ਤਾਜਾ ਖ਼ਬਰਾਂ


ਅਕਾਲੀ ਅਤੇ ਕਾਂਗਰਸ ਦੀ ਮਿਲੀ ਭੁਗਤ ਨਾਲ ਚਲ ਰਹੀ ਹੈ ਸਰਕਾਰ- ਬੈਂਸ
. . .  26 minutes ago
ਅੰਮ੍ਰਿਤਸਰ ,21 ਫਰਵਰੀ { ਅ . ਬ .}-ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਅੱਜ ਅੰਮ੍ਰਿਤਸਰ ਵਿਖੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਨ ਲਈ ਪਹੁੰਚੇ ।ਜਿੱਥੇ ਉਨ੍ਹਾਂ 2022 ਵਿਚ ਵਿਧਾਨ ਸਭਾ ਚੋਣਾਂ ਵਿਚ ...
ਤੀਸਰੇ ਦਿਨ ਵੀ ਵਾਰਤਾਕਾਰ ਸ਼ਾਹੀਨ ਬਾਗ ਪੁੱਜੇ
. . .  about 1 hour ago
ਨਵੀਂ ਦਿੱਲੀ, 21 ਫਰਵਰੀ - ਦਿੱਲੀ ਦੇ ਸ਼ਾਹੀਨ ਬਾਗ ਦੇ ਸੀ.ਏ.ਏ. ਖਿਲਾਫ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨਾਲ ਵਾਰਤਾਕਾਰ ਸ਼ਾਹੀਨ ਬਾਗ ਜਾ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਕੇ ਸਮੱਸਿਆ ਦਾ ਹੱਲ ਕੱਢਣ 'ਚ ਜੁੱਟੇ ਹੋਏ ਹਨ। ਸੁਪਰੀਮ ਕੋਰਟ ਵਲੋਂ ਨਿਯੁਕਤ...
ਪ੍ਰਧਾਨ ਮੰਤਰੀ ਮੋਦੀ ਨੇ ਅਜਮੇਰ ਸ਼ਰੀਫ ਦਰਗਾਹ ਲਈ ਚਾਦਰ ਭੇਟ ਕੀਤੀ
. . .  about 1 hour ago
ਨਵੀਂ ਦਿੱਲੀ, 21 ਫਰਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਜਮੇਰ ਸ਼ਰੀਫ਼ ਦਰਗਾਹ ਵਿਚ ਚੜ੍ਹਾਉਣ ਲਈ ਚਾਦਰ ਭੇਟ ਕੀਤੀ। ਇਸ ਮੌਕੇ ਅਜਮੇਰ ਸ਼ਰੀਫ਼ ਸੂਫ਼ੀ ਦਰਗਾਹ ਦਾ ਇਕ ਵਫ਼ਦ ਵੀ ਮੌਜੂਦ ਸੀ। ਉੱਥੇ ਹੀ ਇਸ ਦੌਰਾਨ ਘੱਟ ਮਾਮਲਿਆਂ ਬਾਰੇ...
ਸ੍ਰੀ ਮੁਕਤਸਰ ਸਾਹਿਬ: ਅੰਤਰਰਾਸ਼ਟਰੀ ਨਗਰ ਕੀਰਤਨ ਦੀ ਰਵਾਨਗੀ 22 ਨੂੰ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 21 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਨਿਰੋਲ ਸੇਵਾ ਸੰਸਥਾ ਸ੍ਰੀ ਮੁਕਤਸਰ ਸਾਹਿਬ ਵੱਲੋਂ 22 ਫ਼ਰਵਰੀ ਤੋਂ 7 ਮਾਰਚ ਤੱਕ ਪੰਜਾਬ ਦੇ 16 ਜ਼ਿਲ੍ਹਿਆਂ ਵਿਚ ਪਹਿਲੀ ਪਾਤਸ਼ਾਹੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਢੇ ਜਾ ਰਹੇ ਅੰਤਰਰਾਸ਼ਟਰੀ ਨਗਰ...
ਸਹਾਇਕ ਥਾਣੇਦਾਰ ਨੂੰ ਦੁਕਾਨਦਾਰ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਗੰਭੀਰ ਜ਼ਖ਼ਮੀ
. . .  about 1 hour ago
ਬਟਾਲਾ, 21 ਫਰਵਰੀ (ਕਾਹਲੋਂ)-ਅੱਜ ਬਟਾਲਾ 'ਚ ਡਾਕ ਲੈ ਕੇ ਆਏ ਸਹਾਇਕ ਥਾਣੇਦਾਰ ਨੂੰ ਇਕ ਦੁਕਾਨਦਾਰ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰਨ ਦੀ ਖ਼ਬਰ ਹੈ। ਇਸ ਬਾਰੇ ਥਾਣਾ ਸਿਟੀ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ...
ਊਧਵ ਠਾਕਰੇ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 21 ਫਰਵਰੀ - ਸ਼ਿਵ ਸੈਨਾ ਪ੍ਰਮੁੱਖ ਊਧਵ ਠਾਕਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਪਹਿਲੀ ਵਾਰ ਦਿੱਲੀ ਆਏ ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 7 ਲੋਕ ਕਲਿਆਣ ਮਾਰਗ ਪਹੁੰਚ ਕੇ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ...
ਐਫ.ਏ.ਟੀ.ਐਫ. ਨੇ ਪਾਕਿਸਤਾਨ ਨੂੰ ਦਿੱਤੀ ਸਖਤ ਚੇਤਾਵਨੀ
. . .  about 2 hours ago
ਪੈਰਿਸ, 21 ਫਰਵਰੀ - ਵਿਸ਼ਵ ਅੱਤਵਾਦ ਵਿੱਤੀ ਨਿਗਰਾਨ ਸੰਸਥਾ ਐਫ.ਏ.ਟੀ.ਐਫ. ਨੇ ਅੱਜ ਪਾਕਿਸਤਾਨ ਨੂੰ ਗ੍ਰੇਅ ਲਿਸਟ ਵਿਚ ਬਣਾਏ ਰੱਖਣ ਦਾ ਪੈਰਿਸ 'ਚ ਫ਼ੈਸਲਾ ਲਿਆ ਹੈ ਤੇ ਇਸ ਦੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਲਸ਼ਕਰੇ ਤੋਇਬਾ ਤੇ ਜੈਸ਼ ਏ ਮੁਹੰਮਦ...
ਵੈਟਰਨਰੀ ਇੰਸਪੈਕਟਰਾਂ ਵਲੋਂ ਰੋਹ ਭਰਪੂਰ ਰੈਲੀ ਅਤੇ ਵਿਧਾਨ ਸਭਾ ਵੱਲ ਮਾਰਚ
. . .  about 3 hours ago
ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਗਾਉਣ ਵਾਲੀ ਲੜਕੀ ਦਾ ਸਬੰਧ ਨਕਸਲੀਆਂ ਨਾਲ - ਯੇਦੀਰੁੱਪਾ
. . .  about 3 hours ago
ਬੈਂਗਲੁਰੂ, 21 ਫਰਵਰੀ - ਕਰਨਾਟਕਾ ਦੇ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਨੇ ਅੱਜ ਸ਼ੁੱਕਰਵਾਰ ਕਿਹਾ ਕਿ ਸੀ.ਏ.ਏ. ਦੇ ਵਿਰੋਧ ਵਿਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਪਾਕਿਸਤਾਨ ਦੇ ਸਮਰਥਨ ਵਿਚ ਨਾਅਰੇ ਲਗਾਉਣ ਵਾਲੀ ਨੌਜਵਾਨ ਲੜਕੀ ਅਮੁਲਿਆ...
ਵਿਦੇਸ਼ੀ ਨੌਜਵਾਨ ਲੜਕੇ ਲੜਕੀਆਂ ਨੇ ਪੰਜਾਬ ਦੇ ਖੇਤਾਂ ਵਿਚ ਸਟ੍ਰਾਬੇਰੀ ਦੇ ਫਰੂਟ ਦੇਖ ਕੇ ਹੋਏ ਗਦਗਦ
. . .  about 3 hours ago
ਨੂਰਪੁਰ ਬੇਦੀ, 21 ਫਰਵਰੀ (ਹਰਦੀਪ ਸਿੰਘ ਢੀਂਡਸਾ) - ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਦੇ ਪਿੰਡ ਨੰਗਲ ਵਿਖੇ ਸਟ੍ਰਾਬੇਰੀ ਦੇ ਖੇਤਾਂ ਵਿਚ ਅੱਜ ਇੱਕ ਮਨਮੋਹਕ ਨਜ਼ਾਰਾ ਉਦੋਂ ਦੇਖਣ ਨੂੰ ਮਿਲਿਆ ਜਦੋਂ ਵਲੈਤ ਤੋਂ ਆਏ ਪੰਜ ਦੇਸ਼ਾਂ ਦੇ 37 ਨੌਜਵਾਨ ਲੜਕੇ ਲੜਕੀਆਂ ਨੇ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਮਾਂ ਦੀ ਮੁਰਕੀ

ਪੰਮੀ ਨੇ ਅਲਮਾਰੀ ਵਿਚੋਂ ਚਾਂਦੀ ਦੀ ਨਿੱਕੀ ਜਿਹੀ ਡੱਬੀ ਕੱਢ ਕੇ ਉਸ ਨੂੰ ਖੋਲ੍ਹ ਕੇ ਉਸ ਅੰਦਰ ਪਈ ਇਕ ਨਿੱਕੀ ਜਿਹੀ ਸੋਨੇ ਦੀ ਕੰਨ ਦੀ ਮੁਰਕੀ ਨੂੰ ਆਪਣੇ ਸੱਜੇ ਹੱਥ ਦੀ ਹਥੇਲੀ 'ਤੇ ਰੱਖ ਕੇ ਬੜੀ ਰੀਝ ਨਾਲ ਉਸ ਨੂੰ ਤੱਕਿਆ | ਇੰਜ ਕਰਦੇ ਹੋਏ ਉਸ ਦੀਆਂ ਅੱਖਾਂ ਵਿਚੋਂ ਦੋ ਮੋਟੇ-ਮੋਟੇ ਹੰਝੂ ਰੁੜ੍ਹਦੇ ਹੋਏ ਉਸ ਦੀ ਠੋਡੀ ਤੱਕ ਆ ਗਏ |
'ਮੰਮੀ...! ਕਿਥੇ ਹੋ...?' ਨਿੱਪੀ ਦੀ ਆਵਾਜ਼ ਸੁਣ ਕੇ ਉਸਨੇ ਛੇਤੀ ਨਾਲ ਉਸ ਮੁਰਕੀ ਨੂੰ ਡੱਬੀ ਵਿਚ ਬੰਦ ਕੀਤਾ ਤੇ ਅਲਮਾਰੀ ਵਿਚ ਸਾਂਭ ਕੇ ਬਾਹਰ ਆ ਗਈ | ਨਿੱਪੀ ਉਸ ਦਾ ਸੋਲ੍ਹਾਂ ਸਾਲ ਦਾ ਮੁੱਛ-ਫੁੱਟ ਗੱਭਰੂ ਪੁੱਤਰ ਸੀ ਜੋ ਕਿ ਟਿਊਸ਼ਨ ਪੜ੍ਹ ਕੇ ਘਰੇ ਆਇਆ ਸੀ |
'ਪੁੱਤਰ! ਚਾਹ ਬਣਾ ਦਿਆਂ...?'
'ਹਾਂ ਜੀ! ਮੰਮੀ! ਫਿਜ਼ਿਕਸ ਦਾ ਬੜਾ ਈ ਕੰਮ ਕਰਨ ਵਾਲਾ ਏ, ਬਸ ਚਾਹ ਪੀ ਕੇ ਸ਼ੁਰੂ ਕਰਦਾ ਹਾਂ |' ਅਜੇ ਪੰਮੀ ਰਸੋਈ ਦਾ ਕੰਮ ਕਰਨ ਵਾਲੀ ਨੂੰ ਆਵਾਜ਼ ਮਾਰਨ ਈ ਲੱਗੀ ਸੀ ਕਿ ਉਹ ਪਹਿਲਾਂ ਹੀ ਟਰੇਅ ਵਿਚ ਚਾਹ ਦੇ ਦੋ ਕੱਪ ਤੇ ਪਲੇਟ ਵਿਚ ਪਕੌੜੇ ਪਾ ਕੇ ਉਨ੍ਹਾਂ ਨੇੜੇ ਪੁੱਜ ਗਈ |
'ਲਓ, ਛੋਟੇ ਸਰਦਾਰ ਜੀ, ਗਰਮ-ਗਰਮ ਚਾਹ ਨਾਲ ਪਕੌੜੇ ਖਾਓ', ਆਖਦੇ ਹੋਏ ਉਹਨੇ ਟੇਬਲ 'ਤੇ ਟਰੇਅ ਰੱਖ ਦਿੱਤੀ |
'ਵਾਹ! ਆਂਟੀ, ਤੁਸੀਂ ਤਾਂ ਬੜੇ ਈ ਸਿਆਣੇ ਹੋ...' ਆਖਦਿਆਂ ਨਿੱਪੀ ਨੇ ਗਰਮ ਗਰਮ ਪਕੌੜਾ ਮੰੂਹ ਵਿਚ ਪਾ ਲਿਆ |
'ਬਈ, ਸੁਆਦ ਆ ਗਿਆ... ਅੱਜ ਤਾਂ ਨਾਨੀ ਦੀ ਯਾਦ ਆ ਗਈ | ਇਹੋ ਜਿਹੇ ਪਕੌੜੇ ਤਾਂ ਉਹੋ ਬਣਾਇਆ ਕਰਦੇ...' ਮਾਂ ਵੱਲ ਝਾਕਦੇ ਹੋਏ ਨਿੱਪੀ ਦੀ ਬੋਲਤੀ ਬੰਦ ਹੋ ਗਈ |
ਮੰਮੀ ਨੂੰ ਇੰਜ ਜਾਪਿਆ ਜਿਵੇਂ ਕਿਸੇ ਨੇ ਉਸ ਦੀ ਦੁਖਦੀ ਰਗ 'ਤੇ ਹੱਥ ਧਰ ਦਿੱਤਾ ਹੋਵੇ | ਤੜਕੇ ਤੋਂ ਹੀ ਉਸ ਨੂੰ ਆਪਣੀ ਮਾਂ ਬਹੁਤ ਯਾਦ ਆ ਗਈ ਸੀ | ਉਸ ਦੀਆਂ ਇਕ ਵਾਰ ਫਿਰ ਅੱਖਾਂ ਭਰ ਗਈਆਂ |
'ਮੰਮੀ... ਮੁਆਫ਼ ਕਰ ਦਿਓ, ਮੈਨੂੰ ਯਾਦ ਈ ਨਹੀਂ ਰਿਹਾ ਕਿ... |'
'ਕੋਈ ਨਾ ਪੁੱਤ, ਕੋਈ ਗੱਲ ਨਹੀਂ', ਉਸ ਨੇ ਚੰੁਨੀ ਦੇ ਲੜ ਨਾਲ ਅੱਖਾਂ ਪੂੰਝ ਲਈਆਂ | ਨਿੱਪੀ ਚਾਹ ਪੀ ਕੇ ਪੜ੍ਹਾਈ ਕਰਨ ਲਈ ਆਪਣੇ ਕਮਰੇ ਵੱਲ ਤੁਰ ਪਿਆ | ਅੱਜ ਸਵੇਰ ਤੋਂ ਹੀ ਉਸ ਦੀ ਭਾਬੀ ਨੇ ਮਾਂ ਦੇ ਕੰਨ ਦੀ ਸੋਨੇ ਦੀ ਉਸ ਮੁਰਕੀ ਲਈ ਉਸ ਨਾਲ ਕਲੇਸ਼ ਵਿੱਢਿਆ ਹੋਇਆ ਸੀ | ਭਾਵੇਂ ਪੰਮੀ ਆਪਣੇ ਘਰ ਰੱਜੀ-ਪੁੱਜੀ ਸਰਦਾਰਨੀ ਸੀ | ਰੱਬ ਨੇ ਬਹੁਤ ਈ ਰੰਗ ਭਾਗ ਲਗਾਏ ਹੋਏ ਸਨ ਉਸ ਨੂੰ | ਸੁੱਖ ਨਾਲ ਉਸ ਦਾ ਪ੍ਰਾਹੁਣਾ ਵੀ ਬਹੁਤ ਵਧੀਆ ਸੀ | ਪਰ ਪੇਕੇ ਘਰ ਦਾ ਪੰਮੀ ਨੂੰ ਕੋਈ ਸੁੱਖ ਨਹੀਂ ਸੀ | ਪੰਮੀ ਦਾ ਪਿਓ ਤਾਂ ਬਹੁਤ ਸਮਾਂ ਪਹਿਲਾਂ ਹੀ ਇਸ ਦੁਨੀਆ ਤੋਂ ਵਿਦਾ ਹੋ ਚੁੱਕਿਆ ਸੀ | ਪੰਮੀ ਦੀ ਮਾਂ ਵੀ ਕਿੰਨਾ ਚਿਰ ਬਿਮਾਰੀ ਨਾਲ ਘੋਲ ਕਰਦੀ ਮੰਜੇ 'ਤੇ ਪਈ ਰਹੀ ਸੀ | ਉਸ ਦੇ ਭਰਾ ਭਰਜਾਈ ਨੇ ਸਾਰੀ ਜ਼ਮੀਨ, ਘਰ-ਬਾਰ ਆਪਣੇ ਨਾਂਅ ਕਰਵਾ ਲਿਆ ਸੀ | ਇਥੋਂ ਤੱਕ ਕਿ ਉਸ ਦੀ ਮਾਂ ਦੀ ਪੇਟੀ ਅਤੇ ਸੰਦੂਕਾਂ 'ਤੇ ਵੀ ਉਸ ਦੀ ਭਾਬੀ ਦਾ ਕਬਜ਼ਾ ਸੀ | ਪੰਮੀ ਦੀ ਮਾਂ ਆਪਣੀ ਨੂੰ ਹ ਤੇ ਪੁੱਤ ਦੇ ਬਦਲੇ ਹੋਏ ਰੰਗ-ਢੰਗ ਦੇਖ ਕੇ ਬੜੀ ਦੁਖੀ ਸੀ | ਪਰ ਉਹ ਕੁਝ ਸੋਚ ਕੇ ਆਪਣੇ ਮਰਨ ਤੋਂ ਪਹਿਲਾਂ ਆਪਣੇ ਕੰਨ ਦੀ ਇਕ ਸੋਨੇ ਦੀ ਮੁਰਕੀ ਲਾਹ ਕੇ ਆਪਣੀ ਧੀ ਨੂੰ ਨਿਸ਼ਾਨੀ ਦੇ ਤੌਰ 'ਤੇ ਗਈ ਸੀ |
'ਲੈ ਧੀਏ, ਇਸ ਜਨਮ ਵਿਚ ਤਾਂ ਆਪਣਾ ਮਾਵਾਂ-ਧੀਆਂ ਦਾ ਐਨਾ ਕੁ ਹੀ ਸਬੰਧ ਸੀ, ਜਦੋਂ ਕਦੇ ਤੈਨੂੰ ਮੇਰੀ ਯਾਦ ਆਏ ਤੂੰ ਮਨ ਉਦਾਸ ਨਾ ਕਰੀਂ ਤੇ ਇਹ ਮੁਰਕੀ ਵੇਖ ਲਿਆ ਕਰੀਂ |' ਪੰਮੀ ਨੇ ਰੋਂਦਿਆਂ ਹੋਇਆਂ ਆਪਣੀ ਮਾਂ ਤੋਂ ਮੁਰਕੀ ਫੜ ਲਈ ਸੀ | ਉਦੋਂ ਤਾਂ ਉਸ ਦੇ ਭਰਾ-ਭਰਜਾਈ ਚੁੱਪ ਕਰ ਗਏ | ਭੋਗ ਪੈਣ ਤੋਂ ਚਾਰ ਕੁ ਦਿਨ ਬਾਅਦ ਹੀ ਉਨ੍ਹਾਂ ਨੂੰ ਮਾਂ ਦੀ ਮੁਰਕੀ ਚੁੱਭਣ ਲੱਗ ਪਈ ਸੀ |
'ਕੁੜੀ ਸਾਡਾ ਸੋਨਾ ਕੱਢ ਕੇ ਲੈ ਗਈ...' ਜਣੇ ਖਣੇ ਕੋਲ ਉਸਦੀ ਭਰਜਾਈ ਉਸਦੀਆਂ ਚੁਗਲੀਆਂ ਕਰਦੀ | ਉਹੋ ਜਿਹੀ ਦੁਨੀਆ ਏ ਦੋਗਲੀ, ਲੋਕ ਝੱਟ ਦੇ ਕੇ ਉਸ ਨੂੰ ਫੋਨ ਕਰ ਕੇ ਦੱਸ ਦਿੰਦੇ ਕਿ ਤੇਰੀ ਭਾਬੀ ਸਾਡੇ ਘਰ ਇੰਜ ਆਖ ਕੇ ਗਈ ਹੈ | ਸੁਣ ਕੇ ਪੰਮੀ ਬੜੀ ਦੁਖੀ ਹੁੰਦੀ | ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ ਤੇ ਕੀ ਨਾ ਕਰੇ | ਜੇਕਰ ਉਹ ਆਪਣੀ ਮਾਂ ਦੀ ਮੁਰਕੀ ਜੋ ਕਿ ਉਸ ਦੀ ਮਾਂ ਨੇ ਉਸ ਨੂੰ ਆਪਣੀ ਆਖਰੀ ਨਿਸ਼ਾਨੀ ਵਜੋਂ ਦਿੱਤੀ ਸੀ, ਆਪਣੀ ਭਾਬੀ ਨੂੰ ਦੇ ਦਿੰਦੀ ਹੈ ਤਾਂ ਉਸ ਦੀ ਮਾਂ ਦੀ ਨਿਸ਼ਾਨੀ ਉਸ ਕੋਲੋਂ ਖੁੱਸ ਜਾਵੇਗੀ ਤੇ ਜੇਕਰ ਉਹ ਮੁਰਕੀ ਨਹੀਂ ਦਿੰਦੀ ਤਾਂ ਆਪਣੇ ਭਰਾ-ਭਾਬੀ ਨਾਲੋਂ ਟੁੱਟ ਜਾਵੇਗੀ | ਉਸ ਨੂੰ ਆਪਣੀ ਭਾਬੀ ਨਾਲੋਂ ਜ਼ਿਆਦਾ ਗੁੱਸਾ ਆਪਣੇ ਭਰਾ 'ਤੇ ਆਉਂਦਾ ਸੀ ਜੋ ਕਿ ਨਿਰ੍ਹਾ ਹੀ ਆਪਣੀ ਜ਼ਨਾਨੀ ਦਾ ਚਮਚਾ ਸੀ | ਉਸ ਦੀ ਭਾਬੀ ਤਾਂ ਬੇਗਾਨੀ ਧੀ ਸੀ ਪਰ ਉਸ ਦਾ ਭਰਾ ਤਾਂ ਆਵਦਾ ਸੀ | ਅਜੇ ਉਹ ਕਮਰੇ ਵਿਚ ਬੈਠੀ ਰੋਈ ਜਾ ਰਹੀ ਸੀ ਕਿ ਅਚਾਨਕ ਨਿੱਪੀ ਆ ਗਿਆ | ਉਸ ਦੇ ਵਾਰ-ਵਾਰ ਪੁੱਛਣ 'ਤੇ ਪੰਮੀ ਨੇ ਸਾਰੀ ਗੱਲ ਦਸ ਦਿੱਤੀ ਜਿਸ ਨੂੰ ਸੁਣ ਕੇ ਨਿੱਪੀ ਹੱਸ ਪਿਆ, 'ਬਸ ਐਨੀ ਕੁ ਗੱਲ ਦੀ ਟੈਨਸ਼ਨ ਲਈ ਬੈਠੋ ਹੋ | ਇਹ ਕਿਹੜੀ ਵੱਡੀ ਗੱਲ ਏ | ਮੇਰੇ ਦੋਸਤ ਦੇ ਪਾਪਾ ਜੀ ਸੁਨਿਆਰ ਨੇ, ਆਪਾਂ ਬਿਲਕੁਲ ਉਹੋ ਜਿਹੀ ਇਕ ਮੁਰਕੀ ਬਣਵਾ ਕੇ ਮਾਮੇ-ਮਾਮੀ ਨੂੰ ਦੇ ਆਉਂਦੇ ਹਾਂ, ਸੱਪ ਵੀ ਮਰਜੂ ਤੇ ਸੋਟੀ ਵੀ ਰਹਿ ਜਾਊ | ਨਿੱਪੀ ਦੇ ਸੁਝਾਅ ਵਿਚ ਬਹੁਤ ਦਮ ਸੀ | ਪੰਮੀ ਨੇ ਇਹ ਗੱਲ ਤਾਂ ਸੋਚੀ ਈ ਨਹੀਂ ਸੀ | ਪੰਮੀ ਫਟਾਫਟ ਤਿਆਰ ਹੋ ਕੇ ਨਿੱਪੀ ਨਾਲ ਸੁਨਿਆਰੇ ਕੋਲ ਜਾਣ ਲਈ ਉਸ ਦੇ ਮੋਟਰ ਸਾਈਕਲ 'ਤੇ ਬੈਠ ਗਈ |

-ਪਿੰਡ ਤੇ ਡਾਕ: ਮੁੱਦਕੀ, ਜ਼ਿਲ੍ਹਾ ਫਿਰੋਜ਼ਪੁਰ |


ਖ਼ਬਰ ਸ਼ੇਅਰ ਕਰੋ

ਕਹਾਣੀ: ਪਰਛਾਵਾਂ

ਅਕਬਰ ਇਕ ਕਾਰਖਾਨੇ ਵਿਚ ਮਜ਼ਦੂਰੀ ਕਰਦਾ ਹੈ | ਛੁੱਟੀ ਹੋਣ 'ਤੇ ਰਸਤੇ ਵਿਚਲੀ ਦੁਕਾਨ ਤੋਂ ਸੌਦਾ-ਪੱਤਾ ਖਰੀਦ ਕੇ ਸਿੱਧਾ ਘਰ ਪਹੰੁਚ ਜਾਂਦਾ ਹੈ | ਅੱਜ ਉਸ ਦੇ ਵੇਲੇ ਸਿਰ ਘਰ ਨਾ ਆਉਣ ਕਰਕੇ ਟੱਬਰ ਵਿਚ ਘਬਰਾਹਟ ਵਾਲਾ ਮਾਹੌਲ ਪੈਦਾ ਹੋ ਗਿਆ ਹੈ |
'ਦਸ ਵੱਜ ਗਏ ਨੇ, ਅੱਬਾ ਘਰ ਕਿਉਂ ਨਹੀਂ ਆਏ?'
ਕਾਰਖਾਨੇ ਵਾਲਿਆਂ ਵਲੋਂ ਤੋਹਫੇ ਦੇ ਤੌਰ 'ਤੇ ਦਿੱਤੀ, ਕੰਧ 'ਤੇ ਟੰਗੀ ਘੜੀ ਵੱਲ ਦੇਖਦਿਆਂ ਨੇ ਚਿੰਤਾ ਪ੍ਰਗਟਾਈ |
'ਅੱਗੇ ਤਾਂ ਕਦੇ ਏਨੀ ਦੇਰ ਨਾਲ ਨਹੀਂ ਆਇਆ, ਅੱਜ ਪਤਾ ਨੀ ਕੀ ਹੋ ਗਿਆ | ਉਹ ਤਾਂ ਦਾਰੂ ਵੀ ਨਹੀਂ ਪੀਂਦਾ, ਬਈ ਹਾਤੇ 'ਚ ਬੈਠ ਗਿਆ ਹੋਊ |'
ਅਕਬਰ ਦੀ ਬੀਵੀ ਵੀ ਚਿੰਤਾ ਵਿਚ ਡੁੱਬੀ ਹੋਈ ਹੈ | ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਹੈ ਪਰਿਵਾਰ 'ਚ ਬੇਚੈਨੀ ਵਧ ਰਹੀ ਹੈ |
'ਮੈਂ ਜਾਂਦਾ ਹਾਂ | ਰਸਤੇ 'ਚ ਦੇਖਦਾ ਜਾਵਾਂਗਾ, ਕਿਧਰੇ ਦੋਸਤਾਂ-ਮਿੱਤਰਾਂ ਨਾਲ ਨਾ ਖੜ੍ਹ ਗਿਆ ਹੋਵੇ', ਕਹਿੰਦਿਆਂ ਬਾਪ ਉਸ ਦੀ ਭਾਲ ਵਿਚ ਨਿਕਲ ਜਾਂਦਾ ਹੈ | ਪਰ ਖਾਲੀ ਹੱਥ ਵਾਪਸ ਮੁੜ ਆਉਂਦਾ ਹੈ |
'ਮੈਂ ਤਾਂ ਕਾਰਖਾਨੇ ਤੱਕ ਲੱਭ ਆਇਆ ਹਾਂ | ਮਿਹਰੂ ਦੇ ਘਰੋਂ ਵੀ ਪਤਾ ਕਰ ਲਿਆ, ਉਹ ਕਹਿੰਦਾ ਸੀ ਬਈ ਅਕਬਰ ਤਾਂ ਰੋਜ਼ ਦੀ ਤਰ੍ਹਾਂ ਸਿੱਧਾ ਘਰ ਨੂੰ ਹੋ ਲਿਆ ਸੀ', ਨਿਰਾਸ਼ਤਾ 'ਚ ਡੁੱਬਿਆ, ਨਿੰਮੋਝੂਣਾ ਹੋਇਆ ਅਕਬਰ ਦਾ ਬਾਪ ਹੱਥ ਝਾੜਦਿਆਂ, ਸਿਰ ਫੜ ਮੰਜੀ 'ਤੇ ਢੇਰੀ ਹੋ ਗਿਆ |
'ਆਪਾਂ ਪੁਲਿਸ ਨੂੰ ਇਤਲਾਹ ਦੇ ਦੇਈਏ | ਉਹ ਅੱਬਾ ਨੂੰ ਲੱਭ ਲੈਣਗੇ', ਬੇਟੀ ਪੁਲਿਸ ਦੀ ਮਦਦ ਲੈਣੀ ਚਾਹੁੰਦੀ ਹੈ |
'ਨਹੀਂ ਬੇਟੀ ਏਨੀ ਕਾਹਲੀ ਨਹੀਂ ਕਰਨੀ | ਸਵੇਰ ਤੱਕ ਉਡੀਕਦੇ ਹਾਂ | ਜੇ ਨਾ ਆਇਆ ਤਾਂ ਤੇਰੇ ਮਾਮੇ ਨੂੰ ਨਾਲ ਲੈ ਕੇ ਲੱਭਾਂਗੇ', ਅਕਬਰ ਦਾ ਬਾਪ ਮਾਮਲਾ ਪੁਲਿਸ ਤੱਕ ਨਹੀਂ ਲਿਜਾਣਾ ਚਾਹੁੰਦਾ | ਉਸ ਨੂੰ ਪੁਲਿਸ ਦੇ ਨਾਂਅ ਤੋਂ ਡਰ ਲਗਦਾ ਹੈ |
'ਔਹ ਆ ਗਿਆ ਅੱਬਾ' ਦਰਵਾਜ਼ੇ ਵੱਲ ਟਿਕਟਿਕੀ ਲਗਾਈ ਬੇਟੀ ਨੇ ਅਕਬਰ ਨੂੰ ਪੈਰ ਘਸੀਟੀਂ ਆਉਂਦਿਆਂ ਦੇਖ ਕਿਹਾ |
'ਕੀ ਹੋਇਆ? ਕਿੱਥੇ ਸੀ ਹੁਣ ਤੱਕ? ਕਿਉਂ ਅੱਧੀ ਰਾਤ ਕਰ ਲਈ?' ਇਕੋ ਸਾਹੇ ਬੀਵੀ ਨੇ ਕਈ ਸਵਾਲ ਕਰ ਦਿੱਤੇ |
'ਅੱਜ ਤਨਖਾਹ ਮਿਲੀ ਸੀ | ਸੋਚਿਆ ਮੀਟ ਨਾਲ ਰੋਟੀ ਖਾਵਾਂਗੇ | ਰਸਤੇ 'ਚੋਂ ਅੱਧਾ ਕਿੱਲੋ ਬੱਕਰੇ ਦਾ ਮੀਟ ਖਰੀਦ ਲਿਆ ਸੀ | ਜਦੋਂ ਮੈਂ ਮੁਹੱਲੇ ਦੇ ਬਾਹਰ ਗਲੀ ਦੇ ਮੋੜ 'ਤੇ ਆਇਆ, ਪੰਜ-ਛੇ ਅਜਨਬੀਆਂ ਨੂੰ ਦੇਖ ਮੇਰੀ ਹਿੰਮਤ ਨਹੀਂ ਸੀ ਪਈ, ਉਨ੍ਹਾਂ ਕੋਲੋਂ ਲੰਘ ਜਾਣ ਦੀ |'
ਅਕਬਰ ਮੀਟ ਵਾਲੇ ਥੈਲੇ ਨੂੰ ਕੱਛ ਵਿਚ ਲੁਕੋਈ, ਹਾਲੇ ਵੀ ਕਿਸੇ ਪ੍ਰਛਾਵੇਂ ਤੋਂ ਡਰਦਾ ਥਰ-ਥਰ ਕੰਬ ਰਿਹਾ ਹੈ |

ਜਸਵੰਤ ਸਿੰਘ ਕੰਵਲ : ਪੰਜਾਬੀ ਗਲਪ ਦਾ ਚਾਨਣ ਮੁਨਾਰਾ

ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਨਿਧੜਕ ਜਰਨੈਲ ਜਸਵੰਤ ਸਿੰਘ ਕੰਵਲ 1 ਫਰਵਰੀ, 2020 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ | ਸਿਰੜ, ਸਿਦਕ ਅਤੇ ਸੰਘਰਸ਼ ਦੀ ਜ਼ਿੰਦਾ ਮਿਸਾਲ ਹੁੰਦੇ ਹੋਏ ਉਨ੍ਹਾਂ ਨਿਰੰਤਰ ਸਾਹਿਤ ਸਿਰਜਣਾ ਨੂੰ ਇਕ ਜਨੂੰਨ ਵਾਂਗ ਅਪਣਾਇਆ | ਉਨ੍ਹਾਂ ਦਾ ਜਨਮ ਪਿਤਾ ਮਾਹਲਾ ਸਿੰਘ ਅਤੇ ਮਾਤਾ ਹਰਨਾਮ ਕੌਰ ਦੇ ਘਰ 27 ਜੂਨ, 1919 ਨੂੰ ਪਿੰਡ ਢੁੱਡੀਕੇ (ਮੋਗਾ) ਵਿਖੇ ਹੋਇਆ | ਪੰਜ ਸਾਲ ਦੀ ਉਮਰ 'ਚ ਪਿਤਾ ਪਰਲੋਕ ਸਿਧਾਰ ਗਏ | ਦਸਵੀਂ ਜਮਾਤ ਅਧੂਰੀ ਛੱਡ ਮਲੇਸ਼ੀਆ ਚਲੇ ਗਏ ਪਰ ਢਾਈ ਸਾਲ ਬਾਅਦ ਵਾਪਸ ਪਰਤ ਕੇ ਖੇਤੀ ਕੀਤੀ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੌਕਰੀ ਮਿਲਣ ਤੇ ਉਨ੍ਹਾਂ ਨੂੰ ਪ੍ਰਮਾਣਿਕ ਗ੍ਰੰਥ ਪੜ੍ਹਨ ਦਾ ਮੌਕਾ ਮਿਲਿਆ |
ਨੈਤਿਕ ਕਦਰਾਂ-ਕੀਮਤਾਂ ਤੇ ਸੱਚ ਦੇ ਮੁੱਦਈ ਹੁੰਦੇ ਹੋਏ ਉਹ ਨੌਜਵਾਨਾਂ ਨੂੰ ਆਪਣੇ ਵਿਰਸੇ ਦੀ ਸੰਭਾਲ ਵਾਸਤੇ ਸੇਧ ਦਿੰਦੇ ਰਹੇ | ਪੰਜਾਬ ਦੇ ਅਣਚਾਹੇ ਸੰਤਾਪ ਬਾਰੇ ਵੀ ਉਨ੍ਹਾਂ ਯਥਾਰਥ ਦਾ ਪੱਲਾ ਫੜਿਆ | ਕੰਵਲ ਇਕ ਕਾਰਜਸ਼ੀਲ ਲੇਖਕ, ਪ੍ਰਤਿਭਾਵਾਨ ਵਿਅਕਤੀ ਅਤੇ ਸੁਤੰਤਰ ਸੋਚ ਦੇ ਮਾਲਕ ਸਨ | ਉਨ੍ਹਾਂ 101 ਪੁਸਤਕਾਂ ਲਿਖੀਆਂ ਅਤੇ 100 ਸਾਲ ਉਮਰ ਟੱਪਣ 'ਤੇ ਵੀ ਉਨ੍ਹਾਂ ਦੀ ਸੰਵੇਦਨਸ਼ੀਲਤਾ ਵਿਚ ਕੋਈ ਖੜੋਤ ਨਹੀਂ ਆਈ | ਪ੍ਰਵਾਸੀ ਨੌਜਾਵਨਾਂ ਨੂੰ ਚਿਤਾਵਨੀ ਦਿੰਦੇ ਉਨ੍ਹਾਂ ਲਿਖਿਆ, 'ਪੰਜਾਬ ਦੇ ਪੁੱਤਰ ਬਣ ਕੇ ਇਸ ਨੂੰ ਬਚਾਓ | ਕੋਈ ਵਾਹ ਲਗਦੀ ਹੈ ਤਾਂ ਲਾਓ... |'
ਉਨ੍ਹਾਂ ਦਾ ਸਾਹਿਤਕ ਸਫ਼ਰ 'ਜੀਵਨ ਕਣੀਆਂ' ਪੁਸਤਕ ਨਾਲ 1941 ਵਿਚ ਹੋਇਆ | ਉਪਰੰਤ 1944 ਵਿਚ 'ਸੱਚ ਨੂੰ ਫਾਂਸੀ' ਨਾਵਲ ਛਪਿਆ ਜੋ ਸੱਚੀ ਘਟਨਾ ਉਪਰ ਆਧਾਰਤ ਸੀ | ਉਨ੍ਹਾਂ ਦੀਆਂ ਪ੍ਰਸਿੱਧ ਰਚਨਾਵਾਂ ਹਨ : 'ਪੰਜਾਬੀਓ ਜੀਣਾ ਹੈ ਕਿ ਮਰਨਾ', 'ਹਾਣੀ', 'ਰੂਪ ਧਾਰਾ', 'ਰਾਤ ਬਾਕੀ ਹੈ', 'ਪੂਰਨਮਾਸ਼ੀ', 'ਪਾਲੀ', 'ਹਾਲ ਮੁਰੀਦਾਂ ਦਾ', 'ਸੰੁਦਰਾਂ', 'ਜਿੱਤਨਾਮਾ', 'ਲੰਮੇ ਵਾਲਾਂ ਦੀ ਪੀੜ', 'ਤਾਰੀਖ ਵੇਖਦੀ ਹੈ' ਅਤੇ 'ਰੂਪਮਤੀ' ਆਦਿ | ਪੰਜਾਬ ਦੀ ਮਿੱਟੀ ਦਾ ਮੋਹ, ਰੰਗੀਨ ਰੁੱਤਾਂ ਦੇ ਦੌਰ, ਫ਼ਸਲਾਂ ਦੇ ਸੁਆਦ, ਗਿੱਧੇ ਭੰਗੜੇ ਦੇ ਗੰੂਜਦੇ ਬੋਲ, ਲੋਕ ਗੀਤਾਂ ਦੇ ਰਾਗ ਅਤੇ ਗੁਰੂਆਂ ਪੀਰਾਂ ਦੀ ਅੰਮਿ੍ਤਮਈ ਬਾਣੀ ਕੰਵਲ ਦੀ ਰਗ-ਰਗ ਵਿਚ ਰਚੇ ਹੋਏ ਸਨ | ਉਨ੍ਹਾਂ ਨੂੰ ਸੱਭਿਆਚਾਰ ਦੀ ਸ਼ਾਨ ਨੂੰ ਢਾਹ ਲਾਉਂਦੀਆਂ ਅਲਾਮਤਾਂ ਅਤੇ ਫਿਰਕਾਪ੍ਰਸਤੀ ਦੇ ਫੈਲੇ ਮਾਰੂ ਪ੍ਰਭਾਵਾਂ ਬਾਰੇ ਗਹਿਰੀ ਚਿੰਤਾ ਸੀ | ਉਨ੍ਹਾਂ ਨੇ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਫੈਲੇ ਭਿ੍ਸ਼ਟਾਚਾਰ, ਨੈਤਿਕ ਕਦਰਾਂ-ਕੀਮਤਾਂ ਦੀ ਦੁਰਗਤੀ ਅਤੇ ਅਮਾਨਵੀ ਗਤੀਵਿਧੀਆਂ ਨੂੰ ਆਪਣੇ ਨਾਵਲਾਂ ਦੀ ਪਿੱਠਭੂਮੀ ਬਣਾਇਆ |
ਜਸਵੰਤ ਸਿੰਘ ਕੰਵਲ ਸਭ ਤੋਂ ਵੱਧ ਚਰਚਿਤ ਅਤੇ ਪ੍ਰਵਾਨਿਤ ਪੰਜਾਬੀ ਗਲਪਕਾਰ ਹਨ | ਉਨ੍ਹਾਂ ਦੁਆਰਾ ਹਾਸਲ ਕੀਤੇ ਪੁਰਸਕਾਰਾਂ ਵਿਚ ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ, ਸਾਹਿਤ ਰਤਨ ਪੁਰਸਕਾਰ ਅਤੇ ਭਾਰਤੀ ਸਾਹਿਤ ਅਕਾਦਮੀ ਵਲੋਂ 'ਤੋਸ਼ਾਲੀ ਦੀ ਹੰਸੋ' ਲਈ ਐਵਾਰਡ ਤੇ ਹੋਰ ਅਨੇਕਾਂ ਪੁਰਸਕਾਰ ਸ਼ਾਮਿਲ ਹਨ |
ਪਿਆਰ ਦੇ ਪੱਖ ਨੂੰ ਉਨ੍ਹਾਂ ਦਿਆਨਤਦਾਰੀ ਨਾਲ ਚਿਤਰਿਆ | ਉਨ੍ਹਾਂ ਦੇ ਪਹਿਲੇ ਦੋ ਨਾਵਲਾਂ 'ਪਾਲੀ' ਅਤੇ 'ਸੱਚ ਨੂੰ ਫਾਂਸੀ' ਦਾ ਵਿਸ਼ਾ ਪਿਆਰ ਹੈ ਪਰ ਇਸ ਦਾ ਦਰਜਾ ਨਿਰੰਤਰ ਅਤੇ ਸਹਿਜ ਪਿਆਰ ਦਾ ਹੈ ਜੋ ਮੇਰਾਂ ਤੇਰਾਂ ਤੋਂ ਪਰ੍ਹੇ ਹੈ | 'ਹਾਣੀ' ਨਾਵਲ ਵਿਚ ਕੰਵਲ ਨੇ ਪਿਆਰ ਦੀ ਪ੍ਰੋੜ੍ਹਤਾ ਕੀਤੀ ਹੈ ਕਿ ਹਾਣ ਨੂੰ ਹਾਣ ਪਿਆਰਾ ਹੁੰਦਾ ਹੈ ਪਰ ਪਿਆਰਾ ਲੱਭਣ ਦੀ ਤਲਾਸ਼ ਵਿਚ ਅਨੇਕਾਂ ਰੁਕਾਵਟਾਂ ਆਉਂਦੀਆਂ ਹਨ | ਕੰਵਲ ਨੇ ਮਾਲਵਾ ਪਿੰਡਾਂ ਦੀ ਸੱਭਿਅਤਾ ਅਤੇ ਪੇਂਡੂ ਜੀਵਨ ਦੇ ਯਥਾਰਥ ਨੂੰ ਖ਼ੂਬਸੂਰਤ ਅਲੰਕਾਰਾਂ, ਮੁਹਾਵਰਿਆਂ, ਹਾਸ-ਰਸ, ਕਾਵਿਕ ਟੁਕੜੀਆਂ ਆਦਿ ਸਾਹਿਤ ਰਾਹੀਂ ਪ੍ਰਗਟਾਇਆ ਹੈ | 'ਰਾਤ ਬਾਕੀ ਹੈ' ਨਾਵਲ ਪਿਆਰ ਦੇ ਦੁਖਾਂਤ, ਜਗੀਰਦਾਰੀ ਸਮਾਜ ਵਿਵਸਥਾ, ਸ਼੍ਰੇਣੀ ਘੋਲ ਅਤੇ ਆਰਥਿਕ ਮੰਦੀ ਦੀ ਦਾਸਤਾਨ ਬਿਆਨ ਕਰਦਾ ਹੈ | ਭਾਵੇਂ ਲੇਖਕ ਇਨਕਲਾਬ ਦੀ ਕਾਮਨਾ ਕਰਦਾ ਹੈ ਪਰ ਧਰਾਤਲ ਯਥਾਰਥ ਅਤੇ ਚੁਣੌਤੀਆਂ ਉੱਪਰ ਜ਼ੋਰ ਦਿੰਦਾ ਹੈ | ਸ਼੍ਰੇਣੀ ਘੋਲ ਦੇ ਸਮੂਹ ਸਰੋਕਾਰ ਇਸ ਨਾਵਲ ਵਿਚ ਮੌਜੂਦ ਹਨ | 'ਐਨਿਆਂ 'ਚੋਂ ਉਠੇ ਸੂਰਮਾ' ਇਕ ਪ੍ਰਗਤੀਵਾਦੀ ਨਾਵਲ ਹੈ ਜਿਸ ਰਾਹੀਂ ਕੰਵਲ ਆਸ਼ਾਵਾਦੀ ਨਜ਼ਰੀਆ ਪੇਸ਼ ਕਰਦੇ ਹੋਏ ਕ੍ਰਾਂਤੀ ਦੀਆਂ ਤਰੁੱਟੀਆਂ ਬਿਆਨ ਕਰਦੇ ਹਨ | ਲੇਖਕ ਮੁਤਾਬਿਕ ਇਸ ਸੰਕਲਪ ਦੀ ਸਾਰਥਿਕਤਾ ਵਾਸਤੇ ਸਮਾਜ ਦੇ ਸਹਿਯੋਗ ਦੀ ਜ਼ਰੂਰਤ ਹੈ | 'ਤੌਸ਼ਾਲੀ ਦੀ ਹੰਸੋ' ਨਾਵਲ ਕੇਵਲ ਕਾਲਿੰਗਾ ਦੀ ਲੜਾਈ ਦਾ ਬਿਰਥਾਂਤ ਸਿਰਜਣ ਅਤੇ ਅਸ਼ੋਕ ਦੇ ਬੁੱਧ ਧਰਮ ਅੱਗੇ ਝੁਕ ਜਾਣ ਦਾ ਇਤਿਹਾਸਕ ਪ੍ਰਸੰਗ ਹੀ ਨਹੀਂ, ਸਗੋਂ ਕਾਲਿੰਗਾ ਦੇ ਭੁਗੋਲਿਕ ਵਰਣਨ, ਲੋਕਾਂ ਦੀ ਬਹਾਦਰੀ ਅਤੇ ਸਾਦਗੀ ਦਾ ਚਿਤਰਣ ਹੈ | ਲੇਖਕ ਇਸ ਨਾਵਲ ਰਾਹੀਂ ਕੌਮ ਦੀ ਬਹਾਦਰੀ, ਦੇਸ਼ ਭਗਤੀ ਭਾਵਨਾ ਦੀ ਜ਼ਰੂਰਤ ਅਤੇ ਧਰਮ ਨਿਰਪੱਖਤਾ 'ਤੇ ਜ਼ੋਰ ਦਿੰਦਾ ਹੈ | ਉਨ੍ਹਾਂ ਦੀ ਗਲਪ ਕਲਾ ਵਿਚ ਸਾਹਿਤ ਤੇ ਸਿੱਖਿਆ ਦੀ ਸਿਰਜਣਾ ਨਾਲ-ਨਾਲ ਤੁਰਦੀ ਹੈ | ਬੇਸ਼ੱਕ ਉਹ ਨਹੀਂ ਰਹੇ ਪਰ ਉਨ੍ਹਾਂ ਦੀਆਂ ਲਿਖਤਾਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਪ੍ਰੇਰਨਾਸ੍ਰੋਤ ਸਾਬਤ ਹੋਣਗੀਆਂ |
-19-ਈ/12, ਭੁਪਿੰਦਰਾ ਨਗਰ, ਪਟਿਆਲਾ |
ਮੋਬਾਈਲ : 94179-00021.

ਚਿੰਤਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਹੱਸਣਾ ਸੁੱਖੀ ਜ਼ਿੰਦਗੀ ਦਾ ਮੂਲਮੰਤਰ ਹੈ | ਹੱਸਦਿਆਂ ਦੇ ਘਰ ਵੱਸਦੇ ਦਾ ਕਥਨ ਬਿਲਕੁਲ ਸੱਚ ਹੈ | ਜੇਕਰ ਅਸੀਂ ਹਾਸੇ ਨੂੰ ਜ਼ਿੰਦਗੀ ਵਿਚੋਂ ਮਨਫ਼ੀ ਕਰਾਂਗੇ ਤਾਂ ਅਸੀਂ ਚਿੰਤਾ, ਫਿਕਰ ਨਾਲ ਬਿਮਾਰ ਜ਼ਰੂਰ ਪੈ ਜਾਵਾਂਗੇ |
• ਚਿੰਤਾ ਨਾ ਕਰੋ ਪਰ ਹੱਦ ਦਰਜੇ ਦੇ ਪ੍ਰਵਾਹ ਵਾਲੇ ਵੀ ਨਾ ਬਣੋ | ਬੇਫ਼ਿਕਰ ਹੋਵੋ ਪਰ ਬੇਪ੍ਰਵਾਹ ਨਾ ਬਣੋ | ਬੇਪ੍ਰਵਾਹ ਹੋਣਾ ਲਾਪ੍ਰਵਾਹ ਹੋਣਾ ਹੁੰਦਾ ਹੈ |
• ਬਿਨਾਂ ਚਿੰਤਾ ਕੀਤੇ ਆਪਣੇ ਕੰਮ ਨੂੰ ਪੂਰੀ ਮਿਹਨਤ ਨਾਲ ਕਰੋ |
• ਚਿੰਤਾ ਕਰਨ ਦੀ ਜਗ੍ਹਾ ਵਾਹਿਗੁਰੂ ਤੇ ਪੂਰਨ ਭਰੋਸਾ ਕਰੋ |
• ਹਾਂ-ਪੱਖੀ ਚਿੰਤਾ ਕਰਨੀ ਬਣਦੀ ਹੈ ਪਰ ਸਾਨੂੰ ਬਹੁਤਾ ਸਮਾਂ ਬਿਨਾਂ ਵਜ੍ਹਾ ਚਿੰਤਾ ਵਿਚ ਗੁਜ਼ਾਰਨਾ ਨਹੀਂ ਚਾਹੀਦਾ |
• ਚਿੰਤਾ ਨਹੀਂ ਚਿੰਤਨ ਕਰੋ | ਦੁੱਖ ਨਹੀਂ, ਵਿਵਸਥਾ ਕਰੋ, ਸ਼ਲਾਘਾ ਨਹੀਂ, ਪੇਸ਼ਕਾਰੀ ਕਰੋ | ਚਿੰਤਾ ਇਕ ਤਰ੍ਹਾਂ ਨਾਲ ਆਦਮੀ ਦੀ ਤਾਕਤ ਨਿਚੋੜਦੀ ਹੈ ਜਦੋਂ ਕਿ ਚਿੰਤਨ, ਸ਼ਕਤੀ ਦੀ ਸਹੀ ਦਿਸ਼ਾ ਵਿਚ ਵਰਤੋਂ ਕਰ ਕੇ ਰਸਤਾ ਬਣ ਸਕਦਾ ਹੈ | ਇਸ ਲਈ ਜ਼ਿੰਦਗੀ ਵਿਚ ਚਿੰਤਾ ਛੱਡ ਕੇ ਚਿੰਤਨ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ |
• ਜ਼ਿੰਦਗੀ ਦੀਆਂ ਅਣਗਿਣਤ ਚਿੰਤਾਵਾਂ ਦੇ ਮੁਕਾਬਲੇ ਵਿਚ ਰੱਬ ਨੇ ਸਾਨੂੰ ਆਸ ਅਤੇ ਨੀਂਦ ਵੀ ਪ੍ਰਦਾਨ ਕੀਤੀ ਹੈ |
• ਚਿੰਤਾ ਕਰਨੀ ਹੈ ਤਾਂ ਚਰਿੱਤਰ ਦੀ ਕਰੋ | ਭਵਿੱਖ ਦੀ ਚਿੰਤਾ ਨਾਲ ਮਨੋਰਥ ਸਿੱਧ ਨਹੀਂ ਹੁੰਦੇ | ਭਵਿੱਖ ਦੀ ਚਿੰਤਾ ਅਤੇ ਬੀਤੇ ਕੱਲ੍ਹ ਦੇ ਅਫ਼ਸੋਸ ਵਿਚ ਆਪਣਾ ਅੱਜ ਤਬਾਹ ਨਾ ਕਰੋ |
• ਜੇ ਮੁਸ਼ਕਿਲ ਹੱਲ ਹੋ ਸਕਦੀ ਹੈ, ਫਿਰ ਚਿੰਤਾ ਕਰਨ ਦੀ ਲੋੜ ਨਹੀਂ | ਜੇ ਮੁਸ਼ਕਿਲ ਹੱਲ ਹੋ ਹੀ ਨਹੀਂ ਸਕਦੀ ਤਾਂ ਫਿਰ ਫਿਕਰ ਕਰਨ ਦਾ ਕੀ ਫਾਇਦਾ |
• ਮਨੁੱਖ ਨੂੰ ਇਹ ਚਿੰਤਾਵਾਂ ਕਰਨੀਆਂ ਚਾਹੀਦੀਆਂ ਹਨ : ਆਪਣੀ ਡਿਊਟੀ 'ਤੇ ਸਮੇਂ ਸਿਰ ਪੁੱਜਣ ਦੀ ਚਿੰਤਾ, ਬੱਚਿਆਂ ਦੀ ਪੜ੍ਹਾਈ ਦੀ ਚਿੰਤਾ, ਆਪਣੀ ਸਿਹਤ ਪ੍ਰਤੀ ਚਿੰਤਾ, ਬੱਚਿਆਂ ਦੀ ਸ਼ਾਦੀ ਦੀ ਚਿੰਤਾ, ਸਵੇਰੇ ਸਮੇਂ ਸਿਰ ਜਾਗਣ ਦੀ ਚਿੰਤਾ, ਆਪਣੇ ਕੰਮ ਨੂੰ ਸਮੇਂ ਸਿਰ ਨਿਪਟਾਉਣ ਦੀ ਚਿੰਤਾ, ਗੱਡੀਆਂ, ਜਹਾਜ਼ ਆਦਿ ਨੂੰ ਸਮੇਂ ਸਿਰ ਚਲਾਉਣ ਦੀ ਚਿੰਤਾ, ਬੱਚਿਆਂ ਨੂੰ ਮਾੜੀ ਸੰਗਤ ਤੋਂ ਬਚਾਉਣ ਦੀ ਚਿੰਤਾ, ਪਤੀ-ਪਤਨੀ ਨੂੰ ਇਕ ਦੂਸਰੇ ਦੀ ਚਿੰਤਾ, ਚਰਿੱਤਰ ਦੀ ਚਿੰਤਾ, ਬਦਨਾਮੀ ਤੋਂ ਬਚਣ ਦੀ ਚਿੰਤਾ, ਮਰੀਜ਼ ਨੂੰ ਹਸਪਤਾਲ ਭਰਤੀ ਕਰਾਉਣ ਦੀ ਚਿੰਤਾ ਆਦਿ |
• ਮੌਤ ਦੀ ਚਿੰਤਾ ਤੇ ਚਿੰਤਨ ਸਦਾ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਇਹੋ ਚੀਜ਼ ਤੁਹਾਨੂੰ ਬਚਾਏਗੀ |
• ਸਰੀਰਕ ਕਸਰਤ, ਸੈਰ ਕਰਨਾ, ਹਿੱਲਣਾ, ਘੰੁਮਣਾ, ਜੌਗਿੰਗ, ਨਾਮ ਜਪਣਾ ਆਦਿ ਅਜਿਹੀਆਂ ਕਿਰਿਆਵਾਂ ਹਨ ਜੋ ਸਾਨੂੰ ਡਰ ਅਤੇ ਚਿੰਤਾ ਤੋਂ ਮੁਕਤ ਕਰਾਉਂਦੀਆਂ ਹਨ |
• ਚਿੰਤਾ ਕਰਨ ਤੋਂ ਪਹਿਲਾਂ ਹਮੇਸ਼ਾ ਇਹ ਸੋਚਣਾ ਚਾਹੀਦਾ ਹੈ ਕਿ ਜਿਸ ਦਾ ਮੈਨੂੰ ਅੱਜ ਫਿਕਰ ਹੈ, ਸ਼ਾਇਦ ਉਹ ਵਾਪਰੇ ਹੀ ਨਾ ਅਤੇ ਇਹ ਵੀ ਹੋ ਸਕਦਾ ਹੈ ਕਿ ਕੋਈ ਨਾ ਕੋਈ ਰਾਹ ਨਿਕਲ ਆਵੇ |
• ਜ਼ਿੰਮੇਵਾਰੀਆਂ ਨੂੰ ਸੰਭਾਲਦੇ ਹੋਏ ਮਨ ਨੂੰ ਸਦਾ ਸੁਤੰਤਰ ਰੱਖਣਾ, ਇਹ ਵੀ ਇਕ ਕਲਾ ਹੈ |
• ਕਦੇ ਵੀ ਆਸ ਦਾ ਪੱਲਾ ਨਾ ਛੱਡੋ, ਆਸ ਹੀ ਜ਼ਿੰਦਗੀ ਦਾ ਸਹਾਰਾ ਹੈ | ਆਸ ਇਕ ਰੌਸ਼ਨੀ ਹੈ |
• ਪਿਆਰ ਖ਼ਤਮ ਹੋ ਜਾਵੇ, ਵਿਸ਼ਵਾਸ ਖਤਮ ਹੋ ਜਾਵੇ, ਸ਼ਾਂਤੀ ਨਾ ਰਹੇ ਪਰ ਆਸ ਖ਼ਤਮ ਨਹੀਂ ਹੋਣੀ ਚਾਹੀਦੀ, ਆਸ ਖ਼ਤਮ ਹੋਣਾ ਜ਼ਿੰਦਗੀ ਨੀਰਸ ਹੋਣਾ ਹੈ |
• ਤੌਖਲਾ ਅਤੇ ਨਿਰਾਸ਼ਾ ਵਾਲੀਆਂ ਚਿੰਤਾਵਾਂ ਦਾ ਤਿਆਗ ਕਰ ਕੇ ਨਿਸਚਿਤ ਹੋ ਜਾਣਾ ਹੀ ਉਚਿਤ ਹੈ |
• ਸ੍ਰੀ ਗੁਰੂ ਅੰਗਦ ਦੇਵ ਜੀ ਫੁਰਮਾਉਂਦੇ ਹਨ:
ਨਾਨਕ ਚਿੰਤਾ ਮਤਿ ਕਰਹੁ
ਚਿੰਤਾ ਤਿਸ ਹੀ ਹੋਇ¨
ਜਲ ਮਹਿ ਜੰਤ ਉਪਾਇਅਨੁ,
ਤਿੰਨਾ ਭਿ ਰੋਜੀ ਦੇਇ |
• ਚਿੰਤਾ ਦਾ ਤਿਆਗ ਸੁਖਾਂ ਨੂੰ ਸੱਦਾ ਦਿੰਦਾ ਹੈ |
• ਚਿੰਤਾ ਤੋਂ ਬਚਣ ਲਈ ਇਨ੍ਹਾਂ ਗੱਲਾਂ ਨੂੰ ਅਪਣਾਓ:
*ਸਦਾ ਕੰਮ ਵਿਚ ਰੁਝੇ ਰਹੋ, ਸੋਚ ਨੂੰ ਸਾਰਾਤਮਿਕ ਰੱਖੋ | ਨੀਂਦ ਪੂਰੀ ਲਓ |
*ਉਤਸ਼ਾਹ ਅਤੇ ਤਾਜ਼ਗੀ ਭਰਪੂਰ ਜੀਵਨ ਬਿਤਾਓ |
*ਕੋਈ ਵੀ ਫ਼ੈਸਲਾ ਆਪਣੇ ਆਧਾਰ ਨੂੰ ਜਾਣੇ ਬਗੈਰ ਨਾ ਲਓ |
*ਸ਼ਾਂਤੀ, ਹੌਸਲਾ, ਤੰਦਰੁਸਤੀ ਅਤੇ ਆਸ਼ਾਵਾਦੀ ਜੀਵਨ ਜੀਓ |
*ਕੱਲ੍ਹ ਬਾਰੇ ਜ਼ਰੂਰ ਸੋਚੋ, ਯੋਜਨਾਵਾਂ ਬਣਾਓ, ਤਿਆਰੀ ਕਰੋ ਪਰ ਕੱਲ੍ਹ ਲਈ ਚਿੰਤਾ ਨਾ ਕਰੋ |
*ਭਵਿੱਖ ਦੀ ਚਿੰਤਾ ਨਾ ਕਰੋ, ਵਰਤਮਾਨ ਵਿਚ ਰਹੋ |
*ਕੋਈ ਵਧੀਆ ਪੁਸਤਕ ਪੜ੍ਹੋ ਅਤੇ ਉਸ ਵਿਚ ਏਨਾ ਮਗਨ ਹੋ ਜਾਵੋ ਕਿ ਚਿੰਤਾ ਮੁੱਕ ਜਾਵੇ |
*ਪਰਿਵਾਰ ਦੇ ਮੈਂਬਰਾਂ ਨਾਲ ਗੱਲ ਸਾਂਝੀ ਕਰ ਕੇ, ਮੁਸ਼ਕਿਲ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰੋ |
• ਆਉਣ ਵਾਲੇ ਕੱਲ੍ਹ ਦਾ ਫ਼ਿਕਰ ਨਾ ਕਰੋ ਕਿਉਂਕਿ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਤੁਹਾਡੇ ਨਾਲ ਅੱਜ ਕੀ ਵਾਪਰਨਾ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਸਾਹਾਂ ਦੀ ਕਿਸ਼ਤ

ਅਮਨ ਇਕ ਮੱਧ ਵਰਗੀ ਵਿਅਕਤੀ ਸੀ | ਸਾਰਾ ਦਿਨ ਕੰਮ ਬਾਰੇ ਹੀ ਸੋਚਦਾ ਰਹਿੰਦਾ ਸੀ | ਉਸ ਦਾ ਪ੍ਰਾਈਵੇਟ ਕੰਮ ਸੀ | ਹਮੇਸ਼ਾ ਹੀ ਜ਼ਿੰਦਗੀ ਦੇ ਖ਼ਾਬ ਸਜਾਉਂਦਾ ਰਹਿੰਦਾ ਸੀ ਪਰ ਇਸ ਗੱਲ ਦਾ ਯਕੀਨ ਵੀ ਰੱਖਦਾ ਸੀ ਅੱਜ ਜੋ ਦਿਨ ਜੀਅ ਲਿਆ ਉਹੀ ਜ਼ਿੰਦਗੀ ਇਹ ਬਾਕੀ ਸਭ ਰਾਖ਼ ਹੈ ਅਮਨ ਜ਼ਿੰਦਗੀ ਦੇ ਹਮੇਸ਼ਾ ਹੀ ਖ਼ੂਬਸੂਰਤ ਪੱਖ ਨੂੰ ਦੇਖਦਾ ਸੀ | ਉਸ ਦਾ ਵਿਆਹ ਹੋ ਗਿਆ ਅਤੇ ਉਸ ਦੀ ਘਰਵਾਲੀ ਵੀ ਉਸ ਦੀ ਹਾਂ ਵਿਚ ਹਾਂ ਮਿਲਾਉਣ ਵਾਲੀ ਸੀ ਤੇ ਦੋਵੇਂ ਖੁਸ਼ੀ-ਖੁਸ਼ੀ ਨਾਲ ਜ਼ਿੰਦਗੀ ਬਤੀਤ ਕਰ ਰਹੇ ਸਨ | ਉਸ ਦੀ ਪਤਨੀ ਅਕਲਮੰਦ ਪੜ੍ਹੀ ਲਿਖੀ ਅਤੇ ਖ਼ੂਬਸੂਰਤ ਸੀ | ਅਮਨ ਦੀ ਜ਼ਿੰਦਗੀ ਵਿਚ ਉਸ ਸਮੇਂ ਤੂਫਾਨ ਆਇਆ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਪਤਨੀ ਨੂੰ ਬ੍ਰੇਨ ਟਿਊਮਰ ਹੈ, ਸ਼ਾਇਦ ਕੁਦਰਤ ਨੂੰ ਉਸ ਦਾ ਜ਼ਿਆਦਾ ਆਸ਼ਾਵਾਦੀ ਹੋਣਾ ਪਸੰਦ ਨਹੀਂ ਸੀ ਫਿਰ ਵੀ ਅਮਨ ਨਿਰਾਸ਼ ਨਹੀਂ ਸੀ | ਉਸ ਨੇ ਆਪਣੀ ਪਤਨੀ ਦਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ | ਡਾਕਟਰ ਨੇ ਕਿਹਾ ਕਿ ਬ੍ਰੇਨ ਟਿਊਮਰ ਆਪਣੀ ਆਖਰੀ ਸਟੇਜ 'ਤੇ ਹੈ ਆਪਰੇਸ਼ਨ ਕਰਨ 'ਤੇ ਮਰੀਜ਼ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਤੁਸੀਂ ਰਿਸਕ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ | ਉਹ ਆਪਣੀ ਪਤਨੀ ਨੂੰ ਕਿਸੇ ਵੀ ਹਾਲਾਤ ਵਿਚ ਗਵਾਉਣਾ ਨਹੀਂ ਚਾਹੁੰਦਾ ਸੀ ਪਰ ਹਮੇਸ਼ਾ ਹੀ ਕੁਦਰਤ ਅੱਗੇ ਸਿਰ ਝੁਕਾਉਂਦਾ ਸੀ | ਅੰਗਰੇਜ਼ੀ ਦਵਾਈਆਂ ਦੇ ਨਾਲ-ਨਾਲ ਹੋਮਿਓਪੈਥੀ ਅਤੇ ਦੇਸੀ ਦਵਾਈਆਂ ਦਾ ਸਹਾਰਾ ਲੈਣ ਲੱਗ ਪਏ | ਪਹਿਲਾਂ ਉਸ ਦੀ ਪਤਨੀ ਨੂੰ ਹਫ਼ਤੇ ਵਿਚ ਦੋ ਜਾਂ ਤਿੰਨ ਵਾਰ ਦੌਰੇ ਪੈਂਦੇ ਸਨ ਹੁਣ ਇਹ ਦੌਰੇ ਘੱਟ ਪੈਣ ਲੱਗ ਪਏ | ਪਤੀ ਪਤਨੀ ਜ਼ਿੰਦਗੀ ਦੇ ਠੀਕ ਹੋਣ ਦੀ ਆਸ ਨਾਲ ਹੀ ਦਵਾਈਆਂ 'ਤੇ ਨਿਰਭਰ ਰਹਿਣ ਲੱਗੇ ਅਮਨ ਇਕ ਮੱਧ ਵਰਗੀ ਵਿਅਕਤੀ ਸੀ ਉਸ ਦੀ ਆਮਦਨ ਦਾ ਜ਼ਿਆਦਾ ਹਿੱਸਾ ਦਵਾਈਆਂ 'ਤੇ ਜਾਣ ਲੱਗਿਆ |
ਇਕ ਦਿਨ ਉਸ ਦੇ ਦਫ਼ਤਰ ਇਕ ਬੀਮਾ ਕੰਪਨੀ ਦਾ ਏਜੰਟ ਆਇਆ ਅਤੇ ਉਸਨੇ ਅਮਨ ਨੂੰ ਕਿਹਾ ਹੈ, 'ਉਹ ਆਪਣੀ ਪਤਨੀ ਦਾ ਬੀਮਾ ਕਰਵਾ ਲਵੇ'” ਅਮਨ ਨੇ ਅੱਧੇ ਮਨ ਨਾਲ ਆਪਣਾ ਅਤੇ ਆਪਣੀ ਪਤਨੀ ਦਾ ਬੀਮਾ ਕਰਵਾ ਲਿਆ | ਉਸ ਨੂੰ ਇਸ ਗੱਲ ਦਾ ਡਰ ਸੀ ਕਿਤੇ ਉਸ ਦੀ ਪਤਨੀ ਇਸ ਗੱਲ ਦਾ ਬੁਰਾ ਨਾ ਮਨਾ ਲਵੇ ਕਿ ਉਹ ਬਿਮਾਰ ਹੈ ਇਸ ਕਰਕੇ ਉਸ ਦੇ ਪਤੀ ਨੇ ਉਸ ਦਾ ਬੀਮਾ ਕਰਵਾ ਲਿਆ ਹੈ | ਪਰ ਉਸ ਦੀ ਪਤਨੀ ਨੇ ਆਸ਼ਾਵਾਦੀ ਸੋਚ ਨਾਲ ਕਿਹਾ ਕਿ ਬੀਮਾ ਕਰਵਾਉਣਾ ਕੋਈ ਬੁਰੀ ਗੱਲ ਨਹੀਂ ਹੈ | ਇਹ ਤਾਂ ਬਹੁਤ ਹੀ ਜ਼ਰੂਰੀ ਹੈ ਹਰੇਕ ਵਿਅਕਤੀ ਨੂੰ ਬੀਮਾ ਕਰਵਾਉਣਾ ਚਾਹੀਦਾ ਹੈ...ਜ਼ਿੰਦਗੀ ਕੁਝ ਪਲਾਂ ਦੀ ਵੀ ਹੋ ਸਕਦੀ ਹੈ ਜ਼ਿੰਦਗੀ ਸੌ ਸਾਲ ਵੀ ਹੋ ਸਕਦੀ ਹੈ | ਜ਼ਿੰਦਗੀ ਆਪਣੀ ਰਫ਼ਤਾਰ ਨਾਲ ਚੱਲਣ ਲੱਗੀ ਅਤੇ ਉਹ ਹੌਲੀ-ਹੌਲੀ ਆਪਣੀ ਅਤੇ ਆਪਣੀ ਪਤਨੀ ਦੇ ਬੀਮੇ ਦੀਆਂ ਕਿਸ਼ਤਾਂ ਦੇ ਨਾਲ-ਨਾਲ ਦਵਾਈਆਂ ਦਾ ਖਰਚਾ ਵੀ ਚੁੱਕਦਾ ਰਿਹਾ | ਉਨ੍ਹਾਂ ਦੇ ਘਰ ਇਕ ਬੱਚੇ ਨੇ ਵੀ ਜਨਮ ਲੈ ਲਿਆ | ਉਹ ਬਹੁਤ ਖੁਸ਼ ਸੀ | ਕੁਝ ਲੋਕ ਉਸ ਨੂੰ ਪਿੱਠ ਪਿੱਛੇ ਲਾਲਚੀ ਅਤੇ ਉਸ ਦੀ ਪਤਨੀ ਦੀ ਮੌਤ ਤੋਂ ਆਉਣ ਵਾਲੀ ਰਕਮ ਬਾਰੇ ਗੱਲਾਂ ਕਰਨ ਲੱਗ ਪਏ | ਇਹ ਗੱਲਾਂ ਵੀ ਅਮਨ ਦੇ ਕੰਨਾਂ ਤੱਕ ਪਹੁੰਚੀਆਂ ਅਤੇ ਉਸ ਦੇ ਦਿਲ 'ਤੇ ਭਾਰੀ ਸੱਟ ਵੱਜੀ ਉਹ ਇਹ ਗੱਲ ਸੋਚਣ ਲੱਗਿਆ ਕਿ ਉਸ ਨੇ ਆਪਣੀ ਬਿਮਾਰ ਪਤਨੀ ਦਾ ਬੀਮਾ ਕਰਵਾ ਕੇ ਬਹੁਤ ਵੱਡੀ ਗ਼ਲਤੀ ਕੀਤੀ ਹੈ, ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ | ਉਸ ਨੂੰ ਇੰਝ ਲੱਗ ਰਿਹਾ ਸੀ ਕਿ ਜਿਵੇਂ ਉਸ ਨੇ ਆਪਣੀ ਪਤਨੀ ਦੇ ਸਾਹਾਂ ਦਾ ਮੁੱਲ ਪਾ ਲਿਆ ਹੋਵੇ ਅਤੇ ਉਸ ਦੀ ਕਿਸ਼ਤ ਚੁਕਾ ਰਿਹਾ ਹੋਵੇ | ਉਸ ਦੀ ਆਸ਼ਾਵਾਦੀ ਸੋਚ ਨੇ ਇਨ੍ਹਾਂ ਗੱਲਾਂ ਨੂੰ ਅਣਗੌਲਿਆਂ ਕਰ ਦਿੱਤਾ ਉਹ ਜਾਣਦਾ ਸੀ ਕਿ ਦਾਤੀ ਨੂੰ ਇਕ ਪਾਸੇ ਦੰਦੇ ਹੁੰਦੇ ਹਨ ਪਰ ਦੁਨੀਆ ਨੂੰ ਤਾਂ ਦੋਵੇਂ ਪਾਸੇ ਦੰਦੇ ਲੱਗੇ ਹੋਏ ਹਨ |
ਜ਼ਿੰਦਗੀ ਅੱਗੇ ਵਧਦੀ ਗਈ ਇਕ ਦਿਨ ਅਮਨ ਮੋਟਰਸਾਈਕਲ 'ਤੇ ਜਾ ਰਿਹਾ ਸੀ ਤੇ ਉਸ ਦੇ ਮੋਟਰਸਾਈਕਲ ਵਿਚ ਟਰੱਕ ਵੱਜ ਗਿਆ ਜਿਸ ਕਾਰਨ ਉਸ ਦੀ ਉਸੇ ਥਾਂ 'ਤੇ ਮੌਤ ਹੋ ਗਈ | ਉਸ ਦੇ ਬੀਮੇ ਤੋਂ ਜੋ ਰਕਮ ਮਿਲੀ ਉਸ ਦੇ ਘਰ ਦਾ ਕਰਜ਼ਾ ਚੁਕਾ ਹੋ ਗਿਆ ਉਸ ਦਾ ਪਤੀ ਸਾਹਾਂ ਦੀ ਆਖਰੀ ਕਿਸ਼ਤ ਰੱਬ ਨੂੰ ਚੁਕਾ ਚੁੱਕਾ ਸੀ ਪਰ ਹੁਣ ਉਸ ਦੀ ਪਤਨੀ ਲਈ ਆਪਣੇ ਬੱਚੇ ਦਾ ਖਰਚਾ ਅਤੇ ਆਪਣੀ ਬੀਮੇ ਦੀ ਕਿਸ਼ਤ ਚੁਕਾਣੀ ਮੁਸ਼ਕਿਲ ਹੋ ਗਈ ਸੀ

-ਆਦਰਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਾਹਿਲਪੁਰ ਹੁਸ਼ਿਆਰਪੁਰ |
ਮੋਬਾਈਲ : 9417758355

ਮਿੰਨੀ ਕਹਾਣੀਆਂ

ਪ੍ਰੇਰਨਾ
ਕੋਠੀ ਦੀ ਛੱਤ ਪੈ ਰਹੀ ਸੀ, ਮਜ਼ਦੂਰ ਮਿਸਤਰੀ ਮਿਕਸਚਰ ਵਾਲੇ ਬੰਦੇ ਕੰਮ ਕਰ ਰਹੇ ਸਨ, ਪੂਰੀ ਭੱਜ-ਦੌੜ ਹੋ ਰਹੀ ਸੀ | ਇਕ ਮਜ਼ਦੂਰ ਜੋ ਕਾਫੀ ਲੰਬੇ ਸਮੇਂ ਤੋਂ ਕੋਠੀ ਵਿਚ ਕੰਮ ਕਰਦਾ ਆ ਰਿਹਾ ਸੀ, ਦੋ ਦਿਨ ਪਹਿਲਾਂ ਜਦ ਉਹ ਸ਼ਾਮ ਨੂੰ ਕੰਮ ਤੋਂ ਵਾਪਸ ਪਿੰਡ ਜਾ ਰਿਹਾ ਸੀ ਤਾਂ ਉਸ ਦਾ ਸਾਈਕਲ ਮੋਟਰਸਾਈਕਲ ਵਿਚ ਵੱਜਾ ਲੱਤ 'ਤੇ ਸੱਟ ਵੱਜੀ ਜੋ ਥੋੜ੍ਹਾ ਲੰਗ ਮਾਰ ਕੇ ਕੰਮ ਕਰ ਰਿਹਾ ਸੀ |
ਦੁਪਹਿਰ ਦੀ ਚਾਹ ਨਾਲ ਮਾਲਕ ਨੇ ਸਮੋਸੇ ਮੰਗਵਾ ਰੱਖੇ ਸਨ, ਸਾਰੇ ਮਜ਼ਦੂਰ ਮਿਸਤਰੀ ਚਾਹ ਪੀਣ ਲੱਗੇ | ਏਨੇ ਨੂੰ ਗੇਟ 'ਤੇ ਇਕ ਹੱਟਾ-ਕੱਟਾ ਮੰਗਤਾ ਆਇਆ, ਕੁਝ ਖਾਣ ਲਈ ਮੰਗਿਆ | ਮਾਲਕ ਨੇ ਇਕ ਸਮੋਸਾ ਦੇ ਦਿੱਤਾ | ਉਹ ਚਲਿਆ ਗਿਆ | ਮਾਲਕ ਕਦੇ ਉਸ ਸੱਟ ਵੱਜੀ ਵਾਲੇ ਮਜ਼ਦੂਰ ਵੱਲ ਵੇਖ ਰਿਹਾ ਸੀ ਕਦੇ ਜਾ ਰਹੇ ਉਸ ਹੱਟੇ-ਕੱਟੇ ਮੰਗਤੇ ਵੱਲ | ਕਿੰਨਾ ਫਰਕ ਹੈ ਉਸ ਮਜ਼ਦੂਰ ਦੀ ਆਤਮਾ ਸੱਟ ਵੱਜਣ ਦੇ ਬਾਵਜੂਦ ਵੀ ਉਸ ਨੂੰ ਮਿਹਨਤ ਲਈ ਪ੍ਰੇਰਦੀ ਹੈ ਅਤੇ ਮੰਗਤੇ ਦੀ ਆਤਮਾ ਹੱਟਾ-ਕੱਟਾ ਹੋ ਕੇ ਵੀ ਮੰਗ ਕੇ ਖਾਣ ਲਈ ਪ੍ਰੇਰਦੀ ਹੈ |

-ਗੁਰਮੀਤ ਸਿੰਘ ਰਾਮਪੁਰੀ
138, ਵਾਰਡ ਨੰ: 7, ਰਾਮਪੁਰਾ ਮੰਡੀ (ਬਠਿੰਡਾ). ਮੋਬਾਈਲ : 98783-25301.

ਅਧੂਰਾ
'ਦੋਸਤ ਤਾਂ ਦੋਸਤਾ ਚੰਗਾ ਉਹ ਜੋ ਵੇਲੇ ਸਿਰ ਕੰਮ ਆਵੇ |'
ਦੋ ਦੋਸਤ ਬੈਠੇ ਆਪਸ 'ਚ ਗੱਲਾਂ ਕਰ ਰਹੇ ਸਨ, 'ਬਈ ਦੁੱਗਲ ਤੇਰੇ ਮਕਾਨ ਦਾ ਕੀ ਬਣਿਆ?'
'ਕੀ ਦੱਸਾਂ? ਮਕਾਨ ਤਾਂ ਲਗਪਗ ਪੂਰਾ ਬਣ ਗਿਆ | ਮੀਟਰ ਦੀ ਵਿਵਸਥਾ ਅਜੇ ਤੱਕ ਨਹੀਂ ਹੋਈ | ਬੜੇ ਚੱਕਰ ਕੱਢ ਮਾਰੇ ਬਿਜਲੀ ਵਾਲਿਆਂ ਦੇ, ਉਥੇ ਕੋਈ ਰਾਹ ਦੇਵੇ ਨਾ, ਮੇਰੀ ਤਾਂ ਬੱਸ ਹੋ ਗਈ, ਉਨ੍ਹਾਂ ਸਾਹਮਣੇ |'
ਉਸ ਨੇ ਸੁਣਿਆ ਤੇ ਆਪਣੇ ਦੋਸਤ ਦੀ ਗੱਲ ਨਜ਼ਰਅੰਦਾਜ਼ ਕਰ ਗਿਆ | ਚਾਹ ਦਾ ਪਿਆਲਾ ਪੀਤਾ ਤੇ ਚਲਾ ਗਿਆ | ਰਾਹ 'ਚ ਜਾਂਦਿਆਂ ਸੋਚਣ ਲੱਗਾ, 'ਮੇਰੀ ਇਕ ਛੋਟੀ ਜਿਹੀ ਕੋਸ਼ਿਸ਼ ਨਾਲ ਇਸ ਦਾ ਕੰਮ ਸਿਰੇ ਚੜ੍ਹ ਸਕਦਾ ਐ | ਇਸ 'ਚ ਹਰਜ਼ ਕੀ ਏ? ਆਪਣੀ ਜੇਬ 'ਚੋਂ ਕੀ ਜਾਂਦਾ ਏ? ਆਖਰ ਦੋਸਤ ਐ | ਪੰ੍ਰਤੂ ਇਹ ਤਾਂ ਇਕ ਭਲਾ ਬੰਦਾ ਏ |'
ਆਪਣੀ ਬੀਵੀ ਨੂੰ ਘਰ ਛੱਡਿਆ ਤੇ ਉਨ੍ਹੀਂ ਪੈਰੀਂ ਉਸ ਦੇ ਘਰ ਵਾਪਸ ਚਲਾ ਗਿਆ | ਉਸ ਦੀ ਇਕ ਸਹਿਮਤੀ ਲੈ |
'ਲਿਆ ਯਾਰ ਕਾਗ਼ਜ਼ ਤੇ ਪੈੱਨ | ਜਨਾਬ ਦਾ ਕੰਮ ਕਰਵਾਈਏ | ਕੀ ਯਾਦ ਰੱਖੇਂਗਾ? ਉਸ ਨੇ ਇਲਾਕੇ ਦੇ ਸਬੰਧਿਤ ਅਧਿਕਾਰੀ ਦੇ ਨਾਂਅ ਇਕ ਰੁੱਕਾ ਲਿਖ ਉਸ ਦੇ ਹੱਥ ਫੜਾ ਦਿੱਤਾ ਤੇ ਉਸ ਨੂੰ ਉਸ ਦੇ ਨਿਵਾਸ ਸਥਾਨ 'ਤੇ ਮਿਲਣ ਦੀ ਸਲਾਹ ਦਿੱਤੀ |
ਬੜੇ ਆਦਰ ਨਾਲ ਉਸ ਨੇ ਉਸ ਨੂੰ ਆਪਣੇ ਕੋਲ ਬਿਠਾਇਆ | ਵੇਖਦੇ-ਵੇਖਦੇ ਉਸ ਦੇ ਘਰ ਦੇ ਲਾਟੂ ਜਗਵਾ ਮਾਰੇ |
'ਸਿੰਗਲ ਸਾਹਬ, ਵੈਸੇ ਤਾਂ ਉਨ੍ਹਾਂ ਤੁਹਾਡੇ ਬਾਰੇ ਬਹੁਤ ਕੁਝ ਦੱਸ ਦਿੱਤਾ | ਤੁਸੀਂ ਪਤਾ ਨਹੀਂ ਉਨ੍ਹਾਂ 'ਤੇ ਕੀ ਜਾਦੂ ਕਰ ਛੱਡਿਆ ਐ, ਤੁਹਾਡੀਆਂ ਤਾਰੀਫ਼ਾਂ ਦੇ ਪੁਲ ਹੀ ਮੇਰੇ ਕੋਲ ਬੰਨ੍ਹ ਦਿੱਤੇ |'
'ਪਿਆਰੇ, ਸਭ ਲੈਣ ਨੂੰ ਦੇਣ ਐ, ਆਪਣਾ ਪੱਗ-ਵੱਟ ਭਰਾ ਏ |'
'ਉਸ ਦਿਨ ਜੇ ਤੁਸੀਂ ਮੇਰੀ ਬਾਂਹ ਨਾ ਫੜੀ ਹੁੰਦੀ ਤਾਂ ਤੁਹਾਡੇ ਬਗੈਰ ਮੈਂ ਅਧੂਰਾ ਪੈ ਜਾਂਦਾ |'

-ਡਾ: ਮਨੋਹਰ ਸਿੰਗਲ
ਪਿੰਡ ਤੇ ਡਾਕ: ਬਰੀਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ | ਮੋਬਾ : 94175-30266.

ਚਾਹੁੰਦੇ ਸੀ?
ਮੈਨੂੰ ਇਕ ਮਰਗ ਦਾ ਕਾਰਡ ਮਿਲਿਆ ਜਿਸ ਉੱਪਰ ਲਿਖਿਆ ਸੀ, 'ਅਸੀਂ ਬਹੁਤ ਦੁਖੀ ਹਿਰਦੇ ਨਾਲ ਦੱਸ ਰਹੇ ਹਾਂ ਕਿ ਸਾਡੇ ਪੂਜਨੀਕ ਪਿਤਾ ਜੀ ਸੁਰਗਵਾਸ ਹੋ ਗਏ ਹਨ | ਮੈਂ ਸੋਚ ਰਿਹਾ ਸੀ ਕਿ ਜਿਨ੍ਹਾਂ ਦੇ ਪਿਤਾ ਦਾ ਸੁਰਗਾਂ ਵਿਚ ਵਾਸਾ ਹੋ ਗਿਆ ਹੈ, ਉਨ੍ਹਾਂ ਨੂੰ ਤਾਂ ਖ਼ੁਸ਼ ਹੋਣਾ ਚਾਹੀਦਾ ਹੈ | ਇਹ ਅਫ਼ਸੋਸ ਕਿਉਂ ਕਰ ਰਹੇ ਹਨ | ਕੀ ਇਹ ਉਨ੍ਹਾਂ ਨੂੰ ਨਰਕੀਂ ਭੇਜਣਾ ਚਾਹੁੰਦੇ ਸੀ?
ਵੇਖ ਲੈਂਦਾ
ਭੀਖ ਮੰਗਣ ਵਾਲਾ ਛੋਟਾ ਜਿਥੇ ਭੋਲਾ ਜਿਹਾ ਮਾਸੂਮ ਜਿਹਾ ਬੱਚਾ ਸੋਹਣੀ ਜਿਹੀ ਮੇਮ ਕੋਲ, ਸੋਹਣੀ ਜਿਹੀ ਕਾਰ ਵਿਚ ਇਕ ਸੋਹਣਾ ਜਿਹਾ ਕੁੱਤਾ ਵੇਖ ਕੇ, ਮਨ ਹੀ ਮਨ ਕਹਿਣ ਲੱਗਾ, 'ਹੇ ਸੱਚੇ ਪਾਤਸ਼ਾਹ, ਜੇ ਤੁਸੀਂ ਮੈਨੂੰ ਇਨਸਾਨ ਬਣਾ ਕੇ ਇਕ ਗਰੀਬ ਦੇ ਘਰ ਭੇਜਣਾ ਦੀ ਥਾਂ ਐਹੋ ਜਿਹੀ ਮੇਮ ਦੇ ਘਰ ਸੋਹਣਾ ਜਿਹਾ ਕੁੱਤਾ ਬਣਾ ਕੇ ਭੇਜ ਦਿੰਦੇ ਤਾਂ ਮੈਂ ਮੇਮ ਦੀ ਗੋਦੀ ਵਿਚ ਬੈਠ ਕੇ ਕਾਰ ਦੇ ਝੂਟੇ ਤਾਂ ਲੈ ਲੈਂਦਾ ਤੇ ਨਾਲੇ ਦੁੱਧ ਅਤੇ ਬਿਸਕੁਟਾਂ ਦਾ ਸੁਆਦ ਤਾਂ ਵੇਖ ਲੈਂਦਾ |

-ਕਿਰਪਾਲ ਸਿੰਘ 'ਨਾਜ਼'
ਢਿੱਲੋਂ ਕਾਟੇਜ, 155 ਸੈਕਟਰ 2-ਏ, ਸ਼ਾਮ ਨਗਰ, ਮੰਡੀ ਗੋਬਿੰਦਗੜ੍ਹ |
ਮੋਬਾਈਲ : 98554-80191.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX