰੋ। ਸਫੈਦ ਸੂਤੀ ਚਾਦਰਾਂ ਸਭ ਤੋਂ ਜ਼ਿਆਦਾ ਠੰਢੀਆਂ ਹੁੰਦੀਆਂ ਹਨ। ਪਰਦੇ, ਸੋਫਾ ਕਵਰ ਵੀ ਸੂਤੀ ਵਿਛਾਓ, ਤਾਂ ਕਿ ਚਾਰੋ ਪਾਸੇ ਠੰਢਾ ਲੱਗੇ।
* ਕਦੇ-ਕਦੇ ਹਰੇ ਪੌਦਿਆਂ ਨੂੰ ਕਮਰਿਆਂ ਵਿਚ ਬਦਲ-ਬਦਲ ਕੇ ਰੱਖੋ ਤਾਂ ਕਿ ਵਾਤਾਵਰਨ ਠੰਢਾ ਰਹੇ।
* ਕਮਰਿਆਂ ਵਿਚ ਤਾਜ਼ਗੀ ਬਣਾਈ ਰੱਖਣ ਲਈ 10 ਬੂੰਦਾਂ ਪਿਪਰਮਿੰਟ 100 ਮਿ: ਲਿ: ਪਾਣੀ ਵਿਚ ਮਿਲਾ ਕੇ ਸਪਰੇਅ ਬੋਤਲ ਨਾਲ ਛਿੜਕਾਅ ਕਰੋ। ਕਮਰਿਆਂ ਵਿਚ ਤਾਜ਼ਗੀ ਮਹਿਸੂਸ ਹੋਵੇਗੀ।
* ਹਰ ਰੋਜ਼ ਘਰ ਨੂੰ ਦੋ ਵਾਰ ਸਾਫ਼ ਕਰਕੇ ਪੋਚਾ ਲਗਵਾਓ।
* ਬਾਹਰਲੇ ਵਿਹੜੇ ਅਤੇ ਬਾਲਕੋਨੀ 'ਤੇ ਸ਼ਾਮ ਨੂੰ ਪਾਣੀ ਦਾ ਛਿੜਕਾਅ ਕਰੋ ਜਾਂ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ ਤਾਂ ਕਿ ਬਾਹਰੋਂ ਆਉਣ ਵਾਲੀ ਹਵਾ ਠੰਢੀ ਲੱਗੇ।


-ਨੀਤੂ ਗੁਪਤਾ

ਤੰਦਰੁਸਤ ਰਹਿਣਾ ਹੈ ਤਾਂ ਰਸੋਈ ਰੱਖੋ ਸਾਫ਼-ਸੁਥਰੀ

ਜੇ ਤੁਹਾਨੂੰ ਲਗਦਾ ਹੈ ਕਿ ਰਸੋਈ ਨੂੰ ਸਾਫ਼-ਸੁਥਰਾ ਰੱਖਣਾ ਬਹੁਤ ਮੁਸ਼ਕਿਲ ਕੰਮ ਹੈ ਤਾਂ ਅਸੀਂ ਤੁਹਾਨੂੰ ਕੁਝ ਟਿਪਸ ਦੇ ਰਹੇ ਹਾਂ। ਇਸ ਨਾਲ ਇਹ ਵਾਕਿਆ ਹੀ ਆਸਾਨ ਹੋ ਜਾਵੇਗਾ।
* ਸਭ ਤੋਂ ਪਹਿਲਾਂ ਆਪਣੀ ਰਸੋਈ ਦੇ ਕਾਊਂਟਰ ਦੀ ਸਫ਼ਾਈ ਕਰੋ। ਜੇ ਤੁਸੀਂ ਆਪਣੇ ਫਲ ਜੂਸਰ ਦੀ ਵਰਤੋਂ ਰੋਜ਼ ਨਹੀਂ ਕਰਦੇ ਤਾਂ ਉਸ ਨੂੰ ਆਪਣੇ ਕਿਚਨ ਕਾਊਂਟਰ ਤੋਂ ਹਟਾ ਕੇ ਕਬਰਟ ਵਿਚ ਰੱਖੋ ਅਤੇ ਜਦੋਂ ਉਸ ਨੂੰ ਵਰਤਣਾ ਹੋਵੇ, ਉਦੋਂ ਹੀ ਉਸ ਨੂੰ ਕੱਢ ਕੇ ਵਰਤੋ। ਇਸ ਨਾਲ ਕਾਊਂਟਰ 'ਤੇ ਭੀੜ ਘੱਟ ਹੁੰਦੀ ਹੈ। ਰਸੋਈ ਦੇ ਕਾਊਂਟਰ ਤੋਂ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਹਟਾ ਦਿਓ, ਜਿਨ੍ਹਾਂ ਨੂੰ ਤੁਸੀਂ ਆਉਂਦੇ ਕੁਝ ਦਿਨਾਂ ਤੱਕ ਨਹੀਂ ਵਰਤਣਾ। ਕਾਊਂਟਰ ਤੋਂ ਸਾਮਾਨ ਹਟਾਉਣ ਤੋਂ ਬਾਅਦ ਬੈਕਟੀਰੀਆ-ਨਾਸ਼ਕ ਕਲੀਨਰ ਛਿੜਕ ਕੇ ਕਾਊਂਟਰ ਦੀ ਚੰਗੀ ਤਰ੍ਹਾਂ ਸਫ਼ਾਈ ਕਰੋ।
* ਰਸੋਈ ਦਾ ਕੰਮ ਖ਼ਤਮ ਕਰਨ ਤੋਂ ਬਾਅਦ ਰਾਤ ਨੂੰ ਗੈਸ ਸਟੋਵ ਜਾਂ ਓਵਨ ਦੀ ਚੰਗੀ ਤਰ੍ਹਾਂ ਸਫ਼ਾਈ ਕਰ ਦਿਓ। ਰਸੋਈ ਕਾਊਂਟਰ 'ਤੇ ਖਾਣੇ ਦੇ ਛੋਟੇ-ਛੋਟੇ ਟੁਕੜਿਆਂ ਨਾਲ ਰਸੋਈ ਵਿਚ ਕੀੜੇ-ਮਕੌੜਿਆਂ ਨੂੰ ਖੁੱਲ੍ਹਾ ਸੱਦਾ ਮਿਲਦਾ ਹੈ। ਰਾਤ ਸਮੇਂ ਕਾਊਂਟਰ ਦੀ ਸਫ਼ਾਈ ਕਰਨ ਨਾਲ ਰਸੋਈ ਸਾਫ਼ ਰਹਿੰਦੀ ਹੈ, ਜੇ ਇਸ ਦੀ ਲੰਬੇ ਸਮੇਂ ਤੱਕ ਸਫ਼ਾਈ ਨਾ ਕਰੋ ਤਾਂ ਇਸ 'ਤੇ ਲੱਗੇ ਦਾਗ ਅਤੇ ਧੱਬੇ ਛੇਤੀ ਦੂਰ ਨਹੀਂ ਹੁੰਦੇ।
* ਰਸੋਈ ਵਿਚ ਫਰਿੱਜ ਦੀ ਸਫ਼ਾਈ ਕਰਨੀ ਇਕ ਵੱਡਾ ਅਤੇ ਥਕਾਊ ਕੰਮ ਲਗਦਾ ਹੈ। ਫਰਿੱਜ ਵਿਚੋਂ ਖਾਲੀ ਬੋਤਲਾਂ ਅਤੇ ਸਾਸ ਨੂੰ ਕੱਢ ਦਿਓ। ਉਨ੍ਹਾਂ 'ਤੇ ਮਿਆਦ ਖ਼ਤਮ ਹੋਣ ਦੀ ਮਿਤੀ ਦੇਖ ਕੇ ਜਿਨ੍ਹਾਂ ਦੀ ਵਰਤੋਂ ਨਾ ਕੀਤੀ ਜਾ ਸਕਦੀ ਹੋਵੇ, ਉਨ੍ਹਾਂ ਨੂੰ ਬਾਹਰ ਕੱਢ ਦਿਓ। ਇਸ ਤੋਂ ਬਾਅਦ ਅੰਦਰੋਂ ਫਰਿੱਜ ਦੀਆਂ ਸੈਲਫਾਂ ਨੂੰ ਕੱਢ ਕੇ ਉਨ੍ਹਾਂ ਦੀ ਚੰਗੀ ਤਰ੍ਹਾਂ ਸਾਫ਼-ਸਫ਼ਾਈ ਕਰੋ। ਇਸ ਤੋਂ ਬਾਅਦ ਫਰਿੱਜ ਨੂੰ ਅੰਦਰੋਂ ਅਤੇ ਬਾਹਰੋਂ ਚੰਗੀ ਤਰ੍ਹਾਂ ਸਾਫ਼ ਕਰ ਲਓ।
* ਰਸੋਈ ਵਿਚ ਸਿੰਕ ਦਾ ਸਾਫ਼ ਹੋਣਾ ਵੀ ਜ਼ਰੂਰੀ ਹੈ। ਸਿੰਕ ਵਿਚ ਰੱਖੇ ਜੂਠੇ ਭਾਂਡਿਆਂ ਦੀ ਸਫ਼ਾਈ ਕਰ ਦਿਓ, ਕਿਉਂਕਿ ਇਨ੍ਹਾਂ ਨਾਲ ਬਦਬੂ ਅਤੇ ਬੈਕਟੀਰੀਆ ਫੈਲਦੇ ਹਨ। ਸਿੰਕ ਨੂੰ ਹਰ ਸਮੇਂ ਭਰ ਕੇ ਨਾ ਰੱਖੋ। ਭਾਂਡੇ ਸਾਫ਼ ਕਰਨ ਤੋਂ ਬਾਅਦ ਸਿੰਕ 'ਤੇ ਲੱਗੇ ਦਾਗ ਅਤੇ ਧੱਬਿਆਂ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰੋ।
* ਰਸੋਈ ਦੀ ਫਰਸ਼ ਨੂੰ ਰਗੜ ਕੇ ਸਾਫ਼ ਕਰੋ। ਫਰਸ਼ 'ਤੇ ਲੱਗੀਆਂ ਅਤੇ ਖਿਲਰੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਸਾਫ਼ ਕਰੋ। ਉੱਪਰੋਂ ਕਾਊਂਟਰ ਸਾਫ਼ ਕਰੋ ਅਤੇ ਟੋਸਟਰ ਓਵਨ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖੋ।
* ਰਸੋਈ ਦੇ ਨਾਲ ਜੇ ਸਟੋਰ ਵਾਲਾ ਕਮਰਾ ਹੈ ਤਾਂ ਉਸ ਨੂੰ ਸਾਫ਼-ਸੁਥਰਾ ਰੱਖੋ। ਰਸੋਈ ਦਾ ਸਾਮਾਨ ਸਹੀ ਰੱਖਣ ਲਈ ਕੈਬਨਿਟ ਬਣਵਾਓ ਅਤੇ ਸੈਲਫਾਂ ਜ਼ਿਆਦਾ ਉੱਚੀਆਂ ਨਾ ਬਣਵਾਓ। ਅੱਜਕਲ੍ਹ ਸੈਲਫ ਦੀ ਜਗ੍ਹਾ 'ਤੇ ਸਟੈਨਲੈੱਸ ਸਟੀਲ ਦੀ ਰੈਕਸ ਲਗਵਾਈ ਜਾਂਦੀ ਹੈ, ਜਿਸ ਨੂੰ ਸਾਫ਼ ਕਰਨਾ ਆਸਾਨ ਹੁੰਦਾ ਹੈ।
* ਰਸੋਈ ਵਿਚ ਵਰਤੇ ਜਾਣ ਵਾਲੇ ਵੱਡੇ ਭਾਂਡਿਆਂ, ਪਲੇਟਾਂ, ਗਲਾਸਾਂ, ਕਟੋਰੀਆਂ ਅਤੇ ਹੋਰ ਭਾਂਡਿਆਂ ਨੂੰ ਸਾਫ਼ ਕਰਕੇ ਉਨ੍ਹਾਂ ਨੂੰ ਆਪਣੀ ਜਗ੍ਹਾ 'ਤੇ ਲਗਾ ਦੇਣਾ ਚਾਹੀਦਾ ਹੈ। ਰਸੋਈ ਵਿਚ ਲੰਬੇ ਸਮੇਂ ਤੱਕ ਰੱਖੇ ਜੂਠੇ ਭਾਂਡੇ ਬਦਬੂ, ਗੰਦਗੀ ਅਤੇ ਬੈਕਟੀਰੀਆ ਫੈਲਾਉਂਦੇ ਹਨ।
* ਰਸੋਈ ਵਿਚ ਵਰਤੇ ਜਾਣ ਵਾਲੇ ਕੱਪੜਿਆਂ ਦੀ ਸਫ਼ਾਈ ਨਿਯਮਿਤ ਕਰੋ। ਕਿਉਂਕਿ ਇਨ੍ਹਾਂ ਵਿਚ ਮੌਜੂਦ ਖਾਣੇ ਦੇ ਕਣਾਂ ਵਿਚ ਬੈਕਟੀਰੀਆ ਪਨਪ ਜਾਂਦੇ ਹਨ, ਇਨ੍ਹਾਂ ਨੂੰ ਉਬਲਦੇ ਪਾਣੀ ਵਿਚ ਧੋਵੋ ਅਤੇ ਧੁੱਪ ਵਿਚ ਸੁਕਾਓ। ਇਕ ਹੀ ਕੱਪੜੇ ਦੀ ਲੰਬੇ ਸਮੇਂ ਤੱਕ ਵਰਤੋਂ ਨਾ ਕਰੋ।
* ਫਰਿੱਜ ਦਾ ਹੈਂਡਲ, ਕਬਰਟਸ ਦੇ ਹੈਂਡਲ ਜਾਂ ਭਾਂਡਿਆਂ ਦੇ ਹੈਂਡਲਾਂ 'ਤੇ ਜਰਮ ਜੰਮ ਜਾਂਦੇ ਹਨ। ਰਸੋਈ ਵਿਚ ਕੰਮ ਕਰਨ ਦੌਰਾਨ ਜੇ ਤੁਸੀਂ ਇਨ੍ਹਾਂ ਨੂੰ ਵਾਰ-ਵਾਰ ਛੂੰਹਦੇ ਹੋ ਤਾਂ ਇਨ੍ਹਾਂ ਵਿਚ ਜੰਮੇ ਬੈਕਟੀਰੀਆ ਤੁਹਾਡੇ ਹੱਥਾਂ ਦੇ ਸੰਪਰਕ ਵਿਚ ਆਉਂਦੇ ਹਨ। ਖਾਣਾ ਬਣਾਉਣ ਤੋਂ ਪਹਿਲਾਂ ਹੱਥਾਂ ਨੂੰ ਧੋਵੋ। ਰਸੋਈ ਵਿਚ ਵਰਤੇ ਜਾਣ ਵਾਲੇ ਚਾਕੂ, ਛੁਰੀਆਂ ਅਤੇ ਕਟਿੰਗ ਬੋਰਡ 'ਤੇ ਭੋਜਨ ਪਦਾਰਥ ਲੱਗਾ ਰਹਿੰਦਾ ਹੈ, ਕਟਿੰਗ ਬੋਰਡ ਨੂੰ ਸਬਜ਼ੀ ਕੱਟਣ ਤੋਂ ਬਾਅਦ ਚੰਗੀ ਤਰ੍ਹਾਂ ਧੋਵੋ। ਕੱਚਾ ਮਾਸ ਜਾਂ ਸੀ ਫੂਡ ਨਾਲ ਉਨ੍ਹਾਂ ਦੇ ਬੈਕਟੀਰੀਆ ਕਟਿੰਗ ਬੋਰਡ ਨੂੰ ਪ੍ਰਦੂਸ਼ਿਤ ਕਰਦੇ ਹਨ। ਇਸ ਲਈ ਇਸ ਨੂੰ ਸਿਰਕੇ ਦੇ ਪਾਣੀ ਵਿਚ ਘੱਟ ਤੋਂ ਘੱਟ ਅੱਧਾ ਘੰਟਾ ਭਿਉਂ ਕੇ ਰੱਖਣ ਤੋਂ ਬਾਅਦ ਗਰਮ ਪਾਣੀ ਜਾਂ ਸਾਬਣ ਨਾਲ ਧੋਵੋ।

ਗਰਮੀਆਂ ਦੀਆਂ ਛੁੱਟੀਆਂ ਵਿਚ ਚਮੜੀ ਦਾ ਰੱਖੋ ਖ਼ਾਸ ਖ਼ਿਆਲ

ਹੁਣ ਜਦੋਂ ਕਿ ਗਰਮੀਆਂ ਵਿਚ ਛੁੱਟੀਆਂ ਦਾ ਸੀਜ਼ਨ ਨੇੜੇ ਪਹੁੰਚ ਗਿਆ ਹੈ ਅਤੇ ਤੁਸੀਂ ਪਹਾੜਾਂ ਅਤੇ ਸੁੰਦਰੀ ਤੱਟਾਂ 'ਤੇ ਕੁਝ ਆਰਾਮਦਾਇਕ ਸਕੂਨ ਨਾਲ ਭਰੇ ਪਲ ਗੁਜ਼ਾਰਨ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਸੁੰਦਰਤਾ ਦੇ ਲਿਹਾਜ਼ ਨਾਲ ਗਰਮੀਆਂ ਸਾਡੀ ਚਮੜੀ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਸਮੁੰਦਰੀ ਤੱਟਾਂ ਅਤੇ ਪਹਾੜਾਂ ਦੀ ਬਰਫ਼ ਦੇ ਪਾਰਦਰਸ਼ੀ ਸਤਹਿ 'ਤੇ ਸੂਰਜ ਦੀਆਂ ਕਿਰਨਾਂ ਮੈਦਾਨੀ ਇਲਾਕਿਆਂ ਦੇ ਮੁਕਾਬਲੇ ਜ਼ਿਆਦਾ ਤੇਜ਼ ਹੁੰਦੀਆਂ ਹਨ, ਜਿਸ ਨਾਲ ਤੁਹਾਡੀ ਚਮੜੀ ਵਿਚ ਜਲਣ, ਕਾਲਾਪਨ, ਸਨਬਰਨ ਅਤੇ ਮੁਹਾਸੇ ਆਦਿ ਵਰਗੀਆਂ ਸਮੱਸਿਆਵਾਂ ਭਿਆਨਕ ਰੂਪ ਧਾਰਨ ਕਰ ਸਕਦੀਆਂ ਹਨ।
ਰੇਤਲੇ ਸਮੁੰਦਰੀ ਤੱਟਾਂ ਅਤੇ ਬਰਫੀਲੇ ਖੇਤਰਾਂ ਵਿਚ ਗਰਮੀਆਂ ਦੇ ਮੌਸਮ ਵਿਚ ਸੂਰਜ ਦੀਆਂ ਤੇਜ਼ ਕਿਰਨਾਂ ਕਾਰਨ ਸਾਫ਼-ਸੁਥਰੀ ਚਮੜੀ ਨੂੰ ਕਿੱਲ-ਮੁਹਾਸਿਆਂ ਦੀ ਸਮੱਸਿਆ ਨਾਲ ਜੂਝਣਾ ਪੈ ਸਕਦਾ ਹੈ। ਚਮੜੀ ਦੇ ਬਚਾਅ ਲਈ ਸਨਸਕ੍ਰੀਨ ਲੋਸ਼ਨ ਆਪਣੇ ਨਾਲ ਜ਼ਰੂਰ ਲੈ ਲਓ। ਤੁਸੀਂ ਚਮੜੀ ਦੀ ਕਾਲਖ ਅਤੇ ਸੂਰਜ ਦੀਆਂ ਕਿਰਨਾਂ ਤੋਂ ਬਚਾਅ ਦਾ ਪ੍ਰਭਾਵੀ ਸਨਸਕ੍ਰੀਨ ਲੋਸ਼ਨ ਲਓ। ਜਦੋਂ ਵੀ ਤੁਸੀਂ ਬਾਹਰ ਧੁੱਪ ਵਿਚ ਜਾ ਰਹੇ ਹੋ ਤਾਂ ਜਾਣ ਤੋਂ 20 ਮਿੰਟ ਪਹਿਲਾਂ ਚਿਹਰੇ ਅਤੇ ਸਰੀਰ ਦੇ ਸਾਰੇ ਖੁੱਲ੍ਹੇ ਅੰਗਾਂ 'ਤੇ ਸਨਸਕ੍ਰੀਨ ਦਾ ਲੇਪ ਜ਼ਰੂਰ ਕਰ ਲਓ। ਜੇ ਤੁਸੀਂ ਧੁੱਪ ਵਿਚ ਇਕ ਘੰਟਾ ਜਾਂ ਜ਼ਿਆਦਾ ਸਮੇਂ ਤੱਕ ਰਹੇ ਤਾਂ ਸਨਸਕ੍ਰੀਨ ਦਾ ਦੁਬਾਰਾ ਲੇਪ ਕਰ ਲਓ। ਸੰਵੇਦਨਸ਼ੀਲ ਅਤੇ ਸਨਬਰਨ ਤੋਂ ਪ੍ਰਭਾਵਿਤ ਚਮੜੀ 'ਤੇ 30 ਜਾਂ ਜ਼ਿਆਦਾ ਐਸ.ਪੀ.ਐਫ. ਸਨਸਕ੍ਰੀਨ ਦੀ ਵਰਤੋਂ ਕਰੋ। ਗਰਮੀਆਂ ਵਿਚ ਛੁੱਟੀਆਂ ਦੌਰਾਨ ਆਪਣੀ ਸੁੰਦਰਤਾ ਨੂੰ ਬਣਾਈ ਰੱਖਣ ਲਈ ਮਾਇਸਚਰਾਈਜ਼ਰ, ਰਿਹਾਈਡਰੈਂਟ ਕਲੀਂਜ਼ਰ ਹੈਂਡ ਕ੍ਰੀਮ ਅਤੇ ਬੁੱਲ੍ਹਾਂ ਦਾ ਬਾਮ ਨਾਲ ਰੱਖਣਾ ਕਦੇ ਨਾ ਭੁੱਲੋ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਤੇਲੀ ਚਮੜੀ ਨੂੰ ਚਮਕਾਉਣ ਅਤੇ ਮੁਸਾਮਾਂ ਨੂੰ ਸਾਫ਼ ਕਰਨ ਲਈ ਸਕਰੱਬ ਦੀ ਵੱਧ ਤੋਂ ਵੱਧ ਵਰਤੋਂ ਕਰੋ। ਸਮੁੰਦਰੀ ਤੱਟ 'ਤੇ ਖਾਰੇ ਪਾਣੀ ਵਿਚ ਨਹਾਉਣ ਤੋਂ ਬਾਅਦ ਚਿਹਰੇ ਨੂੰ ਤਾਜ਼ੇ-ਸਾਫ਼ ਪਾਣੀ ਨਾਲ ਧੋਵੋ। ਜਦੋਂ ਵੀ ਤੁਸੀਂ ਵਾਪਸ ਆਪਣੇ ਹੋਟਲ ਦੇ ਕਮਰੇ ਵਿਚ ਪਹੁੰਚੋ ਤਾਂ ਚਿਹਰੇ 'ਤੇ ਠੰਢੇ ਦੁੱਧ ਦੀ ਮਾਲਿਸ਼ ਕਰਕੇ ਇਸ ਨੂੰ ਕੁਝ ਸਮੇਂ ਤੱਕ ਛੱਡ ਦਿਓ। ਇਸ ਨਾਲ ਸਨਬਰਨ ਦੇ ਪ੍ਰਭਾਵ ਨੂੰ ਰੋਕਣ ਵਿਚ ਮਦਦ ਮਿਲੇਗੀ ਅਤੇ ਚਿਹਰੇ ਦੀ ਚਮੜੀ ਨੂੰ ਠੰਢਕ ਮਿਲੇਗੀ।
ਇਸ ਤੋਂ ਬਾਅਦ ਚਿਹਰੇ 'ਤੇ ਮਾਇਸਚਰਾਈਜ਼ਰ ਲਗਾਓ। ਚਿਹਰੇ ਦੀ ਚਮੜੀ ਦੇ ਪੋਸ਼ਣ ਅਤੇ ਮੁੜ ਜਵਾਨੀ ਦੇ ਲਈ 'ਪੀਲ ਆਫ ਮਾਸਕ' ਫਾਇਦੇਮੰਦ ਸਾਬਤ ਹੋਵੇਗਾ। ਸ਼ਹਿਦ ਨੂੰ ਆਂਡੇ ਦੇ ਸਫੈਦ ਭਾਗ ਵਿਚ ਮਿਲਾ ਕੇ ਇਸ ਪੇਸਟ ਨੂੰ ਚਿਹਰੇ 'ਤੇ 20 ਮਿੰਟ ਤੱਕ ਲੱਗਾ ਰਹਿਣ ਤੋਂ ਬਾਅਦ ਇਸ ਨੂੰ ਤਾਜ਼ੇ ਸਾਫ ਪਾਣੀ ਨਾਲ ਧੋ ਦਿਓ। ਇਸ ਮਿਸ਼ਰਣ ਨਾਲ ਚਮੜੀ ਕੋਮਲ, ਮੁਲਾਇਮ ਅਤੇ ਚਮਕਦਾਰ ਬਣਦੀ ਹੈ।
ਸਮੁੰਦਰੀ ਪਾਣੀ ਨਾਲ ਨਹਾਉਣ ਨਾਲ ਤੁਹਾਡੇ ਵਾਲ ਨਿਰਜੀਵ ਅਤੇ ਉਲਝ ਸਕਦੇ ਹਨ। ਸਮੁੰਦਰੀ ਪਾਣੀ ਵਿਚ ਨਹਾਉਂਦੇ ਸਮੇਂ ਸਿਰ ਨੂੰ ਟੋਪੀ ਨਾਲ ਢਕਣ ਨਾਲ ਵਾਲਾਂ ਨੂੰ ਸੂਰਜ ਦੀ ਗਰਮੀ ਅਤੇ ਖਾਰੇ ਪਾਣੀ ਦੇ ਨੁਕਸਾਨ ਤੋਂ ਪ੍ਰਭਾਵੀ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ। ਸਮੁੰਦਰ ਵਿਚ ਨਹਾਉਣ ਤੋਂ ਪਹਿਲਾਂ ਆਪਣੇ ਵਾਲਾਂ ਨੂੰ ਸਾਧਾਰਨ ਤਾਜ਼ੇ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ। ਵਾਲਾਂ ਦੇ ਮੁਸਾਮ ਖੁੱਲ੍ਹੇ ਹੁੰਦੇ ਹਨ ਅਤੇ ਵਾਲਾਂ ਨੂੰ ਧੋਣ ਤੋਂ ਬਾਅਦ ਸਮੁੰਦਰ ਵਿਚ ਨਹਾਉਣ ਨਾਲ ਵਾਲਾਂ ਨੂੰ ਨੁਕਸਾਨ ਨਹੀਂ ਹੋਵੇਗਾ, ਕਿਉਂਕਿ ਵਾਲ ਸਮੁੰਦਰੀ ਪਾਣੀ ਨੂੰ ਕਦੇ ਨਹੀਂ ਸੋਖਣਗੇ, ਕਿਉਂਕਿ ਉਹ ਪਹਿਲਾਂ ਹੀ ਤਾਜ਼ੇ ਪਾਣੀ ਨੂੰ ਸੋਖ ਚੁੱਕੇ ਹਨ। ਸਮੁੰਦਰੀ ਪਾਣੀ ਵਿਚ ਨਹਾਉਣ ਤੋਂ ਬਾਅਦ ਵਾਲਾਂ ਨੂੰ ਹਲਕੇ ਹਰਬਲ ਸ਼ੈਂਪੂ ਨਾਲ ਧੋ ਦਿਓ ਅਤੇ ਸ਼ੈਂਪੂ ਤੋਂ ਬਾਅਦ ਵਾਲਾਂ ਵਿਚ ਕੰਡੀਸ਼ਨਰ ਜਾਂ ਹੇਅਰ ਸੀਰਮ ਦੀ ਵਰਤੋਂ ਕਰੋ।
ਸਮੁੰਦਰੀ ਤੱਟ 'ਤੇ ਜਾਣ ਤੋਂ ਪਹਿਲਾਂ ਸੁੰਦਰਤਾ ਪ੍ਰਸਾਧਨਾਂ ਦੀ ਘੱਟ ਤੋਂ ਘੱਟ ਵਰਤੋਂ ਕਰੋ, ਜਦੋਂ ਕਿ ਤੁਸੀਂ ਸਫ਼ਰ ਦੇ ਦੌਰਾਨ ਲਿਪਗਲੋਸ, ਪਾਊਡਰ, ਆਈ ਪੈਨਸਿਲ, ਮਸਕਾਰਾ, ਲਿਪਸਟਿਕ ਵਰਗੇ ਆਮ ਸੁੰਦਰਤਾ ਪ੍ਰਸਾਧਨਾਂ ਦੀ ਵਰਤੋਂ ਕਰ ਸਕਦੇ ਹੋ। ਜੇ ਤੁਹਾਡੀ ਤੇਲੀ ਚਮੜੀ ਹੈ ਅਤੇ ਤੁਸੀਂ ਗਰਮੀਆਂ ਵਿਚ ਆਰਦਰਤਾ ਭਰੇ ਮੌਸਮ ਵਿਚ ਸਫ਼ਰ ਕਰ ਰਹੇ ਹੋ ਤਾਂ ਟਿਸ਼ੂ ਪੇਪਰ, ਟੈਲਕਮ ਪਾਊਡਰ ਅਤੇ ਡਿਓਡਰੈਂਟ ਆਪਣੇ ਨਾਲ ਜ਼ਰੂਰ ਰੱਖੋ। ਸਫਰ ਦੌਰਾਨ ਸੁੰਦਰਤਾ ਦੇ ਕੁਝ ਟਿਪਸ ਤੁਹਾਡੇ ਸਫਰ ਦੇ ਦੌਰਾਨ ਸੁੰਦਰਤਾ ਨੂੰ ਚਾਰ ਚੰਦ ਲਗਾ ਸਕਦੇ ਹਨ। ਜੇ ਤੁਸੀਂ ਬਾਹਰ ਦੇਖਣਯੋਗ ਸਥਾਨਾਂ 'ਤੇ ਘੁੰਮ ਰਹੇ ਹੋ ਤਾਂ ਦਿਨ ਵਿਚ ਘੱਟ ਤੋਂ ਘੱਟ ਦੋ ਵਾਰ ਆਪਣਾ ਚਿਹਰਾ ਤਾਜ਼ੇ ਪਾਣੀ ਨਾਲ ਜ਼ਰੂਰ ਧੋਵੋ। 'ਪਿਕ ਮੀ ਅਪ' ਫੇਸ ਮਾਸਕ ਤੁਹਾਡੀ ਚਮੜੀ ਨੂੰ ਸਾਫ਼, ਚਮਕਦਾਰ ਅਤੇ ਆਕਰਸ਼ਕ ਬਣਾ ਸਕਦਾ ਹੈ। ਇਸ ਨਾਲ ਚਮੜੀ ਦੀ ਥਕਾਨ ਨੂੰ ਮਿਟਾਉਣ ਅਤੇ ਚਮੜੀ ਨੂੰ ਤਰੋਤਾਜ਼ਾ ਬਣਾਈ ਰੱਖਣ ਵਿਚ ਮਦਦ ਮਿਲਦੀ ਹੈ। ਸਫ਼ਰ ਦੇ ਦੌਰਾਨ 'ਪੀਲ ਆਫ ਮਾਸਕ' ਦੀ ਵਰਤੋਂ ਨਾਲ ਚਮੜੀ ਵਿਚ ਚਮਕ ਬਣਾਈ ਰੱਖਣ ਵਿਚ ਮਦਦ ਮਿਲਦੀ ਹੈ। ਉੱਚੇ ਪਰਬਤੀ ਸਥਾਨਾਂ, ਖੁਸ਼ਕ ਅਤੇ ਠੰਢੇ ਮੌਸਮ ਦੇ ਦੌਰਾਨ ਵਾਲਾਂ ਵਿਚ ਨਮੀ ਦੀ ਕਮੀ ਆਮ ਤੌਰ 'ਤੇ ਪਾਈ ਜਾਂਦੀ ਹੈ। ਇਸ ਮੌਸਮ ਵਿਚ ਹੱਥ ਅਤੇ ਬੁੱਲ੍ਹ ਵੀ ਖੁਸ਼ਕ ਬਣ ਜਾਂਦੇ ਹਨ। ਇਸ ਮੌਸਮ ਵਿਚ ਹੱਥਾਂ ਅਤੇ ਸਰੀਰ ਦੇ ਖੁੱਲ੍ਹੇ ਅੰਗਾਂ ਵਿਚ ਦਿਨ ਵਿਚ 2-3 ਵਾਰ ਮਾਇਸਚਰਾਈਜ਼ਰ ਦੀ ਵਰਤੋਂ ਕਰੋ ਅਤੇ ਇਸ ਦੀ ਚਮੜੀ 'ਤੇ ਮਾਲਿਸ਼ ਕਰੋ। ਵਾਲਾਂ ਦੀ ਸੁੰਦਰਤਾ ਲਈ ਸਨਸਕ੍ਰੀਨ ਰਹਿਤ ਹੇਅਰ ਕ੍ਰੀਮ, ਹਰਬਲ ਸ਼ੈਂਪੂ, ਕਰਵਲ ਹੇਅਰ ਸੀਰਮ ਅਤੇ ਕੰਡੀਸ਼ਨਰ ਦੀ ਲਗਾਤਾਰ ਵਰਤੋਂ ਕਰੋ। ਵਾਲਾਂ ਨੂੰ ਸੂਰਜ ਦੀਆਂ ਕਿਰਨਾਂ, ਹਵਾ ਦੇ ਝੌਂਕਿਆਂ ਅਤੇ ਧੂੜ-ਮਿੱਟੀ ਤੋਂ ਬਚਾਉਣ ਲਈ ਸਕਾਰਫ ਦੀ ਵਰਤੋਂ ਕਰੋ। ਤੇਲੀ ਵਾਲਾਂ ਲਈ ਗਰਮ ਪਾਣੀ ਵਿਚ ਟੀ-ਬੈਗ ਡੁਬੋਵੋ। ਟੀ ਬੈਗ ਨੂੰ ਹਟਾ ਕੇ ਬਾਕੀ ਬਚੇ ਪਾਣੀ ਨੂੰ ਠੰਢਾ ਹੋਣ ਦਿਓ ਅਤੇ ਬਾਅਦ ਵਿਚ ਇਸ ਵਿਚ ਨਿੰਬੂ ਰਸ ਮਿਲਾ ਦਿਓ ਅਤੇ ਉਸ ਨਾਲ ਵਾਲਾਂ ਨੂੰ ਸਾਫ਼ ਕਰੋ। ਇਸ ਨਾਲ ਵਾਲਾਂ ਨੂੰ ਮੁਲਾਇਮ ਅਤੇ ਚਮਕਦਾਰ ਬਣਾਉਣ ਵਿਚ ਮਦਦ ਮਿਲਦੀ ਹੈ।

ਫੁੱਲਾਂ ਦੀ ਤਾਜ਼ਗੀ ਬਰਕਰਾਰ ਰੱਖੋ

ਅੱਜਕਲ੍ਹ ਦਿਨ-ਬ-ਦਿਨ ਗਰਮੀ ਵਧਦੀ ਹੀ ਜਾ ਰਹੀ ਹੈ ਅਤੇ ਜੇ ਤੁਸੀਂ ਇਸ ਮੌਸਮ ਵਿਚ ਕੱਟੇ ਹੋਏ ਫੁੱਲਾਂ ਦੇ ਗੁਲਦਸਤੇ ਖਰੀਦਦੇ ਹੋ ਤਾਂ ਇਨ੍ਹਾਂ ਨੂੰ ਕਿਵੇਂ ਤਾਜ਼ਾ ਬਣਾਈ ਰੱਖੀਏ, ਆਓ ਦੇਖਦੇ ਹਾਂ ਕੁਝ ਟਿਪਸ-
* ਤੁਸੀਂ ਹਮੇਸ਼ਾ ਉਹੀ ਫੁੱਲ ਖਰੀਦੋ, ਜਿਸ ਦੀ ਕਲੀ ਕੱਸੀ ਹੋਈ ਹੋਵੇ ਅਤੇ ਪੱਤੀਆਂ ਚਮਕੀਲੀਆਂ ਹੋਣ। ਢਿੱਲੀਆਂ ਕਲੀਆਂ ਅਤੇ ਭੂਰੇ ਪੱਤਿਆਂ ਵਾਲੇ ਫੁੱਲ ਨਾ ਖਰੀਦੋ।
* ਚਲਦੀ ਟੂਟੀ ਦੇ ਹੇਠਾਂ ਕੋਈ ਵੀ ਤੇਜ਼ ਚਾਕੂ ਜਾਂ ਫਿਰ ਪੌਦੇ ਕੱਟਣ ਵਾਲੀ ਕੈਂਚੀ ਨਾਲ ਟਹਿਣੀ ਨੂੰ ਤਿਰਛੀ ਕਰਕੇ ਕੱਟੋ।
* ਤਾਜ਼ੇ ਕੱਟੇ ਹੋਏ ਫੁੱਲਾਂ ਨੂੰ ਡੂੰਘੇ ਡੱਬੇ ਵਿਚ ਠੰਢਾ ਪਾਣੀ ਪਾ ਕੇ ਰੱਖੋ।
* ਫੁੱਲਦਾਨੀ ਵਿਚ ਰੱਖਣ ਤੋਂ ਪਹਿਲਾਂ ਕੱਟੇ ਹੋਏ ਫੁੱਲਾਂ ਨੂੰ ਫਰਿੱਜ ਵਿਚ 6 ਘੰਟੇ ਬੰਦ ਕਰਕੇ ਰੱਖ ਦਿਓ, ਫਿਰ ਉਸ ਤੋਂ ਬਾਅਦ ਤੁਸੀਂ ਉਸ ਨੂੰ ਸਜਾਓ। ਇਸ ਨਾਲ ਉਹ ਤਿੰਨ ਗੁਣਾ ਜ਼ਿਆਦਾ ਸਮੇਂ ਤੱਕ ਤਾਜ਼ਾ ਰਹਿੰਦੇ ਹਨ।
* ਜਦੋਂ ਤੁਸੀਂ ਤਣਿਆਂ ਨੂੰ ਠੰਢੇ ਪਾਣੀ ਨਾਲ ਢਕਦੇ ਹੋ ਤਾਂ ਉਸ ਵਿਚ 6 ਇੰਚ ਤੋਂ ਜ਼ਿਆਦਾ ਪਾਣੀ ਨਾ ਪਾਓ।
* ਫੁੱਲਦਾਨੀ ਵਿਚ ਥੋੜ੍ਹੀ ਐਸਪ੍ਰਿਨ (ਦਵਾਈ) ਪਾ ਦਿਓ, ਤਾਂ ਕਿ ਉਸ ਵਿਚ ਜੀਵਾਣੂ ਨਾ ਪੈਦਾ ਹੋਣ।
* 2-2 ਦਿਨ ਬਾਅਦ ਫੁੱਲਾਂ ਦੇ ਤਣਿਆਂ ਨੂੰ ਕੱਟਦੇ ਰਹੋ ਅਤੇ ਪਾਣੀ ਦੇ ਹੇਠਾਂ ਪੱਤੇ ਹਟਾਉਂਦੇ ਰਹੋ। ਇਸ ਨਾਲ ਤੁਹਾਡਾ ਫੁੱਲ ਹਮੇਸ਼ਾ ਹੀ ਤਾਜ਼ਾ ਦਿਸੇਗਾ।

ਕਿਵੇਂ ਪਹਿਨੇ ਔਰਤ ਸਾੜ੍ਹੀ?

• ਸਾੜ੍ਹੀ ਦਾ ਚੋਣ ਮੌਸਮ, ਸਮੇਂ ਅਤੇ ਮੌਕੇ ਦੇ ਅਨੁਕੂਲ ਹੀ ਕਰਨੀ ਚਾਹੀਦੀ ਹੈ | ਸਾੜ੍ਹੀ ਦੀ ਚੋਣ ਦੇ ਨਾਲ-ਨਾਲ ਜੇ ਬਲਾਊਜ਼ ਦੀ ਚੋਣ ਵਿਚ ਵੀ ਸੂਝ-ਬੂਝ ਵਰਤੀ ਜਾਵੇ ਤਾਂ ਇਸ ਨਾਲ ਸਾੜ੍ਹੀ ਵਿਚ ਹੋਰ ਵੀ ਨਿਖਾਰ ਆਉਂਦਾ ਹੈ |
• ਸਾੜ੍ਹੀ ਦੇ ਨਾਲ ਹਮੇਸ਼ਾ ਮੈਚਿੰਗ ਬਲਾਊਜ਼ ਹੀ ਪਹਿਨਣਾ ਚਾਹੀਦਾ ਹੈ | ਜੇ ਮੈਚਿੰਗ ਨਾ ਹੋਵੇ ਤਾਂ ਕੰਟਰਾਸਟ ਪਹਿਨੋ | ਵੈਸੇ ਵੀ ਅੱਜਕਲ੍ਹ ਸਾੜ੍ਹੀ ਦੇ ਨਾਲ ਕੰਟਰਾਸਟ ਰੰਗ ਵਾਲੇ ਬਲਾਊਜ਼ ਦਾ ਹੀ ਰਿਵਾਜ ਹੈ | ਜੇ ਤੁਹਾਨੂੰ ਕੰਟਰਾਸਟ ਰੰਗ ਪਸੰਦ ਹੈ ਤਾਂ ਜ਼ਰੂਰ ਪਹਿਨੋ ਪਰ ਬੇਮੇਲ ਰੰਗ ਦਾ ਬਲਾਊਜ਼ ਨਾ ਪਹਿਨੋ | ਇਹ ਸਾੜ੍ਹੀ ਦੀ ਸ਼ੋਭਾ ਨੂੰ ਘੱਟ ਕਰ ਦਿੰਦਾ ਹੈ |
• ਹਲਕੀ ਅਤੇ ਬਰੀਕ ਸਾੜ੍ਹੀ ਦੇ ਹੇਠਾਂ ਗੰਦਾ ਅਤੇ ਉਡਿਆ ਹੋਇਆ ਜਾਂ ਬੇਮੇਲ ਰੰਗ ਦਾ ਪੇਟੀਕੋਟ ਨਾ ਪਹਿਨੋ | ਇਸ ਨਾਲ ਸਾੜ੍ਹੀ ਭੱਦੀ ਦਿਖਾਈ ਦੇਵੇਗੀ | ਪੇਟੀਕੋਟ ਦੀ ਡੋਰੀ (ਨਾੜੇ) ਨੂੰ ਜ਼ਿਆਦਾ ਕੱਸ ਕੇ ਨਾ ਬੰਨ੍ਹੋ, ਕਿਉਂਕਿ ਇਸ ਨਾਲ ਕਮਰ 'ਤੇ ਕਾਲਾ ਨਿਸ਼ਾਨ ਪੈ ਸਕਦਾ ਹੈ |
• ਜੇ ਤੁਸੀਂ ਸ਼ਾਮ ਨੂੰ ਕਿਸੇ ਪਾਰਟੀ ਵਿਚ ਜਾ ਰਹੇ ਹੋ ਜਾਂ ਫਿਰ ਖਰੀਦੋ-ਫਰੋਖਤ ਲਈ ਜਾ ਰਹੇ ਹੋ ਤਾਂ ਉਲਟੇ ਪੱਲੇ ਦੀ ਸਾੜ੍ਹੀ ਬੰਨ੍ਹੋ ਜਾਂ ਵੱਖ-ਵੱਖ ਤਰ੍ਹਾਂ ਪੱਲੇ ਵਾਲੀ ਸਾੜ੍ਹੀ ਬੰਨ੍ਹੋ | ਇਸ ਤੋਂ ਇਲਾਵਾ ਆਕਰਸ਼ਕ ਪੱਲੇ ਵਾਲੀ ਸਾੜੀ ਦੀ ਚੋਣ ਕਰਨੀ ਹੋਵੇਗੀ |
• ਸਿੱਧੇ ਪੱਲੇ ਵਾਲੀ ਸਾੜ੍ਹੀ ਸਾਰਿਆਂ ਦਾ ਮਨ ਮੋਹ ਲੈਂਦੀ ਹੈ | ਜੇ ਹਲਕੇ ਪਿੰ੍ਰਟ ਵਾਲੀ ਸਾੜ੍ਹੀ ਸਿੱਧਾ ਪੱਲਾ ਲੈ ਕੇ ਪਹਿਨੀ ਜਾਵੇ ਤਾਂ ਉਹ ਖੂਬਸੂਰਤੀ ਨੂੰ ਹੋਰ ਵਧਾ ਦੇਵੇਗੀ | • ਮੋਢੇ 'ਤੇ ਪੱਲੇ ਵਾਲੀ ਸਾੜ੍ਹੀ ਪਹਿਨਣ ਲਈ ਸਾੜ੍ਹੀ ਬੰਨ੍ਹ ਕੇ ਲਹਿਰਾਉਂਦਾ ਪੱਲਾ ਮੋਢੇ 'ਤੇ ਪਾਓ | ਅਜਿਹਾ ਕਰਕੇ ਤੁਸੀਂ ਨਾ ਜਾਣੇ ਕਿੰਨਿਆਂ ਦਾ ਦਿਲ ਚੁਰਾ ਲਓਗੇ | ਸ਼ਾਲੀਨਤਾ ਦਾ ਦਿਖਾਵਾ ਜ਼ਰੂਰੀ ਹੈ |
• ਸਾੜ੍ਹੀ ਪਹਿਨਦੇ ਸਮੇਂ ਘੱਟ ਤੋਂ ਘੱਟ ਪਿੰਨਾਂ ਦੀ ਵਰਤੋਂ ਕਰੋ | ਥੋੜ੍ਹੀ ਜਿਹੀ ਵੀ ਖਿੱਚਣ 'ਤੇ ਪੱਲੇ ਅਤੇ ਪਲੇਟਾਂ ਦੇ ਫਟਣ ਦਾ ਡਰ ਬਣਿਆ ਰਹਿੰਦਾ ਹੈ |
• ਸਾੜ੍ਹੀ ਪਹਿਨ ਕੇ ਉਸ 'ਤੇ ਤਿੱਖੇ ਪਰਫਿਊਮ ਦਾ ਸਿੱਧਾ ਛਿੜਕਾਅ ਨਾ ਕਰੋ, ਕਿਉਂਕਿ ਇਸ ਨਾਲ ਸਾੜ੍ਹੀ ਦੀ ਜਰੀ, ਕਢਾਈ, ਰੰਗ ਅਤੇ ਪਿੰ੍ਰਟ ਖਰਾਬ ਹੋ ਸਕਦੇ ਹਨ | ਪਰਫਿਊਮ ਨੂੰ ਕਨਪਟੀ, ਗਲੇ ਦੇ ਹੇਠਾਂ, ਗੱੁਟਾਂ 'ਤੇ ਲਗਾਇਆ ਜਾ ਸਕਦਾ ਹੈ |
• ਲੰਬੇ ਕੱਦ ਵਾਲੀਆਂ ਔਰਤਾਂ ਨੂੰ ਵੱਡੇ ਪਿੰ੍ਰਟ ਦੀ ਸਾੜ੍ਹੀ ਜਾਂ ਧਾਰੀ ਵਾਲੀ ਅਤੇ ਛੋਟੇ ਕੱਦ ਦੀਆਂ ਔਰਤਾਂ ਨੂੰ ਛੋਟੇ ਪਿੰ੍ਰਟ ਵਾਲੀ ਅਤੇ ਲੰਬੀ ਧਾਰੀ ਵਾਲੀ ਸਾੜ੍ਹੀ ਪਹਿਨਣੀ ਚਾਹੀਦੀ ਹੈ |
• ਛੋਟੇ ਕੱਦ ਵਾਲੀਆਂ ਔਰਤਾਂ ਇਕ ਹੀ ਰੰਗ ਦੀ ਸਾੜ੍ਹੀ-ਬਲਾਊਜ਼ ਪਹਿਨਣ ਤਾਂ ਚੰਗਾ ਹੈ | ਵੱਡੇ ਵੇਲ-ਬੂਟੇ, ਛੋਟੇ ਬਾਰਡਰ ਅਤੇ ਆਡੇ ਰੁਖ਼ ਧਾਰੀਆਂ ਵਾਲੀ ਸਾੜ੍ਹੀ ਉਨ੍ਹਾਂ ਨੂੰ ਕਦੇ ਨਹੀਂ ਪਹਿਨਣੀ ਚਾਹੀਦੀ | ਇਸ ਨਾਲ ਉਨ੍ਹਾਂ ਦਾ ਕੱਦ ਹੋਰ ਵੀ ਛੋਟਾ ਲੱਗੇਗਾ | ਲੰਬੇ ਕੱਦ ਵਾਲੀਆਂ ਔਰਤਾਂ 'ਤੇ ਚੌੜੇ ਬਾਰਡਰ ਵਾਲੀ ਅਤੇ ਸਾੜ੍ਹੀ ਦੇ ਉਲਟ ਰੰਗ ਦਾ ਬਲਾਊਜ਼ ਜ਼ਿਆਦਾ ਜਚਦਾ ਹੈ |
• ਭਾਰੀ ਸਰੀਰ ਵਾਲੀਆਂ ਔਰਤਾਂ ਨੂੰ ਵੱਡੇ ਪਿੰ੍ਰਟ, ਆਡੇ ਰੁਖ਼ ਧਾਰੀਆਂ ਵਾਲੀ, ਜਾਰਜੈੱਟ, ਸ਼ਿਫਾਨ ਅਤੇ ਕਲਫ ਲੱਗੀਆਂ ਸਾੜ੍ਹੀਆਂ ਨਹੀਂ ਪਹਿਨਣੀਆਂ ਚਾਹੀਦੀਆਂ | ਭਾਰੀ ਸਰੀਰ ਵਾਲੀਆਂ ਔਰਤਾਂ ਨੂੰ ਢਿੱਲਾ-ਖੱੁਲ੍ਹਾ ਪੇਟੀਕੋਟ ਨਾ ਪਹਿਨ ਕੇ ਕੁਝ ਟਾਈਟ ਫਿਟਿੰਗ ਵਾਲਾ ਪੇਟੀਕੋਟ ਹੀ ਪਹਿਨਣਾ ਚਾਹੀਦਾ ਹੈ |
• ਪਤਲੇ-ਦੁਬਲੇ ਸਰੀਰ ਵਾਲੀਆਂ ਔਰਤਾਂ ਜੇ ਸੂਤੀ, ਆਰਗੇਂਜਾ, ਸੂਤੀ ਸਿਲਕ, ਡੋਰੀਆ ਜਾਂ ਵਾਇਲ ਦੀ ਸਾੜ੍ਹੀ ਪਹਿਨਣ ਅਤੇ ਢਿੱਲਾ-ਖੱੁਲ੍ਹਾ ਪੇਟੀਕੋਟ ਪਹਿਨਣ ਤਾਂ ਉਨ੍ਹਾਂ ਦਾ ਪਤਲਾਪਨ ਕਾਫੀ ਹੱਦ ਤੱਕ ਲੁਕ ਜਾਂਦਾ ਹੈ |
• ਗੋਰੀਆਂ ਔਰਤਾਂ 'ਤੇ ਹਲਕੇ ਅਤੇ ਗੂੜ੍ਹੇ ਦੋਵੇਂ ਹੀ ਰੰਗ ਖਿੜਦੇ ਹਨ ਪਰ ਸਾਂਵਲੀ ਔਰਤ ਨੂੰ ਹਲਕੇ ਰੰਗ ਦੀ ਹੀ ਸਾੜ੍ਹੀ ਪਹਿਨਣੀ ਚਾਹੀਦੀ ਹੈ | ਬਹੁਤ ਪਤਲੀ ਔਰਤ ਨੂੰ ਗੂੜ੍ਹੇ ਰੰਗ ਦੀ ਸਾੜ੍ਹੀ ਜ਼ਿਆਦਾ ਜਚਦੀ ਹੈ |
• ਪ੍ਰੌੜ੍ਹ ਅਤੇ ਬਜ਼ੁਰਗ ਔਰਤਾਂ ਨੂੰ ਗੂੜ੍ਹੇ ਅਤੇ ਚਟਕ ਰੰਗ ਦੀ ਸਾੜ੍ਹੀ ਨਹੀਂ ਪਹਿਨਣੀ ਚਾਹੀਦੀ | ਕਿਸੇ ਵੀ ਮੌਕੇ 'ਤੇ ਉਨ੍ਹਾਂ ਨੂੰ ਸਾਦੀ ਸਾੜ੍ਹੀ ਹੀ ਪਹਿਨਣੀ ਚਾਹੀਦੀ ਹੈ |
• ਹਮੇਸ਼ਾ ਆਪਣੀ ਸ਼ਖ਼ਸੀਅਤ ਨਾਲ ਮੇਲ ਖਾਂਦੇ ਰੰਗਾਂ ਦੀ ਹੀ ਚੋਣ ਕਰਨੀ ਚਾਹੀਦੀ ਹੈ |

ਔਰਤ ਨੂੰ ਵੀ ਜਾਗਣ ਦੀ ਲੋੜ

ਬਹੁਤ ਹੱਦ ਤੱਕ ਔਰਤ ਦੇ ਆਪਣੇ ਹੱਥ ਵਿਚ ਹੈ ਆਪਣੀ ਜਾਤੀ ਦਾ ਮਾਣ-ਸਨਮਾਨ ਕਰਨਾ ਅਤੇ ਉਸ ਨੂੰ ਸਸ਼ਕਤ ਬਣਾਉਣਾ | ਅੱਜ ਉਸ ਨੂੰ ਆਪਣੇ-ਆਪ ਨੂੰ ਕਮਜ਼ੋਰ ਮੰਨਣ ਵਾਲੀ ਮਾਨਸਿਕਤਾ ਦੇ ਵਿਰੱੁਧ ਆਵਾਜ਼ ਉਠਾਉਣੀ ਪਵੇਗੀ | ਪਰ ਉਸ ਤੋਂ ਵੀ ਪਹਿਲਾਂ ਹਰ ਔਰਤ ਨੂੰ ਔਰਤ ਦੇ ਪ੍ਰਤੀ ਨਜ਼ਰੀਆ ਬਦਲਣਾ ਪਵੇਗਾ | ਇਸ ਲਈ ਤਾਂ ਕਹਿੰਦੇ ਹਨ ਕਿ ਜੇ ਔਰਤ ਇਕ-ਦੂਜੇ ਦਾ ਸਾਥ ਦੇਵੇ ਤਾਂ ਉਹ ਪੁਰਖ ਦੀ ਮਾਨਸਿਕਤਾ ਵੀ ਬਦਲ ਸਕਦੀ ਹੈ, ਤਾਂ ਕਿ ਸਮਾਜ ਉਸ ਦੇ ਪ੍ਰਤੀ ਆਪਣੀ ਸੋਚ ਬਦਲਣ ਲਈ ਮਜਬੂਰ ਹੋ ਜਾਵੇ | ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਸਾਡੇ ਸਮਾਜ ਵਿਚ ਜਿੰਨੇ ਵੀ ਰੀਤੀ-ਰਿਵਾਜ ਹਨ, ਉਹ ਔਰਤਾਂ ਨਾਲ ਜ਼ਿਆਦਾ ਜੁੜੇ ਹੋਏ ਹਨ | ਜਿਥੇ ਵੀ ਉਹ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਨਹੀਂ ਨਿਭਾਏ ਜਾਂਦੇ ਜਾਂ ਉਮੀਦਾਂ 'ਤੇ ਖਰੇ ਨਹੀਂ ਉਤਰਦੇ ਤਾਂ ਉਥੇ ਹੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ | ਪਰ ਕਦੇ ਇਸ 'ਤੇ ਵਿਚਾਰ ਕੀਤਾ ਹੈ ਕਿ ਇਹ ਕਿਉਂ ਹੋ ਰਿਹਾ ਹੈ? ਸਮਾਜ ਨੇ ਕਦੇ ਧਰਮ ਤੇ ਕਦੇ ਸੰਸਕਾਰਾਂ ਦਾ ਨਾਂਅ ਲੈ ਕੇ ਸਾਰੀਆਂ ਜ਼ਿੰਮੇਵਾਰੀਆਂ ਔਰਤ ਦੀ ਝੋਲੀ ਵਿਚ ਪਾ ਦਿੱਤੀਆਂ ਅਤੇ ਨਾਲ ਹੀ ਔਰਤ ਨੂੰ ਔਰਤ ਦੇ ਵਿਰੱੁਧ ਹਥਿਆਰ ਬਣਾ ਕੇ ਖੜ੍ਹਾ ਕਰ ਦਿੱਤਾ, ਜਿਸ ਕਾਰਨ ਇਨ੍ਹਾਂ ਦੇ ਆਪਸੀ ਰਿਸ਼ਤਿਆਂ ਵਿਚ ਨਿੱਘ ਦੀ ਬਹੁਤ ਘਾਟ ਹੈ | ਸ਼ਾਇਦ ਇਹੀ ਕਾਰਨ ਹੈ ਕਿ ਸੱਸ ਮਾਂ ਨਹੀਂ ਬਣ ਸਕੀ ਅਤੇ ਨੂੰ ਹ ਧੀ ਨਹੀਂ ਬਣ ਸਕੀ |
ਆਮ ਤੌਰ 'ਤੇ ਸ਼ੁਰੂ ਤੋਂ ਹੀ ਲੜਕੀਆਂ ਨੂੰ ਇਸ ਤਰ੍ਹਾਂ ਦੇ ਮਾਹੌਲ ਵਿਚ ਪਾਲਿਆ ਜਾਂਦਾ ਹੈ ਜਿਵੇਂ ਉਹ ਬਹੁਤ ਕਮਜ਼ੋਰ ਹੋਣ | ਗੱਲ-ਗੱਲ 'ਤੇ ਉਨ੍ਹਾਂ ਨੂੰ ਪਰਾਇਆ ਧਨ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ | ਇਹ ਦਰਦ ਉਸ ਨੂੰ ਉਮਰ ਭਰ ਹੰਢਾਉਣਾ ਪੈਂਦਾ ਹੈ | ਕਿਤੇ ਪੱੁਤ ਦੀ ਆਸ ਵਿਚ ਧੀ ਨੂੰ ਗਰਭ ਵਿਚ ਹੀ ਮਾਰਿਆ ਜਾਂਦਾ ਹੈ | ਬਹੁਤੇ ਘਰਾਂ ਵਿਚ ਧੀ ਤੇ ਪੱੁਤਰ ਦੇ ਪਾਲਣ-ਪੋਸ਼ਣ ਵਿਚ ਬਹੁਤ ਫਰਕ ਕੀਤਾ ਜਾਂਦਾ ਹੈ ਅਤੇ ਉਸ ਨੂੰ ਦੂਜੇ ਦਰਜਾ ਦਾ ਲਿੰਗ ਸਮਝਿਆ ਜਾਂਦਾ ਹੈ | ਇਸ ਤਰ੍ਹਾਂ ਦਾ ਫਰਕ ਉਸ ਦੇ ਵਿਕਾਸ ਵਿਚ ਬਹੁਤ ਵੱਡੀ ਰੁਕਾਵਟ ਬਣਦਾ ਹੈ |
ਜਦੋਂ ਅਸੀਂ ਸਭ ਜਾਣਦੇ ਹਾਂ ਕਿ ਸਮਾਜ ਵਿਚ ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੈ, ਸਮੇਂ ਸਿਰ ਬਣਦੇ ਹੱਕ ਉਸ ਨੂੰ ਮਿਲਣੇ ਚਾਹੀਦੇ ਹਨ | ਜੇ ਇਸ ਤਰ੍ਹਾਂ ਨਹੀਂ ਹੋਵੇਗਾ ਤਾਂ ਘਰ ਵਿਚ ਕਲੇਸ਼ ਰਹੇਗਾ | ਇਸ ਤਰ੍ਹਾਂ ਦਾ ਮਾਹੌਲ ਘਰ ਵਿਚ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਜਨਮ ਦਿੰਦਾ ਹੈ | ਇਸ ਲਈ ਘਰ ਨੂੰ ਇਕਮੱੁਠ ਕਰਨ ਵਿਚ ਘਰ ਦੀ ਸਭ ਤੋਂ ਵੱਡੀ ਔਰਤ ਦਾ ਬਹੁਤ ਵੱਡਾ ਹੱਥ ਹੁੰਦਾ ਹੈ | ਮਾਵਾਂ ਅਕਸਰ ਧੀਆਂ ਦੀਆਂ ਸਾਰੀਆਂ ਗ਼ਲਤੀਆਂ ਨਜ਼ਰਅੰਦਾਜ਼ ਕਰਕੇ ਪਰਦੇ ਪਾ ਦਿੰਦੀਆਂ ਹਨ ਅਤੇ ਨੂੰ ਹਾਂ ਦੀ ਛੋਟੀ ਜਿਹੀ ਗ਼ਲਤੀ ਨੂੰ ਰਾਈ ਦਾ ਪਹਾੜ ਬਣਾ ਦਿੰਦੀਆਂ ਹਨ | ਦਰਾਣੀ-ਜੇਠਾਣੀ, ਨੂੰ ਹ-ਸੱਸ, ਨਣਾਨ-ਭਰਜਾਈ, ਸਾਰੇ ਰਿਸ਼ਤਿਆਂ ਦੀ ਧੁਰੀ ਔਰਤ ਹੈ | ਇਸ ਲਈ ਉਸ ਨੂੰ ਸੋਚਣਾ, ਸਮਝਣਾ ਅਤੇ ਜਾਗਣਾ ਪਵੇਗਾ, ਤਾਂ ਕਿ ਉਹ ਰਿਸ਼ਤੇ ਵਿਚ ਗਰਮਾਹਟ ਪੈਦਾ ਕਰ ਸਕੇ | ਜੇ ਇਨ੍ਹਾਂ ਰਿਸ਼ਤਿਆਂ ਨੂੰ ਨਿੱਘ ਮਿਲ ਜਾਵੇ ਤਾਂ ਸਮਾਜ ਵਿਚ ਮਿਸਾਲ ਬਣ ਜਾਂਦੇ ਹਨ |
ਬਹੁਤ ਸਾਰੀਆਂ ਸਮੱਸਿਆਵਾਂ ਅਸੀਂ ਆਪ ਪੈਦਾ ਕਰ ਲੈਂਦੇ ਹਾਂ | ਹਰ ਰਿਸ਼ਤਾ ਕੁਝ ਚਾਹੁੰਦਾ ਹੈ, ਉਸ ਦੀ ਕਦਰ ਕਰੋ, ਸਤਿਕਾਰ ਕਰੋ ਅਤੇ ਉਸ ਨੂੰ ਉਸ ਦੇ ਢੰਗ ਜਿਊਣ ਦਿਓ | ਦੂਜਿਆਂ ਦੇ ਜੀਵਨ ਵਿਚ ਘੱਟ ਤੋਂ ਘੱਟ ਦਖਲਅੰਦਾਜ਼ੀ ਕਰੋ | ਹਰ ਸਮੇਂ ਦੂਜਿਆਂ ਬਾਰੇ ਸੋਚਣ ਦੀ ਬਜਾਏ ਜੇ ਕੁਝ ਸਮਾਂ ਚੰਗੀਆਂ ਕਿਤਾਬਾਂ ਜਾਂ ਸਾਹਿਤ ਪੜਿ੍ਹਆ ਜਾਵੇ ਤਾਂ ਲਾਭਦਾਇਕ ਹੋਵੇਗਾ | ਜੇ ਕੁਝ ਸਮਾਂ ਸਮਾਜ ਕਲਿਆਣ ਵਾਸਤੇ ਵਰਤਿਆ ਜਾਵੇ ਤਾਂ ਔਰਤ ਜਾਤ ਨੂੰ ਲਾਭ ਹੋਵੇਗਾ | ਨਵੀਂ ਪੀੜ੍ਹੀ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਜਾ ਸਕਦੇ ਹਨ | ਇਸ ਤਰ੍ਹਾਂ ਸਾਡੀ ਸੋਚ ਬਦਲੇਗੀ ਅਤੇ ਹਰ ਔਰਤ ਇਕ-ਦੂਜੇ ਦੀ ਹਮਦਰਦ ਬਣ ਕੇ ਢਾਲ ਵਾਂਗ ਔਖੇ ਵੇਲੇ ਖੜ੍ਹੀ ਹੋਵੇਗੀ | ਆਪਸੀ ਤਾਲਮੇਲ ਨਾਲ ਹੀ ਭਰੂਣਹੱਤਿਆ, ਦਹੇਜ ਪ੍ਰਥਾ ਅਤੇ ਬਿਰਧ ਆਸ਼ਰਮ ਵਰਗੀਆਂ ਬੁਰਾਈਆਂ ਖ਼ਤਮ ਹੋ ਸਕਦੀਆਂ ਹਨ | ਨਿਰੋਏ ਸਮਾਜ ਦੀ ਸਿਰਜਣਾ ਲਈ ਔਰਤ ਦਾ ਔਰਤ ਦੇ ਪ੍ਰਤੀ ਜਾਗਣਾ ਅਤੇ ਉਸ ਦਾ ਹਮਦਰਦ ਬਣਨਾ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ, ਜਿਸ ਨਾਲ ਬਹੁਤ ਸਾਰੀਆਂ ਬੁਰਾਈਆਂ ਦਾ ਖਾਤਮਾ ਹੋ ਜਾਵੇਗਾ ਅਤੇ ਰਿਸ਼ਤੇ ਸਤਿਕਾਰ ਦਾ ਨਿੱਘ ਮਾਨਣਗੇ | -ਮੋਬਾ: 98782-49944


ਸੁੰਦਰਤਾ ਵਿਚ ਆਮ ਗ਼ਲਤੀਆਂ

(ਲੜੀ ਜੋੜਨ ਲਈ ਪਿਛਲੇ ਸ਼ੁੱਕਰਵਾਰ ਦਾ ਅੰਕ ਦੇਖੋ)
• ਵਾਲਾਂ ਨੂੰ ਸਾਫ਼ ਰੱਖਣ ਲਈ ਹਰ ਰੋਜ਼ ਸ਼ੈਂਪੂ ਦੀ ਵਰਤੋਂ ਨੁਕਸਾਨਦੇਹ ਸਾਬਤ ਹੁੰਦੀ ਹੈ | ਹਫਤੇ ਵਿਚ 3 ਦਿਨ ਤੋਂ ਜ਼ਿਆਦਾ ਸ਼ੈਂਪੂ ਦੀ ਵਰਤੋਂ ਤੋਂ ਪ੍ਰਹੇਜ਼ ਕਰੋ ਤਾਂ ਬਿਹਤਰ ਰਹੇਗਾ |
• ਰਾਤ ਨੂੰ ਅੱਖਾਂ ਦੇ ਆਸ-ਪਾਸ ਰਾਤ ਭਰ ਕ੍ਰੀਮ ਲਗਾਉਣ ਨਾਲ ਝੁਰੜੀਆਂ ਰੋਕਣ ਵਿਚ ਕਦੇ ਮਦਦ ਨਹੀਂ ਮਿਲਦੀ ਅਤੇ ਇਹ ਗ਼ਲਤ ਪਰੰਪਰਾ ਹੈ | ਅਸਲ ਵਿਚ ਅੱਖਾਂ ਦੇ ਆਸ-ਪਾਸ ਦੀ ਚਮੜੀ ਬਾਕੀ ਖੇਤਰਾਂ ਦੇ ਮੁਕਾਬਲੇ ਕਾਫੀ ਸੰਵੇਦਨਸ਼ੀਲ ਅਤੇ ਪਤਲੀ ਹੁੰਦੀ ਹੈ | ਕ੍ਰੀਮ ਨੂੰ ਰਾਤ ਭਰ ਅੱਖਾਂ ਦੇ ਆਸ-ਪਾਸ ਲਗਾ ਕੇ ਨਹੀਂ ਛੱਡਣਾ ਚਾਹੀਦਾ | ਇਕ ਵਿਸ਼ੇਸ਼ ਤਰ੍ਹਾਂ ਦੀ ਪਛਅੰਡਰ ਆਈਪਸ਼ ਕ੍ਰੀਮ ਨੂੰ ਅੱਖਾਂ ਦੇ ਆਸ-ਪਾਸ ਦੀ ਚਮੜੀ 'ਤੇ ਲਗਾ ਕੇ 10 ਮਿੰਟ ਬਾਅਦ ਧੋ ਦੇਣਾ ਚਾਹੀਦਾ ਹੈ |
• ਆਮ ਚਮੜੀ ਨੂੰ ਵੀ ਨਿਯਮਤ ਦੇਖਭਾਲ ਦੀ ਲੋੜ ਹੁੰਦੀ ਹੈ | ਚਮੜੀ 'ਤੇ ਜੰਮੀ ਮੈਲ ਅਤੇ ਪ੍ਰਦੂਸ਼ਣ ਨੂੰ ਹਟਾਉਣ ਲਈ ਸਾਰੇ ਤਰ੍ਹਾਂ ਦੀ ਚਮੜੀ ਨੂੰ ਨਿਯਮਤ ਦੇਖਭਾਲ ਦੀ ਲੋੜ ਹੁੰਦੀ ਹੈ ਤਾਂ ਕਿ ਉਸ ਦੀ ਸੁੰਦਰਤਾ ਅਤੇ ਤੰਦਰੁਸਤੀ ਨੂੰ ਬਣਾਈ ਰੱਖਿਆ ਜਾ ਸਕੇ |
• ਇਹ ਸਹੀ ਨਹੀਂ ਹੈ ਕਿ ਕਾਲੇ ਮੱਸੇ ਅਤੇ ਮੁਹਾਸੇ ਮੁਸਾਮਾਂ 'ਤੇ ਜਮ੍ਹਾਂ ਗੰਦਗੀ ਹੁੰਦੀ ਹੈ, ਜਦੋਂ ਕਿ ਸਚਾਈ ਇਹ ਹੈ ਕਿ ਕਾਲੇ ਮੱਸੇ ਅਤੇ ਮੁਹਾਸੇ ਚਮੜੀ ਦੇ ਕੁਦਰਤੀ ਤੇਲ ਸੀਵਮ ਦੇ ਸਖ਼ਤ ਹੋਣ ਦੀ ਵਜ੍ਹਾ ਨਾਲ ਹੁੰਦੇ ਹਨ | ਕਿਉਂਕਿ ਚਮੜੀ ਦੇ ਮੁਸਾਮ ਖੱੁਲ੍ਹੇ ਹੁੰਦੇ ਹਨ ਅਤੇ ਇਨ੍ਹਾਂ ਦੀ ਨੋਕ ਹਵਾ ਵੱਲ ਉਜਾਗਰ ਹੁੰਦੀ ਹੈ, ਜਿਸ ਨਾਲ ਇਸ ਦਾ ਆਕਸੀਕਰਨ ਹੋ ਜਾਂਦਾ ਹੈ ਅਤੇ ਇਸ ਦਾ ਰੰਗ ਕਾਲਾ ਪੈ ਜਾਂਦਾ ਹੈ, ਜਿਸ ਨਾਲ ਇਸ ਨੂੰ ਕਾਲੇ ਮੱਸੇ ਕਹਿੰਦੇ ਹਨ |
• ਹੇਅਰ ਪ੍ਰੋਡਕਟਸ ਦੀ ਲੋੜ ਤੋਂ ਜ਼ਿਆਦਾ ਵਰਤੋਂ ਤੋਂ ਬਚਣਾ ਚਾਹੀਦਾ ਹੈ | ਹੇਅਰ ਆਇਲ ਟ੍ਰੀਟਮੈਂਟ ਜਾਂ ਸੀਰਮ ਆਦਿ ਦੀ ਹਫਤੇ ਵਿਚ ਇਕ ਵਾਰ ਹੀ ਵਰਤੋਂ ਕਰਨੀ ਬਿਹਤਰ ਰਹੇਗੀ ਅਤੇ ਇਸ ਤੋਂ ਜ਼ਿਆਦਾ ਵਰਤੋਂ ਨਾਲ ਵਾਲ ਖਰਾਬ ਹੋ ਸਕਦੇ ਹਨ |
• ਇਹ ਬਿਲਕੁਲ ਗ਼ਲਤ ਸਲਾਹ ਹੈ ਕਿ ਅੱਲੜ੍ਹ ਬੱਚਿਆਂ ਨੂੰ ਮੁਹਾਸਿਆਂ ਦੀ ਕੋਈ ਪ੍ਰਵਾਹ ਨਹੀਂ ਕਰਨੀ ਚਾਹੀਦੀ, ਇਹ ਆਪਣੇ-ਆਪ ਹੀ ਹਟ ਜਾਣਗੇ | ਅਸਲ ਵਿਚ ਅੱਲੜ੍ਹ ਬੱਚਿਆਂ ਨੂੰ ਮੁਹਾਸਿਆਂ ਤੋਂ ਬਚਾਅ ਅਤੇ ਇਲਾਜ ਦੀ ਜ਼ਿਆਦਾ ਲੋੜ ਹੁੰਦੀ ਹੈ, ਕਿਉਂਕਿ ਇਹ ਸਰੀਰ ਦੇ ਦੂਜੇ ਹਿੱਸਿਆਂ ਵਿਚ ਫੈਲ ਕੇ ਵਿਆਪਕ ਨੁਕਸਾਨ ਪਹੁੰਚਾ ਸਕਦੇ ਹਨ | ਮੁਹਾਸਿਆਂ ਨੂੰ ਹਰ ਰੋਜ਼ ਉਚਿਤ ਇਲਾਜ ਨਾਲ ਰੋਕਿਆ ਅਤੇ ਨਿਯਮਤ ਕੀਤਾ ਜਾ ਸਕਦਾ ਹੈ |
• ਇਹ ਸੱਚ ਨਹੀਂ ਹੈ ਕਿ ਚਿਹਰੇ 'ਤੇ ਨਿਸ਼ਾਨ ਅਤੇ ਧੱਬੇ ਗਰਭ ਅਵਸਥਾ ਤੋਂ ਬਾਅਦ ਹੀ ਉੱਭਰਦੇ ਹਨ | ਚਿਹਰੇ 'ਤੇ ਦਾਗ-ਧੱਬਿਆਂ ਦੇ ਨਿਸ਼ਾਨ ਗਰਭ ਅਵਸਥਾ ਤੋਂ ਪਹਿਲਾਂ ਵੀ ਉੱਭਰ ਸਕਦੇ ਹਨ, ਕਿਉਂਕਿ ਇਹ ਚਮੜੀ ਵਿਚ ਲਚੀਲੇਪਨ ਦੀ ਕਮੀ ਨਾਲ ਪੈਦਾ ਹੁੰਦੇ ਹਨ | ਇਹ ਆਮ ਤੌਰ 'ਤੇ ਭਾਰ ਵਧਣ ਤੋਂ ਬਾਅਦ ਘਟਾਉਣ ਦੀ ਪ੍ਰਕਿਰਿਆ ਦੌਰਾਨ ਉੱਭਰਦੇ ਹਨ |
• ਸਰਦੀਆਂ ਵਿਚ ਸਨਸਕ੍ਰੀਨ ਲਗਾਉਣ ਦੀ ਵੀ ਲੋੜ ਹੁੰਦੀ ਹੈ | ਸਨਸਕ੍ਰੀਨ ਨੂੰ ਸਰਦੀਆਂ ਵਿਚ ਵੀ ਲਗਾਉਣਾ ਚਾਹੀਦਾ ਹੈ, ਖਾਸ ਕਰਕੇ ਜਦੋਂ ਸਰਦੀਆਂ ਵਿਚ ਕਾਫੀ ਸਮਾਂ ਸੂਰਜ ਦੀਆਂ ਕਿਰਨਾਂ ਦਾ ਸਾਹਮਣਾ ਕਰਨਾ ਪਵੇ | ਸਨਸਕ੍ਰੀਨ ਚਮੜੀ ਨੂੰ ਨੁਕਸਾਦਾਇਕ ਕਿਰਨਾਂ ਤੋਂ ਬਚਾਉਣ ਵਿਚ ਮਦਦਗਾਰ ਸਾਬਤ ਹੁੰਦਾ ਹੈ |
• ਨਹਾਉਣ ਤੋਂ ਬਾਅਦ ਵਾਲਾਂ ਨੂੰ ਕੁਦਰਤੀ ਤੌਰ 'ਤੇ ਸੱੁਕਣ ਦਿਓ ਅਤੇ ਤੌਲੀਏ ਜਾਂ ਹੇਅਰ ਡਰਾਇਰ ਦੀ ਘੱਟ ਵਰਤੋਂ ਕਰੋ, ਕਿਉਂਕਿ ਇਸ ਨਾਲ ਵਾਲਾਂ ਦੇ ਟੱੁਟਣ ਦੀ ਸਮੱਸਿਆ ਖੜ੍ਹੀ ਹੋ ਜਾਂਦੀ ਹੈ |
• ਇਹ ਸਹੀ ਨਹੀਂ ਹੈ ਕਿ ਜੇ ਵਾਲ ਲਗਾਤਾਰ ਝੜ ਰਹੇ ਹਨ ਅਤੇ ਸਿਰ ਵਿਚ ਤੇਲ ਦੀ ਮਾਲਿਸ਼ ਕਰਨ ਨਾਲ ਵਾਲ ਵਧਦੇ ਹਨ | ਜੇ ਵਾਲ ਝੜ ਰਹੇ ਹਨ ਤਾਂ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹਨ ਅਤੇ ਵਾਲਾਂ ਦੀ ਮਾਲਿਸ਼ ਕਰਨ ਨਾਲ ਵਾਲਾਂ ਦਾ ਝੜਨਾ ਵਧ ਸਕਦਾ ਹੈ | ਮਾਲਿਸ਼ ਕਰਦੇ ਸਮੇਂ ਵਾਲਾਂ ਨੂੰ ਨਾ ਰਗੜੋ | ਅਸਲ ਵਿਚ ਖੋਪੜੀ ਦੀ ਚਮੜੀ ਨੂੰ ਉਂਗਲੀਆਂ ਨਾਲ ਗੋਲਾਕਾਰ ਤਰੀਕੇ ਨਾਲ ਮਾਲਿਸ਼ ਕਰੋ |
• ਅੱਖਾਂ ਵਿਚ ਕੱਜਲ ਲਗਾਉਂਦੇ ਸਮੇਂ ਪੂਰੀ ਸਾਵਧਾਨੀ ਵਰਤੋ ਅਤੇ ਆਪਣੇ ਹੱਥਾਂ ਦੀਆਂ ਉਂਗਲੀਆਂ ਨਾਲ ਕਦੇ ਕੱਜਲ ਨਾ ਲਗਾਓ, ਕਿਉਂਕਿ ਇਸ ਨਾਲ ਹੱਥਾਂ 'ਤੇ ਜਮ੍ਹਾਂ ਕੀਟਾਣੂ ਅੱਖਾਂ ਵਿਚ ਪ੍ਰਵੇਸ਼ ਕਰਕੇ ਅਲਰਜੀ ਪੈਦਾ ਕਰ ਦਿੰਦੇ ਹਨ, ਜਿਸ ਨਾਲ ਅੱਖਾਂ ਨੂੰ ਨੁਕਸਾਨ ਹੁੰਦਾ ਹੈ | (ਸਮਾਪਤ)

ਆਓ ਕੁਝ ਕਰੀਏ ਅਜਿਹਾ ਕਿ ਲਹਿਰਾਉਣ ਲੱਗਣ ਵਾਲ

ਵਾਲਾਂ ਨੂੰ ਸੁੰਦਰ, ਸਿਹਤਮੰਦ ਅਤੇ ਰੇਸ਼ਮੀ ਬਣਾਉਣ ਲਈ ਔਰਤਾਂ ਕੀ ਕੁਝ ਨਹੀਂ ਕਰਦੀਆਂ, ਪਰ ਵਾਲਾਂ ਨੂੰ ਆਪਣੇ ਅਨੁਸਾਰ ਉਹ ਫਿਰ ਵੀ ਨਹੀਂ ਢਾਲ ਪਾਉਂਦੀਆਂ | ਅਸਲੀਅਤ ਤਾਂ ਇਹ ਹੈ ਕਿ ਜੋ ਕੁਦਰਤ ਦੀ ਦੇਣ ਹੈ, ਉਸ ਵਿਚ ਫੇਰਬਦਲ ਜ਼ਿਆਦਾ ਕੀਤੀ ਹੀ ਨਹੀਂ ਜਾ ਸਕਦੀ |
ਜੇ ਤੁਹਾਡੇ ਵਾਲ ਰੱੁਖੇ ਹਨ ਤਾਂ ਤੁਸੀਂ ਉਨ੍ਹਾਂ ਨੂੰ ਨਾਰਮਲ ਵੀ ਨਹੀਂ ਬਣਾ ਸਕਦੇ | ਜੇ ਤੁਹਾਡੇ ਵਾਲ ਤੇਲੀ ਹਨ ਤਾਂ ਤੁਸੀਂ ਉਨ੍ਹਾਂ ਨੂੰ ਰੱੁਖੇ ਅਤੇ ਤੇਲੀ ਨਹੀਂ ਬਣਾ ਸਕਦੇ | ਸੱਚ ਪੱੁਛੋ ਤਾਂ ਕੋਈ ਵੀ ਔਰਤ ਆਪਣੇ ਵਾਲਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੁੰਦੀ | ਕੋਈ ਨਾ ਕੋਈ ਵਾਲਾਂ ਦੀ ਸਮੱਸਿਆ ਹਰ ਕਿਸੇ ਨੂੰ ਘੇਰੀ ਰੱਖਦੀ ਹੈ | ਵੱਖ-ਵੱਖ ਤਰ੍ਹਾਂ ਦੇ ਸਾਬਣ, ਸ਼ੈਂਪੂ ਅਤੇ ਤੇਲ ਲਗਾਉਣ ਦੇ ਬਾਵਜੂਦ ਤੁਸੀਂ ਆਪਣੇ ਵਾਲਾਂ ਨੂੰ ਮਨਚਾਹਿਆ ਨਹੀਂ ਬਣਾ ਸਕਦੇ | ਕਿਸੇ ਦੇ ਵਾਲ ਬਹੁਤ ਛੇਤੀ ਵਧਦੇ ਹਨ ਅਤੇ ਗੋਡਿਆਂ ਤੋਂ ਵੀ ਹੇਠਾਂ ਚਲੇ ਜਾਂਦੇ ਹਨ ਅਤੇ ਉਨ੍ਹਾਂ ਔਰਤਾਂ ਨੂੰ ਜੇ ਛੋਟੇ ਵਾਲ ਪਸੰਦ ਹੋਣ ਤਾਂ ਵਾਲਾਂ ਨੂੰ ਵਾਰ-ਵਾਰ ਕਟਵਾਉਣਾ ਉਨ੍ਹਾਂ ਲਈ ਮਹਿੰਗਾ ਪੈ ਸਕਦਾ ਹੈ | ਵਾਰ-ਵਾਰ ਬਿਊਟੀਪਾਰਲਰ ਦੇ ਚੱਕਰ ਲਗਾਉਣਾ ਉਹ ਪਸੰਦ ਨਹੀਂ ਕਰਨਗੀਆਂ | ਉਨ੍ਹਾਂ ਦੇ ਵਾਲ ਹੋਰ ਨਾ ਵਧਣ, ਇਸ ਵਾਸਤੇ ਉਹ ਵਾਲਾਂ ਦੀ ਦੇਖਭਾਲ ਕਰਨੀ ਬੰਦ ਕਰ ਦੇਣਗੀਆਂ | ਸ਼ਾਇਦ ਇਸ ਨਾਲ ਉਨ੍ਹਾਂ ਦੇ ਵਾਲਾਂ ਦੀ ਚਮਕ ਹੀ ਖ਼ਤਮ ਹੋ ਜਾਵੇ ਅਤੇ ਵਾਲ ਵਧਣੇ ਫਿਰ ਵੀ ਘੱਟ ਨਾ ਹੋਣ | ਕੁਦਰਤੀ ਤੌਰ 'ਤੇ ਵਾਲ ਜਿਹੋ ਜਿਹੇ ਹਨ, ਉਹੋ ਜਿਹੇ ਹੀ ਰਹਿਣਗੇ | ਥੋੜ੍ਹੀ ਜਿਹੀ ਲਾਪ੍ਰਵਾਹੀ ਨਾਲ ਤੁਸੀਂ ਉਨ੍ਹਾਂ ਦੀ ਸੁੰਦਰਤਾ ਵੀ ਗੁਆ ਬੈਠੋਗੇ |
ਕਿਸੇ ਵੀ ਕੁਦਰਤੀ ਚੀਜ਼ ਨੂੰ ਤੁਸੀਂ ਬਦਲ ਨਹੀਂ ਸਕਦੇ ਪਰ ਤੁਸੀਂ ਉਸ ਨੂੰ ਸੰਵਾਰ ਜ਼ਰੂਰ ਸਕਦੇ ਹੋ | ਜੇ ਤੁਹਾਡੇ ਵਾਲ ਰੱੁਖੇ ਹਨ ਤਾਂ ਵਾਲਾਂ ਨੂੰ ਕੁਦਰਤੀ ਤੇਲ ਵਿਚ ਡੁਬੋ ਕੇ ਮਾਲਿਸ਼ ਕਰੋ | ਜੇ ਤੁਹਾਡੇ ਵਾਲ ਆਮ ਹਨ ਤਾਂ ਉਨ੍ਹਾਂ ਨੂੰ ਹਫ਼ਤੇ ਵਿਚ ਇਕ ਵਾਰ ਤੇਲ ਲਗਾਓ ਅਤੇ ਜੇ ਤੁਹਾਡੇ ਵਾਲ ਤੇਲੀ ਹਨ ਤਾਂ ਵੀ ਆਪਣੇ ਵਾਲਾਂ ਵਿਚ ਕਦੇ-ਕਦੇ ਤੇਲ ਲਗਾਉਣਾ ਨਾ ਭੱੁਲੋ | ਹਾਂ, ਵਾਲਾਂ ਨੂੰ ਤੇਲ ਵਿਚ ਤਰ ਤਾਂ ਹੀ ਕਰੋ ਜੇ ਉਹ ਰੱੁਖੇ ਹੋਣ, ਤੇਲੀ ਨਹੀਂ | ਉਸੇ ਸ਼ੈਂਪੂ ਅਤੇ ਉਸੇ ਤੇਲ ਦੀ ਵਰਤੋਂ ਕਰੋ, ਜੋ ਤੁਹਾਡੇ ਵਾਲਾਂ ਦੇ ਅਨੁਕੂਲ ਹੋਵੇ |
ਜੇ ਤੁਹਾਡੇ ਵਾਲ ਝੜਦੇ ਹਨ ਤਾਂ ਇਸ ਦਾ ਇਲਾਜ ਕੋਈ ਦਵਾਈ, ਖਾਸ ਸ਼ੈਂਪੂ ਜਾਂ ਸਾਬਣ ਨਹੀਂ, ਸਗੋਂ ਸੰਤੁਲਤ ਭੋਜਨ ਹੈ | ਭੋਜਨ ਵਿਚ ਜੇ ਤੁਸੀਂ ਪ੍ਰੋਟੀਨ ਸੰਤੁਲਤ ਮਾਤਰਾ ਵਿਚ ਲੈਂਦੇ ਹੋ ਤਾਂ ਤੁਹਾਡੇ ਵਾਲਾਂ ਦਾ ਝੜਨਾ ਨਿਸਚਿਤ ਹੀ ਘੱਟ ਹੋ ਜਾਵੇਗਾ | ਵਾਲਾਂ ਨੂੰ ਵੀ ਭੋਜਨ ਦੀ ਲੋੜ ਹੁੰਦੀ ਹੈ ਅਤੇ ਉਨ੍ਹਾਂ ਦਾ ਭੋਜਨ ਹੈ ਪ੍ਰੋਟੀਨ | ਵਾਲ ਕਿਉਂਕਿ ਨਿਰਜੀਵ ਹੁੰਦੇ ਹਨ, ਸੋ ਜ਼ਰੂਰਤ ਹੈ ਉਨ੍ਹਾਂ ਦੀ ਜ਼ਿਆਦਾ ਦੇਖਭਾਲ ਦੀ | ਤੁਸੀਂ ਜੇ ਵਾਲਾਂ ਨੂੰ ਜ਼ਿਆਦਾ ਕੰਘੀ ਕਰੋਗੇ ਤਾਂ ਵਾਲ ਝੜਨਗੇ ਹੀ | ਵਾਲਾਂ ਵਿਚ ਸਿਕਰੀ ਅਤੇ ਵਾਲਾਂ ਦੇ ਸਫੈਦ ਹੋਣ ਦਾ ਕਾਰਨ ਸੰਤੁਲਿਤ ਭੋਜਨ ਦੀ ਕਮੀ ਹੈ |
ਆਪਣੇ ਵਾਲਾਂ ਨੂੰ ਗੰਦਾ ਨਾ ਹੋਣ ਦਿਓ | ਹਫ਼ਤੇ ਵਿਚ ਦੋ ਵਾਰ ਵਾਲਾਂ ਨੂੰ ਜ਼ਰੂਰ ਧੋਵੋ | ਵਾਲਾਂ ਵਿਚ ਰੋਜ਼ ਕੰਘੀ ਕਰੋ | ਇਸ ਨਾਲ ਵਾਲਾਂ ਦੀ ਗੰਦਗੀ ਦੂਰ ਹੋਵੇਗੀ | ਵਾਲਾਂ 'ਤੇ ਜ਼ਿਆਦਾ ਸਮੇਂ ਲਈ ਸਕਾਰਫ ਵੀ ਨਹੀਂ ਬੰਨ੍ਹ ਕੇ ਰੱਖਣਾ ਚਾਹੀਦਾ | ਇਸ ਨਾਲ ਵਾਲਾਂ ਦੇ ਟੱੁਟਣ ਦੀ ਸਮੱਸਿਆ ਜ਼ਿਆਦਾ ਬਣ ਜਾਂਦੀ ਹੈ | ਵਾਲਾਂ ਦੀ ਸਾਫ਼-ਸਫ਼ਾਈ ਨਾਲ ਵੀ ਬਹੁਤ ਫਰਕ ਪੈਂਦਾ ਹੈ | ਫਿਰ ਕਿਉਂ ਨਹੀਂ ਪਾਓਗੇ ਤੁਸੀਂ ਲਹਿਰਾਉਂਦੇ ਹੋਏ ਵਾਲ?

ਗਰਮੀਆਂ ਵਿਚ ਤਾਜ਼ਗੀ ਅਤੇ ਫ਼ੁਰਤੀ ਦੇਵੇਗਾ ਮਾਕਟੇਲ ਡਿੰ੍ਰਕ

ਫਰੂਟ ਪੰਚ
ਸਮੱਗਰੀ : 1 ਕੱਪ ਸੰਤਰੇ ਦਾ ਰਸ, 1 ਕੱਪ ਅਨਾਨਾਸ ਦਾ ਰਸ, 1/2 ਕੱਪ ਫਰੈਸ਼ ਕ੍ਰੀਮ, 1/2-1 ਛੋਟਾ ਚਮਚ ਰੂਹਅਫਜ਼ਾ |
ਸਜਾਵਟ ਲਈ : ਅੰਬ ਅਤੇ ਤਰਬੂਜ ਦੇ ਟੁਕੜੇ, ਕਾਲੇ ਅੰਗੂਰ, ਪੁਦੀਨੇ ਦੇ ਪੱਤੇ ਠੰਢੇ ਪਾਣੀ ਵਿਚ ਭਿੱਜੇ ਹੋਏ |
ਵਿਧੀ : 1. ਮੈਂਗੋ ਟੁਕੜੇ, ਅੰਗੂਰ ਅਤੇ ਤਰਬੂਜ ਟੁਕੜੇ ਨੂੰ ਪੁਦੀਨੇ ਦੇ ਪੱਤਿਆਂ ਨਾਲ ਇਕ ਲੱਕੜੀ ਦੇ ਟੁਕੜਿਆਂ ਵਿਚ ਪਾਓ ਅਤੇ ਮਿਕਸ ਕਰਨ ਲਈ ਇਕ ਪਾਸੇ ਰੱਖੋ | 2. ਪੰਚ ਦੀ ਸਾਰੀ ਸਮੱਗਰੀ ਨੂੰ ਇਕੱਠੀ ਕਰਕੇ ਮਿਕਸੀ ਵਿਚ ਚਲਾਓ | 3. ਬਰਫ਼ ਦੇ ਟੁਕੜਿਆਂ ਨੂੰ ਇਕ ਗਿਲਾਸ ਵਿਚ ਰੱਖੋ | ਮਿਕਸਚਰ ਨੂੰ ਉੱਪਰ ਪਾਓ | 4. ਫਲਾਂ ਨਾਲ ਬਣੀ ਹੋਈ ਸਟਿਕ ਨੂੰ ਗਿਲਾਸ ਵਿਚ ਰੱਖੋ | ਸਟ੍ਰਾਅ ਦੇ ਨਾਲ ਸਰਵ ਕਰੋ |
ਜਿੰਜਰ ਪੰਚ
ਸਮੱਗਰੀ : ਇਕੱਠੇ ਉਬਾਲੋ-
100 ਗ੍ਰਾਮ ਅਦਰਕ ਧੋ ਕੇ, ਛਿੱਲ ਸਮੇਤ ਕੱੁਟ ਲਓ, 1 ਕੱਪ ਖੰਡ, 3 ਕੱਪ ਪਾਣੀ, 6-8 ਅਦਰਕ ਦੇ ਪਤਲੇ ਟੁਕੜੇ (ਗਲਾਸ ਵਿਚ ਰੱਖਣ ਲਈ), ਬਲੈਕ ਟੀ, 2 ਕੱਪ ਪਾਣੀ, ਛੋਟੇ ਚਮਚ ਸਾਧਾਰਨ ਚਾਹ ਪੱਤੀ |
ਹੋਰ ਸਮੱਗਰੀ : 1 ਕੱਪ ਸੰਤਰੇ ਦਾ ਰਸ, 8 ਵੱਡੇ ਚਮਚ ਨਿੰਬੂ ਦਾ ਰਸ, 3 ਕੱਪ ਕੱੁਟੀ ਹੋਈ ਬਰਫ਼ |
ਵਿਧੀ : 1. ਕੱੁਟਿਆ ਹੋਇਆ ਅਦਰਕ, ਅਦਰਕ ਦੇ ਟੁਕੜੇ, ਖੰਡ ਅਤੇ 3 ਕੱਪ ਸੌਸ ਪੈਨ ਵਿਚ ਉਬਾਲੋ | ਉਬਾਲਾ ਆਉਣ ਤੋਂ ਬਾਅਦ ਘੱਟ ਸੇਕ 'ਤੇ 10 ਮਿੰਟ ਪਕਾਓ | ਜਿੰਜਰ ਸਿਰਪ ਛਾਣ ਲਓ | ਅਦਰਕ ਦੇ ਟੁਕੜਿਆਂ ਉੱਪਰ ਪਾਉਣ ਲਈ ਵੱਖਰੇ ਰੱਖੋ | 2. ਬਲੈਕ ਟੀ ਬਣਾਉਣ ਲਈ ਚਾਹ-ਪੱਤੀ 'ਤੇ 2 ਕੱਪ ਉਬਲਦਾ ਪਾਣੀ ਪਾਓ | ਠੰਢਾ ਹੋਣ ਦਿਓ | 3. ਜਿੰਜਰ ਸਿਰਪ ਵਿਚ ਬਲੈਕ ਟੀ ਅਤੇ ਹੋਰ ਸਮੱਗਰੀ ਮਿਲਾਓ | 4. ਗਿਲਾਸ ਵਿਚ ਅਦਰਕ ਦੇ ਟੁਕੜੇ ਪਾਓ ਅਤੇ ਉੱਪਰੋਂ ਜਿੰਜਰ ਪੰਚ ਪਾ ਕੇ ਪਰੋਸੋ |

-ਨੀਤਾ ਮਹਿਤਾ

ਬੱਚਿਆਂ ਵਿਚ ਮੁੱਢ ਤੋਂ ਹੀ ਪਾਓ ਚੰਗੀਆਂ ਆਦਤਾਂ

ਬੱਚਾ ਆਪਣੇ ਮਾਂ-ਬਾਪ, ਪਰਿਵਾਰ ਅਤੇ ਆਲੇ-ਦੁਆਲੇ ਤੋਂ ਹਮੇਸ਼ਾ ਹੀ ਸਿੱਖਦਾ ਰਹਿੰਦਾ ਹੈ, ਜੋ ਕੁਦਰਤ ਦਾ ਨਿਯਮ ਵੀ ਹੈ | ਉਹ ਚੰਗੇ-ਬੁਰੇ ਤੋਂ ਬੇਖਬਰ ਹੁੰਦਾ ਹੈ | ਜੋ ਵੀ ਦੇਖਦਾ ਹੈ, ਉਹੀ ਸਿੱਖਦਾ ਹੈ | ਇਥੇ ਮਾਂ ਜਾਂ ਬਾਪ ਹੋਣ ਦੇ ਨਾਤੇ ਸਾਡਾ ਪਹਿਲਾ ਫ਼ਰਜ਼ ਇਹੀ ਬਣਦਾ ਹੈ ਕਿ ਉਸ ਦੀ ਸਿੱਖਣ ਪ੍ਰਕਿਰਿਆ ਉੱਤੇ ਨਿਗਰਾਨੀ ਰੱਖੀ ਜਾਵੇ ਕਿ ਉਹ ਕੀ ਅਨੁਕਰਣ ਕਰਦਾ ਹੈ, ਜੇ ਸਹੀ ਹੈ ਤਾਂ ਸਿੱਖਣ ਦਿਓ, ਨਹੀਂ ਤਾਂ ਉਸ ਨੂੰ ਮੋੜੋ | ਸਾਨੂੰ ਕੁਝ ਵੀ ਵਾਧੂ ਨਹੀਂ ਸਿਖਾਉਣਾ ਚਾਹੀਦਾ, ਕਿਉਂਕਿ ਸਿੱਖਣ ਲਈ ਤਾਂ ਉਹ ਆਪ ਹੀ ਬਹੁਤ ਉਤਾਵਲਾ ਹੁੰਦਾ ਹੈ, ਸਾਡਾ ਫ਼ਰਜ਼ ਹੈ ਉਸ ਦੇ ਚੰਗੇ ਜਾਂ ਬੁਰੇ ਪ੍ਰਭਾਵਾਂ 'ਤੇ ਪਹਿਰਾ ਦੇਣਾ | ਜਦ ਉਹ ਥੋੜ੍ਹਾ ਜਿਹਾ ਪ੍ਰਪੱਕ ਹੋਣ ਲੱਗੇ ਤਾਂ ਸਾਨੂੰ ਉਸ ਵਿਚ ਚੰਗੀਆਂ ਆਦਤਾਂ ਵਿਕਸਿਤ ਕਰਨੀਆਂ ਚਾਹੀਦੀਆਂ ਹਨ | ਨਿੱਕਾ ਬੱਚਾ ਸਭ ਨੂੰ ਪਿਆਰਾ ਲਗਦਾ ਹੈ | ਉਸ ਦੀਆਂ ਗੱਲਾਂ ਵੀ ਸਭ ਨੂੰ ਮੋਂਹਦੀਆਂ ਹਨ ਪਰ ਕਈ ਵਾਰ ਜੇ ਬੱਚਾ ਕੋਈ ਮਾੜੀ ਗੱਲ ਜਾਂ ਹਰਕਤ ਵੀ ਕਰਦਾ ਹੈ ਜਾਂ ਗਲਤ ਸ਼ਰਾਰਤ ਕਰਦਾ ਹੈ ਤਾਂ ਅਸੀਂ ਉਸ ਨੂੰ ਦੇਖ ਕੇ ਹੱਸਦੇ ਹਾਂ, ਉਸ ਨੂੰ ਟੋਕਣ ਦੀ ਥਾਂ ਉਸ ਦੀਆਂ ਹਰਕਤਾਂ ਨੂੰ ਉਤਸ਼ਾਹਿਤ ਕਰਕੇ ਉਸ ਤੋਂ ਵਾਰ-ਵਾਰ ਉਹੀ ਨਕਲ ਕਰਾਉਂਦੇ ਹਾਂ ਪਰ ਅੱਗੇ ਜਾ ਕੇ ਉਸ ਦਾ ਅੰਜਾਮ ਗਲਤ ਨਿਕਲਦਾ ਹੈ |
ਬੱਚਾ ਜਦ ਸੁਰਤ ਸੰਭਾਲਦਾ ਹੈ, 2-3 ਵਰਿ੍ਹਆਂ ਦਾ ਹੁੰਦਾ ਹੈ ਤਾਂ ਸਾਨੂੰ ਉਸ ਦੀਆਂ ਆਦਤਾਂ ਦਾ ਬਰੀਕੀ ਨਾਲ ਨਿਰੀਖਣ ਕਰਕੇ ਇਹ ਅੰਦਾਜ਼ਾ ਲਗਾ ਲੈਣਾ ਚਾਹੀਦਾ ਹੈ ਕਿ ਉਹ ਸਹੀ ਪਾਸੇ ਜਾ ਰਿਹਾ ਹੈ ਜਾਂ ਗਲਤ | ਉਸ ਨੂੰ ਹਰ ਰੋਜ਼ ਕਦਮ-ਕਦਮ 'ਤੇ ਇਕ-ਇਕ ਕਰਕੇ ਕੋਈ ਵਧੀਆ ਆਦਤ ਤੇ ਸੰਸਕਾਰ ਸਿਖਾਇਆ ਜਾਵੇ, ਖਾਣ-ਪੀਣ ਦਾ, ਬੈਠਣ-ਉਠਣ ਦਾ, ਬੋਲਣ-ਚੱਲਣ ਦਾ ਢੰਗ ਸੋਧਿਆ ਜਾਵੇ | ਬੱਚੇ ਇਕਦਮ ਸਖਤੀ ਨਾਲ ਨਹੀਂ ਸਿੱਖਦੇ, ਬੱਚੇ ਨਕਲ ਕਰਕੇ ਸਿੱਖਦੇ ਹਨ | ਜਿਵੇਂ ਅਸੀਂ ਕਰਾਂਗੇ, ਉਵੇਂ ਹੀ ਉਹ ਸਿੱਖਦੇ ਹਨ, ਜਿਵੇਂ ਅਸੀਂ ਬੋਲਾਂਗੇ, ਉਠਾਂਗੇ, ਬੈਠਾਂਗੇ, ਖਾਵਾਂਗੇ, ਪੀਵਾਂਗੇ, ਦੂਜਿਆਂ ਨਾਲ ਵਿਚਰਾਂਗੇ, ਉਵੇਂ ਹੀ ਕਰਨਗੇ | ਇਸ ਲਈ ਸਾਨੂੰ ਖੁਦ ਨੂੰ ਉਨ੍ਹਾਂ ਦਾ ਸ਼ੀਸ਼ਾ ਬਣਨਾ ਪਵੇਗਾ | ਥੋੜ੍ਹਾ ਜਿਹਾ ਹੋਰ ਵੱਡਾ ਹੋਣ ਲਗਦਾ ਹੈ 4-5 ਕੁ ਵਰਿ੍ਹਆਂ ਦਾ, ਤਾਂ ਹੋਰ ਆਲੇ-ਦੁਆਲੇ ਨੂੰ ਸਵਾਰ ਕੇ ਰੱਖਣ ਦੀਆਂ ਆਦਤਾਂ ਪਾਓ, ਜਿਵੇਂ ਕਿ ਹਰ ਚੀਜ਼ ਟਿਕਾਣੇ 'ਤੇ ਰੱਖਣੀ, ਆਪਣੀਆਂ ਚੀਜ਼ਾਂ ਤੇ ਖਿਡੌਣਿਆਂ ਨੂੰ ਸੰਭਾਲ ਕੇ ਰੱਖਣਾ, ਕੁਝ ਵੀ ਖਾ ਕੇ ਬਰਤਨ ਜਾਂ ਲਿਫ਼ਾਫ਼ਾ ਵਗੈਰਾ ਉਥੇ ਹੀ ਨਹੀਂ ਸੱੁਟਣਾ, ਸਫ਼ਾਈ ਬਾਰੇ ਵੀ ਜਾਗਰੂਕ ਕਰਨਾ ਆਦਿ ਕਈ ਗੱਲਾਂ |
ਮੁੱਢ ਤੋਂ ਇਕ ਹੋਰ ਅਹਿਮ ਗਲਤ ਆਦਤ ਤੋਂ ਉਸ ਨੂੰ ਦੂਰ ਰੱਖਣਾ ਜੋ ਕਿ ਅੱਜ ਦੇ ਯੁੱਗ ਦੀ ਵੱਡੀ ਸਮੱਸਿਆ ਹੈ, ਉਹ ਹੈ 'ਮੋਬਾਈਲ ਫ਼ੋਨ' | ਕਈ ਵਾਰ ਅਸੀਂ ਖੇਡਣ ਦੇ ਤੌਰ 'ਤੇ ਬੱਚਿਆਂ ਨੂੰ ਫ਼ੋਨ ਦੇ ਦਿੰਦੇ ਹਾਂ ਤੇ ਬੱਚਿਆ ਨੂੰ ਵੀ ਬਹੁਤ ਜ਼ਬਰਦਸਤ ਚਸਕਾ ਲੱਗ ਜਾਂਦਾ ਹੈ ਕਿ ਫ਼ੋਨ ਤੋਂ ਬਿਨਾਂ ਨਾ ਖਾਣਾ, ਨਾ ਪੀਣਾ, ਨਾ ਕੋਈ ਹੋਰ ਕੰਮ ਦੇ ਆਖੇ ਲੱਗਣਾ | ਬਾਅਦ 'ਚ ਮਾਪਿਆਂ ਨੂੰ ਖੁਦ ਦੀ ਸਹੇੜੀ ਮੁਸੀਬਤ ਬਹੁਤ ਤੰਗ ਕਰਦੀ ਹੈ | ਇਸ ਲਈ ਕੋਸ਼ਿਸ਼ ਇਹੀ ਹੋਵੇ ਕਿ ਬੱਚਿਆਂ ਦੀ ਮੌਜੂਦਗੀ ਵਿਚ ਫ਼ੋਨ ਜਾਂ ਟੀ.ਵੀ. ਦੀ ਬਹੁਤ ਹੀ ਘੱਟ ਵਰਤੋਂ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਪਹੁੰਚ ਤੋਂ ਪਾਸੇ ਹੀ ਰੱਖਣਾ ਚਾਹੀਦਾ ਹੈ | ਦੂਜੀ ਵੱਡੀ ਮੁਸੀਬਤ ਹੈ ਅੱਜ ਦੇ ਸਮੇਂ ਵਿਚ 'ਜੰਕ ਫ਼ੂਡ, ਟਾਫ਼ੀਆਂ ਅਤੇ ਸਨੈਕਸ' | ਜੋ ਵੀ ਘਰ ਵਿਚ ਪੱਕਿਆ, ਉਹੀ ਖਵਾਓ ਤਾਂ ਜੋ ਉਨ੍ਹਾਂ ਦੇ ਮੂੰਹ ਨੂੰ ਸਾਰੇ ਭੋਜਨ ਲੱਗ ਜਾਣ ਤੇ ਬਾਹਰ ਦਾ ਖਾਣ ਦੀ ਉਨ੍ਹਾਂ ਵਿਚ ਲਾਲਸਾ ਨਾ ਵਧੇ | ਅਸੀਂ ਸ਼ੌਾਕ ਨਾਲ ਉਨ੍ਹਾਂ ਨੂੰ ਬਾਹਰੋਂ ਵੰਨ-ਸੁਵੰਨੀਆਂ ਚੀਜ਼ਾਂ ਲਿਆ ਕੇ ਪਰੋਸਦੇ ਹਾਂ | ਬਸ ਫ਼ਿਰ ਜੋ ਇਕ ਵਾਰ ਮੂੰਹ ਨੂੰ ਸਵਾਦ ਲੱਗ ਗਿਆ, ਉਸ ਤੋਂ ਖਹਿੜਾ ਛੁਡਾਉਣਾ ਨਾਮੁਮਕਿਨ ਹੈ ਤੇ ਘਰੇਲੂ ਭੋਜਨ ਤੋਂ ਬੱਚਾ ਮੂੰਹ ਮੋੜ ਲੈਂਦਾ ਹੈ ਤੇ ਇਸ ਗੱਲ ਦੇ ਜੋ ਸਰੀਰਕ ਤੇ ਬੌਧਿਕ ਨੁਕਸਾਨ ਹਨ, ਉਹ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ | ਜੇ ਇਨ੍ਹਾਂ ਚੀਜ਼ਾਂ ਤੋਂ ਬੱਚਾ ਵਾਕਿਫ਼ ਨਹੀਂ, ਅਸੀਂ ਉਹਨੂੰ ਵਾਕਿਫ਼ ਕਿਉਂ ਕਰਾਉਂਦੇ ਹਾਂ?
ਬਾਕੀ ਰਹੀ ਗੱਲ ਆਦਤਾਂ ਅਤੇ ਸੰਸਕਾਰਾਂ ਦੀ ਤਾਂ ਇਹ ਸਾਡੀ ਪਲ-ਪਲ ਦੀ ਮਿਹਨਤ ਹੁੰਦੀ ਹੈ, ਅਸੀਂ ਬੱਚੇ ਦੀ ਕੋਈ ਵੀ ਚੰਗੀ-ਬੁਰੀ ਗੱਲ ਨਜ਼ਰਅੰਦਾਜ਼ ਨਹੀਂ ਕਰ ਸਕਦੇ, ਕਿਉਂਕਿ ਜੋ ਆਦਤ ਇਕ ਵਾਰ ਪੱਕ ਗਈ, ਉਸ ਨੂੰ ਬਦਲਣਾ ਬਹੁਤ ਮੁਸ਼ਕਿਲ ਹੈ, ਜਿਸ ਨਾਲ ਬੱਚੇ ਨੂੰ ਵੀ ਕਈ ਵਾਰ ਕੁੱਟ ਜਾਂ ਝਿੜਕਾਂ ਪੈਂਦੀਆਂ ਹਨ, ਜਿਸ ਨਾਲ ਉਹ ਹੋਰ ਬਾਗ਼ੀ ਹੋ ਜਾਂਦਾ ਹੈ ਤੇ ਅਸੀਂ ਵੀ ਪ੍ਰੇਸ਼ਾਨ ਹੁੰਦੇ ਹਾਂ | ਸੋ ਕੁਦਰਤ ਦੇ ਨਿਯਮਾਂ ਅਨੁਸਾਰ ਚਲਦੇ ਹੋਏ ਮਸ਼ੀਨੀ ਯੁੱਗ ਵਿਚੋਂ ਨਿਕਲ ਕੇ ਬੱਚੇ ਨੂੰ ਕੁਦਰਤੀ ਰੂਪ ਵਿਚ ਸਿਖਾਓ, ਤਾਂ ਜੋ ਬੱਚੇ ਦਾ, ਮਾਪਿਆਂ ਦਾ ਤੇ ਕੁਦਰਤ ਦਾ ਕੋਈ ਨੁਕਸਾਨ ਨਾ ਹੋਵੇ |

-ਸ: ਸ: ਸ: ਰੱਲੀ (ਮਾਨਸਾ) | ਮੋਬਾ: 82838-32839


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX