ਤਾਜਾ ਖ਼ਬਰਾਂ


ਧਰਨੇ 'ਤੇ ਬੈਠੀ ਪ੍ਰਿਅੰਕਾ ਗਾਂਧੀ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
. . .  5 minutes ago
ਲਖਨਊ, 19 ਜੁਲਾਈ,- ਉੱਤਰ ਪ੍ਰਦੇਸ਼ ਦੇ ਸੋਨਭਦਰ 'ਚ ਪੁਲਿਸ ਨੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਹਿਰਾਸਤ 'ਚ ਲੈ ਲਿਆ ਹੈ। ਗੋਲੀਬਾਰੀ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਪ੍ਰਿਅੰਕਾ ਗਾਂਧੀ ਮੁਲਾਕਾਤ ਕਰਨ ਜਾ ਰਹੀ ਸੀ। ਇਸ ਦੌਰਾਨ ...
ਸ੍ਰੀ ਚਮਕੌਰ ਸਾਹਿਬ ਵਿਖੇ ਪੰਜ ਸਿੰਘਾਂ ਨੇ ਟੱਕ ਲਗਾ ਕੇ ਸਕਿੱਲ ਇੰਸਟੀਚਿਊਟ ਦਾ ਨਿਰਮਾਣ ਕਰਾਇਆ ਸ਼ੁਰੂ
. . .  6 minutes ago
ਸ੍ਰੀ ਚਮਕੌਰ ਸਾਹਿਬ, 19 ਜੁਲਾਈ (ਜਗਮੋਹਣ ਸਿੰਘ ਨਾਰੰਗ)- ਪੰਜਾਬ ਸਰਕਾਰ ਵਲੋਂ ਸ੍ਰੀ ਚਮਕੌਰ ਸਾਹਿਬ ਵਿਖੇ 42 ਏਕੜ ਜ਼ਮੀਨ 'ਚ ਬਣਾਏ ਜਾਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਦਾ ਨਿਰਮਾਣ ਅੱਜ ਹੈੱਡ ਗ੍ਰੰਥੀ ਗਿਆਨੀ ਅਮਰੀਕ ਸਿੰਘ ਵਲੋਂ ਕੀਤੀ...
ਗਰਮ ਤੇਲ ਵਾਲੀ ਕਹਾੜੀ 'ਚ ਡਿੱਗ ਕੇ ਬੁਰੀ ਤਰ੍ਹਾਂ ਸੜਿਆ ਤਿੰਨ ਸਾਲਾ ਮਾਸੂਮ
. . .  21 minutes ago
ਡੇਰਾਬੱਸੀ, 19 ਜੁਲਾਈ (ਸ਼ਾਮ ਸਿੰਘ ਸੰਧੂ)- ਡੇਰਾਬੱਸੀ ਦੇ ਖਟੀਕ ਮੁਹੱਲੇ 'ਚ ਗਰਮ ਤੇਲ ਵਾਲੀ ਕੜਾਹੀ 'ਚ ਡਿੱਗਣ ਕਾਰਨ ਇੱਕ ਤਿੰਨ ਸਾਲਾ ਮਾਸੂਮ ਬੁਰੀ ਤਰ੍ਹਾਂ ਸੜ ਗਿਆ। ਜ਼ਖ਼ਮੀ ਬੱਚੇ ਦੀ ਪਹਿਚਾਣ ਅਰਜੁਨ ਪੁੱਤਰ ਸ਼ਿਵਾ ਜੀ ਦੇ ਰੂਪ 'ਚ ਹੋਈ ਹੈ। ਜਾਣਕਾਰੀ ਮੁਤਾਬਕ...
ਅੱਜ ਪੈ ਰਹੇ ਤੇਜ਼ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ
. . .  35 minutes ago
ਤਪਾ ਮੰਡੀ, 19 ਜੁਲਾਈ (ਵਿਜੇ ਸ਼ਰਮਾ)- ਤਪਾ ਖੇਤਰ 'ਚ ਅੱਜ ਹੋਈ ਤੇਜ਼ ਬਰਸਾਤ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਪਿਛਲੇ ਦਿਨੀਂ ਲਗਾਤਾਰ ਪਏ ਤੇਜ਼ ਮੀਂਹ ਦਾ ਪਾਣੀ ਅਜੇ ਖੇਤਾਂ 'ਚੋਂ ਬਾਹਰ ਨਹੀਂ ਨਿਕਲਿਆ ਕਿ ਅੱਜ ਪਏ ਮੀਂਹ ਕਾਰਨ ਨੀਵੇਂ ਖੇਤਾਂ 'ਚ...
ਅੰਮ੍ਰਿਤ ਵੇਲੇ ਨਸ਼ੇੜੀ ਪੁੱਤਰ ਨੇ ਕਹੀ ਮਾਰ ਕੇ ਕੀਤਾ ਮਾਂ ਦਾ ਕਤਲ
. . .  52 minutes ago
ਅਬੋਹਰ, 19 ਜੁਲਾਈ (ਕੁਲਦੀਪ ਸਿੰਘ ਸੰਧੂ)- ਉਪਮੰਡਲ ਦੇ ਪਿੰਡ ਭੰਗਾਲਾ ਵਿਖੇ ਅੱਜ ਅੰਮ੍ਰਿਤ ਵੇਲੇ ਇੱਕ ਨਸ਼ੇੜੀ ਪੁੱਤਰ ਵਲੋਂ ਕਹੀ ਮਾਰ ਕੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਕਾਤਲ ਪੁੱਤਰ ਨੂੰ ਮੌਕੇ 'ਤੇ ਹੀ ਫੜ ਕੇ ਬੰਨ੍ਹ ਲਿਆ ਅਤੇ...
ਮੇਰੇ 'ਤੇ ਸਵਾਲ ਚੁੱਕਣ ਵਾਲੇ ਪਹਿਲਾਂ ਆਪਣੇ ਅੰਦਰ ਝਾਤ ਮਾਰਨ- ਕਰਨਾਟਕ ਵਿਧਾਨ ਸਭਾ ਸਪੀਕਰ
. . .  about 1 hour ago
ਬੈਂਗਲੁਰੂ, 19 ਜੁਲਾਈ- ਕਰਨਾਟਕ ਵਿਧਾਨ ਸਭਾ ਦੇ ਸਪੀਕਰ ਕੇ. ਆਰ. ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਜਿਹੜੇ ਉਨ੍ਹਾਂ ਨੇ ਸਵਾਲ ਚੁੱਕ ਰਹੇ ਹਨ, ਉਹ ਪਹਿਲਾਂ ਆਪਣੇ ਅੰਦਰ ਝਾਤ ਮਾਰ ਕੇ ਦੇਖਣ। ਉਨ੍ਹਾਂ ਕਿਹਾ, ''ਜਿਹੜੇ ਮੇਰੇ ਚਰਿੱਤਰ 'ਤੇ ਚਿੱਕੜ ਸੁੱਟ ਰਹੇ ਹਨ, ਉਹ...
ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ
. . .  about 1 hour ago
ਬੈਂਗਲੁਰੂ, 19 ਜੁਲਾਈ- ਕਰਨਾਟਕ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਭਾਜਪਾ, ਜੇ. ਡੀ. ਐੱਸ.-ਕਾਂਗਰਸ ਦੇ ਵਿਧਾਇਕ ਸਦਨ 'ਚ ਪਹੁੰਚਣਾ ਸ਼ੁਰੂ...
ਕੁਲਭੂਸ਼ਨ ਜਾਧਵ ਨੂੰ ਕੂਟਨੀਤਕ ਪਹੁੰਚ ਮੁਹੱਈਆ ਕਰਾਏਗਾ ਪਾਕਿਸਤਾਨ
. . .  about 1 hour ago
ਇਸਲਾਮਾਬਾਦ, 19 ਜੁਲਾਈ- ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬੀਤੀ ਅੱਧੀ ਰਾਤ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਕੁਲਭੂਸ਼ਨ ਜਾਧਵ ਨੂੰ ਪਾਕਿਸਤਾਨ ਦੇ ਕਾਨੂੰਨ ਮੁਤਾਬਕ ਕੂਟਨੀਤਕ ਪਹੁੰਚ ਮੁਹੱਈਆ ਕਰਾਈ ਜਾਵੇਗੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ...
ਪੁਲਿਸ ਨੇ 600 ਕਰੋੜ ਰੁਪਏ ਦੀ ਹੈਰੋਇਨ ਸਣੇ ਪੰਜ ਨੂੰ ਕੀਤਾ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 19 ਜੁਲਾਈ- ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡੀ ਕਾਰਵਾਈ ਕਰਦਿਆਂ ਦੋ ਅਫ਼ਗਾਨੀ ਕੈਮੀਕਲ ਮਾਹਰਾਂ ਸਣੇ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 150 ਕਿਲੋ ਅਫ਼ਗਾਨੀ ਹੈਰੋਇਨ ਵੀ ਬਰਾਮਦ ਕੀਤੀ ਹੈ, ਜਿਸ...
ਮੈਕਸੀਕੋ 'ਚ ਬੱਸ ਪਲਟਣ ਕਾਰਨ 15 ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  about 1 hour ago
ਮੈਕਸੀਕੋ ਸਿਟੀ, 19 ਜੁਲਾਈ- ਮੈਕਸੀਕੋ ਦੇ ਪੱਛਮੀ ਨਾਯਾਰਿਤ ਸੂਬੇ 'ਚ ਇੱਕ ਯਾਤਰੀ ਬੱਸ ਦੇ ਪਲਟਣ ਕਾਰਨ ਇਸ 'ਚ ਸਵਾਰ 15 ਲੋਕਾਂ ਦੀ ਮੌਤ ਹੋ ਗਈ, ਜਦਕਿ 21 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਵਲੋਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ...
ਹੋਰ ਖ਼ਬਰਾਂ..

ਬਾਲ ਸੰਸਾਰ

ਪਲਸਤਰ ਕੀਤੀ ਕੰਧ 'ਤੇ ਚਿੱਟੇ ਰਵੇ ਕਿਉਂ ਬਣਦੇ ਹਨ

ਬੱਚਿਓ, ਸੀਮੈਂਟ ਅਤੇ ਰੇਤ ਦੇ ਮਿਸ਼ਰਨ ਵਿਚ ਪਾਣੀ ਪਾ ਕੇ ਗਿੱਲਾ ਕੀਤਾ ਜਾਂਦਾ ਹੈ, ਜਿਸ ਨੂੰ ਮੋਰਟਾਰ ਕਹਿੰਦੇ ਹਨ | ਇਸ ਦੀ ਵਰਤੋਂ ਮਕਾਨ ਬਣਾਉਣ, ਪਲਸਤਰ ਕਰਨ, ਫਰਸ਼ ਲਗਾਉਣ ਅਤੇ ਪੁਲ ਆਦਿ ਬਣਾਉਣ ਲਈ ਕੀਤੀ ਜਾਂਦੀ ਹੈ | ਸੀਮੈਂਟ ਕੈਲਸ਼ੀਅਮ ਆਕਸਾਈਡ, ਸਿਲੀਕਾਨ ਡਾਇਆਕਸਾਈਡ, ਐਲੂਮੀਨੀਅਮ ਆਕਸਾਈਡ ਅਤੇ ਸਲਫੇਟ ਦਾ ਮਿਸ਼ਰਨ ਹੈ |
ਸੀਮੈਂਟ ਵਿਚ ਕੈਲਸ਼ੀਅਮ ਆਕਸਾਈਡ ਨਾਲ ਪਾਣੀ ਦੀ ਕਿਰਿਆ ਕਾਰਨ ਕੈਲਸ਼ੀਅਮ ਹਾਈਡ੍ਰੋਕਸਾਈਡ ਬਣਦਾ ਹੈ | ਕੰਧ ਜਾਂ ਛੱਤਾਂ ਆਦਿ ਵਿਚ ਮੀਂਹ ਪੈਣ ਨਾਲ ਜਾਂ ਕਿਸੇ ਹੋਰ ਕਾਰਨ ਨਾਲ ਪਾਣੀ ਰਿਸਦਾ ਰਹਿੰਦਾ ਹੈ | ਕੈਲਸ਼ੀਅਮ ਹਾਈਡ੍ਰੋ-ਕਸਾਈਡ ਪਾਣੀ ਵਿਚ ਘੁਲਣਸ਼ੀਲ ਹੈ | ਇਹ ਮੁਸਾਮਾਂ ਰਾਹੀਂ ਸਤ੍ਹਾ 'ਤੇ ਆ ਜਾਂਦਾ ਹੈ | ਇਹ ਹਵਾ ਵਿਚਲੀ ਕਾਰਬਨ ਡਾਇਆਕਸਾਈਡ ਨਾਲ ਕਿਰਿਆ ਕਰ ਕੇ ਕੈਲਸ਼ੀਅਮ ਕਾਰਬੋਨੇਟ ਬਣਾਉਂਦਾ ਹੈ | ਇਹ ਪਾਣੀ ਵਿਚ ਘੁਲਦਾ ਨਹੀਂ | ਪਾਣੀ ਦਾ ਵਾਸ਼ਪੀਕਰਨ ਹੋ ਜਾਂਦਾ ਹੈ | ਕੈਲਸ਼ੀਅਮ ਕਾਰਬੋਨੇਟ ਦੇ ਸਤ੍ਹਾ 'ਤੇ ਚਿੱਟੇ ਰੰਗ ਦੇ ਰਵੇ ਰਹਿ ਜਾਂਦੇ ਹਨ |

-ਸਾਇੰਸ ਮਾਸਟਰ, ਖ਼ਾਲਸਾ ਸਕੂਲ, ਖੰਨਾ |
ਮੋਬਾਈਲ : 79864-99563.


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਭਲਾ ਜਾਂ ਗੁਨਾਹ

ਬੱਚੇ ਸਭ ਨੂੰ ਬਹੁਤ ਪਿਆਰੇ ਲਗਦੇ ਹਨ, ਕਿਉਂਕਿ ਬੱਚੇ ਮਾਸੂਮ ਹੁੰਦੇ ਨੇ, ਨਾਦਾਨ ਹੁੰਦੇ ਨੇ, ਹਰ ਭੇਦ-ਭਾਵ ਤੋਂ ਅਣਜਾਣ ਹੁੰਦੇ ਨੇ, ਕੋਮਲ ਹੁੰਦੇ ਨੇ, ਮਨ ਦੇ ਸੱਚੇ ਹੁੰਦੇ ਨੇ, ਬੱਚੇ ਖਿੜਦੇ ਫੁੱਲ ਹੁੰਦੇ ਨੇ | ਸੋ ਸਭ ਨੂੰ ਆਪਣੇ ਵੱਲ ਮੱਲੋ-ਮੱਲੀ ਆਕਰਸ਼ਿਤ ਕਰ ਲੈਂਦੇ ਨੇ |
ਮੇਰੀ ਇਹ ਕਹਾਣੀ ਵੀ ਇਕ ਅਜਿਹੀ ਘਟਨਾ ਨਾਲ ਜੁੜੀ ਹੋਈ ਹੈ | ਜਦ ਮੇਰਾ ਦੋਸਤ ਅਮਿਤ ਆਪਣੇ ਇਕ ਬਿਮਾਰ ਰਿਸ਼ਤੇਦਾਰ ਨੂੰ ਮਿਲਣ ਉਸ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਗਿਆ ਸੀ | ਉਹ ਜਦ ਉਥੇ ਪਹੁੰਚਿਆ ਤਾਂ ਮਰੀਜ਼ਾਂ ਨੂੰ ਮਿਲਣ ਦਾ ਸਮਾਂ ਲੰਘ ਚੁੱਕਾ ਸੀ | ਹੁਣ ਲਗਪਗ ਦੋ ਘੰਟੇ ਬਾਅਦ ਹੀ ਦੁਬਾਰਾ ਮਿਲਣ ਦਾ ਸਮਾਂ ਮਿਲਣਾ ਸੀ | ਉਸ ਨੇ ਅੰਦਰ ਜਾਣ ਲਈ ਕਾਫ਼ੀ ਜੱਦੋ-ਜਹਿਦ ਕੀਤੀ ਤਾਂ ਜੋ ਉਹ ਕਿਸੇ ਤਰ੍ਹਾਂ ਮਰੀਜ਼ ਨੂੰ ਮਿਲ ਕੇ ਆਪਣੇ ਆਫਿਸ ਜਲਦੀ ਵਾਪਸ ਜਾ ਸਕੇ | ਪਰ ਉਥੋਂ ਦੇ ਸਟਾਫ਼ ਨੇ ਉਸ ਦੀ ਇਕ ਨਾ ਮੰਨੀ ਤੇ ਵਿਚਾਰਾ ਸ਼ਸ਼ੋਪੰਜ ਵਿਚ ਫਸ ਗਿਆ ਕਿ ਹੁਣ ਉਹ ਕੀ ਕਰੇ ਤੇ ਕੀ ਨਾ ਕਰੇ, ਕਿਉਂਕਿ ਉਹ ਦਫਤਰੋਂ ਕੁਝ ਸਮੇਂ ਦੀ ਛੁੱਟੀ ਲੈ ਕੇ ਆਇਆ ਸੀ | ਜੇ ਅੱਜ ਉਹ ਮਰੀਜ਼ ਨੂੰ ਬਿਨਾਂ ਮਿਲਿਆਂ ਵਾਪਸ ਚਲਾ ਜਾਂਦਾ ਤਾਂ ਕੱਲ੍ਹ ਫਿਰ ਆਉਣ ਦਾ ਪੰਗਾ ਰਹਿਣਾ ਸੀ ਤੇ ਅੱਜ ਮਿਲਣ ਦੀ ਸੋਚਦਾ ਤਾਂ ਲੰਬੀ ਉਡੀਕ ਕਰਨ ਦਾ ਯੱਭ ਸੀ ਤੇ ਉਪਰੋਂ ਦਫ਼ਤਰ ਦੀ ਖਿੱਚ | ਉਹ ਕੋਈ ਫੈਸਲਾ ਨਹੀਂ ਲੈ ਰਿਹਾ ਸੀ ਕਿ ਇਸੇ ਜੱਕੋ-ਤੱਕੋ ਵਿਚ ਉਸ ਨੂੰ ਭੁੱਖ ਮਹਿਸੂਸ ਹੋਣ ਲੱਗੀ ਤਾਂ ਉਹ ਕੰਟੀਨ ਵੱਲ ਤੁਰ ਗਿਆ ਕਿ ਚਲੋ ਉਥੇ ਜਾ ਕੇ ਕੁਝ ਖਾਨੇ-ਪੀਨੇ ਆਂ, ਨਾਲੇ ਕੁਝ ਸਮਾਂ ਪਾਸ ਹੋ ਜਾਊ | ਉਹ ਕੰਟੀਨ ਪੁਹੰਚਿਆ ਤੇ ਉਥੇ ਜਾ ਕੇ ਇਕ ਕੋਲਡ ਡਰਿੰਕ ਤੇ ਨਾਲ ਬਰਗਰ ਲੈ ਕੇ ਖਾਣ ਲੱਗ ਪਿਆ | ਤਾਂ ਉਸ ਨੇ ਦੇਖਿਆ ਕਿ ਉਸ ਦੇ ਸਾਹਮਣੇ ਕੁਝ ਦੂਰੀ 'ਤੇ ਇਕ ਪਿਆਰਾ ਜਿਹਾ ਬੱਚਾ ਖੜ੍ਹਾ ਸੀ ਜੋ ਉਸ ਨੂੰ ਬਰਗਰ ਖਾਂਦੇ ਨੂੰ ਇਕ ਟੱਕ ਦੇਖ ਰਿਹਾ ਸੀ | ਜਿਸ ਨੂੰ ਦੇਖ ਕੇ ਅਮਿਤ ਮੁਸਕਰਾਇਆ ਤੇ ਉਠ ਕੇ ਉਹਦੇ ਕੋਲ ਜਾ ਕੇ ਬੋਲਿਆ | 'ਬੇਟਾ ਬਰਗਰ ਖਾਏਾਗਾ |' 'ਹਾਂ ਅੰਕਲ' ਉਸ ਨੇ ਸਿਰ ਹਿਲਾਉਂਦਿਆਂ ਕਿਹਾ ਤੇ ਅਮਿਤ ਨੇ ਇਕ ਬਰਗਰ ਹੋਰ ਮੰਗਵਾਇਆ ਤੇ ਉਸ ਬੱਚੇ ਨੂੰ ਦੇ ਦਿੱਤਾ | ਉਹ ਫਟਾਫਟ ਖਾਣ ਲੱਗ ਪਿਆ | ਜਿਵੇਂ ਉਹ ਕਾਫ਼ੀ ਦੇਰ ਤੋਂ ਭੁੱਖਾ ਹੋਵੇ | ਇਹ ਦੇਖ ਕੇ ਅਮਿਤ ਬੜਾ ਹੈਰਾਨ ਹੋਇਆ ਕਿ ਬੱਚਾ ਤਾਂ ਚੰਗੇ ਘਰ ਦਾ ਲੱਗਦਾ ਪਰ ਫਿਰ ਇਹ ਏਨਾ ਭੁੱਖਾ ਕਿਵੇਂ? ਉਹ ਅਜੇ ਸੋਚ ਰਿਹਾ ਸੀ ਕਿ ਉਸ ਦੇ ਕੰਨੀਂ ਇਕ ਕੜਕਦੀ ਆਵਾਜ਼ ਪਈ, 'ਇਹ ਬਰਗਰ ਇਹਨੂੰ ਕੀਹਨੇ ਲੈ ਕੇ ਦੇ ਦਿੱਤਾ |' 'ਜੀ ਮੈਂ' ਅਮਿਤ ਬੋਲਿਆ |
'ਉਹ ਸ਼ਾਇਦ ਤੁਹਾਨੂੰ ਪਤਾ ਨਹੀਂ ਭਾਈ ਸਾਹਿਬ, ਮੈਂ ਇਸ ਦੇ ਪੇਟ ਦੀ ਸਕੈਨਿੰਗ ਕਰਵਾਉਣ ਲਈ ਇਸ ਨੂੰ ਭੁੱਖੇ ਪੇਟ ਲੈ ਕੇ ਆਈ ਸੀ ਤੇ ਤੁਸੀਂ ਮੇਰੀ ਸਾਰੀ ਕੀਤੀ ਕਰਾਈ ਖੂਹ 'ਚ ਪਾ 'ਤੀ |' 'ਸੌਰੀ ਮੈਮ, ਮੇਰੇ ਕੋਲੋਂ ਅਣਜਾਣੇ 'ਚ ਬਹੁਤ ਵੱਡੀ ਗ਼ਲਤੀ ਹੋ ਗਈ |' 'ਤੇ ਤੁਹਾਡੀ ਗ਼ਲਤੀ ਦਾ ਖਮਿਆਜ਼ਾ ਹੁਣ ਮੈਨੂੰ ਭੁੱਗਤਣਾ ਪੈਣਾ, ਹੁਣ ਮੈਨੂੰ ਕੱਲ੍ਹ ਨੂੰ ਫਿਰ 18-20 ਕਿੱਲੋਮੀਟਰ ਤੋਂ ਆਉਣਾ ਪੈਣਾ ਧੱਕੇ ਖਾਂਦੀ ਨੂੰ , ਨਾਲੇ ਇਹ ਵਿਚਾਰਾ ਫਿਰ ਕੱਲ੍ਹ ਨੂੰ ਭੁੱਖਾ ਰਹੂਗਾ |' ਉਹ ਬੱਚੇ ਨੂੰ ਬਾਹੋਂ ਫੜ ਕੇ ਗੁੱਸੇ ਨਾਲ ਖਿਚਦੀ ਹੋਈ ਬੋਲਦੀ ਜਾ ਰਹੀ ਸੀ ਤੇ ਬੱਚਾ ਅਮਿਤ ਨੂੰ ਬਾਏ-ਬਾਏ ਕਰ ਰਿਹਾ ਸੀ | ਮੇਰਾ ਦੋਸਤ ਖੜ੍ਹਾ ਸੋਚ ਰਿਹਾ ਸੀ ਕਿ ਅੱਜਕਲ੍ਹ ਭਲੇ ਦਾ ਜ਼ਮਾਨਾ ਨਹੀਂ ਰਿਹਾ | ਭਲਾ ਵੀ ਸੋਚ ਸਮਝ ਕੇ ਕਰਨਾ ਚਾਹੀਦਾ | ਉਹ ਅੱਜ ਆਪਣੀ ਅਣਜਾਣੇ 'ਚ ਕੀਤੀ ਗ਼ਲਤੀ ਲਈ ਇੰਜ ਪਛਤਾ ਰਿਹਾ ਸੀ | ਜਿਵੇਂ ਉਸ ਤੋਂ ਬਹੁਤ ਵੱਡਾ ਗੁਨਾਹ ਹੋ ਗਿਆ ਹੋਵੇ |
ਬੱਚਿਓ, ਇਸ ਕਹਾਣੀ ਤੋਂ ਤੁਹਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਦੇ ਵੀ ਕਿਸੇ ਅਣਜਾਣ ਬੰਦੇ ਤੋਂ ਕੋਈ ਵੀ ਚੀਜ਼ ਲੈ ਕੇ ਨਹੀਂ ਖਾਣੀ ਚਾਹੀਦੀ | ਜੋ ਸਾਡੇ ਲਈ ਬਹੁਤ ਘਾਤਕ ਵੀ ਸਿੱਧ ਹੋ ਸਕਦੀ ਹੈ |

-ਪਿੰਡ ਗਿੱਲਾਂ, ਡਾਕ: ਚਮਿਆਰਾ, ਜ਼ਿਲ੍ਹਾ ਜਲੰਧਰ | ਮੋਬਾ : 97790-43348.

ਅਜੀਬੋ-ਗ਼ਰੀਬ ਦੁਨੀਆ ਮੱਕੜੀਆਂ ਦੀ

ਪਿਆਰੇ ਬੱਚਿਓ! ਮੱਕੜੀਆਂ ਦੀ ਅਜੀਬੋ-ਗ਼ਰੀਬ ਦੁਨੀਆ ਬਾਰੇ ਬਹੁਤ ਕੁਝ ਪਤਾ ਲਗਦਾ ਹੈ | ਜਿਸ ਤਰ੍ਹਾਂ ਕਿ:
• ਆਪਣੇ ਜਾਲੇ ਲਈ ਮੱਕੜੀਆਂ ਜੋ ਤਾਰ ਬੁਣਦੀਆਂ ਹਨ ਉਹ ਰੇਸ਼ਮ ਦੇ ਕੀੜੇ ਰਾਹੀਂ ਤਿਆਰ ਕੀਤੇ ਗਏ ਧਾਗੇ ਤੋਂ ਛੇ ਗੁਣਾਂ ਪਤਲਾ ਹੁੰਦਾ ਹੈ |
• ਸਾਰੀਆਂ ਮੱਕੜੀਆਂ ਧਾਗਾ ਬਣਾਉਣ ਦੇ ਯੋਗ ਨਹੀਂ ਹੁੰਦੀਆਂ | ਮੱਕੜੀਆਂ ਦੇ 25000 ਵੰਸ਼ਾਂ ਦੀਆਂ 40 ਹਜ਼ਾਰ ਪਰਜਾਤੀਆਂ ਹਨ |
• ਕਈ ਮੱਕੜੀਆਂ ਦਾ ਜ਼ਹਿਰ ਸੱਪ ਤੋਂ ਵੀ ਜ਼ਿਆਦਾ ਮਹਿੰਗਾ ਤੇ ਘਾਤਕ ਹੁੰਦਾ ਹੈ | ਮੱਕੜੀ ਦਾ ਇਕ ਗ੍ਰਾਮ ਜ਼ਹਿਰ ਇਕੱਠਾ ਕਰਨ ਲਈ 8000 ਮੱਕੜੀਆਂ ਨੂੰ ਮਾਰਨਾ ਪੈਂਦਾ ਹੈ |
• ਮੌਜੂਦਾ ਸਮੇਂ 'ਚ ਮੱਕੜੀ ਤੋਂ ਅਨੇਕਾਂ ਪ੍ਰਕਾਰ ਦੀਆਂ ਦਵਾਈਆਂ ਟੀਕੇ ਤੇ ਸੀਰਪ ਤਿਆਰ ਕੀਤੇ ਜਾਂਦੇ ਹਨ | ਜੋ ਹਜ਼ਾਰਾਂ ਜਾਨਾਂ ਨੂੰ ਬਚਾ ਕੇ ਮਨੁੱਖੀ ਜ਼ਿੰਦਗੀ ਲਈ ਵਰਦਾਨ ਸਾਬਤ ਹੋ ਰਿਹਾ ਹੈ |
• ਮੱਕੜੀ ਦੀ ਸੰੁਘਣ ਤੇ ਸੁਣਨ ਦੀ ਸ਼ਕਤੀ ਨਹੀਂ ਹੁੰਦੀ | ਇਸ ਲਈ ਲੱਤਾਂ ਦੀਆਂ ਮਾਸ-ਪੇਸ਼ੀਆਂ ਏਨੀਆਂ ਬਰੀਕ ਹੁੰਦੀਆਂ ਹਨ ਕਿ ਇਸ ਨੂੰ ਆਪਣੇ ਆਸ-ਪਾਸ ਦੀਆਂ ਸਾਰੀਆਂ ਗਤੀਵਿਧੀਆਂ ਦਾ ਤੁਰੰਤ ਪਤਾ ਲੱਗ ਜਾਂਦਾ ਹੈ |
• ਮੱਕੜੀ ਦਾ ਧਾਗਾ ਏਨਾ ਪਤਲਾ ਹੁੰਦਾ ਹੈ ਕਿ ਇਕ ਪੌਾਡ ਧਾਗੇ ਨਾਲ ਪੂਰੀ ਧਰਤੀ ਨੂੰ ਸੱਤ ਵਾਰ ਲਪੇਟਿਆ ਜਾ ਸਕਦਾ ਹੈ, ਹੈ ਨਾ ਹੈਰਾਨੀ ਦੀ ਗੱਲ |
• ਮੱਕੜੀ ਇਕ ਵਾਰ 'ਚ ਦੋ ਤੋਂ ਤਿੰਨ ਹਜ਼ਾਰ ਤੱਕ ਆਂਡੇ ਦਿੰਦੀ ਹੈ ਅਤੇ ਆਂਡਿਆਂ ਨੂੰ ਧਾਗੇ ਨਾਲ ਲਪੇਟ ਕੇ ਇਕ ਗੁੱਛਾ ਜਿਹਾ ਬਣਾ ਲੈਂਦੀ ਹੈ ਤਾਂ ਕਿ ਕੋਈ ਖਤਰਾ ਮੁੱਲ ਨਾ ਲਿਆ ਜਾਵੇ |
• ਇਸ ਦਾ ਜ਼ਹਿਰ ਮਨੁੱਖ ਨੂੰ ਮਾਰ ਨਹੀਂ ਸਕਦਾ ਪਰ ਅਮਰੀਕਾ 'ਚ ਕਾਲੇ ਰੰਗ ਦੀਆਂ ਮੱਕੜੀਆਂ ਦਾ ਜ਼ਹਿਰ ਏਨਾ ਜ਼ਹਿਰੀਲਾ ਹੁੰਦਾ ਹੈ ਜੋ ਮਨੁੱਖ ਨੂੰ ਵੀ ਮਾਰ ਸਕਦਾ ਹੈ |

-ਡੀ. ਆਰ. ਬੰਦਨਾ
511-ਖਹਿਰਾ ਇਨਕਲੇਵ, ਜਲੰਧਰ-144007.

ਬਾਲ ਗੀਤ ਪਾਣੀ

ਆਓ ਰਲ ਕੇ ਬਚਾਈਏ ਸਾਰੇ ਪਾਣੀ ਹਾਣੀਓ,
ਨਹੀਂ ਹੋ ਜਾਊ ਖਤਮ ਕਹਾਣੀ ਹਾਣੀਓ |

ਇਹੀ ਸੋਚ ਸੋਚ ਦਿਲ, ਰਹੇ ਘਬਰਾਉਂਦਾ,
ਪਾਣੀ ਬਿਨ ਜੀਵਨ ਰਹੂ ਕਦੋਂ ਤੱਕ ਜਿਊਾਦਾ,
ਆਉਂਦੀ ਠੀਕ ਨਹੀਂ ਉਲਝੀ ਹੋਈ ਤਾਣੀ ਹਾਣੀਓ
ਆਓ ਰਲ ਕੇ ਬਚਾਈਏ, ਸਾਰੇ ਪਾਣੀ ਹਾਣੀਓ |

ਬੜਾ ਲੱਗਦਾ ਹੈ ਦੁੱਖ, ਜਦੋਂ ਵੱਢੇ ਕੋਈ ਰੁੱਖ,
ਭੁੱਲ ਗਏ ਅਸੀਂ ਕਾਹਤੋਂ, ਇਕ ਰੁੱਖ ਸੌ ਸੁੱਖ,
ਬਣ ਜਾਣ ਨਾ ਇਹ, ਬੀਤੇ ਦੀ ਕਹਾਣੀ ਹਾਣੀਓ,
ਆਓ, ਰਲ ਬਚਾਈਏ, ਸਾਰੇ ਪਾਣੀਓ ਹਾਣੀਓ |

ਪਾਣੀ ਬਿਨਾਂ ਬੰਜਰ, ਹੋ ਜਾਣੀਆਂ ਜ਼ਮੀਨਾਂ,
ਫੇਰ ਕਿਸ ਕੰਮ ਇਹ, ਜੋ ਖਰੀਦੀਆਂ ਮਸ਼ੀਨਾਂ,
ਰੁੱਤ ਬਹਾਰਾਂ ਵਾਲੀ, ਫੇਰ ਰੁੱਸ ਜਾਣੀ ਹਾਣੀਓ,
ਆਓ, ਰਲ ਬਚਾਈਏ ਸਾਰੇ ਪਾਣੀ ਹਾਣੀਓ |

ਕੁਝ ਆਪਾਂ ਸੋਚੋ ਖੇੜੀ, ਸੋਚਣ ਕੁਝ ਸਰਕਾਰਾਂ,
ਬਚੀ ਰਹੇ ਕਿਸਾਨੀ, ਇਹ ਵੀ ਕਰ ਲਉ ਵਿਚਾਰਾਂ,
ਰਹੇ ਖਿੜਿਆ ਗੁਲਾਬ, ਟਾਹਣੀ ਟਾਹਣੀ ਹਾਣੀਓ,
ਆਓ ਰਲ ਬਚਾਈਏ, ਸਾਰੇ ਪਾਣੀ ਹਾਣੀਓ |

-ਸੁਰਿੰਦਰ ਚਹਿਲ ਖੇੜੀ
ਪਿੰਡ ਖੇੜੀ ਚਹਿਲਾਂ-148025. ਜ਼ਿਲ੍ਹਾ ਸੰਗਰੂਰ |
ਮੋਬਾਈਲ : 94655-20414.

ਲੜੀਵਾਰ ਨਾਵਲ-7: ਮਾਲਵਾ ਐਕਸਪ੍ਰੈੱਸ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
'ਡੌਲੀ, ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਪਈ ਤੰੂ ਐਨੀਆਂ ਗੱਲਾਂ ਯਾਦ ਕਿਵੇਂ ਰੱਖ ਲੈਨੀ ਏਾ, ਸਾਨੂੰ ਤਾਂ ਆਪਣਾ ਸਬਕ ਬੜੀ ਮੁਸ਼ਕਿਲ ਯਾਦ ਹੁੰਦਾ ਏ |' ਤਜਿੰਦਰ ਆਖ ਰਿਹਾ ਸੀ |
'ਵੀਰ ਜੀ... ਇਹ ਸਭ ਸ਼ੌਕ ਦੀ ਗੱਲ ਏ... |'
'ਚੰਗਾ ਸ਼ੌਕ ਏ ਬਈ ਗੱਡੀਆਂ ਰੋਕਣ ਦਾ', ਗੌਰਵ ਨੇ ਆਖਿਆ ਤੇ ਸਾਰੇ ਹੱਸ ਪਏ |
'ਅੱਜ ਗੌਰਵ ਨੂੰ ਵੀ ਗੱਲਾਂ ਆਉਣ ਲੱਗ ਪਈਆਂ... ਛਿੱਕਾਂ ਜੁ ਰੁਕ ਗਈਆਂ', ਰਾਜਨ ਨੇ ਗੌਰਵ ਨੂੰ ਮੋੜਵਾਂ ਜਵਾਬ ਦਿੱਤਾ |
ਇਕ ਵਾਰ ਫਿਰ ਸਾਰੇ ਹੱਸ ਪਏ |
'ਵੀਰ ਜੀ! ਵੈਸੇ ਕਮਾਲ ਦੀ ਗੱਲ ਏ, ਜਦੋਂ ਸ਼ਾਮ ਨੂੰ ਹਫ਼ੇ ਹੋਏ ਦਾਦਾ ਜੀ ਸਾਈਕਲ 'ਤੇ ਘਰ ਆਉਂਦੇ ਨੇ ਤਾਂ ਉਨ੍ਹਾਂ ਦਾ ਚਿਹਰਾ ਦੇਖਣ ਵਾਲਾ ਹੁੰਦਾ ਏ... ਬਹੁਤ ਪ੍ਰਭਾਵਸ਼ਾਲੀ, ਦਗਦਗ ਕਰਦਾ ਚਿਹਰਾ, ਜਿਵੇਂ ਕਿਸੇ ਸਾਧੂ ਸੰਨਿਆਸੀ ਦਾ ਚਿਹਰਾ ਹੁੰਦਾ ਏ', ਡੌਲੀ ਅਨੋਖੇ ਵਿਸ਼ਵਾਸ ਨਾਲ ਆਖ ਰਹੀ ਸੀ |
'ਅੱਛਾ! ਯਕੀਨ ਜਿਹਾ ਨਹੀਂ ਆਉਂਦਾ... ਮੈਂ ਤੇ ਸੋਚਿਆ ਸੀ ਐਨੀ ਸਾਈਕਲ ਚਲਾ ਕੇ ਦਾਦਾ ਜੀ ਥੱਕ ਜਾਂਦੇ ਹੋਣਗੇ |' ਪ੍ਰੀਤ ਨੇ ਗੱਲਬਾਤ ਵਿਚ ਸ਼ਾਮਿਲ ਹੁੰਦਿਆਂ ਆਖਿਆ |
'ਨਹੀਂ ਪ੍ਰੀਤ... ਤੰੂ ਗ਼ਲਤ ਸਮਝ ਰਹੀ ਏਾ | ਕੰਮ ਪ੍ਰਤੀ ਲਗਨ ਤੇ ਉਤਸ਼ਾਹ ਉਨ੍ਹਾਂ ਨੂੰ ਥੱਕਣ ਨਹੀਂ ਦਿੰਦਾ | ਥਕਾਵਟ ਤੇ ਕਮਜ਼ੋਰੀ ਉਨ੍ਹਾਂ ਦੇ ਨੇੜੇ ਵੀ ਨਹੀਂ ਫਟਕਦੀ | ਉਨ੍ਹਾਂ ਦੇ ਚਿਹਰੇ ਉੱਪਰ ਇਕ ਵੱਖਰੀ ਕਿਸਮ ਦਾ ਨੂਰ ਹੁੰਦਾ ਏ... | ਅੱਖਾਂ ਵਿਚ ਆਸ ਦੀ ਕਿਰਨ ਹੁੰਦੀ ਏ... ਤੇ ਉਨ੍ਹਾਂ ਨੂੰ ਆਪਣੀ ਮੰਜ਼ਿਲ ਨੇੜੇ ਆ ਰਹੀ ਮਹਿਸੂਸ ਹੁੰਦੀ ਏ |' ਡੌਲੀ ਆਖ ਰਹੀ ਸੀ |
'ਸਾਨੂੰ ਜ਼ਿੰਦਗੀ 'ਚ ਆਸ਼ਾਵਾਦੀ ਤਾਂ ਹੋਣਾ ਈ ਚਾਹੀਦਾ ਏ | ਇਕ ਦਿਨ ਦੱੁਗਲ ਸਰ ਨੇ ਕਲਾਸ ਵਿਚ ਦੱਸਿਆ ਸੀ |' ਰਾਜਨ ਨੇ ਆਪਣੇ ਦੋਸਤਾਂ ਨੂੰ ਯਾਦ ਕਰਾਇਆ |
'ਅੱਜ ਅੱਧੀ ਛੱੁਟੀ ਕਾਫੀ ਲੰਬੀ ਹੋ ਗਈ ਏ, ਸ਼ਾਇਦ ਰਾਜਨ ਦੇ ਜਨਮ ਦਿਨ ਕਰਕੇ |' ਗੌਰਵ ਇਕ ਵਾਰੀ ਫਿਰ ਸ਼ੁਰੂ ਹੋ ਗਿਆ ਸੀ |
'ਤੰੂ ਟਲ ਜਾ... ਗੱਲ ਕਰਨੋਂ ਹਟਦਾ ਨਹੀਂ ਫਿਰ ਵੀ... ਤੈਨੂੰ ਤੇ ਛਿੱਕਾਂ ਲੱਗੀਆਂ ਈ ਚੰਗੀਆਂ | ਇਕ ਹੱਥ 'ਚ ਰੁਮਾਲ ਲੈ ਕੇ ਸਾਫ਼ ਕਰੀ ਜਾਵੇਂ... ਬਸ |' ਰਾਜਨ ਨੇ ਗੌਰਵ ਨੂੰ ਜਵਾਬ ਦਿੱਤਾ |
ਸਾਰੇ ਬੱਚੇ ਹਲਕਾ ਜਿਹਾ ਮੁਸਕਰਾਏ |
'ਅੱਜ ਸ਼ਾਇਦ ਸਟਾਫ ਮੀਟਿੰਗ ਹੋ ਰਹੀ ਏ, ਦੱੁਗਲ ਸਰ ਸਵੇਰੇ ਸੁਨੀਤਾ ਮੈਡਮ ਕੋਲ ਖੜ੍ਹੇ ਗੱਲ ਕਰ ਰਹੇ ਸਨ |' ਪ੍ਰੀਤ ਨੇ ਦੱਸਿਆ |
ਕੰਟੀਨ ਤੋਂ ਥੋੜ੍ਹਾ ਅੱਗੇ ਚੱਲ ਕੇ ਅਜੇ ਆਏ ਸਨ ਕਿ ਅੱਧੀ ਛੱੁਟੀ ਬੰਦ ਹੋਣ ਦੀ ਘੰਟੀ ਵੱਜ ਗਈ |
ਕ੍ਰਿਸਮਿਸ ਦੀਆਂ ਛੱੁਟੀਆਂ ਪਿੱਛੋਂ ਪਹਿਲੀ ਜਨਵਰੀ ਨੂੰ ਬੱਚਿਆਂ ਦੇ ਸਕੂਲ ਦੁਬਾਰਾ ਖੱੁਲ੍ਹ ਗਏ | ਇਕ ਹਫ਼ਤੇ ਦੀਆਂ ਛੱੁਟੀਆਂ ਕੱਟਣ ਤੋਂ ਬਾਅਦ ਅੱਜ ਬੱਚੇ ਹੋਰ ਵੀ ਚੁਸਤ ਲੱਗ ਰਹੇ ਸਨ | ਸਾਰੇ ਬੱਚੇ ਇਕ-ਦੂਜੇ ਨੂੰ ਕ੍ਰਿਸਮਿਸ ਤੇ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਸਨ | ਸਰਦੀ ਵਧਣ ਕਾਰਨ ਧੁੰਦ ਪੈ ਗਈ ਸੀ | ਪਰ ਦੁਪਹਿਰ ਅੱਧੀ ਛੱੁਟੀ ਹੋਣ ਤੱਕ ਧੁੰਦ ਉਡ ਗਈ ਸੀ ਅਤੇ ਕੋਸੀ-ਕੋਸੀ ਧੱੁਪ ਨਿਕਲ ਆਈ ਸੀ | ਰਾਜਨ ਤੇ ਦੂਜੇ ਬੱਚੇ ਲਾਅਨ ਵਿਚ ਜਾ ਬੈਠੇ ਸਨ | ਬੱਚੇ ਇਕ-ਦੂਜੇ ਨੂੰ ਆਪਣੀਆਂ ਬਿਤਾਈਆਂ ਛੱੁਟੀਆਂ ਬਾਰੇ ਦੱਸ ਰਹੇ ਸਨ |
'ਪ੍ਰੀਤ, ਮੈਨੂੰ ਪਤਾ ਲੱਗਾ ਤੰੂ ਜਲੰਧਰ ਗਈ ਸੀ... |' ਡੌਲੀ ਨੇ ਪੱੁਛਿਆ |
'ਹਾਂ ਡੌਲੀ, ਮੈਂ ਚਾਰ ਕੁ ਦਿਨ ਆਪਣੇ ਮਾਮਾ ਜੀ ਕੋਲ ਜਲੰਧਰ ਗਈ ਸੀ |'
'ਫੇਰ ਤੇ ਖੂਬ ਸੈਰ ਕੀਤੀ ਹੋਵੇਗੀ ਪ੍ਰੀਤ ਨੇ ਜਲੰਧਰ ਸ਼ਹਿਰ ਦੀ... |' ਰਾਜਨ ਨੇ ਹੱਸਦਿਆਂ ਪੱੁਛਿਆ |
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-ਨੇੜੇ ਸੇਂਟ ਪਾਲ ਕਾਨਵੈਂਟ ਸਕੂਲ, ਨਿਹਾਲਪੁਰ ਰੋਡ, ਦਸੂਹਾ, (ਹੁਸ਼ਿਆਰਪੁਰ) | ਮੋਬਾ : 98552-35424

ਬੁਝਾਰਤ-53

ਪਿਆਰੇ ਬੱਚਿਓ ਦੋ ਨੇ ਭੈਣਾਂ,
ਆਖਰ ਤੱਕ ਜਿਨ੍ਹਾਂ ਵੱਖ ਰਹਿਣਾ |
ਇਕੋ ਮਾਂ ਤੋਂ ਜੰਮੀਆਂ-ਜਾਈਆਂ,
ਵੱਖ ਹੋ ਕੇ ਫਿਰ ਮਿਲ ਨਾ ਪਾਈਆਂ |
ਟਨਾਂ ਦੇ ਟਨ ਭਾਰ ਇਹ ਚੁੱਕਣ,
ਕਦੇ ਨਾ ਅੱਕਣ, ਕਦੇ ਨਾ ਥੱਕਣ |
ਦੇਸ਼ ਸੇਵਾ ਵਿਚ ਪਾਉਣ ਇਹ ਹਿੱਸਾ,
ਭਲੂਰੀਏ ਤਾਂ ਹੀ ਲਿਖਿਆ ਕਿੱਸਾ |
ਬੁੱਝੋ ਹੁਣ ਤੁਸੀਂ ਬਾਤ ਇਹ ਮੇਰੀ,
ਹੋਏ ਥੋਡੀ ਉਮਰ ਲੰਮੇਰੀ |
ਬੱਚੇ ਮੂੰਹੋਂ ਕੁਝ ਨਾ ਆਖਣ,
ਇਕ-ਦੂਜੇ ਦੇ ਮੂੰਹ ਵੱਲ ਝਾਕਣ |
ਸਰ ਜੀ ਦੱਸੋ ਚੀਜ਼ ਇਹ ਕੀ,
ਭਲੂਰੀਏ ਦੱਸਿਆ 'ਰੇਲ ਦੀ ਲੀਹ' |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |
ਮੋਬਾ: 99159-95505

ਰੌਚਕ ਜਾਣਕਾਰੀ

• ਸੱਪ ਅਤੇ ਗੰਡੋਏ ਦੀ ਰੀੜ੍ਹ ਦੀ ਹੱਡੀ ਨਹੀਂ ਹੁੰਦੀ |
• ਉੱਲੂ ਅਜਿਹਾ ਪੰਛੀ ਹੈ, ਜੋ ਆਪਣੇ ਪਿੱਛੇ ਵੀ ਦੇਖ ਸਕਦਾ ਹੈ |
• ਤਿਤਲੀ ਆਪਣੇ ਪੈਰਾਂ ਨਾਲ ਫੱੁਲਾਂ ਦਾ ਸੁਆਦ ਪਰਖਦੀ ਹੈ |
• ਡਾਲਫਿਨ ਮੱਛੀ ਸੌਾਦੇ ਸਮੇਂ ਵੀ ਆਪਣੀ ਇਕ ਅੱਖ ਖੱੁਲ੍ਹੀ ਰੱਖਦੀ ਹੈ |
• ਬੱਤਖਾਂ ਕੇਵਲ ਸਵੇਰ ਵੇਲੇ ਹੀ ਆਂਡੇ ਦਿੰਦੀਆਂ ਹਨ |

-ਸ਼ੰਕਰ ਮੋਗਾ

ਤਸਵੀਰ ਦੇਖੋ ਤੇ ਬੁੱਝੋ ਬਾਤ

1. ਚਾਰ ਲੱਤਾਂ ਪਰ ਤੁਰਦੀ ਨੀ
2. ਗੋਰੀ ਚਿੱਟੀ ਲੰਮੀ ਰਾਣੀ, ਸਿਰ 'ਤੇ ਤਾਜ ਹਰਾ
3. ਬਾਹਰੋਂ ਆਇਆ ਬਾਬਾ ਲੋਧੀ, ਛੇ ਟੰਗਾਂ ਤੇ ਇਕੋ ਬੋਦੀ |
4. ਇਕੋ ਘਰ ਵਿਚ ਨੌਾ ਨਿਆਣੇ, ਜੁੜ ਜੁੜ ਬੈਠੇ ਬੜੇ ਸਿਆਣੇ |
5. ਫਲ਼ ਵੀ ਤੇ ਫੁੱਲ ਵੀ, ਬਹੁਤਾ ਨਹੀਂ ਮੁੱਲ ਵੀ
6. ਉਤੋਂ ਹਰਾ ਤੇ ਵਿਚੋਂ ਲਾਲ, ਕਾਲੇ ਮੋਤੀ ਜੜੇ ਕਮਾਲ

-ਜੋਧ ਸਿੰਘ ਮੋਗਾ
ਮੋਬਾਈਲ : 62802-58057.

ਅਨਮੋਲ ਵਚਨ

• ਪਰਮਾਤਮਾ ਦੇ ਇਨਸਾਫ਼ ਦੀ ਚੱਕੀ ਹੌਲੀ ਜ਼ਰੂਰ ਚਲਦੀ ਹੈ ਪਰ ਪੀਸਦੀ ਬਹੁਤ ਬਾਰੀਕ ਹੈ |
• ਪੈਸੇ ਨੂੰ ਪਸੰਦ ਕਰੋ ਸਿਰਫ਼ ਇਸ ਹੱਦ ਤੱਕ ਕਿ ਲੋਕ ਆਪ ਨੂੰ ਨਾਪਸੰਦ ਨਾ ਕਰਨ |
• ਦੋਸਤ ਦਵਾਈ ਤੋਂ ਵੀ ਜ਼ਿਆਦਾ ਚੰਗੇ ਹੁੰਦੇ ਹਨ ਕਿਉਂਕਿ ਦਵਾਈ ਤਾਂ ਐਕਸਪਾਇਰ (ਤਾਰੀਖ ਖਤਮ ਹੋ ਜਾਂਦੀ) ਹੋ ਜਾਂਦੀ ਹੈ ਪਰ ਚੰਗੇ ਦੋਸਤਾਂ ਦੀ ਕੋਈ ਐਕਸਪਾਇਰੀ ਨਹੀਂ ਹੁੰਦੀ |
• ਮੰਜ਼ਿਲ ਚਾਹੇ ਕਿੰਨੀ ਵੀ ਉੱਚੀ ਕਿਉਂ ਨਾ ਹੋਵੇ ਰਸਤੇ ਹਮੇਸ਼ਾ ਪੈਰਾਂ ਦੇ ਥੱਲੇ ਹੰੁਦੇ ਹਨ |
• ਸਾਥ ਸ਼ਬਦ ਕਹਿਣ ਨੂੰ ਤਾਂ ਬਹੁਤ ਛੋਟਾ ਹੈ ਪਰ ਜੇ ਕੋਈ ਦਿਲ ਤੋਂ ਸਾਥ ਦੇਵੇ ਤਾਂ ਜ਼ਿੰਦਗੀ ਹੀ ਨਹੀਂ ਰੂਹ ਤੱਕ ਬਦਲ ਜਾਂਦੀ ਹੈ |
• ਬੇਗਾਨਿਆਂ ਨੂੰ ਆਪਣਾ ਬਣਾਉਣਾ ਆਸਾਨ ਹੈ ਪਰ ਆਪਣਿਆਂ ਨੂੰ ਆਪਣੇ ਬਣਾ ਕੇ ਰੱਖਣਾ ਬਹੁਤ ਮੁਸ਼ਕਿਲ ਹੈ |

-ਜਗਜੀਤ ਸਿੰਘ ਭਾਟੀਆ
ਨੂਰਪੁਰ ਬੇਦੀ-140117, ਜ਼ਿਲ੍ਹਾ ਰੋਪੜ |
ਮੋਬਾਈਲ : 95018-10181.

ਬਾਲ ਕਵਿਤਾ: ਘਟਾ ਕਾਲੀਏ...

ਘਟਾ ਕਾਲੀਏ ਵਰ੍ਹ ਜਾ ਤੰੂ |
ਮੌਸਮ ਸੁਹਾਵਣਾ ਕਰ ਜਾ ਤੂੰ |
ਫ਼ਸਲਾਂ, ਬਾਗ਼, ਬਗੀਚੇ ਮੁਰਝਾਏ,
ਧਰਤੀ ਜਲ-ਥਲ ਕਰ ਜਾ ਤੰੂ |
ਝੜੀ ਵਾਂਗ ਵਰ੍ਹ ਜਾ ਤੰੂ |
ਮੌਸਮ ਸੁਹਾਵਣਾ ਕਰ ਜਾ ਤੰੂ |
ਤਲਾਬ, ਛੱਪੜ, ਟੋਭੇ ਸੁੱਕ ਗਏ |
ਬਿਨ ਪਾਣੀ ਜਲ-ਜੀਵ ਮੁੱਕ ਗਏ |
ਕਾਲੀਏ ਬਦਲੀਏ | ਦੇਰ ਨਾ ਲਾ,
ਗਰਮੀ ਕਰਕੇ ਸਭ ਕੰਮ ਰੁਕ ਗਏ |
ਖੇਤ, ਨਦੀ, ਨਾਲੇ ਭਰ ਜਾ ਤੰੂ |
ਮੌਸਮ ਸੁਹਾਵਣਾ ਕਰ ਜਾ ਤੰੂ |

-ਮੁਖਤਾਰ ਗਿੱਲ
ਪ੍ਰੀਤ ਨਗਰ, ਡਾ: ਚੋਗਾਵਾਂ-143109 (ਅੰਮਿ੍ਤਸਰ) | ਮੋਬਾ : 98140-82217.

ਚੁਟਕਲੇ

• ਸ਼ਹਿਰ ਦੀ ਕੁੜੀ ਦਾ ਵਿਆਹ ਇਕ ਪਿੰਡ ਵਿਚ ਹੋ ਗਿਆ | ਕੁੜੀ ਦੀ ਸੱਸ ਨੇ ਉਸ ਨੂੰ ਮੱਝ ਨੂੰ ਘਾਹ (ਪੱਠੇ) ਪਾਉਣ ਲਈ ਕਿਹਾ | ਮੱਝ ਦੇ ਮੰੂਹ ਵਿਚ ਝੱਗ ਦੇਖ ਕੇ ਉਹ ਵਾਪਸ ਆ ਗਈ | ਸੱਸ ਨੇ ਪੱੁਛਿਆ, 'ਕੀ ਹੋਇਆ ਧੀਏ?'
ਕੁੜੀ ਬੋਲੀ, 'ਮੱਝ ਅਜੇ ਕਾਲਗੇਟ ਕਰ ਰਹੀ ਹੈ, ਮੰਮੀ ਜੀ |'
• ਕੁੜੀ-ਕੀ ਕਰ ਰਹੇ ਹੋ?
ਮੁੰਡਾ-ਮੰੂਗਫਲੀ ਖਾ ਰਿਹਾ ਹਾਂ |
ਕੁੜੀ-'ਕੱਲਾ-'ਕੱਲਾ?
ਮੁੰਡਾ-ਹੋਰ ਦਸ ਰੁਪਏ ਦੀ ਮੰੂਗਫਲੀ ਦਾ ਲੰਗਰ ਲਾਵਾਂ?
• ਡਾਕਟਰ-ਮੋਟਾਪੇ ਦਾ ਇਕੋ-ਇਕ ਇਲਾਜ ਹੈ, ਬਸ ਇਕ ਰੋਟੀ ਖਾਇਆ ਕਰ |
ਕੋਮਲ-ਡਾਕਟਰ ਸਾਹਿਬ, ਇਹ ਇਕ ਰੋਟੀ ਭੋਜਨ ਤੋਂ ਪਹਿਲਾਂ ਜਾਂ ਬਾਅਦ ਵਿਚ?
• ਅਧਿਆਪਕ-ਦੱਸੋ ਬੱਚਿਓ, ਵਾਸਕੋਡੀਗਾਮਾ ਭਾਰਤ ਕਦੋਂ ਆਇਆ ਸੀ?
ਭੁਪਿੰਦਰ-ਜੀ ਸਰਦੀਆਂ ਵਿਚ ਆਇਆ ਸੀ |
ਅਧਿਆਪਕ-ਕੀ ਤੰੂ ਪਾਗਲ ਏਾ? ਤੈਨੂੰ ਕਿਸ ਨੇ ਕਿਹਾ?
ਭੁਪਿੰਦਰ-ਸਰ ਤੁਹਾਡੀ ਸਹੁੰ, ਮੈਂ ਕਿਤਾਬ ਵਿਚ ਫੋਟੋ ਦੇਖੀ ਸੀ, ਉਸ ਨੇ ਕੋਟ ਪਾਇਆ ਹੋਇਆ ਸੀ |

-ਅਵਤਾਰ ਸਿੰਘ ਕਰੀਰ,
ਮੋਗਾ |





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX