ਤਾਜਾ ਖ਼ਬਰਾਂ


ਜੰਮੂ-ਕਸ਼ਮੀਰ ਵਿਚ ਜੀਐਸਟੀ ਫਾਈਲ ਦੀ ਆਖ਼ਰੀ ਤਾਰੀਖ਼ 1 ਮਹੀਨੇ ਵਧੀ
. . .  about 1 hour ago
ਭਾਰਤ ਦੇ ਅਮਿਤ ਪੰਘਾਲ ਨੇ ਰਚਿਆ ਇਤਿਹਾਸ, ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਹਾਸਿਲ ਕੀਤਾ ਸਿਲਵਰ ਮੈਡਲ, ਫਾਈਨਲ ਮੁਕਾਬਲੇ ਵਿਚ ਹਾਰੇ।
. . .  about 1 hour ago
ਅਮਰੀਕਾ ਦੇ ਸਾਉਥ ਕੈਰੋਲਾਇਨਾ ਦੇ ਇਕ ਬਾਰ ‘ਚ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ, 8 ਜ਼ਖ਼ਮੀ
. . .  about 1 hour ago
ਜਲੰਧਰ 'ਚ ਭਿੜੀਆਂ ਦੋ ਧਿਰਾਂ, ਗੋਲੀ ਚੱਲਣ ਨਾਲ ਇੱਕ ਜ਼ਖ਼ਮੀ
. . .  about 1 hour ago
ਜਲੰਧਰ ਛਾਉਣੀ,21 ਸਤੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਜਲੰਧਰ ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਵੀਵਾ ਕੋਲਾਜ਼ ਵਿਖੇ ਅੱਜ ਦੋ ਧਿਰਾਂ ਭਿੜਨ ਕਾਰਨ ਇਕ ਧਿਰ ਦੇ ਵਿਅਕਤੀ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ...
ਜਬਰ ਜਨਾਹ ਦੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਹਾਈਕੋਰਟ ਨੇ ਕੀਤੀ ਖ਼ਾਰਜ
. . .  about 1 hour ago
ਵਪਾਰੀ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ
. . .  1 minute ago
ਜਲੰਧਰ, 21 ਸਤੰਬਰ- ਕਪੂਰਥਲਾ ਰੋਡ 'ਤੇ ਪਿੰਡ ਵਰਿਆਣਾ ਦੇ ਰਹਿਣ ਵਾਲੇ ਇਕ ਵਪਾਰੀ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ...
ਅਫ਼ਗ਼ਾਨਿਸਤਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ, 11 ਜ਼ਖਮੀ
. . .  about 2 hours ago
ਕਾਬੁਲ, 21 ਸਤੰਬਰ- ਅਫ਼ਗ਼ਾਨਿਸਤਾਨ ਦੇ ਪਰਵਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ ਅਤੇ 11 ਲੋਕਾਂ ਦੇ ਜ਼ਖਮੀ ...
ਦਸੰਬਰ 2021 ਵਿਚ ਪੁਲਾੜ ਵਿਚ ਮਨੁੱਖ ਰਹਿਤ ਮਿਸ਼ਨ ਭੇਜੇਗਾ ਭਾਰਤ : ਇਸਰੋ ਮੁਖੀ
. . .  about 2 hours ago
ਨਵੀਂ ਦਿੱਲੀ, 21 ਸਤੰਬਰ- ਵਿਕਰਮ ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਲਗਭਗ ਖਤਮ ਹੋ ਚੁੱਕੀਆਂ ਹਨ। ਇਸ ਦੌਰਾਨ ਇਸਰੋ ਦੇ ਮੁਖੀ ਕੇ ਸਿਵਾਨ ਨੇ ਕਿਹਾ ਕਿ ਪੁਰਾਣੀ ਅਸਫਲਤਾ ਤੋਂ ਉਭਰਦੇ ਹੋਏ...
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ
. . .  about 3 hours ago
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ...
ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਮੌਤਾਂ, ਕੋਈ ਜ਼ਖਮੀ
. . .  about 3 hours ago
ਲਖਨਊ, 21 ਸਤੰਬਰ- ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ 'ਚ ਇਕ ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋਏ ...
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ: ਨਸ਼ੇ

ਮਾਸਟਰ ਅਜਮੇਲ ਸਿੰਘ ਬੜਾ ਹੈਰਾਨ ਸੀ ਕਿ ਪਵਿੱਤਰ ਸਿੰਘ ਸਾਰੇ ਪੇਪਰਾਂ ਵਿਚ ਪਹਿਲੇ ਸਥਾਨ 'ਤੇ ਆ ਰਿਹਾ ਸੀ, ਸਾਲਾਨਾ ਪ੍ਰੀਖਿਆ ਸਮੇਂ ਏਨਾ ਕਿਉਂ ਪਛੜ ਗਿਆ | ਉਸ ਨੇ ਕਾਰਨ ਜਾਣਨ ਲਈ ਪਵਿੱਤਰ ਸਿੰਘ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਨੂੰ ਬੜੇ ਪਿਆਰ ਅਤੇ ਹਮਦਰਦੀ ਨਾਲ ਪੁੱਛਿਆ, 'ਬੇਟਾ! ਸੱਚ ਦੱਸ ਕੀ ਗੱਲ ਹੈ? ਮੈਂ ਤੇਰੀ ਮਦਦ ਕਰਾਂਗਾ?' ਪਵਿੱਤਰ ਸਿੰਘ ਪਹਿਲਾਂ ਤਾਂ ਟਾਲ ਮਟੋਲ ਕਰ ਰਿਹਾ ਸੀ | ਮਾਸਟਰ ਜੀ ਦੇ ਜ਼ਿਆਦਾ ਜ਼ੋਰ ਪਾਉਣ ਅਤੇ ਹਮਦਰਦੀ ਜਿਤਾਉਣ 'ਤੇ ਉਹ ਫੁੱਟ-ਫੁੱਟ ਕੇ ਰੋ ਪਿਆ ਸੀ | ਮਾਸਟਰ ਜੀ ਸਮਝ ਗਏ ਸਨ ਸੀ ਕਿ ਜ਼ਰੂਰ ਕੋਈ ਖਾਸ ਕਾਰਨ ਹੈ | ਪਵਿੱਤਰ ਸਿੰਘ ਨੇ ਦੱਸਿਆ, 'ਮੇਰੇ ਡੈਡੀ ਜੀ ਪਹਿਲਾਂ ਤਾਂ ਥੋੜ੍ਹੀ ਜਿਹੀ ਸ਼ਰਾਬ ਪੀਂਦੇ ਸਨ, ਅਰਾਮ ਨਾਲ ਰੋਟੀ ਖਾ ਕੇ ਪੈ ਜਾਂਦੇ ਸਨ ਪਰ ਪਿਛਲੇ ਕੁਝ ਸਮੇਂ ਤੋਂ ਉਹ ਬਹੁਤ ਜ਼ਿਆਦਾ ਸ਼ਰਾਬ ਪੀਣ ਲੱਗ ਪਏ ਹਨ | ਮੰਮੀ ਜਦੋਂ ਟੋਕਦੀ ਜਾਂ ਰੋਕਦੀ ਹੈ ਤਾਂ ਉਸ ਨੂੰ ਵੀ ਮਾਰਦੇ ਕੁੱਟਦੇ ਹਨ | ਰੋਟੀ ਵਾਲੇ ਭਾਂਡੇ ਚੁੱਕ-ਚੁੱਕ ਮਾਰਦੇ ਹਨ | ਰੁੱਸ ਕੇ ਬਾਹਰ ਨੂੰ ਭਜਦੇ ਹਨ ਜਦੋਂ ਅਸੀਂ ਰੋਕਦੇ ਹਾਂ ਤਾਂ ਸਾਨੂੰ ਵੀ ਮਾਰਦੇ ਹਨ ਅਤੇ ਗੰਦੀਆਂ ਗਾਲਾਂ ਕੱਢਦੇ ਹਨ | ਸਰ ਜੀ ਏਸੇ ਕਰਕੇ ਪੇਪਰਾਂ ਤੋਂ ਪਹਿਲਾਂ ਅਤੇ ਪੇਪਰਾਂ ਦੇ ਵਿਚ ਮੇਰੇ ਕੋਲੋਂ ਬਿਲਕੁੱਲ ਪੜ੍ਹ ਨਹੀਂ ਹੋਇਆ |' ਬਾਕੀ ਬੱਚੇ ਵੀ ਨਾਲ ਹੀ ਦੱਸਣ ਲੱਗ ਪਏ, 'ਇਸ ਦਾ ਡੈਡੀ ਸਾਰੀ ਰਾਤ ਰੌਲਾ ਪਾਉਂਦਾ ਰਹਿੰਦਾ ਹੈ ਅਤੇ ਲਲਕਾਰੇ ਮਾਰਦਾ ਰਹਿੰਦਾ ਹੈ | ਇਕ ਹੋਰ ਬੋਲਿਆ ਕਹਿੰਦਾ ਹੱਥ ਵਿਚ ਡਾਂਗ ਲੈ ਕੇ ਕਈ ਵਾਰ ਗਲੀ ਵਿਚ ਗੇੜੇ ਵੀ ਮਾਰਦਾ ਹੈ | ਉਸ ਨੂੰ ਵੇਖ ਕੇ ਲੋਕ ਰਾਹ ਛੱਡ ਦਿੰਦੇ ਹਨ | ਆਪਣੇ ਦਰਵਾਜ਼ੇ ਬੰਦ ਕਰ ਲੈਂਦੇ ਹਨ, ਕਈ ਵੇਰ ਜ਼ਿਆਦਾ ਪੀ ਕੇ ਗਲੀ ਵਿਚ ਡਿਗ ਵੀ ਪੈਂਦਾ ਹੈ | ਉਸ ਨੂੰ ਕੋਈ ਵੀ ਨਹੀਂ ਚੁੱਕਦਾ |' ਮਾਸਟਰ ਜੀ ਨੇ ਸਾਰਾ ਕੁੱਝ ਸੁਣ ਕੇ ਬੱਚਿਆਂ ਨੂੰ ਸੰਬੋਧਨ ਹੁੰਦੇ ਹੋਏ ਆਖਿਆ, 'ਪਿਆਰੇ ਬੱਚਿਓ! ਵੇਖਿਆ ਇਹ ਨਸ਼ੇ ਕਿੰਨੇ ਮਾੜੀ ਚੀਜ਼ ਹਨ | ਕਿਵੇਂ ਪਵਿੱਤਰ ਸਿੰਘ ਸਿੰਘ ਪਹਿਲੇ ਨੰਬਰ ਤੇ ਆਉਂਦਾ-ਆਉਂਦਾ ਪਿਛਲੇ ਨੰਬਰ 'ਤੇ ਪਹੁੰਚ ਗਿਆ |' ਵਿਚੋਂ ਹੀ ਇਕ ਹੋਰ ਮੁੰਡਾ ਬੋਲ ਪਿਆ, 'ਸਰ ਜੀ! ਭਿੰਦੇ ਦਾ ਚਾਚਾ ਵੀ ਬਹੁਤ ਜ਼ਿਆਦਾ ਨਸ਼ਾ ਕਰਦਾ ਹੈ | ਇਸ ਦੀ ਚਾਚੀ ਦੁਖੀ ਹੋ ਕੇ ਆਪਣੇ ਬੱਚੇ ਨਾਲ ਲੈ ਕੇ ਪੇਕੇ ਪਿੰਡ ਚਲੀ ਗਈ ਹੈ | ਉਹ ਕੋਈ ਵੀ ਨਸ਼ਾ ਨਹੀਂ ਛੱਡਦਾ | ਚਿੱਟੇ ਦੇ ਵੀ ਟੀਕੇ ਲਾਉਂਦਾ ਹੈ | ਤਿੰਨ ਕਿੱਲੇ ਜ਼ਮੀਨ ਸੀ ਜਿਸ ਵਿਚੋਂ ਦੋ ਵੇਚ ਦਿੱਤੇ ਹਨ | ਪੁਲਿਸ ਕਈ ਵੇਰ ਉਸ ਨੂੰ ਫੜ ਕੇ ਲੈ ਗਈ ਹੈ ਪਹਿਲਾਂ –ਪਹਿਲਾਂ ਤਾਂ ਪਿੰਡ ਵਾਲੇ ਉਸ ਨੂੰ ਛੁਡਵਾ ਲਿਆਉਂਦੇ ਸਨ | ਹੁਣ ਉਸ ਦੇ ਮਗਰ ਕੋਈ ਨਹੀਂ ਜਾਂਦਾ' | ਹੁਣ ਮਾਸਟਰ ਜੀ ਨੇ ਫੇਰ ਬੱਚਿਆਂ ਨੂੰ ਸੰਬੋਧਨ ਹੁੰਦਿਆਂ ਆਖਿਆ, 'ਪਿਆਰੇ ਬੱਚਿਓ ! ਹੁਣ ਤੁਸੀਂ ਆਪ ਹੀ ਦੱਸੋ ਕਿ ਨਸ਼ੇ ਕਿੰਨੇ ਮਾੜੀ ਚੀਜ਼ ਹਨ'? ਸਾਰੇ ਬੱਚੇ ਇਕੱਠੇ ਬੋਲੇ, 'ਸਰ ਜੀ ਨਸ਼ੇ ਬਹੁਤ ਮਾੜੇ ਹੁੰਦੇ ਹਨ' | ਪਿਆਰੇ ਬੱਚਿਓ! ਅੱਜ ਤੁਸੀਂ ਪ੍ਰਣ ਕਰੋ ਅਤੇ ਮੇਰੇ ਨਾਲ ਵਾਅਦਾ ਕਰੋ ਕਿ ਵੱਡੇ ਹੋ ਕੇ ਕੋਈ ਵੀ ਨਸ਼ਾ ਕਦੀ ਵੀ ਨਹੀਂ ਕਰੋਂਗੇ | 'ਸਰ ਜੀ! ਅਸੀਂ ਪ੍ਰਣ ਕਰਦੇ ਹਾਂ ਕਿ ਅਸੀਂ ਕੋਈ ਵੀ ਨਸ਼ਾ ਕਦੀ ਵੀ ਨਹੀਂ ਕਰਾਂਗੇ' | ਮਾਸਟਰ ਜੀ ਨੇ ਆਖਿਆ, 'ਮੈਂ ਪਵਿੱਤਰ ਸਿੰਘ ਦੇ ਪਿਤਾ ਜੀ ਅਤੇ ਭਿੰਦੇ ਦੇ ਚਾਚਾ ਜੀ ਦਾ ਨਸ਼ਾ ਵੀ ਨਸ਼ਾ ਛੁਡਾਊ ਕੈਂਪ ਵਿਚ ਲਿਜਾਕੇ ਉਨ੍ਹਾਂ ਦਾ ਇਲਾਜ਼ ਕਰਵਾਵਾਂਗਾ |
ਪਿਆਰੇ ਬੱਚਿਓ, ਅੱਜ ਮੈਂ ਤੁਹਾਨੂੰ ਗੱਤਿਆਂ ਉਪਰ ਨਸ਼ੇ ਕਿੰਨੇ ਮਾੜੇ ਹੁੰਦੇ ਹਨ ਉਨ੍ਹਾਂ ਬਾਰੇ ਮਾਟੋ ਲਿਖ ਕੇ ਦਿੰਦਾ ਹਾਂ ਆਪਾਂ ਸਾਰੇ ਪਿੰਡ ਵਿਚ ਇਕੱਠਿਆਂ ਨੇ ਚੱਕਰ ਲਾਉਣਾ ਹੈ?' ਮਾਸਟਰ ਜੀ ਅਗਵਾਈ ਕਰ ਰਹੇ ਸਨ ਸਾਰੇ ਬੱਚੇ ਦੋ-ਦੋ ਦੀਆਂ ਲਾਈਨਾਂ ਵਿਚ ਬੜੇ ਜ਼ੋਰ ਸ਼ੋਰ ਨਾਲ ਨਾਅਰੇ ਮਾਰ ਰਹੇ ਸਨ | ਸਾਰਾ ਪਿੰਡ ਘਰਾਂ ਤੋਂ ਬਾਹਰ ਆ ਗਿਆ ਸੀ | ਪਿੰਡ ਦੇ ਹਰ ਇਕ ਆਦਮੀ ਦੀ ਜ਼ਬਾਨ ਤੇ ਏਹੀ ਸੀ ਕਿ ਮਾਸਟਰ ਹੋਵੇ ਤਾਂ ਅਜਮੇਲ ਸਿੰਘ ਵਰਗਾ ਹੀ ਹੋਵੇ |

-ਗਿੱਲ ਨਗਰ, ਗਲੀ ਨੰ-13. ਮੁਲਾਂਪੁਰ ਦਾਖਾ (ਲੁੁਧਿਆਣਾ) ਮੋਬਾਈਲ : 9463542896.


ਖ਼ਬਰ ਸ਼ੇਅਰ ਕਰੋ

ਤਸਵੀਰ ਦੇਖੋ ਤੇ ਛੇਤੀ ਛੇਤੀ ਬੁੱਝੋ ਬਾਤ ਉਤੋਂ ਪੈਂਦੀ ਜਾਂਦੀ ਰਾਤ

1. ਸੰਗਮਰਮਰੀ ਕੋਠੜੀ, ਦਰਵਾਜ਼ਾ ਕੋਈ ਨੀਂ |
2. ਨੀਲੀ ਲੀਰੇ ਮੋਤੀ ਬੱਝੇ, ਦਿਨੇ ਗੁਆਚੇ ਰਾਤੀਂ ਲੱਭੇ |
3. ਕਟੋਰੇ 'ਚ ਕਟੋਰਾ, ਪੁੱਤ ਪਿਓ ਨਾਲੋਂ ਗੋਰਾ |
4. ਤੇਰੀ ਮਾਂ ਦੀਆਂ ਖੂਹ 'ਚ ਲੱਤਾਂ |
5. ਮੋਟੀ ਗੋਗੜ ਲਾਲੋ ਲਾਲ, ਕਰੇ ਸੁਆਦੀ ਫੋਕੀ ਦਾਲ |
6. ਹਰੀ ਸੀ ਮਨ ਭਰੀ ਸੀ, ਨਾਲ ਮੋਤੀਆਂ ਜੜੀ ਸੀ, ਬਾਪੂ ਜੀ ਦੇ ਖੇਤ ਵਿਚ ਲੈ ਦੁਸ਼ਾਲਾ ਖੜ੍ਹੀ ਸੀ |
7. ਪਰ ਨਾ ਹਿਲਾਵੇ, ਉਡਦਾ ਜਾਵੇ |

-ਜੋਧ ਸਿੰਘ ਮੋਗਾ
ਮੋਬਾਈਲ : 62802-58057.

ਸੜਕ ਕੰਢੇ ਲੱਗੇ ਮੀਲ ਪੱਥਰਾਂ ਦੇ ਵੱਖ-ਵੱਖ ਰੰਗ ਕਿਉਂ?

ਪਿਆਰੇ ਬਾਲ ਸਾਥੀਓ, ਕਿਸੇ ਵਹੀਕਲ 'ਤੇ ਸਫ਼ਰ ਕਰਦਿਆਂ ਤੁਸੀਂ ਸੜਕ ਕੰਢੇ ਲੱਗੇ ਮੀਲ ਪੱਥਰ ਤਾਂ ਵੇਖੇ ਹੀ ਹੋਣਗੇ, ਜਿਨ੍ਹਾਂ ਉੱਪਰ ਕਿਸੇ ਸ਼ਹਿਰ, ਕਸਬੇ ਜਾਂ ਪਿੰਡ ਦਾ ਨਾਂਅ ਅਤੇ ਦੂਰੀ ਅੰਕਿਤ ਹੁੰਦੀ ਹੈ | ਆਮ ਤੌਰ 'ਤੇ ਇਹ ਮੀਲ ਪੱਥਰ ਇਕ-ਇਕ ਕਿਲੋਮੀਟਰ ਦੀ ਦੂਰੀ 'ਤੇ ਲੱਗੇ ਹੁੰਦੇ ਹਨ, ਜੋ ਸਾਨੂੰ ਆਪਣੀ ਮੰਜ਼ਿਲ ਦੀ ਸਹੀ ਦਿਸ਼ਾ ਵੱਲ ਜਾਣ ਲਈ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਦੂਰੀ ਅਤੇ ਸਥਾਨ ਦਰਸਾਉਣ ਵਾਲੇ ਇਨ੍ਹਾਂ ਮੀਲ ਪੱਥਰਾਂ ਦਾ ਰੰਗ ਵੀ ਵੱਖ-ਵੱਖ ਹੁੰਦਾ ਹੈ, ਜਿਵੇਂ ਕਿ ਪੀਲਾ, ਹਰਾ, ਕਾਲਾ, ਨੀਲਾ ਅਤੇ ਨਾਰੰਗੀ | ਜਦ ਤੁਸੀਂ ਇਨ੍ਹਾਂ ਮੀਲ ਪੱਥਰਾਂ ਦੇ ਉਪਰਲੇ ਹਿੱਸੇ 'ਚ ਵੱਖੋ-ਵੱਖ ਰੰਗਾਂ ਦੀ ਪੱਟੀ (ਸਟਰਾਈਪ) ਵੇਖਦੇ ਹੋ ਤਾਂ ਅਕਸਰ ਜ਼ਰੂਰ ਹੀ ਸੋਚਦੇ ਹੋਵੋਗੇ ਕਿ ਇਨ੍ਹਾਂ ਰੰਗਾਂ ਦਾ ਕੀ ਅਰਥ ਹੈ? ...ਅਤੇ ਆਓ, ਅਸੀਂ ਇਸ ਬਾਰੇ ਜਾਣਦੇ ਹਾਂ |
ਜੇ ਸਫ਼ਰ ਕਰਦੇ ਸਮੇਂ ਤੁਹਾਨੂੰ ਸੜਕ ਕੰਢੇ ਲੱਗੇ ਮੀਲ ਪੱਥਰਾਂ ਦੇ ਉਪਰਲੇ ਪਾਸੇ ਪੀਲੇ ਰੰਗ ਦੀ ਪੱਟੀ ਅਤੇ ਹੇਠਲੇ ਹਿੱਸੇ 'ਤੇ ਸਫੇਦ ਰੰਗ ਦੀ ਪੱਟੀ ਦਿਖਾਈ ਦੇਵੇ ਤਾਂ ਇਹ ਦੱਸਦੇ ਹਨ ਕਿ ਤੁਸੀਂ ਰਾਸ਼ਟਰੀ ਮਾਰਗ 'ਤੇ ਜਾ ਰਹੇ ਹੋ | ਰਾਸ਼ਟਰੀ ਮਾਰਗ ਸੂਬਿਆਂ ਅਤੇ ਵੱਡੇ ਸ਼ਹਿਰਾਂ ਨੂੰ ਆਪਸ 'ਚ ਜੋੜਦੇ ਹਨ ਅਤੇ ਇਨ੍ਹਾਂ ਸੜਕਾਂ ਦੀ ਦੇਖ-ਰੇਖ ਕੇਂਦਰ ਸਰਕਾਰ ਕਰਦੀ ਹੈ |
ਇਸੇ ਤਰ੍ਹਾਂ ਜੇ ਉਪਰੋਂ ਹਰੇ ਅਤੇ ਹੇਠਾਂ ਸਫੇਦ ਰੰਗ ਵਾਲੇ ਮੀਲ ਪੱਥਰ ਦਿਸਣ ਤਾਂ ਸਮਝ ਲਵੋ ਕਿ ਤੁਸੀਂ ਰਾਸ਼ਟਰੀ ਮਾਰਗ ਤੋਂ ਹੋ ਕੇ ਰਾਜ ਮਾਰਗ 'ਤੇ ਸਫ਼ਰ ਕਰ ਰਹੇ ਹੋ | ਰਾਜ ਮਾਰਗ ਰਾਜਾਂ ਅਤੇ ਜ਼ਿਲਿ੍ਹਆਂ ਨੂੰ ਮਿਲਾਉਂਦੇ ਹਨ ਅਤੇ ਰਾਜ ਮਾਰਗ ਦੀ ਮੁਰੰਮਤ ਅਤੇ ਦੇਖ-ਰੇਖ ਸੂਬਾ ਸਰਕਾਰ ਕਰਦੀ ਹੈ |
ਜੇ ਉਪਰੋਂ ਕਾਲੇ, ਨੀਲੇ ਅਤੇ ਹੇਠਾਂ ਸਫੇਦ ਰੰਗ ਵਾਲੇ ਮੀਲ ਪੱਥਰ ਲੱਗੇ ਹੋਣ ਤਾਂ ਜਾਣ ਲਵੋ ਕਿ ਤੁਸੀਂ ਕਿਸੇ ਸ਼ਹਿਰ ਜਾਂ ਜ਼ਿਲ੍ਹੇ ਵਿਚ ਹੋ ਅਤੇ ਇਨ੍ਹਾਂ ਸੜਕਾਂ ਦੇ ਰੱਖ-ਰਖਾਵ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੁੰਦੀ ਹੈ |
ਸੜਕ ਕੰਢੇ ਲੱਗੇ ਸੰਤਰੀ ਜਾਂ ਨਾਰੰਗੀ ਰੰਗ ਦੇ ਮੀਲ ਪੱਥਰ ਸਾਨੂੰ ਸਪੱਸ਼ਟ ਕਰਦੇ ਹਨ ਕਿ ਅਸੀਂ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਅਧੀਨ ਬਣੀ ਸੜਕ 'ਤੇ ਚੱਲ ਰਹੇ ਅਤੇ ਕਿਸੇ ਪਿੰਡ ਵਿਚ ਦਾਖਲ ਹੋ ਰਹੇ ਹਾਂ | ਇਸ ਤਰੀਕੇ ਦੇ ਮੀਲ ਪੱਥਰਾਂ ਦੇ ਰੰਗਾਂ ਦੀ ਪਛਾਣ ਤੋਂ ਸਾਨੂੰ ਪਤਾ ਲਗਦਾ ਹੈ ਕਿ ਅਸੀਂ ਕਿੱਥੇ ਹਾਂ?... ਕਿਥੇ ਜਾ ਰਹੇ ਹਾਂ? ਕਿਸ ਸ਼ਹਿਰ, ਪਿੰਡ, ਕਸਬੇ ਵਿਚ ਦਾਖਲ ਹੋ ਰਹੇ ਹਾਂ? ਅਤੇ ਸਾਡੀ ਮੰਜ਼ਿਲ ਕਿੰਨੀ ਕੁ ਦੂਰ ਹੈ?
ਪਿਆਰੇ ਦੋਸਤੋ! ਅਕਸਰ ਕਈ ਵਾਰ ਵੇਖਣ 'ਚ ਆਉਂਦਾ ਹੈ ਕਿ ਇਨ੍ਹਾਂ ਸੜਕਾਂ ਕੰਢੇ ਲੱਗੇ ਮੀਲ ਪੱਥਰਾਂ ਜਾਂ ਦਿਸ਼ਾ ਸੂਚਕ ਬੋਰਡਾਂ ਉੱਪਰ ਲਿਖੇ ਅੰਕੜਿਆਂ ਜਾਂ ਰੰਗਾਂ ਨੂੰ ਕਈ ਸ਼ਰਾਰਤੀ ਅਨਸਰ ਜਾਂ ਬੱਚੇ ਖੁਰਚ, ਤੋੜ-ਮਰੋੜ ਕੇ ਮਿਟਾਉਣ ਦੀ ਕੋਸ਼ਿਸ਼ ਕਰਦਿਆਂ ਆਪਣਾ ਨਾਂਅ ਜਾਂ ਕੁਝ ਹੋਰ ਊਲ-ਜਲੂਲ ਲਿਖ ਦਿੰਦੇ ਹਨ ਜੋ ਕਿ ਗ਼ਲਤ ਰੁਝਾਨ ਹੈ ਕਿਉਂਕਿ ਇਸ ਤਰ੍ਹਾਂ ਸਫ਼ਰ ਕਰਨ ਵਾਲੇ ਮੁਸਾਫਰਾਂ, ਲੋਕਾਂ ਨੂੰ ਆਪਣੀ ਮੰਜ਼ਿਲ ਦੀ ਸਹੀ ਸਥਿਤੀ, ਦਿਸ਼ਾ ਅਤੇ ਦੂਰੀ ਜਾਣਨ ਲਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ |

-ਮਸੀਤਾਂ ਰੋਡ, ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ |
ਮੋਬਾਈਲ : 98726-48140.

ਚੁਟਕਲੇ

• ਪਤਨੀ ਤਿਆਰ ਹੋ ਕੇ ਆਪਣੇ ਪਤੀ ਨੂੰ ਪੁੱਛਦੀ ਐ 'ਜੀ ਮੈਂ ਕਿਹੋ ਜਿਹੀ ਲੱਗ ਰਹੀ ਹਾਂ?'
ਪਤੀ-ਕਸਮ ਨਾਲ ਦਿਲ ਕਰਦੈ ਤੈਨੂੰ ਪਾਕਿਸਤਾਨ ਵਿਚ ਸੁੱਟ ਆਵਾਂ |
ਪਤਨੀ (ਗੁੱਸੇ 'ਚ)-ਕੀ ਮਤਲਬ?
ਪਤੀ-ਮਤਲਬ ਕਮਲੀਏ ਬੰਬ ਲੱਗ ਰਹੀ ਐਾ |
• ਇਕ ਆਦਮੀ ਸਹੁਰੇ ਘਰ ਗਿਆ, ਉਹਦੀ ਸੱਸ ਚਾਰ ਦਿਨ ਰੋਟੀ ਨਾਲ ਸਾਗ ਹੀ ਖੁਆਈ ਗਈ | ਪੰਜਵੇਂ ਦਿਨ ਸੱਸ ਨੇ ਜਵਾਈ ਨੂੰ ਪੁੱਛਿਆ, 'ਪੁੱਤਰ ਜੀ ਅੱਜ ਕੀ ਖਾਓਗੇ?'
ਜਵਾਈ-ਮੈਨੂੰ ਆਪਣਾ ਖੇਤ ਹੀ ਦਿਖਾ ਦਿਓ, ਮੈਂ ਆਪ ਹੀ ਚਰ ਆਉਂਦਾ ਹਾਂ |
• ਪਤੀ (ਪਤਨੀ ਨੂੰ )-ਜਦ ਤੈਨੂੰ ਮੇਰੇ 'ਤੇ ਗੁੱਸਾ ਆਉਂਦੈ ਤਾਂ ਤੂੰ ਗੁੱਸਾ ਕਿਸ 'ਤੇ ਕੱਢਦੀ ਐਾ?
ਪਤਨੀ-ਟਾਇਲਟ ਸਾਫ ਕਰਕੇ |
ਪਤੀ-ਹਾ-ਹਾ-ਹਾ, ਬੇਵਕੂਫ ਔਰਤ ਉਹ ਕਿਵੇਂ?
ਪਤਨੀ-ਤੁਹਾਡੇ ਟੂਥ ਬੁਰਸ਼ ਨਾਲ ਸਾਫ ਕਰਕੇ |

-ਮਨਜੀਤ ਪਿਉਰੀ ਗਿੱਦੜਬਾਹਾ
ਨੇੜੇ ਭਾਰੂ ਗੇਟ, ਗਿੱਦੜਬਾਹਾ | ਮੋਬਾ: 94174-47986

ਬੁਝਾਰਤ-55

ਬੱਚਿਓ ਮੇਰਾ ਰੋਜ਼ ਦਾ ਕੰਮ,
ਖੂਹ ਵਿਚ ਮਾਰਾਂ ਛਾਲ ਧੜੰਮ |
ਖੂਹ ਦੇ ਵਿਚ ਵੀ ਨੱਚਾਂ ਗਾਵਾਂ,
ਘੁੰਮ-ਘੁੰਮ ਕੇ ਕਿੱਕਲੀ ਪਾਵਾਂ |
ਕੁਝ ਸਮੇਂ ਵਿਚ ਕੰਮ ਮੁਕਾ ਕੇ,
ਆ ਜਾਵਾਂ ਮੈਂ ਬਾਹਰ ਨਹਾ ਕੇ |
ਰੋਜ਼ ਜੰਮਾਂ ਇਕ ਪੁੱਤ, ਇਕ ਧੀ,
ਬੱਚਿਓ ਬਾਤ ਦਾ ਉੱਤਰ ਕੀ |
ਅੰਕਲ ਬਹੁਤ ਹੀ ਔਖੀ ਬਾਤ,
ਬੁੱਝ ਨੀ ਸਕਦੇ ਸਾਰੀ ਰਾਤ |
ਇਕ ਵਾਰੀ ਦੱਸ ਦੇਵੋ ਉੱਤਰ,
ਫਿਰ ਨੀ ਭੁੱਲਦੇ ਥੋਡੇ ਪੁੱਤਰ |
—0—
ਸੁਣ ਲੋ ਰਾਜੇ, ਸੁਣ ਲੈ ਰਾਣੀ,
ਇਹ ਹੈ ਦੁੱਧ ਦੇ ਵਿਚ ਮਧਾਣੀ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |
ਮੋਬਾ: 99159-95505

ਲੜੀਵਾਰ ਨਾਵਲ-10; ਮਾਲਵਾ ਐਕਸਪ੍ਰੈੱਸ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਉਸ ਵੇਲੇ ਹੀ ਅੱਧੀ ਛੱੁਟੀ ਬੰਦ ਹੋਣ ਦੀ ਘੰਟੀ ਵੱਜ ਗਈ |
ਦੂਜੇ ਦਿਨ ਅੱਧੀ ਛੱੁਟੀ ਸਮੇਂ ਖਿਲੀ ਹੋਈ ਧੱੁਪ ਵਿਚ ਅੱਠਵੀਂ ਜਮਾਤ ਦੇ ਬੱਚੇ ਬਗੀਚੇ ਵਿਚ ਬੈਠੇ ਸਨ | ਆਪਣਾ-ਆਪਣਾ ਰੋਟੀ ਵਾਲਾ ਡੱਬਾ ਖੋਲ੍ਹ ਕੇ ਖਾਣਾ ਖਾਣ ਪਿੱਛੋਂ ਉਹ ਗੱਲਬਾਤ ਕਰਨ ਲੱਗੇ |
'ਗੌਰਵ ਹਾਅ ਬਈ ਤੇਰੇ ਹੱਥ ਵਿਚ ਕਿਹੜਾ ਮੈਗਜ਼ੀਨ ਏ, ਜ਼ਰਾ ਸਾਨੂੰ ਵੀ ਵਿਖਾ |' ਤਜਿੰਦਰ ਨੇ ਗੌਰਵ ਦੇ ਹੱਥ ਵਿਚ ਫੜਿਆ ਰਸਾਲਾ ਦੇਖ ਕੇ ਪੱੁਛਿਆ |
'ਇਹ ਸਾਇੰਸ ਮੈਗਜ਼ੀਨ ਏ, ਇਹਦੇ ਵਿਚ ਸਾਇੰਸ ਦੀਆਂ ਤੇ ਹੋਰ ਬਹੁਤ ਸਾਰੀ ਆਮ ਜਾਣਕਾਰੀ ਹੁੰਦੀ ਏ | ਮੇਰੇ ਡੈਡੀ ਲਿਆਏ ਸਨ | ਡੈਡੀ ਦੇ ਕਹਿਣ 'ਤੇ ਮੈਂ ਆਪਣੇ ਵਿਹਲੇ ਸਮੇਂ 'ਚ ਇਹ ਪੜ੍ਹਦਾ ਰਹਿੰਨਾ |'
'ਇਹ ਤਾਂ ਬਹੁਤ ਚੰਗੀ ਗੱਲ ਏ ਵੀਰ ਜੀ... ਸਾਨੂੰ ਵੀ ਕੁਝ ਪੜ੍ਹ ਕੇ ਸੁਣਾਵੋ | ਸਾਡੀ ਵੀ ਨਾਲਿਜ ਵਿਚ ਵਾਧਾ ਹੋਵੇ |'
'ਜ਼ਰੂਰ! ਜ਼ਰੂਰ! ਮੈਂ ਤੁਹਾਨੂੰ ਸੁਣਾਉਣ ਵਾਸਤੇ ਹੀ ਤਾਂ ਮੈਗਜ਼ੀਨ ਲੈ ਕੇ ਆਇਆ ਹਾਂ | ਅੱਜ ਤੁਹਾਨੂੰ ਮੈਂ ਇਸ ਵਿਚੋਂ ਸੂਰਜ, ਮੰਗਲ ਤੇ ਸ਼ੱੁਕਰ ਗ੍ਰਹਿਆਂ ਬਾਰੇ ਦਿਲਚਸਪ ਜਾਣਕਾਰੀ ਪੜ੍ਹ ਕੇ ਸੁਣਾਵਾਂਗਾ | ਜ਼ਰਾ ਧਿਆਨ ਨਾਲ ਸੁਣਨਾ |' ਸਾਰਿਆਂ ਨੂੰ ਗੌਰਵ ਨੇ ਇਸ ਤਰ੍ਹਾਂ ਉੱਚੀ ਆਵਾਜ਼ ਵਿਚ ਕਿਹਾ ਜਿਵੇਂ ਕੋਈ ਅਧਿਆਪਕ ਬੱਚਿਆਂ ਨੂੰ ਆਖ ਰਿਹਾ ਹੋਵੇ |
'ਜ਼ਰੂਰ ਸੌਰਵ ਸਰ ਜੀ ਜ਼ਰੂਰ... ਤੁਸੀਂ ਸ਼ੁਰੂ ਕਰੋ |' ਰਾਜਨ ਨੇ ਹੱਸਦਿਆਂ ਕਿਹਾ | ਦੂਜੇ ਬੱਚੇ ਵੀ ਹੱਸ ਪਏ |
'ਅੱਛਾ ਬਈ ਦੋਸਤੋ, ਪਹਿਲਾਂ ਤੇ ਅਸੀਂ ਕਹਿੰਦੇ ਹੁੰਦੇ ਸੀ ਪਈ ਸੂਰਜ ਇਕ ਜਗ੍ਹਾ ਖੜ੍ਹਾ ਏ ਤੇ ਧਰਤੀ ਇਸ ਦੇ ਦੁਆਲੇ ਘੁੰਮਦੀ ਏ | ਇਹ ਗੱਲ ਠੀਕ ਏ, ਪਰ ਸੂਰਜ ਆਪਣੀ ਧੁਰੀ ਦੁਆਲੇ ਜ਼ਰੂਰ ਘੁੰਮਦਾ ਏ | ਸੂਰਜ ਇਹ ਚੱਕਰ 24 ਦਿਨਾਂ ਤੋਂ ਲੈ ਕੇ 32 ਦਿਨਾਂ ਵਿਚ ਪੂਰਾ ਕਰਦਾ ਏ | ਸੂਰਜ ਦੇ ਅੰਦਰ ਅਕਸਰ ਹਾਈਡ੍ਰੋਜਨ 'ਤੇ ਹੀਲੀਅਮ ਦੀ ਸੰਯੋਜਨ ਕਿਰਿਆ ਹੁੰਦੀ ਰਹਿੰਦੀ ਏ, ਉਥੇ ਬਹੁਤ ਉੱਚਾ ਤਾਪਮਾਨ ਪੈਦਾ ਹੋ ਜਾਂਦਾ ਹੈ | ਅੱਗ ਦੀਆਂ ਲਾਟਾਂ ਕਈ ਵਾਰੀ 3 ਲੱਖ ਕਿਲੋਮੀਟਰ ਉੱਚੀਆਂ ਉੱਠ ਜਾਂਦੀਆਂ ਹਨ | ਸੂਰਜ ਦੀ ਰੌਸ਼ਨੀ ਦੀਆਂ ਕਿਰਨਾਂ 2000 ਕਿਲੋਮੀਟਰ ਮੋਟੀ ਸਤਹਿ ਵਿਚੋਂ ਦੀ ਲੰਘਦੀਆਂ ਹਨ ਤੇ ਸਾਡੇ ਤੱਕ ਪਹੁੰਚਣ ਲਈ 8 ਮਿੰਟ 16.6 ਸੈਕਿੰਡ ਦਾ ਸਮਾਂ ਲੈਂਦੀਆਂ ਹਨ |'
'ਬਹੁਤ ਵਧੀਆ ਤੇ ਹੁਣ ਹੋਰ ਕਾਹਦੇ ਬਾਰੇ ਦੱਸੋਗੇ ਸਰ ਜੀ?' ਪ੍ਰੀਤ ਨੇ ਗੌਰਵ ਨੂੰ ਮੈਗਜ਼ੀਨ ਦੇ ਵਰਕੇ ਪਰਤਦਿਆਂ ਦੇਖ ਕੇ ਕਿਹਾ |
'ਮੈਡਮ ਜੀ, ਹੁਣ ਮੈਂ ਤੁਹਾਨੂੰ ਮੰਗਲ ਤੇ ਸ਼ੱੁਕਰ ਬਾਰੇ ਦੱਸਾਂਗਾ |' ਗੌਰਵ ਨੇ ਵੀ ਪ੍ਰੀਤ ਦੀ ਨਕਲ ਕਰਦਿਆਂ ਪ੍ਰੀਤ ਨੂੰ ਆਖਿਆ |
'ਮੰਗਲ ਗ੍ਰਹਿ ਵੀ ਸਾਡੀ ਧਰਤੀ ਵਾਂਗ ਆਪਣੀ ਧੁਰੀ ਦੁਆਲੇ ਚੱਕਰ ਲਗਾਉਂਦਾ ਹੈ |' ਗੌਰਵ ਨੇ ਪੜ੍ਹਨਾ ਸ਼ੁਰੂ ਕੀਤਾ |
'ਇਹ ਗ੍ਰਹਿ ਸੂਰਜ ਦੁਆਲੇ 687 ਦਿਨਾਂ ਵਿਚ ਇਕ ਚੱਕਰ ਲਗਾਉਂਦਾ ਹੈ | ਮੰਗਲ, ਧਰਤੀ ਵਾਂਗ ਸੂਰਜ ਤੋਂ ਠੀਕ ਉਲਟ ਦੂਜੇ ਪਾਸੇ ਵੱਧ ਦੂਰੀ 'ਤੇ ਸਥਿਤ ਹੈ, ਜਿਸ ਕਾਰਨ ਮੰਗਲ ਗ੍ਰਹਿ ਬਾਰੇ ਖੋਜਾਂ ਕਰਨੀਆਂ ਵਿਗਿਆਨੀਆਂ ਲਈ ਬਹੁਤ ਲਾਭਕਾਰੀ ਹਨ | ਇਸੇ ਗ੍ਰਹਿ ਉੱਪਰ ਆਕਸੀਜਨ, ਕਾਰਬਨ ਡਾਈਆਕਸਾਈਡ ਤੇ ਨਾਈਟ੍ਰੋਜਨ ਹੋਣ ਦੇ ਸੰਕੇਤ ਮਿਲਦੇ ਹਨ | ਬਾਕੀ ਲਿਖਿਆ ਏ ਪਈ ਸ਼ੱੁਕਰ ਗ੍ਰਹਿ ਬਾਰੇ ਖੋਜ ਅਜੇ ਜਾਰੀ ਏ | ਰੂਸ ਤੇ ਅਮਰੀਕਾ ਨੇ ਸਾਂਝੇ ਤੌਰ 'ਤੇ ਪੁਲਾੜ ਵਿਚ 'ਅੱਪ ਜੱਸੂ' ਨਾਂਅ ਦਾ ਸਟੇਸ਼ਨ ਕਾਇਮ ਕੀਤਾ ਏ | ਬਾਕੀ ਦੋਸਤੋ ਮੈਂ ਕੱਲ੍ਹ ਤੁਹਾਨੂੰ ਪੜ੍ਹ ਕੇ ਸੁਣਾਵਾਂਗਾ, ਕਿਉਂਕਿ ਅੱਧੀ ਛੱੁਟੀ ਦਾ ਵਕਤ ਥੋੜ੍ਹਾ ਰਹਿ ਗਿਆ ਏ... |'
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-ਮੋਬਾਈਲ : 98552-35424

ਬੱਦਲਾਂ ਨੇ ਆ ਕੇ ਜਦੋਂ ਢੋਲ ਖੜਕਾਇਆ

ਬੱਦਲਾਂ ਨੇ ਆ ਕੇ ਜਦੋਂ ਢੋਲ ਖੜਕਾਇਆ,
ਉਹੋ ਜਿਹਾ ਸਾਉਣ ਕਦੇ ਮੁੜ ਕੇ ਨਾ ਆਇਆ |
ਪੰਜ ਸੱਤ ਦਿਨ ਜਦੋਂ ਮੀਂਹ ਪੈਂਦਾ ਰਹਿਣਾ,
ਮੀਂਹ ਨੇ ਵੀ ਹਟਣ ਵਾਲਾ ਨਾਂਅ ਨਾ ਫੇਰ ਲੈਣਾ,
ਕੰਧ ਤੇ ਮੁਸਾਫਰ ਰਹਿਣਾ ਗੱਡਿਆ-ਗਡਾਇਆ,
ਉਹੋ ਜਿਹਾ ਸਾਉਣ ਕਦੇ ਮੁੜ ਕੇ ਨਾ ਆਇਆ |
ਝੱਟ-ਪਟ ਬੋਰੀ ਦੀ ਬਣਾ ਲੈਣੀ ਛਤਰੀ,
ਓਹੋ ਜਿਹੀ ਰੰਗੀਲੀ ਰੁੱਤ ਮੁੜਕੇ ਨਾ ਟੱਕਰੀ,
ਖੀਰ ਪੂੜੇ ਖਾ ਕੇ ਅਨੰਦ ਰਹਿਣਾ ਛਾਇਆ,
ਉਹੋ ਜਿਹਾ ਸਾਉਣ...
ਚੜ੍ਹ ਚੜ੍ਹ ਜਾਮਣਾਂ ਤੇ ਜੰਮੂ ਅਸੀਂ ਖਾਣੇ,
ਖਾ ਖਾ ਜੰਮੂ ਸਾਡੇ ਝੱਗੇ ਰੰਗੇ ਜਾਣੇ,
ਮਾਂ ਨੇ ਕਹਿਣਾ ਝੱਗਾ ਦੱਸ ਕਿਥੋਂ ਇਹ ਰੰਗਾਇਆ,
ਉਹੋ ਜਿਹਾ ਸਾਵਣ....
ਮੀਂਹ ਨਾਲ ਕੱਚਾ ਕੋਠਾ ਕਿਸੇ ਦਾ ਜੇ ਚੋਣਾ,
ਔਖਾ ਹੋ ਜਾਣਾ ਹੇਠ ਬਹਿਣਾ ਤੇ ਖਲੋਣਾ,
ਕੋਠਾ ਉਹਦੇ ਨਾਲ 'ਚਰਨ' ਲਿਪਿਆ-ਲਪਾਇਆ,
ਉਹੋ ਜਿਹਾ ਸਾਵਣ...
ਬੱਦਲਾਂ ਨੇ ਆ ਕੇ ਜਦੋਂ ਢੋਲ ਖੜਕਾਇਆ,
ਉਹੋ ਜਿਹਾ ਸਾਵਣ ਕਦੇ ਮੁੜ ਕੇ ਨਾ ਆਇਆ |

-ਚਰਨ ਸੀਚੇਵਾਲਵੀ
428, ਗੁਰੂ ਨਾਨਕਪੁਰਾ, ਵੈਸਟ, ਡਾਕ: ਚੁਗਿੱਟੀ, ਜਲੰਧਰ-144009. ਮੋਬਾ : 098888-02323.

ਬਾਲ ਗੀਤ: ਪੜ੍ਹੋ ਕਿਤਾਬਾਂ ਨੂੰ

ਬੱਚਿਓ ਲਾਇਬ੍ਰੇਰੀ ਆਓ ਪੜ੍ਹੋ ਕਿਤਾਬਾਂ ਨੂੰ |
ਆਪਣਾ ਪੜ੍ਹ ਕੇ ਗਿਆਨ ਵਧਾਓ ਪੜ੍ਹੋ ਕਿਤਾਬਾਂ ਨੂੰ |
ਕੀ ਹੋਇਆ ਸੀ? ਕੀ ਹੋਇਆ? ਕੱਲ੍ਹ ਕੀ ਹੋਵੇਗਾ?
ਖੁਦ ਹੀ ਸੋਚੋ ਧਿਆਨ ਲਗਾਓ ਪੜ੍ਹੋ ਕਿਤਾਬਾਂ ਨੂੰ |
ਪ੍ਰੋ: ਪੂਰਨ ਸਿੰਘ, ਬੁੱਲ੍ਹੇ, ਵਾਰਿਸ ਪੜ੍ਹ ਲਓ ਨਾਨਕ ਸਿੰਘ,
ਪਰ ਸ਼ਿਵ ਬਟਾਲਵੀ ਨਾ ਭੁੱਲ ਜਾਓ ਪੜ੍ਹੋ ਕਿਤਾਬਾਂ ਨੂੰ |
ਚੰਨ ਸੂਰਜ ਤੇ ਧਰਤੀ ਬਾਰੇ ਸਭ ਕੁਝ ਦੱਸਣ ਇਹ,
ਖੋਲ੍ਹ ਕਿਤਾਬਾਂ ਨਜ਼ਰ ਟਿਕਾਓ ਪੜ੍ਹੋ ਕਿਤਾਬਾਂ ਨੂੰ |
ਦੇਸ਼ ਦੀ ਖਾਤਰ ਵਾਰ ਗਏ ਵੀਰ ਆਪਣੀਆਂ ਜਿੰਦਾਂ ਨੂੰ ,
ਚੇਤੇ ਕਰਕੇ ਸੀਸ ਝੁਕਾਓ ਪੜ੍ਹੋ ਕਿਤਾਬਾਂ ਨੂੰ |
ਆਪਣੇ-ਆਪ ਨੂੰ ਜੋੜ ਕੇ ਰੱਖੋ ਨਾਲ ਕਿਤਾਬਾਂ ਦੇ,
ਯਾਰੀ ਇਨ੍ਹਾਂ ਨਾਲ ਨਿਭਾਓ ਪੜ੍ਹੋ ਕਿਤਾਬਾਂ ਨੂੰ |
ਮਾਂ-ਬੋਲੀ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਵੀ,
ਹੱਸਦੇ ਗਾਉਂਦੇ ਸਿੱਖਦੇ ਜਾਓ ਪੜ੍ਹੋ ਕਿਤਾਬਾਂ ਨੂੰ |
ਨਵੀਆਂ-ਨਵੀਆਂ ਪੈੜਾਂ ਪਾਉਂਦੇ ਅੱਗੇ ਵਧ ਚਲੋ,
ਸੁਘੜ ਸਿਆਣੇ ਬਾਲ ਕਹਾਓ ਪੜ੍ਹੋ ਕਿਤਾਬਾਂ ਨੂੰ |
'ਮਿੱਤਵਾ' ਜਿਹੜੇ ਅਨਪੜ੍ਹ ਰਹਿ ਗਏ ਭੈਣ-ਭਰਾਵਾਂ ਨੂੰ ,
ਵਿੱਦਿਆ ਬਾਰੇ ਸਭ ਸਮਝਾਓ, ਪੜ੍ਹੋ ਕਿਤਾਬਾਂ ਨੂੰ |

-ਯਸ਼ਪਾਲ ਮਿੱਤਵਾ
ਮੋਬਾਈਲ : 98764-98603.

ਰੌਚਿਕ ਜਾਣਕਾਰੀ

1. ਇੱਲ ਸਭ ਪੰਛੀਆਂ ਨਾਲੋਂ ਉੱਚਾ ਉੱਡਦੀ ਹੈ |
2. ਮੋਰ ਨੂੰ ਸਭ ਪੰਛੀਆਂ ਨਾਲੋਂ ਜ਼ਿਆਦਾ ਸੁਣਦਾ ਹੈ |
3. ਕੁੱਤਾ ਆਪਣੀ ਜੀਭ ਨਾਲ ਨਮੀ ਖਿੱਚਦਾ ਹੈ |
4. ਚੂਹਾ ਬਿਨਾਂ ਪਾਣੀ ਪੀਤੇ ਕਈ ਦਿਨ ਰਹਿ ਸਕਦਾ ਹੈ |
5. ਐਤਵਾਰ ਦੀ ਛੁੱਟੀ 1813 ਵਿਚ ਸ਼ੁਰੂ ਹੋਈ ਸੀ |
6. ਸੱਪ ਆਪਣੀ ਜੀਭ ਨਾਲ ਸੰੁਘਦਾ ਹੈ |
7. ਜੋਕ ਦੇ ਖ਼ੂਨ ਦਾ ਰੰਗ ਨੀਲਾ ਹੁੰਦਾ ਹੈ |

-ਅਵਤਾਰ ਸਿੰਘ 'ਕਰੀਰ'
ਮੋਗਾ | ਮੋਬਾਈਲ : 82838-00190.

ਬਾਲ ਕਵਿਤਾ: ਸਾਫ਼-ਸੁਥਰੇ

ਸਾਫ਼ ਸੁਥਰੇ ਬਣ ਕੇ ਰਹਿਣਾ,
ਰੋਜ਼ ਸਵੇਰੇ ਉਠ ਕੇ ਨਹਾਉਣਾ |
ਬੱਚਿਓ, ਆਲਸ ਕਦੇ ਨਾ ਕਰਨਾ
ਨਹਾਉਣ ਤੋਂ ਪਹਿਲਾਂ ਬੁਰਸ਼ ਹੈ ਕਰਨਾ |
ਫਿਰ ਸਕੂਲ ਦੀ ਵਰਦੀ ਪਾਣਾ,
ਸਮੇਂ ਸਿਰ ਹੀ ਭੋਜਨ ਖਾਣਾ |
ਫਿਰ ਸਕੂਲ ਦਾ ਬੈਗ ਉਠਾ ਕੇ,
ਹੱਸਦੇ-ਹੱਸਦੇ ਸਕੂਲ ਹੈ ਜਾਣਾ |
ਕਲਾਸ ਵਿਚ ਕਦੇ ਗੰਦ ਨਾ ਪਾਉਣਾ,
ਨਾ ਹੀ ਬੱਚਿਓ ਸ਼ੋਰ ਮਚਾਉਣਾ,
ਅਧਿਆਪਕਾਂ ਦਾ ਸਤਿਕਾਰ ਹੈ ਕਰਨਾ,
ਲਾ ਕੇ ਦਿਲ ਹਮੇਸ਼ਾ ਪੜ੍ਹਨਾ |
ਬੱਚਿਓ-ਬੋਲਣਾ ਹਮੇਸ਼ਾ ਸੱਚ,
ਬਜ਼ੁਰਗਾਂ ਤੋਂ ਲੈਣੀ ਚੰਗੀ ਮੱਤ |
ਬਜ਼ੁਰਗ ਹੁੰਦੇ ਸਾਡੇ ਪਾਲਣ ਹਾਰੇ,
'ਬਸਰਾ' ਰੱਖੇ ਜਾਨ ਤੋਂ ਪਿਆਰੇ |

-ਮਨਪ੍ਰੀਤ ਕੌਰ ਬਸਰਾ
ਪਿੰਡ ਗਿੱਲਾਂ, ਡਾਕ: ਚਮਿਆਰਾ, ਜ਼ਿਲ੍ਹਾ ਜਲੰਧਰ | ਮੋਬਾਈਲ : 97790-43348.

ਸੱਪਾਂ ਦੀ ਦੁਨੀਆ

ਸਾਡੇ ਦੇਸ਼ ਵਿਚ ਸੱਪਾਂ ਦੀਆਂ ਜਿੰਨੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ, ਉਨ੍ਹਾਂ ਵਿਚੋਂ ਸਿਰਫ 12 ਫੀਸਦੀ ਹੀ ਜ਼ਹਿਰੀਲੀਆਂ ਹਨ | ਸਾਡੇ ਆਲੇ-ਦੁਆਲੇ ਦਿਖਾਈ ਦੇਣ ਵਾਲੇ ਸੱਪਾਂ ਵਿਚ ਜ਼ਿਆਦਾਤਰ ਜ਼ਹਿਰ ਤੋਂ ਰਹਿਤ ਹੁੰਦੇ ਹਨ | ਸੱਪਾਂ ਪ੍ਰਤੀ ਮਨੱੁਖ ਦੇ ਡਰ ਦਾ ਮੂਲ ਕਾਰਨ ਉਸ ਦਾ ਜ਼ਹਿਰੀਲਾ ਹੋਣਾ ਹੀ ਹੈ ਪਰ ਕੁਝ ਮਨੋਵਿਗਿਆਨੀਆਂ ਅਨੁਸਾਰ ਸੱਪ ਦੇ ਡੰਗਣ ਨਾਲ ਹੋਣ ਵਾਲੀਆਂ ਜ਼ਿਆਦਾਤਰ ਮੌਤਾਂ ਦਾ ਅਸਲ ਕਾਰਨ ਸੱਪ ਦਾ ਜ਼ਹਿਰ ਨਾ ਹੋ ਕੇ ਸਦਮਾ ਹੁੰਦਾ ਹੈ | ਦੂਜਾ ਪਹਿਲੂ ਇਹ ਹੈ ਕਿ ਸੱਪ ਚੂਹਿਆਂ ਨੂੰ ਖਾ ਕੇ ਭਾਰਤ ਵਿਚ ਤਕਰੀਬਨ 18 ਕਰੋੜ ਲੋਕਾਂ ਦਾ ਭੋਜਨ ਹਰ ਸਾਲ ਬਚਾਉਂਦੇ ਹਨ | ਭਾਰਤ ਹੀ ਨਹੀਂ, ਕਈ ਹੋਰ ਦੇਸ਼ਾਂ ਵਿਚ ਨਾਗ ਪੂਜਾ ਦੀ ਪਰੰਪਰਾ ਦਾ ਜ਼ਿਕਰ ਮਿਲਦਾ ਹੈ | ਮਿਸਰ ਵਿਚ ਨੀਲ ਨਦੀ ਦੇ ਕਿਨਾਰੇ ਹਜ਼ਾਰਾਂ ਸੱਪਾਂ ਦੇ ਵਿਸ਼ੇਸ਼ ਪੂਜਾ ਸਥਾਨ ਬਣੇ ਸਨ | ਇਸ਼ਨਾਨ ਉਪਰੰਤ ਕੁਆਰੀਆਂ ਕੁੜੀਆਂ ਪਾਣੀ ਅਤੇ ਫੱੁਲਾਂ ਨਾਲ ਸੱਪਾਂ ਦੇ ਸਥਾਨਾਂ ਦੀ ਪੂਜਾ ਕਰਦੀਆਂ ਸਨ, ਤਾਂ ਕਿ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਹੋਣ | ਮਿਸਰ ਦੇ ਕਈ ਪ੍ਰਾਚੀਨ ਸਮਰਾਟਾਂ ਦੇ ਮੁਕਟ ਵਿਚ ਵੀ 'ਨਾਗ ਦੀ ਮੂਰਤੀ' ਬਣੀ ਹੁੰਦੀ ਸੀ | ਉਥੋਂ ਦੀ ਸੰਸਕ੍ਰਿਤੀ ਵਿਚ ਨਾਗ ਪੂਜਾ ਦੀ ਪਰੰਪਰਾ ਚਾਲੀ ਹਜ਼ਾਰ ਸਾਲ ਪੁਰਾਣੀ ਹੈ | ਇਥੋਂ ਦੇ ਕਈ ਬੱੁਧ ਮੱਠਾਂ ਵਿਚ ਵੀ ਭਗਵਾਨ ਬੱੁਧ ਦੀਆਂ ਮੂਰਤੀਆਂ ਦੇ ਇਰਦ-ਗਿਰਦ ਕਈ ਸੋਨੇ, ਚਾਂਦੀ ਅਤੇ ਲਾਲ ਪੱਥਰਾਂ ਨਾਲ ਤਰਾਸ਼ੇ ਅਨੋਖੇ ਸੱਪਾਂ ਦੇ ਸਥਾਨ ਬਣੇ ਹਨ, ਜਿਨ੍ਹਾਂ ਦੀ ਹਰ ਪੂਰਨਮਾਸ਼ੀ ਨੂੰ ਪੂਜਾ ਹੁੰਦੀ ਹੈ | ਇਥੇ ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਬੱੁਧ ਨੂੰ ਸੱਪਾਂ ਨਾਲ ਅਥਾਹ ਪ੍ਰੇਮ ਸੀ | ਮਲੇਸ਼ੀਆ ਵਿਚ ਸੱਪਾਂ ਦਾ ਇਕ ਅਨੋਖਾ ਮੰਦਰ ਹੈ, ਜਿਸ ਨੂੰ 'ਕੋਰ-ਸੁਰਕਾਂਗ' ਨਾਂਅ ਨਾਲ ਜਾਣਿਆ ਜਾਂਦਾ ਹੈ |
ਨਾਰਵੇ ਦੇ ਇਤਿਹਾਸ ਵਿਚ ਨਾਗ ਨੂੰ ਧਰਤੀ ਦਾ ਸਵਾਮੀ ਕਿਹਾ ਜਾਂਦਾ ਹੈ | ਭਾਰਤ ਵਾਂਗ ਉਥੇ ਵੀ ਵਰਖਾ ਦੇ ਮੌਸਮ ਵਿਚ ਨਾਗ ਪੂਜਾ ਦੀ ਪਰੰਪਰਾ ਹੈ | ਬੇਬੀਲੋਨੀਆਂ ਵਿਚ ਤਾਂ ਸੱਪ ਨੂੰ ਧਰਤੀ ਦਾ ਵੀਰ ਪੱੁਤਰ ਕਿਹਾ ਜਾਂਦਾ ਹੈ | ਇਸ ਦੀ ਵਿਸ਼ੇਸ਼ ਪੂਜਾ ਉਸ ਸਮੇਂ ਕੀਤੀ ਜਾਂਦੀ ਸੀ, ਜਦ ਅਸਮਾਨ ਵਿਚ ਇੰਦਰ ਧਨੁਸ਼ ਨਿਕਲਿਆ ਹੋਵੇ | ਦੱਖਣੀ ਅਫਰੀਕਾ ਦੇ ਕੁਝ ਜੀਵ ਵਿਗਿਆਨੀਆਂ ਨੇ ਸੱਪਾਂ ਦੀਆਂ ਵੱਖ-ਵੱਖ ਨਸਲਾਂ 'ਤੇ ਖੋਜ ਕਰਕੇ ਇਹ ਸਾਬਤ ਕੀਤਾ ਹੈ ਕਿ ਸੱਪ ਬਹੁਤ ਘੱਟ ਵਿਕਸਿਤ ਬੱੁਧੀ ਵਾਲਾ ਜੀਵ ਹੈ ਅਤੇ ਇਸ ਦੀ ਯਾਦ ਸ਼ਕਤੀ ਏਨੀ ਨਹੀਂ ਹੈ ਕਿ ਇਹ ਕਿਸੇ ਘਟਨਾਕ੍ਰਮ ਨੂੰ ਯਾਦ ਰੱਖ ਸਕੇ | ਇਹ ਤੱਥ ਸਰਾਸਰ ਬੇਬੁਨਿਆਦ ਹੈ ਕਿ ਸੱਪ ਆਪਣੇ ਦੁਸ਼ਮਣ ਤੋਂ ਬਦਲਾ ਲੈਂਦਾ ਹੈ | ਸੋ, ਫ਼ਿਲਮੀ ਕਹਾਣੀਆਂ ਤੋਂ ਸੁਚੇਤ ਰਹੋ, ਉਹ ਸਿਰਫ ਵਹਿਮ ਹੈ |

-ਧਰਵਿੰਦਰ ਸਿੰਘ ਔਲਖ,
ਪਿੰਡ ਤੇ ਡਾਕ: ਕੋਹਾਲੀ, ਰਾਮ ਤੀਰਥ ਰੋਡ, ਅੰਮਿ੍ਤਸਰ-143109. ਮੋਬਾ: 97813-76990

ਬਾਲ ਕਹਾਣੀ: ਚਮਕਦੇ ਦੰਦ

ਆਸ਼ੂ ਦਾ ਸੁਭਾਅ ਬਹੁਤ ਅਵੇਸਲਾ ਸੀ | ਉਸ ਨੂੰ ਸਕੂਲ ਜਾਣ ਲਈ ਅਕਸਰ ਹੀ ਦੇਰ ਹੋ ਜਾਂਦੀ ਸੀ, ਕਿਉਂਕਿ ਉਹ ਸਵੇਰੇ ਸਮੇਂ ਸਿਰ ਨਹੀਂ ਉੱਠਦਾ ਸੀ | ਉਸ ਦੇ ਮੰਮੀ ਉਸ ਨੂੰ ਬੁਰਸ਼ ਕਰਨ ਲਈ ਕਹਿੰਦੇ ਤਾਂ ਉਹ ਉਨ੍ਹਾਂ ਦਾ ਕਹਿਣਾ ਟਾਲ ਦਿੰਦਾ | ਉਹ ਬਿਨਾਂ ਬੁਰਸ਼ ਕੀਤਿਆਂ ਹੀ ਨਾਸ਼ਤਾ ਕਰ ਲੈਂਦਾ | ਸਵੇਰ ਦੀ ਪ੍ਰਾਰਥਨਾ ਸਭਾ ਵਿਚ ਉਸ ਦਾ ਪੀ.ਟੀ. ਅਧਿਆਪਕ ਜਦੋਂ ਬੱਚਿਆਂ ਨੂੰ ਕਹਿੰਦਾ ਕਿ 'ਜਿਹੜੇ ਬੱਚੇ ਬੁਰਸ਼ ਕਰਕੇ ਨਹੀਂ ਆਏ, ਉਹ ਬੱਚੇ ਬਾਹਰ ਆ ਜਾਓ' ਤਾਂ ਉਹ ਅਧਿਆਪਕ ਨੂੰ ਝੂਠ ਹੀ ਕਹਿ ਦਿੰਦਾ ਕਿ ਉਹ ਬੁਰਸ਼ ਕਰਕੇ ਆਇਆ ਹੈ | ਹੌਲੀ-ਹੌਲੀ ਉਸ ਦੇ ਦੰਦਾਂ ਦੀ ਚਮਕ ਵੀ ਪੇਤਲੀ ਪੈਣ ਲੱਗੀ | ਉਸ ਦੇ ਦੰਦ ਵੀ ਖਰਾਬ ਹੋਣ ਲੱਗੇ | ਛੱੁਟੀਆਂ ਹੁੰਦੇ ਹੀ ਉਹ ਆਪਣੇ ਭੂਆ ਜੀ ਕੋਲ ਚਲਾ ਗਿਆ | ਉਸ ਦੇ ਭੂਆ ਜੀ ਦੇ ਦੋ ਬੱਚੇ ਸਨ-ਜਪਨੂਰ ਅਤੇ ਜਪਰੋਜ | ਉਨ੍ਹਾਂ ਦੇ ਦੰਦ ਸ਼ੀਸ਼ੇ ਵਾਂਗ ਚਮਕਦੇ ਸਨ | ਦੇਖਣ ਨੂੰ ਬਹੁਤ ਸੋਹਣੇ ਲਗਦੇ ਸਨ | ਆਸ਼ੂ ਦਾ ਦਿਲ ਕਰੇ ਕਿ ਉਹ ਉਨ੍ਹਾਂ ਨੂੰ ਪੱੁਛੇ ਕਿ ਉਨ੍ਹਾਂ ਦੰਦ ਐਨੇ ਸੋਹਣੇ ਕਿਵੇਂ ਹਨ? ਪਰ ਉਹ ਉਨ੍ਹਾਂ ਨੂੰ ਪੱੁਛਣ ਵਿਚ ਸ਼ਰਮ ਮਹਿਸੂਸ ਕਰ ਰਿਹਾ ਸੀ |
ਉਹ ਸਵੇਰੇ ਉੱਠਦਿਆਂ ਹੀ ਬੁਰਸ਼ ਕਰਦੇ | ਦੇਖੋ-ਦੇਖੀ ਬੁਰਸ਼ ਤਾਂ ਉਸ ਨੂੰ ਵੀ ਕਰਨਾ ਪੈਂਦਾ ਪਰ ਉਹ ਸਿਰਫ ਆਪਣੇ ਭੂਆ ਜੀ ਨੂੰ ਵਿਖਾਉਣ ਲਈ ਹੀ ਬੁਰਸ਼ ਕਰਦਾ | ਜਪਨੂਰ ਅਤੇ ਜਪਰੋਜ ਦਾ ਮਨ ਕਰਦਾ ਕਿ ਉਹ ਉਸ ਨੂੰ ਬੁਰਸ਼ ਕਰਨਾ ਸਿਖਾਉਣ ਪਰ ਉਹ ਇਹ ਸੋਚ ਕੇ ਕਿ ਉਹ ਬੁਰਾ ਨਾ ਮੰਨ ਜਾਵੇ, ਸਭ ਕੁਝ ਦੇਖ ਕੇ ਵੀ ਚੱੁਪ ਰਹਿੰਦੇ | ਇਕ ਦਿਨ ਉਹ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਸੱੁਤਾ ਪਿਆ ਸੀ | ਅਚਾਨਕ ਉਸ ਦੀਆਂ ਦਾੜ੍ਹਾਂ ਵਿਚ ਦਰਦ ਹੋਣ ਲੱਗ ਪਈ | ਕੁਝ ਸਮਾਂ ਤਾਂ ਉਹ ਦਰਦ ਸਹਿੰਦਾ ਰਿਹਾ ਪਰ ਜਦੋਂ ਉਸ ਤੋਂ ਦਰਦ ਸਹਾਰਿਆ ਨਾ ਗਿਆ ਤਾਂ ਉਸ ਨੂੰ ਆਪਣੇ ਭੂਆ ਜੀ ਨੂੰ ਉਠਾਉਣਾ ਹੀ ਪਿਆ | ਉਸ ਦੇ ਭੂਆ ਜੀ ਨੇ ਉਸ ਨੂੰ ਦਰਦ ਦੀ ਗੋਲੀ ਦੇ ਕੇ ਉਸ ਦਾ ਦਰਦ ਹਟਾ ਦਿੱਤਾ | ਸਵੇਰੇ ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ | ਡਾਕਟਰ ਨੇ ਉਸ ਨੂੰ ਕਿਹਾ, 'ਬੇਟਾ, ਠੀਕ ਢੰਗ ਨਾਲ ਹਰ ਰੋਜ਼ ਬੁਰਸ਼ ਨਾ ਕਰਨ ਕਾਰਨ ਤੇਰੇ ਦੰਦ ਖਰਾਬ ਹੋ ਚੱੁਕੇ ਹਨ | ਲੰਬੇ ਸਮੇਂ ਤੱਕ ਤੇਰਾ ਇਲਾਜ ਚੱਲੇਗਾ | ਤੇਰੇ ਇਕ-ਦੋ ਦੰਦ ਟੀਕੇ ਲਗਾ ਕੇ ਠੀਕ ਵੀ ਕਰਨੇ ਪੈਣਗੇ |' ਡਾਕਟਰ ਦੀਆਂ ਗੱਲਾਂ ਸੁਣ ਕੇ ਉਹ ਚੀਖਾਂ ਮਾਰਨ ਲੱਗ ਪਿਆ ਪਰ ਉਹ ਉਸ ਦਾ ਸੁਪਨਾ ਹੀ ਸੀ | ਉਹ ਬੈੱਡ 'ਤੇ ਉੱਠ ਕੇ ਬੈਠ ਗਿਆ | ਉਸ ਦੀਆਂ ਚੀਖਾਂ ਸੁਣ ਕੇ ਉਸ ਦੇ ਭੂਆ ਜੀ ਨੇ ਉਸ ਨੂੰ ਬੜੇ ਪਿਆਰ ਨਾਲ ਚੀਖਾਂ ਮਾਰਨ ਦਾ ਕਾਰਨ ਪੱੁਛਿਆ | ਉਸ ਨੇ ਸਾਰਾ ਕੁਝ ਦੱਸ ਦਿੱਤਾ | ਰਾਤ ਨੂੰ ਤਾਂ ਉਹ ਸੌਾ ਗਿਆ | ਸਵੇਰੇ ਉੱਠਣ ਤੋਂ ਬਾਅਦ ਉਸ ਦੇ ਭੂਆ ਜੀ ਨੇ ਉਸ ਨੂੰ ਖੁਦ ਉਸ ਦੇ ਕੋਲ ਖਲੋ ਕੇ ਬੁਰਸ਼ ਕਰਨਾ ਸਿਖਾਇਆ | ਨਾਸ਼ਤਾ ਕਰਨ ਤੋਂ ਬਾਅਦ ਉਸ ਦੇ ਭੂਆ ਜੀ ਨੇ ਉਸ ਨੂੰ ਸਮਝਾਉਂਦਿਆਂ ਹੋਇਆਂ ਕਿਹਾ, 'ਆਸ਼ੂ ਬੇਟਾ, ਰਾਤ ਵਾਲੀ ਘਟਨਾ ਸੁਪਨਾ ਨਹੀਂ, ਸਗੋਂ ਸੱਚ ਸੀ | ਜਿਹੜੇ ਬੱਚੇ ਠੀਕ ਢੰਗ ਨਾਲ ਬੁਰਸ਼ ਨਹੀਂ ਕਰਦੇ, ਸਮੇਂ ਸਿਰ ਦੰਦਾਂ ਦੀ ਸੰਭਾਲ ਨਹੀਂ ਕਰਦੇ, ਉਨ੍ਹਾਂ ਨੂੰ ਡਾਕਟਰਾਂ ਕੋਲ ਜਾਣਾ ਹੀ ਪੈਂਦਾ ਹੈ | ਉਨ੍ਹਾਂ ਦੇ ਦੰਦਾਂ ਵਿਚ ਖਰਾਬੀ ਆ ਹੀ ਜਾਂਦੀ ਹੈ |'
ਉਹ ਥੋੜ੍ਹੀ ਦੇਰ ਤਾਂ ਚੱੁਪ ਰਿਹਾ ਪਰ ਉਸ ਤੋਂ ਪੱੁਛਣ ਤੋਂ ਬਿਨਾਂ ਰਿਹਾ ਨਾ ਗਿਆ | ਉਸ ਨੇ ਆਪਣੇ ਭੂਆ ਜੀ ਨੂੰ ਸਵਾਲ ਕੀਤਾ, 'ਭੂਆ ਜੀ, ਜਪਨੂਰ ਅਤੇ ਜਪਰੋਜ ਦੇ ਦੰਦ ਮੋਤੀਆਂ ਵਾਂਗ ਕਿਵੇਂ ਚਮਕ ਰਹੇ ਹਨ?' ਉਸ ਦੇ ਭੂਆ ਜੀ ਬੋਲੇ, 'ਬੇਟਾ, ਤੇਰੇ ਦੰਦ ਵੀ ਮੋਤੀਆਂ ਵਾਂਗ ਹੀ ਚਮਕ ਸਕਦੇ ਹਨ, ਜੇਕਰ ਤੰੂ ਵੀ ਉਨ੍ਹਾਂ ਵਾਂਗ ਸਵੇਰੇ ਉੱਠ ਕੇ ਬੁਰਸ਼ ਕਰੇਂ, ਉਹ ਵੀ ਠੀਕ ਢੰਗ ਨਾਲ | ਉਹ ਤਾਂ ਤੈਨੂੰ ਕਈ ਦਿਨ ਤੋਂ ਸਮਝਾਉਣਾ ਚਾਹੁੰਦੇ ਸਨ |' ਉਸ ਨੂੰ ਭੂਆ ਜੀ ਦੀ ਨਸੀਹਤ ਸਮਝ ਆ ਗਈ | ਉਸ ਨੇ ਵੀ ਆਪਣੇ ਦੰਦਾਂ ਨੂੰ ਠੀਕ ਢੰਗ ਨਾਲ ਬੁਰਸ਼ ਕਰਨਾ ਸ਼ੁਰੂ ਕਰ ਦਿੱਤਾ | ਉਸ ਦੇ ਮੰਮੀ ਨੇ ਸ਼ੁਕਰ ਮਨਾਇਆ ਕਿ ਉਸ ਨੂੰ ਵੀ ਦੰਦਾਂ ਦੀ ਸੰਭਾਲ ਦਾ ਗਿਆਨ ਹੋ ਗਿਆ ਹੈ |

-ਮਾਧਵ ਨਗਰ, ਨੰਗਲ ਟਾਊਨਸ਼ਿਪ (ਰੋਪੜ) |

ਬੁਝਾਰਤ-54

ਟੋਟੇ ਜੋੜ ਬਣਾਇਆ ਕੁਦਰਤ,
ਕੰਨ ਵਿਚ ਸਮਝਾਇਆ ਕੁਦਰਤ |
ਵੰਡਣੀ ਹੈ ਤੂੰ ਸਦਾ ਮਿਠਾਸ,
ਕੁੜੱਤਣ ਦੇ ਨਹੀਂ ਜਾਣਾ ਪਾਸ |
ਗਰਮੀ ਵਿਚ ਮੈਂ ਪਿਆਸ ਬੁਝਾਵਾਂ,
ਤਪਦੇ ਸੀਨੇ ਵਿਚ ਠੰਢ ਪਾਵਾਂ |
ਦੋ ਧੀਆਂ ਤੇ ਇਕ ਹੈ ਪੁੱਤਰ,
ਬੱਚਿਓ ਬਾਤ ਦਾ ਦਿਓ ਹੁਣ ਉੱਤਰ |
'ਭਲੂਰੀਆ' ਜੀ ਇਹ ਬਾਤ ਹੈ ਔਖੀ,
ਥੋੜ੍ਹੀ ਜਿਹੀ ਕਰ ਦਿਓ ਸੌਖੀ |
ਨਿਸ਼ਾਨੀ ਦੱਸ ਦਿੰਨਾ ਮੈਂ ਮੋਟੀ,
ਸ਼ਕਲ ਇਸ ਦੀ ਵਾਂਗ ਹੈ ਸੋਟੀ |
—0—
ਸੁਣ ਕੇ ਝੱਟ ਸੀ ਬੋਲਿਆ ਚੰਨਾ,
'ਭਲੂਰੀਆ' ਜੀ ਇਹ ਮਿੱਠਾ 'ਗੰਨਾ' |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) |
ਮੋਬਾ: 99159-95505

ਚੁਟਕਲੇ

• ਇਕ ਸਰਕਾਰੀ ਦਫ਼ਤਰ ਦੇ ਬਾਹਰ ਇਕ ਸੂਚਨਾ ਬੋਰਡ 'ਤੇ ਲਿਖਿਆ ਸੀ, 'ਕਿਰਪਾ ਕਰਕੇ ਰੌਲਾ ਨਾ ਪਾਓ |' ਇਕ ਸ਼ਰਾਰਤੀ ਬੱਚੇ ਨੇ ਉਸ ਦੇ ਅੱਗੇ ਵੱਡੇ ਸ਼ਬਦਾਂ ਵਿਚ ਲਿਖ ਦਿੱਤਾ, 'ਨਹੀਂ ਤਾਂ ਅਸੀਂ ਜਾਗ ਜਾਵਾਂਗੇ |'
• ਇਕ ਨੇਤਾ ਜੀ ਨੇ ਹਸਪਤਾਲ ਦੇ ਨਵੇਂ ਬਣੇ ਆਪ੍ਰੇਸ਼ਨ ਥੀਏਟਰ ਦਾ ਉਦਘਾਟਨ ਕਰਦੇ ਹੋਏ ਆਪਣੇ ਭਾਸ਼ਣ ਵਿਚ ਕਿਹਾ, 'ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਹਸਪਤਾਲ ਵਾਲਿਆਂ ਨੇ ਇਹ ਥੀਏਟਰ ਬਣਾਇਆ ਹੈ, ਜਿਸ ਦਾ ਰੋਗੀਆਂ ਦੇ ਮਨੋਰੰਜਨ ਲਈ ਹੋਣਾ ਬਹੁਤ ਜ਼ਰੂਰੀ ਹੈ |'
• ਅਮਨ (ਸ਼ਿੰਕੂ ਬਾਬੂ ਨੂੰ )-ਤੁਸੀਂ ਆਪਣੇ ਦਫਤਰ ਵਿਚ ਸਿਰਫ ਵਿਆਹੇ ਹੋਏ ਪੁਰਸ਼ ਹੀ ਕਿਉਂ ਨੌਕਰ ਰੱਖਦੇ ਹੋ?
ਸ਼ਿੰਕੂ ਬਾਬੂ-ਯਾਰ, ਇਸ ਲਈ ਕਿ ਜਦੋਂ ਮੈਂ ਉਨ੍ਹਾਂ ਨੂੰ ਗਾਲਾਂ ਦਿੰਦਾ ਹਾਂ ਤਾਂ ਘਰ ਦੀ ਆਦਤ ਪੈਣ ਕਰਕੇ ਉਨ੍ਹਾਂ ਨੂੰ ਬੁਰਾ ਨਹੀਂ ਲਗਦਾ |
• ਤਮੰਨਾ (ਦੁਕਾਨਦਾਰ ਨੂੰ )-ਭਾਈ ਸਾਹਿਬ, ਤੁਸੀਂ ਤਾਂ ਕਿਹਾ ਸੀ ਕਿ ਇਹ ਬਲਬ ਦੀ ਇਕ ਮਹੀਨੇ ਦੀ ਗਾਰੰਟੀ ਹੈ ਪਰ ਇਹ ਤਾਂ ਪੰਦਰਾਂ ਦਿਨ ਵਿਚ ਹੀ ਫਿਊਜ਼ ਹੋ ਗਿਆ |
ਦੁਕਾਨਦਾਰ-ਤੁਹਾਨੂੰ ਨਹੀਂ ਪਤਾ ਮੈਡਮ, ਪੰਦਰਾਂ ਦਿਨ ਤੱਕ ਇਹ ਸਾਡੀ ਦੁਕਾਨ ਵਿਚ ਵੀ ਜਗਦਾ ਰਿਹਾ ਹੈ |

-ਅਜੇਸ਼ ਗੋਇਲ ਬਿੱਟੂ,
ਹੁਸਨਰ ਰੋਡ, ਗਿੱਦੜਬਾਹਾ |
ਮੋਬਾ: 98140-97917

ਬਾਲ ਗੀਤ: ਛੱੁਟੀਆਂ ਦੇ ਦਿਨ

ਛੱੁਟੀਆਂ ਦੇ ਦਿਨ, ਅਸੀਂ ਹੱਸ ਕੇ ਗੁਜ਼ਾਰੇ |
ਖੇਡੇ-ਮੱਲ੍ਹੇ ਖੂਬ, ਬੜਾ ਘੁੰਮ ਲਿਆ ਸਾਰੇ |
ਪਹਿਲੋਂ ਅਸੀਂ ਛੱੁਟੀਆਂ 'ਚ ਗਏ ਨਾਨਕੇ |
ਸਕੂਲ ਵਾਲਾ ਕੰਮ ਵੀ ਮੁਕਾਇਆ ਆਣ ਕੇ |
ਸਾਰਿਆਂ ਨੂੰ ਅਸੀਂ ਬੜੇ ਲਗਦੇ ਪਿਆਰੇ |
ਛੱੁਟੀਆਂ ਦੇ ਦਿਨ ਅਸੀਂ ਹੱਸ ਕੇ ਗੁਜ਼ਾਰੇ |
ਕੀਤੀਆਂ ਪੜ੍ਹਾਈਆਂ ਅਸੀਂ, ਐਸ਼ ਪੂਰੀ ਲੱੁਟੀ |
ਪਤਾ ਵੀ ਨਾ ਲੱਗੇ ਕਦੋਂ ਬੀਤ ਜਾਵੇ ਛੱੁਟੀ?
ਗੱੁਸੇ ਨਾ ਕੋਈ ਹੋਏ, ਕੋਈ ਝਿੜਕਾਂ ਨਾ ਮਾਰੇ |
ਛੱੁਟੀਆਂ ਦੇ ਦਿਨ ਅਸੀਂ ਹੱਸ ਕੇ ਗੁਜ਼ਾਰੇ |
ਰੱਜ-ਰੱਜ ਸੱੁਤੇ, ਨਾ ਕੋਈ ਤੜਕੇ ਜਗਾਉਂਦਾ |
ਨਿੱਕੀ-ਨਿੱਕੀ ਗੱਲ ਉੱਤੇ, ਰੋਕ ਨਾ ਕੋਈ ਲਾਉਂਦਾ |
ਮਾਪਿਆਂ ਦੇ ਨਾਲ ਹੋ ਕੇ ਕੰਮ ਕਈ ਸਵਾਰੇ |
ਛੱੁਟੀਆਂ ਦੇ ਦਿਨ, ਅਸੀਂ ਹੱਸ ਕੇ ਗੁਜ਼ਾਰੇ |
ਛੱੁਟੀਆਂ 'ਚ 'ਚਿੱਟੀ' ਜਾ ਕੇ, ਰੌਣਕਾਂ ਸੀ ਲਾਈਆਂ |
ਦੱੁਧ-ਚਾਹ ਦੇ ਨਾਲ ਸਾਨੂੰ ਬਰਫੀਆਂ ਖਿਲਾਈਆਂ |
ਇਹੋ ਜਿਹੇ ਮੌਕੇ ਨਹੀਂ ਲੱਭਣੇ ਦੁਬਾਰੇ |
ਛੱੁਟੀਆਂ ਦੇ ਦਿਨ ਅਸੀਂ ਹੱਸ ਕੇ ਗੁਜ਼ਾਰੇ |

-ਆਤਮਾ ਸਿੰਘ ਚਿੱਟੀ,
ਪਿੰਡ ਤੇ ਡਾਕ: ਚਿੱਟੀ (ਜਲੰਧਰ) | ਮੋਬਾ: 99884-69564

ਆਓ ਕਿਤਾਬਾਂ ਦੀ ਕਰੀਏ ਸੰਭਾਲ

ਪਿਆਰੇ ਬੱਚਿਓ! ਵਿਦਿਆਰਥੀ ਜੀਵਨ ਵਿਚ ਸਾਡੀਆਂ ਸੱਚੀਆਂ ਦੋਸਤ ਸਾਡੀਆਂ ਕਿਤਾਬਾਂ ਹਨ, ਜਿਨ੍ਹਾਂ ਤੋਂ ਅਸੀਂ ਆਪਣੇ ਜੀਵਨ ਲਈ ਸੇਧ ਲੈਂਦੇ ਹਾਂ | ਇਨ੍ਹਾਂ ਕਿਤਾਬਾਂ ਨੂੰ ਪੜ੍ਹ ਕੇ ਅਸੀਂ ਸਫ਼ਲਤਾ ਦੀ ਪੌੜੀ ਭਾਵ ਇਕ ਜਮਾਤ ਤੋਂ ਦੂਸਰੀ ਜਮਾਤ ਵਿਚ ਜਾਂਦੇ ਹਾਂ | ਕਿਤਾਬਾਂ ਪੜ੍ਹਨ ਦੇ ਨਾਲ-ਨਾਲ ਇਨ੍ਹਾਂ ਦੀ ਸਾਂਭ-ਸੰਭਾਲ ਦੀ ਬਹੁਤ ਜ਼ਰੂਰਤ ਹੁੰਦੀ ਹੈ, ਕਿਉਂਕਿ ਅਸੀਂ ਸਾਰਾ ਸਾਲ ਇਨ੍ਹਾਂ ਨੂੰ ਪੜ੍ਹਨਾ ਤੇ ਵਿਚਾਰਨਾ ਹੁੰਦਾ ਹੈ |
ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਰਕਾਰ ਵਲੋਂ ਮੁਫਤ ਕਿਤਾਬਾਂ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਦੀਆਂ ਜਿਲਦਾਂ ਨਹੀਂ ਹੁੰਦੀਆਂ | ਅਧਿਆਪਕ ਬੱਚਿਆਂ ਨੂੰ ਕਿਤਾਬਾਂ ਵੰਡਣ ਸਮੇਂ ਬੱਚਿਆਂ ਨੂੰ ਤਾਕੀਦ ਕਰਦੇ ਹਨ ਕਿ ਬੱਚਿਓ ਆਪਣੀਆਂ ਕਿਤਾਬਾਂ 'ਤੇ ਜਿਲਦਾਂ ਜ਼ਰੂਰ ਚੜ੍ਹਵਾ ਲਈਆਂ ਜਾਣ | ਕੁਝ ਬੱਚੇ ਤੇ ਉਨਾਂ ਦੇ ਮਾਪੇ ਬੱਚਿਆਂ ਦੀਆਂ ਕਿਤਾਬਾਂ 'ਤੇ ਜਿਲਦਾਂ ਚੜ੍ਹਵਾ ਦਿੰਦੇ ਹਨ ਤੇ ਕਈ ਇਨ੍ਹਾਂ ਕਿਤਾਬਾਂ 'ਤੇ ਜਿਲਦਾਂ ਨਹੀਂ ਚੜ੍ਹਾਉਂਦੇ, ਜਿਸ ਕਾਰਨ ਇਹ ਕਿਤਾਬਾਂ ਸਾਲ ਦੇ ਵਿਚਕਾਰ ਹੀ ਫਟ ਜਾਂਦੀਆਂ ਹਨ | ਕਿਤਾਬਾਂ ਫਟਣ ਜਾਂ ਪੜ੍ਹਨ ਸਮੇਂ ਬੱਚਿਆਂ ਕੋਲ ਨਾ ਹੋਣ ਕਾਰਨ ਉਨਾਂ ਨੂੰ ਪੜ੍ਹਨ ਸਮੇਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਪੜ੍ਹਾਉਣ ਸਮੇਂ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ |
ਇਸ ਤਰ੍ਹਾਂ ਉਹ ਬੱਚੇ ਪੜ੍ਹਾਈ ਵਿਚ ਅੱਗੇ ਲੰਘ ਜਾਂਦੇ ਹਨ, ਜੋ ਕਿਤਾਬਾਂ ਨੂੰ ਪੂਰਨ ਰੂਪ ਵਿਚ ਸਤਿਕਾਰ ਦਿੰਦੇ ਹਨ | ਕਿਤਾਬ ਨੂੰ ਕਦੇ ਵਿਚਕਾਰੋਂ ਮੋੜ ਕੇ ਨਾ ਪੜ੍ਹੋ, ਜਿਸ ਨਾਲ ਕਿਤਾਬ ਦੀ ਜਿਲਦ ਵਿਚਕਾਰਲਾ ਧਾਗਾ ਟੁੱਟ ਜਾਵੇਗਾ | ਕਿਤਾਬ ਪੜ੍ਹਨ ਤੋਂ ਬਾਅਦ ਉਸ ਦੇ ਪੰਨਿਆਂ ਨੂੰ ਵੇਖੋ ਕਿ ਕੋਈ ਪੰਨਾ ਮੁੜ ਤਾਂ ਨਹੀਂ ਗਿਆ | ਕਿਤਾਬ ਬੰਦ ਕਰਨ ਸਮੇਂ ਉਸ ਵਿਚ ਕੋਈ ਮੋਟਾ ਪੈੱਨ ਆਦਿ ਨਾ ਪਾਇਆ ਜਾਵੇ | ਜੇ ਘਰ ਵਿਚ ਕੋਈ ਛੋਟਾ ਬੱਚਾ ਹੈ ਤਾਂ ਉਸ ਦੀ ਪਹੁੰਚ ਤੋਂ ਵੀ ਕਿਤਾਬਾਂ ਨੂੰ ਦੂਰ ਰੱਖੋ | ਅੱਜਕਲ੍ਹ ਕਿਤਾਬਾਂ ਵਾਸਤੇ ਪਲਾਸਟਿਕ ਪੇਪਰ ਦੀਆਂ ਜਿਲਦਾਂ ਵੀ ਬਾਜ਼ਾਰ ਵਿਚ ਉਪਲਬਧ ਹਨ, ਜਿਸ ਨਾਲ ਕਿਤਾਬਾਂ ਸਾਰਾ ਸਾਲ ਵਧੀਆ ਹਾਲਤ ਵਿਚ ਰਹਿੰਦੀਆਂ ਹਨ | ਸੋ ਆਓ, ਕਿਤਾਬਾਂ ਦੀ ਸੰਭਾਲ ਪ੍ਰਤੀ ਅਸੀਂ ਸੰਜੀਦਾ ਹੋਈਏ, ਜਿਨ੍ਹਾਂ ਸਾਨੂੰ ਗਿਆਨ ਦੇਣਾ ਹੈ, ਸਾਡੀ ਜ਼ਿੰਦਗੀ ਨੂੰ ਸੰਵਾਰਨਾ ਹੈ | ਇਸ ਲਈ ਕਿਤਾਬਾਂ ਨੂੰ ਪੜ੍ਹੋ ਤੇ ਸੰਭਾਲ ਕਰਨ ਦੀ ਆਦਤ ਪਾਓ |

-ਕ੍ਰਿਸ਼ਨਾ ਨਗਰ, ਗਲੀ ਨੰ: 10, ਖੰਨਾ | ਮੋਬਾ: 94630-57786

ਅਨਮੋਲ ਬਚਨ

• ਜੋ ਲੋਕ ਦੂਜਿਆਂ ਦੇ ਦਰਦ ਨੂੰ ਸਮਝਦੇ ਹਨ, ਉਹ ਕਦੇ ਵੀ ਕਿਸੇ ਦੇ ਦਰਦ ਦੀ ਵਜ੍ਹਾ ਨਹੀਂ ਬਣਦੇ |
• ਸੱਚੇ ਇਨਸਾਨ ਨੂੰ ਹਮੇਸ਼ਾ ਝੂਠੇ ਇਨਸਾਨ ਤੋਂ ਜ਼ਿਆਦਾ ਸਫ਼ਾਈ ਦੇਣੀ ਪੈਂਦੀ ਹੈ |
• ਪ੍ਰਵਾਹ ਹੀ ਦੱਸਦੀ ਹੈ ਕਿ ਸਾਨੂੰ ਦੂਜਿਆਂ ਦਾ ਕਿੰਨਾ ਖਿਆਲ ਹੈ, ਨਹੀਂ ਤਾਂ ਕੋਈ ਤਰਾਜੂ ਨਹੀਂ ਹੁੰਦਾ ਰਿਸ਼ਤਿਆਂ ਨੂੰ ਤੋਲਣ ਲਈ |
• ਜੋ ਲੋਕ ਖੁਦ ਆਪਣੀ ਗ਼ਲਤੀ ਨਹੀਂ ਮੰਨਦੇ, ਸਮਾਂ ਇਕ ਦਿਨ ਮੰਨਵਾ ਹੀ ਲੈਂਦਾ ਹੈ |
• ਰਿਸ਼ਤੇ ਸਿਰਫ ਉਹ ਹੀ ਗਹਿਰੇ ਹੁੰਦੇ ਹਨ, ਜਿਨ੍ਹਾਂ ਦੇ ਅਹਿਸਾਸ ਦਿਲ ਦੀ ਗਹਿਰਾਈ ਨੂੰ ਛੰੂਹਦੇ ਹਨ |
• ਜ਼ਿੰਦਗੀ ਦੀਆਂ ਠੋਕਰਾਂ ਸਿਰਫ ਉਨ੍ਹਾਂ ਨੂੰ ਹੀ ਸਜ਼ਾ ਦਿੰਦੀਆਂ ਹਨ, ਜਿਨ੍ਹਾਂ ਨੂੰ ਰੱਬ ਦਾ ਨਾਂਅ ਲੈ ਕੇ ਸੰਭਲ ਜਾਣ ਦੀ ਆਦਤ ਹੋਵੇ |
• ਮੰਨਿਆ ਕਿ ਰਿਸ਼ਤੇ ਤੋੜਨੇ ਨਹੀਂ ਚਾਹੀਦੇ ਪਰ ਜਿਥੇ ਕਦਰ ਹੀ ਨਾ ਹੋਵੇ, ਉਥੇ ਰਿਸ਼ਤੇ ਨਿਭਾਉਣੇ ਮੁਸ਼ਕਿਲ ਹੋ ਜਾਂਦੇ ਹਨ |

-ਬਲਵਿੰਦਰ ਜੀਤ ਕੌਰ ਬਾਜਵਾ,
ਚੱਕਲਾਂ (ਰੋਪੜ) | ਮੋਬਾ: 94649-18164

ਬਾਲ ਕਵਿਤਾ: ਕਿਤਾਬ

ਮੈਂ ਬੜੀ ਪਿਆਰੀ ਤਸਵੀਰ ਦਾ ਆਧਾਰ ਹਾਂ,
ਮੈਂ ਬੱਚਿਓ ਇਕ ਕਿਤਾਬ ਹਾਂ |
ਮੈਂ ਝੋਲੀ ਵਿਚ ਸਮਾਈ ਬੈਠੀ ਹਾਂ,
ਲੱਖਾਂ ਕੋਹਾਂ ਦਾ ਗਿਆਨ ਜੀ |
ਮੈਂ ਬੜੀ ਪਿਆਰੀ ਤਸਵੀਰ ਦਾ ਆਧਾਰ ਹਾਂ |
ਅੱਖਰਾਂ ਦੇ ਸਹਾਰੇ ਸ਼ਬਦਾਂ ਦਾ ਬਣਾਉਂਦੀ ਹਾਰ |
ਤਸਵੀਰਾਂ ਮੇਰੇ ਸ਼ਿੰਗਾਰ ਦਾ ਆਧਾਰ ਹਨ |
ਤੁਹਾਡੇ ਛੋਟੇ-ਵੱਡੇ ਬਸਤਿਆਂ ਦੀ ਪਹਿਚਾਣ ਹਾਂ |
ਮੈਂ ਬੜੀ........... |
ਮੇਰੀ ਕਦਰ ਕਰੋ ਮੈਂ ਕਦਰ ਵਧਾਵਾਂਗੀ |
ਪੜ੍ਹੋ ਮੈਨੂੰ ਮਨ ਦੀਆਂ ਅੱਖਾਂ ਨਾਲ |
ਸੱਤ ਸਮੁੰਦਰੋਂ ਪਾਰ ਲੈ ਜਾਵਾਂਗੀ
ਮੈਂ ਬੜੀ ਪਿਆਰੀ ਤਸਵੀਰ ਦਾ ਆਧਾਰ ਹਾਂ |
ਮੈਂ ਬੱਚਿਓ ਇਕ ਕਿਤਾਬ ਹਾਂ |

-ਜਤਿੰਦਰ ਕੌਰ,
ਹੈੱਡ ਟੀਚਰ, ਸੀ.ਐਸ. ਸਕੂਲ ਮਾਨਗੜ੍ਹ (ਅੰਮਿ੍ਤਸਰ) | ਮੋਬਾ: 88728-69779

ਲੜੀਵਾਰ ਨਾਵਲ-8: ਮਾਲਵਾ ਐਕਸਪ੍ਰੈੱਸ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
'ਹਾਂ ਵੀਰ ਜੀ, ਬਹੁਤ ਸੈਰ ਕੀਤੀ, ਕਈ ਜਗ੍ਹਾ ਘੁੰਮੀਆਂ | ਰੇਡੀਓ ਸਟੇਸ਼ਨ, ਟੀ. ਵੀ. ਸਟੇਸ਼ਨ, ਸੋਢਲ ਮੰਦਰ ਤੇ ਸਭ ਤੋਂ ਵੱਧ ਕੇ ਮੈਂ ਦੇਖਿਆ ਅੱਪੂ ਘਰ... |'
'ਅੱਛਾ, ਅੱਪੂ ਘਰ 'ਚ ਕੀ-ਕੀ ਦੇਖਿਆ?'
'ਦੇਖਣ ਨੂੰ ਤਾਂ ਉਥੇ ਬਹੁਤ ਕੁਝ ਸੀ, ਝੂਲੇ, ਟ੍ਰੇਨ ਦੀ ਸੈਰ, ਬੋਟਿੰਗ ਤੇ ਸਭ ਤੋਂ ਵਧੀਆ ਸਨ-ਡਾਇਨਾਸੋਰ ਦੇ ਮਾਡਲ... |'
'ਇਹ ਡਾਇਨਾਸੋਰ ਕੀ ਹੁੰਦੇ ਨੇ ਪ੍ਰੀਤ?' ਤਜਿੰਦਰ ਨੇ ਉਤਸੁਕਤਾ ਨਾਲ ਪੱੁਛਿਆ |
'ਇਹ ਡਾਇਨਾਸੋਰ ਬਹੁਤ ਵੱਡੇ ਆਕਾਰ ਦੇ ਜਾਨਵਰ ਹੁੰਦੇ ਹਨ, ਜਿਹੜੇ ਕਿ ਲੱਖਾਂ ਸਾਲ ਪਹਿਲਾਂ ਇਸ ਧਰਤੀ ਉੱਪਰ ਰਿਹਾ ਕਰਦੇ ਸਨ | ਹੁਣ ਭਾਵੇਂ ਉਹ ਖ਼ਤਮ ਹੋ ਗਏ ਹਨ, ਪਰ ਫਿਰ ਵੀ ਉਨ੍ਹਾਂ ਦੀਆਂ ਡੈੱਡ ਬਾਡੀਜ਼ ਪੋਲਜ਼ (ਧਰੁਵਾਂ) 'ਤੇ ਪਈਆਂ ਹਨ | ਧਰੁਵਾਂ 'ਤੇ ਕਿਉਂਕਿ ਠੰਢ ਬਹੁਤ ਹੁੰਦੀ ਏ ਤੇ ਠੰਢ ਵਿਚ ਕੋਈ ਵੀ ਚੀਜ਼ ਜਲਦੀ ਖਰਾਬ ਨਹੀਂ ਹੁੰਦੀ...' ਪ੍ਰੀਤ ਆਖ ਰਹੀ ਸੀ |
'ਪਰ ਇਹ ਡਾਇਨਾਸੋਰ ਜਲੰਧਰ ਕਿਸ ਤਰ੍ਹਾਂ ਆ ਗਏ?' ਰਾਜਨ ਨੇ ਇਹ ਗੱਲ ਪੱੁਛੀ ਤਾਂ ਸਾਰੇ ਬੱਚੇ ਹੱਸ ਪਏ |
'ਵੀਰ ਜੀ! ਜਲੰਧਰ ਦੇ ਅੱਪੂ-ਘਰ ਦੇ ਡਾਇਨਾਸੋਰ ਅਸਲੀ ਡਾਇਨਾਸੋਰ ਨਹੀਂ ਹਨ | ਇਹ ਤਾਂ ਉਨ੍ਹਾਂ ਦੇ ਮਾਡਲ (ਨਮੂਨੇ) ਬਣਾਏ ਗਏ ਹਨ, ਜਿਹੜੇ ਕਿ ਬਿਜਲੀ ਨਾਲ ਚਲਦੇ ਹਨ | ਇਨ੍ਹਾਂ ਉੱਪਰ ਬੈਠ ਕੇ ਬੱਚੇ ਝੂਟੇ ਲੈਂਦੇ ਹਨ |'
'ਅੱਛਾ ਬਈ ਹੁਣ ਤੁਸੀਂ ਅੱਪੂ ਘਰ ਦੀ ਸੈਰ ਹੀ ਕਰੀ ਜਾਓਗੇ ਜਾਂ ਕਿ ਮੇਰੀ ਗੱਲ ਵੀ ਸੁਣੋਗੇ? ਡੌਲੀ ਨੇ ਦੂਜੇ ਬੱਚਿਆਂ ਦਾ ਖਿਆਲ ਆਪਣੇ ਵੱਲ ਕਰਦਿਆਂ ਆਖਿਆ |
'ਹਾਂ ਦੱਸ ਬਈ ਡੌਲੀ, ਤੰੂ ਕੀ ਕਹਿਣਾ ਏ? ਤੰੂ ਵੀ ਕਿਤੇ ਗਈ ਸੀ ਛੱੁਟੀਆਂ 'ਚ...?' ਗੌਰਵ ਨੇ ਪੱੁਛਿਆ |
'ਨਹੀਂ ਵੀਰੇ, ਮੈਂ ਕਿਥੇ ਜਾਣਾ ਸੀ | ਮੈਨੂੰ ਵੀ ਤੇਰੇ ਵਾਂਗੰੂ ਛੱੁਟੀਆਂ 'ਚ ਜ਼ੁਕਾਮ ਹੋ ਗਿਆ ਸੀ... ਪਰ ਮੈਂ ਗੱਲ ਕਰਨ ਲੱਗੀ ਸੀ ਗੱਡੀ ਦੀ... |'
'ਹਾਂ ਹਾਂ ਸੌਰੀ ਬਈ ਦੋਸਤੋ! ਸਾਡਾ ਮੇਨ ਟਾਪਿਕ ਤੇ ਅੱਜ ਮਿਸ ਈ ਹੋ ਚੱਲਿਆ ਸੀ... ਡੌਲੀ ਦੱਸੋ ਜ਼ਰਾ ਛੱੁਟੀਆਂ ਵਿਚ ਮਾਲਵਾ ਐਕਸਪ੍ਰੈੱਸ ਦੀ ਕੀ ਪ੍ਰਾਗਰੈਸ ਰਹੀ?' ਰਾਜਨ ਨੇ ਉਤਸੁਕਤਾ ਨਾਲ ਪੱੁਛਿਆ |
'ਮਾਲਵਾ ਐਕਸਪ੍ਰੈੱਸ ਦੇ ਠਹਿਰਾਅ ਤੋਂ ਇਲਾਵਾ ਹੁਣ ਦਾਦਾ ਜੀ ਸਟੇਸ਼ਨ ਦੇ ਪਲੇਟਫਾਰਮ 'ਤੇ ਇਕ ਕਰਵਡ ਸ਼ੈੱਡ (ਛੱਤ ਵਾਲਾ ਸ਼ੈੱਡ) ਬਣਵਾਉਣ ਦੀ ਮੰਗ ਵੀ ਕਰ ਰਹੇ ਨੇ, ਕਿਉਂਕਿ ਬਾਰਸ਼ ਜਾਂ ਧੱੁਪ ਵਿਚ ਯਾਤਰੀਆਂ ਨੂੰ ਬਾਹਰ ਬੈਠਣਾ ਪੈਂਦਾ ਏ |'
'ਚੱਲੋ ਇਹ ਵੀ ਠੀਕ ਮੰਗ ਡਿਮਾਂਡ (ਮੰਗ) ਏ... ਪਰ ਸਾਨੂੰ ਮਾਲਵਾ ਐਕਸਪ੍ਰੈੱਸ ਬਾਰੇ ਦੱਸੋ... ਸਾਡੀਆਂ ਭਾਵਨਾਵਾਂ ਇਸ ਗੱਡੀ ਨਾਲ ਜੁੜ ਚੱੁਕੀਆਂ ਨੇ... | ਕਦੋਂ ਰੁਕ ਰਹੀ ਏ ਗੱਡੀ ਦਸੂਹੇ ਸਟੇਸ਼ਨ 'ਤੇ?'
'ਦੇਖੋ ਵੀਰ ਜੀ! ਇਸ ਤਰ੍ਹਾਂ ਦੇ ਵੱਡੇ ਕੰਮ ਏਨੀ ਜਲਦੀ ਨਹੀਂ ਹੋਇਆ ਕਰਦੇ | ਥੋੜ੍ਹਾ ਸਮਾਂ ਜ਼ਰੂਰ ਲਗਦਾ ਏ | ਦਾਦਾ ਜੀ ਨੂੰ ਸਥਾਨਕ ਐਮ.ਐਲ.ਏ., ਐਮ. ਪੀ. ਤੇ ਹੋਰ ਸਮਾਜਿਕ ਸੰਸਥਾਵਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਏ | ਇਸ ਹੱਕੀ ਮੰਗ ਬਾਰੇ ਜਲੰਧਰ ਦੀ ਲੋਕਲ ਪ੍ਰੈੱਸ ਆਪਣੇ ਸੰਪਾਦਕੀ ਜਾਂ ਪੱਤਰਕਾਰਾਂ ਦੀਆਂ ਰਿਪੋਰਟਾਂ ਆਪਣੇ ਅਖ਼ਬਾਰ ਵਿਚ ਛਾਪਦੇ ਰਹਿੰਦੇ ਨੇ | ਬਾਕੀ ਸਾਨੂੰ ਆਸ਼ਾਵਾਦੀ ਹੋਣਾ ਚਾਹੀਦਾ ਏ | ਇਕ ਨਾ ਇਕ ਦਿਨ ਲੋਕਾਂ ਦੀ ਇਹ ਮੰਗ ਵੀ ਪੂਰੀ ਹੋ ਜਾਵੇਗੀ |' ਡੌਲੀ ਆਖ ਰਹੀ ਸੀ | (ਬਾਕੀ ਅਗਲੇ ਅੰਕ 'ਚ)

-ਨੇੜੇ ਸੇਂਟ ਪਾਲ ਕਾਨਵੈਂਟ ਸਕੂਲ, ਨਿਹਾਲਪੁਰ ਰੋਡ, ਦਸੂਹਾ, (ਹੁਸ਼ਿਆਰਪੁਰ) |
ਮੋਬਾਈਲ : 98552-35424





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX