ਤਾਜਾ ਖ਼ਬਰਾਂ


ਫ਼ਿਲਮੀ ਅਦਾਕਾਰ ਸੰਜੇ ਦੱਤ ਹਸਪਤਾਲ ਦਾਖਲ
. . .  1 day ago
ਮੁੰਬਈ, 8 ਅਗਸਤ - ਮਸ਼ਹੂਰ ਫ਼ਿਲਮੀ ਅਦਾਕਾਰ ਸੰਜੇ ਦੱਤ ਨੂੰ ਸਾਹ ਲੈਣ 'ਚ ਤਕਲੀਫ਼ ਦੇ ਚੱਲਦਿਆਂ ਮੁੰਬਈ ਦੇ ਲੀਲਾਵਤੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ ਪਰ ਡਾਕਟਰੀ ਨਿਰੀਖਣ ਲਈ ਉਨ੍ਹਾਂ ਨੂੰ ਕੁੱਝ ਸਮਾਂ ਹਸਪਤਾਲ...
ਜਲਾਲਾਬਾਦ 'ਚ (ਫ਼ਾਜ਼ਿਲਕਾ) ਕੋਰੋਨਾ ਦੇ 7 ਹੋਰ ਨਵੇਂ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  1 day ago
ਜਲਾਲਾਬਾਦ 8 ਅਗਸਤ (ਪ੍ਰਦੀਪ ਕੁਮਾਰ) - ਜ਼ਿਲ੍ਹਾ ਫ਼ਾਜ਼ਿਲਕਾ ਦੇ ਜਲਾਲਾਬਾਦ ਵਿਚ 7 ਹੋਰ ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ 2 ਔਰਤਾਂ ਅਤੇ 5 ਮਰਦ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਸਿਹਤ ਵਿਭਾਗ...
ਸ਼ਾਹਕੋਟ (ਜਲੰਧਰ)'ਚ ਕੋਰੋਨਾ ਦਾ ਕਹਿਰ ਵਧਿਆ, ਨਵੇਂ 17 ਮਾਮਲੇ ਆਏ ਸਾਹਮਣੇ
. . .  1 day ago
ਸ਼ਾਹਕੋਟ, 8 ਅਗਸਤ (ਆਜ਼ਾਦ ਸਚਦੇਵਾ/ਸੁਖਦੀਪ ਸਿੰਘ) ਸ਼ਨੀਵਾਰ ਨੂੰ ਜ਼ਿਲ੍ਹਾ ਜਲੰਧਰ ਦੇ ਸਿਹਤ ਬਲਾਕ ਸ਼ਾਹਕੋਟ ਨਾਲ ਜੁੜੇ 17 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਐੱਸ.ਐੱਮ.ਓ. ਡਾ. ਅਮਰਦੀਪ ਸਿੰਘ ਦੁੱਗਲ ਅਤੇ ਬੀਈਈ ਚੰਦਨ ਮਿਸ਼ਰਾ...
ਭੁਲੱਥ (ਕਪੂਰਥਲਾ) ਸਬ ਡਵੀਜ਼ਨਲ ਹਸਪਤਾਲ 24 ਘੰਟੇ ਲਈ ਸੀਲ
. . .  1 day ago
ਭੁਲੱਥ, 8 ਅਗਸਤ (ਸੁਖਜਿੰਦਰ ਸਿੰਘ ਮੁਲਤਾਨੀ) - ਜ਼ਿਲ੍ਹਾ ਕਪੂਰਥਲਾ ਦਾ ਭੁਲੱਥ ਸਬ ਡਵੀਜ਼ਨਲ ਹਸਪਤਾਲ ਵਿਚ ਇੱਕ ਕਰਮਚਾਰੀ ਦੀ ਕੋਵਿਡ 19 ਰਿਪੋਰਟ ਪਾਜ਼ੀਟਿਵ ਆਉਣ ਕਰ ਕੇ ਹਸਪਤਾਲ 24 ਘੰਟੇ ਲਈ...
ਜੰਡਿਆਲਾ ਗੁਰੂ (ਅੰਮ੍ਰਿਤਸਰ) 'ਚ 5 ਮਾਮਲੇ ਕੋਰੋਨਾ ਪਾਜ਼ੀਟਿਵ
. . .  1 day ago
ਜੰਡਿਆਲਾ ਗੁਰੂ, 8 ਅਗਸਤ (ਰਣਜੀਤ ਸਿੰਘ ਜੋਸਨ) - ਜ਼ਿਲ੍ਹਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਸ਼ਹਿਰ ਵਿਖੇ ਅੱਜ 5 ਵਿਅਕਤੀਆਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਨ੍ਹਾਂ ਵਿਚੋਂ 4 ਪਾਜ਼ੀਟਿਵ ਮਰੀਜ਼ਾਂ ਨੂੰ ਡਾਕਟਰਾਂ ਦੀ ਟੀਮ ਵੱਲੋਂ ਐਂਬੂਲੈਂਸ ਰਾਹੀਂ ਅੰਮ੍ਰਿਤਸਰ ਵਿਖੇ ਭੇਜ...
ਰਾਜਪੁਰਾ (ਪਟਿਆਲਾ) 'ਚ ਕੋਰੋਨਾ ਦੇ 20 ਨਵੇਂ ਮਾਮਲੇ ਪਾਜ਼ੀਟਿਵ
. . .  1 day ago
ਰਾਜਪੁਰਾ, 8 ਅਗਸਤ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ 20 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ ।ਇਸ ਗੱਲ ਨੂੰ ਲੈ ਕੇ ਰਾਜਪੁਰਾ ਸ਼ਹਿਰ ਵਿਚ ਸਥਿਤੀ ਦਿਨੋਂ ਦਿਨ ਬਦਤਰ ਤੋਂ ਬਦਤਰ ਹੁੰਦੀ ਜਾ ਰਹੀ ਹੈ ।ਅੱਜ ਅਮਰੀਕ ਕਲੋਨੀ, ਦਸ਼ਮੇਸ਼...
ਭਾਰਤੀ ਕ੍ਰਿਕਟਰ ਯੁਜਵੇਂਦਰ ਚਹਲ ਨੇ ਕੀਤੀ ਮੰਗਣੀ
. . .  1 day ago
ਨਵੀਂ ਦਿੱਲੀ, 8 ਅਗਸਤ - ਭਾਰਤੀ ਟੀਮ ਦੇ ਲੈੱਗ ਸਪਿੰਨਰ ਯੁਜਵੇਂਦਰ ਚਹਲ ਨੇ ਆਈ.ਪੀ.ਐਲ. 13 ਦੀ ਸ਼ੁਰੂਆਤ ਤੋਂ ਪਹਿਲਾ ਮੰਗਣੀ ਕਰ ਲਈ ਹੈ। ਉਨ੍ਹਾਂ ਨੇ ਧਨਾਸ਼੍ਰੀ ਵਰਮਾ...
ਜ਼ਿਲ੍ਹਾ ਕਪੂਰਥਲਾ ਵਿਚ 25 ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  1 day ago
ਕਪੂਰਥਲਾ, 8 ਅਗਸਤ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹਾ ਕਪੂਰਥਲਾ ਵਿਚ ਅੱਜ ਕੋਰੋਨਾ ਨਾਲ ਸਬੰਧਿਤ 25 ਮਾਮਲੇ ਨਵੇਂ ਸਾਹਮਣੇ ਆਏ ਹਨ। ਜਿਨ੍ਹਾਂ ਵਿਚੋਂ 7 ਫਗਵਾੜਾ ਦੇ, ਇਕ ਟਿੱਬਾ, 13 ਕਪੂਰਥਲਾ ਸ਼ਹਿਰ ਤੇ ਨੇੜਲੇ ਪਿੰਡਾਂ ਦੇ, 2 ਢਿਲਵਾਂ ਦੇ ਅਤੇ 2 ਮਾਮਲੇ...
ਲੁਧਿਆਣਾ 'ਚ ਨਿੱਤ ਕੋਰੋਨਾ ਧਮਾਕਾ- 314 ਮਾਮਲੇ ਆਏ ਸਾਹਮਣੇ, 10 ਮਰੀਜ਼ਾਂ ਦੀ ਮੌਤ
. . .  1 day ago
ਲੁਧਿਆਣਾ, 8 ਅਗਸਤ (ਸਲੇਮਪੁਰੀ) - ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਨਿਰਵਿਘਨ ਜਾਰੀ ਹੈ ।ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਵਿਚੋਂ 10 ਮਰੀਜ਼ਾਂ ਦੀ ਮੌਤ ਹੋ ਗਈ ਹੈ ਅਤੇ ਸਾਰੇ ਮ੍ਰਿਤਕ ਮਰੀਜ਼ ਲੁਧਿਆਣਾ ਨਾਲ ਸਬੰਧਿਤ...
ਸ਼ਹਿਰ ਨਾਭਾ ਵਿਚ 33 ਮਰੀਜ਼ ਆਏ ਕੋਰੋਨਾ ਪਾਜ਼ੀਟਿਵ
. . .  1 day ago
ਨਾਭਾ, 8 ਅਗਸਤ ( ਅਮਨਦੀਪ ਸਿੰਘ ਲਵਲੀ) ਸ਼ਹਿਰ ਨਾਭਾ ਵਿੱਚ ਕੋਰੋਨਾ ਮਹਾਮਾਰੀ ਨੂੰ ਲੈ ਪਾਜੀਟਿਵ ਮਰੀਜਾ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ। ਜਿਸ ਦੇ ਚਲਦਿਆ ਅੱਜ ਨਾਭਾ ਵਿੱਚ ਮੁੜ 33 ਦੇ ਕਰੀਬ ਕੋਰੋਨਾ ਮਰੀਜ਼ ਆਉਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਨਾਇਬ ਤਹਿਸੀਲਦਾਰ ਕਰਮਜੀਤ...
ਕੈਪਟਨ ਨੇ ਮਨਜੀਤ ਸਿੰਘ ਦੀ ਬਹਾਦਰੀ ਤੇ ਕੁਰਬਾਨੀ ਨੂੰ ਕੀਤਾ ਸਲਾਮ
. . .  1 day ago
ਚੰਡੀਗੜ੍ਹ, 8 ਅਗਸਤ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ 29 ਸਾਲਾ ਪੰਜਾਬੀ ਨੌਜਵਾਨ ਮਨਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ ਕੀਤਾ ਹੈ ਜਿਸ ਨੇ ਕੈਲੇਫੋਰਨੀਆ ਦੀ ਕਿੰਗਸ ਨਦੀ 'ਚ ਡੁੱਬ ਰਹੇ 3 ਬੱਚਿਆਂ ਦੀ ਜਾਨ ਬਚਾਈ ਪਰ ਆਪਣੀ ਜਾਨ ਗੁਆ ਬੈਠਾ। ਉਨ੍ਹਾਂ ਨੇ ਕਿਹਾ ਕਿ...
ਪਿੰਡ ਵਜੀਦਕੇ ਕਲਾਂ (ਬਰਨਾਲਾ) ਦੇ ਨੌਜਵਾਨ ਦੀ ਕੈਨੇਡਾ 'ਚ ਮੌਤ
. . .  1 day ago
ਮਹਿਲ ਕਲਾਂ, 8 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਵਜੀਦਕੇ ਕਲਾਂ ਨਾਲ ਸਬੰਧਤ 31 ਸਾਲਾ ਨੌਜਵਾਨ ਦੀ ਕੈਨੇਡਾ 'ਚ ਮੌਤ ਹੋਣ ਦਾ ਪਤਾ ਲੱਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਪਰਿਵਾਰ ਨਾਲ ਸਬੰਧਤ ਨੌਜਵਾਨ ਰਾਜਵੀਰ ਸਿੰਘ ਚੀਮਾ ਪੁੱਤਰ ਸੁਖਦੇਵ ਸਿੰਘ ਕਾਲਖ ਵਾਲੇ...
ਮਾਛੀਵਾੜਾ ਵਿਚ ਫਿਰ ਕੋਰੋਨਾ ਧਮਾਕਾ, 5 ਨਵੇਂ ਆਏ ਕੇਸਾਂ ਨਾਲ ਦਹਿਸ਼ਤ ਦਾ ਮਾਹੌਲ, ਕੰਨਟੇਨਮੈਂਟ ਜ਼ੋਨ ਐਲਾਨਿਆ
. . .  1 day ago
ਮਾਛੀਵਾੜਾ ਸਾਹਿਬ, 8 ਅਗਸਤ (ਮਨੋਜ ਕੁਮਾਰ) - ਅੱਜ ਇੱਕ ਵਾਰ ਫਿਰ ਵੱਖ ਵੱਖ ਥਾਵਾਂ ਤੋ ਆਏ ਕਰੋਨਾ ਦੇ ਨਵੇਂ 5 ਕੇਸਾਂ ਨੇ ਸ਼ਹਿਰ ਵਾਸੀਆ ਲਈ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚ ਇੱਕ ਗੈਸ ਏਜੰਸੀ ਦਾ ਕਰਿੰਦਾ,ਧਾਗਾ ਮਿੱਲ ਦਾ ਵਰਕਰ,ਗੁਰਾਂ ਕਲੋਨੀ ਦੇ ਆੜੁਤੀ ਪਰਿਵਾਰ...
ਆਈ.ਟੀ. ਆਈ. ਇੰਪਲਾਈਜ ਐਸੋਸੀਏਸ਼ਨ ਪੰਜਾਬ ਵੱਲੋਂ 14 ਤੱਕ ਦੇ ਮੁਲਾਜਮ ਸੰਘਰਸ਼ ਚ ਸ਼ਾਮਲ ਹੋਣ ਦਾ ਫੈਸਲਾ
. . .  1 day ago
ਬੁਢਲਾਡਾ 8 ਅਗਸਤ (ਸਵਰਨ ਸਿੰਘ ਰਾਹੀ) ਆਈ. ਟੀ. ਆਈ. ਇੰਪਲਾਈਜ ਐਸੋਸੀਏਸ਼ਨ ਪੰਜਾਬ ਨੇ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸ਼ਾਂਝਾ ਫਰੰਟ ਵਲੋਂ 14 ਅਗਸਤ ਤੱਕ ਕੀਤੇ ਜਾ ਰਹੇ ਮੁਲਾਜਮ ਹੱਕੀ ਸੰਘਰਸ਼ ਨੂੰ ਪੂਰਨ ਹਮਾਇਤ ਦੇਣ ਦਾ ਫੈਸਲਾ ਕੀਤਾ ਹੈ।ਇਸ...
ਮੋਗਾ 'ਚ ਕੋਰੋਨਾ ਦੇ 37 ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 8 ਅਗਸਤ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ 'ਚ ਇਕ ਵਾਰ ਫਿਰ ਕੋਰੋਨਾ ਬਲਾਸਟ ਹੋਇਆ ਹੈ। ਇਕੋ ਦਿਨ ਵਿਚ ਹੀ 37 ਮਾਮਲੇ ਕੋਰੋਨਾ ਪਾਜ਼ੀਟਿਵ ਆਏ ਹਨ ਤੇ ਜ਼ਿਲ੍ਹੇ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 577 ਤੇ ਪਹੁੰਚ ਗਿਆ ਹੈ...
ਇਕ ਜੱਜ ਤੇ 5 ਗੈਂਗਸਟਰਾਂ ਸਣੇ 111 ਲੋਕਾਂ ਨੂੰ ਹੋਇਆ ਕੋਰੋਨਾ ਦੋ ਹੋਰ ਮੌਤਾਂ
. . .  1 day ago
ਅੰਮ੍ਰਿਤਸਰ , 8 ਅਗਸਤ (ਰੇਸ਼ਮ ਸਿੰਘ) ਕੋਰੋਨਾ ਦੀ ਲਗਾਤਾਰ ਵੱਧ ਰਹੀ ਮਾਰ ਤਹਿਤ ਅੱਜ ਇਕੋਂ ਦਿਨ 'ਚ 111 ਨਵੇਂ ਮਾਮਲੇ ਸਾਹਮਣੇ ਆਂਹੇ ਹਨ ਜਿਨਾਂ 'ਚ ਇਕ ਜੱਜ ਤੇ ਕੇਂਦਰੀ ਜੇਲ 'ਚ ਬੰਦ 5 ਗੈਂਗਸਟਰ ਵੀ ਸ਼ਾਮਿਲ ਹਨ ਜਿਨਾਂ ਦੇ ਲਏ ਨਮੂਨਿਆਂ ਦੀ ਰਿਪੋਰਟ ਅੱਜ ਪਾਜਟਿਵ ਪਾਈ ਗਈ ਹੈ । ਇਸ ਦੇ ਨਾਲ ਹੀ...
ਭਗਵੰਤ ਮਾਨ ਤੇ ਜਰਨੈਲ ਸਿੰਘ ਨੇ ਪੰਜਾਬ ਆਪ ਜਥੇਬੰਦੀ ਨੂੰ ਕੀਤਾ ਭੰਗ
. . .  1 day ago
ਚੰਡੀਗੜ੍ਹ, 8 ਅਗਸਤ (ਸੁਰਜੀਤ ਸਿੰਘ ਸੱਤੀ) - ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਤੇ ਪੰਜਾਬ ਆਪ ਦੇ ਇੰਚਾਰਜ ਜਰਨੈਲ ਸਿੰਘ ਨੇ ਪੰਜਾਬ ਵਿਚ ਆਪ ਦੀ ਜਥੇਬੰਦੀ ਨੂੰ ਭੰਗ ਕਰ ਦੇਣ ਦਾ ਐਲਾਨ ਕੀਤਾ ਹੈ...
ਨਵਾਂਸ਼ਹਿਰ 'ਚ‌‌‌ ਦੋ ਔਰਤਾਂ ਸਮੇਤ ਪੰਜ ਆਏ ਕੋਰੋਨਾ ਪਾਜ਼ੀਟਿਵ
. . .  1 day ago
ਨਵਾਂਸ਼ਹਿਰ,8 ਅਗਸਤ (ਗੁਰਬਖਸ਼ ਸਿੰਘ ਮਹੇ)-ਜਿਲ੍ਹੇ ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਜਿਸਦੇ ਤਹਿਤ ਅੱਜ ਫਿਰ ਦੋ ਔਰਤਾਂ ਸਮੇਤ ਪੰਜਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ...
ਪੰਜਾਬ ਸਰਕਾਰ ਨੇ ਬਾਜਵਾ ਤੋਂ ਸੁਰੱਖਿਆ ਵਾਪਸ ਲੈਣ ਦਾ ਕੀਤਾ ਫੈਸਲਾ
. . .  1 day ago
ਚੰਡੀਗੜ੍ਹ, 8 ਅਗਸਤ - ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਤੀ ਗਈ ਸੂਬਾ ਪੁਲਿਸ ਦੀ ਸੁਰੱਖਿਆ ਨੂੰ ਵਾਪਸ ਲਿਆ ਜਾਵੇਗਾ। ਮੁਲਾਂਕਣ ਕਰਨ ਮਗਰੋਂ ਇਹ ਪ੍ਰਤਖ ਹੋਇਆ ਹੈ ਅਸਲ ਵਿਚ ਉਨ੍ਹਾਂ ਨੂੰ ਕਿਸੇ ਖਤਰੇ ਦੀ ਅਨੁਭੂਤੀ ਨਹੀਂ ਹੈ। ਇਸ ਦੇ ਨਾਲ...
ਕੇਂਦਰੀ ਜੇਲ੍ਹ ਅੰਮ੍ਰਿਤਸਰ 'ਚ ਬੰਦ 5 ਗੈਂਗਸਟਰਾਂ ਨੂੰ ਵੀ ਹੋਇਆ ਕੋਰੋਨਾ
. . .  1 day ago
ਅੰਮ੍ਰਿਤਸਰ, 8 ਅਗਸਤ (ਸੁਰਿੰਦਰ ਕੋਛੜ)-ਦੱਸਿਆ ਜਾ ਰਿਹਾ ਹੈ ਕਿ 6 ਅਗਸਤ ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ 'ਚ ਹੋਏ ਕੋਰੋਨਾ ਟੈਸਟ ਲਈ ਜੋ ਸੈਂਪਲ ਲਏ ਗਏ ਸਨ, ਉਨ੍ਹਾਂ ਦੀ ਅੱਜ ਆਈ ਰਿਪੋਰਟ 'ਚ ਪਤਾ ਲੱਗਾ ਹੈ ਕਿ ਉਨ੍ਹਾਂ 'ਚੋਂ 28 ਬੰਦੀ 20 ਚੱਕੀਆਂ 'ਚੋਂ ਅਤੇ 8 ਬੰਦੀ 24 ਚੱਕੀਆਂ 'ਚੋਂ ਪਾਜ਼ਿਟਿਵ ਪਾਏ ਗਏ ਹਨ। ਉਕਤ...
ਅੱਜ ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 11 ਹੋਰ ਮਾਮਲੇ ਆਏ ਸਾਹਮਣੇ
. . .  1 day ago
ਮਹਿਲ ਕਲਾਂ, 8 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ 11 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਅਨੁਸਾਰ ਜਾਰੀ ਮੀਡੀਆ ਬੁਲੇਟਿਨ ਕੋਵਿਡ-19 ਅਨੁਸਾਰ ਅੱਜ ਕੋਰੋਨਾ ਵਾਇਰਸ ਦੇ 11 ਮਾਮਲਿਆਂ 'ਚ 5 ਮਾਮਲੇ ਸ਼ਹਿਰ ਬਰਨਾਲਾ, 1 ਮਾਮਲਾ...
ਹਨੇਰੀ ਝੱਖੜ 'ਚ ਦਰਖਤ ਦਾ ਟਾਹਣਾਂ ਡਿੱਗਣ ਕਾਰਨ ਜ਼ਖਮੀ ਹੋਏ ਸਬ-ਇੰਸਪੈਕਟਰ ਦੀ ਹੋਈ ਮੌਤ
. . .  1 day ago
ਅਜਨਾਲਾ, 8 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਅੰਮ੍ਰਿਤਸਰ ਮੁੱਖ ਮਾਰਗ 'ਤੇ ਪਿਛਲੇ ਦਿਨੀਂ ਹਨੇਰੀ ਝੱਖੜ 'ਚ ਦਰਖਤ ਦਾ ਟਾਹਣਾਂ ਡਿੱਗਣ ਕਾਰਨ ਜ਼ਖਮੀ ਹੋਏ ਪੁਲਸ ਸਬ-ਇੰਸਪੈਕਟਰ ਪਰਗਟ ਸਿੰਘ ਔਲਖ ਦੀ ਅੰਮ੍ਰਿਤਸਰ ਦੇ...
ਸਿਹਤ ਵਿਭਾਗ ਦੀ ਕਥਿਤ ਗਲਤੀ ਕਾਰਨ ਲਾਸ਼ਾ ਬਦਲੀਆਂ
. . .  1 day ago
ਸੂਬੇ ਦੇ ਲੋਕਾਂ ਨੂੰ ਕਾਂਗਰਸ ਦਾ ਕਾਰਜਕਾਲ ਪੂਰਾ ਹੋਣ ਤੱਕ 1 ਲੱਖ ਕਰੋੜ ਰੁਪਏ ਕਰਜ਼ੇ ਦਾ ਵਾਧੂ ਬੋਝ ਝੱਲਣਾ ਪਏਗਾ - ਢੀਂਡਸਾ
. . .  1 day ago
ਟਾਂਡਾ ਉੜਮੁੜ, 8 ਅਗਸਤ (ਭਗਵਾਨ ਸਿੰਘ ਸੈਣੀ) - ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਟਾਂਡਾ ਵਿਖੇ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਵਿਵਸਥਾ ਚਰਮਰਾ ਗਈ ਹੈ ਤੇ ਕਾਨੂੰਨ ਦਾ ਕਿਧਰੇ ਵੀ ਡਰ ਨਹੀਂ ਹੈ। ਕਾਂਗਰਸ ਦੀ ਸ਼ਹਿ 'ਤੇ ਡਰੱਗ...
ਗੁਰਦਾਸਪੁਰ ਜ਼ਿਲ੍ਹੇ 'ਚ 42 ਕੋਰੋਨਾ ਦੇ ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਗੁਰਦਾਸਪੁਰ, 8 ਅਗਸਤ (ਸੁਖਵੀਰ ਸਿੰਘ ਸੈਣੀ) - ਜ਼ਿਲ੍ਹਾ ਗੁਰਦਾਸਪੁਰ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਅੱਜ ਜ਼ਿਲ੍ਹਾ ਗੁਰਦਾਸਪੁਰ ਅੰਦਰ 42 ਨਵੇਂ ਕੋਰੋਨਾ ਪਾਜ਼ੀਟਿਵ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਪੰਜਾਬ ਵਿਚ ਨਰਮੇ-ਕਪਾਹ ਦੀ ਕਾਸ਼ਤ ਦੀਆਂ ਸਮੱਸਿਆਵਾਂ

ਨਰਮਾ-ਕਪਾਹ ਵਿਸ਼ਵ ਦੀ ਮੁੱਖ ਰੇਸ਼ੇ ਵਾਲੀ ਫ਼ਸਲ ਹੈ, ਇਸ ਦੀ ਭਾਰਤ ਵਿਚ ਵੱਡੇ ਪੱਧਰ 'ਤੇ ਕਾਸ਼ਤ ਕੀਤੀ ਜਾਂਦੀ ਹੈ। ਪੰਜਾਬ ਵਿਚ ਨਰਮੇ-ਕਪਾਹ ਦੀ ਕਾਸ਼ਤ ਪ੍ਰਮੁੱਖ ਤੌਰ 'ਤੇ ਬਠਿੰਡਾ, ਮਾਨਸਾ, ਫ਼ਾਜ਼ਿਲਕਾ, ਮੁਕਤਸਰ, ਫ਼ਰੀਦਕੋਟ, ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਵਿਚ ਕੀਤੀ ਜਾਂਦੀ ਹੈ। ਨਰਮੇ-ਕਪਾਹ ਦੀ ਫ਼ਸਲ 'ਤੇ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਇਸ ਦਾ ਝਾੜ ਘਟਾਉਣ ਦਾ ਕਾਰਨ ਬਣਦੀਆਂ ਹਨ। ਕੀੜੇ ਮਕੌੜੇ, ਬਿਮਾਰੀਆਂ ਅਤੇ ਨਦੀਨਾਂ ਤੋਂ ਇਲਾਵਾ ਕੁਝ ਅਜੀਵਿਕ ਕਾਰਨਾਂ ਦੀ ਵੀ ਪਿਛਲੇ 2-3 ਸਾਲਾਂ ਤੋਂ ਬਹੁਤ ਮਾਰ ਪੈ ਰਹੀ ਹੈ। ਅਜੀਵਿਕ ਕਾਰਨਾਂ ਦੀ ਪਛਾਣ, ਨੁਕਸਾਨ ਅਤੇ ਬਚਾਅ ਹੇਠ ਲਿਖੇ ਅਨੁਸਾਰ ਹਨ।
ਪੈਰਾਵਿਲਟ : ਪੈਰਾਵਿਲਟ ਨਰਮੇ ਦਾ ਇਕ ਅੰਦਰੂਨੀ ਵਿਕਾਰ ਹੈ, ਜੋ ਕਿ ਨਰਮੇ ਵਿਚ ਟਾਵੇਂ-ਟਾਵੇਂ ਬੂਟਿਆਂ 'ਤੇ ਆਉਂਦਾ ਹੈ। ਪੈਰਾਵਿਲਟ ਕਾਰਨ ਬੂਟੇ ਦੇ ਇਕਦਮ ਕੁਮਲਾਉਣ ਦਾ ਕਾਰਨ ਬੂਟੇ ਦੁਆਰਾ ਪਾਣੀ ਲੈਅ ਜਾਂ ਪਾਣੀ ਮਿਲਣ ਵਿਚ ਵਿਗਾੜ ਆਉਣ ਹੈ। ਪੈਰਾਵਿਲਟ ਕਿਸੇ ਵੀ ਜੀਵਾਣੂੰ ਜਾਂ ਵਿਸ਼ਾਣੂੰ ਕਾਰਨ ਨਹੀਂ ਹੁੰਦਾ, ਇਸ ਦਾ ਕਾਰਨ ਲੰਬੇ ਸਮੇਂ ਦੀ ਔੜ, ਤੇਜ਼ ਧੁੱਪ, ਜ਼ਿਆਦਾ ਤਾਪਮਾਨ ਤੋਂ ਬਾਅਦ ਭਾਰੀ ਸਿੰਚਾਈ ਜਾਂ ਮੀਂਹ ਪੈਰਾਵਿਲਟ ਲਈ ਅੰਨਕੂਲ ਹਾਲਾਤ ਤਿਆਰ ਕਰਦੇ ਹਨ। ਖੇਤ ਵਿਚ ਪਾਣੀ ਖੜ੍ਹਨ ਨਾਲ ਨਰਮੇ ਦੀਆਂ ਜੜ੍ਹਾਂ ਨੂੰ ਹਵਾ ਨਹੀਂ ਮਿਲਦੀ ਜਿਸ ਕਾਰਨ ਬੂਟਿਆਂ ਵਿਚ ਇਥਲੀਨ ਜ਼ਿਆਦਾ ਮਾਤਰਾ ਵਿਚ ਪੈਦਾ ਹੁੰਦੀ ਹੈ ਅਤੇ ਇਸ ਕਾਰਨ ਬੂਟੇ ਇਕ ਦਮ ਕੁਮਲਾ ਜਾਂਦੇ ਹਨ ।ਪਰ ਬੂਟਿਆਂ ਦੀਆਂ ਜੜ੍ਹਾਂ ਉਤੇ ਕੋਈ ਮਾੜਾ ਅਸਰ ਦਿਖਾਈ ਨਹੀਂ ਦਿੰਦਾ ਅਤੇ ਬੂਟੇ ਨੂੰ ਆਸਾਨੀ ਨਾਲ ਨਹੀਂ ਪੁੱਟਿਆ ਜਾ ਸਕਦਾ। ਆਮ ਤੌਰ 'ਤੇ ਇਹ ਛੋਟੇ ਬੂਟਿਆਂ ਵਿਚ ਘੱਟ ਆਉਂਦੀ ਹੈ ਅਤੇ ਛੋਟੇ ਬੂਟਿਆਂ ਵਿਚ ਠੀਕ ਹੋਣ ਅਸਾਰ ਜ਼ਿਆਦਾ ਹੁੰਦੇ ਹਨ। ਸਤੰਬਰ ਅਤੇ ਅਕਤੂਬਰ ਮਹੀਨਿਆਂ ਵਿਚ ਜਦੋਂ ਨਰਮਾ ਫੁੱਲ ਡੋਡੀ ਅਤੇ ਟੀਡਿਆਂ ਦੀ ਅਵਸਥਾ ਵਿਚ ਹੁੰਦਾ ਹੈ, ਪੈਰਾਵਿਲਟ ਨੂੰ ਜ਼ਿਆਦਾ ਸੰਵੇਦਨਸ਼ੀਲ ਹੋ ਜਾਂਦਾ ਹੈ ਅਤੇ ਜੇਕਰ ਔੜ ਅਤੇ ਤੇਜ਼ ਧੁੱਪ ਤੋਂ ਬਾਅਦ ਭਾਰੀ ਸਿੰਚਾਈ ਜਾਂ ਮੀਂਹ ਨਾਲ ਸੁਮੇਲ ਹੋ ਜਾਵੇ।
ਪੈਰਾਵਿਲਟ ਤੋਂ ਇਲਾਵਾ ਬੂਟੇ ਕਮਲਾਉਣ ਦਾ ਕਾਰਨ ਕੋਈ ਜੀਵਾਣੂੰ ਜਾਂ ਵਿਸ਼ਾਣੂੰ ਵੀ ਹੋ ਸਕਦਾ ਹੈ। ਇਸ ਦੀ ਪਰਖ ਲਈ ਬੂਟੇ ਨੂੰ ਪੁੱਟ ਕੇ ਦੇਖੋ ਜੇਕਰ ਜੜ੍ਹਾਂ ਅਤੇ ਤਣੇ ਅੰਦਰੋੋਂ ਭੁਰੇ ਰੰਗ ਦੇ ਹੋਣ ਤਾਂ ਸਮਝ ਲਵੋ ਇਹ ਪੈਰਾਵਿਲਟ ਨਹੀਂ ਹੈ।
ਰੋਕਥਾਮ : ਪੈਰਾਵਿਲਟ ਦੀਆਂ ਮੁੱਢਲੀਆਂ ਨਿਸ਼ਾਨੀਆਂ ਦੇਖਦੇ ਸਾਰ ਹੀ ਇਨ੍ਹਾਂ ਬੂਟਿਆਂ ਉੱਪਰ ਕੋਬਾਲਟ ਕਲੋਰਾਈਡ ਦਾ 10 ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ। ਕੋਬਾਲਟ ਕਲੋਰਾਈਡ ਦਾ ਅਸਰ ਸਿਰਫ਼ ਉਨ੍ਹਾਂ ਬੂਟਿਆਂ 'ਤੇ ਹੀ ਹੁੰਦਾ ਹੈ ਜੋ ਪੂਰੀ ਤਰ੍ਹਾਂ ਮੁਰਝਾਏ ਨਹੀਂ ਹੁੰਦੇ।
ਕੋਬਾਲਟ ਕਲੋਰਾਈਡ ਦਾ ਗਾੜ੍ਹਾ ਘੋਲ ਤਿਆਰ ਕਰਨ ਦੀ ਵਿਧੀ : ਸਭ ਤੋਂ ਪਹਿਲਾਂ ਕੋਬਾਲਟ ਕਲੋਰਾਈਡ ਦਾ ਗਾੜ੍ਹਾ ਘੋਲ ਤਿਆਰ ਕਰਨਾ ਚਾਹੀਦਾ ਹੈ ਜਿਸ ਨੂੰ ਅੱਗੇ ਪਾਣੀ ਵਿਚ ਘੋਲ ਕੇ ਛਿੜਕਾਅ ਲਈ ਵਰਤਿਆ ਜਾ ਸਕੇ। ਗਾੜ੍ਹਾ ਘੋਲ ਤਿਆਰ ਲਈ 2 ਗ੍ਰਾਮ ਕੋਬਾਲਟ ਕਲੋਰਾਈਡ ਨੂੰ ਇਕ ਲਿਟਰ ਪਾਣੀ ਵਿਚ ਘੋਲ ਲਓ, ਇਸ ਤੋਂ ਬਾਅਦ ਇਸ ਘੋਲ ਦੇ 75 ਮਿਲੀਲਿਟਰ ਨੂੰ ਪ੍ਰਤੀ ਪੰਪ (15 ਲਿਟਰ ਪਾਣੀ) ਦੇ ਹਿਸਾਬ ਨਾਲ ਸਿਰਫ ਕੁਮਲਾਏ ਬੂਟਿਆਂ 'ਤੇ ਸਪਰੇਅ ਕਰੋ।
ਪਾਣੀ ਖੜ੍ਹਨ ਕਾਰਨ ਨਰਮੇ ਦਾ ਕੁਮਲਾਉਣਾ : ਖੇਤ ਵਿਚ ਪਾਣੀ ਜ਼ਿਆਦਾ ਸਮੇਂ ਲਈ ਖੜ੍ਹਨ ਕਾਰਨ ਨਰਮਾ ਕੁਮਲਾ ਜਾਂਦਾ ਹੈ। ਪਾਣੀ ਖੜ੍ਹਨ ਕਾਰਨ ਜ਼ਮੀਨ ਵਿਚ ਹਵਾ ਖ਼ਤਮ ਹੋਣ ਕਾਰਨ, ਨਰਮੇ ਦੀਆਂ ਜੜ੍ਹਾਂ ਨੂੰ ਹਵਾ ਨਹੀਂ ਮਿਲਦੀ ਜਿਸ ਕਾਰਨ ਬੂਟੇ ਕਮਲਾ ਜਾਂਦੇ ਹਨ । ਪਾਣੀ ਖੜ੍ਹਨ ਕਾਰਨ, ਇਸ ਤਰ੍ਹਾਂ ਦੀਆਂ ਸਮੱਸਿਆਵਾਂ ਸਰਦੂਲਗੜ੍ਹ ਵਿਚ 2 ਸਾਲ ਪਹਿਲਾਂ ਦੇਖਣ ਵਿਚ ਆਈਆਂ ਸਨ। ਸਾਲ 2019 ਵਿਚ, ਬਠਿੰਡਾ ਅਤੇ ਇਸ ਦੇ ਨਾਲ ਲਗਦੇ ਜ਼ਿਲ੍ਹਿਆਂ ਵਿਚ ਨਰਮੇ ਦਾ ਬਹੁਤ ਸਾਰਾ ਰਕਬਾ ਜ਼ਿਆਦਾ ਭਾਰੀ ਮੀਂਹ ਕਾਰਨ ਪਾਣੀ ਖੜਨ ਕਾਰਨ ਖਰਾਬ ਹੋ ਗਿਆ ਸੀ।
ਰੋਕਥਾਮ : ਪਾਣੀ ਦੇ ਨਿਕਾਸ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤਾਂ ਜੋ ਫ਼ਸਲ ਵਿਚ ਪਾਣੀ ਖੜ੍ਹਨ ਦੀ ਸਮੱਸਿਆ ਨਾ ਆਵੇ, ਖਾਸਕਰ ਭਾਰੀਆਂ ਜ਼ਮੀਨਾਂ ਵਿਚ।
ਪੱਤਿਆਂ ਦੀ ਲਾਲੀ : ਬੀਟੀ ਨਰਮੇ ਵਿਚ ਫੁੱਲ ਡੋਡੀ ਤੋਂ ਬਾਅਦ ਟੀਂਡੇ ਬੰਨ੍ਹਣ ਦੌਰਾਨ ਪੱਤੇ ਲਾਲ ਹੋ ਜਾਂਦੇ ਹਨ ਅਤੇ ਇਸ ਕਾਰਨ ਝਾੜ 'ਤੇ ਵੀ ਮਾੜਾ ਅਸਰ ਪੈਦਾ ਹੈ । ਹਲਕੀਆਂ ਜ਼ਮੀਨਾਂ ਵਿਚ ਇਸ ਦਾ ਪਰਕੋਪ ਜ਼ਿਆਦਾ ਹੁੰਦਾ ਹੈ। ਇਹ ਸਮੱਸਿਆ ਫ਼ਸਲ ਵਿਚ ਮੈਗਨੀਸ਼ੀਅਮ ਦੀ ਘਾਟ ਕਾਰਨ ਆਉਂਦੀ ਹੈ। ਜ਼ਮੀਨ ਵਿਚ ਮੈਗਨੀਸ਼ੀਅਮ ਕਾਫ਼ੀ ਮਾਤਰਾ ਵਿਚ ਹੋਣ ਦੇ ਬਾਵਜੂਦ ਇਸ ਦੀ ਘਾਟ ਆ ਜਾਂਦੀ ਹੈ। ਇਸ ਲਈ ਨਰਮੇ ਵਿਚ ਪੱਤਿਆਂ ਦੀ ਲਾਲੀ ਦੀ ਰੋਕਥਾਮ ਲਈ, 1 ਫ਼ੀਸਦੀ ਮੈਗਨੀਸ਼ੀਅਮ ਸਲਫੇਟ (1 ਕਿਲੋ ਮੈਗਨੀਸ਼ੀਅਮ ਸਲਫੇਟ ਨੂੰ 100 ਲਿਟਰ ਪਾਣੀ ਵਿਚ ਘੋਲ ਲਓ) ਦੇ ਦੋ ਸਪਰੇਅ ਫੁੱਲ ਡੋਡੀ ਅਤੇ ਟੀਂਡੇ ਬੰਨ੍ਹਣ ਦੀ ਅਵੱਸਥਾ ਦੌਰਾਨ 15 ਦਿਨਾਂ ਦੇ ਵਕਫ਼ੇ 'ਤੇ ਕਰੋ। ਇਸ ਦੇ ਨਾਲ ਨਾਲ ਖਾਦਾਂ ਦੀ ਸੁੱਚਜੀ ਅਤੇ ਸਿਫ਼ਾਰਿਸ਼ ਅਨੁਸਾਰ ਵਰਤੋਂ ਕਰਨ ਨਾਲ ਵੀ ਕਾਫ਼ੀ ਹੱਦ ਤੱਕ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।
ਤਿੜਕ : ਇਹ ਵੀ ਇਕ ਅੰਦਰੂਨੀ ਵਿਕਾਰ ਹੈ, ਕਿਸੇ ਜੀਵਾਣੂ ਜਾਂ ਵਿਸ਼ਾਣੂ ਕਾਰਨ ਨਹੀਂ ਹੁੰਦਾ। ਤਿੜਕ ਨਾਲ ਨਰਮੇ ਦੇ ਪੱਤੇ ਪੀਲੇ ਅਤੇ ਲਾਲ ਹੋ ਜਾਂਦੇ ਹਨ ਅਤੇ ਪਿੱਛੋਂ ਟੀਂਡੇ ਪੂਰੀ ਤਰ੍ਹਾਂ ਨਹੀਂ ਖਿੜਦੇ (ਕੱਚੇ ਟੀਂਡੇ ਥੋੜ੍ਹੇ-ਥੋੜ੍ਹੇ ਖੁੱਲ੍ਹ ਜਾਂਦੇ ਹਨ)। ਤਿੜਕ ਜ਼ਿਆਦਾਤਰ ਖੁਸ਼ਕ ਇਲਾਕਿਆਂ ਵਿਚ ਆਉਂਦੀ ਹੈ ਜਿਵੇਂ ਕਿ ਹਰਿਆਣਾ, ਰਾਜਸਥਾਨ ਅਤੇ ਨਾਲ ਲਗਦੇ ਅਬੋਹਰ ਖੇਤਰ ਵਿਚ। ਇਸ ਦੇ ਮੁੱਖ ਕਾਰਨ, ਲੰਮੇ ਸਮੇਂ ਦੀ ਔੜ, ਸਿੰਚਾਈ ਲਈ ਪਾਣੀ ਦੀ ਘਾਟ, ਹਲਕੀਆਂ ਰੇਤਲੀਆਂ ਜ਼ਮੀਨਾਂ ਵਿਚ ਖੁਰਾਕੀ ਤੱਤਾਂ ਦੀ ਘਾਟ, ਬਹੁਤ ਅਗੇਤੀ ਬਿਜਾਈ, ਪੌਦ ਸੁਰੱਖਿਆ ਠੀਕ ਨਾ ਹੋਣਾ ਹਨ। ਤਿੜਕ ਇਨ੍ਹਾਂ ਕਾਰਨਾਂ ਵਿਚੋਂ ਕਿਸੇ ਇਕ ਜਾਂ ਇਕ ਤੋਂ ਜ਼ਿਆਦਾ ਕਾਰਨਾਂ ਕਰਕੇ ਹੋ ਸਕਦੀ ਹੈ।ਫੁੱਲ ਡੋਡੀ ਪੈਣ ਸਮੇਂ ਬਹੁਤ ਜ਼ਿਆਦਾ ਗਰਮੀ ਵੀ ਤਿੜਕ ਨੂੰ ਹੋਰ ਵਧਾਉਂਦੀ ਹੈ। ਕੱਚੇ ਟੀਂਡੇ ਖੁੱਲ੍ਹਣ ਨਾਲ ਵੜੇਵੇਂ ਅਤੇ ਰੇਸ਼ੇ ਦਾ ਪੂਰਾ ਵਿਕਾਸ ਨਹੀਂ ਹੁੰਦਾ ਅਤੇ ਕੌਡੀਆਂ ਬਣ ਜਾਂਦੇ ਹਨ। ਇਸ ਕਾਰਨ ਨਰਮੇ ਦੀ ਕੁਆਲਟੀ 'ਤੇ ਮਾੜਾ ਅਸਰ ਹੁੰਦਾ ਹੈ।
ਬਚਾਅ: ਤਿੜਕ ਤੋਂ ਬਚਾਅ ਲਈ ਖਾਦਾਂ ਦੀ ਸੁਚੱਜੀ ਵਰਤੋਂ, ਸਮੇਂ ਸਿਰ ਸਿੰਚਾਈ ਅਤੇ ਪੌਦ ਸੁਰੱਖਿਆ ਦੀਆਂ ਸ਼ਿਫ਼ਾਰਸ਼ਾਂ ਵਰਤਣਾ ਤਿੜਕ ਦੇ ਹਮਲੇ ਨੂੰ ਘੱਟ ਕਰ ਸਕਦੀਆਂ ਹਨ। ਬਿਜਾਈ ਭਾਰੀ ਰੌਣੀ ਤੋਂ ਬਾਅਦ ਅਤੇ ਜਿੰਨਾ ਹੋ ਸਕੇ ਪਹਿਲਾਂ ਪਾਣੀ ਦੇਰ ਨਾਲ ਲਾਉਣ ਨਾਲ ਨਰਮੇ ਦੀਆਂ ਜੜ੍ਹਾਂ ਦਾ ਵਿਕਾਸ ਜ਼ਿਆਦਾ ਹੁੰਦਾ ਹੈ ਅਤੇ ਇਹ ਤਿੜਕ ਦੇ ਹਮਲੇ ਨੂੰ ਘੱਟ ਕਰਨ ਵਿਚ ਸਹਾਈ ਹੁੰਦਾ ਹੈ।

-ਖੇਤਰੀ ਖੋਜ ਕੇਂਦਰ, ਬਠਿੰਡਾ
ਮੋਬਾਈਲ : 84274-41177


ਖ਼ਬਰ ਸ਼ੇਅਰ ਕਰੋ

ਤਾਜ਼ੇ ਫਲ ਖਾਣ ਲਈ ਖੇਤ ਵਿਚ ਫਲਦਾਰ ਬੂਟੇ ਲਗਾਓ

ਬਰਸਾਤ ਦਾ ਮੌਸਮ ਪੰਜਾਬ ਵਿਚ ਸਦਾਬਹਾਰ ਫ਼ਲਦਾਰ ਬੂਟੇ ਲਗਾਉਣ ਲਈ ਬਹੁਤ ਢੁਕਵਾਂ ਹੈ। ਇਸ ਮੌਸਮ ਵਿਚ ਜਿਹੜੇ ਫ਼ਲਦਾਰ ਬੂਟੇ ਲਗਾਏ ਜਾ ਸਕਦੇ ਹਨ। ਉਨ੍ਹਾਂ ਬਾਰੇ ਇਥੇ ਜਾਣਕਾਰੀ ਦਿੱਤੀ ਜਾ ਰਹੀ ਹੈ। ਨਿੰਬੂ ਜਾਤੀ ਦੇ ਫ਼ਲਾਂ ਵਿਚ ਕਿੰਨੂ, ਮਾਲਟਾ, ਸੰਤਰਾ, ਨਿੰਬੂ ਅਤੇ ਗਲਗਲ ਮੁੱਖ ਹਨ। ਪੰਜਾਬ ਵਿਚ ਅੰਬ ਪਿੱਛੋਂ ਨਿੰਬੂ ਅਤੇ ਗਲਗਲ ਦਾ ਅਚਾਰ ਵਧੇਰੇ ਵਰਤਿਆ ਜਾਂਦਾ ਹੈ। ਇਸ ਸਮੇਂ ਨਿੰਬੂ ਜਾਤੀ ਦੇ ਫਲਾਂ ਹੇਠ ਹੀ ਸਭ ਤੋਂ ਵਧ ਰਕਬਾ ਹੈ। ਪੰਜਾਬ ਵਿਚ ਬਗੀਚੇ ਤਾਂ ਹੁਣ ਕਿੰਨੂ ਦੇ ਹੀ ਰਹਿ ਗਏ ਹਨ। ਇਹ ਬਗੀਚੇ ਬਹੁਤਾ ਕਰਕੇ ਫ਼ਿਰੋਜ਼ਪੁਰ, ਬਠਿੰਡਾ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿਚ ਹਨ। ਕਿੰਨੂ ਦਾ ਫਲ ਮਾਲਟਾ ਅਤੇ ਸੰਤਰੇ ਦੇ ਮੇਲ ਤੋਂ ਬਣਾਇਆ ਗਿਆ ਹੈ। ਇਸ ਫਲ ਵਿਚ ਬੀਜਾਂ ਦੀ ਭਰਮਾਰ ਅਤੇ ਰਸ ਵਿਚ ਕੁਝ ਕੁੜੱਤਣ ਸੀ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਘਟ ਬੀਜਾਂ ਵਾਲੀ ਕਿਸਮ ਪੀ ਏ ਯੂ ਕਿੰਨੂ-1 ਵਿਕਸਤ ਕੀਤੀ ਹੈ। ਕੁੜੱਤਣ ਰਹਿਤ ਰਸ ਵੀ ਤਿਆਰ ਹੋ ਗਿਆ ਹੈ। ਹੁਣ ਸੂਬੇ ਵਿਚ ਕਿੰਨੂ ਦਾ ਰਸ ਵੀ ਮਿਲਣ ਲੱਗ ਪਵੇਗਾ। ਨਿੰਬੂ ਦੀਆਂ ਵੀ ਦੋ ਕਿਸਮਾਂ ਪੰਜਾਬ ਬਾਰਾਮਾਸੀ ਨਿੰਬੂ, ਪੀ ਏ ਯੂ ਬਾਰਾਮਾਸੀ ਨਿੰਬੂ-1 ਵਿਕਸਤ ਕੀਤੀਆਂ ਹਨ। ਪੰਜਾਬ ਗਲਗਲ ਕਿਸਮ ਗਲਗਲ ਦੀ ਹੈ। ਇਨ੍ਹਾਂ ਦੇ ਫਲ ਅਕਤੂਬਰ ਤੋਂ ਲੈ ਕੇ ਮਾਰਚ ਤੱਕ ਮਿਲਦੇ ਰਹਿੰਦੇ ਹਨ, ਪਰ ਨਿੰਬੂ ਅਜਿਹਾ ਬੂਟਾ ਹੈ ਜਿਸ ਦੇ ਫਲ ਸਾਰਾ ਸਾਲ ਹੀ ਮਿਲਦੇ ਹਨ। ਇਨ੍ਹਾਂ ਫਲਾਂ ਵਿਚ ਕੈਲਸ਼ੀਅਮ ਅਤੇ ਵਿਟਾਮਿਨ-ਸੀ ਵਧੇਰੇ ਮਾਤਰਾ ਵਿਚ ਹੁੰਦੇ ਹਨ ਜਿਹੜੇ ਸਿਹਤ ਲਈ ਬਹੁਤ ਜ਼ਰੂਰੀ ਹਨ। ਘੱਟੋ-ਘੱਟ ਨਿੰਬੂ ਦਾ ਇਕ ਬੂਟਾ ਹਰੇਕ ਘਰ ਦੇ ਵਿਹੜੇ ਜਾਂ ਟਿਊਬਵੈੱਲ ਉਤੇ ਜ਼ਰੂਰ ਲਗਾਉਣਾ ਚਾਹੀਦਾ ਹੈ।
ਅੰਬ ਕਦੇ ਪੰਜਾਬ ਦਾ ਮੁੱਖ ਫਲ ਸੀ। ਅੰਬਾਲੇ ਤੋਂ ਲੈ ਕੇ ਗੁਰਦਾਸਪੁਰ ਤੱਕ ਇਸ ਦੇ ਬਗੀਚੇ ਸਨ। ਦੁਆਬੇ ਨੂੰ ਤਾਂ ਅੰਬਾਂ ਦਾ ਘਰ ਮੰਨਿਆ ਜਾਂਦਾ ਸੀ।
'ਅੰਬੀਆਂ ਨੂੰ ਤਰਸੇਂਗੀ ਜਦੋਂ ਛੱਡਿਆ ਦੇਸ਼ ਦੁਆਬਾ।'
ਹੁਸ਼ਿਆਰਪੁਰ ਵਿਚ ਤਾਂ ਹਰੇਕ ਕਿਸਾਨ ਦੇ ਖੇਤੀਂ ਇਕ ਦੋ ਬੂਟੇ ਅੰਬਾਂ ਦੇ ਜ਼ਰੂਰ ਹੁੰਦੇ ਸਨ। ਇਹ ਆਖਿਆ ਜਾਂਦਾ ਸੀ ਕਿ ਹੁਸ਼ਿਆਰਪੁਰੀਏ ਅੰਬੀਆਂ ਪੈਂਦਿਆਂ ਸਾਰ ਹੀ ਤੌੜੀਆਂ ਛਿੱਕੇ ਟੰਗ ਦਿੰਦੇ ਹਨ। ਭਾਵ ਰੋਟੀ ਖਾਣ ਲਈ ਅੰਬਾਂ ਦੇ ਬਣੇ ਪਦਾਰਥਾਂ ਦੀ ਹੀ ਵਰਤੋਂ ਕੀਤੀ ਜਾਂਦੀ ਸੀ। ਕੱਚੇ ਅੰਬਾਂ ਦਾ ਅਚਾਰ, ਅੰਬਰਸ ਤੇ ਹੋਰ ਕਈ ਕੁਝ ਬਣਦਾ ਸੀ। ਚੋਰੀ ਛਿਪੇ ਅੰਬੀਆਂ ਤੋੜਨ ਦਾ ਵੀ ਯਤਨ ਕੀਤਾ ਜਾਂਦਾ ਸੀ।
'ਕਾਹਨੂੰ ਮਾਰਦਾਂ ਜੱਟਾ ਲਲਕਾਰੇ, ਕਿਹੜੇ ਤੇਰੇ ਅੰਬ ਤੋੜ ਲਏ।'
ਮੁਰੱਬੇਬੰਦੀ ਸਮੇਂ ਅੰਬਾਂ ਦੇ ਲਗਪਗ ਸਾਰੇ ਹੀ ਬਗੀਚੇ ਪੁੱਟੇ ਗਏ। ਪੰਜਾਬ ਚੂਪਣ ਵਾਲੇ ਅੰਬਾਂ ਲਈ ਪ੍ਰਸਿੱਧ ਸੀ। ਚੂਪਣ ਵਾਲੇ ਅੰਬਾਂ ਵਿਚ ਵਧੇਰੇ ਖੁਰਾਕੀ ਤੱਤ ਹੁੰਦੇ ਹਨ ਅਤੇ ਇਹ ਆਸਾਨੀ ਨਾਲ ਪਚ ਜਾਂਦੇ ਹਨ। ਡਾ: ਮਹਿੰਦਰ ਸਿੰਘ ਰੰਧਾਵਾ, ਹੁਸ਼ਿਆਰਪੁਰ ਜ਼ਿਲ੍ਹੇ ਦੇ ਹੋਣ ਕਰਕੇ ਅੰਬਾਂ ਦੇ ਬਹੁਤ ਸ਼ੌਕੀਨ ਸਨ। ਜਦੋਂ ਉਹ ਪੰਜਾਬ ਐਗੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇ ਤਾਂ ਉਨ੍ਹਾਂ ਨੇ ਦੇਸੀ ਅੰਬਾਂ ਦੀ ਸਾਂਭ ਸੰਭਾਲ ਅਤੇ ਖੋਜ ਲਈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਗੰਗੀਆਂ ਵਿਖੇ ਇਕ ਖੋਜ ਕੇਂਦਰ ਬਣਾਇਆ।
ਰਕਬੇ ਦੇ ਹਿਸਾਬ ਨਾਲ ਪੰਜਾਬ ਵਿਚ ਅਮਰੂਦ ਦਾ ਦੂਜਾ ਸਥਾਨ ਹੈ। ਇਸ ਹੇਠ ਕੋਈ ਅੱਠ ਹਜ਼ਾਰ ਹੈਕਟੇਅਰ ਤੋਂ ਵੱਧ ਰਕਬਾ ਹੈ। ਇਸ ਦੀ ਕਾਸ਼ਤ ਲਗਪਗ ਸਾਰੇ ਸੂਬੇ ਵਿਚ ਹੀ ਕੀਤੀ ਜਾਂਦੀ ਹੈ। ਅਮਰੂਦ ਵਿਚ ਚੋਖੇ ਖੁਰਾਕੀ ਤੱਕ ਹੁੰਦੇ ਹਨ। ਵਿਟਾਮਿਨ ਸੀ ਦਾ ਤਾਂ ਇਹ ਭੰਡਾਰ ਹੈ। ਅਮਰੂਦ ਦੇ ਬੂਟੇ ਨੂੰ ਸਾਲ ਵਿਚ ਦੋ ਵਾਰ ਫ਼ਲ ਲਗਦਾ ਹੈ ਪਰ ਸਰਦੀਆਂ ਦੇ ਫਲ ਨੂੰ ਵਧੀਆ ਗਿਣਿਆ ਜਾਂਦਾ ਹੈ।
ਇਸ ਫਲ ਦੇ ਅੰਦਰ ਬੀਜਾਂ ਦੀ ਗਿਣਤੀ ਵਧੇਰੇ ਹੋਣ ਕਰਕੇ ਕਈ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ। ਇਸ ਦੇ ਲਗਾਤਾਰ ਖਾਣ ਨਾਲ ਰਕਤਚਾਪ ਨੂੰ ਕਾਬੂ ਵਿਚ ਰੱਖਿਆ ਜਾ ਸਕਦਾ ਹੈ। ਸ਼ਬੇਤਾ, ਪੰਜਾਬ ਪਿੰਕ, ਸਰਦਾਰ, ਅਲਾਹਾਬਾਦ ਸਫ਼ੈਦਾ ਅਰਕ ਅਮੁਲਿਆ, ਪੰਜਾਬ ਸਫ਼ੈਦਾ ਅਤੇ ਪੰਜਾਬ ਕਿਰਨ ਸਿਫਾਰਸ਼ ਕੀਤੀਆਂ ਉੱਨਤ ਕਿਸਮਾਂ ਹਨ। ਇਥੇ ਇਹ ਦੱਸਣਾ ਉਚਿਤ ਹੋਵੇਗਾ ਕਿ ਸਰਦਾਰ ਕਿਸਮ ਇਕ ਪ੍ਰਸਿੱਧ ਪੰਜਾਬੀ ਵਿਗਿਆਨੀ ਡਾ: ਜੀ. ਐਸ. ਚੀਮਾ ਹੋਰਾਂ ਵਿਕਸਤ ਕੀਤੀ ਸੀ ਜਿਸ ਦੀ ਕਾਸ਼ਤ ਪਿਛਲੇ ਪੰਜਾਹ ਵਰ੍ਹਿਆਂ ਤੋਂ ਸਫਲਤਾ ਨਾਲ ਸਾਰੇ ਦੇਸ਼ ਵਿਚ ਕੀਤੀ ਜਾ ਰਹੀ ਹੈ।
ਬੇਰ ਪੰਜਾਬ ਦਾ ਰਵਾਇਤੀ ਫ਼ਲ ਹੈ। ਬੇਰੀਆਂ ਦੇ ਬੂਟੇ ਆਮ ਹੁੰਦੇ ਸਨ ਤੇ ਕੋਈ ਵੀ ਤੋੜ ਕੇ ਇਨ੍ਹਾਂ ਨੂੰ ਖਾ ਸਕਦਾ ਸੀ। ਇਸੇ ਕਰਕੇ ਬੇਰ ਨੂੰ ਗ਼ਰੀਬਾਂ ਦਾ ਫਲ ਵੀ ਆਖਿਆ ਜਾਂਦਾ ਹੈ ਪਰ ਹੁਣ ਬੇਰ ਵੀ ਬਾਕੀ ਫਲਾਂ ਵਾਂਗ ਚੋਖੇ ਮਹਿੰਗੇ ਮਿਲਦੇ ਹਨ। ਬੇਰ ਦੋ ਕਿਸਮਾਂ ਦੇ ਹੁੰਦੇ ਹਨ ਦੇਸੀ ਅਤੇ ਪਿਉਂਦੀ ਬੇਰ। ਦੇਸੀ ਬੇਰ ਗੋਲ, ਪੀਲੇ ਰੰਗ ਤੇ ਥੋੜ੍ਹੇ ਖੱਟੇ ਹੁੰਦੇ ਹਨ। ਪਿਉਂਦੀ ਬੇਰ ਆਕਾਰ ਵਿਚ ਵੱਡੇ ਤੇ ਮਿੱਠੇ ਹੁੰਦੇ ਹਨ। ਰਕਬੇ ਦੇ ਹਿਸਾਬ ਨਾਲ ਪੰਜਾਬ ਵਿਚ ਇਨ੍ਹਾਂ ਦਾ ਪੰਜਵਾਂ ਨੰਬਰ ਹੈ। ਸਾਡੇ ਲੋਕ ਗੀਤਾਂ ਵਿਚ ਦੇਸੀ ਬੇਰਾਂ ਦਾ ਚੋਖਾ ਜ਼ਿਕਰ ਹੈ।
'ਅਸਾਂ ਬੇਰੀਆਂ ਤੋਂ ਬੇਰ ਲਿਆਂਦਾ ਭਾਬੀ ਤੇਰੀ ਗੱਲ੍ਹ ਵਰਗਾ।'
ਬੇਰੀਆਂ ਨੂੰ ਕੰਡੇ ਹੁੰਦੇ ਹਨ ਤੇ ਬੇਰ ਤੋੜਨ ਸਮੇਂ ਇਹ ਚੁੱਭਦੇ ਵੀ ਹਨ।
'ਗੋਰੇ ਰੰਗ' ਤੇ ਝਰੀਟਾਂ ਆਈਆਂ ਬੇਰੀਆਂ ਦੇ ਬੇਰ ਖਾਣੀਏ।
ਬੇਰਾਂ ਵਿਚ ਕੈਲਰੀਜ਼, ਵਿਟਾਮਿਨ-ਏ ਤੇ ਸੀ, ਕੈਲਸ਼ੀਅਮ, ਫਾਸਫੋਰਸ ਤੇ ਲੋਹਾ ਹੁੰਦਾ ਹੈ। ਬੇਰ ਮਾਰਚ ਅਪ੍ਰੈਲ ਵਿਚ ਪੱਕ ਜਾਂਦਾ ਹੈ। ਇਕ ਬੂਟੇ ਤੋਂ ਕੁਇੰਟਲ ਤੋਂ ਵੀ ਵੱਧ ਬੇਰ ਪ੍ਰਾਪਤ ਹੋ ਸਕਦੇ ਹਨ। ਬੇਰਾਂ ਦੀ ਚਟਨੀ, ਮੁਰੱਬਾ, ਅਚਾਰ ਤੇ ਕੈਂਡੀ ਵੀ ਬਣਾਏ ਜਾਂਦੇ ਹਨ।
ਜਾਮਣ ਨਿਰੋਲ ਭਾਰਤੀ ਫ਼ਲ ਹੈ। ਪੰਜਾਬ ਵਿਚ ਇਸ ਦੇ ਰੁੱਖ ਸਾਂਝੀਆਂ ਥਾਵਾਂ ਅਤੇ ਸੜਕਾਂ ਕੰਢੇ ਆਮ ਹੁੰਦੇ ਸਨ। ਜਾਮਣ ਹੀ ਅਜਿਹਾ ਫ਼ਲਦਾਰ ਰੁੱਖ ਸੀ ਜਿਸ ਦੇ ਫ਼ਲ ਤੋੜਨ ਦੀ ਕੋਈ ਪਾਬੰਦੀ ਨਹੀਂ ਸੀ ਹੁੰਦੀ। ਇੰਜ ਇਸ ਨੂੰ ਗਰੀਬ ਦਾ ਫ਼ਲ ਕਿਹਾ ਜਾਂਦਾ ਹੈ। ਕੁਦਰਤ ਵਲੋਂ ਇਨਸਾਨਾਂ ਲਈ ਇਹ ਇਕ ਬਹੁਤ ਹੀ ਲਾਹੇਵੰਦ ਤੋਹਫ਼ਾ ਹੈ। ਇਸ ਫ਼ਲ ਵਿਚ ਬਾਕੀ ਫ਼ਲਾਂ ਦੇ ਮੁਕਾਬਲੇ ਸਭ ਤੋਂ ਵੱਧ ਖੁਰਾਕੀ ਤੱਤ ਹੁੰਦੇ ਹਨ। ਇਹ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਨ ਵਿਚ ਵੀ ਸਹਾਈ ਹੁੰਦਾ ਹੈ। ਇਨ੍ਹਾਂ ਗੁਣਾਂ ਕਰਕੇ ਹੀ ਹੁਣ ਜਾਮਣ ਬਾਜ਼ਾਰ ਵਿਚ ਸਭ ਤੋਂ ਮਹਿੰਗਾ ਫ਼ਲ ਹੈ। ਇਸ ਦੇ ਫ਼ਲ, ਪੱਤੇ ਅਤੇ ਤਣੇ ਦਾ ਛਿਲਕਾ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਵਰਤੇ ਜਾਂਦੇ ਹਨ। ਜਾਮਣ ਦੇ ਫ਼ਲ ਜਾਮਨੀ ਰੰਗੇ ਬੇਰਾਂ ਦੇ ਅਕਾਰ ਦੇ ਹੁੰਦੇ ਹਨ। ਅਸਲ ਵਿਚ ਜਾਮਨੀ ਰੰਗ ਦਾ ਨਾਂਅ ਜਾਮਣ ਤੋਂ ਹੀ ਪਿਆ ਹੈ। ਇਸ ਦੇ ਫ਼ਲ ਵਿਚ ਕੈਲਸ਼ੀਅਮ, ਲੋਹਾ, ਮੈਗਨੀਸ਼ੀਅਮ, ਫਾਸਫੋਰਸ, ਸੋਡੀਅਮ, ਵਿਟਾਮਿਨ-ਸੀ, ਕਰੋਟੀਨ, ਰੇਸ਼ਾ, ਪ੍ਰੋਟੀਨ ਤੇ ਕਈ ਲਾਭਕਾਰੀ ਤੇਜ਼ਾਬ ਹੁੰਦੇ ਹਨ।
ਜਾਮਣ ਦੇ ਫ਼ਲ ਦੀ ਵਰਤੋਂ ਪ੍ਰਾਚੀਨ ਕਾਲ ਤੋਂ ਹੋ ਰਹੀ ਹੈ। ਇਹ ਮੰਨਿਆ ਜਾਂਦਾ ਹੈ ਕਿ ਆਪਣੇ ਬਨਵਾਸ ਦੇ ਦਿਨਾਂ ਵਿਚ ਭਗਵਾਨ ਰਾਮ ਆਮ ਕਰਕੇ ਜੰਗਲ ਵਿਚ ਇਸੇ ਫ਼ਲ ਦਾ ਵਧੇਰੇ ਸੇਵਨ ਕਰਦੇ ਸਨ। ਜਾਮਣ ਦੀ ਖੁਰਾਕੀ ਅਤੇ ਸਿਹਤ ਲਈ ਮਹੱਤਤਾ ਨੂੰ ਵੇਖਦਿਆਂ ਹੋਇਆਂ ਸੜਕਾਂ ਕੰਢੇ ਇਨ੍ਹਾਂ ਦੇ ਰੁੱਖ ਲਗਾਏ ਜਾਣ। ਇਸ ਵਾਰ ਆਪਣੀ ਬੰਬੀ ਉਤੇ ਘੱਟੋ-ਘਟ ਦੋ ਫ਼ਲਾਂ ਵਾਲੇ ਬੂਟੇ ਜ਼ਰੂਰ ਲਗਾਵੋ ਤਾਜ਼ੇ ਫ਼ਲ ਖਾਵੋ। ਇਨ੍ਹਾਂ ਵਿਚੋਂ ਹੀ ਪੂਰੇ ਖੁਰਾਕੀ ਤੱਕ ਪ੍ਰਾਪਤ ਹੁੰਦੇ ਹਨ। ਕਰੋਨਾ ਵਰਗੀ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਤਾਜ਼ੇ ਫ਼ਲਾਂ ਦਾ ਖਾਣਾ ਬਹੁਤ ਲਾਭਕਾਰੀ ਹੈ।

ਦੁਨੀਆ ਦੇ ਖੁਰਾਕ ਉਤਪਾਦਨ ਵਿਚ ਪੰਜਾਬੀ ਵਿਗਿਆਨੀਆਂ ਦਾ ਯੋਗਦਾਨ

ਦੁਨੀਆ ਵਿਚ ਲੋਕਾਂ ਨੂੰ ਭੁੱਖਮਰੀ ਤੋਂ ਬਚਾਉਣ ਲਈ 45 ਵਿਗਿਆਨੀਆਂ ਦੀ ਅਹਿਮ ਭੂਮਿਕਾ ਹੈ, ਜਿਨ੍ਹਾਂ ਵਿਚੋਂ 3 ਪੰਜਾਬੀ ਪਿਛੋਕੜ ਦੇ ਹਨ। ਇਹ ਮਹਾਨ ਸਪੂਤ ਹਨ, ਡਾ. ਗੁਰਦੇਵ ਸਿੰਘ ਖੁਸ਼, ਸੁਰਿੰਦਰ ਕੁਮਾਰ ਵਾਸਲ ਅਤੇ ਰਤਨ ਲਾਲ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਵਿਸ਼ਵ ਵਿਚ ਖੇਤੀ ਉੱਪਰ ਨਿਰਭਰਤਾ ਹੀ ਨਹੀਂ ਵਧੀ, ਸਗੋਂ ਮਿਆਰੀ ਭੋਜਨ ਦੀਆਂ ਤਕਨੀਕਾਂ ਵੀ ਵਿਕਸਿਤ ਹੋਈਆਂ ਅਤੇ ਪੰਜਾਬ ਦਾ ਨਾਂਅ ਵਿਸ਼ਵ ਪੱਧਰ ਉੱਪਰ ਪ੍ਰਸਿੱਧ ਹੋਇਆ।
ਡਾ: ਗੁਰਦੇਵ ਸਿੰਘ ਖੁਸ਼ ਜੋ ਦੁਨੀਆ ਦੇ ਮੰਨੇ-ਪ੍ਰਮੰਨੇ ਨਸਲ ਸੁਧਾਰਕ ਹਨ ਨੂੰ ਦੁਨੀਆ ਵਿਚ ਖੁਰਾਕ ਉਤਪਾਦਨ ਨਾਲ ਸਬੰਧਿਤ ਡਾ: ਹੈਨਰੀ ਬੀਚਲ ਵਰਗੇ ਮਾਣਮੱਤੇ ਇਨਾਮ ਨਾਲ ਸਨਮਾਨਿਆ ਗਿਆ। ਇਹ ਬਹੁਤ ਹੀ ਸਨਮਾਨ ਵਾਲੀ ਗੱਲ ਹੈ। ਇਹ ਪ੍ਰਾਪਤੀ ਉਨ੍ਹਾਂ ਨੂੰ ਝੋਨੇ ਦੇ ਗੁਣਾਂ ਨਾਲ ਭਰਪੂਰ ਨਸਲਾਂ ਵਿਕਸਿਤ ਕਰਨ ਕਰਕੇ ਹੋਈ। ਡਾ: ਖੁਸ਼ ਦਾ ਜਨਮ ਇਕ ਕਿਸਾਨ ਪਰਿਵਾਰ ਵਿਚ ਪਿੰਡ ਰੁੜਕੀ ਜ਼ਿਲ੍ਹਾ ਜਲੰਧਰ ਵਿਚ ਹੋਇਆ। ਆਪ ਨੇ ਆਪਣੀ ਪੜ੍ਹਾਈ 1955 ਵਿਚ ਖੇਤੀ ਕਾਲਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਕਰਨ ਉਪਰੰਤ 1960 ਵਿਚ ਉਚੇਰੀ ਵਿੱਦਿਆ ਅਮਰੀਕਾ ਵਿਚ ਡੇਵਿਸ ਯੂਨੀਵਰਸਿਟੀ ਕੈਲੀਫੋਰਨੀਆ ਤੋਂ ਕੀਤੀ। ਇਸ ਯੂਨੀਵਰਸਿਟੀ ਵਿਚ 7 ਸਾਲ ਵਿਗਿਆਨੀ ਦੇ ਤੌਰ 'ਤੇ ਸੇਵਾ ਕਰਨ ਤੋਂ ਬਾਅਦ, ਆਪ ਨੇ ਅੰਤਰਰਾਸ਼ਟਰੀ ਝੋਨਾ ਖੋਜ ਸੰਸਥਾ ਮਨੀਲਾ ਸੰਨ 1967 ਵਿਚ ਝੋਨੇ ਦੇ ਨਸਲ-ਸੁਧਾਰਕ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਅਤੇ ਸੰਨ 1972 ਵਿਚ ਸਖ਼ਤ ਮਿਹਨਤ ਸਦਕਾ ਇਸ ਅਦਾਰੇ ਦੇ ਮੁਖੀ 'ਪਲਾਂਟ ਬ੍ਰੀਡਿੰਗ, ਜਨੈਟਿਕ ਐਂਡ ਬਾਇਓਟੈਕਨਾਲੋਜੀ ਡਵੀਜ਼ਨ' ਵਜੋਂ ਅਹੁਦਾ ਸੰਭਾਲਿਆ। ਉਹ ਲਗਪਗ ਪੈਂਤੀ ਸਾਲ ਇਸ ਅਹੁਦੇ ਉੱਪਰ ਰਹੇ, ਜੋ ਕਿ ਬਹੁਤ ਮਾਣ ਵਾਲੀ ਗੱਲ ਹੈ। ਇਸ ਸਮੇਂ ਦੌਰਾਨ ਆਪ ਨੇ ਝੋਨੇ ਦੀਆਂ ਬਹੁਤ ਕਿਸਮਾਂ ਵਿਕਸਿਤ ਕੀਤੀਆਂ, ਜਿਨ੍ਹਾਂ ਵਿਚ ਵੱਧ ਝਾੜ, ਚੰਗੀ ਗੁਣਵੱਤਾ, ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਪ੍ਰਤੀ ਸਹਿਣਸ਼ੀਲਤਾ ਵਰਗੇ ਗੁਣ ਸਨ। ਇਹ ਕਿਸਮਾਂ ਦੁਨੀਆ ਦੇ 60 ਫ਼ੀਸਦੀ ਰਕਬੇ ਉੱਪਰ ਬੀਜੀਆਂ ਗਈਆਂ। ਇਸ ਤਰ੍ਹਾਂ ਹੀ ਆਪ ਵਲੋਂ ਵਿਕਸਿਤ ਕੀਤੀ ਝੋਨੇ ਦੀ ਕਿਸਮ ਆਈ ਆਰ 85 ਵਿਸ਼ਵ ਪੱਧਰ ਉੱਪਰ ਬਹੁਤ ਪ੍ਰਸਿੱਧ ਹੋਈ। ਇਸ ਯੋਗਦਾਨ ਲਈ ਉਨ੍ਹਾਂ ਨੂੰ ਵੱਕਾਰੀ ਸਨਮਾਨ ਹਾਸਲ ਹੋਏ। ਜਿਵੇਂ ਜਾਪਾਨ ਪ੍ਰਾਈਜ਼ (1987), ਐਮਲ ਐਮ. ਮਾਰਕ ਇੰਟਰਨੈਸ਼ਨਲ ਐਵਾਰਡ (1989), ਰੈਂਕ ਪ੍ਰਾਈਜ਼ (1998), ਇੰਟਰਨੈਸ਼ਨਲ ਐਗਰੀਕਲਚਰ ਕਾਰਪੋਰੇਸ਼ਨ ਐਵਾਰਡ (1999), ਚੀਨ ਸਰਕਾਰ ਵਲੋਂ ਫ੍ਰੈਂਡਸ਼ਿਪ ਐਵਾਰਡ (1999), ਖੇਤੀਬਾੜੀ ਵਾਸਤੇ ਵੋਲਫ਼ ਸਨਮਾਨ (2000), ਪਦਮਸ੍ਰੀ ਸਨਮਾਨ (2000), ਇੰਟਰਨੈਸ਼ਨਲ ਖਵਰੀਜ਼ਾਮੀ ਸਨਮਾਨ (2004), ਗੋਲਡਨ ਸਿਕਲ ਸਨਮਾਨ (2007) ਅਤੇ ਮਹਾਥੀਰ ਸਾਇੰਸ ਸਨਮਾਨ (2009), ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਆਪ ਦੇ ਸਨਮਾਨ ਵਜੋਂ 'ਸਕੂਲ ਆਫ਼ ਐਗਰੀਕਲਚਰ ਬਾਇਓਟੈਕਨਾਲੋਜੀ' ਦਾ ਨਾਂਅ ਜੀ. ਐਸ. ਖੁਸ਼ ਬਾਇਓਟੈਕਨਾਲੋਜੀ ਲੈਬੋਰਟੀਜ਼) ਰੱਖਿਆ ਹੈ।
ਡਾ: ਸੁਰਿੰਦਰ ਕੁਮਾਰ ਵਾਸਲ ਅਤੇ ਡਾ: ਇਵਾਨਗੀਲਿਨਾ ਵਿਲਾਗਾਸ, ਜਿਨ੍ਹਾਂ ਨੇ ਸੰਸਾਰ ਦੇ ਗ਼ਰੀਬ ਬੱਚਿਆਂ ਦੀ ਖਾਧ-ਖੁਰਾਕ ਲਈ 'ਇੰਟਰਨੈਸ਼ਨਲ ਮੇਜ਼ ਐਂਡ ਵੀਟ ਇੰਪਰੂਵਮੈਂਟ ਸੈਂਟਰ' ਮੈਕਸੀਕੋ ਵਿਖੇ ਮੱਕੀ ਦੀ ਪ੍ਰੋਟੀਨ ਦੀ ਗੁਣਵੱਤਾ ਵਿਚ ਬਹੁਤ ਵਧੀਆ ਸੁਧਾਰ ਕੀਤਾ। ਉਨ੍ਹਾਂ ਦੀ ਖੋਜ ਸਦਕਾ ਸੰਨ 2000 'ਮਿਲੇਨੀਅਮ ਵਰਲਡ ਫੂਡ ਪ੍ਰਾਈਜ਼' ਨਾਲ ਸਨਮਾਨਿਤ ਕੀਤਾ ਗਿਆ। ਡਾ: ਵਾਸਲ ਦਾ ਜਨਮ 1938 ਵਿਚ ਅੰਮ੍ਰਿਤਸਰ, ਪੰਜਾਬ ਵਿਚ ਹੋਇਆ। ਆਪ ਨੇ ਸੰਨ 1957 ਵਿਚ ਬੀ. ਐਸਸੀ. (ਖੇਤੀਬਾੜੀ) ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ ਅਤੇ ਪੀ. ਐਚ. ਡੀ. (ਜੈਨੇਟਿਕਸ ਐਂਡ ਪਲਾਂਟ ਬ੍ਰੀਡਿੰਗ) ਭਾਰਤੀ ਖੇਤੀ ਖੋਜ ਸੰਸਥਾ, ਦਿੱਲੀ ਤੋਂ 1966 ਵਿਚ ਕੀਤੀ। ਇਸ ਉਪਰੰਤ ਕੁਝ ਸਮਾਂ ਖੇਤੀ ਵਿਭਾਗ, ਹਿਮਾਚਲ ਪ੍ਰਦੇਸ਼ ਵਿਚ ਸੇਵਾ ਨਿਭਾਉਣ ਤੋਂ ਬਾਅਦ 1970 ਵਿਚ ਅੰਤਰਰਾਸ਼ਟਰੀ ਕਣਕ-ਮੱਕੀ ਸੁਧਾਰ ਕੇਂਦਰ, ਮੈਕਸੀਕੋ ਵਿਖੇ ਮੱਕੀ ਵਿਚ ਪ੍ਰੋਟੀਨ ਦੀ ਗੁਣਵੱਤਾ ਸੁਧਾਰ ਵਿਚ ਜੁਟ ਗਏ ਅਤੇ ਖ਼ਾਸ ਕਰਕੇ ਦੋ ਅਮੀਨੋਐਸਿਡ (ਲਾਈਸਿਨ ਅਤੇ ਟ੍ਰਪਿਟੋਫੈਨ) ਜੋ ਕਿ ਆਮ ਮੱਕੀ ਦੀਆਂ ਕਿਸਮਾਂ ਵਿਚ ਲੋੜੀਂਦੀ ਮਾਤਰਾ ਵਿਚ ਨਹੀਂ ਹੁੰਦੇ ਦਾ ਸੁਧਾਰ ਕੀਤਾ। ਇਨ੍ਹਾਂ ਦੁਆਰਾ ਵਿਕਸਿਤ ਚੰਗੀ ਪ੍ਰੋਟੀਨ ਦੀ ਗੁਣਵੱਤਾ ਵਾਲੀਆਂ ਮੱਕੀ ਦੀਆਂ ਕਿਸਮਾਂ ਵਿਸ਼ਵ-ਪ੍ਰਸਿੱਧ ਹੋਈਆਂ ਹਨ ਅਤੇ ਲਗਪਗ 90 ਲੱਖ ਏਕੜ ਉੱਪਰ ਇਨ੍ਹਾਂ ਦੀ ਕਾਸ਼ਤ ਹੁੰਦੀ ਹੈ। ਇਹ ਖੋਜ ਕਰਨ ਕਰਕੇ ਆਪ ਨੂੰ 'ਇੰਟਰਨੈਸ਼ਨਲ ਸਰਵਿਸ ਇਨ ਕਰੋਪ ਸਾਇੰਸ ਐਵਾਰਡ (1996), ਇੰਟਰਨੈਸ਼ਨਲ ਐਗਰੋਨੋਮੀ ਐਵਾਰਡ (1999) ਨਾਲ ਸਨਮਾਨਿਆ ਗਿਆ।
ਡਾ: ਰਤਨ ਲਾਲ ਦਾ ਜਨਮ ਪੱਛਮੀ ਪੰਜਾਬ ਦੇ ਪਿੰਡ ਕਰਯਾਲ ਵਿਚ ਸਧਾਰਨ ਪਰਿਵਾਰ ਵਿਚ 1944 ਨੂੰ ਹੋਇਆ। ਪਰ ਦੇਸ਼ ਵੰਡ ਤੋਂ ਬਾਅਦ ਵਿਚ ਆਪ ਜੀ ਦਾ ਪਰਿਵਾਰ ਪੂਰਬੀ ਪੰਜਾਬ ਦੇ ਰਜੌਦ ਪਿੰਡ ਵਿਚ ਆ ਕੇ ਵਸ ਗਿਆ। ਉਨ੍ਹਾਂ ਨੇ ਬੀ. ਐਸ. ਸੀ. ਦੀ ਡਿਗਰੀ 1959 ਵਿਚ ਐਗਰੀਕਲਚਰ ਕਾਲਜ ਲੁਧਿਆਣਾ ਤੋਂ ਪ੍ਰਾਪਤ ਕੀਤੀ ਅਤੇ ਉਚੇਰੀ ਵਿੱਦਿਆ ਲਈ ਅਮਰੀਕਾ ਦੀ ਓਹੀਉ ਯੂਨੀਵਰਸਿਟੀ ਵਿਖੇ ਚਲੇ ਗਏ। ਇਥੋਂ ਉਨ੍ਹਾਂ ਨੇ 1968 'ਚ ਭੂਮੀ ਵਿਗਿਆਨ ਵਿਚ ਪੀ. ਐਚ. ਡੀ. ਦੀ ਡਿਗਰੀ ਪ੍ਰਾਪਤ ਕੀਤੀ। ਇਸ ਉਪਰੰਤ ਆਪ ਜੀ ਹੋਰ ਉਚੇਰੀ ਵਿੱਦਿਆ ਲਈ ਸਿਡਨੀ ਯੂਨੀਵਰਸਿਟੀ, ਆਸਟ੍ਰੇਲੀਆ ਗਏ। ਆਪ ਜੀ ਵਿੱਦਿਆ ਪੂਰੀ ਕਰਨ ਤੋਂ ਬਾਅਦ ਭੂਮੀ ਵਿਗਿਆਨੀ (So}& Ph਼s}c}st) at 9nternat}ona& 9nst}tute of "rop}ca& 1{r}cu&ture (99"1) ਇਬਾਦਨ, ਨਾਈਜੀਰੀਆ ਵਿਖੇ ਨਿਯੁਕਤ ਹੋਏ ਅਤੇ ਕਾਰਬਨ ਦੇ ਰਸਾਇਣਕ ਚਾਲ-ਚੱਕਰ ਦਾ ਅਧਿਐਨ ਕੀਤਾ। ਉਨ੍ਹਾਂ ਦੀ ਖੋਜ ਸਦਕਾ ਭੂਮੀ ਦੀ ਗੁਣਵੱਤਾ ਵਿਚ ਚੋਖਾ ਸੁਧਾਰ ਹੋਇਆ ਅਤੇ ਖੇਤੀ ਪੈਦਾਵਾਰ ਵਿਚ ਵੀ ਬਹੁਤ ਵਾਧਾ ਦੇਖਣ ਨੂੰ ਮਿਲਿਆ। ਇਨ੍ਹਾਂ ਦੀ ਖੋਜ ਕਰਨ ਕਰਕੇ ਸੰਸਾਰ ਦੇ ਲਗਪਗ 50 ਕਰੋੜ ਕਿਸਾਨਾਂ ਨੂੰ ਭੂਮੀ ਦੀ ਚੰਗੀ ਸਿਹਤ ਬਰਕਰਾਰ ਰੱਖਣ ਵਿਚ ਮਦਦ ਮਿਲੀ। ਆਪ ਨੂੰ ਇਸ ਕਾਰਨ ੫੦th &aureate of the Wor&d 6ood Pr}੍ਰe for the ਼ear ੨੦੨੦ ਨਾਂਅ ਨਾਲ ਨਿਵਾਜਿਆ ਗਿਆ। ਡਾ: ਲਾਲ ਅੱਜਕਲ੍ਹ ਕਾਰਬਨ ਪ੍ਰਬੰਧ ਅਤੇ ਰਸਾਇਣ ਚਾਲ-ਚੱਕਰ ਦਾ ਦਿਸ਼ਾ-ਨਿਦੇਸ਼ ਕਰ ਰਹੇ ਹਨ। ਆਪ ਜੀ ਨੂੰ ਹੋਰ ਵੀ ਬਹੁਤ ਇਨਾਮ ਪ੍ਰਾਪਤ ਹੋਏ ਹਨ ਜਿਵੇਂ 'ਦਾ ਜਾਪਾਨ ਪ੍ਰਾਈਜ਼ (2019), 'ਦਾ ਗਲੋਬਲ ਕਨਫੈਡ੍ਰੇਸ਼ਨ ਆਫ਼ ਹਾਇਰ ਐਜੂਕੇਸ਼ਨ ਐਸੋਸੀਏਸ਼ਨ ਫਾਰ ਦਾ ਐਗਰੀਕਲਚਰ ਐਂਡ ਲਾਈਫ਼ ਸਾਇੰਸ' (7385R1) 'ਵਰਲਡ ਐਗਰੀਕਲਚਰ+ ਸਨਮਾਨ (2018), 'ਗਲਿੰਕਾ ਵਰਲਡ ਸੋਇਲ' ਸਨਮਾਨ (2018), 'ਦਾ ਲੇਬਿਗ' ਸਨਮਾਨ (2006) ਅਤੇ ਭਾਰਤ ਵਿਚ ਡਾ: ਐਮ. ਐਸ. ਸਵਾਮੀਨਾਥਨ ਸਨਮਾਨ (2009) ਅਤੇ ਨਾਰਮਨ ਬੋਰਲਾਗ ਸਨਮਾਨ (2005). ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਪੰਜਾਬ ਦੇ ਇਨ੍ਹਾਂ ਵਿਗਿਆਨਕ ਸਪੂਤਾਂ ਦੀ ਲੰਮੀ ਉਮਰ ਅਤੇ ਤੰਦਰੁਸਤ ਸਿਹਤ ਦੀ ਕਾਮਨਾ ਕਰੀ ਹੈ।

-ਸੁਰਿੰਦਰ ਸੰਧੂ,
ਸੀਨੀਅਰ ਪਲਾਂਟ ਬਰੀਡਰ (ਮੱਕੀ)।

ਜੰਗਲ ਜੰਗਲ ਬਾਤ ਚਲੀ ਹੈ...

ਪਿਛਲੇ ਦਿਨੀਂ ਸਰਕਾਰ ਦੇ ਕਿਸੇ ਫ਼ੈਸਲੇ ਨੂੰ ਲੈ ਕੇ, ਕਾਫ਼ੀ ਲੋਕ ਜੰਗਲ ਖ਼ਤਮ ਕਰਨ ਦੇ ਵਿਰੁੱਧ ਲਾਮਬੱਧ ਹੋਏ ਹਨ ਇਹ ਚੰਗੀ ਗੱਲ ਤਾਂ ਹੈ, ਪਰ ਇਸ ਤੋਂ ਵੱਧ ਸੋਚਣ ਦੀ ਵੀ ਲੋੜ ਹੈ ਜੰਗਲ ਕਈ ਕਿਸਮ ਦੇ ਹੁੰਦੇ ਹਨ, ਸਰਕਾਰੀ, ਨਿੱਜੀ, ਸੜਕੀ, ਰੇਲ, ਨਹਿਰੀ ਜਾਂ ਕੁਦਰਤੀ ਉਜਾੜ ਵਾਲੇ ਹੁੰਦੇ ਹਨ ਪੰਜਾਬ ਵਿਚ ਇਹੋ ਜਿਹੇ ਹਜ਼ਾਰਾਂ ਛੋਟੇ-ਵੱਡੇ ਜੰਗਲ ਹਨ ਕਈਆਂ ਵਿਚ ਜਾਨਵਰ ਹਨ, ਕਈਆਂ ਵਿਚ ਨਹੀਂ ਸਰਕਾਰੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਘੱਟੋ-ਘੱਟ 899 ਸਰਕਾਰੀ ਤੇ 871 ਨਿੱਜੀ ਜੰਗਲ ਹਨ ਲੁਧਿਆਣੇ ਵਿਚ ਸਭ ਤੋਂ ਵੱਧ 188 ਨਿੱਜੀ ਜੰਗਲ ਹਨ ਤੇ ਹੁਸ਼ਿਆਰਪੁਰ ਵਿਚ ਸਭ ਤੋਂ ਵੱਧ 137 ਸਰਕਾਰੀ ਜੰਗਲ ਹਨ ਜਲੰਧਰ ਜ਼ਿਲ੍ਹੇ ਵਿਚ ਸਭ ਤੋਂ ਵੱਧ 52,152 ਸੜਕੀ ਜੰਗਲ ਹਨ ਮਸਲਾ ਇਹ ਨਹੀਂ ਕਿ ਪੰਜਾਬ ਵਿਚ ਜੰਗਲ ਕਿੰਨੇ ਹਨ ਮਸਲਾ ਤਾਂ ਜੰਗਲਾਂ ਵਿਚ ਹੈ ਕੀ? ਬਹੁਤ ਸਾਰੇ ਜੰਗਲਾਂ ਵਿਚ ਚੋਰੀ ਹੁੰਦੀ ਹੈ ਕੀਮਤੀ ਕਿਸਮ ਦੇ ਰੁੱਖ ਲਾਏ ਨਹੀਂ ਜਾ ਰਹੇ ਦਵਾਈਆਂ ਵਾਲੀਆਂ ਜੜ੍ਹੀ ਬੂਟੀਆਂ ਨਾ-ਮਾਤਰ ਹਨ ਲੋੜ ਹੈ ਸਮਾਜਿਕ ਸੰਸਥਾਵਾਂ ਅੱਗੇ ਆਉਣ ਤੇ ਆਪੋ-ਆਪਣੇ ਇਲਾਕੇ ਵਿਚ ਵਾਰੀ ਸਿਰ ਜੰਗਲਾਂ ਦੀ ਸੰਭਾਲ ਕਰਨ ਦੇ ਸਾਰਾ ਸਾਲ ਉਪਰਾਲੇ ਆਪ ਕਰਨ ਸਰਕਾਰਾਂ ਨੇ ਤਾਂ ਆਪਣੀ ਮਨਮਰਜ਼ੀ ਕਰਨੀ ਹੁੰਦੀ ਹੈ ਲੋੜ ਤਾਂ ਸਾਡੀ ਹੈ ਕਿ ਸਾਨੂੰ ਸਾਹ ਲੈਣ ਜੋਗੀ ਸ਼ੁੱਧ ਹਵਾ ਮਿਲਦੀ ਰਹੇ।

E-mail : janmeja@gmail.com

ਬਾਸਮਤੀ ਦੇ ਬੀਜ ਅਤੇ ਪਨੀਰੀ ਦੀ ਕਰਕੇ ਸੋਧ, ਕਾਬੂ ਕਰੀਏ ਝੰਡਾ ਰੋਗ

ਬਾਸਮਤੀ ਝੋਨਾ ਪੰਜਾਬ ਸੂਬੇ ਦੀ ਇਕ ਨਿਰਯਾਤਯੋਗ ਫ਼ਸਲ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀ ਮੰਡੀ ਵਿਚ ਚੰਗਾ ਭਾਅ ਮਿਲਣ ਕਰਕੇ ਪਿਛਲੇ ਸਾਲਾਂ ਵਿਚ ਇਸ ਦੀ ਕਾਸ਼ਤ ਹੇਠ ਰਕਬਾ ਲਗਾਤਾਰ ਵਧ ਰਿਹਾ ਹੈ। ਪਿਛਲੇ ਸਾਲ 2019 ਵਿਚ ਭਾਰਤ ਨੇ 44.15 ਲੱਖ ਟਨ ਬਾਸਮਤੀ ਦਾ ਨਿਰਯਾਤ ਕੀਤਾ ਸੀ। ਪੰਜਾਬ ਵਿਚ ਸਾਲ 2019 ਦੌਰਾਨ ਬਾਸਮਤੀ ਹੇਠਾਂ 5.47 ਲੱਖ ਹੈਕਟੇਅਰ ਰਕਬਾ ਸੀ ਅਤੇ ਇਸ ਤੋਂ 19.64 ਲੱਖ ਟਨ ਬਾਸਮਤੀ ਪੈਦਾਵਾਰ ਹੋਈ। ਝੰਡਾ ਰੋਗ ਇਕ ਉੱਲੀ ਰਾਹੀਂ ਲੱਗਣ ਵਾਲਾ ਰੋਗ ਹੈ। ਬਿਮਾਰੀ ਵਾਲੇ ਬੀਜ ਦੀ ਵਰਤੋਂ ਕਰਨਾ ਇਸ ਰੋਗ ਦਾ ਮੁੱਖ ਕਾਰਨ ਬਣਦਾ ਹੈ। ਪੰਜਾਬ ਵਿਚ ਕਾਸ਼ਤ ਹੋਣ ਵਾਲੀਆਂ ਬਾਸਮਤੀ ਝੋਨੇ ਦੀਆਂ ਜ਼ਿਆਦਾਤਰ ਕਿਸਮਾਂ (ਪੂਸਾ ਬਾਸਮਤੀ 1121, ਪੂਸਾ ਬਾਸਮਤੀ 1509 ਆਦਿ) ਇਸ ਰੋਗ ਦਾ ਟਾਕਰਾ ਨਹੀਂ ਕਰ ਸਕਦੀਆਂ। ਇਸ ਰੋਗ ਦੇ ਵਧਣ ਦਾ ਇਹ ਵੀ ਇਕ ਕਾਰਨ ਹੈ। ਇਸ ਰੋਗ ਦੀ ਉੱਲੀ ਦੇ ਕਣ ਮੁੱਖ ਤੌਰ 'ਤੇ ਬੀਜ ਅਤੇ ਮਿੱਟੀ ਰਾਹੀਂ ਫੈਲਦੇ ਹਨ ਜਿਹੜੇ ਕਿ ਪਨੀਰੀ ਲਾਉਣ ਵੇਲੇ ਬੀਜ ਦੇ ਪੁੰਗਰਣ ਸਮੇਂ ਜੜ੍ਹਾਂ ਜਾਂ ਧਰਤੀ ਨਾਲ ਲੱਗਦੇ ਤਣੇ ਦੇ ਹਿੱਸੇ ਰਾਹੀਂ ਸਾਰੇ ਪੌਦੇ 'ਤੇ ਹਮਲਾ ਕਰ ਦਿੰਦੇ ਹਨ ਜਿਸ ਕਾਰਨ ਸ਼ੁਰੂ ਵਿਚ ਬੂਟੇ ਪੀਲੇ ਪੈ ਜਾਂਦੇ ਹਨ ਅਤੇ ਦੂਜਿਆਂ ਬੂਟਿਆਂ ਨਾਲੋਂ ਜ਼ਿਆਦਾ ਉੱਚੇ-ਲੰਬੇ ਹੋ ਜਾਂਦੇ ਹਨ। ਬਾਅਦ ਵਿਚ ਇਹ ਬੂਟੇ ਥੱਲੇ ਤੋਂ ਉੱਪਰ ਵੱਲ ਮੁਰਝਾ ਕੇ ਸੁੱਕ ਜਾਂਦੇ ਹਨ। ਬਿਮਾਰੀ ਵਾਲੇ ਬੂਟੇ ਜ਼ਮੀਨ ਉਪਰਲੀਆਂ ਪੋਰੀਆਂ ਤੋਂ ਜੜ੍ਹਾਂ ਬਣਾ ਲੈਂਦੇ ਹਨ। ਰੋਗੀ ਪੌਦੇ ਦੇ ਤਣੇ 'ਤੇ ਗੁਲਾਬੀ ਰੰਗ ਦੀ ਉੱਲੀ ਵੀ ਵੇਖੀ ਜਾ ਸਕਦੀ ਹੈ। ਕਈ ਵਾਰੀ ਬਿਮਾਰੀ ਵਾਲੇ ਬੂਟੇ ਪਨੀਰੀ ਵਿਚ ਹੀ ਛੋਟੇ ਰਹਿ ਜਾਂਦੇ ਹਨ ਅਤੇ ਬਾਅਦ ਵਿਚ ਸੁੱਕ ਜਾਂਦੇ ਹਨ। ਇਸ ਰੋਗ ਦੇ ਜੀਵਾਣੂੰ ਫ਼ਸਲ ਦਾ ਝਾੜ ਘਟਾਉਣ ਤੋਂ ਇਲਾਵਾ ਇਕ ਜ਼ਹਿਰੀਲਾ ਮਾਦਾ (ਮਾਈਕੋਟੋਕਸਿਨ) ਪੈਦਾ ਕਰਦੇ ਹਨ ਜੋ ਕਿ ਮਨੁੱਖਾਂ ਅਤੇ ਜਾਨਵਰਾਂ ਦੀ ਸਿਹਤ ਲਈ ਇਕ ਵੱਡਾ ਖਤਰਾ ਹੈ।
ਝੰਡਾ ਰੋਗ ਦੀ ਸੁਚੱਜੀ ਰੋਕਥਾਮ ਲਈ ਬਾਸਮਤੀ ਬੀਜਣ ਦੇ ਸਮੇਂ ਤੋਂ ਹੀ ਕੁਝ ਜ਼ਰੂਰੀ ਨੁਕਤੇ ਅਪਣਾਉਣੇ ਚਾਹੀਦੇ ਹਨ। ਪਹਿਲਾ ਨੁਕਤਾ ਇਹ ਕਿ ਰੋਗ ਬੀਜ ਰਾਹੀਂ ਆਉਂਦਾ ਹੈ। ਸੋ ਇਸ ਰੋਗ ਤੋਂ ਬਚਾਅ ਲਈ ਹਮੇਸ਼ਾ ਰੋਗ ਰਹਿਤ ਬੀਜ ਦੀ ਹੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਦੂਜਾ ਨੁਕਤਾ ਇਹ ਕਿ 8 ਕਿੱਲੋ ਸਿਹਤਮੰਦ ਅਤੇ ਨਰੋਏ ਬੀਜ ਦੀ ਚੋਣ ਕਰ ਕੇ ਪਨੀਰੀ ਬੀਜਣ ਤੋਂ ਪਹਿਲਾਂ ਜਾਂ ਬਾਸਮਤੀ ਦੀ ਸਿੱਧੀ ਬਿਜਾਈ ਕਰਨ ਤੋਂ ਪਹਿਲਾਂ ਇਸ ਬੀਜ ਨੂੰ 10 ਲਿਟਰ ਪਾਣੀ ਵਿਚ 10-12 ਘੰਟੇ ਲਈ ਡੁਬੋ ਲਉ ਅਤੇ ਫਿਰ ਟਰਾਈਕੋਡਰਮਾ ਹਾਰਜ਼ੀਐਨਮ ਦੇ ਨਾਲ 15 ਗ੍ਰਾਮ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਬੀਜ ਨੂੰ ਸੋਧ ਲਉ। ਇਸ ਸੋਧੇ ਹੋਏ ਬੀਜ ਨਾਲ ਤੁਸੀਂ ਬਾਸਮਤੀ ਦੀ ਸਿੱਧੀ ਬਿਜਾਈ ਵੀ ਕਰ ਸਕਦੇ ਹੋ ਜਾਂ ਪਨੀਰੀ ਬੀਜ ਸਕਦੇ ਹੋ। ਤੀਜਾ ਨੁਕਤਾ ਇਹ ਕਿ ਪਨੀਰੀ ਖੇਤ ਵਿਚ ਲਾਉਣ ਤੋਂ ਪਹਿਲਾਂ ਉਸ ਦੀਆਂ ਜੜ੍ਹਾਂ ਨੂੰ ਵੀ ਟਰਾਈਕੋਡਰਮਾ ਹਾਰਜ਼ੀਐਨਮ (15 ਗ੍ਰਾਮ ਪ੍ਰਤੀ ਲਿਟਰ ਪਾਣੀ ) ਦੇ ਘੋਲ ਵਿਚ 6 ਘੰਟੇ ਲਈ ਡੁਬੋ ਕੇ ਸੋਧਣਾ ਬਹੁਤ ਜ਼ਰੂਰੀ ਹੈ। ਅਕਸਰ ਕਿਸਾਨ ਬੀਜ ਦੀ ਸੋਧ ਤਾਂ ਕਰ ਲੈਂਦੇ ਹਨ ਪਰ ਪਨੀਰੀ ਦੀਆਂ ਜੜ੍ਹਾਂ ਦੀ ਸੋਧ ਨਹੀਂ ਕਰਦੇ ਜਿਸ ਕਰਕੇ ਇਸ ਰੋਗ 'ਤੇ ਚੰਗੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਦਾ। ਝੰਡਾ ਰੋਗ ਨੂੰ ਚੰਗੀ ਤਰ੍ਹਾਂ ਕਾਬੂ ਕਰਨ ਲਈ ਬੀਜ ਦੀ ਸੋਧ ਤੋਂ ਇਲਾਵਾ ਪਨੀਰੀ ਦੀਆਂ ਜੜ੍ਹਾਂ ਦੀ ਸੋਧ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਪਨੀਰੀ ਅਤੇ ਖੇਤ ਵਿਚੋਂ ਝੰਡਾ ਰੋਗ ਵਾਲੇ ਬੂਟੇ ਨਜ਼ਰ ਆਉਣ 'ਤੇ ਉਨ੍ਹਾਂ ਨੂੰ ਪੁੱਟ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਬਿਮਾਰੀ ਦੀ ਲਾਗ਼ ਨੂੰ ਘਟਾਇਆ ਜਾ ਸਕਦਾ ਹੈ।

ਪੌਦਾ ਰੋਗ ਵਿਭਾਗ
ਮੋਬਾਈਲ :94637-47280

ਅਮਰੂਦ ਦੇ ਫਲ ਦੀ ਮੱਖੀ ਦੀ ਰੋਕਥਾਮ

ਅਮਰੂਦ ਇਕ ਸਵਾਦੀ, ਪੌਸ਼ਟਿਕ ਅਤੇ ਗੁਣਕਾਰੀ ਫਲ ਹੈ ਜੋ ਕਿ ਆਪਣੇ ਗੁਣਾਂ ਕਰਕੇ ਜਾਣਿਆ ਅਤੇ ਖਾਦਾ ਜਾਂਦਾ ਹੈ। ਇਸ ਦੇ ਪੌਸ਼ਟਿਕ ਤੱਤ ਇਸ ਨੂੰ ਇਕ ਮਨਭਾਉਂਦਾ ਫਲ ਬਣਾ ਦਿੰਦੇ ਹਨ। ਇਹ ਵਿਟਾਮਿਨ ਭਰਪੂੁਰ ਫਲ ਹੈ ਜਿਸ ਵਿਚ ਵਿਟਾਮਿਨ ਸੀ, ਏ ਅਤੇ ਬੀ (ਰਾਈਬੋਫਲੋੇਵਿਨ) ਹੰਦੇ ਹਨ। ਇਸ ਵਿਚ ਕੈਲਸ਼ੀਅਮ, ਫਾਸਫੋਰਸ ਅਤੇ ਲੋਹੇ ਦੇ ਤੱਤ ਵੀ ਕਾਫ਼ੀ ਮਾਤਰਾ ਵਿਚ ਹੁੰਦੇ ਹਨ। ਅਮਰੂਦ ਵਿਚ ਐਂਟੀਔਕਸੀਡੈਂਟ ਅੰਸ਼ ਹੁੰਦੇ ਹਨ ਅਤੇ ਇਹ ਉੱਪਰਲੇ ਖੁੂਨ ਦੇ ਦਬਾਅ ਨੂੰ ਠੀਕ ਰੱਖਦਾ ਹੈ। ਸਰਦੀਆਂ ਵਾਲਾ ਫਲ ਗਰਮੀਆਂ ਨਾਲੋਂ ਬਿਹਤਰ ਹੁੰਦਾ ਹੈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਅਮਰੂਦ ਦੀ ਕਾਸ਼ਤ ਕੀਤੀ ਜਾਂਦੀ ਹੈ। ਪੰਜਾਬ ਵਿਚ ਅਮਰੂਦ ਹੇਠ 9142 ਹੈਕਟੇਅਰ ਰਕਬਾ ਹੈ, ਜਿਸ ਵਿਚੋਂ 206106 ਟਨ ਉਤਪਾਦਨ ਹੁੰਦਾ ਹੈ। ਬਹੁਤ ਘੱਟ ਸਾਂਭ-ਸੰਭਾਲ ਨਾਲ ਵੀ ਇਸ ਦੇ ਝਾੜ 'ਤੇ ਕਾਫ਼ੀ ਅਸਰ ਪੈਂਦਾ ਹੈ। ਗਰਮ ਰੁੱਤ ਦੀਆਂ ਫਲ ਵਾਲੀਆਂ ਸਾਰੀਆਂ ਫ਼ਸਲਾਂ ਉੱਪਰ ਫਲ ਦੀ ਮੱਖੀ ਦਾ ਹਮਲਾ ਹੁੰਦਾ ਹੈ ਪਰ ਬਰਸਾਤੀ ਅਮਰੂਦ ਦੀ ਫ਼ਸਲ ਨੂੰ ਇਹ ਸਭ ਤੋਂ ਜ਼ਿਆਦਾ ਨੁਕਸਾਨ ਕਰਦੀ ਹੈ। ਇਹ ਅਮਰੂਦ ਦਾ ਹਾਨੀਕਾਰਕ ਕੀੜਾ ਹੈ ਪਰ ਇਹ ਹੋਰ ਫ਼ਸਲਾਂ ਨੂੰ ਵੀ ਆਪਣੇ ਹਮਲੇ ਦਾ ਸ਼ਿਕਾਰ ਬਣਾਉਂਦਾ ਹੈ ਜਿਵੇ ਅੰਬ, ਆੜੂ, ਨਾਸ਼ਪਤੀ, ਕਿੰਨੂ ਆਦਿ। ਥੋੜ੍ਹੀ ਜਿਹੀ ਸਾਵਧਾਨੀ ਵਰਤ ਕੇ ਇਸ ਕੀੜੇ ਦੀ ਸੁਚੱਜੀ ਰੋਕਥਾਮ ਕੀਤੀ ਜਾ ਸਕਦੀ ਹੈ ਅਤੇ ਸਾਫ਼ ਸੁੱਥਰੇ ਫਲ ਦੇ ਨਾਲ-ਨਾਲ ਵਧੀਆ ਝਾੜ ਵੀ ਲਿਆ ਜਾ ਸਕਦਾ ਹੈ। ਫਲਾਂ ਦੇ ਰੰਗ ਬਦਲਣ ਸਮੇਂ ਫਲ ਦੀ ਮੱਖੀ ਨਰਮ ਛਿਲਕੇ 'ਤੇ ਆਂਡੇ ਦਿੰਦੀ ਹੈ। ਆਂਡਿਆਂ ਵਿਚੋਂ ਸੁੰਡੀਆਂ ਨਿਕਲ ਕੇ ਨਰਮ ਗੁੱਦਾ ਖਾਂਦੀਆਂ ਹਨ। ਕੀੜੇ ਦੀਆਂ ਸੁੰਡੀਆਂ ਚਿੱਟੇ ਰੰਗ ਦੀਆਂ ਹੁੰਦੀਆਂ ਹਨ। ਗਲੇ ਹੋਏ ਫਲ ਜ਼ਮੀਨ ਤੇ ਡਿਗ ਪੈਦੇ ਹਨ ਅਤੇ ਸੁੰਡੀਆਂ ਫਲਾਂ ਵਿਚੋਂ ਨਿਕਲ ਕੇ ਜ਼ਮੀਨ ਵਿਚ ਵੜ ਜਾਂਦੀਆਂ ਹਨ। ਹਮਲੇ ਵਾਲੇ ਫਲ ਖਾਣ ਜੋਗੇ ਨਹੀ ਰਹਿੰਦੇ। ਇਸ ਕੀੜੇ ਦਾ ਵਾਧਾ ਬੜੀ ਤੇਜ਼ੀ ਨਾਲ ਹੁੰਦਾ ਹੈ। ਹਮਲੇ ਵਾਲੇ ਫਲ ਧੱਸੇ ਹੋਏ ਤੇ ਕਾਲੇ ਹਰੀਆਂ ਮੋਰੀਆਂ ਵਾਲੇ ਦਿਸਦੇ ਹਨ। ਜਦ ਕੱਟ ਕੇ ਫਲ ਦੇਖੀਏ ਤਾਂ ਕੀੜੇ ਦੀਆਂ ਸੁੰਡੀਆਂ ਨਜ਼ਰ ਆਉਂਦੀਆਂ ਹਨ। ਖਰਾਬ ਫਲ ਗਲ ਕੇ ਹੇਠਾਂ ਡਿਗ ਪੈਂਦੇ ਹਨ। ਕੀੜੇ ਦੀਆ ਸੁੰਡੀਆਂ ਦਰੱਖਤ ਹੇਠਾਂ ਜ਼ਮੀਨ ਵਿਚ ਪਲਦੀਆਂ ਰਹਿੰਦੀਆਂ ਹਨ। ਕੁਝ ਸਮੇ ਬਾਅਦ ਪਿਊਪੇ ਵਿਚੋਂ ਮੱਖੀਆਂ ਬਣ ਕੇ ਉੱਡ ਜਾਂਦੀਆਂ ਹਨ।
ਹੇਠ ਲਿਖੇ ਉਪਾਅ ਕਰਨ ਨਾਲ ਫਲ ਦੀ ਮੱਖੀ ਦੀ ਸੁਚੱਜੀ ਰੋਕਥਾਮ ਕੀਤੀ ਜਾ ਸਕਦੀ ਹੈ।
* ਉਨ੍ਹਾਂ ਬਾਗ਼ਾਂ ਵਿਚ ਬਰਸਾਤ ਦੀ ਫ਼ਸਲ ਨਾ ਲਵੋ ਜਿੱਥੇ ਮੱਖੀ ਦਾ ਪਹਿਲਾਂ ਤੋਂ ਹਮਲਾ ਹੋਵੇ। * ਬੂਟੇ 'ਤੇ ਪੱਕੇ ਹੋਏ ਫਲ ਨਾ ਰਹਿਣ ਦਿਉ। * ਜ਼ਮੀਨ 'ਤੇ ਡਿੱਗੇ ਹੋਏ ਹਮਲੇ ਵਾਲੇ ਫਲ ਇਕੱਠੇ ਕਰ ਕੇ ਘੱਟੋ ਘੱਟ 2 ਫੁੱਟ ਡੂੰਘੇ ਦੱਬ ਦਿਉ ਤਾਂ ਜੋ ਪਿਊਪੇ ਵਿਚੋਂ ਮੱਖੀਆਂ ਨਾ ਨਿਕਲ ਸਕਣ। * ਫ਼ਸਲ ਦੀ ਤੁੜਾਈ ਤੋਂ ਬਾਅਦ ਬਾਗ਼ ਦੀ 4-6 ਸੈਂਟੀਮੀਟਰ ਤੱਕ ਹਲਕੀ ਕਲਟੀਵੇਟਰ ਨਾਲ ਵਹਾਈ ਕਰਨੀ ਚਾਹੀਦੀ ਹੈ ਤਾਂ ਜੋ ਮੱਖੀ ਦੀਆਂ ਸੁੰਡੀਆਂ ਨੰਗੀਆਂ ਹੋ ਕੇ ਮਰ ਜਾਣ। * ਫਲ ਦਾ ਪੂਰਾ ਅਕਾਰ ਬਣਨ ਵੇਲੇ ਅਤੇ ਰੰਗ ਬਦਲਣ ਤੋਂ ਪਹਿਲਾ ਚਿੱਟੇ ਰੰਗ ਦੇ ਲਿਫ਼ਾਫ਼ੇ ਚੜ੍ਹਾ ਕੇ ਫਲ ਦੀ ਕੁਆਲਟੀ ਅਤੇ ਗੁਣਵੱਤਾ ਵਧਾਈ ਜਾ ਸਕਦੀ ਹੈ ਅਤੇ ਖੇਤੀ ਰਸਾਇਣਾਂ ਤੋ ਬਚਿਆ ਜਾ ਸਕਦਾ ਹੈ।

 

-ਖੇਤਰੀ ਖੋਜ ਕੇਂਦਰ, ਕਪੂਰਥਲਾ
ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ।



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX