ਤਾਜਾ ਖ਼ਬਰਾਂ


ਨਵਨਿਯੁਕਤ ਡੀ.ਐਸ.ਪੀ.ਸੁਖਵਿੰਦਰਪਾਲ ਸਿੰਘ ਨੇ ਆਪਣਾ ਅਹੁਦਾ ਸੰਭਾਲਿਆ
. . .  13 minutes ago
ਜੰਡਿਆਲਾ ਗੁਰੂ, 6 ਅਗਸਤ-(ਰਣਜੀਤ ਸਿੰਘ ਜੋਸਨ)- ਹਾਲ ਹੀ ਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਤਬਾਦਲਿਆਂ ਤਹਿਤ ਜੰਡਿਆਲਾ ਗੁਰੂ ਦੇ ਨਵੇਂ ਡੀ. ਐਸ. ਪੀ. ਸੁਖਵਿੰਦਰਪਾਲ ਸਿੰਘ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਜੋ ਕਿ ਡੀ. ਐਸ. ਪੀ. ਹੈਡਕੁਆਰਟਰ ਬਰਨਾਲਾ...
ਅਣਪਛਾਤੇ ਵਿਅਕਤੀਆਂ ਨੇ ਰਾਤ ਸਮੇਂ ਛੱਪੜ ਵਿਚ ਸੁੱਟੇ ਸ਼ਰਾਬ ਪੈਕਿੰਗ ਕਰਨ ਵਾਲੀਆਂ ਗੱਤੇ ਦੀਆਂ ਪੇਟੀਆਂ ਦੇ ਬੰਡਲ
. . .  19 minutes ago
ਖਡੂਰ ਸਾਹਿਬ, 6 ਅਗਸਤ ( ਰਸ਼ਪਾਲ ਸਿੰਘ ਕੁਲਾਰ) - ਜ਼ਿਲਾ ਤਰਨ ਤਾਰਨ ਦੀ ਸਬ ਡਵੀਜ਼ਨ ਖਡੂਰ ਸਾਹਿਬ ਦੇ ਪਿੰਡ ਅਲੀਆ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਰਾਤ ਸਮੇਂ ਸ਼ਰਾਬ ਪੈਕਿੰਗ ਕਰਨ ਵਾਲੀਆਂ ਗੱਤੇ ਦੀਆਂ ਪੇਟੀਆਂ ਦੇ ਛੱਪੜ ਵਿਚ ਬੰਡਲ ਸੁਟ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ...
ਪੰਜਾਬ ਸਰਕਾਰ ਨੇ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਦਿੱਤੇ 2-2 ਲੱਖ ਦੇ ਚੈੱਕ
. . .  25 minutes ago
ਤਰਨਤਾਰਨ 6 ਅਗਸਤ( ਹਰਿੰਦਰ ਸਿੰਘ, ਵਿਕਾਸ ਮਰਵਾਹਾ ) - ਜ਼ਹਿਰੀਲੀ ਸ਼ਰਾਬ ਨਾਲ ਜ਼ਿਲ੍ਹਾ ਤਰਨਤਾਰਨ ਅੰਦਰ ਮਰਨ ਵਾਲੇ 84 ਵਿਅਕਤੀਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸੁਖਬਿੰਦਰ ਸਿੰਘ ਸਰਕਾਰੀਆ ਅਤੇ ਰਾਜ ਕੁਮਾਰ ਵੇਰਕਾ ਤੋਂ ਇਲਾਵਾ ਹੋਰ ਵਿਧਾਇਕ...
ਵਿਆਹ ਤੋਂ ਹਫ਼ਤਾ ਪਹਿਲਾਂ ਨੌਜਵਾਨ ਦਾ ਗੋਲੀਆਂ ਮਾਰ ਕੇ ਹੱਤਿਆ
. . .  27 minutes ago
ਫ਼ਿਰੋਜ਼ਪੁਰ, 6 ਅਗਸਤ (ਗੁਰਿੰਦਰ ਸਿੰਘ): ਫ਼ਿਰੋਜ਼ਪੁਰ ਦੇ ਥਾਣਾ ਸਦਰ ਅਧੀਨ ਪੈਂਦੇ ਸਰਹੱਦੀ ਪਿੰਡ ਨਵਾਂ ਬਾਰੇ ਕੇ 'ਚ ਬੀਤੀ ਰਾਤ ਅਣਪਛਾਤਿਆਂ ਵੱਲੋਂ ਇਕ ਨੌਜਵਾਨ ਦੇ ਘਰ ਵਿਚ ਵੜ ਕੇ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ...
ਗਿੱਦੜਬਾਹਾ ਵਿਖੇ ਇੱਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ
. . .  47 minutes ago
ਸ੍ਰੀ ਮੁਕਤਸਰ ਸਾਹਿਬ, 6 ਅਗਸਤ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਵਿਖੇ ਇੱਕ ਹੋਰ ਕੋਰੋਨਾ ਮਰੀਜ਼ ਦੀ ਪੁਸ਼ਟੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜ਼ਿਲ੍ਹੇ 'ਚ 2 ਕੋਰੋਨਾ...
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਨੇ ਜਾਂਚ ਕੀਤੀ ਸ਼ੁਰੂ
. . .  51 minutes ago
ਜਲੰਧਰ, 6 ਅਗਸਤ- ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ 'ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ 'ਚ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹ ਤਿੰਨਾਂ...
ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਮਾਮਲਾ : ਭਾਜਪਾ ਮਹਿਲਾ ਮੋਰਚਾ ਵਲੋਂ ਸਿੰਗਲਾ ਦੀ ਕੋਠੀ ਅੱਗੇ ਨਾਅਰੇਬਾਜ਼ੀ
. . .  56 minutes ago
ਸੰਗਰੂਰ, 6 ਅਗਸਤ (ਧੀਰਜ ਪਸ਼ੋਰੀਆ)- ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਮਾਮਲੇ 'ਤੇ ਅੱਜ ਭਾਜਪਾ ਮਹਿਲਾ ਮੋਰਚਾ ਦੇ ਝੰਡੇ ਹੇਠ ਵੱਡੀ ਗਿਣਤੀ 'ਚ ਔਰਤਾਂ ਨੇ ਜ਼ਿਲ੍ਹਾ ਪ੍ਰਧਾਨ...
ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਸ਼ਾਮਖੇੜਾ 'ਚ ਕੋਰੋਨਾ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ
. . .  about 1 hour ago
ਮਲੋਟ, 6 ਅਗਸਤ (ਗੁਰਮੀਤ ਸਿੰਘ ਮੱਕੜ)- ਜ਼ਿਲ੍ਹਾ ਮੁਕਤਸਰ ਸਾਹਿਬ ਦੇ ਮਲੋਟ ਹਲਕੇ 'ਚ ਕੋਰੋਨਾ ਮਰੀਜ਼ਾਂ ਦਾ ਵਾਧਾ ਲਗਾਤਾਰ ਜਾਰੀ ਹੈ। ਸ਼ਹਿਰ ਦੇ ਨੇੜਲੇ ਪਿੰਡ ਸ਼ਾਮਖੇੜਾ ਦੀ ਇੱਕ 50...
ਟੀ.ਵੀ ਅਦਾਕਾਰ ਸਮੀਰ ਸ਼ਰਮਾ ਵੱਲੋਂ ਖ਼ੁਦਕੁਸ਼ੀ
. . .  about 1 hour ago
ਮੁੰਬਈ, 6 ਅਗਸਤ- ਮੁੰਬਈ 'ਚ ਟੀ.ਵੀ ਅਦਾਕਾਰ ਸਮੀਰ ਸ਼ਰਮਾ ਦੀ ਲਾਸ਼ ਉਸ ਦੇ ਘਰ 'ਚ ਪੱਖੇ ਨਾਲ ਲਟਕਦੀ ਮਿਲੀ....
ਗੜ੍ਹਸ਼ੰਕਰ (ਹੁਸ਼ਿਆਰਪੁਰ) 'ਚ ਸਬਜ਼ੀ ਵੇਚਣ ਵਾਲੇ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਗੜ੍ਹਸ਼ੰਕਰ, 6 ਅਗਸਤ (ਧਾਲੀਵਾਲ) - ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਸ਼ਹਿਰ 'ਚ ਕੁੱਝ ਦਿਨ ਪਹਿਲਾ ਆਏ 50 ਸਾਲਾ ਸਬਜ਼ੀ ਵੇਚਣ ਵਾਲੇ ਵਿਅਕਤੀ ...
ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ
. . .  about 1 hour ago
ਧਾਰੀਵਾਲ, 6 ਅਗਸਤ (ਜੇਮਸ ਨਾਹਰ)- ਅੱਜ ਵਿਧਾਨ ਸਭਾ ਹਲਕਾ ਕਾਦੀਆਂ ਦੇ ਸੀਨੀਅਰ ਨੇਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ....
ਚੰਡੀਗੜ੍ਹ ਪੁਲਿਸ ਦੇ ਏ.ਐੱਸ.ਆਈ ਭੁਪਿੰਦਰ ਸਿੰਘ ਨੂੰ ਹੋਇਆ ਕੋਰੋਨਾ
. . .  about 1 hour ago
ਚੰਡੀਗੜ੍ਹ, 6 ਅਗਸਤ (ਸੁਰਿੰਦਰਪਾਲ)- ਚੰਡੀਗੜ੍ਹ ਪੁਲਿਸ ਦੇ ਏ.ਐੱਸ.ਆਈ ਪੰਜਾਬੀ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ....
ਜਲੰਧਰ 'ਚ ਕੋਰੋਨਾ ਦਾ ਹੋਇਆ ਜ਼ਬਰਦਸਤ ਧਮਾਕਾ, 92 ਮਾਮਲਿਆਂ ਦੀ ਪੁਸ਼ਟੀ, 1 ਮੌਤ
. . .  about 1 hour ago
ਜਲੰਧਰ, 6 ਅਗਸਤ (ਐਮ. ਐੱਸ. ਲੋਹੀਆ) - ਜਲੰਧਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ....
ਫ਼ਿਰੋਜ਼ਪੁਰ ਅੰਦਰ ਕੋਰੋਨਾ ਦੇ 32 ਹੋਰ ਮਾਮਲੇ ਆਏ ਸਾਹਮਣੇ
. . .  about 2 hours ago
ਫ਼ਿਰੋਜ਼ਪੁਰ, 6 ਅਗਸਤ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਮਹਾਂਮਾਰੀ ਦੇ ਦਿਨੋ-ਦਿਨ ਵੱਧ ਰਹੇ ਕਹਿਰ ਦੇ ਚੱਲਦਿਆਂ ਜ਼ਿਲ੍ਹਾ ਫ਼ਿਰੋਜ਼ਪੁਰ....
ਨਵਜੰਮੇ ਬੱਚੇ ਦੇ ਮਿਲਣ ਨਾਲ ਇਲਾਕੇ 'ਚ ਫੈਲੀ ਸਨਸਨੀ
. . .  about 2 hours ago
ਜਲੰਧਰ, 6 ਅਗਸਤ- ਜਲੰਧਰ ਦੇ ਬੂਟਾ ਮੰਡੀ ਇਲਾਕੇ 'ਚ ਇਕ ਨਵਜੰਮੇ ਬੱਚੇ ਦੇ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ....
ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ ਸਾਥੀਆਂ ਸਮੇਤ ਅਕਾਲੀ ਦਲ (ਡੀ) 'ਚ ਹੋਏ ਸ਼ਾਮਲ
. . .  about 2 hours ago
ਬੱਸੀ ਪਠਾਣਾਂ, 6 ਅਗਸਤ (ਰਵਿੰਦਰ ਮੋਦਗਿਲ, ਡਾ. ਰੁਪਾਲ, ਐੱਚ.ਐੱਸ ਗੋਤਮ)- ਅਕਾਲੀ ਦਲ ਬਾਦਲ ਤੋਂ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਨੇ ਬੱਸੀ 'ਚ ਰਖੇ ਸਮਾਗਮ '....
ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰੇ ਗਏ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੂੰ ਰਣਜੀਤ ਸਿੰਘ ਛੱਜਲਵੱਢੀ ਵੱਲੋਂ ਦਿੱਤੀ ਗਈ ਸਹਾਇਤਾ ਰਾਸ਼ੀ
. . .  about 2 hours ago
ਟਾਂਗਰਾ (ਅੰਮ੍ਰਿਤਸਰ), 6 ਅਗਸਤ (ਹਰਜਿੰਦਰ ਸਿੰਘ ਕਲੇਰ)- ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦੇ ਪਿੰਡ ਮੁੱਛਲ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰੇ ਗਏ ਵਿਅਕਤੀ....
ਪੰਜਾਬ ਦੇ ਕੈਬਨਿਟ ਮੰਤਰੀ ਸੁੱਖ ਸਰਕਾਰੀਆ ਨੇ ਕੀਤਾ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ
. . .  about 2 hours ago
ਤਰਨਤਾਰਨ, 6 ਅਗਸਤ (ਹਰਿੰਦਰ ਸਿੰਘ, ਵਿਕਾਸ ਮਰਵਾਹਾ) - ਤਰਨ ਤਾਰਨ 'ਚ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ....
ਰੈਪੋ ਰੇਟ ਅਤੇ ਰਿਵਰਸ ਰੈਪੋ ਰੇਟ 'ਚ ਕੋਈ ਬਦਲਾਅ ਨਹੀਂ - ਆਰ.ਬੀ.ਆਈ
. . .  about 3 hours ago
ਨਵੀਂ ਦਿੱਲੀ, 6 ਅਗਸਤ- ਆਰ.ਬੀ.ਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ ਮੁਦਰਾ ਨੀਤੀ ਕਮੇਟੀ (ਐਮ.ਪੀ.ਸੀ) ਦੀ ਬੈਠਕ 'ਚ ਲਏ ਗਏ....
ਗੁਰਇਕਬਾਲ ਸਿੰਘ ਮਾਹਲ ਦੀ ਅਗਵਾਈ 'ਚ ਹਲਕਾ ਕਾਦੀਆਂ 'ਚ ਕਾਂਗਰਸ ਸਰਕਾਰ ਖ਼ਿਲਾਫ਼ ਸ਼ਾਂਤਮਈ ਧਰਨੇ ਮੁਜ਼ਾਹਰੇ
. . .  about 3 hours ago
ਬਟਾਲਾ, 6 ਅਗਸਤ (ਕਾਹਲੋਂ)- ਕਾਂਗਰਸ ਸਰਕਾਰ ਦੇ ਖ਼ਿਲਾਫ਼ ਅੱਜ ਵਿਧਾਨ ਸਭਾ ਹਲਕਾ ਕਾਦੀਆਂ 'ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਅਕਾਲੀ....
ਵਿਜੈ ਮਾਲਿਆ ਦੀ ਸਮੀਖਿਆ ਪਟੀਸ਼ਨ 'ਤੇ ਸੁਣਵਾਈ 20 ਅਗਸਤ ਤੱਕ ਮੁਲਤਵੀ
. . .  about 3 hours ago
ਨਵੀਂ ਦਿੱਲੀ, 6 ਅਗਸਤ- ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਦੀਆਂ ਮੁਸ਼ਕਲਾਂ ਵੱਧ ਦੀਆਂ ਨਜ਼ਰ ਆ ਰਹੀਆਂ ਹਨ। ਸੁਪਰੀਮ ਕੋਰਟ ਨੇ ਭਗੌੜੇ ਵਿਜੈ ਮਾਲਿਆ ....
ਸੁਲਝਣ ਦਾ ਨਾਮ ਨਹੀਂ ਲੈ ਰਿਹਾ ਪਿੰਡ ਕਲਿਆਣਾ ਦੇ ਗੁਰਦੁਆਰਾ ਸਾਹਿਬ 'ਚੋਂ ਗ਼ਾਇਬ ਹੋਏ 100 ਸਾਲ ਪੁਰਾਣੇ ਪਾਵਨ ਸਰੂਪ ਦਾ ਮਾਮਲਾ
. . .  about 2 hours ago
ਪਟਿਆਲਾ, 6 ਅਗਸਤ (ਧਰਮਿੰਦਰ ਸਿੰਘ ਸਿੱਧੂ)- ਪਟਿਆਲਾ ਨੇੜਲੇ ਪਿੰਡ ਕਲਿਆਣ ਵਿਖੇ ਗੁਰਦੁਆਰਾ ਅਰਦਾਸਪੁਰਾ ਸਾਹਿਬ 'ਚੋਂ ਗ਼ਾਇਬ ....
ਖਮਾਣੋਂ (ਫ਼ਤਿਹਗੜ੍ਹ ਸਾਹਿਬ) 'ਚ ਤਿੰਨ ਹੋਰ ਔਰਤਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਖਮਾਣੋਂ, 6 ਅਗਸਤ (ਮਨਮੋਹਣ ਸਿੰਘ ਕਲੇਰ)- ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਖਮਾਣੋਂ 'ਚ ਅੱਜ ਤਿੰਨ ਔਰਤਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ....
ਅਹਿਮਦਾਬਾਦ ਦੇ ਹਸਪਤਾਲ 'ਚ ਲੱਗੀ ਅੱਗ ਦੀ ਘਟਨਾ ਦੀ ਜਾਂਚ ਸ਼ੁਰੂ
. . .  about 4 hours ago
ਗਾਂਧੀ ਨਗਰ, 6 ਅਗਸਤ- ਅਹਿਮਦਾਬਾਦ ਦੇ ਹਸਪਤਾਲ 'ਚ ਅੱਗ ਦੀ ਘਟਨਾ 'ਤੇ ਜੇ.ਸੀ.ਪੀ ਨੇ ਕਿਹਾ ਕਿ ਅਸੀਂ ਜਾਂਚ 'ਚ ਫਾਇਰ ਅਤੇ...
ਮਸਤੂਆਣਾ (ਸੰਗਰੂਰ) ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਹੂਬਹੂ ਨਕਲ 'ਤੇ ਬਣਾਏ ਜਾ ਰਹੇ ਗੁਰਦੁਆਰੇ ਦੀ ਤਬਦੀਲੀ ਸੰਬੰਧੀ ਜਥੇਦਾਰ ਨੂੰ ਮੰਗ ਪੱਤਰ
. . .  about 4 hours ago
ਅੰਮ੍ਰਿਤਸਰ, 6 ਅਗਸਤ (ਰਾਜੇਸ਼ ਕੁਮਾਰ ਸੰਧੂ) - ਮਸਤੂਆਣਾ (ਸੰਗਰੂਰ) ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਹੂਬਹੂ ਨਕਲ ਦੇ ਬਣਾਏ ਜਾ ਰਹੇ ਗੁਰਦੁਆਰੇ ....
ਹੋਰ ਖ਼ਬਰਾਂ..

ਦਿਲਚਸਪੀਆਂ

ਸਰਵਰ ਡਾਊਨ

ਅੰਗਰੇਜ਼ੀ ਦੇ ਸ਼ਬਦ ਸਾਡੀ ਰੋਜ਼ਾਨਾ ਦੀ ਬੋਲਚਾਲ ਵਿਚ ਇੰਜ ਘਰ ਕਰ ਚੁੱਕੇ ਹਨ ਕਿ ਕਈ ਵਾਰ ਇਨ੍ਹਾਂ ਦੇ ਅਰਥ ਲੋਕਾਂ ਨੂੰ ਭੰਬਲਭੂਸੇ ਵਿਚ ਪਾ ਦਿੰਦੇ ਹਨ। ਅਜਿਹਾ ਹੀ ਇਕ ਕਿੱਸਾ ਸਾਡੇ ਪਿੰਡ ਵੀ ਵਾਪਰਿਆ। ਹੋਇਆ ਇੰਜ ਕਿ ਪਿੰਡ ਦੇ ਬਾਹਰ ਨਵਾਂ-ਨਵਾਂ ਸੇਵਾ ਕੇਂਦਰ ਖੁੱਲ੍ਹਿਆ ਸੀ, ਜਿਥੇ ਬਿਜਲੀ ਦੇ ਬਿੱਲ ਵੀ ਆਨਲਾਈਨ ਜਮ੍ਹਾਂ ਹੋਣ ਲੱਗੇ ਸਨ। ਭੀਮਾ ਅਮਲੀ ਵੀ ਪਹਿਲੀ ਵਾਰ ਬਿੱਲ ਜਮ੍ਹਾਂ ਕਰਵਾਉਣ ਗਿਆ। 4-5 ਪਿੰਡਾਂ ਦੇ ਬਿੱਲ ਸਾਡੇ ਪਿੰਡ ਜਮ੍ਹਾਂ ਹੁੰਦੇ ਸਨ। ਬਿੱਲ ਭਰਨ ਦੀ ਆਖਰੀ ਤਾਰੀਖ ਹੋਣ ਕਰਕੇ ਕਾਫ਼ੀ ਭੀੜ ਸੀ। ਭੀਮਾ ਵੀ ਘੰਟਾ ਕੁ ਲਾਈਨ 'ਚ ਖੜ੍ਹਾ ਰਿਹਾ। ਲਾਈਨ ਉਥੇ ਦੀ ਉਥੇ ਹੀ ਸੀ। ਉਹ ਹੈਰਾਨ ਸੀ ਕਿ ਇਕ ਵੀ ਬੰਦਾ ਬਿੱਲ ਜਮ੍ਹਾਂ ਕਰਵਾ ਕੇ ਜਾ ਨਹੀਂ ਸੀ ਰਿਹਾ, ਸਗੋਂ ਪਿੱਛੇ ਭੀੜ ਵਧ ਰਹੀ ਸੀ।
ਅਖੀਰ ਭੀਮਾ ਅੱਗੇ ਲੰਘ ਕੇ ਸਿੱਧਾ ਕੈਸ਼ ਕਾਊਂਟਰ ਕੋਲ ਗਿਆ। ਕੈਸ਼ ਲੈਣ ਵਾਲੇ ਮੁਲਾਜ਼ਮ ਨੂੰ ਪੁੱਛਿਆ ਕਿ ਬਿੱਲ ਜਮ੍ਹਾਂ ਕਿਉਂ ਨਹੀਂ ਹੋ ਰਹੇ। ਅੱਗੋਂ ਮੁਲਾਜ਼ਮ ਬੋਲਿਆ ਕਿ ਸਰਵਰ ਡਾਊਨ ਹੈ। ਭੀਮਾ ਹੈਰਾਨ ਹੋਇਆ। ਦੁਬਾਰਾ ਪੁੱਛਿਆ ਤਾਂ ਫਿਰ ਉਹੀ ਜਵਾਬ ਕਿ ਸਰਵਰ ਡਾਊਨ ਹੈ। ਏਨਾ ਸੁਣਨ ਦੀ ਦੇਰ ਸੀ ਕੀ ਭੀਮਾ ਉੱਚੀ-ਉੱਚੀ ਰੌਲਾ ਪਾਉਂਦਾ 'ਸਰਵਣ ਡੌਨ' (ਡਾਊਨ) ਹੋ ਗਿਆ, ਸਰਵਣ ਡੌਨ ਹ ੋਗਿਆ, ਪਿੰਡ ਵੱਲ ਨੂੰ ਭੱਜ ਪਿਆ। ਪਿੰਡ ਦੇ ਕੁਝ ਹੋਰ ਲੋਕ ਜੋ ਲਾਈਨ 'ਚ ਹੀ ਖੜ੍ਹੇ ਸਨ, ਬੀਮੇ ਦੇ ਪਿੱਛੇ ਹੋ ਤੁਰੇ। ਰੌਲਾ ਪਾਉਂਦਾ ਭੀਮਾ ਹੁਣ ਪਿੰਡ ਵਿਚਕਾਰ ਪਹੁੰਚ ਚੁੱਕਾ ਸੀ। ਔਰਤਾਂ ਕੋਠਿਆਂ ਤੋਂ ਦੇਖ ਰਹੀਆਂ ਸਨ। ਬੱਚੇ ਉਸ ਦੇ ਪਿੱਛੇ ਸ਼ੋਰ ਪਾਉਂਦੇ ਭੱਜੇ ਆ ਰਹੇ ਸਨ। ਅਖੀਰ ਉਹ ਆਪਣੇ ਅਮਲੀ ਯਾਰ ਸਰਵਣ ਦੇ ਘਰੇ ਪਹੁੰਚਿਆ। ਚੁੱਲ੍ਹੇ ਚਾਹ ਦਾ ਪਤੀਲਾ ਧਰੀ ਬੈਠੇ ਸਰਵਣ ਨੂੰ ਦੇਖ ਕੇ ਭੀਮੇ ਦਾ ਸਾਹ ਨਾਲ ਸਾਹ ਰਲਿਆ। ਕਹਿੰਦਾ, 'ਸਰਵਣ ਤੂੰ ਕਦੋਂ ਡੌਨ (ਡਾਊਨ) ਹੋਇਆ ਯਾਰ, ਮੈਨੂੰ ਦੱਸਿਆ ਹੀ ਨੀ। ਉਥੇ ਬਿਜਲੀ ਵਾਲੇ ਤੇਰੇ ਅਫਸੋਸ 'ਚ ਬਿੱਲ ਨੀਂ ਲੈਂਦੇ। ਕਹਿੰਦੇ ਸਰਵਣ ਡੌਨ, ਸਰਵਣ ਡੌਨ।' ਸਰਵਣ ਬੋਲਿਆ, 'ਭੀਮਿਆ ਤੇਰੇ ਵਰਗੇ ਦੋਸਤ ਦੇ ਹੁੰਦਿਆਂ ਮੈਂ ਕਦੇ ਡੌਨ ਹੋ ਜੂੰ।' ਨਿਆਣੇ ਸਿਆਣੇ ਸਭ ਹੈਰਾਨ ਸਨ। ਏਨੇ ਨੂੰ ਭੀਮੇ ਦੇ ਪਿੱਛੇ-ਪਿੱਛੇ ਸੇਵਾ ਕੇਂਦਰ ਤੋਂ ਤੁਰਿਆ ਜਸਵੰਤ ਮਾਸਟਰ ਵੀ ਉਥੇ ਹੀ ਪਹੁੰਚ ਗਿਆ। ਸਰਵਣ ਦੇ ਘਰ ਪਹੁੰਚ ਕੇ ਉਸ ਨੂੰ ਸਾਰੀ ਕਹਾਣੀ ਸਮਝ ਆਈ। ਉਸ ਨੇ ਭੀਮੇ ਨੂੰ ਸਮਝਾਇਆ ਕਿ ਬਿੱਲ ਜਮ੍ਹਾਂ ਕਰਨ ਵਾਲੇ ਕੰਪਿਊਟਰ ਦਾ ਸਰਵਰ ਡਾਊਨ ਸੀ, ਜਿਸ ਕਾਰਨ ਬਿੱਲ ਜਮ੍ਹਾਂ ਨਹੀਂ ਸੀ ਹੋ ਰਹੇ। ਭੀਮਾ ਨਸ਼ੇ ਦੀ ਲੋਰ ਵਿਚ ਬੋਲਿਆ, 'ਵਾਹ ਓਏ ਬਿਜਲੀ ਵਾਲਿਓ, ਆਪਣੇ ਸਰਵਰ ਦੇ ਚੱਕਰ ਵਿਚ ਤੁਸੀਂ ਮੇਰਾ ਸਰਵਣ ਹੀ ਡੌਨ ਕਰ 'ਤਾ ਸੀ।' ਚਾਰੇ ਪਾਸੇ ਹਾਸਾ ਛਿੜ ਪੈਂਦਾ ਹੈ। ਉਸ ਦਿਨ ਤੋਂ ਭੀਮੇ ਦਾ ਨਾਂਅ ਹੀ ਸਰਵਰ ਡੌਨ ਪੱਕ ਗਿਆ।

-ਈਸੇਵਾਲ, ਲੁਧਿਆਣਾ। ਮੋਬਾਈਲ : 99889-57368.


ਖ਼ਬਰ ਸ਼ੇਅਰ ਕਰੋ

ਮਾਂ! ਤੇਰੀ ਰੱਜੋ ਹੁਣ ਵੱਡੀ ਹੋ ਗਈ ਆ!

ਕੋਠੇ ਦੀ ਛੱਤ 'ਤੇ ਖੜ੍ਹੀ ਰੱਜੋ ਹਮੇਸ਼ਾ ਦੀ ਤਰ੍ਹਾਂ ਸ਼ਮਸ਼ਾਨ ਘਾਟ ਵੱਲ ਦੇਖਦੀ ਤੇ ਆਪਣੀ ਮਾਂ ਨੂੰ ਲੱਭਦੀ ਅੱਜ ਫਿਰ ਇਕਲੀ ਹੀ ਆਪਣੇ ਹੰਝੂ ਸਮੇਟ ਰਹੀ ਸੀ ਤੇ ਸੋਚ ਰਹੀ ਸੀ ਕਿ ਉਹ ਵਕਤ ਕਿੰਨਾ ਚੰਗਾ ਸੀ, ਜਦ ਮਾਂ ਹਰ ਦੁੱਖ-ਸੁੱਖ ਵਿਚ ਨਾਲ ਸੀ ਤੇ ਕੋਈ ਵੀ ਫ਼ਿਕਰ ਵਾਲੀ ਗੱਲ ਤੇ ਜੱਫੀ ਵਿਚ ਲੈ ਕੇ ਕਹਿ ਦਿੰਦੀ, 'ਕਿਉਂ ਸੋਚਾਂ ਵਿਚ ਪਈ ਐਂ, ਮੈਂ ਹੈਗੀ ਆ ਹਜੇ, ਜਦ ਨਾ ਹੋਈ ਉਸ ਵਕਤ ਫ਼ਿਕਰ ਕਰੀਂ', ਤੇ ਰੱਜੋ ਨੇ ਵੀ ਫਿਰ ਘੁੱਟ ਕਿ ਮਾਂ ਨੂੰ ਜੱਫੀ ਪਾਉਣੀ ਤੇ ਕਹਿ ਦੇਣਾ, 'ਮੈਂ ਤੈਨੂੰ ਕਦੇ ਕਿਤੇ ਨਹੀਂ ਜਾਣ ਦੇਣਾ।' ਪਰ ਰੱਜੋ ਨੂੰ ਕਿ ਪਤਾ ਸੀ ਕਿ ਮਾਂ ਤਾਂ ਸੱਚਮੁੱਚ ਹੀ ਉਸ ਨੂੰ ਛੱਡ ਕਿ ਚਲੀ ਜਾਵੇਗੀ। ਜਿਹੜਾ ਵਕਤ ਉਸ ਨੇ ਮਾਂ ਦੀ ਮਮਤਾ ਦੇ ਨਿੱਘ 'ਚ ਗੁਜ਼ਾਰਨਾ ਸੀ ਉਹ ਤਾਂ ਰੇਤ ਦੀ ਤਰ੍ਹਾਂ ਹੱਥਾਂ ਵਿਚੋਂ ਨਿਕਲ ਗਿਆ ਤੇ ਪਤਾ ਨਹੀਂ ਲੱਗਿਆ ਕਦੋਂ ਜ਼ਿੰਮੇਵਾਰੀਆਂ ਦਾ ਬੋਝ ਰੱਜੋ ਦੇ ਉੱਪਰ ਆ ਗਿਆ। ਸਭ ਨੂੰ ਸੰਭਾਲਦੀ-ਸੰਭਾਲਦੀ ਰੱਜੋ ਨੂੰ ਪਤਾ ਈ ਨਾ ਲੱਗਿਆ ਕਿ ਕਦੋਂ ਉਹ ਆਪਣਾ ਆਪ ਗਵਾ ਬੈਠੀ। ਲਾਡਾਂ ਨਾਲ ਪਲੀ ਸੁੱਤੀ ਪਈ ਰੱਜੋ ਨੂੰ ਮਾਂ ਨੇ ਕਦੇ ਨਾ ਉਠਾਉਣਾ ਤੇ ਰੱਜੋ ਨੇ ਵੀ ਰਸੋਈ ਵਿਚ ਕਦੇ ਵੜ ਕੇ ਨਹੀਂ ਦੇਖਿਆ ਸੀ । ਪਰ ਅੱਜ ਉਸੇ ਰੱਜੋ ਨੂੰ ਰਾਤ ਨੂੰ ਸੌਣ ਲੱਗੀ ਨੂੰ ਅਗਲੀ ਸਵੇਰ ਦੇ ਕੰਮ ਦੀ ਫ਼ਿਕਰ ਪੈ ਜਾਂਦੀ ਐ। ਹੁਣ ਜਦ ਵੀ ਉਹ ਉਦਾਸ ਹੁੰਦੀ ਤਾਂ ਕੋਠੇ ਦੀ ਛੱਤ 'ਤੇ ਚੜ੍ਹ ਸ਼ਮਸਾਨ ਘਾਟ ਵੱਲ ਦੇਖਦੀ, ਕਿੰਨੇ ਹੀ ਗਵਾਚਿਆਂ 'ਚੋਂ ਆਪਣੀ ਮਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੀ, ਹਜ਼ਾਰਾਂ ਹੀ ਸ਼ਿਕਵੇ ਮਨ ਅੰਦਰ ਸਮੇਟ ਘੰਟਿਆਂਬੱਧੀ ਉੱਥੇ ਹੀ ਖੜ੍ਹੀ ਰਹਿੰਦੀ ਤੇ ਯਾਦ ਕਰਦੀ ਮਾਂ ਦੀਆਂ ਉਹ ਗੱਲਾਂ ਜਦ ਮਾਂ ਨੇ ਕਹਿਣਾ 'ਤੂੰ ਬੱਚਿਆਂ ਵਾਲੀਆਂ ਗੱਲਾਂ ਨਾ ਕਰਿਆ ਕਰ', ਫਿਰ ਮਾਂ ਹਾਸੇ 'ਚ ਕਹਿੰਦੀ 'ਕਦੋਂ ਵੱਡੀ ਹੋਏਗੀ ਮੇਰੀ ਧੀ।' ਰੱਜੋ ਨੇ ਹੰਝੂ ਪੂੰਝਦਿਆਂ ਮਾਂ ਨੂੰ ਯਾਦ ਕਰਦੇ ਕਿਹਾ, 'ਲੈ ਮਾਂ! ਤੇਰੀ ਰੱਜੋ ਤਾਂ ਬਹੁਤ ਵੱਡੀ ਹੋ ਗਈ। ਏਨੀ ਵੱਡੀ..., ਕਿ ਤੇਰੇ ਘਰ ਨੂੰ ਸੰਭਾਲਦਿਆਂ- ਸੰਭਾਲਦਿਆਂ ਆਪਣਾ ਆਪ ਗਵਾ ਬੈਠੀ ਤੇ ਇਹ ਇਕ ਤੂੰ ਨਹੀਂ ਦੇਖਣਾ ਸੀ। ਵਕਤ ਬਹੁਤ ਅੱਗੇ ਨਿਕਲ ਗਿਆ, ਤੇਰੀ ਰੱਜੋ ਅੱਜ ਵੀ ਉੱਥੇ ਹੀ ਖੜ੍ਹੀ ਐ ਮਾਂ, ਤੇ ਅੱਜ ਵੀ ਮੈਨੂੰ ਚੇਤਾ ਆਉਂਦਾ ਤੇਰੇ ਉਨ੍ਹਾਂ ਬੋਲਾਂ ਦਾ, ਜਿਹੜੇ ਤੂੰ ਜਾਂਦੀ ਵਾਰ ਕਹੇ ਸੀ। 'ਦੇਖ ਰੱਜੋ, ਤੂੰ ਵੱਡੀ ਐਂ, ਵੀਰੇ ਦਾ ਖਿਆਲ ਰੱਖਣਾ ਤੂੰ। ਹਾਂ ਮਾਂ, ਰੱਜੋ ਨੇ ਵੀਰੇ ਦਾ ਖਿਆਲ ਰੱਖਿਆ ਪਰ ਤੇਰੀ ਰੱਜੋ ਦਾ ਖਿਆਲ ਕਿਸੇ ਨੇ ਨਾ ਰੱਖਿਆ! ਵਕਤ ਬੀਤ ਰਿਹਾ ਮਾਂ ਪਰ ਤੇਰੀ ਮਮਤਾ ਦਾ ਵੇਗ ਕਦੇ ਨਹੀਂ ਘਟਦਾ। ਏਨਾ ਕਹਿੰਦਿਆਂ ਰੱਜੋ ਹਮੇਸ਼ਾ ਦੀ ਤਰ੍ਹਾਂ ਆਪਣਾ-ਆਪ ਸਮੇਟਦੀ ਚਿਹਰੇ ਤੇ ਮੁਸਕਾਨ ਲੈ ਕੇ ਛੱਤ ਤੋਂ ਹੇਠਾਂ ਆ ਰਸੋਈ 'ਚ ਕੰਮ ਕਰਨ ਲੱਗ ਗਈ ਤੇ ਮਨ ਹੀ ਮਨ ਆਪਣੇ ਫ਼ਰਜ਼ਾਂ ਦੀ ਉਧੇੜ-ਬੁਣ ਵਿਚ ਕੰਮ ਲੱਗੀ ਰਹੀ।

-ਪਟਿਆਲਾ।

ਕਰਫ਼ਿਊ ਪਾਸ

ਦੇਸ਼ ਵਿਚ ਫੈਲੀ ਮਹਾਂਮਾਰੀ ਕਾਰਨ ਹੋਈ ਤਾਲਾਬੰਦੀ ਤੇ ਪੰਜਾਬ ਵਿਚ ਲੱਗੇ ਕਰਫਿਊ ਦੌਰਾਨ, ਕਿਤੇ ਪੱਤਾ ਵੀ ਨਹੀਂ ਸੀ ਹਿੱਲ ਰਿਹਾ। ਕਰਫਿਊ ਦਾ ਉਲੰਘਣ ਕਰਨ ਵਾਲੇ ਨੌਜਵਾਨਾਂ ਦੀਆਂ ਡੰਡ ਬੈਠਕਾਂ ਮਾਰਦਿਆਂ ਅਤੇ ਮੁਰਗਾ ਬਣਿਆਂ ਦੀਆਂ ਤਸਵੀਰਾਂ ਆਮ ਵਾਇਰਲ ਹੋ ਰਹੀਆਂ ਸਨ।
ਪਿਛਲੇ ਕਈ ਦਿਨਾਂ ਤੋਂ ਘਰਾਂ ਵਿਚ ਪੂਰੀ ਤਰ੍ਹਾਂ ਕੈਦ ਹੋਏ ਬੈਠੇ ਸਾਂ। ਅਚਾਨਕ ਮਾਤਾ ਜੀ ਦੀ ਦਵਾਈ ਲੈਣ ਲਈ ਮੈਨੂੰ ਮਜਬੂਰਨ ਮੈਡੀਕਲ ਸਟੋਰ 'ਤੇ ਜਾਣਾ ਪਿਆ। ਵਾਪਸੀ ਦੌਰਾਨ ਚੌਕ ਵਿਚ ਮੁਸਤੈਦੀ ਨਾਲ ਡਿਊਟੀ ਕਰ ਰਹੇ, ਪੁਲਿਸ ਕਰਮਚਾਰੀਆਂ ਨੇ ਮੈਨੂੰ ਰੋਕਿਆ ਤੇ ਘਰੋਂ ਬਾਹਰ ਆਉਣ ਦਾ ਕਾਰਨ ਪੁੱਛਿਆ? ਮੈਂ ਕਿਹਾ, 'ਮਾਤਾ ਜੀ ਦੀ ਦਵਾਈ...', ਮੈਂ ਗੱਲ ਅਜੇ ਪੂਰੀ ਵੀ ਨਹੀਂ ਸੀ ਕੀਤੀ ਕਿ ਪਿੱਛੇ ਖੜ੍ਹੇ ਛੇ ਫੁੱਟ ਲੰਬੇ ਨੌਜਵਾਨ ਨੇ ਮੇਰੇ ਕੋਲ ਆ ਕੇ ਮੈਨੂੰ ਕਿਹਾ, ਸਰ ਜੀ, ਸਤਿ ਸ੍ਰੀ ਅਕਾਲ, ਪੈਰੀਂ ਪੈਨਾਂ ਜੀ... ਤੇ ਮੈਂ ਅਚਾਨਕ ਵੇਖਿਆ ਤੇ ਪੁੱਛਿਆ, 'ਮਨਿੰਦਰਜੀਤ ਤੂੰ?' ਉਸ ਨੇ ਕਿਹਾ ਹਾਂ ਜੀ ਸਰ, ਜਿਸ ਨੂੰ ਤੁਸੀਂ ਜਮਾਤ ਵਿਚ ਦੂਜਿਆਂ ਨਾਲੋਂ ਭੋਰਾ ਵੱਧ ਈ ਕੁੱਟਦੇ ਹੁੰਦੇ ਸੀ।... ਤਾਂ ਮੈਂ ਹੱਸਦਿਆਂ ਕਿਹਾ ਤੇ ਫਿਰ ਅੱਜ ਤੇਰੀ ਵਾਰੀ ਐ? ਉਸ ਨੇ ਕਿਹਾ ਨਹੀਂ ਸਰ, ਇੰਜ ਕਹਿ ਕੇ ਸ਼ਰਮਿੰਦਾ ਨਾ ਕਰੋ, ਤੁਹਾਡੀ ਕੁੱਟ ਸਦਕਾ ਹੀ ਅੱਜ ਮੋਢੇ 'ਤੇ ਫੀਤੀਆਂ ਲੱਗੀਆਂ। ਕੁਝ ਸੰਖੇਪ ਜਿਹੀ ਗੱਲ ਕਰਨ ਤੋਂ ਬਾਅਦ ਮੈਂ ਤੁਰ ਪਿਆ। ਰਸਤੇ ਵਿਚ ਆਉਂਦਾ ਸੋਚ ਰਿਹਾ ਸਾਂ ਕਿ ਜਿਵੇਂ ਮੈਂ ਮਨਿੰਦਰਜੀਤ ਨੂੰ 'ਕੱਲ੍ਹਾ ਪੜ੍ਹਾਇਆ ਈ ਨਾ ਹੋਵੇ, ਸਗੋਂ ਕਰਫਿਊ ਪਾਸ ਪੈਦਾ ਕੀਤਾ ਹੋਵੇ, ਅਜਿਹਾ ਪਾਸ ਜਿਸ 'ਤੇ ਮਾਣ ਵੀ ਕੀਤਾ ਜਾ ਸਕਦਾ ਹੋਵੇ।

-ਸ੍ਰੀ ਮੁਕਤਸਰ ਸਾਹਿਬ। ਮੋਬਾ : 94171-85964

ਪੈਰ ਦੀ ਜ਼ੰਜੀਰ

ਨਿਭਾ ਨੂੰ ਸਹੁਰਾ ਘਰ ਹੁਣ ਪੈਰ 'ਚ ਪਈ ਜ਼ੰਜੀਰ ਲੱਗ ਰਿਹਾ ਸੀ, ਜਿਸ ਦੀ ਚਾਬੀ ਜਿਵੇਂ ਗੁੰਮ ਹੋ ਗਈ ਹੋਵੇ। ਪੈਰ 'ਚ ਪਈ ਜ਼ੰਜੀਰ ਉਸ ਨੂੰ ਘਰ 'ਚੋਂ ਨਿਕਲਣ ਤੋਂ ਰੋਕ ਰਹੀ ਸੀ। ਨਿਭਾ ਇਕ ਉਹ ਕੁੜੀ ਸੀ ਜੋ ਆਪਣੇ ਹੀ ਘਰ ਦਾ ਟਿਕਾਣਾ ਸਮਝ ਨਹੀਂ ਸੀ ਪਾ ਰਹੀ। ਉਸ ਦੇ ਮਾਪਿਆਂ ਨੇ ਤਾਂ ਉਸ ਨੂੰ ਵਿਆਹ ਦੇ ਇਕ ਦਿਨ 'ਚ ਹੀ ਪਰਾਇਆ ਕਰ ਦਿੱਤਾ ਸੀ। ਵਿਆਹ ਦੇ ਚਾਅ ਵਿਚ ਨਿਭਾ ਨੇ ਵੀ ਹੱਸ ਕੇ ਉਸ ਘਰ ਨੂੰ ਅਪਣਾ ਲਿਆ ਪਰ ਪਤੀ ਦੇ ਕੀਤੇ ਜ਼ੁਲਮਾਂ ਅਤੇ ਉਸ ਦੇ ਦਿੱਤੇ ਧੋਖੇ ਨੇ ਛੇਤੀ ਹੀ ਉਸ ਦਾ ਸੁਪਨਾ ਵੀ ਤੋੜ ਦਿੱਤਾ।
ਨਿਭਾ ਸੋਚਦੀ ਕਿ ਉਹ ਇਸ ਜ਼ੰਜੀਰ ਨੂੰ ਤੋੜ ਕੇ ਵਾਪਸ ਪੇਕੇ ਘਰ ਚਲੀ ਜਾਵੇ ਤਾਂ ਉਸ ਨੂੰ ਘਰ ਆਉਂਦੇ ਕਰਜ਼ਦਾਰ ਦਿਖਾਈ ਦਿੰਦੇ, ਜਿਨ੍ਹਾਂ ਤੋਂ ਵਿਆਹ ਵਾਸਤੇ ਕਰਜ਼ ਲਿਆ ਸੀ। ਨਿਭਾ ਨੂੰ ਰਿਸ਼ਤੇਦਾਰਾਂ ਦੇ ਤਾਅਨੇ-ਮਿਹਣੇ, ਸਮਾਜ ਦੇ ਬੋਲ-ਕੁਬੋਲ ਸਤਾਉਣ ਲਗਦੇ ਅਤੇ ਲਗਦਾ ਕਿ ਉਸ ਨੂੰ ਜਿਵੇਂ ਸਾਰੇ ਕੌੜੀ ਵੇਲ ਵਾਂਗੂੰ ਦੇਖਣਗੇ। ਨਿਭਾ ਨੂੰ ਹੁਣ ਆਪਣਾ ਕੋਈ ਘਰ ਨਜ਼ਰ ਨਹੀਂ ਸੀ ਆ ਰਿਹਾ। ਨਿਭਾ ਦੇ ਪੈਰਾਂ ਦੀ ਜ਼ੰਜੀਰ ਜਿਵੇਂ ਹੋਰ ਵੀ ਪੱਕੀ ਹੋ ਗਈ ਹੋਵੇ। ਉਸ ਨੂੰ ਜੰਗ ਲੱਗਣਾ ਸ਼ੁਰੂ ਹੋ ਗਿਆ ਹੋਵੇ।

-ਤਲਵਾੜਾ। ਮੋਬਾਈਲ : 94642-39026.

ਦੋ ਗ਼ਜ਼ਲਾਂ

* ਕਰਮ ਸਿੰਘ ਕਰਮ ਘੋਲੀਆ *

ਬਰਸਾਤਾਂ

ਬਰਸਾਤਾਂ ਤਾਂ ਬਰਸਾਤਾਂ ਨੇ,
ਇਹ ਵੀ ਰੱਬ ਦੀਆਂ ਦਾਤਾਂ ਨੇ।
ਕਾਦਰ ਦੀ ਕੁਦਰਤ ਨੂੰ ਵੇਖੋ,
ਕਿਆ ਕਹਿਣੇ ਕਿਆ ਬਾਤਾਂ ਨੇ।
ਖੇਤਾਂ ਵਿਚ ਹਰਿਆਲੀ ਆਈ,
ਸਾਵਣ ਦੀਆਂ ਕਰਾਮਾਤਾਂ ਨੇ।
ਪਿੱਪਲਾਂ ਉੱਤੇ ਪੀਂਘਾਂ ਪਾਈਆਂ,
ਰਲ ਕੁੜੀਆਂ ਹਮ-ਜਮਾਤਾਂ ਨੇ।
ਕੁਝ ਬਰਸਾਤਾਂ ਵਿੱਚ ਸੀ ਵਿਛੜੇ,
ਕੁਝ ਹੋਈਆਂ ਮੁਲਾਕਾਤਾਂ ਨੇ।
ਉਹ ਚੜ੍ਹਦੀ ਭਾਦੋਂ ਲੈ ਜਾਣਗੇ,
ਪਿਆਰ ਦੀਆਂ ਸ਼ੁਰੂਆਤਾਂ ਨੇ।
ਚਰਖ਼ੇ ਭਿਉਂਤੇ ਸਣੇ ਪੂਣੀਆਂ,
ਇਸ ਮੌਸਮ ਦਿਆਂ ਹਾਲਤਾਂ ਨੇ।
ਇੱਕ ਸੁੱਤੇ ਸਿਖ਼ਰ ਚੁਬਾਰੇ ਚੜ੍ਹ,
ਇੱਕ ਬਹਿ-ਬਹਿ ਕੱਟਦੇ ਰਾਤਾਂ ਨੇ।
ਆਪਣੇ ਸੱਜਣ ਪਿਆਰੇ ਬਾਝੋਂ,
ਦੱਸ ਕਿਹੜੇ ਕੰਮ ਸੌਗਾਤਾਂ ਨੇ।
ਕਰਮ ਉਹ ਵਿਛੜੇ ਫੇਰ ਮਿਲਾਏ,
ਇਉਂ ਪਿਆਰ ਭਰੇ ਜਜ਼ਬਾਤਾਂ ਨੇ।

ਦੁੱਖਾਂ ਦਾ ਮੀਂਹ
ਆਇਆ ਸਾਵਣ ਕੰਘਾ ਕਰ ਗਿਆ,
ਦੁੱਖਾਂ ਦਾ ਮੀਂਹ ਸਿਰ 'ਤੇ ਵਰ੍ਹ ਗਿਆ।
ਪਾਣੀ ਨਾਲ ਭਰ ਗਿਆ ਵਿਹੜਾ,
ਬਾਲਣ ਪਾਣੀ ਵਿੱਚ ਤਰ ਗਿਆ।
ਬੱਕਰੀ ਰਾਤ ਬਾਹਰ ਭਿੱਜ ਗਈ,
ਗੜਿਆਂ ਨਾਲ ਪਠੋਰਾ ਮਰ ਗਿਆ।
ਕਾਨਿਆਂ ਦੀ ਛੱਤ ਡਿਗਣ ਵਾਲੀ,
ਬਾਪੂ ਉਸਨੂੰ ਵੇਖ ਡਰ ਗਿਆ।
ਉਥੇ ਲਾਈ ਜਾਵੇ ਥੰਮ੍ਹੀਆਂ,
ਜੋ ਸ਼ਤੀਰ ਸਿਉਂਕ ਨਾਲ ਗਰ ਗਿਆ।
ਤਿਪ-ਤਿਪ ਕਰਕੇ ਛੱਤ ਚੋਈ ਜਦ,
ਥੱਲੇ ਰੱਖਿਆ ਬੱਠਲ ਭਰ ਗਿਆ।
ਲੋਕਾਂ ਨੇ ਖਾਧੇ ਖੀਰਾਂ ਪੂੜੇ ,
ਸਾਡੇ ਘਰ ਦਾ ਚੁੱਲ੍ਹਾ ਠਰ ਗਿਆ।
ਸਾਰੀ ਰਾਤ ਕੱਟੀ ਅਸਾਂ ਬਹਿ ਕੇ,
ਸਾਡੀ ਨੀਂਦ ਉਡਾ ਕੇ ਧਰ ਗਿਆ।
ਮੁੜਕੇ ਨਾ ਆਵੇ ਸਾਵਣ ਐਸਾ,
ਕਰਮ ਜੋ ਸਾਡਾ ਸਭ ਕੁਝ ਚਰ ਗਿਆ।

-ਮੋਬਾਈਲ : 94634-51909

ਗੀਤ

ਕੋਰੋਨਾ ਦੇ ਪ੍ਰਸੰਗ ਵਿਚ

* ਨਵਰਾਹੀ ਘੁਗਿਆਣਵੀ *

ਬੱਲੇ ਬੱਲੇ ਬੱਲੇ, ਬਈ ਕਮਾਲ ਕਮਾਲ ਹੋ ਗਈ,
ਗੁੰਮ ਹੋਈ ਸਭਿਅਤਾ ਦੀ ਭਾਲ ਹੋ ਗਈ।
ਜਿਹੜੇ ਨਹੀਂ ਸੀ ਮੰਨਦੇ ਕਿ ਹੁੰਦੀ ਕੋਈ ਆਤਮਾ,
ਅੱਜ ਪਏ ਨੇ ਕੂਕਦੇ ਬਹੁੜ ਪਰਮ-ਆਤਮਾ!
ਅੱਜ ਸਾਡੀ ਤੱਕਣੀ ਵਿਸ਼ਾਲ ਹੋ ਗਈ,
ਬੱਲੇ ਬੱਲੇ ਬੱਲੇ...।

ਧਨ ਦੇ ਅੰਬਾਰ ਲਾਏ ਚਿਣ-ਚਿਣ ਕੇ,
ਕਬਜ਼ੇ 'ਚ ਭੋਂਇ ਕੀਤੀ, ਮਿਣ-ਮਿਣ ਕੇ,
ਨਿਗਾਹ ਹੋਈ ਟੀਰੀ, ਟੇਢੀ ਚਾਲ ਹੋ ਗਈ,
ਬੱਲੇ ਬੱਲੇ ਬੱਲੇ...।

ਗਿਰੇਬਾਨ ਵਿਚ ਦੇਖਿਆ, ਗਿਆਨ ਹੋ ਗਿਆ,
ਕਰਤੱਵ ਦੇ ਵੱਲ ਵੀ ਧਿਆਨ ਹੋ ਗਿਆ,
'ਨਵਰਾਹੀ' ਕੁਦਰਤ ਦਿਆਲ ਹੋ ਗਈ,
ਬੱਲੇ ਬੱਲੇ ਬੱਲੇ ਬਈ ਕਮਾਲ ਹੋ ਗਈ,
ਗੁੰਮ ਹੋਈ ਸੱਭਿਅਤਾ ਦੀ ਭਾਲ ਹੋ ਗਈ।

-ਫ਼ਰੀਦਕੋਟ। ਮੋਬਾਈਲ : 98150-02302.

ਕਾਵਿ-ਵਿਅੰਗ

ਕੋਰੋਨਾ ਦੀ ਮਾਰ

* ਹਰਦੀਪ ਢਿੱਲੋਂ *

ਉਤੋਂ ਵੇਖਣ ਨੂੰ ਸਰਵਰ ਸਾਫ਼ ਦਿਸਦਾ,
ਜੰਮੀ ਦਿਸਦੀ ਨਾ ਪਾਣੀ ਦੇ ਗਾਰ ਥੱਲੇ।

ਭਾਓ ਤੇਲ ਦਾ ਹਰ ਦਿਨ ਵਧੀ ਜਾਂਦਾ,
ਔਖੀ ਸ਼ੂਕਣੀ ਚੱਤੋ ਪਹਿਰ ਕਾਰ ਥੱਲੇ।
ਬੁਕੀਏ ਵਿਲਕਦੇ ਪੁੱਠੇ ਕਰ ਗੀਛਿਆਂ ਨੂੰ,
ਮੂਧਾ ਡਿੱਗ ਪਿਆ ਸੱਟਾ ਬਾਜ਼ਾਰ ਥੱਲੇ।

'ਮੁਰਾਦਵਾਲਿਆ' ਕਸੂਤੇ ਫਸੇ ਗ਼ਸ਼ਤੇ,
ਆਇਆ ਚਕਲਾ ਕੋਰੋਨਾ ਦੀ ਮਾਰ ਥੱਲੇ।

-ਅਬੋਹਰ-152116.
ਸੰਪਰਕ : 98764-57242.



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX