ਤਾਜਾ ਖ਼ਬਰਾਂ


ਪਿੰਡ ਮਰਦਾਂਹੇੜੀ 'ਚ ਹੋਇਆ ਸ਼ਹੀਦ ਲਾਂਸ ਨਾਇਕ ਸਲੀਮ ਖ਼ਾਨ ਨਮਿਤ ਸ਼ਰਧਾਂਜਲੀ ਸਮਾਗਮ
. . .  7 minutes ago
ਪਟਿਆਲਾ, 5 ਜੁਲਾਈ (ਅਮਨਦੀਪ ਸਿੰਘ)- ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦੇ ਹੋਏ ਡਿਊਟੀ ਦੌਰਾਨ ਸ਼ਹੀਦ ਹੋਏ ਪਟਿਆਲਾ...
ਤਲਵੰਡੀ ਭਾਈ (ਫ਼ਿਰੋਜ਼ਪੁਰ) 'ਚ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  28 minutes ago
ਤਲਵੰਡੀ ਭਾਈ, 5 ਜੁਲਾਈ (ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਦੇ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ...
ਕੋਰੋਨਾ ਵਾਇਰਸ ਕਾਰਨ ਤਰਨ ਤਾਰਨ ਜ਼ਿਲ੍ਹੇ 'ਚ ਇਕ ਵਿਅਕਤੀ ਦੀ ਹੋਈ ਮੌਤ
. . .  34 minutes ago
ਤਰਨਤਾਰਨ, 5 ਜੁਲਾਈ (ਹਰਿੰਦਰ ਸਿੰਘ)- ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹੇ 'ਚ ਦਮ ਤੋੜਨ ਵਾਲੇ ਵਿਅਕਤੀਆਂ ਦੀ ਗਿਣਤੀ 5 ਹੋ ...
ਤੇਜਿੰਦਰਪਾਲ ਸਿੰਘ ਸੰਧੂ ਨੇ ਕਾਂਗਰਸ ਦਾ ਛੱਡਿਆ ਪੱਲਾ
. . .  36 minutes ago
ਪਟਿਆਲਾ, 5 ਜੁਲਾਈ (ਗੁਰਪ੍ਰੀਤ ਸਿੰਘ ਚੱਠਾ) - ਸਵਰਗੀ ਜਸਦੇਵ ਸਿੰਘ ਸੰਧੂ ਦੇ ਪੁੱਤਰ ਐੱਸ.ਐੱਸ ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ....
ਕਿਸਾਨ ਵਿਰੋਧੀ ਆਰਡੀਨੈਂਸ ਦਾ ਸਮਰਥਨ ਕਰਕੇ ਅਕਾਲੀ ਦਲ ਨੇ ਪੰਜਾਬ ਦੇ ਹਿਤਾਂ ਨਾਲ ਕੀਤਾ ਧੋਖਾ : ਕੈਪਟਨ
. . .  about 1 hour ago
ਚੰਡੀਗੜ੍ਹ, 5 ਜੁਲਾਈ (ਅ.ਬ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁਕ 'ਤੇ ਇਕ ਪੋਸਟ ਸਾਂਝੀ ਕਰਦਿਆਂ ਕਿਹਾ ...
ਪਿੰਡ ਜੱਜਲ ਲਾਗੇ ਰਜਵਾਹਾ ਟੁੱਟਣ ਨਾਲ ਕਿਸਾਨਾਂ ਦੀਆਂ ਫ਼ਸਲਾਂ 'ਚ ਭਰਿਆ ਪਾਣੀ
. . .  about 1 hour ago
ਤਲਵੰਡੀ ਸਾਬੋ /ਸੀਂਗੋ ਮੰਡੀ, 5 ਜੁਲਾਈ (ਲਕਵਿੰਦਰ ਸ਼ਰਮਾ/ਰਣਜੀਤ ਰਾਜੂ) - ਬੀਤੀ ਰਾਤ ਤਲਵੰਡੀ ਸਾਬੋ ਦੇ ਪਿੰਡ ਜੱਜਲ 'ਚ ਮੀਂਹ ਹਨੇਰੀ ਕਾਰਨ ...
ਬੀ.ਐੱਸ.ਐਫ 'ਚ ਪਿੱਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 36 ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 5 ਜੁਲਾਈ- ਪਿੱਛਲੇ 24 ਘੰਟਿਆਂ ਦੌਰਾਨ ਬੀ.ਐੱਸ.ਐਫ ਦੇ 36 ਹੋਰ ਜਵਾਨਾਂ ਦੀ ਕੋਰੋਨਾ ਰਿਪੋਰਟ ...
ਅਫ਼ਗ਼ਾਨਿਸਤਾਨ 'ਚ 10 ਤਾਲਿਬਾਨੀ ਅੱਤਵਾਦੀ ਢੇਰ
. . .  about 2 hours ago
ਕਾਬੁਲ, 5 ਜੁਲਾਈ- ਅਫ਼ਗ਼ਾਨਿਸਤਾਨ ਦੇ ਦੋ ਪ੍ਰਾਂਤਾਂ 'ਚ ਸੁਰੱਖਿਆ ਬਲਾਂ ਦੇ ਨਾਲ ਹੋਈ ਝੜਪ 'ਚ 10 ਤਾਲਿਬਾਨੀ ਅੱਤਵਾਦੀ ...
164 ਵੇਂ ਰਾਜ ਪੱਧਰੀ ਸਮਾਗਮ 'ਚ ਸਿਹਤ ਮੰਤਰੀ ਸਿੱਧੂ ਨੇ ਕੀਤੀ ਸ਼ਿਰਕਤ
. . .  about 2 hours ago
ਮਲੌਦ, 5 ਜੁਲਾਈ (ਨਿਜ਼ਾਮਪੁਰ/ਚਾਪੜਾ)- ਜੰਗ-ਏ-ਆਜ਼ਾਦੀ ਦੇ ਸੁਤੰਤਰਤਾ ਸੰਗਰਾਮ ਦੇ ਪਹਿਲੇ ਸ਼ਹੀਦ ਬਾਬਾ ਮਹਾਰਾਜ ਸਿੰਘ ...
ਸਰਚ ਅਪਰੇਸ਼ਨ ਦੌਰਾਨ ਪੁਲਿਸ ਨੂੰ ਪੁਲਵਾਮਾ ਦੇ ਗੰਗੂ ਇਲਾਕੇ 'ਚੋਂ ਮਿਲਿਆ ਆਈ.ਈ.ਡੀ
. . .  about 2 hours ago
ਸ੍ਰੀਨਗਰ, 5 ਜੁਲਾਈ- ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਗੰਗੂ ਇਲਾਕੇ 'ਚ ਸਰਚ ਅਪਰੇਸ਼ਨ ਦੌਰਾਨ ਪੁਲਿਸ ਨੇ ਇਕ ਹੋਰ ਆਈ.ਈ.ਡੀ...
ਜਲੰਧਰ 'ਚ ਦੇਰ ਰਾਤ ਚੱਲੀ ਗੋਲੀ, ਜ਼ਖ਼ਮੀ ਹੋਏ ਨੌਜਵਾਨ ਦੀ ਹਾਲਤ ਗੰਭੀਰ
. . .  about 3 hours ago
ਜਲੰਧਰ, 5 ਜੁਲਾਈ (ਐੱਮ.ਐੱਸ. ਲੋਹੀਆ) - ਜ਼ਖ਼ਮੀ ਹਾਲਤ 'ਚ ਇਕ ਨੌਜਵਾਨ ਨੂੰ ਬੀਤੀ ਦੇਰ ਰਾਤ ਕੁੱਝ ਵਿਅਕਤੀ ...
ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 5 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਰਾਸ਼ਟਰਪਤੀ ਭਵਨ ਵਿਖੇ...
ਰੱਖਿਆ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਸਰਦਾਰ ਵੱਲਭ ਭਾਈ ਪਟੇਲ ਕੋਵਿਡ ਹਸਪਤਾਲ ਦਾ ਕੀਤਾ ਦੌਰਾ
. . .  about 3 hours ago
ਨਵੀਂ ਦਿੱਲੀ, 5 ਜੁਲਾਈ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ 'ਚ ਸਥਿਤ ...
ਓਡੀਸ਼ਾ 'ਚ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ 'ਚ ਮਾਰੇ ਗਏ 4 ਮਾਉਵਾਦੀ
. . .  about 3 hours ago
ਭੁਵਨੇਸ਼ਵਰ, 5 ਜੁਲਾਈ - ਓਡੀਸ਼ਾ ਦੇ ਕੰਧਮਾਲ ਜ਼ਿਲ੍ਹੇ 'ਚ ਅੱਜ ਸਵੇਰੇ ਸੁਰੱਖਿਆ ਬਲਾਂ ਨਾਲ ਹੋਈ ਮੁੱਠਭੇੜ 'ਚ ਚਾਰ ਮਾਉਵਾਦੀਆਂ ...
ਇਕਾਂਤਵਾਸ ਨੂੰ ਵਿਚਾਲੇ ਹੀ ਛੱਡ ਭੱਜਿਆ ਕੋਰੋਨਾ ਪਾਜ਼ੀਟਿਵ ਮਰੀਜ਼, ਮਾਮਲਾ ਦਰਜ਼
. . .  about 4 hours ago
ਸੁਨਾਮ ਊਧਮ ਸਿੰਘ ਵਾਲਾ, 5 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਇਕਾਂਤਵਾਸ ਨੂੰ ਵਿਚਕਾਰ ...
ਭਾਰਤ 'ਚ 4 ਜੁਲਾਈ ਤੱਕ ਟੈਸਟ ਕੀਤੇ ਗਏ ਕੋਰੋਨਾ ਦੇ 97,89,066 ਨਮੂਨੇ : ਆਈ.ਸੀ.ਐਮ.ਆਰ
. . .  about 4 hours ago
ਨਵੀਂ ਦਿੱਲੀ, 5 ਜੁਲਾਈ- ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ) ਨੇ ਦੱਸਿਆ ਕਿ 4 ਜੁਲਾਈ ...
ਸਾਬਕਾ ਵਿਧਾਇਕਾ ਦੇ ਨਿੱਜੀ ਸਹਾਇਕ ਦੀ ਪਤਨੀ ਵੱਲੋਂ ਖ਼ੁਦਕੁਸ਼ੀ
. . .  about 3 hours ago
ਸਮਾਣਾ (ਪਟਿਆਲਾ) , 5 ਜੁਲਾਈ (ਸਾਹਿਬ ਸਿੰਘ) - ਹਲਕਾ ਸ਼ੁਤਰਾਣਾ ਦੀ ਸਾਬਕਾ ਵਿਧਾਇਕਾ ਵਨਿੰਦਰ ਕੌਰ ਲੂੰਬਾ...
ਖਸਤਾ ਹਾਲਤ ਸੜਕ 'ਤੇ ਵਾਪਰੇ ਹਾਦਸੇ 'ਚ ਨੌਜਵਾਨ ਦੀ ਗਈ ਜਾਨ
. . .  about 4 hours ago
ਕਲਾਨੌਰ, 5 ਜੁਲਾਈ(ਪੁਰੇਵਾਲ)- ਸਥਾਨਕ ਕਸਬੇ 'ਚ ਸਥਿਤ ਬਟਾਲਾ ਮਾਰਗ 'ਤੇ ਖਸਤਾ ਹਾਲਤ ਸੜਕ 'ਤੇ ਵਾਪਰੇ ਹਾਦਸੇ ਕਾਰਨ ਕਲਾਨੌਰ...
ਜੰਡਿਆਲਾ ਗੁਰੂ ਦੇ ਡੀ.ਐੱਸ.ਪੀ ਤੇ ਉਨ੍ਹਾਂ ਦੀ ਪਤਨੀ ਨੂੰ ਹੋਇਆ ਕੋਰੋਨਾ
. . .  about 5 hours ago
ਜੰਡਿਆਲਾ ਗੁਰ,ੂ 5 ਜੁਲਾਈ (ਪਰਮਿੰਦਰ ਸਿੰਘ ਜੋਸਨ) - ਜੰਡਿਆਲਾ ਗੁਰੂ ਦੇ ਡੀ.ਐੱਸ.ਪੀ ਅਤੇ ਉਨ੍ਹਾਂ ਦੀ ਪਤਨੀ ਦੇ ਬੀਤੇ...
ਜ਼ਿਲ੍ਹਾ ਮੁਹਾਲੀ ਅੰਦਰ ਕੋਰੋਨਾ ਦੇ 14 ਨਵੇਂ ਮਾਮਲੇ ਆਏ ਸਾਹਮਣੇ
. . .  about 5 hours ago
ਐੱਸ. ਏ. ਐੱਸ. ਨਗਰ, 5 ਜੁਲਾਈ (ਕੇ. ਐੱਸ. ਰਾਣਾ)- ਜ਼ਿਲ੍ਹਾ ਮੁਹਾਲੀ ਅੰਦਰ ਕੋਰੋਨਾ ਦੇ 14 ਨਵੇਂ ਮਰੀਜ਼ ਸਾਹਮਣੇ ਆਉਣ ...
ਨਾਭਾ (ਪਟਿਆਲਾ) ਵਿਖੇ ਕੋਰੋਨਾ ਦੇ ਤਿੰਨ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 5 hours ago
ਨਾਭਾ, 5 ਜੁਲਾਈ (ਅਮਨਦੀਪ ਸਿੰਘ ਲਵਲੀ)- ਸ਼ਹਿਰ ਨਾਭਾ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਆਉਣਾ ਲਗਾਤਾਰ ਜਾਰੀ...
ਤੇਜ਼ ਝੱਖੜ ਅਤੇ ਮੀਂਹ ਕਾਰਣ ਦਰਖਤਾਂ ਦਾ ਹੋਇਆ ਭਾਰੀ ਨੁਕਸਾਨ
. . .  about 5 hours ago
ਤਲਵੰਡੀ ਸਾਬੋ, 5 ਜੁਲਾਈ (ਰਣਜੀਤ ਸਿੰਘ ਰਾਜੂ) - ਬੀਤੀ ਦੇਰ ਇਲਾਕੇ ਅੰਦਰ ਆਏ ਤੇਜ਼ ਝੱਖੜ ਅਤੇ ਭਾਰੀ ਬਾਰਸ਼...
ਭਾਰਤ 'ਚ ਕੋਰੋਨਾ ਦਾ ਕਹਿਰ, ਇਕ ਦਿਨ 'ਚ ਆਏ ਕਰੀਬ 25 ਹਜ਼ਾਰ ਕੇਸ, 613 ਮੌਤਾਂ
. . .  about 5 hours ago
ਨਵੀਂ ਦਿੱਲੀ, 5 ਜੁਲਾਈ - ਦੇਸ਼ ਵਿਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਮਾਮਲਿਆਂ ਨੇ ਹੁਣ ਤੱਕ ਦੇ ਰਿਕਾਰਡ ਤੋੜ ਦਿੱਤੇ ਹਨ। ਦੇਸ਼ ਵਿਚ ਪਹਿਲੀ ਵਾਰ ਇਕ ਦਿਨ 'ਚ 25 ਹਜ਼ਾਰ ਦੇ ਨੇੜੇ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲਾ ਅਨੁਸਾਰ 24 ਘੰਟਿਆਂ 'ਚ 24,805 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 613...
ਝੱਖੜ ਦੌਰਾਨ ਝੁੱਗੀ ਤੇ ਡਿੱਗੀ ਕੰਧ, ਇਕ ਮੌਤ
. . .  about 6 hours ago
ਝੱਖੜ ਤੇ ਹਨੇਰੀ ਨਾਲ ਦਰੱਖਤ ਡਿੱਗਣ ਕਾਰਨ ਕਈ ਥਾਈਂ ਸੜਕਾਂ ਹੋਈਆਂ ਜਾਮ
. . .  about 6 hours ago
ਸੁਨਾਮ ਊਧਮ ਸਿੰਘ ਵਾਲਾ 5 ਜੁਲਾਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਬੀਤੀ ਅੱਧੀ ਰਾਤ ਪਏ ਭਰਵੇਂ ਮੀਂਹ ਕਾਰਨ ਜਿੱਥੇ ਅੱਤ ਦੀ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਹਿਸੂਸ ਕੀਤੀ ਹੈ ਉੱਥੇ ਹੀ ਇਸ ਮੀਂਹ ਨਾਲ ਕਿਸਾਨਾਂ ਦੇ ਵੀ ਚਿਹਰੇ ਖਿੜ ਗਏ ਹਨ ਕਿਉਂਕਿ ਵੇਲੇ ਸਿਰ ਖੁੱਡ ਭਰ ਪਿਆ ਇਹ...
ਹੋਰ ਖ਼ਬਰਾਂ..

ਦਿਲਚਸਪੀਆਂ

ਹਾਸ ਵਿਅੰਗ

ਸ਼ੋਸ਼ਲ ਡਿਸਟੈਂਸਿੰਗ

ਪਾਠਕੋ ਕੋਵਿਡ-19 ਅਰਥਾਤ ਕੋਰੋਨਾ ਵਾਇਰਸ ਤੋਂ ਬਚਣ ਦੇ ਕਈ ਹੱਲਾਂ ਵਿਚੋਂ ਸਮਾਜਿਕ ਦੂਰੀ ਭਾਵ 'ਪਰ੍ਹਾਂ ਮਰ' ਵੀ ਇਕ ਉਪਾਅ ਹੈ। ਇਸ ਨੂੰ ਫਿਰੰਗੀ ਭਾਸ਼ਾ ਵਿਚ ਸੋਸ਼ਲ ਡਿਸਟੈਂਸਿੰਗ ਨਾਂਅ ਨਾਲ ਨਿਵਾਜਿਆ ਗਿਆ ਹੈ। ਭਾਵੇਂ ਕਿ ਦੁਨੀਆ ਦੇ ਬਹੁਤ ਸਾਰੇ ਵਿਕਸਿਤ ਦੇਸ਼ਾਂ ਵਿਚ ਸੋਸ਼ਲ ਡਿਸਟੈਂਸਿੰਗ ਦੀ ਵਿਚਾਰਧਾਰਾ ਨਵੀਂ ਹੋ ਸਕਦੀ ਹੈ ਪ੍ਰੰਤੂ ਸਾਡੇ ਮਹਾਨ ਦੇਸ਼ ਵਿਚ ਸੋਸ਼ਲ ਡਿਸਟੈਂਸਿੰਗ ਦੀ ਪ੍ਰਥਾ ਸਦੀਆਂ ਤੋਂ ਚਲੀ ਆ ਰਹੀ ਹੈ। ਜੇਕਰ ਇਤਿਹਾਸ 'ਤੇ ਝਾਤ ਮਾਰੀਏ ਤਾਂ ਦੇਖਣ ਵਿਚ ਆਉਂਦਾ ਹੈ ਕਿ ਉੱਚੀਆਂ ਜਾਤੀਆਂ ਦੁਆਰਾ ਪੱਛੜੀਆਂ ਜਾਤੀਆਂ ਪ੍ਰਤੀ ਸੋਸ਼ਲ ਡਿਸਟੈਂਸਿੰਗ ਦੀ ਭਾਵਨਾ ਰੱਖੀ ਗਈ ਸੀ। ਉਨ੍ਹਾਂ ਨੂੰ ਇਲਾਕੇ ਤੋਂ ਦੂਰ ਘਰ ਦਿੱਤੇ ਗਏ, ਉਨ੍ਹਾਂ ਨੂੰ ਵੱਖਰੇ ਖੂਹਾਂ ਤੋਂ ਪਾਣੀ ਭਰਨ ਲਈ ਕਿਹਾ ਗਿਆ। ਭਾਰਤ ਵਿਚ ਅੰਗਰੇਜ਼ਾਂ ਨੇ ਵੀ ਆਪਣੇ ਰਾਜ ਦੌਰਾਨ ਭਾਰਤੀਆਂ ਨਾਲ ਸੋਸ਼ਲ ਡਿਸਟੈਂਸਿੰਗ ਰੱਖੀ। ਕਈ ਉੱਚੀਆਂ ਪਦਵੀਆਂ 'ਤੇ ਭਾਰਤੀਆਂ ਨੂੰ ਨਹੀਂ ਨਿਯੁਕਤ ਕੀਤਾ ਜਾਂਦਾ ਸੀ ਤੇ ਕਈ ਹੋਟਲਾਂ ਵਿਚ ਵੀ ਭਾਰਤੀਆਂ ਨੂੰ ਜਾਣ ਦੀ ਮਨਾਹੀ ਸੀ।
ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਸਭ ਦੇ ਮਨਾਂ ਵਿਚ ਆਇਆ ਹੋਵੇਗਾ ਕਿ ਹੁਣ ਸਮਾਜਿਕ ਦੂਰੀ ਖਤਮ ਹੋ ਜਾਵੇਗੀ ਪ੍ਰੰਤੂ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਨੇਤਾਵਾਂ ਤੇ ਮੰਤਰੀਆਂ ਨੇ ਸਮਾਜਿਕ ਦੂਰੀ ਦਾ ਪੂਰਾ ਖਿਆਲ ਰੱਖਿਆ ਹੈ। ਵੋਟਾਂ ਦੌਰਾਨ ਨੇਤਾਵਾਂ ਦੁਆਰਾ ਸਮਾਜਿਕ ਦੂਰੀ ਤੇ ਹੋਰ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ ਪ੍ਰੰਤੂ ਸਾਲ ਦੇ ਬਾਕੀ 4 ਸਾਲ 10 ਮਹੀਨੇ ਸੋਸ਼ਲ ਡਿਸਟੈਂਸਿੰਗ ਦੀ ਪੂਰੀ ਪਾਲਣਾ ਕੀਤੀ ਜਾਂਦੀ ਹੈ।
ਸਾਡੇ ਦੇਸ਼ ਵਾਸੀਆਂ ਦੇ ਲਈ ਸੀਨਾ ਮਾਣ ਨਾਲ ਚੌੜਾ ਕਰਨ ਵਾਲੀ ਗੱਲ ਹੈ ਕਿ ਦੇਸ਼ ਦੇ ਉਦਯੋਗਪਤੀਆਂ ਦੁਆਰਾ ਬੈਂਕਾਂ ਨੂੰ ਕਰੋੜਾਂ ਦਾ ਚੂਨਾ ਲਗਾ ਕੇ ਕੋਰੋਨਾ ਵਾਇਰਸ ਦੇ ਨਾਂਅ ਸੁਣਨ ਤੋਂ ਪਹਿਲਾਂ ਹੀ ਬੈਂਕਾਂ, ਸਰਕਾਰਾਂ ਤੇ ਦੇਸ਼ ਵਾਸੀਆਂ ਨਾਲ ਸੋਸ਼ਲ ਡਿਸਟੈਂਸਿੰਗ ਕਰ ਲਈ ਗਈ ਹੈ। ਉਹ ਹਜ਼ਾਰਾਂ ਕਰੋੜਾਂ ਦਾ ਕਰਜ਼ਾ ਲੈ ਕੇ ਵਿਦੇਸ਼ਾਂ ਵਿਚ ਭੱਜ ਗਏ ਹਨ ਤੇ ਹੁਣ ਸਮਾਜਿਕ ਦੂਰੀ ਬਣਾਉਣ 'ਤੇ ਅੜੇ ਹੋਏ ਹਨ। ਇਕ ਅੱਧੇ ਦੀ ਸੋਸ਼ਲ ਡਿਸਟੈਂਸਿੰਗ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰੰਤੂ ਬਾਕੀਆਂ ਦਾ ਤਾਂ ਰੱਬ ਹੀ ਰਾਖਾ ਹੈ।
ਵੈਸੇ ਤਾਂ ਸੋਸ਼ਲ ਡਿਸਟੈਂਸਿੰਗ ਸੰਸਾਰ ਦੇ ਦੇਸ਼ਾਂ ਵਿਚ ਲਾਹੇਵੰਦ ਸਿੱਧ ਹੋ ਰਹੀ ਹੈ ਪੰਰਤੂ ਸਾਡੇ ਦੇਸ਼ ਵਿਚ ਇਸ ਨਾਲ ਹੋਣ ਵਾਲੇ ਨੁਕਸਾਨ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਸਾਡੇ ਦੇਸ਼ ਵਾਸੀ 50 ਸੀਟਾਂ ਵਾਲੀ ਬੱਸ ਵਿਚ 100 ਤੁੰਨੇ ਜਾਂਦੇ ਹਨ, 5 ਸੀਟਾਂ ਵਾਲੇ ਥ੍ਰੀ-ਵੀਲ੍ਹਰਾਂ ਵਿਚ 15 ਭਰੇ ਜਾਂਦੇ ਹਨ, 2 ਸੀਟਾਂ ਵਾਲੇ ਸਕੂਟਰਾਂ 'ਤੇ 4 ਬੈਠ ਜਾਂਦੇ ਹਨ ਤੇ ਉਹ ਇਕ ਦੂਜੇ ਦੇ ਪਸੀਨੇ ਦੀ ਬਦਬੂ, ਪੈਰਾਂ ਦੀ ਬਦਬੂ ਤੇ ਜੂੰਆਂ ਦਾ ਆਦਾਨ-ਪ੍ਰਦਾਨ ਕਰਨ ਦੇ ਐਨੇ ਆਦੀ ਹੋ ਚੁੱਕੇ ਹਨ ਕਿ ਜੇਕਰ ਉਨ੍ਹਾਂ ਨੂੰ ਇਨ੍ਹਾਂ ਆਦਤਾਂ ਤੋਂ ਦੂਰ ਕੀਤਾ ਗਿਆ ਤਾਂ ਨਿਸ਼ਚਿਤ ਹੀ ਕੋਈ ਅੰਦੋਲਨ ਹੋ ਸਕਦਾ ਹੈ। ਜਿਵੇਂ ਕਿ ਭਾਰਤੀ ਲੋਕ ਪਹਿਲਾਂ ਜੱਫੀਆਂ ਪਾ ਕੇ ਮਿਲਦੇ ਸੀ ਤੇ ਇਕ-ਦੂਜੇ ਨੂੰ ਜੀਵਾਣੂ ਟਰਾਂਸਫਰ ਕਰਦੇ ਸੀ ਪ੍ਰੰਤੂ ਹੁਣ ਸਮਾਜਿਕ ਦੂਰੀ ਦੇ ਚੱਕਰ ਵਿਚ ਇਸ ਤਰ੍ਹਾਂ ਦੂਰੋਂ-ਦੂਰੋਂ ਮਿਲਦੇ ਹਨ ਜਿਵੇਂ ਇਕ-ਦੂਜੇ ਦਾ ਉਧਾਰ ਲੈ ਕੇ ਮੁੱਕਰ ਗਏ ਹੋਣ। ਬੈਂਕਾਂ ਦੇ ਸ਼ੀਸ਼ਿਆਂ ਵਾਲੇ ਕੈਬਨਾਂ ਜਾਂ ਬਾਰੀਆਂ ਵਿਚ ਮੂੰਹ ਵਾੜ-ਵਾੜ ਕੇ ਪੈਸੇ ਲੈਣੇ, ਘੰਟਿਆਂਬੱਧੀ ਲਾਈਨਾਂ ਵਿਚ ਖੜ੍ਹੇ ਹੋ ਕੇ ਇਕ-ਦੂਜੇ ਦੇ ਪਸੀਨੇ ਦੀ ਖੁਸ਼ਬੂ ਦਾ ਆਨੰਦ ਮਾਨਣਾ ਤਾਂ ਹੁਣ ਬੀਤੇ ਜ਼ਮਾਨੇ ਦੀਆਂ ਗੱਲਾਂ ਹੋ ਗਈਆਂ ਹਨ। ਲਾਈਨਾਂ ਵਿਚ ਖੜ੍ਹੇ ਹੋ ਕੇ ਜੋ ਇਕ-ਦੂਜੇ ਦੇ ਪੈਰ ਮਿੱਧਣ ਦਾ ਨਜ਼ਾਰਾ ਸੀ, ਉਸ 'ਤੇ ਵੀ ਹੁਣ ਸੋਸ਼ਲ ਡਿਸਟੈਂਸਿੰਗ ਨੇ ਪਾਣੀ ਫੇਰ ਦਿੱਤਾ ਹੈ।
ਸਮਾਜਿਕ ਦੂਰੀ ਦੌਰਾਨ ਥੁੱਕਣ 'ਤੇ ਜੁਰਮਾਨਾ ਲਗਾ ਕੇ ਵੱਖ-ਵੱਖ ਤਰ੍ਹਾਂ ਦੇ ਗੁਟਕਿਆਂ ਵਾਲਾ ਥੁੱਕ ਦੇਖਣ ਤੋਂ ਵੀ ਦੇਸ਼ ਵਾਸੀਆਂ ਨੂੰ ਵਾਂਝੇ ਕਰ ਦਿੱਤਾ ਗਿਆ ਹੈ। ਇਸ ਦੌਰਾਨ ਮੂੰਹ 'ਤੇ ਮਾਸਕ ਪਹਿਨਣ ਦੇ ਹੁਕਮ ਨੇ ਤਾਂ ਸੱਪ ਦੇ ਮੂੰਹ ਵਿਚ ਕੋਹੜ-ਕਿਰਲੀ ਵਾਲੀ ਗੱਲ ਕਰ ਦਿੱਤੀ ਹੈ। ਇਸ ਮਾਸਕ ਕਰਕੇ ਤਾਂ ਕਈ ਵਾਰ ਸ਼ੀਸ਼ੇ ਵਿਚ ਆਪਣੀ ਸ਼ਕਲ ਦੇਖ ਕੇ ਡਰ ਲਗਦਾ ਹੈ। ਇਸ ਮਾਸਕ ਨੇ ਤਾਂ ਸਾਰੇ ਦੇਸ਼ ਵਾਸੀਆਂ ਨੂੰ ਕੂੜੇ ਦੀ ਬਦਬੂ, ਖੜ੍ਹੇ ਪਾਣੀ ਦੀ ਬਦਬੂ ਤੋਂ ਵੀ ਵਾਂਝੇ ਕਰ ਦਿੱਤਾ ਹੈ ਜੋ ਕਿ ਅਣਸਹਿਣਯੋਗ ਹੈ।
ਅੰਤ ਵਿਚ ਇਹੀ ਬੇਨਤੀ ਕਰਾਂਗੇ ਕਿ ਸੋਸ਼ਲ ਡਿਸਟੈਂਸਿੰਗ ਭਾਰਤੀਆਂ ਲਈ ਕੋਈ ਨਵੀਂ ਚੀਜ਼ ਨਹੀਂ ਹੈ। ਪ੍ਰੰਤੂ ਸੜਕਾਂ 'ਤੇ ਕੂੜੇ ਦੇ ਢੇਰਾਂ ਵਿਚ, ਜਾਨਵਰਾਂ ਦੀਆਂ ਲਿੱਦਾਂ ਅਤੇ ਖੜ੍ਹੇ ਪਾਣੀ ਦੇ ਟੋਇਆਂ ਵਿਚ ਤੁਰੰਤ ਇਜ਼ਾਫਾ ਕਰ ਦਿੱਤਾ ਜਾਵੇ ਤਾਂ ਜੋ ਇਹ ਸਭ ਇਤਰ ਮਾਸਕ ਪਾਰ ਕਰਕੇ ਨੱਕ/ਮੂੰਹ ਤੱਕ ਪਹੁੰਚ ਜਾਣ ਤੇ ਭਾਰਤੀਆਂ ਨੂੰ ਸਾਹ ਲੈਣ ਵਿਚ ਤਕਲੀਫ਼ ਨਾ ਆਵੇ। ਬਾਕੀ ਹੱਥ ਜੋੜ ਕੇ ਇਹ ਵੀ ਬੇਨਤੀ ਹੈ ਕਿ ਵੱਖ-ਵੱਖ ਤਰ੍ਹਾਂ ਦੇ ਪਸੀਨੇ ਦੀਆਂ ਬੂੰਦਾਂ ਦਾ ਹੈਲੀਕਾਪਟਰ ਰਾਹੀਂ ਪਿੰਡਾਂ ਅਤੇ ਸ਼ਹਿਰਾਂ ਵਿਚ ਛਿੜਕਾਅ ਕਰਵਾ ਦਿੱਤਾ ਜਾਵੇ ਤਾਂ ਜੋ ਬਦਲੇ ਹਾਲਾਤ ਦਾ ਸਾਡੇ 'ਤੇ ਕੋਈ ਅਸਰ ਨਾ ਹੋਵੇ। ਉਮੀਦ ਹੈ ਕਿ ਇਹ ਬੇਨਤੀਆਂ ਸਵੀਕਾਰ ਕਰ ਲਈਆਂ ਜਾਣਗੀਆਂ।

-ਡਾਈਟ, ਮੋਗਾ।
ਮੋਬਾਈਲ : 97793-49048.


ਖ਼ਬਰ ਸ਼ੇਅਰ ਕਰੋ

ਅਣਸੁਣਿਆ

ਉਹ ਘਰਵਾਲੀ ਨਾਲ ਕਾਰ ਵਿਚ ਜਾ ਰਿਹਾ ਸੀ। ਕਾਰ ਚੱਲੀ ਨੂੰ ਸਿਰਫ਼ 10 ਮਿੰਟ ਹੋਏ ਸਨ ਕਿ ਉਸ ਨੇ ਆਪਣੀ ਆਦਤ ਅਨੁਸਾਰ ਬੋਲਣਾ ਸ਼ੁਰੂ ਕਰ ਦਿੱਤਾ 'ਇਸ ਸੜਕ ਨੂੰ ਵੇਖਦੇ ਕਿੰਨਾ ਸਮਾਂ ਹੋ ਗਿਆ, ਇਹ ਟੁੱਟੀ ਦੀ ਟੁੱਟੀ। ਆਹ ਅੱਗੇ ਦੇਖ ਸਕੂਟਰ ਵਾਲੇ ਨੂੰ ਮਾਰਨਾ ਇਸ ਨੇ, ਸੱਜੇ ਖੱਬੇ ਬਿਲਕੁਲ ਵੀ ਧਿਆਨ ਨਹੀਂ, ਹੁਣ ਆ ਗਿਆ ਸੀ ਕਾਰ ਹੇਠਾਂ। ਪਤਾ ਨਹੀਂ ਕਿਉਂ ਮੂੰਹ ਚੁੱਕ ਕੇ ਸੜਕਾਂ 'ਤੇ ਆ ਜਾਂਦੇ ਨੇ।
ਚਲਦੀ ਕਾਰ ਵਿਚ ਫੋਨ 'ਤੇ ਗੱਲ ਕਰਕੇ ਫਿਰ ਬੋਲਣ ਲੱਗਾ ਇਨ੍ਹਾਂ ਫਲਾਂ ਵਾਲਿਆਂ ਨੂੰ ਦੇਖੋ, ਅੱਧੀ ਸੜਕ ਰੋਕ ਰੱਖੀ ਹੈ, ਨਾਲ ਬੈਠੀ ਉਸ ਦੀ ਘਰਵਾਲੀ ਸੋਚ ਰਹੀ ਸੀ ਕਿ ਇੰਨੇ ਛੋਟੇ ਸਫ਼ਰ ਵਿਚ ਇਸ ਨੇ ਲੋਕਾਂ ਵਿਚ ਵੀਹ ਨੁਕਸ ਕੱਢ ਦਿੱਤੇ, ਮੈਂ ਇਨ੍ਹਾਂ ਨੂੰ ਸਿਰਫ਼ ਇਹੀ ਕਿਹਾ ਸੀ ਕਿ ਸ਼ਰਾਬ ਪੀ ਕੇ ਬੱਚਿਆਂ ਦੇ ਸਾਹਮਣੇ ਨਾ ਬੋਲਿਆ ਕਰੋ, ਮਾੜਾ ਅਸਰ ਪੈਂਦਾ ਹੈ। ਤੇ ਇਹ ਸੋਚਦੇ-ਸੋਚਦੇ ਉਸ ਦਾ ਹੱਥ ਬਾਂਹ ਦੇ ਜ਼ਖ਼ਮ ਨੂੰ ਸਲਾਹੁਣ ਲੱਗਾ।

-ਮੋਬਾਈਲ : 97790-35234.

ਫਲਦਾਰ ਬੂਟੇ

ਦੋਸਤ ਬੜਾ ਹੀ ਹਸਮੁਖ ਬੰਦਾ, ਹਮੇਸ਼ਾ ਉਸ ਨੇ ਹੱਸਦੇ ਰਹਿਣਾ, ਨਿੱਤ ਨਵੇਂ ਦਿਹਾੜੇ ਕੋਈ ਨਵਾਂ ਟੋਟਕਾ ਘੜਦੇ ਰਹਿਣਾ।
*ਗੁਆਂਢੀ ਬੀਰੂ ਦੀ ਕੁੜੀ ਦੇ ਵਿਆਹ 'ਤੇ ਜਾਣ ਦਾ ਅਵਸਰ ਮਿਲਿਆ। ਅਸਚਰਜਤਾ ਦੀ ਗੱਲ, ਜਦੋਂ ਕੈਮਰਾਮੈਨ ਨੇ ਦੱਸਿਆ ਕਿ ਹੁਣ ਕੈਮਰੇ ਸਪੈਸ਼ਲ ਆ ਗਏ ਹਨ, ਜੇ ਕੋਈ ਨਹਾਤਾ ਨਾ ਹੋਵੇ ਤਾਂ ਉਸ ਦੀ ਫੋਟੋ ਨਹੀਂ ਆਉਂਦੀ। ਸੁਣ ਕੇ ਬੜੀ ਸ਼ਰਮ ਆਈ ਤੇ ਮੈਂ ਨਹਾਉਣ ਵਾਸਤੇ ਪਰਤ ਆਇਆ।
*ਚੰਦ ਕੌਰ ਦਾ ਬਾਜ਼ਾਰੋਂ ਆਂਡੇ ਲਿਆਉਣ ਵਾਸਤੇ ਹੁਕਮ ਹੋਇਆ। ਦੁਕਾਨਦਾਰ ਨੇ ਆਂਡੇ ਦੇਣ ਵਾਸਤੇ ਕਹਿਣ 'ਤੇ ਉਸ ਪੁੱਛਿਆ ਕਿ ਆਂਡੇ ਮੁਰਗੀ ਦੇ ਕਿ ਮੁਰਗੇ ਦੇ? ਮੈਂ ਸਿਰ ਖੁਰਕਣ ਲੱਗ ਗਿਆ। ਜਦੋਂ ਉਸ ਨੂੰ ਸਮਝਾਇਆ ਕਿ ਇਸ ਜਿਸ ਤਰ੍ਹਾਂ ਕੱਦੂ ਨੂੰ ਇਕ ਫੁੱਟ ਲੰਬਾਈ ਤੋਂ ਟੀਕੇ ਲਾ ਕੇ ਤਿੰਨ ਫੁੱਟ ਦਾ ਬਣਾਇਆ ਜਾਂਦਾ ਹੈ, ਉਸੇ ਤਰ੍ਹਾਂ ਅੱਜਕਲ੍ਹ ਮੁਰਗਿਆਂ ਨੂੰ ਟੀਕੇ ਲਾ ਕੇ ਅੰਡੇ ਦੇਣ ਲਾ 'ਤਾ।
*ਦਾਸ ਨੇ ਪਹਿਲੀ ਵਾਰ ਜਹਾਜ਼ ਵਿਚ ਸਫ਼ਰ ਕੀਤਾ। ਬੜੀ ਸੋਹਣੀ ਕੁੜੀ ਨੇ ਬੜੀ ਮਿੱਠੀ ਆਵਾਜ਼ ਵਿਚ ਕਿਹਾ, 'ਵੇਟ ਪਲੀਜ਼। ਆਪਣਾ ਭਾਰ 180 ਕਿਲੋਗ੍ਰਾਮ ਦੱਸ ਕੇ ਅੱਗੇ ਜਾਂਦੇ ਨੂੰ ਮੈਨੂੰ ਪੁਲਿਸ ਨੇ ਰੋਕ ਲਿਆ, ਭਲਾ ਕਿਉਂ?
*ਜਨਵਰੀ ਦੇ ਮਹੀਨੇ ਦੀ ਅੰਤਾਂ ਦੀ ਸਰਦੀ, ਉਤੋਂ ਦੋਸਤ ਨੇ ਸ਼ਿਮਲੇ ਜਾਣ ਦਾ ਪ੍ਰੋਗਰਾਮ ਬਣਾ ਲਿਆ। ਬੱਚਿਆਂ ਤੋਂ ਬਗੈਰ ਰਹਿਣ ਦੇ ਨਾਤੇ ਫੈਸਲਾ ਕਰਨ 'ਤੇ ਕੋਈ ਵਕਤ ਨਾ ਲੱਗਿਆ ਤੇ ਅਸੀਂ ਸ਼ਿਮਲੇ ਵੱਲ ਚਾਲੇ ਪਾ 'ਤੇ। ਰਸਤੇ ਵਿਚ ਪੁਲਿਸ ਨੇ ਰੋਕ ਲਿਆ, ਐਨੀ ਸਰਦੀ ਵਿਚ ਤੁਸੀਂ ਬੁੜ੍ਹੇ ਆਪਣੀਆਂ ਬੁੜ੍ਹੀਆਂ ਤੋਂ ਬਗੈਰ ਨਹੀਂ ਜਾ ਸਕਦੇ, ਬੁੜ੍ਹੀਆਂ ਦੀ ਕੀਮਤ ਦਾ ਪਤਾ ਚੱਲ ਗਿਆ ਤੇ ਅਸੀਂ ਵਾਪਸ ਘਰ ਪਰਤ ਆਏ।
*ਘਰਵਾਲੀ ਦੇ ਪੁੱਛਣ 'ਤੇ ਕਿ ਨਵਾਂ ਲਾਲ ਬੂਟੀਆਂ ਵਾਲਾ ਸੂਟ ਉਸ 'ਤੇ ਕਿੰਨਾ ਸੋਹਣਾ ਲੱਗੂ। ਮੈਂ ਕਿਹਾ, ਸੋਹਣਿਓਂ ਤੁਸੀਂ ਤਾਂ ਹਰ ਸੂਟ 'ਚ ਜ਼ਿਆਦਾ ਸੋਹਣੇ ਲਗਦੇ ਹੋ। ਫਿਰ ਇਕ ਦਿਨ ਉਹ ਕਹਿੰਦੀ 'ਨਵੇਂ ਸੈਂਡਲ ਚਾਹੀਦੇ ਐ', ਮੈਂ ਕਿਹਾ, 50 ਜੋੜੇ ਤੇਰੇ ਕੋਲ ਪਹਿਲਾਂ ਪਏ ਹਨ, ਇਸ ਮਹਿੰਗਾਈ ਦੇ ਜ਼ਮਾਨੇ 'ਚ ਵਾਧੂ ਖਰਚਾ ਕਰਨਾ ਸਮਝਦਾਰੀ ਨਹੀਂ। ਚੰਦ ਕੌਰ ਕੁਝ ਦਿਨ ਬੁੱਸੀ ਜਿਹੀ ਰਹੀ। ਫਿਰ ਇਕ ਦਿਨ ਗੁਆਂਢਣ ਨਾਲ ਹਾਸਾ ਮਜ਼ਾਕ ਚਲਦਾ ਮੈਂ ਸੁਣਿਆ, ਮੇਰਾ ਵੀ ਇਹ ਹੀ ਕਹਿੰਦਾ। ਊਠ ਤਾਂ ਅੜਾਂਦੇ ਹੀ ਲੱਦੀਏ ਹਨ।
*ਹਰ ਸਾਲ ਦੀ ਤਰ੍ਹਾਂ ਆਪਾਂ ਮੈਡੀਕਲ ਚੈਕਅੱਪ ਵਾਸਤੇ ਹਸਪਤਾਲ ਗਏ। ਡਾਕਟਰ ਦਾ ਕਥਨ ਕਿ ਤੁਹਾਡੇ ਤਾਂ ਕੋਈ ਗੁਪਤ ਬਿਮਾਰੀ ਦੀ ਵਜ੍ਹਾ ਨਾਲ ਸਿਰਫ਼ ਦੋ ਸਾਲ ਬਾਕੀ ਹਨ। ਸੁਣ ਕੇ ਮਨ ਬੜਾ ਦੁਖੀ ਹੋਇਆ। ਖੈਰ ਪਰਮਾਤਮਾ ਦਾ ਭਾਣਾ ਮੰਨਣਾ ਹੀ ਪੈਣਾ ਹੈ ਸੋਚ ਕੇ 2 ਸਾਲ ਵਾਸਤੇ ਨੇਕ ਕੰਮਾਂ ਦੀ ਸੂਚੀ ਬਣਾ ਲਈ। ਇਸ ਸੂਚੀ ਅਨੁਸਾਰ ਇਕ ਕੰਮ ਸੀ ਪਿੰਡ ਵਿਚ ਕਿਸਾਨਾਂ ਦੇ ਘਰੀਂ ਫਲਦਾਰ ਬੂਟੇ ਲਾਉਣੇ। ਦਾਸ ਇਸ ਨੇਕ ਕੰਮ ਵਿਚ ਰੁਝ ਗਿਆ, ਸਵੇਰੇ 6 ਵਜੇ ਉਠਣਾ, ਸਾਰਾ ਦਿਨ ਫਲਦਾਰ ਬੂਟੇ ਲਾਉਂਦੇ ਰਹਿਣਾ, ਥੱਕ-ਟੁੱਟ ਕੇ ਪਰਤਣਾ, ਰਾਤ ਨੂੰ ਲੰਮੀਆਂ ਤਾਣ ਕੇ ਸੌਂ ਜਾਣਾ, ਨੀਂਦ ਵਧੀਆ ਆਉਂਦੀ। ਅਸਚਰਜਤਾ ਦੀ ਗੱਲ ਡਾਕਟਰ ਦੇ ਬੋਲੇ ਨੂੰ 5 ਸਾਲ ਹੋ ਗਏ ਹਨ। ਬਾਬੇ ਦੀ ਅਪਾਰ ਕਿਰਪਾ ਸਦਕਾ ਸਿਹਤ ਵਧੀਆ ਹੈ, ਬਿਮਾਰੀ ਰਹਿਤ ਜੀਵਨ ਬਤੀਤ ਕਰ ਰਿਹਾ ਹਾਂ ਤੇ ਡਾਕਟਰ ਸਾਹਿਬ ਨੂੰ ਮੰਜੇ 'ਤੇ ਪਏ ਨੂੰ 3 ਸਾਲ ਹੋ ਗਏ ਹਨ, ਸ਼ਾਇਦ ਉਸ ਨੇ ਭਵਿੱਖਬਾਣੀ ਮੇਰੇ ਵਾਸਤੇ ਨਹੀਂ, ਆਪਣੇ ਵਾਸਤੇ ਕੀਤੀ ਸੀ।

-595, ਫੇਜ਼ 3-ਏ, ਮੁਹਾਲੀ।
ਮੋਬਾਈਲ : 98037-44401.

ਅਹਿਸਾਨ ਜਾਂ ਗ਼ਰੀਬ ਮਾਰ

'ਔਖੇ ਵੇਲੇ ਜੇ ਬੰਦਾ ਕਿਸੇ ਦੇ ਕੰਮ ਨਾ ਆਇਆ ਤਾਂ ਕੀ ਫਾਇਦਾ ਹੋਇਆ ਜਾਣ-ਪਛਾਣ ਦਾ, ਤੈਨੂੰ ਪੈਸਿਆਂ ਦੀ ਲੋੜ ਏ ਤਾਂ ਕੋਈ ਗੱਲ ਨੀਂ, ਲੈ ਜਾ। ਪਰ ਥੋੜ੍ਹੀ ਜਿਹੀ ਲਿਖਤ ਤਾਂ ਕਰਨੀ ਪੈਣੀ ਏ।' ਇਹ ਕਹਿੰਦੇ ਹੋਏ ਬੰਤੀ ਨੇ ਸੰਤੀ ਨੂੰ 10 ਹਜ਼ਾਰ ਦੇ ਦਿੱਤੇ ਤੇ ਘਰ ਦੀ ਜ਼ਮੀਨ ਗਹਿਣੇ ਰੱਖ ਕੇ 16 ਹਜ਼ਾਰ 'ਤੇ ਅੰਗੂਠਾ ਲਗਵਾ ਲਿਆ। ਸੰਤੀ ਹੱਕੀ-ਬੱਕੀ ਕਹਿੰਦੀ, 'ਲਿਆ ਤਾਂ ਮੈਂ 10 ਹਜ਼ਾਰ ਏ।' ਜਿਸ ਦੇ ਜਵਾਬ 'ਚ ਬੰਤੀ ਬੜੀ ਹਮਦਰਦੀ ਤੇ ਅਹਿਸਾਨ ਨਾਲ ਕਹਿੰਦੀ ਕਿ ਲੋਕੀਂ ਤਾਂ ਬੜਾ ਲਈ ਜਾਂਦੇ ਨੇ ਵਿਆਜ, ਪਰ ਤੂੰ ਗ਼ਰੀਬਣੀ ਏਂ ਇਸ ਲਈ ਜੇ 5 ਪ੍ਰਤੀਸ਼ਤ ਨਾਲ ਵੀ ਲਵਾਂ ਤਾਂ ਹਿਸਾਬ ਲਾ ਕੇ ਵੇਖ ਮਹੀਨੇ ਦਾ 500 ਬਣਦਾ ਏ ਤੇ ਸਾਲ ਦਾ 6 ਹਜ਼ਾਰ, ਇਸੇ ਲਈ 16 ਲਿਖ ਦਿੱਤਾ ਏ। ਨਾਲੇ ਇਹ ਲਿਖਤ ਤਾਂ ਬੱਸ ਯਾਦ ਰੱਖਣ ਲਈ ਹੁੰਦੀ ਏ। ਮੈਂ ਤਾਂ ਤੇਰੇ ਮਾੜੇ ਟਾਈਮ 'ਚ ਤੇਰਾ ਸਾਥ ਹੀ ਦੇ ਰਹੀ ਹਾਂ। ਮਾੜੇ ਟਾਈਮ 'ਚ ਦਿੱਤੇ ਸਾਥ ਦੇ ਅਹਿਸਾਨ ਦਾ ਬੋਝ, 10 ਹਜ਼ਾਰ ਲੈ ਕੇ 16 ਹਜ਼ਾਰ ਦੇਣ ਦਾ ਇਕਰਾਰ ਅਤੇ ਘਰ ਦੀ ਜ਼ਮੀਨ ਨੂੰ ਗਹਿਣੇ ਲਿਖਾ ਕੇ ਘਰ ਨੂੰ ਜਾ ਰਹੀ ਸੰਤੀ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਕ ਸਾਲ 'ਚ 10 ਹਜ਼ਾਰ ਦਾ 16 ਕਿੱਦਾਂ ਬਣ ਗਿਆ ਜਦੋਂ ਕਿ ਬੈਂਕ 'ਚ ਪਏ 10 ਹਜ਼ਾਰ ਦਾ ਤਾਂ ਸਾਲ ਬਾਅਦ 10 ਹਾਜ਼ਰ 300 ਵੀ ਨੀਂ ਬਣਦਾ।

-ਮੋਬਾਈਲ : 98037-61451

ਕਾਵਿ-ਵਿਅੰਗ

ਮਲਾਈ ਖਾਣੇ

* ਨਵਰਾਹੀ ਘੁਗਿਆਣਵੀ *
ਘਪਲੇਬਾਜ਼ਾਂ ਨੂੰ ਆਵੇ ਨਾ ਲੱਜ ਭੋਰਾ,
ਲੁੱਟ-ਲੁੱਟ ਤਜੋਰੀਆਂ ਭਰੀ ਜਾਂਦੇ।
ਇਹ ਨਹੀਂ ਸੋਚਦੇ ਕਿਵੇਂ ਮਜਬੂਰ ਹੋ ਕੇ,
ਜਿਹੜੇ ਲੋਕ ਵਿਚਾਰੇ ਨੇ ਮਰੀ ਜਾਂਦੇ।
ਧੱਕੜਸ਼ਾਹ ਜੋ ਕੁਰਸੀ 'ਤੇ ਹੋ ਕਾਬਜ਼,
ਭੁੱਖੜ ਬੋਕ ਅੰਗੂਰੀਆਂ ਚਰੀ ਜਾਂਦੇ।
ਲਾਹ ਕੇ ਆਪ ਮਲਾਈ ਚੱਟ ਜਾਂਦੇ,
ਲੱਸੀ ਦੂਜਿਆਂ ਦੇ ਮੂਹਰੇ ਧਰੀ ਜਾਂਦੇ।

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਕਾਵਿ ਮਹਿਫ਼ਲ

* ਅਮਰ 'ਸੂਫ਼ੀ' *


ਬਚਣਾ ਚਾਹੁੰਦੇ ਕਰੋਨਾ ਦੀ ਲਾਗ ਤੋਂ ਜੇ,
ਤਾਂ ਫਿਰ ਚਾਹੀਦੈ, ਘਰਾਂ ਵਿਚ ਵੜੇ ਰਹਿਣਾ।

ਬਿਨਾਂ ਮਤਲਬ, ਨਾ ਮੇਲ ਮਿਲਾਪ ਰੱਖੋ,
ਜ਼ਰੂਰੀ ਬਹੁਤ ਹੈ, ਖੁੱਡੇ ਵਿਚ ਤੜੇ ਰਹਿਣਾ।

ਧੋਵੋ ਹੱਥਾਂ ਨੂੰ ਸਾਬਣ ਦੇ ਨਾਲ ਮਲ਼ ਮਲ਼,
ਕੁਝ ਚਿਰ ਲੋੜੀਂਦੈ, ਧੁੱਪ ਵਿਚ ਖੜ੍ਹੇ ਰਹਿਣਾ।

ਇਹਤਿਆਤ ਖਾਤਰ ਲਾਜ਼ਮੀ ਹੈ ਅੱਜਕਲ੍ਹ,
ਮੀਆਂ-ਬੀਵੀ ਦਾ ਆਪੋ ਵਿਚ ਲੜੇ ਰਹਿਣਾ।

ਦੂਰੋਂ ਦੂਰੋਂ ਗੁਰ ਫਤਿਹ ਬੁਲਾਅ ਛੱਡੋ,
ਜੱਫੀ ਘੁੱਟ ਕੇ ਪਾਉਣ ਤੋਂ ਬਚੋ ਯਾਰੋ।

ਆਪਣੇ ਆਪ ਨੂੰ ਦੂਜੇ ਤੋਂ ਦੂਰ ਰੱਖੋ,
'ਸੂਫ਼ੀ' ਹੱਥ ਮਿਲਾਉਣ ਤੋਂ ਬਚੋ ਯਾਰੋ।

-# ਏ-1, ਜੁਝਾਰ ਨਗਰ (ਮੋਗਾ)। ਸੰਪਰਕ: 98555-43660.

* ਮਦਨ ਮਦਹੋਸ਼ *
ਪਾ ਛੱਡਿਆ ਕੁਦਰਤ ਨੇ, ਬੰਦੇ ਨੂੰ ਕਿਹੜੇ ਰਾਹ।
ਜੀਵਨ ਲਈ ਲੈਂਦਾ ਏ, ਯਾ ਮਰਨ ਵਾਸਤੇ ਸਾਹ।

ਏਨਾ ਮਜਬੂਰ ਹੋਇਆ, ਖ਼ੁਦ ਕੋਲੋਂ ਦੂਰ ਹੋਇਆ,
ਅੱਜ ਰੱਬ ਰੱਬ ਕਰਦਾ ਏ, ਅੱਤ ਦਾ ਬੇ-ਪਰਵਾਹ।

ਛੜਯੰਤਰ ਯੰਤਰ ਤੰਤਰ ਮੰਤਰ ਸਾਰੇ ਫੇਲ੍ਹ ਹੋਏ,
ਅਨੋਖਾ ਹੀ ਪੈਣ ਲੱਗਾ, ਸਾਰੇ ਜੱਗ ਵਿਚ ਗਾਹ।

ਹੱਥ ਜੋੜੀ ਫਿਰਦੇ ਨੇ, ਉਹ ਇੱਕ ਦੂਜੇ ਦੇ ਸਾਹਵੇਂ,
ਰਿਹਾ ਕੋਈ ਨ ਬਾਦਸ਼ਾਹ, ਨ ਕੋਈ ਸ਼ਹਿਨਸ਼ਾਹ।

ਤਿੱਥਾਂ ਵਾਰ, ਦਿਨ ਤਿਉਹਾਰ, ਰੁੱਤਾਂ ਬਰਾਬਰ ਸੀ,
ਅਪੜਿਆ ਯੁੱਗ ਪੰਜਵਾਂ, ਚੜ੍ਹਿਆ ਤੇਰ੍ਹਵਾਂ ਮਾਹ।

ਹੁਣ ਤੱਕ ਦੇ ਮੱਥੇ ਤਾਂ, ਮੱਥਾ ਮਾਰਨ ਵਰਗੇ ਹੋਗੇ,
'ਮਦਹੋਸ਼' ਦੱਸ ਦਿਓ, ਜੇ ਕੋਈ ਬਚੀ ਦਰਗਾਹ।

-1008, ਨਰਿੰਦਰਾ ਕਾਲੋਨੀ, ਮਲੇਰਕੋਟਲਾ।
ਮੋਬਾਈਲ : 9914142000

* ਰਵਿੰਦਰ ਰਵੀ*
ਕੋਰੋਨਾ ਵਾਇਰਸ ਦੀ *ਪ੍ਰਭੂ ਸੱਤਾ ਹੁਣ ਤੱਕ
ਕੋਰੋਨਾ ਕੀ ਆਇਆ, ਖੁਦਾ ਪਰਖੇ ਗਏ।
ਇਹ ਆਲਮ ਤੇ ਫਾਜ਼ਲ, ਸੁਦਾਅ ਪਰਖੇ ਗਏ।
ਰਾਜੇ ਤੇ ਰੰਕ ਵੀ ਹੋਏ ਬਰਾਬਰ,
ਸਿਆਸਤ ਦੇ ਸਭ ਨਾਖੁਦਾ ਪਰਖੇ ਗਏ।
ਮੌਤਾਂ ਦੇ ਮੁਹਰੇ ਨਾ ਉੱਚਾ, ਨਾ ਨੀਵਾਂ
ਜੀਵਨ ਦੇ ਸਾਰੇ ਉਪਾਅ ਪਰਖੇ ਗਏ।
ਛੇ ਫੁੱਟ ਦੀ ਦੂਰੀ, ਨਾ ਚੁੰੰਮੀ, ਨਾ ਜੱਫੀ,
ਰਿਸ਼ਤੇ ਦੇ ਸਭ **ਪੇਚੋ ਦਾਅ ਪਰਖੇ ਗਏ।
ਜਨਾਜ਼ੇ 'ਚ ਕੋਈ ਵੀ ਹੋਇਆ ਨਾ ਸ਼ਾਮਿਲ
ਦੁਸ਼ਮਣ ਤੇ ਸਭ ***ਹਮਨਵਾ ਪਰਖੇ।
(ਪ੍ਰਭੂ ਸੱਤਾ-ਰਾਜ ਅਧਿਕਾਰ, ਪੇਚੋ-ਦਾਅ-ਢੰਗ-ਤਰੀਕੇ, ਹਮਨਵਾ-ਮਿੱਤਰ, ਪਿਆਰੇ, ਬੇਲੀ)

ਫੋਨ : 2506354455 (ਕੈਨੇਡਾ)
ਈਮੇਲ : ravinderravi37@gmail.com

ਕਈ ਘਰਾਂ ਦਾ ਸਿਆਣਾ

ਕਈ ਘਰਾਂ ਦਾ ਪਰਾਹੁਣਾ ਤਾਂ ਘਾਟੇ 'ਚ ਰਹਿੰਦਾ ਹੈ, ਕਿਉਂਕਿ ਕਈ ਵਾਰ ਭੁੱਖਾ ਹੀ ਰਹਿੰਦਾ ਹੈ। ਅਸੀਂ ਕਾਫੀ ਉਮਰ ਹੰਢਾਉਣ ਸਦਕਾ ਸਿਆਣਿਆਂ 'ਚ ਗਿਣੇ ਜਾਂਦੇ ਹਾਂ ਭਾਵ ਪਰਾਹੁਣਿਆਂ ਵਾਲੀ ਸਟੇਜ ਕਦੋਂ ਦੇ ਪਿੱਛੇ ਛੱਡ ਆਏ ਹਾਂ। ਹੁਣ ਅਸੀਂ ਖ਼ਾਲਸ ਬੁੱਢੇ ਹਾਂ ਤੇ ਅੱਸੀਆਂ ਤੋਂ ਉਪਰ ਚਲ ਰਹੇ ਹਾਂ। ਬੁਢਾਪਾ ਚਾਹੇ ਕੋਈ ਚੰਗੀ ਅਵਸਥਾ ਨਹੀਂ ਹੁੰਦੀ ਕਿਉਂਕਿ ਸਰੀਰਕ ਤੇ ਮਾਨਸਿਕ ਕਮਜ਼ੋਰੀ ਤੋਂ ਉਪੰਰਤ ਡਾਕਟਰਾਂ ਨਾਲ ਵੀ ਵਾਹ ਪੈਣ ਲੱਗ ਪੈਂਦਾ ਹੈ ਭਾਵ ਮਾੜਾ ਢੱਗਾ ਸਭੇ ਰੋਗ ਦੇ ਕਥਨ ਅਨੁਸਾਰ ਕੋਈ ਨਾ ਕੋਈ ਚਿੰਬੜ ਹੀ ਜਾਂਦਾ ਹੈ। ਪਰ ਬੁਢਾਪਾ ਬੰਦੇ ਨੂੰ ਸਿਆਣਿਆਂ ਦੀ ਗਿਣਤੀ 'ਚ ਲੈ ਆਉਂਦਾ ਹੈ, ਕਿਉਂਕਿ ਤਜਰਬਾ ਕਾਫੀ ਹੁੰਦਾ ਹੈ। ਦੂਸਰੇ ਆਮ ਹੀ ਕਹਿੰਦੇ ਹਨ ਕਿ ਸਿਆਣੇ ਦੀ ਸਲਾਹ ਲਓ ਜਾਂ ਸਿਆਣੇ ਦੀ ਗੱਲ 'ਤੇ ਅਮਲ ਕਰੋ। ਭਾਵ ਬੁੱਢਾ ਬੰਦਾ (ਬਾਬਾ ਬੋਹੜ) ਚਾਹੇ ਸਿਆਣਾ ਹੋਵੇ ਜਾਂ ਨਾ ਪਰ ਗਿਣਿਆ ਸਿਆਣਿਆਂ 'ਚ ਹੀ ਜਾਂਦਾ ਹੈ। ਚਲੋ ਜਿਥੇ ਬੁਢਾਪਾ ਹੋਰ ਪੱਖਾਂ ਤੋਂ ਘਾਟੇ ਵਾਲੀ ਸ਼ੈਅ ਹੈ, ਉਥੇ ਉਸ ਦੀ ਸਲਾਹ ਤਾਂ ਲਈ ਜਾਂਦੀ ਹੈ।
ਇਹੋ ਹਾਲਤ ਸਾਡੀ ਹੈ। ਅਸੀਂ ਆਪਣੇ ਪਰਿਵਾਰ ਦੇ ਤਾਂ ਬਜ਼ੁਰਗ ਮੁਖੀ ਹਾਂ ਹੀ ਪਰ ਅਸੀਂ ਕਈ ਸਾਕ ਸਬੰਧਾਂ 'ਚ ਵੀ ਸਭ ਤੋਂ ਵੱਡੀ ਉਮਰ ਦੇ ਹਾਂ। ਸਵਰਗਵਾਸੀ ਭਰਾ ਦਾ ਪਰਿਵਾਰ ਸਾਥੋਂ ਸਲਾਹ ਲੈਂਦਾ ਹੈ, ਸਹੁਰੇ ਘਰ ਤੋਂ ਵੀ ਬਤੌਰ ਸਿਆਣਾ ਸਲਾਹ ਲਈ ਜਾਂਦੀ ਹੈ। ਉਥੇ ਵੀ ਸਾਡੀ ਉਮਰ ਦਾ ਕੋਈ ਸਿਆਣਾ ਨਹੀਂ। ਮੁਕਦੀ ਗੱਲ ਇਹ ਹੈ ਕਿ ਅਸੀਂ ਕਈ ਘਰਾਂ ਦੇ ਸਿਆਣੇ ਹਾਂ। ਇੰਜ ਬੁਢਾਪਾ ਜਿੱਥੇ ਕਮਜ਼ੋਰੀ ਲਿਆਇਆ ਹੈ, ਉਥੇ ਬਤੌਰ ਸਿਆਣੇ ਸਾਡੀ ਆਮ ਲੋੜ ਪੈਂਦੀ ਹੈ ਤੇ ਮਨ ਖੁਸ਼ ਹੁੰਦਾ ਹੈ। ਕੁਦਰਤ ਦੀ ਵਿਲੱਖਣ ਲੀਲ੍ਹਾ ਹੈ। ਜੇ ਕਿਸੇ ਗੱਲ ਦਾ ਇਕ ਪੱਖ ਘਾਟੇ ਵਾਲਾ ਹੈ ਤਾਂ ਦੂਜਾ ਲਾਹੇ ਵਾਲਾ ਰੱਖਦਾ ਹੈ। ਸਾਨੂੰ ਵੀ ਜੇ ਬੁਢਾਪੇ ਸਦਕਾ ਕਮਜ਼ੋਰੀ ਆਈ ਹੈ ਤਾਂ ਕਈ ਘਰਾਂ ਦੇ ਸਿਆਣੇ ਹੋਣ ਨਾਲ ਕਮੀ ਪੂਰੀ ਹੋ ਜਾਂਦੀ ਹੈ। ਸਾਰੇ ਬੁੱਢਿਆਂ ਲਈ ਸਿਆਣਾ ਕਹੇ ਜਾਣ ਨਾਲ ਸੰਤੁਸ਼ਟੀ ਦਾ ਕਾਰਨ ਬਣਦਾ ਹੈ। ਸੋ, ਗੀਤ ਦੇ ਬੋਲ 'ਬੁਢਾਪਾ ਦੇਖ ਕਰ ਰੋਇਆ' ਭਾਰੂ ਨਹੀਂ ਹੋਣੇ ਚਾਹੀਦੇ ਹਨ। 'ਬੁਢਾਪਾ ਉਰਫ਼ ਸਿਆਣਾ' ਜ਼ਿੰਦਾਬਾਦ।

-ਗਲੀ ਨੰ: 8-ਸੀ, ਹੀਰਾ ਬਾਗ, ਜਗਰਾਉਂ (ਲੁਧਿਆਣਾ)।
ਮੋਬਾਈਲ : 98886-31634.

ਹਥਿਆਰ ਜੋ ਮੌਕੇ 'ਤੇ ਕੰਮ ਆਵੇ

ਨਕਲ ਮਾਰਨੀ ਵੀ ਗੁਨਾਹ ਤੇ ਮਰਵਾਉਣੀ ਵੀ ਗੁਨਾਹ

ਬਹੁਤ ਚਿਰ ਪਹਿਲਾਂ ਅਖ਼ਬਾਰ ਵਿਚੋਂ ਇਹ ਪੜ੍ਹਿਆ ਕਿ ਇਮਤਿਹਾਨ ਦੇ ਹਾਲ ਵਿਚੋਂ ਆਪਣਾ ਪਰਚਾ ਫੜਾਉਣ ਤੋਂ ਬਾਅਦ ਇਕ ਵਿਦਿਆਰਥੀ ਨੇ ਨਿਗਰਾਨ ਤੋਂ ਪੁੱਛਿਆ ਕਿ ਪ੍ਰੋਫੈਸਰ ਸਾਹਿਬ ਸੱਚ ਦੱਸਿਓ ਕਿ ਤੁਸੀਂ ਜ਼ਿੰਦਗੀ ਵਿਚ ਕਦੇ ਨਕਲ ਨਹੀਂ ਮਾਰੀ? ਇਹ ਖ਼ਬਰ ਪੜ੍ਹ ਕੇ ਮੇਰਾ ਆਪਣਾ ਵਿਦਿਆਰਥੀ ਜੀਵਨ ਅੱਖਾਂ ਅੱਗੇ ਫ਼ਿਲਮ ਵਾਂਗ ਘੁੰਮ ਗਿਆ। ਮੈਂ ਪੜ੍ਹਾਈ ਵਿਚ ਹੁਸ਼ਿਆਰ ਵਿਦਿਆਰਥੀਆਂ ਵਿਚੋਂ ਸੀ। ਇਸ ਕਰਕੇ ਖ਼ਾਲਸਾ ਹਾਈ ਸਕੂਲ ਮਹਿਣਾ ਜ਼ਿਲ੍ਹਾ ਮੋਗਾ ਵਿਚ ਛੇਵੀਂ ਤੋਂ ਦਸਵੀਂ ਤੱਕ ਦੀ ਪੜ੍ਹਾਈ ਦੌਰਾਨ ਕਦੇ ਕੁੱਟ ਨਹੀਂ ਸੀ ਖਾਧੀ। ਪਰ ਨਕਲ ਦੇ ਗੁਨਾਹ ਕਰਕੇ ਤਿੰਨ ਡੰਡੇ ਖਾਧੇ ਅੱਜ ਤੱਕ ਵੀ ਯਾਦ ਹਨ। ਹੋਇਆ ਇਸ ਤਰ੍ਹਾਂ ਕਿ ਅੱਠਵੀਂ ਜਮਾਤ ਦੇ ਦਸੰਬਰ ਇਮਤਿਹਾਨ ਦੇ ਅੰਗਰੇਜ਼ੀ ਪਰਚੇ ਦਾ ਇਕ ਸਫ਼ਾ ਮੈਥੋਂ ਪਿਛਲੇ ਵਿਦਿਆਰਥੀ ਨਾਲ ਇੰਨ-ਬਿੰਨ ਮਿਲਦਾ ਸੀ। ਸਾਡੇ ਹੈਡਮਾਸਟਰ ਸਾਹਿਬ, ਜੋ ਸਾਨੂੰ ਅੰਗਰੇਜ਼ੀ ਵੀ ਪੜ੍ਹਾਉਂਦੇ ਸਨ, ਨੇ ਪਰਚੇ ਵੰਡਣ ਤੋਂ ਬਾਅਦ ਸਾਨੂੰ ਦੋਹਾਂ ਨੂੰ ਕੋਲ ਬੁਲਾ ਲਿਆ ਤੇ ਨਾਲ ਡੰਡਾ ਵੀ ਮੰਗਵਾ ਲਿਆ। ਪਹਿਲਾਂ ਵਾਰੀ ਆਈ ਦੂਜੇ ਮੁੰਡੇ ਦੀ। ਉਹ ਇਕਦਮ ਗਲਤੀ ਮੰਨ ਗਿਆ ਕਿ ਉਸ ਨੇ ਮੇਰੇ ਪਰਚੇ ਤੋਂ ਨਕਲ ਮਾਰੀ ਸੀ। ਉਸ ਦੇ ਇਕ ਡੰਡਾ ਹੱਥ 'ਤੇ ਮਾਰਕੇ ਆਪਣੀ ਸੀਟ 'ਤੇ ਭੇਜ ਦਿੱਤਾ। ਜਦ ਮੇਰੀ ਵਾਰੀ ਆਈ ਤਾਂ ਮੈਂ ਕਿਹਾ ਕਿ ਮੈਂ ਤਾਂ ਨਕਲ ਨਹੀਂ ਮਾਰੀ ਦੂਜੇ ਮੁੰਡੇ ਨੇ ਨਕਲ ਮਾਰੀ। ਇਸ ਵਿਚ ਮੇਰਾ ਕੀ ਕਸੂਰ? ਮੈਨੂੰ ਆਪਣਾ ਹੱਥ ਅੱਗੇ ਕਰਨ ਦਾ ਹੁਕਮ ਹੋਇਆ ਤੇ ਤਾੜ ਕਰਦਾ ਇਕ ਡੰਡਾ ਹਥੇਲੀ 'ਤੇ ਵੱਜਿਆ, ਨਾਲ ਇਹ ਕਹਿਣ ਦਾ ਹੁਕਮ ਹੋਇਆ ਕਿ 'ਨਕਲ ਮਾਰਨੀ ਵੀ ਗੁਨਾਹ ਤੇ ਮਰਵਾਉਣੀ ਵੀ ਗੁਨਾਹ' ਫੇਰ ਦੂਜਾ ਹੱਥ ਉਵੇਂ ਤਾੜ ਕਰਦਾ ਡੰਡਾ, ਉਹ ਹੀ ਗੱਲ ਫਿਰ ਦੁਹਰਾਈ ਫਿਰ ਪਹਿਲੇ ਹੱਥੇ ਤੀਸਰਾ ਡੰਡਾ ਤਾਂ ਮੇਰੇ ਮੂੰਹੋ ਆਪ-ਮੁਹਾਰੇ ਨਿਕਲ ਗਿਆ ਕਿ ਅੱਗੇ ਤੋਂ ਦੋਵੇਂ ਗੁਨਾਹ ਨਹੀਂ ਕਰਦਾ। ਇਸ ਤੋਂ ਬਾਅਦ ਮੈਨੂੰ ਮੇਰੀ ਪਿੱਠ 'ਤੇ ਥਾਪੀ ਦੇ ਕੇ ਸ਼ਾਬਾਸ਼ ਦੇ ਕੇ ਕਿਹਾ ਕਿ ਇਹ ਗੱਲ ਸਾਰੀ ਉਮਰ ਯਾਦ ਰੱਖਣੀ ਹੈ। ਮੇਰਾ ਦਸਵੀਂ ਜਮਾਤ ਦਾ ਪਹਿਲਾ ਪੇਪਰ ਅੰਗਰੇਜ਼ੀ ਦਾ ਸੀ। ਮੇਰੇ ਪਿਤਾ ਜੀ ਜੋ ਕਿ ਆਪ ਵੀ ਅਧਿਆਪਕ ਸਨ ਇਮਤਿਹਾਨ ਵਿਚ ਸੁਪਰਡੈਂਟ ਦੀ ਡਿਊਟੀ 'ਤੇ ਲੱਗੇ ਅਧਿਆਪਕ ਦੇ ਵਾਕਫ ਸਨ, ਜੋ ਕਿ ਕਿਸੇ ਹੋਰ ਸਕੂਲ ਤੋਂ ਆਇਆ ਸੀ। ਪੇਪਰ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ ਉਸ ਨੂੰ ਘਰ ਆਪਣੇ ਨਾਲ ਲੈ ਆਏ। ਦੋਵੇਂ ਜਣੇ ਬੈਠ ਕੇ ਦਾਰੂ ਪੀਣ ਲੱਗ ਗਏ। ਮੈਂ ਪਿਛਲੇ ਪਸ਼ੂਆਂ ਵਾਲੇ ਵਿਹੜੇ ਦੇ ਵਰਾਂਡੇ ਵਿਚ ਬੈਠਾ ਸਿਲੇਬਸ ਦੁਹਰਾ ਰਿਹਾ ਸੀ ਤਾਂ ਗਲਾਸਾਂ ਦਾ ਖੜਕਾ ਸੁਣ ਕੇ ਕੁਝ ਦਿਮਾਗ ਢਿੱਲਾ ਛੱਡ ਦਿੱਤਾ ਕਿ ਹੁਣ ਦੁਹਰਾਉਣ ਦੀ ਕੀ ਲੋੜ ਹੈ। ਜੇ ਕੁਝ ਨਾ ਆਇਆ ਤਾਂ ਸੁਪਰਡੈਂਟ ਸਾਹਿਬ ਤੋਂ ਪੁੱਛ ਲਵਾਂਗੇ। ਇਨ੍ਹਾਂ ਸੋਚਾਂ ਦੀ ਲੜੀ ਮੇਰੀ ਬੇਬੇ ਦੀ ਰੋਟੀ ਖਾਣ ਲਈ ਆਪਣੇ ਕੋਲ ਸੱਦਣ ਦੀ ਆਵਾਜ਼ ਨੇ ਤੋੜੀ। ਜਦ ਮੈਂ ਰਸੋਈ ਵੱਲ ਰੋਟੀ ਖਾਣ ਲਈ ਬੈਠਕ ਕੋਲ ਦੀ ਲੰਘਿਆ ਤਾਂ ਜੋ ਸਿਫ਼ਾਰਸ਼ ਮੇਰੇ ਪਿਤਾ ਜੀ ਸੁਪਰਡੈਂਟ ਸਾਹਿਬ ਨੂੰ ਕਰ ਰਹੇ ਸਨ, ਉਸ ਨੇ ਦੋ ਸਾਲ ਪਹਿਲਾਂ ਤਿੰਨ ਡੰਡੇ ਯਾਦ ਕਰਵਾ ਦਿੱਤੇ। ਪਿਤਾ ਜੀ ਕਹਿ ਰਹੇ ਸਨ ਕਿ ਨਾ ਤਾਂ ਇਸ ਨੂੰ ਨਕਲ ਮਾਰਨ ਦੇਣੀ ਹੈ ਨਾ ਹੀ ਕੋਈ ਇਸ ਦੀ ਨਕਲ ਮਾਰੇ। ਇਹ ਜਿੰਨੇ ਨੰਬਰ ਲਵੇ ਉਸਦੇ ਆਪਣੇ ਹੋਣੇ ਚਾਹੀਦੇ ਹਨ ਜਿਨ੍ਹਾਂ ਵਿਚ ਨਕਲੀ ਨੰਬਰ ਇਕ ਵੀ ਨਹੀਂ ਚਾਹੀਦਾ। ਪਰ ਨਕਲ ਨਾ ਮਾਰਨ ਦਾ ਰਿਕਾਰਡ ਬੀ.ਐੱਸ.ਸੀ. (ਖੇਤੀਬਾੜੀ) ਦੇ ਪਹਿਲੇ ਸਾਲ ਦੇ ਸਾਲਾਨਾ ਇਮਤਿਹਾਨ ਵਿਚ ਇਕ ਵਾਰ ਜਰੂਰ ਟੁੱਟਿਆ, ਜਦ ਕੈਮਿਸਟਰੀ ਦੇ ਪੇਪਰ ਵਿਚ ਪੰਜ ਨੰਬਰਾਂ ਦੇ ਸੁਆਲ ਦੀ ਨਕਲ ਮਾਰੀ। ਇਹ ਪਰਚੀ ਪਿਛਿਉਂ ਚਲਦੀ-ਚਲਦੀ ਮੈਥੋਂ ਪਿਛਲੇ ਮੁੰਡੇ ਨੇ ਮੈਨੂੰ ਫੜਾ ਦਿੱਤੀ ਤੇ ਮੈਥੋਂ ਰਿਹਾ ਨਾ ਗਿਆ। ਇਸ ਤੋਂ ਅਗਲਾ ਰੀਕਾਰਡ ਫਿਰ ਸਾਫ਼ ਹੈ। ਪਰ ਅੱਜ ਸੋਚਦਾ ਹਾਂ ਕਿ ਜੇ ਮੈਂ ਇਹ ਨਕਲ ਨਾ ਵੀ ਮਾਰਦਾ ਤਾਂ ਮੈਂ ਕੈਮਿਸਟਰੀ ਵਿਚੋਂ ਫਿਰ ਵੀ ਪਾਸ ਹੋ ਜਾਂਦਾ ਤੇ ਚਾਰ ਸਾਲਾਂ ਦੇ ਕੁੱਲ ਨੰਬਰ ਜੋ ਮੇਰੇ 2245 ਸਨ 2240 ਰਹਿ ਜਾਂਦੇ ਅਤੇ ਜੋ ਕਿ 55.4 ਪ੍ਰਤੀਸ਼ਤ ਤੋਂ ਘਟ ਕੇ 55.3 ਪ੍ਰਤੀਸ਼ਤ ਰਹਿ ਜਾਣੇ ਸੀ, ਇਸ ਨਾਲ ਮੇਰੇ ਐਮ.ਐਸ.ਸੀ. ਵਿਚ ਦਾਖਲੇ ਤੇ ਵੀ ਕੋਈ ਫ਼ਰਕ ਨਹੀਂ ਸੀ ਪੈਣਾ। ਖ਼ੈਰ ਸਾਰੀ ਗੱਲ ਦਾ ਸਿੱਟਾ ਇਹ ਨਿਕਲਦਾ ਹੈ ਕਿ ਅੱਜਕਲ੍ਹ ਵਿਦਿਅਕ ਢਾਂਚੇ ਵਿਚ ਫੈਲੇ ਨਕਲ ਦੇ ਕੈਂਸਰ ਲਈ ਮਾਪੇ ਅਤੇ ਅਧਿਆਪਕ ਹੀ ਮੁੱਖ ਤੌਰ 'ਤੇ ਜ਼ਿੰਮੇਵਾਰ ਹਨ।ਬੱਚਿਆਂ ਦਾ ਮਨ ਤਾਂ ਸਾਫ ਸਲੇਟ ਹੁੰਦਾ ਹੈ। ਉਸ ਉਪਰ ਜੋ ਲਿਖਾਂਗੇ ਉਹੀ ਉੱਘੜਨਾ ਹੈ। ਬੇਈਮਾਨੀ ਸਿਖਾਵਾਂਗੇ ਤੇ ਬੇਈਮਾਨ ਬਣਨਗੇ, ਇਮਾਨਦਾਰੀ ਸਿਖਾਵਾਂਗੇ ਤਾਂ ਇਮਾਨਦਾਰ ਬਣਨਗੇ। ਸਿਆਸਤਦਾਨਾ ਦੀ ਤਾਂ ਗੱਲ ਕਰਨ ਦੀ ਲੋੜ ਹੀ ਨਹੀਂ। ਜਨਤਾ ਜਿੰਨੀ ਬੇਅਕਲ ਹੋਵੇਗੀ ਸਿਆਸਤਦਾਨ ਦੇ ਫਾਇਦੇ ਵਿਚ ਹੀ ਹੈ। ਨਕਲ ਰੋਕਣਾ ਉਨ੍ਹਾਂ ਦੇ ਚਿੱਤ ਵਿਚ ਨਹੀਂ ਕਿਉਂਕਿ ਨਕਲ ਅਤੇ ਅਕਲ ਦਾ ਆਪਸੀ ਵੈਰ ਹੈ। ਭ੍ਰਿਸ਼ਟ ਸਰਕਾਰੀ ਢਾਂਚੇ ਵਿਚ ਰਿਸ਼ਵਤ ਅਤੇ ਸਿਫਾਰਸ਼ਾਂ ਦੇ ਜ਼ੋਰ 'ਤੇ ਕਾਬਲੀਅਤ ਨੂੰ ਪਿੱਛੇ ਸੁੱਟ ਕੇ ਨੌਕਰੀਆਂ ਦੇਣ ਦਾ ਸਿਲਸਿਲਾ ਨਕਲ ਨੂੰ ਉਤਸ਼ਾਹ ਦਿੰਦਾ ਹੈ।

-ਮੋਬਾਈਲ : 98551-30393

ਦੋਸਤ

ਉਹ ਇਲਾਕੇ ਦਾ ਸੁਲਝਿਆ ਹੋਇਆ ਨਾਮੀ ਸਾਹਿਤਕਾਰ ਸੀ। ਉਸ ਦੇ ਘਰ ਵਿਚ ਵੰਨ-ਸੁਵੰਨੇ ਵਿਸ਼ਿਆਂ ਨਾਲ ਸਬੰਧਿਤ ਕਿਤਾਬਾਂ ਨਾਲ ਸਜੀ ਲਾਇਬ੍ਰੇਰੀ ਘਰ ਦਾ ਹੀ ਨਹੀਂ ਸਮੁੱਚੇ ਇਲਾਕੇ ਦਾ ਸੁਹਜ-ਸ਼ਿੰਗਾਰ ਸੀ। ਇਲਾਕੇ ਦੇ ਬੁੱਧੀਜੀਵੀ ਅਤੇ ਲੇਖਕ ਲੋਕ ਅਕਸਰ ਉਥੇ ਇਕੱਤਰ ਹੁੰਦੇ ਤੇ ਸਾਹਿਤ ਸੰਵਾਦ ਰਚਾਉਂਦੇ। ਸਾਹਿਦ ਸਿਰਜਣਾ ਦੇ ਭਾਂਤ-ਸੁਭਾਂਤੇ ਰੂਪ ਰੰਗ ਸਾਂਝੇ ਕਰਦੇ।
ਇਕ ਦਿਨ ਉਹ ਮੇਜ਼ਬਾਨ ਸਾਹਿਤਕਾਰ ਆਪਣੇ ਗ੍ਰਹਿ ਵਿਖੇ ਆਯੋਜਿਤ ਸਾਹਿਤਕ ਮਿਲਣੀ ਦੌਰਾਨ ਪੁਸਤਕ ਸੱਭਿਆਚਾਰ ਦੇ ਸੰਦਰਭ ਵਿਚ ਹਾਜ਼ਰੀਨ ਨੂੰ ਸੰਬੋਧਨ ਕਰ ਰਿਹਾ ਸੀ, 'ਦੋਸਤੋ, ਜਿਵੇਂ ਤੁਸੀਂ ਜਾਣਦੇ ਓ ਲੇਖਕ ਦੁਆਰਾ ਰਚਿਤ ਕਿਤਾਬਾਂ ਹੀ ਉਸ ਦੀਆਂ ਧੀਆਂ-ਪੁੱਤਰ ਹੁੰਦੇ ਹਨ। ਹੋਰ ਤਾਂ ਹੋਰ ਇਹ ਪੁਸਤਕਾਂ ਹੀ ਉਸ ਦੀਆਂ ਚੰਗੀਆਂ ਦੋਸਤ ਅਸਲ ਪ੍ਰੇਮਿਕਾਵਾਂ ਹੁੰਦੀਆਂ ਨੇ...।'
ਇਹ ਸ਼ਬਦ ਸੁਣ ਕੇ ਮਹਿਫਲ ਦਾ ਰਸ ਰੰਗ ਮਾਣ ਰਹੀ ਉਸ ਸਾਹਿਤਕਾਰ ਦੀ ਬੀਵੀ ਇਕਦਮ ਬੋਲ ਉਠੀ, 'ਸ੍ਰੀਮਾਨ ਜੀ, ਧੀਆਂ ਪੁੱਤਰ ਤਾਂ ਹੋਏ, ਅਖੇ ਚੰਗੀਆਂ ਦੋਸਤ/ਪਰੇਮਿਕਾਵਾਂ... ਕਿਹੜੀਆਂ ਪ੍ਰੇਮਿਕਾਵਾਂ/ਦੋਸਤਾਂ ਦੀਆਂ ਗੱਲਾਂ ਪਏ ਕਰਦੇ ਓ।'
'ਹਾਂ ਭਾਗਵਾਨੇ! ਇਹ ਕਿਤਾਬਾਂ ਹੀ ਲੇਖਕ ਦੀਆਂ ਅਸਲੀ ਪ੍ਰੇਮਿਕਾਵਾਂ ਹੁੰਦੀਆਂ ਨੇ, ਜਿਨ੍ਹਾਂ ਸੰਗ ਉਹ ਆਪਣੇ ਨਿੱਜੀ ਤਜਰਬੇ ਅਤੇ ਅੰਦਰੂਨੀ ਵਲਵਲੇ ਸਾਂਝੇ ਕਰਦੈ, ਆਪਣੇ ਦੁੱਖ-ਸੁੱਖ ਫੋਲਦਾ ਹੈ', ਸਾਹਿਤਕਾਰ ਨੇ ਆਪਣੇ ਅੰਦਰਲਾ ਸੱਚ ਬਿਆਨਿਆ।
'ਦੁੱਖ ਸੁੱਖ ਫੋਲਣ ਲਈ ਤੁਹਾਨੂੰ ਇਹ ਕਾਗਜ਼ੀ ਕਿਤਾਬਾਂ ਹੀ ਮਿਲੀਆਂ, ਹੋਰ ਕੋਈ ਨਹੀਂ। ਇਨ੍ਹਾਂ ਕਿਤਾਬੀ ਕਹਾਣੀਆਂ/ਕਵਿਤਾਵਾਂ ਤੋਂ ਹਟ ਕੇ ਕਦੇ ਘਰ ਦੀ ਅਸਲੀ ਕਹਾਣੀ ਵੱਲ ਵੀ ਆਇਆ ਕਰੋ', ਉਹਦੇ ਘਰ ਵਾਲੀ ਜਿਵੇਂ ਆਪਣੇ ਭਰੇ ਮਨ ਦਾ ਬੋਝ ਕੁਝ ਹਲਕਾ ਕਰ ਗਈ ਹੋਵੇ।
ਤੇ ਉਹ ਸਾਹਿਤਕਾਰ ਜਿਵੇਂ ਪਤਨੀ ਦੇ ਕੱਚ-ਸੱਚ ਦਾ ਸ਼ੀਸ਼ਾ ਉਹਦੇ ਰੂਬਰੂ ਕਰਦਿਆਂ ਸੰਬੋਧਿਤ ਹੋਇਆ, 'ਛੱਡ ਪਰ੍ਹੇ ਆਪਣੀਆਂ ਬੇਤੁਕੀਆਂ ਮੇਰੀ ਸਰਕਾਰ। ਅਗਰ ਤੇਰੇ ਅੰਦਰਲੇ ਗਿਆਨ ਦੀ ਤੀਸਰੀ ਅੱਖ ਖੁੱਲ੍ਹੀ ਹੁੰਦੀ ਤਾਂ ਇਨ੍ਹਾਂ ਦੋਸਤ ਕਿਤਾਬਾਂ/ਪ੍ਰੇਮਿਕਾਵਾਂ ਦੇ ਅਸਲੀ ਅਰਥ ਤੈਨੂੰ ਖੁਦ-ਬਖੁਦ ਦ੍ਰਿਸ਼ਟੀਗੋਚਰ ਹੋ ਜਾਂਦੇ, ਤੇਰੇ ਸਵਾਲਾਂ ਦੇ ਜਵਾਬ ਤੈਨੂੰ ਬਿਨ ਮੰਗਿਆਂ ਹੀ ਮਿਲ ਜਾਂਦੇ।'

234, ਸੁਦਰਸ਼ਨ ਪਾਰਕ, ਮਕਸੂਦਾਂ, ਜਲੰਧਰ।
ਮੋਬਾਈਲ : 99887-10234.

ਰੱਬ ਦਾ ਧੋਬੀ ਪਟਕਾ

ਇਕ ਦਿਨ ਰੱਬ ਕੋਲ ਕੋਈ ਕੰਮ ਨਹੀਂ ਸੀ। ਉਹ ਬੈਠਾ ਬੈਠਾ ਅੱਕ ਗਿਆ ਤਾਂ ਉਸ ਨੇ ਜੇਬ ਵਿਚੋਂ ਆਪਣਾ ਮੋਬਾਈਲ ਕੱਢ ਕੇ ਕੋਈ ਖੇਡ ਖੇਡਣ ਦਾ ਮਨ ਬਣਾਇਆ ਤਾਂ ਕਿ ਸਮਾਂ ਸੌਖਾ ਲੰਘ ਸਕੇ। ਜਿਉਂ ਹੀ ਉਸ ਨੇ ਇੰਟਰਨੈੱਟ ਖੋਲ੍ਹਿਆ ਤਾਂ ਕੀ ਦੇਖਦਾ ਹੈ ਕਿ ਉਸ ਦੀ ਦੁਨੀਆ ਦੇ ਦੋ ਮਹਾਨ ਦੇਸ਼ ਚੀਨ ਅਤੇ ਅਮਰੀਕਾ ਉਸ ਨੂੰ ਭੁੱਲ ਕੇ ਆਪਣੀਆਂ ਬਣਾਈਆਂ ਮਿਜ਼ਾਈਲਾਂ ਨਾਲ ਇਕ-ਦੂਜੇ ਨੂੰ ਸਬਕ ਸਿਖਾਉਣ ਲਈ ਤਰਲੋਮੱਛੀ ਹੋਈ ਜਾ ਰਹੇ ਹਨ।
ਉਨ੍ਹਾਂ ਦੀਆਂ ਗੱਲਾਂ ਸੁਣ ਕੇ ਰੱਬ ਨੂੰ ਲੱਗਾ ਕਿ ਇਹ ਤਾਂ ਮੈਨੂੰ ਭੁੱਲ ਹੀ ਗਏ ਹਨ। ਇਨ੍ਹਾਂ ਨੂੰ ਇਕ ਧੋਬੀ ਪਟਕਾ ਜ਼ਰੂਰ ਮਾਰਨਾ ਪਵੇਗਾ ਤਾਂ ਕਿ ਇਨ੍ਹਾਂ ਨੂੰ ਮੇਰੀ ਯਾਦ ਆ ਜਾਏ। ਸੋ ਰੱਬ ਨੇ ਉਨ੍ਹਾਂ ਦੀ ਆਕੜ ਭੰਨਣ ਲਈ ਪਹਿਲਾਂ ਉਸ ਨੇ ਚੀਨ ਉਤੇ ਇਕ ਨਵਾਂ ਦਾਅ ਕੋਰੋਨਾ ਨਾਂਅ ਦਾ ਪਟਕਾ ਮਾਰਿਆ।
ਚੀਨ ਦੁਨੀਆ ਦਾ ਇਕ ਵੱਡਾ ਤੇ ਸ਼ਕਤੀਸ਼ਾਲੀ ਦੇਸ਼ ਹੈ। ਰੱਬ ਨੇ ਇਸ ਨਵੇਂ ਧੋਬੀ ਪਟਕਾ ਦਾਅ ਦਾ ਨਾਂਅ ਉਨ੍ਹਾਂ ਕੋਰੋਨਾ ਰੱਖ ਦਿੱਤਾ। ਇਸ ਕੋਰੋਨਾ ਨਾਂਅ ਦੇ ਦਾਅ ਨੇ ਚੀਨੀਆਂ ਦੇ ਐਸੇ ਲੱਕ ਤੋੜੇ ਕੇ ਉਹ ਰੱਬ ਤੋਂ ਮਾਫੀਆਂ ਮੰਗਣ ਲਈ ਮਜਬੂਰ ਹੋ ਗਏ। ਪਰ ਉਹ ਏਨਾ ਚਲਾਕ ਨਿਕਲਿਆ ਕਿ ਉਸ ਨੇ ਕਿਸੇ ਨੂੰ ਜਾਹਰ ਨਾ ਹੋਣ ਦਿੱਤਾ ਕਿ ਰੱਬ ਦੇ ਇਸ ਨਵੇਂ ਦਾਅ ਨੇ ਉਸ ਨੂੰ ਹਾਲੋ-ਬੇਹਾਲ ਕਰ ਦਿੱਤਾ ਹੈ। ਉਸ ਨੇ ਉਨ੍ਹਾਂ ਲੋਕਾਂ ਨੂੰ ਅਮਰੀਕਾ ਭੇਜਣਾ ਸ਼ੁਰੂ ਕਰ ਦਿੱਤਾ ਜੋ ਰੱਬ ਦੇ ਨਵੇਂ ਦਾਅ ਕੋਰੋਨਾ ਵਿਚ ਜਕੜੇ ਹੋਏ ਸਨ।
ਹੁਣ ਉਹ ਲੋਕ ਅਮਰੀਕਨਾਂ ਕੋਲੋਂ ਉਸ ਦਾਅ ਵਿਚੋਂ ਨਿਕਲਣ ਦਾ ਤਰੀਕਾ ਪੁੱਛਣ ਲੱਗੇ। ਅਮਰੀਕਨ ਵੀ ਆਪਣੇ-ਆਪ ਨੂੰ ਹੁਸ਼ਿਆਰ ਸਮਝੇ, ਜਦੋਂ ਚੀਨੀਆਂ ਨੂੰ ਦਾਅ ਵਿਚੋਂ ਨਿਕਲਣ ਦਾ ਢੰਗ ਤਰੀਕਾ ਦੱਸਣ ਲੱਗੇ ਤਾਂ ਉਹ ਆਪ ਬੁਰੀ ਤਰ੍ਹਾਂ ਰੱਬਦੇ ਉਸ ਦਾਅ ਵਿਚ ਫਸ ਗਏ। ਰੱਬ ਦੇ ਧੋਬੀ ਪਟਕੇ ਹੇਠ ਆਉਣ ਦਾ ਰੁਝਾਨ ਤੇਜ਼ੀ ਨਾਲ ਵਧਣ ਲੱਗਾ ਤਾਂ ਅਮਰੀਕਨਾ ਨੂੰ ਹੋਸ਼ ਆਈ ਕਿ ਇਹ ਤਾਂ ਚੀਨ ਸਾਡੇ ਨਾਲ ਕਪਟ ਕਰ ਰਿਹਾ ਹੈ। ਅਮਰੀਕਨਾਂ ਨੇ ਫਟਾਫਟ ਸਕੂਲ, ਕਾਲਜ ਤੇ ਹੋਰ ਵੱਡੇ ਭੀੜ ਵਾਲੇ ਅਦਾਰੇ ਬੰਦ ਕਰ ਦਿੱਤੇ। ਲੋਕਾਂ ਦਾ ਕੰਮ ਕਾਜ ਬੰਦ ਹੋ ਗਿਆ। ਉਨ੍ਹਾਂ ਲੋਕਾਂ ਵਿਚ ਭਗਦੜ ਮਚ ਗਈ। ਜਿੱਧਰ ਕਿਸੇ ਨੂੰ ਰਾਹ ਲੱਭਾ ਭੱਜਣ ਦੀ ਕੀਤੀ। ਉਹ ਲੋਕ ਸਾਰੀ ਦੁਨੀਆ ਵਿਚ ਫੈਲ ਗਏ ਤੇ ਨਾਲ ਹੀ ਰੱਬ ਦਾ ਧੋਬੀ ਪਟਕਾ ਵੀ। ਇਸ ਪਟਕੇ ਦਾ ਅਸਰ ਇਟਲੀ, ਫਰਾਂਸ, ਜਰਮਨ, ਇੰਗਲੈਂਡ ਅਤੇ ਭਾਰਤ ਤੱਕ ਹੋ ਗਿਆ।
ਅਫ਼ਸੋਸ ਦੀ ਗੱਲ ਇਹ ਹੈ ਕਿ ਦੁਨੀਆ ਦੇ ਸਾਇੰਸਦਾਨ ਰੱਬ ਦੇ ਇਸ ਧੋਬੀ ਪਟਕੇ ਵਿਚੋਂ ਛੁਟਣ ਲਈ ਅਜੇ ਤੱਕ ਕੋਈ ਵਧੀਆ ਦਾਅ (ਦਵਾਈ) ਨਹੀਂ ਇਜ਼ਾਦ ਕਰ ਸਕੇ। ਇਸ ਦਾਅ ਵਿਚ ਆਏ ਬਹੁਤੇ ਲੋਕਾਂ ਦੇ ਸਾਹ ਟੁਟਦੇ ਜਾ ਰਹੇ ਹਨ। ਕਈ ਰੱਬ ਦੇ ਬੰਦਿਆਂ ਦੇ ਸਾਹ ਟੁੱਟਣੋਂ ਬਚ ਵੀ ਗਏ ਹਨ। ਉਹ ਰੱਬ ਦਾ ਸ਼ੁਕਰ ਮਨਾ ਰਹੇ ਹਨ। ਉਹ ਨਸੀਹਤ ਦੇ ਰਹੇ ਹਨ ਕਿ ਆਪਣੀ ਘਰੀਂ ਬੈਠੋ ਤੇ ਰੱਬ ਦਾ ਨਾਮ ਜਪੋ। ਬਿਨਾਂ ਜ਼ਰੂਰੀ ਕੰਮ ਤੋਂ ਬਾਹਰ ਨਾ ਨਿਕਲੋ। ਕਿਸੇ ਵੀ ਚੀਜ਼ ਤੋਂ ਪੰਜ ਫੁੱਟ ਦੂਰ ਰਹੋ। ਬੰਦੇ ਤੋਂ ਵੀ। ਮੂੰਹ ਢਕ ਕੇ ਰੱਖੋ, ਧੋਬੀ ਪਟਕੇ ਤੋਂ ਬਚਣ ਲਈ ਹੋਰ ਕੋਈ ਤਰੀਕਾ ਨਹੀਂ।

-ਮੋਬਾਈਲ : 98762-08542.

ਦਰਸ਼ਨ ਹੀਰ ਦੇ

* ਹਰਦੀਪ ਢਿੱਲੋਂ *
ਬੰਦਾ ਮੇਲ-ਮਿਲਾਪ ਦੀ ਸਜ਼ਾ ਕੱਟਦਾ,
ਫਿਰ ਵੀ ਮਿਲਣ-ਮਿਲਾਉਣ ਨੂੰ ਦਿਸੇ ਕਾਹਲਾ।
ਕਰਫ਼ਿਊ ਪਾਸ ਨਾ ਮਿਲੇ ਬਾਰਾਤੀਆਂ ਨੂੰ,
ਢੋਲੀ ਭੰਗੜਾ ਪਵਾਉਣ ਨੂੰ ਦਿਸੇ ਕਾਹਲਾ।
ਸੰਪਰਕ ਝੰਗ ਦਾ ਟੁੱਟ ਗਿਆ ਪੱਤਣਾਂ ਤੋਂ,
ਲੁੱਡਣ ਚੱਪੂ ਚਲਾਉਣ ਨੂੰ ਦਿਸੇ ਕਾਹਲਾ।
'ਮੁਰਾਦਵਾਲਿਆ' ਜੋਗੀ ਨੇ ਫੜੀ ਚਿੱਪੀ,
ਦਰਸ਼ਨ ਹੀਰ ਦੇ ਪਾਉਣ ਨੂੰ ਦਿਸੇ ਕਾਹਲਾ।

-105/7, ਪੱਛਮ ਵਿਹਾਰ, ਸੀਤੋ ਰੋਡ, ਅਬੋਹਰ-152116.
ਸੰਪਰਕ : 98764-57242.



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX