ਤਾਜਾ ਖ਼ਬਰਾਂ


ਬਟਾਲਾ ਪੁਲਿਸ ਨੇ ਨਵਤੇਜ ਸਿੰਘ ਗੁੱਗੂ ਨੂੰ ਕੀਤਾ ਗ੍ਰਿਫਤਾਰ
. . .  59 minutes ago
ਬਟਾਲਾ, 9 ਜੁਲਾਈ (ਕਾਹਲੋਂ)-ਪਿਛਲੇ ਦਿਨੀਂ ਨਵਤੇਜ ਹਿਓਮਨਟੀ ਹਸਪਤਾਲ ਦੇ ਸੰਚਾਲਕ ਨਵੇਤਜ ਸਿੰਘ ਗੁੱਗੂ ਅਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਵਾਦ ਵਿਵਾਦ ਚੱਲ ਰਿਹਾ ਸੀ। ਇਹ ਵਿਵਾਦ ...
ਮੈਕਸਮੀਮਮ ਸਕਿਉਰਟੀ ਜੇਲ੍ਹ 'ਚ ਸਰਚ ਆਪ੍ਰੇਸ਼ਨ -12 ਮੋਬਾਇਲ ਫੋਨ ਤੇ ਹੋਰ ਸਮਾਨ ਬਰਾਮਦ
. . .  about 1 hour ago
ਨਾਭਾ ,9 ਜੁਲਾਈ {ਅਮਨਦੀਪ ਸਿੰਘ ਲਵਲੀ} -ਡੀਐਸਪੀ ਰਾਜੇਸ਼ ਕੁਮਾਰ ਛਿੱਬਰ ਦੀ ਅਗਵਾਈ ਵਿੱਚ ਨਾਭਾ ਪੁਲਿਸ ਨੇ ਅੱਜ ਸ਼ਾਮ ਜੇਲ੍ਹ ਪ੍ਰਸ਼ਾਸਨ ਨਾਲ ਮਿਲ ਕੇ ਨਾਭਾ ਦੀ ਮੈਕਸੀਮਮ ਸੁਰੱਖਿਆ ਜੇਲ੍ਹ ਅਚਨਚੇਤ ...
ਮੁੰਬਈ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 1268 ਨਵੇਂ ਮਾਮਲੇ , 68 ਵਿਅਕਤੀਆਂ ਦੀ ਮੌਤ
. . .  about 1 hour ago
ਰਾਜਪੁਰਾ 'ਚ ਫੋਕਲ ਪੁਆਇੰਟ ਵਾਸੀ ਇਕ ਵਿਅਕਤੀ ਨੂੰ ਹੋਇਆ ਕੋਰੋਨਾ
. . .  about 2 hours ago
ਰਾਜਪੁਰਾ, 9 ਜੁਲਾਈ (ਰਣਜੀਤ ਸਿੰਘ)- ਰਾਜਪੁਰਾ ਸ਼ਹਿਰ 'ਚ ਫੋਕਲ ਪੁਆਇੰਟ ਵਾਸੀ ਇਕ ਵਿਅਕਤੀ ਕੋਰੋਨਾ ਪਾਜ਼ੀਟਿਵ...
ਬੰਗਾ ਤੋਂ ਪੱਦੀ ਮਠਵਾਲੀ ਡਾ. ਸਾਧੂ ਸਿੰਘ ਹਮਦਰਦ ਮਾਰਗ ਦਾ ਪੱਲੀ ਝਿੱਕੀ ਵੱਲੋਂ ਉਦਘਾਟਨ
. . .  about 2 hours ago
ਬੰਗਾ, 9 ਜੁਲਾਈ (ਜਸਬੀਰ ਸਿੰਘ ਨੂਰਪੁਰ, ਸੁਰਿੰਦਰ ਸਿੰਘ ਕਰਮ) - ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਡਾ. ਸਾਧੂ ਸਿੰਘ ਹਮਦਰਦ ...
ਕੋਰੋਨਾ ਮਹਾਂਮਾਰੀ ਤੋਂ ਪ੍ਰੇਸ਼ਾਨ ਵਿਅਕਤੀ ਵੱਲੋਂ ਖ਼ੁਦਕੁਸ਼ੀ
. . .  about 2 hours ago
ਕੋਰੋਨਾ ਪਾਜ਼ੀਟਿਵ ਨੌਜਵਾਨ ਦੀ ਪਤਨੀ ਦੀ ਰਿਪੋਰਟ ਵੀ ਆਈ ਪਾਜ਼ੀਟਿਵ
. . .  about 2 hours ago
ਬੁਢਲਾਡਾ, 9 ਜੁਲਾਈ (ਸਵਰਨ ਸਿੰਘ ਰਾਹੀ) ਬੀਤੀ 7 ਜੁਲਾਈ ਨੂੰ ਪਾਜ਼ੀਟਿਵ ਪਾਏ ਗਏ ਸਬਡਵੀਜ਼ਨ ਬੁਢਲਾਡਾ...
ਯੂਨੀਵਰਸਿਟੀਆਂ ਤੇ ਕਾਲਜਾਂ ਦੀਆਂ ਅੰਤਿਮ ਪ੍ਰੀਖਿਆਵਾਂ ਰੱਦ ਕੀਤੇ ਜਾਣ ਸੰਬੰਧੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਣਗੇ ਕੈਪਟਨ
. . .  1 minute ago
ਚੰਡੀਗੜ੍ਹ, 9 ਜੁਲਾਈ (ਅ.ਬ)- ਕੋਰੋਨਾ ਕਾਰਨ ਪੰਜਾਬ ਅੰਦਰ ਪ੍ਰੀਖਿਆਵਾਂ ਲੈਣ ਲਈ ਸਥਿਤੀ ਅਨੁਕੂਲ ਨਾ ਹੋਣ ਦਾ...
ਸੰਦੌੜ ਇਲਾਕੇ 'ਚ ਕੋਰੋਨਾ ਦੇ ਤਿੰਨ ਮਾਮਲੇ ਆਏ ਸਾਹਮਣੇ
. . .  about 2 hours ago
ਸੰਦੌੜ, 9 ਜੁਲਾਈ (ਗੁਰਪ੍ਰੀਤ ਸਿੰਘ ਚੀਮਾ) - ਸੰਦੌੜ ਖੇਤਰ ਦੇ ਤਿੰਨ ਪਿੰਡਾਂ 'ਚ ਅੱਜ ਕੋਰੋਨਾ ਦੇ ਤਿੰਨ ਮਾਮਲੇ ਸਾਹਮਣੇ ਆਉਣ ਦੀ ਖ਼ਬਰ...
ਆਰ.ਸੀ.ਐਫ. ਵੱਲੋਂ ਸੜਕ ਨਿਰਮਾਣ 'ਚ ਪਲਾਸਟਿਕ ਕਚਰੇ ਦੀ ਵਰਤੋਂ
. . .  about 3 hours ago
ਕਪੂਰਥਲਾ, 9 ਜੁਲਾਈ (ਅਮਰਜੀਤ ਕੋਮਲ)- ਭਾਰਤੀ ਰੇਲਵੇ ਦੀ ਰੇਲਾਂ ਦੇ ਡੱਬੇ ਬਣਾਉਣ ਵਾਲੀ ਪਲੇਠੀ ਫ਼ੈਕਟਰੀ ...
ਪਠਾਨਕੋਟ ਵਿਖੇ ਇੱਕ ਔਰਤ ਨੂੰ ਹੋਇਆ ਕੋਰੋਨਾ
. . .  about 3 hours ago
ਪਠਾਨਕੋਟ, 9 ਜੁਲਾਈ (ਸੰਧੂ/ਚੌਹਾਨ /ਅਸ਼ੀਸ਼ ਸ਼ਰਮਾ) ਪਠਾਨਕੋਟ ਵਿਖੇ ਇੱਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਪੁਸ਼ਟੀ ...
ਜਲੰਧਰ 'ਚ ਕੋਰੋਨਾ ਨਾਲ ਪੀੜਤ ਇਕ ਵਿਅਕਤੀ ਦੀ ਹੋਈ ਮੌਤ
. . .  about 3 hours ago
ਜਲੰਧਰ, 9 ਜੁਲਾਈ (ਐੱਮ. ਐੱਸ. ਲੋਹੀਆ) - ਅੱਜ ਸ਼ਾਮ ਜਲੰਧਰ ਦੇ ਸਿਵਲ ਹਸਪਤਾਲ 'ਚ ਇਕ ਕੋਰੋਨਾ ਪੀੜਤ ਵਿਅਕਤੀ ...
ਪੱਟੀ ਸਬ ਜੇਲ੍ਹ ਦੇ 7 ਹਵਾਲਾਤੀਆਂ ਸਮੇਤ 9 ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਤਰਨ ਤਾਰਨ, 9 ਜੁਲਾਈ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਵਿਚ ਕੋਵਿਡ-19 ਦੇ ਵੀਰਵਾਰ ਨੂੰ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਤੋਂ ਆਏ...
ਜਲੰਧਰ 'ਚ ਐੱਸ.ਡੀ.ਐਮ. ਅਤੇ ਐੱਸ.ਐੱਸ.ਪੀ. ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਜਲੰਧਰ, 9 ਜੁਲਾਈ (ਐੱਮ. ਐੱਸ. ਲੋਹੀਆ) - ਅੱਜ ਜਲੰਧਰ 'ਚ 37 ਸ਼ੱਕੀ ਮਰੀਜ਼ਾਂ ਦੇ ਕੋਰੋਨਾ ਟੈੱਸਟ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ 'ਚ ਸ਼ਾਹਕੋਟ...
ਖੇੜੀ ਪੁਲਿਸ ਨੇ ਕੀਤੀ 2 ਕਿੱਲੋ 550 ਗ੍ਰਾਮ ਅਫ਼ੀਮ ਬਰਾਮਦ
. . .  about 3 hours ago
ਸੰਘੋਲ, 9 ਜੁਲਾਈ (ਹਰਜੀਤ ਸਿੰਘ ਮਾਵੀ)- ਜ਼ਿਲ੍ਹਾ ਪੁਲਿਸ ਮੁਖੀ ਫ਼ਤਿਹਗੜ੍ਹ ਸਾਹਿਬ ਅਮਨੀਤ ਕੌਂਡਲ ਦੇ ਦਿਸ਼ਾ ਨਿਰਦੇਸ਼...
ਇਕਾਂਤਵਾਸ ਕੀਤੇ ਮਸਕਟ ਤੇ ਕੁਵੈਤ ਤੋਂ ਆਏ 35 ਵਿਅਕਤੀਆਂ 'ਚੋਂ ਇੱਕ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਘੁਮਾਣ, 9 ਜੁਲਾਈ (ਬੰਮਰਾਹ)- ਬੀਤੇ ਦਿਨੀਂ ਵੱਖ-ਵੱਖ ਫਲਾਈਟਾਂ ਰਾਹੀਂ ਮਸਕਟ ਤੋਂ ਆਏ 25 ਵਿਅਕਤੀ ਅਤੇ ਕੁਵੈਤ ਤੋਂ ਆਏ 10 ਵਿਅਕਤੀਆਂ ...
ਗੁਰੂਸਰ ਸੁਧਾਰ (ਲੁਧਿਆਣਾ) 'ਚ ਵੀ ਕੋਰੋਨਾ ਦੇ ਦੋ ਮਰੀਜ਼ ਆਏ ਸਾਹਮਣੇ
. . .  about 3 hours ago
ਗੁਰੂਸਰ ਸੁਧਾਰ, 9 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ) - ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਕਸਬਾ ਗੁਰੂਸਰ ਸੁਧਾਰ ਵੀ ਅਛੂਤਾ ਨਹੀਂ ਰਿਹਾ...
ਐੱਸ.ਡੀ.ਐਮ ਦਿੜ੍ਹਬਾ (ਸੰਗਰੂਰ) ਨੂੰ ਵੀ ਕੋਰੋਨਾ
. . .  about 4 hours ago
ਸੰਗਰੂਰ, 9 ਜੁਲਾਈ (ਧੀਰਜ ਪਸ਼ੋਰੀਆ) - ਸਿਵਲ ਸਰਜਨ ਸੰਗਰੂਰ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਹੁਣ ਐੱਸ.ਡੀ.ਐਮ ਦਿੜ੍ਹਬਾ ਮ...
ਲੁਧਿਆਣਾ 'ਚ ਕੋਰੋਨਾ ਦੇ 54 ਨਵੇਂ ਮਾਮਲਿਆਂ ਦੀ ਪੁਸ਼ਟੀ, 2 ਮੌਤਾਂ
. . .  about 4 hours ago
ਲੁਧਿਆਣਾ, 9 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰਕੇ ਅੱਜ ਦੋ ਹੋਰ ਮਰੀਜ਼ਾਂ ਦੀ ਮੌਤ...
ਕ੍ਰਿਸ਼ਨ ਕੁਮਾਰ ਵੱਲੋਂ ਸਿੱਖਿਆ ਦੇ ਅਮਲਾਂ 'ਚ ਸੁਧਾਰ ਲਈ ਬੱਡੀ ਗਰੁੱਪਾਂ ਦਾ ਗਠਨ
. . .  about 4 hours ago
ਅੰਮ੍ਰਿਤਸਰ 'ਚ ਕੋਰੋਨਾ ਦੇ 12 ਨਵੇਂ ਮਾਮਲੇ ਆਏ ਸਾਹਮਣੇ, ਇਕ ਮੌਤ
. . .  about 4 hours ago
ਅੰਮ੍ਰਿਤਸਰ, 9 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਲਗਾਤਾਰ ਗਿਣਤੀ ਵੱਧ ਰਹੀ ਹੈ ਜਿਸ ਤਹਿਤ ...
ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਮਾਤਾ ਜੀ ਸਵਰਗਵਾਸ
. . .  about 4 hours ago
ਅਜਨਾਲਾ, 9 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਪਦਮਸ਼੍ਰੀ ਸਵਰਗੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸਤਿਕਾਰਯੋਗ ਮਾਤਾ ਜੀ ਅੱਜ ਅਕਾਲ ਚਲਾਣਾ ਕਰ ਗਏ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ...
ਜਾਪਾਨ ਨਾਲ ਵੈਬੀਨਾਰ ਕਾਨਫ਼ਰੰਸ 'ਚ ਇਨਵੈਸਟ ਪੰਜਾਬ ਵਲੋਂ ਨਿਵੇਸ਼ਕਾਂ ਨੂੰ ਖਿੱਚਣ ਦੀ ਕੋਸ਼ਿਸ਼, ਐਗਰੋ ਪ੍ਰੋਸੈਸਿੰਗ 'ਚ ਵਧੇਰੇ ਮੌਕੇ ਦੱਸੇ
. . .  about 4 hours ago
ਚੰਡੀਗੜ੍ਹ, 9 ਜੁਲਾਈ- ਟੋਕੀਓ 'ਚ ਭਾਰਤੀ ਅੰਬੈਸੀ ਵਲੋਂ ਆਯੋਜਿਤ ਕੀਤੀ ਗਈ ਜਾਪਾਨ ਨਾਲ ਵੈਬੀਨਾਰ ਕਾਨਫ਼ਰੰਸ ਦੌਰਾਨ ਇਨਵੈਸਟ ਪੰਜਾਬ ਨੇ ਐਗਰੋ ਪ੍ਰੋਸੈਸਿੰਗ ਸੈਕਟਰ 'ਚ ਨਿਵੇਸ਼ ਦੇ ਵਧੇਰੇ...
ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਦੇ 58 ਅਧਿਕਾਰੀਆਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  about 5 hours ago
ਲੁਧਿਆਣਾ, 9 ਜੁਲਾਈ (ਪੁਨੀਤ ਬਾਵਾ)- ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਸਿੰਘ ਬੈਂਸ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ 59 ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ...
ਐੱਸ. ਡੀ. ਐੱਮ. ਪਾਇਲ ਨੂੰ ਹੋਇਆ ਕੋਰੋਨਾ ਹੋਇਆ
. . .  about 5 hours ago
ਲੁਧਿਆਣਾ, 9 ਜੁਲਾਈ (ਸਿਹਤ ਪ੍ਰਤੀਨਿਧੀ)- ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਤਹਿਸੀਲ ਪਾਇਲ ਦੇ ਐੱਸ. ਡੀ. ਐੱਮ. ਹਰਕੰਨਵਲ ਚਾਹਲ ਦਾ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਪਾਣੀ ਬਚਾਈਏ-ਦੇਸ਼ ਬਚਾਈਏ

ਜ਼ਮੀਨਦੋਜ਼ ਪਾਣੀ ਦੀ ਘਾਟ ਖ਼ਤਰੇ ਤੇ ਚੁਣੌਤੀਆਂ

ਪੰਜਾਬ ਅੰਦਰ ਇਨ੍ਹਾਂ ਦਿਨਾਂ ਵਿਚ ਝੋਨੇ ਦੀ ਫ਼ਸਲ ਲਈ ਵੱਡੀ ਪੱਧਰ 'ਤੇ ਧਰਤੀ ਵਿਚੋਂ ਪਾਣੀ ਕੱਢਿਆ ਜਾ ਰਿਹਾ ਹੈ, ਜਿਸ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ 'ਤੇ ਕਿਸਾਨਾਂ ਨੂੰ ਪਾਣੀ ਦੇ ਮਹੱਤਵ ਬਾਰੇ ਜਾਣਕਾਰੀ ਦੇਣ ਦੀ ਸਖ਼ਤ ਲੋੜ ਹੈ।
ਕੇਵਲ ਇਨਸਾਨੀ ਜੀਵਨ ਜਿਊਣ ਲਈ ਹੀ ਨਹੀਂ, ਸਗੋਂ ਇਸ ਧਰਤੀ 'ਤੇ ਪੈਦਾ ਹੋਏ ਪਸ਼ੂ ਪੰਛੀਆਂ, ਕੀੜੇ-ਮਕੌੜਿਆਂ, ਬਿਰਖ, ਬੂਟਿਆਂ ਅਤੇ ਫ਼ਸਲਾਂ ਆਦਿ ਲਈ ਵੀ ਪਾਣੀ ਕੁਦਰਤ ਵਲੋਂ ਬਖ਼ਸ਼ੀ ਗਈ ਅਮੁੱਲ ਦਾਤ ਹੈ ਤੇ ਪਾਣੀ ਦਾ ਹੋਰ ਬਦਲ ਕੋਈ ਨਹੀਂ ਹੈ, ਹੋਰ ਕੁਦਰਤੀ ਸੋਮਿਆਂ ਦੇ ਨਾਲ-ਨਾਲ ਗੁਰਮਤਿ ਦਰਸ਼ਨ ਵਿਚ ਪਾਣੀ ਨੂੰ ਵਿਸ਼ੇਸ਼ ਤੇ ਉੱਤਮ ਸਥਾਨ ਪ੍ਰਦਾਨ ਕੀਤਾ ਗਿਆ ਹੈ, ਜਿਵੇਂ
ਪਵਣੁ ਗੁਰੂ ਪਾਣੀ ਪਿਤਾ।
ਮਾਤਾ ਧਰਤਿ ਮਹਤੁ।
ਪਾਣੀ ਦੀ ਅਜੋਕੀ ਸਥਿਤੀ ਦਾ ਮੁਲਆਂਕਣ ਕਰੀਏ ਤਾਂ ਪਤਾ ਲੱਗਦਾ ਹੈ ਕਿ 97.33 ਫ਼ੀਸਦੀ ਪਾਣੀ ਖਾਰੇ ਰੂਪ ਵਿਚ ਸਮੁੰਦਰਾਂ ਅੰਦਰ ਪਿਆ ਹੈ, 5.39 ਫ਼ੀਸਦੀ ਪਾਣੀ ਅਸਮਾਨ 'ਤੇ ਬੱਦਲਾਂ ਦੇ ਰੂਪ ਵਿਚ ਅਤੇ ਧਰਤੀ 'ਤੇ ਨਦੀਆਂ ਨਾਲਿਆਂ ਅਤੇ ਦਰਿਆਵਾਂ ਦੇ ਰੂਪ ਵਿਚ ਯਾਤਰਾ ਕਰ ਰਿਹਾ ਹੈ, ਜਾਂ ਫਿਰ ਗਲੇਸ਼ੀਅਰਾਂ ਦੇ ਰੂਪ ਵਿਚ ਉੱਚੇ ਪਹਾੜਾਂ 'ਤੇ ਪਿਆ ਹੈ, ਕੇਵਲ ਤੇ ਕੇਵਲ 0.61 ਫ਼ੀਸਦੀ ਪਾਣੀ ਵਿਸ਼ਵ ਦੀਆਂ ਲੋੜਾਂ ਵਾਸਤੇ ਧਰਤੀ ਦੇ ਗਰਭ ਵਿਚ ਪਿਆ ਹੈ।
ਇਸ ਵੇਲੇ ਵਿਸ਼ਵ ਦੀ ਕੁੱਲ ਆਬਾਦੀ ਵਿਚ ਭਾਰਤ ਦਾ 18 ਫ਼ੀਸਦੀ ਹਿੱਸਾ ਹੈ ਤੇ ਵਿਸ਼ਵ ਦੇ ਪਾਣੀ ਦੇ ਭੰਡਾਰ ਵਿਚ ਭਾਰਤ ਦਾ ਕੇਵਲ 4 ਫ਼ੀਸਦੀ ਹਿੱਸਾ ਹੈ।
ਹੁਣ ਤੱਕ ਸਾਡੇ ਪ੍ਰਿਥਵੀ ਵਿਗਿਆਨੀ, ਮਾਹਿਰ ਤੇ ਵਿਚਾਰਵਾਨ ਵੱਡੀ ਮਾਤਰਾ ਵਿਚ ਧਰਤੀ ਹੇਠੋਂ ਪਾਣੀ ਕੱਢਣ ਨਾਲ ਪਾਣੀ ਦਾ ਭੰਡਾਰ ਘੱਟ ਜਾਣ ਜਾਂ ਖ਼ਤਮ ਹੋ ਜਾਣ ਦਾ ਹਿਸਾਬ-ਕਿਤਾਬ ਲਾ ਕੇ ਹੀ ਫ਼ਿਕਰਮੰਦ ਹਨ। ਭਾਵੇਂ ਇਹ ਫ਼ਿਕਰ ਸਹੀ ਤੇ ਸੱਚਾ ਵੀ ਹੈ ਤੇ ਉਹ ਚਾਹੁੰਦੇ ਨੇ ਕਿ ਲੋਕ ਸੰਜਮ ਨਾਲ ਪਾਣੀ ਦੀ ਵਰਤੋਂ ਕਰਨ, ਧਰਤੀ ਹੇਠੋਂ ਕੱਢੇ ਗਏ ਪਾਣੀ ਨੂੰ ਸਾਫ਼ ਕਰਕੇ ਮੁੜ ਧਰਤੀ ਵਿਚ ਰਚਾਉਣ ਤੇ ਮੀਂਹ ਦੇ ਪਾਣੀ ਨੂੰ ਵੱਧ ਤੋਂ ਵੱਧ ਡੈਮ ਬਣਾ ਕੇ ਰੋਕਣ ਦੀ ਲੋੜ 'ਤੇ ਵੀ ਉਹ ਜ਼ੋਰ ਦੇ ਰਹੇ ਹਨ ਅਤੇ ਅਜਿਹੇ ਕੰਮਾਂ ਲਈ ਕੀਮਤੀ ਸਲਾਹਾਂ ਦੇਣ ਦੇ ਨਾਲ-ਨਾਲ ਕੀਮਤੀ ਢੰਗ-ਤਰੀਕੇ ਵੀ ਦੱਸ ਰਹੇ ਹਨ।
ਪਰ ਇਸ ਤੋਂ ਅੱਗੇ ਹੋਰ ਵੀ ਕਈ ਲੋੜਾਂ ਅਤੇ ਸਮੱਸਿਆਵਾਂ ਪਾਣੀ ਦੇ ਸੰਕਟ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਵੱਲ ਮਾਹਿਰਾਂ ਤੇ ਜਾਗਰੂਕ ਵਿਚਾਰਵਾਨਾਂ ਦਾ ਅਜੇ ਧਿਆਨ ਨਹੀਂ ਗਿਆ। ਇਨ੍ਹਾਂ ਲੋੜਾਂ ਤੇ ਸਮੱਸਿਆਵਾਂ ਨੂੰ ਸਾਹਮਣੇ ਰੱਖ ਕੇ ਸਾਨੂੰ ਗੰਭੀਰਤਾ ਨਾਲ ਚਿੰਤਨ ਤੇ ਫ਼ਿਕਰ ਕਰਨ ਦੀ ਲੋੜ ਹੈ।
ਧਰਤੀ 'ਤੇ ਜੀਵਨ ਦੀ ਜੋਤ ਨੂੰ ਨਿਰੰਤਰ ਜਗਦੀ ਰੱਖਣ ਵਾਸਤੇ ਕੁਦਰਤ ਨੇ ਧਰਤੀ ਦੇ ਹੇਠਾਂ ਵੀ 'ਤੇ ਉਪਰ ਅਸਮਾਨ 'ਤੇ ਵੀ ਇਕ ਕਲਿਆਣਕਾਰੀ ਪ੍ਰਬੰਧ ਸਥਾਪਿਤ ਕੀਤਾ ਹੋਇਆ ਹੈ। ਕੁਦਰਤ ਦੇ ਇਸ ਪ੍ਰਬੰਧ ਵਿਚ ਅਜੋਕੇ ਇਨਸਾਨ ਦੀ ਦਖ਼ਲ ਅੰਦਾਜ਼ੀ ਕਾਰਨ ਪਾਣੀ, ਭੂਮੀ ਤੇ ਹਵਾ ਲਈ ਅਨੇਕਾਂ ਨਵੇਂ ਸੰਕਟ ਉਤਪੰਨ ਹੋ ਰਹੇ ਹਨ।
ਪਾਣੀ ਨੂੰ ਵੱਡੀ ਪੱਧਰ 'ਤੇ ਧਰਤੀ ਵਿਚੋਂ ਬਾਹਰ ਕੱਢਣ ਨਾਲ ਜੋ ਧਰਤੀ ਦੇ ਗਰਭ ਵਿਚ ਖਲਾਅ ਉਤਪੰਨ ਹੋਵੇਗਾ ਉਸ ਨੂੰ ਭਰਨ ਵਾਸਤੇ ਦੂਰ-ਦੁਰਾਡੇ ਤੋਂ ਉੱਚੇ ਪਾਸਿਆਂ ਤੋਂ ਪਾਣੀਆਂ ਦੀ ਮਾਈਗ੍ਰੇਸ਼ਨ ਹੋਵੇਗੀ ਤੇ ਇਹ ਪਾਣੀ ਆਪਣੇ ਨਾਲ ਕਈ ਤਰ੍ਹਾਂ ਦੇ ਔਗੁਣ, ਜ਼ਹਿਰੀਲੇ ਤੱਤ ਤੇ ਸ਼ਹਿਰਾਂ ਨੂੰ ਲੈ ਕੇ ਆਉਣਗੇ, ਜਿਨ੍ਹਾਂ ਨਾਲ ਪਸ਼ੂ-ਪੰਛੀਆਂ, ਜੀਵ-ਜੰਤੂਆਂ, ਬਿਰਖ-ਬੂਟਿਆਂ ਤੇ ਇਨਸਾਨਾਂ ਲਈ ਨਵੇਂ ਸੰਕਟ ਤੇ ਖ਼ਤਰੇ ਉਤਪੰਨ ਹੋਣਗੇ, ਮਾਲਵਾ ਪੱਟੀ ਵਿਚ ਵੱਡੀ ਪੱਧਰ 'ਤੇ ਲੋਕਾਂ ਅੰਦਰ ਕੈਂਸਰ ਫੈਲਣ ਦਾ ਕਾਰਨ ਹੁਣ ਤੱਕ ਨਰਮੇ 'ਤੇ ਜ਼ਹਿਰਾਂ ਦੇ ਸਪਰੇਅ ਨੂੰ ਮੰਨਿਆ ਗਿਆ ਹੈ ਪਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਰੋਗ ਤੋਂ ਪ੍ਰਭਾਵਿਤ ਇਲਾਕਿਆਂ ਦੇ ਪਾਣੀ ਦੀ ਪਰਖ ਕੀਤੀ ਗਈ ਤਾਂ ਪਤਾ ਲੱਗਿਆ ਕਿ ਰਾਜਸਥਾਨ ਤੋਂ ਪਾਣੀ ਵਿਚ ਆਉਣ ਵਾਲੇ ਯੂਰੇਨੀਅਮ ਕਰਕੇ ਤੇ ਇਹ ਪਾਣੀ ਪੀਣ ਕਰਕੇ ਮਾਲਵੇ ਦੇ ਲੋਕਾਂ ਵਿਚ ਕੈਂਸਰ ਦੀ ਬਿਮਾਰੀ ਵਧੀ ਹੈ।
ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਲੰਮੇ ਸਮੇਂ ਤੋਂ ਪੁਲਾੜ ਵਿਚ ਖੋਜਾਂ ਨਾਲ ਜੁੜੀ ਹੋਈ ਹੈ ਪਰ ਕੁਝ ਸਮੇਂ ਤੋਂ ਇਸ ਏਜੰਸੀ ਨੇ ਧਰਤੀ ਅੰਦਰ ਕੁਦਰਤ ਦੇ ਪ੍ਰਬੰਧ ਤੇ ਗਤੀਵਿਧੀਆਂ ਨੂੰ ਵੀ ਆਪਣੀਆਂ ਖੋਜਾਂ ਹੇਠ ਲਿਆਂਦਾ ਹੈ, ਸੰਨ 2018 ਵਿਚ ਦੇਹਰਾਦੂਨ ਤੋਂ ਪ੍ਰਕਾਸ਼ਿਤ ਹੋਈ ਨਾਸਾ ਦੀ ਰਿਪੋਰਟ ਤੋਂ ਸਾਹਮਣੇ ਆਇਆ ਹੈ ਕਿ ਧਰਤੀ ਹੇਠ ਜੋ ਆਸੇ-ਪਾਸੇ ਨੂੰ ਪਾਣੀਆਂ ਦੀ ਮਾਈਗ੍ਰੇਸ਼ਨ ਹੋ ਰਹੀ ਹੈ ਉਸ ਨਾਲ ਪਾਣੀ ਆਪਣੇ ਨਾਲ ਰੇਤਾ ਤੇ ਮਿੱਟੀ ਨੂੰ ਵੀ ਨੀਵੇਂ ਪਾਸਿਆਂ ਵੱਲ ਲਿਜਾ ਰਹੇ ਹਨ ਤੇ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਚੰਡੀਗੜ੍ਹ ਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਅਤੇ ਦਿੱਲੀ, ਨੋਇਡਾ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਪਾਣੀ ਦੇ ਨਾਲ ਰੇਤਾ ਤੇ ਮਿੱਟੀ ਨਿਕਲਣ ਨਾਲ ਹਰ ਸਾਲ ਧਰਤੀ ਵਿਚ ਪੰਜ ਸੈਂਟੀਮੀਟਰ ਤੱਕ ਖਲਾਅ ਉਤਪੰਨ ਹੋ ਰਿਹਾ ਹੈ, ਕੁਝ ਸਾਲਾਂ ਤੱਕ ਇਹ ਖਲਾਅ ਵਧਣ ਨਾਲ ਉੱਚੀਆਂ ਅਤੇ ਸ਼ਾਹੀ ਬਿਲਡਿੰਗਾਂ ਧਰਤੀ ਵਿਚ ਗਰਕ ਸਕਦੀਆਂ ਹਨ।
ਕੁਦਰਤ ਵਲੋਂ ਸਥਾਪਿਤ ਕੀਤਾ ਗਿਆ ਮੌਸਮ ਦਾ ਪ੍ਰਬੰਧ ਵੱਡੀ ਪੱਧਰ 'ਤੇ ਖਿਲਰਨਾ ਸ਼ੁਰੂ ਹੋ ਗਿਆ ਹੈ, ਇੱਟਾਂ ਦੇ ਭੱਠਿਆਂ, ਮਿੱਲਾਂ, ਕਾਰਖਾਨਿਆਂ, ਗੱਡੀਆਂ ਦੇ ਧੂੰਏਂ, ਐਟਮੀ ਕਚਰੇ ਤੇ ਏ. ਸੀ. ਅਤੇ ਫਰਿਜਾਂ ਵਿਚੋਂ ਨਿਕਲਦੀਆਂ ਕਾਰਬਨ ਡਾਇਅਕਸਾਈਡ ਤੇ ਸੀ. ਐੱਫ. ਸੀ. ਵਰਗੀਆਂ ਮਾਰੂ ਗੈਸਾਂ, ਬੇਲੋੜੇ ਪਸ਼ੂਆਂ ਦੇ ਅੰਦਰੋਂ ਵੱਖ-ਵੱਖ ਅੰਗਾਂ ਰਾਹੀਂ ਨਿਕਲਣ ਵਾਲੀ ਹਵਾ ਵਿਚ ਰਲੀ ਮਿਥੇਨ ਗੈਸ ਅਤੇ ਖੇਤੀ ਵਿਚ ਬਚ ਖੁਸ਼ ਨੂੰ ਲਾਈ ਅੱਗ ਦੇ ਧੂੰਏਂ ਰਾਹੀਂ ਤੇਜ਼ਾਬ, ਏਅਰੋਸੋਲ ਤੇ ਕਾਰਬਨ ਅਸਮਾਨ 'ਤੇ ਜਾ ਕੇ ਗ੍ਰੀਨ ਹਾਊਸ ਪ੍ਰਭਾਵ ਦੇ ਰੂਪ ਵਿਚ ਸਦੀਆਂ ਤੱਕ ਲਈ ਸਥਿਰ ਹੋ ਜਾਂਦੇ ਹਨ।
ਗ੍ਰੀਨ ਹਾਊਸ ਪ੍ਰਭਾਵ ਦੀ ਪਰਤ ਵਿਚੋਂ ਲੰਘ ਕੇ ਸੂਰਜ ਦੀਆਂ ਪਰਾਬੈਂਗਣੀ ਤੇ ਮਾਰੂ ਕਿਰਨਾਂ ਨਾਲ ਧਰਤੀ 'ਤੇ ਮਾਰੂ ਗਰਮੀ ਦਾ ਤੇਜ਼ੀ ਨਾਲ ਭੰਡਾਰਨ ਹੋ ਰਿਹਾ ਹੈ। ਉੱਘੇ ਵਾਤਾਵਰਨ ਵਿਗਿਆਨੀ ਸਟੀਫਨ ਲੇਹ ਵਲੋਂ 16 ਜੁਲਾਈ ਨੂੰ ਜਨਤਕ ਕੀਤੀ ਗਈ ਖੋਜ ਦੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਅੰਦਰ ਅਗਲੇ ਵੀਹਾਂ ਸਾਲਾਂ ਤੱਕ 52.7 ਡਿਗਰੀ ਸੈਲਸੀਅਸ ਤੱਕ ਤਾਪਮਾਨ ਵਿਚ ਵਾਧਾ ਹੋ ਸਕਦਾ ਹੈ।
ਅਮਰੀਕਾ ਤੋਂ ਪਹਿਲਾਂ ਏਸ਼ੀਆਈ ਤੇ ਖਾੜੀ ਦੇ ਦੇਸ਼ਾਂ ਅੰਦਰ ਗਰਮੀ ਨਾਲ ਮੌਸਮ ਵਿਚ ਭਿਆਨਕ ਗੜਬੜ ਦੀ ਸੰਭਾਵਨਾ ਹੈ। ਵੱਡੀ ਪੱਧਰ 'ਤੇ ਤਾਪਮਾਨ ਵਧਣ ਨਾਲ ਹਿਮਾਲੀਆ ਰੀਜਨ ਅਤੇ ਐਂਟਾਰਟਿਕਾ ਅੰਦਰ ਵੱਡੀ ਮਾਤਰਾ ਵਿਚ ਪਹਾੜਾਂ ਤੇ ਗਲੇਸ਼ੀਅਰਾਂ ਦੇ ਰੂਪ ਵਿਚ ਪੱਟੀਆਂ ਬਰਫ਼ਾਂ ਪਿਘਲ ਜਾਣਗੀਆਂ ਅਤੇ ਧਰਤੀ ਦੇ ਹੇਠ ਤੇ ਉੱਪਰ ਵਗਦੇ ਨਦੀਆਂ ਨਾਲੇ ਖੁਸ਼ਕ ਹੋ ਜਾਣਗੇ ਅਤੇ ਇਨ੍ਹਾਂ ਰਾਹੀਂ ਸਫ਼ਰ ਕਰ ਰਹੇ ਪਾਣੀ ਦਾ ਕਲ-ਕਲ ਕਰਦਾ ਸੰਗੀਤ ਖ਼ਾਮੋਸ਼ ਹੋ ਜਾਵੇਗਾ, ਉਦਯੋਗਾਂ ਦੀ ਧੜਕਣ ਬੰਦ ਹੋ ਜਾਵੇਗੀ ਤੇ ਵਿਸ਼ਵ ਅੰਦਰ ਹਨ੍ਹੇਰਾ ਛਾ ਜਾਵੇਗਾ।

ਸੰਪਰਕ : 94632-33991


ਖ਼ਬਰ ਸ਼ੇਅਰ ਕਰੋ

ਸਾਉਣੀ ਦੀਆਂ ਫ਼ਸਲਾਂ ਵਿਚ ਸੂਖ਼ਮ ਤੱਤਾਂ ਦੀ ਘਾਟ ਅਤੇ ਪੂਰਤੀ

ਫ਼ਸਲਾਂ ਦੇ ਵਾਧੇ ਅਤੇ ਵਿਕਾਸ ਲਈ ਸੂਖ਼ਮ ਤੱਤਾਂ ਦਾ ਅਹਿਮ ਯੋਗਦਾਨ ਹੁੰਦਾ ਹੈ ਫ਼ਸਲਾਂ ਨੂੰ ਪੋਸ਼ਣ ਲਈ ਭਾਵੇਂ ਇਹ ਤੱਤ ਬਹੁਤ ਹੀ ਥੋੜ੍ਹੀ ਮਾਤਰਾ ਵਿਚ ਚਾਹੀਦੇ ਹਨ ਪਰ ਇਨ੍ਹਾਂ ਤੱਤਾਂ ਦੀ ਮਹੱਤਤਾ ਵੱਡੇ/ਮੁੱਖ ਤੱਤਾਂ ਨਾਲੋਂ ਘੱਟ ਨਹੀਂ ਹੈ ਜੇਕਰ ਜ਼ਮੀਨ ਵਿਚ ਸੂਖ਼ਮ ਤੱਤਾਂ ਦੀ ਘਾਟ ਹੋਵੇ ਤਾਂ ਪੌਦਿਆਂ/ਫ਼ਸਲਾਂ ਵਿਚ ਵੀ ਇਨ੍ਹਾਂ ਤੱਤਾਂ ਦੀ ਘਾਟ ਆ ਜਾਂਦੀ ਹੈ ਅਤੇ ਝਾੜ ਉੱੇਤੇ ਮਾੜਾ ਅਸਰ ਪੈਂਦਾ ਹੈ ਫ਼ਸਲਾਂ ਦਾ ਚੰਗਾ ਅਤੇ ਪੂਰਾ ਝਾੜ ਲੈਣ ਲਈ ਫ਼ਸਲੀ ਖੁਰਾਕ ਵਿਚ ਸੂਖ਼ਮ ਤੱਤਾਂ ਦੀ ਪੂਰਤੀ ਦਾ ਯੋਗ ਪ੍ਰਬੰਧ ਕਰਨਾ ਅਤਿ ਜ਼ਰੂਰੀ ਹੈ
ਜ਼ਿੰਕ ਦੀ ਘਾਟ : ਜ਼ਿੰਕ ਦੀ ਘਾਟ ਆਮ ਤੌਰ 'ਤੇ ਹਲਕੀਆਂ ਰੇਤਲੀਆਂ, ਘੱਟ ਜੀਵਕ ਕਾਰਬਨ ਵਾਲੀਆਂ, ਕਲਰਾਠੀਆਂ, ਵੱਧ ਚੂਨੇ ਵਾਲੀਆਂ ਅਤੇ ਜ਼ਿਆਦਾ ਫਾਸਫੋਰਸ ਵਾਲੀਆਂ ਜ਼ਮੀਨਾਂ ਵਿਚ ਆਉਂਦੀ ਹੈ
ਝੋਨਾ : ਜ਼ਿੰਕ ਦੀ ਘਾਟ ਸਭ ਤੋਂ ਪਹਿਲਾਂ ਪੁਰਾਣੇ ਪੱਤਿਆਂ 'ਤੇ ਆਉਂਦੀ ਹੈ ਅਤੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨਨਾੜੀਆਂ ਦੇ ਵਿਚਲੇ ਹਿੱਸੇ ਵਿਚ ਕਿਤੇ - ਕਿਤੇ ਹਲਕੇ ਪੀਲੇ ਰੰਗ ਦੇ ਧੱਬੇ ਨਜ਼ਰ ਆਉਂਦੇ ਹਨ ਜੋ ਬਾਅਦ ਵਿਚ ਵੱਡੇ ਹੋ ਜਾਂਦੇ ਹਨ ਅਤੇ ਪੱਤੇ ਜੰਗਾਲੇ ਜਿਹੇ ਅਤੇ ਭੂਰੇ ਹੋ ਜਾਂਦੇ ਹਨ ਪੱਤੇ ਦੀ ਵਿਚਕਾਰਲੀ ਨਾੜ ਦਾ ਰੰਗ ਬਦਲ ਜਾਂਦਾ ਹੈ ਅਤੇ ਬਾਅਦ ਵਿਚ ਪੱਤੇ ਸੁੱਕ ਜਾਂਦੇ ਹਨਬੂਟੇ ਮਧਰੇ ਰਹਿ ਜਾਂਦੇ ਹਨ ਅਤੇ ਬੂਟਾ ਜਾੜ ਬਹੁਤ ਘੱਟ ਮਾਰਦੇ ਹਨ ਅਤੇ ਝਾੜੀ ਵਾਂਗ ਦਿਖਾਈ ਦਿੰਦੇ ਹਨਬੂਟਿਆਂ/ ਫ਼ਸਲ ਦਾ ਵਾਧਾ ਰੁਕ ਜਾਂਦਾ ਹੈ
ਘਾਟ ਦੀ ਪੂਰਤੀ: ਜਿਨ੍ਹਾਂ ਖੇਤਾਂ ਵਿਚ ਪਿਛਲੇ ਸਾਲ ਜ਼ਿੰਕ ਦੀ ਘਾਟ ਦੇਖਣ ਨੂੰ ਮਿਲੀ ਹੋਵੇ, ਉਨ੍ਹਾਂ ਖੇਤਾਂ ਵਿਚ ਜ਼ਿੰਕ ਦੀ ਘਾਟ ਪੂਰੀ ਕਰਨ ਲਈ ਕੱਦੂ ਕਰਨ ਸਮੇਂ 25 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡਰੇਟ (21 ਫ਼ੀਸਦੀ) ਜਾਂ 16 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33 ਫ਼ੀਸਦੀ) ਪ੍ਰਤੀ ਏਕੜ ਦੇ ਹਿਸਾਬ ਨਾਲ ਖਿਲਾਰ ਦੇਣਾ ਚਾਹੀਦਾ ਹੈ ਜੇਕਰ ਬੀਜੀ ਫ਼ਸਲ ਵਿਚ ਇਹ ਨਿਸ਼ਾਨੀਆਂ ਨਜ਼ਰ ਆਉਣ ਤਾਂ ਉਸ ਵੇਲੇ ਹੀ ਜ਼ਿੰਕ ਸਲਫੇਟ ਦੀ ਉਪਰੋਕਤ ਮਾਤਰਾ ਖੇਤ ਵਿਚ ਛੱਟੇ ਨਾਲ ਪਾ ਦੇਣੀ ਚਾਹੀਦੀ ਹੈ ਬਹੁਤ ਮਾੜੀਆਂ ਜ਼ਮੀਨਾਂ ਵਿਚ ਕਈ ਵਾਰ ਜ਼ਿੰਕ ਸਲਫੇਟ ਪਾਉਣ ਦੇ ਬਾਵਜੂਦ ਵੀ ਜ਼ਿੰਕ ਦੀ ਘਾਟ ਧੋੜੀਆਂ ਵਿਚ ਨਜ਼ਰ ਆਉਂਦੀ ਹੈ ਇਸ ਸੂਰਤ ਵਿਚ 10 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ (21 ਫ਼ੀਸਦੀ) ਜਾਂ 6.5 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33 ਫ਼ੀਸਦੀ) ਨੂੰ ਏਨੀ ਹੀ ਸੁੱਕੀ ਮਿੱਟੀ ਵਿਚ ਰਲਾ ਕੇ ਘਾਟ ਵਾਲੇ ਥਾਵਾਂ ਵਿਚ ਖਿਲਾਰਨ ਨਾਲ ਫਾਇਦਾ ਹੋਵੇਗਾ
ਮੱਕੀ: ਮੱਕੀ ਦੀ ਫ਼ਸਲ ਵਿਚ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਮੱਕੀ ਉੱਗਣ ਤੋਂ 2-3 ਹਫ਼ਤਿਆਂ ਦੇ ਵਿਚ-ਵਿਚ ਨਜ਼ਰ ਆਉਣ ਲੱਗ ਪੈਂਦੀਆਂ ਹਨ ਇਹ ਨਿਸ਼ਾਨ ਬੂਟੇ ਦੇ ਉੱਪਰੋਂ ਦੂਜੇ ਜਾਂ ਤੀਜੇ ਪੱਤੇ ਦੇ ਮੁੱਢ ਵੱਲ ਸਫ਼ੈਦ ਜਾਂ ਹਲਕਾ ਪੀਲਾ ਪੱਟੀ ਨੁਮਾ ਧੱਬੇ ਦੀ ਸ਼ਕਲ ਵਿਚ ਦਿਖਾਈ ਦਿੰਦੇ ਹਨ ਅਤੇ ਮੁੱਖ ਨਾੜ ਦੇ ਦੋਹੀਂ ਪਾਸੀਂ ਲਾਲ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ ਇਹ ਸਫ਼ੈਦ ਪੱਟੀ ਨੁਮਾ ਧੱਬਾ ਬਾਅਦ ਵਿਚ ਪੱਤੇ ਦੇ ਸਿਰ ਵੱਲ, ਮੁੱਖ ਨਾੜ ਦੇ ਸਮਾਨੰਤਰ, ਵਧਣਾ ਸ਼ੁਰੂ ਹੋ ਜਾਂਦਾ ਹੈ
ਘਾਟ ਦੀ ਪੂਰਤੀ: ਜੇਕਰ ਜ਼ਿੰਕ ਦੀ ਘਾਟ ਮੱਕੀ ਤੋਂ ਪਹਿਲੀ ਫ਼ਸਲ ਵਿਚ ਵੀ ਦੇਖਣ ਨੂੰ ਮਿਲੀ ਹੋਵੇ ਤਾਂ ਬਿਜਾਈ ਸਮੇਂ 10 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ (21 ਫ਼ੀਸਦੀ) ਜਾਂ 6.5 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33 ਫ਼ੀਸਦੀ) ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਮਿਲਾ ਦਿਉ ਜੇਕਰ ਜ਼ਿੰਕ ਸਲਫੇਟ ਦੀ ਵਰਤੋਂ ਬਿਜਾਈ ਸਮੇਂ ਨਾ ਕੀਤੀ ਗਈ ਹੋਵੇ ਅਤੇ ਮੱਕੀ ਦੀ ਫ਼ਸਲ ਵਿਚ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ 10 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ (21 ਫ਼ੀਸਦੀ) ਜਾਂ 6.5 ਕਿਲੋ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ (33 ਫ਼ੀਸਦੀ) ਇਤਨੀ ਹੀ ਮਿੱਟੀ ਵਿਚ ਮਿਲਾ ਕੇ ਮੱਕੀ ਦੀਆਂ ਕਤਾਰਾਂ ਦੇ ਨਾਲ-ਨਾਲ ਪਾ ਦਿਉ ਤੇ ਗੋਡੀ ਕਰਕੇ ਮਿੱਟੀ ਵਿਚ ਮਿਲਾ ਦਿਉ ਅਤੇ ਬਾਅਦ ਵਿਚ ਫ਼ਸਲ ਨੂੰ ਪਾਣੀ ਦਿਉ ਜੇ ਜ਼ਿੰਕ ਦੀ ਘਾਟ ਦਾ ਪਤਾ ਅਜਿਹੇ ਸਮੇਂ ਲੱਗੇ ਜਦੋਂ ਗੋਡੀ ਕਰਨੀ ਸੰਭਵ ਨਾ ਹੋਵੇ ਤਾਂ ਜ਼ਿੰਕ ਸਲਫੇਟ ਦੀ ਸਪਰੇਅ ਵੀ ਕੀਤੀ ਜਾ ਸਕਦੀ ਹੈ ਇਹ ਸਪਰੇਅ ਤਿਆਰ ਕਰਨ ਲਈ 1200 ਗ੍ਰਾਮ ਜ਼ਿੰਕ ਸਲਫੇਟ (ਹੈਪਟਾਹਾਈਡ੍ਰੇਟ), 600 ਗ੍ਰਾਮ ਅਣਬੁਝਿਆ ਚੂਨਾ ਜਾਂ 750 ਗ੍ਰਾਮ ਜ਼ਿੰਕ ਸਲਫੇਟ ਮੋਨੋਹਾਈਡ੍ਰੇਟ, 375 ਗ੍ਰਾਮ ਅਣਬੁਝਿਆ ਚੂਨਾ ਅਤੇ 200 ਲਿਟਰ ਪਾਣੀ ਪ੍ਰਤੀ ਏਕੜ ਵਰਤੋ
ਲੋਹੇ ਦੀ ਘਾਟ: ਲੋਹੇ ਦੀ ਘਾਟ ਵੀ ਆਮ ਤੌਰ 'ਤੇਹਲਕੀਆਂ ਰੇਤਲੀਆਂ ਅਤੇ ਉਨ੍ਹਾਂ ਜ਼ਮੀਨਾਂ ਵਿਚ ਆਉਂਦੀ ਹੈ ਜਿਨ੍ਹਾਂ ਵਿਚ ਪਾਣੀ ਬਹੁਤ ਜਲਦੀ ਜ਼ੀਰਦਾ ਹੋਵੇ ਘੱਟ ਜੀਵਕ ਕਾਰਬਨ ਵਾਲੀਆਂ, ਕਲਰਾਠੀਆਂ ਅਤੇ ਜ਼ਿਆਦਾ ਚੂਨੇ ਵਾਲੀਆਂ ਜ਼ਮੀਨਾਂ ਵਿਚ ਵੀ ਲੋਹੇ ਦੀ ਘਾਟ ਦੇਖਣ ਨੂੰ ਮਿਲਦੀ ਹੈ
ਝੋਨਾ : ਜ਼ਿਆਦਾ ਰੇਤਲੀਆਂ ਜ਼ਮੀਨਾਂ ਵਿਚ ਜਿਥੇ ਪਾਣੀ ਦੀ ਘਾਟ ਹੋਵੇ, ਪਨੀਰੀ ਲਾਉਣ ਤੋਂ ਕੁਝ ਦਿਨਾਂ ਬਾਅਦ ਬੂਟੇ ਦੇ ਨਵੇਂ ਨਿਕਲ ਰਹੇ ਪੱਤੇ ਪੀਲੇ ਪੈ ਜਾਂਦੇ ਹਨ ਜ਼ਿਆਦਾ ਘਾਟ ਦੀ ਹਾਲਤ ਵਿਚ ਪੱਤਿਆਂ ਦਾ ਰੰਗ ਚਿੱਟਾ ਜਿਹਾ ਹੋ ਜਾਂਦਾ ਹੈਬੂਟੇ ਮਰ ਜਾਂਦੇ ਹਨ ਅਤੇ ਕਈ ਵਾਰੀ ਸਾਰੀ ਦੀ ਸਾਰੀ ਫ਼ਸਲ ਹੀ ਤਬਾਹ ਹੋ ਜਾਂਦੀ ਹੈ
ਘਾਟ ਦੀ ਪੂਰਤੀ: ਅਜਿਹੀਆਂ ਨਿਸ਼ਾਨੀਆਂ ਨਜ਼ਰ ਆਉਣ ਸਾਰ ਹੀ ਫ਼ਸਲ ਨੂੰ ਛੇਤੀ-ਛੇਤੀ ਭਰਵੇਂ ਪਾਣੀ ਦੇਣੇ ਸ਼ੁਰੂ ਕਰ ਦਿਓਹਫ਼ਤੇ - ਹਫ਼ਤੇ ਦੇ ਫਰਕ ਤੇ ਇੱਕ ਪ੍ਰਤੀਸ਼ਤ ਲੋਹੇ (ਫੈਰਸ ਸਲਫੇਟ) ਦੇ 2-3 ਛਿੜਕਾਅ ਕਰਨ ਨਾਲ ਲੋਹੇ ਦੀ ਘਾਟ ਪੂਰੀ ਕੀਤੀ ਜਾ ਸਕਦੀ ਹੈਇੱਕ ਪ੍ਰਤੀਸ਼ਤ ਘੋਲ ਬਣਾਉਣ ਲਈ ਇੱਕ ਕਿਲੋ ਫੈਰਸ ਸਲਫੇਟ ਨੂੰ 100 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਛਿੜਕੋਝੋਨੇ ਦੀ ਲੁਆਈ ਕਰਨ ਤੋਂ ਪਹਿਲਾਂ ਜੇ ਹਰ ਸਾਲ 45-55 ਦਿਨਾਂ ਦੀ ਜੰਤਰ/ਸਣ ਦੀ ਫ਼ਸਲ ਖੇਤ ਵਿਚ ਵਾਹੁਣ ਨਾਲ ਲੋਹੇ ਦੀ ਘਾਟ ਤੇ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ

-*ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ ਅਤੇ
**ਖੇਤਰੀ ਖੋਜ ਕੇਂਦਰ, ਗੁਰਦਾਸਪੁਰ

ਬਾਗ਼ਬਾਨੀ ਦਾ ਮਾਡਲ ਬਣੇਗਾ ਮੁੱਖ ਮੰਤਰੀ ਦਾ ਪਟਿਆਲਾ ਜ਼ਿਲ੍ਹਾ

ਮੁੱਖ ਮੰਤਰੀ ਦੇ ਪਟਿਆਲਾ ਜ਼ਿਲ੍ਹੇ ਦਾ ਭੂਗੋਲਿਕ ਰਕਬਾ 3,22,290 ਹੈਕਟੇਅਰ ਹੈ, ਜਿਸ ਵਿਚੋਂ ਲਗਭਗ 2,57,000 ਹੈਕਟੇਅਰ ਰਕਬਾ ਵਾਹੀ ਯੋਗ ਹੈ। ਖਰੀਫ਼ ਦੇ ਮੌਸਮ ਵਿਚ ਮੁੱਖ ਫ਼ਸਲ ਝੋਨਾ ਹੈ, ਜਿਸ ਦੀ ਕਾਸ਼ਤ ਤਕਰੀਬਨ 2.30 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਜਾਂਦੀ ਹੈ। ਬਾਸਮਤੀ ਦੀ ਕਾਸ਼ਤ ਥੱਲੇ 20 ਕੁ ਹਜ਼ਾਰ ਹੈਕਟੇਅਰ ਰਕਬਾ ਹੈ। ਜ਼ਮੀਨ ਥੱਲੇ ਗਿਰ ਰਹੇ ਪਾਣੀ ਦੇ ਪੱਧਰ ਨੂੰ ਠੱਲ੍ਹ ਪਾਉਣ ਲਈ ਫ਼ਸਲੀ-ਵਿਭਿੰਨਤਾ ਲਿਆਉਣ ਦੀ ਲੋੜ ਹੈ। ਇਸ ਲਈ ਬਾਗ਼ਬਾਨੀ ਤੇ ਸਬਜ਼ੀਆਂ ਦੀ ਕਾਸ਼ਤ ਥੱਲੇ ਵੱਧ ਤੋਂ ਵੱਧ ਰਕਬਾ ਲਿਆਉਣਾ ਯੋਗ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਨੂੰ ਇਸ ਪੱਖੋਂ ਮਾਡਲ ਜ਼ਿਲ੍ਹਾ ਬਣਾਉਣ ਦੀ ਯੋਜਨਾ ਹੈ। ਇਸ ਵੇਲੇ 2400 ਹੈਕਟੇਅਰ ਰਕਬੇ ਵਿਚ ਬਾਗ਼ ਲੱਗੇ ਹੋਏ ਹਨ ਤੇ 17611 ਹੈਕਟੇਅਰ ਰਕਬੇ 'ਤੇ ਸਬਜ਼ੀਆਂ ਦੀ ਕਾਸ਼ਤ ਹੋ ਰਹੀ ਹੈ। ਫੁੱਲਾਂ ਦੀ ਕਾਸ਼ਤ ਥੱਲੇ 212 ਹੈਕਟੇਅਰ ਰਕਬਾ ਹੈ ਅਤੇ 640 ਹੈਕਟੇਅਰ ਰਕਬੇ 'ਤੇ ਮਸਾਲੇਦਾਰ ਫ਼ਸਲਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਫ਼ਲਾਂ ਵਿਚ ਸਭ ਤੋਂ ਵੱਧ 1029 ਹੈਕਟੇਅਰ ਰਕਬੇ 'ਤੇ ਅਮਰੂਦਾਂ ਦੇ ਬਾਗ਼ ਲੱਗੇ ਹੋਏ ਹਨ। ਸਬਜ਼ੀਆਂ ਦੀ ਕਾਸ਼ਤ ਵਿਚੋਂ ਇਕੱਲੇ ਆਲੂਆਂ ਦੀ ਕਾਸ਼ਤ ਥੱਲੇ 4560 ਹੈਕਟੇਅਰ ਰਕਬਾ ਹੈ। ਇਸ ਤੋਂ ਇਲਾਵਾ 2238 ਮੀਟ੍ਰਿਕ ਟਨ ਤੇ ਬਟਨ ਖੁੰਭਾਂ ਤੇ 3.9 ਟਨ ਢੀਂਗਰੀ ਖੁੰਭਾਂ ਪੈਦਾ ਕੀਤੀਆਂ ਜਾਂਦੀਆਂ ਹਨ। ਸ਼ਹਿਦ ਦੀਆਂ ਮੱਖੀਆਂ ਦਾ ਕੰਮ 400 ਕਿਸਾਨ ਕਰ ਰਹੇ ਹਨ। ਜੋ 30000 ਬਕਸਿਆਂ ਵਿਚੋਂ 749000 ਕਿਲੋ ਸ਼ਹਿਦ ਪੈਦਾ ਕਰਦੇ ਹਨ। ਡਿਪਟੀ ਡਾਇਰੈਕਟਰ ਬਾਗ਼ਬਾਨੀ ਡਾ: ਸਵਰਨ ਸਿੰਘ ਮਾਨ ਨੇ ਦੱਸਿਆ ਕਿ ਵਿਭਾਗ ਕੋਲ ਤਿੰਨ ਫ਼ਲਦਾਰ ਬੂਟਿਆਂ ਦੀਆਂ ਨਰਸਰੀਆਂ ਹਨ ਅਤੇ ਇੱਕ ਸਜਾਵਟੀ ਬੂਟਿਆਂ ਦੀ ਨਰਸਰੀ ਹੈ। ਇਕ ਫਲ ਸੁਰੱਖਿਆ ਲੈਬਾਰਟਰੀ ਜੋ ਵੱਖੋ-ਵੱਖ ਤਰ੍ਹਾਂ ਦੇ ਸ਼ਰਬਤ ਤਿਆਰ ਕਰਦੀ ਹੈ, ਉਹ ਸਥਾਪਤ ਹੈ। ਇਸ ਲੈਬਾਰਟਰੀ ਵਿਚ ਬੇਰੁਜ਼ਗਾਰਾਂ ਨੂੰ ਟ੍ਰੇਨਿੰਗ ਦੇ ਕੇ ਵੀ ਕਮਾਈ ਕਰਨ ਦੇ ਯੋਗ ਬਣਾਇਆ ਜਾਂਦਾ ਹੈ।
ਡਿਪਟੀ ਡਾਇਰੈਕਟਰ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹਰ ਰੀਜਨ ਵਿਚ ਫ਼ਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਫ਼ਲਾਂ ਦੀਆਂ ਐਸਟੇਟਸ ਬਣਾਈਆਂ ਜਾ ਰਹੀਆਂ ਹਨ। ਪਟਿਆਲਾ ਜ਼ਿਲ੍ਹੇ ਵਿਚ ਪਟਿਆਲਾ-ਸੰਗਰੂਰ ਮਾਰਗ 'ਤੇ ਵਜੀਦਪੁਰ ਵਿੱਖੇ ਅਮਰੂਦਾਂ ਦੀ ਐਸਟੇਟ ਬਣਾਈ ਜਾਵੇਗੀ। ਅਮਰੂਦਾਂ ਦੀ ਖੇਤੀ ਬਾਗ਼ਬਾਨਾਂ ਲਈ ਸਭ ਤੋਂ ਵੱਧ ਲਾਹੇਵੰਦ ਹੈ। ਇਸ ਐਸਟੇਟ ਦੀ ਉਸਾਰੀ ਹੋ ਚੁੱਕੀ ਹੈ ਅਤੇ ਛੇਤੀ ਹੀ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਐਸਟੇਟ ਦੇ ਬਣਨ ਨਾਲ ਪਟਿਆਲਾ ਜ਼ਿਲ੍ਹੇ ਵਿਚ ਅਮਰੂਦਾਂ ਦੀ ਖੇਤੀ ਦਾ ਵਿਕਾਸ ਹੋਵੇਗਾ ਅਤੇ ਫ਼ਸਲੀ-ਵਿਭਿੰਨਤਾ ਵਿਚ ਪ੍ਰਾਪਤੀ ਹੋਵੇਗੀ। ਇੱਥੋਂ ਕਿਸਾਨਾਂ ਨੂੰ ਵਧੀਆ ਕੁਆਲਟੀ ਦੇ ਬੂਟੇ ਮੁਹੱਈਆ ਕੀਤੇ ਜਾਣਗੇ। ਵਾਜਬ ਕਿਰਾਏ 'ਤੇ ਬਾਗ਼ਬਾਨੀ ਦੇ ਸੰਦ ਦਿੱਤੇ ਜਾਣਗੇ ਅਤੇ ਘੱਟ ਦਰਾਂ 'ਤੇ ਕੀੜੇਮਾਰ ਦਵਾਈਆਂ ਦੀ ਉਪਲੱਬਧਤਾ ਕੀਤੀ ਜਾਵੇਗੀ। ਇਸ ਐਸਟੇਟ ਦੇ ਬਣਨ ਨਾਲ ਜ਼ਿਲ੍ਹੇ ਦੇ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਹੋਣ ਦੀ ਸੰਭਾਵਨਾ ਹੈ। ਕੌਮੀ ਬਾਗ਼ਬਾਨੀ ਮਿਸ਼ਨ ਅਧੀਨ ਇਸ ਜ਼ਿਲ੍ਹੇ ਵਿਚ ਸਥਾਪਤ 2 ਫੁੱਲਾਂ ਦੇ ਬੀਜਾਂ ਨੂੰ ਗਰੇਡਿੰਗ ਕਰ ਕੇ ਸਟੋਰ ਕਰਨ ਲਈ ਪਿੰਡ ਧਬਲਾਨ ਵਿੱਖੇ ਸਥਾਪਤ ਯੂਨਿਟਾਂ ਨੂੰ ਅਪਗਰੇਡ ਕੀਤਾ ਜਾਵੇਗਾ। ਇਹ ਯੂਨਿਟ ਜ਼ਿਲ੍ਹੇ ਦੇ ਕਿਸਾਨਾਂ ਤੋਂ ਠੇਕੇ 'ਤੇ ਫੁੱਲਾਂ ਦਾ ਬੀਜ ਪੈਦਾ ਕਰਵਾਉਂਦੇ ਹਨ। ਇਹ ਯੂਨਿਟ ਬੀਜ ਯੂਰਪੀਅਨ, ਅਮਰੀਕਾ ਅਤੇ ਹੋਰ ਦੇਸ਼ਾਂ ਨੂੰ ਬਰਾਮਦ ਕਰਦੇ ਹਨ।
ਡਾ: ਮਾਨ ਨੇ ਦੱਸਿਆ ਕਿ ਇਸੇ ਸਾਲ ਲਈ ਕੌਮੀ ਬਾਗ਼ਬਾਨੀ ਮਿਸ਼ਨ ਅਧੀਨ ਬਣਾਈ ਗਈ ਐਕਸ਼ਨ ਪਲਾਨ ਵਿਚ ਨਵੇਂ ਬਾਗ਼ ਲਗਾਉਣ ਅਤੇ ਪੁਰਾਣੇ ਬਾਗ਼ਾਂ ਨੂੰ ਮੁੜ ਸੁਰਜੀਤ ਕਰਨ ਲਈ ਉਪਦਾਨ ਮੁਹੱਈਆ ਕਰਨ ਦਾ ਉਪਬੰਦ ਕੀਤਾ ਗਿਆ ਹੈ। ਇਸੇ ਐਕਸ਼ਨ ਪਲਾਨ ਥੱਲੇ ਖੁੰਭਾਂ ਦੀ ਖੇਤੀ ਕਰਨ, ਫੁੱਲਾਂ ਦੀ ਖੇਤੀ ਅਤੇ ਨੈੱਟ ਹਾਊਸ ਖੇਤੀ ਲਈ ਵੀ ਸਹਾਇਤਾ ਦਿੱਤੀ ਜਾਵੇਗੀ। ਯੋਜਨਾ ਤਹਿਤ ਛੋਟੇ ਕਿਸਾਨਾਂ ਨੂੰ 20 ਹਾਰਸ ਪਾਵਰ ਤੱਕ ਦੇ ਟਰੈਕਟਰ ਅਤੇ ਪਾਵਰ ਟਿੱਲਰ ਵੀ 40 ਫ਼ੀਸਦੀ ਤੱਕ ਦੀ ਸਬਸਿਡੀ 'ਤੇ ਦਿੱਤੇ ਜਾਣਗੇ। ਇਸੇ ਤਰ੍ਹਾਂ ਬਾਗ਼ਬਾਨੀ ਦੇ ਕੰਮ ਨਾਲ ਜੁੜ੍ਹੇ ਕਿਸਾਨਾਂ ਨੂੰ 'ਨੈਪਸੈਕ ਸਪਰੇਅ ਪੰਪ' (ਪਿੱਠ ਵਾਲੇ ਛਿੜਕਾਅ ਪੰਪ) ਅਤੇ ਪਾਵਰ ਸਪਰੇਅ ਪੰਪ 40 ਫ਼ੀਸਦੀ ਤੱਕ ਦੀ ਸਬਸਿਡੀ 'ਤੇ ਦਿੱਤੇ ਜਾਣਗੇ।
ਮੁੱਖ ਮੰਤਰੀ ਦੇ ਇਸ ਜ਼ਿਲ੍ਹੇ ਵਿਚ ਕੌਮੀ ਬਾਗ਼ਬਾਨੀ ਮਿਸ਼ਨ ਅਧੀਨ 3 ਰਾਈਪਨਿੰਗ ਚੈਂਬਰ ਕੇਲੇ ਪਕਾਉਣ ਲਈ ਬਣੇ ਹੋਏ ਹਨ, ਜਿਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇਗਾ। ਇੱਥੇ 'ਇਥੀਲੀਨ' ਗੈਸ ਨਾਲ ਕੇਲੇ ਪਕਾਏ ਜਾਂਦੇ ਹਨ। ਇਸ ਦਾ ਮਨੁੱਖੀ ਸਿਹਤ 'ਤੇ ਮਾੜਾ ਅਸਰ ਨਹੀਂ ਪੈਂਦਾ। ਪੰਜਾਬ ਸਰਕਾਰ ਵਲੋਂ ਕੇਲੇ, ਅੰਬ, ਚੀਕੂ ਅਤੇ ਪਪੀਤਾ ਕੈਲਸ਼ੀਅਮ ਕਾਰਬਾਈਟ ਨਾਲ ਪਕਾਉਣ 'ਤੇ ਪਾਬੰਦੀ ਲਗਾਈ ਹੋਈ ਹੈ। ਕਿਉਂਕਿ ਇਸ ਨਾਲ ਨਾਮੁਰਾਦ ਬਿਮਾਰੀਆਂ ਲਗਦੀਆਂ ਹਨ, ਜ਼ਿਲ੍ਹੇ ਵਿਚ ਕੈਲਸ਼ੀਅਮ ਕਾਰਬਾਈਟ ਦਾ ਇਸਤੇਮਾਲ ਮੁਕੰਮਲ ਤੌਰ 'ਤੇ ਬੰਦ ਕੀਤਾ ਜਾਵੇਗਾ। ਪੋਸਟ ਹਾਰਵੈਸਟ, ਵੈਲਯੂ ਐਡੀਸ਼ਨ, ਐਂਟਰਪ੍ਰੋਨਿਉਰਸ਼ਿਪ ਡਿਵੈਲਪਮੈਂਟ ਅਤੇ ਫਾਰਮ ਮਸ਼ੀਨਰੀ ਨੂੰ ਪੂਰੀ ਮਹੱਤਤਾ ਦਿੱਤੀ ਜਾਵੇਗੀ। ਬਾਗ਼ਬਾਨੀ ਰਾਹੀਂ ਫ਼ਸਲੀ-ਵਿਭਿੰਨਤਾ ਲਿਆਉਣ, ਗ਼ਰੀਬੀ ਦੂਰ ਕਰਨ ਅਤੇ ਜ਼ਿਲ੍ਹੇ 'ਚ ਬਾਗ਼ਬਾਨੀ ਵਿਕਾਸ ਦੇ ਫੈਲਾਅ ਦਾ ਟੀਚਾ ਰੱਖਿਆ ਗਿਆ ਹੈ। ਡਾ: ਮਾਨ ਨੇ ਕਿਹਾ ਕਿ ਨਵੀਂਆਂ ਤਕਨੀਕਾਂ ਅਪਨਾਉਣ ਲਈ ਤਕਨਾਲੋਜੀ ਕਿਸਾਨਾਂ ਤੱਕ ਪਹੁੰਚਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਫ਼ਲਾਂ-ਸਬਜ਼ੀਆਂ ਦੀ ਉਤਪਾਦਕਤਾ ਤੇ ਇਨ੍ਹਾਂ ਤੋਂ ਪ੍ਰਾਪਤ ਲਾਭ ਨੂੰ ਵਧਾਉਣ ਲਈ ਕਿਸਾਨਾਂ ਤੱਕ ਯੋਗ ਤਕਨਾਲੋਜੀ ਪਹੁੰਚਾਈ ਜਾਵੇਗੀ। ਪਟਿਆਲਾ ਜ਼ਿਲ੍ਹੇ 'ਚ ਅਪਣਾਇਆ ਗਿਆ ਇਹ ਮਾਡਲ ਦੂਜੇ ਜ਼ਿਲ੍ਹਿਆਂ ਲਈ ਲਾਈਟ-ਹਾਊਸ ਦਾ ਕੰਮ ਕਰੇਗਾ।

-bhagwandass226@gmail.com

ਬਰਸਾਤਾਂ 'ਚ ਅਨਾਜ ਦੇ ਕੀੜੇ ਤੇ ਸਾਂਭ-ਸੰਭਾਲ

ਢੋਲ (ਭੜੋਲੇ) ਚੰਗੀ ਤਰ੍ਹਾਂ ਸਾਫ਼ ਕਰ ਲਓ ਤਾਂ ਕਿ ਪਹਿਲਾਂ ਸਟੋਰ ਕੀਤੇ ਅਨਾਜ ਦੀ ਰਹਿੰਦ ਖੂੰਹਦ ਬਿਲਕੁਲ ਨਾ ਰਹੇ। ਢੱਕਣ ਚੰਗੀ ਤਰ੍ਹਾਂ ਪੀਚ ਕੇ ਕੱਸ ਲਓ। ਦਾਣਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਓ। ਟੁੱਟੇ ਭੱਜੇ ਦਾਣੇ ਕੀੜਿਆਂ ਨੂੰ ਸੱਦਾ ਦਿੰਦੇ ਹਨ। ਇਸ ਲਈ ਇਨ੍ਹਾਂ ਨੂੰ ਵੱਖਰਾ ਕਰ ਲੈਣਾ ਚਾਹੀਦਾ ਹੈ।
ਅਨਾਜ ਦੀ ਪੈਦਾਵਾਰ ਅਤੇ ਝਾੜ ਵਿਚ ਪੰਜਾਬ ਸੂਬਾ ਮੋਹਰੀ ਰਿਹਾ ਹੈ। ਅਨਾਜ ਨੂੰ ਅਸੀਂ ਕਈ ਕਾਰਨਾਂ ਕਰਕੇ ਸਟੋਰ ਕਰਦੇ ਹਾਂ ਜਿਵੇਂ ਖਾਣ ਵਾਸਤੇ, ਪਸ਼ੂਆਂ ਵਾਸਤੇ, ਬੀਜ ਦੇ ਲਈ ਅਤੇ ਵੇਚਣ ਵਾਸਤੇ। ਅਨਾਜ ਨੂੰ ਸਟੋਰ ਕਰਨ ਵੇਲੇ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਪਰ ਦੇਖਣ ਵਿਚ ਆਇਆ ਹੈ ਕਿ ਗੋਦਾਮਾਂ ਵਿਚ ਕੀੜਿਆਂ ਮਕੌੜਿਆਂ ਕਰਕੇ ਕਾਫੀ ਨੁਕਸਾਨ ਹੋ ਜਾਂਦਾ ਹੈ। ਇੱਕ ਅੰਦਾਜ਼ੇ ਮੁਤਾਬਿਕ ਤਕਰੀਬਨ 50 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਸਟੋਰ ਵਿਚ ਲੱਗਣ ਵਾਲੇ ਕੀੜੇ ਕਰ ਦਿੰਦੇੇ ਹਨ। ਕੁੱਲ ਪੈਦਾਵਾਰ ਦਾ 9.33 ਫ਼ੀਸਦੀ ਹਿੱਸਾ ਗਹਾਈ ਮਗਰੋਂ ਅਤੇ ਕੀੜਿਆਂ-ਮਕੌੜਿਆਂ ਕਰਕੇ ਨੁਕਸਾਨਿਆ ਜਾਂਦਾ ਹੈ। ਕਣਕ ਵਿਚ ਇਹ ਨੁਕਸਾਨ 8.00 ਫ਼ੀਸਦੀ ਹੈ ਅਤੇ ਚੌਲਾਂ ਵਿਚ 6.00 ਫ਼ੀਸਦੀ ਦਾ ਅਨੁਮਾਨ ਲਗਾਇਆ ਜਾਂਦਾ ਹੈ। ਪਰ ਜੇਕਰ ਕਿਸਾਨ ਅਨਾਜ ਨੂੰ ਲੱਗਣ ਵਾਲੇ ਹੇਠ ਲਿਖੇ ਕੀੜੇ ਮਕੌੜਿਆਂ ਦੀ ਸਮੇਂ ਸਿਰ ਅਤੇ ਸਹੀ ਦਵਾਈ ਦਾ ਇਸਤੇਮਾਲ ਕਰਕੇ ਰੋਕਥਾਮ ਕਰਨ ਤਾਂ ਇਸ ਨੁਕਸਾਨ ਨੂੰ ਬਚਾਇਆ ਅਤੇ ਘਟਾਇਆ ਜਾ ਸਕਦਾ ਹੈ।
ਚੌਲਾਂ ਦੀ ਸੁੰਡ ਵਾਲੀ ਸੁਸਰੀ : ਇਸ ਸੁਸਰੀ ਦਾ ਮੂੰਹ ਸੁੰਡ ਵਰਗਾ ਹੁੰਦਾ ਹੈ। ਸਰੀਰ ਭੂਰੇ ਲਾਲ ਰੰਗ ਅਤੇ ਉਪਰਲੇ ਖੰਬਾਂ 'ਤੇ ਲਾਲ ਰੰਗ ਦੇ ਚਾਰ ਟਿਮਕਣੇ ਹੁੰਦੇ ਹਨ। ਇਸ ਕੀੜੇ ਦੀਆਂ ਸੁੰਡੀਆਂ ਅਤੇ ਜਵਾਨ ਕੀੜੇ ਦਾਣਿਆਂ ਨੂੰ ਖਾ ਕੇ ਨੁਕਸਾਨ ਕਰਦੇ ਹਨ। ਦਾਣਿਆਂ ਵਿਚ ਮੋਰੀਆਂ ਬਣ ਜਾਂਦੀਆਂ ਹਨ।
ਚੌਲਾਂ ਦਾ ਪਤੰਗਾ : ਇਸ ਕੀੜੇ ਦੇ ਪਤੰਗੇ ਗੂੜੇ ਸਲੇਟੀ ਰੰਗ ਦੇ ਹੁੰਦੇ ਹਨ। ਇਹ ਪਤੰਗਾ ਦੀਵਾਰਾਂ ਅਤੇ ਬੋਰੀਆਂ 'ਤੇ ਆਂਡੇ ਦਿੰਦਾ ਹੈ। ਇਸ ਦੀਆਂ ਸੁੰਡੀਆਂ ਟੁੱਟੇ ਹੋਏ ਦਾਣਿਆਂ 'ਤੇ ਜ਼ਿਆਦਾ ਪਲਦੀਆਂ ਹਨ ਅਤੇ ਜਾਲਾ ਬੁਣ ਕੇ ਦਾਣਿਆਂ ਨੂੰ ਖਾਂਦੀਆਂ ਹਨ।
ਦਾਣਿਆਂ ਦਾ ਘੁਣ : ਇਸ ਕੀੜੇ ਦੇ ਛੋਟੇ ਬੱਚੇ ਅਤੇ ਜਵਾਨ ਦਾਣਿਆਂ ਨੂੰ ਖਾ ਕੇ ਨੁਕਸਾਨ ਕਰਦੇ ਹਨ। ਇਸ ਦੀਆਂ ਸੁੰਡੀਆਂ ਦਾਣਿਆਂ ਵਿਚ ਮੋਰੀਆਂ ਕਰਕੇ ਦਾਣਿਆਂ ਦਾ ਪਾਊਡਰ ਬਣਾ ਦਿੰਦੀਆਂ ਹਨ। ਛੋਟੀਆਂ ਅਵਸਥਾ ਵਿਚ ਇਹ ਸੁੰਡੀਆਂ ਤੁਰਦੀਆਂ ਫਿਰਦੀਆਂ ਹਨ ਪਰ ਵੱਡੀਆਂ ਦਾਣਿਆਂ ਵਿਚ ਲੁਕੀਆਂ ਰਹਿੰਦੀਆਂ ਹਨ। ਇਹ ਕਾਲੇ ਭੁਰੇ ਰੰਗ ਦੀਆਂ ਅਤੇ ਲੰਬੀਆਂ ਹੁੰਦੀਆਂ ਹਨ।
ਖਪਰਾ ਭੂੰਡੀ : ਇਹ ਭੂੰਡੀ ਗੋਲ ਅਤੇ ਆਂਡੇ ਵਰਗੇ ਅਕਾਰ ਦੀ ਹੁੁੰਦੀ ਹੈ। ਇਸ ਦੀਆਂ ਸਿਰਫ ਸੁੰਡੀਆਂ ਹੀ ਨੁਕਸਾਨ ਕਰਦੀਆਂ ਹਨ। ਨੁਕਸਾਨ ਹੋਏ ਦਾਣਿਆਂ ਵਿਚ ਬਹੁਤ ਸਾਰੀ ਕੂੰਜਾਂ ਹੋਣ ਕਰਕੇ ਦਾਣੇ ਖਾਣ ਦੇ ਲਾਇਕ ਨਹੀ ਰਹਿੰਦੇ। ਇਸ ਦਾ ਬਹੁਤ ਨੁਕਸਾਨ ਹੁੰਦਾ ਹੈ।
ਆਟੇ ਦੀ ਸੁਸਰੀ : ਇਹ ਕੀੜਾ ਲਾਲ ਤੋਂ ਗਾੜ੍ਹੇ ਭੂਰੇ ਰੰਗ ਦਾ ਹੁੰਦਾ ਹੈ। ਇਸ ਦੀਆਂ ਸੁੰਡੀਆਂ ਚਿੱਟੇ ਤੋਂ ਘਸਮੈਲੇ ਰੰਗ ਦੀਆਂ ਹੁੰਦੀਆਂ ਹਨ। ਬਰਸਾਤਾਂ ਵਿਚ ਇਸ ਸੁਸਰੀ ਦਾ ਹਮਲਾ ਜ਼ਿਆਦਾ ਹੁੰਦਾ ਹੈ। ਇਸ ਦਾ ਹਮਲਾ ਟੁੱਟੇ ਹੋਏ ਦਾਣਿਆਂ ਅਤੇ ਆਟੇ ਵਿਚ ਜ਼ਿਆਦਾ ਹੁੰਦਾ ਹੈ।
ਦਾਲਾਂ ਦਾ ਢੋਰਾ : ਇਹ ਕੀੜਾ ਦਾਲਾਂ ਦੀ ਉਪਰਲੀ ਸਤਹ 'ਤੇ ਆਂਡੇ ਦਿੰਦਾ ਹੈ ਅਤੇ ਆਂਡਿਆਂ ਵਿਚੋਂ ਸੁੰਡੀਆਂ ਨਿਕਲ ਕੇ ਦਾਣਿਆਂ ਵਿਚ ਵੜ ਜਾਂਦੀਆਂ ਹਨ ਅਤੇ ਦਾਣਿਆਂ ਨੂੰ ਵਿਚੋਂ ਵਿਚ ਖਾਂਦੀਆਂ ਰਹਿੰਦੀਆਂ ਹਨ। ਬਹੁਤੇ ਹਮਲੇ ਦੀ ਸੂਰਤ ਵਿਚ ਉਪਰਲਾ ਛਿਲਕਾ ਹੀ ਜਾਂਦਾ ਹੈ।
ਦਾਣਿਆਂ ਦਾ ਪਤੰਗਾ : ਇਸ ਦਾ ਪਤੰਗਾ ਭੂਰੇ ਰੰਗ ਦਾ ਹੁੰਦਾ ਹੈ ਅਤੇ ਪਿਛਲੇ ਖੰਭ ਤਿੱਖੇ ਅਤੇ ਵਾਲਾਂ ਵਾਲੇ ਹੁੰਦੇ ਹਨ। ਇਸ ਦੇ ਪਤੰਗੇ ਸਿੱਲੀ ਜਗ੍ਹਾ ਉੱਪਰ ਦਾਣਿਆਂ 'ਤੇ ਆਂਡੇ ਦਿੰਦੇ ਹਨ। ਆਂਡਿਆਂ ਵਿਚੋਂ ਸੁੰਡੀਆਂ ਨਿਕਲ ਕੇ ਦਾਣਿਆਂ ਵਿਚ ਵੜ ਜਾਂਦੀਆਂ ਹਨ। ਦਾਣਿਆਂ ਵਿਚ ਕੀੜੇ ਦੀ ਵਿਸ਼ਟਾ ਹੋਣ ਕਰਕੇ ਬੋ ਆਉਣ ਲੱਗ ਪੈਂਦੀ ਹੈ। ਅਨਾਜ ਖਾਣ ਦੇ ਕਾਬਲ ਨਹੀਂ ਰਹਿੰਦਾ।
ਰੋਕਥਾਮ : ਇਨ੍ਹਾਂ ਕੀੜਿਆਂ ਦੀ ਰੋਕਥਾਮ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ :
* ਅਨਾਜ ਸਟੋਰ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੁਕਾ ਲਵੋ।
* ਨਵੇਂ ਦਾਣੇ ਸਾਫ਼-ਸੁਥਰੇ ਗੁਦਾਮਾਂ ਵਿਚ ਜਾਂ ਭੜੋਲਿਆਂ ਵਿਚ ਹੀ ਰੱਖਣੇ ਚਾਹੀਦੇ ਹਨ।
* ਗੁਦਾਮਾਂ ਦੀਆਂ ਤਰੇੜਾਂ, ਦਰਜਾਂ, ਮੋਰੀਆਂ ਅਤੇ ਖੁੱਡਾਂ ਆਦਿ ਨੂੰ ਚੰਗੀ ਤਰ੍ਹਾਂ ਬੰਦ ਕਰ ਦਿਓ।
* ਘਰੇਲੂ ਵਰਤੋਂ ਵਾਲੇ ਅਨਾਜ ਲਈ ਕੇਵਲ ਨਵੀਆਂ ਬੋਰੀਆਂ ਵਰਤੋਂ।
* ਗੁਦਾਮਾਂ ਜਾਂ ਭੜੋਲਿਆਂ ਨੂੰ ਕੀੜਿਆਂ ਤੋਂ ਮੁਕਤ ਕਰਨ ਲਈ 100 ਮਿਲੀਲਿਟਰ ਸਾਇਥੀਅਨ 50 ਈ ਸੀ (ਮੈਲਾਥੀਅਨ ਪ੍ਰੀਮੀਅਮ ਗਰੇਡ) ਨੂੰ 10 ਲਿਟਰ ਪਾਣੀ ਵਿਚ ਘੋਲ ਕੇ ਛੱਤਾਂ, ਕੰਧਾਂ ਤੇ ਫਰਸ਼ 'ਤੇ ਛਿੜਕੋ ਜਾਂ 25 ਗੋਲੀਆਂ ਐਲੂਮੀਨੀਅਮ ਫ਼ਾਸਫ਼ਾਈਡ ਪ੍ਰਤੀ 100 ਘਣ ਮੀਟਰ ਥਾਂ ਪਿੱਛੇ ਧੂਣੀ ਦਿਉ। 7 ਦਿਨ ਕਮਰੇ ਹਵਾ ਬੰਦ ਰੱਖੋ।
* ਢੋਰੇ ਦੀ ਰੋਕਥਾਮ ਲਈ ਸਟੋਰ ਵਿਚ ਪਈਆਂ ਦਾਲਾਂ ਉੱਪਰ 7 ਸੈਂਟੀਮੀਟਰ ਰੇਤ ਜਾਂ ਲੱਕੜੀ ਦੇ ਬੂਰੇ ਦੀ ਤਹਿ ਵਿਛਾ ਦਿਓ।
ਕੀੜੇ ਲੱਗੇ ਦਾਣਿਆਂ ਦਾ ਇਲਾਜ : ਹੇਠਾਂ ਦੱਸੀਆਂ ਰਸਾਇਣਾਂ ਵਿਚੋਂ ਕਿਸੇ ਇਕ ਨਾਲ ਹਵਾ ਬੰਦ ਕਮਰੇ ਵਿਚ ਜਾਂ ਡਰੰਮਾਂ ਜਾਂ ਭੜੋਲਿਆਂ ਨੂੰ ਧੂਣੀ ਦਿਓ :
ਫ਼ੌਸਟੌਕਸਿਨ ਜਾਂ ਡੈਲੀਸ਼ੀਆ ਜਾਂ ਸੈਲਫ਼ਾਸ (ਐਲੂਮੀਨੀਅਮ ਫ਼ਾਸਫ਼ਾਈਡ) ਦੀ 3 ਗਰਾਮ ਦੀ ਇਕ ਗੋਲੀ 10 ਕੁਇੰਟਲ ਦਾਣਿਆਂ ਲਈ ਜਾਂ 25 ਗੋਲੀਆਂ 100 ਘਣ ਮੀਟਰ ਥਾਂ ਲਈ ਵਰਤੋ। ਕਮਰੇ ਵਿਚ ਧੂਣੀ ਦੇਣ ਬਾਅਦ ਕਮਰੇ ਨੂੰ 7 ਦਿਨ ਹਵਾ ਬੰਦ ਰੱਖੋ।

-ਖੇਤਰੀ ਖੋਜ ਕੇਂਦਰ, ਕਪੂਰਥਲਾ
ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ।

ਸੌ ਬਿਮਾਰੀਆਂ ਦਾ ਇਲਾਜ ਹਲਦੀ

ਹਲਦੀ ਭਾਰਤੀ ਮੂਲ ਦਾ ਪੌਦਾ ਮੰਨਿਆ ਜਾਂਦਾ ਹੈ ਅਤੇ ਇਹ ਅਦਰਕ ਦੀ ਪ੍ਰਜਾਤੀ ਦਾ ਲਗਪਗ ਤਿੰਨ ਫੁੱਟ ਦਾ ਬੂਟਾ ਹੈ ਜਿਸ ਦੀਆਂ ਜੜ੍ਹਾਂ ਤੋਂ ਹਲਦੀ ਬਣਾਈ ਜਾਂਦੀ ਹੈ ਹਜ਼ਾਰਾਂ ਸਾਲਾਂ ਤੋਂ ਹਲਦੀ ਇਕ ਮਸਾਲੇ ਅਤੇ ਚਿਕਿਤਸਕ ਪੌਦੇ ਦੇ ਤੌਰ 'ਤੇ ਭਾਰਤ ਅਤੇ ਚੀਨ ਵਿਚ ਵਰਤੀ ਜਾਂਦੀ ਰਹੀ ਹੈ, ਹੁਣ ਵਿਗਿਆਨ ਨੇ ਵੀ ਸਿੱਧ ਕਰ ਦਿੱਤਾ ਹੈ ਕਿ ਹਲਦੀ ਵਿਚ ਪਾਇਆ ਜਾਣ ਵਾਲਾ ਕੁਰਕੁਮਿਨ (curcum}n) ਬਹੁਤ ਲਾਭਕਾਰੀ ਹੈ, ਇਹ ਇਕ ਕੁਦਰਤੀ ਐਂਟੀਬਾਇਓਟਿਕ ਹੈ ਜੋ ਮਨੁੱਖੀ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਂਦਾ ਹੈ ਅਤੇ ਕਈ ਬਿਮਾਰੀਆਂ ਹੋਣ ਹੀ ਨਹੀਂ ਦਿੰਦਾ ਜਿੰਨੀ ਜ਼ਿਆਦਾ ਮਾਤਰਾ ਵਿਚ ਕੁਰਕੁਮਿਨ ਹੋਏਗਾ, ਹਲਦੀ ਓਨੀ ਹੀ ਜ਼ਿਆਦਾ ਅਸਰਦਾਰ ਤੇ ਵਧੀਆ ਮੰਨੀ ਜਾਂਦੀ ਹੈ ਭਾਰਤ ਵਿਭਿੰਨਤਾਵਾਂ ਭਰਿਆ ਦੇਸ਼ ਹੈ ਭਾਵੇਂ ਉਹ ਫ਼ਸਲੀ ਹੋਣ, ਪੌਦੇ, ਜਾਨਵਰ ਤੇ ਜਾਂ ਫਿਰ ਮੌਸਮ, ਪੌਣ-ਪਾਣੀ ਹੋਵੇ ਭਾਰਤ ਵਿਚ ਆਂਧਰਾ ਪ੍ਰਦੇਸ਼ ਤਾਮਿਲਨਾਡੂ, ਉੜੀਸਾ, ਆਸਾਮ, ਬੰਗਾਲ ਵਿਖੇ ਵੱਡੇ ਪੱਧਰ 'ਤੇ ਹਲਦੀ ਦੀ ਖੇਤੀ ਕੀਤੀ ਜਾਂਦੀ ਹੈ ਇਸ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ ਅੰਬਾ ਹਲਦੀ, ਜੰਗਲੀ ਹਲਦੀ, ਕਸਤੂਰੀ ਹਲਦੀ, ਮਦਰਾਸ ਹਲਦੀ, ਐਲਿਪੀ ਹਲਦੀ ਆਦਿ ਜਿਸ ਤਰ੍ਹਾਂ ਪਾਲਕ ਵਿਚ ਲੋਹਾ ਹੁੰਦਾ ਹੈ ਨਿੰਬੂ ਵਿਚ ਵਿਟਾਮਿਨ-ਸੀ ਉਸੇ ਤਰ੍ਹਾਂ ਹਲਦੀ ਦੀਆਂ ਜੜਾਂ ਜੋ ਕਿ ਅਦਰਕ ਵਰਗੀਆਂ ਹੁੰਦੀਆਂ ਹਨ ਵਿਚ ਕੁਰਕੁਮਿਨ ਪਾਇਆ ਜਾਂਦਾ ਹੈ ਕੇਰਲ ਅਤੇ ਗੋਆ ਵਿਖੇ ਹਲਦੀ ਦੇ ਪੱਤਿਆਂ ਦਾ ਅਚਾਰ ਬਣਾਇਆ ਜਾਂਦਾ ਹੈ ਜਾਂ ਸਬਜ਼ੀ ਦੀ ਤਰ੍ਹਾਂ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਬਹੁਤ ਲਾਭਕਾਰੀ ਹੁੰਦੇ ਹਨ ਉਹ ਲੋਕ ਹਲਦੀ ਦੇ ਪੱਤਿਆਂ ਦੀ ਪੇਸਟ ਦੀ ਵਰਤੋਂ ਮੀਟ, ਚਿਕਨ ਵਗ਼ੈਰਾ ਵਿਚ ਵੀ ਕਰਦੇ ਹਨ ਕਿਉਂਕਿ ਇਨ੍ਹਾਂ ਵਿਚ ਵੀ ਕੁਰਕੁਮਿਨ ਹੁੰਦਾ ਹੈ।
ਮੇਘਾਲਿਆ ਦੇ ਪੱਛਮ ਵਿਚ ਜੈਂਤੀਆ ਪਹਾੜਾਂ ਦੀ ਲੜੀ ਹੈ ਉਥੇ ਇਕ ਨਿੱਕਾ ਜਿਹਾ 390 ਸਕੂਏਅਰ ਕਿਲੋਮੀਟਰ ਜਾਂ 20×20 ਕਿ.ਮੀ. ਕਬਾਇਲੀਆਂ ਦਾ ਇਲਾਕਾ ਹੈ ਜਿਸ ਨੂੰ ਲਕਾਡਾਂਗ ਕਹਿੰਦੇ ਹਨ। ਇਸ ਛੋਟੇ ਜਿਹੇ ਇਲਾਕੇ ਦੀਆਂ ਪਹਾੜੀਆਂ ਦੀ ਮਿੱਟੀ, ਪੌਣ-ਪਾਣੀ, ਪਾਣੀ ਵਿਚ ਨਮੀ ਦੀ ਮਾਤਰਾ, ਇਸ ਨੂੰ ਦੁਨੀਆ ਦੀ ਸਭ ਤੋਂ ਬਿਹਤਰੀਨ ਹਲਦੀ ਉਗਾਉਣ ਵਿਚ ਮਦਦ ਕਰਦੇ ਹਨ ਇੱਥੋਂ ਦੀ ਮਿੱਟੀ ਵਿਚ ਉੱਗੀ ਹਲਦੀ ਵਿਚ ਕੁਰਕੁਮਿਨ ਨਾਂਅ ਦਾ ਤੱਤ 7 ਤੋਂ 12 ਫ਼ੀਸਦੀ ਹੁੰਦਾ ਹੈ ਜੋ ਕਿ ਆਮ ਹਲਦੀ ਨਾਲੋਂ ਤਿੰਨ ਗੁਣਾ ਵੱਧ ਹੁੰਦਾ ਹੈ ਇਸੇ ਤੱਤ ਕਾਰਨ ਹੀ ਹਲਦੀ ਦਾ ਰੰਗ ਗੂੜ੍ਹਾ ਪੀਲਾ ਜਾਂ ਸੰਤਰੀ ਹੁੰਦਾ ਹੈ ਤੇ ਹਲਦੀ ਦੇ ਸਾਰੇ ਗੁਣ ਇਸੇ ਤੱਤ ਕਰਕੇ ਹਨ ਅਸੀਂ ਭਾਰਤੀ ਲੋਕ ਸਵੇਰੇ-ਸ਼ਾਮ ਹਮੇਸ਼ਾ ਖਾਣੇ ਵਿਚ ਹਲਦੀ ਦੀ ਵਰਤੋਂ ਕਰਦੇ ਹਾਂ ਇਸ ਲਈ ਸਾਡੇ ਲਈ ਤਿੰਨ ਤੋਂ ਪੰਜ ਫ਼ੀਸਦੀ ਕੁਰਕੁਮਿਨ ਤੱਤ ਵਾਲੀ ਹਲਦੀ ਵੀ ਠੀਕ ਹੈ ਹਲਦੀ ਭਾਰਤੀ ਖਾਣੇ ਦੇ ਸਵਾਦ ਤੇ ਜ਼ਾਇਕੇ ਵਿਚ ਵਾਧਾ ਕਰਦੀ ਹੈ ਇਕ ਵੇਰਾਂ ਜਦੋਂ ਅਸੀਂ ਮਨੀਪੁਰ ਹੁੰਦੇ ਸੀ ਤਾਂ ਬਾਜ਼ਾਰੋਂ ਬਹੁਤ ਜ਼ਿਆਦਾ ਗੂੜ੍ਹੇ ਰੰਗ ਦੀ, ਤਿੱਖੀ ਸੁਗੰਧ ਵਾਲੀ ਹਲਦੀ ਆਈ, ਜਿਸ ਦਾ ਸੁਆਦ ਵੀ ਥੋੜ੍ਹਾ ਅਲੱਗ ਸੀ ਖਾਣੇ ਵਿਚ ਘੱਟ ਪਾਉਣੀ ਪੈਂਦੀ ਸੀ, ਕੀ ਪਤਾ ਸ਼ਾਇਦ ਲਾਕਡਾਂਗ ਹਲਦੀ ਹੋਵੇ ਜੈਂਤੀਆ ਭਾਸ਼ਾ ਵਿਚ ਹਲਦੀ ਨੂੰ ਸੁਨਹਿਰੀ ਮਿੱਟੀ ਜਾਂ ਚਿਰਮਿਤ ਕਹਿੰਦੇ ਹਨ
ਆਯੁਰਵੈਦ ਅਨੁਸਾਰ ਦੁੱਧ ਵਿਚ ਹਲਦੀ ਮਿਲਾ ਕੇ ਪੀਣ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਕਿਉਂਕਿ ਦੁੱਧ ਵਿਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਇਸ ਤੋਂ ਇਲਾਵਾ ਸਰੀਰ ਸੁਡੌਲ ਬਣਦਾ ਹੈ ਤੇ ਸਰਦੀ ਜ਼ੁਕਾਮ ਠੀਕ ਹੁੰਦਾ ਹੈ ਫੇਫੜੇ ਵਿਚ ਜਮ੍ਹਾਂ ਕਫ਼ ਬਾਹਰ ਨਿਕਲ ਜਾਂਦਾ ਹੈਸਰੀਰ ਵਿਚ ਜਮ੍ਹਾਂ ਫਾਲਤੂ ਚਰਬੀ ਘਟਦੀ ਹੈ ਸਾਡਾ ਖ਼ੂਨ ਸਾਫ਼ ਕਰਨ ਵਿਚ ਹਲਦੀ ਦੀ ਮੁੱਖ ਭੂਮਿਕਾ ਹੈ ਹਲਦੀ ਖ਼ੂਨ ਵੀ ਪਤਲਾ ਕਰਦੀ ਹੈਇਸ ਲਈ ਜੇ ਕੋਈ ਖ਼ੂਨ ਪਤਲਾ ਕਰਨ ਦੀ ਦਵਾਈ ਖਾਂਦਾ ਹੈ ਇਸ ਦੀ ਵਰਤੋਂ ਧਿਆਨ ਨਾਲ ਹੀ ਕਰੇ ਡਾਕਟਰ ਨੂੰ ਪੁੱਛ ਲਿਆ ਜਾਵੇ ਨਾਰਮਲ ਖਾਣੇ ਵਿਚ ਠੀਕ ਹੈ ਇਹ ਪਾਚਨ ਕਿਰਿਆ ਅਤੇ ਸਰੀਰਕ ਸ਼ਕਤੀ ਜਾਂ ਇਮਿਉਨਿਟੀ ਕਹਿ ਲਓ ਵਧਾਉਂਦੀ ਹੈ ਇਸ ਤੋਂ ਇਲਾਵਾ ਸਰੀਰ ਦੇ ਜਲੇ ਹੋਏ ਹਿੱਸੇ 'ਤੇ ਹਲਦੀ ਲਗਾਉਣ ਨਾਲ ਆਰਾਮ ਮਿਲਦਾ ਹੈ
ਹਲਦੀ ਇਕ ਤਾਕਤਵਰ ਰੋਗਾਣੂਨਾਸ਼ਕ ਅਤੇ ਸਰੀਰ ਵਿਚ ਸੋਜ਼ਿਸ਼ ਨੂੰ ਘਟਾਉਣ ਵਾਲੀ ਹੁੰਦੀ ਹੈ ਐਂਟੀਆਕਸੀਡੈਂਟ ਇਕ ਅਜਿਹਾ ਪਦਾਰਥ ਹੁੰਦਾ ਹੈ ਜੋ ਕਿ ਸਰੀਰ ਵਿਚ ਖਾਣੇ ਦੀ ਟੁੱਟ-ਭੱਜ ਨਾਲ ਪੈਦਾ ਹੋਏ ਹਾਨੀਕਾਰਕ ਅਣੂਆਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ ਹਲਦੀ ਵਿਚ ਪਾਇਆ ਜਾਣ ਵਾਲਾ ਕੁਰਕੁਮਿਨ ਇਕ ਤਾਕਤਵਰ ਐਂਟੀਆਕਸੀਡੈਂਟ ਹੈ ਇਸ ਦੀ ਰਸਾਇਣਕ ਬਣਤਰ ਕੁਝ ਇਸ ਤਰ੍ਹਾਂ ਦੀ ਹੈ ਕਿ ਇਹ ਫ੍ਰੀ ਰੈਡੀਕਲਸ ਜੋ ਕਿ ਮਨੁੱਖੀ ਸਰੀਰ ਨੂੰ ਬੁਢਾਪੇ ਵੱਲ ਲਿਜਾਂਦੇ ਹਨ ਨੂੰ ਖ਼ਤਮ ਕਰਦਾ ਹੈ। ਕੁਰਕੁਮਿਨ ਮਨੁੱਖ ਦੀ ਦਿਮਾਗ਼ੀ ਸਿਹਤ ਲਈ ਵੀ ਜ਼ਰੂਰੀ ਹੈ ਇਹ ਸਾਡੇ ਵਿਚ ਡਿਪਰੈਸ਼ਨ ਅਤੇ ਅਲਜ਼ਮੇਰ ਵਰਗੇ ਰੋਗਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਮਨੁੱਖੀ ਦਿਮਾਗ਼ ਵਿਚ 24©6 (bra}n der}ved neurotrop}c factor) ਨਾਂਅ ਦਾ ਹਾਰਮੋਨ ਹੁੰਦਾ ਹੈ, ਜਿਸ ਦੀ ਕਮੀ ਕਾਰਨ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਹੁੰਦੀਆਂ ਹਨ ਹਲਦੀ ਵਿਚਲਾ ਕੁਰਕੁਮੀਨ ਤੱਤ ਹਾਰਮੋਨ ਦੀ ਮਾਤਰਾ ਨੂੰ ਬਰਕਰਾਰ ਰੱਖਦਾ ਹੈ ਜੋ ਕਿ ਨਵੇਂ ਨਿਯੂਰਾਨ ਬਣਾਉਣ ਦੇ ਕੰਮ ਆਉਂਦਾ ਹੈ ਅਤੇ ਦਿਮਾਗ਼ ਨੂੰ ਤੰਦਰੁਸਤੀ ਦਿੰਦਾ ਹੈ

-ਫੋਨ : 98787-53423
Email - ripanbagga@gmail.com



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX