ਤਾਜਾ ਖ਼ਬਰਾਂ


2 ਲੱਖ 45 ਹਜ਼ਾਰ 400 ਕਿਊਸਿਕ ਤੱਕ ਪੁੱਜਾ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ
. . .  about 5 hours ago
ਫਿਲੌਰ, 19 ਅਗਸਤ (ਇੰਦਰਜੀਤ ਚੰਦੜ) – ਸਤਲੁਜ ਅੰਦਰ ਸਵੇਰੇ 11 ਵਜੇ ਛੱਡੇ ਗਏ 2 ਲੱਖ 45 ਹਜ਼ਾਰ ਕਿਊਸਿਕ ਪਾਣੀ ਤੋਂ ਬਾਅਦ ਬਣੇ ਹੜ੍ਹ ਦੇ ਹਾਲਤਾਂ ਤੋਂ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਬੇਹੱਦ ਚੌਕਸੀ ਵਰਤੀ ਜਾ ਰਹੀ ਹੈ। ਦੇਰ ਰਾਤ 11 ਵਜੇ ਦੇ ਕਰੀਬ ਏ.ਡੀ.ਸੀ ਜਲੰਧਰ...
ਫਿਲੌਰ, ਸ਼ਾਹਕੋਟ ਅਤੇ ਨਕੋਦਰ ਵਿਖੇ ਐਨ.ਡੀ.ਆਰ.ਐਫ ਅਤੇ ਐੱਸ.ਡੀ.ਆਰ.ਐਫ ਦੀਆਂ ਕੰਪਨੀਆਂ ਤਾਇਨਾਤ
. . .  1 day ago
ਫਿਲੌਰ 18 ਅਗਸਤ (ਇੰਦਰਜੀਤ ਚੰਦੜ) - ਰੋਪੜ ਹੈੱਡਵਰਕ ਤੋਂ 2,40,000 ਕਿਊਸਿਕ ਪਾਣੀ ਛੱਡੇ ਜਾਣ ਮਗਰੋਂ ਤਣਾਅ ਪੂਰਵਕ ਸਥਿਤੀ ਬਣਨ ਮਗਰੋਂ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਐੱਸ.ਐੱਸ.ਪੀ ਨਵਜੋਤ ਸਿੰਘ ਮਾਹਲ ਨੇ ਨੈਸ਼ਨਲ...
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ’ਚ 19 ਅਗਸਤ ਨੂੰ ਛੁੱਟੀ ਦਾ ਐਲਾਨ
. . .  1 day ago
ਨਵਾਂਸ਼ਹਿਰ, 18 ਅਗਸਤ (ਗੁਰਬਖਸ਼ ਮਹੇ) - ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ ’ਚ ਬਰਸਾਤ ਅਤੇ ਹੜ੍ਹਾਂ ਦੇ ਖਤਰਿਆਂ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਮੂਹ...
ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪੁੱਜਾ ਸਤਲੁਜ ਦਰਿਆ 'ਚ ਪਾਣੀ
. . .  1 day ago
ਲਾਡੋਵਾਲ, 18 ਅਗਸਤ- ਭਾਖੜਾ ਡੈਮ ਦੇ ਫਲੱਡ ਗੇਟ ਖੋਲੇ ਜਾਣ ਅਤੇ ਬੀਤੀ ਰਾਤ ਹੋਈ ਬਾਰੀ ਬਰਸਾਤ ਕਾਰਨ ਸਤਲੁਜ ਦਰਿਆ 'ਚ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਪਹੁੰਚ...
ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਹੈਲਪ ਲਾਈਨ ਨੰਬਰ ਕੀਤੇ ਗਏ ਜਾਰੀ
. . .  1 day ago
ਲਾਡੋਵਾਲ/ਮੇਹਰਬਾਨ, 18 ਅਗਸਤ (ਕਰਮਦੀਪ ਸਿੰਘ)- ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ 2 ਲੱਖ...
19 ਅਗਸਤ ਨੂੰ ਰੂਪਨਗਰ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਰਹੇਗੀ ਛੁੱਟੀ
. . .  1 day ago
ਫ਼ਤਿਹਗੜ੍ਹ ਸਾਹਿਬ/ਰੂਪਨਗਰ, 18 ਅਗਸਤ (ਅਰੁਣ ਆਹੂਜਾ)- ਡਿਪਟੀ ਕਮਿਸ਼ਨਰ ਰੂਪਨਗਰ ਡਾ. ਸੁਮੀਤ ਕੁਮਾਰ ਨੇ ਰੂਪਨਗਰ ਜ਼ਿਲ੍ਹੇ 'ਚ ਸਥਿਤ ਸਮੂਹ...
ਡਿਪਟੀ ਕਮਿਸ਼ਨਰ ਦੇ ਯਤਨਾਂ ਨੇ ਪ੍ਰਵਾਸੀ ਮਜ਼ਦੂਰ ਦੀ ਬਚਾਈ ਜਾਨ
. . .  1 day ago
ਨਵਾਂਸ਼ਹਿਰ, 18 ਅਗਸਤ (ਗੁਰਬਖ਼ਸ਼ ਸਿੰਘ ਮਹੇ)- ਰਾਹੋਂ ਮੱਤੇਵਾੜਾ ਪੁਲ ਨਜ਼ਦੀਕ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਤੋਂ ਕਰੀਬ ਇਕ ਕਿੱਲੋਮੀਟਰ ਦੂਰ ਪਾਣੀ ਚ ਪਸ਼ੂਆਂ ਸਮੇਤ ...
ਅਰੁਣ ਜੇਤਲੀ ਦਾ ਹਾਲ ਜਾਣਨ ਏਮਜ਼ ਪਹੁੰਚੇ ਰਾਜਨਾਥ ਸਿੰਘ
. . .  1 day ago
ਨਵੀਂ ਦਿੱਲੀ, 18 ਅਗਸਤ- ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਤ ਨਾਜ਼ੁਕ ਬਣੀ ਹੋਈ...
ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ ਸਤਲੁਜ ਦਰਿਆ 'ਚ ਪਾਣੀ, ਪਿੰਡਾਂ 'ਚ ਅਲਰਟ ਜਾਰੀ
. . .  1 day ago
ਮਾਛੀਵਾੜਾ ਸਾਹਿਬ, 18 ਅਗਸਤ (ਸੁਖਵੰਤ ਸਿੰਘ ਗਿੱਲ) - ਹਿਮਾਚਲ ਤੇ ਪੰਜਾਬ 'ਚ ਹੋਈ ਭਾਰੀ ਬਾਰਸ਼ ਦੇ ਚੱਲਦਿਆਂ ਭਾਖੜਾ ਡੈਮ ਤੋਂ ਸਤਲੁਜ ਦਰਿਆ ਵਿਚ...
ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ 'ਤੇ 20 ਨੂੰ ਸੰਗਰੂਰ ਅਤੇ ਬਰਨਾਲਾ 'ਚ ਛੁੱਟੀ ਦਾ ਐਲਾਨ
. . .  1 day ago
ਚੰਡੀਗੜ੍ਹ, 18 ਅਗਸਤ (ਵਿਕਰਮਜੀਤ ਸਿੰਘ ਮਾਨ)- ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸ਼ਹੀਦੀ ਦਿਹਾੜੇ ਮੌਕੇ 20 ਅਗਸਤ ਦਿਨ ਮੰਗਲਵਾਰ ਨੂੰ ਪੰਜਾਬ ਸਰਕਾਰ ...
ਹੋਰ ਖ਼ਬਰਾਂ..

ਨਾਰੀ ਸੰਸਾਰ

ਸਾਉਣ-ਔਰਤ ਲਈ ਖ਼ੁਸ਼ੀਆਂ-ਖੇੜਿਆਂ ਦਾ ਮਹੀਨਾ

ਸਾਉਣ ਦਾ ਮਹੀਨਾ ਸਾਲ ਦੇ ਬਾਕੀ ਸਾਰੇ ਮਹੀਨਿਆਂ ਦੇ ਮੁਕਾਬਲੇ ਵੱਧ ਰੰਗੀਲਾ ਹੈ ਅਤੇ ਔਰਤਾਂ ਲਈ ਖਾਸ ਕਰਕੇ ਇਸ ਮਹੀਨੇ ਦਾ ਮਹੱਤਵ ਹੋਰ ਵਧ ਜਾਂਦਾ ਹੈ, ਕਿਉਂਕਿ ਇਹ ਔਰਤਾਂ ਦੀ ਆਜ਼ਾਦੀ ਦਾ ਮਹੀਨਾ ਹੈ। ਸਿਰਫ ਮਹੀਨਾ ਹੀ ਨਹੀਂ, ਸਗੋਂ ਇਕ ਖਾਸ ਕਿਸਮ ਦਾ ਤਿਉਹਾਰ ਜਿਸ ਨੂੰ ਕਿ 'ਸਾਵਣ ਮਹੀਨੇ ਦਾ ਤਿਉਹਾਰ' ਵੀ ਕਿਹਾ ਜਾ ਸਕਦਾ ਹੈ। ਇਹ ਨਾ ਕੇਵਲ ਗਰਮ ਰੁੱਤ ਵਿਚ ਤਬਦੀਲੀ ਦਾ ਪ੍ਰਤੀਕ ਹੈ, ਬਲਕਿ ਇਸ ਮਹੀਨੇ ਦੀ ਉਡੀਕ ਉਹ ਔਰਤਾਂ ਬੜੀ ਬੇਸਬਰੀ ਨਾਲ ਕਰਦੀਆਂ ਹਨ। ਸਾਉਣ ਮਹੀਨਾ ਇਕ ਮੌਕਾ ਹੈ ਵਿਆਹ ਤੋਂ ਬਾਅਦ ਪੁਰਾਣੀਆਂ ਸਹੇਲੀਆਂ ਨੂੰ ਮੁੜ ਮਿਲਣ ਦਾ, ਦਿਲ ਅੰਦਰ ਚਿਰਾਂ ਤੋਂ ਦੱਬੀਆਂ ਭਾਵਨਾਵਾਂ ਨੂੰ ਸਾਂਝਾ ਕਰਨ ਦਾ, ਮਰਦ ਪ੍ਰਧਾਨ ਸਮਾਜ ਦੀਆਂ ਕਈ ਬੰਦਸ਼ਾਂ ਤੋਂ ਕੁਝ ਸਮੇਂ ਲਈ ਛੁਟਕਾਰਾ ਪਾਉਣ ਦਾ, ਕਈ ਰਿਸ਼ਤਿਆਂ ਦੀਆਂ ਪਾਬੰਦੀਆਂ ਅਤੇ ਫਰਜ਼ਾਂ ਤੋਂ ਕੁਝ ਸਮੇਂ ਲਈ ਨਿਜਾਤ ਪਾਉਣ ਦਾ। ਗਿੱਧਾ, ਬੋਲੀਆਂ ਤੇ ਪੀਂਘਾਂ ਝੂਟਣਾ ਇਸ ਤਰ੍ਹਾਂ ਹੈ, ਜਿਵੇਂ ਗਰਮੀ ਨਾਲ ਮਚ ਰਹੀ ਧਰਤੀ 'ਤੇ ਅਚਾਨਕ ਨਿੱਕੀ-ਨਿੱਕੀ ਕਣੀ ਦਾ ਮੀਂਹ ਪੈਂਦਾ ਹੈ। ਔਰਤ ਕਦੇ ਨਹੀਂ ਚਾਹੁੰਦੀ ਕਿ ਮਰਦ ਉਨ੍ਹਾਂ ਦੇ ਇਨ੍ਹਾਂ ਜਸ਼ਨਾਂ ਵਿਚ ਕੋਈ ਦਖਲਅੰਦਾਜ਼ੀ ਕਰੇ, ਕਿਉਂਕਿ ਔਰਤ ਦੀ ਨਿੱਜੀ ਜ਼ਿੰਦਗੀ ਵਿਚ ਮਰਦ ਦੀ ਦਖਲਅੰਦਾਜ਼ੀ ਐਨੀ ਵੱਧ ਹੈ ਕਿ ਉਸ ਨੂੰ ਇਸ ਦੇ ਮੌਕੇ ਬਹੁਤ ਘੱਟ ਮਿਲਦੇ ਹਨ ਕਿ ਉਹ ਆਪਣੀ ਜ਼ਿੰਦਗੀ ਨੂੰ ਆਪਣੇ ਢੰਗ ਨਾਲ ਜੀਅ ਸਕੇ। ਨਰਮ ਤੇ ਗੋਰੀਆਂ ਤਲੀਆਂ 'ਤੇ ਮਹਿੰਦੀ ਦੇ ਵੇਲ-ਬੂਟੇ, ਗਿੱਧੇ ਵਿਚ ਤਾੜੀਆਂ ਦਾ ਸੰਗੀਤ, ਮਨ ਦੀਆਂ ਪਰਤਾਂ ਨੂੰ ਫਰੋਲਣ ਦਾ ਖੁੱਲ੍ਹਾ ਸਮਾਂ, ਮਨਪਸੰਦ ਸ਼ਿੰਗਾਰ ਕਰਨ ਦੀ ਖੁਸ਼ੀ, ਕੁਦਰਤ ਦੀ ਗੋਦ ਵਿਚ ਖੇਡਣ-ਕੁੱਦਣ ਦਾ ਅਨੰਦ, ਵੰਗਾਂ ਅਤੇ ਪੰਜੇਬਾਂ ਦੀ ਛਣਕਾਰ ਆਦਿ ਜ਼ਿੰਦਗੀ ਦੀ ਲੈਅ, ਤਾਲ ਅਤੇ ਗਤੀ ਵਿਚ ਸੁਮੇਲ ਲਿਆਉਂਦਾ ਹੈ। ਦਿਲ ਦੇ ਨੰਗੇ ਚਿੱਟੇ ਭਾਵਾਂ ਦਾ ਸਿੱਧਾ ਪ੍ਰਸਾਰਨ, ਤਨ ਅਤੇ ਮਨ 'ਤੇ ਪਈਆਂ ਝਰੀਟਾਂ ਦੀਆਂ ਪੀੜਾਂ ਨੂੰ ਆਪਸ ਵਿਚ ਵੰਡਣ ਦਾ ਸਬੱਬ ਸਾਉਣ ਹੀ ਦਿੰਦਾ ਹੈ। ਕੁੜੀਆਂ-ਚਿੜੀਆਂ ਅਤੇ ਵਿਆਹੀਆਂ ਔਰਤਾਂ ਆਪਣੀਆਂ ਭਾਵਨਾਵਾਂ ਦਾ ਬੇਖੌਫ ਪ੍ਰਗਟਾਵਾ ਕਰਦੀਆਂ ਹਨ। ਰੁੱਖ, ਬੂਟੇ ਅਤੇ ਔਰਤ ਧਰਤੀ ਅਤੇ ਸੰਸਾਰ ਦੀ ਪ੍ਰਤੀਨਿਧਤਾ ਕਰਦੇ ਹਨ। ਹਵਾ, ਪਾਣੀ, ਧਰਤੀ ਅਤੇ ਮਨੁੱਖਤਾ ਦੀ ਤੰਦਰੁਸਤੀ ਲਈ ਜ਼ਰੂਰੀ ਹੈ ਵੱਧ ਤੋਂ ਵੱਧ ਔਰਤ ਦਾ ਸਤਿਕਾਰ, ਰੁੱਖਾਂ ਅਤੇ ਪਾਣੀ ਦੇ ਸੋਮਿਆਂ ਦੀ ਸੰਭਾਲ। ਸਾਉਣ ਮਹੀਨੇ ਸੰਕਲਪ ਇਹ ਹੋਣੇ ਚਾਹੀਦੇ ਹਨ, ਕਿਉਂਕਿ ਜੇ ਰੁੱਖ ਨਹੀਂ ਹੋਣਗੇ ਤਾਂ ਪੀਂਘਾਂ ਤੇ ਪੰਛੀ ਕਿੱਥੇ ਹੋਣਗੇ ਤੇ ਜੇ ਧੀਆਂ ਨਹੀਂ ਹੋਣਗੀਆਂ ਤਾਂ ਸਮਾਜ ਵਿਚ ਤੰਦਰੁਸਤੀ ਤੇ ਖੁਸ਼ਹਾਲੀ ਕਿਵੇਂ ਹੋਵੇਗੀ।


ਪਿੰਡ ਗੋਲੇਵਾਲਾ, ਫਰੀਦਕੋਟ,
ਮੋਬਾ: 94179-49079


ਖ਼ਬਰ ਸ਼ੇਅਰ ਕਰੋ

ਬੱਚਿਆਂ ਨੂੰ ਪਾਈਏ ਕੰਮ ਦੀ ਆਦਤ

ਸਕੂਲ ਪੜ੍ਹਨ ਵਾਲੇ ਬੱਚਿਆਂ ਨੂੰ ਘਰ ਦੇ ਕੰਮਾਂ ਪ੍ਰਤੀ ਜ਼ਰੂਰੀ ਤੇ ਢੁਕਵੀਂ ਅਗਵਾਈ ਦੇਣੀ ਚਾਹੀਦੀ ਹੈ। ਬੱਚਿਆਂ ਨੂੰ ਦੱਸੋ ਕਿ ਘਰ ਦੀਆਂ ਚੀਜ਼ਾਂ ਦੀ ਸਾਫ਼-ਸਫ਼ਾਈ ਕਿਵੇਂ ਕੀਤੀ ਜਾਂਦੀ ਹੈ। ਕੁਰਸੀਆਂ, ਮੇਜ਼, ਦਰਵਾਜ਼ੇ ਬੈੱਡ ਆਦਿ ਨੂੰ ਸਾਫ਼ ਕਰਨਾ ਕੋਈ ਮੁਸ਼ਕਿਲ ਨਹੀਂ ਪਰ ਬੱਚਿਆਂ ਨੂੰ ਇਹ ਆਦਤ ਪਾਉਣੀ ਚਾਹੀਦੀ ਹੈ ਕਿ ਉਹ ਰੋਜ਼ ਨਹੀਂ ਤਾਂ ਘੱਟੋ-ਘੱਟ ਐਤਵਾਰ (ਛੁੱਟੀ ਵਾਲੇ ਦਿਨ) ਇਨ੍ਹਾਂ ਚੀਜ਼ਾਂ ਦੀ ਸਫ਼ਾਈ ਜ਼ਰੂਰ ਕਰਨ। ਉਹ ਆਪਣਾ ਮੰਜਾ-ਬਿਸਤਰਾ ਆਪ ਵਿਛਾਉਣ ਅਤੇ ਸਵੇਰੇ ਉੱਠਣ 'ਤੇ ਉਹਨੂੰ ਆਪ ਹੀ ਇਕੱਠਾ ਕਰਨ, ਠੀਕ ਕਰੇ। ਚਾਦਰਾਂ ਨੂੰ ਸਲੀਕੇ ਨਾਲ ਵਿਛਾਉਣ ਜਾਂ ਉਨ੍ਹਾਂ ਨੂੰ ਤਹਿ ਕਰਕੇ ਠੀਕ ਥਾਂ 'ਤੇ ਰੱਖਣ। ਧੋਤੇ ਹੋਏ ਅਤੇ ਗੰਦੇ ਕੱਪੜਿਆਂ ਨੂੰ ਵੱਖ-ਵੱਖ ਥਾਵਾਂ 'ਤੇ ਰੱਖਣ। ਧੋਤੇ ਹੋਏ ਕੱਪੜਿਆਂ ਦੀ ਤਹਿ ਕਰਨ ਅਤੇ ਠੀਕ ਥਾਂ 'ਤੇ ਰੱਖਣ ਵਿਚ ਮਾਪਿਆਂ ਦੀ ਮਦਦ ਕਰਨ।
ਘਰ ਵਿਚ ਬਹੁਤ ਸਾਰੇ ਕੰਮ ਹੁੰਦੇ ਹਨ ਜੋ ਜਾਂ ਤਾਂ ਇਕੱਲੀ ਮਾਂ ਹੀ ਕਰਦੀ ਹੈ ਜਾਂ ਕਦੇ-ਕਦੇ ਪਿਤਾ ਹੱਥ ਵਟਾਉਂਦਾ ਹੈ। ਘਰ ਦੇ ਕੰਮਾਂ ਵਿਚ ਸਭ ਦੀ ਸ਼ਮੂਲੀਅਤ ਜ਼ਰੂਰੀ ਹੈ, ਭਾਵੇਂ ਉਹ ਮੁੰਡਾ ਹੈ ਜਾਂ ਕੁੜੀ। ਕਈ ਮਾਪੇ ਸਿਰਫ ਕੁੜੀਆਂ ਨੂੰ ਹੀ ਕੰਮ ਸਿਖਾਉਂਦੇ ਹਨ, ਮੁੰਡਿਆਂ ਨੂੰ ਨਹੀਂ। ਹਾਲਾਂਕਿ ਆਧੁਨਿਕ ਸਮੇਂ ਵਿਚ ਮੁੰਡਾ-ਕੁੜੀ ਹਰੇਕ ਲਈ ਕੰਮ ਸਿੱਖਣਾ ਜ਼ਰੂਰੀ ਹੈ। ਕਈ ਥਾਈਂ ਮਾਪਿਆਂ ਵਿਚ ਦੋਵੇਂ ਜਾਂ ਕੋਈ ਇਕ ਨੌਕਰੀ ਕਰਦਾ ਹੈ ਪਰ ਘਰ ਦੇ ਕੰਮ ਦਾ ਬੋਝ ਮਾਂ ਉੱਤੇ ਹੀ ਪੈਂਦਾ ਹੈ। ਮਾਂ ਅਤੇ ਪਿਤਾ ਦੋਵਾਂ ਨੂੰ ਰਲ-ਮਿਲ ਕੇ ਹੀ ਕੰਮ ਕਰਨਾ ਚਾਹੀਦਾ ਹੈ ਤੇ ਨਾਲੋ-ਨਾਲ ਬੱਚਿਆਂ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ। ਇਸ ਨਾਲ ਕੰਮ ਤਾਂ ਛੇਤੀ ਹੋਵੇਗਾ ਹੀ, ਬੱਚਿਆਂ ਵਿਚ ਇਸ ਪ੍ਰਤੀ ਸ਼ੌਕ ਅਤੇ ਲਗਨ ਵੀ ਪੈਦਾ ਹੋਵੇਗੀ।
ਕਈ ਘਰਾਂ ਵਿਚ ਇਹ ਵੀ ਮੰਨਿਆ ਜਾਂਦਾ ਹੈ ਕਿ ਫਲਾਨਾ ਕੰਮ ਕੁੜੀਆਂ ਦੇ ਕਰਨ ਵਾਲਾ ਹੈ ਅਤੇ ਫਲਾਨਾ ਮੁੰਡਿਆਂ ਦੇ। ਜਿਥੇ ਅੱਜ ਕੁੜੀਆਂ ਸਕੂਟਰ, ਮੋਟਰਸਾਈਕਲ, ਕਾਰਾਂ ਚਲਾਉਂਦੀਆਂ ਹਨ, ਤਾਂ ਕੀ ਮੁੰਡਿਆਂ ਨੂੰ ਰਸੋਈ ਦੇ ਕੰਮ ਨਹੀਂ ਸਿੱਖਣੇ ਚਾਹੀਦੇ? ਕਿਉਂਕਿ ਬਿਨਾਂ ਹੱਥ-ਪੈਰ ਹਿਲਾਇਆਂ ਬਹੁਤ ਸਾਰੀਆਂ ਸਰੀਰਕ ਤੇ ਮਾਨਸਿਕ ਬਿਮਾਰੀਆਂ ਚਿੰਬੜ ਜਾਂਦੀਆਂ ਹਨ, ਜੋ ਅਸੀਂ ਆਪ ਸਹੇੜੀਆਂ ਹੁੰਦੀਆਂ ਹਨ। ਜੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਰਸੋਈ ਦੇ ਸਾਫ਼-ਸੁਫ਼ਾਈ, ਭਾਂਡੇ ਧੋਣ-ਮਾਂਜਣ ਜਾਂ ਨਿੱਕੇ-ਮੋਟੇ ਕੱਪੜੇ ਧੋਣ ਦੇ ਕੰਮਾਂ ਵਿਚ ਨਹੀਂ ਲਾਇਆ ਤਾਂ ਉਨ੍ਹਾਂ ਨੂੰ ਅਜਿਹੇ ਕੰਮ ਕਰਨ ਦੀ ਜਾਚ ਦੱਸਣੀ ਚਾਹੀਦੀ ਹੈ, ਜਿਸ ਨਾਲ ਬੱਚਾ ਅੱਕੇ ਵੀ ਨਾ ਅਤੇ ਉਹ ਕੰਮ ਕਰਨਾ ਵੀ ਸਿੱਖ ਜਾਵੇ।
ਇਨ੍ਹਾਂ ਕੰਮਾਂ ਦੀ ਕੋਈ ਗਿਣਤੀ ਨਹੀਂ ਹੈ ਕਿ ਇਹ ਕਿੰਨੇ ਅਤੇ ਕਿਹੋ ਜਿਹੇ ਹੋਣੇ ਚਾਹੀਦੇ ਹਨ। ਘਰ ਦੀਆਂ ਰੋਜ਼ਾਨਾ ਲੋੜਾਂ ਮੁਤਾਬਿਕ ਹੀ ਕੰਮ ਹੁੰਦੇ ਹਨ। ਆਪਣੇ ਬੂਟ ਸਾਫ/ਪਾਲਿਸ਼ ਕਰਨੇ, ਸਕੂਲ ਬੈਗ ਦੀਆਂ ਕਿਤਾਬਾਂ-ਕਾਪੀਆਂ ਨੂੰ ਕੱਢ ਕੇ, ਝਾੜ ਕੇ ਦੁਬਾਰਾ ਰੱਖਣਾ, ਕਾਪੀਆਂ-ਕਿਤਾਬਾਂ ਤੋਂ ਫਟੇ ਹੋਏ ਕਵਰ ਉਤਾਰ ਕੇ ਨਵੇਂ ਚੜ੍ਹਾਉਣੇ, ਜੁਮੈਟਰੀ ਬਾਕਸ ਵਿਚਲਾ ਸਾਮਾਨ ਸਾਫ਼ ਕਰਕੇ ਰੱਖਣਾ, ਕਿਤਾਬਾਂ/ਕੱਪੜਿਆਂ ਵਾਲੀ ਅਲਮਾਰੀ ਸਾਫ਼ ਕਰਨੀ ਅਤੇ ਸਲੀਕੇ ਨਾਲ ਸਾਮਾਨ ਰੱਖਣਾ, ਜੁੱਤੀਆਂ ਨੂੰ ਥਾਂ ਸਿਰ/ਸ਼ੂਜ਼ ਰੈਕ ਵਿਚ ਰੱਖਣਾ ਆਦਿ ਕਿੰਨੇ ਹੀ ਨਿੱਕੇ-ਨਿੱਕੇ ਕੰਮ ਹਨ, ਜੋ ਮਾਪੇ ਆਪਣੇ ਬੱਚਿਆਂ ਨੂੰ ਆਪਣੀ ਦੇਖ-ਰੇਖ ਹੇਠ ਸਿਖਾ ਸਕਦੇ ਹਨ।
ਜੇ ਬੱਚੇ ਨੂੰ ਘਰੇ ਇਕੱਲਿਆਂ ਛੱਡਣਾ ਪੈ ਰਿਹਾ ਹੈ ਤਾਂ ਉਹਨੂੰ ਦੱਸੋ ਕਿ ਘਰ ਨੂੰ ਅੰਦਰੋਂ ਕਿਵੇਂ ਬੰਦ ਕਰਨਾ ਹੈ, ਕਿਵੇਂ ਦਰਵਾਜ਼ਾ ਖੋਲ੍ਹਣਾ ਹੈ। ਤਾਲਾ ਕਿਵੇਂ ਲਾਉਣਾ ਹੈ, ਕਿਵੇਂ ਖੋਲ੍ਹਣਾ ਹੈ। ਗੈਸ ਸਟੋਵ ਜਗਾਉਣਾ ਤੇ ਬੰਦ ਕਰਨਾ, ਪੁਰਾਣੇ ਕਾਗਜ਼ਾਂ ਤੋਂ ਮਨੋਰੰਜਨ ਲਈ ਲਿਫਾਫੇ ਬਣਾਉਣੇ, ਪੁਰਾਣੀਆਂ ਚੀਜ਼ਾਂ ਤੋਂ ਕਲਾਤਮਕ ਚੀਜ਼ਾਂ ਬਣਾਉਣੀਆਂ ਆਦਿ ਅਜਿਹੇ ਕੰਮ ਹਨ, ਜਿਹੜੇ ਅੱਗੇ ਚੱਲ ਕੇ ਬੱਚਿਆਂ ਨੂੰ ਕੌਮੀ ਸੇਵਾ ਯੋਜਨਾ (ਐਨ.ਐਸ.ਐਸ.) ਵਿਚ ਸਹਾਈ ਹੁੰਦੇ ਹਨ।


navsangeetsingh1957@gmail.com

ਬਰਸਾਤ ਦੇ ਮੌਸਮ ਵਿਚ ਸੁੰਦਰਤਾ ਸਾਵਧਾਨੀਆਂ

ਬਰਸਾਤ ਦੇ ਮੌਸਮ ਦੌਰਾਨ ਦਿਨ ਦੇ ਸਮੇਂ ਦਾ ਮੇਕਅੱਪ ਹਲਕਾ, ਸਰਲ ਅਤੇ ਸੂਖਮ ਪੂਰੀ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ। ਅਸਟ੍ਰਿੰਜਿੰਟ ਲੋਸ਼ਨ ਨੂੰ ਬਰਾਬਰ ਮਾਤਰਾ ਵਿਚ ਗੁਲਾਬ ਜਲ ਵਿਚ ਮਿਲਾ ਕੇ ਫਰਿੱਜ ਵਿਚ ਰੱਖ ਦਿਓ ਅਤੇ ਚਮੜੀ ਦੀ ਸਫ਼ਾਈ ਤੋਂ ਬਾਅਦ ਠੰਢੇ ਲੋਸ਼ਨ ਨੂੰ ਸੂਤੀ ਕੱਪੜੇ ਦੇ ਪੈਡ ਨਾਲ ਚਮੜੀ ਨੂੰ ਰੰਗਤ ਪ੍ਰਦਾਨ ਕਰਨ ਲਈ ਵਰਤੋ। ਇਸ ਨਾਲ ਨਾ ਸਿਰਫ ਚਮੜੀ ਨੂੰ ਚਮਕ ਮਿਲੇਗੀ, ਸਗੋਂ ਇਸ ਨਾਲ ਚਮੜੀ ਦੇ ਛੇਕ ਬੰਦ ਕਰਨ ਵਿਚ ਵੀ ਮਦਦ ਮਿਲੇਗੀ। ਇਕ ਬਰਫ਼ ਦੇ ਟੁਕੜੇ ਨੂੰ ਸਾਫ਼ ਕੱਪੜੇ ਵਿਚ ਲਪੇਟ ਕੇ ਇਸ ਨਾਲ ਚਿਹਰੇ ਨੂੰ ਧੋ ਕੇ ਸਾਫ਼ ਕਰ ਲਓ। ਇਸ ਨਾਲ ਚਿਹਰੇ ਦੇ ਮੁਸਾਮ ਬੰਦ ਕਰਨ ਵਿਚ ਮਦਦ ਮਿਲੇਗੀ। ਜੇ ਤੁਸੀਂ ਪਾਊਡਰ ਵਰਤ ਰਹੇ ਹੋ ਤਾਂ ਹਲਕੀ ਗਿੱਲੀ ਸਪੰਜ ਨਾਲ ਪੂਰੇ ਚਿਹਰੇ ਅਤੇ ਧੌਣ 'ਤੇ ਲਗਾਓ, ਜਿਸ ਨਾਲ ਇਹ ਚਮੜੀ 'ਤੇ ਜੰਮ ਜਾਂਦਾ ਹੈ ਅਤੇ ਲੰਬੇ ਸਮੇਂ ਤੱਕ ਰਹਿੰਦਾ ਹੈ। ਵਾਟਰਪਰੂਫ ਮਸਕਾਰਾ ਅਤੇ ਆਈ-ਲਾਈਨਰ ਨਾਲ ਅੱਖਾਂ ਦੇ ਮੇਕਅੱਪ ਨੂੰ ਗਰਮ ਰੁੱਤ ਵਿਚ ਬਣਾਈ ਰੱਖਣ ਵਿਚ ਮਦਦ ਮਿਲਦੀ ਹੈ। ਆਪਣੀਆਂ ਪਲਕਾਂ ਨੂੰ ਭੂਰੇ ਜਾਂ ਸਲੇਟੀ ਰੰਗ ਦੀ ਲਾਈਨ ਨਾਲ ਢਕੋ ਅਤੇ ਇਹ ਦਿਨ ਭਰ ਤੁਹਾਨੂੰ ਸੌਮਯ ਸੁਭਾਗ ਪ੍ਰਦਾਨ ਕਰਨਗੀਆਂ। ਲਿਪਸਟਿਕ ਵਰਤਦੇ ਸਮੇਂ ਹਲਕੇ ਗੁਲਾਬੀ ਰੰਗ, ਭੂਰੇ ਜਾਂ ਬੈਂਗਣੀ ਰੰਗ ਵਰਗੇ ਹਲਕੇ ਰੰਗਾਂ ਦੀ ਵਰਤੋਂ ਕਰੋ। ਬਸ਼ਰਤੇ ਇਹ ਤੁਹਾਡੀ ਚਮੜੀ ਦੇ ਰੰਗ ਦੇ ਅਨੁਕੂਲ ਹੋਵੇ। ਜੇ ਤੁਹਾਡੀ ਚਮੜੀ ਦਾ ਰੰਗ ਪੀਲਾ ਹੈ ਤਾਂ ਨਾਰੰਗੀ ਸ਼ੇਡ ਦੀ ਬਜਾਏ ਗੁਲਾਬੀ ਸ਼ੇਡ ਅਪਣਾਓ। ਯਾਦ ਰੱਖੋ ਕਿ ਰੰਗ ਬਹੁਤਾ ਚਮਕੀਲਾ ਨਹੀਂ ਹੋਣਾ ਚਾਹੀਦਾ।
ਬਰਸਾਤ ਦੇ ਮੌਸਮ ਵਿਚ ਮਲਾਈਦਾਰ ਅਤੇ ਤੇਲੀ ਪਦਾਰਥਾਂ ਨਾਲ ਬਣੇ ਸੁੰਦਰਤਾ ਪ੍ਰਸਾਧਨਾਂ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ। ਸ਼ੁੱਧ ਗਲਿਸਰੀਨ ਅਤੇ ਸ਼ਹਿਦ ਦੀ ਵਰਤੋਂ ਨਾਲ ਜ਼ਿਆਦਾ ਪਸੀਨਾ ਆ ਸਕਦਾ ਹੈ। ਮਲਾਈਦਾਰ ਫਾਊਂਡੇਸ਼ਨ ਅਤੇ ਆਈ ਸ਼ੈਡੋ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਪਾਊਡਰ ਸ਼ੇਡ ਅਤੇ ਬਲਸ਼ਰ ਜ਼ਿਆਦਾ ਸਾਰਥਿਕ ਹੁੰਦੇ ਹਨ। ਪ੍ਰਸਾਧਨ ਸਮੱਗਰੀ ਵਿਚ ਹਲਕੀ ਭੀਨੀ ਸੁਗੰਧ ਹੋਣੀ ਚਾਹੀਦੀ ਹੈ।
ਬਰਸਾਤ ਦੇ ਮੌਸਮ ਦੌਰਾਨ ਕੁਦਰਤੀ ਉਤਪਾਦਾਂ ਵਿਚ ਗੁਲਾਬ ਜਲ ਅਤੇ ਗੁਲਾਬ ਆਧਾਰਿਤ ਚਮੜੀ ਟਾਨਿਕ ਫਾਇਦੇਮੰਦ ਮੰਨੇ ਜਾ ਸਕਦੇ ਹਨ। ਗੁਲਾਬ ਕੁਦਰਤੀ ਤੌਰ 'ਤੇ ਸ਼ੀਤਲਤਾ ਵਰਧਕ ਮੰਨਿਆ ਜਾਂਦਾ ਹੈ। ਖੀਰਾ, ਪਪੀਤਾ, ਨਿੰਬੂ ਰਸ, ਖਸ ਨਾਲ ਬਣੇ ਸੁੰਦਰਤਾ ਉਤਪਾਦਾਂ ਨੂੰ ਗਰਮੀ ਦੌਰਾਨ ਸੁੰਦਰਤਾ ਸਬੰਧੀ ਸਮੱਸਿਆਵਾਂ ਲਈ ਵਰਤਿਆ ਜਾ ਸਕਦਾ ਹੈ।
ਬਰਸਾਤ ਦੇ ਮੌਸਮ ਵਿਚ ਦੁਲਹਨਾਂ ਦੇ ਸੁੰਦਰਤਾ ਸ਼ਿੰਗਾਰ ਨੂੰ ਸ਼ੁੱਭ ਦਿਨ ਤੋਂ ਤਿੰਨ ਹਫ਼ਤੇ ਪਹਿਲਾਂ ਟੈਸਟ ਕਰ ਲੈਣਾ ਚਾਹੀਦਾ ਹੈ। ਵੱਖ-ਵੱਖ ਤਰੀਕਿਆਂ ਤੇ ਡੂੰਘੇ ਅਧਿਐਨ ਤੋਂ ਬਾਅਦ ਜੋ ਤੁਹਾਨੂੰ ਪਸੰਦ ਆਵੇ, ਉਸ ਨੂੰ ਅਪਣਾਉਣਾ ਚਾਹੀਦਾ ਹੈ ਪਰ ਜੇਕਰ ਸ਼ਾਦੀ ਰਾਤ ਦੇ ਸਮੇਂ ਆਯੋਜਿਤ ਕੀਤੀ ਜਾ ਰਹੀ ਹੈ ਤਾਂ ਗੂੜ੍ਹੇ ਰੰਗਾਂ ਦੀ ਵਰਤੋਂ ਕਰੋ, ਕਿਉਂਕਿ ਚਮਕਦਾਰ ਰੰਗਾਂ ਨਾਲ ਦੁਲਹਨਾਂ ਦੀ ਆਭਾ ਫਿੱਕੀ ਦਿਖਾਈ ਦੇਵੇਗੀ। ਵਿਆਹ ਦੌਰਾਨ ਮੱਥੇ ਦੀ ਬਿੰਦੀ ਸੁੰਦਰਤਾ ਦਾ ਅਟੁੱਟ ਅੰਗ ਮੰਨੀ ਜਾਂਦੀ ਹੈ। ਆਪਣੀ ਪੋਸ਼ਾਕ ਨਾਲ ਮਿਲਦੇ-ਜੁਲਦੇ ਰੰਗ ਦੀ ਚਮਕਦਾਰ ਬਿੰਦੀ ਦੀ ਵਰਤੋਂ ਕਰੋ।

ਇੰਜ ਕਰੋ ਫਰਿੱਜ ਦੀ ਦੇਖਭਾਲ

* ਫਰਿੱਜ ਨੂੰ ਕੰਧ ਨਾਲ ਜੋੜ ਕੇ ਨਾ ਰੱਖੋ ਅਤੇ ਹਵਾਦਾਰ ਜਗ੍ਹਾ 'ਤੇ ਕੰਧ ਤੋਂ ਘੱਟੋ-ਘੱਟ 6 ਇੰਚ ਅਤੇ ਦੂਜੇ ਦੋਵਾਂ ਪਾਸਿਆਂ ਦੀ ਕੰਧ ਤੋਂ ਦੂਰੀ ਘੱਟੋ-ਘੱਟ 4 ਇੰਚ ਹੋਵੇ।
* ਹਰੇਕ ਹਫ਼ਤੇ ਫਰਿੱਜ ਦੀ ਸਫ਼ਾਈ ਜ਼ਰੂਰ ਕਰਨੀ ਚਾਹੀਦੀ ਹੈ। ਫਰਿੱਜ ਦੀ ਸਫ਼ਾਈ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਬਿਜਲੀ ਦੀ ਸਪਲਾਈ ਬੰਦ ਕਰ ਦਿਓ।
* ਫਰਿੱਜ ਵਿਚ ਕਦੇ ਵੀ ਗਰਮ ਸਾਮਾਨ ਨਾ ਰੱਖੋ। ਗਰਮ ਸਾਮਾਨ ਪਹਿਲਾਂ ਠੰਢਾ ਹੋਣ ਦਿਓ, ਫਿਰ ਰੱਖੋ। ਇਸੇ ਤਰ੍ਹਾਂ ਫਰਿੱਜ ਵਿਚੋਂ ਕੱਢ ਕੇ ਕੋਈ ਸਾਮਾਨ ਤੁਰੰਤ ਗਰਮ ਕਰਨ ਲਈ ਚੁੱਲ੍ਹੇ 'ਤੇ ਨਾ ਰੱਖੋ। ਉਸ ਨੂੰ ਪਹਿਲਾਂ ਆਮ ਤਾਪਮਾਨ ਵਿਚ ਆਉਣ ਦਿਓ, ਫਿਰ ਲੋੜ ਮੁਤਾਬਿਕ ਸਮੱਗਰੀ ਕੱਢ ਕੇ ਕੋਈ ਸਾਮਾਨ ਤੁਰੰਤ ਗਰਮ ਕਰੋ।
* ਫਰਿੱਜ ਦੇ ਚਾਲੂ ਰਹਿਣ 'ਤੇ ਦਰਵਾਜ਼ਾ ਦੇਰ ਤੱਕ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ। ਇਸ ਨਾਲ ਫਰਿੱਜ ਦੇ ਅੰਦਰ ਦਾ ਤਾਪਮਾਨ ਵਧੇਗਾ ਅਤੇ ਠੰਢਾ ਕਰਨ ਵਿਚ ਬੇਲੋੜੀ ਬਿਜਲੀ ਦੀ ਖਪਤ ਵਧੇਗੀ।
* ਫਰਿੱਜ ਦੀ ਬਾਹਰੀ ਸਤ੍ਹਾ 'ਤੇ ਬਰਫ਼ ਨਾ ਜੰਮੇ। ਜੇ ਜੰਮੇ ਤਾਂ ਡੀਫ੍ਰਾਸਟ ਕਰ ਦਿਓ। ਜੇ ਬਰਫ਼ ਜੰਮ ਜਾਵੇ ਤਾਂ ਉਸ ਨੂੰ ਚਾਕੂ ਜਾਂ ਕਿਸੇ ਨੋਕਦਾਰ ਚੀਜ਼ ਨਾਲ ਉਖਾੜਨ ਦੀ ਕੋਸ਼ਿਸ਼ ਨਾ ਕਰੋ। ਇਸ ਨਾਲ ਫਰਿੱਜ ਖਰਾਬ ਹੋ ਸਕਦੀ ਹੈ।
* ਫਰਿੱਜ ਦੇ ਤਾਪਮਾਨ ਨੂੰ ਇਕਦਮ ਘੱਟ ਜਾਂ ਵੱਧ ਨਾ ਕਰੋ, ਸਗੋਂ ਹੌਲੀ-ਹੌਲੀ ਘੱਟ ਜਾਂ ਵੱਧ ਕਰੋ।
* ਜੇ ਬਰਫ਼ ਦੇ ਟੁਕੜਿਆਂ ਦੀ ਲੋੜ ਨਾ ਹੋਵੇ ਤਾਂ ਬਰਫ਼ ਦੀ ਟਰੇਅ ਵਿਚ ਪਾਣੀ ਨਾ ਪਾਓ। ਫਰਿੱਜ ਵਿਚ ਇਕ ਵਾਰ ਬਰਫ਼ ਜੰਮ ਜਾਣ ਤੋਂ ਬਾਅਦ ਵਰਤ ਲਓ ਜਾਂ ਸੁੱਟ ਦਿਓ ਪਰ ਪਿਘਲ ਜਾਣ ਤੋਂ ਬਾਅਦ ਦੁਬਾਰਾ ਬਰਫ਼ ਬਣਨ 'ਤੇ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
* ਫਰਿੱਜ ਨੂੰ ਝਟਕੇ ਨਾਲ ਅਤੇ ਵਾਰ-ਵਾਰ ਨਾ ਖੋਲ੍ਹੋ। ਇਸ ਨਾਲ ਫਰਿੱਜ ਦਾ ਬਲਬ ਫਿਊਜ਼ ਹੋ ਸਕਦਾ ਹੈ ਅਤੇ ਦਰਵਾਜ਼ੇ ਦੇ ਚੌਖਟ 'ਤੇ ਲੱਗੀ ਰਬੜ ਖਰਾਬ ਹੋ ਸਕਦੀ ਹੈ।
* ਪੱਕੇ ਹੋਏ ਖਾਧ ਪਦਾਰਥਾਂ ਨੂੰ ਢੱਕਣ ਵਾਲੇ ਭਾਂਡਿਆਂ ਵਿਚ ਬੰਦ ਕਰਕੇ ਹੀ ਫਰਿੱਜ ਵਿਚ ਰੱਖਣਾ ਚਾਹੀਦਾ ਹੈ। ਘੱਟ ਤਾਪਮਾਨ 'ਤੇ ਫਰਿੱਜ ਨੂੰ ਚਲਾਉਣ 'ਤੇ ਖਾਧ ਪਦਾਰਥ ਜ਼ਿਆਦਾ ਦਿਨਾਂ ਤੱਕ ਸੁਰੱਖਿਅਤ ਰਹਿੰਦੇ ਹਨ।
* ਸਬਜ਼ੀਆਂ ਹਮੇਸ਼ਾ ਧੋ ਕੇ ਅਤੇ ਸੁਕਾ ਕੇ ਹੀ ਫਰਿੱਜ ਵਿਚ ਰੱਖਣੀਆਂ ਚਾਹੀਦੀਆਂ ਹਨ।
ਵਿਸ਼ਵਾਸ ਹੈ ਕਿ ਏਨੀਆਂ ਸਾਵਧਾਨੀਆਂ ਵਰਤਣ ਤੋਂ ਬਾਅਦ ਤੁਹਾਡੀ ਫਰਿੱਜ ਜ਼ਿਆਦਾ ਦਿਨਾਂ ਤੱਕ ਚੱਲੇਗੀ ਅਤੇ ਤੁਹਾਨੂੰ ਰੋਜ਼-ਰੋਜ਼ ਮਕੈਨਿਕ ਨਹੀਂ ਬੁਲਾਉਣਾ ਪਵੇਗਾ।
**

ਪੁੰਗਰੇ ਅਨਾਜਾਂ ਬਾਰੇ ਕਿੰਨਾ ਜਾਣਦੇ ਹੋ?

ਪੁੰਗਰੇ ਅਨਾਜ ਹਮੇਸ਼ਾ ਤੋਂ ਪੌਸ਼ਟਿਕ ਖਾਧ ਪਦਾਰਥ ਦੇ ਰੂਪ ਵਿਚ ਮਸ਼ਹੂਰ ਰਹੇ ਹਨ। ਹਾਲ ਦੇ ਸਾਲਾਂ ਵਿਚ ਜਿਵੇਂ-ਜਿਵੇਂ ਲੋਕਾਂ ਵਿਚ ਸਿਹਤ ਪ੍ਰਤੀ ਚੇਤਨਤਾ ਵਧੀ ਹੈ, ਉਵੇਂ-ਉਵੇਂ ਪੁੰਗਰੇ ਅਨਾਜਾਂ ਦੀ ਵਰਤੋਂ ਵਿਚ ਵੀ ਵਾਧਾ ਹੋਇਆ ਹੈ। ਇਹੀ ਵਜ੍ਹਾ ਹੈ ਕਿ ਅੱਜਕਲ੍ਹ ਬਾਜ਼ਾਰ ਵਿਚ ਵੱਡੇ ਪੈਮਾਨੇ 'ਤੇ ਰੇਡੀ ਟੂ ਈਟ ਪੁੰਗਰੇ ਅਨਾਜ ਉਪਲਬਧ ਹਨ, ਪਰ ਇਨ੍ਹਾਂ ਬਾਰੇ ਸਮੇਂ-ਸਮੇਂ 'ਤੇ ਕਈ ਕਿਸਮ ਦੀ ਖੋਜ ਸਮੱਗਰੀ ਵੀ ਮੀਡੀਆ ਵਿਚ ਆਉਂਦੀ ਰਹਿੰਦੀ ਹੈ, ਜੋ ਇਨ੍ਹਾਂ ਦੀ ਵਰਤੋਂ 'ਤੇ ਕਈ ਕਿਸਮ ਦੇ ਸਵਾਲ ਉਠਾਉਂਦੀ ਰਹਿੰਦੀ ਹੈ। ਤੁਸੀਂ ਇਨ੍ਹਾਂ ਪੁੰਗਰੇ ਅਨਾਜਾਂ ਬਾਰੇ ਕਿੰਨਾ ਜਾਣਦੇ ਹੋ? ਆਓ ਇਸ ਪ੍ਰਸ਼ਨੋਤਰੀ ਰਾਹੀਂ ਤੁਹਾਡੀ ਜਾਣਕਾਰੀ ਨੂੰ ਪਰਖਦੇ ਹਾਂ।
1. ਸਿਹਤ ਲਈ ਕਿਸ ਪੱਧਰ ਦੇ ਪੁੰਗਰੇ ਅਨਾਜ ਬਿਹਤਰ ਹੁੰਦੇ ਹਨ?
(ਕ) ਬਸ ਪੂੰਗ ਫੁੱਟਿਆ ਹੀ ਹੋਵੇ।
(ਖ) ਪੂੰਗ ਕਈ ਦਿਨ ਪੁਰਾਣਾ ਹੋ ਚੁੱਕਾ ਹੋਵੇ।
(ਗ) ਜਦੋਂ ਮਰਜ਼ੀ, ਉਸ ਦੀ ਪੌਸ਼ਟਿਕਤਾ ਵਿਚ ਕੋਈ ਫਰਕ ਨਹੀਂ ਪੈਂਦਾ।
2. ਪੁੰਗਰੇ ਅਨਾਜ ਭਾਵ ਸਪ੍ਰਾਊਟਸ ਵਿਚ ਕਿਹੜੇ ਵਿਟਾਮਿਨ ਸਭ ਤੋਂ ਜ਼ਿਆਦਾ ਪਾਏ ਜਾਂਦੇ ਹਨ?
(ਕ) 'ਈ' ਅਤੇ 'ਕੇ'।
(ਖ) 'ਡੀ' ਅਤੇ 'ਈ'।
(ਗ) 'ਏ' ਅਤੇ 'ਸੀ'।
3. ਐਂਟੀਆਕਸੀਡੈਂਟ ਸੁੱਕੇ ਅਨਾਜ ਵਿਚ ਜ਼ਿਆਦਾ ਪਾਇਆ ਜਾਂਦਾ ਹੈ ਜਾਂ ਪੁੰਗਰੇ ਵਿਚ?
(ਕ) ਸੁੱਕੇ ਵਿਚ।
(ਖ) ਪੁੰਗਰੇ ਵਿਚ।
(ਗ) ਦੋਵਾਂ ਵਿਚ ਬਰਾਬਰ।
4. ਕੀ ਬਜ਼ੁਰਗਾਂ ਲਈ ਵੀ ਪੁੰਗਰੇ ਅਨਾਜ ਫਾਇਦੇਮੰਦ ਹੁੰਦੇ ਹਨ?
(ਕ) ਹਾਂ। (ਖ) ਨਹੀਂ, ਕਿਉਂਕਿ ਉਨ੍ਹਾਂ ਨੂੰ ਪਚਾਉਣਾ ਮੁਸ਼ਕਿਲ ਹੁੰਦਾ ਹੈ।
(ਗ) ਇਹ ਤਾਂ ਅਜ਼ਮਾ ਕੇ ਹੀ ਪਤਾ ਲੱਗ ਸਕਦਾ ਹੈ।
5. ਕੀ ਪੁੰਗਰੇ ਅਨਾਜ ਵਿਚ ਚਰਬੀ, ਫੈਟੀ ਐਸਿਡ ਵਿਚ ਬਦਲ ਜਾਂਦੀ ਹੈ?
(ਕ) ਨਹੀਂ। (ਖ) ਹਾਂ। (ਗ) ਕਦੇ-ਕਦੇ।
ਨਤੀਜਾ : ਜੇ ਤੁਸੀਂ ਸਾਰੇ ਸਵਾਲਾਂ ਨੂੰ ਧਿਆਨ ਨਾਲ ਪੜ੍ਹਿਆ ਹੈ ਅਤੇ ਇਸ ਲਈ ਦਿੱਤੇ ਗਏ ਉੱਤਰਾਂ ਵਿਚੋਂ ਉਸੇ ਉੱਤਰ 'ਤੇ ਸਹੀ ਦਾ ਨਿਸ਼ਾਨ ਲਗਾਇਆ ਹੈ, ਜੋ ਤੁਹਾਡੇ ਹਿਸਾਬ ਨਾਲ ਸਹੀ ਹੈ ਤਾਂ ਪ੍ਰਾਪਤ ਕੀਤੇ ਗਏ ਅੰਕਾਂ ਦੇ ਆਧਾਰ 'ਤੇ ਇਹ ਜਾਣਨ ਲਈ ਤਿਆਰ ਹੋ ਜਾਓ ਕਿ ਤੁਸੀਂ ਪੁੰਗਰੇ ਅਨਾਜਾਂ ਸਬੰਧੀ ਕਿੰਨਾ ਜਾਣਦੇ ਹੋ?
ਕ-ਜੇ ਤੁਸੀਂ 10 ਜਾਂ ਇਸ ਤੋਂ ਘੱਟ ਅੰਕ ਹਾਸਲ ਕੀਤੇ ਹਨ ਤਾਂ ਇਸ ਦਾ ਮਤਲਬ ਇਹ ਹੈ ਕਿ ਪੁੰਗਰੇ ਅਨਾਜ ਖਾਣ ਤੋਂ ਭਾਵੇਂ ਤੁਹਾਨੂੰ ਕੋਈ ਪ੍ਰਹੇਜ਼ ਨਾ ਹੋਵੇ ਪੁੰਗਰੇ ਅਨਾਜਾਂ ਬਾਰੇ ਤੁਹਾਡੀ ਵਿਗਿਆਨਕ ਜਾਣਕਾਰੀ ਬਹੁਤ ਸੀਮਤ ਹੈ।
ਖ-ਜੇ ਤੁਹਾਡੇ ਕੁਲ ਹਾਸਲ ਅੰਕ 15 ਜਾਂ ਇਸ ਤੋਂ ਘੱਟ ਹਨ ਤਾਂ ਤੁਸੀਂ ਨਾ ਸਿਰਫ ਪੁੰਗਰੇ ਅਨਾਜਾਂ ਨੂੰ ਇਕ ਸਿਹਤਮੰਦ ਖਾਧ ਸਮੱਗਰੀ ਮੰਨਦੇ ਹੋ, ਸਗੋਂ ਬਹੁਤ ਕੁਝ ਇਸ ਦੇ ਫਾਇਦਿਆਂ ਬਾਰੇ ਵੀ ਜਾਣਦੇ ਹੋ। ਪਰ ਸਮੱਗਰਤਾ ਵਿਚ ਪੁੰਗਰੇ ਅਨਾਜਾਂ ਨੂੰ ਲੈ ਕੇ ਇਕ ਵਿਗਿਆਨਕ ਦਿਸ਼ਾਬੋਧ ਦੀ ਤੁਹਾਡੇ ਵਿਚ ਕਮੀ ਹੈ।
ਗ-ਜੇ ਤੁਹਾਡੇ ਕੁਲ ਹਾਸਲ ਅੰਕ 20 ਜਾਂ ਇਸ ਤੋਂ ਜ਼ਿਆਦਾ ਹਨ ਤਾਂ ਤੁਸੀਂ ਨਾ ਸਿਰਫ ਪੁੰਗਰੇ ਅਨਾਜ ਖਾਣੇ ਪਸੰਦ ਕਰਦੇ ਹੋ, ਸਗੋਂ ਇਨ੍ਹਾਂ ਦੀ ਸਿਹਤ ਸਬੰਧੀ ਖਾਸੀਅਤਾਂ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹੋ। ਨਾਲ ਹੀ ਤੁਸੀਂ ਦੂਜਿਆਂ ਨੂੰ ਵੀ ਪੁੰਗਰੇ ਅਨਾਜ ਖਾਣ ਲਈ ਉਤਸ਼ਾਹਿਤ ਕਰਦੇ ਹੋ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX