ਤਾਜਾ ਖ਼ਬਰਾਂ


ਜੀ-7 ਸੰਮੇਲਨ ਵਿਚ ਮੋਦੀ ਟਰੰਪ ਵਿਚਾਲੇ ਹੋਵੇਗੀ ਮੁਲਾਕਾਤ
. . .  5 minutes ago
ਵਾਸ਼ਿੰਗਟਨ, 23 ਅਗਸਤ - ਵਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਸ਼ਮੀਰ ਮਸਲੇ 'ਤੇ ਮਦਦ ਕਰਨ ਲਈ ਤਿਆਰ ਹੈ, ਜੇ ਇਸ ਲਈ ਭਾਰਤ ਤੇ ਪਾਕਿਸਤਾਨ ਰਾਜੀ ਹੋਣ। ਗੌਰਤਲਬ ਹੈ ਕਿ ਇਸ ਹਫਤੇ ਦੇ ਆਖਿਰ ਵਿਚ ਫਰਾਂਸ ਵਿਚ ਹੋਣ ਵਾਲੀ...
ਸਵ. ਰਾਜੀਵ ਗਾਂਧੀ ਦੀ ਹੱਤਿਆ ਕਾਂਡ ਦੀ ਦੋਸ਼ੀ ਐੱਸ ਨਲਿਨੀ ਦੀ ਪੈਰੋਲ ਵਧੀ
. . .  1 day ago
ਸੂਬੇ ਦੀ ਕੈਪਟਨ ਸਰਕਾਰ ਵੱਲੋਂ 12 ਹੋਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਲਗਾਉਣ ਦੀ ਤਿਆਰੀ
. . .  1 day ago
ਪਠਾਨਕੋਟ ,22 ਅਗਸਤ (ਸੰਧੂ)- ਸੂਬੇ ਦੀ ਕੈਪਟਨ ਸਰਕਾਰ ਵੱਲੋਂ ਸੂਬੇ ਦੇ 12 ਹੋਰ ਨਗਰ ਸੁਧਾਰ ਟਰੱਸਟਾਂ ਦੇ ਚੇਅਰਮੈਨ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਵਿਭੂਤੀ ਸ਼ਰਮਾ ...
ਸ਼ਾਹਕੋਟ ਨੇੜਲੇ ਪਿੰਡਾਂ ਦੇ ਲੋਕਾਂ ਵਿਚ ਇੱਕ ਵਾਰ ਫਿਰ ਸਹਿਮ
. . .  1 day ago
ਸ਼ਾਹਕੋਟ, 22 ਅਗਸਤ (ਬਾਂਸਲ, ਸਚਦੇਵਾ)- ਦਰਿਆ ਸਤਲੁਜ ਵਿਚ ਪਾਣੀ ਦਾ ਪੱਧਰ ਭਾਵੇਂ ਘਟ ਰਿਹਾ ਹੈ ਪਰ ਪਿੰਡ ਬਾਊਪੁਰ ਨੇੜੇ ਦਰਿਆ ਦੇ ਪਾਣੀ ਦਾ ਵਹਾਅ ਬੰਨ੍ਹ ਵੱਲ ਹੋਣ ਕਾਰਨ ਬੰਨ੍ਹ ਅੰਦਰ ਬਣੀ ਨੋਚ ਨੂੰ ...
ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾ ਕੇ ਦੋ ਖਿਡਾਰੀਆਂ ਨੂੰ ਕੀਤੀ ਜ਼ਖਮੀ
. . .  1 day ago
ਜੈਤੋ, 22 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਰਾਤ ਕਰੀਬ 8 ਵਜੇ ਪਿੰਡ ਮੱਤਾ ਤੋਂ ਅਜਿੱਤ ਗਿੱਲ ਨੂੰ ਆ ਰਹੇ ਦੋ ਕਬੱਡੀ ਖਿਡਾਰੀਆਂ 'ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਕੇ ਗੰਭੀਰ ਰੂਪ ਵਿਚ ...
ਫ਼ਾਜ਼ਿਲਕਾ ਦੇ 13 ਸਰਹੱਦੀ ਪਿੰਡਾ ਨੂੰ ਸਤਲੁਜ ਦਰਿਆ ਦੇ ਪਾਣੀ ਨੇ ਘੇਰਿਆ
. . .  1 day ago
ਫ਼ਾਜ਼ਿਲਕਾ, 22 ਅਗਸਤ (ਪ੍ਰਦੀਪ ਕੁਮਾਰ)- ਪੰਜਾਬ ਦੇ ਵੱਖ ਵੱਖ ਹਿੱਸਿਆ ਵਿਚ ਤਬਾਹੀ ਮਚਾਉਣ ਤੋ ਬਾਅਦ ਹੁਣ ਸਤਲੁਜ ਦਰਿਆ ਦੇ ਪਾਣੀ ਨੇ ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾ ਨੂੰ ਆਪਣੀ ਚਪੇਟ ਵਿਚ ਲੈਣਾ ਸ਼ੁਰੂ ਕਰ ਦਿੱਤਾ ਹੈ। ਫ਼ਾਜ਼ਿਲਕਾ ਦੇ ...
ਪੀ ਚਿਦੰਬਰਮ ਦਾ 26 ਅਗਸਤ ਤੱਕ ਸੀ ਬੀ ਆਈ ਰਿਮਾਂਡ
. . .  1 day ago
ਜੰਮੂ-ਕਸ਼ਮੀਰ : ਸੁੰਦਰਬਨੀ 'ਚ ਪਾਕਿਸਤਾਨ ਪਾਸੇ ਤੋਂ ਗੋਲਾਬਾਰੀ
. . .  1 day ago
ਕੇਂਦਰੀ ਮੰਤਰਾਲੇ ਦੇ ਸੰਯੁਕਤ ਸਕੱਤਰ ਵੱਲੋਂ ਪਾਣੀ ਦੀ ਸੰਭਾਲ ਸਬੰਧੀ ਪ੍ਰੋਜੈਕਟਾਂ ਦੀ ਸਮੀਖਿਆ
. . .  1 day ago
ਫ਼ਤਿਹਗੜ੍ਹ ਸਾਹਿਬ, 22 ਅਗਸਤ (ਅਰੁਣ ਆਹੂਜਾ)-ਪਾਣੀ ਦੀ ਸੰਭਾਲ ਲਈ ਚਲਾਏ ਗਏ ਜਲ ਸ਼ਕਤੀ ਅਭਿਆਨ ਨੂੰ ਸਫਲ ਬਣਾਉਣ ਲਈ ਪਾਣੀ ਦੀ ਸੰਭਾਲ ਸਬੰਧੀ ਪ੍ਰੋਜੈਕਟਾਂ ਨੂੰ ਛੇਤੀ ਤੋਂ ਛੇਤੀ ਪੂਰਾ ਕੀਤਾ ਜਾਣਾ ਯਕੀਨੀ ...
ਖੂਹ 'ਚ ਬਣੀ ਗੈਸ ਚੜ੍ਹਨ ਨਾਲ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ
. . .  1 day ago
ਫਿਲੌਰ, 22 ਅਗਸਤ ( ਸੁਰਜੀਤ ਸਿੰਘ ਬਰਨਾਲਾ )-ਫਿਲੌਰ ਦੇ ਨਜ਼ਦੀਕੀ ਪਿੰਡ ਗੜ੍ਹਾਂ ਵਿਖੇ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਖੂਹ 'ਚ ਦੀ ਗੈੱਸ ਚੜ੍ਹਨ ਨਾਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ...
ਹੋਰ ਖ਼ਬਰਾਂ..

ਦਿਲਚਸਪੀਆਂ

ਕ੍ਰਿਸ਼ਮਾ

ਹਰਿੰਦਰ ਕਿਸੇ ਕੰਪਨੀ 'ਚ ਕੰਮ ਕਰਦਾ ਸੀ | ਚੰਗੀ ਸੈਲਰੀ ਸੀ, ਪਰ ਕਿਸੇ ਕਾਰਨ ਉਸ ਨੂੰ ਜਵਾਬ ਮਿਲ ਗਿਆ, ਫਿਰ ਉਸ ਨੂੰ ਕਿਸੇ ਕੰਪਨੀ 'ਚ ਕੰਮ ਨਾ ਮਿਲਿਆ | ਜਦੋਂ ਕਈ ਮਹੀਨੇ ਉਸ ਨੂੰ ਕੰਮ ਨਾ ਮਿਲਿਆ ਤਾਂ ਉਹ ਬੇਰੁਜ਼ਗਾਰੀ ਤੋਂ ਘਬਰਾ ਜਿਹਾ ਗਿਆ | ਫਿਰ ਇਕ ਦਿਨ ਕਿਸੇ ਨੇ ਦੱਸ ਪਾਈ ਕਿ ਫਲਾਣੇ ਕਾਰਖਾਨੇ ਵਿਚ ਇਕ ਸਕਿਉਰਿਟੀ ਗਾਰਡ ਦੀ ਜਗ੍ਹਾ ਮਿਲ ਸਕਦੀ ਹੈ | ਮਰਦਾ ਕੀ ਨਾ ਕਰਦਾ | ਉਹ ਉਥੇ ਪਹੁੰਚ ਗਿਆ ਤੇ ਉਹ ਨੌਕਰੀ ਉਸ ਨੂੰ ਮਿਲ ਗਈ | ਜਦ ਉਸ ਨੇ ਆਪਣਾ ਸਕਿਉਰਿਟੀ ਰੂਮ ਦੇਖਿਆ ਤਾਂ ਹੈਰਾਨ ਰਹਿ ਗਿਆ | ਇਕ ਗੰਦਾ ਜਿਹਾ ਕਮਰਾ ਸੀ ਤੇ ਅੰਦਰ ਤਿੰਨ ਕੁੱਤੇ ਕੋਨਿਆਂ 'ਚ ਬੈਠੇ ਹੋਏ ਸਨ ਤੇ ਮੰਜੇ 'ਤੇ ਇਕ ਬਾਬਾ ਬੈਠਾ ਹੋਇਆ ਸੀ |
ਉਸ ਨੇ ਬਾਹਰ ਦੇਖਿਆ ਇਕ ਦਰੱਖਤ ਸੀ ਉਸ ਦੀ ਛਾਂ ਦੋ ਵਜੇ ਤੱਕ ਰਹਿ ਸਕਦੀ ਸੀ | ਸੋ, ਉਸ ਨੇ ਆਪਣਾ ਕੁਰਸੀ ਮੇਜ਼ ਉਥੇ ਹੀ ਰੱਖ ਲਿਆ | ਲੜਕਾ ਚਲਾਨ ਲੈ ਕੇ ਆਇਆ | ਹਰਿੰਦਰ ਨੇ ਚਲਾਨ ਐਾਟਰੀ ਕਰਨਾ ਸੀ ਤੇ ਮੋਹਰ ਲਾਉਣੀ ਸੀ | ਹੁਣ ਥੋੜ੍ਹੀ ਜਿਹੀ ਧੁੱਪ ਆ ਗਈ | ਲੜਕੇ ਨੇ ਕਿਹਾ, 'ਭਾਅ ਜੀ ਹੁਣ ਤੁਸੀਂ ਸਕਿਉਰਿਟੀ ਰੂਮ 'ਚ ਚਲੇ ਜਾਵੋ, ਉਸ ਦਾ ਚਲਾਨ ਐਾਟਰੀ ਕਰ ਲਿਆ ਤੇ ਉਹ ਆਪਣੀ ਗੱਡੀ ਲੈ ਕੇ ਚਲਾ ਗਿਆ | ਉਸ ਦੇ ਜਾਣ ਤੋਂ ਬਾਅਦ ਅਸਮਾਨ 'ਤੇ ਬੱਦਲ ਛਾ ਗਏ, ਫਿਰ ਠੰਢੀ ਹਵਾ ਵਗਣ ਲੱਗੀ ਤੇ ਬਾਅਦ ਵਿਚ ਮੀਂਹ ਪੈਣ ਲੱਗਾ |
ਵਾਹ ਓਏ ਮਿਹਰਾਂ ਦਿਆ ਦਾਤਿਆ ਤੂੰ ਮੇਰੇ ਅੰਦਰ ਦੀ ਆਵਾਜ਼ ਸੁਣ ਲਈ ਤੇ ਆਪਣੇ ਮਿਹਰਾਂ ਦੇ ਖਜ਼ਾਨੇ ਖੋਲ੍ਹ ਦਿੱਤੇ-ਨਹੀਂ ਰੀਸਾਂ ਤੇਰੀਆਂ |

-7468-ਮਾਇਆਪੁਰੀ, ਲੁਧਿਆਣਾ |


ਖ਼ਬਰ ਸ਼ੇਅਰ ਕਰੋ

ਹੀਟ ਵੇਵ

ਆਥਣ ਵੇਲੇ, ਕੁਝ ਔਰਤਾਂ ਪਾਰਕ ਵਿਚ ਇਕੱਠੀਆਂ ਬੈਠ ਕੇ ਅਕਸਰ ਦੁੱਖ-ਸੁੱਖ ਕਰਦੀਆਂ ਰਹਿੰਦੀਆਂ ਹਨ | ਹਾਏ! ਕਿੰਨੀ ਗਰਮੀ ਸ਼ੁਰੂ ਹੋ ਗਈ ਹੈ | ਪੱਖਿਆਂ ਦੀ ਹਵਾ ਗਰਮ ਲੱਗਦੀ ਹੈ', ਭਜਨ ਨੇ ਕਿਹਾ |
'ਭਜਨ ਜੀ, ਜੇ ਪੱਖਿਆਂ ਦੀ ਹਵਾ ਗਰਮ ਲਗਦੀ ਹੈ ਤਾਂ ਕੂਲਰ ਵਾਲੇ ਕਮਰੇ ਵਿਚ ਸੌਾ ਜਾਇਆ ਕਰੋ', ਸਵਿਤਾ ਨੇ ਬੜੇ ਪਿਆਰ ਨਾਲ ਕਿਹਾ |
ਵਿਚੋਂ ਗੱਲ ਟੋਕਦਿਆਂ ਰਮਿੰਦਰ ਬੋਲੀ, 'ਦੇਖੋ, ਗਰਮੀ, ਸਰਦੀ, ਬਰਸਾਤ ਸਾਰੀਆਂ ਰੁੱਤਾਂ ਆਉਣੀਆਂ ਹਨ ਤਾਂ ਬਰਦਾਸ਼ਤ ਕਰਨ ਦੀ ਹਿੰਮਤ ਚਾਹੀਦੀ ਹੈ | ਲੂ ਤੋਂ ਬਚਣ ਲਈ ਖੁਰਾਕ ਚੰਗੀ ਜਿਵੇਂ ਦੁੱਧ, ਲੱਸੀ, ਸ਼ਰਦਾਈ ਬਣਾ ਕੇ ਪੀ ਲਈਏ |'
'ਆਂਟੀ ਜੀ, ਸ਼ਰਦਾਈ ਕਿਵੇਂ ਬਣਾਉਂਦੇ ਹੋ?'
'ਅੱਜਕਲ੍ਹ ਖਰਬੂਜ਼ੇ, ਹਦਵਾਣੇ ਕਾਫ਼ੀ ਆ ਜਾਂਦੇ ਹਨ | ਉਨ੍ਹਾਂ ਦੇ ਬੀਜਾਂ ਨੂੰ ਧੋ ਕੇ ਸਾਫ਼ ਕਰ ਕੇ ਰੱਖੀਏ | ਕੁਝ ਬੀਜ, ਬਾਦਾਮ ਤੇ ਨਿੱਕੀਆਂ ਦੋ-ਤਿੰਨ ਲਾਚੀਆਂ ਪਾ ਕੇ ਕੁੱਟ ਕੇ ਪੁਣ ਕੇ ਤਿਆਰ ਕਰਕੇ ਕੁਝ ਠੰਢਾ ਦੁੱਧ ਪਾ ਦੇਈਏ ਤੇ ਸ਼ਾਮ ਨੂੰ ਪੀ ਲਈਏ | ਸਿਹਤ ਲਈ ਚੰਗੀ ਖੁਰਾਕ ਹੈ | ਗਰਮੀ ਦੀ ਲੂ ਤੋਂ ਬਚਿਆ ਜਾ ਸਕਦਾ ਹੈ |'
ਵਿਚੋਂ ਦੋ-ਤਿੰਨ ਔਰਤਾਂ ਬੋਲੀਆਂ, 'ਅੱਗੇ ਤਾਂ ਸਾਰਾ ਕੁਝ ਕਰਦੇ ਸੀ, ਪਰ ਅੱਜਕਲ੍ਹ ਦੀਆਂ ਵਹੁਟੀਆਂ ਖਰਬੂਜ਼ਿਆਂ ਦੇ ਬੀਜ ਕੂੜੇ ਵਿਚ ਸੁੱਟ ਦਿੰਦੀਆਂ ਹਨ ਕਿ ਕੌਣ ਵੱਖਰਾ ਕਰਦਾ ਰਹੇ?'
'ਦੇਖੋ, ਮਿਹਨਤ ਕਰ ਕੇ ਹੀ ਸਰੀਰ ਦੀ ਪਰਵਰਿਸ਼ ਹੁੰਦੀ ਹੈ', ਰਮਿੰਦਰ ਬੋਲੀ |
ਸਵੱਛ ਭਾਰਤ ਬਣਾਉਣਾ ਹੈ ਤਾਂ ਬੀਜਾਂ ਦੀ ਸੰਭਾਲ ਕਰ ਕੇ ਕੂੜਾ ਵੀ ਤਾਂ ਘਟਾਉਣਾ ਹੈ |

-ਐਮ.ਏ.ਬੀ.ਟੀ.
ਮੋਬਾਈਲ : 95175-83411.

ਇਨਸਾਨੀਅਤ ਦਾ ਮੁੱਲ

ਮੇਰੇ ਡਰਾਈਵਿੰਗ ਲਾਇਸੈਂਸ ਦੀ ਮਿਆਦ ਪੁੱਗ ਚੁੱਕੀ ਸੀ | ਮੈਨੂੰ ਇਸ ਨੂੰ ਨਵਿਆਉਣ (ਰੀਨਿਊ ਕਰਵਾਉਣ) ਦੀ ਕੋਈ ਖਾਸ ਜ਼ਰੂਰਤ ਨਹੀਂ ਸੀ | ਇਸ ਦਾ ਕਾਰਨ ਉਣਾਸੀ ਸਾਲ ਦੀ ਉਮਰ ਅਤੇ ਸਰੀਰਕ ਕਮਜ਼ੋਰੀ ਸੀ | ਹੁਣ ਮੈਂ ਸਥਾਨਕ ਸ਼ਹਿਰ ਵਿਚ ਹੀ ਸਕੂਟਰੀ ਚਲਾਉਂਦਾ ਹਾਂ | ਕਦੇ-ਕਦੇ ਜਦੋਂ ਜੀਅ ਕਰਦਾ ਹੈ ਤਾਂ ਸਕੂਟਰ ਵੀ ਚਲਾ ਲੈਂਦਾ ਹਾਂ ਪਰ ਡਰਾਈਵਿੰਗ ਲਾਇਸੈਂਸ ਪਹਿਚਾਣ ਪੱਤਰ ਦਾ ਕੰਮ ਵੀ ਕਰਦਾ ਹੈ | ਇਸ ਲਈ ਮੈਂ ਇਸ ਨੂੰ ਨਵਿਆਉਣਾ ਚਾਹੁੰਦਾ ਸੀ ਪਰ ਇਹ ਡੀ.ਟੀ.ਓ. ਦੇ ਦਫ਼ਤਰ 'ਚੋਂ ਰੀਨਿਊ ਹੋਣਾ ਸੀ | ਜ਼ਿਲ੍ਹਾ ਹੈੱਡਕੁਆਰਟਰ ਸਾਡੇ ਸ਼ਹਿਰ ਤੋਂ ਲਗਪਗ 20 ਕਿਲੋਮੀਟਰ ਦੂਰ ਹੈ | ਕਈ ਦਿਨ ਉਥੇ ਜਾਣ ਲਈ ਜੱਕੋ-ਤੱਕੋ ਕਰਦਾ ਰਿਹਾ | ਇਕ ਦਿਨ ਮਨ ਬਣਾ ਲਿਆ ਕਿ ਕੱਲ੍ਹ ਨੂੰ ਜ਼ਰੂਰ ਜਾਣਾ ਹੈ | ਗਰਮੀ ਦਾ ਮੌਸਮ ਸੀ | ਸੂਰਜ ਚੜ੍ਹਨ ਤੋਂ ਪਹਿਲਾਂ ਹੀ ਅੱਤ ਦੀ ਗਰਮੀ ਸੀ | ਹੁੰਮਸ ਜ਼ਿਆਦਾ ਹੋਣ ਕਾਰਨ ਦਿਲ ਘਾਊਾ-ਮਾਊਾ ਹੁੰਦਾ ਸੀ | ਪਰ ਇਹ ਸਾਰੀਆਂ ਉਲਟ ਸਥਿਤੀਆਂ, ਮੇਰੇ ਪੱਕੇ ਇਰਾਦੇ ਅੱਗੇ ਟਿਕ ਨਹੀਂ ਸਕੀਆਂ | ਮੈਨੂੰ ਇਹ ਦੱਸਿਆ ਗਿਆ ਸੀ ਕਿ ਨਵਾਂ ਲਾਇਸੈਂਸ ਬਣਾਉਣ ਲਈ ਜਾਂ ਲਾਇਸੈਂਸ ਰਿਨਿਊ ਕਰਵਾਉਣ ਲਈ ਡੀ.ਟੀ.ਓ. ਦੇ ਦਫ਼ਤਰ 9 ਵਜੇ ਤੋਂ ਪਹਿਲਾਂ ਹੀ ਲੰਮੀਆਂ-ਲੰਮੀਆਂ ਲਾਇਨਾਂ ਲੱਗ ਜਾਂਦੀਆਂ ਹਨ | ਮੈਨੂੰ ਇਹ ਵੀ ਦੱਸਿਆ ਗਿਆ ਸੀ ਕਿ ਖੱਜਲ-ਖੁਆਰੀ ਤੋਂ ਬਚਣ ਲਈ ਸਮੇਂ ਤੋਂ ਪਹਿਲਾਂ ਪਹੁੰਚਣ ਦੀ ਕੋਸ਼ਿਸ਼ ਕਰਨਾ | ਮੈਂ ਸਾਢੇ ਅੱਠ ਵਜੇ, ਉਸ ਦਫ਼ਤਰ ਪੁੱਜ ਗਿਆ | ਦਫ਼ਤਰ ਵਿਚ ਵੱਖ-ਵੱਖ ਕੰਮਾਂ ਲਈ ਵੱਖ-ਵੱਖ ਕਾਊਾਟਰ ਸਨ | ਪਰ ਇਹ ਕਾਊਾਟਰ ਹਾਲੇ ਖੁੱਲ੍ਹੇ ਨਹੀਂ ਸਨ | ਇਨ੍ਹਾਂ ਦੀਆਂ ਖਿੜਕੀਆਂ ਬੰਦ ਸਨ | ਕਾਊਾਟਰਾਂ 'ਤੇ ਲਾਈਨਾਂ ਤਾਂ ਜ਼ੂਰਰ ਲੱਗੀਆਂ ਸਨ ਪਰ ਇਨ੍ਹਾਂ ਵਿਚ ਲੋਕੀਂ ਘੱਟ ਸਨ | ਪੁੱਛਗਿੱਛ ਕਰਨ ਉਪਰੰਤ ਪਤਾ ਲੱਗਿਆ ਕਿ ਖਿੜਕੀਆਂ ਸਾਢੇ ਨੌਾ ਵਜੇ ਖੁੱਲ੍ਹਣੀਆਂ ਹਨ |
ਮੈਂ ਉਸ ਕਾਊਾਟਰ 'ਤੇ ਖੜ੍ਹਾ ਹੋ ਗਿਆ ਜਿਥੋਂ ਲੋੜੀਂਦੇ ਫਾਰਮ ਅਤੇ ਫਾਈਲ ਮਿਲਣੀ ਸੀ | ਮੇਰੀ ਨਾਲ ਲਗਦੀ ਲਾਈਨ ਵਿਚ ਮੇਰੇ ਬਰਾਬਰ 'ਤੇ ਇਕ ਸੱਜਣ ਖੜ੍ਹੇ ਸਨ | ਉਨ੍ਹਾਂ ਦੇ ਹੱਥ ਵਿਚ ਇਕ ਫਾਈਲ ਸੀ | ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਵੀ ਲਾਇਸੈਂਸ ਨਵਿਆਉਣ ਲਈ ਆਏ ਹਨ | ਉੱਤਰ ਹਾਂ ਵਿਚ ਮਿਲਿਆ | ਕਿਉਂਕਿ ਖਿੜਕੀਆਂ ਖੁੱਲ੍ਹਣ ਵਿਚ ਸਮਾਂ ਕਾਫ਼ੀ ਸੀ, ਇਸ ਲਈ ਮੈਂ ਉਨ੍ਹਾਂ ਤੋਂ ਲੋੜੀਂਦੀ ਸੂਚਨਾ ਲੈਣ ਲੱਗ ਪਿਆ, ਥੋੜ੍ਹਾ ਬਹੁਤ ਸਮਝਾ ਕੇ, ਉਨ੍ਹਾਂ ਨੇ ਫਾਈਲ ਮੈਨੂੰ ਦੇ ਦਿੱਤੀ | ਮੈਂ ਉਸ ਫਾਈਲ ਵਿਚ ਲੱਗੇ ਦਸਤਾਵੇਜ਼ਾਂ ਨੂੰ ਦੇਖਿਆ, ਉਹ ਇਕਦਮ ਪਹਿਲਾਂ ਹੀ ਫਾਰਮ ਆਦਿ ਲੈ ਗਏ ਸਨ ਅਤੇ ਉਸ ਦਿਨ ਮੁਕੰਮਲ ਕਰਕੇ ਲੈ ਆਏ ਸਨ |
ਗਰਮੀ ਹੋਰ ਵਧ ਗਈ ਸੀ | ਕੁਝ ਫਾਈਲ ਨੂੰ ਦੇਖ ਕੇ ਅਤੇ ਕੁਝ ਗਰਮੀ ਕਾਰਨ ਦਿਲ ਦੀ ਧੜਕਣ ਤੇਜ਼ ਹੋ ਚੁੱਕੀ ਸੀ | ਜਾਪਦਾ ਸੀ ਕਿ ਬਲੱਡ ਪ੍ਰੈਸ਼ਰ ਵੀ ਵਧ ਗਿਆ ਹੈ | ਕਾਊਾਟਰ ਖੁੱਲ੍ਹ ਗਿਆ ਅਤੇ ਮੈਂ ਫਾਈਲ ਲੈ ਲਈ | ਮੇਰੇ ਲਈ ਖੜ੍ਹਾ ਹੋਣਾ ਮੁਸ਼ਕਿਲ ਹੋ ਰਿਹਾ ਸੀ | ਮੈਂ ਏਧਰ-ਉਧਰ ਧਿਆਨ ਮਾਰਿਆ | ਪਰ ਮੈਨੂੰ ਬੈਠਣ ਲਈ ਕੋਈ ਜਗ੍ਹਾ ਨਜ਼ਰ ਨਹੀਂ ਆਈ | ਖੜ੍ਹੇ ਹੋਣ ਲਈ ਕੋਈ ਛਾਂ ਵੀ ਨਹੀਂ ਸੀ | ਕੁਝ ਮੀਟਰ ਦੂਰੀ 'ਤੇ ਇਕ ਕਮਰਾ ਸੀ | ਉਸ ਦੀ ਇਕ ਦੀਵਾਰ ਨਾਲ ਬੰਨੀ ਸੀ | ਬੰਨੀ 'ਤੇ ਥੋੜ੍ਹੀ ਜਿਹੀ ਛਾਂ ਸੀ | ਮੈਂ ਉਥੇ ਜਾ ਕੇ ਬੈਠ ਗਿਆ | ਇੰਨੇ ਨੂੰ ਇਕ ਸੱਜਣ ਮੇਰੇ ਕੋਲ ਆਏ | ਪੁੱਛਣ ਲੱਗੇ ਇਥੇ ਕੋਈ ਕੰਮ ਆਏ ਹੋ | ਮੈਂ ਸੋਚਿਆ ਕਿ ਅੱਜਕਲ੍ਹ ਜ਼ਮਾਨਾ ਖਰਾਬ ਹੈ, ਲੋਕ ਕਈ ਤਰ੍ਹਾਂ ਦੇ ਜਾਲ ਵਿਚ ਫਸਾ ਕੇ ਠੱਗ ਲੈਂਦੇ ਹਨ | ਮੈਂ ਉਸ ਨੂੰ ਬੇਰੁਖ਼ੀ ਨਾਲ ਉੱਤਰ ਦਿੱਤਾ ਕਿ ਆਇਆ ਤਾਂ ਕੰਮ ਹੀ ਸੀ ਪਰ ਹੁਣ ਵਾਪਸ ਜਾ ਰਿਹਾ ਹਾਂ | ਉਸ ਨੇ ਫੇਰ ਪੁੱਛਿਆ, 'ਕਿਥੋਂ ਆਏ ਹੋ?' ਮੈਂ ਉੱਤਰ ਦਿੱਤਾ ਕਿ ਮੈਂ ਕਰਤਾਰਪੁਰ ਤੋਂ ਆਇਆ ਹਾਂ | ਮੈਨੂੰ ਕੋਈ ਏਨਾ ਜ਼ਰੂਰੀ ਕੰਮ ਨਹੀਂ ਸੀ | ਲਾਇਸੈਂਸ ਰੀਨਿਊ ਕਰਵਾਉਣਾ ਸੀ | ਫਿਰ ਕਿਸੇ ਦਿਨ ਕਰਵਾ ਲਵਾਂਗਾ, ਉਹਨੇ ਮੈਨੂੰ ਉਤਸ਼ਾਹਿਤ ਕਰਦੇ ਹੋਏ ਆਖਿਆ ਕਿ ਏਨੀ ਗਰਮੀ ਵਿਚ ਆਏ ਹੋ, ਕੰਮ ਕਰਵਾ ਕੇ ਹੀ ਜਾਓ | ਵਾਰ-ਵਾਰ ਤੁਹਾਡੇ ਲਈ ਆਉਣਾ ਔਖਾ ਹੈ | ਉਸ ਨੇ ਮੈਨੂੰ ਆਖਿਆ ਕਿ ਆਪਣਾ ਪੁਰਾਣਾ ਲਾਇਲੈਂਸ, ਤਿੰਨ ਫੋਟੋ ਅਤੇ ਫਾਈਲ ਮੈਨੂੰ ਦੇ ਦਿਓ | ਮੈਂ ਫਾਈਲ ਭਰ ਦਿੰਦਾ ਹਾਂ | ਸੰਦੇਹ ਦਾ ਸ਼ਿਕਾਰ ਹੋਣ ਦੇ ਬਾਵਜੂਦ ਮੈਂ ਉਸ ਨੂੰ ਇਹ ਸਭ ਕੁਝ ਫੜਾ ਦਿੱਤਾ | ਫਾਈਲ ਝੱਟਪਟ ਭਰ ਲਈ ਗਈ | ਫੋਟੋ ਚਿਪਕਾ ਦਿੱਤੀਆਂ ਗਈਆਂ | ਉਸ ਨੇ ਅਦਬ ਨਾਲ ਮੈਨੂੰ ਆਪਣੇ ਪਿਛੇ-ਪਿੱਛੇ ਆਉਣ ਲਈ ਆਖਿਆ | ਮੈਂ ਬਦੋ ਰੂਹੀ, ਉਸ ਦੇ ਪਿੱਛੇ-ਪਿੱਛੇ ਚੱਲ ਪਿਆ | ਉਸ ਨੇ ਮੈਨੂੰ ਪੇਸੇ ਜਮ੍ਹਾਂ ਕਰਵਾਉਣ ਵਾਲੇ ਕਾਊਾਟਰ 'ਤੇ ਲੱਗੀ ਲਾਈਨ ਵਿਚ ਖੜ੍ਹਾ ਕਰ ਦਿੱਤਾ | ਆਪ ਮੇਰੇ ਬਰਾਬਰ ਖੜ੍ਹਾ ਰਿਹਾ | ਫੀਸ ਜਮ੍ਹਾਂ ਹੋ ਗਈ | ਫਿਰ ਉਹ ਮੈਨੂੰ ਇਕ ਕਮਰੇ ਵਿਚ ਲੈ ਗਿਆ ਜਿਥੇ ਮੈਡੀਕਲ ਹੋਣਾ ਸੀ | ਆਪ ਉਹ ਬਾਹਰ ਖੜ੍ਹਾ ਰਿਹਾ, ਮੈਡੀਕਲ ਹੋਣ ਤੋਂ ਬਾਅਦ, ਸਕੈਨਿੰਗ ਕਰਵਾਈ ਅਤੇ ਫਿਰ ਮੈਨੂੰ ਉਹ, ਉਸ ਖਿੜਕੀ 'ਤੇ ਲੈ ਗਿਆ ਜਿਥੋਂ ਫੋਟੋ ਖਿਚਵਾਉਣ ਲਈ ਪਰਚੀ ਮਿਲਣੀ ਸੀ | ਨਾਲ-ਨਾਲ ਉਹ ਮੈਨੂੰ ਖ਼ਬਰਦਾਰ ਕਰ ਰਿਹਾ ਸੀ ਕਿ ਆਪਣਾ ਬਟੂਆ ਅਤੇ ਪਰਚੀ ਸੰਭਾਲ ਕੇ ਰੱਖਣਾ | ਫਿਰ ਫੋਟੋ ਖਿੱਚਣ ਵਾਲੇ ਕਾਊਾਟਰ 'ਤੇ ਲੈ ਗਿਆ | ਫੋਟੋ ਖਿੱਚੀ ਗਈ | ਉਸ ਨੇ ਮੈਨੂੰ ਆਖਿਆ ਕਿ ਤੁਹਾਡਾ ਸਾਰਾ ਕੰਮ ਹੋ ਗਿਆ ਹੈ, ਇਕ ਖਿੜਕੀ ਵੱਲ ਇਸ਼ਾਰਾ ਕਰਦਿਆਂ, ਉਸ ਨੇ ਮੈਨੂੰ ਆਖਿਆ ਕਿ ਪੰਦਰਾਂ ਦਿਨਾਂ ਬਾਅਦ ਉਹ ਪਰਚੀ ਦੇ ਕੇ ਆਪਣਾ ਲਾਇਸੈਂਸ ਲੈ ਜਾਣ | ਇਸ ਸਾਰੀ ਪ੍ਰਕਿਰਿਆ ਵਿਚ ਇਕ ਘੰਟੇ ਤੋਂ ਵੀ ਘੱਟ ਸਮਾਂ ਲੱਗਿਆ | ਮੈਂ ਅੰਦਰੋ-ਅੰਦਰ ਬੜਾ ਸ਼ਰਮਿੰਦਾ ਸੀ ਕਿਉਂਕਿ ਮੈਂ ਉਸ ਨੂੰ ਇਸ ਸਮੇਂ ਵਿਚ ਸੰਦੇਹ ਨਾਲ ਹੀ ਦੇਖਿਆ | ਮੈਂ ਉਸ ਨੂੰ ਆਖਿਆ ਕਿ ਤੁਸੀਂ ਬਹੁਤ ਮਿਹਨਤ ਕੀਤੀ ਹੈ, ਮੈਨੂੰ ਗਾਈਡ ਕੀਤਾ ਹੈ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ | ਨਾਲ ਹੀ, ਮੈਂ ਇਕ ਸੌ ਰੁਪਏ ਦਾ ਨੋਟ ਜੇਬ੍ਹ ਵਿਚੋਂ ਕੱਢਿਆ ਤੇ ਉਸ ਦੇ ਹੱਥ 'ਤੇ ਰੱਖ ਦਿੱਤਾ | ਉਸ ਨੇ ਝੱਟਪਟ ਇਹ ਨੋਟ ਮੁੜ ਮੇਰੀ ਜੇਬ ਵਿਚ ਪਾ ਦਿੱਤਾ | ਉਸ ਨੇ ਆਖਿਆ ਕਿ ਮੈਂ ਕੋਈ ਖਾਸ ਕੰਮ ਨਹੀਂ ਕੀਤਾ | ਮੈਂ ਤਾਂ ਕੇਵਲ ਇਨਸਾਨੀਅਤ ਦਾ ਹੀ ਧਰਮ ਨਿਭਾਇਆ ਹੈ ਅਤੇ ਇਨਸਾਨੀਅਤ ਦਾ ਕੋਈ ਮੁੱਲ ਨਹੀਂ ਹੁੰਦਾ | ਹੱਥ ਮਿਲਾਏ ਗਏ ਇਕ-ਦੂਜੇ ਨੂੰ ਅਲਵਿਦਾ ਆਖਿਆ ਗਿਆ | ਮੇਰੇ ਕਦਮ ਬੱਸ ਅੱਡੇ ਵੱਲ ਅੱਗੇ ਵਧ ਰਹੇ ਸਨ | ਉਸ ਸੱਜਣ ਦੀ ਕੂਹਣੀ ਤੋਂ ਪਾਟੀ ਹੋਈ ਕਮੀਜ਼, ਉਸ ਦੀ ਸਾਦਗੀ, ਉਸ ਦਾ ਭੋਲਾਪਨ ਅਤੇ ਉਸ ਦੀ ਨੇਕਨੀਅਤੀ ਮੇਰੇ ਮਨ 'ਤੇ ਵਾਰ-ਵਾਰ ਲਿਸ਼ਕਾਰੇ ਮਾਰਦੀ ਸੀ, ਉਸ ਦੇ ਇਹ ਸ਼ਬਦ 'ਇਨਸਾਨੀਅਤ ਦਾ ਕੋਈ ਮੁੱਲ ਨਹੀਂ ਹੁੰਦਾ' ਮੇਰੇ ਕੰਨਾਂ ਵਿਚ ਗੰੂਜ-ਗੰੂਜ ਕੇ ਮੈਨੂੰ ਸਮਝ ਦੇ ਰਹੇ ਸਨ ਕਿ ਇਨਸਾਨੀਅਤ ਹੀ ਇਨਸਾਨ ਨੂੰ ਇਨਸਾਨ ਬਣਾਉਂਦੀ ਹੈ' ਅਤੇ ਇਸ ਦਾ ਮੁੱਲ ਚੁਕਾਇਆ ਨਹੀਂ ਜਾ ਸਕਦਾ |

-ਸੇਵਾਮੁਕਤ ਲੈਕਚਰਾਰ, ਕਰਤਾਰਪੁਰ (ਜਲੰਧਰ) |
ਮੋਬਾਈਲ : 98726-10035

ਕਾਵਿ-ਮਹਿਫ਼ਲ

• ਰਾਮਿੰਦਰ ਬੇਰੀ •
ਭਰਨ ਲਈ ਪਰਵਾਜ਼ ਬਥੇਰਾ ਦਿੱਤਾ ਸਾਥ ਹਵਾਵਾਂ ਨੇ,
ਕਰੀਏ ਕੀ ਪਰ ਜਾਣ ਕੋਈ ਨਾ ਦਿੱਤੀ ਪੇਸ਼ 'ਤਲਾਵਾਂ' ਨੇ |
ਭੰਨੀ ਗਈ ਨਾ ਠਾਰੀ ਮੇਰੀ ਕਿਸੇ ਅਖੌਤੀ ਅੱਗ ਕੋਲੋਂ,
ਨਿੱਘਾ ਕੀਤਾ ਆਖਿਰ ਮੈਨੂੰ ਆਪਣੀਆਂ ਹੀ ਬਾਹਵਾਂ ਨੇ |
ਸਤਲੁਜ, ਜੇਹਲਮ ਵੰਡਣ ਵਾਲੇ ਦਿਲ ਦੀਆਂ ਰਮਜ਼ਾਂ ਕੀ ਜਾਣਨ,
ਹਿਰਦਿਆਂ ਅੰਦਰ ਵਗਦੀਆਂ ਕਿੰਨੀਆਂ ਰਾਵੀ ਅਤੇ ਝਨਾਵਾਂ ਨੇ |
ਕਦੇ ਤਾਂ ਪੁੱਤ ਪਰਤਣਗੇ ਘਰ ਨੂੰ ਸੁੱਖਾਂ ਸੱੁਖਦੀਆਂ ਝੱਲੀਆਂ ਹੋਈਆਂ,
ਧੁੱਪੇ ਖੜ੍ਹੀਆਂ ਸੁੱਕ ਚੱਲੀਆਂ ਪਰ ਫਿਰ ਵੀ ਠੰਢੀਆਂ ਛਾਵਾਂ ਨੇ |
ਸੂਖ਼ਮ, ਭਾਵੁਕ, ਭੋਲੇ, ਪਿਆਰੇ ਰੰਗ ਇਨ੍ਹਾਂ ਵਿਚ ਭਰ 'ਬੇਰੀ',
ਗੀਤ, ਗ਼ਜ਼ਲ, ਕਵਿਤਾਵਾਂ ਇਹ ਸਭ ਨਾਜ਼ੁਕ ਕਲਮ ਕਲਾਵਾਂ ਨੇ |
ਰੱਬਾ ਕੋਈ ਉਸਤਾਦ ਬਣਾ ਲੈ, ਧੋ ਲੈ ਦਾਗ਼ ਤੇ ਸੋਧ ਕਰਾ ਲੈ,
ਵਰਕੇ ਕਾਲੇ ਕੀਤੇ ਜਿਹੜੇ ਤੇਰੀਆਂ ਕੁਝ ਰਚਨਾਵਾਂ ਨੇ |
ਅਪਣੀ ਮਾਂ ਬੋਲੀ ਨੂੰ ਉੱਚਾ ਦਰਜਾ ਤੇ ਸਤਿਕਾਰ ਦਿਓ,
ਸਿੱਖੋ ਭਾਵੇਂ ਦੁਨੀਆ ਦੇ ਵਿਚ ਜਿੰਨੀਆਂ ਵੀ ਭਾਸ਼ਾਵਾਂ ਨੇ |

-1324/4-ਬੀ, ਗੁਰੂ ਅੰਗਦ ਨਗਰ, ਮੁਕਤਸਰ-152026. ਮੋਬਾਈਲ : 98724-61719.

• ਗੁਰਚਰਨ ਨੂਰਪੁਰ •
ਮੇਰੇ ਸਾਹਵੇਂ ਰੱਖਿਆ ਉਹਨੇ ਸਦਾ ਹੀ ਇਕ ਸਵਾਲ,
ਏਨੇ ਦਰਦ ਨੂੰ ਕਿਵੇਂ ਲਿਖੇਂਗਾ ਦੱਸ ਕਲਮ ਦੇ ਨਾਲ |
ਪੌਣ ਸਮੇਂ ਦੀ ਝਾੜ ਲੈ ਗਈ ਸਾਰੇ ਕੂਲੇ ਪੱਤੇ,
ਬਿਰਖਾਂ ਉਤੇ ਪਹਿਲਾਂ ਵਾਲਾ ਹੁਣ ਨਾ ਰਿਹਾ ਜਲਾਲ |
ਸੁਣਿਆ ਮਾਵਾਂ ਪੁੱਤਰਾਂ ਕੋਲੋਂ ਡਰਦੀਆਂ ਨੇ ਹੁਣ ਉਥੇ,
ਸੁਣ ਨਹੀਂ ਹੁੰਦਾ ਮੇਰੇ ਤੋਂ ਹੁਣ ਆਪਣੇ ਪਿੰਡ ਦਾ ਹਾਲ |
ਲੋਕਾਂ ਦੀ ਹਰ ਲੋੜ 'ਤੇ ਗਲਬਾ ਪਾਉਣ ਨੂੰ ਫਿਰਦਾ ਜਿਹੜਾ,
ਦੱਸ ਦੇੲੀਂ ਉਹਨੂੰ ਕੀ ਕੁਝ ਜਾਣਾ ਅੰਤ ਸਮੇਂ ਨੂੰ ਨਾਲ |
ਮੱਛੀਆਂ ਦੇ ਹੱਕਾਂ ਲਈ ਪਾਣੀ ਹਾਅ ਦਾ ਨਾਅਰਾ ਮਾਰਨ,
ਜਾਣ ਕੇ ਬੋਲਾ ਬਣਦਾ ਬੰਦਾ ਸੁੱਟਣ ਲੱਗਾ ਜਾਲ |
ਧਰਮ ਕਰਮ ਦੇ ਬਿਰਖਾਂ ਉਤੇ ਥਾਂ ਥਾਂ ਬਹਿ ਗਏ ਤੋਤੇ,
ਰਟੇ ਰਟਾਏ ਬੋਲ ਬੋਲਦੇ ਬੋਲਣ ਨਾਲ ਕਮਾਲ |

-ਜ਼ੀਰਾ | ਮੋਬਾਈਲ : 98550-51099.

• ਰਾਜਦੀਪ 'ਤੂਰ' •
ਪਿਆਰ ਮੁਹੱਬਤ ਵਾਲੇ ਸਾਰੇ ਨਕਸ਼ ਮਿਟਾਏ ਬੰਦੇ ਨੇ,
ਅਪਣੇ ਮਨ ਵਿਚ ਨਫ਼ਰਤ ਵਾਲੇ ਬੀਜ ਉਗਾਏ ਬੰਦੇ ਨੇ |
ਬੰਦਾ ਬੰਦੇ ਦੇ ਜ਼ਖ਼ਮਾਂ ਲਈ ਮਲ੍ਹਮ ਕਦੇ ਨਾ ਬਣ ਸਕਿਆ,
ਬੰਦੇ ਹੱਥੋਂ ਰੋਜ਼ ਹਜ਼ਾਰਾਂ ਜ਼ਖ਼ਮ ਉਠਾਏ ਬੰਦੇ ਨੇ |
ਰੱਬ ਨੇ ਤਾਂ ਇਸ ਦੁਨੀਆ ਤੇ ਇਨਸਾਨ ਬਣਾ ਕੇ ਭੇਜੇ ਸੀ,
ਹਿੰਦੂ, ਮੁਸਲਿਮ, ਸਿੱਖ, ਇਸਾਈ ਭੇਖ ਬਣਾਏ ਬੰਦੇ ਨੇ |
ਬੇ-ਰੌਣਕ ਹਰ ਚਿਹਰੇ ਪਿੱਛੇ ਇਸਦੀ ਕਾਰਸਤਾਨੀ ਹੈ,
ਬੰਦੇ ਵਿਚੋਂ ਬੰਦੇ ਵਾਲੇ ਰੰਗ ਚੁਰਾਏ ਬੰਦੇ ਨੇ |
ਜੇ ਕਿਧਰੇ ਸ਼ੈਤਾਨ ਸੁਣੇ ਤਾਂ ਕੰਬ ਉਠੇ ਰੂਹ ਉਸਦੀ ਵੀ,
ਆਪਣਿਆਂ ਦੇ ਉਤੇ ਐਨੇ ਜ਼ੁਲਮ ਕਮਾਏ ਬੰਦੇ ਨੇ |

-ਮੋਬਾਈਲ : 97803-00247.

ਕਹਾਣੀ: ਫੁੱਲ ਚਲਾਨ ਕੰਨਸੈਸ਼ਨ

ਅੱਜ ਬਾਜ਼ਾਰ ਵੱਲ ਜਾਂਦੇ ਮੇਨ ਮੋੜ ਉਤੇ ਪੁਲਿਸ ਵਾਲਿਆਂ ਸਵੇਰ ਤੋਂ ਹੀ ਨਾਕਾ ਲਾਇਆ, ਹਰ ਆਉਂਦੇ-ਜਾਂਦੇ ਸਕੂਟਰ, ਮੋਟਰਸਾਈਕਲ, ਗੱਡੀਆਂ ਆਦਿ ਨੂੰ ਰੋਕ ਕਾਗਜ਼ ਚੈੱਕ ਕੀਤੇ ਜਾ ਰਹੇ ਸਨ | ਆਰ. ਸੀ., ਪ੍ਰਦੂਸ਼ਣ, ਹੈਲਮੇਟ, ਇੰਸ਼ੋਰੈਂਸ ਦੀ ਘਾਟ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਸਨ, ਕਈਆਂ ਨੇ ਮੁਆਫ਼ੀ ਦੀ ਅਪੀਲ ਵੀ ਕੀਤੀ ਪਰ ਸਿਪਾਹੀਆਂ ਨੇ ਥਾਣੇਦਾਰ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਉਹ ਸਾਡੇ ਨਵੇਂ ਸਾਬ੍ਹ ਬਹੁਤ ਸਖ਼ਤ ਹਨ, ਮੁਆਫ਼ੀ ਦੀ ਕੋਈ ਗੰੁਜਾਇਸ਼ ਹੀ ਨਹੀਂ | ਕਈਆਂ ਨੇ ਦੂਰੋਂ ਹੀ ਪੁਲਿਸ ਨਾਕਾ ਦੇਖ ਆਪਣੇ ਵਹੀਕਲ ਪਿਛਾਂਹ ਮੋੜ ਲਏ | ਇਕ ਨੌਜਵਾਨ ਉਮਰ ਕੋਈ 30-32 ਸਾਲ ਬਿਨਾਂ ਕਿਸੇ ਡਰ ਤੋਂ ਮੋਟਰਸਾਈਕਲ ਉਪਰ ਧੀਮੀ ਚਾਲ ਤੇ ਹੈਲਮੈਟ ਪਹਿਨੇ ਨਾਕੇ ਵੱਲ ਜਾ ਰਿਹਾ ਸੀ, ਕਈ ਰਾਹਗੀਰਾਂ ਨੇ ਇਸ਼ਾਰੇ-ਇਸ਼ਾਰੇ ਨਾਲ ਸਮਝਾਉਣ ਦਾ ਯਤਨ ਵੀ ਕੀਤਾ ਕਿ ਅੱਗੇ ਪੁਲਿਸ ਨਾਕਾ ਹੈ ਪਰ ਉਹ ਨੌਜਵਾਨ ਬਿਨਾਂ ਕਿਸੇ ਵੱਲ ਧਿਆਨ ਦਿੱਤੇ ਨਾਕੇ ਕੋਲ ਆ ਪਹੁੰਚਿਆ | ਸਿਪਾਹੀ ਨੇ ਹੱਥ ਹਿਲਾ ਮੋਟਰਸਾਈਕਲ ਰੋਕਣ ਦਾ ਇਸ਼ਾਰਾ ਕੀਤਾ | ਨੌਜਵਾਨ ਮੋਟਰਸਾਈਕਲ ਸਾਈਡ 'ਤੇ ਲਗਾ ਕੇ ਹੈਲਮੈਟ ਉਤਾਰ ਹੀ ਰਿਹਾ ਸੀ ਕਿ ਸਿਪਾਹੀ ਬੋਲਿਆ, 'ਲਿਆਓ ਕਾਕਾ ਜੀ ਮੋਟਰਸਾਈਕਲ ਦੇ ਕਾਗਜ਼ ਕੱਢੋ |' ਨੌਜਵਾਨ ਨੇ ਸਾਰੇ ਕਾਗਜ਼ ਸਿਪਾਹੀ ਦੇ ਹੱਥ 'ਤੇ ਰੱਖੇ, ਸਿਪਾਹੀ ਸਾਰੇ ਕਾਗਜ਼ ਥਾਣੇਦਾਰ ਕੋਲ ਲੈ ਗਿਆ, ਥਾਣੇਦਾਰ ਕਾਗਜ਼ ਚੈੱਕ ਕਰਨ ਪਿਛੋਂ ਭਾਰੀ ਆਵਾਜ਼ ਵਿਚ ਬੋਲਿਆ, 'ਮੋਟਰਸਾਈਕਲ ਦਾ ਇੰਸ਼ੋਰੈਂਸ ਕਿੱਥੇ ਆ?' ਨੌਜਵਾਨ ਬੋਲਿਆ, 'ਬਣਾਇਆ ਨਹੀਂ ਸਰ ਪਿਛਲੇ 3-4 ਸਾਲਾਂ ਤੋਂ |' ਥਾਣੇਦਾਰ ਚਲਾਨ ਕਾਪੀ ਕੱਢਦੇ ਹੋਏ ਬੋਲਿਆ, 'ਚਲਾਨ ਹੋਊ ਪੁੱਤ ਤੇਰਾ ਹੁਣ, ਨਾਂਅ ਬੋਲ ਆਪਣਾ |' ਨੌਜਵਾਨ ਨੇ ਬੜੇ ਹੀ ਸਹਿਜੇ ਕਿਹਾ ਜੀ, 'ਬੇਰੁਜ਼ਗਾਰ', ਥਾਣੇਦਾਰ ਇਕਦਮ ਉਹਦੇ ਮੰੂਹ ਵੱਲ ਵੇਖ ਕਹਿਣ ਲੱਗਿਆ, 'ਓਏ ਇਹ ਕੀ ਮੈਂ ਤੇਰਾ ਨਾਂਅ ਪੁੱਛਿਆ?' ਨੌਜਵਾਨ ਬੋਲਿਆ, 'ਸਰ ਮੇਰੇ ਵਰਗੇ ਲਗਪਗ ਸਾਰੇ ਨੌਜਵਾਨਾਂ ਦਾ ਨਾਂਅ ਬੇਰੁਜ਼ਗਾਰ ਹੀ ਹੈ, ਕੋਈ ਸ਼ੱਕ ਆ ਤਾਂ ਪੁੱਛ ਲਓ ਕਿਸੇ ਤੋਂ ਵੀ 100 ਵਿਚੋਂ 90 ਨੌਜਵਾਨਾਂ ਦਾ ਨਾਂਅ ਬੇਰੁਜ਼ਗਾਰ ਨਾ ਹੋਇਆ ਤਾਂ ਮੇਰਾ ਨਾਂਅ ਬਦਲ ਦਿਓ |' ਥਾਣੇਦਾਰ ਉਸ ਦੇ ਮੰੂਹ ਵੱਲ ਵੇਖ ਰਿਹਾ ਸੀ ਤੇ ਨੌਜਵਾਨ ਬਿਨਾਂ ਕਿਸੇ ਡਰ ਅਤੇ ਝਿਜਕ ਤੋਂ ਬੋਲ ਰਿਹਾ ਸੀ | ਸਰ 10-10 ਸਾਲ ਹੋ ਗਏ ਡਿਗਰੀਆਂ ਕੰਪਲੀਟ ਕੀਤੇ ਹੋਏ, ਸਰਕਾਰ ਵਲੋਂ ਕੋਈ ਸਾਰ ਨਹੀਂ ਲਈ ਜਾ ਰਹੀ, ਕਿਸੇ ਪ੍ਰਾਈਵੇਟ ਅਦਾਰੇ ਵਿਚ ਕੰਮ ਕਰ ਰਹੇ ਹਾਂ, ਉਹ ਵੀ 5-6 ਹਜ਼ਾਰ ਮਹੀਨਾ ਤਨਖਾਹ 'ਤੇ | ਹੁਣ ਦੱਸੋ ਤੁਸੀਂ ਕਿ ਇਨ੍ਹਾਂ ਪੈਸਿਆਂ ਨਾਲ ਘਰ ਦਾ ਖਰਚ ਚਲਾਈਏ ਜਾਂ ਆਹ ਇੰਸ਼ੋਰੈਂਸ ਬਣਾਈਏ | ਥਾਣੇਦਾਰ ਜੋ ਪਹਿਲਾਂ ਨਾਲੋਂ ਨਰਮ ਹੋ ਗਿਆ ਸੀ, ਬੋਲਿਆ, 'ਪੁੱਤਰ ਫਿਰ ਮੈਂ ਕੀ ਕਰ ਸਕਦਾਂ |' ਨੌਜਵਾਨ ਹੱਸ ਕੇ ਕਹਿੰਦਾ, 'ਸਰ ਜੇ ਤੁਸੀਂ ਕੁਝ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਫੁੱਲ ਚਲਾਨ ਕੰਨਸ਼ੈਸਨ ਹੀ ਦੇ ਦਿਓ |' ਥਾਣੇਦਾਰ ਹੁਣ ਤੱਕ ਬਿਲਕੁਲ ਸੰੁਨ ਹੋ ਗਿਆ ਸੀ, ਬਿਨਾਂ ਕੁਝ ਬੋਲੇ ਹੱਥ ਦੇ ਇਸ਼ਾਰੇ ਨਾਲ ਨੌਜਵਾਨ ਨੂੰ ਜਾਣ ਲਈ ਆਖਿਆ ਅਤੇ ਕਿੰਨਾ ਹੀ ਚਿਰ ਪਿਛੋਂ ਉਸ ਨੌਜਵਾਨ ਨੂੰ ਜਾਂਦੇ ਹੋਏ ਦੇਖਦਾ ਰਿਹਾ | ਸ਼ਾਇਦ ਉਸ ਨੌਜਵਾਨ ਵਿਚ ਉਸ ਨੂੰ ਆਪਣੇ ਬੱਚਿਆਂ ਦਾ ਧੰੁਦਲਾ ਅਕਸ ਸਾਫ਼ ਦਿਖਾਈ ਦੇ ਰਿਹਾ ਸੀ |

-(ਸੰਗਰੂਰ) | ਮੋਬਾਈਲ : 62803-90598.

ਵਿਅੰਗ ਟਿਕਟ ਬਨਾਮ ਗਿੱਦੜਸਿੰਗੀ

'ਡੈਡੀ ਜੀ ਆਹ ਹਰ ਰੋਜ਼ ਹੀ ਅਖ਼ਬਾਰਾਂ ਤੇ ਟੀ.ਵੀ. ਵਿਚ ਟਿਕਟਾਂ ਲੈਣ-ਦੇਣ ਦਾ ਕਾਹਦਾ ਰੌਲਾ ਪੈਂਦਾ ਰਹਿੰਦਾ ਹੈ? ਫਲਾਣੇ ਨੂੰ ਟਿਕਟ ਦੇਤੀ, ਢਿਮਕੇ ਨੂੰ ਟਿਕਟ ਨਹੀਂ ਮਿਲੀ ਤੇ ਉਹ ਗਿਰਗਿਟ ਦੇ ਰੰਗ ਬਦਲਣ ਵਾਂਗ ਪਾਰਟੀ ਬਦਲ ਗਿਆ, ਅਗਲਾ ਊਠ ਦੇ ਬੁੱਲ੍ਹ ਵਾਂਗ ਟਿਕਟ ਨੂੰ ਉਡੀਕਦਾ ਰਹੂ | ਕੰਡਕਟਰ ਏਨਾਂ ਨੂੰ ਟਿਕਟ ਕਿਉਂ ਨਹੀਂ ਦਿੰਦਾ? ਪੈਸੇ ਦੇਣ ਤੇ ਟਿਕਟ ਲੈਣ ਭਾਵੇਂ ਦਿੱਲੀ-ਕਲਕੱਤੇ ਦਾ ਲੈ ਲੈਣ', ਅੱਠ ਸਾਲ ਦੇ ਪਿੰ੍ਰਸ ਨੇ ਆਪਣੇ ਦਾਦੇ ਬਲਵੰਤ ਸਿੰਘ ਨੂੰ ਪੁੱਛਿਆ |
ਬਲਵੰਤ ਸਿੰਘ ਜੋ ਕਿ ਆਪਣੇ ਘਰ ਦੇ ਬਿਜਲੀ ਦੇ ਮੀਟਰ ਬਾਰੇ ਸੋਚ ਰਿਹਾ ਸੀ, ਜਿਸਨੂੰ ਵੀਹ ਹਜ਼ਾਰ ਦਾ ਬਿੱਲ ਨਾ ਦੇ ਸਕਣ ਕਰਕੇ ਬਿਜਲੀ ਵਾਲੇ ਲਾਹ ਕੇ ਲੈ ਗਏ ਸਨ | ਉਹ ਆਪਣੇ ਮਾਸੂਮ ਤੇ ਅਣਭੋਲ ਪੋਤੇ ਨੂੰ ਕਹਿਣ ਲੱਗਾ, 'ਬੇਟੇ ਇਹ ਬੱਸ ਦੀਆਂ ਟਿਕਟਾਂ ਦੀ ਗੱਲ ਨਹੀਂ, ਨਾ ਹੀ ਡਾਕ ਦੀਆਂ, ਰੇਲ ਗੱਡੀ ਦੀਆਂ, ਸਿਨੇਮੇ ਦੀਆਂ ਤੇ ਨਾ ਹੀ ਹਵਾਈ ਜਹਾਜ਼ ਦੀਆਂ ਟਿਕਟਾਂ ਦੀ ਗੱਲ ਹੈ, ਜਿਨ੍ਹਾਂ ਨਾਲ ਇਕ ਦੋ ਘੰਟੇ ਤੋਂ ਲੈ ਕੇ ਤਿੰਨ-ਚਾਰ ਦਿਨ ਦਾ ਸਫਰ ਹੋ ਸਕਦਾ ਹੈ | ਬੇਟੇ ਜਿਸ ਟਿਕਟ ਦੀ ਇਹ ਲੋਕ ਗੱਲ ਕਰਦੇ ਹਨ, ਉਹ ਤਾਂ ਪੰਜ ਸਾਲ ਦੇ ਲੰਬੇ ਸਫਰ ਦੀ ਟਿਕਟ ਹੈ | ਇਹ ਟਿਕਟ ਜਿਸ ਨੂੰ ਇਕ ਵਾਰ ਮਿਲ ਜਾਵੇ, ਉਸ ਦੀ ਸਮਝੋ ਲਾਟਰੀ ਲੱਗ ਗਈ ਤੇ ਪੁੱਤਾਂ-ਪੋਤਰਿਆਂ ਦੀਆਂ ਰੋਟੀਆਂ ਮਿਲ ਗਈਆਂ | ਇਹ ਟਿਕਟਾਂ ਰਾਜਸੀ ਪਾਰਟੀਆਂ ਦੇ ਪ੍ਰਧਾਨ ਦਿੰਦੇ ਹਨ ਆਪਣੇ ਪੁੱਤਾਂ, ਚਹੇਤਿਆਂ ਨੂੰ , ਰਿਸ਼ਤੇਦਾਰਾਂ ਨੂੰ ਜਿਨ੍ਹਾਂ ਨੇ ਪੰਜ ਸਾਲ ਲੋਕਾਂ ਦੀਆਂ ਆਸਾਂ ਦਾ ਖ਼ੂਨ ਕਰਨਾ ਹੁੰਦਾ ਹੈ ਤੇ ਆਪਣੀਆਂ ਫੈਕਟਰੀਆਂ, ਸ਼ੈਲਰ ਤੇ ਪੰਜ ਤਾਰਾ ਹੋਟਲ ਬਣਾਉਣੇ ਹੁੰਦੇ ਹਨ | ਇਕ ਵਾਰ ਟਿਕਟ ਮਿਲ ਗਈ ਸਮਝੋ ਸਵਰਗ ਦੇ ਦਰਵਾਜ਼ੇ ਖੁੱਲ੍ਹ ਗਏ | ਥੋੜ੍ਹਾ ਜਿਹਾ ਜ਼ੋਰ ਲਾਉਣਾ ਪੈਂਦਾ ਹੈ ਲੋਕਾਂ ਨੂੰ ਸ਼ਰਾਬ ਦੇ ਦਰਿਆ ਵਗਾ ਕੇ, ਭੁੱਕੀ ਵੰਡ ਕੇ ਥੋੜ੍ਹਾ ਨਕਦ ਨਰੈਣ ਦੇ ਕੇ ਤੇ ਹੋਰ ਕਈ ਤਰ੍ਹਾਂ ਦੇ ਢੰਗ-ਤਰੀਕੇ ਵਰਤ ਕੇ ਮੂਰਖ ਬਣਾ ਕੇ | ਹੋਰ ਦੋਂਹ ਚੰਹੁ ਦਿਨਾਂ ਨੂੰ ਵੇਖ ਲਵੀਂ, ਇਹ ਬਰਸਾਤੀ ਡੱਡੂਆਂ ਵਾਂਗ ਪਿੰਡ ਵਿਚ ਆਉਣਗੇ, ਮਿੰਨਤਾਂ ਤਰਲੇ ਪਾਉਣਗੇ, ਪੈਰੀਂ ਹੱਥ ਲਾਉਣਗੇ, ਸਬਜ਼ ਬਾਗ ਦਿਖਾਉਣਗੇ, ਲੋਕਾਂ ਦੇ ਗੁਣ ਗਾਉਣਗੇ, ਰੁੱਸਿਆਂ ਨੂੰ ਮਨਾਉਣਗੇ ਕਿ ਬਾਪੂ ਚਾਚਾ ਜੀ ਸਾਨੂੰ ਵੋਟ ਪਾਇਓ | ਅਸੀਂ ਥੋਡੀ ਗਰੀਬੀ ਦੂਰ ਕਰਾਂਗੇ, ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਵਾਂਗੇ ਤੇ ਬੁਢੇਪਾ ਪੈਨਸ਼ਨ ਤਿੱਗਣੀ ਕਰ ਦਿਆਂਗੇ | ਪਰ ਜਦ ਇਹ ਲੋਕ ਜਿੱਤ ਜਾਣਗੇ, ਸਰਕਾਰ ਬਣਾ ਕੇ ਚੰਡੀਗੜ੍ਹ ਦਿੱਲੀ ਬਹਿ ਜਾਣਗੇ | ਚਾਰ ਚਾਰ ਲੱਖ ਚਪੜਾਸੀ ਦੀ ਨੌਕਰੀ ਦਾ ਲੈਣਗੇ, ਆਪਣੇ ਕੁਨਬੇ ਪਾਲਣਗੇ ਤੇ ਲੋਕਾਂ ਨੂੰ ਉਂਗਲਾਂ 'ਤੇ ਨਚਾਉਣਗੇ | ਕਾਤਲਾਂ, ਚੋਰਾਂ, ਡਾਕੂਆਂ, ਲੁਟੇਰਿਆਂ ਤੋਂ ਰਿਸ਼ਵਤਾਂ ਲੈ ਕੇ ਕੇਸ ਬਣਨ ਤੋਂ ਪਹਿਲਾਂ ਛੁਡਾਉਣਗੇ | ਗ਼ਰੀਬੀ ਲੁੱਟ-ਘਸੁੱਟ, ਗੰੁਡਾਗਰਦੀ ਵਧਾਉਣਗੇ, ਸ਼ਰਾਬ, ਭੁੱਕੀ, ਘਰ-ਘਰ ਵਰਤਾਉਣਗੇ |'
'ਬੱਸ ਦਾਦਾ ਜੀ ਬੱਸ, ਇਹ ਤਾਂ ਟਿਕਟਾਂ ਨਾ ਹੋਈਆਂ ਸਗੋਂ ਗਿੱਦੜਸਿੰਗੀ ਹੋਈ ਜੋ ਭਿਖਾਰੀਆਂ ਤੋਂ ਰਾਜੇ ਰਾਣੇ ਬਣਾ ਦਿੰਦੀ ਹੈ', ਇਹ ਆਖ ਕੇ ਪਿੰ੍ਰਸ ਆਪਣੀ ਪੰਜਵੀਂ ਦੀ ਡੇਢ ਕਿਲੋ ਦੀ ਗਾਈਡ ਚੁੱਕ ਕੇ ਪੜ੍ਹਨ ਦਾ ਬਹਾਨਾ ਕਰਦਾ ਸੋਚਾਂ ਵਿਚ ਪੈ ਗਿਆ ਕਿ ਕਾਸ਼ ਇਹ ਟਿਕਟ ਮੇਰੇ ਦਾਦਾ ਜੀ ਨੂੰ ਮਿਲ ਜਾਵੇ ਤੇ ਸਾਡਾ ਘੁਣ ਖਾਧੇ ਸ਼ਤੀਰਾਂ ਵਾਲਾ ਮਕਾਨ, ਇਕ ਆਲੀਸ਼ਾਨ ਕੋਠੀ ਵਿਚ ਬਦਲ ਜਾਵੇ ਤੇ ਸਾਡਾ ਬਿਜਲੀ ਦਾ ਮੀਟਰ ਦੁਬਾਰਾ ਲੱਗ ਜਾਵੇ |

-ਪਿੰਡ ਮਾਣੂਕੇ (ਮੋਗਾ)
ਮੋਬਾਈਲ : 98783-28501.

ਸ਼ੱਕ

ਸੁਖਵੀਰ ਦੀ ਮਾਂ ਜੀਤੋ ਅੱਡੀਆਂ ਚੁੱਕ-ਚੁੱਕ ਆਪਣੀ ਨੂੰ ਹ ਨਵਨੀਤ ਨੂੰ ਆਖ ਰਹੀ ਸੀ, ਮੈਨੂੰ ਤਾਂ ਪਹਿਲਾਂ ਹੀ ਸ਼ੱਕ ਸੀ | ਤੂੰ ਹੀ ਪੱਟ ਰਹੀ ਏਾ ਘਰ ਨੂੰ , ਮੇਰੇ ਪੁੱਤ ਨੂੰ ਮੇਰੇ ਿਖ਼ਲਾਫ਼ ਉਂਗਲਾਂ ਲਾ ਕੇ, ਦੂਸਰੇ ਪਾਸੇ ਨਵਨੀਤ ਨੇ ਵੀ ਖੌਰੂ ਪਾ ਰੱਖਿਆ ਸੀ | ਉਹ ਆਪਣੀ ਸੱਸ ਜੀਤੋ ਨੂੰ ਭੱਦੀ ਸ਼ਬਦਾਵਲੀ ਵਰਤ ਕੇ ਆਖ ਰਹੀ ਸੀ, 'ਤੂੰ ਹੀ ਫਰਕ ਪਵਾ ਤਾ ਸਾਡੇ ਦੋਵਾਂ ਵਿਚ | ਮੇਰੇ ਪਤੀ ਨੂੰ ਮੇਰੇ ਿਖ਼ਲਾਫ਼ ਭੜਕਾ ਕੇ, ਸੁਖਵੀਰ ਜਿਸ ਨੇ ਅੱਜ ਤੱਕ ਦੋਵਾਂ ਤੋਂ ਕਦੇ ਇਕ-ਦੂਸਰੀ ਿਖ਼ਲਾਫ਼ ਗੱਲ ਨਹੀਂ ਸੁਣੀ ਸੀ, ਖੜ੍ਹਾ ਉਨ੍ਹਾਂ ਵੱਲ ਵਿਟਰ-ਵਿਟਰ ਝਾਕ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਇਨ੍ਹਾਂ ਦੇ ਸ਼ੱਕ ਨੇ ਘਰ ਨੂੰ ਨਰਕ ਬਣਾ ਕੇ ਰੱਖ ਦਿੱਤਾ |

-ਪਿੰਡ ਬੁਰਜ ਸੇਮਾਂ (ਤਲਵੰਡੀ ਸਾਬੋ), ਜ਼ਿਲ੍ਹਾ ਬਠਿੰਡਾ |
ਮੋਬਾ : 98558-11260.

ਕਾਵਿ-ਵਿਅੰਗ

ਦੋ ਕਾਵਿ-ਵਿਅੰਗ

ਸਨਮਾਨ ਕਿ ਅਪਮਾਨ
* ਨਵਰਾਹੀ ਘੁਗਿਆਣਵੀ *
ਜੀਹਦੇ ਵਿਚੋਂ ਅਪਮਾਨ ਦੀ ਬੋਅ ਆਵੇ,
ਇਹੋ ਜਿਹੇ ਸਨਮਾਨ ਨੂੰ ਕੀ ਕਹੀਏ?
ਜਿਹੜੀ ਮਾਪਿਆਂ ਤਾਈਂ ਸਿਆਣਦੀ ਨਹੀਂ,
ਪੱਥਰ ਚਿੱਤ ਸੰਤਾਨ ਨੂੰ ਕੀ ਕਹੀਏ?
ਜਿਹੜਾ ਜਾਣ ਦਾ ਲਵੇ ਨਾ ਨਾਂਅ ਛੇਤੀ,
ਐਸੇ ਢੀਠ ਮਹਿਮਾਨ ਨੂੰ ਕੀ ਕਹੀਏ?
ਔਸ਼ਧੀ ਵਿਚ ਮਿਲਾਵੇ ਜ਼ਹਿਰ ਮਾਰੂ,
ਬੰਦੇ-ਮਾਰ ਲੁਕਮਾਨ ਨੂੰ ਕੀ ਕਹੀਏ?

ਪਰਮ-ਟਿਕਾਅ

ਵਧਦੀ ਵਸੋਂ ਸਮੱਸਿਆ ਬਹੁਤ ਵੱਡੀ,
ਸੰਜਮ, ਸੂਝਹੀ ਅਸਲ ਉਪਾਅ ਇਸ ਦਾ।
ਮਨੁੱਖ ਵੰਸ਼ ਖੁਦਾ ਵੀ ਦੱਸਦੇ ਨੇ,
ਕਿਉਂ ਅੱਜ ਹੋ ਗਿਆ ਤਲਖ ਸੁਭਾਅ ਇਸ ਦਾ?
ਕਿਸ ਕਾਰਨੇ ਲੱਥ ਗਿਆ ਲੀਹ ਉਤੋਂ,
ਹੋਇਆ ਬਦੀ ਦੇ ਵੱਲ ਝੁਕਾਅ ਇਸ ਦਾ।
ਚਿੰਤਾ ਰਹਿੰਦੀ ਹੈ ਲੋਕ-ਹਿਤੈਸ਼ੀਆਂ ਨੂੰ,
ਕਿਥੋਂ ਟੋਲੀਏ ਪਰਮ ਟਿਕਾਅ ਇਸ ਦਾ?

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਇਨਸਾਨੀਅਤ

ਜੀ.ਟੀ. ਰੋਡ 'ਤੇ ਰਾਤ ਅੱਠ ਕੁ ਵਜੇ ਇਕ ਟਰੱਕ ਨੇ ਚਾਰ ਜਾਂਦੇ ਰਾਹੀਆਂ ਨੂੰ ਟੱਕਰ ਮਾਰ ਦਿੱਤੀ | ਇਕ ਰਾਹੀ ਦੇ ਸੱਟ ਕੁਝ ਜ਼ਿਆਦਾ ਹੀ ਲੱਗ ਗਈ | ਉਸ ਦੀ ਬਾਂਹ ਤੇ ਲੁੱਤ ਟੁੱਟ ਗਈਆਂ | ਸੜਕ ਉੱਪਰ ਡਿੱਗਣ ਕਾਰਨ ਸਿਰ 'ਤੇ ਸੱਟ ਲੱਗ ਗਈ ਤੇ ਖੂਨ ਨਿਕਲਣ ਲੱਗਾ |
ਲੋਕ ਬੇਬਸੀ ਨਾਲ ਉਸ ਬੰਦੇ ਨੂੰ ਵੇਖਣ ਲੱਗੇ | ਉਸੇ ਵੇਲੇ ਹੀ ਇਕ 22 ਕੁ ਸਾਲ ਦੀ ਲੜਕੀ ਆਪਣੀ ਸਕੂਟਰੀ 'ਤੇ ਆਈ ਅਤੇ ਅੱਖ ਦੇ ਫੋਰ ਵਿਚ ਉਸ ਨੂੰ ਉਠਾਉਣ ਲੱਗੀ | ਇਕ ਦੋ ਬੰਦੇ ਹੋਰ ਵੀ ਉਸ ਦੀ ਮਦਦ ਲਈ ਆ ਗਏ | ਉਨ੍ਹਾਂ ਨੇ ਉਸ ਜ਼ਖ਼ਮੀ ਬੰਦੇ ਨੂੰ ਸਕੂਟਰੀ ਦੇ ਪਿਛੇ ਬਿਠਾਇਆ |
ਲੜਕੀ ਨੇ ਸਕੂਟਰੀ ਸਿਵਲ ਹਸਪਤਾਲ ਵੱਲ ਦੌੜਾ ਲਈ | ਹਸਪਤਾਲ ਪਹੁੰਚਦਿਆਂ ਹੀ ਉਹ ਮਰੀਜ਼ ਨੂੰ ਐਮਰਜੈਂਸੀ ਵਿਚ ਲੈ ਗਈ | ਡਾਕਟਰਾਂ ਨੇ ਜਲਦੀ ਨਾਲ ਉਸ ਦੀ ਲੱਤ ਤੇ ਬਾਂਹ 'ਤੇ ਪੱਟੀ ਕੀਤੀ | ਕੁਝ ਟੀਕੇ ਵੀ ਲਗਾਏ ਪਰ ਸਿਰ ਦੀ ਸੱਟ ਕਰਕੇ ਜਲੰਧਰ ਵਾਸਤੇ ਰੈਫਰ ਕਰ ਦਿੱਤਾ | ਡਾਕਟਰਾਂ ਦੀ ਅਣਥੱਕ ਮਿਹਨਤ ਰੰਗ ਲਿਆਈ | ਸਮਾਂ ਪਾ ਕੇ ਉਹ ਵਿਅਕਤੀ ਠੀਕ ਹੋ ਗਿਆ | ਉਹ ਆਪਣੇ ਪਰਿਵਾਰ ਸਮੇਤ ਉਸ ਲੜਕੀ ਨੂੰ ਮਿਲਣ ਉਸ ਦੇ ਘਰ ਗਿਆ |
'ਧੀਏ ਤੂੰ ਤੇ ਮੇਰਾ ਘਰ ਬਰਬਾਦ ਹੋਣ ਤੋਂ ਬਚਾ ਲਿਆ... ਜੇ ਤੂੰ ਨਾ ਬਹੁੜਦੀ ਤਾਂ ਪਤਾ ਨਹੀਂ ਅੱਜ ਮੇਰੇ ਘਰ ਵਾਲਾ ਇਸ ਦੁਨੀਆ 'ਚ ਹੁੰਦਾ ਜਾਂ ਨਾ ਹੁੰਦਾ...' ਉਸ ਵਿਅਕਤੀ ਦੇ ਘਰ ਵਾਲੀ ਉਸ ਦਲੇਰ ਤੇ ਹਿੰਮਤੀ ਲੜਕੀ ਦਾ ਧੰਨਵਾਦ ਕਰ ਰਹੀ ਸੀ |
'ਆਂਟੀ ਜੀ... ਮੈਂ ਤੇ ਇਨਸਾਨੀਅਤ ਦੇ ਨਾਤੇ ਆਪਣਾ ਫ਼ਰਜ਼ ਨਿਭਾਇਆ ਏ.... ਹੋਰ ਕੁਝ ਨਹੀਂ ਕੀਤਾ... ਅੰਕਲ ਜੀ ਆਪ ਹੀ ਬੜੇ ਹੌਸਲੇ ਵਾਲੇ ਨੇ... ਏਸ ਲਈ ਭਗਵਾਨ ਨੇ ਇਨ੍ਹਾਂ ਨੂੰ ਨਵਾਂ ਜੀਵਨ ਦਿੱਤਾ ਏ...' ਦਲੇਰ ਲੜਕੀ ਆਖ ਰਹੀ ਸੀ |

-ਮੋਬਾਈਲ : 98552-35424.

ਰੰਗ ਤੇ ਵਿਅੰਗ: ਸ਼ਰਤ

ਪਤਨੀ, 'ਇਕ ਗੱਲ ਦੱਸਾਂ, ਤੁਸੀਂ ਨਾਰਾਜ਼ ਤਾਂ ਨਹੀਂ ਹੋਵੋਂਗੇ?'
ਪਤੀ, 'ਨਹੀਂ, ਬਿਲਕੁਲ ਨਹੀਂ | '
ਪਤਨੀ ਡਰਦੀ ਹੋਈ, 'ਮੇਰੀ ਹੀਰੇ ਦੀ ਮੰੁਦਰੀ ਕਿਧਰੇ ਗੁਆਚ ਗਈ ਹੈ | '
ਪਤੀ, 'ਇਕ ਸ਼ਰਤ 'ਤੇ ਮੁਆਫ਼ ਕਰ ਸਕਦਾ ਹਾਂ |'
ਪਤਨੀ, 'ਕਿਹੜੀ ਸ਼ਰਤ 'ਤੇ?'
ਪਤੀ, 'ਇਹੋ ਕਿ ਅੱਗੇ ਤੋਂ ਤੁਸੀਂ ਮੇਰੀ ਜੇਬ ਵਿਚ ਹੱਥ ਨਹੀਂ ਮਾਰੋਂਗੇ, ਤੁਹਾਡੀ ਮੰੁਦਰੀ ਮੇਰੀ ਜੇਬ ਵਿਚੋਂ ਮਿਲੀ ਹੈ | '

-ਸੁਖਮੰਦਰ ਸਿੰਘ ਤੂਰ
ਪਿੰਡ ਤੇ ਡਾਕ: ਖੋਸਾ ਪਾਂਡੋ, ਜ਼ਿਲ੍ਹਾ ਮੋਗਾ-142048.
sukhmandar25@gmail.com





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX