ਤਾਜਾ ਖ਼ਬਰਾਂ


ਹਾਦਸੇ 'ਚ ਕਾਰ ਚਾਲਕ ਦੀ ਮੌਤ, ਦੋ ਔਰਤਾਂ ਸਮੇਤ ਚਾਰ ਗੰਭੀਰ ਜ਼ਖਮੀ
. . .  3 minutes ago
ਸੁਨਾਮ ਊਧਮ ਸਿੰਘ ਵਾਲਾ, 28 ਜਨਵਰੀ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ) - ਬੀਤੀ ਰਾਤ ਸੁਨਾਮ ਪਟਿਆਲਾ ਸੜਕ 'ਤੇ ਪਿੰਡ ਬਿਸ਼ਨਪੁਰਾ ਨੇੜੇ ਪਿਕਅਪ ਤੇ ਕਾਰ ਦੀ ਹੋਈ ਸਿੱਧੀ ਟੱਕਰ 'ਚ ਕਾਰ ਚਾਲਕ ਦੀ ਮੌਤ ਅਤੇ ਦੋ ਔਰਤਾਂ ਸਮੇਤ ਚਾਰ ਜਣੇ ਗੰਭੀਰ ਜ਼ਖਮੀ ਹੋ...
ਬਰਫ਼ਬਾਰੀ ਕਾਰਨ ਹਿਮਾਚਲ ਪ੍ਰਦੇਸ਼ ਦੇ ਕੁਫ਼ਰੀ 'ਚ ਕੌਮੀ ਹਾਈਵੇਅ 5 ਆਵਾਜਾਈ ਲਈ ਬੰਦ
. . .  32 minutes ago
ਸ਼ਿਮਲਾ, 28 ਜਨਵਰੀ- ਹਿਮਾਚਲ ਪ੍ਰਦੇਸ਼ ਦੇ ਉੱਚਾਈ ਵਾਲੇ ਇਲਾਕਿਆਂ 'ਚ ਅੱਜ ਤਾਜ਼ਾ ਬਰਫ਼ਬਾਰੀ ਹੋਈ ਹੈ। ਸ਼ਿਮਲਾ ਦੇ ਕੁਫ਼ਰੀ ਨੇੜੇ ਬਰਫ਼ਬਾਰੀ ਕਾਰਨ ਸੜਕਾਂ 'ਤੇ ਬਰਫ਼ ਜੰਮ ਗਈ ਹੈ, ਜਿਸ ਕਾਰਨ...
ਸ਼ਰਜੀਲ ਇਮਾਮ ਦੇ ਪਰਿਵਾਰ ਕੋਲੋਂ ਦਿੱਲੀ ਪੁਲਿਸ ਵਲੋਂ ਪੁੱਛਗਿੱਛ
. . .  49 minutes ago
ਨਵੀਂ ਦਿੱਲੀ, 28 ਜਨਵਰੀ- ਦਿੱਲੀ ਪੁਲਿਸ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੇ ਵਿਦਿਆਰਥੀ ਸ਼ਰਜੀਲ ਇਮਾਮ ਦੇ ਪਰਿਵਾਰ ਕੋਲੋਂ ਪੁੱਛਗਿੱਛ ਕਰ ਰਹੀ ਹੈ...
ਮਿੰਨੀ ਬੱਸ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ
. . .  about 1 hour ago
ਪੱਖੋਵਾਲ/ਲੋਹਟਬੱਦੀ, 28 ਜਨਵਰੀ (ਕਿਰਨਜੀਤ ਕੌਰ ਗਰੇਵਾਲ, ਕੁਲਵਿੰਦਰ ਸਿੰਘ ਡਾਂਗੋਂ)- ਬੀਤੀ ਦੇਰ ਰਾਤ ਪਿੰਡ ਡਾਂਗੋਂ ਵਿਖੇ ਲੀਲ ਵਾਲੀ ਸੜਕ 'ਤੇ ਬੇਕਾਬੂ ਹੋ ਕੇ ਖੇਤਾਂ 'ਚ ਪਲਟੀ ਮਿੰਨੀ ਬੱਸ ਹੇਠਾਂ...
ਵਾਲੀਬਾਲ ਮੈਦਾਨ 'ਚ ਨੈੱਟ ਲਾਉਣ ਨੂੰ ਲੈ ਕੇ ਹੋਏ ਝਗੜੇ 'ਚ 3 ਨੌਜਵਾਨਾਂ ਨੂੰ ਘਰ ਜਾ ਕੇ ਮਾਰੀਆਂ ਗੋਲੀਆਂ
. . .  about 1 hour ago
ਸਰਾਏ ਅਮਾਨਤ ਖਾਂ, 28 ਜਨਵਰੀ (ਨਰਿੰਦਰ ਸਿੰਘ ਦੋਦੇ)- ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਮੀਆਂਪੁਰ 'ਚ ਵਾਲੀਬਾਲ ਦੇ ਮੈਦਾਨ 'ਚ ਨੈੱਟ ਲਗਾਉਣ ਤੋਂ ਹੋਏ ਝਗੜੇ 'ਚ...
ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ ਦੀ ਸੁਣਵਾਈ ਟਲੀ, ਅੱਜ ਸਜ਼ਾ 'ਤੇ ਹੋਣੀ ਸੀ ਬਹਿਸ
. . .  about 1 hour ago
ਨਵੀਂ ਦਿੱਲੀ, 28 ਜਨਵਰੀ- ਸੰਬੰਧਿਤ ਜੱਜ ਦੇ ਛੁੱਟੀ 'ਤੇ ਹੋਣ ਕਾਰਨ ਦਿੱਲੀ ਦੇ ਸਾਕੇਤ ਕੋਰਟ ਨੇ ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲੇ 'ਚ ਸਜ਼ਾ 'ਤੇ ਹੋਣ ਵਾਲੀ ਬਹਿਸ ਨੂੰ ਅੱਜ...
ਜੰਮੂ 'ਚ ਕੌਮਾਂਤਰੀ ਸਰਹੱਦ ਨੇੜਿਓਂ ਬੀ. ਐੱਸ. ਐੱਫ. ਨੂੰ ਮਿਲਿਆ ਡਰੋਨ
. . .  about 1 hour ago
ਸ੍ਰੀਨਗਰ, 28 ਜਨਵਰੀ- ਜੰਮੂ-ਕਸ਼ਮੀਰ ਦੇ ਅਰਨੀਆ ਸੈਕਟਰ 'ਚ ਕੌਮਾਂਤਰੀ ਸਰਹੱਦ ਦੇ ਨੇੜਿਓਂ ਬੀ. ਐੱਸ. ਐੱਫ. ਦੇ ਜਵਾਨਾਂ ਨੇ ਇੱਕ ਡਰੋਨ ਬਰਾਮਦ ਕੀਤਾ...
ਲਕਸਮਬਰਗ ਦੇ ਵਿਦੇਸ਼ ਮੰਤਰੀ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਕੀਤੀ ਮੁਲਾਕਾਤ
. . .  about 2 hours ago
ਨਵੀਂ ਦਿੱਲੀ, 28 ਜਨਵਰੀ- ਲਕਸਮਬਰਗ ਦੇ ਵਿਦੇਸ਼ ਮੰਤਰੀ ਜੀਨ ਅਸੈਲਬਰਨ ਨੇ ਅੱਜ ਰਾਜਧਾਨੀ ਦਿੱਲੀ 'ਚ ਵਿਦੇਸ਼ ਮੰਤਰੀ...
ਡੀ. ਐੱਸ. ਪੀ. ਅਤੁਲ ਸੋਨੀ ਦੀ ਗ੍ਰਿਫ਼ਤਾਰੀ 'ਤੇ ਹਾਈਕੋਰਟ ਨੇ ਲਾਈ ਰੋਕ
. . .  about 2 hours ago
ਚੰਡੀਗੜ੍ਹ, 28 ਜਨਵਰੀ (ਸੁਰਜੀਤ ਸਿੰਘ ਸੱਤੀ)- ਡੀ. ਐੱਸ. ਪੀ. ਅਤੁਲ ਸੋਨੀ ਦੀ ਗ੍ਰਿਫ਼ਤਾਰੀ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੋਕ ਲਗਾ ਦਿੱਤੀ ਹੈ। ਮੁਹਾਲੀ ਵਿਖੇ ਤਾਇਨਾਤ ਡੀ. ਐੱਸ. ਪੀ...
ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਕੋਰੋਨਾ ਵਾਇਰਸ ਦੇ 3 ਸ਼ੱਕੀ ਮਾਮਲੇ ਆਏ ਸਾਹਮਣੇ
. . .  about 2 hours ago
ਨਵੀਂ ਦਿੱਲੀ, 28 ਜਨਵਰੀ- ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਕੋਰੋਨਾ ਵਾਇਰਸ ਦੇ ਤਿੰਨ ਸ਼ੱਕੀ ਕੇਸ ਮਿਲੇ ਹਨ। ਤਿੰਨਾਂ ਮਰੀਜ਼ਾਂ ਨੂੰ ਹਸਪਤਾਲ ਵਿਸ਼ੇਸ਼...
ਹੋਰ ਖ਼ਬਰਾਂ..

ਸਾਡੀ ਸਿਹਤ

ਹਾਜ਼ਮੇ ਦੀ ਸਮੱਸਿਆ - ਘਬਰਾਉਣ ਦੀ ਲੋੜ ਨਹੀਂ

ਅੱਜ ਦੇ ਯੁੱਗ ਵਿਚ ਸਾਡੇ ਖਾਣ-ਪੀਣ ਨੇ ਸਾਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਕਿ ਕੋਈ ਵੀ ਜੰਕ ਫੂਡ ਕਿਸੇ ਵੀ ਸਮੇਂ ਅਸੀਂ ਬਿਨਾਂ ਸੋਚੇ ਸਮਝੇ ਖਾ ਲੈਂਦੇ ਹਾਂ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਹਾਜ਼ਮਾ ਤੰਤਰ ਵਿਚ ਗੜਬੜੀ ਹੋਣ ਲਗਦੀ ਹੈ। ਸਾਡੀ ਜੀਵਨਸ਼ੈਲੀ ਇਸ ਸਮੱਸਿਆ ਦਾ ਵੱਡਾ ਕਾਰਨ ਹੈ ਪਰ ਫਿਰ ਵੀ ਅਸੀਂ ਜਲਦੀ ਸਵੀਕਾਰ ਨਹੀਂ ਕਰਦੇ ਕਿ ਅਸੀਂ ਗ਼ਲਤ ਸਮੇਂ 'ਤੇ ਗ਼ਲਤ ਖਾਣ-ਪੀਣ ਨੂੰ ਅਪਣਾਉਂਦੇ ਹਾਂ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਧਿਆਨ ਦਿਓ ਕੁਝ ਗੱਲਾਂ 'ਤੇ :
ਥੋੜ੍ਹਾ-ਥੋੜ੍ਹਾ ਖਾਓ ਜ਼ਿਆਦਾ ਵਾਰ ਖਾਓ : ਤਿੰਨ ਮੁੱਖ ਭੋਜਨ ਦੀ ਥਾਂ ਥੋੜ੍ਹਾ ਥੋੜ੍ਹਾ ਕਰਕੇ ਖਾਓ ਅਤੇ ਦਿਨ ਵਿਚ ਪੰਜ ਵਾਰ ਖਾਓ ਪਰ ਦਿਨ ਭਰ ਵਿਚ ਜਿੰਨੀ ਮਾਤਰਾ ਤੁਹਾਨੂੰ ਖਾਣੀ ਹੋਵੇ, ਓਨੀ ਹੀ ਖਾਓ। ਜ਼ਿਆਦਾ ਨਾ ਖਾਓ। ਥੋੜ੍ਹੇ ਸਮੇਂ ਬਾਅਦ ਖਾਣ ਨਾਲ ਤੁਹਾਨੂੰ ਖਾਣ ਵਿਚ ਦਿਲਚਸਪੀ ਵੀ ਘੱਟ ਹੋਵੇਗੀ ਅਤੇ ਸਰੀਰ ਵਿਚ ਖੂਨ ਦੀ ਸ਼ੂਗਰ ਵੀ ਠੀਕ ਰਹੇਗੀ।
ਤਲੇ ਹੋਏ ਅਤੇ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ : ਤਲਿਆ ਹੋਇਆ ਭੋਜਨ ਹਾਜ਼ਮੇ ਲਈ ਮੁਸ਼ਕਿਲ ਹੁੰਦਾ ਹੈ। ਤੇਜ਼ ਮਸਾਲੇ ਐਸਿਡੀਟੀ ਬਣਾਉਂਦੇ ਹਨ। ਮਸਾਲੇਦਾਰ ਭੋਜਨ ਲਗਾਤਾਰ ਖਾਣ ਨਾਲ ਪੇਟ ਵਿਚ ਦਰਦ ਰਹਿੰਦਾ ਹੈ, ਵਿਸ਼ੇਸ਼ ਕਰਕੇ ਉਨ੍ਹਾਂ ਲੋਕਾਂ ਦਾ ਜਿਨ੍ਹਾਂ ਦਾ ਹਾਜ਼ਮਾ ਕਮਜ਼ੋਰ ਹੁੰਦਾ ਹੈ। ਖਾਣਾ ਸਾਦਾ ਅਤੇ ਤਾਜ਼ਾ ਹੀ ਖਾਓ। ਭਾਫ਼ ਨਾਲ ਬਣਿਆ ਭੋਜਨ ਜਾਂ ਘੱਟ ਤੇਲ ਵਿਚ ਬਣਿਆ ਭੋਜਨ ਸਿਹਤ ਲਈ ਹਿਤਕਾਰੀ ਹੁੰਦਾ ਹੈ। ਹਫ਼ਤੇ ਵਿਚ ਦੋ ਵਾਰ ਘੱਟ ਤੋਂ ਘੱਟ ਰਾਤ ਨੂੰ ਨਮਕੀਨ ਸਬਜ਼ੀਆਂ ਵਾਲਾ ਦਲੀਆ ਜਾਂ ਸਬਜ਼ੀਆਂ ਵਾਲੀ ਖਿਚੜੀ ਖਾਓ ਤਾਂ ਕਿ ਪੇਟ ਨੂੰ ਅਰਾਮ ਮਿਲ ਸਕੇ। ਦਿਨ ਵਿਚ ਵੀ ਘੱਟ ਮਸਾਲੇ ਵਾਲਾ ਭੋਜਨ ਖਾਓ। ਰਾਤ ਨੂੰ ਹਫ਼ਤੇ ਵਿਚ ਇਕ ਦਿਨ ਸਬਜ਼ੀਆਂ ਦੇ ਸੂਪ ਦੇ ਨਾਲ ਬ੍ਰਾਊਨ ਬਰੈੱਡ ਲੈ ਸਕਦੇ ਹੋ।
ਚਾਹ, ਕੌਫੀ, ਨਸ਼ੀਲੇ ਪਦਾਰਥਾਂ ਤੋਂ ਪਰਹੇਜ਼ ਰੱਖੋ : ਜ਼ਿਆਦਾ ਚਾਹ-ਕੌਫੀ ਦੇ ਸੇਵਨ ਨਾਲ ਛਾਤੀ ਵਿਚ ਸੜਨ ਹੁੰਦੀ ਹੈ ਅਤੇ ਪੇਟ ਵਿਚ ਦਰਦ ਹੋਣ ਲਗਦੀ ਹੈ ਅਤੇ ਖਾਧਾ ਹੋਇਆ ਖਾਣਾ ਹਜ਼ਮ ਕਰਨ ਵਿਚ ਮੁਸ਼ਕਿਲ ਹੁੰਦੀ ਹੈ। ਸ਼ਰਾਬ ਦਾ ਸੇਵਨ ਵੀ ਛਾਤੀ ਵਿਚ ਸੜਨ ਅਤੇ ਪੇਟ ਵਿਚ ਗੜਬੜੀ ਪੈਦਾ ਕਰਦਾ ਹੈ। ਚਾਹ-ਕੌਫੀ ਦਾ ਸੇਵਨ ਸੀਮਤ ਮਾਤਰਾ ਵਿਚ ਕਰੋ ਅਤੇ ਸ਼ਰਾਬ ਦਾ ਸੇਵਨ ਵੀ ਘੱਟ ਤੋਂ ਘੱਟ ਮਾਤਰਾ ਵਿਚ ਕਰੋ।
ਰਾਤ ਨੂੰ ਸੌਣ ਤੋਂ ਪਹਿਲਾਂ ਤਿੰਨ ਘੰਟੇ ਪਹਿਲਾਂ ਭੋਜਨ ਕਰੋ : ਰਾਤ ਦਾ ਭੋਜਨ ਸ਼ਾਮ 7 ਵਜੇ ਤੱਕ ਜ਼ਰੂਰ ਕਰ ਲਓ ਜਿਸ ਨਾਲ ਰਾਤ ਨੂੰ ਤੁਸੀਂ ਅਰਾਮ ਨਾਲ ਸੌਂ ਸਕੋ। ਸੌਣ ਤੋਂ ਘੱਟ ਤੋਂ ਘੱਟ ਦੋ ਤਿੰਨ ਘੰਟੇ ਪਹਿਲਾਂ ਕੀਤਾ ਭੋਜਨ ਅਸਾਨੀ ਨਾਲ ਹਜ਼ਮ ਹੋ ਜਾਂਦਾ ਹੈ ਜਿਸ ਨਾਲ ਨੀਂਦ ਆਉਣ ਵਿਚ ਕੋਈ ਪਰੇਸ਼ਾਨੀ ਨਹੀਂ ਹੁੰਦੀ। ਰਾਤ ਨੂੰ ਭੋਜਨ ਸੀਮਤ ਮਾਤਰਾ ਵਿਚ ਕਰੋ। ਕਦੀ ਮਜਬੂਰੀ ਨਾਲ ਕਿਸੇ ਪਾਰਟੀ ਵਿਚ ਜਾਓ ਤਾਂ ਉਥੇ ਸੀਮਤ ਮਾਤਰਾ ਵਿਚ ਖਾਓ।
ਕਸਰਤ ਕਰੋ : ਨਿਯਮਤ ਕਸਰਤ ਹਾਜ਼ਮਾ ਤੰਤਰ ਨੂੰ ਦਰੁਸਤ ਰੱਖਦੀ ਹੈ, ਇਸ ਲਈ ਆਪਣੀ ਕਸਰਤ ਲਈ ਸਮਾਂ ਜ਼ਰੂਰ ਕੱਢੋ। ਕਸਰਤ ਸਰੀਰ ਦੀ ਰੋਗ ਪ੍ਰਤੀਰੋਧੀ ਸ਼ਕਤੀ ਨੂੰ ਵਧਾਉਂਦੀ ਹੈ ਅਤੇ ਸਾਨੂੰ ਸਰਗਰਮ ਰੱਖਦੀ ਹੈ। ਇਹ ਸਾਡੇ ਖਾਧੇ ਹੋਏ ਖਾਧ ਪਦਾਰਥਾਂ ਨੂੰ ਸਹੀ ਹਜ਼ਮ ਕਰਨ ਵਿਚ ਮਦਦ ਕਰਦੀ ਹੈ। ਰਾਤ ਨੂੰ ਖਾਣੇ ਤੋਂ ਬਾਅਦ ਹਲਕਾ-ਫੁਲਕਾ ਘਰ ਵਿਚ ਟਹਿਲ ਲੈਣਾ ਚੰਗਾ ਹੁੰਦਾ ਹੈ।


ਖ਼ਬਰ ਸ਼ੇਅਰ ਕਰੋ

ਢਲਦੀ ਉਮਰ ਦਾ ਅਜੀਬ ਰੋਗ : ਪ੍ਰੋਸਟੇਟ ਗ੍ਰੰਥੀ ਦਾ ਵਧ ਜਾਣਾ

ਜਿਵੇਂ-ਜਿਵੇਂ ਉਮਰ ਵਧਦੀ ਜਾਂਦੀ ਹੈ, ਸਰੀਰ ਵਿਚ ਕਈ ਮੁਸ਼ਕਿਲਾਂ ਪੈਦਾ ਹੁੰਦੀਆਂ ਜਾਂਦੀਆਂ ਹਨ। ਪੰਜਾਹ ਦੀ ਉਮਰ ਤੋਂ ਬਾਅਦ ਹਮੇਸ਼ਾ ਮਰਦਾਂ ਵਿਚ ਇਹ ਰੋਗ ਆਮ ਪੈਦਾ ਹੋ ਜਾਂਦਾ ਹੈ ਪ੍ਰੋਸਟੇਟ ਗ੍ਰੰਥੀ ਦਾ ਵਧ ਜਾਣਾ। ਪੇਟ ਦੇ ਹੇਠਾਂ ਮੂਤਰਾਸ਼ੇ ਵਿਚ ਪ੍ਰੋਸਟੇਟ ਗ੍ਰੰਥੀ ਹੁੰਦੀ ਹੈ। ਇਹ ਮਰਦ ਪ੍ਰਜਣਨ ਪ੍ਰਣਾਲੀ ਦਾ ਇਕ ਅੰਗ ਹੈ। ਇਸ ਦਾ ਮੁੱਖ ਕੰਮ ਅੰਡਾਸ਼ਯ ਵਿਚ ਬਣੇ ਸ਼ੁਕਰਾਣੂਆਂ ਨੂੰ ਦ੍ਰਵ ਨਾਲ ਮੇਲ ਕਰਾਉਣਾ ਹੈ ਜਿਸ ਨਾਲ ਉਨ੍ਹਾਂ ਨੂੰ ਭੋਜਨ ਮਿਲਦਾ ਹੈ।
ਇਸ ਤੋਂ ਇਲਾਵਾ ਇਸੇ ਦ੍ਰਵ ਵਿਚ ਤੈਰਦੇ ਇਹ ਸ਼ੁਕਰਾਣੂ ਗਰਭ ਭਾਗ ਵਿਚ ਜਾਂਦੇ ਹਨ। ਇਸ ਦ੍ਰਵ ਨੂੰ ਵੀਰਯ ਕਹਿੰਦੇ ਹਨ। ਸੱਠ ਤੋਂ ਸੱਤਰ ਸਾਲ ਦੀ ਉਮਰ ਵਿਚ ਇਹ ਰੋਗ ਜ਼ਿਆਦਾ ਹੁੰਦਾ ਹੈ ਪਰ ਕੁਝ ਲੋਕਾਂ ਵਿਚ ਇਹ 40 ਤੋਂ 60 ਸਾਲ ਦੀ ਉਮਰ ਵਿਚ ਵੀ ਪੈਦਾ ਹੋ ਜਾਂਦਾ ਹੈ। 70 ਤੋਂ ਬਾਅਦ ਵੀ ਇਸ ਦੇ ਪੈਦਾ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਜਦੋਂ ਪ੍ਰੋਸਟੇਟ ਗ੍ਰੰਥੀ ਵਧਦੀ ਹੈ ਤਾਂ ਸ਼ੁਰੂ ਵਿਚ ਕਾਮੁਕਤਾ ਵਧਦੀ ਹੈ। ਉਦੋਂ ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਕਾਸ਼! ਉਹ ਫਿਰ ਤੋਂ ਜਵਾਨ ਹੋ ਸਕਦੇ ਤਾਂ ਕਿੰਨਾ ਚੰਗਾ ਹੁੰਦਾ। ਪ੍ਰੋਸਟੇਟ ਗ੍ਰੰਥੀ ਵਧਣ ਨਾਲ ਜਿਵੇਂ-ਜਿਵੇਂ ਮੂਤਰ ਭਾਗ ਵਿਚ ਦਬਾਅ ਵਧਦਾ ਹੈ ਤਿਵੇਂ-ਤਿਵੇਂ ਮੂਤਰ ਕਰਨ ਵਿਚ ਮੁਸ਼ਕਿਲ ਵਧਦੀ ਜਾਂਦੀ ਹੈ।
ਸ਼ੁਰੂ ਵਿਚ ਘੰਟੇ-ਅੱਧੇ ਘੰਟੇ ਪਿੱਛੋਂ ਪਿਸ਼ਾਬ ਕਰਨਾ ਪੈਂਦਾ ਹੈ। ਹਰ ਸਮੇਂ ਇਸ ਤਰ੍ਹਾਂ ਲਗਦਾ ਹੈ ਕਿ ਬਹੁਤ ਪੇਸ਼ਾਬ ਆਵੇਗਾ ਪਰ ਬਹੁਤ ਥੋੜ੍ਹਾ ਆਉਂਦਾ ਹੈ ਅਤੇ ਇਹ ਮਹਿਸੂਸ ਹੁੰਦਾ ਹੈ ਕਿ ਪੇਸ਼ਾਬ ਹਾਲੇ ਕਾਫੀ ਰਹਿ ਗਿਆ ਹੈ। ਇਨ੍ਹਾਂ ਦਿਨਾਂ ਵਿਚ ਮੂਤਰ ਭਾਗ ਵਿਚ ਸੰਕ੍ਰਮਣ ਹੋ ਜਾਂਦਾ ਹੈ ਜਿਸ ਨਾਲ ਪੇਟ ਦੇ ਹੇਠਾਂ ਦਰਦ ਰਹਿਣ ਲਗਦਾ ਹੈ। ਜੇਕਰ ਇਸ ਸਮੇਂ ਸਮੱਸਿਆ ਦਾ ਹੱਲ ਨਾ ਕੀਤਾ ਜਾਵੇ ਸਥਿਤੀ ਭਿਆਨਕ ਹੋ ਸਕਦੀ ਹੈ। ਉਦੋਂ ਤੁਰੰਤ ਸਹੀ ਮਾਹਿਰ ਨੂੰ ਦਿਖਾਉਣਾ ਚਾਹੀਦਾ।
ਪ੍ਰੋਸਟੇਟ ਦੇ ਮਾਮਲੇ ਵਿਚ ਆਮ ਤੌਰ 'ਤੇ ਡਾਕਟਰ ਮਲ ਭਾਗ ਵਿਚ ਉਂਗਲੀ ਪਾ ਕੇ ਇਹ ਪਤਾ ਲਗਾਉਂਦਾ ਹੈ ਕਿ ਪ੍ਰੋਸਟੇਟ ਵਧਿਆ ਹੈ ਜਾਂ ਨਹੀਂ। ਇਹ ਬਿਨਾਂ ਕਿਸੇ ਖਰਚ ਦੀ ਜਾਂਚ ਹੈ। ਜਿਵੇਂ ਜ਼ਿਆਦਾਤਰ ਡਾਕਟਰ ਅਲਟਰਾਸਾਊਂਡ ਕਰਾਉਣ ਦੀ ਸਲਾਹ ਦੇ ਦਿੰਦੇ ਹਨ। ਵਧਿਆ ਹੋਇਆ ਪਰੋਸਟੇਟ ਆਪ੍ਰੇਸ਼ਨ ਨਾਲ ਹੀ ਕੱਢਿਆ ਜਾ ਸਕਦਾ ਹੈ। ਅਲਟਰਾਸਾਊਂਡ ਦੇ ਇਲਾਵਾ ਬਲੱਡ ਯੂਰੀਆ ਅਤੇ ਆਈ. ਵੀ. ਪੀ. ਰੰਗੀਨ ਐਕਸ-ਰੇ ਜਾਂਚ ਵੀ ਕਰਾਈ ਜਾ ਸਕਦੀ ਹੈ। ਪਰੋਸਟੇਟ ਦੇ ਵਧਣ ਨਾਲ ਸਭ ਤੋਂ ਜ਼ਿਆਦਾ ਮੂਤਰ ਭਾਗ ਨੂੰ ਨੁਕਸਾਨ ਪਹੁੰਚਦਾ ਹੈ। ਮੂਤਰ ਭਾਗ ਵਿਚ ਸੰਕ੍ਰਮਣ ਹੋ ਜਾਂਦਾ ਹੈ, ਦੀਵਾਰਾਂ ਵਿਗੜ ਜਾਂਦੀਆਂ ਹਨ ਅਤੇ ਪਥਰੀ ਵੀ ਬਣ ਜਾਂਦੀ ਹੈ। ਲੰਮੇ ਸਮੇਂ ਤੱਕ ਰੋਗ ਬਣਿਆ ਰਹੇ ਤਾਂ ਗੁਰਦੇ ਫੁੱਲ ਜਾਂਦੇ ਹਨ ਅਤੇ ਉਹ ਆਪਣਾ ਕੰਮ ਠੀਕ ਤਰ੍ਹਾਂ ਨਹੀਂ ਕਰ ਪਾਉਂਦੇ।
ਪ੍ਰੋਸਟੇਟ ਜਾਨਲੇਵਾ ਹੋ ਸਕਦਾ ਹੈ ਜੇਕਰ ਸਮੇਂ ਸਿਰ ਇਲਾਜ ਨਾ ਕਰਾਇਆ ਜਾਵੇ। ਪ੍ਰੋਸਟੇਟ ਦੇ ਵਧੇ ਹੋਏ ਹਿੱਸੇ ਨੂੰ ਕੱਟ ਕੇ ਬਾਹਰ ਕੱਢਣਾ ਹੀ ਇਸ ਦਾ ਇਕ ਮਾਤਰ ਹੱਲ ਹੈ, ਉਹ ਚਾਹੇ ਪੇਟ ਦੇ ਹੇਠਾਂ ਚੀਰਾ ਲਗਾ ਕੇ ਕੱਢਿਆ ਜਾਵੇ ਜਾਂ ਰਿਸਕਟੋਸਕੋਪ ਜ਼ਰੀਏ। ਦੋਵੇਂ ਹੀ ਤਰ੍ਹਾਂ ਦੇ ਆਪ੍ਰੇਸ਼ਨ ਮਾਹਿਰ ਡਾਕਟਰ ਤੋਂ ਕਰਾਉਣੇ ਚਾਹੀਦੇ। ਮਾਹਿਰ ਡਾਕਟਰ ਉਹੀ ਹੋਵੇਗਾ ਜੋ ਆਏ ਦਿਨ ਪ੍ਰੋਸਟੇਟ ਦੇ ਆਪ੍ਰੇਸ਼ਨ ਕਰਦਾ ਰਹਿੰਦਾ ਹੈ। ਇਸ ਲਈ ਇਸ ਤਰ੍ਹਾਂ ਦੇ ਨਿੱਜੀ ਜਾਂ ਸਰਕਾਰੀ ਹਸਪਤਾਲ ਦੀ ਚੋਣ ਕਰੋ ਜੋ ਪੱਥਰੀ ਅਤੇ ਪ੍ਰੋਸਟੇਟ ਦੇ ਆਪ੍ਰੇਸ਼ਨ ਕਰਦੇ ਰਹਿੰਦੇ ਹੋਣ। ਧਿਆਨ ਰੱਖਣ ਦੀ ਗੱਲ ਹੈ ਕਿ ਪ੍ਰੋਸਟੇਟ ਦੀ ਸਮੱਸਿਆ ਦਾ ਹੱਲ ਦਵਾਈਆਂ ਜਾਂ ਹੋਰ ਕਿਸੇ ਪੈਥੀ ਨਾਲ ਨਹੀਂ ਹੈ। ਵਧੇ ਹੋਏ ਪ੍ਰੋਸਟੇਟ ਨੂੰ ਕੱਟ ਕੇ ਕੱਢੇ ਬਿਨਾਂ ਕਿਸੇ ਦਵਾਈ ਨਾਲ ਘੱਟ ਨਹੀਂ ਕੀਤਾ ਜਾ ਸਕਦਾ।
**

ਰੋਜ਼ ਖਾਓ ਸੇਬ

ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਰੋਗ ਤੋਂ ਬਚਾਅ ਲਈ ਨਿਯਮਿਤ ਛਿਲਕੇ ਸਮੇਤ ਸੇਬ ਦਾ ਸੇਵਨ ਜ਼ਰੂਰੀ ਹੈ। ਖੋਜਕਰਤਾ ਡਾ. ਫ੍ਰਾਂਸਿਸ ਰਾਊਲ ਦਾ ਕਹਿਣਾ ਹੈ ਕਿ ਦਰਅਸਲ ਇਹ ਰਸਾਇਣ ਇਕ ਤਰ੍ਹਾਂ ਦਾ ਐਂਟੀ ਆਕਸੀਡੈਂਟ ਦਾ ਕੰਮ ਕਰਦਾ ਹੈ, ਜੋ ਕੈਂਸਰਕਾਰਕ ਕੋਸ਼ਿਕਾਵਾਂ ਦੇ ਬੇਕਾਬੂ ਵਾਧੇ ਨੂੰ ਰੋਕਦਾ ਹੈ।
ਖੋਜਾਂ ਤੋਂ ਸੇਬ ਦੇ ਅਨੇਕਾਂ ਫਾਇਦੇ ਸਾਹਮਣੇ ਆਏ ਹਨ, ਜੋ ਇਸ ਤਰ੍ਹਾਂ ਹਨ :-
* ਮੈਡੀਕਲ ਜਾਂਚ ਤੋਂ ਸਾਬਤ ਹੋਇਆ ਹੈ ਕਿ ਹਰ ਰੋਜ਼ ਇਕ ਕੱਪ ਸੇਬ ਦੇ ਰਸ ਦਾ ਸੇਵਨ ਨਾ ਸਿਰਫ਼ ਨੀਂਦ ਦੀ ਬਿਮਾਰੀ ਨੂੰ ਦੂਰ ਕਰਦਾ ਹੈ, ਬਲਕਿ ਦਿਨ ਦੀ ਸ਼ੁਰੂਆਤ ਨੂੰ ਸਿਹਤਮੰਦ ਅਤੇ ਪ੍ਰਭਾਵਸਾਲੀ ਵੀ ਬਣਾਉਂਦਾ ਹੈ।
* ਸੇਬ ਵਿਚ ਘੱਟ ਮਾਤਰਾ ਵਿਚ 'ਪੇਕਟਿਨ' ਨਾਮੀ ਇਕ ਘੁਲਣਸ਼ੀਲ ਰੇਸ਼ੇਦਾਰ ਤੱਤ ਵੀ ਪਾਇਆ ਜਾਂਦਾ ਹੈ। ਇਹ ਖੂਨ ਵਿਚ ਕਲੈਸਟ੍ਰੋਲ ਦੀ ਮਾਤਰਾ ਨੂੰ ਕਾਬੂ ਵਿਚ ਰੱਖਦਾ ਹੈ।
* ਸੇਬ ਦਾ ਰਸ ਦਿਲ ਨੂੰ ਤਾਕਤ ਪ੍ਰਦਾਨ ਕਰਦਾ ਹੈ। ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ। ਇਹ ਸਰੀਰ ਦੇ ਵਾਧੂ ਤੱਤਾਂ ਨੂੰ ਬਾਹਰ ਕੱਢਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
* ਜੇਕਰ ਤੁਹਾਨੂੰ ਮਾਈਗ੍ਰੇਨ (ਅੱਧਾ ਸਿਰ ਸਿਰਦ) ਹੈ ਤਾਂ 21 ਦਿਨ ਤੱਕ ਸੇਬ ਨੂੰ ਸਵਾਦ ਅਨੁਸਾਰ ਨਮਕ ਦੇ ਨਾਲ ਖਾਣ ਨਾਲ ਲਾਭ ਹੁੰਦਾ ਹੈ।
* ਸੇਬ ਦਾ ਸੇਵਨ ਹਮੇਸ਼ਾ ਭੋਜਨ ਤੋਂ ਪਹਿਲਾਂ ਹੀ ਕਰਨਾ ਚਾਹੀਦਾ। ਇਸ ਨਾਲ ਕਬਜ਼ ਦਾ ਖ਼ਾਤਮਾ ਹੁੰਦਾ ਹੈ। ਦਿਮਾਗ ਨੂੰ ਤਰਾਵਟ ਵੀ ਮਿਲਦੀ ਹੈ। ਭੋਜਨ ਤੋਂ ਬਾਅਦ ਸੇਬ ਦਾ ਸੇਵਨ ਕਬਜ਼-ਕਾਰਕ ਦੱਸਿਆ ਗਿਆ ਹੈ।
ਸੇਬ ਵਿਚ ਮੌਜੂਦ ਏਨੇ ਸਾਰੇ ਰੋਗ-ਨਿਵਾਰਕ ਗੁਣਾਂ ਕਰੇਕ ਹੀ ਇਸ ਨੂੰ ਡਾਕਟਰਾਂ ਦਾ ਡਾਕਟਰ ਕਹਿਣਾ ਕੋਈ ਅਤਿਕਥਨੀ ਹੋਵੇਗੀ। ਅਸਲ ਵਿਚ ਇਸ ਦੇ ਨਿਯਮਿਤ ਰੂਪ ਨਾਲ ਸੇਵਨ ਨਾਲ ਤੁਸੀਂ ਲੰਮੇ ਸਮੇਂ ਤੱਕ ਖ਼ੁਦ ਨੂੰ ਸਿਹਤਮੰਦ ਰੱਖ ਸਕਦੇ ਹੋ।
**

ਮਿਰਗੀ ਤੋਂ ਬਚਾਅ ਸੰਭਵ ਹੈ

ਮਿਰਗੀ ਦਿਮਾਗ ਨਾਲ ਸਬੰਧਤ ਬਿਮਾਰੀ ਹੈ, ਜੋ ਕਮੋਬੇਸ਼ ਸਾਰੇ ਦੇਸ਼ਾਂ ਵਿਚ ਇਕੋ ਰੂਪ ਨਾਲ ਪਾਈ ਜਾਂਦੀ ਹੈ। ਲੰਡਨ ਵਿਚ ਕੀਤੀ ਗਈ ਇਕ ਖੋਜ ਤੋਂ ਪਤਾ ਲੱਗਾ ਹੈ ਕਿ ਗਰੀਬਾਂ ਨੂੰ ਮਿਰਗੀ ਦੀ ਬਿਮਾਰੀ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਬ੍ਰਿਟੇਨ ਦੇ ਇੰਸਟੀਚਿਊਟ ਆਫ ਨਿਊਰੋਲਾਜੀ ਦੀ ਰਿਪੋਰਟ ਦੇ ਮੁਤਾਬਿਕ ਮਿਰਗੀ ਅਤੇ ਗਰੀਬੀ ਦੇ ਵਿਚ ਸਬੰਧ ਨੂੰ ਰੇਖਾਂਕਿਤ ਕਰਨ ਵਾਲੇ ਕਈ ਤੱਥ ਹਨ।
ਅਧਿਐਨ ਅਨੁਸਾਰ ਕਈ ਕਾਰਨਾਂ ਕਰਕੇ ਮਿਰਗੀ ਦੇ ਰੋਗੀਆਂ ਦੀ ਗਰੀਬੀ ਹੋਰ ਵਧਣ ਦੀ ਸੰਭਾਵਨਾ ਰਹਿੰਦੀ ਹੈ, ਜਿਵੇਂ ਉਨ੍ਹਾਂ ਦਾ ਨੌਕਰੀ ਨਾ ਕਰ ਸਕਣਾ ਆਦਿ। ਖੋਜ ਅਨੁਸਾਰ ਮਿਰਗੀ ਦੇ ਮਰੀਜ਼ਾਂ ਦੇ ਜੀਨ ਨਾਲ ਉਨ੍ਹਾਂ ਦੀ ਸਿੱਖਿਅਕ ਉਪਲਬਧੀ ਅਤੇ ਉਨ੍ਹਾਂ ਦੀ ਸਿਹਤ ਵੀ ਨਿਰਧਾਰਤ ਹੁੰਦੀ ਹੈ। ਜਨਮ ਤੋਂ ਪੈਦਾ ਹੋਏ ਵਿਗਾੜ ਅਤੇ ਘੱਟ ਭੋਜਨ ਵਰਗੇ ਕਾਰਨ ਗਰੀਬਾਂ ਵਿਚ ਮਿਰਗੀ ਦਾ ਖਤਰਾ ਵਧਾਉਂਦੇ ਹਨ।
ਮਿਰਗੀ ਰੋਗ ਤੋਂ ਪੀੜਤ ਮਰੀਜ਼ ਜੇ ਆਪਣੇ ਮਨੋਬਲ ਨੂੰ ਵਧਾਵੇ ਅਤੇ ਆਪਣੇ ਆਤਵਿਸ਼ਵਾਸ ਨੂੰ ਮਜ਼ਬੂਤ ਰੱਖੇ ਤਾਂ ਕਾਫੀ ਹੱਦ ਤੱਕ ਮਿਰਗੀ ਦੇ ਪੈਣ ਵਾਲੇ ਦੌਰਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਮਿਰਗੀ ਦਾ ਰੋਗ ਗੰਭੀਰ ਰੂਪ ਧਾਰਨ ਨਾ ਕਰੇ, ਇਸ ਵਾਸਤੇ ਜ਼ਰੂਰੀ ਹੈ ਕਿ ਇਸ ਦੇ ਸ਼ੁਰੂਆਤੀ ਸੰਭਾਵਿਤ ਲੱਛਣਾਂ ਨੂੰ ਪਛਾਣ ਕੇ ਕਾਰਗਰ ਕਦਮ ਚੁੱਕੇ ਜਾਣ।
ਮਿਰਗੀ ਦੇ ਲੱਛਣ : * ਅਚਾਨਕ ਜ਼ਮੀਨ 'ਤੇ ਡਿਗਣਾ, * ਮੂੰਹ ਦਾ ਇਕ ਪਾਸੇ ਘੁੰਮਣਾ, * ਅੱਖਾਂ ਪਥਰਾਅ ਜਾਣਾ, * ਮੁੱਠੀਆਂ ਕੱਸਣਾ, * ਧੌਣ ਟੇਢੀ ਹੋਣੀ, * ਮੂੰਹ ਵਿਚੋਂ ਝੱਗ ਨਿਕਲਣੀ, * ਸਿਰਫ ਅੱਧੇ ਸਕਿੰਟ ਲਈ ਚੱਕਰ ਆਉਣਾ, * ਜੀਭ ਦਾ ਬਾਹਰ ਦੰਦਾਂ ਦੇ ਵਿਚ ਆ ਜਾਣਾ, * ਔਂ-ਓਂ-ਗੋਂ-ਗੋਂ ਦੀ ਆਵਾਜ਼ ਕੱਢਣਾ ਅਤੇ ਬੇਹੋਸ਼ ਹੋਣਾ, * ਸਿਰ ਵਿਚ ਦਰਦ ਅਤੇ ਚੱਕਰ ਆਉਣਾ, * ਔਰਤਾਂ ਵਿਚ ਮਾਸਕ ਧਰਮ (ਮਾਹਵਾਰੀ) ਦੇ ਦੌਰਾਨ ਦੌਰੇ ਪੈਣਾ ਆਦਿ ਪ੍ਰਮੁੱਖ ਹਨ।
ਰੋਕਥਾਮ ਦੇ ਉਪਾਅ : ਇਨ੍ਹਾਂ ਲੱਛਣਾਂ ਵਿਚੋਂ ਕੋਈ ਹੋਵੇ ਤਾਂ ਮਿਰਗੀ ਹੋਣ ਦੀ ਸੰਭਾਵਨਾ 70 ਫੀਸਦੀ ਹੁੰਦੀ ਹੈ। ਇਸ ਲਈ ਹੇਠ ਲਿਖੀਆਂ ਗੱਲਾਂ 'ਤੇ ਅਮਲ ਕਰੋ-
* ਨਜ਼ਦੀਕੀ ਹਸਪਤਾਲ ਵਿਚ ਸਬੰਧਤ ਵਿਅਕਤੀ ਦੀ ਡਾਕਟਰੀ ਜਾਂਚ ਛੇਤੀ ਤੋਂ ਛੇਤੀ ਕਰਵਾਓ ਜਾਂ ਵੱਡੇ ਹਸਪਤਾਲ ਦੇ ਨਿਊਰੋਲੋਜੀ ਵਿਭਾਗ ਦੇ ਯੋਗ ਡਾਕਟਰ ਤੋਂ ਵਿਅਕਤੀ ਦੀ ਡਾਕਟਰੀ ਜਾਂਚ ਕਰਵਾਓ।
* ਮਿਰਗੀ ਤੋਂ ਪੀੜਤ ਵਿਅਕਤੀ ਨੂੰ ਵਾਹਨ ਨਹੀਂ ਚਲਾਉਣਾ ਚਾਹੀਦਾ।
* ਮਿਰਗੀ ਦੇ ਰੋਗੀ ਘਰ ਵਿਚ ਛੱਤ 'ਤੇ ਜਾਂਦੇ ਸਮੇਂ ਪੌੜੀਆਂ ਤੋਂ ਹੇਠਾਂ ਡਿਗ ਪੈਂਦੇ ਹਨ, ਇਸ ਲਈ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਮਰੀਜ਼ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ।
* ਮਿਰਗੀ ਦੇ ਰੋਗੀ ਨੂੰ ਘਰ ਵਿਚ ਚੁੱਲ੍ਹੇ ਅਤੇ ਰਸੋਈ ਗੈਸ 'ਤੇ ਖਾਣਾ, ਚਾਹ ਆਦਿ ਨਹੀਂ ਬਣਾਉਣਾ ਚਾਹੀਦਾ।
* ਮਰੀਜ਼ ਨੂੰ ਆਪਣੀ ਸਿਹਤ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਇਸ ਵਿਚ ਭਾਰੀ ਕੰਮ-ਕਾਜ ਨਹੀਂ ਕਰਨਾ ਚਾਹੀਦਾ।

ਸਿਹਤ ਖ਼ਬਰਨਾਮਾ

ਸੰਗੀਤ ਸੁਣੋ ਅਤੇ ਬਿਮਾਰੀ ਤੋਂ ਛੁਟਕਾਰਾ ਪਾਓ

ਇਰਵਿਨ ਵਿਚ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਦੇ ਮਾਹਿਰਾਂ ਵਲੋਂ ਕੀਤੀ ਗਈ ਇਕ ਖੋਜ ਅਨੁਸਾਰ ਅਲਜ਼ਾਇਮਰ ਰੋਗ ਵਿਚ ਸੰਗੀਤ ਪੱਧਤੀ ਫਾਇਦਾ ਪਹੁੰਚਾਉਂਦੀ ਹੈ। ਇਸ ਤੋਂ ਪਹਿਲਾਂ ਵੀ ਕਈ ਖੋਜਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਸੰਗੀਤ ਪੱਧਤੀ ਦਾ ਯਾਦ ਸ਼ਕਤੀ ਅਤੇ ਮਾਨਸਿਕ ਕਾਰਜ ਤਾਕਤ 'ਤੇ ਪ੍ਰਭਾਵ ਪੈਂਦਾ ਹੈ। ਇਕ ਹੋਰ ਖੋਜ ਜੋ ਯੂਨੀਵਰਸਿਟੀ ਆਫ਼ ਮਿਆਮੀ ਸਕੂਲ ਆਫ਼ ਮੈਡੀਸਨ ਵਲੋਂ 1991 ਵਿਚ ਕੀਤੀ ਗਈ ਸੀ, ਉਸ ਵਿਚ ਮਾਹਿਰਾਂ ਨੇ ਕਈ ਤਰ੍ਹਾਂ ਦੇ ਹਾਰਮੋਨ ਦੇ ਖੂਨ 'ਤੇ ਪ੍ਰਭਾਵ ਨੂੰ ਜਾਣਿਆ ਅਤੇ ਪਾਇਆ ਕਿ ਜਿਨ੍ਹਾਂ ਵਿਅਕਤੀਆਂ ਨੇ ਸੰਗੀਤ ਪੱਧਤੀ ਲਈ, ਉਨ੍ਹਾਂ ਵਿਚ ਮੈਟਾਲੋਨਿਨ ਨਾਮੀ ਇਕ ਹਾਰਮੋਨ ਦਾ ਪੱਧਰ ਜ਼ਿਆਦਾ ਪਾਇਆ ਗਿਆ। ਇਹ ਹਾਰਮੋਨ ਤਣਾਅ ਘੱਟ ਕਰਦਾ ਹੈ ਅਤੇ ਮੂਡ ਚੰਗਾ ਕਰਦਾ ਹੈ।
ਸੰਗੀਤ ਪੱਧਤੀ ਤੋਂ ਪਾਰਕਿਸਨ ਰੋਗ ਦੇ ਉਨ੍ਹਾਂ ਰੋਗੀਆਂ ਨੂੰ ਜਿਨ੍ਹਾਂ ਵਿਚੋਂ ਹੌਲੀਆਂ ਸਰੀਰਕ ਪ੍ਰਕਿਰਿਆਵਾਂ ਤੇ ਕੰਬਣ ਵਰਗੀਆਂ ਸਰੀਰਕ ਸਮੱਸਿਆਵਾਂ ਪਾਈਆਂ ਗਈਆਂ, ਉਨ੍ਹਾਂ ਨੂੰ ਵੀ ਲਾਭ ਪਹੁੰਚਿਆ। ਸੰਗੀਤ ਦੀ ਧੁਨ 'ਤੇ ਉਨ੍ਹਾਂ ਦੀ ਚਾਲ ਤੇਜ਼ ਪਾਈ ਗਈ। ਉਹ ਵੱਡੇ ਕਦਮ ਪੁੱਟਣ ਲੱਗੇ ਅਤੇ ਇਨ੍ਹਾਂ ਰੋਗੀਆਂ ਨੇ ਜ਼ਿਆਦਾ ਸੰਤੁਲਨ ਦਿਖਾਇਆ ਅਤੇ ਉਨ੍ਹਾਂ ਦਾ ਆਪਣੀਆਂ ਸਰਗਰਮੀਆਂ 'ਤੇ ਕੰਟਰੋਲ ਰਿਹਾ। ਮਾਹਿਰਾਂ ਅਨੁਸਾਰ ਸ਼ਾਇਦ ਸੰਗੀਤ ਦੀ ਧੁਨ ਨੇ ਉਨ੍ਹਾਂ ਦੇ ਦਰਦ ਨੂੰ ਘੱਟ ਕਰਨ ਵਿਚ ਮਦਦ ਕੀਤੀ। ਸੰਗੀਤ ਇਲਾਜ ਨਾਲ ਇਨ੍ਹਾਂ ਰੋਗੀਆਂ ਦਾ ਤਣਾਅ ਵੀ ਘਟ ਗਿਆ।
ਸਹੀ ਜੀਵਨ-ਸ਼ੈਲੀ ਅਪਣਾਓ

ਚੰਗੀ ਸਿਹਤ ਆਪਣੇ-ਆਪ ਵਿਚ ਇਕ ਬੇਸ਼ਕੀਮਤੀ ਤੋਹਫ਼ਾ ਹੈ ਪਰ ਅੱਜਕਲ੍ਹ ਵਿਅਕਤੀ ਏਨੇ ਰੋਗਾਂ ਨਾਲ ਪੀੜਤ ਹੈ ਕਿ ਸਿਹਤਮੰਦ ਵਿਅਕਤੀ ਬਹੁਤ ਘੱਟ ਹੀ ਨਜ਼ਰ ਆਉਂਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਅਸੀਂ ਜਿਸ ਜੀਵਨ-ਸ਼ੈਲੀ ਦੀ ਚੋਣ ਕਰਦੇ ਹਾਂ ਉਹ ਸਾਡੀ ਸਿਹਤ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦੀ ਹੈ।
ਜ਼ਿਆਦਾਤਰ ਵਿਅਕਤੀ ਇਹ ਸੋਚਦੇ ਹਨ ਕਿ 35 ਸਾਲ ਦੀ ਉਮਰ ਤੋਂ ਬਾਅਦ ਹੀ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ ਪਰ ਇਸ ਤਰ੍ਹਾਂ ਨਹੀਂ ਹੈ। ਜੋ ਜੀਵਨਸ਼ੈਲੀ ਅਸੀਂ ਬਚਪਨ ਜਾਂ ਅੱਲ੍ਹੜ ਉਮਰ ਵਿਚ ਚੁਣ ਲੈਂਦੇ ਹਾਂ ਉਹ ਸਾਡੇ ਤਾਅ-ਉਮਰ ਪ੍ਰਭਾਵਿਤ ਕਰਦੀ ਹੈ, ਇਸ ਲਈ ਚੰਗੀ ਸਿਹਤ ਖ਼ੁਦ ਦੇ ਹੱਥ ਵਿਚ ਹੁੰਦੀ ਹੈ। ਜੇਕਰ ਤੁਸੀਂ ਵੀ ਚੰਗੀ ਸਿਹਤ ਪਾਉਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਆਪਣੀ ਜੀਵਨਸ਼ੈਲੀ ਬਦਲ ਲਓ। ਹਮੇਸ਼ਾ ਸੰਤੁਲਿਤ ਭੋਜਨ ਹੀ ਲਓ ਤੇ ਫਲਾਂ ਤੇ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰੋ। ਮੱਖਣ, ਕ੍ਰੀਮ, ਚਰਬੀਯੁਕਤ ਭੋਜਨ, ਚੀਨੀ ਤੇ ਹੋਰ ਮਿੱਠੀਆਂ ਚੀਜ਼ਾਂ ਦਾ ਸੇਵਨ ਕਰੋ ਪਰ ਸੀਮਿਤ ਮਾਤਰਾ ਵਿਚ। ਜੇਕਰ ਤੁਹਾਡਾ ਵਜ਼ਨ ਜ਼ਿਆਦਾ ਵਧ ਰਿਹਾ ਹੈ ਤਾਂ ਉਸ 'ਤੇ ਕਾਬੂ ਰੱਖੋ ਕਿਉਂਕਿ ਮੋਟਾਪਾ ਨਾ ਸਿਰਫ਼ ਤੁਹਾਡੀ ਸ਼ਖ਼ਸੀਅਤ ਨੂੰ ਖਰਾਬ ਕਰਦਾ ਹੈ ਬਲਕਿ ਕਈ ਰੋਗਾਂ ਦੀ ਸੰਭਾਵਨਾ ਨੂੰ ਵੀ ਵਧਾ ਦਿੰਦਾ ਹੈ।
ਗਾਜਰ ਬਚਾਉਂਦੀ ਹੈ ਕੈਂਸਰ ਤੋਂ

ਇੰਟਰਨੈਸ਼ਨਲ ਜਰਨਲ ਆਫ਼ ਕੈਂਸਰ ਵਿਚ ਪ੍ਰਕਾਸ਼ਿਤ ਇਕ ਅਧਿਐਨ ਅਨੁਸਾਰ ਜੋ ਔਰਤਾਂ ਹਫ਼ਤੇ ਵਿਚ ਪੰਜ ਦਿਨ ਘੱਟ ਤੋਂ ਘੱਟ ਚਾਰ ਗਾਜਰਾਂ ਰੋਜ਼ ਖਾਦੀਆਂ ਹਨ, ਉਨ੍ਹਾਂ ਵਿਚ ਕੈਂਸਰ ਹੋਣ ਦਾ ਖ਼ਤਰ ਅੱਧਾ ਰਹਿ ਜਾਂਦਾ ਹੈ। ਅਧਿਐਨ ਨੇ ਇਸ ਦਾ ਸਿਹਰਾ ਬੇਟਾ ਕੈਰੋਟਿਨ ਨੂੰ ਦਿੱਤਾ ਹੈ ਕਿਉਂਕਿ ਗਾਜਰ ਵਿਚ ਬੇਟਾ ਕੈਰੋਟਿਨ ਦੀ ਕਾਫੀ ਮਾਤਰਾ ਹੁੰਦੀ ਹੈ ਜੋ ਕੈਂਸਰ ਰੋਧੀ ਮੰਨਿਆ ਜਾਂਦਾ ਹੈ। ਗਾਜਰ ਦੇ ਇਲਾਵਾ ਏਪਰੀਕਾਟ, ਸ਼ਕਰਕੰਦੀ, ਖਰਬੂਜ਼ਾ ਤੇ ਸੀਤਾਫਲ ਵਿਚ ਵੀ ਬੇਟਾ ਕੈਰੋਟਿਨ ਚੰਗੀ ਮਾਤਰਾ 'ਚ ਹੁੰਦਾ ਹੈ।

ਖੁੱਲ੍ਹੇ ਦਫ਼ਤਰ ਵਧੀਆ ਹਨ ਛੋਟੇ ਕੈਬਿਨਾਂ ਤੋਂ

ਅੱਜਕਲ੍ਹ ਥਾਂ ਬਹੁਤ ਕੀਮਤੀ ਹੈ ਅਤੇ ਛੋਟੇ-ਛੋਟੇ ਥਾਂ 'ਤੇ ਕੈਬਿਨ ਦਾ ਰੂਪ ਦੇ ਕੇ ਦਫ਼ਤਰ ਖੋਲ੍ਹੇ ਦਿੱਤੇ ਜਾਂਦੇ ਹਨ ਪਰ ਇਕ ਖੋਜ ਵਿਚ ਪਾਇਆ ਗਿਆ ਹੈ ਕਿ ਇਸ ਤਰ੍ਹਾਂ ਦੇ ਛੋਟੇ-ਛੋਟੇ ਕੈਬਿਨ ਦਫ਼ਤਰ ਵਿਚ ਕੰਮ ਕਰਨ ਵਾਲੇ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ ਕਿਉਂਕਿ ਇਸ ਤਰ੍ਹਾਂ ਦੇ ਥਾਂ 'ਤੇ ਕੰਮ ਕਰਨ ਨਾਲ ਕਰਮਚਾਰੀਆਂ 'ਚ ਤਣਾਅ ਵਧਦਾ ਹੈ ਜਦ ਕਿ ਵੱਡੇ ਦਫ਼ਤਰਾਂ ਵਿਚ ਕੰਮ ਕਰਨ ਨਾਲ ਉਤਪਾਦਕਤਾ ਅਤੇ ਆਤਮਵਿਸ਼ਵਾਸ ਵਿਚ ਵਾਧਾ ਪਾਇਆ ਗਿਆ। ਖੁੱਲ੍ਹੇ ਦਫ਼ਤਰ ਵਿਚ ਕੰਮ ਕਰਨ ਨਾਲ ਕਰਮਚਾਰੀ ਇਕ-ਦੂਜੇ ਦੀਆਂ ਮਨੋਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝ ਪਾਉਂਦੇ ਹਨ ਜਿਸ ਨਾਲ ਤਣਾਅ ਘੱਟ ਹੁੰਦਾ ਹੈ।

ਤਣਾਅ ਨੂੰ ਭਾਰੂ ਨਾ ਪੈਣ ਦਿਓ

ਤਣਾਅ ਦਾ ਪ੍ਰਗਟਾਵਾ ਇਸ ਦੀ ਤੀਬਰਤਾ 'ਤੇ ਨਿਰਭਰ ਕਰਦਾ ਹੈ ਜੋ ਤਣਾਅ ਥਕਾਨ, ਚਿੰਤਾ, ਗੁੱਸੇ, ਦਮਾ, ਗੈਸਿਟ੍ਰਕ ਅਲਸਰ ਜਿਥੋਂ ਤੱਕ ਕਿ ਦਿਲ ਦੀ ਬਿਮਾਰੀ ਦੇ ਰੂਪ ਵਿਚ ਵੀ ਪ੍ਰਗਟ ਹੋ ਸਕਦਾ ਹੈ। ਤਣਾਅ ਮੂਕ ਪ੍ਰਚਾਲਕ ਹੈ। ਚੁੱਪਚਾਪ ਆਪਣਾ ਕੰਮ ਕਰਦਾ ਰਹਿੰਦਾ ਹੈ। ਤਣਾਅ ਦੇ ਸ਼ਿਕਾਰ ਨੂੰ ਉਦੋਂ ਤੱਕ ਇਸ ਦਾ ਅਹਿਸਾਸ ਵੀ ਨਹੀਂ ਹੁੰਦਾ ਜਦੋਂ ਤੱਕ ਉਹ ਇਸ ਦੇ ਪ੍ਰਭਾਵ ਤੋਂ ਪ੍ਰਭਾਵਿਤ ਨਹੀਂ ਹੋ ਜਾਂਦਾ।
ਹਰ ਤਰ੍ਹਾਂ ਦਾ ਤਣਾਅ ਹਾਨੀਕਰਕ ਵੀ ਨਹੀਂ ਹੁੰਦਾ। ਥੋੜ੍ਹਾ ਬਹੁਤ ਤਣਾਅ ਤਾਂ ਜੀਵਨ ਵਿਚ ਅੱਗੇ ਵਧਣ, ਤਰੱਕੀ ਕਰਨ ਮੁਕਾਬਲੇ ਲਈ ਜ਼ਰੂਰੀ ਹੈ। ਇਸ ਦੀ ਜ਼ਿਆਦਾ ਮਾਤਰਾ ਵੀ ਲੰਮੇ ਸਮੇਂ ਤੱਕ ਦੁੱਖ ਪਹੁੰਚਾਉਂਦੀ ਹੈ। ਬਲੱਡ ਪ੍ਰੈਸ਼ਰ ਦੀ ਤਰ੍ਹਾਂ ਇਸ ਦਾ ਹੋਣਾ ਵੀ ਜ਼ਰੂਰੀ ਹੈ ਪਰ ਇਕ ਹੱਦ ਅੰਦਰ।
ਤਣਾਅ ਕੰਟਰੋਲ ਦੇ ਦੋ ਰਸਤੇ ਹੋ ਸਕਦੇ ਹਨ-ਸੰਘਰਸ਼ ਜਾਂ ਬਚ ਨਿਕਲਣਾ। ਜਾਂ ਤਾਂ ਇਸ ਦਾ ਸਾਹਮਣਾ ਕਰੋ ਜਾਂ ਇਸ ਤੋਂ ਬਚ ਨਿਕਲਣ ਦੀ ਕੋਸ਼ਿਸ਼ ਕਰੋ। ਤਣਾਅ ਸਾਨੂੰ ਘੇਰੇ ਹੀ ਨਾ, ਇਹ ਕਾਮਨਾ ਤਾਂ ਵਿਅਰਥ ਹੈ। ਤਣਾਅ ਅੱਜ ਦੇ ਜੀਵਨ ਦਾ ਅਭਿੰਨ ਅੰਗ ਹੈ ਅਤੇ ਰਹੇਗਾ। ਇਸ ਦਾ ਪ੍ਰਭਾਵ ਖੇਤਰ ਵਧਦਾ ਹੀ ਜਾ ਰਿਹਾ ਹੈ ਅਤੇ ਅੱਗੇ ਵੀ ਨਿਰੰਤਰ ਵਧਦੇ ਜਾਣ ਦੀ ਸੰਭਾਵਨਾ ਹੈ। ਹਾਂ, ਅਸੀਂ ਇਸ ਨੂੰ ਕੰਟਰੋਲ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂ।
ਤਣਾਅ ਤੋਂ ਬਚਾਅ ਦਾ ਇਕ ਮੋਟਾ ਜਿਹਾ ਅਸੂਲ ਤਾਂ ਇਹ ਹੋ ਸਕਦਾ ਹੈ ਕਿ ਜਿਸ ਗੱਲ 'ਤੇ, ਜਿਸ ਕੰਮ 'ਤੇ, ਜਿਨ੍ਹਾਂ ਹਾਲਾਤਾਂ 'ਤੇ ਸਾਡਾ ਕੋਈ ਕੰਟਰੋਲ ਨਹੀਂ ਹੈ ਉਨ੍ਹਾਂ 'ਤੇ ਧਿਆਨ ਨਾ ਦਿਓ। ਉਨ੍ਹਾਂ ਨੂੰ ਅਣਗੌਲਿਆ ਕਰੋ। ਜਿਨ੍ਹਾਂ ਦੀ ਅਣਗਹਿਲੀ ਸੰਭਵ ਨਾ ਹੋਵੇ, ਉਨ੍ਹਾਂ 'ਤੇ ਕੰਟਰੋਲ ਕਰੋ। ਇਸ ਨੂੰ ਅੰਗਰੇਜ਼ੀ ਵਿਚ ਕਹਿੰਦੇ ਹਨ 'ਇਗਨੋਰ ਵੱਟ ਕੈਨਨਾਟ ਬੀ ਕੰਟਰੋਲਡ ਐਂਡ ਕੰਟਰੋਲ ਵੱਟ ਕੈਨਨਾਟ ਬੀ ਇਗਨੋਰਡ'। ਇਹ ਸੰਸਾਰ ਤਾਂ ਜਿਵੇਂ ਹੈ, ਉਸੇ ਤਰ੍ਹਾਂ ਦਾ ਰਹੇਗਾ। ਬੁਰੀ ਤੋਂ ਬੁਰੀ ਸਥਿਤੀ ਤੋਂ ਵੀ ਜ਼ਿਆਦਾ ਤੋਂ ਜ਼ਿਆਦਾ ਲਾਭ ਚੁੱਕਣਾ ਸਾਡਾ ਨਿਸ਼ਚਾ ਹੋਣਾ ਚਾਹੀਦਾ।
ਹੜਬੜੀ ਕਰਨ ਦੀ ਆਦਤ ਛੱਡੋ। ਆਪਣੇ ਹੀ ਉੱਪਰ ਸਾਰਾ ਬੋਝ ਨਾ ਪਾਓ। ਆਪਣੀ ਰੁਚੀ ਅਨੁਸਾਰ ਕੋਈ ਸ਼ੌਕ ਰੱਖੋ। ਉਸ 'ਤੇ ਮਨ, ਦਿਮਾਗ ਨੂੰ ਨਵੀਂ ਊਰਜਾ ਮਿਲਦੀ ਹੈ। ਤਣਾਅ ਤੋਂ ਛੁਟਕਾਰਾ ਮਿਲਦਾ ਹੈ। ਕਦੀ-ਕਦੀ ਬਾਹਰੀ ਦੁਨੀਆ ਤੋਂ ਹਟ ਕੇ ਖ਼ੁਦ ਨਾਲ ਰੂ-ਬਰੂ ਹੋਣ ਦਾ ਮੌਕਾ ਵੀ ਕੱਢੋ।
ਇਨਸਾਨੀ ਨਾਸਮਝੀਆਂ ਨੂੰ ਹੱਸ ਕੇ ਟਾਲ ਦਿਓ। ਕਾਰਜ ਖੇਤਰ ਦੀਆਂ ਪਰੇਸ਼ਾਨੀਆਂ ਜਿਥੋਂ ਤੱਕ ਹੋ ਸਕੇ ਘਰ ਨਾ ਲਿਆਓ। ਐਤਵਾਰ ਅਤੇ ਛੁੱਟੀ ਜਾਂ ਫੁਰਸਤ ਲਈ ਹੱਸਣ ਖੇਡਣ ਲਈ ਪਰਿਵਾਰ ਦੇ ਨਾਲ ਬਿਤਾਓ। ਮਿਲਣ, ਮਿਲਾਉਣ, ਆਨੰਦ ਲੈਣ ਲਈ ਹੁੰਦੇ ਹਨ। ਸਮੇਂ-ਸਮੇਂ 'ਤੇ ਛੁੱਟੀ ਲਓ, ਪਰਿਵਾਰ ਦੇ ਨਾਲ ਘੁੰਮਣ ਜਾਓ। ਤੁਹਾਡੀ ਪਤਨੀ ਅਤੇ ਬੱਚੇ ਤਣਾਅ ਦੇ ਵਿਰੁੱਧ ਤੁਹਾਡੀ ਸਭ ਤੋਂ ਮਜ਼ਬੂਤ ਢਾਲ ਹਨ।

ਮਾਸਪੇਸ਼ੀਆਂ ਅਤੇ ਫੇਫੜਿਆਂ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ ਪ੍ਰਾਣਾਯਾਮ

ਪ੍ਰਾਣਾਯਾਮ ਇਕ ਇਸ ਤਰ੍ਹਾਂ ਦੀ ਕਿਰਿਆ ਹੈ, ਜਿਸ ਨਾਲ ਨਾ ਸਿਰਫ਼ ਪ੍ਰਾਣ ਹਵਾ ਦੀ ਪੂਰਤੀ ਸਾਡੇ ਅੰਗਾਂ ਨੂੰ ਹੁੰਦੀ ਹੈ, ਸਗੋਂ ਅੰਦਰੂਨੀ ਅੰਗਾਂ ਦੀ ਕਸਰਤ ਵੀ ਹੋ ਜਾਂਦੀ ਹੈ। ਇਸ ਤਰ੍ਹਾਂ ਸਿਹਤ ਦੇ ਪੱਖ ਤੋਂ ਪ੍ਰਾਣਾਯਾਮ ਬਹੁਤ ਉਪਯੋਗੀ ਹੈ।
ਪ੍ਰਾਣਾਯਾਮ ਕਰਦੇ ਸਮੇਂ ਪੇਟ ਦੀਆਂ ਮਾਸਪੇਸ਼ੀਆਂ ਵਾਰੀ-ਵਾਰੀ ਨਾਲ ਬਹੁਤ ਸੁੰਗੜਦੀਆਂ ਅਤੇ ਫੈਲਦੀਆਂ ਹਨ, ਜਿਸ ਨਾਲ ਅੰਗਾਂ ਦੀ ਚੰਗੀ ਤਰ੍ਹਾਂ ਕਸਰਤ ਹੋ ਜਾਂਦੀ ਹੈ। ਜਿਨ੍ਹਾਂ ਨੂੰ ਅੰਤੜੀਆਂ ਦੇ ਜਲਨ ਦੀ ਸ਼ਿਕਾਇਤ ਹੋਵੇ ਉਨ੍ਹਾਂ ਨੂੰ ਇਸ ਨਾਲ ਲਾਭ ਮਿਲਦਾ ਹੈ। ਜਿਹੜੇ ਲੋਕ ਸਾਹ ਕਿਰਿਆ ਨੂੰ ਠੀਕ ਕਰਨ ਲਈ ਕਿਸੇ ਤਰ੍ਹਾਂ ਦਾ ਅਭਿਆਸ ਨਹੀਂ ਕਰਦੇ, ਉਹ ਆਪਣੇ ਫੇਫੜਿਆਂ ਦੇ ਕੁਝ ਅੰਸ਼ਾਂ ਤੋਂ ਹੀ ਸਾਹ ਲੈਂਦੇ ਹਨ, ਬਾਕੀ ਹਿੱਸਾ ਉਨ੍ਹਾਂ ਦਾ ਨਿਕੰਮਾ ਪਿਆ ਰਹਿੰਦਾ ਹੈ। ਇਨ੍ਹਾਂ ਵਿਚ ਹਵਾ ਦਾ ਸੰਚਾਰ ਚੰਗੀ ਤਰ੍ਹਾਂ ਨਾਲ ਨਹੀਂ ਹੁੰਦਾ, ਨਤੀਜੇ ਵਜੋਂ ਟੀ.ਬੀ. ਦੇ ਜੀਵਾਣੂ ਉਥੇ ਵਧਣ-ਫੁੱਲਣ ਲੱਗਦੇ ਹਨ। ਜੇਕਰ ਪ੍ਰਾਣਾਯਾਮ ਨਾਲ ਫੇਫੜਿਆਂ ਦੇ ਹਰ ਹਿੱਸੇ ਤੋਂ ਕੰਮ ਲਿਆ ਜਾਣ ਲੱਗੇ ਅਤੇ ਉਸ ਦਾ ਹਰੇਕ ਦਿਨ ਵਿਚ ਕਈ-ਕਈ ਵਾਰ ਸ਼ੁੱਧ ਹਵਾ ਨਾਲ ਘੁਲ ਜਾਇਆ ਕਰੇ ਤਾਂ ਫਿਰ ਇਨ੍ਹਾਂ ਜੀਵਾਣੂਆਂ ਦਾ ਹਮਲਾ ਅਸੰਭਵ ਹੋ ਜਾਵੇਗਾ ਅਤੇ ਸਿਹਤ ਸਬੰਧੀ ਇਨ੍ਹਾਂ ਰੋਗਾਂ ਤੋਂ ਬਚਿਆ ਜਾ ਸਕਦਾ ਹੈ।
ਪ੍ਰਾਣਾਯਾਮ ਨਾਲ ਸਾਫ, ਸਾਹ ਅਤੇ ਮਲੋਪਉਯੋਗੀ ਅੰਗਾਂ ਦੀ ਕਿਰਿਆ ਠੀਕ ਹੋਣ ਨਾਲ ਖੂਨ ਚੰਗੀ ਤਰ੍ਹਾਂ ਬਣਿਆ ਰਹਿੰਦਾ ਹੈ। ਇਹੀ ਖੂਨ ਸਰੀਰ ਦੇ ਸਾਰੇ ਅੰਗਾਂ ਤੱਕ ਪਹੁੰਚਦਾ ਹੈ। ਇਹ ਕੰਮ ਖ਼ਾਸ ਕਰਕੇ ਦਿਲ ਦਾ ਹੈ। ਖੂਨ ਸੰਚਾਰ ਨਾਲ ਸਬੰਧ ਰੱਖਣ ਵਾਲਾ ਪ੍ਰਧਾਨ ਅੰਗ ਹੈ ਦਿਲ ਅਤੇ ਪ੍ਰਾਣਾਯਾਮ ਨਾਲ ਉਸ ਦੇ ਜ਼ਿਆਦਾ ਸਿਹਤਮੰਦ ਹੋ ਜਾਣ ਨਾਲ ਸਾਰੇ ਅੰਗ ਚੰਗੀ ਤਰ੍ਹਾਂ ਕੰਮ ਕਰਨ ਲੱਗਦੇ ਹਨ।
ਪ੍ਰਾਣਾਯਾਮ ਨਾਲ ਦਿਮਾਗ਼ ਨੂੰ ਤਾਕਤ ਮਿਲਦੀ ਹੈ। ਸਰੀਰ ਵਿਗਿਆਨੀ ਇਸ ਵਿਸ਼ੇ 'ਤੇ ਇਕ ਮਤ ਹਨ ਕਿ ਸਾਹ ਲੈਂਦੇ ਸਮੇਂ ਦਿਮਾਗ਼ 'ਚੋਂ ਦੂਸ਼ਿਤ ਖੂਨ ਨਿਕਲਦਾ ਹੈ ਅਤੇ ਸਾਫ਼ ਖੂਨ ਉਸ ਵਿਚ ਸੰਚਾਰਿਤ ਹੁੰਦਾ ਹੈ। ਜੇਕਰ ਸਾਹ ਡੂੰਘਾ ਹੋਵੇ ਤਾਂ ਦੂਸ਼ਿਤ ਖੂਨ ਨਾਲ-ਨਾਲ ਵਗਦਾ ਹੈ ਅਤੇ ਦਿਲ ਤੋਂ ਜੋ ਸ਼ੁੱਧ ਖੂਨ ਉਥੇ ਆਉਂਦਾ ਹੈ, ਉਹ ਹੋਰ ਵੀ ਫਾਇਦੇਮੰਦ ਹੁੰਦਾ ਹੈ। ਨਤੀਜੇ ਵਜੋਂ ਸਾਹ ਡੂੰਘਾ ਲਿਆ ਜਾਵੇ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਦਿਮਾਗ਼ ਤੋਂ ਸਾਰਾ ਦੂਸ਼ਿਤ ਖੂਨ ਅੱਗੇ ਨਹੀਂ ਜਾਂਦਾ ਹੈ ਅਤੇ ਦਿਲ ਦਾ ਸ਼ੁੱਧ ਖੂਨ ਉਸ ਨੂੰ ਜ਼ਿਆਦਾ ਮਾਤਰਾ ਵਿਚ ਮਿਲਦਾ ਹੈ।
ਪ੍ਰਾਣਾਯਾਮ ਨਾਲ ਸਰੀਰ ਦੇ ਵੱਖ-ਵੱਖ ਹਿੱਸਿਆਂ 'ਤੇ ਦਬਾਅ ਪੈਂਦਾ ਹੈ। ਦਬਾਅ ਨਾਲ ਉਸ ਖੇਤਰ ਦਾ ਖੂਨ ਸੰਚਾਰ ਵਧ ਜਾਂਦਾ ਹੈ। ਖੂਨ ਦਾ ਦੌਰਾ ਸਹੀ ਹੋਣ ਨਾਲ ਉਨ੍ਹਾਂ ਅੰਗਾਂ ਦੀ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ। ਇਸ ਦੇ ਨਾਲ ਵਿਅਕਤੀ ਦਾ ਹੌਲੀ-ਹੌਲੀ ਆਤਮ ਵਿਕਾਸ ਕਰਦੇ ਹੋਏ ਆਪਣੇ ਨਿਸ਼ਾਨੇ ਤੱਕ ਪਹੁੰਚ ਜਾਂਦਾ ਹੈ। ਪ੍ਰਾਣਾਯਾਮ ਇਕ ਹਾਨੀ-ਰਹਿਤ ਯੋਗ ਅਭਿਆਸ ਹੀ ਨਹੀਂ, ਸਗੋਂ ਇਹ ਫੇਫੜਿਆਂ ਨੂੰ ਸਿਹਤਮੰਦ ਵੀ ਕਰਦਾ ਹੈ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX