ਤਾਜਾ ਖ਼ਬਰਾਂ


ਨਾਜਾਇਜ਼ ਸ਼ਰਾਬ ਫੜਨ ਗਈ ਪੁਲਿਸ ਪਾਰਟੀ ਦਾ ਵਿਰੋਧ ਕਰਨ ਤੇ ਹੱਥੋਂ ਪਾਈ ਹੋਣ ਵਾਲੇ 8 ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ
. . .  2 minutes ago
ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ਤੇ ਪਟਵਾਰ ਯੂਨੀਅਨ ਅਤੇ ਡੀ.ਸੀ ਦਫ਼ਤਰ ਯੂਨੀਅਨ ਵੱਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
. . .  2 minutes ago
ਅਜਨਾਲਾ, 14 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਮੁਲਾਜ਼ਮਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ ਅਜਨਾਲਾ ...
ਸਹਿਕਾਰਤਾ ਵਿਭਾਗ 'ਚ ਕਲਮ ਛੋੜ ਹੜਤਾਲ ਜਾਰੀ
. . .  47 minutes ago
ਸੰਗਰੂਰ, 14 ਅਗਸਤ (ਧੀਰਜ ਪਸ਼ੋਰੀਆ)- ਮੰਗਾਂ ਨੂੰ ਲੈ ਕੇ ਪੂਰੇ ਪੰਜਾਬ 'ਚ 6 ਅਗਸਤ ਤੋਂ ਲਗਾਤਾਰ ਕਲਮ ਛੋੜ ਹੜਤਾਲ....
ਗ੍ਰਹਿ ਮੰਤਰਾਲੇ ਵੱਲੋਂ ਸੁਤੰਤਰਤਾ ਦਿਵਸ ਮੌਕੇ ਬਹਾਦਰੀ ਪੁਰਸਕਾਰਾਂ ਦਾ ਐਲਾਨ, ਸੂਚੀ ਜਾਰੀ
. . .  34 minutes ago
ਨਵੀਂ ਦਿੱਲੀ, 14 ਅਗਸਤ- ਗ੍ਰਹਿ ਮੰਤਰਾਲੇ ਨੇ ਸੁਤੰਤਰਤਾ ਦਿਵਸ ਮੌਕੇ ਪੁਲਿਸ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਮੈਡਲ ਪੁਰਸਕਾਰਾਂ ....
ਗਹਿਲੋਤ ਸਰਕਾਰ ਨੇ ਵਿਧਾਨ ਸਭਾ 'ਚ ਵਿਸ਼ਵਾਸ ਪ੍ਰਸਤਾਵ ਦੇ ਲਈ ਸਪੀਕਰ ਨੂੰ ਦਿੱਤਾ ਨੋਟਿਸ
. . .  39 minutes ago
ਜੈਪੁਰ, 14 ਅਗਸਤ- ਰਾਜਸਥਾਨ ਵਿਧਾਨਸਭਾ 'ਚ ਕਾਂਗਰਸ ਦੇ ਮੁੱਖ ਵ੍ਹਿਪ ਮਹੇਸ਼ ਜੋਸ਼ੀ ਨੇ ਵਿਸ਼ਵਾਸ ਪ੍ਰਸਤਾਵ ਦੇ ਲਈ ਸਪੀਕਰ...
ਪੁਲਿਸ ਨੇ ਘੁਮਾਣ ਦੇ ਨੇੜਲੇ ਪਿੰਡਾਂ 'ਚ ਤੜਕਸਾਰ ਫੜੀ ਵੱਡੀ ਮਾਤਰਾ 'ਚੋਂ ਨਾਜਾਇਜ਼ ਦੇਸੀ ਸ਼ਰਾਬ
. . .  about 1 hour ago
ਜਲੰਧਰ 'ਚ ਕੋਰੋਨਾ ਦੇ 27 ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 1 hour ago
ਜਲੰਧਰ, 14 ਅਗਸਤ (ਐਮ. ਐੱਸ. ਲੋਹੀਆ) - ਜਲੰਧਰ 'ਚ ਅੱਜ ਸਵੇਰੇ ਆਈਆਂ ਰਿਪੋਰਟਾਂ ਅਨੁਸਾਰ 27 ਹੋਰ ਵਿਅਕਤੀ....
ਵਿਦਿਆਰਥੀਆਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ
. . .  about 1 hour ago
ਸੰਗਰੂਰ, 14 ਅਗਸਤ (ਧੀਰਜ ਪਸ਼ੋਰੀਆ)- ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਸੰਗਰੂਰ ਪਹੁੰਚੇ 10ਵੀਂ ਜਮਾਤ ਓਪਨ ਸਕੀਮ ਦੇ ਵਿਦਿਆਰਥੀਆਂ ਵੱਲੋਂ ਸੰਗਰੂਰ ਸਥਿਤ ...
ਜ਼ਿਲ੍ਹਾ ਮਾਨਸਾ ਦੇ ਜੋਗਾ ਥਾਣੇ ਦੇ ਦੋ ਪੁਲਿਸ ਮੁਲਾਜ਼ਮ ਆਏ ਕੋਰੋਨਾ ਪਾਜ਼ੀਟਿਵ
. . .  about 1 hour ago
ਜੋਗਾ, 14 ਅਗਸਤ (ਹਰਜਿੰਦਰ ਸਿੰਘ ਚਹਿਲ) - ਜ਼ਿਲ੍ਹਾ ਮਾਨਸਾ ਅਧੀਨ ਆਉਂਦੇ ਸਿਵਲ ਹਸਪਤਾਲ ਜੋਗਾ ਵਿਖੇ ਕੋਰੋਨਾ ਟੈਸਟਿੰਗ ਹੋ ....
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕਾਲੇ ਚੋਲੇ ਪਾ ਕੇ ਦਿੱਤਾ ਮੰਗ ਪੱਤਰ
. . .  about 1 hour ago
ਲਹਿਰਾਗਾਗਾ, 14 ਅਗਸਤ (ਸੂਰਜ ਭਾਨ ਗੋਇਲ) - ਪੰਜਾਬ-ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਅੱਜ ਸਥਾਨਕ ਜੀ.ਪੀ.ਐਫ ਕੰਪਲੈਕਸ ...
ਵਕੀਲ ਪ੍ਰਸ਼ਾਂਤ ਭੂਸ਼ਨ ਅਦਾਲਤ ਦੇ ਅਪਮਾਨ ਮਾਮਲੇ 'ਚ ਦੋਸ਼ੀ ਕਰਾਰ
. . .  about 2 hours ago
ਨਵੀਂ ਦਿੱਲੀ, 14 ਅਗਸਤ- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਵਕੀਲ ਪ੍ਰਸ਼ਾਂਤ ਭੂਸ਼ਨ ਨੂੰ ਸੀ.ਜੇ.ਆਈ ਅਤੇ ਉਸ ਦੇ ਚਾਰ ....
ਮੀਂਹ ਕਾਰਨ ਢਹਿ ਢੇਰੀ ਹੋਈ ਤਿੰਨ ਮੰਜ਼ਿਲਾਂ ਪੁਰਾਣੀ ਇਮਾਰਤ
. . .  about 2 hours ago
ਅੰਮ੍ਰਿਤਸਰ, 14 ਅਗਸਤ (ਰਾਜੇਸ਼ ਕੁਮਾਰ ਸੰਧੂ)- ਅੰਮ੍ਰਿਤਸਰ ਦੇ ਮਹਾ ਸਿੰਘ ਗੇਟ ਵਿਖੇ ਬੀਤੇ ਦਿਨੀਂ ਇਕ ਪੁਰਾਣੀ ਤਿੰਨ ਮੰਜ਼ਿਲਾਂ ਇਮਾਰਤ....
ਮੋਟਰਸਾਈਕਲ ਅਤੇ ਕੈਂਟਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਇਕ ਦੀ ਮੌਤ
. . .  about 2 hours ago
ਕਿਸ਼ਨਗੜ੍ਹ, 14 ਅਗਸਤ (ਹੁਸਨ ਲਾਲ)- ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਅੱਡਾ ਬਲਾਂ- ਸਰਮਸਤਪੁਰ ਗੇਟ ਅੱਗੇ ਮੋਟਰਸਾਈਕਲ ....
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਹਾਲਤ ਅਜੇ ਵੀ ਨਾਜ਼ੁਕ
. . .  about 2 hours ago
ਨਵੀਂ ਦਿੱਲੀ, 14 ਅਗਸਤ - ਦਿੱਲੀ ਦੇ ਆਰਮੀ ਰਿਸਰਚ ਐਂਡ ਰੈਫਰਲ ਹਸਪਤਾਲ ਦੇ ਮੁਤਾਬਿਕ, ਸਾਬਕਾ ਰਾਸ਼ਟਰਪਤੀ ਪ੍ਰਣਬ ...
ਅਕਾਲੀ ਦਲ ਬਾਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ ਅਮਰਕੋਟ ਵਿਖੇ ਵਿਸ਼ਾਲ ਧਰਨਾ
. . .  about 2 hours ago
ਤਰਨਤਾਰਨ/ਅਮਰਕੋਟ, 14 ਅਗਸਤ (ਹਰਿੰਦਰ ਸਿੰਘ/ਭੱਟੀ) - ਨਕਲੀ ਸ਼ਰਾਬ ਮਾਫ਼ੀਆ ਨੂੰ ਲੈ ਕੇ ਪੰਜਾਬ ਸਰਕਾਰ ਦੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ....
ਗੋਆ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਰਮਿੰਦਰ ਢੀਂਡਸਾ 15 ਨੂੰ ਪਹੁੰਚਣਗੇ ਈਸੜੂ - ਬੀਬੀ ਪੰਧੇਰ
. . .  33 minutes ago
ਖੰਨਾ, 14 ਅਗਸਤ (ਹਰਜਿੰਦਰ ਸਿੰਘ ਲਾਲ)- ਗੋਆ ਦੇ ਅਮਰ ਸ਼ਹੀਦ ਕਰਨੈਲ ਸਿੰਘ ਈਸੜੂ ਅਤੇ ਸ਼ਹੀਦ ਭੁਪਿੰਦਰ ਸਿੰਘ ਦੀ ਕੁਰਬਾਨੀ ਨੂੰ ਯਾਦ ...
ਜੰਮੂ-ਕਸ਼ਮੀਰ ਦੇ ਨੌਗਾਮ 'ਚ ਪੁਲਿਸ ਪਾਰਟੀ 'ਤੇ ਹੋਇਆ ਅੱਤਵਾਦੀ ਹਮਲਾ, ਦੋ ਜਵਾਨ ਸ਼ਹੀਦ
. . .  about 3 hours ago
ਸ੍ਰੀਨਗਰ, 14 ਅਗਸਤ- ਜੰਮੂ-ਕਸ਼ਮੀਰ ਦੇ ਅੱਤਵਾਦੀਆਂ ਨੇ ਨੌਗਾਮ 'ਚ ਸ੍ਰੀਨਗਰ ਦੇ ਬਾਹਰੀ ਇਲਾਕਿਆਂ 'ਚ ਇਕ ਪੁਲਿਸ ਪਾਰਟੀ ....
ਸੰਗਰੂਰ 'ਚ ਕੋਰੋਨਾ ਨੇ ਦੋ ਹੋਰ ਵਿਅਕਤੀਆਂ ਦੀ ਲਈ ਜਾਨ
. . .  about 3 hours ago
ਸੰਗਰੂਰ, 14 ਅਗਸਤ (ਧੀਰਜ ਪਸ਼ੋਰੀਆ) - ਜ਼ਿਲ੍ਹਾ ਸੰਗਰੂਰ 'ਚ ਅੱਜ ਕੋਰੋਨਾ ਨੇ ਦੋ ਹੋਰ ਵਿਅਕਤੀਆਂ ਦੀ ਜਾਨ ਲੈ ਲਈ ਹੈ ਜਦ ਕਿ ਅੱਜ ....
ਭਾਰਤ 'ਚ ਪਿਛਲੇ 24 ਘੰਟਿਆਂ ਕੋਰੋਨਾ ਦੇ 64,553 ਮਾਮਲੇ ਆਏ ਸਾਹਮਣੇ
. . .  about 3 hours ago
ਨਵੀਂ ਦਿੱਲੀ, 14 ਅਗਸਤ- ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 64,553 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 1,007 ਲੋਕਾਂ ਦੀ ਮੌਤ...
ਮੋਗਾ ਦੇ ਡੀ.ਸੀ ਕੰਪਲੈਕਸ ਉੱਪਰ ਦੋ ਅਣਪਛਾਤੇ ਨੌਜਵਾਨਾਂ ਨੇ ਤਿਰੰਗਾ ਝੰਡਾ ਉਤਾਰ ਕੇ ਲਹਿਰਾਇਆ ਖ਼ਾਲਿਸਤਾਨ ਦਾ ਝੰਡਾ
. . .  about 3 hours ago
ਮੋਗਾ, 14 ਅਗਸਤ (ਗੁਰਤੇਜ ਸਿੰਘ ਬੱਬੀ)- ਆਜ਼ਾਦੀ ਜਸ਼ਨਾਂ ਦੇ ਇਕ ਦਿਨ ਪਹਿਲਾਂ ਹੀ ਮੋਗਾ ਦੇ ਡੀ.ਸੀ ਕੰਪਲੈਕਸ ਦੇ ਉੱਪਰ ਲਹਿਰਾਏ....
ਨਵਾਂਸ਼ਹਿਰ 'ਚ 2 ਔਰਤਾਂ ਸਮੇਤ 11 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 4 hours ago
ਨਵਾਂਸ਼ਹਿਰ, 14 ਅਗਸਤ (ਗੁਰਬਖ਼ਸ਼ ਸਿੰਘ ਮਹੇ)- ਬੀਤੇ ਦਿਨ 13 ਅਗਸਤ ਨੂੰ ਕੀਤੇ ਗਏ ਟੈੱਸਟਾਂ 'ਚੋਂ ....
ਉੱਤਰ ਪ੍ਰਦੇਸ਼ : ਕਾਨਪੁਰ ਦੇ ਚਾਰ ਮੰਜ਼ਿਲਾਂ ਇਮਾਰਤ ਡਿੱਗਣ ਕਾਰਨ ਦੋ ਲੋਕਾਂ ਦੀ ਹੋਈ ਮੌਤ
. . .  about 4 hours ago
ਲਖਨਊ, 14 ਅਗਸਤ- ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਭਾਰੀ ਮੀਂਹ ਤੋਂ ਬਾਅਦ ਇੱਕ ਚਾਰ ਮੰਜ਼ਿਲਾਂ ਇਮਾਰਤ ਦੇ ਢਹਿ ਢੇਰੀ...
ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਦਿੱਲੀ 'ਚ ਸੁਰੱਖਿਆ ਪ੍ਰਣਾਲੀ 'ਚ ਕੀਤਾ ਗਿਆ ਵਾਧਾ
. . .  about 5 hours ago
ਨਵੀਂ ਦਿੱਲੀ, 14 ਅਗਸਤ- ਦਿੱਲੀ 'ਚ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਸੁਰੱਖਿਆ 'ਚ ਹੋਰ ਵਾਧਾ ਕੀਤਾ ਗਿਆ...
ਮਿਜ਼ੋਰਮ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੋਈ 657
. . .  about 5 hours ago
ਆਈਜੌਲ, 14 ਅਗਸਤ- ਮਿਜ਼ੋਰਮ 'ਚ ਕੋਰੋਨਾ ਵਾਇਰਸ ਦੇ ਸਕਾਰਾਤਮਕ ਕੇਸਾਂ ਦੀ ਕੁਲ ਗਿਣਤੀ 657 ਹੈ ਅਤੇ ਕੋਰੋਨਾ...
ਹਿਮਾਚਲ ਪ੍ਰਦੇਸ਼ 'ਚ ਜ਼ਮੀਨ ਖਿਸਕਣ ਨਾਲ ਤਿੰਨ ਵਾਹਨਾਂ ਵਿਚਾਲੇ ਹੋਈ ਭਿਆਨਕ ਟੱਕਰ, 2 ਮੌਤਾਂ
. . .  about 5 hours ago
ਸ਼ਿਮਲਾ, 14 ਅਗਸਤ- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਹਨੌਗੀ ਮੰਦਰ ਨੇੜੇ ਅੱਜ ਤਿੰਨ ਵਾਹਨਾਂ ਵਿਚਾਲੇ...
ਹੋਰ ਖ਼ਬਰਾਂ..

ਖੇਡ ਜਗਤ

ਸੁਹੇਲ ਅੱਬਾਸ

ਹਾਕੀ ਖੇਡ ਵਿਚ ਮਹੱਤਵਪੂਰਨ ਹੈ ਪੈਨਲਟੀ ਕਾਰਨਰ

ਪਾਕਿਸਤਾਨੀ ਹਾਕੀ ਟੀਮ ਜਦੋਂ ਕਿਸੇ ਕੌਮਾਂਤਰੀ ਟੂਰਨਾਮੈਂਟ ਵਿਚ ਜੂਝ ਰਹੀ ਹੁੰਦੀ ਸੀ ਤਾਂ ਪਾਕਿਸਤਾਨੀ ਹਾਕੀ ਪ੍ਰੇਮੀਆਂ, ਟੀਮ ਦੇ ਕੋਚ, ਵਿਰੋਧੀ ਟੀਮਾਂ ਤੇ ਬਾਕੀ ਸਭ ਸਾਥੀ ਖਿਡਾਰੀਆਂ ਦੀਆਂ ਨਿਗਾਹਾਂ ਜਿਸ ਇਕ ਅਹਿਮ ਖਿਡਾਰੀ 'ਤੇ ਟਿਕੀਆਂ ਹੁੰਦੀਆਂ ਸਨ ਤੇ ਜਾਂ ਫਿਰ ਉਹ ਅਹਿਮ ਖਿਡਾਰੀ ਜੋ ਪਾਕਿਸਤਾਨ ਲਈ ਔਖੀਆਂ ਘੜੀਆਂ 'ਚ ਡਾਹਢਾ ਮਦਦਗਾਰ ਸਾਬਤ ਹੁੰਦਾ ਸੀ, ਸੁਹੇਲ ਅੱਬਾਸ ਉਸੇ ਦਾ ਹੀ ਨਾਂਅ ਹੈ। ਹਾਕੀ ਜਗਤ 'ਚ ਉਨ੍ਹਾਂ ਨੂੰ ਪਾਕਿਸਤਾਨ ਦੀ ਪੈਨਲਟੀ ਕਾਰਨਰ ਗੋਲ ਮਸ਼ੀਨ ਵੀ ਕਿਹਾ ਜਾਂਦਾ ਹੈ।
9 ਜੂਨ, 1977 ਨੂੰ ਕਰਾਚੀ ਵਿਖੇ ਜਨਮੇ ਸੁਹੇਲ ਨੇ ਡਚ ਖਿਡਾਰੀ ਬੋਵਲੇਂਡਰ ਵਾਂਗ ਸ਼ਾਰਟ ਕਾਰਨਰ ਦੇ ਵਿਭਾਗ 'ਚ ਆਪਣਾ ਖੂਬ ਨਾਂਅ ਚਮਕਾਇਆ। ਉਨ੍ਹਾਂ ਨੂੰ ਨਵੀਂ ਸਦੀ ਦਾ ਅਸਲੀ ਸਟਾਰ ਮੰਨਿਆ ਜਾਂਦਾ ਹੈ। ਸੁਹੇਲ ਦੇ ਖੇਡ ਕੈਰੀਅਰ ਦੀ ਤ੍ਰਾਸਦੀ ਇਹ ਰਹੀ ਕਿ ਸ਼ੁਰੂ ਵਿਚ ਉਸ ਦੀ ਇਸ ਕਲਾ, ਇਸ ਹੁਨਰ, ਇਸ ਪ੍ਰਤਿਭਾ ਨੂੰ ਸੰਜੀਦਗੀ ਨਾਲ ਪਛਾਣਿਆ ਹੀ ਨਹੀਂ ਗਿਆ। ਇਕ ਉਹ ਵੀ ਸਮਾਂ ਸੀ ਕਿ 1997 ਦੇ ਜੂਨੀਅਰ ਵਿਸ਼ਵ ਕੱਪ ਹਾਕੀ 'ਚ ਕੋਚ ਅਯਾਜ਼ ਮਹਿਮੂਦ ਅਤੇ ਟੀਮ ਮੈਨੇਜਰ ਸਮੀਉਲਾ ਖਾਨ ਨੇ ਉਨ੍ਹਾਂ ਨੂੰ ਟੀਮ 'ਚ ਸ਼ਾਮਿਲ ਹੀ ਨਹੀਂ ਸੀ ਕੀਤਾ। ਜਦੋਂ ਸੁਹੇਲ ਨੇ 1998 'ਚ ਭਾਰਤ-ਪਾਕਿ ਲੜੀ ਲਈ ਕੌਮਾਂਤਰੀ ਖੇਡ ਕੈਰੀਅਰ ਦਾ ਆਗਾਜ਼ ਕੀਤਾ, ਉਨ੍ਹਾਂ ਦਾ ਰੋਲ ਸਿਰਫ ਏਨਾ ਸੀ ਕਿ ਬਾਹਰਲੇ ਬੈਚ ਤੋਂ ਸਿਰਫ ਪੈਨਲਟੀ ਕਾਰਨਰ ਲਾਉਣ ਲਈ ਮੈਦਾਨ 'ਚ ਆਉਣਾ ਪਰ ਛੇਤੀ ਆਪਣੇ ਇਹੋ ਜਿਹੇ ਯਤਨਾਂ ਨਾਲ ਸੁਹੇਲ ਨੇ ਟੀਮ 'ਚ, ਕੋਚਾਂ ਦੇ ਦਿਲਾਂ 'ਚ, ਹਾਕੀ ਪ੍ਰੇਮੀਆਂ ਦੇ ਮਨਾਂ 'ਚ ਆਪਣੀ ਥਾਂ ਬਣਾ ਲਈ। 1999 'ਚ ਜਦੋਂ ਪਾਕਿਸਤਾਨ ਨੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਜਿੱਤਿਆ ਤਾਂ ਉਨ੍ਹਾਂ ਦੀ ਨਿਹਾਇਤ ਵਧੀਆ ਕਾਰਗੁਜ਼ਾਰੀ ਨੇ ਹਾਕੀ ਜਗਤ 'ਚ ਤਹਿਲਕਾ ਹੀ ਮਚਾ ਦਿੱਤਾ।
ਪਾਕਿਸਤਾਨ ਹਾਕੀ ਜਗਤ ਇਸ ਗੱਲ ਨੂੰ ਨਹੀਂ ਭੁਲਾ ਸਕਦਾ ਕਿ ਸੁਹੇਲ ਦੀ ਆਮਦ ਉਨ੍ਹਾਂ ਸਮਿਆਂ ਵਿਚ ਹੋਈ ਜਦੋਂ ਪਾਕਿਸਤਾਨੀ ਹਾਕੀ ਦੇ ਬੁਰੇ ਹਾਲ ਤੇ ਬਾਂਕੇ ਦਿਹਾੜੇ ਸਨ। ਐਸਟਰੋਟਰਫ 'ਤੇ ਹਾਕੀ ਆਉਣ ਨਾਲ ਖਿਡਾਰੀਆਂ 'ਚ ਫਿੱਟਨੈੱਸ ਵਿਸ਼ੇਸ਼ ਕਰਕੇ ਲੋੜੀਂਦੀ ਗਤੀ ਦੀ ਘਾਟ ਸੀ। ਇਸੇ ਮੁਕਾਮ 'ਤੇ ਪਾਕਿਸਤਾਨੀ ਹਾਕੀ ਨੂੰ ਸੁਹੇਲ ਮਿਲਿਆ ਤੇ ਉਨ੍ਹਾਂ ਨੇ ਆਪਣੀ ਸਟਿਕ 'ਚੋਂ ਬੇਸ਼ੁਮਾਰ ਗੋਲ ਪਾਕਿਸਤਾਨ ਲਈ ਕੱਢੇ ਜੋ ਕਿ ਇਕ ਰਿਕਾਰਡ ਬਣ ਗਏ। ਹਸਨ ਸਰਦਾਰ ਦੀ ਤਰ੍ਹਾਂ ਸੁਹੇਲ ਵੀ ਟੌਪ ਸਕੋਰਰ ਦੇ ਤੌਰ 'ਤੇ ਗਿਣੇ ਜਾਣ ਲੱਗ ਪਏ। ਟੀਮ 'ਚ ਸੁਹੇਲ ਦੀ ਹੋਂਦ ਨੇ ਕਾਫੀ ਟੂਰਨਾਮੈਂਟ ਜਿਤਵਾਏ। ਕਿਸੇ ਵੀ ਖਿਡਾਰੀ ਜਾਂ ਖਿਡਾਰਨ ਦੇ ਖੇਡ ਕੈਰੀਅਰ ਦੀ ਅਹਿਮੀਅਤ ਉਦੋਂ ਹੋਰ ਵੀ ਵਧ ਜਾਂਦੀ ਹੈ, ਉਸ ਦੀ ਪ੍ਰਸਿੱਧੀ, ਉਸ ਦੀ ਸ਼ੁਹਰਤ ਜਾ ਬੁਲੰਦੀਆਂ ਨੂੰ ਛੂੰਹਦੀ ਹੈ ਜਦੋਂ ਉਹ ਵਿਸ਼ਵ ਪੱਧਰ 'ਤੇ ਕੋਈ ਅਹਿਮ ਸਥਾਪਿਤ ਹੋ ਚੁੱਕਾ ਰਿਕਾਰਡ ਤੋੜ ਕੇ ਨਵਾਂ ਰਿਕਾਰਡ ਬਣਾਉਂਦਾ ਹੈ, ਸੁਨਹਿਰੀ ਇਤਿਹਾਸ ਰਚਦਾ ਹੈ। ਭਾਰਤ-ਪਾਕਿ ਹਾਕੀ ਲੜੀ ਤਹਿਤ ਅੰਮ੍ਰਿਤਸਰ ਵਿਖੇ ਖੇਡੇ ਗਏ (8 ਅਕਤੂਬਰ) ਸੱਤਵੇਂ ਮੈਚ 'ਚ ਸੁਹੇਲ ਅੱਬਾਸ ਨੇ ਅਜਿਹਾ ਹੀ ਇਕ ਅਹਿਮ ਕੀਰਤੀਮਾਨ ਸਥਾਪਤ ਕੀਤਾ ਸੀ, ਕਾਫੀ ਸਾਲ ਪਹਿਲਾਂ ਭਾਰਤੀ ਟੀਮ ਵਿਰੁੱਧ ਆਪਣੇ ਖੇਡ ਕੈਰੀਅਰ ਦਾ 268ਵਾਂ ਗੋਲ ਦਾਗ ਕੇ ਮੈਚ ਦੇ ਸ਼ੁਰੂ ਵਿਚ। ਅੰਮ੍ਰਿਤਸਰ ਸ਼ਹਿਰ ਦੀ ਇਤਿਹਾਸਕ ਧਰਤੀ 'ਤੇ ਸੁਹੇਲ ਦੀ ਇਹ ਪ੍ਰਾਪਤੀ ਜਿਥੇ ਪਾਕਿਸਤਾਨੀ ਹਾਕੀ ਲਈ ਮਾਣ ਤੇ ਸਤਿਕਾਰ ਦੀ ਗੱਲ ਸੀ, ਉਥੇ ਏਸ਼ੀਆਈ ਹਾਕੀ ਲਈ ਵੀ ਗੌਰਵ ਦਾ ਸਬੱਬ ਬਣਿਆ। ਅੱਜ ਜਦੋਂ ਕਿ ਯੂਰਪੀਨ ਦੇਸ਼ ਹਾਕੀ ਜਗਤ 'ਚ ਛਾਏ ਹੋਏ ਹਨ, ਕਰਾਚੀ ਦੇ ਇਫਤਿਕਾਰ ਹੁਸੈਨ ਕ੍ਰਿਕਟਰ ਦਾ ਇਹ ਬੇਟਾ ਸੁਹੇਲ ਹਾਕੀ ਜਗਤ ਵਿਚ ਇਕ ਵੱਖਰਾ ਹੀ ਤਹਿਲਕਾ ਮਚਾ ਗਿਆ, ਹਾਕੀ ਜਗਤ 'ਚ ਸਭ ਤੋਂ ਵੱਡਾ ਗੋਲ ਸਕੋਰਰ ਬਣ ਕੇ ਉਸ ਸਮੇਂ ਦਾ।
ਦੱਸਦਾ ਜਾਵਾਂ ਕਿ ਕਾਫੀ ਲੰਮੇ ਸਮੇਂ ਤੋਂ ਸੁਹੇਲ ਅੱਬਾਸ ਅਰਥਾਤ ਪਾਕਿਸਤਾਨ ਦੀ ਪੈਨਲਟੀ ਕਾਰਨਰ ਗੋਲ ਮਸ਼ੀਨ ਦੇ ਸਾਹਮਣੇ ਨਿਸ਼ਾਨਾ ਹੀ ਹਾਲੈਂਡ ਦੇ ਸੁਪਰ ਸਟਾਰ ਪਾਲ ਲਿਟਜ਼ਨ ਦੇ ਗੋਲ ਰਿਕਾਰਡ ਨੂੰ ਤੋੜਨਾ ਸੀ। ਇਸ ਡੱਚ ਹਾਕੀ ਸਟਾਰ ਨੇ 267 ਗੋਲ ਕੀਤੇ ਸਨ, 176 ਮੈਚਾਂ 'ਚ, 1.52 ਪ੍ਰਤੀ ਮੈਚ ਗੋਲ ਔਸਤ ਨਾਲ। ਅਸੀਂ ਮਹਿਸੂਸ ਕਰਦੇ ਹਾਂ ਕਿ ਇਸ ਡੱਚ ਹਾਕੀ ਸਟਾਰ ਦੇ ਮਾਣਮੱਤੇ ਰਿਕਾਰਡ ਨੂੰ ਸੁਹੇਸ ਅੱਬਾਸ ਵਲੋਂ ਤੋੜਨ ਦੀਆਂ ਗੌਰਵਮਈ ਯਾਦਾਂ ਨੂੰ ਵਿਸ਼ਵ ਹਾਕੀ ਜਗਤ ਕਦੇ ਨਹੀਂ ਭੁਲਾ ਸਕਦਾ, ਭਾਵੇਂ ਕਿ ਕਾਫੀ ਸਮਾਂ ਪਹਿਲਾਂ ਉਹ ਸੰਨਿਆਸ ਲੈ ਚੁੱਕਾ ਹੈ।
ਅੱਜ ਵੇਲਾ ਹੈ ਕਿ ਭਾਰਤ ਦੀ ਹਾਕੀ ਟੀਮ 'ਚ ਵੀ ਸੁਹੇਲ ਅੱਬਾਸ ਦੀ ਤਰ੍ਹਾਂ ਗੋਲ ਕਰਨ ਵਾਲਾ ਕੋਈ ਡਰੈਗ ਫਲਿੱਕਰ ਹੋਵੇ। ਅਸੀਂ ਵਰ੍ਹਿਆਂ ਤੋਂ ਖਿਡਾਰੀ ਬਦਲ ਰਹੇ ਹਾਂ, ਕੋਚ ਬਦਲ ਰਹੇ, ਹਾਕੀ ਫੈਡਰੇਸ਼ਨ ਤੋਂ ਹਾਕੀ ਇੰਡੀਆ ਹੋ ਗਏ ਪਰ ਸਾਨੂੰ ਅਜੇ ਤੱਕ ਕੋਈ ਭਰੋਸੇਯੋਗ ਡਰੈਗ ਫਲਿੱਕਰ ਨਹੀਂ ਮਿਲਿਆ। ਕਈ ਵਿਸ਼ਵ ਕੱਪ ਲੰਘ ਗਏ, ਕਈ ਉਲੰਪਿਕ ਟੂਰਨਾਮੈਂਟ ਹੋ ਗਏ ਪਰ ਸਾਡੀ ਟੂਰਨਾਮੈਂਟ ਤਿਆਰੀ 'ਚ ਕੀ ਕਮੀਆਂ ਹਨ, ਕਿਸੇ ਨੂੰ ਨਜ਼ਰ ਨਹੀਂ ਆਈਆਂ। ਭਾਰਤ ਦੀ ਧਰਤੀ 'ਤੇ ਕੋਈ ਤਾਂ ਸੁਹੇਲ ਅੱਬਾਸ ਡਰੈਗ ਫਲਿੱਕਰ ਬਣੇ, ਜਿਸ 'ਤੇ ਪੂਰੀ ਦੁਨੀਆ ਨਾਜ਼ ਕਰੇ। ਕਿਸੇ ਤਾਂ ਭਾਰਤੀ ਖਿਡਾਰੀ ਲਈ ਸੁਹੇਲ ਅੱਬਾਸ ਪ੍ਰੇਰਨਾ ਸਰੋਤ ਬਣੇ, ਜੋ ਭਾਰਤੀ ਹਾਕੀ ਟੀਮ ਲਈ ਔਖੀਆਂ ਘੜੀਆਂ 'ਚ ਮਦਦਗਾਰ ਸਾਬਤ ਹੋਵੇ।


-ਅੰਮ੍ਰਿਤਸਰ। ਫੋਨ : 98155-35410


ਖ਼ਬਰ ਸ਼ੇਅਰ ਕਰੋ

ਕਬੱਡੀ ਦੇ ਖੇਤਰ 'ਚ ਉੱਭਰਦਾ ਜਾਫ਼ੀ ਗੁਲਾਬ ਚੱਬਾ

ਕਬੱਡੀ ਦੇ ਖੇਤਰ ਵਿਚ ਮਾਝੇ ਦਾ ਉੱਭਰਦਾ ਜਾਫ਼ੀ ਹੈ ਗੁਲਾਬ ਚੱਬਾ, ਜਿਸ ਨੇ ਪਿਤਾ ਸ: ਨਿਰਵੈਰ ਸਿੰਘ ਦੇ ਘਰ ਮਾਤਾ ਕੁਲਵੰਤ ਕੌਰ ਦੀ ਕੁੱਖੋਂ 1993 ਨੂੰ ਤਰਨ ਤਾਰਨ ਰੋਡ 'ਤੇ ਪੈਂਦੇ ਪਿੰਡ ਚੱਬਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਜਨਮ ਲਿਆ। ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਇਲਾਕੇ 'ਚ ਹੁੰਦੇ ਕਬੱਡੀ ਮੈਚਾਂ ਦੌਰਾਨ ਕਬੱਡੀ ਸਟਾਰ ਸਵ: ਸੁਖਮਨ ਚੋਹਲੇ ਨੂੰ ਕਬੱਡੀ ਖੇਡਦਿਆਂ ਦੇਖਿਆ ਤਾਂ ਉਸ ਦੀ ਖੇਡ ਤੋਂ ਪ੍ਰਭਾਵਿਤ ਹੋ ਕੇ ਗੁਲਾਬ ਸਿੰਘ ਨੇ ਵੀ ਕਬੱਡੀ ਦੇ ਖੇਤਰ ਵੱਲ ਰੁਖ਼ ਕਰ ਲਿਆ। 2015 'ਚ ਬ੍ਰਹਮ ਗਿਆਨੀ ਬਾਬਾ ਨਾਂਗਾ ਜੀ ਦੇ ਸਾਲਾਨਾ ਕਬੱਡੀ ਕੱਪ ਦੌਰਾਨ ਗੁਲਾਬੇ ਨੇ ਕਬੱਡੀ ਦੇ ਮੈਦਾਨ 'ਚ ਪੈਰ ਧਰਿਆ, ਜਿੱਥੇ ਉਸ ਨੇ ਆਪਣੀ ਖੇਡ ਦਾ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਗੁਲਾਬੇ ਦੀ ਇਸ ਖੇਡ ਨੂੰ ਦੇਖਦਿਆਂ ਪਿੰਡ ਵਾਸੀਆਂ ਅਤੇ ਐੱਨ.ਆਰ.ਆਈ. ਵੀਰਾਂ ਵਲੋਂ ਦੇਸੀ ਘਿਓ ਦੇ ਪੀਪਿਆਂ, ਬਦਾਮਾਂ ਦੀਆਂ ਬੋਰੀਆਂ ਅਤੇ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਗੁਲਾਬਾ ਮਿਲੀ ਹੱਲਾਸ਼ੇਰੀ ਤੋਂ ਸਿੰਘ ਸਾਹਿਬ ਜਥੇ: ਬਾਬਾ ਗੱਜਣ ਸਿੰਘ ਸ੍ਰੀ ਮਿਸਲ ਸ਼ਹੀਦਾਂ ਮੁਖੀ ਤਰਨਾ ਦਲ ਬਾਬਾ ਬਕਾਲਾ ਵਾਲਿਆਂ ਦੇ ਅਸ਼ੀਰਵਾਦ ਸਦਕਾ ਸ਼ਹੀਦ ਬਾਬਾ ਨੌਧ ਸਿੰਘ ਅਕੈਡਮੀ ਚੱਬਾ ਦੀ ਟੀਮ 'ਚ ਸ਼ਾਮਿਲ ਹੋ ਗਿਆ। ਇਸ ਟੀਮ ਵਿਚ ਖੇਡਦਿਆਂ ਉਸ ਨੇ ਆਪਣੀ ਮਿਹਨਤ ਸਦਕਾ ਚੰਗੇ-ਚੰਗੇ ਉੱਭਰਦੇ ਧਾਵੀਆ ਨੂੰ ਮਾਤ ਦਿੱਤੀ ਤੇ ਅਕੈਡਮੀ 'ਚ ਇਕ ਚੰਗਾ ਨਾਮਵਰ ਜਾਫ਼ੀ ਹੋਣ ਦਾ ਮਾਣ ਪ੍ਰਾਪਤ ਕਰਕੇ ਅਨੇਕਾਂ ਹੀ ਮਾਣ-ਸਨਮਾਨ ਹਾਸਲ ਕਰਕੇ ਅਕੈਡਮੀ ਦਾ ਨਾਂਅ ਉੱਚਾ ਕੀਤਾ। ਮਾਝੇ ਵਿਚ ਸ਼ਾਇਦ ਹੀ ਅਜਿਹਾ ਕੋਈ ਪਿੰਡ ਹੋਵੇ, ਜਿੱਥੇ ਗੁਲਾਬਾ ਮੈਚ ਨਾ ਖੇਡਿਆ ਹੋਊ।
ਕਬੱਡੀ ਦੇ ਦਾਅ-ਪੇਚ ਸਿੱਖਣ ਲਈ ਉਸ ਨੇ ਕੁਲਵੰਤ ਜੋਗੇਵਾਲੀਆ ਨੂੰ ਉਸਤਾਦ ਧਾਰਿਆ। ਹੁਣ ਤੱਕ ਗੁਲਾਬ ਨੇ 300 ਦੇ ਕਰੀਬ ਮੈਚ ਖੇਡੇ ਹਨ। ਉਹ ਆਪਣੀ ਮਿਹਨਤ ਦੇ ਬਲਬੂਤੇ ਪੂਰੇ ਪੰਜਾਬ ਵਿਚ ਆਪਣਾ ਨਾਂਅ ਬਣਾ ਰਿਹਾ ਹੈ। ਗੁਲਾਬ ਦਾ ਪ੍ਰਦਰਸ਼ਨੀ ਕੱਦ 6 ਫੁੱਟ ਤੇ ਭਾਰ 93 ਕਿੱਲੋ ਦੇ ਕਰੀਬ ਹੈ। ਪਹਾੜਾਂ ਜਿੱਡੀ ਚੌੜੀ ਛਾਤੀ ਵਾਲਾ ਸਿੱਖ ਸਰਦਾਰ ਚੰਗੇ-ਚੰਗੇ ਧਾਵੀਆਂ ਨੂੰ ਜਦੋਂ ਜੱਫ਼ੇ ਲਾਉਂਦਾ ਹੈ ਤਾਂ ਕਬੱਡੀ ਦੇ ਪਿੜਾਂ 'ਚੋਂ ਸਰੋਤਿਆਂ ਦੀਆਂ ਤਾੜੀਆਂ ਦੀ ਗੂੰਜ ਗੁਲਾਬੇ ਨੂੰ ਹੋਰ ਵੀ ਉਤਸ਼ਾਹਿਤ ਕਰਦੀ ਹੈ। ਇਸ ਖੇਤਰ ਵਿਚ ਉਹ ਆਪਣੇ ਪੂਰੇ ਪਰਿਵਾਰ ਸਮੇਤ ਜਥੇਦਾਰ ਬਾਬਾ ਗੱਜਣ ਸਿੰਘ, ਬਾਬਾ ਅਵਤਾਰ ਸਿੰਘ ਘਰਿਆਲੇ ਵਾਲੇ, ਪਿੰਡ ਵਾਸੀਆਂ ਅਤੇ ਐੱਨ.ਆਰ.ਆਈ. ਵੀਰਾਂ ਦਾ ਬਹੁਤ ਸਹਿਯੋਗ ਮੰਨਦਾ ਹੈ। ਉਸ ਨੇ ਗੱਲ ਕਰਦਿਆਂ ਕਿਹਾ ਕਿ ਮੈਂ ਜਲਾਲਪੁਰੀਏ ਪਾਲੇ ਵਾਂਗ ਕਬੱਡੀ ਖੇਡਣਾ ਚਾਹੁੰਦਾ ਹਾਂ।


-ਚੱਬਾ, ਅੰਮ੍ਰਿਤਸਰ। ਮੋਬਾ: 84278-86534

ਛੋਟੀ ਉਮਰੇ ਵਿਸ਼ਵ ਵਿਚ ਨਾਂਅ ਕਮਾਉਣ ਵਾਲਾ ਪੈਰਾ ਖਿਡਾਰੀ ਵਿਸ਼ਵ ਮੋਰਿੰਡਾ

ਦਰੋਣਾਚਾਰੀਆ ਐਵਾਰਡ ਵਿਜੇਤਾ ਪ੍ਰਸਿੱਧ ਕੋਚ ਡਾ: ਸੱਤਪਾਲ ਸਿੰਘ ਦਾ ਤਰਾਸ਼ਿਆ ਹੀਰਾ ਪੰਜਾਬ ਦੇ ਸਹਿਰ ਮੋਰਿੰਡਾ ਦਾ ਜੰਮਪਲ ਵਿਸ਼ਵ ਆਉਣ ਵਾਲੇ ਸਮੇਂ ਦਾ ਉਹ ਰੌਸ਼ਨ ਸਿਤਾਰਾ ਹੈ, ਜੋ ਆਪਣੀ ਖੇਡ ਕਲਾ ਦੇ ਬਿਹਤਰੀਨ ਪ੍ਰਦਰਸ਼ਨ ਸਦਕਾ ਪੂਰੇ ਭਾਰਤ ਦਾ ਨਾਂਅ ਰੁਸ਼ਨਾਏਗਾ, ਜਿਸ ਦੀ ਮਜ਼ਬੂਤ ਨੀਂਹ ਉਸ ਨੇ ਹੁਣੇ ਤੋਂ ਹੀ ਰੱਖ ਦਿੱਤੀ ਹੈ। ਪਿਤਾ ਦਵਿੰਦਰ ਸਿੰਘ ਦੇ ਘਰ ਮਾਤਾ ਵੰਦਨਾ ਦੀ ਕੁੱਖੋਂ ਜਨਮ ਲੈਣ ਵਾਲਾ ਵਿਸ਼ਵ ਜਨਮ ਤੋਂ ਹੀ ਅਪਾਹਜ ਸੀ ਅਤੇ ਉਸ ਦੀ ਰੀੜ੍ਹ ਦੀ ਹੱਡੀ ਵਿਚ ਨੁਕਸ ਹੋਣ ਕਰਕੇ ਉਹ ਸਾਰੀ ਉਮਰ ਚੱਲ ਸਕਣ ਤੋਂ ਅਸਮਰੱਥ ਸੀ, ਭਾਵੇਂ ਉਸ ਦੇ ਜਨਮ ਲੈਣ ਸਮੇਂ ਘਰ ਵਿਚ ਖੁਸ਼ੀਆਂ ਦੀ ਚਹਿਲ-ਪਹਿਲ ਹੋਈ ਪਰ ਬੱਚੇ ਦੇ ਜਨਮ ਤੋਂ ਹੀ ਅਪਾਹਜ ਹੋਣ ਦੀ ਪੁਸ਼ਟੀ ਨੇ ਘਰ ਵਿਚ ਆਈਆਂ ਖੁਸ਼ੀਆਂ ਵੀ ਬੇਗਾਨੀਆਂ ਜਿਹੀਆਂ ਜਾਪਣ ਲੱਗੀਆਂ ਪਰ ਸ਼ਾਇਦ ਕਿਸੇ ਨੂੰ ਇਹ ਇਲਮ ਨਹੀਂ ਸੀ ਕਿ ਅਪਾਹਜ ਵਿਸ਼ਵ ਇਕ ਦਿਨ ਆਪਣਾ ਅਤੇ ਆਪਣੇ ਮਾਪਿਆਂ ਦਾ ਹੀ ਨਹੀਂ, ਸਗੋਂ ਪੂਰੇ ਭਾਰਤ ਦਾ ਨਾਂਅ ਪੂਰੇ ਸੰਸਾਰ ਵਿਚ ਰੌਸ਼ਨ ਕਰੇਗਾ।
ਵਿਸ਼ਵ ਪ੍ਰਸਿੱਧ ਪੈਰਾ ਖਿਡਾਰਨ ਦੀਪਾ ਮਲਕ ਨੂੰ ਟੈਲੀਵਿਜ਼ਨ 'ਤੇ ਵੀਲ੍ਹਚੇਅਰ 'ਤੇ ਖੇਡਦਿਆਂ ਵੇਖਿਆ ਤਾਂ ਵਿਸ਼ਵ ਨੇ ਸੋਚਿਆ ਕਿ ਉਹ ਵੀ ਦੀਪਾ ਮਲਕ ਵਾਂਗ ਹੀ ਇਕ ਦਿਨ ਖੇਡੇਗਾ ਅਤੇ ਆਪਣੇ ਇਸ ਸੁਪਨੇ ਨੂੰ ਹਕੀਕਤ ਵਿਚ ਬਦਲਣ ਲਈ ਗੁਰੂ ਦੀ ਤਲਾਸ਼ ਹੋਣ ਲੱਗੀ ਅਤੇ ਉਸ ਦੀ ਮੁਲਾਕਾਤ ਪ੍ਰਸਿੱਧ ਕੋਚ ਡਾ: ਸੱਤਪਾਲ ਸਿੰਘ ਨਾਲ ਹੋਈ। ਬਸ ਵਿਸ਼ਵ ਲਈ ਇਹ ਸੋਨੇ 'ਤੇ ਸੁਹਾਗੇ ਵਾਲੀ ਗੱਲ ਸਾਬਤ ਹੋਈ ਅਤੇ ਜਿਵੇਂ ਦਰੋਣਾਚਾਰੀਆ ਦੀ ਪਾਰਖੂ ਅੱਖ ਜ਼ਿੰਦਗੀ ਵਿਚ ਕਦੇ ਵੀ ਹਾਰ ਨਾ ਮੰਨਣ ਵਾਲੇ ਅਰਜਨ 'ਤੇ ਪਈ, ਇਸੇ ਤਰ੍ਹਾਂ ਹੀ ਦਰੋਣਾਚਾਰੀਆ ਵਿਜੇਤਾ ਡਾ: ਸੱਤਪਾਲ ਸਿੰਘ ਦੀ ਪਾਰਖੂ ਨਜ਼ਰ ਨੇ ਵੀ ਵਿਸ਼ਵ ਨੂੰ ਅਰਜਨ ਦੇ ਰੂਪ ਵਿਚ ਲੱਭ ਲਿਆ ਅਤੇ ਸ਼ੁਰੂ ਹੋਈ ਉਸਤਾਦ ਅਤੇ ਚੇਲੇ ਦੀ ਗੁਰ ਵਿੱਦਿਆ। ਵਿਸ਼ਵ ਨੇ ਸਾਲ 2017 ਵਿਚ ਡੁਬਈ ਵਿਖੇ ਜੂਨੀਅਰ ਏਸ਼ੀਅਨ ਖੇਡਾਂ ਵਿਚ ਡਿਸਕਸ ਅਤੇ ਸ਼ਾਟਪੁੱਟ ਖੇਡਦਿਆਂ ਪੰਜਵਾਂ ਸਥਾਨ ਹਾਸਲ ਕਰਕੇ ਆਪਣੀ ਪਕੜ ਨੂੰ ਮਜ਼ਬੂਤ ਕਰ ਲਿਆ। ਸਾਲ 2018 ਵਿਚ ਬੰਗਲੌਰ ਵਿਖੇ ਹੋਈ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਆਪਣੇ ਨਾਂਅ ਕਰਨ ਵਾਲਾ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣਿਆ।
ਜੇਕਰ ਵਿਸ਼ਵ ਦੀ ਸਭ ਤੋਂ ਵੱਡੀ ਪ੍ਰਾਪਤੀ ਦਾ ਜ਼ਿਕਰ ਕਰੀਏ ਤਾਂ ਸਾਲ 2019 ਵਿਚ ਹੀ 1 ਅਗਸਤ ਤੋਂ 4 ਅਗਸਤ ਤੱਕ ਸਵਿੱਟਜ਼ਰਲੈਂਡ ਵਿਖੇ ਵਰਲਡ ਪੈਰਾ ਜੂਨੀਅਰ ਚੈਂਪੀਅਨਸ਼ਿਪ ਵਿਚ ਵਿਸ਼ਵ ਨੇ ਪੂਰੇ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਜੈਵਲਿਨ ਥਰੋ ਵਿਚ ਸੋਨ ਤਗਮਾ ਅਤੇ ਸ਼ਾਟਪੁੱਟ ਜਾਣੀ ਗੋਲਾ ਸੁੱਟਣ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਵਿਸ਼ਵ ਦੇ 50 ਖਿਡਾਰੀਆਂ ਵਿਚ ਸੋਨ ਤਗਮਾ ਜਿੱਤਣ ਵਾਲਾ ਵਿਸ਼ਵ ਚੈਂਪੀਅਨ ਬਣਿਆ ਅਤੇ ਭਾਰਤ ਦਾ ਨਾਂਅ ਵਿਸ਼ਵ ਵਿਚ ਚਮਕਾਇਆ। ਘਰ ਦੀਆਂ ਆਰਥਿਕ ਲੋੜਾਂ-ਥੁੜਾਂ ਦਾ ਸ਼ਿਕਾਰ ਵਿਸ਼ਵ ਇਕ ਪਾਸੇ ਆਪਣੀ ਪੜ੍ਹਾਈ ਲਈ ਯਤਨਸ਼ੀਲ ਹੈ ਅਤੇ ਉਸ ਦਾ ਸਭ ਤੋਂ ਵੱਡਾ ਸੁਪਨਾ ਸਾਲ 2020 ਵਿਚ ਜਾਪਾਨ ਦੇ ਸ਼ਹਿਰ ਟੋਕੀਓ ਵਿਖੇ ਹੋਣ ਜਾ ਰਹੀਆਂ ਪੈਰਾ ਉਲੰਪਿਕ ਵਿਚ ਖੇਡਦਿਆਂ ਦੇਸ਼ ਲਈ ਸੋਨ ਤਗਮਾ ਹਾਸਲ ਕਰਕੇ ਭਾਰਤ ਦਾ ਤਿਰੰਗਾ ਲਹਿਰਾਉਣ ਦਾ ਹੈ।

-ਮੋਗਾ। ਮੋਬਾ: 98551-14484

ਕਬੱਡੀ ਦੇ ਨਵੇਂ ਸੀਜ਼ਨ ਲਈ ਨਵੀਆਂ ਚੁਣੌਤੀਆਂ

ਪੰਜਾਬੀਆਂ ਦੇ ਖੂੁਨ 'ਚ ਰਚੀ ਖੇਡ ਦਾਇਰੇ ਵਾਲੀ ਕਬੱਡੀ ਦਾ ਜਿਉਂ-ਜਿਉਂ ਘੇਰਾ ਵਿਸ਼ਾਲ ਹੋ ਰਿਹਾ ਹੈ, ਤਿਉਂ-ਤਿਉਂ ਇਸ ਦੀਆਂ ਚੁਣੌਤੀਆਂ 'ਚ ਵੀ ਵਾਧਾ ਹੋ ਰਿਹਾ ਹੈ। ਦੇਸ਼-ਵਿਦੇਸ਼ 'ਚ ਸਰਗਰਮ ਕਬੱਡੀ ਨਾਲ ਸਬੰਧਤ ਜਥੇਬੰਦੀਆਂ ਵਲੋਂ ਹਰ ਵਾਰ ਕਬੱਡੀ ਲਈ ਕੁਝ ਨਾ ਕੁਝ ਨਵਾਂ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਨ੍ਹਾਂ ਸਦਕਾ ਹਰ ਵਾਰ ਨਵੀਆਂ ਪ੍ਰਾਪਤੀਆਂ ਹੋ ਰਹੀਆਂ ਹਨ। ਇਸ ਵਾਰ ਪੰਜਾਬ ਦੀ ਧਰਤੀ 'ਤੇ ਕਬੱਡੀ ਦੇ ਨਵੇਂ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਹ ਹਰ ਵਾਰ ਦੀ ਤਰ੍ਹਾਂ ਅਗਲੇ ਵਰ੍ਹੇ ਦੇ ਅਪ੍ਰੈਲ ਮਹੀਨੇ ਦੇ ਪਹਿਲੇ ਹਫਤੇ ਤੱਕ ਚੱਲਣ ਦੀ ਉਮੀਦ ਹੈ। ਇਸ ਸੀਜ਼ਨ ਤੋਂ ਪਹਿਲਾਂ ਕਬੱਡੀ ਸੰਚਾਲਕਾਂ ਨੂੰ ਨਵੇਂ ਯੁੱਗ ਦੀਆਂ ਨਵੀਆਂ ਚੁਣੌਤੀਆਂ ਨਾਲ ਨਿਪਟਣ ਲਈ ਯੋਜਨਾਬੰਦੀ ਨਾਲ ਚੱਲਣਾ ਪਵੇਗਾ।
ਪੰਜਾਬ ਦੀ ਕਬੱਡੀ ਦੇ ਜੇਕਰ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ ਇਸ ਨੇ ਬਹੁਤ ਸਾਰੇ ਪੜਾਅ ਪਾਰ ਕੀਤੇ ਹਨ। ਮਨੋਰੰਜਨ ਤੇ ਤੰਦਰੁਸਤੀ ਲਈ ਖੇਡੀ ਜਾਣ ਵਾਲੀ ਖੇਡ ਤੋਂ ਲੈਕੇ, ਮਾਣ-ਸਨਮਾਨ ਵਾਲਾ ਦੌਰ ਪਾਰ ਕਰਦੀ ਹੋਈ ਕਬੱਡੀ ਪਿਛਲੇ ਦੋ ਦਹਾਕਿਆਂ ਤੋਂ ਪੇਸ਼ੇਵਰ ਦੌਰ 'ਚ ਪ੍ਰਵੇਸ਼ ਕਰ ਚੁੱਕੀ ਹੈ। ਜਿਸ ਸਦਕਾ ਹੋਰਨਾਂ ਖੇਡਾਂ ਵਾਂਗ ਕਬੱਡੀ 'ਚ ਵੀ ਕਲੱਬਾਂ/ਅਕੈਡਮੀਆਂ ਦਾ ਦੌਰ ਸ਼ੁਰੂ ਹੋਇਆ। ਜਿਸ ਤਹਿਤ ਪੰਜਾਬ 'ਚ ਤਿੰਨ ਫੈਡਰੇਸ਼ਨਾਂ ਕਾਫੀ ਲੰਬੇ ਅਰਸੇ ਤੋਂ ਸਰਗਰਮ ਹਨ, ਜਿਨ੍ਹਾਂ ਨੇ ਕਬੱਡੀ ਨੂੰ ਪੇਸ਼ੇਵਰ ਲੀਹਾਂ 'ਤੇ ਪਾਉਣ ਲਈ ਵੱਡਮੁੱਲਾ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਕਰਵਾਏ ਗਏ ਵਿਸ਼ਵ ਕੱਪਾਂ ਅਤੇ ਲੀਗਜ਼ ਨਾਲ ਵੀ ਕਬੱਡੀ ਦੇ ਮਿਆਰਾਂ 'ਚ ਵਾਧਾ ਹੋਇਆ।
ਇਸ ਖੇਡ ਨੂੰ ਮੈਦਾਨ 'ਚ ਅਤੇ ਮੀਡੀਆ ਦੇ ਵੱਖ-ਵੱਖ ਸਾਧਨਾਂ ਜ਼ਰੀਏ ਦੇਖਣ ਵਾਲੇ ਖੇਡ ਪ੍ਰੇਮੀਆਂ ਦੀ ਗਿਣਤੀ ਲੱਖਾਂ 'ਚ ਹੋ ਗਈ ਹੈ, ਜਿਸ ਕਾਰਨ ਇਸ ਖੇਡ ਦੇ ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ 'ਚ ਪ੍ਰਸਾਰਨ ਅਧਿਕਾਰਾਂ ਸਬੰਧੀ ਚਰਚਾ ਸ਼ੁਰੂ ਹੋਈ ਹੈ। ਕਬੱਡੀ ਦੀ ਖੇਡ ਦੇ ਪ੍ਰਸਾਰਨ ਲਈ ਟੂਰਨਾਮੈਂਟ ਸੰਚਾਲਕਾਂ ਨੂੰ ਬਕਾਇਦਾ ਰਾਸ਼ੀ ਪ੍ਰਦਾਨ ਕਰਨੀ ਪੈਂਦੀ ਹੈ, ਜਦੋਂ ਕਿ ਹੋਰਨਾਂ ਖੇਡਾਂ 'ਚ ਪ੍ਰਸਾਰਨ ਦੇ ਅਧਿਕਾਰ ਖੇਡ ਸੰਚਾਲਕਾਂ ਵਲੋਂ ਚੰਗੇ ਭੁਗਤਾਨ ਬਦਲੇ ਵੇਚੇ ਜਾਂਦੇ ਹਨ। ਦੇਖਣ ਵਾਲੀ ਗੱਲ ਇਹ ਹੈ ਕਿ ਸਾਡੇ ਦੇਸ਼ 'ਚ ਕ੍ਰਿਕਟ, ਹਾਕੀ, ਨੈਸ਼ਨਲ ਸਟਾਈਲ ਕਬੱਡੀ ਤੇ ਫੁੱਟਬਾਲ ਤੋਂ ਬਾਅਦ ਦਾਇਰੇ ਵਾਲੀ ਕਬੱਡੀ ਸਭ ਤੋਂ ਵੱਧ ਦੇਖੀ ਜਾਣ ਵਾਲੀ ਖੇਡ ਹੈ ਪਰ ਇਨ੍ਹਾਂ ਦੇ ਦਾਇਰੇ ਵਾਲੀ ਕਬੱਡੀ ਦੇ ਮੁਕਾਬਲੇ ਟੂਰਨਾਮੈਂਟ ਬਹੁਤ ਘੱਟ ਹੁੰਦੇ ਹਨ। ਫਿਰ ਵੀ ਉਪਰੋਕਤ ਚਾਰ ਖੇਡਾਂ ਦੇ ਪ੍ਰਸਾਰਨ ਬਦਲੇ ਖੇਡ ਪ੍ਰਬੰਧਕ ਚੰਗੀ ਕਮਾਈ ਕਰਦੇ ਹਨ। ਇਸੇ ਸੰਦਰਭ 'ਚ ਦਾਇਰੇ ਵਾਲੀ ਕਬੱਡੀ ਦੇ ਸੰਚਾਲਕਾਂ ਨੂੰ ਵੀ ਆਪਣੇ ਵੱਡੇ ਖਿਡਾਰੀਆਂ ਵਾਲੇ ਵਿਸ਼ਾਲ ਕੱਪਾਂ ਦੇ ਪ੍ਰਸਾਰਨ ਬਦਲੇ ਕਮਾਈ ਕਰਨ ਵਾਲੇ ਰਸਤੇ ਪੈਣ ਦਾ ਸਮਾਂ ਆ ਗਿਆ ਹੈ।
ਇਸ ਤੋਂ ਇਲਾਵਾ ਖੇਡ ਮੈਦਾਨਾਂ ਦੇ ਆਲੇ-ਦੁਆਲੇ ਵੱਖ-ਵੱਖ ਕੰਪਨੀਆਂ ਦੇ ਬੋਰਡ ਲਗਾ ਕੇ ਕਬੱਡੀ ਪ੍ਰਬੰਧਕਾਂ ਨੂੰ ਕਮਾਈ ਕਰਨੀ ਚਾਹੀਦੀ ਹੈ। ਤੀਸਰਾ ਮਸਲਾ ਖਿਡਾਰੀਆਂ ਲਈ ਸਪਾਂਸਰਸ਼ਿਪ ਦਾ ਹੈ। ਕਬੱਡੀ ਖਿਡਾਰੀਆਂ ਨੂੰ ਹਜ਼ਾਰਾਂ ਲੋਕ ਖੇਡ ਮੈਦਾਨਾਂ 'ਚ ਪੁੱਜ ਕੇ ਦੇਖਦੇ ਹਨ ਅਤੇ ਲੱਖਾਂ ਖੇਡ ਪ੍ਰੇਮੀ ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਰਾਹੀਂ ਦੇਖਦੇ ਹਨ। ਸਾਡੇ ਖਿਡਾਰੀ ਆਪਣੇ ਮੈਚ ਖੇਡਣ ਦਾ ਭੁਗਤਾਨ ਤਾਂ ਚੰਗੀਆਂ ਰਾਸ਼ੀਆਂ 'ਚ ਲੈਣ ਲੱਗੇ ਹਨ ਪਰ ਆਪਣੇ-ਆਪਣੇ ਚਾਹੁਣ ਵਾਲਿਆਂ ਦੀ ਗਿਣਤੀ ਦਾ ਮੁੱਲ ਪਾਉਣ ਵਾਲੇ ਪਾਸੇ ਅਜੇ ਸਾਡੇ ਕਬੱਡੀ ਖਿਡਾਰੀ ਨਹੀਂ ਤੁਰੇ, ਜਦੋਂ ਕਿ ਹੋਰਨਾਂ ਖੇਡਾਂ ਵਾਲੇ ਖਿਡਾਰੀਆਂ ਦੀ ਕਿੱਟ (ਜਰਸੀ, ਨਿੱਕਰ ਤੇ ਬੂਟ) ਰਾਹੀਂ ਵੱਡੀਆਂ ਕੰਪਨੀਆਂ ਇਸ਼ਤਿਹਾਰਬਾਜ਼ੀ ਕਰਦੀਆਂ ਹਨ ਅਤੇ ਇਸ ਬਦਲੇ ਖਿਡਾਰੀ ਮੋਟੀਆਂ ਰਕਮਾਂ ਵਸੂਲਦੇ ਹਨ। ਇਸ ਦੇ ਉਲਟ ਸਾਡੇ ਕਬੱਡੀ ਖਿਡਾਰੀ ਵੱਖ-ਵੱਖ ਬ੍ਰਾਂਡਾਂ ਦੀਆਂ ਟੀ-ਸ਼ਰਟਸ, ਨਿੱਕਰਾਂ, ਲੋਅਰ ਤੇ ਬੂਟ ਪਹਿਨ ਕੇ ਮੁਫਤ 'ਚ ਸੋਸ਼ਲ ਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਖੇਡ ਪ੍ਰੇਮੀਆਂ ਦੇ ਰੂਬਰੂ ਹੁੰਦੇ ਹਨ ਅਤੇ ਬਹੁਤ ਸਾਰੀਆਂ ਕੰਪਨੀਆਂ ਦਾ ਮੁਫਤ 'ਚ ਪ੍ਰਚਾਰ ਕਰਦੇ ਹਨ।
ਉਪਰੋਕਤ ਕੁਝ ਨਵੀਆਂ ਚੁਣੌਤੀਆਂ ਬਾਰੇ ਚਰਚਾ ਕਰਨ ਦਾ ਮਕਸਦ ਇਹ ਹੈ ਕਿ ਸਾਡੇ 150 ਦੇ ਕਰੀਬ ਕਬੱਡੀ ਖਿਡਾਰੀਆਂ ਨੂੰ ਹੀ ਇੰਨੀ ਕੁ ਕਮਾਈ ਹੁੰਦੀ ਹੈ, ਜਿਸ ਨਾਲ ਉਹ ਚੰਗਾ ਜੀਵਨ ਬਸਰ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਹੋਰ ਕੋਈ ਕੰਮ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਇਸ ਤੋਂ ਇਲਾਵਾ ਹੋਰ ਹਜ਼ਾਰਾਂ ਖਿਡਾਰੀ ਅਜਿਹੇ ਹਨ, ਜੋ ਆਪਣੀ ਜਵਾਨੀ ਕਬੱਡੀ ਨੂੰ ਸਮਰਪਿਤ ਕਰ ਚੁੱਕੇ ਹਨ ਪਰ ਉਨ੍ਹਾਂ ਨੂੰ ਕਬੱਡੀ ਤੋਂ ਏਨੀ ਕਮਾਈ ਨਹੀਂ ਹੁੰਦੀ, ਜਿਸ ਨਾਲ ਉਨ੍ਹਾਂ ਦਾ ਜੀਵਨ ਨਿਰਬਾਹ ਹੋ ਸਕੇ। ਇਨ੍ਹਾਂ ਪ੍ਰਸਥਿਤੀਆਂ 'ਚ ਕਬੱਡੀ ਖਿਡਾਰੀਆਂ, ਫੈਡਰੇਸ਼ਨਾਂ ਤੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਕਬੱਡੀ ਹੁਣ ਉਸ ਸਥਿਤੀ 'ਚ ਆ ਚੁੱਕੀ ਹੈ, ਜਿਸ ਦੌਰਾਨ ਇਨਾਮਾਂ-ਸਨਮਾਨਾਂ ਤੋਂ ਇਲਾਵਾ ਵੀ ਮੀਡੀਆ ਰਾਹੀਂ ਕਮਾਈ ਕੀਤੀ ਜਾ ਸਕਦੀ ਹੈ। ਅਜਿਹਾ ਕਰਨ ਨਾਲ ਜਿੱਥੇ ਸਿਖਰਲੇ ਖਿਡਾਰੀਆਂ ਦੀ ਕਮਾਈ 'ਚ ਚੋਖਾ ਵਾਧਾ ਹੋ ਸਕਦਾ ਹੈ, ਉੱਥੇ ਦਰਮਿਆਨੇ ਖਿਡਾਰੀ ਦੀ ਕਮਾਈ 'ਚ ਵੀ ਵਾਧਾ ਹੋਵੇਗਾ।


-ਪਟਿਆਲਾ। ਮੋਬਾ: 97795-90575

ਮਹਿਲਾ ਖਿਡਾਰੀਆਂ ਦੀ ਕਮਾਈ

ਇਹ ਹਾਲੇ ਵੀ ਹੈ ਮਰਦਾਂ ਤੋਂ ਬਹੁਤ ਘੱਟ

ਫੋਰਬਸ ਦੀ ਸਾਲਾਨਾ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮਹਿਲਾ ਅਥਲੀਟਾਂ ਦੀ ਸੂਚੀ ਵਿਚ ਪਹਿਲੀ ਵਾਰ ਇਕ ਭਾਰਤੀ ਮਹਿਲਾ ਨੇ ਵੀ ਪਹਿਲੇ 20 ਖਿਡਾਰੀਆਂ ਵਿਚ ਆਪਣੀ ਥਾਂ ਬਣਾਈ ਹੈ। ਜੀ ਹਾਂ! ਤੁਸੀਂ ਸਹੀ ਸਮਝਿਆ ਇਹ ਸਟਾਰ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਹੀ ਹੈ। 6 ਅਗਸਤ, 2019 ਨੂੰ ਸਾਲ 2018 ਵਿਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ, ਜਿਨ੍ਹਾਂ 15 ਮਹਿਲਾ ਖਿਡਾਰੀਆਂ ਦੀ ਫੋਰਬਸ ਸੂਚੀ ਜਾਰੀ ਹੋਈ ਹੈ, ਉਸ ਵਿਚ 13ਵੇਂ ਨੰਬਰ 'ਤੇ ਪੀ. ਵੀ. ਸਿੰਧੂ ਹੈ। ਉਨ੍ਹਾਂ ਦੇ ਨਾਲ ਅਮਰੀਕੀ ਟੈਨਿਸ ਸਟਾਰ ਅਤੇ ਸਾਲ 2018 ਵਿਚ ਫ੍ਰੈਂਚ ਓਪਨ ਅਤੇ ਅਮਰੀਕੀ ਓਪਨ ਦੀ ਰਨਰਸ-ਅਪ ਰਹੀ ਮੈਡੀਸਨ ਕੀਸ ਵੀ ਹੈ। ਪੀ. ਵੀ. ਸਿੰਧੂ ਦੀ ਪਿਛਲੇ ਸਾਲ ਕਮਾਈ 55 ਲੱਖ ਅਮਰੀਕੀ ਡਾਲਰ ਭਾਵ ਲਗਪਗ 38 ਕਰੋੜ 86 ਲੱਖ ਰੁਪਏ ਰਹੀ ਹੈ।
ਇਸ ਸੂਚੀ ਵਿਚ ਸਭ ਤੋਂ ਉੱਪਰ ਸੈਰੇਨਾ ਵਿਲੀਅਮਸ ਦਾ ਨਾਂਅ ਹੈ, ਜਿਸ ਦੀ ਕਮਾਈ ਸਾਲ 2018 ਵਿਚ 2.92 ਕਰੋੜ ਅਮਰੀਕੀ ਡਾਲਰ ਰਹੀ ਹੈ। ਉਸ ਤੋਂ ਬਾਅਦ ਦੂਜੇ ਨੰਬਰ 'ਤੇ ਵੀ ਜਾਪਾਨ ਦੀ ਇਕ ਟੈਨਿਸ ਖਿਡਾਰੀ ਨਾਓਮੀ ਓਸਾਕਾ ਹੀ ਹੈ, ਜਿਸ ਨੇ ਸਾਲ 2018 ਵਿਚ 2.43 ਕਰੋੜ ਅਮਰੀਕੀ ਡਾਲਰ ਦੀ ਕਮਾਈ ਕੀਤੀ। ਦੁਨੀਆ ਦੀ 15 ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮਹਿਲਾ ਅਥਲੀਟਾਂ ਨੇ ਸਾਲ 2018 ਵਿਚ ਮਿਲ ਕੇ 14.6 ਕਰੋੜ ਅਮਰੀਕੀ ਡਾਲਰ ਕਮਾਇਆ। ਇਹ ਰਕਮ ਪਿਛਲੇ ਸਾਲ ਦੀ 13 ਕਰੋੜ ਅਮਰੀਕੀ ਡਾਲਰ ਤੋਂ ਲਗਪਗ ਡੇਢ ਕਰੋੜ ਡਾਲਰ ਜ਼ਿਆਦਾ ਹੈ। ਫੋਰਬਸ ਅਨੁਸਾਰ ਪਿਛਲੇ ਸਾਲ ਲਗਪਗ 38 ਕਰੋੜ 46 ਲੱਖ ਰੁਪਏ ਦੀ ਕਮਾਈ ਕਰਨ ਵਾਲੀ ਪੀ. ਵੀ. ਸਿੰਧੂ ਭਾਰਤੀ ਮਹਿਲਾ ਖਿਡਾਰੀਆਂ ਵਿਚੋਂ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮਹਿਲਾ ਖਿਡਾਰੀ ਇਸ ਲਈ ਬਣੀ, ਕਿਉਂਕਿ ਉਹ ਸਾਲ 2018 ਦੇ ਸੀਜ਼ਨ ਦੇ ਅਖ਼ੀਰ ਵਿਚ ਵੀ. ਡਬਿਲਊ. ਐਫ. ਵਰਲਡ ਟੂਰ ਫਾਈਨਲ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣੀ ਸੀ। ਇਸ ਤੋਂ ਇਲਾਵਾ ਉਸ ਦੇ ਕੋਲ ਬ੍ਰਿਜਸਟੋਨ, ਜੇ. ਬੀ. ਐਲ. ਗਾਟੋਰਾਡੇ, ਪੈਨਾਸੋਨਿਕ ਵਰਗੀਆਂ ਕਾਰਪੋਰੇਟ ਕੰਪਨੀਆਂ ਦੇ ਇਸ਼ਤਿਹਾਰ ਵੀ ਹਨ।
ਮਹਿਲਾ ਅਥਲੀਟਾਂ ਵਿਚਾਲੇ ਕਮਾਈ ਦੀ ਕਿਸੇ ਵੀ ਸੂਚੀ ਵਿਚ ਆਮ ਤੌਰ 'ਤੇ ਆਪਣਾ ਦਬਦਬਾ ਰੱਖਣ ਵਾਲੀ ਸੈਰੇਨਾ ਵਿਲੀਅਮਸ ਬਾਰੇ ਫੋਰਬਸ ਦਾ ਮੰਨਣਾ ਹੈ ਕਿ 37 ਸਾਲਾ ਇਹ ਜੀਨੀਅਸ ਖਿਡਾਰੀ ਜਦੋਂ ਇਕ ਸਾਲ ਬਾਅਦ ਖੇਡਣਾ ਛੱਡ ਦੇਵੇਗੀ, ਉਦੋਂ ਵੀ ਆਪਣੀ ਕਮਾਈ ਨੂੰ ਇਸੇ ਪੱਧਰ 'ਤੇ ਬਰਕਰਾਰ ਰੱਖੇਗੀ, ਕਿਉਂਕਿ ਉਸ ਦੇ ਨਾਂਅ ਦਾ ਜਿਨ੍ਹਾਂ ਦੋ ਖੇਤਰਾਂ ਵਿਚ ਸਿੱਕਾ ਚੱਲ ਰਿਹਾ ਹੈ, ਉਸ ਵਿਚ ਉਸ ਦੀ ਕਮਾਈ ਚੰਗੀ ਹੋ ਰਹੀ ਹੈ। ਵਰਣਨਯੋਗ ਹੈ ਕਿ ਸੈਰੇਨਾ ਆਪਣੀ ਅਗਲੀ ਪਾਰੀ ਦੇ ਰੂਪ ਵਿਚ ਬ੍ਰਾਂਡੇਡ ਕੱਪੜੇ ਵੇਚੇਗੀ, ਜੋ ਉਸੇ ਦੇ ਨਾਂਅ 'ਐਸ ਬਾਈ ਸੈਰੇਨਾ' ਬਰਾਂਡ ਦੇ ਰੂਪ ਵਿਚ ਵਿਕਣਗੇ। ਨਾਲ ਹੀ ਉਸ ਦੀ ਇਕ ਜਿਊਲਰੀ ਦਾ ਵੀ ਬ੍ਰਾਂਡ ਹੈ। ਪਰ ਦੁਨੀਆ ਵਿਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਔਰਤ ਖਿਡਾਰੀਆਂ ਦੀ ਇਹ ਸੂਚੀ ਉਦੋਂ ਸਭ ਤੋਂ ਜ਼ਿਆਦਾ ਤਰਸਯੋਗ ਹੋ ਜਾਂਦੀ ਹੈ, ਜਦੋਂ ਅਸੀਂ ਇਸ ਦੀ ਤੁਲਨਾ ਦੁਨੀਆ ਦੇ ਮਰਦ ਖਿਡਾਰੀਆਂ ਦੀ ਸੂਚੀ ਨਾਲ ਕਰਦੇ ਹਾਂ।
ਵਰਣਨਯੋਗ ਹੈ ਕਿ 50 ਲੱਖ ਡਾਲਰ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਪੁਰਸ਼ ਖਿਡਾਰੀਆਂ ਦੀ ਗਿਣਤੀ 1300 ਤੋਂ ਵੀ ਜ਼ਿਆਦਾ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਥੇ 1300, ਕਿਥੇ ਸਿਰਫ਼ 15 ਖਿਡਾਰੀ। ਇਸ ਤੋਂ ਪਤਾ ਲੱਗਦਾ ਹੈ ਕਿ ਅੱਜ ਵੀ ਮਰਦ ਅਤੇ ਔਰਤ ਵਿਚਾਲੇ ਹਰ ਖੇਤਰ ਵਿਚ ਕਿੰਨਾ ਜ਼ਿਆਦਾ ਭੇਦ-ਭਾਵ ਹੁੰਦਾ ਹੈ। ਇਸ ਨੂੰ ਇਸ ਲਈ ਵੀ ਦੇਖਿਆ ਜਾ ਸਕਦਾ ਹੈ ਕਿ ਦੁਨੀਆ ਦੀਆਂ 15 ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਮਹਿਲਾ ਖਿਡਾਰਨਾਂ ਮਿਲ ਕੇ ਇਕੱਲੇ ਲਿਓਨੇਲ ਮੈਸੀ ਦੇ ਲਗਪਗ ਬਰਾਬਰ ਹੀ ਕਮਾ ਪਾਉਂਦੀਆਂ ਹਨ। ਲਿਓਨੇਲ ਮੈਸੀ ਨੇ ਸਾਲ 2019 ਵਿਚ ਇਕੱਲੇ 127 ਮਿਲੀਅਨ ਡਾਲਰ ਦੀ ਕਮਾਈ ਕੀਤੀ, ਜੋ ਕਿ ਔਰਤਾਂ ਦੀ ਤਕਰੀਬਨ 15 ਖਿਡਾਰੀਆਂ ਦੇ ਕਮਾਈ ਤੋਂ ਥੋੜ੍ਹਾ ਹੀ ਘੱਟ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਔਰਤਾਂ ਨੂੰ ਹਾਲੇ ਮਰਦਾਂ ਜਿੰਨੀ ਕਮਾਈ ਤੱਕ ਪਹੁੰਚਣ ਵਿਚ ਕਿੰਨਾ ਸਮਾਂ ਲੱਗੇਗਾ।
ਦੂਜੀ ਵੱਡੀ ਗੱਲ ਇਹ ਹੈ ਕਿ ਦੁਨੀਆ ਵਿਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਖੇਡਾਂ ਵਿਚ ਸਿਰਫ਼ ਤਿੰਨ ਖੇਡਾਂ ਹੀ ਸ਼ਾਮਿਲ ਹਨ। ਪਹਿਲੇ ਨੰਬਰ 'ਤੇ ਫੁੱਟਬਾਲ ਹੈ। ਦੁਨੀਆ ਦੇ 5 ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਖਿਡਾਰੀ ਫੁੱਟਬਾਲਰ ਹੀ ਹਨ। ਦੂਜੇ ਨੰਬਰ 'ਤੇ ਬਾਸਕਟਬਾਲ ਦੇ ਖਿਡਾਰੀ ਹਨ, ਜੋ ਕਿ ਦੁਨੀਆ ਦੇ 10 ਮੁੱਖ ਖਿਡਾਰੀਆਂ ਵਿਚੋਂ ਦੋ ਹਨ। ਮੁੱਕੇਬਾਜ਼ੀ, ਟੈਨਿਸ ਅਤੇ ਐਮ. ਐਮ. ਏ. ਵਰਗੀਆਂ ਖੇਡਾਂ ਵਿਚੋਂ ਇਕ-ਇਕ ਖਿਡਾਰੀ ਸ਼ਾਮਿਲ ਹਨ। ਜੇਕਰ ਸਭ ਤੋਂ ਜ਼ਿਆਦਾ ਕਮਾਈ ਨੂੰ ਦੇਖਿਆ ਜਾਵੇ ਤਾਂ ਸਾਲ 2018 ਵਿਚ ਮੁੱਕੇਬਾਜ਼ ਫਲੋਏਡ ਮੇਵੇਦਾਰ ਦੀ ਰਹੀ, ਜਿਨ੍ਹਾਂ ਨੇ ਫੀਸ ਦੇ ਰੂਪ ਵਿਚ 275 ਮਿਲੀਅਨ ਡਾਲਰ, ਜਦ ਕਿ ਇਸ਼ਤਿਹਾਰ ਜ਼ਰੀਏ 10 ਮਿਲੀਅਨ ਡਾਲਰ ਕਮਾਏ। ਇਸ ਤਰ੍ਹਾਂ ਸਾਲ 2018 ਵਿਚ ਮੇਵੇਦਾਰ ਨੇ 28 ਕਰੋੜ 5 ਲੱਖ ਡਾਲਰ ਕਮਾਏ। ਇਸ ਰਕਮ ਦੇ ਸਾਹਮਣੇ ਦੁਨੀਆ ਦੀਆਂ 15 ਚੋਟੀ ਦੀਆਂ ਮਹਿਲਾ ਖਿਡਾਰੀਆਂ ਇਸ ਦੇ ਅੱਧੇ ਦੇ ਬਰਾਬਰ ਵੀ ਨਹੀਂ ਪਹੁੰਚੀਆਂ।

ਫੁੱਟਬਾਲ ਦੇ ਨਵੇਂ ਸੀਜ਼ਨ 'ਚ ਮਿਲਣਗੇ ਨਵੇਂ ਜੇਤੂ

ਫੁੱਟਬਾਲ ਦੇ ਨਵੇਂ ਸੀਜ਼ਨ ਯਾਨਿ 2019-20 ਵਿਚ ਮੁਕਾਬਲਾ ਪਿਛਲੀ ਵਾਰ ਨਾਲੋਂ ਜ਼ਿਆਦਾ ਜ਼ਬਰਦਸਤ ਅਤੇ ਰੁਮਾਂਚਕਾਰੀ ਹੋਣ ਦੀ ਉਮੀਦ ਹੈ, ਕਿਉਂਕਿ ਹੁਣ ਹਰ ਕਲੱਬ ਨੇ ਆਪਣੀ ਟੀਮ ਤਕੜੀ ਕੀਤੀ ਹੈ। ਯੂਰਪ ਦੀਆਂ ਲਗਪਗ ਸਾਰੀਆਂ ਟੀਮਾਂ ਨੇ ਅੱਗੇ ਵੱਲ ਕਦਮ ਪੁੱਟੇ ਹਨ। ਸਪੇਨ ਦੀ ਰਾਸ਼ਟਰੀ ਫੁੱਟਬਾਲ ਲੀਗ 'ਲਾ-ਲੀਗਾ' ਵਿਚ ਮਹਾਂਰਥੀ ਟੀਮ ਰਿਅਲ ਮੈਡ੍ਰਿਡ ਨੇ ਆਪਣੇ ਸਫਲ ਕੋਚ ਜ਼ੀਨੇਦਿਨ ਜ਼ੀਡਾਨ ਦੀ ਵਾਪਸੀ ਦੇ ਬਾਅਦ ਟੀਮ ਦੀ ਨਵੇਂ ਸਿਰਿਓਂ ਤਿਆਰੀ ਦਾ ਕੰਮ ਆਰੰਭਿਆ ਹੈ। ਰਿਅਲ ਮੈਡ੍ਰਿਡ ਦੇ ਸਾਬਕਾ ਸਟਾਰ ਕ੍ਰਿਸਟੀਆਨੋ ਰੋਨਾਲਡੋ ਵਲੋਂ ਪਿਛਲੇ ਸਾਲ ਕਲੱਬ ਛੱਡ ਕੇ ਇਟਲੀ ਦੀ ਟੀਮ ਜੁਵੈਂਟਸ ਨਾਲ ਜਾ ਜੁੜਨ ਕਰਕੇ ਪੈਦਾ ਹੋਏ ਖਲਾਅ ਨੂੰ ਭਰਨ ਲਈ ਹੁਣ ਬੈਲਜੀਅਮ ਦੇ ਸਟਾਰ ਖਿਡਾਰੀ ਈਡਨ ਐਜ਼ਾਰਡ ਨੂੰ ਲਿਆਂਦਾ ਗਿਆ ਹੈ। ਦੂਜੇ ਪਾਸੇ ਰਿਅਲ ਮੈਡ੍ਰਿਡ ਦੇ ਵਿਰੋਧੀ ਬਾਰਸੀਲੋਨਾ ਲਈ ਲਿਓਨੇਲ ਮੈਸੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣ ਲਈ ਤਿਆਰ ਹੈ, ਜਦਕਿ ਫਰਾਂਸ ਦਾ ਵਿਸ਼ਵ ਕੱਪ ਜੇਤੂ ਫ਼ਾਰਵਰਡ ਐਂਟੋਇਨ ਗ੍ਰੀਜ਼ਮੈਨ ਵੀ ਹੁਣ ਬਾਰਸੀਲੋਨਾ ਲਈ ਖੇਡੇਗਾ। ਸਪੇਨ ਦੀ ਲੀਗ ਵਿਚ ਐਟਲੈਂਟਿਕੋ ਮੈਡ੍ਰਿਡ ਦੀ ਤੇਜ਼-ਤਰਾਰ ਟੀਮ ਵੀ ਖਿਤਾਬੀ ਦੌੜ ਨੂੰ ਤਿਕੋਣਾ ਬਣਾ ਸਕਦੀ ਹੈ। ਇਟਲੀ ਦੇ ਇਤਿਹਾਸਕ ਕਲੱਬ ਜੁਵੈਂਟਸ ਨੇ ਪਿਛਲੇ ਕਈ ਸਾਲਾਂ ਤੋਂ ਲੀਗ ਦਾ ਖਿਤਾਬ ਜਿੱਤ ਕੇ ਵਿਸ਼ਵ ਪੱਧਰ ਉੱਤੇ ਆਪਣੀ ਪੁਰਾਣੀ ਸਾਖ ਦੁਬਾਰਾ ਹਾਸਲ ਕਰ ਲਈ ਹੈ ਅਤੇ ਹੁਣ ਉਸ ਕੋਲ ਕ੍ਰਿਸਟਿਆਨੋ ਰੋਨਾਲਡੋ ਵੀ ਹੈ। ਮਿਲਾਨ ਸ਼ਹਿਰ ਦੀਆਂ ਦੋਵੇਂ ਟੀਮਾਂ, ਇੰਟਰ ਮਿਲਾਨ ਅਤੇ ਏ.ਸੀ ਮਿਲਾਨ, ਖਿਤਾਬੀ ਦੌੜ ਵਿਚ ਵਾਪਸੀ ਕਰਨ ਲਈ ਬੇਤਾਬ ਹਨ, ਜਦਕਿ ਨਾਪੋਲੀ ਦੀ ਟੀਮ ਵੀ ਛੁਪਿਆ ਰੁਸਤਮ ਸਾਬਤ ਹੋ ਰਹੀ ਹੈ। ਜਰਮਨੀ ਦੀ ਰਾਸ਼ਟਰੀ ਲੀਗ ਵਿਚ ਇਕ ਵਾਰ ਫਿਰ ਬਰੂਸ਼ੀਆ ਡਾਰਟਮੰਡ ਕਲੱਬ ਵਲੋਂ ਹੀ ਲੀਗ ਜੇਤੂ ਕਲੱਬ ਬਾਇਰਨ ਮਿਊਨਿਖ ਜਿਸ ਨੂੰ ਆਦਮ ਕਲੱਬ ਵੀ ਕਿਹਾ ਜਾਂਦਾ ਹੈ, ਨੂੰ ਟੱਕਰ ਦਿੱਤੇ ਜਾਣ ਦੀ ਸੰਭਾਵਨਾ ਹੈ। ਹਾਲੈਂਡ ਦੇਸ਼ ਦੀ 'ਡੱਚ ਲੀਗ' ਵਿਚ ਪੀ.ਐਸ.ਵੀ. ਆਈਂਡਹੋਵਨ ਅਤੇ ਮੌਜੂਦਾ ਜੇਤੂ ਫੁੱਟਬਾਲ ਅਕੈਡਮੀ ਵਜੋਂ ਜਾਣੇ ਜਾਂਦੇ ਇਤਿਹਾਸਕ ਕਲੱਬ ਆਈਜੈਕਸ ਦਰਮਿਆਨ ਹੀ ਮੁੱਖ ਮੁਕਾਬਲਾ ਹੋਣ ਦੀ ਸੰਭਾਵਨਾ ਹੈ।
ਵਿਸ਼ਵ ਕੱਪ ਜੇਤੂ ਦੇਸ਼ ਫਰਾਂਸ ਦੀ ਲੀਗ ਵਿਚ ਮੌਜੂਦਾ ਜੇਤੂ ਪੀ.ਐਸ.ਜੀ. ਦੀ ਟੀਮ ਹੀ ਆਪਣੇ ਕੋਚ ਟੋਮਸ ਟੂਚਲ ਦੀ ਅਗਵਾਈ ਹੇਠ ਕਮਾਲ ਕਰਨ ਦੇ ਸਮਰੱਥ ਲਗਦੀ ਹੈ। ਦੁਨੀਆ ਦੀ ਸਭ ਤੋਂ ਆਕਰਸ਼ਕ ਲੀਗ, ਇੰਗਲੈਂਡ ਦੀ 'ਪ੍ਰੀਮੀਅਰ ਲੀਗ' 'ਚ ਖਿਤਾਬ ਲਈ 2, 3 ਜਾਂ 4 ਨਹੀਂ, ਬਲਕਿ 6 ਤਰਫਾ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਮੌਜੂਦਾ ਜੇਤੂ ਮਾਨਚੈਸਟਰ ਸਿਟੀ, ਮਾਨਚੈਸਟਰ ਯੂਨਾਈਟਿਡ, ਚੇਲਸੀ, ਆਰਸਨਲ, ਟਾਟਨਹੈਮ ਹਾਟਸਪਰ ਅਤੇ ਲਿਵਰਪੂਲ ਸਾਰਿਆਂ ਨੇ ਹੀ ਖਿਤਾਬ ਲਈ ਤਿਆਰੀ ਕੀਤੀ ਹੈ। ਇੰਗਲੈਂਡ ਦੇ ਸਭ ਤੋਂ ਇਤਿਹਾਸਕ ਕਲੱਬ ਲਿਵਰਪੂਲ ਦੇ ਮੈਨੇਜਰ ਜਰਗਨ ਕਲੌਪ ਨੇ ਪਿਛਲੇ ਸੀਜ਼ਨ ਨਵੇਂ ਚਿਹਰੇ ਕਲੱਬ ਵਿਚ ਲਿਆਂਦੇ ਸਨ, ਤਾਂ ਜੋ ਲਿਵਰਪੂਲ ਦਾ ਸੁਨਹਿਰੀ ਸਮਾਂ ਵਾਪਸ ਲਿਆਂਦਾ ਜਾ ਸਕੇ ਅਤੇ ਯੂਏਫਾ ਚੈਂਪੀਅਨਜ਼ ਲੀਗ ਦਾ ਖਿਤਾਬ ਜਿੱਤਣ ਉਪਰੰਤ ਹੁਣ ਲੀਗ ਦਾ ਚਿਰਾਂ ਤੋਂ ਉਡੀਕਿਆ ਜਾ ਰਿਹਾ ਖਿਤਾਬ ਜਿੱਤਣ ਲਈ ਉਨ੍ਹਾਂ ਹੀ ਖਿਡਾਰੀਆਂ ਉੱਪਰ ਮੁੜ ਭਰੋਸਾ ਪ੍ਰਗਟਾਇਆ ਗਿਆ ਹੈ। ਆਰਸਨਲ ਕਲੱਬ ਦਾ ਖਾਸ ਜ਼ਿਕਰ ਕਰਨਾ ਬਣਦਾ ਹੈ, ਜਿਸ ਨੇ 22 ਸਾਲ ਬਾਅਦ ਆਪਣੇ ਸਾਬਕਾ ਹੈੱਡ ਕੋਚ ਆਰਸਨ ਵੈਂਗਰ ਦੇ ਬਿਨਾਂ ਪਹਿਲਾ ਸੀਜ਼ਨ ਮੁਸ਼ਕਿਲ ਨਾਲ ਮੁਕੰਮਲ ਕੀਤਾ ਸੀ ਅਤੇ ਹੁਣ ਨਵੇਂ ਕੋਚ ਊਨਾਈ ਐਮਰੀ ਆਪਣੇ ਦੂਜੇ ਸੀਜ਼ਨ ਵਿਚ ਇਸ ਆਕਰਸ਼ਕ ਟੀਮ ਨੂੰ ਅੱਗੇ ਤੋਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਦੁਨੀਆ ਦੇ ਸਭ ਤੋਂ ਅਮੀਰ ਕਲੱਬ ਅਤੇ ਸਾਬਕਾ ਜੇਤੂ ਮਾਨਚੈਸਟਰ ਸਿਟੀ ਨੇ ਆਪਣੇ ਅਰਬੀ ਸ਼ੇਖ ਮਾਲਕਾਂ ਦੀ ਅਥਾਹ ਦੌਲਤ ਅਤੇ ਦੁਨੀਆ ਦੇ ਸਭ ਤੋਂ ਬਿਹਤਰੀਨ ਕੋਚ ਅਤੇ ਸਾਬਕਾ ਬਾਰਸੀਲੋਨਾ ਮੈਨੇਜਰ ਪੈੱਪ ਗੁਆਰਡੀਓਲਾ ਦੇ ਸਹਾਰੇ ਆਪਣੀ ਟੀਮ ਬੇਹੱਦ ਮਜ਼ਬੂਤ ਕੀਤੀ ਹੋਈ ਹੈ। ਇਸ ਲੀਗ ਬਾਰੇ ਕੋਈ ਵੀ ਭਵਿੱਖਬਾਣੀ ਕਰਨਾ ਬੇਹੱਦ ਮੁਸ਼ਕਿਲ ਹੈ ਅਤੇ ਇਹ ਲੀਗ ਫੁੱਟਬਾਲ ਦਾ ਅਸਲ ਰੰਗ ਵਿਖਾਉਂਦੀ ਹੈ। ਇਨ੍ਹਾਂ ਸਾਰੀਆਂ ਲੀਗਾਂ ਦੇ ਮੁਕਾਬਲੇ ਹੁਣ ਅਗਸਤ ਮਹੀਨੇ ਸ਼ੁਰੂ ਹੋਣ ਉਪਰੰਤ ਅਗਲੇ ਸਾਲ ਮਈ ਤੱਕ ਚੱਲਣਗੇ, ਜਦੋਂ ਨਵੇਂ ਜੇਤੂ ਮਿਲਣਗੇ। ਉਦੋਂ ਤੱਕ ਫੁੱਟਬਾਲ ਦਾ ਇਹ ਸੀਜ਼ਨ ਆਪਣਾ ਪੂਰਾ ਜਲਵਾ ਵਿਖਾਵੇਗਾ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail: sudeepsdhillon@ymail.comWebsite & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX