ਤਾਜਾ ਖ਼ਬਰਾਂ


ਭਾਰਤ ਵੈਸਟ ਇੰਡੀਜ਼ ਪਹਿਲਾ ਇਕ ਦਿਨਾਂ ਮੈਚ : ਵੈਸਟ ਇੰਡੀਜ਼ ਦੀ ਸਥਿਤੀ ਮਜ਼ਬੂਤ, 27 ਓਵਰਾਂ ਮਗਰੋਂ ਬਣਾਏ 150 ਰਨ, ਹੱਥ 'ਚ 9 ਵਿਕਟਾਂ
. . .  35 minutes ago
ਜੇ.ਪੀ ਨੱਢਾ ਵੱਲੋਂ ਭਾਜਪਾ ਦੇ 6 ਸੂਬਾ ਪ੍ਰਧਾਨਾਂ ਨੂੰ ਕਾਂਗਰਸ, ਟੀ.ਐਮ.ਸੀ ਤੇ ਕਮਿਊਨਿਸਟ ਪਾਰਟੀਆਂ ਖ਼ਿਲਾਫ਼ ਪ੍ਰਦਰਸ਼ਨ ਦੇ ਨਿਰਦੇਸ਼
. . .  about 1 hour ago
ਨਵੀਂ ਦਿੱਲੀ, 15 ਦਸੰਬਰ - ਭਾਜਪਾ ਦੇ ਕੌਮੀ ਕਾਰਜਕਾਰੀ ਪ੍ਰਧਾਨ ਜੇ.ਪੀ ਨੱਢਾ ਨੇ ਰਾਜਸਥਾਨ, ਮੱਧ ਪ੍ਰਦੇਸ਼,ਛੱਤੀਸਗੜ੍ਹ, ਪੱਛਮੀ ਬੰਗਾਲ, ਕੇਰਲ ਅਤੇ ਪੰਜਾਬ ਦੇ ਸੂਬਾ ਭਾਜਪਾ...
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : 10 ਓਵਰਾਂ ਤੋਂ ਬਾਅਦ ਵੈਸਟ ਇੰਡੀਜ਼ 36/1
. . .  about 1 hour ago
ਜਾਮੀਆ ਹਿੰਸਕ ਪ੍ਰਦਰਸ਼ਨ ਦੌਰਾਨ ਕਈ ਸਟੇਸ਼ਨਾਂ 'ਤੇ ਮੈਟਰੋ ਬੰਦ
. . .  about 1 hour ago
ਨਵੀਂ ਦਿੱਲੀ, 15 ਦਸੰਬਰ - ਦਿੱਲੀ ਵਿਖੇ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਜਾਮੀਆ ਮਿਲੀਆ ਇਸਲਾਮੀਆ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਦੀ ਸਲਾਹ 'ਤੇ ਸੁਖਦੇਵ ਵਿਹਾਰ, ਜਾਮੀਆ ਮਿਲੀਆ ਇਸਲਾਮੀਆ...
ਨਾਗਰਿਕਤਾ ਸੋਧ ਬਿੱਲ : ਪ੍ਰਦਰਸ਼ਨਕਾਰੀਆਂ ਨੇ ਫੂਕੀਆਂ ਬੱਸਾਂ
. . .  about 2 hours ago
ਨਵੀਂ ਦਿੱਲੀ, 15 ਦਸੰਬਰ - ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਹਿੰਸਕ ਪ੍ਰਦਰਸ਼ਨਾਂ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦਿੱਲੀ ਦੇ ਭਾਰਤ ਨਗਰ 'ਚ ਡੀ.ਟੀ.ਡੀ.ਸੀ ਦੀਆਂ ਬੱਸਾਂ ਤੇ ਹੋਰ ਵਾਹਨਾਂ ਨੂੰ ਅੱਗ...
ਕੱਪੜਿਆਂ ਤੋਂ ਪਹਿਚਾਣੇ ਜਾ ਸਕਦੇ ਹਨ ਅੱਗ ਲਾਉਣ ਵਾਲੇ - ਪ੍ਰਧਾਨ ਮੰਤਰੀ
. . .  about 2 hours ago
ਰਾਂਚੀ, 15 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੇ ਦੁਮਕਾ ਵਿਖੇ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਦੇਸ਼ ਭਰ ਵਿਚ ਅੱਗ ਲੱਗਣ ਅਤੇ ਹਿੰਸਕ...
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਵੈਸਟ ਇੰਡੀਜ਼ ਦਾ ਪਹਿਲਾ ਖਿਡਾਰੀ (ਅੰਬ੍ਰਿਸ) 9 ਦੌੜਾਂ ਬਣਾ ਕੇ ਆਊਟ
. . .  about 2 hours ago
ਮੁਸੀਬਤ ਵਿਚ ਫਸੇ ਲੋਕਾਂ ਦੀ ਮਦਦ ਲਈ ਅੱਗੇ ਆਉਣ ਪੱਛਮੀ ਬੰਗਾਲ ਦੇ ਲੋਕ - ਰਾਜਪਾਲ ਜਗਦੀਪ ਧਨਖੜ
. . .  about 2 hours ago
ਕੋਲਕਾਤਾ, 15 ਦਸੰਬਰ - ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਨੇ ਕਿ ਉਹ ਸੂਬੇ ਦੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਮੁਸੀਬਤ ਵਿਚ...
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਨਿਰਧਾਰਿਤ 50 ਓਵਰਾਂ 'ਚ ਭਾਰਤ 287/8
. . .  about 2 hours ago
ਚੇਨਈ, 15 ਦਸੰਬਰ - ਵੈਸਟ ਇੰਡੀਜ਼ ਖ਼ਿਲਾਫ਼ ਪਹਿਲੇ ਇੱਕ ਦਿਨਾਂ ਮੈਚ ਵਿਚ ਟਾਸ ਹਾਰ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਭਾਰਤ ਦੀ ਟੀਮ ਨੇ ਨਿਰਧਾਰਿਤ 50 ਓਵਰਾਂ 'ਚ 8 ਵਿਕਟਾਂ ਦੇ...
ਭਾਰਤ-ਵੈਸਟਇੰਡੀਜ਼ ਇੱਕ ਦਿਨਾ ਮੈਚ : ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤਣ ਲਈ ਦਿੱਤਾ 288 ਦੌੜਾਂ ਦਾ ਟੀਚਾ
. . .  about 3 hours ago
ਹੋਰ ਖ਼ਬਰਾਂ..

ਦਿਲਚਸਪੀਆਂ

ਮਿੰਨੀ ਕਹਾਣੀ: ਬਹਿਸ

ਬਹਿਸ ਪ੍ਰਗਤੀ ਲਈ ਸੋਨੇ 'ਤੇ ਸੁਹਾਗੇ ਦਾ ਕੰਮ ਕਰਦੀ ਹੈ | ਕਾਸ਼! ਇਹ ਸਾਰਥਿਕ ਹੋਵੇ | ਇਕ ਪਿੰਡ ਦੀ ਸੱਥ ਵਿਚ ਦੋ ਗੁੱਟ ਬੈਠੇ ਸਨ—ਬਹੁਤਾ ਪੜਿ੍ਹਆ, ਥੋੜ੍ਹਾ ਪੜਿ੍ਹਆ | ਬਹੁਤੇ ਪੜਿ੍ਹਆਂ ਵਾਲੇ ਪਾਸੇ ਤੋਂ ਵਿਚਾਰ ਆਇਆ, 'ਦੇਖੋ, ਭਾਰਤ ਨੇ ਸਪੇਸ ਦੀ ਸਰਦਾਰੀ ਲੈ ਲਈ ਹੈ | ਕੋਈ ਨੋਟਬੰਦੀ ਨਿੰਦੇ, ਕੋਈ ਜੀ.ਐਸ.ਟੀ. ਨਿੰਦੇ ਸਪੇਸ 'ਚ ਤਾਂ ਸਰਦਾਰੀ ਹੈ |'
ਪਾਸ ਹੀ ਬੈਠਾ ਥੋੜ੍ਹਾ ਪੜਿ੍ਹਆ ਬੋਲ ਉੱਠਿਆ, 'ਸਪੇਸ ਸਹੀ ਉਨਤੀ ਨਹੀਂ, ਧਰਤੀ ਦਾ ਵਸੇਬਾ, ਅਸਲੀ ਤਸਵੀਰ ਹੈ | ਅਸੀਂ ਜ਼ਮੀਨੀ ਹਕੀਕਤ ਤੋਂ ਭੱਜ ਨਹੀਂ ਸਕਦੇ | ਕੁਝ ਸਾਲ ਹੋਏ ਕਿ ਇਕ ਸਰਵੇਖਣ ਨੇ ਉਜਾਗਰ ਕੀਤਾ ਕਿ ਦਿੱਲੀ ਲੜਕੀਆਂ ਲਈ ਰਹਿਣ ਯੋਗ ਥਾਂ ਨਹੀਂ ਹੈ | 2019 ਵਿਚ ਇਕ ਇੰਗਲਿਸ਼ ਅਖ਼ਬਾਰ ਦੀ ਸੁਰਖੀ ਹੈ ਕਿ ਸਾਂਭ-ਸੰਭਾਲ ਪੱਖੋਂ, ਬਜ਼ੁਰਗਾਂ ਲਈ ਭਾਰਤ ਯੋਗ ਥਾਂ ਨਹੀਂ ਹੈ | ਤਾਂ ਦੱਸੋ ਇਹ ਕੀ ਦਰਸਾਉਂਦਾ ਹੈ | ਸਾਡੀ ਜ਼ਮੀਨੀ ਹਕੀਕਤ ਵਿਚ ਨਾ ਬੀਬੀਆਂ ਸੇਫ਼ ਹਨ ਨਾ ਬਜ਼ੁਰਗ | ਇਹ ਕਿਸ ਸ਼ੈਤਾਨ ਦਾ ਅੱਡਾ ਹੈ | ਦੱਸੋ, ਅਸੀਂ ਚੰਦ ਉਤੇ ਬਾਘੀਆਂ ਪਾਉਣ ਨੂੰ ਕੀ ਕਰੀਏ? ਹੇਠਾਂ ਵਿਛਾ ਲਈਏ ਜਾਂ ਉੱਪਰ ਓਹੜ ਰੱਖੀਏ |' ਬਹੁਤੀ ਪੜ੍ਹਾਈ ਚੁੱਪ ਸੀ | ਬਹਿਸ ਰੁਕ ਗਈ... |

-70-1004, ਮੋਹਾਲੀ-160071. ਮੋਬਾ: 87259-97333.


ਖ਼ਬਰ ਸ਼ੇਅਰ ਕਰੋ

ਬਾਬੇ ਦਾ ਜਲਵਾ

ਮੈਂ ਛੋਟਾ ਜਿਹਾ ਹੁੰਦਾ ਸੀ ਜਦੋਂ ਸਾਡੇ ਪਿੰਡ ਵਿਚ ਇਕ ਬੰਦੇ ਨੂੰ ਲੋਕ 'ਕਿਸਮਤ ਦਾ ਬਲੀ' ਕਿਹਾ ਕਰਦੇ ਸਨ | ਕਈ ਉਸ ਨੂੰ 'ਕਿਸਮਤ ਦਾ ਧਨੀ' ਕਿਹਾ ਕਰਦੇ ਸਨ | ਉਹ ਬੰਦਾ ਖੂਬ ਰੱਜ ਕੇ ਖਾਂਦਾ ਹੁੰਦਾ ਸੀ ਤੇ ਮੌਜ ਉਡਾਉਂਦਾ ਹੁੰਦਾ ਸੀ | ਉਹ ਆਮ ਤੌਰ 'ਤੇ ਸੁੱਤਾ ਹੀ ਰਹਿੰਦਾ ਸੀ ਤੇ ਕੰਮ ਦਾ ਡੱਕਾ ਨਹੀਂ ਸੀ ਤੋੜਦਾ ਹੁੰਦਾ | ਪਰ ਫਿਰ ਵੀ ਉਸ ਦੇ ਘਰ ਕਦੀ ਵੀ ਘਾਟਾ ਨਹੀਂ ਸੀ ਆਉਂਦਾ | ਦਿਨ-ਬਦਿਨ ਉਸ ਦਾ ਘਰ ਭਰਿਆ-ਭਰਿਆ ਹੀ ਰਹਿੰਦਾ ਸੀ | ਅਸੀਂ ਹੈਰਾਨ ਹੁੰਦੇ ਸੀ ਕਿ ਅਜਿਹਾ ਮਨੁੱਖ ਕਿਹੋ ਜਿਹੀ ਕਿਸਮਤ ਲੈ ਕੇ ਆਇਆ ਹੋਵੇਗਾ ਜਿਸ ਨੂੰ ਬੈਠੇ-ਬਿਠਾਏ ਸਭ ਕੁਝ ਪਰੋਸਿਆ ਜਾਂਦਾ ਜਦ ਕਿ ਕਈ ਮਿਹਨਤ ਕਰਨ ਵਾਲੇ ਵੀ ਉਸ ਦੇ ਸਾਹਮਣੇ ਹੀ ਧੱਕੇ ਖਾਂਦੇ ਫਿਰਦੇ ਸਨ | ਕੀ ਇਹ ਰੱਬ ਦੀ ਬੇਇਨਸਾਫ਼ੀ ਨਹੀਂ? ਜੇ ਇਹ ਇਨਸਾਫ਼ ਹੈ ਤਾਂ ਇਹ ਕਿਹੋ ਜਿਹਾ ਇਨਸਾਫ਼ ਹੈ? ਮੈਂ ਛੋਟਾ ਹੁੰਦਾ ਅਜਿਹੀ ਹੀ ਸੋਚ ਵਿਚ ਅਕਸਰ ਡੱੁਬਿਆ ਰਹਿੰਦਾ ਸੀ |
ਉਸ ਬੰਦੇ ਨੂੰ ਵੇਖ ਕੇ ਮੈਂ ਖੁਦ ਕਿਸਮਤ ਬਾਰੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ | ਕਿਸੇ ਨੇ ਲਿਖਿਆ ਕਿ ਕਿਸਮਤ ਤਾਂ ਰੱਬ ਵਲੋਂ ਲਿਖੀ ਲਿਖਾਈ ਹੀ ਆਉਂਦੀ ਹੈ ਤੇ ਕਿਸੇ ਨੇ ਲਿਖਿਆ ਕਿਸਮਤ ਆਪ ਹੀ ਬਣਾਉਣੀ ਪੈਂਦੀ ਹੈ | ਹੁਣ ਦੇ ਜ਼ਮਾਨੇ ਵਿਚ ਲੋਕ ਇਸੇ ਹੀ ਭੰਬਲਭੂਸੇ ਵਿਚ ਫਸੇ ਹੋਏ ਹਨ ਕਿ ਉਨ੍ਹਾਂ ਨੂੰ ਕੋਈ ਰਾਹ ਹੀ ਨਹੀਂ ਮਿਲਦਾ | ਇਸੇ ਕਾਰਨ ਹੀ ਲੋਕ ਤਰ੍ਹਾਂ-ਤਰ੍ਹਾਂ ਦੇ ਤਾਂਤਰਿਕਾਂ ਦੇ ਪਿਛੇ ਲੱਗੇ ਹੋਏ ਹਨ ਤਾਂ ਕਿ ਉਨ੍ਹਾਂ ਦੀ ਕਿਸਮਤ ਚਮਕ ਪਵੇ | ਮੈਨੂੰ ਵੀ ਛੋਟੇ ਹੁੰਦੇ ਨੂੰ ਇਕ ਦੋਸਤ ਚਮਤਕਾਰੀ ਬਾਬੇ ਕੋਲ ਲੈ ਗਿਆ | ਉਹ ਇਥੋਂ ਦਾ ਮੰਨਿਆ ਤਾਂਤਰਿਕ ਸੀ | ਤਾਂਤਰਿਕ ਨੇ ਇਕ ਤਰੀਕਾ ਦੱਸਿਆ ਕਿ ਰਾਤ ਦੇ 12 ਵਜੇ ਪਿੰਡ ਦੇ ਚੌਕ ਵਿਚ ਜਾ ਕੇ ਕਿ ਕਿੱਲੋ ਸਰ੍ਹੋਂ ਦੇ ਦਾਣੇ ਖਿਲਾਰ ਦੇਵੀਂ ਤੇ ਫਿਰ ਦੇਖੀਂ ਤੇਰੇ ਕਿੰਨੇ ਨੰਬਰ ਆਉਂਦੇ ਹਨ ਤੇ ਫਿਰ ਦੇਖੀਂ ਤੇਰੀ ਕਿਸਮਤ ਕਿਵੇਂ ਚਮਕਦੀ ਹੈ | ਬਸ, ਫਿਰ ਕੀ ਸੀ ਮੈਂ ਵੀ ਇਸ ਤਜਵੀਜ਼ 'ਤੇ ਅਮਲ ਕਰਨ ਦੀ ਸੋਚੀ |
ਰਾਤ ਦੇ ਸਾਢੇ ਗਿਆਰਾਂ ਵਜੇ ਤੱਕ ਤਾਂ ਮੈਂ ਉਸਲ-ਵੱਟੇ ਲੈਂਦਾ ਰਿਹਾ ਤੇ ਪੌਣੇ ਬਾਰਾਂ ਵਜੇ ਮੈਂ ਆਪਣੇ ਘਰ ਦੇ ਬਰਾਂਡੇ ਵਿਚ ਰੱਖੀ ਸਰ੍ਹੋਂ ਦੀ ਬੋਰੀ ਵੱਲ ਗਿਆ | ਮੈਂ ਅੰਦਾਜ਼ੇ ਨਾਲ ਕਿੱਲੋਂ ਤੋਂ ਵੱਧ ਸਰ੍ਹੋਂ ਦੇ ਦਾਣੇ ਆਪਣੇ ਕੁੜਤੇ ਦੀ ਝੋਲੀ ਵਿਚ ਪਾ ਲਏ ਤੇ ਅੱਗੋਂ ਕੁੜਤੇ ਦੇ ਲੜ ਬੰਨ੍ਹ ਲਏ ਤਾਂ ਕਿ ਉਹ ਖਿਲਰ ਨਾ ਜਾਣ | ਜਦੋਂ ਹੌਲੀ-ਹੌਲੀ ਮੈਂ ਘਰ ਦੇ ਗੇਟ ਤੋਂ ਬਾਹਰ ਹੋਣ ਲੱਗਿਆ ਤਾਂ ਬਾਪੂ ਨੇ ਮੈਨੂੰ ਵੇਖ ਲਿਆ ਤੇ ਉਹ ਵੀ ਮੇਰੇ ਪਿੱਛੇ-ਪਿੱਛੇ ਹੀ ਹੋ ਤੁਰਿਆ | ਮੈਂ ਬਾਪੂ ਨੂੰ ਮੇਰਾ ਪਿਛਾ ਕਰਦੇ ਨੂੰ ਨਹੀਂ ਸੀ ਵੇਖਿਆ | ਰਾਹ ਵਿਚ ਕੁੱਤੇ ਭੌਾਕਣ ਲੱਗੇ ਪਰ ਮੈਂ ਚੁੱਪ-ਚਾਪ ਅੱਗੇ ਨੂੰ ਵਧਦਾ ਗਿਆ | ਰਸਤੇ ਵਿਚ ਆਪਣੇ ਬੂਹੇ ਦੇ ਬਾਹਰ ਬਾਬਾ ਭਾਗ ਸੁੱਤਾ ਹੋਇਆ ਸੀ ਤੇ ਕੁੱਤਿਆਂ ਦੇ ਭੌਾਕਣ ਦੀ ਆਵਾਜ਼ ਸੁਣ ਕੇ ਉਹ ਜਾਗ ਉਠਿਆ | ਬਾਬੇ ਦੀ ਪੋਤੀ ਮੇਰੇ ਨਾਲ ਹੀ ਪੜ੍ਹਦੀ ਹੁੰਦੀ ਸੀ | ਬਾਬੇ ਨੇ ਮੈਨੂੰ ਵੇਖ ਲਿਆ ਤੇ ਉਸ ਨੂੰ ਸ਼ੱਕ ਹੋ ਗਿਆ ਕਿ ਮੈਂ ਅੱਧੀ ਰਾਤ ਨੂੰ ਉਨ੍ਹਾਂ ਦੇ ਘਰ ਕੋਲ ਕਿਉਂ ਆਇਆ ਹਾਂ | ਬਸ ਫਿਰ ਕੀ ਸੀ ਬਾਬੇ ਨੇ ਲਾਂਗੜ ਲਾਹ ਲਿਆ ਤੇ ਮੇਰੇ ਪਿੱਛੇ ਡਾਂਗ ਲੈ ਕੇ ਪੈ ਗਿਆ | ਮੇਰੀ ਝੋਲੀ ਵਿਚ ਪਾਈ ਸਰ੍ਹੋਂ ਕਿਧਰੇ ਖਿਲਰ ਗਈ ਤੇ ਬਾਪੂ ਨੂੰ ਵੀ ਬਾਬੇ ਭਾਗ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਿਆ |
ਅਗਲੇ ਹੀ ਦਿਨ ਪਿੰਡ ਦੀ ਸੱਥ ਵਿਚ ਗੱਲ ਚੱਲੀ ਕੇ ਫਲਾਣਾ ਮੰੁਡਾ ਰਾਤ ਨੂੰ ਕੁੜੀਆਂ ਮਗਰ ਤੁਰਿਆ ਫਿਰਦਾ ਫੜਿਆ ਗਿਆ | ਮੈਂ ਸ਼ਰਮ ਨਾਲ ਪਾਣੀ-ਪਾਣੀ ਹੋ ਰਿਹਾ ਸੀ ਤੇ ਮੇਰਾ ਬਾਪੂ ਸਪੱਸ਼ਟੀਕਰਨ ਦੇ ਰਿਹਾ ਸੀ ਕਿ ਮੰੁਡਾ ਤਾਂ ਤਾਂਤਰਿਕ ਦਾ ਸ਼ਿਕਾਰ ਹੋ ਗਿਆ ਹੈ ਤੇ ਟੂਣੇ ਟਾਮਣ ਕਰਦਾ ਫਿਰਦਾ ਹੈ | ਗੱਲ ਮੇਰੇ ਸਕੂਲ ਵਿਚ ਪੁੱਜ ਗਈ | ਹੈੱਡਮਾਸਟਰ ਨੇ ਮੇਰੀ ਚੱਗੀ ਤੌਣੀ ਲਾਹੀ ਤੇ ਮੇਰੀ ਹੋਸ਼ ਟਿਕਾਣੇ ਲਿਆ ਦਿੱਤੀ | ਉਹ ਦਿਨ ਗਿਆ ਤੇ ਆਹ ਦਿਨ ਆਇਆ, ਮੈਂ ਤਾਂਤਰਿਕ ਕੋਲ ਜਾਣਾ ਤਾਂ ਕੀ, ਤਾਂਤਰਿਕ ਦਾ ਨਾਂਅ ਸੁਣ ਕੇ ਕੰਬਣ ਲੱਗ ਪੈਂਦਾ ਹਾਂ | ਪਰ ਇਸ ਘਟਨਾ ਨੇ ਸੱਚਮੁੱਚ ਮੇਰੀ ਕਿਸਮਤ ਚਮਕਾ ਦਿੱਤੀ | ਬਾਬੇ ਨੇ ਜਲਵਾ ਤਾਂ ਵਿਖਾਇਆ ਪਰ ਮੈਨੂੰ ਅਕਲ ਜ਼ਰੂਰ ਆ ਗਈ ਤੇ ਮੈਂ ਪੜ੍ਹਨਾ ਸ਼ੁਰੂ ਕਰ ਦਿੱਤਾ | ਖੂਬ ਮਿਹਨਤ ਕੀਤੀ ਤੇ ਖੂਬ ਨੰਬਰ ਲਏ ਜੋ ਮੇਰੀ ਜ਼ਿੰਦਗੀ ਬਣਾਉਣ ਵਿਚ ਕੰਮ ਆਏ | ਮੈਂ ਉਸ ਦਿਨ ਤੋਂ ਆਪਣੀ ਪੜ੍ਹਾਈ ਵਿਚ ਹੀ ਰੁਝ ਗਿਆ ਤੇ ਮਾਅਰਕੇ ਮਾਰਨੇ ਸ਼ੁਰੂ ਕਰ ਦਿੱਤੇ |
ਜਦੋਂ ਪਿੰਡ ਦੀ ਸੱਥ ਵਿਚ ਮੈਨੂੰ ਬੁਲਾਇਆ ਗਿਆ ਤਾਂ ਮੈਂ ਸਾਰੀ ਗੱਲ ਦੱਸ ਦਿੱਤੀ ਕਿ ਮੈਨੂੰ ਉਹ ਕਿਸਮਤ ਦਾ ਬਲੀ ਨੂੰ ਵੇਖ ਕੇ ਇਹ ਸਭ ਕੁਝ ਕਰਨਾ ਪਿਆ | ਉਸ ਦਿਨ ਮੈਨੂੰ ਇਹ ਵੀ ਪਤਾ ਲੱਗ ਗਿਆ ਉਹ ਕਿਸਮਤ ਦਾ ਬਲੀ ਖਾਂਦਾ-ਪੀਂਦਾ ਤਾਂ ਖੁੱਲ੍ਹਾ ਹੈ ਪਰ ਮਿਹਨਤ ਵੀ ਬਹੁਤ ਕਰਦਾ ਹੈ | ਉਹ ਲੋਕਾਂ ਵਾਂਗੂ ਵਿਖਾ ਕੇ ਵਿਖਾਵੇ ਦੀ ਮਿਹਨਤ ਨਹੀਂ ਸੀ ਕਰਦਾ ਸਗੋਂ ਰਾਤ ਦੇ ਵਕਤ ਨੇੜਲੇ ਸ਼ਹਿਰ ਵਿਚ ਇਕ ਫੈਕਟਰੀ ਵਿਚ ਖੂਬ ਸਖਤ ਕੰਮ ਤੇ ਮਿਹਨਤ ਕਰਦਾ ਸੀ ਤੇ ਦਿਨ ਦੇ ਵਕਤ ਲੋਕਾਂ ਨੂੰ ਖਾਲੀ ਬੈਠਾ ਹੀ ਨਜ਼ਰ ਆਉਂਦਾ ਸੀ | ਜਦੋਂ ਕਿ ਲੋਕ ਸਿਰਫ਼ ਉਸ ਦੀ ਐਸ਼ੋ-ਇਸ਼ਰਤ ਨੂੰ ਵੇਖ ਕੇ ਝੂਰਦੇ ਹੀ ਰਹਿੰਦੇ ਸਨ ਤੇ ਕਿਹਾ ਕਰਦੇ ਸਨ ਕਿ ਉਹ ਤਾਂ 'ਕਿਸਮਤ ਦਾ ਬਲੀ' ਹੈ |

-ਮਨੋਵਿਗਿਆਨੀ ਤੇ ਕੈਰੀਅਰ ਮਾਹਿਰ, ਨੇੜੇ ਗੀਤਾ ਭਵਨ, ਵਾਰਡ ਨੰਬਰ : 3, ਕਾਂਗੜਾ (ਹਿਮਾਚਲ ਪ੍ਰਦੇਸ਼)-176001.
careerking93@gmail.com

ਹੋਰ ਕਰ ਵੀ ਕੀ ਸਕਦੇ ਸੀ?

ਇਕ ਸਾਹਿਤਕ ਇਕੱਠ ਵਿਚ ਵਾਰੀ ਆਉਣ 'ਤੇ ਇਕ ਮੈਂਬਰ ਨੇ ਆਪਣੀ ਕਹਾਣੀ ਸੁਣਾਈ ਜੋ ਜ਼ਿਆਦਾ ਦਿਲਚਸਪ ਵੀ ਨਹੀਂ ਸੀ ਤੇ ਸੀ ਵੀ ਕੁਝ ਲੰਬੀ | ਦਰਜਨ ਕੁ ਸਾਹਿਤਕਾਰਾਂ ਦਾ ਇਕੱਠ ਸੀ ਤੇ ਵਾਰੀ-ਵਾਰੀ ਆਪਣੀ ਰਚਨਾ ਸੁਣਾਉਣ ਦਾ ਸਿਲਸਿਲਾ ਚੱਲ ਰਿਹਾ ਸੀ | ਕਈਆਂ ਦੀਆਂ ਰਚਨਾਵਾਂ ਮਿੰਟਾਂ-ਸਕਿੰਟਾਂ 'ਚ ਖ਼ਤਮ ਸਨ | ਖ਼ੈਰ, ਕਹਾਣੀਕਾਰ ਦੋਸਤ ਨੇ ਕਹਾਣੀ ਪੜ੍ਹਨ ਉਪਰੰਤ ਸਭ ਦਾ ਧੰਨਵਾਦ ਕੀਤਾ ਕਿ ਸਭ ਨੇ ਕਹਾਣੀ ਗਹੁ ਤੇ ਦਿਲਚਸਪੀ ਨਾਲ ਸੁਣੀ | ਇਸ 'ਤੇ ਇਕ ਮੈਂਬਰ ਦੇ ਮੰੂਹੋਂ ਸੁਭਾਵਿਕ ਹੀ ਨਿਕਲਿਆ, 'ਹੋਰ ਕਰ ਵੀ ਕੀ ਸਕਦੇ ਸੀ?' ਇਸ 'ਤੇ ਸਾਰੇ ਮੈਂਬਰ ਖੂਬ ਹੱਸੇ | ਕਹਾਣੀ ਸੁਣਾਉਣ ਵਾਲਾ ਦੋਸਤ ਵੀ ਹੱਸੇ ਬਗੈਰ ਨਾ ਰਹਿ ਸਕਿਆ |

-ਗਲੀ ਨੰਬਰ 8-ਸੀ, ਹੀਰਾ ਬਾਗ਼, ਜਗਰਾਉਂ (ਲੁਧਿਆਣਾ) | ਮੋਬ : 98886-31634.

ਕਾਵਿ-ਵਿਅੰਗ: ਤੌਖ਼ਲੇ

• ਨਵਰਾਹੀ ਘੁਗਿਆਣਵੀ •
ਰੂਪ ਨਹੀਂ ਵਿਖਾਉਣ ਦੀ ਸ਼ੈਅ ਕੋਈ,
ਮੋਟੀ ਮੱਤ ਨੂੰ ਕਿਵੇਂ ਸਮਝਾਇਆ ਜਾਵੇ |
ਸੱਚਾ ਪਿਆਰ ਕੁਰਬਾਨੀ ਦੀ ਮੰਗ ਕਰਦਾ,
ਐਪਰ ਪਿਆਰਾ ਨਾ ਕਦੇ ਆਜ਼ਮਾਇਆ ਜਾਵੇ |
ਸਮਾਂ ਕੀਮਤੀ, ਗੱਪਾਂ ਵਿਚ ਗਾਲੀਏ ਨਾ,
ਸਗੋਂ ਲੋਕ ਭਲਾਈ ਵਿਚ ਲਾਇਆ ਜਾਵੇ |
ਸਾਰੇ ਤੌਖ਼ਲੇ ਹੋਣ ਅਲੋਪ ਫੌਰਨ,
ਦੀਦ ਜਦੋਂ ਮਹਿਬੂਬ ਦਾ ਪਾਇਆ ਜਾਵੇ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਵਿਅੰਗ: ਰਾਂਝੇ ਦਾ ਤੋਤਾ

ਰਾਂਝੇ ਨੂੰ ਪਤਾ ਨਹੀਂ ਕੀ ਸੁੱਝੀ ਉਹ ਇਸ ਮਹਿੰਗਾਈ ਦੇ ਜ਼ਮਾਨੇ ਵਿਚ ਬਜ਼ਾਰੋਂ ਤੋਤਾ ਖ਼ਰੀਦ ਲਿਆਇਆ | ਤੋਤੇ ਦੀ ਖ਼ਾਸੀਅਤ ਇਹ ਸੀ ਕਿ ਉਹ ਬੰਦਿਆਂ ਵਾਂਗ ਬੋਲ ਲੈਂਦਾ ਸੀ | ਤੋਤੇ ਦੇ ਮਾਲਕ ਨੇ ਆਉਣ ਲੱਗੇ ਰਾਂਝੇ ਨੂੰ ਕਿਹਾ ਸੀ ਕਿ ਵੇਖਿਓ ਕਿਤੇ ਤੋਤੇ ਦੀ ਕਿਸੇ ਗੱਲ 'ਤੇ ਬੇਇਜ਼ਤੀ ਨਾ ਕਰ ਦਿਓ, ਇਹ ਬੰਦਿਆਂ ਵਰਗਾ ਨਹੀਂ ਹੈ | ਚਲੋ ਰਾਂਝਾ ਤੋਤਾ ਘਰ ਲੈ ਆਇਆ ਤੇ ਤੋਤੇ ਦਾ ਨਾਂਅ ਰੱਖ 'ਤਾ ਪ੍ਰਧਾਨ ਜੀ | ਹੀਰ ਕਹਿੰਦੀ ਚਲੋ ਪ੍ਰਧਾਨ ਜੀ ਮੇਰੇ ਮਗਰ ਮਗਰ ਬੋਲੋ, ਇਕ ਦੂਣੀ ਦੂਣੀ ਦੋ ਦੂਣੀ ਚਾਰ | ਉਹ ਨਾ ਬੋਲਿਆ | ਉਹਨੇ ਰਾਂਝੇ ਨੂੰ ਫੋਨ ਕੀਤਾ ਕਿ ਪ੍ਰਧਾਨ ਤਾਂ ਬੋਲਦਾ ਹੀ ਨਹੀਂ | ਸਾਰਾ ਦਿਨ ਰਾਂਝਾ, ਹੀਰ ਤੇ ਉਨ੍ਹਾਂ ਦੇ ਨਿਆਣੇ ਪੁੱਛੀ ਗਏ ਕਿ ਪ੍ਰਧਾਨ ਚੂਰੀ ਖਾਣੀ ਆ, ਚੀਫ਼ ਚੂਰੀ ਖਾਣੀ ਆ? ਉਹ ਕੁਝ ਨਾ ਬੋਲਿਆ | ਰਾਂਝਾ ਬੜਾ ਹੈਰਾਨ ਸੀ | ਪਹਿਲਾਂ ਤਾਂ ਸਾਰਾ ਕੁਝ ਬੋਲਦਾ ਸੀ | ਰਾਂਝੇ ਨੇ ਜਿਸ ਕੋਲੋਂ ਤੋਤਾ ਲਿਆਂਦਾ, ਉਸ ਨੂੰ ਤੋਤਾ ਵਾਪਸ ਕਰਨ ਲਈ ਚਲਿਆ ਗਿਆ | ਸਾਰੀ ਕਹਾਣੀ ਦੱਸੀ | ਤੋਤੇ ਦੇ ਮਾਲਕ ਨੇ ਤੋਤੇ ਨੂੰ ਪੁੱਛਿਆ, 'ਕੀ ਹੋਇਆ ਬਈ ਤੇਰੀ ਤਬੀਅਤ ਤਾਂ ਠੀਕ ਆ?' ਅੱਗੋਂ ਤੋਤਾ ਬੋਲਿਆ, 'ਪਹਿਲੀ ਗੱਲ ਮੇਰਾ ਨਾਂਅ ਗੰਗਾ ਰਾਮ ਠੀਕ ਆ, ਮੈਂ ਕੋਈ ਪ੍ਰਧਾਨ ਪ੍ਰਧੂਨ ਨਹੀਂ, ਇਨ੍ਹਾਂ ਮੇਰਾ ਨਾਂਅ ਪ੍ਰਧਾਨ ਰੱਖ ਦਿੱਤਾ | ਪ੍ਰਧਾਨ ਦੀ ਤਾਂ ਸਾਰੇ ਥੂ-ਥੂ ਹੋ ਰਹੀ ਆ, ਇਨ੍ਹਾਂ ਨੇ ਮੇਰੀ ਬੇਇਜ਼ਤੀ ਕਰ ਦਿੱਤੀ |' ਇਹ ਪ੍ਰਧਾਨ ਕੌਣ ਆ....? ਤੋਤੇ ਦੇ ਪਹਿਲੇ ਮਾਲਕ ਨੇ ਤੋਤੇ ਨੂੰ ਪੁੱਛਿਆ | ਇਹ ਬੇਵਕੂਫ਼ ਬੰਦਾ ਹੈ ਜੀ, ਪ੍ਰਧਾਨਾਂ ਦਾ ਪ੍ਰਧਾਨ, ਹਰ ਦੁੱਕੀ-ਤਿੱਕੀ ਪ੍ਰਧਾਨ ਹੈ ਜੀ, ਕੋਈ ਸ਼ਹਿਰ ਦਾ, ਕੋਈ ਨਹਿਰ ਦਾ, ਕੋਈ ਮੁਹੱਲੇ ਦਾ, ਕੋਈ ਗੱਲੇ ਦਾ, ਕੋਈ ਗਲੀਆਂ ਦਾ, ਕੋਈ ਫਲੀਆਂ ਦਾ, ਨਾਲੇ ਇਹ ਕਹਿੰਦੇ ਨੇ ਮੈਂ ਇਨ੍ਹਾਂ ਦੇ ਪਿੱਛੇ-ਪਿੱਛੇ ਬੋਲੀ ਜਾਵਾਂ | ਕੀ ਗੱਲ, ਮੈਂ ਕੋਈ ਚਾਪਲੂਸ ਤੋਤਾ ਨਹੀਂ, ਬਈ ਥੋਡੇ ਪਿਛੇ-ਪਿਛੇ ਬੋਲੀ ਜਾਵਾਂ, ਮੈਨੂੰ ਪ੍ਰਧਾਨ ਕਹਿਣ ਦਾ ਕੀ ਮਤਲਬ, ਮੈਂ ਹਰ ਵੇਲੇ ਹੋਸ਼ੋ-ਹਵਾਸ 'ਚ ਰਹਿੰਦਾ ਹਾਂ, ਆਜ਼ਾਦ ਪੰਛੀ ਆਂ, ਆਪਣੀ ਮਰਜ਼ੀ ਨਾਲ ਬੋਲਦਾਂ, ਬੰਦਿਆਂ ਵਾਂਗ ਚਾਪਲੂਸ ਨਹੀਂ, ਸਮਝਿਆ ਕਿ ਨਹੀਂ | ਗੈੱਟ ਆਊਟ?' ਤੋਤੇ ਨੇ ਸਾਰੀ ਭੜਾਸ ਕੱਢ 'ਤੀ |
ਰਾਂਝੇ ਦਾ ਇਹ ਸਭ-ਕੁਝ ਸੁਣ ਕੇ ਤੋਤੇ ਉੱਡ ਗਏ |

-1764-ਗੁਰੂ ਰਾਮ ਦਾਸ ਨਗਰ, ਨੇੜੇ ਨੈਸਲੇ, ਮੋਗਾ-142001.
ਮੋਬਾਈਲ : 098557-35666.

ਕਾਵਿ-ਵਿਅੰਗ: ਅੱਜ ਦੇਸ਼ ਮੇਰੇ ਦੇ ਗੰਢਿਆਂ ਨੇ

• ਸੁਰਿੰਦਰ ਮਾਣੂੰਕੇ ਗਿੱਲ •
ਅੱਜ ਦੇਸ਼ ਮੇਰੇ ਦੇ ਗੰਢਿਆਂ ਨੇ
ਅਮਰੀਕੀ ਡਾਲਰ ਪਛਾੜਤਾ
ਹਾਏ ਨੀਂ ਚਾਚੀ ਤਾੜਕਾ
ਬੂ ਨੀ ਚਾਚੀ ਤਾੜਕਾ
ਦੱਸ ਨੀ ਚਾਚੀ ਕਿਧਰ ਨੂੰ ਜਾਈਏ
ਚਟਣੀ ਵੀ ਹੁਣ ਕਾਹਦੀ ਖਾਈਏ
ਭੁੱਖੇ ਨੀਂ ਸਾਨੂੰ ਮਾਰਤਾ
ਹਾਏ ਨੀਂ ਚਾਚੀ ਤਾੜਕਾ
ਬੂ ਨੀ ਚਾਚੀ ਤਾੜਕਾ
ਕਾਹਦੀ ਚਾਚੀ ਸਰਕਾਰ ਬਣਾਈ
ਜਾਨ ਮੁੱਠੀ ਵਿਚ ਸਭ ਦੇ ਆਈ
ਇਹਨੇ ਮੇਰਾ ਦੇਸ਼ ਉਜਾੜਤਾ
ਹਾਏ ਨੀਂ ਚਾਚੀ ਤਾੜਕਾ
ਬੂ ਨੀਂ ਚਾਚੀ ਤਾੜਕਾ |

-ਮੋਬਾਈਲ : 88723-21000.

ਪਤੇ ਦੀ ਗੱਲ: ਨਿੰਦਿਆ

ਸ਼ੇਖ਼ ਸਾਅਦੀ ਆਪਣੇ ਪਿਤਾ ਦੇ ਨਾਲ ਮੱਕੇ ਨੂੰ ਜਾ ਰਹੇ ਸਨ | ਨਿਯਮ ਅਨੁਸਾਰ ਸਾਰਿਆਂ ਨੇ ਉੱਠ ਕੇ ਤੜਕੇ ਦੀ ਨਮਾਜ਼ ਅਦਾ ਕਰਨੀ ਸੀ | ਸ਼ੇਖ਼ ਸਾਅਦੀ ਆਪਣੇ ਪਿਤਾ ਦੇ ਨਾਲ ਪ੍ਰਾਰਥਨਾ ਕਰਨ ਲੱਗੇ | ਉਨ੍ਹਾਂ ਨੇ ਦੇਖਿਆ ਕਿ ਬਹੁਤੇ ਲੋਕ ਜੋ ਨਾਲ ਆਏ ਸਨ, ਉਹ ਅਜੇ ਵੀ ਸੌਾ ਰਹੇ ਸਨ | ਸ਼ੇਖ਼ ਸਾਅਦੀ ਨੇ ਆਪਣੇ ਪਿਤਾ ਨੂੰ ਇਨ੍ਹਾਂ ਬਾਰੇ ਸ਼ਿਕਾਇਤ ਕੀਤੀ ਤੇ ਕਿਹਾ, 'ਅੱਬਾ ਜਾਨ ਇਹ ਲੋਕ ਕਿੰਨੇ ਮੂਰਖ ਤੇ ਆਲਸੀ ਹਨ, ਜੋ ਨਮਾਜ ਵੇਲੇ ਉੱਠ ਕੇ ਨਮਾਜ਼ ਨਹੀਂ ਅਦਾ ਕਰਦੇ ਤੇ ਸੁੱਤੇ ਹੋਏ ਹਨ |'
ਸ਼ੇਖ਼ ਸਾਅਦੀ ਦੀ ਗੱਲ ਸੁਣ ਉਸ ਦੇ ਪਿਤਾ ਥੋੜ੍ਹਾ ਗੁੱਸੇ ਹੋ ਕੇ ਉਸ ਨੂੰ ਬੋਲੇ 'ਇਸ ਨਾਲੋਂ ਚੰਗਾ ਹੁੰਦਾ ਕਿ ਤੂੰ ਵੀ ਸੁੱਤਾ ਰਹਿੰਦਾ |' ਸੇਖ਼ ਸਾਅਦੀ ਨੇ ਕਿਹਾ 'ਪਿਤਾ ਜੀ ਤੁਸੀਂ ਇਹ ਕਿਉਂ ਕਹਿ ਰਹੇ ਹੋ' ਤਾਂ ਜਵਾਬ ਮਿਲਿਆ 'ਸਾਰੇ ਇਨਸਾਨ ਅੱਲਾ ਦੇ ਬੰਦੇ ਹਨ ਤੂੰ ਤਾਂ ਉਨ੍ਹਾਂ ਦੀ ਨਿੰਦਿਆ ਕਰ ਦਿੱਤੀ ਹੈ ਜਿਸ ਨੂੰ ਅੱਲ੍ਹਾ ਕਦੇ ਵੀ ਮੁਆਫ਼ ਨਹੀਂ ਕਰਦਾ |' ਇਹ ਸੁਣ ਸ਼ੇਖ਼ ਸਾਅਦੀ ਨੇ ਨੀਵੀਂ ਪਾ ਲਈ |
-511, ਖਹਿਰਾ ਇਨਕਲੇਵ, ਜਲੰਧਰ-144007.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX