ਤਾਜਾ ਖ਼ਬਰਾਂ


ਪਟਿਆਲਾ 'ਚ ਕੋਰੋਨਾ ਨਾਲ 6 ਮੌਤਾਂ, 248 ਹੋਰ ਮਾਮਲੇ ਪਾਜ਼ੀਟਿਵ
. . .  22 minutes ago
ਪਟਿਆਲਾ, 10 ਅਗਸਤ (ਮਨਦੀਪ ਸਿੰਘ ਖਰੋੜ) - ਜ਼ਿਲੇ੍ਹ 'ਚ ਕੋਰੋਨਾ ਨਾਲ ਹੋਰ 6 ਵਿਅਕਤੀਆਂ ਦੀ ਮੌਤਾਂ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਉਣ ਦੇ ਨਾਲ 248 ਜਣਿਆਂ ਦੀ ਅੱਜ ਕੋਰੋਨਾ ਰਿਪੋਰਟ ਪਾਜ਼ੀਟਿਵ ਵੀ ਆਈ ਹੈ । ਜ਼ਿਲੇ੍ਹ 'ਚ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 54 ਹੋ ਗਈ...
ਪਿੰਡ ਮੁੱਛਲ (ਅੰਮ੍ਰਿਤਸਰ) ਵਿਖੇ ਵਿਧਾਇਕ ਡੈਨੀ ਬੰਡਾਲਾ ਨੇ ਪੀੜਤ ਪਰਿਵਾਰਾਂ ਨੂੰ ਕੀਤੇ ਚੈੱਕ ਤਕਸੀਮ
. . .  47 minutes ago
ਟਾਂਗਰਾ, 10 ਅਗਸਤ (ਹਰਜਿੰਦਰ ਸਿੰਘ ਕਲੇਰ) ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੱਲੋਂ ਪਿੰਡ ਮੁੱਛਲ ਵਿਖੇ ਜ਼ਹਿਰੀਲੀ ਸ਼ਰਾਬ ਦੇ ਮ੍ਰਿਤਕਾਂ ਦੇ ਪਰਿਵਾਰਾਂ ...
ਸੁਨਾਮ (ਸੰਗਰੂਰ) ’ਚ ਅੱਜ 4 ਔਰਤਾਂ ਅਤੇ 2 ਬੱਚਿਆਂ ਸਮੇਤ 8 ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  52 minutes ago
ਸੁਨਾਮ ਊਧਮ ਸਿੰਘ ਵਾਲਾ, 10 ਅਗਸਤ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਸੰਗਰੂਰ ਜ਼ਿਲੇ੍ਹ ਦੇ ਸੁਨਾਮ ਸ਼ਹਿਰ ’ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਦੀ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ...
ਕੋਰੋਨਾ ਵਾਇਰਸ ਦੇ 10 ਹੋਰ ਨਵੇਂ ਮਾਮਲਿਆਂ ਦੀ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪੁਸ਼ਟੀ
. . .  about 1 hour ago
ਫ਼ਾਜ਼ਿਲਕਾ, 10 ਅਗਸਤ (ਪ੍ਰਦੀਪ ਕੁਮਾਰ)- ਕੋਰੋਨਾ ਵਾਇਰਸ ਦੇ 10 ਹੋਰ ਨਵੇਂ ਮਾਮਲਿਆਂ ਦੀ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਨਵੇਂ ਮਾਮਲਿਆਂ ਵਿਚ ਫ਼ਾਜ਼ਿਲਕਾ ਦੇ 4 ਅਤੇ ਅਬੋਹਰ ਦੇ 6 ਮਾਮਲੇ ਹਨ। ਅਬੋਹਰ ਦੇ ਪਿੰਡ ਢੀਂਗਾ ਵਾਲੀ 25 ਸਾਲਾਂ ਨੌਜਵਾਨ...
ਲੁਧਿਆਣਾ ਵਿਚ ਕੋਰੋਨਾ ਨਾਲ 11 ਮਰੀਜ਼ਾਂ ਦੀ ਮੌਤ
. . .  about 1 hour ago
ਲੁਧਿਆਣਾ, 10 ਅਗਸਤ ਸਲੇਮਪੁਰੀ - ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਵਿਚੋਂ ਅੱਜ 11 ਹੋਰ ਮਰੀਜ਼ ਦਮ ਤੋੜ ਗਏ ਹਨ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਹੈ ਕਿ ਲੁਧਿਆਣਾ ਵਿਚ ਅੱਜ ਕੋਰੋਨਾ ਨਾਲ...
ਪਿੰਡ ਮੇਹਲੀ (ਨਵਾਂਸ਼ਹਿਰ) ਦੇ ਨੌਜਵਾਨ ਨੂੰ ਹੋਇਆ ਕੋਰੋਨਾ
. . .  about 1 hour ago
ਮੇਹਲੀ, 10 ਅਗਸਤ (ਸੰਦੀਪ ਸਿੰਘ) - ਜ਼ਿਲ੍ਹਾ ਨਵਾਂਸ਼ਹਿਰ ਦੇ ਬਲਾਕ ਬੰਗਾ ਅਧੀਨ ਆਉਂਦੇ ਪਿੰਡ ਮੇਹਲੀ ਦੇ ਵਸਨੀਕ ਪਵਨ ਕੁਮਾਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਨ.ਐਮ ਮੈਡਮ ਸੁਨੀਤਾ ਨੇ ਦੱਸਿਆ ਕਿ ਪਵਨ ਕੁਮਾਰ ਨੇ ਦੁਬਈ ਜਾਣ ਲਈ ਖ਼ੁਦ ਕੋਰੋਨਾ ਟੈਸਟ ਕਰਵਾਇਆ, ਜਿਸ ਵਿਚ...
ਪੁਲਿਸ ਥਾਣਾ ਰਾਜਾਸਾਂਸੀ ਦੇ ਨਵੇਂ ਐਸ.ਐਚ.ਓ ਨਰਿੰਦਰਪਾਲ ਸਿੰਘ ਨੇ ਚਾਰਜ ਸੰਭਾਲਿਆ
. . .  about 2 hours ago
ਰਾਜਾਸਾਂਸੀ, 10 ਅਗਸਤ (ਹਰਦੀਪ ਸਿੰਘ ਖੀਵਾ) ਪੁਲਿਸ ਥਾਣਾ ਰਾਜਾਸਾਂਸੀ ਦੇ ਪਹਿਲੇ ਥਾਣਾ ਮੁੱਖੀ ਮਨਮੀਤਪਾਲ ਸਿੰਘ ਦਾ ਤਬਾਦਲਾ ਹੋਣ ਉਪਰੰਤ ਨਵੇਂ ਤਾਇਨਾਤ ਹੋਏ ਐਸ. ਐਚ. ਓ ਸਬ ਇੰਸਪੈਕਟਰ ਨਰਿੰਦਰਪਾਲ ਸਿੰਘ ਨੇ ਚਾਰਜ ਸੰਭਾਲ ਲਿਆ ਹੈ। ਚਾਰਜ ਸੰਭਾਲਣ ਉਪਰੰਤ ਥਾਣਾ ਮੁੱਖੀ ਸਬ ਇੰਸਪੈਕਟਰ...
ਜ਼ਿਲ੍ਹਾ ਕਪੂਰਥਲਾ ਵਿਚ 14 ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  about 2 hours ago
ਕਪੂਰਥਲਾ, 10 ਅਗਸਤ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹਾ ਕਪੂਰਥਲਾ ਵਿਚ ਅੱਜ ਕੋਰੋਨਾ ਨਾਲ ਸਬੰਧਿਤ 14 ਮਾਮਲੇ ਨਵੇਂ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 10 ਫਗਵਾੜਾ ਦੇ, ਇਕ ਸੁਲਤਾਨਪੁਰ ਲੋਧੀ ਤਿੰਨ ਕਪੂਰਥਲਾ ਨਾਲ ਸਬੰਧਿਤ ਹਨ। ਜਦਕਿ 226...
ਦਿਨੇ ਦੁਪਹਿਰੇ ਹੋਈ ਕਰੀਬ 9 ਲੱਖ ਦੀ ਚੋਰੀ
. . .  about 2 hours ago
ਧਾਰੀਵਾਲ, 10 ਅਗਸਤ (ਜੇਮਸ ਨਾਹਰ) - ਜ਼ਿਲ੍ਹਾ ਗੁਰਦਾਸਪੁਰ ਸਥਿਤ ਥਾਣਾ ਧਾਰੀਵਾਲ ਅਧੀਨ ਪੈਂਦੇ ਪਿੰਡ ਡਡਵਾਂ ਵਿਖੇ ਅੱਜ ਦਿਨੇ ਦੁਪਹਿਰੇ ਚੋਰਾਂ ਵੱਲੋਂ ਇੱਕ ਘਰ ਦੇ ਵਿਚ ਸੰਨ ਲਗਾ ਕੇ ਕਰੀਬ 9 ਲੱਖ ਰੁਪਏ ਦੀ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੈ। ਇਹ ਜਾਣਕਾਰੀ ਦਿੰਦਿਆਂ ਘਰ ਦੇ ਮੁਖੀ ਰੋਹਨ ਕੁਮਾਰ...
ਕੋਰੋਨਾ ਕਾਰਨ ਨਵਾਂਸ਼ਹਿਰ ਜ਼ਿਲ੍ਹੇ ਵਿਚ 7ਵੀਂ ਮੌਤ
. . .  about 2 hours ago
ਨਵਾਂਸ਼ਹਿਰ,10 ਅਗਸਤ (ਗੁਰਬਖਸ਼ ਸਿੰਘ ਮਹੇ) - ਕੋਰੋਨਾ ਵਾਇਰਸ ਕਰਕੇ ਜ਼ਿਲੇ 7ਵੀਂ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਜਾਫਰਪੁਰ ਦਾ ਇਕ 85 ਸਾਲਾ ਵਿਅਕਤੀ ਜੋ ਕਿ ਗੰਭੀਰ ਰੂਪ ਵਿੱਚ ਪਹਿਲੇ ਤੋਂ ਬਿਮਾਰ ਸੀ। 6 ਅਗਸਤ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਤੋਂ ਪਟਿਆਲਾ...
ਅੰਮ੍ਰਿਤਸਰ ਵਿਚ 30 ਪਾਜ਼ੀਟਿਵ ਕੋਰੋਨਾ ਕੇਸ ਹੋਏ ਰਿਪੋਰਟ
. . .  about 2 hours ago
ਅੰਮ੍ਰਿਤਸਰ, 10 ਅਗਸਤ - ਅੰਮ੍ਰਿਤਸਰ ਵਿਚ ਅੱਜ 30 ਕੋਰੋਨਾਵਾਇਰਸ ਦੇ ਕੇਸ ਦਰਜ ਹੋਏ ਹਨ ਤੇ ਇਕ 66 ਸਾਲਾ ਵਿਅਕਤੀ ਦੀ ਮੌਤ ਦਰਜ ਕੀਤੀ ਗਈ ਹੈ। ਅੰਮ੍ਰਿਤਸਰ ਵਿਚ ਕੁੱਲ 2406 ਕੋਰੋਨਾ ਪਾਜ਼ੀਟਿਵ ਕੇਸ ਹਨ। ਜਿਨ੍ਹਾਂ ਵਿਚੋਂ 1891 ਠੀਕ...
ਰੇਲ ਸੇਵਾਵਾਂ ਹੁਣ 30 ਅਗਸਤ ਤੱਕ ਰੱਦ
. . .  about 2 hours ago
ਨਵੀਂ ਦਿੱਲੀ, 10 ਅਗਸਤ - ਭਾਰਤੀ ਰੇਲਵੇ ਵਲੋਂ ਨਿਯਮਤ ਮੇਲ/ਐਕਸਪ੍ਰੈਸ, ਪੈਸੰਜਰ ਤੇ ਲੋਕਲ ਟਰੇਨਾਂ ਦੀ ਸੇਵਾ 'ਤੇ 30 ਅਗਸਤ 2020 ਤੱਕ ਰੋਕ ਵਧਾ ਦਿੱਤੀ ਗਈ ਹੈ। ਪਰੰਤੂ ਸਪੈਸ਼ਲ ਮੇਲ/ਐਕਸਪ੍ਰੈਸ...
ਕੋਵਿਡ-19 ਟੈਸਟਿੰਗ ਲਈ ਮੋਹਾਲੀ ਦੀ ਪੰਜਾਬ ਬਾਇਓਟੈਕਨਾਲੌਜੀ ਇਨਕਿਉਬੇਟਰ ਵਾਇਰਲ ਡਾਇਗਨੋਸਟਿਕ ਲੈਬੋਰਟਰੀ ਦਾ ਉਦਘਾਟਨ
. . .  about 3 hours ago
ਚੰਡੀਗੜ੍ਹ, 10 ਅਗਸਤ - ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਅਧੀਨ ਆਉਂਦੇ ਮੋਲੀਕਿਊਲਰ ਡਾਇਗਨੋਸਟਿਕ ਅਧਾਰਤ ਆਰਟੀ-ਪੀਸੀਆਰ ਦੀ ਸਮਰਥਾ ਨਾਲ ਖੁਰਾਕ, ਪਾਣੀ, ਖੇਤੀਬਾੜੀ ਅਤੇ ਵਾਤਾਵਰਣ ਦੇ ਖੇਤਰਾਂ ਵਿੱਚ ਐਨ.ਏ.ਬੀ.ਐਲ ਦੁਆਰਾ ਮਾਨਤਾ ਪ੍ਰਾਪਤ ਸਹੂਲਤਾਂ ਦੇਣ ਵਾਲੇ ਪੰਜਾਬ...
ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 28 ਹੋਰ ਮਾਮਲੇ ਆਏ ਸਾਹਮਣੇ
. . .  about 3 hours ago
ਮਹਿਲ ਕਲਾਂ, 10 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ 28 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਵਲੋਂ ਜਾਰੀ ਮੀਡੀਆ ਬੁਲੇਟਿਨ ਕੋਵਿਡ-19 ਅਨੁਸਾਰ ਅੱਜ ਆਏ 28 ਮਾਮਲਿਆਂ 'ਚ 18 ਮਾਮਲੇ ਸ਼ਹਿਰ ਬਰਨਾਲਾ, 2 ਮਾਮਲੇ ਬਲਾਕ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਥਾਪਤ ਕੀਤੇ ਜਾਣ ਵਾਲੇ ਸੈਂਟਰ ਫਾਰ ਇੰਟਰ ਫੇਥ ਸਟੱਡੀਜ਼ ਦਾ ਡਿਜ਼ਾਈਨ ਕੈਪਟਨ ਨੇ ਕੀਤਾ ਸਾਂਝਾ
. . .  about 3 hours ago
ਚੰਡੀਗੜ੍ਹ, 10 ਅਗਸਤ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਸਥਾਪਤ ਕੀਤੇ ਜਾ ਰਹੇ ਸੈਂਟਰ ਫਾਰ ਇੰਟਰ ਫੇਥ ਸਟੱਡੀਜ਼ ਦੇ ਡਿਜ਼ਾਈਨ ਨੂੰ...
ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਮੋਟਰਸਾਇਕਲਾਂ/ਸਕੂਟਰਾਂ 'ਤੇ ਸ਼ਹਿਰ ਦੇ ਅੰਦਰ ਕੀਤਾ ਰੋਸ ਮਾਰਚ
. . .  about 3 hours ago
ਜੈਤੋ, 10 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਮੋਟਰਸਾਇਕਲਾਂ/ਸਕੂਟਰਾਂ 'ਤੇ ਸ਼ਹਿਰ ਦੇ ਅੰਦਰ ਰੋਸ ਮਾਰਚ ਕੀਤਾ ਤੇ ਆਮ ਆਦਮੀ ਪਾਰਟੀ ਹਲਕਾ ਜੈਤੋ ਤੋਂ ਵਿਧਾਇਕ ਬਲਦੇਵ ਸਿੰਘ ਨੂੰ ਚਿਤਾਵਨੀ ਮੰਗ ਪੱਤਰ ਸਥਾਨਕ...
ਕੋਰੋਨਾ ਨਾਲ ਹੋਈ ਇਕ 80 ਸਾਲਾ ਬਜ਼ੁਰਗ ਔਰਤ ਦੀ ਮੌਤ
. . .  about 3 hours ago
ਮੋਗਾ, 10 ਅਗਸਤ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਮਾੜੀ ਮੁਸਤਫਾ ਵਾਸੀ ਇਕ 80 ਸਾਲਾ ਬਜ਼ੁਰਗ ਔਰਤ ਦੀ ਕੋਰੋਨਾ ਕਾਰਨ ਸਿਵਲ ਹਸਪਤਾਲ ਲੁਧਿਆਣਾ ਵਿਖੇ ਮੌਤ ਹੋ ਗਈ ਹੈ। ਉਕਤ ਔਰਤ ਦਿਲ ਦੀ ਬਿਮਾਰੀ ਤੋਂ ਪੀੜਤ ਸੀ ਤੇ ਉਸ ਨੂੰ ਬਠਿੰਡਾ ਤੋਂ ਸਿਵਲ...
ਸ੍ਰੀ ਮੁਕਤਸਰ ਸਾਹਿਬ ਵਿਖੇ 14 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 3 hours ago
ਸ੍ਰੀ ਮੁਕਤਸਰ ਸਾਹਿਬ, 10 ਅਗਸਤ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 14 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ 49 ਸਾਲ ਦਾ ਵਿਅਕਤੀ ਵਾਸੀ ਗੁਰੂ ਤੇਗ ਬਹਾਦਰ ਨਗਰ ਗਲੀ ਨੰ: 8 ਸ੍ਰੀ ਮੁਕਤਸਰ ਸਾਹਿਬ, 28 ਸਾਲ ਅਤੇ 35 ਸਾਲ ਦੀਆਂ ਔਰਤਾਂ ਪਿੰਡ ਬਾਦਲ, 50 ਸਾਲ...
ਕੋਰੋਨਾ ਕਾਰਨ ਜ਼ਿਲ੍ਹਾ ਸੰਗਰੂਰ 'ਚ 3 ਵਿਅਕਤੀਆਂ ਦੀ ਮੌਤ
. . .  about 3 hours ago
ਸੰਗਰੂਰ, 10 ਅਗਸਤ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ ਵਿਚ ਕੋਰੋਨਾ ਨੇ ਤਿੰਨ ਵਿਅਕਤੀਆਂ ਦੀ ਹੋਰ ਜਾਨ ਲੈ ਲਈ ਹੈ। ਇਨ੍ਹਾਂ ਵਿਚ ਛੇ ਮਹੀਨੇ ਪਹਿਲਾਂ ਸੇਵਾ ਮੁਕਤ ਹੋਇਆ ਇਕ ਕਾਨੂੰਨਗੋ ਵੀ ਸ਼ਾਮਿਲ ਹੈ। ਉਸ ਦੀ ਮੌਤ ਕੱਲ੍ਹ ਸਵੇਰੇ ਹੋਈ ਸੀ ਅਤੇ ਕੱਲ੍ਹ ਹੀ ਉਨ੍ਹਾਂ ਦੇ...
ਜ਼ਹਿਰੀਲੀ ਸ਼ਰਾਬ ਦੇ ਮੁੱਦੇ ਤੇ ਭਾਜਪਾ ਐਸਸੀ ਮੋਰਚਾ ਪੰਜਾਬ ਵੱਲੋਂ ਰੋਸ ਵਿਖਾਵਾ
. . .  about 3 hours ago
ਅਟਾਰੀ, 10 ਅਗਸਤ (ਰੁਪਿੰਦਰਜੀਤ ਸਿੰਘ ਭਕਨਾ) - ਭਾਜਪਾ ਦੇ ਐਸਸੀ ਮੋਰਚਾ ਪੰਜਾਬ ਦੇ ਕਾਰਕੁਨਾਂ ਵੱਲੋਂ ਮੀਡੀਆ ਇੰਚਾਰਜ ਸੰਜੀਵ ਅਟਵਾਲ ਦੀ ਅਗਵਾਈ ਹੇਠ ਜ਼ਹਿਰੀਲੀ ਸ਼ਰਾਬ ਦੇ ਮੁੱਦੇ ਤੇ ਪੰਜਾਬ ਭਰ ਵਿੱਚ ਪੰਜਾਬ ਸਰਕਾਰ ਖਿਲਾਫ ਦਿੱਤੇ ਜਾ ਰਹੇ ਧਰਨਿਆਂ ਦੀ ਕੜੀ ਵਜੋਂ ਥਾਣਾ ਘਰਿੰਡਾ ਅੱਗੇ ਧਰਨਾ...
ਮਾਛੀਵਾੜਾ ਵਿਚ ਕੋਰੋਨਾ ਦੀ ਰਫ਼ਤਾਰ ਹੋਈ ਬੇਕਾਬੂ, 4 ਵਿਅਕਤੀ ਆਏ ਲਪੇਟ ਵਿਚ
. . .  about 4 hours ago
ਮਾਛੀਵਾੜਾ ਸਾਹਿਬ, 10 ਅਗਸਤ (ਮਨੋਜ ਕੁਮਾਰ) - ਅੱਜ ਫਿਰ ਨਵੇ ਆਏ ਚਾਰ ਕੋਰੋਨਾ ਪਾਜ਼ੀਟਿਵ ਵਿਅਕਤੀਆਂ ਨੇ ਇਲਾਕੇ ਵਿਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਵਿਚ ਗੁਰਾਂ ਕਾਲੋਨੀ ਦੇ ਇਕ ਆੜਤੀ ਪਰਿਵਾਰ ਦਾ ਭਰਾ, ਪਿੰਡ ਮਿਲਕਵਾਲ ਵਾਸੀ 60 ਸਾਲਾਂ ਵਿਅਕਤੀ, ਬੋਦਲੀ...
ਪੰਜਾਬ ਸਰਕਾਰ ਵਲੋਂ ਡਾ. ਵਰਿੰਦਰ ਭਾਟੀਆ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵਾਈਸ ਚੇਅਰਮੈਨ ਨਿਯੁਕਤ ਕੀਤਾ
. . .  about 4 hours ago
ਐੱਸ. ਏ. ਐੱਸ. ਨਗਰ, 10 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਰਕਾਰ ਵਲੋਂ ਡਾ. ਵਰਿੰਦਰ ਭਾਟੀਆ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਕ੍ਰਿਸ਼ਨ ਕੁਮਾਰ ਸਕੱਤਰ, ਸਕੂਲ ਸਿੱਖਿਆ ਵਿਭਾਗ ਵਲੋਂ ਜਾਰੀ ਹੁਕਮਾਂ...
ਤਾਲਾਬੰਦੀ ਦੌਰਾਨ ਪਾਕਿਸਤਾਨ ਵਿਚ ਫਸੇ ਭਾਰਤੀ ਅਟਾਰੀ ਸਰਹੱਦ ਰਸਤੇ ਵਤਨ ਪਹੁੰਚੇ
. . .  about 4 hours ago
ਅਟਾਰੀ, 10 ਅਗਸਤ (ਰੁਪਿੰਦਰਜੀਤ ਸਿੰਘ ਭਕਨਾ) - ਕੋਰੋਨਾ ਮਹਾਂਮਾਰੀ ਕਾਰਨ ਭਾਰਤ ਸਰਕਾਰ ਵੱਲੋਂ ਕੀਤੀ ਗਈ ਤਾਲਾਬੰਦੀ ਦੇ ਚੱਲਦਿਆਂ ਸੈਂਕੜੇ ਭਾਰਤੀ ਨਾਗਰਿਕ ਪਾਕਿਸਤਾਨ ਵਿਚ ਫਸ ਗਏ ਸਨ। ਜਿਨ੍ਹਾਂ ਵਿਚੋਂ 700 ਦੇ ਕਰੀਬ ਭਾਰਤੀ ਨਾਗਰਿਕ ਪਹਿਲਾਂ ਤਿੰਨ ਪੜਾਵਾਂ ਵਿਚ ਭਾਰਤ ਪਹੁੰਚ ਚੁੱਕੇ ਹਨ...
ਕਮਾਈ ਦੀ ਥਾਂ ਕੁਵੈਤ ਤੋ ਪਰਤੀ ਸੁਖਵਿੰਦਰ ਦੀ ਬੰਦ ਡੱਬੇ 'ਚ ਲਾਸ਼
. . .  about 4 hours ago
ਕਟਾਰੀਆਂ, 10 ਅਗਸਤ (ਨਵਜੋਤ ਸਿੰਘ ਜੱਖੂ) - ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਕਟਾਰੀਆਂ 'ਚ ਅੱਜ ਮਾਹੌਲ ਉਦੋਂ ਗ਼ਮਗੀਨ ਬਣ ਗਿਆ ਜਦੋਂ ਇੱਥੋਂ ਦੇ ਨੌਜਵਾਨ ਸੁਖਵਿੰਦਰ ਰਾਮ ਦੀ ਲਾਸ਼ ਕੁਵੈਤ ਤੋਂ ਡੱਬੇ 'ਚ ਬੰਦ ਹੋ ਕੇ ਪਿੰਡ ਪਰਤੀ। ਉਸ ਦੇ ਮਾਪੇ ਉਸ ਦੀ ਕਮਾਈ ਨਾਲ ਘਰ ਦੀ ਮੰਦੀ ਖ਼ਤਮ ਕਰਨ ਬਾਰੇ...
ਆਮ ਆਦਮੀ ਪਾਰਟੀ ਵਲੋਂ ਕੈਪਟਨ ਸਰਕਾਰ ਵਿਰੁੱਧ ਧਰਨਾ ਲਗਾ ਕੇ ਕੀਤਾ ਰੋਸ ਪ੍ਰਦਰਸ਼ਨ
. . .  about 4 hours ago
ਜੈਤੋ, 10 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਧਰਮਜੀਤ ਰਾਮੇਆਣਾ ਅਤੇ ਸਾਬਕਾ ਜ਼ਿਲ੍ਹਾ ਯੂਥ ਪ੍ਰਧਾਨ ਅਮੋਲਕ ਸਿੰਘ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਵਲੋਂ ਸਥਾਨਕ ਬੱਸ ਸਟੈਂਡ ਦੇ (ਸ਼੍ਰੀ ਮੁਕਤਸਰ ਸਾਹਿਬ ਨੂੰ ਜਾਣ ਵਾਲੇ) ਗੇਟ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਵਚਿੱਤਰ ਦੁਨੀਆ ਹੈ ਖੱਬੂਆਂ ਦੀ

ਕਿਸੇ ਦੀ ਸੁੰਦਰ ਲਿਖਤ ਦੇਖ ਕੇ ਉਹਦੇ ਚਿਹਰੇ-ਮੋਹਰੇ ਅਤੇ ਸੁੰਦਰ ਹੱਥਾਂ ਦੀ ਤਸਵੀਰ ਆਪ ਮੁਹਾਰੇ ਦਿਲ-ਦਿਮਾਗ 'ਚ ਘੁੰਮਣ ਲੱਗ ਜਾਂਦੀ ਹੈ ਤੇ ਜੇ ਇਹ ਲਿਖਾਈ ਖੱਬੇ ਹੱਥ ਨਾਲ ਲਿਖੀ ਹੋਣ ਦਾ ਪਤਾ ਲੱਗੇ ਤਾਂ ਦਿਲਚਸਪੀ ਹੋਰ ਵੀ ਵਧ ਜਾਂਦੀ ਹੈ। ਅਸਲ ਵਿਚ ਖੱਬੇ ਹੱਥ ਨਾਲ ਲਿਖਣ ਵਾਲੇ ਲੋਕਾਂ ਦੀ ਲਿਖਤ ਕਈ ਵਾਰ ਕਮਾਲ ਦੀ ਹੀ ਨਹੀਂ ਹੁੰਦੀ ਸਗੋਂ ਇਸ ਦਾ ਅੰਦਾਜ਼ ਵੀ ਨਿਰਾਲਾ ਹੁੰਦਾ ਹੈ। ਕੁਝ ਲੋਕ ਝੱਟ ਪਹਿਚਾਣ ਲੈਂਦੇ ਹਨ ਕਿ ਇਹ ਖੱਬੇ ਹੱਥ ਦਾ ਲਿਖਿਆ ਹੋਇਆ ਖ਼ਤ ਹੈ। ਅਸਲ ਵਿਚ ਅਸੰਭਵ ਨੂੰ ਸੰਭਵ ਕਰਨਾ ਹੀ ਖੱਬੇ ਹੱਥ ਦਾ ਸਿਧਾਂਤ ਹੈ। ਗੱਲ ਸਿਰਫ਼ ਖੱਬੇ ਹੱਥ ਨਾਲ ਲਿਖਤ ਦੀ ਹੀ ਨਹੀਂ ਸਗੋਂ ਖੱਬੂ ਲੋਕਾਂ ਦਾ ਕਈ ਵਾਰ ਸੁਭਾਅ, ਸੋਚ ਤੇ ਹੋਰ ਕਈ ਕੁਝ ਦੂਜਿਆਂ ਨਾਲੋਂ ਵੱਖਰਾ ਹੁੰਦਾ ਹੈ। ਟਾਈਪ ਰਾਈਟਰ ਦੀ ਵਰਤੋਂ ਵੀ ਇਸ ਕਰਕੇ ਹੀ ਸ਼ਾਇਦ ਆਰੰਭ ਹੋਈ ਹੋਵੇਗੀ ਕਿ ਦੋਵੇਂ ਹੱਥਾਂ ਨਾਲ ਲਿਖਿਆ ਜਾ ਸਕੇ। ਦੋਵਾਂ ਹੱਥਾਂ 'ਚ ਸਮਾਨਤਾ ਆਵੇ ਅਤੇ ਫਰਕ ਮਹਿਸੂਸ ਨਾ ਹੋਵੇ। ਦੁਨੀਆ ਦੀ ਕੁੱਲ ਆਬਾਦੀ ਦੇ ਭਾਵੇਂ 10 ਫ਼ੀਸਦੀ ਲੋਕ ਹੀ ਖੱਬੂ ਹਨ ਪਰ ਇਨ੍ਹਾਂ ਵੱਲ ਧਿਆਨ ਹਰ ਇਕ ਦਾ ਜ਼ਰੂਰ ਜਾਂਦਾ ਹੈ। ਇਸ ਡਿਜੀਟਲ ਦੁਨੀਆ ਵਿਚ ਭਾਵੇਂ ਸੱਜੇ ਅਤੇ ਖੱਬੇ ਦਾ ਬਹੁਤਾ ਫਰਕ ਨਹੀਂ ਰਿਹਾ ਪਰ ਫਿਰ ਵੀ ਖੱਬੂਆਂ ਨੂੰ ਮਾਣ-ਸਤਿਕਾਰ ਦੇਣ ਹਿੱਤ ਹਰ ਸਾਲ 13 ਅਗਸਤ ਨੂੰ 'ਲੈਫਟ ਹੈਂਡਿਡ ਡੇਅ' (ਖੱਬੂ ਦਿਵਸ) ਮਨਾਇਆ ਜਾਂਦਾ ਹੈ। ਇੱਥੇ ਇਹ ਕਹਿਣ ਵਿਚ ਕੋਈ ਉਜ਼ਰ ਨਹੀਂ ਕਿ ਜੇ ਤੁਸੀਂ ਖੱਬੂ ਹੋ ਤਾਂ 13 ਅਗਸਤ ਦਾ ਦਿਨ ਤੁਹਾਡੇ ਨਾਂਅ ਹੈ ਅਤੇ ਤੁਸੀਂ ਰੱਜ ਕੇ ਜਸ਼ਨ ਮਨਾਓ। ਖੱਬੂਆਂ ਦੀ ਰਾਸ਼ਟਰੀ ਸੰਸਥਾ ਦੇ ਸੰਸਥਾਪਕ ਡੀਨ ਆਰ. ਕੈਂਪਬਲ ਨੇ ਸਭ ਤੋਂ ਪਹਿਲਾਂ 1976 ਵਿਚ ਇਹ ਦਿਨ ਇਹ ਸੋਚ ਕੇ ਮਨਾਇਆ ਸੀ ਕਿ ਖੱਬੇ ਹੱਥ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਵਡਿਆਈ ਦਿੱਤੀ ਜਾਵੇ। ਕੈਂਪਬਲ ਦੇ ਇਸ ਯਤਨ ਨੂੰ ਮਾਨਤਾ 13 ਅਗਸਤ, 1997 ਨੂੰ ਪਹਿਲੀ ਵਾਰ ਮਿਲੀ ਜਦੋਂ ਖੱਬੂ ਦਿਵਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਮਨਾਇਆ ਗਿਆ। ਅਜਿਹਾ ਹੋਣ ਨਾਲ ਅਨੇਕਾਂ ਲੋਕ ਜੋ ਖੱਬੇ ਹੱਥੀ ਸਨ, ਸਾਹਮਣੇ ਆਏ ਅਤੇ ਉਨ੍ਹਾਂ ਨੇ ਆਪਣੀਆਂ ਪ੍ਰਾਪਤੀਆਂ ਅਤੇ ਸਮੱਸਿਆਵਾਂ ਸਾਂਝੀਆਂ ਕੀਤੀਆਂ। ਮੱਧ ਯੁੱਗ ਤੋਂ ਪਹਿਲਾਂ ਜਦੋਂ ਖੱਬੇ ਹੱਥ ਨੂੰ ਨਾਕਾਰਾਤਮਕ ਨਜ਼ਰੀਏ ਨਾਲ ਵੇਖਿਆ ਜਾਂਦਾ ਸੀ, ਜਦੋਂ ਸ਼ੈਤਾਨ ਤੇ ਸੱਜੇ ਹੱਥ ਨਾਲ ਕੰਮ ਕਰਨ ਵਾਲਾ ਇਨ੍ਹਾਂ ਨੂੰ ਟਿੱਚਰ ਜਾਂ ਮਖੌਲ ਨਾਲ ਵੇਖਦਾ ਸੀ ਤੇ ਸਕੂਲਾਂ 'ਚ ਅਧਿਆਪਕ ਵੀ ਸੱਜੇ ਹੱਥ ਨਾਲ ਲਿਖਣ ਤੇ ਹੋਰ ਕੰਮ ਕਰਨ ਲਈ ਮਜਬੂਰ ਕਰਦੇ ਸਨ, ਖੱਬੇ ਤੋਂ ਸੱਜੇ ਵੱਲ ਆਉਣ ਲਈ ਅਭਿਆਸ ਕਰਵਾਇਆ ਜਾਂਦਾ ਸੀ। ਉਦੋਂ ਇਹ ਖੱਬੂਆਂ ਲਈ ਹੀਣ ਭਾਵਨਾ ਦਾ ਯੁੱਗ ਸੀ। ਸਿਹਤ ਵਿਗਿਆਨੀ ਇਸ ਗੱਲ ਨੂੰ ਮੰਨਦੇ ਹਨ ਕਿ ਇਹ ਇਕ ਕੁਦਰਤੀ ਵਰਤਾਰਾ ਹੈ ਤੇ ਡਾਕਟਰੀ ਤੌਰ 'ਤੇ ਇਸ ਆਦਤ ਨੂੰ ਹਰਗਿਜ਼ ਨਹੀਂ ਬਦਲਿਆ ਜਾ ਸਕਦਾ। 2013 ਵਿਚ ਇਕ ਅਧਿਐਨ ਸਾਹਮਣੇ ਆਇਆ ਸੀ ਜਿਸ ਅਨੁਸਾਰ 40 ਫੀਸਦੀ ਲੋਕ ਜੋ ਖੱਬੂ ਸਨ, ਮਨੋਵਿਗਿਆਨਕ ਤੌਰ 'ਤੇ ਪੀੜਤ ਸਨ ਤੇ 11 ਫੀਸਦੀ ਬੱਚਿਆਂ ਦੀ ਖੱਬੂ ਹੋਣ ਕਰਕੇ ਮਨੋਦਸ਼ਾ ਹੀ ਬਦਲੀ ਹੋਈ ਸੀ। 'ਜਨਰਲ ਆਫ ਇਕੋਨੋਮਿਕ ਪ੍ਰਪੇਕ' ਦੀ ਸੂਚਨਾ ਅਨੁਸਾਰ ਖੱਬੇ ਹੱਥ ਵਾਲੇ ਲੋਕ ਕੰਮ ਕਰਨ ਦੇ ਵਧੇਰੇ ਸਮਰੱਥ ਹੁੰਦੇ ਹਨ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਨੇ ਕਮਾਈ ਸੱਜੇ ਹੱਥ ਵਾਲੇ ਲੋਕਾਂ ਜਿੰਨੀ ਨਾ ਕੀਤੀ ਹੋਵੇ। ਪਿਛਲੀ ਇਕ ਸਦੀ ਵੱਲ ਧਿਆਨ ਮਾਰੀਏ ਤਾਂ ਖੱਬੂਆਂ ਦੀ ਗਿਣਤੀ ਦੁਨੀਆ ਦੀ ਕੁੱਲ ਆਬਾਦੀ ਦੇ 10 ਫੀਸਦੀ ਅੰਕੜਿਆਂ 'ਤੇ ਹੀ ਟਿਕੀ ਹੋਈ ਹੈ।
ਮੁਲਕ ਕੋਈ ਵੀ ਹੋਵੇ, ਪਹਿਲਾਂ-ਪਹਿਲ ਵਹਿਮੀ ਲੋਕ ਖੱਬੂਆਂ ਨੂੰ ਇਸ ਕਰਕੇ ਨਕਾਰਦੇ ਸਨ ਕਿ ਖੱਬੇ ਹੱਥ ਨਾਲ ਵਧੇਰੇ ਕਰਕੇ ਜਾਦੂ-ਟੂਣੇ ਕੀਤੇ ਜਾਂਦੇ ਹਨ। ਖੱਬਾ ਹੱਥ ਹਿਲਾਉਣਾ ਬੇਇੱਜ਼ਤੀ ਕਰਨ ਵਾਂਗ ਹੈ। ਇਨ੍ਹਾਂ ਲਈ 'ਸਿੰਸਟਰਾ' ਸ਼ਬਦ ਵੀ ਵਰਤਿਆ ਜਾਂਦਾ ਰਿਹਾ ਹੈ ਜੋ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ 'ਬੁਰਾ' ਜਾਂ 'ਬਦਕਿਸਮਤ' ਹੁੰਦਾ ਹੈ। ਉਧਰ ਖੱਬੇ ਹੱਥ ਨੂੰ ਮਾਨਤਾ ਅਤੇ ਵਡਿਆਈ ਦੇਣ ਦੀ ਯੂਨਾਨੀਆਂ ਤੇ ਰੋਮਨਾਂ ਨੇ ਸਭ ਤੋਂ ਪਹਿਲਾਂ ਪਿਰਤ ਵਿਆਹ ਵੇਲੇ ਖੱਬੇ ਹੱਥ ਦੀ ਤੀਜੀ ਉਂਗਲ ਵਿਚ ਮੁੰਦਰੀ ਪਹਿਨਾ ਕੇ ਪਾਈ। ਟੈਨਿਸ ਚੈਂਪੀਅਨ ਰਾਫੇਲ ਨਾਡਾਲ ਨੇ ਖੱਬੇ ਹੱਥ ਦਾ ਸਫਲ ਖਿਡਾਰੀ ਬਣ ਕੇ ਖੱਬੂਆਂ ਦਾ ਮਾਣ-ਸਤਿਕਾਰ ਵਧਾਇਆ। ਰਾਜਨੀਤਕ ਤੌਰ 'ਤੇ ਸ਼ਬਦ ਖੱਬੇਪੱਖੀ ਵੀ 1790 ਵਿਚ ਫਰਾਂਸ ਤੋਂ ਪ੍ਰਚੱਲਿਤ ਹੋਇਆ ਜਦੋਂ ਇਨਕਲਾਬੀ ਸੰਸਦ ਵਿਚ ਸਮਾਜਵਾਦੀ ਨੁਮਾਇੰਦੇ ਪ੍ਰੀਜ਼ਾਈਡਿੰਗ ਅਧਿਕਾਰੀ ਦੇ ਖੱਬੇ ਪਾਸੇ ਬੈਠਦੇ ਸਨ, ਕਿਉਂਕਿ ਖੱਬੂਆਂ ਨੂੰ ਕੁਲੀਨ ਲੋਕਾਂ ਦੇ ਹਿਤਾਂ ਦੇ ਦੁਸ਼ਮਣ ਮੰਨਿਆ ਜਾਂਦਾ ਸੀ।
ਹੱਥ ਜੋੜਨਾ, ਤਾੜੀ ਵਜਾਉਣਾ, ਹੱਥ ਖੜ੍ਹੇ ਕਰਨਾ, ਹੱਥੋਪਾਈ ਹੋਣਾ ਸਾਂਝੇ ਹੱਥਾਂ ਦੀ ਕਾਰਜਸ਼ੈਲੀ ਹੈ। 'ਹੱਥੋਪਾਈ' ਸ਼ਬਦ ਵੀ ਉਦੋਂ ਹੋਂਦ ਵਿਚ ਆਇਆ ਜਦੋਂ ਮਨੁੱਖ ਨੇ ਚਪੇੜ ਜਾਂ ਘਸੁੰਨ ਤੋਂ ਅੱਗੇ ਦੋਵੇਂ ਹੱਥਾਂ ਨਾਲ ਲੜਨਾ ਸ਼ੁਰੂ ਕੀਤਾ। ਹਾਂ, ਇਹ ਸਿਧਾਂਤ ਜ਼ਰੂਰ ਰਿਹਾ ਹੈ ਕਿ ਸੱਜੂ ਤਾੜੀ ਵਜਾਉਣ ਵੇਲੇ ਖੱਬੇ ਹੱਥ 'ਤੇ ਸੱਜਾ ਹੱਥ ਮਾਰਦੇ ਹਨ ਤੇ ਖੱਬੂ ਸੱਜੇ 'ਤੇ ਖੱਬਾ। ਖੱਬੂ ਬਿੱਗ ਬੀ ਅਮਿਤਾਬ ਬੱਚਨ ਅਕਸਰ ਤਾੜੀ ਸੱਜੇ ਹੱਥ 'ਤੇ ਖੱਬਾ ਹੱਥ ਮਾਰ ਕੇ ਵਜਾਉਂਦਾ ਹੈ ਜੋ ਆਮ ਲੋਕਾਂ ਨਾਲੋਂ ਆਕਰਿਸ਼ਤ ਅਤੇ ਭਿੰਨ ਹੈ ਜੋ ਵੇਖਣ ਵਾਲੇ ਦਾ ਧਿਆਨ ਵੀ ਖਿੱਚਦਾ ਹੈ। ਸਿਹਤ ਵਿਗਿਆਨ ਅਨੁਸਾਰ ਜ਼ੁਬਾਨੀ ਕਾਰਵਾਈ ਦਿਮਾਗ ਦੇ ਸੱਜੇ ਪਾਸੇ ਹੁੰਦੀ ਹੈ ਵਿਜ਼ੂਲਾਈਜੇਸ਼ਨ ਖੱਬੇ ਪਾਸੇ। ਹਾਲਾਂਕਿ ਬੱਚੇ ਦੀਆਂ ਆਦਤਾਂ, ਸਰੀਰਕ ਤੇ ਬੌਧਿਕ ਵਿਕਾਸ ਮਾਂ-ਬਾਪ ਦੇ ਜੀਨਸ 'ਤੇ ਨਿਰਭਰ ਕਰਦਾ ਹੈ ਪਰ ਇਸ ਗੱਲ ਨੂੰ ਮੰਨਿਆ ਜਾਂਦਾ ਹੈ ਕਿ ਜੇ ਮਾਂ ਬਾਪ ਦੋਵੇਂ ਹੀ ਖੱਬੇ ਹੱਥੀ ਹੋਣ ਤਾਂ 26 ਫੀਸਦੀ ਬੱਚੇ ਵੀ ਖੱਬੂ ਹੁੰਦੇ ਹਨ। ਪਰ ਕੁਝ ਪਰਿਵਾਰਾਂ ਵਿਚ ਜੇ ਮਾਂ-ਬਾਪ ਖੱਬੂ ਹਨ ਤਾਂ ਨਿੱਤ ਦੇ ਵਰਤਾਰੇ ਨੂੰ ਵੇਖ ਕੇ ਬੱਚੇ ਵੀ ਅਕਸਰ ਬਹੁਤਾ ਕੰਮ-ਕਾਰ ਜਾਂ ਲਿਖਣਾ ਖੱਬੇ ਹੱਥ ਨਾਲ ਸ਼ੁਰੂ ਕਰ ਦਿੰਦੇ ਹਨ।
ਜੇ ਇਤਿਹਾਸ ਵੇਖੀਏ ਤਾਂ ਬਹੁਤ ਅਜਿਹੀਆਂ ਉਦਾਹਰਣਾਂ ਹਨ ਕਿ ਖੱਬੂਆਂ ਨੇ ਘੱਟ ਗਿਣਤੀ ਹੋਣ ਕਰਕੇ ਸ਼ਰਮਿੰਦਗੀ ਅਤੇ ਹਮਲਾਵਾਰ ਵਰਤਾਰਾ ਅਕਸਰ ਸਹਿਣ ਕੀਤਾ ਹੈ। ਪਰ ਇਹਨਾਂ ਲੋਕਾਂ ਦੀ ਲਿਆਕਤ ਅਤੇ ਅਕਲਮੰਦੀ ਵਿਚ ਕਿਤੇ ਵੀ ਕੁਝ ਘੱਟ ਹੋਣ ਦਾ ਕੋਈ ਹਵਾਲਾ ਨਹੀਂ ਹੈ। ਨੋਬਲ ਪੁਰਸਕਾਰ ਵਿਜੇਤਾ ਅਤੇ ਸਮਾਜ ਸੇਵੀ ਮਦਰ ਟਰੇਸਾ ਵੀ ਖੱਬੂ ਸੀ, ਅਮਰੀਕਾ ਦੇ ਪਿਛਲੇ ਅੱਠ ਰਾਸ਼ਟਰਪਤੀਆਂ 'ਚੋਂ ਛੇ ਗੈਰਲਫੋਲਡ, ਰੋਨਾਲਡ ਰੀਗਨ, ਜਾਰਜ ਡਬਲਯੂ ਬੁਸ਼, ਬੁਸ਼, ਬਿੱਲ ਕਲਿੰਟਨ ਅਤੇ ਬਰਾਕ ਓਬਾਮਾ ਖੱਬੇ ਹੱਥ ਨਾਲ ਲਿਖਦੇ ਅਤੇ ਕੰਮ ਕਰਦੇ ਸਨ। ਅਮਰੀਕਾ ਦੇ ਰਾਸ਼ਟਰਪਤੀਆਂ ਤੋਂ ਲੈ ਕੇ ਸ਼ਾਹੀ ਪਰਿਵਾਰਕ ਮੈਂਬਰਾਂ, ਵੱਡੇ-ਵੱਡੇ ਕਲਾਕਾਰਾਂ, ਫ਼ਿਲਾਸਫ਼ਰਾਂ ਦਾ ਖੱਬੂ ਹੋਣਾ ਉਨ੍ਹਾਂ ਦੇ ਗਿਆਨਵਾਨ ਹੋਣ ਦਾ ਸੂਚਕ ਮੰਨਿਆ ਜਾਂਦਾ ਰਿਹਾ ਹੈ।
ਖੱਬੂ ਲੋਕ ਡਰਾਈਵਿੰਗ ਸਿੱਖਣ ਵਿਚ ਸੱਜੂਆਂ ਨਾਲੋਂ ਵਧੇਰੇ ਸੁਚੇਤ, ਚੁਕੰਨੇ ਅਤੇ ਚੁਸਤ ਹੁੰਦੇ ਹਨ ਕਿਉਂਕਿ ਡਰਾਈਵਿੰਗ ਵਿਚ ਦੋਵੇਂ ਹੱਥ ਅਤੇ ਪੈਰ ਬਰਾਬਰ ਕਾਮੇ ਹੁੰਦੇ ਹਨ। ਡਰਾਈਵਿੰਗ ਸਕੂਲਾਂ ਦੇ ਸਰਵੇਖਣ ਵਿਚ ਇਹ ਵੀ ਆਇਆ ਹੈ ਕਿ 57 ਪ੍ਰਤੀਸ਼ਤ ਖੱਬੇ ਹੱਥ ਵਾਲੇ ਲੋਕ ਪਹਿਲੀ ਵਾਰ ਵਿਚ ਹੀ ਟੈਸਟ ਪਾਸ ਕਰ ਜਾਂਦੇ ਹਨ। ਪਰ ਡਾਕਟਰ ਇਹ ਜ਼ਰੂਰ ਕਹਿੰਦੇ ਹਨ ਕਿ ਖੱਬੇ ਹੱਥ ਦੇ ਸਟਰੋਕ ਤੋਂ ਬਚੋ ਕਿਉਂਕਿ ਸੱਜੇ ਹੱਥ ਦੇ ਸਟਰੋਕ ਵਾਲੇ ਲੋਕ ਅਕਸਰ ਛੇਤੀਂ ਠੀਕ ਹੋ ਜਾਂਦੇ ਹਨ। ਇਕ ਖੋਜ ਇਹ ਵੀ ਹੈ ਕਿ ਖੱਬੇ ਅਤੇ ਸੱਜੇ ਹੱਥ ਵਾਲੇ ਲੋਕ ਜੋ ਇਕੋ ਹੀ ਕਾਲਜ ਵਿਚ ਇਕੋ ਸਮੇਂ ਪੜ੍ਹੇ ਤਾਂ ਇਕੱਠੇ ਪਰ ਕਮਾਈ ਕਰਨ ਵਿਚ ਖੱਬੂ ਅੱਵਲ ਰਹੇ।
ਮਹਾਨ ਵਿਗਿਆਨੀ ਆਈਨਸਟਾਈਨ, ਮੈਰੀ ਕਿਊਰੀ, ਵਿਗਿਆਨੀ ਅਰਸਤੂ, ਨੈਪੋਲੀਅਨ ਬੋਨਾਪਾਰਟ, ਚਰਚਿਲ, ਚਾਰਲੀ ਚੈਪਲਿਨ, ਪ੍ਰਸਿੱਧ ਅਮਰੀਕੀ ਲੇਖਿਕਾ ਹੈਲਲ ਕੈਲਰ, ਲੇਵਿਸ ਕਾਰਾਲ, ਮੀਡੀਆ ਕਰਮੀ ਓਹਓਰਫ ਵਿਨਫਰੀ, ਰਾਸ਼ਟਰਪਤੀ ਬਰਾਕ ਓਬਾਮਾ, ਦੁਨੀਆ ਦੇ ਅਮੀਰਾਂ 'ਚ ਗਿਣੇ ਜਾਂਦੇ ਬਿੱਲ ਗੇਟਸ, ਸੈਲਵੈਸਟਰ ਸਟਾਲਿਨ, ਖਿਡਾਰੀ ਮਾਰਟੀਨਾ ਨਵਰਾਤੀਲੋਵਾ, ਬਰਾਇਨ ਲਾਰਾ, ਫੇਸਬੁੱਕ ਦੇ ਮਾਲਕ ਜ਼ੁਕਰਬਰਗ, ਐਪਲ ਦੇ ਸਹਿ-ਬਾਨੀ ਸਟੀਵ ਜੌਬਸ, ਮਾਈਕਲ ਜੈਕਸਨ, ਲਕਸ਼ਮੀ ਮਿੱਤਲ, ਪ੍ਰਿੰਸ ਵਿਲੀਅਮ ਸਾਰੇ ਖੱਬੂ ਹਨ ਜਿਨ੍ਹਾਂ ਨੇ ਦੁਨੀਆ ਦਾ ਇਤਿਹਾਸ ਬਦਲਿਆ। ਭਾਰਤ ਵਿਚ ਰਾਸ਼ਟਰਪਿਤਾ ਮਹਾਤਮਾ ਗਾਂਧੀ, ਉਦਯੋਗਪਤੀ ਰਤਨ ਟਾਟਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕ੍ਰਿਕਟਰ ਸਚਿਨ ਤੇਂਦੁਲਕਰ, ਰਵੀ ਸ਼ਾਸਤਰੀ, ਗਾਇਕਾ ਆਸ਼ਾ ਭੌਂਸਲੇ ਸਾਰੇ ਖੱਬੂ ਹਨ। ਦੁਨੀਆ ਦੇ ਬਦਲਦੇ ਸੰਦਰਭ ਵਿਚ ਜਦੋਂ ਪੈਸੇ ਨਾਲੋਂ ਗਿਆਨ ਵੱਡਾ ਹੋ ਗਿਆ ਹੈ ਤਾਂ ਸੱਜੇ-ਖੱਬੇ ਵਿਚ ਕੀ ਫ਼ਰਕ ਰਹਿ ਗਿਐ? ਇਸ ਲਈ 13 ਅਗਸਤ ਦੇ ਦਿਨ ਖੱਬੇ ਹੱਥ ਨਾਲ ਕੰਮ ਕਰਨ ਵਾਲੇ, ਲਿਖਣ ਵਾਲੇ ਲੋਕਾਂ ਨੂੰ ਮੁਬਾਰਕਬਾਦ, ਸ਼ੁੱਭ ਇੱਛਾਵਾਂ ਦੇਣੀਆਂ ਬਣਦੀਆਂ ਹਨ।

ashokbhaura@gmail.com


ਖ਼ਬਰ ਸ਼ੇਅਰ ਕਰੋ

ਤੰਦਰੁਸਤੀ ਲਈ ਬੇਹੱਦ ਚੰਗੀ ਹੈ ਨੀਂਦ

ਤੰਦਰੁਸਤ ਤੇ ਖੁਸ਼ਹਾਲ ਜੀਵਨ ਜਿਊਣ ਲਈ ਮਨੁੱਖ ਚੰਗੀ ਖੁਰਾਕ, ਕਸਰਤ ਤੇ ਹੋਰ ਅਨੇਕਾਂ ਕੰਮਾਂ ਨੂੰ ਤਰਜੀਹ ਦਿੰਦਾ ਆ ਰਿਹਾ ਹੈ ਪਰ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜੋ ਇਹ ਸੋਚਦਾ ਹੋਵੇਗਾ ਕਿ ਤੰਦਰੁਸਤ ਜੀਵਨ ਵਿਚ ਨੀਂਦ ਵੀ ਇਕ ਅਹਿਮ ਰੋਲ ਅਦਾ ਕਰਦੀ ਹੈ। ਨੀਂਦ ਇਕ ਸਭ ਤੋਂ ਵੱਧ ਅਣਗੌਲਿਆ ਪਹਿਲੂ ਹੈ ਜਦ ਕਿ ਇਨਸਾਨ ਦੀ ਜ਼ਿੰਦਗੀ ਦਾ ਇਕ ਤਿਹਾਈ ਹਿੱਸਾ ਨੀਂਦ ਦੀ ਪੂਰਤੀ ਲਈ ਵਰਤਿਆ ਜਾਣਾ ਚਾਹੀਦਾ ਹੈ। ਚੰਗੀ ਸਿਹਤ ਲਈ ਭਰਪੂਰ ਨੀਂਦ ਬੇਹੱਦ ਹੀ ਜ਼ਰੂਰੀ ਹੈ। ਇੱਥੇ ਅਸੀਂ ਪਾਠਕਾਂ ਨੂੰ ਇਹ ਦੱਸ ਦੇਈਏ ਕਿ ਅਸੀਂ ਰਾਤ ਦੀ ਨੀਂਦ ਦੀ ਗੱਲ ਕਰ ਰਹੇ ਹਾਂ। ਨੀਂਦ ਕੁਦਰਤ ਦੀ ਇਕ ਅਜਿਹੀ ਦਵਾਈ ਹੈ ਜੋ ਥੱਕੇ ਹੋਏ ਮਨ ਤੇ ਸਰੀਰ ਨੂੰ ਦੁਬਾਰਾ ਫਿਰ ਤੋਂ ਸ਼ਕਤੀ ਪ੍ਰਦਾਨ ਕਰਦੀ ਹੈ। ਨੀਂਦ ਜੀਵਨ ਸ਼ਕਤੀ ਵਧਾਉਂਦੀ ਹੈ ਤੇ ਸਰੀਰ ਦੀ ਮੁਰੰਮਤ ਲਈ ਇਕ ਬਹੁਤ ਹੀ ਜ਼ਰੂਰੀ ਕਿਰਿਆ ਹੈ।
ਇਹ ਸੱਚ ਹੈ ਕਿ ਨੀਂਦ ਬਾਰੇ ਵਿਚਾਰ-ਵਟਾਂਦਰਾ ਕਰਨਾ ਵੀ ਹਰੇਕ ਲਈ ਦਿਲਚਸਪੀ ਦਾ ਮੁੱਦਾ ਨਹੀਂ ਹੈ, ਇਸ ਲਈ ਪਾਠਕਾਂ ਦਾ ਇਸ ਮਹੱਤਵਪੂਰਨ ਪੱਖ ਵੱਲ ਧਿਆਨ ਦਿਵਾਉਣ ਲਈ ਇਸ ਲੇਖ ਵਿਚ ਨੀਂਦ ਨੂੰ ਵਿਸਥਾਰ ਪੂਰਵਕ ਰੂਪ ਵਿਚ ਪੇਸ਼ ਕੀਤਾ ਜਾਵੇਗਾ। ਨੀਂਦ ਨਾ ਆਉਣ ਦੇ ਕਾਰਨ, ਇਸ ਦੇ ਸਿਹਤ ਲਈ ਫਾਇਦੇ ਤੇ ਘੱਟ ਨੀਂਦ ਦੇ ਨੁਕਸਾਨ ਬਾਰੇ ਵਿਗਿਆਨਕ ਪੱਖ ਤੋਂ ਵੀ ਵਾਚਿਆ ਜਾਵੇਗਾ। ਅੰਤ ਵਿਚ ਨੀਂਦ ਨੂੰ ਬਿਹਤਰ ਬਣਾਉਣ ਲਈ ਕਾਰਗਰ ਨੁਕਤਿਆਂ ਨੂੰ ਵੀ ਦ੍ਰਿਸ਼ਟਮਾਨ ਕੀਤਾ ਜਾਵੇਗਾ।
ਨੀਂਦ ਦੀ ਕੀ ਪਰਿਭਾਸ਼ਾ ਹੈ?
ਵੈਸੇ ਤਾਂ ਸਿੱਧੇ ਅਰਥਾਂ ਵਿਚ ਨੀਂਦ ਦੀ ਪਰਿਭਾਸ਼ਾ ਕਰੀਏ ਤਾਂ ਅੱਠ ਘੰਟੇ ਬਿਸਤਰ 'ਤੇ ਅੱਖਾਂ ਬੰਦ ਕਰਕੇ ਲੇਟਣਾ ਤੇ ਫਿਰ ਉੱਠ ਜਾਣਾ। ਕੀ ਨੀਂਦ ਨੂੰ ਸਮਝਣਾ ਏਨਾ ਆਸਾਨ ਹੈ? ਅਸਲ ਨੀਂਦ ਤਾਂ ਉਹ ਹੈ ਜੋ ਮਨੁੱਖੀ ਸਰੀਰ ਲਈ ਕਾਰਗਰ ਸਾਬਤ ਹੁੰਦੀ ਹੈ ਤੇ ਜਿਸ ਦੌਰਾਨ ਤੁਹਾਡੇ ਸਰੀਰ ਦੀ ਬਚਾਅ ਪ੍ਰਣਾਲੀ (}mmune s਼stem) ਦੀ ਸਮਰੱਥਾ ਸਿਖਰ 'ਤੇ ਹੁੰਦੀ ਹੈ।
ਨੀਂਦ ਦੌਰਾਨ ਸਰੀਰ ਤੁਹਾਨੂੰ ਰੋਗਨਾਸ਼ਕ ਵਿਧੀ ਨਾਲ ਇਕ ਵਾਰ ਫਿਰ ਤੋਂ ਨਰੋਆ ਬਣਾ ਦਿੰਦਾ ਹੈ। ਵਿਗਿਆਨਕਾਂ ਮੁਤਾਬਿਕ ਚੰਗੀ ਨੀਂਦ ਸਿਰਫ ਅੱਠ ਘੰਟੇ ਬਿਸਤਰ 'ਤੇ ਸੌਣਾ ਹੀ ਨਹੀਂ ਹੁੰਦੀ ਬਲਕਿ ਉਸ ਦੌਰਾਨ ਤੁਹਾਡਾ ਸਰੀਰ ਖੁਦ ਹੀ ਆਪਣੇ ਸੈੱਲਾਂ ਦੀ ਮੁਰੰਮਤ ਕਰਦਾ ਹੈ ਅਤੇ ਤੁਹਾਡੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ।
ਹੁਣ ਗੱਲ ਕਰਦੇ ਹਾਂ ਕਿ ਉਨੀਂਦਰੇ ਦਾ ਮਨੁੱਖੀ ਸਿਹਤ 'ਤੇ ਕੀ ਅਸਰ ਹੁੰਦਾ ਹੈ:
ਨੀਂਦ ਤੇ ਸਿਹਤ ਦਾ ਬਹੁਤ ਹੀ ਡੂੰਘਾ ਸਬੰਧ ਹੈ। ਤੁਹਾਡੇ ਸਰੀਰ ਵਿਚ ਕਰੋੜਾਂ ਸੈੱਲ ਹਨ ਤੇ ਪ੍ਰਮੁੱਖ ਤੌਰ 'ਤੇ ਤੁਹਾਡਾ ਸਰੀਰ ਪ੍ਰੋਟੀਨ ਦਾ ਬਣਿਆ ਹੋਇਆ ਹੈ। ਪ੍ਰੋਟੀਨ ਦਿਮਾਗ, ਮਾਸਪੇਸ਼ੀਆਂ, ਹੱਡੀਆਂ ਅਤੇ ਚਮੜੀ ਸਮੇਤ ਸਾਰੇ ਹੀ ਅੰਗਾਂ ਦਾ ਇਕ ਮੁੱਖ ਭਾਗ ਹੈ। ਤੁਹਾਡੇ ਸਰੀਰ ਵਿਚ ਜੀਵ ਰਸਾਇਣਕ ਪ੍ਰਕਿਰਿਆ ਵਿਚ ਹਾਰਮੋਨਜ਼ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ। ਹਾਰਮੋਨਜ਼ ਅਸਲ ਵਿਚ ਰਸਾਇਣਕ ਸੰਦੇਸ਼ ਵਾਹਕ ਹੁੰਦੇ ਹਨ ਜੋ ਸਰੀਰ ਦੇ ਸੈੱਲਾਂ ਵਿਚ ਜਾਣਕਾਰੀ ਸਾਂਝੀ ਕਰਦੇ ਹਨ ਤੇ ਜੇ ਕਿਸੇ ਕਾਰਨ ਹਾਰਮੋਨਜ਼ ਦਾ ਸੰਤੁਲਨ ਵਿਗੜਦਾ ਹੈ ( ਲੋੜ ਤੋਂ ਵੱਧ ਜਾਂ ਘੱਟ ) ਤਾਂ ਸੈੱਲਾਂ ਵਿਚਕਾਰ ਗ਼ਲਤ ਜਾਣਕਾਰੀ ਪਾਸ ਹੁੰਦੀ ਹੈ ਜੋ ਕਿ ਫਿਰ ਸਿਹਤ ਦੇ ਵੱਖੋ ਵੱਖਰੇ ਮੁੱਦਿਆਂ ਦਾ ਕਾਰਨ ਬਣਦਾ ਹੈ। ਨੀਂਦ ਦੇ ਵਿਗਿਆਨਕਾਂ ਦਾ ਕਹਿਣਾ ਹੈ ਕਿ ਇਕ ਰਾਤ ਦਾ ਉਨੀਂਦਰਾ ਇਨਸੂਲਿਨ (9nsu&}n) ਨਾਂਅ ਦੇ ਹਾਰਮੋਨ ਦਾ ਸੰਤੁਲਨ ਵਿਗਾੜ ਸਕਦਾ ਹੈ।
ਅਸਲ ਵਿਚ ਨੀਂਦ ਨਾ ਪੂਰੀ ਹੋਣ ਕਾਰਨ ਸਰੀਰ ਇੰਸੁਲਿਨ ਪ੍ਰਤੀਰੋਧਕ ਹੋ ਜਾਂਦਾ ਹੈ ਜਿਸ ਕਾਰਨ ਪੈਂਕਰੀਆਸ (Pancreas) ਜੋ ਕਿ ਇੰਸੁਲਿਨ ਬਣਾਉਂਦੇ ਹਨ, ਲੋੜ ਤੋਂ ਵੱਧ ਮਾਤਰਾ ਵਿਚ ਇੰਸੁਲਿਨ ਬਣਾਉਣਾ ਸ਼ੁਰੂ ਕਰ ਦਿੰਦੇ ਹਨ ਜੋ ਕਿ ਅੱਜ ਕੱਲ੍ਹ ਦੀਆਂ ਬਿਮਾਰੀਆਂ ਜਿਵੇਂ ਕਿ ਦਿਲ ਦੇ ਰੋਗ, ਹਾਈ ਬਲੱਡ ਪ੍ਰੈਸ਼ਰ, ਡਾਇਬਿਟੀਜ਼, ਚਿੜਚਿੜਾਪਨ, ਤਣਾਅ ਤੇ ਉਦਾਸੀ, ਯਾਦਦਾਸ਼ਤ ਕਮਜ਼ੋਰ ਹੋਣਾ, ਅਲਜ਼ਾਈਮਰ, ਡਿਮੈਂਸ਼ੀਆ, ਪਾਚਨ ਤੰਤਰ 'ਤੇ ਅਸਰ, ਕੈਂਸਰ ਦਾ ਖ਼ਤਰਾ ਵਧਣ ਦਾ ਕਾਰਨ ਬਣਿਆ ਹੋਇਆ ਹੈ।
ਹੁਣ ਦੱਸਦੇ ਹਾਂ ਕਿ ਚੰਗੀ ਨੀਂਦ ਦੇ ਕੀ ਫਾਇਦੇ ਹਨ।
ਦਰਦ ਤੇ ਬਿਮਾਰੀ ਤੋਂ ਜਲਦੀ ਰਾਹਤ, ਮੋਟਾਪੇ ਤੋਂ ਰਾਹਤ, ਸਕਾਰਾਤਾਮਕ ਤਾਕਤ, ਕੰਮ ਕਰਨ ਦੀ ਸਮਰੱਥਾ ਵਿਚ ਵਾਧਾ, ਅੰਦਰੂਨੀ ਅੰਗਾਂ ਲਈ ਫਾਇਦੇਮੰਦ, ਚਮੜੀ ਵਿਚ ਨਿਖਾਰ, ਮਾਨਸਿਕ ਸ਼ਾਂਤੀ, ਇਕਾਗਰਤਾ ਵਿਚ ਵਾਧਾ ਅਤੇ ਯਾਦਸ਼ਕਤੀ ਵਿਚ ਵਾਧਾ।
ਹਾਲਾਂਕਿ ਗ਼ਲਤ ਖਾਣ-ਪੀਣ ਤੇ ਜੀਵਨ ਸ਼ੈਲੀ ਵੀ ਇੰਸੂਲਿਨ ਪ੍ਰਤੀਰੋਧਕ ਹੋਣ ਦਾ ਇਕ ਪ੍ਰਮੁੱਖ ਕਾਰਨ ਹਨ ਪਰ ਇਸ ਵਿਚ ਨੀਂਦ ਦੀ ਮਹਤੱਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜੇ ਮਨੁੱਖ ਆਪਣੀ ਨੀਂਦ ਨੂੰ ਮਹੱਤਤਾ ਦੇਵੇ ਅਤੇ ਇਕ ਨਿਯਮ ਬਣਾਏ ਸਮੇਂ ਸਿਰ ਸੌਣ ਤੇ ਉੱਠਣ ਦਾ, ਤਾਂ ਇਨ੍ਹਾਂ ਸਭ ਬਿਮਾਰੀਆਂ ਨਾਲ ਨਜਿੱਠਿਆ ਜਾ ਸਕਦਾ ਹੈ। ਇਨਸਾਨ ਦੀ ਆਦਤ ਹੈ ਕਿ ਉਹ ਹਰ ਇਕ ਬਿਮਾਰੀ ਦਾ ਦੋਸ਼ ਉਮਰ ਨੂੰ ਦਿੰਦਾ ਹੈ ਪਰ ਤੁਸੀਂ ਕਦੇ ਇਹ ਸੋਚਿਆ ਹੈ ਕਿ ਉਮਰ ਨਾਲ ਤੁਹਾਨੂੰ ਬਿਮਾਰੀਆਂ ਕਿਉਂ ਲਗਦੀਆਂ ਹਨ। ਤੁਹਾਨੂੰ ਇਕ ਉਦਾਹਰਨ ਦਿੰਦੇ ਹਾਂ। ਜਿਵੇਂ ਕਿ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਮਰ ਨਾਲ ਉਨ੍ਹਾਂ ਦੀ ਯਾਦ ਸ਼ਕਤੀ ਕਮਜ਼ੋਰ ਹੋ ਰਹੀ ਹੈ। ਇਸ ਦਾ ਮੁੱਖ ਕਾਰਨ ਵੀ ਇੰਸੂਲਿਨ ਪ੍ਰਤੀਰੋਧਕ ਹੈ ਅਤੇ ਚੰਗੀ ਨੀਂਦ ਨਾਲ ਇਸ ਬਿਮਾਰੀ ਨੂੰ ਰੋਕਿਆ ਜਾ ਸਕਦਾ ਹੈ। ਤੁਹਾਡਾ ਦਿਮਾਗ ਜੋ ਕਿ ਪ੍ਰੋਟੀਨ ਦਾ ਬਣਿਆ ਹੋਇਆ ਹੈ ਤੇ ਇੰਸੂਲਿਨ ਹਾਰਮੋਨ ਦਾ ਸੰਤੁਲਨ ਵਿਗੜਨ ਕਾਰਨ ਪ੍ਰੋਟੀਨ ਡੈਮੇਜ ਹੋ ਜਾਂਦਾ ਹੈ, ਜਿਸ ਕਾਰਨ ਤੁਹਾਡੇ ਦਿਮਾਗ ਦੇ ਸੈੱਲਾਂ ਵਿਚਕਾਰ ਤਖ਼ਤੀ ਬਣ ਜਾਂਦੀ ਹੈ। ਇਸ ਤਖਤੀ ਕਾਰਨ ਤੁਹਾਡੇ ਸੈੱਲ ਇਕ ਦੂਸਰੇ ਨਾਲ ਜਾਣਕਾਰੀ ਸ਼ੇਅਰ ਨਹੀਂ ਕਰ ਪਾਉਂਦੇ ਜੋ ਕਿ ਤੁਹਾਡੀ ਯਾਦਦਾਸ਼ਤ 'ਤੇ ਅਸਰ ਪਾਉਂਦੇ ਹਨ ਅਤੇ ਅਲਜ਼ਾਈਮਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਰੂਪ ਧਾਰਨ ਕਰ ਲੈਂਦੇ ਹਨ। ਹਰ ਰੋਜ਼ ਦੀ ਚੰਗੀ ਨੀਂਦ ਸਾਡੇ ਦਿਮਾਗ਼ ਵਿਚੋਂ ਇਨ੍ਹਾਂ ਤਖ਼ਤੀਆਂ ਨੂੰ ਦੂਰ ਕਰਨ ਵਿਚ ਸਹਾਇਤਾ ਕਰਦੀ ਹੈ ਤੇ ਯਾਦਦਾਸ਼ਤ ਨੂੰ ਕਮਜ਼ੋਰ ਹੋਣ ਤੋਂ ਰੋਕਦੀ ਹੈ। ਖੋਜ ਅਨੁਸਾਰ ਜਾਗਦੇ ਸਮੇਂ ਦਿਮਾਗੀ ਸੈੱਲ ਪੂਰੇ ਫੁੱਲੇ ਹੋਣ ਕਾਰਨ ਉਨ੍ਹਾਂ ਵਿਚ ਵਿੱਥ ਨਹੀਂ ਹੁੰਦੀ, ਜਦੋਂ ਸੌਂ ਜਾਂਦੇ ਹਾਂ ਤਾਂ ਇਹ ਵਿੱਥ 60 ਪ੍ਰਸੈਂਟ ਹੋ ਜਾਂਦੀ ਹੈ। ਦਿਮਾਗ ਵਿਅਰਥ ਪਦਾਰਥ ਇਨ੍ਹਾਂ ਖਾਲੀ ਪਈਆਂ ਵਿੱਥਾਂ ਰਾਹੀਂ ਬਾਹਰ ਕੱਢ ਦਿੰਦਾ ਹੈ ਅਤੇ ਜੇ ਅਜਿਹਾ ਨਹੀਂ ਹੁੰਦਾ ਤਾਂ ਇਨ੍ਹਾਂ ਵਿਅਰਥ ਪਦਾਰਥਾਂ ਕਾਰਨ ਦਿਮਾਗੀ ਸੈੱਲ ਇਕ ਮਹੱਤਵਪੂਰਨ ਕਾਰਜ, ਇਕ ਸੈੱਲ ਤੋਂ ਦੂਜੇ ਸੈੱਲ ਤੱਕ ਸੁਨੇਹਾ ਭੇਜਣ ਵਾਲਾ ਨਹੀਂ ਕਰ ਸਕਦਾ ਜੋ ਬਿਮਾਰੀਆਂ ਦਾ ਕਾਰਨ ਬਣਦਾ ਹੈ। ਦਿਮਾਗ਼ ਦੀ ਮੁਰੰਮਤ ਕਰਨ ਵਿਚ ਇਹ ਸੈੱਲ ਪ੍ਰਮੁੱਖ ਰੋਲ ਅਦਾ ਕਰਦੇ ਹਨ।
ਨੀਂਦ ਸਾਡੇ ਦਿਮਾਗ ਦੀ ਛੋਟੀ ਮਿਆਦ ਦੀ ਯਾਦਦਾਸ਼ਤ ਨੂੰ ਲੰਬੇ ਸਮੇਂ ਦੀ ਯਾਦਦਾਸ਼ਤ ਵਿਚ ਬਦਲਣ ਵਿਚ ਵੀ ਸਹਾਇਤਾ ਕਰਦੀ ਹੈ। ਵਿਗਿਆਨੀਆਂ ਅਨੁਸਾਰ ਨੀਂਦ ਦੌਰਾਨ ਸਾਡਾ ਦਿਮਾਗ ਬੇਕਾਰ ਯਾਦਾਂ ਖਤਮ ਕਰਕੇ ਲੋੜੀਂਦੀ ਜਾਣਕਾਰੀ ਦਿਮਾਗ ਦੇ ਬਾਹਰਲੇ ਹਿੱਸੇ ਵਿਚ ਸਾਂਭ ਲੈਂਦਾ ਹੈ। ਇਹ ਲੋੜੀਂਦੀ ਜਾਣਕਾਰੀ ਲੰਬੇ ਸਮੇਂ ਦੀ ਯਾਦ ਬਣ ਜਾਂਦੀ ਹੈ।
ਨੀਂਦ ਨੂੰ ਨਿਯਮਿਤ ਕਰਨ ਪਿੱਛੇ ਇਕ ਮਹੱਤਵਪੂਰਨ ਹਾਰਮੋਨ ਹੈ ਜਿਸ ਨੂੰ ਮੈਲਾਟੋਨਿਨ ($e&aton}n) ਕਿਹਾ ਜਾਂਦਾ ਹੈ। ਇਹ ਹਾਰਮੋਨ ਹਰ ਚੌਵੀ ਘੰਟੇ ਬਾਅਦ ਰਾਤ ਦੇ ਹਨੇਰੇ ਵਿਚ ਉਪਜਦਾ ਹੈ। ਮੈਲਾਟੋਨਿਨ ਹਾਰਮੋਨ ਇਕ ਕੁਦਰਤੀ ਹਾਰਮੋਨ ਹੈ ਜੋ ਮਨੁੱਖੀ ਦਿਮਾਗ ਦੀ ਛੋਟੀ ਜਿਹੀ ਗ੍ਰੰਥੀ ਵਿਚ ਬਣਦਾ ਹੈ। ਮਨੁੱਖੀ ਜ਼ਿੰਦਗੀ ਵਿਚ ਨੀਂਦ ਦੀ ਪ੍ਰਕਿਰਿਆ ਨੂੰ ਇਹ ਹਾਰਮੋਨ ਹੀ ਆਪਣੇ ਕੰਟਰੋਲ ਵਿਚ ਕਰਦਾ ਹੈ। ਜੋ ਬਿਮਾਰੀਆਂ ਵਾਇਰਸ ਰਾਹੀਂ ਜਨਮ ਲੈਂਦੀਆਂ ਹਨ, ਉਨ੍ਹਾਂ ਨੂੰ ਰੋਕਣ ਵਿਚ ਮੈਲਾਟੋਨਿਨ ਬਹੁਤ ਸਹਾਈ ਹੁੰਦਾ ਹੈ। ਮੈਲਾਟੋਨਿਨ ਚੰਗੀ ਨੀਂਦ ਲਈ ਬਹੁਤ ਹੀ ਜ਼ਰੂਰੀ ਹੈ ਤੇ ਇਸ ਦੇ ਵਿਗਸਣ ਦਾ ਸਮਾਂ ਸੂਰਜ ਛਿਪਣ ਤੋਂ ਤੁਰੰਤ ਬਾਅਦ ਸ਼ੁਰੂ ਹੋ ਜਾਂਦਾ ਹੈ। ਮਨੁੱਖ ਗ਼ੈਰ ਕੁਦਰਤੀ ਰੌਸ਼ਨੀ ਜਿਵੇਂ ਕਿ ਲਾਈਟਾਂ, ਬੱਲਬਾਂ, ਲੈਪਟਾਪ ਅਤੇ ਫੋਨਾਂ ਵਿਚ ਰਹਿਣ ਦਾ ਆਦੀ ਹੋ ਗਿਆ ਹੈ, ਜਿਸ ਕਾਰਨ ਮੈਲਾਟੋਨਿਨ ਦਾ ਉਤਪਾਦਨ ਬਹੁਤ ਹੀ ਪ੍ਰਭਾਵਿਤ ਹੁੰਦਾ ਹੈ। ਲੋਕ ਇਹ ਕਹਿਣ ਵਿਚ ਬਹੁਤ ਫ਼ਖਰ ਮਹਿਸੂਸ ਕਰਦੇ ਹਨ ਕਿ ਉਹ ਆਪਣੀ ਜ਼ਿੰਦਗੀ ਦੇ ਕੰਮਾਂ ਵਿਚ ਇੰਨੇ ਰੁੱਝੇ ਹੋੋਏ ਹਨ ਕਿ ਉਨ੍ਹਾਂ ਨੂੰ ਸੌਣ ਤੱਕ ਦਾ ਟਾਈਮ ਵੀ ਨਹੀਂ ਮਿਲਦਾ। ਕੁਝ ਲੋਕ ਤਾਂ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਜੋ ਕਿ ਬਿਨਾਂ ਕਿਸੇ ਕੰਮ ਤੋਂ ਸਿਰਫ਼ ਆਪਣੇ ਮਨੋਰੰਜਨ ਲਈ ਦੇਰ ਰਾਤ ਤੱਕ ਜਾਗਦੇ ਰਹਿੰਦੇ ਹਨ।
ਦੇਰ ਰਾਤ ਤੱਕ ਰੁੱਝੇ ਰਹਿਣਾ ਕਾਰਟੀਸੋਲ (3ort}so&) ਨਾਂਅ ਦੇ ਹਾਰਮੋਨ ਦੀ ਉਪਜਤਾ ਵਧਾਉਂਦਾ ਹੈ। ਕੋਰਟੀਸੋਲ ਜੋ ਕਿ ਤਣਾਅ ਦੇ ਹਾਰਮੋਨ ਨਾਲ ਜਾਣਿਆ ਜਾਂਦਾ ਹੈ, ਉਹ ਮੈਲਾਟੋਨਿਨ ਹਾਰਮੋਨ ਨੂੰ ਬਹੁਤ ਹੀ ਪ੍ਰਭਾਵਿਤ ਕਰਦਾ ਹੈ। ਕਾਰਟੀਸੋਲ ਹਾਰਮੋਨ ਵੀ ਮਨੁੱਖ ਦੀ ਜ਼ਿੰਦਗੀ ਲਈ ਬਹੁਤ ਹੀ ਮਹੱਤਵਪੂਰਨ ਹੈ ਜੋ ਮਨੁੱਖ ਨੂੰ ਸਵੇਰੇ ਜਾਗਣ ਅਤੇ ਆਪਣੇ ਕੰਮਾਂਕਾਰਾਂ 'ਤੇ ਜਾਣ ਲਈ ਬਹੁਤ ਹੀ ਜ਼ਰੂਰੀ ਹੈ। ਕਾਰਟੀਸੋਲ ਹਾਰਮੋਨ ਥਾਇਰਾਡ ਹਾਰਮੋਨ ਬਣਾਉਣ ਲਈ ਵੀ ਪ੍ਰਮੁੱਖ ਰੋਲ ਅਦਾ ਕਰਦਾ ਹੈ, ਜੋ ਕਿ ਸਾਡੇ ਸਰੀਰ ਦਾ ਪਾਚਕ ਕੇਂਦਰ ਹੈ। ਕੋਰਟੀਸੋਲ ਦੇ ਪੈਦਾ ਹੋਣ ਦਾ ਸਮਾਂ ਕੁਦਰਤ ਵਲੋਂ ਸਵੇਰ ਦਾ ਨਿਰਧਾਰਤ ਕੀਤਾ ਗਿਆ ਹੈ ਪਰ ਜੋ ਲੋਕ ਦੇਰ ਰਾਤ ਤੱਕ ਜਾਗਦੇ ਹਨ ਉਨ੍ਹਾਂ ਦਾ ਕਾਰਟੀਸੋਲ ਦਾ ਪੱਧਰ ਰਾਤ ਨੂੰ ਵਧ ਜਾਂਦਾ ਹੈ ਤੇ ਮਾਸਪੇਸ਼ੀਆਂ ਦੇ ਟਿਸ਼ੂਆਂ ਨੂੰ ਤੋੜ ਦਿੰਦਾ ਹੈ ਅਤੇ ਤੁਹਾਡੀਆਂ ਹੱਡੀਆਂ ਨੂੰ ਵੀ ਕਮਜ਼ੋਰ ਕਰ ਦਿੰਦਾ ਹੈ ਜੋ ਕਿ ਅਰਥਰਾਈਟਿਜ (1rthr}t}s) ਵਰਗੀ ਬਿਮਾਰੀ ਦਾ ਕਾਰਨ ਬਣਦਾ ਹੈ।
ਜੋ ਲੋਕ ਦੇਰ ਰਾਤ ਥੱਕ-ਹਾਰ ਕੇ ਮੈਲਾਟੋਨਿਨ ਦੀ ਘਾਟ ਵਿਚ ਸੌਂਦੇ ਹਨ, ਉਹ ਚੰਗੀ ਨੀਂਦ ਅਤੇ ਤੰਦਰੁਸਤ ਜੀਵਨ ਜਿਊਣ ਤੋਂ ਵਾਂਝੇ ਰਹਿ ਜਾਂਦੇ ਹਨ। ਨੀਂਦ ਇਕ ਕੁਦਰਤ ਵਲੋਂ ਦਿੱਤਾ ਗਿਆ ਵਰਦਾਨ ਹੈ ਅਤੇ ਮੈਲਾਟੋਨਿਨ ਇਕ ਕੁਦਰਤੀ ਹਾਰਮੋਨ ਹੈ ਜੋ ਤੁਹਾਨੂੰ ਨੀਂਦ ਦੇ ਉਨ੍ਹਾਂ ਸਾਰੇ ਚੱਕਰਾਂ ਵਿਚੋਂ ਲੰਘਣ ਵਿਚ ਸਹਾਇਤਾ ਕਰਦਾ ਹੈ ਜਿਸ ਦੌਰਾਨ ਤੁਹਾਡਾ ਸਰੀਰ ਹਰ ਬਿਮਾਰੀ ਨੂੰ ਆਪਣੇ ਤੋਂ ਦੂਰ ਕਰਦਾ ਹੈ, ਮਾਸਪੇਸ਼ੀਆਂ ਨੂੰ ਦੁਬਾਰਾ ਬਣਾਉਣ ਵਿਚ ਮਦਦ ਕਰਦਾ ਹੈ, ਨੁਕਸਾਨੇ ਸੈੱਲਾਂ ਦਾ ਨਿਕਾਸ ਅਤੇ ਨਵੇਂ ਸੈੱਲਾਂ ਨੂੰ ਜਨਮ ਦਿੰਦਾ ਹੈ। ਖੋਜਕਰਤਾ ਨੇ ਦਿਖਾਇਆ ਹੈ ਕਿ ਨੌਜਵਾਨਾਂ ਨੂੰ ਚੰਗੀ ਨੀਂਦ ਲਈ ਘੱਟੋ-ਘੱਟ ਅੱਠ ਘੰਟੇ ਦੀ ਜ਼ਰੂਰਤ ਹੁੰਦੀ ਹੈ ਅਤੇ ਨੌਂ ਘੰਟੇ ਸੌਣ ਵਾਲੇ ਲੋਕਾਂ ਵਿਚ ਬਹੁਤ ਸਾਰੇ ਸਾਕਾਰਾਤਮਕ ਸਿਹਤ ਪ੍ਰਭਾਵਾਂ ਨੂੰ ਵੀ ਦੇਖਿਆ ਗਿਆ ਹੈ। ਮੈਲਾਟੋਨਿਨ ਸਿਰਫ ਚੰਗੀ ਨੀਂਦ ਲਈ ਹੀ ਸਹਾਇਕ ਨਹੀਂ ਬਲਕਿ ਇਹ ਇਕ ਮਜ਼ਬੂਤ ਐਂਟੀ ਕੈਂਸਰ ਹਾਰਮੋਨ ਵੀ ਕਹਾਉਂਦਾ ਹੈ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਵੋ ਸੁਬ੍ਹਾ ਕਭੀ ਤੋ ਆਏਗੀ...

ਜਦੋਂ ਬਰਲਿਨ ਉਲੰਪਿਕਸ 'ਚ ਕਾਲ਼ੇ ਅਫਰੀਕਨ-ਅਮਰੀਕਨ ਦੌੜਾਕ ਜੈੱਸੀ ਓਵਨਸ ਨੇ ਚਾਰ ਸੋਨੇ ਦੇ ਤਮਗੇ ਜਿੱਤੇ ਤਾਂ ਤਮਗੇ ਦੇਣ ਵੇਲੇ ਹਿਟਲਰ ਨੇ ਉਸ ਨਾਲ ਹੱਥ ਨਹੀਂ ਮਿਲਾਇਆ। ਜੈੱਸੀ ਨੇ ਅਮਰੀਕਾ ਪਹੁੰਚ ਕੇ ਪੱਤਰਕਾਰਾਂ ਨੂੰ ਦੱਸਿਆ ਕਿ ਹਿਟਲਰ ਨਾਲੋਂ ਵੱਧ ਗਿਲਾ ਉਸ ਨੂੰ ਰਾਸ਼ਟਰਪਤੀ ਰੂਸਵੈਲਟ ਤੇ ਹੈ ਜਿਸਨੇ ਮੈਨੂੰ ਵਧਾਈ ਤੱਕ ਨਹੀਂ ਦਿੱਤੀ। ਇਕੱਲੇ ਜੈੱਸੀ ਨੂੰ ਹੀ ਨਹੀਂ ਰੂਸਵੈਲਟ ਨੇ ਸਾਰੇ 18 ਅਫਰੀਕਨ-ਅਮਰੀਕਨ ਖਿਡਾਰੀਆਂ ਨੂੰ ਰਾਸ਼ਟਰਪਤੀ ਭਵਨ ਨਹੀਂ ਬੁਲਾਇਆ ਜਦੋਂ ਕਿ ਸਾਰੇ ਜੇਤੂ ਗੋਰੇ ਖਿਡਾਰੀਆਂ ਨੂੰ ਰਾਸ਼ਟਰਪਤੀ ਭਵਨ ਵਲੋਂ ਸਨਮਾਨਿਤ ਕੀਤਾ ਗਿਆ। ਉਧਰ ਜਰਮਨੀ ਵਿਚ ਜਦੋਂ ਖੇਡਾਂ ਚੱਲ ਰਹੀਆਂ ਸਨ ਤਾਂ ਉਲੰਪਿਕ ਕਮੇਟੀ ਨੇ ਹਿਟਲਰ ਨੂੰ ਕਿਹਾ ਕਿ ਜਾਂ ਤਾਂ ਉਹ ਸਾਰੇ ਜੇਤੂ ਖਿਡਾਰੀਆਂ ਨਾਲ ਹੱਥ ਮਿਲਾਇਆ ਕਰੇ ਜਾਂ ਕਿਸੇ ਨਾਲ ਵੀ ਨਹੀਂ। ਹਿਟਲਰ ਦੀ ਕਾਲ਼ੇ ਖਿਡਾਰੀਆਂ ਪ੍ਰਤੀ ਨਫ਼ਰਤ ਦਾ ਇਸ ਤੋਂ ਵੱਡਾ ਸਬੂਤ ਕੀ ਹੋ ਸਕਦੈ ਕਿ ਉਸ ਨੇ ਕਿਸੇ ਨਾਲ ਵੀ ਹੱਥ ਨਾ ਮਿਲਾਉਣ ਨੂੰ ਤਰਜੀਹ ਦਿੱਤੀ।
ਇਹ ਗੱਲ 1936 ਦੀ ਹੈ.... 1936 'ਚ ਹੀ ਸਾਡੇ ਇੱਥੇ, ਫ਼ਿਲਮ ਨਿਰਮਾਤਾ ਹਿਮਾਂਸ਼ੂ ਰਾਏ ਨੇ ਇਕ ਫ਼ਿਲਮ 'ਅਛੂਤ ਕੰਨਿਆਂ' ਦਾ ਨਿਰਮਾਣ ਕੀਤਾ ਅਤੇ ਇਸ ਦੇ ਨਿਰਦੇਸ਼ਨ ਲਈ ਉਸ ਨੇ ਇਕ ਅੰਗਰੇਜ਼ ਨਿਰਦੇਸ਼ਕ ਫਰੈਂਜ ਓਸਟਿਨ ਨੂੰ ਚੁਣਿਆ। ਫ਼ਿਲਮ ਦੀ ਅਭਿਨੇਤਰੀ ਦੇਵਿਕਾ ਰਾਣੀ ਸੀ ਜਿਸ ਨੂੰ ਹਿੰਦੁਸਤਾਨੀ ਫ਼ਿਲਮਾਂ ਦੀ ਪਹਿਲੀ ਇਸਤਰੀ ਅਭਿਨੇਤਰੀ ਹੋਣ ਦਾ ਮਾਣ ਪਹਿਲਾਂ ਹੀ ਮਿਲ ਚੁੱਕਿਆ ਸੀ। 1929 'ਚ ਉਸ ਨੇ ਅਤੇ ਹਿਮਾਂਸ਼ੂ ਰਾਏ ਨੇ ਵਿਆਹ ਕਰਵਾ ਲਿਆ ਅਤੇ ਇਹ ਸਫਰ ਹਿਮਾਂਸ਼ੂ ਰਾਏ ਦੀ 1940 'ਚ ਮੌਤ ਹੋਣ ਤੱਕ ਜਾਰੀ ਰਿਹਾ। ਦੇਵਿਕਾ ਨੂੰ ਫ਼ਿਲਮਾਂ ਨਾਲ ਬਹੁਤ ਲਗਾਅ ਸੀ। 1933 ਵਿਚ 'ਕਰਮਾ' ਫ਼ਿਲਮ 'ਚ ਹਿਮਾਂਸ਼ੂ ਰਾਏ ਨੂੰ ਚਾਰ ਮਿੰਟ ਚੱਲੇ ਚੁੰਮਣ ਸੀਨ 'ਚ ਚੁੰਮ ਕੇ ਉਹ ਮਸ਼ਹੂਰ ਹੋ ਚੁੱਕੀ ਸੀ। 1934 'ਚ ਦੋਵਾਂ ਨੇ ਬੰਬੇ ਦੇ ਨਾਲ, ਮਲਾਡ੍ਹ 'ਚ ਫ਼ਿਲਮ ਸਟੂਡੀਓ 'ਬੰਬੇ ਟਾਕੀਜ਼' ਸਥਾਪਿਤ ਕਰ ਲਿਆ। ਦਲੀਪ ਕੁਮਾਰ, ਅਸ਼ੋਕ ਕੁਮਾਰ, ਦੇਵਿਕਾ ਰਾਣੀ, ਮਹਿਮੂਦ, ਮਧੂ ਬਾਲਾ ਵਰਗਿਆਂ ਅਨੇਕਾਂ ਕਲਾਕਾਰਾਂ ਨੇ ਆਪਣਾ ਫ਼ਿਲਮੀ ਜੀਵਨ ਇਸ ਬੈਨਰ ਥੱਲੇ ਸਵਾਰਿਆ। ਦੇਵਿਕਾ ਰਬਿੰਦਰ ਨਾਥ ਟੈਗੋਰ ਦੇ ਖਾਨਦਾਨ 'ਚੋਂ ਸੀ ਅਤੇ ਉਸ ਦਾ ਪਿਉ ਮਦਰਾਸ ਰੈਜ਼ੀਡੈਂਸੀ ਦਾ ਮਸ਼ਹੂਰ ਸਰਜਨ ਸੀ। ਨੌਂ-ਦਸ ਸਾਲ ਦੀ ਉਮਰ 'ਚ ਹੀ ਉਹ ਥੀਏਟਰ ਤੇ ਐਕਟਿੰਗ ਦੀ ਸਿਖਲਾਈ ਲੈਣ ਇੰਗਲੈਂਡ ਭੇਜ ਦਿੱਤੀ ਗਈ ਸੀ।
'ਅਛੂਤ ਕੰਨਿਆਂ' 'ਚ ਦੇਵਿਕਾ ਨੇ ਅਛੂਤ ਦਾ ਕਿਰਦਾਰ ਨਿਭਾਇਆ ਅਤੇ ਉਸ ਦੇ ਉਲਟ ਬ੍ਰਾਹਮਣ ਲੜਕੇ ਦੇ ਕਿਰਦਾਰ 'ਚ ਉਸ ਦੇ ਸਾਹਮਣੇ ਆਇਆ 1911 'ਚ ਪੈਦਾ ਹੋਇਆ ਅਤੇ ਬਾਅਦ 'ਚ ਜਾ ਕੇ ਮਸ਼ਹੂਰ ਹੋਇਆ 25 ਸਾਲਾ ਨਾਇਕ 'ਅਸ਼ੋਕ ਕੁਮਾਰ'। ਦੋਵਾਂ ਨੇ ਪ੍ਰੇਮੀ ਪ੍ਰੇਮਿਕਾ ਦਾ ਕਿਰਦਾਰ ਬਾਖੂਬੀ ਨਿਭਾਇਆ। ਭਾਵੇਂ ਦੋਵੇਂ ਵੱਖਰੀ ਜਾਤ ਦੇ ਗ਼ਰੀਬ ਪਰਿਵਾਰਾਂ 'ਚੋਂ ਸਨ ਪਰ ਦੋਨਾਂ ਦੇ ਪਰਿਵਾਰਾਂ ਨੇ ਉਨ੍ਹਾਂ ਦੇ ਪਿਆਰ 'ਚ ਕੋਈ ਅੜਚਨ ਨਹੀਂ ਡਾਹੀ। ਪਰ ਜਦੋਂ ਇਹ ਗੱਲ ਪਿੰਡ ਦੇ ਲੋਕਾਂ ਨੂੰ ਪਤਾ ਲੱਗੀ ਤਾਂ ਉੱਚੀ ਜਾਤ ਕਹਾਉਂਦੇ ਲੋਕਾਂ ਨੇ ਬ੍ਰਾਹਮਣ ਪਰਿਵਾਰ ਦਾ ਘਰ ਸਾੜ ਦਿੱਤਾ ਤੇ ਇਹ ਰਿਸ਼ਤਾ ਸਿਰੇ ਨਾ ਚੜ੍ਹ ਸਕਿਆ। ਫ਼ਿਲਮ ਵਿਚ ਹੋਰ ਬਹੁਤ ਕੁਝ ਦਿਖਾਇਆ ਗਿਆ ਜਿਹੜਾ ਉਸ ਸਮੇਂ ਅਛੂਤ ਕਹੇ ਜਾਣ ਵਾਲ਼ੇ ਲੋਕਾਂ ਨਾਲ ਹੁੰਦਾ ਸੀ ਤੇ ਅੱਜ ਤੱਕ ਜਾਰੀ ਹੈ। ਪਰ ਦਿਲ ਨੂੰ ਤਸੱਲੀ ਦੇਣ ਵਾਲ਼ੀ ਗੱਲ ਇਹ ਹੈ ਕਿ ਉਨ੍ਹਾਂ ਸਮਿਆਂ 'ਚ ਵੀ ਕੁਝ ਉੱਚ ਜਾਤੀ ਦੇ ਲੋਕ ਹੁੰਦੇ ਸਨ ਜੋ ਇਸ ਨੂੰ ਭੱਦਾ ਤੇ ਕਰੂਰ ਸਮਝਦੇ ਸਨ। ਉਨ੍ਹਾਂ ਦੀ ਜਿੰਨੀ ਕੁ ਚਲਦੀ ਉਹ ਚਲਾਉਂਦੇ 'ਤੇ ਇਸ ਕੋਹੜ ਦੇ ਖਿਲਾਫ਼ ਆਵਾਜ਼ ਉਠਾਉਂਦੇ ਰਹਿੰਦੇ। 1945 'ਚ ਦੇਵਿਕਾ ਰਾਣੀ ਨੇ ਪੀਟਸਬਰਗ 'ਚ ਜੰਮੇ ਰੂਸੀ ਪੇਂਟਰ ਸੈਤੋਲੇਵ ਰੋਸ਼ ਨਾਲ ਦੂਜਾ ਵਿਆਹ ਕਰਵਾ ਲਿਆ। 1993 'ਚ ਸੈਤੋਲੇਵ ਬੰਗਲੌਰ ਵਿਖੇ ਚੱਲ ਵਸਿਆ ਅਤੇ ਅਗਲੇ ਸਾਲ ਦੇਵਿਕਾ ਰਾਣੀ ਵੀ।
'ਅਛੂਤ ਕੰਨਿਆਂ' ਫ਼ਿਲਮ ਤੋਂ ਪਹਿਲਾਂ ਤੇ ਬਾਅਦ 'ਚ ਕਿੰਨੇ ਹੀ ਹਿੰਸਕ ਅਤੇ ਅਹਿੰਸਕ ਅੰਦੋਲਨ ਚੱਲੇ ਪਰ ਸਾਡੇ ਸਮਾਜ 'ਚ ਜਾਤੀਵਾਦ ਦੀਆਂ ਜੜ੍ਹਾਂ ਪੁਰਾਤਨ ਅਤੇ ਡੂੰਘੀਆਂ ਹੋਣ ਕਾਰਨ ਇਸ ਸਿਲਸਿਲੇ ਨੂੰ ਠੱਲ੍ਹ ਪੈਂਦੀ ਨਜ਼ਰ ਨਹੀਂ ਆਉਂਦੀ। ਜਿੰਨਾ ਕੋਈ ਆਪਣੇ-ਆਪ ਨੂੰ ਜੜ੍ਹਾਂ ਨਾਲ ਜੁੜਿਆ ਆਖਦਾ ਹੈ ਓਨਾ ਹੀ ਉਹ ਜਾਤੀਵਾਦ ਦਾ ਜ਼ਹਿਰ ਆਪਣੀਆਂ ਜੜ੍ਹਾਂ 'ਚ ਸਮੋਈ ਬੈਠਾ ਹੈ। ਜਾਤੀਵਾਦ ਬਾਰੇ ਬਹੁਤ ਲਿਖਿਆ ਗਿਆ, ਬੋਲਿਆ ਗਿਆ ਪਰ ਜਿੰਨੀ ਜਾਗਰੂਕਤਾ ਇਸ ਬਾਰੇ ਫ਼ਿਲਮਾਂ ਨੇ ਪੈਦਾ ਕੀਤੀ, ਓਨੀ ਸ਼ਾਇਦ ਹੋਰ ਕਿਸੇ ਦੇ ਹਿੱਸੇ ਨਹੀਂ ਆਈ। ਬਿਮਲ ਰੌਏ, ਵੀ ਸ਼ਾਂਤਾ ਰਾਮ, ਸੱਤਿਆਜੀਤ ਰੇ, ਮ੍ਰਿਣਾਲ ਸੇਨ, ਰਿਤਵਿਕ ਘਟਕ, ਮਹਿਬੂਬ ਖ਼ਾਨ ਆਦਿ ਨੇ ਇਸ ਦੇ ਵੱਖ-ਵੱਖ ਰੂਪਾਂ ਨੂੰ ਪਰਦੇ 'ਤੇ ਬਾਖੂਬੀ ਪਸਾਰਿਆ। ਬਿਮਲ ਰੌਏੇ ਨੇ 1959 'ਚ ਇਸੇ ਵਿਸ਼ੇ 'ਤੇ ਇਕ ਫ਼ਿਲਮ ਬਣਾਈ, 'ਸੁਜਾਤਾ'। ਹੈਜ਼ਾ ਫੈਲਣ ਕਰਕੇ ਅਛੂਤ ਪਰਿਵਾਰ ਦੀ ਨਵੀਂ ਜੰਮੀ ਬੱਚੀ ਤੋਂ ਬਿਨਾਂ ਸਾਰੇ ਮਰ ਜਾਂਦੇ ਹਨ ਤੇ ਉਸ ਦਾ ਪਾਲਣ ਪੋਸ਼ਣ ਇਕ ਬ੍ਰਾਹਮਣ ਪਰਿਵਾਰ ਆਪਣੀ ਇਕੋ-ਇਕ ਬੇਟੀ ਨਾਲ ਕਰਦਾ ਹੈ ਜਿਸ ਦਾ ਮੁਖੀਆ ਪੜ੍ਹਿਆ ਲਿਖਿਆ ਹੋਣ ਕਰਕੇ ਦੋਵਾਂ ਵਿਚ ਕੋਈ ਫਰਕ ਨਹੀਂ ਸਮਝਦਾ ਪਰ ਉਸ ਦੀ ਘਰ ਵਾਲ਼ੀ ਉਸ ਕੁੜੀ ਨੂੰ ਬੇਟੀ ਦੇ ਤੌਰ 'ਤੇ ਨਹੀਂ ਅਪਣਾਉਂਦੀ। ਆਪਣੀ ਬੇਟੀ ਨੂੰ ਸਕੂਲ ਕਾਲਜ ਪੜ੍ਹਨ ਭੇਜਦੇ ਹਨ ਜਦੋਂ ਕਿ ਅਛੂਤ ਕੰਨਿਆ ਦਾ ਕਿਰਦਾਰ ਨਿਭਾਉਂਦੀ ਨੂਤਨ ਘਰ ਦੇ ਕੰਮਾਂ-ਕਾਰਾਂ ਨੂੰ ਭੱਜ-ਭੱਜ, ਬਾਖੂਬੀ ਸਮੇਟਦੀ ਰਹਿੰਦੀ ਹੈ। ਬ੍ਰਾਹਮਣ ਪਰਿਵਾਰ ਦੇ ਸਾਰੇ ਰਿਸ਼ਤੇਦਾਰ ਉਸ ਦੇ ਘਰ ਦਾ ਬਾਈਕਾਟ ਕਰ ਦਿੰਦੇ ਹਨ। ਇਕ ਦਿਨ ਉਸ ਬ੍ਰਾਹਮਣ ਪਰਿਵਾਰ 'ਚ ਕੁਝ ਦਿਨ ਰਹਿਣ ਲਈ ਉਨ੍ਹਾਂ ਦਾ ਇਕ ਜਾਣੂ, ਜੋ ਕਥਾ-ਵਾਚਕ ਅਤੇ ਅੰਗਰੇਜ਼ੀ ਦਾ ਅਧਿਆਪਕ ਵੀ ਹੈ ਆਉਂਦਾ ਹੈ। ਪਰ ਜਦੋਂ ਉਸ ਨੂੰ ਪਤਾ ਲਗਦਾ ਹੈ ਕਿ ਇਸ ਘਰ 'ਚ ਅਛੂਤ ਕੰਨਿਆਂ ਰਹਿੰਦੀ ਹੈ ਤਾਂ ਉਹ ਆਪਣਾ ਸਾਮਾਨ ਬੰਨ੍ਹ ਤੁਰਦਾ ਹੈ। ਘਰ ਦਾ ਮਾਲਿਕ ਉਸ ਦਾ ਰਸਤਾ ਰੋਕਦਾ ਹੈ ਤੇ ਹੱਥ ਬੰਨ੍ਹ ਕੇ ਨਾ ਜਾਣ ਦੀ ਬੇਨਤੀ ਕਰਦਾ ਹੈ। ਪਰ ਉਹ ਹਵਾਲਾ ਦਿੰਦਾ ਹੋਇਆ ਕਹਿੰਦਾ ਹੈ :
'ਇਹ ਤਾਂ ਧਰਮ ਵੀ ਕਹਿੰਦਾ ਹੈ ਕਿ ਅਛੂਤ ਨੂੰ ਸਪਰਸ਼ ਕਰਨਾ ਹੀ ਮਾੜਾ ਨਹੀਂ ਬਲਕਿ ਉਸ ਨੂੰ ਕੋਲ ਰੱਖਣਾ ਵੀ ਅਧਰਮ ਹੈ, ਉਹ ਇੱਥੇ ਹੀ ਬੱਸ ਨਹੀਂ ਕਰਦਾ ਤੇ ਕਹਿੰਦਾ ਹੈ, 'ਸਾਇੰਸ ਕਹਿੰਦੀ ਹੈ, ਅਛੂਤ ਦੇ ਸਰੀਰ 'ਚੋਂ ਇਕ ਖਾਸ ਕਿਸਮ ਦੀ ਗੈਸ ਨਿਕਲਦੀ ਹੈ ਜਿਹੜੀ ਕੁਲੀਨ ਲੋਕਾਂ ਦੇ ਤਨ-ਮਨ ਅਤੇ ਆਤਮਾ ਨੂੰ ਦੂਸ਼ਿਤ ਕਰਦੀ ਰਹਿੰਦੀ ਹੈ।' ਜਦੋਂ ਪੜ੍ਹਿਆ-ਲਿਖਿਆ ਘਰ ਦਾ ਮਾਲਿਕ ਕਹਿੰਦਾ ਹੈ, 'ਇਹ ਤਾਂ ਮਿੱਥ ਹੈ, ਕਦੇ ਤੁਸੀਂ ਇਹ ਗੈਸ ਦੇਖੀ ਹੈ?' ....ਤਾਂ ਕਥਾ ਵਾਚਕ ਉਸ ਨੂੰ ਪੁੱਛਦਾ ਹੈ 'ਤੁਹਾਨੂੰ ਪਤੈ ਕਿ ਖਾਣੇ 'ਚ ਵਿਟਾਮਿਨ ਹੁੰਦੇ ਹਨ?' ਤਾਂ ਉਹ ਕਹਿੰਦਾ ਹੈ, 'ਬਿਲਕੁਲ ਹੁੰਦੇ ਹਨ।'
'ਤੁਸੀਂ ਕਦੇ ਉਹ ਵਿਟਾਮਿਨ ਦੇਖੇ ਹਨ' ....ਮਹਿਮਾਨ ਪੁੱਛਦਾ ਹੈ?
'ਨਹੀਂ' ....ਮਾਲਿਕ ਜਵਾਬ ਦਿੰਦਾ ਹੈ।
ਤਾੜੀ ਮਾਰ ਕੇ ਹੱਸਦਾ ਹੋਇਆ ਕਥਾ ਵਾਚਕ ਕਹਿੰਦਾ ਹੈ 'ਜਿਵੇਂ ਵਿਟਾਮਿਨਾਂ ਦਾ ਖਾਣੇ 'ਚ ਹੋਣਾ ਮਿੱਥ ਨਹੀਂ ਉਸੇ ਤਰ੍ਹਾਂ ਅਛੂਤਾਂ ਦੇ ਸਰੀਰ 'ਚੋਂ ਗੈਸ ਦਾ ਨਿਕਲਣਾ ਵੀ ਮਿੱਥ ਨਹੀਂ।' ਤੇ ਉਹ ਚਲਾ ਜਾਂਦਾ ਹੈ। ਪਰ ਕਹਿੰਦੇ ਐ ਕੁਦਰਤ ਬਲਿਹਾਰੀ ਹੈ। ਜਿਹੜਾ ਬ੍ਰਾਹਮਣ ਲੜਕਾ (ਸੁਨੀਲ ਦੱਤ) ਮਾਲਕਣ ਨੇ ਆਪਣੀ ਲੜਕੀ ਲਈ ਚੁਣਿਆ ਹੁੰਦੇ, ਉਹ ਉਸ ਦੁਆਰਾ ਪਾਲ਼ੀ ਅਛੂਤ ਲੜਕੀ ਨੂੰ ਪਿਆਰ ਕਰਨ ਲਗਦੈ....।
ਸਦੀਆਂ ਤੋਂ ਇਨਸਾਨ ਦਾ ਇਕੋ ਥਾਂ ਚਿਪਕੇ ਰਹਿਣਾ ਜਾਤੀਵਾਦ ਨੂੰ ਉਤਸ਼ਾਹਿਤ ਕਰਦਾ ਰਿਹਾ ਹੈ। ਕੋਈ ਸ਼ੱਕ ਨਹੀਂ ਕਿ ਆਰਥਿਕ ਖੁਸ਼ਹਾਲੀ ਜਿਸ ਦਾ ਕਾਰਨ ਪੜ੍ਹਾਈ-ਲਿਖਾਈ ਵੀ ਹੈ, ਨੇ ਇਸ ਨੂੰ ਕਿਸੇ ਹੱਦ ਤੱਕ ਨੱਥ ਪਾਈ ਹੈ ਪਰ ਕੌਮਾਂ ਤੇ ਨਸਲਾਂ ਦਾ ਘੁਲ-ਮਿਲ ਜਾਣਾ ਹੀ ਇਸ ਦਾ ਅਸਰਦਾਰ ਹੱਲ ਹੋਵੇਗਾ। ਕੋਈ ਵੀ ਧਰਮ ਇਸ ਦਾ ਕੋਈ ਟਾਹਣਾ ਨਹੀਂ ਵੱਢ ਸਕਿਆ, ਸਿਰਫ਼ ਪੱਤੇ ਝਾੜੇ ਹਨ, ਜੜ੍ਹਾਂ ਪੁੱਟਣ ਬਾਰੇ ਤਾਂ ਕਦੇ ਸੋਚਿਆ ਵੀ ਨਹੀਂ, ਸਗੋਂ ਕਈਆਂ ਨੇ ਤਾਂ ਇਸ ਦਾ ਰੱਜ ਕੇ ਇਸਤੇਮਾਲ ਹੀ ਕੀਤਾ। ਅਸੀਂ ਵੱਖ-ਵੱਖ ਜਾਤਾਂ ਦੇ ਹੁੰਦੇ ਹੋਏ ਇਕ ਧਰਮ ਤਾਂ ਅਪਣਾ ਲੈਂਦੇ ਹਾਂ ਪਰ ਇਕ ਧਰਮ ਦੇ ਬਣ ਕੇ ਉਸ ਧਰਮ ਦੀਆਂ ਵੱਖ-ਵੱਖ ਜਾਤਾਂ ਨੂੰ ਨਹੀਂ ਅਪਣਾਉਂਦੇ। ਸਾਡੇ ਦੇਸ਼ 'ਚ ਇਹ ਬਹੁ-ਪਰਤੀ ਹੈ। ਪਰਤ ਦਰ ਪਰਤ ਇਸ ਦੀਆਂ ਪਰਤਾਂ ਖੁੱਲ੍ਹਣੀਆਂ ਬਾਕੀ ਹਨ। ਪਿਛਲੇ ਸਮਿਆਂ 'ਤੇ ਜੇ ਨਜ਼ਰ ਮਾਰੀਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਇਸ ਦੇ ਕੁਝ ਘਿਣਾਉਣੇ ਰੂਪ ਖਤਮ ਹੋਏ ਹਨ। ਇਸ ਕਰਕੇ ਇਸ ਤੋਂ ਨਿਜਾਤ ਪਾਉਣ ਲਈ ਕਿਸੇ ਵੀ ਹੋਰ ਢੰਗ-ਤਰੀਕੇ ਨਾਲੋਂ ਸਭ ਤੋਂ ਵੱਧ ਆਸ ਸਮੇਂ 'ਤੇ ਰੱਖੀ ਜਾ ਸਕਦੀ ਹੈ। ਕਈ ਲੋਕ ਹਰ-ਰੋਜ਼ ਨਿਰਵਿਘਨ ਇਸ ਤਰਾਂ ਦੇ ਬਿਆਨ ਦਿੰਦੇ ਹਨ ਜਿਵੇਂ ਜਾਤੀਵਾਦ ਉਨ੍ਹਾਂ ਦੀ ਇਸ ਬਿਆਨਬਾਜ਼ੀ ਕਾਰਨ ਇਕ ਦੋ ਦਿਨਾਂ ਦੀ ਪ੍ਰਾਹੁਣੀ ਹੋਵੇ। ਕਾਸ਼, ਇਹ ਇਸ ਤਰ੍ਹਾਂ ਹੀ ਹੁੰਦਾ ਪਰ ਇਹ ਸੱਚ ਨਹੀਂ ਹੈ। ਵੱਖ-ਵੱਖ ਸਮਿਆਂ 'ਚ ਵੱਖ-ਵੱਖ ਲੋਕਾਂ ਨੇ ਇਸ ਨੂੰ ਠੱਲ੍ਹ ਪਾਉਣ ਲਈ ਆਪਣਾ-ਆਪਣਾ ਹਿੱਸਾ ਪਾਇਆ। ਰਾਜਾ ਰਾਮ ਮੋਹਨ ਰਾਏ, ਵਿਵੇਕਾ ਨੰਦ, ਮਹਾਤਮਾ ਗਾਂਧੀ, ਬਾਬਾ ਆਮਟੇ, ਵਿਨੋਬਾ ਭਾਵੇ, ਸਵਿਤਰੀ ਬਾਈ ਫੂਲੇ, ਰਬਿੰਦਰ ਨਾਥ ਟੈਗੋਰ, ਬੀ. ਆਰ. ਅੰਬੇਡਕਰ ਅਤੇ ਕਿੰਨੇ ਹੀ ਹੋਰ ਨਾਮ ਇਸ ਲੜੀ 'ਚ ਜੋੜੇ ਜਾ ਸਕਦੇ ਹਨ। ਇਹ ਜਾਣਦੇ ਹੋਏ ਵੀ ਕਿ ਇਹ ਸਮੱਸਿਆ ਸਾਡੇ ਜੀਵਨ ਕਾਲ 'ਚ ਖਤਮ ਨਹੀਂ ਹੋਣੀ ਸਾਨੂੰ ਇਸ ਤੋਂ ਮੁਕਤੀ ਦੇ ਯਤਨ ਲਗਾਤਾਰ ਜਾਰੀ ਰੱਖਣੇ ਚਾਹੀਦੇ ਹਨ।
ਜਦੋਂ-ਜਦੋਂ ਵੀ ਕਿਸੇ ਨੇ ਇਸ ਨੂੰ ਹਿੰਸਕ ਹੋ ਕੇ ਟੱਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਦੀਆਂ ਜੜ੍ਹਾਂ ਹੋਰ ਮਜ਼ਬੂਤ ਹੋਈਆਂ। ਅਮਰੀਕਾ 'ਚ ਨਸਲਵਾਦ ਦੀਆਂ ਜੜ੍ਹਾਂ ਵੀ ਸਾਡੇ ਜਾਤੀਵਾਦ ਵਾਂਗ ਡੂੰਘੀਆਂ ਫੈਲੀਆਂ ਹੋਈਆਂ ਹਨ। ਪਰ ਇਹ ਵੀ ਸੱਚ ਐ ਕਿ ਅਨੇਕਾਂ ਗੋਰਿਆਂ ਨੇ ਉਨ੍ਹਾਂ ਦੇ ਹੱਕਾਂ ਲਈ ਲੜਾਈਆਂ ਲੜੀਆਂ ਅਤੇ ਕੁਰਬਾਨ ਹੋਏ। ਜਾਰਜ ਫਲੋਆਇਡ ਦੀ ਮੌਤ ਪਿੱਛੋਂ ਹਿੰਸਾ ਦਾ ਨੰਗਾ ਨਾਚ ਨੱਚ ਕੇ ਅਸੀਂ ਦਰਸਾ ਦਿੱਤਾ ਹੈ ਕਿ ਆਉਣ ਵਾਲੇ ਸਮੇਂ 'ਚ ਇਸ ਦੀਆਂ ਗੰਢਾਂ ਹੋਰ ਪੇਚੀਦਾ ਹੋ ਸਕਦੀਆਂ ਹਨ।
ਦਲੀਪ ਕੁਮਾਰ ਤੋਂ ਬਿਨਾਂ ਇਸ ਲਿਖਤ 'ਚ, ਉੱਪਰ ਜ਼ਿਕਰ ਕੀਤੇ ਹਰ ਨਾਮ ਵਾਲਾ ਸ਼ਖਸ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕਿਆ ਹੈ। ਉਹ ਸਾਰੇ ਜਾਤੀਵਾਦ ਦੇ ਵਰਤਾਰੇ 'ਚ ਆਪਣਾ ਬਣਦਾ ਹਿੱਸਾ ਪਾ ਗਏ ਹਨ। ਪਰ ਇਹ ਕਿਸੇ ਨਾ ਕਿਸੇ ਰੂਪ 'ਚ ਕਾਇਮ ਹੈ। ਬਦਲਦੇ ਹਾਲਾਤਾਂ ਅਨੁਸਾਰ ਇਹ ਰੂਪ ਬਦਲ ਰਿਹਾ ਹੈ। ਇਹ ਲਗਾਤਾਰ ਜਿਸਮਾਨੀ ਤੋਂ ਮਾਨਸਿਕ ਹੋ ਰਿਹਾ ਹੈ। ਇਸ ਨੂੰ ਕਾਬੂ ਕਰਨ ਦੇ ਤਰੀਕੇ ਵੀ ਜਿਸਮਾਨੀ ਨਹੀਂ ਹੋਣੇ ਚਾਹੀਦੇ। ਅਸੀਂ ਇਸ ਅੱਗ ਨੂੰ ਬੁਝਾਉਣਾ ਹੈ, ਧੁਖਦਾ ਨਹੀਂ ਛੱਡਣਾ। ਪੁਲਿਸ ਕਾਂਸਟੇਬਲ, ਡੈਰਿਕ ਚੌਵਿਨ ਨੂੰ ਜੇਲ੍ਹ 'ਚ ਬੰਦ ਕਰਕੇ ਇਹ ਅੱਗ ਧੁਖੇਗੀ, ਬੁਝੇਗੀ ਨਹੀਂ। ਇਹ ਅੱਗ ਉਸ ਨੂੰ ਜਾਰਜ ਫਲੋਆਇਡ ਦੇ ਪਰਿਵਾਰ ਵਲੋਂ ਮੁਆਫ਼ ਕਰਕੇ ਹੀ ਬੁਝਾਈ ਜਾ ਸਕਦੀ ਹੈ। ਅਸੀਂ ਹਨੇਰੇ ਨੂੰ ਹਨੇਰੇ ਨਾਲ ਰੌਸ਼ਨ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਾਂ, ਹਨੇਰੇ ਨੂੰ ਰੋਸ਼ਨੀ ਨਾਲ ਹੀ ਰੌਸ਼ਨ ਕੀਤਾ ਜਾ ਸਕਦੈ।
ਜਾਤੀਵਾਦ ਅਤੇ ਨਸਲਵਾਦ ਆਦਮ ਜਾਤ ਦੇ ਮੂਲ ਦੋਸ਼, ਹੰਕਾਰ ਅਤੇ ਈਰਖਾ ਦੇ ਵੱਖਰੇ-ਵੱਖਰੇ ਰੂਪ ਹਨ, ਜੋ ਸਾਡੇ ਸਾਹਮਣੇ ਵਿਸ਼ਾਲ ਪਹਾੜ ਵਾਂਗ ਖੜ੍ਹੇ ਹਨ। ਅਨੇਕਾਂ ਸੁਹਿਰਦ ਲੋਕਾਂ ਦੀ ਜੱਦੋ-ਜਹਿਦ ਨਾਲ ਹਰ ਰੋਜ਼ ਪੱਥਰ ਤੋੜੇ ਜਾ ਰਹੇ ਹਨ ਅਤੇ ਇਹ ਪਹਾੜ ਹਰ ਦਿਨ ਕੁਝ ਨਾ ਕੁਝ ਛੋਟਾ ਹੋ ਰਿਹਾ ਹੈ। ਕੋਸ਼ਿਸ਼ ਕਰੀਏ ਇਸ ਪਹਾੜ ਨੂੰ ਛੋਟਾ ਕਰਨ ਵਾਲਿਆਂ ਦੇ ਬੱਠਲ ਅਤੇ ਹਥੌੜੇ ਨਾ ਖੋਹੀਏ, ਗੁਰਬਖਸ਼ ਸਿੰਘ ਪ੍ਰੀਤ ਲੜੀ ਵਰਗੇ ਲੋਕਾਂ ਦੇ ਘਰੀਂ ਜਾਣਾ ਨਾ ਛੱਡੀਏ। ਘੱਟੋ-ਘੱਟ ਉਨ੍ਹਾਂ ਇਨਸਾਨਾਂ ਦੇ ਬੁੱਤ ਤਾਂ ਨਾ ਤੋੜੀਏ ਜਿਨ੍ਹਾਂ ਸਦਕਾ ਇਨ੍ਹਾਂ ਨੇ ਬੱਠਲ ਅਤੇ ਹਥੌੜੇ ਚੁੱਕੇ ਹੋਏ ਹਨ। ਇਹ ਸਤਰਾਂ ਲਿਖਦੇ ਹੋਏ ਪਤਾ ਨਹੀਂ ਕਿਉਂ ਮੈਨੂੰ ਮੇਰੇ ਸ਼ਹਿਰ ਦਾ ਮਹਾਨ ਸ਼ਾਇਰ, ਸਾਹਿਰ ਵਾਰ-ਵਾਰ ਯਾਦ ਆਉਂਦਾ ਰਿਹਾ, ਜਿਸਨੇ ਕਦੇ ਲਿਖਿਆ ਸੀ.....
ਇਨ ਕਾਲੀ ਸਦੀਉਂ ਕੇ ਸਰ ਸੇ
ਜਬ ਰਾਤ ਕਾ ਆਂਚਲ ਡਲ੍ਹਕੇਗਾ
ਜਬ ਅੰਬਰ ਝੂੰਮ ਕੇ ਨਾਚੇਗਾ
ਜਬ ਧਰਤੀ ਨਗਮੇਂ ਗਾਏਗੀ
ਵੋ ਸੁਬ੍ਹਾ ਕਭੀ ਤੋ ਆਏਗੀ,
ਵੋ ਸੁਬ੍ਹਾ ਕਭੀ ਤੋ ਆਏਗੀ....

-ਗਡਵਾਸੂ, ਲੁਧਿਆਣਾ।
ਮੋਬਾ : 75085-02300, 79738-63570

ਆਖ਼ਰ ਕਿਉਂ ਮਸ਼ਹੂਰ ਹੈ ਪਾਮ ਗੁੜ?

ਤਾਮਿਲਨਾਡੂ ਦੇ ਉਡੁੰਗਡੀ , ਥੂਥੁਕੁੜੀ ਜ਼ਿਲ੍ਹੇ ਵਿਚ ਤਿਆਰ ਹੋਣ ਵਾਲਾ ਪਾਮ ਗੁੜ ਅੱਜਕਲ੍ਹ ਫਿਰ ਸੁਰਖੀਆਂ 'ਚ ਹੈ। ਇਸ ਦੀ ਮਿਠਾਸ ਤੇ ਖੁਰਾਕੀ ਮਹੱਤਤਾ ਕਾਰਨ ਇਸ ਨੂੰ ਪੈਦਾ ਕਰਨ ਵਾਲੀ ਸੰਸਥਾ ਨੇ ਪਿਛਲੇ ਦਿਨੀਂ ਇਸ ਲਈ ਜੀ.ਆਈ. ਟੈਗ ਦੀ ਮੰਗ ਕੀਤੀ ਸੀ। ਇਸ ਅਰਜ਼ੀ ਨੇ ਇਕ ਵਾਰ ਫਿਰ ਇਸ ਦੀ ਮਿਠਾਸ ਵੱਲ ਲੋਕਾਂ ਦਾ ਧਿਆਨ ਖਿੱਚਿਆ ਹੈ। ਇਹ ਗੁੜ ਕਦੇ ਮਲੇਸ਼ੀਆ, ਸਿੰਗਾਪੁਰ, ਸ੍ਰੀਲੰਕਾ ਅਤੇ ਯੂ.ਕੇ. ਨੂੰ ਬਰਾਮਦ ਕੀਤਾ ਜਾਂਦਾ ਸੀ। ਇਹ ਗੁੜ ਆਮ ਤੌਰ 'ਤੇ ਦੱਖਣੀ ਭਾਰਤ ਵਿਚ ਰਸੋਈ ਵਿਚ ਵਰਤੇ ਜਾਂਦੇ ਪਦਾਰਥਾਂ ਦੇ ਜ਼ਰੂਰੀ ਹਿੱਸੇ ਅਤੇ ਆਯੁਰਵੈਦਿਕ ਦਵਾਈਆਂ ਦੇ ਹਿੱਸੇ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਕਦੇ ਸਮਾਂ ਸੀ ਜਦੋਂ ਊਡੁੰਗਡੀ ਗੁੜ ਦਾ ਕਾਰੋਬਾਰ ਮਦੁਰਾਈ ਅਤੇ ਤਿਰੂਨੇਲਵੇਲੀ ਦੇ ਨੇੜਲੇ ਬਾਜ਼ਾਰਾਂ ਵਿਚ ਲਗਭਗ 500 ਦੁਕਾਨਾਂ ਵਿਚ ਕੀਤਾ ਜਾਂਦਾ ਸੀ। ਕੋਡੇਕਣਾਲ, ਮਦਰ ਟੇਰੇਸਾ ਯੂਨੀਵਰਸਿਟੀ (ਐਮਟੀਯੂ) ਦੇ ਬਾਇਓਟੈਕਨਾਲੋਜੀ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਅਤੇ ਮੁਖੀ, ਊਸ਼ਾ ਰਾਜਾ ਨੰਥਿਨੀ ਅਨੁਸਾਰ ਊਡੁੰਗੜੀ ਪਾਮ ਗੁੜ ਇਸ ਖਿੱਤੇ ਦੀ ਵਿਲੱਖਣ ਧਰਤੀ ਦੀ ਪੈਦਾਵਾਰ ਹੈ। ....ਘੱਟ ਮੀਂਹ ਪੈਣ ਕਾਰਨ, ਇਸ ਖੇਤਰ ਵਿਚ ਲਾਲ-ਸੰਘਣੀ ਰੇਤ 'ਚ ਨਮੀ ਘੱਟ ਹੁੰਦੀ ਹੈ ਜਿਸ ਕਾਰਨ ਪਾਲਮੀਰਾ ਦੇ ਰੁੱਖਾਂ ਦੀ ਛਿੱਲ ਵਧੇਰੇ ਚਿਪਚਿਪੀ ਹੁੰਦੀ ਹੈ। ਦੂਜੇ ਪਾਸੇ ਸਮੁੰਦਰ ਦੇ ਨੇੜੇ ਬਣਾਇਆ ਜਾਂਦਾ ਹੋਣ ਕਰਕੇ ਮਿੱਟੀ ਦੇ ਬਰਤਨਾਂ ਨੂੰ ਚੂਨੇ ਦਾ ਲੇਪ ਕੀਤਾ ਜਾਂਦਾ ਹੈ, ਜਿਸ ਕਾਰਨ ਗੁੜ ਦਾ ਸਵਾਦ ਨਮਕੀਨ ਹੋ ਜਾਂਦਾ ਹੈ। ਜੀ.ਆਈ. ਟੈਗ ਦੀ ਅਰਜ਼ੀ ਦੇਣ ਵਾਲੀ ਅਕਾਦਮਿਕ ਟੀਮ ਵਿਚ ਆਰ ਸ੍ਰੀਨਿਵਾਸਨ, ਸੈਕਟਰੀ, ਤਾਮਿਲਨਾਡੂ ਰਾਜ ਵਿਗਿਆਨ ਅਤੇ ਤਕਨਾਲੋਜੀ ਅਤੇ ਤਿਰੁਨੈਲਵੇਲੀ ਜ਼ਿਲ੍ਹਾ ਪਾਮੀਰਾ ਉਤਪਾਦਾਂ ਬਾਰੇ ਸਹਿਕਾਰੀ ਸਭਾ ਦੇ ਨਾਲ ਟੀਮ ਦੇ ਪ੍ਰਮੁੱਖ ਮੈਂਬਰ ਹਨ, ਜਿਨ੍ਹਾਂ ਨੇ ਪਿਛਲੇ ਮਹੀਨੇ ਦੇ ਸ਼ੁਰੂ ਵਿਚ ਰਵਾਇਤੀ ਉਤਪਾਦਾਂ ਲਈ ਜੀ.ਆਈ. ਪ੍ਰਮਾਣੀਕਰਣ ਲਈ ਇਹ ਅਰਜ਼ੀ ਦਿੱਤੀ ਸੀ। ਜੀ.ਆਈ. ਟੈਗ ਬਿਨੈਕਾਰਾਂ ਵਲੋਂ ਵੇਖੇ ਗਏ ਰਿਕਾਰਡਾਂ ਵਿਚ ਪੁਰਾਣੇ ਕਾਯਾਲ ਬੰਦਰਗਾਹ ਰਾਹੀਂ ਇਕ ਪੁਰਤਗਾਲੀ ਵਪਾਰੀ ਵਲੋਂ 7 ਮਾਰਚ, 1526 ਨੂੰ ਉਡੁੰਗੜੀ ਪਾਮ ਗੁੜ ਦੀ ਕੀਤੀ ਬਰਾਮਦ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਦੂਜੇ ਪਾਸੇ ਜੇਕਰ ਗੱਲ ਕਾਰੋਬਾਰ ਦੀ ਕੀਤੀ ਜਾਵੇ ਤਾਂ ਇਸ ਸਮੇਂ ਉਡੁੰਗੜੀ ਪਾਮ ਗੁੜ ਇਕ ਕੁਟੀਰ ਉਦਯੋਗ ਦੇ ਰੂਪ ਵਿਚ ਲੱਗਪਗ 10,000 ਪਰਿਵਾਰਾਂ ਨੂੰ ਰੁਜ਼ਗਾਰ ਦੇ ਰਿਹਾ ਹੈ ਜੋ ਪੂਰੀ ਤਰ੍ਹਾਂ ਹੱਥੀਂ ਕਿਰਤ ਉੱਤੇ ਨਿਰਭਰ ਹੈ। ਨਾਰੀਅਲ ਦੇ ਰੁੱਖ ਜੋ ਚਾਰ ਸਾਲਾਂ ਵਿਚ ਫਲ ਦੇਣ ਲਗਦੇ ਹਨ, ਦੇ ਉਲਟ ਪਲਮੀਰਾ ਨੂੰ ਇਸੇ ਪ੍ਰਕਿਰਿਆ ਲਈ ਘੱਟੋ ਘੱਟ 15 ਸਾਲ ਦਾ ਸਮਾਂ ਲਗਦਾ ਹੈ। ਉਡੁੰਗੜੀ ਸਥਿਤ 37 ਸਾਲ ਤੋਂ ਪਲਮੀਰਾ ਦੇ ਰੁੱਖ ਲਗਾਉਣ ਵਾਲੇ ਕਿਸਾਨ ਅਤੇ ਗੁੜ ਨਿਰਮਾਤਾ ਵਿੰਸਟਨ ਪ੍ਰਭੂ ਇਮੈਨੁਅਲ ਅਨੁਸਾਰ ਜਿਹੜੇ ਰੁੱਖ ਅੱਜ ਵਰਤੇ ਜਾ ਰਹੇ ਹਨ, ਉਹ ਸਾਰੇ 20 ਸਾਲ ਤੋਂ ਪੁਰਾਣੇ ਹਨ।
ਜੀ.ਆਈ. ਟੈਗ ਪ੍ਰਾਪਤੀ ਵਿੰਸਟਨ ਵਰਗੇ ਲੋਕਾਂ ਲਈ ਸਭ ਤੋਂ ਵੱਧ ਮਦਦਗਾਰ ਹੋਵੇਗੀ, ਜਿਨ੍ਹਾਂ ਨੇ ਹਾਲ ਹੀ ਵਿਚ ਗੰਨੇ ਦੀ ਖੰਡ ਦੇ ਕ੍ਰਿਸਟਲ ਮਿਲਾ ਕੇ ਗੁੜ ਨੂੰ ਬਾਜ਼ਾਰ ਵਿਚ ਆਉਣ ਤੋਂ ਬਾਅਦ ਆਪਣੇ ਪਰਿਵਾਰਕ ਸਟੋਰ ਲਈ ਆਪਣੀ ਵੈਬਸਾਈਟ udan{ud}karupatt}.com ਸਥਾਪਤ ਕੀਤੀ ਹੈ। ਵਿੰਸਟਨ ਅਨੁਸਾਰ ਪਾਮ ਗੁੜ ਦੀ ਕੀਮਤ 380 ਤੋਂ 400 ਰੁਪਏ ਪ੍ਰਤੀ ਕਿਲੋਗ੍ਰਾਮ ਹੈ, ਜਦ ਕਿ ਮਿਲਾਵਟ ਕੀਤੇ ਗਏ ਗੁੜ ਦੀ ਕੀਮਤ 140 ਤੋਂ 150 ਪ੍ਰਤੀ ਕਿਲੋਗ੍ਰਾਮ ਦੇ ਵਿਚਕਾਰ ਹੈ। ਟੈਗ ਮਿਲਣ ਤੋਂ ਬਾਅਦ ਇਸ ਨੂੰ ਵੇਚਣ 'ਚ ਆਸਾਨੀ ਹੋਵੇਗੀ ਤੇ ਨਾਲ ਹੀ ਆਨਲਾਈਨ ਨਵੇਂ ਗਾਹਕਾਂ ਨੂੰ ਲੱਭਣ ਵਿਚ ਸਹਾਇਤਾ ਮਿਲੇਗੀ। ਸਭ ਤੋਂ ਵੱਡੀ ਗੱਲ ਮਿਲਾਵਟਖੋਰੀ ਤੋਂ ਬਚਾਅ ਹੋ ਸਕੇਗਾ।
ਵਿੰਸਟਨ ਅਨੁਸਾਰ ਇਸ ਸਾਲ ਤਾਲਾਬੰਦੀ ਨੇ ਉਤਪਾਦਨ ਨੂੰ ਪ੍ਰਭਾਵਤ ਕੀਤਾ ਹੈ ਜਿਸ ਦਾ ਕਾਰਨ ਮਜ਼ਦੂਰਾਂ ਦੀ ਘਾਟ ਰਹੀ ਕਿਉਂਕਿ ਪਾਮ ਦੇ ਦਰੱਖਤ ਉੱਤੇ ਚੜ੍ਹਨਾ ਇਕ ਰਵਾਇਤੀ ਹੁਨਰ ਹੈ ਜੋ ਹਰ ਕਿਸੇ ਕੋਲ ਨਹੀਂ ਹੈ। ਏਨਾ ਹੀ ਨਹੀਂ ਇਕ ਦਿਨ ਵਿਚ 30 ਤੋਂ 40 ਮਿੱਟੀ ਦੇ ਘੜੇ ਦਰੱਖ਼ਤ ਦੇ ਸਿਖਰ 'ਤੇ ਰਸ ਲਈ ਟੰਗਣੇ ਪੈਂਦੇ ਹਨ ਤੇ ਦੂਸਰੇ ਦਿਨ ਸਵੇਰੇ ਇਨ੍ਹਾਂ ਨੂੰ ਉਤਾਰਨ ਲਈ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ। ਮਜ਼ਦੂਰ ਇਕ ਦਿਨ ਵਿਚ 500 ਤੋਂ 1000 ਲੀਟਰ ਇਕ ਦਿਨ ਵਿਚ ਰਸ ਇਕੱਠਾ ਕਰ ਸਕਦਾ ਹੈ। ਵਿੰਸਟਨ ਦਾ ਕਹਿਣਾ ਹੈ ਕੇ ਰਸ ਨੂੰ ਖੁੱਲ੍ਹੇ ਚੁੱਲ੍ਹੇ 'ਤੇ ਉਬਾਲਿਆ ਜਾਂਦਾ ਹੈ ਅਤੇ ਸੁੱਕੀਆਂ ਪਾਲਮੀਰਾ ਦੀਆਂ ਟਹਿਣੀਆਂ ਨੂੰ ਲੱਕੜ ਵਜੋਂ ਵਰਤਿਆ ਜਾਂਦਾ ਹੈ ਜਿਸ ਤੋਂ ਬਾਅਦ ਇਹ ਗੁੜ ਤਿਆਰ ਹੁੰਦਾ ਹੈ।
ਹੁਣ ਸਭ ਦੇ ਮਨ ਵਿਚ ਇਕ ਸਵਾਲ ਇਹ ਵੀ ਪੈਦਾ ਹੁੰਦਾ ਹੋਵੇਗਾ ਕਿ ਆਖ਼ਿਰ ਜੀ.ਆਈ. ਟੈਗ ਹੈ ਕੀ ਅਤੇ ਇਸ ਦਾ ਲਾਭ ਕੀ ਹੋਵੇਗਾ ਤਾਂ ਇਥੇ ਇਹ ਦੱਸਣਾ ਬਣਦਾ ਹੈ ਕਿ ਜੀ.ਆਈ. 7eo{raph}ca& }nd}cat}on ਤੋਂ ਭਾਵ ਭੂਗੋਲਿਕ ਸੰਕੇਤ ਹੈ ਜਿਸ ਨਾਲ ਕਿਸੇ ਪਦਾਰਥ ਨੂੰ ਉਥੋਂ ਦੀ ਮਾਨਤਾ ਮਿਲਦੀ ਹੈ। ਇਹ ਇਕ ਤਰ੍ਹਾਂ ਦਾ ਅਜਿਹਾ ਮਾਰਕਾ ਹੈ ਜਿਸ ਨੂੰ ਹੋਰ ਕੋਈ ਇਸਤੇਮਾਲ ਨਹੀਂ ਕਰ ਸਕਦਾ। ਇਹੀ ਕਾਰਨ ਹੈ ਕਿ ਉਡੁੰਗੜੀ ਪਾਮ ਗੁੜ ਨੂੰ ਹੋਰ ਬਿਹਤਰ ਬਣਾਉਣ ਲਈ ਇਸ ਟੈਗ ਦੀ ਮੰਗ ਕੀਤੀ ਗਈ ਹੈ। ਤਾਮਿਲਨਾਡੂ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੋਲੋਜੀ ਦੇ ਸ੍ਰੀਨਿਵਾਸਨ ਦਾ ਕਹਿਣਾ ਹੈ ਕਿ ਉਡੁੰਗੜੀ ਪਾਮ ਗੁੜ ਨੂੰ ਹੋਰ ਕਿਸਮਾਂ ਨਾਲ ਮਿਲਾ ਕੇ ਅਸਲ ਚੀਜ਼ ਕਹਿ ਕੇ ਵੇਚਿਆ ਜਾ ਰਿਹਾ ਹੈ। ਇਹ ਟੈਗ ਲੱਗਣ ਤੋਂ ਬਾਅਦ ਇਸ ਦੀ ਅਸਲ ਪਹਿਚਾਣ ਕਾਇਮ ਰਹਿ ਸਕੇਗੀ।

ਭਾਰਤ-ਚੀਨ ਜੰਗ-5 ਨੇਫਾ ਖੇਤਰ 'ਚ ਭਾਰਤੀ ਸੈਨਿਕਾਂ ਨੇ ਅਦੁੱਤੀ ਵੀਰਤਾ ਦਿਖਾਈ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸ: ਗੁਰਦੀਪ ਸਿੰਘ ਦੇ ਸਾਥੀ ਨਾਇਕ ਸਵਰਨ ਸਿੰਘ ਅਤੇ ਲਾਂਸਨਾਇਕ ਪ੍ਰੀਤਮ ਸਿੰਘ ਦੱਖਣ ਵਾਲੀ ਚੌਕੀ 'ਤੇ ਸਨ। ਚੀਨੀਆਂ ਦਾ ਧਾਵਾ ਬਹੁਤ ਹੀ ਤਕੜਾ ਅਤੇ ਮਾਰੂ ਸੀ ਅਤੇ ਗੋਲੀਆਂ ਦੀ ਬੁਛਾੜ ਵੀ ਭਾਰੀ ਸੀ। ਨਿਡਰ ਗੁਰੂ ਦੇ ਸਪੁੱਤਰਾਂ ਨੇ ਆਪਣਾ ਕਰਤੱਵ ਕਮਾਲ ਦੇ ਹੌਸਲੇ ਨਾਲ ਨਿਭਾਇਆ। ਉਹ ਆਪਣੀ ਚੌਕੀ ਤੋਂ ਦੁਸ਼ਮਣ ਨੂੰ ਮੌਤ ਦੇ ਘਾਟ ਉਤਾਰਨ ਤੇ ਬਰਬਾਦ ਕਰਨ ਵਿਚ ਸਫਲ ਹੋਏ। ਉਨ੍ਹਾਂ ਨੇ ਚੀਨੀਆਂ ਦੇ ਕੁਝ ਜਥੇ ਤਬਾਹ ਕਰ ਦਿੱਤੇ। ਰਣਭੂਮੀ ਦਾ ਦ੍ਰਿਸ਼ ਬੜਾ ਹੀ ਵਚਿੱਤਰ ਸੀ। ਗਰੁੰਗ ਪਹਾੜੀ ਦੇ ਨਾਲ ਖੱਡ ਖ਼ੂਨ ਨਾਲ ਵਹਿ ਤੁਰੀ। ਚੀਨੀਆਂ ਦੀਆਂ ਲੋਥਾਂ ਉੱਪਰ ਲੋਥਾਂ ਨਜ਼ਰ ਆਉਂਦੀਆਂ ਸਨ। ਪਰ ਗੁਰੂ ਦੇ ਸਿੰਘ ਮਜ਼ਬੂਤੀ ਨਾਲ ਡਟੇ ਹੋਏ ਸਨ। ਦੁਸ਼ਮਣ ਕੁਝ ਗਜਾਂ ਦੀ ਵਿੱਥ 'ਤੇ ਸੀ। ਇਹ ਵੀਰ ਦੁਸ਼ਮਣ ਦੀਆਂ ਗੋਲੀਆਂ ਨਾਲ ਜ਼ਖ਼ਮੀ ਹੋ ਗਏ ਪਰ ਫਿਰ ਵੀ ਗੋਲੀ ਚਲਾਉਂਦੇ ਰਹੇ ਅਤੇ ਸਤਿ ਸ੍ਰੀ ਅਕਾਲ ਦੇ ਜੈਕਾਰੇ ਗੁਜਾਉਂਦੇ ਰਹੇ। ਅਖ਼ੀਰ ਦੁਸ਼ਮਣ ਨਾਲ ਲੜਦੇ-ਲੜਦੇ ਇਹ ਸੂਰਬੀਰ ਯੋਧੇ ਸ਼ਹੀਦੀ ਪ੍ਰਾਪਤ ਕਰ ਗਏ। ਸਿੱਖ ਗੰਨਰਾਂ ਨੇ ਚੀਨੀਆਂ ਨੂੰ ਐਸਾ ਸਬਕ ਸਿਖਾਇਆ ਕਿ ਉਹ ਪੁਸ਼ਤਾਂ ਤੱਕ ਯਾਦ ਰੱਖਣਗੇ। ਸਿੱਖਾਂ ਦੀ ਇਸ ਵੀਰਤਾ ਨੇ ਆਪਣੀ ਪ੍ਰੰਪਰਾ ਨੂੰ ਚਾਰ ਚੰਨ ਲਾਏ। ਭਾਰਤ ਸਰਕਾਰ ਵਲੋਂ ਇਨ੍ਹਾਂ ਦੋਵਾਂ ਵੀਰਾਂ ਨੂੰ ਵੀ ਸ਼ਹੀਦੀ ਉਪਰੰਤ ਵੀਰ ਚੱਕਰ ਪ੍ਰਦਾਨ ਕੀਤੇ ਗਏ।
ਲੱਦਾਖ ਦੇ ਇਲਾਕੇ ਵਿਚ ਮੇਜਰ ਅਜੀਤ ਸਿੰਘ ਨੇ ਨੱਲਾ-ਜੰਕਸ਼ਨ ਹਾਟ ਸਪਰਿੰਗ ਵਾਲੀ ਫ਼ੌਜੀ ਕਾਰਵਾਈ ਦੇ ਦੌਰਾਨ ਵੱਡੀ ਤੇ ਬੇਮਿਸਾਲ ਬਹਾਦਰੀ ਦਾ ਸਬੂਤ ਦਿੱਤਾ। ਹਾਟ ਸਪਰਿੰਗ ਦੇ ਸਾਹਮਣੇ ਚੀਨੀਆਂ ਦਾ ਵੱਡਾ ਤੇ ਮਜ਼ਬੂਤ ਇਕੱਠ ਸੀ ਅਤੇ ਨੱਲਾ-ਜੰਕਸ਼ਨ ਦੀ ਚੌਕੀ ਦੁਸ਼ਮਣ ਲੈ ਚੁੱਕਾ ਸੀ। ਮੇਜਰ ਅਜੀਤ ਸਿੰਘ ਨੂੰ ਹੁਕਮ ਹੋਇਆ ਕਿ ਪਿੱਛੇ ਹਟ ਕੇ ਤਸਾਗਸਾਲੂ ਨਾਂਅ ਦੀ ਥਾਂ ਉਤੇ ਵਧੇਰੀ ਮਜ਼ਬੂਤ ਪੁਜ਼ੀਸ਼ਨ ਸਥਾਪਿਤ ਕਰਨ। ਇਸ ਵੀਰ ਅਫ਼ਸਰ ਨੇ ਉਥੇ ਹੀ ਰੁਕੇ ਰਹਿਣ ਦੀ ਆਗਿਆ ਮੰਗੀ ਤਾਂ ਜੋ ਨੱਲਾ-ਜੰਕਸਨ ਦੀ ਚੌਕੀ 'ਤੇ ਮੁੜ ਕਬਜ਼ਾ ਕਰ ਸਕੇ। ਇਨ੍ਹਾਂ ਨੂੰ ਇਸ ਤਰ੍ਹਾਂ ਕਰਨ ਦੀ ਆਗਿਆ ਮਿਲ ਗਈ। ਜੁਝਾਰੂ ਯੋਧਿਆਂ ਨੇ ਨੱਲਾ-ਜੰਕਸ਼ਨ 'ਤੇ ਮੁੜ ਕਬਜ਼ਾ ਕਰ ਲਿਆ ਅਤੇ ਹਾਟ ਸਪਰਿੰਗ ਦੀ ਚੌਕੀ ਠੀਕ-ਠਾਕ ਸਾਡੇ ਜਵਾਨਾਂ ਦੀ ਰੱਖਿਆ ਵਿਚ ਰਹੀ।
ਇਸ ਤੋਂ ਬਾਅਦ ਹੀ ਇਨ੍ਹਾਂ ਨੂੰ ਪਿੱਛੇ ਵਾਪਸ ਆਉਣ ਲਈ ਕਿਹਾ ਗਿਆ ਕਿਉਂਕਿ ਹਾਟ ਸਪਰਿੰਗ ਦੇ ਸਾਹਮਣੇ ਚੀਨੀਆਂ ਨੇ ਵੱਡੀ ਗਿਣਤੀ ਵਿਚ ਫ਼ੌਜ ਜਮ੍ਹਾ ਕਰ ਲਈ ਸੀ ਅਤੇ ਮਾਰਸਮਿਲਕਾ ਵਿਚ ਉਨ੍ਹਾਂ ਦੀ ਚੌਕੀ ਪਿੱਛੇ ਵੜਨ ਦੀਆਂ ਰਿਪੋਰਟਾਂ ਵੀ ਮਿਲੀਆਂ ਸਨ। ਇਸ ਲਈ ਮੇਜਰ ਅਜੀਤ ਸਿੰਘ ਨੇ ਪਿਛਾਂਹ ਸੁਰੱਖਿਅਤ ਚੌਕੀ ਸੰਗਠਿਤ ਕਰਨ ਲਈ ਆਪਣੀ ਚੌਕੀ ਨੂੰ ਛੱਡਿਆ। ਲੱਦਾਖ ਦੀ ਕਾਰਵਾਈ ਵਿਚ ਵੱਡਾ ਹੌਸਲਾ ਕਰਨ ਅਤੇ ਅਗਵਾਈ ਕਰਨ ਦੀ ਪ੍ਰਸੰਸਾ ਵਿਚ ਮੇਜਰ ਅਜੀਤ ਸਿੰਘ ਨੂੰ 'ਮਹਾਂਵੀਰ ਚੱਕਰ' ਦਾ ਸਨਮਾਨ ਮਿਲਿਆ।
ਸੈਕਿੰਡ ਲੈਫ਼ਟੀਨੈਂਟ ਪਰਮਿੰਦਰ ਸਿੰਘ ਨੇ ਚੁਸ਼ੂਲ ਵਿਚ ਚੀਨੀਆਂ ਦੇ ਹਮਲੇ ਤੋਂ ਮਗਰੋਂ ਬੜੀ ਬਹਾਦਰੀ ਅਤੇ ਆਪਾ ਬਲੀਦਾਨ ਦੀ ਸਰਬੋਤਮ ਮਿਸਾਲ ਕਾਇਮ ਕੀਤੀ ਜਦੋਂ ਕਿ ਉਹ ਚੁਸ਼ੂਲ (ਲੱਦਾਖ) ਵਾਸਤੇ ਇਕ ਦੂਸਰਾ ਰਾਹ ਖੋਲ੍ਹਣ ਲਈ ਕੰਮ ਕਰ ਰਹੇ ਸਨ। ਉਨ੍ਹਾਂ ਦੀ ਪਲਟਨ 16,000 ਫੁੱਟ ਦੀ ਉਚਾਈ 'ਤੇ ਸੀ, ਜਿਥੇ ਦਿਨ ਦੇ ਸਮੇਂ ਵੀ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਥੱਲੇ ਰਹਿੰਦਾ ਹੈ। ਇਕ ਦਿਨ 17 ਦਸੰਬਰ, 1962 ਈ: ਨੂੰ ਇਕ ਢੋਲ, ਜਿਸ ਨੂੰ ਕਿ ਤੰਬੂ ਵਿਚ ਗਰਮ ਕੀਤਾ ਜਾ ਰਿਹਾ ਸੀ, ਖਿਸਕ ਕੇ ਪੈਟਰੋਲ ਦੇ ਤੇਲ ਦੇ ਢੋਲਾਂ ਵੱਲ ਰਿੜ੍ਹ ਗਿਆ। ਪਰਮਿੰਦਰ ਸਿੰਘ ਇਕਦਮ ਅੱਗੇ ਵਧਿਆ ਅਤੇ ਉਸ ਨੂੰ ਰੋਕਣ ਦੀ ੋਕਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਹੀ ਧਮਾਕਾ ਹੋ ਗਿਆ ਅਤੇਉਹ ਵੀਰ ਉਥੇ ਹੀ ਸ਼ਹੀਦ ਹੋ ਗਿਆ। ਭਾਰਤ ਸਰਕਾਰ ਵਲੋਂ ਸ: ਪਰਮਿੰਦਰ ਸਿੰਘ ਦੀ ਸ਼ਹੀਦੀ ਉਪਰੰਤ ਅਸ਼ੋਕ ਚੱਕਰ ਸ਼੍ਰੇਣੀ ਦੂਜੀ ਦੇ ਕੇ ਸਨਮਾਨਿਤ ਕੀਤਾ ਗਿਆ।
ਨੇਫਾ ਖ਼ੇਤਰ ਦੀ ਲੜਾਈ : ਇਸ ਖੇਤਰ ਵਿਚ ਸਿੱਖ ਰੈਜਮੈਂਟ, ਪੰਜਾਬ ਰੈਜਮੈਂਟ ਤੇ ਡੋਗਰਾ ਰੈਜਮੈਂਟ ਨੇ ਲੜਾਈ ਵਿਚ ਭਰਪੂਰ ਹਿੱਸਾ ਲਿਆ ਅਤੇ ਕਈ ਮੌਕਿਆਂ ਉਤੇ ਵੀਰਤਾ ਦਾ ਅਦੁੱਤੀ ਪ੍ਰਦਰਸ਼ਨ ਕੀਤਾ। ਸਿੱਖ ਰੈਜਮੈਂਟ ਨੇ ਸਭ ਤੋਂ ਵੱਧ ਕੁਰਬਾਨੀ ਦਿੱਤੀ ਤੇ ਇਸ ਲੜਾਈ ਵਿਚ (ਕੇਵਲ ਨੇਫਾ ਦੀ ਲੜਾਈ) ਵਿਚ ਹੀ 3 ਅਫ਼ਸਰ 7 ਜੇ.ਸੀ.ਓ. ਅਤੇ 204 ਜਾਵਨ ਸ਼ਹੀਦ ਹੋਏ। ਪ੍ਰੰਤੂ ਇਸ ਦੇ ਟਾਕਰੇ ਵਿਚ ਰੈਜਮੈਂਟ ਦੇ ਜਵਾਨਾਂ ਨੇ ਚੀਨੀਆਂ ਦੇ ਕਈ ਗੁਣਾ ਵੱਧ ਸਿਪਾਹੀਆਂ ਦੀ
ਅਲਖ ਮੁਕਾਈ। ਕੇਵਲ 24 ਅਕਤੂਬਰ, 1962 ਦੀ ਲੜਾਈ ਵਿਚ ਸਿੱਖ ਰੈਜਮੈਂਟ ਦੇ ਜਵਾਨਾਂ ਨੇ 200 ਚੀਨੀਆਂ ਨੂੰ ਮਾਰ ਮੁਕਾਇਆ।
ਨੇਫਾ ਕਾਰਵਾਈਆਂ ਵਿਚ ਸਿੱਖ ਲਾਈਟ ਇਨਫੈਂਟਰੀ ਦੀਆਂ ਤਿੰਨ ਇਕਾਈਆਂ ਨੇ ਭਾਗ ਲਿਆ। ਕਈ ਘਾਟਾਂ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੇ ਕਰਤੱਵ ਚੰਗੀ ਤਰ੍ਹਾਂ ਨਿਭਾਏ। ਸੂਬੇਦਾਰ ਨਸੀਬ ਸਿੰਘ, ਹਵਾਲਦਾਰ ਮਹਿੰਦਰ ਸਿੰਘ ਅਤੇ ਸਿਪਾਹੀ ਦਾਰਾ ਸਿੰਘ ਨੇ ਚੰਗੇ ਜੌਹਰ ਦਿਖਾਏ ਅਤੇ ਸਨਮਾਨ ਪ੍ਰਾਪਤ ਕੀਤੇ। ਇਸ ਸਮੂਹ ਨੇ 2 ਕੀਰਤੀ ਚੱਕਰ ਅਤੇ 4 ਸ਼ੌਰਿਆ ਚੱਕਰ ਪ੍ਰਾਪਤ ਕੀਤੇ। ਇਕ ਅਫ਼ਸਰ ਨੂੰ ਵੀਰ ਚੱਕਰ ਪ੍ਰਾਪਤ ਹੋਇਆ।
ਡੋਗਰਿਆਂ ਨੇ ਵੀ ਨੇਫਾ ਲੜਾਈ ਵਿਚ ਭਾਗ ਲਿਆ। ਉਹ ਵੀ ਆਪਣੀ ਰੈਜਮੈਂਟ ਦੀਆਂ ਸਰਬੋਤਮ ਪ੍ਰੰਪਰਾਵਾਂ ਅਨੁਸਾਰ ਲੜੇ।
ਦੂਜੀਆਂ ਰੈਜਮੈਂਟਾਂ ਵਿਚ ਕੰਮ ਕਰਦੇ ਪੰਜਾਬੀ ਅਫ਼ਸਰ ਵੀ ਕਿਸੇ ਤੋਂ ਪਿੱਛੇ ਨਾ ਰਹੇ। ਉਨ੍ਹਾਂ ਨੇ ਵੀ ਨੇਫਾ ਦੀ ਲੜਾਈ ਵਿਚ ਪੰਜਾਬੀਆਂ ਦੀਆਂ ਸੂਰਮਗਤੀ ਭਰੀਆਂ ਰਵਾਇਤਾਂ ਜ਼ਿੰਦਾ ਰੱਖੀਆਂ।
ਚੀਨੀਆਂ ਨੇ 20 ਅਕਤੂਬਰ, 1962 ਈ: ਨੂੰ ਭਾਰਤ ਦੀਆਂ 4 ਪੁਲ ਚੌਕੀਆਂ 'ਤੇ ਕਬਜ਼ਾ ਕੀਤਾ ਅਤੇ ਭਾਰਤੀ ਸੈਨਾ ਦੀ ਇਕ ਕੰਪਨੀ ਨੂੰ ਪਛਾੜਦਿਆਂ ਚਾਰੇ ਪਾਸਿਉਂ ਬਟਾਲੀਅਨ ਹੈੱਡ ਕੁਆਰਟਰ ਵੱਲ ਵਧਣ ਲੱਗੇ। ਰਾਜਪੂਤ ਰੈਜਮੈਂਟ ਦੇ ਮੇਜਰ ਸ: ਗੁਰਦਿਆਲ ਸਿੰਘ ਜਿਹੜੇ ਕਮਾਨ ਵਿਚ ਦੂਜੇ ਨੰਬਰ 'ਤੇ ਸਨ, ਉਹ ਬਟਾਲੀਅਨ ਹੈੱਡ ਕੁਆਰਟਰ ਦੇ ਬੰਕਰ ਤੋਂ ਬਾਹਰ ਨਿਕਲੇ, ਬਾਕੀ ਬਚੇ ਹੋਏ ਜਵਾਨਾਂ ਨੂੰ ਇਕੱਠੇ ਕੀਤਾ ਅਤੇ ਵਧਦੇ ਹੋਏ ਦੁਸ਼ਮਣਾਂ ਵਿਰੁੱਧ ਡਟ ਗਏ। ਇਸ ਕਾਰਵਾਈ ਵਿਚ ਆਪ ਮੂਹਰੇ ਲੱਗੇ। ਉਨ੍ਹਾਂ ਨੇ ਚੀਨੀਆਂ ਦੇ ਕਈ ਜਵਾਨ ਮਾਰੇ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਉਸ ਥਾਂ ਤੋਂ ਆਪਣੇ ਬਚੇ ਜਵਾਨਾਂ ਨੂੰ ਕੱਢੇ ਜਾਣ ਲਈ ਸਮਾਂ ਪ੍ਰਾਪਤ ਕੀਤਾ, ਜਿਹੜੀ ਥਾਂ ਸਾਡੇ ਕਬਜ਼ੇ ਵਿਚ ਨਹੀਂ ਰਹਿ ਸਕਦੀ ਸੀ। ਮੇਜਰ ਗੁਰਦਿਆਲ ਸਿੰਘ ਦੀ ਬਹਾਦਰੀ ਤੇ ਹੌਸਲਾ ਅਤੇ ਆਪਣੇ ਫ਼ਰਜ਼ ਨੂੰ ਪਾਲਣ ਦੀ ਸੂਝ ਕਰਕੇ ਭਾਰਤੀ ਜਵਾਨ ਚੜ੍ਹਦੀ ਕਲਾ ਵਿਚ ਰਹੇ। ਭਾਰਤ ਸਰਕਾਰ ਵਲੋਂ ਮੇਜਰ ਗੁਰਦਿਆਲ ਸਿੰਘ ਨੂੰ ਮਹਾਂਵੀਰ ਚੱਕਰ ਪ੍ਰਦਾਨ ਕੀਤਾ ਗਿਆ।
ਸਿਪਾਹੀ ਸੁਰਮ ਚੰਦ, ਨੇਫਾ ਵਿਚ ਤਸੇਗਜੌਂਗ ਵਿਖੇ ਪੰਜਾਬ ਰੈਜਮੈਂਟ ਦੀ ਇਕ ਸੈਕਸ਼ਨ ਦਾ ਬਰੇਨ ਗੰਨਰ ਸੀ, ਜਿਸ 'ਤੇ ਚੀਨੀਆਂ ਨੇ 10 ਅਕਤੂਬਰ, 1962 ਨੂੰ ਹਮਲਾ ਕੀਤਾ। ਭਾਵੇਂ ਸਾਡੇ ਫ਼ੌਜੀ ਜਵਾਨਾਂ ਦੀ ਗਿਣਤੀ ਚੀਨੀਆਂ ਤੋਂ ਕਾਫ਼ੀ ਘੱਟ ਸੀ ਅਤੇ ਉਨ੍ਹਾਂ ਕੋਲ ਗੋਲੀ ਬਾਰੂਦ ਦਾ ਸੀਮਤ ਸਟਾਕ ਸੀ ਪਰ ਸਿਪਾਹੀ ਸੁਰਮ ਚੰਦ ਬੜੇ ਸ਼ਾਂਤ ਹੌਸਲੇ ਨਾਲ ਯੁੱਧ ਵਿਚ ਸ਼ਾਮਿਲ ਹੋ ਗਿਆ ਅਤੇ ਨਿੱਜੀ ਸੁਰੱਖਿਆ ਵਲੋਂ ਬੇਪ੍ਰਵਾਹ ਹੋ ਕੇ ਆਪਣੀ ਬਰੇਨ ਗੰਨ ਚਾਲੂ ਕੀਤੀ। ਉਸ ਨੇ ਸਹੀ ਨਿਸ਼ਾਨੇ ਅਤੇ ਭਿਆਨਕ ਗੋਲਾ ਬਾਰੀ ਨਾਲ ਚੀਨੀਆਂ ਦੇ ਹਮਲੇ ਨੂੰ ਪਛਾੜ ਦਿੱਤਾ ਅਤੇ ਚੀਨੀਆਂ ਦਾ ਭਾਰੀ ਜਾਨੀ ਨੁਕਸਾਨ ਕੀਤਾ। ਚੀਨੀਆਂ ਦੀ ਇਕ ਹੋਰ ਧਾੜ ਨੇ ਮਾਰਟਰਾਂ ਦੀ ਗੋਲਾਬਾਰੀ ਨਾਲ ਇਸ ਪਲਟਨ ਨੂੰ ਇਸ ਥਾਂ ਤੋਂ ਉਖਾੜਨ ਦਾ ਯਤਨ ਕੀਤਾ। ਸੁਰਮ ਚੰਦ ਨੇ ਇਹ ਨਵਾਂ ਹਮਲਾ ਵੀ ਪਛਾੜ ਦਿੱਤਾ। ਪਰ ਉਸ ਦੇ ਪੇਟ ਵਿਚ ਦੁਸ਼ਮਣ ਦੀ ਸਵੈ-ਚਾਲਕ ਗੰਨ ਦਾ ਇਕ ਬਰਸਟ ਵੱਜਿਆ ਤੇ ਖ਼ੂਨ ਵਹਿ ਤੁਰਿਆ। ਫਿਰ ਵੀ ਉਹ ਆਪਣੀ ਚੌਕੀ 'ਤੇ ਡਟਿਆ ਰਿਹਾ। ਉਸੇ ਦਿਨ ਚੀਨੀਆਂ ਨੇ ਵੱਡੇ ਪੱਧਰ 'ਤੇ ਇਕ ਹੋਰ ਹਮਲਾ ਕੀਤਾ। ਇਸ ਹਮਲੇ ਵਿਚ ਸੁਰਮ ਚੰਦ ਨੂੰ ਇਕ ਹੋਰ ਗੋਲੀ ਲੱਗੀ। ਆਪਣੇ ਜ਼ਖ਼ਮਾਂ ਅਤੇ ਖ਼ੂਨ ਦੇ ਵਹਿ ਜਾਣ ਵਲੋਂ ਅਵੇਸਲਾ ਹੋ ਕੇ ਉਸ ਨੇ ਆਪਣੇ ਜ਼ਖ਼ਮ ਦੇ ਆਲੇ-ਦੁਆਲੇ ਤੌਲੀਆ ਲਪੇਟ ਲਿਆ ਅਤੇ ਬਰੇਨ ਗੰਨਰ ਦੇ ਰੂਪ ਵਿਚ ਗੋਲੀਆਂ ਦੀ ਵਾਛੜ ਜਾਰੀ ਰੱਖੀ। ਜਦ ਉਸ ਦੀ ਰਾਇਫ਼ਲ ਗਰੁੱਪ ਨੂੰ ਵਾਪਸੀ ਦਾ ਹੁਕਮ ਹੋ ਗਿਆ, ਤਾਂ ਵੀ ਉਹ ਉਸ ਸਮੇਂ ਤੱਕ ਗੋਲੀਆਂ ਚਲਾਉਂਦਾ ਰਿਹਾ। ਜਦ ਤੱਕ ਉਸ ਦਾ ਗਰੁੱਪ ਖ਼ਤਰੇ ਤੋਂ ਬਾਹਰ ਨਾ ਹੋ ਗਿਆ। ਭਾਰਤ ਸਰਕਾਰ ਵਲੋਂ ਸੁਰਮ ਚੰਦ ਨੂੰ ਜ਼ਿੰਮੇਵਾਰੀ ਤੇ ਲਗਨ ਨਾਲ ਆਪਣੇ ਕਰਤੱਵ ਦੀ ਪਾਲਣਾ ਕਰਨ ਬਦਲੇ 'ਵੀਰ ਚੱਕਰ' ਪ੍ਰਦਾਨ ਕੀਤਾ ਗਿਆ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਬਠਿੰਡਾ। ਮੋਬਾਈਲ : 98155-33725.

ਅੰਦਰਲੀ ਗੱਲ ਕੜਾਕੇ ਦਾ ਮੁੱਲ

ਕੜਾਕਾ ਸੁਣਨ ਨੂੰ ਆਪਣੇ-ਆਪ 'ਚ ਕੜਾਕੇ ਵਰਗਾ ਹੀ ਹੈ ਤੇ ਮਜ਼ੇਦਾਰ ਵੀ। ਕੜਾਕੇ ਦੀ ਠੰਢ, ਕੜਾਕੇਦਾਰ ਚਾਹ, ਕੜਾਕੇਦਾਰ ਦਾਣੇ ਆਦਿ ਵਖਰੇਵੇਂ ਵਾਲੇ ਇਕੋ ਜਿਹੇ ਭਾਵ ਨੂੰ ਸਮੇਟਦੇ ਨੇ। ਉਂਜ 'ਕੜਾਕੇ' ਦਾ ਅਰਥ ਥੋੜ੍ਹਾ-ਬਹੁਤ 'ਖੜਾਕੇ' ਨਾਲ ਮਿਲਦਾ ਹੈ। ਫਰਕ ਸਿਰਫ਼ ਕੜਾਕੇ ਦੇ ਖੜਾਕੇ ਦਾ ਹੀ ਐ, ਮਹਿਸੂਸ ਕਰਨ ਦਾ ਅੰਤਰ ਐ। ਖੜਾਕਾ ਕੰਨ ਨਾਲ ਸਬੰਧਿਤ ਤੇ ਕੜਾਕਾ ਮੂੰਹ ਤੇ ਤਿੱਖੇ ਸੁਆਦ ਨਾਲ ਜੁੜਿਆ ਹੋਇਆ ਹੈ। ਜਦੋਂ ਖਾਣ ਨਾਲ ਕਿਸੇ ਚੀਜ਼ 'ਚੋਂ ਕੜੱਕ ਦੀ ਆਵਾਜ਼ ਆਵੇ ਤੇ ਪੀਣ-ਖਾਣ ਨਾਲ ਕਿਸੇ ਚੀਜ਼ ਦਾ ਅਨੁਭਵ ਹੋਵੇ ਤਾਂ ਹਰ ਕੋਈ ਕਹਿੰਦੈ, ਬਈ ਵਾਹ! ਕੜਾਕੇਦਾਰ ਐ, ਕੜਾਕੇ ਦੀ ਗੱਲ ਸੁਣ ਕੇ ਲਗਦੈ ਤੁਹਾਡੇ ਮੂੰਹ 'ਚ ਵੀ ਪਾਣੀ ਆ ਗਿਆ ਹੋਣੈ। ਆਵੇ ਵੀ ਕਿਉਂ ਨਾ, ਦੁਨੀਆ ਅੱਜਕੱਲ੍ਹ ਕੜਾਕੇ ਦੀ ਹੀ ਦੀਵਾਨੀ ਐ, ਕੜੱਕ ਖਾਣ ਪੀਣ ਦੀ ਆਦੀ ਹੋ ਗਈ ਹੈ ਖਾਸ ਕਰਕੇ ਨਵੀਂ ਪੀੜ੍ਹੀ ਜਿਹੜੀ ਲਿਫ਼ਾਫ਼ੇਬੰਦ ਕੜੱਕ (ਅੰਗਰੇਜ਼ੀ ਅਰਥ 'ਕਰੰਚੀ') ਚੀਜ਼ਾਂ ਬੜਾ ਪਸੰਦ ਕਰਦੀ ਐ। ਚਲੋ ਸੁਣੋ ਹੁਣ ਕਿ ਇਹ ਕੜਾਕਾ ਕਿਸ ਲਈ ਸੁਆਦਲਾ ਤੇ ਫਾਇਦੇਮੰਦ ਅਤੇ ਕਿਸ ਲਈ ਬੇਸੁਆਦਾ ਤੇ ਕਿਰਕਿਰਾ।
ਇਕ ਵਾਰ ਇਕ ਜੱਟ (ਕਿਸਾਨ) ਲੋਹੜੀ ਦੇ ਤਿਉਹਾਰ ਸਮੇਂ ਦੁਕਾਨ 'ਤੇ ਰਿਉੜੀਆਂ ਲੈਣ ਗਿਆ। ਦੁਕਾਨ 'ਤੇ ਜਾ ਕੇ ਉਸ ਨੇ ਦੁਕਾਨਦਾਰ ਤੋਂ ਪੁੱਛਿਆ, 'ਕੀ ਭਾਅ ਲਾਈਆਂ ਨੇ ਕਰਮੂਆ ਇਹ ਰਿਉੜੀਆਂ।' ਅੱਗੋਂ ਉਸ ਨੇ ਜਵਾਬ ਦਿੱਤਾ, 'ਬਈ ਭਗਤਿਆ ਕਾਹਦੇ ਭਾਅ ਰਹਿ ਗਏ ਆ, ਬਸ ਚਾਲੀ ਰੁਪਏ ਕਿੱਲੋ ਲਾ ਦਿਆਂਗਾ ਤੈਨੂੰ। ਇਹ ਭਾਅ ਤੇਰੇ ਲਈ ਐ ਤੂੰ ਪੱਕਾ ਗਾਹਕ ਜੋ ਹੋਇਐ।' ਭਾਅ ਸੁਣ ਕੇ ਉਹ ਮਨ ਹੀ ਮਨ ਆਪਣੀਆਂ ਉਂਗਲਾਂ 'ਤੇ ਹਿਸਾਬ-ਕਿਤਾਬ ਜਿਹਾ ਲਾ ਕੇ ਪੁੱਛ ਬੈਠਾ, 'ਬਈ ਕਰਮੂਆ ਰਿਓੜੀਆ ਤਾਂ ਮੈਂ ਲੈ ਹੀ ਲੈਣੀਆਂ ਨੇ ਪਰ ਇਕ ਗੱਲ ਦੱਸ ਕਿ ਸਾਡਾ ਗੁੜ ਮਸਾਂ 8-10 ਰੁਪਏ ਕਿੱਲੋ ਤੇ ਰਿਉੜੀਆਂ 'ਤੇ ਲੱਗੇ ਛਟਾਂਕ ਤਿਲ ਵੀ 10-15 ਰੁਪਏ ਕਿਲੋ ਵਿਕਦੇ ਐ। ਫਿਰ ਤੇਰੀਆਂ ਰਿਓੜੀਆਂ ਚਾਲੀ ਰੁਪਏ ਕਿਲੋ ਕਿਵੇਂ ਹੋ ਗਈਆਂ।' ਸੁਣ ਕੇ ਕਰਮੂ ਬੋਲਿਆ, 'ਵਾਹ ਬਈ ਵਾਹ ਭਗਤੂਆ! ਗੁੜ ਤੇ ਤਿਲਾਂ ਵਾਲੀ ਗੱਲ ਤਾਂ ਠੀਕ ਐ। ਆਹ ਹੱਥ ਕਰ ਮੇਰੇ ਵੱਲ ਆਪਣਾ।' ਉਸ ਨੇ ਚਾਰ ਕੁ ਰਿਓੜੀਆਂ ਭਗਤ ਦੇ ਹੱਥ 'ਤੇ ਧਰ ਕੇ ਦੰਦਾਂ ਹੇਠ ਰੱਖਣ ਲਈ ਕਿਹਾ। ਜਦੋਂ ਉਸ ਨੇ ਰਿਓੜੀਆਂ ਚੱਬੀਆਂ ਤਾਂ ਕੜੱਕ ਦੀ ਆਵਾਜ਼ ਸੁਣ ਕੇ ਕਰਮੂ ਬੋਲਿਆ, 'ਵੱਜਦੈ ਨਾ ਕੜਾਕਾ।' ਹਾਂ, ਬਈ ਬੜੀ ਕੜੱਕ ਐ ਧਰਮ ਨਾਲ। ਫਿਰ ਇਹ ਕੜਾਕਾ ਵੀ ਤਾਂ ਕਿਸੇ ਨੇ ਪਾਇਆ ਹੀ ਐ। ਬਸ ਇਸ ਕੜਾਕੇ ਦਾ ਹੀ ਮੁੱਲ ਐ ਭਗਤੂਆ। ਇਕੱਲਾ ਗੁੜ ਤੇ ਤਿਲ ਤਾਂ ਰਿਓੜੀ ਨੀ ਬਣਦੀ।' ਇਹ ਓਪਰੀ ਜਿਹੀ ਤੇ ਪ੍ਰੇਸ਼ਾਨ ਕਰਨ ਵਾਲੀ ਗੱਲ ਸੁਣ ਕੇ ਭਗਤੂ ਆਪਦੇ ਪੱਲੇ 'ਚ ਦੋ ਕਿੱਲੋ ਰਿਉੜੀਆਂ ਪੁਆਉਂਦਿਆਂ ਉਸ ਤੋਂ ਪੁੱਛ ਬੈਠਾ, 'ਬਈ ਕਰਮੂ ਇਕ ਗੱਲ ਤਾਂ ਦੱਸਦੇ ਫਿਰ ਕਿ ਇਹ ਕੜਾਕਾ ਕਿੱਥੋਂ ਮਿਲਦੈ? ਅਸੀਂ ਵੀ ਪਾ ਕੇ ਚਾਰ ਪੈਸੇ ਕਮਾ ਲਿਆ ਕਰਾਂਗੇ।' 'ਜਾ ਭੋਲਿਆ! ਤੈਨੂੰ ਕੀ ਸਮਝਾਵਾਂ ਇਹ ਕਾਰਖਾਨਿਆਂ 'ਚ ਪੈਂਦਾ ਹੈ ਬੜਾ ਮਹਿੰਗਾ ਏ, ਤੂੰ ਜਾਹ ਘਰ ਦੇ ਰਿਉੜੀਆਂ ਉਡੀਕਦੇ ਹੋਣੇ ਐ।' ਆਖ ਕੇ ਕਰਮੂ ਨੇ ਉਸ ਦੇ ਅਗਲੇ ਸਵਾਲ ਤੋਂ ਟਾਲਾ ਵੱਟਦਿਆਂ ਅਗਲਾ ਗਾਹਕ ਸਾਂਭ ਲਿਆ। ਆਪਣੇ ਗੁੜ ਤੇ ਤਿਲ ਦੀਆਂ ਬਣੀਆਂ ਰਿਓੜੀਆਂ ਨੂੰ ਦੇਖ-ਦੇਖ ਘਰ ਜਾਂਦਿਆਂ ਉਹ ਸੋਚਦਾ ਰਿਹਾ ਬਈ ਲਾਲੇ ਦੀ ਗੱਲ ਠੀਕ ਐ, ਸੌਹਰੀ ਦਾ ਕੜਾਕਾ ਬੜਾ ਮਹਿੰਗਾ ਹੈ। ਜੇ ਇਹ ਜੱਟ ਨੂੰ ਪਾਉਣਾ ਆ ਜੇ ਤਾਂ ਉਹ ਚਾਂਦੀ ਦਾ ਘਰ ਖੜ੍ਹਾ ਕਰ ਦਵੇ। ਮੱਝਾਂ ਵਾਲੇ ਵਰਾਂਡੇ ਕੋਲ ਪਿਆ ਉਹ ਰਾਤ ਨੂੰ ਵੀ ਸੋਚਦਾ ਰਿਹਾ ਕਿ ਇਹ ਕੜਾਕਾ ਵੀ ਬੜੀ ਚੀਜ਼ ਐ। ਸਾਡੇ 2 ਰੁਪਏ ਕਿੱਲੋ ਵਿਕਣ ਵਾਲੇ ਆਲੂਆਂ 'ਚ ਪੈ ਜਾਂਦਾ ਹੈ ਤਾਂ ਲੇਜ਼ ਲਿਫ਼ਾਫ਼ੇ 'ਚ ਪੈ ਕੇ 200 ਰੁਪਏ ਕਿਲੋ ਵਿਕਦੇਐ। ਪੰਦਰਾਂ ਰੁਪਏ ਕਿੱਲੋ ਵਾਲੇ ਆਟੇ 'ਚ ਪੈ ਜਾਂਦੇ ਤਾਂ ਬਿਸਕੁਟ ਵੀ ਡੇਢ ਸੌ-ਦੋ ਸੌ ਰੁਪਏ ਕਿਲੋ ਵਿਕਦੇ ਐ। ਕਈ ਮਹੀਨੇ ਨੰਗੇ ਪਿੰਡੇ ਗਰਮੀ-ਸਰਦੀ ਸਹਿ ਕੇ ਰਾਤਾਂ ਸੁੰਨੇ ਖੇਤਾਂ ਵਿਚ ਜਾਗ ਕੇ ਪੈਦਾ ਕੀਤਾ ਗੰਨਾ, ਕਣਕ, ਆਲੂ ਆਦਿ ਵੇਚ ਕੇ ਤਾਂ ਦਾਲ-ਫੁਲਕਾ ਹੀ ਚਲਦੈ। ਪਰ ਘੰਟਿਆਂ 'ਚ ਹੀ ਕੜਾਕਾ ਪਾਉਣ ਵਾਲੇ ਦਿਨਾਂ 'ਚ ਹੀ ਲੱਖਾਂਪਤੀ, ਕਰੋੜਪਤੀ। ਕਦੇ ਉਹ ਸੋਚਦਾ ਕਿ ਖੇਤੀ ਛੱਡ ਕੇ ਕੜਾਕਾ ਪਾਉਣ ਵਾਲਾ ਕਾਰਖਾਨਾ ਲਾ ਲੈਂਦੇ ਹਾਂ। ਕਦੇ ਉਹ ਸੋਚਦਾ ਲਾਲੇ ਵਾਂਗ ਦੁਕਾਨ ਖੋਲ੍ਹ ਲੈਂਦੇ ਹਾਂ। ਕਦੇ ਸੋਚੇ ਕਿ ਐਨੇ ਪੈਸੇ ਕਿਥੋਂ ਲਿਆਵਾਂਗੇ। ਪਹਿਲੇ ਤਾਂ ਉਤਰਦੇ ਨੀਂ ਸਿਰੋਂ। ਸੋਚਦੇ ਸੋਚਦੇ ਉਸ ਦੀ ਅੱਖ ਲੱਗ ਗਈ। ਸਵੇਰੇ ਮੂੰਹ ਹਨੇਰੇ ਉਠ ਕੇ ਉਹ ਕੜਾਕੇ ਵਾਲਾ ਸੁਪਨਾ ਭੁੱਲ ਗਿਆ। ਆੜ੍ਹਤੀਏ ਦਾ ਪਿਛਲਾ ਸਾਰਾ ਕਰਜ਼ਾ ਐਤਕੀਂ ਮੋੜ ਦੇਣ ਦੀ ਆਸ ਨਾਲ ਮੋਢੇ 'ਤੇ ਕਹੀ ਰੱਖ ਕੇ ਲਹਿਲਾਉਂਦੀ ਗੰਨੇ ਤੇ ਆਲੂਆਂ ਦੀ ਫ਼ਸਲ ਨੂੰ ਪਾਣੀ ਲਾਉਣ ਤੁਰ ਗਿਆ।

-ਬਲਾੜ੍ਹੀ ਕਲਾਂ (ਫ਼ਤਹਿਗੜ੍ਹ ਸਾਹਿਬ)।
ਮੋਬਾਈਲ : 98142-45959.

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ ਪੰਜਾਬੀ ਸਿਨੇਮਾ ਦੇ ਰੋਲ ਮਾਡਲ

ਸਿਨੇਮਾ ਦਾ ਸਦੀਵੀਪਨ ਇਸ ਤੱਥ ਤੋਂ ਵੀ ਜਾਣਿਆ ਜਾ ਸਕਦਾ ਹੈ ਕਿ ਇਸ ਨੇ ਸਦਾ ਹੀ ਰੋਲ ਮਾਡਲ ਪੈਦਾ ਕੀਤੇ ਹਨ। ਫ਼ਿਲਮ ਨਿਰਮਾਣ ਦੇ ਆਰੰਭ ਤੋਂ ਹੀ ਇਸ ਦੇ ਬਹੁਤ ਸਾਰੇ ਨਾਇਕ ਅਤੇ ਨਾਇਕਾਵਾਂ ਨੇ ਅਨੇਕਾਂ ਦਰਸ਼ਕਾਂ ਨੂੰ ਆਪਣੀ ਅਭਿੰਨ ਪ੍ਰਤਿਭਾ ਦੇ ਪ੍ਰਭਾਵ ਕਰਕੇ ਏਨਾ ਜ਼ਿਆਦਾ ਮੰਤਰ-ਮੁਗਧ ਕੀਤਾ ਕਿ ਉਹ ਉਨ੍ਹਾਂ ਦੀਆਂ ਹਰਕਤਾਂ ਦੀ ਨਕਲ ਕਰਨ ਲੱਗ ਪਏ ਸਨ।
ਇਸ ਸਿਨੇਮੈਟਿਕ ਵਿਸ਼ੇਸ਼ਤਾ ਕਰਕੇ ਹੀ ਕਦੇ ਦਲੀਪ ਕੁਮਾਰ, ਦੇਵ ਆਨੰਦ ਅਤੇ ਭਾਰਤ ਭੂਸ਼ਨ ਆਪਣੇ ਹੇਅਰ ਸਟਾਈਲਾਂ ਦੇ ਆਧਾਰ 'ਤੇ ਦਰਸ਼ਕਾਂ 'ਚ ਚਰਚਾ ਦਾ ਵਿਸ਼ਾ ਬਣੇ। ਧਰਮਿੰਦਰ ਆਪਣੇ ਹੀ-ਮੈਨ ਵਾਲੇ ਇਮੇਜ ਕਰਕੇ ਲੋਕਾਂ 'ਚ ਲੋਕਪ੍ਰਿਆ ਹੋਇਆ। ਸਾਧਨਾ ਹੇਅਰ ਕੱਟ ਲੜਕੀਆਂ ਲਈ ਕਰੇਜ਼ ਬਣ ਕੇ ਉਭਰਿਆ। ਰਾਜ ਕੁਮਾਰ ਆਪਣੀ ਸੰਵਾਦ ਸ਼ੈਲੀ ਦੇ ਆਧਾਰ 'ਤੇ ਦਰਸ਼ਕਾਂ ਦਾ ਚਹੇਤਾ ਬਣਿਆ ਰਿਹਾ ਅਤੇ ਅਮਰੀਸ਼ ਪੁਰੀ ਵੀ ਆਪਣੀ ਗਰਜਦੀ ਆਵਾਜ਼ ਕਰਕੇ ਖਲਨਾਇਕਾਂ ਦਾ ਸਰਤਾਜ ਹੋਣ ਦੇ ਨਾਲ ਹੀ ਨਾਲ ਸਿਨੇ-ਪ੍ਰੇਮੀਆਂ ਦਾ ਕੇਂਦਰ ਬਿੰਦੂ ਬਣਿਆ ਰਿਹਾ ਸੀ।
ਪਰ ਕਿਉਂਕਿ ਸਾਡਾ ਇਸ ਵੇਲੇ ਸਿੱਧਾ ਸਬੰਧ ਪੰਜਾਬੀ ਸਿਨੇਮਾ ਦੇ ਨਾਲ ਹੈ। ਇਸ ਲਈ ਅਸੀਂ ਪੰਜਾਬੀ ਸਿਨੇਮਾ 'ਚ ਅਜਿਹੇ ਕਲਾਕਾਰਾਂ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਨੇ ਆਪਣੀ ਸ਼ਖ਼ਸੀਅਤ ਨਾਲ ਦਰਸ਼ਕਾਂ ਨੂੰ ਆਪਣੇ ਆਕਰਸ਼ਣ-ਜਾਲ ਵਿਚ ਜਕੜਿਆ ਸੀ। ਇਸ ਦ੍ਰਿਸ਼ਟੀਕੋਣ ਤੋਂ ਇਹ ਸਿਲਸਿਲਾ ਪਾਕਿਸਤਾਨ 'ਚ ਬਣਾਈਆਂ ਗਈਆਂ ਪੰਜਾਬੀ ਫ਼ਿਲਮਾਂ ਤੋਂ ਸ਼ੁਰੂ ਹੁੰਦਾ ਹੈ। ਪੰਜਾਬੀ ਸਿਨੇਮਾ ਦੇ ਆਰੰਭ ਤੋਂ ਹੀ ਇਨ੍ਹਾਂ ਦੇ ਮਜ਼ਾਹੀਆ ਸੰਵਾਦ ਅਤੇ ਹਿੰਸਾਤਮਿਕ ਸੰਵਾਦ ਸ਼ੈਲੀ ਦਰਸ਼ਕਾਂ ਨੂੰ ਚੰਗੇ ਲਗਦੇ ਰਹੇ ਹਨ। ਲਿਹਾਜ਼ਾ ਬਹੁਤ ਸਾਰੇ ਕਲਾਕਾਰ ਇਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਲਹਿਜ਼ਾ ਧਾਰਨ ਕਰਦੇ ਸਨ, ਦਰਸ਼ਕ ਉਨ੍ਹਾਂ ਦੀ ਨਕਲ ਕਰਿਆ ਕਰਦੇ ਸਨ।
ਇਸ ਦ੍ਰਿਸ਼ਟੀਕੋਣ ਤੋਂ ਕਰਨ ਦੀਵਾਨ (ਮੰਗਤੀ) ਨੇ ਆਪਣੀ ਰੁਮਾਂਟਿਕ ਅਦਾਕਾਰੀ ਨਾਲ ਸਿਨੇਮਾ ਪ੍ਰੇਮੀਆਂ ਨੂੰ ਪ੍ਰਭਾਵਿਤ ਕੀਤਾ ਜਦੋਂ ਕਿ ਬਤੌਰ ਅਦਾਕਾਰ ਉਸ ਦੀ ਅਭਿਨੈ ਸ਼ੈਲੀ 'ਤੇ ਸਦਾ ਹੀ ਪ੍ਰਸ਼ਨਚਿੰਨ੍ਹ ਲੱਗਦੇ ਰਹੇ ਸਨ। ਇਸੇ ਹੀ ਤਰ੍ਹਾਂ ਅਮਰ ਨਾਥ (ਹੀਰ ਸਿਆਲ) ਦੀ ਸੰਵਾਦ ਬੋਲਣ ਦੀ ਪ੍ਰਭਾਵਸ਼ਾਲੀ ਅਦਾਕਾਰੀ ਨੇ ਉਸ ਦੇ ਚਹੇਤਿਆਂ ਲਈ ਇਕ ਚੁੰਬਕੀ ਆਧਾਰ ਪੈਦਾ ਕੀਤਾ ਸੀ।
ਦੇਸ਼ ਵੰਡ ਤੋਂ ਬਾਅਦ 'ਚ ਬਣਾਈਆਂ ਗਈਆਂ ਬਹੁਗਿਣਤੀ ਪੰਜਾਬੀ ਫ਼ਿਲਮਾਂ 'ਚ ਰਵਿੰਦਰ ਕਪੂਰ ਅਤੇ ਦਲਜੀਤ ਹੀ ਬਤੌਰ ਨਾਇਕ ਦ੍ਰਿਸ਼ਟੀਗੋਚਰ ਹੋਏ ਸਨ, ਪਰ ਇਹ ਦੋਵੇਂ ਹੀ ਸਾਧਾਰਨ ਪੱਧਰ ਦੇ ਨਾਇਕ ਸਨ। ਇਸ ਲਈ ਆਪਣੇ ਦਰਸ਼ਕ ਵਰਗ ਨੂੰ ਕੋਈ ਅਦੁੱਤੀ ਰੋਲ-ਮਾਡਲ ਨਹੀਂ ਪ੍ਰਦਾਨ ਕਰ ਸਕੇ ਸਨ।
ਹਾਂ, ਦਾਰਾ ਸਿੰਘ ਦੇ ਪਹਿਲਵਾਨੀ ਅੰਦਾਜ਼ ਨੇ ਦਰਸ਼ਕਾਂ ਨੂੰ ਜ਼ਰੂਰ ਆਕਰਸ਼ਿਤ ਕੀਤਾ ਸੀ। ਹਾਲਾਂਕਿ ਦਾਰਾ ਸਿੰਘ ਨੇ ਹਿੰਦੀ ਦੀਆਂ ਸਟੰਟ ਫ਼ਿਲਮਾਂ ਦੇ ਮਾਧਿਅਮ ਰਾਹੀਂ ਆਪਣੀ ਲੋਹਾ ਸ਼ਖ਼ਸੀਅਤ ਦਾ ਪ੍ਰਭਾਵ ਪੈਦਾ ਕਰ ਕੇ ਸਿਨੇਮਾ ਪ੍ਰੇਮੀਆਂ ਦੇ ਸਾਹਮਣੇ ਇਕ ਅਦੁਤੀ ਸ਼ਖ਼ਸੀਅਤ ਹੋਣ ਵਾਲਾ ਰੋਲ ਮਾਡਲ ਪੈਦਾ ਕੀਤਾ ਸੀ। ਪਰ ਪੰਜਾਬੀ ਸਿਨੇਮਾ ਦੇ ਖੇਤਰ ਵਿਚ ਵੀ ਉਹ ਵਿਲੱਖਣ ਨਾਇਕ ਬਣ ਕੇ ਉਭਰਿਆ ਸੀ।
ਹਾਲਾਂਕਿ ਦਾਰਾ ਸਿੰਘ ਨੇ ਬਹੁਤ ਜ਼ਿਆਦਾ ਪੰਜਾਬੀ ਫ਼ਿਲਮਾਂ 'ਚ ਆਪਣਾ ਯੋਗਦਾਨ ਨਹੀਂ ਪਾਇਆ ਸੀ ਪਰ ਫਿਰ ਵੀ ਆਪਣੀ ਸ਼ਖ਼ਸੀਅਤ ਨੂੰ ਉਹ ਦਰਸ਼ਕਾਂ 'ਤੇ ਠੋਸਣ 'ਚ ਸਫ਼ਲਤਾ ਪ੍ਰਾਪਤ ਕੀਤੀ ਸੀ। ਲਿਹਾਜ਼ਾ, 'ਜੱਗਾ' ਅਤੇ 'ਨਾਨਕ ਦੁਖੀਆ ਸਭ ਸੰਸਾਰ' ਵਿਚ ਉਸ ਨੇ ਆਪਣੀ ਅਭਿਨੈਸ਼ੈਲੀ ਕਰਕੇ ਹੀ ਨਹੀਂ ਸਗੋਂ ਆਪਣੇ ਸਰੀਰਕ ਆਕਰਸ਼ਣ ਕਰਕੇ ਹੀ ਸਫ਼ਲਤਾ ਹਾਸਲ ਕੀਤੀ ਸੀ।
ਇਥੇ ਇਹ ਸਪੱਸ਼ਟ ਕਰ ਦੇਣਾ ਵੀ ਲਾਜ਼ਮੀ ਹੈ ਕਿ ਵਧੀਆ ਅਭਿਨੇਤਾ ਹੋਣ ਦਾ ਅਨੋਖਾ ਰੋਲ ਮਾਡਲ ਬਣਨ ਦੇ ਨਾਲ ਕੋਈ ਸਬੰਧ ਨਹੀਂ ਹੈ। ਮਿਸਾਲ ਦੇ ਤੌਰ 'ਤੇ ਗੁੱਗੂ ਗਿੱਲ ਮੁਢਲੇ ਤੌਰ 'ਤੇ ਇਕ ਕਾਪੀ ਕੈਟ ਵਜੋਂ ਜਾਣਿਆ ਜਾਂਦਾ ਹੈ, ਪਰ ਬਤੌਰ ਰੋਲ ਮਾਡਲ ਉਸ ਦਾ ਕੋਈ ਮੁਕਾਬਲਾ ਨਹੀਂ ਹੈ। ਇਸ ਸੰਦਰਭ 'ਚ ਉਸ ਦੀਆਂ ਬਹੁਗਿਣਤੀ ਫ਼ਿਲਮਾਂ ਦੇ ਨਿਰਦੇਸ਼ਕ ਰਵਿੰਦਰ ਰਵੀ ਨੇ ਮੈਨੂੰ ਅਨੇਕਾਂ ਉਦਾਹਰਨਾਂ ਦਾ ਹਵਾਲਾ ਦਿੱਤਾ।
ਬਤੌਰ ਰਵਿੰਦਰ ਰਵੀ 'ਗੁੱਗੂ ਗਿੱਲ ਦਾ ਇਸ ਹੱਦ ਤੱਕ ਦਰਸ਼ਕਾਂ 'ਚ ਕਰੇਜ਼ ਰਿਹਾ ਹੈ ਕਿ ਪੰਜਾਬੀ ਸਿਨੇਮਾ ਦੇ ਖੇਤਰ 'ਚ ਉਸ ਦੀ ਮਿਸਾਲ ਲੱਭਣੀ ਵੀ ਔਖੀ ਚੀਜ਼ ਹੈ।' ਇਸ ਗੱਲ ਦੀ ਪ੍ਰੌੜ੍ਹਤਾ 'ਚ ਰਵੀ ਨੇ ਦੋ ਤਿੰਨ ਮਿਸਾਲਾਂ ਵੀ ਦਿੱਤੀਆਂ। ਰਵੀ ਅਨੁਸਾਰ ਸਮਾਣੇ ਦੇ ਇਕ ਵਿਅਕਤੀ ਨੇ ਆਪਣੀ ਛਾਤੀ 'ਤੇ ਲੋਹੇ ਦੀਆਂ ਗਰਮ ਸਲਾਖਾਂ ਨਾਲ 'ਆਈ ਲਵ ਗੁੱਗੂ ਗਿੱਲ' ਸ਼ਬਦ ਖੁਦਵਾਏ ਹੋਏ ਸਨ। ਗੁੱਗੂ ਦੀ ਦੀਵਾਨਗੀ ਦੀਆਂ ਅਨੇਕਾਂ ਹੋਰ ਮਿਸਾਲਾਂ ਵੀ ਰਵਿੰਦਰ ਰਵੀ ਦਿੰਦਾ ਹੈ, ਜਿਸ ਦੀ ਵਿਸਥਾਰਪੂਰਵਕ ਚਰਚਾ ਫਿਰ ਕਦੇ ਅਲੱਗ 'ਚ ਕਰਾਂਗੇ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 099154-93043.Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX