ਤਾਜਾ ਖ਼ਬਰਾਂ


ਖਮਾਣੋਂ ‘ਚ ਇਕ ਹੋਰ ਹਾਈਵੇ ਪੁਲਿਸ ਪਾਰਟੀ ਮੁਲਾਜ਼ਮ ਕੋਰੋਨਾ ਪਾਜ਼ੀਟਿਵ
. . .  1 day ago
ਖਮਾਣੋਂ, 14 ਜੁਲਾਈ (ਮਨਮੋਹਣ ਸਿੰਘ ਕਲੇਰ )-ਸੋਮਵਾਰ ਨੂੰ ਸਿਹਤ ਵਿਭਾਗ ਖਮਾਣੋਂ ਵਲੋਂ ਸੀਨੀਅਰ ਮੈਡੀਕਲ ਅਫਸਰ ਡਾ. ਹਰਭਜਨ ਰਾਮ ਅਤੇ ਕਰੋਨਾ ਸਬੰਧੀ ਪ੍ਰਬੰਧਕੀ ਟੀਮ ਦੇ ਮੁਖੀ ਡਾ ਨਰੇਸ਼ ਚੌਹਾਨ ਦੀ ਅਗਵਾਈ 62 ਲੋਕਾਂ ਦੇ ਕਰੋਨਾ ...
ਕਵਾੜ ਦੇ ਗੁਦਾਮ ਵਿਚ ਸ਼ਾਰਟ ਸਰਕਟ ਨਾਲ ਲਗੀ ਭਿਆਨਕ ਅੱਗ
. . .  1 day ago
ਅੰਮ੍ਰਿਤਸਰ ,14 ਜੁਲਾਈ (ਰਾਜੇਸ਼ ਕੁਮਾਰ ਸੰਧੂ)- ਅੰਮ੍ਰਿਤਸਰ ਦੇ ਥਾਣਾ ਰਾਮਬਾਗ ਦੇ ਇਲਾਕੇ "ਕਟੜਾ ਬਘੀਆ" ਵਿਖੇ ਇਕ ਕਵਾੜ ਦੇ ਗੁਦਾਮ ਵਿਚ ਸ਼ਾਰਟ ਸਰਕਟ ਨਾਲ ਲਗੀ ਭਿਆਨਕ ਅੱਗ ਕਾਰਣ ਗੁਦਾਮ ਵਿਚ ਪਏ ਗੱਤੇ ਨੂੰ ...
ਨਵੋਦਿਆ ਵਿਦਿਆਲਿਆ 'ਚ ਇਕਾਂਤਵਾਸ ਕੀਤੇ ਦੋ ਲੋਕਾਂ 'ਚ ਕੋਰੋਨਾ ਦੀ ਪੁਸ਼ਟੀ
. . .  1 day ago
ਸ਼ਾਹਕੋਟ, 14 ਜੁਲਾਈ (ਦਲਜੀਤ ਸਚਦੇਵਾ)- ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ (ਸ਼ਾਹਕੋਟ) ਵਿਖੇ ਇਕਾਂਤਵਾਸ ਕੀਤੇ ਗਏ ਦੋ ਲੋਕਾਂ 'ਚ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਬੀ.ਈ.ਈ ਚੰਦਨ ਮਿਸ਼ਰਾ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਬੀਤੇ ਦਿਨੀਂ ਵਿਦੇਸ਼ ਤੋਂ ਆਏ ਲੋਕਾਂ ਦਾ ਕੋਰੋਨਾ ਟੈਸਟ...
8 ਕੋਰੋਨਾ ਪਾਜ਼ੀਟਿਵ ਕੇਸ ਆਉਣ ਕਾਰਨ ਦਹਿਲਿਆ ਰਾਜਪੁਰਾ ਸ਼ਹਿਰ
. . .  1 day ago
ਰਾਜਪੁਰਾ, 14 ਜੁਲਾਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿੱਚ ਅੱਜ 8ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਪਟਿਆਲਾ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਗੁਰੂ ਨਾਨਕ ਕਲੋਨੀ ਵਿਚ 3, ਗੁਰੂ ਨਾਨਕ ਨਗਰ ਨਲਾਸ ਰੋਡ ਅਤੇ ਆਨੰਦ ਨਗਰ ਤੋਂ 2-2 ਅਤੇ ਇਕ ਹੋਰ...
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਰਵਾਇਆ ਕੋਰੋਨਾ ਪਾਜ਼ੀਟਿਵ ਮਰੀਜ਼ ਦਾ ਅੰਤਿਮ ਸੰਸਕਾਰ
. . .  1 day ago
ਜਲਾਲਾਬਾਦ, 14 ਜੁਲਾਈ (ਕਰਨ ਚੁਚਰਾ) - ਵਿਧਾਨ ਸਭਾ ਹਲਕੇ ਜਲਾਲਾਬਾਦ ਅਧੀਨ ਪੈਂਦੇ ਪਿੰਡ ਰੱਤਾ ਖੇੜਾ ਦੇ 50 ਸਾਲਾ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਪਹਿਲੀ ਮੌਤ ਹੋਣ ਦਾ ਸਮਾਚਾਰ ਹੈ। ਮ੍ਰਿਤਕ ਦੀ ਲਾਸ਼ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਤੋਂ ਲਿਆਂਦਾ ਗਿਆ ਹੈ। ਜਲਾਲਾਬਾਦ...
ਡੀ.ਜੀ.ਪੀ ਦਿਨਕਰ ਗੁਪਤਾ ਵੱਲੋਂ ਕਾਨਫ਼ਰੰਸ ਦੌਰਾਨ ਖ਼ਾਲਿਸਤਾਨ ਐਲਾਨੇ ਨੌਜਵਾਨਾਂ ਦੇ ਮਾਮਲੇ ਚ ਨਵਾਂ ਮੋੜ
. . .  1 day ago
ਸਮਾਣਾ, 14 ਜੁਲਾਈ ( ਹਰਵਿੰਦਰ ਸਿੰਘ ਟੋਨੀ) ਬੀਤੀ 30 ਜੂਨ ਨੂੰ ਡੀ.ਜੀ.ਪੀ ਦਿਨਕਰ ਗੁਪਤਾ ਵੱਲੋਂ ਪਟਿਆਲਾ ਵਿਖੇ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਯੂ.ਪੀ.ਏ ਤਹਿਤ ਗ੍ਰਿਫ਼ਤਾਰ ਤਿੰਨ ਨੌਜਵਾਨਾਂ ਦੇ ਮਾਮਲੇ 'ਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਪੁਲਿਸ ਵੱਲੋਂ ਇਨ੍ਹਾਂ ਚੋਂ ਇੱਕ ਨੌਜਵਾਨ ਜਸਪ੍ਰੀਤ ਸਿੰਘ ਨੂੰ ਪੁਖ਼ਤਾ ਸਬੂਤ ਨਾ ਮਿਲਣ ਕਾਰਨ ਮਾਣਯੋਗ ਅਦਾਲਤ...
ਪਠਾਨਕੋਟ ਦੇ 1 ਹੋਰ ਵਿਅਕਤੀ ਦੀ ਕੋਰੋਨਾ ਨਾਲ ਮੌਤ, ਇੱਕ ਹੋਰ ਪਾਜ਼ੀਟਿਵ
. . .  1 day ago
ਪਠਾਨਕੋਟ, 14 ਜੁਲਾਈ (ਆਰ. ਸਿੰਘ) - ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਪਠਾਨਕੋਟ 'ਚ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਇਕ ਹੋਰ ਕੋਰੋਨਾ ਪਾਜ਼ੀਟਿਵ ਆਇਆ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ 1 ਕੋਰੋਨਾ ਪਾਜ਼ੀਟਿਵ ਦੀ ਮੌਤ ਪੀ ਜੀ ਆਈ ਚੰਡੀਗੜ੍ਹ ਵਿਖੇ ਹੋਈ ਹੈ ਜੋ ਜੇਰੇ ਇਲਾਜ...
ਦੁਕਾਨਦਾਰ ਦੀ ਅੰਨ੍ਹੇਵਾਹ ਗੋਲੀਆਂ ਮਾਰ ਕੇ ਹੱਤਿਆ
. . .  1 day ago
ਮੋਗਾ, 14 ਜੁਲਾਈ (ਗੁਰਤੇਜ ਸਿੰਘ ਬੱਬੀ) - ਮੋਗਾ ਦੇ ਭੀੜ ਭਾੜ ਵਾਲੇ ਇਲਾਕੇ ਨਿਊ ਟਾਊਨ ਗਲੀ ਵਿਚ ਮੋਟਰਸਾਈਕਲ ਸਵਾਰ 2 ਨਕਾਬਪੋਸ਼ਾਂ ਨੇ ਦੁਕਾਨ ਅੰਦਰ ਵੜ ਕੇ ਦੁਕਾਨਦਾਰ ਨੂੰ ਅੰਨ੍ਹੇਵਾਹ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ। ਜ਼ਖਮੀ ਹਾਲਤ ਵਿਚ ਦੁਕਾਨਦਾਰ ਤਜਿੰਦਰ ਸਿੰਘ ਉਰਫ ਪਿੰਕਾ ਪੁੱਤਰ ਦਰਸ਼ਨ ਸਿੰਘ ਵਾਸੀ ਬਾਗ ਗਲੀ ਮੋਗਾ ਨੂੰ ਸਿਵਲ ਹਸਪਤਾਲ...
ਕਾਲੀ ਸੂਚੀ 'ਚ ਸ਼ਾਮਲ ਪਰਮਜੀਤ ਪੰਮਾ ਦੀ ਰਿਹਾਇਸ਼ 'ਚ ਐਨ.ਆਈ.ਏ ਵਲੋਂ ਲਈ ਗਈ ਤਲਾਸ਼ੀ
. . .  1 day ago
ਐੱਸ.ਏ.ਐੱਸ ਨਗਰ, 12 ਜੁਲਾਈ (ਜਸਬੀਰ ਸਿੰਘ ਜੱਸੀ)- ਕੇਂਦਰ ਸਰਕਾਰ ਵੱਲੋਂ ਕਾਲੀ ਸੂਚੀ 'ਚ ਸ਼ਾਮਲ ਕੀਤੇ ਪਰਮਜੀਤ....
ਪਟਿਆਲਾ 'ਚ 78 ਹੋਰ ਵਿਅਕਤੀਆਂ ਨੂੰ ਹੋਇਆ ਕੋਰੋਨਾ
. . .  1 day ago
ਪਟਿਆਲਾ, 14 ਜੁਲਾਈ (ਮਨਦੀਪ ਸਿੰਘ ਖਰੋੜ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ 4 ਹੋਰ ਮਰੀਜ਼ਾਂ ਦੀ ਪੁਸ਼ਟੀ
. . .  1 day ago
ਸ੍ਰੀ ਮੁਕਤਸਰ ਸਾਹਿਬ, 14 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ 4 ਹੋਰ ਕੋਰੋਨਾ ਮਰੀਜ਼ਾਂ...
ਕਪੂਰਥਲਾ 'ਚ ਕੋਰੋਨਾ ਦੇ ਦੋ ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਕਪੂਰਥਲਾ, 14 ਜੁਲਾਈ (ਅਮਰਜੀਤ ਸਿੰਘ ਸਡਾਨਾ)- ਕਪੂਰਥਲਾ ਜ਼ਿਲ੍ਹੇ 'ਚ ਅੱਜ ਦੋ ਕੋਰੋਨਾ ਪਾਜ਼ੀਟਿਵ ਦੇ ਕੇਸ ...
ਦੂਸਰੇ ਟੈਸਟ 'ਚ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਜਲੰਧਰ, 14 ਜੁਲਾਈ (ਪਵਨ)- ਦੁਨੀਆ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਪੰਜਾਬ ਦੇ...
ਲੁਧਿਆਣਾ 'ਚ ਕੋਰੋਨਾ ਦੇ 106 ਮਾਮਲੇ ਆਏ ਸਾਹਮਣੇ, 5 ਮੌਤਾਂ
. . .  1 day ago
ਲੁਧਿਆਣਾ, 14 ਜੁਲਾਈ (ਸਿਹਤ ਪ੍ਰਤੀਨਿਧੀ) - ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਅੱਜ ਕੋਰੋਨਾ ਤੋਂ ਪ੍ਰਭਾਵਿਤ ...
ਨਵਾਂਸ਼ਹਿਰ 'ਚ 4 ਔਰਤਾਂ ਸਮੇਤ 9 ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਨਵਾਂਸ਼ਹਿਰ, 14 ਜੁਲਾਈ (ਗੁਰਬਖ਼ਸ਼ ਸਿੰਘ ਮਹੇ)- ਨਵਾਂਸ਼ਹਿਰ ਦੇ ਵੱਖ-ਵੱਖ ਮੁਹੱਲਿਆਂ 'ਚ ਵੀ ਹੁਣ ਕੋਰੋਨਾ ਵਾਇਰਸ ਨੇ ਲੋਕਾਂ ਨੂੰ ਜਕੜਨਾ ਸ਼ੁਰੂ ਕਰ ਦਿੱਤਾ....
ਹੁਸ਼ਿਆਰਪੁਰ ਨਾਲ ਸਬੰਧਿਤ ਨਿਆਇਕ ਅਧਿਕਾਰੀ ਕੋਰੋਨਾ ਪਾਜ਼ੀਟਿਵ
. . .  1 day ago
ਹੁਸ਼ਿਆਰਪੁਰ, 14 ਜੁਲਾਈ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ ਸ਼ਹਿਰ ਨਾਲ ਸਬੰਧਿਤ ਇੱਕ ਨਿਆਇਕ ਅਧਿਕਾਰੀ...
ਪੰਜਾਬ ਪੁਲਿਸ ਦੇ ਮੁਲਾਜ਼ਮ ਸਮੇਤ ਫ਼ਾਜ਼ਿਲਕਾ 'ਚ ਕੋਰੋਨਾ ਦੇ ਦੋ ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮੰਡੀ ਅਰਨੀਵਾਲਾ/ਫ਼ਾਜ਼ਿਲਕਾ ,14 ਜੁਲਾਈ (ਨਿਸ਼ਾਨ ਸਿੰਘ ਸੰਧੂ/ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪੰਜਾਬ ..
ਪ੍ਰੈੱਸ ਕਾਨਫ਼ਰੰਸ ਦੌਰਾਨ ਮਹੇਸ਼ਇੰਦਰ ਗਰੇਵਾਲ ਨੇ ਰੰਧਾਵਾ 'ਤੇ ਸਾਧਿਆ ਨਿਸ਼ਾਨਾ
. . .  1 day ago
ਚੰਡੀਗੜ੍ਹ, 14 ਜੁਲਾਈ (ਸੁਰਿੰਦਰਪਾਲ)- ਅਕਾਲੀ ਦਲ ਦੇ ਨੇਤਾ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਕਿ ਹੁਣ ਡੇਰੇ ਦੀ ਸਥਿਤੀ...
ਜਲੰਧਰ 'ਚ ਆਏ 63 ਕੋਰੋਨਾ ਮਰੀਜ਼ਾਂ 'ਚੋਂ 7 ਸ਼ਾਹਕੋਟ ਨਾਲ ਹਨ ਸਬੰਧਿਤ
. . .  1 day ago
ਸ਼ਾਹਕੋਟ, 14 ਜੁਲਾਈ (ਦਲਜੀਤ ਸਚਦੇਵਾ)- ਸ਼ਾਹਕੋਟ ਇਲਾਕੇ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ...
ਕੋਰੋਨਾ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਬੈਠਕਾਂ ਅਗਲੇ 15 ਦਿਨਾਂ ਲਈ ਮੁਲਤਵੀ
. . .  1 day ago
ਚੰਡੀਗੜ੍ਹ, 14 ਜੁਲਾਈ (ਅ.ਬ)- ਸ਼੍ਰੋਮਣੀ ਅਕਾਲੀ ਦਲ ਨੇ ਕੋਰੋਨਾ ਮਹਾਂਮਾਰੀ ਨੂੰ ਧਿਆਨ 'ਚ ਰੱਖਦਿਆਂ ਪਾਰਟੀਆਂ ਦੀਆਂ...
ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀ ਗੋਲੀ 'ਚ ਦੋ ਜ਼ਖਮੀ
. . .  1 day ago
ਗੁਰੂਹਰਸਹਾਏ, 14 ਜੁਲਾਈ (ਹਰਚਰਨ ਸਿੰਘ ਸੰਧੂ)- ਹਲਕਾ ਗੁਰੂਹਰਸਹਾਏ ਦੇ ਪਿੰਡ ਚੱਕ ਪੰਜੇ ਕੇ ਵਿਖੇ ਪੁਰਾਣੇ ਜ਼ਮੀਨੀ...
ਕੋਰੋਨਾ ਕਾਰਨ ਲੁਧਿਆਣਾ 'ਚ ਇੱਕ ਹੋਰ ਮਰੀਜ਼ ਦੀ ਮੌਤ
. . .  1 day ago
ਲੁਧਿਆਣਾ, 14 ਜੁਲਾਈ (ਸਿਹਤ ਪ੍ਰਤੀਨਿਧੀ)- ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਇੱਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਮਰੀਜ਼ ਨੂੰ ਸਿਵਲ ਹਸਪਤਾਲ...
ਡੇਰਾ ਸੱਚਾ ਸੌਦਾ ਅਤੇ ਕਾਂਗਰਸ ਵਲੋਂ ਅਕਾਲੀ ਦਲ 'ਤੇ ਲਾਏ ਗਏ ਦੋਸ਼ ਬੇਬੁਨਿਆਦ- ਬਲਵਿੰਦਰ ਭੂੰਦੜ
. . .  1 day ago
ਚੰਡੀਗੜ੍ਹ, 14 ਜੁਲਾਈ (ਸੁਰਿੰਦਰਪਾਲ ਸਿੰਘ)- ਅਕਾਲੀ ਦਲ ਦੇ ਨੇਤਾ ਬਲਵਿੰਦਰ ਸਿੰਘ ਭੂੰਦੜ ਨੇ ਅੱਜ ਕਿਹਾ ਹੈ ਕਿ ਬੀਤੇ ਦਿਨ ਡੇਰਾ ਸੱਚਾ ਸੌਦਾ ਅਤੇ ਅੱਜ ਕਾਂਗਰਸ ਨੇਤਾ ਸੁਨੀਲ ਜਾਖੜ ਨੇ ਪ੍ਰੈੱਸ ਕਾਨਫ਼ਰੰਸ...
ਜੰਮੂ-ਕਸ਼ਮੀਰ ਭਾਜਪਾ ਪ੍ਰਧਾਨ ਨੂੰ ਹੋਇਆ ਕੋਰੋਨਾ, ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਖ਼ੁਦ ਨੂੰ ਕੀਤਾ ਇਕਾਂਤਵਾਸ
. . .  1 day ago
ਨਵੀਂ ਦਿੱਲੀ, 14 ਜੁਲਾਈ- ਜੰਮੂ-ਕਸ਼ਮੀਰ ਦੇ ਭਾਜਪਾ ਪ੍ਰਧਾਨ ਰਵਿੰਦਰ ਰੈਨਾ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਕਟੜਾ...
ਹੁਸ਼ਿਆਰਪੁਰ 'ਚ ਕੋਰੋਨਾ ਦੇ ਦੋ ਹੋਰ ਮਾਮਲੇ ਆਏ ਸਾਹਮਣੇ
. . .  1 day ago
ਹੁਸ਼ਿਆਰਪੁਰ, 14 ਜੁਲਾਈ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ ਦੋ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਪਾਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ 209 ਹੋ ਗਈ ਹੈ। ਇਸ ਸੰਬੰਧੀ...
ਹੋਰ ਖ਼ਬਰਾਂ..

ਬਹੁਰੰਗ

ਸਦਾ ਚੇਤੇ ਰਹੇਗਾ 'ਸੂਰਮਾ ਭੋਪਾਲੀ' ਜਗਦੀਪ

ਫ਼ਿਲਮੀ ਦੁਨੀਆ ਵਿਚ ਜਦੋਂ ਕਦੀ ਖ਼ਾਨਦਾਨ ਦਾ ਜ਼ਿਕਰ ਹੁੰਦਾ ਹੈ ਤਾਂ ਕਪੂਰ ਖ਼ਾਨਦਾਨ, ਭੱਟ ਖ਼ਾਨਦਾਨ, ਦਿਓਲ ਖ਼ਾਨਦਾਨਾਂ ਆਦਿ ਦਾ ਜ਼ਿਕਰ ਹੋਣਾ ਆਮ ਗੱਲ ਹੈ | ਇਹ ਬਾਲੀਵੁੱਡ ਦੀ ਬੇਇਨਸਾਫ਼ੀ ਕਹੀ ਜਾਵੇਗੀ ਕਿ ਵੱਡੇ ਖ਼ਾਨਦਾਨ ਦੀ ਚਕਾਚੌਾਧ ਵਿਚ ਜ਼ਾਫ਼ਰੀ ਖ਼ਾਨਦਾਨ ਦਾ ਕਿਤੇ ਵੀ ਨਾਂਅ ਨਹੀਂ ਲਿਆ ਜਾਂਦਾ | ਬਾਲੀਵੁੱਡ ਵਿਚ ਜ਼ਾਫ਼ਰੀ ਖ਼ਾਨਦਾਨ ਦੀ ਨੀਂਹ ਜਗਦੀਪ ਵਲੋਂ ਰੱਖੀ ਗਈ ਸੀ | ਜਦੋਂ ਉਹ ਫ਼ਿਲਮ ਸਨਅਤ ਵਿਚ ਆਏ ਸਨ, ਉਦੋਂ ਉਨ੍ਹਾਂ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਉਨ੍ਹਾਂ ਦੀ ਤੀਜੀ ਪੀੜ੍ਹੀ ਵੀ ਇਥੇ ਕੰਮ ਕਰੇਗੀ | ਉਨ੍ਹਾਂ ਦੇ ਅਭਿਨੇਤਾ ਬੇਟੇ ਜਾਵੇਦ ਜ਼ਾਫ਼ਰੀ ਦੇ ਸਪੁੱਤਰ ਮੀਜ਼ਾਨ ਜ਼ਾਫ਼ਰੀ ਫ਼ਿਲਮ 'ਮਲਾਲ' ਨਾਲ ਵੱਡੇ ਪਰਦੇ 'ਤੇ ਆਗਮਨ ਕਰ ਚੁੱਕੇ ਹਨ |
ਆਪਣੇ ਬਚਪਨ ਵਿਚ ਹੀ ਫ਼ਿਲਮ ਸਨਅਤ ਨਾਲ ਸਬੰਧ ਜੋੜ ਲੈਣ ਵਾਲੇ ਜਗਦੀਪ ਦਾ ਅਸਲੀ ਨਾਂਅ 'ਸਈਅਦ ਇਸ਼ਤਿਆਕ ਅਹਿਮਦ ਜ਼ਾਫ਼ਰੀ ਸੀ ਅਤੇ ਉਨ੍ਹਾਂ ਦਾ ਜਨਮ ਮੱਧ ਪ੍ਰਦੇਸ਼ ਦੇ ਦਤੀਆ ਵਿਚ ਹੋਇਆ ਸੀ | ਬੀ.ਆਰ. ਚੋਪੜਾ ਦੀ ਫ਼ਿਲਮ 'ਅਫ਼ਸਾਨਾ' ਦੀ ਸ਼ੂਟਿੰਗ ਸਮੇਂ ਐਕਸਟਰਾ ਸਪਲਾਇਰ ਕੁਝ ਬੱਚਿਆਂ ਨੂੰ ਸੈੱਟ 'ਤੇ ਲੈ ਆਇਆ ਅਤੇ ਇਨ੍ਹਾਂ ਵਿਚੋਂ ਇਕ ਜਗਦੀਪ ਸੀ | ਐਕਟਿੰਗ ਦੇ ਨਾਂਅ 'ਤੇ ਉਸ ਨੇ ਸਿਰਫ਼ ਤਾੜੀ ਵਜਾਉਣੀ ਸੀ ਅਤੇ ਰੌਲਾ ਪਾਉਣਾ ਸੀ | ਇਕ ਦਿਨ ਦੇ ਇਸ ਕੰਮ ਲਈ ਉਸ ਨੂੰ ਤਿੰਨ ਰੁਪਏ ਦਿੱਤੇ ਗਏ | ਮੁਫ਼ਤ ਖਾਣਾ ਮਿਲਿਆ, ਸੋ ਵੱਖਰਾ | ਜਗਦੀਪ ਨੂੰ ਇਹ ਕੰਮ ਪਸੰਦ ਆ ਗਿਆ ਕਿਉਂਕਿ ਫੁੱਟਪਾਥ 'ਤੇ ਦਿਨ ਭਰ ਸਾਮਾਨ ਵੇਚ ਕੇ ਉਹ ਇਕ ਜਾਂ ਡੇਢ ਰੁਪਿਆ ਕਮਾਉਂਦਾ ਸੀ ਅਤੇ ਭੁੱਖ ਦੀ ਪ੍ਰੇਸ਼ਾਨੀ ਵੱਖਰੀ ਹੁੰਦੀ | ਉਹ ਬਤੌਰ ਬਾਲ ਕਲਾਕਾਰ ਕੰਮ ਕਰਨ ਲੱਗਾ ਅਤੇ 'ਅਬ ਦਿੱਲੀ ਦੂਰ ਨਹੀਂ', 'ਮੁੰਨਾ', 'ਆਰ ਪਾਰ', 'ਦੋ ਬੀਘਾ ਜ਼ਮੀਨ' ਸਮੇਤ ਹੋਰ ਵੀ ਫ਼ਿਲਮਾਂ ਕੀਤੀਆਂ | 18 ਸਾਲ ਦੀ ਉਮਰ ਵਿਚ ਉਨ੍ਹਾਂ ਨੇ 'ਹਮ ਪੰਛੀ ਏਕ ਡਾਲ ਕੇ' ਵਿਚ ਕੰਮ ਕੀਤਾ ਅਤੇ ਇਸ ਫ਼ਿਲਮ ਵਿਚ ਉਨ੍ਹਾਂ ਦਾ ਅਭਿਨੈ ਦੇਖ ਕੇ ਪੰਡਿਤ ਨਹਿਰੂ ਏਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਆਪਣਾ ਨਿੱਜੀ ਸਟਾਫ਼ ਉਨ੍ਹਾਂ ਦੀ ਿਖ਼ਦਮਤ ਵਿਚ ਲਗਾ ਦਿੱਤਾ ਸੀ | ਬਾਲ ਕਲਾਕਾਰ ਤੋਂ ਬਾਅਦ ਅੱਗੇ ਚੱਲ ਕੇ ਉਹ ਕੁਝ ਫ਼ਿਲਮਾਂ ਵਿਚ ਹੀਰੋ ਵੀ ਬਣੇ | 'ਭਾਬੀ', 'ਬਰਖਾ', 'ਬਿੰਦੀਆ' ਆਦਿ ਫ਼ਿਲਮਾਂ ਵਿਚ ਉਹ ਬਤੌਰ ਨਾਇਕ ਆਏ ਪਰ ਜਲਦ ਹੀ ਅਹਿਸਾਸ ਹੋ ਗਿਆ ਕਿ ਉਨ੍ਹਾਂ ਵਿਚ ਨਾਇਕ ਵਾਲੀ ਰੌਹਬਦਾਰ ਸ਼ਖ਼ਤੀਅਤ ਨਾ ਹੋਣ ਤੋਂ ਜ਼ਿਆਦਾ ਅੱਗੇ ਨਹੀਂ ਜਾ ਸਕੇਗਾ | ਸੋ, ਕਾਮੇਡੀਅਨ ਬਣਨ ਬਾਰੇ ਸੋਚਿਆ | 'ਬ੍ਰਹਮਚਾਰੀ' ਵਿਚ ਉਨ੍ਹਾਂ ਦੀ ਕਾਮੇਡੀ ਨੂੰ ਪਸੰਦ ਕੀਤਾ ਗਿਆ ਅਤੇ ਫਿਰ ਉਨ੍ਹਾਂ ਨੂੰ ਪਿੱਛੇ ਮੁੜ ਕੇ ਦੇਖਣ ਦੀ ਜ਼ਰੂਰਤ ਨਹੀਂ ਪਈ |
ਤਕਰੀਬਨ ਚਾਰ ਸੌ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਜਗਦੀਪ ਨੂੰ ਤਰਾਨਾ, ਏਜੰਟ ਵਿਨੋਦ, ਸ਼ਹਿਨਸ਼ਾਹ, ਕੁਰਬਾਨੀ, ਸੁਰੱਕਸ਼ਾ, ਤੀਨ ਬਹੂਰਾਨੀਆਂ, ਸਨਮ ਬੇਵਫ਼ਾ, ਚਾਈਨਾ ਗੇਟ, ਅੰਦਾਜ਼ ਅਪਨਾ ਅਪਨਾ ਆਦਿ ਫ਼ਿਲਮਾਂ ਲਈ ਯਾਦ ਕੀਤਾ ਜਾਂਦਾ ਰਹੇਗਾ ਪਰ ਫ਼ਿਲਮ 'ਸ਼ੋਅਲੇ' ਵਿਚ ਉਨ੍ਹਾਂ ਵਲੋਂ ਨਿਭਾਏ ਗਏ ਸੂਰਮਾ ਭੋਪਾਲੀ ਦੇ ਕਿਰਦਾਰ ਨੇ ਉਨ੍ਹਾਂ ਨੂੰ ਅਮਰ ਕਰ ਦਿੱਤਾ |
ਲੇਖਕ ਜੋੜੀ ਸਲੀਮ-ਜਾਵੇਦ ਨੇ ਜਦੋਂ 'ਸ਼ੋਅਲੇ' ਦੀ ਕਹਾਣੀ ਦਾ ਪਹਿਲਾ ਡ੍ਰਾਫ਼ਟ ਲਿਖਿਆ ਸੀ ਉਦੋਂ ਮਹਿਸੂਸ ਕੀਤਾ ਗਿਆ ਫ਼ਿਲਮ ਵਿਚ ਐਕਸ਼ਨ ਬਹੁਤ ਹੈ ਪਰ ਲਾਈਟ ਮੋਮੈਂਟਸ ਨਹੀਂ ਹਨ | ਦਰਸ਼ਕਾਂ ਨੂੰ ਰਾਹਤ ਦੇਣ ਲਈ ਕਹਾਣੀ ਵਿਚ ਸੂਰਮਾ ਭੋਪਾਲੀ, ਅੰਗਰੇਜ਼ਾਂ ਦੇ ਜ਼ਮਾਨੇ ਦੇ ਜੇਲ੍ਹਰ ਤੇ ਹਰੀ ਰਾਮ ਨਾਈ ਦੇ ਕਿਰਦਾਰ ਜੋੜੇ ਗਏ | ਖ਼ੁਦ ਜਾਵੇਦ ਅਖ਼ਤਰ ਨੇ ਇਹ ਕਬੂਲ ਕੀਤਾ ਕਿ ਪਾਤਰ ਚਿੱਤਰਣ ਸਮੇਂ ਸੋਚਿਆ ਨਹੀਂ ਸੀ ਕਿ ਸੂਰਮਾ ਭੋਪਾਲੀ ਲੋਕਾਂ ਨੂੰ ਇਸ ਕਦਰ ਅਪੀਲ ਕਰ ਜਾਵੇਗਾ | ਇਸ ਦਾ ਸਿਹਰਾ ਜਗਦੀਪ ਦੀ ਅਦਾਕਾਰੀ ਨੂੰ ਜਾਣਾ ਚਾਹੀਦਾ ਹੈ |
-0-


ਖ਼ਬਰ ਸ਼ੇਅਰ ਕਰੋ

ਜਦੋਂ ਮਾਧੁਰੀ ਭਾਵੁਕ ਹੋਈ

ਨਿ੍ਤ ਨਿਰਦੇਸ਼ਿਕਾ ਸਰੋਜ ਖਾਨ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਜ਼ਿਆਦਾਤਰ ਲੇਖਾਂ ਵਿਚ ਇਹ ਲਿਖਿਆ ਗਿਆ ਸੀ ਕਿ ਸ੍ਰੀਦੇਵੀ, ਮਾਧੁਰੀ ਦੀਕਸ਼ਿਤ, ਮਿਨਾਕਸ਼ੀ ਸ਼ੇਸ਼ਾਦਰੀ ਆਦਿ ਨੂੰ ਸਟਾਰ ਬਣਾਉਣ ਦੇ ਪਿੱਛੇ ਸਰੋਜ ਖਾਨ ਦੇ ਨਿ੍ਤ ਕੌਸ਼ਲ ਦਾ ਵੱਡਾ ਹੱਥ ਸੀ | ਹੁਣ ਖ਼ੁਦ ਮਾਧੁਰੀ ਨੇ ਆਪਣੇ ਸ਼ਬਦਾਂ ਵਿਚ ਆਪਣੀ ਪਸੰਦੀਦਾ ਨਿ੍ਤ ਨਿਰਦੇਸ਼ਿਕਾ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਅਤੇ ਸਰੋਜ ਨਾਲ ਆਪਣੇ ਰਿਸ਼ਤਿਆਂ ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ |
''ਮੈਂ ਨਿ੍ਤ ਕਰਨਾ ਜਾਣਦੀ ਹਾਂ | ਮੈਂ ਸ਼ਾਸਤਰੀ ਨਿ੍ਤ ਦੀ ਸਿੱਖਿਆ ਲਈ ਹੈ ਪਰ ਨਿ੍ਤ ਵਿਚ ਅਦਾਵਾਂ ਦੀ ਵਰਤੋਂ ਕਦੋਂ ਕਰਨੀ ਹੈ, ਕਿਸ ਤਰ੍ਹਾਂ ਨਿ੍ਤ ਨੂੰ ਖ਼ੂਬਸੂਰਤ ਢੰਗ ਨਾਲ ਪੇਸ਼ ਕਰਨਾ ਹੈ, ਇਹ ਮੈਂ ਸਰੋਜ ਜੀ ਤੋਂ ਸਿੱਖਿਆ | ਮੈਂ ਉਨ੍ਹਾਂ ਨੂੰ ਮਾਸਟਰ ਜੀ ਕਿਹਾ ਕਰਦੀ ਸੀ ਅਤੇ ਉਨ੍ਹਾਂ ਨਾਲ ਹੋਈ ਪਹਿਲੀ ਮੁਲਾਕਾਤ ਮੈਨੂੰ ਬਰਾਬਰ ਯਾਦ ਹੈ | 'ਕਰਮਾ' ਲਈ ਇਕ ਗੀਤ 'ਮੈਂ ਰੱਬ ਸੇ...' ਮੇਰੇ 'ਤੇ ਫ਼ਿਲਮਾਇਆ ਜਾ ਰਿਹਾ ਸੀ ਅਤੇ ਇਸ ਦੇ ਫ਼ਿਲਮਾਂਕਣ ਲਈ ਉਹ ਸੈੱਟ 'ਤੇ ਆਏ ਸੀ | ਇਸ ਗੀਤ 'ਕਰਮਾ' ਵਿਚੋਂ ਕਟ ਦਿੱਤਾ ਗਿਆ ਪਰ 'ਤੇਜਾਬ' ਦੇ 'ਏਕ ਦੋ ਤੀਨ...' ਗੀਤ ਨੇ ਸਾਰੀ ਘਾਟ ਪੂਰੀ ਕਰ ਦਿੱਤੀ | ਇਹ ਗੀਤ ਮੇਰੇ ਕਰੀਅਰ ਦਾ ਅਹਿਮ ਪੜਾਅ ਹੈ | 'ਤੇਜਾਬ' ਤੋਂ ਬਾਅਦ ਫ਼ਿਲਮ-ਦਰ-ਫ਼ਿਲਮ ਸਾਡੇ ਦੋਵਾਂ ਦਾ ਰਿਸ਼ਤਾ ਡੂੰਘਾ ਹੁੰਦਾ ਚਲਾ ਗਿਆ | ਮੈਨੂੰ ਯਾਦ ਹੈ ਜਦੋਂ 'ਬੇਟਾ' ਦੇ ਗੀਤ 'ਧਕ ਧਕ ਕਰਨੇ ਲਗਾ...' 'ਤੇ ਸੈਂਸਰ ਬੋਰਡ ਦੀ ਇਕ ਔਰਤ ਨੇ ਇਤਰਾਜ਼ ਪ੍ਰਗਟ ਕੀਤਾ ਸੀ ਤਾਂ ਉਹ ਸੈਂਸਰ ਟਰਾਇਲ 'ਤੇ ਪਹੁੰਚ ਗਏ ਸੀ ਅਤੇ ਬਹੁਤ ਸੱਭਿਅਕ ਢੰਗ ਨਾਲ ਉਸ ਔਰਤ ਨੂੰ ਗੀਤ ਦੀ ਖ਼ੂਬਸੂਰਤੀ ਬਾਰੇ ਦੱਸਿਆ | ਅਖੀਰ ਉਹ ਗੀਤ ਬਿਨਾਂ ਕੈਂਚੀ ਚੱਲੇ ਪਾਸ ਹੋ ਗਿਆ | ਉਹ ਗੀਤ ਨੂੰ ਲੈ ਕੇ ਡੂੰਘੀ ਸਮਝ ਰੱਖਦੇ ਸੀ ਅਤੇ ਇਸ ਕਾਬਲੀਅਤ ਦੀ ਪਛਾਣ 'ਸੈਲਾਬ' ਦੇ ਗੀਤ 'ਹਮ ਕੋ ਆਜ ਕਲ ਹੈ...' ਦੇ ਫ਼ਿਲਮਾਂਕਣ ਦੌਰਾਨ ਮਿਲ ਗਈ | ਇਸ ਗੀਤ ਵਿਚ ਕੋਰਸ ਦੀ ਵਰਤੋਂ ਬਹੁਤ ਕੀਤੀ ਗਈ ਹੈ | ਉਹ ਸੈੱਟ 'ਤੇ ਆਏ ਅਤੇ ਕੁਝ ਦੇਰ ਤੱਕ ਵਾਰ-ਵਾਰ ਗੀਤ ਸੁਣਦੇ ਰਹੇ ਅਤੇ ਕੁਝ ਸੋਚਦੇ ਰਹੇ | ਫਿਰ ਅਚਾਨਕ ਬੋਲੇ, 'ਚਲੋ ਰੈਡੀ ਹੋ ਜਾਓ | ਅਸੀਂ ਇਸ ਕੋਰਸ ਦੀ ਵਰਤੋਂ ਤੇਰੇ ਫਾਇਦੇ ਲਈ ਕਰਾਂਗੇ |' ਫਿਰ ਜੋ ਉਨ੍ਹਾਂ ਨੇ ਸਟੈੱਪ ਦਿੱਤੇ, ਉਸ ਦੀ ਬਦੌਲਤ ਉਹ ਗੀਤ ਇਕ ਦਰਸ਼ਨੀ ਨਜ਼ਾਰਾ ਬਣ ਕੇ ਪਰਦੇ 'ਤੇ ਉੱਭਰਿਆ | ਜਦੋਂ ਮੈਂ ਪੁੱਛਿਆ ਕਿ 'ਤੁਸੀਂ ਏਨੀ ਜਲਦੀ ਇਸ ਵੱਖਰੇ ਜਿਹੇ ਸਟੈੱਪਸ ਬਾਰੇ ਕਿਵੇਂ ਸੋਚ ਲਿਆ? ਤਾਂ ਕਹਿਣ ਲੱਗੇ, 'ਮੈਂ ਗੀਤ ਨਹੀਂ ਸੁਣ ਰਹੀ ਸੀ, ਮੈਂ ਮਿਊਜ਼ਿਕ ਨੂੰ ਮਹਿਸੂਸ ਕਰ ਰਹੀ ਸੀ | ਮਿਊਜ਼ਿਕ ਨੂੰ ਮਹਿਸੂਸ ਕਰਨ ਨਾਲ ਹੀ ਗੀਤ ਨੂੰ ਗਹਿਰਾਈ ਤੋਂ ਸਮਝਿਆ ਜਾ ਸਕਦਾ ਹੈ |' ਜਦੋਂ 'ਦੇਵਦਾਸ' ਦੇ ਸੈੱਟ 'ਤੇ ਸਾਡਾ ਸਾਥ ਹੋਇਆ ਤਾਂ ਉਦੋਂ 'ਡੋਲਾ ਰੇ ਡੋਲਾ...' ਗੀਤ ਫ਼ਿਲਮਾਇਆ ਜਾਣਾ ਸੀ | ਉਦੋਂ ਮਾਸਟਰ ਜੀ ਨੇ 'ਜਵੈਲਥੀਫ' ਦਾ ਗੀਤ 'ਹੋਂਟੋ ਪੇ ਐਸੀ ਬਾਤ...' ਨੂੰ ਯਾਦ ਕੀਤਾ, ਉਦੋਂ ਉਹ ਸੋਹਨ ਲਾਲ ਜੀ ਦੀ ਸਹਾਇਕ ਹੋਇਆ ਕਰਦੀ ਸੀ ਅਤੇ ਇਹ ਸਿੱਖਿਆ ਸੀ ਕਿ ਕੈਮਰਾ ਜਦੋਂ ਟ੍ਰਾਲੀ 'ਤੇ ਹੋਵੇ ਤਾਂ ਕਿਸ ਤਰ੍ਹਾਂ ਦੇ ਸਟੈੱਪਸ ਜ਼ਿਆਦਾ ਸਹੀ ਰਹਿੰਦੇ ਹਨ | ਆਪਣੇ ਉਸ ਅਨੁਭਵ ਦਾ ਨਿਚੋੜ ਉਨ੍ਹਾਂ ਨੇ ਇਸ ਗੀਤ ਵਿਚ ਪੇਸ਼ ਕੀਤਾ ਅਤੇ ਉਨ੍ਹਾਂ ਦੀ ਕਾਬਲੀਅਤ ਦੀ ਬਦੌਲਤ ਅੱਜ ਵੀ ਇਸ ਗੀਤ ਦਾ ਫ਼ਿਲਮਾਂਕਣ ਤਾਜ਼ਾ ਨਜ਼ਰ ਆਉਂਦਾ ਹੈ | ਮੈਂ ਮਾਸਟਰ ਜੀ ਤੋਂ ਕਈ ਗੱਲਾਂ ਸਿੱਖੀਆਂ | ਉਹ ਅਕਸਰ ਕਿਹਾ ਕਰਦੇ ਸੀ ਕਿ 'ਜੋ ਦਿਲ ਵਿਚ ਹੈ, ਉਹ ਅੱਖਾਂ ਵਿਚ ਦਿਸਣਾ ਚਾਹੀਦਾ ਹੈ |'

ਪੂਜਾ ਹੈਗੜੇ ਆਉਣ ਵਾਲਾ ਸਮਾਂ ਚੰਗਾ ਹੈ

2021 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਰਾਧੇ ਸ਼ਿਆਮ' ਜਿਸ 'ਚ ਪ੍ਰਭਾਸ ਦੇ ਨਾਲ ਪੂਜਾ ਹੈਗੜੇ ਹੈ, ਦੀ ਪਹਿਲੀ 'ਲੁਕ' ਝਲਕ ਆਨਲਾਈਨ ਮੀਡੀਆ 'ਤੇ ਜਾਰੀ ਹੋ ਗਈ ਹੈ | ਪੂਜਾ ਚਾਹੁੰਦੀ ਹੈ ਕਿ 'ਕੋਰੋਨਾ ਕਾਲ' ਢਿੱਲਾ ਹੋ ਜਾਏ ਤੇ ਇਹ ਫ਼ਿਲਮ 'ਆਨਲਾਈਨ' ਨਹੀਂ ਬਲਕਿ ਸਿਨੇਮਾ ਘਰਾਂ 'ਚ ਆਏ | ਇਹ ਫ਼ਿਲਮ ਹਿੰਦੀ ਦੇ ਨਾਲ-ਨਾਲ ਤਾਮਿਲ, ਤੇਲਗੂ, ਮਾਲਿਆਲਮ 'ਚ ਵੀ ਆਵੇਗੀ | ਪੂਜਾ ਨੂੰ ਵੱਡਾ ਚਾਅ ਇਸ ਗੱਲ ਦਾ ਹੈ ਕਿ ਫ਼ਿਲਮ ਟੀ-ਸੀਰੀਜ਼ ਦੀ ਹੈ ਤੇ ਨਾਲ ਭਾਗਿਆਸ੍ਰੀ ਜਿਹੇ ਸੀਨੀਅਰ ਕਲਾਕਾਰ ਵੀ ਫ਼ਿਲਮ 'ਚ ਹਨ | ਦੱਖਣ ਦੀ ਇਹ ਪ੍ਰਸਿੱਧ ਹੀਰੋਇਨ ਪਿਛਲੇ ਦਿਨੀਂ ਮੁਸੀਬਤਾਂ ਦੇ ਪਹਾੜ ਹੇਠ ਦੱਬ ਗਈ ਸੀ ਕਿਉਂਕਿ ਇਕ ਤਾਂ ਉਸ ਦਾ ਇੰਸਟਾਗ੍ਰਾਮ ਖਾਤਾ ਅਗਵਾ ਹੋ ਗਿਆ | ਦੂਜਾ ਦੱਖਣ ਦੀ ਹੀਰੋਇਨ ਸਾਮੰਥਾ ਦਾ 'ਮੀਮ' ਆ ਗਿਆ | ਇਸ ਨਾਲ ਪੂਜਾ ਦੇ ਪ੍ਰਸੰਸਕ ਵਿਰੋਧ 'ਚ ਆ ਗਏ | ਆਖਿਰ ਪੂਜਾ ਨੇ ਮੁਆਫ਼ੀ ਮੰਗ ਕੇ ਖਹਿੜਾ ਛੁਡਾਇਆ ਹੈ | ਪੂਜਾ ਦੇ ਸਿਤਾਰੇ ਸਹੀ ਚਲ ਰਹੇ ਹਨ | ਸਲਮਾਨ ਖ਼ਾਨ ਨਾਲ ਵੀ ਉਹ ਫ਼ਿਲਮ ਕਰ ਰਹੀ ਹੈ | ਪੂਜਾ ਦੇ ਹੱਕ ਵਿਚ ਇਹ ਗੱਲ ਜਾਂਦੀ ਹੈ ਕਿ ਉਹ ਪੰੁਨ-ਦਾਨ ਵੀ ਕਰਦੀ ਰਹਿੰਦੀ ਹੈ | ਕੈਂਸਰ ਪੀੜਤਾਂ ਲਈ ਉਹ ਕੰਮ ਕਰ ਰਹੀ ਹੈ | ਰਿਤਿਕ ਰੋਸ਼ਨ, ਪ੍ਰਭਾਸ ਤੇ ਸਲਮਾਨ ਖ਼ਾਨ ਨਾਲ ਹੀਰੋਇਨ ਵਜੋਂ ਆਉਣ ਦਾ ਅਰਥ ਹੈ ਕਿ ਕੈਟਰੀਨਾ, ਕਰੀਨਾ, ਪਿ੍ਅੰਕਾ ਦੀ ਲੜੀ 'ਚ ਆਉਣ ਨਾਲ ਪੂਜਾ ਦੀ ਟੌਹਰ ਬਾਜ਼ਾਰ ਦੀ ਕੀਮਤ 'ਤੇ ਪ੍ਰਚਾਰ ਵਧਿਆ ਹੈ | ਬਾਕੀ ਕੋਰੋਨਾ ਕਾਲ 'ਚ ਮੰੂਹ 'ਤੇ ਮਾਸਕ ਪਾ ਕੇ 'ਰਾਧੇ ਸ਼ਿਆਮ' ਦਾ ਪੋਸਟਰ ਜਦ ਆਸਾਮ ਪੁਲਿਸ ਨੇ ਆਪਣੇ ਟਵਿੱਟਰ ਹੈਾਡਲ 'ਤੇ ਜਾਰੀ ਕੀਤਾ, ਤਦ ਪੂਜਾ ਹੈਗੜੇ ਨੂੰ ਹੋਰ ਪ੍ਰਚਾਰ ਮਿਲਿਆ ਹੈ | ਸਮਝੋ ਕਿ ਆਉਣ ਵਾਲਾ ਟਾਈਮ ਪੂਜਾ ਦਾ ਹੀ ਹੈ |

-ਸੁਖਜੀਤ ਕੌਰ

'ਰਸ਼ਿਮ ਰਾਕੇਟ' ਵਿਚ ਤਾਪਸੀ ਪੰਨੂੰ

ਮਿਲਖਾ ਸਿੰਘ, ਮੇਰੀ ਕਾਮ, ਮਹਿੰਦਰ ਸਿੰਘ ਧੋਨੀ, ਸੰਦੀਪ ਸਿੰਘ ਆਦਿ ਖਿਡਾਰੀਆਂ 'ਤੇ ਬਣੀਆਂ ਫ਼ਿਲਮਾਂ ਨੂੰ ਟਿਕਟ ਖਿੜਕੀ 'ਤੇ ਸਫਲਤਾ ਹਾਸਲ ਕਰਦਿਆਂ ਦੇਖ ਕੇ ਹੁਣ ਬਾਲੀਵੁੱਡ ਵਿਚ ਖੇਡ 'ਤੇ ਆਧਾਰਿਤ ਫ਼ਿਲਮਾਂ ਨੂੰ ਜ਼ਿਆਦਾ ਤਵੱਜੋ ਦਿੱਤੀ ਜਾਣ ਲੱਗੀ ਹੈ | ਇਸੇ ਕੜੀ ਵਿਚ ਹੁਣ ਤਾਪਸੀ ਪੰਨੂੰ ਨੂੰ ਫ਼ਿਲਮ 'ਰਸ਼ਿਮ ਰਾਕੇਟ' ਵਿਚ ਤੇਜ਼ ਦੌੜਾਕ ਦੀ ਭੂਮਿਕਾ ਵਿਚ ਚਮਕਾਇਆ ਜਾਵੇਗਾ | ਇਹ ਕਾਲਪਨਿਕ ਕਹਾਣੀ 'ਤੇ ਆਧਾਰਿਤ ਫ਼ਿਲਮ ਹੈ ਅਤੇ ਇਸ ਵਿਚ ਇਹ ਦਿਖਾਇਆ ਜਾਵੇਗਾ ਕਿ ਕੱਛ (ਗੁਜਰਾਤ) ਦੇ ਰੇਗਿਸਤਾਨ ਦੀ ਗਰਮ ਰੇਤ 'ਤੇ ਨੰਗੇ ਪੈਰ ਤੇਜ਼ ਭੱਜਦੀ ਰਸ਼ਿਮ ਕਿਸ ਤਰ੍ਹਾਂ ਤੇਜ਼ ਦੌੜਾਕ ਦੇ ਰੂਪ ਵਿਚ ਰਾਸ਼ਟਰੀ ਪੱਧਰ 'ਤੇ ਆਪਣਾ ਨਾਂਅ ਰੌਸ਼ਨ ਕਰਦੀ ਹੈ | ਅਦਾਕਾਰ ਆਕਾਸ਼ ਖੁਰਾਨਾ ਦੇ ਨਿਰਦੇਸ਼ਕ aਬੇਟੇ ਆਕਰਸ਼ ਖੁਰਾਣਾ ਵਲੋਂ ਇਹ ਫ਼ਿਲਮ ਨਿਰਦੇਸ਼ਿਤ ਕੀਤੀ ਜਾ ਰਹੀ ਹੈ | ਤਾਪਸੀ ਨੂੰ ਦੌੜਾਕ ਦੀ ਸਿੱਖਿਆ ਦੇਣ ਦਾ ਜ਼ਿੰਮਾ ਮੇਲਵਿਨ ਕ੍ਰੈਸਟੋ ਨੂੰ ਸੌਾਪਿਆ ਗਿਆ ਹੈ | ਮੇਲਵਿਨ ਨੇ ਹੀ 'ਭਾਗ ਮਿਲਖਾ ਭਾਗ' ਲਈ ਫਰਾਹਨ ਅਖ਼ਤਰ ਨੂੰ ਸਿੱਖਿਆ ਦਿੱਤੀ ਸੀ |

-ਮੁੰਬਈ ਪ੍ਰਤੀਨਿਧ

ਅਭਿਸ਼ੇਕ ਦੀ ਪਤਨੀ ਬਣੀ ਨਿਤਿਆ ਮੈਨਨ

ਬਤੌਰ ਬਾਲ ਕਲਾਕਾਰ ਦੱਖਣ ਦੀਆਂ ਫ਼ਿਲਮਾਂ ਵਿਚ ਰੁੱਝੀ ਰਹੀ ਨਿਤਿਆ ਮੈਨਨ ਨੇ ਬਾਅਦ ਵਿਚ ਬਤੌਰ ਹੀਰੋਇਨ ਦੱਖਣ ਦੀਆਂ ਤਾਮਿਲ, ਤੇਲਗੂ, ਕੰਨੜ ਤੇ ਮਲਿਆਲਮ ਫ਼ਿਲਮਾਂ ਵਿਚ ਕੰਮ ਕੀਤਾ ਅਤੇ ਫਿਰ 'ਮਿਸ਼ਨ ਮੰਗਲ' ਰਾਹੀਂ ਹਿੰਦੀ ਫ਼ਿਲਮਾਂ ਵਿਚ ਵੀ ਆਪਣੀ ਮੌਜੂਦਗੀ ਦਰਜ ਕਰਵਾ ਦਿੱਤੀ | ਹਿੰਦੀ ਫ਼ਿਲਮ ਤੋਂ ਬਾਅਦ ਹੁਣ ਉਹ ਹਿੰਦੀ ਵੈੱਬ ਸੀਰੀਜ਼ ਵਿਚ ਵੀ ਨਜ਼ਰ ਆਉਣ ਵਾਲੀ ਹੈ |
ਨਿਤਿਆ ਨੂੰ ਚਮਕਾਉਂਦੀ ਵੈੱਬ ਸੀਰੀਜ਼ ਦਾ ਨਾਂਅ ਹੈ 'ਬਰੀਦ ਇਨਟੂ ਦ ਸ਼ੈਡੋਜ਼' ਅਤੇ ਇਸ ਵਿਚ ਉਹ ਅਭਿਸ਼ੇਕ ਬੱਚਨ ਦੀ ਪਤਨੀ ਦੀ ਭੂਮਿਕਾ ਨਿਭਾਅ ਰਹੀ ਹੈ | ਅਭਿਸ਼ੇਕ ਦੀ ਵੀ ਇਹ ਪਹਿਲੀ ਵੈੱਬ ਸੀਰੀਜ਼ ਹੈ | ਇਹ ਸੀਰੀਜ਼ ਥਿ੍ਲਰ ਦੇ ਪੁਟ ਵਾਲੀ ਹੈ ਅਤੇ ਇਸ ਵਿਚ ਇਕ ਇਸ ਤਰ੍ਹਾਂ ਦੇ ਪਤੀ-ਪਤਨੀ ਦੀ ਕਹਾਣੀ ਪੇਸ਼ ਕੀਤੀ ਗਈ ਹੈ ਜਿਨ੍ਹਾਂ ਦੀ ਛੇ ਸਾਲਾ ਬੇਟੀ ਅਗਵਾ ਕਰ ਲਈ ਜਾਂਦੀ ਹੈ ਅਤੇ ਉਸ ਨੂੰ ਛੱਡਣ ਦੇ ਬਦਲੇ ਅਗਵਾਕਾਰਾਂ ਵਲੋਂ ਪਤੀ ਨੂੰ ਕਿਸੇ ਦਾ ਖੂਨ ਕਰਨ ਨੂੰ ਕਿਹਾ ਜਾਂਦਾ ਹੈ | ਆਪਣੀ ਬੇਟੀ ਨੂੰ ਉਨ੍ਹਾਂ ਦੇ ਚੁੰਗਲ 'ਚੋਂ ਛੁਡਾਉਣ ਲਈ ਮਾਤਾ-ਪਿਤਾ ਨੂੰ ਕੀ ਕੁਝ ਕਰਨਾ ਪੈ ਜਾਂਦਾ ਹੈ, ਇਹ ਇਸ ਦੀ ਕਹਾਣੀ ਹੈ |
ਨਿਤਿਆ ਅਨੁਸਾਰ ਜਦੋਂ ਉਹ ਹਿੰਦੀ ਫ਼ਿਲਮਾਂ ਵਿਚ ਆਉਣ ਦੀ ਇੱਛਾ ਰੱਖਦੀ ਸੀ, ਉਦੋਂ ਇਹ ਸੋਚ ਲਿਆ ਸੀ ਕਿ ਉਹ ਕੁਝ ਵੱਖਰਾ ਕਰਕੇ ਦਿਖਾਏਗੀ | ਇਹੀ ਵਜ੍ਹਾ ਸੀ ਕਿ ਉਸ ਨੇ ਆਪਣੀ ਪਹਿਲੀ ਹਿੰਦੀ ਫ਼ਿਲਮ ਉਹ ਚੁਣੀ ਜੋ ਪੁਲਾੜ ਦੇ ਵਿਸ਼ੇ 'ਤੇ ਆਧਾਰਿਤ ਸੀ ਅਤੇ ਹੁਣ ਵੈੱਬ ਸੀਰੀਜ਼ ਵੀ ਉਹ ਚੁਣੀ ਜਿਸ ਵਿਚ ਥਿ੍ਲਰ ਦੇ ਨਾਲ-ਨਾਲ ਇਕ ਮਾਂ ਦੀ ਭਾਵੁਕਤਾ ਵੀ ਹੈ |

ਆਪਣੀ ਮਾਂ ਦੇ ਨਕਸ਼ੇ-ਕਦਮ 'ਤੇ ਈਸ਼ਾ ਦਿਓਲ

ਸੁਪਨ ਸੁੰਦਰੀ ਹੇਮਾ ਮਾਲਿਨੀ ਦੀਆਂ ਦੋ ਬੇਟੀਆਂ ਹਨ | ਈਸ਼ਾ ਤੇ ਆਹਨਾ | ਦੋਵਾਂ ਵਿਚੋਂ ਈਸ਼ਾ ਦੀ ਕਰਨੀ ਦੇਖ ਕੇ ਇਹੀ ਕਹਿਣਾ ਸਹੀ ਰਹੇਗਾ ਕਿ ਉਹ ਆਪਣੀ ਮਾਂ ਦੇ ਨਕਸ਼ੇ-ਕਦਮ 'ਤੇ ਚੱਲਣਾ ਪਸੰਦ ਕਰਦੀ ਹੈ |
ਜਵਾਨੀ 'ਚ ਕਦਮ ਰੱਖਣ ਤੋਂ ਬਾਅਦ ਹੇਮਾ ਮਾਲਿਨੀ ਨੇ ਅਭਿਨੈ ਵੱਲ ਰੁਖ ਕੀਤਾ ਤੇ ਉਸੇ ਤਰਜ਼ 'ਤੇ ਈਸ਼ਾ ਵੀ ਅਭਿਨੈ ਜਗਤ ਵਿਚ ਆ ਗਈ | ਨਾਇਕਾ ਦੇ ਤੌਰ 'ਤੇ ਖ਼ੁਦ ਨੂੰ ਸਥਾਪਤ ਕਰਨ ਤੋਂ ਬਾਅਦ ਹੇਮਾ ਨੇ ਪ੍ਰੇਮ ਵਿਆਹ ਰਚਾਇਆ ਤਾਂ ਈਸ਼ਾ ਨੇ ਵੀ ਭਰਤ ਦੇ ਨਾਲ ਪ੍ਰੇਮ ਵਿਆਹ ਕੀਤਾ | ਹੇਮਾ ਦੋ ਬੇਟੀਆਂ ਦੀ ਮਾਂ ਬਣੀ ਤੇ ਹੁਣ ਈਸ਼ਾ ਵੀ ਦੋ ਬੇਟੀਆਂ ਦੀ ਮਾਂ ਹੈ | ਹੇਮਾ ਨੇ ਵਿਆਹ ਤੋਂ ਬਾਅਦ ਫ਼ਿਲਮਾਂ ਵਿਚ ਅਭਿਨੈ ਕਰਨਾ ਜਾਰੀ ਰੱਖਿਆ ਤੇ ਈਸ਼ਾ ਨੇ ਵੀ ਵਿਆਹ ਤੋਂ ਬਾਅਦ ਅਭਿਨੈ ਤੋਂ ਦੂਰੀ ਨਹੀਂ ਬਣਾਈ | ਕੁਝ ਸਮਾਂ ਪਹਿਲਾਂ ਹੀ ਈਸ਼ਾ ਨੇ ਲਘੂ ਫ਼ਿਲਮ 'ਕੇਕਵਾਕ' ਵਿਚ ਅਭਿਨੈ ਕੀਤਾ ਸੀ |
ਇਨ੍ਹੀਂ ਦਿਨੀਂ ਇਹ ਹੇਮਾ ਪੁੱਤਰੀ ਮਾਂ ਦੇ ਕਿਰਦਾਰ 'ਤੇ ਇਕ ਕਿਤਾਬ ਲਿਖ ਰਹੀ ਹੈ ਅਤੇ ਕਿਤਾਬ ਦਾ ਨਾਂਅ 'ਮਾਮਾ ਮੀਆਂ' ਦੀ ਦਰਜ 'ਤੇ 'ਅੰਮਾ ਮੀਆਂ' ਰੱਖਿਆ ਗਿਆ ਹੈ | ਹੇਮਾ ਆਪਣੀ ਮਾਂ ਜਯਾ ਚੱਕਰਵਰਤੀ ਨੂੰ ਅੰਮਾ ਕਿਹਾ ਕਰਦੀ ਸੀ |Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX