ਤਾਜਾ ਖ਼ਬਰਾਂ


ਕਰਨਾਟਕ ਵਿਧਾਨ ਸਭਾ ਕੱਲ੍ਹ 11 ਵਜੇ ਤੱਕ ਮੁਲਤਵੀ
. . .  7 minutes ago
ਬੈਗਲੁਰੂ, 18 ਜੁਲਾਈ- ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ, ਭਾਵ ਕਿ ਹੁਣ ਵਿਸ਼ਵਾਸ ਮਤ 'ਤੇ ਵੋਟਿੰਗ ...
250 ਨਸ਼ੀਲੇ ਟੀਕਿਆਂ ਸਮੇਤ ਇਕ ਵਿਅਕਤੀ ਕਾਬੂ
. . .  23 minutes ago
ਦਿੜ੍ਹਬਾ ਮੰਡੀ, 18 ਜੁਲਾਈ (ਹਰਬੰਸ ਸਿੰਘ ਛਾਜਲੀ) - ਐੱਸ.ਟੀ.ਐਫ ਅਤੇ ਪੁਲਿਸ ਥਾਣਾ ਛਾਜਲੀ ਦੀ ਪੁਲਿਸ ਪਾਰਟੀ ਨੇ ਇਕ ਵਿਅਕਤੀ ਨੂੰ 250 ਨਸ਼ੀਲੇ ਟੀਕਿਆਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਐੱਸ.ਟੀ.ਐਫ ਦੇ ਇੰਸਪੈਕਟਰ ਰਵਿੰਦਰ ਭੱਲਾ....
ਸਤਵੰਤ ਸਿੰਘ ਬਣੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ
. . .  31 minutes ago
ਅਟਾਰੀ, 18 ਜੁਲਾਈ - ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਤਵੰਤ ਸਿੰਘ ਨੂੰ ਬਣਾਇਆ ਗਿਆ। ਇਸ ਦੇ ਨਾਲ ਹੀ ਸ.ਅਮੀਰ ਸਿੰਘ ਜੋ ਕਿ ਸਾਬਕਾ ਪ੍ਰਧਾਨ ਸ.ਬਿਸ਼ਨ ਸਿੰਘ ਦੇ ਛੋਟੋਂ ਭਰਾ ਹਨ, ਨੂੰ ਪਾਕਿਸਤਾਨ ਕਮੇਟੀ ਦੇ ਜਰਨਲ ਸਕੱਤਰ ...
ਡਿਪਟੀ ਕਮਿਸ਼ਨਰ ਵੱਲੋਂ ਧਰਨਾਕਾਰੀਆਂ ਨੂੰ ਕੀਤੀ ਸਖ਼ਤ ਹਦਾਇਤ 'ਤੇ ਧਰਨੇ ਤੋਂ ਲੰਘਾਈਆਂ ਸਕੂਲੀ ਬੱਸਾਂ
. . .  41 minutes ago
ਜੈਤੋ, 18 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸਬਡਵੀਜ਼ਨ ਦੇ ਕਈ ਪਿੰਡਾਂ ਵਿਚ ਡਰੇਨਾਂ ਦੇ ਉਵਰਫਲੋਅ ਹੋਣ ਕਰ ਕੇ ਮੀਂਹ ਦਾ ਪਾਣੀ ਕਿਸਾਨਾਂ ਦੀ ਝੋਨਾ ਅਤੇ ਨਰਮੇ ਦੀਆਂ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ 'ਤੇ ਗ਼ੁੱਸੇ 'ਚ ਆਏ ਕਿਸਾਨਾਂ ਨੇ ਜੈਤੋ...
ਰਾਜਪਾਲ ਨੂੰ ਸਦਨ ਦੀ ਕਾਰਵਾਈ 'ਚ ਨਹੀਂ ਦੇਣਾ ਚਾਹੀਦਾ ਦਖ਼ਲ - ਐੱਚ.ਕੇ.ਪਾਟਿਲ
. . .  51 minutes ago
ਬੈਂਗਲੁਰੂ, 18 ਜੁਲਾਈ- ਕਾਂਗਰਸ ਦੇ ਆਚ.ਕੇ.ਪਾਟਿਲ ਨੇ ਕਿਹਾ ਕਿ ਰਾਜਪਾਲ ਨੂੰ ਸਦਨ ਦੀ ਕਾਰਵਾਈ 'ਚ ਦਖ਼ਲ ਨਹੀਂ ਦੇਣਾ ਚਾਹੀਦਾ। ਪਾਟਿਲ ਨੇ ਕਿਹਾ ਕਿ ਉਨ੍ਹਾਂ ਦੇਖਿਆ ਹੈ ਕਿ ਰਾਜਪਾਲ ਦੇ ਨੁਮਾਇੰਦੇ ਇੱਥੇ ਮੌਜੂਦ...
ਸ੍ਰੀ ਮੁਕਤਸਰ ਸਾਹਿਬ: 2 ਕੁਇੰਟਲ 32 ਕਿੱਲੋ ਨਕਲੀ ਘਿਉ ਬਰਾਮਦ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ 232 ਕਿੱਲੋ ਨਕਲੀ ਦੇਸੀ ਘਿਉ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ...
ਬਾਲੀਵੁੱਡ ਅਦਾਕਾਰ ਏਜਾਜ ਖਾਨ ਵਲੋਂ ਵਿਵਾਦਿਤ ਵੀਡੀਓ ਬਣਾਉਣ 'ਤੇ ਗ੍ਰਿਫ਼ਤਾਰ
. . .  about 1 hour ago
ਮੁੰਬਈ, 18 ਜੁਲਾਈ - ਬਾਲੀਵੁੱਡ ਅਦਾਕਾਰ ਏਜਾਜ ਖਾਨ ਨੂੰ ਮੁੰਬਈ ਪੁਲਿਸ ਨੇ ਅੱਜ ਵੀਰਵਾਰ ਗ੍ਰਿਫ਼ਤਾਰ ਕਰ ਲਿਆ। ਉਸ 'ਤੇ ਟਿਕ ਟਾਕ ਦੇ ਸਟਾਰ ਫੈਜੂ ਦੇ ਸਮਰਥਨ ਵਿਚ ਵੀਡੀਓ ਬਣਾਉਣ ਦਾ ਦੋਸ਼ ਹੈ। ਇਹ ਮਾਮਲਾ ਅਸਲ ਵਿਚ ਮਹਾਰਾਸ਼ਟਰ ਦੇ ਭੀੜ ਤੰਤਰ ਨਾਲ ਜੁੜਿਆ...
ਹਰਪ੍ਰੀਤ ਸਿੰਘ ਸਿੱਧੂ ਦੁਬਾਰਾ ਐਸ.ਟੀ.ਐਫ. ਚੀਫ਼ ਨਿਯੁਕਤ
. . .  about 1 hour ago
ਪਟਿਆਲਾ, 18 ਜੁਲਾਈ (ਮੋਹਿਤ ਸਿੰਗਲਾ) - ਪਟਿਆਲਾ, 18 ਜੁਲਾਈ (ਮੋਹਿਤ ਸਿੰਗਲਾ) - ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਤੇ ਨਿਆਂ ਵਿਭਾਗ ਵੱਲੋਂ ਜਾਰੀ ਸੂਚੀ ਮੁਤਾਬਿਕ ਪੰਜਾਬ ਦੇ ਗਵਰਨਰ ਦੇ ਨਿਰਦੇਸ਼ਾਂ ਤਹਿਤ 6 ਆਈ.ਪੀ.ਐਸ. ਦੀ ਅਧਿਕਾਰੀਆਂ ਟਰਾਂਸਫ਼ਰ/ਪੋਸਟਿੰਗ ਕੀਤੀ ਗਈ ਹੈ। ਜਿਨ੍ਹਾਂ ਵਿਚੋਂ ਹਰਪ੍ਰੀਤ ਸਿੰਘ...
ਜੀ.ਕੇ. ਤੇ ਹੋਰਨਾ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਹੁਣ ਕਰਾਈਮ ਬ੍ਰਾਂਚ ਕਰੇਗੀ
. . .  about 2 hours ago
ਨਵੀਂ ਦਿੱਲੀ, 18 ਜੁਲਾਈ (ਜਗਤਾਰ ਸਿੰਘ)- ਦਿੱਲੀ ਕਮੇਟੀ ਪ੍ਰਬੰਧ 'ਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਹੋਰਨਾ ਖ਼ਿਲਾਫ਼ ਚਲ ਰਹੀ ਜਾਂਚ ਨੂੰ ਦਿੱਲੀ ਪੁਲਿਸ ਤੋਂ ਬਦਲ ਕੇ ਅਪਰਾਧ ਸ਼ਾਖਾ ਕੋਲ ਭੇਜ ਦਿੱਤਾ...
ਰਮਨਦੀਪ ਸਿੰਘ ਭੰਗੂ ਨੇ ਨਾਭਾ ਦੀ ਅਤਿ ਸੁਰੱਖਿਅਤ ਜੇਲ੍ਹ ਦੇ ਸੁਪਰਡੈਂਟ ਵਜੋਂ ਅਹੁਦਾ ਸੰਭਾਲਿਆ
. . .  about 2 hours ago
ਨਾਭਾ, 18 ਜੁਲਾਈ (ਕਰਮਜੀਤ ਸਿੰਘ) - ਪੰਜਾਬ ਵਿਚ ਨਾਭਾ ਜੇਲ੍ਹ ਨੂੰ ਅਤਿ ਸੁਰੱਖਿਅਤ ਜੇਲ੍ਹ ਮੰਨਿਆ ਜਾਂਦਾ ਹੈ। ਜਿਸ ਦਾ ਅੱਜ ਰਮਨਦੀਪ ਸਿੰਘ ਭੰਗੂ ਨੇ ਸੁਪਰਡੈਂਟ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਜੇਲ੍ਹ ਵਿਚ ਕਈ ਖ਼ਤਰਨਾਕ ਅੱਤਵਾਦੀ, ਗੈਂਗਸਟਰਾਂ ਸਮੇਤ ਕਈ ਅਪਰਾਧੀ...
ਹੋਰ ਖ਼ਬਰਾਂ..

ਸਾਡੀ ਸਿਹਤ

ਜੀਵਨ ਦਾ ਸੱਚਾ ਸੁਖ ਹੈ ਆਰੋਗ ਸਰੀਰ

ਸ਼ਕਤੀਆਂ ਵਿਚ ਤੰਦਰੁਸਤੀ ਨੂੰ ਪਹਿਲੀ ਪ੍ਰਤੱਖ ਸ਼ਕਤੀ ਮੰਨਿਆ ਗਿਆ ਹੈ। ਇਕ ਤੰਦਰੁਸਤ ਵਿਅਕਤੀ ਹਰ ਖੇਤਰ ਵਿਚ ਤਰੱਕੀ ਕਰ ਸਕਦਾ ਹੈ, ਜਦੋਂ ਕਿ ਰੋਗੀ ਦਾ ਦਿਲ, ਦਿਮਾਗ, ਸੁਭਾਅ ਸਭ ਕੁਝ ਅਸਤ-ਵਿਅਸਤ ਹੋ ਜਾਂਦਾ ਹੈ ਅਤੇ ਉਹ ਕੋਈ ਯੋਜਨਾ ਬਣਾਉਣ ਅਤੇ ਉਸ ਨੂੰ ਸਫ਼ਲ ਕਰਨ ਦੀ ਸਥਿਤੀ ਵਿਚ ਨਹੀਂ ਰਹਿੰਦਾ। ਅਜਿਹੀ ਜ਼ਿੰਦਗੀ ਨਾ ਆਪਣੇ ਲਈ ਖੁਸ਼ੀ ਦਿੰਦੀ ਹੈ, ਨਾ ਦੂਜਿਆਂ ਨੂੰ। ਇਸ ਲਈ ਨਿਰੋਗ ਰਹਿਣਾ ਜੀਵਨ ਦੀ ਪਹਿਲੀ ਲੋੜ ਮੰਨੀ ਗਈ ਹੈ।
ਤੰਦਰੁਸਤ ਰਹਿਣ ਲਈ ਕੀ-ਕੀ ਕਰਨਾ ਚਾਹੀਦਾ ਹੈ, ਅਕਸਰ ਲੋਕ ਇਸ ਬਾਰੇ ਜਾਣਦੇ ਹੋਏ ਵੀ ਭਟਕਦੇ ਰਹਿੰਦੇ ਹਨ, ਬਹੁਕੀਮਤੀ ਦਵਾਈਆਂ ਖਰੀਦਦੇ ਹਨ ਅਤੇ ਜੋ ਵੀ ਬਣਦਾ ਹੈ, ਕਰਦੇ ਹਨ। ਫਿਰ ਵੀ ਤੰਦਰੁਸਤੀ ਕਿਸੇ-ਕਿਸੇ ਦੇ ਹੱਥ ਹੀ ਲੱਗਦੀ ਹੈ ਪਰ ਤੰਦਰੁਸਤ ਰਹਿਣ ਦੀ ਪ੍ਰਕਿਰਿਆ ਬਹੁਤ ਸੌਖੀ ਹੈ। ਕੁਦਰਤ ਦੇ ਥੋੜ੍ਹੇ ਜਿਹੇ ਨਿਯਮਾਂ ਦਾ ਪਾਲਣ ਕਰਨ ਨਾਲ ਹੀ ਇਸ ਪ੍ਰਯੋਜਨ ਦੀ ਪੂਰਤੀ ਬਿਨਾਂ ਕਿਸੇ ਮੁਸ਼ਕਿਲ ਦੇ ਹੋ ਜਾਂਦੀ ਹੈ।
ਤੰਦਰੁਸਤੀ ਬਣਾਈ ਰੱਖਣ ਲਈ ਜਿਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ, ਉਹ ਪੰਜ ਹਨ। ਇਨ੍ਹਾਂ ਨਿਯਮਾਂ ਦਾ ਪਾਲਣ ਕਰਨ ਨਾਲ ਤੰਦਰੁਸਤ ਆਕਸ਼ਣਨ ਬਣਿਆ ਰਹਿੰਦਾ ਹੈ ਅਤੇ ਜੇ ਕਿਸੇ ਕਾਰਨ ਵਿਗੜ ਵੀ ਜਾਵੇ ਤਾਂ ਕੁਦਰਤ ਮੁਆਫ਼ ਕਰ ਦਿੰਦੀ ਹੈ ਅਤੇ ਹੋਏ ਨੁਕਸਾਨ ਦੀ ਮੁੜ ਪੂਰਤੀ ਹੋ ਜਾਂਦੀ ਹੈ।
ਤੰਦਰੁਸਤ ਰਹਿਣ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਸਾਤਵਿਕ ਭੋਜਨ। ਸਾਤਵਿਕ ਭੋਜਨ ਦਾ ਭਾਵ ਹੈ ਭੁੱਖ ਤੋਂ ਜ਼ਿਆਦਾ ਨਾ ਖਾਣਾ। ਖਾਣੇ ਦੀ ਮਾਤਰਾ ਏਨੀ ਹੋਵੇ ਕਿ ਅੱਧਾ ਪੇਟ ਭੋਜਨ ਨਾਲ ਭਰੇ, ਚੌਥਾਈ ਪਾਣੀ ਨਾਲ ਅਤੇ ਚੌਥਾਈ ਹਵਾ ਲਈ ਖਾਲੀ ਰਹੇ। ਸਵਾਦ ਦੇ ਚੱਕਰ ਵਿਚ ਦੁੱਗਣਾ ਭੋਜਨ ਕਦੇ ਨਾ ਕਰੋ। ਪੇਟ, ਅੰਤੜੀਆਂ, ਜਿਗਰ 'ਚੋਂ ਰਿਸਣ ਵਾਲਾ ਪਾਚਕ ਰਸ ਏਨਾ ਘੱਟ ਹੁੰਦਾ ਹੈ ਕਿ ਉਹ ਔਸਤ ਤੋਂ ਅੱਧਾ ਹੀ ਪਚਾਉਂਦਾ ਹੈ।
ਜੋ ਪਚ ਸਕੇ, ਉਹੀ ਭੋਜਨ ਹੈ, ਬਾਕੀ ਜੋ ਬਿਨਾਂ ਪਚੇ ਪੇਟ ਵਿਚ ਪਿਆ ਰਹੇ, ਉਹ ਤਾਂ ਜ਼ਹਿਰ ਦੇ ਬਰਾਬਰ ਹੈ। ਭੋਜਨ ਚੰਗੀ ਤਰ੍ਹਾਂ ਚਬਾ-ਚਬਾ ਕੇ ਖਾਧਾ ਜਾਵੇ। ਜਿਸ ਤਰ੍ਹਾਂ ਪੇਟ ਵਿਚ ਪਾਚਕ ਰਸ ਨਿਕਲਦਾ ਹੈ, ਉਸੇ ਤਰ੍ਹਾਂ ਮੂੰਹ ਦੇ ਸ੍ਰਾਵ ਵੀ ਮਹੱਤਵਪੂਰਨ ਹਨ। ਪੂਰੀ ਤਰ੍ਹਾਂ ਚਬਾਇਆ ਹੋਇਆ ਭੋਜਨ ਹੀ ਪਚੇਗਾ, ਨਹੀਂ ਤਾਂ ਦੰਦਾਂ ਦਾ ਕੰਮ ਅੰਤੜੀਆਂ ਨੂੰ ਕਰਨਾ ਪਵੇਗਾ ਅਤੇ ਬਦਹਜ਼ਮੀ ਪੈਦਾ ਹੋਵੇਗੀ। ਭੁੰਨਿਆ, ਤਲਿਆ ਭੋਜਨ ਨਾ ਕੀਤਾ ਜਾਵੇ। ਦਾਲਾਂ ਨੂੰ ਛਿੱਲ ਸਮੇਤ ਹੀ ਖਾਓ, ਆਟੇ ਵਿਚੋਂ ਚੋਕਰ ਨੂੰ ਵੱਖ ਨਾ ਕਰੋ, ਨਹੀਂ ਤਾਂ ਉਹ ਆਪਣਾ ਜੀਵਨ ਤੱਤ ਖੋ ਦੇਵੇਗਾ। ਨਿਰੋਗ ਰਹਿਣ ਦਾ ਦੂਜਾ ਨਿਯਮ ਹੈ ਲੋੜੀਂਦੀ ਮਿਹਨਤ ਕਰਨੀ। ਅੰਗਾਂ ਨੂੰ ਪੁਸ਼ਟ ਰੱਖਣ ਲਈ ਸਰੀਰਕ ਮਿਹਨਤ ਦੀ ਬਹੁਤ ਲੋੜ ਹੈ। ਇਹ ਵਿਵਸਥਾ ਇਸ ਲਈ ਹੈ ਕਿ ਭੋਜਨ ਪਚਦਾ ਰਹੇ ਅਤੇ ਅੰਦਰੂਨੀ ਅਤੇ ਬਾਹਰੀ ਅਵਯਵਾਂ ਨੂੰ ਉਸ ਕਸਰਤ ਨਾਲ ਮਜ਼ਬੂਤੀ ਹਾਸਲ ਹੁੰਦੀ ਰਹੇ।
ਜੋ ਲੋਕ ਦਿਮਾਗੀ ਕੰਮ ਜ਼ਿਆਦਾ ਕਰਦੇ ਹਨ ਅਤੇ ਸਰੀਰਕ ਮਿਹਨਤ ਨਹੀਂ ਕਰਦੇ, ਉਨ੍ਹਾਂ ਦਾ ਪਾਚਣ ਤੰਤਰ ਗੜਬੜਾ ਜਾਂਦਾ ਹੈ ਅਤੇ ਹੱਥਾਂ-ਪੈਰਾਂ ਤੋਂ ਲੈ ਕੇ ਗੁਰਦਿਆਂ, ਫੇਫੜਿਆਂ ਅਤੇ ਜਿਗਰ ਤੱਕ ਵਿਚ ਕਮਜ਼ੋਰੀ ਆ ਜਾਂਦੀ ਹੈ। ਅਜਿਹੀ ਸਥਿਤੀ ਵਿਚ ਉਨ੍ਹਾਂ ਨੂੰ ਕਸਰਤ ਕਰਨੀ, ਤੇਜ਼ ਤੁਰਨਾ, ਟਹਿਲਣਾ ਮਾਲਿਸ਼ ਕਰਨਾ ਆਦਿ ਕਿਰਿਆਵਾਂ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਥੋੜ੍ਹੀ ਜਿਹੀ ਸਰੀਰਕ ਕਸਰਤ ਵੀ ਹੋਵੇ। ਬਜ਼ੁਰਗ ਲੋਕਾਂ ਨੂੰ ਵੀ ਕੁਝ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ।
ਤੰਦਰੁਸਤੀ ਦਾ ਖਾਸ ਨਿਯਮ ਹੈ ਸਫ਼ਾਈ। ਗੰਦਗੀ ਨਾਲ ਛੋਟੇ-ਛੋਟੇ ਕੀਟਾਣੂ ਸਾਡੇ ਸਰੀਰ ਵਿਚ ਦਾਖਲ ਹੋ ਜਾਂਦੇ ਹਨ ਅਤੇ ਉਹ ਆਪਣਾ ਵਿਸਥਾਰ ਕਰਕੇ ਸਰੀਰ ਨੂੰ ਬਿਮਾਰ ਕਰ ਦਿੰਦੇ ਹਨ। ਇਸ ਲਈ ਪਹਿਨਣ ਵਾਲੇ ਕੱਪੜੇ, ਖਾਣੇ ਵਾਲੇ ਭਾਂਡੇ, ਪਾਣੀ, ਰਹਿਣ ਵਾਲੀ ਜਗ੍ਹਾ ਆਦਿ ਸਾਫ਼ ਹੋਣੀ ਚਾਹੀਦੀ ਹੈ। ਜਿਨ੍ਹਾਂ ਥਾਵਾਂ 'ਤੇ ਧੁੱਪ ਦਾ ਆਉਣਾ-ਜਾਣਾ ਨਹੀਂ ਹੁੰਦਾ, ਉਥੇ ਕੀਟਾਣੂ ਪਲਦੇ ਹਨ। ਇਸ ਲਈ ਘਰ ਨੂੰ ਕਦੇ-ਕਦੇ ਅੱਗ ਜਲਾ ਕੇ ਗਰਮ ਕਰ ਲੈਣਾ ਚਾਹੀਦਾ ਹੈ ਅਤੇ ਬਿਸਤਰ ਆਦਿ ਨੂੰ ਧੁੱਪ ਲਗਾਉਂਦੇ ਰਹਿਣਾ ਚਾਹੀਦਾ ਹੈ।
ਜਿਨ੍ਹਾਂ ਨੇ ਤੰਦਰੁਸਤ ਰਹਿਣਾ ਹੈ, ਉਨ੍ਹਾਂ ਨੂੰ ਹੱਸਦੇ ਹੋਏ ਮਸਤੀ ਭਰੇ ਦਿਨ ਗੁਜ਼ਾਰਨੇ ਚਾਹੀਦੇ ਹਨ। ਜੋ ਇਨ੍ਹਾਂ ਕੁਦਰਤ ਦੇ ਨਿਯਮਾਂ ਦਾ ਪਾਲਣ ਕਰਦੇ ਹਨ, ਉਨ੍ਹਾਂ ਤੋਂ ਬਿਮਾਰੀਆਂ ਕੋਹਾਂ ਦੂਰ ਰਹਿੰਦੀਆਂ ਹਨ। ਜੇ ਕਦੇ ਕੋਈ ਰੋਗ ਘੇਰ ਵੀ ਲਵੇ ਤਾਂ ਵੀ ਕੁਦਰਤ ਉਨ੍ਹਾਂ ਨੂੰ ਮੁੜ ਤੰਦਰੁਸਤ ਬਣਾ ਦਿੰਦੀ ਹੈ। ਜੋ ਜੀਵ-ਜੰਤੂ ਕੁਦਰਤੀ ਵਾਤਾਵਰਨ ਵਿਚ ਰਹਿੰਦੇ ਹਨ, ਉਨ੍ਹਾਂ ਨੂੰ ਕੋਈ ਬਿਮਾਰੀ ਨਹੀਂ ਹੁੰਦੀ।
ਮੌਤ ਅਤੇ ਬੁਢਾਪਾ ਸੁਭਾਵਿਕ ਹੈ ਪਰ ਬਿਮਾਰੀ ਅਸੁਭਾਵਿਕ ਹੈ। ਖੁੱਲ੍ਹੀ ਹਵਾ ਵਿਚ ਕੁਦਰਤੀ ਸਾਹ ਲੈਣ 'ਤੇ ਮਨੁੱਖ ਨਿਸਚੇ ਹੀ ਤੰਦਰੁਸਤ ਅਤੇ ਲੰਮੀ ਉਮਰ ਜਿਊਂਦਾ ਹੈ ਅਤੇ ਉਨ੍ਹਾਂ ਸਾਰੀਆਂ ਮੰਜ਼ਿਲਾਂ ਨੂੰ ਪ੍ਰਾਪਤ ਕਰ ਸਕਦਾ ਹੈ, ਜਿਨ੍ਹਾਂ ਲਈ ਉਹ ਧਰਤੀ 'ਤੇ ਆਇਆ ਹੈ।
**


ਖ਼ਬਰ ਸ਼ੇਅਰ ਕਰੋ

ਗਿਲੋਅ ਵਿਚ ਵੀ ਹਨ ਦਵਾਈ ਵਾਲੇ ਗੁਣ

ਇਹ ਇਕ ਵੇਲ ਹੈ, ਜੋ ਸਾਨੂੰ ਜੀਵਨ ਪ੍ਰਦਾਨ ਕਰਨ ਦੀ ਸਮਰੱਥਾ ਰੱਖਦੀ ਹੈ। ਜੇ ਇਸ ਦਾ ਸੇਵਨ ਚਲਦਾ ਰਹੇ ਤਾਂ ਬਿਮਾਰੀਆਂ ਦੂਰ ਰਹਿੰਦੀਆਂ ਹਨ। ਵਿਦਵਾਨ ਕਹਿੰਦੇ ਹਨ ਕਿ ਗਿਲੋ ਨੂੰ ਕਿਸੇ ਨਾ ਕਿਸੇ ਰੂਪ ਵਿਚ ਲੈਂਦੇ ਰਹਿਣ ਵਾਲੇ ਵਿਅਕਤੀ ਦੀ ਬੇਵਕਤੀ ਮੌਤ ਨਹੀਂ ਹੁੰਦੀ। ਰੋਗਾਂ ਤੋਂ ਬਚਾਅ ਰੱਖਦੀ ਹੈ ਇਹ ਵੇਲ।
ਇਹ ਅਜਿਹੀ ਆਰੋਹੀ ਵੇਲ ਹੈ, ਜੋ ਲੰਬੇ ਸਮੇਂ ਤੱਕ ਜੀਵਤ ਰਹਿੰਦੀ ਹੈ ਤਾਂ ਕਿ ਮਨੁੱਖ ਜਾਤੀ ਨੂੰ ਵੀ ਜੀਵਤ ਰੱਖ ਸਕੇ। ਇਸ ਵੇਲ 'ਤੇ ਫੁੱਲ ਆਉਣ ਦਾ ਸਮਾਂ ਹੈ ਅਪ੍ਰੈਲ, ਮਈ ਅਤੇ ਫਲ ਆਉਣ ਦਾ ਸਮਾਂ ਹੈ ਮਈ।
ਗਿਲੋਅ ਦਾ ਕਾੜ੍ਹਾ/ਰਸ ਕੌੜਾ ਹੁੰਦਾ ਹੈ, ਏਨਾ ਵੀ ਕੌੜਾ ਨਹੀਂ ਕਿ ਪੀਣ ਵਿਚ ਮੁਸ਼ਕਿਲ ਹੋਵੇ। ਅਨੇਕਾਂ ਰੋਗਾਂ ਵਿਚ ਗਿਲੋ ਦੀ ਵਰਤੋਂ ਅਨੇਕਾਂ ਵਿਧੀਆਂ ਨਾਲ ਕੀਤੀ ਜਾਂਦੀ ਹੈ। ਫਿਰ ਵੀ ਜੇ ਇਸ ਦਾ ਚੂਰਨ, ਕਵਾਥ, ਸਵਰਸ ਅਤੇ ਸਤ ਵਿਚੋਂ ਜੋ ਸੁਲਭ ਹੋ ਪਾਏ, ਉਹ ਹੀ ਫਾਇਦਾ ਦਿੰਦਾ ਹੈ। ਕੁਝ ਇਲਾਜ ਤੁਸੀਂ ਵੀ ਜਾਣੋ ਗਿਲੋ ਨਾਲ।
* ਕਾਮਲਾ ਰੋਗ ਵਿਚ ਗਿਲੋ ਦਾ ਸਵਰਸ ਲੈਣਾ ਬਿਹਤਰ ਰਹਿੰਦਾ ਹੈ।
* ਵਾਤ ਜਵਰ ਦੀ ਸ਼ਿਕਾਇਤ ਹੋਣ 'ਤੇ ਗਿਲੋ ਦਾ ਕਾੜ੍ਹਾ ਲਓ।
* ਵਾਤਰਕਤ ਵਿਚ ਵੀ ਗਿਲੋ ਦਾ ਚੂਰਨ, ਕਾੜ੍ਹਾ ਜਾਂ ਸਤ ਲਓ। ਦਵਾਈ ਵਾਲੇ ਗੁਣ ਜ਼ਰੂਰੀ ਪ੍ਰਭਾਵ ਦਿਖਾਉਣਗੇ।
* ਜੇ ਕਿਸੇ ਨੂੰ ਵਧੇਰੇ ਬੁਖਾਰ ਹੋਵੇ ਤਾਂ ਉਹ ਇਸ ਦਾ ਸਵਰਸ ਲੈਣਾ ਸ਼ੁਰੂ ਕਰਨ।
* ਕੁਸ਼ਠ ਰੋਗ ਵਿਚ ਇਸ ਦੀ ਜੜ੍ਹ ਨੂੰ ਵਰਤੋਂ ਵਿਚ ਲਿਆਓ।
* ਬੁਖਾਰ ਵਿਚ ਇਸ ਵੇਲ ਦੀ ਜੜ੍ਹ ਦਾ ਕਾੜ੍ਹਾ ਦਿਓ।
* ਪ੍ਰਮੇਹ ਵਿਚ ਇਸ ਵੇਲ ਦੀ ਵਰਤੋਂ ਸਲਾਹਨੀ ਰਹਿੰਦੀ ਹੈ। ਸਵਰਸ ਲਓ ਜਾਂ ਕਾੜ੍ਹਾ।
* ਮਾਤਰਾਵਾਂ ਚੂਰਨ 1 ਤੋਂ 3 ਗ੍ਰਾਮ, ਕਵਾਥ 3 ਤੋਂ 8 ਤੋਲਾ, ਭਾਰ ਘੱਟ ਕਰਨ ਲਈ ਇਸ ਵੇਲ ਦੇ ਛੋਟੇ-ਛੋਟੇ ਟੁਕੜਿਆਂ ਦਾ ਕਾੜ੍ਹਾ ਬਣਾ ਕੇ ਲਓ। ਵੇਲ ਨੂੰ ਕੱਟ ਕੇ ਟੁਕੜੇ ਸੁਕਾ ਲਓ ਅਤੇ ਜਦੋਂ ਤੱਕ ਚਾਹੋ, ਵਰਤੋਂ ਕਰਦੇ ਰਹੋ।
* ਜੋੜਾਂ ਵਿਚ ਦਰਦ ਵਿਚ ਇਸ ਵੇਲ ਦਾ ਕਾੜ੍ਹਾ ਫਾਇਦਾ ਕਰਦਾ ਹੈ।
* ਸ਼ੂਗਰ ਵਿਚ ਵੀ ਗਿਲੋ ਦਾ ਸੇਵਨ ਕਰਨਾ ਠੀਕ ਰਹਿੰਦਾ ਹੈ। ਚਾਹੇ ਕਿਸੇ ਰੂਪ ਵਿਚ ਲਓ, ਫਾਇਦਾ ਕਰਦਾ ਹੈ।
**

ਕੋਲੈਸਟ੍ਰੋਲ : ਜਾਣਕਾਰੀ ਹੀ ਬਚਾਅ ਹੈ

ਵਰਤਮਾਨ ਭੱਜ-ਦੌੜ, ਤਣਾਅ ਵਾਲੀ ਜੀਵਨ ਸ਼ੈਲੀ ਅਤੇ ਅਸੰਤੁਲਿਤ ਭੋਜਨ ਨਾਲ ਬਹੁਤੇ ਵਿਅਕਤੀਆਂ ਦਾ ਕੋਲੈਸਟ੍ਰੋਲ ਵਧ ਜਾਂਦਾ ਹੈ। ਕੋਲੈਸਟ੍ਰੋਲ ਦਾ ਵਧਣਾ ਆਪਣੇ-ਆਪ ਵਿਚ ਕੋਈ ਬਿਮਾਰੀ ਨਹੀਂ ਹੈ ਪਰ ਇਹ ਖਾਮੋਸ਼ ਖਤਰਾ ਹੈ ਜੋ ਖੂਨ ਵਿਚ ਮੌਜੂਦ ਹੁੰਦਾ ਹੈ। ਇਹ ਵਧ ਕੇ ਖੂਨ ਦੇ ਦਬਾਅ, ਦਿਲ ਦਾ ਰੋਗ ਅਤੇ ਦਿਲ ਦੇ ਦੌਰੇ ਦਾ ਕਾਰਨ ਬਣਦਾ ਹੈ।
ਇਸ ਦੀ ਆਮ ਨਿਰਧਾਰਤ ਮਾਤਰਾ ਸਰੀਰ ਲਈ ਜ਼ਰੂਰੀ ਹੈ, ਜੋ ਘੱਟ ਆਉਂਦੀ ਹੈ ਪਰ ਇਸ ਦੀ ਮਾਤਰਾ ਜ਼ਿਆਦਾ ਹੋ ਜਾਣ 'ਤੇ ਖੂਨ ਦਾ ਦਬਾਅ ਵਧ ਜਾਂਦਾ ਹੈ, ਦਿਲ ਰੋਗੀ ਬਣ ਜਾਂਦਾ ਹੈ ਅਤੇ ਖੂਨ ਦੀਆਂ ਨਾੜੀਆਂ ਵਿਚ ਰੁਕਾਵਟ ਬਣ ਕੇ ਅਧਰੰਗ ਜਾਂ ਦਿਲ ਦੇ ਦੌਰੇ ਦਾ ਕਾਰਨ ਬਣਦਾ ਹੈ। ਇਸ ਦੀ ਤੀਬਰਤਾ ਜਾਨਲੇਵਾ ਹੁੰਦੀ ਹੈ, ਜੋ ਪਚਣ 'ਤੇ ਸਰੀਰ ਵਿਚ ਕੋਲੈਸਟ੍ਰੋਲ ਦੇ ਰੂਪ ਵਿਚ ਬਦਲ ਜਾਂਦੀ ਹੈ।
ਖਾਣ-ਪੀਣ ਵਿਚ ਤੇਲ, ਘਿਓ, ਮੱਖਣ, ਬਨਸਪਤੀ ਤੇਲ ਆਦਿ ਚਰਬੀ ਦੇ ਪ੍ਰਮੁੱਖ ਸਰੋਤ ਹਨ। ਐਲ.ਡੀ.ਐਲ. ਅਤੇ ਟ੍ਰਾਈਗਲਿਸਰਾਈਡਸ ਦੋਵੇਂ ਦੁਸ਼ਮਣ ਕੋਲੈਸਟ੍ਰੋਲ ਕਹਾਉਂਦੇ ਹਨ। ਇਨ੍ਹਾਂ ਦੋਵਾਂ ਵਿਚੋਂ ਕਿਸੇ ਇਕ ਜਾਂ ਦੋਵਾਂ ਦੀ ਮਾਤਰਾ ਦਾ ਆਮ ਨਾਲੋਂ ਵਧ ਜਾਣਾ ਖਤਰੇ ਨੂੰ ਵਧਾ ਦਿੰਦਾ ਹੈ, ਜਦੋਂ ਕਿ ਐਚ.ਡੀ.ਐਲ. ਦੋਸਤ ਕੋਲੈਸਟ੍ਰੋਲ ਕਹਾਉਂਦਾ ਹੈ।
ਐਚ.ਡੀ.ਐਲ. ਕੋਲੈਸਟ੍ਰੋਲ (ਦੋਸਤ ਕੋਲੈਸਟ੍ਰੋਲ) ਸਾਨੂੰ ਖ਼ਤਰੇ ਤੋਂ ਬਚਾਉਂਦਾ ਹੈ। ਇਹ ਕੋਸ਼ਿਕਾ, ਖੂਨ ਦੀਆਂ ਨਾਲੀਆਂ ਅਤੇ ਦਿਲ ਦੇ ਅਵਰੋਧਾਂ ਨੂੰ ਦੂਰ ਕਰਦਾ ਹੈ। ਦੋਸਤ ਕੋਲੈਸਟ੍ਰੋਲ ਐਚ.ਡੀ.ਐਲ. ਵਧੇ ਹੋਏ ਖੂਨ ਦੇ ਦਬਾਅ ਨੂੰ ਠੀਕ ਕਰਦਾ ਹੈ। ਦਿਲ ਦੇ ਰੋਗ ਅਤੇ ਦਿਲ ਦੇ ਦੌਰੇ ਤੋਂ ਬਚਾਉਂਦਾ ਹੈ। ਮਾੜੇ ਕੋਲੈਸਟ੍ਰੋਲ ਐਲ. ਡੀ. ਐਲ. ਦਾ ਵਧਣਾ ਖੂਨ ਅਤੇ ਸਰੀਰ ਲਈ ਖਾਮੋਸ਼ ਖ਼ਤਰਾ ਹੈ ਜੋ ਕਦੇ ਵੀ ਬਿਪਤਾ ਖੜ੍ਹੀ ਕਰ ਸਕਦਾ ਹੈ। ਇਸ ਲਈ ਮਾੜੇ ਕੋਲੈਸਟ੍ਰੋਲ ਐਲ.ਡੀ.ਐਲ. ਅਤੇ ਟ੍ਰਾਈਗਲਿਸਰਾਈਡਸ ਦੇ ਪੱਧਰ ਨੂੰ ਆਮ ਨਾਲੋਂ ਘੱਟ ਰੱਖਣਾ ਚਾਹੀਦਾ ਹੈ ਅਤੇ ਦੋਸਤ ਕੋਲੈਸਟ੍ਰੋਲ ਐਚ.ਡੀ.ਐਲ. ਨੂੰ ਵਧਾ ਕੇ ਰੱਖਣਾ ਚਾਹੀਦਾ ਹੈ।
ਖਾਣ-ਪੀਣ ਨਾਲ ਮਿਲੇ ਤੇਲ, ਘਿਓ, ਮੱਖਣ ਅਤੇ ਬਨਸਪਤੀ ਤੇਲ ਵਰਗੀ ਚਰਬੀ ਨੂੰ ਪਰਿਵਰਤਿਤ ਕਰਕੇ ਸਾਡਾ ਸਰੀਰ ਕੋਲੈਸਟ੍ਰੋਲ ਬਣਾ ਦਿੰਦਾ ਹੈ। ਇਹ ਖੂਨ ਨਾੜੀਆਂ ਅਤੇ ਕੋਸ਼ਿਕਾਵਾਂ ਵਿਚ ਜਮ੍ਹਾਂ ਹੁੰਦਾ ਜਾਂਦਾ ਹੈ। ਇਸ ਦੀ ਸਹੀ ਮਾਤਰਾ ਸਰੀਰ ਲਈ ਫਾਇਦੇਮੰਦ ਹੈ। ਬਾਹਰੀ ਤੌਰ 'ਤੇ ਇਸ ਦੀ ਬਹੁਤਾਤ ਦਾ ਪਤਾ ਨਹੀਂ ਲਗਦਾ। ਲਿਪਿਡ ਅਤੇ ਲਿਪੋਪ੍ਰੋਟੀਨ ਨਾਮਕ ਜਾਂਚ ਨਾਲ ਇਹ ਪਤਾ ਲਗਦਾ ਹੈ। ਖੂਨ ਦੀ ਇਹ ਜਾਂਚ 9 ਤੋਂ 12 ਘੰਟੇ ਤੱਕ ਬਿਨਾਂ ਖਾਧੇ ਰਹਿਣ ਤੋਂ ਬਾਅਦ ਹੁੰਦੀ ਹੈ। ਕੁੱਲ ਕੋਲੈਸਟ੍ਰੋਲ ਵਿਚ ਤਿੰਨ ਤਰ੍ਹਾਂ ਦਾ ਕੋਲੈਸਟ੍ਰੋਲ ਹੁੰਦਾ ਹੈ।
ਕੋਲੈਸਟ੍ਰੋਲ ਕਾਬੂ ਕਰਨ ਲਈ ਸਾਵਧਾਨੀਆਂ : ਭੋਜਨ ਵਿਚ ਰੇਸ਼ੇਦਾਰ ਪਦਾਰਥਾਂ ਦੀ ਮਾਤਰਾ ਨੂੰ ਵਧਾਉਣਾ ਚਾਹੀਦਾ ਹੈ। ਇਹ ਸਾਨੂੰ ਸਾਬਤ ਕਣਕ, ਮੋਟੇ ਅਨਾਜ, ਦਾਲ, ਫਲ, ਸਬਜ਼ੀ, ਸਲਾਦ ਅਤੇ ਪੁੰਗਰੀਆਂ ਚੀਜ਼ਾਂ ਤੋਂ ਮਿਲਦਾ ਹੈ। ਇਹ ਚਰਬੀ ਵਾਲਾ ਕੋਲੈਸਟ੍ਰੋਲ ਬਨਸਪਤੀ ਤੇਲ, ਡਾਲਡਾ, ਮੱਖਣ ਅਤੇ ਘਿਓ ਨੂੰ ਸੋਖ ਕੇ ਘੱਟ ਕਰਦਾ ਹੈ ਅਤੇ ਪਾਚਣ ਵਿਚ ਸਹਾਇਕ ਬਣਦਾ ਹੈ। ਭਾਰ, ਮੋਟਾਪਾ ਅਤੇ ਕਮਰ ਦਾ ਘੇਰਾ ਘਟਾਉਣ ਵਿਚ ਸਹਾਇਕ ਹੈ।
ਪਪੀਤਾ, ਬੇਰ, ਸੰਤਰਾ, ਤਰਬੂਜ਼ ਆਦਿ ਨਾਲ ਵੀ ਕੋਲੈਸਟ੍ਰੋਲ ਕਾਬੂ ਵਿਚ ਹੁੰਦਾ ਹੈ। ਸਰੀਰਕ ਗਤੀਸ਼ੀਲਤਾ, ਕਸਰਤ, ਪੈਦਲ ਚੱਲਣਾ, ਸਾਈਕਲ ਚਲਾਉਣਾ, ਪੌੜੀਆਂ ਚੜ੍ਹਨਾ ਆਦਿ ਮਾੜੇ ਕੋਲੈਸਟ੍ਰੋਲ ਐਲ.ਡੀ.ਐਲ. ਨੂੰ ਘੱਟ ਕਰਦਾ ਹੈ, ਚੰਗੇ ਕੋਲੈਸਟ੍ਰੋਲ ਐਚ.ਡੀ.ਐਲ. ਨੂੰ ਵਧਾਉਂਦਾ ਹੈ। ਸੁਸਤ ਅਤੇ ਆਰਾਮਪਸੰਦ ਜੀਵਨ ਸ਼ੈਲੀ ਨੂੰ ਬਦਲ ਕੇ ਸਾਕਾਰਾਤਮਕ, ਕਿਰਿਆਸ਼ੀਲ ਜੀਵਨ ਸ਼ੈਲੀ ਅਪਣਾਉਣ ਅਤੇ ਪੌਸ਼ਟਿਕ, ਸੰਤੁਲਤ ਭੋਜਨ ਖਾਣ ਨਾਲ ਕੋਲੈਸਟ੍ਰੋਲ ਕਾਬੂ ਕਰਨ ਵਿਚ ਲਾਭ ਮਿਲਦਾ ਹੈ।
ਦੁੱਧ ਉਤਪਾਦਾਂ ਵਾਲੇ ਸੈਚੁਰੇਟਿਡ ਫੈਟ ਅਤੇ ਬਾਜ਼ਾਰ ਵਿਚ ਮਿਲਣ ਵਾਲੇ ਤਲੇ ਪਦਾਰਥਾਂ ਦੇ ਟ੍ਰਾਂਸਫੈਟ ਨੂੰ ਘਟਾਉਣਾ ਚਾਹੀਦਾ ਹੈ, ਗਾਂ ਦੇ ਦੁੱਧ ਅਤੇ ਘਿਓ ਨਾਲ ਕੋਲੈਸਟ੍ਰੋਲ ਨਹੀਂ ਵਧਦਾ, ਸਗੋਂ ਖੂਨ ਦੀਆਂ ਧਮਨੀਆਂ ਵਿਚ ਪੈਦਾ ਰੁਕਾਵਟਾਂ ਦੂਰ ਹੁੰਦੀਆਂ ਹਨ।
**

ਪੇਟ ਦੀਆਂ ਬਿਮਾਰੀਆਂ

ਕਬਜ਼-ਪੇਟ ਸੋਜ਼

ਕਬਜ਼ : ਪਖਾਨਾ ਸਮੇਂ ਸਿਰ ਨਾ ਆਉਣਾ ਇਕ ਆਮ ਬਿਮਾਰੀ ਹੈ। ਕਬਜ਼ ਹੋਣ ਕਰਕੇ ਸਾਡੇ ਸਰੀਰ 'ਚ ਕਈ ਤਰ੍ਹਾਂ ਦੇ ਰੋਗ ਜਿਵੇਂ ਸਿਰਦਰਦ, ਪੇਟ ਵਿਚ ਹਲਕਾ ਦਰਦ, ਭੁੱਖ ਨਾ ਲੱਗਣਾ, ਸਰੀਰ ਸੁਸਤ ਤੇ ਪੇਟ ਵਿਚ ਅਫਾਰਾ ਤੇ ਗੈਸ ਬਣਨਾ ਆਦਿ ਹੋ ਸਕਦੇ ਹਨ। ਜਦੋਂ ਵੀ ਕਿਸੇ ਦੀ ਪਖਾਨਾ ਜਾਣ ਦੀ ਆਦਤ ਵਿਚ ਤਬਦੀਲੀ ਆ ਜਾਵੇ ਤਾਂ ਉਸ ਨੂੰ ਕਬਜ਼ ਦੀ ਤਕਲੀਫ਼ ਕਿਹਾ ਜਾਂਦਾ ਹੈ। ਸਾਡੇ ਲੋਕਾਂ ਵਿਚ ਕਬਜ਼ ਬਾਰੇ ਕਈ ਧਾਰਨਾਵਾਂ ਹਨ। ਜੇਕਰ ਕਿਸੇ ਨੂੰ ਆਮ ਕਰਕੇ 2 ਜਾਂ 3 ਵਾਰ ਪਖਾਨਾ ਆਉਂਦਾ ਹੈ ਜਾਂ ਫਿਰ ਪਖਾਨਾ ਆਉਣ ਵੇਲੇ ਸਮਾਂ ਜ਼ਿਆਦਾ ਲਗਦਾ ਹੈ ਜਾਂ ਸਖ਼ਤ ਪਖਾਨਾ ਆਉਂਦਾ ਹੈ ਤਾਂ ਇਹ ਕੋਈ ਕਬਜ਼ ਦੀ ਨਿਸ਼ਾਨੀ ਨਹੀਂ। ਆਮ ਤੌਰ 'ਤੇ ਜਿਸ ਤਰ੍ਹਾਂ ਦਾ ਭੋਜਨ ਕਰਦੇ ਹਾਂ, ਉਸੇ ਤਰ੍ਹਾਂ ਦਾ ਹੀ ਮਲ ਪਦਾਰਥ ਸਾਡੇ ਸਰੀਰ ਅੰਦਰੋਂ ਬਾਹਰ ਨਿਕਲਦਾ ਹੈ। ਉਦਾਹਰਨ ਦੇ ਤੌਰ 'ਤੇ ਜੇ ਪਿਛਲੇ 8-10 ਸਾਲਾਂ ਤੋਂ 2-3 ਦਿਨ ਬਾਅਦ ਪਖਾਨਾ ਜਾਣ ਦੀ ਆਦਤ ਹੋਵੇ ਤਾਂ ਇਸ ਨੂੰ ਅਸੀਂ ਕਬਜ਼ ਨਹੀਂ ਕਹਿ ਸਕਦੇ। ਜੇਕਰ ਕਿਸੇ ਮਰੀਜ਼ ਦੀ ਪਖਾਨਾ ਜਾਣ ਦੀ ਆਦਤ ਵਿਚ ਇਕਦਮ ਤਬਦੀਲੀ ਆ ਜਾਵੇ ਤਾਂ ਉਸ ਨੂੰ ਅਸੀਂ ਕਬਜ਼ ਦੀ ਤਕਲੀਫ ਕਹਿ ਸਕਦੇ ਹਾਂ।
ਕਾਰਨ : ਕਬਜ਼ ਦੇ ਹੇਠ ਲਿਖੇ ਕਾਰਨ ਹਨ-
* ਸੁੱਕਾ ਭੋਜਨ ਖਾਣ ਕਰਕੇ ਭਾਵ ਭੋਜਨ ਪਦਾਰਥਾਂ ਵਿਚ ਤਰਲਦਾ ਦੀ ਕਮੀ।
* ਭੋਜਨ ਵਿਚ ਹਰੀਆਂ ਸਬਜ਼ੀਆਂ ਤੇ ਸਲਾਦ ਦੀ ਕਮੀ।
* ਅੰਤੜੀਆਂ ਦਾ ਘੱਟ ਕੰਮ ਕਰਨਾ।
* ਜੋ ਲੋਕ ਜ਼ਿਆਦਾ ਚਿਰ ਬੈਠ ਕੇ ਕੰਮ ਕਰਦੇ ਹਨ, ਉਨ੍ਹਾਂ ਨੂੰ ਵੀ ਕਬਜ਼ ਹੋ ਜਾਂਦੀ ਹੈ।
* ਚਿੰਤਾ, ਜ਼ਿਆਦਾ ਸੋਚਣਾ, ਨਾਜ਼ੁਕ ਜਿਹੇ ਸੁਭਾਅ ਦਾ ਹੋਣਾ।
* ਅੰਤੜੀਆਂ ਜਾਂ ਪੇਟ ਦੀਆਂ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ।
* ਕਈ ਤਰ੍ਹਾਂ ਦੀਆਂ ਦਵਾਈਆਂ ਜਿਵੇਂ ਜ਼ਿਆਦਾ ਦਰਦ ਨਿਵਾਰਕ ਗੋਲੀਆਂ ਦੀ ਵਰਤੋਂ, ਅਫੀਮ ਜਾਂ ਹੋਰ ਨਸ਼ੇ ਜਾਂ ਜ਼ਿਆਦਾ ਆਇਰਨ ਦੀਆਂ ਗੋਲੀਆਂ ਖਾਣ ਕਰਕੇ।
* ਭੋਜਨ ਹਜ਼ਮ ਕਰਨ ਵਾਲੇ ਤੱਤਾਂ ਦੀ ਕਮੀ।
* ਜਿਗਰ ਦੀ ਕਮਜ਼ੋਰੀ ਕਰਕੇ।
* ਸਰੀਰ ਵਿਚੋਂ ਚਮੜੀ ਰਾਹੀਂ ਜਾਂ ਗੁਰਦੇ ਰਾਹੀਂ ਜ਼ਿਆਦਾ ਪਾਣੀ ਦੀ ਮਾਤਰਾ ਨਿਕਲਣ ਕਰਕੇ ਵੀ ਕਬਜ਼ ਹੋ ਜਾਂਦੀ ਹੈ।
ਅੰਤੜੀ ਦੀ ਸੋਜ : ਅੰਤੜੀਆਂ ਦਾ ਰੋਗ ਸਾਡੇ ਪੇਟ ਵਿਚ ਇਕ ਤਰ੍ਹਾਂ ਨਾਲ ਅੰਤੜੀਆਂ ਦੀ ਸੋਜ ਦਾ ਸਿੱਟਾ ਹੈ। ਸਾਡੇ ਪੇਟ ਵਿਚ ਕੀਟਾਣੂ ਗੰਦੇ ਪਾਣੀ ਦੁਆਰਾ ਚਲੇ ਜਾਂਦੇ ਹਨ। ਇਹ ਕੀਟਾਣੂ ਪੇਟ ਅੰਦਰ ਜਾ ਕੇ ਅੰਤੜੀਆਂ ਦੇ ਆਸ-ਪਾਸ ਲੱਗੀ ਝਿੱਲੀ ਅਤੇ ਅੰਤੜੀਆਂ 'ਚ ਜਾ ਕੇ ਪਨਪਦੇ ਹਨ, ਜਿਸ ਕਰਕੇ ਅੰਤੜੀਆਂ ਵਿਚ ਸੋਜ ਹੋ ਜਾਂਦੀ ਹੈ। ਅੰਤੜੀਆਂ ਦੀ ਸੋਜ ਦੇ ਮਰੀਜ਼ ਨੂੰ ਬਹੁਤ ਪਖਾਨਾ ਆਉਂਦਾ ਹੈ, ਵਾਰ-ਵਾਰ ਪਖਾਨੇ ਨਾਲ ਲੇਸ ਤੇ ਚਰਬੀ ਵੀ ਆਉਂਦੀ ਹੈ। ਪੇਟ ਵਿਚ ਹਲਕਾ-ਹਲਕਾ ਦਰਦ ਰਹਿੰਦਾ ਹੈ ਪਰ ਕਈ ਵਾਰ ਦਰਦ ਤੇਜ਼ ਵੀ ਹੋ ਜਾਂਦਾ ਹੈ। ਪਖਾਨੇ ਨਾਲ ਹਲਕਾ-ਹਲਕਾ ਖੂਨ ਵੀ ਨਿਕਲਦਾ ਹੈ। ਜਦੋਂ ਅੰਤੜੀਆਂ ਦੀ ਅੰਦਰਲੀ ਝਿੱਲੀ ਸੜ ਜਾਂਦੀ ਹੈ ਤਾਂ ਲੇਸ ਬਣ ਕੇ ਪਖਾਨੇ ਦੇ ਰਸਤੇ ਨਿਕਲਦੀ ਹੈ। ਪੇਟ ਵਿਚ ਕੁਝ ਵੀ ਨਹੀਂ ਪਚਦਾ ਅਤੇ ਜਦੋਂ ਵੀ ਅਸੀਂ ਕੁਝ ਖਾਂਦੇ ਹਾਂ ਤਾਂ ਪੇਟ ਵਿਚ ਹਲਕਾ ਜਿਹਾ ਦਰਦ ਉਠਦਾ ਹੈ, ਦਿਲ ਘਬਰਾਉਂਦਾ ਹੈ ਅਤੇ ਉਲਟੀ ਆਉਣ ਨੂੰ ਕਰਦੀ ਹੈ।
ਇਲਾਜ : ਇਸ ਬਿਮਾਰੀ ਤੋਂ ਬਚਣ ਲਈ ਸਾਫ਼-ਸੁਥਰਾ ਪਾਣੀ ਉਬਾਲ ਕੇ, ਠੰਢਾ ਕਰਕੇ ਪੀਓ। ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖੋ। ਪਾਣੀ ਵਿਚ ਕਲੋਰੀਨ ਦੀ ਵਰਤੋਂ ਕਰੋ। ਜਿਨ੍ਹਾਂ ਇਲਾਕਿਆਂ ਵਿਚ ਇਹ ਬਿਮਾਰੀ ਹੋਵੇ, ਕੁਝ ਦੇਰ ਉਸ ਇਲਾਕੇ ਦਾ ਪਾਣੀ ਨਾ ਵਰਤੋ। ਹੈਂਡ ਪੰਪ ਦੁਆਰਾ ਪਾਣੀ ਖਿੱਚਣ ਨਾਲ ਸੀਵਰੇਜ ਦੀਆਂ ਨਾਲੀਆਂ ਦਾ ਪਾਣੀ 'ਤੇ ਜ਼ੋਰ ਪੈਣ ਨਾਲ ਕੀਟਾਣੂ ਤੇ ਗੰਦਾ ਪਾਣੀ ਸਾਫ਼ ਪਾਣੀ ਨਾਲ ਮਿਲ ਜਾਂਦਾ ਹੈ। ਜਦੋਂ ਵੀ ਕਿਸੇ ਨੂੰ ਇਸ ਰੋਗ ਦੇ ਲੱਛਣਾਂ ਬਾਰੇ ਪਤਾ ਲੱਗੇ ਤਾਂ ਉਸ ਤੋਂ ਘਬਰਾਉਣ ਦੀ ਲੋੜ ਨਹੀਂ। ਪੇਟ ਰੋਗਾਂ ਦੇ ਮਾਹਿਰ ਡਾਕਟਰ ਦੀ ਸਲਾਹ ਅਨੁਸਾਰ ਇਲਾਜ ਕਰਵਾਓ।


-ਅੱਡਾ ਬਸਤੀਆਂ, ਨਾਲ ਪੈਟਰੋਲ ਪੰਪ, ਜਲੰਧਰ।

ਤੰਦਰੁਸਤੀ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਗੁੱਸਾ

ਵਰਤਮਾਨ ਸਮੇਂ ਵਿਚ ਥੋੜ੍ਹੀ-ਥੋੜ੍ਹੀ ਗੱਲ 'ਤੇ ਲੋਕਾਂ ਨੂੰ ਗੁੱਸਾ ਆਉਣਾ ਇਕ ਸਾਧਾਰਨ ਗੱਲ ਹੋ ਗਈ ਹੈ। ਲੋਕਾਂ ਦੇ ਚਿਹਰਿਆਂ 'ਤੇ ਸਹਿਣਸ਼ੀਲਤਾ ਅਤੇ ਗੰਭੀਰਤਾ ਨਾਮਾਤਰ ਹੀ ਦਿਖਾਈ ਦਿੰਦੀ ਹੈ। ਇਸ ਦਾ ਕਾਰਨ ਹੈ ਅੱਜ ਮਨੁੱਖ ਦਾ ਅਨੇਕਾਂ ਤਰ੍ਹਾਂ ਦੇ ਦਬਾਵਾਂ ਵਿਚ ਘਿਰਿਆ ਹੋਣਾ।
ਸੁਖ, ਚੈਨ, ਖੁਸ਼ੀ ਵਾਲੇ ਚਿਹਰੇ ਸ਼ਾਇਦ ਭੀੜ ਵਿਚ ਇਕ ਜਾਂ ਦੋ ਹੀ ਦਿਖਾਈ ਦੇਣ। ਬਾਹਰੋਂ ਆਕਰਸ਼ਕ ਦਿਸਣ ਵਾਲੇ ਲੋਕ ਅੰਦਰੋਂ ਕੁੰਠਾਗ੍ਰਸਤ ਹੋ ਗਏ ਹਨ। ਇਸੇ ਕੁੰਠਾ ਨਾਲ ਮਨੁੱਖ ਦਾ ਮਨ ਗੁੱਸੇ ਦਾ ਸ਼ਿਕਾਰ ਹੁੰਦਾ ਹੈ। ਕਈ ਲੋਕਾਂ ਨੂੰ ਤਾਂ ਗੱਲ-ਗੱਲ 'ਤੇ ਗੁੱਸਾ ਆਉਂਦਾ ਰਹਿੰਦਾ ਹੈ।
ਗੁੱਸਾ ਵਿਅਕਤੀ ਨੂੰ ਮਾਨਸਿਕ ਨੁਕਸਾਨ ਹੀ ਨਹੀਂ ਪਹੁੰਚਾਉਂਦਾ, ਸਗੋਂ ਵਿਅਕਤੀ ਦੀ ਸਰੀਰਕ ਸ਼ਕਤੀ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਦਿਮਾਗ ਵੀ ਆਪਣਾ ਸੰਤੁਲਨ ਗੁਆ ਦਿੰਦਾ ਹੈ। ਸਰੀਰ ਵਿਚ ਇਕ ਅਜੀਬ ਕਿਸਮ ਦੀ ਉਤੇਜਨਾ ਆ ਜਾਂਦੀ ਹੈ। ਇਹੀ ਉਤੇਜਨਾ ਵਿਅਕਤੀ ਤੋਂ ਗ਼ਲਤ ਕੰਮ ਕਰਵਾਉਂਦੀ ਹੈ। ਗੁੱਸਾ ਆਉਣ 'ਤੇ ਵਿਅਕਤੀ ਕਿਸੇ ਨਾਲ ਵੀ ਭਿੜ ਪੈਂਦਾ ਹੈ ਅਤੇ ਗੁੱਸਾ ਖ਼ਤਮ ਹੋਣ 'ਤੇ ਉਹ ਇਕ ਬੇਵੱਸ ਬਾਲਕ ਦੀ ਤਰ੍ਹਾਂ ਹੋ ਜਾਂਦਾ ਹੈ।
ਵਿਗਿਆਨਕ ਪ੍ਰਯੋਗਾਂ ਰਾਹੀਂ ਸਿੱਧ ਹੋ ਚੁੱਕਾ ਹੈ ਕਿ ਜੋ ਲੋਕ ਜ਼ਿਆਦਾ ਗੁੱਸਾ ਕਰਦੇ ਹਨ, ਉਨ੍ਹਾਂ ਨੂੰ ਦਿਲ ਦੇ ਦੌਰੇ ਦੀ ਸੰਭਾਵਨਾ ਆਮ ਵਿਅਕਤੀ ਨਾਲੋਂ ਤਿੰਨ ਗੁਣਾ ਜ਼ਿਆਦਾ ਰਹਿੰਦੀ ਹੈ। ਨਾਲ ਹੀ ਗੁੱਸੇ ਦੇ ਕਾਰਨ ਪੈਦਾ ਹੋਣ ਵਾਲੀ ਜ਼ਹਿਰੀਲੀ ਸ਼ਰਕਰਾ ਉਸ ਦੀ ਪਾਚਣ ਸ਼ਕਤੀ ਨੂੰ ਨੁਕਸਾਨ ਕਰ ਦਿੰਦੀ ਹੈ। ਇਸ ਤੋਂ ਇਲਾਵਾ ਉਸ ਨੂੰ ਖੂਨ ਦੇ ਦਬਾਅ, ਬੇਹੋਸ਼ੀ, ਮਿਰਗੀ ਵਰਗੇ ਗੰਭੀਰ ਰੋਗ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਲਗਾਤਾਰ 15 ਮਿੰਟ ਗੁੱਸਾ ਕਰਨ 'ਤੇ ਵਿਅਕਤੀ ਆਪਣੇ ਅੰਦਰ ਦੀ ਊਰਜਾ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਊਰਜਾ ਨਾਲ ਉਹ ਸਾਢੇ 9 ਘੰਟੇ ਤੱਕ ਸਖ਼ਤ ਮਿਹਨਤ ਕਰ ਸਕਦਾ ਹੈ।
ਗੁੱਸੇ ਕਾਰਨ ਹੋਣ ਵਾਲੇ ਨੁਕਸਾਨ ਜਾਣਨ ਦੇ ਬਾਵਜੂਦ ਜ਼ਿਆਦਾਤਰ ਲੋਕ ਇਸ ਨੂੰ ਆਪਣਾ ਪੱਕਾ ਮਿੱਤਰ ਸਮਝਦੇ ਹਨ। ਉਨ੍ਹਾਂ ਦਾ ਸੋਚਣਾ ਹੈ ਕਿ ਗੁੱਸੇ ਤੋਂ ਬਗੈਰ ਜੀਵਨ ਚੱਲ ਹੀ ਨਹੀਂ ਸਕਦਾ, ਬੱਚਿਆਂ ਨੂੰ ਸੁਧਾਰਨ ਲਈ ਗੁੱਸਾ ਕਰਨਾ ਬਹੁਤ ਜ਼ਰੂਰੀ ਹੈ, ਕੰਪਨੀਆਂ ਵਿਚ ਕਰਮਚਾਰੀਆਂ ਨੂੰ ਕਾਬੂ ਕਰਨ ਲਈ ਗੁੱਸਾ ਕਰਨਾ ਪੈਂਦਾ ਹੈ। ਪਰ ਇਹ ਖਿਆਲ ਗ਼ਲਤ ਵੀ ਹੋ ਸਕਦਾ ਹੈ। ਜ਼ਰੂਰੀ ਨਹੀਂ ਕਿ ਹਰ ਕੰਮ ਗੁੱਸੇ ਨਾਲ ਹੀ ਹੋਵੇ।
ਬੱਚਿਆਂ 'ਤੇ ਜ਼ਿਆਦਾ ਗੁੱਸਾ ਕਰਨ ਨਾਲ ਉਹ ਉਜੱਡ ਹੋ ਜਾਂਦੇ ਹਨ ਅਤੇ ਫਿਰ ਵੱਡਿਆਂ 'ਤੇ ਗੁੱਸਾ ਅਤੇ ਫਿਰ ਉਨ੍ਹਾਂ ਦਾ ਅਪਮਾਨ ਕਰਨ ਲਗਦੇ ਹਨ। ਜਿਨ੍ਹਾਂ ਕਰਮਚਾਰੀਆਂ 'ਤੇ ਤੁਸੀਂ ਗੁੱਸਾ ਕਰਦੇ ਹੋ, ਉਹ ਵੀ ਪਿੱਠ ਪਿੱਛੇ ਤੁਹਾਡੇ ਨਾਲ ਨਫ਼ਰਤ ਕਰਨ ਲੱਗਣਗੇ। ਕਹਿਣ ਦਾ ਭਾਵ ਇਹ ਹੈ ਕਿ ਗੁੱਸਾ ਬਣੇ ਹੋਏ ਕੰਮਾਂ ਨੂੰ ਵਿਗਾੜ ਦਿੰਦਾ ਹੈ।
ਗੁੱਸੇ 'ਤੇ ਕਾਬੂ ਪਾਉਣ ਲਈ ਸਾਨੂੰ ਮੁਆਫ਼ੀ ਰੂਪੀ ਗਿਆਨ ਨੂੰ ਅਪਣਾਉਣਾ ਚਾਹੀਦਾ ਹੈ। ਮੁਆਫ਼ੀ ਵਾਲੀ ਸੋਚ ਧਾਰਨ ਕਰਨ ਨਾਲ ਅਸੀਂ ਕਰੋੜਾਂ ਲੋਕਾਂ ਦੀਆਂ ਅੱਖਾਂ ਵਿਚ ਵਸ ਸਕਦੇ ਹਾਂ। ਨਾਲ ਹੀ ਤੁਹਾਡੀ ਸਿਹਤ ਵੀ ਸਹੀ ਰਹੇਗੀ। ਜੇ ਤੁਹਾਡੇ ਤੋਂ ਕੋਈ ਗ਼ਲਤੀ ਹੁੰਦੀ ਹੈ ਤਾਂ ਮੁਆਫ਼ੀ ਮੰਗਣ ਵਿਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਅਤੇ ਜੇ ਕਿਸੇ ਹੋਰ ਤੋਂ ਗ਼ਲਤੀ ਹੋ ਜਾਵੇ ਤਾਂ ਸਮਝਾ ਕੇ ਉਸ ਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ।
ਜਦੋਂ ਵੀ ਗੁੱਸਾ ਤੁਹਾਨੂੰ ਆਪਣਾ ਸ਼ਿਕਾਰ ਬਣਾਏ, ਉਸੇ ਸਮੇਂ ਗੁੱਸੇ ਵਾਲੀ ਗੱਲ ਨੂੰ ਛੱਡ ਕੇ ਚੰਗੇ ਵਿਚਾਰ ਮਨ ਵਿਚ ਲਿਆਓ ਅਰਥਾਤ ਜਦੋਂ ਵੀ ਕਿਸੇ 'ਤੇ ਜਾਂ ਕਿਸੇ ਜਗ੍ਹਾ 'ਤੇ ਗੁੱਸਾ ਆਵੇ ਤਾਂ ਉਸ ਵਿਅਕਤੀ, ਜਗ੍ਹਾ ਨੂੰ ਛੱਡ ਕੇ ਦੋਸਤਾਂ ਨਾਲ ਘੁੰਮਣ, ਟੀ. ਵੀ. ਦੇਖਣ ਜਾਂ ਚੰਗੀਆਂ ਕਿਤਾਬਾਂ ਪੜ੍ਹਨ ਵਿਚ ਮਨ ਲਗਾਉਣਾ ਚਾਹੀਦਾ ਹੈ। ਉਸ ਜਗ੍ਹਾ ਨੂੰ ਵੀ ਛੱਡ ਦੇਣਾ ਚਾਹੀਦਾ ਹੈ, ਜਿਸ ਜਗ੍ਹਾ 'ਤੇ ਤੁਸੀਂ ਗੁੱਸੇ ਦਾ ਸ਼ਿਕਾਰ ਹੋਏ ਹੋਵੋ।
ਸਹਿਣਸ਼ੀਲਤਾ ਹੀ ਅਜਿਹਾ ਗੁਣ ਹੈ, ਜੋ ਮਨੁੱਖ ਨੂੰ ਪਸ਼ੂਪਣ ਤੋਂ ਮਾਨਵਤਾ ਵੱਲ ਲੈ ਜਾਂਦਾ ਹੈ ਅਰਥਾਤ ਨਿਮਰਤਾ ਵਿਚ ਵੀ ਮਨੁੱਖੀ ਜੀਵਨ ਦਾ ਸੁਖ ਅਤੇ ਤੰਦਰੁਸਤੀ ਛੁਪੀ ਹੈ। ਕੁਝ ਸਮਾਂ ਧਿਆਨ ਵੀ ਲਗਾਓ। ਇਸ ਨਾਲ ਮਾਨਸਿਕ ਸ਼ਾਂਤੀ ਮਿਲੇਗੀ। ਜੇ ਗੁੱਸਾ ਸਿਖਰਾਂ 'ਤੇ ਹੋਵੇ ਤਾਂ ਠੰਢਾ ਪਾਣੀ ਪੀਣਾ ਨਾ ਭੁੱਲੋ।
**

ਸਿਹਤ ਖ਼ਬਰਨਾਮਾ

ਬਹੁਤ ਫ਼ਾਇਦੇਮੰਦ ਹੈ ਅਦਰਕ ਵਾਲੀ ਚਾਹ

ਆਪਣੇ ਦੇਸ਼ ਵਿਚ ਚਾਹ ਨੂੰ ਸਾਧਾਰਨ ਪੀਣ ਵਾਲਾ ਪਦਾਰਥ ਮੰਨ ਕੇ ਪੀਣ ਦੀ ਪਰੰਪਰਾ ਹੈ। 99 ਫੀਸਦੀ ਘਰਾਂ ਵਿਚ ਚਾਹ ਕਿਸੇ ਨਾ ਕਿਸੇ ਰੂਪ ਵਿਚ ਬਣਦੀ ਹੈ ਅਤੇ ਪੀਤੀ ਜਾਂਦੀ ਹੈ। ਵੈਸੇ ਚਾਹ ਨਾ ਪੀਣ ਵਾਲਿਆਂ ਦੀ ਵੀ ਕਮੀ ਨਹੀਂ ਹੈ। ਵੱਡੀ ਗਿਣਤੀ ਵਿਚ ਅਜਿਹੇ ਲੋਕ ਮਿਲ ਜਾਂਦੇ ਹਨ, ਜੋ ਚਾਹ ਪੀਂਦੇ ਹੀ ਨਹੀਂ ਹਨ। ਚਾਹ ਕੋਈ ਵੀ ਹੋਵੇ, ਉਸ ਨੂੰ ਪੀਣ ਵਾਲੇ ਇਹ ਨਹੀਂ ਜਾਣਦੇ ਕਿ ਚਾਹ ਪੀਣ ਨਾਲ ਲਾਭ ਜਾਂ ਨੁਕਸਾਨ ਹੋਇਆ ਹੈ। ਠੰਢ ਵਿਚ ਅਦਰਕ ਵਾਲੀ ਚਾਹ ਜ਼ਿਆਦਾ ਲੋਕ ਪੀਂਦੇ ਹਨ, ਕਿਉਂਕਿ ਅਦਰਕ ਤਣਾਅ ਘੱਟ ਕਰਦਾ ਹੈ। ਪਾਚਣ ਸੁਧਾਰਤਾ ਹੈ। ਇਹ ਮੂਡ ਬਦਲ ਦਿੰਦਾ ਹੈ। ਇਹ ਸਰੀਰ ਵਿਚੋਂ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਦਾ ਹੈ। ਅਦਰਕ ਵਾਲੀ ਚਾਹ ਸਬੰਧੀ ਨਵੀਂ ਖੋਜ ਦਾ ਇਹੀ ਨਤੀਜਾ ਹੈ।
ਬੁਢਾਪੇ ਵਿਚ ਵੀ ਸਰਗਰਮ ਰਹੋ

ਬ੍ਰਿਟੇਨ ਵਿਚ ਕੀਤੀ ਗਈ ਇਕ ਖੋਜ ਅਨੁਸਾਰ ਸਰੀਰਕ ਗਤੀਸ਼ੀਲਤਾ ਹਰ ਉਮਰ ਵਿਚ ਤੰਦਰੁਸਤੀ ਲਈ ਮਹੱਤਵਪੂਰਨ ਹੈ ਪਰ ਅਧੇੜ ਉਮਰ ਵਾਲੇ ਅਤੇ ਬਜ਼ੁਰਗ ਲੋਕਾਂ ਲਈ ਇਹ ਖਾਸ ਤੌਰ 'ਤੇ ਜ਼ਰੂਰੀ ਹੈ। ਬੁਢਾਪੇ ਵਿਚ ਵੀ ਸਰੀਰ ਗਤੀਸ਼ੀਲ ਅਤੇ ਸਰਗਰਮ ਬਣਿਆ ਰਹੇ, ਇਸ ਵਾਸਤੇ ਜ਼ਰੂਰੀ ਹੈ ਕਿ ਬਜ਼ੁਰਗ ਕਿਸੇ ਵੀ ਕੰਮ ਵਿਚ ਸਰਗਰਮ ਰਹਿਣ, ਫਿਰ ਚਾਹੇ ਉਹ ਪੈਦਲ ਸੈਰ ਕਰਨ ਦਾ ਕੰਮ ਹੀ ਕਿਉਂ ਨਾ ਹੋਵੇ। ਇਸ ਮਾਮਲੇ ਵਿਚ ਔਰਤਾਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਇਕ ਖੋਜ ਵਿਚ ਪਾਇਆ ਗਿਆ ਹੈ ਕਿ ਉਮਰ ਵਧਣ ਦੇ ਬਾਵਜੂਦ ਮਰਦਾਂ ਦੀ ਸਰਗਰਮੀ ਵਿਚ ਕਮੀ ਨਹੀਂ ਆਉਂਦੀ, ਜਦੋਂ ਕਿ ਔਰਤਾਂ ਨੂੰ ਆਪਣੇ ਰੋਜ਼ਮਰਾ ਦੇ ਕੰਮ ਕਰਨੇ ਵੀ ਮੁਸ਼ਕਿਲ ਲਗਦੇ ਹਨ। ਹੈਲਥ ਐਜੂਕੇਸ਼ਨ ਅਥਾਰਿਟੀ (ਐੱਚ.ਈ.ਏ.) ਦੀ ਇਕ ਰਿਪੋਰਟ ਵਿਚ ਕਿਹਾ ਗਿਆ ਕਿ ਕਿਉਂਕਿ ਜ਼ਿਆਦਾ ਉਮਰ ਵਿਚ ਔਰਤਾਂ ਘੱਟ ਗਤੀਸ਼ੀਲ ਹੁੰਦੀਆਂ ਹਨ, ਉਨ੍ਹਾਂ ਵਿਚ ਪੌੜੀਆਂ ਚੜ੍ਹਨ ਅਤੇ ਪੈਦਲ ਚੱਲਣ ਦੀ ਸਮਰੱਥਾ ਨਹੀਂ ਰਹਿ ਜਾਂਦੀ।
ਖੋਜ ਕਰਤਾਵਾਂ ਅਨੁਸਾਰ ਇਹ ਸਮੱਸਿਆ ਬਿਮਾਰੀਆਂ ਕਾਰਨ ਨਹੀਂ, ਸਗੋਂ ਅੰਗਾਂ ਦੀ ਵਰਤੋਂ ਨਾ ਕਰਨ ਕਾਰਨ ਹੁੰਦੀ ਹੈ। ਜੇ ਬਜ਼ੁਰਗ ਆਪਣੇ-ਆਪ ਨੂੰ ਫਿੱਟ ਰੱਖਣ ਤਾਂ ਉਨ੍ਹਾਂ ਨੂੰ ਦੂਜਿਆਂ ਦੇ ਸਹਾਰੇ ਦੀ ਲੋੜ ਨਹੀਂ ਪਵੇਗੀ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX