ਤਾਜਾ ਖ਼ਬਰਾਂ


ਖੇਤ ਵਿਚੋਂ ਮਿਲੀਆਂ 11 ਪਾਕਿਸਤਾਨੀ ਸ਼ਰਨਾਰਥੀਆਂ ਦੀਆਂ ਲਾਸ਼ਾਂ
. . .  22 minutes ago
ਜੋਧਪੁਰ, 9 ਅਗਸਤ - ਰਾਜਸਥਾਨ ਦੇ ਜੋਧਪੁਰ 'ਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਦੇਚੂ ਦੇ ਲੋੜਤਾ ਅਚਲਾਵਤਾ ਪਿੰਡ ਵਿਚ 11 ਲੋਕਾਂ ਦੀਆਂ ਲਾਸ਼ਾਂ ਖੇਤ ਵਿਚੋਂ ਬਰਾਮਦ ਹੋਈਆਂ ਹਨ। ਇਹ ਸਾਰੇ ਲੋਕ ਪਾਕਿਸਤਾਨ ਤੋਂ ਭਾਰਤ ਵਿਚ ਆਏ ਹੋਏ ਰਿਫ਼ਿਊਜੀ ਲੋਕ ਹਨ। ਇਹ ਲੋਕ ਇਕ ਹੀ ਪਰਿਵਾਰ ਦੇ...
ਅਮਿਤ ਸ਼ਾਹ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  37 minutes ago
ਨਵੀਂ ਦਿੱਲੀ, 9 ਅਗਸਤ - ਕੋਰੋਨਾਵਾਇਰਸ ਤੋਂ ਪੀੜਤ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਸਬੰਧੀ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਟਵੀਟ ਕਰਕੇ ਜਾਣਕਾਰੀ...
ਬਿਕਰਮ ਸਿੰਘ ਮਜੀਠੀਆ ਮ੍ਰਿਤਕਾਂ ਦੇ ਭੋਗ ਮੌਕੇ ਪਿੰਡ ਮੁੱਛਲ ਵਿਖੇ ਪੁੱਜੇ
. . .  about 1 hour ago
ਜੰਡਿਆਲਾ ਗੁਰੂ, 9 ਅਗਸਤ-(ਰਣਜੀਤ ਸਿੰਘ ਜੋਸਨ) - ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਮੁੱਛਲ ਵਿਖੇ ਬੀਤੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰੇ ਗਏ 10 ਵਿਅਕਤੀਆਂ ਨਮਿਤ ਰੱਖੇ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ...
ਵਿਜੇਵਾੜਾ ਕੋਵਿਡ ਸੈਂਟਰ 'ਚ ਅੱਗ ਦੀ ਲਪੇਟ 'ਚ ਆਉਣ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰ ਲਈ ਮੁਆਵਜ਼ੇ ਦਾ ਐਲਾਨ
. . .  about 1 hour ago
ਅਮਰਾਵਤੀ, 9 ਅਗਸਤ- ਆਂਧਰਾ ਪ੍ਰਦੇਸ਼ ਸਰਕਾਰ ਨੇ ਵਿਜੇਵਾੜਾ ਕੋਵਿਡ ਸੈਂਟਰ ਵਿਖੇ ਅੱਗ ਲੱਗਣ ਦੀ ਲਪੇਟ 'ਚ ਆਉਣ ਕਾਰਨ ਮਾਰੇ ਗਏ ਲੋਕਾਂ...
ਈ.ਡੀ ਅਜੇ ਰੀਆ ਦਾ ਨਹੀਂ ਛੱਡੇਗੀ ਖਹਿੜਾ
. . .  about 1 hour ago
ਮੁੰਬਈ, 9 ਅਗਸਤ - ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਸੁਸਾਇਡ ਮਾਮਲੇ ਵਿਚ ਰੀਆ ਚੱਕਰਵਰਤੀ ਸ਼ਿਕੰਜੇ 'ਚ ਫਸੀ ਹੋਈ ਹੈ। ਅਦਾਕਾਰਾ ਤੇ ਉਨ੍ਹਾਂ ਦੇ ਪਰਿਵਾਰ ਦਾ ਨਾਮ ਮਨੀ ਲਾਂਡਰਿੰਗ ਕੇਸ ਵਿਚ ਦਰਜ ਹੈ। ਇਸ ਸਿਲਸਿਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ...
ਹਸਪਤਾਲ ਦੀ ਮੰਜ਼ਿਲ ਤੋਂ ਛਲਾਂਗ ਮਾਰਨ ਵਾਲੀ ਕੋਰੋਨਾ ਪੀੜਤ ਲੜਕੀ ਦੀ ਹੋਈ ਮੌਤ
. . .  about 1 hour ago
ਸ਼੍ਰੋਮਣੀ ਅਕਾਲੀ ਦਲ ਐੱਸ.ਸੀ ਵਿੰਗ ਨੇ ਪੰਜਾਬ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ
. . .  about 1 hour ago
ਤਲਵੰਡੀ ਸਾਬੋ, 9 ਅਗਸਤ (ਰਣਜੀਤ ਸਿੰਘ ਰਾਜੂ) - ਆਟਾ ਦਾਲ ਕਾਰਡ ਕੱਟਣ, ਸ਼ਗਨ ਸਕੀਮ ਅਤੇ ਵਜ਼ੀਫੇ ਨਾ ਦੇਣ ਦੇ ਰੋਸ...
ਖੇਤਾਂ 'ਚੋਂ ਮਿਲੀ ਸ਼ਰਾਬ ਕਾਰੋਬਾਰੀ ਤੋਂ ਖੋਹੀ ਕਾਰ
. . .  about 2 hours ago
ਮਮਦੋਟ, 9 ਅਗਸਤ (ਸੁਖਦੇਵ ਸਿੰਘ ਸੰਗਮ) - ਪਰਸੋਂ (ਸ਼ੁੱਕਰਵਾਰ) ਦੇਰ ਰਾਤ ਮਮਦੋਟ ਦੇ ਸ਼ਰਾਬ ਕਾਰੋਬਾਰੀ ਕੋਲੋਂ ਫਿਰੋਜ਼ਪੁਰ ਮੁੱਖ ਮਾਰਗ ....
ਕੇਰਲ ਜਹਾਜ਼ ਹਾਦਸੇ 'ਚ ਮਾਰੇ ਗਏ ਪਾਇਲਟ ਦੇ ਪਿਤਾ ਨੇ ਨੂੰਹ ਲਈ ਨੌਕਰੀ ਦੀ ਕੀਤੀ ਮੰਗ
. . .  about 2 hours ago
ਨਵੀਂ ਦਿੱਲੀ, 9 ਅਗਸਤ- ਕੇਰਲ ਦੇ ਕੋਜ਼ੀਕੋਡ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋਏ ਜਹਾਜ 'ਚ ਆਪਣੀ ...
ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ 101 ਰੱਖਿਆ ਉਪਕਰਣਾਂ ਦੇ ਆਯਾਤ 'ਤੇ ਪਾਬੰਦੀ ਲਗਾਉਣ ਦਾ ਐਲਾਨ
. . .  about 2 hours ago
ਨਵੀਂ ਦਿੱਲੀ, 9 ਅਗਸਤ- ਕੇਂਦਰ ਸਰਕਾਰ ਨੇ 101 ਰੱਖਿਆ ਉਪਕਰਣਾਂ ਦੇ ਆਯਾਤ 'ਤੇ ਪਾਬੰਦੀ ਦਾ ਐਲਾਨ ਕੀਤਾ....
ਕਾਰ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟਕੱਰ 'ਚ 4 ਲੋਕਾਂ ਦੀ ਹੋਈ ਮੌਤ
. . .  about 3 hours ago
ਰਾਏਪੁਰ, 9 ਅਗਸਤ- ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲ੍ਹੇ 'ਚ ਇਕ ਕਾਰ ਅਤੇ ਟਰੱਕ ਵਿਚਾਲੇ ਭਿਆਨਕ ਟਕੱਰ ਹੋਣ ਦੀ ਖਬਰ .....
ਭਾਰਤ 'ਚ ਪਿੱਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 64,399 ਮਾਮਲੇ ਆਏ ਸਾਹਮਣੇ
. . .  about 3 hours ago
ਨਵੀਂ ਦਿੱਲੀ, 9 ਅਗਸਤ- ਭਾਰਤ 'ਚ ਪਿੱਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 64,399 ਮਾਮਲੇ ਸਾਹਮਣੇ....
ਲੁਧਿਆਣਾ 'ਚ ਹਸਪਤਾਲ ਦੇ ਨਰਸਿੰਗ ਸਟਾਫ ਵਲੋਂ ਹੜਤਾਲ
. . .  about 4 hours ago
ਲੁਧਿਆਣਾ, 9 ਅਗਸਤ (ਸਿਹਤ ਪ੍ਰਤੀਨਿਧੀ) - ਲੁਧਿਆਣਾ ਸਥਿਤ ਸਤਿ ਗੁਰੂ ਪ੍ਰਤਾਪ ਸਿੰਘ ਹਸਪਤਾਲ 'ਚ ਤੈਨਾਤ ਨਰਸਿੰਗ ਸਟਾਫ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਤੜਕਸਾਰ ਹੜਤਾਲ....
ਸ਼ਰਾਬ ਦੇ ਨਸ਼ੇ 'ਚ ਪੁਲਿਸ ਮੁਲਾਜਮਾਂ ਨੇ ਕਿਸਾਨ ਨਾਲ ਕੀਤੀ ਬਦਸਲੂਕੀ
. . .  about 4 hours ago
ਸ਼੍ਰੀ ਹਰਗੋਬਿੰਦਪੁਰ, 9 ਅਗਸਤ (ਚੀਮਾ) - ਅੱਜ ਸ਼ਹਿਰ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਕਾਂਗੜਾ ਪਿੰਡ ਦੇ ਕਿਸਾਨ ਗੁਰਪਾਲ ਸਿੰਘ...
ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 4 hours ago
ਸ੍ਰੀਨਗਰ, 9 ਅਗਸਤ- ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਮਨਕੋਟ ਸੈਕਟਰ 'ਚ ਪਾਕਿਸਤਾਨ ਵੱਲੋਂ ਇਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ...
ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ 'ਚ ਇਕ ਹੋਟਲ 'ਚ ਲੱਗੀ ਭਿਆਨਕ ਅੱਗ, 7 ਮੌਤਾਂ
. . .  about 1 hour ago
ਅਮਰਾਵਤੀ, 9 ਅਗਸਤ- ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਦੇ ਇਕ ਹੋਟਲ 'ਚ ਭਿਆਨਕ ਅੱਗ ਲੱਗਣ ਦੀ ਖਬਰ ਮਿਲੀ ਹੈ। ਇਹ ਅੱਗ ਇੰਨੀ ਭਿਆਨਕ ....
ਦਸੂਹਾ ਦੇ ਨੇੜੇ ਅਣਪਛਾਤਿਆਂ ਵੱਲੋਂ ਇੱਕ ਵਿਅਕਤੀ ਦਾ ਕਤਲ
. . .  about 5 hours ago
ਦਸੂਹਾ, 9 ਅਗਸਤ (ਕੌਸ਼ਲ) - ਦੇਰ ਰਾਤ ਦਸੂਹਾ ਦੇ ਨੇੜੇ ਪੈਂਦੇ ਪਿੰਡ ਪੱਸੀ ਤਿਹਾੜਾ ਨਜ਼ਦੀਕ ਇੱਕ ਸੜਕ ਤੇ ਖੂਨ ਨਾਲ ਲੱਥਪਥ ਪਿਆ....
ਅੱਜ ਦਾ ਵਿਚਾਰ
. . .  about 5 hours ago
ਫ਼ਿਲਮੀ ਅਦਾਕਾਰ ਸੰਜੇ ਦੱਤ ਹਸਪਤਾਲ ਦਾਖਲ
. . .  1 day ago
ਮੁੰਬਈ, 8 ਅਗਸਤ - ਮਸ਼ਹੂਰ ਫ਼ਿਲਮੀ ਅਦਾਕਾਰ ਸੰਜੇ ਦੱਤ ਨੂੰ ਸਾਹ ਲੈਣ 'ਚ ਤਕਲੀਫ਼ ਦੇ ਚੱਲਦਿਆਂ ਮੁੰਬਈ ਦੇ ਲੀਲਾਵਤੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ ਪਰ ਡਾਕਟਰੀ ਨਿਰੀਖਣ ਲਈ ਉਨ੍ਹਾਂ ਨੂੰ ਕੁੱਝ ਸਮਾਂ ਹਸਪਤਾਲ...
ਜਲਾਲਾਬਾਦ 'ਚ (ਫ਼ਾਜ਼ਿਲਕਾ) ਕੋਰੋਨਾ ਦੇ 7 ਹੋਰ ਨਵੇਂ ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  1 day ago
ਜਲਾਲਾਬਾਦ 8 ਅਗਸਤ (ਪ੍ਰਦੀਪ ਕੁਮਾਰ) - ਜ਼ਿਲ੍ਹਾ ਫ਼ਾਜ਼ਿਲਕਾ ਦੇ ਜਲਾਲਾਬਾਦ ਵਿਚ 7 ਹੋਰ ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ 2 ਔਰਤਾਂ ਅਤੇ 5 ਮਰਦ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਸਿਹਤ ਵਿਭਾਗ...
ਸ਼ਾਹਕੋਟ (ਜਲੰਧਰ)'ਚ ਕੋਰੋਨਾ ਦਾ ਕਹਿਰ ਵਧਿਆ, ਨਵੇਂ 17 ਮਾਮਲੇ ਆਏ ਸਾਹਮਣੇ
. . .  1 day ago
ਸ਼ਾਹਕੋਟ, 8 ਅਗਸਤ (ਆਜ਼ਾਦ ਸਚਦੇਵਾ/ਸੁਖਦੀਪ ਸਿੰਘ) ਸ਼ਨੀਵਾਰ ਨੂੰ ਜ਼ਿਲ੍ਹਾ ਜਲੰਧਰ ਦੇ ਸਿਹਤ ਬਲਾਕ ਸ਼ਾਹਕੋਟ ਨਾਲ ਜੁੜੇ 17 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਐੱਸ.ਐੱਮ.ਓ. ਡਾ. ਅਮਰਦੀਪ ਸਿੰਘ ਦੁੱਗਲ ਅਤੇ ਬੀਈਈ ਚੰਦਨ ਮਿਸ਼ਰਾ...
ਭੁਲੱਥ (ਕਪੂਰਥਲਾ) ਸਬ ਡਵੀਜ਼ਨਲ ਹਸਪਤਾਲ 24 ਘੰਟੇ ਲਈ ਸੀਲ
. . .  1 day ago
ਭੁਲੱਥ, 8 ਅਗਸਤ (ਸੁਖਜਿੰਦਰ ਸਿੰਘ ਮੁਲਤਾਨੀ) - ਜ਼ਿਲ੍ਹਾ ਕਪੂਰਥਲਾ ਦਾ ਭੁਲੱਥ ਸਬ ਡਵੀਜ਼ਨਲ ਹਸਪਤਾਲ ਵਿਚ ਇੱਕ ਕਰਮਚਾਰੀ ਦੀ ਕੋਵਿਡ 19 ਰਿਪੋਰਟ ਪਾਜ਼ੀਟਿਵ ਆਉਣ ਕਰ ਕੇ ਹਸਪਤਾਲ 24 ਘੰਟੇ ਲਈ...
ਜੰਡਿਆਲਾ ਗੁਰੂ (ਅੰਮ੍ਰਿਤਸਰ) 'ਚ 5 ਮਾਮਲੇ ਕੋਰੋਨਾ ਪਾਜ਼ੀਟਿਵ
. . .  1 day ago
ਜੰਡਿਆਲਾ ਗੁਰੂ, 8 ਅਗਸਤ (ਰਣਜੀਤ ਸਿੰਘ ਜੋਸਨ) - ਜ਼ਿਲ੍ਹਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਸ਼ਹਿਰ ਵਿਖੇ ਅੱਜ 5 ਵਿਅਕਤੀਆਂ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਨ੍ਹਾਂ ਵਿਚੋਂ 4 ਪਾਜ਼ੀਟਿਵ ਮਰੀਜ਼ਾਂ ਨੂੰ ਡਾਕਟਰਾਂ ਦੀ ਟੀਮ ਵੱਲੋਂ ਐਂਬੂਲੈਂਸ ਰਾਹੀਂ ਅੰਮ੍ਰਿਤਸਰ ਵਿਖੇ ਭੇਜ...
ਰਾਜਪੁਰਾ (ਪਟਿਆਲਾ) 'ਚ ਕੋਰੋਨਾ ਦੇ 20 ਨਵੇਂ ਮਾਮਲੇ ਪਾਜ਼ੀਟਿਵ
. . .  1 day ago
ਰਾਜਪੁਰਾ, 8 ਅਗਸਤ (ਰਣਜੀਤ ਸਿੰਘ) - ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ ਅੱਜ 20 ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ ।ਇਸ ਗੱਲ ਨੂੰ ਲੈ ਕੇ ਰਾਜਪੁਰਾ ਸ਼ਹਿਰ ਵਿਚ ਸਥਿਤੀ ਦਿਨੋਂ ਦਿਨ ਬਦਤਰ ਤੋਂ ਬਦਤਰ ਹੁੰਦੀ ਜਾ ਰਹੀ ਹੈ ।ਅੱਜ ਅਮਰੀਕ ਕਲੋਨੀ, ਦਸ਼ਮੇਸ਼...
ਭਾਰਤੀ ਕ੍ਰਿਕਟਰ ਯੁਜਵੇਂਦਰ ਚਹਲ ਨੇ ਕੀਤੀ ਮੰਗਣੀ
. . .  1 day ago
ਨਵੀਂ ਦਿੱਲੀ, 8 ਅਗਸਤ - ਭਾਰਤੀ ਟੀਮ ਦੇ ਲੈੱਗ ਸਪਿੰਨਰ ਯੁਜਵੇਂਦਰ ਚਹਲ ਨੇ ਆਈ.ਪੀ.ਐਲ. 13 ਦੀ ਸ਼ੁਰੂਆਤ ਤੋਂ ਪਹਿਲਾ ਮੰਗਣੀ ਕਰ ਲਈ ਹੈ। ਉਨ੍ਹਾਂ ਨੇ ਧਨਾਸ਼੍ਰੀ ਵਰਮਾ...
ਹੋਰ ਖ਼ਬਰਾਂ..

ਨਾਰੀ ਸੰਸਾਰ

ਕੌਮਾਂਤਰੀ 'ਮਾਂ ਦਾ ਦੁੱਧ' ਹਫ਼ਤੇ 'ਤੇ ਵਿਸ਼ੇਸ਼

ਨਵ-ਜੰਮੇ ਬੱਚੇ ਲਈ ਅੰਮ੍ਰਿਤ ਹੈ ਮਾਂ ਦਾ ਦੁੱਧ

ਮਾਂ ਦੇ ਦੁੱਧ ਦੀ ਮਹੱਤਤਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਦੁਨੀਆ ਭਰ ਵਿਚ ਕੌਮਾਂਤਰੀ 'ਮਾਂ ਦਾ ਦੁੱਧ' ਹਫ਼ਤਾ ਪਹਿਲੀ ਅਗਸਤ ਤੋਂ ਸੱਤ ਅਗਸਤ ਤੱਕ ਹਰ ਸਾਲ ਮਨਾਇਆ ਜਾਂਦਾ ਹੈ। ਬੱਚੇ ਨੂੰ ਸਿਹਤਮੰਦ ਰੱਖਣ ਲਈ ਮਾਂ ਦਾ ਦੁੱਧ ਬਹੁਤ ਪੌਸ਼ਟਿਕ ਹੁੰਦਾ ਹੈ। ਮਾਂ ਦਾ ਦੁੱਧ ਬੱਚੇ ਲਈ ਤਾਜ਼ਾ ਅਤੇ ਕੁਦਰਤੀ ਖੁਰਾਕ ਹੈ, ਜੋ ਬੱਚੇ ਨੂੰ ਜਨਮ ਤੋਂ ਇਕ ਘੰਟੇ ਵਿਚ ਪਿਲਾਉਣਾ ਬਹੁਤ ਜ਼ਰੂਰੀ ਹੈ। ਮਾਂ ਦੇ ਗਰਭ ਵਿਚ ਪਲ ਰਿਹਾ ਬੱਚਾ ਆਪਣੀ ਖੁਰਾਕ ਲਈ ਪੂਰਨ ਰੂਪ ਵਿਚ ਮਾਂ ਦੀ ਖੁਰਾਕ 'ਤੇ ਹੀ ਨਿਰਭਰ ਕਰਦਾ ਹੈ। ਇਕ ਕੋਸ਼ਿਕਾ ਤੋਂ ਸ਼ੁਰੂ ਹੋ ਕੇ ਭਰੂਣ ਨੌਂ ਮਹੀਨੇ ਵਿਚ ਔਸਤਨ ਤਿੰਨ ਕਿਲੋਗ੍ਰਾਮ ਭਾਰ ਦਾ ਹੋ ਜਾਂਦਾ ਹੈ। ਗਰਭ ਅਵਸਥਾ ਵਿਚ ਗਰਭਵਤੀ ਔਰਤ ਦਾ ਭਾਰ ਔਸਤਨ 10-12 ਕਿਲੋਗ੍ਰਾਮ ਵਧ ਜਾਂਦਾ ਹੈ। ਆਮ ਹਾਲਤ ਵਿਚ ਇਕ ਔਰਤ ਨੂੰ ਰੋਜ਼ਾਨਾ 1900 ਕੈਲਰੀਜ਼ ਅਤੇ 50 ਗ੍ਰਾਮ ਪ੍ਰੋਟੀਨ ਚਾਹੀਦੇ ਹਨ। ਪਰ ਗਰਭਵਤੀ ਔਰਤ ਨੂੰ ਬੱਚੇ ਦੇ ਵਾਧੇ ਅਤੇ ਵਿਕਾਸ ਲਈ ਰੋਜ਼ਾਨਾ 300 ਕੈਲਰੀਜ਼ ਅਤੇ 15 ਗ੍ਰਾਮ ਪ੍ਰੋਟੀਨ ਦੀ ਵਧੇਰੇ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਵਿਟਾਮਨ, ਕੈਲਸ਼ੀਅਮ, ਲੋਹਾ, ਫੋਲਿਕ ਐਸਿਡ ਅਤੇ ਖਣਿਜ ਪਦਾਰਥਾਂ ਦੀ ਵੀ ਵਧੇਰੇ ਮਾਤਰਾ ਵਿਚ ਲੋੜੀਂਦੇ ਹਨ। ਗਰਭ ਵਿਚ ਪਲ ਰਹੇ ਬੱਚੇ ਸਰਬਪੱਖੀ ਵਿਕਾਸ ਲਈ ਗਰਭਵਤੀ ਔਰਤ ਨੂੰ ਪੌਸ਼ਟਿਕ ਭੋਜਨ ਹੀ ਖਾਣਾ ਚਾਹੀਦਾ ਹੈ। ਬੱਚੇ ਦੇ ਜਨਮ ਤੋਂ ਇਕ ਘੰਟੇ ਤੱਕ ਨਵ-ਜੰਮੇ ਬੱਚੇ ਨੂੰ ਮਾਂ ਦਾ ਦੁੱਧ ਪਿਲਾ ਦੇਣਾ ਚਾਹੀਦਾ ਹੈ। ਮਾਂ ਦਾ ਪਹਿਲਾ ਦੁੱਧ ਬੱਚੇ ਲਈ ਅੰਮ੍ਰਿਤ ਹੈ। ਇਹ ਦੁੱਧ ਪੀਣ ਨਾਲ ਬੱਚਾ ਤੰਦਰੁਸਤ ਰਹਿੰਦਾ ਹੈ ਅਤੇ ਬਿਮਾਰੀਆਂ ਨਾਲ ਲੜਨ ਦੀ ਪ੍ਰਤੀਰੋਧਕ ਸ਼ਕਤੀ ਵਧਦੀ ਹੈ। ਇਸ ਦੁੱਧ ਵਿਚ ਖ਼ਾਸ ਕਿਸਮ ਦੇ ਐਟੀਂਬਾਇਟਿਕਸ ਹੁੰਦੇ ਹਨ, ਜਿਹੜੇ ਬੱਚੇ ਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ। ਮਾਂ ਦਾ ਦੁੱਧ ਬੱਚੇ ਲਈ ਸਭ ਤੋਂ ਉੱਤਮ ਆਹਾਰ ਹੈ। ਇਸ ਵਿਚ ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਸਾਰੇ ਜ਼ਰੂਰੀ ਤੱਤ ਮੌਜੂਦ ਹੁੰਦੇ ਹਨ। 6 ਮਹੀਨੇ ਦੀ ਉਮਰ ਤੱਕ ਬੱਚੇ ਨੂੰ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ। ਪਹਿਲੇ 6 ਮਹੀਨੇ ਮਾਂ ਦੇ ਦੁੱਧ ਦੀ ਮਾਤਰਾ 600 ਤੋਂ 800 ਗ੍ਰਾਮ ਹੁੰਦੀ ਹੈ ਜੋ ਬਾਅਦ ਵਿਚ ਘਟ ਕੇ 400 ਗ੍ਰਾਮ ਰਹਿ ਜਾਂਦੀ ਹੈ। ਮਾਂ ਨੂੰ ਦੁੱਧ ਪੈਦਾ ਕਰਨ ਲਈ ਪਹਿਲੇ 6 ਮਹੀਨੇ 550 ਕੈਲਰੀਜ਼ ਅਤੇ ਅਗਲੇ 6 ਮਹੀਨੇ 400 ਕੈਲਰੀਜ਼ ਦੀ ਵਧੇਰੇ ਲੋੜ ਪੈਂਦੀ ਹੈ। ਬੱਚੇ ਦੀ ਮਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਸਰੀਰ ਨੇ ਦੁੱਧ ਪੈਦਾ ਕਰਨਾ ਹੈ ਅਤੇ ਬੱਚੇ ਨੇ ਪੀ ਲੈਣਾ ਹੈ। ਇਸ ਸਮੇਂ ਜੇ ਮਾਂ ਵਧੇਰੇ ਅਤੇ ਸੰਤੁਲਿਤ ਭੋਜਨ ਨਹੀਂ ਲਵੇਗੀ ਤਾਂ ਉਸ ਦਾ ਸਰੀਰ ਕਮਜ਼ੋਰ ਪੈ ਜਾਵੇਗਾ। ਫਲਸਰੂਪ ਦੁੱਧ ਦੀ ਮਿਕਦਾਰ ਘਟ ਜਾਣ ਕਾਰਨ ਬੱਚਾ ਵੀ ਭੁੱਖਾ ਰਹੇਗਾ। ਇਸ ਲਈ ਬੱਚੇ ਨੂੰ ਦੁੱਧ ਪਿਲਾਉਣ ਤੱਕ ਮਾਂ ਨੂੰ ਪੌਸ਼ਟਿਕ ਖੁਰਾਕ ਹੀ ਲੈਣੀ ਚਾਹੀਦੀ ਹੈ।
ਛੇ ਮਹੀਨੇ ਤੋਂ ਬਾਅਦ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ-ਨਾਲ ਨਰਮ ਖੁਰਾਕ ਜਿਵੇਂ ਚਾਵਲ, ਖਿਚੜੀ, ਦਲੀਆ ਅਤੇ ਦਾਲ ਦਾ ਪਾਣੀ ਆਦਿ ਵੀ ਦੇਣਾ ਚਾਹੀਦਾ ਹੈ। ਪੌਸ਼ਟਿਕ ਖੁਰਾਕ ਦੇ ਨਾਲ-ਨਾਲ ਬੱਚੇ ਨੂੰ ਦੋ ਸਾਲ ਦੀ ਉਮਰ ਤੱਕ ਮਾਂ ਦਾ ਦੁੱਧ ਪਿਲਾਉਣਾ ਜਾਰੀ ਰੱਖਣਾ ਚਾਹੀਦਾ ਹੈ। ਜੇਕਰ ਮਾਂ ਬੱਚੇ ਨੂੰ ਦੁੱਧ ਪਿਲਾਉਂਦੀ ਰਹੇਗੀ ਤਾਂ ਉਹ ਵੀ ਤੰਦਰੁਸਤ ਰਹੇਗੀ ਅਤੇ ਇਸ ਅਰਸੇ ਦੌਰਾਨ ਗਰਭ ਧਾਰਨ ਕਰਨ ਦੀ ਸੰਭਾਵਨਾ ਵੀ ਘਟ ਜਾਂਦੀ ਹੈ। ਅਜੋਕੀਆਂ ਮਾਵਾਂ ਵਿਚ ਬੱਚੇ ਨੂੰ ਆਪਣਾ ਦੁੱਧ ਪਿਲਾਉਣ ਦੀ ਘਟਦੀ ਜਾ ਰਹੀ ਪ੍ਰਵਿਰਤੀ ਇਕ ਚਿੰਤਾ ਵਾਲੀ ਗੱਲ ਹੈ। ਇਸ ਲਈ ਮਾਂ ਦੇ ਦੁੱਧ ਦੀ ਮਹੱਤਤਾ ਨੂੰ ਦੇਖਦੇ ਹੋਏ ਡਾਕਟਰਾਂ, ਅਧਿਆਪਕਾਂ, ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਸੰਗਠਨਾਂ ਅਤੇ ਮੀਡੀਏ ਨੂੰ ਲੋਕਾਂ ਖਾਸ ਕਰਕੇ ਗਰਭਵਤੀ ਮਾਵਾਂ ਅਤੇ ਛੋਟਿਆਂ ਬੱਚਿਆਂ ਦੀਆਂ ਮਾਵਾਂ ਨੂੰ ਸੈਮੀਨਾਰ ਕਰਵਾ ਕੇ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ।

-ਗਰੀਨ ਬਰੋ, ਸਾਹਮਣੇ ਅੰਬੇ ਵੈਲੀ, ਹੁਸ਼ਿਆਰਪੁਰ-146001
ਮੋਬਾ : 94177-67226

 


ਖ਼ਬਰ ਸ਼ੇਅਰ ਕਰੋ

ਜ਼ਰਾ ਸੋਚੋ! ਤੁਸੀਂ ਕਿੰਨੇ ਕੁ ਇਮਾਨਦਾਰ ਹੋ

ਸਾਡੀ ਜ਼ਿੰਦਗੀ ਦੀ ਖ਼ੁਸ਼ੀ, ਅਨੰਦ, ਤਸੱਲੀ ਅਤੇ ਸਫ਼ਲਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਅਸੀਂ ਆਪਣੇ-ਆਪ ਪ੍ਰਤੀ, ਆਪਣੇ ਕੰਮਾਂ ਪ੍ਰਤੀ, ਆਪਣੇ ਫ਼ਰਜ਼ਾਂ ਪ੍ਰਤੀ, ਆਪਣੇ ਆਲੇ-ਦੁਆਲੇ ਦੇ ਲੋਕਾਂ ਪ੍ਰਤੀ ਕਿੰਨੇ ਕੁ ਇਮਾਨਦਾਰ ਹਾਂ। ਇਮਾਨਦਾਰੀ ਭਰੋਸੇ ਦੀ ਅਤੇ ਵਫ਼ਾਦਾਰੀਆਂ ਦੀ ਮਾਂ ਹੈ। ਇਮਾਨਦਾਰੀ ਸਾਡੇ ਸੱਚੇ ਹੋਣ ਦਾ ਸਬੂਤ ਹੈ। ਇਹ ਜ਼ਿੰਦਗੀ ਦਾ ਇਕ ਅਜਿਹਾ ਨਿਯਮ ਅਤੇ ਅਸੂਲ ਹੈ ਜੋ ਤੁਹਾਨੂੰ ਕਦੇ ਵੀ ਦੂਜਿਆਂ ਦੀਆਂ ਨਜ਼ਰਾਂ ਵਿਚੋਂ ਡਿਗਣ ਨਹੀਂ ਦਿੰਦਾ। ਇਮਾਨਦਾਰੀ ਵੀ ਇਕ ਇਸ਼ਕ ਹੈ, ਨਸ਼ਾ ਹੈ।
ਬਿਨਾਂ ਸ਼ੱਕ ਅੱਜਕਲ੍ਹ ਸਾਡੇ ਸਮਾਜ ਵਿਚ ਲੜਕੀਆਂ ਵੀ ਜ਼ਿੰਦਗੀ ਦੇ ਹਰ ਖੇਤਰ ਵਿਚ ਤਰੱਕੀ ਕਰ ਰਹੀਆਂ ਹਨ। ਇਹ ਤਰੱਕੀ ਉਨ੍ਹਾਂ ਦੀ ਇਮਾਨਦਾਰੀ ਦਾ ਨਤੀਜਾ ਹੈ। ਸਫ਼ਲ ਵਿਅਕਤੀ ਇਮਾਨਦਾਰ ਹੁੰਦੇ ਹਨ ਅਤੇ ਕਿਸੇ ਵੀ ਵਿਅਕਤੀ ਦੀ ਅਸਫ਼ਲਤਾ ਉਸ ਦੇ ਬੇਈਮਾਨ ਹੋਣ ਦਾ ਪ੍ਰਮਾਣ ਹੈ। ਭ੍ਰਿਸ਼ਟ ਵਿਅਕਤੀ ਕਿੰਨੇ ਮਰਜ਼ੀ ਵੱਡੇ ਅਹੁਦੇ ਤੱਕ ਪਹੁੰਚ ਜਾਣ ਲੋਕ ਦਿਲ ਵਿਚ ਉਨ੍ਹਾਂ ਨੂੰ ਕਦੇ ਸਤਿਕਾਰ ਜਾਂ ਪਿਆਰ ਨਹੀਂ ਦਿੰਦੇ। ਅੱਜ ਸਾਡੀਆਂ ਲੜਕੀਆਂ ਵਕੀਲ, ਜੱਜ, ਡਾਕਟਰ, ਪੁਲਿਸ ਅਫ਼ਸਰ, ਆਰਮੀ ਅਫ਼ਸਰ, ਪ੍ਰਿੰਸੀਪਲ, ਅਧਿਆਪਕ, ਮੰਤਰੀ, ਸਮਾਜ ਸੇਵੀ, ਕਲਾਕਾਰ, ਖਿਡਾਰਨਾਂ ਆਦਿ ਬਣ ਕੇ ਜਿਥੇ ਆਪਣਾ ਨਾਂਅ ਚਮਕਾ ਰਹੀਆਂ ਹਨ, ਉਥੇ ਉਨ੍ਹਾਂ ਦੀ ਸਿਫ਼ਤ ਉਨ੍ਹਾਂ ਦਾ ਇਮਾਨਦਾਰ ਹੋਣਾ ਵੀ ਹੈ। ਉਹ ਸਿਆਣਪ ਅਤੇ ਸਬਰ ਨਾਲ ਹਾਲਾਤ ਨਾਲ ਲੜਨਾ ਜਾਣਦੀਆਂ ਹਨ। ਔਖੀ ਤੋਂ ਔਖੀ ਸਥਿਤੀ ਨਾਲ ਨਜਿੱਠਣ ਲਈ ਉਨ੍ਹਾਂ ਕੋਲ ਸਮਝ ਦੀ ਦੌਲਤ ਹੈ। ਉਨ੍ਹਾਂ ਦੇ ਫੈਸਲਿਆਂ ਵਿਚ ਦਲੇਰੀ ਅਤੇ ਸਿਆਣਪ ਝਲਕਦੀ ਹੈ।
ਜ਼ਿੰਦਗੀ ਖ਼ੁਸ਼ੀ ਦਾ ਸਬੰਧ ਦਿਲ ਅਤੇ ਰੂਹ ਨਾਲ ਵੀ ਹੁੰਦਾ ਹੈ। ਗ਼ਲਤ ਖ਼ਿਆਲਾਂ ਦਾ ਬੋਝ ਸਾਨੂੰ ਉਦਾਸ ਅਤੇ ਨਿਰਾਸ਼ ਕਰਦਾ ਹੈ। ਬੇਈਮਾਨੀ ਅਤੇ ਝੂਠ ਹਰ ਵੇਲੇ ਦਾ ਬੋਝ ਹੈ। ਗ਼ਲਤ ਤਰੀਕਿਆਂ ਨਾਲ ਆਪਣੀ ਆਮਦਨ ਨੂੰ ਵਧਾਉਣ ਦਾ ਤਰੀਕਾ ਤੁਹਾਨੂੰ ਹਰ ਪੱਖ ਤੋਂ ਗ਼ਰੀਬ ਕਰਦਾ ਹੈ। ਸਿਰਫ਼ ਦੌਲਤ ਹੀ ਕਮਾਈ ਨਹੀਂ ਹੈ, ਗੁਜ਼ਾਰੇ ਲਈ ਖ਼ੁਸ਼ੀਆਂ, ਚਾਅ, ਵਫ਼ਾਦਾਰੀਆਂ ਅਤੇ ਤਸੱਲੀਆਂ ਵੀ ਜ਼ਰੂਰੀ ਹਨ। ਸੱਚ ਹੈ ਕਿ ਤੁਸੀਂ ਕਦੇ ਵੀ ਏਨੇ ਵੱਡੇ ਨਹੀਂ ਹੁੰਦੇ ਕਿ ਨਵਾਂ ਟੀਚਾ ਨਾ ਤੈਅ ਕਰ ਸਕੋ ਜਾਂ ਨਵਾਂ ਸੁਪਨਾ ਨਾ ਵੇਖ ਸਕੋ।
ਇਹ ਕਦੇ ਨਹੀਂ ਹੋ ਸਕਦਾ ਕਿ ਤੁਸੀਂ ਇਮਾਨਦਾਰ ਹੋਵੋ ਅਤੇ ਤੁਹਾਨੂੰ ਕੋਈ ਪਸੰਦ ਨਾ ਕਰੇ। ਤੁਸੀਂ ਸੱਚੇ ਹੋਵੋ ਅਤੇ ਕੋਈ ਤੁਹਾਨੂੰ ਪਿਆਰ ਨਾ ਕਰੇ। ਤੁਸੀਂ ਇਮਾਨਦਾਰ ਹੋਵੋ ਅਤੇ ਤੁਹਾਡਾ ਕੋਈ ਦੋਸਤ ਨਾ ਹੋਵੇ। ਇਹ ਕਦੇ ਨਹੀਂ ਹੋ ਸਕਦਾ। ਕਹਿੰਦੇ ਹਨ ਕਿ ਦੇਰ ਨਾਲ ਬੋਲਿਆ ਸੱਚ ਵੀ ਝੂਠ ਦਾ ਹਮਾਇਤੀ ਹੋ ਨਿੱਬੜਦਾ ਹੈ। ਕਿਸੇ ਦੇ ਦਿਲ ਵਿਚ ਉਤਰਨਾ ਅਤੇ ਕਿਸੇ ਦੇ ਦਿਲ 'ਚੋਂ ਉਤਰਨਾ ਬਹੁਤ ਵੱਡਾ ਫ਼ਰਕ ਹੈ। ਹੋਰਾਂ ਉੱਪਰ ਜਿੱਤ ਪ੍ਰਾਪਤ ਕਰਨ ਨਾਲੋਂ ਆਪਣੇ ਆਪ ਨੂੰ ਜਿੱਤਣਾ ਜ਼ਿਆਦਾ ਮੁਸ਼ਕਿਲ ਕੰਮ ਹੈ। ਸਾਡੀ ਨਿਰਾਸ਼ਤਾ ਇਸ ਗੱਲ ਵਿਚ ਹੈ ਕਿ ਕੋਈ ਸਾਡਾ ਬਣਿਆ ਨਹੀਂ ਪਰ ਸਾਡੇ ਕੋਲ ਇਸ ਗੱਲ ਦਾ ਕੋਈ ਚਾਅ ਨਹੀਂ ਕਿ ਅਸੀਂ ਕਿੰਨਿਆਂ ਦੇ ਬਣੇ।
ਇਮਾਨਦਾਰੀ ਤੁਹਾਡਾ ਚਰਿੱਤਰ ਹੈ ਜੋ ਤੁਹਾਡੇ ਕਿਰਦਾਰ ਨੂੰ ਉਚਾਈਆਂ ਵੱਲ ਲੈ ਕੇ ਜਾਂਦਾ ਹੈ। ਇਕ ਬੁਲੰਦ ਸੋਚ ਵਾਲਾ ਵਿਅਕਤੀ ਹੀ ਬੁਲੰਦੀਆਂ ਤੱਕ ਪਹੁੰਚਦਾ ਹੈ। ਇਮਾਨਦਾਰੀ ਦਾ ਸਬੰਧ ਸਿਰਫ਼ ਦੌਲਤ ਨਾਲ ਹੀ ਨਹੀਂ ਹੁੰਦਾ, ਇਮਾਨਦਾਰੀ ਸਾਡੇ ਸਮੁੱਚੇ ਵਿਹਾਰ ਵਿਚੋਂ ਵੀ ਝਲਕਦੀ ਹੈ। ਝੂਠ ਜ਼ਿੰਦਗੀ ਦੇ ਸਮੁੱਚੇ ਵਿਹਾਰ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਸਾਰੇ ਮਾਨਵੀ ਰਿਸ਼ਤੇ ਪ੍ਰਭਾਵਿਤ ਹੁੰਦੇ ਹਨ। ਇਕ ਰਿਸ਼ਵਤਖੋਰ ਵਿਅਕਤੀ ਆਪਣੇ ਬੱਚਿਆਂ ਨੂੰ ਸੱਚ ਦਾ ਪਾਠ ਨਹੀਂ ਪੜ੍ਹਾ ਸਕਦਾ, ਜੇਕਰ ਸਾਡਾ ਕੋਈ ਦੋਸਤ ਜਾਂ ਸਹੇਲੀ, ਰਿਸ਼ਤੇਦਾਰ ਰਿਸ਼ਵਤ ਲੈਂਦਾ ਹੈ ਅਤੇ ਜਲਣ ਦੀ ਭਾਵਨਾ ਅਧੀਨ ਰੀਸ ਕਰਕੇ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਇਸ ਦਾ ਭਾਵ ਇਹ ਹੈ ਕਿ ਤੁਹਾਡੀ ਜ਼ਿੰਦਗੀ ਦਾ ਆਪਣਾ ਕੋਈ ਅਸੂਲ ਜਾਂ ਨਿਯਮ ਨਹੀਂ ਹੈ।
ਸਲਾਮ ਆਪਣੇ ਦੇਸ਼ ਦੀਆਂ ਉਨ੍ਹਾਂ ਬੇਟੀਆਂ ਅਤੇ ਬੇਟਿਆਂ ਨੂੰ ਜਿਨ੍ਹਾਂ ਨੇ ਕਦੇ ਆਪਣੇ ਉਦੇਸ਼, ਅਸੂਲ ਅਤੇ ਸੋਚ ਨਾਲ ਸਮਝੌਤਾ ਨਹੀਂ ਕੀਤਾ। ਉਨ੍ਹਾਂ ਆਪਣੀ ਜ਼ਮੀਰ ਨੂੰ ਕਦੇ ਵੇਚਣ ਦੀ ਕੋਸ਼ਿਸ਼ ਨਹੀਂ ਕੀਤੀ। ਕਹਿੰਦੇ ਹਨ ਕਿ ਜਿਊਣਾ ਹੈ ਤਾਂ ਇਕ ਦੀਵੇ ਵਾਂਗ ਜੀਓ ਜੋ ਇਕ ਰਾਜੇ ਦੇ ਮਹਿਲ ਨੂੰ ਵੀ ਓਨੀ ਹੀ ਰੌਸ਼ਨੀ ਦਿੰਦਾ ਹੈ, ਜਿੰਨੀ ਇਕ ਗ਼ਰੀਬ ਦੀ ਝੌਂਪੜੀ ਨੂੰ। ਘਰ ਵਿਚ ਇਕ ਬੇਟੀ ਅਤੇ ਬੇਟੇ ਦੀ ਪਰਵਰਿਸ਼ ਵਿਚ ਇਮਾਨਦਾਰੀ ਦਿਖਾਓ। ਯਕੀਨ ਮੰਨਿਓ ਇਸ ਦਾ ਨਤੀਜਾ ਤੁਹਾਨੂੰ ਕਦੇ ਨਿਰਾਸ਼ ਨਹੀਂ ਹੋਣ ਦੇਵੇਗਾ। ਬਹੁਤ ਜ਼ਰੂਰੀ ਹੈ ਦਿਲਾਂ ਦਾ ਅਮੀਰ ਹੋਣਾ। ਇਹ ਸੱਚ ਹੈ ਕਿ ਅੱਜਕਲ੍ਹ ਲੋਕਾਂ ਨੇ ਸ਼ਕਲਾਂ-ਸੂਰਤਾਂ ਸੰਵਾਰਦੇ ਸੰਵਾਰਦੇ ਆਪਣੀਆਂ ਨੀਅਤਾਂ ਨੂੰ ਕਾਲੀਆਂ ਕਰ ਲਿਆ ਹੈ। ਸੱਚ ਤਾਂ ਆਖ਼ਰ ਸੱਚ ਹੀ ਹੈ ਅਤੇ ਸੱਚ ਸੱਚ ਹੀ ਰਹਿੰਦਾ ਹੈ, ਜਦ ਕਿ ਝੂਠ ਦੀਆਂ ਭਾਵੇਂ ਕਿੰਨੀਆਂ ਮਰਜ਼ੀ ਪੰਡਾਂ ਬੰਨ੍ਹ ਲਵੋ। ਇਮਾਨਦਾਰ ਹੋਣਾ ਅਤੇ ਇਮਾਨਦਾਰ ਜ਼ਿੰਦਗੀ ਦਾ ਸਭ ਤੋਂ ਵੱਡਾ ਮਾਣ-ਸਨਮਾਨ ਹੈ ਜੋ ਤੁਹਾਡੀ ਆਤਮਾ ਤੁਹਾਨੂੰ ਦਿੰਦੀ ਹੈ।

-ਪਿੰਡ ਗੋਲੇਵਾਲਾ (ਫ਼ਰੀਦਕੋਟ)। ਮੋਬਾਈਲ : 94179-49079

ਆਓ ਬੁੱਲ੍ਹਾਂ ਦੀ ਸੁੰਦਰਤਾ ਨੂੰ ਵਧਾਈਏ

ਜਦੋਂ ਕਿਸੇ ਨੂੰ ਮਿਲੀਏ ਤਾਂ ਚਿਹਰੇ ਉੱਤੇ ਧਿਆਨ ਜ਼ਰੂਰ ਜਾਂਦਾ ਹੈ। ਸਭ ਤੋਂ ਪਹਿਲਾਂ ਅੱਖਾਂ ਤੇ ਫਿਰ ਬੁੱਲ੍ਹਾਂ ਵੱਲ ਹਰ ਕਿਸੇ ਦੀ ਨਜ਼ਰ ਜਾਂਦੀ ਹੈ। ਜੇ ਬੁੱਲ੍ਹਾਂ ਉੱਤੇ ਮੁਸਕਾਨ ਹੋਵੇ ਤਾਂ ਬਣਤਰ ਨਾਲੋਂ ਵੱਧ ਉਸ ਮੁਸਕਾਨ ਦਾ ਅਸਰ ਪੈਂਦਾ ਹੈ।
ਬੁੱਲ੍ਹਾਂ ਨੂੰ ਸਿਹਤਮੰਦ ਰੱਖਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ :
* ਰਾਤ ਨੂੰ ਸੌਣ ਲੱਗਿਆਂ ਮਲਾਈ ਨਾਲ ਜਾਂ ਜੋਜੋਬਾ ਤੇਲ ਜਾਂ ਓਲਿਵ ਤੇਲ ਨਾਲ ਹਲਕੀ ਮਾਲਿਸ਼ ਕਰ ਲਈ ਜਾਵੇ ਤਾਂ ਬੁੱਲ੍ਹਾਂ ਵਿਚ ਲਹੂ ਦੀ ਰਵਾਨੀ ਵਧ ਜਾਂਦੀ ਹੈ।
* ਬਾਰੀਕ ਪੀਸੀ ਹੋਈ ਖੰਡ ਨਾਲ ਬੁੱਲ੍ਹਾਂ ਨੂੰ ਹਲਕਾ ਰਗੜਨ ਤੋਂ ਬਾਅਦ ਬਦਾਮਾਂ ਦੇ ਤੇਲ ਅਤੇ ਸ਼ਹਿਦ ਨਾਲ ਪੋਲਾ ਪੋਲਾ ਮਲਿਆ ਜਾਵੇ ਤਾਂ ਇਹ ਬੁੱਲ੍ਹਾਂ ਦੇ ਰੰਗ ਨੂੰ ਹਲਕਾ ਗੁਲਾਬੀ ਅਤੇ ਨਮੀ ਭਰਪੂਰ ਕਰ ਦਿੰਦੇ ਹਨ।
* ਰੋਜ਼ ਦੇ 8 ਗਿਲਾਸ ਪਾਣੀ ਪੀਣ ਨਾਲ ਸਰੀਰ ਦੇ ਅੰਦਰੂਨੀ ਅੰਗ ਤੇ ਚਮੜੀ ਦੀ ਲਚਕ ਬਰਕਰਾਰ ਰਹਿੰਦੀ ਹੈ। ਬੁੱਲ੍ਹਾਂ ਵਿਚ ਤ੍ਰੇੜਾਂ ਵੀ ਨਹੀਂ ਪੈਂਦੀਆਂ।
* ਕਦੇ ਵੀ ਮਿਆਦ ਪੁੱਗੀ ਲਿਪਸਟਿਕ ਨਹੀਂ ਲਾਉਣੀ ਚਾਹੀਦੀ। ਘਟੀਆ ਕਿਸਮ ਦੀ ਲਿਪਸਟਿਕ ਬੁੱਲ੍ਹ ਛੇਤੀ ਕਾਲੇ ਕਰ ਦਿੰਦੀ ਹੈ।
* ਜੇ ਘਰ ਵਿਚ ਕੁਆਰ ਗੰਦਲ ਲੱਗੀ ਹੋਵੇ ਤਾਂ ਉਸ ਦਾ ਤਾਜ਼ਾ ਗੁੱਦਾ ਮਲਣ ਨਾਲ ਬੁੱਲ੍ਹ ਹੌਲੀ-ਹੌਲੀ ਨਰਮ ਅਤੇ ਕੁਦਰਤੀ ਲਿਸ਼ਕ ਵਾਲੇ ਰਤਾ ਉੱਭਰੇ ਹੋਏ ਬਣ ਜਾਂਦੇ ਹਨ।
* ਤਾਜ਼ਾ ਚੁਕੰਦਰ ਖਾਣ ਨਾਲ ਅਤੇ ਕੱਟੇ ਹੋਏ ਨੂੰ ਬੁੱਲ੍ਹਾਂ ਉੱਤੇ ਪੋਲਾ ਪੋਲਾ ਰੋਜ਼ ਰਾਤ ਨੂੰ ਮਲਣ ਨਾਲ ਬੁੱਲ੍ਹ ਹਲਕੇ ਗੁਲਾਬੀ ਭਾਅ ਮਾਰਨ ਲੱਗ ਪੈਂਦੇ ਹਨ।
* ਜੇ ਬੁੱਲ੍ਹ ਫਟੇ ਨਾ ਹੋਣ ਤਾਂ ਰੋਜ਼ ਕੁਝ ਬੂੰਦਾਂ ਨਿੰਬੂ ਦੀਆਂ ਬੁੱਲ੍ਹਾਂ ਉੱਤੇ ਰਗੜਨ ਨਾਲ ਮਰੇ ਹੋਏ ਕਾਲੇ ਸੈੱਲ ਝੜ ਜਾਂਦੇ ਹਨ।
* ਬੁੱਲ੍ਹਾਂ ਉੱਤੇ ਆਮ ਤੌਰ ਉੱਤੇ ਕੋਈ ਸਨਸਕਰੀਨ ਲਾਉਂਦਾ ਨਹੀਂ। ਜੇ ਧੁੱਪੇ ਬਹੁਤੀ ਦੇਰ ਖੜ੍ਹੇ ਹੋਣਾ ਹੋਵੇ ਤਾਂ ਐਸ. ਪੀ. ਐਫ. 15 ਵਾਲੀ ਸਨਸਕਰੀਨ ਕਰੀਮ ਬੁੱਲ੍ਹਾਂ ਉੱਤੇ ਲਾ ਲੈਣੀ ਚਾਹੀਦੀ ਹੈ।
* ਅਨਾਰ ਖਾਣਾ ਬਹੁਤ ਚੰਗਾ ਹੈ। ਅਨਾਰ ਤੇ ਰਸਭਰੀ ਨੂੰ ਬੁੱਲ੍ਹਾਂ ਉੱਤੇ ਮਲਣ ਨਾਲ ਵੀ ਬੁੱਲ੍ਹ ਸਿਹਤਮੰਦ ਰੱਖੇ ਜਾ ਸਕਦੇ ਹਨ।
* ਪਿਪਰਾਮੈਂਟ ਤੇਲ ਮਲਣ ਨਾਲ ਬੁੱਲ੍ਹਾਂ ਵਿਚ ਲਹੂ ਦੀ ਰਵਾਨੀ ਵਧਾਈ ਜਾ ਸਕਦੀ ਹੈ। ਪਿਪਰਾਮੈਂਟ ਤੇਲ, ਬਦਾਮਾਂ ਦਾ ਤੇਲ ਤੇ ਖੋਪੇ ਦਾ ਤੇਲ ਮਿਲਾ ਕੇ ਮਲਣ ਨਾਲ ਹੋਰ ਵੀ ਚੰਗਾ ਅਸਰ ਦਿਸ ਸਕਦਾ ਹੈ।
* ਸੌਣ ਤੋਂ ਪਹਿਲਾਂ ਬੁੱਲ੍ਹਾਂ ਉੱਤੇ ਲੱਗੀ ਹਰ ਚੀਜ਼ ਚੰਗੀ ਤਰ੍ਹਾਂ ਸਾਫ਼ ਕਰ ਲੈਣੀ ਚਾਹੀਦੀ ਹੈ। ਬੁੱਲ੍ਹਾਂ ਉੱਤੇ ਲੱਗੀ ਲਿਪਸਟਿਕ ਨੂੰ ਰੋਜ਼ ਸਾਫ਼ ਕਰ ਕੇ ਸੌਣਾ ਚਾਹੀਦਾ ਹੈ।

-ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ : 0175-2216783.

ਭੋਜਨ ਵਿਚ ਫਾਈਬਰ ਦੇ ਫਾਇਦਿਆਂ ਨੂੰ ਤੁਸੀਂ ਕਿੰਨਾ ਜਾਣਦੇ ਹੋ?

ਖਾਣ-ਪੀਣ ਦੇ ਮਾਮਲੇ ਵਿਚ ਜਦੋਂ ਵੀ ਡਾਕਟਰ ਸਾਨੂੰ ਕੋਈ ਸਲਾਹ ਦਿੰਦੇ ਹਨ ਤਾਂ ਉਹ ਇਕ ਗੱਲ ਅਕਸਰ ਕਹਿੰਦੇ ਹਨ ਕਿ ਤੁਹਾਡੇ ਭੋਜਨ ਵਿਚ ਫਾਈਬਰ ਭਾਵ ਰੇਸ਼ੇਦਾਰ ਪਦਾਰਥ ਜ਼ਰੂਰ ਹੋਣੇ ਚਾਹੀਦੇ ਹਨ। ਸਵਾਲ ਹੈ ਆਖ਼ਰ ਡਾਕਟਰ ਅਜਿਹਾ ਕਿਉਂ ਕਹਿੰਦੇ ਹਨ? ਜ਼ਾਹਰ ਹੈ ਕਿ ਫਾਈਬਰ ਵਾਲੇ ਭੋਜਨ ਤੰਦਰੁਸਤੀ ਲਈ ਬਿਹਤਰ ਹੁੰਦੇ ਹਨ, ਕੀ ਤੁਸੀਂ ਇਸ ਗੱਲ ਨੂੰ ਜਾਣਦੇ ਹੋ? ਆਓ! ਇਸ ਕੁਇਜ਼ ਰਾਹੀਂ ਪਰਖਦੇ ਹਾਂ।
1. ਵਧਦੀ ਉਮਰ ਦੇ ਲੋਕਾਂ ਦੇ ਭੋਜਨ ਵਿਚ ਫਾਈਬਰ ਇਸ ਲਈ ਜ਼ਰੂਰੀ ਹੁੰਦਾ ਹੈ ਤਾਂ ਕਿ
(ੳ) ਉਨ੍ਹਾਂ ਨੂੰ ਕਬਜ਼ ਦੀ ਸ਼ਿਕਾਇਤ ਨਾ ਹੋਵੇ। (ਅ) ਉਨ੍ਹਾਂ ਨੂੰ ਭੋਜਨ ਸਵਾਦੀ ਲੱਗੇ। (ੲ) ਉਹ ਭੋਜਨ ਚਬਾ ਕੇ ਖਾਣ, ਜਿਸ ਨਾਲ ਜਬਾੜਿਆਂ ਦੀ ਕਸਰਤ ਹੋ ਜਾਏ।
2. ਫਾਈਬਰ ਵਾਲੇ ਭੋਜਨ ਇਸ ਲਈ ਜ਼ਰੂਰੀ ਹਨ ਕਿਉਂਕਿ ਦੇਸ਼ ਵਿਚ ਸ਼ੂਗਰ ਅਤੇ ਕੋਲੈਸਟ੍ਰੋਲ ਵਰਗੀਆਂ ਬਿਮਾਰੀਆਂ 'ਤੇ ਕਾਬੂ ਪਾਉਣ ਵਿਚ ਇਸ ਨਾਲ ਮਦਦ ਮਿਲਦੀ ਹੈ। ਕੀ ਇਹ ਗੱਲ ਸਹੀ ਹੈ
(ੳ) ਨਹੀਂ (ਅ) ਹਾਂ (ੲ) ਪਤਾ ਨਹੀਂ। 3. ਫਾਈਬਰ ਵਾਲੇ ਭੋਜਨ ਸਾਡੀ ਰੋਗਾਂ ਨਾਲ ਲੜਨ ਵਾਲੀ ਸਮਰੱਥਾ ਵਧਾਉਂਦੇ ਹਨ, ਕਿਉਂਕਿ ਇਨ੍ਹਾਂ ਨਾਲ
(ੳ) ਸਰੀਰ ਵਿਚ ਲਹੂ ਦੀ ਰਫ਼ਤਾਰ ਸਾਧਾਰਨ ਰਹਿੰਦੀ ਹੈ। (ਅ) ਅਸੀਂ ਵਧੇਰੇ ਭੋਜਨ ਨਹੀਂ ਖਾਂਦੇ। (ੲ) ਫਾਈਬਰ ਵਾਲੇ ਭੋਜਨ ਸਾਡੇ ਸਰੀਰ ਦੀ ਕਾਰਜ ਪ੍ਰਣਾਲੀ ਨੂੰ ਸੁਚਾਰੂ ਰੱਖਦੇ ਹਨ।
4. ਫਾਈਬਰ ਇਨ੍ਹਾਂ ਪਦਾਰਥਾਂ ਵਿਚ ਵੱਡੀ ਮਾਤਰਾ ਵਿਚ ਪਾਇਆ ਜਾਂਦਾ ਹੈ(ੳ) ਹਰੀਆਂ ਪੱਤੇਦਾਰ ਸਬਜ਼ੀਆਂ, ਸੇਬ, ਪਪੀਤਾ ਅਤੇ ਅੰਗੂਰ (ਅ) ਮੈਦਾ, ਦਹੀਂ ਅਤੇ ਲੱਸੀ (ੲ) ਸਭ ਤਰ੍ਹਾਂ ਦੀਆਂ ਮਠਿਆਈਆਂ।
5. ਭੋਜਨ ਵਿਚ ਫਾਈਬਰ ਦੀ ਕਮੀ ਕਾਰਨ
(ੳ) ਸਰੀਰ ਵਿਚ ਲਹੂ ਦੀ ਕਮੀ ਹੋ ਜਾਂਦੀ ਹੈ। (ਅ) ਅਸੀਂ ਮੁਟਾਪੇ ਦਾ ਸ਼ਿਕਾਰ ਹੋ ਜਾਂਦੇ ਹਾਂ। (ੲ) ਕਬਜ਼, ਗੈਸ ਵਰਗੀਆਂ ਪੇਟ ਦੀਆਂ ਬਿਮਾਰੀਆਂ ਤੋਂ ਪੀੜਤ ਰਹਿੰਦੇ ਹਾਂ।
ਸਿੱਟਾ : ਜੇ ਤੁਸੀਂ ਇਸ ਕੁਇਜ਼ ਦੇ ਸਵਾਲਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ ਹੈ ਅਤੇ ਉਨ੍ਹਾਂ ਦੇ ਬਦਲਾਂ 'ਤੇ ਸਹੀ ਦੇ ਨਿਸ਼ਾਨ ਲਗਾਏ ਹਨ, ਜਿਸ ਨੂੰ ਤੁਸੀਂ ਪੂਰੀ ਤਰ੍ਹਾਂ ਸਹੀ ਮੰਨਦੇ ਹੋ ਤਾਂ ਹੁਣ ਇਹ ਜਾਣਨ ਲਈ ਤਿਆਰ ਹੋ ਜਾਓ ਕਿ ਤੁਸੀਂ ਫਾਈਬਰ ਵਾਲੇ ਭੋਜਨ ਦੇ ਫ਼ਾਇਦਿਆਂ ਨੂੰ ਕਿੰਨਾ ਜਾਣਦੇ ਹੋ?
(ੳ) ਜੇ ਤੁਹਾਡੇ ਕੁੱਲ ਹਾਸਲ ਅੰਕ 10 ਜਾਂ ਇਸ ਤੋਂ ਘੱਟ ਹਨ ਤਾਂ ਤੁਸੀਂ ਫਾਈਬਰ ਵਾਲੇ ਭੋਜਨ ਤੋਂ ਕੋਈ ਪ੍ਰਹੇਜ਼ ਤਾਂ ਨਹੀਂ ਕਰਦੇ ਅਤੇ ਨਾ ਹੀ ਉਨ੍ਹਾਂ ਨੂੰ ਗ਼ਲਤ ਮੰਨਦੇ ਹੋ, ਪਰ ਤੁਹਾਨੂੰ ਇਸ ਚੰਗੀ ਤਰ੍ਹਾਂ ਇਹ ਵੀ ਨਹੀਂ ਪਤਾ ਕਿ ਫ਼ਾਈਬਰ ਵਾਲੇ ਭੋਜਨ ਖਾਣ ਨਾਲ ਕੀ ਫ਼ਾਇਦੇ ਹੁੰਦੇ ਹਨ? ਕਿਉਂਕਿ ਜੇ ਇਹ ਪਤਾ ਹੁੰਦਾ ਤਾਂ ਤੁਸੀਂ ਕਈ ਗ਼ੈਰ-ਫਾਈਬਰ ਵਾਲੇ ਭੋਜਨ ਨੂੰ ਤਰਜੀਹ ਨਾ ਦਿੰਦੇ।
(ਅ) ਜੇ ਤੁਹਾਡੇ ਕੁੱਲ ਹਾਸਲ ਅੰਕ 10 ਤੋਂ ਜ਼ਿਆਦਾ ਪਰ 15 ਜਾਂ 15 ਤੋਂ ਘੱਟ ਹਨ ਤਾਂ ਇਹ ਗੱਲ ਤਾਂ ਹੈ ਕਿ ਤੁਸੀਂ ਭੋਜਨ ਵਿਚ ਫਾਈਬਰ ਦੀ ਅਹਿਮੀਅਤ ਨੂੰ ਜਾਣਦੇ ਹੋ। ਪਰ ਜਾਂ ਤਾਂ ਤੁਹਾਡੀ ਲਾਪ੍ਰਵਾਹੀ ਨਾਲ ਜਾਂ ਭੱਜ-ਦੌੜ ਦੀ ਪ੍ਰੇਸ਼ਾਨੀ ਦੇ ਚਲਦਿਆਂ ਫਾਈਬਰ ਵਾਲੇ ਭੋਜਨ ਬਾਰੇ ਆਪਣੀ ਦ੍ਰਿੜ੍ਹਤਾ ਕਾਇਮ ਨਹੀਂ ਰੱਖਦੇ। ਫਿਰ ਵੀ ਇਹ ਮੰਨਿਆ ਜਾ ਸਕਦਾ ਹੈ ਕਿ ਤੁਸੀਂ ਫਾਈਬਰ ਵਾਲੇ ਭੋਜਨ ਦਾ ਮਹੱਤਵ ਸਮਝਦੇ ਹੋ ਅਤੇ ਲੋੜ ਪੈਣ 'ਤੇ ਇਨ੍ਹਾਂ ਨੂੰ ਹੀ ਤਰਜੀਹ ਦਿੰਦੇ ਹੋ।
(ੲ) ਜੇ ਤੁਹਾਡੇ ਕੁੱਲ ਹਾਸਲ ਅੰਕ 15 ਤੋਂ ਵਧੇਰੇ ਹਨ ਤਾਂ ਤੁਸੀਂ ਭੋਜਨ ਵਿਚ ਫਾਈਬਰ ਦੇ ਮਹੱਤਵ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹੋ। ਬਿਹਤਰ ਹੈ ਤੁਸੀਂ ਆਪਣੀਆਂ ਕੁਝ ਸਹੇਲੀਆਂ ਨੂੰ ਵੀ ਇਸ ਬਾਰੇ ਜਾਣਕਾਰੀ ਦਿਓਗੇ।

ਕੀ ਤੁਹਾਨੂੰ ਨਵੇਂ ਘਰ ਵਿਚ ਤਾਲਮੇਲ ਬਣਾਉਣ ਦੀ ਕਲਾ ਆਉਂਦੀ ਹੈ?

ਭਾਰਤ ਵਿਚ ਹੀ ਨਹੀਂ, ਦੁਨੀਆ ਦੇ ਬਹੁਤੇ ਦੇਸ਼ਾਂ ਵਿਚ ਬਹੁਤ ਸਾਰੀਆਂ ਔਰਤਾਂ ਨੂੰ ਸ਼ਾਦੀ ਤੋਂ ਬਾਅਦ ਆਪਣੇ ਸਹੁਰੇ ਜਾ ਕੇ ਰਹਿਣਾ ਪੈਂਦਾ ਹੈ। ਅਜਿਹੇ ਵਿਚ ਨਵੀਆਂ ਵਿਆਹੀਆਂ ਔਰਤਾਂ ਨੂੰ ਕਈ ਵਾਰ ਇਕ ਅਜਨਬੀ ਘਰ ਵਿਚ ਖ਼ੁਦ ਨੂੰ ਘਰ ਦੇ ਮਾਹੌਲ ਮੁਤਾਬਿਕ ਢਾਲਣ ਵਿਚ ਕਾਫ਼ੀ ਮੁਸ਼ਕਿਲਾਂ ਆਉਂਦੀਆਂ ਹਨ। ਦਰਅਸਲ, ਇੰਝ ਕਰਨਾ ਵੀ ਇਕ ਕਲਾ ਹੈ ਅਤੇ ਉਸ ਨੂੰ ਕਿਤਾਬਾਂ ਤੋਂ ਨਹੀਂ ਸਿੱਖਿਆ ਜਾ ਸਕਦਾ। ਜਾਂ ਤਾਂ ਇਹ ਪਰਵਰਿਸ਼ ਰਾਹੀਂ ਆਉਂਦੀ ਹੈ ਜਾਂ ਸਥਿਤੀਆਂ ਤੋਂ ਸਿੱਖਿਆ ਜਾਂਦਾ ਹੈ। ਕੀ ਤੁਹਾਡੇ ਵਿਚ ਇਹ ਕਲਾ ਹੈ? ਆਉ ਪਰਖਦੇ ਹਾਂ।
1. ਕਿਹੜੀ ਸ਼ੁਰੂਆਤੀ ਗੱਲ ਤੋਂ ਇਹ ਸਮਝਣਾ ਚਾਹੀਦਾ ਹੈ ਕਿ ਕੋਈ ਨਵੀਂ ਵਿਆਹੀ ਔਰਤ ਆਪਣੇ ਸਹੁਰੇ ਘਰ ਵਿਚ ਖ਼ੁਦ ਨੂੰ ਸਥਾਪਤ ਨਹੀਂ ਕਰ ਪਾ ਰਹੀ?
(ੳ) ਜੇ ਉਹ ਆਪਣੇ ਪਤੀ ਨੂੰ ਅਲੱਗ ਰਹਿਣ ਲਈ ਦਬਾਅ ਬਣਾ ਰਹੀ ਹੈ। (ਅ) ਜੇ ਉਸ ਨੂੰ ਘਰ ਦੇ ਦੂਸਰੇ ਮੈਂਬਰਾਂ ਦੇ ਖਾਣ-ਪੀਣ ਪਸੰਦ ਨਾ ਹੋਣ, ਉਹ ਉਨ੍ਹਾਂ ਵਿਚ ਨੁਕਸ ਕੱਢ ਰਹੀ ਹੋਵੇ। (ੲ) ਜੇ ਉਸ ਦਾ ਹਰ ਦੂਜੇ ਦਿਨ ਆਪਣੀ ਸੱਸ ਨਾਲ ਝਗੜਾ ਹੋ ਜਾਂਦਾ ਹੋਵੇ।
2. ਜੇ ਪਤੀ ਦੇ ਪਰਿਵਾਰ ਨੂੰ ਆਪਣਾ ਪਰਿਵਾਰ ਮੰਨਦੇ ਹੋ ਜਾਂ ਆਪਣੇ ਪਤੀ ਦਾ ਪਰਿਵਾਰ?
(ੳ) ਆਪਣਾ ਪਰਿਵਾਰ। (ਅ) ਪਤੀ ਦਾ ਪਰਿਵਾਰ।
(ੲ) ਇਸ ਬਾਰੇ ਸੋਚਿਆ ਹੀ ਨਹੀਂ।
3. ਵਿਆਹ ਤੋਂ ਬਾਅਦ ਸਹੁਰੇ ਘਰ ਦੇ ਤੌਰ-ਤਰੀਕਿਆਂ ਨੂੰ ਸਿੱਖਣਾ ਸਾਰੀਆਂ ਔਰਤਾਂ ਲਈ ਕਿਉਂ ਮੁਸ਼ਕਿਲ ਹੁੰਦਾ ਹੈ?
(ੳ) ਕਿਉਂਕਿ ਉਹ ਦਿਲੋਂ ਉਨ੍ਹਾਂ ਤੌਰ-ਤਰੀਕਿਆਂ ਨੂੰ ਚੰਗਾ ਨਹੀਂ ਸਮਝਦੀਆਂ।
(ਅ) ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਸ ਦੇ ਤੌਰ-ਤਰੀਕਿਆਂ ਨੂੰ ਉਨ੍ਹਾਂ ਦੇ ਸਹੁਰੇ ਘਰ ਵਾਲੇ ਕਦੇ ਨਹੀਂ ਸਿੱਖਦੇ।
(ੲ) ਇਸ ਸਬੰਧ ਵਿਚ ਜ਼ਿਆਦਾ ਕਦੇ ਸੋਚਿਆ ਨਹੀਂ ਹੈ।
4. ਸਹੁਰੇ ਘਰ ਖ਼ੁਦ ਨੂੰ ਚੰਗੀ ਤਰ੍ਹਾਂ ਸਥਾਪਤ ਕਰਨ ਲਈ ਜ਼ਰੂਰੀ ਹੁੰਦਾ ਹੈ ਕਿ ਪਤੀ ਦੇ ਰਿਸ਼ਤੇਦਾਰਾਂ ਨਾਲ
(ੳ) ਚੰਗਾ ਵਿਹਾਰ ਕਰੋ, ਉਨ੍ਹਾਂ ਦੀ ਇੱਜ਼ਤ ਕਰੋ। (ਅ) ਕੋਈ ਮਤਲਬ ਨਾ ਰੱਖੋ। (ੲ) ਸਥਿਤੀ ਅਨੁਸਾਰ ਫ਼ੈਸਲਾ ਕਰੋ।
5. ਮਾਇਕੇ ਦੀ ਸਹੁਰੇ ਘਰ ਨਾਲ ਅਤੇ ਸਹੁਰੇ ਘਰ ਦੀ ਮਾਇਕੇ ਦੇ ਨਾਲ ਤੁਲਨਾ ਕਰਨਾ ਕਿਉਂ ਸਹੀ ਨਹੀਂ ਹੁੰਦਾ?
(ੳ) ਇਸ ਤੋਂ ਪਤਾ ਲਗਦਾ ਹੈ, ਕੌਣ ਸਹੀ ਹੈ, ਕੌਣ ਗ਼ਲਤ ਹੈ। (ਅ) ਇਸ ਨਾਲ ਗ਼ਲਤਫ਼ਹਿਮੀ ਪੈਦਾ ਹੁੰਦੀ ਹੈ। (ੲ) ਇਸ ਨਾਲ ਤੁਹਾਡੇ 'ਤੇ ਕੋਈ ਭਰੋਸਾ ਨਹੀਂ ਕਰਦਾ।
ਸਿੱਟਾ : ਜੇ ਤੁਸੀਂ ਆਪਣੇ ਸਵਾਲਾਂ ਨੂੰ ਧਿਆਨ ਨਾਲ ਪੜ੍ਹਿਆ ਹੈ ਅਤੇ ਜਿਹੜਾ ਤੁਹਾਨੂੰ ਸਭ ਤੋਂ ਵਧੇਰੇ ਚੰਗਾ ਲੱਗਿਆ ਹੋਵੇ, ਉਸ 'ਤੇ ਸਹੀ ਦਾ ਨਿਸ਼ਾਨ ਲਗਾਇਆ ਹੈ ਤਾਂ ਹੁਣ ਇਹ ਜਾਣਨ ਲਈ ਤਿਆਰ ਹੋ ਜਾਓ ਕਿ ਤੁਹਾਡੇ ਵਿਚ ਖ਼ੁਦ ਨੂੰ ਆਪਣੇ ਸਹੁਰੇ ਘਰ ਮੁਤਾਬਿਕ ਢਾਲਣ ਦੀ ਕਲਾ ਹੈ ਜਾਂ ਨਹੀਂ।
(ੳ) ਜੇ ਤੁਹਾਡੇ ਕੁੱਲ ਅੰਕ 10 ਤੋਂ ਘੱਟ ਹਨ ਤਾਂ ਤੁਹਾਡੇ ਵਿਚ ਸਥਾਪਤ ਕਰਨ ਦੀ ਕਲਾ ਨਹੀਂ ਹੈ। ਜਿੰਨਾ ਛੇਤੀ ਹੋ ਸਕੇ, ਇਸ ਨੂੰ ਆਪਣੇ ਸ਼ੁੱਭਚਿੰਤਕਾਂ ਰਾਹੀਂ ਸਿੱਖੀਏ।
(ਅ) ਜੇ ਤੁਹਾਡੇ ਕੁੱਲ ਅੰਕ 10 ਤੋਂ ਵਧੇਰੇ ਹਨ ਪਰ 15 ਜਾਂ 15 ਤੋਂ ਘੱਟ ਹਨ ਤਾਂ ਤੁਸੀਂ ਕਾਫ਼ੀ ਹੱਦ ਤੱਕ ਸਫਲ ਹੋ ਪਰ 100 ਫ਼ੀਸਦੀ ਸਥਾਪਤ ਕਰਨ ਦੀ ਕਲਾ ਤੁਹਾਨੂੰ ਨਹੀਂ ਆਉਂਦੀ।
(ੲ) ਜੇ ਤੁਹਾਡੇ ਕੁੱਲ ਹਾਸਲ ਅੰਕ 20 ਜਾਂ ਇਸ ਤੋਂ ਵਧੇਰੇ ਹਨ ਤਾਂ ਤੁਹਾਡੇ ਵਿਚ ਸਹੁਰੇ ਘਰ ਵਿਚ ਹੀ ਨਹੀਂ, ਸਗੋਂ ਕਿਤੇ ਵੀ ਸਥਾਪਤ ਕਰਨ ਦੀ ਸ਼ਾਨਦਾਰ ਕਲਾ ਹੈ।

ਬਚੇ ਹੋਏ ਅੰਨ ਤੇ ਸਬਜ਼ੀਆਂ ਨੂੰ ਸੁੱਟੋ ਨਾ, ਵਰਤੋਂ ਕਰੋ

ਆਮ ਤੌਰ 'ਤੇ ਸੁਆਣੀਆਂ ਬਚੀਆਂ ਹੋਈਆਂ ਚੀਜ਼ਾਂ ਨੂੰ ਸੁੱਟ ਦਿੰਦੀਆਂ ਹਨ। ਅਸਲ ਵਿਚ ਅਸੀਂ ਥੋੜ੍ਹੀ ਜਿਹੀ ਮਿਹਨਤ ਕਰਕੇ ਉਨ੍ਹਾਂ ਨੂੰ ਵਰਤੋਂ ਵਿਚ ਲਿਆ ਸਕਦੇ ਹਾਂ, ਜਿਵੇਂ :-
* ਸੰਤਰੇ ਦੇ ਛਿਲਕੇ ਸੁਕਾ ਕੇ ਬਾਰੀਕ ਕੁੱਟ ਕੇ ਇਸ ਚੂਰਨ ਨੂੰ ਦੁੱਧ ਵਿਚ ਮਿਲਾ ਚਿਹਰੇ 'ਤੇ ਮਲੋ। ਇਹ ਚਿਹਰੇ ਲਈ ਬਹੁਤ ਚੰਗਾ ਵਟਣਾ ਹੈ।
* ਮਟਰ, ਸੇਮ, ਲੋਬੀਆ ਆਦਿ ਦੇ ਛਿਲਕੇ ਨੂੰ ਪਾਣੀ ਨਾਲ ਧੋ ਕੇ, ਉਬਾਲ ਕੇ ਸੂਪ ਤਿਆਰ ਕਰ ਸਕਦੇ ਹੋ ਕਿਉਂਕਿ ਛਿਲਕਿਆਂ ਵਿਚ ਵਿਟਾਮਿਨ ਆਦਿ ਬਹੁਤ ਹੁੰਦੇ ਹਨ।
* ਪਾਲਕ ਦੇ ਡੰਡਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੂਪ ਜਾਂ ਸਬਜ਼ੀ ਬਣਾਈ ਜਾ ਸਕਦੀ ਹੈ।
* ਇਸੇ ਤਰ੍ਹਾਂ ਪੱਕੇ ਹੋਏ ਕੇਲਿਆਂ ਦੇ ਛਿਲਕੇ, ਤੋਰੀ ਦੇ ਛਿਲਕੇ ਆਦਿ ਦੀ ਵੀ ਸਬਜ਼ੀ ਬਣਾਈ ਜਾ ਸਕਦੀ ਹੈ।
* ਆਲੂ ਉਬਾਲਣ ਤੋਂ ਬਾਅਦ ਜੋ ਪਾਣੀ ਬਚਦਾ ਹੈ, ਉਸ ਪਾਣੀ ਵਿਚ ਚਾਂਦੀ ਦੇ ਗਹਿਣਿਆਂ ਨੂੰ ਪਾ ਕੇ, ਕੁਝ ਦੇਰ ਸੇਕ 'ਤੇ ਰੱਖਣ ਤੋਂ ਬਾਅਦ ਬੁਰਸ਼ ਨਾਲ ਸਾਫ਼ ਕਰਨ 'ਤੇ ਉਨ੍ਹਾਂ 'ਤੇ ਚਮਕ ਆ ਜਾਂਦੀ ਹੈ।
* ਸੁੱਕੀ ਡਬਲਰੋਟੀ ਦਾ ਚੂਰਾ ਬਣਾ ਕੇ ਰੱਖ ਲਓ। ਇਹ ਚੂਰਾ ਥੋੜ੍ਹੀ ਮਾਤਰਾ ਵਿਚ ਸਬਜ਼ੀਆਂ ਵਿਚ ਪਾਉਣ ਨਾਲ ਸਵਾਦ ਤੇ ਪੌਸ਼ਟਿਕਤਾ ਵਿਚ ਵਾਧਾ ਹੁੰਦਾ ਹੈ। ਉਹ ਚੂਰਾ ਕਟਲੇਟ ਬਣਾਉਣ ਵਿਚ ਵੀ ਕੰਮ ਆਉਂਦਾ ਹੈ। * ਪੱਕੇ ਹੋਏ ਚੌਲ ਬਚ ਜਾਣ ਤਾਂ ਇਨ੍ਹਾਂ ਵਿਚ ਨਮਕ, ਮਿਰਚ, ਕੁਝ ਉੱਬਲੇ ਆਲੂ ਪਾ ਕੇ ਪਕੌੜੀਆਂ ਬਣਾਈਆਂ ਜਾ ਸਕਦੀਆਂ ਹਨ। ਇਨ੍ਹਾਂ ਨੂੰ ਬਾਰੀਕ ਪੀਸ ਕੇ ਭਾਂਡੇ ਵਿਚ ਪਾ ਕੇ ਪਾਣੀ ਮਿਲਾ ਕੇ ਚੰਗੀ ਤਰ੍ਹਾਂ ਫੈਂਟ ਲਓ। ਪਿੱਠੀ ਦੀ ਤਰ੍ਹਾਂ ਗਾੜ੍ਹਾ ਹੋਣ 'ਤੇ ਉਸ ਵਿਚ ਨਮਕ, ਮਿਰਚ, ਗਰਮ ਮਸਾਲਾ ਤੇ ਹਿੰਗ ਪਾ ਕੇ ਫੁੱਲ ਵੜੀਆਂ ਦੀ ਤਰ੍ਹਾਂ ਧੁੱਪ ਵਿਚ ਸੁਕਾ ਲਓ। ਤਲ ਕੇ ਚਾਹ ਦੇ ਨਾਲ ਪਰੋਸੋ। * ਚੌਲਾਂ ਦਾ ਮੰਡ ਕਦੀ ਨਹੀਂ ਸੁੱਟਣਾ ਚਾਹੀਦਾ ਕਿਉਂਕਿ ਇਸ ਵਿਚ ਪੌਸ਼ਟਿਕ ਤੱਤਾਂ ਦਾ ਬਹੁਤ ਵੱਡਾ ਹਿੱਸਾ ਹੁੰਦਾ ਹੈ। ਮੰਡ ਵਿਚ ਨਮਕ ਜਾਂ ਚੀਨੀ ਮਿਲਾ ਕੇ ਗਰਮ-ਗਰਮ ਪੀ ਸਕਦੇ ਹੋ ਜਾਂ ਇਸ ਨੂੰ ਤਰੀ ਵਾਲੀ ਸਬਜ਼ੀ ਜਾਂ ਦਾਲ ਵਿਚ ਪਾ ਕੇ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ।
* ਜੇਕਰ ਬਣਾਈ ਹੋਈ ਸਬਜ਼ੀ ਬਚ ਜਾਵੇ ਤਾਂ ਕੜਾਹੀ ਵਿਚ ਪਾ ਕੇ ਗਰਮ ਕਰ ਲਓ ਤੇ ਉਸ ਨੂੰ ਪਰੌਂਠਿਆਂ ਵਿਚ ਭਰ ਕੇ ਵਰਤੋਂ ਕਰੋ।
* ਬਚੇ ਹੋਏ ਆਟੇ ਵਿਚ ਜੇਕਰ ਖਟਾਸ ਆ ਜਾਂਦੀ ਹੈ ਤਾਂ ਉਸ ਨੂੰ ਸੁੱਟੋ ਨਾ ਸਗੋਂ ਉਸ ਵਿਚ ਥੋੜ੍ਹਾ ਗੁੜ, ਸੌਂਫ ਅਤੇ ਇਲਾਇਚੀ ਦੇ ਦਾਣੇ ਪਾ ਦਿਓ। ਰਾਤ ਭਰ ਖਮੀਰ ਉੱਠਣ ਲਈ ਰਖ ਦਿਓ। ਸਵੇਰੇ ਇਸ ਦੀਆਂ ਪੂਰੀਆਂ ਬਣਾ ਲਓ। ਪੂਰੀਆਂ ਬਹੁਤ ਸਵਾਦੀ ਹੁੰਦੀਆਂ ਹਨ। ਗੁਲਗੁਲੇ ਬਣਾਉਣ ਲਈ ਇਸ ਵਿਚ ਦੁੱਧ ਪਾ ਕੇ ਚੰਗੀ ਤਰ੍ਹਾਂ ਫੈਂਟ ਲਓ। ਇਸ ਆਟੇ ਵਿਚ ਨਮਕ, ਬਾਰੀਕ ਕੱਟੀ ਹੋਈ ਹਰੀ ਮਿਰਚ, ਧਨੀਆ, ਅਦਰਕ ਪਾ ਕੇ ਪਰੌਂਠੇ ਬਣਾਏ ਜਾ ਸਕਦੇ ਹਨ।



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX