ਤਾਜਾ ਖ਼ਬਰਾਂ


ਨਵੀ ਦਿੱਲੀ : 'ਆਪ' ਦੇ ਸੀਨੀਅਰ ਆਗੂ ਤੇ ਦਿੱਲੀ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੂੰ ਪਾਰਟੀ ਵਿੱਚੋਂ ਕੀਤਾ ਬਰਖਾਸਤ
. . .  1 day ago
ਰਾਜਪੁਰਾ (ਪਟਿਆਲਾ) 'ਚ 16 ਕੋਰੋਨਾ ਪਾਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ
. . .  1 day ago
ਰਾਜਪੁਰਾ, 12 ਅਗਸਤ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ 16 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ ।ਰਾਜਪੁਰਾ ਵਿਚ ਬੀਤੇ ਕਈ ਦਿਨਾਂ ਤੋਂ ਕੋਰੋਨਾ ਪਾਜ਼ੀਟਿਵ ਕੇਸਾਂ ਦਾ ਕਹਿਰ ਜਾਰੀ ਹੈ ਅਤੇ ਇਹ ਚੇਨ ਟੁੱਟਣ ਦਾ ਨਾਮ ਨਹੀਂ ਲੈ ਰਹੀ ।ਇਸ ਸੰਬੰਧੀ ਜਾਣਕਾਰੀ...
ਨਵਤੇਜ ਚੀਮਾ ਨੇ ਵਿਦਿਆਰਥੀਆਂ ਨੂੰ ਵੰਡੇ ਸਮਾਰਟ ਫ਼ੋਨ
. . .  1 day ago
ਸੁਲਤਾਨ ਪੁਰ ਲੋਧੀ, 12 ਅਗਸਤ (ਲਾਡੀ,ਹੈਪੀ,ਥਿੰਦ) - ਪੰਜਾਬ ਸਰਕਾਰ ਕੁਨੈੱਕਟ ਸਕੀਮ ਤਹਿਤ ਕੌਮਾਂਤਰੀ ਯੁਵਕ ਦਿਵਸ ਮੌਕੇ ਪਵਿੱਤਰ ਸ਼ਹਿਰ ਸੁਲਤਾਨ ਪੁਰ ਲੋਧੀ ਦੀ ਮਾਰਕੀਟ ਕਮੇਟੀ ਵਿਖੇ ਮੌਜੂਦਾ ਕੋਵਿਡ ਸੰਕਟ ਦੇ ਦੌਰ ਚ ਆਨਲਾਈਨ ਸਿੱਖਿਆ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ...
ਕੋਰੋਨਾ ਦੇ ਕੇਸ ਆਉਣ ਕਾਰਨ ਨਹਿਰੀ ਕੰਪਲੈਕਸ ਦੇ ਸਾਰੇ ਦਫ਼ਤਰ 14 ਤੱਕ ਕੀਤੇ ਬੰਦ
. . .  1 day ago
ਅੰਮ੍ਰਿਤਸਰ, 12 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਸਥਾਨਕ ਨਹਿਰੀ ਕੰਪਲੈਕਸ ਵਿਚ ਕੰਮ ਕਰਦੇ ਤਿੰਨ ਅਧਿਕਾਰੀਆਂ ਦੀਆਂ ਕੋਵਿਡ-19 ਟੈਸਟ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਨਹਿਰੀ ਕੰਪਲੈਕਸ ਵਿਚ ਪੈਂਦੇ ਸਾਰੇ ਦਫ਼ਤਰਾਂ ਨੂੰ 14 ਅਗਸਤ...
ਕਿਰਪਾਲ ਸਿੰਘ ਢਿੱਲੋਂ ਚੁਣੇ ਗਏ ਐਗਰੀਕਲਚਰ ਆਫ਼ੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ
. . .  1 day ago
ਅੰਮ੍ਰਿਤਸਰ, 12 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) -ਸਥਾਨਕ ਸ਼ਹਿਰ ਦੇ ਵਾਸੀ ਅਤੇ ਉੱਘੇ ਖੇਤੀਬਾੜੀ ਮਾਹਿਰ ਡਾ. ਕਿਰਪਾਲ ਸਿੰਘ ਢਿੱਲੋਂ ਅੱਜ ਪੀ. ਏ. ਯੂ ਲੁਧਿਆਣਾ ਵਿਖੇ ਪੰਜਾਬ ਖੇਤੀਬਾੜੀ ਅਫ਼ਸਰ ਐਸੋਸੀਏਸ਼ਨ ਦੇ ਜਨਰਲ ਇਜਲਾਸ ਵਿਚ ਸਰਬਸੰਮਤੀ...
ਅਰੋੜਾ ਨੇ ਸਮਾਰਟ ਪੰਜਾਬ ਕੁਨੈਕਟ ਸਕੀਮ ਤਹਿਤ 15 ਵਿਦਿਆਰਥੀਆਂ ਨੂੰ ਸੌਂਪੇ ਸਮਾਰਟ ਫ਼ੋਨ
. . .  1 day ago
ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)-ਪੰਜਾਬ ਸਮਾਰਟ ਕੁਨੈਕਟ ਸਕੀਮ ਤਹਿਤ ਅੱਜ ਇੱਥੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ 15 ਵਿਦਿਆਰਥੀਆਂ ਨੂੰ ਆਪਣੇ ਹੱਥੀਂ ਸਮਾਰਟ ਫ਼ੋਨ ਸੌਂਪੇ। ਉਨਾਂ ਕਿਹਾ ਕਿ ਇਹ...
ਫ਼ਾਜ਼ਿਲਕਾ ਜ਼ਿਲ੍ਹੇ 'ਚ 12ਵੀਂ ਜਮਾਤ ਦੇ 100 ਵਿਦਿਆਰਥੀਆਂ ਨੂੰ ਮਿਲੇ ਸਮਾਰਟ ਫ਼ੋਨ
. . .  1 day ago
ਫ਼ਾਜ਼ਿਲਕਾ, 12 ਅਗਸਤ (ਪ੍ਰਦੀਪ ਕੁਮਾਰ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ 'ਚ ਸ਼ੁਰੂ ਕੀਤੀ ਗਈ 'ਪੰਜਾਬ ਸਮਾਰਟ ਕਨੈੱਕਟ ਸਕੀਮ' ਦੇ ਤਹਿਤ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਵੀ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਵੰਡੇ ਗਏ। ਜਿਸ...
ਪੰਜਗਰਾਈਂ ਕਲਾਂ (ਫ਼ਰੀਦਕੋਟ) 'ਚ 19 ਸਾਲਾ ਨੌਜਵਾਨ ਕੋਰੋਨਾ ਪੀੜਤ
. . .  1 day ago
ਪੰਜਗਰਾਈਂ ਕਲਾਂ, 12 ਅਗਸਤ (ਸੁਖਮੰਦਰ ਸਿੰਘ ਬਰਾੜ) - ਜ਼ਿਲ੍ਹਾ ਫ਼ਰੀਦਕੋਟ ਦੇ ਪੰਜਗਰਾਈਂ ਕਲਾਂ ਦੇ ਇੱਕ 19 ਸਾਲਾ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਪੀੜਤ ਨੌਜਵਾਨ ਗੌਰਵ ਕੁਮਾਰ ਕੁੱਝ ਦਿਨ...
ਪਠਾਨਕੋਟ 'ਚ 7 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  1 day ago
ਪਠਾਨਕੋਟ, 12 ਅਗਸਤ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ 7 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਸਬੰਧੀ ਪੁਸ਼ਟੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ 6 ਵਿਅਕਤੀਆਂ ਦੀ ਐਂਟੀਜਨ ਟੈਸਟਿੰਗ ਵਿਚ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਅਤੇ ਇੱਕ...
4 ਔਰਤਾਂ ਸਮੇਤ ਨਵਾਂਸ਼ਹਿਰ 'ਚ ਆਏ 11 ਪਾਜੀਟਿਵ
. . .  1 day ago
ਨਵਾਂਸ਼ਹਿਰ, 12 ਅਗਸਤ (ਗੁਰਬਖ਼ਸ਼ ਸਿੰਘ ਮਹੇ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਚ ਅੱਜ ਫਿਰ 4 ਔਰਤਾਂ ਸਮੇਤ 11 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜਿੰਦਰ ਭਾਟੀਆ...
ਲੋਹੀਆਂ (ਜਲੰਧਰ) 'ਚ 14 ਨਵੇਂ ਪਾਜ਼ੀਟਿਵ ਮਾਮਲਿਆਂ ਨਾਲ ਹੋਇਆ ਬਲਾਸਟ
. . .  1 day ago
ਲੋਹੀਆਂ ਖ਼ਾਸ, 12 ਅਗਸਤ (ਗੁਰਪਾਲ ਸਿੰਘ ਸ਼ਤਾਬਗੜ) - ਬੀਤੇ ਦਿਨੀਂ ਆਏ 8 ਨਵੇਂ ਪਾਜ਼ੀਟਿਵ ਮਾਮਲਿਆਂ ਨੇ ਜ਼ਿਲ੍ਹਾ ਜਲੰਧਰ ਦੇ ਲੋਹੀਆਂ ਖ਼ਾਸ ਵਾਸੀਆਂ 'ਚ ਅਜਿਹੀ ਜਾਗ ਲਗਾਈ ਹੈ ਕਿ ਅੱਜ ਮਾਮਲਿਆਂ ਅਥਾਹ ਵਾਧਾ ਹੋਇਆ ਹੈ, ਜਿਸ ਵਿਚ 14 ਨਵੇਂ ਮਾਮਲੇ ਪਾਜ਼ੀਟਿਵ...
ਪਿੰਡ ਖ਼ੁਰਦ (ਸੰਗਰੂਰ) ਦੀ ਆਸ਼ਾ ਸੁਪਰਵਾਈਜ਼ਰ ਅਤੇ ਮਾਣਕੀ ਦੀ ਲੜਕੀ ਕੋਰੋਨਾ ਪਾਜ਼ੀਟਿਵ
. . .  1 day ago
ਸੰਦੌੜ, 12 ਅਗਸਤ (ਜਸਵੀਰ ਸਿੰਘ ਜੱਸੀ) - ਕੱੁਝ ਦਿਨਾਂ ਦੀ ਰਾਹਤ ਮਗਰੋਂ ਇਲਾਕਾ ਸੰਗਰੂਰ ਜ਼ਿਲ੍ਹੇ ਦੇ ਸੰਦੌੜ ਅੰਦਰ ਕੋਰੋਨਾ ਵਾਇਰਸ ਇੱਕ ਵਾਰ ਫਿਰ ਆਪਣੇ ਪੈਰ ਪਸਾਰਨ ਲੱਗਾ ਹੈ ਮਿਲੀ ਜਾਣਕਾਰੀ ਅਨੁਸਾਰ ਸੰਦੌੜ ਇਲਾਕੇ ਦੇ ਦੋ ਪਿੰਡਾਂ ਵਿਚ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਪਿੰਡ ਖ਼ੁਰਦ...
ਪਠਾਨਕੋਟ ਸਬ ਜੇਲ ਦੇ ਵਿੱਚ 68 ਕੋਰੋਨਾ ਪਾਜ਼ੀਟਿਵ ਕੈਦੀਆਂ ਨੂੰ ਕੀਤਾ ਗਿਆ ਸ਼ਿਫਟ
. . .  1 day ago
ਪਠਾਨਕੋਟ, 12 ਅਗਸਤ (ਸੰਧੂ) - ਪਠਾਨਕੋਟ ਸਬ ਜੇਲ ਦੇ ਵਿੱਚ ਅੱਜ 68 ਕੋਰੋਨਾ ਪਾਜ਼ੀਟਿਵ ਕੈਦੀਆਂ ਨੂੰ ਸ਼ਿਫਟ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੇਲ ਸੁਪਰੀਡੈਂਟ ਠਾਕੁਰ ਜੀਵਨ ਸਿੰਘ...
ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਧਮਾਕਾ, ਰਿਕਾਰਡ 61 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮਹਿਲ ਕਲਾਂ, 12 ਅਗਸਤ (ਅਵਤਾਰ ਸਿੰਘ ਅਣਖੀ)-ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ ਰਿਕਾਰਡ 61 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਵਲੋਂ ਜਾਰੀ ਮੀਡੀਆ ਬੁਲੇਟਿਨ ਕੋਵਿਡ-19 ਅਨੁਸਾਰ...
23 ਲੱਖ ਦੀ ਨਕਦੀ ਸਮੇਤ 5 ਨਸ਼ਾ ਤਸਕਰ ਕਾਬੂ
. . .  1 day ago
ਵੇਰਕਾ, 12 ਅਗਸਤ (ਪਰਮਜੀਤ ਸਿੰਘ ਬੱਗਾ)- ਥਾਣਾ ਵੇਰਕਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਛਾਪੇਮਾਰੀ ਕਰਕੇ ਨਸ਼ਾ ਖਰੀਦਣ ਲਈ ਜੰਮੂ ਜਾ ਰਹੇ ਪੰਜ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ 'ਚੋਂ 22 ਲੱਖ...
ਹੁਸ਼ਿਆਰਪੁਰ 'ਚ ਕੋਰੋਨਾ ਦੇ 27 ਹੋਰ ਮਾਮਲੇ ਆਏ ਸਾਹਮਣੇ
. . .  1 day ago
ਹੁਸ਼ਿਆਰਪੁਰ, 12 ਅਗਸਤ (ਬਲਜਿੰਦਰਪਾਲ ਸਿੰਘ)- ਜ਼ਿਲ੍ਹੇ 'ਚ 27 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਹੁਣ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 760 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ..
ਅੰਮ੍ਰਿਤਸਰ 'ਚ ਨਹੀਂ ਰੁਕ ਰਿਹੈ ਕੋਰੋਨਾ ਦਾ ਕਹਿਰ, 53 ਹੋਰ ਮਾਮਲੇ ਆਏ ਸਾਹਮਣੇ ਅਤੇ 3 ਮਰੀਜ਼ਾਂ ਦੀ ਮੌਤ
. . .  1 day ago
ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)- ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 53 ਹੋਰ ਮਾਮਲੇ ਆਏ ਹਨ ਅਤੇ ਤਿੰਨ ਹੋਰ ਮਰੀਜ਼ਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ...
ਮੋਗਾ 'ਚ ਕੋਰੋਨਾ ਦੇ 21 ਹੋਰ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 12 ਅਗਸਤ (ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਨੂੰ ਪ੍ਰਾਪਤ ਹੋਈਆਂ ਰਿਪੋਰਟਾਂ 'ਚ 21 ਹੋਰ ਲੋਕਾਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਹੁਣ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ...
ਲੁਧਿਆਣਾ 'ਚ ਕੋਰੋਨਾ ਦਾ ਕਹਿਰ ਨਿਰਵਿਘਨ ਜਾਰੀ, 255 ਨਵੇਂ ਮਾਮਲੇ ਆਏ ਸਾਹਮਣੇ ਤੇ 10 ਹੋਰ ਮਰੀਜ਼ਾਂ ਦੀ ਮੌਤ
. . .  1 day ago
ਲੁਧਿਆਣਾ, 12 ਅਗਸਤ (ਸਲੇਮਪੁਰੀ)- ਜ਼ਿਲ੍ਹਾ ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਕਹਿਰ ਨਿਰਵਿਘਨ ਜਾਰੀ ਹੈ ।ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ 'ਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ 'ਚੋਂ 10 ਹੋਰਾਂ ਦੀ ਮੌਤ...
ਗੜ੍ਹਸ਼ੰਕਰ 'ਚ ਸਟਾਫ਼ ਨਰਸ ਸਮੇਤ 6 ਜਣਿਆ ਨੂੰ ਹੋਇਆ ਕੋਰੋਨਾ
. . .  1 day ago
ਗੜ੍ਹਸ਼ੰਕਰ (ਹੁਸ਼ਿਆਰਪੁਰ), 12 ਅਗਸਤ (ਧਾਲੀਵਾਲ)- ਸਿਵਲ ਹਸਪਤਾਲ ਗੜ੍ਹਸ਼ੰਕਰ ਦੀ ਇੱਕ ਸਟਾਫ਼ ਨਰਸ ਸਮੇਤ ਸ਼ਹਿਰ 'ਚ ਕੋਰੋਨਾ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਵਲ ਹਸਪਤਾਲ 'ਚ ਕੰਮ ਕਰਦੀ ਗੜ੍ਹਸ਼ੰਕਰ...
ਮਾਹਿਲਪੁਰ 'ਚ ਕੋਰੋਨਾ ਦੇ 7 ਹੋਰ ਮਾਮਲੇ ਆਏ ਸਾਹਮਣੇ
. . .  1 day ago
ਮਾਹਿਲਪੁਰ, 12 ਅਗਸਤ (ਦੀਪਕ ਅਗਨੀਹੋਤਰੀ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁੱਢਲਾ ਸਿਹਤ ਕੇਂਦਰ ਪਾਲਦੀ ਅਧੀਨ ਪੈਂਦੇ ਬਲਾਕ ਮਾਹਿਲਪੁਰ ਦੇ ਪੰਜ ਪਿੰਡਾਂ 'ਚ 7 ਵਿਅਕਤੀ ਕੋਰੋਨਾ ਪਾਜ਼ੀਟਿਵ ਆਏ ਹਨ। ਇਸ ਕਾਰਨ ਇਲਾਕੇ 'ਚ ਡਰ...
ਅੰਮ੍ਰਿਤਸਰ ਦੇ ਮਾਲ ਰੋਡ ਸਕੂਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵੰਡੇ ਗਏ ਸਮਾਰਟ ਫੋਨ
. . .  1 day ago
ਅੰਮ੍ਰਿਤਸਰ, 12 ਅਗਸਤ ਰਾਜੇਸ਼ ਕੁਮਾਰ ਸੰਧੂ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਮੁਤਾਬਕ ਅੱਜ ਅੰਮ੍ਰਿਤਸਰ ਦੇ ਮਾਲ ਰੋਡ ਸਕੂਲ ਵਿਖੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ...
ਸੈਫ਼ ਅਤੇ ਕਰੀਨਾ ਦੇ ਘਰ ਮੁੜ ਗੂੰਜਣਗੀਆਂ ਕਿਲਕਾਰੀਆਂ
. . .  1 day ago
ਮੁੰਬਈ, 12 ਅਗਸਤ- ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਦੇ ਪਰਿਵਾਰ 'ਚ ਜਲਦੀ ਹੀ ਇੱਕ ਹੋਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਅਜਿਹੀਆਂ ਖ਼ਬਰਾਂ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਸਨ ਪਰ ਹੁਣ...
ਜਨਮ ਅਸ਼ਟਮੀ ਮੌਕੇ ਪੁਲਿਸ ਵਲੋਂ ਸੰਗਰੂਰ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ
. . .  1 day ago
ਸੰਗਰੂਰ, 12 ਅਗਸਤ (ਧੀਰਜ ਪਸ਼ੋਰੀਆ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਨਮ ਅਸ਼ਟਮੀ ਮੌਕੇ ਲੋਕਾਂ 'ਚ ਘੱਟ ਉਤਸ਼ਾਹ ਹੈ ਪਰ ਇਸ ਮੌਕੇ ਪੁਲਿਸ ਪੂਰੀ ਮੁਸਤੈਦ ਹੈ। ਜਨਮ ਅਸ਼ਟਮੀ ਮੌਕੇ ਜਿੱਥੇ ਮੰਦਰਾਂ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ...
ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ : ਕਪੂਰਥਲਾ 'ਚ 16 ਹੋਰ ਮਾਮਲੇ ਆਏ ਸਾਹਮਣੇ
. . .  1 day ago
ਕਪੂਰਥਲਾ, 12 ਅਗਸਤ (ਅਮਰਜੀਤ ਸਿੰਘ ਸਡਾਨਾ)- ਜ਼ਿਲ੍ਹੇ 'ਚ ਕੋਰੋਨਾ ਦੇ 16 ਹੋਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚ 13 ਕਪੂਰਥਲਾ, 1 ਫਗਵਾੜਾ ਅਤੇ 2 ਟਿੱਬਾ ਦੇ ਮਰੀਜ਼ ਸ਼ਾਮਲ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਜੱਗ ਨੂੰ ਰਜਾਉਣ ਵਾਲਿਆ

ਤੈਨੂੰ ਅੰਨ-ਦਾਤਾ ਹੁਣ ਮੰਨਦੇ ਨੇ ਸਾਰੇ,
ਹਰ ਇਕ ਦੇਸ਼ ਵਾਸੀ ਤੈਨੂੰ ਸਤਿਕਾਰੇ,
ਜਿੰਦ ਤੇਰੇ ਉਤੋਂ ਘੋਲ ਘੁਮਾਈਏ,
ਜੱਗ ਨੂੰ ਰਜਾਉਣ ਵਾਲਿਆ,
ਗੁਣ ਦਿਨ-ਰਾਤ ਤੇਰੇ ਅਸੀਂ ਗਾਈਏ,
ਜੱਗ ਨੂੰ ਰਜਾਉਣ ਵਾਲਿਆ...।

ਕੰਮ ਵਿਚ ਭੁੱਖੇ ਰਹਿ ਕੇ, ਉਨੀਂਦਰੇ ਸਹਾਰਦਾ,
ਔਖਾ ਏ ਗੁਜ਼ਾਰਾ ਤੇਰੇ, ਸਾਰੇ ਪਰਿਵਾਰ ਦਾ,
ਤੇਰੀਆਂ ਹਿੰਮਤਾਂ ਤੋਂ ਵਾਰੇ ਵਾਰੇ ਜਾਈਏ,
ਜੱਗ ਨੂੰ ਰਜਾਉਣ ਵਾਲਿਆ
ਗੁਣ ਦਿਨ ਰਾਤ ਤੇਰੇ...।

ਖੇਤਾਂ ਵਿਚ ਫ਼ਸਲਾਂ ਤੂੰ, ਪੁੱਤਾਂ ਵਾਂਗੂ ਪਾਲਦਾ,
ਫਿਕਰ ਨਹੀਂ ਕਿਸੇ ਨੂੰ ਵੀ, ਤੇਰੇ ਮੰਦੇ ਹਾਲ ਦਾ,
ਵੱਡੇ ਜਿਗਰੇ ਦੀ ਕਦਰ ਅਸੀਂ ਪਾਈਏ,
ਜੱਗ ਨੂੰ ਰਜਾਉਣ ਵਾਲਿਆ,
ਗੁਣ ਦਿਨ ਰਾਤ ਤੇਰੇ...।

ਇੱਛਾ ਤੇਰੀ ਸਦਾ ਰਹਿੰਦੀ, ਜੱਗ ਨੂੰ ਰਜਾਉਣ ਦੀ,
ਅਨਾਜ ਦੇ ਭੰਡਾਰਾਂ ਵਿਚ, ਵੱਡਾ ਹਿੱਸਾ ਪਾਉਣ ਦੀ,
ਅੰਬਾਰ ਉੱਚੇ-ਉੱਚੇ ਅੰਨ ਦੇ ਲਗਾਈਏ,
ਜੱਗ ਨੂੰ ਰਜਾਉਣ ਵਾਲਿਆ,
ਗੁਣ ਦਿਨ ਰਾਤ ਤੇਰੇ...।

ਤੇਰੀਆਂ ਹੀ ਮਿਹਨਤਾਂ 'ਤੇ, ਜੱਗ ਮੌਜਾਂ ਮਾਣਦਾ,
ਕੀ ਤੇਰੇ ਦੁੱਖ ਜੱਟਾ, ਵਿਰਲਾ ਹੀ ਜਾਣਦਾ,
'ਆਤਮਾ ਸਿੰਘ' ਕੋਲੋਂ ਗੀਤ ਲਿਖਾਈਏ,
ਜੱਗ ਨੂੰ ਰਜਾਉਣ ਵਾਲਿਆ,
ਗੁਣ ਦਿਨ-ਰਾਤ ਤੇਰੇ...।


-ਆਤਮਾ ਸਿੰਘ ਚਿੱਟੀ
ਪਿੰਡ ਤੇ ਡਾਕ: ਚਿੱਟੀ, ਜ਼ਿਲ੍ਹਾ ਜਲੰਧਰ।
ਮੋਬਾਈਲ : 99884-69564.


ਖ਼ਬਰ ਸ਼ੇਅਰ ਕਰੋ

ਖੂਹ ਬਣੇ ਭੂਤ

ਪਾਣੀ ਮਨੁੱਖ ਦੀ ਪਹਿਲੀ ਲੋੜ ਹੈ, ਇਸੇ ਲਈ ਮਨੁੱਖ ਦੀਆਂ ਪਹਿਲੀਆਂ ਬਸਤੀਆਂ ਦਾ ਵਾਸਾ ਦਰਿਆਵਾਂ ਦੇ ਕੰਢਿਆਂ 'ਤੇ ਹੀ ਹੋਇਆ। ਮਨੁੱਖ ਨੇ ਵਿਕਾਸ ਦੀ ਭਾਲ ਵਿਚ ਜਦੋਂ ਦੂਰ ਜਾਣਾ ਸ਼ੁਰੂ ਕੀਤਾ ਤਾਂ ਉਸ ਨੂੰ ਖੂਹ ਪੁੱਟਣ ਦਾ ਖਿਆਲ ਆਇਆ, ਕਹਿੰਦੇ ਹਨ ਪਹਿਲੇ ਖੂਹ 30,000 ਸਾਲ ਪਹਿਲੋਂ ਪੁੱਟੇ ਗਏ। ਇਹਦੀਆਂ ਕੰਧਾਂ ਢਿੱਗਾਂ ਜਾਂ ਪੱਥਰ ਦੀਆਂ ਬਣਦੀਆਂ ਸਨ। ਪਾਣੀ ਲਈ ਇਸ ਵਿਚ ਬੂਝਲੀਆਂ ਰੱਖੀਆਂ ਜਾਂਦੀਆਂ ਸਨ। ਸਮੇਂ ਨਾਲ ਡੂੰਘੀਆਂ ਖੂਹੀਆਂ ਹੋਂਦ ਵਿਚ ਆਈਆਂ। ਅਜੋਕੇ ਸਮੇਂ ਵਿਚ ਇਸ ਸਭ ਕੁਝ ਨੂੰ ਮੱਛੀ ਮੋਟਰਾਂ ਨੇ ਪਿੱਛੇ ਧੱਕ ਦਿੱਤਾ ਹੈ, ਆਮ ਲੋਕ ਤਿੰਨ ਤੋਂ ਪੰਜ ਇੰਚ ਦਾ ਬੋਰ ਕਰਦੇ ਹਨ, ਪਰ ਸਰਕਾਰੀ ਬੋਰ 20 ਇੰਚ ਤੱਕ ਵੀ ਹੁੰਦੇ ਹਨ। ਜੋ ਪਾਣੀ ਨਾ ਲੱਭਣ ਜਾਂ ਹੋਰ ਕਾਰਨਾਂ ਕਰਕੇ ਉਵੇਂ ਹੀ ਛੱਡ ਦਿੱਤੇ ਜਾਂਦੇ ਹਨ। ਉਜਾੜ ਜਾਂ ਸ਼ਮਸ਼ਾਨਘਾਟਾਂ ਵਿਚਲੇ ਇਹ ਪੁਰਾਣੇ ਖੂਹ, ਖੂਹੀਆਂ ਤੇ ਵੱਡੇ ਬੋਰ ਜਿੱਥੇ ਸੱਪਾਂ ਦਾ ਘਰ ਹੁੰਦੇ ਹਨ, ਉੱਥੇ ਕਿਸੇ ਭਟਕੇ ਰਾਹੀ ਜਾਂ ਬੱਚੇ ਲਈ ਭੂਤ ਬਣ ਆਪਣੇ ਵਿਚ ਸੁੱਟ ਲੈਂਦੇ ਹਨ। ਇਸੇ ਤਰ੍ਹਾਂ ਨੰਗੀਆਂ ਤਾਰਾਂ ਲਟਕਦੀਆਂ ਮਿਲ ਜਾਣਗੀਆਂ। ਸਰਕਾਰਾਂ ਕੋਲ ਹੋਰ ਬਥੇਰੇ ਝਮੇਲੇ ਹੁੰਦੇ ਹਨ। ਇਸ ਲਈ ਹੁਣ ਇਹ ਸਾਡਾ ਹੀ ਫਰਜ਼ ਬਣਦਾ ਹੈ ਕਿ ਆਪਣੇ ਆਲੇ-ਦੁਆਲੇ ਪਏ ਇਨ੍ਹਾਂ ਲਾਵਾਰਸ ਮੌਤ ਦੇ ਖੂਹਾਂ ਦੀ ਨਿਸ਼ਾਨਦੇਹੀ ਕਰ ਕੇ ਆਪਣੇ ਇਲਾਕੇ ਦੇ ਪੰਚ, ਸਰਪੰਚ, ਬੀਡੀਪੀਓ, ਕੌਂਸਲਰ, ਐਮ. ਐਲ. ਏ., ਐਮ. ਪੀ. ਆਦਿ ਨੂੰ ਸੂਚਿਤ ਕਰਕੇ ਬੰਦ ਕਰਵਾਈਏ। ਅੱਜਕਲ੍ਹ ਤਾਂ ਤਕਰੀਬਨ ਹਰੇਕ ਕੋਲ ਕੈਮਰੇ ਵਾਲਾ ਫੋਨ ਹੈ, ਫੋਟੋ ਵੀ ਖਿੱਚ ਕੇ ਪਾਈ ਜਾ ਸਕਦੀ ਹੈ। ਜਿਨ੍ਹਾਂ ਕੋਲ ਵੱਟਸਐਪ ਹੈ, ਉਹ ਸਹੀ ਲੋਕੇਸ਼ਨ ਵੀ ਇਨ੍ਹਾਂ ਅਫਸਰਾਂ ਨੂੰ ਭੇਜ ਸਕਦੇ ਹਨ। ਇਸ ਕੰਮ 'ਤੇ ਕੋਈ ਖਰਚਾ ਨਹੀਂ ਹੈ, ਪਰ ਸਕੂਨ ਮੁਫ਼ਤ ਵਿਚ ਮਿਲੇਗਾ।


-ਮੋਬਾ: 98159-45018

ਜੁਲਾਈ ਮਹੀਨੇ ਦੇ ਰੁਝੇਵੇਂ

ਫੁੱਲ ਗੋਭੀ
ਫੁੱਲ ਗੋਭੀ ਦੀਆਂ ਅਗੇਤੀਆਂ ਢੁਕਵੀਆਂ ਕਿਸਮਾਂ ਦੀ ਪਨੀਰੀ 45×30 ਸੈ. ਮੀ. ਦੇ ਫਾਸਲੇ 'ਤੇ ਖੇਤ ਵਿਚ ਲਾਓ। 40 ਟਨ ਗਲੀ ਸੜੀ ਰੂੜੀ, 55 ਕਿੱਲੋ ਯੂਰੀਆ, 155 ਕਿਲੋ ਸਿੰਗਲ ਸੁਪਰਫਾਸਫੇਟ ਅਤੇ 40 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਵਰਤੋ। ਯੂਰੀਆ ਦੀ ਦੂਜੀ ਕਿਸ਼ਤ (55 ਕਿਲੋ ਪ੍ਰਤੀ ਏਕੜ) ਲੁਆਈ ਤੋਂ ਚਾਰ ਹਫਤ ਬਾਅਦ ਪਾਓ।
ਸ਼ਕਰਕੰਦੀ
ਸ਼ਕਰਕੰਦੀ ਦੀ ਕਿਸਮ ਪੀ.ਐਸ.ਪੀ. 21 ਦੀਆਂ ਵੇਲਾਂ ਤੋਂ ਬਣਾਈਆਂ ਹੋਈਆਂ 25000-30000 ਕਟਿੰਗ ਵੱਟਣ ਤੇ 60 ਸੈ. ਮੀ. ਅਤੇ ਪੌਦਿਆਂ ਵਿਚਕਾਰ 30 ਸੈ. ਮੀ. ਦੇ ਫਾਸਲੇ 'ਤੇ ਲਾਓ। 10 ਟਨ ਰੂੜੀ ਦੀ ਖਾਦ, 125 ਕਿਲੋ ਕਿਸਾਨ ਖਾਦ, 115 ਕਿਲੋ ਸਿੰਗਲ ਸੁਪਰਫਾਸਫੇਟ ਅਤੇ 35 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਵਧੀਆ ਫਸਲ ਲਈ ਪਾਓ।

ਕਿਸਾਨਾਂ ਲਈ ਸਿਰਦਰਦੀ, ਚੂਹਿਆਂ ਦੀ ਰੋਕਥਾਮ ਕਿਵੇਂ ਕੀਤੀ ਜਾਵੇ?

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਝੋਨੇ ਦੀ ਫ਼ਸਲ ਵਿਚੋਂ ਚੂਹਿਆਂ ਦੀ ਰੋਕਥਾਮ:-ਅਗਸਤ ਮਹੀਨੇ ਦੌਰਾਨ ਜਦੋਂ ਫ਼ਸਲ ਗੱਬੇ 'ਤੇ ਆਈ ਹੋਵੇ ਤਾਂ ਚੂਹੇ ਮਾਰ ਦਵਾਈ ਦੀ ਵਰਤੋਂ ਕਰੋ ਨਹੀਂ ਤਾਂ ਪਿਛੇਤ ਹੋਣ ਦੀ ਹਾਲਤ ਵਿਚ ਚੂਹਾ ਦਵਾਈ ਖਾਣ ਤੋਂ ਗੁਰੇਜ਼ ਕਰੇਗਾ।
ਕਮਾਦ ਦੀ ਫ਼ਸਲ ਵਿਚੋਂ ਚੂਹਿਆਂ ਦੀ ਰੋਕਥਾਮ:-ਕਿਉਂਕਿ ਕਮਾਦ ਦੀ ਫ਼ਸਲ ਚੂਹਿਆਂ ਦੇ ਵਾਧੇ ਅਤੇ ਰਹਿਣ ਲਈ ਬਹੁਤ ਹੀ ਢੁਕਵੀਂ ਫ਼ਸਲ ਹੈ, ਇਸ ਲਈ ਸਾਲ ਵਿਚ ਦੋ ਵਾਰ, ਪਹਿਲਾ ਜੁਲਾਈ ਮਹੀਨੇ, ਝੋਨੇ ਦੀ ਲਵਾਈ ਤੋਂ ਬਾਅਦ ਅਤੇ ਦੂਜਾ ਅਕਤੂਬਰ-ਨਵੰਬਰ ਮਹੀਨੇ, ਝੋਨੇ ਦੀ ਕਟਾਈ ਤੋਂ ਬਾਅਦ ਚੂਹਿਆਂ ਦੀ ਰੋਕਥਾਮ ਕਰਨੀ ਚਾਹੀਦੀ ਹੈ। ਇਨ੍ਹਾਂ ਦੋਵਾਂ ਸਮਿਆਂ ਦੌਰਾਨ 15-15 ਦਿਨਾਂ ਬਾਅਦ ਦੋ ਵਾਰ ਜ਼ਹਿਰੀਲਾ ਚੋਗਾ ਵਰਤਣਾ ਚਾਹੀਦਾ ਹੈ, ਪਹਿਲਾ ਜ਼ਿੰਕ ਫਾਸਫਾਈਡ ਅਤੇ ਦੂਜਾ ਰੈਕੁਮਿਨ ਜਾਂ ਬਰੋਮਾਡਾਇਓਲੋਨ ਦੀ ਵਰਤੋਂ ਕਰਕੇ।
ਗੇਝ ਪਾਉਣੀ : ਜਿੰਕ ਫਾਸਫਾਈਡ ਵਾਲਾ ਜ਼ਹਿਰੀਲਾ ਚੋਗਾ ਵਰਤਣ ਤੋਂ ਪਹਿਲਾਂ ਬਗੈਰ ਜ਼ਹਿਰ ਤੋਂ ਅਨਾਜ ਦੇ ਦਾਣੇ, ਖੰਡ ਅਤੇ ਤੇਲ ਦੇ ਮਿਸ਼ਰਣ ਨੂੰ ਖੇਤ ਵਿਚ 30-40 ਵੱਖ-ਵੱਖ ਥਾਵਾਂ 'ਤੇ ਕਾਗਜ਼ ਦੀਆਂ ਪੁੜੀਆਂ ਵਿਚ ਰੱਖ ਕੇ ਗੇਝ ਪਾ ਲੈਣੀ ਚਾਹੀਦੀ ਹੈ।
ਜ਼ਹਿਰੀਲਾ ਚੋਗਾ ਪਾਉਣਾ: ਬਗੈਰ ਜ਼ਹਿਰ ਤੋਂ ਚੋਗਾ ਰੱਖਣ ਤੋਂ 2-3 ਦਿਨਾਂ ਬਾਅਦ 10 ਗ੍ਰਾਮ ਜ਼ਿੰਕ ਫਾਸਫਾਈਡ/ ਬਰੋਮਾਡਾਇਓਲੋਨ ਜਾਂ 20 ਗ੍ਰਾਮ ਰੈਕੁਮਿਨ ਵਾਲੇ ਚੋਗੇ ਨੂੰ ਕਾਗਜ਼ ਵਿਚ ਪਾ ਕੇ ਖੇਤ ਵਿਚ 40 ਵੱਖ -ਵੱਖ ਥਾਵਾਂ ਤੇ ਰੱਖੋ।
ਸਾਵਧਾਨੀਆਂ: ਕਿਉਂਕਿ ਉਪਰੋਕਤ ਜ਼ਹਿਰੀਲੀਆਂ ਦਵਾਈਆਂ ਬਹੁਤ ਹੀ ਜ਼ਹਿਰੀਲੀਆਂ ਹੁੰਦੀਆਂ ਹਨ ਇਸ ਲਈ ਇਨ੍ਹਾਂ ਦੀ ਵਰਤੋਂ ਬਹੁਤ ਹੀ ਸਾਵਧਾਨੀ ਪੂਰਵਕ ਕਰਨੀ ਚਾਹੀਦੀ ਹੈ।
(1) ਚੂਹੇਮਾਰ ਦਵਾਈਆਂ ਅਤੇ ਜ਼ਹਿਰੀਲਾ ਚੋਗਾ ਪਾਲਤੂ ਜਾਨਵਰਾਂ ਅਤੇ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ।
(2) ਚੋਗੇ ਵਿਚ ਦਵਾਈ ਹੱਥਾਂ ਤੇ ਦਸਤਾਨੇ ਪਾ ਕੇ ਮਿਲਾਉ ਅਤੇ ਨੱਕ, ਅੱਖਾਂ ਅਤੇ ਮੂੰਹ ਵਿਚ ਪੈਣ ਤੋਂ ਬਚਾਉ।
(3) ਜ਼ਹਿਰੀਲਾ ਚੋਗਾ ਲਿਜਾਣ ਲਈ ਪਲਾਸਟਿਕ ਦੇ ਲਿਫਾਫੇ ਵਰਤੋਂ ਅਤੇ ਵਰਤਣ ਤੋਂ ਬਾਅਦ ਲਿਫਾਫਿਆਂ ਨੂੰ ਦਬਾਅ ਦਿਉ
(4) ਬਚਿਆ ਚੋਗਾ ਅਤੇ ਮਰੇ ਚੂਹੇ ਇਕੱਠੇ ਕਰਕੇ ਜ਼ਮੀਨ ਵਿਚ ਦਬਾਅ ਦਿਉ।
(5) ਜ਼ਿੰਕ ਫਾਸਫਾਈਡ ਦੀ ਵਰਤੋਂ ਵੇਲੇ ਜੇਕਰ ਕੋਈ ਹਾਦਸਾ ਵਾਪਰ ਜਾਵੇ ਤਾਂ ਮਰੀਜ਼ ਦੇ ਗਲੇ ਵਿਚ ਉਂਗਲ ਪਾ ਕੇ ਉਲਟੀਆਂ ਕਰਵਾਓ ਅਤੇ ਜਿੰਨੀ ਜਲਦੀ ਹੋ ਸਕੇ ਮਰੀਜ਼ ਨੂੰ ਡਾਕਟਰ ਕੋਲ ਪਹੁੰਚਾਓ। ਬਰੋਮਾਡਾਇਓਲੋਨ ਦਵਾਈ ਦਾ ਅਸਰ ਵਿਟਾਮਿਨ ਨਾਲ ਘਟ ਜਾਂਦਾ ਹੈ ਜੋ ਡਾਕਟਰ ਦੀ ਨਿਗਰਾਨੀ ਹੇਠ ਦੇਣੀ ਚਾਹੀਦੀ ਹੈ।
(3) ਵਾਤਾਵਰਨ ਨੂੰ ਸਾਫ਼ ਰੱਖ ਕੇ ਰੋਕਥਾਮ:- ਖੇਤਾਂ ਦੀਆਂ ਵੱਟਾਂ ਨੂੰ ਸਮੇਂ-ਸਮੇਂ 'ਤੇ ਢਾਅ ਕੇ ਦੁਬਾਰਾ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਪੁਰਾਣੀਆਂ ਖੁੱਡਾਂ ਨਸ਼ਟ ਕੀਤੀਆਂ ਜਾ ਸਕਣ । ਸੜਕਾਂ, ਨਹਿਰਾਂ, ਖਾਲਾਂ ਅਤੇ ਰੇਲਵੇ ਲਾਈਨਾਂ ਨਾਲ ਖਾਲੀ ਪਈਆਂ ਜ਼ਮੀਨਾਂ ਅਤੇ ਜੰਗਲ ਚੂਹਿਆਂ ਦੇ ਵਾਧੇ ਲਈ ਬਹੁਤ ਹੀ ਸਹਾਇਕ ਸਿੱਧ ਹੁੰਦੇ ਹਨ ਇਸ ਲਈ ਇਨ੍ਹਾਂ ਥਾਵਾਂ 'ਤੇ ਚੂਹਿਆਂ ਦੀ ਰੋਕਥਾਮ ਕਰਨ ਦੇ ਉਪਰਾਲੇ ਪਹਿਲ ਦੇ ਆਧਾਰ 'ਤੇ ਕਰਨੇ ਚਾਹੀਦੇ ਹਨ।
(4) ਕੁਦਰਤੀ ਰੋਕਥਾਮ: ਉੱਲੂ, ਇੱਲਾਂ, ਸ਼ਿਕਰਾ, ਬਾਜ, ਸੱਪ, ਬਿੱਲੀਆਂ, ਨਿਉਲੇ ਅਤੇ ਗਿੱਦੜ ਚੂਹਿਆਂ ਦੇ ਕੁਦਰਤੀ ਦੁਸ਼ਮਣ ਹਨ ਇਸ ਲਈ ਇਨ੍ਹਾਂ ਦੀ ਰੱਖਿਆ ਕਰਨੀ ਚਾਹੀਦੀ ਹੈ।
ਇਕ ਹੀ ਦੇ ਤਰੀਕੇ ਨਾਲ ਚੂਹਿਆਂ ਦੀ ਰੋਕਥਾਮ ਨਹੀਂ ਕੀਤੀ ਜਾ ਸਕਦੀ, ਇਸ ਲਈ ਫ਼ਸਲਾਂ ਦੀਆਂ ਵੱਖ-ਵੱਖ ਅਵਸਥਾਵਾਂ ਤੇ ਬਹੁਪੱਖੀ ਯੋਜਨਾਬੰਦੀ ਨਾਲ ਵੱਖ-ਵੱਖ ਤਰੀਕੇ ਅਪਣਾ ਕੇ ਚੂਹਿਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਚੰਗੇ ਨਤੀਜੇ ਲੈਣ ਲਈ ਚੂਹੇ ਮਾਰ ਮੁਹਿੰਮ ਪਿੰਡ ਪੱਧਰ 'ਤੇ ਚਲਾ ਕੇ ਪਿੰਡ ਦੀ ਸਾਰੀ ਜ਼ਮੀਨ, ਬੀਜੀ ਹੋਈ, ਬਾਗ਼ਾਂ ਵਾਲੀ, ਜੰਗਲਾਤ, ਖਾਲੀ ਥਾਵਾਂ 'ਤੇ ਸਾਂਝੇ ਤੌਰ 'ਤੇ ਚੂਹਿਆਂ ਦੀ ਰੋਕਥਾਮ ਕਰਨੀ ਚਾਹੀਦੀ ਹੈ।
(ਸਮਾਪਤ)


-ਬਲਾਕ ਖੇਤੀਬਾੜੀ ਅਫ਼ਸਰ, ਪਠਾਨਕੋਟ।
ਮੋਬਾਈਲ : 94630-71919.

ਸਾਉਣੀ ਮੱਕੀ ਦੀ ਸਫ਼ਲ ਕਾਸ਼ਤ ਦੇ ਜ਼ਰੂਰੀ ਨੁਕਤੇ

ਮੱਕੀ ਭਿੰਨ- ਭਿੰਨ ਜਲਵਾਯੂ ਵਿਚ ਹੋਣ ਵਾਲੀ ਪ੍ਰਭਾਵੀ ਫ਼ਸਲ ਹੈ। ਭਾਰਤ ਵਿਚ ਮੱਕੀ, ਝੋਨੇ ਅਤੇ ਕਣਕ ਤੋਂ ਬਾਅਦ ਤੀਜੀ ਪ੍ਰਮੁੱੱਖ ਫ਼ਸਲ ਹੈ। ਮੱਕੀ ਦੀ ਫ਼ਸਲ ਲੱਗਭਗ 100 ਦਿਨਾਂ ਵਿਚ ਪੱਕ ਜਾਂਦੀ ਹੈ, ਜਿਸ ਕਾਰਨ ਪਾਣੀ ਦੀ ਖਪਤ ਘੱਟ ਹੁੰਦੀ ਹੈ। ਇਸ ਦੀ ਕਾਸ਼ਤ ਬਰਾਨੀ ਇਲਾਕਿਆਂ ਵਿਚ ਵੀ ਸਫਲਤਾਪੂਰਵਕ ਕੀਤੀ ਜਾ ਸਕਦੀ ਹੈ। ਮੱਕੀ ਦੀ ਕਾਸ਼ਤ ਨੂੰ ਜ਼ਿਆਦਾ ਲਾਹੇਵੰਦ ਬਣਾਉਣ ਲਈ ਇਸ ਦੀ ਖ਼ਾਸ ਵਰਤੋਂ ਵਾਲੀਆਂ ਕਿਸਮਾਂ ਜਿਵੇਂ ਕਿ ਸਵੀਟ ਕੌਰਨ (ਮਿੱਠੀ ਮੱਕੀ), ਪੌਪ ਕੌਰਨ (ਫੁੱਲਿਆਂ ਵਾਲੀ ਮੱਕੀ) ਅਤੇ ਬੇਬੀ ਕੌਰਨ (ਕੱਚੀ ਮੱਕੀ) ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਇਨ੍ਹਾਂ ਲਈ ਪੀ ਏ ਯੂ ਵਲੋਂ ਖ਼ਾਸ ਕਿਸਮਾਂ ਅਤੇ ਉਤਪਾਦਨ ਤਕਨੀਕਾਂ ਦੀ ਸਿਫ਼ਾਰਿਸ਼ ਕੀਤੀ ਹੋਈ ਹੈ, ਜਿਨ੍ਹਾਂ ਦਾ ਮਿਆਰ ਹਰ ਕੁਆਲਿਟੀ ਪੱਧਰ 'ਤੇ ਪੂਰਾ ਹੈ। ਮੱਕੀ ਦੀ ਕਾਸ਼ਤ ਲਈ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਜਰੂਰੀ ਹੈ:
ਬਿਜਾਈ ਦਾ ਸਮਾਂ: ਸੇਂਜੂ ਹਾਲਤਾਂ ਵਿਚ ਮੱਕੀ ਦੀ ਬਿਜਾਈ ਅਖ਼ੀਰ ਜੂਨ ਤੱਕ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਅਗਲੀ ਫ਼ਸਲ ਦੀ ਬਿਜਾਈ ਜਿਵੇਂ ਕਿ ਆਲੂ, ਤੋਰੀਆ, ਕਣਕ ਆਦਿ ਲਈ ਖੇਤ ਸਮੇਂ ਸਿਰ ਖ਼ਾਲੀ ਹੋ ਜਾਂਦੇ ਹਨ। ਸਮੇਂ ਸਿਰ ਬੀਜੀ ਫ਼ਸਲ ਤੋਂ ਝਾੜ ਵੀ ਚੰਗਾ ਮਿਲਦਾ ਹੈ ਅਤੇ ਬਾਰਿਸ਼ਾਂ ਵਿਚ ਜ਼ਿਆਦਾ ਪਾਣੀ ਦੀ ਵਰਤੋਂ ਤੋਂ ਵੀ ਬਚਿਆ ਜਾ ਸਕਦਾ ਹੈ।
ਖਾਲੀਆਂ ਵਿਚ ਬਿਜਾਈ: ਮਈ ਦੇ ਅਖ਼ੀਰਲੇ ਹਫ਼ਤੇ ਤੋਂ ਅੱਧ ਜੂਨ ਤੱਕ ਮੱਕੀ ਦੀ ਬਿਜਾਈ ਟਰੈਕਟਰ ਵਾਲੀ ਰਿਜਰ ਮਸ਼ੀਨ ਨਾਲ ਬਣਾਈਆਂ ਖਾਲੀਆਂ ਵਿਚ ਕੀਤੀ ਜਾ ਸਕਦੀ ਹੈ ਜਿਸ ਨਾਲ ਖ਼ੁਸ਼ਕ ਅਤੇ ਗਰਮ ਮੌਸਮ ਵਿਚ ਪਾਣੀ ਘੱਟ ਅਤੇ ਸੌਖਾ ਲਗਦਾ ਹੈ। ਖਾਲੀਆਂ ਵਿਚ ਬੀਜੀ ਮੱਕੀ ਦੀ ਫ਼ਸਲ ਬਹੁਤ ਘੱਟ ਡਿਗਦੀ ਹੈ ਅਤੇ ਪੱਧਰੀ ਬਿਜਾਈ ਨਾਲੋਂ ਝਾੜ ਵੀ ਜ਼ਿਆਦਾ ਦਿੰਦੀ ਹੈ।
ਬੈੱਡ ਜਾਂ ਵੱਟਾਂ 'ਤੇ ਬਿਜਾਈ: ਬੈੱਡ ਜਾਂ ਵੱਟਾਂ 'ਤੇ ਬਿਜਾਈ ਨਾਲ ਮੱਕੀ ਦੇ ਉਗਣ ਸਮੇਂ ਜ਼ਿਆਦਾ ਬਾਰਿਸ਼ ਨਾਲ ਖੜ੍ਹੇ ਪਾਣੀ ਦੇ ਨੁਕਸਾਨ ਤੋਂ ਬੱਚਤ ਹੋ ਜਾਂਦੀ ਹੈ। ਮੱਕੀ ਦੀ ਬਿਜਾਈ 67.5 ਸੈਂਟੀਮੀਟਰ ਬੈੱਡ ਦੇ ਵਿਚਕਾਰ 3-5 ਸੈਂਟੀਮੀਟਰ ਡੂੰਘਾਈ 'ਤੇ ਕਰੋ, ਬੂਟੇ ਤੋਂ ਬੂਟੇ ਦਾ ਫ਼ਾਸਲਾ 18 ਸੈਂਟੀਮੀਟਰ ਰੱਖੋ ਜਾਂ 60 ਸੈਂਟੀਮੀਟਰ ਦੀ ਵਿੱਥ 'ਤੇ ਵੱਟਾਂ ਦੇ ਪਾਸੇ 'ਤੇ 6-7 ਸੈਂਟੀਮੀਟਰ ਦੀ ਉਚਾਈ 'ਤੇ ਬਿਜਾਈ ਕਰੋ। ਬੂਟੇ ਤੋਂ ਬੂਟੇ ਦਾ ਫ਼ਾਸਲਾ 20 ਸੈਂਟੀਮੀਟਰ ਰੱਖੋ। ਬੈੱਡ ਬਣਾਉਣ ਲਈ ਕਣਕ ਵਾਲੇ ਬੈੱਡ ਪਲਾਂਟਰ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਨਦੀਨਾਂ ਦੀ ਰੋਕਥਾਮ: ਨਦੀਨਾਂ ਦੀ ਰੋਕਥਾਮ ਜੇ ਸਹੀ ਸਮੇਂ 'ਤੇ ਨਾ ਕੀਤੀ ਜਾਵੇ ਤਾਂ ਫ਼ਸਲ ਦੇ ਝਾੜ 'ਤੇ ਮਾੜਾ ਅਸਰ ਪੈਂਦਾ ਹੈ। ਨਦੀਨ ਮੱਕੀ ਨਾਲ ਬਿਜਾਈ ਤੋਂ ਲੈ ਕੇ ਵੱਢਣ ਤੱਕ ਨਮੀ, ਪੌਸ਼ਟਿਕ ਤੱਤ, ਧੁੱਪ, ਜਗ੍ਹਾ ਆਦਿ ਲਈ ਮੁਕਾਬਲਾ ਕਰਦੇ ਹਨ। ਮੱਕੀ ਦੀਆਂ ਕਤਾਰਾਂ ਵਿਚ ਇਕ ਜਾਂ ਦੋ ਕਤਾਰਾਂ ਰਵਾਂਹ ਦੀਆਂ ਬੀਜੋ ਅਤੇ ਇਸ ਨੂੰ ਬੀਜਣ ਤੋਂ 35-45 ਦਿਨਾਂ ਬਾਅਦ ਚਾਰੇ ਵਾਸਤੇ ਕੱਟ ਲਓ। ਇਸ ਪਿੱਛੋਂ ਮੱਕੀ ਵਿਚ ਨਦੀਨਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ । ਚੌੜੇ ਪੱਤੇ ਵਾਲੇ ਨਦੀਨਾਂ ਲਈ ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਵਿਚ ਐਟਰਾਟਾਫ਼ 50 ਡਬਲਯੂ ਪੀ 800 ਗ੍ਰਾਮ ਪ੍ਰਤੀ ਏਕੜ ਅਤੇ ਹਲਕੀਆਂ ਜ਼ਮੀਨਾਂ ਲਈ 500 ਗ੍ਰਾਮ ਪ੍ਰਤੀ ਏਕੜ ਦਸ ਦਿਨਾਂ ਦੇ ਅੰਦਰ-ਅੰਦਰ 200 ਲਿਟਰ ਪਾਣੀ ਵਿਚ ਘੋਲ ਕੇ ਵਰਤੋ ਜਾਂ ਨਦੀਨਾਂ ਦੀ ਰੋਕਥਾਮ ਲਈ 105 ਮਿਲੀਲਿਟਰ ਪ੍ਰਤੀ ਏਕੜ ਲੌਡਿਸ 420 ਐਸ ਸੀ ਦਾ ਛਿੜਕਾਅ 150 ਲਿਟਰ ਪਾਣੀ ਵਿਚ ਘੋਲ ਕੇ ਬਿਜਾਈ ਤੋਂ 20 ਦਿਨਾਂ ਬਾਅਦ ਕਰੋ। ਡੀਲੇ-ਮੋਥੇ ਦੀ ਰੋਕਥਾਮ ਲਈ 2,4-ਡੀ ਅਮਾਈਨ ਸਾਲਟ 58 ਐਸ ਐਲ 400 ਮਿ.ਲਿ. ਪ੍ਰਤੀ ਏਕੜ ਬਿਜਾਈ ਤੋਂ 20-25 ਦਿਨ ਬਾਅਦ 150 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।
ਖਾਦਾਂ ਦੀ ਵਰਤੋਂ: ਪੌਸ਼ਟਿਕ ਤੱਤਾਂ ਦਾ ਮੱਕੀ ਦੀਆਂ ਦੋਗਲੀਆਂ ਕਿਸਮਾਂ 'ਤੇ ਚੰਗਾ ਪ੍ਰਭਾਵ ਪੈਂਦਾ ਹੈ। ਰਸਾਇਣਿਕ ਖਾਦਾਂ ਦੇ ਨਾਲ-ਨਾਲ ਜੈਵਿਕ ਖਾਦਾਂ ਦੀ ਵਰਤੋਂ ਵੀ ਮੱਕੀ ਲਈ ਬਹੁਤ ਲਾਹੇਵੰਦ ਹੈ। ਇਨ੍ਹਾਂ ਤੱਤਾਂ ਦੀ ਵਰਤੋਂ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਫ਼ਸਲੀ ਚੱਕਰ ਅਨੁਸਾਰ ਕਰੋ। ਚੰਗਾ ਝਾੜ ਲੈਣ ਲਈ ਲੰਮੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ ਐਮ ਐਚ 11, ਪੀ ਐਮ ਐਚ 1, ਪ੍ਰਭਾਤ ਅਤੇ ਪੰਜਾਬ ਸਵੀਟ ਕੌਰਨ 1 ਨੂੰ 110 ਕਿਲੋ ਯੂਰੀਆ, 150 ਕਿਲੋ ਸੁਪਰਫਾਸਫੇਟ ਜਾਂ 55 ਕਿਲੋ ਡੀ.ਏ.ਪੀ ਅਤੇ 20 ਕਿਲੋ ਮਿਊਰੇਟ ਆਫ ਪੋਟਾਸ਼ ਦੀ ਵਰਤੋਂ ਕਰੋ। ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਜਿਵੇਂ ਕਿ ਪੀ ਐਮ ਐਚ 2, ਕੇਸਰੀ ਅਤੇ ਪਰਲ ਪੌਪ ਕੌਰਨ ਨੂੰ 75 ਕਿਲੋ ਯੂਰੀਆ, 75 ਕਿਲੋ ਸੁਪਰਫਾਸਫੇਟ ਜਾਂ 27 ਕਿਲੋ ਡੀ.ਏ.ਪੀ ਅਤੇ 15 ਕਿਲੋ ਮਿਊਰੇਟ ਆਫ ਪੋਟਾਸ਼ ਦੀ ਵਰਤੋਂ ਕਰੋ।
ਪੱੱਤਾ ਰੰਗ ਚਾਰਟ: ਨਾਈਟ੍ਰੋਜਨ ਖਾਦ ਦੀ ਜ਼ਰੂਰਤ ਅਨੁਸਾਰ ਵਰਤੋਂ ਲਈ ਪੱਤਾ ਰੰਗ ਚਾਰਟ ਵਿਧੀ ਅਪਣਾਓ। ਮੱਕੀ ਦੀ ਬਿਜਾਈ ਸਮੇਂ 25 ਕਿਲੋ ਯੂਰੀਆ ਪ੍ਰਤੀ ਏਕੜ ਪਾਉ। ਬਿਜਾਈ ਤੋਂ 21 ਦਿਨ ਬਾਅਦ 10-10 ਦਿਨ ਦੇ ਅੰਤਰ ਤੇ ਪੱੱਤਿਆਂ ਦਾ ਰੰਗ ਪੱਤਾ ਰੰਗ ਚਾਰਟ ਨਾਲ ਮਿਲਾਉਣਾ ਸ਼ੁਰੂ ਕਰੋ। ਹਰ ਵਾਰ ਖੇਤ ਵਿਚ 10 ਪੌਦਿਆਂ ਦੇ ਉਪਰੋ ਪੂਰੇ ਖੁੱਲ੍ਹੇ ਪਹਿਲੇ ਪੱਤੇ ਦਾ ਰੰਗ ਪੌਦੇ ਨਾਲੋਂ ਤੋੜੇ ਬਿਨਾਂ ਚਾਰਟ ਨਾਲ ਮਿਲਾਓ। ਜਦੋਂ ਦਸ ਵਿਚੋਂ ਛੇ ਜਾਂ ਵੱਧ ਪੱੱਤਿਆਂ ਦਾ ਰੰਗ ਚਾਰਟ ਦੀ ਟਿੱਕੀ ਨੰਬਰ 5 ਤੋਂ ਫਿੱਕਾ ਹੋਵੇ ਤਾਂ 25 ਕਿਲੋ ਯੂਰੀਆਂ ਪ੍ਰਤੀ ਏਕੜ ਦਾ ਛੱਟਾ ਦਿਓ।
ਸਿੰਚਾਈ: ਆਮ ਤੌਰ 'ਤੇ ਮੱਕੀ ਨੂੰ 4-6 ਪਾਣੀਆਂ ਦੀ ਲੋੜ ਹੁੰਦੀ ਹੈ, ਪਰ ਪਾਣੀਆਂ ਦੀ ਗਿਣਤੀ ਵਰਖਾ 'ਤੇ ਨਿਰਭਰ ਕਰਦੀ ਹੈ। ਫ਼ਸਲ ਨੂੰ ਕਿਸੇ ਸਮੇਂ ਵੀ ਪਾਣੀ ਦੀ ਘਾਟ ਨਹੀਂ ਆਉਣ ਦੇਣੀ ਚਾਹੀਦੀ ਖ਼ਾਸ ਕਰਕੇ ਨਿੱਸਰਣ ਅਤੇ ਸੂਤ ਕੱਤਣ ਸਮੇਂ।
ਮੱਕੀ ਦੇ ਗੜੂੰਏ ਦੀ ਰੋਕਥਾਮ : ਮੱਕੀ ਦਾ ਗੜੂੰਆਂ ਸਾਉਣੀ ਰੁੱਤ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਉਣ ਵਾਲਾ ਮੁੱਖ ਕੀੜਾ ਹੈ। ਪੰਜਾਬ ਵਿਚ ਮੱਕੀ ਉੱਪਰ ਇਸ ਦਾ ਹਮਲਾ ਅਪ੍ਰੈਲ ਤੋਂ ਜੁਲਾਈ ਵਿਚ ਹੁੰਦਾ ਹੈ। ਇਸਦੇ ਪਤੰਗੇ 10-15 ਦਿਨ ਦੀ ਫ਼ਸਲ ਉੱਪਰ ਆਂਡੇ ਦੇਣ ਨੂੰ ਤਰਜੀਹ ਦਿੰਦੇ ਹਨ। ਨਵ ਜੰਮੀਆਂ ਸੁੰਡੀਆਂ ਪੱਤਿਆਂ ਉੱਪਰ ਖਰੋਚਾ ਬਣਾ ਕੇ ਖਾਂਦੀਆਂ ਹਨ। ਹਮਲੇ ਵਾਲੀਆਂ ਗੋਭਾਂ ਵਿਚੋਂ ਨਵੇਂ ਨਿਕਲੇ ਪੱਤਿਆਂ ਉਪਰ ਨਿੱਕੀਆਂ ਨਿੱਕੀਆਂ ਮੋਰੀਆਂ ਕਤਾਰਾਂ ਵਿਚ ਹੁੰਦੀਆਂ ਹਨ। ਵੱਡੀਆਂ ਸੁੰਡੀਆਂ ਗੋਭ ਨੂੰ ਖਾ ਕੇ ਸੁਕਾ ਦਿੰਦੀਆਂ ਹਨ।
ਮੱਕੀ ਦੀ ਕਟਾਈ ਅਤੇ ਦਾਣਿਆਂ ਦੀ ਸਾਂਭ ਸੰਭਾਲ: ਮੱਕੀ ਦੀ ਕਟਾਈ ਉਸ ਸਮੇਂ ਕਰ ਲਉ ਜਦੋਂ ਛੱਲੀਆਂ ਦੇ ਖੱਗੇ ਸੁੱਕ ਕੇ ਭੂਰੇ ਹੋ ਜਾਣ। ਇਸ ਸਮੇਂ ਟਾਂਡੇ ਅਤੇ ਪੱਤੇ ਕੁਝ ਹਰੇ ਹੀ ਹੁੰਦੇ ਹਨ। ਦਾਣਿਆਂ ਵਿਚ ਸਿੱਲ੍ਹ ਦੀ ਮਾਤਰਾ 15 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣੀ ਚਾਹੀਦੀ। ਛੱਲੀਆਂ ਦੇ ਪਰਦੇ ਲਾਹੁਣ ਅਤੇ ਦਾਣੇ ਕੱਢਣ ਵਾਲੀ ਮਸ਼ੀਨ ਦੀ ਵਰਤੋਂ ਕੀਤੀ ਜਾ ਸਕਦੀ ਹੈ, ਜਿਸ ਨਾਲ ਪਰਦਿਆਂ ਸਮੇਤ ਛੱਲੀਆਂ 'ਚੋਂ ਦਾਣੇ ਕੱਢੇ ਜਾ ਸਕਦੇ ਹਨ। ਦਾਣਿਆਂ ਨੂੰ ਖੁਸ਼ਕ ਅਤੇ ਠੰਡੀਆਂ ਹਾਲਤਾਂ ਵਿਚ ਸਟੋਰ ਕਰਨਾ ਚਾਹੀਦਾ ਹੈ ਜਦੋਂ ਉਨ੍ਹਾਂ ਵਿਚ ਨਮੀ ਦੀ ਮਾਤਰਾ 12 ਪ੍ਰਤੀਸ਼ਤ ਹੋਵੇ। ਮੰਡੀ ਵਿਚ ਮੱਕੀ ਦਾ ਸਹੀ ਮੁੱਲ ਲੈਣ ਲਈ ਇਸ ਨੂੰ ਚੰਗੀ ਤਰ੍ਹਾਂ ਸੁਕਾ ਕੇ ਇਸ ਦਾ ਮੰਡੀਕਰਨ ਕਰਨਾ ਚਾਹੀਦਾ ਹੈ। ਜੇ ਦਾਣਿਆਂ ਵਿਚ ਸਿੱਲ੍ਹ ਦੀ ਮਾਤਰਾ ਜ਼ਿਆਦਾ ਹੈ ਤਾਂ ਇਸ ਨੂੰ ਮੰਡੀ ਵਿਚ ਮੌਜੂਦ ਤਿੰਨ ਟਨ ਸਮੱਰਥਾ ਵਾਲੇ ਡਰਾਇਰ ਨਾਲ ਸੁਕਾ ਲੈਣਾ ਚਾਹੀਦਾ ਹੈ।


-ਮੋਬਾਈਲ : 98726-60990.

ਬੇਰ ਦੇ ਬਾਗ਼ਾਂ ਤੋਂ ਵੱਧ ਮੁਨਾਫ਼ਾ ਲੈਣ ਲਈ ਕੀ ਕਰੀਏ?

ਬੇਰ ਭਾਰਤ ਦਾ ਪ੍ਰਾਚੀਨ ਅਤੇ ਹਰਮਨ ਪਿਆਰਾ ਫ਼ਲ ਹੈ ਅਤੇ ਦੇਸ਼ ਵਿਚ ਪੁਰਾਤਨ ਸਮੇਂ ਤੋਂ ਇਸ ਦੀ ਕਾਸ਼ਤ ਕੀਤੀ ਜਾਂਦੀ ਰਹੀ ਹੈ। ਇਹ ਵਿਟਾਮਿਨ 'ਸੀ', ਪ੍ਰੋਟੀਨ ਅਤੇ ਕਈ ਖਣਿਜ ਤੱਤਾਂ ਜਿਵੇਂ ਕਿ ਕੈਲਸ਼ੀਅਮ, ਫਾਸਫੋਰਸ ਅਤੇ ਲੋਹੇ ਨਾਲ ਭਰਪੂਰ ਹੁੰਦਾ ਹੈ। ਬੇਰ ਦਾ ਬੂਟਾ ਕਈ ਤਰ੍ਹਾਂ ਦੇ ਜਲਵਾਯੂ ਸਹਾਰ ਸਕਦਾ ਹੈ ਜਿਸ ਕਾਰਨ ਇਸ ਨੂੰ ਤਕਰੀਬਨ ਸਾਰੇ ਭਾਰਤ ਵਿਚ ਉਗਾਇਆ ਜਾ ਸਕਦਾ ਹੈ। ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਖੁਸ਼ਕ ਅਤੇ ਅਰਧ ਖੁਸ਼ਕ ਇਲਾਕਿਆਂ ਵਿਚ ਬੇਰਾਂ ਦੀ ਖੇਤੀ ਵਪਾਰਕ ਪੱਧਰ 'ਤੇ ਕੀਤੀ ਜਾਂਦੀ ਹੈ। ਪੰਜਾਬ ਵਿਚ ਇਸ ਦੀ ਕਾਸ਼ਤ 1767 ਹੈਕਟੇਅਰ ਰਕਬੇ 'ਤੇ ਕੀਤੀ ਜਾਂਦੀ ਹੈ ਜੋ ਕਿ ਵੱਖ-ਵੱਖ ਫ਼ਲਾਂ ਹੇਠ ਰਕਬੇ ਵਿਚ ਪੰਜਵੇਂ ਸਥਾਨ 'ਤੇ ਆੳਂੁਦਾ ਹੈ। ਪੰਜਾਬ 29,626 ਟਨ ਸਾਲਾਨਾ ਬੇਰ ਦਾ ਉਤਪਾਦਨ ਕਰਦਾ ਹੈ, ਜਿਸ ਵਿਚ ਸੰਗਰੂਰ, ਪਟਿਆਲਾ, ਮਾਨਸਾ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਦਾ ਖਾਸ ਯੋਗਦਾਨ ਹੈ।
ਕਾਂਟ-ਛਾਂਟ ਦੀ ਵਿਧੀ ਅਤੇ ਸਮਾਂ : ਬੇਰਾਂ ਦੇ ਦਰੱਖਤਾਂ ਨੂੰ ਸਿਹਤਮੰਦ ਬਣਾਈ ਰੱਖਣ ਅਤੇ ਉਨ੍ਹਾਂ ਤੋਂ ਨਿਰੰਤਰ ਵਧੀਆ ਅਤੇ ਵਧੇਰੇ ਮਾਤਰਾ ਵਿਚ ਫ਼ਲ ਪ੍ਰਾਪਤ ਕਰਨ ਲਈ ਬੂਟਿਆਂ ਦੀ ਕਾਂਟ-ਛਾਂਟ ਅਤੇ ਸਿਧਾਈ ਕਰਨਾ ਅਤਿ ਜ਼ਰੂਰੀ ਹੁੰਦਾ ਹੈ। ਬੇਰ ਚਾਲੂ ਮੌਸਮ ਦੌਰਾਨ ਫੁੱਟੀਆਂ ਨਵੀਆਂ ਸ਼ਾਖਾਵਾਂ 'ਤੇ ਪੱਤਿਆਂ ਦੇ ਆਧਾਰ ਵਿਚ ਲਗਦੇ ਹਨ। ਇਸ ਲਈ ਚੰਗੇ ਅਤੇ ਭਰਪੂਰ ਵਾਧੇ ਲਈ ਨਿਯਮਤ ਸਾਲਾਨਾ ਕਾਂਟ-ਛਾਂਟ ਜ਼ਰੂਰੀ ਹੁੰਦੀ ਹੈ। ਇਹ ਬੂਟੇ 'ਤੇ ਵੱਧ ਤੋਂ ਵੱਧ ਫ਼ਲ ਪੈਦਾ ਕਰਨ ਲਈ ਜਗ੍ਹਾ ਪ੍ਰਦਾਨ ਕਰਦੀ ਹੈ। ਬਿਨਾਂ ਕਾਂਟ-ਛਾਂਟ ਕੀਤੇ ਬੂਟੇ ਦੀ ਛਤਰੀ ਗ਼ੈਰ-ਜ਼ਰੂਰੀ ਵਧ ਜਾਂਦੀ ਹੈ ਅਤੇ ਅੰਦਰੋਂ ਖਾਲੀ ਹੋ ਜਾਂਦੀ ਹੈ। ਇਸ ਨਾਲ ਫੁਟਾਰੇ ਦਾ ਵਾਧਾ ਕਮਜ਼ੋਰ ਪੈ ਜਾਂਦਾ ਹੈ ਅਤੇ ਬੂਟਾ ਚੰਗੇ ਅਤੇ ਵੱਡੇ ਆਕਾਰ ਦੇ ਫ਼ਲ ਦੇਣ ਤੋਂ ਅਸਮੱਰਥ ਹੋ ਜਾਂਦਾ ਹੈ। ਅਜਿਹੇ ਦਰੱਖਤ ਆਰਥਿਕ ਤੌਰ 'ਤੇ ਪੈਦਾਵਾਰ ਨਹੀਂ ਦਿੰਦੇ ਅਤੇ ਬਹੁਤ ਸਾਰੀ ਜਗ੍ਹਾ ਵਿਅਰਥ ਮੱਲ ਲੈਂਦੇ ਹਨ। ਛਤਰੀ ਦੇ ਜ਼ਿਆਦਾ ਫੈਲਾਅ ਤੋਂ ਬਚਣ ਲਈ, ਯੋਗ ਧੁੱਪ ਅਤੇ ਹਵਾ ਪਹੁੰਚਣ ਲਈ ਟਹਿਣੀਆਂ ਨੂੰ ਥੋੜ੍ਹਾ-ਥੋੜ੍ਹਾ ਵਿਰਲਾ ਕਰਨਾ ਬਹੁਤ ਜ਼ਰੂਰੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਬੇਰ ਦੀ ਕਾਂਟ-ਛਾਂਟ ਸਬੰਧੀ ਕੀਤੇ ਤਜਰਬੇ ਦੱਸਦੇ ਹਨ ਕਿ ਕਾਂਟ ਪਿਛਲੇ ਸਾਲ ਦੀਆਂ ਟਹਿਣੀਆਂ ਦੀ 25 ਤੋਂ 50 ਫੀਸਦੀ ਕਟਾਈ ਅਤੇ ਟੇਢੀਆਂ-ਮੇਢੀਆਂ ਟੁੱਟੀਆਂ, ਜ਼ਮੀਨ ਨਾਲ ਲਗਦੀਆਂ ਅਤੇ ਬਿਮਾਰੀ ਵਾਲੀਆਂ ਟਹਿਣੀਆਂ ਨੁੂੰ ਵਿਰਲਾ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਜੋ ਨਵੀਂ ਫੋਟ ਉਪਰ ਜ਼ਿਆਦਾ ਫੁੱਲ-ਫਲਾਕਾ ਆਵੇ ਅਤੇ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕੇ। ਬੇਰਾਂ ਦੇ ਦਰੱਖਤ ਅਪਣੇ ਪੱਤੇ ਸੁੱਟ ਕੇ ਮਈ ਮਹੀਨੇ ਵਿਚ ਨੀਂਦਰ ਅਵੱਸਥਾ ਵਿਚ ਚਲੇ ਜਾਂਦੇ ਹਨ। ਇਸ ਲਈ ਮਈ ਦੇ ਦੂਜੇ ਪੰਦ੍ਹਰਵਾੜੇ ਜਾਂ ਜੂਨ ਦੇ ਸ਼ੁਰੂ ਵਿਚ ਕਾਂਟ-ਛਾਂਟ ਕੀਤੀ ਜਾ ਸਕਦੀ ਹੈ। ਸਨੋਰ-2 ਕਿਸਮ ਦੇ ਬੂਟਿਆਂ ਦੀ ਕਾਂਟ-ਛਾਂਟ ਅਪ੍ਰੈਲ ਮਹੀਨੇ ਦੇ ਤੀਸਰੇ ਹਫਤੇ ਵਿਚ ਕੀਤੀ ਜਾਣੀ ਚਾਹੀਦੀ ਹੈ। ਇਕ ਸਾਲ ਪੁਰਾਣੀਆਂ ਟਹਿਣੀਆਂ ਨੂੰ ਅੱਠ ਅੱਖਾਂ ਛੱਡ ਕੇ ਉਪਰੋਂ ਕੱਟ ਦੇਣ ਨਾਲ ਵੱਧ ਉਪਜ ਅਤੇ ਚੰਗੀ ਕਿਸਮ ਦੇ ਫ਼ਲ ਪ੍ਰਾਪਤ ਕੀਤੇ ਜਾ ਸਕਦੇ ਹਨ। ਬੇਰ ਦੀ ਫ਼ਸਲ ਵਿਚ 4-5 ਸਾਲ ਬਾਅਦ ਭਾਰੀ ਕਾਂਟ-ਛਾਂਟ (75 ਫੀਸਦੀ ਤੱਕ) ਦੀ ਸ਼ਿਫਾਰਸ਼ ਕੀਤੀ ਜਾਂਦੀ ਹੈ। ਜ਼ਿਆਦਾ ਕਾਂਟ-ਛਾਂਟ ਹਰ ਸਾਲ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਨਾਲ ਟਹਿਣੀਆਂ ਬਹੁਤ ਜ਼ਿਆਦਾ ਵਧਦੀਆਂ ਹਨ ਅਤੇ ਫ਼ਲ ਘੱਟ ਮਿਲਦਾ ਹੈ, ਜਿਸ ਨਾਲ ਬਾਗ਼ਬਾਨ ਦਾ ਨੁਕਸਾਨ ਹੁੰਦਾ ਹੈ।
ਪੁਰਾਣੇ ਬਾਗ਼ਾਂ ਨੂੰ ਮੁੜ-ਸੁਰਜੀਤ ਕਰਨਾ : ਬੇਰ ਦੇ ਦਰੱਖਤਾਂ ਦੀ ਹਰ ਵਰ੍ਹੇ ਜੇਕਰ ਕਾਂਟ-ਛਾਂਟ ਠੀਕ ਨਾ ਕੀਤੀ ਜਾਵੇ ਤਾਂ ਕੁਝ ਵਰ੍ਹਿਆਂ ਲਈ ਫ਼ਸਲ ਦੇਣ ਤੋਂ ਬਾਅਦ ਉਨ੍ਹਾਂ ਦੇ ਫ਼ਲ ਛੋਟੇ ਅਤੇ ਪੈਦਾਵਾਰ ਘੱਟ ਹੋ ਜਾਂਦੀ ਹੈ। ਬਿਨਾਂ ਕਾਂਟ-ਛਾਂਟ ਕੀਤੇ ਦਰੱਖਤਾਂ ਵਿਚ ਹਰ ਸਾਲ ਪੁਰਾਣੀ ਲੱਕੜੀ ਇਕੱਠੀ ਹੁੰਦੀ ਰਹਿੰਦੀ ਹੈ। ਅਜਿਹੇ ਦਰੱਖਤ ਕਮਜ਼ੋਰ ਢਾਂਚੇ ਨਾਲ ਅਣਉਤਪਾਦਤ ਬਣ ਜਾਂਦੇ ਹਨ ਅਤੇ ਬੜੀ ਆਸਾਨੀ ਨਾਲ ਧੂੜੇਦਾਰ ਉੱਲੀ ਜਿਹੀ ਬਿਮਾਰੀ ਅਤੇ ਫ਼ਲ-ਮੱਖੀ, ਲ਼ਾਖ ਦੇ ਕੀੜੇ ਅਤੇ ਸਿੳਂੁਕ ਜਿਹੇ ਕੀੜੇ-ਮਕੌੜਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਫ਼ਲਾਂ ਦਾ ਆਕਾਰ ਘਟ ਜਾਂਦਾ ਹੈ ਅਤੇ ਫ਼ਲ ਬੇਢੱਬੇ, ਝੁਰੜੀਆਂ ਵਾਲੇ ਬਣ ਜਾਦੇ ਹਨ ਅਤੇ ਪੱਕਣ ਤੋਂ ਪਹਿਲਾਂ ਹੀ ਡਿਗ ਪੈਂਦੇ ਹਨ। ਅਜਿਹੇ ਦਰੱਖਤ ਕਾਂਟ-ਛਾਂਟ ਕਰਕੇ ਮੁੜ ਜੀਵਤ ਅਤੇ ਸੁਰਜੀਤ ਕੀਤੇ ਜਾ ਸਕਦੇ ਹਨ। ਇਸ ਅਮਲ ਵਿਚ ਦਰੱਖਤਾਂ ਦਾ 50-75 ਫੀਸਦੀ ਕੱਟਣਾ ਅਤੇ ਨਾਲ ਦੇ ਨਾਲ ਬਿਮਾਰ, ਟੁੱਟੀਆਂ, ਫਸੀਆਂ ਅਤੇ ਲਾਖ ਹਮਲੇ ਵਾਲੀਆਂ ਟਹਿਣੀਆਂ ਦੀ ਪੂਰੀ ਕਟਾਈ ਸ਼ਾਮਿਲ ਹੈ। ਕਾਂਟ-ਛਾਂਟ ਤੋਂ ਬਾਅਦ ਦਰੱਖਤਾਂ 'ਤੇ (0.2 ਫੀਸਦੀ) ਕੈਪਟਾਨ ਦਾ ਛਿੜਕਾਅ ਕਰਨਾ ਚਾਹੀਦਾ ਹੈ। ਜੁਲਾਈ ਵਿਚ ਵਰਖਾ ਸ਼ੁਰੂ ਹੋਣ ਦੇ ਨਾਲ ਨਾਈਟ੍ਰੋਜਨ ਖਾਦ ਦੀ ਇਕ ਤਕੜੀ ਖੁਰਾਕ ਤਕਰੀਬਨ ਇਕ ਕਿਲੋ ਖਾਲਸ ਨਾਈਟ੍ਰੋਜਨ 12-15 ਸਾਲ ਪੁਰਾਣੇ ਰੁੱਖਾਂ ਨੂੰ ਦੇਣੀ ਚਾਹੀਦੀ ਹੈ ਦਰੱਖਤਾਂ ਨੂੰ ਫੁੱਲ ਨਿਕਲਣ ਤੋਂ ਪਹਿਲਾਂ ਅਗਸਤ-ਸਤੰਬਰ ਵਿਚ 0.05 ਫੀਸਦੀ ਕੈਰਾਥੇਨ ਦਾ ਦੋ-ਤਿੰਨ ਵਾਰ ਛਿੜਕਾਅ ਕਰਨਾ ਚਾਹੀਦਾ ਹੈ। ਕਾਂਟ-ਛਾਂਟ ਦੇ ਮੁਤਾਬਿਕ ਪਹਿਲੇ ਸਾਲ ਭਾਵੇਂ 30-50 ਫੀਸਦੀ ਝਾੜ ਘਟੇਗਾ ਪਰ ਅਗਲੇ ਸਾਲਾਂ ਵਿਚ ਦਰੱਖਤ ਫਿਰ ਪੂਰਾ ਝਾੜ ਅਤੇ ਚੰਗੇ ਫ਼ਲ ਦੇਣਾ ਸ਼ੁਰੂ ਕਰ ਦੇਣਗੇ।
**

ਪੰਜਾਬ ਵਿਚ ਤਿਲਾਂ ਦੀ ਕਾਸ਼ਤ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਤਿਲਾਂ ਦੀਆਂ 2 ਕਿਸਮਾਂ (ਪੰਜਾਬ ਤਿਲ ਨੰ: 2 ਅਤੇ ਆਰ ਟੀ 346) ਸਿਫ਼ਾਰਸ਼ ਕੀਤੀਆਂ ਗਈਆਂ ਹਨ।
ਪੰਜਾਬ ਤਿਲ ਨੰ: 2: ਇਸ ਨੂੰ ਭਰਪੂਰ ਸ਼ਾਖਾਂ ਫੁੱਟਦੀਆਂ ਹਨ ਅਤੇ ਵਧੇਰੇ ਫ਼ਲੀਆਂ ਲੱਗਦੀਆਂ ਹਨ । ਇਸ ਕਿਸਮ ਦੇ ਬੀਜ ਚਿੱਟੇ ਅਤੇ ਮੋਟੇ ਹੁੰਦੇ ਹਨ ਜਿਨਾਂ ਵਿਚ 49 ਫ਼ੀਸਦੀ ਤੇਲ ਹੁੰਦਾ ਹੈ । ਇਸ ਉੱਤੇ ਤਿਲਾਂ ਦੇ ਫੁੱਲਾਂ ਦਾ ਰੋਗ (ਫਾਇਲੋਡੀ) ਅਤੇ ਝੁਲਸ ਰੋਗ ਘੱਟ ਲੱਗਦੇ ਹਨ। ਇਹ 90 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਕਿਸਮ ਦਾ ਔਸਤ ਝਾੜ 2.8 ਕੁਇੰਟਲ ਪ੍ਰਤੀ ਏਕੜ ਹੈ।
ਆਰ. ਟੀ. 346: ਇਸ ਨੂੰ ਭਰਪੂਰ ਸ਼ਾਖਾਵਾਂ ਫੁੱਟਦੀਆਂ ਹਨ । ਇਸ ਕਿਸਮ ਦੇ ਬੀਜ ਚਿੱਟੇ ਅਤੇ ਮੋਟੇ ਹੁੰਦੇ ਹਨ ਜਿਨ੍ਹਾਂ ਵਿਚ 49 ਫ਼ੀਸਦੀ ਤੇਲ ਹੁੰਦਾ ਹੈ। ਇਸ ਉੱਤੇ ਫਲੀ ਦੇ ਗੜੂੰਏਂ ਦਾ ਘੱਟ ਹਮਲਾ ਹੁੰਦਾ ਹੈ। ਇਹ 87 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦਾ ਔਸਤ ਝਾੜ 2.6 ਕੁਇੰਟਲ ਪ੍ਰਤੀ ਏਕੜ ਹੈ ।
ਤਿਲਾਂ ਦੀ ਸਫ਼ਲ ਕਾਸ਼ਤ ਦੇ ਢੰਗ
ਤਿਲਾਂ ਦੀ ਫ਼ਸਲ ਚੰਗੇ ਜਲ ਨਿਕਾਸ ਵਾਲੀ ਰੇਤਲੀ ਮੈਰਾ ਜ਼ਮੀਨ ਵਿਚ ਬਹੁਤ ਚੰਗੀ ਹੁੰਦੀ ਹੈ । ਇਸ ਫ਼ਸਲ ਲਈ ਖੇਤ ਚੰਗਾ ਤਿਆਰ ਕਰੋ। ਦੋ ਜਾਂ ਤਿੰਨ ਵਾਰ ਵਾਹੋ ਅਤੇ ਹਰ ਵਾਰੀ ਸੁਹਾਗਾ ਦਿਉ । ਤਿਲ ਦੀ ਬਿਜਾਈ ਰੌਣੀ ਤੋਂ ਬਾਅਦ ਜਾਂ ਮੌਨਸੂਨ ਸ਼ੁਰੂ ਹੋਣ 'ਤੇ ਜੁਲਾਈ ਦੇ ਪਹਿਲੇ ਪੰਦਰ੍ਹਵਾੜੇ ਵਿਚ ਕਰੋ। ਅਗੇਤੀ ਬਿਜਾਈ ਕਰਨ ਨਾਲ ਫ਼ਸਲ ਤੇ ਵਿਸ਼ਾਣੂ ਰੋਗ ਦਾ ਜ਼ਿਆਦਾ ਹਮਲਾ ਹੋ ਜਾਂਦਾ ਹੈ। ਇਕ ਏਕੜ ਦੀ ਬਿਜਾਈ ਲਈ ਇਕ ਕਿੱਲੋ ਬੀਜ ਕਾਫ਼ੀ ਹੈ। ਬਿਜਾਈ ਸਮੇਂ ਲਾਈਨਾਂ ਵਿਚ ਵਿੱਥ 30 ਸੈਂਟੀਮੀਟਰ ਰੱਖੋ। ਚੰਗਾ ਜੰਮ ਲੈਣ ਲਈ ਬਿਜਾਈ ਪੋਰੇ ਜਾਂ ਡਰਿੱਲ ਨਾਲ 4 ਤੋਂ 5 ਸੈਂਟੀਮੀਟਰ ਡੂੰਘੀ ਕਰੋ। ਫ਼ਸਲ ਉੱਗਣ ਬਾਅਦ ਬੂਟੇ ਵਿਰਲੇ ਕਰ ਦਿਉ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 15 ਸੈਂਟੀਮੀਟਰ ਰੱਖੋ। ਬਿਜਾਈ ਤੋਂ ਪਹਿਲਾਂ 21 ਕਿੱਲੋ ਨਾਈਟ੍ਰੋਜਨ ਤੱਤ (45 ਕਿਲੋ ਯੂਰੀਆ) ਪ੍ਰਤੀ ਏਕੜ ਡਰਿਲ ਨਾਲ ਪਾਉ। ਜ਼ਿਆਦਾ ਖਾਦ ਨਾ ਵਰਤੋ ਕਿਉਂਕਿ ਇਸ ਨਾਲ ਫ਼ਸਲ ਦਾ ਸਿਰਫ਼ ਫੈਲਾਅ ਹੀ ਵਧਦਾ ਹੈ। ਬਿਜਾਈ ਤੋਂ 3 ਹਫ਼ਤਿਆਂ ਪਿੱਛੋਂ ਇਕ ਗੋਡੀ ਕਰੋ। ਇਸ ਫ਼ਸਲ ਨੂੰ ਵੇਲੇ ਸਿਰ ਵੱਢਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਤਿਲ ਝੜਨ ਦਾ ਡਰ ਰਹਿੰਦਾ ਹੈ। ਜਦੋਂ ਫ਼ਸਲ ਪੱਕਣ 'ਤੇ ਆਉਂਦੀ ਹੈ ਤਾਂ ਪੌਦੇ ਪੀਲੇ ਪੈ ਜਾਂਦੇ ਹਨ। ਇਹਨੂੰ ਵੱਢ ਕੇ ਨਿੱਕੇ-ਨਿੱੱਕੇ ਪੂਲੇ ਬਣਾ ਕੇ ਸਿੱਧੇ ਖੜੇ ਕਰੋ। ਪੂਲਿਆਂ ਨੂੰ ਸੁਕਾ ਕੇ ਦੋ ਝੜਾਈਆਂ ਨਾਲ ਸਾਰੇ ਤਿਲ ਨਿਕਲ ਆਉਂਦੇ ਹਨ ।
ਪੌਦ ਸੁਰੱਖਿਆ : ਕੀੜੇ ਮਕੌੌੌੜੇ
ਪੱੱਤੇ ਦਾ ਜਾਲਾ ਜਾਂ ਫ਼ਲੀ ਦਾ ਗੜੂੰਆਂ: ਇਸ ਦੀਆਂ ਸੁੰਡੀਆਂ ਟਾਹਣੀ ਦੀ ਟੀਸੀ ਦੇ ਦੋ-ਤਿੰਨ ਪੱੱੱਤਿਆਂ ਨੂੰ ਜਾਲੇ ਨਾਲ ਜੋੜ ਕੇ ਉਨ੍ਹਾਂ ਨੂੰ ਵਿਚੋਂ ਖਾਂਦੀਆਂ ਹਨ ਜਾਂ ਫ਼ਲੀ ਵਿਚ ਮੋਰੀਆਂ ਕਰ ਕੇ ਬਣ ਰਹੇ ਦਾਣਿਆਂ ਨੂੰ ਖਾਂਦੀਆਂ ਹਨ। ਜੇ ਛੋਟੀ ਫ਼ਸਲ 'ਤੇ ਹਮਲਾ ਹੋਵੇ ਤਾਂ ਬੂਟੇ ਮਰ ਵੀ ਜਾਂਦੇ ਹਨ। ਫ਼ਸਲ ਦੀ ਬਿਜਾਈ ਸਿਫ਼ਾਰਸ਼ ਸਮੇਂ 'ਤੇ ਕਰੋ ।
ਤੇਲਾ: ਇਹ ਕੀੜਾ ਪੱਤਿਆਂ ਦਾ ਰਸ ਚੂਸ ਕੇ ਨੁਕਸਾਨ ਕਰਦਾ ਹੈ। ਇਹ ਵਿਸ਼ਾਣੂ ਮਾਦਾ ਵੀ ਛੱਡਦਾ ਹੈ, ਜਿਸ ਦਾ ਫੁੱਲਾਂ ਉੱਪਰ ਮਾੜਾ ਅਸਰ ਪੈਂਦਾ ਹੈ ਅਤੇ ਫ਼ਲ ਚੰਗਾ ਨਹੀਂ ਪੈਂਦਾ। ਜੂਨ ਵਿਚ ਅਗੇਤੀ ਬਿਜਾਈ ਨਾ ਕਰੋ ਕਿਉਂਕਿ ਅਗੇਤੀ ਫ਼ਸਲ 'ਤੇ ਤੇਲੇ ਦਾ ਹਮਲਾ ਜ਼ਿਆਦਾ ਹੁੰਦਾ ਹੈ।
ਭੱਬੂ ਕੁੱਤਾ: ਇਸ ਦਾ ਸਰੀਰ ਵਾਲਾਂ ਨਾਲ ਢੱਕਿਆ ਹੁੰਦਾ ਹੈ। ਕਈ ਵਾਰ ਇਹ ਕੀੜਾ ਫ਼ਸਲ ਉੱਪਰ ਵੱਡੇ ਪੱਧਰ 'ਤੇ ਹਮਲਾ ਕਰਦਾ ਹੈ। ਇਸ ਦੀਆਂ ਸੁੰਡੀਆਂ ਪੱਤੇ ਅਤੇ ਨਰਮ ਤਣੇ ਚੱਟਮ ਕਰ ਜਾਂਦੀਆਂ ਹਨ। ਛੋਟੀ ਉਮਰ ਦੀਆਂ ਸੁੰਡੀਆਂ ਝੁੰਡਾਂ ਵਿਚ ਫ਼ਸਲ ਖਾਂਦੀਆਂ ਹਨ ਅਤੇ ਵੱਡੇ ਸੁੰਡੇ ਇਕ ਖੇਤ ਵਿਚੋਂ ਦੂਸਰੇ ਖੇਤ ਵਿਚ ਚਲੇ ਜਾਂਦੇ ਹਨ। ਨਿੱਕੀਆਂ ਸੁੰਡੀਆਂ ਨੂੰ ਮਾਰਨ ਲਈ ਹਮਲੇ ਵਾਲੇ ਪੱਤੇ ਜਾਂ ਬੂਟੇ ਤੋੜ ਕੇ ਦਬਾਅ ਦਿਉ। ਵੱਡੇ ਸੁੰਡੇ ਪੈਰਾਂ ਹੇਠਾਂ ਮਸਲ ਕੇ ਜਾਂ ਇਕੱਠੇ ਕਰ ਕੇ ਮਿੱਟੀ ਦੇ ਤੇਲ ਵਾਲੇ ਪਾਣੀ ਵਿਚ ਪਾ ਕੇ ਮਾਰੇ ਜਾ ਸਕਦੇ ਹਨ।
ਬਿਮਾਰੀਆਂ : ਫਾਇਲੋਡੀ: ਮਾਈਕੋਪਲਾਜ਼ਮਾ ਵਰਗੇ ਜੀਵ (ਐਮ. ਐਲ. ਓ.) ਇਸ ਰੋਗ ਦੇ ਕਾਰਨ ਹਨ। ਇਸ ਨਾਲ ਫੁੱਲ ਪੱਤਿਆਂ ਵਰਗੀ ਸ਼ਕਲ ਅਖਤਿਆਰ ਕਰ ਲੈਂਦੇ ਹਨ ਅਤੇ ਫ਼ਲੀਆਂ ਨਹੀਂ ਬਣਦੀਆਂ । ਇਹ ਰੋਗ ਤੇਲੇ ਰਾਹੀਂ ਫੈਲਦਾ ਹੈ। ਰੋਗੀ ਬੂਟੇ ਪੁੱਟਦੇ ਰਹੋ ਤਾਂ ਕਿ ਬਿਮਾਰੀ ਅੱਗੇ ਨਾ ਫੈਲ ਸਕੇ। ਫਾਇਲੋਡੀ। ਵਾਲੇ ਬੂਟਿਆਂ ਨੂੰ ਪੁੱਟ ਕੇ ਮਿੱਟੀ ਹੇਠ ਦਬਾ ਦਿਉ ।
ਝੁਲਸ ਰੋਗ: ਇਹ ਬਿਮਾਰੀ ਫੁੱਲ ਨਿਕਲਣ ਸਮੇਂ ਸ਼ੁਰੂ ਹੁੰਦੀ ਹੈ। ਸ਼ੁਰੂ ਵਿਚ ਪੱਤਿਆਂ ਉੱਤੇ ਟੇਢੇ ਧੱਬੇ, ਜਿਹੜੇ ਵਿਚਕਾਰੋਂ ਹਲਕੇ ਤੇ ਸਿਰਿਆਂ ਤੋਂ ਗੂੜ੍ਹੇ ਭੂਰੇ ਰੰਗ ਦੇ ਹੁੰਦੇ ਹਨ, ਪੈ ਜਾਂਦੇ ਹਨ। ਇਹ ਧੱਬੇ ਪੱਤਿਆਂ ਦੀਆਂ ਡੰਡੀਆਂ, ਤਣੇ ਤੇ ਫ਼ਲੀਆਂ 'ਤੇ ਵੀ ਪੈ ਜਾਂਦੇ ਹਨ। ਬਿਮਾਰ ਬੂਟੇ ਝੁਲਸੇ ਨਜ਼ਰ ਆਉਂਦੇ ਹਨ ਅਤੇ ਪੱਤੇ ਸੜ ਕੇ ਡਿੱਗ ਪੈਂਦੇ ਹਨ। ਨਾਈਟ੍ਰੋਜਨ ਖਾਦ ਦੀ ਸੰਕੋਚਵੀਂ ਵਰਤੋਂ ਕਰੋ ਅਤੇ ਖੇਤਾਂ ਨੂੰ ਨਦੀਨਾਂ ਤੋਂ ਮੁਕਤ ਰੱਖੋ ।


-ਰਾਕੇਸ਼ ਕੁਮਾਰ ਸ਼ਰਮਾ
ਖੇਤਰੀ ਖੋਜ ਕੇਂਦਰ, ਬੱਲ੍ਹੋਵਾਲ ਸੌਂਖੜੀ।Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX