ਤਾਜਾ ਖ਼ਬਰਾਂ


15 ਹਜ਼ਾਰ ਬੋਤਲਾਂ ਦੇਸੀ ਲਾਹਣ ਬਰਾਮਦ
. . .  2 minutes ago
ਬਾਜਵਾ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ 'ਤੇ ਵੈਟਰਨਰੀ ਇੰਸਪੈਕਟਰਾਂ 'ਚ ਖ਼ੁਸ਼ੀ ਦਾ ਮਾਹੌਲ
. . .  10 minutes ago
ਬਟਾਲਾ, 11 ਜੁਲਾਈ (ਕਾਹਲੋਂ)- ਅੱਜ ਪੇਂਡੂ ਵਿਕਾਸ ਅਤੇ ਪੰਚਾਇਤ, ਉਚੇਰੀ ਸਿੱਖਿਆ ਅਤੇ ਪਸ਼ੂ ਪਾਲਨ ਮੱਛੀ...
ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਸਰਕਲ ਬਣਾਉਣ ਦੀ ਮੁਹਿੰਮ ਸ਼ੁਰੂ
. . .  14 minutes ago
ਨਵੀਂ ਦਿੱਲੀ, 11 ਜੁਲਾਈ- ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦਾ ਵਿਸਥਾਰ ਸਮੁੱਚੀ ਦਿੱਲੀ 'ਚ ਕਰਨ ਦੇ ਮੰਤਵ ਨਾਲ ਸਰਕਲ ਬਣਾਉਣ ਦਾ....
ਅੰਮ੍ਰਿਤਸਰ 'ਚ ਕੋਰੋਨਾ ਦੇ 13 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  18 minutes ago
ਅੰਮ੍ਰਿਤਸਰ, 11 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 13 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ...
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
. . .  21 minutes ago
ਚੰਡੀਗੜ੍ਹ, 11 ਜੁਲਾਈ (ਸੁਰਿੰਦਰਪਾਲ)- ਦੁਨੀਆ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ...
ਹੁਸ਼ਿਆਰਪੁਰ 'ਚ 1 ਹੋਰ ਅਧਿਕਾਰੀ ਦੀ ਰਿਪੋਰਟ ਆਈ ਪਾਜ਼ੀਟਿਵ
. . .  26 minutes ago
ਹੁਸ਼ਿਆਰਪੁਰ, 11 ਜੁਲਾਈ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ 'ਚ ਇੱਕ ਹੋਰ ਮਰੀਜ਼ ਦੇ ਕੋਰੋਨਾ ਪਾਜ਼ੀਟਿਵ ਆਉਣ...
ਸਥਾਨਕ ਸਰਕਾਰਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਜਤ ਓਬਰਾਏ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  32 minutes ago
ਅਜਨਾਲਾ 11 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਸਥਾਨਕ ਸਰਕਾਰਾਂ ਵਿਭਾਗ ਜ਼ਿਲ੍ਹਾ ਅੰਮ੍ਰਿਤਸਰ 'ਚ ਡਿਪਟੀ ਡਾਇਰੈਕਟਰ ...
ਗੁਰਦਾਸਪੁਰ ਦੇ ਏ.ਡੀ.ਸੀ ਨੂੰ ਹੋਇਆ ਕੋਰੋਨਾ
. . .  41 minutes ago
ਗੁਰਦਾਸਪੁਰ, 11 ਜੁਲਾਈ (ਆਰਿਫ਼)- ਗੁਰਦਾਸਪੁਰ ਦੇ ਏ. ਡੀ. ਸੀ ਤਜਿੰਦਰਪਾਲ ਸਿੰਘ ਸੰਧੂ ਕੋਰੋਨਾ ...
ਹਲਕਾ ਸ਼ਾਹਕੋਟ 'ਚ ਦੋ ਵਿਅਕਤੀਆਂ ਦੀ ਰਿਪੋਰਟ ਆਈ ਪਾਜ਼ੀਟਿਵ
. . .  51 minutes ago
ਸ਼ਾਹਕੋਟ, 11 ਜੁਲਾਈ (ਦਲਜੀਤ ਸਚਦੇਵਾ)- ਜ਼ਿਲ੍ਹਾ ਜਲੰਧਰ 'ਚ ਅੱਜ ਆਏ ਕੋਰੋਨਾ ਪਾਜ਼ੀਟਿਵ ਮਰੀਜ਼ਾਂ ...
ਬਹਿਰਾਮ ਇਲਾਕੇ 'ਚ ਤੇਜ ਹਨ੍ਹੇਰੀ ਨੇ ਮਚਾਈ ਤਬਾਹੀ, ਲੋਕਾਂ ਦਾ ਹੋਇਆ ਭਾਰੀ ਨੁਕਸਾਨ
. . .  about 1 hour ago
ਬਹਿਰਾਮ, 11 ਜੁਲਾਈ (ਨਛੱਤਰ ਸਿੰਘ ਬਹਿਰਾਮ)- ਝੋਨੇ ਦੀ ਲੁਆਈ ਦਾ ਕੰਮ ਜੋਰਾ 'ਤੇ ਚੱਲ ਰਿਹਾ ਹੈ। ਸ਼ੁੱਕਰਵਾਰ ਆਈ ਤੇਜ ਹਨੇਰੀ...
ਬੰਗਾ ਦੇ ਪਿੰਡ ਜੱਸੋਮਜਾਰਾ ਦੇ ਡਾਕੀਏ ਨੂੰ ਹੋਇਆ ਕੋਰੋਨਾ
. . .  about 1 hour ago
ਬਹਿਰਾਮ, 11 ਜੁਲਾਈ (ਨਛੱਤਰ ਸਿੰਘ ਬਹਿਰਾਮ) - ਪਿੰਡ ਜੱਸੋਮਜਾਰਾ ਦੇ ਵਸਨੀਕ ਪ੍ਰੇਮ ਲਾਲ ਪੁੱਤਰ ਨਸੀਬ...
ਬਠਿੰਡਾ 'ਚ ਕੋਰੋਨਾ ਦੇ 5 ਮਾਮਲਿਆਂ ਦੀ ਹੋਈ ਪੁਸ਼ਟੀ
. . .  about 1 hour ago
ਬਠਿੰਡਾ, 11 ਜੁਲਾਈ (ਨਾਇਬ ਸਿੱਧੂ)- ਬਠਿੰਡਾ ਵਿਖੇ ਅੱਜ ਕੋਰੋਨਾ ਦੇ 5 ਪਾਜ਼ੀਟਿਵ ਮਾਮਲੇ ਸਾਹਮਣੇ ਆਏ...
ਲੁਧਿਆਣਾ 'ਚ ਕੋਰੋਨਾ ਦੇ 34 ਨਵੇਂ ਮਾਮਲੇ ਆਏ ਸਾਹਮਣੇ, ਇਕ ਮੌਤ
. . .  about 1 hour ago
ਲੁਧਿਆਣਾ, 11 ਜੁਲਾਈ (ਸਿਹਤ ਪ੍ਰਤੀਨਿਧੀ) - ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਦਿਨ-ਬ-ਦਿਨ...
ਗੁਰੂ ਹਰਸਹਾਏ 'ਚ ਇੱਕ ਔਰਤ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਗੁਰੂ ਹਰਸਹਾਏ, 11 ਜੁਲਾਈ (ਹਰਚਰਨ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ 'ਚ ਜਿੱਥੇ ਗੁਰੂ ਹਰਸਹਾਏ ਵਿਖੇ ਪਹਿਲਾ ਚਾਰ ...
ਜਲੰਧਰ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਵੱਲੋਂ ਆਪਣੀ ਟੀਮ ਦਾ ਐਲਾਨ
. . .  about 1 hour ago
ਅੱਧਾ ਕਿੱਲੋ ਹੈਰੋਇਨ ਸਮੇਤ ਮੋਟਰਸਾਈਕਲ ਸਵਾਰ ਵਿਅਕਤੀ ਕਾਬੂ
. . .  about 1 hour ago
ਮਲਸੀਆਂ, 11 ਜੁਲਾਈ (ਅਜ਼ਾਦ ਸਚਦੇਵਾ⁄ਸੁਖਦੀਪ ਸਿੰਘ) - ਡੀ.ਐੱਸ.ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਦੀ ਅਗਵਾਈ...
ਨੌਜਵਾਨ ਨੇ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ
. . .  about 2 hours ago
ਹੰਡਿਆਇਆ, 11 ਜੁਲਾਈ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਦੇ ਵਾਰਡ ਨੰ. 10 ਪੱਤੀ ਸਰਾਂ ਵਿਖੇ ਨੌਜਵਾਨ ਵੱਲੋਂ ਜ਼ਹਿਰੀਲੀ...
ਮਲੇਸ਼ੀਆ ਦੀਆਂ ਜੇਲ੍ਹਾਂ 'ਚ ਫਸੇ ਭਾਰਤੀ ਨਾਗਰਿਕ ਪੁੱਜੇ ਵਤਨ
. . .  about 2 hours ago
ਰਾਜਾਸਾਂਸੀ 11 ਜੁਲਾਈ (ਹੇਰ)- ਆਪਣੇ ਸੁਨਹਿਰੇ ਭਵਿੱਖ ਲਈ ਲੱਖਾਂ ਰੁਪਏ ਖ਼ਰਚ ਕਰ ਕੇ ਧੋਖੇ ਬਾਅਦ ਏਜੰਟਾਂ ਦੇ ਹੱਥੇ ਚੜ੍ਹ ...
ਫ਼ਿਰੋਜ਼ਪੁਰ 'ਚ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਫ਼ਿਰੋਜ਼ਪੁਰ , 11 ਜੁਲਾਈ (ਕੁਲਬੀਰ ਸਿੰਘ ਸੋਢੀ) - ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹਾ ਫ਼ਿਰੋਜ਼ਪੁਰ...
ਅਬੋਹਰ ਸ਼ਹਿਰ 'ਚ ਕੋਰੋਨਾ ਦੇ ਦੋ ਹੋਰ ਨਵੇਂ ਮਾਮਲੇ ਆਏ ਸਾਹਮਣੇ
. . .  about 2 hours ago
ਅਬੋਹਰ , 11 ਜੁਲਾਈ (ਪ੍ਰਦੀਪ ਕੁਮਾਰ) - ਅਬੋਹਰ ਸ਼ਹਿਰ 'ਚ ਕੋਰੋਨਾ ਪਾਜ਼ੀਟਿਵ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਵਿਚ ਦਿੱਲੀ ਤੋਂ ਵਾਪਸ ਪਰਤੇ ਇਕ ਪਰਿਵਾਰ ਦੇ ਔਰਤ ਅਤੇ ਮਰਦ ਕੋਰੋਨਾ ਪੀੜਿਤ ਪਾਏ ਗਏ ਹਨ, ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ...
ਤਲਵੰਡੀ ਭਾਈ 'ਚ 6 ਵਰ੍ਹਿਆਂ ਦੀ ਬੱਚੀ ਸਮੇਤ ਤਿੰਨ ਦੀ ਰਿਪੋਰਟ ਪਾਜ਼ੀਟਿਵ
. . .  about 2 hours ago
ਤਲਵੰਡੀ ਭਾਈ, 11 ਜੁਲਾਈ (ਕੁਲਜਿੰਦਰ ਸਿੰਘ ਗਿੱਲ) - ਜ਼ਿਲ੍ਹਾ ਫ਼ਿਰੋਜਪੁਰ ਦੇ ਕਸਬਾ ਤਲਵੰਡੀ ਭਾਈ ਦੀ 6 ਵਰ੍ਹਿਆਂ ਦੀ ਬੱਚੀ ਸਮੇਤ ਤਿੰਨ ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਕਤ ਤਿੰਨੇ ਵਾਰਡ ਨੰਬਰ 6 ਨਾਲ...
ਉਪ ਮੰਡਲ ਬਲਾਚੌਰ ਦੇ ਤਹਿਸੀਲਦਾਰ ਤੋਂ ਬਾਅਦ ਨਾਇਬ ਤਹਿਸੀਲਦਾਰ ਦੀ ਰਿਪੋਰਟ ਵੀ ਆਈ ਪਾਜ਼ੀਟਿਵ
. . .  about 2 hours ago
ਬਲਾਚੌਰ, 11 ਜੁਲਾਈ (ਸ਼ਾਮ ਸੁੰਦਰ ਮੀਲੂ) - ਉਪ ਮੰਡਲ ਬਲਾਚੌਰ ਦੇ ਤਹਿਸੀਲਦਾਰ ਦੀ 7 ਜੁਲਾਈ ਨੂੰ ਕਰੋਨਾ ਰਿਪੋਰਟ ਪਾਜ਼ੀਟਿਵ ਆਉਣ ਉਪਰੰਤ ਤਹਿਸੀਲ ਕੰਪਲੈਕਸ ਦਾ ਕੰਮ ਕਾਜ ਬੰਦ ਕਰ ਪੂਰੀ ਬਿਲਡਿੰਗ ਨੂੰ ਸੈਨੀਟਾਈਜ਼ ਕੀਤਾ ਗਿਆ ਅਤੇ ਅਗਲੇ ਦਿਨ ਐਸ...
ਗੁਰਪ੍ਰਤਾਪ ਸਿੰਘ ਵਡਾਲਾ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਸਕੱਤਰ ਜਨਰਲ ਨਿਯੁਕਤ
. . .  1 minute ago
ਜਲੰਧਰ, 11 ਜੁਲਾਈ - ਨਕੋਦਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਕਿਸਾਨ ਵਿੰਗ ਦਾ ਸਕੱਤਰ ਜਨਰਲ ਨਿਯੁਕਤ...
ਡਾ ਓਬਰਾਏ ਦੇ ਯਤਨਾਂ ਸਦਕਾ ਵਿਧਵਾ ਮਾਂ ਦੇ ਜਵਾਨ ਪੁੱਤ ਦੀ ਮ੍ਰਿਤਕ ਦੇਹ ਵਤਨ ਪੁੱਜੀ
. . .  about 3 hours ago
ਅੰਮ੍ਰਿਤਸਰ,11ਜੁਲਾਈ (ਜਸਵੰਤ ਸਿੰਘ ਜੱਸ )- ਦੁਬਈ ਦੇ ਨਾਮਵਰ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਦੇ ਵਿਸ਼ੇਸ਼ ਯਤਨਾਂ ਸਦਕਾ ਬੀਤੀ ਰਾਤ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡ ਭਕਨਾ ਖੁਰਦ ਦੇ 23 ਸਾਲਾ ਨੌਜਵਾਨ...
ਜਲੰਧਰ ਵਿਚ 75 ਹੋਰ ਆਏ ਕੋਰੋਨਾ ਪਾਜ਼ੀਟਿਵ
. . .  about 3 hours ago
ਜਲੰਧਰ, 11 ਜੁਲਾਈ (ਐਮ. ਐੱਸ. ਲੋਹੀਆ) - ਜਲੰਧਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਰੋਜ਼ਾਨਾ ਇਜ਼ਾਫਾ ਹੋ ਰਿਹਾ ਹੈ। ਅੱਜ ਦੁਪਹਿਰ ਤੱਕ ਆਈਆਂ ਰਿਪੋਰਟਾਂ ਅਨੁਸਾਰ ਜਲੰਧਰ 'ਚ ਆਰ.ਟੀ.ਏ. ਬਰਜਿੰਦਰ ਸਿੰਘ ਸਮੇਤ 75...
ਹੋਰ ਖ਼ਬਰਾਂ..

ਨਾਰੀ ਸੰਸਾਰ

ਬਰਸਾਤ ਰੁੱਤ ਵਿਚ ਬੱਚਿਆਂ ਦੇ ਖਾਣ-ਪੀਣ ਵੱਲ ਧਿਆਨ ਦਿਓ

ਬਰਸਾਤ ਦਾ ਮੌਸਮ ਮਸਤ ਕਰਨ ਵਾਲਾ ਮੌਸਮ ਹੈ। ਗਰਮੀ ਰੁੱਤ ਤੋਂ ਬਾਅਦ ਬਰਸਾਤ ਰੁੱਤ ਆਉਣ 'ਤੇ ਸਭ ਉਸ ਦਾ ਦਿਲੋਂ ਸਵਾਗਤ ਕਰਦੇ ਹਨ। ਉਸ ਦੀਆਂ ਮਿੱਠੀਆਂ-ਮਿੱਠੀਆਂ ਫੁਹਾਰਾਂ ਬੱਚਿਆਂ ਨੂੰ ਚੰਗੀਆਂ ਲਗਦੀਆਂ ਹਨ। ਇਸ ਮਸਤ ਕਰ ਦੇਣ ਵਾਲੇ ਮੌਸਮ ਵਿਚ ਥੋੜ੍ਹੀ ਜਿਹੀ ਲਾਪ੍ਰਵਾਹੀ ਨਾਲ ਬਿਮਾਰੀਆਂ ਵੀ ਬਿਨ ਬੁਲਾਏ ਮਹਿਮਾਨ ਬਣ ਕੇ ਆਉਣ ਨੂੰ ਤਿਆਰ ਰਹਿੰਦੀਆਂ ਹਨ। ਖ਼ਾਸ ਕਰਕੇ ਬੱਚਿਆਂ ਵਿਚ ਰੋਗ ਪ੍ਰਤੀਰੋਧੀ ਸ਼ਕਤੀ ਘੱਟ ਹੋਣ ਨਾਲ ਬੱਚੇ ਇਸ ਦੀ ਗ੍ਰਿਫ਼ਤ ਵਿਚ ਛੇਤੀ ਆ ਜਾਂਦੇ ਹਨ। ਇਸ ਤਰ੍ਹਾਂ 'ਚ ਮਾਵਾਂ ਨੂੰ ਭੋਜਨ ਸਬੰਧੀ ਚੀਜ਼ਾਂ ਪ੍ਰਤੀ ਵਿਸ਼ੇਸ਼ ਚੌਕੰਨਾ ਰਹਿਣ ਦੀ ਜ਼ਰੂਰਤ ਹੁੰਦੀ ਹੈ। ਬੱਚੇ ਅਣਜਾਨ ਹੁੰਦੇ ਹਨ, ਇਸ ਲਈ ਮਾਪਿਆਂ ਦੀ ਜ਼ਿੰਮੇਵਾਰੀ ਜ਼ਿਆਦਾ ਵਧ ਜਾਂਦੀ ਹੈ।
ਮਾਹਿਰਾਂ ਅਨੁਸਾਰ ਮਾਵਾਂ ਨੂੰ ਭੋਜਨ ਬਣਾਉਂਦੇ ਸਮੇਂ ਇਹ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਬੱਚਿਆਂ ਲਈ ਸੰਤੁਲਿਤ ਭੋਜਨ ਤਿਆਰ ਕਰੀਏ। ਸੰਤੁਲਿਤ ਭੋਜਨ ਦਾ ਮਤਲਬ ਮਹਿੰਗੀ ਸਬਜ਼ੀ ਅਤੇ ਫਲ ਨਹੀਂ ਸਗੋਂ ਮੌਸਮ ਅਨੁਸਾਰ ਕੁਦਰਤ ਵਲੋਂ ਦਿੱਤੀਆਂ ਗਈਆਂ ਸਬਜ਼ੀਆਂ, ਫਲਾਂ ਅਤੇ ਅਨਾਜਾਂ ਦੀ ਚੋਣ ਹੈ। ਆਓ ਧਿਆਨ ਵਿਚਾਰ ਕਰੀਏ ਕਿ ਕਿਹੜੇ ਖਾਣ ਵਾਲੇ ਪਦਾਰਥਾਂ ਦੇ ਮਿਸ਼ਰਨ ਨਾਲ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਿਆ ਜਾ ਸਕਦਾ ਹੈ। ਬਰਸਾਤ ਰੁੱਤ ਦੇ ਨਾਂਅ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਮੌਸਮ ਵਿਚ ਹਵਾ ਵਿਚ ਨਮੀ ਜ਼ਿਆਦਾ ਹੁੰਦੀ ਹੈ ਅਤੇ ਇਸ ਮੌਸਮ ਵਿਚ ਜ਼ਿਆਦਾ ਪਾਣੀ ਵਾਲੇ ਪਦਾਰਥ ਖਾਣ ਵਿਚ ਚੰਗੇ ਨਹੀਂ ਲਗਦੇ। ਜਿਵੇਂ ਖਰਬੂਜਾ, ਹਦਵਾਣਾ, ਫਾਲਸੇ, ਖੀਰਾ, ਕੱਦੂ ਆਦਿ। ਇਸ ਤਰ੍ਹਾਂ ਦੇ ਪਦਾਰਥ ਬੱਚਿਆਂ ਨੂੰ ਨਾ ਦਿਓ। ਇਨ੍ਹਾਂ ਨਾਲ ਉਨ੍ਹਾਂ ਵਿਚ ਖਾਣ ਪ੍ਰਤੀ ਰੁਚੀ ਘੱਟ ਪੈਦਾ ਹੋਵੇਗੀ। ਬਰਸਾਤ ਦੇ ਮੌਸਮ ਵਿਚ ਕੇਲਾ, ਪਪੀਤਾ, ਕਰੇਲਾ, ਭਿੰਡੀ, ਪਰਵਲ ਆਦਿ ਜ਼ਿਆਦਾ ਮਾਤਰਾ ਵਿਚ ਦੇਣੇ ਚਾਹੀਦੇ ਹਨ। ਇਨ੍ਹਾਂ ਵਿਚ ਵਿਟਾਮਿਨ ਅਤੇ ਲੋਹ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ ਜੋ ਬੱਚਿਆਂ ਦੀ ਰੋਗ ਪ੍ਰਤੀਰੋਧੀ ਸ਼ਕਤੀ ਨੂੰ ਵਧਾਉਂਦੇ ਹਨ। ਇਸ ਤੋਂ ਇਲਾਵਾ ਬੱਚੇ ਦਿਨ ਵਿਚ ਇਕ ਡੇਢ ਗਿਲਾਸ ਦੁੱਧ ਅਤੇ ਦਿਨ ਦੇ ਭੋਜਨ ਵਿਚ ਇਕ ਕੌਲੀ ਦਹੀਂ ਲੈ ਸਕਦੇ ਹਨ। ਇਨ੍ਹੀਂ ਦਿਨੀਂ ਬੱਚਿਆਂ ਨੂੰ ਉੱਬਲਿਆ ਹੋਇਆ ਪਾਣੀ ਠੰਢਾ ਕਰਕੇ ਪੀਣ ਨੂੰ ਦਿਓ ਕਿਉਂਕਿ ਬਰਸਾਤਾਂ ਦੇ ਮੌਸਮ ਵਿਚ ਪਾਣੀ ਚੰਗਾ ਨਹੀਂ ਆਉਂਦਾ। ਭੋਜਨ ਦੇ ਨਾਲ-ਨਾਲ ਇਸ ਮੌਸਮ ਵਿਚ ਹੋਰ ਕੁਝ ਗੱਲਾਂ 'ਤੇ ਵੀ ਧਿਆਨ ਦੇਣਾ ਚਾਹੀਦਾ। ਬੱਚਿਆਂ ਨੂੰ ਜ਼ਿਆਦਾ ਭਿੱਜਣ ਨਾ ਦਿਓ। ਭਿੱਜਣ 'ਤੇ ਹੀ ਬੱਚਿਆਂ ਨੂੰ ਸੁੱਕੇ ਤੌਲੀਏ ਨਾਲ ਪੂੰਝ ਕੇ ਸੁੱਕੇ ਕੱਪੜੇ ਪਵਾਓ। ਜ਼ਿਆਦਾ ਦੇਰ ਭਿੱਜੇ ਰਹਿਣ ਨਾਲ ਬੱਚਿਆਂ ਦੀ ਚਮੜੀ ਵਿਚ ਫੰਗਸ ਅਤੇ ਦਾਣੇ ਆਦਿ ਹੋ ਸਕਦੇ ਹਨ। ਬੱਚਿਆਂ ਨੂੰ ਖਾਣਾ ਸਾਫ਼-ਸੁਥਰੇ ਸੁੱਕੇ ਭਾਂਡਿਆਂ ਵਿਚ ਦਿਓ ਅਤੇ ਬਣਾਉਂਦੇ ਸਮੇਂ ਵੀ ਸਾਫ਼ ਭਾਂਡਿਆਂ ਦੀ ਵਰਤੋਂ ਕਰੋ। ਖਾਣ ਵਾਲੇ ਪਦਾਰਥ ਢਕ ਕੇ ਰੱਖੋ। ਪਹਿਲਾਂ ਤੋਂ ਕੱਟੇ ਹੋਏ ਫਲ ਤੇ ਸਲਾਦ ਬੱਚਿਆਂ ਨੂੰ ਨਾ ਦਿਓ। ਖਾਣਾ ਪਰੋਸਣ ਅਤੇ ਬਣਾਉਣ ਤੋਂ ਪਹਿਲਾਂ ਆਪਣੇ ਹੱਥ ਧੋਵੋ ਅਤੇ ਖਾਣਾ ਖਾਣ ਤੋਂ ਪਹਿਲਾਂ ਬੱਚਿਆਂ ਦੇ ਹੱਥ ਵੀ ਧੋਵੋ।
ਸਾਗ, ਸਬਜ਼ੀ, ਫਲ ਆਦਿ ਚੰਗੀ ਤਰ੍ਹਾਂ ਨਾਲ ਧੋ ਕੇ ਪਕਾਓ ਅਤੇ ਖਾਣ ਨੂੰ ਦਿਓ ਕਿਉਂਕਿ ਬਰਸਾਤ ਦੇ ਮੌਸਮ ਵਿਚ ਫਲ ਅਤੇ ਸਬਜ਼ੀਆਂ ਨੂੰ ਛੇਤੀ ਕੀੜਾ ਲਗਦਾ ਹੈ। ਬਾਜ਼ਾਰ ਦੀ ਬਰਫ਼ ਦੀ ਬਣੀ ਕੋਈ ਚੀਜ਼ ਬੱਚਿਆਂ ਨੂੰ ਖਾਣ ਨੂੰ ਨਾ ਦਿਓ। ਬਾਜ਼ਾਰ ਵਿਚ ਦੁੱਧ ਤੋਂ ਬਣੇ ਵਿਅੰਜਨ ਵੀ ਨਾ ਖਾਓ। ਮਾਸ, ਮਛਲੀ ਵੀ ਘਰ ਹੀ ਚੰਗੀ ਤਰ੍ਹਾਂ ਪਕਾ ਕੇ ਖਵਾਓ। ਬਰਸਾਤ ਦੇ ਮੌਸਮ ਵਿਚ ਫਾਸਟ ਫੂਡਜ਼ ਤੇ ਠੰਢਾ ਪੀਣ ਵਾਲੇ ਪਾਣੀ ਦਾ ਸੇਵਨ ਘੱਟ ਤੋਂ ਘੱਟ ਕਰਨ ਦਿਓ।
ਘਰ 'ਚ ਨੂਡਲਜ਼, ਬਰਗਰ ਬਣਾਉਂਦੇ ਸਮੇਂ ਪਨੀਰ ਦਾ ਮਿਸ਼ਰਨ ਕਰੋ ਤਾਂ ਕਿ ਬੱਚਿਆਂ ਨੂੰ ਕੁਝ ਪੌਸ਼ਟਕਿਤਾ ਮਿਲ ਸਕੇ। ਜ਼ਿਆਦਾ ਪੁਰਾਣਾ ਬਣਿਆ ਖਾਣਾ ਜੋ ਫਰਿੱਜ ਵਿਚ ਪਿਆ ਹੋਵੇ ਖਾਣ ਨੂੰ ਨਾ ਦਿਓ। ਤਾਜ਼ਾ ਭੋਜਨ ਹੀ ਦਿਓ। ਬੱਚਿਆਂ ਨੂੰ ਸਬਜ਼ੀਆਂ ਅਤੇ ਦਾਲਾਂ ਵਾਲੀ ਖਿਚੜੀ ਅਤੇ ਦਲੀਆ ਖਾਣ ਨੂੰ ਦਿਓ ਜੋ ਪੌਸ਼ਟਿਕਤਾ ਦੇ ਨਾਲ-ਨਾਲ ਛੇਤੀ ਹਜ਼ਮ ਹੁੰਦਾ ਹੈ।


ਖ਼ਬਰ ਸ਼ੇਅਰ ਕਰੋ

ਕੰਮ ਦੀਆਂ ਗੱਲਾਂ ਕਰੋ ਸਹੀ ਪਰਫਿਊਮ ਦੀ ਚੋਣ

ਗਰਮੀਆਂ ਵਿਚ ਪਸੀਨੇ ਦੀ ਬਦਬੂ ਆਮ ਸਮੱਸਿਆ ਹੈ, ਜਦਕਿ ਇਕ ਸੁਖਦ ਸੁਗੰਧ ਤਨ, ਮਨ ਦੋਵਾਂ ਨੂੰ ਅਨੰਦਿਤ ਕਰ ਦਿੰਦੀ ਹੈ। ਗਰਮੀਆਂ ਵਿਚ ਪਰਫਿਊਮ ਲਗਾਉਣਾ ਹਰ ਕੋਈ ਪਸੰਦ ਕਰਦਾ ਹੈ ਅਤੇ ਬਾਜ਼ਾਰ ਵਿਚ ਤੁਹਾਨੂੰ ਇਸ ਦੀਆਂ ਅਣਗਿਣਤ ਕਿਸਮਾਂ ਮਿਲ ਜਾਂਦੀਆਂ ਹਨ। ਕੁਝ ਲੋਕਾਂ ਵਿਚ ਪਰਫਿਊਮ ਲਗਾਉਣ ਦਾ ਸ਼ੌਕ ਕਿਸੇ ਪਸੰਦ ਤੋਂ ਘੱਟ ਨਹੀਂ ਹੁੰਦਾ ਕਿਉਂਕਿ ਜਿਸ ਦੇ ਕੋਲੋਂ ਖੁਸ਼ਬੂ ਆਉਂਦੀ ਹੈ, ਉਸ ਵੱਲ ਦੂਸਰੇ ਵਿਅਕਤੀ ਖਿੱਚੇ ਆਉਂਦੇ ਹਨ।
ਗਰਮੀਆਂ ਵਿਚ ਮੂਡ ਨੂੰ ਖੁਸ਼ਮਿਜਾਜ਼ ਰੱਖਣਾ ਬੇਹੱਦ ਜ਼ਰੂਰੀ ਹੁੰਦਾ ਹੈ ਭਾਵ ਕਈ ਲੋਕ ਇਸ ਚਿੰਤਾ ਵਿਚ ਰਹਿੰਦੇ ਹਨ ਕਿ ਕਿਸ ਤਰ੍ਹਾਂ ਦਾ ਪਰਫਿਊਮ ਲਗਾਇਆ ਜਾਵੇ ਕਿਉਂਕਿ ਪਸੀਨੇ ਦੀ ਬਦਬੂ ਨੂੰ ਰੋਕਣਾ, ਦਿਲੋ-ਦਿਮਾਗ ਨੂੰ ਸਕੂਨ ਦੇਣ ਲਈ ਪਰਫਿਊਮ ਦੀ ਜ਼ਰੂਰਤ ਹੁੰਦੀ ਹੈ ਜੋ ਕਿ ਤੁਹਾਡੀ ਚਮੜੀ ਅਤੇ ਵਿਅਕਤੀਗਤ ਦੋਵਾਂ ਦੇ ਅਨੁਕੂਲ ਹੋਵੇ ਭਾਵ ਤੁਹਾਨੂੰ ਖੁਸ਼ੀ ਦਾ ਅਹਿਸਾਸ ਕਰਵਾ ਸਕੇ।
ਸਸਤੇ ਅਤੇ ਘਟੀਆ ਪਰਫਿਊਮ ਨਾਲ ਤੁਹਾਡੀ ਚਮੜੀ ਨੂੰ ਨੁਕਸਾਨ (ਐਲਰਜੀ) ਹੋ ਸਕਦਾ ਹੈ ਭਾਵ ਚਮੜੀ 'ਤੇ ਛਾਲੇ ਪੈ ਸਕਦੇ ਹਨ। ਜੇਕਰ ਤੁਹਾਨੂੰ ਕਿਸੇ ਬਰਾਂਡ ਦਾ ਪਰਫਿਊਮ ਵਧੀਆ ਲਗਦਾ ਹੈ ਤਾਂ ਉਸ ਦੀ ਵਰਤੋਂ ਕਰਦੇ ਰਹੋ, ਵਾਰ-ਵਾਰ ਬਰਾਂਡ ਨਹੀਂ ਬਦਲਣੇ ਚਾਹੀਦੇ। ਕਦੀ ਵੀ ਪਰਫਿਊਮ ਨੂੰ ਨੰਗੇ ਸਰੀਰ 'ਤੇ ਨਹੀਂ ਪਾਉਣਾ ਚਾਹੀਦਾ ਕਿਉਂਕਿ ਇਸ ਨਾਲ ਚਮੜੀ ਨੂੰ ਲਾਗ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ। ਪਰਫਿਊਮ ਖਰੀਦਣ ਤੋਂ ਪਹਿਲਾਂ ਇਸ ਵਿਚ ਐਸਿਡ ਦੀ ਮਾਤਰਾ ਜ਼ਰੂਰ ਚੈੱਕ ਕਰ ਲੈਣੀ ਚਾਹੀਦੀ ਹੈ ਕਿਉਂਕਿ ਐਸਿਡ ਦੀ ਮਾਤਰਾ ਜ਼ਿਆਦਾ ਹੋਣ ਨਾਲ ਸਰੀਰ 'ਤੇ ਖਾਜ, ਦਾਣਿਆਂ ਆਦਿ ਦੀ ਸਮੱਸਿਆ ਹੋ ਸਕਦੀ ਹੈ। ਪਰਫਿਊਮ ਦੀ ਉਪਯੋਗਤਾ ਚੈੱਕ ਕਰਨ ਲਈ ਇਸ ਨੂੰ ਆਪਣੀ ਬਾਂਹ 'ਤੇ 10 ਮਿੰਟ ਤੱਕ ਲਗਾਓ, ਜੇ ਇਸ ਜਗ੍ਹਾ 'ਤੇ 10 ਮਿੰਟ ਤੱਕ ਕੋਈ ਖਾਜ ਜਾਂ ਕਾਲਾ ਧੱਬਾ ਨਹੀਂ ਪੈਂਦਾ ਤਾਂ ਤੁਹਾਡੀ ਚਮੜੀ ਦੇ ਅਨੁਕੂਲ ਹੈ। ਹਮੇਸ਼ਾ ਕੁਦਰਤੀ ਖੁਸ਼ਬੂ ਵਾਲਾ ਪਰਫਿਊਮ ਬਿਹਤਰ ਸਾਬਤ ਹੁੰਦਾ ਹੈ। ਇਹ ਇਕ ਆਮ ਨਿਯਮ ਹੈ ਕਿ ਲੜਕੀਆਂ ਨੂੰ ਹਲਕਾ ਅਤੇ ਲੜਕਿਆਂ ਨੂੰ ਤੇਜ਼ ਪਰਫਿਊਮ ਦਾ ਉਪਯੋਗ ਕਰਨਾ ਚਾਹੀਦਾ ਹੈ।
ਬਦਲਦੇ ਮੌਸਮ ਵਿਚ ਜਿਸ ਤਰ੍ਹਾਂ ਪਹਿਰਾਵੇ, ਗਹਿਣੇ, ਫੁਟਵੀਅਰ ਦੀ ਚੋਣ ਕਰਦੇ ਹਾਂ, ਵੈਸੇ ਹੀ ਹਰ ਮੌਸਮ ਜਾਂ ਕਿਸੇ ਮੌਕੇ 'ਤੇ ਮੈਚ ਕਰਦਾ ਪਰਫਿਊਮ ਵਰਤੋ ਤਾਂ ਕਿ ਤੁਸੀਂ ਤਾਜ਼ਾ ਅਤੇ ਆਨੰਦਿਤ ਮਹਿਸੂਸ ਕਰ ਸਕੋ। ਗਰਮੀਆਂ ਵਿਚ ਧੂੜ, ਮਿੱਟੀ, ਗੰਦਗੀ, ਪਸੀਨਾ ਸ਼ਾਮ ਤੱਕ ਪੂਰੇ ਸਰੀਰ ਨੂੰ ਬਦਬੂਦਾਰ ਬਣਾ ਦਿੰਦਾ ਹੈ। ਅਜਿਹੇ ਵਿਚ ਤੁਹਾਡੇ ਸਰੀਰ ਦੇ ਕੁਦਰਤੀ ਕੈਮੀਕਲਜ਼ ਦੇ ਨਾਲ ਮੇਲ ਖਾਂਦੇ ਪਰਫਿਊਮ ਤੁਹਾਡੇ ਲਈ ਬਿਹਤਰ ਸਾਬਤ ਹੋਣਗੇ। ਪਰਫਿਊਮ ਦੀ ਸਹੀ ਚੋਣ ਤੁਹਾਡੀ ਸ਼ਖ਼ਸੀਅਤ ਨਾਲ ਜੁੜ ਜਾਂਦੀ ਹੈ ਭਾਵ ਤੁਹਾਡੇ ਲਾਈਫ਼ ਸਟਾਈਲ ਦੀ ਨਿਸ਼ਾਨੀ ਬਣ ਜਾਂਦੀ ਹੈ। ਗਰਮੀਆਂ ਵਿਚ ਖੁਸ਼ਬੂ ਤੇਜ਼ੀ ਨਾਲ ਛੂਮੰਤਰ ਹੋ ਜਾਂਦੀ ਹੈ, ਇਸ ਲਈ ਫੁੱਲਾਂ ਦੀ ਖੁਸ਼ਬੂ ਵਾਲੇ ਪਰਫਿਊਮ ਤੁਹਾਡੇ ਮਨ ਨੂੰ ਬੁਲੰਦ ਕਰਨਗੇ। ਗਰਮੀਆਂ ਵਿਚ ਜ਼ਿਆਦਾ ਖੁਸ਼ਬੂ ਵਾਲੇ ਪਰਫਿਊਮ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਗਰਮੀ ਪਸੀਨੇ ਨੂੰ ਝੱਲ ਸਕੇ। ਗਰਮੀਆਂ ਵਿਚ ਤੁਹਾਨੂੰ ਆਪਣੀ ਸ਼ਖ਼ਸੀਅਤ ਨਾਲ ਮੇਲ ਖਾਂਦਾ ਪਰਫਿਊਮ ਚੁਣਨਾ ਚਾਹੀਦਾ ਹੈ ਜੋ ਕਿ ਲੰਬੇ ਸਮੇਂ ਤੱਕ ਖੁਸ਼ਬੂ ਪ੍ਰਦਾਨ ਕਰ ਸਕੇ।
ਜ਼ਿਆਦਾਤਰ ਡਿਊਡਰੈਂਟ ਸਰੀਰ 'ਚ ਪਸੀਨਾ ਰੋਕਣ ਦਾ ਕੰਮ ਕਰਦੇ ਹਨ। ਅਜਿਹੇ ਵਿਚ ਰੋਲ-ਆਨ ਦੀ ਬਜਾਏ ਸਪਰੇਅ ਜ਼ਿਆਦਾ ਉਪਯੋਗੀ ਮੰਨਿਆ ਗਿਆ ਹੈ। ਗਰਮੀਆਂ ਦੇ ਮੌਸਮ ਵਿਚ ਹਲਕੀ ਖੁਸ਼ਬੂ ਦਾ ਡਿਓਡਰੈਂਟ ਜ਼ਿਆਦਾ ਅਸਰਦਾਰ ਮੰਨਿਆ ਜਾਂਦਾ ਹੈ ਕਿਉਂਕਿ ਤੇਜ਼ ਖੁਸ਼ਬੂ ਵਾਲੇ ਪਸੀਨੇ ਨੂੰ ਰੋਕਣ ਵਾਲੇ ਡਿਓਡਰੈਂਟ ਦੇ ਪ੍ਰਯੋਗ ਨਾਲ ਚਮੜੀ 'ਚ ਜਲਣ ਜਾਂ ਰਿਐਕਸ਼ਨ ਹੋ ਸਕਦਾ ਹੈ।
ਮੌਸਮ ਜਾਂ ਵਾਤਾਵਰਨ ਸਹੀ ਪਰਫਿਊਮ ਚੁਣਨ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਨਮੀ ਭਰੇ ਗਰਮ ਵਾਤਾਵਰਨ ਵਿਚ ਹਲਕੇ ਭਾਵ ਤਾਜ਼ਾ ਖੁਸ਼ਬੂ ਵਾਲੇ ਪਰਫਿਊਮ ਬਿਹਤਰ ਨਤੀਜਾ ਦਿੰਦੇ ਹਨ ਕਿਉਂਕਿ ਇਸ ਮੌਸਮ ਵਿਚ ਪਰਫਿਊਮ ਦਾ ਪ੍ਰਭਾਵ ਤੇਜ਼ ਹੋ ਜਾਂਦਾ ਹੈ। ਤੇਜ਼ ਖੁਸ਼ਬੂ ਵਾਲੇ ਪਰਫਿਊਮ ਤੁਹਾਨੂੰ ਅਸਹਿਜ ਕਰ ਸਕਦੇ ਹਨ।

ਕਰੋ ਸਫ਼ਾਇਆ ਕੀੜਿਆਂ, ਮੱਖੀਆਂ ਅਤੇ ਮੱਛਰਾਂ ਦਾ

ਬਰਸਾਤੀ ਮੌਸਮ ਸ਼ੁਰੂ ਹੁੰਦਾ ਹੈ ਤਾਂ ਮੱਖੀ-ਮੱਛਰਾਂ ਦਾ ਆਗਮਨ ਵੀ ਸ਼ੁਰੂ ਹੋ ਜਾਂਦਾ ਹੈ ਅਤੇ ਬਰਸਾਤੀ ਮੌਸਮ ਦੇ ਖ਼ਤਮ ਹੋਣ ਤੱਕ ਇਨ੍ਹਾਂ ਦਾ ਸਾਥ ਸਾਡੇ ਘਰਾਂ ਵਿਚ ਬਣਿਆ ਰਹਿੰਦਾ ਹੈ। ਬਰਸਾਤੀ ਮੌਸਮ ਵਿਚ ਤਾਂ ਕੀੜੇ ਵੀ ਪ੍ਰੇਸ਼ਾਨ ਕਰਨ ਲਗਦੇ ਹਨ ਪਰ ਤੁਸੀਂ ਪ੍ਰੇਸ਼ਾਨ ਨਾ ਹੋਵੋ। ਹੇਠ ਲਿਖੇ ਉਪਾਅ ਕਰਕੇ ਤੁਸੀਂ ਆਪਣੀਆਂ ਪ੍ਰੇਸ਼ਾਨੀ ਘੱਟ ਕਰ ਸਕਦੇ ਹੋ।
* ਮੱਖੀਆਂ ਦੂਰ ਭਜਾਉਣ ਲਈ ਖੁੱਲ੍ਹੇ ਪੈਨ ਵਿਚ ਕੌਫ਼ੀ ਭੁੰਨੋ। ਮੱਖੀਆਂ ਭੱਜ ਜਾਣਗੀਆਂ।
* ਜੇਕਰ ਘਰ ਵਿਚ ਚੂਹੇ ਹੋਣ ਤਾਂ ਦਰਵਾਜ਼ਿਆਂ ਦੇ ਹੇਠਾਂ ਪਿੱਛੇ ਰਬੜ ਲਗਵਾ ਲਓ ਤਾਂ ਕਿ ਬਾਹਰ ਤੋਂ ਚੂਹਿਆਂ ਨੂੰ ਅੰਦਰ ਆਉਣ ਦਾ ਰਸਤਾ ਨਾ ਮਿਲੇ। ਚੂਹਿਆਂ ਤੋਂ ਬਚਣ ਲਈ ਰਸੋਈ ਦੀਆਂ ਨਾਲੀਆਂ ਬੰਦ ਰੱਖੋ ਅਤੇ ਸਾਰੇ ਖਾਣ ਵਾਲੇ ਪਦਾਰਥ ਢਕ ਕੇ ਰੱਖੋ।
* ਕਾਕਰੋਚ ਅਤੇ ਕੀੜੀਆਂ ਜਿਥੋਂ ਨਿਕਲਦੀਆਂ ਹੋਣ, ਉਸ ਥਾਂ 'ਤੇ ਹਲਦੀ ਛਿੜਕ ਦਿਓ। ਰਸੋਈ ਦੇ ਸਿੰਕ ਅਤੇ ਜਾਲੀ 'ਤੇ ਉਬਲਦਾ ਹੋਇਆ ਪਾਣੀ ਹਰ ਰੋਜ਼ ਇਕ ਵਾਰ ਪਾਓ ਤਾਂ ਕਿ ਨਾਲੀਆਂ ਤੋਂ ਕਾਕਰੋਚ ਬਾਹਰ ਨਾ ਆਉਣ।
* ਨਾਲੀ ਦੀ ਜਾਲੀ 'ਤੇ ਕਪੂਰ ਦੀਆਂ ਟਿੱਕੀਆਂ ਰੱਖੋ ਤਾਂ ਕਿ ਮੱਖੀਆਂ, ਮੱਛਰ ਪੈਦਾ ਨਾ ਹੋਣ। ਉਸ ਦੀ ਬਦਬੂ ਨਾਲ ਚੂਹੇ ਵੀ ਭੱਜ ਜਾਂਦੇ ਹਨ। ਕਾਕਰੋਚ ਨੂੰ ਦੂਰ ਭਜਾਉਣ ਲਈ ਸਪ੍ਰੇਅ ਛਿੜਕੋ।
* ਛਿਪਕਲੀ ਨੂੰ ਭਜਾਉਣ ਲਈ ਘਰ ਵਿਚ ਜਾਲੇ ਨਾ ਲੱਗਣ ਦਿਓ। ਜਾਲਿਆਂ ਨੂੰ ਲਾਹੁਣ ਲਈ ਇਕ ਡੰਡੇ 'ਤੇ ਗਿੱਲਾ ਕੱਪੜਾ ਬੰਨ੍ਹ ਕੇ ਜਾਲੇ ਲਾਹ ਦਿਓ।
* ਕੀੜੀਆਂ ਨੂੰ ਦੂਰ ਭਜਾਉਣ ਲਈ ਦਰਵਾਜ਼ਿਆਂ ਦੀਆਂ ਝੀਥਾਂ 'ਤੇ ਮਿੱਟੀ ਦਾ ਤੇਲ ਛਿੜਕ ਦਿਓ। ਕੀੜੀਆਂ ਮਿੱਟੀ ਦੇ ਤੇਲ ਦੀ ਬਦਬੂ ਨਾਲ ਦੂਰ ਭੱਜਦੀਆਂ ਹਨ। ਕੀੜੀਆਂ ਹੋਣ 'ਤੇ ਬੋਰਿਕ ਪਾਊਡਰ ਵੀ ਛਿੜਕ ਸਕਦੇ ਹੋ ਅਤੇ ਲਕਸ਼ਣ ਰੇਖਾ ਨਾਲ ਵੀ ਕੀੜੀਆਂ ਭੱਜ ਜਾਂਦੀਆਂ ਹਨ।
* ਪੁਰਾਣੀ ਬੀਅਰ ਦੀ ਛੋਟੇ ਮੂੰਹ ਵਾਲੀ ਬੋਤਲ ਨੂੰ ਖੋਲ੍ਹ ਕੇ ਰਸੋਈ ਵਿਚ ਰੱਖ ਦਿਓ। ਬੀਅਰ ਦੀ ਬਦਬੂ ਨਾਲ ਕਾਕਰੋਚ ਬੋਤਲ ਵਿਚ ਭਰਦੇ ਚਲੇ ਜਾਣਗੇ। ਕਾਕਰੋਚ ਨੂੰ ਭਜਾਉਣ ਲਈ ਬੋਰਿਕ ਐਸਿਡ ਵਿਚ ਚੀਨੀ ਦੁੱਧ ਮਿਲਾ ਕੇ ਪੇਸਟ ਬਣਾ ਕੇ ਕਾਕਰੋਚ ਦੇ ਜਮਵਾੜੇ 'ਤੇ ਲਗਾ ਦਿਓ।
* ਜੇਕਰ ਸਿਉਂਕ ਘਰ ਵਿਚ ਆ ਗਈ ਹੋਵੇ ਤਾਂ ਉਸ ਥਾਂ 'ਤੇ ਉੱਬਲਦਾ ਹੋਇਆ ਗਰਮ ਪਾਣੀ ਪਾਓ ਜਾਂ ਫਿਰ ਮਿੱਟੀ ਦੇ ਤੇਲ ਅਤੇ ਕੀਟਨਾਸ਼ਕ ਦਵਾਈ ਨਾਲ ਸਪ੍ਰੇਅ ਕਰੋ, ਸਿਉਂਕ ਖ਼ਤਮ ਹੋ ਜਾਵੇਗੀ। ਜੇਕਰ ਫਿਰ ਵੀ ਸਿਉਂਕ ਹੋਵੇ ਤਾਂ ਕਾਰਪੇਂਟਰ ਦੀ ਸਹਾਇਤਾ ਨਾਲ ਉਸ ਹਿੱਸੇ ਦੀ ਲਕੜੀ ਕਟਵਾ ਕੇ ਸੁੱਟ ਦਿਓ।
* ਮੱਖੀਆਂ ਨੂੰ ਦੂਰ ਭਜਾਉਣ ਲਈ ਘਰ ਦੇ ਫਰਸ਼ 'ਤੇ ਫਿਨਾਇਲ ਅਤੇ ਮਿੱਟੀ ਦੇ ਤੇਲ ਦਾ ਪੋਚਾ ਲਗਵਾਓ। ਪੁਦੀਨੇ ਦੀਆਂ ਪੱਤੀਆਂ ਦਾ ਚੂਰਾ ਕਰਕੇ ਵੱਖ-ਵੱਖ ਕੋਨਿਆਂ ਵਿਚ ਰੱਖੋ। ਮੱਖੀਆਂ ਭੱਜ ਜਾਣਗੀਆਂ ਜਾਂ ਪਾਣੀ ਦੀ ਕਟੋਰੀ ਵਿਚ ਸਰ੍ਹੋਂ ਦੇ ਤੇਲ ਦੀਆਂ ਕੁਝ ਬੂੰਦਾਂ ਪਾ ਕੇ ਕੋਨੇ ਵਿਚ ਰੱਖੋ ਤਾਂ ਕਿ ਮੱਖੀਆਂ ਦੂਰ ਰਹਿਣਗੀਆਂ।
ਕੀਟਨਾਸ਼ਕ ਦਵਾਈਆਂ ਅਤੇ ਕੀਟਨਾਸ਼ਕ ਸਪ੍ਰੇਅ ਦੀ ਵਰਤੋਂ ਘੱਟ ਤੋਂ ਘੱਟ ਕਰੋ ਕਿਉਂਕਿ ਇਨ੍ਹਾਂ ਵਿਚ ਕਈ ਤਰ੍ਹਾਂ ਦੇ ਜ਼ਹਿਰੀਲੇ ਕੈਮੀਕਲਜ਼ ਹੁੰਦੇ ਹਨ ਜੋ ਬੱਚਿਆਂ ਵਾਲੇ ਘਰ ਵਿਚ ਖ਼ਤਰਨਾਕ ਸਾਬਤ ਹੋ ਸਕਦੇ ਹਨ।

ਰਸੋਈ ਵਿਚ ਇਨ੍ਹਾਂ ਦੀ ਸਫ਼ਾਈ ਹੈ ਜ਼ਰੂਰੀ

ਤੁਸੀਂ ਰਸੋਈ ਨੂੰ ਸਾਫ਼ ਕਰਨ ਲਈ ਜਿੰਨੀ ਸਫ਼ਾਈ ਕਰੋ ਓਨੀ ਘੱਟ ਹੈ ਕਿਉਂਕਿ ਰਸੋਈ ਇਕ ਇਸ ਤਰ੍ਹਾਂ ਦੀ ਥਾਂ ਹੈ, ਜਿਥੇ ਭੋਜਨ ਬਣਾਉਣ ਦੌਰਾਨ ਖਿਲਾਰਾ ਪੈ ਹੀ ਜਾਂਦਾ ਹੈ। ਅਸੀਂ ਰਸੋਈ ਦੇ ਤੌਲੀਏ, ਭਾਂਡੇ, ਸਟੋਵ, ਸਲੈਬ ਅਤੇ ਜ਼ਮੀਨ ਤਾਂ ਸਾਫ਼ ਕਰ ਲੈਂਦੇ ਹਾਂ ਪਰ ਰਸੋਈ ਵਿਚ ਕੁਝ-ਇਕ ਅਜਿਹੀਆਂ ਥਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਨਜ਼ਰ ਅੰਦਾਜ਼ ਕਰ ਦਿੰਦੇ ਹਾਂ। ਆਓ! ਜਾਣਦੇ ਹਾਂ ਕਿਹੜੀਆਂ ਹਨ ਇਹ ਥਾਵਾਂ ਜਿਨ੍ਹਾਂ ਨੂੰ ਸਾਨੂੰ ਸਾਫ਼ ਕਰਨਾ ਚਾਹੀਦਾ ਹੈ।
ਸਬਜ਼ੀ ਕੱਟਣ ਵਾਲਾ ਬੋਰਡ : ਕਟਿੰਗ ਬੋਰਡ 'ਤੇ ਸਬਜ਼ੀਆਂ ਕੱਟਣਾ ਰੋਜ਼ ਦਾ ਕੰਮ ਹੁੰਦਾ ਹੈ ਪਰ ਇਸ ਨੂੰ ਸਿਰਫ਼ ਖਾਲੀ ਪਾਣੀ ਅਤੇ ਸਰਫ਼ ਨਾਲ ਸਾਫ ਕਰਨ ਨਾਲ ਹੀ ਕੰਮ ਨਹੀਂ ਚਲਦਾ। ਬੋਰਡ ਦੇ ਹੈਂਡਲ 'ਤੇ ਗਹਿਰਾਈ ਨਾਲ ਕੀਟਾਣੂ ਇਕੱਠੇ ਹੋ ਜਾਂਦੇ ਹਨ। ਟਮਾਟਰ ਦੇ ਬੀਜ ਅਤੇ ਮਿਰਚ ਦੇ ਬੀਜ ਗਹਿਰਾਈ ਤੱਕ ਚਲੇ ਜਾਂਦੇ ਹਨ, ਜਿਨ੍ਹਾਂ ਨੂੰ ਬਾਅਦ ਵਿਚ ਕੱਢਣਾ ਮੁਸ਼ਕਿਲ ਹੋ ਜਾਂਦਾ ਹੈ ਇਸ ਲਈ ਬੋਰਡ ਨੂੰ ਹਰ ਰੋਜ਼ ਵਰਤੋਂ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਸਾਫ਼ ਕਰੋ। ਨਾਲ ਹੀ ਮੀਟ ਅਤੇ ਸਬਜ਼ੀਆਂ ਨੂੰ ਕੱਟਣ ਵਾਲਾ ਬੋਰਡ ਵੱਖਰਾ-ਵੱਖਰਾ ਰੱਖੋ।
ਰਸੋਈ ਸਿੰਕ : ਸਿੰਕ ਵਿਚ ਗੰਦੇ ਭਾਂਡਿਆਂ ਨੂੰ ਜ਼ਿਆਦਾ ਦੇਰ ਤੱਕ ਰੱਖਣ ਨਾਲ ਬਿਮਾਰੀ ਪੈਦਾ ਹੋ ਸਕਦੀ ਹੈ। ਇਸ ਲਈ ਸਿੰਕ ਵਿਚ ਭਾਂਡੇ ਰੱਖਣ ਤੋਂ ਪਹਿਲਾਂ ਉਸ ਦਾ ਬਚਿਆ ਹੋਇਆ ਜੂਠਾ ਖਾਣਾ ਬਾਹਰ ਸੁੱਟ ਦਿਓ। ਆਪਣੀ ਰਸੋਈ ਸਿੰਕ ਨੂੰ ਗਰਮ ਪਾਣੀ ਅਤੇ ਸਰਫ਼ ਨਾਲ ਧੋਵੋ। ਨਾਲ ਹੀ ਬੇਕਿੰਗ ਸੋਢਾ ਦੀ ਵਰਤੋਂ ਸਿੰਕ ਦੇ ਕੋਨੋ-ਕੋਨੇ ਵਿਚ ਕਰੋ ਜਿਸ ਨਾਲ ਬੈਕਟੀਰੀਆ ਨਾ ਪੈਦਾ ਹੋਣ।
ਸਪੰਜ ਅਤੇ ਸਕਰੱਬ : ਤੁਹਾਨੂੰ ਪਤਾ ਹੋਵੇਗਾ ਕਿ ਨਮੀ ਅਤੇ ਗਿਲੀ ਥਾਂ 'ਤੇ ਕੀਟਾਣੂ ਜ਼ਿਆਦਾ ਤੇਜ਼ੀ ਨਾਲ ਫੈਲਦੇ ਹਨ। ਇਸ ਲਈ ਸਪੰਜ ਅਤੇ ਭਾਂਡੇ ਮਾਂਜਣ ਵਾਲੇ ਤਾਰ ਨੂੰ ਹਰ ਮਹੀਨੇ ਵਿਚ ਇਕ ਵਾਰ ਜ਼ਰੂਰ ਬਦਲ ਲੈਣਾ ਚਾਹੀਦਾ। ਹਰ ਵਰਤੋਂ ਤੋਂ ਬਾਅਦ ਸਪੰਜ ਨੂੰ ਪਾਣੀ ਨਾਲ ਧੋ ਕੇ ਨਿਚੋੜ ਦਿਓ ਅਤੇ ਸੁੱਕਣ ਲਈ ਰੱਖ ਦਿਓ।
ਚਾਕੂ ਸਟੈਂਡ : ਲਕੜੀ ਦੇ ਚਾਕੂ ਸਟੈਂਡ ਬੈਕਟੀਰੀਆ ਦਾ ਘਰ ਹੁੰਦੇ ਹਨ। ਸਟੈਂਡ ਵਿਚ ਕਦੀ ਵੀ ਗਿੱਲਾ ਚਾਕੂ ਨਾ ਰੱਖੋ। ਲਕੜੀ ਬਹੁਤ ਹੀ ਸੌਖਿਆਂ ਪਾਣੀ ਸੋਖ ਲੈਂਦੀ ਹੈ, ਜਿਸ ਨਾਲ ਉਹ ਰੋਗਾਣੂ ਅਤੇ ਬੈਕਟੀਰੀਆ ਦਾ ਘਰ ਬਣ ਜਾਂਦੀ ਹੈ। ਹਮੇਸ਼ਾ ਸਟੀਲ ਜਾਂ ਪਲਾਸਟਿਕ ਦੇ ਹੈਂਡਲ ਵਾਲੇ ਚਾਕੂ ਦੀ ਵਰਤੋਂ ਕਰੋ ਜਿਸ ਨਾਲ ਉਸ ਨੂੰ ਧੋਣ, ਸੁੱਕਣ ਅਤੇ ਸਫਾਈ ਕਰਨ ਵਿਚ ਪ੍ਰੇਸ਼ਾਨੀ ਨਾ ਹੋਵੇ।
ਰਸੋਈ ਰੈਕ ਹੈਂਡਲ : ਅਸੀਂ ਰਸੋਈ ਰੈਕ ਦੀ ਵਰਤੋਂ ਹਮੇਸ਼ਾ ਕੁਝ ਨਾ ਕੁਝ ਲੈਣ ਲਈ ਕਰਦੇ ਹੀ ਹਾਂ। ਕਦੇ-ਕਦਾਈ ਅਸੀਂ ਰਸੋਈ ਹੈਂਡਲ ਨੂੰ ਆਪਣੇ ਗੰਦੇ ਹੱਥ ਨਾਲ ਹੀ ਪੂੰਝ ਦਿੰਦੇ ਹਾਂ। ਇਸ ਲਈ ਜਦੋਂ ਵੀ ਸਮਾਂ ਮਿਲੇ, ਉਦੋਂ ਆਪਣੇ ਰਸੋਈ ਰੈਕ ਨੂੰ ਸਰਫ਼ ਅਤੇ ਪਾਣੀ ਨਾਲ ਧੋਣਾ ਬਿਲਕੁਲ ਨਾ ਭੁੱਲੋ।

ਮੇਕਅਪ ਵਿਚ 'ਬੇਸ' ਦੇ ਮਹੱਤਵ ਨੂੰ ਤੁਸੀਂ ਕਿੰਨਾ ਜਾਣਦੇ ਹੋ?

ਕਹਿੰਦੇ ਹਨ, ਜੇਕਰ ਮੇਕਅਪ ਸਹੀ ਢੰਗ ਨਾਲ ਕੀਤਾ ਜਾਵੇ ਤਾਂ ਕੋਈ ਸਧਾਰਨ ਰੂਪਰੰਗ ਵਾਲੀ ਔਰਤ ਵੀ ਬਹੁਤ ਖ਼ੂਬਸੂਰਤ ਲੱਗਣ ਲਗਦੀ ਹੈ। ਮੇਕਅਪ ਦੇ ਜਾਣਕਾਰਾਂ ਅਨੁਸਾਰ ਸਹੀ ਮੇਕਅਪ ਦਾ ਮਤਲਬ ਹੁੰਦਾ ਹੈ ਉਸ ਦੇ ਬੇਸ ਦਾ ਸਹੀ ਹੋਣਾ। ਮਤਲਬ ਇਹ ਕਿ ਚੰਗੇ ਮੇਕਅਪ ਵਿਚ ਬੇਸ ਦਾ ਬਹੁਤ ਮਹੱਤਵ ਹੈ। ਕੀ ਤੁਸੀਂ ਇਸ ਗੱਲ ਨੂੰ ਜਾਣਦੇ ਹੋ? ਆਓ! ਇਸ ਪ੍ਰਸ਼ਨ-ਉੱਤਰੀ ਜ਼ਰੀਏ ਪਰਖਦੇ ਹਾਂ।
1. ਮੇਕਅਪ ਤੋਂ ਪਹਿਲਾਂ ਚਿਹਰੇ 'ਤੇ ਬਰਫ਼ ਲਗਾਉਣ ਦੀ ਜ਼ਰੂਰਤ ਕਦੋਂ ਹੁੰਦੀ ਹੈ?
(ੳ) ਜਦੋਂ ਤੁਸੀਂ ਲੰਮੇ ਸਮੇਂ ਲਈ ਮੇਕਅਪ ਕਰਨਾ ਹੋਵੇ।
(ਅ) ਜਦੋਂ ਤੁਸੀਂ ਮੇਕਅਪ ਕਰਕੇ ਸਖ਼ਤ ਧੁੱਪ ਵਿਚ ਬਾਹਰ ਜਾ ਰਹੇ ਹੋਵੋ।
(ੲ) ਜਦੋਂ ਤੁਸੀਂ ਮੇਕਅਪ ਦਾ ਠੰਢਾ ਠੰਢਾ ਆਨੰਦ ਲੈਣਾ ਹੋਵੇ।
2. ਪ੍ਰਭਾਵਸ਼ਾਲੀ ਮੇਕਅਪ ਲਈ ਤੁਸੀਂ ਹਮੇਸ਼ਾ
(ੳ) ਇਕ ਹੀ ਰੰਗ ਅਤੇ ਬ੍ਰਾਂਡ ਦਾ ਫਾਊਂਡੇਸ਼ਨ ਵਰਤੋਂ ਕਰਦੇ ਹੋ।
(ਅ) ਬ੍ਰਾਂਡ ਇਕ ਪਰ ਵੱਖ-ਵੱਖ ਰੰਗਾਂ ਦੇ ਫਾਊਂਡੇਸ਼ਨ ਵਰਤਦੇ ਹੋ।
(ੲ) ਇਸ ਬਾਰੇ ਕਦੀ ਕੁਝ ਸੋਚਿਆ ਨਹੀਂ, ਜੋ ਹੋਇਆ ਉਸ ਦੀ ਵਰਤੋਂ ਕਰ ਲਈ।
3. ਫਾਊਂਡੇਸ਼ਨ ਵਿਚ ਮਾਸਚਾਈਜ਼ਰ ਮਿਲਣਾ ਕਦੋਂ ਚੰਗੇ ਮੇਕਅਪ ਲਈ ਜ਼ਰੂਰੀ ਹੁੰਦਾ ਹੈ?
(ੳ) ਜਦੋਂ ਚਮੜੀ ਤੇਲਯੁਕਤ ਹੋਵੇ।
(ਅ) ਜਦੋਂ ਚਮੜੀ ਡ੍ਰਾਈ ਹੋਵੇ।
(ੲ) ਜਦੋਂ ਮੌਸਮ ਵਿਚ ਹੁੰਮਸ ਹੋਵੇ।
4. ਮੇਕਅਪ ਦੇ ਚੰਗੇ ਨਿਖਾਰ ਲਈ ਜ਼ਰੂਰੀ ਹੈ ਕਿ ਫਾਊਂਡੇਸ਼ਨ
(ੳ) ਸਿਰਫ਼ ਗੱਲ੍ਹਾਂ 'ਤੇ ਲਗਾਓ।
(ਅ) ਪੂਰੇ ਚਿਹਰੇ 'ਤੇ ਲਗਾਓ।
(ੲ) ਜਿਵੇਂ ਸਮਾਂ ਹੋਵੇ ਉਵੇਂ ਤੈਅ ਕਰ ਲਓ।
5. ਮੇਕਅਪ ਵਿਚ ਕੰਸੀਲਰ ਦੀ ਵਰਤੋਂ ਹੁੰਦੀ ਹੈ
(ੳ) ਦਾਗ਼ ਧੱਬਿਆਂ ਨੂੰ ਲੁਕਾਉਣ ਲਈ।
(ਅ) ਚਮੜੀ ਨੂੰ ਜ਼ਿਆਦਾ ਸਾਫ਼ ਦਿਖਾਉਣ ਲਈ।
(ੲ) ਚਮੜੀ ਨੂੰ ਐਲਰਜੀ ਤੋਂ ਬਚਾਉਣ ਲਈ।
ਨਤੀਜਾ : ਜੇਕਰ ਤੁਸੀਂ ਸਾਰੇ ਸਵਾਲਾਂ ਨੂੰ ਧਿਆਨ ਨਾਲ ਪੜ੍ਹਿਆ ਹੈ ਅਤੇ ਉਸੇ ਹਿਸਾਬ ਨਾਲ ਜਵਾਬ 'ਤੇ ਟਿੱਕ ਕੀਤਾ ਹੈ, ਜਿਸ ਨਾਲ ਤੁਸੀਂ ਪੂਰੀ ਤਰ੍ਹਾਂ ਨਾਲ ਸਹਿਮਤ ਹੋ ਤਾਂ ਤੁਸੀਂ ਇਹ ਜਾਣਨ ਲਈ ਤਿਆਰ ਹੋ ਜਾਓ ਕਿ ਤੁਸੀਂ ਮੇਕਅਪ ਵਿਚ ਬੇਸ ਦੇ ਮਹੱਤਵ ਨੂੰ ਲੈ ਕੇ ਕਿੰਨਾ ਜਾਣਦੇ ਹੋ?
(ੳ) ਜੇਕਰ ਤੁਹਾਡੇ ਕੁੱਲ ਹਾਸਲ ਅੰਕ 9 ਤੋਂ ਜ਼ਿਆਦਾ ਪਰ 15 ਤੋਂ ਘੱਟ ਹਨ ਤਾਂ ਤੁਹਾਨੂੰ ਠੀਕ ਠਾਕ ਜਾਣਕਾਰੀ ਹੈ, ਪਰ ਕਈ ਵਾਰ ਤੁਸੀਂ ਵੀ ਗ਼ਲਤੀ ਕਰ ਜਾਂਦੇ ਹੋ।
(ਅ) ਜੇਕਰ ਤੁਹਾਡੇ ਕੁੱਲ ਹਾਸਲ ਅੰਕ 8 ਜਾਂ 8 ਤੋਂ ਘੱਟ ਹਨ ਤਾਂ ਮਾਫ਼ ਕਰਨਾ, ਤੁਸੀਂ ਮੇਕਅਪ ਬਾਰੇ ਬਹੁਤ ਕੁਝ ਨਹੀਂ ਜਾਣਦੇ।
(ੲ) ਜੇਕਰ ਤੁਹਾਡੇ ਕੁੱਲ ਹਾਸਲ ਅੰਕ 20 ਜਾਂ ਇਸ ਤੋਂ ਜ਼ਿਆਦਾ ਹਨ ਤਾਂ ਤੁਹਾਨੂੰ ਕੁਝ ਵੀ ਦੱਸਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਨਾ ਸਿਰਫ਼ ਸਹੀ ਬਿਊਟੀਸ਼ੀਅਨ ਹੋ ਸਗੋਂ ਮੇਕਅਪ ਵਿਚ ਬੇਸ ਦੇ ਮਹੱਤਵ ਨੂੰ ਚੰਗੀ ਤਰ੍ਹਾਂ ਜਾਣਦੇ ਵੀ ਹੋ।
**

ਇੰਝ ਬਣਾਈਏ ਘਰ ਨੂੰ ਆਕਰਸ਼ਿਤ

ਯਕੀਨ ਕਰਿਓ ਹਰ ਘਰ ਆਪਣੇ ਬਾਰੇ ਬਹੁਤ ਕੁਝ ਦੱਸਦਾ ਹੈ। ਭਾਵੇਂ ਤੁਹਾਨੂੰ ਨਾ ਪਤਾ ਲੱਗੇ ਪਰ ਤੁਹਾਡੇ ਘਰ ਆਉਣ ਵਾਲੇ ਹਰ ਮਹਿਮਾਨ ਨਾਲ ਘਰ ਗੁਫ਼ਤਗੂ ਕਰਦਾ ਹੈ। ...ਤੇ ਹੁਣ ਤੁਸੀਂ ਦੱਸੋ ਕਿ ਤੁਹਾਡਾ ਘਰ, ਘਰ ਆਏ ਮਹਿਮਾਨਾਂ ਨੂੰ ਕਿਹੜੀ ਕਹਾਣੀ ਸੁਣਾਉਂਦਾ ਹੈ? ਪਰ ਇਸ ਤੋਂ ਪਹਿਲਾਂ ਇਹ ਦੱਸੋ ਕਿ ਤੁਹਾਡੇ ਘਰ ਦੇ ਸਾਰੇ ਕਮਰੇ ਚੰਗੀ ਤਰ੍ਹਾਂ ਸਜੇ ਹੋਏ ਹਨ ਜਾਂ ਖਿਲਰੇ ਹੋਏ ਹਨ? ਘਰ ਦੇ ਰੰਗਾਂ ਦੀ ਸਕੀਮ ਕਿਸ ਤਰ੍ਹਾਂ ਦੀ ਹੈ? ਹਲਕੀ ਜਾਂ ਗੂੜ੍ਹੀ? ਕਿਸ ਤਰ੍ਹਾਂ ਦਾ ਹੈ ਤੁਹਾਡੇ ਘਰ ਦਾ ਫਰਨੀਚਰ? ਦਾਦਾ ਜੀ ਦੇ ਜ਼ਮਾਨੇ ਤੋਂ ਚਲੇ ਆ ਰਿਹਾ ਫਰਨੀਚਰ ਨਾਲ ਕੀ ਤੁਹਾਨੂੰ ਏਨਾ ਜ਼ਿਆਦਾ ਪਿਆਰ ਹੈ ਕਿ ਤੁਸੀਂ ਉਸ ਨੂੰ ਬਦਲਣ ਬਾਰੇ ਹਾਲੇ ਤੱਕ ਕੁਝ ਸੋਚਿਆ ਨਹੀਂ ਹੈ। ਸਾਡਾ ਘਰ ਸਾਡੀ ਸ਼ਖ਼ਸੀਅਤ ਦਾ ਸ਼ੀਸ਼ਾ ਹੁੰਦਾ ਹੈ। ਇਹ ਸਾਡੇ ਦਿਲੋ-ਦਿਮਾਗ਼ ਨੂੰ ਸੈੱਟ ਕਰਦਾ ਹੈ। ਘਰ ਦਾ ਸਕਾਰਾਤਮਕ ਮਾਹੌਲ ਬੁਰੇ ਦਿਨਾਂ ਵਿਚ ਵੀ ਸਾਡੇ ਅੰਦਰ ਹਾਂ-ਪੱਖੀ ਤਾਕਤ ਬਣਾ ਕੇ ਰੱਖਦਾ ਹੈ। ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਹਨ ਜੋ ਸਾਡੇ ਘਰ ਦੀ ਥਾਂ ਨੂੰ ਖੁਸ਼ਨੁਮਾ ਬਣਾ ਕੇ ਰੱਖਦੀਆਂ ਹਨ।
ਸ਼ਾਂਤ ਵਾਤਾਵਰਨ : ਆਪਣੇ ਬੈੱਡਰੂਮ ਵਿਚ ਸਕੂਨ ਦੇਣ ਵਾਲੀ ਸਾਫ਼ਟ ਲਾਈਟਿੰਗ ਲਗਵਾਓ। ਘਰ ਦੇ ਖਾਲੀ ਥਾਂ ਵਿਚ ਅਖ਼ਬਾਰ, ਜਰਨਲ, ਮੈਗਜ਼ੀਨ ਰੱਖੋ। ਘਰ ਦੀ ਫ਼ਿਜ਼ਾ ਨੂੰ ਖ਼ੁਸ਼ਨੁਮਾ ਬਣਾਉਣ ਲਈ ਸੁਗੰਧੀ ਵਾਲੀਆਂ ਮੋਮਬੱਤੀਆਂ ਜਲਾਓ।
ਥਾਂ ਨੂੰ ਊਰਜਾਵਾਨ ਬਣਾਓ : ਘਰ ਦਾ ਜਿਹੜਾ ਕੋਨਾ ਤੁਹਾਨੂੰ ਬੇਹੱਦ ਪਸੰਦ ਹੋਵੇ, ਉਸ ਨੂੰ ਸਜਾਓ। ਗੈਲਰੀ ਵਿਚ ਪਰਿਵਾਰਕ ਤਸਵੀਰ ਨੂੰ ਸਲੀਕੇ ਨਾਲ ਲਗਾਓ। ਘਰ ਵਿਚ ਇਕ ਤਰੀਕ ਦੇਖਣ ਵਾਲਾ ਕੈਲੰਡਰ ਜ਼ਰੂਰ ਰੱਖੋ। ਵਾਸਤੂ ਸ਼ਾਸਤਰ ਅਨੁਸਾਰ ਇਹ ਸੁਖ-ਸਮ੍ਰਿਧੀ ਅਤੇ ਖੁਸ਼ੀ ਦਿੰਦਾ ਹੈ।
ਸੰਤੁਲਨ ਬਣਾਓ : ਐਨਰਜੀ ਦੇ ਸੰਤੁਲਨ ਲਈ ਛੋਟੀਆਂ ਅਤੇ ਵੱਡੀਆਂ ਚੀਜ਼ਾਂ ਨੂੰ ਮਿਲਾ ਕੇ ਸਜਾਓ। ਡੈਕੋਰੇਸ਼ਨ ਵਿਚ ਪੇਸਟਲ ਅਤੇ ਬ੍ਰਾਈਟ ਰੰਗ ਦੇ ਕੰਟਰਾਸਟ ਬਣਾਓ। ਘਰ ਦੇ ਇੰਟੀਰੀਅਰ ਵਿਚ ਸਜੇ ਫੁੱਲ, ਬੂਟੇ ਅਤੇ ਪੱਥਰ ਤਣਾਅ ਨੂੰ ਦੂਰ ਭਜਾਉਂਦੇ ਹਨ।
ਘਰ ਦੀਆਂ ਛੱਤਾਂ ਹੋਣ ਉੱਚੀਆਂ : ਘਰ ਦੀ ਉੱਚੀ ਛੱਤ ਕਮਰਿਆਂ ਵਿਚ ਖੁੱਲ੍ਹੇਪਨ ਦਾ ਅਹਿਸਾਸ ਕਰਾਉਂਦੀ ਹੈ, ਇਸ ਨਾਲ ਘਰ ਦਾ ਵਾਤਾਵਰਨ ਵੀ ਸਾਫ਼ ਰਹਿੰਦਾ ਹੈ। ਕਮਰਿਆਂ ਵਿਚ ਘਰ ਦੇ ਮੈਂਬਰ ਰਚਨਾਤਮਕਤਾ ਨਾਲ ਆਪਣੇ ਕੰਮ 'ਤੇ ਧਿਆਨ ਦਿੰਦੇ ਹਨ। ਉਨ੍ਹਾਂ ਦਾ ਮੂਡ ਵੀ ਚੰਗਾ ਰਹਿੰਦਾ ਹੈ।
ਹਰੇ ਬੂਟੇ : ਘਰ ਵਿਚ ਹਰਿਆਲੀ ਰਚਨਾਤਮਕਤਾ ਨੂੰ ਜਨਮ ਦਿੰਦੀ ਹੈ। ਘਰ ਦੇ ਅੰਦਰ ਰੱਖੇ ਅੰਦਰੂਨੀ ਬੂਟੇ ਹਰਿਆਲੀ, ਊਰਜਾ ਅਤੇ ਸੁੰਦਰਤਾ ਲਿਆਉਂਦੇ ਹਨ।
ਰੰਗਾਂ ਦੀ ਚੋਣ : ਲਿਵਿੰਗ ਸਪੇਸ ਵਿਚ ਦੀਵਾਰਾਂ 'ਤੇ ਵਾਰਮ ਕਲਰ ਵਰਗੇ ਹਲਕਾ ਪੀਲਾ, ਕ੍ਰੀਮ ਚੰਗਾ ਲਗਦਾ ਹੈ। ਘਰ ਦੀਆਂ ਦੀਵਾਰਾਂ ਦਾ ਹਰਾ ਰੰਗ ਮਾਹੌਲ ਨੂੰ ਖੁਸ਼ਨੁਮਾ ਬਣਾਉਂਦਾ ਹੈ ਅਤੇ ਨਵੀਂ ਤਾਜ਼ਗੀ ਨਾਲ ਸਰਾਬੋਰ ਕਰਦਾ ਹੈ।
ਮਿੱਠੀ ਧੁਨੀ : ਘਰ ਦੇ ਗਾਰਡਨ, ਦਾਖਲਾ ਦੁਆਰ, ਬਾਲਕੋਨੀ ਵਿਚ ਮਧੁਰ ਧੁਨੀ ਪੈਦਾ ਕਰਨ ਵਾਲੀ ਮੈਟਲ ਐਕਸਰਸੀਰੀਜ਼ ਦੀ ਵਰਤੋਂ ਕਰੋ। ਇਸ ਨਾਲ ਘਰ ਦਾ ਪੂਰਾ ਵਾਤਾਵਰਨ ਸੰਗੀਤਮਈ ਹੋ ਉੱਠਦਾ ਹੈ।
ਘੱਟ ਹੋਵੇ ਆਰਟ ਵਰਕ : ਜੇਕਰ ਤੁਸੀਂ ਆਪਣੇ ਘਰ ਦੇ ਕਮਰਿਆਂ ਲਈ ਇਕ ਲਾਈਨ ਦੀ ਡਰਾਇੰਗ ਪੇਂਟਿੰਗ ਜਾਂ ਦੂਜੀ ਤਰ੍ਹਾਂ ਦੇ ਆਰਟ ਵਰਕ ਨਾਲ ਘਰ ਨੂੰ ਸਜਾਉਂਦੇ ਹੋ ਤਾਂ ਇਕ ਕਮਰੇ ਵਿਚ ਹੀ ਬਹੁਤ ਸਾਰੀਆਂ ਚੀਜ਼ਾਂ ਨੂੰ ਇਕੱਠੇ ਨਾ ਲਗਾਓ। ਥਾਂ ਅਨੁਸਾਰ ਇਨ੍ਹਾਂ ਦੀ ਚੋਣ ਕਰੋ।



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX