ਤਾਜਾ ਖ਼ਬਰਾਂ


ਤੇਜਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
. . .  16 minutes ago
ਮਲੇਰਕੋਟਲਾ, 25 ਮਈ (ਕੁਠਾਲਾ) - ਅੱਜ ਸ਼ਾਮੀ ਕਰੀਬ 4 ਵਜੇ ਮਲੇਰਕੋਟਲਾ ਦੇ ਮੁਹੱਲਾ ਜਮਾਲਪੁਰਾ ਵਿਖੇ ਦੋ ਮੋਟਰਸਾਈਕਲਾਂ 'ਤੇ ਸਵਾਰ ਤਿੰਨ ਹਮਲਾਵਰਾਂ ਨੇ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਮਾਰੇ ਗਏ ਨੌਜਵਾਨ ਦੀ ਪਛਾਣ ਮੁਹੰਮਦ ਸ਼ਮਸ਼ਾਦ...
ਤਾਲਾਬੰਦੀ ਕਾਰਨ ਲਾਹੌਰ 'ਚ ਫਸੇ ਸਤਬੀਰ ਸਿੰਘ ਦੇ ਬੇਟੇ ਦੀ ਸਰਕਾਰ ਨੂੰ ਅਪੀਲ
. . .  34 minutes ago
ਅੰਮ੍ਰਿਤਸਰ, 25 ਮਈ - ਅੰਮ੍ਰਿਤਸਰ 'ਚ ਕਮਲਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸਤਬੀਰ ਸਿੰਘ, ਮਾਤਾ ਤੇ 3 ਜਣੇ ਹੋਰ 10 ਮਾਰਚ ਨੂੰ ਪਾਕਿਸਤਾਨ ਗਏ ਸਨ, ਜਿੱਥੇ ਕਿ ਉਨ੍ਹਾਂ ਗੁਰਧਾਮਾਂ ਦੇ ਦਰਸ਼ਨ ਕੀਤੇ ਸਨ। ਇਸ ਦੌਰਾਨ ਤਾਲਾਬੰਦੀ ਦੇ ਚੱਲਦਿਆਂ ਉਹ ਲਾਹੌਰ 'ਚ ਫਸ ਗਏ। ਕਮਲਜੀਤ ਸਿੰਘ ਨੇ ਸਰਕਾਰ ਨੂੰ ਅਪੀਲ...
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਫਿਰ ਹੋਇਆ ਕੋਰੋਨਾ ਮੁਕਤ
. . .  51 minutes ago
ਬੰਗਾ, 25 ਮਈ (ਜਸਬੀਰ ਸਿੰਘ ਨੂਰਪੁਰ) - ਕੋਰੋਨਾ ਵਾਇਰਸ ਖ਼ਿਲਾਫ਼ ਇਕ ਮਹੀਨੇ ਦੀ ਲੰਬੀ ਲੜਾਈ ਬਾਅਦ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਆਪਣੇ ਆਖ਼ਰੀ ਦੋ ਕੋਵਿਡ ਮਰੀਜ਼ਾਂ ਨੂੰ ਸਿਹਤਯਾਬ ਕਰ ਕੇ ਘਰ ਭੇਜਣ ਬਾਅਦ ਇਕ ਵਾਰ ਫਿਰ ਕੋਵਿਡ ਮੁਕਤ ਜ਼ਿਲ੍ਹਾ ਬਣ ਗਿਆ ਹੈ। ਘਰਾਂ ਨੂੰ ਭੇਜੇ ਗਏ ਦੋਵੇਂ ਮਰੀਜ਼...
ਏ.ਆਈ.ਓ.ਸੀ.ਡੀ ਨੇ ਪ੍ਰਧਾਨ ਮੰਤਰੀ ਅਤੇ ਵਿਤ ਮੰਤਰੀ ਨੂੰ ਲਿਖਿਆ ਪੱਤਰ
. . .  about 1 hour ago
ਸੰਗਰੂਰ, 25 ਮਈ (ਧੀਰਜ ਪਸ਼ੋਰੀਆ)- ਦੇਸ਼ ਭਰ ਦੇ ਕਰੀਬ 8.50 ਲੱਖ ਕੈਮਿਸਟਾਂ ਦੀ ਅਗਵਾਈ ਕਰ ਰਹੀ ਆਲ ਇੰਡੀਆ...
ਈਦ ਮੌਕੇ ਭਾਰਤ ਪਾਕਿ ਵਿਚਾਲੇ ਅਟਾਰੀ ਸਰਹੱਦ 'ਤੇ ਨਹੀਂ ਹੋ ਸਕਿਆ ਮਿਠਿਆਈਆਂ ਦਾ ਆਦਾਨ-ਪ੍ਰਦਾਨ
. . .  about 1 hour ago
ਅਟਾਰੀ, 25 ਮਈ (ਰੁਪਿੰਦਰਜੀਤ ਸਿੰਘ ਭਕਨਾ)- ਭਾਰਤ ਪਾਕਿਸਤਾਨ ਵਿਚਾਲੇ ਚੱਲ ਰਹੇ ਖਟਾਸ ਭਰੇ ਸੰਬੰਧਾਂ ਕਾਰਨ...
ਚੰਡੀਗੜ੍ਹ 'ਚ ਸਿਹਤਯਾਬ ਹੋਏ ਕੋਰੋਨਾ ਤੋਂ ਪੀੜਤ 3 ਸਾਲਾ ਬੱਚਾ ਅਤੇ ਮਾਂ
. . .  about 1 hour ago
ਚੰਡੀਗੜ੍ਹ, 25 ਮਈ (ਮਨਜੋਤ ਸਿੰਘ)- ਚੰਡੀਗੜ੍ਹ 'ਚ ਕੋਰੋਨਾ ਦੇ ਦੋ ਮਰੀਜ਼ ਮਾਂ-ਪੁੱਤ ਦੇ ਸਿਹਤਯਾਬ ਹੋਣ ...
ਮੋਟਰਸਾਈਕਲ ਨੂੰ ਅਚਾਨਕ ਲੱਗੀ ਅੱਗ
. . .  about 2 hours ago
ਜਲੰਧਰ, 25 ਮਈ- ਨਕੋਦਰ ਰੋਡ 'ਤੇ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਇਕ ਮੋਟਰਸਾਈਕਲ...
ਰੇਤਾ ਦੀ ਨਜਾਇਜ਼ ਮਾਈਨਿੰਗ ਤਹਿਤ ਟਰੈਕਟਰ ਟਰਾਲੀ ਕਾਬੂ, ਚਾਲਕ ਫ਼ਰਾਰ
. . .  about 2 hours ago
ਮੁੰਬਈ ਤੋਂ ਅੰਮ੍ਰਿਤਸਰ ਵਿਚਾਲੇ ਚੱਲਣ ਵਾਲੀਆਂ ਦੋ ਉਡਾਣਾਂ ਰੱਦ
. . .  about 2 hours ago
ਰਾਜਾਸਾਂਸੀ, 25 ਮਈ (ਹੇਰ/ਖੀਵਾ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਵਿਖੇ ਮੁੰਬਈ ਤੋਂ ...
ਪਾਰਕ 'ਚੋਂ ਨੌਜਵਾਨ ਦੀ ਮਿਲੀ ਲਾਸ਼
. . .  about 2 hours ago
ਤਲਵੰਡੀ ਸਾਬੋ, 25 ਮਈ (ਰਣਜੀਤ ਸਿੰਘ ਰਾਜੂ) - ਅੱਜ ਸਿਖਰ ਦੁਪਹਿਰੇ ਸ਼ਹਿਰ ਦੇ ਡੱਲ ਸਿੰਘ ਪਾਰਕ....
ਮੰਡੀ ਗੋਬਿੰਦਗੜ੍ਹ 'ਚ ਪ੍ਰਵਾਸੀ ਮਜ਼ਦੂਰਾਂ ਅਤੇ ਪੁਲਿਸ ਦਰਮਿਆਨ ਹੋਈ ਝੜਪ
. . .  about 2 hours ago
ਮੰਡੀ ਗੋਬਿੰਦਗੜ੍ਹ, 25 ਮਈ (ਬਲਜਿੰਦਰ ਸਿੰਘ)- ਮੰਡੀ ਗੋਬਿੰਦਗੜ੍ਹ 'ਚ ਅੱਜ ਉਸ ਵੇਲੇ ਪ੍ਰਵਾਸੀ ਮਜ਼ਦੂਰਾਂ...
ਅੱਗ ਲੱਗਣ ਕਾਰਨ ਕਈ ਗੱਡੀਆਂ ਸੜ ਕੇ ਹੋਈਆਂ ਸੁਆਹ
. . .  about 2 hours ago
ਨਾਭਾ, 25 ਮਈ (ਕਰਮਜੀਤ ਸਿੰਘ)- ਸਥਾਨਕ ਮਲੇਰਕੋਟਲਾ ਰੋਡ ਸਥਿਤ ਪਿੰਡ ਦੁਲੱਦੀ ਵਿਖੇ ਦੁਕਾਨ 'ਤੇ ਖੜ੍ਹੀਆਂ ਕਾਰਾਂ ਨੂੰ ਅੱਗ...
ਭਿਆਨਕ ਗਰਮੀ ਦੇ ਚੱਲਦਿਆਂ ਪੰਜਾਬ 'ਚ ਰੈੱਡ ਅਲਰਟ ਜਾਰੀ
. . .  about 3 hours ago
ਨਵੀਂ ਦਿੱਲੀ, 25 ਮਈ- ਉੱਤਰ-ਭਾਰਤ ਦੇ ਕਈ ਹਿੱਸਿਆ 'ਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ...
ਨਵਨਿਯੁਕਤ ਡੀ.ਐੱਸ.ਪੀ. ਮਨਜੀਤ ਸਿੰਘ ਨੇ ਸੰਭਾਲਿਆ ਆਪਣਾ ਅਹੁਦਾ
. . .  about 3 hours ago
ਜੰਡਿਆਲਾ ਗੁਰੂ, 25 ਮਈ (ਰਣਜੀਤ ਸਿੰਘ ਜੋਸਨ)- ਹਾਲ ਹੀ 'ਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਤਬਾਦਲਿਆਂ ਤਹਿਤ ਜੰਡਿਆਲਾ ...
ਆਵਾਰਾ ਪਸ਼ੂਆਂ ਨੂੰ ਐੱਸ.ਡੀ.ਐਮ ਦਫ਼ਤਰ 'ਚ ਛੱਡਣ ਪਹੁੰਚੇ ਕਿਸਾਨ
. . .  about 3 hours ago
ਗੁਰੂਹਰਸਹਾਏ, 25 ਮਈ (ਕਪਿਲ ਕੰਧਾਰੀ)- ਗੁਰੂ ਹਰਸਹਾਏ ਵਿਖੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਕਿਸਾਨ ਸੈਂਕੜੇ ਆਵਾਰਾ ...
ਸੁਪਰੀਮ ਕੋਰਟ ਨੇ ਏਅਰ ਇੰਡੀਆ ਨੂੰ 10 ਦਿਨਾਂ ਤੋਂ ਬਾਅਦ ਵਿਚਕਾਰਲੀ ਸੀਟ ਦੀ ਬੁਕਿੰਗ ਨਾ ਕਰਨ ਦੇ ਦਿੱਤੇ ਹੁਕਮ
. . .  1 minute ago
ਨਵੀਂ ਦਿੱਲੀ, 25 ਮਈ- ਸੁਪਰੀਮ ਕੋਰਟ ਨੇ ਏਅਰ ਇੰਡੀਆ ਨੂੰ ਅਗਲੇ 10 ਦਿਨਾਂ ਤੱਕ ਕੋਰੋਨਾ ਵਾਇਰਸ ਦੇ ਦੌਰਾਨ...
ਅਣਪਛਾਤੇ ਕਾਰ ਸਵਾਰਾਂ ਵੱਲੋਂ ਸੜਕ 'ਤੇ ਖੜ੍ਹੇ ਤਿੰਨ ਵਿਅਕਤੀਆਂ ਨੂੰ ਕੁਚਲਨ ਦੀ ਕੋਸ਼ਿਸ਼
. . .  about 4 hours ago
ਮੰਢਾਲੀ ਰੋੜ 'ਤੇ ਕੱਪੜਿਆਂ ਦੀ ਦੁਕਾਨ 'ਚ ਹੋਈ ਚੋਰੀ
. . .  about 4 hours ago
ਮੇਹਲੀ, 25 ਮਈ (ਸੰਦੀਪ ਸਿੰਘ) - ਮੰਢਾਲੀ ਮੋੜ 'ਤੇ ਕੱਪੜਿਆਂ ਦੀ ਦੁਕਾਨ 'ਚ ਚੋਰਾਂ ਵੱਲੋਂ ਚੋਰੀ ਕਰਨ ...
ਅਕਾਲੀ ਦਲ ਇਸਤਰੀ ਵਿੰਗ ਦੀ ਸਾਬਕਾ ਸੂਬਾ ਮੀਤ ਪ੍ਰਧਾਨ ਤੇ ਉਸ ਦੇ ਦੋ ਭਰਾਵਾਂ 'ਤੇ ਮਾਮਲਾ ਦਰਜ
. . .  about 4 hours ago
ਤਪਾ ਮੰਡੀ, 25 ਮਈ(ਵਿਜੇ ਸ਼ਰਮਾ)-ਸਥਾਨਕ ਬਾਹਰਲਾ ਡੇਰਾ ਮਹੰਤ ਜੰਗੀਰ ਦਾਸ ਦੇ ਸੰਚਾਲਕ ਹੁਕਮ...
ਜਲੰਧਰ 'ਚ ਕੋਰੋਨਾ ਦਾ ਕਹਿਰ, 6 ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 4 hours ago
ਜਲੰਧਰ, 25 ਮਈ (ਐੱਮ. ਐੱਸ. ਲੋਹੀਆ) - ਜਲੰਧਰ 'ਚ ਕੋਵਿਡ-19 (ਕੋਰੋਨਾ) ਵਾਇਰਸ ਤੋਂ ..
ਕੈਬਨਿਟ ਮੰਤਰੀ ਰਾਣਾ ਸੋਢੀ ਦੇ ਬੇਟੇ ਹੀਰਾ ਸੋਢੀ ਨੇ ਪੰਚਾਇਤਾਂ ਨੂੰ ਵੰਡੇ 21 ਲੱਖ ਦੇ ਚੈੱਕ
. . .  about 4 hours ago
ਗੁਰੂਹਰਸਹਾਏ, 25 ਮਈ (ਹਰਚਰਨ ਸਿੰਘ ਸੰਧੂ) - ਵਿਧਾਨ ਸਭਾ ਹਲਕਾ ਗੁਰੂਹਰਸਹਾਏ ਅੰਦਰ ਵਿਕਾਸ ਕਾਰਜਾਂ...
ਅੰਮ੍ਰਿਤਸਰ ਤੋਂ ਮੁੜ ਸ਼ੁਰੂ ਹੋਈਆਂ ਘਰੇਲੂ ਉਡਾਣਾਂ
. . .  about 4 hours ago
ਰਾਜਾਸਾਂਸੀ, 25 ਮਈ (ਹੇਰ/ਖੀਵਾ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਅੱਜ ਮੁੜ ਘਰੇਲੂ...
ਸੀ.ਐਮ.ਸਿਟੀ ਵਿਖੇ ਕੋਰੋਨਾ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ
. . .  about 4 hours ago
ਕਰਨਾਲ, 25 ਮਈ (ਗੁਰਮੀਤ ਸਿੰਘ ਸੱਗੂ) - ਸੀ.ਐਮ. ਸਿਟੀ ਦੀ ਨਿਰਮਲ ਵਿਹਾਰ ਕਾਲੋਨੀ ਵਿਖੇ ਅੱਜ ਇਕ...
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੀਡੀਆ ਨੂੰ ਕਰ ਰਹੇ ਹਨ ਸੰਬੋਧਨ
. . .  about 5 hours ago
ਕੈਪਟਨ ਵੱਲੋਂ ਪਦਮਸ੍ਰੀ ਬਲਬੀਰ ਸਿੰਘ ਸੀਨੀਅਰ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
. . .  about 5 hours ago
ਚੰਡੀਗੜ੍ਹ, 25 ਮਈ - ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਓਲੰਪਿਕ ਖੇਡਾਂ 'ਚ ਭਾਰਤ ਲਈ ਤਿੰਨ ਵਾਰ ਹਾਕੀ 'ਚ...
ਹੋਰ ਖ਼ਬਰਾਂ..

ਨਾਰੀ ਸੰਸਾਰ

ਬੇਹੇ ਖਾਣੇ ਤੋਂ ਬਣਾਓ ਲਜੀਜ਼, ਤਾਜ਼ੇ ਪਕਵਾਨ

ਖਾਣੇ ਨੂੰ ਭਾਵੇਂ ਅਸੀਂ ਕਿੰਨਾ ਨਾਪ ਤੋਲ ਕੇ ਬਣਾਈਏ, ਘਰ ਵਿਚ ਕਿਸੇ ਨਾ ਕਿਸੇ ਵਜ੍ਹਾ ਕਰਕੇ ਖਾਣਾ ਬਚ ਹੀ ਜਾਂਦਾ ਹੈ। ਜੇਕਰ ਜ਼ਿਆਦਾ ਖਾਣਾ ਬਚ ਜਾਂਦਾ ਹੈ ਤਾਂ ਬਚੇ ਹੋਏ ਖਾਣੇ ਨਾਲ ਦੁਬਾਰਾ ਨਵੇਂ ਪਕਵਾਨ ਵੀ ਤਿਆਰ ਕੀਤੇ ਜਾ ਸਕਦੇ ਹਨ। ਕਿਵੇਂ, ਆਓ ਜਾਣੀਏ :-
* ਰੋਟੀ ਜਾਂ ਪਰੌਂਠਿਆਂ ਦਾ ਚੂਰਮਾ ਵੀ ਬਣਾਇਆ ਜਾ ਸਕਦਾ ਹੈ। ਰੋਟੀਆਂ ਨੂੰ ਤਵੇ 'ਤੇ ਚੰਗੀ ਤਰ੍ਹਾਂ ਸੇਕ ਕੇ ਉਨ੍ਹਾਂ ਨੂੰ ਮਿਕਸੀ ਵਿਚ ਦਰਦਰਾ ਪੀਸ ਲਓ। ਕੜ੍ਹਾਈ ਵਿਚ ਥੋੜ੍ਹਾ ਘਿਓ ਪਾ ਕੇ ਪੀਸੀਆਂ ਰੋਟੀਆਂ ਨੂੰ ਚੰਗੀ ਤਰ੍ਹਾਂ ਭੁੰਨ ਕੇ ਉਸ ਵਿਚ ਪੀਸੀ ਚੀਨੀ ਮਿਲਾਓ ਅਤੇ ਖਾਓ।
* ਬੇਹੀਆਂ ਰੋਟੀਆਂ ਤੋਂ ਪੋਹਾ ਵੀ ਬਣਾਇਆ ਜਾ ਸਕਦਾ ਹੈ। ਇਸ ਲਈ ਰੋਟੀਆਂ ਨੂੰ ਸੇਕਣਾ ਨਹੀਂ ਹੁੰਦਾ, ਨਰਮ ਰੋਟੀਆਂ ਨੂੰ ਮਸਲ ਕੇ, ਕੜਾਹੀ ਵਿਚ ਮਸਾਲਾ ਭੁੰਨ ਕੇ ਉਸ ਵਿਚ ਸਬਜ਼ੀਆਂ ਅਤੇ ਮੂੰਗਫਲੀ ਦੇ ਦਾਣਿਆਂ ਦੇ ਨਾਲ ਮਿਲਾ ਕੇ ਬਣਾਇਆ ਜਾਂਦਾ ਹੈ। ਪੋਹੇ ਦੀ ਥਾਂ ਰੋਟੀਆਂ ਦੇ ਛੋਟੇ-ਛੋਟੇ ਟੁੱਕੜਿਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ।
* ਬੇਹੀਆਂ ਰੋਟੀਆਂ ਨੂੰ ਬ੍ਰੈੱਡ ਦੇ ਨਾਲ ਮਿਕਸ ਕਰਕੇ ਉਸ ਵਿਚ ਹਰੀ ਮਿਰਚ, ਧਨੀਆ, ਨਮਕ, ਜ਼ੀਰਾ ਆਦਿ ਪਾ ਕੇ ਉਸ ਨੂੰ ਸਨੈਕਸ ਦੇ ਰੂਪ ਵਿਚ ਖਾਓ।
ਦਾਲ : * ਦਾਲ ਅਕਸਰ ਬਚ ਜਾਂਦੀ ਹੈ, ਇਸ ਨੂੰ ਆਟੇ ਵਿਚ ਗੁੰਨ੍ਹ ਕੇ ਉਸ ਵਿਚ ਥੋੜ੍ਹਾ ਵੇਸਣ, ਬਾਰੀਕ ਪਿਆਜ਼ ਕੱਟ ਕੇ ਹਰੀ ਮਿਰਚ, ਧਨੀਆ, ਨਮਕ ਅਤੇ ਲਾਲ ਮਿਰਚ ਅਤੇ ਥੋੜ੍ਹਾ ਮੋਇਨ ਦੇ ਕੇ ਇਸ ਦਾ ਖਸਤਾ ਪਰੌਂਠਾ ਵੀ ਬਣਾਇਆ ਜਾ ਸਕਦਾ ਹੈ।
* ਬਚੀ ਹੋਈ ਦਾਲ ਦਾ ਸਾਂਭਰ ਵੀ ਬਣਾਇਆ ਜਾ ਸਕਦਾ ਹੈ। ਬਾਰੀਕ ਸਬਜ਼ੀਆਂ ਨੂੰ ਕੱਟ ਕੇ ਉਨ੍ਹਾਂ ਨੂੰ ਉਬਾਲ ਲਓ ਅਤੇ ਕੜਾਹੀ ਵਿਚ ਥੋੜ੍ਹਾ ਤੇਲ ਗਰਮ ਕਰਕੇ ਸਰ੍ਹੋਂ ਦੇ ਦਾਣੇ, ਸਾਬਤ ਲਾਲ ਮਿਰਚ, ਕੜੀ ਪੱਤਾ ਪਾ ਕੇ ਬਚੀ ਦਾਲ ਇਸ ਵਿਚ ਪਾ ਦਿਓ। ਪੱਕਣ 'ਤੇ ਇਮਲੀ ਦਾ ਘੋਲ ਅਤੇ ਸਾਂਭਰ ਮਸਾਲਾ ਪਾਓ।
ਸਬਜ਼ੀਆਂ : * ਬਚੀਆਂ ਹੋਈਆਂ ਸਬਜ਼ੀਆਂ ਨੂੰ ਦੁਬਾਰਾ ਫ੍ਰਾਈ ਕਰਕੇ ਉਨ੍ਹਾਂ ਨੂੰ ਸੈਂਡਵਿਚ ਬਣਾ ਕੇ ਖਾਧਾ ਜਾ ਸਕਦਾ ਹੈ। ਇਸ ਵਿਚ ਕੈਚਅਪ ਜਾਂ ਸ਼ੇਜਵਾਨ ਸੌਸ ਮਿਲਾ ਕੇ ਇਸ ਨੂੰ ਹੋਰ ਸਵਾਦੀ ਬਣਾ ਸਕਦੇ ਹੋ।
* ਸਬਜ਼ੀਆਂ ਨੂੰ ਚੰਗੀ ਤਰ੍ਹਾਂ ਮੈਸ਼ ਕਰੋ, ਉਨ੍ਹਾਂ ਨੂੰ ਹਿੰਗ ਅਤੇ ਜ਼ੀਰੇ ਵਿਚ ਫ੍ਰਾਈ ਕਰਕੇ ਇਸ ਨਾਲ ਭਰਵਾਂ ਪਰੌਂਠਾ ਬਣਾ ਸਕਦੇ ਹੋ।
* ਜੇਕਰ ਘਰ ਵਿਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਬਚ ਗਈਆਂ ਹਨ ਤਾਂ ਇਨ੍ਹਾਂ ਨੂੰ ਦੁਬਾਰਾ ਗਰਮ ਕਰਕੇ ਅਦਰਕ, ਲਸਣ ਨਾਲ ਫ੍ਰਾਈ ਕਰਕੇ ਮੱਖਣ ਪਾ ਕੇ ਇਸ ਦੀ ਭਾਜੀ ਤਿਆਰ ਕਰਕੇ ਇਸ ਨੂੰ ਪਾਵ ਦੇ ਨਾਲ ਖਾਧਾ ਜਾ ਸਕਦਾ ਹੈ।
* ਬਚੇ ਹੋਏ ਚੌਲਾਂ ਨਾਲ ਫ੍ਰਾਈਡ ਰਾਈਸ ਬਣਾ ਸਕਦੇ ਹੋ। ਤਾਜ਼ੀਆਂ ਸਬਜ਼ੀਆਂ ਨੂੰ ਬਾਰੀਕ ਕੱਟ ਕੇ ਕੜਾਹੀ ਵਿਚ ਤੇਲ ਗਰਮ ਕਰੋ ਅਤੇ ਉਸ ਵਿਚ ਬਾਰੀਕ ਪਿਆਜ਼ ਕੱਟ ਕੇ, ਭੁੰਨ ਕੇ ਬਾਰੀਕ ਸਬਜ਼ੀਆਂ ਪਾਓ ਅਤੇ ਬਾਅਦ ਵਿਚ ਸਵਾਦ ਅਨੁਸਾਰ ਨਮਕ ਮਿਰਚ ਮਿਲਾ ਲਓ ਤਾਂ ਸਵਾਦੀਸ਼ਟ ਫ੍ਰਾਈਡ ਚੌਲ ਤਿਆਰ ਹੋ ਜਾਂਦੇ ਹਨ।
* ਬਚੇ ਚੌਲਾਂ ਨੂੰ ਕੁੱਕਰ ਵਿਚ ਪਕਾ ਕੇ, ਠੰਢਾ ਕਰਕੇ ਉਸ ਵਿਚ ਖੱਟਾ ਦਹੀਂ ਅਤੇ ਨਮਕ ਮਿਲਾ ਕੇ ਇਡਲੀ ਦੇ ਸਾਂਚਿਆਂ ਵਿਚ ਭਰ ਕੇ ਇਸ ਤੋਂ ਇਡਲੀ ਤਿਆਰ ਕੀਤੀ ਜਾ ਸਕਦੀ ਹੈ।
* ਜੇਕਰ ਚੌਲ ਕਾਫ਼ੀ ਜ਼ਿਆਦਾ ਬਚ ਗਏ ਹੋਣ ਤਾਂ ਉਨ੍ਹਾਂ ਨੂੰ ਕਿਸੇ ਭਾਂਡੇ ਵਿਚ ਲਗਪਗ ਦੁੱਗਣਾ ਪਾਣੀ ਪਾ ਕੇ ਚੰਗੀ ਤਰ੍ਹਾਂ ਪਕਾ ਲਓ। ਉਸ ਨੂੰ ਘੋਟ ਕੇ ਪਕੌੜਿਆਂ ਵਰਗਾ ਘੋਲ ਤਿਆਰ ਕਰਕੇ ਇਸ ਦੀਆਂ ਫੁਲਵੜੀਆਂ ਬਣਾਈਆਂ ਜਾ ਸਕਦੀਆਂ ਹਨ। ਇਕ ਸੂਤੀ ਕੱਪੜੇ 'ਤੇ ਇਸ ਮਿਸ਼ਰਣ ਨੂੰ ਜਲੇਬੀ ਜਾਂ ਮਨਚਾਹੇ ਆਕਾਰ ਵਿਚ ਬਣਾ ਕੇ ਇਸ ਨੂੰ ਧੁੱਪ ਵਿਚ ਸੁਕਾਓ ਅਤੇ ਸ਼ਾਮ ਨੂੰ ਸਨੈਕਸ ਵਿਚ ਇਨ੍ਹਾਂ ਕੁਰਕੁਰੀ ਫੁਲਵੜੀਆਂ ਦਾ ਮਜ਼ਾ ਲਿਆ ਜਾ ਸਕਦਾ ਹੈ।
* ਬਚੇ ਚੌਲਾਂ 'ਚ ਅਦਰਕ, ਲਸਣ, ਪਿਆਜ਼, ਟਮਾਟਰ ਦਾ ਮਸਾਲਾ ਤਿਆਰ ਕਰਕੇ ਉਸ ਮਸਾਲੇ ਵਿਚ ਮਿਕਸ ਕਰਕੇ ਮਸਾਲਾ ਰਾਈਸ ਬਣਾ ਕੇ ਖਾਓ।
* ਬਚੇ ਚੌਲਾਂ ਨੂੰ ਦੁਬਾਰਾ ਦੁੱਗਣੇ ਪਾਣੀ ਪਾ ਕੇ ਉਸ ਮਿਸ਼ਰਨ ਵਿਚ ਜ਼ੀਰਾ, ਲਾਲ ਮਿਰਚ, ਨਮਕ, ਕਾਲੀ ਮਿਰਚ ਮਿਲਾ ਕੇ ਇਸ ਦੇ ਪਾਪੜ ਵੀ ਤਿਆਰ ਕੀਤੇ ਜਾ ਸਕਦੇ ਹਨ।
* ਬਚੇ ਚੌਲਾਂ ਤੋਂ ਦੁੱਧ ਵਿਚ ਚੀਨੀ ਮਿਲਾ ਕੇ ਇਸ ਵਿਚ ਇਲਾਇਚੀ ਪਾਊਡਰ ਪਾ ਕੇ ਇਸ ਦੀ ਸਵਾਦੀ ਖੀਰ ਵੀ ਤਿਆਰ ਕੀਤੀ ਜਾ ਸਕਦੀ ਹੈ।
* ਬੇਹੇ ਚੌਲਾਂ ਤੋਂ ਪਕੌੜੇ ਤਿਆਰ ਕੀਤੇ ਜਾ ਸਕਦੇ ਹਨ ਜਾਂ ਇਸ ਵਿਚ ਉੱਬਲੇ ਆਲੂ ਪਾ ਕੇ ਮਸਾਲੇ ਮਿਲਾ ਕੇ ਕਟਲੇਟ ਵੀ ਤਿਆਰ ਕੀਤੇ ਜਾ ਸਕਦੇ ਹਨ, ਜਿਸ ਨੂੰ ਧਨੀਆ ਪੁਦੀਨੇ ਦੀ ਚਟਨੀ ਨਾਲ ਖਾਧਾ ਜਾ ਸਕਦਾ ਹੈ।
* ਇਨ੍ਹਾਂ ਤੋਂ ਇਲਾਵਾ ਲੈਮਨ ਰਾਈਸ, ਇਮਲੀ ਵਾਲੇ ਚੌਲ, ਦਹੀਂ ਵਾਲੇ ਚਾਵਲ, ਤਵਾ ਪੁਲਾਵ, ਨਾਰੀਅਲ ਪੁਲਾਵ, ਪਨੀਰ ਫ੍ਰਾਈਡ ਰਾਈਸ ਪੁਲਾਵ, ਸਵੀਟ ਕਾਰਨ ਫ੍ਰਾਈਡ ਰਾਈਸ ਪੁਲਾਵ, ਬੰਦਗੋਭੀ ਪੁਲਾਵ, ਮਸ਼ਰੂਮ ਪੁਲਾਵ ਵੀ ਬਣਾਏ ਜਾ ਸਕਦੇ ਹਨ।


ਖ਼ਬਰ ਸ਼ੇਅਰ ਕਰੋ

ਸਫ਼ਲਤਾ ਦੀ ਕੁੰਜੀ ਤੁਹਾਡੀ ਬੁਲੰਦ ਸੋਚ

ਹਰ ਵਿਅਕਤੀ ਜ਼ਿੰਦਗੀ ਵਿਚ ਸਫ਼ਲਤਾ ਪ੍ਰਾਪਤ ਕਰਨੀ ਚਾਹੁੰਦਾ ਹੈ ਪਰ ਸਫ਼ਲਤਾ ਪ੍ਰਾਪਤ ਕਿਵੇਂ ਹੁੰਦੀ ਹੈ, ਇਸ ਦੇ ਬੁਨਿਆਦੀ ਕਾਰਨਾਂ ਨੂੰ ਬਹੁਤ ਘੱਟ ਲੋਕ ਜਾਣਦੇ ਹਨ। ਗਾਹਕ ਤਾਂ ਸਾਰੇ ਹੀ ਹਨ ਪਰ ਯੋਗ ਵਿਰਲੇ ਹੀ ਹੁੰਦੇ ਹਨ। ਸੋਚ ਪੱਖੋੋਂ ਸਮਾਜ ਵਿਚ ਅਜੇ ਅਸੀਂ ਬਹੁਤ ਸਾਰੇ ਪੜਾਵਾਂ ਨੂੰ ਤੈਅ ਕਰਨਾ ਹੈ। ਵੱਡੀ ਸਫ਼ਲਤਾ ਕਦੇ ਵੀ ਆਸਾਨੀ ਨਾਲ ਨਹੀਂ ਮਿਲਦੀ ਅਤੇ ਅਸਾਨੀ ਨਾਲ ਮਿਲਣ ਵਾਲੀ ਸਫ਼ਲਤਾ ਕਦੇ ਵੱਡੀ ਨਹੀਂ ਹੋ ਸਕਦੀ। ਘੁਮੰਡ ਜਾਂ ਹਾਊਮੈ ਦਾ ਸਭ ਤੋਂ ਵੱਡਾ ਨੁਕਸ ਇਹ ਹੈ ਕਿ ਇਸ ਨਾਲ ਤੁਹਾਡੀ ਤਾਕਤ ਟੁਕੜਿਆਂ ਵਿਚ ਵੰਡੀ ਜਾਂਦੀ ਹੈ। ਇਕ ਉਸਾਰੂ ਅਤੇ ਚੰਗੀ ਸੋਚ ਹੀ ਬੁਲੰਦ ਸੋਚ ਹੋ ਸਕਦੀ ਹੈ। ਸੋਚ, ਸਮਝ ਅਤੇ ਸਿਆਣਪ ਦੀ ਖੁਰਾਕ ਨਾਲ ਹੀ ਬੁਲੰਦੀ ਦਾ ਬੂਟਾ ਵਧਦਾ-ਫੁਲਦਾ ਅਤੇ ਫੈਲਦਾ ਹੈ। ਜੇਕਰ ਤੁਹਾਡੀ ਨਜ਼ਰ ਜ਼ਿਆਦਾਤਰ ਸਮੱਸਿਆਵਾਂ 'ਤੇ ਕੇਂਦਰ ਬਿੰਦੂ ਹੋਵੇਗੀ ਤਾਂ ਸਮੱਸਿਆਵਾਂ ਨਾਲ ਲੜਨ ਅਤੇ ਇਨ੍ਹਾਂ ਨੂੰ ਹੱਲ ਕਰਨ ਦੀ ਸਮਰੱਥਾ ਓਨੀ ਹੀ ਘੱਟ ਹੋਵੇਗੀ।
ਬੁਰੇ ਵਿਅਕਤੀ, ਬੁਰੀਆਂ ਘਟਨਾਵਾਂ ਅਤੇ ਨੀਵੇਂ ਪੱਧਰ ਦੀਆਂ ਗੱਲਾਂ ਵੱਲ ਜਿੰਨਾ ਵੱਧ ਧਿਆਨ ਦਿਓਗੇ, ਓਨੀ ਹੀ ਤੁਹਾਡੇ ਚੰਗੇ ਹੋਣ ਦੀ ਸਮਰੱਥਾ ਘਟੇਗੀ। ਦੂਜਿਆਂ ਦੀ ਸੱਚੇ ਦਿਲੋਂ ਤਾਰੀਫ਼ ਉਹੀ ਕਰ ਸਕਦੇ ਹਨ ਜਿਹੜੇ ਖ਼ੁਦ ਹੀ ਪ੍ਰਸੰਸਾ ਦੇ ਹੱਕਦਾਰ ਹੁੰਦੇ ਹਨ, ਵਰਨਾ ਜ਼ਿਆਦਾਤਰ ਦੁਨੀਆ ਦੂਜਿਆਂ ਦੇ ਔਗੁਣ ਫਰੋਲਣ ਵਿਚ ਹੀ ਲੱਗੀ ਹੋਈ ਹੈ। ਕਿਸੇ ਵੀ ਵਿਅਕਤੀ ਜਾਂ ਕਾਰਨ ਨੂੰ ਸਮਝਣਾ ਔਖਾ ਜ਼ਰੂਰ ਹੋ ਸਕਦਾ ਹੈ ਪਰ ਇਹ ਨਾਮੁਮਕਿਨ ਨਹੀਂ। ਪਿਆਰ ਮੰਗਿਆਂ ਨਹੀਂ ਮਿਲਦਾ, ਸਗੋਂ ਇਸ ਦੇ ਯੋਗ ਹੋਣਾ ਪੈੈਂਦਾ ਹੈ।
ਹੈਰਾਨੀ ਦੀ ਗੱਲ ਹੈ ਕਿ ਅਸੀਂ ਪ੍ਰਾਪਤ ਤਾਂ ਸਾਰਾ ਕੁਝ ਕਰਨਾ ਚਾਹੁੰਦੇ ਹਾਂ ਪਰ ਤਿਆਗਣਾ ਕੁਝ ਵੀ ਨਹੀਂ ਚਾਹੁੰਦੇ। ਚੰਗੀ ਸਿਹਤ ਹਰ ਕੋਈ ਚਾਹੁੰਦਾ ਹੈ ਪਰ ਕਸਰਤ ਕੋਈ ਵਿਰਲਾ ਹੀ ਕਰਦਾ ਹੈ। ਜਿੱਤਣਾ ਹਰ ਕੋਈ ਚਾਹੁੰਦਾ ਹੈ, ਪਰ ਮਿਹਨਤ ਕੋਈ ਵਿਰਲਾ ਹੀ ਕਰਦਾ ਹੈ। ਆਪਣੇ ਅੰਦਰੋਂ ਈਰਖਾ ਨੂੰ ਮਾਰਨ ਦਾ ਇਕੋ-ਇਕ ਤਰੀਕਾ ਹੈ ਕਿ ਤੁਸੀਂ ਉਸ ਵਿਅਕਤੀ ਦੀ ਮਦਦ ਕਰੋ, ਜਿਸ ਨਾਲ ਤੁਸੀਂ ਈਰਖਾ ਕਰਦੇ ਹੋ। ਮਾਨਸਿਕ ਤੰਦਰੁਸਤੀ ਚਾਹੁੰਦੇ ਹੋ ਤਾਂ ਕਿਸੇ ਲਈ ਦੁਆਵਾਂ ਕਰੋ। ਹਉਮੈ ਮਰੇਗੀ ਤਾਂ ਨਿਮਰਤਾ ਜਿਊਂਦੀ ਹੋਵੇਗੀ। ਘੁਮੰਡ ਖ਼ਤਮ ਹੋਵੇਗਾ ਤਾਂ ਸੋਝੀ ਆਵੇਗੀ।
ਅਕਸਰ ਸਮਾਜ ਵਿਚ ਆਪਣੀ ਸਫ਼ਲਤਾ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਲੜਕੀਆਂ ਨੂੰ ਘੱਟ ਮੁਸ਼ਕਿਲਾਂ ਆਉਂਦੀਆਂ ਹਨ ਜੋ ਸਮਾਜ ਦੀ ਸੋਚ ਨੂੰ ਸਮਝਣ ਦੀ ਕੋਸ਼ਿਸ਼ ਕਰਦੀਆਂ ਹਨ। ਉਹ ਜਾਣਦੀਆਂ ਹਨ ਕਿ ਦੂਜਿਆਂ ਦਾ ਸਹਿਯੋਗ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ। ਬਿਨਾਂ ਸ਼ੱਕ ਤੁਹਾਡੇ ਆਪਣੇ ਨੁਕਸ ਹੀ ਡਰ ਅਤੇ ਚਿੰਤਾ ਦਾ ਕਾਰਨ ਬਣਦੇ ਹਨ। ਤੰਗ ਸੋਚ ਹੀ ਸਭ ਤੋਂ ਵੱਡੀ ਰੁਕਾਵਟ ਹੈ। ਚੰਗੇਪਣ ਨਾਲ ਹੀ ਸਵੈ-ਵਿਸ਼ਵਾਸ ਦੀ ਭਾਵਨਾ ਆਉਂਦੀ ਹੈ। ਸਿਆਣਪ ਤੋਂ ਬਗ਼ੈਰ ਦਲੇਰੀ ਅੰਨ੍ਹੀ ਹੁੰਦੀ ਹੈ। ਜਿਹੜੇ ਜ਼ਿਆਦਾ ਵਿਖਾਵਾ ਕਰਦੇ ਹਨ, ਅਕਸਰ ਉਨ੍ਹਾਂ ਕੋਲ ਅਜਿਹਾ ਕੁਝ ਨਹੀਂ ਹੁੰਦਾ ਜੋ ਵੇਖਣ ਦੇ ਯੋਗ ਹੋਵੇ। ਤੁਹਾਡੀਆਂ ਤਸੱਲੀਆਂ ਅਤੇ ਖ਼ੁਸ਼ੀਆਂ ਦਾ ਕੱਦ ਕਦੇ ਨੀਵਾਂ ਨਹੀਂ ਹੋਣਾ ਚਾਹੀਦਾ। ਅਜਿਹਾ ਕੰਮ ਕਰੋ ਕਿ ਜਿਸ ਨਾਲ ਤੁਹਾਡੇ ਮਾਣ ਵਿਚ ਵਾਧਾ ਹੋਵੇ। ਤੁਹਾਨੂੰ ਕਿਸੇ ਦੇ ਸਾਹਮਣੇ ਸ਼ਰਮਿੰਦਾ ਨਾ ਹੋਣਾ ਪਵੇ। ਅਕਸਰ ਲੋਕੀਂ ਤੁਹਾਡੀਆਂ ਕਮਜ਼ੋਰੀਆਂ 'ਤੇ ਵਾਰ ਕਰਦੇ ਹਨ। ਤੁਹਾਡੇ ਨਾਲ ਹੋਇਆ ਧੋਖਾ ਜੇਕਰ ਤੁਹਾਡੇ ਲਈ ਸਬਕ ਨਾ ਬਣੇ ਤਾਂ ਤੁਸੀਂ ਹੋਰ ਧੋਖਿਆਂ ਤੋਂ ਬਚ ਨਹੀਂ ਸਕਦੇ। ਕਹਿੰਦੇ ਹਨ ਕਿ ਗੁੱਸਾ, ਹੰਕਾਰ ਅਤੇ ਚਿੰਤਾ ਇਕ ਹੀ ਮਾਂ ਦੀ ਸੰਤਾਨ ਹਨ, ਇਨ੍ਹਾਂ ਤੋਂ ਦੂਰ ਰਹੋ। ਗੁੱਸੇ ਵੇਲੇ ਰੁਕਣਾ ਅਤੇ ਗ਼ਲਤੀ ਹੋ ਜਾਣ 'ਤੇ ਝੁਕਣਾ ਸਿਆਣਪ ਹੈ। ਹੰਝੂ ਅਨਮੋਲ ਹੁੰਦੇ ਹਨ ਪਰ ਖਰੀਦਦਾਰ ਲੋਕ ਹਾਸਿਆਂ ਦੇ ਹੀ ਹੁੰਦੇ ਹਨ। ਜਿਹੜੇ ਲੋਕ ਤੁਹਾਡੇ ਸਾਹਮਣੇ ਮਹਿਜ ਡਰਾਮਾ ਜਾਂ ਨਾਟਕ ਕਰਦੇ ਹਨ ਤਾਂ ਤੁਹਾਡੇ ਲਈ ਜ਼ਰੂਰੀ ਹੈ ਕਿ ਤੁਹਾਨੂੰ ਇਸ ਗੱਲ ਦਾ ਪਤਾ ਹੋਵੇ।
ਕਾਮਯਾਬੀ ਚਾਹੁੰਦੇ ਹੋ ਤਾਂ ਮਿਹਨਤ ਕਰੋ ਕਿਉਂਕਿ ਮਿਹਨਤ ਤੁਹਾਨੂੰ ਕਦੇ ਨਿਰਾਸ਼ ਨਹੀਂ ਕਰਦੀ। ਬੁਲੰਦ ਸੋਚ ਵਾਲੇ ਸਮਝਦਾਰ ਲੋਕ ਿਮਹਨਤੀ ਹੁੰਦੇ ਹਨ। ਜਿਹੜੇ ਯੋਗ ਨਹੀਂ ਹੁੰਦੇ, ਉਹ ਮਿਹਨਤ ਕਰਨ ਨਾਲ ਯੋਗ ਹੋ ਜਾਂਦੇ ਹਨ। ਸਫ਼ਲਤਾ ਦੇ ਕੱਪੜੇ ਬਾਜ਼ਾਰੋਂ ਨਹੀਂ ਮਿਲਦੇ, ਇਨ੍ਹਾਂ ਨੂੰ ਬਣਾਉਣ ਲਈ ਮਿਹਨਤ ਦਾ ਧਾਗਾ ਲਗਦਾ ਹੈ। ਤੁਹਾਡੀ ਚੋਣ ਦੱਸਦੀ ਹੈ ਕਿ ਤੁਸੀਂ ਕਿੰਨੇ ਸਮਝਦਾਰ ਹੋ, ਤੁਹਾਡਾ ਹੌਸਲਾ ਦਸਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਸੋਚ ਰੱਖਦੇ ਹੋ, ਤੁਹਾਡਾ ਤਰੀਕਾ ਦੱਸਦਾ ਹੈ ਕਿ ਤੁਸੀਂ ਕਿੰਨੇ ਹੁਨਰਮੰਦ ਹੋ। ਦੂਜਿਆਂ ਦੀਆਂ ਖੁਸ਼ੀਆਂ 'ਤੇ ਡਾਕਾ ਮਾਰਨ ਵਾਲੇ ਖ਼ੁਦ ਕਦੇ ਵੀ ਪ੍ਰਸੰਨਚਿਤ ਨਹੀਂ ਹੋ ਸਕਦੇ। ਵੱਡਾ ਬਣੋ ਪਰ ਉਸ ਦੇ ਸਾਹਮਣੇ ਨਹੀਂ, ਜਿਸ ਨੇ ਤੁਹਾਨੂੰ ਵੱਡੇ ਕੀਤਾ। ਸਾਡੀ ਸੋਚ ਉਹ ਜ਼ਮੀਨ ਹੈ, ਜਿਸ ਵਿਚੋਂ ਸਾਡੀ ਸ਼ਖ਼ਸੀਅਤ ਦਾ ਜਨਮ ਹੁੰਦਾ ਹੈ। ਆਦਤਾਂ ਦੇ ਬੀਜ ਨਾਲ ਸਾਡੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ।
ਜਾਗਦੀਆਂ ਅੱਖਾਂ ਦੇ ਸੁਪਨੇ ਖਰੀਦਣ ਲਈ ਰਾਤਾਂ ਦੀਆਂ ਨੀਦਾਂ ਨੂੰ ਵੇਚਣਾ ਪੈਂਦਾ। ਲੋਕਾਂ ਨੂੰ ਸਾਡੇ ਕੰਮ ਤਾਂ ਨਜ਼ਰ ਆਉਂਦੇ ਹਨ ਪਰ ਮਨੋਰਥ ਨਹੀਂ। ਇੱਛਾ ਨਾਲੋਂ ਉਦੇਸ਼ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ। ਸ਼ਿਕਾਇਤਾਂ ਨਿੰਦਿਆਂ ਕਰਨ ਦਾ ਹੀ ਇਕ ਢੰਗ ਹੈ। ਬਹੁਤ ਸਾਰੀਆਂ ਲੜਕੀਆਂ ਸਾਡੇ ਸਮਾਜ ਵਿਚ ਹੌਸਲੇ ਅਤੇ ਇਰਾਦੇ ਦੀ ਮਿਸਾਲ ਹਨ। ਸਿਆਣਪ ਉਨ੍ਹਾਂ ਦਾ ਸਭ ਤੋਂ ਵੱਡਾ ਹਥਿਆਰ ਹੈ। ਲਿਆਕਤ ਅਤੇ ਯੋਗਤਾ, ਜੋਸ਼ ਅਤੇ ਹੋਸ਼, ਸ਼ਕਤੀ ਅਤੇ ਭਗਤੀ ਦਾ ਸੁਮੇਲ। ਇਹ ਤਾਂ ਸਿਰਫ਼ ਸਾਡੇ ਮਨ ਦੀਆਂ ਬੇਈਮਾਨੀਆਂ ਹਨ। ਵਰਨਾ ਸਫ਼ਲਤਾ ਦੇ ਰਸਤੇ ਕੌਣ ਰੋਕਦਾ ਹੈ। ਕਈਆਂ ਲਈ ਉਨ੍ਹਾਂ ਦਾ ਸ਼ੌਕ ਹੀ ਸਿਮਰਨ ਹੁੰਦਾ ਹੈ। ਕੰਮ ਹੀ ਭਗਤੀ ਹੁੰਦਾ ਹੈ। ਲਗਨ ਹੀ ਪੂਜਾ ਹੁੰਦੀ ਹੈ।

-ਪਿੰਡ ਗੋਲੇਵਾਲਾ (ਫ਼ਰੀਦਕੋਟ)।
ਮੋਬਾਈਲ : 94179-49079

ਚੰਗੀ ਨਹੀਂ ਕੰਮ ਟਾਲਣ ਦੀ ਆਦਤ

ਹਰ ਕੰਮ ਨੂੰ ਕਰਨ ਲਈ ਇਕ ਨਿਸ਼ਚਿਤ ਯੋਜਨਾ ਅਤੇ ਸਮੇਂ ਦੀ ਸਹੀ ਵੰਡ ਜ਼ਰੂਰੀ ਹੈ, ਇਥੇ ਮੈਂ ਕੇਵਲ ਔਰਤਾਂ ਨੂੰ ਨਹੀਂ ਸਗੋਂ ਬੱਚਿਆਂ ਤੇ ਵਿਦਿਆਰਥੀਆਂ ਨੂੰ ਵੀ ਕਹਿਣਾ ਚਹਾਂਗੀ ਕਿ ਜੇਕਰ ਅਸੀਂ ਕਿਸੇ ਕੰਮ ਦੀ ਟਾਲ-ਮਟੋਲ ਕਰਦੇ ਹਾਂ ਤਾਂ ਇਹ ਆਦਤ ਸਾਡੇ ਮਾਨਸਿਕ ਤਣਾਓ ਨੂੰ ਵਧਾਉਂਦੀ ਹੈ। ਨਿਸਚਿਤ ਸਮੇਂ ਵਿਚ ਕੀਤਾ ਕੰਮ ਮਾਨਸਿਕ ਖ਼ੁਸ਼ੀਆਂ ਦੇ ਰਾਹ ਖੋਲ੍ਹਦਾ ਹੈ।
* ਕੰਮ ਵਿਚ ਹਮੇਸ਼ਾ ਪੂਰਨਤਾ ਦੀ ਤਲਾਸ਼ ਨਾ ਕਰੋ, ਕਦੇ-ਕਦੇ ਕੋਈ ਕੰਮ ਸ਼ੁਰੂ ਕਰਦਿਆਂ ਸਮਾਂ ਤੇ ਊਰਜਾ ਲਗਦੀ ਹੈ। ਘਰੇਲੂ ਕੰਮ ਹੋਣ ਜਾਂ ਦਫ਼ਤਰ ਦੇ, ਉਨ੍ਹਾਂ ਦੀ ਪ੍ਰਾਥਮਿਕਤਾ ਦੇ ਆਧਾਰ 'ਤੇ ਉਨ੍ਹਾਂ ਦੀ ਇਕ ਨਿਸਚਿਤ ਸੂਚੀ ਬਣਾ ਲਈ ਜਾਵੇ ਤਾਂ ਕੰਮ ਸਮੇਂ ਸਿਰ ਨਿਪਟ ਜਾਂਦੇ ਹਨ।
* ਜੇਕਰ ਕੁਝ ਘਰੇਲੂ ਜਾਂ ਦਫ਼ਤਰੀ ਕੰਮ ਵਿਚ ਸਾਨੂੰ ਆਪਣੇ ਕਿਸੇ ਛੋਟੇ ਜਾਂ ਵੱਡੇ ਦਾ ਸਹਿਯੋਗ ਲੈਣਾ ਪੈਂਦਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ, ਸਾਨੂੰ ਸਹਿਯੋਗ ਲੈ ਲੈਣਾ ਚਾਹੀਦਾ ਹੈ। ਇਸ ਦੇ ਦੋ ਲਾਭ ਹਨ, ਇਕ ਤਾਂ ਕੰਮ ਜਲਦੀ ਹੋ ਸਕਦਾ ਹੈ ਤੇ ਦੂਸਰੇ ਵਿਅਕਤੀ ਦੀ ਸਲਾਹ ਅਤੇ ਨਜ਼ਰੀਆ ਵੀ ਕੰਮ ਨੂੰ ਵੱਖਰੇ ਢੰਗ ਨਾਲ ਕਰਨ ਵਿਚ ਮਦਦ ਕਰੇਗਾ।
* ਕੋਈ ਵੀ ਕੰਮ ਕਰਦੇ ਵਕਤ ਆਪਣੀ ਨਿਪੁੰਨਤਾ ਅਤੇ ਪ੍ਰਾਪਤੀਆਂ ਉੱਪਰ ਮਾਣ ਕਰਨਾ ਸਿੱਖਣਾ ਚਾਹੀਦਾ ਹੈ। ਕੁਝ ਲੋਕ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਜੋ ਕਿਸੇ ਕੰਮ ਦੇ 'ਪਰਫ਼ੈਕਟ' ਹੋਣ ਦੀ ਲਾਲਸਾ ਲੱਭਦੇ ਆਪਣੀ ਸਮਰੱਥਾ ਅਤੇ ਕੰਮ ਕਰਨ ਦੇ ਆਨੰਦ ਨੂੰ ਨਹੀਂ ਜਾਣ ਸਕਦੇ।
* ਆਪਣੀ ਸੋਚ ਨੂੰ ਸਾਕਾਰਤਮਿਕ ਬਣਾ ਕੇ ਕੀਤਾ ਗਿਆ ਕੰਮ ਮਨ ਨੂੰ ਵਧੇਰੇ ਤਸੱਲੀ ਅਤੇ ਖ਼ੁਸ਼ੀ ਦਿੰਦਾ ਹੈ। ਹਮੇਸ਼ਾ ਇਹ ਸੋਚੋ ਕਿ ਤੁਸੀਂ ਕੋਈ ਕੰਮ ਅਧੂਰਾ ਨਹੀਂ ਛੱਡੋਗੇ। * ਮੁਸ਼ਕਿਲ ਜਾਪਣ ਵਾਲੇ ਕੰਮ ਨੂੰ ਕੁਝ ਹਿੱਸਿਆਂ ਵਿਚ ਵੰਡ ਕੇ ਥੋੜ੍ਹਾ-ਥੋੜ੍ਹਾ ਕਰ ਕੇ ਨਿਪਟਾਇਆ ਜਾ ਸਕਦਾ ਹੈ।
* ਕਿਸੇ ਅਕਾਊ ਕੰਮ ਕਰਨ ਵੇਲੇ ਕੰਮ ਦੇ ਵਿਚ ਥੋੜ੍ਹਾ ਆਰਾਮ ਜਾਂ ਮਨੋਰੰਜਨ ਕਰ ਕੇ ਕਿਸੇ ਮੁਸ਼ਕਿਲ ਕੰਮ ਨੂੰ ਵੀ ਦਿਲਚਸਪ ਬਣਾਇਆ ਜਾ ਸਕਦਾ ਹੈ।
* ਅਸਫ਼ਲਤਾ ਵੀ ਸਫ਼ਲਤਾ ਦੀ ਤਰ੍ਹਾਂ ਕਿਸੇ ਕੰਮ ਦਾ ਹੀ ਸਿੱਟਾ ਹੁੰਦੀ ਹੈ, ਇਸ ਡਰ ਤੋਂ ਕਿ ਕਿਧਰੇ ਅਸਫ਼ਲ ਨਾ ਹੋ ਜਾਈਏ, ਕੋਈ ਕੰਮ ਹੱਥ ਵਿਚ ਨਾ ਲੈਣਾ ਠੀਕ ਨਹੀਂ। ਇਸ ਲਈ ਕੰਮ ਕਰਦੇ ਸਮੇਂ ਸਫ਼ਲਤਾ ਅਸਫ਼ਲਤਾ ਦਾ ਡਰ ਛੱਡ ਕੇ ਆਪਣੇ ਵਲੋਂ ਬਿਹਤਰ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
* ਕੱਲ੍ਹ ਕਿਸ ਨੇ ਵੇਖਿਆ ਹੈ? ਸਿਆਣਿਆਂ ਦਾ ਕਥਨ ਹੈ- 'ਕੱਲ੍ਹ ਕਰੇ ਸੋ ਆਜ ਕਰ' ਅਨੁਸਾਰ ਆਪਣੇ ਜ਼ਿੰਮੇ ਲੱਗੇ ਛੋਟੇ ਵੱਡੇ ਕੰਮ ਸਮੇਂ ਸਿਰ ਨਿਪਟਾ ਕੇ ਖ਼ੁਸ਼ੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਵਿਦਿਆਰਥੀਆਂ ਨੇ ਕੁਝ ਯਾਦ ਕਰਨਾ ਹੈ ਜਾਂ ਸਵਾਣੀਆਂ ਨੇ ਜੇ ਕੋਈ ਨਵੀਂ ਰੈਸਿਪੀ ਜਾਂ ਕੋਈ ਨਵੀਂ ਬੁਣਾਈ, ਸਿਲਾਈ, ਕਢਾਈ ਕਰਨੀ ਹੈ ਤਾਂ ਟਾਲੋ ਨਾ। ਸਾਨੂੰ ਕੰਮ ਟਾਲਣ ਦੀ ਆਦਤ ਨੂੰ ਹੀ ਟਾਲ ਲੈਣਾ ਚਾਹੀਦਾ ਹੈ। ਸਮਾਂ ਤੇਜ਼ ਦੌੜ ਰਿਹਾ ਹੈ, ਸਾਨੂੰ ਇਕ ਇਕ ਪਲ ਦਾ ਸਾਕਾਰਤਮਿਕ ਪ੍ਰਯੋਗ ਕਰਨਾ ਚਾਹੀਦਾ ਹੈ। ਆਪਣੇ ਹੱਥੋਂ ਬਿਹਤਰ ਮੌਕੇ ਨਾ ਗੁਆਏ ਜਾਣ। ਇਸ ਲਈ ਸਹੀ ਸਮੇਂ 'ਤੇ ਸਹੀ ਕੰਮ ਅਤੇ ਫ਼ੈਸਲੇ ਲੈ ਕੇ ਹੀ ਕੰਮ ਪ੍ਰਤੀ ਸਮਰਪਿਤ ਹੋਇਆ ਜਾ ਸਕਦਾ ਹੈ। ਇਸ ਲਈ ਆਓ ਆਪਣੇ ਜ਼ਿੰਮੇ ਲੱਗੇ ਕੰਮ ਸੁਹਿਰਦਤਾ ਅਤੇ ਚੰਗੀ ਨੀਅਤ ਨਾਲ ਨਿਪਟਾਈਏ ਕਿਉਂਕਿ ਨੀਤ ਨੂੰ ਹੀ ਮੁਰਾਦਾਂ ਮਿਲਦੀਆਂ ਹਨ।

-ਐਚ. ਐਮ. ਵੀ., ਜਲੰਧਰ।

ਵਾਲਾਂ ਦੀ ਸਹੀ ਦੇਖਭਾਲ

ਹਫ਼ਤੇ ਵਿਚ ਕਿੰਨੀ ਵਾਰ ਸ਼ੈਂਪੂ ਕਰਨਾ ਚਾਹੀਦਾ ਹੈ ਇਸ ਬਾਰੇ ਕੋਈ ਸਪੱਸ਼ਟ ਨਿਯਮ ਨਹੀਂ ਹੈ ਪਰ ਔਰਤਾਂ ਲਈ ਇਹ ਇਕ ਮੁਸ਼ਕਿਲ ਅਤੇ ਜ਼ਰੂਰੀ ਸਵਾਲ ਹੈ ਕਿ ਹਰ ਰੋਜ਼ ਸ਼ੈਂਪੂ ਕਰਨਾ ਅਤੇ ਸੁਕਾਉਣਾ ਝੰਜਟ ਭਰਿਆ ਕੰਮ ਹੋ ਸਕਦਾ ਹੈ। ਆਮ ਧਾਰਨਾ ਹੈ ਕਿ ਵਾਲਾਂ ਵਿਚ ਸ਼ੈਂਪੂ ਕਰਨ ਨਾਲ ਵਾਲ ਸੁੱਕੇ ਅਤੇ ਬੇਜਾਨ ਹੋ ਜਾਂਦੇ ਹਨ, ਜਿਸ ਨਾਲ ਵਾਲਾਂ ਨੂੰ ਨੁਕਸਾਨ ਹੁੰਦਾ ਹੈ, ਜੋ ਕਿ ਪੂਰੀ ਤਰ੍ਹਾਂ ਸਹੀ ਨਹੀਂ ਹੈ। ਵਾਲਾਂ ਨੂੰ ਸ਼ੈਂਪੂ ਕਰਨਾ ਨਿੱਜੀ ਪਸੰਦ 'ਤੇ ਨਿਰਭਰ ਕਰਦਾ ਹੈ ਪਰ ਸ਼ੈਂਪੂ ਵਿਚ ਕਈ ਤਰ੍ਹਾਂ ਦੇ ਕੈਮੀਕਲ ਪਾਏ ਜਾਂਦੇ ਹਨ ਅਤੇ ਸ਼ੈਂਪੂ ਵਿਚ ਝੱਗ ਲਿਆਉਣ ਲਈ ਸੋਡੀਅਮ ਲਾਰਿਲ ਸਲਫੇਟ ਮਿਲਾਇਆ ਜਾਂਦਾ ਹੈ, ਜਿਸ ਨਾਲ ਚਮੜੀ ਵਿਚ ਜਲਣ ਹੋ ਸਕਦੀ ਹੈ। ਵਾਲਾਂ ਨੂੰ ਹਰ ਰੋਜ਼ ਸ਼ੈਂਪੂ ਕਰਨ ਨਾਲ ਵਾਲਾਂ ਦੀ ਸਿਹਤ ਖ਼ਰਾਬ ਹੁੰਦੀ ਹੈ, ਕਿਉਂਕਿ ਹਰ ਰੋਜ਼ ਵਾਲਾਂ ਨੂੰ ਸ਼ੈਂਪੂ ਕਰਨ ਨਾਲ ਵਾਲ ਸੁੱਕੇ ਹੋ ਜਾਂਦੇ ਹਨ, ਜਿਸ ਨਾਲ ਵਾਲਾਂ ਦੇ ਟੁੱਟਣ ਦਾ ਖ਼ਤਰਾ ਵਧ ਜਾਂਦਾ ਹੈ। ਵਾਲਾਂ ਵਿਚ ਹਫ਼ਤੇ ਵਿਚ ਤਿੰਨ ਦਿਨ ਸ਼ੈਂਪੂ ਕਰਨਾ ਠੀਕ ਮੰਨਿਆ ਜਾਂਦਾ ਹੈ। ਤੁਹਾਡੇ ਵਾਲਾਂ ਵਿਚ ਹਫ਼ਤੇ ਵਿਚ ਇਕ ਦਿਨ ਸ਼ੈਂਪੂ ਕਰਨ ਨਾਲ ਵਾਲ ਬਿਹਤਰ ਰਹਿੰਦੇ ਹਨ ਤਾਂ ਇਹ ਅਤਿ ਉੱਤਮ ਹੋਵੇਗਾ। ਵਾਲਾਂ ਵਿਚ ਸ਼ੈਂਪੂ ਕਰਨ ਦੀ ਜ਼ਰੂਰਤ ਵਾਲਾਂ ਦੀ ਕਿਸਮ 'ਤੇ ਨਿਰਭਰ ਕਰਦੀ ਹੈ। ਜੇਕਰ ਤੁਹਾਡੇ ਵਾਲ ਸਾਧਾਰਨ ਜਾਂ ਖ਼ੁਸ਼ਕ ਹਨ ਤਾਂ ਹਫ਼ਤੇ ਵਿਚ ਇਕ ਵਾਰ ਸ਼ੈਂਪੂ ਕਰਨਾ ਸਹੀ ਹੋਵੇਗਾ ਪਰ ਜੇਕਰ ਤੁਹਾਡੇ ਵਾਲ ਰੁੱਖੇ, ਲਹਿਰਦਾਰ, ਘੁੰਗਰਾਲੇ ਹਨ ਤਾਂ ਹਫ਼ਤੇ ਵਿਚ ਦੋ ਵਾਰ ਸ਼ੈਂਪੂ ਕਰਨਾ ਸਹੀ ਹੋਵੇਗਾ। ਪਰ ਨਮੀ ਵਾਲੇ ਮੌਸਮ ਵਿਚ ਤੁਹਾਡੀ ਚਾਹੇ ਜਿਹੜੀ ਵੀ ਕਿਸਮ ਵਾਲਾਂ ਦੀ ਹੋਵੇ ਇਸ ਨੂੰ ਤਿੰਨ ਵਾਰ ਧੋਵੋ। ਇਸ ਤਰ੍ਹਾਂ ਦੇ ਮੌਸਮ ਵਿਚ ਪਸੀਨੇ ਦੀ ਵਜ੍ਹਾ ਨਾਲ ਧੂੜ, ਗੰਦਗੀ ਤੁਹਾਡੀ ਖੋਪੜੀ ਵਿਚ ਚਿੰਬੜ ਕੇ ਵਾਲਾਂ ਨੂੰ ਕਾਫ਼ੀ ਗੰਦਾ ਕਰ ਦਿੰਦੀ ਹੈ।
ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਆਪਣੇ ਵਾਲਾਂ ਵਿਚ ਸ਼ੈਂਪੂ ਕਰੋ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖੋ:- ਤੁਹਾਡੇ ਵਾਲਾਂ ਦੀ ਕਿਸਮ ਤੇਲੀ ਹੋਵੇ ਜਾਂ ਖ਼ੁਸ਼ਕ, ਤੁਹਾਡੇ ਵਾਲਾਂ ਦੀ ਦੇਖਭਾਲ ਦਾ ਦਾਅਵਾ ਕਰਨ ਵਾਲੇ ਕਈ ਸ਼ੈਂਪੂ ਬਾਜ਼ਾਰ ਵਿਚ ਮਿਲ ਜਾਣਗੇ। ਪਰ ਇਨ੍ਹਾਂ ਦੀ ਨਿਯਮਿਤ ਰੂਪ ਨਾਲ ਵਰਤੋਂ ਤੁਹਾਡੇ ਵਾਲਾਂ ਦੇ ਕੁਦਰਤੀ ਤੇਲ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਨਾਲ ਤੁਹਾਡੇ ਸਕੈਲਪ ਦਾ ਐਸਿਡ ਅਤੇ ਐਲਕਾਲਾਈਨ ਸੰਤੁਲਨ ਵਿਗੜਦਾ ਹੈ ਅਤੇ ਨਤੀਜੇ ਦੇ ਤੌਰ 'ਤੇ ਵਾਲ ਟੁੱਟ ਜਾਂਦੇ ਹਨ। ਤੇਲੀ ਵਾਲਾਂ ਲਈ ਤੁਸੀਂ ਮਹਿੰਦੀ ਅਤੇ ਰੁੱਖੇ-ਸੁੱਕੇ ਵਾਲਾਂ ਲਈ ਔਲੇ ਵਾਲੇ ਸ਼ੈਂਪੂ ਚੁਣੋ। ਤੇਲ ਵਾਲੇ ਵਾਲਾਂ ਲਈ ਹਮੇਸ਼ਾ ਹਲਕੇ ਸ਼ੈਂਪੂ ਦੀ ਵਰਤੋਂ ਕਰੋ ਤਾਂ ਕਿ ਇਸ ਦੀ ਵਾਰ-ਵਾਰ ਵਰਤੋਂ ਨਾਲ ਵਾਲਾਂ ਨੂੰ ਘੱਟ ਤੋਂ ਘੱਟ ਨੁਕਸਾਨ ਹੋਵੇ।
ਸ਼ੈਂਪੂ ਕਰਨ ਤੋਂ ਬਾਅਦ ਪੂਰੇ ਵਾਲਾਂ ਨੂੰ ਤੌਲੀਏ ਵਿਚ ਚੰਗੀ ਤਰ੍ਹਾਂ ਲਪੇਟੋ। ਇਸ ਨਾਲ ਵਾਲਾਂ ਵਿਚ ਜਮ੍ਹਾਂ ਪਾਣੀ ਤੌਲੀਏ ਨਾਲ ਸੁਕਾ ਲਵੋ। ਵਾਲਾਂ ਨੂੰ ਸੁਕਾਉਣ ਲਈ ਇਨ੍ਹਾਂ ਨੂੰ ਰਗੜਨ ਦੀ ਗ਼ਲਤੀ ਬਿਲਕੁਲ ਨਾ ਕਰੋ।
ਜਦੋਂ ਵਾਲ ਸੁੱਕ ਜਾਣ ਜਾਂ ਬਿਲਕੁਲ ਹਲਕੇ ਗਿੱਲੇ ਰਹਿਣਗੇ ਤਾਂ ਇਨ੍ਹਾਂ ਨੂੰ ਸੁਲਝਾਉਣ ਲਈ ਚੌੜੇ ਦੰਦਿਆਂ ਵਾਲੀ ਕੰਗੀ ਨਾਲ ਚੰਗੀ ਤਰ੍ਹਾਂ ਸੁਲਝਾਓ। ਇਨ੍ਹਾਂ ਨੂੰ ਸੁਲਝਾਉਣ ਲਈ ਪਤਲੇ ਦੰਦੇ ਵਾਲੀ ਕੰਘੀ ਦੀ ਵਰਤੋਂ ਕਦੀ ਵੀ ਨਾ ਕਰੋ। ਇਸ ਨਾਲ ਇਹ ਟੁੱਟ ਕੇ ਝੜਨ ਲੱਗਦੇ ਹਨ।
ਵਾਲਾਂ ਨੂੰ ਫਿਕਸ ਰੱਖਣ ਲਈ ਵਰਤੋਂ ਕੀਤੇ ਜਾਣ ਵਾਲੇ ਵਾਲਾਂ ਦੇ ਸਪਰੇਅ ਅਤੇ ਵਾਲਾਂ ਨੂੰ ਖਿੱਚ ਕੇ ਜਮਾਈ ਰੱਖਣ ਵਾਲੇ ਕਲਿੱਪ ਵਾਲਾਂ ਨੂੰ ਕਮਜ਼ੋਰ ਕਰ ਦਿੰਦੇ ਹਨ। ਵਾਲਾਂ ਨੂੰ ਸਟਾਈਲਿਸ਼ ਦਿਖਾਉਣ ਲਈ ਜੈੱਲ ਦੀ ਵਰਤੋਂ ਨਾ ਕਰੋ, ਕਿਉਂਕਿ ਇਹ ਲੰਮੇ ਸਮੇਂ ਤੱਕ ਵਾਲਾਂ ਨੂੰ ਨੁਕਸਾਨ ਪਹੁੰਚਾਏਗੀ।
ਵਾਲਾਂ ਨੂੰ ਕੈਮੀਕਲ ਭਰੇ ਸ਼ੈਂਪੂ ਤੋਂ ਛੁਟਕਾਰਾ ਦਿਵਾਉਣ ਲਈ ਵੇਸਣ ਦਾ ਆਰਗੈਨਿਕ ਸ਼ੈਂਪੂ ਲਾਭਕਾਰੀ ਹੋ ਸਕਦਾ ਹੈ। ਆਰਗੈਨਿਕ ਵੇਸਣ ਨੂੰ ਪਾਣੀ ਵਿਚ ਘੋਲ ਕੇ ਬਣੇ ਮਿਸ਼ਰਨ ਨੂੰ ਸਿਰ ਦੇ ਵਾਲਾਂ ਅਤੇ ਸਰੀਰ ਦੇ ਹੋਰ ਹਿੱਸਿਆਂ ਦੀ ਚਮੜੀ 'ਤੇ ਲਗਾਉਣ ਨਾਲ ਵਾਲਾਂ ਦੀ ਗੰਦਗੀ ਦੂਰ ਹੋ ਜਾਂਦੀ ਹੈ ਅਤੇ ਵਾਲ ਸੰਘਣੇ, ਮੁਲਾਇਮ, ਚਮਕਦਾਰ ਹੋ ਜਾਂਦੇ ਹਨ। ਇਸ ਕਿਰਿਆ ਨਾਲ ਸਿਰ ਦੀ ਖਾਰਸ਼ ਅਤੇ ਫਿਨਸੀਆਂ ਵੀ ਠੀਕ ਹੋ ਜਾਂਦੀਆਂ ਹਨ।
ਵਾਲ ਧੋਣ ਲਈ ਹਮੇਸ਼ਾ ਕੋਸੇ ਪਾਣੀ ਦੀ ਵਰਤੋਂ ਕਰੋ, ਕਿਉਂਕਿ ਕੋਸੇ ਪਾਣੀ ਦੀ ਵਰਤੋਂ ਨਾਲ ਤੁਹਾਡੇ ਵਾਲਾਂ ਦੇ ਕਿਊਟੋਕਲਸ ਖੁੱਲ੍ਹ ਜਾਂਦੇ ਹਨ, ਜਿਸ ਨਾਲ ਸ਼ੈਂਪੂ ਅਤੇ ਕੰਡੀਸ਼ਨਰ ਤੁਹਾਡੇ ਵਾਲਾਂ ਵਿਚ ਡੂੰਘਾਈ 'ਚ ਜਾ ਕੇ ਫ਼ਾਇਦਾ ਪਹੁੰਚਾਉਂਦਾ ਹੈ। ਜ਼ਿਆਦਾ ਠੰਢਾ ਜਾਂ ਗਰਮ ਪਾਣੀ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਡਾਇਨਿੰਗ ਰੂਮ ਦੀ ਸ਼ੋਭਾ ਵਧਾਉਂਦਾ ਹੈ ਡਾਇਨਿੰਗ ਟੇਬਲ

ਡਾਇਨਿੰਗ ਟੇਬਲ ਦਾ ਰੱਖ-ਰਖਾਅ : ਕੋਈ ਵੀ ਫਰਨੀਚਰ ਹੋਵੇ, ਜੇਕਰ ਉਸ ਦੀ ਸੰਭਾਲ ਨਾ ਕੀਤੀ ਜਾਵੇ ਤਾਂ ਫਰਨੀਚਰ ਦੀ ਉਮਰ ਘੱਟ ਹੋ ਜਾਂਦੀ ਹੈ। ਇਨ੍ਹਾਂ ਦਾ ਸਾਥ ਸਾਲਾਂ ਭਰ ਬਣਿਆ ਰਹੇ, ਇਸ ਲਈ ਸਾਨੂੰ ਇਨ੍ਹਾਂ ਦੀ ਸਹੀ ਦੇਖਭਾਲ ਕਰਨੀ ਚਾਹੀਦੀ ਹੈ।
* ਜੇਕਰ ਤੁਹਾਡਾ ਡਾਇਨਿੰਗ ਟੇਬਲ ਲੱਕੜੀ ਜਾਂ ਬੈਂਤ ਦਾ ਹੈ ਤਾਂ ਇਸ ਨੂੰ ਹਰ ਰੋਜ਼ ਸੁੱਕੇ ਕੱਪੜੇ ਨਾਲ ਸਾਫ਼ ਕਰੋ।
* ਖਾਣਾ ਖਾਣ ਤੋਂ ਪਹਿਲਾਂ ਡਾਇਨਿੰਗ ਮੈਟਸ ਰੱਖ ਕੇ ਹੀ ਉਸ 'ਤੇ ਖਾਣੇ ਦੇ ਡੌਂਗੇ ਰੱਖੋ। * ਜੇਕਰ ਡਾਇਨਿੰਗ ਟੇਬਲ ਦਾ ਟੌਪ ਕੱਚ ਵਾਲਾ ਹੈ ਤਾਂ ਇਸ ਨੂੰ ਗਿੱਲੇ ਕੱਪੜੇ ਨਾਲ ਸਾਫ਼ ਕਰੋ।
* ਖਾਣਾ ਖਾਣ ਦੇ ਇਕਦਮ ਬਾਅਦ ਮੈਟਸ ਸਾਫ਼ ਕਰ ਕੇ ਸੰਭਾਲ ਦਿਓ ਅਤੇ ਮੇਜ਼ ਵੀ ਸਾਫ਼ ਕਰ ਦਿਓ ਤਾਂ ਕਿ ਖਾਣੇ ਦੇ ਹਿੱਸੇ ਉਸ 'ਤੇ ਜੰਮਣ ਨਾ ਸਕਣ। * ਲੱਕੜੀ ਦੇ ਡਾਇਨਿੰਗ ਟੇਬਲ 'ਤੇ ਸਾਲ ਵਿਚ ਇਕ ਵਾਰ ਵੈਕਸ ਪਾਲਿਸ਼ ਕਰਵਾਓ।
* ਪਾਣੀ ਦੇ ਗਿਲਾਸ, ਚਾਹ-ਕੌਫ਼ੀ ਦੇ ਕੱਪ ਸਿੱਧੇ ਡਾਇਨਿੰਗ ਟੇਬਲ 'ਤੇ ਨਹੀਂ ਰੱਖਣੇ ਚਾਹੀਦੇ, ਉਨ੍ਹਾਂ ਨੂੰ ਵੀ ਮੈਟਸ 'ਤੇ ਹੀ ਰੱਖਣਾ ਚਾਹੀਦਾ ਹੈ, ਤਾਂ ਕਿ ਉਨ੍ਹਾਂ ਦੇ ਨਿਸ਼ਾਨ ਮੇਜ਼ ਦੀ ਦਿੱਖ ਨੂੰ ਖਰਾਬ ਨਾ ਕਰਨ।
* ਜੇਕਰ ਡਾਇਨਿੰਗ ਰੂਮ ਗੰਦਾ ਬਣਿਆ ਰਹੇ ਅਤੇ ਡਾਇਨਿੰਗ ਟੇਬਲ ਦੇ ਆਲੇ-ਦੁਆਲੇ ਦਾ ਵਾਤਾਵਰਨ ਸਾਫ਼-ਸੁਥਰਾ ਨਾ ਹੋਵੇ ਤਾਂ ਖਾਣਾ ਖਾਣ ਦਾ ਮਜ਼ਾ ਖਰਾਬ ਹੋ ਜਾਂਦਾ ਹੈ। ਵਾਤਾਵਰਨ ਚੰਗਾ ਹੋਵੇ ਤਾਂ ਖਾਣੇ ਦਾ ਮਜ਼ਾ ਅਤੇ ਬੈਠਣ ਦਾ ਮਜ਼ਾ ਦੁੱਗਣਾ ਹੋ ਜਾਂਦਾ ਹੈ। ਇਸ ਲਈ ਡਾਇਨਿੰਗ ਰੂਮ ਦੇ ਰੱਖ-ਰਖਾਅ ਦਾ ਵੀ ਓਨਾ ਹੀ ਧਿਆਨ ਰੱਖੋ ਜਿੰਨਾ ਡਾਇਨਿੰਗ ਟੇਬਲ ਦੀ ਸੁੰਦਰਤਾ ਦਾ।
* ਡਾਇਨਿੰਗ ਰੂਮ ਹਵਾਦਾਰ ਅਤੇ ਰੌਸ਼ਨੀ ਵਾਲਾ ਹੋਣਾ ਚਾਹੀਦਾ ਹੈ।
* ਡਾਇਨਿੰਗ ਰੂਮ ਦੀਆਂ ਦੀਵਾਰਾਂ ਅਤੇ ਪਰਦਿਆਂ ਦੇ ਰੰਗ ਦੇ ਮੈਚ ਕਰਦੇ ਹੋਏ ਟੇਬਲ ਕੱਪੜਾ ਵਿਛਾਓ ਅਤੇ ਉਨ੍ਹਾਂ 'ਤੇ ਮੈਚਿੰਗ ਟੇਬਲ ਮੈਟਸ ਅਤੇ ਰਨਰ ਰੱਖੋ। ਮੈਟਸ ਅਤੇ ਰਨਰ ਦੀ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ। * ਇਸ ਕਮਰੇ ਦੇ ਫਰਸ਼ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ ਜੋ ਸੌਖਿਆਂ ਸਾਫ਼ ਹੋ ਸਕਣ।
* ਡਾਇਨਿੰਗ ਰੂਮ ਰਸੋਈ ਦੇ ਕੋਲ ਹੋਣਾ ਚਾਹੀਦਾ ਹੈ। * ਡਾਇਨਿੰਗ ਰੂਮ ਵਿਚ ਹੈਂਗਿੰਗ ਡਿਮ ਲਾਈਟ ਵੀ ਲਗਵਾ ਲੈਣੀ ਚਾਹੀਦੀ ਹੈ ਜੋ ਕਮਰੇ ਦੀ ਸ਼ੋਭਾ ਵਧਾਏਗੀ। * ਡਾਇਨਿੰਗ ਰੂਮ ਵਿਚ ਪੇਂਟਿੰਗਜ਼ ਲਗਾਓ। ਹੋ ਸਕੇ ਤਾਂ ਇਥੇ ਕੁਦਰਤੀ ਜਾਂ ਫਲ ਸਬਜ਼ੀਆਂ ਵਾਲੀ ਹੀ ਪੇਂਟਿੰਗ ਲਗਾਓ।

-ਸੁਨੀਤਾ ਗਾਬਾ

ਛੁਟਕਾਰਾ ਪਾਓ ਘਰੇਲੂ ਕੀੜੇ-ਮਕੌੜਿਆਂ ਤੋਂ

ਘਰ 'ਚ ਜੇਕਰ ਘਰੇਲੂ ਕੀੜੇ-ਮਕੌੜੇ ਹੋਣ ਤਾਂ ਉਨ੍ਹਾਂ ਨੂੰ ਦੇਖ ਕੇ ਮਨ ਵਿਚ ਘ੍ਰਿਣਾ ਪੈਦਾ ਹੁੰਦੀ ਰਹਿੰਦੀ ਹੈ ਪਰ ਇਨ੍ਹਾਂ ਤੋਂ ਛੁਟਕਾਰਾ ਪਾਉਣਾ ਸੌਖਾ ਨਹੀਂ ਹੈ। ਇਨ੍ਹਾਂ ਨਾਲ ਕਿਸ ਤਰ੍ਹਾਂ ਨਿਪਟਿਆ ਜਾਵੇ, ਕੁਝ ਜ਼ਰੂਰੀ ਜਾਣਕਾਰੀਆਂ ਨਾਲ ਤੁਸੀਂ ਵੀ ਲਾਭ ਲੈ ਸਕਦੇ ਹੋ :
* ਰਸੋਈ 'ਚੋਂ ਮੱਖੀ, ਮੱਛਰ ਭਜਾਉਣ ਲਈ ਇਕ ਚਮਚ ਕੌਫ਼ੀ ਪਾਊਡਰ ਨੂੰ ਤਵੇ 'ਤੇ ਸਾੜੋ ਅਤੇ ਉਸ ਦੀ ਧੂਣੀ ਦਿਓ।
* ਸ਼ਹਿਦ ਨੂੰ ਕੀੜੀਆਂ ਤੋਂ ਬਚਾਉਣ ਲਈ ਉਸ 'ਚ ਦੋ-ਚਾਰ ਦਾਣੇ ਲੌਂਗ ਦੇ ਪਾਓ। ਕੀੜੀਆਂ ਸ਼ਹਿਦ 'ਤੇ ਨਹੀਂ ਆਉਣਗੀਆਂ।
* ਕੀੜੀਆਂ ਦੇ ਨਿਕਲਣ ਵਾਲੇ ਥਾਂ 'ਤੇ ਬੋਰੈਕਸ ਪਾਊਡਰ ਜਾਂ ਹਲਦੀ ਛਿੜਕੋ। ਕੀੜੀਆਂ ਆਪਣੇ ਘਰ ਤੋਂ ਬਾਹਰ ਨਹੀਂ ਨਿਕਲ ਪਾਉਣਗੀਆਂ।
* ਚੀਨੀ ਦੇ ਡੱਬੇ ਨੂੰ ਕੀੜੀਆਂ ਤੋਂ ਬਚਾਉਣ ਲਈ ਕਪੂਰ ਦੀਆਂ ਪੁੜੀਆਂ ਚੀਨੀ ਦੇ ਡੱਬੇ ਵਿਚ ਰੱਖ ਦਿਓ।
* ਮੱਛਰ ਮਾਰਨ ਦੀਆਂ ਟਿੱਕੀਆਂ ਨੂੰ ਸੁੱਟੋ ਨਾ, ਉਨ੍ਹਾਂ ਨੂੰ ਇਕੱਠਾ ਕਰਕੇ ਦਿਨ ਵਿਚ ਜਲਾ ਦਿਓ। ਉਸ ਸਮੇਂ ਪੱਖੇ ਅਤੇ ਬਿਜਲੀ ਨੂੰ ਬੰਦ ਕਰ ਦਿਓ। ਮੱਛਰ ਭੱਜ ਜਾਣਗੇ।
* ਪਲੰਘਾਂ ਦੇ ਹੇਠਾਂ ਪਿਆਜ਼ ਦਾ ਰਸ ਛਿੜਕਣ ਨਾਲ ਮੱਛਰ ਸੋਂਖਿਆਂ ਭੱਜ ਜਾਂਦਾ ਹੈ।
* ਅਲਮਾਰੀ ਵਿਚ ਤੇਜਪੱਤੇ ਦੇ ਪੱਤਿਆਂ ਦਾ ਗੁੱਛਾ ਲਟਕਾਉਣ ਨਾਲ ਉਸ ਵਿਚ ਮੱਖੀ, ਮੱਛਰ, ਕੀੜੀਆਂ ਦਾਖ਼ਲ ਨਹੀਂ ਹੁੰਦੀਆਂ।
* ਚੂਹੇਦਾਨੀ ਵਿਚ ਰੋਟੀ ਦੇ ਟੁਕੜੇ ਨੂੰ ਜੈਮ ਜਾਂ ਮੱਖਣ ਨਾਲ ਚੋਪੜ ਦਿਓ, ਚੂਹੇ ਚੂਹੇਦਾਨੀ ਵਿਚ ਰੋਟੀ ਖਾਣ ਆਉਣਗੇ ਅਤੇ ਫਸ ਜਾਣਗੇ।
* ਕਿਤਾਬਾਂ ਦੇ ਰੈਕ 'ਤੇ ਅਤੇ ਕੱਪੜਿਆਂ ਦੀਆਂ ਅਲਮਾਰੀਆਂ ਵਿਚ ਫਿਨਾਇਲ ਦੀਆਂ ਗੋਲੀਆਂ ਰੱਖ ਦੇਣ ਨਾਲ ਚੂਹੇ ਭੱਜ ਜਾਣਗੇ।
* ਬੋਰਿਕ ਐਸਿਡ ਪਾਊਡਰ ਨੂੰ ਆਟੇ ਵਿਚ ਮਿਲਾ ਕੇ ਦੁੱਧ ਨਾਲ ਗੁੰਨ੍ਹ ਕੇ ਗੋਲੀਆਂ ਬਣਾ ਲਓ। ਜਿਹੜੀ ਥਾਂ 'ਤੇ ਕਾਕਰੇਚ ਆਉਂਦੇ ਹੋਣ, ਉਥੇ ਗੋਲੀਆਂ ਚਿਪਕਾ ਦਿਓ, ਕਾਕਰੇਚ ਭੱਜ ਜਾਣਗੇ।
* ਮੱਛਰਾਂ ਨੂੰ ਭਜਾਉਣ ਵਾਲਾ ਤਰਲ ਖ਼ਤਮ ਹੋਣ 'ਤੇ ਮੱਛਰ ਵਾਲੀ ਮਸ਼ੀਨ ਦੇ ਮੂੰਹ 'ਤੇ ਮੱਛਰ ਮਾਰਨ ਵਾਲੀ ਟਿੱਕੀ ਰੱਖ ਕੇ ਮਸ਼ੀਨ ਚਲਾ ਦਿਓ। ਮੱਛਰ ਦੂਰ ਭੱਜ ਜਾਣਗੇ। ਨਾਈਟ ਲੈਂਪ 'ਤੇ ਵੀ ਟਿੱਕੀ ਰੱਖ ਕੇ ਮਸ਼ੀਨ ਦਾ ਕੰਮ ਲਿਆ ਜਾ ਸਕਦਾ ਹੈ।
* ਰਸੋਈ, ਇਸ਼ਨਾਨ ਘਰ ਅਤੇ ਟਾਇਲਟ ਦੀਆਂ ਨਾਲੀਆਂ ਦੀ ਜਾਲੀ 'ਤੇ ਮਹੀਨੇ ਵਿਚ ਇਕ ਵਾਰ ਰਾਤ ਨੂੰ ਦੋ-ਦੋ ਨੈਥਲੀਨ ਦੀਆਂ ਗੋਲੀਆਂ ਰੱਖੋ। ਸਵੇਰੇ ਨਾਲੀ ਵਿਚ ਸੁੱਟ ਦਿਓ। ਇਸ ਤਰ੍ਹਾਂ ਨਾਲੀ ਜ਼ਰੀਏ ਆਉਣ ਵਾਲੇ ਕੀੜੇ-ਮਕੌੜੇ, ਕਾਕਰੇਚ ਨਹੀਂ ਆਉਣਗੇ।
* ਮਿਕਸੀ, ਟੋਸਟਰ ਦੇ ਪੇਚ ਖੋਲ ਕੇ ਉਸ ਵਿਚ ਨੈਥਲੀਨ ਦੀਆਂ ਗੋਲੀਆਂ ਨੂੰ ਦੋ ਟੁੱਕੜਿਆਂ ਵਿਚ ਤੋੜ ਕੇ ਮੋਟਰ ਵਿਚ ਰੱਖ ਦਿਓ, ਜਿਸ ਨਾਲ ਕਾਕਰੇਚ ਉਸ ਵਿਚ ਦਾਖ਼ਲ ਨਹੀਂ ਹੋ ਸਕਦੇ ਅਤੇ ਅੰਡੇ ਦੇਣ ਲਈ ਵੀ ਉਨ੍ਹਾਂ ਨੂੰ ਸੁਰੱਖਿਅਤ ਥਾਂ ਨਹੀਂ ਮਿਲੇਗਾ।
* ਕੀੜੀਆਂ ਜ਼ਿਆਦਾ ਹੋਣ 'ਤੇ ਇਕ ਸਪੰਜ ਨੂੰ ਮਿੱਠੇ ਪਾਣੀ ਨਾਲ ਭਿਉਂ ਕੇ ਕੀੜੀਆਂ ਦੇ ਨਿਕਲਣ ਵਾਲੀ ਥਾਂ 'ਤੇ ਰੱਖ ਦਿਓ। ਕੀੜੀਆਂ ਥੋੜ੍ਹੀ ਦੇਰ ਵਿਚ ਸਪੰਜ 'ਤੇ ਚੁੰਬੜ ਜਾਣਗੀਆਂ।
* ਫਟਕਰੀ, ਫਿਨਾਇਲ ਅਤੇ ਮਿੱਟੀ ਦੇ ਤੇਲ ਨਾਲ ਫਰਸ਼ 'ਤੇ ਪੋਚਾ ਲਗਾਓ। ਮੱਖੀਆਂ ਨਹੀਂ ਆਉਣਗੀਆਂ।



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX