ਤਾਜਾ ਖ਼ਬਰਾਂ


ਤਲਵੰਡੀ ਭਾਈ (ਫ਼ਿਰੋਜ਼ਪੁਰ) 'ਚ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 minute ago
ਤਲਵੰਡੀ ਭਾਈ, 5 ਜੁਲਾਈ (ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਦੇ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ...
ਕੋਰੋਨਾ ਵਾਇਰਸ ਕਾਰਨ ਤਰਨ ਤਾਰਨ ਜ਼ਿਲ੍ਹੇ 'ਚ ਇਕ ਵਿਅਕਤੀ ਦੀ ਹੋਈ ਮੌਤ
. . .  7 minutes ago
ਤਰਨਤਾਰਨ, 5 ਜੁਲਾਈ (ਹਰਿੰਦਰ ਸਿੰਘ)- ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹੇ 'ਚ ਦਮ ਤੋੜਨ ਵਾਲੇ ਵਿਅਕਤੀਆਂ ਦੀ ਗਿਣਤੀ 5 ਹੋ ...
ਤੇਜਿੰਦਰਪਾਲ ਸਿੰਘ ਸੰਧੂ ਨੇ ਕਾਂਗਰਸ ਦਾ ਛੱਡਿਆ ਪੱਲਾ
. . .  9 minutes ago
ਪਟਿਆਲਾ, 5 ਜੁਲਾਈ (ਗੁਰਪ੍ਰੀਤ ਸਿੰਘ ਚੱਠਾ) - ਸਵਰਗੀ ਜਸਦੇਵ ਸਿੰਘ ਸੰਧੂ ਦੇ ਪੁੱਤਰ ਐੱਸ.ਐੱਸ ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ....
ਕਿਸਾਨ ਵਿਰੋਧੀ ਆਰਡੀਨੈਂਸ ਦਾ ਸਮਰਥਨ ਕਰਕੇ ਅਕਾਲੀ ਦਲ ਨੇ ਪੰਜਾਬ ਦੇ ਹਿਤਾਂ ਨਾਲ ਕੀਤਾ ਧੋਖਾ : ਕੈਪਟਨ
. . .  49 minutes ago
ਚੰਡੀਗੜ੍ਹ, 5 ਜੁਲਾਈ (ਅ.ਬ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁਕ 'ਤੇ ਇਕ ਪੋਸਟ ਸਾਂਝੀ ਕਰਦਿਆਂ ਕਿਹਾ ...
ਪਿੰਡ ਜੱਜਲ ਲਾਗੇ ਰਜਵਾਹਾ ਟੁੱਟਣ ਨਾਲ ਕਿਸਾਨਾਂ ਦੀਆਂ ਫ਼ਸਲਾਂ 'ਚ ਭਰਿਆ ਪਾਣੀ
. . .  57 minutes ago
ਤਲਵੰਡੀ ਸਾਬੋ /ਸੀਂਗੋ ਮੰਡੀ, 5 ਜੁਲਾਈ (ਲਕਵਿੰਦਰ ਸ਼ਰਮਾ/ਰਣਜੀਤ ਰਾਜੂ) - ਬੀਤੀ ਰਾਤ ਤਲਵੰਡੀ ਸਾਬੋ ਦੇ ਪਿੰਡ ਜੱਜਲ 'ਚ ਮੀਂਹ ਹਨੇਰੀ ਕਾਰਨ ...
ਬੀ.ਐੱਸ.ਐਫ 'ਚ ਪਿੱਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 36 ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 5 ਜੁਲਾਈ- ਪਿੱਛਲੇ 24 ਘੰਟਿਆਂ ਦੌਰਾਨ ਬੀ.ਐੱਸ.ਐਫ ਦੇ 36 ਹੋਰ ਜਵਾਨਾਂ ਦੀ ਕੋਰੋਨਾ ਰਿਪੋਰਟ ...
ਅਫ਼ਗ਼ਾਨਿਸਤਾਨ 'ਚ 10 ਤਾਲਿਬਾਨੀ ਅੱਤਵਾਦੀ ਢੇਰ
. . .  about 1 hour ago
ਕਾਬੁਲ, 5 ਜੁਲਾਈ- ਅਫ਼ਗ਼ਾਨਿਸਤਾਨ ਦੇ ਦੋ ਪ੍ਰਾਂਤਾਂ 'ਚ ਸੁਰੱਖਿਆ ਬਲਾਂ ਦੇ ਨਾਲ ਹੋਈ ਝੜਪ 'ਚ 10 ਤਾਲਿਬਾਨੀ ਅੱਤਵਾਦੀ ...
164 ਵੇਂ ਰਾਜ ਪੱਧਰੀ ਸਮਾਗਮ 'ਚ ਸਿਹਤ ਮੰਤਰੀ ਸਿੱਧੂ ਨੇ ਕੀਤੀ ਸ਼ਿਰਕਤ
. . .  about 2 hours ago
ਮਲੌਦ, 5 ਜੁਲਾਈ (ਨਿਜ਼ਾਮਪੁਰ/ਚਾਪੜਾ)- ਜੰਗ-ਏ-ਆਜ਼ਾਦੀ ਦੇ ਸੁਤੰਤਰਤਾ ਸੰਗਰਾਮ ਦੇ ਪਹਿਲੇ ਸ਼ਹੀਦ ਬਾਬਾ ਮਹਾਰਾਜ ਸਿੰਘ ...
ਸਰਚ ਅਪਰੇਸ਼ਨ ਦੌਰਾਨ ਪੁਲਿਸ ਨੂੰ ਪੁਲਵਾਮਾ ਦੇ ਗੰਗੂ ਇਲਾਕੇ 'ਚੋਂ ਮਿਲਿਆ ਆਈ.ਈ.ਡੀ
. . .  about 2 hours ago
ਸ੍ਰੀਨਗਰ, 5 ਜੁਲਾਈ- ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਗੰਗੂ ਇਲਾਕੇ 'ਚ ਸਰਚ ਅਪਰੇਸ਼ਨ ਦੌਰਾਨ ਪੁਲਿਸ ਨੇ ਇਕ ਹੋਰ ਆਈ.ਈ.ਡੀ...
ਜਲੰਧਰ 'ਚ ਦੇਰ ਰਾਤ ਚੱਲੀ ਗੋਲੀ, ਜ਼ਖ਼ਮੀ ਹੋਏ ਨੌਜਵਾਨ ਦੀ ਹਾਲਤ ਗੰਭੀਰ
. . .  about 2 hours ago
ਜਲੰਧਰ, 5 ਜੁਲਾਈ (ਐੱਮ.ਐੱਸ. ਲੋਹੀਆ) - ਜ਼ਖ਼ਮੀ ਹਾਲਤ 'ਚ ਇਕ ਨੌਜਵਾਨ ਨੂੰ ਬੀਤੀ ਦੇਰ ਰਾਤ ਕੁੱਝ ਵਿਅਕਤੀ ...
ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 5 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਰਾਸ਼ਟਰਪਤੀ ਭਵਨ ਵਿਖੇ...
ਰੱਖਿਆ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਸਰਦਾਰ ਵੱਲਭ ਭਾਈ ਪਟੇਲ ਕੋਵਿਡ ਹਸਪਤਾਲ ਦਾ ਕੀਤਾ ਦੌਰਾ
. . .  about 3 hours ago
ਨਵੀਂ ਦਿੱਲੀ, 5 ਜੁਲਾਈ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ 'ਚ ਸਥਿਤ ...
ਓਡੀਸ਼ਾ 'ਚ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ 'ਚ ਮਾਰੇ ਗਏ 4 ਮਾਉਵਾਦੀ
. . .  about 3 hours ago
ਭੁਵਨੇਸ਼ਵਰ, 5 ਜੁਲਾਈ - ਓਡੀਸ਼ਾ ਦੇ ਕੰਧਮਾਲ ਜ਼ਿਲ੍ਹੇ 'ਚ ਅੱਜ ਸਵੇਰੇ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ 'ਚ ਚਾਰ ਮਾਉਵਾਦੀਆਂ ...
ਇਕਾਂਤਵਾਸ ਨੂੰ ਵਿਚਾਲੇ ਹੀ ਛੱਡ ਭੱਜਿਆ ਕੋਰੋਨਾ ਪਾਜ਼ੀਟਿਵ ਮਰੀਜ਼, ਮਾਮਲਾ ਦਰਜ਼
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 5 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਇਕਾਂਤਵਾਸ ਨੂੰ ਵਿਚਕਾਰ ...
ਭਾਰਤ 'ਚ 4 ਜੁਲਾਈ ਤੱਕ ਟੈਸਟ ਕੀਤੇ ਗਏ ਕੋਰੋਨਾ ਦੇ 97,89,066 ਨਮੂਨੇ : ਆਈ.ਸੀ.ਐਮ.ਆਰ
. . .  about 3 hours ago
ਨਵੀਂ ਦਿੱਲੀ, 5 ਜੁਲਾਈ- ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ) ਨੇ ਦੱਸਿਆ ਕਿ 4 ਜੁਲਾਈ ...
ਸਾਬਕਾ ਵਿਧਾਇਕਾ ਦੇ ਨਿੱਜੀ ਸਹਾਇਕ ਦੀ ਪਤਨੀ ਵੱਲੋਂ ਖ਼ੁਦਕੁਸ਼ੀ
. . .  about 2 hours ago
ਸਮਾਣਾ (ਪਟਿਆਲਾ) , 5 ਜੁਲਾਈ (ਸਾਹਿਬ ਸਿੰਘ) - ਹਲਕਾ ਸ਼ੁਤਰਾਣਾ ਦੀ ਸਾਬਕਾ ਵਿਧਾਇਕਾ ਵਨਿੰਦਰ ਕੌਰ ਲੂੰਬਾ...
ਖਸਤਾ ਹਾਲਤ ਸੜਕ 'ਤੇ ਵਾਪਰੇ ਹਾਦਸੇ 'ਚ ਨੌਜਵਾਨ ਦੀ ਗਈ ਜਾਨ
. . .  about 4 hours ago
ਕਲਾਨੌਰ, 5 ਜੁਲਾਈ(ਪੁਰੇਵਾਲ)- ਸਥਾਨਕ ਕਸਬੇ 'ਚ ਸਥਿਤ ਬਟਾਲਾ ਮਾਰਗ 'ਤੇ ਖਸਤਾ ਹਾਲਤ ਸੜਕ 'ਤੇ ਵਾਪਰੇ ਹਾਦਸੇ ਕਾਰਨ ਕਲਾਨੌਰ...
ਜੰਡਿਆਲਾ ਗੁਰੂ ਦੇ ਡੀ.ਐੱਸ.ਪੀ ਤੇ ਉਨ੍ਹਾਂ ਦੀ ਪਤਨੀ ਨੂੰ ਹੋਇਆ ਕੋਰੋਨਾ
. . .  about 4 hours ago
ਜੰਡਿਆਲਾ ਗੁਰ,ੂ 5 ਜੁਲਾਈ (ਪਰਮਿੰਦਰ ਸਿੰਘ ਜੋਸਨ) - ਜੰਡਿਆਲਾ ਗੁਰੂ ਦੇ ਡੀ.ਐੱਸ.ਪੀ ਅਤੇ ਉਨ੍ਹਾਂ ਦੀ ਪਤਨੀ ਦੇ ਬੀਤੇ...
ਜ਼ਿਲ੍ਹਾ ਮੁਹਾਲੀ ਅੰਦਰ ਕੋਰੋਨਾ ਦੇ 14 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਐੱਸ. ਏ. ਐੱਸ. ਨਗਰ, 5 ਜੁਲਾਈ (ਕੇ. ਐੱਸ. ਰਾਣਾ)- ਜ਼ਿਲ੍ਹਾ ਮੁਹਾਲੀ ਅੰਦਰ ਕੋਰੋਨਾ ਦੇ 14 ਨਵੇਂ ਮਰੀਜ਼ ਸਾਹਮਣੇ ਆਉਣ ...
ਨਾਭਾ (ਪਟਿਆਲਾ) ਵਿਖੇ ਕੋਰੋਨਾ ਦੇ ਤਿੰਨ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 4 hours ago
ਨਾਭਾ, 5 ਜੁਲਾਈ (ਅਮਨਦੀਪ ਸਿੰਘ ਲਵਲੀ)- ਸ਼ਹਿਰ ਨਾਭਾ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਆਉਣਾ ਲਗਾਤਾਰ ਜਾਰੀ...
ਤੇਜ਼ ਝੱਖੜ ਅਤੇ ਮੀਂਹ ਕਾਰਣ ਦਰਖਤਾਂ ਦਾ ਹੋਇਆ ਭਾਰੀ ਨੁਕਸਾਨ
. . .  about 4 hours ago
ਤਲਵੰਡੀ ਸਾਬੋ, 5 ਜੁਲਾਈ (ਰਣਜੀਤ ਸਿੰਘ ਰਾਜੂ) - ਬੀਤੀ ਦੇਰ ਇਲਾਕੇ ਅੰਦਰ ਆਏ ਤੇਜ਼ ਝੱਖੜ ਅਤੇ ਭਾਰੀ ਬਾਰਸ਼...
ਭਾਰਤ 'ਚ ਕੋਰੋਨਾ ਦਾ ਕਹਿਰ, ਇਕ ਦਿਨ 'ਚ ਆਏ ਕਰੀਬ 25 ਹਜ਼ਾਰ ਕੇਸ, 613 ਮੌਤਾਂ
. . .  about 5 hours ago
ਨਵੀਂ ਦਿੱਲੀ, 5 ਜੁਲਾਈ - ਦੇਸ਼ ਵਿਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਮਾਮਲਿਆਂ ਨੇ ਹੁਣ ਤੱਕ ਦੇ ਰਿਕਾਰਡ ਤੋੜ ਦਿੱਤੇ ਹਨ। ਦੇਸ਼ ਵਿਚ ਪਹਿਲੀ ਵਾਰ ਇਕ ਦਿਨ 'ਚ 25 ਹਜ਼ਾਰ ਦੇ ਨੇੜੇ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲਾ ਅਨੁਸਾਰ 24 ਘੰਟਿਆਂ 'ਚ 24,805 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 613...
ਝੱਖੜ ਦੌਰਾਨ ਝੁੱਗੀ ਤੇ ਡਿੱਗੀ ਕੰਧ, ਇਕ ਮੌਤ
. . .  about 5 hours ago
ਝੱਖੜ ਤੇ ਹਨੇਰੀ ਨਾਲ ਦਰੱਖਤ ਡਿੱਗਣ ਕਾਰਨ ਕਈ ਥਾਈਂ ਸੜਕਾਂ ਹੋਈਆਂ ਜਾਮ
. . .  about 5 hours ago
ਸੁਨਾਮ ਊਧਮ ਸਿੰਘ ਵਾਲਾ 5 ਜੁਲਾਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਬੀਤੀ ਅੱਧੀ ਰਾਤ ਪਏ ਭਰਵੇਂ ਮੀਂਹ ਕਾਰਨ ਜਿੱਥੇ ਅੱਤ ਦੀ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਹਿਸੂਸ ਕੀਤੀ ਹੈ ਉੱਥੇ ਹੀ ਇਸ ਮੀਂਹ ਨਾਲ ਕਿਸਾਨਾਂ ਦੇ ਵੀ ਚਿਹਰੇ ਖਿੜ ਗਏ ਹਨ ਕਿਉਂਕਿ ਵੇਲੇ ਸਿਰ ਖੁੱਡ ਭਰ ਪਿਆ ਇਹ...
ਪੁਲਵਾਮਾ 'ਚ ਅੱਤਵਾਦੀਆਂ ਵਲੋਂ ਧਮਾਕਾ, ਇਕ ਜਵਾਨ ਜ਼ਖਮੀ
. . .  about 6 hours ago
ਪੁਲਵਾਮਾ, 5 ਜੁਲਾਈ - ਜੰਮੂ ਕਸ਼ਮੀਰ ਦੇ ਪੁਲਵਾਮਾ ਸਥਿਤ ਗੰਗੂ ਇਲਾਕੇ ਵਿਚ ਅੱਤਵਾਦੀਆਂ ਵਲੋਂ ਕੀਤੇ ਆਈ.ਈ.ਡੀ. ਧਮਾਕੇ 'ਚ ਇਕ ਸੀ.ਆਰ.ਪੀ.ਐਫ. ਜਵਾਨ ਜ਼ਖਮੀ ਹੋ ਗਿਆ ਹੈ। ਜਵਾਨਾਂ ਵਲੋਂ ਸਰਚ...
ਹੋਰ ਖ਼ਬਰਾਂ..

ਖੇਡ ਜਗਤ

ਪੇਲੇ ਨੇ ਕਿਹਾ : ਸਰਬਸ੍ਰੇਸ਼ਟ ਹੈ ਰੋਨਾਲਡੋ

ਵਰਤਮਾਨ ਸਮੇਂ ਫੁੱਟਬਾਲ ਜਗਤ ਦੇ ਦੋ ਦਿੱਗਜ ਕਰਿਸਟਿਆਨੋ ਰੋਨਾਲਡੋ ਅਤੇ ਜਿਊਨੇਲ ਮੈਸੀ 'ਚੋਂ ਬਿਹਤਰ ਕੌਣ? ਇਹ ਬਹਿਸ ਕਾਫ਼ੀ ਲੰਮੇ ਸਮੇਂ ਤੋਂ ਚਲਦੀ ਆ ਰਹੀ ਹੈ ਤੇ ਅਕਸਰ ਜਦੋਂ ਬੀਤੇ ਸਮੇਂ ਦੇ ਮਹਾਨ ਖਿਡਾਰੀਆਂ ਸਮੇਤ ਫੁੱਟਬਾਲ ਪੰਡਤਾਂ ਨੂੰ ਕਿਸੇ ਇਕ ਖਿਡਾਰੀ ਦੀ ਚੋਣ 'ਤੇ ਮੋਹਰ ਲਾਉਣ ਲਈ ਕਿਹਾ ਜਾਂਦਾ ਹੈ ਤਾਂ ਇਸ ਬਾਰੇ ਉਨ੍ਹਾਂ ਦੀ ਰਾਏ ਵੱਖ-ਵੱਖ ਰਹੀ ਹੈ | ਦੋਵੇਂ ਇਕੋ ਸਮੇਂ 'ਤੇ ਖੇਡਣ ਲਈ ਆਏ ਅਤੇ ਦੁਨੀਆ 'ਤੇ ਛਾ ਗਏ | ਹਾਲਾਂਕਿ ਇਨ੍ਹਾਂ ਦੋਵਾਂ ਵਿਚੋਂ ਕਿਸੇ ਨੇ ਵੀ ਆਪਣੀ ਟੀਮ ਨੂੰ ਵਿਸ਼ਵ ਕੱਪ ਦਾ ਖਿਤਾਬ ਨਹੀਂ ਜਿਤਵਾਇਆ ਹੈ, ਹਾਂ ਰੋਨਾਲਡੋ ਦੇ ਨਾਂਅ ਯੂਰੋ ਕੱਪ ਜਿੱਤਣ ਦੀ ਪ੍ਰਾਪਤੀ ਜ਼ਰੂਰ ਜੁੜੀ ਹੋਈ ਹੈ | ਪ੍ਰਦਰਸ਼ਨ ਦੇ ਆਧਾਰ 'ਤੇ ਦੋਵੇਂ ਟਾਪ ਸਿਤਾਰਿਆਂ 'ਚ ਗਿਣੇ ਜਾਂਦੇ ਹਨ | ਅਕਸਰ ਵਾਰ-ਵਾਰ ਜਦੋਂ ਇਨ੍ਹਾਂ ਵਿਚੋਂ ਕਿਸੇ ਇਕ ਖਿਡਾਰੀ ਦੀ ਚੋਣ ਲਈ ਆਖਿਆ ਜਾਂਦਾ ਸੀ ਤਾਂ ਇਹ ਬਹਿਸ ਅਧੂਰੀ ਹੀ ਰਹਿ ਜਾਂਦੀ ਸੀ | ਪਰ ਇਸ ਵਾਰ ਆਲ ਟਾਇਮ ਦਿੱਗਜ ਫੁੱਟਬਾਲ ਪੇਲੇ ਨੇ ਇਕ ਨਾ ਚੁਣਿਆ ਹੈ 'ਰੋਨਾਲਡੋ ਹੈ ਸਰਬਸ੍ਰੇਸ਼ਟ, ਹਾਲਾਂ ਕਿ ਇਹ ਉਸ ਦੀ ਨਿੱਜੀ ਰਾਏ ਹੋ ਸਕਦੀ ਹੈ, ਪਰ ਪੇਲੇ ਦੀ ਇਸ ਰਾਏ ਨੇ ਰੋਨਾਲਡੋ ਨੂੰ ਸਰਬਸ੍ਰੇਸ਼ਟਤਾ ਦੀ ਦੌੜ ਵਿਚ ਇਕ ਕਦਮ ਅੱਗੇ ਵੱਲ ਜ਼ਰੂਰ ਖਸਕਾ ਦਿੱਤਾ ਹੈ |'
ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਨੇ ਕਰਿਸਟਿਆਨੋ ਰੋਨਾਲਡੋ ਨੂੰ ਮੌਜੂਦਾ ਸਮੇਂ 'ਚ ਦੁਨੀਆ ਦੇ ਸਰਬੋਤਮ ਫੁੱਟਬਾਲਰ ਦਾ ਦਰਜਾ ਦਿੱਤਾ ਹੈ | ਉਹ ਰੋਨਾਲਡੋ ਨੂੰ ਬਾਰਸੀਲੋਨਾ ਦੇ ਮੇਸੀ ਤੋਂ ਬਿਹਤਰ ਗਿਣਦੇ ਹਨ | ਉਂਝ ਸਮਾਚਾਰ ਏਜੰਸੀ ਸਿਨਹੂਆ ਦੀ ਰਿਪੋਰਟ ਮੁਤਾਬਕ 79 ਵਰਿ੍ਹਆਂ ਦੇ ਪੇਲੇ ਦਾ ਮੰਨਣਾ ਹੈ ਕਿ ਨਾ ਹੀ ਰੋਨਾਲਡੋ ਅਤੇ ਨਾ ਹੀ ਮੈਸੀ ਨੇ ਉਹ ਮੁਕਾਮ ਹਾਸਲ ਕੀਤਾ ਹੈ, ਜਿਸ ਤੱਕ ਉਹ ਖ਼ੁਦ (ਪੇਲੇ) ਪਹੁੰਚੇ ਸਨ, ਜਦੋਂ ਉਹ ਸੈਟੋਜ਼ ਕਲੱਬ, ਨਿਊਯਾਰਕ ਕੋਸਮਾਸ ਅਤੇ ਬ੍ਰਾਜ਼ੀਲ ਦੀ ਰਾਸ਼ਟਰੀ ਟੀਮ ਵਿਚ ਖੇਡਦੇ ਸਨ, ਉਨ੍ਹਾਂ ਕਿਹਾ ਕਿ ਰੋਨਾਲਡੋ ਪਿਛਲੇ 10 ਸਾਲਾਂ ਤੋਂ ਬਿਹਤਰ ਪ੍ਰਦਰਸ਼ਨ ਕਰਦੇ ਆ ਰਹੇ ਹਨ ਤੇ ਇਸੇ ਸਮੇਂ ਮੈਸੀ ਦੀ ਯਾਦਗਾਰੀ ਪਾਰੀ ਨੂੰ ਵੀ ਘੱਟ ਕਰਕੇ ਨਹੀਂ ਦੇਖਿਆ ਜਾਣਾ ਚਾਹੀਦਾ ਪਰ ਕਿਸੇ ਇਕ ਦੀ ਚੋਣ ਕਰਦਿਆਂ ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਨੇ ਕਰਿਸਟਿਆਨੋ ਰੋਨਾਲਡੋ ਨੂੰ ਵਰਤਮਾਨ ਸਮੇਂ ਦੁਨੀਆ 'ਚ ਅੱਵਲ ਫੁੱਟਬਾਲਰ ਦਾ ਦਰਜਾ ਦਿੱਤਾ ਹੈ | ਹਾਲਾਂਕਿ ਰੋਨਾਲਡੋ ਨੇ ਪੰਜ ਵਾਰ ਫ਼ੀਫ਼ਾ ਦੇ ਸਰਬੋਤਮ ਖਿਡਾਰੀ ਦਾ ਖਿਤਾਬ ਜਿੱਤਿਆ ਹੈ, ਜਦ ਕਿ ਮੈਸੀ ਨੇ ਛੇ ਵਾਰ ਇਸ ਖਿਤਾਬ 'ਤੇ ਜੇਤੂ ਹਸਤਾਖ਼ਰ ਕੀਤੇ ਹਨ | ਤਿੰਨ ਵਾਰ ਵਿਸ਼ਵ ਵਿਜੇਤਾ ਦਾ ਪਰਚਮ ਲਹਿਰਾਉਣ ਅਤੇ ਇਕ ਹਜ਼ਾਰ ਤੋਂ ਵੀ ਜ਼ਿਆਦਾ ਗੋਲ ਦਾਗਣ ਵਾਲੇ ਬ੍ਰਾਜ਼ੀਲ ਦੇ ਪੇਲੇ ਨੇ ਬੀਤੇ ਦੇ ਦਿੱਗਜ ਖਿਡਾਰੀ, ਜੀਕੋ, ਰੋਨਾਲਡੀਨੋ, ਰੋਨਾਲਡੋ ਨਾਜਾਰੀਓ, ਫ੍ਰਾਜ ਬੈਕਨ ਬਾਉਰ ਅਤੇ ਜੋਹਾਨ ਕਰੂਫ਼ ਨੂੰ ਵੀ ਆਪਣੇ ਸਮੇਂ 'ਚ ਬਿਹਤਰੀਨ ਖਿਡਾਰੀਆਂ ਦਾ ਦਰਜਾ ਦਿੱਤਾ ਹੈ | ਪੁਰਤਗਾਲ ਅਤੇ ਜੁੱਵਟਸ ਕਲੱਬ ਦੇ ਕਰਿਸਟਿਆਨੋ ਰੋਨਾਲਡੋ ਦੇ ਖਾਤੇ 'ਚ ਇਕ ਜਮ੍ਹਾਂ ਹਾਸਲ ਇਹ ਵੀ ਹੈ ਕਿ ਉਹ ਦਨਾਦਨ 700 ਤੋਂ ਵੀ ਜ਼ਿਆਦਾ ਗੋਲ ਦਾਗਣ ਦੇ ਮਾਮਲੇ 'ਚ ਦੁਨੀਆ 'ਚ ਛੇਵੇਂ ਨੰਬਰ ਅਤੇ ਮੌਜੂਦਾ ਸਮੇਂ ਦੇ ਇਕਲੌਤੇ ਫੁੱਟਬਾਲਰ ਹਨ, ਉਸ ਨੇ ਇਹ ਇਤਿਹਾਸਕ ਪ੍ਰਾਪਤੀ ਯੂਕਰੇਨ ਦੇ ਖਿਲਾਫ ਗੋਲ ਕਰਕੇ ਹਾਸਲ ਕੀਤੀ ਸੀ | ਉਸ ਨੇ ਪੁਰਤਗਾਲ ਵਲੋਂ ਖੇਡਦਿਆਂ 95 ਕਲੱਬ ਰੀਅਲ ਮੈਡਰਿਡ ਲਈ 450, ਮਾਨਚੈਸਟਰ ਯੂਨਾਈਟਿਡ ਲਈ 118 ਅਤੇ ਜੁੱਵਟਸ ਲਈ 50 ਗੋਲ ਦਰਜ ਕੀਤੇ ਹਨ |
ਰੋਨਾਲਡੋ ਦੀ ਖੇਡ ਸ਼ੈਲੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਮੈਚ ਦਾ ਰੁਖ਼ ਬਦਲਣ ਦੀ ਕਾਬਲੀਅਤ ਰੱਖਦਾ ਹੈ, ਗਜ਼ਬ ਦਾ ਬਾਲ ਕੰਟਰੋਲ, ਨਪੇ ਤੁਲੇ ਪਾਸ, ਗੋਲ ਦਾਗਣ ਦੀ ਸਟੀਕ ਨਿਸ਼ਾਨੇਬਾਜ਼ੀ ਉਸ ਨੂੰ ਦੂਜੇ ਖਿਡਾਰੀਆਂ ਤੋਂ ਅਲੱਗ ਕਰਦੀ ਹੈ |

-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ |
ਮੋਬਾਈਲ : 94636-12204.


ਖ਼ਬਰ ਸ਼ੇਅਰ ਕਰੋ

ਟੈਨਿਸ ਜਗਤ ਦਾ ਧਰੂ ਤਾਰਾ ਰੋਜਰ ਫ਼ੈਡਰਰ

ਰੋਜਰ ਫ਼ੈਡਰਰ ਦਾ ਨਾਂਅ ਟੈਨਿਸ ਜਗਤ ਵਿਚ ਕਿਸੇ ਜਾਣ-ਪਛਾਣ ਦਾ ਮੁਥਾਜ਼ ਨਹੀਂ ਹੈ | ਕਿਸੇ ਸਮੇਂ ਟੈਨਿਸ ਕੋਰਟ ਦਾ ਬਾਲ-ਬੁਆਏ ਰਹੇ ਫ਼ੈਡਰਰ ਨੇ ਟੈਨਿਸ ਖੇਡਦਿਆਂ-ਖੇਡਦਿਆਂ ਵੱਡੀਆਂ ਪੁਲਾਂਘਾਂ ਪੁੱਟੀਆਂ ਅਤੇ ਵਿਸ਼ਵ ਦਾ ਚੋਟੀ ਦਾ ਖਿਡਾਰੀ ਬਣ ਕੇ ਟੈਨਿਸ ਦੀ ਵਿਸ਼ਵ ਰੈਂਕਿੰਗ ਵਿਚ ਰਿਕਾਰਡ 310 ਹਫ਼ਤਿਆਂ ਲਈ ਪਹਿਲੇ ਰੈਂਕ ਉੱਤੇ ਬਣੇ ਰਹਿਣ ਦਾ ਇਤਿਹਾਸ ਰਚਿਆ | ਫ਼ੈਡਰਰ ਦਾ ਜਨਮ 8 ਅਗਸਤ, 1981 ਨੂੰ ਸਵਿਟਜ਼ਰਲੈਡ ਦੇ ਬੇਸਲ ਸ਼ਹਿਰ ਵਿਖੇ ਹੋਇਆ | ਉਸ ਦੇ ਪਿਤਾ ਰੋਬਰਟ ਫ਼ੈਡਰਰ ਸਵਿਸ ਹੈ ਅਤੇ ਮਾਤਾ ਲੀਨੈਟ ਅਫ਼ਰੀਕਨ ਹੈ | ਫ਼ੈਡਰਰ ਦੋਵਾਂ ਦੇਸ਼ਾਂ ਦਾ ਨਾਗਰਿਕ ਹੈ ਅਤੇ ਉਸ ਵਲੋਂ ਚਲਾਈ ਜਾ ਰਹੀ ਸੰਸਥਾ 'ਰੋਜਰ ਫ਼ੈਡਰਰ ਫਾਊਾਡੇਸ਼ਨ' ਦੋਵਾਂ ਦੇਸ਼ਾਂ ਦੇ ਗ਼ਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦਾ ਕੰਮ ਕਰ ਰਹੀ ਹੈ |
ਜੂਨੀਅਰ ਖੇਡ ਦੀ ਸ਼ੁਰੂਆਤ : ਰੋਜਰ ਨੇ 17 ਸਾਲ ਦੀ ਉਮਰ ਵਿਚ ਟੈਨਿਸ ਕੋਰਟ ਮੂਹਰੇ ਬਤੌਰ ਜੂਨੀਅਰ ਖਿਡਾਰੀ ਦਸਤਕ ਦਿੱਤੀ ਜਦੋਂ ਉਹ ਸੰਨ 1998 ਦਾ ਜੂਨੀਅਰ ਯੂ.ਐਸ. ਓਪਨ ਦਾ ਸਿੰਗਲ ਮੁਕਾਬਲਾ ਖੇਡਦਿਆਂ ਫਾਈਨਲ ਤੱਕ ਪਹੁੰਚਿਆ | ਫਾਈਨਲ ਵਿਚ ਉਸ ਨੂੰ ਅਰਜਨਟੀਨਾ ਦੇ ਡੇਵਿਡ ਨਲਬਨਦਿਨ ਕੋਲੋਂ 3-6, 5-7 ਦੇ ਫ਼ਰਕ ਨਾਲ ਹਾਰ ਦਾ ਮੂੰਹ ਵੇਖਣਾ ਪਿਆ | ਏਸੇ ਸਾਲ ਜੂਨੀਅਰ ਵਿਬੰਲਡਨ ਚੈਂਪੀਅਨਸ਼ਿਪ ਦੇ ਸਿੰਗਲ ਮੁਕਾਬਲੇ ਦੇ ਫਾਈਨਲ ਵਿਚ ਉਸ ਨੇ ਕਾਰਜੀਆਂ ਦੇ ਇਰਾਕਲੀ ਲਾਬਾਜੇ ਨੂੰ 6-4, 6-4 ਦੇ ਅੰਤਰ ਨਾਲ ਮਾਤ ਦੇ ਕੇ ਖਿਤਾਬੀ ਜਿੱਤ ਹਾਸਲ ਕੀਤੀ |
ਕੌਮਾਂਤਰੀ ਖੇਡ ਦੀਆਂ ਪ੍ਰਾਪਤੀਆਂ : ਫ਼ੈਡਰਰ ਨੇ ਕੌਮਾਂਤਰੀ ਟੈਨਿਸ ਦੀ ਸ਼ੁਰੂਆਤ 2001 ਦੇ ਹੋਪਮੈਨ ਕੱਪ ਦੇ ਸਿੰਗਲ ਅਤੇ ਮਿਕਸਡ ਡਬਲ ਮੁਕਾਬਲੇ ਖੇਡਦਿਆਂ ਕੀਤੀ | ਸਿੰਗਲ ਮੁਕਾਬਲੇ ਦੇ ਫਾਈਨਲ ਵਿਚ ਅਮਰੀਕਾ ਦੇ ਸਾਈਕਲ ਨੂੰ (6-4, 6-3) ਅਤੇ ਮਿਕਸਡ ਡਬਲ ਦੇ ਫਾਈਨਲ ਮੁਕਾਬਲੇ ਵਿਚ ਮਾਰਟੀਨਾ ਹਿੰਗਿਸ ਨਾਲ ਮਿਲ ਕੇ ਅਮਰੀਕੀ ਜੋੜੀ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਦੋਵੇ ਕੱਪ ਹਾਸਲ ਕੀਤੇ | ਸਾਲ 2003 ਦੇ ਵਿੰਬਲਡਨ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਆਸਟ੍ਰੇਲੀਆ ਦੇ ਫਿਲੀ ਪੋਸਸ ਨੂੰ 7-6, 6-2, 7-6 ਦੇ ਸਿੱਧੇ ਸੈੱਟਾਂ ਵਿਚ ਧੂੜ ਚਟਾ ਕੇ ਖਿਤਾਬ ਆਪਣੇ ਨਾਂਅ ਕੀਤਾ | ਇਸ ਮਗਰੋਂ ਤਾਂ ਰੋਜਰ ਨੇ ਕਦੇ ਪਿੱਛੇ ਮੁੜ ਨੇ ਨਹੀਂ ਵੇਖਿਆ | ਉਸ ਦੀ ਖੇਡ ਦਾ ਜਾਦੂ ਇਸ ਕਦਰ ਚੱਲਿਆ ਕਿ ਉਹ ਸਾਲ ਦਰ ਸਾਲ ਅਨੇਕਾਂ ਟੂਰਨਾਮੈਂਟ ਨਿਰਵਿਘਨ ਜਿੱਤਦਾ ਰਿਹਾ | ਰਿਕਾਰਡ 20 ਗਰੈਂਡ ਸਲੈਮ ਜਿਸ ਵਿਚ ਛੇ ਵਾਰ ਆਸਟ੍ਰੇਲੀਅਨ ਓਪਨ, ਅੱਠ ਵਾਰ ਵਿੰਬਲਡਨ ਚੈਂਪੀਅਨਸ਼ਿਪ, ਪੰਜ ਵਾਰ ਯੂ.ਐਸ. ਓਪਨ ਅਤੇ ਇਕ ਵਾਰ ਫਰੈਂਚ ਓਪਨ ਜਿੱਤ ਕੇ ਉਸ ਨੂੰ ਇਤਿਹਾਸ ਰਚਣ ਦਾ ਮਾਣ ਪ੍ਰਾਪਤ ਹੋਇਆ | ਗਰੈਂਡ ਸਲੈਮ ਤੋਂ ਇਲਾਵਾ ਅਨੇਕਾਂ ਅੰਤਰਰਾਸ਼ਟਰੀ ਟੂਰਨਾਮੈਂਟ ਜਿਵੇਂ ਡੇਵਿਸ ਕੱਪ, ਸੈਡਰਿਡ ਮਾਸਟਰਸ, ਇਸਤਾਨਬੁਲ ਓਪਨ, ਬਰਿਸਬੇਨ ਇੰਟਰਨੈਸ਼ਨਲ, ਸ਼ੰਘਾਈ ਮਾਸਟਰਸ, ਇੰਡੀਅਨ ਵੇਲਸ, ਸਿਨਸਿਨਾਟੀ ਮਾਸਟਰਸ, ਦੁਬਈ ਚੈਂਪਿਅਨਸਸ਼ਿਪ, ਸਵਿਸ ਓਪਨ, ਮਾਸਟਰਸ ਸੀਰੀਜ਼, ਹੈਲੇ ਓਪਨ, ਮਿਆਮੀ ਓਪਨ, ਹਾਪਮੈਨ ਕੱਪ ਆਦਿ ਕਈ ਉੱਘੇ ਮੁਕਾਬਲੇ ਜਿੱਤ ਕੇ ਆਪਣੀ ਧਾਕ ਜਮਾਈ |
ਫ਼ੈਡਰਰ ਦੀ ਖੇਡ ਸ਼ੈਲੀ : ਰੋਜਰ ਨੂੰ ਹਰੇਕ ਤਰ੍ਹਾਂ ਟੈਨਿਸ ਕੋਰਟ ਜਿਵੇਂ ਹਾਰਡ ਕੋਰਟ, ਗਰੀਨ ਕੋਰਟ ਜਾਂ ਕਾਲੇ ਕੋਰਟ ਉੱਤੇ ਖੇਡਣ ਦੀ ਮਹਾਰਤ ਹਾਸਲ ਹੈ | ਉਹ ਇਕ ਹਰਫ਼ਨਮੌਲਾ ਖਿਡਾਰੀ ਹੈ ਜਿਨ੍ਹਾ ਵਧੀਆ ਉਹ ਬੇਸਲਾਈਨ ਉੱਤੇ ਖੇਡਦਾ ਹੈ ਓਨੀ ਹੀ ਵਧੀਆ ਉਸ ਦੀ ਸਮੈਸ਼ ਹੁੰਦੀ ਹੈ | ਫ਼ੈਡਰਰ ਦੀ ਸਰਵਿਸ ਅਤੇ ਰਿਟਰਨ ਸ਼ਾਟ ਦੋਵੇਂ ਬਰਾਬਰ ਹੀ ਕਲਾ ਅਤੇ ਜੋਸ਼ ਨਾਲ ਭਰਪੂਰ ਹੁੰਦੀਆਂ ਹਨ |
ਭਾਸ਼ਾਈ ਗਿਆਨ : ਫ਼ੈਡਰਰ ਅਨੇਕਾਂ ਭਾਸ਼ਾਵਾਂ ਦਾ ਗਿਆਤਾ ਹੈ ਜਿਨ੍ਹਾਂ ਵਿਚ ਸਵਿਸ, ਜਰਮਨ, ਅੰਗਰੇਜ਼ੀ, ਫਰੈਂਚ ਅਤੇ ਇਟੈਲੀਅਨ ਭਾਸ਼ਾਵਾਂ ਪ੍ਰਮੁੱਖ ਹਨ | ਪੂਰੇ ਸੰਸਾਰ ਵਿਚ ਉਹ ਖੇਡ ਪ੍ਰੇਮੀਆਂ ਦਾ ਬੇਹੱਦ ਹਰਮਨ ਪਿਆਰਾ ਖਿਡਾਰੀ ਹੈ ਅਤੇ ਉਸ ਦੇ ਪ੍ਰਸੰਸਕਾਂ ਦੀ ਬਹੁਤ ਵੱਡੀ ਤਾਦਾਦ ਹੈ |
ਇਨਾਮ ਸਨਮਾਨ : ਰੋਜਰ ਫ਼ੈਡਰਰ ਦੀ ਖੇਡ ਪ੍ਰਾਪਤੀਆਂ ਸਦਕਾ ਉਸ ਨੂੰ ਤੇਰਾਂ ਵਾਰ 'ਸਪੋਰਟਸਮੈਨ ਆਫ ਦਾ ਟੂਰਨਾਮੈਂਟ', ਪੰਜ-ਪੰਜ ਵਾਰ 'ਏ.ਟੀ.ਪੀ. ਪਲੇਅਰ' ਅਤੇ 'ਵਰਲਡ ਸਪੋਰਟਸਮੈਨ ਆਫ਼ ਦ ਈਯਰ' ਐਲਾਨਿਆ ਜਾ ਚੁੱਕਾ | ਫ਼ੈਡਰਰ ਇਕੱਲਾ ਹੀ ਖਿਡਾਰੀ ਹੈ ਜਿਸ ਨੂੰ ਬੀ.ਬੀ.ਸੀ. ਚਾਰ ਵਾਰ 'ਸਪੋਰਟਸਮੈਨ ਆਫ਼ ਦ ਈਯਰ' ਦੇ ਤੌਰ 'ਤੇ ਸਨਮਾਨਿਤ ਕਰ ਚੁੱਕੀ ਹੈ | ਫ਼ੈਡਰਰ ਵਲੋਂ ਕਈ ਸੰਸਥਾਵਾਂ ਨਾਲ ਮਿਲ ਕੇ ਲੋਕ ਭਲਾਈ ਦੇ ਕੰਮ ਵੀ ਚਲਾਏ ਜਾ ਰਹੇ ਹਨ |

ਸੇਵਾਮਕੁਤ ਲੈਕਚਰਾਰ, ਚੰਦਰ ਨਗਰ, ਬਟਾਲਾ |
ਮੋਬਾਈਲ : 62842-205
95

ਖੇਡਾਂ ਸ਼ੁਰੂ ਹੋਈਆਂ ਪਰ ਰੜਕਦੀ ਹੈ ਦਰਸ਼ਕਾਂ ਦੀ ਕਮੀ

ਫੁੱਟਬਾਲ ਵਾਂਗ ਕਈ ਥਾਈਾ ਖੇਡ ਮੁਕਾਬਲੇ ਚੱਲ ਪਏ ਹਨ ਪਰ ਸਟੇਡੀਅਮ ਵਿਚ ਦਰਸ਼ਕ ਨਹੀਂ ਹਨ, ਖਾਲੀ ਸਟੇਡੀਅਮ ਵਿਚ ਹੋ ਰਹੇ ਮੈਚ ਇਓਾ ਭਾਂਅ-ਭਾਂਅ ਕਰਦੇ ਹਨ ਜਿਵੇਂ ਪੰਜਾਬ ਦੇ ਪਿੰਡਾਂ ਵਿਚ ਬਣੀਆਂ ਉਹ ਆਲੀਸ਼ਾਨ ਕੋਠੀਆਂ, ਜਿਨ੍ਹਾਂ ਦੇ ਵਸਨੀਕ ਬਾਹਰ ਵਸਦੇ ਹਨ |
ਇੱਕ ਗੱਲ ਖੁੱਲ੍ਹ ਕੇ ਸਪੱਸ਼ਟ ਹੋ ਗਈ ਹੈ ਕਿ ਸਟੇਡੀਅਮ ਵਿਚ ਦਰਸ਼ਕਾਂ ਦੇ ਬਿਨਾਂ ਖੇਡਾਂ ਅਧੂਰੀਆਂ ਹਨ | ਸਟੇਡੀਅਮ ਅੰਦਰ ਬੈਠੇ ਦਰਸ਼ਕਾਂ ਦੀ ਊਰਜਾ ਖਿਡਾਰੀਆਂ ਅੰਦਰ ਵੀ ਇਕ ਨਵਾਂ ਉਤਸ਼ਾਹ ਪੈਦਾ ਕਰਦੀ ਹੈ ਅਤੇ ਇਸੇ ਦੀ ਕਮੀ ਇਨ੍ਹੀਂ ਦਿਨੀਂ ਸਾਫ਼ ਮਹਿਸੂਸ ਹੋ ਰਹੀ ਹੈ | ਮੈਦਾਨਾਂ ਵਿਚ ਖਿਡਾਰੀ ਖੇਡ ਤਾਂ ਰਹੇ ਹਨ ਪਰ ਇਕ ਬੰਦਿਸ਼ ਹੇਠਾਂ ਖੇਡ ਰਹੇ ਮਹਿਸੂਸ ਹੋ ਰਹੇ ਹਨ ਅਤੇ ਉਹ ਖੁੱਲ੍ਹ ਕੇ ਖੇਡ ਦਾ ਅਤੇ ਜਿੱਤ ਦਾ ਜਸ਼ਨ ਵੀ ਨਹੀਂ ਮਨਾ ਰਹੇ ਲਗਦੇ | ਇਸ ਦੌਰਾਨ ਹੋਰ ਵੀ ਜਿੱਥੇ ਖੇਡਾਂ ਹੋ ਰਹੀਆਂ ਨੇ ਸਭ ਵਿਚ ਤਕਰੀਬਨ ਇਹੀ ਹਾਲਾਤ ਹਨ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਖੇਡ ਮੁਕਾਬਲੇ ਇਕ ਨਵੇਂ ਅਤੇ ਅਲੋਕਾਰੀ ਜਿਹੇ ਮਾਹੌਲ ਵਿਚ ਹੋ ਰਹੇ ਲਗਦੇ ਹਨ |
ਖੇਡਾਂ ਦੀ ਦੁਨੀਆ ਵਿਚ ਏਨੀ ਵੱਡੀ ਵਿਸ਼ਵ ਪੱਧਰੀ ਬੰਦਿਸ਼ ਇਤਿਹਾਸ ਵਿਚ ਸਿਰਫ਼ ਦੋ ਵਾਰ ਆਈ ਹੈ ਅਤੇ ਉਹ ਦੋਨੋਂ ਮੌਕੇ ਉਹ ਸਨ ਜਦੋਂ ਪੂਰੀ ਦੁਨੀਆ ਵਿਚ ਵਿਸ਼ਵ ਯੁੱਧ ਲੱਗੇ ਹੋਏ ਸਨ | ਪਿਛਲੀ ਵਾਰ ਖੇਡਾਂ ਦੀ ਦੁਨੀਆ ਨੂੰ ਇਸ ਕਦਰ ਖੜੋਤ ਸੰਨ 1939-1945 ਦੀ ਦੂਜੀ ਵਿਸ਼ਵ ਜੰਗ ਦੌਰਾਨ ਆਈ ਸੀ ਜਦੋਂ 6 ਸਾਲਾਂ ਤੱਕ ਚੱਲੀ ਇਸ ਵਿਸ਼ਵ ਜੰਗ ਕਰਕੇ ਓਸ ਵੇਲੇ ਦੀਆਂ ਓਲੰਪਿਕ ਖੇਡਾਂ ਅਤੇ ਕਈ ਹੋਰ ਖੇਡਾਂ ਦੇ ਵਿਸ਼ਵ ਕੱਪ ਵੱਡੇ ਪੱਧਰ ਉੱਤੇ ਪ੍ਰਭਾਵਤ ਹੋਏ ਸਨ | ਉਦੋਂ ਤੋਂ ਬਾਅਦ ਹੁਣ ਪਹਿਲੀ ਵਾਰ ਠੀਕ ਉਹੋ ਜਿਹੀ ਸਥਿਤੀ ਬਣ ਗਈ ਹੈ | ਖੇਡਾਂ ਦੀ ਦੁਨੀਆ 'ਤੇ ਪਹਿਲਾਂ ਵਾਂਗ ਹੋ ਜਾਣ ਸਬੰਧੀ ਸ਼ੰਕੇ ਇਸ ਲਈ ਵੀ ਬਣਦੇ ਹਨ ਕਿਉਂਕਿ ਖੇਡਾਂ ਮੌਕੇ ਇਕੱਠ ਹੋਣੇ ਸੁਭਾਵਕ ਹਨ ਬਹੁਤੀਆਂ ਖੇਡਾਂ ਟੀਮ ਖੇਡਾਂ ਹਨ ਭਾਵ ਜਿਨ੍ਹਾਂ ਵਿਚ ਬਹੁਤ ਸਾਰੇ ਖਿਡਾਰੀ ਇਕ ਟੀਮ ਵਜੋਂ, ਇਕੱਠੇ ਹੋ ਕੇ ਦੂਜੀ ਟੀਮ ਨਾਲ ਖੇਡਦੇ ਹਨ |
ਬਦਲੇ ਹੋਏ ਹਾਲਾਤ ਦਾ ਇਕ ਅਸਰ ਇਹ ਵੀ ਪੈਣ ਦੀ ਸੰਭਾਵਨਾ ਹੈ ਕਿ ਆਉਂਦੇ ਸਮੇਂ ਦੌਰਾਨ ਬੇਲੋੜੇ ਮੈਚ ਘੱਟ ਕਰਵਾਏ ਜਾਣਗੇ ਖਾਸਕਰ ਕਿ੍ਕਟ ਦੀ ਖੇਡ (ਵਧੇਰੇ ਤੌਰ 'ਤੇ ਭਾਰਤੀ ਕਿ੍ਕਟ ਅੰਦਰ) ਲੋੜ ਤੋਂ ਜ਼ਿਆਦਾ ਮੈਚ ਨਹੀਂ ਹੋ ਸਕਣਗੇ | ਇਨ੍ਹਾਂ ਚੀਜ਼ਾਂ ਤੋਂ ਹੁਣ ਗੁਰੇਜ਼ ਹੋਵੇਗਾ | ਇਸ ਦੇ ਬਾਵਜੂਦ ਇਕ ਸਵਾਲ ਹਰ ਇਕ ਦੀ ਜ਼ੁਬਾਨ 'ਤੇ ਬਣਿਆ ਹੋਇਆ ਹੈ ਅਤੇ ਉਹ ਹੈ ਖੇਡਾਂ ਦੀ ਦੁਨੀਆ ਕਿੰਨੀ ਦੇਰ ਹੋਰ ਇਸੇ ਤਰ੍ਹਾਂ ਚੱਲੇਗੀ ਅਤੇ ਕਦੋਂ ਜਾ ਕੇ ਪਹਿਲਾਂ ਵਾਲੇ ਖੇਡ ਨਜ਼ਾਰੇ ਵੇਖਣ ਨੂੰ ਮਿਲਣਗੇ

-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
5-mail: sudeepsdhillon0ymail.com

ਭਾਰਤ-ਚੀਨ ਦਰਮਿਆਨ ਤਲਖ਼ੀ ਦਾ ਸੇਕ ਭਾਰਤੀ ਖੇਡਾਂ ਤੱਕ ਪੁੱਜਾ

ਭਾਰਤ ਤੇ ਚੀਨ ਦਰਮਿਆਨ ਇਸ ਵੇਲੇ ਚੱਲ ਰਿਹਾ ਸਰਹੱਦੀ ਵਿਵਾਦ ਦਾ ਸੇਕ ਹੁਣ ਭਾਰਤੀ ਖੇਡ ਜਗਤ ਤੱਕ ਵੀ ਪੁੱਜਣਾ ਸ਼ੁਰੂ ਹੋ ਗਿਆ ਹੈ ਤੇ ਇਹ ਵਿਵਾਦ ਇਸ ਵੇਲੇ ਐਨਾ ਭਖ ਗਿਆ ਹੈ ਕਿ ਭਾਰਤ ਦੇ ਅੰਦਰੋਂ ਚੀਨ ਦੇ ਬਣੇ ਸਾਮਾਨ ਦਾ ਬਾਈਕਾਟ ਕਰਨ ਦੀਆਂ ਬਗ਼ਾਵਤੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ ਤੇ ਦੇਸ਼ ਵਾਸੀ ਇਹ ਮੰਗ ਕਰ ਰਹੇ ਹਨ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਚੀਨ ਦੀਆਂ ਕੰਪਨੀਆਂ ਦੇ ਨਾਲ ਆਪਣਾ ਖੇਡ ਕਰਾਰ ਤੋੜ ਦੇਵੇ ਜੋ ਕਿ ਇਸ ਵੇਲੇ ਆਈ.ਪੀ.ਐਲ. ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਦਾ ਟੀ 20 ਦਾ ਖੇਡ ਮਹਾਂਕੁੰਭ ਹੈ ਦਾ ਟਾਈਟਲ ਸਪਾਂਸਰ ਹੈ | ਪਰ ਇਸ ਵੇਲੇ ਬੀ.ਸੀ.ਸੀ.ਆਈ. ਦਾ ਚੀਨ ਦੀ ਮੋਬਾਈਲ ਕੰਪਨੀ ਵੀਵੋ ਨਾਲ ਇਕ ਕਰਾਰ ਤੋੜਨਾ ਆਸਾਨ ਨਹੀਂ ਹੈ ਤੇ ਇਸ ਨੇ ਵੀਵੋ ਨਾਲ ਪੰਜ ਸਾਲ ਦਾ ਕਰਾਰ ਕੀਤਾ ਸੀ ਜੋ 2022 ਵਿਚ ਜਾ ਕੇ ਸਮਾਪਤ ਹੋਣਾ ਹੈ ਤੇ ਵੀਵੋ ਸਾਲ ਵਿਚ ਲੱਗਪਗ 440 ਕਰੋੜ ਰੁਪਏ ਬੀ.ਸੀ.ਸੀ.ਆਈ. ਨੂੰ ਦਿੰਦਾ ਹੈ | ਆਈ.ਪੀ.ਐਲ. 2020 ਦਾ ਆਯੋਜਨ 29 ਮਾਰਚ ਤੋਂ ਹੋਣਾ ਸੀ ਜੋ ਕਿ ਕੋਵਿਡ-19 ਕਰਕੇ ਨਹੀਂ ਹੋ ਸਕਿਆ |
ਇਸ ਤੋਂ ਪਹਿਲਾਂ 2008 ਤੋਂ 2012 ਤੱਕ ਆਈ.ਪੀ.ਐਲ. ਦਾ ਟਾਈਟਲ ਸਪਾਂਸਰ ਡੀ.ਐਲ.ਐਫ. ਸੀ ਜੋ ਸਾਲਾਨਾ 40 ਕਰੋੜ ਰੁਪਏ ਦਿੰਦਾ ਸੀ ਤੇ 2013 ਤੋਂ 15 ਤੱਕ ਪੈਪਸੀ ਸਪਾਂਸਰ ਸੀ ਜੋ ਬੀ.ਸੀ.ਸੀ.ਆਈ. ਨੂੰ 79.2 ਕਰੋੜ ਸਾਲਾਨਾ ਦਿੰਦਾ ਸੀ ਤੇ ਇਸ ਤੋਂ ਬਾਅਦ ਹੁਣ ਚੀਨ ਦੀ ਮੋਬਾਈਲ ਕੰਪਨੀ ਵੀਵੋ ਜੁੜ ਗਈ ਤੇ ਇਸ ਨੇ 2016-17 ਵਿਚ ਆਈ.ਪੀ.ਐਲ. ਦੇ ਟਾਈਟਲ ਸਪਾਂਸਰ ਲਈ 100 ਕਰੋੜ ਰੁਪਏ ਦਿੱਤੇ ਸੀ ਤੇ ਇਸ ਵੇਲੇ 440 ਕਰੋੜ ਸਾਲਾਨਾ ਟਾਈਟਲ ਸਪਾਂਸਰ ਲਈ ਕਰਾਰ ਕੀਤਾ ਹੈ |
ਵੇਖਦੇ-ਵੇਖਦੇ ਆਈ.ਪੀ.ਐਲ. ਵਿਸ਼ਵ ਦਾ ਸਭ ਤੋਂ ਵੱਡਾ ਖੇਡ ਟੂਰਨਾਮੈਂਟ ਬਣ ਗਿਆ ਤੇ ਦੇਸ਼-ਵਿਦੇਸ਼ ਦੇ ਖਿਡਾਰੀ ਆਈ.ਪੀ.ਐਲ. ਲਈ ਮਹਿੰਗੇ ਭਾਅ 'ਤੇ ਵਿਕਦੇ ਹਨ | ਆਈ.ਪੀ.ਐਲ. ਵਿਚ ਖਿਡਾਰੀਆਂ, ਅੰਪਾਇਰਾਂ ਦੀ ਜਰਸੀ ਤੋਂ ਲੈ ਕੇ ਪਾਣੀ, ਜੂਸ, ਸੀਤਲ ਪੇਅ, ਟੋਪੀ, ਟੈਲੀਵਿਜ਼ਨ ਪ੍ਰਸਾਰਨ, ਸਟੇਡੀਅਮਾਂ ਵਿਚ ਦਰਸ਼ਕਾਂ ਦੀਆਂ ਸੀਟਾਂ, ਖਿਡਾਰੀਆਂ ਦੇ ਹੋਟਲ 'ਤੇ ਖਾਣ-ਪੀਣ ਦੇ ਖਰਚੇ ਸਾਰੇ ਸਪਾਂਸਰ ਹੀ ਕਰਦੇ ਹਨ | ਆਈ.ਪੀ.ਐਲ. ਤੋਂ ਇਲਾਵਾ ਭਾਰਤ ਵਿਚ ਕਬੱਡੀ, ਕੁਸ਼ਤੀ, ਮੁੱਕੇਬਾਜ਼ੀ, ਬੈਡਮਿੰਟਨ ਦੀ ਲੀਗ ਵੀ ਹੁੰਦੀ ਹੈ ਪਰ ਇਸ ਵਿਚ ਵੀ ਚੀਨ ਦੀਆਂ ਸਪਾਂਸਰ ਕੰਪਨੀਆਂ ਵੱਧ ਉਤਸ਼ਾਹ ਨਹੀਂ ਵਿਖਾਉਂਦੀਆਂ | ਜੇਕਰ ਉਹ ਰੁਚੀ ਰੱਖਦੀਆਂ ਹਨ ਤਾਂ ਉਹ ਕ੍ਰਿਕਟ ਦੇ ਮੁਕਾਬਲੇ ਊਠ ਦੇ ਮੂੰਹ ਵਿਚ ਜ਼ੀਰਾ ਹੁੰਦਾ ਹੈ |
ਦੂਜੀਆਂ ਖੇਡਾਂ ਦੀ ਲੀਗ ਜਿਥੇ ਦਰਸ਼ਕਾਂ ਤੇ ਸਪਾਂਸਰ ਨੂੰ ਤਰਸਦੀ ਹੈ ਤੇ ਆਈ.ਪੀ.ਐਲ. ਲਈ ਦਰਸ਼ਕ ਤੇ ਸਪਾਂਸਰ ਦੋਵੇਂ ਹੀ ਲਾਈਨ ਲਗਾ ਕੇ ਖੜੇ੍ਹ ਰਹਿੰਦੇ ਹਨ | ਇਸ ਲਈ ਚੀਨ ਦੀਆਂ ਕਈ ਮੋਬਾਈਲ ਕੰਪਨੀਆਂ ਭਾਰਤ ਵਿਚ ਬੜੀ ਕਾਮਯਾਬੀ ਦੇ ਨਾਲ ਆਪਣਾ ਵਪਾਰ ਕਾਇਮ ਕਰਦੀਆਂ ਹਨ ਤੇ ਕਈ ਭਾਰਤੀ ਖਿਡਾਰੀਆਂ ਨਾਲ ਆਪਣਾ ਕਰਾਰ ਕਰਦੀਆਂ ਹਨ | ਇਸ ਵਿਚ ਇਕ ਐਸੀ ਚੀਨੀ ਕੰਪਨੀ ਸ਼ਾਊਮੀ ਦਾ ਗੋਆ ਦੇ ਫੁੱਟਬਾਲ ਕਲੱਬ ਦੇ ਨਾਲ ਸਾਲ 2018-19 ਵਿਚ ਇੰਡੀਅਨ ਫੁੱਟਬਾਲ ਲੀਗ ਵਿਚ ਕਰਾਰ ਸੀ ਤੇ ਉਹ ਗੋਆ ਟੀਮ ਦੀ ਸਪਾਂਸਰ ਵੀ ਸੀ | ਭਾਰਤੀ ਉਲੰਪਿਕ ਸੰਘ ਦਾ ਵੀ ਇਕ ਚੀਨੀ ਕੰਪਨੀ ਲੀ ਨਿੰਗ ਦੇ ਨਾਲ ਕਰਾਰ ਹੈ ਤੇ ਲੀ ਨਿੰਗ ਟੋਕੀਓ ਉਲੰਪਿਕ ਲਈ ਭਾਰਤੀ ਖੇਡ ਦਲ ਦੀ ਕਿੱਟ ਦੀ ਸਪਾਂਸਰ ਹੈ | ਆਈ.ਓ.ਏ. ਨੇ ਮਈ 2018 ਵਿਚ ਇਸ ਕੰਪਨੀ ਨਾਲ ਕਰਾਰ ਕੀਤਾ ਸੀ ਤੇ ਇਸ ਕਰਾਰ ਦੇ ਅਨੁਸਾਰ ਲੀ ਨਿੰਗ ਕੰਪਨੀ ਖਿਡਾਰੀਆਂ ਨੂੰ ਸ਼ੂਜ਼ ਤੇ ਸਪੋਰਟਸ ਕਿੱਟ ਸਪਾਂਸਰ ਕਰੇਗੀ | ਪਰ ਕਈ ਭਾਰਤੀ ਖੇਡ ਫੈਡਰੇਸ਼ਨਾਂ ਨੇ ਹੁਣ ਚੀਨ ਦੀਆਂ ਕੰਪਨੀਆਂ ਦੇ ਨਾਲ ਕਰਾਰ ਖ਼ਤਮ ਕਰਨ ਦਾ ਐਲਾਨ ਕੀਤਾ ਹੈ | ਭਾਰਤੀ ਵੇਟ ਲਿਫਟਿੰਗ ਫੈਡਰੇਸ਼ਨ ਨੇ ਚੀਨ ਦੇ ਸਆਮਾਨ ਵਾਲੇ ਵੇਟ ਲਿਫਟਿੰਗ ਸੈੱਟ ਦੀ ਵਰਤੋਂ ਦੀ ਮਨਾਹੀ ਕਰ ਦਿੱਤੀ ਹੈ | ਬੈਡਮਿੰਟਨ ਵਿਚ ਵੀ ਭਾਰਤ 80 ਫੀਸਦੀ ਜਾਪਾਨ ਦੀ ਕੰਪਨੀ ਯੋਨੈਕਸ ਦਾ ਸਾਮਾਨ ਹੀ ਇਸਤੇਮਾਲ ਕਰਦਾ ਹੈ ਤੇ ਜੇਕਰ ਕੋਈ ਨਿੱਜੀ ਕਲੱਬ ਚੀਨ ਦਾ ਇਸਤੇਮਾਲ ਕਰ ਰਿਹਾ ਹੈ ਤਾਂ ਉਸ ਨਾਲ ਕੋਈ ਖਾਸ ਫ਼ਰਕ ਨਹੀਂ ਪੈ ਰਿਹਾ | ਪਰ ਅਜੇ ਤੱਕ ਭਾਰਤ ਸਰਕਾਰ ਨੇ ਚੀਨ ਦੇ ਖੇਡ ਸਾਮਾਨ ਨੂੰ ਬਾਈਕਾਟ ਕਰਨ ਦੇ ਕੋਈ ਵੀ ਸਪੱਸ਼ਟ ਆਦੇਸ਼ ਨਹੀ ਦਿੱਤੇ ਪਰ ਇਸ ਤੋਂ ਇਲਾਵਾ ਕੁਜ ਰਾਜਾਂ ਨੇ ਆਪਣੇ ਤੌਰ 'ਤੇ ਚੀਨੀ ਸਾਮਾਨ ਨਾਲ ਕਰਾਰ ਖ਼ਤਮ ਵੀ ਕਰ ਦਿੱਤੇ ਹਨ | ਅਜੇ ਵੀ ਭਾਰਤ ਵਿਚ ਬੈਡਮਿੰਟਨ ਦੇ ਸ਼ਟਲ ਕਾਕ, ਰੈਕਿਟ ਵਰਗੀਆਂ ਚੀਜ਼ਾਂ ਤੇ ਹੋਰ ਖੇਡਾਂ 'ਤੇ ਚੀਨ ਦਾ ਕਾਫ਼ੀ ਪੈਸਾ ਲੱਗਿਆ ਹੋਇਆ ਹੈ ਪਰ ਇਸ 'ਤੇ ਭਾਰਤ ਸਰਕਾਰ ਕੀ ਕਰੇ ਜਾਂ ਨਾ ਕਰੇ, ਇਹ ਗੇਂਦ ਹੁਣ ਭਾਰਤ ਸਰਕਾਰ ਦੇ ਪਾਲੇ ਵਿਚ ਪਈ ਹੈ |
ਪੂਰੀ ਤਰ੍ਹਾਂ ਨਾਲ ਚੀਨੀ ਸਪਾਂਸਰ ਤੇ ਚੀਨੀ ਸਾਮਾਨ ਦੇ ਬਾਈਕਾਟ ਨਾਲ ਭਾਰਤੀ ਖੇਡ ਜਗਤ ਨੂੰ ਕਿੰਨਾ ਨੁਕਸਾਨ ਹੋਵੇਗਾ, ਇਸ ਦਾ ਸਹੀ ਅੰਦਾਜ਼ਾ ਅਜੇ ਲਗਾਉਣਾ ਮੁਸ਼ਕਿਲ ਹੈ, ਪਰ ਦੂਜੇ ਪਾਸੇ ਜੇਕਰ ਆਈ.ਪੀ.ਐਲ. ਦੇ ਟਾਈਟਲ ਸਪਾਂਸਰ ਦੇ ਰੂਪ ਵਿਚ ਚੀਨ ਦੀ ਮੋਬਾਈਲ ਕੰਪਨੀ ਵੀਵੋ ਜੇ ਕਰ ਪਿੱਛੇ ਹਟੀ ਜਾਂ ਹਟਾਈ ਗਈ ਤਾਂ ਬੀ.ਸੀ.ਸੀ.ਆਈ. ਨੂੰ ਸਿੱਧੇ ਤੌਰ 'ਤੇ ਲਗਪਗ 1340 ਕਰੋੜ ਦਾ ਝਟਕਾ ਲੱਗ ਸਕਦਾ ਹੈ | ਬੇਸ਼ੱਕ ਇਸ ਵੇਲੇ ਬੀ.ਸੀ.ਸੀ.ਆਈ. ਨੇ ਇਹ ਕਿਹਾ ਕਿ ਉਹ ਆਪਣੀ ਸਪਾਂਸਰ ਖੇਡ ਨੀਤੀ 'ਤੇ ਫਿਰ ਤੋਂ ਵਿਚਾਰ ਕਰਨ ਨੂੰ ਤਿਆਰ ਹੈ ਪਰ ਉਸ ਨੇ ਇਸ ਵੇਲੇ ਵੀਵੋ ਨਾਲ ਆਪਣੇ ਰਿਸ਼ਤੇ ਤੋੜਨ ਦਾ ਵੀ ਕੋਈ ਸੰਕੇਤ ਨਹੀਂ ਦਿੱਤਾ ਤੇ ਇਸ ਤੋਂ ਇਹ ਸਪੱੱਸ਼ਟ ਹੈ ਕਿ ਭਾਰਤ ਕਿਸ ਤਰ੍ਹਾਂ ਦੇ ਨਾਲ ਹੋਰ ਰੋਜ਼ਾਨਾ ਦੀਆਂ ਆਮ ਜ਼ਰੂਰਤ ਦੀਆਂ ਵਸਤਾਂ ਤੋਂ ਇਲਾਵਾ ਖੇਡਾਂ ਦੇ ਖੇਤਰ ਵਿਚ ਵੀ ਚੀਨ ਦੀ ਸਪਾਂਸਰਸ਼ਿਪ ਦੇ ਬੋਝ ਹੇਠ ਦਬ ਗਿਆ ਹੈ ਤੇ ਇਸ ਦੇ ਹੇਠੋਂ ਨਿਕਲਣ ਦਾ ਇਸ ਨੂੰ ਕਈ ਵੀ ਸਪੱਸ਼ਟ ਰਸਤਾ ਵਿਖਈ ਨਹੀਂ ਦੇ ਰਿਹਾ | ਬੇਸ਼ੱਕ ਸਾਰੇ ਭਾਰਤ ਵਾਸੀ ਚੀਨ ਦੇ ਬਣੇ ਸਾਮਾਨ ਦਾ ਬਾਈਕਾਟ ਕਰਨ ਦੀ ਦੁਹਾਈ ਦੇ ਰਹੇ ਹਨ ਪਰ ਇਸ ਵੇਲੇ ਇਹ ਮੁੱਦਾ ਭਾਰਤ ਸਰਕਾਰ ਦੇ ਗਲੇ ਦੀ ਹੱਡੀ ਬਣ ਗਿਆ ਹੈ | ਵੇਖੋ ਆਉਣ ਵਾਲੇ ਸਮੇਂ ਵਿਚ ਚੀਨ ਦੀ ਸਪਾਂਸਰਸ਼ਿਪ ਤੇ ਭਾਰਤ ਸਰਕਾਰ ਕੀ ਫ਼ੈਸਲਾ ਕਰਦੀ ਹੈ, ਇਸ 'ਤੇ ਸਾਰਾ ਕੁਝ ਨਿਰਭਰ ਹੋਵੇਗਾ

| ਮੋਬਾਈਲ : 98729-78781

ਆਓ! ਚੰਗੀ ਖੇਡ ਨੂੰ ਦਾਦ ਦੇਣੀ ਸਿੱਖੀਏ

ਕੋਈ ਸਮਾਂ ਸੀ ਕਿ ਜਦੋਂ ਖੇਡਾਂ ਖੇਡਣ ਦਾ ਉਦੇਸ਼ ਮਨੋਰੰਜਨ ਜਾਂ ਫਿਰ ਸਰੀਰ ਨੂੰ ਅਰੋਗ ਤੰਦਰੁਸਤ ਰੱਖਣਾ ਹੁੰਦਾ ਸੀ | ਖੇਡਾਂ ਖੇਡਣ 'ਚ ਇਕ ਮਾਨਸਿਕ ਸਕੂਨ, ਮਾਨਸਿਕ ਖੁਸ਼ੀ ਸੀ | ਕਿਸੇ ਨੂੰ ਜਿੱਤ ਜਾਂ ਹਾਰ ਦੀ ਬਹੁਤੀ ਪ੍ਰਵਾਹ ਨਹੀਂ ਸੀ ਹੁੰਦੀ | ਕੋਈ ਮਾਨਸਿਕ ਦਬਾਅ ਨਹੀਂ ਸੀ ਹੁੰਦਾ | ਨਾ ਟਾ.ਵੀ. ਦਾ ਦੌਰ ਸੀ ਨਾ ਰੇਡੀਓ ਦਾ ਆਲਮ ਸੀ, ਨਾ ਮੀਡੀਆ ਖੇਡਾਂ ਦੇ ਨਾਲ ਜੁੜਿਆ ਸੀ, ਨਾ ਸਰਕਾਰ ਖਿਡਾਰੀਆਂ ਲਈ ਕੋਈ ਸਹੂਲਤਾਂ ਮੁਹੱਈਆ ਕਰਦੀ ਸੀ ਪਰ ਹਰ ਕੋਈ ਖੇਡ ਖੇਡ ਕੇ ਆਨੰਦਿਤ ਹੁੰਦਾ ਸੀ | ਉਸ ਆਨੰਦ ਉਸ ਖੁਸ਼ੀ ਦਾ ਕੋਈ ਮੁਕਾਬਲਾ ਨਹੀਂ ਸੀ |
ਪਰ ਇਸ ਦੇ ਉਲਟ ਅੱਜ ਖੇਡਾਂ ਸਿਰਫ਼ ਜਿੱਤਣ ਲਈ ਖੇਡੀਆਂ ਜਾਂਦੀਆਂ ਹਨ | ਜਿੱਤ ਪ੍ਰਾਪਤ ਕਰਨ ਲਈ ਅੱਜ ਦਾ ਖਿਡਾਰੀ ਕੁਝ ਵੀ ਕਰਨ ਨੂੰ ਤਿਆਰ ਹੈ, ਕਿਉਂਕਿ ਇਸ ਜਿੱਤ ਨਾਲ ਉਸ ਦੇ ਨਿੱਜੀ ਹਿੱਤ ਜੁੜੇ ਹੁੰਦੇ ਹਨ | ਅੱਜ ਕਿਸੇ ਵੀ ਖਿਡਾਰੀ ਨੂੰ ਹਾਰ ਇਸ ਕਰਕੇ ਬਰਦਾਸ਼ਤ ਨਹੀਂ ਹੁੰਦੀ ਕਿਉਂਕਿ ਹਾਰਨ ਵਾਲੇ ਨੂੰ ਕੋਈ ਇੱਜ਼ਤ ਨਹੀਂ ਦਿੰਦਾ | ਹਾਰਨ ਵਾਲੇ ਦਾ ਕੋਈ ਸਤਿਕਾਰ ਨਹੀਂ ਕਰਦਾ | ਇਸ ਦੇ ਪਿੱਛੇ ਪਦਾਰਥਵਾਦੀ ਦਿ੍ਸ਼ਟੀ ਦਾ ਭਾਰੂ ਹੋਣਾ ਹੈ | ਖੇਡ ਜਗਤ ਦਾ ਸਾਰਾ ਰੁਮਾਂਚ ਅਸੀਂ ਸਿਰਫ਼ ਜਿੱਤ ਨਾਲ ਜੋੜ ਕੇ ਰੱਖ ਦਿੱਤਾ ਹੈ | ਦੂਜੇ ਪਾਸੇ ਜਿੱਤਣ ਵਾਲੇ ਖਿਡਾਰੀ ਨੂੰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪੈਸੇ ਕਮਾਉਣ ਦੇ ਮੌਕੇ ਮਿਲਦੇ ਹਨ | ਖੇਡ ਸੰਸਥਾਵਾਂ ਇਨਾਮੀ ਰਾਸ਼ੀ ਦਿੰਦੀਆਂ ਹਨ | ਸਰਕਾਰ ਇਨਾਮੀ ਰਾਸ਼ੀ ਦਿੰਦੀ ਹੈ | ਮੀਡੀਆ ਖਿਡਾਰੀਆਂ ਦੀ ਜਿੱਤ ਨੂੰ ਕਾਫ਼ੀ ਚਰਚਿਤ ਕਰਦਾ ਹੈ | ਖਿਡਾਰੀ 'ਹੀਰੋ' ਬਣ ਜਾਂਦੇ ਹਨ | ਕਈ ਕੰਪਨੀਆਂ ਵਿਗਿਆਪਨ ਆਦਿ ਲਈ ਸੱਦਾ ਦਿੰਦੀਆਂ ਹਨ | ਇਸ ਲਈ ਖਿਡਾਰੀ ਲਈ ਜਿੱਤ ਹੀ ਅਸਲੀ 'ਮਹਿਬੂਬਾ' ਬਣ ਜਾਂਦੀ ਹੈ |
ਅਸੀਂ ਸਮਝਦੇ ਹਾਂ ਕਿ ਖਿਡਾਰੀਆਂ ਦੇ ਨਿੱਜੀ ਹਿੱਤਾਂ ਦੀ ਕਹਾਣੀ ਟੀਮ ਦੀ ਚੋਣ ਤੋਂ ਹੀ ਸ਼ੁਰੂ ਹੋ ਜਾਂਦੀ ਹੈ, ਜਿਸ ਖਿਡਾਰੀ ਦੀ ਟੀਮ 'ਚ ਚੋਣ ਨਹੀਂ ਹੁੰਦੀ | ਉਹ ਆਪਣੇ ਦਿਲ ਵਿਚ ਆਪਣੀ ਟੀਮ ਨੂੰ ਕਦੇ ਸ਼ੁੱਭ ਕਾਮਨਾਵਾਂ ਨਹੀਂ ਦੇ ਸਕਦਾ | ਉਹ ਇਹੀ ਸੋਚਦਾ ਹੈ ਕਿ ਉਸ ਦੀ ਟੀਮ ਹਾਰ ਜਾਵੇ ਕਿਉਂਕਿ ਉਹ ਵਿਚ ਨਹੀਂ ਹੈ | ਜੇ ਟੀਮ ਜਿੱਤ ਗਈ ਚੈਂਪੀਅਨ ਬਣ ਗਈ ਤਾਂ ਉਸ ਨੂੰ ਦੁੱਖ ਪਹੁੰਚਣਾ ਹੈ ਕਿਉਂਕਿ ਉਹ ਟੀਮ 'ਚ ਨਹੀਂ ਹੈ | ਚੈਂਪੀਅਨ ਬਣਨ 'ਤੇ ਉਸ ਦੀ ਟੀਮ ਨੂੰ ਇਨਾਮੀ ਰਾਸ਼ੀ ਮਿਲੇਗੀ ਪਰ ਉਹ... |
ਉਹ ਟੀਮ ਚੋਣ ਵੇਲੇ ਸੋਚਦਾ ਹੈ ਕਿ ਕਿਸੇ ਖਿਡਾਰੀ ਨੂੰ ਸੱਟ ਲਗ ਜਾਵੇ, ਬਿਮਾਰ ਹੋ ਜਾਵੇ ਤਾਂ ਕਿ ਉਸ ਦੀ ਥਾਂ 'ਤੇ ਉਸ ਦੀ ਚੋਣ ਹੋ ਸਕੇ | ਇਹ ਸਾਰਾ ਕੁਝ ਵੀ ਕਿਤੇ ਅਸਿੱਧੇ ਤੌਰ 'ਤੇ ਜਿੱਤ ਨਾਲ ਹੀ ਜੁੜਿਆ ਹੈ | ਦੇਸ਼ ਦੇ ਹਿੱਤਾਂ ਦਾ ਕਿਸ ਨੂੰ ਖਿਆਲ ਹੁੰਦਾ ਹੈ | ਕੌਣ ਇਹ ਸੋਚਦਾ ਕਿ ਉਸ ਤੋਂ ਬਿਹਤਰ ਖਿਡਾਰੀ ਨਾਲ ਜੇ ਟੀਮ ਜਿੱਤ ਸਕਦੀ ਹੈ ਤਾਂ ਉਸ ਦਾ ਟੀਮ 'ਚੋਂ ਬਾਹਰ ਹੋਣਾ ਹੀ ਠੀਕ ਸੀ | ਟੀਮ 'ਚ ਸ਼ਾਮਿਲ ਹੋਣ ਲਈ ਅਨਫਿੱਟ ਖਿਡਾਰੀ ਵੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਫਿੱਟ ਸਾਬਤ ਕਰਨਾ ਚਾਹੁੰਦਾ ਹੈ | ਉਸ ਲਈ ਆਪਣੀ 'ਹਉਮੈ' ਹੀ ਸਭ ਤੋਂ ਵੱਡੀ ਹੈ, ਜਿਸ ਅੱਗੇ ਦੇਸ਼ ਵੀ ਛੋਟਾ ਹੋ ਜਾਂਦੈ, ਬੌਣਾ ਰਹਿ ਜਾਂਦਾ ਹੈ | ਖਿਡਾਰੀ ਆਪਣੇ-ਆਪ ਨੂੰ ਜਿੱਤਣਾ ਵੇਖਣਾ ਚਾਹੁੰਦੇ ਨੇ ਦੇਸ਼ ਨੂੰ ਨਹੀਂ |
ਦੂਜੇ ਪਾਸੇ ਦਰਸ਼ਕਾਂ ਦਾ ਵੀ ਇਹੀ ਹਾਲ ਹੈ, ਉਨ੍ਹਾਂ ਦੀ ਮਾਨਸਿਕਤਾ ਵੀ ਆਪਣੀ ਟੀਮ ਦੀ ਜਿੱਤ ਨਾਲ ਜੁੜੀ ਹੁੰਦੀ ਹੈ, ਜਿਸ ਨੂੰ ਉਤਸ਼ਾਹਤ ਕਰਨ ਲਈ ਉਹ ਮੈਦਾਨ 'ਚ ਆਏ ਹੁੰਦੇ ਹਨ | ਦਿਲਚਸਪੀ ਇਕ ਵਧੀਆ ਖੇਡ 'ਚ ਨਹੀਂ ਭਾਵੇਂ ਵਿਰੋਧੀ ਟੀਮ ਦੀ ਹੀ ਕਿਉਂ ਨਾ ਹੋਵੇ | ਰੁਚੀ ਆਪਣੀ ਟੀਮ ਦੀ ਜਿੱਤ 'ਚ ਹੈ, ਭਾਵੇਂ ਉਹ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਕਰ ਰਹੀ ਹੋਵੇ | ਸਾਡੀ ਜਾਚੇ ਇਕ ਵਧੀਆ ਖਿਡਾਰੀ, ਇਕ ਉੱਤਮ ਖਿਡਾਰੀ, ਆਪਣੀ ਬਿਹਤਰੀਨ ਖੇਡ ਖੇਡੇ ਅਤੇ ਦਰਸ਼ਕ ਇਕ ਸੱਚੀ ਸੁੱਚੀ ਖੇਡ ਭਾਵਨਾ ਦਾ ਖੇਡ ਮੈਦਾਨ 'ਚ ਮੁਜ਼ਾਹਰਾ ਕਰੇ | ਖਿਡਾਰੀਆਂ ਨੂੰ ਸਨਮਾਨ ਸਾਫ਼ ਸੁਥਰੀ ਖੇਡ ਖੇਡਣ ਲਈ ਦਿੱਤਾ ਜਾਵੇ, ਭਾਵੇਂ ਉਹ ਹਾਰਨ ਵਾਲੇ ਹੀ ਕਿਉਂ ਨਾ ਹੋਣ | ਖੇਡਾਂ ਦੀ ਦੁਨੀਆ 'ਚ ਇਹ ਇਕ ਲਾਹੇਵੰਦ ਰੁਝਾਨ ਸਾਬਤ ਹੋ ਸਕਦਾ ਹੈ | ਦੂਜੇ ਪਾਸੇ ਜਿੱਤ ਦੀ ਭੁੱਖ ਲਈ ਨਸ਼ਿਆਂ ਦਾ ਸੇਵਨ ਕਰਨਾ ਖੇਡ ਜਗਤ ਨੂੰ ਕਲੰਕਿਤ ਕਰਨਾ ਹੈ | ਜਿੱਤ ਚੁੱਕੇ ਖਿਡਾਰੀ ਜਦੋਂ ਨਸ਼ਿਆਂ ਦੇ ਸੇਵਨ ਦਾ ਦੋਸ਼ੀ ਸਾਬਤ ਹੁੰਦੇ ਹਨ ਤਾਂ ਤਮਗਿਆਂ ਦੀ ਵਾਪਸੀ ਖੇਡ ਜਗਤ ਨੂੰ ਅਪਮਾਨਿਤ ਕਰਦੀ ਹੈ |
ਆਓ ਇਹ ਰੁਝਾਨ ਸਮਾਪਤ ਕਰੀਏ ਜਦੋਂ ਹਾਰ ਚੁੱਕੇ ਖਿਡਾਰੀਆਂ ਨੂੰ ਅਪਮਾਨਿਤ ਕੀਤਾ ਜਾਵੇ, ਉਨ੍ਹਾਂ ਨੂੰ ਜਲੀਲ ਕਰਨ ਲਈ ਇੱਟਾਂ ਰੋੜੇ, ਟਮਾਟਰ ਤੱਕ ਵਰਸਾਏ ਜਾਂਦੇ ਹਨ, ਜਿਸ ਤੋਂ ਡਰਦਿਆਂ ਉਹ ਕਈ ਵਾਰ ਹਵਾਈ ਅੱਡੇ ਜਾਂ ਰੇਲਵੇ ਸਟੇਸ਼ਨ ਤੋਂ ਚੁੱਪ ਕਰਕੇ ਹੀ ਖਿਸਕਣ ਦੀ ਕਰਦੇ ਹਨ | ਹਾਰੇ ਖਿਡਾਰੀਆਂ ਦਾ ਨਿਰਾਦਰ ਕਰਕੇ ਉਨ੍ਹਾਂ 'ਚ ਹੀਣ ਭਾਵਨਾ ਨਾ ਪੈਦਾ ਕਰੀਏ | ਆਓ! ਚੰਗੀ ਖੇਡ ਨੂੰ ਦਾਦ ਦੇਣੀ ਵੀ ਸਿੱਖੀਏ |

-ਡੀ.ਏ.ਵੀ. ਕਾਲਜ, ਅੰਮਿ੍ਤਸਰ |
ਮੋਬਾਈਲ : 98155-35410.

ਇੰਡੀਆ ਬੁੱਕ ਰਿਕਾਰਡ ਵਿਚ ਨਾਂਅ ਦਰਜ ਕਰਵਾਉਣ ਦਾ ਮਾਣ ਹਾਸਲ ਕਰਨ ਵਾਲਾ ਪੈਰਾ ਤੈਰਾਕ ਸਮਸ਼ ਆਲਮ

ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੈਰਾ ਤੈਰਾਕ ਖਿਡਾਰੀ ਮੁਹੰਮਦ ਸਮਸ ਆਲਮ ਨੇ ਤੈਰਾਕੀ ਵਿਚ ਆਪਣਾ ਬੇਹਤਰੀਨ ਪ੍ਰਦਰਸ਼ਨ ਕਰਕੇ ਇੰਡੀਆ ਬੁੱਕ ਆਫ਼ ਰਿਕਾਰਡ ਵਿਚ ਆਪਣਾ ਨਾਂਅ ਦਰਜ ਕਰਵਾ ਲਿਆ ਹੈ ਅਤੇ ਉਸ ਨੇ ਆਪਣਾ ਹੀ ਨਹੀਂ ਸਗੋਂ ਆਪਣੇ ਬਿਹਾਰ ਸੂਬੇ ਦਾ ਨਾਂਅ ਵੀ ਚਮਕਾਇਆ ਹੈ | 8 ਦਸੰਬਰ, 2019 ਨੂੰ ਬਿਹਾਰ ਤੈਰਾਕੀ ਸੰਘ ਦੁਆਰਾ ਪਟਨਾ ਦੇ ਲਾਅ ਕਾਲਜ ਘਾਟ 'ਤੇ ਗੰਗਾ ਨਦੀ ਵਿਚ ਓਪਨ ਤੈਰਾਕੀ ਚੈਂਪੀਅਨਸ਼ਿਪ ਦਾ ਆਯੋਯਨ ਕੀਤਾ ਗਿਆ ਜਿਸ ਵਿਚ 24 ਆਮ ਅਤੇ ਪੈਰਾ ਜਾਣੀ ਅਪਾਹਜ ਤੈਰਾਕਾਂ ਨੇ ਹਿੱਸਾ ਲਿਆ, ਜਿਥੇ ਸਮਸ਼ ਆਲਮ ਨੇ ਦੋ ਕਿਲੋਮੀਟਰ ਦੀ ਤੈਰਾਕੀ 12 ਮਿੰਟ 23 ਸੈਕਿੰਡ ਵਿਚ ਤਹਿ ਕਰਕੇ ਜਿੱਤ ਪ੍ਰਾਪਤ ਹੀ ਨਹੀਂ ਕੀਤੀ ਸਗੋਂ ਉਸ ਦਾ ਨਾਂਅ ਇੰਡੀਆ ਬੁੱਕ ਆਫ਼ ਰਿਕਾਰਡ ਵਿਚ ਦਰਜ ਹੋ ਗਿਆ |
ਸਮਸ਼ ਆਲਮ ਦਾ ਆਖਣਾ ਹੈ ਕਿ ਉਸ ਦੀਆਂ ਜੋ ਅੰਤਰਰਾਸ਼ਟਰੀ ਪੱਧਰ 'ਤੇ ਜੋ ਪ੍ਰਾਪਤੀਆਂ ਹਨ ਉਨ੍ਹਾਂ ਨੂੰ ਲੈ ਕੇ ਉਹ ਏਸ਼ੀਅਨ ਬੁੱਕ ਆਫ਼ ਰਿਕਾਰਡ, ਲਿਮਕਾ ਬੁੱਕ ਆਫ਼ ਰਿਕਾਰਡ ਅਤੇ ਗਿਨੀਜ਼ ਬੁੱਕ ਵਿਚ ਵੀ ਆਪਣਾ ਨਾਂਅ ਦਰਜ ਕਰਵਾਉਣ ਲਈ ਯਤਨ ਕਰੇਗਾ | ਸਮਸ਼ ਆਲਮ ਅਮਰੀਕਾ ਤੋਂ ਇਲਾਵਾ ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ਵਿਚ ਤੈਰਾਕੀ ਦੇ ਜਲਵੇ ਵਿਖਾ ਕੇ ਅਨੇਕ ਮੈਡਲ ਅਤੇ ਖਿਤਾਬ ਆਪਣੇ ਨਾਂਅ ਕਰਕੇ ਭਾਰਤ ਮਾਤਾ ਦਾ ਨਾਂਅ ਚਮਕਾ ਚੁੱਕਾ ਹੈ | ਸਮਸ਼ ਆਲਮ ਮਾਰਸ਼ਲ ਆਰਟ ਵਿਚ ਵੀ ਬਲੈਕ ਬੈਲਟ ਜੇਤੂ ਹੈ ਇਸ ਤੋਂ ਇਲਾਵਾ ਸਾਲ 2017 ਵਿਚ ਗੋਆ ਵਿਖੇ ਇਕ ਟਰੈਵਲ ਕੰਪਨੀ ਵਲੋਂ ਉਮੋਜਾ ਬੀਚ 'ਤੇ 8 ਕਿਲੋਮੀਟਰ ਦੀ ਤੈਰਾਕੀ ਚਾਰ ਘੰਟਿਆਂ ਵਿਚ ਤੈਰ ਕੇ ਰਿਕਾਰਡ ਆਪਣੇ ਨਾਂਅ ਕਰ ਚੁੱਕਾ ਹੈ |
ਜੁਲਾਈ 2017 ਵਿਚ ਹੀ ਜਰਮਨੀ ਦੇ ਸ਼ਹਿਰ ਬਰਲਨ ਵਿਚ ਪੈਰਾ ਵਰਲਡ ਸਵਿਮਿੰਗ ਚੈਂਪੀਅਨਸ਼ਿਪ ਵਿਚ 54 ਦੇਸ਼ਾਂ ਦੇ 634 ਖਿਡਾਰੀਆਂ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੱਤਵੇਂ ਰੈਂਕ 'ਤੇ ਰਿਹਾ | ਸਾਲ 2018 ਵਿਚ ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ ਵਿਚ ਹੋਈਆਂ ਪੈਰਾ ਖੇਡਾਂ ਵਿਚ ਵੀ ਉਹ ਤੈਰਾਕੀ ਦੇ ਜੌਹਰ ਵਿਖਾ ਚੁੱਕਾ ਹੈ | ਸਮਸ਼ ਆਲਮ ਲਕਵੇ ਦਾ ਸ਼ਿਕਾਰ ਹੈ ਸਾਲ 2010 ਵਿਚ ਰੀੜ੍ਹ ਦੀ ਹੱਡੀਂ ਦਰਦ ਉਠਿਆ ਮੁੰਬਈ ਦੇ ਇਕ ਹਸਪਤਾਲ ਵਿਚ ਇਲਾਜ ਵੀ ਹੋਇਆ ਪਰ ਬਦਕਿਸਮਤੀ ਨਾਲ ਉਹ ਠੀਕ ਨਾ ਹੋ ਸਕਿਆ ਅਤੇ ਸਾਲ 2012 ਵਿਚ ਡਾਕਟਰਾਂ ਨੇ ਉਸ ਨੂੰ ਅਪਾਹਜ ਹੋ ਜਾ ਣ ਦੀ ਪੁਸ਼ਟੀ ਕਰ ਦਿੱਤੀ | ਵੀਲ੍ਹਚੇਅਰ ਦੇ ਸਹਾਰੇ ਦਿਨ ਗੁਜ਼ਰਨ ਲੱਗੇ ਪਰ ਹਿੰਮਤ ਨਹੀਂ ਹਾਰੀ ਅਤੇ ਅੱਜ ਉਹ ਦੇਸ਼ ਦਾ ਮਾਣਮੱਤਾ ਪੈਰਾ ਖਿਡਾਰੀ ਹੈ | ਉਸ ਦੀਆਂ ਪ੍ਰਾਪਤੀਆਂ ਸਦਕਾ ਉਸ 'ਤੇ ਮਾਣ ਕਰਦੇ ਹੋਏ ਬਿਹਾਰ ਸਰਕਾਰ ਅਤੇ ਬਿਹਾਰ ਅਪਾਹਜ ਸਪੋਰਟਸ ਅਕੈਡਮੀ ਸਮਸ਼ ਆਲਮ ਨੂੰ ਸਨਮਾਨ ਦੇ ਚੁੱਕੀ ਹੈ ਪਰ ਸਮਸ਼ ਆਲਮ ਮਾਣ ਨਾਲ ਆਖਦਾ ਹੈ ਕਿ, ਮੇਰਾ ਅਸਲ ਸਨਮਾਨ ਉਦੋਂ ਹੇਵੇਗਾ ਜਦ ਉਹ ਪੈਰਾ ਉਲੰਪਿਕ ਵਿਚੋਂ ਗੋਲਡ ਲੈ ਕੇ ਆਵੇਗਾ |

-ਮੋਗਾ (ਪੰਜਾਬ) ਮੋ: 98551-14484



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX