ਤਾਜਾ ਖ਼ਬਰਾਂ


ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਕੋਰੋਨਾ ਦੇ ਆਏ 26 ਨਵੇਂ ਮਾਮਲੇ
. . .  1 minute ago
ਫਤਿਹਗੜ੍ਹ ਸਾਹਿਬ, 14 ਅਗਸਤ (ਬਲਜਿੰਦਰ ਸਿੰਘ )- ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਨੇ ਬੜੀ ਤੇਜ਼ੀ ਨਾਲ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜਿਸ ਦੇ ਚੱਲਦਿਆਂ ਅੱਜ ਜ਼ਿਲ੍ਹੇ ਵਿਚ ਕੋਰੋਨਾ ਦੇ ਨਵੇਂ 26 ਮਾਮਲੇ ਸਾਹਮਣੇ ਆਉਣ ਨਾਲ ਲੋਕਾਂ ਦੇ ਵਿਚ ਸਹਿਮ ਤੇ ਦਹਿਸ਼ਤ ਦਾ ਮਾਹੌਲ...
ਜ਼ਿਲ੍ਹਾ ਸੰਗਰੂਰ 'ਚ ਅੱਜ ਕੋਰੋਨਾ ਨਾਲ ਹੋਈਆਂ ਚਾਰ ਮੌਤਾਂ
. . .  12 minutes ago
ਸੰਗਰੂਰ, 14 ਅਗਸਤ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਅੱਜ ਜ਼ਿਲ੍ਹੇ ਵਿਚ ਕੋਰੋਨਾ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਤਰ੍ਹਾਂ ਜ਼ਿਲ੍ਹੇ ਵਿਚ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਅੰਕੜਾ 48...
ਮਨਾਲੀ ਨੇੜੇ ਪੱਥਰ ਹੇਠਾਂ ਦੱਬ ਜਾਣ ਕਾਰਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਨੌਜਵਾਨ ਦੀ ਹੋਈ ਮੌਤ
. . .  17 minutes ago
ਸਮੁੰਦੜਾ, 14 ਅਗਸਤ (ਤੀਰਥ ਸਿੰਘ ਰੱਕੜ) - ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਧਮਾਈ ਦੇ ਇਕ ਨੌਜਵਾਨ ਦੀ ਹਿਮਾਚਲ ਪ੍ਰਦੇਸ਼ 'ਚ ਚੰਡੀਗੜ੍ਹ-ਮਨਾਲੀ ਕੌਮੀ ਮਾਰਗ 'ਤੇ ਖੜੇ ਕੈਂਟਰ 'ਤੇ ਪਹਾੜ ਤੋਂ ਡਿੱਗੇ ਭਾਰੀ ਪੱਥਰ ਹੇਠਾਂ ਦੱਬ ਜਾਣ ਨਾਲ ਮੌਤ ਹੋ ਗਈ। ਨੌਜਵਾਨ ਦੀ ਪਹਿਚਾਣ...
ਮਾਛੀਵਾੜਾ ਵਿਚ ਅੱਜ ਫਿਰ ਕੋਰੋਨਾ ਦੇ ਆਏ ਛੇ ਨਵੇਂ ਮਾਮਲੇ
. . .  24 minutes ago
ਮਾਛੀਵਾੜਾ ਸਾਹਿਬ, 14 ਅਗਸਤ (ਮਨੋਜ ਕੁਮਾਰ) - ਲਗਾਤਾਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਵਿਚ ਅੱਜ ਫਿਰ ਮਾਛੀਵਾੜਾ ਵਿਚ ਨਵੇਂ ਛੇ ਮਾਮਲੇ ਦਰਜ ਕੀਤੇ ਗਏ ਅਤੇ ਹੁਣ ਸ਼ਹਿਰ ਵਿਚ ਇਹ ਕੋਰੋਨਾ ਦੇ ਕੁੱਲ ਮਾਮਲੇ 55 ਤੱਕ ਪਹੁੰਚ ਗਏ ਹਨ। ਅੱਜ ਦੇ ਨਵੇਂ ਮਾਮਲਿਆ ਵਿਚ ਦੋ ਮਹਿਲਾਵਾਂ ਤੇ ਛੇ ਮਰਦ ਸ਼ਾਮਲ...
ਪਿੰਡ ਜੈਨਪੁਰ ਵਿਖੇ ਕੋਰੋਨਾ ਨੇ ਦਿੱਤੀ ਦਸਤਕ
. . .  56 minutes ago
ਮਜਾਰੀ/ਸਾਹਿਬਾ, 14 ਅਗਸਤ (ਨਿਰਮਲ ਜੀਤ ਸਿੰਘ ਚਾਹਲ) - ਪਿੰਡ ਜੈਨਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਕੋਰੋਨਾ ....
ਵਿਆਹੁਤਾ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਜੀਵਨ ਲੀਲਾ ਸਮਾਪਤ
. . .  1 minute ago
ਸੰਗਰੂਰ /ਲਹਿਰਾਗਾਗਾ, 14 ਅਗਸਤ (ਧੀਰਜ ਪਸ਼ੋਰੀਆ/ਸੂਰਜ ਭਾਨ ਗੋਇਲ)- ਪਿੰਡ ਘੋੜੇਨਬ ਵਿਖੇ ਇੱਕ ਵਿਆਹੁਤਾ ਔਰਤ ਵਲੋਂ ਜ਼ਹਿਰੀਲੀ....
ਜ਼ਿਲ੍ਹਾ ਫ਼ਿਰੋਜ਼ਪੁਰ 'ਚ ਕੋਰੋਨਾ ਨਾਲ ਪੀੜਤ ਇਕ ਮਹਿਲਾ ਦੀ ਹੋਈ ਮੌਤ
. . .  about 1 hour ago
ਫ਼ਿਰੋਜ਼ਪੁਰ, 14 ਅਗਸਤ (ਰਾਕੇਸ਼ ਚਾਵਲਾ)- ਕੋਰੋਨਾ ਵਾਇਰਸ ਨਾਲ ਪੀੜਤ ਇੱਕ 27 ਵਰ੍ਹਿਆਂ ਦੀ ਮਹਿਲਾ ਦੀ ਮੌਤ ਹੋ ....
ਜ਼ਿਲ੍ਹਾ ਬਰਨਾਲਾ 'ਚ ਐੱਸ.ਬੀ.ਆਈ ਬਰਾਂਚ ਭਦੌੜ ਦੇ ਮੈਨੇਜਰ ਤੇ ਫ਼ੀਲਡ ਅਫ਼ਸਰ ਨੂੰ ਹੋਇਆ ਕੋਰੋਨਾ
. . .  about 1 hour ago
ਭਦੌੜ, 14 ਅਗਸਤ (ਰਜਿੰਦਰ ਬੱਤਾ ਵਿਨੋਦ ਕਲਸੀ) - ਜ਼ਿਲ੍ਹਾ ਬਰਨਾਲਾ 'ਚ ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਭਦੌੜ ਦੇ ਮੈਨੇਜਰ....
ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਤਿੰਨ ਘੰਟਿਆਂ ਤੋਂ ਜਾਰੀ
. . .  about 1 hour ago
ਸੰਗਰੂਰ, 14 ਅਗਸਤ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ 'ਚ ਦਸਵੀਂ ਓਪਨ ਸਕੀਮ ਦੇ ਵਿਦਿਆਰਥੀਆਂ ਵਲੋਂ ਸਿਖਿਆ ਮੰਤਰੀ ਦੀ ਸੰਗਰੂਰ ਸਥਿਤ...
ਨੌਜਵਾਨ ਦੀ ਮੌਤ ਦੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕਰਵਾਉਣ ਲਈ ਪਰਿਵਾਰ ਵੱਲੋਂ ਧਰਨਾ ਸ਼ੁਰੂ
. . .  about 1 hour ago
ਬਰਨਾਲਾ/ਰੂੜੇਕੇ ਕਲਾਂ, 14 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)- ਪਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਪਿੰਡ ਧੂਰਕੋਟ ਦੇ ....
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਦੇ 8 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 14 ਅਗਸਤ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 8 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ....
ਟੈਂਪੂ ਪਲਟਣ ਕਾਰਨ ਇਕ ਔਰਤ ਦੀ ਮੌਤ, 20 ਔਰਤਾਂ ਗੰਭੀਰ ਰੂਪ 'ਚ ਜ਼ਖ਼ਮੀ
. . .  about 1 hour ago
ਭਦੌੜ, 14 ਅਗਸਤ (ਰਜਿੰਦਰ ਬੱਤਾ ਵਿਨੋਦ ਕਲਸੀ) - ਬਰਨਾਲਾ ਜ਼ਿਲ੍ਹਾ ਦੇ ਪਿੰਡ ਰਾਮਗੜ੍ਹ ਤੋਂ ਭਦੌੜ ਵਿਖੇ ਆ...
ਖਮਾਣੋਂ (ਫ਼ਤਿਹਗੜ੍ਹ ਸਾਹਿਬ) 'ਚ ਇਕੋ ਪਰਿਵਾਰ ਨਾਲ ਸੰਬੰਧਿਤ 5 ਮੈਂਬਰਾਂ ਸਮੇਤ 6 ਲੋਕਾਂ ਦੀ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਖਮਾਣੋਂ, 14 ਅਗਸਤ (ਮਨਮੋਹਣ ਸਿੰਘ ਕਲੇਰ)- ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਖਮਾਣੋਂ 'ਚ ਅੱਜ 6 ਕੋਰੋਨਾ ਵਾਇਰਸ ਤੋ...
ਪਿੰਡ ਭੁੱਲਾਰਾਈ ਵਿਖੇ ਦਿਨ ਦਿਹਾੜੇ 2 ਘਰਾਂ 'ਚ ਹੋਈ ਚੋਰੀ
. . .  about 2 hours ago
ਖਲਵਾੜਾ, 14 ਅਗਸਤ (ਮਨਦੀਪ ਸਿੰਘ ਸੰਧੂ)- ਜ਼ਿਲ੍ਹਾ ਕਪੂਰਥਲਾ ਦੇ ਪਿੰਡ ਭੁੱਲਾਰਾਈ ਵਿਖੇ ਦੋ ਘਰਾਂ 'ਚ ਦਿਨ-ਦਿਹਾੜੇ ਚੋਰੀ ਹੋਣ ਦਾ ਸ....
ਠੇਕਾ ਮੁਲਾਜ਼ਮਾਂ ਨੇ ਕਾਲੇ ਚੋਲੇ ਪਾ ਕੇ ਆਜ਼ਾਦੀ ਦਿਵਸ ਨੂੰ ਗੁਲਾਮੀ ਦਿਵਸ ਵਜੋਂ ਮਨਾਇਆ
. . .  about 2 hours ago
ਅਜਨਾਲਾ, 14 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਅੱਜ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ....
ਨਾਜਾਇਜ਼ ਸ਼ਰਾਬ ਫੜਨ ਗਈ ਪੁਲਿਸ ਪਾਰਟੀ ਦਾ ਵਿਰੋਧ ਕਰਨ ਤੇ ਹੱਥੋਂ ਪਾਈ ਹੋਣ ਵਾਲੇ 8 ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ
. . .  about 2 hours ago
ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ਤੇ ਪਟਵਾਰ ਯੂਨੀਅਨ ਅਤੇ ਡੀ.ਸੀ ਦਫ਼ਤਰ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
. . .  about 2 hours ago
ਅਜਨਾਲਾ, 14 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ ਅਜਨਾਲਾ ...
ਸਹਿਕਾਰਤਾ ਵਿਭਾਗ 'ਚ ਕਲਮ ਛੋੜ ਹੜਤਾਲ ਜਾਰੀ
. . .  about 3 hours ago
ਸੰਗਰੂਰ, 14 ਅਗਸਤ (ਧੀਰਜ ਪਸ਼ੋਰੀਆ)- ਮੰਗਾਂ ਨੂੰ ਲੈ ਕੇ ਪੂਰੇ ਪੰਜਾਬ 'ਚ 6 ਅਗਸਤ ਤੋਂ ਲਗਾਤਾਰ ਕਲਮ ਛੋੜ ਹੜਤਾਲ....
ਗ੍ਰਹਿ ਮੰਤਰਾਲੇ ਵੱਲੋਂ ਸੁਤੰਤਰਤਾ ਦਿਵਸ ਮੌਕੇ ਬਹਾਦਰੀ ਪੁਰਸਕਾਰਾਂ ਦਾ ਐਲਾਨ, ਸੂਚੀ ਜਾਰੀ
. . .  about 3 hours ago
ਨਵੀਂ ਦਿੱਲੀ, 14 ਅਗਸਤ- ਗ੍ਰਹਿ ਮੰਤਰਾਲੇ ਨੇ ਸੁਤੰਤਰਤਾ ਦਿਵਸ ਮੌਕੇ ਪੁਲਿਸ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਮੈਡਲ ਪੁਰਸਕਾਰਾਂ ....
ਗਹਿਲੋਤ ਸਰਕਾਰ ਨੇ ਵਿਧਾਨ ਸਭਾ 'ਚ ਵਿਸ਼ਵਾਸ ਪ੍ਰਸਤਾਵ ਦੇ ਲਈ ਸਪੀਕਰ ਨੂੰ ਦਿੱਤਾ ਨੋਟਿਸ
. . .  about 3 hours ago
ਜੈਪੁਰ, 14 ਅਗਸਤ- ਰਾਜਸਥਾਨ ਵਿਧਾਨਸਭਾ 'ਚ ਕਾਂਗਰਸ ਦੇ ਮੁੱਖ ਵ੍ਹਿਪ ਮਹੇਸ਼ ਜੋਸ਼ੀ ਨੇ ਵਿਸ਼ਵਾਸ ਪ੍ਰਸਤਾਵ ਦੇ ਲਈ ਸਪੀਕਰ...
ਪੁਲਿਸ ਨੇ ਘੁਮਾਣ ਦੇ ਨੇੜਲੇ ਪਿੰਡਾਂ 'ਚ ਤੜਕਸਾਰ ਫੜੀ ਵੱਡੀ ਮਾਤਰਾ 'ਚੋਂ ਨਾਜਾਇਜ਼ ਦੇਸੀ ਸ਼ਰਾਬ
. . .  about 3 hours ago
ਜਲੰਧਰ 'ਚ ਕੋਰੋਨਾ ਦੇ 27 ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 4 hours ago
ਜਲੰਧਰ, 14 ਅਗਸਤ (ਐਮ. ਐੱਸ. ਲੋਹੀਆ) - ਜਲੰਧਰ 'ਚ ਅੱਜ ਸਵੇਰੇ ਆਈਆਂ ਰਿਪੋਰਟਾਂ ਅਨੁਸਾਰ 27 ਹੋਰ ਵਿਅਕਤੀ....
ਵਿਦਿਆਰਥੀਆਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ
. . .  about 4 hours ago
ਸੰਗਰੂਰ, 14 ਅਗਸਤ (ਧੀਰਜ ਪਸ਼ੋਰੀਆ)- ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਸੰਗਰੂਰ ਪਹੁੰਚੇ 10ਵੀਂ ਜਮਾਤ ਓਪਨ ਸਕੀਮ ਦੇ ਵਿਦਿਆਰਥੀਆਂ ਵੱਲੋਂ ਸੰਗਰੂਰ ਸਥਿਤ ...
ਜ਼ਿਲ੍ਹਾ ਮਾਨਸਾ ਦੇ ਜੋਗਾ ਥਾਣੇ ਦੇ ਦੋ ਪੁਲਿਸ ਮੁਲਾਜ਼ਮ ਆਏ ਕੋਰੋਨਾ ਪਾਜ਼ੀਟਿਵ
. . .  about 4 hours ago
ਜੋਗਾ, 14 ਅਗਸਤ (ਹਰਜਿੰਦਰ ਸਿੰਘ ਚਹਿਲ) - ਜ਼ਿਲ੍ਹਾ ਮਾਨਸਾ ਅਧੀਨ ਆਉਂਦੇ ਸਿਵਲ ਹਸਪਤਾਲ ਜੋਗਾ ਵਿਖੇ ਕੋਰੋਨਾ ਟੈਸਟਿੰਗ ਹੋ ....
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕਾਲੇ ਚੋਲੇ ਪਾ ਕੇ ਦਿੱਤਾ ਮੰਗ ਪੱਤਰ
. . .  about 4 hours ago
ਲਹਿਰਾਗਾਗਾ, 14 ਅਗਸਤ (ਸੂਰਜ ਭਾਨ ਗੋਇਲ) - ਪੰਜਾਬ-ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਅੱਜ ਸਥਾਨਕ ਜੀ.ਪੀ.ਐਫ ਕੰਪਲੈਕਸ ...
ਹੋਰ ਖ਼ਬਰਾਂ..

ਲੋਕ ਮੰਚ

ਮੋਬਾਈਲ ਫੋਨ 'ਚ ਗਵਾਚਿਆ ਬਚਪਨ

ਦੋਸਤੋ, ਵਿਗਿਆਨ ਨੇ ਏਨੀ ਜ਼ਿਆਦਾ ਤਰੱਕੀ ਕਰ ਲਈ ਹੈ ਕਿ ਕਈ ਵਾਰ ਤਾਂ ਯਕੀਨ ਕਰਨਾ ਹੀ ਮੁਸ਼ਕਿਲ ਹੋ ਜਾਂਦਾ ਹੈ। ਸੰਸਾਰੀਕਰਨ ਨੇ ਹਰ ਇਕ ਵਸਤੂ ਨੂੰ ਬਹੁਤ ਨੇੜੇ ਲੈ ਆਂਦਾ ਹੈ। ਸਾਇੰਸ ਦੀ ਸਭ ਤੋਂ ਮਹੱਤਵਪੂਰਨ ਖੋਜ ਮੋਬਾਈਲ ਫੋਨ ਮੰਨੀ ਗਈ ਹੈ। ਇਕ ਜਗ੍ਹਾ ਤੋਂ ਦੂਜੀ ਜਗ੍ਹਾ ਬੈਠੇ ਵਿਅਕਤੀ ਨਾਲ ਝਟਪਟ ਹੀ ਗੱਲ ਹੋ ਜਾਂਦੀ ਹੈ। ਹੁਣ ਇੰਟਰਨੈੱਟ ਦੀਆਂ ਸਹੂਲਤਾਂ ਮਿਲਣ ਕਾਰਨ ਇਕ-ਦੂਜੇ ਨੂੰ ਮੋਬਾਈਲ ਰਾਹੀਂ ਦੇਖਿਆ ਵੀ ਜਾ ਸਕਦਾ ਹੈ। ਵੈਸੇ ਤਾਂ ਮੋਬਾਈਲ ਫੋਨ ਬਹੁਤ ਹੀ ਅਣਮੁੱਲੀ ਵਸਤੂ ਹੈ ਪਰ ਜੇਕਰ ਅਜਿਹੀ ਵਸਤੂ ਗ਼ਲਤ ਹੱਥਾਂ ਵਿਚ ਚਲੀ ਜਾਵੇ ਤਾਂ ਬੇਲੋੜੀ ਵਰਤੋਂ ਕੀਤੀ ਜਾਵੇ ਤਾਂ ਇਸ ਦੇ ਨਤੀਜੇ ਬਹੁਤ ਖ਼ਤਰਨਾਕ ਸਾਬਤ ਹੁੰਦੇ ਹਨ। ਅੱਜਕਲ੍ਹ ਸਕੂਲੀ ਬੱਚਿਆਂ ਵਿਚ ਮੋਬਾਈਲ ਫੋਨ ਦਾ ਰੁਝਾਨ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ। ਅੱਜ ਤੋਂ ਕੁਝ ਕੁ ਸਾਲ ਪਹਿਲਾਂ ਬੱਚੇ ਗਲੀਆਂ ਵਿਚ ਖੇਡਦੇ ਆਮ ਨਜ਼ਰ ਆਉਂਦੇ ਸਨ। ਬੱਚੇ ਗਲੀਆਂ ਵਿਚ ਟੋਲੀਆਂ ਬਣਾ ਕੇ ਘੁੰਮਦੇ, ਪਾਰਕਾਂ ਵਿਚ ਖੇਡਦੇ, ਜਿਸ ਨੂੰ ਦੇਖ ਕੇ ਬਹੁਤ ਚੰਗਾ ਪ੍ਰਤੀਤ ਹੁੰਦਾ। ਪਰ ਅੱਜਕਲ੍ਹ ਤਾਂ ਇਹ ਸਭ ਕਿਤੇ ਦੇਖਣ ਨੂੰ ਹੀ ਨਹੀਂ ਮਿਲਦਾ। ਇਸ ਤਰ੍ਹਾਂ ਲਗਦਾ ਹੈ ਕਿ ਜਿਵੇਂ ਬੱਚੇ ਅਲੋਪ ਹੀ ਹੋ ਚੁੱਕੇ ਹੋਣ। ਬਹੁਤ ਘੱਟ ਥਾਵਾਂ 'ਤੇ ਬੱਚੇ ਖੇਡਦੇ ਹੋਏ ਮਿਲਣਗੇ। ਇਹ ਬੱਚੇ ਸਾਨੂੰ ਨਜ਼ਰੀਂ ਜ਼ਰੂਰ ਆਉਂਦੇ ਹਨ ਪਰ ਉਨ੍ਹਾਂ ਨੇ ਹੱਥਾਂ ਵਿਚ ਡੱਬੀਆਂ ਜਿਹੀਆਂ (ਮੋਬਾਈਲ) ਚੁੱਕੀਆਂ ਹੋਣਗੀਆਂ ਅਤੇ ਉਸ ਵਿਚ ਉਂਗਲਾਂ ਮਾਰਦੇ ਨਜ਼ਰ ਆਉਂਦੇ ਹਨ। ਇਸ ਸਭ ਦਾ ਜ਼ਿੰਮੇਵਾਰ ਕੌਣ ਹੈ? ਉਹ ਕੰਪਨੀ ਜਿਸ ਨੇ ਮੋਬਾਈਲ ਫੋਨ ਬਣਾਇਆ? ਜਾਂ ਉਹ ਦੁਕਾਨ ਜਿਸ ਤੋਂ ਮੋਬਾਈਲ ਫੋਨ ਖਰੀਦਿਆ ਗਿਆ? ਨਹੀਂ, ਇਸ ਦੇ ਜ਼ਿੰਮੇਵਾਰ ਹਨ ਬੱਚੇ ਦੇ ਮਾਤਾ-ਪਿਤਾ। ਕਈ ਜਗ੍ਹਾ ਬੱਚੇ ਦੇ ਮਾਪੇ ਬੜਾ ਹੁੱਬ ਕੇ ਦੱਸਣਗੇ ਕਿ ਸਾਡੇ ਬੱਚੇ ਨੂੰ ਸਾਰਾ ਫੋਨ ਚਲਾਉਣਾ ਆਉਂਦਾ, ਜੋ ਮਰਜ਼ੀ ਪੁੱਛ ਲਓ ਇਹਨੂੰ ਸਾਰਾ ਪਤਾ। ਫਿਰ ਜਦੋਂ ਬੱਚੇ ਨੂੰ ਮੋਬਾਈਲ ਫੋਨ ਦੀ ਆਦਤ ਪੈ ਜਾਂਦੀ ਹੈ, ਫਿਰ ਸਕੂਲ ਜਾ ਕੇ ਅਧਿਆਪਕ ਨੂੰ ਕਹਿਣਗੇ, 'ਸਾਡਾ ਬੱਚਾ ਸਾਰਾ ਦਿਨ ਫੋਨ ਨੀਂ ਛੱਡਦਾ, ਸਾਰਾ ਦਿਨ ਫੋਨ ਨਾਲ ਲੱਗਿਆ ਰਹਿੰਦਾ।' ਦੱਸੋ ਹੁਣ ਅਧਿਆਪਕ ਕੀ ਕਰੇ? ਅਧਿਆਪਕ ਵੀ ਫਸ ਗਿਆ। ਗ਼ਲਤੀ ਕਿਸੇ ਦੀ, ਭੁਗਤਣ ਵਾਲਾ ਬੱਚਾ ਅਤੇ ਅਧਿਆਪਕ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਮੋਬਾਈਲ ਫੋਨਾਂ ਦੀਆਂ ਖਤਰਨਾਕ ਕਿਰਨਾਂ ਵੱਡਿਆਂ ਦੇ ਮੁਕਾਬਲੇ ਬੱਚਿਆਂ ਦੇ ਦਿਮਾਗ 'ਤੇ ਜਲਦੀ ਅਸਰ ਪਾਉਂਦੀਆਂ ਹਨ। ਅਮਰੀਕੀ ਸੰਸਥਾ ਐਫ.ਸੀ.ਸੀ. ਨੇ ਵੀ ਆਪਣੀ ਰਿਪੋਰਟ ਵਿਚ ਬੱਚਿਆਂ ਪ੍ਰਤੀ ਬਹੁਤ ਗੰਭੀਰ ਬਿਮਾਰੀਆਂ ਨੂੰ ਪੇਸ਼ ਕੀਤਾ ਹੈ। ਬੱਚਿਆਂ ਦੀ ਯਾਦਸ਼ਕਤੀ ਦਿਨੋ-ਦਿਨ ਘਟਦੀ ਜਾ ਰਹੀ ਹੈ। ਹੁਣ ਤਾਂ ਹਸਪਤਾਲਾਂ ਵਿਚ ਇਨ੍ਹਾਂ ਬਿਮਾਰੀਆਂ ਸਬੰਧੀ ਇਲਾਜ ਕਰਨ ਲਈ ਵਾਰਡ ਵੀ ਬਣਾਏ ਜਾ ਰਹੇ ਹਨ। ਇਸ ਲਈ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਜੇਕਰ ਅਸੀਂ ਬੱਚਿਆਂ ਦਾ ਬਚਪਨ ਹੀ ਨਹੀਂ ਸੰਭਾਲ ਸਕੇ ਤਾਂ ਭਵਿੱਖ ਵਿਚ ਤੰਦਰੁਸਤ ਨਾਗਰਿਕ ਕਿਥੋਂ ਲੱਭਾਂਗੇ?

-ਆਜ਼ਾਦ ਨਗਰ, ਨਿਊ ਸ਼ਿਮਲਾਪੁਰੀ, ਲੁਧਿਆਣਾ।
ਮੋਬਾ: 99143-21818


ਖ਼ਬਰ ਸ਼ੇਅਰ ਕਰੋ

ਪ੍ਰਦੂਸ਼ਣ ਦਾ ਸਭ ਤੋਂ ਘਾਤਕ ਰੂਪ : ਈ-ਕਚਰਾ

ਮੋਬਾਈਲ ਦੀ ਵਰਤੋਂ ਸਾਰੇ ਖੇਤਰਾਂ ਵਿਚ ਏਨੀ ਵਧ ਗਈ ਹੈ ਕਿ ਇਸ ਦਾ ਕਚਰਾ ਕਿੰਨਾ ਘਾਤਕ ਹੁੰਦਾ ਹੈ, ਇਸ ਦਾ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਿਲ ਹੈ। ਇਸ ਤਰ੍ਹਾਂ ਹੋਰ ਈ-ਕਚਰੇ ਨਾਲ ਜੁੜੀਆਂ ਹੋਈਆਂ ਵਸਤਾਂ ਜਿਵੇ ਇੰਟਰਨੈੱਟ ਤੇ ਹੋਰ ਬਿਜਲਈ ਸਾਧਨ ਜਦੋਂ ਬਿਲਕੁਲ ਨਕਾਰਾ ਹੋ ਜਾਂਦੇ ਹਨ ਤਾਂ ਇਹ ਇਕੱਠਾ ਹੋਇਆ ਕਚਰਾ ਜਿਸ ਨੂੰ ਈ-ਕਚਰਾ ਕਿਹਾ ਜਾਂਦਾ ਹੈ, ਇਸ ਨਾਲ ਸਾਡਾ ਜੀਵਨ ਹੋਰ ਪ੍ਰਦੂਸ਼ਿਤ ਹੁੰਦਾ ਹੈ। ਫਿਰ ਖਰਾਬ ਕੰਪਿਊਟਰ ਤੇ ਖਰਾਬ ਮੋਬਾਈਲ ਦੇ ਕਚਰੇ ਦੀ ਵਰਤੋਂ ਕਿਸ ਤ੍ਹਰਾਂ ਕੀਤੀ ਜਾਵੇ, ਇਸ ਬਾਰੇ ਸਾਡੇ ਵਿਗਿਆਨੀ ਫਿਕਰਮੰਦ ਹੋਣੇ ਲਾਜ਼ਮੀ ਹਨ। ਇਸ ਕਚਰੇ ਵਿਚ ਵਾਧਾ ਹੁਣ ਏਨਾ ਘਾਤਕ ਸਾਬਤ ਹੋਣਾ ਸ਼ੁਰੂ ਹੋ ਗਿਆ ਹੈ ਕਿ ਇਸ ਈ-ਕਚਰੇ ਤੇ ਬਿਜਲਈ-ਕਚਰੇ ਲਈ ਖਾਸ ਕਾਨੂੰਨ ਬਣਨੇ ਸ਼ੁਰੂ ਹੋ ਗਏ ਹਨ। ਇਸ ਈ-ਕਚਰੇ ਨੂੰ ਆਮ ਕੂੜੇ ਦੇ ਢੇਰ 'ਤੇ ਸੁੱਟ ਦੇਣਾ ਬਹੁਤ ਘਾਤਕ ਸਿੱਧ ਹੋਇਆ ਹੈ। ਇਸ ਤੋਂ ਪਹਿਲਾਂ ਈ-ਕਚਰੇ ਦਾ ਖਾਤਮਾ ਕਰਨ ਲਈ ਇਸ ਨੂੰ ਹੋਰ ਪਲਾਸਟਿਕ ਦੀਆਂ ਵਸਤਾਂ ਵਾਂਗ ਕਬਾੜ ਵਿਚ ਵੇਚਣ ਦੀ ਰਵਾਇਤ ਸੀ ਪਰ ਜਦੋਂ ਇਸ ਦੀਆਂ ਧਾਤਾਂ ਵਿਚੋਂ ਘਾਤਕ ਨਤੀਜੇ ਸਾਹਮਣੇ ਆਏ ਤਾਂ ਸਰਕਾਰ ਇਸ ਸਬੰਧੀ ਚੌਕਸ ਹੋ ਗਈ। ਜਦੋਂ ਇਸ ਨੂੰ ਤੋੜਨ ਵੇਲੇ ਘਾਤਕ ਬਿਜਲਈ ਰੌਸ਼ਨੀ ਧਾਤਾਂ ਨਿਕਲੀਆਂ ਤਾਂ ਇਸ ਨਾਲ ਖਤਰਨਾਕ ਬਿਮਾਰੀਆਂ ਦੇ ਫੈਲਣ ਦਾ ਡਰ ਹਰ ਥਾਂ 'ਤੇ ਫੈਲਣਾ ਸ਼ੁਰੂ ਹੋ ਗਿਆ। ਵਿਗਿਆਨੀਆਂ ਦਾ ਇਹ ਮਤ ਸਾਹਮਣੇ ਆਇਆ ਕਿ ਇਸ ਨੂੰ ਪਲਾਂਟ ਬਣਾ ਕੇ ਵਿਗਿਆਨਕ ਢੰਗ ਨਾਲ ਖਤਮ ਕਰਨਾ ਹੀ ਠੀਕ ਹੈ। ਸਰਕਾਰ ਨੇ ਜਦੋਂ ਸਮਾਜ ਵਿਚ ਇਸ ਦੇ ਮਾਰੂ ਪ੍ਰਭਾਵਾਂ ਨੂੰ ਦੇਖਿਆ ਤਾਂ ਵੱਖੋ-ਵੱਖਰੇ ਅਦਾਰਿਆਂ ਨੂੰ ਇਸ ਕਚਰੇ ਨੂੰ ਸਾਂਭਣ ਦੇ ਪੰਜਾਬ ਸਰਕਾਰ ਵਲੋਂ ਨੋਟਿਸ ਜਾਰੀ ਕੀਤੇ ਗਏ। ਅਸੀਂ ਇਹ ਸਵੀਕਾਰ ਕਰਦੇ ਹਾਂ ਕਿ ਪਲਾਸਟਿਕ ਨੂੰ ਪੂਰੀ ਤਰਾਂ ਖਤਮ ਨਹੀਂ ਕੀਤਾ ਜਾ ਸਕਦਾ, ਇਸ ਦੀ ਗਲੀ-ਸੜੀ ਹੋਈ ਰਹਿੰਦ-ਖੂੰਹਦ ਸਦਾ ਸਾਨੂੰ ਪ੍ਰੇਸ਼ਾਨ ਕਰਦੀ ਰਹਿੰਦੀ ਹੈ, ਇਥੋਂ ਤੱਕ ਕਿ ਪਸ਼ੂ ਵੀ ਇਸ ਪਲਾਸਟਿਕ ਨੂੰ ਪਚਾ ਨਹੀਂ ਸਕਦੇ। ਪਰ ਜ਼ਰਾ ਇਹ ਸੋਚੋ ਕਿ ਬਿਜਲਈ ਧਾਤਾਂ ਕਿੰਨੀਆਂ ਘਾਤਕ ਸਾਬਤ ਹੋ ਸਕਦੀਆਂ ਹਨ। ਇਸ ਨੂੰ ਜੜ੍ਹ ਤੋਂ ਹੀ ਖਤਮ ਕਰਨ ਲਈ ਵਿਗਿਆਨਕ ਅਗਵਾਈ ਸਹੀ ਰਸਤਾ ਹੈ। ਇਸ ਈ-ਕਚਰੇ ਨੂੰ ਦੂਰ ਕਰਨ ਲਈ ਪਹਿਲਾਂ ਪਲਾਸਟਿਕ ਨੂੰ ਅਲੱਗ ਕੀਤਾ ਜਾਂਦਾ ਹੈ, ਫਿਰ ਧਾਤਾਂ ਦੀ ਵਾਰੀ ਆਉਂਦੀ ਹੈ। ਕੁਝ ਵਿਗਿਆਨੀਆਂ ਦਾ ਇਹ ਵਿਚਾਰ ਵੀ ਬਹੁਤ ਮਹੱਤਵਪੂਰਨ ਹੈ ਕਿ ਈ-ਕਚਰੇ ਦੀ ਰੀਸਾਈਕਲਿੰਗ ਕਰਨਾ ਵੀ ਇਕ ਕਾਰਗਰ ਸਾਧਨ ਹੈ ਪਰ ਪਲਾਸਟਿਕ ਦੀ ਰੀਸਾਈਕਲ ਲਈ ਮਹਿੰਗੀ ਮਸ਼ੀਨਰੀ ਦੀ ਲੋੜ ਹੈ। ਸਰਕਾਰੀ ਅੰਕੜੇ ਮੁਤਾਬਕ 40 ਟਨ ਕੂੜਾ ਈ-ਕਚਰੇ ਦਾ ਇਕੱਠਾ ਹੋ ਗਿਆ ਹੈ। ਇਹ ਸਾਰਾ ਕਚਰਾ ਸਰਕਾਰੀ ਤੇ ਨਿੱਜੀ ਅਦਾਰਿਆਂ ਵਲੋਂ ਪੈਦਾ ਕੀਤਾ ਜਾ ਰਿਹਾ ਹੈ। ਇਹ ਈ-ਕਚਰਾ ਹੁਣ ਸਰਕਾਰਾਂ ਲਈ ਇਕ ਵੱਡੀ ਚੁਣੌਤੀ ਹੈ। ਸਾਰੇ ਵੱਡੇ ਅਦਾਰੇ, ਸਿੱਖਿਆ ਸੰਸਥਾਵਾਂ, ਸਰਕਾਰੀ ਦਫਤਰ, ਹਸਪਤਾਲਾਂ ਦਾ ਈ-ਕਚਰਾ ਪਲਾਂਟ 'ਤੇ ਭੇਜਣ ਦੀ ਹਦਾਇਤ ਕੀਤੀ ਗਈ ਹੈ। ਇਸ ਕੰਮ ਦੀ ਨਿਗਰਾਨੀ ਕਰਨ ਲਈ ਈ-ਕਚਰੇ ਲਈ ਹੋਰ ਤਕਨੀਕੀ ਮਾਹਿਰਾਂ ਤੇ ਨਿਗਰਾਨੀ ਲਈ ਨੋਡਲ ਅਫਸਰਾਂ ਦੀ ਲੋੜ ਹੈ। ਇਸ ਨੂੰ ਸਾਂਭਣਾ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ। ਜੋ ਲੋਕ ਵੱਡੀਆਂ ਸੰਸਥਾਵਾਂ ਚਲਾਉਂਦੇ ਹਨ, ਉਹ ਆਪ ਪਲਾਂਟ ਲਗਾ ਕੇ ਇਸ ਨੂੰ ਸਾਂਭਣ, ਇਸ ਵਿਚ ਹੀ ਬਿਹਤਰੀ ਹੈ।

-274-ਏ.ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ।
ਮੋਬਾ: 98152-55295

ਧਾਰਮਿਕ ਸਥਾਨਾਂ 'ਤੇ ਵੱਜ ਰਹੇ ਸਪੀਕਰ

ਧਾਰਮਿਕ ਸਥਾਨਾਂ ਅਤੇ ਸਾਡੇ ਆਪਣੇ ਘਰਾਂ ਵਿਚ ਵੱਜ ਰਹੇ ਉੱਚੀ ਆਵਾਜ਼ ਵਿਚ ਸਪੀਕਰਾਂ ਨੇ ਜਿਊਣਾ ਦੁਸ਼ਵਾਰ ਕੀਤਾ ਹੋਇਆ ਹੈ। ਪੰਜਾਬ ਦੇ ਪਿੰਡਾਂ, ਸ਼ਹਿਰਾਂ ਵਿਚ ਧਾਰਮਿਕ ਸਥਾਨਾਂ ਦੀ ਗਿਣਤੀ ਬਹੁਤ ਵਧ ਗਈ ਹੈ। ਇਨ੍ਹਾਂ ਸਥਾਨਾਂ 'ਤੇ ਸਵੇਰੇ 3-4 ਵਜੇ ਉੱਚੀ-ਉੱਚੀ ਆਵਾਜ਼ ਵਿਚ ਸਪੀਕਰ ਲਾ ਦਿੱਤੇ ਜਾਂਦੇ ਹਨ। ਇਨ੍ਹਾਂ ਧਾਰਮਿਕ ਸਥਾਨਾਂ ਦੇ ਪ੍ਰਬੰਧਕ ਕਦੇ ਇਹ ਸੋਚਣ ਦਾ ਯਤਨ ਨਹੀਂ ਕਰਦੇ ਕਿ ਹੋ ਸਕਦਾ ਇਸ ਸਮੇਂ ਕੋਈ ਬੱਚਾ ਪੜ੍ਹ ਰਿਹਾ ਹੋਵੇ ਜਾਂ ਕੋਈ ਬਿਮਾਰ ਜਿਹੜਾ ਸਾਰੀ ਰਾਤ ਤਕਲੀਫ ਵਿਚ ਰਿਹਾ ਹੋਵੇ, ਉਹ ਕੁਝ ਪਲ ਦੀ ਨੀਂਦ ਲੈ ਰਿਹਾ ਹੋਵੇ। ਇਹ ਧਾਰਮਿਕ ਸਥਾਨ ਵੱਖ-ਵੱਖ ਧਰਮਾਂ ਨਾਲ ਸਬੰਧਤ ਹੋ ਸਕਦੇ ਹਨ। ਜੇਕਰ ਕੋਈ ਵਿਅਕਤੀ ਆਪਣੇ ਘਰ ਵਿਚ ਪਾਠ-ਪੂਜਾ ਆਦਿ ਕਰਵਾਉਂਦਾ ਹੈ ਤਾਂ ਉੱਚੀ-ਉੱਚੀ ਆਵਾਜ਼ ਵਿਚ ਦੇਰ ਰਾਤ ਤੱਕ ਸਪੀਕਰ ਵੱਜਦਾ ਰਹਿੰਦਾ ਹੈ। ਉਸ ਘਰ ਦੇ ਲੋਕ ਤਾਂ ਅਗਲੇ ਦਿਨ ਕੰਮ ਖ਼ਤਮ ਕਰਕੇ ਆਰਾਮ ਕਰ ਸਕਦੇ ਹਨ ਪਰ ਜਿਹੜੇ ਆਂਢ-ਗੁਆਂਢ ਦੇ ਲੋਕਾਂ ਨੇ ਆਪਣੇ ਕੰਮ 'ਤੇ ਜਾਣਾ ਹੁੰਦਾ ਹੈ, ਉਨ੍ਹਾਂ ਨਾਲ ਕੀ ਵਾਪਰਦਾ ਹੈ, ਇਹ ਕੋਈ ਨਹੀਂ ਸੋਚਦਾ। ਕੀ ਧਰਮ ਸਾਨੂੰ ਇਹ ਸਿੱਖਿਆ ਦਿੰਦਾ ਹੈ ਕਿ ਕਿਸੇ ਨੂੰ ਕਸ਼ਟ ਦਿਓ? ਜੇਕਰ ਕੋਈ ਇਸ ਸਬੰਧੀ ਕਿਸੇ ਧਾਰਮਿਕ ਸੰਸਥਾ ਨੂੰ ਬੇਨਤੀ ਕਰਦਾ ਹੈ ਕਿ ਆਵਾਜ਼ ਘੱਟ ਕਰ ਲਈ ਜਾਵੇ ਤਾਂ ਅੱਗਿਓਂ ਇਹ ਆਮ ਹੀ ਸੁਣਨ ਨੂੰ ਮਿਲ ਜਾਂਦਾ ਹੈ ਕਿ ਜਿਹੜਾ ਵਿਆਹ ਵਾਲੇ ਘਰ ਵਿਚ ਡੀ.ਜੇ. ਵੱਜ ਰਿਹਾ ਹੈ, ਪਹਿਲਾਂ ਉਹ ਬੰਦ ਕਰਵਾਓ। ਜੇਕਰ ਵਿਆਹ ਵਾਲੇ ਉੱਚੀ ਆਵਾਜ਼ ਵਿਚ ਡੀ.ਜੇ. ਲਾ ਕੇ ਗ਼ਲਤ ਕੰਮ ਕਰ ਰਹੇ ਹਨ ਤਾਂ ਕੀ ਸਾਨੂੰ ਉਨ੍ਹਾਂ ਦੀ ਰੀਸ ਕਰਨੀ ਚਾਹੀਦੀ ਹੈ? ਜੇਕਰ ਇਨ੍ਹਾਂ ਸਪੀਕਰਾਂ ਦੀ ਆਵਾਜ਼ ਦਾ ਕੋਈ ਅਸਰ ਹੋਇਆ ਹੁੰਦਾ ਤਾਂ ਸਾਡੇ ਸਮਾਜ ਵਿਚੋਂ ਰਿਸ਼ਵਤਖੋਰੀ, ਹੇਰਾਫੇਰੀ, ਅਸਹਿਣਸ਼ੀਲਤਾ ਆਦਿ ਅਲਾਮਤਾਂ ਖ਼ਤਮ ਹੋ ਚੁੱਕੀਆਂ ਹੁੰਦੀਆਂ। ਚੰਡੀਗੜ੍ਹ ਵਿਚ ਕੋਈ ਧਾਰਮਿਕ ਸਥਾਨ ਉੱਚੀ ਆਵਾਜ਼ ਵਿਚ ਸਪੀਕਰ ਨਹੀਂ ਲਾ ਸਕਦਾ। ਸਾਨੂੰ ਇਸ ਪ੍ਰਤੀ ਗੰਭੀਰ ਹੋ ਕੇ ਸੋਚਣ ਦੀ ਲੋੜ ਹੈ। ਮਹਾਂਪੁਰਸ਼ਾਂ ਦੀਆਂ ਸਿੱਖਿਆਵਾਂ ਤਾਂ ਅਸੀਂ ਬਹੁਤ ਪਿੱਛੇ ਛੱਡ ਆਏ ਹਾਂ। ਦੁੱਖ ਦੀ ਗੱਲ ਇਹ ਹੈ ਕਿ ਸਾਰੀਆਂ ਸਰਕਾਰਾਂ ਨੇ ਸਿਰਫ ਉਹ ਕੰਮ ਕਰਨਾ ਹੁੰਦਾ ਹੈ, ਜਿਸ ਨਾਲ ਵੋਟ ਬੈਂਕ ਵਧੇ। ਲੋਕਾਂ ਦੀ ਤਕਲੀਫ ਨੂੰ ਮਹਿਸੂਸ ਕਰਨਾ ਤੇ ਤਕਲੀਫ ਵਿਚੋਂ ਕੱਢਣਾ ਆਦਿ ਨਹੀਂ। ਜੇ ਪੰਜਾਬ ਵਿਚ ਵੱਧ ਤੋਂ ਵੱਧ ਰੁੱਖ ਲਗਾਏ ਜਾਣ, ਇਨ੍ਹਾਂ ਸਪੀਕਰਾਂ ਦੀਆਂ ਆਵਾਜ਼ਾਂ 'ਤੇ ਪਾਬੰਦੀ ਲਗਾਈ ਜਾਵੇ ਅਤੇ ਟ੍ਰੈਫਿਕ ਵਿਚ ਸੁਧਾਰ ਕਰ ਲਏ ਜਾਣ ਤਾਂ ਸਾਡਾ ਪੰਜਾਬ ਵੀ ਵਿਦੇਸ਼ ਤੋਂ ਘੱਟ ਨਹੀਂ ਹੋਵੇਗਾ।

-ਪਿੰਡ ਤੇ ਡਾਕ: ਕਲੇਰ ਕਲਾਂ (ਗੁਰਦਾਸਪੁਰ)। ਮੋਬਾ: 99145-38888

ਅਲੋਪ ਹੋ ਰਿਹਾ ਪੰਜਾਬੀ ਸੱਭਿਆਚਾਰ

ਪੱਛਮ ਦੇ ਪ੍ਰਭਾਵ ਨੇ ਸਾਡੇ ਸੱਭਿਆਚਾਰ ਨੂੰ ਬਦਲ ਕੇ ਰੱਖ ਦਿੱਤਾ ਹੈ। ਪੰਜਾਬ ਦੀ ਅਮੀਰ ਸੱਭਿਅਤਾ ਦੀਆਂ ਅਨੇਕਾਂ ਵਰਤੋਂ ਵਾਲੀਆਂ ਨਿਸ਼ਾਨੀਆਂ ਹੁਣ ਸਾਡੇ ਸੱਭਿਆਚਾਰ ਦੇ ਖ਼ਜ਼ਾਨੇ ਵਿਚੋਂ ਅਲੋਪ ਹੁੰਦੀਆਂ ਜਾ ਰਹੀਆਂ ਹਨ। ਲੋਕ ਸਾਰੰਗੀਆਂ, ਅਲਗੋਜ਼ੇ, ਅਖਾੜੇ, ਝੂਮਰ, ਸੰਮੀ, ਫੁਲਕਾਰੀਆਂ, ਚਰਖੇ, ਪੱਖੀਆਂ, ਖੂਹਾਂ, ਲੋਕ-ਗੀਤਾਂ, ਪਹਿਰਾਵੇ, ਖਾਣ-ਪੀਣ ਆਦਿ ਨਾਲੋਂ ਨਿੱਖੜਦੇ ਜਾ ਰਹੇ ਹਨ। ਅਸੀਂ ਦਿਨੋ-ਦਿਨ ਕੰਮਾਂ ਵਿਚ ਰੁੱਝੇ ਹੋਣ ਕਰਕੇ ਆਪ ਹੀ ਆਪਣੀਆਂ ਸਹੂਲਤਾ ਲਈ ਸੱਭਿਆਚਾਰ ਨੂੰ ਭੁੱਲ ਰਹੇ ਹਾਂ। ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਬਰਗਰ, ਨੂਡਲਸ, ਪੀਜ਼ੇ ਵਰਗੀਆਂ ਚੀਜ਼ਾਂ ਖਾ ਕੇ ਘਰੋਂ ਪੈਸੇ ਲਗਾ ਕੇ ਬਿਮਾਰੀ ਨੂੰ ਸੱਦਾ ਦੇ ਰਹੀ ਹੈ। ਜੇ ਗੱਲ ਕਰੀਏ ਫੁਲਕਾਰੀ, ਖੂਹ, ਟਿੰਡਾਂ, ਪਿੱਤਲ ਦੇ ਭਾਂਡੇ, ਦਰੀਆਂ, ਖੇਸ ਤੇ ਪੱਖੀਆਂ ਆਦਿ ਦੀ ਤਾਂ ਅੱਜਕਲ੍ਹ ਦੇ ਬੱਚਿਆਂ ਨੂੰ ਇਨ੍ਹਾਂ ਚੀਜ਼ਾਂ ਦੇ ਨਾਂਅ ਤੱਕ ਨਹੀਂ ਪਤਾ। ਮਨੁੱਖੀ ਜੀਵਨ ਵਿਚ ਤਕਨੀਕੀ ਵਿਕਾਸ ਨੇ ਜਿੱਥੇ ਇਕ ਪਾਸੇ ਜੀਵਨ ਸੌਖਾ ਕੀਤਾ ਹੈ, ਉਥੇ ਕੁਦਰਤ ਤੋਂ ਮਨੁੱਖ ਦੀ ਦੂਰੀ ਵੀ ਵਧਾ ਦਿੱਤੀ ਹੈ। ਮਸ਼ੀਨੀ ਯੁੱਗ ਆਉਣ ਦੇ ਨਾਲ ਏ.ਸੀ. ਵਿਚ ਰਹਿਣ ਵਾਲੇ ਬੱਚਿਆਂ ਨੂੰ ਪੱਖੀਆਂ ਬਾਰੇ ਕਿੱਥੋਂ ਪਤਾ ਹੋਵੇਗਾ? ਨਵੀਂ ਤਕਨਾਲੋਜੀ ਦੇ ਆਉਣ ਨਾਲ ਪੱਖੀ ਵੀ ਹੁਣ ਸਾਡੇ ਜੀਵਨ ਵਿਚੋਂ ਲਗਪਗ ਅਲੋਪ ਹੀ ਹੈ। ਡਿਨਰ ਸੈੱਟ ਤੇ ਵਧੀਆਂ ਭਾਂਡਿਆਂ ਦੀ ਵਰਤੋਂ ਘਰ ਵਿਚ ਹੋਣ ਨਾਲ ਉਹ ਪਿੱਤਲ ਦੇ ਭਾਂਡਿਆਂ ਨੂੰ ਕਿਉਂ ਪੁੱਛਣਗੇ? ਸਰਦੀਆਂ ਵਿਚ ਕਮਰਿਆਂ ਵਿਚ ਹੀਟਰ ਹੋਣਗੇ, ਗਰਮ ਕੰਬਲ ਹੋਣਗੇ ਤੇ ਖੇਸਾਂ ਦੀ ਪਛਾਣ ਕਿੱਥੋਂ ਹੋਵੇਗੀ? ਅੱਜਕਲ੍ਹ ਦੇ ਬੱਚਿਆਂ ਨੂੰ ਇਨ੍ਹਾਂ ਤੋਂ ਇਲਾਵਾ ਕਣਕ ਦੇ ਸਿੱਟਿਆਂ ਤੱਕ ਦਾ ਪਤਾ ਨਹੀਂ ਹੈ। ਹੁਣ ਗੱਲ ਕਰੀਏ ਮਾਂ-ਬੋਲੀ ਦੀ, ਲੋਕ ਆਪਣੀ ਮਾਂ-ਬੋਲੀ ਨੂੰ ਦਿਨੋ-ਦਿਨ ਵਿਸਾਰਦੇ ਜਾ ਰਹੇ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਮਾਂ-ਬੋਲੀ ਨਾਲ ਜੋੜੀ ਰੱਖਣ, ਤਾਂ ਹੀ ਬੱਚਿਆਂ ਵਿਚ ਮਾਂ-ਬੋਲੀ ਪ੍ਰਤੀ ਹੀਣ ਭਾਵਨਾ ਪੈਦਾ ਨਹੀਂ ਹੋਵੇਗੀ। ਮਾਂ-ਬੋਲੀ ਦੇ ਨਾਲ-ਨਾਲ ਸਾਡੇ ਰਹਿਣ-ਸਹਿਣ, ਪਹਿਰਾਵੇ ਅਤੇ ਖੇਡਾਂ ਵਿਚ ਵੀ ਬਦਲਾਅ ਆ ਗਿਆ ਹੈ। ਅਜੋਕੇ ਸਮੇਂ ਵਿਚ ਬੱਚਿਆਂ, ਨੌਜਵਾਨਾਂ ਨੂੰ ਚੋਪੜ, ਕੋਟਲਾ ਛਪਾਕੀ, ਗੁੱਲੀ-ਡੰਡਾ ਵਰਗੀਆਂ ਖੇਡਾਂ ਬਾਰੇ ਕੁਝ ਵੀ ਪਤਾ ਨਹੀਂ ਹੈ। ਪੁਰਾਤਨ ਯੁੱਗ ਦੇ ਪਹਿਰਾਵੇ ਤੇ ਆਧੁਨਿਕ ਯੁੱਗ ਦੇ ਪਹਿਰਾਵੇ ਵਿਚ ਢੇਰ ਸਾਰਾ ਅੰਤਰ ਆ ਗਿਆ ਹੈ। ਅਜੋਕੇ ਸਮੇਂ ਵਿਚ ਲੋੜ ਹੈ ਜਾਗਰੂਕਤਾ ਦੀ, ਕਿਉਂਕਿ ਆਧੁਨਿਕ ਬਦਲਾਅ ਨੇ ਸਾਡੇ ਸੱਭਿਆਚਾਰ ਦੀ ਮਹੱਤਤਾ ਨੂੰ ਘਟਾ ਦਿੱਤਾ ਹੈ। ਜੇ ਅਸੀਂ ਆਪਣੇ ਸੱਭਿਆਚਾਰ ਨੂੰ ਆਉਣ ਵਾਲੀ ਪੀੜ੍ਹੀ ਨੂੰ ਸੌਂਪਣਾ ਚਾਹੁੰਦੇ ਹਾਂ ਤਾਂ ਜ਼ਰੂਰੀ ਹੈ ਕਿ ਸੱਭਿਆਚਾਰ ਨਾਲ ਸਬੰਧਤ ਪ੍ਰਦਰਸ਼ਨੀਆਂ ਲਗਾਈਆ ਜਾਣ। ਸਰਕਾਰ ਨੂੰ ਚਾਹੀਦਾ ਹੈ ਕਿ ਬੱਚਿਆਂ ਦੀ ਮੁੱਢਲੀ ਸਿੱਖਿਆ ਮਾਂ-ਬੋਲੀ ਵਿਚ ਦੇਵੇ। ਸੰਸਾਰ ਭਰ ਦੇ ਵਿਦਵਾਨ ਮੰਨਦੇ ਹਨ ਕਿ ਬੱਚੇ ਦੀ ਸ਼ਖ਼ਸੀਅਤ ਦਾ ਤਾਂ ਹੀ ਸਹੀ ਵਿਕਾਸ ਹੋਵੇਗਾ, ਜੇ ਉਨ੍ਹਾਂ ਦੀ ਮੁੱਢਲੀ ਸਿੱਖਿਆ ਮਾਂ-ਬੋਲੀ ਵਿਚ ਹੋਵੇਗੀ। ਜੇ ਇਸੇ ਤਰ੍ਹਾਂ ਅਸੀਂ ਸੱਭਿਆਚਾਰ ਨੂੰ ਵਿਸਾਰਦੇ ਗਏ ਤਾਂ ਇਕ ਦਿਨ ਅਸੀਂ ਆਪਣਾ ਸੱਭਿਆਚਾਰ ਪੱਛਮੀ ਪ੍ਰਭਾਵ ਹੇਠ ਗੁਆ ਕੇ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਵਾਂਗੇ। ਤਰੱਕੀ ਹਰ ਸਮਾਜ ਲਈ ਜ਼ਰੂਰੀ ਹੈ ਪਰ ਸਾਨੂੰ ਆਪਣਾ ਸੱਭਿਆਚਾਰ ਵੀ ਸੰਭਾਲ ਕੇ ਰੱਖਣਾ ਜ਼ਰੂਰੀ ਹੈ। ਕੋਈ ਦਰਖ਼ਤ ਆਪਣੀ ਜੜ੍ਹ ਤੋਂ ਉੱਖੜ ਕੇ ਵਧ-ਫੁੱਲ ਨਹੀਂ ਸਕਦਾ ਤੇ ਨਾ ਹੀ ਕੋਈ ਪੰਛੀ ਟੁੱਟੇ ਖੰਭਾਂ ਨਾਲ ਪਰਵਾਜ ਭਰ ਸਕਦਾ ਹੈ।

-ਮੋਬਾ: 97816-60021

ਮਨੁੱਖ ਜਾਤੀ ਨੂੰ ਸੁਸਤ ਤੇ ਨਿਕੰਮਾ ਬਣਾ ਦੇਵੇਗਾ ਆਉਣ ਵਾਲਾ ਕੰਪਿਊਟਰੀਕ੍ਰਿਤ ਮਸ਼ੀਨੀ ਯੁੱਗ

ਸਿਹਤ ਮਾਹਿਰਾਂ ਨੇ ਮਨੁੱਖ ਜਾਤੀ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਇਕ ਦਹਾਕੇ ਵਿਚ ਬਹੁਤ ਜ਼ਿਆਦਾ ਆਧੁਨਿਕ ਕੰਪਿਊਟਰਕ੍ਰਿਤ ਮਸ਼ੀਨਾਂ ਨਾਲ ਕੰਮਕਾਜ ਦੇ ਕਾਰਨ ਆਦਮੀ ਆਲਸੀ, ਸੁਸਤ ਅਤੇ ਪੂਰੀ ਤਰ੍ਹਾਂ ਨਿਕੰਮਾ ਹੋ ਜਾਵੇਗਾ। ਸਰੀਰਕ ਮਿਹਨਤ ਦੇ ਸਾਰੇ ਕੰਮਕਾਜ ਮਸ਼ੀਨਾਂ ਨਿਪਟਾ ਦੇਣਗੀਆਂ ਅਤੇ ਉਹ ਆਪਣਾ ਜ਼ਿਆਦਾ ਸਮਾਂ ਟੈਲੀਵਿਜ਼ਨ, ਕੰਪਿਊਟਰ, ਮੋਬਾਈਲ ਫੋਨ ਆਦਿ ਵੇਖਣ ਵਰਗੇ ਵਿਹਲੇ ਕੰਮਾਂ ਵਿਚ ਲਗਾਵੇਗਾ, ਜਿਸ ਨਾਲ ਮੋਟਾਪਾ ਵਧੇਗਾ। ਬ੍ਰਿਟੇਨ ਦੇ ਲੰਡਨ ਸਿਹਤ ਵਿਗਿਆਨ ਸਕੂਲ ਦੇ ਭੋਜਨ ਮਾਹਿਰ ਡਾ: ਐਂਡ੍ਰਿਊ ਪ੍ਰੋਟਿੰਸ ਅਨੁਸਾਰ ਆਉਣ ਵਾਲੇ 10 ਸਾਲਾਂ ਵਿਚ ਮਨੁੱਖ ਜਾਤੀ ਨੂੰ ਮੋਟਾਪੇ ਦੀ ਮਹਾਂਮਾਰੀ ਨਾਲ ਲੜਨਾ ਪੈ ਸਕਦਾ ਹੈ। ਨਵੀਆਂ ਖੋਜਾਂ ਦੇ ਚਲਦਿਆਂ ਹਰੇਕ ਵਿਅਕਤੀ ਕੋਲ ਜ਼ਿਆਦਾ ਖਾਲੀ ਸਮਾਂ ਹੋਵੇਗਾ, ਜਿਸ ਨਾਲ ਨਿਕੰਮਾਪਣ ਅਤੇ ਫਿਰ ਮੋਟਾਪਾ ਵਧੇਗਾ। ਮੋਟਾਪੇ ਦੇ ਕਾਰਨ ਕਈ ਖਤਰਨਾਕ ਬਿਮਾਰੀਆਂ ਜਨਮ ਲੈ ਸਕਦੀਆਂ ਹਨ। ਡਾ: ਪ੍ਰੋਟਿੰਸ ਦਾ ਕਹਿਣਾ ਹੈ ਕਿ ਮੋਟਾਪੇ ਦੀ ਸ਼ੁਰੂਆਤ ਤਾਂ ਹੁਣੇ ਤੋਂ ਹੋ ਚੁੱਕੀ ਹੈ। ਰੋਬੋਟ ਮਾਹਿਰਾਂ ਅਨੁਸਾਰ ਅਗਲੇ ਕੁਝ ਸਾਲਾਂ ਵਿਚ ਸਭ ਤਰ੍ਹਾਂ ਦੀਆਂ ਸਰੀਰਕ ਕਿਰਿਆਵਾਂ ਦਾ ਸਥਾਨ ਕੰਪਿਊਟਰੀਕ੍ਰਿਤ ਮਸ਼ੀਨੀ ਨੈੱਟਵਰਕ ਲੈ ਲਵੇਗਾ। ਪਹਿਲਾਂ ਇਹ ਸਭ ਇਕ ਸੁਪਨੇ ਵਾਂਗ ਨਜ਼ਰ ਆਉਂਦਾ ਸੀ, ਪਰ ਹੁਣ ਹਕੀਕਤ ਦਾ ਰੂਪ ਲੈਂਦਾ ਜਾ ਰਿਹਾ ਹੈ। ਅਮਰੀਕਾ ਦੀ ਕਾਰਨੇਗੀ ਮੇਲੋਨ ਯੂਨੀਵਰਸਿਟੀ ਦੇ ਰਾਕੇਟ ਸੰਸਥਾਨ ਦੇ ਪ੍ਰਮੁੱਖ ਡਾ: ਤਾਕਾਓ ਕਾਨਾਡੇ ਅਨੁਸਾਰ ਘਰ ਦੀ ਸਾਫ-ਸਫਾਈ ਦਾ ਸਾਰਾ ਕੰਮ ਇੰਟੈਲੀਜੈਂਟ ਕਲੀਨਿੰਗ ਮਸ਼ੀਨ ਕਰ ਦੇਵੇਗੀ। ਬਹੁਤ ਜ਼ਿਆਦਾ ਆਧੁਨਿਕ ਵਾਸ਼ਿੰਗ ਮਸ਼ੀਨ, ਜੋ ਕੱਪੜਿਆਂ ਨੂੰ ਧੋਣ ਦਾ ਕੰਮ ਜਿੰਨੀ ਤੇਜ਼ੀ ਨਾਲ ਕਰੇਗੀ, ਓਨੀ ਤੇਜ਼ੀ ਨਾਲ ਉਨ੍ਹਾਂ ਨੂੰ ਸੁਕਾ ਵੀ ਦੇਵੇਗੀ ਅਤੇ ਕੱਪੜਿਆਂ ਨੂੰ ਪ੍ਰੈਸ ਕਰਨ ਦੀ ਜ਼ਰੂਰਤ ਵੀ ਨਹੀਂ ਰਹੇਗੀ। ਰਸੋਈਆਂ ਆਦਿ ਸਮਾਰਟ ਕਿਚਨ ਵਿਚ ਬਦਲ ਜਾਣਗੀਆਂ, ਜਿੱਥੇ ਕੁੱਕਰ, ਫਰਿੱਜ, ਅਲਮਾਰੀਆਂ ਆਦਿ ਸਭ ਚੀਜ਼ਾਂ ਕੰਪਿਊਟਰ ਨੈੱਟਵਰਕ ਨਾਲ ਜੁੜੀਆਂ ਹੋਣਗੀਆਂ, ਹੋਲੋਗ੍ਰਾਫਿਕ ਵਰਚੁਅਲ ਰਿਐਲਟੀ ਨਾਂਅ ਦੀ ਮਸ਼ੀਨ ਰਾਹੀਂ ਤੁਸੀਂ ਆਪਣੇ ਘਰਾਂ ਤੋਂ ਹੀ ਦਫਤਰਾਂ ਆਦਿ ਦੇ ਕੰਮਕਾਜ ਨਿਪਟਾ ਸਕੋਗੇ ਅਤੇ ਨਾਲ ਹੀ ਦੂਰ-ਦੁਰਾਡੇ ਬੈਠੇ ਆਪਣੇ ਦੋਸਤਾਂ ਨਾਲ ਗੱਲਬਾਤ ਹੋ ਸਕੇਗੀ। ਇੰਟਰਨੈੱਟ ਅਤੇ ਮੋਬਾਈਲ ਬੀਤੇ ਸਮੇਂ ਦੀਆਂ ਚੀਜ਼ਾਂ ਹੋ ਜਾਣਗੀਆਂ। ਸਰੀਰਕ ਮਾਹਿਰਾਂ ਦਾ ਕਹਿਣਾ ਹੈ ਕਿ ਇੰਟੈਲੀਜੈਂਟ ਕੰਪਿਊਟਰ ਨੈੱਟਵਰਕ ਰਾਹੀਂ ਸਰੀਰਕ ਮਿਹਨਤ ਦੀ ਲੋੜ ਨਹੀਂ ਰਹੇਗੀ ਅਤੇ ਲੋਕਾਂ ਕੋਲ ਵਿਹਲਾ ਸਮਾਂ ਹੋਵੇਗਾ, ਪਰ ਦੂਸਰੇ ਮਨੋਵਿਗਿਆਨੀਆਂ ਦਾ ਆਖਣਾ ਹੈ ਕਿ ਸਭ ਨਾਲ ਅਜਿਹਾ ਨਹੀਂ ਹੋਵੇਗਾ। ਸਮਾਜ ਦੋ ਵਰਗਾਂ ਵਿਚ ਵੰਡਿਆ ਜਾਵੇਗਾ। ਸਮਾਜ ਦੀ ਇਸ ਵੰਡ ਨਾਲ ਸਮਾਜਿਕ ਤਣਾਅ ਵਧੇਗਾ। ਵੱਡੇ ਪੈਮਾਨੇ 'ਤੇ ਇਨ੍ਹਾਂ ਖੋਜਾਂ ਦੇ ਖ਼ਿਲਾਫ਼ ਅੰਦੋਲਨ ਹੋ ਸਕਦੇ ਹਨ। ਮਨੁੱਖ ਜਾਤੀ ਲਈ ਇਹ ਇਕ ਨਵੀਂ ਚੁਣੌਤੀ ਹੋਵੇਗੀ।

-ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048

ਨਸ਼ਿਆਂ ਦੇ ਪ੍ਰਭਾਵ ਨੂੰ ਠੱਲ੍ਹ ਪਾਉਣ ਲਈ ਯਤਨ ਕਰਨ ਦੀ ਲੋੜ

ਪੰਜਾਬ ਵਿਚ ਨਸ਼ਿਆਂ ਦਾ ਰੁਝਾਨ ਵਧ ਰਿਹਾ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ। ਨਸ਼ਾ ਕੋਈ ਵੀ ਹੈ, ਉਸ ਦਾ ਮਾਰੂ ਪ੍ਰਭਾਵ ਹੀ ਪੈਂਦਾ ਹੈ। ਸਮੇਂ ਦੀ ਬਰਬਾਦੀ, ਪੈਸੇ ਦਾ ਉਜਾੜਾ, ਸਿਹਤ ਦਾ ਵਿਗਾੜ, ਆਦਰ-ਸਨਮਾਨ ਦਾ ਘਟਣਾ, ਲੋਕਾਂ ਦੀ ਨਾਪਸੰਦੀ, ਦਿਮਾਗ ਦਾ ਹੌਲਾ ਪੈ ਜਾਣਾ, ਸੋਚਣ ਸ਼ਕਤੀ 'ਤੇ ਸੱਟ ਵੱਜਣੀ ਆਦਿ ਨਸ਼ੇ ਦੇ ਨਕਾਰਾਤਮਕ ਪ੍ਰਭਾਵ ਪੈਂਦੇ ਹਨ। ਕੁਝ ਲੋਕ ਤਾਂ ਸੌਖੀ ਨੀਂਦ ਲਈ, ਕੁਝ ਬੇਰੁਜ਼ਗਾਰੀ ਦੀ ਮਾਰ ਝੱਲਦੇ ਹੋਏ ਨਿਰਾਸ਼ਾ ਨੂੰ ਦੂਰ ਕਰਨ ਲਈ, ਘਰੇਲੂ ਕਲੇਸ਼, ਤਣਾਅ, ਕਰਜ਼, ਮਾੜੀ ਸੁਹਬਤ ਕਾਰਨ, ਕੁਝ ਆਸ਼ਕੀ ਦੇ ਪੱਟੇ ਤੋੜ-ਵਿਛੋੜੇ ਤੋਂ ਦੁਖੀ ਤੇ ਕੁਝ ਪਹਿਲਾਂ ਸ਼ੌਕ ਨਾਲ, ਫਿਰ ਪੂਰੀ ਤਰ੍ਹਾਂ ਨਸ਼ਿਆਂ 'ਚ ਗਲਤਾਨ ਹੋ ਜਾਂਦੇ ਹਨ। ਕੁਝ ਵੀ ਹੋਵੇ, ਨਸ਼ੇ ਕਰਨ ਨਾਲ ਹੱਲ ਨਹੀਂ ਹੋਣ ਲੱਗਾ। ਬਸ ਵਹਿਮ ਹੀ ਹੈ ਕਿ ਕੁਝ ਰਾਹਤ ਮਿਲ ਜਾਵੇਗੀ। ਇਸ ਨਾਲ ਬੰਦਾ ਲਾਪ੍ਰਵਾਹ ਹੋਵੇਗਾ ਤੇ ਸਮੱਸਿਆਵਾਂ ਹੋਰ ਵੀ ਪ੍ਰਚੰਡ ਰੂਪ ਧਾਰ ਲੈਣਗੀਆਂ। ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਅੱਜ ਸੁਚੱਜੇ ਉਪਰਾਲੇ ਕਰਨ ਦੀ ਲੋੜ ਭਾਸਦੀ ਹੈ। ਸਾਡੀ ਸਰਕਾਰ ਦਾ ਨੌਜਵਾਨ ਵਰਗ ਲਈ ਰੁਜ਼ਗਾਰ ਪੈਦਾ ਕਰਨਾ ਪਹਿਲਾ ਤੇ ਬੇਹੱਦ ਜ਼ਰੂਰੀ ਫਰਜ਼ ਬਣਦਾ ਹੈ। ਇਸ ਨਾਲ ਨੌਜਵਾਨ ਆਰ੍ਹੇ ਲੱਗਣਗੇ, ਵਿਅਸਤ ਰਹਿਣਗੇ, ਪੁੱਠੇ-ਸਿੱਧੇ ਕੰਮਾਂ ਤੇ ਨਸ਼ਿਆਂ ਵੱਲ ਧਿਆਨ ਹੀ ਨਹੀਂ ਜਾਵੇਗਾ। ਆਪਣੀ ਜ਼ਿੰਦਗੀ ਦੇ ਮਕਸਦ, ਉਦੇਸ਼, ਨਿਸ਼ਾਨੇ, ਮੰਜ਼ਿਲ ਵੱਲ ਧਿਆਨ ਕੇਂਦਰਿਤ ਕਰਨਗੇ। ਦੂਜਾ ਖੇਡ ਸੱਭਿਆਚਾਰ ਪੈਦਾ ਕਰਨ ਦੀ ਲੋੜ ਹੈ। ਪਿੰਡ-ਪਿੰਡ ਵਿਚ ਖੇਡ ਦੇ ਮੈਦਾਨ ਤੇ ਜਿੰਮ ਮੁਹੱਈਆ ਕਰਾਉਣੇ ਪੈਣਗੇ। ਖੇਡ ਦੇ ਮੈਦਾਨ ਵਿਚ ਕੋਈ ਖੇਡੇਗਾ, ਕੋਈ ਦੇਖੇਗਾ ਤੇ ਜਿੰਮ 'ਚ ਵੀ ਜ਼ੋਰ-ਅਜ਼ਮਾਇਸ਼ੀ ਹੋਵੇਗੀ। ਨੌਜਵਾਨ ਨਸ਼ਿਆਂ ਵੱਲ ਆਕਰਸ਼ਤ ਨਹੀਂ ਹੋਣਗੇ। ਤੀਜਾ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਗਿਆਨ ਪ੍ਰਤੀ ਚੇਸ਼ਟਾ ਪੈਦਾ ਕਰਨ ਦੀ ਲੋੜ ਹੈ। ਲਾਇਬ੍ਰੇਰੀਆਂ ਪਿੰਡ ਪੱਧਰ 'ਤੇ ਖੋਲ੍ਹਣੀਆਂ ਚਾਹੀਦੀਆਂ ਹਨ। ਇਸ ਨਾਲ ਵੱਖ-ਵੱਖ ਵਿਸ਼ਿਆਂ 'ਤੇ ਪੁਸਤਕਾਂ ਪੜ੍ਹਨ ਦੀ ਚੇਟਕ ਲੱਗੇਗੀ। ਚੌਥਾ ਅਧਿਆਤਮਿਕਤਾ ਨਾਲ ਜੋੜਨ ਦੇ ਉਪਰਾਲੇ ਵੀ ਵੱਡੇ ਪੱਧਰ 'ਤੇ ਹੋਣੇ ਚਾਹੀਦੇ ਹਨ, ਤਾਂ ਕਿ ਧਾਰਮਿਕ ਗੁਰੂ ਸਾਹਿਬਾਨਾਂ ਦੇ ਉਪਦੇਸ਼ਾਂ ਉੱਤੇ ਚਲਦੇ ਹੋਏ ਸੁਚੱਜੀ ਜੀਵਨ ਜਾਚ ਸਿੱਖ ਸਕਣ। ਨੌਜਵਾਨਾਂ ਵਿਚ ਸਾਰਥਿਕ ਰੁਝੇਵਾਂ ਬਣਿਆ ਰਹਿਣਾ ਚਾਹੀਦਾ ਹੈ ਤਾਂ ਕਿ ਬਹੁਤੀ ਵਿਹਲ ਨਾ ਮਿਲ ਸਕੇ। ਕਿਉਂਕਿ 'ਵਿਹਲਾ ਮਨ ਸ਼ੈਤਾਨ ਦਾ ਘਰ' ਹੁੰਦਾ ਹੈ। ਸੋ, ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਸਾਡੀ ਸਰਕਾਰ, ਮਾਪੇ, ਅਧਿਆਪਕ, ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਗੱਲ ਕੀ ਸਭ ਨੂੰ ਸਮੂਹਿਕ ਰੂਪ ਵਿਚ ਹੰਭਲਾ ਮਾਰਨ ਦੀ ਲੋੜ ਹੈ।

-ਪਿੰਡ ਤੇ ਡਾਕ: ਧਿਆਨਪੁਰ (ਬਟਾਲਾ)-143605. ਮੋਬਾ: 98144-12921

ਆਓ! ਪਾਣੀ ਦੀ ਬੱਚਤ ਲਈ ਸਭ ਯਤਨਸ਼ੀਲ ਹੋਈਏ

ਪਾਣੀ ਇਕ ਅਮੁੱਲ ਵਸਤੂ ਹੈ, ਕਿਉਂਕਿ ਇਸ ਦੇ ਬਗੈਰ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਿਛਲੇ ਕੁਝ ਸਾਲਾਂ ਤੋਂ ਅਸੀਂ ਦੇਖ ਹੀ ਰਹੇ ਹਾਂ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਵੱਲ ਜਾ ਰਿਹਾ ਹੈ। ਅੱਜ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਵਿਚ ਤਾਂ 80-90 ਫੁੱਟ ਤੋਂ ਵੱਧ ਖੁਦਾਈ ਕਰਨ 'ਤੇ ਵੀ ਪਾਣੀ ਹੱਥ ਨਹੀਂ ਲਗਦਾ ਜੋ ਕਿ ਨਿਕਟ ਭਵਿੱਖ ਲਈ ਬੇਹੱਦ ਖਤਰੇ ਵਾਲੀ ਗੱਲ ਹੈ। ਇਹ ਸਭ ਕੁਝ ਜਾਣਦੇ ਹੋਏ ਵੀ ਅਸੀਂ ਸਭ ਇਸ ਅਣਮੁੱਲੀ ਵਸਤੂ ਦੀ ਦੁਰਵਰਤੋਂ ਕਰਕੇ ਇਸ ਨੂੰ ਖ਼ਤਮ ਕਰਨ 'ਤੇ ਤੁਲੇ ਹੋਏ ਹਾਂ। ਹੁਣ ਜੇਕਰ ਇਸ ਦੀ ਹੋ ਰਹੀ ਦੁਰਵਰਤੋਂ ਦੀ ਗੱਲ ਕਰੀਏ ਤਾਂ ਅਸੀਂ ਦੇਖ ਹੀ ਰਹੇ ਹਾਂ ਕਿ ਬਹੁਤ ਸਾਰੇ ਲੋਕਾਂ ਵਲੋਂ ਸਵੇਰੇ ਉੱਠਣ ਸਾਰ ਹੀ ਵਾਸ਼ਬੇਸਿਨਾਂ ਉੱਪਰ ਬੁਰਸ਼ ਕਰਦੇ ਸਮੇਂ ਲਗਾਤਾਰ ਟੂਟੀ ਚਲਾ ਕੇ ਕਈ-ਕਈ ਲਿਟਰ ਪਾਣੀ ਅਜਾਈਂ ਡੋਲ੍ਹ ਦਿੱਤਾ ਜਾਂਦਾ ਹੈ। ਨਹਾਉਣ ਲਈ ਜਿਥੇ ਤਕਰੀਬਨ 20 ਲਿਟਰ ਪਾਣੀ ਕਾਫੀ ਹੁੰਦਾ ਹੈ, ਉਥੇ ਕਈ ਲੋਕਾਂ ਵਲੋਂ ਫੁਹਾਰੇ ਜਾਂ ਖੁੱਲ੍ਹੀਆਂ ਪਾਈਪਾਂ ਰਾਹੀਂ ਕਈ-ਕਈ ਬਾਲਟੀਆਂ ਪਾਣੀ ਵਿਅਰਥ ਕਰ ਦਿੱਤਾ ਜਾਂਦਾ ਹੈ। ਘਰੇਲੂ ਸਵਾਣੀਆਂ ਵਲੋਂ ਜਿਥੇ ਕੱਪੜੇ ਧੋਂਦੇ ਸਮੇਂ ਉਨ੍ਹਾਂ ਵਿਚੋਂ ਸਰਫ ਆਦਿ ਕੱਢਣ ਲਈ ਬੇਹੱਦ ਖੁੱਲ੍ਹਾ ਪਾਣੀ ਵਰਤਿਆ ਜਾਂਦਾ ਹੈ, ਉਥੇ ਆਪਣੇ ਘਰਾਂ ਦੀਆਂ ਫਰਸ਼ਾਂ, ਬੂਹੇ, ਬਾਰੀਆਂ ਅਤੇ ਰੌਸ਼ਨਦਾਨਾਂ ਆਦਿ ਦੀਆਂ ਜਾਲੀਆਂ ਨੂੰ ਵੀ ਪਾਣੀ ਦੇ ਮੋਟੇ ਪ੍ਰੈਸ਼ਰਾਂ ਨਾਲ ਹੀ ਚਮਕਾਇਆ ਜਾਂਦਾ ਹੈ। ਇਸ ਤਰ੍ਹਾਂ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਦੂਸ਼ਿਤ ਹੋਣ ਕਾਰਨ ਅੱਜ ਘਰ-ਘਰ ਦੀ ਰਸੋਈ ਵਿਚ ਆਰ.ਓ. ਫਿਲਟਰ ਲੱਗ ਗਏ ਹਨ, ਜਿਨ੍ਹਾਂ ਦੁਆਰਾ ਪਾਣੀ ਫਿਲਟਰ ਕਰਨ ਸਮੇਂ ਤਕਰੀਬਨ 70 ਫੀਸਦੀ ਪਾਣੀ ਵਿਅਰਥ ਕੱਢ ਦਿੱਤਾ ਜਾਂਦਾ ਹੈ, ਜੋ ਗਲੀਆਂ-ਨਾਲੀਆਂ ਵਿਚੋਂ ਹੁੰਦਾ ਹੋਇਆ ਗੰਦੇ ਛੱਪੜਾਂ-ਟੋਭਿਆਂ ਵਿਚ ਚਲਾ ਜਾਂਦਾ ਹੈ, ਜਦਕਿ ਇਸ ਪਾਣੀ ਨੂੰ ਕੱਪੜੇ ਧੋਣ ਅਤੇ ਸਫਾਈ ਆਦਿ ਦੇ ਕੰਮਾਂ ਲਈ ਬੜੀ ਅਸਾਨੀ ਨਾਲ ਵਰਤਿਆ ਜਾ ਸਕਦਾ ਹੈ। ਜਿਵੇਂ ਇਕ ਕਹਾਵਤ ਹੈ ਕਿ ਸਾਂਝੇ ਬਾਬੇ ਨੂੰ ਕੋਈ ਨਹੀਂ ਪਿੱਟਦਾ, ਅਜਿਹਾ ਹੀ ਹਾਲ ਵੱਖ-ਵੱਖ ਸਰਕਾਰੀ ਅਦਾਰਿਆਂ (ਸਕੂਲਾਂ, ਕਚਹਿਰੀਆਂ, ਹਸਪਤਾਲਾਂ) ਦਾ ਹੈ, ਜਿਨ੍ਹਾਂ ਵਿਚ ਲੱਗੀਆਂ ਟੂਟੀਆਂ ਸਮੇਂ ਸਿਰ ਰਿਪੇਅਰ ਨਾ ਹੋਣ ਕਾਰਨ ਸਾਰਾ ਸਾਲ ਟਪਕਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਸ਼ਹਿਰਾਂ ਵਿਚ ਸਥਾਪਤ ਵੱਖ-ਵੱਖ ਕਾਰਖਾਨੇ, ਫੈਕਟਰੀਆਂ, ਹੋਟਲਾਂ ਅਤੇ ਢਾਬਿਆਂ ਆਦਿ ਦੀ ਰਹਿੰਦ-ਖੂੰਹਦ ਨੂੰ ਵੀ ਪਾਣੀ ਦੇ ਤੇਜ਼ ਪ੍ਰੈਸ਼ਰਾਂ ਨਾਲ ਹੀ ਰੋੜ੍ਹਿਆ ਜਾਂਦਾ ਹੈ। ਹੁਣ ਜੇਕਰ ਸਾਡੇ ਅੰਨਦਾਤੇ ਕਿਸਾਨ ਦੀ ਗੱਲ ਕਰੀਏ ਤਾਂ ਹੋਰ ਕਿਸੇ ਫਸਲ ਦਾ ਪੱਕਾ ਸਮਰਥਨ ਮੁੱਲ ਅਤੇ ਸਹੀ ਮੰਡੀਕਰਨ ਨਾ ਹੋਣ ਕਾਰਨ ਇਸ ਦਾ ਜ਼ਿਆਦਾ ਰੁਝਾਨ ਝੋਨੇ ਦੀ ਫਸਲ ਵੱਲ ਹੀ ਬਣਿਆ ਹੋਇਆ ਹੈ। ਸੋ, ਸਾਨੂੰ ਸਭ ਨੂੰ ਜਿਥੇ ਇਸ ਗੰਭੀਰ ਮਸਲੇ ਪ੍ਰਤੀ ਸਮਾਂ ਰਹਿੰਦੇ ਸੁਚੇਤ ਹੋ ਕੇ ਪਾਣੀ ਦੀ ਬੱਚਤ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ, ਉਥੇ ਸਰਕਾਰਾਂ ਨੂੰ ਵੀ ਝੋਨੇ ਦੀ ਫਸਲ ਦਾ ਕੋਈ ਯੋਗ ਬਦਲ ਜ਼ਰੂਰ ਵਿਕਸਤ ਕਰਨਾ ਚਾਹੀਦਾ ਹੈ, ਕਿਉਂਕਿ ਕਿਸਾਨ ਵੀ ਇਸ ਝੋਨੇ ਦੀ ਫਸਲ ਤੋਂ ਖਹਿੜਾ ਛੁਡਵਾਉਣ ਲਈ ਦੋਵੇਂ ਹੱਥੀਂ ਤਿਆਰ ਖੜ੍ਹਾ ਨਜ਼ਰ ਆ ਰਿਹਾ ਹੈ।

-ਪਿੰਡ ਤੇ ਡਾਕ: ਚੜਿੱਕ (ਮੋਗਾ)।
ਮੋਬਾ: 94654-11585

ਇਨਸਾਨੀ ਗ਼ਲਤੀਆਂ ਕਾਰਨ ਧਰਤੀ ਦੀ ਹੋਂਦ ਖ਼ਤਰੇ ਵਿਚ!

ਧਰਤੀ, ਜਿਸ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ, ਉਹ ਮਾਂ ਆਪਣੇ ਬੱਚਿਆਂ ਵਲੋਂ ਆਪਣੇ ਸੁਆਰਥ ਦੀ ਪੂਰਤੀ ਲਈ ਕੀਤੇ ਕੰਮਾਂ ਕਾਰਨ ਅੱਜ ਅਜਿਹੀ ਸਥਿਤੀ 'ਤੇ ਪਹੁੰਚ ਗਈ ਹੈ, ਜਿਥੇ ਕਿ ਮਨੁੱਖੀ ਜੀਵਨ ਖਤਰੇ ਵਿਚ ਪੈ ਗਿਆ ਹੈ। ਧਾਰਮਿਕ ਗ੍ਰੰਥਾਂ ਵਿਚ ਵੀ ਧਰਤੀ ਨੂੰ ਮਾਂ ਦੇ ਬਰਾਬਰ ਅਤੇ ਪਾਣੀ ਨੂੰ ਪਿਤਾ ਦੱਸਿਆ ਗਿਆ ਹੈ ਪਰ ਜਿਸ ਤੇਜ਼ੀ ਨਾਲ ਮਨੁੱਖ ਨੇ ਕੁਦਰਤੀ ਸਰੋਤਾਂ ਦਾ ਖਾਤਮਾ ਕੀਤਾ, ਉਹ ਸਾਡੇ ਸਾਰਿਆਂ ਲਈ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਜੇਕਰ ਅਸੀਂ ਹੁਣ ਵੀ ਧਰਤੀ, ਪਾਣੀ ਤੇ ਹਵਾ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੀ ਕੋਸ਼ਿਸ਼ ਨਾ ਕੀਤੀ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਸ ਧਰਤੀ 'ਤੇ ਜਿਊਣਾ ਵੀ ਦੁੱਭਰ ਹੋ ਜਾਵੇਗਾ। ਵਾਤਾਵਰਨ ਪ੍ਰਦੂਸ਼ਣ ਜਿਥੇ ਪਹਿਲਾਂ ਹੀ ਇਨਸਾਨੀ ਜ਼ਿੰਦਗੀ ਨੂੰ ਖਾਤਮੇ ਵੱਲ ਲਿਜਾ ਰਿਹਾ ਹੈ, ਉਸ ਤੋਂ ਵੀ ਕਿਤੇ ਵੱਧ ਖਤਰਨਾਕ ਸ਼ਹਿਰਾਂ ਅਤੇ ਪਿੰਡਾਂ ਵਿਚ ਲੱਗ ਰਹੇ ਧੜਾਧੜ ਮੋਬਾਈਲ ਟਾਵਰਾਂ 'ਚੋਂ ਨਿਕਲਦੀਆਂ ਕਿਰਨਾਂ ਨੇ ਜਿਥੇ ਪੰਛੀਆਂ ਨੂੰ ਵੀ ਖ਼ਤਮ ਕੀਤਾ ਹੈ, ਉਥੇ ਹੀ ਮਨੁੱਖ ਵੀ ਇਨ੍ਹਾਂ ਕਿਰਨਾਂ ਤੋਂ ਬਚ ਨਹੀਂ ਸਕਿਆ। ਅਜੇ ਵੀ ਸਮਾਂ ਹੈ ਕਿ ਅਸੀਂ ਆਪਣੀ ਧਰਤੀ ਮਾਂ ਨੂੰ ਹਰਿਆ-ਭਰਿਆ ਬਣਾਉਣ ਲਈ ਉਪਰਾਲੇ ਸ਼ੁਰੂ ਕਰੀਏ, ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਹਰਿਆ-ਭਰਿਆ ਤੇ ਸਵੱਛ ਵਾਤਾਵਰਨ ਮੁਹੱਈਆ ਹੋ ਸਕੇ। ਮਨੁੱਖ ਨੇ ਆਪਣੇ ਸੁਆਰਥ ਲਈ ਧਰਤੀ ਦੀ ਸੁੰਦਰਤਾ ਨਾਲ ਛੇੜਛਾੜ ਕਰਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਲਈਆਂ ਪਰ ਇਹ ਨਹੀਂ ਸੋਚਿਆ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਤਬਾਹੀ ਦੇ ਰਾਹ ਤਿਆਰ ਕਰ ਦਿੱਤੇ ਹਨ। ਕੁਦਰਤ ਨੇ ਸਾਨੂੰ ਧਰਤੀ 'ਤੇ ਵੱਖ-ਵੱਖ ਰੂਪਾਂ ਵਿਚ ਸ਼ਿੰਗਾਰ ਜਿਵੇਂ ਪਰਬਤ, ਪਹਾੜ, ਝਰਨੇ, ਝੀਲਾਂ, ਬਾਗ, ਜੰਗਲ ਆਦਿ ਵਰਗੇ ਸੁੰਦਰ ਕੁਦਰਤੀ ਨਜ਼ਾਰੇ ਬਖਸ਼ੇ ਹਨ, ਜਿਨ੍ਹਾਂ ਨੂੰ ਦੇਖ ਕੇ ਮਨੁੱਖ ਦੀ ਸਾਰੀ ਥਕਾਵਟ ਪਲਾਂ ਵਿਚ ਹੀ ਦੂਰ ਹੋ ਜਾਂਦੀ ਹੈ ਪਰ ਅਫਸੋਸ ਕਿ ਮਨੁੱਖ ਨੇ ਇਸ ਕੁਦਰਤੀ ਦਾਤ ਨੂੰ ਮਾਂ ਵਰਗਾ ਸਤਿਕਾਰ ਨਹੀਂ ਦਿੱਤਾ। ਅੱਜ ਵਧ ਰਿਹਾ ਜਲ ਪ੍ਰਦੂਸ਼ਣ, ਹਵਾ ਪ੍ਰਦੂਸ਼ਣ ਅਤੇ ਥਾਂ-ਥਾਂ 'ਤੇ ਗੰਦਗੀ ਦੇ ਢੇਰਾਂ ਨੇ ਧਰਤੀ ਦੀ ਕੁਦਰਤੀ ਨੁਹਾਰ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਧਰਤੀ ਨੇ ਮਨੁੱਖ ਨੂੰ ਮਾਂ ਵਰਗਾ ਪਿਆਰ ਦੇ ਕੇ ਆਪਣਾ-ਆਪ ਮਨੁੱਖ ਤੋਂ ਵਾਰ ਦਿੱਤਾ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਅਸੀਂ ਇਸ ਨੂੰ ਮਾਂ ਦਾ ਸਤਿਕਾਰ ਦਿੱਤਾ ਹੈ? ਸਾਨੂੰ ਚਾਹੀਦਾ ਹੈ ਕਿ ਅਸੀਂ ਧਰਤੀ ਮਾਤਾ ਨੂੰ ਸ਼ਿੰਗਾਰਨ ਅਤੇ ਇਸ ਦੀ ਰੱਖਿਆ ਲਈ ਕੀਤੇ ਜਾ ਰਹੇ ਯਤਨਾਂ ਨੂੰ ਦਿਲੋਂ ਸਵੀਕਾਰ ਕਰਕੇ ਆਪਣਾ ਅਹਿਮ ਯੋਗਦਾਨ ਪਾਈਏ ਅਤੇ ਵੱਧ ਤੋਂ ਵੱਧ ਬੂਟੇ ਲਗਾ ਕੇ ਧਰਤੀ ਮਾਂ ਨੂੰ ਦੁਬਾਰਾ ਹਰਿਆ-ਭਰਿਆ ਤੇ ਪ੍ਰਦੂਸ਼ਣ ਰਹਿਤ ਬਣਾਈਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੰਦਰੁਸਤ ਤੇ ਸਵੱਛ ਜੀਵਨ ਬਤੀਤ ਕਰਨ, ਨਾ ਕਿ ਉਹ ਸਾਨੂੰ ਸਾਡੀ ਇਸ ਕੀਤੀ ਵੱਡੀ ਗ਼ਲਤੀ ਕਾਰਨ ਕੋਸਦੀਆਂ ਰਹਿਣ, ਕਿਉਂਕਿ ਇਨਸਾਨੀ ਗ਼ਲਤੀ ਕਾਰਨ ਹੀ ਧਰਤੀ ਦੀ ਹੋਂਦ ਖਤਰੇ ਵਿਚ ਹੈ ਅਤੇ ਇਸ ਨੂੰ ਬਚਾਉਣਾ ਚਾਹੀਦਾ ਹੈ।

-ਸਮਾਜਿਕ ਸਿੱਖਿਆ ਮਿਸਟ੍ਰੈੱਸ, ਮਗਰ ਸਾਹਿਬ। ਮੋਬਾ: 98148-88648



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX