ਤਾਜਾ ਖ਼ਬਰਾਂ


ਅਣਪਛਾਤੇ ਵਿਅਕਤੀਆਂ ਨੇ ਰਾਤ ਸਮੇਂ ਛੱਪੜ ਵਿਚ ਸੁੱਟੇ ਸ਼ਰਾਬ ਪੈਕਿੰਗ ਕਰਨ ਵਾਲੀਆਂ ਗੱਤੇ ਦੀਆਂ ਪੇਟੀਆਂ ਦੇ ਬੰਡਲ
. . .  4 minutes ago
ਖਡੂਰ ਸਾਹਿਬ, 6 ਅਗਸਤ ( ਰਸ਼ਪਾਲ ਸਿੰਘ ਕੁਲਾਰ) - ਜ਼ਿਲਾ ਤਰਨ ਤਾਰਨ ਦੀ ਸਬ ਡਵੀਜ਼ਨ ਖਡੂਰ ਸਾਹਿਬ ਦੇ ਪਿੰਡ ਅਲੀਆ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਰਾਤ ਸਮੇਂ ਸ਼ਰਾਬ ਪੈਕਿੰਗ ਕਰਨ ਵਾਲੀਆਂ ਗੱਤੇ ਦੀਆਂ ਪੇਟੀਆਂ ਦੇ ਛੱਪੜ ਵਿਚ ਬੰਡਲ ਸੁਟ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ...
ਪੰਜਾਬ ਸਰਕਾਰ ਨੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਦਿੱਤੇ 2-2 ਲੱਖ ਦੇ ਚੈੱਕ
. . .  10 minutes ago
ਤਰਨਤਾਰਨ 6 ਅਗਸਤ( ਹਰਿੰਦਰ ਸਿੰਘ, ਵਿਕਾਸ ਮਰਵਾਹਾ ) - ਜ਼ਹਿਰੀਲੀ ਸ਼ਰਾਬ ਨਾਲ ਜ਼ਿਲ੍ਹਾ ਤਰਨਤਾਰਨ ਅੰਦਰ ਮਰਨ ਵਾਲੇ 84 ਵਿਅਕਤੀਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸੁਖਬਿੰਦਰ ਸਿੰਘ ਸਰਕਾਰੀਆ ਅਤੇ ਰਾਜ ਕੁਮਾਰ ਵੇਰਕਾ ਤੋਂ ਇਲਾਵਾ ਹੋਰ ਵਿਧਾਇਕ...
ਵਿਆਹ ਤੋਂ ਹਫ਼ਤਾ ਪਹਿਲਾਂ ਨੌਜਵਾਨ ਦਾ ਗੋਲੀਆਂ ਮਾਰ ਕੇ ਹੱਤਿਆ
. . .  12 minutes ago
ਫ਼ਿਰੋਜ਼ਪੁਰ, 6 ਅਗਸਤ (ਗੁਰਿੰਦਰ ਸਿੰਘ): ਫ਼ਿਰੋਜ਼ਪੁਰ ਦੇ ਥਾਣਾ ਸਦਰ ਅਧੀਨ ਪੈਂਦੇ ਸਰਹੱਦੀ ਪਿੰਡ ਨਵਾਂ ਬਾਰੇ ਕੇ 'ਚ ਬੀਤੀ ਰਾਤ ਅਣਪਛਾਤਿਆਂ ਵੱਲੋਂ ਇਕ ਨੌਜਵਾਨ ਦੇ ਘਰ ਵਿਚ ਵੜ ਕੇ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ...
ਗਿੱਦੜਬਾਹਾ ਵਿਖੇ ਇੱਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ
. . .  32 minutes ago
ਸ੍ਰੀ ਮੁਕਤਸਰ ਸਾਹਿਬ, 6 ਅਗਸਤ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਵਿਖੇ ਇੱਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜ਼ਿਲ੍ਹੇ 'ਚ 2 ਕੋਰੋਨਾ...
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਨੇ ਜਾਂਚ ਕੀਤੀ ਸ਼ੁਰੂ
. . .  36 minutes ago
ਜਲੰਧਰ, 6 ਅਗਸਤ- ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ 'ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ 'ਚ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹ ਤਿੰਨਾਂ...
ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਮਾਮਲਾ : ਭਾਜਪਾ ਮਹਿਲਾ ਮੋਰਚਾ ਵਲੋਂ ਸਿੰਗਲਾ ਦੀ ਕੋਠੀ ਅੱਗੇ ਨਾਅਰੇਬਾਜ਼ੀ
. . .  41 minutes ago
ਸੰਗਰੂਰ, 6 ਅਗਸਤ (ਧੀਰਜ ਪਸ਼ੋਰੀਆ)- ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਮਾਮਲੇ 'ਤੇ ਅੱਜ ਭਾਜਪਾ ਮਹਿਲਾ ਮੋਰਚਾ ਦੇ ਝੰਡੇ ਹੇਠ ਵੱਡੀ ਗਿਣਤੀ 'ਚ ਔਰਤਾਂ ਨੇ ਜ਼ਿਲ੍ਹਾ ਪ੍ਰਧਾਨ...
ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਸ਼ਾਮਖੇੜਾ 'ਚ ਕੋਰੋਨਾ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ
. . .  51 minutes ago
ਮਲੋਟ, 6 ਅਗਸਤ (ਗੁਰਮੀਤ ਸਿੰਘ ਮੱਕੜ)- ਜ਼ਿਲ੍ਹਾ ਮੁਕਤਸਰ ਸਾਹਿਬ ਦੇ ਮਲੋਟ ਹਲਕੇ 'ਚ ਕੋਰੋਨਾ ਮਰੀਜ਼ਾਂ ਦਾ ਵਾਧਾ ਲਗਾਤਾਰ ਜਾਰੀ ਹੈ। ਸ਼ਹਿਰ ਦੇ ਨੇੜਲੇ ਪਿੰਡ ਸ਼ਾਮਖੇੜਾ ਦੀ ਇੱਕ 50...
ਟੀ.ਵੀ ਅਦਾਕਾਰ ਸਮੀਰ ਸ਼ਰਮਾ ਵੱਲੋਂ ਖ਼ੁਦਕੁਸ਼ੀ
. . .  1 minute ago
ਮੁੰਬਈ, 6 ਅਗਸਤ- ਮੁੰਬਈ 'ਚ ਟੀ.ਵੀ ਅਦਾਕਾਰ ਸਮੀਰ ਸ਼ਰਮਾ ਦੀ ਲਾਸ਼ ਉਸ ਦੇ ਘਰ 'ਚ ਪੱਖੇ ਨਾਲ ਲਟਕਦੀ ਮਿਲੀ....
ਗੜ੍ਹਸ਼ੰਕਰ (ਹੁਸ਼ਿਆਰਪੁਰ) 'ਚ ਸਬਜ਼ੀ ਵੇਚਣ ਵਾਲੇ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਗੜ੍ਹਸ਼ੰਕਰ, 6 ਅਗਸਤ (ਧਾਲੀਵਾਲ) - ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਸ਼ਹਿਰ 'ਚ ਕੁੱਝ ਦਿਨ ਪਹਿਲਾ ਆਏ 50 ਸਾਲਾ ਸਬਜ਼ੀ ਵੇਚਣ ਵਾਲੇ ਵਿਅਕਤੀ ...
ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ
. . .  about 1 hour ago
ਧਾਰੀਵਾਲ, 6 ਅਗਸਤ (ਜੇਮਸ ਨਾਹਰ)- ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੇ ਸੀਨੀਅਰ ਨੇਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ....
ਚੰਡੀਗੜ੍ਹ ਪੁਲਿਸ ਦੇ ਏ.ਐੱਸ.ਆਈ ਭੁਪਿੰਦਰ ਸਿੰਘ ਨੂੰ ਹੋਇਆ ਕੋਰੋਨਾ
. . .  about 1 hour ago
ਚੰਡੀਗੜ੍ਹ, 6 ਅਗਸਤ (ਸੁਰਿੰਦਰਪਾਲ)- ਚੰਡੀਗੜ੍ਹ ਪੁਲਿਸ ਦੇ ਏ.ਐੱਸ.ਆਈ ਪੰਜਾਬੀ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ....
ਜਲੰਧਰ 'ਚ ਕੋਰੋਨਾ ਦਾ ਹੋਇਆ ਜ਼ਬਰਦਸਤ ਧਮਾਕਾ, 92 ਮਾਮਲਿਆਂ ਦੀ ਪੁਸ਼ਟੀ, 1 ਮੌਤ
. . .  about 1 hour ago
ਜਲੰਧਰ, 6 ਅਗਸਤ (ਐਮ. ਐੱਸ. ਲੋਹੀਆ) - ਜਲੰਧਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ....
ਫ਼ਿਰੋਜ਼ਪੁਰ ਅੰਦਰ ਕੋਰੋਨਾ ਦੇ 32 ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਫ਼ਿਰੋਜ਼ਪੁਰ, 6 ਅਗਸਤ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਮਹਾਂਮਾਰੀ ਦੇ ਦਿਨੋ-ਦਿਨ ਵੱਧ ਰਹੇ ਕਹਿਰ ਦੇ ਚੱਲਦਿਆਂ ਜ਼ਿਲ੍ਹਾ ਫ਼ਿਰੋਜ਼ਪੁਰ....
ਨਵਜੰਮੇ ਬੱਚੇ ਦੇ ਮਿਲਣ ਨਾਲ ਇਲਾਕੇ 'ਚ ਫੈਲੀ ਸਨਸਨੀ
. . .  about 1 hour ago
ਜਲੰਧਰ, 6 ਅਗਸਤ- ਜਲੰਧਰ ਦੇ ਬੂਟਾ ਮੰਡੀ ਇਲਾਕੇ 'ਚ ਇਕ ਨਵਜੰਮੇ ਬੱਚੇ ਦੇ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ....
ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਸਾਥੀਆਂ ਸਮੇਤ ਅਕਾਲੀ ਦਲ (ਡੀ) 'ਚ ਹੋਏ ਸ਼ਾਮਲ
. . .  about 2 hours ago
ਬੱਸੀ ਪਠਾਣਾਂ, 6 ਅਗਸਤ (ਰਵਿੰਦਰ ਮੋਦਗਿਲ, ਡਾ. ਰੁਪਾਲ, ਐੱਚ.ਐੱਸ ਗੋਤਮ)- ਅਕਾਲੀ ਦਲ ਬਾਦਲ ਤੋਂ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਬੱਸੀ 'ਚ ਰਖੇ ਸਮਾਗਮ '....
ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰੇ ਗਏ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੂੰ ਰਣਜੀਤ ਸਿੰਘ ਛੱਜਲਵੱਢੀ ਵੱਲੋਂ ਦਿੱਤੀ ਗਈ ਸਹਾਇਤਾ ਰਾਸ਼ੀ
. . .  about 2 hours ago
ਟਾਂਗਰਾ (ਅੰਮ੍ਰਿਤਸਰ), 6 ਅਗਸਤ (ਹਰਜਿੰਦਰ ਸਿੰਘ ਕਲੇਰ)- ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਮੁੱਛਲ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰੇ ਗਏ ਵਿਅਕਤੀ....
ਪੰਜਾਬ ਦੇ ਕੈਬਨਿਟ ਮੰਤਰੀ ਸੁੱਖ ਸਰਕਾਰੀਆ ਨੇ ਕੀਤਾ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ
. . .  about 2 hours ago
ਤਰਨਤਾਰਨ, 6 ਅਗਸਤ (ਹਰਿੰਦਰ ਸਿੰਘ, ਵਿਕਾਸ ਮਰਵਾਹਾ) - ਤਰਨ ਤਾਰਨ 'ਚ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ....
ਰੈਪੋ ਰੇਟ ਅਤੇ ਰਿਵਰਸ ਰੈਪੋ ਰੇਟ 'ਚ ਕੋਈ ਬਦਲਾਅ ਨਹੀਂ - ਆਰ.ਬੀ.ਆਈ
. . .  about 2 hours ago
ਨਵੀਂ ਦਿੱਲੀ, 6 ਅਗਸਤ- ਆਰ.ਬੀ.ਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ ਮੁਦਰਾ ਨੀਤੀ ਕਮੇਟੀ (ਐਮ.ਪੀ.ਸੀ) ਦੀ ਬੈਠਕ 'ਚ ਲਏ ਗਏ....
ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ 'ਚ ਹਲਕਾ ਕਾਦੀਆਂ 'ਚ ਕਾਂਗਰਸ ਸਰਕਾਰ ਖ਼ਿਲਾਫ਼ ਸ਼ਾਂਤਮਈ ਧਰਨੇ ਮੁਜ਼ਾਹਰੇ
. . .  about 2 hours ago
ਬਟਾਲਾ, 6 ਅਗਸਤ (ਕਾਹਲੋਂ)- ਕਾਂਗਰਸ ਸਰਕਾਰ ਦੇ ਖ਼ਿਲਾਫ਼ ਅੱਜ ਵਿਧਾਨ ਸਭਾ ਹਲਕਾ ਕਾਦੀਆਂ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਅਕਾਲੀ....
ਵਿਜੈ ਮਾਲਿਆ ਦੀ ਸਮੀਖਿਆ ਪਟੀਸ਼ਨ 'ਤੇ ਸੁਣਵਾਈ 20 ਅਗਸਤ ਤੱਕ ਮੁਲਤਵੀ
. . .  about 3 hours ago
ਨਵੀਂ ਦਿੱਲੀ, 6 ਅਗਸਤ- ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀਆਂ ਮੁਸ਼ਕਲਾਂ ਵੱਧ ਦੀਆਂ ਨਜ਼ਰ ਆ ਰਹੀਆਂ ਹਨ। ਸੁਪਰੀਮ ਕੋਰਟ ਨੇ ਭਗੌੜੇ ਵਿਜੈ ਮਾਲਿਆ ....
ਸੁਲਝਣ ਦਾ ਨਾਮ ਨਹੀਂ ਲੈ ਰਿਹਾ ਪਿੰਡ ਕਲਿਆਣਾ ਦੇ ਗੁਰਦੁਆਰਾ ਸਾਹਿਬ 'ਚੋਂ ਗ਼ਾਇਬ ਹੋਏ 100 ਸਾਲ ਪੁਰਾਣੇ ਪਾਵਨ ਸਰੂਪ ਦਾ ਮਾਮਲਾ
. . .  about 2 hours ago
ਪਟਿਆਲਾ, 6 ਅਗਸਤ (ਧਰਮਿੰਦਰ ਸਿੰਘ ਸਿੱਧੂ)- ਪਟਿਆਲਾ ਨੇੜਲੇ ਪਿੰਡ ਕਲਿਆਣ ਵਿਖੇ ਗੁਰਦੁਆਰਾ ਅਰਦਾਸਪੁਰਾ ਸਾਹਿਬ 'ਚੋਂ ਗ਼ਾਇਬ ....
ਖਮਾਣੋਂ (ਫ਼ਤਿਹਗੜ੍ਹ ਸਾਹਿਬ) 'ਚ ਤਿੰਨ ਹੋਰ ਔਰਤਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਖਮਾਣੋਂ, 6 ਅਗਸਤ (ਮਨਮੋਹਣ ਸਿੰਘ ਕਲੇਰ)- ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਖਮਾਣੋਂ 'ਚ ਅੱਜ ਤਿੰਨ ਔਰਤਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ....
ਅਹਿਮਦਾਬਾਦ ਦੇ ਹਸਪਤਾਲ 'ਚ ਲੱਗੀ ਅੱਗ ਦੀ ਘਟਨਾ ਦੀ ਜਾਂਚ ਸ਼ੁਰੂ
. . .  about 4 hours ago
ਗਾਂਧੀ ਨਗਰ, 6 ਅਗਸਤ- ਅਹਿਮਦਾਬਾਦ ਦੇ ਹਸਪਤਾਲ 'ਚ ਅੱਗ ਦੀ ਘਟਨਾ 'ਤੇ ਜੇ.ਸੀ.ਪੀ ਨੇ ਕਿਹਾ ਕਿ ਅਸੀਂ ਜਾਂਚ 'ਚ ਫਾਇਰ ਅਤੇ...
ਮਸਤੂਆਣਾ (ਸੰਗਰੂਰ) ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਹੂਬਹੂ ਨਕਲ 'ਤੇ ਬਣਾਏ ਜਾ ਰਹੇ ਗੁਰਦੁਆਰੇ ਦੀ ਤਬਦੀਲੀ ਸੰਬੰਧੀ ਜਥੇਦਾਰ ਨੂੰ ਮੰਗ ਪੱਤਰ
. . .  about 4 hours ago
ਅੰਮ੍ਰਿਤਸਰ, 6 ਅਗਸਤ (ਰਾਜੇਸ਼ ਕੁਮਾਰ ਸੰਧੂ) - ਮਸਤੂਆਣਾ (ਸੰਗਰੂਰ) ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਹੂਬਹੂ ਨਕਲ ਦੇ ਬਣਾਏ ਜਾ ਰਹੇ ਗੁਰਦੁਆਰੇ ....
ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ ਕੋਰੋਨਾ ਦੇ 56,282 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਨਵੀਂ ਦਿੱਲੀ, 6 ਅਗਸਤ- ਭਾਰਤ 'ਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ....
ਹੋਰ ਖ਼ਬਰਾਂ..

ਖੇਡ ਜਗਤ

ਫੁੱਟਬਾਲ

ਉਲਟਫੇਰ ਵਾਲੇ ਰਹੇ ਸੀਜ਼ਨ ਦੇ ਲੀਗ ਮੁਕਾਬਲੇ

 

ਇੰਗਲੈਂਡ 'ਚ ਖੇਡੀ ਜਾਣ ਵਾਲੀ ਦੁਨੀਆ ਭਰ 'ਚ ਮਸ਼ਹੂਰ ਇੰਗਲਿਸ਼ ਪ੍ਰੀਮੀਅਰ ਲੀਗ ਦੀ, ਜਿਸ ਦੀ ਖਿਤਾਬੀ ਜੰਗ 30 ਸਾਲਾਂ ਦੇ ਲੰਮੇ ਵਕਫ਼ੇ ਤੋਂ ਬਾਅਦ ਜਿੱਤ ਕੇ ਲਿਵਰਪੂਲ ਨੇ ਨਵਾਂ ਇਤਿਹਾਸ ਸਿਰਜਿਆ। ਜਿਵੇਂ ਹੀ ਮਾਨਚੈਸਟਰ ਸਿਟੀ ਅਤੇ ਚੈਲਸੀ ਦਰਮਿਆਨ ਖੇਡੇ ਗਏ ਮੈਚ ਦਾ ਨਤੀਜਾ 2-1 ਚੈਲਸੀ ਦੇ ਹੱਕ 'ਚ ਗਿਆ ਤਾਂ ਵਰਤਮਾਨ ਸੀਜ਼ਨ (2019-20) ਦੀ ਖਿਤਾਬੀ ਜਿੱਤ ਦਾ ਸਿਹਰਾ ਲਿਵਰਪੂਰ ਦੇ ਸਿਰ ਬੱਝ ਗਿਆ। 1990 ਤੋਂ ਬਾਅਦ ਪਹਿਲੀ ਵਾਰ ਲਿਵਰਪੂਲ ਨੇ ਇਹ ਖਿਤਾਬ ਜਿੱਤਿਆ ਹੈ। ਕੋਰੋਨਾ ਕਾਰਨ ਟੂਰਨਾਮੈਂਟ ਬਿਨਾਂ ਦਰਸ਼ਕਾਂ ਤੋਂ ਹੀ ਖੇਡਿਆ ਗਿਆ। ਲਿਵਰਪੂਲ ਨੂੰ ਦੁਨੀਆ ਦੀਆਂ ਬਿਹਤਰੀਨ ਕਲੱਬਾਂ 'ਚੋਂ ਇਕ ਮੰਨਿਆ ਜਾਂਦਾ ਹੈ। ਇਸ ਕਲੱਬ ਦੀ ਸਥਾਪਨਾ 3 ਜੂਨ, 1892 ਨੂੰ ਕੀਤੀ ਗਈ ਸੀ, ਇਸ ਕਲੱਬ ਦੇ ਨਾਂਅ ਨਾਲ ਕਈ ਰਿਕਾਰਡ ਜੁੜੇ ਹੋਏ ਹਨ। ਲਿਵਰਪੂਲ ਹੁਣ ਤੱਕ 6 ਯੂਰਪੀ ਕੱਪ, 3 ਯੂਏਫਾ ਕੱਪ, 3 ਯੂਏਵਾ ਸੁਪਰ ਕੱਪ, 18 ਲੀਗ ਖਿਤਾਬ, 7 ਐਫ.ਏ. ਕੱਪ, 8 ਲੀਗ ਕੱਪ, 1 ਫੁੱਟਬਾਲ ਲੀਗ ਸੁਪਰ ਕੱਪ ਜਿੱਤ ਚੁੱਕਿਆ ਹੈ। ਮੌਜੂਦਾ ਸਮੇਂ ਲਿਵਰਪੂਲ 'ਚ ਮੁਹੰਮਦ ਸਲਾਹ, ਦਿਵੋਕ ਉਰਿਗੀ, ਵਰਜਨ ਵਾਨ ਦਿੱਕ, ਰੋਬੋਟੋ ਫਰਮੀਨੋ, ਸ਼ਕੀਰੀ ਆਦਿਉ ਮਾਨੇ ਆਦਿ ਸਿਤਾਰੇ ਖੇਡ ਰਹੇ ਹਨ। ਈ.ਪੀ.ਐਲ. ਦੀ ਸ਼ੁਰੂਆਤ 1988 'ਚ ਹੋਈ ਸੀ, ਉਸ ਵੇਲੇ ਇਹ ਫੁੱਟਬਾਲ ਲੀਗ ਦੇ ਨਾਂਅ ਨਾਲ ਜਾਣੀ ਜਾਂਦੀ ਹੈ ਤੇ ਇਸ ਦੇ ਸੋਧੇ ਹੋਏ ਰੂਪ ਦੀ ਸ਼ੁਰੂਆਤ 28 ਵਰ੍ਹੇ ਪਹਿਲਾਂ 20 ਫਰਵਰੀ, 1992 ਨੂੰ ਹੋਈ ਜੋ ਅੱਜ ਇੰਗਲਿਸ਼ ਪ੍ਰੀਮੀਅਰ ਲੀਗ ਵਜੋਂ ਜਾਣੀ ਜਾਂਦੀ ਹੈ।
ਹੁਣ ਜ਼ਿਕਰ ਕਰਦੇ ਹਾਂ ਸਿਤਾਰਿਆਂ ਨਾਲ ਭਰੀ ਸਪੈਨਿਸ਼ ਲੀਗ ਲਾ-ਲੀਗਾ ਦੀ, ਜਿਸ ਵਿਚ ਜਿਨੇਦਿਨ ਜਿਦਾਨ ਦਾ ਜਾਦੂ ਇਕ ਵਾਰ ਫਿਰ ਚੱਲ ਗਿਆ। ਇਸ ਸੀਜ਼ਨ 'ਚ ਰੀਅਲ ਮੈਡਰਿਡ ਨੇ ਬਿਲਰਿਅਲ ਨੂੰ 2-1 ਨਾਲ ਹਰਾ ਕੇ ਸਪੈਨਿਸ਼ ਫੁੱਟਬਾਲ ਚੈਂਪੀਅਨਸ਼ਿਪ ਲਾ-ਲੀਗਾ 'ਚ ਪਿਛਲੇ ਤਿੰਨ ਸਾਲਾਂ 'ਚ ਪਹਿਲਾ ਤੇ ਕੁੱਲ ਮਿਲਾ ਕੇ 34ਵਾਂ ਖਿਤਾਬ ਜਿੱਤ ਲਿਆ। ਕੋਰੋਨਾ ਕਾਰਨ ਲੀਗ ਤਿੰਨ ਮਹੀਨੇ ਠੱਪ ਰਹੀ ਅਤੇ ਵਾਪਸੀ ਤੋਂ ਬਾਅਦ ਰੀਅਲ ਮੈਡਰਿਡ ਹੀ ਇਕੋ ਇਕ ਅਜਿਹੀ ਟੀਮ ਹੈ, ਜਿਸ ਨੇ ਸਾਰੇ ਮੈਚ ਜਿੱਤੇ। ਰੀਅਲ ਮੈਡਰਿਡ ਦੀ ਇਸ ਜਿੱਤ 'ਚ ਇਕ ਵਾਰ ਫਿਰ ਕਰੀਬ ਬੇਜੇਮਾ ਹੀਰੋ ਬਣੇ, ਬੇਜੇਮਾ ਨੇ ਇਸ ਸੀਜ਼ਨ 'ਚ 21 ਗੋਲ ਕੀਤੇ, ਜੋ ਬਾਰਸੀਲੋਨਾ ਦੇ ਮੇਸੀ (23 ਗੋਲ) ਤੋਂ ਬਾਅਦ ਦੂਸਰੇ ਨੰਬਰ 'ਤੇ ਹਨ। ਕਰਿਸਟਿਆਨੋ ਰੋਨਾਲਡੋ ਦੇ ਦੋ ਸੀਜ਼ਨ ਪਹਿਲਾਂ ਟੀਮ ਨੂੰ (ਮੈਡਰਿਡ ਅਲਵਿਦਾ ਕਹਿ ਕੇ ਸਜੁਵੱਟਸ ਨਾਲ ਜੁੜ ਜਾਣ ਤੋਂ ਬਾਅਦ ਰੀਅਲ ਮੈਡਰਿਡ ਦਾ ਇਕ ਪਹਿਲਾ ਲੀਗ ਖਿਤਾਬ ਹੈ। ਜਿਦਾਨ 2016 'ਚ ਪਹਿਲੀ ਵਾਰ ਮੈਡਰਿਡ ਦੇ ਕੋਚ ਬਣੇ। ਕਲੱਬ ਨਾਲ ਉਨ੍ਹਾਂ ਦੀ ਇਹ ਕੁੱਲ 11ਵੀਂ ਟਰਾਫੀ ਹੈ। ਇਸ ਤੋਂ ਪਹਿਲਾਂ ਕਲੱਬ ਨੇ ਲਾ-ਲੀਗਾ ਦਾ ਖਿਤਾਬ 2017 'ਚ ਜਿੱਤਿਆ ਸੀ। ਅਗਲੇ ਸੀਜ਼ਨ 'ਚ ਰੋਨਾਲਡੋ ਟੀਮ ਨੂੰ ਛੱਡ ਗਏ ਤੇ ਉਸ ਤੋਂ ਬਾਅਦ ਮੈਡਰਿਡ ਨੇ 2018 'ਚ ਕਲੱਬ ਵਿਸ਼ਵ ਕੱਪ ਅਤੇ ਇਸ ਸਾਲ ਸਪੈਨਿਸ਼ ਸੁਪਰ ਕੱਪ ਜਿੱਤਣ 'ਚ ਕਾਮਯਾਬੀ ਹਾਸਲ ਕੀਤੀ। ਇਸ ਲੀਗ ਦੀ ਸ਼ੁਰੂਆਤ 1929 'ਚ ਹੋਈ ਸੀ। ਸਭ ਤੋਂ ਵੱਧ ਰੀਅਲ ਮੈਡਰਿਡ ਨੇ 34 ਖਿਤਾਬ ਜਿੱਤੇ ਜਦ ਕਿ ਬਾਰਸੀਲੋਨਾ 26 ਵਾਰ ਇਹ ਖਿਤਾਬ ਆਪਣੇ ਨਾਂਅ ਕਰਨ 'ਚ ਸਫ਼ਲ ਰਹੀ।
ਬੁਦਿਸ਼ਲੀਗਾ (ਜਰਮਨ ਲੀਗ) ਬਾਇਰਨ ਮਿਊਨਖ ਦੇ ਨਾਂਅ ਨਾਲ ਜੁੜਿਆ ਖਿਤਾਬ। ਇਸ ਸੀਜ਼ਨ 'ਚ ਆਪਣੇ 57ਵੇਂ ਪੜਾਅ 'ਚ ਪਹੁੰਚੀ ਜਰਮਨ ਲੀਗ ਦੀ ਸ਼ੁਰੂਆਤ 16 ਅਗਸਤ, 2019 ਨੂੰ ਹੋਈ ਸੀ। ਬਾਇਰਨ ਮਿਊਨਖ ਨੇ ਵਰਡਰ ਬੇਮੋਨ ਨੂੰ ਰਾਬਰਟ ਲੋਵਾਨੋਦਵਸਕੀ ਦੀ ਕੀਤੇ ਗੋਲ ਨਾਲ 1-0 ਤੇ ਹਰਾ ਕੇ ਲਗਾਤਾਰ ਅੱਠਵੀਂ ਵਾਰ ਅਤੇ ਕੁੱਲ ਮਿਲਾ ਕੇ 30ਵਾਂ ਖਿਤਾਬ ਜਿੱਤਿਆ, ਜਦ ਕਿ ਉਸ ਦੇ ਦੋ ਮੈਚ ਖੇਡਣੇ ਅਜੇ ਬਾਕੀ ਸਨ। ਕੋਰੋਨਾ ਮਹਾਂਮਾਰੀ ਕਰਕੇ ਇਹ ਲੀਗ 13 ਮਾਰਚ, 2020 ਨੂੰ ਮੁਲਤਵੀ ਕਰ ਦਿੱਤੀ ਗਈ ਸੀ। 16 ਮਈ, 2020 ਨੂੰ ਬੰਦਿਸ਼ਲੀਸਾ ਨੂੰ ਦਰਸ਼ਕਾਂ ਤੋਂ ਬਿਨਾਂ ਖੇਡਣ ਦੀ ਇਜਾਜ਼ਤ ਮਿਲੀ। ਇਸ ਲੀਗ ਦੇ ਇਤਿਹਾਸ ਵਿਚ ਬਾਇਰਨ ਮਿਊਨਖ 34 ਮੈਚ ਖੇਡ ਕੇ 100 ਕੋਲ ਦਾਗਣ ਵਾਲੀ ਦੂਸਰੀ ਟੀਮ ਬਣੀ, ਜਦ ਕਿ 1971-72 ਸੀਜ਼ਨ 'ਚ 101 ਗੋਲ ਕਰਨ ਦਾ ਰਿਕਾਰਡ ਵੀ ਇਸੇ ਟੀਮ ਦੇ ਨਾਂਅ 'ਤੇ ਹੈ। ਇਸ ਸੀਜ਼ਨ 'ਚ ਰਾਬਰਡ ਲੋਵਾਨਦੋਵਸਕੀ 34 ਗੋਲ ਕਰਕੇ ਟਾਪ ਸਕੋਰਰ ਬਣੇ।
ਫਰੈਂਚ ਲੀਗ-1 ਦੇ ਸੀਜ਼ਨ ਦਾ ਜੇਤੂ ਖਿਤਾਬ ਪੈਰਿਸ ਸੇਟ ਜਰਮਨ (ਪੀ.ਐਸ.ਜੀ.) ਨੂੰ ਪ੍ਰਦਾਨ ਕਰ ਦਿੱਤਾ ਗਿਆ। ਲੀਗ-1 ਦੀ ਸਮਾਪਤੀ ਤੋਂ ਬਾਅਦ ਕੁੱਲ ਖੇਡੇ ਗਏ ਮੈਚਾਂ 'ਚ ਹਾਸਲ ਕੀਤੇ ਅੰਕਾਂ ਦੇ ਆਧਾਰ 'ਤੇ ਪੈਰਿਸ ਸੇਟ ਜਰਮੈਨ ਨੇ ਬੀਤੇ ਅੱਠ ਸਾਲਾਂ 'ਚ ਸੱਤਵਾਂ ਤੇ ਕੁੱਲ ਮਿਲਾ ਕੇ ਨੌਵਾਂ ਖਿਤਾਬ ਆਪਣੇ ਨਾਂਅ ਕੀਤਾ। ਫਰੈਂਚ ਕੱਪ ਦੇ ਆਖ਼ਰੀ ਮੁਕਾਬਲੇ 'ਚ ਪੀ.ਐਸ.ਜੀ. ਨੇ ਸੇਂਟ ਏਜੀਨੋ ਨੂੰ 1-0 ਨਾਲ ਹਰਾ ਕੇ ਖਿਤਾਬ ਹਾਸਲ ਕੀਤਾ। ਇਹ ਜੇਤੂ ਗੋਲ ਵਿਸ਼ਵ ਦੇ ਸਭ ਤੋਂ ਮਹਿੰਗੇ ਖਿਡਾਰੀ ਬ੍ਰਾਜ਼ੀਲ ਦੇ ਨੇਮਾਰ ਨੇ ਕੀਤਾ। ਪੀ.ਐਸ.ਜੀ. ਨੇ ਲਗਾਤਾਰ 13ਵੀਂ ਵਾਰ ਇਹ ਖਿਤਾਬ ਜਿੱਤਿਆ।

-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ।
ਮੋ: 94636-12204.


ਖ਼ਬਰ ਸ਼ੇਅਰ ਕਰੋ

ਹਾਕੀ ਉਲੰਪੀਅਨ ਊਧਮ ਸਿੰਘ ਨੂੰ ਯਾਦ ਕਰਦਿਆਂ

ਸੰਸਾਰਪੁਰੀਏ ਹਾਕੀ ਖਿਡਾਰੀਆਂ ਨੇ ਪੂਰੀ ਦੁਨੀਆ 'ਚ ਹਾਕੀ ਹੁਨਰ ਦਾ ਲੋਹਾ ਮਨਵਾਇਆ ਹੈ। ਜਲੰਧਰ ਛਾਉਣੀ ਦੀ ਨਿਆਈਂ 'ਚ ਵਸਦੇ ਇਸੇ ਪਿੰਡ ਦਾ ਹੀ ਜੰਮਪਲ ਹੈ ਊਧਮ ਸਿੰਘ। ਭਾਰਤ ਨੇ ਆਪਣੀ ਰਵਾਇਤੀ ਹਾਕੀ ਖੇਡ ਪ੍ਰਣਾਲੀ ਰਾਹੀਂ ਹੁਣ ਤੱਕ 8 ਵਾਰੀ ਉਲੰਪਿਕ ਗੋਲਡ ਮੈਡਲ ਜਿੱਤੇ ਹਨ ਜੋ ਅਸਲ 'ਚ ਉਲੰਪਿਕ ਹਾਕੀ ਜਗਤ ਦੀ ਹੁਣ ਤੱਕ ਦੀ ਮਹਾਨ ਅਤੇ ਗੌਰਵਮਈ ਪ੍ਰਾਪਤੀ ਹੈ। ਜੇ ਗੌਰ ਨਾਲ ਵਿਚਾਰਿਆ ਜਾਵੇ ਤਾਂ ਇਨ੍ਹਾਂ ਅੱਠ ਉਲੰਪਿਕ ਜਿੱਤਾਂ ਪਿਛੇ ਜਿਨ੍ਹਾਂ ਉੱਘੇ ਖਿਡਾਰੀਆਂ ਨੇ ਆਪਣਾ ਤਨ, ਮਨ ਅਤੇ ਧਨ ਨਿਛਾਵਰ ਕੀਤਾ ਉਨ੍ਹਾਂ ਵਿਚੋਂ ਊਧਮ ਸਿੰਘ ਦਾ ਨਾਂਅ ਪਹਿਲੀ ਕਤਾਰ ਵਿਚ ਆਉਂਦਾ ਹੈ।
ਕੁਲਾਰ ਪਰਿਵਾਰ 'ਚ 4 ਅਗਸਤ, 1928 ਨੂੰ ਸੰਸਾਰਪੁਰ 'ਚ ਜਨਮ ਲੈਣ ਵਾਲਾ ਊਧਮ ਸਿੰਘ ਹਾਕੀ ਦੇ ਲੜ ਉਦੋਂ ਹੀ ਲੱਗ ਗਿਆ ਜਦੋਂ ਉਹ ਪਿੰਡ ਦੇ ਪ੍ਰਾਇਮਰੀ ਸਕੂਲ ਦਾ ਵਿਦਿਆਰਥੀ ਸੀ। ਥੋੜ੍ਹਾ ਵੱਡਾ ਹੋਣ 'ਤੇ ਉਹ ਜਲੰਧਰ ਛਾਉਣੀ ਦੇ ਐਨ.ਡੀ. ਵਿਕਟਰ ਹਾਈ ਸਕੂਲ 'ਚ ਹਾਕੀ ਖੇਡਣ ਲੱਗਾ। ਮੁਢਲੀ ਪੜ੍ਹਾਈ ਮਗਰੋਂ ਡੀ.ਏ.ਵੀ. ਕਾਲਜ ਜਲੰਧਰ ਤੋਂ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੌਰਾਨ ਹੀ 19 ਸਾਲ ਦੀ ਉਮਰ 'ਚ ਉਹ ਪੰਜਾਬ ਹਾਕੀ ਟੀਮ ਦੇ ਮੈਂਬਰ ਬਣ ਗਏ। 1947 ਤੋਂ ਲੈ ਕੇ 1966 ਤੱਕ ਊਧਮ ਸਿੰਘ ਨੇ ਕੌਮੀ ਹਾਕੀ ਪ੍ਰਤੀਯੋਗਤਾ 'ਚ ਪੰਜਾਬ ਦੀ ਨੁਮਾਇੰਦਗੀ ਕੀਤੀ। 1948 ਦੇ ਹਾਕੀ ਉਲੰਪਿਕ ਮੁਕਾਬਲਿਆਂ ਲਈ ਉਸ ਨੂੰ ਭਾਰਤੀ ਟੀਮ ਦੇ ਸਿਖਲਾਈ ਕੈਂਪ 'ਚ ਸ਼ਾਮਿਲ ਕਰ ਲਿਆ ਗਿਆ ਪਰ ਸੱਟ ਲੱਗਣ ਕਾਰਨ ਊਧਮ ਸਿੰਘ ਲੰਦਨ ਵਿਖੇ 1948 ਦੀਆਂ ਉਲੰਪਿਕ ਖੇਡਾਂ ਵਿਚ ਭਾਗ ਨਾ ਲੈ ਸਕਿਆ। 1949 ਵਿਚ ਉਹ ਭਾਰਤੀ ਟੀਮ ਨਾਲ ਅਫ਼ਗਾਨਿਸਤਾਨ ਖੇਡਣ ਗਿਆ। 1952 ਵਿਚ ਹੈਲਸਿੰਕੀ (ਫਿਨਲੈਂਡ) ਅਤੇ 1956 'ਚ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਉਲੰਪਿਕ ਹਾਕੀ ਖੇਡਿਆ। ਮੈਲਬੌਰਨ ਵਿਖੇ ਸੈਮੀਫਾਈਨਲ ਭਾਰਤ ਅਤੇ ਜਰਮਨੀ ਵਿਚਕਾਰ ਖੇਡਿਆ ਗਿਆ। ਭਾਰਤ ਦੀ 1-0 ਦੀ ਜਿੱਤ 'ਚ, ਜਿੱਤ ਦਾ ਸ਼ਿਲਪਕਾਰ ਊਧਮ ਸਿੰਘ ਬਣਿਆ। ਮੈਲਬੌਰਨ ਦੀ ਧਰਤੀ ਤੋਂ ਸ਼ੁਰੂ ਹੋਇਆ ਇਸ ਊਧਮ ਸਿੰਘ ਦਾ ਅਸਲੀ ਉੱਦਮ ਲੈ ਗਿਆ ਉਸ ਨੂੰ ਹਾਕੀ ਅਸਮਾਨ ਦੀਆਂ ਬੁਲੰਦੀਆਂ 'ਤੇ। 1955 ਵਿਚ ਇਸ ਸੰਸਾਰਪੁਰੀਏ ਹਾਕੀ ਖਿਡਾਰੀ ਨੂੰ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ। ਯਾਦ ਰਹੇ 'ਇਨਸਾਈਡ ਫਾਰਵਰਡ' ਵਜੋਂ ਖੇਡਣ ਵਾਲੇ ਊਧਮ ਸਿੰਘ ਨੂੰ 1948 ਤੋਂ 1965 ਤੱਕ ਪੱਕੇ ਤੌਰ 'ਤੇ ਟੀਮ 'ਚ ਰਹੇ ਕੌਮੀ ਹਾਕੀ ਚੈਂਪੀਅਨਸ਼ਿਪ, ਆਗਾ ਖਾਂ ਹਾਕੀ ਕੱਪ, ਉਬੇਦਉੱਲਾ ਹਾਕੀ ਗੋਲਡ ਕੱਪ ਤੋਂ ਇਲਾਵਾ 1952, 1956, 1960 ਅਤੇ 1964 ਦੀਆਂ ਉਲੰਪਿਕ ਖੇਡਾਂ ਸਮੇਂ ਵੀ ਊਧਮ ਸਿੰਘ ਟੀਮ ਦਾ ਮੈਂਬਰ ਸੀ। 1960 ਨੂੰ ਛੱਡ ਕੇ ਤਿੰਨ ਵਾਰ ਸੋਨ ਤਗਮਾ ਜੇਤੂ ਟੀਮ 'ਚ ਊਧਮ ਸਿੰਘ ਸ਼ਾਮਿਲ ਰਿਹਾ।
1964 'ਚ ਊਧਮ ਸਿੰਘ ਟੋਕੀਓ (ਜਾਪਾਨ) ਵਿਖੇ ਚੌਥਾ ਉਲੰਪਿਕ ਟੂਰਨਾਮੈਂਟ ਖੇਡਣ ਗਿਆ, ਜਿਥੇ ਭਾਰਤ ਨੇ ਫਾਈਨਲ 'ਚ ਮੁੜ ਪਾਕਿਸਤਾਨ ਨੂੰ ਹਰਾਇਆ ਅਤੇ ਗੋਲਡ ਮੈਡਲ ਜਿੱਤਿਆ। 1966 'ਚ ਊਧਮ ਸਿੰਘ ਨੇ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਬੀ.ਐਸ.ਐਫ. 'ਚ ਸ਼ੁਰੂ ਕੀਤੀ। ਬੀ.ਐਸ.ਐਫ. 'ਚ ਉਹ ਸੰਯੁਕਤ ਖੇਡ ਡਾਇਰੈਕਟਰ ਦੇ ਅਹੁਦੇ 'ਤੇ ਰਿਹਾ। 1967 'ਚ ਊਧਮ ਸਿੰਘ ਲੰਡਨ ਦੇ ਪ੍ਰੀ-ਉਲੰਪਿਕ ਟੂਰਨਾਮੈਂਟ ਵੇਲੇ ਭਾਰਤੀ ਹਾਕੀ ਟੀਮ ਦਾ ਕੋਚ ਸੀ। 1970 ਦੀਆਂ ਬੈਂਕਾਕ ਏਸ਼ਿਆਈ ਖੇਡਾਂ ਸਮੇਂ ਭਾਰਤੀ ਟੀਮ ਦਾ ਕੋਚ ਊਧਮ ਸਿੰਘ ਸੀ। 1978 ਤੱਕ ਊਧਮ ਸਿੰਘ ਬੀ.ਐਸ.ਐਫ. ਦੀ ਹਾਕੀ ਟੀਮ 'ਚ ਖੇਡਦਾ ਰਿਹਾ।
ਅਰਜੁਨ ਐਵਾਰਡੀ ਤੇ ਸੰਸਾਰਪੁਰ ਦਾ ਬਾਬਾ ਬੋਹੜ ਊਧਮ ਸਿੰਘ ਡੋਟ ਕੱਦ ਦਾ ਵੱਡਾ ਖਿਡਾਰੀ ਸੀ, ਬਿਨਾਂ ਨਾਗਾ ਦੌੜਨਾ, ਖੇਡਣਾ ਅਤੇ ਕਸਰਤ ਕਰਨੀ ਉਹਦਾ ਨਿੱਤ ਦਾ ਕਸਬ ਸੀ। ਹਾਕੀ ਦਾ ਇਹ ਦੁਨੀਆ ਦਾ ਬਿਹਤਰੀਨ ਫਾਰਵਰਡ ਖਿਡਾਰੀ ਪੈਂਤੀ ਚਾਲੀ ਸਾਲ ਦੇ ਖੇਡ ਜੀਵਨ 'ਚ ਹਜ਼ਾਰਾਂ ਮੀਲ ਦੌੜਿਆ। ਸਵੇਰੇ-ਸ਼ਾਮ ਦੀਆਂ ਸਰੀਰ ਗਰਮਾਉਣ ਤੇ ਦਮ ਪਕਾਉਣ ਲਈ ਦੌੜਾ ਵੱਖਰੀਆਂ। ਉਹ ਸੰਸਾਰਪੁਰ ਤੋਂ ਜਲੰਧਰ ਛਾਉਣੀ ਤੱਕ ਅਕਸਰ ਦੌੜਦੇ ਹੁੰਦੇ ਸਨ। ਛਾਉਣੀ ਦੇ ਫ਼ੌਜੀਆਂ ਨੇ ਉਨ੍ਹਾਂ ਦਾ ਨਾਂਅ 'ਫਲਾਂਇੰਗ ਜਨਤਾ' ਰੱਖਿਆ ਹੋਇਆ ਸੀ।
ਨੌਕਰੀ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਹ ਆਪਣੇ ਪਿੰਡ ਸੰਸਾਰਪੁਰ ਰਹਿਣ ਲੱਗ ਪਏ ਤੇ ਉਥੇ ਹਾਕੀ ਅਕੈਡਮੀ ਬਣਾ ਕੇ ਛੋਟੇ-ਛੋਟੇ ਬੱਚਿਆਂ ਨੂੰ ਹਾਕੀ ਖੇਡਣੀ ਸਿਖਾਇਆ ਕਰਦੇ ਸਨ। 23 ਮਾਰਚ, 2000 ਨੂੰ 72 ਸਾਲਾਂ ਦੀ ਉਮਰ ਭੋਗ ਕੇ ਹਾਕੀ ਦਾ ਇਹ ਮਹਾਨ ਖਿਡਾਰੀ ਦਿਲ ਫੇਲ੍ਹ ਹੋਣ ਕਾਰਨ ਇਸ ਸੰਸਾਰ ਤੋਂ ਚੱਲ ਵਸਿਆ। ਊਧਮ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਸੰਸਾਰਪੁਰ ਵਿਖੇ ਕੀਤਾ ਗਿਆ। ਇਸ ਮਹਾਨ ਹਾਕੀ ਖਿਡਾਰੀ ਦੀ ਘਾਟ ਸਾਨੂੰ ਅੱਜ ਵੀ ਮਹਿਸੂਸ ਹੋ ਰਹੀ ਹੈ।

-ਡੀ.ਏ.ਵੀ. ਕਾਲਜ, ਅੰਮ੍ਰਿਤਸਰ।
ਮੋਬਾਈਲ : 98155-35410.

ਹਾਕੀ ਦੇ ਰਾਸ਼ਟਰੀ ਖੇਡ ਹੋਣ ਦਾ ਕੱਚ-ਸੱਚ

ਹਾਕੀ ਨੂੰ ਭਾਰਤ ਦੀ ਰਾਸ਼ਟਰੀ ਜਾਂ ਕੌਮੀ ਖੇਡ ਮੰਨਿਆ ਜਾਂਦਾ ਹੈ। ਭਾਰਤ ਦੇ ਸਕੂਲਾਂ-ਕਾਲਜਾਂ- ਯੂਨੀਵਰਸਿਟੀਆਂ ਦੇ ਪਾਠਕ੍ਰਮ ਵਿਚ ਹਾਕੀ ਨੂੰ ਭਾਰਤ ਦੀ ਰਾਸ਼ਟਰੀ ਜਾਂ ਕੌਮੀ ਖੇਡ ਵਜੋਂ ਪੜ੍ਹਾਇਆ ਜਾਂਦਾ ਹੈ।
ਅਸਲ ਵਿਚ ਰਾਸ਼ਟਰੀ ਖੇਡ ਤੋਂ ਭਾਵ ਉਸ ਖੇਡ ਤੋਂ ਹੁੰਦਾ ਹੈ ਜੋ ਕਿ ਉਸ ਦੇਸ਼ ਵਿਚ ਸਭ ਤੋਂ ਜ਼ਿਆਦਾ ਲੋਕਪ੍ਰਿਯ ਹੋਵੇ। ਰਾਸ਼ਟਰੀ ਖੇਡ ਚੁਣਨ ਦਾ ਤਰੀਕਾ ਵੀ ਕੋਈ ਨਹੀਂ ਹੁੰਦਾ। ਆਮ ਤੌਰ 'ਤੇ ਰਾਸ਼ਟਰੀ ਖੇਡ ਦੀ ਚੋਣ ਕਿਸੇ ਸੰਵਿਧਾਨਕ ਵਿਵਸਥਾ ਨਾਲ ਨਹੀਂ ਹੁੰਦੀ ਪਰ ਕੁਝ ਦੇਸ਼ਾਂ ਵਿਚ ਕੁਝ ਖੇਡਾਂ ਨੂੰ ਕਾਨੂੰਨਨ ਰਾਸ਼ਟਰੀ ਖੇਡਾਂ ਦਾ ਦਰਜਾ ਦਿੱਤਾ ਹੁੰਦਾ ਹੈ, ਜਿਵੇਂ ਕੈਨੇਡਾ ਵਿਚ ਲੈਕਰੋਸੇ ਅਤੇ ਆਇਸ ਹਾਕੀ ਕੈਨੇਡਾ ਦੀਆਂ ਰਾਸ਼ਟਰੀ ਖੇਡਾਂ ਹਨ। ਬੰਗਲਾਦੇਸ਼ ਵਿਚ ਕਬੱਡੀ ਅਤੇ ਸ੍ਰੀਲੰਕਾ ਵਿਚ ਵਾਲੀਬਾਲ ਸਰਕਾਰੀ ਤੌਰ 'ਤੇ ਐਲਾਨੀਆਂ ਹੋਈਆਂ ਰਾਸ਼ਟਰੀ ਖੇਡਾਂ ਹਨ। ਅਮਰੀਕਾ ਵਿਚ ਬੇਸਬਾਲ ਨੂੰ ਰਾਸ਼ਟਰੀ ਖੇਡ ਮੰਨਿਆ ਜਾਂਦਾ ਹੈ ਪਰ ਇਸ ਦੀ ਕੋਈ ਕਾਨੂੰਨੀ ਵਿਵਸਥਾ ਨਹੀਂ ਹੈ। ਸਪੇਨ ਵਿਚ ਸਭ ਤੋਂ ਲੋਕਪ੍ਰਿਆ ਖੇਡ ਫੁੱਟਬਾਲ ਹੈ ਪਰ ਬੁਲਫਾਇਟਿੰਗ ਨੂੰ ਉਥੋਂ ਦੀ ਰਾਸ਼ਟਰੀ ਖੇਡ ਮੰਨਿਆ ਜਾਂਦਾ ਹੈ। ਜਿਥੋਂ ਤੱਕ ਭਾਰਤ ਦਾ ਸਵਾਲ ਹੈ ਤਾਂ ਭਾਰਤ ਵਿਚ ਵੀ ਹਾਕੀ ਨੂੰ ਰਾਸ਼ਟਰੀ ਖੇਡ ਮੰਨਿਆ ਜਾਂਦਾ ਹੈ ਪਰ ਅਸਲੀਅਤ ਇਹ ਵੀ ਹੈ ਕਿ ਹਾਕੀ ਨੂੰ ਭਾਰਤ ਵਿਚ ਰਾਸ਼ਟਰੀ ਖੇਡ ਦਾ ਦਰਜਾ ਕੇਂਦਰ ਸਰਕਾਰ ਨੇ ਅਜੇ ਤਕ ਨਹੀਂ ਦਿੱਤਾ ਹੈ।
ਸਾਲ 2020 ਦੀ ਸ਼ੁਰੂਆਤ ਮੌਕੇ ਜਨਵਰੀ ਮਹੀਨੇ ਵਿਚ ਮਹਾਰਾਸ਼ਟਰ ਦੇ ਜ਼ਿਲ੍ਹਾ 'ਧੁਲੇ' ਦੀ ਤਹਿਸੀਲ ਸਿੰਦਖੇੜਾ ਵਿਚ ਸਥਿਤ ਵੀ. ਕੇ. ਪਾਟਿਲ ਇੰਟਰਨੈਸ਼ਨਲ ਸਕੂਲ ਵਿਚ ਅਧਿਆਪਕ ਮਯੂਰੇਸ਼ ਅਗਰਵਾਲ ਨੇ ਭਾਰਤ ਸਰਕਾਰ ਦੇ ਖੇਡ ਵਿਭਾਗ ਨੂੰ ਆਰ. ਟੀ. ਆਈ. ਪਟੀਸ਼ਨ ਪਾ ਕੇ ਪੁੱਛਿਆ ਸੀ ਕਿ ਭਾਰਤ ਵਿਚ ਹਾਕੀ ਨੂੰ ਰਾਸ਼ਟਰੀ ਖੇਡ ਦਾ ਦਰਜਾ ਕਦੋਂ ਦਿੱਤਾ ਗਿਆ ਸੀ ਤਾਂ ਇਸ ਦੇ ਜਵਾਬ ਵਿਚ ਕੇਂਦਰ ਸਰਕਾਰ ਦੇ ਖੇਡ ਵਿਭਾਗ ਨੇ 15 ਜਨਵਰੀ 2020 ਨੂੰ ਜਾਣਕਾਰੀ ਦਿੱਤੀ ਕਿ 'ਭਾਰਤ ਸਰਕਾਰ ਵਲੋਂ ਹਾਕੀ ਨੂੰ ਰਾਸ਼ਟਰੀ ਖੇਡ ਦਾ ਦਰਜਾ ਨਹੀਂ ਦਿੱਤਾ ਗਿਆ ਹੈ। ਅਸਲ ਵਿਚ ਭਾਰਤ ਸਰਕਾਰ ਵਲੋਂ ਅਜੇ ਤਕ ਕਿਸੇ ਵੀ ਖੇਡ ਨੂੰ ਰਾਸ਼ਟਰੀ ਖੇਡ ਦਾ ਦਰਜਾ ਨਹੀਂ ਦਿੱਤਾ ਗਿਆ ਹੈ ਕਿਉਂਕਿ ਭਾਰਤ ਸਰਕਾਰ ਦਾ ਉਦੇਸ਼ ਸਾਰੇ ਲੋਕਪ੍ਰਿਆ ਖੇਡ ਮੁਕਾਬਲਿਆਂ ਨੂੰ ਹੱਲਾਸ਼ੇਰੀ ਦੇਣਾ ਹੈ।'
1928 ਤੋਂ ਲੈ ਕੇ 1964 ਤੱਕ ਦੇ ਸਾਲਾਂ ਵਿਚ ਭਾਰਤ ਦੀ ਹਾਕੀ ਟੀਮ ਨੇ ਸੱਚਮੁੱਚ ਹੀ ਸੁਨਿਹਰੀ ਇਤਿਹਾਸ ਸਿਰਜਿਆ ਸੀ। ਇਨ੍ਹਾਂ ਸਾਲਾਂ ਦੌਰਾਨ ਉਲੰਪਿਕ ਖੇਡਾਂ ਤੋਂ ਇਲਾਵਾ ਵਿਸ਼ਵ ਕੱਪ ਹਾਕੀ, ਏਸ਼ੀਆ ਕੱਪ ਵਿਚ ਵੀ ਭਾਰਤੀ ਹਾਕੀ ਟੀਮ ਨੇ ਜਿੱਤ ਦੇ ਝੰਡੇ ਗੱਡੇ। ਇਨ੍ਹਾਂ ਸਾਲਾਂ ਦੌਰਾਨ ਹੀ ਹਾਕੀ ਨੂੰ ਭਾਰਤ ਦੀ ਰਾਸ਼ਟਰੀ ਖੇਡ ਕਿਹਾ ਜਾਣ ਲੱਗਿਆ ਭਾਵੇਂ ਕਿ ਕੇਂਦਰ ਸਰਕਾਰ ਦਾ ਇਕ ਮੰਤਰੀ ਭਾਰਤੀ ਸੰਸਦ ਵਿਚ ਇਹ ਸਪੱਸ਼ਟ ਕਰ ਚੁੱਕਿਆ ਹੈ ਕਿ ਹਾਕੀ ਭਾਰਤ ਦੀ ਰਾਸ਼ਟਰੀ ਖੇਡ ਨਹੀਂ ਹੈ ਅਤੇ ਭਾਰਤ ਦੀ ਕੋਈ ਵੀ ਰਾਸ਼ਟਰੀ ਖੇਡ ਨਹੀਂ ਹੈ ਪਰ ਫਿਰ ਵੀ ਅਜੇ ਤੱਕ ਹਾਕੀ ਨੂੰ ਭਾਰਤ ਦੀ ਰਾਸ਼ਟਰੀ ਖੇਡ ਹੀ ਸਮਝਿਆ ਜਾਂਦਾ ਹੈ।
ਭਾਰਤ ਦੇ ਖੇਡ ਮੰਤਰੀ ਵੀ ਇਕ ਜਨਤਕ ਮੰਚ ਉੱਪਰ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਹਾਕੀ ਭਾਰਤ ਦੀ ਰਾਸ਼ਟਰੀ ਖੇਡ ਨਹੀਂ ਹੈ , ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਦੀ ਕੋਈ ਰਾਸ਼ਟਰੀ ਖੇਡ ਹੀ ਨਹੀਂ ਹੈ।
ਇਕ ਆਰ. ਟੀ. ਆਈ. ਦੇ ਜਵਾਬ ਵਿਚ 17 ਜਨਵਰੀ 2015 ਨੂੰ ਭਾਰਤ ਸਰਕਾਰ ਵਿਚ ਉਸ ਸਮੇਂ ਦੇ ਉਚ ਸਕੱਤਰ ਅਤੇ ਸਹਾਇਕ ਮੁੱਖ ਸੂਚਨਾ ਅਧਿਕਾਰੀ ਸ਼ਿਵ ਪ੍ਰਤਾਪ ਸਿੰਘ ਤੋਮਰ ਨੇ ਦਸਿਆ ਸੀ ਕਿ ਭਾਰਤ ਵਿਚ ਕਿਸੇ ਵੀ ਖੇਡ ਨੂੰ ਰਾਸ਼ਟਰੀ ਖੇੇਡ ਦਾ ਦਰਜਾ ਨਹੀਂ ਦਿੱਤਾ ਹੋਇਆ ਹੈ।
2 ਅਪ੍ਰੈਲ 2013 ਨੂੰ ਉਸ ਸਮੇਂ ਦੇ ਭਾਰਤ ਦੇ ਖੇਡ ਮੰਤਰੀ ਜਤਿੰਦਰ ਸਿੰਘ ਨੇ ਸਪੱਸ਼ਟ ਕਿਹਾ ਸੀ ਕਿ 'ਹਾਕੀ ਭਾਰਤ ਦੀ ਰਾਸ਼ਟਰੀ ਖੇਡ ਨਹੀਂ ਹੈ, ਇਹ ਤਾਂ ਲੋਕਾਂ ਦਾ ਭਰਮ ਹੀ ਹੈ। ਲਖਨਊ ਦੀ ਐਸ਼ਵਰਿਆ ਪਰਾਸ਼ਰ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਸਾਲ 2012 ਵਿਚ ਆਰ. ਟੀ. ਆਈ. ਭੇਜ ਕੇ ਭਾਰਤ ਦੇ ਰਾਸ਼ਟਰੀ ਗਾਨ, ਗੀਤ, ਖੇਡ, ਪੰਛੀ, ਪਸ਼ੂ, ਫੁੱਲ ਅਤੇ ਪ੍ਰਤੀਕ ਦੇ ਐਲਾਨ ਜਾਂ ਘੋਸ਼ਣਾ ਦੀ ਕਾਪੀ ਮੰਗੀ ਸੀ। ਉਸ ਦੇ ਸਵਾਲ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੇ ਗਏ, ਗ੍ਰਹਿ ਮੰਤਰਾਲੇ ਨੇ ਰਾਸ਼ਟਰੀ ਖੇਡ ਦਾ ਮਾਮਲਾ ਖੇਡ ਮੰਤਰਾਲੇ ਨੂੰ ਭੇਜ ਦਿੱਤਾ। ਇਸ ਦੇ ਜਵਾਬ ਵਿਚ ਖੇਡ ਮੰਤਰਾਲਾ ਦੇ ਉਸ ਸਮੇਂ ਦੇ ਸੀਨੀਅਰ ਸਕੱਤਰ ਸ਼ਿਵ ਪ੍ਰਤਾਪ ਸਿੰਘ ਤੋਮਰ ਨੇ ਸਾਲ 2012 ਦੇ ਅਗਸਤ ਮਹੀਨੇ ਵਿਚ ਐਸ਼ਵਰਿਆ ਨੂੰ ਭੇਜੇ ਗਏ ਜਵਾਬ ਵਿਚ ਲਿਖਿਆ ਸੀ ਕਿ 'ਭਾਰਤ ਸਰਕਾਰ ਨੇ ਕਿਸੇ ਵੀ ਖੇਡ ਨੂੰ ਰਾਸ਼ਟਰੀ ਖੇਡ ਦਾ ਦਰਜਾ ਨਹੀਂ ਦਿੱਤਾ ਹੋਇਆ ਹੈ।'
ਦੂਜੇ ਪਾਸੇ ਜਦੋਂ ਤੋਂ ਖੇਡ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਹਾਕੀ ਭਾਰਤ ਦੀ ਰਾਸ਼ਟਰੀ ਖੇਡ ਨਹੀਂ ਹੈ ਅਤੇ ਭਾਰਤ ਦੀ ਕੋਈ ਰਾਸ਼ਟਰੀ ਖੇਡ ਹੀ ਨਹੀਂ ਹੈ ਤਾਂ ਵੱਖ-ਵੱਖ ਰਾਜਾਂ ਨੇ ਵੱਖ-ਵੱਖ ਖੇਡਾਂ ਨੂੰ ਰਾਸ਼ਟਰੀ ਖੇਡ ਦਾ ਦਰਜਾ ਦੇਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।
ਮੱਧ ਪ੍ਰਦੇਸ਼ ਹਾਕੀ ਨੂੰ ਹੀ ਰਾਸ਼ਟਰੀ ਖੇਡ ਦਾ ਦਰਜਾ ਦੇਣਾ ਚਾਹੁੰਦਾ ਹੈ। ਜਦੋਂ ਕਿ ਪੰਜਾਬ ਕਬੱਡੀ ਜਾਂ ਹਾਕੀ ਨੂੰ ਰਾਸ਼ਟਰੀ ਖੇਡ ਦਾ ਦਰਜਾ ਦੇਣਾ ਚਾਹੁੰਦਾ ਹੈ। ਦਿੱਲੀ ਅਤੇ ਹਰਿਆਣਾ ਰਾਜ ਕੁਸ਼ਤੀ ਨੂੰ ਰਾਸ਼ਟਰੀ ਖੇਡ ਦਾ ਦਰਜਾ ਦੇਣਾ ਚਾਹੁੰਦੇ ਹਨ। ਮਹਾਂਰਾਸ਼ਟਰ ਰਾਜ ਕ੍ਰਿਕਟ ਨੂੰ ਰਾਸ਼ਟਰੀ ਖੇਡ ਬਣਾਉਣਾ ਚਾਹੁੰਦਾ ਹੈ ਜਦੋਂ ਕਿ ਆਂਧਰਾ ਪ੍ਰਦੇਸ਼ ਟੈਨਿਸ ਨੂੰ ਰਾਸ਼ਟਰੀ ਖੇਡ ਦਾ ਦਰਜਾ ਦੇਣਾ ਚਾਹੁੰਦਾ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਦਾ ਖੇਡ ਮੰਤਰਾਲਾ ਵੀ ਇਕ ਆਰ. ਟੀ. ਆਈ. ਦੇ ਜਵਾਬ ਵਿਚ ਇਹ ਸਪੱਸ਼ਟ ਕਰ ਚੁੱਕਿਆ ਹੈ ਕਿ ਹਾਕੀ ਭਾਰਤ ਦੀ ਰਾਸ਼ਟਰੀ ਖੇਡ ਨਹੀਂ ਹੈ। 'ਗੁਨਾ' ਸ਼ਹਿਰ ਦੇ ਇਕ ਅਧਿਆਪਕ ਨੇ ਗਵਾਲੀਅਰ ਅਦਾਲਤ ਵਿਚ ਕੇਸ ਕੀਤਾ ਸੀ ਕਿ ਜਦੋਂ ਹਾਕੀ ਭਾਰਤ ਦੀ ਰਾਸ਼ਟਰੀ ਖੇਡ ਹੀ ਨਹੀਂ ਹੈ ਤਾਂ ਫਿਰ ਪਾਠਕ੍ਰਮ ਵਿਚ ਕਿਉਂ ਪੜ੍ਹਾਇਆ ਜਾਂਦਾ ਹੈ ਕਿ ਹਾਕੀ ਭਾਰਤ ਦੀ ਰਾਸ਼ਟਰੀ ਖੇਡ ਹੈ। ਕੁਝ ਸਮਾਂ ਪਹਿਲਾਂ ਉਲੰਪੀਅਨ ਅਸ਼ੋਕ ਧਿਆਨ ਚੰਦ ਨੇ ਕਿਹਾ ਸੀ, 'ਇਸ ਦੇਸ਼ ਵਿਚ ਸਰਕਾਰੀ ਦਸਤਾਵੇਜ਼ਾਂ ਵਿਚ ਭਗਤ ਸਿੰਘ ਨੂੰ ਵੀ ਸ਼ਹੀਦ ਨਹੀਂ ਮੰਨਿਆ ਗਿਆ ਤਾਂ ਹਾਕੀ ਨੂੰ ਵੀ ਰਾਸ਼ਟਰੀ ਖੇਡ ਨਹੀਂ ਮੰਨ ਰਹੇ ਹਨ।'
ਉਸ ਸਮੇਂ ਉਲੰਪੀਅਨ ਅਸਲਮ ਸ਼ੇਰ ਖਾਨ ਦਾ ਵਿਚਾਰ ਸੀ ਕਿ 'ਹਾਕੀ ਨੇ ਦੇਸ਼ ਨੂੰ ਮਾਣ ਦਿਵਾਇਆ ਹੈ, ਉਸ ਨੂੰ ਰਾਸ਼ਟਰੀ ਖੇਡ ਦਾ ਦਰਜਾ ਮਿਲਣਾ ਚਾਹੀਦਾ ਹੈ।'
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨਵਾਬ ਪਟੌਦੀ ਨੇ ਕਈ ਸਾਲ ਪਹਿਲਾਂ ਬਿਆਨ ਦਿੱਤਾ ਸੀ ਕਿ ਹਾਕੀ ਦੀ ਥਾਂ ਭਾਰਤ ਦੀ ਰਾਸ਼ਟਰੀ ਖੇਡ ਕ੍ਰਿਕਟ ਨੂੰ ਬਣਾਉਣਾ ਚਾਹੀਦਾ ਹੈ। ਉਨ੍ਹਾਂ ਦੇ ਇਸ ਬਿਆਨ ਨਾਲ ਵਿਵਾਦ ਹੀ ਪੈਦਾ ਹੋ ਗਿਆ ਸੀ। ਉਸ ਸਮੇਂ ਹਾਕੀ ਪ੍ਰੇਮੀਆਂ ਦਾ ਕਹਿਣਾ ਸੀ ਕਿ ਨਵਾਬ ਪਟੌਦੀ ਨੂੰ ਅਜਿਹੀ ਗੱਲ ਕਹਿਣ ਤੋਂ ਪਹਿਲਾਂ ਇਸ ਖੇਡ ਵਿਚ ਮਿਲੀਆ ਪ੍ਰਾਪਤੀਆਂ ਦੇ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਸੀ।
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਗਟ ਸਿੰਘ ਦਾ ਉਸ ਸਮੇਂ ਕਹਿਣਾ ਸੀ ਕਿ 'ਪਟੌਦੀ ਦੇ ਬਿਆਨ ਵਿਚ ਕਿਸੇ ਵੀ ਤਰ੍ਹਾਂ ਦਾ ਦੇਸ਼ ਪ੍ਰੇਮ ਨਜ਼ਰ ਨਹੀਂ ਆਉਂਦਾ। ਕੌਮੀ ਖੇਡ ਨੂੰ ਬਦਲਣ ਦਾ ਬਿਆਨ ਦੇਣਾ ਹੀ ਬੱਚਿਆਂ ਵਾਲੀ ਹਰਕਤ ਹੈ। ਆਈ. ਸੀ. ਸੀ. ਅਜੇ ਤੱਕ ਕ੍ਰਿਕਟ ਨੂੰ ਏਸ਼ੀਆਈ ਖੇਡਾਂ ਵਿਚ ਹੀ ਸ਼ਾਮਲ ਨਹੀਂ ਕਰਵਾ ਸਕੀ, ਉਲੰਪਿਕ ਦੀ ਤਾਂ ਗੱਲ ਹੀ ਦੂਰ ਹੈ।'
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਤੇਜ਼ ਤਰਾਰ ਸੈਂਟਰ ਫਾਰਵਰਡ ਰਹੇ ਉਲੰਪੀਅਨ ਗਗਨਅਜੀਤ ਸਿੰਘ ਨੇ ਉਸ ਸਮੇਂ ਕਿਹਾ ਸੀ ਕਿ 'ਹਾਕੀ ਦੀ ਖੇਡ ਨਾਲ ਹਰ ਦੇਸ਼ਵਾਸੀ ਜੁੜਿਆ ਹੋਇਆ ਹੈ ਅਤੇ ਜਦ ਵੀ ਹਾਕੀ ਬਾਰੇ ਕੋਈ ਗ਼ਲਤ ਗੱਲ ਕਹੀ ਜਾਂਦੀ ਹੈ ਤਾਂ ਹਰ ਖਿਡਾਰੀ ਅਤੇ ਖੇਡ ਪ੍ਰੇਮੀ ਦੇ ਦਿਲਾਂ ਨੂੰ ਸੱਟ ਵੱਜਦੀ ਹੈ।
ਉਸ ਸਮੇਂ ਨਵਾਬ ਪਟੌਦੀ ਦੇ ਬਿਆਨ ਤੋਂ ਬਾਅਦ ਮਾਸਕੋ ਉਲੰਪਿਕ ਖੇਡਾਂ ਵਿਚ ਸਭ ਤੋਂ ਵੱਡੇ ਸਕੋਰਰ ਅਤੇ ਪੰਜਾਬ ਪੁਲਿਸ ਦੇ ਸਾਬਕਾ ਆਈ. ਪੀ. ਐਸ. ਅਧਿਕਾਰੀ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਦਾ ਕਹਿਣਾ ਸੀ ਕਿ 'ਦੁਨੀਆ ਵਿਚ ਹਾਕੀ ਖੇਡਣ ਵਾਲੇ ਦੇਸ਼ਾਂ ਦੀ ਗਿਣਤੀ 200 ਦੇ ਕਰੀਬ ਹੈ ਜਦਕਿ ਕ੍ਰਿਕਟ ਦੁਨੀਆ ਦੇ ਸਿਰਫ਼ 12-13 ਦੇਸ਼ ਹੀ ਖੇਡਦੇ ਹਨ। ਕੌਮੀ ਖੇਡ ਕ੍ਰਿਕਟ ਨੂੰ ਬਣਾ ਦਿੱਤਾ ਜਾਵੇ ਤਾਂ ਇਹ ਕਿਸੇ ਨੂੰ ਵੀ ਪਸੰਦ ਨਹੀਂ ਹੋਵੇਗਾ।' ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਉਲੰਪੀਅਨ ਬਲਜੀਤ ਸਿੰਘ ਢਿੱਲੋਂ ਨੇ ਉਸ ਸਮੇਂ ਕਿਹਾ ਸੀ ਕਿ 'ਕ੍ਰਿਕਟ ਨੂੰ ਹਾਕੀ ਦੀ ਥਾਂ ਕੌਮੀ ਖੇਡ ਬਣਾਉਣ ਦੀ ਗੱਲ ਕਹਿਣਾ ਗੁਨਾਹ ਦੇ ਬਰਾਬਰ ਹੈ।'
ਉਪਰੋਕਤ ਤਬਸਰੇ ਦੇ ਆਧਾਰ 'ਤੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਹਾਕੀ ਨੂੰ ਅਜੇ ਭਾਰਤ ਸਰਕਾਰ ਨੇ ਰਾਸ਼ਟਰੀ ਖੇਡ ਦਾ ਦਰਜਾ ਨਹੀਂ ਦਿੱਤਾ, ਅਸਲ ਵਿਚ ਭਾਰਤ ਸਰਕਾਰ ਨੇ ਅਜੇ ਤਕ ਕਿਸੇ ਵੀ ਖੇਡ ਨੂੰ ਰਾਸ਼ਟਰੀ ਖੇਡ ਦਾ ਦਰਜਾ ਨਹੀਂ ਦਿੱਤਾ ਹੋਇਆ।

-ਲੱਕੀ ਨਿਵਾਸ, 61 ਏ ਵਿਦਿਆ ਨਗਰ, ਨੇੜੇ ਕੁੜੀਆਂ ਦਾ ਹੋਸਟਲ, ਪਟਿਆਲਾ।
ਮੋਬਾਈਲ :94638-19174

ਅਪਾਹਜਤਾ ਦੇ ਬਾਵਜੂਦ ਕ੍ਰਿਕਟ ਅਤੇ ਫੁੱਟਬਾਲ ਦਾ ਮੰਨਿਆ ਖਿਡਾਰੀ ਹੈ ਵਿਜੇ ਕੁਮਾਰ ਨੋਇਡਾ

ਵਿਜੇ ਕੁਮਾਰ ਨੋਇਡਾ ਇਕ ਹੱਥ ਤੋਂ ਅਪਾਹਜ ਹੈ ਪਰ ਇਸ ਦੇ ਬਾਵਯੂਦ ਵੀ ਉਸ ਦੀ ਖੇਡ ਭਾਵਨਾ ਦੇ ਜਨੂੰਨ ਅਤੇ ਸ਼ੌਕ ਨੇ ਉਸ ਨੂੰ ਖੇਡਾਂ ਵੱਲ ਪ੍ਰੇਰਤ ਕੀਤਾ ਅਤੇ ਅੱਜ ਉਹ ਇਕੋ ਸਮੇਂ ਕ੍ਰਿਕਟਰ ਵੀ ਹੈ ਅਤੇ ਫੁੱਟਬਾਲਰ ਵੀ। ਇਸ ਸ਼ੌਕ ਨੂੰ ਲੈ ਕੇ ਉਹ ਭਵਿੱਖ ਵਿਚ ਬਹੁਤ ਹੀ ਉਚ ਮੁਕਾਮ 'ਤੇ ਪਹੁੰਚਣ ਦੇ ਸੁਪਨੇ ਸੰਜੋਈ ਬੈਠਾ ਹੈ। ਵਿਜੇ ਕੁਮਾਰ ਦਾ ਜਨਮ 8 ਅਗਸਤ, 1981 ਨੂੰ ਪਿਤਾ ਗਿਆਨ ਚੰਦ ਦੇ ਘਰ ਮਾਤਾ ਰਾਮਰਤੀ ਦੇਵੀ ਦੀ ਕੁੱਖੋਂ ਉੱਤਰ ਪ੍ਰਦੇਸ਼ ਦੇ ਸ਼ਹਿਰ ਨੋਇਡਾ ਦੇ ਨਾਲ ਲਗਦੇ ਪਿੰਡ ਛਲੇਰਾ ਵਿਖੇ ਹੋਇਆ। ਸੱਤ ਸਾਲ ਦੀ ਉਮਰ ਵਿਚ ਉਸ ਦੇ ਖੱਬੇ ਹੱਥ ਨੂੰ ਇਨਫੈਕਸ਼ਨ ਹੋ ਗਈ ਅਤੇ ਉਹ ਐਨੀ ਵਧ ਗਈ ਕਿ ਆਖਰ ਉਸਦਾ ਹੱਥ ਕੱਟਣਾ ਪਿਆ। ਭਾਵੇਂ ਵਿਜੇ ਕੁਮਾਰ ਅਤੇ ਪਰਿਵਾਰ ਲਈ ਇਹ ਇਕ ਸਦਮੇ ਤੋਂ ਘੱਟ ਨਹੀਂ ਸੀ ਪਰ ਵਕਤ ਅੱਗੇ ਮਜਬੂਰ ਹੋ ਝੁਕਣਾ ਪਿਆ ਅਤੇ ਵਿਜੇ ਕੁਮਾਰ ਨੇ ਆਪਣੇ-ਆਪ ਨੂੰ ਐਨਾ ਕੁ ਮਜ਼ਬੂਤ ਕਰ ਲਿਆ ਕਿ ਉਸ ਨੇ ਸੋਚਿਆ ਕਿ ਹੱਥ ਹੀ ਗਿਆ ਹੈ ਜ਼ਿੰਦਗੀ ਤਾਂ ਨਹੀਂ। ਸਕੂਲ ਪੜ੍ਹਨ ਲੱਗਾ ਤਾਂ ਪੜ੍ਹਾਈ ਦੇ ਨਾਲ-ਨਾਲ ਖੇਡਣ ਦਾ ਸ਼ੌਕ ਵੀ ਜਾਗਿਆ ਭਾਵੇਂ ਉਹ ਖੇਡ ਦੇ ਮੈਦਾਨ ਵਿਚ ਉਤਰਨ ਵੇਲੇ ਕਈ ਦੋਸਤਾਂ ਮਿੱਤਰਾਂ ਦੇ ਤਾਹਨੇ-ਮੇਹਣਿਆਂ ਦਾ ਸ਼ਿਕਾਰ ਵੀ ਹੋਇਆ ਪਰ ਉਸ ਦੇ ਮਜ਼ਬੂਤ ਇਰਾਦਿਆਂ ਨੂੰ ਅੱਗੇ ਵਧਣ ਤੋਂ ਕੋਈ ਵੀ ਰੋਕ ਨਹੀਂ ਸਕਿਆ। ਉਸ ਨੇ ਕ੍ਰਿਕਟ ਦੇ ਨਾਲ-ਨਾਲ ਫੁੱਟਬਾਲ ਖੇਡਣ ਵਿਚ ਵੀ ਮੁਹਾਰਤ ਹਾਸਲ ਕਰ ਲਈ ਅਤੇ ਆਪਣੀ ਮਿਹਨਤ ਸਦਕਾ ਅੱਜ ਉਹ ਦਿੱਲੀ ਦੀ ਅਪਾਹਜ ਜਾਣੀ ਪੈਰਾ ਕ੍ਰਿਕਟ ਟੀਮ ਦਾ ਇਕ ਅਨਿੱਖੜਵਾਂ ਅੰਗ ਹੈ ਅਤੇ ਉਸ ਨੇ ਕ੍ਰਿਕਟ ਖੇਡਦਿਆਂ ਕਈ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ । ਸਾਲ 2002 ਵਿਚ ਉਸ ਨੂੰ ਬੈਸਟ ਬਾਲਰ ਦਾ ਖਿਤਾਬ ਮਿਲਿਆ ਅਤੇ ਸਾਲ 2003 ਵਿਚ ਬੈਸਟ ਫੀਲਡਰ ਵਜੋਂ ਸਨਮਾਨਤ ਹੋਇਆ। ਕੇਰਲਾ ਵਿਚ ਫੁੱਟਬਾਲ ਦੇ ਟਰਾਇਲ ਹੋਏ ਜਿੱਥੇ ਕਿਸ਼ੋਰ ਕੇਰਲਾ ਨੇ ਉਸ ਦੀ ਪੈਰਾ ਫੁੱਟਬਾਲਰ ਵਜੋਂ ਚੋਣ ਕਰ ਲਈ ਅਤੇ ਛੇਤੀ ਹੀ ਉਹ ਫੁੱਟਬਾਲ ਦੀ ਟੀਮ ਦਾ ਵਾਈਸ ਕਪਤਾਨ ਵੀ ਬਣ ਗਿਆ। ਵਿਜੇ ਕੁਮਾਰ ਨੂੰ ਅਫਰੀਕਾ ਦੀ ਧਰਤੀ 'ਤੇ ਵੀ ਖੇਡਣ ਦਾ ਮੌਕਾ ਮਿਲਿਆ ਜਿੱਥੇ ਉਸ ਦੇ ਚੰਗੇ ਪ੍ਰਦਰਸ਼ਨ ਦੀ ਵਾਹ ਵਾਹ ਹੋਈ। ਵਿਜੇ ਕੁਮਾਰ ਆਖਦਾ ਹੈ ਕਿ ਸਾਲ 2022 ਵਿਚ ਬ੍ਰਾਜ਼ੀਲ ਦੇਸ਼ ਵਿਚ ਵਰਲਡ ਫੁੱਟਬਾਲ ਕੱਪ ਆ ਰਿਹਾ ਹੈ ਅਤੇ ਉਸ ਨੂੰ ਪੂਰੀ ਉਮੀਦ ਹੈ ਕਿ ਉਹ ਵਰਲਡ ਕੱਪ ਵਿਚ ਜਿੱਤ ਹਾਸਲ ਕਰੇਗਾ। ਆਪਣੇ ਇਸ ਖੇਤਰ ਵਿਚ ਉਹ ਹਮੇਸ਼ਾ ਰਿਣੀ ਹੈ ਕੇਰਲਾ ਤੋਂ ਕਿਸ਼ੋਰ ਦਾ ਅਤੇ ਅਨਿਲ ਕੁਮਾਰ ਅਤੇ ਬਾਦਸ਼ਾਹ ਦਾ ਜਿਨ੍ਹਾਂ ਦਾ ਸਹਿਯੋਗ ਉਸ ਨੂੰ ਹਰ ਪਲ ਮਿਲਦਾ ਹੈ ਅਤੇ ਉਹ ਉਸ ਤੋਂ ਵੀ ਵੱਧ ਖੁਸ਼ ਹੈ ਆਪਣੀ ਪਰਿਵਾਰਕ ਬਗੀਚੀ ਜਿਸ ਵਿਚ ਉਸ ਦੀ ਪਤਨੀ ਅੰਜਨਾ ਸ਼ਰਮਾ, ਬੇਟਾ ਪ੍ਰਿਆਂਸੂ ਸ਼ਰਮਾ ਅਤੇ ਬੇਟੀ ਸ਼ੋਭਾ ਸ਼ਰਮਾ ਜਿਨ੍ਹਾਂ ਨੇ ਉਸ ਨੂੰ ਹਮੇਸ਼ਾਂ ਹੀ ਖੁਸ਼ੀਆਂ ਅਤੇ ਮਾਣ ਬਖਸ਼ਿਆ ਹੈ । ਨੋਇਡਾ ਵਿਚ ਇਕ ਪੇਸ਼ੇ ਵਜੋਂ ਵਕੀਲ ਹੋ ਕੇ ਵਕਾਲਤ ਕਰਨ ਵਾਲੇ ਮਾਣਮੱਤਾ ਖਿਡਾਰੀ ਵਿਜੇ ਕੁਮਾਰ ਨੂੰ ਸਮੇਂ ਦੀਆਂ ਸਰਕਾਰਾਂ 'ਤੇ ਗਿਲਾ ਹੈ ਕਿ ਅਜੇ ਤੱਕ ਕਿਸੇ ਵੀ ਸਰਕਾਰ ਨੇ ਉਸ ਦੀਆਂ ਪ੍ਰਾਪਤੀਆਂ ਦੀ ਕਦਰ ਨਹੀਂ ਪਾਈ ਅਤੇ ਨਾ ਹੀ ਉਸ ਦੀ ਕੋਈ ਆਰਥਿਕ ਮਦਦ ਕੀਤੀ ਹੈ ।

-ਮੋਗਾ (ਪੰਜਾਬ) ਮੋਬਾਈਲ : 98551-14484

ਡੇਹਰਾ ਬਾਬਾ ਨਾਨਕ ਦਾ ਪ੍ਰਿੰਸਪਾਲ ਬਾਸਕਿਟਬਾਲ ਵਿਚ ਬਣਿਆ ਸ਼ਹਿਜ਼ਾਦਾ

ਪੰਜਾਬ ਦੇ ਪਾਕਿਸਤਾਨ ਨਾਲ ਲਗਦੀ ਸਰਹੱਦ 'ਤੇ ਵਸਿਆ ਹੋਇਆ ਡੇਹਰਾ ਬਾਬਾ ਨਾਨਕ ਦੇ ਇਕ ਹੋਣਹਾਰ ਨੌਜਵਾਨ ਪ੍ਰਿੰਸਪਾਲ ਨੇ ਬਾਸਕਿਟਬਾਲ ਵਿਚ ਸਾਰੀ ਦੁਨੀਆ ਵਿਚ ਪ੍ਰਸਿੱਧ ਖੇਡੀ ਜਾਂਦੀ ਐਨ. ਬੀ. ਏ. ਲੀਗ ਵਿਚ ਉਸ ਦੀ ਚੋਣ ਹੋਣ ਕਰਕੇ ਇਕ ਇਤਿਹਾਸ ਰਚ ਦਿੱਤਾ ਹੈ। 3 ਜਨਵਰੀ, 2001 ਵਿਚ ਜਨਮ ਲੈ ਕੇ 6 ਫੁੱਟ ਦਸ ਇੰਚ ਲੰਮੇ ਇਸ ਨੌਜਵਾਨ ਨੇ ਆਪਣੀ ਇਸ ਖੇਡ ਦੀ ਸਿਖਲਾਈ ਲੁਧਿਆਣਾ ਬਾਸਕਿਟਬਾਲ ਦੀ ਅਕਾਦਮੀ ਤੋਂ ਪ੍ਰਾਪਤ ਕੀਤੀ। ਐਨ. ਬੀ. ਏ. ਦੇ ਮੁੱਖ ਪ੍ਰਬੰਧਕ ਸ਼ਰੀਫ ਅਬਦੁਲ ਰਹੀਮ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪ੍ਰਿੰਸਪਾਲ ਦੀ ਲੀਗ ਵਿਚ ਚੋਣ ਹੋ ਗਈ ਹੈ। ਇਸ ਵਿਸ਼ੇਸ਼ ਪ੍ਰਾਪਤੀ 'ਤੇ ਸਾਰਾ ਗੁਰਦਾਸਪੁਰ ਜ਼ਿਲ੍ਹਾ ਖ਼ੁਸ਼ੀਆਂ ਮਨਾ ਰਿਹਾ ਹੈ ਤੇ ਖੇਡ ਮੰਤਰੀ ਨੇ ਇਸ ਦੀ ਵਧਾਈ ਦਿੱਤੀ ਹੈ। ਇਸ ਮਹਾਂ ਕਾਰਜ ਵਿਚ ਉਸ ਦੇ ਕੋਚ ਰਾਜਦੀਪ ਸਿੰਘ ਦਾ ਹੱਥ ਹੈ, ਜਿਸ ਨੇ ਉਸ ਦਾ ਸਹੀ ਤੇ ਸਮੇਂ ਅਨੁਸਾਰ ਮਾਰਗ ਦਰਸ਼ਨ ਕੀਤਾ ਹੈ। ਜਦੋਂ ਪ੍ਰਿੰਸਪਾਲ ਕੋਚ ਰਾਜਦੀਪ ਦੇ ਸੰਪਰਕ ਵਿਚ ਆਇਆ ਤਾਂ ਉਹ ਕੇਵਲ 14 ਸਾਲ ਦਾ ਨੌਜਵਾਨ ਸੀ ਤੇ ਕੇਵਲ ਵਾਲੀਬਾਲ ਖੇਡਣਾ ਹੀ ਜਾਣਦਾ ਸੀ। ਰਾਜਦੀਪ ਨੇ ਉਸ ਸਮੇਂ ਜਦੋਂ ਪ੍ਰਿੰਸ ਦਾ ਕੱਦ 6 ਫੁੱਟ 5 ਇੰਚ ਦਾ ਸੀ ਤਾਂ ਬਾਸਕਿਟ ਖੇਡ ਅਪਣਾਉਣ ਲਈ ਕਿਹਾ ਤਾਂ ਉਸ ਦਾ ਬੜਾ ਮਾਸੂਮੀ ਭਰਿਆ ਜੁਆਬ ਸੀ, 'ਉਹ ਕੀ ਹੁੰਦਾ ਜੀ' ਕੋਚ ਉਸ ਨੂੰ ਬਾਸਕਿਟਬਾਲ ਦੀ ਗਰਾਊਂਡ ਵਿਚ ਲੈ ਗਿਆ ਤੇ ਗੇਮ ਦੇ ਮੁਢਲੇ ਨਿਯਮ ਦੱਸੇ ਤੇ ਨਾਲ ਖੇਡਣ ਲਈ ਕਿਹਾ। ਦੋ ਦਿਨਾਂ ਬਾਅਦ ਹੀ ਕੋਚ ਨੇ ਇਹ ਮਹਿਸੂਸ ਕੀਤਾ ਕਿ ਪ੍ਰਿੰਸ ਬਣਿਆ ਹੀ ਇਸ ਖੇਡ ਲਈ ਹੈ। ਇਸ ਤੋਂ ਕੁਝ ਸਾਲ ਪਹਿਲਾਂ ਸਤਨਾਮ ਸਿੰਘ ਨੇ ਵੀ ਇਸ ਵਿਕਾਰੀ ਲੀਗ ਵਿਚ ਦਾਖ਼ਲਾ ਲਿਆ ਸੀ ਤੇ ਉਹ ਇਸ ਲੁਧਿਆਣਾ ਅਕਾਦਮੀ ਦੀ ਹੀ ਦੇਣ ਸੀ, ਜਿਸ ਨੇ ਦੇਸ਼ ਦਾ ਨਾਂਅ ਪ੍ਰਸਿੱਧ ਕੀਤਾ ਸੀ। ਪ੍ਰਿੰਸਪਾਲ ਨੇ ਪਹਿਲਾਂ ਅੰਤਰਰਾਸ਼ਟਰੀ ਮੈਚ ਦਸੰਬਰ 2018 ਵਿਚ ਖੇਡਿਆ ਸੀ ਫਿਰ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਡੇਹਰਾ ਬਾਬਾ ਨਾਨਕ ਦਾ ਇਹ ਨੌਜਵਾਨ ਇਕ ਸਾਧਾਰਨ ਪਰਿਵਾਰ ਵਿਚੋਂ ਹੈ ਤੇ ਉਸ ਦਾ ਪਿਤਾ ਗੁਰਮੇਜ ਸਿੰਘ ਬਿਜਲੀ ਦੇ ਮਹਿਕਮੇ ਵਿਚ ਇਕ ਕੈਸ਼ੀਅਰ ਦੀ ਭੂਮਿਕਾ ਨਿਭਾਅ ਰਿਹਾ ਹੈ। ਲੁਧਿਆਣਾ ਅਕੈਡਮੀ ਬਾਸਕਿਟਬਾਲ ਦੀ ਇਕ ਵੱਕਾਰੀ ਸਿਖਲਾਈ ਕੇਂਦਰ ਹੈ, ਜਿਸ ਨੇ ਵੱਖ-ਵੱਖ ਸਮੇਂ ਵਿਚ ਦੇਸ਼ ਵਿਚ ਕਈ ਨਾਮਵਰ ਖਿਡਾਰੀ ਪੈਦਾ ਕੀਤੇ ਹਨ। ਇਸ ਬਾਸਕਿਟਬਾਲ ਸਿਖਲਾਈ ਕੇਂਦਰ ਨੇ ਹੁਣ ਤੱਕ ਇਸ ਡੇਹਰਾ ਬਾਬਾ ਦੀ ਧਰਤੀ ਵਿਚੋਂ ਪ੍ਰਿੰਸਪਾਲ ਸਿੰਘ ਹੁਣ ਦੇ ਸਮੇਂ ਦਾ ਤੇ ਪਹਿਲਾਂ ਸਤਨਾਮ ਸਿੰਘ ਭੰਮਰਾ, ਅਮਰਜੀਤ ਸਿੰਘ, ਅਮੀ ਜੋਤ ਸਿੰਘ ਗਿੱਲ, ਤੇ ਪਰਮ ਪ੍ਰੀਤ ਸਿੰਘ ਬਰਾੜ ਨੇ ਇਹ ਪੰਜਾਬ ਦਾ ਮਾਣ ਵਧਾਇਆ ਹੈ। ਇਸ ਤੋਂ ਪਹਿਲਾਂ ਇਨ੍ਹਾਂ ਵਿਚੋਂ ਭਾਰਤ ਦੇ ਕਪਤਾਨ ਮਨਮੋਹਨ ਸਿੰਘ ਦਾ ਨਾਂਅ ਲਿਆ ਜਾ ਸਕਦਾ ਹੈ, ਜੋ ਸਰਕਾਰੀ ਕਾਲਜ ਲੁਧਿਆਣਾ ਦੇ ਵਿਦਿਆਰਥੀ ਰਹੇ ਹਨ। ਇਸ ਥੋੜ੍ਹੇ ਜਿਹੇ ਸਮੇਂ ਵਿਚ ਹੀ ਪੰਜਾਬ ਨੇ ਚਾਰ ਖਿਡਾਰੀ ਭਾਰਤ ਨੂੰ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਦਿੱਤੇ ਹਨ।

-274-ਏ. ਐਕਸ. ਮਾਡਲ ਟਾਊਨ,
ਐਕਸਟੈਂਸ਼ਨ, ਲੁਧਿਆਣਾ।
ਮੋਬਾਈਲ : 98152-55295.



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX